ਜੱਟਾਂ ਦਾ ਇਤਿਹਾਸ
ਹੁਸ਼ਿਆਰ ਸਿੰਘ ਦਲੇਹ
ਚੱਚਨਾਮਾ ਤੇ ਤਾਰੀਖੇ ਸਿੰਧ ਅਨੁਸਾਰ ਸਿੰਧ ਦਾ ਪਹਿਲਾ ਬਾਦਸ਼ਾਹ ਦਿਵਾ ਜੀ15 ਸੀ। ਇਹ ਰਾਏ ਜੱਟ ਸੀ। ਰਾਏ ਜੱਟ ਸਿੰਧ ਵਿੱਚ ਇਰਾਨ ਤੋਂ ਆਏ ਸਨ। ਰਾਏ ਖਾਨਦਾਨ16 ਨੇ ਸਿੰਧ ਉੱਤੇ 137 ਸਾਲ ਰਾਜ ਕੀਤਾ ਸੀ। ਇਸ ਖਾਨਦਾਨ ਦੀ ਇੱਕ ਵਿਧਵਾ ਰਾਣੀ ਨਾਲ ਹੇਰ ਫੇਰ ਤੇ ਘਟੀਆ ਸਾਜ਼ਿਸ਼ ਕਰਕੇ ਚੱਚ ਬ੍ਰਾਹਮਣਾਂ ਨੇ ਜੱਟਾਂ ਤੋਂ ਰਾਜ ਖੋਹ ਲਿਆ ਸੀ। ਚੱਚ ਬ੍ਰਾਹਮਣ ਜੱਟਾਂ ਨਾਲ ਬਹੁਤ ਹੀ ਘਟੀਆ ਵਰਤਾਉ ਕਰਦੇ ਸਨ। ਜੱਟਾਂ ਨੂੰ ਦੁਸ਼ਮਣ ਸਮਝ ਕੇ ਉਨ੍ਹਾਂ ਤੇ ਬਹੁਤ ਪਾਬੰਦੀਆਂ ਲਾ ਦਿੱਤੀਆਂ ਸਨ। ਬਹੁਤੇ ਜੱਟ ਹਿੰਦੂ ਧਰਮ ਛੱਡ ਕੇ ਬੋਧੀ ਬਣ ਗਏ ਸਨ। ਜੱਟ ਬ੍ਰਾਹਮਣਵਾਦ ਦੇ ਵਿਰੁੱਧ ਸਨ। ਚੱਚ ਬ੍ਰਾਹਮਣਾਂ ਨੇ 650 ਈਸਵੀ ਵਿੱਚ ਜੱਟਾਂ ਤੋਂ ਧੋਖੇ ਨਾਲ ਨੌਜੁਆਨ ਰਾਣੀ ਤੋਂ ਆਪਣਾ ਬੁੱਢਾ ਪਤੀ ਮਰਵਾ ਕੇ ਰਾਜ ਪ੍ਰਾਪਤ ਕੀਤਾ ਸੀ। ਬ੍ਰਾਹਮਣ ਰਾਜੇ ਦਾ ਭੇਤੀ ਤੇ ਵਜ਼ੀਰ ਸੀ।
ਜੱਟ ਵੀ ਬ੍ਰਾਹਮਣਾਂ ਤੋਂ ਬਦਲਾ ਲੈਣਾ ਚਾਹੁੰਦੇ ਸਨ। ਜਦ ਅਰਬੀ ਹਮਲਾਵਾਰ ਮੁਹੰਮਦ ਬਿਨ ਕਾਸਮ ਨੇ 712 ਈਸਵੀ ਵਿੱਚ ਸਿੰਧ ਤੇ ਹਮਲਾ ਕੀਤਾ ਤਾਂ ਜੱਟਾਂ ਦੇ ਕਈ ਪ੍ਰਸਿੱਧ ਤੇ ਵੱਡੇ ਕਬੀਲਿਆਂ ਨੇ ਮੁਹੰਮਦ ਬਿਨ ਕਾਸਮ ਨਾਲ ਬਾਇੱਜ਼ਤ ਸਮਝੌਤਾ ਕੀਤਾ।
ਕਾਸਮ ਨੇ ਜੱਟਾਂ ਨੂੰ ਪੱਗੜੀਆਂ ਤੇ ਤਲਵਾਰਾਂ ਭੇਂਟ ਕਰਕੇ ਉਨ੍ਹਾਂ ਦਾ ਬਹੁਤ ਹੀ ਮਾਣ ਸਤਿਕਾਰ ਕੀਤਾ। ਜੱਟਾਂ ਦੀ ਸਹਾਇਤਾ ਨਾਲ ਹੀ ਕਾਸਮ ਜਿੱਤ ਗਿਆ। ਨਮਕ ਹਰਾਮੀ ਚੱਚ ਬ੍ਰਾਹਮਣਾਂ17 ਦਾ ਅੰਤ ਬਹੁਤ ਹੀ ਬੁਰਾ ਹੋਇਆ ਸੀ। ਕਾਸਮ ਨੇ ਸਿੰਧ ਫਤਹਿ ਕਰਕੇ ਜੱਟਾਂ ਤੇ ਵੀ ਜ਼ਜ਼ੀਆਂ ਲਾ ਦਿੱਤਾ। ਕਾਸਮ ਦੀ ਧਾਰਮਿਕ ਨੀਤੀ ਕਾਰਨ ਜੱਟ ਉਸਦੇ ਵੀ ਵਿਰੁੱਧ ਹੋ ਗਏ। ਆਪਸੀ ਫੁੱਟ ਕਾਰਨ ਜੱਟ ਕਬੀਲੇ ਬਹੁਤ ਹੀ ਕਮਜ਼ੋਰ ਹੋ ਗਏ। ਉਸ ਸਮੇਂ ਮੁਲਤਾਨ ਵੀ ਸਿੰਧ ਰਾਜ
ਵਿੱਚ ਸ਼ਾਮਿਲ ਸੀ। ਅਰਬਾਂ ਦੇ ਹਮਲਿਆਂ ਮਗਰੋਂ ਮਹਿਮੂਦ ਨੇ ਭਾਰਤ 'ਤੇ 16 ਹਮਲੇ ਕੀਤੇ। ਅਖੀਰਲਾ ਹਮਲਾ?1026 ਈਸਵੀ ਵਿੱਚ ਕੇਵਲ ਜੱਟਾਂ ਉੱਤੇ ਹੀ ਸੀ। ਰਾਜੇ ਭੋਜ ਪਰਮਾਰ ਨੇ ਗਵਾਲੀਅਰ ਦੇ ਇਲਾਕੇ ਵਿੱਚ ਮਹਿਮੂਦ ਗਜ਼ਨਵੀ ਨੂੰ ਹਰਾਕੇ ਵਾਪਿਸ ਭਜਾ ਦਿੱਤਾ ਸੀ। ਉਸ ਦੀ ਲੁੱਟ ਦਾ ਕੁਝ ਮਾਲ ਵੀ ਖੋਹ ਲਿਆ ਸੀ। ਪਰਮਾਰ ਰਾਜਪੂਤ ਵੀ ਹੁੰਦੇ ਹਨ ਅਤੇ ਜੱਟ ਵੀ ਹੁੰਦੇ ਹਨ। ਇਹ ਮਾਲਵੇ ਦੇ ਮਹਾਨ ਸੂਰਬੀਰ ਯੋਧੇ ਸਨ।
1192 ਈਸਵੀ ਵਿੱਚ ਜਦੋਂ ਰਾਏ ਪਿਥੋਰਾ ਚੌਹਾਨ ਮੁਹੰਮਦ ਗੌਰੀ ਹੱਥੋਂ ਹਾਰ ਗਿਆ ਤਾਂ ਭਾਰਤ ਵਿਚੋਂ ਰਾਜਪੂਤਾਂ ਦਾ ਬੋਲਬਾਲਾ ਵੀ ਖਤਮ ਹੋ ਗਿਆ। ਇਸ ਸਮੇਂ ਜੱਟਾਂ ਨੇ ਹਾਂਸੀ ਦੇ ਖੇਤਰ18 ਵਿੱਚ ਖੂਨੀ ਬਗ਼ਾਵਤ ਕਰ ਦਿੱਤੀ। ਇਸ ਸਮੇਂ ਕੁਤਬੱਦੀਨ ਏਬਕ ਨੇ ਜੱਟਾਂ ਨੂੰ ਹਰਾਕੇ ਹਾਂਸੀ ਤੇ ਆਪਣਾ ਕਬਜ਼ਾ ਕਰ ਲਿਆ। ਜੱਟਾਂ ਦਾ ਬਹੁਤ ਮਾਲੀ ਤੇ ਜਾਨੀ ਨੁਕਸਾਨ ਹੋਇਆ। ਨਵੰਬਰ 1398 ਵਿੱਚ ਤੈਮੂਰ ਕਰਨਾਲ ਤੋਂ ਟੋਹਾਣਾ ਤੱਕ ਦੇ ਜੰਗਲਾਂ ਵਾਲੇ ਇਲਾਕੇ ਵਿਚੋਂ ਗੁਜ਼ਰਿਆ। ਇਸ ਇਲਾਕੇ ਦੇ ਜੱਟ ਖਾੜਕੂ ਤੇ ਧਾੜਵੀ ਸਨ। ਜੱਟਾਂ ਨੂੰ ਦਬਾਉਣ ਲਈ ਤੈਮੂਰ ਦੀਆਂ ਫ਼ੌਜਾਂ ਨੇ ਦੋ ਹਜ਼ਾਰ ਜੱਟ19 ਕਤਲ ਕਰ ਦਿੱਤਾ। ਇਸ ਜ਼ਾਲਿਮ ਤੇ ਲੁਟੇਰੇ ਤੈਮੂਰ ਨੇ ਜੱਟਾਂ ਨੂੰ ਸਬਕ ਸਿਖਾਉਣ ਲਈ ਇਨ੍ਹਾਂ ਦਾ ਬਹੁਤ ਹੀ ਜਾਨੀ ਤੇ ਮਾਲੀ ਨੁਕਸਾਨ ਕੀਤਾ। 1530 ਈਸਵੀ ਵਿੱਚ ਸੁਲਤਾਨ ਮੁਹੰਮਦ ਬਿਨ ਤੁਗਲਕ ਨੇ ਸੁਨਾਮ ਤੇ ਸਮਾਨੇ ਦੇ ਖੇਤਰ ਵਿੱਚ ਮੰਡਹਾਰ, ਭੱਟੀ ਤੇ ਮਿਨਹਾਸ ਆਦਿ ਜੱਟਾਂ ਦਾ ਬਹੁਤ ਨੁਕਸਾਨ ਕੀਤਾ ਕਿਉਂਕਿ ਫਸਲਾਂ ਨਾ ਹੋਣ ਕਾਰਨ ਜੱਟ ਸੂਰਮੇ ਮਾਲੀਆ ਦੇਣ ਤੋਂ ਬਾਗ਼ੀ ਹੋ ਗਏ ਸਨ।
10. ਔਰੰਗਜ਼ੇਬ ਦੀ ਕੱਟੜ ਨੀਤੀ ਤੋਂ ਤੰਗ ਆ ਕੇ ਕੁਝ ਜੱਟ ਮੁਸਲਮਾਨ ਬਣ ਗਏ ਸਨ। ਕੁਝ ਜੱਟ ਸਿੰਧ ਦੇ ਇਲਾਕੇ ਤੋਂ ਉਠਕੇ ਭਰਤਪੁਰ ਦੇ ਇਲਾਕੇ ਵਿੱਚ ਆ ਕੇ ਵਸ ਗਏ ਸਨ। ਭਰਤਪੁਰ ਦਾ ਰਾਜਾ ਚੌਧਰੀ ਸੂਰਜ ਮੱਲ ਬਹੁਤ ਤਾਕਤਵਰ ਤੇ ਪ੍ਰਭਾਵਸ਼ਾਲੀ ਸੀ। ਭਰਤਪੁਰ ਤੇ ਧੌਲਪੁਰ ਦੀਆਂ ਹਿੰਦੂ ਰਿਆਸਤਾਂ
ਜੱਟਾਂ ਦੀਆਂ ਹੀ ਸਨ। ਪੰਜਾਬ ਵਿੱਚ ਵੀ ਰਣਜੀਤ ਸਿੰਘ ਤੇ ਆਲਾ ਸਿੰਘ ਆਦਿ ਮਹਾਨ ਜੱਟ ਰਾਜੇ ਹੋਏ ਹਨ।
11ਵੀਂ ਸਦੀ ਦੇ ਆਰੰਭ ਵਿੱਚ ਜੱਟ ਪੰਜਾਬ ਦੇ ਕਾਫ਼ੀ ਹਿੱਸੇ ਵਿੱਚ ਫੈਲ ਚੁੱਕੇ ਸਨ। ਪੰਜਾਬ ਵਿੱਚ ਬਹੁਤੇ ਜੱਟ ਪੱਛਮ ਵੱਲੋਂ ਆ ਕੇ ਆਬਾਦ ਹੋਏ ਹਨ, ਕੁਝ ਜੱਟ ਪੂਰਬ ਵੱਲੋਂ ਵੀ ਆਏ ਸਨ। ਰਿੱਗਵੇਦਕ, ਮਹਾਭਾਰਤ ਤੇ ਪੁਰਾਣਾਂ ਦੇ ਸਮੇਂ ਵੀ ਕਾਫ਼ੀ ਜੱਟ ਪੰਜਾਬ ਵਿੱਚ ਆਬਾਦ ਸਨ।
11. ਕੇ. ਆਰ. ਕਾਨੂੰਨਗੋ ਦੇ ਅਨੁਸਾਰ ਰਿੱਗਵੇਦ ਕਾਲੀਨ ਸਮੇਂ ਵਿੱਚ ਯਦੂ20 ਸਪਤ ਸਿੰਧੂ ਪ੍ਰਦੇਸ਼ ਵਿੱਚ ਰਹਿੰਦੇ ਸਨ। ਜੱਟਾਂ ਦੇ ਕਈ ਗੋਤ ਯਦੂਬੰਸੀ ਹਨ। ਸਿਕੰਦਰ ਦੇ ਹਮਲੇ ਸਮੇਂ 326 ਪੂਰਬ ਈਸਵੀ ਵਿੱਚ ਪੰਜਾਬ ਵਿੱਚ ਸੈਂਕੜੇ ਜੱਟ ਕਬੀਲੇ ਇੱਕ ਹਜ਼ਾਰ ਸਾਲ ਤੋਂ ਆਜ਼ਾਦ ਰਹਿ ਰਹੇ ਸਨ। ਜੱਟ ਸੂਰਬੀਰਾਂ ਨੇ ਆਪਣੇ ਦੇਸ਼ ਦੀ ਰੱਖਿਆ ਲਈ ਹਮੇਸ਼ਾ ਹੀ ਅੱਗੇ ਵੱਧ ਕੇ ਬਦੇਸ਼ੀ ਹਮਲਾਵਰਾਂ ਦਾ ਪੂਰਾ ਮੁਕਾਬਲਾ ਕੀਤਾ ਸੀ। ਸਾਡੇ ਇਤਿਹਾਸਕਾਰਾਂ ਨੇ ਜੱਟਾਂ ਦੀ ਸੂਰਬੀਰਤਾ ਵੱਲ ਧਿਆਨ ਨਹੀਂ ਦਿੱਤਾ ਅਤੇ ਜੱਟਾਂ ਦੀਆਂ ਕੁਰਬਾਨੀਆਂ ਦਾ ਮੁੱਲ ਵੀ ਨਹੀਂ ਪਾਇਆ। ਸਰ ਇੱਬਟਸਨ ਜਿਸ ਨੇ 1881 ਈਸਵੀ ਵਿੱਚ ਪੰਜਾਬ ਦੀ ਜਨਸੰਖਿਆ ਕੀਤੀ ਸੀ ਉਹ ਜਨਰਲ ਕਨਿੰਘਮ ਦੇ ਵਿਚਾਰ ਨਾਲ ਸਹਿਮਤ ਹੈ ਕਿ ਜੱਟ ਇੰਡੋ?ਸਿਥੀਅਨ ਨਸਲ ਵਿਚੋਂ ਸਨ। ਸਿਥੀਅਨ ਇੱਕ ਪੁਰਾਣਾ ਮੱਧ ਏਸ਼ੀਆਈ ਦੇਸ਼ ਸੀ ਜਿਥੇ ਹੁਣ ਦੱਖਣੀ ਯੂਰਪ ਅਤੇ ਪੁਰਾਣਾ ਏਸ਼ੀਆਈ ਸੋਵੀਅਤ ਰੂਸ ਬਣਿਆ ਹੋਇਆ ਹੈ। ਏਥੇ ਸਿਥੀਅਨ ਅਥਵਾ ਸਾਕਾ ਕੌਮ ਦਾ ਰਾਜਾ ਸੀ। ਜੇਟੀ ਜਾਤੀ ਵੀ ਸਾਕਾ ਕੌਮ ਦਾ ਇੱਕ ਫਿਰਕਾ ਸੀ ਜਿਹੜਾ ਮੱਧ ਏਸ਼ੀਆ ਵਿੱਚ ਸਾਇਰ ਦਰਿਆ ਦੇ ਦਹਾਨੇ ਤੇ ਅਰਾਲ ਸਾਗਰ ਦੇ ਪੱਛਮੀ ਤੱਟ ਲਾਗਲੇ ਇਲਾਕੇ ਵਿੱਚ ਆਬਾਦ ਸੀ। ਈਸਾ ਤੋਂ ਅੱਠ ਸੌ ਸਾਲ ਪਹਿਲਾਂ ਕੰਮ, ਵਿਰਕ, ਦਹੀਆ, ਮੰਡ, ਮੀਡਜ਼, ਮਾਨ, ਬੈਂਸ, ਵੈਨਵਾਲ ਆਦਿ ਕਈ ਜੱਟ ਕਬੀਲੇ ਇਸ ਖੇਤਰ ਵਿੱਚ ਕਾਬਜ਼ ਸਨ। ਕੁਝ ਜੱਟ ਵੈਦਿਕ ਕਾਲ ਵਿੱਚ ਭਾਰਤ
ਵਿੱਚ ਵੀ ਪਹੁੰਚ ਚੁੱਕੇ ਸਨ। ਬਦੇਸ਼ੀ ਇਤਿਹਾਸਕਾਰਾਂ ਅਨੁਸਾਰ ਰਿੱਗਵੇਦ ਦੀ ਰਚਨਾ?1000?1500 ਪੂਰਬ ਈਸਵੀ ਦੇ ਲਗਭਗ ਹੋਈ ਹੈ। ਕਈ ਇਤਿਹਾਸਕਾਰ ਰਿੱਗਵੇਦਾਂ ਦਾ ਸਮਾਂ 2000 ਸਾਲ ਪੂਰਬ ਈਸਵੀ ਦੇ ਲਗਭਗ ਦੱਸਦੇ ਹਨ।
12. ਪ੍ਰਾਚੀਨ ਸਮੇਂ ਵਿੱਚ ਜੱਟ ਕੈਸਪੀਅਨ ਸਾਗਰ ਦੇ ਖੇਤਰਾਂ ਤੋਂ ਲੈ ਕੇ ਮੁਲਤਾਨ ਤੱਕ ਆਉਂਦੇ ਜਾਂਦੇ ਰਹਿੰਦੇ ਸਨ। ਸਾਇਰ ਦਰਿਆ ਅਤੇ ਆਮੂ ਦਰਿਆ ਦੇ ਵਿਚਕਾਰਲੇ ਖੇਤਰਾਂ ਵਿੱਚ ਜੱਟਾਂ ਨੂੰ ਮਾਸਾ ਗੇਟ ਵੀ ਕਿਹਾ ਜਾਂਦਾ ਸੀ। ਮਾਸਾ ਗੇਟ ਦਾ ਅਰਥ ਮਹਾਨ ਜੱਟ ਹਨ। ਜੱਟ, ਜਾਟ, ਜੋਤ, ਜਟੇਹ, ਗੋਟ, ਗੋਥ, ਗੇਟੇ, ਜੇਟੀ, ਜੇਟੇ, ਜੁਟੀ, ਜੁਟ, ਜੱਟੂ ਆਦਿ ਇਕੋ ਹੀ ਜਾਤੀ ਹੈ। ਵੱਖ?ਵੱਖ ਦੇਸ਼ਾਂ ਵਿੱਚ ਉਚਾਰਨ ਵੱਖ?ਵੱਖ ਹੈ। ਯੂਨਾਨੀ ਸ਼ਬਦ ਜੇਟੇ ਸੰਸਕ੍ਰਿਤ ਦੇ ਸ਼ਬਦ ਜਰਤਾ ਨਾਲ ਮਿਲਦਾ ਜੁਲਦਾ ਹੈ। ਹੁਣ ਇਹ ਸ਼ਬਦ ਹੌਲੀ?ਹੌਲੀ ਤੱਤਭਵ ਰੂਪ ਵਿੱਚ ਬਦਲਕੇ ਜੱਟ ਜਾਂ ਜਾਟ ਬਣ ਗਿਆ ਹੈ। ਮੱਧ ਏਸ਼ੀਆ ਤੋਂ ਕਈ ਜੱਟ ਇਰਾਨ ਤੇ ਬਲਖ ਦੇ ਖੇਤਰ ਵਿੱਚ ਆਏ। ਫੇਰ ਇਨ੍ਹਾਂ ਹੀ ਖੇਤਰਾਂ ਤੇ ਕੁਝ ਸਮਾਂ ਰਾਜ ਕਰਕੇ ਆਖ਼ਿਰ ਭਾਰਤ ਵਿੱਚ ਪਹੁੰਚ ਗਏ। ਮਹਾਨ ਵਿਦਵਾਨ ਤੇ ਖੋਜੀ ਸਰ ਇੱਬਟਸਨ ਦੇ ਵਿਚਾਰ ਹਨ ਕਿ ਭਾਵੇਂ ਜੱਟ ਭਾਰਤ ਵਿੱਚ ਹੌਲੀ ਹੌਲੀ ਆਏ, ਉਹ ਉਸ ਨਸਲ ਵਿਚੋਂ ਹਨ ਜਿਸ ਵਿਚੋਂ ਰਾਜਪੂਤ ਹਨ। ਇਹ ਨਤੀਜਾ ਉਸ ਨੇ ਦੋਵਾਂ ਕੌਮਾਂ ਦੀ ਇਕੋ ਜਿਹੀ ਸਰੀਰਕ ਤੇ ਚਿਹਰਿਆਂ ਦੀ ਬਣਤਰ ਤੋਂ ਕੱਢਿਆ ਹੈ। ਜੱਟਾਂ ਤੇ ਰਾਜਪੂਤਾਂ ਦੇ ਬਹੁਤੇ ਗੋਤ ਸਾਂਝੇ ਹਨ। ਪਰਮਾਰ ਜੱਟ ਵੀ ਹਨ ਅਤੇ ਰਾਜਪੂਤ ਵੀ ਹਨ। ਜੱਗਦੇਵ ਪਰਮਾਰ21 ਨੂੰ ਕੁਝ ਇਤਿਹਾਸਕਾਰ ਜੱਟ ਲਿਖਦੇ ਹਨ ਅਤੇ ਕੁਝ ਰਾਜਪੂਤ ਦੱਸਦੇ ਹਨ। ਸਿੰਧ ਅਤੇ ਰਾਜਪੂਤ?ਆਨੇ ਦੇ ਮੱਧ ਵਿੱਚ ਪੰਵਾਰਾਂ ਦਾ ਰਾਜ ਅਮਰਕੋਟ ਖੇਤਰ ਉੱਤੇ ਵੀ ਸੀ। ਇਸ ਖੇਤਰ ਵਿੱਚ ਹਮਾਯੂੰ ਦੇ ਸਮੇਂ ਤੱਕ ਪੰਵਾਰਾਂ ਦਾ ਰਾਜ ਰਿਹਾ ਸੀ। ਰਾਜੇ ਜੱਗਦੇਵ ਪੰਵਾਰ ਨੇ ਧਾਰਾ ਨਗਰੀ22 ਮਾਲਵਾ ਖੇਤਰ ਉੱਤੇ ਵੀ ਕੁਝ ਸਮਾਂ ਰਾਜ ਕੀਤਾ ਸੀ।
13. ਇੱਕ ਜਾਟ ਇਤਿਹਾਸਕਾਰ ਰਾਮ ਸਰੂਪ ਜੂਨ ਨੇ ਆਪਣੀ ਕਿਤਾਬ 'ਜਾਟ ਇਤਿਹਾਸ' ਅੰਗਰੇਜ਼ੀ ਦੇ ਪੰਨਾ?135 ਉੱਤੇ ਲਿਖਿਆ ਹੈ, "ਅੰਗਰੇਜ਼ ਲੇਖਕਾਂ ਨੇ ਰਾਜਪੂਤਾਂ ਨੂੰ ਬਦੇਸ਼ੀ ਹਮਲਾਵਾਰ ਲਿਖਿਆ ਹੈ ਜਿਹੜੇ ਭਾਰਤ ਵਿੱਚ ਆ ਕੇ ਵਸ ਗਏ ਸਨ, ਇਹ ਭਾਰਤ ਦੇਸ਼ ਦੇ ਲੋਕ ਨਹੀਂ ਹਨ। ਪ੍ਰੰਤੂ ਰਾਜਪੂਤਾਂ ਦੇ ਗੋਤਾਂ ਤੋਂ ਸਾਫ਼ ਹੀ ਪਤਾ ਲੱਗਦਾ ਹੈ ਕਿ ਇਹ ਲੋਕ ਅਸਲ ਕਸ਼ਤਰੀ ਆਰੀਆ ਹਨ। ਜਿਹੜੇ ਭਾਰਤ ਦੇ ਆਦਿ ਨਿਵਾਸੀ ਹਨ। ਇਹ ਰਾਜਪੂਤ ਕਹਾਉਣ ਤੋਂ ਪਹਿਲਾਂ ਜੱਟ ਅਤੇ ਗੁੱਜਰ ਸਨ।"
ਜੱਟਾਂ ਅਤੇ ਰਾਜਪੂਤਾਂ ਦੇ ਕਈ ਗੋਤ ਮੱਧ ਏਸ਼ੀਆ ਅਤੇ ਯੂਰਪ ਦੇ ਲੋਕਾਂ ਨਾਲ ਵੀ ਰਲਦੇ ਹਨ। ਇਸ ਕਾਰਨ ਬਦੇਸ਼ੀ ਇਤਿਹਾਸਕਾਰਾਂ ਨੂੰ ਇਨ੍ਹਾਂ ਬਾਰੇ ਭੁਲੇਖਾ ਲੱਗ ਜਾਂਦਾ ਹੈ। ਮਹਾਨ ਯੂਨਾਨੀ ਇਤਿਹਾਸਕਾਰ ਥੁਸੀਡਿਡਸ23 ਨੇ ਐਲਾਨ ਕੀਤਾ ਸੀ ਕਿ ਏਸ਼ੀਆ ਅਥਵਾ ਯੂਰਪ ਵਿੱਚ ਕੋਈ ਐਸੀ ਜਾਤੀ ਨਹੀਂ ਸੀ ਜਿਹੜੀ ਸਿਥੀਅਨ ਜੱਟਾਂ ਦਾ ਖੜ੍ਹ ਕੇ ਮੁਕਾਬਲਾ ਕਰ ਸਕੇ। ਇੱਕ ਵਾਰ ਸਿਕੰਦਰ ਮਹਾਨ ਨੇ ਵੀ 328?27 ਬੀ. ਸੀ. ਸੌਗਡਿਆਨਾ ਤੇ ਹਮਲਾ ਕੀਤਾ ਸੀ। ਇਹ ਸਿਥੀਅਨ ਦੇਸ਼ ਦਾ ਇੱਕ ਪ੍ਰਾਂਤ ਸੀ। ਜਿਸ ਉੱਤੇ ਜੱਟਾਂ ਦਾ ਰਾਜ ਸੀ। ਸਿਕੰਦਰ ਜੀਵਨ ਵਿੱਚ ਪਹਿਲੀ ਵਾਰ ਜੱਟਾਂ ਤੋਂ ਇਸ ਲੜਾਈ ਵਿੱਚ ਹਾਰਿਆ ਸੀ।
ਇੱਕ ਵਾਰ ਜੱਟਾਂ ਨੇ ਯੂਨਾਨ ਤੇ ਹਮਲਾ ਕਰਕੇ ਐਥਨ ਵੀ ਜਿੱਤ ਲਿਆ ਸੀ। ਜੱਟ ਮਹਾਨ ਸੂਰਬੀਰ ਜੋਧੇ ਸਨ।
ਦਸਵੀਂ ਸਦੀ ਵਿੱਚ ਸਪੇਨ ਵਿੱਚ ਅਖੀਰਲਾ ਜੱਟ ਸਮਰਾਟ ਅਲਵਾਰੋ ਸੀ। ਇਹ ਪ੍ਰਾਚੀਨ ਗੇਟੀ ਜਾਤੀ ਵਿਚੋਂ ਸੀ। ਕਰਨਲ ਜੇਮਜ ਅਨੁਸਾਰ ਜੱਟ ਸੂਰਮਿਆਂ ਨੇ ਅੱਧੇ ਏਸ਼ੀਆ ਅਤੇ ਯੂਰਪ ਨੂੰ ਜੜੋਂ ਹਿਲਾ ਦਿੱਤਾ ਸੀ। ਪ੍ਰਾਚੀਨ ਸਮੇਂ ਵਿੱਚ ਜੱਟਾਂ ਤੋਂ ਸਾਰੀ ਦੁਨੀਆਂ ਕੰਬਦੀ ਸੀ। ਜੱਟ ਆਪਣੀ ਫੁੱਟ ਕਾਰਨ ਹੀ ਹਾਰੇ ਸਨ। ਜੱਟ ਤਲਵਾਰ ਚਲਾਣ ਤੇ ਹੱਲ ਚਲਾਣ ਵਿੱਚ ਮਾਹਿਰ ਹੁੰਦੇ ਸਨ। ਜ਼ੌਜ਼ਫ ਡੇਵਿਟ
ਕਨਿੰਘਮ24 ਨੇ ਵੀ ਲਿਖਿਆ ਹੈ, "ਉੱਤਰੀ ਤੇ ਪੱਛਮੀ ਹਿੰਦ ਵਿੱਚ ਜੱਟ ਮਿਹਨਤੀ ਅਤੇ ਹਲਵਾਹਕ ਮੰਨੇ ਜਾਂਦੇ ਹਨ ਜਿਹੜੇ ਲੋੜ ਪੈਣ ਉੱਤੇ ਹਥਿਆਰ ਵੀ ਸੰਭਾਲ ਸਕਦੇ ਹਨ ਅਤੇ ਹੱਲ ਵੀ ਵਾਹ ਸਕਦੇ ਹਨ। ਜੱਟ ਹਿੰਦੁਸਤਾਨ ਦੀ ਸਭ ਤੋਂ ਵਧੀਆ ਪੇਂਡੂ ਵਸੋਂ ਕਹੀ ਜਾ ਸਕਦੀ ਹੈ।"
14. ਬਦੇਸ਼ੀ ਇਤਿਹਾਸਕਾਰਾਂ ਅਨੁਸਾਰ ਜੱਟਾਂ ਦਾ ਪ੍ਰਾਚੀਨ ਤੇ ਮੁੱਢਲਾ ਘਰ ਸਿਥੀਅਨ ਦੇਸ਼ ਸੀ। ਇਹ ਮੱਧ ਏਸ਼ੀਆਂ ਵਿੱਚ ਹੈ। ਸਿਥੀਅਨ ਦੇਸ਼ ਡਨਯੂਬ ਨਦੀ ਤੋਂ ਲੈ ਕੇ ਦੱਖਣੀ ਰੂਸ ਦੇ ਪਾਰ ਤੱਕ ਕੈਸਪੀਅਨ ਸਾਗਰ ਦੇ ਪੂਰਬ ਵੱਲ ਆਮੂ ਦਰਿਆ ਤੇ ਸਿਰ ਦਰਿਆ ਦੇ ਘਾਟੀ ਤੱਕ, ਪਾਮੀਰ ਪਹਾੜੀਆਂ ਤੇ ਤਾਰਸ ਨਦੀ ਦੀ ਘਾਟੀ ਤੱਕ ਵਿਸ਼ਾਲ ਖੇਤਰ ਵਿੱਚ ਫੈਲਿਆ ਹੋਇਆ ਸੀ। ਸਿਥੀਅਨ ਖੇਤਰ ਦੇ ਜੱਟ ਆਰੀਆ ਬੰਸ ਵਿਚੋਂ ਹਨ। ਭਾਰਤ ਦੇ ਰਾਜਪੂਤ ਵੀ ਆਰੀਆ ਬੰਸ ਵਿਚੋਂ ਹਨ। ਇਨ੍ਹਾਂ ਵਿੱਚ ਹੁਣ ਬਹੁਤ ਹੀ ਘੱਟ ਹਨ। ਰਾਜਪੂਤ ਅਖਵਾਉਣ ਤੋਂ ਪਹਿਲਾਂ ਇਹ ਜੱਟ ਅਤੇ ਗੁੱਜਰ ਸਨ। ਜੱਟਾਂ, ਗੁੱਜਰਾਂ, ਅਹੀਰਾਂ, ਸੈਣੀਆਂ, ਕੰਬੋਆਂ, ਖੱਤਰੀਆਂ, ਰਾਜਪੂਤਾਂ ਅਤੇ ਦਲਿਤਾਂ ਦੇ ਕਈ ਗੋਤ ਸਾਂਝੇ ਹਨ। ਜੱਟ ਕਈ ਜਾਤੀਆਂ ਦਾ ਰਲਿਆ ਮਿਲਿਆ ਭਾਈਚਾਰਾ ਹੈ।
15. ਅੱਠਵੀਂ ਨੌਵੀਂ ਸਦੀ ਵਿੱਚ ਪੁਰਾਣਕ ਧਰਮੀ ਬ੍ਰਾਹਮਣਾਂ ਨੇ ਕੇਵਲ ਰਾਜਪੂਤਾਂ ਨੂੰ ਹੀ ਸ਼ੁੱਧ ਖੱਤਰੀ ਮੰਨਿਆ ਸੀ। ਰਾਜਪੂਤ ਕਾਲ ਵਿੱਚ ਕੇਵਲ ਰਾਜਪੂਤਾਂ ਦਾ ਹੀ ਬੋਲਬਾਲਾ ਸੀ। ਇਸ ਸਮੇਂ ਜੋ ਦਲ ਇਨ੍ਹਾਂ ਦੇ ਸਾਥੀ ਅਤੇ ਸਹਾਇਕ ਬਣੇ, ਉਹ ਵੀ ਸਭ ਰਾਜਪੂਤ ਅਖਵਾਉਣ ਲੱਗੇ ਜਿਵੇਂ ਸੁਨਿਆਰੇ, ਗੱਡਰੀਏ, ਵਣਜਾਰੇ ਅਤੇ ਇਉਰ ਆਦਿ ਇਸ ਸਮੇਂ ਹੀ ਕਈ ਜੱਟ ਕਬੀਲੇ ਵੀ ਰਾਜਪੂਤਾਂ ਦੇ ਸੰਘ ਵਿੱਚ ਸ਼ਾਮਿਲ ਹੋਕੇ ਰਾਜਪੂਤ ਅਖਵਾਉਣ ਲੱਗ ਪਏ ਸਨ। ਰਾਜਪੂਤ ਪੁਰਾਣਕ ਹਿੰਦੂ ਧਰਮ ਨੂੰ ਮੰਨਣ ਵਾਲੇ ਤੇ ਬ੍ਰਾਹਮਣਾਂ ਦੇ ਪੁਜਾਰੀ ਸਨ। ਪਾਣਨੀ ਈਸਾ ਤੋਂ 500 ਸਾਲ ਪਹਿਲਾਂ ਹੋਇਆ ਹੈ। ਉਸ ਦੇ ਸਮੇਂ ਵੀ ਸਿੰਧ ਤੇ ਪੰਜਾਬ ਵਿੱਚ ਕਈ ਜੱਟ ਕਬੀਲੇ ਵਸਦੇ ਸਨ। ਜੱਟ ਪਸ਼ੂ ਪਾਲਕ ਵੀ ਸਨ। ਗਊ
ਤੇ ਘੋੜਾ ਰੱਖਦੇ ਸਨ। ਇੱਕ ਹੱਥ ਵਿੱਚ ਤਲਵਾਰ ਹੁੰਦੀ ਸੀ, ਦੂਜੇ ਹੱਥ ਵਿੱਚ ਹੱਲ ਦੀ ਮੁੱਠੀ ਹੁੰਦੀ ਸੀ ਕਿਉਂਕਿ ਜੱਟ ਖਾੜਕੂ ਕ੍ਰਿਸਾਨ ਕਬੀਲੇ ਹੁੰਦੇ ਸਨ। ਬਦੇਸ਼ੀ ਹਮਲਾਵਰਾਂ ਇਰਾਨੀਆਂ, ਯੂਨਾਨੀਆਂ, ਬਖ਼ਤਾਰੀਆਂ, ਪਾਰਥੀਆਂ, ਸ਼ੱਕ, ਕੁਸ਼ਾਨ ਤੇ ਹੂਣਾਂ ਆਦਿ ਨਾਲ ਵੀ ਕੁਝ ਜੱਟ ਕਬੀਲੇ ਆਏ ਅਤੇ ਭਾਰਤ ਵਿੱਚ ਸਦਾ ਲਈ ਵਸ ਗਏ। ਕੁਝ ਜੱਟ ਕਬੀਲੇ ਮੱਧ ਏਸ਼ੀਆ ਵਿੱਚ ਹੀ ਟਿਕੇ ਰਹੇ। ਕੁਝ ਯੂਰਪ ਤੇ ਪੱਛਮੀ ਏਸ਼ੀਆ ਵੱਲ ਦੂਰ ਤੱਕ ਚਲੇ ਗਏ। ਪੱਛਮੀ ਏਸ਼ੀਆ, ਯੂਰਪ ਤੇ ਮੱਧ ਏਸ਼ੀਆ ਵਿੱਚ ਹੁਣ ਵੀ ਭਾਰਤੀ ਜੱਟਾਂ ਨਾਲ ਰਲਦੇ?ਮਿਲਦੇ ਗੋਤ ਹਨ ਜਿਵੇਂ?ਮਾਨ, ਢਿੱਲੋਂ ਤੇ ਗਿੱਲ ਆਦਿ। ਜਰਮਨ ਵਿੱਚ ਮਾਨ, ਭੁੱਲਰ ਤੇ ਹੇਰਾਂ ਨਾਲ ਰਲਦੇ?ਮਿਲਦੇ ਗੋਤਾਂ ਦੇ ਲੋਕ ਹੁਣ ਵੀ ਵਸਦੇ ਹਨ। ਜਰਮਨੀ ਵੀ ਆਰੀਆ ਨਸਲ ਵਿਚੋਂ ਹਨ। ਥਾਮਸ?ਮਾਨ ਯੂਰਪ ਦਾ ਪ੍ਰਸਿੱਧ ਲੇਖਕ ਸੀ। ਡਾਕਟਰ ਪੀ. ਗਿੱਲਜ਼ ਮਹਾਨ ਇਤਿਹਾਸਕਾਰ ਹਨ। ਬੀ. ਐੱਸ. ਦਾਹੀਆ ਆਪਣੀ ਖੋਜ ਭਰਪੂਰ ਪੁਸਤਕ 'ਜਾਟਸ' ਵਿੱਚ ਲਿਖਦਾ ਹੈ ਕਿ ਰਾਜਪੂਤਾਂ ਦੇ ਬਹੁਤੇ ਮਹੱਤਵਪੂਰਨ ਕਬੀਲੇ ਮੱਧ ਏਸ਼ੀਆ ਤੋਂ ਕਾਫ਼ੀ ਪਿੱਛੋਂ ਆਏ ਹਨ। ਜਦੋਂ ਕਿ ਜੱਟ ਕਬੀਲੇ ਭਾਰਤ ਵਿੱਚ ਵੈਦਿਕ ਕਾਲ ਵਿੱਚ ਵੀ ਸਨ। ਜੱਟ ਵੀ ਰਾਜਪੂਤਾਂ ਵਾਂਗ ਚੰਦਰਬੰਸੀ ਤੇ ਸੂਰਜਬੰਸੀ ਹਨ। ਜੱਟਾਂ ਦੇ ਕੁਝ ਗੋਤ ਸ਼ਿਵਬੰਸੀ ਹਨ। ਕੁਝ ਕਸ਼ਪ ਤੇ ਨਾਗ ਬੰਸੀ ਹਨ। ਜੱਟ ਕੌਮਾਂਤਰੀ ਜਾਤੀ ਹੈ। ਸਾਇਰ ਦਰਿਆ ਤੋਂ ਲੈ ਕੇ ਜਮਨਾ, ਰਾਵੀ, ਸਿੰਧ ਤੱਕ ਜੱਟ ਸੁਭਾਅ ਤੇ ਸਭਿਆਚਾਰ ਰਲਦਾ?ਮਿਲਦਾ ਹੈ।
1853 ਈਸਵੀ ਵਿੱਚ ਪੋਟ25 ਨੇ ਪਹਿਲੀ ਵਾਰ ਇਹ ਸਿਧਾਂਤ ਕੀਤਾ ਸੀ ਕਿ ਯੂਰਪ ਦੇ ਰੋਮਾਂ ਜਿਪਸੀ ਭਾਰਤੀ ਜੱਟਾਂ ਦੀ ਹੀ ਇੱਕ ਸ਼ਾਖਾ ਹੈ। ਜਿਪਸੀ ਫਿਰਕੇ ਨੂੰ ਜੋਟ ਜਾਂ ਜਾਟ ਵੀ ਆਖਿਆ ਗਿਆ ਹੈ। ਇਨ੍ਹਾਂ ਦੀ ਭਾਸ਼ਾ ਵੀ ਪੰਜਾਬੀ ਅਤੇ ਹਿੰਦੀ ਨਾਲ ਰਲਦੀ?ਮਿਲਦੀ ਹੈ। ਇਹ ਮੁਸਲਮਾਨਾਂ (ਮਹਿਮੂਦ ਗਜ਼ਨਵੀ) ਦੇ ਹਮਲਿਆਂ ਸਮੇਂ ਪੰਜਾਬ ਅਤੇ ਹਰਿਆਣੇ ਵਿਚੋਂ ਗਏ ਹਨ। ਕੁਝ ਇਤਿਹਾਸਕਾਰਾਂ
ਅਨੁਸਾਰ ਰੋਮਾਂ ਜਿਪਸੀ ਰਾਜਸਥਾਨ ਦੇ ਜਾਟ ਹਨ। ਕਦੇ ਯੂਰਪ ਦੇ ਡੈਨਮਾਰਕ ਇਲਾਕੇ ਨੂੰ ਜੱਟ ਲੈਂਡ26 ਕਿਹਾ ਜਾਂਦਾ ਸੀ। ਜੱਟ ਸੂਰਮਿਆਂ ਨੇ ਦੋ ਹਜ਼ਾਰ ਸਾਲ ਪੂਰਬ ਈਸਵੀ ਭਾਰੀ ਹਮਲਾ ਕਰਕੇ ਸਕੈਂਡੇਨੇਵੀਆ ਵੀ ਜਿੱਤ ਲਿਆ ਸੀ। ਇਸ ਸਮੇਂ ਜੱਟਾਂ ਦਾ ਯੂਰਪ ਵਿੱਚ ਵੀ ਬੋਲਬਾਲਾ ਸੀ। ਪੰਜਾਬ ਵਿੱਚ ਬਹੁਤੇ ਜੱਟ ਭੱਟੀ, ਪਰਮਾਰ, ਚੌਹਾਨ ਅਤੇ ਤੂਰ ਆਦਿ ਵੱਡੇ ਕਬੀਲਿਆਂ ਵਿਚੋਂ ਹਨ।
16. ਭਾਰਤ ਵਿੱਚ 800 ਤੋਂ 1200 ਈਸਵੀ ਵਿਚਕਾਰ ਅਨੇਕ ਜਾਤੀਆਂ ਤੇ ਉਪ?ਜਾਤੀਆਂ ਦਾ ਨਿਰਮਾਣ ਹੋਇਆ ਸੀ। ਕਈ ਜਾਤੀਆਂ ਤੇ ਉਪ ਜਾਤੀਆਂ ਦਾ ਨਿਰਮਾਣ ਨਵੇਂ ਪੇਸ਼ੇ ਅਪਨਾਉਣ ਨਾਲ ਹੋਇਆ। ਜਿਵੇਂ ਨਾਈ, ਤ੍ਰਖਾਣ, ਛੀਂਬੇ, ਝਿਉਰ ਤੇ ਸੁਨਿਆਰ ਆਦਿ। ਛੀਂਬੇ ਟਾਂਕ ਕਸ਼ਤਰੀ, ਝਿਉਰ ਕਸ਼ਯਪ ਰਾਜਪੂਤ ਤੇ ਸਵਰਨਕਾਰ ਮੈਡ ਰਾਜਪੂਤ ਹੁੰਦੇ ਹਨ। ਤ੍ਰਖਾਣਾਂ, ਨਾਈਆਂ ਤੇ ਛੀਂਬਿਆਂ ਦੇ ਬਹੁਤ ਗੋਤ ਜੱਟਾਂ ਨਾਲ ਰਲਦੇ ਹਨ। ਦਲਿਤ ਜਾਤੀਆਂ ਦੇ ਵੀ ਕਾਫ਼ੀ ਗੋਤ ਜੱਟਾਂ ਨਾਲ ਰਲਦੇ ਹਨ। ਭਾਰਤ ਵਿੱਚ ਜੱਟ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਦੇ ਮੱਧ ਪ੍ਰਦੇਸ਼ ਆਦਿ ਵਿੱਚ ਦੂਰ?ਦੂਰ ਤੱਕ ਆਬਾਦ ਹਨ।
1901 ਈਸਵੀ ਦੀ ਜਨਸੰਖਿਆ ਅਨੁਸਾਰ ਹਿੰਦੁਸਤਾਨ ਵਿੱਚ ਜੱਟਾਂ ਦੀ ਕੁੱਲ ਗਿਣਤੀ ਨੌ ਕਰੋੜ ਦੇ ਲਗਭਗ ਸੀ ਜਿਨ੍ਹਾਂ ਵਿਚੋਂ 1/3 ਮੁਸਲਮਾਨ, 1/5 ਸਿੱਖ ਅਤੇ 1/2 ਹਿੰਦੂ ਸਨ। ਹਰਿਆਣੇ ਵਿੱਚ ਪ੍ਰਾਚੀਨ ਜਾਟ ਇਤਿਹਾਸ ਨਾਲ ਸੰਬੰਧਿਤ ਪੰਦਰਾਂ ਦੇ ਲਗਭਗ ਖੋਜ ਭਰਪੂਰ ਨਵੀਆਂ ਪੁਸਤਕਾਂ ਲਿਖੀਆਂ ਗਈਆਂ ਹਨ ਪਰ ਪੰਜਾਬ ਵਿੱਚ ਜੱਟ ਇਤਿਹਾਸ, ਨਿਕਾਸ27 ਤੇ ਜੱਟ ਗੋਤਾਂ ਬਾਰੇ ਪੰਜਾਬੀਆਂ ਵਿੱਚ ਅਜੇ ਤੱਕ ਕੋਈ ਖੋਜ ਭਰਪੂਰ ਬਿਹਤਰੀਨ ਪੁਸਤਕ ਨਹੀਂ ਲਿਖੀ ਗਈ ਹੈ।
17. ਜੱਟ ਹਿੰਦੂ, ਮੁਸਲਿਮ, ਸਿੱਖ ਤੇ ਬਿਸ਼ਨੋਈ ਆਦਿ ਕਈ ਧਰਮਾਂ ਵਿੱਚ ਵੰਡੇ
ਗਏ ਹਨ। ਪਰ ਖੂਨ ਤੇ ਸਭਿਆਚਾਰ ਸਾਂਝਾ ਹੈ। ਜੱਟ ਜ਼ੁਬਾਨ ਦਾ ਰੁਖਾ ਤੇ ਦਿੱਲ ਦਾ ਸਾਫ਼ ਹੁੰਦਾ ਹੈ। ਜੱਟ ਇੱਕ ਨਿਡਰ ਜੋਧਾ, ਦੇਸ਼ ਭਗਤ ਸੈਨਿਕ, ਹਿੰਮਤੀ, ਮਿਹਨਤੀ, ਖੁੱਲ੍ਹਦਿਲੀ, ਆਜ਼ਾਦ ਖਿਆਲ, ਖਾੜਕੂ ਤੇ ਬਦਲਾ ਖੋਰ ਹੁੰਦਾ ਹੈ। ਸੱਚਾ ਦੋਸਤ ਤੇ ਪੱਕਾ ਦੁਸ਼ਮਣ ਹੁੰਦਾ ਹੈ। ਜੱਟ ਸਭਿਆਚਾਰ ਦਾ ਪੰਜਾਬ ਦੇ ਪੰਜਾਬੀ ਸਭਿਆਚਾਰ ਤੇ ਵੀ ਬਿਹਤਰੀਨ ਪ੍ਰਭਾਵ ਪਿਆ ਹੈ। ਜੱਟਾਂ ਦੀਆਂ ਵੱਖ?ਵੱਖ ਉਪ ਜਾਤੀਆਂ ਵੱਖ?ਵੱਖ ਕਬੀਲਿਆਂ ਵਿਚੋਂ ਹਨ ਪਰ ਪਿਛੋਕੜ ਤੇ ਸਭਿਆਚਾਰ ਸਾਂਝਾ ਹੈ। ਮੈਨੂੰ ਆਸ ਹੈ ਕਿ ਮੇਰੀ ਇਹ ਖੋਜ ਪੁਸਤਕ ਪੰਜਾਬ ਦੇ ਇਤਿਹਾਸਕ ਸਾਹਿਤ ਵਿੱਚ ਇੱਕ ਨਿਘਰ ਵਾਧਾ ਕਰੇਗੀ। ਇਸ ਵਿੱਚ ਵੱਧ ਤੋਂ ਵੱਧ ਨਵੀਂ ਤੇ ਠੀਕ ਜਾਣਕਾਰੀ ਦਿੱਤੀ ਗਈ ਹੈ। ਪੰਜਾਬ ਦੇ ਜੱਟਾਂ ਦਾ ਇਤਿਹਾਸ ਭਾਰਤ ਦੇ ਇਤਿਹਾਸ ਵਿੱਚ ਇੱਕ ਵਿਸ਼ੇਸ਼ ਥਾਂ ਰੱਖਦਾ ਹੈ। ਜੱਟ ਕਈ ਜਾਤੀਆਂ ਦਾ ਰਲਿਆ?ਮਿਲਿਆ ਬਹੁਤ ਵੱਡਾ ਭਾਈਚਾਰਾ ਹੈ। ਬਹੁਤੇ ਜੱਟਾਂ ਦਾ ਸਿਰ ਲੰਬਾ, ਰੰਗ ਸਾਫ਼, ਅੱਖਾਂ ਕਾਲੀਆਂ, ਨੱਕ ਦਰਮਿਆਨਾ ਤੇ ਚਿਹਰੇ ਤੇ ਵਾਲ ਬਹੁਤ ਹੁੰਦੇ ਹਨ। ਇਹ ਇੱਕ ਵੱਖਰੀ ਹੀ ਜਾਤੀ ਹੈ।
ਹੁਸ਼ਿਆਰ ਸਿੰਘ ਦੁਲੇਹ
ਦੁਲ ਦੀ ਬੰਸ ਵੀ ਕਾਫ਼ੀ ਵਧੀ ਹੈ। ਦੁਲ ਦੇ ਚਾਰ ਪੁੱਤਰ ਰਤਨਪਾਲ, ਲਖਨਪਾਲ, ਬਿਨੇਪਾਲ ਤੇ ਸਹਿਸਪਾਲ ਸਨ। ਰਤਨਪਾਲ ਦੀ ਬੰਸ ਅਬਲੂ, ਦਾਨ ਸਿੰਘ ਵਾਲਾ, ਕੋਟਲੀ, ਕਿਲ੍ਹੀ, ਮਹਿਮਾਸਰਜਾ ਤੇ ਕੁੰਡਲ ਆਦਿ ਪਿੰਡਾਂ ਵਿੱਚ ਵਸਦੀ ਹੈ। ਲਖਨਪਾਲ ਦੀ ਬੰਸ ਨੂੰ ਦਿਉਣ ਕੇ ਕਿਹਾ ਜਾਂਦਾ ਹੈ। ਸਹਿਸਪਾਲ ਦੀ ਸੰਤਾਨ ਨਾਗੇਦੀ ਸਰਾਂ 'ਤੇ ਫਿਡੇ ਆਦਿ ਵਿੱਚ ਆਬਾਦ ਹੈ। ਬਿਨੇਪਾਲ ਦੀ ਸੰਤਾਨ ਮੱਤਾ, ਦੋਦਾ, ਕੌਣੀ, ਭਾਗਸਰ ਤੇ ਬਠਿੰਡੇ ਝੁੱਟੀ ਪੱਤੀ ਵਿੱਚ ਆਬਾਦ ਹੈ। ਬਿਨੇਪਾਲ ਦੀ ਬੰਸ ਵਿਚੋਂ ਸੰਘਰ ਬਹੁਤ ਪ੍ਰਸਿੱਧ ਹੋਇਆ। ਉਸਦੇ ਭਲਣ ਸਮੇਤ 14 ਪੁੱਤਰ ਸਨ।
ਸੰਘਰ ਬਾਬਰ ਦੇ ਸਮੇਂ 1526 ਈਸਵੀ ਵਿੱਚ ਹੋਇਆ। ਬਾਬਰ ਦੀ ਬਹੁਤ ਸਹਾਇਤਾ ਕੀਤੀ। ਸੰਘਰ ਦੀ ਮੌਤ ਵੀ ਇਸ ਲੜਾਈ 'ਚ ਹੋਈ। ਅਕਬਰ ਬਰਾੜਾਂ ਦਾ ਬਹੁਤ ਅਹਿਸਾਨਮੰਦ ਸੀ। ਉਸਨੇ ਭਲਣ ਨੂੰ ਆਪਣੇ ਇਲਾਕੇ ਦਾ ਚੌਧਰੀ ਬਣਾ ਦਿੱਤਾ।
ਇੱਕ ਵਾਰੀ ਭਲਣ ਤੇ ਮਨਸੂਰ ਇਲਾਕੇ ਦੀ ਚੌਧਰ ਦੇ ਕਾਰਨ ਅਕਬਰ ਦੇ ਦਰਬਾਰ ਵਿੱਚ ਹਾਜ਼ਰ ਹੋਏ ਜਦੋਂ ਮਨਸੂਰ ਨੂੰ ਅਕਬਰ ਵੱਲੋਂ ਸਿਰੋਪਾ ਮਿਲਿਆ ਤਾਂ ਮਨਸੂਰ ਸਿਰ ਤੇ ਚੀਰਾ ਬਣਨ ਲੱਗਾ ਤਾਂ ਭਲਣ ਨੇ ਆਪਣੇ ਸਿਰੋਪੇ ਦੀ ਉਡੀਕ ਕਰਨ ਤੋਂ ਪਹਿਲਾਂ ਹੀ ਮਨਸੂਰ ਦਾ ਅੱਧਾ ਚੀਰਾ ਪਾੜ ਕੇ ਆਪਣੇ ਸਿਰ ਤੇ ਬੰਨ੍ਹ ਲਿਆ। ਇਸ ਉੱਤੇ ਅਕਬਰ ਬਾਦਸ਼ਾਹ ਬਹੁਤ ਹੱਸਿਆ ਅਤੇ ਦੋਹਾਂ ਦੀ ਚੌਧਰ ਦੇ ਪਿੰਡ ਬਰਾਬਰ ਵੰਡ ਦਿੱਤੇ। ਇਸ ਮੌਕੇ ਦਰਬਾਰੀ ਮਿਰਾਸੀ ਨੇ ਆਖਿਆ, "ਭਲਣ ਚੀਰਾ ਪਾੜਿਆਂ, ਅਕਬਰ ਦੇ ਦਰਬਾਰ" ਪੰਜ ਗਰਾਹੀਂ ਇਲਾਕੇ ਦੀ ਚੌਧਰ ਭਲਣ ਪਾਸ ਸੀ। ਇਸ ਦੀ ਮੌਤ 1643 ਈਸਵੀ ਵਿੱਚ ਹੋਈ।
ਬੀਦੋਵਾਲੀ : ਸਿੱਧੂਆਂ ਬਰਾੜਾਂ ਦਾ ਮੋਢੀ ਪਿੰਡ ਸੀ। ਛੇਵੇਂ ਗੁਰੂ ਹਰਗੋਬਿੰਦ ਸਾਹਿਬ ਏਕੇ ਸਮੇਤ ਪਰਿਵਾਰ 1688 ਬਿਕਰਮੀ ਵਿੱਚ ਮੋਹਨ ਪਾਸ ਆਏ ਸਨ। ਬਠਿੰਡਾ ਗੱਜ਼ਟ ਦੇ ਅਨੁਸਾਰ ਬੀਦੋਵਾਲੀ ਇਲਾਕੇ ਦੀ ਚੌਧਰ ਪਹਿਲੇ ਪਹਿਲ ਮੁਗਲਾਂ ਨੇ ਬਰਾੜ ਬੰਸ ਦੇ ਇੱਕ ਬੈਰਮ ਨੂੰ ਦੇ ਦਿੱਤੀ ਸੀ। ਬੈਰਮ ਦੀ ਮੌਤ 1560 ਈਸਵੀ ਵਿੱਚ ਹੋਈ। ਫਿਰ ਇਸ ਇਲਾਕੇ ਦੀ ਚੌਧਰ ਉਸ ਦੇ ਪੁੱਤਰ ਮਹਿਰਾਜ ਨੂੰ ਮਿਲ ਗਈ। ਮਹਿਰਾਜ ਦੇ ਪੋਤੇ ਮੋਹਨ ਨੇ ਭੱਟੀ ਮੁਸਲਮਾਨਾਂ ਤੋਂ ਤੰਗ ਆ ਕੇ ਬੀਦੋਵਾਲੀ ਪਿੰਡ 1618 ਈਸਵੀ ਵਿੱਚ ਕੁਝ ਸਮੇਂ ਲਈ ਛੱਡ ਦਿੱਤਾ ਅਤੇ ਉਹ ਬਠਿੰਡੇ ਦੇ ਇਲਾਕੇ ਵਿੱਚ ਆ ਗਿਆ। ਸਰਕਾਰ ਵੀ ਉਸ ਤੇ ਨਾਰਾਜ਼ ਸੀ। ਮਾਨ, ਭੁੱਲਰ ਤੇ ਹੇਅਰ ਵੀ ਆਪਣੇ ਆਪ ਨੂੰ ਪੰਜਾਬ ਦੀ ਧਰਤੀ ਦੇ ਮਾਲਕ ਸਮਝਦੇ ਸਨ। ਸਿੱਧੂਆਂ ਨੂੰ ਉਜਾੜ ਦਿੰਦੇ ਸਨ। ਨੇਤਾ ਸਿੰਘ
ਦੰਦੀਵਾਲ ਚੌਹਾਨ ਦੇ ਅਨੁਸਾਰ ਮੋਹਨ ਅਤੇ ਉਸ ਦਾ ਪੁੱਤਰ ਰੂਪਚੰਦ 1632 ਈਸਵੀ ਵਿੱਚ ਬੀਦੋਵਾਲੀ ਹੀ ਭੱਟੀ?ਮੁਸਲਮਾਨਾਂ ਨਾਲ ਲੜਦੇ ਮਾਰੇ ਗਏ ਸਨ। ਮੋਹਨ ਦਾ ਪੁੱਤਰ ਕਾਲਾ ਵੀ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦਾ ਪੱਕਾ ਸੇਵਕ ਸੀ। ਸ਼ਾਹਜਹਾਨ ਦੀ ਫ਼ੌਜ ਨੇ ਗੁਰੂ ਸਾਹਿਬ ਤੇ 1635 ਈਸਵੀ ਵਿੱਚ ਮਰਾਝ ਦੇ ਨੇੜੇ ਲਹਿਰੇ ਹੱਲਾ ਬੋਲ ਦਿੱਤਾ। ਕਾਲੇ ਨੇ ਇਸ ਲੜਾਈ ਵਿੱਚ ਗੁਰੂ ਸਾਹਿਬ ਦੀ ਆਪਣੇ ਸਾਰੇ ਭਾਈਚਾਰੇ ਸਮੇਤ ਡੱਟ ਕੇ ਪੂਰੀ ਸਹਾਇਤਾ ਕੀਤੀ। ਗੁਰੂ ਸਾਹਿਬ ਦੀ ਜਿੱਤ ਹੋਈ। ਗੁਰੂ ਸਾਹਿਬ ਨੇ ਖ਼ੁਸ਼ ਹੋਕੇ ਕਾਲੇ ਬਰਾੜ ਨੂੰ ਕਿਹਾ ਕਿ ਜਿਤਨਾ ਇਲਾਕਾ ਚਾਹੁੰਦਾ ਹੈਂ, ਹੁਣੇ ਹੀ ਵਲ ਲੈ ਤੇ ਮੋਹੜੀ ਗੱਡ ਲੈ। ਭੁੱਲਰਾਂ ਨੇ ਗੱਡੀ ਮੋਹੜੀ ਪੁੱਟ ਕੇ ਖੂਹ ਵਿੱਚ ਸੁੱਟ ਦਿੱਤੀ। ਕਾਲੇ ਨੇ 22 ਇਲਾਕਾ ਸ਼ਾਮ ਤੱਕ ਵਲ ਲਿਆ। ਉਸ ਨੇ ਸ਼ਾਮ ਨੂੰ ਗੁਰੂ ਸਾਹਿਬ ਪਾਸ ਆਕੇ ਮੋਹੜੀ ਖੂਹ ਵਿੱਚ ਸੁਟਣ ਦੀ ਸ਼ਿਕਾਇਤ ਕੀਤੀ ਤਾਂ ਗੁਰੂ ਹਰਗੋਬਿੰਦ ਜੀ ਨੇ ਕਿਹਾ, "ਭਾਈ ਕਾਲੇ, ਤੇਰੀ ਜੜ੍ਹ ਪਤਾਲ ਵਿੱਚ ਲੱਗ ਗਈ ਹੈ। ਇਸ ਤਰ੍ਹਾਂ ਕਾਲੇ ਨੇ ਮਰਾਝ ਪਿੰਡ ਵਸਾਇਆ। ਗੁਰੂ ਹਰਰਾਏ ਸਾਹਿਬ ਜਦ ਮਾਲਵੇ ਵਿੱਚ ਆਏ ਤਾਂ ਕਾਲਾ ਆਪਣੇ ਭਤੀਜਿਆਂ ਫੂਲ ਤੇ ਸੰਦਲ ਨੂੰ ਲੈ ਕੇ ਗੁਰੂ ਦੀ ਸੇਵਾ ਵਿੱਚ ਹਾਜ਼ਰ ਹੋਇਆ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਫੂਲ ਤੇ ਸੰਦਲ ਦੇ ਘੋੜੇ ਗੰਗਾ ਜਮਨਾ ਪਾਣੀ ਪੀਣਗੇ। ਫੂਲ ਦੀ ਸੰਤਾਨ ਜਮਨਾ ਤੋਂ ਸਤਿਲੁਜ ਤੱਕ ਰਾਜ ਕਰੇਗੀ। ਫੂਲ ਨੇ ਵੱਡਾ ਹੋ ਕੇ ਫੂਲ ਨਗਰ ਵਸਾਇਆ ਤੇ ਆਲੇ ਦੁਆਲੇ ਦੇ ਇਲਾਕੇ ਜਿੱਤੇ। ਚੌਧਰੀ ਫੂਲ ਦੇ ਪੁੱਤਰ ਤ੍ਰਿਲੋਕ ਸਿੰਘ ਤੇ ਰਾਮ ਸਿੰਘ ਹੋਏ। ਇਨ੍ਹਾਂ ਨੇ ਨਵਾਬ ਈਸਾ ਖਾਂ ਤੋਂ ਆਪਣੇ ਬਾਪ ਦੀ ਮੌਤ ਦਾ ਬਦਲਾ ਲਿਆ। ਇਨ੍ਹਾਂ ਨੇ ਦਸਵੇਂ ਗੁਰੂ ਸਾਹਿਬ ਤੋਂ ਅੰਮ੍ਰਿਤਪਾਨ ਕੀਤਾ। ਇਨ੍ਹਾਂ ਦੋਵਾਂ ਸਰਦਾਰਾਂ ਦੀ ਔਲਾਦ ਦੀਆਂ ਰਿਆਸਤਾਂ ਪਟਿਆਲਾ, ਨਾਭਾ ਤੇ ਜੀਂਦ (ਸੰਗਰੂਰ) ਹੋਈਆਂ। ਇਨ੍ਹਾਂ ਤਿੰਨਾਂ ਨੂੰ ਫੂਲ ਵੰਸ਼ ਰਿਆਸਤਾਂ ਕਿਹਾ ਜਾਂਦਾ ਸੀ। ਫੂਲਕੀਆਂ ਰਿਆਸਤਾਂ ਵਿਚੋਂ ਬਾਬਾ ਆਲਾ ਸਿੰਘ ਨੇ ਆਪਣੇ ਰਾਜ ਨੂੰ ਬਹੁਤ ਵਧਾਇਆ। ਉਹ ਪੱਕੇ ਸਿੱਖ ਤੇ ਉੱਚ ਕੋਟੀ ਦੇ ਨੀਤੀਵਾਨ ਸਨ। ਮਹਾਰਾਜਾ ਆਲਾ ਸਿੰਘ ਦੀ 1765 ਈਸਵੀ ਵਿੱਚ ਮੌਤ
ਹੋਈ। ਉਹ ਮਹਾਨ ਸੂਰਬੀਰ ਸੀ।
ਫਰੀਦਕੋਟ ਰਿਆਸਤ ਦਾ ਵਡੇਰਾ ਭਲਣ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਪੱਕਾ ਸਿੱਖ ਸੀ। ਉਸ ਨੇ ਵੀ ਮਹਿਰਾਜ ਦੀ ਲੜਾਈ ਵਿੱਚ ਗੁਰੂ ਸਾਹਿਬ ਦੀ ਸਹਾਇਤਾ ਕੀਤੀ ਸੀ। ਉਹ 1643 ਈਸਵੀ ਵਿੱਚ ਬੇਔਲਾਦ ਮਰ ਗਿਆ। ਉਸ ਦੀ ਮੌਤ ਤੋਂ ਮਗਰੋਂ ਕਪੂਰਾ ਚੌਧਰੀ ਬਣਿਆ। ਕਪੂਰਾ ਬਰਾੜ ਚੌਧਰੀ ਭਲਣ ਦੇ ਭਰਾ ਲਾਲੇ ਦਾ ਪੁੱਤਰ ਸੀ। ਕਪੂਰੇ ਨੇ 1661 ਈਸਵੀ ਵਿੱਚ ਕੋਟਕਪੂਰਾ ਨਗਰ ਵਸਾਇਆ। ਕਪੂਰਾ ਵੀ 83 ਪਿੰਡ ਦਾ ਚੌਧਰੀ ਸੀ। ਉਹ ਵੀ ਸਿੱਖੀ ਨੂੰ ਪਿਆਰ ਕਰਦਾ ਸੀ। ਪਰ ਮੁਗਲਾਂ ਨਾਲ ਵੀ ਵਿਗਾੜਨਾ ਨਹੀਂ ਚਾਹੁੰਦਾ ਸੀ।
1705 ਈਸਵੀ ਵਿੱਚ ਮੁਕਤਸਰ ਦੀ ਜੰਗ ਵਿੱਚ ਕਪੂਰੇ ਨੇ ਗੁਰੂ ਗੋਬਿੰਦ ਸਿੰਘ ਦੀ ਲੁਕਵੀਂ ਹੀ ਸਹਾਇਤਾ ਕੀਤੀ। ਈਸਾ ਖ਼ਾਨ ਮੰਜ ਨੇ ਧੋਖੇ ਨਾਲ 1708 ਈਸਵੀ ਵਿੱਚ ਕਪੂਰੇ ਨੂੰ ਕਤਲ ਕਰ ਦਿੱਤਾ। ਕਪੂਰੇ ਦੇ ਤਿੰਨ ਪੁੱਤਰ ਸੁਖੀਆ, ਸੇਮਾਂ ਤੇ ਮੁਖੀਆ ਸਨ। ਇਨ੍ਹਾਂ ਨੇ ਈਸਾ ਖ਼ਾਨ ਨੂੰ ਮਾਰ ਕੇ ਸਾਰਾ ਇਲਾਕਾ ਜਿੱਤ ਲਿਆ। ਇਸ ਲੜਾਈ ਵਿੱਚ ਸੇਮਾਂ ਵੀ 1710 ਈਸਵੀ 'ਚ ਮਾਰਿਆ ਗਿਆ। ਇਸ ਤਰ੍ਹਾਂ 1720 ਈਸਵੀ ਵਿੱਚ ਕਪੂਰੇ ਦਾ ਵੱਡਾ ਪੁੱਤਰ ਮੁਖੀਆ ਫਿਰ ਗਦੀ ਤੇ ਬੈਠਾ। 1808 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਫਰੀਦਕੋਟ ਦੀ ਰਿਆਸਤ ਦੇ ਸਾਰੇ ਇਲਾਕੇ ਉੱਤੇ ਮੁਕਤਸਰ ਤੱਕ ਕਬਜ਼ਾ ਕਰ ਲਿਆ ਸੀ। ਅੰਗਰੇਜ਼ਾਂ ਦੇ ਕਹਿਣ ਤੇ ਇਹ ਇਲਾਕਾ ਰਣਜੀਤ ਸਿੰਘ ਨੂੰ ਛੱਡਣਾ ਪਿਆ। ਇਸ ਕਾਰਨ ਹੀ ਅੰਗਰੇਜ਼ਾਂ ਤੇ ਸਿੱਖਾਂ ਦੀ ਲੜਾਈ ਵਿੱਚ ਇਸ ਰਿਆਸਤ ਦੇ ਰਾਜੇ ਪਹਾੜਾ ਸਿੰਘ ਨੇ ਅੰਗਰੇਜ਼ਾਂ ਦੀ ਸਹਾਇਤਾ ਕੀਤੀ। 1705 ਈਸਵੀ ਵਿੱਚ ਮੁਕਤਸਰ ਦੀ ਜੰਗ ਵਿੱਚ ਜਥੇਦਾਰ ਦਾਨ ਸਿੰਘ ਬਰਾੜ ਨੇ 1500 ਬਰਾੜਾਂ ਨੂੰ ਨਾਲ ਲੈ ਕੇ ਮੁਗਲ ਫ਼ੌਜਾਂ ਦੇ ਪੈਰ ਉਖੇੜ ਦਿੱਤੇ ਸੀ।
ਦਸਵੇਂ ਗੁਰੂ ਗੋਬਿੰਦ ਸਿੰਘ ਜੀ ਬਰਾੜ ਭਾਈਚਾਰੇ ਤੇ ਬਹੁਤ ਖ਼ੁਸ਼ ਸਨ। ਗੁਰੂ
ਗੋਬਿੰਦ ਸਿੰਘ ਦੇ ਸਮੇਂ ਮਾਲਵੇ ਵਿੱਚ ਬਰਾੜਾਂ ਦਾ ਦਬਦਬਾ ਸੀ। ਔਰੰਗਜ਼ੇਬ ਵੀ ਸਿੱਧੂ ਬਰਾੜਾਂ ਤੋਂ ਡਰਦਾ ਮਾਲਵੇ ਵੱਲ ਮੂੰਹ ਨਹੀਂ ਕਰਦਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਦੀਨੇ ਕਾਂਗੜ ਤੋਂ ਜੋ ਜ਼ਫਰਨਾਮਾ ਲਿਖਿਆ ਸੀ ਉਸ ਵਿੱਚ ਵੀ ਬਰਾੜਾਂ ਦਾ ਵਿਸ਼ੇਸ਼ ਵਰਣਨ ਕੀਤਾ ਗਿਆ ਹੈ। ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਲਿਖਿਆ ਸੀ ਕਿ ਬਰਾੜਾਂ ਦੀ ਸਾਰੀ ਕੌਮ ਮੇਰੇ ਹੁਕਮ ਵਿੱਚ ਹੀ ਹੈ। ਅਸਲ ਵਿੱਚ ਜਦ ਗੁਰੂ ਹਰਗੋਬਿੰਦ ਸਿੰਘ ਸੰਨ 1688 ਬਿਕਰਮੀ ਵਿੱਚ ਮਾਲਵੇ ਵਿੱਚ ਆਏ ਤਾਂ ਬਰਾੜਾਂ ਦੇ ਚੌਧਰੀ ਭਲਣ ਨੇ ਸਿੱਖੀ ਧਾਰਨ ਕਰ ਲਈ। ਇਸ ਕਾਰਨ ਬਰਾੜ ਗੁਰੂਆਂ ਦੇ ਸ਼ਰਧਾਲੂ ਤੇ ਸੇਵਕ ਬਣ ਗਏ। ਭਾਈ ਬਹਿਲੋ ਵੀ ਗੁਰੂ ਅਰਜਨ ਦੇਵ ਦਾ ਪੱਕਾ ਸਿੱਖ ਸੀ। ਸਿੱਧੂ ਬਰਾੜ ਬਹੁਤ ਵੱਡਾ ਭਾਈਚਾਰਾ ਸੀ। ਕੈਂਥਲ ਰਿਆਸਤ ਦੇ ਮੋਢੀ ਭਾਈ ਭੱਗਤੂ ਦੀ ਸੰਤਾਨ ਵਿਚੋਂ ਭਾਈ ਦੇਸੂ ਸਿੰਘ ਸੀ। ਇਹਥ ਸਟੇਟ ਬਹੁਤ ਦੂਰ ਤੱਕ ਫੈਲੀ ਹੋਈ ਸੀ। 1857 ਦੇ ਗ਼ਦਰ ਕਾਰਨ ਅੰਗਰੇਜ਼ਾਂ ਨੇ 1858 ਈਸਵੀ ਵਿੱਚ ਇਸ ਸਟੇਟ ਨੂੰ ਜ਼ਬਤ ਕਰ ਲਿਆ ਸੀ। ਮੁਕਤਸਰ ਤਹਿਸੀਲ ਦਾ ਬੀਦੋਵਾਲੀ, ਝੁੰਬੇ, ਕੋਟਾ?ਭਾਈ, ਚੰਨੂੰ, ਫਕਰਸਰ, ਥੇੜੀ ਆਦਿ ਦਾ ਇਲਾਕਾ ਵੀ ਇਸ ਵਿੱਚ ਸ਼ਾਮਿਲ ਸੀ। ਭਾਈਕੇ ਸਿੱਧੂਆਂ ਦੇ ਪ੍ਰਸਿੱਧ ਪਿੰਡ ਫਫੜੇ, ਚੱਕ ਭਾਈਕਾ, ਭੁਚੋ, ਸੇਲਬਹਾਹ, ਦਿਆਲਪੁਰਾ, ਬੰਬੀਹਾ, ਭਾਈ, ਥੇਹੜੀ, ਭਾਈਕਾ ਕੇਰਾ ਤੇ ਕੋਟ ਭਾਈ ਆਦਿ ਕਾਫ਼ੀ ਪਿੰਡ ਸਨ।
ਘਰਾਜ ਦੀ ਉਲਾਦ 'ਚੋਂ ਅੱਠ ਜਲਾਲ ਬਝੇ। ਜਲਾਲ ਦੇ ਬਾਨੀ ਬਾਬੇ ਜਲਾਲ ਦੀ ਬੰਸ ਦੇ ਪਿੰਡ ਆਕਲੀਆਂ, ਗੁਰੂਸਰ, ਭੋੜੀਪੁਰਾ, ਕੋਇਰ ਸਿੰਘ ਵਾਲਾ, ਹਾਕਮ ਵਾਲਾ, ਹਮੀਰਗੜ੍ਹ ਤੇ ਰਾਮੂਵਾਲਾ ਹਨ।
ਸਿੱਧੂਆਂ ਦੇ ਜਗਰਾਉਂ ਤਹਿਸੀਲ ਵਿੱਚ ਵੀ ਤਿੰਨ ਸਿੱਧਵਾਂ ਤੋਂ ਇਲਾਵਾ ਹੋਰ ਕਈ ਪਿੰਡ ਹਨ। ਮੋਗੇ ਤੇ ਬਾਘੇ ਪੁਰਾਣੇ ਦੇ ਖੇਤਰ ਵਿੱਚ ਵੀ ਸਿੱਧੂਆਂ ਦੇ ਕਾਫ਼ੀ ਪਿੰਡ ਹਨ। ਮਾਝੇ ਵਿੱਚ ਵੀ ਸਿੱਧੂਆਂ ਦਾ ਕੋਈ?ਕੋਈ ਪਿੰਡ ਹੈ। ਕਿਸੇ ਸਮੇਂ ਮਾਲਵੇ ਵਿੱਚ ਬਰਾੜਾਂ ਦੀਆਂ ਬੀਦੋਵਾਲੀ, ਬਠਿੰਡੇ ਤੇ ਪੰਜ ਗਰਾਹੀਂ ਚੌਧਰਾਂ ਸਨ।
ਸਿੱਧੂਆਂ ਦੀਆਂ ਮੁੱਖ ਮੂੰਹੀਆ?ਬਰਾੜ, ਹਰੀਕੇ, ਭਾਈਕੇ, ਪੀਰਕੋਟੀਏ, ਰੋਸੇ, ਜੈਦ ਤੇ ਮਾਣੋਕੇ ਹਨ। ਸਿੱਧੂ ਬਰਾੜ ਸਿੱਧੇ ਅਤੇ ਬੜਬੋਲੇ ਹੁੰਦੇ ਹਨ। ਲੜਾਕੇ ਵੀ ਹੁੰਦੇ ਹਨ। ਸਾਰੇ ਇਤਿਹਾਸਕਾਰ ਇਸ ਗੱਲ ਨੂੰ ਠੀਕ ਮੰਨਦੇ ਹਨ ਕਿ ਸਿੱਧੂ ਭੱਟੀਆਂ ਵਿਚੋਂ ਹੀ ਹਨ। ਭੱਟੀ ਸੱਪਤ ਸਿੰਧੂ ਖੇਤਰ ਵਿਚੋਂ ਹੀ ਰਾਜਸਥਾਨ ਵਿੱਚ ਗਏ ਸੀ। ਕੁਝ ਭੱਟੀ ਪੰਜਾਬ ਵਿੱਚ ਵੀ ਆਬਾਦ ਰਹੇ ਸਨ। ਸਾਰੇ ਸਿੱਧੂ ਬਰਾੜ ਨਹੀਂ ਹੁੰਦੇ। ਬਰਾੜ ਕੇਵਲ ਉਹ ਹੀ ਹੁੰਦੇ ਹਨ ਜੋ ਬਰਾੜ ਦੀ ਬੰਸ ਵਿਚੋਂ ਹਨ। ਬਹੁਤੇ ਨਕਲੀ ਬਰਾੜ ਹਨ। ਪੰਜਾਬ ਵਿੱਚ ਸਾਰੇ ਬਰਾੜ ਸਿੱਖ ਹਨ। ਸਿੱਧੂ ਹਿੰਦੂ ਜਾਟ ਵੀ ਹੁੰਦੇ ਹਨ ਅਤੇ ਜੱਟ ਸਿੱਖ ਵੀ ਹਨ। ਸਿੱਧੂ ਦਲਿਤ ਤੇ ਪਿਛੜੀਆਂ ਜਾਤੀਆਂ ਵਿੱਚ ਵੀ ਹਨ। ਬਰਾੜਾਂ ਦੀਆਂ ਆਪਣੀਆਂ ਮੂੰਹੀਆਂ?ਮਹਿਰਾਜਕੇ, ਜਲਾਲਕੇ, ਡਲੇਕੇ, ਦਿਉਣ ਕੇ, ਫੂਲ ਕੇ, ਅਬੂਲ ਕੇ, ਸੰਘ ਕੇ ਤੇ ਸੇਮੇ ਵੀ ਅਸਲੀ ਬਰਾੜ ਹਨ। ਅੱਜਕੱਲ੍ਹ ਪੰਜਾਬ ਵਿੱਚ ਸਭ ਤੋਂ ਵੱਧ ਸਿੱਧੂ ਬਰਾੜ ਜੱਟ ਹੀ ਹਨ। ਹੁਣ ਸਿੱਧੂ ਬਰਾੜ?ਬਹੁਗਿਣਤੀ ਵਿੱਚ ਹੋਣ ਕਾਰਨ ਮੁਸਲਮਾਨਾਂ ਵਾਂਗ ਆਪਣੇ ਗੋਤ ਵਿੱਚ ਵੀ ਰਿਸ਼ਤੇਦਾਰੀਆਂ ਕਰਨ ਲੱਗ ਪਏ ਹਨ। 1881 ਦੀ ਮਰਦਮਸ਼ੁਮਾਰੀ ਵਿੱਚ ਸਿੱਧੂਆਂ ਦੀ ਗਿਣਤੀ 155332 ਸੀ। ਬਰਾੜਾਂ ਦੀ ਗਿਣਤੀ 53344 ਸੀ। ਦੋਵਾਂ ਦੀ ਕੁੱਲ ਗਿਣਤੀ 2 ਲੱਖ 8 ਹਜ਼ਾਰ ਬਣਦੀ ਹੈ। 1981 ਤੱਕ ਇਨ੍ਹਾਂ ਦੀ ਗਿਣਤੀ ਦਸ ਗੁਣਾਂ ਜ਼ਰੂਰ ਵੱਧ ਗਈ ਹੈ। ਪੰਜਾਬ ਵਿੱਚ 1991 ਵਿੱਚ ਸਿੱਧੂ ਬਰਾੜਾਂ ਦੀ ਕੁੱਲ ਗਿਣਤੀ ਲਗਭਗ 30 ਲੱਖ ਤੱਕ ਸੀ। ਸਾਰੇ ਜੱਟਾਂ ਨਾਲੋਂ ਸਿੱਧੂ ਬਰਾੜਾਂ ਦੀ ਗਿਣਤੀ ਸਭ ਤੋਂ ਵੱਧ ਹੈ। ਹੁਣ ਇਹ ਸਾਰੀ ਦੁਨੀਆਂ ਵਿੱਚ ਹੀ ਫੈਲ ਗਏ ਹਨ। ਇਹ ਇੱਕ ਸ਼ਕਤੀਸ਼ਾਲੀ ਭਾਈਚਾਰਾ ਹੈ। ਗਿਆਨੀ ਬਲਵੰਤ ਸਿੰਘ ਨੇ ਵੀ ਕਾਫ਼ੀ ਮਿਹਨਤ ਤੇ ਖੋਜ ਕਰਕੇ "ਸਿੱਧੂ ਬਰਾੜ ਇਤਿਹਾਸ" ਪੁਸਤਕ ਲਿਖੀ ਹੈ। ਅੰਗਰੇਜ਼ੀ ਦੀਆਂ ਕਈ ਕਿਤਾਬਾਂ ਵਿੱਚ ਵੀ ਸਿੱਧੂ ਬਰਾੜਾਂ ਬਾਰੇ ਕਾਫ਼ੀ ਜਾਣਕਾਰੀ ਦਿੱਤੀ ਗਈ ਹੈ।
ਬਰਾੜ ਬੰਸ ਵਿਚੋਂ ਸੰਘਰ, ਕਪੂਰਾ, ਡੱਲਾ, ਦਾਨ ਸਿੰਘ, ਸੇਮਾ ਮਹਾਰਾਜਾ ਆਲਾ
ਸਿੰਘ ਮਹਾਨ ਜੋਧੇ ਸਨ। ਸਿੱਧੂਆਂ ਵਿਚੋਂ ਭਾਈ ਫਤਿਹ ਸਿੰਘ ਤੇ ਸ਼ਾਮ ਸਿੰਘ ਅਟਾਰੀ ਵਾਲੇ ਮਹਾਂਬਲੀ ਹੋਏ ਹਨ। ਸਿੱਧੂਆਂ ਅਤੇ ਬਰਾੜਾਂ ਦੀਆਂ ਮਾਲਵੇ ਵਿੱਚ ਪਟਿਆਲਾ, ਨਾਭਾ, ਜੀਂਦ, ਕੈਂਥਲ, ਫਰੀਦਕੋਟ, ਪੰਜ ਰਿਆਸਤਾਂ ਸਨ। ਸਿੱਧੂ?ਬਰਾੜ ਜੰਗਜੂ ਸਨ। ਮਾਲਵੇ ਵਿੱਚ ਸਿੱਧੂ?ਬਰਾੜਾਂ ਦਾ ਬੋਲਬਾਲਾ ਸੀ। ਮਾਝੇ ਤੇ ਦੁਆਬੇ ਦੇ ਜੱਟ ਸਿੱਖਾਂ ਨੂੰ ਜਦੋਂ ਮੁਸਲਮਾਨ ਹਾਕਮ ਤੰਗ ਕਰਦੇ ਸਨ ਤਾਂ ਬਹੁਤੇ ਸਿੱਖ ਮਾਲਵੇ ਦੇ ਲੱਖੀ ਜੰਗਲ ਵਿੱਚ ਆ ਰਹਿੰਦੇ ਸਨ। ਸਿੱਧੂ ਬਰਾੜ ਹੁਣ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਇਹ ਜੱਟਾਂ ਦਾ ਸਭ ਤੋਂ ਤਕੜਾ ਤੇ ਪ੍ਰਭਾਵਸ਼ਾਲੀ ਭਾਈਚਾਰਾ ਹੈ। ਸਿੱਖ ਸੰਘਰਸ਼ ਵਿੱਚ ਵੀ ਜੱਟਾਂ ਦੀ ਕੁਰਬਾਨੀ ਮਹਾਨ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਿੱਧੂ ਬਰਾੜ ਜੱਟਾਂ ਤੇ ਬਹੁਤ ਮਾਣ ਸੀ। ਸਿੱਧੂਆਂ, ਬਰਾੜਾਂ ਦੀ ਪੰਜਾਬ ਨੂੰ ਮਹਾਨ ਦੇਣ ਹੈ।
ਸਿਆਲ : ਇਹ ਪਰਮਾਰ ਰਾਜਪੂਤ ਵਿਚੋਂ ਹਨ। ਇਸ ਗੱਲ ਦਾ ਇਹ ਆਪ ਹੀ ਦਾਅਵਾ ਕਰਦੇ ਹਨ। ਰਾਏ ਸਿਆਲ ਜਾਂ ਸਿਉ ਜਿਥੋਂ ਇਸ ਕਬੀਲੇ ਦਾ ਨਾਮ ਪਿਆ ਹੈ, ਰਾਮਪੁਰ ਦੇ ਰਾਏ ਸ਼ੰਕਰ ਦਾ ਪੁੱਤਰ ਸੀ। ਰਾਮਪੁਰ ਵਿੱਚ ਲੜਾਈਆਂ ਝਗੜਿਆਂ ਦੇ ਕਾਰਨ ਸਿਆਲ ਭਾਈਚਾਰਾ ਅਲਾਉੱਦੀਨ ਖਿਲਜੀ ਦੇ ਰਾਜ ਸਮੇਂ ਪੰਜਾਬ ਵੱਲ ਆਇਆ ਸੀ। ਸੰਨ 1258 ਈਸਵੀ ਦੇ ਲਗਭਗ ਪਾਕਿਪਟਨ ਦੇ ਬਾਬਾ ਫਰੀਦ ਸ਼ੱਕਰਗੰਜ ਦੇ ਉਪਦੇਸ਼ਾਂ ਤੋਂ ਪ੍ਰਭਾਵਿਤ ਹੋਕੇ ਮੁਸਲਮਾਨ ਬਣ ਗਿਆ ਸੀ। ਉਹ ਸਾਹੀਵਾਲ ਵਿੱਚ ਰਹਿਣ ਲੱਗ ਪਿਆ ਸੀ ਅਤੇ ਉਸ ਨੇ ਉਥੋਂ ਦੇ ਮੁਖੀ ਦੀ ਪੁੱਤਰੀ ਨਾਲ ਵਿਆਹ ਕਰ ਲਿਆ ਸੀ। ਸਿਆਲ ਸਾਰੇ ਮਾਲਵੇ ਤੇ ਮਾਝੇ ਵਿਚੋਂ ਘੁੰਮਦੇ ਘੁੰਮਦੇ ਹੀ ਆਖ਼ਿਰ ਪਾਕਿਪਟਨ ਪਹੁੰਚ ਕੇ ਹੀ ਟਿਕੇ ਸਨ। ਜਦੋਂ ਸਿਆਲ ਨੇ ਇਸ ਖੇਤਰ ਦੇ ਮੁਖੀ ਭਾਈ ਖ਼ਾਨ ਮੇਕਨ ਜੱਟ ਸਾਹੀਵਾਲ ਦੀ ਪੁੱਤਰੀ ਨਾਲ ਸ਼ਾਦੀ ਕਰ ਲਈ ਤਾਂ ਉਸ ਦੀ ਤਾਕਤ ਵਿੱਚ ਵੀ ਵਾਧਾ ਹੋਇਆ। ਉਸ ਨੇ ਸਿਆਲਕੋਟ ਵਿੱਚ ਆਪਣਾ ਕਿਲ੍ਹਾ ਬਣਾ ਲਿਆ। ਜੱਟ ਭਾਈਚਾਰੇ ਵਿੱਚ ਰਲ ਗਿਆ। ਜਦੋਂ ਸਿਆਲਾਂ ਦੀ ਗਿਣਤੀ ਕਾਫ਼ੀ
ਵੱਧ ਗਈ ਤਾਂ ਉਨ੍ਹਾਂ ਝੰਗ ਮਘਿਆਣੇ ਦੀ ਨੀਂਹ ਰੱਖੀ। ਪਹਿਲਾਂ ਉਹ ਝੁੱਗੀਆਂ ਵਿੱਚ ਰਹਿੰਦੇ ਸਨ। ਕੁਝ ਸਮੇਂ ਮਗਰੋਂ ਉਨ੍ਹਾਂ ਨੇ ਕਮਾਲੀਏ ਦੇ ਇਲਾਕੇ ਉੱਤੇ ਵੀ ਕਬਜ਼ਾ ਕਰ ਲਿਆ ਇਸ ਤਰ੍ਹਾਂ ਸਿਆਲ ਰਾਵੀ ਦੇ ਕੰਢਿਆਂ ਤੇ ਆਬਾਦ ਹੋ ਗਏ ਅਤੇ ਹੌਲੀ ਹੌਲੀ ਉਹ ਦੂਰ ਤੱਕ ਫੈਲ ਗਏ।
ਹੁਣ ਸਿਆਲ ਦੋ ਮੁੱਖ ਸ਼ਾਖਾ ਫਤਿਆਣਾ ਅਤੇ ਤਰਹਾਣਾ ਵਿੱਚ ਵੰਡੇ ਗਏ। ਝੰਗ ਸੈਟਲਮੈਂਟ ਰਿਪੋਰਟ ਵਿੱਚ ਸਿਆਲਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ। ਬੇਸ਼ੱਕ ਸਿਆਲ ਭਾਈਚਾਰੇ ਦੇ ਬਹੁਤੇ ਲੋਕ ਮੁਸਲਮਾਨ ਬਣ ਗਏ ਸਨ ਪਰ ਸ਼ੁਰੂ ਸ਼ੁਰੂ ਵਿੱਚ ਹਿੰਦੂ ਰਸਮ ਰਿਵਾਜ਼ ਵੀ ਕਰਦੇ ਸਨ। ਤਾਰੀਖ ਝੰਗ ਸਿਆਲ ਵਿੱਚ ਲਿਖਿਆ ਹੈ ਕਿ ਸਿਆਲ ਪਹਿਲਾਂ ਚਨਾਬ?ਜਿਹਲਮ ਦੇ ਖੇਤਰ ਵਿੱਚ ਆਬਾਦ ਹੋਏ। ਇਸ ਦਾ ਪਹਿਲਾ ਮੁਖੀਆ ਮਲਖ਼ਾਨ ਸੀ। ਇਸ ਨੇ 1477 ਈਸਵੀ ਵਿੱਚ ਝੰਗ ਦੇ ਇਲਾਕੇ ਵਿੱਚ ਹਕੂਮਤ ਕੀਤੀ। ਬਾਦਸ਼ਾਹ ਅਕਬਰ ਦੇ ਸਮੇਂ ਸੋਲਵੀਂ ਸਦੀ ਵਿੱਚ ਇਸ ਖ਼ਾਨਦਾਨ ਵਿਚੋਂ ਹੀਰ ਹੋਈ ਹੈ। ਜੋ ਧੀਦੋ ਗੋਤ ਰਾਂਝੇ ਨੂੰ ਪਿਆਰ ਕਰਦੀ ਸੀ। ਝੰਗ ਤੋਂ ਅੱਧੇ ਮੀਲ ਤੇ ਹੀ ਹੀਰ ਦਾ ਮੱਕਬਰਾ ਹੈ। ਸਿਆਲਾਂ ਦੀ ਗਿਣਤੀ ਵਧਣ ਨਾਲ ਹੁਣ ਸਿਆਲਾਂ ਦੀਆਂ ਕਈ ਮੂੰਹੀਆਂ ਪ੍ਰਚਲਤ ਹੋ ਗਈਆਂ ਹਨ। ਸਿਆਲ ਅਸਲੀ ਵਤਨ ਨੂੰ ਛੱਡਕੇ ਜਦ ਝੰਗ ਮਘਿਆਣੇ ਆਦਿ ਖੇਤਰਾਂ ਵਿੱਚ ਆਬਾਦ ਹੋਏ, ਉਨ੍ਹਾਂ ਨੇ ਜੰਗਲਾਂ ਨੂੰ ਸਾਫ਼ ਕਰਕੇ ਖੇਤੀਬਾੜੀ ਸ਼ੁਰੂ ਕੀਤੀ। ਉਹ ਘਿਉ, ਦੁੱਧ, ਦਹੀ, ਮਖਣ ਖਾਣ ਤੇ ਪਸ਼ੂ ਰੱਖਣ ਦੇ ਬਹੁਤ ਸ਼ੌਕੀਨ ਸਨ। ਜੱਟ ਸੁਭਾਅ ਅਨੁਸਾਰ ਝਗੜਾਲੂ, ਲੜਾਕੇ ਤੇ ਅਣਖੀ ਸਨ। ਭੰਗੀ ਮਿਸਲ ਦੇ ਸਿੱਖ ਸਰਦਾਰਾਂ ਨਾਲ ਵੀ ਸਿਆਲਾਂ ਦੀਆਂ ਖਓ ਲੜਾਈਆਂ ਹੋਈਆਂ। 1810 ਈਸਵੀ ਵਿੱਚ ਲਾਹੌਰ ਦੇ ਰਾਜੇ ਨੇ ਸਿਆਲਾਂ ਦੇ ਆਖ਼ਰੀ ਅਹਿਮਦ ਖ਼ਾਨ ਨੂੰ ਕੈਦ ਕਰਕੇ ਸਿਆਲਾਂ ਦਾ ਰਾਜ ਖਤਮ ਕਰ ਦਿੱਤਾ।
ਸੰਨ 1857 ਈ. ਦੇ ਭਾਰਤ ਦੇ ਗ਼ਦਰ ਵਿੱਚ ਸਿਆਲ ਜੱਟਾਂ ਨੇ ਬਹਾਵਲ,
ਫਤਿਆਣਾ, ਝੱਲਾ ਅਤੇ ਮੁਰਾਦ ਦੀ ਅਗਵਾਈ ਵਿੱਚ ਅੰਗੇਰਜ਼ ਸਰਕਾਰ ਦੇ ਵਿਰੁੱਧ ਹਿੱਸਾ ਲਿਆ ਸੀ। ਝੱਲਾ ਸਿਆਲ ਇਸ ਲੜਾਈ ਵਿੱਚ ਮਾਰਿਆ ਗਿਆ ਅਤੇ ਬਾਕੀ ਨੂੰ ਜਲਾਵਤਨ ਕਰ ਦਿੱਤਾ ਗਿਆ ਸੀ। ਸਿਆਲਾਂ ਨੇ ਆਪਣੇ ਖੇਤਰ ਵਿੱਚ ਖੇਤੀਬਾੜੀ ਨੂੰ ਵੀ ਕਾਫ਼ੀ ਉੱਨਤ ਕੀਤਾ ਸੀ। ਉਹ ਸਫ਼ਲ ਕ੍ਰਿਸਾਨ ਵੀ ਸਨ।
ਪੂਰਬੀ ਪੰਜਾਬ ਵਿੱਚ ਸਿਆਲ ਬਹੁਤ ਘੱਟ ਹਨ। ਪੱਛਮੀ ਪੰਜਾਬ ਵਿੱਚ ਸਿਆਲ ਦੂਰ ਦੂਰ ਤੱਕ ਆਬਾਦ ਹਨ। ਸਿਆਲ ਜੱਟ ਵੀ ਹਨ ਅਤੇ ਰਾਜਪੂਤ ਵੀ ਹਨ। ਕੁਝ ਸਿਆਲ ਹਿੰਦੂ ਖੱਤਰੀ ਵੀ ਹਨ। 1881 ਈਸਵੀ ਦੀ ਮਰਦਮਸ਼ੁਮਾਰੀ ਅਨੁਸਾਰ ਸਾਂਝੇ ਪੰਜਾਬ ਵਿੱਚ 17366 ਸਿਆਲ ਜੱਟ ਸਨ ਅਤੇ 77213 ਸਿਆਲ ਰਾਜਪੂਤ ਸਨ। ਹਰਾਜ ਵੀ ਸਿਆਲਾਂ ਦਾ ਹੀ ਉਪਗੋਤ ਹਨ। ਕਈ ਇਤਿਹਾਸਕਾਰ ਸਿਆਲਾਂ ਨੂੰ ਭੱਟੀ ਰਾਜਪੂਤ ਮੰਨਦੇ ਹਨ। ਭੱਟੀਆਂ ਅਤੇ ਪਰਮਾਰਾਂ ਵਿੱਚ ਭੁਲੇਖੇ ਦਾ ਕਾਰਨ ਦੋ ਸਲਵਾਨ ਰਾਜੇ ਹੋਣਾ ਹੈ। ਪੂਰਨ ਭਗਤ ਦਾ ਪਿਤਾ ਸਿਆਲਕੋਟ ਦਾ ਰਾਜਾ ਸਲਵਾਨ ਪਰਮਾਰ ਸੀ। ਜੈਮਲਮੇਰ ਦੇ ਰਾਜੇ ਜੈਮਲ ਦਾ ਇੱਕ ਪੁੱਤਰ ਵੀ ਸਲਵਾਨ ਸੀ। ਉਹ ਭੱਟੀ ਰਾਜਪੂਤ ਸੀ। ਹੂਣਾਂ ਤੇ ਹਮਲਿਆਂ ਤੋਂ ਤੰਗ ਆ ਕੇ ਸਿਆਲਕੋਟ ਇਲਾਕੇ ਦੇ ਪਰਮਾਰ ਮੱਧ ਪ੍ਰਦੇਸ਼ ਦੇ ਮਾਲਵਾ ਖੇਤਰ ਗਏ ਤੇ ਉਥੇ ਧਾਰਾ ਨਗਰੀ ਵਿੱਚ ਆਪਣਾ ਰਾਜ ਕਾਇਮ ਕਰ ਲਿਆ। ਫਿਰ ਅੱਗਨੀਕੁਲ ਰਾਜਪੂਤਾਂ ਵਿੱਚ ਸ਼ਾਮਿਲ ਹੋ ਗਏ। ਜਦ ਮੁਸਲਮਾਨਾਂ ਦੇ ਹਮਲੇ ਸ਼ੁਰੂ ਹੋਏ ਫਿਰ ਦੋਬਾਰਾ ਪੰਜਾਬ ਵੱਲ ਆ ਕੇ ਪੰਜਾਬ ਵਿੱਚ ਪੱਕੇ ਤੌਰ ਤੇ ਵਸ ਗਏ। ਝੰਗ ਦੇ ਸਿਆਲਾਂ ਨੂੰ ਰਾਜਪੂਤ ਕਿਹਾ ਜਾਂਦਾ ਹੈ ਪਰ ਡੇਰਾ ਗਾਜ਼ੀ ਖਾਂ ਦੇ ਸਿਆਲਾਂ ਜੱਟ ਹੀ ਗਿਣਿਆ ਜਾਂਦਾ ਸੀ। ਰਾਜਪੂਤ ਸਿਆਲ ਜੱਟ ਸਿਆਲਾਂ ਨਾਲੋਂ ਉੱਚੇ ਸਮਝੇ ਜਾਂਦੇ ਸਨ। ਇਹ ਉੱਘਾ ਗੋਤ ਹੈ।
ਸੰਧੂ : ਸੰਧੂ ਗੋਤ ਜੱਟਾਂ ਵਿੱਚ ਕਾਫ਼ੀ ਪ੍ਰਸਿੱਧ ਗੋਤ ਹੈ। ਪੰਜਾਬ ਵਿੱਚ ਸਿੱਧੂ ਬਰਾੜਾਂ ਮਗਰੋਂ ਸੰਧੂ ਗਿਣਤੀ ਦੇ ਪੱਖੋਂ ਦੂਜਾ ਵੱਡਾ ਗੋਤ ਹੈ। ਇਨ੍ਹਾਂ ਦੇ ਮੁੱਖ ਸਥਾਨ ਲਾਹੌਰ ਅਤੇ ਅੰਮ੍ਰਿਤਸਰ ਜ਼ਿਲ੍ਹੇ ਹਨ। ਸੰਧੂ ਭਾਈਚਾਰਾ ਸਤਲੁਜ ਦਰਿਆ ਦੇ
ਨਾਲ?ਨਾਲ ਦੋਵੀਂ ਪਾਸੀਂ ਵਸਿਆ ਹੋਇਆ ਹੈ। ਪੂਰਬ ਵਿੱਚ ਅੰਬਾਲੇ ਤੋਂ ਪੱਛਮ ਵੱਲ, ਸੰਧੂ, ਜ਼ਿਲ੍ਹਾ ਸਿਆਲ ਕੋਟ ਅਤੇ ਗੁੱਜਰਾਂਵਾਲੇ ਦੇ ਪਹਾੜੀ ਇਲਾਕਿਆਂ ਵਿੱਚ ਵੀ ਕਾਫ਼ੀ ਗਿਣਤੀ ਵਿੱਚ ਮਿਲਦੇ ਹਨ। ਗੁਰੂ ਨਾਨਕ ਦਾ ਪ੍ਰਸਿੱਧ ਸਿੱਖ ਭਾਈ ਬਾਲਾ ਅਤੇ ਭਾਰਤ ਦਾ ਮਹਾਨ ਸ਼ਹੀਦ ਭਗਤ ਸਿੰਘ ਸੰਧੂ ਖ਼ਾਨਦਾਨ ਵਿਚੋਂ ਹੀ ਸਨ। ਸੰਧੂ ਜੱਟਾਂ ਦਾ ਖਿਆਲ ਹੈ ਕਿ ਉਹ ਅਯੁਧਿਆ ਦੇ ਰਾਜੇ ਰਾਮ ਚੰਦਰ ਜੀ ਰਾਹੀਂ ਸੂਰਜਬੰਸੀ ਰਾਜਪੂਤਾਂ ਦੀ ਰਘੂਬੰਸੀ ਕੁਲ ਨਾਲ ਸੰਬੰਧ ਰੱਖਦੇ ਹਨ। ਇਸ ਬੰਸ ਵਿਚੋਂ ਹੀ 'ਸੰਧੂ ਰਾਉ' ਇੱਕ ਮਹਾਨ ਯੋਧਾ ਹੋਇਆ ਹੈ। ਸਰ ਲੈਪਲ ਗਰਿਫਨ ਦੀ ਰਾਏ ਵਿੱਚ ਸੰਧੂ ਉੱਤਰ ਪੱਛਮੀ ਰਾਜਪੂਤਾਂਨੇ ਵਿਚੋਂ ਪੰਜਾਬ ਵਿੱਚ ਆਏ ਹਨ। ਪੁਰਾਣੇ ਸਮੇਂ ਵਿੱਚ ਜਦ ਕਾਲ ਪੈਂਦਾ ਸੀ ਤਾਂ ਜੱਟ ਲੋਕ ਹਰੇ ਚਾਰੇ ਦੀ ਤਲਾਸ਼ ਵਿੱਚ ਕਿਸੇ ਨਵੀਂ ਥਾਂ ਚਲੇ ਜਾਂਦੇ ਸਨ। ਪ੍ਰਸਿੱਧ ਇਤਿਹਾਸਕਾਰ ਕੇ. ਸੀ. ਯਾਦਵ ਦੇ ਅਨੁਸਾਰ ਬਹੁਤੀਆਂ ਜੱਟ ਜਾਤੀਆਂ ਗਿਆਰਵੀਂ ਸਦੀ ਵਿੱਚ ਮਹਿਮੂਦ ਗਜ਼ਨਵੀ ਦੇ ਸਮੇਂ ਪੰਜਾਬ ਵਿੱਚ ਆਈਆਂ ਹਨ। ਸੰਧੂ ਵੀ ਇਸ ਸਮੇਂ ਹੀ ਪੰਜਾਬ ਵਿੱਚ ਆਏ ਸਨ। ਐੱਚ. ਏ. ਰੋਜ਼ ਨੇ ਆਪਣੀ ਕਿਤਾਬ ਵਿੱਚ ਸੰਧੂਆਂ ਦੀਆਂ 84 ਛੋਟੀਆਂ ਮੂੰਹੀਆਂ ਲਿਖੀਆਂ ਹਨ। ਸਿਆਲਕੋਟ ਦੇ 1883?84 ਗਜ਼ਟ ਅਨੁਸਾਰ ਸੰਧੂਆਂ ਦੀਆਂ ਕੇਵਲ ਪੰਜ ਹੀ ਮੁੱਖ ਮੂੰਹੀਆਂ ਹਨ। ਜ਼ਿਲ੍ਹਾ ਕਰਨਾਲ ਦੇ ਵਸਨੀਕ ਸੰਧੂ ਬੰਸ ਦਾ ਬਾਬਾ ਕਾਲਾ ਮੈਹਿਰ ਜਾਂ ਕਾਲਾ ਪੀਰ ਦੀ ਪੂਜਾ ਕਰਦੇ ਹਨ। ਇਹ ਸੰਧੂ ਬੰਸ ਦਾ ਵੱਡਾ ਵਡੇਰਾ ਹੈ ਅਤੇ ਇਸ ਦੀ ਅਸਲੀ ਸਮਾਧ ਸਿਆਲ ਕੋਟ ਜ਼ਿਲ੍ਹੇ ਵਿੱਚ ਥਾਣਾ ਸਤਰ ਜੋਕਿ ਇਸ ਦੀ ਉਤਪਤੀ ਦਾ ਸਥਾਨ ਆਖਿਆ ਜਾਂਦਾ ਹੈ, ਵਿੱਚ ਬਣੀ ਹੋਈ ਹੈ। ਇੱਕ ਹੋਰ ਰਵਾਇਤ ਹੈ ਕਿ ਕਾਲਾ ਮੈਹਿਰ ਮਾਲਵੇ ਦੇ ਸਨੇਰ ਤੋਂ ਉੱਠਕੇ ਮਾਝੇ ਵਿੱਚ ਸਿਰਹਾਲੀ ਚਲਾ ਗਿਆ। ਸੰਧੂਆਂ ਦੇ ਸਿਰਹਾਲੀ ਖੇਤਰ ਵਿੱਚ 22 ਪਿੰਡ ਹਨ। ਇਸ ਇਲਾਕੇ ਨੂੰ ਸੰਧੂਆਂ ਦਾ ਬਾਹੀਆ ਕਿਹਾ ਜਾਂਦਾ ਹੈ। ਸੰਧੂਆਂ ਦੇ 17 ਪਿੰਡ ਭਕਨੇ ਦੇ ਇਲਾਕੇ ਵਿੱਚ ਹਨ। ਲਾਹੌਰ ਦੇ ਇਲਾਕੇ ਵਿੱਚ ਹੀ ਸੰਧੂਆਂ ਦੇ 12 ਪਿੰਡ ਸਨ ਜਿਨ੍ਹਾਂ ਵਿੱਚ ਰਾਜਾ ਜੰਗ ਤੇ ਜੋਧੂ ਆਦਿ ਵੱਡੇ ਤੇ ਪ੍ਰਸਿੱਧ ਪਿੰਡ ਸਨ। ਲਾਹੌਰੀਏ ਸੰਧੂ
ਹੁਣ ਵੀ ਮਸ਼ਹੂਰ ਹਨ। ਇਹ ਲੜਾਕੂ ਤੇ ਝਗੜਾਲੂ ਹੁੰਦੇ ਸਨ। ਪੂਰਬੀ ਪੰਜਾਬ ਵਿੱਚ ਆਕੇ ਹੁਣ ਮਲਵਈ ਭਾਈਚਾਰੇ ਵਿੱਚ ਹੀ ਰਲ ਮਿਲ ਗਏ ਹਨ। ਮਾਲਵੇ ਵਿੱਚ ਸਤਲੁਜ ਦਰਿਆ ਦੇ ਨਾਲ ਨਾਲ ਅਤੇ ਫਰੀਦਕੋਟ ਤੋਂ ਮੁਕਤਸਰ ਤੱਕ ਵੀ ਹੱਠਾੜ ਖੇਤਰ ਵਿੱਚ ਵੀ ਸੰਧੂਆਂ ਦੇ ਪ੍ਰਸਿੱਧ ਪਿੰਡ ਸਾਈਆਂ ਵਾਲਾ, ਚੁਘੇ ਵਾਲਾ, ਵੀਰੇ ਵਾਲਾ, ਭਾਗ ਸਿੰਘ ਵਾਲਾ, ਮੜ, ਸੱਕਾਂ ਵਾਲੀ, ਕਾਨਿਆਂ ਵਾਲੀ, ਖੁੜੰਜ ਆਦਿ ਕਾਫ਼ੀ ਪਿੰਡ ਹਨ। ਰੁਖਾਲੇ ਦੇ ਸੰਧੂ ਸਿਰਹਾਲੀ ਤੋਂ ਆਏ ਸਨ। ਫਰੀਦਕੋਟ ਦੇ ਪਾਸ ਸੰਧੂਆਂ ਪਿੰਡ ਵੀ ਪਹਿਲਾਂ ਸੰਧੂ ਜੱਟਾਂ ਨੇ ਹੀ ਆਬਾਦ ਕੀਤਾ ਸੀ ਫਿਰ ਬਰਾੜ ਆ ਗਏ। ਸ਼ੁਰੂ?ਸ਼ੁਰੂ ਵਿੱਚ ਇਸ ਇਲਾਕੇ ਵਿੱਚ ਸੰਧੂਆਂ ਤੇ ਬਰਾੜਾਂ ਦੀਆਂ ਜ਼ਮੀਨਾ ਖ਼ਾਤਿਰ ਆਪਸੀ ਲੜਾਈਆਂ ਵੀ ਹੋਈਆਂ। ਗਜ਼ਟੀਅਰ ਫਿਰੋਜ਼ਪੁਰ ਅਨੁਸਾਰ ਮੋਗੇ ਵੱਲ ਆਏ ਸੰਧੂ ਮਾਝੇ ਵਿਚੋਂ ਹੀ ਆਹਲੂਵਾਲੀਏ ਸਰਦਾਰਾਂ ਨਾਲ ਹੀ ਆਏ। ਮੁਗਲਰਾਜ ਦੇ ਪਤਨ ਮਗਰੋਂ ਜ਼ੀਰਾ ਦੀ ਬੇਟ ਵਿੱਚ ਗਿੱਲਾਂ ਦੇ ਜ਼ੋਰ ਦੇਣ ਤੇ ਸਿੰਧੂ ਇਸ ਇਲਾਕੇ ਵਿੱਚ ਵੀ ਆਬਾਦ ਹੋ ਗਏ। ਲੁਧਿਆਣੇ ਵਿੱਚ ਵੀ ਸੰਧੂਆਂ ਦੇ ਕੁਝ ਪਿੰਡ ਹਨ। ਲੁਧਿਆਣੇ ਤੋਂ ਅੱਗੇ ਕੁਝ ਸੰਧੂ ਦੁਆਬੇ ਦੇ ਖੇਤਰ ਜਲੰਧਰ, ਹੁਸ਼ਿਆਰਪੁਰ ਤੱਕ ਚਲੇ ਗਏ। ਮੁਸਲਮਾਨਾਂ ਦੇ ਹਮਲਿਆਂ ਤੇ ਜ਼ੁਲਮਾਂ ਤੋਂ ਤੰਗ ਆਕੇ ਕੁਝ ਮਝੈਲ ਸੰਧੂ ਬਠਿੰਡਾ, ਮਾਨਸਾ ਆਦਿ ਇਲਾਕਿਆਂ ਵਿੱਚ ਵੀ ਵਸੇ ਹਨ। ਹੁਣ ਸੰਧੂ ਤਕਰੀਬਨ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਫਰੀਦਕੋਟ ਦੇ ਇਲਾਕੇ ਦੇ ਵਿੱਚ 'ਮ੍ਹਰਾਣਾ' ਵਿੱਚ ਸੰਧੂਆਂ ਦਾ ਭਾਰੀ ਮੇਲਾ ਲਗਦਾ ਹੈ। ਮਾਲਵੇ ਦੇ ਸੰਧੂ ਵਿਆਹ ਜਾਂ ਪੁੱਤਰ ਦੇ ਜਨਮ ਦੀ ਖ਼ੁਸ਼ੀ ਵਿੱਚ ਬਾਬੇ ਕਾਲੇ ਮੈਹਿਰ ਦੀ ਸਮਾਧ ਤੇ ਚੜ੍ਹਾਵਾ ਚੜ੍ਹਾਉਂਦੇ ਹਨ। ਇਹ ਸਾਰਾ ਚੜ੍ਹਾਵਾ ਸੰਧੂਆਂ ਦੇ ਮਿਰਾਸੀ ਨੂੰ ਦਿੱਤਾ ਜਾਂਦਾ ਹੈ। ਸੰਧੂਆਂ ਦੇ ਇੱਕ ਮਿਰਾਸੀ ਨੇ ਦੱਸਿਆ ਹੈ ਕਿ ਫਰੀਦਕੋਟ ਦੇ ਇਲਾਕੇ ਵਿੱਚ ਸੰਧੂਆਂ ਦੇ ਮੁਖੀ ਕਾਲੇ ਮੈਹਿਰ ਤੇ ਭੱਟੀਆਂ ਵਿੱਚ ਕਿਸੇ ਕਾਰਨ ਦੁਸ਼ਮਣੀ ਪੈਦਾ ਹੋ ਗਈ। ਭੱਟੀਆਂ ਨੇ ਕਾਲੇ ਮੈਹਿਰ ਦੇ ਰਸੋਈਏ ਇੱਕ ਬ੍ਰਾਹਮਣ ਨੂੰ ਲਾਲਚ ਦੇ ਕੇ ਆਪਣੇ ਵੱਲ ਕਰ ਲਿਆ। ਉਸ ਨੇ ਕਾਲੇ ਮੈਹਿਰ ਨੂੰ ਖਾਣੇ ਵਿੱਚ ਕੁਝ ਜ਼ਹਿਰ ਦੇ ਦਿੱਤੀ। ਕਾਲਾ ਮੈਹਿਰ
ਖਾਣਾ ਖਾਕੇ ਬੇਹੋਸ਼ ਹੋ ਗਿਆ। ਇਸ ਸਮੇਂ ਭੱਟੀਆਂ ਨੇ ਕਾਲੇ ਮੈਹਿਰ ਨੂੰ ਮਾਰਨਾ ਚਾਹਿਆ ਪਰ ਇੱਕ ਮਿਰਾਸੀ ਨੇ ਉਨ੍ਹਾਂ ਨੂੰ ਰੋਕ ਦਿੱਤਾ ਕਿ ਕਾਲਾ ਮੈਹਿਰ ਅਜੇ ਜਾਗ ਰਿਹਾ ਹੈ, ਪੂਰਾ ਸੁੱਤਾ ਨਹੀਂ ਹੈ।
ਜਦੋਂ ਕਾਲੇ ਮੈਹਿਰ ਨੂੰ ਹੋਸ਼ ਆਈ ਤਾਂ ਭੱਟੀਆਂ ਨੇ ਉਸ ਦੇ ਸਿਰ ਨੂੰ ਜ਼ਖ਼ਮੀ ਕਰ ਦਿੱਤਾ। ਉਹ ਜ਼ਖ਼ਮੀ ਸਿਰ ਨਾਲ ਵੀ ਭੱਟੀਆਂ ਨਾਲ ਲੜਦਾ ਰਿਹਾ। ਇਸ ਸਮੇਂ ਇੱਕ ਲਲਾਰੀ ਮੁਸਲਮਾਨ ਨੇ ਵੀ ਭੱਟੀਆਂ ਦੀ ਹੌਸਲਾ ਅਫਜ਼ਾਈ ਕੀਤੀ। ਕਾਲੇ ਮੈਹਿਰ ਨੇ ਮਰਨ ਲੱਗਿਆਂ ਆਪਣੀ ਬੰਸ ਦੇ ਲੋਕਾਂ ਨੂੰ ਆਖਿਆ ਕਿ ਮੇਰੇ ਮੱਠ (ਮੜੀ) ਤੇ ਜੇ ਬ੍ਰਾਹਮਣ ਚੜ੍ਹੇ ਤਾਂ ਉਸ ਦਾ ਸਿਰ ਵੱਢ ਦਿਉ। ਲਲਾਰੀ ਦੇ ਨੀਲ ਦੀ ਵਰਤੋਂ ਨਾ ਕਰੋ। ਮੇਰੀ ਪੂਜਾ ਦਾ ਸਾਰਾ ਚੜ੍ਹਾਵਾ ਮਿਰਾਸੀ ਨੂੰ ਹੀ ਦੇਣ।
ਜੱਟਾਂ ਦੇ ਬਹੁਤੇ ਗੋਤ ਚੰਦਰ ਬੰਸ ਵਿਚੋਂ ਹਨ। ਸੂਰਜਬੰਸੀ ਜੱਟ ਬਹੁਤ ਘਟ ਹਨ। ਹੁੰਦਲ ਜੱਟਾਂ ਦਾ ਇਕ ਛੋਟਾ ਜਿਹਾ ਗੋਤ ਹੈ। ਇਹ ਸੂਰਜ ਬੰਸ ਵਿਚ ਹਨ। ਇਨ੍ਹਾਂ ਦਾ ਵਡੇਰਾ ਸਰਬ ਉੱਤਰ ਪ੍ਰਦੇਸ਼ ਦੇ ਅਯੁਧਿਆ ਇਲਾਕੇ ਤੋਂ ਚਲਕੇ ਮਾਲਵੇ ਵਿਚ ਆਇਆ ਸੀ। ਫਿਰ ਕਾਫੀ ਸਮੇਂ ਮਗਰੋਂ ਅੰਮ੍ਰਿਤਸਰ ਦੇ ਖੇਤਰ ਵਿਚ ਚਲਾ ਗਿਆ। ਮਾਲਵੇ ਦੇ ਮੋਗੇ ਇਲਾਕੇ ਵਿਚ ਮੋਗਾ ਅਜੀਤ ਸਿੰਘ ਵਿਚ ਹੁੰਦਲਾਂ ਦੀ ਇਕ ਪੱਤੀ ਹੈ। ਸਲ੍ਹੀਣਾ ਪਿੰਡ ਵਿਚ ਵੀ ਹੁੰਦਲਾਂ ਦੇ ਕੁਝ ਘਰ ਹਨ। ਲੁਧਿਆਣਾ ਦੇ ਮਾਛੀਵਾੜਾ ਆਦਿ ਖੇਤਰਾਂ ਵਿਚ ਵੀ ਕੁਝ ਹੁੰਦਲ ਵਸਦੇ ਹਨ। ਫਤਿਹਗੜ੍ਹ ਸਾਹਿਬ ਵਿਚ ਗੁਰਧਨਪੁਰ ਤੇ ਦੁੱਲਵਾਂ ਹੁੰਦਲਾਂ ਦੇ ਪ੍ਰਸਿਧ ਪਿੰਡ ਹਨ। ਬਰਨਾਲੇ ਤੇ ਪਟਿਆਲੇ ਦੇ ਇਲਾਕੇ ਵਿਚ ਵੀ ਹੁੰਦਲ ਜੱਟ ਕਾਫੀ ਹਨ। ਦੁਆਬੇ ਵਿਚ ਹੁੰਦਲ ਬਹੁਤ ਘੱਟ ਹਨ। ਮਾਝੇ ਵਿਚ ਹੁੰਦਲ ਜੱਟ ਕਾਫੀ ਹਨ। ਮਾਝੇ ਵਿਚ ਜੰਡਿਆਲਾ ਗੁਰੂ ਤੇ ਨਵਾਂ ਹੁੰਦਲ ਆਦਿ ਹੁੰਦਲ ਜੱਟਾਂ ਦੇ ਕਈ ਪਿੰਡ
ਹਨ। ਅੰਮ੍ਰਿਤਸਰ ਤੇ ਗੁਰਦਾਸਪੁਰ ਤੋਂ ਅੱਗੇ ਹੁੰਦਲ ਭਾਈਚਾਰੇ ਦੇ ਲੋਕ ਸਿਆਲਕੋਟ 'ਤੇ ਸਾਂਦਲਬਾਰ ਵਿਚ ਵੀ ਚਲੇ ਗਏ ਸਨ। ਸਾਂਦਲਬਾਰ ਵਿਚ ਬਹਿਨੋਲ ਪਿੰਡ ਮੁਸਲਮਾਨ ਹੁੰਦਲਾਂ ਦਾ ਇਕ ਉੱਘਾ ਪਿੰਡ ਸੀ। ਬਹੁਤੇ ਹੁੰਦਲ ਜੱਟ ਸਿੰਘ ਹੀ ਹਨ। ਸਿਆਲਕੋਟ ਦੇ ਇਲਾਕੇ ਵਿਚ ਵੀ ਕੁਝ ਹੁੰਦਲ ਸਿੱਖ ਸਨ ਤੇ ਕੁਝ ਹੁੰਦਲ ਮੁਸਲਮਾਨ ਬਣ ਗਏ ਸਨ।
ਸਾਂਝੇ ਪੰਜਾਬ ਵਿਚ ਵੀ ਹੁੰਦਲ ਜੱਟਾਂ ਦੀ ਗਿਣਤੀ ਕਾਫੀ ਘੱਟ ਸੀ।
1947 ਤੋਂ ਮਗਰੋਂ ਭਾਰਤ ਦੇਸ਼ ਦੀ ਵੰਡ ਹੋਣ ਕਾਰਨ ਹੁੰਦਲ ਜੱਟ ਸਿੱਖ ਪੱਛਮੀ ਪੰਜਾਬ ਤੋਂ ਉੱਜੜ ਕੇ ਪੂਰਬੀ ਪੰਜਾਬ ਵਿਚ ਆਕੇ ਆਬਾਦ ਹੋ ਗਏ ਹਨ। ਕੁਝ ਹਰਿਆਣੇ ਵਿਚ ਚਲੇ ਗਏ ਹਨ। ਹੁੰਦਲ, ਜੱਟਾਂ ਦਾ ਉੱਘਾ ਤੇ ਛੋਟਾ ਗੋਤ ਹੈ। ਇਹ ਟਾਵੇਂ ਟਾਵੇਂ ਸਾਰੇ ਪੰਜਾਬ ਵਿਚ ਹੀ ਫੈਲ਼ੇ ਹੋਏ ਹਨ। ਕੁਝ ਹੁੰਦਲ ਜੱਟ ਬਾਹਰਲੇ ਦੇਸ਼ਾਂ ਵਿਚ ਜਾਕੇ ਉਥੇ ਹੀ ਵਸ ਗਏ ਹਨ।
ਹੁੰਦਲ ਜੱਟਾਂ ਵਾਂਗ ਮਾਘਾ ਕਬੀਲੇ ਦੇ ਲੋਕ ਵੀ ਮੱਗਧ (ਬਿਹਾਰ) ਤੋਂ ਉਠਕੇ ਬਹੁਤ ਦੂਰੋਂ ਆਕੇ ਹਰਿਆਣੇ ਵਿਚ ਵਸੇ ਹਨ।
ਇਹ ਇੰਡੋ ਗਰੀਕ ਨਸਲ ਵਿਚੋਂ ਹਨ। ਹੁੰਦਲ ਜੱਟ ਆਰੀਆ ਹਨ। ਆਰੀਏ ਅੱਜ ਤੋਂ ਚਾਰ ਹਜ਼ਾਰ ਸਾਲ ਪਹਿਲਾਂ ਮੱਧ ਏਸ਼ੀਆ ਦੇ ਖੇਤਰਾਂ ਤੋਂ ਉੱਠਕੇ ਬੀਸ ਦੇ ਲਗਭਗ ਦੇਸਾਂ ਵਿੱਚ ਘੁੰਮ ਫਿਰ ਕੇ ਇਰਾਨ ਅਤੇ ਅਫ਼ਗਾਨਿਸਤਾਨ ਰਾਹੀਂ ਭਾਰਤ ਵਿੱਚ ਪਹੁੰਚੇ ਸਨ। ਸ਼ੁਰੂ ਵਿੱਚ ਇਹ ਸਿੰਧ, ਗੁਜਰਾਤ ਤੇ ਪੰਜਾਬ
ਵਿੱਚ ਆਬਾਦਾ ਹੋਏ ਫਿਰ ਮੱਥਰਾ, ਹਰਿਆਣਾ ਤੇ ਰਾਜਸਥਾਨ ਵਿੱਚ ਵੀ ਪਹੁੰਚ ਗਏ ਸਨ। ਮੱਧ ਏਸ਼ੀਆ ਤੋਂ ਆਉਣ ਵਾਲੀਆਂ ਜੱਟ ਜਾਤੀਆਂ ਨੇ ਸ਼ਿਵ ਨੂੰ ਭੁੱਲਰ ਉਪਜਾਤੀ ਦੇ ਲੋਕ ਵੀ ਆਪਣੇ ਆਪ ਨੂੰ ਭੋਲਾ ਨਾਥ ਸ਼ਿਵਜੀ ਮਹਾਰਾਜ ਦੀ ਬੰਸ ਵਿਚੋਂ ਦੱਸਦੇ ਹਨ। ਸ਼ਿਵ ਵਰਣ ਆਸ਼ਰਮ ਧਰਮ ਨੂੰ ਨਹੀਂ ਮੰਨਦਾ। ਜੱਟ ਸਮਾਜ ਵੀ ਜਾਤ ਪਾਤ ਨੂੰ ਨਹੀਂ ਮੰਨਦਾ ਸੀ। ਭੁੱਲਰ ਪੰਜਾਬ ਦਾ ਬਹੁਤ ਹੀ ਪੁਰਾਣਾ ਤੇ ਸ਼ਿਵਗੋਤਰੀ ਜੱਟ ਕਬੀਲਾ ਹੈ। ਪੰਜਾਬ ਦੇ 12 ਜੱਟ ਕਬੀਲੇ ਸ਼ਿਵ ਗੋਤਰੀ ਹਨ। ਪੰਜਾਬ ਦੇ ਬਹੁਤੇ ਜੱਟ ਕਬੀਲੇ ਕਸ਼ਬ ਗੋਤਰੀ ਹਨ। ਸ਼ਿਵਜੀ ਵੀ ਜੱਟ ਸੀ। ਇੱਕ ਹੋਰ ਰਵਾਇਤ ਹੈ ਕਿ ਇਹ ਖੱਤਰੀ ਬੰਸ ਵਿਚੋਂ ਹਨ ਅਤੇ ਰਾਜਪੂਤਾਣੇ ਦੇ ਵਿਚੋਂ ਪੰਜਾਬ ਵਿੱਚ ਆਏ ਹਨ।
ਬਾਰ੍ਹਵੀਂ ਸਦੀ ਦੇ ਆਰੰਭ ਵਿੱਚ ਮਾਲਵੇ ਮਾਨ, ਭੁੱਲਰ ਤੇ ਹੇਰਾਂ ਦਾ ਬਹੁਤ ਜ਼ੋਰ ਸੀ। ਸਿੱਧੂ ਬਰਾੜ ਜੈਸਲਮੇਜਰ ਦੇ ਖੇਤਰ ਤੋਂ ਆਕੇ ਇਸ ਸਮੇਂ ਮਾਲਵੇ ਵਿੱਚ ਆਬਾਦ ਹੋਣਾ ਚਾਹੁੰਦੇ ਸਨ। ਜੱਟਾਂ ਨੂੰ ਜ਼ਮੀਨ ਪਿਆਰੀ ਹੁੰਦੀ ਹੈ। ਇਸ ਕਾਰਨ ਮਾਨਾਂ ਤੇ ਭੁੱਲਰਾਂ ਆਦਿ ਦੀਆਂ ਅਕਸਰ ਸਿੱਧੂਆਂ?ਬਰਾੜਾਂ ਨਾਲ ਲੜਾਈਆਂ ਹੁੰਦੀਆਂ ਰਹਿੰਦੀਆਂ ਸਨ। ਸਿੱਧੂ ਬਰਾੜਾਂ ਦੇ ਵਡੇਰੇ ਮੋਹਨ ਨੇ ਭੱਟੀ ਮੁਸਲਮਾਨਾਂ ਤੋਂ ਤੰਗ ਆਕੇ ਆਪਣਾ ਜੱਦੀ ਪਿੰਡ ਬੀਦੋਵਾਲੀ ਛੱਡਕੇ ਕੌੜੇ ਭੁੱਲਰਾਂ ਦੇ ਉੱਘੇ ਪਿੰਡ ਮਾੜੀ ਵਿੱਚ ਆਕੇ ਰਿਹਾਇਸ਼ ਕਰਕੇ ਦਿਨ ਗੁਜ਼ਾਰਨੇ ਸ਼ੁਰੂ ਕਰ ਦਿੱਤੇ। ਮੋਹਨ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦਾ ਸੇਵਕ ਸੀ। ਮੋਹਨ ਨੇ ਛੇਵੇਂ ਗੁਰੂ ਦੇ ਕਹਿਣ ਤੇ ਕੌੜੇ ਭੁੱਲਰਾਂ ਦੇ ਮਾੜੀ ਪਿੰਡ ਤੋਂ ਉੱਠ ਕੇ ਰਾਮਸਰ ਟੋਬੇ ਦੇ ਕਿਨਾਰੇ ਇੱਕ ਬਿਰਛ ਥੱਲੇ ਜਾ ਡੇਰੇ ਲਾਏ। ਆਪਣੇ ਪੜਦਾਦੇ ਦੇ ਨਾਮ ਤੇ ਮਰ੍ਹਾਜ਼ ਪਿੰਡ ਦੀ ਮੋੜੀ ਗੱਡੀ। ਕੌੜੇ ਭੁੱਲਰਾਂ ਨੇ ਇਹ ਮੋੜ੍ਹੀ ਪੁਟ ਦਿੱਤੀ। ਜਦ ਦੁਬਾਰਾ ਫਿਰ ਗੁਰੂ ਸਾਹਿਬ ਦੇ ਹੱਥੋਂ ਮਰਾਜ਼ ਪਿੰਡ ਦੇ ਆਬਾਦ ਦੀ ਖ਼ਬਰ ਕੌੜੇ ਭੁੱਲਰਾਂ ਨੇ ਸੁਣੀ ਤਾਂ ਉਨ੍ਹਾਂ ਨੇ ਆਪਣੇ ਰਿਸ਼ਤੇਦਾਰ ਜੈਦ ਪਰਾਣੇ ਨੂੰ ਵੀ ਸਦ ਲਿਆ। ਢੋਲ ਵਜਾ ਕੇ
ਸਾਰੇ ਭਾਈਚਾਰੇ ਨੂੰ ਇਕੱਠਾ ਕਰ ਲਿਆ। ਮੋਹਨ ਦੇ ਪੁੱਤਰ ਕਾਲੇ ਨੇ ਜੈਦ ਪਰਾਣੇ ਨੂੰ ਮਾਰ ਦਿੱਤਾ। ਕੌੜੇ ਭੁੱਲਰ ਹਾਰ ਕੇ ਝੱਜ ਗਏ। ਗੁਰੂ ਸਾਹਿਬ ਦੀ ਫ਼ੌਜ ਨੇ ਵੀ ਬਰਾੜਾਂ ਦੀ ਸਹਾਇਤਾ ਕੀਤੀ। ਮੋਹਨ ਨੇ ਮਰਾਜ਼ ਦੇ ਆਲੇ ਦੁਆਲੇ ਕਈ ਮੀਲਾਂ ਤੱਕ ਜ਼ਮੀਨ ਰੋਕ ਲਈ। ਹੁਣ ਮਰਾਜ਼ ਦੇ ਇਰਦ ਗਿਰਦ ਸਿੱਧੂ ਬਰਾੜ ਭਾਈਚਾਰੇ ਦੇ 22 ਪਿੰਡ ਹਨ। ਇਨ੍ਹਾਂ ਨੂੰ ਬਾਹੀਆ ਕਿਹਾ ਜਾਂਦਾ ਹੈ। ਗੁਰੂ ਹਰਗੋਬਿੰਦ ਸਾਹਿਬ ਮਾਲਵੇ ਵਿੱਚ ਪਹਿਲੀ ਵਾਰ ਬਰਾੜਾਂ ਦੇ ਇਲਾਕੇ ਕੋਟਕਪੂਰੇ ਵਿੱਚ 1632 ਈਸਵੀਂ ਵਿੱਚ ਆਏ ਸਨ। ਇਸ ਸਮੇਂ ਵੀ ਬਹੁਤੇ ਬਰਾੜ ਗੁਰੂ ਸਾਹਿਬ ਦੇ ਸਿੱਖ ਸੇਵਕ ਬਣੇ। ਮਾਲਵੇ ਵਿੱਚ ਵਰਿਆਮ ਚੌਧਰੀ ਭੁੱਲਰ ਦੇ ਸੱਤ ਪੁੱਤਰ ਸਨ। ਇਨ੍ਹਾਂ ਦੀਆਂ ਸੱਤ ਮੂੰਹੀਆਂ ਹਨ ਜਿਨ੍ਹਾਂ ਵਿਚੋਂ ਕੌਹੜੇ, ਦਿਹੜ, ਮੂੰਗਾ ਅਤੇ ਬੁੱਗਰ ਬਹੁਤ ਪ੍ਰਸਿੱਧ ਹਨ। ਫੂਲਕੀਆਂ ਰਿਆਸਤਾਂ ਦੇ ਕਾਇਮ ਹੋਣ ਤੋਂ ਪਹਿਲਾਂ ਭੁੱਲਰ ਜੱਟ ਫੂਲ ਮਰ੍ਹਾਜ਼ ਦੇ ਇਰਦ ਗਿਰਦ ਆਬਾਦ ਸਨ। ਉਸ ਸਮੇਂ ਇਸ ਇਲਾਕੇ ਵਿੱਚ ਮਾਨਾ, ਭੁੱਲਰਾਂ ਤੇ ਹੋਰਾਂ ਦੀ ਚੌਧਰ ਸੀ। ਇਨ੍ਹਾਂ ਲੋਕਾਂ ਨੂੰ ਫੂਲਕੀਆਂ ਰਿਆਸਤਾਂ ਦੇ ਕਾਇਮ ਹੋਣ ਤੇ ਬਹੁਤ ਨੁਕਸਾਨ ਪਹੁੰਚਿਆ। ਜਿਨ੍ਹਾਂ ਨੇ ਫੂਲਕੇ ਸਰਦਾਰਾਂ ਨਾਲ ਰਿਸ਼ਤੇਦਾਰੀਆਂ ਪਾ ਲਈਆਂ। ਉਹ ਬਹੁਤ ਚੰਗੇ ਰਹੇ ਬਾਕੀ ਘਾਟੇ ਵਿੱਚ ਰਹੇ। ਬਹੁਤ ਭੁੱਲਰ ਜੱਟ ਗੁਰੂ ਗੋਬਿੰਦ ਸਿੰਘ ਦੇ ਸਮੇਂ ਹੀ ਸਿੱਖ ਧਰਮ ਵਿੱਚ ਆਏ। ਪੰਜਾਬ ਵਿੱਚ ਭੁੱਲਰ ਗੋਤ ਦੇ ਭੁੱਲਰ ਨਾਮ ਦੇ ਕਈ ਪਿੰਡ ਹਨ। ਭੁੱਲਰਾਂ ਦੇ ਪੁਰਾਣੇ ਤੇ ਉੱਘੇ ਪਿੰਡ ਭੁੱਲਰ ਹੇੜੀ, ਮਾੜੀ ਵੱਡੀ ਅਤੇ ਛੋਟੀ, ਜਿਉਂਲਾਂ ਤੇ ਕੌੜਿਆਂ ਵਾਲੀ ਆਦਿ ਕਈ ਪਿੰਡ ਹਨ। ਕੌੜੇ ਵੀ ਉਪਗੋਤ ਹੈ। ਬਠਿੰਡੇ ਖੇਤਰ ਵਿੱਚ ਸ਼ਹੀਦ ਬਾਬਾ ਭੁੱਲਰ ਦੀ ਯਾਦ ਵਿੱਚ ਲੱਗਣ ਵਾਲਾ ਛਿਮਾਹੀ ਜੋੜ ਮੇਲਾ ਹਰ ਸਾਲ 17 ਅਕਤੂਬਰ ਨੂੰ ਲੱਗਦਾ ਹੈ। 15 ਅਕਤੂਬਰ ਨੂੰ ਰਾਮਪੁਰਾ ਮੰਡੀ ਮਹਿਰਾਜ ਵਾਲੀ ਸੜਕ ਉੱਪਰ ਸਥਿਤ ਸਮਾਧਾਂ ਮਾੜੀ ਭੁੱਲਰ ਵਿੱਚ ਅਖੰਡ ਪਾਠ ਸ਼ੁਰੂ ਕੀਤਾ ਜਾਂਦਾ ਹੈ ਅਤੇ 17 ਅਕਤੂਬਰ ਨੂੰ ਭੋਗ ਪਾਇਆ ਜਾਂਦਾ ਹੈ। ਇਸ ਦਿਨ ਉੱਘੇ ਢਾਡੀ ਤੇ ਕਵੀਸ਼ਰ ਆਪਣੀਆਂ ਵਾਰਾਂ ਪੇਸ਼ ਕਰਦੇ ਹਨ। ਭੁੱਲਰ ਫਿਰੋਜ਼ਪੁਰ ਤੇ ਲਾਹੌਰ ਖੇਤਰਾਂ ਵਿੱਚ ਵੀ ਕਾਫ਼ੀ
ਸਨ। 'ਜਾਟੋਂ ਕਾ ਇਤਿਹਾਸ' ਪੁਸਤਕ ਦੇ ਲੇਖਕ ਕੇ ਆਰ. ਕਾਨੂੰਨਗੋ ਅਨੁਸਾਰ ਭੁੱਲਰ, ਚਾਹਲ ਅਤੇ ਕਾਹਲੋਂ ਜੱਟ ਮਾਲਵਾ, ਧਾਰ ਅਤੇ ਦੱਖਣ ਨੂੰ ਆਪਣਾ ਮੁੱਢਲਾ ਘਰ ਦੱਸਦੇ ਹਨ। ਜੱਟਾਂ ਦੇ ਢਾਈ ਗੋਤ ਮਾਨ, ਭੁੱਲਰ ਤੇ ਹੇਅਰਾਂ ਨੂੰ ਪੰਜਾਬ ਦੇ ਅਸਲੀ ਜੱਟ ਕਿਹਾ ਜਾਂਦਾ ਹੈ। ਹੇਅਰਾਂ ਦਾ ਅੱਧਾ ਗੋਤ ਹੀ ਗਿਣਿਆ ਜਾਂਦਾ ਹੈ। ਮਾਨ ਤੇ ਭੁੱਲਰਾਂ ਦੇ ਮੁੰਡੇ ਚਰਾਂਦਾ ਵਿੱਚ ਪਸ਼ੂ ਚਾਰਦੇ ਸਨ। ਹੇਅਰਾਂ ਦੇ ਕਦੇ ਮੁੰਡੇ ਤੇ ਕਦੇ ਕੁੜੀਆਂ ਖੁੱਲ੍ਹੀਆਂ ਚਰਾਂਦਾ ਵਿੱਚ ਪਸ਼ੂ ਚਾਰਦੇ ਸਨ। ਕਿਸੇ ਮਿਰਾਸੀ ਨੇ ਹੇਰਾਂ ਨੂੰ ਮਖੌਲ ਕਰਕੇ ਉਨ੍ਹਾਂ ਦਾ ਗੋਤ ਅੱਧਾ ਗਿਣਿਆ ਸੀ।
ਰਿਆਸਤ ਜੀਂਦ ਤੇ ਸੰਗਰੂਰ ਵਿੱਚ ਭੁੱਲਰਾਂ ਦਾ ਇੱਕ ਸਿੱਧ ਕਲੰਧਰ (ਕਲੰਜਰ) ਹੈ। ਮਾੜੀ ਵਿੱਚ ਉਸਦੀ ਸਮਾਧ ਬਣੀ ਹੋਈ ਹੈ। ਹਰ ਮਹੀਨੇ ਚੌਣਾਂ ਬਦੀ ਨੂੰ ਉਥੇ ਦੁੱਧ ਚੜ੍ਹਾਇਆ ਜਾਂਦਾ ਹੈ। ਬੱਚੇ ਦੇ ਜਨਮ ਜਾਂ ਪੁੱਤ ਦੀ ਸ਼ਾਦੀ ਤੇ ਕੱਪੜੇ ਵੀ ਭੇਂਟ ਕੀਤੇ ਜਾਂਦੇ ਹਨ। ਸਿਆਲਕੋਟ ਵਿੱਚ ਭੁੱਲਰਾਂ ਦਾ ਸਿੱਧ ਭੂਰੇ ਵਾਲਾ ਪੀਰ ਹੈ। ਉਸ ਦੀ ਖਾਨਗਾਹ ਦੀ ਸਿੱਖ ਤੇ ਮੁਸਲਮਾਨ ਭੁੱਲਰ ਮਾਨਤਾ ਕਰਦੇ ਹਨ। ਭੁੱਲਰ ਦਲਿਤ ਜਾਤੀਆਂ ਵਿੱਚ ਵੀ ਹਨ। ਮਜ਼੍ਹਬੀ ਭੁੱਲਰ ਮਾਨਤਾ ਵੀ ਭੁੱਲਰ ਹੁੰਦੇ ਹਨ।
ਭੁੱਲਰ ਹਰਿਆਣੇ ਦੇ ਹਿੱਸਾਰ ਤੇ ਸਿਰਸਾ ਖੇਤਰ ਵਿੱਚ ਵੀ ਵਸਦੇ ਹਨ। ਬਹੁਤੇ ਭੁੱਲਰ ਮਾਲਵੇ ਦੇ ਬਠਿੰਡਾ, ਮੁਕਤਸਰ, ਫਿਰੋਜ਼ਪੁਰ, ਲੁਧਿਆਣਾ, ਸੰਗਰੂਰ ਤੇ ਪਟਿਆਲਾ ਆਦਿ ਖੇਤਰਾਂ ਵਿੱਚ ਵੀ ਭੁੱਲਰ ਭਾਈਚਾਰੇ ਦੇ ਕਾਫ਼ੀ ਲੋਕ ਰਹਿੰਦੇ ਹਨ। ਦੁਆਬੇ ਵਿੱਚ ਭੁੱਲਰ ਮਾਝੇ ਨਾਲੋਂ ਘੱਟ ਹਨ। ਪੱਛਮੀ ਪੰਜਾਬ ਦੇ ਲਾਹੌਰ, ਸਿਆਲਕੋਟ, ਗੁਜਰਾਂਵਾਲਾ, ਮੁਲਤਾਨ ਤੇ ਮਿੰਟਗੁੰਮਰੀ ਆਦਿ ਖੇਤਰਾਂ ਵਿੱਚ ਵੀ ਭੁੱਲਰ ਜੱਟ ਕਾਫ਼ੀ ਗਿਣਤੀ ਵਿੱਚ ਆਬਾਦ ਸਨ। ਪੱਛਮੀ ਪੰਜਾਬ ਦੇ ਬਹੁਤ ਭੁੱਲਰ ਮੁਸਲਮਾਨ ਬਣ ਗਏ ਸਨ। ਸਾਂਦਲਬਾਰੇ ਦੇ ਇਲਾਕੇ ਵਿੱਚ ਵੀ ਕੁਝ ਭੁੱਲਰ ਰਹਿੰਦੇ ਸਨ।
ਅਸਲ ਵਿੱਚ ਭੁੱਲਰ ਜੱਟ ਸਾਰੇ ਪੰਜਾਬ ਵਿੱਚ ਹੀ ਦੂਰ?ਦੂਰ ਤੱਕ ਫੈਲੇ ਹੋਏ ਸਨ।
ਮਾਝੇ ਤੇ ਮਾਲਵੇ ਵਿੱਚ ਭੁੱਲਰ ਨਾਮ ਦੇ ਕਈ ਪਿੰਡ ਹਨ। ਜਲੰਧਰ ਦੇ ਸ਼ਾਹਕੋਟ ਖੇਤਰ ਵਿੱਚ ਵੀ ਭੁੱਲਰ ਗੋਤ ਦਾ ਪਿੰਡ ਭੁੱਲਰ ਬਹੁਤ ਹੀ ਉੱਘਾ ਤੇ ਪੁਰਾਣਾ ਪਿੰਡ ਹੈ। ਭੁੱਲਰਾਂ ਵਿੱਚ ਠੀਕਰੀ ਵਾਲੇ ਪਿੰਡ ਦੇ ਵਸਨੀਕ ਭਾਈ ਸਾਹਿਬ ਭਾਈ ਨੈਣਾ ਸਿੰਘ ਨਿਹੰਗ ਬੜੇ ਪ੍ਰਸਿੱਧ ਹੋਏ ਹਨ। ਉੱਚ ਦੁਮਾਲਾ ਫਰਰੇ ਵਾਲਾ ਇਨ੍ਹਾਂ ਤੋਂ ਚਲਿਆ। ਪੰਜਾਬੀ ਸਾਹਿਤ ਵਿੱਚ ਗੁਰਬਚਨ ਸਿੰਘ ਭੁੱਲਰ ਵੀ ਬਹੁਤ ਮਸ਼ਹੂਰ ਹਨ। ਮਾਨ, ਭੁੱਲਰ ਤੇ ਹੋਰ ਗੋਤਾਂ ਨਾਲ ਰਲਦੇ ਮਿਲਦੇ ਗੋਤਾਂ ਦੇ ਲੋਕ ਪੂਰਬੀ ਜਰਮਨੀ ਵਿੱਚ ਵੀ ਵਸਦੇ ਹਨ। 1881 ਈਸਵੀਂ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਭੁੱਲਰਾਂ ਦੀ ਕੁਝ ਗਿਣਤੀ 29294 ਸੀ। ਦੁਆਬੇ ਵਿਚੋਂ ਭੁੱਲਰ ਗੋਤ ਦੇ ਲੋਕ ਵਿਦੇਸ਼ਾਂ ਵਿੱਚ ਵੀ ਬਹੁਤ ਗਏ ਹਨ। ਇਸ ਭਾਈਚਾਰੇ ਦੇ ਲੋਕਾਂ ਨੇ ਵਿਦੇਸ਼ਾਂ ਵਿੱਚ ਜਾ ਕੇ ਵੀ ਆਪਣੀ ਮਿਹਨਤ ਤੇ ਸਿਆਣਪ ਨਾਲ ਬਹੁਤ ਉੱਨਤੀ ਕੀਤੀ ਹੈ। ਇਹ ਸੰਜਮੀ ਲੋਕ ਹਨ।
ਪੰਜਾਬ, ਏਸ਼ੀਆ ਤੇ ਯੂਰਪ ਦੇ ਲੋਕਾਂ ਦੇ ਕਈ ਗੋਤ ਆਪਸ ਵਿੱਚ ਰਲਦੇ ਮਿਲਦੇ ਹਨ ਕਿਉਂਕਿ ਇਨ੍ਹਾਂ ਦਾ ਪਿਛੋਕੜ ਮੱਧ ਏਸ਼ੀਆ ਦਾ ਖੇਤਰ ਹੀ ਸੀ। ਪੰਜਾਬ ਵਿੱਚ ਭੁੱਲਰਾਂ ਦੇ ਮਿਰਾਸੀ ਭੁੱਲਰ ਜੱਟਾਂ ਨੂੰ ਸ਼ਿਵਾਂ ਦੀ ਬੰਸ ਦੱਸਦੇ ਹਨ। ਸ਼ਿਵਾ ਨੂੰ ਭੋਲਾ ਮਹਾਂਦਿਉ ਵੀ ਕਿਹਾ ਜਾਂਦਾ ਹੈ। ਭੁੱਲਰ ਸੰਧੂਆਂ ਵਾਂਗ ਤੇਜ਼ ਨਹੀਂ ਹੁੰਦੇ, ਭੋਲੇ ਹੀ ਹੁਦੇ ਹਨ। ਭੁੱਲਰ ਤੇ ਹੇਅਰ ਆਪਣੇ ਘਰ ਅੱਕ ਦੀ ਵਰਤੋਂ ਨਹੀਂ ਕਰਦੇ ਸਨ। ਖੇਤਾਂ ਵਿੱਚ ਵੀ ਆਪ ਅੱਕ ਨਹੀਂ ਵੱਢਦੇ ਸਨ। ਕਿਸੇ ਮਜ਼ਦੂਰ ਤੋਂ ਅੱਕ ਵਢਾਉਂਦੇ ਸਨ। ਭੁੱਲਰ ਭਾਈਚਾਰੇ ਦੇ ਲੋਕ ਬਹੁਤ ਮਿਹਨਤੀ ਤੇ ਸੰਜਮੀ ਹਨ। ਪ੍ਰਸਿੱਧ ਯਾਤਰੀ ਅਲਬਰੂਨੀ ਨੇ ਵੀ ਆਪਣੀ ਕਿਤਾਬ ਵਿੱਚ ਭਾਰਤ ਵਿੱਚ ਵੱਸਦੇ ਕਈ ਜੱਟ ਕਬੀਲੇ ਭੁੱਲਰ ਤੇ ਭੱਟੀ ਆਦਿ ਦਾ ਵਰਣਨ ਕੀਤਾ ਹੈ। ਭੁੱਲਰ ਪ੍ਰਾਚੀਨ ਜੱਟ ਕਬੀਲਾ ਹੈ। ਭੁੱਲਰਾਂ ਨੇ ਬਾਹਰਲੇ ਦੇਸ਼ਾਂ ਵਿੱਚ ਜਾਕੇ ਵੀ ਬਹੁਤ ਉੱਨਤੀ ਕੀਤੀ ਹੈ। ਹੁਣ ਇਹ ਸਾਰੀ ਦੁਨੀਆਂ ਵਿੱਚ ਵੱਸਦੇ ਹਨ। ਕੈਪਟਨ ਦਲੀਪ ਸਿੰਘ ਅਹਿਲਾਵਤ ਨੇ ਆਪਣੀ ਪੁਸਤਕ 'ਜਾਟ ਬੀਰੋਂ ਕਾ ਇਤਿਹਾਸ'
ਵਿੱਚ ਲਿਖਿਆ ਹੈ ਕਿ ਪ੍ਰਾਚੀਨ ਕਾਲ ਵਿੱਚ ਦਹੀਆ, ਸਵਾਗ, ਹੇਰ ਤੇ ਭੁੱਲਰ ਇਰਾਨ ਦੇ ਜਾਟਾਲੀ ਪ੍ਰਾਂਤ ਵਿੱਚ ਵੱਸਦੇ ਸਨ। ਅਸਲ ਵਿੱਚ ਭੁੱਲਰ ਮੱਧ ਏਸ਼ੀਆ ਦੇ ਸਿਰ ਦਰਿਆ ਦੇ ਨਜ਼ਦੀਕਲੇ ਖੇਤਰ ਤੋਂ ਉੱਠ ਕੇ ਈਸਾ ਮਸੀਹ ਤੋਂ ਕਈ ਹਜ਼ਾਰ ਸਾਲ ਪਹਿਲਾਂ ਇਰਾਨ ਵਿੱਚ ਆਏ। ਫਿਰ ਕਾਫ਼ੀ ਸਮੇਂ ਮਗਰੋਂ ਭਾਰਤ ਵਿੱਚ ਆਏ। ਇਹ ਪੰਜਾਬ ਦੇ ਪ੍ਰਾਚੀਨ ਤੇ ਅਸਲੀ ਜੱਟ ਹਨ। ਭੁੱਲਰ ਜਗਤ ਪ੍ਰਸਿੱਧ ਗੋਤ ਹੈ। ਸ਼ਿਵ ਵੰਸ਼ੀ ਹੋਣ ਕਾਰਨ ਹੀ ਭੁੱਲਰਾਂ ਨੂੰ ਅਸਲੀ ਜੱਟ ਆਖਿਆ ਜਾਂਦਾ ਹੈ।
- ਇਹ ਯਦੂ ਬੰਸੀ ਰਾਜੇ ਸਲਵਾਨ ਦੇ ਪੁੱਤਰ ਛੀਨੇ ਦੀ ਅੰਸ਼ ਹਨ। ਸੰਨ 520 ਈਸਵੀ ਵਿਚ ਰਾਜਾ ਸਲਵਾਨ ਆਪਣੇ ਸੋਲਾਂ ਪੁਤਰਾਂ ਸਮੇਤ ਗਜ਼ਨੀ ਛਡ ਕੇ ਸਿਆਲਕੋਟ ਆਇਆ। ਇਸ ਦੇ ਪੁੱਤਰ ਅੱਡੇ ਅੱਡ ਖੇਤਰਾਂ ਵਿਚ ਆਪਣੇ ਕਬਜ਼ੇ ਕਰਕੇ ਬੈਠ ਗਏ। ਛੀਨਾ ਰਾਉ ਨੇ ਬਿਆਸ ਤੇ ਰਾਵੀ ਦਾ ਵਿਚਕਾਰਲਾ ਦੁਆਬਾ ਮਲਿਆ। ਛੀਨੇ ਦੀ ਸੰਤਾਨ ਕੁਝ ਮਾਝੇ ਤੇ ਕੁਝ ਮਾਲਵੇ ਵਿਚ ਆਕੇ ਆਬਾਦ ਹੋ ਗਈ। ਲੁਧਿਆਣੇ ਦੇ ਛੀਨੇ, ਸਰਾਵਾਂ ਨੂੰ ਆਪਣੀ ਬਰਾਦਰੀ ਵਿਚੋਂ ਹੀ ਸਮਝਦੇ ਹਨ। ਇਸ ਕਾਰਨ ਇਹ ਯਦੂ ਬੰਸੀ ਹਨ, ਚੌਹਾਨ ਨਹੀਂ ਹਨ। ਸਰ ਇਬਸਟਸਨ ਇਨ੍ਹਾਂ ਨੂੰ ਚੌਹਾਨਾਂ ਵਿਚੋਂ ਮੰਨਦਾ ਹੈ। ਇਹ ਸਹੀ ਨਹੀਂ ਲਗਦਾ। ਬਿੱਕਰਮਾਦਿੱਤ ਤੋਂ ਇਕ ਹਜ਼ਾਰ ਬਰਸ ਪਹਿਲਾਂ ਸ਼ਲਯ ਰਾਜੇ ਨੇ ਪਹਿਲੀ ਵਾਰ ਸਿਆਲਕੋਟ ਨਗਰ ਵਸਾਇਆ ਸੀ। ਇਸ ਰਾਜੇ ਨੇ ਮਹਾਂਭਾਰਤ ਦੇ ਯੁੱਧ ਵਿਚ ਵੀ ਹਿੱਸਾ ਲਿਆ ਸੀ। ਉਸ ਸਮੇਂ ਵੀ ਇਸ ਖੇਤਰ ਵਿਚ ਸੰਧੂ, ਕੰਗ, ਮਲ੍ਹੀ ਤੇ ਪਰਮਾਰ ਆਦਿ ਜੱਟ ਕਬੀਲੇ ਰਹਿੰਦੇ ਸਨ। ਭਾਰਤ ਦੇ ਇਤਿਹਾਸ ਵਿਚ ਤਿੰਨ
ਸਲਵਾਨ ਰਾਜੇ ਬਹੁਤ ਪ੍ਰਸਿਧ ਹੋਏ ਸਨ। ਇਹ ਪਰਮਾਰ, ਸ਼ੁੱਕ ਤੇ ਭੱਟੀ ਸਨ। ਭੱਟੀ ਸਭ ਤੋਂ ਮਗਰੋਂ ਇਸ ਇਲਾਕੇ ਵਿਚ ਆਏ ਹਨ। ਬਹੁਤੇ ਜੱਟ ਗੋਤ ਪਰਮਾਰਾਂ, ਚੌਹਾਨਾਂ, ਭਟੀਆਂ ਤੇ ਤੁਰਾਂ ਆਦਿ ਵਿਚੋਂ ਹਨ। ਖੱਤਰੀਆਂ ਵਿਚੋਂ ਘੱਟ ਹਨ।
ਸਿਆਲਕੋਟ ਵਿਚ ਛੀਨੇ ਗੋਤ ਦਾ ਉੱਘਾ ਤੇ ਪੁਰਾਣਾ ਪਿੰਡ ਜਾਮਕੀ ਸੀ। ਛੀਨੇ ਭਾਈਚਾਰੇ ਦੇ ਲੋਕ ਮੁਲਤਾਨ ਤੋਂ ਅੱਗੇ ਡੇਰਾ ਗਾਜ਼ੀ ਖਾਨ ਤੱਕ ਚਲੇ ਗਏ ਸਨ। ਕੁਝ ਪਾਕਿਪਟਨ ਦੇ ਖੇਤਰ ਵਿਚ ਆਬਾਦ ਹੋ ਗਏ ਜਿੱਥੇ ਇਨ੍ਹਾਂ ਦੇ ਤਿੰਨ ਘਰਾਨੇ; ਤਾਰੇਕੇ, ਮਹਿਰਮਕੇ ਤੇ ਖਾਨੇ ਕੇ ਬਹੁਤ ਪ੍ਰਸਿਧ ਹਨ। ਇਹ ਸਭ ਮਕੁਸਲਮਾਨ ਹੋ ਗਏ ਸਨ। ਛੀਨਿਆਂ ਦੀ ਬਹੁਤੀ ਵਸੋਂ ਗੁਜਰਾਂਵਾਲਾ ਤੇ ਡੇਰਾ ਇਲਮਾਇਲ ਖਾਂ ਦੇ ਖੇਤਰ ਵਿਚ ਸੀ। ਪੱਛਮੀ ਪੰਜਾਬ ਵਿਚ ਬਹੁਤੇ ਛੀਨੇ ਮੁਸਲਮਾਨ ਸਨ। ਸਿੱਖ ਬਹੁਤ ਘੱਟ ਸਨ।
ਮਾਝੇ ਦੇ ਇਲਾਕੇ ਅੰਮ੍ਰਿਤਸਰ ਵਿਚ ਛੀਨੇ ਕਾਫੀ ਆਬਾਦ ਸਨ। ਮੁਸਲਮਾਨ ਹਮਲਾਵਰਾਂ ਦੇ ਸਮੇਂ ਵੀ ਜੱਟ ਕਬੀਲੇ ਇਕ ਥਾਂ ਤੋਂ ਉਠ ਕੇ ਕਿਸੇ ਹੋਰ ਇਲਾਕੇ ਵਿਚ ਚਲੇ ਜਾਂਦੇ ਸਨ। ਅੰਮ੍ਰਿਤਸਰ ਜ਼ਿਲੇ ਵਿਚ ਛੀਨਾ ਤੇ ਸੁਰ ਸਿੰਘ ਛੀਨੇ ਜੱਟਾਂ ਦੇ ਉਘੇ ਪਿੰਡ ਸਨ। ਅੰਮ੍ਰਿਤਸਰ ਦੇ ਖੇਤਰ ਵਿਚ ਬਹੁਤੇ ਛੀਨੇ ਸਿੱਖ ਸਨ। ਕਹਾਵਤ ਸੀ: "ਬਿਧੀ ਚੰਦ ਛੀਨਾ, ਗੁਰੂ ਸਾਹਿਬ ਦਾ ਸੀਨਾ"। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਸੇਵਕ ਸਿੰਘ ਭਾਈ ਬਿਧੀਚੰਦ ਵੀ ਸਿੱਖ ਬਣਨ ਤੋਂ ਪਹਿਲੋਂ ਹੋਰ ਛੀਨੇ ਜੱਟਾਂ ਵਾਂਗ ਚੋਰੀਆਂ ਕਰਦਾ ਤੇ ਧਾੜੇ ਮਾਰਦਾ ਸੀ। ਇਹ ਸੁਰ ਸਿੰਘ ਪਿੰਡ ਦੇ ਚੌਧਰੀ ਭਿੱਖੀ ਦਾ ਪੋਤਰਾ ਤੇ ਵਸਣ ਦਾ ਪੁਤਰ ਸੀ। ਛੇਵੇਂ ਗੁਰੂ ਦੇ ਖੋਏ ਹੋਏ ਘੋੜੇ ਇਹ ਲਾਹੌਰ ਚੋਰੀ ਕਰਕੇ ਮੁਗਲ ਹਾਕਮ ਨੂੰ ਧੋਖਾ ਦੇ ਕੇ ਗੁਰੂ ਸਾਹਿਬ ਪਾਸ ਹੀ ਵਾਪਸ ਲੈ ਆਇਆ ਸੀ। ਛੀਨੇ ਜੱਟ ਮੀਆਂ ਵਾਲੀ ਤੇ ਬਹਾਵਲਪੁਰ ਰਿਆਸਤ ਵਿੱਚ ਵੀ ਰਹਿੰਦੇ ਸਨ। ਛੀਨੇ ਦੀ ਅਠਾਰਵੀਂ ਪੀੜੀ ਵਿਚੋਂ ਪੇਰੂ ਛੀਨੇ ਨੇ ਆਪਣੇ ਭਾਈਚਾਰੇ ਸਮੇਤ ਪਾਕਿਪਟਨ ਦੇ ਬਾਬਾ ਫਰੀਦ ਦੇ
ਪ੍ਰਭਾਵ ਕਾਰਨ ਇਸਲਾਮ ਧਾਰਨ ਕਰ ਲਿਆ ਸੀ। ਬਾਬੇ ਫਰੀਦ ਦਾ ਆਪਣੇ ਇਲਾਕੇ ਵਿਚ ਬਹੁਤ ਪ੍ਰਭਾਵ ਸੀ। ਇਸ ਦੇ ਪ੍ਰਭਾਵ ਹੇਠ ਆਕੇ ਇਸ ਇਲਾਕੇ ਵਿਚ ਕਈ ਜੱਟ ਕਬੀਲੇ ਮੁਸਲਮਾਨ ਬਣ ਗਏ ਸਨ। ਪ੍ਰਸਿਧ ਚੀਨੀ ਯਾਤਰੀ ਹਿਯੂਨ ਸਾਂਗ ਦੇ ਭਾਰਤ ਆਉਣ ਸਮੇਂ ਪੂਰਬੀ ਪੰਜਾਬ ਵਿਚ ਵੀ ਕਾਫੀ ਛੀਨੇ ਜੱਟ ਆ ਚੁਕੇ ਸਨ। ਪੱਛਮੀ ਪੰਜਾਬ ਦੇ ਛੀਨੇ ਜੱਟ ਸਿੱਖ, 1947 ਈਸਵੀ ਦੀ ਵੰਡ ਮਗਰੋਂ ਗੁਰਦਾਸਪੁਰ, ਫਿਰੋਜ਼ਪੁਰ, ਸੰਗਰੂਰ, ਹੁਸ਼ਿਆਰਪੁਰ ਤੇ ਜਲੰਧਰ ਖੇਤਰਾਂ ਵਿਚ ਮੁਸਲਮਾਨਾਂ ਦੇ ਉਜੜੇ ਪਿੰਡਾਂ ਤੇ ਘਰਾਂ ਵਿਚ ਆਕੇ ਆਬਾਦ ਹੋ ਗਏ ਹਨ। ਕੁਝ ਛੀਨੇ ਹਰਿਆਣੇ ਵਿਚ ਵੀ ਜਾਕੇ ਵਸੇ ਹਨ। ਛੀਨੇ ਸਿੱਖ ਘਟ ਹਨ, ਮੁਸਲਮਾਨ ਜ਼ਿਆਦਾ ਸਨ।
1881 ਦੀ ਜਨਸੰਖਿਆ ਅਨੁਸਾਰ ਪੂਰਬੀ ਤੇ ਪੱਛਮੀ ਪੰਜਾਬ ਵਿਚ ਛੀਨੇ ਜੱਟਾਂ ਦੀ ਗਿਣਤੀ ਕੇਵਲ 10,196 ਸੀ। ਮਾਲਵੇ ਵਿਚ ਹੁਣ ਵੀ ਇਨ੍ਹਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਛੀਨਾ ਵੀ ਜੱਟਾਂ ਦਾ ਪੁਰਾਣਾ ਗੋਤ ਹੈ। ਇਸ ਦਾ ਮਹਾਂਭਾਰਤ ਵਿਚ ਵਰਣਨ ਕੀਤਾ ਗਿਆ ਹੈ।
ਛੀਨਾ ਗੋਤ ਪੱਛੜੀਆਂ ਸ਼੍ਰੇਣੀ ਵਿਚ ਵੀ ਹੈ। ਪਠਾਣ ਤੇ ਬਲੋਚ ਡੇਰਾ ਗਾਜ਼ੀ ਖਾ ਦੇ ਜੱਟਾਂ ਨੂੰ ਆਪਣੇ ਤੋਂ ਘਟੀਆ ਸਮਝਦੇ ਸਨ। ਇਸ ਦਾ ਕਾਰਨ ਪੁਰਾਣੀਆ ਦੁਸ਼ਮਣੀਆਂ ਸਨ। ਰਾਵੀ ਖੇਤਰ ਦੇ ਬਹੁਤੇ ਜੱਟ ਬਾਬਾ ਫਰੀਦ ਦੇ ਸਮੇਂ ਮੁਸਲਮਾਨ ਬਣੇ ਸਨ। ਛੀਨੇ ਮਿਹਨਤੀ ਤੇ ਖਾੜਕੂ ਜੱਟ ਹਨ। ਬਹੁਤੇ ਪਠਾਨ ਤੇ ਬਲੋਚ ਜੱਟਾਂ ਵਿਚੋਂ ਹੀ ਹਨ। ਇਹ ਆਪਣਾ ਪਿਛੋਕੜ ਭੁਲ ਗਏ ਹਨ। ਕੁਝ ਡੋਗਰੇ, ਮਰਹਟੇ ਵੀ ਜੱਟਾਂ ਵਿਚੋਂ ਹਨ।
ਇਹ ਰਘੂਬੰਸੀ ਵਰਯਾਹ ਰਾਜਪੂਤਾਂ ਦੀ ਸ਼ਾਖ ਹਨ। ਜੱਟਾਂ ਤੇ ਰਾਜਪੂਤਾਂ ਦੇ ਕਈ ਗੋਤ ਰਘੂਬੰਸੀ ਹਨ। ਬਹੁਤੇ ਗਿੱਲ ਜੱਟ ਮਾਲਵੇ ਤੇ ਮਾਝੇ ਵਿੱਚ ਹੀ ਆਬਾਦ ਸਨ। ਦਰਿਆ ਸਤਲੁਜ ਅਤੇ ਬਿਆਸ ਦੇ ਨਾਲ?ਨਾਲ ਫਿਰ ਪਹਾੜ ਦੇ ਨਾਲ?ਨਾਲ ਦੂਰ ਸਿਆਲਕੋਟ ਤੱਕ ਗਿੱਲ ਗੋਤ ਦੇ ਲੋਕ ਵਸਦੇ ਸਨ। ਇਹ ਆਪਣਾ ਪਿੱਛਾ ਗੜ੍ਹ ਮਠੀਲਾ ਦੇ ਰਾਜਾ ਪ੍ਰਿਥਵੀਪਤ ਨਾਲ ਜੋੜਦੇ ਹਨ। ਇਹ ਦੱਖਣ ਤੋਂ ਰਾਜਸਥਾਨ ਰਾਹੀਂ ਹੀ ਪੰਜਾਬ ਦੇ ਮਾਲਵਾ ਖੇਤਰ ਵਿੱਚ ਆਏ ਹਨ। ਗਿੱਲ ਜੱਟ ਸਿੱਖ ਕਾਫ਼ੀ ਹਨ। ਵਰਯਾਹ ਰਾਜਪੂਤ ਰਾਜਾ ਵਿਨੇਪਾਲ ਨੇ ਰਾਜਸਥਾਨ ਤੋਂ ਆ ਕੇ 655 ਈਸਵੀ ਵਿੱਚ ਸਤਲੁਜ ਕੰਢੇ ਬਠਿੰਡੇ ਦਾ ਕਿਲ੍ਹਾ ਉਸਾਰਿਆ ਸੀ ਤੇ ਇਸ ਨੂੰ ਆਪਣੀ ਰਾਜਧਾਨੀ ਬਣਾਕੇ ਪਿਸ਼ੌਰ ਤੱਕ ਦੇ ਇਲਾਕੇ ਆਪਣੇ ਕਬਜ਼ੇ ਵਿੱਚ ਕਰ ਲਏ। ਇਸ ਬੰਸ ਦਾ 1010 ਈਸਵੀ ਤੱਕ ਪੰਜਾਬ ਤੇ ਅਧਿਕਾਰ ਰਿਹਾ। ਗਿੱਲ ਹਿੰਦੂ ਘੱਟ ਹਨ। ਵਿਕਰਮਾਦਿੱਤ ਦੀ 26ਵੀਂ ਪੀੜੀ ਤੇ ਵਰਯਾਹ ਹੋਇਆ।
ਵਰਯਾਹ ਦੀ ਬੰਸ ਵਿਚੋਂ ਹੀ ਵਿਨੇਪਾਲ, ਵਿਜੇਪਾਲ, ਸਤਪਾਲ ਤੇ ਗਣਪਾਲ ਆਦਿ ਹੋਏ। ਗਿੱਲ ਕਸ਼ੱਤਰੀ ਹਨ।
ਇੱਕ ਹੋਰ ਰਵਾਇਤ ਅਨੁਸਾਰ ਰਘੂਬੰਸੀ ਰਾਜੇ ਪ੍ਰਿਥੀਪਤ ਦੇ ਕੋਈ ਉਲਾਦ ਨਹੀਂ ਸੀ। ਉਸ ਨੂੰ ਕਿਸੇ ਸਾਧੂ ਨੇ ਛੋਟੀ ਜਾਤ ਦੀ ਇਸਤਰੀ ਨਾਲ ਵਿਆਹ ਕਰਨ ਲਈ ਆਖਿਆ। ਉਸਨੇ ਭੁੱਲਰ ਜੱਟੀ ਨਾਲ ਵਿਆਹ ਕਰਾ ਲਿਆ। ਉਸ ਜੱਟੀ ਦੇ ਜੋ ਪੁੱਤਰ ਹੋਇਆ, ਉਸਨੂੰ ਰਾਜਪੂਤ ਰਾਣੀਆਂ ਨੇ ਜੰਗਲ ਵਿੱਚ ਸੁੱਟਵਾ ਦਿੱਤਾ। ਰੱਬ ਦੀ ਕਰਨੀ ਵੇਖੋ, ਉਸ ਜੰਗਲ ਵਿੱਚ ਦੂਜੇ ਦਿਨ ਰਾਜਾ ਸ਼ਿਕਾਰ ਖੇਡਣ ਗਿਆ। ਤਾਂ ਰਾਜੇ ਨੂੰ ਇਹ ਬੱਚਾ ਮਿਲ ਗਿਆ। ਰਾਜੇ ਨੂੰ ਸਾਰੀ ਸਾਜ਼ਿਸ਼
ਦਾ ਪਤਾ ਲੱਗ ਗਿਆ। ਰਾਜਾ ਬੱਚਾ ਘਰ ਲੈ ਆਇਆ। ਜੰਗਲ ਦੀ ਗਿੱਲੀ ਥਾਂ ਵਿੱਚ ਮਿਲਣ ਕਰਕੇ ਰਾਜੇ ਨੇ ਬੱਚੇ ਦਾ ਨਾਮ ਗਿੱਲ ਰੱਖ ਦਿੱਤਾ। ਇਹ ਮਿਥਿਹਾਸਕ ਘਟਨਾ ਹੈ। ਭੀਮ ਸਿੰਘ ਦਾਹੀਆ ਗਿੱਲਾਂ ਦਾ ਸੰਬੰਧ ਯੂਨਾਨੀ ਲੋਕਾਂ ਨਾਲ ਜੋੜਦਾ ਹੈ। ਉਸ ਦੇ ਖਿਆਲ ਅਨੁਸਾਰ ਇਸ ਕਬੀਲੇ ਦੇ ਲੋਕ ਸਿਕੰਦਰ ਦੇ ਹਮਲੇ ਸਮੇਂ ਉਸ ਦੇ ਨਾਲ ਆਏ। ਫਿਰ ਕਾਬੁਲ, ਕੰਧਾਰ ਤੇ ਪੰਜਾਬ ਵਿੱਚ ਵਸ ਗਏ। ਯੂਨਾਨੀ ਜੋਧੇ ਹਰਕੁਲੀਸ ਦੇ ਇੱਕ ਪੁੱਤਰ ਦਾ ਨਾਮ ਗਿੱਲਾ ਸੀ। ਇਹ ਵੀ ਹੋ ਸਕਦਾ ਹੈ ਕਿ ਗਿੱਲ ਗੋਤ ਦੇ ਵੱਡੇ ਮੱਧ ਏਸ਼ੀਆ ਤੋਂ ਯੂਨਾਨ ਆਏ ਹੋਣ ਫਿਰ ਭਾਰਤ ਵਿੱਚ ਆਏ ਹੋਣ।
ਮਹਿਮੂਦ?ਗਜ਼ਨਵੀ ਜਿਹੇ ਕੱਟੜ, ਜ਼ਾਲਮ ਤੇ ਲੁਟੇਰੇ ਮੁਸਲਮਾਨ ਬਾਦਸ਼ਾਹ ਤੋਂ ਡਰ ਕੇ 1026?27 ਈਸਵੀ ਦੇ ਸਮੇਂ ਵੀ ਕਈ ਜੱਟ ਕਬੀਲੇ ਰੂਸ ਤੇ ਯੂਰਪ ਵਿੱਚ ਜਿਪਸੀਆਂ ਦੇ ਰੂਪ ਵਿੱਚ ਗਏ ਸਨ। ਯੂਰਪੀਅਨ ਦੇਸ਼ਾਂ ਵਿੱਚ ਵੀ ਮਾਨ, ਢਿੱਲੋਂ, ਗਿੱਲ ਆਦਿ ਗੋਤਾਂ ਦੇ ਗੋਰੇ ਮਿਲਦੇ ਹਨ। ਮਾਲਵੇ ਵਿੱਚ ਇੱਕ ਹੋਰ ਰਵਾਇਤ ਹੈ ਕਿ ਵਿਨੈਪਾਲ ਦੀ ਨੌਵੀਂ ਪੀੜੀ 'ਚ ਜੈਪਾਲ ਹੋਇਆ। ਜੈਪਾਲ ਨੇ ਯਾਦਵ ਬੰਸ ਦੀ ਕੁੜੀ ਨਾਲ ਵਿਆਹ ਕਰਵਾਇਆ ਤੇ ਉਸ ਦੇ ਪੇਟੋਂ ਗਿੱਲ ਪਾਲ ਹੋਇਆ। ਰਾਜੇ ਦੇ ਵਜ਼ੀਰ ਰਤਨ ਲਾਲ ਨੇ ਰਾਜਪੂਤ ਰਾਣੀਆਂ ਨਾਲ ਮਿਲਕੇ ਗਿੱਲਪਾਲ ਨੂੰ ਮਾਰਨ ਦੀ ਸਕੀਮ ਬਣਾਈ। ਇਹ ਸਾਜ਼ਿਸ਼ ਪਕੜੀ ਗਈ ਤੇ ਰਤਨ ਲਾਲ ਡਰਕੇ ਬਗ਼ਦਾਦ ਝੱਜ ਗਿਆ। ਉਸਨੇ ਮੁਸਲਮਾਨ ਬਣਕੇ ਮੱਕੇ ਦਾ ਹਜ਼ ਕੀਤਾ। ਇਸ ਮਗਰੋਂ ਇਸ ਦਾ ਨਾਮ ਹਾਜ਼ੀ ਰਤਨ ਪ੍ਰਸਿੱਧ ਹੋਇਆ। ਬਗ਼ਦਾਦ ਦੇ ਖ਼ਲੀਫੇ ਤੇ ਲੱਖੀ ਭੱਟੀ ਦੀ ਸਹਾਇਤਾ ਨਾਲ ਹਾਜੀ ਰਤਨ ਨੇ ਗਿੱਲ ਪਾਲ ਤੇ ਉਸਦੇ ਵਾਰਸਾਂ ਨੂੰ ਮੋਗੇ ਵੱਲ ਭੱਜਾ ਦਿਤਾ। ਆਪ ਵੀ ਮਾਰਿਆ ਗਿਆ। ਗਿੱਲ ਪਾਲ ਦੇ ਅੱਠ ਪੁੱਤਰਾਂ ਤੇ ਤਿੰਨ ਭਰਾਵਾਂ ਦਾ ਬੰਸ ਬਹੁਤ ਵਧਿਆ ਫੁਲਿਆ। ਗਿੱਲ ਦੇ ਅੱਠ ਪੁੱਤਰ?ਸ਼ੇਰ ਗਿੱਲ, ਝਲੀ, ਬੱਧਣ, ਵੈਰਸੀ, ਨਾਗ, ਸਰਪ,
ਲਧਾਈ ਤੇ ਸਿੱਪਰਾ ਸਨ। ਤਿੰਨ ਭਰਾਵਾਂ ਦੀ ਉਲਾਦ ਨੂੰ ਝੋਰੜ ਗਿੱਲ ਕਹਿੰਦੇ ਹਨ। ਗਿੱਲ ਦੇ ਤਿੰਨ ਪੁੱਤਰਾਂ ਦੀ ਬੰਸ, ਮਾਲਵੇ ਦੇ ਉੱਤਰ ਵੱਲ ਫਰੀਦਕੋਟ, ਬਠਿੰਡਾ, ਮੋਗਾ ਤੇ ਫਿਰੋਜ਼ਪੁਰ ਦੇ ਖੇਤਰਾਂ ਵਿੱਚ ਵਸੀ। ਵੈਰਸੀਆਂ ਦਾ ਮੁੱਢਲਾ ਪਿੰਡ ਘਲ ਕਲਾਂ ਸੀ। ਇਸ ਬੰਸ ਦੇ ਹੋਰ ਪ੍ਰਸਿੱਧ ਪਿੰਡ ਸਿੰਘਾਂ ਵਾਲਾ, ਬੁਕਣ ਵਾਲਾ, ਫਿਰੋਜ਼ਸ਼ਾਹ, ਚੜਿਕ, ਫੂਲੇਵਾਲਾ ਤੇ ਰਣੀਆਂ ਆਦਿ ਸਨ। ਬੱਧਣ ਗਿੱਲਾਂ ਦਾ ਮੁੱਢਲਾ ਪਿੰਡ ਬੱਧਦੀ ਸੀ। ਬੱਧਣ ਬੰਸ ਵਿਚੋਂ ਚੋਗਾਵਾਂ ਪਿੰਡ ਮੋਗੇ ਦੇ ਚਾਚਿਆਂ ਨੇ ਜੰਡਵਾਲੇ ਥੇਹ ਉੱਪਰ ਨਵਾਂ ਪਿੰਡ ਮੋਗਾ ਬੰਨਿਆ। ਸਾਧੂ ਦੇ ਵਰ ਕਾਰਨ ਮੋਗੇ ਦੇ ਭਾਈਚਾਰੇ ਦੇ ਗਿੱਲ ਬਤਾਲੀ ਪਿੰਡਾਂ ਵਿੱਚ ਫੈਲ ਗਏ। ਲੋਕਾਂ ਨੇ ਮੋਗਾ ਬਤਾਲੀ ਕਹਾਵਤ ਬਣਾ ਲਈ। ਮੋਗੇ ਦੇ ਸਹੁਰੇ ਬਾਰੇ ਸਰਾਂ ਦੀ ਮੁਗਲ ਦਰਬਾਰ ਵਿੱਚ ਚੜ੍ਹਤ ਸੀ।
ਇਸ ਕਾਰਨ ਮੋਗੇ ਤੇ ਉਸ ਦੇ ਭਾਈਚਾਰੇ ਦੀ ਇਨ੍ਹਾਂ 42 ਪਿੰਡਾਂ ਵਿੱਚ ਚੌਧਰ ਰਹੀ। ਸ਼ੁਰੂ?ਸ਼ੁਰੂ ਵਿੱਚ ਗਿੱਲਾਂ ਤੇ ਬਰਾੜਾਂ ਵਿੱਚ ਕਈ ਲੜਾਈਆਂ ਹੋਈਆਂ ਫਿਰ ਆਪਸ ਵਿੱਚ ਰਿਸ਼ਤੇਦਾਰੀਆਂ ਪੈਣ ਕਾਰਨ ਲੜਾਈਆਂ ਖਤਮ ਹੋ ਗਈਆਂ। ਲੜਾਈ ਦਾ ਕਾਰਨ ਜ਼ਮੀਨ ਹੀ ਸੀ। ਸੰਘਰ ਕੇ ਬਰਾੜਾਂ ਨੇ ਹੀ ਮੋਗਾ ਗਿੱਲ ਮਾਰਿਆ ਸੀ। ਮੋਗਾ ਦੇਵੀ ਦਾ ਉਪਾਸ਼ਕ ਸੀ।
ਗੁਰੂ ਹਰਗੋਬਿੰਦ ਜੀ ਦੇ ਸਮੇਂ ਹੀ ਬਹੁਤੇ ਗਿੱਲਾਂ ਨੇ ਸਿੱਖੀ ਧਾਰਨ ਕੀਤੀ। ਮਹਿਰਾਜ ਦੀ ਲੜਾਈ ਵਿੱਚ ਛੇਵੇਂ ਗੁਰੂ ਨਾਲ ਗਿੱਲ ਵੀ ਸਨ। ਸ਼ੇਰ ਗਿੱਲ ਦੀ ਬਹੁਤੀ ਬੰਸ ਮੋਗੇ ਤੋਂ ਉੱਤਰ ਪੱਛਮ ਵੱਲ ਜ਼ੀਰਾ ਖੇਤਰ ਵਿੱਚ ਆਬਾਦ ਹੋਈ। ਨਿਸ਼ਾਨ ਵਾਲੀ ਮਿਸਲ ਦੇ ਮੁਖੀਏ ਸੁਖਾ ਸਿੰਘ ਤੇ ਮੇਹਰ ਸਿੰਘ ਸ਼ੇਰਗਿੱਲ ਸਨ। ਮਾਝੇ ਦੇ ਮਜੀਠੀਏ ਸਰਦਾਰ ਵੀ ਸ਼ੇਰ ਗਿੱਲਾਂ ਵਿਚੋਂ ਹਨ। ਕੁਝ ਸ਼ੇਰ ਗਿੱਲ ਜ਼ੀਰੇ
ਖੇਤਰ ਵਿਚੋਂ ਉੱਠਕੇ ਦੁਆਬੇ ਵੱਲ ਚਲੇ ਗਏ ਸਨ। ਸ਼ੇਰ ਗਿੱਲਾਂ ਦੇ ਇੱਕ ਸਰਦਾਰ ਦਾਦੂ ਗਿੱਲ ਨੇ ਮਿੱਠੇ ਮਿਹਰ ਧਾਲੀਵਾਲ ਦੀ ਪੌਤੀ ਦਾ ਰਿਸ਼ਤਾ ਅਕਬਰ ਨੂੰ ਕਰਾਇਆ ਸੀ। ਗਿੱਲ ਬਹੁਤ ਦੂਰਅੰਦੇਸ਼ ਤੇ ਸੂਝਵਾਨ ਹੁੰਦੇ ਹਨ। ਇਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਨਾਲ ਵੀ ਆਪਣੇ ਸੰਬੰਧ ਠੀਕ ਰੱਖੇ। ਮੁਹੰਮਦ ਗੌਰੀ ਨੇ ਬਠਿੰਡੇ ਨੂੰ ਫਤਿਹ ਕਰਕੇ ਕੁਝ ਗਿੱਲਾਂ ਨੂੰ ਸਿਰਸੇ ਹਿਸਾਰ ਵਿੱਚ ਜਾਗੀਰਾਂ ਦਿੱਤੀਆਂ। ਸਿਰਸੇ ਹਿਸਾਰ ਵਿੱਚ ਕੁਝ ਗਿੱਲ ਹਿੰਦੂ ਜਾਟ ਹਨ ਅਤੇ ਕੁਝ ਜੱਟ ਸਿੱਖ ਹਨ ਇਸ ਇਲਾਕੇ ਵਿੱਚ ਝੋਰੜ ਗਿੱਲਾਂ ਦੇ ਵੀ ਕੁਝ ਪਿੰਡ ਹਨ।
ਲੁਧਿਆਣੇ ਦੇ ਜਗਰਾਉਂ ਇਲਾਕੇ ਵਿੱਚ ਵੀ ਗਿੱਲਾਂ ਦੇ 40 ਪਿੰਡ ਹਨ। 12ਵੀਂ ਸਦੀ ਦੇ ਆਰੰਭ ਵਿੱਚ ਰਾਜੇ ਗਿੱਲਪਾਲ ਦੇ ਪੁੱਤਰ ਝੱਲੀ ਦੀ ਅੰਸ਼ ਨੇ ਪਾਇਲ ਨੂੰ ਕੇਂਦਰ ਬਣਾਕੇ ਚੋਮੇ ਨਾਮੇ ਪਿੰਡ ਵਸਾਇਆ ਅਤੇ ਆਪਣੀ ਚੌਧਰ ਕਾਇਮ ਕੀਤੀ। ਇਸ ਇਲਾਕੇ ਵਿੱਚ ਧਮੋਟ, ਗੌਰੀਵਾਲਾ, ਗਿੱਲ ਸਿਹੋੜਾ ਆਦਿ ਗਿੱਲਾਂ ਦੇ ਪੁਰਾਣੇ ਪਿੰਡ ਹਨ। ਮਜੀਠਾ ਵਾਲੇ ਸ਼ੇਰਗਿੱਲ ਗੁਰੂ ਹਰਗੋਬਿੰਦ ਜੀ ਦੇ ਪੱਕੇ ਸ਼ਰਧਾਲੂ ਤੇ ਸੇਵਕ ਸਨ। ਇਹ ਭਾਈ ਖੁਸ਼ਹਾਲੀ ਦੀ ਅੰਸ਼ ਹਨ। ਮਾਝੇ ਦੇ ਪ੍ਰਸਿੱਧ ਪਿੰਡ ਜਗਦੇਉ ਕਲਾਂ ਵਿੱਚ ਵੀ ਗਿੱਲ ਤੇ ਧਾਲੀਵਾਲ ਆਬਾਦ ਹਨ। ਸਿੱਪਰਾ ਗੋਤ ਦੇ ਗਿੱਲ ਬਹੁਤੇ ਝੰਗ ਵੱਲ ਚਲੇ ਗਏ ਸਨ। ਇਹ ਬਹੁਤੇ ਮੁਸਲਮਾਨ ਹੀ ਬਣ ਗਏ ਸਨ। ਕਾਬੁਲ ਵਿੱਚ ਗਿੱਲ ਮੁਸਲਮਾਨ ਹਨ। ਸਾਂਦਲਬਾਰ ਵਿੱਚ ਗਿੱਲਾਂ ਦਾ ਕੇਵਲ ਇੱਕ ਪਿੰਡ ਕੱਕੜ ਗਿੱਲ ਹੀ ਪ੍ਰਸਿੱਧ ਸੀ। ਪੰਜਾਬ ਵਿੱਚ ਗਿੱਲ ਨਾਮ ਦੇ ਗਿੱਲ ਜੱਟਾਂ ਦੇ ਕਈ ਵੱਡੇ ਪਿੰਡ ਹਨ। ਗਿੱਲ ਮੁਸਲਮਾਨ ਬਹੁਤ ਹਨ। ਮੋਦਗਿੱਲ ਗੋਤ ਦੇ ਲੋਕ ਜੱਟ ਨਹੀਂ ਹੁੰਦੇ। ਇਹ ਰਿਸ਼ੀ ਮਹਾਤਮਾ ਬੁੱਧ ਦੇ ਸਮੇਂ ਹੋਇਆ ਸੀ। ਪੱਛਮੀ ਪੰਜਾਬ ਵਿੱਚ ਬਹੁਤੇ ਗਿੱਲ ਮੁਸਲਮਾਨ ਬਣ ਗਏ ਸਨ। ਇਹ ਝੰਗ, ਮਿੰਟਗੁੰਮਰੀ ਤੇ ਸ਼ਾਹਪੁਰ ਆਦਿ
ਜ਼ਿਲ੍ਹਿਆਂ ਵਿੱਚ ਆਬਾਦ ਸਨ। ਸ਼ਾਹੀ ਗੋਤ ਦੇ ਜੱਟ ਵੀ ਗਿੱਲਾਂ ਦੇ ਭਾਈਚਾਰੇ ਵਿਚੋਂ ਹਨ। ਕੁਝ ਗਿੱਲ ਜੱਟ ਗੁਰੂ ਨਾਨਕ ਦੇ ਸਮੇਂ 1505 ਈਸਵੀ ਤੋਂ ਹੀ ਆਸਾਮ ਵਿੱਚ ਵਸ ਗਏ ਹਨ। ਇਹ ਸਾਰੇ ਸਿੱਖ ਹਨ। ਫਰਾਂਸ ਵਿੱਚ ਕਈ ਜਿਪਸੀ ਗਿੱਲਜ਼ ਗੋਤੀ ਹਨ।
ਮਹਾਰਾਸ਼ਟਰ ਦੇ ਗਾਡਗਿੱਲ ਬ੍ਰਾਹਮਣ ਵੀ ਗਿੱਲ ਜੱਟਾਂ ਵਿਚੋਂ ਹੀ ਹਨ। ਗਿੱਲ ਆਪਣੇ ਵਡੇਰੇ ਰਾਜਾ ਪੀਰ ਦੀ ਚੇਤ ਚੌਦਸ ਨੂੰ ਮੋਗੇ ਦੇ ਇਲਾਕੇ ਵਿੱਚ ਰਾਜੇਆਣਾ ਮੱਠ ਤੇ ਮੰਨਤ ਕਰਦੇ ਹਨ। ਮੇਲਾ ਵੀ ਲੱਗਦਾ ਹੈ। ਮੋਗੇ ਖੇਤਰ ਦੇ ਸਾਰੇ ਗਿੱਲ ਬਠਿੰਡੇ ਦੇ ਬਿਨੇਪਾਲ ਦੀ ਵੰਸ਼ ਹੀ ਹਨ। ਜੋ ਕਨੌਜ ਦੇ ਰਾਜੇ ਰਾਠੌਰ ਦੀ ਗਿਆਰਵੀਂ ਪੀੜ੍ਹੀ ਵਿਚੋਂ ਸੀ ਸੰਗਰੂਰ ਤੇ ਰਿਆਸਤ ਜੀਂਦ ਦੇ ਗਿੱਲ ਆਪਣੇ ਜਠੇਰੇ ਸੂਰਤ ਰਾਮ ਦੀ ਪਟਿਆਲੇ ਦੇ ਖੇਤਰ ਬਾਜੇ ਵਾਲੇ ਪੂਜਾ ਕਰਦੇ ਹਨ। ਬੱਕਰਾ ਤੇ ਗੁੜ ਭੇਂਟ ਕਰਦੇ ਹਨ। ਸਾਰਾ ਚੜ੍ਹਾਵਾ ਮਿਰਾਸੀ ਨੂੰ ਦਿੱਤਾ ਜਾਂਦਾ ਹੈ। ਫਿਰੋਜ਼ਪੁਰ ਦੇ ਖੇਤਰ ਵਿੱਚ ਕਾਫ਼ੀ ਗਿੱਲ ਸੱਖੀ ਸਰਵਰ ਦੇ ਸੇਵਕ ਸਨ। ਉਹ ਹਲਾਲ ਦਾ ਹੀ ਮੀਟ ਖਾਂਦੇ ਸਨ। ਵਿਆਹ ਸ਼ਾਦੀ ਵੇਲੇ ਜੰਡੀ ਵਡਣ ਤੇ ਛਪੜ ਤੋਂ ਮਿੱਟੀ ਕੱਢਣ ਆਦਿ ਦੀਆਂ ਰਸਮਾਂ ਵੀ ਕਰਦੇ ਸਨ। ਇਸ ਇਲਾਕੇ ਵਿੱਚ ਹੁਣ ਸਾਰੇ ਗਿੱਲ ਸਿੱਖ ਹਨ। ਸਿੱਖ ਹੁੰਦੇ ਹੋਏ ਵੀ ਅਜੇ ਵੀ ਕੋਈ ਕੋਈ ਘਰ ਸੱਖੀ ਸਰਵਰ ਮੀਏਂ ਨੂੰ ਮੰਨਦਾ ਹੈ। ਝਟਕੇ ਵਾਲਾ ਮੀਟ ਨਹੀਂ ਖਾਂਦੇ। ਗਿੱਲਜ਼ਈ ਪਠਾਨ ਗਿੱਲ ਜੱਟਾਂ ਵਿਚੋਂ ਹਨ। ਮਜ਼ਹਬੀ ਸਿੱਖਾਂ ਅਤੇ ਤਰਖਾਣਾਂ ਆਦਿ ਜਾਤੀਆਂ ਵਿੱਚ ਵੀ ਗਿੱਲ ਗੋਤ ਦੇ ਲੋਕ ਕਾਫ਼ੀ ਹਨ। ਸਿਆਲਕੋਟ ਵੱਲ ਕੁਝ ਗਿੱਲ ਜੱਟ ਮੁਸਲਮਾਨ ਵੀ ਬਣ ਗਏ ਸਨ। ਹੁਣ ਗਿੱਲ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਬਾਹਰਲੇ ਦੇਸ਼ਾਂ ਵਿੱਚ ਵੀ ਬਹੁਤ ਗਏ ਹਨ। ਸਿੱਧੂਆਂ ਅਤੇ ਸੰਧੂਆਂ ਤੋਂ ਮਗਰੋਂ ਇਹ ਜੱਟਾਂ ਦਾ ਤੀਜਾ ਵੱਡਾ ਗੋਤ ਹੈ। 1881 ਈਸਵੀ ਦੀ ਜੰਨਸਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਗਿੱਲਾਂ ਦੀ ਗਿਣਤੀ 124172
ਸੀ। ਪੰਜਾਬ ਦਾ ਮਹਾਨ ਲੇਖਕ ਜਸਵੰਤ ਸਿੰਘ ਕੰਵਲ ਵੀ ਗਿੱਲ ਜੱਟ ਹੈ। ਪ੍ਰਸਿੱਧ ਕਿੱਸਾਕਾਰ ਬਾਬੂ ਰਜ਼ਬਅਲੀ ਵਰਯਾਹ ਰਾਜਪੂਤ ਸੀ ਇਹ ਵੀ ਗਿੱਲਾਂ ਨਾਲ ਸੰਬੰਧਿਤ ਸਨ। ਗਿੱਲ ਸੂਰਜ ਬੰਸੀ ਵੀ ਹਨ। ਜੱਟਾਂ ਤੇ ਰਾਜਪੂਤਾਂ ਦੇ ਕਾਫ਼ੀ ਗੋਤ ਸੂਰਜਬੰਸ ਨਾਲ ਸੰਬੰਧ ਰੱਖਦੇ ਹਨ। ਸਿੱਧੂਆਂ ਵਾਂਗ ਗਿੱਲਾਂ ਦੇ ਭੀ ਕਈ ਉਪਗੋਤ ਤੇ ਮੂੰਹੀਆਂ ਹਨ। ਜੇਜੀ ਗੋਤ ਦੇ ਜੱਟ ਵੀ ਆਪਣਾ ਸੰਬੰਧ ਗਿੱਲਾਂ ਨਾਲ ਜੋੜਦੇ ਹਨ। ਗਿੱਲਾਂ ਨੇ ਬਹੁਤ ਉੱਨਤੀ ਕੀਤੀ ਹੈ। ਮੋਗੇ ਜ਼ਿਲ੍ਹੇ ਦੇ ਬਹੁਤ ਸਾਰੇ ਗਿੱਲ ਬਦੇਸ਼ਾਂ ਵਿੱਚ ਜਾ ਕੇ ਆਬਾਦ ਹੋ ਗਏ ਹਨ। ਗਿੱਲ ਭਾਈਚਾਰੇ ਦੇ ਲੋਕ ਸਾਰੇ ਸੰਸਾਰ ਵਿੱਚ ਹੀ ਫੈਲੇ ਹੋਏ ਹਨ। ਇਹ ਜਗਤ ਪ੍ਰਸਿੱਧ ਗੋਤ ਹੈ। ਰੌਬਰਟ ਸੁਥਰਲੈਂਡ ਗਿੱਲ ਯੂਰਪ ਦਾ ਮਹਾਨ ਅੰਗਰੇਜ਼ ਲੇਖਕ ਸੀ। ਅਸਲ ਵਿੱਚ ਗਿੱਲ ਜੱਟ ਕੈਸਪੀਅਨ ਸਾਗਰ ਅਥਵਾ ਗਿੱਲਨ ਸਾਗਰ ਤੋਂ ਚੱਲ ਕੇ ਆਖ਼ਿਰ ਗਿੱਲਗਿਤ (ਕਸ਼ਮੀਰ) ਵੱਲ ਆ ਕੇ ਪੰਜਾਬ ਵਿੱਚ ਵਸੇ ਸਨ।
SEKHON
ਸੇਖੋਂਇਸ ਗੋਤ ਦਾ ਮੋਢੀ ਸ਼ੇਸ਼ਰਾਮ ਪੰਵਾਰ ਸੀ। ਇਸ ਨੂੰ ਸੇਖੂ ਜਾਂ ਸੇਖੋਂ ਵੀ ਕਿਹਾ ਜਾਂਦਾ ਸੀ। ਜਦੋਂ ਜੱਗਦੇਵ ਪਰਮਾਰ ਨੇ ਗੱਜ਼ਨੀ ਵਾਲਿਆਂ ਨੂੰ ਸਰਹਿੰਦ ਤੋਂ ਭਜਾਕੇ ਲਾਹੋਰ ਵੱਲ ਭੇਜ ਦਿੱਤਾ ਸੀ। ਉਸ ਸਮੇਂ ਜੱਗਦੇਵ ਬੇਸੀ ਲੋਹਕਰਨ ਦੇ ਪੁੱਤਰ ਸੁਲਖਣ ਤੇ ਮੱਖਣ ਬਹੁਤ ਹੀ ਸੂਰਬੀਰ ਸਨ। ਮੱਖਣ ਤਾਂ ਸਿੰਧ ਵਿੱਚ ਮੁਸਲਮਾਨ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ।
ਸੁਲਖਣ ਨੇ ਆਪਣੇ ਭਾਈਚਾਰੇ ਤੇ ਆਪਣੇ ਪੁੱਤਰ ਪੋਤਰਿਆਂ ਦੀ ਸਹਾਇਤਾ ਲੈਕੇ ਮਾਰਵਾੜ ਦੇ ਇਸ ਯੁੱਧ ਵਿੱਚ ਰਾਜਸਥਾਨ ਦਾ ਇੱਕ ਲੱਖ ਦਾ ਇਲਾਕਾ ਜਿੱਤਿਆ। ਭੱਟੀ ਤੇ ਹੋਰ ਮੁਸਲਮਾਨਾਂ ਦਾ ਬਹੁਤ ਜਾਨੀ ਤੇ ਮਾਲੀ ਨੁਕਸਾਨ
ਕੀਤਾ ਸੀ। ਢਾਡੀਆਂ ਨੇ ਵੀ ਇਸ ਯੁੱਧ ਬਾਰੇ ਠੀਕ ਹੀ ਗਾਇਆ ਹੈ।
'ਲੱਖ ਫੁਲਾਣੀ ਮਾਰੀ ਸੇਖਵਾਂ, ਪਰਜਾ ਹੈ ਹੈਰਾਨ' ਸੇਖੋਂ ਗੋਤ ਦੇ ਜੱਟ ਹੁਣ ਵੀ ਰਾਜਸਥਾਨ ਦੇ ਸ਼ੇਖਾਵਤ ਲੋਕਾਂ ਨੂੰ ਆਪਣੇ ਭਾਈਚਾਰੇ ਵਿਚੋਂ ਮੰਨਦੇ ਹਨ।
ਸੇਖੋਂ ਦੇ ਦੋ ਪੁੱਤਰ ਸਰਾਇ ਅਤੇ ਮਰਾਇਚ ਸਨ। ਸੇਖੋਂ ਦੇ 12 ਪੋਤੇ?ਛੱਤ, ਬੱਲ, ਸੋਹਲ, ਦੇਉਲ, ਦੇਊ, ਗੁਰਮ ਆਦਿ ਸਨ। ਸੇਖੋਂ ਦੇ ਪੋਤਿਆਂ ਦੇ ਨਾਮ ਤੇ ਕਈ ਨਵੇਂ ਗੋਤ ਚੱਲ ਪਏ ਸਨ। ਸਾਰੇ ਸੇਖੋਂ ਜੱਟ ਧਾਰਾ ਨਗਰੀ ਦੇ ਰਾਜੇ ਭੋਜ ਅਤੇ ਜਰਗ ਦੇ ਰਾਜੇ ਜੱਗਦੇਉ ਪਰਮਾਰ ਨੂੰ ਆਪਣਾ ਵਡੇਰਾ ਮੰਨਦੇ ਹਨ। ਸੇਖੋਂ ਦਾ ਪਿਤਾ ਸਿੱਧ ਸੁਲਖਣ ਆਪਣੇ ਵਡੇਰਿਆਂ ਦੇ ਪਿੰਡ ਛਪਾਰ ਵਿੱਚ ਰਹਿੰਦਾ ਸੀ। ਸਿੱਧ ਸੁਲਖਣ ਨੂੰ ਜੱਗਦੇਉ ਨੇ ਹੀ 1150 ਈਸਵੀ ਵਿੱਚ ਛਪਾਰ ਜਾਕੇ ਦੀਖਿਆ ਮੰਤਰ ਦੇ ਕੇ ਸਿੱਧੀ ਸੰਪੰਨ ਕੀਤੀ। ਜਰਗ ਦੇ ਪੁਰਾਣੇ ਲੋਕ ਜੱਗਦੇਉ ਤੇ ਸਿੱਧ ਸੁਲਖਣ ਦੀਆਂ ਸਿੱਧੀਆਂ ਬਾਰੇ ਬਹੁਤ ਕੁਝ ਦੱਸਦੇ ਸਨ। ਜੱਗਦੇਵ ਦੀਆਂ ਬਾਹਾਂ ਬਹੁਤ ਲੰਬੀਆਂ ਸਨ। ਸੇਖੋਂ ਗੋਤ ਦਾ ਮੁੱਢ ਲੁਧਿਆਣਾ ਜ਼ਿਲ੍ਹਾ ਹੀ ਹੈ। ਲੁਧਿਆਣੇ ਦੇ ਸੇਖੋਂ ਭੋਜ ਦੀ ਬੰਸ ਦੇ ਹੀ ਇੱਕ ਸੂਰਮੇ ਤੇਜਪਾਲ ਨੂੰ ਵੀ ਆਪਣੇ ਖ਼ਾਨਦਾਨ ਦਾ ਮੁਖੀਆ ਮੰਨਦੇ ਹਨ। ਤੇਜਪਾਲ ਦੇ ਚਾਰ ਪੁੱਤਰ ਸਨ। ਜਿਨ੍ਹਾਂ ਵਿਚੋਂ ਝਲਖਣ ਤੇ ਲਖਣ ਤੋਂ ਜੌੜੇ ਭਰਾ ਸਨ। ਝਲਖਣ ਸਰੀਰ ਦਾ ਪਤਲਾ ਸੀ। ਉਸ ਦੀ ਸ਼ਕਲ ਸੱਪ ਵਰਗੀ ਸੀ। ਇੱਕ ਦਿਨ ਜਦੋਂ ਇਨ੍ਹਾਂ ਦੀ ਮਾਂ ਖੇਤ ਗਈ ਤਾਂ ਝਲਖਣ ਨੂੰ ਧਰਤੀ ਤੇ ਪਾ ਦਿੱਤਾ। ਇੱਕ ਕ੍ਰਿਸਾਨ ਨੇ ਝਲਖਣ ਨੂੰ ਸੱਪ ਸਮਝ ਕੇ ਮਾਰ ਦਿੱਤਾ। ਜਦ ਮਾਂ ਕਪਾਹ ਚੁਗ ਕੇ ਵਾਪਿਸ ਆਈ ਤਾਂ ਉਸ ਨੇ ਦੋਵਾਂ ਪੁੱਤਰਾਂ ਨੂੰ ਮਰੇ ਪਿਆ ਦੇਖਿਆ। ਉਸ ਨੇ ਰੋਂਦੀ ਕੁਰਲਾਂਦੀ ਨੇ ਦੋਵੇਂ ਬੱਚਿਆਂ ਨੂੰ ਇਕੋ ਹੀ ਥਾਂ ਦਬਾ ਦਿੱਤਾ। ਕਾਫ਼ੀ ਸਮੇਂ ਪਿਛੋਂ ਇਨ੍ਹਾਂ ਦੇ ਇੱਕ ਨਜ਼ਦੀਕੀ ਨੇ ਸੁਪਨੇ ਵਿੱਚ ਦੋਹਾਂ ਨੂੰ ਦੇਖਿਆ। ਇਨ੍ਹਾਂ ਨੂੰ ਸ਼ਹੀਦ ਸਮਝ ਕੇ ਛਪਾਰ ਵਿੱਚ ਉਨ੍ਹਾਂ ਦੀ ਮੜੀ ਬਣਾਈ। ਇਸ ਮੜੀ ਤੇ ਵੀ ਗੂਗੇ ਪੀਰ ਦੇ ਮੇਲੇ ਦੇ ਨਾਲ ਹੀ ਮੇਲਾ ਲੱਗਦਾ ਹੈ। ਇਸੇ ਮੜੀ ਤੋਂ ਮਿੱਟੀ ਲਿਆਕੇ ਫੁੱਲਾਂ ਵਾਲਾ ਪਿੰਡ ਵਿੱਚ ਉਨ੍ਹਾਂ ਦੀ ਮੜੀ ਬਣਾਈ
ਗਈ ਹੈ। ਫੁੱਲਾਂ ਵਾਲਾ ਪਿੰਡ ਲੁਧਿਆਣੇ ਤੋਂ ਦੋ ਮੀਲ ਹੀ ਹੈ। ਭਾਦੋਂ ਦੀ ਚੌਦਸ ਵਾਲੇ ਦਿਨ ਏਥੇ ਸੇਖੋਂ ਗੋਤ ਦੇ ਜੱਟਾਂ ਦਾ ਭਾਰੀ ਮੇਲਾ ਲੱਗਦਾ ਹੈ। ਮੜੀ ਉੱਪਰ ਮਿੱਟੀ ਕੱਢਣ ਸਮੇਂ ਲੋਕ ਪਤਾਸੇ ਜਾਂ ਮਖਾਣੇ ਮਿੱਟੀ ਤੇ ਰੱਖਦੇ ਮੱਥਾ ਟੇਕਦੇ ਹਨ। ਇਹ ਸਾਰਾ ਚੜ੍ਹਾਵਾ ਮਿਰਾਸੀ ਨੂੰ ਦਿੱਤਾ ਜਾਂਦਾ ਹੈ। ਇਸ ਨੂੰ ਝਲਖਣ ਦਾ ਮੇਲਾ ਕਹਿੰਦੇ ਹਨ। ਸੇਖੋਂ ਜੱਟਾਂ ਦਾ ਵਿਸ਼ਵਾਸ ਹੈ ਕਿ ਜਿਹੜਾ ਇਸ ਮੇਲੇ ਵਿੱਚ ਏਥੇ ਮਿੱਟੀ ਕੱਢ ਜਾਂਦਾ ਹੈ। ਉਸ ਨੂੰ ਸੱਪ ਨਹੀਂ ਲੜਦਾ। ਮੜੀ 'ਤੇ ਮੱਥਾ ਟੇਕ ਕੇ ਲੋਕ ਚੌਕੀ ਵੀ ਭਰਦੇ ਹਨ। ਗੂਗਾ ਪੀਰ ਤੇ ਸਿੱਧ ਸੁਲਖਣ ਦੋਵੇਂ ਮਿੱਤਰ ਸਨ। ਦੋਵੇਂ ਛਪਾਰ ਵਿੱਚ ਰਹਿੰਦੇ ਸਨ। ਦੋਹਾਂ ਦੀ ਹੀ ਮੜੀ ਛਪਾਰ ਵਿੱਚ ਹੈ। ਛਪਾਰ ਜੱਗਦੇਉ ਦੇ ਪੁੱਤਰ ਛਾਪਾਰਾਏ ਨੇ 1140 ਈਸਵੀ ਵਿੱਚ ਵਸਾਇਆ ਸੀ। ਏਥੇ ਸੇਖੋਂ ਵੀ ਕਾਫ਼ੀ ਰਹਿੰਦੇ ਹਨ। ਫੁਲਾਂਵਾਲੇ ਦੇ ਸਾਰੇ ਜੱਟ ਸੇਖੋਂ ਗੋਤ ਦੇ ਹਨ। ਇਸ ਇਲਾਕੇ ਵਿੱਚ ਸੇਖੋਂ ਗੋਤ ਦੇ ਦਸ ਪਿੰਡ ਹਨ। ਲੁਧਿਆਣੇ ਜ਼ਿਲ੍ਹੇ ਵਿੱਚ ਦਾਖਾ ਵੀ ਸੇਖੋਂ ਗੋਤ ਦਾ ਪ੍ਰਸਿੱਧ ਪਿੰਡ ਹੈ। ਪੰਜਾਬੀ ਦਾ ਮਹਾਨ ਸਾਹਿਤਕਾਰ ਸੰਤ ਸਿੰਘ ਸੇਖੋਂ ਦਾਖੇ ਪਿੰਡ ਦਾ ਹੀ ਸੀ। ਭਦੌੜ ਪਿੰਡ ਵਿੱਚ ਵੀ ਕੁਝ ਦਾਖੇ ਦੇ ਸੇਖੋਂ ਬਹੁਤ ਹੀ ਬਹਾਦਰ ਸੀ। ਉਹ ਗੁਰੂ ਹਰਗੋਬਿੰਦ ਜੀ ਦਾ ਪੱਕਾ ਸਿੱਖ ਸੀ। ਖੰਨੇ ਦੇ ਪਾਸ ਭੜੀ ਪਿੰਡ ਵਿੱਚ ਵੀ ਸੇਖੋਂ ਕਾਫ਼ੀ ਰਹਿੰਦੇ ਹਨ। ਕੋਟ ਸੇਖੋਂ ਵੀ ਸੇਖੋਂ ਗੋਤ ਦਾ ਪਿੰਡ ਹੈ। ਸਾਂਦਲਬਾਰ ਵਿੱਚ ਸੇਖਮ, ਨੰਦਪੁਰ, ਨੌਖਰ ਆਦਿ ਪਿੰਡਾਂ ਵਿੱਚ ਵੀ ਸੇਖੋਂ ਗੋਤ ਦੇ ਲੋਕ ਵਸਦੇ ਸਨ। ਜ਼ਿਲ੍ਹਾ ਸੰਗਰੂਰ ਵਿੱਚ ਵੀ ਸੇਖੋਂ ਗੋਤ ਦੇ ਕਾਫ਼ੀ ਪਿੰਡ ਹਨ। ਸੰਗਰੂਰ ਸ਼ਹਿਰ ਤਾਂ ਆਬਾਦ ਹੀ ਸੇਖੋਂ ਜੱਟਾਂ ਨੇ ਕੀਤਾ ਸੀ। ਉਹ ਆਪਣੇ ਜਠੇਰੇ ਬਾਬਾ ਮੋਹਨ ਸਿੱਧ ਦੀ ਪੂਜਾ ਕਰਦੇ ਹਨ। ਉਹ ਵੱਢੇ ਹੋਏ ਸਿਰ ਨਾਲ ਧਾੜਵੀਆਂ ਦਾ ਮੁਕਾਬਲਾ ਕਰਦਾ ਹੋਇਆ ਸੰਗਰੂਰ ਪਹੁੰਚ ਗਿਆ ਸੀ ਜਿਥੇ ਉਹ ਡਿੱਗਿਆ, ਉਥੇ ਉਸ ਦਾ ਮੱਠ ਬਣਾਇਆ ਗਿਆ ਹੈ। ਖੁਸ਼ੀ ਤੇ ਦਿਵਾਲੀ ਸਮੇਂ ਸੇਖੋਂ ਗੋਤ ਦੇ ਲੋਕ ਇਸ ਮੱਠ ਤੇ ਚੜ੍ਹਾਵਾ ਚੜ੍ਹਾ ਕੇ ਆਪਣੇ ਜਠੇਰੇ ਦੀ ਪੂਜਾ ਕਰਦੇ ਹਨ।
ਸੇਖੋਂ ਗੋਤ ਦੀ ਇੱਕ ਸ਼ਾਖ ਜਿਨ੍ਹਾਂ ਨੂੰ ਸੇਖੂ ਕੇ ਕਿਹਾ ਜਾਂਦਾ ਹੈ ਉਹ ਆਪਣੇ ਸਿੱਧ
ਪ੍ਰਮਾਨੰਦ ਦੀ ਮਾਨਤਾ ਕਰਦੇ ਹਨ। ਇਸ ਦੀ ਮੱਠ ਵੀ ਸੰਗਰੂਰ ਵਿੱਚ ਨਾਭੇ ਗੇਟ ਤੋਂ ਬਾਹਰ ਹੈ। ਉਹ ਰਿਧੀਆਂ?ਸਿਧੀਆਂ ਵਾਲਾ ਮਹਾਨ ਕਰਾਮਾਤੀ ਬਾਬਾ ਸੀ। ਇਸ ਦੀ ਸਮਾਧੀ ਤੇ ਐਤਵਾਰ ਨੂੰ ਸ਼ਰਧਾਲੂ ਲੋਕ ਦੁੱਧ ਚੜ੍ਹਾਉਂਦੇ ਹਨ। ਖ਼ੁਸ਼ੀ ਤੇ ਦਿਵਾਲੀ ਸਮੇਂ ਮਿਠਾਈ ਵੀ ਵੰਡੀ ਜਾਂਦੀ ਹੈ ਅਤੇ ਬਾਬੇ ਦੀ ਪੂਜਾ ਵੀ ਕੀਤੀ ਜਾਂਦੀ ਹੈ।
ਸੰਗਰੂਰ ਦੇ ਇਲਾਕੇ ਵਿੱਚ ਪਹਿਲਾਂ ਪਹਿਲ ਸੇਖੋਂ ਜੱਟ ਪਸ਼ੂ ਚਾਰਨ ਲਈ ਆਏ ਸਨ ਫਿਰ ਏਥੇ ਹੀ ਨਵੇਂ ਪਿੰਡ ਆਬਾਦ ਕਰਕੇ ਵਸ ਗਏ। ਸੇਖੋਂਪੱਤੀ ਪਿੰਡ ਦੀ ਸੇਖਵਾਂ ਦਾ ਹੀ ਹੈ। ਬੋਹੜਾਵਾਲ, ਬੜੂੰਦੀ ਤੇ ਦਾਖਾ ਪਿੰਡ ਦੇ ਸੇਖੋਂ ਇਕੋ ਖ਼ਾਨਦਾਨ ਵਿਚੋਂ ਹਨ। ਸੇਖੋਂ ਦੇ ਪੋਤਰੇ ਬਾਬੇ ਬੋਹੜਾ ਨੇ ਕਸਬੇ ਤੋਂ ਉਠਕੇ 1220 ਈਸਵੀ ਦੇ ਲਗਭਗ ਥੋੜਾਵਾਲ ਪਿੰਡ ਆਬਾਦ ਕੀਤਾ ਸੀ। ਇਸ ਪਿੰਡ ਤੋਂ ਇਲਾਵਾ ਮਾਨਸਾ ਵਿੱਚ ਸੇਖਵਾਂ ਦੇ ਕਾਹਨਗੜ੍ਹ, ਫਰਵਾਈ ਆਦਿ ਵੀ ਕਈ ਪਿੰਡ ਹਨ। ਇਸ ਇਲਾਕੇ ਦੇ ਸੇਖੋਂ?ਔਲਖਾਂ, ਬੁੱਟਰਾਂ, ਦਲੇਵਾਂ ਤੇ ਮੰਡੇਰਾਂ ਨੂੰ ਵੀ ਆਪਣੇ ਜੱਗਦੇਉ ਬੰਸੀ ਭਾਈਚਾਰੇ ਵਿਚੋਂ ਸਮਝਦੇ ਹਨ। ਮੁਕਤਸਰ ਦੇ ਇਲਾਕੇ ਵਿੱਚ ਆਲਮਵਾਲਾ, ਰੁਖਾਲਾ, ਚਿਬੜਾਂ ਵਾਲੀ ਆਦਿ 'ਚ ਸੇਖੋਂ ਗੋਤ ਦੇ ਕਾਫ਼ੀ ਜੱਟ ਰਹਿੰਦੇ ਹਨ। ਅਬੋਹਰ ਦੇ ਪਾਸ ਗੋਬਿੰਦਗੜ੍ਹ ਪਿੰਡ ਦੇ ਸੇਖੋਂ ਵੀ ਆਪਣਾ ਪਿਛੋਕੜ ਰਾਜਸਥਾਨ ਦੱਸਦੇ ਹਨ। ਫਿਰੋਜ਼ਪੁਰ ਜ਼ਿਲ੍ਹੇ ਵਿੱਚ ਧਰਾਂਗ ਵਾਲਾ ਵੀ ਸੇਖਵਾਂ ਦਾ ਪੁਰਾਣਾ ਪਿੰਡ ਹੈ। ਮਚਾਕੀ (ਫਰੀਦਕੋਟ) ਦੇ ਸੇਖੋਂ ਧਰਾਂਗ ਵਾਲੇ ਤੋਂ ਹੀ ਗਏ ਹਨ। ਤਹਿਸੀਲ ਜੀਰਾ ਵਿੱਚ ਸੇਖੋਂ ਗੋਤ ਦਾ ਇੱਕ ਪ੍ਰਸਿੱਧ ਪਿੰਡ ਸੇਖਮਾ ਹੈ।
ਸੇਖੋਂ ਜੱਟ ਅਣਖੀ ਤੇ ਲੜਾਕੇ ਹੁੰਦੇ ਹਨ। ਪਿੰਡ ਲੰਗੜੋਆ ਜ਼ਿਲ੍ਹਾ ਜਲੰਧਰ ਵਿੱਚ ਵੀ ਸੇਖੋਂ ਜੱਟ ਵਸਦੇ ਹਨ। ਦੁਆਬੇ ਤੇ ਮਾਝੇ ਵਿੱਚ ਸੇਖੋਂ ਗੋਤ ਦੇ ਜੱਟ ਘੱਟ ਹੀ ਹਨ। 'ਗੁਰਦਾਸਪੁਰ ਵਿੱਚ ਸੇਖੋਂ ਗੋਤ ਦਾ ਇੱਕ ਪ੍ਰਸਿੱਧ ਪਿੰਡ ਸੇਖਵਾਂ ਹੈ। ਗੁੱਜਰਾਂਵਾਲੇ ਵਿੱਚ ਸੇਖੋਂ ਗੋਤ ਦੇ ਵੀਹ ਪਿੰਡ ਸਨ। ਜੋ ਮਾਲਵੇ ਵਿਚੋਂ ਹੀ ਆਏ
ਸਨ। ਇਨ੍ਹਾਂ ਨੂੰ ਪੰਵਾਰ ਰਾਜਪੂਤ ਹੀ ਸਮਝਿਆ ਜਾਂਦਾ ਸੀ। 1947 ਤੋਂ ਪਹਿਲਾਂ ਜਿਹੜੇ ਸੇਖੋਂ ਗੋਤ ਦੇ ਜੱਟ ਲਾਹੌਰ, ਲਾਇਲਪੁਰ, ਮਿੰਟਗੁੰਮਰੀ ਤੇ ਗੁੱਜਰਾਂਵਾਲਾ ਆਦਿ ਖੇਤਰ ਵਿੱਚ ਰਹਿੰਦੇ ਸਨ, ਪਾਕਿਸਤਾਨ ਬਣਨ ਮਗਰੋਂ ਉਹ ਸਾਰੇ ਪੂਰਬੀ ਪੰਜਾਬ ਵਿੱਚ ਹੀ ਵਾਪਿਸ ਆ ਗਏ। ਸੇਖੋਂ ਗੋਤ ਦੇ ਕੁਝ ਲੋਕ ਨਾਈ ਤੇ ਮਜ਼੍ਹਬੀ ਸਿੱਖ ਆਦਿ ਦਲਿਤ ਜਾਤੀਆਂ ਵਿੱਚ ਵੀ ਮਿਲਦੇ ਹਨ। ਪੰਜਾਬ ਦੇ ਮਾਲਵੇ ਖੇਤਰ ਵਿੱਚ ਸੇਖੋਂ ਗੋਤ ਦੇ ਜੱਟਾਂ ਦੀ ਗਿਣਤੀ ਕਾਫ਼ੀ ਹੈ। ਸੇਖੋਂ ਫ਼ੌਜੀ ਸਰਵਸ, ਪੁਲਿਸ, ਵਿਦਿਆ ਤੇ ਖੇਤੀਬਾੜੀ ਦੇ ਖੇਤਰ ਵਿੱਚ ਕਾਫ਼ੀ ਅੱਗੇ ਹਨ। ਕੁਝ ਅਮਰੀਕਾ ਤੇ ਕੈਨੇਡਾ ਵਿੱਚ ਵੀ ਚਲੇ ਗਏ ਹਨ। ਸੰਤ ਸਿੰਘ ਸੇਖੋਂ, ਜਿਸ ਨੂੰ ਪੰਜਾਬੀ ਸਾਹਿਤ ਦਾ ਬਾਬਾ ਬੋਹੜ ਕਿਹਾ ਜਾਂਦਾ ਹੈ, ਨੂੰ ਆਪਣੇ ਗੋਤ ਦੇ ਬਹੁਤ ਮਾਨ ਸੀ ਕਿਉਂਕਿ ਸੇਖੋਂ ਜੱਟ ਰਾਜੇ ਭੋਜ ਤੇ ਮਹਾਨ ਸੂਰਬੀਰ ਜੱਗਦੇਉ ਪਰਮਾਰ ਦੀ ਬੰਸ ਵਿਚੋਂ ਹਨ। ਰਾਜੇ ਭੋਜ ਬਾਰੇ ਹਿੰਦੀ ਵਿੱਚ ਬੀ. ਐੱਨ. ਰੇਊ ਦੀ ਅਲਾਹਬਾਦ ਤੋਂ ਇੱਕ ਬਹੁਤ ਹੀ ਖੋਜ ਭਰਪੂਰ ਇਤਿਹਾਸਕ ਪੁਸਤਕ ਛਪੀ ਹੈ। ਰਾਜੇ ਜੱਗਦੇਉ ਬਾਰੇ ਅਜੇ ਤੱਕ ਕਿਸੇ ਨੇ ਕੋਈ ਇਤਿਹਾਸਕ ਪੁਸਤਕ ਨਹੀਂ ਲਿਖੀ। ਪੰਜਾਬੀ ਵਿੱਚ ਰਾਜੇ ਜੱਗਦੇਉ ਪਰਮਾਰ ਬਾਰੇ ਕੁਝ ਕਿੱਸੇ ਵੀ ਛਪੇ ਹਨ। ਲੋਕ ਕਥਾ ਵੀ ਪ੍ਰਚਲਤ ਹੈ। ਭਾਵੇਂ ਸੇਖੋਂ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਘੱਟ ਹੈ ਫਿਰ ਵੀ ਇਹ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਭਾਈਚਾਰਾ ਹੈ। ਪਰਮਾਰਾਂ ਦਾ ਉੱਤਰੀ ਹਿੰਦ ਅਤੇ ਮੱਧ ਪ੍ਰਦੇਸ਼ ਦੇ ਇਤਿਹਾਸ ਵਿੱਚ ਮਹਾਨ ਯੋਗਦਾਨ ਹੈ। ਪੰਜਾਬ ਵਿੱਚ ਪਰਮਾਰਾਂ ਦੇ 21 ਉਪਗੋਤੀ ਜੱਟ ਵਸਦੇ ਹਨ। ਸੇਖੋਂ ਮਿਹਨਤੀ ਤੇ ਸਿਆਣੇ ਜੱਟ ਹਨ। ਇਤਿਹਾਸ ਦੀ ਸਿਰਜਣਾ ਕਰਨ ਵਾਲੇ ਹਮੇਸ਼ਾ ਜ਼ਿੰਦਾ ਰਹਿੰਦੇ ਹਨ। ਸੁਲਖਣ ਮਹਾਨ ਸਿੱਧ ਸੀ।
SRAN
ਇਹ ਭੱਟੀ ਰਾਜਪੂਤਾਂ ਵਿਚੋਂ ਹਨ। ਭੱਟੀ ਰਾਜੇ ਸਲਵਾਨ ਦੇ ਪੰਦਰਾਂ ਪੁੱਤਰ ਸਨ। ਸਲਵਾਨ ਭੱਟਨੇਰ ਦਾ ਇੱਕ ਪ੍ਰਸਿੱਧ ਰਾਜਾ ਸੀ। ਇਸ ਦੇ ਇੱਕ ਪੁੱਤਰ ਦਾ ਨਾਮ ਸਾਇਰ ਰਾਊ ਸੀ। ਸਰਾਂ ਗੋਤ ਦੇ ਜੱਟ ਸਰਾਓ ਜਾਂ ਸਾਇਰ ਰਾਉ ਦੀ ਬੰਸ ਵਿਚੋਂ ਹਨ। ਕਈ ਇਤਿਹਾਸਕਾਰਾਂ ਨੇ ਸਲਵਾਨ ਨੂੰ ਸਾਲੋਂ ਵੀ ਲਿਖਿਆ ਹੈ। ਕਿਸੇ ਕਾਰਨ ਇਹ ਲੋਕ ਭੱਟਨੇਰ ਦੇ ਇਲਾਕੇ ਨੂੰ ਛੱਡ ਕੇ ਸਿਰਸੇ, ਹਿੱਸਾਰ ਤੇ ਬਠਿੰਡੇ ਵੱਲ ਆ ਗਏ। ਘੱਗਰ ਨਦੀ ਦੇ ਆਸਪਾਸ ਹਰਿਆਣੇ ਤੇ ਪੰਜਾਬ ਦੇ ਖੇਤਰ ਵਿੱਚ ਆਬਾਦ ਹੋ ਗਏ। ਬਠਿੰਡੇ ਵਿੱਚ ਸਰਾਵਾਂ ਦੇ 12 ਪਿੰਡ ਜੱਸੀ, ਪੱਕਾ, ਪਥਰਾਲਾ, ਸੇਖੂ, ਜੋਗੇਵਾਲਾ, ਤਖਤੂ, ਫਲੜ, ਸ਼ੇਰਗੜ੍ਹ, ਮਸਾਣਾ, ਦੇਸੂ, ਪੰਨੀਵਾਲਾ, ਵਾਘਾ ਆਦਿ ਹਨ। ਮਾਨਸਾ ਇਲਾਕੇ ਦੇ ਸਰਾਂ ਆਪਣਾ ਗੋਤ ਸਰਾਉਂ ਲਿਖਦੇ ਹਨ। ਮਾਨਸਾ ਸੁਨਾਮ ਦੇ ਇਲਾਕੇ ਵਿੱਚ ਕੋਟੜਾ ਸਰਾਉਂ ਗੋਤ ਦਾ ਪ੍ਰਸਿੱਧ ਪਿੰਡ ਹੈ। ਮੁਕਤਸਰ ਜ਼ਿਲ੍ਹੇ ਵਿੱਚ ਕੱਚਾ ਕਾਲੇਵਾਲਾ ਪਿੰਡ ਸਾਰਾ ਹੀ ਸਰਾਂ ਗੋਤ ਦਾ ਹੈ। ਫਿਰੋਜ਼ਪੁਰ ਵਿੱਚ ਮੁਰਾਦ ਵਾਲਾ ਵੀ ਸਰਾਂ ਗੋਤ ਦਾ ਇੱਕ ਉੱਘਾ ਪਿੰਡ ਹੈ। ਫਰੀਦਕੋਟ ਤੇ ਮੋਗੇ ਦੇ ਇਲਾਕੇ ਵਿੱਚ ਸਰਾਂ ਪੱਕਾ ਪੱਥਰਾਲਾ ਦੇ ਇਲਾਕੇ ਵਿਚੋਂ ਆਕੇ ਆਬਾਦ ਹੋਏ ਹਨ। ਮੋਗੇ ਗਿੱਲ ਦੀ ਪੱਕੇ ਰਿਸ਼ਤੇਦਾਰੀ ਸੀ। ਉਸ ਦੇ ਸਹੁਰੇ ਬਾਰੇ ਸਰਾਂ ਦੀ ਮੁਗਲਾਂ ਦੇ ਦਰਬਾਰ ਵਿੱਚ ਪੂਰੀ ਚੌਧਰ ਚੱਲਦੀ ਸੀ। ਪਟਿਆਲੇ ਤੇ ਸੰਗਰੂਰ ਦੇ ਜ਼ਿਲ੍ਹਿਆਂ ਵਿੱਚ ਵੀ ਕੁਝ ਸਰਾਂ ਆਬਾਦ ਹਨ। ਸਰਾਵਾਂ ਨਾਮ ਦੇ ਪੰਜਾਬ ਵਿੱਚ ਕਈ ਪਿੰਡ ਹਨ। ਕਿਸੇ ਸਮੇਂ ਸਰਹੰਦ ਦੇ ਸਮਾਣੇ ਦੇ ਖੇਤਰ ਵਿੱਚ ਵੀ ਸਰਾਵਾਂ ਦਾ ਬੋਲਬਾਲਾ ਸੀ। ਸਤਲੁਜ ਦੇ ਖੇਤਰ ਲੁਧਿਆਣਾ ਤੇ ਫਿਰੋਜ਼ਪੁਰ ਆਦਿ ਵਿੱਚ ਵੀ ਸਰਾਂ ਕਾਫ਼ੀ ਸਨ। ਅਕਾਲੀ ਫੂਲਾ ਸਿੰਘ ਸਰਾਉਂ ਜੱਟ ਸੀ। ਪੱਛਮੀ ਪੰਜਾਬ ਦੇ ਲਾਹੌਰ, ਸਿਆਲਕੋਟ ਤੇ ਗੁੱਜਰਾਂਵਾਲਾ ਦੇ ਇਲਾਕਿਆਂ ਵਿੱਚ ਵੀ ਸਰਾਵਾਂ ਦੇ ਕਾਫ਼ੀ ਪਿੰਡ ਸਨ। ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਗੜ੍ਹਦੀਵਾਲਾ ਪਾਸ ਚਿਪੜਾ ਪਿੰਡ ਵੀ ਸਰਾਂ ਗੋਤ ਦੇ ਜੱਟਾਂ ਦਾ ਹੈ। ਦੁਆਬੇ
ਵਿੱਚ ਸਰਾਂ ਬਹੁਤ ਘੱਟ ਹਨ। ਮੁਗਲਾਂ ਦੇ ਸਮੇਂ ਸਰਾਂ ਗੋਤ ਦੇ ਕੁਝ ਜੱਟ ਮੁਸਲਮਾਨ ਬਣ ਗਏ ਸਨ। ਪਿੰਡ ਬੜੀ ਟਿੱਬਾ ਦਾ ਦੁਲਾ ਸਿੰਘ ਸਰਾਉਂ ਮਹਾਰਾਜਾ ਰਣਜੀਤ ਸਿੰਘ ਦਾ ਖਿੜਾਵਾ ਹੋਇਆ ਹੈ। ਪਿੰਡ ਜੱਸੀ ਜ਼ਿਲ੍ਹਾ ਬਠਿੰਡਾ ਦੇ ਸੁਫਨਾ ਸਿੰਘ ਸਰਾਂ ਗੁਰੂ ਗੋਬਿੰਦ ਸਿੰਘ ਦਾ ਪੱਕਾ ਸੇਵਕ ਸੀ।
1881 ਦੀ ਜਨਸੰਖਿਆ ਅਨੁਸਾਰ ਪੰਜਾਬ ਵਿੱਚ ਸਰਾਂ ਗੋਤ ਦੇ ਜੱਟਾਂ ਦੀ ਗਿਣਤੀ 21826 ਸੀ। ਨਵੀਂ ਖੋਜ ਅਨੁਸਾਰ ਇਹ ਤੂਰ ਹਨ। ਇਹ ਲੋਕ ਮੱਧ ਏਸ਼ੀਆ ਦੇ ਸਾਇਰ ਦਰਿਆ ਦੇ ਖੇਤਰ ਤੋਂ ਆਏ ਹਨ। ਇਹ ਸਾਕਾ ਬੰਸੀ ਕਬੀਲੇ ਦੇ ਲੋਕ ਸਨ। ਸਰਾਂ ਵੀ ਇੱਕ ਉੱਘਾ ਤੇ ਛੋਟਾ ਗੋਤ ਹੈ। ਸੰਘਾ : ਇਹ ਪੰਜਾਬ ਦੇ ਜੱਟਾਂ ਦਾ ਇੱਕ ਪੁਰਾਣਾ ਕਬੀਲਾ ਹੈ। ਇਸ ਬੰਸ ਦਾ ਵਡੇਰਾ ਸਰੋਈ ਸੀ। ਇਸ ਖ਼ਾਨਦਾਨ ਦਾ ਕਿਸੇ ਸਮੇਂ ਦਿੱਲੀ 'ਚ ਰਾਜ ਸੀ। ਅੱਠਵੀਂ ਸਦੀ ਵਿੱਚ ਤੰਵਰਾਂ ਨੇ ਇਨ੍ਹਾਂ ਨੂੰ ਹਰਾਕੇ ਦਿੱਲੀ ਤੇ ਆਪਣਾ ਰਾਜ ਕਾਇਮ ਕਰ ਲਿਆ। ਸਰੋਈ ਬੰਸ ਦੇ ਢਿੱਲੋਂ, ਸੰਘੇ, ਮਲ੍ਹੀ, ਦੋਸਾਂਝ ਤੇ ਰਾਜਸਥਾਨ ਵੱਲ ਚਲੇ ਗਏ। ਪੰਦਰ੍ਹਵੀਂ ਸਦੀ ਦੇ ਅੰਤ ਵਿੱਚ ਇਹ ਪੰਜਾਬ ਦੇ ਮਾਲਵਾ ਖੇਤਰ ਵਿੱਚ ਆ ਗਏ। ਅੱਧੇ ਮਾਲਵੇ ਤੇ ਭੱਟੀਆਂ ਤੇ ਪੰਵਾਰਾਂ ਦਾ ਕਬਜ਼ਾ ਸੀ।
ਕਲੇਰ
ਇਹ ਜੱਟਾਂ ਦਾ ਇੱਕ ਛੋਟਾ ਜਿਹਾ ਗੋਤ ਹੈ। ਐੱਚ. ਏ. ਰੋਜ਼ ਆਪਣੀ ਖੋਜ ਭਰਪੂਰ ਪੁਸਤਕ ਵਿੱਚ ਇਨ੍ਹਾਂ ਨੂੰ ਚੌਹਾਣ ਬੰਸ ਵਿਚੋਂ ਹੀ ਦੱਸਦਾ ਹੈ। ਰੋਜ਼ ਸਾਹਿਬ ਨੇ 1882 ਈ. ਅਤੇ 1892 ਈ. ਦੀ ਜਨਸੰਖਿਆ ਦੀਆਂ ਰਿਪੋਰਟਾਂ
ਪੜ੍ਹ ਕੇ ਅਤੇ ਤਹਿਸੀਲਦਾਰਾਂ ਰਾਹੀਂ ਪਟਵਾਰੀਆਂ ਤੋਂ ਪਿੰਡ ਦੇ ਇਤਿਹਾਸ ਤੇ ਗੋਤਾਂ ਬਾਰੇ ਲਿਖਤਾਂ ਲੈ ਕੇ ਆਪਣੀ ਕਿਤਾਬ ਲਿਖੀ ਸੀ। ਕਲੇਰਾਂ ਦਾ ਪਿਛੋਕੜ ਮਾਲਵਾ ਹੀ ਹੈ। ਇਹ ਮਾਲਵੇ ਤੋਂ ਹੀ ਮਾਝੇ ਤੇ ਦੁਆਬੇ ਵੱਲ ਗਏ। ਲੁਧਿਆਣੇ ਜ਼ਿਲ੍ਹੇ ਵਿੱਚ ਇਸ ਗੋਤ ਦੇ ਲੋਕ ਵਿਆਹ ਸ਼ਾਦੀ ਸਮੇਂ ਆਪਣੇ ਜਠੇਰੇ ਦੀ ਉਸ ਦੇ ਮੱਠ ਤੇ ਪੂਜਾ ਕਰਦੇ ਹਨ। ਕਿਸੇ ਸਮੇਂ ਕਲੇਰ ਜੱਟ ਸੱਖੀ ਸਰਵਰ ਦੇ ਹੀ ਸੇਵਕ ਸਨ। ਇਹ ਲੋਕ ਨਵੀਂ ਸੂਈ ਮੱਝ ਜਾਂ ਗਊ ਦਾ ਦੁੱਧ ਪਹਿਲਾਂ ਕੁਆਰੀਆਂ ਕੁੜੀਆਂ ਨੂੰ ਪਿਆ ਕੇ ਫਿਰ ਆਪ ਵਰਤਦੇ ਸਨ। ਸਿੱਖੀ ਦੇ ਪ੍ਰਭਾਵ ਕਾਰਨ ਕਲੇਰ ਜੱਟਾਂ ਨੇ ਪੁਰਾਣੀਆਂ ਰਸਮਾਂ ਘਟਾ ਦਿੱਤੀਆਂ ਹਨ ਅਤੇ ਸੱਖੀ ਸਰਵਰ ਵਿੱਚ ਸ਼ਰਧਾ ਵੀ ਛੱਡ ਦਿੱਤੀ ਹੈ। ਜ਼ਿਲ੍ਹਾ ਲੁਧਿਆਣਾ ਵਿੱਚ ਅਮਰਗੜ੍ਹ ਕਲੇਰ ਪਿੰਡ ਕਲੇਰ ਜੱਟਾਂ ਦਾ ਬਹੁਤ ਹੀ ਪ੍ਰਸਿੱਧ ਪਿੰਡ ਹੈ। ਲੁਧਿਆਣੇ ਦੇ ਨਜ਼ਦੀਕ ਹੀ ਕਲੇਰਾਂ ਪਿੰਡ ਵਿੱਚ ਕਲੇਰਾਂ ਵਾਲੇ ਸੰਤਾਂ ਦਾ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਹੈ। ਦੂਰ?ਦੂਰ ਤੋਂ ਲੋਕ ਇਸ ਗੁਰਦੁਆਰੇ ਦੇ ਦਰਸ਼ਨਾਂ ਲਈ ਆਉਂਦੇ ਹਨ। ਮਾਝੇ ਵਿੱਚ ਧਾਰੀਵਾਲ ਕਲੇਰ ਪਿੰਡ ਕਲੇਰ ਜੱਟਾਂ ਦਾ ਪ੍ਰਸਿੱਧ ਪਿੰਡ ਹੈ। ਦੁਆਬੇ ਵਿੱਚ ਬੰਗਾਂ ਦੇ ਪਾਸ ਢਾਹ ਕਲੇਰਾਂ, ਫਰੀਦਕੋਟ ਵਿੱਚ ਕਲੇਰ ਅਤੇ ਸੰਗਰੂਰ ਵਿੱਚ ਕਾਂਜਲਾ ਵੀ ਕਲੇਰ ਜੱਟਾਂ ਦੇ ਉੱਘੇ ਪਿੰਡ ਹਨ। ਹਰਿਆਣੇ ਵਿੱਚ ਕਲੇਰ ਗੋਤ ਦੇ ਜੱਟ ਟੋਹਾਣਾ ਤਹਿਸੀਲ ਦੇ ਪ੍ਰਸਿੱਧ ਪਿੰਡ ਤਲਵਾੜਾ ਵਿੱਚ ਵੀ ਆਬਾਦ ਹਨ। ਜੀਂਦ ਖੇਤਰ ਵਿੱਚ ਵੀ ਕੁਝ ਕਲੇਰ ਜੱਟ ਵਸਦੇ ਹਨ। ਜੀਂਦ ਵਿੱਚ ਭੱਮਾਵਾੜੀ ਵਿੱਚ ਇਸ ਗੋਤ ਦੇ ਸਿੱਧ ਦੀਦਾਰ ਸਿੰਘ ਦੀ ਸਮਾਧ ਹੈ ਜਿਥੇ ਮਾਘ ਵਦੀ ਪਹਿਲੀ ਨੂੰ ਇਸ ਦੀ ਪੂਜਾ ਕੀਤੀ ਜਾਂਦੀ ਹੈ। ਕਲੇਰ ਗੋਤ ਦਾ ਮੋਢੀ ਕੇਹਰ ਸੀ। ਇਸ ਨੂੰ ਕਲੇਰ ਵੀ ਕਹਿੰਦੇ ਸਨ। ਇਸ ਗੋਤ ਦੇ ਵਡੇਰੇ ਦਾਰਾ ਤੇ ਸੰਤੂ ਜਹਾਂਗੀਰ ਬਾਦਸ਼ਾਹ ਦੇ ਸਮੇਂ ਸਿਆਲਕੋਟ ਵੱਲ ਚਲੇ ਗਏ। ਕੁਝ ਕਲੇਰ ਮਿੰਟਗੁੰਮਰੀ ਵਿੱਚ ਵੀ ਆਬਾਦ ਹੋ ਗਏ। ਕੁਝ ਸਮੇਂ ਮਗਰੋਂ ਸੱਖੀ ਸਰਵਰ ਦੇ ਪ੍ਰਭਾਵ ਕਾਰਨ ਮਿੰਟਗੁੰਮਰੀ ਇਲਾਕੇ ਦੇ ਕਲੇਰ ਮੁਸਲਮਾਨ ਬਣ ਗਏ। ਪੂਰਬੀ ਪੰਜਾਬ ਦੇ ਸਾਰੇ ਕਲੇਰ ਜੱਟ ਸਿੱਖ ਹੀ ਹਨ। ਬੀ. ਐੱਸ. ਦਾਹੀਆ ਕਲੇਰ ਜੱਟਾਂ
ਨੂੰ ਵੀ ਭੱਟੀ ਬੰਸ ਵਿਚੋਂ ਸਮਝਦਾ ਹੈ। ਇਹ ਠੀਕ ਨਹੀਂ ਹੈ। ਕੁਲਾਰ ਜ਼ਰੂਰ ਭੱਟੀ ਹਨ। ਚੌਹਾਣਾ ਦਾ ਉਪਗੋਤ ਦੁੱਲਟ ਵੀ ਕਲੇਰਾਂ ਵਾਂਗ ਆਪਣੇ ਸਿੱਧ ਦਿਦਾਰ ਸਿੰਘ ਦੀ ਮਾਨਤਾ ਕਰਦਾ ਹੈ। ਔਲ਼ਖ, ਔਲਕ ਤੇ ਔਰੇ ਇਕੋ ਹੀ ਗੋਤ ਹੈ।
ਔਲ਼ਖ ਸੂਰਜ ਬੰਸ ਵਿਚੋਂ ਹਨ। ਇਸ ਬੰਸ ਦਾ ਮੋਢੀ ਔਲਕ ਸੀ। ਇਹ ਜੱਗਦੇਉ ਪਵਾਰ ਨੂੰ ਵੀ ਆਪਣਾ ਵਡੇਰਾ ਮੰਨਦੇ ਹਨ। ਇਹ ਬਹੁਤੇ ਮਾਲਵੇ ਤੇ ਮਾਝੇ ਵਿਚ ਹੀ ਆਬਾਦ ਹਨ। ਪੱਛਮੀ ਪੰਜਾਬ ਵਿਚ ਬਹੁਤੇ ਔਲ਼ਖ ਮੁਸਲਮਾਨ ਬਣ ਗਏ ਸਨ। ਪੰਜਾਬ ਵਿਚ ਔਲ਼ਖ ਨਾਮ ਦੇ ਕਈ ਪਿੰਡ ਹਨ। ਮੁਕਤਸਰ ਤੇ ਫਰੀਦਕੋਟ ਦੇ ਖੇਤਰਾਂ ਵਿਚ ਵੀ ਔਲ਼ਖ ਨਾਮ ਦੇ ਦੋ ਪਿੰਡ ਹਨ। ਮਾਨਸਾ ਵਿਚ ਵੀ ਗੁਰਨੇ ਕਲਾਂ ਔਲਖਾਂ ਦਾ ਪ੍ਰਸਿਧ ਪਿੰਡ ਹੈ। ਲੁਧਿਆਣੇ ਦੇ ਇਲਾਕੇ ਜਰਗ ਤੋਂ ਔਲ਼ਖ ਮਾਝੇ ਵਲ ਚਲੇ ਗਏ। ਮਾਝੇ ਵਿਚ ਔਲਖਾਂ ਦੇ 12 ਪਿੰਡ ਹਨ। ਇਸਨੂੰ ਬਾਰਹਾ ਖੇਤਰ ਕਹਿੰਦੇ ਹਨ। ਤਰਨਤਾਰਨ ਤੋਂ 18 ਕਿਲੋਮੀਟਰ ਦੂਰ ਕਸਬਾ ਸ਼ਾਹਬਾਜ਼ਪੁਰ ਤੇ ਇਸਦੇ ਤਿੰਨ ਕਿਲੋਮੀਟਰ ਦੇ ਘੇਰੇ ਵਿਚ ਸਥਿਤ 'ਬਾਰਹਾ' ਕਰਕੇ ਜਾਣ ਜਾਂਦੇ 12 ਪਿੰਡਾਂ ਵਿਚ ਬਹੁਤੇ ਔਲ਼ਖ ਉਪਜਾਤੀ ਦੇ ਜੱਟ ਰਹਿੰਦੇ ਹਨ। ਅੰਬਾਲਾ, ਰੋਪੜ, ਪਟਿਆਲਾ ਤੇ ਸੰਗਰੂਰ ਦੇ ਇਲਾਕੇ ਵਿਚ ਵੀ ਔਲ਼ਖ ਕਾਫੀ ਹਨ। ਪੱਛਮੀ ਉੱਤਰ ਪ੍ਰਦੇਸ਼ ਵਿਚ ਵੀ ਔਲਖਾਂ ਦੇ ਕਾਫੀ ਪਿੰਡ ਹਨ। ਮਾਝੇ ਤੋਂ ਔਲਖ ਗੋਤ ਦੇ ਕੁਝ ਲੋਕ ਰਾਵੀ ਤੋਂ ਪੱਛਮ ਵਲ ਵੀ ਚਲੇ ਗਏ। ਮਿੰਟਗੁੰਮਰੀ ਦੇ ਇਲਾਕੇ ਵਿਚ ਬਹੁਤੇ ਔਖ ਮੁਸਲਮਾਨ ਹਨ। ਇਸ ਇਲਾਕੇ ਵਿਚ ਹਮਾਯੂੰ ਦੇ ਸਮੇਂ ਪੀਰ ਮੁਹੰਮਦ ਰਾਜਨ ਦੇ ਪ੍ਰਭਾਵ ਕਾਰਨ ਔਲ਼ਖ ਜੱਟਾਂ ਨੇ ਇਸਲਾਮ ਧਾਰਨ ਕਰ ਲਿਆ ਸੀ। ਬੇਸ਼ਕ ਔਲਖ ਜੱਟਾਂ ਦੀ ਗਿਣਤੀ ਬਹੁਤੀ ਨਹੀ, ਹੁਣ ਤਾਂ ਇਹ ਸਾਰੇ ਪੰਜਾਬ ਵਿਚ ਫੈਲ਼ਾ ਹੋਏ ਹਨ। ਇਹ ਸੇਖੋਂ ਤੇ ਦਿਉਲ ਜੱਟਾਂ ਨੂੰ ਆਪਣੇ ਭਾਈਚਾਰੇ ਵਿਚੋਂ ਸਮਝਦੇ ਹਨ। ਇਨ੍ਹਾਂ ਨਾਲ ਵਿਆਹ ਸਾਦੀ ਨਹੀਂ ਕਰਦੇ ਸਨ। ਔਲ਼ਖ ਦਲਿਤ ਜਾਤੀਆਂ
ਵਿਚ ਵੀ ਹਨ। ਔਲਖਾਂ ਦਾ ਸਾਂਦਲ ਬਾਰ ਵਿਚ ਕੇਵਲ ਇਕ ਪਿੰਡ ਔਲਖ ਨਾਮ ਦਾ ਹੀ ਸੀ। ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਜਿੰਦਾਂ ਸਿਆਲਕੋਟ ਦੇ ਪਿੰਡ ਚਾਹਵੜ ਦੇ ਔਲਖਾਂ ਦੀ ਧੀ ਸੀ। ਇਕ ਹੋਰ ਰਵਾਇਤ ਅਨੁਸਾਰ ਔਲਖ ਜੱਟ ਰਾਜਾ ਲੂਈਲਾਕ ਦੀ ਬੰਸ ਵਿਚੋਂ ਹਨ। ਉਜੈਨੀ ਦਾ ਇਕ ਸਾਂਮਤ ਰਾਜਾ ਯਸ਼ੋਧਰਮਾਨ ਔਲਖ ਬੰਸ ਵਿਚੋਂ ਸੀ। ਕਈ ਇਤਿਹਾਸਕਾਰ ਔਲਖਾਂ ਨੂੰ ਮਹਾਂਭਾਰਤ ਦੇ ਸਮੇਂ ਦਾ ਇਕ ਪੁਰਾਣਾ ਕਬੀਲਾ ਮੰਨਦੇ ਹਨ। ਔਲਖ ਹਿੰਦੂ ਜਾਟ ਵੀ ਹਨ। ਇਬਟਸਨ ਨੇ 1881 ਈਸਵੀ ਦੀ ਜਨਸੰਖਿਆ ਅਨੁਸਾਰ ਆਪਣੀ ਕਿਤਾਬ ਵਿਚ ਔਲਖ ਜੱਟਾਂ ਦੀ ਕੁਲ ਗਿਣਤੀ 23,689 ਲਿਖੀ ਹੈ। ਸਾਬਕਾ ਚੀਫ ਏਅਰ ਮਾਰਸ਼ਲ ਸਰਦਾਰ ਅਰਜਨ ਸਿੰਘ ਅੰਮ੍ਰਿਤਸਰ ਦਾ ਔਲਖ ਜੱਟ ਹੈ। ਇਹ ਬਹੁਤ ਯੋਗ ਤੇ ਦਲੇਰ ਅਫਸਰ ਸੀ। ਸਰਦਾਰ ਅਰਜਨ ਸਿੰਘ ਦਾ ਪਿੰਡ ਨਾਰਲੀ ਹੈ। ਅੰਮ੍ਰਿਤਸਰ ਜ਼ਿਲੇ ਦੇ ਪਿੰਡਾਂ ਨਾਰਲੀ, ਠੱਠਾ, ਸਰਹਾਲੀ ਵੱਡੀ, ਕੋਹਾਲਾ, ਕੋਹਾਲੀ, ਵੈਰਵੋਵਾਲ, ਲੋਪੋਕੇ, ਸ਼ਹਬਾਜ਼ਪੁਰ ਆਦਿ ਵਿਚ ਔਲਖ ਜੱਟ ਕਾਫੀ ਵਸਦੇ ਹਨ।
ਔਲਖ ਗੋਤ ਦਾ ਔਲਖ ਪਿੰਡ ਧਾਰੀਵਾਲ ਖੇਤਰ ਜ਼ਿਲਾ ਗੁਰਦਾਸਪੁਰ ਵਿਚ ਵੀ ਹੈ। ਫਿਰੋਜ਼ਪੁਰ ਦੇ ਜ਼ੀਰੇ ਖੇਤਰ ਵਿਚ ਕੋਹਾਲਾ ਪਿੰਡ ਵੀ ਸਾਰਾ ਔਲਖ ਗੋਤ ਦੇ ਜੱਟਾਂ ਦਾ ਹੈ। ਲੁਧਿਆਣੇ ਜ਼ਿਲੇ ਵਿਚ ਔਲਕਾਂ ਦੇ ਕਈ ਪਿੰਡ ਹਨ। ਜਰਗ ਦੇ ਪਾਸ ਦੁਧਾਲ ਵੀ ਔਲਖਾਂ ਦਾ ਪ੍ਰਸਿਧ ਪਿੰਡ ਹੈ। ਮਲੇਰਕੋਟਲਾ ਖੇਤਰ ਵਿਚ ਕੁੱਪ ਪਿੰਡ ਵੀ ਔਲਖ ਭਾਈਚਾਰੇ ਦਾ ਹੈ। ਰੋਪੜ ਖੇਤਰ ਵਿਚ ਵੀ ਕੁਝ ਔਲਖ ਵਸਦੇ ਹਨ। ਮਾਝੇ ਤੇ ਮਾਲਵੇ ਵਿਚ ਔਲਖ ਗੋਤ ਕਾਫੀ ਪ੍ਰਸਿਧ ਹੈ।
ਪੂਰਬੀ ਪੰਜਾਬ ਵਿਚ ਔਲ਼ਖ ਜੱਟ ਸਿੱਖ ਹਨ। ਪੱਛਮੀ ਪੰਜਾਬ ਵਿਚ ਬਹੁਤੇ
ਔਲ਼ਖ ਮੁਸਲਮਾਨ ਸਨ। ਐੱਚ ਏ ਰੋਜ਼ ਆਪਣੀ ਕਿਤਾਬ ਗਲੌਸਰੀ ਆਫ ਟ੍ਰਾਈਬਜ਼ ਐਂਡ ਕਾਸਟਸ ਪੰਨਾ-221 ਉਤੇ ਔਲ਼ਖਾਂ, ਦਿਉਲਾਂ, ਦਲੇਵਾਂ, ਬਲਿੰਗਾਂ ਤੇ ਪਾਮਰਾਂ ਨੂੰ ਜਗਦੇਉ ਦੀ ਬੰਸ ਵਿਚੋਂ ਲਿਖਦਾ ਹੈ। ਔਲਖ ਬੰਸ ਵਿਚੋਂ ਧਨਿਚ ਵੀ ਬਹੁਤ ਪ੍ਰਸਿਧ ਸੂਰਬੀਰ ਸੀ।
ਹਿਮਾਚਲ ਪ੍ਰਦੇਸ਼ ਦੀ ਤਹਿਸੀਲ ਊਨਾ ਦੇ ਪ੍ਰਸਿਧ ਪਿੰਡ ਸੰਤੋਖਗੜ੍ਹ ਵਿਚ ਵੀ ਔਲ਼ਖ ਗੋਤ ਦੇ ਜੱਟ ਆਬਾਦ ਹਨ। ਉਤਰ ਪ੍ਰਦੇਸ਼ ਵਿਚ ਹਿੰਦੂ ਜੱਟਾਂ ਨੂੰਔਲ਼ਖ ਜਾਂ ਔਰੇ ਕਿਹਾ ਜਾਂਦਾ ਹੈ। ਕੈਪਟਨ ਦਲੀਪ ਸਿੰਘ ਅਹਿਲਾਵਤ ਆਪਣੀ ਪੁਸਤਕ ਦੇ ਪੰਨਾ 248 ਉਤੇ ਲਿਖਦਾ ਹੈ ਕਿ ਮਹਾਂਭਾਰਤ ਦੇ ਸਮੇਂ ਔਲਖ ਨਰੇਸ਼ ਦਾ ਮਹਾਰਾਜਾ ਯੁਧਿਸ਼ਟਰ ਦੀ ਸਭਾ ਵਿਚ ਆਣਾ ਪ੍ਰਮਾਣਿਤ ਹੁੰਦਾ ਹੈ। ਅਸਲ ਵਿਚ ਔਲ਼ਖ ਬਹੁਤ ਹੀ ਪਰਾਚੀਨ ਜੱਟ ਘਰਾਣਾ ਹੈ। ਇਹ ਪਰਮਾਰ ਜੱਟਾਂ ਵਿਚੋਂ ਹੀ ਹਨ। ਪ੍ਰੋ ਗਰਚਰਨ ਸਿੰਘ ਔਲਖ ਪੰਜਾਬ ਦੇ ਉਘੇ ਇਤਿਹਾਸਕਾਰ ਹਨ। ਦੁਆਬੇ ਤੇ ਮਾਝੇ ਵਿਚੋਂ ਕੁਝ ਔਲਖ ਬਦੇਸ਼ਾਂ ਵਿਚ ਜਾ ਕੇ ਆਬਾਦ ਹੋ ਗਏ ਹਨ।
ਔਲ਼ਖ ਬਹੁਤ ਹੀ ਉਘਾ ਤੇ ਪ੍ਰਭਾਵਸ਼ਾਲੀ ਗੋਤ ਹੈ। ਬੀ ਐੱਸ ਦਾਹੀਆ ਵੀ ਆਪਣੀ ਕਿਤਾਬ ਜਾਟਸ ਪੰਨਾ 245 ਤੇ ਔਲ਼ਖਾਂ ਨੂੰ ਮਹਾਂਭਾਰਤ ਦੇ ਸਮੇਂ ਦਾ ਬਹੁਤ ਹੀ ਪ੍ਰਾਚੀਨ ਜੱਟ ਕਬੀਲਾ ਲਿਖਦਾ ਹੈ। ਪਰਮਾਰ ਵੀ ਜੱਟਾਂ ਦਾ ਪੁਰਾਣਾ ਤੇ ਸਕਤੀਸ਼ਾਲੀ ਘਰਾਣਾ ਸੀ। ਅਸਲ ਵਿਚ ਔਲਖ ਰਾਜੇ ਜਗਦੇਉ ਦੇ ਭਾਈਚਾਰੇ ਦੇ ਵਿਚੋਂ ਹਨ। ਇਹ ਪਰਮਾਰ ਬੰਸੀ ਹਨ।
ਸਰ ਇੱਬਟਸਨ ਆਪਣੀ ਕਿਤਾਬ 'ਪੰਜਾਬ ਕਾਸਟਸ' ਵਿੱਚ ਧਾਲੀਵਾਲ ਜੱਟਾਂ ਨੂੰ
ਧਾਰੀਵਾਲ ਲਿਖਦਾ ਹੈ। ਇਨ੍ਹਾਂ ਨੂੰ ਧਾਰਾ ਨਗਰ ਵਿਚੋਂ ਆਏ ਭੱਟੀ ਰਾਜਪੂਤ ਮੰਨਦਾ ਹੈ।
ਅਸਲ ਵਿੱਚ ਧਾਲੀਵਾਲਾਂ ਦਾ ਮੂਲ ਸਥਾਨ ਰਾਜਸਥਾਨ ਦਾ ਧੌਨਪੁਰ ਖੇਤਰ ਹੈ। ਇਹ ਲੋਕ ਧੌਲ ਭਾਵ ਬਲਦ ਤੇ ਗਊਆਂ ਪਾਲ ਕੇ ਗੁਜ਼ਾਰਾ ਕਰਦੇ ਸਨ। ਪਹਿਲਾਂ ਇਨ੍ਹਾਂ ਨੂੰ ਧੌਲਪਾਲ ਕਿਹਾ ਜਾਂਦਾ ਸੀ। ਧੌਲਪਾਲ ਸ਼ਬਦ ਤੱਤਭਵ ਰੂਪ ਵਿੱਚ ਬਦਲ ਕੇ ਮਾਲਵੇ ਵਿੱਚ ਧਾਲੀਵਾਲ ਤੇ ਮਾਝੇ ਵਿੱਚ ਧਾਰੀਵਾਲ ਬਣ ਗਿਆ। ਅਸਲ ਵਿੱਚ ਭੱਟੀ ਰਾਜਪੂਤਾਂ ਦਾ ਮੂਲ ਸਥਾਨ ਰਾਜਸਥਾਨ ਦਾ ਜੈਸਲਮੇਰ ਖੇਤਰ ਹੈ। ਧਾਰਾ ਨਗਰੀ ਵਿੱਚ ਪਰਮਾਰ ਰਾਜਪੂਤਾਂ ਦਾ ਰਾਜ ਸੀ।
ਧਾਰਾ ਨਗਰੀ ਮੱਧ ਪ੍ਰਦੇਸ਼ ਦੇ ਉਜੈਨ ਖੇਤਰ ਵਿੱਚ ਹੈ। ਇਸ ਇਲਾਕੇ ਨੂੰ ਮਾਲਵਾ ਕਿਹਾ ਜਾਂਦਾ ਹੈ। ਬਾਰ੍ਹਵੀਂ ਸਦੀ ਦੇ ਆਰੰਭ ਵਿੱਚ ਰਾਜਾ ਜੱਗਦੇਉ ਪਰਮਾਰ ਕਈ ਰਾਜਪੂਤ ਕਬੀਲਿਆਂ ਨੂੰ ਨਾਲ ਲੈ ਕੇ ਪੰਜਾਬ ਵਿੱਚ ਆਇਆ ਸੀ। ਬਾਬਾ ਸਿੱਧ ਭੋਈ ਵੀ ਰਾਜੇ ਜੱਗਦੇਉ ਦਾ ਮਿੱਤਰ ਸੀ। ਇਨ੍ਹਾਂ ਦੋਹਾਂ ਨੇ ਰਲਕੇ ਰਾਜਸਥਾਨ ਵਿੱਚ ਗਜ਼ਨੀ ਵਾਲੇ ਤੁਰਕਾਂ ਨਾਲ ਕਈ ਲੜਾਈਆਂ ਲੜੀਆਂ। ਆਮ ਲੋਕਾਂ ਨੇ ਬਾਬਾ ਸਿੱਧ ਭੋਈ ਦੇ ਕਬੀਲੇ ਨੂੰ ਵੀ ਧਾਰਾ ਨਗਰੀ ਤੋਂ ਆਏ ਸਮਝ ਲਿਆ ਸੀ। ਭੋਈ ਬਾਗੜ ਵਿੱਚ ਰਹਿੰਦਾ ਸੀ।
ਧਾਲੀਵਾਲ ਭਾਈਚਾਰੇ ਦੇ ਲੋਕ ਧੌਲਪੁਰ ਖੇਤਰ ਤੋਂ ਉੱਠਕੇ ਕੁਝ ਜੋਧਪੁਰ ਤੇ ਬਾਕੀ ਰਾਜਸਥਾਨ ਦੇ ਬਾਗੜ ਇਲਾਕੇ ਵਿੱਚ ਆਕੇ ਆਬਾਦ ਹੋ ਗਏ। ਮਾਲਵੇ ਦੇ ਪ੍ਰਸਿੱਧ ਇਤਿਹਾਸਕਾਰ ਸਰਬਨ ਸਿੰਘ ਬੀਰ ਨੇ ਇੱਕ ਵਾਰੀ ਪੰਜਾਬੀ ਟ੍ਰਿਬਿਊਨ ਵਿੱਚ ਲਿਖਿਆ ਸੀ। "ਅਸਲ ਵਿੱਚ ਧਾਲੀਵਾਲ ਲੋਕ ਚੰਬਲ ਘਾਟੀ ਦੇ ਧੌਲੀਪਾਲ (ਗਊ ਪਾਲਕ) ਹਨ। ਜਿਥੋਂ ਇਹ ਹੌਲੀ ਹੌਲੀ ਬਦਲ ਕੇ
ਧਾਲੀਵਾਲ ਬਣ ਗਏ ਹਨ। ਚੰਬਲ ਦੇ ਕੰਢੇ ਰਾਜਸਥਾਨ ਦੀ ਰਿਆਸਤ ਧੌਲਪੁਰ ਦੀ ਰਾਜਧਾਨੀ ਵੀ ਇਨ੍ਹਾਂ ਨਾਲ ਸੰਬੰਧਿਤ ਹੈ। 1947 ਈਸਵੀਂ ਤੋਂ ਪਹਿਲਾਂ ਘੱਗਰ ਨਦੀ ਦੇ ਕੰਢੇ ਪੱਚਾਹਦਾ ਮੁਸਲਮਾਨ ਰਿਹਾ ਕਰਦੇ ਸਨ। ਜੋ ਆਪਣੇ ਗੁਆਂਢੀ ਜੱਟ ਦੰਦੀਵਾਲਾਂ ਨੂੰ ਪ੍ਰੇਸ਼ਾਨ ਕਰਦੇ ਅਤੇ ਅੱਗੋਂ ਗਿੱਲਾਂ ਨਾਲ ਲੜਦੇ?ਲੜਦੇ ਕਦੇ ਕਦਾਈਂ ਚਹਿਲਾਂ ਦੇ ਪਿੰਡ ਖਿਆਲੇ ਪੁੱਜ ਜਾਂਦੇ ਸਨ। ਪੱਚਾਹਦਿਆਂ ਦਾ ਹਮਲਾ ਤੇਜ਼ ਹੋ ਗਿਆ ਤਾਂ ਚਹਿਲਾਂ ਨੇ ਬਾਗੜ ਜਾਕੇ ਆਪਣੇ ਨਾਨਾ ਬਾਬਾ ਸਿੰਘ, ਜੋ ਧਾਲੀਵਾਲ ਸੀ, ਨੂੰ ਉਸ ਦੇ ਲਸ਼ਕਰ ਸਮੇਤ ਲੈ ਆਏ। ਉਸਦਾ ਪਚਾਦਿਆਂ ਨਾਲ ਸਰਦੂਲਗੜ੍ਹ ਨੇੜੇ ਟਾਕਰਾ ਹੋਇਆ ਪਰ ਮੁਕਾਬਲੇ ਵਿੱਚ ਬਾਬੇ ਦੇ ਲਸ਼ਕਰ ਨੇ ਪਚਾਦਿਆਂ ਦੇ ਆਗੂ ਬਾਬਾ ਹੱਕੇ ਡਾਲੇ ਨੂੰ ਪਾਰ ਬੁਲਾਇਆ। ਜਿਸ ਦੀ ਮਜ਼ਾਰ ਸ਼ਹੀਦ ਵਜੋਂ ਘੱਗਰ ਨਦੀ ਦੇ ਕੰਢੇ ਬਣੀ ਹੋਈ ਹੈ ਤੇ ਅਜੇ ਵੀ ਉਥੇ ਮੇਲਾ ਲੱਗਦਾ ਹੈ। ਬਾਬਾ ਸਿੱਧ ਦੇ ਲਸ਼ਕਰ ਦਾ ਵੀ ਕਾਫ਼ੀ ਨੁਕਸਾਨ ਹੋਇਆ ਪਰ ਪਚਾਦਿਆਂ ਨੇ ਬਾਬੇ ਦਾ ਪਿੱਛਾ ਨਾ ਛੱਡਿਆ। ਅਖੀਰ ਉਹ ਲੜਦਾ? ਲੜਦਾ ਝੁਨੀਰ ਪਾਸ ਭੰਮਿਆਂ ਪਾਸ ਸ਼ਹੀਦ ਹੋ ਗਿਆ ਜਿਸ ਦਾ ਧੜ ਤਾਂ ਚੁੱਕਿਆ ਨਾ ਗਿਆ ਪਰ ਖਿਆਲੇ ਦੇ ਲੱਲੂ ਪੱਤੀ ਦਾ ਬਾਬਾ ਲੱਲੂ, ਜੋ ਖ਼ੁਦ ਵੀ ਧਾੜਵੀ ਸੀ, ਬਾਰੇ ਇੱਕ ਸਮਾਧ ਬਣਾ ਦਿੱਤੀ। ਅੱਗੇ ਜਾਕੇ ਧਾਲੀਵਾਲਾਂ ਨੇ ਆਪਣੇ ਬਹਾਦਰ ਬਜ਼ੁਰਗ ਬਾਬਾ ਸਿੱਧ ਭੋਇ ਦੀ ਯਾਦ ਵਿੱਚ ਹਰ ਸਾਲ ਇੱਕਾਦਸੀ ਵਾਲੇ ਦਿਨ ਮੇਲਾ ਲਾਉਣਾ ਆਰੰਭ ਦਿੱਤਾ। ਇਸ ਤਰ੍ਹਾਂ ਧਾਲੀਵਾਲ ਦੱਖਣ ਤੋਂ ਉੱਤਰ ਵੱਲ ਨੂੰ ਗਏ ਨਾ ਕਿ ਉੱਤਰ ਤੋਂ ਦੱਖਣ ਵੱਲ ਨੂੰ। ਬਾਬੇ ਦੇ ਲਸ਼ਕਰ ਵਿਚੋਂ ਬੱਚੇ ਖੁਚੇ ਧਾਲੀਵਾਲਾਂ ਨੇ ਪਹਿਲਾਂ ਮਾਨਸਾ ਦੇ ਪਿੰਡ ਭੰਮੇ ਕਲਾਂ,
ਭੰਮੇ ਖੁਰਦ, ਰਾਮਾਨੰਦੀ, ਬਾਜੇ ਵਾਲਾ ਆਦਿ ਵਸਾਏ ਫੇਰ ਧੌਲਾ, ਤਪਾ ਵਸਾਇਆ। ਫੇਰ ਨਿਹਾਲ ਸਿੰਘ ਵਾਲਾ, ਫੇਰ ਕਪੂਰਥਲੇ ਦਾ ਧਾਲੀਵਾਲ ਬੇਟ ਅਤੇ ਫੇਰ ਗੁਰਦਾਸਪੁਰ ਦਾ ਧਾਰੀਵਾਲ।" ਮੇਰੇ ਖਿਆਲ ਵਿੱਚ ਸਰਦਾਰ ਸਰਬਨ ਸਿੰਘ ਬੀਰ ਦੀ ਇਹ ਲਿਖਤ ਪੰਜਾਬ ਦੇ ਧਾਲੀਵਾਲ ਜੱਟਾਂ ਦੇ ਨਿਕਾਸ
ਤੇ ਵਿਕਾਸ ਬਾਰੇ ਸਭ ਤੋਂ ਵੱਧ ਭਰੋਸੇਯੋਗ ਹੈ। ਇਹ ਗੱਲ ਬਿਲਕੁਲ ਠੀਕ ਹੈ ਕਿ ਧਾਲੀਵਾਲ ਜੱਟ ਯਾਦਵਬੰਸੀ ਭੱਟੀ ਹਨ।
ਸੰਤ ਵਿਸਾਖਾ ਸਿੰਘ ਨੇ ਵੀ ਮਾਲਵਾ ਇਤਿਹਾਸ ਵਿੱਚ ਲਿਖਿਆ ਹੈ "ਧਾਲੀਵਾਲ, ਧਾਰਾਂ ਤੋਂ ਨਿਕਲਕੇ ਬਮਰੌਲੀ ਨਗਰ ਵਿੱਚ ਵਸੇ। ਜੋ ਅੱਜਕੱਲ੍ਹ ਧੌਲਪੁਰ ਦੇ ਇਲਾਕੇ ਵਿੱਚ ਹਨ। ਇਹ ਅੱਠਵੀਂ ਸਦੀ ਦਾ ਮੱਧ ਸੀ। ਬਹੁਤ ਸਾਰੇ ਜੋਧਪੁਰ ਦੇ ਇਲਾਕੇ ਵਿੱਚ ਜਾ ਵਸੇ। ਕੁਝ ਸਰਸਾ ਦੇ ਆਸ ਪਾਸ ਘੱਗਰ ਤੇ ਆ ਵਸੇ। ਜਦਕਿ ਬਗਦਾਦ ਵਾਲੇ ਦਰਿੰਦਿਆਂ ਨੇ ਇਨ੍ਹਾਂ ਦੇ ਪ੍ਰਸਿੱਧ ਪਿੰਡ ਉਜਾੜਨੇ ਆਰੰਭੇ। ਇਹ ਗਿਆਰ੍ਹਵੀਂ ਸਦੀ ਦਾ ਅਖੀਰਲਾ ਸਮਾਂ ਸੀ। ਮਾਲਵੇ ਵਿੱਚ ਇਨ੍ਹਾਂ ਦੇ ਪ੍ਰਸਿੱਧ ਪਿੰਡ?ਫਤਾ, ਝਨੀਰ, ਰਾਊਕੇ ਅਤੇ ਫੇਰ ਕਾਂਗੜ ਆਦਿ ਹਨ।" ਧਾਲੀਵਾਲ ਭੱਟੀਆਂ ਦੇ ਸਾਥੀ ਸਨ। ਇਕੋ ਬੰਸ ਵਿਚੋਂ ਹਨ। ਧਾਲੀਵਾਲ ਭਾਈਚਾਰੇ ਦੇ ਲੋਕ ਗਿਆਰ੍ਹਵੀਂ ਸਦੀ ਦੇ ਅੰਤ ਜਾਂ ਬਾਰ੍ਹਵੀਂ ਸਦੀ ਦੇ ਆਰੰਭ ਵਿੱਚ ਸਭ ਤੋਂ ਪਹਿਲਾਂ ਝੁਨੀਰ ਦੇ ਖੇਤਰ ਵਿੱਚ ਹੀ ਆਬਾਦ ਹੋਏ। ਝੁਨੀਰ ਦੇ ਆਸ ਪਾਸ ਧਾਲੀਵਾਲਾਂ ਦੇ ਕਈ ਪਿੰਡ ਹਨ। ਦੰਦੀਵਾਲਾਂ ਨੇ ਲੜਕੇ ਇਨ੍ਹਾਂ ਨੂੰ ਕਾਂਗੜ ਵੱਲ ਧੱਕ ਦਿੱਤਾ। ਝੁਨੀਰ ਕਈ ਵਾਰ ਉਜੜਿਆ ਤੇ ਕਈ ਵਾਰ ਵਸਿਆ। ਧਾਲੀਵਾਲਾਂ ਨੇ ਚੀਮਿਆ ਨੂੰ ਹਰਾਕੇ ਕਾਂਗੜ ਤੇ ਕਬਜ਼ਾ ਕਰ ਲਿਆ। ਕਾਂਗੜ ਕਿਲ੍ਹਾ ਬਣਾ ਕੇ ਆਪਣੀ ਸ਼ਕਤੀ ਵਧਾ ਲਈ ਅਤੇ ਹੌਲੀ ਹੌਲੀ ਮੋਗੇ ਤੱਕ ਚਲੇ ਗਏ। ਕਾਂਗੜ ਅਤੇ ਧੌਲੇ ਖੇਤਰ ਵਿੱਚ ਇਨ੍ਹਾਂ ਨੇ ਸਮੇਂ ਦੀ ਸਰਕਾਰ ਨਾਲ ਸਹਿਯੋਗ ਕਰਕੇ ਆਪਣੀਆਂ ਚੌਧਰਾਂ ਕਾਇਮ ਕਰ ਲਈਆਂ ਸਨ। ਜਦੋਂ ਧਾਲੀਵਾਲਾਂ ਦੇ ਵਡੇਰੇ ਨੂੰ ਰਾਜੇ ਦੀ ਪਦਵੀ ਦੇ ਕੇ ਦੂਸਰੇ ਰਾਜਿਆਂ ਨੇ ਗੱਦੀ ਤੇ ਬੈਠਾਇਆ ਤਾਂ ਪਹਿਲੀ ਵਾਰ ਉਸ ਦੇ ਮੱਥੇ ਤੇ ਟਿੱਕਾ ਲਾਉਣ ਦੀ ਰਸਮ ਹੋਈ। ਇਸ ਤਰ੍ਹਾਂ ਟਿੱਕਾ ਧਾਲੀਵਾਲ ਸ਼ਬਦ ਪ੍ਰਚਲਿਤ ਹੋਇਆ ਸੀ। ਜਦੋਂ ਧਾਲੀਵਾਲ ਆਪਣੀ ਲੜਕੀ ਦਾ ਰਿਸ਼ਤਾ ਦੂਸਰੇ ਗੋਤ ਦੇ ਲੜਕੇ ਨਾਲ ਕਰਦੇ ਸਨ ਤਾਂ ਉਹ
ਉਸਦੇ ਮੱਥੇ ਤੇ ਇਹ ਟਿੱਕਾ ਨਹੀਂ ਲਾਉਂਦੇ ਸਨ ਕਿਉਂਕਿ ਇਹ ਆਪਣੇ ਆਪ ਨੂੰ ਹੀ ਟਿੱਕੇ ਦੇ ਮਾਲਕ ਸਮਝਦੇ ਸਨ। ਹੁਣ ਪੁਰਾਣੇ ਰਸਮ ਰਿਵਾਜ ਖਤਮ ਹੋ ਰਹੇ ਹਨ।
ਉਦੀ ਤੇ ਮਨੀ ਵੀ ਧਾਲੀਵਾਲਾਂ ਦੇ ਉਪਗੋਤ ਹਨ। ਉਦੀ ਬਾਬਾ ਉਦੋ ਦੀ ਬੰਸ ਵਿਚੋਂ ਹਨ। ਬਾਬਾ ਉਦੋਂ ਬਹੁਤ ਵੱਡਾ ਭਗਤ ਸੀ। ਇਹ ਚੰਦਰਬੰਸੀ ਸ਼੍ਰੀ ਕ੍ਰਿਸ਼ਨ ਭਗਵਾਨ ਦਾ ਚਾਚਾ ਸੀ। ਬਾਬਾ ਉਦੋ ਦੇ ਨਾਮ ਤੇ ਗੋਤ ਉਦੀ ਪ੍ਰਚਲਿਤ ਹੋਇਆ ਹੈ। ਉਦੀ ਗੋਤ ਦੇ ਧਾਲੀਵਾਲ ਫਿਰੋਜ਼ਪੁਰ ਅਤੇ ਨਾਭਾ ਖੇਤਰ ਵਿੱਚ ਹੀ ਆਬਾਦ ਸਨ। ਕੁਝ ਗੁਜਰਾਂਵਾਲਾ ਤੇ ਗੁਜਰਾਤ ਵਿੱਚ ਵੀ ਵਸਦੇ ਸਨ।
ਮਨੀਆਂ ਉਪਗੋਤ ਦੇ ਧਾਲੀਵਾਲ ਬਾਬਾ ਮਨੀਆਂ ਦੀ ਬੰਸ ਵਿਚੋਂ ਹਨ। ਬਾਬਾ ਮਨੀਆਂ ਵੀ ਉਦੋ ਦਾ ਭਾਈ ਸੀ। ਪੰਜਾਬ ਵਿੱਚ ਇਨ੍ਹਾਂ ਨੂੰ ਮਿਆਣੇ ਕਿਹਾ ਜਾਂਦਾ ਹੈ। ਇਹ ਦੀਨੇ ਕਾਂਗੜ ਦੇ ਖੇਤਰ ਵਿੱਚ ਕਿਤੇ ਕਿਤੇ ਮਿਲਦੇ ਹਨ। ਇਹ ਰਾਜਸਥਾਨ ਦੇ ਬਾਗੜ ਖੇਤਰ ਵਿੱਚ ਕਾਫ਼ੀ ਵਸਦੇ ਹਨ।
ਪੰਜਾਬ ਵਿੱਚ ਧਾਲੀਵਾਲਾਂ ਦੇ ਬਾਬਾ ਸਿੱਧ ਭੋਇੰ ਦਾ ਮੇਲਾ ਬਹੁਤ ਪ੍ਰਸਿੱਧ ਹੈ। ਬਾਬਾ ਜੀ ਲੂਲਆਣੇ ਪਾਸ ਦੁਸ਼ਮਣ ਨਾਲ ਲੜਦੇ ਹੋਏ ਆਪਣੇ ਧਰਮ ਦੀ ਰੱਖਿਆ ਲਈ ਸ਼ਹੀਦ ਹੋਏ ਸਨ। ਇਨ੍ਹਾਂ ਨਾਲ ਕਈ ਕਰਾਮਾਤਾਂ ਵੀ ਜੋੜੀਆਂ ਗਈਆਂ ਹਨ। ਬਾਬਾ ਸਿੱਧ ਭੋਈ ਮਿਹਰਮਿੱਠੇ ਤੋਂ ਤਿੰਨ ਸੌ ਸਾਲ ਪਹਿਲਾਂ ਹੋਏ ਹਨ। ਸਿਆਲਕੋਟ ਤੇ ਗੁਜਰਾਂਵਾਲਾ ਦੇ ਮੁਸਲਮਾਨ ਧਾਲੀਵਾਲ ਵੀ ਬਾਬਾ ਸਿੱਧ ਭੋਈ ਦੀ ਮਾਨਤਾ ਲਈ ਝੁਨੀਰ ਦੇ ਇਸ ਖੇਤਰ ਵਿੱਚ ਆਉਂਦੇ ਹਨ। ਦਲਿਤ ਜਾਤੀਆਂ ਦੇ ਧਾਲੀਵਾਲ ਵੀ ਪੂਰੀ ਸ਼ਰਧਾ ਨਾਲ ਬਾਬੇ ਦੀ ਮਾਨਤਾ ਕਰਦੇ ਹਨ। ਬਾਬਾ ਸਿੱਧ ਭੋਈ ਦੀ ਬੰਸ ਦੇ ਕੁਝ ਧਾਲੀਵਾਲ ਮਲੇਆਣੇ ਵਸਦੇ ਹਨ। ਸ਼ਹੀਦੀ ਸਮੇਂ ਬਾਰੇ ਦੇ ਨਾਲ ਪੰਡਿਤ, ਮਿਰਾਸੀ, ਕਾਲਾ ਕੁੱਤਾ ਤੇ ਇੱਕ ਦਲਿਤ ਜਾਤੀ ਦਾ
ਸੇਵਕ ਸੀ। ਪੰਡਿਤ ਝੱਜ ਗਿਆ ਸੀ ਬਾਕੀ ਬਾਬੇ ਦੇ ਨਾਲ ਹੀ ਮਾਰੇ ਗਏ ਸਨ।
ਹਾੜ ਮਹੀਨੇ ਦੀ ਤੇਰਸ ਨੂੰ ਮਾਨਸਾ ਦੇ ਨਜ਼ਦੀਕ ਪਿੰਡ ਕੋਟ ਲਲੂ ਵਿਖੇ ਸਿੱਧ ਭੋਇੰ ਦੇ ਅਸਥਾਨ ਤੇ ਧਾਲੀਵਾਲ ਭਾਈਚਾਰੇ ਦੇ ਲੋਕ ਦੂਰੋਂ?ਦੂਰੋਂ ਆਇਆ ਕਰਦੇ ਸਨ। ਸਮੇਂ ਦੇ ਬਦਲਣ ਨਾਲ ਧਾਲੀਵਾਲਾਂ ਨੇ ਆਪੋ ਆਪਣੇ ਇਲਾਕੇ ਵਿੱਚ ਸਿੱਧ ਭੋਈ ਦੇ ਅਸਥਾਨ ਬਣਾਕੇ ਉੱਚੀਆਂ?ਉੱਚੀਆਂ ਬੁਲੰਦਾਂ ਤੇ ਸਰੋਵਰ ਉਸਾਰ ਦਿੱਤੇ। ਤੇਰਸ ਵਾਲੇ ਦਿਨ ਬਜ਼ੁਰਗ ਧਾਲੀਵਾਲ ਲੋਕ ਆਪਣੀਆਂ ਨਵੀਆਂ ਨੂੰਹਾਂ ਨੂੰ ਇਥੇ ਮੱਥਾ ਟੇਕਣ ਲਈ ਲਿਆਉਂਦੇ ਹਨ। ਉਸ ਤੋਂ ਪਿਛੋਂ ਹੀ ਵਹੁਟੀ ਨੂੰ ਧਾਲੀਵਾਲ ਪਰਿਵਾਰ ਦਾ ਮੈਂਬਰ ਸਮਝਿਆ ਜਾਂਦਾ ਹੈ। ਇਸ ਪਵਿੱਤਰ ਮੌਕੇ ਤੇ ਧਾਲੀਵਾਲ ਆਪਣੀਆਂ ਸੁਖਾਂ ਸੁਖਦੇ ਹਨ। ਜੋ ਕਹਿੰਦੇ ਹਨ ਕਿ ਪੂਰੀਆਂ ਹੁੰਦੀਆਂ ਹਨ। ਆਮ ਲੋਕ ਕਹਿੰਦੇ ਹਨ ਕਿ ਚਹਿਲਾਂ ਨੇ ਬਾਬੇ ਦੇ ਮ੍ਰਿਤਕ ਸਰੀਰ ਨੂੰ ਕੋਟ ਲਲੂ ਲਿਆਂਦਾ ਅਤੇ ਸਸਕਾਰ ਕਰਕੇ ਉਸ ਉੱਤੇ ਕੱਚੀ ਬੁਲੰਦ ਬਣਾ ਦਿੱਤੀ। ਬਾਅਦ ਵਿੱਚ ਪਟਿਆਲਾ ਰਿਆਸ ਦੇ ਇੱਕ ਪੁਲਿਸ ਅਫ਼ਸਰ ਧਾਲੀਵਾਲ ਗੋਤੀ ਨੇ ਇਸ ਨੂੰ ਪੱਕਿਆਂ ਕਰਵਾ ਕੇ ਉੱਚਾ ਕਰ ਦਿੱਤਾ। ਅੱਜ ਵੀ ਧਾਲੀਵਾਲ ਬਰਾਦਰੀ ਦੇ ਸਭ ਲੋਕ ਬਾਬਾ ਸਿੱਧ ਭੋਈ ਦੀ ਬਹੁਤ ਮਾਨਤਾ ਕਰਦੇ ਹਨ। ਲਲੂਆਣੇ ਵਾਲੇ ਬਾਬੇ ਦੇ ਮੰਦਿਰ ਵਿੱਚ ਬਾਬੇ ਦੀ ਫੋਟੋ ਵੀ ਰੱਖੀ ਹੈ। ਧਾਲੀਵਾਲ ਨਵੀਂ ਸੂਈ ਗਊ ਦਾ ਦੁੱਧ ਬਾਬੇ ਦੀ ਥੇਈ ਰੱਖਦੇ ਪਹਿਲਾਂ ਮਿਰਾਸੀ ਨੂੰ ਪਿਉਂਦੇ ਹਨ ਤੇ ਪੰਡਿਤ ਨੂੰ ਮਗਰੋਂ ਦਿੰਦੇ ਹਨ। ਕੁਝ ਧਾਲੀਵਾਲ ਸੱਖੀਸਰੱਵਰ ਦੇ ਚੇਲੇ ਵੀ ਸਨ। ਅੱਜਕੱਲ੍ਹ ਬਾਰੇ ਸਿੱਧ ਭੋਈ ਦੀ ਯਾਦ ਵਿੱਚ ਸਿੱਧ ਭੋਈ ਲਲੂਆਣਾ, ਧੂਰਕੋਟ, ਹੇੜੀਕੇ, ਰਾਜੇਆਣਾ ਆਦਿ ਮੁੱਖ ਅਸਥਾਨ ਬਣੇ ਹੋਏ ਹਨ। ਇਨ੍ਹਾਂ ਤੋਂ ਇਲਾਵਾ ਧਾਲੀਵਾਲਾਂ ਨੇ ਆਪੋ ਆਪਣੇ ਪਿੰਡਾਂ ਵਿੱਚ ਬਾਬਾ ਜੀ ਦੀਆਂ ਸਿੱਧ ਭੋਈਆਂ ਬਣਾਈਆਂ ਹੋਈਆਂ ਹਨ। ਅੱਖਾਂ ਧਾਲੀਵਾਲ ਬੜੀ ਸ਼ਰਧਾ ਨਾਲ ਇਨ੍ਹਾਂ ਦੀ ਮਾਨਤਾ ਕਰਦੇ ਹਨ। ਧਾਲੀਵਾਲੇ ਕਾਲੇ ਕੁੱਤੇ ਨੂੰ
ਰੋਟੀ ਪਾਕੇ ਖ਼ੁਸ਼ ਹੁੰਦੇ ਹਨ। ਅਕਬਰ ਬਾਦਸ਼ਾਹ ਦੇ ਸਮੇਂ ਕਾਂਗੜ ਪ੍ਰਦੇਸ਼ ਦਾ ਚੌਧਰੀ ਮਿਹਰ? ਮਿੱਠਾ ਧਾਲੀਵਾਲ ਸੀ। ਉਸਦਾ ਆਪਣੇ ਖੇਤਰ ਵਿੱਚ ਬਹੁਤ ਪ੍ਰਭਾਵ ਸੀ। ਉਹ 60 ਪਿੰਡਾਂ ਦਾ ਚੌਧਰੀ ਸੀ। ਮਿਹਰਮਿੱਠੇ ਦੀ ਪੋਤਰੀ ਭਾਗਭਰੀ ਬਹੁਤ ਸੁੰਦਰ ਸੀ। ਅਕਬਰ ਬਾਦਸ਼ਾਹ ਜੱਟਾਂ ਨਾਲ ਰਿਸ਼ਤੇਦਾਰੀ ਪਾਕੇ ਜੱਟ ਭਾਈਚਾਰੇ ਨੂੰ ਆਪਣੇ ਸੰਬੰਧੀ ਬਣਾਉਣਾ ਚਾਹੁੰਦਾ ਸੀ। ਅਕਬਰ ਬਹੁਤ ਦੂਰਅੰਦੇਸ਼ ਤੇ ਨੀਤੀਵਾਨ ਬਾਦਸ਼ਾਹ ਸੀ। ਉਹ ਇਲਾਕੇ ਦੇ ਵੱਡੇ ਤੇ ਸਿਰਕੱਢ ਚੌਧਰੀ ਨਾਲ ਰਿਸ਼ਤੇਦਾਰੀ ਪਾਕੇ ਉਸ ਨੂੰ ਸਦਾ ਲਈ ਆਪਣਾ ਮਿੱਤਰ ਬਣਾ ਲੈਂਦਾ ਸੀ। ਔਰੰਗਜ਼ੇਬ ਬਹੁਤ ਕੱਟੜ ਮੁਸਲਮਾਨ ਸੀ। ਉਹ ਇਲਾਕੇ ਦੇ ਵੱਡੇ ਚੌਧਰੀ ਨੂੰ ਮੁਸਲਮਾਨ ਬਣਾਕੇ ਖ਼ੁਸ਼ ਹੁੰਦਾ ਸੀ। ਮਿਹਰਮਿੱਠੇ ਨੇ ਸਾਰੇ ਜੱਟ ਭਾਈਚਾਰਿਆਂ ਦਾ ਇਕੱਠ ਕੀਤਾ। ਗਰੇਵਾਲਾਂ ਤੇ ਗਿੱਲਾਂ ਆਦਿ ਦੇ ਕਹਿਣ ਤੇ ਮਿਹਰਮਿੱਠੇ ਨੇ ਆਪਣੀ ਪੋਤੀ ਅਕਬਰ ਨੂੰ ਵਿਆਹ ਦਿੱਤੀ। ਅਕਬਰ ਨੇ ਖ਼ੁਸ਼ ਹੋਕੇ ਮਿਹਰਮਿੱਠੇ ਨੂੰ ਮੀਆਂ ਦਾ ਮਹਾਨ ਖਿਤਾਬ ਤੇ ਧੌਲੇ ਕਾਂਗੜ ਦੇ ਖੇਤਰ ਦੇ 120 ਪਿੰਡਾਂ ਦੀ ਜਾਗੀਰ ਦੇ ਦਿੱਤੀ ਸੀ। ਮਿਹਰਮਿੱਠੇ ਨੇ ਵੀ ਦਾਜ ਵਿੱਚ 101 ਘੁਮਾਂ ਜ਼ਮੀਨ ਦਿੱਤੀ ਸੀ। ਜੋ ਤਬਾਦਲਾ ਦਰ ਤਬਾਦਲਾ ਕਰਕੇ ਦਿੱਲੀ ਪਹੁੰਚ ਗਈ ਸੀ। ਮਿਹਰਮਿੱਠੇ ਦੀ ਸੰਤਾਨ ਦੇ ਲੋਕ ਹੁਣ ਵੀ ਮੀਆਂ ਅਖਵਾਉਂਦੇ ਹਨ। ਮੀਆਂ ਧਾਲੀਵਾਲਾਂ ਦੇ 23 ਪਿੰਡਾਂ ਨੂੰ ਧਾਲੀਵਾਲਾਂ ਦਾ ਤਪਾ ਕਿਹਾ ਜਾਂਦਾ ਹੈ। ਧਾਲੀਵਾਲ ਆਪਣੇ ਨਾਮ ਮੁਸਲਮਾਨਾਂ ਵਾਲੇ ਵੀ ਰੱਖ ਲੈਂਦੇ ਸਨ ਪਰ ਮੁਸਲਮਾਨ ਨਹੀਂ ਸੈਦੋ, ਖਾਈ, ਬਿਲਾਸਪੁਰ ਮੀਨੀਆ, ਲੋਪੋ, ਮਾਛੀਕੇ, ਨਿਹਾਲੇਵਾਲਾ, ਮੱਦੇ, ਤਖਤੂਪੁਰਾ, ਕਾਂਗੜ, ਦੀਨੇ, ਭਾਗੀਕੇ, ਰਾਮੂਵਾਲਾ, ਰਣਸ਼ੀਂਹ, ਰਣੀਆਂ, ਧੂੜਕੋਟ, ਮਲ੍ਹਾ ਤੇ ਰਸੂਲਪੁਰ ਸਨ।
ਅਸਲ ਵਿੱਚ ਤਹਿਸੀਲ ਮੋਗਾ ਦੇ ਦੱਖਣ ਪੂਰਬੀ ਕੋਨੇ ਨੂੰ ਹੀ ਧਾਲੀਵਾਲਾਂ ਦਾ ਤਪਾ ਕਿਹਾ ਜਾਂਦਾ ਹੈ। ਗੱਜ਼ਟੀਅਰ ਫਿਰੋਜ਼ਪੁਰ ਅਨੁਸਾਰ ਧਾਲੀਵਾਲ ਤਪੇ ਦੇ
ਪਿੰਡ ਰੋਹੀ ਦੇ ਹੋਰ ਪਿੰਡਾਂ ਨਾਲੋਂ ਪਹਿਲਾਂ ਹੜ ਨੇ ਬਰਬਾਦ ਕਰ ਦਿੱਤੇ। ਇਸ ਕਾਰਨ ਧਾਲੀਵਾਲਾਂ ਪਾਸ ਜ਼ਮੀਨ ਘੱਟ ਰਹਿ ਗਈ। ਮਹਾਰਾਜਾ ਰਣਜੀਤ ਸਿੰਘ ਨੇ ਵੀ ਧਾਲੀਵਾਲ ਸਰਦਾਰਾਂ ਤੋਂ ਜਾਗੀਰਾਂ ਖੋਹ ਲਈਆਂ। ਅੰਗਰੇਜ਼ ਸਰਕਾਰ ਵੀ ਇਨ੍ਹਾਂ ਨਾਲ ਨਾਰਾਜ਼ ਸੀ। ਇਸ ਕਾਰਨ ਧਾਲੀਵਾਲਾਂ ਪਾਸ ਜ਼ਮੀਨਾਂ ਕਾਫ਼ੀ ਘੱਟ ਗਈਆਂ ਸਨ। ਇਹ ਦਰਮਿਆਨ ਜ਼ਿਮੀਂਦਾਰ ਹੀ ਸਨ। ਧਾਲੀਵਾਲ ਬਹੁਤ ਹੀ ਮਿਹਨਤੀ, ਸੰਜਮੀ ਤੇ ਸੂਝਵਾਨ ਹੁੰਦੇ ਹਨ। ਧਾਲੀਵਾਲਾਂ ਨੇ ਪੜ੍ਹ ਲਿਖ ਕੇ ਹੁਣ ਬਹੁਤ ਉੱਨਤੀ ਕੀਤੀ ਹੈ। ਪ੍ਰੋਫੈਸਰ ਪ੍ਰੇਮ ਪ੍ਰਕਾਸ਼ ਸਿੰਘ ਜਿਹੇ ਮਹਾਨ ਸਾਹਿਤਕਾਰ ਵੀ ਧਾਲੀਵਾਲ ਖ਼ਾਨਦਾਨ ਨਾਲ ਸੰਬੰਧ ਰੱਖਦੇ ਹਨ। ਕਪੂਰ ਸਿੰਘ ਆਈ. ਸੀ. ਐੱਸ. ਵੀ ਧਾਲੀਵਾਲ ਸਨ। ਧਾਲੀਵਾਲ ਨੇ ਵਿਦੇਸ਼ਾਂ ਵਿੱਚ ਜਾਕੇ ਵੀ ਬਹੁਤ ਉੱਨਤੀ ਕੀਤੀ ਹੈ।
ਮਾਲਵੇ ਵਿੱਚ ਕਹਾਵਤ ਸੀ ਅਕਬਰ ਜਿਹਾ ਨਹੀਂ ਬਾਦਸ਼ਾਹ, ਮਿਹਰਮਿੱਠੇ ਜਿਡਾ ਨਹੀਂ ਜੱਟ। ਮਿਹਰਮਿੱਠਾ ਇਲਾਕੇ ਦਾ ਵੱਡਾ ਚੌਧਰੀ ਸੀ।
ਰਮਾਣੇ ਵੀ ਧਾਲੀਵਾਲ ਜੱਟਾਂ ਦਾ ਉਪਗੋਤ ਹੈ। ਇਹ ਰਾਜਾ ਰਾਮ ਦੀ ਬੰਸ ਵਿਚੋਂ ਹਨ। ਜਦ ਮਿਹਰਮਿੱਠੇ ਨੇ ਆਪਣੀ ਪੋਤੀ ਭਾਗਭਰੀ ਤੇ ਕਾਂਗੜ ਦੇ ਕੁਝ ਧਾਲੀਵਾਲ ਨਾਲ ਕਰਨਾ ਪ੍ਰਵਾਨ ਕਰ ਲਿਆ ਤਾਂ ਕੋਟਦੀਨਾ ਤੇ ਕਾਂਗੜ ਦੇ ਕੁਝ ਧਾਲੀਵਾਲ ਪਰਿਵਾਰ ਇਸ ਰਿਸ਼ਤੇ ਦੇ ਵਿਰੋਧੀ ਸਨ, ਇਹ ਮਿਹਰਮਿੱਠੇ ਨਾਲ ਨਾਰਾਜ਼ ਹੋ ਗਏ। ਇਹ ਰਮਾਣੇ ਧਾਲੀਵਾਲ ਸਨ। ਇਨ੍ਹਾਂ ਲੋਕਾਂ ਨੂੰ ਅਕਬਰ ਤੋਂ ਡਰਕੇ ਪਿੰਡ ਛੱਡਣਾ ਪਿਆ। ਇਨ੍ਹਾਂ ਨੂੰ ਰਸਤੇ ਵਿੱਚ ਰਾਤ ਪੈ ਜਾਣ ਕਾਰਨ ਡੇਰਾ ਧੌਲਾ ਟਿੱਬਾ ਦੇ ਇੱਕ ਸਾਧੂ ਪਾਸ ਠਹਿਰਨਾ ਪਿਆ। ਇਨ੍ਹਾਂ ਨੇ ਸਾਧੂ ਦੇ ਕਹਿਣ ਤੋਂ ਉਥੇ ਹੀ ਠਹਿਰ ਕੇ ਧੌਲਾ ਪਿੰਡ ਵਸਾਇਆ ਸੀ। ਕੁਝ ਲੋਕਾਂ ਦਾ ਖਿਆਲ ਹੈ
ਕਿ ਬਾਬੇ ਫੇਰੂ ਨੇ ਧੌਲਾ ਪਿੰਡ ਦੁਬਾਰਾ ਥੇਹ ਦੇ ਪਾਸ ਆਬਾਦ ਕੀਤਾ ਸੀ। ਹੰਡਿਆਇਆ ਪਿੰਡ ਧੌਲੇ ਦੇ ਨਾਲ ਲੱਗਦਾ ਹੈ। ਬਾਬਾ ਫੇਰੂ ਵੀ ਬਾਬਾ ਉਦੋ ਦੀ ਬੰਸ ਵਿਚੋਂ ਸੀ। ਧੌਲੇ ਦੇ ਇਲਾਕੇ ਦੀ ਚੌਧਰ ਵੀ ਧਾਲੀਵਾਲਾਂ ਪਾਸ ਸੀ। ਧੌਲੇ ਦੇ ਕਿਲ੍ਹੇ ਦਾ ਆਖ਼ਰੀ ਵਾਰਿਸ ਰਾਜੂ ਸਿੰਘ ਸੀ। ਅੱਜਕੱਲ੍ਹ ਰਾਜੂ ਸਿੰਘ ਦੀ ਬੰਸ ਰਾਜਗੜ੍ਹ ਕੁਬੇ ਵਸਦੀ ਹੈ। ਰੂੜੇ ਦੀ ਬੰਸ ਰੂੜੇਕੇ ਤੇ ਹੋਰ ਪਿੰਡ ਵਿੱਚ ਵਸਦੀ ਹੈ। ਪਟਿਆਲੇ ਖੇਤਰ ਵਿੱਚ ਠੀਕਰੀਵਾਲਾ, ਰਖੜਾ, ਡਕਾਲਾ ਆਦਿ ਧਾਲੀਵਾਲਾਂ ਦੇ ਪ੍ਰਸਿੱਧ ਪਿੰਡ ਹਨ। ਸੰਗਰੂਰ ਵਿੱਚ ਧੌਲਾ, ਤਪਾ, ਬਰਨਾਲਾ, ਹੰਡਿਆਇਆ, ਉਗੋ, ਸ਼ੇਰਗੜ੍ਹ, ਰਾਜਗੜ੍ਹ ਕੁਬੇ, ਸਹਿਜੜਾ, ਬਖਤਗੜ੍ਹ ਆਦਿ ਧਾਲੀਵਾਲਾਂ ਭਾਈਚਾਰੇ ਦੇ ਪਿੰਡ ਹਨ। ਲੁਧਿਆਣੇ ਜ਼ਿਲ੍ਹੇ ਵਿੱਚ ਪਖੋਵਾਲ, ਰਤੋਵਾਲ ਤੇ ਸਹੋਲੀ ਆਦਿ ਪਿੰਡਾਂ ਵਿੱਚ ਕਾਫ਼ੀ ਧਾਲੀਵਾਲ ਆਬਾਦ ਹਨ। ਮਾਝੇ ਵਿੱਚ ਧਾਲੀਵਾਲ ਪਿੰਡ ਵੀ ਧਾਲੀਵਾਲ ਆਬਾਦ ਹਨ। ਮਾਝੇ ਵਿੱਚ ਜੱਗਦੇਵ ਕਲਾਂ ਵਿੱਚ ਵੀ ਧਾਲੀਵਾਲ ਹਨ। ਫਤਿਹਗੜ੍ਹ ਸਾਹਿਬ ਤੇ ਰੋਪੜ ਦੇ ਇਲਾਕਿਆਂ ਵਿੱਚ ਵੀ ਧਾਲੀਵਾਲ ਬਰਾਦਰੀ ਦੇ ਲੋਕ ਕਾਫ਼ੀ ਵਸਦੇ ਹਨ। ਮਾਝੇ ਵਿੱਚ ਉਮਰਾਨੰਗਲ ਪਿੰਡ ਵੀ ਧਾਲੀਵਾਲਾਂ ਦਾ ਬਹੁਤ ਪ੍ਰਸਿੱਧ ਪਿੰਡ ਹੈ। ਜਲੰਧਰ, ਕਪੂਰਥਲਾ ਤੇ ਫਗਵਾੜੇ ਦੇ ਖੇਤਰਾਂ ਵਿੱਚ ਵੀ ਕੁਝ ਧਾਲੀਵਾਲ ਆਬਾਦ ਹਨ। ਬਠਿੰਡੇ ਜ਼ਿਲ੍ਹੇ ਵਿੱਚ ਹੋਰ ਜੱਟ ਜਾਤੀਆਂ ਕਈ ਪਿੰਡ ਸਨ। ਇਹ ਫਰੀਦਕੋਟ ਤੇ ਨਾਭੇ ਆਦਿ ਰਾਜਿਆਂ ਦੇ ਰਿਸ਼ਤੇਦਾਰ ਵੀ ਸਨ। ਦਲਿਤ ਜਾਤੀਆਂ ਵਿੱਚ ਵੀ ਧਾਲੀਵਾਲ ਬਹੁਤ ਹਨ। ਪ੍ਰਸਿੱਧ ਅਕਾਲੀ ਲੀਡਰ ਧੰਨਾ ਸਿੰਘ ਗੁਲਸ਼ਨ ਵੀ ਧਾਲੀਵਾਲ ਸੀ।
ਮੁਕਤਸਰ ਵਿੱਚ ਅਕਾਲਗੜ੍ਹ ਪਿੰਡ ਦੇ ਧਾਲੀਵਾਲ ਮਧੇ ਤੋਂ ਆਏ ਹਨ। ਲੰਬੀ ਤੇ ਖੂਣਨਾ ਪਿੰਡਾਂ ਦੇ ਧਾਲੀਵਾਲ ਕਾਂਗੜ ਤੋਂ ਆਏ ਹਨ। ਧੌਲਾ ਕਿੰਗਰਾ ਪਿੰਡ ਦੇ ਧਾਲੀਵਾਲ ਧੌਲੇ ਤਪੇ ਤੋਂ ਆਏ ਹਨ। ਇਹ ਰਾਏ ਜੋਧ ਦੀ ਬੰਸ ਵਿਚੋਂ ਹਨ।
ਬਹੁਤੇ ਧਾਲੀਵਾਲ ਖ਼ਾਨਦਾਨਾਂ ਦਾ ਪਿਛੋਕੜ ਕਾਂਗੜ ਹੈ। ਕਾਂਗੜ ਵਿੱਚ ਮਿਹਰਮਿੱਠੇ ਦੀ ਸਮਾਧ ਹੈ। ਇਸ ਦੀ ਵੀ ਬਹੁਤ ਮਾਨਤਾ ਹੁੰਦੀ ਹੈ। ਧਾਲੀਵਾਲ ਕੇਵਲ ਮਿਰਾਸੀ ਨੂੰ ਹੀ ਦਾਨ ਦੇਕੇ ਖ਼ੁਸ਼ ਹੁੰਦੇ ਹਨ। ਬੱਧਣੀ ਪਾਸ ਭਿਆਣਾ ਵਿਖੇ ਧਾਲੀਵਾਲਾਂ ਦਾ ਜਠੇਰਾ ਹੈ। ਜਿਥੇ ਮਿੱਠੇ ਰੋਟ ਤੇ ਖੀਰ ਆਦਿ ਦਾ ਚੜ੍ਹਾਵਾ ਚੜ੍ਹਦਾ ਹੈ। ਪਟਿਆਲੇ ਵਿੱਚ ਲਾਲਾਂ ਵਾਲੇ ਵਿੱਚ ਵੀ ਮਿਹਰਮਿੱਠੇ ਸਿੱਧ ਦੀ ਸਮਾਧ ਹੈ। ਜਿਥੇ ਹਰ ਮਹੀਨੇ ਦੇ ਧਾਲੀਵਾਲ ਸਿੱਧ ਭੋਈ ਨੂੰ ਮੰਨਦੇ ਸਨ। ਗੁਜਰਾਂਵਾਲੇ ਦੇ ਧਾਲੀਵਾਲ ਮਿਹਰਮਿੱਠੇ ਸਿੱਧ ਦੇ ਉਪਾਸ਼ਕ ਸਨ। ਨਾਥ 9 ਤੇ ਸਿੱਧ 84 ਸਨ।
ਸਿਆਲਕੋਟ ਤੇ ਗੁਜਰਾਂਵਾਲਾ ਖੇਤਰ ਦੇ ਬਹੁਤੇ ਧਾਲੀਵਾਲ ਮੁਸਲਮਾਨ ਸਨ। ਦੋਵੇਂ ਸਿੱਧ ਭੋਈ ਦੇ ਮਿਹਰਮਿੱਠੇ ਦੇ ਸ਼ਰਧਾਲੂ ਸਨ। ਮਿਹਰਮਿੱਠੇ ਮਹਾਨ ਦਾਨੀ ਤੇ ਮਹਾਨ ਸਿੱਖ ਸੀ। ਧਾਲੀਵਾਲਾਂ ਦੇ ਬਹੁਤ ਪਿੰਡ ਮਾਲਵੇ ਵਿੱਚ ਹਨ। ਮਾਲਵੇ ਵਿਚੋਂ ਉੱਠੇ ਧਾਲੀਵਾਲ ਦੂਰ?ਦੂਰ ਤੱਕ ਸਾਰੇ ਪੰਜਾਬ ਵਿੱਚ ਫੈਲ ਗਏ। ਦੁਆਬੇ ਤੇ ਮਾਝੇ ਵਿੱਚ ਵੀ ਧਾਲੀਵਾਲ ਕਾਫ਼ੀ ਹਨ। ਧਾਲੀਵਾਲ ਗੁਰੂ ਨਾਨਕ ਦੇ ਸਮੇਂ ਤੋਂ ਹੀ ਸਿੱਖ ਧਰਮ ਦੇ ਸ਼ਰਧਾਲੂ ਸਨ। ਸਭ ਤੋਂ ਪਹਿਲਾਂ ਚੌਧਰੀ ਜੋਧ ਰਾਏ ਨੇ ਗੁਰੂ ਹਰਗੋਬਿੰਦ ਜੀ ਦੇ ਸਮੇਂ ਸਿੱਖੀ ਧਾਰਨ ਕੀਤੀ। ਇਹ ਕਾਂਗੜ ਦਾ ਮੁਖੀਆ ਸੀ। ਮਿਹਰਮਿੱਠੇ ਦੀ ਬੰਸ ਦਾ ਮਹਾਨ ਸੂਰਮਾ ਸੀ। ਇਹ ਪਹਿਲਾਂ ਸੁੱਖੀਸਰਵਰ ਨੂੰ ਮੰਨਦਾ ਸੀ। ਆਪਣੀ ਪਤਨੀ ਤੋਂ ਪ੍ਰਭਾਵਿਤ ਹੋ ਕੇ ਗੁਰੂ ਸਾਹਿਬ ਦਾ ਸਿੱਖ ਬਣਿਆ। ਗੁਰੂ ਸਰ ਮਹਿਰਾਜ ਦੇ ਯੁੱਧ ਵਿੱਚ ਆਪਣੇ ਪੰਜ ਸੌ ਘੋੜ ਸਵਾਰ ਸਾਥੀਆਂ ਨੂੰ ਨਾਲ ਲੈ ਕੇ ਗੁਰੂ ਸਾਹਿਬ ਦੀ ਜੰਗ ਵਿੱਚ ਸਹਾਇਤਾ ਕੀਤੀ। ਗੁਰੂ ਸਾਹਿਬ ਨੇ ਖ਼ੁਸ਼ ਹੋ ਕੇ ਰਾਏ ਜੋਧ ਨੂੰ ਕਟਾਰ ਬਖਸ਼ੀ। ਇਸ ਖ਼ਾਨਦਾਨ ਪਾਸ ਗੁਰੂ ਸਾਹਿਬ ਦਾ ਇੱਕ ਜੋੜਾ, ਇੱਕ ਤਲਾਈ ਤੇ ਗਵਾਲੀਅਰ ਦੇ ਕੈਦੀ ਰਾਜਿਆਂ
ਨੂੰ ਰਿਹਾਈ ਵਾਲਾ 52 ਕਲੀਆਂ ਵਾਲਾ ਚੋਲਾ ਸਾਹਿਬ ਵੀ ਸੀ। ਇਸ ਖ਼ਾਨਦਾਨ ਦੇ ਲਖਮੀਰ ਤੇ ਸਮੀਰ ਭਰਾਵਾਂ ਨੇ ਵੀ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਮੁਸੀਬਤ ਸਮੇਂ ਬਹੁਤ ਸੇਵਾ ਤੇ ਸਹਾਇਤਾ ਕੀਤੀ। ਗੁਰੂ ਜੀ ਕਾਫ਼ੀ ਸਮਾਂ ਇਨ੍ਹਾਂ ਪਾਸ ਦੀਨੇ ਕਾਂਗੜ ਰਹੇ। ਗੁਰੂ ਜੀ ਦੀ ਯਾਦ ਵਿੱਚ ਦੀਨਾ ਸਾਹਿਬ ਗੁਰਦੁਆਰਾ ਲੋਹਗੜ੍ਹ ਜਫ਼ਰਨਾਮਾ ਬਣਿਆ ਹੈ। ਬਾਬਾ ਮਿਹਰਮਿੱਠੇ ਦੀ ਬੰਸ ਬਹੁਤ ਵਧੀ ਫੁੱਲੀ। ਇਸ ਦੇ ਇੱਕ ਪੁੱਤਰ ਚੰਨਬੇਗ ਨੇ ਅਕਬਰ ਦੀ ਸਹਾਇਤਾ ਨਾਲ ਧੌਲਪੁਰ ਤੇ ਵੀ ਕਬਜ਼ਾ ਕਰ ਲਿਆ। ਇਸ ਬੰਸ ਦੇ ਕੁਝ ਧਾਲੀਵਾਲ ਅਕਬਰ ਦੇ ਸਮੇਂ ਤੋਂ ਹੀ ਦਿੱਲੀ ਰਹਿੰਦੇ ਹਨ। ਸਹਾਰਨਪੁਰ ਵਿੱਚ ਧੂਲੀ ਗੋਤ ਦੇ ਜਾਟ ਵੀ ਧਾਲੀਵਾਲੇ ਬਰਾਦਰੀ ਵਿਚੋਂ ਹਨ। ਹਰਿਆਣੇ ਅਤੇ ਰਾਜਸਥਾਨ ਵਿੱਚ ਵੀ ਕੁਝ ਹਿੰਦੂ ਜਾਟ ਧਾਲੀਵਾਲ ਹਨ। ਕੁਝ ਧਾਲੀਵਾਲ ਸਿੱਖ ਜੱਟ ਵੀ ਹਨ। ਪੱਛਮੀ ਪੰਜਾਬ ਦੇ ਲਾਹੌਰ, ਸਿਆਲੋਕਟ, ਗੁਜਰਾਂਵਾਲਾ, ਗੁਜਰਾਤ ਤੇ ਮਿੰਟਗੁੰਮਰੀ ਆਦਿ ਖੇਤਰਾਂ ਵਿੱਚ ਕਾਫ਼ੀ ਧਾਲੀਵਾਲ ਆਬਾਦ ਸਨ। ਬਹੁਤੇ ਮੁਸਲਮਾਨ ਬਣ ਗਏ ਸਨ। ਪੰਜਾਬ ਵਿੱਚ ਧਾਲੀਵਾਲ ਨਾਮ ਦੇ ਕਈ ਪਿੰਡ ਹਨ।
ਸਾਂਝੇ ਪੰਜਾਬ ਵਿੱਚ ਧਾਲੀਵਾਲ ਗੋਤ ਦੇ ਜੱਟਾਂ ਦੀ 1881 ਈਸਵੀਂ ਵਿੱਚ ਕੁੱਲ ਗਿਣਤੀ 77660 ਸੀ। ਧੰਨਾ ਭਗਤ ਵੀ ਰਾਜਸਥਾਨ ਦਾ ਧਾਲੀਵਾਲ ਜੱਟ ਸੀ। ਦਿੱਲੀ ਨੂੰ ਤਿੰਨ ਵਾਰੀ ਫਤਿਹ ਕਰਨ ਵਾਲਾ ਸੂਰਮਾ ਜਰਨੈਲ ਬਾਬਾ ਬਘੇਲ ਸਿੰਘ ਵੀ ਰਾਊਕੇ ਪਿੰਡ ਦਾ ਧਾਲੀਵਾਲ ਜੱਟ ਸੀ।
ਧਾਲੀਵਾਲਾਂ ਬਾਰੇ 'ਇਤਿਹਾਸ ਧਾਲੀਵਾਲੀ ਵੰਸਾਵਲੀ' ਪੁਸਤਕ ਵਿੱਚ ਵੀ ਕਾਫ਼ੀ ਜਾਣਕਾਰੀ ਦਿੱਤੀ ਗਈ ਹੈ। ਇਹ ਖੋਜ ਭਰਪੂਰ ਪੁਸਤਕ ਚਤਿੰਨ ਸਿੰਘ ਧਾਲੀਵਾਲ ਨੇ ਲਿਖੀ ਹੈ। ਨੰਬਰਦਾਰ ਕਰਤਾਰ ਸਿੰਘ ਲੁਹਾਰਾ ਨੇ ਵੀ
'ਧਾਲੀਵਾਲ ਇਤਿਹਾਸ' ਬਾਰੇ ਇੱਕ ਪੁਸਤਕ ਲਿਖੀ ਹੈ। ਅੰਗਰੇਜ਼ ਖੋਜੀਆਂ ਇੱਬਟਸਨ ਤੇ ਐੱਚ. ਏ. ਰੋਜ਼ ਨੇ ਵੀ ਧਾਲੀਵਾਲਾਂ ਬਾਰੇ ਕਾਫ਼ੀ ਲਿਖਿਆ ਹੈ। ਧਾਲੀਵਾਲਾ ਖ਼ਾਨਦਾਨ ਜੇਟੀ ਕੌਮ ਨਾਲ ਸਿੱਧਾ ਸੰਬੰਧ ਰੱਖਣ ਵਾਲਾ ਪ੍ਰਸਿੱਧ ਖ਼ਾਨਦਾਨ ਹੈ। ਇਹ ਵੀ ਰਾਜਪੂਤਾਂ ਦੇ ਛੱਤੀ ਸ਼ਾਹੀ ਘਰਾਣਿਆਂ ਵਿਚੋਂ ਇੱਕ ਹੈ। ਧਾਲੀਵਾਲ ਜਗਤ ਪ੍ਰਸਿੱਧ ਗੋਤ ਹੈ।
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਇਥੇ ਪੰਜਾਬ ਵਿਚ ਵਸਦੇ ਜੱਟਾਂ ਦਾ ਇਤਿਹਾਸ ਸਾਂਝਾ ਕਰਨ ਦੀ ਕੋਸ਼ਿਸ਼ ਕਰ ਰਿਹਾਂ.....
ਆਸ ਕਰਦਾਂ ਹਾਂ ਕੀ ਤੁਹਾਨੂੰ ਇਸ ਨਾਲ ਸੰਬੰਧਿਤ ਪੂਰੀ ਜਾਣਕਾਰੀ ਮਿਲੂਗੀ...
ਸੰਧੂ
ਸਿੱਧੂ + ਬਰਾੜ
ਦੁਸਾਂਝ
ਚਹਿਲ
ਅਟਵਾਲ
ਔਲਖ
ਗਿੱਲ
ਸੋਹੀ
ਸਹੋਤਾ
ਬੋਪਾਰਾਏ
ਸਿਆਲ
ਕਾਹਲੋਂ
ਸਰਾਓ
ਮਾਨ
ਢਿੱਲੋਂ
ਸੰਧੂ
ਸੰਧੂ ਗੋਤ ਜੱਟਾਂ ਵਿੱਚ ਕਾਫ਼ੀ ਪ੍ਰਸਿੱਧ ਗੋਤ ਹੈ। ਪੰਜਾਬ ਵਿੱਚ ਸਿੰਧੂ ਬਰਾੜਾਂ ਮਗਰੋਂ ਸੰਧੂ ਗਿਣਤੀ ਦੇ ਪੱਖੋਂ ਦੂਜਾ ਵੱਡਾ ਗੋਤ ਹੈ। ਇਨ੍ਹਾਂ ਦੇ ਮੁੱਖ ਸਥਾਨ ਲਾਹੌਰ ਅਤੇ ਅੰਮ੍ਰਿਤਸਰ ਜ਼ਿਲ੍ਹੇ ਹਨ। ਸੰਧੂ ਭਾਈਚਾਰਾ ਸਤਲੁਜ ਦਰਿਆ ਦੇ ਨਾਲ ਨਾਲ ਦੋਵੀਂ ਪਾਸੀਂ ਵਸਿਆ ਹੋਇਆ ਹੈ। ਪੂਰਬ ਵਿੱਚ ਅੰਬਾਲੇ ਤੋਂ ਪੱਛਮ ਵੱਲ, ਸੰਧੂ, ਜ਼ਿਲ੍ਹਾ ਸਿਆਲ ਕੋਟ ਅਤੇ ਗੁਜਰਾਂਵਾਲੇ ਦੇ ਪਹਾੜੀ ਇਲਾਕਿਆਂ ਵਿੱਚ ਵੀ ਕਾਫ਼ੀ ਗਿਣਤੀ ਵਿੱਚ ਮਿਲਦੇ ਹਨ। ਗੁਰੂ ਨਾਨਕ ਦਾ ਪ੍ਰਸਿੱਧ ਸਿੱਖ ਭਾਈ ਬਾਲਾ ਅਤੇ ਭਾਰਤ ਦਾ ਮਹਾਨ ਸ਼ਹੀਦ ਭਗਤ ਸਿੰਘ ਸੰਧੂ ਖ਼ਾਨਦਾਨ ਵਿਚੋਂ ਹੀ ਸਨ। ਸੰਧੂ ਜੱਟਾਂ ਦਾ ਖਿਆਲ ਹੈ ਕਿ ਉਹ ਅਯੁੱਧਿਆ ਦੇ ਰਾਜੇ ਸ਼੍ਰੀ ਰਾਮ ਚੰਦਰ ਜੀ ਰਾਹੀਂ ਸੂਰਜਬੰਸੀ ਰਾਜਪੂਤਾਂ ਦੀ ਰਘੂਬੰਸੀ ਕੁਲ ਨਾਲ ਸੰਬੰਧ ਰੱਖਦੇ ਹਨ। ਇਸ ਬੰਸ ਵਿਚੋਂ ਹੀ 'ਸੰਧੂ ਰਾਉ' ਇੱਕ ਮਹਾਨ ਯੋਧਾ ਹੋਇਆ ਹੈ ਸਰ ਲੈਪਲ ਗਰਿਫਨ ਦੀ ਰਾਏ ਵਿੱਚ ਸੰਧੂ ਉੱਤਰ ਪੱਛਮੀ ਰਾਜਪੂਤਾਂਨੇ ਵਿਚੋਂ ਪੰਜਾਬ ਵਿੱਚ ਆਏ ਹਨ। ਪੁਰਾਣੇ ਸਮੇਂ ਵਿੱਚ ਜਦ ਕਾਲ ਪੈਂਦਾ ਸੀ ਤਾਂ ਜੱਟ ਲੋਕ ਹਰੇ ਚਾਰੇ ਦੀ ਤਲਾਸ਼ ਵਿੱਚ ਕਿਸੇ ਨਵੀਂ ਥਾਂ ਚਲੇ ਜਾਂਦੇ ਸਨ। ਪ੍ਰਸਿੱਧ ਇਤਿਹਾਸਕਾਰ ਕੇ. ਸੀ. ਯਾਦਵ ਦੇ ਅਨੁਸਾਰ ਬਹੁਤੀਆਂ ਜੱਟ ਜਾਤੀਆਂ ਗਿਆਰਵੀਂ ਸਦੀ ਵਿੱਚ ਮਹਿਮੂਦ ਗਜ਼ਨਵੀ ਦੇ ਸਮੇਂ ਪੰਜਾਬ ਵਿੱਚ ਆਈਆਂ ਹਨ। ਸੰਧੂ ਵੀ ਇਸ ਸਮੇਂ ਹੀ ਪੰਜਾਬ ਵਿੱਚ ਆਏ ਸਨ। ਐੱਚ. ਏ. ਰੋਜ਼ ਨੇ ਆਪਣੀ ਕਿਤਾਬ ਵਿੱਚ ਸੰਧੂਆਂ ਦੀਆਂ 84 ਛੋਟੀਆਂ ਮੂੰਹੀਆਂ ਲਿਖੀਆਂ ਹਨ। ਸਿਆਲਕੋਟ ਦੇ 1883 84 ਗਜ਼ਟ ਅਨੁਸਾਰ ਸੰਧੂਆਂ ਦੀਆਂ ਕੇਵਲ ਪੰਜ ਹੀ ਮੁੱਖ ਮੂੰਹੀਆਂ ਹਨ। ਜ਼ਿਲ੍ਹਾ ਕਰਨਾਲ ਦੇ ਵਸਨੀਕ ਸੰਧੂ ਬਾਬਾ ਕਾਲਾ ਮੇਹਿਰ ਜਾਂ ਕਾਲਾ ਪੀਰ ਦੀ ਪੂਜਾ ਕਰਦੇ ਹਨ। ਇਹ ਸੰਧੂ ਬੰਸ ਦਾ ਵੱਡਾ ਵਡੇਰਾ ਹੈ ਅਤੇ ਇਸ ਦੀ ਅਸਲੀ ਸਮਾਧ ਸਿਆਲ ਕੋਟ ਜ਼ਿਲ੍ਹੇ ਵਿੱਚ ਥਾਨਾ ਸਤਰ ਜੋਕਿ ਇਸ ਦੀ ਉਤਪਤੀ ਦਾ ਸਥਾਨ ਆਖਿਆ ਜਾਂਦਾ ਹੈ, ਵਿੱਚ ਬਣੀ ਹੋਈ ਹੈ। ਇੱਕ ਹੋਰ
ਰਵਾਇਤ ਹੈ ਕਿ ਕਾਲਾ ਮੇਹਰ ਮਾਲਵੇ ਦੇ ਸਨੇਰ ਤੋਂ ਉੱਠਕੇ ਮਾਝੇ ਵਿੱਚ ਸਿਰਹਾਲੀ ਚਲਾ ਗਿਆ। ਸੰਧੂਆਂ ਦੇ ਸਿਰਹਾਲੀ ਖੇਤਰ ਵਿੱਚ 22 ਪਿੰਡ ਹਨ। ਇਸ ਇਲਾਕੇ ਨੂੰ ਸੰਧੂਆਂ ਦਾ ਬਾਹੀਆ ਕਿਹਾ ਜਾਂਦਾ ਹੈ। ਸੰਧੂਆਂ ਦੇ 17 ਪਿੰਡ ਸਨ ਜਿਨ੍ਹਾਂ ਵਿੱਚ ਰਾਜਾ ਜੰਗ ਤੇ ਜੋਧੂ ਆਦਿ ਵੱਡੇ ਤੇ ਪ੍ਰਸਿੱਧ ਪਿੰਡ ਸਨ। ਲਾਹੌਰੀਏ ਸੰਧੂ ਹੁਣ ਵੀ ਮਸ਼ਹੂਰ ਹਨ। ਇਹ ਲੜਾਕੂ ਤੇ ਝਗੜਾਲੂ ਹੁੰਦੇ ਸਨ। ਪੂਰਬੀ ਪੰਜਾਬ ਵਿੱਚ ਆਕੇ ਹੁਣ ਮਲਵਈ ਭਾਈਚਾਰੇ ਵਿੱਚ ਹੀ ਰਲ ਮਿਲ ਗਏ ਹਨ। ਮਾਲਵੇ ਵਿੱਚ ਸਤਲੁਜ ਦਰਿਆ ਦੇ ਨਾਲ ਨਾਲ ਅਤੇ ਫਰੀਦਕੋਟ ਤੋਂ ਮੁਕਤਸਰ ਤੱਕ ਵੀ ਹੱਠਾੜ ਖੇਤਰ ਵਿੱਚ ਵੀ ਸੰਧੂਆਂ ਦੇ ਪ੍ਰਸਿੱਧ ਪਿੰਡ ਸਾਈਆਂ ਵਾਲਾ, ਚੁਘੇ ਵਾਲਾ, ਵੀਰੇ ਵਾਲਾ, ਭਾਗ ਸਿੰਘ ਵਾਲਾ, ਮੜ, ਸੱਕਾਂ ਵਾਲੀ, ਕਾਨਿਆਂ ਵਾਲੀਆਂ, ਖੁੜੰਜ ਆਦਿ ਕਾਫ਼ੀ ਪਿੰਡ ਹਨ। ਰੁਖਾਲੇ ਦੇ ਸੰਧੂ ਸਿਰਹਾਲੀ ਤੋਂ ਆਏ ਸਨ। ਫਰੀਦਕੋਟ ਦੇ ਪਾਸ ਸੰਧੂਆਂ ਪਿੰਡ ਵੀ ਪਹਿਲਾਂ ਸੰਧੂ ਜੱਟਾਂ ਨੇ ਹੀ ਆਬਾਦ ਕੀਤਾ ਸੀ ਫਿਰ ਬਰਾੜ ਆ ਗਏ। ਸ਼ੁਰੂ ਸ਼ੁਰੂ ਵਿੱਚ ਇਸ ਇਲਾਕੇ ਵਿੱਚ ਸੰਧੂਆਂ ਤੇ ਬਰਾੜਾਂ ਦੀਆਂ ਜ਼ਮੀਨਾਂ ਖ਼ਾਤਿਰ ਆਪਸੀ ਲੜਾਈਆਂ ਵੀ ਹੋਈਆਂ। ਗਜ਼ਟੀਅਰ ਫਿਰੋਜ਼ਪੁਰ ਅਨੁਸਾਰ ਮੋਗੇ ਵੱਲ ਆਏ ਸੰਧੂ ਮਾਝੇ ਵਿਚੋਂ ਹੀ ਆਲੂਵਾਲੀਏ ਸਰਦਾਰਾਂ ਨਾਲ ਹੀ ਆਏ। ਮੁਗਲਰਾਜ ਦੇ ਪਤਨ ਮਗਰੋਂ ਜ਼ੀਰਾ ਦੀ ਬੇਟ ਵਿੱਚ ਗਿੱਲਾਂ ਦੇ ਜ਼ੋਰ ਦੇਣ ਤੇ ਸਿੱਧੂ ਇਸ ਇਲਾਕੇ ਵਿੱਚ ਵੀ ਆਬਾਦ ਹੋ ਗਏ। ਲੁਧਿਆਣੇ ਵਿੱਚ ਵੀ ਸੰਧੂਆਂ ਦੇ ਕੁਝ ਪਿੰਡ ਹਨ। ਲੁਧਿਆਣੇ ਤੋਂ ਅੱਗੇ ਕੁਝ ਸੰਧੂ ਦੁਆਬੇ ਦੇ ਖੇਤਰ ਜਲੰਧਰ, ਹੁਸ਼ਿਆਰਪੁਰ ਤੱਕ ਚਲੇ ਗਏ। ਮੁਸਲਮਾਨਾਂ ਦੇ ਹਮਲਿਆਂ ਤੇ ਜ਼ੁਲਮਾਂ ਤੋਂ ਤੰਗ ਆਕੇ ਕੁਝ ਮਝੈਲ ਸੰਧੂ ਬਠਿੰਡਾ, ਮਾਨਸਾ ਆਦਿ ਇਲਾਕਿਆਂ ਵਿੱਚ ਵੀ ਵਸੇ ਹਨ। ਹੁਣ ਸੰਧੂ ਤਕਰੀਬਨ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਫਰੀਦਕੋਟ ਦੇ ਇਲਾਕੇ ਦੇ ਵਿੱਚ ਮ੍ਹਰਾਣਾ ਵਿੱਚ ਸੰਧੂਆਂ ਦਾ ਭਾਰੀ ਮੇਲਾ ਲਗਦਾ ਹੈ। ਮਾਲਵੇ ਦੇ ਸੰਧੂ ਵਿਆਹ ਜਾਂ ਪੁੱਤਰ ਦੇ ਜਨਮ ਦੀ ਖੁਸ਼ੀ ਵਿੱਚ ਬਾਬੇ ਕਾਲੇ ਮੈਹਿਰ ਦੀ ਸਮਾਧ ਤੇ ਚੜ੍ਹਾਵਾ ਚੜਾਉਂਦੇ ਹਨ। ਇਹ ਸਾਰਾ ਚੜ੍ਹਾਵਾ ਸੰਧੂਆਂ ਦੇ ਮਿਰਾਸੀ ਨੂੰ ਦਿੱਤਾ
ਜਾਂਦਾ ਹੈ। ਸੰਧੂਆਂ ਦੇ ਇੱਕ ਮਿਰਾਸੀ ਨੇ ਦੱਸਿਆ ਹੈ ਕਿ ਫਰੀਦਕੋਟ ਦੇ ਇਲਾਕੇ ਵਿੱਚ ਸੰਧੂਆਂ ਦੇ ਮੁਖੀ ਕਾਲੇ ਮੈਹਿਰ ਤੇ ਭੱਟੀਆਂ ਵਿੱਚ ਕਿਸੇ ਕਾਰਨ ਦੁਸ਼ਮਣੀ ਪੈਦਾ ਹੋ ਗਈ। ਭੱਟੀਆਂ ਨੇ ਕਾਲੇ ਮੈਹਿਰ ਦੇ ਰਸੋਈਏ ਇੱਕ ਬ੍ਰਾਹਮਣ ਨੂੰ ਲਾਲਚ ਦੇ ਕੇ ਆਪਣੇ ਵੱਲ ਕਰ ਲਿਆ। ਉਸ ਨੇ ਕਾਲੇ ਮੈਹਿਰ ਨੂੰ ਖਾਣੇ ਵਿੱਚ ਕੁਝ ਜ਼ਹਿਰ ਦੇ ਦਿੱਤੀ। ਕਾਲਾ ਮੈਹਿਰ ਖਾਣਾ ਖਾਕੇ ਬੇਹੋਸ਼ ਹੋ ਗਿਆ। ਇਸ ਸਮੇਂ ਭੱਟੀਆਂ ਨੇ ਕਾਲੇ ਮੈਹਿਰ ਨੂੰ ਮਾਰਨਾ ਚਾਹਿਆ ਪਰ ਇੱਕ ਮਿਰਾਸੀ ਨੇ ਉਨ੍ਹਾਂ ਨੂੰ ਰੋਕ ਦਿੱਤਾ ਕਿ ਕਾਲਾ ਮੈਹਿਰ ਅਜੇ ਜਾਗ ਰਿਹਾ ਹੈ, ਪੂਰਾ ਸੁੱਤਾ ਨਹੀਂ ਹੈ। ਜਦੋਂ ਕਾਲੇ ਮੈਹਿਰ ਨੂੰ ਹੋਸ਼ ਆਈ ਤਾਂ ਭੱਟੀਆਂ ਨੇ ਉਸ ਦੇ ਸਿਰ ਨੂੰ ਜ਼ਖ਼ਮੀ ਕਰ ਦਿੱਤਾ। ਉਹ ਜ਼ਖ਼ਮੀ ਸਿਰ ਨਾਲ ਵੀ ਭੱਟੀਆਂ ਨਾਲ ਲੜਦਾ ਰਿਹਾ। ਇਸ ਸਮੇਂ ਇੱਕ ਲਲਾਰੀ ਮੁਸਲਮਾਨ ਨੇ ਵੀ ਭੱਟੀਆਂ ਦੀ ਹੌਸਲਾ ਅਫਜ਼ਾਈ ਕੀਤੀ। ਕਾਲੇ ਮੈਹਿਰ ਨੇ ਮਰਨ ਲੱਗਿਆਂ ਆਪਣੀ ਬੰਸ ਦੇ ਲੋਕਾਂ ਨੂੰ ਆਖਿਆ ਕਿ ਮੇਰੇ ਮੱਠ (ਮੜੀ) ਤੇ ਜੇ ਬ੍ਰਾਹਮਣ ਚੜ੍ਹੇ ਤਾਂ ਉਸ ਦਾ ਸਿਰ ਵੱਢ ਦਿਉ। ਲਲਾਰੀ ਦੇ ਨੀਲ ਦੀ ਵਰਤੋਂ ਨਾ ਕਰੋ। ਮੇਰੀ ਪੂਜਾ ਦਾ ਸਾਰਾ ਚੜ੍ਹਾਵਾ ਮਿਰਾਸੀ ਨੂੰ ਹੀ ਦੇਣ।
ਹੁਣ ਸੰਧੂਆਂ ਦੇ ਪਰੋਹਤ ਮਿਰਾਸੀ ਹੁੰਦੇ ਹਨ। ਪੂਰਾ ਚੜ੍ਹਾਵਾ ਮਿਰਾਸੀ ਨੂੰ ਹੀ ਦਿੱਤਾ ਜਾਂਦਾ ਹੈ। ਕਈ ਮਿਰਾਸੀਆਂ ਨੂੰ ਸੰਧੂਆਂ ਦੀਆਂ ਮੂੰਹੀਆਂ ਜ਼ਬਾਨੀ ਯਾਦ ਹਨ। ਕਈ ਸਿਆਣੇ ਸੰਧੂ ਇਨ੍ਹਾਂ ਤੋਂ ਆਪਣੇ ਕੁਰਸੀਨਾਮੇ ਲਿਖਕੇ ਵਹੀ ਵਿੱਚ ਦਰਜ ਕਰ ਲੈਂਦੇ ਹਨ। ਸਾਰੇ ਸੰਧੂ ਹੀ ਮੰਨਦੇ ਹਨ ਕਿ ਬਾਬਾ ਕਾਲਾ ਮੈਹਿਰ ਕਾਣੀ ਨੀਂਦ ਸੌਂਦਾ ਸੀ। ਕਈ ਸੰਧੂ ਹੁਣ ਵੀ ਨੀਂਦ ਵਿੱਚ ਆਪਣੀਆਂ ਅੱਖਾਂ ਅੱਧੀਆਂ ਖੁੱਲ੍ਹੀਆਂ ਰੱਖਦੇ ਹਨ। ਸਾਰੇ ਸੰਧੂ ਹੁਣ ਵੀ ਬਾਬੇ ਕਾਲੇ ਮੈਹਿਰ ਨੂੰ ਪੀਰ ਵਾਂਗ ਪੂਜਦੇ ਹਨ ਅਤੇ ਬਹੁਤ ਹੀ ਸਤਿਕਾਰ ਕਰਦੇ ਹਨ। ਸੰਧੂ ਜਾਟ ਹਿਸਾਰ, ਰੋਹਤਕ ਤੇ ਮੇਰਠ ਵਿੱਚ ਵਸਦੇ ਹਨ। ਇਹ ਹਿੰਦੂ ਹਨ। ਇੱਕ ਹੋਰ ਰਵਾਇਤ ਅਨੁਸਾਰ ਕਾਲਾ ਮੈਹਿਰ ਸਿਰਹਾਲੀ ਦੇ ਪਾਸ ਦਿੱਲੀ ਸਰਕਾਰ ਦੀ ਫ਼ੌਜ ਨਾਲ
ਲੜਦਾ ਹੋਇਆ ਸ਼ਹੀਦ ਹੋ ਗਿਆ ਸੀ। ਜਿਥੇ ਉਸ ਦਾ ਸਿਰ ਡਿੱਗਿਆ, ਉਸ ਥਾਂ ਉਸ ਦੀ ਯਾਦਗਾਰ ਦੇ ਤੌਰ ਤੇ ਮੱਠ (ਮੜੀ) ਬਣਾਇਆ ਗਿਆ ਹੈ। ਮਾਝੇ ਦੇ ਸੰਧੂ ਏਥੇ ਹੀ ਸਿਰਹਾਲੀ ਵਿੱਚ ਆਪਣੇ ਇਸ ਜਠੇਰੇ ਦੀ ਪੂਜਾ ਕਰਦੇ ਹਨ ਅਤੇ ਖ਼ੁਸ਼ੀ ਵਿੱਚ ਚੜ੍ਹਾਵੇ ਚੜ੍ਹਾਉਂਦੇ ਹਨ। ਮੱਠ ਦੇ ਦੁਆਲੇ ਚੱਕਰ ਵੀ ਲਾਉਂਦੇ ਹਨ। ਸਿਰਹਾਲੀ, ਵਲਟੋਹਾ, ਭੜਾਣਾਂ, ਮਨਾਵਾਂ ਆਦਿ ਮਝੈਲ ਸੰਧੂਆਂ ਦੇ ਪ੍ਰਸਿੱਧ ਪਿੰਡ ਹਨ। ਪਾਣਨੀ ਅਨੁਸਾਰ ਸੰਧੂਆਂ ਦਾ ਸਿੰਧ ਤੇ ਜੇਹਲਮ ਵਿਚਕਾਰ ਇੱਕ ਜਨਪਦ ਸੀ। 739 ਈਸਵੀਂ ਵਿੱਚ ਇਨ੍ਹਾਂ ਦੇ ਰਾਜੇ ਪੁੰਨ ਦੇਵ ਨੇ ਅਰਬਾਂ ਨੂੰ ਹਰਾਇਆ ਸੀ। ਇਨ੍ਹਾਂ ਦੀਆਂ ਅਰਬਾਂ ਨਾਲ ਕਈ ਲੜਾਈਆਂ ਹੋਈਆਂ। ਆਖ਼ਿਰ ਇਨ੍ਹਾਂ ਨੂੰ ਸਿੰਧ ਛੱਡ ਕੇ ਪੰਜਾਬ ਵਿੱਚ ਆਉਣਾ ਪਿਆ। ਸਿੰਧ ਤੋਂ ਆਉਣ ਕਾਰਨ ਵੀ ਇਸ ਕਬੀਲੇ ਨੂੰ ਸਿੰਧੂ ਕਿਹਾ ਜਾਂਦਾ ਹੈ।
ਇਹ ਜੱਟਾਂ ਦਾ ਬਹੁਤ ਹੀ ਤੇਜ਼ ਤੇ ਤਕੜਾ ਕਬੀਲਾ ਹੈ। ਸਿੱਖ ਰਾਜ ਕਾਲ ਵਿੱਚ ਸੰਧੂਆਂ ਦੀ ਰਾਜਸੀ ਮਹੱਤਤਾ ਬਹੁਤ ਵੱਧ ਗਈ ਸੀ। ਪੰਜਾਬ ਦੇ ਜੱਟਾਂ ਦਾ ਸਮਾਜਿਕ ਦਰਜਾ ਵੀ ਰਾਜਪੂਤਾ ਤੇ ਖੱਤਰੀਆਂ ਤੋਂ ਉੱਚਾ ਹੋ ਗਿਆ ਸੀ। ਜੰਜਰ ਜੱਟ ਵੀ ਸੰਧੂਆਂ ਨਾਲ ਰਲਦੇ ਹਨ। ਜੰਜਰ ਉਪਗੋਤ ਹੈ। ਜੰਜਰ ਅਤੇ ਝਿੰਜਰ ਗੋਤ ਵਿੱਚ ਫਰਕ ਹੈ। ਝਿੰਜਰ ਜੱਟ ਰਾਜਸਥਾਨ ਦੇ ਬਾਗੜ ਖੇਤਰ ਤੋਂ ਉੱਠਕੇ ਮਾਲਵੇ ਦੇ ਸੰਗਰੂਰ ਅਤੇ ਅਮਲੋਹ ਖੇਤਰਾਂ ਵਿੱਚ ਆਬਾਦ ਹੋ ਗਏ ਸਨ। ਸੰਧੂ ਜੱਟ ਸਿੰਧ ਖੇਤਰ ਤੋਂ ਪੰਜਾਬ ਵਿੱਚ ਆਏ ਹਨ।
ਅਕਬਰ ਦੇ ਸਮੇਂ ਮਾਝੇ ਦਾ ਚੰਗਾ ਸੰਧੂ ਬਹੁਤ ਸ਼ਕਤੀਸ਼ਾਲੀ ਸੀ। ਉਸ ਨੇ ਹੀ ਧੋਲੇ ਕਾਂਗੜ ਦੇ ਚੌਧਰੀ ਮਿਹਰ ਮਿੱਠੇ ਨੂੰ 35 ਜਾਟ ਬੰਸੀ ਪੰਚਾਇਤ ਵਿੱਚ ਅਕਬਰ ਨਾਲ ਰਿਸ਼ਤੇਦਾਰੀ ਪਾਉਣ ਤੋਂ ਰੋਕਿਆ ਸੀ।
ਮਹਾਭਾਰਤ ਦੇ ਸਮੇਂ ਸਿੰਧ ਵਿੱਚ ਜੈਦਰਥ ਸੰਧੂ ਦਾ ਰਾਜ ਸੀ। ਦੁਰਜੋਧਨ ਨੇ ਆਪਣੀ ਭੈਣ ਦੁਸ਼ਾਲਾ ਦਾ ਵਿਆਹ ਜੈਦਰਥ ਨਾਲ ਕਰਕੇ ਸੰਧੂ ਜੱਟਾਂ ਨੂੰ ਆਪਣਾ ਮਿੱਤਰ ਬਣਾ ਲਿਆ ਸੀ। ਸੰਧੂਆਂ ਨੇ ਮਹਾਭਾਰਤ ਦੀ ਲੜਾਈ ਵਿੱਚ ਵੀ ਹਿੱਸਾ ਲਿਆ ਸੀ। ਕਰਨਲ ਜੇਮਜ਼ ਟਾਡ ਨੇ ਵੀ ਸੰਧੂ ਬੰਸ ਨੂੰ 36 ਰਾਜ ਘਰਾਣਿਆਂ ਵਿੱਚ ਸ਼ਾਮਿਲ ਕੀਤਾ ਹੈ।
ਸੰਧੂ, ਸਿੰਧੂ ਤੇ ਸਿੰਧੜ ਇਕੋ ਹੀ ਗੋਤ ਹੈ। ਉਚਾਰਨ ਵਿੱਚ ਦੁਰੇੜੇ ਖੇਤਰਾਂ ਵਿੱਚ ਜਾਕੇ ਫਰਕ ਪੈ ਹੀ ਜਾਂਦਾ ਹੈ। ਦਲਿਤ ਜਾਤੀਆਂ ਚਮਾਰਾਂ ਤੇ ਤ੍ਰਖਾਣਾਂ ਆਦਿ ਵਿੱਚ ਵੀ ਸੰਧੂ ਗੋਤ ਦੇ ਕਾਫ਼ੀ ਲੋਕ ਮਿਲਦੇ ਹਨ। ਜਿਹੜੇ ਗਰੀਬ ਸੰਧੂਆਂ ਨੇ ਦਲਿਤ ਤੇ ਪਿਛੜੀਆਂ ਸ਼੍ਰੇਣੀਆਂ ਦੀਆਂ ਇਸਤਰੀਆਂ ਨਾਲ ਵਿਆਹ ਕਰ ਲਏ, ਉਹ ਉਨ੍ਹਾਂ ਦੀਆਂ ਜਾਤੀਆਂ ਵਿੱਚ ਰਲ ਗਏ। ਉਹਨਾਂ ਦੇ ਗੋਤ ਨਹੀਂ ਬਦਲੇ ਪਰ ਜਾਤੀ ਬਦਲ ਗਈ। ਕਈ ਥਾਈਂ ਸੰਧੂਆਂ ਦੇ ਦਾਸਾਂ ਨੇ ਵੀ ਆਪਣੇ ਮਾਲਕ ਵਾਲਾ ਗੋਤ ਰੱਖ ਲਿਆ। ਯੂਰਪ ਵਿੱਚ ਵੀ ਕੁਝ ਹੱਬਸ਼ੀਆਂ ਨੇ ਆਪਣੇ ਮਾਲਕਾਂ ਵਾਲੇ ਹੀ ਗੋਤ ਰੱਖ ਲਏ ਸਨ। ਛੋਟੀਆਂ ਜਾਤਾਂ ਦੇ ਸੰਧੂਆਂ ਨੂੰ ਸੰਧੂ ਜੱਟ 'ਹੋਕਾ ਸੰਧੂ' ਕਹਿੰਦੇ ਹਨ। ਇਹ ਸੰਧੂ ਗੋਤ ਵਿੱਚ ਬਾਬੇ ਕਾਲੇ ਮੈਹਿਰ ਦੇ ਜਨਮ ਤੋਂ ਮਗਰੋਂ ਰਲੇ ਸਮਝੇ ਜਾਂਦੇ ਹਨ। ਇਨ੍ਹਾਂ ਬਾਰੇ ਕਈ ਕਲਪਤ ਤੇ ਮਿਥਿਹਾਸਕ ਕਹਾਣੀਆਂ ਵੀ ਪ੍ਰਚਲਿਤ ਹਨ।
ਸੰਧੂ ਜੱਟ ਮੁਸਲਮਾਨ, ਸਿੱਖ, ਹਿੰਦੂ ਆਦਿ ਧਰਮਾਂ ਵਿੱਚ ਆਮ ਮਿਲਦੇ ਹਨ। ਇਹ ਬਹੁਤੇ ਮੁਸਲਮਾਨ ਤੇ ਸਿੱਖ ਹੀ ਹਨ। ਮਹਾਤਮਾ ਬੁੱਧ ਦੇ ਸਿਧਾਂਤਾਂ ਤੋਂ ਪ੍ਰਭਾਵਿਤ ਹੋਕੇ ਸਿੰਧ ਦੇ ਸੰਧੂ ਜੱਟ ਬੋਧੀ ਬਣ ਗਏ ਸਨ। ਮੁਸਲਮਾਨਾਂ ਦੇ
ਹਮਲਿਆਂ ਮਗਰੋਂ ਇਹ ਬੁੱਧ ਧਰਮ ਛੱਡ ਮੁਸਲਮਾਨ, ਸਿੱਖ ਤੇ ਹਿੰਦੂ ਬਣ ਗਏ ਸਨ। ਸੰਧੂ ਜੱਟਾਂ ਦਾ ਬਹੁਤ ਵੱਡਾ ਤੇ ਪ੍ਰਭਾਵਸ਼ਾਲੀ ਗੋਤ ਹੈ। 1881 ਈਸਵੀਂ ਦੀ ਜਨਸੰਖਿਆ ਅਨੁਸਾਰ ਸੰਧੂ ਜੱਟਾਂ ਦੀ ਗਿਣਤੀ ਸਾਂਝੇ ਪੰਜਾਬ ਵਿੱਚ 135732 ਸੀ। ਸਰ ਲੈਵਲ ਗਰੀਫਨ ਨੇ ਆਪਣੀ ਕਿਤਾਬ 'ਪੰਜਾਬ ਚੀਫ਼ਸ' ਵਿੱਚ ਸੰਧੂ ਜੱਟਾਂ ਦਾ ਇਤਿਹਾਸ ਕਾਫ਼ੀ ਦਿੱਤਾ ਹੈ। ਬਹੁਤੇ ਸੰਧੂ ਪੱਛਮੀ ਪੰਜਾਬ ਤੇ ਮਾਝੇ ਵਿੱਚ ਆਬਾਦ ਸਨ ਮਾਲਵੇ ਵਿੱਚ ਘੱਟ ਸਨ। ਸੰਧੂ ਜੱਟ ਹੋਰ ਜੱਟਾਂ ਦੇ ਮੁਕਾਬਲੇ ਸ਼ਾਹੀ ਠਾਠ ਨਾਲ ਰਹਿੰਦੇ ਹਨ। ਮ੍ਹਰਾਣੇ ਦੇ ਮੇਲੇ ਵਿੱਚ ਸੰਧੂ ਜ਼ਰੂਰ ਪਹੁੰਚਦੇ ਹਨ। ਸਿੱਖਾਂ ਦੀਆਂ ਬਾਰਾਂ ਮਿਸਲਾਂ ਵਿੱਚ ਚਾਰ ਮਿਸਲਾਂ ਸੰਧੂ ਖ਼ਾਨਦਾਨ ਦੀਆਂ ਸਨ। ਸੰਧੂ ਜਗਤ ਪ੍ਰਸਿੱਧ ਗੋਤ ਹੈ। ਇਹ ਬਾਹਰਲੇ ਦੇਸ਼ਾਂ ਵਿੱਚ ਵੀ ਬਹੁਤ ਗਏ ਹਨ। ਸੰਧੂ ਬਹੁਤ ਵੱਡਾ ਭਾਈਚਾਰਾ ਹੈ। ਸੰਧੂ ਚੁਸਤ ਤੇ ਘੁੰਮਡੀ ਵੀ ਹੁੰਦੇ ਹਨ। ਇਹ ਬਹੁਤ ਤੇਜ਼ ਦਿਮਾਗ਼ ਵਾਲੇ ਹੁੰਦੇ ਹਨ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਚੌ ਚਰਨ ਸਿੰਘ ਦਾ ਗੋਤ ਸੰਧੂ ਅਤੇ ਜਾਤੀ ਜਾਟ ਸੀ।
ਸਿੱਧੂ + ਬਰਾੜ
ਸਿੱਧੂ ਭੱਟੀ ਰਾਜਪੂਤਾਂ ਵਿਚੋਂ ਹਨ। ਇਹ ਯਾਦਵ ਬੰਸੀ ਹਨ। ਪੁਰਾਣੇ ਸਮੇਂ ਵਿੱਚ ਭੱਟੀ ਰਾਜਪੂਤਾਂ ਦਾ ਰਾਜ ਮਥਰਾ ਤੋਂ ਲੈ ਕੇ ਗੱਜ਼ਨੀ ਤੱਕ ਸੀ। ਕਾਫ਼ੀ ਸਮੇਂ ਮਗਰੋਂ ਬਖਾਰੇ ਦੇ ਬਾਦਸ਼ਾਹ ਨੇ ਗੱਜ਼ਨੀ ਅਤੇ ਲਾਹੌਰ ਦੇ ਇਲਾਕੇ ਭੱਟੀਆਂ ਤੋਂ ਜਿੱਤ ਲਏ। ਭੱਟੀ, ਭੱਟਨੇਰ ਦੇ ਇਲਾਕੇ ਵਿੱਚ ਆਬਾਦ ਹੋ ਗਏ। ਇੱਕ ਭੱਟੀ ਸਰਦਾਰ ਦੇਵਰਾਜ ਨੇ ਦੇਵਗੜ੍ਹ ਵਸਾਇਆ। ਉਸ ਦੀ ਬੰਸ ਵਿੱਚ ਜੈਸਲ ਇੱਕ ਪਰਤਾਪੀ ਰਾਜਾ ਹੋਇਆ। ਉਸ ਨੇ ਜੈਸਲਮੇਰ ਸ਼ਹਿਰ ਵਸਾ ਲਿਆ। ਉਸ ਦਾ ਬੇਟਾ ਹੇਮ ਰਾਉ ਆਪਣੇ ਭਰਾਵਾਂ ਨਾਲ ਨਾਰਾਜ਼ ਹੋ ਕੇ ਹਿਸਾਰ ਦੇ ਇਲਾਕੇ ਵਿੱਚ 1180 ਈ. 'ਚ ਆ ਗਿਆ।
ਜਦੋਂ ਸ਼ਹਾਬੁਦੀਨ ਗੌਰੀ ਨੇ ਭਾਰਤ ਤੇ ਹਮਲਾ ਕੀਤਾ ਤਾਂ ਹੇਮ ਨੇ ਆਪਣੇ ਭੱਟੀ ਕਬੀਲੇ ਨਾਲ ਰਲਕੇ ਉਸ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ। ਇਸ ਲਈ ਗੌਰੀ ਨੇ ਹੇਮ ਨੂੰ ਸਿਰਸੇ, ਹਿਸਾਰ ਤੇ ਬਠਿੰਡੇ ਦਾ ਇਲਾਕਿਆਂ ਦਾ ਚੌਧਰੀ ਬਣਾ ਦਿੱਤਾ। ਹੇਮ ਨੇ ਹਿਸਾਰ ਵਿੱਚ ਇੱਕ ਕਿਲ੍ਹਾ ਉਸਾਰਿਆ। ਹੇਮ ਦੀ ਮੌਤ 1214 ਈਸਵੀਂ ਵਿੱਚ ਹੋਈ। ਇਸਨੇ ਮੁਕਤਸਰ ਦੇ ਦੱਖਣੀ ਇਲਾਕੇ ਤੋਂ ਪੰਵਾਰਾਂ ਨੂੰ ਲੁਧਿਆਣੇ ਵੱਲ ਕੱਢਿਆ। ਹੇਮ ਦੇ ਪੁੱਤਰ ਜੋਂਧਰ ਦੇ 21 ਪੋਤੇ ਸਨ। ਜਿਨ੍ਹਾਂ ਦੇ ਨਾਮ ਤੇ ਅੱਡ ਅੱਡ ਨਵੇਂ 21 ਗੋਤ ਹੋਰ ਚੱਲ ਪਏ। ਇਸ ਦੇ ਇੱਕ ਪੋਤੇ ਮੰਗਲ
ਰਾਉ ਨੇ ਦਿੱਲੀ ਦੀ ਸਰਕਾਰ ਵਿਰੁੱਧ ਬਗ਼ਾਵਤ ਕੀਤੀ ਪਰ ਮਾਰਿਆ ਗਿਆ। ਮੰਗਲ ਰਾਉ ਦੇ ਪੁੱਤਰ ਅਨੰਦ ਰਾਉ ਦੇ ਬੇਟੇ ਖੀਵਾ ਰਾਉ ਦੀ ਰਾਜਪੂਤ ਪਤਨੀ ਤੋਂ ਕੋਈ ਪੁੱਤਰ ਪੈਦਾ ਨਾ ਹੋਇਆ। ਖੀਵਾ ਰਾਉ ਨੇ ਸਰਾਉ ਜੱਟਾਂ ਦੀ ਕੁੜੀ ਨਾਲ ਵਿਆਹ ਕਰ ਲਿਆ। ਭੱਟੀ ਭਾਈਚਾਰੇ ਨੇ ਉਸ ਨੂੰ ਖੀਵਾ ਖੋਟਾ ਕਹਿਕੇ ਤਿਆਗ ਦਿੱਤਾ। ਖੀਵਾ ਰਾਉ ਦੇ ਘਰ ਸਿੱਧੂ ਰਾਉ ਦਾ ਜਨਮ ਹੋਇਆ। ਇਹ ਘਟਨਾ ਤਕਰੀਬਨ 1250 ਈਸਵੀਂ ਦੇ ਲਗਭਗ ਵਾਪਰੀ। ਸਿੱਧੂ ਰਾਉ ਦੀ ਬੰਸ ਜੱਟ ਬਰਾਦਰੀ ਵਿੱਚ ਰਲ ਗਈ। ਸਿੱਧੂ ਦੇ ਨਾਂਵ ਦੇ ਛੇ ਪੁੱਤਰ ਹੋਏ। ਬੇਟੇ ਦਾਹੜ ਦੀ ਉਲਾਦ ਕੈਂਥਲ, ਝੁੰਬੇ ਆਦਿ ਵਾਲੇ ਭਾਈਕੇ ਹਨ। ਧਰ ਦੀ ਉਲਾਦ ਪੀਰੇ ਕੋਟੀਏ ਹਨ। ਰੂਪ ਦੀ ਉਲਾਦ ਰੋਸੇ ਸਿੱਧੂ ਪਿੰਡ ਟਹਿਣਾ, ਜ਼ਿਲ੍ਹਾ ਫਰੀਦਕੋਟ ਵਿੱਚ ਹੈ। ਸੁਰੋ ਦੀ ਉਲਾਦ ਮਹਿਰਮੀਏ ਸਿੱਧੂ ਹਨ ਅਤੇ ਇਹ ਜੈਦਾਂ ਦਾ ਵਡੇਰਾ ਸੀ। ਮਾਣੋ ਦੀ ਬੰਸ ਮਲਕਾਣੇ ਤੇ ਨੌਰੰਗ ਆਦਿ ਪਿੰਡਾਂ ਵਿੱਚ ਹੈ। ਭੂਰੇ ਦੀ ਬੰਸ ਵਿਚੋਂ ਹਰੀਕੇ ਤੇ ਬਰਾੜ ਸਿੱਧੂ ਹਨ। ਭੂਰੇ ਦੇ ਭੁੱਤਰ ਤਿਲਕ ਰਾਉ ਨੇ ਸੰਤ ਸੁਭਾਅ ਕਾਰਨ ਵਿਆਹ ਨਹੀਂ ਕਰਾਇਆ। ਇਸ ਨੂੰ ਭੱਟੀਆਂ ਨੇ ਬਠਿੰਡੇ ਤੇ ਮੁਕਤਸਰ ਦੇ ਵਿਚਕਾਰ ਅਬਲੂ ਪਿੰਡ ਵਿੱਚ ਕਤਲ ਕਰ ਦਿੱਤਾ। ਸਾਰੇ ਸਿੱਧੂ ਇਸ ਮਹਾਪੁਰਸ਼ ਦੀ ਮਾਨਤਾ ਕਰਦੇ ਹਨ। ਇਸ ਦੀ ਯਾਦ ਵਿੱਚ ਅਬਲੂ ਵਿੱਚ ਇੱਕ ਗੁਰਦੁਆਰਾ ਬਣਾਇਆ ਗਿਆ ਹੈ। ਇਸ ਤਿਲਕ ਰਾਉ ਦੀ ਥਾਂ ਇਸਤਰੀਆਂ ਮਿੱਟੀ ਕੱਢਣ ਹਰ ਸਾਲ ਆਉਂਦੀਆਂ ਹਨ। ਇਸ ਤਿਲਕ ਰਾਉ ਅਸਥਾਨ ਤੋਂ ਮਿੱਟੀ ਲੈ ਕੇ ਮਰਾਝ ਦੇ ਗੁਰਦੁਆਰੇ ਵਿੱਚ ਇੱਕ ਤਿਲਕ ਰਾਉ ਦੀ ਥਾਂ ਬਣਾਈ ਹੈ। ਜਿਥੇ ਬਾਹੀਏ ਦੀਆਂ ਇਸਤਰੀਆਂ ਮਿੱਟੀ ਕੱਢਦੀਆਂ ਹਨ। ਇੱਕ ਹੋਰ ਅਜਿਹਾ ਥਾਂ ਹੋਰ ਰਾਇਕੇ ਜ਼ਿਲ੍ਹਾ ਬਠਿੰਡਾ ਵਿੱਚ ਵੀ ਹੈ।
ਭੂਰੇ ਦੇ ਪੁੱਤਰ ਸੀਤਾ ਰਾਉ ਦੀ ਬੰਸ ਵਿਚੋਂ ਹਰੀ ਰਾਉ ਹੋਇਆ ਹੈ। ਇਹ ਹਰੀਕੇ ਸਿੱਧੂਆਂ ਦੀ ਸ਼ਾਖਾ ਦਾ ਮੋਢੀ ਹੈ। ਕਾਉਂਕੇ, ਅਟਾਰੀ, ਹਰੀਕੇ ਤੇ ਤਫਣ ਕੇ ਆਦਿ
ਇਸ ਦੀ ਬੰਸ ਵਿਚੋਂ ਹਨ। ਇਹ ਬਰਾੜ ਬੰਸੀ ਨਹੀਂ ਹਨ।
ਸੀਤਾ ਰਾਉ ਦੇ ਦੂਜੇ ਪੁੱਤਰ ਜਰਥ ਦੀ ਬੰਸ ਵਿਚੋਂ ਬਰਾੜ ਪ੍ਰਸਿੱਧ ਹੋਇਆ ਜੋ ਬਰਾੜ ਬੰਸ ਦਾ ਮੋਢੀ ਹੈ। ਇਸ ਤਰ੍ਹਾਂ ਸਿੱਧੂਆਂ ਦੀਆਂ ਸੱਤ ਮੂੰਹੀਆਂ; ਬਰਾੜ, ਹਰੀਕੇ, ਭਾਈਕੇ, ਪੀਰੇ ਕੋਟੀਏ, ਰੋਸੇ, ਜੈਦ ਤੇ ਮਾਣੋ ਕੇ ਹਨ। ਸਿੱਧੂ ਦੇ ਇੱਕ ਪੁੱਤਰ ਦੀ ਬੰਸ ਦਲਿਤਾਂ ਨਾਲ ਰਿਸ਼ਤੇਦਾਰੀ ਪਾਕੇ ਦਲਿਤ ਜਾਤੀ ਵਿੱਚ ਰਲ ਗਈ। ਸਿੱਧੂ ਪਿਛੜੀਆਂ ਸ਼੍ਰੇਣੀਆਂ ਨਾਈਆਂ ਆਦਿ ਅਤੇ ਅਨੁਸੂਚਿਤ ਜਾਤੀਆਂ ਮਜ਼੍ਹਬੀ ਸਿੱਖਾਂ ਵਿੱਚ ਵੀ ਹਨ। ਸਿੱਧੂ ਤੋਂ ਦਸਵੀਂ ਪੀੜੀ ਤੇ ਬਰਾੜ ਹੋਇਆ। ਇਹ ਬਹੁਤ ਵੱਡਾ ਧਾੜਵੀ ਤੇ ਸੂਰਬੀਰ ਸੀ। ਇਸ ਨੇ ਭੱਟੀਆਂ ਨੂੰ ਹਰਾਕੇ ਬਠਿੰਡੇ ਦੇ ਇਲਾਕੇ ਤੇ ਦੁਬਾਰਾ ਕਬਜ਼ਾ ਕਰ ਲਿਆ। ਇਹ ਦਿੱਲੀ ਸਰਕਾਰ ਤੋਂ ਵੀ ਬਾਗ਼ੀ ਹੋ ਗਿਆ। ਬਠਿੰਡੇ ਦੇ ਰੇਤਲੇ ਇਲਾਕੇ ਬੀਦੋਵਾਲੀ ਵਿੱਚ ਰਹਿਣ ਲੱਗ ਪਿਆ। ਬੀਦੋਵਾਲੀ ਵਿੱਚ ਹੀ 1415 ਈਸਵੀਂ ਦੇ ਲਗਭਗ ਬਰਾੜ ਦੀ ਮੌਤ ਹੋਈ। ਇੱਕ ਵਾਰੀ ਸਿੱਧੂ ਬਰਾੜਾਂ ਨੇ ਤੈਮੂਰ ਨੂੰ ਟੋਹਾਣੇ ਦੇ ਇਲਾਕੇ ਵਿੱਚ ਵੀ ਲੁੱਟ ਲਿਆ ਸੀ। ਬਰਾੜ ਲੁਟਮਾਰ ਕਰਕੇ ਇਸ ਇਲਾਕੇ ਦੇ ਝਾੜਾਂ ਵਿੱਚ ਸਮੇਤ ਪ੍ਰਵਾਰ ਲੁੱਕ ਜਾਂਦੇ ਸਨ। ਤੈਮੂਰ ਨੇ ਗੁੱਸੇ ਵਿੱਚ ਆਕੇ ਕੁੱਲ ਝਾੜ, ਕਰੀਰ ਵਢਾਉਣੇ ਸ਼ੁਰੂ ਕਰ ਦਿੱਤੇ। ਉਹਨਾਂ ਦੇ ਥੱਲੇ ਭੋਰਿਆਂ ਵਿਚੋਂ ਬਰਾੜ ਸਮੇਤ ਪ੍ਰਵਾਰ ਨਿਕਲਦੇ ਸਨ। ਉਥੋਂ ਹੀ ਇਹ ਕਹਾਵਤ ਪ੍ਰਚਲਿਤ ਹੋਈ ਸੀ, ਕਿ "ਇੱਕ ਝਾੜ ਵਢਿਆ, ਸੌਂ ਸਿੱਧੂ ਕਢਿਆ।"
ਤੈਮੂਰ ਨੇ ਬਦਲਾ ਲੈਣ ਲਈ ਕਾਫ਼ੀ ਸਿੱਧੂ ਬਰਾੜ ਮਰਵਾ ਦਿੱਤੇ ਸਨ। ਬਰਾੜ ਦੇ ਵੀ ਛੇ ਪੁੱਤਰ ਸਨ ਜਿਨ੍ਹਾਂ ਵਿਚੋਂ ਦੁੱਲ ਤੇ ਪੌੜ ਹੀ ਪ੍ਰਸਿੱਧ ਹੋਏ ਸਨ। ਬਰਾੜ ਦੇ ਤਿੰਨ ਭਰਾ ਹੋਰ ਸਨ। ਉਨ੍ਹਾਂ ਦੀ ਬੰਸ ਵੀ ਆਪਣੇ ਆਪ ਨੂੰ ਬਰਾੜ ਬੰਸ ਹੀ
ਲਿਖਦੀ ਹੈ। ਹਰੀਕੇ ਵੀ ਆਪਣੇ ਆਪ ਨੂੰ ਬਰਾੜ ਲਿਖਦੇ ਹਨ। ਹਰੀਕੇ ਬਰਾੜ ਨਹੀਂ ਹਨ। ਇਹ ਹਰੀ ਰਾਉ ਦੀ ਬੰਸ ਹਨ। ਦੁੱਲ ਦੀ ਬੰਸ ਵਿੱਚ ਫਰੀਦਕੋਟੀਏ ਤੇ ਸੰਘਕੇ ਹਨ। ਪੌੜ ਦੀ ਬੰਸ ਵਿਚੋਂ ਫੂਲਕੇ, ਮਹਿਰਾਜਕੇ, ਘੁਰਾਜਕੇ ਆਦਿ ਹਨ। ਇਹ ਬਹੁਤੇ ਬਠਿੰਡੇ ਦੇ ਬਾਹੀਏ ਇਲਾਕੇ ਵਿੱਚ ਆਬਾਦ ਹਨ।
ਦੁੱਲ ਦੀ ਬੰਸ ਵੀ ਕਾਫ਼ੀ ਵੱਧੀ ਹੈ। ਦੁੱਲ ਦੇ ਚਾਰ ਪੁੱਤਰ ਰਤਨ ਪਾਲ, ਲਖਨ ਪਾਲ, ਬਿਨੇਪਾਲ ਤੇ ਸਹਿਸ ਪਾਲ ਸਨ।
ਰਤਨਪਾਲ ਦੀ ਬੰਸ ਅਬਲੂ, ਦਾਨ ਸਿੰਘ ਵਾਲਾ, ਕੋਟਲੀ ਕਿਲ੍ਹੀ, ਮਹਿਮਾਸਰਜਾ ਤੇ ਕੁੰਡਲ ਆਦਿ ਪਿੰਡਾਂ ਵਿੱਚ ਵਸਦੀ ਹੈ। ਲਖਨ ਪਾਲ ਦੀ ਬੰਸ ਨੂੰ ਦਿਉਣ ਕੇ ਕਿਹਾ ਜਾਂਦਾ ਹੈ। ਸਹਿਨ ਪਾਲ ਦੀ ਸੰਤਾਨ ਨਾਗੇਦੀ ਸਰਾਂ ਤੇ ਫਿਡੇ ਆਦਿ ਵਿੱਚ ਆਬਾਦ ਹੈ। ਬਿਨੇਪਾਲ ਦੀ ਸੰਤਾਨ ਮੱਤਾ, ਦੋਦਾ, ਕੌਣੀ, ਭਾਗਸਰ ਤੇ ਬਠਿੰਡੇ ਝੁੰਟੀ ਪੱਤੀ ਵਿੱਚ ਆਬਾਦ ਹੈ। ਬਿਨੇ ਪਾਲ ਦੀ ਬੰਸ ਵਿਚੋਂ ਸੰਘਰ ਬਹੁਤ ਪ੍ਰਸਿੱਧ ਹੋਇਆ। ਉਸ ਦੇ ਭਲਣ ਸਮੇਤ 14 ਪੁੱਤਰ ਸਨ।
ਸੰਘਰ ਬਾਬਰ ਦੇ ਸਮੇਂ 1526 ਈਸਵੀਂ ਵਿੱਚ ਹੋਇਆ। ਬਾਬਰ ਦੀ ਬਹੁਤ ਸਹਾਇਤਾ ਕੀਤੀ। ਸੰਘਰ ਦੀ ਮੌਤ ਵੀ ਇਸ ਲੜਾਈ 'ਚ ਹੋਈ। ਅਕਬਰ ਬਰਾੜਾਂ ਦਾ ਬਹੁਤ ਅਹਿਸਾਨਮੰਦ ਸੀ। ਉਸ ਨੇ ਭਲਣ ਨੂੰ ਆਪਣੇ ਇਲਾਕੇ ਦਾ ਚੌਧਰੀ ਬਣਾ ਦਿੱਤਾ। ਇੱਕ ਵਾਰੀ ਭਲਣ ਤੇ ਮਨਸੂਰ ਇਲਾਕੇ ਦੀ ਚੌਧਰ ਦੇ ਕਾਰਨ ਅਕਬਰ ਦੇ ਦਰਬਾਰ ਵਿੱਚ ਹਾਜ਼ਰ ਹੋਏ ਜਦੋਂ ਮਨਸੂਰ ਨੂੰ ਅਕਬਰ ਵੱਲੋਂ ਸਿਰੋਪਾ ਮਿਲਿਆ ਤਾਂ ਮਨਸੂਰ ਸਿਰ ਤੇ ਚੀਰਾ ਬਣਨ ਲੱਗਾ ਤਾਂ ਭਲਣ ਨੇ ਆਪਣੇ ਸਿਰੋਪੇ ਦੀ ਉਡੀਕ ਕਰਨ ਤੋਂ ਪਹਿਲਾਂ ਹੀ ਮਨਸੂਰ ਦਾ ਅੱਧਾ ਚੀਰਾ ਪਾੜ ਕੇ ਆਪਣੇ ਸਿਰ ਤੇ ਬੰਨ ਲਿਆ। ਇਸ ਉੱਤੇ ਅਕਬਰ ਬਾਦਸ਼ਾਹ ਬਹੁਤ
ਹੱਸਿਆ ਅਤੇ ਦੋਹਾਂ ਦੀ ਚੌਧਰ ਦੇ ਪਿੰਡ ਬਰਾਬਰ ਵੰਡ ਦਿੱਤੇ। ਇਸ ਮੌਕੇ ਦਰਬਾਰੀ ਮਿਰਾਸੀ ਨੇ ਆਖਿਆ, "ਭਲਣ ਚੀਰਾ ਪਾੜਿਆਂ, ਅਕਬਰ ਦੇ ਦਰਬਾਰ" ਪੰਜ ਗਰਾਹੀ ਇਲਾਕੇ ਦੀ ਚੌਧਰ ਭਲਣ ਪਾਸ ਸੀ। ਇਸ ਦੀ ਮੌਤ 1643 ਈਸਵੀਂ ਵਿੱਚ ਹੋਈ।
ਦੁਸਾਂਝ
ਇਹ ਸਰੋਹਾ ਰਾਜਪੂਤਾਂ ਵਿਚੋਂ ਹਨ। ਰਾਜਸਥਾਨ ਦਾ ਸਰੋਈ ਨਗਰ ਇਨ੍ਹਾਂ ਨੇ ਹੀ ਆਬਾਦ ਕੀਤਾ ਸੀ। ਇਹ ਪੰਜਾਬ ਵਿੱਚ ਰਾਜਸਥਾਨ ਤੋਂ ਆਏ ਹਨ। ਪਹਿਲਾਂ ਇਹ ਫਿਰੋਜ਼ਪੁਰ ਦੇ ਖੇਤਰ ਵਿੱਚ ਆਬਾਦ ਹੋਏ ਹਨ।
ਸ਼ਾਹ ਸਰੋਆ ਦੇ ਪੰਜ ਪੁੱਤਰ ਸੰਘੇ, ਮਲ੍ਹੀ, ਢਿੱਲੋਂ, ਢੀਂਡਸੇ ਤੇ ਦੁਸਾਂਝ ਸਨ। ਮੋਗੇ ਦੇ ਖੇਤਰ ਵਿੱਚ ਇੱਕ ਦੁਸਾਂਝ ਪਿੰਡ ਦੁਸਾਂਝ ਜੱਟਾਂ ਦਾ ਹੈ। ਮਾਨਸਾ ਦੇ ਇਲਾਕੇ
ਵਿੱਚ ਦੁਸਾਂਝ ਹਿੰਦੂ ਜਾਟ ਹਨ। ਹੁਣ ਵੀ ਦੁਸਾਂਝ ਜੱਟ ਸੰਘੇ, ਮਲ੍ਹੀ ਢੀਂਡਸੇ ਤੇ ਢਿੱਲੋਂ ਜੱਟਾਂ ਨੂੰ ਆਪਣੇ ਭਾਈਚਾਰੇ ਵਿਚੋਂ ਸਮਝਦੇ ਹਨ। ਫਿਰੋਜ਼ਪੁਰ ਦੇ ਖੇਤਰ ਤੋਂ ਬਹੁਤੇ ਦੁਸਾਂਝ ਗੋਤ ਦੇ ਲੋਕ ਦੁਆਬੇ ਵੱਲ ਚਲੇ ਗਏ। ਜਲੰਧਰ ਜ਼ਿਲਣੇ ਦੇ ਬੰਗਾ ਖੇਤਰ ਵਿੱਚ ਦੁਸਾਂਝ ਕਲਾਂ ਪਿੰਡ ਦੁਸਾਂਝ ਗੋਤ ਦਾ ਬਹੁਤ ਹੀ ਉੱਘਾ ਪਿੰਡ ਹੈ। ਨਵਾਂ ਸ਼ਹਿਰ ਖੇਤਰ ਵਿੱਚ ਵੀ ਦੁਸਾਂਝ ਗੋਤ ਦੇ ਜੱਟ ਕਾਫ਼ੀ ਹਨ। ਸਰਦਾਰ ਅਮਰ ਸਿੰਘ ਦੁਸਾਂਝ ਦੁਆਬੇ ਦਾ ਇੱਕ ਉੱਘਾ ਅਕਾਲੀ ਲੀਡਰ ਸੀ। ਪ੍ਰਸਿੱਧ ਹਾਕੀ ਖਿਡਾਰੀ ਬਲਵੀਰ ਸਿੰਘ ਦੁਸਾਂਝ ਜੱਟ ਸੀ।
ਦੁਸਾਂਝ ਗੋਤ ਦੇ ਬਹੁਤੇ ਲੋਕ ਦੁਆਬੇ ਵਿੱਚ ਵੀ ਵਸਦੇ ਹਨ। ਮਾਲਵੇ ਤੇ ਮਾਝੇ ਵਿੱਚ ਦੁਸਾਂਝ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਦੁਆਬੇ ਵਿਚੋਂ ਦੁਸਾਂਝ ਭਾਈਚਾਰੇ ਦੇ ਲੋਕ ਵਿਦੇਸ਼ਾਂ ਵਿੱਚ ਵੀ ਬਹੁਤ ਗਏ ਹਨ। ਮਲ੍ਹੀ, ਸੰਘੇ ਤੇ ਦੁਸਾਂਝ ਆਦਿ ਜੱਟਾਂ ਦੇ ਪੁਰਾਣੇ ਗੋਤ ਹਨ। ਪੰਜਾਬ ਵਿੱਚ ਦੁਸਾਂਝ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਇਹ ਇੱਕ ਉਪਗੋਤ ਹੈ। ਵਿਦੇਸ਼ਾਂ ਵਿੱਚ ਜਾਕੇ ਦੁਸਾਂਝ ਜੱਟਾਂ ਨੇ ਆਪਣੀ ਮਿਹਨਤ, ਸਿਆਣਪ ਤੇ ਯੋਗਤਾ ਰਾਹੀਂ ਬਹੁਤ ਉੱਨਤੀ ਕੀਤੀ ਹੈ। ਉੱਜਲ ਦੁਸਾਂਝ ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਬਣਨ ਵਾਲੇ ਪਹਿਲੇ ਭਾਰਤੀ ਤੇ ਪਹਿਲੇ ਪੰਜਾਬੀ ਹਨ। ਢਿੱਲੋਂ, ਮਲ੍ਹੀਆਂ ਅਤੇ ਸੰਘਿਆਂ ਵਾਂਗ ਦੁਸਾਂਝ ਵੀ ਪ੍ਰਾਚੀਨ ਜੱਟਰਾਜ ਘਰਾਣਿਆਂ ਵਿਚੋਂ ਹਨ। ਇਸ ਖ਼ਾਨਦਾਨ ਦੇ ਕੁਝ ਪੁਰਾਣੇ ਸਿੱਕੇ ਵੀ ਮਿਲਦੇ ਹਨ। ਇਹ ਜਗਤ ਪ੍ਰਸਿੱਧ ਗੋਤ ਹੈ।
ਚਹਿਲ
ਕੁਝ ਇਤਿਹਾਸਕਾਰਾਂ ਅਨੁਸਾਰ ਚਹਿਲ, ਅਜਮੇਰ ਤੇ ਹਿਸਾਰ ਦੇ ਗੜ੍ਹ ਦਰੇੜੇ ਵਾਲੇ ਚੌਹਾਨਾਂ ਦੀ ਇੱਕ ਸ਼ਾਖ ਹੈ। ਇਹ ਪੰਜਾਬ ਵਿੱਚ ਬਾਰਵੀਂ ਸਦੀ ਦੇ ਆਰੰਭ ਵਿੱਚ ਆਏ। ਚਾਹਲ ਰਾਜੇ ਚਾਹੋ ਦੀ ਬੰਸ ਵਿਚੋਂ ਸੀ।
ਮਿਸਟਰ ਫਾਗਨ ਅਨੁਸਾਰ ਇਹ ਬੀਕਾਨੇਰ ਖੇਤਰ ਦੇ ਮੂਲ ਵਸਨੀਕ ਬਾਗੜੀ ਹਨ। ਇੱਕ ਹੋਰ ਰਵਾਇਤ ਅਨੁਸਾਰ ਇਹ ਤੰਵਰ ਬੰਸ ਦੇ ਰਾਜਾ ਰਿੱਖ ਦੀ ਬੰਸ ਵਿਚੋਂ ਹਨ। ਇਹ ਦੱਖਣ ਤੋਂ ਆਕੇ ਕਹਿਲੂਰ ਵਿਖੇ ਵਸ ਗਏ। ਰਿੱਖ ਪੁੱਤਰ ਨੇ ਇੱਕ ਪਰੀ ਵਰਗੀ ਜੱਟੀ ਨਾਲ ਵਿਆਹ ਕਰਾ ਲਿਆ ਅਤੇ ਬਠਿੰਡੇ ਦੇ ਖੇਤਰ ਵਿੱਚ ਮੱਤੀ ਵਿਖੇ ਵਸਕੇ ਚਹਿਲ ਗੋਤ ਦਾ ਮੋਢੀ ਬਣਿਆ। ਕਿਸੇ ਸਮੇਂ ਚਹਿਲਾਂ ਦੀਆਂ ਕੁੜੀਆਂ ਬਹੁਤ ਸੁੰਦਰ ਹੁੰਦੀਆਂ ਸਨ ਅਤੇ ਬੇ-ਔਲਾਦ ਵੀ ਨਹੀਂ ਰਹਿੰਦੀਆਂ ਸਨ। ਚਹਿਲ ਆਪਣੀ ਕੁੜੀ ਦਾ ਰਿਸ਼ਤਾ ਚੰਗੇ ਅਮੀਰ ਘਰਾਂ ਵਿੱਚ ਕਰਦੇ ਸਨ। ਹੁਣ ਇਹ ਪੁਰਾਣੀਆਂ ਅਖੌਤੀਆਂ ਤੇ ਕਲਪਤ ਗੱਲਾਂ ਖਤਮ ਹੋ ਰਹੀਆਂ ਹਨ।
ਅਸਲ ਵਿੱਚ ਚਹਿਲ ਗੋਤ ਦਾ ਮੋਢੀ ਚਾਹਲ ਸ਼੍ਰੀ ਰਾਮ ਚੰਦ੍ਰ ਦੇ ਪੁੱਤਰ ਕਸ਼ੂ ਦੀ
ਬੰਸ ਵਿਚੋਂ ਹੈ। ਇਹ ਸੂਰਜਬੰਸੀ ਹਨ। ਐਚ• ਰੋਜ਼ ਨੇ ਆਪਣੀ ਖੋਜ ਭਰਪੂਰ ਪੁਸਤਕ ਵਿੱਚ ਲਿਖਿਆ ਹੈ ਕਿ ਸੂਰਜਬੰਸੀ ਰਾਜਾ ਅਗਰਸੈਨ ਦੇ ਚਾਰ ਪੁੱਤਰ ਸਨ। ਜਿਨ੍ਹਾਂ ਦੀ ਔਲਾਦ ਛੀਨੇ, ਚੀਮੇ, ਸ਼ਾਹੀ ਤੇ ਚਹਿਲ ਜੱਟ ਹਨ। ਸੋਹੀ ਤੇ ਲੱਖੀ ਆਦਿ ਛੋਟੇ ਗੋਤ ਵੀ ਚਹਿਲ ਭਾਈਚਾਰੇ ਨਾਲ ਰਲਦੇ ਹਨ। ਚੀਮੇ ਵੀ ਚੌਹਾਨ ਬੰਸ ਵਿਚੋਂ ਹਨ। ਸੰਤ ਵਿਸਾਖਾ ਸਿੰਘ ਚਹਿਲਾਂ ਨੂੰ ਚੌਹਾਨਾਂ ਦੀ ਕੌਲੀ ਸ਼ਾਖਾ ਵਿਚੋਂ ਮੰਨਦਾ ਹੈ। ਇਹ ਠੀਕ ਹੀ ਲੱਗਦਾ ਹੈ। ਉਸ ਨੇ ਆਪਣੀ ਕਿਤਾਬ 'ਮਾਲਵਾ ਇਤਿਹਾਸ' ਵਿੱਚ ਲਿਖਿਆ ਹੈ ਕਿ ਚੌਹਾਨ ਬੰਸ ਦੇ ਘੱਗ ਦੀ ਛੇਵੀਂ ਪੀੜ੍ਹੀ ਵਿੱਚ ਚਾਹਲ ਹੋਇਆ ਉਸ ਦੇ ਲਾਉਂ ਤੇ ਚਾਹਲ ਗੋਤ ਪ੍ਰਸਿੱਧ ਹੋਇਆ। ਉਸ ਦੀ ਚੌਥੀ ਪੀੜ੍ਹੀ ਵਿੱਚ ਵੈਰਸੀ ਹੋਇਆ। ਉਸ ਦੇ ਦੋ ਵਿਆਹ ਸਨ। ਇੱਕ ਦਾ ਪੁੱਤਰ ਰਲਾ ਸੀ ਜਿਸ ਨੇ ਰੱਲਾ ਵਸਾਇਆ। ਜਿਸ ਤੋਂ ਚਹਿਲਾਂ ਦੇ ਕਈ ਪਿੰਡ ਬੱਝੇ। ਰੱਲੇ ਨੂੰ ਉਸ ਦੇ ਭਤੀਜੇ ਜੁਗਰਾਤ ਨੇ ਮਾਰਕੇ ਆਪਣੇ ਪਿਤਾ ਦਾ ਵੈਰ ਲਿਆ। ਨਵਾਂ ਪਿੰਡ ਜੋਗਾ ਆਪਣੇ ਨਾਮ ਉਤੇ ਵਸਾਇਆ। ਧੂਰੀ ਦੇ ਇਲਾਕੇ ਵਿੱਚ ਧਨੌਰੀ ਕਲਾਂ ਚਹਿਲਾਂ ਦਾ ਪਿੰਡ ਵੀ ਜੋਗੇ ਵਿਚੋਂ ਹੀ ਬੱਝਿਆ ਹੈ। ਕਿਸੇ ਸਮੇਂ ਪੰਜ ਪਾਂਡੋ ਸਮੇਤ ਦਰੋਪਤੀ ਜੋਗੇ ਦੇ ਖੇਤਰ ਵਿੱਚ ਆਏ ਸਨ। ਚਾਹਲ ਜੋਗੀਆਂ ਦਾ ਚੇਲਾ ਸੀ। ਉਸ ਸਮੇਂ ਪੰਜਾਬ ਵਿੱਚ ਜੋਗੀਆਂ ਸਿੱਧਾਂ ਦਾ ਬੋਲਬਾਲਾ ਸੀ। ਜੋਗੀ ਲੋਕ ਵੀ ਬੁੱਧ ਧਰਮ ਦੀ ਇੱਕ ਸ਼ਾਖਾ ਹਨ। ਇਨ੍ਹਾਂ ਵਿਚੋਂ ਇੱਕ ਸਿੱਧ 'ਜੋਗੀਪੀਰ' ਹੋਇਆ ਹੈ ਜਿਸ ਨੂੰ ਸਭ ਚਹਿਲ ਮਨਦੇ ਹਨ। ਜਿਥੇ ਭੀ ਚਾਹਲਾਂ ਦਾ ਕੋਈ ਪਿੰਡ ਹੈ, ਉਥੇ ਜੋਗੀ ਪੀਰ ਦੀ ਮਾੜ੍ਹੀ ਵੀ ਹੈ।
ਸ਼ੇਖੂਪੁਰ ਜਿਲ੍ਹੇ ਵਿੱਚ ਮੁਸਲਮਾਨ ਚਹਿਲਾਂ ਦਾ ਇੱਕ ਪਿੰਡ ਮਾੜੀ ਹੈ ਜਿਥੇ ਜੋਗੀ ਪੀਰ ਦੀ ਮਾੜੀ ਵੀ ਕਾਇਮ ਹੈ। ਮੋਗੇ ਦੇ ਇਲਾਕੇ ਵਿੱਚ ਕਿਲੀ ਚਹਿਲਾਂ ਵਿੱਚ ਵੀ ਜਠੇਰੇ ਦੀ ਯਾਦ ਵਿੱਚ ਮੇਲਾ ਲਗਦਾ ਹੈ। ਫਰੀਦਕੋਟ ਦੇ ਪਾਸ ਵੀ ਚਹਿਲ ਪਿੰਡ ਹੈ। ਪੰਜਾਬ ਵਿੱਚ ਚਹਿਲ ਨਾਮ ਦੇ ਕਈ ਪਿੰਡ ਚਹਿਲ ਭਾਈਚਾਰੇ ਦੇ ਹੀ
ਹਨ। ਇਨ੍ਹਾਂ ਸਾਰੇ ਚਹਿਲਾਂ ਦਾ ਮੁੱਢ ਮਾਨਸਾ ਦਾ ਖੇਤਰ ਜੋਗਾਰੱਲਾ ਹੀ ਹੈ। ਮਾਨਸਾ ਵਿੱਚ ਚਹਿਲਾਂ ਦੇ ਵਿੱਚ ਦਲਿਉ, ਔਲਖ ਤੇ ਸੇਖੋਂ ਗੈਂਡੇ ਚਹਿਲ ਦੇ ਸਮੇਂ ਲੁਧਿਆਣੇ ਦੇ ਖੇਤਰ ਵਿਚੋਂ ਆਏ। ਮਾਨਸਾ ਵਿੱਚ ਚਹਿਲ ਤੇ ਦੰਦੀਵਾਲ ਚੌਹਾਨ ਬਾਰਵੀਂ ਸਦੀ ਵਿੱਚ ਆਏ ਸਨ। ਮਾਨ ਸਭ ਤੋਂ ਪਹਿਲਾਂ ਆਏ ਸਨ। ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗਬਹਾਦਰ ਜੀ ਜਦ 1665 ਈਸਵੀਂ ਵਿੱਚ ਭੀਖੀ ਦੇ ਇਲਾਕੇ ਵਿੱਚ ਆਏ ਉਸ ਸਮੇਂ ਇਸ ਇਲਾਕੇ ਵਿੱਚ ਗੈਂਡੇ ਤੇ ਦੇਸੂ ਚਹਿਲ ਦੀ ਚੌਧਰ ਸੀ। ਇਹ ਸੁਲਤਾਨੀਆਂ ਪਰਿਵਾਰ ਸੀ। ਚਹਿਲ ਭਾਈਚਾਰੇ ਦੇ ਬਹੁਤੇ ਲੋਕ ਸੁਖੀ ਸਰਵਰ ਦੇ ਚੇਲੇ ਸਨ। ਮਾਲਵੇ ਵਿੱਚ ਗੁਰੂ ਤੇਗਬਹਾਦਰ ਦੀ ਫੇਰੀ ਸਮੇਂ ਹੀ ਗੈਂਡੇ ਸਮੇਤ ਚਹਿਲਾਂ ਨੇ ਸਿੱਖੀ ਧਾਰਨ ਕੀਤੀ। ਕੁਝ ਚਹਿਲ ਕੱਚੇ ਸਿੱਖ ਸਨ, ਉਹ ਸੱਖੀ ਸਰਵਰ ਨੂੰ ਵੀ ਮਨਦੇ ਸਨ।
ਦੇਸੂ ਚਹਿਲ ਦੀ ਬੰਸ ਵਿਚੋਂ ਗੈਂਡਾ ਚਹਿਲ ਬਹੁਤ ਸੂਰਬੀਰ ਤੇ ਪ੍ਰਸਿੱਧ ਸੀ। ਇਸ ਦੀਆਂ ਰਾਜੇ ਹੋਡੀ ਤੇ ਹੋਰ ਮੁਸਲਮਾਨ ਧਾੜਵੀਆਂ ਨਾਲ ਕਈ ਟੱਕਰਾਂ ਹੋਈਆਂ ਸਨ। ਦਲਿਉ ਜੱਟਾਂ ਨੇ ਆਪਣੇ ਮਿੱਤਰ ਗੈਂਡੇ ਦੇ ਦੁਸ਼ਮਣਾਂ ਨਾਲ ਟੱਕਰਾਂ ਲਈਆਂ। 1736 ਈਸਵੀਂ ਵਿੱਚ ਮਹਾਰਾਜਾ ਆਲਾ ਸਿੰਘ ਨੇ ਗੈਂਡੇ ਚਹਿਲ ਤੋਂ ਭੀਖੀ ਦਾ ਇਲਾਕਾ ਜਿੱਤ ਕੇ ਆਪਣੀ ਰਿਆਸਤ ਪਟਿਆਲਾ ਵਿੱਚ ਰਲਾ ਲਿਆ। ਕਿਸੇ ਕਾਰਨ ਗੈਂਡੇ ਨੂੰ ਉਸ ਦੇ ਆਪਣੇ ਸ਼ਰੀਕਾਂ ਨੇ ਹੀ ਮਾਰ ਦਿੱਤਾ ਸੀ। ਚਹਿਲਾਂ ਦੀ ਚੌਧਰ ਇਲਾਕੇ ਵਿੱਚ ਖਤਮ ਹੋ ਗਈ। ਕੁਝ ਚਹਿਲ ਸੰਗਰੂਰ, ਮੋਗਾ, ਲੁਧਿਆਣਾ, ਦੁਆਬਾ ਤੇ ਮਾਝੇ ਦੇ ਖੇਤਰਾਂ ਵਿੱਚ ਦੂਰ-ਦੂਰ ਤੱਕ ਚਲੇ ਗਏ। ਮਾਝੇ ਤੋਂ ਅੱਗੇ ਪੱਛਮੀ ਪੰਜਾਬ ਵਿੱਚ ਵੀ ਕਾਫ਼ੀ ਚਲੇ ਗਏ। ਭੁੱਲਰ, ਚਾਹਲ ਅਤੇ ਕਾਹਲੋਂ ਜੱਟ ਮਾਲਵਾ, ਧਾਰ ਅਤੇ ਦੱਖਣ ਨੂੰ ਆਪਣਾ ਮੁੱਢਲਾ, ਘਰ ਕਹਿੰਦੇ ਹਨ। ਅਮ੍ਰਿਤਸਰ ਦੇ ਚਹਿਲਾਂ ਅਨੁਸਾਰ ਚਹਿਲ ਸੂਰਜ ਬੰਸੀ ਰਾਜਾ ਖਾਂਗ ਦੀ ਬੰਸ ਵਿਚੋਂ ਹਨ। ਪਹਿਲਾਂ ਪਹਿਲ ਉਹ ਦਿੱਲੀ ਪਾਸ ਕੋਟ ਗਡਾਨਾ
ਵਸੇ ਅਤੇ ਫਿਰ ਪੱਖੀ ਚਹਿਲਾਂ ਅੰਬਾਲੇ ਵੱਲ ਆਏ। ਫਿਰ ਹੌਲੀ ਹੌਲੀ ਮਾਲਵੇ ਦੇ ਇਲਾਕੇ ਜੋਗਾ ਰਲਾ ਵਿੱਚ ਪਹੁੰਚ ਗਏ ਸਨ। ਮਾਝੇ ਵਿੱਚ ਵੀ ਚਹਿਲ ਗੋਤੀ ਕਾਫ਼ੀ ਵਸਦੇ ਹਨ। ਪਿੰਡ ਚਹਿਲ ਤਹਿਸੀਲ ਤਰਨਤਾਰਨ ਵਿੱਚ ਧੰਨ ਬਾਬਾ ਜੋਗੀ ਪੀਰ ਦਾ ਅਕਤੂਬਰ ਵਿੱਚ ਮਹਾਨ ਸਾਲਾਨਾ ਜੋੜ ਮੇਲਾ ਲੱਗਦਾ ਹੈ। ਮਾਝੇ ਵਿੱਚ ਜ਼ਫਰਵਾਲ ਵੀ ਚਹਿਲਾਂ ਦਾ ਉਘਾ ਪਿੰਡ ਹੈ।
ਬਾਬਾ ਜੋਗੀ ਪੀਰ ਦਾ ਜਨਮ ਦਿਹਾੜਾ ਨੂਰਪੁਰ ਬੇਦੀ ਦੇ ਨਜ਼ਦੀਕ ਪਿੰਡ ਬ੍ਰਾਹਮਣ ਮਾਜਰਾ ਵਿੱਚ 12 ਸਤੰਬਰ ਦੇ ਲਗਭਗ ਮਨਾਇਆ ਜਾਂਦਾ ਹੈ। ਸਭ ਚਹਿਲ ਜੋਗੀ ਪੀਰ ਨੂੰ ਜ਼ਰੂਰ ਮੰਨਦੇ ਹਨ। ਸੰਗਰੂਰ ਖੇਤਰ ਤੇ ਚਹਿਲ ਖੇਰਾ ਭੂਮੀਆਂ ਦੀ ਪੂਜਾ ਕਰਦੇ ਹਨ। ਉਹ ਆਪਣੇ ਆਪ ਨੂੰ ਬਾਲੇ ਚੌਹਾਨ ਦੀ ਬੰਸ ਵਿਚੋਂ ਸਮਝਦੇ ਹਨ। ਬਾਲਾ ਚੌਹਾਨ ਕਿਸੇ ਜੱਟੀ ਨਾਲ ਵਿਆਹ ਕਰਾਕੇ ਜੱਟ ਭਾਈਚਾਰੇ ਵਿੱਚ ਰਲ ਗਿਆ ਸੀ। ਜੀਂਦ ਤੇ ਸੰਗਰੂਰ ਦੇ ਚਹਿਲ ਗੁਗੇ ਚੌਹਾਨ ਦੀ ਪੂਜਾ ਵੀ ਕਰਦੇ ਹਨ। ਇਸ ਇਲਾਕੇ ਦੇ ਬਹੁਤੇ ਚਹਿਲ ਜੋਗੀ ਪੀਰ ਨੂੰ ਜ਼ਰੂਰ ਮੰਨਦੇ ਹਨ। ਸੰਗਰੂਰ ਦੇ ਇਲਾਕੇ ਵਿੱਚ ਖੇੜੀ ਚਹਿਲਾਂ, ਖਿਆਲੀ, ਘਨੌਰੀ ਕਲਾਂ, ਲਾਡ ਬਨਜਾਰਾ, ਕਰਮਗੜ੍ਹ ਆਦਿ ਕਈ ਪਿੰਡਾਂ ਵਿੱਚ ਚਹਿਲ ਕਬੀਲੇ ਦੇ ਲੋਕ ਵਸਦੇ ਹਨ। ਫਤਿਹਗੜ੍ਹ ਦੇ ਆਮਲੋਹ ਖੇਤਰ ਵਿੱਚ ਚਹਿਲਾਂ ਪਿੰਡ ਵੀ ਚਹਿਲ ਭਾਈਚਾਰੇ ਦਾ ਹੈ। ਬੰਸ ਵਿਚੋਂ ਮਨਦੇ ਹਨ। ਉਹ ਬਲੰਦ ਜੋਗੀ ਪੀਰ ਨੂੰ ਜਠੇਰੇ ਦੇ ਤੌਰ ਤੇ ਪੂਜਦੇ ਹਨ। ਸਾਰੇ ਚਹਿਲ ਹੀ ਜੋਗੀ ਪੀਰ ਨੂੰ ਆਪਣਾ ਜਠੇਰਾ ਮੰਨਦੇ ਹਨ। ਉਹ ਮਾਨਸਾ ਦੇ ਇਲਾਕੇ ਵਿੱਚ ਮੁਸਲਮਾਨਾਂ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ। ਅੱਸੂ ਮਹੀਨੇ ਵਿੱਚ ਚੌਥੇ ਨੌਰਾਤੇ ਨੂੰ ਜੋਗੇ ਰਲੇ ਦੇ ਇਲਾਕੇ ਵਿੱਚ ਜੋਗੀ ਪੀਰ ਦਾ ਭਾਰੀ ਮੇਲਾ ਲਗਦਾ ਹੈ।
ਚਹਿਲ ਬੰਸ ਦੇ ਲੋਕ ਵੱਧ ਤੋਂ ਵੱਧ ਇਸ ਮੇਲੇ ਵਿੱਚ ਸ਼ਾਮਿਲ ਹੁੰਦੇ ਹਨ। ਹੁਣ ਚਹਿਲ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਇੱਕ ਚਹਿਲ ਪਿੰਡ ਲੁਧਿਆਣੇ ਜਿਲ੍ਹਾ ਵਿੱਚ ਵੀ ਹੈ। ਇਸ ਇਲਾਕੇ ਦੇ ਰਜ਼ੂਲ ਪਿੰਡ ਵਿੱਚ ਵੀ ਕੁਝ ਚਹਿਲ ਹਨ। ਚਹਿਲ ਕਲਾਂ ਤੇ ਚਹਿਲ ਖੁਰਦ ਪਿੰਡ ਜਿਲ੍ਹਾ ਨਵਾਂ ਸ਼ਹਿਰ ਵਿੱਚ ਚਹਿਲ ਭਾਈਚਾਰੇ ਦੇ ਹੀ ਹਨ। ਕਪੂਰਥਲਾ ਵਿੱਚ ਕਸੋ ਚਹਿਲ, ਮਾਧੋਪੁਰ, ਜੰਬੋਵਾਲ, ਭਨੋਲੰਗ ਆਦਿ ਕਈ ਪਿਡਾਂ ਵਿੱਚ ਚਹਿਲ ਗੋਤ ਦੇ ਕਾਫ਼ੀ ਲੋਗ ਵਸਦੇ ਹਨ। ਹਰਿਆਣੇ ਤੇ ਰਾਜਸਥਾਨ ਵਿੱਚ ਵੀ ਕੁਝ ਚਹਿਲ ਹਿੰਦੂ ਜਾਟ ਹਨ। ਪੱਛਮੀ ਪੰਜਾਬ ਵਿੱਚ ਗੁਜਰਾਂਵਾਲਾ, ਸਿਆਲਕੋਟ, ਸ਼ੇਖੂਪੁਰਾ ਤੇ ਮਿਟਗੁੰਮਰੀ ਤੱਕ ਵੀ ਚਹਿਲ ਕਬੀਲੇ ਦੇ ਲੋਕ ਚਲੇ ਗਏ ਸਨ। ਮਿਟਗੁੰਮਰੀ ਗੋਤ ਦੇ ਲੋਕ ਕਾਫ਼ੀ ਹਨ। ਕਈ ਗਰੀਬ ਜੱਟ ਦਲਿਤ ਇਸਤਰੀਆਂ ਨਾਲ ਵਿਆਹ ਕਰਾਕੇ ਦਲਿਤ ਭਾਈਚਾਰੇ ਵਿੱਚ ਰਲਮਿਲ ਗਏ ਸਨ। ਇਸ ਕਾਰਨ ਜੱਟਾਂ ਤੇ ਦਲਿਤਾਂ ਦੇ ਬਹੁਤ ਗੋਤ ਸਾਂਝੇ ਹਨ।
ਚਹਿਲ ਗੋਤ ਜੱਟਾਂ ਦੇ ਵੱਡੇ ਗੋਤਾਂ ਵਿਚੋਂ ਹੈ। 1881 ਈਸਵੀਂ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਚਹਿਲ ਗੋਤ ਦੇ ਲੋਕਾਂ ਦੀ ਗਿਣਤੀ 63,156 ਸੀ। ਮਾਲਵੇ ਵਿਚੋਂ ਚਹਿਲ ਰਾਜਸਥਾਨ ਦੇ ਖੇਤਰ ਵਿੱਚ ਵੀ ਕਾਫ਼ੀ ਜਾਕੇ ਆਬਾਦ ਹੋਏ ਹਨ। ਦੁਆਬੇ ਦੇ ਬਹੁਤੇ ਚਹਿਲ ਬਦੇਸ਼ਾਂ ਵਿੱਚ ਗਏ ਹਨ। ਚਹਿਲ ਕਬੀਲੇ ਦੇ ਲੋਕ ਸਿਆਣੇ ਤੇ ਮਨਮਤੇ ਹੁੰਦੇ ਹਨ। ਕਿਸੇ ਦੇ ਮਗਰ ਘੱਟ ਲੱਗਦੇ ਹਨ। ਪੰਜਾਬ ਵਿੱਚ ਸਾਰੇ ਚਹਿਲ ਜੱਟ ਸਿੱਖ ਹਨ। ਦਲਿਤ ਜਾਤੀਆਂ ਵਿੱਚ ਰਲੇ ਹੋਏ ਚਹਿਲ ਵੀ ਸਿੱਖ ਹਨ। ਮਾਝੇ ਦੇ ਬਿਆਸ ਖੇਤਰ ਦੇ ਪਿੰਡ ਸ਼ੇਰੋ ਖਾਨਪੁਰ ਦੀ ਪਵਿੱਤਰ ਝੰਗੀ ਜਿਹੜੀ ਬਾਬਾ ਜੋਗੀ ਦੇ ਨਾਂਅ ਨਾਲ ਪ੍ਰਸਿੱਧ ਹੈ ਵਿੱਚ ਵੀ ਸਾਲਾਨਾ ਜੋੜ ਮੇਲਾ ਅੱਧ ਸਤੰਬਰ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਸ੍ਰੀ ਗੁਰੂ ਗੰਰਥ ਸਾਹਿਬ ਦੇ ਅਖੰਠ ਪਾਠ ਦੇ ਭੋਗ ਪੈਣ ਮਗਰੋਂ ਨੇੜਲੇ ਪਿੰਡਾਂ
ਦੇ ਚਹਿਲ ਬਾਬਾ ਜੀ ਦੇ ਡੇਰੇ ਤੇ ਮੱਥਾ ਟੇਕਦੇ ਹਨ। ਖੀਰ, ਦੁੱਧ, ਮਿੱਠੀਆਂ ਰੋਟੀਆਂ, ਗੁੜ੍ਹ ਆਦਿ ਚੜ੍ਹਾਕੇ ਮੰਨਤਾਂ ਮੰਗੀਆਂ ਜਾਂਦੀਆਂ ਹਨ। ਮੇਲੇ ਵਿੱਚ ਗਾਇਕ ਜੋੜੀਆਂ ਤੇ ਪ੍ਰਸਿੱਧ ਖਿਡਾਰੀਆਂ ਨੂੰ ਵੀ ਭਾਗ ਲੈਣ ਲਈ ਖਾਨਪੁਰ ਦੀ ਪਚਾਇਤ ਵੱਲੋਂ ਸੱਦਾ ਦਿੱਤਾ ਜਾਂਦਾ ਹੈ। ਹੁਣ ਮੇਲੇ ਵੀ ਨਵੇਂ ਢੰਗ ਨਾਲ ਲੱਗ ਰਹੇ ਹਨ। ਚਹਿਲ ਇਰਾਨ ਵਿਚੋਂ ਭਾਰਤ ਵਿੱਚ ਪੰਜਵੀਂ ਸਦੀ ਵਿੱਚ ਆਏ ਸਨ। ਪੰਜਾਬ ਵਿੱਚ ਆਉਣ ਤੋਂ ਪਹਿਲਾਂ ਦਿੱਲੀ ਤੇ ਰਾਜਸਧਾਨ ਵਿੱਚ ਵਸਦੇ ਸਨ। ਚਹਿਲ ਮਨਮਤੇ ਤੇ ਸੰਜਮੀ ਜੱਟ ਹਨ। ਇਨ੍ਹਾਂ ਦਾ ਮੁੱਢਲਾ ਘਰ ਵੀ ਕੈਸਪੀਅਨ ਸਾਗਰ ਦਾ ਪੂਰਬੀ ਖੇਤਰ ਸੀ। ਹਰਿਆਣੇ ਤੇ ਰਾਜਸਥਾਨ ਵਿੱਚ ਚਹਿਲ ਹਿੰਦੂ ਜਾਟ ਹਨ।
ਅਟਵਾਲ
ਅਟਵਾਲ - ਇਹ ਮਹਾਂਭਾਰਤ ਦੇ ਸਮੇਂ ਤੋਂ ਹੀ ਪੰਜਾਬ ਵਿਚ ਵਸੇ ਪੁਰਾਣੇ ਜੱਟ
ਕਬੀਲਿਆਂ ਵਿਚੋਂ ਹਨ। ਇਬਟਸਨ ਅਟਵਾਲ ਜੱਟਾਂ ਨੂੰ ਸੂਰਜਬੰਸ ਵਿਚੋਂ ਮੰਨਦਾ ਹੈ। ਇਸ ਗੋਤ ਦਾ ਮੋਢੀ ਮਹਾਰਾਜ ਸੀ। ਇਹ ਉੱਠਾਂ ਦਾ ਵਪਾਰ ਕਰਦੇ ਸਨ। ਇਸ ਕਾਰਨ ਇਨ੍ਹਾਂ ਨੂੰ ਪਹਿਲਾਂ ਉਂਠ ਵਾਲਾ ਕਿਹਾ ਜਾਂਦਾ ਸੀ। ਫਿਰ ਅਟਵਾਲ ਨਾਮ ਪਰਚਲਤ ਹੋ ਗਿਆ। ਇਹ ਬਹੁਤੇ ਅੰਬਾਲਾ, ਲੁਧਿਆਣਾ, ਜਲੰਧਰ ਤੇ ਪਟਿਆਲਾ ਆਦਿ ਖੇਤਰਾਂ ਵਿਚ ਵਸਦੇ ਸਨ। ਕੁਝ ਪੱਛਮੀ ਪੰਜਾਬ ਵਲ ਸਿਆਲਕੋਟ, ਮੁਲਤਾਨ, ਝੰਗ, ਮਿੰਟਗੁਮਰੀ, ਮੁਜਫਰਗੜ੍ਹ ਤੇ ਬਹਾਵਲਪੁਰ ਆਦਿ ਖੇਤਰਾਂ ਵਿਚ ਚਲੇ ਗਏ ਸਨ।
ਪੱਛਮੀ ਪੰਜਾਬ ਵਿਚ ਜਾਕੇ ਬਹੁਤੇ ਅੱਟਵਾਲ ਜੱਟ ਮੁਸਲਮਾਨ ਬਣ ਗਏ ਸਨ। ਮਾਝੇ ਦੇ ਅੰਮ੍ਰਿਤਸਰ ਤੇ ਗੁਰਦਾਸਪੁਰ ਖੇਤਰ ਵਿਚ ਵੀ ਅੱਟਵਾਲ ਕਾਫੀ ਗਿਣਤੀ ਵਿਚ ਵਸਦੇ ਹਨ।
ਐੱਚ ਏ ਰੋਜ਼ ਅੱਟਵਾਲਾਂ ਨੂੰ ਪੰਵਾਰ ਬੰਸੀ ਮੰਨਦਾ ਹੈ ਤੇ ਇਨ੍ਹਾਂ ਨੂੰ ਮੁਲਤਾਨ ਵਲੋਂ ਪੂਰਬੀ ਪੰਜਾਬ ਵਿਚ ਆਏ ਮੰਨਦਾ ਹੈ। ਸਾਰੇ ਇਤਿਹਾਸਕਾਰ ਇਸ ਗੱਲ ਤੇ ਜ਼ਰੂਰ ਸਹਿਮਤ ਹਨ ਕਿ ਅਟਵਾਲ ਸ਼ੁਰੂ ਵਿਚ ਉੱਠਾਂ ਨੂੰ ਜ਼ਰੂਰ ਰੱਖਦੇ ਹੁੰਦੇ ਸਨ।
ਅਟਵਾਲ ਦਲਿਤ ਜਾਤੀਆਂ ਵਿਚ ਵੀ ਹਨ। ਜਿਹੜੇ ਜੱਟ ਕਿਸੇ ਦਲਿਤ ਜਾਤੀ ਦੀ ਇਸਤਰੀ ਨਾਲ ਵਿਆਹ ਕਰ ਲੈਂਦੇ ਸਨ, ਉਹ ਉਸੇ ਦਲਿਤ ਜਾਤੀ ਵਿਚ ਰਲ ਮਿਲ ਜਾਂਦੇ ਸਨ। ਉਸ ਦੀ ਜਾਤੀ ਤਾਂ ਬਦਲ ਜਾਂਦੀ ਸੀ ਪਰ ਗੋਤ ਨਹੀਂ ਬਦਲਦਾ ਸੀ। ਪੰਜਾਬ ਵਿਚ ਅੱਟਵਾਲ ਜੱਟ ਵੀ ਹਨ ਤੇ ਮਜ਼ਬੀ ਸਿੱਖ ਵੀ ਹਨ।
ਸਾਰੇ ਹੀ ਸਿੱਖ ਧਰਮ ਨੂੰ ਮੰਨਦੇ ਹਨ।
1881 ਈਸਵੀ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿਚ ਅਟਵਾਲਾਂ ਦੀ ਗਿਣਤੀ 23,405 ਸੀ।
ਜੱਟਾਂ, ਖੱਤਰੀਆਂ, ਰਾਜਪੂਤਾਂ ਤੇ ਦਲਿਤਾਂ ਦਾ ਪਿਛੋਕੜ ਸਾਂਝਾ ਹੈ। ਇਹ ਬਹੁਤੇ ਮੱਧ ਏਸ਼ੀਆ ਤੋਂ ਵੱਖ ਵੱਖ ਸਮੇਂ ਭਾਰਤ ਵਿਚ ਆਏ ਹੋਏ ਆਰੀਆ ਕਬੀਲਿਆਂ ਦੀ ਬੰਸ ਹੀ ਹਨ। ਪੰਜਾਬ ਦੇ ਆਦਿ ਵਾਸੀ ਆਰੀਆ ਤੋਂ ਹਾਰਕੇ ਭਾਰਤ ਦੇ ਵਖ ਵਖ ਪਰਾਂਤਾਂ ਵਿਚ ਚਲੇ ਗਏ ਸਨ। ਪੰਜਾਬ ਵਿਚ ਆਦਿ ਵਾਸੀ ਕਬੀਲੇ ਬਹੁਤ ਹੀ ਘੱਟ ਹਨ। ਅਟਵਾਲ ਜੱਟਾਂ ਤੇ ਦਲਿਤਾਂ ਦਾ ਬਹੁਤ ਹੀ ਪ੍ਰਸਿਧ ਤੇ ਪ੍ਰਾਚੀਨ ਗੋਤ ਹੈ। ਇਨ੍ਹਾਂ ਨੇ ਬਾਹਰਲੇ ਦੇਸ਼ਾਂ ਵਿਚ ਜਾਕੇ ਵੀ ਬਹੁਤ ਉਨਤੀ ਕੀਤੀ ਹੈ। ਇਹ ਜਗਤ ਪ੍ਰਸਿਧ ਭਾਈਚਾਰ ਹੈ। ਇਹ ਮਿਹਨਤੀ ਤੇ ਸੰਜਮੀ ਹਨ।
ਔਲ਼ਖ
ਔਲ਼ਖ, ਔਲਕ ਤੇ ਔਰੇ ਇਕੋ ਹੀ ਗੋਤ ਹੈ। ਔਲ਼ਖ ਸੂਰਜ ਬੰਸ ਵਿਚੋਂ ਹਨ। ਇਸ ਬੰਸ ਦਾ ਮੋਢੀ ਔਲਕ ਸੀ। ਇਹ ਜੱਗਦੇਉ ਪਵਾਰ ਨੂੰ ਵੀ ਆਪਣਾ ਵਡੇਰਾ ਮੰਨਦੇ ਹਨ। ਇਹ ਬਹੁਤੇ ਮਾਲਵੇ ਤੇ ਮਾਝੇ ਵਿਚ ਹੀ ਆਬਾਦ ਹਨ। ਪੱਛਮੀ ਪੰਜਾਬ ਵਿਚ ਬਹੁਤੇ ਔਲ਼ਖ ਮੁਸਲਮਾਨ ਬਣ ਗਏ ਸਨ। ਪੰਜਾਬ ਵਿਚ ਔਲ਼ਖ ਨਾਮ ਦੇ ਕਈ ਪਿੰਡ ਹਨ। ਮੁਕਤਸਰ ਤੇ ਫਰੀਦਕੋਟ ਦੇ ਖੇਤਰਾਂ ਵਿਚ ਵੀ ਔਲ਼ਖ ਨਾਮ ਦੇ ਦੋ ਪਿੰਡ ਹਨ। ਮਾਨਸਾ ਵਿਚ ਵੀ ਗੁਰਨੇ ਕਲਾਂ ਔਲਖਾਂ ਦਾ ਪ੍ਰਸਿਧ ਪਿੰਡ ਹੈ। ਲੁਧਿਆਣੇ ਦੇ ਇਲਾਕੇ ਜਰਗ ਤੋਂ ਔਲ਼ਖ ਮਾਝੇ ਵਲ ਚਲੇ ਗਏ। ਮਾਝੇ ਵਿਚ ਔਲਖਾਂ ਦੇ 12 ਪਿੰਡ ਹਨ। ਇਸਨੂੰ ਬਾਰਹਾ ਖੇਤਰ ਕਹਿੰਦੇ ਹਨ।
ਤਰਨਤਾਰਨ ਤੋਂ 18 ਕਿਲੋਮੀਟਰ ਦੂਰ ਕਸਬਾ ਸ਼ਾਹਬਾਜ਼ਪੁਰ ਤੇ ਇਸਦੇ ਤਿੰਨ ਕਿਲੋਮੀਟਰ ਦੇ ਘੇਰੇ ਵਿਚ ਸਥਿਤ 'ਬਾਰਹਾ' ਕਰਕੇ ਜਾਣ ਜਾਂਦੇ 12 ਪਿੰਡਾਂ ਵਿਚ ਬਹੁਤੇ ਔਲ਼ਖ ਉਪਜਾਤੀ ਦੇ ਜੱਟ ਰਹਿੰਦੇ ਹਨ। ਅੰਬਾਲਾ, ਰੋਪੜ, ਪਟਿਆਲਾ ਤੇ ਸੰਗਰੂਰ ਦੇ ਇਲਾਕੇ ਵਿਚ ਵੀ ਔਲ਼ਖ ਕਾਫੀ ਹਨ। ਪੱਛਮੀ ਉੱਤਰ ਪ੍ਰਦੇਸ਼ ਵਿਚ ਵੀ ਔਲਖਾਂ ਦੇ ਕਾਫੀ ਪਿੰਡ ਹਨ। ਮਾਝੇ ਤੋਂ ਔਲਖ ਗੋਤ ਦੇ ਕੁਝ ਲੋਕ ਰਾਵੀ ਤੋਂ ਪੱਛਮ ਵਲ ਵੀ ਚਲੇ ਗਏ। ਮਿੰਟਗੁੰਮਰੀ ਦੇ ਇਲਾਕੇ ਵਿਚ ਬਹੁਤੇ ਔਖ ਮੁਸਲਮਾਨ ਹਨ। ਇਸ ਇਲਾਕੇ ਵਿਚ ਹਮਾਯੂੰ ਦੇ ਸਮੇਂ ਪੀਰ ਮੁਹੰਮਦ ਰਾਜਨ ਦੇ ਪ੍ਰਭਾਵ ਕਾਰਨ ਔਲ਼ਖ ਜੱਟਾਂ ਨੇ ਇਸਲਾਮ ਧਾਰਨ ਕਰ ਲਿਆ ਸੀ। ਬੇਸ਼ਕ ਔਲਖ ਜੱਟਾਂ ਦੀ ਗਿਣਤੀ ਬਹੁਤੀ ਨਹੀ, ਹੁਣ ਤਾਂ ਇਹ ਸਾਰੇ ਪੰਜਾਬ ਵਿਚ ਫੈਲ਼ਾ ਹੋਏ ਹਨ। ਇਹ ਸੇਖੋਂ ਤੇ ਦਿਉਲ ਜੱਟਾਂ ਨੂੰ ਆਪਣੇ ਭਾਈਚਾਰੇ ਵਿਚੋਂ ਸਮਝਦੇ ਹਨ। ਇਨ੍ਹਾਂ ਨਾਲ ਵਿਆਹ ਸਾਦੀ ਨਹੀਂ ਕਰਦੇ ਸਨ। ਔਲ਼ਖ ਦਲਿਤ ਜਾਤੀਆਂ
ਵਿਚ ਵੀ ਹਨ। ਔਲਖਾਂ ਦਾ ਸਾਂਦਲ ਬਾਰ ਵਿਚ ਕੇਵਲ ਇਕ ਪਿੰਡ ਔਲਖ ਨਾਮ ਦਾ ਹੀ ਸੀ। ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਜਿੰਦਾਂ ਸਿਆਲਕੋਟ ਦੇ ਪਿੰਡ ਚਾਹਵੜ ਦੇ ਔਲਖਾਂ ਦੀ ਧੀ ਸੀ। ਇਕ ਹੋਰ ਰਵਾਇਤ ਅਨੁਸਾਰ ਔਲਖ ਜੱਟ ਰਾਜਾ ਲੂਈਲਾਕ ਦੀ ਬੰਸ ਵਿਚੋਂ ਹਨ। ਉਜੈਨੀ ਦਾ ਇਕ ਸਾਂਮਤ ਰਾਜਾ ਯਸ਼ੋਧਰਮਾਨ ਔਲਖ ਬੰਸ ਵਿਚੋਂ ਸੀ। ਕਈ ਇਤਿਹਾਸਕਾਰ ਔਲਖਾਂ ਨੂੰ ਮਹਾਂਭਾਰਤ ਦੇ ਸਮੇਂ ਦਾ ਇਕ ਪੁਰਾਣਾ ਕਬੀਲਾ ਮੰਨਦੇ ਹਨ। ਔਲਖ ਹਿੰਦੂ ਜਾਟ ਵੀ ਹਨ। ਇਬਟਸਨ ਨੇ 1881 ਈਸਵੀ ਦੀ ਜਨਸੰਖਿਆ ਅਨੁਸਾਰ ਆਪਣੀ ਕਿਤਾਬ ਵਿਚ ਔਲਖ ਜੱਟਾਂ ਦੀ ਕੁਲ ਗਿਣਤੀ 23,689 ਲਿਖੀ ਹੈ। ਸਾਬਕਾ ਚੀਫ ਏਅਰ ਮਾਰਸ਼ਲ ਸਰਦਾਰ ਅਰਜਨ ਸਿੰਘ ਅੰਮ੍ਰਿਤਸਰ ਦਾ ਔਲਖ ਜੱਟ ਹੈ। ਇਹ ਬਹੁਤ ਯੋਗ ਤੇ ਦਲੇਰ ਅਫਸਰ ਸੀ। ਸਰਦਾਰ ਅਰਜਨ ਸਿੰਘ ਦਾ ਪਿੰਡ ਨਾਰਲੀ ਹੈ। ਅੰਮ੍ਰਿਤਸਰ ਜ਼ਿਲੇ ਦੇ ਪਿੰਡਾਂ ਨਾਰਲੀ, ਠੱਠਾ, ਸਰਹਾਲੀ ਵੱਡੀ, ਕੋਹਾਲਾ, ਕੋਹਾਲੀ, ਵੈਰਵੋਵਾਲ, ਲੋਪੋਕੇ, ਸ਼ਹਬਾਜ਼ਪੁਰ ਆਦਿ ਵਿਚ ਔਲਖ ਜੱਟ ਕਾਫੀ ਵਸਦੇ ਹਨ।
ਔਲਖ ਗੋਤ ਦਾ ਔਲਖ ਪਿੰਡ ਧਾਰੀਵਾਲ ਖੇਤਰ ਜ਼ਿਲਾ ਗੁਰਦਾਸਪੁਰ ਵਿਚ ਵੀ ਹੈ। ਫਿਰੋਜ਼ਪੁਰ ਦੇ ਜ਼ੀਰੇ ਖੇਤਰ ਵਿਚ ਕੋਹਾਲਾ ਪਿੰਡ ਵੀ ਸਾਰਾ ਔਲਖ ਗੋਤ ਦੇ ਜੱਟਾਂ ਦਾ ਹੈ। ਲੁਧਿਆਣੇ ਜ਼ਿਲੇ ਵਿਚ ਔਲਕਾਂ ਦੇ ਕਈ ਪਿੰਡ ਹਨ। ਜਰਗ ਦੇ ਪਾਸ ਦੁਧਾਲ ਵੀ ਔਲਖਾਂ ਦਾ ਪ੍ਰਸਿਧ ਪਿੰਡ ਹੈ। ਮਲੇਰਕੋਟਲਾ ਖੇਤਰ ਵਿਚ ਕੁੱਪ ਪਿੰਡ ਵੀ ਔਲਖ ਭਾਈਚਾਰੇ ਦਾ ਹੈ। ਰੋਪੜ ਖੇਤਰ ਵਿਚ ਵੀ ਕੁਝ ਔਲਖ ਵਸਦੇ ਹਨ। ਮਾਝੇ ਤੇ ਮਾਲਵੇ ਵਿਚ ਔਲਖ ਗੋਤ ਕਾਫੀ ਪ੍ਰਸਿਧ ਹੈ।
ਪੂਰਬੀ ਪੰਜਾਬ ਵਿਚ ਔਲ਼ਖ ਜੱਟ ਸਿੱਖ ਹਨ। ਪੱਛਮੀ ਪੰਜਾਬ ਵਿਚ ਬਹੁਤੇ
ਔਲ਼ਖ ਮੁਸਲਮਾਨ ਸਨ। ਐੱਚ ਏ ਰੋਜ਼ ਆਪਣੀ ਕਿਤਾਬ ਗਲੌਸਰੀ ਆਫ ਟ੍ਰਾਈਬਜ਼ ਐਂਡ ਕਾਸਟਸ ਪੰਨਾ-221 ਉਤੇ ਔਲ਼ਖਾਂ, ਦਿਉਲਾਂ, ਦਲੇਵਾਂ, ਬਲਿੰਗਾਂ ਤੇ ਪਾਮਰਾਂ ਨੂੰ ਜਗਦੇਉ ਦੀ ਬੰਸ ਵਿਚੋਂ ਲਿਖਦਾ ਹੈ। ਔਲਖ ਬੰਸ ਵਿਚੋਂ ਧਨਿਚ ਵੀ ਬਹੁਤ ਪ੍ਰਸਿਧ ਸੂਰਬੀਰ ਸੀ।
ਹਿਮਾਚਲ ਪ੍ਰਦੇਸ਼ ਦੀ ਤਹਿਸੀਲ ਊਨਾ ਦੇ ਪ੍ਰਸਿਧ ਪਿੰਡ ਸੰਤੋਖਗੜ੍ਹ ਵਿਚ ਵੀ ਔਲ਼ਖ ਗੋਤ ਦੇ ਜੱਟ ਆਬਾਦ ਹਨ। ਉਤਰ ਪ੍ਰਦੇਸ਼ ਵਿਚ ਹਿੰਦੂ ਜੱਟਾਂ ਨੂੰਔਲ਼ਖ ਜਾਂ ਔਰੇ ਕਿਹਾ ਜਾਂਦਾ ਹੈ। ਕੈਪਟਨ ਦਲੀਪ ਸਿੰਘ ਅਹਿਲਾਵਤ ਆਪਣੀ ਪੁਸਤਕ ਦੇ ਪੰਨਾ 248 ਉਤੇ ਲਿਖਦਾ ਹੈ ਕਿ ਮਹਾਂਭਾਰਤ ਦੇ ਸਮੇਂ ਔਲਖ ਨਰੇਸ਼ ਦਾ ਮਹਾਰਾਜਾ ਯੁਧਿਸ਼ਟਰ ਦੀ ਸਭਾ ਵਿਚ ਆਣਾ ਪ੍ਰਮਾਣਿਤ ਹੁੰਦਾ ਹੈ। ਅਸਲ ਵਿਚ ਔਲ਼ਖ ਬਹੁਤ ਹੀ ਪਰਾਚੀਨ ਜੱਟ ਘਰਾਣਾ ਹੈ। ਇਹ ਪਰਮਾਰ ਜੱਟਾਂ ਵਿਚੋਂ ਹੀ ਹਨ। ਪ੍ਰੋ ਗਰਚਰਨ ਸਿੰਘ ਔਲਖ ਪੰਜਾਬ ਦੇ ਉਘੇ ਇਤਿਹਾਸਕਾਰ ਹਨ। ਦੁਆਬੇ ਤੇ ਮਾਝੇ ਵਿਚੋਂ ਕੁਝ ਔਲਖ ਬਦੇਸ਼ਾਂ ਵਿਚ ਜਾ ਕੇ ਆਬਾਦ ਹੋ ਗਏ ਹਨ।
ਔਲ਼ਖ ਬਹੁਤ ਹੀ ਉਘਾ ਤੇ ਪ੍ਰਭਾਵਸ਼ਾਲੀ ਗੋਤ ਹੈ। ਬੀ ਐੱਸ ਦਾਹੀਆ ਵੀ ਆਪਣੀ ਕਿਤਾਬ ਜਾਟਸ ਪੰਨਾ 245 ਤੇ ਔਲ਼ਖਾਂ ਨੂੰ ਮਹਾਂਭਾਰਤ ਦੇ ਸਮੇਂ ਦਾ ਬਹੁਤ ਹੀ ਪ੍ਰਾਚੀਨ ਜੱਟ ਕਬੀਲਾ ਲਿਖਦਾ ਹੈ। ਪਰਮਾਰ ਵੀ ਜੱਟਾਂ ਦਾ ਪੁਰਾਣਾ ਤੇ ਸਕਤੀਸ਼ਾਲੀ ਘਰਾਣਾ ਸੀ। ਅਸਲ ਵਿਚ ਔਲਖ ਰਾਜੇ ਜਗਦੇਉ ਦੇ ਭਾਈਚਾਰੇ ਦੇ ਵਿਚੋਂ ਹਨ। ਇਹ ਪਰਮਾਰ ਬੰਸੀ ਹਨ।
ਗਿੱਲ:
ਇਹ ਰਘੂਬੰਸੀ ਵਰਯਾਹ ਰਾਜਪੂਤਾਂ ਦੀ ਸ਼ਾਖ ਹਨ। ਜੱਟਾਂ ਤੇ ਰਾਜਪੂਤਾਂ ਦੇ ਕਈ ਗੋਤ ਰਘੂਬੰਸੀ ਹਨ। ਬਹੁਤੇ ਗਿੱਲ ਜੱਟ ਮਾਲਵੇ ਤੇ ਮਾਝੇ ਵਿੱਚ ਹੀ ਆਬਾਦ ਸਨ। ਦਰਿਆ ਸਤਲੁਜ ਅਤੇ ਬਿਆਸ ਦੇ ਨਾਲ-ਨਾਲ ਫਿਰ ਪਹਾੜ ਦੇ ਨਾਲ- ਨਾਲ ਦੂਰ ਸਿਆਲਕੋਟ ਤੱਕ ਗਿੱਲ ਗੋਤ ਦੇ ਲੋਕ ਵਸਦੇ ਸਨ। ਇਹ ਆਪਣਾ ਪਿੱਛਾ ਗੜ੍ਹ ਮਠੀਲਾ ਦੇ ਰਾਜਾ ਪ੍ਰਿਥਵੀਪਤ ਨਾਲ ਜੋੜਦੇ ਹਨ।
ਇਹ ਦੱਖਣ ਤੋਂ ਰਾਜਸਥਾਨ ਰਾਹੀਂ ਹੀ ਪੰਜਾਬ ਦੇ ਮਾਲਵਾ ਖੇਤਰ ਵਿੱਚ ਆਏ ਹਨ। ਗਿੱਲ ਜੱਟ ਸਿੱਖ ਕਾਫ਼ੀ ਹਨ।
ਵਰਯਾਹ ਰਾਜਪੂਤ ਰਾਜਾ ਵਿਨੇਪਾਲ ਨੇ ਰਾਜਸਥਾਨ ਤੋਂ ਆ ਕੇ 655 ਈਸਵੀ ਵਿੱਚ ਸਤਲੁਜ ਕੰਢੇ ਬਠਿੰਡੇ ਦਾ ਕਿਲ੍ਹਾ ਉਸਾਰਿਆ ਸੀ ਤੇ ਇਸ ਨੂੰ ਆਪਣੀ
ਰਾਜਧਾਨੀ ਬਣਾਕੇ ਪਿਸ਼ੌਰ ਤੱਕ ਦੇ ਇਲਾਕੇ ਆਪਣੇ ਕਬਜ਼ੇ ਵਿੱਚ ਕਰ ਲਏ। ਇਸ ਬੰਸ ਦਾ 1010 ਈਸਵੀ ਤੱਕ ਪੰਜਾਬ ਤੇ ਅਧਿਕਾਰ ਰਿਹਾ। ਗਿੱਲ ਹਿੰਦੂ ਘੱਟ ਹਨ। ਵਿਕਰਮਾਦਿੱਤ ਦੀ 26ਵੀਂ ਪੀੜੀ ਤੇ ਵਰਯਾਹ ਹੋਇਆ। ਵਰਯਾਹ ਦੀ ਬੰਸ ਵਿਚੋਂ ਹੀ ਵਿਨੇਪਾਲ, ਵਿਜੇਪਾਲ, ਸਤਪਾਲ ਤੇ ਗਣਪਾਲ ਆਦਿ ਹੋਏ। ਗਿੱਲ ਕਸ਼ੱਤਰੀ ਹਨ।
ਇੱਕ ਹੋਰ ਰਵਾਇਤ ਅਨੁਸਾਰ ਰਘੂਬੰਸੀ ਰਾਜੇ ਪ੍ਰਿਥੀਪਤ ਦੇ ਕੋਈ ਉਲਾਦ ਨਹੀਂ ਸੀ। ਉਸ ਨੂੰ ਕਿਸੇ ਸਾਧੂ ਨੇ ਛੋਟੀ ਜਾਤ ਦੀ ਇਸਤਰੀ ਨਾਲ ਵਿਆਹ ਕਰਨ ਲਈ ਆਖਿਆ। ਉਸਨੇ ਭੁੱਲਰ ਜੱਟੀ ਨਾਲ ਵਿਆਹ ਕਰਾ ਲਿਆ। ਉਸ ਜੱਟੀ ਦੇ ਜੋ ਪੁੱਤਰ ਹੋਇਆ, ਉਸਨੂੰ ਰਾਜਪੂਤ ਰਾਣੀਆਂ ਨੇ ਜੰਗਲ ਵਿੱਚ ਸੁੱਟਵਾ ਦਿੱਤਾ। ਰੱਬ ਦੀ ਕਰਨੀ ਵੇਖੋ, ਉਸ ਜੰਗਲ ਵਿੱਚ ਦੂਜੇ ਦਿਨ ਰਾਜਾ ਸ਼ਿਕਾਰ ਖੇਡਣ ਗਿਆ ਤਾਂ ਰਾਜੇ ਨੂੰ ਇਹ ਬੱਚਾ ਮਿਲ ਗਿਆ। ਰਾਜੇ ਨੂੰ ਸਾਰੀ ਸਾਜਿਸ਼ ਦਾ ਪਤਾ ਲੱਗ ਗਿਆ। ਰਾਜਾ ਬੱਚਾ ਘਰ ਲੈ ਆਇਆ। ਜੰਗਲ ਦੀ ਗਿੱਲੀ ਥਾਂ ਵਿੱਚ ਮਿਲਣ ਕਰਕੇ ਰਾਜੇ ਨੇ ਬੱਚੇ ਦਾ ਨਾਮ ਗਿੱਲ ਰੱਖ ਦਿੱਤਾ। ਇਹ ਮਿਥਿਹਾਸਕ ਘਟਨਾ ਹੈ।
ਭੀਮ ਸਿੰਘ ਦਾਹੀਆ ਗਿੱਲਾਂ ਦਾ ਸੰਬੰਧ ਯੂਨਾਨੀ ਲੋਕਾਂ ਨਾਲ ਜੋੜਦਾ ਹੈ। ਉਸ ਦੇ ਖਿਆਲ ਅਨੁਸਾਰ ਇਸ ਕਬੀਲੇ ਦੇ ਲੋਕ ਸਿਕੰਦਰ ਦੇ ਹਮਲੇ ਸਮੇਂ ਉਸ ਦੇ ਨਾਲ ਆਏ। ਫਿਰ ਕਾਬੁਲ, ਕੰਧਾਰ ਤੇ ਪੰਜਾਬ ਵਿੱਚ ਵਸ ਗਏ। ਯੂਨਾਨੀ ਜੋਧੇ ਹਰਕੁਲੀਸ ਦੇ ਇੱਕ ਪੁੱਤਰ ਦਾ ਨਾਮ ਗਿੱਲਾ ਸੀ। ਇਹ ਵੀ ਹੋ ਸਕਦਾ ਹੈ ਕਿ ਗਿੱਲ ਗੋਤ ਦੇ ਵੱਡੇ ਮੱਧ ਏਸ਼ੀਆ ਤੋਂ ਯੂਨਾਨ ਆਏ ਹੋਣ ਫਿਰ ਭਾਰਤ ਵਿੱਚ ਆਏ ਹੋਣ।
ਮਹਿਮੂਦ ਗਜ਼ਨਵੀ ਜਿਹੇ ਕੱਟੜ, ਜ਼ਾਲਮ ਤੇ ਲੁਟੇਰੇ ਮੁਸਲਮਾਨ ਬਾਦਸ਼ਾਹ ਤੋਂ ਡਰ ਕੇ 1026-27 ਈਸਵੀ ਦੇ ਸਮੇਂ ਵੀ ਕਈ ਜੱਟ ਕਬੀਲੇ ਰੂਸ ਤੇ ਯੂਰਪ ਵਿੱਚ ਜਿਪਸੀਆਂ ਦੇ ਰੂਪ ਵਿੱਚ ਗਏ ਸਨ। ਯੂਰਪੀਅਨ ਦੇਸ਼ਾਂ ਵਿੱਚ ਵੀ ਮਾਨ, ਢਿੱਲੋਂ, ਗਿੱਲ ਆਦਿ ਗੋਤਾਂ ਦੇ ਗੋਰੇ ਮਿਲਦੇ ਹਨ। ਮਾਲਵੇ ਵਿੱਚ ਇੱਕ ਹੋਰ ਰਵਾਇਤ ਹੈ ਕਿ ਵਿਨੈਪਾਲ ਦੀ ਨੌਵੀਂ ਪੀੜੀ 'ਚ ਜੈਪਾਲ ਹੋਇਆ। ਜੈਪਾਲ ਨੇ ਯਾਦਵ ਬੰਸ ਦੀ ਕੁੜੀ ਨਾਲ ਵਿਆਹ ਕਰਵਾਇਆ ਤੇ ਉਸ ਦੇ ਪੇਟੋਂ ਗਿੱਲ ਪਾਲ ਹੋਇਆ। ਰਾਜੇ ਦੇ ਵਜ਼ੀਰ ਰਤਨ ਲਾਲ ਨੇ ਰਾਜਪੂਤ ਰਾਣੀਆਂ ਨਾਲ ਮਿਲਕੇ ਗਿੱਲਪਾਲ ਨੂੰ ਮਾਰਨ ਦੀ ਸਕੀਮ ਬਣਾਈ। ਇਹ ਸਾਜਿਸ਼ ਪਕੜੀ ਗਈ ਤੇ ਰਤਨ ਲਾਲ ਡਰਕੇ ਬਗ਼ਦਾਦ ਝੱਜ ਗਿਆ। ਉਸਨੇ ਮੁਸਲਮਾਨ ਬਣਕੇ ਮੱਕੇ ਦਾ ਹਜ਼ ਕੀਤਾ। ਇਸ ਮਗਰੋਂ ਇਸ ਦਾ ਨਾਮ ਹਾਜ਼ੀ ਰਤਨ ਪ੍ਰਸਿੱਧ ਹੋਇਆ। ਬਗ਼ਦਾਦ ਦੇ ਖ਼ਲੀਫੇ ਤੇ ਲੱਖੀ ਭੱਟੀ ਦੀ ਸਹਾਇਤਾ ਨਾਲ ਹਾਜੀ ਰਤਨ ਨੇ ਗਿੱਲ ਪਾਲ ਤੇ ਉਸਦੇ ਵਾਰਸਾਂ ਨੂੰ ਮੋਗੇ ਵੱਲ ਭੱਜਾ ਦਿਤਾ। ਆਪ ਵੀ ਮਾਰਿਆ ਗਿਆ। ਗਿੱਲ ਪਾਲ ਦੇ ਅੱਠ ਪੁੱਤਰਾਂ ਤੇ ਤਿੰਨ ਭਰਾਵਾਂ ਦਾ ਬੰਸ ਬਹੁਤ ਵਧਿਆ ਫੁਲਿਆ। ਗਿੱਲ ਦੇ ਅੱਠ ਪੁੱਤਰ: ਸ਼ੇਰ ਗਿੱਲ, ਝਲੀ, ਬੱਧਣ, ਵੈਰਸੀ, ਨਾਗ, ਸਰਪ, ਲਧਾਈ ਤੇ ਸਿੱਪਰਾ ਸਨ। ਤਿੰਨ ਭਰਾਵਾਂ ਦੀ ਉਲਾਦ ਨੂੰ ਝੋਰੜ ਗਿੱਲ ਕਹਿੰਦੇ ਹਨ। ਗਿੱਲ ਦੇ ਤਿੰਨ ਪੁੱਤਰਾਂ ਦੀ ਬੰਸ, ਮਾਲਵੇ ਦੇ ਉਤਰ ਵੱਲ ਫਰੀਦਕੋਟ, ਬਠਿੰਡਾ, ਮੋਗਾ ਤੇ ਫਿਰੋਜ਼ਪੁਰ ਦੇ ਖੇਤਰਾਂ ਵਿੱਚ ਵਸੀ। ਵੈਰਸੀਆਂ ਦਾ ਮੁੱਢਲਾ ਪਿਡ ਘਲ ਕਲਾਂ ਸੀ। ਇਸ ਬੰਸ ਦੇ ਹੋਰ ਪ੍ਰਸਿੱਧ ਪਿੰਡ ਸਿੰਘਾਂ ਵਾਲਾ, ਬੁਕਣ ਵਾਲਾ, ਫਿਰੋਜ਼ਸ਼ਾਹ, ਚੜਿਕ, ਫੂਲੇਵਾਲਾ ਤੇ ਰਣੀਆਂ ਆਦਿ ਸਨ। ਬੱਧਣ ਗਿੱਲਾਂ ਦਾ ਮੁੱਢਲਾ ਪਿੰਡ ਬੱਧਦੀ ਸੀ। ਬੱਧਣ ਬੰਸ ਵਿਚੋਂ ਚੋਗਾਵਾਂ ਪਿੰਡ ਮੋਗੇ ਦੇ ਚਾਚਿਆਂ ਨੇ ਜੰਡਵਾਲੇ ਥੇਹ ਉੱਪਰ ਨਵਾਂ ਪਿੰਡ ਮੋਗਾ ਬੰਨਿਆ। ਸਾਧੂ ਦੇ ਵਰ ਕਾਰਨ ਮੋਗੇ ਦੇ ਭਾਈਚਾਰੇ ਦੇ ਗਿੱਲ ਬਤਾਲੀ ਪਿੰਡਾਂ ਵਿੱਚ ਫੈਲ ਗਏ। ਲੋਕਾਂ ਨੇ
ਮੋਗਾ ਬਤਾਲੀ ਕਹਾਵਤ ਬਣਾ ਲਈ। ਮੋਗੇ ਦੇ ਸਹੁਰੇ ਬਾਰੇ ਸਰਾਂ ਦੀ ਮੁਗਲ ਦਰਬਾਰ ਵਿੱਚ ਚੜ੍ਹਤ ਸੀ।
ਇਸ ਕਾਰਨ ਮੋਗੇ ਤੇ ਉਸ ਦੇ ਭਾਈਚਾਰੇ ਦੀ ਇਨ੍ਹਾਂ 42 ਪਿਡਾਂ ਵਿੱਚ ਚੌਧਰ ਰਹੀ। ਸ਼ੁਰੂ-ਸ਼ੁਰੂ ਵਿੱਚ ਗਿੱਲਾਂ ਤੇ ਬਰਾੜਾਂ ਵਿੱਚ ਕਈ ਲੜਾਈਆਂ ਹੋਈਆਂ ਫਿਰ ਆਪਸ ਵਿੱਚ ਰਿਸ਼ਤੇਦਾਰੀਆਂ ਪੈਣ ਕਾਰਨ ਲੜਾਈਆਂ ਖਤਮ ਹੋ ਗਈਆਂ। ਲੜਾਈ ਦਾ ਕਾਰਨ ਜ਼ਮੀਨ ਹੀ ਸੀ। ਸੰਘਰ ਕੇ ਬਰਾੜਾਂ ਨੇ ਹੀ ਮੋਗਾ ਗਿੱਲ ਮਾਰਿਆ ਸੀ। ਮੋਗਾ ਦੇਵੀ ਦਾ ਉਪਾਸ਼ਕ ਸੀ।
ਗੁਰੂ ਹਰਗੋਬਿੰਦ ਜੀ ਦੇ ਸਮੇਂ ਹੀ ਬਹੁਤੇ ਗਿੱਲਾਂ ਨੇ ਸਿੱਖੀ ਧਾਰਨ ਕੀਤੀ। ਮਹਿਰਾਜ ਦੀ ਲੜਾਈ ਵਿੱਚ ਛੇਵੇਂ ਗੁਰੂ ਨਾਲ ਗਿੱਲ ਵੀ ਸਨ। ਸ਼ੇਰ ਗਿੱਲ ਦੀ ਬਹੁਤੀ ਬੰਸ ਮੋਗੇ ਤੋਂ ਉਤਰ ਪੱਛਮ ਵੱਲ ਜ਼ੀਰਾ ਖੇਤਰ ਵਿੱਚ ਆਬਾਦ ਹੋਈ। ਨਿਸ਼ਾਨ ਵਾਲੀ ਮਿਸਲ ਦੇ ਮੁਖੀਏ ਸੁਖਾ ਸਿੰਘ ਤੇ ਮੇਹਰ ਸਿੰਘ ਸ਼ੇਰਗਿੱਲ ਸਨ। ਮਾਝੇ ਦੇ ਮਜੀਠੀਏ ਸਰਦਾਰ ਵੀ ਸ਼ੇਰ ਗਿੱਲਾਂ ਵਿਚੋਂ ਹਨ। ਕੁਝ ਸ਼ੇਰ ਗਿੱਲ ਜ਼ੀਰੇ ਖੇਤਰ ਵਿਚੋਂ ਉਠਕੇ ਦੁਆਬੇ ਵੱਲ ਚਲੇ ਗਏ ਸਨ। ਸ਼ੇਰ ਗਿੱਲਾਂ ਦੇ ਇੱਕ ਸਰਦਾਰ ਦਾਦੂ ਗਿੱਲ ਨੇ ਮਿੱਠੇ ਮਿਹਰ ਧਾਲੀਵਾਲ ਦੀ ਪੋਤੀ ਦਾ ਰਿਸ਼ਤਾ ਅਕਬਰ ਨੂੰ ਕਰਾਇਆ ਸੀ।
ਗਿੱਲ ਬਹੁਤ ਦੂਰਅੰਦੇਸ਼ ਤੇ ਸੂਝਵਾਨ ਹੁੰਦੇ ਹਨ। ਇਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਨਾਲ ਵੀ ਆਪਣੇ ਸੰਬੰਧ ਠੀਕ ਰੱਖੇ। ਮੁਹੰਮਦ ਗੌਰੀ ਨੇ ਬਠਿੰਡੇ ਨੂੰ ਫਤਿਹ ਕਰਕੇ ਕੁਝ ਗਿੱਲਾਂ ਨੂੰ ਸਿਰਸੇ ਹਿਸਾਰ ਵਿੱਚ ਜਾਗੀਰਾਂ ਦਿੱਤੀਆਂ। ਸਿਰਸੇ ਹਿਸਾਰ ਵਿੱਚ ਕੁਝ ਗਿੱਲ ਹਿੰਦੂ ਜਾਟ ਹਨ ਅਤੇ ਕੁਝ ਜੱਟ
ਸਿੱਖ ਹਨ ਇਸ ਇਲਾਕੇ ਵਿੱਚ ਝੋਰੜ ਗਿੱਲਾਂ ਦੇ ਵੀ ਕੁਝ ਪਿੰਡ ਹਨ।
ਲੁਧਿਆਣੇ ਦੇ ਜਗਰਾਉਂ ਇਲਾਕੇ ਵਿੱਚ ਵੀ ਗਿੱਲਾਂ ਦੇ 40 ਪਿੰਡ ਹਨ। 12ਵੀਂ ਸਦੀ ਦੇ ਆਰੰਭ ਵਿੱਚ ਰਾਜੇ ਗਿੱਲਪਾਲ ਦੇ ਪੁੱਤਰ ਝੱਲੀ ਦੀ ਅਸ਼ ਨੇ ਪਾਇਲ ਨੂੰ ਕੇਂਦਰ ਬਣਾਕੇ ਚੋਮੇ ਨਾਮੇ ਪਿੰਡ ਵਸਾਇਆ ਅਤੇ ਆਪਣੀ ਚੌਧਰ ਕਾਇਮ ਕੀਤੀ। ਇਸ ਇਲਾਕੇ ਵਿੱਚ ਧਮੋਟ, ਗੌਰੀਵਾਲਾ, ਗਿੱਲ ਸਿਹੋੜਾ ਆਦਿ ਗਿੱਲਾਂ ਦੇ ਪੁਰਾਣੇ ਪਿੰਡ ਹਨ। ਮਜੀਠਾ ਵਾਲੇ ਸ਼ੇਰਗਿੱਲ ਗੁਰੂ ਹਰਗੋਬਿੰਦ ਜੀ ਦੇ ਪੱਕੇ ਸ਼ਰਧਾਲੂ ਤੇ ਸੇਵਕ ਸਨ। ਇਹ ਭਾਈ ਖੁਸ਼ਹਾਲੀ ਦੀ ਅਸ਼ ਹਨ। ਮਾਝੇ ਦੇ ਪ੍ਰਸਿੱਧ ਪਿੰਡ ਜਗਦੇਉ ਕਲਾਂ ਵਿੱਚ ਵੀ ਗਿੱਲ ਤੇ ਧਾਲੀਵਾਲ ਆਬਾਦ ਹਨ। ਸਿੱਪਰਾ ਗੋਤ ਦੇ ਗਿੱਲ ਬਹੁਤੇ ਝੰਗ ਵੱਲ ਚਲੇ ਗਏ ਸਨ। ਇਹ ਬਹੁਤੇ ਮੁਸਲਮਾਨ ਹੀ ਬਣ ਗਏ ਸਨ। ਕਾਬੁਲ ਵਿੱਚ ਗਿੱਲ ਮੁਸਲਮਾਨ ਹਨ। ਸਾਂਦਲਬਾਰ ਵਿੱਚ ਗਿੱਲਾਂ ਦਾ ਕੇਵਲ ਇੱਕ ਪਿੰਡ ਕੱਕੜ ਗਿੱਲ ਹੀ ਪ੍ਰਸਿੱਧ ਸੀ। ਪੰਜਾਬ ਵਿੱਚ ਗਿੱਲ ਨਾਮ ਦੇ ਗਿੱਲ ਜੱਟਾਂ ਦੇ ਕਈ ਵੱਡੇ ਪਿੰਡ ਹਨ। ਗਿੱਲ ਮੁਸਲਮਾਨ ਬਹੁਤ ਹਨ।
ਮੋਦਗਿੱਲ ਗੋਤ ਦੇ ਲੋਕ ਜੱਟ ਨਹੀਂ ਹੁੰਦੇ। ਇਹ ਰਿਸ਼ੀ ਮਹਾਤਮਾ ਬੁੱਧ ਦੇ ਸਮੇਂ ਹੋਇਆ ਸੀ। ਪੱਛਮੀ ਪੰਜਾਬ ਵਿੱਚ ਬਹੁਤੇ ਗਿੱਲ ਮੁਸਲਮਾਨ ਬਣ ਗਏ ਸਨ। ਇਹ ਝੰਗ, ਮਿਟਗੁੰਮਰੀ ਤੇ ਸ਼ਾਹਪੁਰ ਆਦਿ ਜਿਲ੍ਹਿਆਂ ਵਿੱਚ ਆਬਾਦ ਸਨ। ਸ਼ਾਹੀ ਗੋਤ ਦੇ ਜੱਟ ਵੀ ਗਿੱਲਾਂ ਦੇ ਭਾਈਚਾਰੇ ਵਿਚੋਂ ਹਨ। ਕੁਝ ਗਿੱਲ ਜੱਟ ਗੁਰੂ ਨਾਨਕ ਦੇ ਸਮੇਂ 1505 ਈਸਵੀ ਤੋਂ ਹੀ ਆਸਾਮ ਵਿੱਚ ਵਸ ਗਏ ਹਨ। ਇਹ ਸਾਰੇ ਸਿੱਖ ਹਨ।
ਫਰਾਂਸ ਵਿੱਚ ਕਈ ਜਿਪਸੀ ਗਿੱਲਜ਼ ਗੋਤੀ ਹਨ।
ਮਹਾਰਾਸ਼ਟਰ ਦੇ ਗਾਡਗਿੱਲ ਬ੍ਰਾਹਮਣ ਵੀ ਗਿੱਲ ਜੱਟਾਂ ਵਿਚੋਂ ਹੀ ਹਨ। ਗਿੱਲ ਆਪਣੇ ਵਡੇਰੇ ਰਾਜਾ ਪੀਰ ਦੀ ਚੇਤ ਚੌਦਸ ਨੂੰ ਮੋਗੇ ਦੇ ਇਲਾਕੇ ਵਿੱਚ ਰਾਜੇਆਣਾ ਮੱਠ ਤੇ ਮੰਨਤ ਕਰਦੇ ਹਨ। ਮੇਲਾ ਵੀ ਲੱਗਦਾ ਹੈ। ਮੋਗੇ ਖੇਤਰ ਦੇ ਸਾਰੇ ਗਿੱਲ ਬਠਿੰਡੇ ਦੇ ਬਿਨੇਪਾਲ ਦੀ ਵੰਸ਼ ਹੀ ਹਨ। ਜੋ ਕਨੌਜ ਦੇ ਰਾਜੇ ਰਾਠੌਰ ਦੀ ਗਿਆਰਵੀਂ ਪੀੜ੍ਹੀ ਵਿਚੋਂ ਸੀ ਸੰਗਰੂਰ ਤੇ ਰਿਆਸਤ ਜੀਂਦ ਦੇ ਗਿੱਲ ਆਪਣੇ ਜਠੇਰੇ ਸੂਰਤ ਰਾਮ ਦੀ ਪਟਿਆਲੇ ਦੇ ਖੇਤਰ ਬਾਜੇ ਵਾਲੇ ਪੂਜਾ ਕਰਦੇ ਹਨ। ਬੱਕਰਾ ਤੇ ਗੁੜ ਭੇਂਟ ਕਰਦੇ ਹਨ। ਸਾਰਾ ਚੜ੍ਹਾਵਾ ਮਿਰਾਸੀ ਨੂੰ ਦਿੱਤਾ ਜਾਂਦਾ ਹੈ।
ਫਿਰੋਜ਼ਪੁਰ ਦੇ ਖੇਤਰ ਵਿੱਚ ਕਾਫ਼ੀ ਗਿੱਲ ਸੱਖੀ ਸਰਵਰ ਦੇ ਸੇਵਕ ਸਨ। ਉਹ ਹਲਾਲ ਦਾ ਹੀ ਮੀਟ ਖਾਂਦੇ ਸਨ। ਵਿਆਹ ਸ਼ਾਦੀ ਵੇਲੇ ਜੰਡੀ ਵੰਡਣ ਤੇ ਛੱਪੜ ਤੋਂ ਮਿੱਟੀ ਕੱਢਣ ਆਦਿ ਦੀਆਂ ਰਸਮਾਂ ਵੀ ਕਰਦੇ ਸਨ। ਇਸ ਇਲਾਕੇ ਵਿੱਚ ਹੁਣ ਸਾਰੇ ਗਿੱਲ ਸਿੱਖ ਹਨ। ਸਿੱਖ ਹੁੰਦੇ ਹੋਏ ਵੀ ਅਜੇ ਵੀ ਕੋਈ ਕੋਈ ਘਰ ਸੱਖੀ ਸਰਵਰ ਮੀਏਂ ਨੂੰ ਮਨਦਾ ਹੈ। ਝਟਕੇ ਵਾਲਾ ਮੀਟ ਨਹੀਂ ਖਾਂਦੇ।
ਗਿੱਲਜ਼ਈ ਪਠਾਨ ਗਿੱਲ ਜੱਟਾਂ ਵਿਚੋਂ ਹਨ। ਮਜ਼ਹਬੀ ਸਿੱਖਾਂ ਅਤੇ ਤਰਖਾਣਾਂ ਆਦਿ ਜਾਤੀਆਂ ਵਿੱਚ ਵੀ ਗਿੱਲ ਗੋਤ ਦੇ ਲੋਕ ਕਾਫ਼ੀ ਹਨ। ਸਿਆਲਕੋਟ ਵੱਲ ਕੁਝ ਗਿੱਲ ਜੱਟ ਮੁਸਲਮਾਨ ਵੀ ਬਣ ਗਏ ਸਨ। ਹੁਣ ਗਿੱਲ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਬਾਹਰਲੇ ਦੇਸ਼ਾਂ ਵਿੱਚ ਵੀ ਬਹੁਤ ਗਏ ਹਨ। ਸਿੱਧੂਆਂ ਅਤੇ ਸੰਧੂਆਂ ਤੋਂ ਮਗਰੋਂ ਇਹ ਜੱਟਾਂ ਦਾ ਤੀਜਾ ਵੱਡਾ ਗੋਤ ਹੈ।
1881 ਈਸਵੀ ਦੀ ਜੰਨਸਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਗਿੱਲਾਂ ਦੀ ਗਿਣਤੀ 1,24,172 ਸੀ।
ਪ੍ਰਸਿੱਧ ਕਿੱਸਾਕਾਰ ਬਾਬੂ ਰਜ਼ਬਅਲੀ ਵਰਯਾਹ ਰਾਜਪੂਤ ਸੀ ਇਹ ਵੀ ਗਿੱਲਾਂ ਨਾਲ ਸੰਬੰਧਿਤ ਸਨ। ਗਿੱਲ ਸੂਰਜ ਬੰਸੀ ਵੀ ਹਨ। ਜੱਟਾਂ ਤੇ ਰਾਜਪੂਤਾਂ ਦੇ ਕਾਫ਼ੀ ਗੋਤ ਸੂਰਜਬੰਸ ਨਾਲ ਸੰਬੰਧ ਰੱਖਦੇ ਹਨ। ਸਿੱਧੂਆਂ ਵਾਂਗ ਗਿੱਲਾਂ ਦੇ ਭੀ ਕਈ ਉਪਗੋਤ ਤੇ ਮੂਹੀਆਂ ਹਨ। ਜੇਜੀ ਗੋਤ ਦੇ ਜੱਟ ਵੀ ਆਪਣਾ ਸੰਬੰਧ ਗਿੱਲਾਂ ਨਾਲ ਜੋੜਦੇ ਹਨ। ਗਿੱਲਾਂ ਨੇ ਬਹੁਤ ਉਨਤੀ ਕੀਤੀ ਹੈ। ਮੋਗੇ ਜਿਲ੍ਹੇ ਦੇ ਬਹੁਤ ਸਾਰੇ ਗਿੱਲ ਬਦੇਸ਼ਾਂ ਵਿੱਚ ਜਾ ਕੇ ਆਬਾਦ ਹੋ ਗਏ ਹਨ। ਗਿੱਲ ਭਾਈਚਾਰੇ ਦੇ ਲੋਕ ਸਾਰੇ ਸੰਸਾਰ ਵਿੱਚ ਹੀ ਫੈਲੇ ਹੋਏ ਹਨ। ਇਹ ਜਗਤ ਪ੍ਰਸਿੱਧ ਗੋਤ ਹੈ। ਰੌਬਰਟ ਸੁਥਰਲੈਂਡ ਗਿੱਲ ਯੂਰਪ ਦਾ ਮਹਾਨ ਅਗਰੇਜ਼ ਲੇਖਕ ਸੀ। ਅਸਲ ਵਿੱਚ ਗਿੱਲ ਜੱਟ ਕੈਸਪੀਅਨ ਸਾਗਰ ਅਥਵਾ ਗਿੱਲਨ ਸਾਗਰ ਤੋਂ ਚੱਲ ਕੇ ਆਖਿਰ ਗਿੱਲਗਿਤ (ਕਸ਼ਮੀਰ) ਵੱਲ ਆ ਕੇ ਪੰਜਾਬ ਵਿੱਚ ਵਸੇ ਸਨ।
ਸੋਹੀ
ਸੋਹੀ- ਇਸ ਬੰਸ ਦਾ ਮੋਢੀ ਸੋਹੀ, ਰਾਜੇ ਕਾਂਗ ਦੀ ਬੰਸ ਵਿਚੋਂ ਸੀ। ਇਹ ਬਹੁਤੇ ਸਿਆਲਕੋਟ ਦੇ ਗੁਜਰਾਂਵਾਲਾ ਦੇ ਇਲਾਕੇ ਵਿਚ ਸਨ। ਅਲਾਉਦੀਨ ਗੌਰ ਦੇ ਸਮੇਂ ਇਸ ਬੰਸ ਦੇ ਜੱਟ ਲੁਧਿਆਣੇ ਵਿਚ ਆ ਗਏ ਸਨ। ਸੋਹੀ ਬੰਸ ਦੇ ਬੈਨਸਪਾਲ ਨੇ ਅੰਮ੍ਰਿਤਸਰ ਜ਼ਿਲੇ ਵਿਚ ਆਕੇ ਸੋਹੀ ਸੈਣੀਆਂ ਪਿੰਡ ਵਸਾਇਆ। ਸੋਹੀ ਚਹਿਲ ਭਾਇਚਾਰੇ ਵਿਚੋਂ ਹਨ। ਅੰਮ੍ਰਿਤਸਰ ਤੇ ਮਿੰਟਗੁਮਰੀ ਵਿਚ ਸੋਹੀ ਜੱਟ ਹਨ। ਪੁਰਾਣੇ ਰਵਾਜ਼ ਜੰਡੀ ਵਢਣਾ, ਕੰਗਣਾ ਖੇੜਨਾ ਆਦਿ ਸੋਹੀਆਂ ਵਿਚ ਵੀ ਪ੍ਰਚਲਤ ਸੀ। 10 ਸੇਰ ਆਟੇ ਦਾ ਭਾਈਚਾਰੇ ਰੋਟ ਵੀ ਪਕਾਇਆ ਜਾਂਦਾ ਸੀ, ਪੂਜਾ ਬ੍ਰਾਹਮਣ ਨੂੰ ਦਿਤੀ ਜਾਂਦੀ ਸੀ। ਚਾਹਲ ਚਾਹੋ ਰਾਜੇ ਦਾ ਪੁੱਤਰ ਸੀ।
ਬਹੁਤੇ ਸੋਹੀ ਜੱਟ ਸੱਖੀਸਰਰ ਦੇ ਚੇਲੇ ਸਨ। ਇਸ ਕਾਰਨ ਸੱਖੀਸਰਵਰ ਦਾ ਰੋਟ ਪਕਾਉਂਦੇ ਸਨ। ਰੋਟ ਦਾ ਚੌਥਾ ਹਿੱਸਾ ਮੁਸਲਮਾਨ ਭਰਾਈ ਨੂੰ ਦੇ ਕੇ ਬਾਕੀ ਆਪਣੀ ਬਰਾਦਰੀ ਵਿਚ ਵੰਡ ਦਿੰਦੇ ਸਨ। ਪੜ੍ਹ ਲਿਖ ਕੇ ਤੇ ਸਿੱਖੀ ਧਾਰਨ ਕਰਕੇ ਹੁਣ ਸੋਹੀਆਂ ਨੇ ਪੁਰਾਣੇ ਰਸਮ ਰਵਾਜ਼ ਕਾਫੀ ਛੱਡ ਦਿੱਤੇ ਹਨ।
ਮਿੰਟਗੁਮਰੀ ਦੇ ਸੋਹੀ ਖਰਲ ਜੱਟਾਂ ਨੂੰ ਆਪਣੇ ਭਾਈਚਾਰੇ ਵਿਚੋਂ ਮੰਨਦੇ ਹਨ। ਸੈਣੀ ਤੇ ਹੋਰ ਦਲਿਤ ਜਾਤੀਆਂ ਵਿਚ ਵੀ ਸੋਹੀ ਗੋਤ ਦੇ ਲੋਕ ਹੁੰਦੇ ਸਨ, ਸੈਣੀਆਂ ਦੇ ਕਈ ਗੋਤ ਜੱਟਾਂ ਨਾਲ ਰਲਦੇ ਹਨ। ਪਟਿਆਲਾ, ਬਠਿੰਡਾ, ਮਾਨਸਾ, ਲੁਧਿਆਣਾ ਤੇ ਸੰਗਰੂਰ ਆਦਿ ਜ਼ਿਲਿਆਂ ਵਿਚ ਸੋਹੀ ਗੋਤ ਦੇ ਲੋਕ ਘੱਟ ਗਿਣਤੀ ਵਿਚ ਹਨ। ਪੰਜਾਬ ਵਿਚ ਸੋਹੀ ਜਾਂ ਸੋਹੀਆਂ ਨਾਮ ਦੇ ਕਈ ਪਿੰਡ ਹਨ। ਜ਼ਿਲ੍ਹਾ ਸੰਗਰੂਰ ਵਿਚ ਸੋਹੀਵਾਲ ਇਨ੍ਹਾਂ ਦਾ ਪ੍ਰਸਿਧ ਪਿੰਡ ਹੈ।
ਮਲੇਰਕੋਟਲਾ ਦੇ ਖੇਤਰ ਵਿਚ ਬਨਭੋਰਾ, ਬਨਭੋਰੀ ਆਦਿ ਸੋਹੀ ਗੋਤ ਦੇ 10 ਪਿੰਡ ਹਨ।
ਪੰਜਾਬ ਵਿਚ ਸੋਹੀ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਜੱਟ ਭਾਈਚਾਰੇ ਦੀ ਸਰਬਪੱਖੀ ਉੱਨਤੀ ਲਈ ਵਿਦਿਆ ਤੇ ਸਿਹਤ ਬਹੁਤ ਜ਼ਰੂਰੀ ਹੈ। ਪੰਜਾਬ ਦੀਆਂ ਯੂਨੀਵਰਸਿਟੀਆਂ ਨੂੰ ਵੀ ਅੰਤਰ ਰਾਸ਼ਟਰੀ ਪੱਧਰ ਦੀਆਂ ਬਣਾਉਣ ਦੀ ਜ਼ਰੂਰਤ ਹੈ। ਜੱਟਾਂ ਦੀ ਆਰਥਿਕ ਹਾਲਤ ਵੀ ਬਿਹਤਰੀਨ ਹੋਣੀ ਚਾਹੀਦੀ ਹੈ। ਇਨ੍ਹਾਂ ਨੂੰ ਵੀ ਖੇਤੀਬਾੜੀ ਦੇ ਨਾਲ ਹੋਰ ਨਵੇਂ ਕੰਮ ਸ਼ੁਰੂ ਕਰਨੇ ਚਾਹੀਦੇ ਹਨ। ਸੋਹੀ ਗੋਤ ਦੇ ਜੱਟਾਂ ਨੇ ਬਾਹਰਲੇ ਦੇਸ਼ਾਂ ਵਿਚ ਜਾਕੇ ਆਪਣੀ ਮਿਹਨਤ ਤੇ ਸਿਆਣਪ ਨਾਲ ਬਹੁਤ ਉਨਤੀ ਕੀਤੀ ਹੈ। ਸੋਹੀ ਜੱਟਾਂ ਦਾ ਬਹੁਤ ਹੀ ਉਘਾ ਤੇ ਛੋਟਾ ਗੋਤ ਹੈ।
ਸਹੋਤਾ
ਇਹ ਮਹਾਂਭਾਰਤ ਦੇ ਸਮੇਂ ਦੇ ਪੁਰਾਣੇ ਕਬੀਲਿਆਂ ਵਿਚੋਂ ਹਨ। ਇਹ ਮਗਧ ਦੇ ਰਾਜੇ ਜਰਾਸਿੰਧ ਤੋਂ ਤੰਗ ਆਕੇ ਪੱਛਮ ਵੱਲ ਆਕੇ ਵਸ ਗਏ। ਇਸ ਬੰਸ ਦੇ ਮੋਢੀ ਰਾਜਾ ਸਹੋਤਾ ਸੀ ਜੋ ਭਾਰਤ ਦਾ ਪੋਤਾ ਸੀ। ਇਹ ਜੱਟਾਂ ਦਾ ਇਕ ਛੋਟਾ ਜਿਹਾ ਗੋਤ ਹੈ। ਸਹੋਤੇ ਜੱਟ ਭਰਤਪੁਰ ਤੋਂ ਦੁਆਬੇ ਦੇ ਖੇਤਰ ਗੜਦੀਵਾਲ ਵਿਚ ਆਕੇ ਆਬਾਦ ਹੋਏ। ਹੁਣ ਵੀ ਗੜਦੀਵਾਲ ਵਿਚ ਸਹੋਤੇ ਜੱਟ ਰਹਿੰਦੇ ਹਨ। ਹੁਸ਼ਿਆਰਪੁਰ ਖੇਤਰ ਵਿਚ ਸੋਹੋਤੇ ਜੱਟ ਕਈ ਪਿੰਡਾਂ ਵਿਚ ਰਹਿੰਦੇ ਹਨ।
ਅਕਬਰ ਦੇ ਸਮੇਂ ਸਹੋਤੇ ਜੱਟਾਂ ਦੀ ਰਾਜ ਦਰਬਾਰ ਵਿਚ ਬਹੁਤ ਪਹੁੰਚ ਸੀ। ਇਨ੍ਹਾਂ ਦੇ ਮੁਖੀ ਨੂੰ ਚੌਧਰੀ ਕਿਹਾ ਜਾਂਦਾ ਸੀ। ਉਸ ਸਮੇਂ ਇਨ੍ਹਾਂ ਨੂੰ ਘੋੜੇ ਪਾਲਣ ਤੇ ਸ਼ਿਕਾਰ ਖੇਡਣ ਦਾ ਬਹੁਤ ਸ਼ੌਂਕ ਸੀ। ਜੱਟ ਕਬੀਲੇ ਖੁੱਲੇ ਘੁੰਮਦੇ ਫਿਰਦੇ ਰਹਿੰਦੇ ਸਨ।
ਦਲਿਤ ਜਾਤੀਆਂ ਵਿਚ ਵੀ ਸਹੋਤੇ ਗੋਤ ਦੇ ਲੋਕ ਕਾਫੀ ਗਿਣਤੀ ਵਿਚ ਹਨ। ਮਾਲਵੇ ਵਿਚ ਸਹੋਤੇ ਗੋਤ ਦੇ ਲੋਕਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਇਹ ਬਹੁਤੇ ਦੁਆਬੇ ਤੇ ਮਾਝੇ ਵਿਚ ਹੀ ਹਨ। ਦੁਆਬੇ ਦੇ ਜੱਟਾਂ ਨੇ ਬਦੇਸ਼ਾਂ ਵਿਚ ਜਾਕੇ ਬਹੁਤ ਉਨਤੀ ਕੀਤੀ ਹੈ। ਕਿਰਤ ਪੰਜਾਬੀਆਂ ਦੀ ਪਹਿਚਾਣ ਹੈ। ਪੰਜਾਬੀ ਜੱਟ ਬਹੁਤ ਮਿਹਨਤੀ ਖੁਲੇ ਦਿਲ ਤੇ ਸੰਜਮੀ ਹੁੰਦੇ ਹਨ। ਸਹੋਤਾ ਭਾਈਚਾਰੇ ਦੇ ਲੋਕ ਹੁਣ ਸਾਰੀ ਦੁਨੀਆਂ ਵਿਚ ਦੂਰ ਦੂਰ ਤਕ ਫੈਲ਼ ਗਏ ਹਨ।
ਸਹੋਤੇ ਬਾਲਮੀਕੀ ਬਹੁਤੇ ਹਿੰਦੂ ਹਨ। ਸਹੋਤੇ ਜੱਟ ਸਾਰੇ ਹੀ ਸਿੱਖ ਹਨ। ਸਹੋਤਾ ਬਹੁਤ ਉੱਘਾ ਤੇ ਪ੍ਰਾਚੀਨ ਗੋਤ ਹੈ। ਸਹੋਤੇ ਵੀ ਆਰੀਆ ਭਾਈਚਾਰੇ ਵਿਚੋਂ ਹਨ। ਰੂਸੀ ਲੇਖਕ ਆਈ ਸੇਰੇਬੇਰੀਆ ਕੌਵ ਆਪਣੀ ਪੁਸਤਕ 'ਪੰਜਾਬੀ ਸਾਹਿਤ' ਦੇ ਆਰੰਭ ਵਿਚ ਲਿਖਦਾ ਹੈ ਕਿ ਈਸਾ ਤੋਂ ਦੋ ਹਜ਼ਾਰ ਸਾਲ ਪਹਿਲਾਂ ਆਰੀਆ ਕਬੀਲੇ ਸਿੰਧ ਘਾਟੀ ਵਿਚ ਰਹਿਣ ਲਈ ਆ ਗਏ। ਜਿਉਂ ਜਿਉਂ ਸਮਾਂ ਲੰਘਦਾ ਗਿਆ, ਉਹ ਇਨ੍ਹਾਂ ਪੰਜ ਦਰਿਆਵਾਂ ਦੇ ਵਾਸੀਆਂ ਵਿਚ ਹੀ ਮਿਲ ਗਏ ਤੇ ਦੇਸ ਦੇ ਵਿਕਾਸ ਵਿਚ ਇਕ ਨਵਾਂ ਯੁਗ ਆਰੰਭ ਹੋਇਆ। ਸਹੋਤੇ ਜੱਟਾਂ ਦਾ ਪੰਜਾਬ ਦੇ ਇਤਿਹਾਸ ਵਿਚ ਮਹਾਨ ਯੋਗਦਾਨ ਹੈ। ਸਹੋਤੇ ਮਜ੍ਹਬੀ ਸਿੱਖ ਵੀ ਹੁੰਦੇ ਹਨ। 1921 ਦੀ ਜੰਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿਚ ਜੱਟਾਂ ਦੀ ਗਿਣਤੀ 66 ਪ੍ਰਤੀਸ਼ਤ ਸੀ। ਇਹ ਬਹੁਗਿਣਤੀ ਵਿਚ ਸਨ।
ਬੋਪਾਰਾਏ
ਇਹ ਪੱਵਾਰਾਂ ਦਾ ਉਪਗੋਤ ਹੈ। ਬੋਪਾਰਾਏ ਗੋਤ ਦਾ ਮੋਢੀ ਬੋਪਾ ਰਾਏ ਜਰਗ ਦੇ ਰਾਜੇ ਜੱਗਦੇਉ ਪੱਵਾਰ ਦੀ ਬੰਸ ਵਿਚੋਂ ਸੀ। ਜੱਗਦੇਵ ਪੱਵਾਰ 12ਵੀਂ ਸਦੀ ਦੇ ਆਰੰਭ ਵਿੱਚ ਧਾਰਾ ਨਗਰੀ, ਮੱਧ ਪ੍ਰਦੇਸ਼ ਤੋਂ ਚਲਕੇ ਰਸਤੇ ਵਿੱਚ ਗਜ਼ਨਵੀਆਂ ਦਾ ਟਾਕਰਾ ਕਰਦਾ ਹੋਇਆ ਪੰਜਾਬ ਦੇ ਮਾਲਵੇ ਖੇਤਰ ਹੱਠੂਰ ਤੇ ਲੁਧਿਆਣੇ ਤੇ ਕਬਜ਼ਾ ਕਰਕੇ ਜਰਗ ਵਿੱਚ ਆਬਾਦ ਹੋ ਗਿਆ ਸੀ।
ਬੋਪਾਰਾਏ ਨੇ ਲੁਧਿਆਣੇ ਦੇ ਖੇਤਰ ਬੋਪਾਰਾਏ ਕਲਾਂ ਪਿੰਡ ਵਸਾਇਆ। ਬੋਪਾਰਾਏ ਦੇ ਭਰਾ ਛੱਪਾਰਾਏ ਨੇ ਆਪਣੇ ਨਾਮ ਤੇ 1140 ਈਸਵੀਂ ਵਿੱਚ ਛਪਾਰ ਵਸਾ ਕੇ ਆਬਾਦ ਕੀਤਾ। ਹਰ ਸਾਲ ਛਪਾਰ ਦਾ ਮੇਲਾ 24 ਅਤੇ 25 ਦਸੰਬਰ ਨੂੰ ਲੱਗਦਾ ਹੈ। ਢਾਡੀ, ਰਾਜੇ ਜੱਗਦੇਵ ਪੱਵਾਰ ਦਾ ਕਿੱਸਾ ਵੀ ਗਾਕੇ ਲੋਕਾਂ ਨੂੰ ਸੁਣਾਉਂਦੇ ਹਨ। ਛਪਾਰ ਨਗਰ ਵਿੱਚ ਵੀ ਬੋਪਾਰਾਏ ਗੋਤ ਦੇ ਲੋਕ ਰਹਿੰਦੇ ਹਨ। ਲੁਧਿਆਣੇ ਜਿਲ੍ਹੇ ਵਿੱਚ ਬੋਪਾਰਾਏ ਗੋਤ ਦੇ ਜੱਟ ਕਈ ਪਿੰਡਾਂ ਵਿੱਚ ਰਹਿੰਦੇ ਹਨ। ਲੁਧਿਆਣੇ ਦੇ ਨਾਲ ਲੱਗਦੇ ਮਲੇਰਕੋਟਲਾ ਤੇ ਖਮਾਣੋ ਖੇਤਰਾਂ ਵਿੱਚ ਵੀ ਬੋਪਾਰਾਏ ਭਾਈਚਾਰੇ ਦੇ ਲੋਕ ਕਾਫ਼ੀ ਆਬਾਦ ਹਨ। ਲੁਧਿਆਣੇ ਦੇ ਇਲਾਕੇ ਤੋਂ
ਕੁਝ ਬੋਪਾਰਾਏ ਗੋਤ ਦੇ ਜੱਟ ਦੁਆਬੇ ਦੇ ਖੇਤਰ ਜਲੰਧਰ ਵੱਲ ਵੀ ਚਲੇ ਗਏ ਸਨ। ਨਕੋਦਰ ਦੇ ਇਲਾਕੇ ਵਿੱਚ ਵੀ ਇੱਕ ਪਿੰਡ ਦਾ ਨਾਮ ਬੋਪਾਰਾਏ ਹੈ। ਇਹ ਬੋਪਾਰਾਏ ਭਾਈਚਾਰੇ ਦਾ ਪ੍ਰਸਿੱਧ ਪਿੰਡ ਹੈ। ਗੁਰਦਾਸਪੁਰ ਦੇ ਕਾਹਨੂੰਵਾਨ ਖੇਤਰ ਵਿੱਚ ਵੀ ਬੋਪਾਰਾਏ ਭਾਈਚਾਰੇ ਦੇ ਲੋਕ ਕਾਫ਼ੀ ਵਸਦੇ ਹਨ। ਮਾਝੇ ਵਿਚਲੇ ਬੋਪਾਰਾਏ ਜੱਟ ਮਾਲਵੇ ਵਿਚੋਂ ਹੀ ਗਏ ਹਨ। ਲੁਧਿਆਣੇ ਦੇ ਖੇਤਰ ਤੋਂ ਕੁਝ ਬੋਪਾਰਾਏ ਜੱਟ ਸੰਗਰੂਰ ਦੇ ਇਲਾਕੇ ਵਿੱਚ ਵੀ ਆਬਾਦ ਹੋਏ ਹਨ। ਮਾਝੇ ਵਿੱਚ ਵੀ ਇੱਕ ਪਿੰਡ ਦਾ ਨਾਮ ਬੋਪਾਰਾਏ ਹੈ। ਇਹ ਬੋਪਾਰਾਏ ਭਾਈਚਾਰੇ ਦਾ ਪਿੰਡ ਹੈ।
ਬੋਪਾਰਾਏ ਗੋਤ ਦੇ ਜੱਟ ਦਿਉਲਾਂ ਤੇ ਸੇਖਵਾਂ ਨੂੰ ਵੀ ਆਪਣੇ ਭਾਈਚਾਰੇ ਵਿਚੋਂ ਸਮਝਦੇ ਹਨ। ਇਹ ਬਹੁਤੇ ਜੱਟ ਸਿੱਖ ਹੀ ਹਨ। ਪੰਜਾਬ ਵਿੱਚ ਬੋਪਾਰਾਏ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਸਾਰੇ ਪੰਜਾਬ ਵਿੱਚ ਬੋਪਾਰਾਏ ਨਾਮ ਦੇ ਕਈ ਪਿੰਡ ਹਨ। ਦੁਆਬੇ ਵਿਚੋਂ ਬੋਪਾਰਾਏ ਗੋਤ ਦੇ ਕਈ ਜੱਟ ਬਦੇਸ਼ਾਂ ਵਿੱਚ ਜਾਕੇ ਵੀ ਆਬਾਦ ਹੋਏ ਹਨ।
ਬੋਪਾਰਾਏ ਗੋਤ ਵੀ ਜੱਗਦੇਵ ਬੰਸੀ ਪਰਮਾਰਾਂ ਦਾ ਹੀ ਇੱਕ ਉਘਾ ਉਪਗੋਤ ਹੈ।
ਸਿਆਲ
ਇਹ ਪਰਮਾਰ ਰਾਜਪੂਤ ਵਿਚੋਂ ਹਨ। ਇਸ ਗੱਲ ਦਾ ਇਹ ਆਪ ਹੀ ਦਾਅਵਾ ਕਰਦੇ ਹਨ। ਰਾਏ ਸਿਆਲ ਜਾਂ ਸਿਉ ਜਿਥੋਂ ਇਸ ਕਬੀਲੇ ਦਾ ਨਾਮ ਪਿਆ ਹੈ, ਰਾਮਪੁਰ ਦੇ ਰਾਏ ਸ਼ੰਕਰ ਦਾ ਪੁੱਤਰ ਸੀ।
ਰਾਮਪੁਰ ਵਿੱਚ ਲੜਾਈਆਂ ਝਗੜਿਆਂ ਦੇ ਕਾਰਨ ਸਿਆਲ ਭਾਈਚਾਰਾ ਅਲਾਉਦੀਨ ਖਿਲਜੀ ਦੇ ਰਾਜ ਸਮੇਂ ਪੰਜਾਬ ਵੱਲ ਆਇਆ ਸੀ। ਸੰਨ 1258 ਈਸਵੀ ਦੇ ਲਗਭਗ ਪਾਕਿਪਟਨ ਦੇ ਬਾਬਾ ਫਰੀਦ ਸ਼ੱਕਰਗੰਜ ਦੇ ਉਪਦੇਸ਼ਾਂ ਤੋਂ ਪ੍ਰਭਾਵਿਤ ਹੋਕੇ ਮੁਸਲਮਾਨ ਬਣ ਗਿਆ ਸੀ। ਉਹ ਸਾਹੀਵਾਲ ਵਿੱਚ ਰਹਿਣ ਲੱਗ ਪਿਆ ਸੀ ਅਤੇ ਉਸ ਨੇ ਉਥੋਂ ਦੇ ਮੁਖੀ ਦੀ ਪੁੱਤਰੀ ਨਾਲ ਵਿਆਹ ਕਰ ਲਿਆ ਸੀ। ਸਿਆਲ ਸਾਰੇ ਮਾਲਵੇ ਤੇ ਮਾਝੇ ਵਿਚੋਂ ਘੁੰਮਦੇ ਘੁੰਮਦੇ ਹੀ ਆਖਿਰ ਪਾਕਿਪਟਨ ਪਹੁੰਚ ਕੇ ਹੀ ਟਿਕੇ ਸਨ। ਜਦੋਂ ਸਿਆਲ ਨੇ ਇਸ ਖੇਤਰ ਦੇ ਮੁਖੀ ਭਾਈ ਖ਼ਾਨ ਮੇਕਨ ਜੱਟ ਸਾਹੀਵਾਲ ਦੀ ਪੁੱਤਰੀ ਨਾਲ ਸ਼ਾਦੀ ਕਰ ਲਈ ਤਾਂ ਉਸ ਦੀ ਤਾਕਤ ਵਿੱਚ ਵੀ ਵਾਧਾ ਹੋਇਆ। ਉਸ ਨੇ ਸਿਆਲਕੋਟ ਵਿੱਚ ਆਪਣਾ ਕਿਲ੍ਹਾ ਬਣਾ ਲਿਆ। ਜੱਟ ਭਾਈਚਾਰੇ ਵਿੱਚ ਰਲ ਗਿਆ। ਜਦੋਂ ਸਿਆਲਾਂ ਦੀ ਗਿਣਤੀ ਕਾਫ਼ੀ ਵੱਧ ਗਈ ਤਾਂ ਉਨ੍ਹਾਂ ਝੰਗ ਮਘਿਆਣੇ ਦੀ ਨੀਂਹ ਰੱਖੀ। ਪਹਿਲਾਂ
ਉਹ ਝੁੱਗੀਆਂ ਵਿੱਚ ਰਹਿੰਦੇ ਸਨ। ਕੁਝ ਸਮੇਂ ਮਗਰੋਂ ਉਨ੍ਹਾਂ ਨੇ ਕਮਾਲੀਏ ਦੇ ਇਲਾਕੇ ਉਤੇ ਵੀ ਕਬਜ਼ਾ ਕਰ ਲਿਆ ਇਸ ਤਰ੍ਹਾਂ ਸਿਆਲ ਰਾਵੀ ਦੇ ਕੰਢਿਆਂ ਤੇ ਆਬਾਦ ਹੋ ਗਏ ਅਤੇ ਹੌਲੀ ਹੌਲੀ ਉਹ ਦੂਰ ਤੱਕ ਫੈਲ ਗਏ। ਹੁਣ ਸਿਆਲ ਦੋ ਮੁੱਖ ਸ਼ਾਖਾ ਫਤਿਆਣਾ ਅਤੇ ਤਰਹਾਣਾ ਵਿੱਚ ਵੰਡੇ ਗਏ।
ਝੰਗ ਸੈਟਲਮੈਂਟ ਰਿਪੋਰਟ ਵਿੱਚ ਸਿਆਲਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ। ਬੇਸ਼ੱਕ ਸਿਆਲ ਭਾਈਚਾਰੇ ਦੇ ਬਹੁਤੇ ਲੋਕ ਮੁਸਲਮਾਨ ਬਣ ਗਏ ਸਨ ਪਰ ਸ਼ੁਰੂ ਸ਼ੁਰੂ ਵਿੱਚ ਹਿੰਦੂ ਰਸਮ ਰਿਵਾਜ਼ ਵੀ ਕਰਦੇ ਸਨ। ਤਾਰੀਖ ਝੰਗ ਸਿਆਲ ਵਿੱਚ ਲਿਖਿਆ ਹੈ ਕਿ ਸਿਆਲ ਪਹਿਲਾਂ ਚਨਾਬ ਜਿਹਲਮ ਦੇ ਖੇਤਰ ਵਿੱਚ ਆਬਾਦ ਹੋਏ। ਇਸ ਦਾ ਪਹਿਲਾ ਮੁਖੀਆ ਮਲਖ਼ਾਨ ਸੀ। ਇਸ ਨੇ 1477 ਈਸਵੀ ਵਿੱਚ ਝੰਗ ਦੇ ਇਲਾਕੇ ਵਿੱਚ ਹਕੂਮਤ ਕੀਤੀ।
ਬਾਦਸ਼ਾਹ ਅਕਬਰ ਦੇ ਸਮੇਂ ਸੋਲਵੀਂ ਸਦੀ ਵਿੱਚ ਇਸ ਖ਼ਾਨਦਾਨ ਵਿਚੋਂ ਹੀਰ ਹੋਈ ਹੈ ਜੋ ਧੀਦੋ ਗੋਤ ਰਾਂਝੇ ਨੂੰ ਪਿਆਰ ਕਰਦੀ ਸੀ। ਝੰਗ ਤੋਂ ਅੱਧੇ ਮੀਲ ਤੇ ਹੀ ਹੀਰ ਦਾ ਮੱਕਬਰਾ ਹੈ।
ਸਿਆਲਾਂ ਦੀ ਗਿਣਤੀ ਵਧਣ ਨਾਲ ਹੁਣ ਸਿਆਲਾਂ ਦੀਆਂ ਕਈ ਮੂਹੀਆਂ ਪ੍ਰਚਲਤ ਹੋ ਗਈਆਂ ਹਨ। ਸਿਆਲ ਅਸਲੀ ਵਤਨ ਨੂੰ ਛੱਡਕੇ ਜਦ ਝੰਗ ਮਘਿਆਣੇ ਆਦਿ ਖੇਤਰਾਂ ਵਿੱਚ ਆਬਾਦ ਹੋਏ, ਉਨ੍ਹਾਂ ਨੇ ਜੰਗਲਾਂ ਨੂੰ ਸਾਫ਼ ਕਰਕੇ ਖੇਤੀਬਾੜੀ ਸ਼ੁਰੂ ਕੀਤੀ। ਉਹ ਘਿਉ, ਦੁੱਧ, ਦਹੀ, ਮਖਣ ਖਾਣ ਤੇ ਪਸ਼ੂ ਰੱਖਣ ਦੇ ਬਹੁਤ ਸ਼ੌਕੀਨ ਸਨ। ਜੱਟ ਸੁਭਾਅ ਅਨੁਸਾਰ ਝਗੜਾਲੂ, ਲੜਾਕੇ ਤੇ
ਅਣਖੀ ਸਨ। ਭੰਗੀ ਮਿਸਲ ਦੇ ਸਿੱਖ ਸਰਦਾਰਾਂ ਨਾਲ ਵੀ ਸਿਆਲਾਂ ਦੀਆਂ ਕਈ ਲੜਾਈਆਂ ਹੋਈਆਂ। 1810 ਈਸਵੀ ਵਿੱਚ ਲਾਹੌਰ ਦੇ ਰਾਜੇ ਨੇ ਸਿਆਲਾਂ ਦੇ ਆਖ਼ਰੀ ਅਹਿਮਦ ਖ਼ਾਨ ਨੂੰ ਕੈਦ ਕਰਕੇ ਸਿਆਲਾਂ ਦਾ ਰਾਜ ਖਤਮ ਕਰ ਦਿੱਤਾ।
ਸੰਨ 1857 ਈ. ਦੇ ਭਾਰਤ ਦੇ ਗ਼ਦਰ ਵਿੱਚ ਸਿਆਲ ਜੱਟਾਂ ਨੇ ਬਹਾਵਲ, ਫਤਿਆਣਾ, ਝੱਲਾ ਅਤੇ ਮੁਰਾਦ ਦੀ ਅਗਵਾਈ ਵਿੱਚ ਅੰਗੇਰਜ਼ ਸਰਕਾਰ ਦੇ ਵਿਰੁੱਧ ਹਿੱਸਾ ਲਿਆ ਸੀ। ਝੱਲਾ ਸਿਆਲ ਇਸ ਲੜਾਈ ਵਿੱਚ ਮਾਰਿਆ ਗਿਆ ਅਤੇ ਬਾਕੀ ਨੂੰ ਜਲਾਵਤਨ ਕਰ ਦਿੱਤਾ ਗਿਆ ਸੀ। ਸਿਆਲਾਂ ਨੇ ਆਪਣੇ ਖੇਤਰ ਵਿੱਚ ਖੇਤੀਬਾੜੀ ਨੂੰ ਵੀ ਕਾਫ਼ੀ ਉਨਤ ਕੀਤਾ ਸੀ। ਉਹ ਸਫ਼ਲ ਕ੍ਰਿਸਾਨ ਵੀ ਸਨ।
ਪੂਰਬੀ ਪੰਜਾਬ ਵਿੱਚ ਸਿਆਲ ਬਹੁਤ ਘੱਟ ਹਨ। ਪੱਛਮੀ ਪੰਜਾਬ ਵਿੱਚ ਸਿਆਲ ਦੂਰ ਦੂਰ ਤੱਕ ਆਬਾਦ ਹਨ। ਸਿਆਲ ਜੱਟ ਵੀ ਹਨ ਅਤੇ ਰਾਜਪੂਤ ਵੀ ਹਨ। ਕੁਝ ਸਿਆਲ ਹਿੰਦੂ ਖੱਤਰੀ ਵੀ ਹਨ। 1881 ਈਸਵੀ ਦੀ ਮਰਦਮਸ਼ੁਮਾਰੀ ਅਨੁਸਾਰ ਸਾਂਝੇ ਪੰਜਾਬ ਵਿੱਚ 17366 ਸਿਆਲ ਜੱਟ ਸਨ ਅਤੇ 77213 ਸਿਆਲ ਰਾਜਪੂਤ ਸਨ। ਹਰਾਜ ਵੀ ਸਿਆਲਾਂ ਦਾ ਹੀ ਉਪਗੋਤ ਹਨ। ਕਈ ਇਤਿਹਾਸਕਾਰ ਸਿਆਲਾਂ ਨੂੰ ਭੱਟੀ ਰਾਜਪੂਤ ਮੰਨਦੇ ਹਨ। ਭੱਟੀਆਂ ਅਤੇ ਪਰਮਾਰਾਂ ਵਿੱਚ ਭੁਲੇਖੇ ਦਾ ਕਾਰਨ ਦੋ ਸਲਵਾਨ ਰਾਜੇ ਹੋਣਾ ਹੈ।
ਪੂਰਨ ਭਗਤ ਦਾ ਪਿਤਾ ਸਿਆਲਕੋਟ ਦਾ ਰਾਜਾ ਸਲਵਾਨ ਪਰਮਾਰ ਸੀ। ਜੈਮਲਮੇਰ ਦੇ ਰਾਜੇ ਜੈਮਲ ਦਾ ਇੱਕ ਪੁੱਤਰ ਵੀ ਸਲਵਾਨ ਸੀ। ਉਹ ਭੱਟੀ
ਰਾਜਪੂਤ ਸੀ। ਹੂਣਾਂ ਤੇ ਹਮਲਿਆਂ ਤੋਂ ਤੰਗ ਆ ਕੇ ਸਿਆਲਕੋਟ ਇਲਾਕੇ ਦੇ ਪਰਮਾਰ ਮੱਧ ਪ੍ਰਦੇਸ਼ ਦੇ ਮਾਲਵਾ ਖੇਤਰ ਗਏ ਤੇ ਉਥੇ ਧਾਰਾ ਨਗਰੀ ਵਿੱਚ ਆਪਣਾ ਰਾਜ ਕਾਇਮ ਕਰ ਲਿਆ। ਫਿਰ ਅੱਗਨੀਕੁਲ ਰਾਜਪੂਤਾਂ ਵਿੱਚ ਸ਼ਾਮਿਲ ਹੋ ਗਏ। ਜਦ ਮੁਸਲਮਾਨਾਂ ਦੇ ਹਮਲੇ ਸ਼ੁਰੂ ਹੋਏ ਫਿਰ ਦੋਬਾਰਾ ਪੰਜਾਬ ਵੱਲ ਆ ਕੇ ਪੰਜਾਬ ਵਿੱਚ ਪੱਕੇ ਤੌਰ ਤੇ ਵਸ ਗਏ। ਝੰਗ ਦੇ ਸਿਆਲਾਂ ਨੂੰ ਰਾਜਪੂਤ ਕਿਹਾ ਜਾਂਦਾ ਹੈ ਪਰ ਡੇਰਾ ਗਾਜ਼ੀ ਖਾਂ ਦੇ ਸਿਆਲਾਂ ਨੂੰ ਜੱਟ ਹੀ ਗਿਣਿਆ ਜਾਂਦਾ ਸੀ। ਰਾਜਪੂਤ ਸਿਆਲ ਜੱਟ ਸਿਆਲਾਂ ਨਾਲੋਂ ਉਚੇ ਸਮਝੇ ਜਾਂਦੇ ਸਨ। ਇਹ ਉਘਾ ਗੋਤ ਹੈ।
ਕਾਹਲੋਂ
ਇਸ ਬੰਸ ਦਾ ਮੋਢੀ ਕਾਹਲਵਾਂ ਸੀ। ਇਹ ਅੱਗਨੀ ਕੁਲ ਪੰਵਾਰਾਂ ਵਿਚੋਂ ਹਨ। ਰਾਜਪੂਤਾਂ ਦੀਆਂ ਚਾਰ ਅੱਗਨੀ ਕੁਲ ਤੇ ਦੋ ਹੋਰ ਜਾਤੀਆਂ ਸ਼ਾਹੀ ਕੌਮਾਂ ਵਿਚੋਂ ਗਿਣੀਆਂ ਜਾਂਦੀਆਂ ਹਨ।
ਕਾਹਲੋਂ ਆਪਣੇ ਆਪ ਨੂੰ ਧਾਰਾ ਨਗਰੀ ਦੇ ਰਾਜੇ ਬਿੱਕਰਮਾਦਿੱਤ ਅਤੇ ਜੱਗਦੇਉ ਪਰਮਾਰ ਦੀ ਬੰਸ ਵਿਚੋਂ ਸਮਝਦੇ ਹਨ। ਇਹ ਜੱਗਦੇਉ ਬੰਸੀ ਸੋਲੀ ਨਾਲ ਧਾਰਾ ਨਗਰੀ ਨੂੰ ਛੱਡ ਕੇ ਗਿਆਰਵੀਂ ਸਦੀ ਵਿੱਚ ਪੰਜਾਬ ਵਿੱਚ ਆਏ। ਕੁਝ ਸਮਾਂ ਲੁਧਿਆਣੇ ਦੇ ਖੇਤਰ ਵਿੱਚ ਰਹਿਕੇ ਫਿਰ ਅੱਗੇ ਗੁਰਦਾਸਪੁਰ ਜਿਲ੍ਹੇ ਦੇ ਬਟਾਲੇ ਦੇ ਨਜ਼ਦੀਕ ਹੀ ਆਬਾਦ ਹੋ ਗਏ। ਕੁਝ ਸਿਆਲਕੋਟ ਵੱਲ ਚਲੇ ਗਏ। ਇਹ ਬਹੁਤੇ ਗੁਰਦਾਸਪੁਰ ਤੇ ਸਿਆਲਕੋਟ ਦੇ ਦੱਖਣੀ ਖੇਤਰ ਵਿੱਚ ਹੀ ਆਬਾਦ ਹੋਏ। ਗੁਰਦਾਸਪੁਰ ਵਿੱਚ ਕਾਹਲੋਂ ਗੋਤ ਦਾ ਕਾਹਲੋਂ ਪਿੰਡ ਸਾਰੇ ਮਾਝੇ ਵਿੱਚ ਪ੍ਰਸਿੱਧ ਹੈ। ਕੁਝ ਕਾਹਲੋਂ ਲਾਹੌਰ ਅਤੇ ਗੁੱਜਰਾਂਵਾਲਾ ਵਿੱਚ ਵੀ ਆਬਾਦ ਹੋ ਗਏ ਸਨ।
ਰਾਵਲਪਿੰਡੀ ਅਤੇ ਮੁਲਤਾਨ ਵਿੱਚ ਕਾਹਲੋਂ ਬਹੁਤ ਹੀ ਘੱਟ ਸਨ। ਪੱਛਮੀ ਪਾਕਿਸਤਾਨ ਵਿੱਚ ਕੁਝ ਕਾਹਲੋਂ ਮੁਸਲਮਾਨ ਵੀ ਬਣ ਗਏ ਸਨ। ਮਾਛੀਵਾੜਾ ਅਤੇ ਫਿਰੋਜ਼ਪੁਰ ਦੇ ਬੇਟ ਇਲਾਕੇ ਵਿੱਚ ਵੀ ਕੁਝ ਕਾਹਲੋਂ ਜੱਟ ਵਸਦੇ ਹਨ। ਦੁਆਬੇ ਵਿੱਚ ਕਾਹਲੋਂ ਕਾਫ਼ੀ ਹਨ। ਜਲੰਧਰ ਜਿਲ੍ਹੇ ਵਿੱਚ ਕਾਹਲਵਾਂ ਪਿੰਡ ਵਿੱਚ ਵੀ ਕਾਹਲੋਂ ਗੋਤ ਦੇ ਜੱਟ ਆਬਾਦ ਹਨ। ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ਖੇਤਰ ਵਿੱਚ ਰਿਆਸਤ ਕਪੂਰਥਲਾ ਵਿੱਚ ਵੀ ਕਾਫ਼ੀ ਪਿੰਡਾਂ ਵਿੱਚ ਹਨ।
ਕਾਹਲੋਂ ਭਾਈਚਾਰੇ ਨੇ ਪੰਜਾਬ ਵਿੱਚ ਆਕੇ ਪੰਜਾਬੀ ਜੱਟਾਂ ਨਾਲ ਰਿਸ਼ਤੇਦਾਰੀਆਂ ਪਾ ਲਈਆਂ। ਹੋਰ ਜੱਗਦੇਉ ਬੰਸੀ ਜੱਟਾਂ ਵਾਂਗ ਇਹ ਵੀ ਸਦਾ ਲਈ ਜੱਟ ਭਾਈਚਾਰੇ ਵਿੱਚ ਰਲ ਮਿਲ ਗਏ। ਅੱਗੇ ਤੋਂ ਰਾਜਪੂਤਾਂ ਨਾਲੋਂ ਆਪਣੇ ਸੰਬੰਧ ਤੋੜ ਦਿੱਤੇ। ਦੁਆਬੇ ਤੋਂ ਕਾਫ਼ੀ ਕਾਹਲੋਂ ਬਾਹਰਲੇ ਦੇਸ਼ਾਂ ਵਿੱਚ ਚਲੇ ਗਏ ਹਨ। ਹੁਣ ਪੰਜਾਬ ਵਿੱਚ ਸਾਰੇ ਕਾਹਲੋਂ ਜੱਟ ਸਿੱਖ ਹਨ। ਇਹ ਪ੍ਰਾਚੀਨ ਜੱਟ ਹਨ। 1881
ਈਸਵੀ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਕਾਹਲੋਂ ਜੱਟਾਂ ਦੀ ਗਿਣਤੀ 23550 ਸੀ। ਕਾਹਲੋਂ, ਜੱਟਾਂ ਦਾ ਪ੍ਰਸਿੱਧ ਗੋਤ ਹੈ। ਕਾਹਲੋਂ ਜੱਟ ਸਿਆਣੇ ਤੇ ਮਿਹਨਤੀ ਹੁੰਦੇ ਹਨ। ਪੰਜਾਬ ਦੇ ਸਾਬਕਾ ਮੁੱਖ ਸਕੱਤਰ ਗਿਆਨ ਸਿੰਘ ਕਾਹਲੋਂ ਜੱਟ ਸਨ। ਜੱਟਾਂ ਦੇ 21 ਗੋਤ ਜੱਗਦੇਉ ਬੰਸੀ ਪਰਮਾਰਾ ਵਿਚੋਂ ਹਨ। ਗੁਲਾਬ ਸਿੰਘ ਭਾਗੋਵਾਲੀਆਂ ਮਾਝੇ ਦਾ ਕਾਹਲੋਂ ਜੱਟ ਸੀ। ਕਾਹਲੋਂ ਉਘਾ ਤੇ ਛੋਟਾ ਗੋਤ ਹੈ।
ਸੇਖੋਂ
ਇਸ ਗੋਤ ਦਾ ਮੋਢੀ ਸ਼ੇਸ਼ਰਾਮ ਪੰਵਾਰ ਸੀ। ਇਸ ਨੂੰ ਸੇਖੂ ਜਾਂ ਸੇਖੋਂ ਵੀ ਕਿਹਾ ਜਾਂਦਾ ਸੀ। ਜਦੋਂ ਜੱਗਦੇਵ ਪਰਮਾਰ ਨੇ ਗੱਜ਼ਨੀ ਵਾਲਿਆਂ ਨੂੰ ਸਰਹਿੰਦ ਤੋਂ
ਭਜਾਕੇ ਲਾਹੋਰ ਵੱਲ ਭੇਜ ਦਿੱਤਾ ਸੀ। ਉਸ ਸਮੇਂ ਜੱਗਦੇਵ ਬੇਸੀ ਲੋਹਕਰਨ ਦੇ ਪੁੱਤਰ ਸੁਲੱਖਣ ਤੇ ਮੱਖਣ ਬਹੁਤ ਹੀ ਸੂਰਬੀਰ ਸਨ। ਮੱਖਣ ਤਾਂ ਸਿੰਧ ਵਿੱਚ ਮੁਸਲਮਾਨਾਂ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ।
ਸੁਲੱਖਣ ਨੇ ਆਪਣੇ ਭਾਈਚਾਰੇ ਤੇ ਆਪਣੇ ਪੁੱਤਰ ਪੋਤਰਿਆਂ ਦੀ ਸਹਾਇਤਾ ਲੈਕੇ ਮਾਰਵਾੜ ਦੇ ਇਸ ਯੁੱਧ ਵਿੱਚ ਰਾਜਸਥਾਨ ਦਾ ਇੱਕ ਲੱਖ ਦਾ ਇਲਾਕਾ ਜਿੱਤਿਆ। ਭੱਟੀ ਤੇ ਹੋਰ ਮੁਸਲਮਾਨਾਂ ਦਾ ਬਹੁਤ ਜਾਨੀ ਤੇ ਮਾਲੀ ਨੁਕਸਾਨ ਕੀਤਾ ਸੀ। ਢਾਡੀਆਂ ਨੇ ਵੀ ਇਸ ਯੁੱਧ ਬਾਰੇ ਠੀਕ ਹੀ ਗਾਇਆ ਹੈ।
'ਲੱਖ ਫੁਲਾਣੀ ਮਾਰੀ ਸੇਖਵਾਂ, ਪਰਜਾ ਹੈ ਹੈਰਾਨ' ਸੇਖੋਂ ਗੋਤ ਦੇ ਜੱਟ ਹੁਣ ਵੀ ਰਾਜਸਥਾਨ ਦੇ ਸ਼ੇਖਾਵਤ ਲੋਕਾਂ ਨੂੰ ਆਪਣੇ ਭਾਈਚਾਰੇ ਵਿਚੋਂ ਮਨਦੇ ਹਨ।
ਸੇਖੋਂ ਦੇ ਦੋ ਪੁੱਤਰ ਸਰਾਇ ਅਤੇ ਮਰਾਇਚ ਸਨ। ਸੇਖੋਂ ਦੇ 12 ਪੋਤੇ ਛੱਤ, ਬੱਲ, ਸੋਹਲ, ਦੇਉਲ, ਦੇਊ, ਗੁਰਮ ਆਦਿ ਸਨ। ਸੇਖੋਂ ਦੇ ਪੋਤਿਆਂ ਦੇ ਨਾਮ ਤੇ ਕਈ ਨਵੇਂ ਗੋਤ ਚੱਲ ਪਏ ਸਨ। ਸਾਰੇ ਸੇਖੋਂ ਜੱਟ ਧਾਰਾ ਨਗਰੀ ਦੇ ਰਾਜੇ ਭੋਜ ਅਤੇ ਜਰਗ ਦੇ ਰਾਜੇ ਜੱਗਦੇਉ ਪਰਮਾਰ ਨੂੰ ਆਪਣਾ ਵਡੇਰਾ ਮਨਦੇ ਹਨ। ਸੇਖੋਂ ਦਾ ਪਿਤਾ ਸਿੱਧ ਸੁਲੱਖਣ ਆਪਣੇ ਵਡੇਰਿਆਂ ਦੇ ਪਿੰਡ ਛਪਾਰ ਵਿੱਚ ਰਹਿੰਦਾ ਸੀ। ਸਿੱਧ ਸੁਲੱਖਣ ਨੂੰ ਜੱਗਦੇਉ ਨੇ ਹੀ 1150 ਈਸਵੀ ਵਿੱਚ ਛਪਾਰ ਜਾਕੇ ਦੀਖਿਆ ਮਤਰ ਦੇ ਕੇ ਸਿੱਧੀ ਸੰਪਨ ਕੀਤੀ। ਜਰਗ ਦੇ ਪੁਰਾਣੇ ਲੋਕ ਜੱਗਦੇਉ ਤੇ ਸਿੱਧ ਸੁਲੱਖਣ ਦੀਆਂ ਸਿੱਧੀਆਂ ਬਾਰੇ ਬਹੁਤ ਕੁਝ ਦੱਸਦੇ ਸਨ। ਜੱਗਦੇਵ ਦੀਆਂ ਬਾਹਾਂ ਬਹੁਤ ਲੰਬੀਆਂ ਸਨ।
ਸੇਖੋਂ ਗੋਤ ਦਾ ਮੁੱਢ ਲੁਧਿਆਣਾ ਜਿਲ੍ਹਾ ਹੀ ਹੈ। ਲੁਧਿਆਣੇ ਦੇ ਸੇਖੋਂ ਭੋਜ ਦੀ ਬੰਸ ਦੇ ਹੀ ਇੱਕ ਸੂਰਮੇ ਤੇਜਪਾਲ ਨੂੰ ਵੀ ਆਪਣੇ ਖ਼ਾਨਦਾਨ ਦਾ ਮੁਖੀਆ ਮੰਨਦੇ ਹਨ। ਤੇਜਪਾਲ ਦੇ ਚਾਰ ਪੁੱਤਰ ਸਨ। ਜਿਨ੍ਹਾਂ ਵਿਚੋਂ ਝਲਖਣ ਤੇ ਲਖਣ ਤੋਂ ਜੌੜੇ ਭਰਾ ਸਨ। ਝਲਖਣ ਸਰੀਰ ਦਾ ਪਤਲਾ ਸੀ। ਉਸ ਦੀ ਸ਼ਕਲ ਸੱਪ ਵਰਗੀ ਸੀ। ਇੱਕ ਦਿਨ ਜਦੋਂ ਇਨ੍ਹਾਂ ਦੀ ਮਾਂ ਖੇਤ ਗਈ ਤਾਂ ਝਲਖਣ ਨੂੰ ਧਰਤੀ ਤੇ ਪਾ ਦਿੱਤਾ। ਇੱਕ ਕ੍ਰਿਸਾਨ ਨੇ ਝਲੱਖਣ ਨੂੰ ਸੱਪ ਸਮਝ ਕੇ ਮਾਰ ਦਿੱਤਾ। ਜਦ ਮਾਂ ਕਪਾਹ ਚੁਗ ਕੇ ਵਾਪਿਸ ਆਈ ਤਾਂ ਉਸ ਨੇ ਦੋਵਾਂ ਪੁੱਤਰਾਂ ਨੂੰ ਮਰੇ ਪਿਆ ਦੇਖਿਆ। ਉਸ ਨੇ ਰੋਂਦੀ ਕੁਰਲਾਂਦੀ ਨੇ ਦੋਵੇਂ ਬੱਚਿਆਂ ਨੂੰ ਇਕੋ ਹੀ ਥਾਂ ਦਬਾ ਦਿੱਤਾ। ਕਾਫ਼ੀ ਸਮੇਂ ਪਿਛੋਂ ਇਨ੍ਹਾਂ ਦੇ ਇੱਕ ਨਜ਼ਦੀਕੀ ਨੇ ਸੁਪਨੇ ਵਿੱਚ ਦੋਹਾਂ ਨੂੰ ਦੇਖਿਆ। । ਇਨ੍ਹਾਂ ਨੂੰ ਸ਼ਹੀਦ ਸਮਝ ਕੇ ਛਪਾਰ ਵਿੱਚ ਉਨ੍ਹਾਂ ਦੀ ਮੜੀ ਬਣਾਈ। ਇਸ ਮੜੀ ਤੇ ਵੀ ਗੂਗੇ ਪੀਰ ਦੇ ਮੇਲੇ ਦੇ ਨਾਲ ਹੀ ਮੇਲਾ ਲੱਗਦਾ ਹੈ। ਇਸੇ ਮੜੀ ਤੋਂ ਮਿੱਟੀ ਲਿਆਕੇ ਫੁੱਲਾਂ ਵਾਲਾ ਪਿੰਡ ਵਿੱਚ ਉਨ੍ਹਾਂ ਦੀ ਮੜੀ ਬਣਾਈ ਗਈ ਹੈ।
ਫੁੱਲਾਂ ਵਾਲਾ ਪਿੰਡ ਲੁਧਿਆਣੇ ਤੋਂ ਦੋ ਮੀਲ ਹੀ ਹੈ। ਭਾਦੋਂ ਦੀ ਚੌਦਸ ਵਾਲੇ ਦਿਨ ਏਥੇ ਸੇਖੋਂ ਗੋਤ ਦੇ ਜੱਟਾਂ ਦਾ ਭਾਰੀ ਮੇਲਾ ਲੱਗਦਾ ਹੈ। ਮੜੀ ਉਪਰ ਮਿੱਟੀ ਕੱਢਣ ਸਮੇਂ ਲੋਕ ਪਤਾਸੇ ਜਾਂ ਮਖਾਣੇ ਮਿੱਟੀ ਤੇ ਰੱਖਦੇ ਮੱਥਾ ਟੇਕਦੇ ਹਨ। ਇਹ ਸਾਰਾ ਚੜ੍ਹਾਵਾ ਮਿਰਾਸੀ ਨੂੰ ਦਿੱਤਾ ਜਾਂਦਾ ਹੈ। ਇਸ ਨੂੰ ਝਲੱਖਣ ਦਾ ਮੇਲਾ ਕਹਿੰਦੇ ਹਨ। ਸੇਖੋਂ ਜੱਟਾਂ ਦਾ ਵਿਸ਼ਵਾਸ ਹੈ ਕਿ ਜਿਹੜਾ ਇਸ ਮੇਲੇ ਵਿੱਚ ਏਥੇ ਮਿੱਟੀ ਕੱਢ ਜਾਂਦਾ ਹੈ, ਉਸ ਨੂੰ ਸੱਪ ਨਹੀਂ ਲੜਦਾ। ਮੜੀ 'ਤੇ ਮੱਥਾ ਟੇਕ ਕੇ ਲੋਕ ਚੌਕੀ ਵੀ ਭਰਦੇ ਹਨ।
ਗੂਗਾ ਪੀਰ ਤੇ ਸਿੱਧ ਸੁਲੱਖਣ ਦੋਵੇਂ ਮਿੱਤਰ ਸਨ। ਦੋਵੇਂ ਛਪਾਰ ਵਿੱਚ ਰਹਿੰਦੇ ਸਨ। ਦੋਹਾਂ ਦੀ ਹੀ ਮੜੀ ਛਪਾਰ ਵਿੱਚ ਹੈ। ਛਪਾਰ, ਜੱਗਦੇਉ ਦੇ ਪੁੱਤਰ ਛਾਪਾਰਾਏ ਨੇ 1140 ਈਸਵੀ ਵਿੱਚ ਵਸਾਇਆ ਸੀ। ਏਥੇ ਸੇਖੋਂ ਵੀ ਕਾਫ਼ੀ ਰਹਿੰਦੇ ਹਨ। ਫੁਲਾਂਵਾਲੇ ਦੇ ਸਾਰੇ ਜੱਟ ਸੇਖੋਂ ਗੋਤ ਦੇ ਹਨ। ਇਸ ਇਲਾਕੇ ਵਿੱਚ ਸੇਖੋਂ ਗੋਤ ਦੇ ਦਸ ਪਿੰਡ ਹਨ। ਲੁਧਿਆਣੇ ਜਿਲ੍ਹੇ ਵਿੱਚ ਦਾਖਾ ਵੀ ਸੇਖੋਂ ਗੋਤ ਦਾ ਪ੍ਰਸਿੱਧ ਪਿੰਡ ਹੈ। ਪੰਜਾਬੀ ਦਾ ਮਹਾਨ ਸਾਹਿਤਕਾਰ ਸੰਤ ਸਿੰਘ ਸੇਖੋਂ ਦਾਖੇ ਪਿੰਡ ਦਾ ਹੀ ਸੀ। ਭਦੌੜ ਪਿੰਡ ਵਿੱਚ ਵੀ ਕੁਝ ਦਾਖੇ ਦੇ ਸੇਖੋਂ ਬਹੁਤ ਹੀ ਬਹਾਦਰ ਸੀ। ਉਹ ਗੁਰੂ ਹਰਗੋਬਿੰਦ ਜੀ ਦਾ ਪੱਕਾ ਸਿੱਖ ਸੀ।
ਖੰਨੇ ਦੇ ਪਾਸ ਭੜੀ ਪਿੰਡ ਵਿੱਚ ਵੀ ਸੇਖੋਂ ਕਾਫ਼ੀ ਰਹਿੰਦੇ ਹਨ। ਕੋਟ ਸੇਖੋਂ ਵੀ ਸੇਖੋਂ ਗੋਤ ਦਾ ਪਿੰਡ ਹੈ। ਸਾਂਦਲਬਾਰ ਵਿੱਚ ਸੇਖਮ, ਨੰਦਪੁਰ, ਨੌਖਰ ਆਦਿ ਪਿਡਾਂ ਵਿੱਚ ਵੀ ਸੇਖੋਂ ਗੋਤ ਦੇ ਲੋਕ ਵਸਦੇ ਸਨ । ਜਿਲ੍ਹਾ ਸੰਗਰੂਰ ਵਿੱਚ ਵੀ ਸੇਖੋਂ ਗੋਤ ਦੇ ਕਾਫ਼ੀ ਪਿੰਡ ਹਨ। ਸੰਗਰੂਰ ਸ਼ਹਿਰ ਤਾਂ ਆਬਾਦ ਹੀ ਸੇਖੋਂ ਜੱਟਾਂ ਨੇ ਕੀਤਾ ਸੀ। ਉਹ ਆਪਣੇ ਜਠੇਰੇ ਬਾਬਾ ਮੋਹਨ ਸਿੱਧ ਦੀ ਪੂਜਾ ਕਰਦੇ ਹਨ। ਉਹ ਵੱਢੇ ਹੋਏ ਸਿਰ ਨਾਲ ਧਾੜਵੀਆਂ ਦਾ ਮੁਕਾਬਲਾ ਕਰਦਾ ਹੋਇਆ ਸੰਗਰੂਰ ਪਹੁੰਚ ਗਿਆ ਸੀ ਜਿਥੇ ਉਹ ਡਿੱਗਿਆ, ਉਥੇ ਉਸ ਦਾ ਮੱਠ ਬਣਾਇਆ ਗਿਆ ਹੈ। ਖ਼ੁਸ਼ੀ ਤੇ ਦਿਵਾਲੀ ਸਮੇਂ ਸੇਖੋਂ ਗੋਤ ਦੇ ਲੋਕ ਇਸ ਮੱਠ ਤੇ ਚੜ੍ਹਾਵਾ ਚੜ੍ਹਾ ਕੇ ਆਪਣੇ ਜਠੇਰੇ ਦੀ ਪੂਜਾ ਕਰਦੇ ਹਨ।
ਸੇਖੋਂ ਗੋਤ ਦੀ ਇੱਕ ਸ਼ਾਖ ਜਿਨ੍ਹਾਂ ਨੂੰ ਸੇਖੂ ਕੇ ਕਿਹਾ ਜਾਂਦਾ ਹੈ ਉਹ ਆਪਣੇ ਸਿੱਧ ਪ੍ਰਮਾਨੰਦ ਦੀ ਮਾਨਤਾ ਕਰਦੇ ਹਨ। ਇਸ ਦੀ ਮੱਠ ਵੀ ਸੰਗਰੂਰ ਵਿੱਚ ਨਾਭੇ ਗੇਟ ਤੋਂ ਬਾਹਰ ਹੈ। ਉਹ ਰਿਧੀਆਂ ਸਿਧੀਆਂ ਵਾਲਾ ਮਹਾਨ ਕਰਾਮਾਤੀ ਬਾਬਾ
ਸੀ। ਇਸ ਦੀ ਸਮਾਧੀ ਤੇ ਐਤਵਾਰ ਨੂੰ ਸ਼ਰਧਾਲੂ ਲੋਕ ਦੁੱਧ ਚੜ੍ਹਾਉਂਦੇ ਹਨ। ਖ਼ੁਸ਼ੀ ਤੇ ਦਿਵਾਲੀ ਸਮੇਂ ਮਿਠਾਈ ਵੀ ਵੰਡੀ ਜਾਂਦੀ ਹੈ ਅਤੇ ਬਾਬੇ ਦੀ ਪੂਜਾ ਵੀ ਕੀਤੀ ਜਾਂਦੀ ਹੈ।
ਸੰਗਰੂਰ ਦੇ ਇਲਾਕੇ ਵਿੱਚ ਪਹਿਲਾਂ ਪਹਿਲ ਸੇਖੋਂ ਜੱਟ ਪਸ਼ੂ ਚਾਰਨ ਲਈ ਆਏ ਸਨ ਫਿਰ ਏਥੇ ਹੀ ਨਵੇਂ ਪਿੰਡ ਆਬਾਦ ਕਰਕੇ ਵਸ ਗਏ। ਸੇਖੋਂਪੱਤੀ ਪਿੰਡ ਵੀ ਸੇਖਵਾਂ ਦਾ ਹੀ ਹੈ। ਬੋਹੜਾਵਾਲ, ਬੜੂੰਦੀ ਤੇ ਦਾਖਾ ਪਿੰਡ ਦੇ ਸੇਖੋਂ ਇਕੋ ਖ਼ਾਨਦਾਨ ਵਿਚੋਂ ਹਨ। ਸੇਖੋਂ ਦੇ ਪੋਤਰੇ ਬਾਬੇ ਬੋਹੜਾ ਨੇ ਕਸਬੇ ਤੋਂ ਉਠਕੇ 1220 ਈਸਵੀ ਦੇ ਲਗਭਗ ਥੋੜਾਵਾਲ ਪਿੰਡ ਆਬਾਦ ਕੀਤਾ ਸੀ। ਇਸ ਪਿੰਡ ਤੋਂ ਇਲਾਵਾ ਮਾਨਸਾ ਵਿੱਚ ਸੇਖਵਾਂ ਦੇ ਕਾਹਨਗੜ੍ਹ, ਫਰਵਾਈ ਆਦਿ ਵੀ ਕਈ ਪਿੰਡ ਹਨ। ਇਸ ਇਲਾਕੇ ਦੇ ਸੇਖੋਂ ਔਲਖਾਂ, ਬੁੱਟਰਾਂ, ਦਲੇਵਾਂ ਤੇ ਮਡੇਰਾਂ ਨੂੰ ਵੀ ਆਪਣੇ ਜੱਗਦੇਉ ਬੰਸੀ ਭਾਈਚਾਰੇ ਵਿਚੋਂ ਸਮਝਦੇ ਹਨ। ਮੁਕਤਸਰ ਦੇ ਇਲਾਕੇ ਵਿੱਚ ਆਲਮਵਾਲਾ, ਰੁਖਾਲਾ, ਚਿਬੜਾਂ ਵਾਲੀ ਆਦਿ 'ਚ ਸੇਖੋਂ ਗੋਤ ਦੇ ਕਾਫ਼ੀ ਜੱਟ ਰਹਿੰਦੇ ਹਨ। ਅਬੋਹਰ ਦੇ ਪਾਸ ਗੋਬਿੰਦਗੜ੍ਹ ਪਿੰਡ ਦੇ ਸੇਖੋਂ ਵੀ ਆਪਣਾ ਪਿਛੋਕੜ ਰਾਜਸਥਾਨ ਦੱਸਦੇ ਹਨ। ਫਿਰੋਜ਼ਪੁਰ ਜਿਲ੍ਹੇ ਵਿੱਚ ਧਰਾਂਗ ਵਾਲਾ ਵੀ ਸੇਖਵਾਂ ਦਾ ਪੁਰਾਣਾ ਪਿੰਡ ਹੈ। ਮਚਾਕੀ (ਫਰੀਦਕੋਟ) ਦੇ ਸੇਖੋਂ ਧਰਾਂਗ ਵਾਲੇ ਤੋਂ ਹੀ ਗਏ ਹਨ। ਤਹਿਸੀਲ ਜੀਰਾ ਵਿੱਚ ਸੇਖੋਂ ਗੋਤ ਦਾ ਇੱਕ ਪ੍ਰਸਿੱਧ ਪਿਡ ਸੇਖਮਾ ਹੈ।
ਸੇਖੋਂ ਜੱਟ ਅਣਖੀ ਤੇ ਲੜਾਕੇ ਹੁੰਦੇ ਹਨ। ਪਿੰਡ ਲੰਗੜੋਆ ਜਿਲ੍ਹਾ ਜਲੰਧਰ ਵਿੱਚ ਵੀ ਸੇਖੋਂ ਜੱਟ ਵਸਦੇ ਹਨ। ਦੁਆਬੇ ਤੇ ਮਾਝੇ ਵਿੱਚ ਸੇਖੋਂ ਗੋਤ ਦੇ ਜੱਟ ਘੱਟ ਹੀ ਹਨ। 'ਗੁਰਦਾਸਪੁਰ ਵਿੱਚ ਸੇਖੋਂ ਗੋਤ ਦਾ ਇੱਕ ਪ੍ਰਸਿੱਧ ਪਿੰਡ ਸੇਖਵਾਂ ਹੈ।
ਗੁੱਜਰਾਂਵਾਲੇ ਵਿੱਚ ਸੇਖੋਂ ਗੋਤ ਦੇ ਵੀਹ ਪਿੰਡ ਸਨ ਜੋ ਮਾਲਵੇ ਵਿਚੋਂ ਹੀ ਆਏ ਸਨ। ਇਨ੍ਹਾਂ ਨੂੰ ਪਵਾਰ ਰਾਜਪੂਤ ਹੀ ਸਮਝਿਆ ਜਾਂਦਾ ਸੀ। 1947 ਤੋਂ ਪਹਿਲਾਂ ਜਿਹੜੇ ਸੇਖੋਂ ਗੋਤ ਦੇ ਜੱਟ ਲਾਹੌਰ, ਲਾਇਲਪੁਰ, ਮਿਟਗੁੰਮਰੀ ਤੇ ਗੁੱਜਰਾਂਵਾਲਾ ਆਦਿ ਖੇਤਰ ਵਿੱਚ ਰਹਿੰਦੇ ਸਨ, ਪਾਕਿਸਤਾਨ ਬਣਨ ਮਗਰੋਂ ਉਹ ਸਾਰੇ ਪੂਰਬੀ ਪੰਜਾਬ ਵਿੱਚ ਹੀ ਵਾਪਿਸ ਆ ਗਏ। ਸੇਖੋਂ ਗੋਤ ਦੇ ਕੁਝ ਲੋਕ ਨਾਈ ਤੇ ਮਜ਼੍ਹਬੀ ਸਿੱਖ ਆਦਿ ਦਲਿਤ ਜਾਤੀਆਂ ਵਿੱਚ ਵੀ ਮਿਲਦੇ ਹਨ। ਪਜਾਬ ਦੇ ਮਾਲਵੇ ਖੇਤਰ ਵਿੱਚ ਸੇਖੋਂ ਗੋਤ ਦੇ ਜੱਟਾਂ ਦੀ ਗਿਣਤੀ ਕਾਫ਼ੀ ਹੈ। ਸੇਖੋਂ ਫ਼ੌਜੀ ਸਰਵਸ, ਪੁਲਿਸ, ਵਿਦਿਆ ਤੇ ਖੇਤੀਬਾੜੀ ਦੇ ਖੇਤਰ ਵਿੱਚ ਕਾਫ਼ੀ ਅੱਗੇ ਹਨ। ਕੁਝ ਅਮਰੀਕਾ ਤੇ ਕੈਨੇਡਾ ਵਿੱਚ ਵੀ ਚਲੇ ਗਏ ਹਨ। ਸੰਤ ਸਿੰਘ ਸੇਖੋਂ, ਜਿਸ ਨੂੰ ਪੰਜਾਬੀ ਸਾਹਿਤ ਦਾ ਬਾਬਾ ਬੋਹੜ ਕਿਹਾ ਜਾਂਦਾ ਹੈ, ਨੂੰ ਆਪਣੇ ਗੋਤ ਤੇ ਬਹੁਤ ਮਾਨ ਸੀ ਕਿਉਂਕਿ ਸੇਖੋਂ ਜੱਟ ਰਾਜੇ ਭੋਜ ਤੇ ਮਹਾਨ ਸੂਰਬੀਰ ਜੱਗਦੇਉ ਪਰਮਾਰ ਦੀ ਬੰਸ ਵਿਚੋਂ ਹਨ।
ਰਾਜੇ ਭੋਜ ਬਾਰੇ ਹਿੰਦੀ ਵਿੱਚ ਬੀ• ਐਨ. ਰੇਊ ਦੀ ਅਲਾਹਬਾਦ ਤੋਂ ਇੱਕ ਬਹੁਤ ਹੀ ਖੋਜ ਭਰਪੂਰ ਇਤਿਹਾਸਕ ਪੁਸਤਕ ਛਪੀ ਹੈ। ਰਾਜੇ ਜੱਗਦੇਉ ਬਾਰੇ ਅਜੇ ਤੱਕ ਕਿਸੇ ਨੇ ਕੋਈ ਇਤਿਹਾਸਕ ਪੁਸਤਕ ਨਹੀਂ ਲਿਖੀ। ਪੰਜਾਬੀ ਵਿੱਚ ਰਾਜੇ ਜੱਗਦੇਉ ਪਰਮਾਰ ਬਾਰੇ ਕੁਝ ਕਿੱਸੇ ਵੀ ਛਪੇ ਹਨ। ਲੋਕ ਕਥਾ ਵੀ ਪ੍ਰਚਲਤ ਹੈ। ਭਾਵੇਂ ਸੇਖੋਂ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਘੱਟ ਹੈ ਫਿਰ ਵੀ ਇਹ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਭਾਈਚਾਰਾ ਹੈ। ਪਰਮਾਰਾਂ ਦਾ ਉਤਰੀ ਹਿੰਦ ਅਤੇ ਮੱਧ ਪ੍ਰਦੇਸ਼ ਦੇ ਇਤਿਹਾਸ ਵਿੱਚ ਮਹਾਨ ਯੋਗਦਾਨ ਹੈ। ਪੰਜਾਬ ਵਿੱਚ ਪਰਮਾਰਾਂ ਦੇ 21 ਉਪਗੋਤੀ ਜੱਟ ਵਸਦੇ ਹਨ। ਸੇਖੋਂ ਮਿਹਨਤੀ ਤੇ ਸਿਆਣੇ ਜੱਟ ਹਨ। ਇਤਿਹਾਸ ਦੀ ਸਿਰਜਣਾ ਕਰਨ ਵਾਲੇ ਹਮੇਸ਼ਾ ਜਿੰਦਾ ਰਹਿੰਦੇ ਹਨ। ਸੁਲੱਖਣ ਮਹਾਨ ਸਿੱਧ ਸੀ।
ਸਰਾਓ
ਇਹਨਾ ਦਾ ਨਿਕਾਸ ਭੱਟੀ ਰਾਜਪੂਤਾਂ ਵਿਚੋਂ ਹੋਇਆ ਹੈ । ਭੱਟੀ ਰਾਜਾ ਸਲਵਾਨ ਦੇ ਪੁੱਤਰ ਸਨ, ਜਿਨਹਾ ਵਿਚੋਂ ਇਕ ਸੀ "ਸਾਇਰ ਰਾਓ" । ਸਰਾਂ ਜਾਂ ਸਰਾਓ ਜੱਟ ਸਾਇਰ ਰਾਓ ਦੀ ਹੀ ਔਲਾਦ ਹਨ । ਸਾਇਰ ਰਾਓ ਭਟਨੇਰ ਦਾ ਰਾਜਾ ਸੀ । ਬਾਅਦ ਵਿਚ ਇਹ ਲੋਕ ਭਟਨੇਰ ਛੱਡ ਕੇ ਬਠਿੰਡੇ ਵੱਲ ਆ ਵਸੇ ।
ਬਠਿੰਡੇ ਕੋਲ ਜੱਸੀ, ਪੱਕਾ, ਪਥਰਾਲਾ, ਸੇਖੂ, ਜੋਗੇਵਾਲਾ, ਸ਼ੇਰਗੜ੍ਹ, ਮਸਾਣਾ ਆਦਿ ਸਰਾਵਾਂ ਦੇ ਪਿੰਡ ਹਨ । ਜ਼ਿਲਾ ਮਾਨਸਾ ਵਿਚ ਕੋਟੜਾ ਤੇ ਜ਼ਿਲਾ ਫਿਰੋਜ਼ਪੁਰ ਵਿਚ ਮੁਰਾਦਵਾਲਾ ਵੀ ਸਰਾਵਾਂ ਦੇ ਪਿੰਡ ਹਨ । ਮੁਕਤਸਰ,
ਫਰੀਦਕੋਟ ਤੇ ਮੋਗੇ ਜ਼ਿਲੇ ਦੇ ਸਰਾਓ ਬਠਿੰਡੇ ਵੱਲੋਂ ਆ ਕੇ ਹੀ ਇਧਰ ਵਸੇ ਹਨ । ਬਾਦਸ਼ਾਹ ਅਕਬਰ ਵੇਲੇ ਬਾਰਾ ਸਰਾਓ ਇਸ ਕਬੀਲੇ ਦਾ ਚੌਧਰੀ ਸੀ । ਇਹ ਬਠਿੰਡੇ ਕੋਲ ਪਿੰਡ ਪੱਕੇ ਵਿਚ ਰਹਿੰਦਾ ਸੀ ।
ਸੰਗਰੂਰ, ਪਟਿਆਲੇ ਤੇ ਲੁਧਿਆਣੇ ਜ਼ਿਲੇ ਵਿਚ ਵੀ ਸਰਾਓ ਆਬਾਦ ਹਨ । ਮੁਸਲਮਾਨ ਰਾਜ ਦੇ ਆਉਣ ਤੋਂ ਪਹਿਲਾਂ ਸਰਾਓ ਹੀ ਸਰਹਿੰਦ ਦੇ ਮਾਲਕ ਸਨ । ਅਕਾਲੀ ਫੂਲਾ ਸਿੰਘ ਜੀ ਵੀ ਸਰਾਓ ਜੱਟ ਸਨ ।
ਹੁਸ਼ਿਆਰਪੁਰ ਵਿਚ ਚਿਪੜਾ, ਬੁਢੀਪਿੰਡ ਤੇ ਭੋਲਾਣਾ ਵੀ ਸਰਾਵਾਂ ਦੇ ਪਿੰਡ ਹਨ । ਸਿਆਲਕੋਟ, ਲਹੌਰ ਤੇ ਗੁਜਰਾਂਵਾਲਾ ਵਿਚ ਵੀ ਸਰਾਵਾਂ ਦੇ ਪਿੰਡ ਹਨ । ਦੁੱਲਾ ਸਿੰਘ ਸਰਾਓ ਮਹਾਰਾਜਾ ਰਣਜੀਤ ਸਿੰਘ ਦਾ ਬਚਪਨ ਦਾ ਸਾਥੀ ਸੀ । ਬਠਿੰਡੇ ਕੋਲ ਪਿੰਡ ਜੱਸੀ ਦਾ ਸੁਪਨਾ ਸਿੰਘ ਸਰਾਓ, ਗੁਰੂ ਗੋਬਿੰਦ ਸਿੰਘ ਜੀ ਦਾ ਸ਼ਰਧਾਲੂ ਸੀ ।
ਮਾਨ
ਇਸ ਬੰਸ ਦਾ ਵਡੇਰਾ ਮਾਨਪਾਲ ਸੀ। ਇਸ ਨੂੰ ਮਾਨਾ ਵੀ ਕਿਹਾ ਜਾਂਦਾ ਸੀ। ਸ਼ੱਕ ਜਾਤੀ ਦੇ ਕੁਝ ਲੋਕ ਈਸਾ ਤੋਂ 160 ਵਰ੍ਹੇ ਪਹਿਲਾਂ ਟੈਕਸਲਾ, ਮਥੁਰਾ ਤੇ ਸੁਰਾਸ਼ਟਰ ਵਿੱਚ ਮੱਧ ਏਸ਼ੀਆ ਦੇ ਕੈਸਪੀਅਨ ਸਾਗਰ ਦੇ ਖੇਤਰਾਂ ਤੋਂ ਆਕੇ ਹੀ ਵਸੇ ਸਨ। ਆਰੀਆ ਲੋਕਾਂ ਦੇ ਵੱਖ ਵੱਖ ਕਬੀਲੇ ਵੱਖ-ਵੱਖ ਦੇਸ਼ਾਂ ਵਿੱਚ ਘੁੰਮ ਫਿਰ ਕੇ ਵੱਖ-ਵੱਖ ਸਮੇਂ ਸਿੰਧ, ਰਾਜਸਥਾਨ ਤੇ ਪੰਜਾਬ ਪਹੁੰਚੇ ਸਨ।
ਮੱਧ ਏਸ਼ੀਆ ਤੋਂ ਮਾਨ ਜਾਤੀ ਦੇ ਕੁਝ ਲੋਕ ਯੂਨਾਨ ਅਤੇ ਯੂਰਪ ਵੱਲ ਵੀ ਚਲੇ ਗਏ ਸਨ। ਜਰਮਨੀ ਵਿੱਚ ਵੀ ਮਾਨ, ਭੁੱਲਰ ਤੇ ਹੋਰ ਗੋਤਾਂ ਦੇ ਲੋਕ ਵੱਸਦੇ ਹਨ। ਥਾਮਸ ਮਾਨ ਯੂਰਪ ਦਾ ਮਹਾਨ ਸਾਹਿਤਕਾਰ ਸੀ। ਮਾਨ ਜਗਤ ਪ੍ਰਸਿੱਧ ਗੋਤ ਹੈ। ਸ਼ੁਰੂ-ਸ਼ੁਰੂ ਵਿੱਚ ਜੱਟ ਕਬੀਲੇ ਸੂਰਜ, ਚੰਦ ਤੇ ਸ਼ਿਵ ਦੀ ਮਾਨਤਾ ਕਰਦੇ ਸਨ। ਇਸ ਕਾਰਨ ਹੀ ਮਾਨ, ਭੁੱਲਰ ਤੇ ਹੇਰਾਂ ਨੂੰ ਸ਼ਿਵ ਗੋਤਰੀ ਜੱਟ ਕਿਹਾ ਜਾਂਦਾ ਹੈ।
ਜੱਟ ਆਪਣੇ ਆਪ ਨੂੰ ਵਿਸ਼ੇਸ਼ ਜਾਤੀ ਸਮਝਤੇ ਹਨ। ਉਨ੍ਹਾਂ ਨੂੰ ਜੱਟ ਹੋਣ ਤੇ ਮਾਣ ਹੁੰਦਾ ਹੈ। ਜੱਟਾਂ ਦੇ ਬਹੁਤੇ ਗੋਤ ਉਨ੍ਹਾਂ ਦੇ ਵਡੇਰਿਆਂ ਦੇ ਨਾਂ ਤੇ ਪ੍ਰਚਲਿਤ ਹੋਏ ਹਨ। ਗੋਤ, ਜੱਟ ਦੀ ਪਹਿਚਾਣ ਤੇ ਸ਼ਾਨ ਹੁੰਦਾ ਹੈ। ਯੂਨਾਨੀ ਇਤਿਹਾਸਕਾਰ ਜੱਟਾਂ ਨੂੰ ਬਹਾਦਰ ਤੇ ਮਹਾਨ ਸਮਝਦੇ ਸਨ। ਛੇਵੀਂ, ਸੱਤਵੀਂ ਸਦੀ ਵਿੱਚ ਬ੍ਰਾਹਮਣਵਾਦ ਦਾ ਜ਼ੋਰ ਸੀ। ਬ੍ਰਾਹਮਣ ਜੱਟਾਂ ਨਾਲੋਂ ਖੱਤਰੀਆਂ ਨੂੰ ਉਚਾ ਸਮਝਦੇ ਸਨ। ਸਾਕਾ ਤੇ ਬਿਕਰਮ ਸੰਮਤ ਵੀ ਜੱਟਾਂ ਨਾਲ ਹੀ ਸੰਬੰਧਿਤ ਹਨ।
ਮਾਨ ਭਾਈਚਾਰੇ ਦੇ ਲੋਕ ਪਹਿਲਾਂ ਗੁਜਰਾਤ ਤੇ ਮਹਾਰਾਸ਼ਟਰ ਵਿੱਚ ਆਬਾਦ
ਹੋਏ। ਇਸ ਬੰਸ ਦੇ ਦੋ ਪ੍ਰਸਿੱਧ ਰਾਜੇ ਵਰਨਮਾਨ ਤੇ ਰੁਧਰ ਮਾਨ ਹੋਏ ਹਨ। ਮਹਾਰਾਸ਼ਟਰ ਦੇ ਗੋਆ ਵਿੱਚ ਕੌਂਕਣ ਖੇਤਰਾਂ ਵਿੱਚ ਮਾਨ ਰਾਜਿਆਂ ਦੇ ਸਿੱਕੇ ਮਿਲੇ ਹਨ। ਵਿਸ਼ਨੂੰ ਪੁਰਾਣ ਵਿੱਚ ਇਨ੍ਹਾਂ ਨੂੰ ਗੰਧਰਵ ਖੇਤਰ ਦਾ ਇੱਕ ਬਹਾਦਰ ਕਬੀਲਾ ਦੱਸਿਆ ਗਿਆ ਹੈ। ਗੰਧਰਵ ਖੇਤਰ ਵਿੱਚ ਕਾਬੁਲ, ਪੇਸ਼ਾਵਰ ਤੇ ਰਾਵਲਪਿੰਡੀ ਆਦਿ ਦੇ ਖੇਤਰ ਸ਼ਾਮਿਲ ਸਨ।
ਅੱਠਵੀਂ ਸਦੀ ਵਿੱਚ ਮਾਨ ਰਾਜਸਥਾਨ ਤੇ ਕੋਟਾ ਦੇ ਚਤੌੜ ਆਦਿ ਖੇਤਰਾਂ ਵਿੱਚ ਰਾਜ ਕਰਦੇ ਸਨ। ਇਸ ਇਲਾਕੇ ਤੇ ਧਾਵਲ ਮੌੜ ਦਾ ਕਬਜ਼ਾ ਸੀ। ਮੌੜ ਵੀ ਮਾਨਾ ਦਾ ਉਪਗੋਤ ਹੈ। ਕੋਟਾ ਬੂੰਦੀ ਦੇ ਇਲਾਕੇ ਵਿੱਚ ਇੱਕ ਮਾਨਪੂਤਾਂ ਨਾਲ ਵੀ ਜੋੜਦੇ ਹਨ। ਜੈਪੁਰ ਦੇ ਨੇੜੇ ਮਾਨਾ ਗੋਤ ਵਿੱਚ ਠਾਕਰ ਰਾਜਪੂਤ ਵੀ ਹਨ। ਮਾਨਾਂ ਦੇ ਭੱਟ ਮਾਨ ਗੋਤੀ ਜੱਟਾਂ ਨੂੰ ਰਾਜਪੂਤੀ ਮੂਲ ਦੇ ਸਭ ਤੋਂ ਪੁਰਾਣੇ ਕਸ਼ਤਰੀ ਦੱਸਦੇ ਹਨ। ਇਹ ਰਾਜਸਥਾਨ ਦੇ ਖੇਤਰ ਤੋਂ ਉਠ ਕੇ ਪੰਜਾਬ ਦੇ ਮਾਲਵਾ ਖੇਤਰ ਵਿੱਚ ਸਿੱਧੂ, ਬਰਾੜਾਂ ਤੋਂ ਕਾਫ਼ੀ ਸਮਾਂ ਪਹਿਲਾਂ ਆਕੇ ਆਬਾਦ ਹੋਏ। ਮਾਨਾਂ, ਭੁੱਲਰਾਂ ਤੇ ਹੋਰਾਂ ਨੂੰ ਹੀ ਮਾਲਵੇ ਦੇ ਅਸਲੀ ਤੇ ਪੁਰਾਣੇ ਜੱਟ ਮੰਨਿਆ ਜਾਂਦਾ ਹੈ। ਇਨ੍ਹਾਂ ਤਿੰਨ ਜੱਟ ਗੋਤਾਂ ਨੂੰ ਅਸਲ ਵਿੱਚ ਢਾਈ ਗਿਣਿਆ ਜਾਂਦਾ ਹੈ। ਮਾਨ, ਭੁੱਲਰ ਤੇ ਹੇਅਰ ਅੱਧਾ। ਮਾਲਵੇ ਵਿੱਚ ਇਨ੍ਹਾਂ ਦੀਆਂ ਭੱਟੀਆਂ ਤੇ ਸਿੱਧੂ ਬਰਾੜਾਂ ਨਾਲ ਕਈ ਲੜਾਈਆਂ ਹੋਈਆਂ ਸਨ। ਮਾਨ ਕਈ ਪੀੜੀਆਂ ਰਾਜ ਕਰਕੇ ਗੁਜਰਾਤ ਤੇ ਮਹਾਰਾਸ਼ਟਰ ਤੇ ਖੇਤਰਾਂ ਵਿਚੋਂ ਉਠਕੇ ਤੀਜੀ ਸਦੀ ਵਿੱਚ ਮਾਲਵੇ ਵਿੱਚ ਆਏ ਤੇ ਸਾਰੇ ਮਾਲਵੇ ਵਿੱਚ ਫੈਲ ਗਏ।
ਸ਼ੱਕਸਤਾਨ ਤੋਂ ਆਏ ਹੋਏ ਸ਼ਾਹੀ ਗੋਤ ਦੇ ਸਰਦਾਰ ਮਾਨਸ਼ਾਹ ਨੇ ਮਾਲਵੇ ਵਿੱਚ ਤੀਜੀ ਈਸਵੀਂ ਵਿੱਚ ਬਠਿੰਡੇ ਦੇ ਇਲਾਕੇ ਵਿੱਚ ਆਕੇ ਮਾਨਸਾ ਖੇਤਰ ਨੂੰ
ਆਬਾਦ ਕੀਤਾ ਅਤੇ ਮਾਨਸਾ ਸ਼ਹਿਰ ਦੀ ਨੀਂਹ ਰੱਖੀ। ਸੰਤ ਵਿਸਾਖਾ ਸਿੰਘ ਇਤਿਹਾਸਕਾਰ ਤਾਂ ਮਾਨ ਸ਼ਾਹੀਆਂ ਨੂੰ ਸ਼ੱਕ ਬੰਸ ਵਿਚੋਂ ਮੰਨਦਾ ਹੈ। ਇਹ ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ, ਮਥਰਾ ਆਦਿ ਵਿੱਚ ਹੁੰਦੇ ਹੋਏ ਪੰਜਾਬ ਦੇ ਮਾਲਵਾ ਖੇਤਰ ਵਿੱਚ ਪਹੁੰਚੇ ਸਨ। ਲੈਕਚਰਾਰ ਦੇ ਸਰਾਜ ਛਾਜਲੀ ਵੀ ਲਿਖਦਾ ਹੈ ਕਿ ਮਾਨ, ਖੇੜੇ ਤੇ ਮੱਗੇ ਗੋਤਾਂ ਦੇ ਜੱਟ, ਅੱਜ ਤੋਂ ਕਈ ਸੌ ਸਾਲ ਪਹਿਲਾਂ, ਰਾਜਸਥਾਨ ਤੇ ਮੱਧ ਪ੍ਰਦੇਸ਼ ਦੀ ਹੱਦ ਅਤੇ ਚੰਬਲ ਨਦੀ ਦੇ ਨੇੜਿਉਂ, ਉਜੜ ਕੇ ਆਪਣੀਆਂ ਗੱਡੀਆਂ ਵਿੱਚ ਸਾਮਾਨ ਲੈ ਕੇ ਖੁਡਾਲਾ ਜਿਲ੍ਹਾ ਮਾਨਸਾ ਵੱਲ ਆ ਗਏ ਅਤੇ ਮਾਨਸਾ ਦੇ ਖੇਤਰ ਵਿੱਚ ਹੀ ਵੱਸ ਗਏ। ਮਾਲਵੇ ਵਿੱਚ ਪਹਿਲਾਂ ਇਹ ਮਾਨਸਾ ਤੇ ਬਠਿੰਡਾ ਖੇਤਰਾਂ ਵਿੱਚ ਹੀ ਆਬਾਦ ਹੋਏ। ਭੁੱਲਰ ਤੇ ਹੇਅਰ ਵੀ ਇਨ੍ਹਾਂ ਨਾਲ ਰਲਮਿਲ ਗਏ। ਸਰ ਇੱਬਟਸਨ ਦੇ ਅਨੁਸਾਰ ਦਲਾਲ ਤੇ ਮਾਨ ਜੱਟ ਰਾਠੌਰ ਰਾਜਪੂਤਾਂ ਵਿਚੋਂ ਹਨ। ਇਨ੍ਹਾਂ ਦੇ ਵਡੇਰੇ ਪਹਿਲਾਂ ਰੋਹਤਕ ਦੇ ਇਲਾਕੇ ਦੇ ਵਿੱਚ ਆਬਾਦ ਹੋਏ। ਇੱਕ ਵਡੇਰੇ ਧੰਨਾ ਰਾਉ ਨੇ ਬੜਗੁਜ਼ਰ ਗੋਤ ਦੀ ਜੱਟੀ ਨਾਲ ਵਿਆਹ ਕਰ ਲਿਆ ਸੀ। ਉਸ ਦੇ ਚਾਰ ਪੁੱਤਰ ਹੋਏ। ਜਿਨ੍ਹਾਂ ਦੇ ਨਾਮ ਤੇ ਉਨ੍ਹਾਂ ਦੇ ਚਾਰ ਗੋਤ ਦਲਾਲ, ਮਾਨ, ਦੇਸਵਾਲ ਤੇ ਸੇਵਲ ਪ੍ਰਚਲਿਤ ਹੋਏ। ਇਹ ਚਾਰੇ ਗੋਤਾਂ ਦੇ ਲੋਕ ਆਪਸ ਵਿੱਚ ਰਿਸ਼ਤੇਦਾਰੀ ਹੀ ਨਹੀਂ ਕਰਦੇ ਕਿਉਂਕਿ ਇਨ੍ਹਾਂ ਦਾ ਵਡੇਰਾ ਇੱਕ ਸੀ। ਕੁਝ ਮਾਨ ਭਾਈਚਾਰੇ ਦੇ ਹਿੰਦੂ ਜਾਟ ਹਰਿਆਣੇ ਦੇ ਰੋਹਤਕ, ਕਰਨਾਲ,1 , ਹਿੱਸਾਰ ਆਦਿ ਖੇਤਰਾਂ ਵਿੱਚ ਵੀ ਵੱਸਦੇ ਹਨ।
ਪਟਿਆਲੇ ਖੇਤਰ ਦੇ ਕੁਝ ਮਾਨ ਕਹਿੰਦੇ ਹਨ ਕਿ ਉਨ੍ਹਾਂ ਦੇ ਵਡੇਰੇ ਬਠਿੰਡੇ ਦੇ ਰਾਜੇ ਬਿਨੇਪਾਲ ਦੇ ਸਮੇਂ ਗੜ੍ਹਗਜ਼ਨੀ ਤੋਂ ਆਏ ਸਨ। ਇੱਕ ਹੋਰ ਰਵਾਇਤ ਹੈ ਕਿ ਮਾਨ ਜੱਟ ਬਿਨੇਪਾਲ ਦੀ ਬੰਸ ਵਿਚੋਂ ਹਨ। ਇਹ ਬਿਨੇਪਾਲ ਵਰੀਆ ਰਾਜਪੂਤ ਸੀ। ਬਿਨੇਪਾਲ ਦੇ ਚਾਰ ਪੁੱਤਰ ਪਰਾਗਾ, ਸੰਧਰ, ਖੇਲਾ ਅਤੇ ਮੋੜ ਸਨ। ਪਰਾਗੇ ਦੀ ਬੰਸ ਨਾਭੇ ਦੇ ਖੇਤਰ ਵਿੱਚ ਆਬਾਦ ਹੋਈ। ਬਿਨੇਪਾਲ ਨੇ ਭੱਟੀਆਂ ਨੂੰ
ਬਠਿੰਡੇ ਦੇ ਇਲਾਕੇ ਵਿਚੋਂ ਭਜਾ ਦਿੱਤਾ। ਬਿਨੇਪਾਲ ਗਜ਼ਨੀ ਦਾ ਆਖ਼ਰੀ ਹਿੰਦੂ ਰਾਜਾ ਸੀ। ਬਿਨੇਪਾਲ ਦੀ ਬੰਸ ਦੇ ਚੌਧਰੀ ਭੂੰਦੜ ਖ਼ਾਨ ਤੇ ਮਿਰਜ਼ਾ ਖ਼ਾਨ ਨੂੰ ਬਾਦਸ਼ਾਹ ਵੱਲੋਂ ਸ਼ਾਹ ਦਾ ਖਿਤਾਬ ਮਿਲਿਆ ਸੀ।
ਮਾਨਾ ਦੀ ਮਾਨ ਸ਼ਾਹੀ ਮੂੰਹੀ ਇਸ ਬੰਸ ਵਿਚੋਂ ਹੈ। ਮਾਨ ਦੇ 12 ਪੁੱਤਰ ਸਨ। ਇਨ੍ਹਾਂ ਦੇ ਨਾਮ ਤੇ ਮਾਨਾਂ ਦੀਆਂ 12 ਮੁੱਖ ਮੂੰਹੀਆਂ ਹਨ। ਅਸਲ ਵਿੱਚ ਮਾਨਾਂ ਦਾ ਘਰ ਉਤਰੀ ਮਾਲਵਾ ਹੀ ਹੈ। ਭੁੱਲਰ ਭਾਈਚਾਰੇ ਦੇ ਲੋਕ ਵੀ ਮਾਨਾਂ ਦੇ ਨਜ਼ਦੀਕ ਹੀ ਵੱਸਦੇ ਰਹੇ ਹਨ। ਦੋਵੇਂ ਰਲਕੇ ਸਿੱਧੂ, ਬਰਾੜਾਂ ਨਾਲ ਟਕਰਾ ਲੈਂਦੇ ਰਹੇ ਹਨ। ਜਲੰਧਰ ਅਤੇ ਕਰਨਾਲ ਦੇ ਮਾਨ ਆਪਣਾ ਪਿਛੋਕੜ ਬਠਿੰਡਾ ਹੀ ਦੱਸਦੇ ਹਨ। ਪੁਰਾਣੀ ਜੀਂਦ ਅਤੇ ਸੰਗਰੂਰ ਰਿਆਸਤ ਵਿੱਚ ਇਨ੍ਹਾਂ ਦੇ ਜਠੇਰੇ ਬਾਬੇ ਬੋਲਾ ਦਾ ਚਉ ਵਿੱਚ ਸਥਾਨ ਹੈ। ਉਸ ਦੀ ਦੀਵਾਲੀ ਅਤੇ ਵਿਆਹ ਸ਼ਾਦੀ ਸਮੇਂ ਖਾਸ ਮਾਨਤਾ ਕੀਤੀ ਜਾਂਦੀ ਹੈ। ਮਾਲਵੇ ਵਿੱਚ ਮਾਨਾ ਦਾ ਮੌੜ ਖ਼ਾਨਦਾਨ ਵੀ ਬਹੁਤ ਪ੍ਰਸਿੱਧ ਹੈ। ਮਾਨਸ਼ਾਹੀ ਬਹੁਤੇ ਮਾਨਸਾ ਵਿੱਚ ਹੀ ਹਨ। ਮੁਕਤਸਰ ਦੇ ਇਲਾਕੇ ਗਿੱਦੜਬਾਹਾ ਅਤੇ ਲਾਲਾ ਬਾਈ ਆਦਿ ਵਿੱਚ ਯਾਤਰੀ ਕੇ ਮਾਨ ਆਬਾਦ ਹਨ।
ਮਾਨਾ ਦੇ ਪੁਰਾਣੇ ਪਿੰਡ ਬੁਰਜ ਮਾਨਸਾ, ਬੜੀ ਮਾਨਸਾ, ਮੌੜ, ਮਾਨਾ, ਮਾਨਾ ਵਾਲਾ ਤੇ ਸ਼ੇਰ ਕੋਟੀਆ ਆਦਿ ਹਨ। ਸਿੱਖ ਰਾਜ ਕਾਇਮ ਕਰਨ ਵੇਲੇ ਮਾਨ ਸਰਦਾਰਾਂ ਨੇ ਰਣਜੀਤ ਸਿੰਘ ਦੀ ਡਟ ਕੇ ਸਹਾਇਤਾ ਕੀਤੀ। ਫਤਿਹ ਸਿੰਘ ਮਾਨ ਮਹਾਰਾਜ ਰਣਜੀਤ ਸਿੰਘ ਦਾ ਪੱਕਾ ਸਾਥੀ ਸੀ। ਤੇਜਵੰਤ ਸਿੰਘ ਮਾਨ ਮਾਲਵੇ ਦਾ ਮਹਾਨ ਲੇਖਕ ਹੈ।
ਮਾਨ ਦੇ ਦਲਾਲ ਆਦਿ ਗੋਤਾਂ ਬਾਰੇ ਭਾਟਾਂ ਦੀਆਂ ਵਹੀਆਂ ਭਰੋਸੇਯੋਗ ਤੇ ਠੀਕ ਨਹੀਂ ਹਨ। ਖ਼ਾਨਦਾਨ ਮੌੜਾਂ ਵਿੱਚ ਮੌੜ (ਨਾਭਾ) ਪਿੰਡ ਦੇ ਵਸਨੀਕ ਸਰਦਾਰ ਧੰਨਾ ਸਿੰਘ ਮਲਵਈ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦਾ ਨਿਡਰ ਤੇ ਸੂਰਬੀਰ ਜਰਨੈਲ ਸੀ। ਜਦ ਖਾਲਸੇ ਨੇ ਸੰਮਤ 1875 ਬਿਕਰਮੀ ਵਿੱਚ ਮੁਲਤਾਨ ਨੂੰ ਫਤਿਹ ਕੀਤਾ ਸੀ ਤਦ ਇਨ੍ਹਾਂ ਨੇ ਹੀ ਅੱਗੇ ਵੱਧ ਕੇ ਮੁਲਤਾਨ ਦੇ ਨਵਾਬ ਮੁਜ਼ੱਫਰ ਖ਼ਾਂ ਦਾ ਸਿਰ ਵੱਢਿਆ ਸੀ। ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਬਾਈ ਮਾਨ ਸਰਦਾਰ ਫ਼ੌਜਾਂ ਦੇ ਅਫ਼ਸਰ ਸਨ। ਇਨ੍ਹਾਂ ਦਾ ਬਹੁਤ ਪ੍ਰਭਾਵ ਸੀ। ਸਰ ਲੈਪਲ ਗਰੀਫਨ ਨੇ ਆਪਣੀ ਕਿਤਾਬ 'ਪੰਜਾਬ ਚੀਫਸ ਵਿੱਚ ਕੁਝ ਮਾਨ ਸਰਦਾਰਾਂ ਨੂੰ ਬਹਾਦਰ ਤੇ ਸੱਚੇ ਮਰਦ ਮੰਨਿਆ ਹੈ। ਇਹ ਮੱਧ ਏਸ਼ੀਆ ਜਰਮਨੀ ਅਤੇ ਬਰਤਾਨੀਆਂ ਵਿੱਚ ਵੀ ਮਾਨ ਗੋਤ ਦੇ ਗੋਰੇ ਮਿਲਦੇ ਹਨ। ਪੰਜਾਬੀਆਂ ਨਾਲ ਰਲਦੇ-ਮਿਲਦੇ ਹਨ।
ਮਹਾਰਾਜਾ ਰਣਜੀਤ ਸਿੰਘ ਦਾ ਇੱਕ ਪ੍ਰਸਿੱਧ ਜਰਨੈਲ ਬੁੱਧ ਸਿੰਘ ਮਾਨ ਵੀ ਸੀ। ਉਸ ਦੀ ਬੰਸ ਵਿਚੋਂ ਮਹਾਨ ਅਕਾਲੀ ਲੀਡਰ ਸਿਮਰਨਜੀਤ ਸਿੰਘ ਮਾਨ ਹੈ।
ਮਾਨ ਗੋਤ ਦੇ ਕੁਝ ਲੋਕ ਮਜ਼੍ਹਬੀ ਸਿੱਖ ਅਤੇ ਛੀਂਬੇ ਵੀ ਹੁੰਦੇ ਹਨ। ਛੀਂਬੇ ਟਾਂਕ ਕਸ਼ਤਰੀ ਹੁੰਦੇ ਹਨ। ਮਾਨ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। 1881 ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਮਾਨ ਭਾਈਚਾਰੇ ਦੀ ਕੁੱਲ ਗਿਣਤੀ 53,970 ਸੀ। ਪੰਜਾਬ ਵਿੱਚ ਮਾਨ ਨਾਮ ਦੇ ਕਈ ਪਿੰਡ ਹਨ। ਕੁਝ ਮਾਨ ਨਾਮ ਦੇ ਪਿੰਡਾਂ ਵਿੱਚ ਮਾਨ ਵੱਸਦੇ ਹਨ ਅਤੇ ਕੁਝ ਮਾਨ ਨਾਮ ਦੇ ਪਿੰਡਾਂ ਨੂੰ ਮਾਨ, ਸਿੱਧੂਆਂ ਤੋਂ ਹਾਰਕੇ ਛੱਡ ਗਏ ਸਨ। ਬੀਦੋਵਾਲੀ ਦੇ ਪਾਸ ਵੀ ਮਾਨ ਭਾਈਚਾਰੇ
ਦਾ ਇੱਕ ਮਾਨਾਂ ਪਿੰਡ ਸੀ। ਇਸ ਪਿੰਡ ਨੂੰ ਸਿੱਧੂ ਬਰਾੜਾਂ ਨੇ ਮਾਨਾਂ ਤੋਂ ਜਿੱਤ ਲਿਆ। ਅੱਜਕੱਲ੍ਹ ਇਸ ਪਿੰਡ ਵਿੱਚ ਸਾਰੇ ਸਿੱਧੂ ਬਰਾੜ ਹੀ ਹਨ। ਮੁਕਤਸਰ ਵਿੱਚ ਦੌਲਾ, ਆਧਣੀਆਂ, ਖੁੱਡੀਆਂ ਮਹਾਂਸਿੰਘ, ਅਬੁਲਖੁਰਾਣਾ, ਬਾਮ ਤੇ ਮੌੜਾਂ ਆਦਿ ਵਿੱਚ ਬਹੁਤੇ ਮਾਨ ਭਾਈਚਾਰੇ ਦੇ ਲੋਕ ਹੀ ਵੱਸਦੇ ਹਨ। ਮੋਗੇ ਦੇ ਪੂਰਬ ਉਤਰ ਵੱਲ ਵੀ ਮਾਨਾਂ ਦਾ ਕਾਫ਼ੀ ਪਸਾਰ ਹੋਇਆ। ਦੌਧਰ ਤੇ ਕਿਸ਼ਨਪੁਰਾ ਆਦਿ ਵਿੱਚ ਵੀ ਮਾਨ ਵੱਸਦੇ ਹਨ। ਮਾਨਾਂ ਦਾ ਘਰ ਮਾਲਵਾ ਹੈ ਅਤੇ ਇਹ ਭੁੱਲਰ ਗੋਤੀਆਂ ਦੇ ਪੂਰਬ ਵਿੱਚ ਹੀ ਹਨ। ਬਠਿੰਡੇ ਖੇਤਰ ਵਿੱਚ ਵੀ ਮਾਨ ਕਾਫ਼ੀ ਹਨ। ਮੌੜ, ਮਾਨਸ਼ਾਹੀਏ ਤੇ ਯਾਤਰੀ ਕੇ ਮਾਨ ਪ੍ਰਸਿੱਧ ਉਪਗੋਤ ਹਨ। ਲੁਧਿਆਣੇ ਵਿੱਚ ਮਾਨ, ਚੌਕੀ ਮਾਨ, ਸ਼ੇਖ ਦੌਲਤ ਤੇ ਕੁਮਕਲਾਂ, ਦੁਰਾਹ ਆਦਿ ਪਿੰਡਾਂ ਵਿੱਚ ਵੀ ਉਸਮਾਂ ਤੇ ਬਟਾਲਾ ਖੇਤਰ ਵਿੱਚ ਮਾਨ ਭਾਈਚਾਰੇ ਦੇ ਲੋਕ ਕਾਫ਼ੀ ਗਿਣਤੀ ਵਿੱਚ ਰਹਿੰਦੇ ਹਨ। ਸੰਗਰੂਰ ਖੇਤਰ ਵਿੱਚ ਮੌੜਾਂ ਤੇ ਸਤੋਜ਼ ਮਾਨਾ ਉਘੇ ਪਿੰਡ ਹਨ। ਪਟਿਆਲੇ ਦੇ ਨਾਭੇ ਦੇ ਇਲਾਕੇ ਵਿੱਚ ਵੀ ਮਾਨ ਕਾਫ਼ੀ ਹਨ। ਫਤਿਹਗੜ੍ਹ ਸਾਹਿਬ ਦੇ ਖੇਤਰ ਵਿੱਚ ਪਿੰਡ ਕਿਲ੍ਹਾ ਹਰਨਾਮ ਸਿੰਘ ਤਲਾਣੀਆਂ ਵੀ ਮਾਨ ਸਰਦਾਰਾਂ ਦਾ ਬਹੁਤ ਪ੍ਰਸਿੱਧ ਪਿੰਡ ਹੈ। ਰੋਪੜ ਖੇਤਰ ਵਿੱਚ ਵੀ ਮਾਨਾਂ ਦੇ ਕਾਫ਼ੀ ਪਿੰਡ ਹਨ। ਫਿਰੋਜ਼ਪੁਰ ਜਿਲ੍ਹੇ ਵਿੱਚ ਸੁਹੇਲੇਵਾਲਾ, ਮੋੜ ਨੌਅਬਾਦ, ਮੌੜ ਠਾਹੜਾ ਵੀ ਮਾਨਾਂ ਦੇ ਉਘੇ ਪਿੰਡ ਹਨ।
ਪੱਛਮੀ ਪੰਜਾਬ ਵਿੱਚ ਵੀ ਮਾਨ ਲਾਹੌਰ, ਸਿਆਲਕੋਟ, ਝੰਗ, ਗੁਜਰਾਂਵਾਲਾ, ਗੁਜਰਾਤ ਤੱਕ ਕਾਫ਼ੀ ਗਿਣਤੀ ਵਿੱਚ ਵੱਸਦੇ ਹਨ। ਪੱਛਮੀ ਪੰਜਾਬ ਵਿੱਚ ਬਹੁਤੇ ਮਾਨ ਜੱਟ ਮੁਸਲਮਾਨ ਸਨ। ਪੂਰਬੀ ਪੰਜਾਬ ਵਿੱਚ ਸਾਰੇ ਮਾਨ ਸਿੱਖ ਹਨ। ਹਰਿਆਣੇ ਵਿੱਚ ਕੁਝ ਮਾਨ ਹਿੰਦੂ ਜਾਟ ਹਨ।
ਮਾਨ ਬਹੁਤ ਹੀ ਸਿਆਣੇ ਤੇ ਸੰਜਮੀ ਜੱਟ ਹੁੰਦੇ ਹਨ। ਦੁਆਬੇ ਵਿਚੋਂ ਕੁਝ ਮਾਨ ਅਮਰੀਕਾ, ਕੈਨੇਡਾ ਤੇ ਆਸਟਰੇਲੀਆ ਆਦਿ ਬਾਹਰਲੇ ਦੇਸ਼ਾਂ ਵਿੱਚ ਜਾਕੇ ਵੀ ਆਬਾਦ ਹੋ ਗਏ ਹਨ। ਮਾਨ ਇੱਕ ਵੱਡਾ ਤੇ ਪੁਰਾਣਾ ਗੋਤ ਹੈ। ਇਹ ਸਾਰੇ ਪੰਜਾਬ ਵਿੱਚ ਦੂਰ-ਦੂਰ ਤੱਕ ਫੈਲੇ ਹੋਏ ਹਨ। ਸਿੱਧੂ, ਬਰਾੜਾਂ, ਵਿਰਕਾਂ, ਸੰਘੇ ਧਾਲੀਵਾਲਾਂ ਤੇ ਗਰੇਵਾਲਾਂ ਆਦਿ ਦੇ ਇਤਿਹਾਸ ਬਾਰੇ ਖੋਜ ਪੁਸਤਕਾਂ ਛਪੀਆਂ ਹਨ। ਮਾਨ ਗੋਤ ਦਾ ਇਤਿਹਾਸ ਅਜੇ ਤੱਕ ਕਿਸੇ ਮਾਨ ਇਤਿਹਾਸਕਾਰ ਨੇ ਖੋਜ ਕਰਕੇ ਠੀਕ ਤੇ ਪੂਰਾ ਨਹੀਂ ਲਿਖਿਆ ਹੈ। ਹਰਦੁਆਰ ਦੇ ਪਰੋਹਤ ਵੀ ਮਾਨ ਗੋਤ ਬਾਰੇ ਵੱਖ-ਵੱਖ ਵਿਚਾਰ ਰੱਖਦੇ ਹਨ। ਮਾਨ ਗੋਤ ਦੇ ਜੱਟਾਂ ਬਾਰੇ ਅਜੇ ਹੋਰ ਖੋਜ ਹੋਣੀ ਚਾਹੀਦੀ ਹੈ।
ਮੌੜ ਖ਼ਾਨਦਾਨ ਦੇ ਮਾਨ ਮੋਰ ਨੂੰ ਸਤਿਕਾਰ ਨਾਲ ਵੇਖਦੇ ਹਨ ਕਿਉਂਕਿ ਇਸ ਖ਼ਾਨਦਾਨ ਦੇ ਵਡੇਰੇ ਨੂੰ ਬਚਪਨ ਵਿੱਚ ਮੋਰ ਨੇ ਸੱਪ ਤੋਂ ਬਚਾਇਆ ਸੀ। ਮਾਨ, ਭੁੱਲਰੇ ਤੇ ਹੇਅਰ ਅੱਕ ਨੂੰ ਵੱਢਣਾ ਪਾਪ ਸਮਝਦੇ ਹਨ ਕਿਉਂਕਿ ਅੱਕ ਦੇ ਪੱਤੇ ਸ਼ਿਵਜੀ ਮਹਾਰਾਜ ਨੂੰ ਸ਼ਿਵ ਮੰਦਿਰ ਵਿੱਚ ਸ਼ਰਧਾ ਨਾਲ ਭੇਂਟ ਕੀਤੇ ਜਾਂਦੇ ਸਨ। ਇਹ ਤਿੰਨੇ ਗੋਤ ਸ਼ਿਵਜੀ ਨੂੰ ਮਹਾਦੇਵ ਮੰਨਦੇ ਹਨ। ਮਾਨ, ਮੰਡ, ਦਾਹੀਏ, ਵਿਰਕ ਆਦਿ ਪ੍ਰਾਚੀਨ ਜੱਟ ਉਪ ਜਾਤੀਆਂ ਮੱਧ ਏਸ਼ੀਆ ਦੇ ਵੱਖ-ਵੱਖ ਖੇਤਰਾਂ ਤੋਂ ਚਲਕੇ ਈਸਵੀਂ ਸੰਨ ਤੋਂ ਕਾਫ਼ੀ ਸਮਾਂ ਪਹਿਲਾਂ ਹੀ ਭਾਰਤ ਵਿੱਚ ਆ ਗਈਆਂ ਸਨ।
ਜੱਟ ਧਾੜਵੀ ਖੁੱਲ੍ਹ ਦਿਲੇ ਤੇ ਖਾੜਕੂ ਕ੍ਰਿਸਾਨ ਕਬੀਲੇ ਸਨ। ਕਹਾਵਤ ਹੈ, "ਮਾਨ, ਪੂੰਨੀਆਂ, ਚੱਠੇ, ਖਾਨ ਪਾਨ ਮੇਂ ਅਲਗ ਅਲਗ, ਲੂਟਨੇ ਮੇਂ ਕੱਠੇ"।
ਢਿੱਲੋਂ
ਇਹ ਸਰੋਆ ਰਾਜਪੂਤਾਂ ਵਿਚੋਂ ਹਨ। ਅੱਠਵੀਂ ਸਦੀ ਵਿੱਚ ਤੂਰਾਂ ਨੇ ਸ਼ਾਹ ਸਰੋਆ ਦੀ ਬੰਸ ਦੇ ਲੋਕਾਂ ਢਿੱਲੋਂ, ਸੰਘੇ, ਮੱਲ੍ਹੀ, ਦੋਸਾਂਝ ਤੇ ਢੀਂਡਸੇ ਭਾਈਚਾਰੇ ਦੇ ਲੋਕਾਂ ਤੋਂ ਦਿੱਲੀ ਖੋਈ ਸੀ। ਇਹ ਦਿੱਲੀ ਦਾ ਖੇਤਰ ਛੱਡਕੇ ਰਾਜਸਤਾਨ ਵੱਲ ਆ ਗਏ। ਫਿਰ ਕਾਫ਼ੀ ਸਮੇਂ ਮਗਰੋਂ ਇਸ ਭਾਈਚਾਰੇ ਦੇ ਲੋਕ ਸਿਰਸੇ ਤੇ ਬਠਿੰਡੇ ਦੇ ਇਲਾਕੇ ਤੋਂ ਉਠਕੇ ਹੌਲੀ-ਹੌਲੀ ਸਾਰੇ ਪੰਜਾਬ ਵਿੱਚ ਖਿਲਰ ਗਏ। ਕੁਝ ਬਠਿੰਡੇ ਤੋਂ ਚੱਲਕੇ ਅੱਗੇ ਫਿਰੋਜ਼ਪੁਰ ਤੇ ਲੁਧਿਆਣੇ ਦੇ ਸਤਲੁਜ ਦਰਿਆ ਦੇ ਨਾਲ ਲਗਦੇ ਖੇਤਰਾਂ ਵਿੱਚ ਪਹੁੰਚ ਗਏ। ਫਿਰੋਜ਼ਪੁਰ ਦੇ ਬਹੁਤੇ ਢਿੱਲੋਂ ਮਾਝੇ ਵੱਲ ਚਲੇ ਗਏ। ਲੁਧਿਆਣੇ ਖੇਤਰ ਤੋਂ ਬਹੁਤੇ ਢਿੱਲੋਂ ਦੁਆਬੇ ਵੱਲ ਚਲੇ ਗਏ। ਢਿੱਲੋਂ ਸੂਰਜਬੰਸੀ ਹਨ।
ਅੰਮ੍ਰਿਤਸਰੀ ਢਿਲੋਆਂ ਦੀ ਬੰਸਾਵਲੀ ਅਨੁਸਾਰ ਢਿੱਲੋਂ ਮਹਾਂਭਾਰਤ ਦੇ ਸੂਰਮੇ ਤੇ ਮਹਾਨ ਦਾਨੀ ਰਾਜਾ ਕਰਣ ਦੇ ਪੁੱਤਰ ਲੋਹਸੈਨ ਦਾ ਪੁੱਤਰ ਸੀ। ਕਰਣ
ਕੁਰੂਕਸ਼ਤੇਰ ਦੇ ਯੁੱਧ ਵਿੱਚ ਮਾਰਿਆ ਗਿਆ ਸੀ। ਉਸ ਦੀ ਬੰਸ ਦੇ ਲੋਕ ਪਹਿਲਾਂ ਰਾਜਸਤਾਨ ਤੇ ਫਿਰ ਪੰਜਾਬ ਦੇ ਬਠਿੰਡਾ ਖੇਤਰ ਵਿੱਚ ਆਏ। ਹੁਣ ਵੀ ਬਠਿੰਡਾ ਦੇ ਦੱਖਣੀ ਖੇਤਰ ਵਿੱਚ ਢਿੱਲੋਂ ਜੱਟ ਕਾਫ਼ੀ ਗਿਣਤੀ ਵਿੱਚ ਆਬਾਦ ਹਨ। ਢਿੱਲੋਂ ਖਾਨਦਾਨ ਦੇ ਲੋਕ ਮੋਗੇ ਦੇ ਖੇਤਰ ਵਿੱਚ ਵੀ ਕਾਫ਼ੀ ਵਸਦੇ ਹਨ। ਇਸ ਇਲਾਕੇ ਵਿੱਚ ਜਮੀਅਤ ਸਿੰਘ ਢਿੱਲੋਂ ਦਾ ਪੁੱਤਰ ਬਾਬਾ ਗੁਰਿੰਦਰ ਸਿੰਘ ਰਾਧਾ ਸੁਆਮੀ ਅਤੇ ਮਤ ਬਿਆਸ ਸ਼ਾਖਾ ਦਾ ਸਤਿਗੁਰੂ ਹੈ। ਮੋਗੇ ਦੇ ਢਿੱਲੋਂ ਬਹੁਤ ਹੀ ਪ੍ਰਭਾਵਸ਼ਾਲੀ ਜੱਟ ਹਨ। ਇਨ੍ਹਾਂ ਬਹੁਤ ਉਨਤੀ ਕੀਤੀ ਹੈ। ਬੀ• ਐਸ. ਦਾਹੀਆ ਢਿੱਲੋਂ ਗੋਤ ਦੇ ਜੱਟਾਂ ਨੂੰ ਭਾਰਤ ਦਾ ਹੀ ਇੱਕ ਬਹੁਤ ਪੁਰਾਣਾ ਕਬੀਲਾ ਮੰਨਦਾ ਹੈ। ਇਹ ਸਕੰਦਰ ਦੇ ਹਮਲੇ ਦੇ ਸਮੇਂ ਵੀ ਭਾਰਤ ਵਿੱਚ ਵੱਸਦੇ ਸਨ। ਈਸਵੀ ਸਦੀ ਤੋਂ ਵੀ ਪਹਿਲਾਂ ਯੂਰਪ ਵਿੱਚ ਇਸ ਭਾਈਚਾਰੇ ਦੇ ਲੋਕ ਭਾਰਤ ਵਿਚੋਂ ਹੀ ਗਏ। ਢਿੱਲੋਂ ਗੋਤ ਦੇ ਲੋਕ ਛੀਂਬੇ ਆਦਿ ਪਿਛੜੀਆਂ ਸ਼੍ਰੇਣੀਆਂ ਵਿੱਚ ਵੀ ਹਨ। ਜਿਹੜੇ ਢਿੱਲੋਂ ਜੱਟਾਂ ਨੇ ਪਿਛੜੀਆਂ ਸ਼੍ਰੇਣੀਆਂ ਨਾਲ ਰਿਸ਼ਤੇਦਾਰੀਆਂ ਪਾ ਲਈਆਂ ਜਾਂ ਪਿਛੜੀਆਂ ਸ਼੍ਰੇਣੀਆਂ ਵਾਲੇ ਕੰਮ ਕਰਨ ਲੱਗ ਪਏ, ਉਹ ਪਿਛੜੀਆਂ ਸ਼੍ਰੇਣੀਆਂ ਵਿੱਚ ਰਲਮਿਲ ਗਏ। ਗੋਤ ਨਹੀਂ ਬਦਲਿਆ, ਜਾਤੀ ਜ਼ਰੂਰ ਬਦਲ ਗਈ।
ਮੋਗੇ ਅਤੇ ਫਿਰੋਜ਼ਪੁਰ ਤੋਂ ਅੱਗੇ ਸਤਲੁਜ ਪਾਰ ਕਰਕੇ ਕੁਝ ਢਿੱਲੋਂ ਭਾਈਚਾਰੇ ਦੇ ਲੋਕ ਮਾਝੇ ਵਿੱਚ ਆਬਾਦ ਹੋ ਗਏ। ਕੁਝ ਹੋਰ ਅੱਗੇ ਗੁਜਰਾਂਵਾਲੇ ਤੱਕ ਚਲੇ ਗਏ। ਸਾਂਝੇ ਪੰਜਾਬ ਵਿੱਚ ਅੰਮ੍ਰਿਤਸਰ ਤੇ ਗੁਜਰਾਂਵਾਲਾ ਵਿੱਚ ਹੀ ਸਭ ਤੋਂ ਵੱਧ ਢਿੱਲੋਂ ਆਬਾਦ ਸਨ। ਢਿੱਲੋਂ ਭਾਈਚਾਰੇ ਦੇ ਲੋਕ ਸੋਲ੍ਹਵੀਂ ਸਦੀ ਦੇ ਅੰਤ ਵਿੱਚ ਰਾਜਸਤਾਨ ਤੇ ਹਰਿਆਣੇ ਤੋਂ ਪੰਜਾਬ ਵਿੱਚ ਆ ਕੇ ਮਾਲਵੇ ਦੇ ਇਲਾਕੇ ਵਿੱਚ ਹੀ ਸਭ ਤੋਂ ਪਹਿਲਾਂ ਆਬਾਦ ਹੋਏ ਹਨ। ਹਰੀ ਸਿੰਘ ਪੁੱਤਰ ਭੂਮਾ ਸਿੰਘ ਮਾਲਵੇ ਦੇ ਪਿੰਡ ਰੰਗੂ ਪਰਗਣਾ-ਬੱਧਣੀ ਜਿਲ੍ਹਾ ਮੋਗਾ ਤੋਂ ਹੀ ਜਾ ਕੇ ਭੰਗੀ ਮਿਸਲ ਦੇ
ਸਰਦਾਰ ਬਣੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਦ ਭੰਗੀ ਮਿਸਲ ਦੇ ਢਿੱਲੋਂ ਸਰਦਾਰ ਹਾਰ ਗਏ ਤਾਂ ਉਹ ਮਾਲਵੇ ਦੇ ਜੰਗਲੀ ਇਲਾਕੇ ਵਿੱਚ ਫਿਰ ਵਾਪਿਸ ਆ ਗਏ। ਮੁਸਲਮਾਨ ਹਮਲਾਵਰਾਂ ਦੇ ਸਮੇਂ ਵੀ ਮਾਝੇ ਤੋਂ ਲੋਕ ਮਾਲਵੇ ਵਿੱਚ ਆਮ ਹੀ ਆ ਜਾਂਦੇ ਸਨ। ਭੰਗੀ ਮਿਸਲ ਦੀ ਹਾਰ ਕਾਰਨ ਢਿੱਲੋਂ ਬਰਾਦਰੀ ਦੇ ਕੁਝ ਲੋਕ ਅੰਮ੍ਰਿਤਸਰ ਦੇ ਇਲਾਕੇ ਵਿੱਚ ਹੀ ਰਹਿ ਪਏ ਅਤੇ ਕੁਝ ਰੋਸ ਵਜੋਂ ਮਾਲਵੇ ਦੇ ਜੰਗਲਾਂ ਵੱਲ ਤੁਰ ਪਏ। ਢਿੱਲੋਂ ਬਰਾਦਰੀ ਦਾ ਇੱਕ ਬਜ਼ੁਰਗ ਬਾਬਾ ਰੱਤੂ, ਝਬਾਲ ਦੇ ਇਲਾਕੇ ਦੇ ਇੱਕ ਪ੍ਰਸਿੱਧ ਪਿੰਡ ਮੂਸੇ ਤੋਂ ਉਠਕੇ ਬਠਿੰਡੇ ਦੇ ਇਲਾਕੇ ਵਿੱਚ ਬੰਗਹੇਰ ਵਿੱਚ ਆ ਵਸਿਆ ਸੀ।
ਗੁਰੂ ਗੋਬਿੰਦ ਸਿੰਘ ਸੰਨ 1705 ਈਸਵੀ ਵਿੱਚ ਜਦ ਬਠਿੰਡੇ ਦੇ ਇਲਾਕੇ ਬੰਗਹੇਰ ਵਿੱਚ ਆਏ ਤਾਂ ਇਸ ਪਿੰਡ ਦੇ ਬਾਬੇ ਮੇਹਰੇ ਢਿੱਲੋਂ ਨੇ ਗੁਰੂ ਸਾਹਿਬ ਨੂੰ ਆਮ ਸਾਧ ਸਮਝ ਕੇ ਆਪਣਾ ਮਾਰਖੰਡ ਝੋਟਾ ਛੱਡ ਦਿੱਤਾ। ਗੁਰੂ ਸਾਹਿਬ ਨੇ ਨਾਰਾਜ ਹੋ ਕੇ ਢਿੱਲੋਂ ਜੱਟਾਂ ਨੂੰ ਸਰਾਪ ਦਿੱਤਾ। ਢਿੱਲੋਂ ਬਰਾਦਰੀ ਦੀਆਂ ਬੀਬੀਆਂ ਨੇ ਗੁਰੂ ਸਾਹਿਬ ਨੂੰ ਸਾਰੀ ਅਸਲੀਅਤ ਦੱਸ ਦਿੱਤੀ। ਗੁਰੂ ਸਾਹਿਬ ਨੇ ਖ਼ੁਸ਼ ਹੋ ਕੇ ਬੀਬੀਆਂ ਨੂੰ ਵਰ ਦਿੱਤਾ ਕਿ ਤੁਸੀਂ ਜਿਸ ਘਰ ਵੀ ਜਾਉਗੀਆਂ, ਰਾਜਭਾਗ ਪ੍ਰਾਪਤ ਕਰੋਗੀਆਂ। ਬਾਬੇ ਮੇਹਰੇ ਤੇ ਉਸ ਦੇ ਸਾਥੀਆਂ ਨੇ ਗੁਰੂ ਸਾਹਿਬ ਤੋਂ ਮਾਫ਼ੀ ਮੰਗੀ। ਬਾਬੇ ਮੇਹਰੇ ਦੇ ਪੁੱਤਰਾਂ ਨੇ ਆਪਣੇ ਨਾਮ ਦੇ ਤਿੰਨ ਨਵੇਂ ਪਿੰਡ ਕੋਟ ਫੱਤਾ, ਕੋਟ ਭਾਰਾ ਤੇ ਘੁੱਦਾ ਆਬਾਦ ਕੀਤੇ। ਇਹ ਤਿੰਨੇ ਪਿੰਡ ਬਠਿੰਡੇ ਜਿਲ੍ਹੇ ਵਿੱਚ ਹਨ। ਇਨ੍ਹਾਂ ਪਿੰਡਾਂ ਦੀ ਢਿੱਲੋਂ ਬਰਾਦਰੀ ਨੂੰ ਹੁਣ ਤੱਕ ਵੰਗੇਹਰੀਏ ਹੀ ਕਿਹਾ ਜਾਂਦਾ ਹੈ। ਘੁੱਦੇ ਪਿੰਡ ਵਿਚੋਂ ਉਠਕੇ ਸ: ਫਤਿਹ ਸਿੰਘ ਢਿੱਲੋਂ ਨੇ 1830 ਈਸਵੀ ਦੇ ਲਗਭਗ ਬਾਦਲ ਪਿੰਡ ਆਬਾਦ ਕੀਤਾ।
ਸਰਦਾਰ ਫਤਿਹ ਸਿੰਘ ਢਿੱਲੋਂ, ਪ੍ਰਕਾਸ਼ ਸਿੰਘ ਬਾਦਲ ਦਾ ਪੜਦਾਦਾ ਸੀ।
ਸ: ਪ੍ਰਤਾਪ ਸਿੰਘ ਕੈਰੋਂ ਵੀ ਢਿੱਲੋਂ ਜੱਟ ਸੀ ਜੋ ਕਾਫ਼ੀ ਸਮਾਂ ਪੰਜਾਬ ਦਾ ਮੁੱਖ ਮੰਤਰੀ ਰਿਹਾ ਸੀ। ਘੁੱਦੇ ਵਾਲੇ ਢਿੱਲੋਂ ਦਿਵਾਨੇ ਸਾਧਾਂ ਦੇ ਚੇਲੇ ਸਨ। ਇਸ ਕਾਰਨ ਹੀ ਗੁਰੂ ਗੋਬਿੰਦ ਸਿੰਘ ਜੀ ਮੁਕਤਸਰ ਤੋਂ ਤਲਵੰਡੀ ਸਾਬੋ ਜਾਂਦੇ ਹੋਏ ਇਸ ਪਿੰਡ ਵਿੱਚ ਦਾਖ਼ਲ ਨਹੀਂ ਹੋਏ। ਇਸ ਪਿੰਡ ਦੇ ਖੇਤਾਂ ਵਿੱਚ ਦੀ ਹੀ ਅੱਗੇ ਚਲੇ ਗਏ। ਹੁਣ ਇਸ ਇਲਾਕੇ ਦੇ ਸਾਰੇ ਢਿੱਲੋਂ ਦਸਵੇਂ ਗੁਰੂ ਦੇ ਪੱਕੇ ਸਿੱਖ ਹਨ। ਮਾਲਵੇ ਦੇ ਸਾਰੇ ਜਿਲ੍ਹਿਆਂ ਵਿੱਚ ਹੀ ਢਿੱਲੋਂ ਜੱਟ ਕਾਫ਼ੀ ਗਿਣਤੀ ਵਿੱਚ ਆਬਾਦ ਹਨ। ਢਿੱਲਵਾਂ ਨਾਮ ਦੇ ਪੰਜਾਬ ਵਿੱਚ ਕਈ ਪਿੰਡ ਹਨ। ਢਿੱਲਵਾਂ ਦੇ ਪ੍ਰੋਹਤ ਮਿਰਾਸੀ ਹੁੰਦੇ ਹਨ। ਇਨ੍ਹਾਂ ਨੂੰ ਢਿੱਲਵਾਂ ਦੀਆਂ ਮੁੰਹੀਆਂ ਬਾਰੇ ਕਾਫ਼ੀ ਜਾਣਕਾਰੀ ਹੁੰਦੀ ਹੈ। ਢਿਲਵਾ ਦੇ ਤਿੰਨ ਉਪਗੋਤ ਬਾਜ਼, ਸਾਜ ਤੇ ਸੰਧੇ ਹਨ। ਗੋਰਾਏ ਜੱਟ ਵੀ ਢਿਲਵਾਂ ਨੂੰ ਆਪਣੀ ਬਰਾਦਰੀ ਵਿਚੋਂ ਸਮਝਦੇ ਹਨ।
ਵੇਖਣ ਵਿੱਚ ਢਿੱਲੋਂ ਭਾਈਚਾਰੇ ਦੇ ਲੋਕ ਢਿੱਲੇ ਲਗਦੇ ਹਨ ਪਰ ਦਿਮਾਗੀ ਤੌਰ ਤੇ ਬਹੁਤ ਚੁਸਤ ਹੁੰਦੇ ਹਨ। ਲੁਧਿਆਣੇ ਵਿੱਚ ਵੀ ਢਿੱਲੋਂ ਜੱਟ ਕਾਫ਼ੀ ਸਮੇਂ ਤੋਂ ਆਬਾਦ ਹਨ। ਇਸ ਖੇਤਰ ਵਿੱਚ ਇੱਕ ਪਿੰਡ ਦਾ ਨਾਮ ਢਿੱਲੋਂ ਹੈ। ਉਥੇ ਇਨ੍ਹਾਂ ਨੇ ਆਪਣੇ ਜਠੇਰੇ ਬਾਬਾ ਜੀ ਦਾ ਮੱਠ ਬਣਾਇਆ ਹੈ। ਇਸ ਥਾਂ ਦਿਵਾਲੀ ਤੇ ਆਪਣੇ ਜਠੇਰੇ ਦੀ ਪੂਜਾ ਕੀਤੀ ਜਾਂਦੀ ਹੈ। ਪੁੱਤਰ ਦੇ ਜਨਮ ਤੇ ਵਿਆਹ ਦੀ ਖ਼ੁਸ਼ੀ ਵਿੱਚ ਗੁੜ ਆਦਿ ਦਾ ਚੜਾਵਾ ਦਿੱਤਾ ਜਾਂਦਾ ਹੈ। ਇਹ ਸਾਰੀ ਪੂਜਾ ਬ੍ਰਾਹਮਣ ਨੂੰ ਦਿੱਤੀ ਜਾਂਦੀ ਹੈ। ਲੁਧਿਆਣੇ ਦੇ ਖੇਤਰ ਵਿੱਚ ਘੁੰਗਰਾਣ ਵੀ ਢਿੱਲੋਂ ਗੋਤ ਦਾ ਉਘਾ ਤੇ ਪੁਰਾਣਾ ਪਿੰਡ ਹੈ। ਏਥੇ ਹੀ ਢਿੱਲੋਂ ਭਾਈਚਾਰੇ ਦੇ ਲੋਕ ਆਪਣੇ ਵਡੇਰੇ ਦੀ ਪੂਜਾ ਕਰਦੇ ਹਨ। ਸਿਆਲਕੋਟ ਖੇਤਰ ਵਿੱਚ ਢਿੱਲੋਂ ਬਰਾਦਰੀ ਦਾ
ਜਠੇਰਾ ਦਾਹੂਦ ਸ਼ਾਹ ਸੀ। ਵਿਆਹਾਂ ਦੇ ਮੌਕੇ ਇਸਦੀ ਮਾਨਤਾ ਕੀਤੀ ਜਾਂਦੀ ਸੀ। ਸਿਆਲਕੋਟ ਵਿੱਚ ਬਹੁਤੇ ਢਿੱਲੋਂ ਜੱਟ ਮੁਸਲਮਾਨ ਬਣ ਗਏ ਹਨ। ਹਰਿਆਣੇ ਵਿੱਚ ਢਿੱਲੋਂ ਹਿੰਦੂ ਜਾਟ ਹਨ। ਇਹ ਆਪਣੇ ਵਡੇਰੇ ਰਾਜੇ ਕਰਨ ਦੀ ਚੇਤ ਚੌਦਸ ਨੂੰ ਪੂਜਾ ਕਰਦੇ ਹਨ। ਇਸ ਦਾ ਗੰਗਾ ਦੇ ਕਿਨਾਰੇ ਅੰਬ ਦੇ ਸਥਾਨ ਤੇ ਮੰਦਿਰ ਹੈ। ਦੁਆਬੇ ਵਿੱਚ ਵੀ ਢਿੱਲੋਂ ਬਰਾਦਰੀ ਦੇ ਲੋਕ ਕਾਫ਼ੀ ਆਬਾਦ ਹਨ। ਕਪੂਰਥਲਾ ਵਿੱਚ ਇਸ ਬਰਾਦਰੀ ਦਾ ਪ੍ਰਸਿੱਧ ਪਿੰਡ ਢਿੱਲਵਾਂ ਹੈ। ਜਲੰਧਰ, ਨਵਾਂਸ਼ਹਿਰ ਤੇ ਹੁਸ਼ਿਆਰਪੁਰ ਦੇ ਖੇਤਰ ਵਿੱਚ ਵੀ ਢਿਲਵਾਂ ਦੇ ਕਈ ਪਿੰਡ ਹਨ। ਰੋਪੜ ਵਿੱਚ ਕੁਰੜੀ ਵੀ ਢਿੱਲੋਂ ਗੋਤ ਦੇ ਜੱਟ ਵਸਦੇ ਹਨ।
ਹਰਿਆਣੇ ਦੇ ਸਿਰਸਾ, ਹਿਸਾਰ, ਅੰਬਾਲਾ ਤੇ ਕਰਨਾਲ ਆਦਿ ਖੇਤਰਾਂ ਵਿੱਚ ਢਿੱਲੋਂ ਹਿੰਦੂ ਜਾਟ ਵੀ ਹਨ ਅਤੇ ਜੱਟ ਸਿੱਖ ਵੀ ਹਨ। ਪੱਛਮੀ ਪੰਜਾਬ ਦੇ ਸਿਆਲਕੋਟ, ਲਾਹੌਰ ਤੇ ਗੁਜਰਾਂਵਾਲਾ ਖੇਤਰ ਵਿੱਚ ਢਿੱਲੋਂ ਬਰਾਦਰੀ ਦੇ ਬਹੁਤੇ ਜੱਟ ਮੁਸਲਮਾਨ ਬਣ ਗਏ ਸਨ। ਲੁਧਿਆਣੇ ਤੇ ਦੁਆਬੇ ਵਿਚੋਂ ਬਹੁਤ ਸਾਰੇ ਢਿੱਲੋਂ ਬਰਤਾਨੀਆ, ਅਮਰੀਕਾ ਤੇ ਕੈਨੇਡਾ ਵਿੱਚ ਚਲੇ ਗਏ ਹਨ। 1881 ਈਸਵੀ ਦੀ ਜਨਸੰਖਿਆ ਅਨੁਸਾਰ ਦਿੱਲੀ, ਹਰਿਆਣਾ, ਪੱਛਮੀ ਪੰਜਾਬ ਅਤੇ ਪੂਰਬੀ ਪੰਜਾਬ ਵਿੱਚ ਢਿੱਲੋਂ ਜੱਟਾਂ ਦੀ ਗਿਣਤੀ 86,563 ਸੀ। ਢਿੱਲੋਂ ਜੱਟਾਂ ਦਾ ਇੱਕ ਬਹੁਤ ਵੱਡਾ ਗੋਤ ਹੈ। ਇਸ ਬਰਾਦਰੀ ਦੇ ਲੋਕ ਸਾਰੇ ਪੰਜਾਬ ਵਿੱਚ ਫੈਲੇ ਹੋਏ ਹਨ। ਪੰਜਾਬ ਤੋਂ ਬਾਹਰ ਵੀ ਢਿੱਲੋਂ ਕਈ ਬਾਹਰਲੇ ਦੇਸ਼ਾਂ ਵਿੱਚ ਵੱਸਦੇ ਹਨ। ਕਈ ਅੰਗਰੇਜ਼ ਵੀ ਆਪਣਾ ਗੋਤ ਢਿੱਲੋਂ ਲਿਖਦੇ ਹਨ। ਇਨ੍ਹਾਂ ਦੇ ਵਡੇਰੇ ਜ਼ਰੂਰ ਪੰਜਾਬ ਤੋਂ ਹੀ ਗਏ ਹੋਣਗੇ। ਹੁਣ ਵੀ ਜਿਹੜੀਆਂ ਅੰਗਰੇਜ਼ ਔਰਤਾਂ ਪੰਜਾਬੀ ਜੱਟਾਂ ਨਾਲ ਵਿਆਹ ਕਰਦੀਆਂ ਹਨ, ਉਨ੍ਹਾਂ ਦੀ ਬੰਸ ਦੇ ਲੋਕਾਂ ਦੇ ਗੋਤ ਪੰਜਾਬੀ ਜੱਟਾਂ ਵਾਲੇ ਹੀ ਹੋਣਗੇ। ਗੋਤ ਨਹੀਂ ਬਦਲਦੇ, ਧਰਮ ਤੇ ਜਾਤੀ ਬਦਲ ਜਾਂਦੀ ਹੈ।
ਢਿੱਲੋਂ ਹਿੰਦੂ, ਮੁਸਲਮ, ਸਿੱਖ, ਇਸਾਈ ਚਾਰੇ ਧਰਮਾਂ ਵਿੱਚ ਹਨ। ਦੇਵ ਸਮਾਜੀ ਤੇ ਰਾਧਾ ਸੁਆਮੀ ਵੀ ਹਨ। ਖਾਨਦਾਨ ਢਿਲਵਾਂ ਵਿਚੋਂ ਪਿੱਥੋਂ ਪਿੰਡ ਵਾਲੇ ਭਾਈ ਕਾਹਨ ਸਿੰਘ ਨਾਭਾ ਨਿਵਾਸੀ ਮਹਾਨ ਵਿਦਵਾਨ ਹੋਏ ਹਨ। ਇਨ੍ਹਾਂ ਦੀ ਪ੍ਰਸਿੱਧ ਪੁਸਤਕ 'ਮਹਾਨ ਕੋਸ਼' ਬਹੁਤ ਹੀ ਮਹਾਨ ਤੇ ਖੋਜ ਭਰਪੂਰ ਰਚਨਾ ਹੈ। ਭੰਗੀ ਮਿਸਲ ਦੇ ਮੁਖੀਏ ਵੀ ਢਿੱਲੋਂ ਜੱਟ ਸਨ। ਢਿੱਲੋਂ ਜੱਟਾਂ ਦਾ ਪੁਰਾਤਨ ਤੇ ਜਗਤ ਪ੍ਰਸਿੱਧ ਗੋਤ ਹੈ। ਸਰਦਾਰ ਸੁਰਜੀਤ ਸਿੰਘ ਢਿੱਲੋਂ ਮਹਾਨ ਲੇਖਕ ਤੇ ਮਹਾਨ ਵਿਗਿਆਨੀ ਸਨ।
ਮਾਝੇ ਵਿੱਚ ਮੂਸੇ, ਕੈਰੋਂ, ਝਬਾਲ ਤੇ ਪੰਜਵੜ ਆਦਿ ਢਿੱਲੋਂ ਜੱਟਾਂ ਦੇ ਪੁਰਾਣੇ ਤੇ ਪ੍ਰਸਿੱਧ ਪਿੰਡ ਹਨ। ਢਿੱਲੋਂ ਜੱਟ ਸਾਰੀ ਦੁਨੀਆਂ ਵਿੱਚ ਦੂਰ-ਦੂਰ ਤੱਕ ਆਬਾਦ ਹਨ।
ਮਾਨ
ਇਸ ਬੰਸ ਦਾ ਵਡੇਰਾ ਮਾਨਪਾਲ ਸੀ। ਇਸ ਨੂੰ ਮਾਨਾ ਵੀ ਕਿਹਾ ਜਾਂਦਾ ਸੀ। ਸ਼ੱਕ ਜਾਤੀ ਦੇ ਕੁਝ ਲੋਕ ਈਸਾ ਤੋਂ 160 ਵਰ੍ਹੇ ਪਹਿਲਾਂ ਟੈਕਸਲਾ, ਮਥੁਰਾ ਤੇ ਸੁਰਾਸ਼ਟਰ ਵਿੱਚ ਮੱਧ ਏਸ਼ੀਆ ਦੇ ਕੈਸਪੀਅਨ ਸਾਗਰ ਦੇ ਖੇਤਰਾਂ ਤੋਂ ਆਕੇ ਹੀ ਵਸੇ ਸਨ। ਆਰੀਆ ਲੋਕਾਂ ਦੇ ਵੱਖ ਵੱਖ ਕਬੀਲੇ ਵੱਖ-ਵੱਖ ਦੇਸ਼ਾਂ ਵਿੱਚ ਘੁੰਮ
ਫਿਰ ਕੇ ਵੱਖ-ਵੱਖ ਸਮੇਂ ਸਿੰਧ, ਰਾਜਸਥਾਨ ਤੇ ਪੰਜਾਬ ਪਹੁੰਚੇ ਸਨ।
ਮੱਧ ਏਸ਼ੀਆ ਤੋਂ ਮਾਨ ਜਾਤੀ ਦੇ ਕੁਝ ਲੋਕ ਯੂਨਾਨ ਅਤੇ ਯੂਰਪ ਵੱਲ ਵੀ ਚਲੇ ਗਏ ਸਨ। ਜਰਮਨੀ ਵਿੱਚ ਵੀ ਮਾਨ, ਭੁੱਲਰ ਤੇ ਹੋਰ ਗੋਤਾਂ ਦੇ ਲੋਕ ਵੱਸਦੇ ਹਨ। ਥਾਮਸ ਮਾਨ ਯੂਰਪ ਦਾ ਮਹਾਨ ਸਾਹਿਤਕਾਰ ਸੀ। ਮਾਨ ਜਗਤ ਪ੍ਰਸਿੱਧ ਗੋਤ ਹੈ। ਸ਼ੁਰੂ-ਸ਼ੁਰੂ ਵਿੱਚ ਜੱਟ ਕਬੀਲੇ ਸੂਰਜ, ਚੰਦ ਤੇ ਸ਼ਿਵ ਦੀ ਮਾਨਤਾ ਕਰਦੇ ਸਨ। ਇਸ ਕਾਰਨ ਹੀ ਮਾਨ, ਭੁੱਲਰ ਤੇ ਹੇਰਾਂ ਨੂੰ ਸ਼ਿਵ ਗੋਤਰੀ ਜੱਟ ਕਿਹਾ ਜਾਂਦਾ ਹੈ।
ਜੱਟ ਆਪਣੇ ਆਪ ਨੂੰ ਵਿਸ਼ੇਸ਼ ਜਾਤੀ ਸਮਝਤੇ ਹਨ। ਉਨ੍ਹਾਂ ਨੂੰ ਜੱਟ ਹੋਣ ਤੇ ਮਾਣ ਹੁੰਦਾ ਹੈ। ਜੱਟਾਂ ਦੇ ਬਹੁਤੇ ਗੋਤ ਉਨ੍ਹਾਂ ਦੇ ਵਡੇਰਿਆਂ ਦੇ ਨਾਂ ਤੇ ਪ੍ਰਚਲਿਤ ਹੋਏ ਹਨ। ਗੋਤ, ਜੱਟ ਦੀ ਪਹਿਚਾਣ ਤੇ ਸ਼ਾਨ ਹੁੰਦਾ ਹੈ। ਯੂਨਾਨੀ ਇਤਿਹਾਸਕਾਰ ਜੱਟਾਂ ਨੂੰ ਬਹਾਦਰ ਤੇ ਮਹਾਨ ਸਮਝਦੇ ਸਨ। ਛੇਵੀਂ, ਸੱਤਵੀਂ ਸਦੀ ਵਿੱਚ ਬ੍ਰਾਹਮਣਵਾਦ ਦਾ ਜ਼ੋਰ ਸੀ। ਬ੍ਰਾਹਮਣ ਜੱਟਾਂ ਨਾਲੋਂ ਖੱਤਰੀਆਂ ਨੂੰ ਉਚਾ ਸਮਝਦੇ ਸਨ। ਸਾਕਾ ਤੇ ਬਿਕਰਮ ਸੰਮਤ ਵੀ ਜੱਟਾਂ ਨਾਲ ਹੀ ਸੰਬੰਧਿਤ ਹਨ।
ਮਾਨ ਭਾਈਚਾਰੇ ਦੇ ਲੋਕ ਪਹਿਲਾਂ ਗੁਜਰਾਤ ਤੇ ਮਹਾਰਾਸ਼ਟਰ ਵਿੱਚ ਆਬਾਦ ਹੋਏ। ਇਸ ਬੰਸ ਦੇ ਦੋ ਪ੍ਰਸਿੱਧ ਰਾਜੇ ਵਰਨਮਾਨ ਤੇ ਰੁਧਰ ਮਾਨ ਹੋਏ ਹਨ। ਮਹਾਰਾਸ਼ਟਰ ਦੇ ਗੋਆ ਵਿੱਚ ਕੌਂਕਣ ਖੇਤਰਾਂ ਵਿੱਚ ਮਾਨ ਰਾਜਿਆਂ ਦੇ ਸਿੱਕੇ ਮਿਲੇ ਹਨ। ਵਿਸ਼ਨੂੰ ਪੁਰਾਣ ਵਿੱਚ ਇਨ੍ਹਾਂ ਨੂੰ ਗੰਧਰਵ ਖੇਤਰ ਦਾ ਇੱਕ ਬਹਾਦਰ ਕਬੀਲਾ ਦੱਸਿਆ ਗਿਆ ਹੈ। ਗੰਧਰਵ ਖੇਤਰ ਵਿੱਚ ਕਾਬੁਲ, ਪੇਸ਼ਾਵਰ ਤੇ ਰਾਵਲਪਿੰਡੀ ਆਦਿ ਦੇ ਖੇਤਰ ਸ਼ਾਮਿਲ ਸਨ।
ਅੱਠਵੀਂ ਸਦੀ ਵਿੱਚ ਮਾਨ ਰਾਜਸਥਾਨ ਤੇ ਕੋਟਾ ਦੇ ਚਤੌੜ ਆਦਿ ਖੇਤਰਾਂ ਵਿੱਚ ਰਾਜ ਕਰਦੇ ਸਨ। ਇਸ ਇਲਾਕੇ ਤੇ ਧਾਵਲ ਮੌੜ ਦਾ ਕਬਜ਼ਾ ਸੀ। ਮੌੜ ਵੀ ਮਾਨਾ ਦਾ ਉਪਗੋਤ ਹੈ। ਕੋਟਾ ਬੂੰਦੀ ਦੇ ਇਲਾਕੇ ਵਿੱਚ ਇੱਕ ਮਾਨਪੂਤਾਂ ਨਾਲ ਵੀ ਜੋੜਦੇ ਹਨ। ਜੈਪੁਰ ਦੇ ਨੇੜੇ ਮਾਨਾ ਗੋਤ ਵਿੱਚ ਠਾਕਰ ਰਾਜਪੂਤ ਵੀ ਹਨ। ਮਾਨਾਂ ਦੇ ਭੱਟ ਮਾਨ ਗੋਤੀ ਜੱਟਾਂ ਨੂੰ ਰਾਜਪੂਤੀ ਮੂਲ ਦੇ ਸਭ ਤੋਂ ਪੁਰਾਣੇ ਕਸ਼ਤਰੀ ਦੱਸਦੇ ਹਨ। ਇਹ ਰਾਜਸਥਾਨ ਦੇ ਖੇਤਰ ਤੋਂ ਉਠ ਕੇ ਪੰਜਾਬ ਦੇ ਮਾਲਵਾ ਖੇਤਰ ਵਿੱਚ ਸਿੱਧੂ, ਬਰਾੜਾਂ ਤੋਂ ਕਾਫ਼ੀ ਸਮਾਂ ਪਹਿਲਾਂ ਆਕੇ ਆਬਾਦ ਹੋਏ। ਮਾਨਾਂ, ਭੁੱਲਰਾਂ ਤੇ ਹੇਰਾਂ ਨੂੰ ਹੀ ਮਾਲਵੇ ਦੇ ਅਸਲੀ ਤੇ ਪੁਰਾਣੇ ਜੱਟ ਮੰਨਿਆ ਜਾਂਦਾ ਹੈ। ਇਨ੍ਹਾਂ ਤਿੰਨ ਜੱਟ ਗੋਤਾਂ ਨੂੰ ਅਸਲ ਵਿੱਚ ਢਾਈ ਗਿਣਿਆ ਜਾਂਦਾ ਹੈ। ਮਾਨ, ਭੁੱਲਰ ਤੇ ਹੇਅਰ ਅੱਧਾ। ਮਾਲਵੇ ਵਿੱਚ ਇਨ੍ਹਾਂ ਦੀਆਂ ਭੱਟੀਆਂ ਤੇ ਸਿੱਧੂ ਬਰਾੜਾਂ ਨਾਲ ਕਈ ਲੜਾਈਆਂ ਹੋਈਆਂ ਸਨ। ਮਾਨ ਕਈ ਪੀੜੀਆਂ ਰਾਜ ਕਰਕੇ ਗੁਜਰਾਤ ਤੇ ਮਹਾਰਾਸ਼ਟਰ ਤੇ ਖੇਤਰਾਂ ਵਿਚੋਂ ਉਠਕੇ ਤੀਜੀ ਸਦੀ ਵਿੱਚ ਮਾਲਵੇ ਵਿੱਚ ਆਏ ਤੇ ਸਾਰੇ ਮਾਲਵੇ ਵਿੱਚ ਫੈਲ ਗਏ।
ਸ਼ੱਕਸਤਾਨ ਤੋਂ ਆਏ ਹੋਏ ਸ਼ਾਹੀ ਗੋਤ ਦੇ ਸਰਦਾਰ ਮਾਨਸ਼ਾਹ ਨੇ ਮਾਲਵੇ ਵਿੱਚ ਤੀਜੀ ਈਸਵੀਂ ਵਿੱਚ ਬਠਿੰਡੇ ਦੇ ਇਲਾਕੇ ਵਿੱਚ ਆਕੇ ਮਾਨਸਾ ਖੇਤਰ ਨੂੰ ਆਬਾਦ ਕੀਤਾ ਅਤੇ ਮਾਨਸਾ ਸ਼ਹਿਰ ਦੀ ਨੀਂਹ ਰੱਖੀ। ਸੰਤ ਵਿਸਾਖਾ ਸਿੰਘ ਇਤਿਹਾਸਕਾਰ ਤਾਂ ਮਾਨ ਸ਼ਾਹੀਆਂ ਨੂੰ ਸ਼ੱਕ ਬੰਸ ਵਿਚੋਂ ਮੰਨਦਾ ਹੈ। ਇਹ ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ, ਮਥਰਾ ਆਦਿ ਵਿੱਚ ਹੁੰਦੇ ਹੋਏ ਪੰਜਾਬ ਦੇ ਮਾਲਵਾ ਖੇਤਰ ਵਿੱਚ ਪਹੁੰਚੇ ਸਨ। ਲੈਕਚਰਾਰ ਦੇ ਸਰਾਜ ਛਾਜਲੀ ਵੀ ਲਿਖਦਾ ਹੈ ਕਿ ਮਾਨ, ਖੇੜੇ ਤੇ ਮੱਗੇ ਗੋਤਾਂ ਦੇ ਜੱਟ, ਅੱਜ ਤੋਂ ਕਈ ਸੌ ਸਾਲ ਪਹਿਲਾਂ, ਰਾਜਸਥਾਨ ਤੇ ਮੱਧ ਪ੍ਰਦੇਸ਼ ਦੀ ਹੱਦ ਅਤੇ ਚੰਬਲ ਨਦੀ ਦੇ ਨੇੜਿਉਂ, ਉਜੜ ਕੇ
ਆਪਣੀਆਂ ਗੱਡੀਆਂ ਵਿੱਚ ਸਾਮਾਨ ਲੈ ਕੇ ਖੁਡਾਲਾ ਜਿਲ੍ਹਾ ਮਾਨਸਾ ਵੱਲ ਆ ਗਏ ਅਤੇ ਮਾਨਸਾ ਦੇ ਖੇਤਰ ਵਿੱਚ ਹੀ ਵੱਸ ਗਏ। ਮਾਲਵੇ ਵਿੱਚ ਪਹਿਲਾਂ ਇਹ ਮਾਨਸਾ ਤੇ ਬਠਿੰਡਾ ਖੇਤਰਾਂ ਵਿੱਚ ਹੀ ਆਬਾਦ ਹੋਏ। ਭੁੱਲਰ ਤੇ ਹੇਅਰ ਵੀ ਇਨ੍ਹਾਂ ਨਾਲ ਰਲਮਿਲ ਗਏ। ਸਰ ਇੱਬਟਸਨ ਦੇ ਅਨੁਸਾਰ ਦਲਾਲ ਤੇ ਮਾਨ ਜੱਟ ਰਾਠੌਰ ਰਾਜਪੂਤਾਂ ਵਿਚੋਂ ਹਨ। ਇਨ੍ਹਾਂ ਦੇ ਵਡੇਰੇ ਪਹਿਲਾਂ ਰੋਹਤਕ ਦੇ ਇਲਾਕੇ ਦੇ ਵਿੱਚ ਆਬਾਦ ਹੋਏ। ਇੱਕ ਵਡੇਰੇ ਧੰਨਾ ਰਾਉ ਨੇ ਬੜਗੁਜ਼ਰ ਗੋਤ ਦੀ ਜੱਟੀ ਨਾਲ ਵਿਆਹ ਕਰ ਲਿਆ ਸੀ। ਉਸ ਦੇ ਚਾਰ ਪੁੱਤਰ ਹੋਏ। ਜਿਨ੍ਹਾਂ ਦੇ ਨਾਮ ਤੇ ਉਨ੍ਹਾਂ ਦੇ ਚਾਰ ਗੋਤ ਦਲਾਲ, ਮਾਨ, ਦੇਸਵਾਲ ਤੇ ਸੇਵਲ ਪ੍ਰਚਲਿਤ ਹੋਏ। ਇਹ ਚਾਰੇ ਗੋਤਾਂ ਦੇ ਲੋਕ ਆਪਸ ਵਿੱਚ ਰਿਸ਼ਤੇਦਾਰੀ ਹੀ ਨਹੀਂ ਕਰਦੇ ਕਿਉਂਕਿ ਇਨ੍ਹਾਂ ਦਾ ਵਡੇਰਾ ਇੱਕ ਸੀ। ਕੁਝ ਮਾਨ ਭਾਈਚਾਰੇ ਦੇ ਹਿੰਦੂ ਜਾਟ ਹਰਿਆਣੇ ਦੇ ਰੋਹਤਕ, ਕਰਨਾਲ, ਹਿੱਸਾਰ ਆਦਿ ਖੇਤਰਾਂ ਵਿੱਚ ਵੀ ਵੱਸਦੇ ਹਨ।
ਪਟਿਆਲੇ ਖੇਤਰ ਦੇ ਕੁਝ ਮਾਨ ਕਹਿੰਦੇ ਹਨ ਕਿ ਉਨ੍ਹਾਂ ਦੇ ਵਡੇਰੇ ਬਠਿੰਡੇ ਦੇ ਰਾਜੇ ਬਿਨੇਪਾਲ ਦੇ ਸਮੇਂ ਗੜ੍ਹਗਜ਼ਨੀ ਤੋਂ ਆਏ ਸਨ। ਇੱਕ ਹੋਰ ਰਵਾਇਤ ਹੈ ਕਿ ਮਾਨ ਜੱਟ ਬਿਨੇਪਾਲ ਦੀ ਬੰਸ ਵਿਚੋਂ ਹਨ। ਇਹ ਬਿਨੇਪਾਲ ਵਰੀਆ ਰਾਜਪੂਤ ਸੀ। ਬਿਨੇਪਾਲ ਦੇ ਚਾਰ ਪੁੱਤਰ ਪਰਾਗਾ, ਸੰਧਰ, ਖੇਲਾ ਅਤੇ ਮੋੜ ਸਨ। ਪਰਾਗੇ ਦੀ ਬੰਸ ਨਾਭੇ ਦੇ ਖੇਤਰ ਵਿੱਚ ਆਬਾਦ ਹੋਈ। ਬਿਨੇਪਾਲ ਨੇ ਭੱਟੀਆਂ ਨੂੰ ਬਠਿੰਡੇ ਦੇ ਇਲਾਕੇ ਵਿਚੋਂ ਭਜਾ ਦਿੱਤਾ। ਬਿਨੇਪਾਲ ਗਜ਼ਨੀ ਦਾ ਆਖ਼ਰੀ ਹਿੰਦੂ ਰਾਜਾ ਸੀ। ਬਿਨੇਪਾਲ ਦੀ ਬੰਸ ਦੇ ਚੌਧਰੀ ਭੂੰਦੜ ਖ਼ਾਨ ਤੇ ਮਿਰਜ਼ਾ ਖ਼ਾਨ ਨੂੰ ਬਾਦਸ਼ਾਹ ਵੱਲੋਂ ਸ਼ਾਹ ਦਾ ਖਿਤਾਬ ਮਿਲਿਆ ਸੀ।
ਮਾਨਾ ਦੀ ਮਾਨ ਸ਼ਾਹੀ ਮੂੰਹੀ ਇਸ ਬੰਸ ਵਿਚੋਂ ਹੈ। ਮਾਨ ਦੇ 12 ਪੁੱਤਰ ਸਨ।
ਇਨ੍ਹਾਂ ਦੇ ਨਾਮ ਤੇ ਮਾਨਾਂ ਦੀਆਂ 12 ਮੁੱਖ ਮੂੰਹੀਆਂ ਹਨ। ਅਸਲ ਵਿੱਚ ਮਾਨਾਂ ਦਾ ਘਰ ਉਤਰੀ ਮਾਲਵਾ ਹੀ ਹੈ। ਭੁੱਲਰ ਭਾਈਚਾਰੇ ਦੇ ਲੋਕ ਵੀ ਮਾਨਾਂ ਦੇ ਨਜ਼ਦੀਕ ਹੀ ਵੱਸਦੇ ਰਹੇ ਹਨ। ਦੋਵੇਂ ਰਲਕੇ ਸਿੱਧੂ, ਬਰਾੜਾਂ ਨਾਲ ਟਕਰਾ ਲੈਂਦੇ ਰਹੇ ਹਨ। ਜਲੰਧਰ ਅਤੇ ਕਰਨਾਲ ਦੇ ਮਾਨ ਆਪਣਾ ਪਿਛੋਕੜ ਬਠਿੰਡਾ ਹੀ ਦੱਸਦੇ ਹਨ। ਪੁਰਾਣੀ ਜੀਂਦ ਅਤੇ ਸੰਗਰੂਰ ਰਿਆਸਤ ਵਿੱਚ ਇਨ੍ਹਾਂ ਦੇ ਜਠੇਰੇ ਬਾਬੇ ਬੋਲਾ ਦਾ ਚਉ ਵਿੱਚ ਸਥਾਨ ਹੈ। ਉਸ ਦੀ ਦੀਵਾਲੀ ਅਤੇ ਵਿਆਹ ਬਾਦੀ ਸਮੇਂ ਖਾਸ ਮਾਨਤਾ ਕੀਤੀ ਜਾਂਦੀ ਹੈ। ਮਾਲਵੇ ਵਿੱਚ ਮਾਨਾ ਦਾ ਮੌੜ ਖ਼ਾਨਦਾਨ ਵੀ ਬਹੁਤ ਪ੍ਰਸਿੱਧ ਹੈ। ਮਾਨਸ਼ਾਹੀ ਬਹੁਤੇ ਮਾਨਸਾ ਵਿੱਚ ਹੀ ਹਨ। ਮੁਕਤਸਰ ਦੇ ਇਲਾਕੇ ਗਿੱਦੜਬਾਹਾ ਅਤੇ ਲਾਲਾ ਬਾਈ ਆਦਿ ਵਿੱਚ ਯਾਤਰੀ ਕੇ ਮਾਨ ਆਬਾਦ ਹਨ।
ਮਾਨਾ ਦੇ ਪੁਰਾਣੇ ਪਿੰਡ ਬੁਰਜ ਮਾਨਸਾ, ਬੜੀ ਮਾਨਸਾ, ਮੌੜ, ਮਾਨਾ, ਮਾਨਾ ਵਾਲਾ ਤੇ ਸ਼ੇਰ ਕੋਟੀਆ ਆਦਿ ਹਨ। ਸਿੱਖ ਰਾਜ ਕਾਇਮ ਕਰਨ ਵੇਲੇ ਮਾਨ ਸਰਦਾਰਾਂ ਨੇ ਰਣਜੀਤ ਸਿੰਘ ਦੀ ਡਟ ਕੇ ਸਹਾਇਤਾ ਕੀਤੀ। ਫਤਿਹ ਸਿੰਘ ਮਾਨ ਮਹਾਰਾਜ ਰਣਜੀਤ ਸਿੰਘ ਦਾ ਪੱਕਾ ਸਾਥੀ ਸੀ। ਤੇਜਵੰਤ ਸਿੰਘ ਮਾਨ ਮਾਲਵੇ ਦਾ ਮਹਾਨ ਲੇਖਕ ਹੈ।
ਮਾਨ ਦੇ ਦਲਾਲ ਆਦਿ ਗੋਤਾਂ ਬਾਰੇ ਭਾਟਾਂ ਦੀਆਂ ਵਹੀਆਂ ਭਰੋਸੇਯੋਗ ਤੇ ਠੀਕ ਨਹੀਂ ਹਨ। ਖ਼ਾਨਦਾਨ ਮੌੜਾਂ ਵਿੱਚ ਮੌੜ (ਨਾਭਾ) ਪਿੰਡ ਦੇ ਵਸਨੀਕ ਸਰਦਾਰ ਧੰਨਾ ਸਿੰਘ ਮਲਵਈ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦਾ ਨਿਡਰ ਤੇ ਸੂਰਬੀਰ ਜਰਨੈਲ ਸੀ। ਜਦ ਖਾਲਸੇ ਨੇ ਸੰਮਤ 1875 ਬਿਕਰਮੀ ਵਿੱਚ ਮੁਲਤਾਨ ਨੂੰ ਫਤਿਹ ਕੀਤਾ ਸੀ ਤਦ ਇਨ੍ਹਾਂ ਨੇ ਹੀ ਅੱਗੇ ਵੱਧ ਕੇ ਮੁਲਤਾਨ ਦੇ
ਨਵਾਬ ਮੁਜ਼ੱਫਰ ਖ਼ਾਂ ਦਾ ਸਿਰ ਵੱਢਿਆ ਸੀ। ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਬਾਈ ਮਾਨ ਸਰਦਾਰ ਫ਼ੌਜਾਂ ਦੇ ਅਫ਼ਸਰ ਸਨ। ਇਨ੍ਹਾਂ ਦਾ ਬਹੁਤ ਪ੍ਰਭਾਵ ਸੀ। ਸਰ ਲੈਪਲ ਗਰੀਫਨ ਨੇ ਆਪਣੀ ਕਿਤਾਬ 'ਪੰਜਾਬ ਚੀਫਸ ਵਿੱਚ ਕੁਝ ਮਾਨ ਸਰਦਾਰਾਂ ਨੂੰ ਬਹਾਦਰ ਤੇ ਸੱਚੇ ਮਰਦ ਮੰਨਿਆ ਹੈ। ਇਹ ਮੱਧ ਏਸ਼ੀਆ ਜਰਮਨੀ ਅਤੇ ਬਰਤਾਨੀਆਂ ਵਿੱਚ ਵੀ ਮਾਨ ਗੋਤ ਦੇ ਗੋਰੇ ਮਿਲਦੇ ਹਨ। ਪੰਜਾਬੀਆਂ ਨਾਲ ਰਲਦੇ-ਮਿਲਦੇ ਹਨ।
ਮਹਾਰਾਜਾ ਰਣਜੀਤ ਸਿੰਘ ਦਾ ਇੱਕ ਪ੍ਰਸਿੱਧ ਜਰਨੈਲ ਬੁੱਧ ਸਿੰਘ ਮਾਨ ਵੀ ਸੀ। ਉਸ ਦੀ ਬੰਸ ਵਿਚੋਂ ਮਹਾਨ ਅਕਾਲੀ ਲੀਡਰ ਸਿਮਰਨਜੀਤ ਸਿੰਘ ਮਾਨ ਹੈ। ਮਾਨ ਗੋਤ ਦੇ ਕੁਝ ਲੋਕ ਮਜ਼੍ਹਬੀ ਸਿੱਖ ਅਤੇ ਛੀਂਬੇ ਵੀ ਹੁੰਦੇ ਹਨ। ਛੀਂਬੇ ਟਾਂਕ ਕਸ਼ਤਰੀ ਹੁੰਦੇ ਹਨ।
ਮਾਨ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। 1881 ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਮਾਨ ਭਾਈਚਾਰੇ ਦੀ ਕੁੱਲ ਗਿਣਤੀ 53,970 ਸੀ। ਪੰਜਾਬ ਵਿੱਚ ਮਾਨ ਨਾਮ ਦੇ ਕਈ ਪਿੰਡ ਹਨ। ਕੁਝ ਮਾਨ ਨਾਮ ਦੇ ਪਿੰਡਾਂ ਵਿੱਚ ਮਾਨ ਵੱਸਦੇ ਹਨ ਅਤੇ ਕੁਝ ਮਾਨ ਨਾਮ ਦੇ ਪਿੰਡਾਂ ਨੂੰ ਮਾਨ, ਸਿੱਧੂਆਂ ਤੋਂ ਹਾਰਕੇ ਛੱਡ ਗਏ ਸਨ। ਬੀਦੋਵਾਲੀ ਦੇ ਪਾਸ ਵੀ ਮਾਨ ਭਾਈਚਾਰੇ ਦਾ ਇੱਕ ਮਾਨਾਂ ਪਿੰਡ ਸੀ। ਇਸ ਪਿੰਡ ਨੂੰ ਸਿੱਧੂ ਬਰਾੜਾਂ ਨੇ ਮਾਨਾਂ ਤੋਂ ਜਿੱਤ ਲਿਆ। ਅੱਜਕੱਲ੍ਹ ਇਸ ਪਿੰਡ ਵਿੱਚ ਸਾਰੇ ਸਿੱਧੂ ਬਰਾੜ ਹੀ ਹਨ। ਮੁਕਤਸਰ ਵਿੱਚ ਦੌਲਾ, ਆਧਣੀਆਂ, ਖੁੱਡੀਆਂ ਮਹਾਂਸਿੰਘ, ਅਬੁਲਖੁਰਾਣਾ, ਬਾਮ ਤੇ ਮੌੜਾਂ ਆਦਿ ਵਿੱਚ ਬਹੁਤੇ ਮਾਨ ਭਾਈਚਾਰੇ ਦੇ ਲੋਕ ਹੀ ਵੱਸਦੇ ਹਨ। ਮੋਗੇ ਦੇ ਪੂਰਬ ਉਤਰ ਵੱਲ ਵੀ ਮਾਨਾਂ ਦਾ ਕਾਫ਼ੀ ਪਸਾਰ ਹੋਇਆ। ਦੌਧਰ ਤੇ ਕਿਸ਼ਨਪੁਰਾ ਆਦਿ
ਵਿੱਚ ਵੀ ਮਾਨ ਵੱਸਦੇ ਹਨ। ਮਾਨਾਂ ਦਾ ਘਰ ਮਾਲਵਾ ਹੈ ਅਤੇ ਇਹ ਭੁੱਲਰ ਗੋਤੀਆਂ ਦੇ ਪੂਰਬ ਵਿੱਚ ਹੀ ਹਨ। ਬਠਿੰਡੇ ਖੇਤਰ ਵਿੱਚ ਵੀ ਮਾਨ ਕਾਫ਼ੀ ਹਨ। ਮੌੜ, ਮਾਨਸ਼ਾਹੀਏ ਤੇ ਯਾਤਰੀ ਕੇ ਮਾਨ ਪ੍ਰਸਿੱਧ ਉਪਗੋਤ ਹਨ। ਲੁਧਿਆਣੇ ਵਿੱਚ ਮਾਨ, ਚੌਕੀ ਮਾਨ, ਸ਼ੇਖ ਦੌਲਤ ਤੇ ਕੁਮਕਲਾਂ, ਦੁਰਾਹ ਆਦਿ ਪਿੰਡਾਂ ਵਿੱਚ ਵੀ ਉਸਮਾਂ ਤੇ ਬਟਾਲਾ ਖੇਤਰ ਵਿੱਚ ਮਾਨ ਭਾਈਚਾਰੇ ਦੇ ਲੋਕ ਕਾਫ਼ੀ ਗਿਣਤੀ ਵਿੱਚ ਰਹਿੰਦੇ ਹਨ। ਸੰਗਰੂਰ ਖੇਤਰ ਵਿੱਚ ਮੌੜਾਂ ਤੇ ਸਤੋਜ਼ ਮਾਨਾ ਉਘੇ ਪਿੰਡ ਹਨ। ਪਟਿਆਲੇ ਦੇ ਨਾਭੇ ਦੇ ਇਲਾਕੇ ਵਿੱਚ ਵੀ ਮਾਨ ਕਾਫ਼ੀ ਹਨ। ਫਤਿਹਗੜ੍ਹ ਸਾਹਿਬ ਦੇ ਖੇਤਰ ਵਿੱਚ ਪਿੰਡ ਕਿਲ੍ਹਾ ਹਰਨਾਮ ਸਿੰਘ ਤਲਾਣੀਆਂ ਵੀ ਮਾਨ ਸਰਦਾਰਾਂ ਦਾ ਬਹੁਤ ਪ੍ਰਸਿੱਧ ਪਿੰਡ ਹੈ। ਰੋਪੜ ਖੇਤਰ ਵਿੱਚ ਵੀ ਮਾਨਾਂ ਦੇ ਕਾਫ਼ੀ ਪਿੰਡ ਹਨ। ਫਿਰੋਜ਼ਪੁਰ ਜਿਲ੍ਹੇ ਵਿੱਚ ਸੁਹੇਲੇਵਾਲਾ, ਮੋੜ ਨੌਅਬਾਦ, ਮੌੜ ਠਾਹੜਾ ਵੀ ਮਾਨਾਂ ਦੇ ਉਘੇ ਪਿੰਡ ਹਨ।
ਪੱਛਮੀ ਪੰਜਾਬ ਵਿੱਚ ਵੀ ਮਾਨ ਲਾਹੌਰ, ਸਿਆਲਕੋਟ, ਝੰਗ, ਗੁਜਰਾਂਵਾਲਾ, ਗੁਜਰਾਤ ਤੱਕ ਕਾਫ਼ੀ ਗਿਣਤੀ ਵਿੱਚ ਵੱਸਦੇ ਹਨ। ਪੱਛਮੀ ਪੰਜਾਬ ਵਿੱਚ ਬਹੁਤੇ ਮਾਨ ਜੱਟ ਮੁਸਲਮਾਨ ਸਨ। ਪੂਰਬੀ ਪੰਜਾਬ ਵਿੱਚ ਸਾਰੇ ਮਾਨ ਸਿੱਖ ਹਨ। ਹਰਿਆਣੇ ਵਿੱਚ ਕੁਝ ਮਾਨ ਹਿੰਦੂ ਜਾਟ ਹਨ।
ਮਾਨ ਬਹੁਤ ਹੀ ਸਿਆਣੇ ਤੇ ਸੰਜਮੀ ਜੱਟ ਹੁੰਦੇ ਹਨ। ਦੁਆਬੇ ਵਿਚੋਂ ਕੁਝ ਮਾਨ ਅਮਰੀਕਾ, ਕੈਨੇਡਾ ਤੇ ਆਸਟਰੇਲੀਆ ਆਦਿ ਬਾਹਰਲੇ ਦੇਸ਼ਾਂ ਵਿੱਚ ਜਾਕੇ ਵੀ ਆਬਾਦ ਹੋ ਗਏ ਹਨ। ਮਾਨ ਇੱਕ ਵੱਡਾ ਤੇ ਪੁਰਾਣਾ ਗੋਤ ਹੈ। ਇਹ ਸਾਰੇ ਪੰਜਾਬ ਵਿੱਚ ਦੂਰ-ਦੂਰ ਤੱਕ ਫੈਲੇ ਹੋਏ ਹਨ। ਸਿੱਧੂ, ਬਰਾੜਾਂ, ਵਿਰਕਾਂ, ਸੰਘੇ ਧਾਲੀਵਾਲਾਂ ਤੇ ਗਰੇਵਾਲਾਂ ਆਦਿ ਦੇ ਇਤਿਹਾਸ ਬਾਰੇ ਖੋਜ ਪੁਸਤਕਾਂ ਛਪੀਆਂ
ਹਨ। ਮਾਨ ਗੋਤ ਦਾ ਇਤਿਹਾਸ ਅਜੇ ਤੱਕ ਕਿਸੇ ਮਾਨ ਇਤਿਹਾਸਕਾਰ ਨੇ ਖੋਜ ਕਰਕੇ ਠੀਕ ਤੇ ਪੂਰਾ ਨਹੀਂ ਲਿਖਿਆ ਹੈ। ਹਰਦੁਆਰ ਦੇ ਪਰੋਹਤ ਵੀ ਮਾਨ ਗੋਤ ਬਾਰੇ ਵੱਖ-ਵੱਖ ਵਿਚਾਰ ਰੱਖਦੇ ਹਨ। ਮਾਨ ਗੋਤ ਦੇ ਜੱਟਾਂ ਬਾਰੇ ਅਜੇ ਹੋਰ ਖੋਜ ਹੋਣੀ ਚਾਹੀਦੀ ਹੈ।
ਮੌੜ ਖ਼ਾਨਦਾਨ ਦੇ ਮਾਨ ਮੋਰ ਨੂੰ ਸਤਿਕਾਰ ਨਾਲ ਵੇਖਦੇ ਹਨ ਕਿਉਂਕਿ ਇਸ ਖ਼ਾਨਦਾਨ ਦੇ ਵਡੇਰੇ ਨੂੰ ਬਚਪਨ ਵਿੱਚ ਮੋਰ ਨੇ ਸੱਪ ਤੋਂ ਬਚਾਇਆ ਸੀ। ਮਾਨ, ਭੁੱਲਰੇ ਤੇ ਹੇਅਰ ਅੱਕ ਨੂੰ ਵੱਢਣਾ ਪਾਪ ਸਮਝਦੇ ਹਨ ਕਿਉਂਕਿ ਅੱਕ ਦੇ ਪੱਤੇ ਸ਼ਿਵਜੀ ਮਹਾਰਾਜ ਨੂੰ ਸ਼ਿਵ ਮੰਦਿਰ ਵਿੱਚ ਸ਼ਰਧਾ ਨਾਲ ਭੱਟ ਕੀਤੇ ਜਾਂਦੇ ਸਨ। ਇਹ ਤਿੰਨੇ ਗੋਤ ਸ਼ਿਵਜੀ ਨੂੰ ਮਹਾਦੇਵ ਮੰਨਦੇ ਹਨ। ਮਾਨ, ਮੰਡ, ਦਾਹੀਏ, ਵਿਰਕ ਆਦਿ ਪ੍ਰਾਚੀਨ ਜੱਟ ਉਪ ਜਾਤੀਆਂ ਮੱਧ ਏਸ਼ੀਆ ਦੇ ਵੱਖ-ਵੱਖ ਖੇਤਰਾਂ ਤੋਂ ਚਲਕੇ ਈਸਵੀਂ ਸੰਨ ਤੋਂ ਕਾਫ਼ੀ ਸਮਾਂ ਪਹਿਲਾਂ ਹੀ ਭਾਰਤ ਵਿੱਚ ਆ ਗਈਆਂ ਸਨ।
ਜੱਟ ਧਾੜਵੀ ਖੁੱਲ੍ਹ ਦਿਲੇ ਤੇ ਖਾੜਕੂ ਕ੍ਰਿਸਾਨ ਕਬੀਲੇ ਸਨ। ਕਹਾਵਤ ਹੈ, "ਮਾਨ, ਪੂੰਨੀਆਂ, ਚੱਠੇ, ਖਾਨ ਪਾਨ ਮੇਂ ਅਲਗ ਅਲਗ, ਲੂਟਨੇ ਮੇਂ ਕੱਠੇ"।
ਡੋਗਰ ਪਰਿਵਾਰ ਮੂਲ ਵਿਚ ਅੰਮ੍ਰਿਤਸਰ ਨੇੜਲੇ ਪਿੰਡ ਵੱਲਾ ਵੇਰਕਾ ਤੋਂ ਹੈ ਤੇ
ਅੱਜ ਕਲ ਸਿਆਲਕੋਟ ਦੇ ਇਕ ਪਿੰਡ ਵਿਚ ਆਬਾਦ ਹੈ। ਮੁਸਤਫਾ ਡੋਗਰ ਹੁਣ ਇੰਗਲੈਂਡ ਦੇ ਮਾਨਚੈਸਟਰ ਸ਼ਹਿਰ ਦਾ ਵਾਸੀ ਹੈ ਤੇ ਤਵਾਰੀਖ ਵਿਚ ਉਸ ਦੀ ਡੂੰਘੀ ਦਿਲਚਸਪੀ ਹੈ। ਹਾਲਾਂਕਿ ਉਸ ਦਾ ਕਿੱਤਾ ਫਾਈਨੈਂਸ ਨਾਲ ਸਬੰਧਤ ਹੈ ਅਤੇ ਉਸ ਨੇ ਰਸਮੀ ਤੌਰ 'ਤੇ ਇਤਿਹਾਸ ਦੀ ਕੋਈ ਵੀ ਡਿਗਰੀ ਆਦਿ ਵੀ ਨਹੀਂ ਕੀਤੀ। ਉਂਜ ਉਸ ਦੀ ਪੰਜਾਬੀ ਸਭਿਆਚਾਰ ਉਤੇ ਬੜੀ ਪੀਡੀ ਪਕੜ ਹੈ, ਦੂਜੇ ਲਫਜ਼ਾਂ ਵਿਚ
ਉਹ ਪੰਜਾਬ ਦੇ ਜ਼ੱਰੇ ਜ਼ੱਰੇ ਤੋਂ ਵਾਕਿਫ ਹੈ। ਪਿਛਲੇ ਲੇਖ ਵਿਚ ਉਸ ਨੇ ਅਣਵੰਡੇ ਪੰਜਾਬ ਦੇ ਵੱਖ ਵੱਖ ਇਲਾਕਿਆਂ ਦੇ ਲੋਕਾਂ ਦੀਆਂ ਜਾਤਾਂ-ਗੋਤਾਂ ਦਾ ਵੇਰਵਾ ਬੜੇ ਦਿਲਚਸਪ ਅੰਦਾਜ਼ ਵਿਚ ਆਖ ਸੁਣਾਇਆ ਸੀ। ਹਥਲੇ ਲੇਖ ਵਿਚ ਜਨਾਬ ਡੋਗਰ ਨੇ ਪੰਜਾਬ ਦੇ ਪਿੰਡਾਂ-ਸ਼ਹਿਰਾਂ ਦੇ ਨਾਂਵਾਂ ਦਾ ਪਿਛੋਕੜ ਤਲਾਸ਼ਣ ਦਾ ਯਤਨ ਕੀਤਾ ਹੈ। -ਸੰਪਾਦਕ
ਗੁਲਾਮ ਮੁਸਤਫਾ ਡੋਗਰ
ਅਨੁਵਾਦ: ਅਹਿਸਾਨ ਬਾਜਵਾ
ਪੰਜਾਬ ਦੇ ਹਜਾਰਾਂ ਪਿੰਡ-ਸ਼ਹਿਰ ਅਜਿਹੇ ਨੇ ਜਿਨ੍ਹਾਂ ਦੇ ਨਾਂ ਨਾਲ ਵਾਲਾ, ਵਾਲੇ, ਜਾਂ ਵਾਲ ਲਗਦਾ ਹੈ ਜਿਵੇਂ ਗੁਜਰਾਂਵਾਲਾ, ਬੁਰੇਵਾਲਾ, ਸਾਹੀਵਾਲ, ਨਾਰੋਵਾਲ, ਜਫਰਵਾਲ, ਚੂਚਕਵਾਲ, ਅੰਬਾਲਾ, ਪਟਿਆਲਾ, ਹਰੂਵਾਲ, ਹਰਚੋਵਾਲ, ਨਾਰੰਗਵਾਲ।
ਇਥੇ ਵਾਲਾ, ਵਾਲ, ਵਾਲੀ, ਵਾਲੇ ਥਾਂ ਹੈ ਭਾਵ ਆਮ ਨਾਉਂ ਤੇ ਫਿਰ ਉਸ ਦੇ ਨਾਲ ਖਾਸ ਨਾਉਂ (ਪਰਾਪਰ ਨਾਊਨ) ਲੱਗਾ ਹੈ ਕਿ ਕਿਹੜਾ ਵਾਲਾ ਜਾਂ ਵਾਲੀ। ਸੋ, ਤਰਤੀਬਵਾਰ ਖਾਸ ਨਾਉਂ ਹਨ-ਗੁੱਜਰ, ਬੂਰੇ, ਸਾਹੀ, ਜਫਰ, ਨਾਰੋ, ਚੂਚਕ, (ਮਾਂ) ਅੰਬਾ, ਪੱਟਾ, ਹਰੂ, ਹਰਚੋ, ਜਫਰ, ਚੂਚਕ, ਨਾਰੰਗ ਆਦਿ।
ਸਾਡੇ ਖਿਆਲ ਮੁਤਾਬਕ ਇਸ ਵਾਲਾ ਲਫਜ਼ ਦੀ ਜੜ੍ਹ ਫਾਰਸੀ ਲਫਜ਼ EਦਾਰÊ ਵਿਚ ਹੈ, ਜਿਵੇਂ ਖੁਸ਼ਬੂਦਾਰ, ਮਜੇਦਾਰ, ਹਵਾਦਾਰ, ਰੰਗਦਾਰ, ਸਰਦਾਰ। ਹਾਲਾਂਕਿ ਪੰਜਾਬ ਵਿਚ ਅਨੇਕਾਂ ਅਲਫਾਜ਼ ਮੂਲ ਫਾਰਸੀ ਦੇ ਹੀ ਵਰਤੇ ਜਾਂਦੇ ਹਨ ਪਰ ਪੰਜਾਬੀ ਲਹਿਜੇ ਵਿਚ ਜਦੋਂ ਅਸੀਂ ਨਾਂ ਰਖਦੇ ਹਾਂ ਤਾਂ ਵਾਲਾ, ਵਾਲੀ, ਵਾਲ, ਵਾਲੇ ਲਾ ਲੈਨੇ ਆਂ। (ਮਜੇਵਾਲਾ, ਖੁਸ਼ਬੂ ਵਾਲਾ, ਹਵਾ ਵਾਲਾ, ਰੰਗਾਂ ਵਾਲਾ) ਜਿਥੇ ਲੋਧੀ ਆਏ ਤਾਂ ਸ਼ਹਿਰ ਬਣ ਗਿਆ ਲੋਧੀਆਣਾ, ਲੋਧੀ ਵਾਲਾ ਜਾਂ ਲੁਧਿਆਣਾ। ਭੱਟੀਆਂ ਦਾ ਇਲਾਕਾ ਕਹਾਉਂਦਾ ਸੀ, ਭਟਿਆਣਾ ਤੇ ਫਿਰ ਸ਼ਹਿਰ ਬਣਿਆ ਭੱਟੀਆਂ ਵਾਲਾ ਜਾਂ ਸਿੱਧਾ ਹੀ ਭਟਿੰਡਾ ਜਾਂ ਬਟਿੰਡਾ (ਬਠਿੰਡਾ)।
ਕੁਝ ਹੋਰ ਨਾਂਵਾਂ ਦੀ ਵੀ ਜੜ੍ਹ ਫੋਲ ਲਈਏ।
ਅਟਾਰੀ: ਸਾਡਾ ਖਿਆਲ ਹੈ ਕਿ ਹਿੰਦੁਸਤਾਨ-ਪਾਕਿਸਤਾਨ ਵਿਚ ਅਟਾਰੀ ਨਾਂ ਦੇ ਜੋ ਪਿੰਡ, ਥਾਂਵਾਂ ਆਉਂਦੀਆਂ ਹਨ, ਉਹਦਾ ਕਾਰਨ ਇਹ ਹੈ ਕਿ ਕਿਸੇ ਵੇਲੇ ਉਥੇ ਕੋਈ ਉਚੀ ਇਮਾਰਤ ਹੋਵੇਗੀ, ਜਿਸ 'ਤੇ ਚੁਬਾਰਾ ਰਿਹਾ ਹੋਵੇਗਾ। ਸੋ, ਅਮੀਰ ਚੁਬਾਰਾ ਹੀ ਅਟਾਰੀ ਕਹਾਉਂਦਾ ਸੀ। ਅਟਾਰੀ ਨਾਂ ਦੇ ਵੀ ਅਨੇਕਾਂ ਪਿੰਡ ਹਨ ਪੰਜਾਬ ਵਿਚ। ਇਥੋਂ ਤਕ ਕਿ ਉਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੇ ਕੁਝ ਪਿੰਡ ਅਟਾਰੀ ਨਾਂ ਦੇ ਹਨ ਪਰ ਉਥੇ ਉਨ੍ਹਾਂ ਨੂੰ ਅਟਰੀਆ ਕਿਹਾ ਜਾਂਦਾ ਹੈ। ਮਾੜੀ: ਕਿਸੇ ਅਮੀਰ ਬੰਦੇ ਦੇ ਮਹਿਲ ਨੁਮਾ ਮਕਾਨ ਨੂੰ ਮਾੜੀ ਕਿਹਾ ਜਾਂਦਾ ਸੀ। ਅਜਿਹੀ ਰਿਹਾਇਸ਼ 'ਤੇ ਬਾਅਦ ਵਿਚ ਜੋ ਪਿੰਡ ਬਣਿਆ, ਉਹ ਮਾੜੀ
ਕਹਾਇਆ। ਮਾੜੀ ਮੇਘਾ, ਮਾੜੀ ਪੰਨੂਆਂ। ਸੋ, ਇਥੇ ਮਾੜੀ ਨਾਉਂ ਹੈ ਤੇ ਮੇਘਾ ਜਾਂ ਪਨੂੰਆਂ ਖਾਸ ਨਾਉਂ ਹੈ। ਪਰ ਕਿਤੇ ਕਿਤੇ ਕਿਸੇ ਮਸ਼ਹੂਰ ਬੰਦੇ ਦੀ ਸਮਾਧ ਜਾਂ ਮੜ੍ਹੀ ਨੇੜੇ ਜੋ ਪਿੰਡ ਬੱਝਾ, ਉਹ ਮੜੀ ਕਹਾਇਆ ਜਿਵੇਂ ਸ਼ਹਿਰ ਜੰਮੂ ਲਾਗੇ ਮੜੀ ਕਸਬਾ ਹੈ। ਸੋ, ਮਾੜੀ ਤੇ ਮੜੀ ਵਖਰੇ ਵਖਰੇ ਹਨ।
ਢੋਲ, ਢੋਲਾ ਜਾਂ ਢੋਲਨ: ਪੰਜਾਬੀ ਵਿਚ ਮਾਹੀ, ਪ੍ਰੇਮੀ ਜਾਂ ਮਹਿਬੂਬ ਨੂੰ ਢੋਲਾ ਕਿਹਾ ਜਾਂਦਾ ਸੀ। (ਢੋਲ ਯਾਨਿ ਸਾਡੀ ਗਲੀ ਆਈ ਤੇਰੀ ਮਿਹਰਬਾਨੀ) ਇਹੋ ਕਾਰਨ ਹੈ, ਪੰਜਾਬ ਵਿਚ ਅਨੇਕਾਂ ਪਿੰਡਾਂ ਦੇ ਨਾਂਵਾਂ ਨਾਲ ਢੋਲਾ ਲਗਦਾ ਹੈ। ਜਿਵੇਂ ਅੰਮ੍ਰਿਤਸਰ ਜਿਲ੍ਹੇ ਦਾ ਪਿੰਡ ਗੋਲਾ ਢੋਲਾ। ਢੋਲਣ ਨਾਰੋਵਾਲ।
ਬੱਸੀ: ਇਸ ਲਫਜ਼ ਦਾ ਸਰੋਤ ਬਸਤੀ ਹੈ। ਬਸਤੀ ਲਫਜ਼ ਦਾ ਮੂਲ ਬਸਤ ਹੈ। ਬਸਤ ਲਫਜ਼ ਫਾਰਸੀ ਮੂਲ ਦਾ ਹੈ ਜਿਹਦਾ ਮਤਲਬ ਹੈ, ਆਬਾਦ ਹੋਣਾ। ਅੰਗਰੇਜ਼ੀ ਦਾ ਲਫਜ਼ ਹੈ, ਕਾਲੋਨੀ। ਬੱਸੀ ਸਿਕੰਦਰ ਖਾਂ, ਬੱਸੀ ਡੋਗਰਾਂ, ਬੱਸੀ ਗੋਜਰਾਂ, ਬੱਸੀ ਪਠਾਣਾਂ। ਇਥੇ ਬੱਸੀ ਆਮ ਨਾਉਂ ਹੈ ਤੇ ਬਾਕੀ ਖਾਸ ਨਾਉਂ ਹਨ। ਬਸਤ ਲਫਜ਼ ਫਾਰਸੀ ਦਾ ਹੈ ਜਿਹਦਾ ਮਤਲਬ ਆਬਾਦ ਹੋਣਾਏ ਹੈ ਪਰ ਹਕੂਮਤ ਤਹਿਤ।
ਢਿੱਲਮ/ਢਿੱਲਵਾਂ/ਕਾਹਲਵਾਂ: ਇਸ ਨਾਂ ਦੇ ਪਿੰਡ ਜੱਟਾਂ ਦੀਆਂ ਗੋਤਾਂ ਤੋਂ ਹਨ। ਗੁਜਰਾਂਵਾਲੇ ਨਾਲ ਦਾ ਪਿੰਡ ਢਿੱਲਮ ਤੇ ਕਪੂਰਥਲੇ ਦਾ ਮਸ਼ਹੂਰ ਪਿੰਡ ਢਿੱਲਵਾਂ। ਸੋ, ਢਿੱਲੋਂ ਤੋਂ ਢਿੱਲਵਾਂ ਤੇ ਕਾਹਲੋਂ ਤੋਂ ਕਾਹਲਵਾਂ। ਇਸੇ ਤਰ੍ਹਾਂ ਜੱਟਾਂ ਤੇ ਖੱਤਰੀਆਂ ਦੀਆਂ ਕਈ ਹੋਰ ਗੋਤਾਂ 'ਤੇ ਵੀ ਪਿੰਡ ਸ਼ਹਿਰ ਆਬਾਦ ਹਨ ਜਿਵੇਂ ਲੁਧਿਆਣੇ ਦਾ ਖੰਨਾ, ਗੁਰਦਾਸਪੁਰ ਦਾ ਧਵਾਣ ਦਮੋਦਰ, ਜਲੰਧਰ ਦਾ ਸਰੀ ਸਰੀਨ ਗੋਤ ਤੋਂ, ਫਰੀਦਕੋਟ ਦਾ ਚੋਪੜਾ, ਜਲੰਧਰ ਦਾ ਰੰਧਾਵਾ ਮਸੰਦਾਂ। ਇਹ ਜਰੂਰੀ ਨਹੀਂ ਕਿ ਢਿੱਲਵਾਂ ਪਿੰਡ ਵਿਚ ਢਿੱਲੋਂ ਗੋਤ ਦੇ ਜੱਟ ਵਸਦੇ ਹੋਣ। ਤਵਾਰੀਖ ਵਿਚ ਅਕਸਰ ਹੁੰਦਾ ਵੇਖੀਦਾ ਹੈ ਕਿ ਲੋਕਾਂ ਕੋਲੋਂ ਮਾਮਲਾ ਨਾ ਦਿੱਤਾ ਗਿਆ ਤਾਂ ਪਿੰਡ ਛੱਡ ਕੇ
ਦੌੜ ਗਏ ਜਾਂ ਕੋਈ ਦੁਸ਼ਮਣੀ ਆਦਿ ਕਰਕੇ ਪਿੰਡ ਛੱਡਣਾ ਪੈ ਗਿਆ। ਪਰ ਉਥੇ ਆਬਾਦੀ ਕਾਇਮ ਰਹਿੰਦੀ ਸੀ ਤੇ ਹੋਰ ਲੋਕ ਆ ਵਸਦੇ ਸਨ। ਬਾਕੀ ਦੀਆਂ ਬਰਾਦਰੀਆਂ ਅਮੂਮਨ ਉਥੇ ਹੀ ਆਬਾਦ ਰਹਿੰਦੀਆਂ ਸਨ, ਪਿੰਡ ਬਚਿਆ ਰਹਿੰਦਾ ਸੀ ਤੇ ਕੋਈ ਹੋਰ ਕਾਸ਼ਤਕਾਰ ਆ ਵਸਦੇ ਸਨ। ਪਿੰਡ ਦਾ ਨਾਂ ਪਹਿਲਾਂ ਵਾਲਾ ਹੀ ਰਹਿੰਦਾ ਸੀ।
ਹਿਸਾਰ: ਇਹ ਤੁਰਕੀ ਜ਼ਬਾਨ ਦਾ ਲਫਜ਼ ਹੈ ਜਿਹਦਾ ਮਤਲਬ ਹੈ, ਘੇਰਾ ਜਾਂ ਵਲਗਣ ਜਾਂ ਕਿਲਾ। ਭਾਰਤੀ ਹਰਿਆਣੇ ਵਾਲੇ ਹਿਸਾਰ ਤੋਂ ਇਲਾਵਾ ਪਾਕਿਸਤਾਨ ਦੇ ਪਖਤੂਨਵਾ ਵਿਚ ਵੀ ਹਿਸਾਰ ਨਾਂ ਦੇ ਕਸਬੇ ਆਉਂਦੇ ਹਨ, ਜਿਵੇਂ ਕਿਲਾ ਬਾਲਾ (ਉਚਾ) ਹਿਸਾਰ, ਕਿਲਾ ਹਿਸਾਰ ਜੀਰੀ (ਨੀਵਾਂ)।
ਥੇਹ ਤੇ ਥੋੜ੍ਹੀ: ਉਚੇ ਥੇਹ 'ਤੇ ਆਬਾਦ ਹੋਣ ਵਾਲੇ ਪਿੰਡਾਂ ਦੇ ਨਾਂਵਾਂ ਦੇ ਨਾਲ ਵੀ ਥੇਹ ਆਉਂਦਾ ਹੈ। ਥੇਹ ਜਾਂ ਉਚੀ ਥਾਂ 'ਤੇ ਪਿੰਡ ਨੂੰ ਇਸ ਕਰਕੇ ਆਬਾਦ ਕੀਤਾ ਜਾਂਦਾ ਸੀ ਕਿ ਹੜ੍ਹਾਂ ਤੋਂ ਬਚਿਆ ਰਹੇ। ਜੇ ਥੇਹ 'ਤੇ ਛੋਟਾ ਪਿੰਡ ਆਬਾਦ ਹੋਇਆ ਜਾਂ ਥੇਹ ਛੋਟਾ ਜਿਹਾ ਸੀ ਤਾਂ ਪਿੰਡ ਦੇ ਨਾਂ ਨਾਲ ਥੋੜ੍ਹੀ ਲਗਦਾ। ਥੇਹ ਦਾ ਨਿਮਾਣਾ ਭਾਵ ਡਿਮਿਨਿਉਟਿਵ ਨਾਊਨ (ਜਿਵੇਂ ਪਿੰਡ ਅਤੇ ਪਿੰਡੀ ਜਾਂ ਪੰਡੋਰੀ)। ਪਸਰੂਰ ਲਾਗੇ ਮੇਰੇ ਪਿੰਡ ਦੇ ਕੋਲ ਹੀ ਪਿੰਡ ਹੈ, ਥੇਹ ਪੰਨਵਾਂ ਜਿਥੋਂ ਦੇ ਗਿੱਲ ਜੱਟ ਅੱਜ ਕਲ ਸੁਣੀਂਦਾ ਹੈ, ਦਸੂਹਾ ਮੁਕੇਰੀਆਂ ਜਾ ਕੇ ਆਬਾਦ ਹਨ। ਗੁਜਰਾਂਵਾਲਾ ਲਾਗਲੇ ਪਿੰਡ ਹਨ-ਥੇੜ੍ਹੀ ਸਾਂਸੀਆਂ ਤੇ ਥੋੜ੍ਹੀ ਗਿੱਲਾਂ। ਬੁੱਢਾ ਥੇਹ, ਅੰਮ੍ਰਿਤਸਰ।
ਕਈ ਪਿੰਡਾਂ ਦੇ ਨਾਂ ਰਾਹ ਤੋਂ ਵੀ ਰੱਖੇ ਗਏ। ਜੇ ਦੋ ਮੁਖ ਰਾਹਾਂ 'ਤੇ ਹੋਵੇ ਤਾਂ ਦੋਰਾਹਾ (ਲੁਧਿਆਣਾ ਜਿਲ੍ਹਾ), ਸਤਰਾਹ (ਸਿਆਲਕੋਟ) ਜਿਥੇ ਸੱਤ ਵੱਖ ਵੱਖ ਸ਼ਹਿਰਾਂ ਦੇ ਰਾਹ ਇਕ ਦੂਸਰੇ ਨੂੰ ਮਿਲਦੇ ਹਨ: ਗੁਜਰਾਂਵਾਲਾ, ਡਸਕਾ, ਸਿਆਲਕੋਟ, ਪਸਰੂਰ, ਨਾਰੋਵਾਲ, ਸੌੜੀਆਂ (ਅਜਨਾਲੇ ਲਾਗੇ ਲਗਭਗ ਖਤਮ ਹੋ ਚੁਕਾ ਸ਼ਹਿਰ), ਨਾਰੰਗ ਮੰਡੀ (ਲਾਹੌਰ ਵਲ) ਸਤਰਾਹ ਸੰਧੂ ਜੱਟਾਂ ਦਾ ਕੇਂਦਰ ਸੀ,
ਇਨ੍ਹਾਂ ਦੇ ਵਡੇਰੇ ਕਾਲਾ ਪੀਰ ਦੀ ਜਗ੍ਹਾ ਵੀ ਇਥੇ ਹੀ ਬਣੀ ਹੋਈ ਹੈ।
ਸੁਹਾਵਾ: ਜਿਵੇਂ ਰੰਗਾਂ ਦੇ ਨਾਂ 'ਤੇ ਲੋਕਾਂ ਦੇ ਨਾਂ ਆਮ ਸਨ, ਕੁਦਰਤੀ ਹੈ ਕਿ ਪਿੰਡਾਂ ਦੇ ਨਾਂ ਵੀ ਰੰਗਾਂ ਦੇ ਨਾਂ ਹੇਠ ਆ ਜਾਣਗੇ। ਸੂਹਾ ਰੰਗ ਮਤਲਬ ਗੂੜ੍ਹਾ ਲਾਲ ਸੁਰਖ। ਸੋ ਫਿਰ ਸੂਹੇ ਵਾਲਾ ਜਿਹੜਾ ਪਿੰਡ ਬਣਿਆ ਉਹਦਾ ਨਾਂ ਹੋ ਗਿਆ, ਸੁਹਾਵਾ। ਸੁਹਾਵਾ, ਅੰਮ੍ਰਿਤਸਰ। ਸੁਹਾਵੀਆਂ ਸਰੰਗੀਆਂ ਨੇੜੇ ਪਸਰੂਰ, ਸਿਆਲਕੋਟ। ਹੈਰਾਨੀ ਦੀ ਗੱਲ ਇਹ ਹੈ ਕਿ ਸੁਹਾਵੇ ਨਾਂ ਦੇ ਪਿੰਡ ਸ਼ਹਿਰ ਨਿਰਾ ਪੰਜਾਬ ਹੀ ਨਹੀਂ, ਪੂਰੇ ਉਤਰੀ ਭਾਰਤ ਵਿਚ ਮਿਲਦੇ ਹਨ। ਕਾਲੇ ਤੋਂ ਬਹੁਤ ਪਿੰਡ ਹਨ। ਕਾਲਾ (ਅਫਗਾਨਾ) ਗੁਰਦਾਸਪੁਰ ਦਾ ਮਸ਼ਹੂਰ ਪਿੰਡ ਹੈ। ਬੂਰੇ ਰੰਗ ਵਾਲੇ ਬੰਦੇ ਜਾਂ ਜਨਾਨੀਆਂ ਦੇ ਨਾਂ 'ਤੇ ਬੱਝੇ ਪਿੰਡ ਹਨ-ਕੱਕੀ, ਕੱਕੇ, ਕੱਕੇਕੇ। ਇਸ ਨਾਂ ਦੇ ਅਨੇਕਾਂ ਪਿੰਡ ਨੇ।
ਚਵਿੰਡਾ: ਇਸ ਨਾਂ ਦੇ ਵੀ ਕਈ ਪਿੰਡ ਤੇ ਸ਼ਹਿਰ ਦੋਹਾਂ ਪੰਜਾਬਾਂ ਵਿਚ ਮਿਲਦੇ ਹਨ। ਵਜ੍ਹਾ ਹੈ ਕਿ ਪੁਰਾਣੇ ਜਮਾਨੇ ਵਿਚ ਹਿੰਦੂ ਲੋਕ ਚਮੁੰਡਾ ਜਾਂ ਚਵਿੰਡਾ ਨਾਂ ਦੀ ਦੇਵੀ ਦੀ ਪੂਜਾ ਕਰਦੇ ਸਨ। ਇਸ ਦੇਵੀ ਦੇ ਜਿਥੇ ਜਿਥੇ ਮਸ਼ਹੂਰ ਮੰਦਿਰ ਬਣ ਗਏ ਤੇ ਉਸ ਉਪਰੰਤ ਜੋ ਬਸਤੀ ਬਣੀ, ਉਹ ਚਵਿੰਡਾ ਹੀ ਕਹਾਈ। ਚਵਿੰਡਾ, ਸਿਆਲਕੋਟ, ਚਵਿੰਡਾ, ਲਾਹੌਰ, ਚਵਿੰਡਾ ਦੇਵੀ, ਅੰਮ੍ਰਿਤਸਰ, ਚਵਿੰਡਾ ਖੇਮਕਰਨ, ਅੰਮ੍ਰਿਤਸਰ, ਚਵਿੰਡਾ ਖੁਰਦ ਤੇ ਕਲਾਂ, ਅਜਨਾਲੇ ਲਾਗੇ, ਅੰਮ੍ਰਿਤਸਰ ਅਤੇ ਚਵਿੰਡਾ, ਜਲੰਧਰ।
ਬੰਨ: ਇਹ ਫਾਰਸੀ ਲਫਜ਼ ਬੰਦ ਤੋਂ ਨਿਕਲਿਆ ਹੈ ਜਿਹਦਾ ਮਤਲਬ ਹੈ, ਰੁਕਾਵਟ। ਖੇਤਾਂ ਦੀ ਹੱਦਬੰਦੀ ਵਾਲਾ ਬੰਨਾ ਵੀ ਇਸ ਤੋਂ ਬਣਿਆ। ਘਰਾਂ ਦੀ ਬੰਨੀ ਤੇ ਬਨੇਰਾ ਵੀ ਇਸੇ ਤੋਂ ਹੀ ਨਿਕਲਦੇ ਹਨ। ਤਹਿਸੀਲ ਪਸਰੂਰ ਵਿਚ ਇਕ ਪਿੰਡ ਹੈ, ਬੰਨ ਬਾਜਵਾ। ਮੰਨਿਆ ਜਾਂਦਾ ਹੈ ਕਿ ਬਾਜਵਾ ਜੱਟਾਂ ਦਾ ਇਹ ਪੱਛਮ ਵਲ ਆਖਰੀ ਪਿੰਡ ਹੈ। ਸਿਆਲਕੋਟ ਇਲਾਕੇ ਵਿਚ ਬਾਜਵਿਆਂ ਦੇ ਕਰੀਬ ਸੌ
ਪਿੰਡ ਹਨ। ਇਹ ਆਖਰੀ ਪਿੰਡ ਹੋਣ ਕਰਕੇ ਬੰਨ ਕਹਾਇਆ।
ਅੱਟਕ: ਜਿਵੇਂ ਆਪਾਂ ਜਾਣਦੇ ਹਾਂ ਕਿ ਹਿੰਦੁਸਤਾਨ 'ਤੇ ਬਹੁਤੇ ਹਮਲੇ ਪੱਛਮ ਵਲੋਂ ਹੀ ਹੋਏ ਹਨ। ਹਮਲਾਵਰ ਜਦੋਂ ਇਸ ਉਪ ਮਹਾਂਦੀਪ ਵਿਚ ਦਾਖਲ ਹੁੰਦਾ ਸੀ ਤਾਂ ਉਸ ਵਾਸਤੇ ਪਹਿਲੀ ਰੁਕਾਵਟ ਪੈਂਦੀ ਸੀ, ਦਰਿਆ ਸਿੰਧ। ਇਹੋ ਕਾਰਨ ਹੈ ਇਸ ਇਲਾਕੇ ਵਿਚ ਦਰਿਆ ਸਿੰਧ ਦਾ ਨਾਂ ਅਟਕ ਪੈ ਗਿਆ। ਅੱਟਕ ਮਤਲਬ ਰੁਕਾਵਟ। ਇਸ 'ਤੇ ਫਿਰ ਜੋ ਸ਼ਹਿਰ ਆਬਾਦ ਹੋਇਆ, ਉਹ ਵੀ ਅੱਟਕ ਨਾਮ ਨਾਲ ਹੀ ਮਸ਼ਹੂਰ ਹੋਇਆ।
ਕੱਸੀਆਂ: ਪਿਛੇ ਜਿਹੇ ਮੈਨੂੰ ਚੜ੍ਹਦੇ ਪੰਜਾਬ ਤੋਂ ਇਕ ਸਿੱਖ ਦਾ ਫੋਨ ਆਇਆ ਕਿ ਸਾਡੇ ਪਿੰਡ ਦਾ ਨਾਂ ਕੱਸੀਆਂ ਹੈ, ਇਹਦਾ ਕੀ ਮਤਲਬ ਹੋਇਆ? ਸੁਣ ਕੇ ਮੈਨੂੰ ਬੜੀ ਹੈਰਾਨੀ ਹੋਈ ਕਿਉਂਕਿ ਕੱਸੀਆਂ ਲਫਜ਼ ਤਾਂ ਪੋਠੋਹਾਰ ਇਲਾਕੇ ਦਾ ਹੈ। ਉਥੇ ਛੱਪੜੀ ਨੂੰ ਕੱਸੀ ਆਖਦੇ ਨੇ। ਉਧਰ ਪਿੰਡਾਂ ਦੇ ਨਾਂ ਵੀ ਕੱਸੀਆਂ 'ਤੇ ਹਨ। ਜਿਵੇਂ ਕੱਸੀਆਂ ਖੈਬਰ ਪਖਤੂਨਵਾ, ਕੱਸੀਆਂ ਐਬਟਾਬਾਦ, ਕੱਸੀਆਂ ਮੁਜੱਫਰਾਬਾਦ। ਸੋ, ਮੈਂ ਉਸ ਸਿੱਖ ਭਰਾ ਨੂੰ ਕਿਹਾ, ਭਾਈ ਤੁਹਾਡਾ ਪਿੰਡ ਕਿਸੇ ਪੋਠੋਹਾਰੀ ਬੰਦੇ ਨੇ ਆਬਾਦ ਕੀਤਾ ਸੀ।
ਮਾਜਰਾ: ਜਮੀਨ ਕਾਸ਼ਤ ਕਰਨ ਦੇ ਦੋ ਤਰੀਕੇ ਸਨ-ਖੁਦ ਕਾਸ਼ਤ ਤੇ ਮਜਰੂਹਾ ਕਾਸ਼ਤ। ਜਿਥੇ ਮਜਾਰੇ ਕਾਸ਼ਤ ਕਰਦੇ ਸਨ, ਉਹ ਮਜਰੂਹਾ ਕਹਾਉਂਦੀ ਸੀ। ਸੋ, ਮਜਰੂਹਾ ਤੋਂ ਵਿਗੜ ਕੇ ਬਣ ਗਿਆ, ਮਾਜਰਾ। ਜਿਥੇ ਜਮੀਨਾਂ ਦੇ ਮਾਲਕ ਖਤਰੀ ਸਨ, ਜੋ ਇਕ ਵਪਾਰੀ ਕੌਮ ਹੁੰਦੀ ਸੀ। ਉਹ ਅਮੂਮਨ ਮਜਾਰਿਆਂ ਰਾਹੀਂ ਖੇਤੀ ਕਰਵਾਉਂਦੇ ਸਨ। ਮਜਾਰੇ ਅਮੂਮਨ ਪੈਲੀਆਂ ਵਿਚ ਹੀ ਛੰਨਾਂ ਜਾਂ ਘਰ ਬਣਾ ਲੈਂਦੇ ਸਨ। ਵਕਤ ਪਾ ਕੇ ਪਿੰਡ ਬੱਝ ਜਾਂਦਾ ਸੀ ਤੇ ਕਈ ਕਾਰਨਾਂ ਕਰਕੇ ਉਹੋ ਮੁਜਾਰੇ ਹੀ ਫਿਰ ਮਾਲਕ ਵੀ ਬਣ ਜਾਂਦੇ ਸਨ। ਸੋ, ਮਜਾਰਿਆਂ ਦਾ ਡੇਰਾ ਜੋ ਬਾਅਦ ਵਿਚ ਪਿੰਡ ਦੀ ਸ਼ਕਲ ਅਖਤਿਆਰ ਕਰ ਗਿਆ, ਉਹ ਮਾਜਰਾ
ਕਹਾਇਆ। ਇਸ ਨਾਂ 'ਤੇ ਪੂਰੇ ਪਾਕਿਸਤਾਨ ਤੇ ਉਤਰੀ ਭਾਰਤ ਵਿਚ ਕਈ ਪਿੰਡ ਤੇ ਸ਼ਹਿਰ ਹਨ। ਇਸ ਦੀ ਮਿਸਾਲ ਦੇਣ ਦੀ ਸ਼ਾਇਦ ਜਰੂਰਤ ਹੀ ਨਹੀਂ। ਬੰਗਾ, ਜਿਲ੍ਹਾ ਜਲੰਧਰ (ਅੱਜ ਕਲ ਨਵਾਂ ਸ਼ਹਿਰ) ਲਾਗੇ ਪਿੰਡ ਪੈਂਦੇ ਹਨ ਜਿਨ੍ਹਾਂ ਦੇ ਨਾਂ ਅਜੇ ਵੀ ਸਾਫ ਤੌਰ 'ਤੇ ਮਜਾਰਿਆਂ ਵਾਲੇ ਹਨ-ਭਰੋ ਮਜਾਰਾ, ਲਾਲੋ ਮਜਾਰਾ, ਟੁੱਟੋ ਮਜਾਰਾ। ਇਸਤੇ ਤਰ੍ਹਾਂ ਹਨ-ਮਜਾਰਾ ਮੁਹਾਲੀ, ਮਜਾਰਾ ਅਨੰਦਪੁਰ ਲਾਗੇ, ਮਨੀ ਮਾਜਰਾ।
ਠੱਠਾ ਪੰਜਾਬੀ ਲਫਜ਼ ਠੱਠ ਤੋਂ ਨਿਕਲਿਆ ਹੈ, ਜਿਹਦਾ ਮਤਲਬ ਕਿਸੇ ਜਗ੍ਹਾ ਲੋਕਾਂ ਦਾ ਹਜੂਮ ਜਾਂ ਇਕੱਠ। ਜੇ ਕਿਤੇ ਕਿਸੇ ਕਾਰਨ ਲੋਕ ਅਕਸਮਾਤ ਹੀ ਕਿਤੇ ਆ ਬਹਿਣ ਤਾਂ ਉਸ ਆਬਾਦੀ ਨੂੰ ਠੱਠਾ ਜਾਂ ਠੱਟਾ ਕਹਿ ਦਿੱਤਾ ਜਾਂਦਾ ਸੀ। ਇਹੋ ਕਾਰਨ ਹੈ ਕਿ ਪੰਜਾਬ ਵਿਚ ਅਨੇਕਾਂ ਪਿੰਡ ਇਸ ਨਾਂ ਤੋਂ ਹੈਨ, ਜਿਵੇਂ ਪਿੰਡ ਤੋਂ ਪੰਡੋਰੀ ਤੇ ਕੋਟ ਤੋਂ ਕੋਟਲੀ। ਇਸੇ ਤਰ੍ਹਾਂ ਠੱਠੇ ਤੋਂ ਠੱਠੀ ਬਣ ਜਾਂਦੀ ਹੈ। ਹਿੰਦੂ ਧਰਮ ਦੇ ਜਾਤ ਵੰਡ ਅਸੂਲ ਮੁਤਾਬਕ ਅਛੂਤ ਲੋਕਾਂ ਨੂੰ ਪਿੰਡਾਂ ਵਿਚ ਨਹੀਂ ਸੀ ਰਹਿਣ ਦਿੱਤਾ ਜਾਂਦਾ, ਇਸ ਕਰਕੇ ਉਨ੍ਹਾਂ ਦੀ ਪਿੰਡੋਂ ਬਾਹਰ ਜੋ ਆਬਾਦੀ ਹੁੰਦੀ ਸੀ, ਉਹਨੂੰ ਅਮੂਮਨ ਠੱਠੀ ਕਹਿ ਦਿੱਤਾ ਜਾਂਦਾ ਸੀ।
ਕਿਸੇ ਘਟਨਾ ਜਾਂ ਵਾਕਿਆ ਦੇ ਨਾਂ 'ਤੇ ਆਬਾਦ ਹੋਏ ਪਿੰਡ: ਮਿਸਾਲ ਦੇ ਤੌਰ 'ਤੇ ਪਿੰਡ ਹੈ, ਦਾਤੀ ਵਾਲਾ ਖੂਹ ਜਿਸ ਬਾਬਤ ਕਹਾਣੀ ਮਸ਼ਹੂਰ ਹੈ ਕਿ ਇਕ ਜੱਟ ਨੇ ਦਾਤਰੀ ਖਰੀਦਣ ਵਾਸਤੇ ਬਾਣੀਏ ਕੋਲੋ ਕਰਜਾ ਲਿਆ ਪਰ ਮੋੜ ਨਾ ਸਕਿਆ। ਵਿਆਜ 'ਤੇ ਵਿਆਜ ਪੈਂਦਾ ਰਿਹਾ ਅਤੇ ਅਖੀਰ ਖੂਹ ਸਮੇਤ ਜਮੀਨ ਕੁਰਕ ਹੋ ਗਈ। ਖੂਹ 'ਤੇ ਆਬਾਦੀ ਸੀ, ਜਿਸ ਦਾ ਨਾਂ ਫਿਰ ਦਾਤੀ ਵਾਲਾ ਖੂਹ ਮਸ਼ਹੂਰ ਹੋ ਗਿਆ, ਜੋ ਵਕਤ ਪਾ ਕੇ ਪਿੰਡ ਦਾ ਰੂਪ ਧਾਰਨ ਕਰ ਗਈ।
ਬਾਹਰਲੇ ਮੁਲਕਾਂ ਦੇ ਸ਼ਹਿਰਾਂ ਦੇ ਨਾਂਵਾਂ 'ਤੇ ਪਿੰਡ-ਸ਼ਹਿਰ: ਭਾਰਤੀ ਉਪ ਮਹਾਂਦੀਪ ਦੀ ਬਹੁਤ ਜਮੀਨ ਬੇਆਬਾਦ ਸੀ ਜਿਸ ਕਰਕੇ ਬਾਹਰੋਂ ਲੋਕ ਆ ਆ
ਕੇ ਇਥੇ ਵੱਸੇ। ਪਹਿਲਾਂ ਪਹਿਲ ਇਥੇ ਆਰੀਆ ਲੋਕ ਆਏ। ਫਿਰ ਪਹਾੜ ਤੇ ਪੱਛਮ ਤੋਂ ਤਾਂ ਲਗਾਤਾਰ ਇਥੇ ਹਿਜਰਤ ਹੁੰਦੀ ਹੀ ਰਹੀ। ਕਿਤੇ ਕਿਤੇ ਤਾਂ ਲੋਕਾਂ ਨੇ ਆਪਣੇ ਪਿਛਲੇ ਸ਼ਹਿਰ ਇਲਾਕੇ ਦੇ ਨਾਂ 'ਤੇ ਹੀ ਪਿੰਡ ਵਸਾ ਦਿਤੇ। ਕੁਝ ਇਕ ਮਿਸਾਲਾਂ ਹਨ:
ਕਾਲਾ ਖਤਾਈ: ਕਾਰਾ ਤੁਰਕੀ ਜ਼ਬਾਨ ਦਾ ਲਫਜ਼ ਹੈ, ਕਾਰਾ ਜਿਸ ਤੋਂ ਵਿਗੜ ਕੇ ਬਣ ਗਿਆ, ਕਾਲਾ। ਲਾਹੌਰ ਤੋਂ ਨਾਰੋਵਾਲ ਨੂੰ ਜਾਓ ਤਾਂ ਪਹਿਲਾ ਸਟੇਸ਼ਨ ਹੈ, ਸ੍ਰੀ ਰਾਮ ਚੰਦ ਤੇ ਅਗਲਾ ਸਟੇਸ਼ਨ ਹੈ, ਕਾਲਾ ਖਤਾਈ। ਸ਼ਾਇਦ ਹੀ ਪਾਠਕਾਂ ਨੂੰ ਅਹਿਸਾਸ ਹੋਵੇਗਾ ਕਿ ਕਾਲਾ ਖਤਾਈ ਦੇ ਨਾਂ 'ਤੇ ਕਿਸੇ ਵੇਲੇ ਉਤਰ ਪੱਛਮ ਵਿਚ ਇਕ ਬਹੁਤ ਵੱਡੀ ਸਲਤਨਤ ਹੁੰਦੀ ਸੀ, ਐਡੀ ਵੱਡੀ ਕਿ ਅੱਜ ਦੇ 5-6 ਵੱਡੇ ਮੁਲਕ ਉਸ ਦਾ ਹਿੱਸਾ ਸਨ। ਉਸ ਵਿਚ ਸ਼ਾਮਲ ਸਨ-ਉਜਬੇਕਿਸਤਾਨ, ਤੁਰਕਮੇਨਿਸਤਾਨ, ਕਜ਼ਾਕਿਸਤਾਨ ਤੇ ਰੂਸ ਅਤੇ ਚੀਨ ਦੇ ਵੀ ਕੁਝ ਇਲਾਕੇ। ਇਹ ਸਲਤਨਤ 1124 ਈe ਤੋਂ ਲੈ ਕੇ ਸਾਲ 1218 ਤਕ ਕਾਇਮ ਰਹੀ। ਇਸ ਦਾ ਨਾਂ ਸੀ, ਕਾਰਾ ਬੈਟਾਨ। ਇਹ ਮੂਲ ਰੂਪ ਵਿਚ ਮੰਗੋਲ ਤੁਰਕ ਸਨ। ਅੱਜ ਵੀ ਤੁਰਕ ਲੋਕ ਕਾਲੇ ਨੂੰ ਕਾਰਾ ਹੀ ਕਹਿੰਦੇ ਹਨ। ਸੋ, ਇਹ ਪਿੰਡ ਉਸੇ ਸਲਤਨਤ ਦੇ ਨਾਂ 'ਤੇ ਹੀ ਪਿਆ। ਇਸ ਨਾਂ ਤੋਂ ਜ਼ਾਹਰ ਹੈ ਕਿ ਹਿੰਦੁਸਤਾਨ ਵਿਚ ਕਿੱਥੋਂ ਕਿੱਥੋਂ ਲੋਕ ਆ ਕੇ ਵੱਸੋ। ਇਸ ਸਲਤਨਤ ਨੂੰ ਖੰਤਾਨ ਤੋਂ ਖਤਾਈ ਨਾਂ ਮੁਸਲਮਾਨ ਇਤਿਹਾਸਕਾਰਾਂ ਨੇ ਦਿੱਤਾ ਸੀ, ਯਾਨਿ ਖੈਤਾਈ ਵਾਲੇ ਲੋਕ।
ਇਸੇ ਤਰ੍ਹਾਂ ਸਾਡੇ ਇਕ ਸਿੱਖ ਦੋਸਤ ਨੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਜੱਟਾਂ ਵਿਚ ਛੀਨਾ ਗੋਤ ਹੈ, ਉਹ ਅਸਲ ਵਿਚ ਚੀਨੀ ਲੋਕ ਹਨ ਜੋ 2000 ਸਾਲ ਪਹਿਲਾਂ ਚੀਨ ਤੋਂ ਆਏ। ਸੋ, ਹੋ ਸਕਦਾ ਹੈ ਜੋ ਖੈਤਾਨ ਲੋਕ ਆਏ, ਉਨ੍ਹਾਂ ਦੇ ਨਾਂ 'ਤੇ ਹੀ ਪਿੰਡ ਬੱਝਾ ਜੋ ਅੱਜ ਸ਼ਹਿਰ ਦਾ ਰੂਪ ਧਾਰ ਚੁਕਾ ਹੈ।
ਗੋਤਾ: ਗੋਤਾ ਸਿਰਾਜ ਨਾਰੋਵਾਲ ਨੇੜਲਾ ਪਿੰਡ ਹੈ। ਸੀਰੀਆ ਵਿਚ ਇਕ ਸ਼ਹਿਰ
ਗੋਤਾ ਹੈ ਤੇ ਹੋ ਸਕਦਾ ਹੈ ਕਿ ਉਥੇ ਕੋਈ ਸ਼ਖਸ ਆਇਆ ਹੋਵੇ ਤੇ ਉਹਦੇ ਕਰਕੇ ਜਿਹੜਾ ਪਿੰਡ ਵਸਿਆ, ਗੋਤਾ ਕਹਾਇਆ। ਸੋ, ਸਾਮ ਸੀਰੀਆਂ ਤੋਂ ਕੋਈ ਸਿਰਾਜ ਨਾਂ ਦਾ ਬੰਦਾ ਉਠ ਕੇ ਆਇਆ ਹੋਵੇਗਾ ਤੇ ਜਿਹਨੇ ਪਿੰਡ ਬੰਨਿਆ, ਗੋਤਾ ਸਿਰਾਜ।
ਖੀਵਾ ਜਾਂ ਖੀਵੀ ਜਾਂ ਖੀਵਾਂ: ਉਜ਼ਬੇਕਿਸਤਾਨ ਵਿਚ ਇਕ ਬਹੁਤ ਹੀ ਮਸ਼ਹੂਰ ਤੇ ਤਜਾਰਤੀ ਸ਼ਹਿਰ ਹੈ ਜੋ ਤਵਾਰੀਖ ਵਿਚ ਵਾਧੂ ਮਸ਼ਹੂਰ ਸੀ। ਜਿਵੇਂ ਬਲਖ ਬੁਖਾਰਾ ਨਾਂਵ ਆਉਂਦੇ ਹਨ। ਹੋਰ ਤਾਂ ਹੋਰ ਲੋਕਾਂ ਆਪਣੇ ਬੱਚਿਆਂ ਦੇ ਨਾਂ ਵੀ ਉਹਦੇ 'ਤੇ ਰੱਖਣੇ ਸ਼ੁਰੂ ਕਰ ਦਿੱਤੇ ਜੋ ਅੱਜ ਤਕ ਜਾਰੀ ਹਨ। ਖੀਵਾ ਅਮੀਰ ਤਜਾਰਤੀ ਸ਼ਹਿਰ ਹੋਣ ਕਰਕੇ ਸਾਡੇ ਹਿੰਦੁਸਤਾਨੀਆਂ ਲਈ ਇਹ ਖੁਸ਼ੀ ਜਾਂ ਅਮੀਰੀ ਦਾ ਚਿੰਨ/ਪ੍ਰਤੀਕ ਬਣ ਗਿਆ। ਬੰਦੇ ਦਾ ਨਾਂ ਖੀਵਾ ਤੇ ਜਨਾਨੀ ਹੋ ਗਈ, ਖੀਵਾਂ। ਜਿਵੇਂ ਜਿਉਣਾ ਤੇ ਜੀਵਾਂ। ਤੇ ਇਧਰ ਤਾਂ ਪਿੰਡਾਂ ਥਾਂਵਾਂ ਦੇ ਨਾਂ ਵੀ ਖੀਵਾ ਪੈਣੇ ਸ਼ੁਰੂ ਹੋ ਗਏ। ਮਿਰਜੇ ਜੱਟ ਦੇ ਪਿੰਡ ਦਾ ਨਾਂ ਖੀਵਾ ਹੈ। ਇਸੇ ਤਰ੍ਹਾਂ ਖੁਰਾਸਾਨ ਤੋਂ ਪਰਤੇ ਵਪਾਰੀ ਖੁਰਾਨੇ ਅਖਵਾਏ। ਸੋ, ਜੇ ਗਹੁ ਨਾਲ ਵਾਚੀਏ ਤਾਂ ਇਹ ਨਾਂ ਸਾਡੀ ਤਵਾਰੀਖ ਵੱਲ ਵੀ ਇਸ਼ਾਰਾ ਕਰ ਰਹੇ ਹੁੰਦੇ ਨੇ।
ਬੂਬਕ: ਨਾਰੋਵਾਲ ਦੇ ਲਾਗੇ ਕੁਝ ਪਿੰਡ ਹਨ, ਜਿਨ੍ਹਾਂ ਨੂੰ ਬੂਬਕਾਂ ਕਿਹਾ ਜਾਂਦਾ ਹੈ, ਮਤਲਬ ਬੂਬਕ ਦਾ ਬਹੁਵਚਨ। ਬੂਬਕ ਲਫਜ਼ ਵਿਚ ਬਾਬਕ ਦਾ ਵਿਗਾੜ ਹੈ। ਬਾਬਕ ਨਾਂ ਦਾ ਮੁਗਲ ਦਰਬਾਰ ਵਿਚ ਅਹੁਦਾ ਹੁੰਦਾ ਸੀ। ਸੋ, ਬਾਬਕ ਅਫਸਰ ਨੇ ਜੋ ਪਿੰਡ ਵਸਾਇਆ, ਉਹ ਬਾਬਕ ਤੋਂ ਬੂਥਕ ਬਣ ਗਿਆ। ਪਾਕਿਸਤਾਨ ਦਾ ਇਕ ਵਜੀਰ ਅੱਜ ਵੀ ਆਪਣੇ ਨਾਂ ਨਾਲ ਬਾਬਕ ਲਿਖਦਾ ਹੈ। ਗੁਜਰਾਤ ਦੀ ਜੂਨਾਗੜ੍ਹ ਰਿਆਸਤ ਦੇ ਜੋ ਯੂਸਫਜਾਈ ਪਠਾਣ ਹੁਕਮਰਾਨ ਸਨ, ਉਹ ਵੀ ਕਿਸੇ ਵੇਲੇ ਮੁਗਲ ਦਰਬਾਰ ਵਿਚ ਬਾਬਕ ਸਨ। ਪਰ ਗੁਜਰਾਤੀ ਲੋਕਾਂ ਦੀ ਬੋਲਚਾਲ ਵਿਚ ਬਾਬਕ ਬਾਬੀ ਬਣ ਗਏ ਜਿਵੇ ਅਸਾਂ ਪੰਜਾਬੀਆਂ ਨੇ ਬਾਬਕ ਦਾ ਬੂਬਕ ਬਣਾ ਦਿੱਤਾ। ਫਿਲਮ ਇੰਡਸਟਰੀ ਦੀ ਮਸ਼ਹੂਰ ਹੀਰੋਇਨ ਪਰਵੀਨ
ਬਾਬੀ ਅਸਲ ਵਿਚ ਪਰਵੀਨ ਬਾਬਕ ਹੀ ਸੀ।
ਮੜ੍ਹ ਜਾਂ ਮੜ੍ਹੀ: ਜਿਵੇਂ ਸਾਡੇ ਦਫਨਾਉਣ 'ਤੇ ਕਬਰ ਬਣਦੀ ਹੈ, ਉਸੇ ਤਰ੍ਹਾਂ ਹਿੰਦੂ ਦੀ ਲਾਸ਼ ਨੂੰ ਸਾੜਨ ਬਾਅਦ ਜੋ ਯਾਦਗਾਰੀ ਥਾਂ ਬਣਾਇਆ ਜਾਂਦਾ ਹੈ, ਉਸ ਨੂੰ ਮੜ੍ਹ ਜਾਂ ਮੜ੍ਹੀ ਕਹਿੰਦੇ ਹਨ। ਫਿਰ ਉਥੇ ਬਸਤੀ ਬਣ ਜਾਂਦੀ ਯਾਨਿ ਮੜ੍ਹ ਮਾਂਗਾ ਬਾਜਵਾ ਪਸਰੂਰ; ਮੜ੍ਹ ਬਲੋਚਾਂ ਫੈਸਲਾਬਾਦ। ਜਿਵੇਂ ਮੜ੍ਹੀ ਮਹਾਰਾਜਾ ਰਣਜੀਤ ਸਿੰਘ, ਮੜ੍ਹੀ ਕਰਤਾਰਪੁਰ ਜਲੰਧਰ, ਗੁੱਗਾ ਮੜ੍ਹੀ ਖਰੜ।
ਓਠੀਆਂ: ਕਰਮ ਸਿੰਘ ਸੰਧੂ ਸ਼ੁਕਰਚੱਕੀਆ ਮਿਸਲ ਦਾ ਮਸ਼ਹੂਰ ਜਥੇਦਾਰ ਸੀ। ਉਹਦਾ ਪਿੰਡ ਓਠੀਆਂ ਸਿਆਲਕੋਟ ਦੀ ਤਹਿਸੀਲ ਡਸਕਾ ਵਿਚ ਹੈ। ਇਸ ਪਿੰਡ ਵਿਚ ਅੱਜ ਵੀ ਮੁਸਲਮਾਨਾਂ ਦੀ ਗੋਤ ਓਠੀ ਹੈ, ਜਿੱਥੋਂ ਦੇ ਵਸਨੀਕ ਊਠਾਂ ਵਾਲੇ ਸਨ। ਊਠ ਵਾਲਿਆਂ ਤੋਂ ਓਠੀਆਂ ਕਹਾਏ। ਕਿਤੇ ਕਿਤੇ ਓਠੀਆਂ ਤੋਂ ਬਣ ਗਿਆ, ਹੋਠੀਆਂ। ਇਸ ਨਾਂ ਦੇ ਵੀ ਕਈ ਪਿੰਡ ਦੋਹਾਂ ਪੰਜਾਬਾਂ ਵਿਚ ਆਬਾਦ ਨੇ। ਓਠੀਆਂ ਅਜਨਾਲਾ, ਓਠੀਆਂ ਬਟਾਲਾ। ਖੈਰ, ਮੈਨੂੰ ਇਹ ਨਹੀਂ ਪਤਾ ਕਿ ਚੜ੍ਹਦੇ ਪੰਜਾਬ ਦੇ ਓਠੀਆਂ ਪਿੰਡਾਂ ਦੇ ਲੋਕ ਸੰਧੂ ਹਨ ਜਾਂ ਕੋਈ ਹੋਰ ਗੋਤ। ਮੈਨੂੰ ਲਗਦਾ ਹੈ ਕਿ ਅਠਵਾਲ ਤੇ ਅਟਵਾਲ ਗੋਤ ਵੀ ਊਠਾਂ ਵਾਲੇ ਲਫਜ਼ ਨਾਲ ਹੀ ਸਬੰਧਤ ਹਨ।
ਟਿੱਬਾ ਟਿਬੀ: ਉਚੀ ਥਾਂ 'ਤੇ ਆਬਾਦ ਵੱਡੀ ਬਸਤੀ ਬਣ ਜਾਂਦੀ-ਟਿੱਬਾ ਤੇ ਜੇ ਟਿੱਬਾ ਰਕਬਾ Êਚ ਜਰਾ ਛੋਟਾ ਹੋਵੇ ਤਾਂ ਟਿੱਬੀ। ਲਾਹੌਰ ਦਾ ਟਿੱਬੀ ਇਲਾਕਾ ਤੇ ਮਸ਼ਹੂਰ ਠਾਣਾ ਟਿੱਬੀ।
ਬਹਿਕ: ਬਹਿਣ ਜਾਂ ਬਹਿਣੀ ਤੋਂ ਬਹਿਕ। ਜੇ ਕਿਸੇ ਕਿਸਾਨ ਦੀ ਜਮੀਨ ਪਿੰਡ ਤੋਂ ਹਟਵੀਂ ਹੁੰਦੀ ਸੀ ਤਾਂ ਉਹ ਵਾਢੀਆਂ ਮੌਕੇ ਆਪਣਾ ਆਰਜੀ ਘਰ ਹੀ ਖੇਤਾਂ ਵਿਚ ਲੈ ਜਾਂਦੇ ਸਨ। ਉਸ ਡੇਰੇ ਨੂੰ ਪੰਜਾਬ ਦੇ ਕੁਝ ਇਲਾਕਿਆਂ ਵਿਚ ਬਹਿਕ ਕਿਹਾ ਜਾਂਦਾ ਹੈ। ਬਹਿਕ ਗੁਜਰਾਂ, ਫਿਰੋਜਪੁਰ।
ਦਰੱਖਤਾਂ ਦੇ ਨਾਂ 'ਤੇ ਅਮੂਮਨ ਪਿੰਡਾਂ ਦੇ ਨਾਂ ਮਿਲਦੇ ਹਨ-ਪਿਪਲੀ, ਅੰਬਵਾਲੀ, ਪਿੱਪਲਾਂ, ਜੰਡ, ਟਾਹਲੀ, ਸ਼ਰੀਹ, ਕਿੱਕਰ ਆਦਿ। ਪੱਛਮੀ ਪੰਜਾਬ ਦੇ ਜਿਲ੍ਹਾ ਮੀਆਂਵਾਲੀ ਵਿਚ ਸ਼ਹਿਰ ਹੈ, ਪਿੱਪਲਾਂ। ਖੂਹ ਦੇ ਨਾਂ 'ਤੇ ਵੀ ਬਹੁਤ ਪਿੰਡ ਆਬਾਦ ਹਨ-ਚਿੱਟੀ ਖੂਹੀ, ਲਾਲ ਖੂਹ, ਕਰਮੀ ਵਾਲੀ ਖੂਹੀ। ਪੌੜੀਆਂ ਵਾਲੇ ਖੂਹ ਲਾਗੇ ਜੇ ਪਿੰਡ ਬੱਝ ਗਿਆ ਤਾਂ ਉਹ ਬਉਲੀ ਨਾਂ ਤੋਂ ਹੀ ਮਸ਼ਹੂਰ ਹੋਇਆ। ਬਉਲੀ ਆਸਾ ਸਿੰਘ (ਸਿਆਲਕੋਟ), ਬਉਲੀ ਇੰਦਰਜੀਤ (ਬਟਾਲਾ)।
ਕੁਝ ਸਿੰਧ ਦੇ ਹਵਾਲੇ ਨਾਲ ਵੀ: ਪਿੱਛੇ ਅਸੀਂ ਏਕੋਟÊ ਨਾਂ ਦੇ ਸ਼ਹਿਰਾਂ-ਪਿੰਡਾਂ ਬਾਰੇ ਦਸ ਆਏ ਹਾਂ। ਇਸ ਦੇ ਨਾਲ ਹੀ ਦਸਣਾ ਬਣਦਾ ਹੈ ਕਿ ਸਿੰਧ ਵਿਚ ਤਾਂ ਬਹੁਤੇ ਪਿੰਡਾਂ ਨੂੰ ਗੋਠ ਹੀ ਕਿਹਾ ਜਾਂਦਾ ਹੈ। ਸਾਡੇ ਅੰਦਾਜ਼ੇ ਮੁਤਾਬਕ ਇਹ ਵੀ ਕੋਟ ਦਾ ਹੀ ਵਿਗਾੜ ਹੈ। ਸਿੰਧੀ ਤੇ ਪੰਜਾਬੀ ਬਹੁਤ ਕੁਝ ਮਿਲਦੀ ਜੁਲਦੀ ਹੀ ਹੈ।
ਫਿਰ ਸਿੰਧ ਵਿਚ ਜਾਓ ਤੇ ਉਥੇ ਬਹੁਤ ਸਾਰੇ ਪਿੰਡਾਂ-ਸ਼ਹਿਰਾਂ ਦੇ ਨਾਂ ਨਾਲ ਟਾਂਡੋ ਲਗਦਾ ਹੈ। ਤੁਸੀਂ ਹੈਰਾਨ ਹੋਵੋਗੇ ਕਿ ਇਹ ਵੀ ਪੰਜਾਬੀ ਦੇ ਲਫਜ਼ ਟਾਂਡੇ ਤੋਂ ਹੀ ਵਿਗੜਿਆ ਹੈ। ਸਿੰਧੀ ਦੇ ਬੋਲਣ ਲਹਿਜੇ ਵਿਚ ਅਮੂਮਨ ਕੰਨੇ ਦੀ ਥਾਂ ਹੌੜਾ ਲਾ ਦਿੰਦੇ ਨੇ, ਇਸ ਕਰਕੇ ਟਾਂਡਾ ਬਣ ਜਾਂਦਾ ਹੈ, ਟੰਡੋ।
ਸਿਰਫ ਏਨਾ ਹੀ ਨਹੀਂ, ਪੰਜਾਬ ਵਾਲੀਆਂ ਅਨੇਕਾਂ ਜਾਤਾਂ ਬਰਾਦਰੀਆਂ ਸਿੰਧ ਵਿਚ ਵੀ ਵਸਦੀਆਂ ਹਨ। ਜੇ ਤੁਸੀਂ ਗੌਰ ਕਰੋਗੇ ਤਾਂ ਪਤਾ ਲੱਗੇਗਾ ਕਿ ਇਹ ਤਾਂ ਪੰਜਾਬੀ ਲੋਕ ਹੀ ਹਨ। ਜਿਵੇਂ ਇਕ ਸਾਡੀ ਗੋਤ ਹੈ, ਸਮਰਾ ਜਾਂ ਸੁਮਰਾ ਅਤੇ ਸਿੰਧ ਵਿਚ ਇਹੋ ਲੋਕ ਸੁਮਰੋ ਕਹਾਉਂਦੇ ਨੇ। ਜੁਨੇਜਾ ਸਿੰਧ ਵਿਚ ਜੁਨੇਜੋ ਹੋ ਜਾਂਦਾ ਹੈ ਤੇ ਭੁਟਾ ਹੋ ਜਾਂਦਾ ਹੈ ਭੁੱਟੋ। ਭੁੱਟੋ ਨੂੰ ਤਾਂ ਸਾਰੇ ਜਾਣਦੇ ਹੀ ਹਾਂ-ਜੁਲਫਕਾਰ ਭੁੱਟੋ ਤੇ ਬੇਨਜ਼ੀਰ ਭੁੱਟੋ। ਮੁਹੰਮਦ ਖਾਂ ਜੁਨੇਜੋ ਵੀ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਰਿਹਾ ਹੈ। ਮੀਆਂ ਮੁਹੰਮਦ ਬਖਸ਼ ਸੁਮਰੋ ਪਾਕਿਸਤਾਨ ਦਾ ਵੱਡਾ ਵਜੀਰ ਰਿਹਾ ਹੈ। ਇਹ ਮਿਸਾਲਾਂ ਤਾਂ ਸਿੰਧ ਦੇ ਮਸ਼ਹੂਰ ਸਿਆਸਤਦਾਨਾਂ ਦੀਆਂ ਹੀ ਹਨ, ਜੇ
ਬਾਕੀ ਦੀਆਂ ਗੋਤਾਂ 'ਤੇ ਖੋਜ ਕਰੋਗੇ ਤਾਂ ਅਨੇਕਾਂ ਪੰਜਾਬ ਨਾਲ ਆ ਜੁੜਨੀਆਂ ਨੇ।
ਜਾਨਵਰਾਂ ਦੇ ਨਾਂਵਾਂ 'ਤੇ: ਕਾਂਵਾਂਵਾਲੀ, ਬੋਤੇ, ਕੁੱਕੜਾਂਵਾਲੀ, ਕੁੱਤਿਆਂਵਾਲੀ, ਭਾਗੀ ਬਾਂਦਰ।
ਮੱਤਾ: ਪੁਰਾਣੀ ਪੰਜਾਬੀ ਵਿਚ ਮਸਤ ਹੋਏ ਨੂੰ ਮੱਤਾ ਕਿਹਾ ਜਾਂਦਾ ਸੀ। ਇਹ ਅਮੂਮਨ ਨਾਂਗੇ ਸਾਧੂਆਂ ਬਾਰੇ ਲਫਜ਼ ਵਰਤਿਆ ਜਾਂਦਾ ਸੀ ਜੋ ਅਕਸਰ ਨਸ਼ੇ ਵਾਲੀਆਂ ਚੀਜਾਂ ਦਾ ਸੇਵਨ ਕਰਕੇ ਸਮਾਜ ਦੇ ਅਸੂਲਾਂ ਨੂੰ ਤੋੜਦਿਆਂ ਮਸਤੀ ਦੇ ਆਲਮ ਵਿਚ ਵਿਖਾਵਾ ਕਰਦੇ ਸਨ। ਅੰਦਾਜ਼ਾ ਹੈ ਕਿ ਇਨ੍ਹਾਂ ਦੇ ਡੇਰਿਆਂ ਦੇ ਨੇੜੇ ਜੋ ਪਿੰਡ ਵੱਸੇ, ਉਹ ਮੱਤਾ ਕਹਾਏ। ਮੱਤੇ ਦੇ ਨਾਂ 'ਤੇ ਅਨੇਕਾਂ ਪਿੰਡ ਥਾਂਵਾਂ ਹਨ। ਕਈ ਖਿਆਲਾਂ ਮੁਤਾਬਿਕ ਮੱਤਾ, ਮੱਤ ਭਾਵ ਅਕਲ ਤੋਂ ਲਿਆ ਜਾਂਦਾ ਹੈ। ਸਿਆਣੇ ਬੰਦਿਆਂ ਨੂੰ ਮੱਤਾ ਕਿਹਾ ਜਾਂਦਾ ਸੀ: ਮੱਤਵਾਲਾ, ਮੱਤੜ।
ਨਾਂਵਾਂ ਦਾ ਵਿਗਾੜ: ਸਾਡੇ ਨਿਰੋਲ ਪੇਂਡੂ ਲਹਿਜੇ ਵਿਚ ਕਈ ਥਾਂਈਂ ਲੋਕੀਂ ਇੰਜE ਵਾਲਾ ਉਚਾਰਨ ਬੋਲਣ ਤੋਂ ਪ੍ਰਹੇਜ਼ ਕਰਦੇ ਹਨ, ਇਹੋ ਕਾਰਨ ਹੈ ਕਿ ਪੇਂਡੂ ਜ਼ੱਫਰਵਾਲ ਨੂੰ ਡੱਫਰਵਾਲ ਤੇ ਮੁਜੱਫਰਪੁਰ ਨੂੰ ਮਡੱਫਰਪੁਰ ਬੋਲਦੇ ਹਨ। ਅਨੇਕਾਂ ਨਾਂ ਹੋਰ ਵੀ ਹੋਣਗੇ ਜਿਨ੍ਹਾਂ ਦਾ ਵਿਗੜਿਆ ਹੋਇਆ ਰੂਪ ਹੀ ਸਾਡੇ ਤਕ ਪਹੁੰਚਿਆ ਹੈ।
ਸਿਆਲਕੋਟ ਜਿਲ੍ਹੇ ਵਿਚ ਹੀ ਪਿੰਡ ਹੈ, ਅਰਕੀ ਤੇ ਨਾਲ ਹੀ ਪਿੰਡ ਸ਼ਜਾਦਾ ਹੈ। ਹੁਣ ਜੇ ਤੁਸੀਂ ਤਵਾਰੀਖ ਵੇਖੋ ਤਾਂ ਪਤਾ ਲਗਦਾ ਹੈ ਕਿ ਤੁਗਲਕ ਖਾਨਦਾਨ ਦਾ ਇਕ ਸ਼ਹਿਜ਼ਾਦਾ ਸੀ, ਅਰਕਲੀ। ਸੋ, ਹੋ ਸਕਦਾ ਹੈ ਅਰਕੀ ਅਰਕਲੀ ਤੋਂ ਹੋਵੇ। ਸ਼ਜਾਦਾ ਤਾਂ ਸਾਫ ਤੌਰ 'ਤੇ ਸ਼ਹਿਜ਼ਾਦੇ ਤੋਂ ਹੀ ਹੈ।
ਡੋਗਰਾਇ: ਇਸ ਨਾਂ ਤੋਂ ਅਨੇਕਾਂ ਪਿੰਡ ਹਨ। ਖੋਜ ਕਰਨ 'ਤੇ ਪਤਾ ਲਗਦਾ ਹੈ
ਕਿ ਇਹ ਡੋਗਰੇ ਲੋਕਾਂ ਦੇ ਵਸਾਏ ਹੋਏ ਪਿੰਡ ਹਨ ਜੋ ਡੁੱਗਰ ਤੋਂ ਉਠ ਕੇ ਆਏ। 1965 ਦੀ ਜੰਗ ਮੌਕੇ ਦੋ ਖਾਸ ਪਿੰਡਾਂ ਦਾ ਰੇਡੀਓ 'ਤੇ ਬੜਾ ਜ਼ਿਕਰ ਆਇਆ ਕਰਦਾ ਸੀ। ਡੋਗਰਾਇ ਕਲਾਂ ਤੇ ਡੋਗਰਾਇ ਖੁਰਦ ਜੋ ਲਾਹੌਰ ਲਾਗਲੇ ਦੋ ਪਿੰਡ ਹਨ। ਡੋਗਰਾਇ 'ਤੇ ਕਦੀ ਭਾਰਤੀ ਫੌਜ ਦਾ ਕਬਜਾ ਹੋ ਜਾਂਦਾ ਤੇ ਕਦੀ ਪਾਕਿਸਤਾਨੀ ਫੌਜ ਦਾ। ਇਸ ਤਰ੍ਹਾਂ ਹੀ ਦੋ ਪਿੰਡ ਸਿਆਲਕੋਟ ਸ਼ਹਿਰ ਦੇ ਕੋਲ ਹਨ। ਅੱਜ ਸਿਆਲਕੋਟ ਦਾ ਜਿਥੇ ਸਿਵਲ ਹਸਪਤਾਲ ਹੈ, ਉਥੇ ਕਿਸੇ ਵੇਲੇ 12 ਬਰਾਦਰੀਆਂ ਦੇ ਵਖਰੇ ਵੱਖਰੇ ਖੂਹ ਹੁੰਦੇ ਸਨ। ਇਨ੍ਹਾਂ ਵਿਚ ਇਕ ਖੂਹ ਹੈ, ਚਾ ਡੋਗਰਿਆਂ। ਇਹ ਸਾਰੇ ਜੰਮੂ ਦੇ ਡੋਗਰੇ ਸਨ, ਜਿਨ੍ਹਾਂ ਆ ਪਿੰਡ ਵਸਾਏ।
ਹੁਸ਼ਿਆਰਪੁਰ: ਚੜ੍ਹਦੇ ਪੰਜਾਬ ਦਾ ਮਸ਼ਹੂਰ ਜਿਲ੍ਹਾ ਹੈ। ਹੁਸ਼ਿਆਰ ਅਰਬੀ ਜ਼ਬਾਨ ਦਾ ਲਫਜ਼ ਹੈ। ਕੁਝ ਹੀ ਅਰਸਾ ਪਹਿਲਾਂ ਇਰਾਕ ਦਾ ਇਕ ਮਸ਼ਹੂਰ ਵਜ਼ੀਰ ਸੀ, ਹੁਸ਼ਿਆਰ ਜ਼ਿਬਾਰੀ। ਇਹਦਾ ਮਤਲਬ ਇਹ ਕਿ ਸ਼ਹਿਰ ਕਿਸੇ ਮੁਸਲਮਾਨ ਦਾ ਹੀ ਵਸਾਇਆ ਹੋਇਆ ਹੈ।
ਤਲਵਾੜਾ: ਇਹ ਵੀ ਬਿਲਕੁਲ ਉਸੇ ਤਰ੍ਹਾਂ ਲਫਜ਼ ਬਣਿਆ ਜਿਵੇਂ ਤਲਵੰਡੀ। 'ਤਲ' ਅਸਲ ਵਿਚ ਉਤਲ ਦਾ ਛੋਟਾ ਰੂਪ ਹੈ। ਫਿਰੋਜਪੁਰ ਤੇ ਕਸੂਰ ਵਿਚ ਹਾਲੇ ਵੀ ਬਹੁਤ ਪਿੰਡ ਹਨ ਜੋ ਉਤਾਰ ਤੇ ਹਥਾੜ ਮਤਲਬ ਇਕ ਦਰਿਆ ਉਤਲੇ ਪਾਸੇ ਤੇ ਹੇਠਲੇ ਪਾਸੇ। ਬਿਲਕੁਲ ਇਸੇ ਤਰ੍ਹਾਂ ਹੀ ਫਿਰ ਤਲਵਾੜਾ ਤੇ ਤਲਵੰਡੀ ਬਣਦੇ ਹਨ। ਤਲਵਾੜਾ ਅਸਲ ਵਿਚ ਲਫਜ਼ ਉਤਲਵਾਲਾ ਸੀ, ਜੋ ਦੋ ਲਫਜ਼ਾਂ ਨਾਲ ਮਿਲ ਕੇ ਬਣਿਆ-ਉਤਲ ਤੇ ਵਾਲਾ।
ਲਗਭਗ ਪੂਰੇ ਬੜੇ ਸਗੀਰ (ਭਾਰਤੀ ਉਪ ਮਹਾਂਦੀਪ) ਭਾਵ ਕਸ਼ਮੀਰ ਦੇ ਹਿੰਦਵਾੜਾ ਤੇ ਹਲਵਾੜਾ। ਪੰਜਾਬ ਦੇ ਫਗਵਾੜਾ ਤੱਕ ਤੇ ਕਰਾਚੀ ਦੇ ਬੰਗਾਲੀ ਪਾੜਾ ਤੱਕ ਅਤੇ ਬੰਗਾਲ ਦੇ ਨਕਸਲਵਾੜੀ ਤੱਕ ਇਸ ਨਾਂ ਵਾਲੇ ਸ਼ਹਿਰ, ਪਿੰਡ ਜਾਂ ਬਸਤੀਆ ਆਬਾਦ ਹਨ। ਨਾਂਵਾਂ ਦਾ ਸਿਰਫ ਥੋੜ੍ਹਾ ਬਹੁਤ ਫਰਕ ਪੈਂਦਾ ਹੈ,
ਜਿਵੇਂ ਬਾੜਾ, ਪਾੜਾ ਤੇ ਵਾੜਾ। ਵਾੜਾ ਵਾੜ ਤੋਂ ਬਣਦਾ ਹੈ। ਜਦੋਂ ਕਿਸੇ ਥਾਂ ਦੀ ਆਪਾਂ ਛਾਪਿਆਂ ਨਾਲ ਘੇਰਾਬੰਦੀ ਕਰ ਦਿੰਦੇ ਹਾਂ ਤਾਂ ਉਹ ਵਲਗਣ ਵਾੜਾ ਕਹਾਉਂਦੀ ਹੈ। ਇਸੇ ਤਰ੍ਹਾਂ ਫੱਗੂ ਜਾਂ ਫੱਗਣ ਨੇ ਇਕ ਵਲਗਣ ਵਲੀ ਸੀ ਜਿਥੋਂ ਦੀ ਆਬਾਦੀ ਵਕਤ ਪਾ ਕੇ ਫੱਗੂ-ਵਾੜਾ ਜਾਂ ਫਗਵਾੜਾ ਕਹਾਈ। ਵਾੜੇ ਨਾਂ ਵਾਲੇ ਹਰ ਪਿੰਡ-ਸ਼ਹਿਰ ਦੀ ਇਹੋ ਕਹਾਣੀ ਹੈ। ਬੰਗਾਲੀ ਪਾੜਾ ਬੰਬੇ। ਇਹੋ ਪਾੜੇ ਫਿਰ ਕਰਾਚੀ ਵਿਚ ਵੀ ਹੈਗੇ ਤੇ ਬੰਗਾਲ-ਬਿਹਾਰ ਦੀ ਨਕਸਲਵਾੜੀ ਤਾਂ ਆਪਾਂ ਸਾਰੇ ਜਾਣਦੇ ਹੀ ਹਾਂ। ਸੋ, ਪੂਰੇ ਉਪ ਮਹਾਂਦੀਪ ਵਿਚ ਚਲਦਾ ਹੈ ਇਹ ਨਾਂ।
ਜਦੋਂ ਕਿਸਾਨ ਹਲ ਵਾਹ ਰਿਹਾ ਹੋਵੇ ਤਾਂ ਨੁੱਕਰ 'ਤੇ ਅਮੂਮਨ ਮੋੜਦੇ ਵਕਤ ਦੋਹਾਂ ਸਿਆੜਾਂ ਵਿਚ ਜੋ ਖਾਲੀ ਜਗ੍ਹਾ ਰਹਿ ਜਾਂਦੀ, ਉਸ ਵਕਤ ਫਿਰ ਕਿਸਾਨ ਢੱਗਿਆਂ ਨੂੰ ਕਹਿੰਦਾ ਹੈ, ਪਾੜਾ ਪਾੜਾ ਪਾੜਾ। ਮਤਲਬ ਉਹ ਬਲਦਾਂ ਨੂੰ ਦੱਸ ਰਿਹਾ ਹੁੰਦਾ ਹੈ ਕਿ ਵਿਚ ਖਾਲੀ ਥਾਂ ਰਹਿ ਗਈ ਹੈ, ਭਈ ਇਸ ਤਰ੍ਹਾਂ ਨਾ ਕਰੋ। ਸਿਆੜ ਸਿਆੜ ਨਾਲ ਮਿਲ ਕੇ ਰਹੇ।
ਕਰਾਚੀ ਤੇ ਬੰਬੇ ਦੇ ਸਲੱਮ ਇਲਾਕਿਆਂ ਨੂੰ ਵੀ ਇਸੇ ਤਰ੍ਹਾਂ ਪਾੜਾ ਕਿਹਾ ਜਾਂਦਾ ਹੈ।
ਪੰਜਾਬ ਵਿਚ ਖਰਬੂਜਿਆਂ ਤੇ ਹਦਵਾਣਿਆਂ ਨੂੰ ਚੋਰਾਂ ਤੇ ਗਿੱਦੜਾਂ ਤੋਂ ਬਚਾਉਣ ਖਾਤਰ ਜਿਹੜੀ ਢੀਗਰੀਆਂ ਦੀ ਵਾੜ ਦਿੱਤੀ ਜਾਂਦੀ ਹੈ, ਉਸ ਵਲੀ ਹੋਈ ਥਾਂ ਨੂੰ ਵਾੜਾ ਕਿਹਾ ਜਾਂਦਾ ਹੈ। ਜਦੋਂ ਖਰਬੂਜੇ ਮੁੱਕ ਜਾਣ ਜਾਂ ਮੌਸਮ ਬਦਲ ਜਾਵੇ ਜਾਂ ਹੋਰ ਰਾਖੀ ਕਰਨੀ ਜਦੋਂ ਫਜੂਲ ਹੋ ਜਾਵੇ ਤਾਂ ਕਿਸਾਨ ਵਾੜਾ ਖੋਲ੍ਹ ਦਿੰਦਾ ਹੈ। ਉਦੋਂ ਕਿਹਾ ਜਾਂਦਾ ਹੈ, ਵਾੜਾ ਉਜੜ ਗਿਆ। ਪੰਜਾਬ ਵਿਚ ਇਕ ਮੁਹਾਵਰਾ ਹੈ, 'ਖਾਲਾ ਜੀ ਦਾ ਵਾੜਾ।' ਮਤਲਬ ਜਿਥੇ ਇਨਸਾਨ ਨੂੰ ਪੂਰੀ ਖੁੱਲ੍ਹ ਹੋਵੇ।
ਜੇ ਤੁਸੀਂ ਅਜੇ ਵੀ ਮੇਰੇ ਨਾਲ ਸਹਿਮਤ ਨਹੀ ਹੋ ਤਾਂ ਮੈਂ ਤੁਹਾਡੇ ਘਰ ਤੋਂ ਹੀ ਮਿਸਾਲ ਦਿੰਦਾ ਹਾਂ। ਪੰਜਾਬ ਦੇ ਪਿੰਡਾਂ ਵਿਚ ਤੁਹਾਡੇ ਘਰ ਦੇ ਪਿਛੇ ਜਿਹੜੀ ਥਾਂ
ਹੁੰਦੀ ਹੈ, ਉਹਨੂੰ ਕੀ ਕਹਿੰਦੇ ਹੋ? ਜੀ ਹਾਂ, ਤੁਸੀਂ ਨਹੀਂ ਕਦੀ ਸੋਚਿਆ ਹੋਣਾ। ਉਹਨੂੰ ਪਛਵਾੜਾ ਕਹੀਦਾ ਹੈ। ਕੀ ਤੁਹਾਨੂੰ ਅਹਿਸਾਸ ਨਹੀਂ ਹੋ ਰਿਹਾ ਕਿ ਉਸ ਲਈ ਅਸਲ ਲਫਜ਼ ਹੋਵੇਗਾ ਪਿਛਲਾਵਾੜਾ। ਜੀ ਹਾਂ, ਲਫਜ਼ ਤਾਂ ਇਹੋ ਸੀ ਪਰ ਅਸੀਂ ਉਹਨੂੰ ਛੋਟਾ ਕਰ ਦਿੱਤਾ ਹੈ ਤੇ ਪਿਛਲਵਾੜੇ ਤੋਂ ਬਣ ਗਿਆ, ਪਛਵਾੜਾ। ਚਲੋ, ਹੁਣ ਤੁਹਾਡੇ ਘਰ ਦੇ ਅਗਲੇ ਪਾਸੇ ਚੱਲੀਏ। ਸੋ, ਅਗਲੇ ਪਾਸੇ ਜਿਹੜੀ ਥਾਂ ਹੈ, ਉਹਨੂੰ ਕੀ ਕਹਿੰਦੇ ਹੋ? ਭਾਈ ਇਹਨੂੰ ਤੁਸੀਂ ਵਿਹੜਾ ਕਹਿੰਦੇ ਹੋ। ਕੀ ਕਦੀ ਸੋਚਿਆ ਜੇ ਕਿ ਇਹ ਅਸਲ ਵਿਚ ਅਗਲਾਵਾੜਾ ਸੀ, ਸੋ ਅਸੀਂ ਪੰਜਾਬੀਆਂ ਨੇ ਇਹ ਵੀ ਛੋਟਾ ਕਰ ਲਿਆ ਤੇ ਅਗਲਾ ਲਾਹ ਦਿਤਾ ਤੇ ਵਾੜਾ ਤੋਂ ਬਣਾ ਦਿਤਾ, ਵਿਹੜਾ।
ਸੱਚੀ ਗੱਲ ਇਹ ਹੈ ਕਿ ਅਸੀਂ ਪੰਜਾਬੀ ਲੋਕ ਲੱਸੀ ਪੀ ਕੇ ਅਕਸਰ ਸੁਸਤ ਹੋ ਜਾਂਦੇ ਹਾਂ ਤੇ ਅਮੂਮਨ ਆਪਣੇ ਅੰਞਾਣਿਆਂ ਦੇ ਨਾਂ ਵੀ ਛੋਟੇ ਕਰ ਲੈਨੇ ਆਂ। ਸੋ, ਅੱਗੇ ਤੋਂ ਜਿਸ ਪਿੰਡ, ਜਿਸ ਸ਼ਹਿਰ, ਗਲੀ-ਮੁਹੱਲੇ ਜਾਓ ਥੋੜ੍ਹਾ ਜਿਹਾ ਠਹਿਰ ਜਾਣਾ, ਰੁਕ ਜਾਣਾ, ਜ਼ਰਾ ਸੋਚਣਾ ਪਿੰਡ ਦਾ ਨਾਂ ਉਸ ਦੀ ਤਵਾਰੀਖ ਦੱਸ ਰਿਹਾ ਹੋਵੇਗਾ। ਬੱਸ ਜ਼ਰਾ ਪੜ੍ਹਨ ਦੀ ਖੇਚਲ ਕਰਨਾ। ਜੇ ਨਾਂ ਦੀ ਕਹਾਣੀ ਸਮਝ ਨਾ ਲੱਗੇ ਤਾਂ ਮੈਨੂੰ ਫੋਨ ਕਰ ਲੈਣਾ। 1947 ਦੀ ਹਿਜਰਤ ਨੇ ਲੋਕਾਂ ਨੂੰ ਪਿੰਡਾਂ ਦਾ ਪਿਛੋਕੜ ਭੁਲਾ ਦਿੱਤਾ।
1947 ਦੀ ਹਿਜਰਤ ਮੌਕੇ ਲੋਕੀਂ ਆਪਣੇ ਜੱਦੀ ਪਿੰਡ ਛੱਡਣ ਵਾਸਤੇ ਮਜਬੂਰ ਹੋ ਗਏ। ਉਨ੍ਹਾਂ ਨੂੰ ਤਾਂ ਪਤਾ ਸੀ ਕਿ ਪਿੰਡ ਦਾ ਇਤਿਹਾਸ ਤੇ ਪਿਛੋਕੜ ਕੀ 'ਹੈ ਤੇ ਪਿੰਡ ਦੇ ਨਾਂ ਤੋਂ ਕੀ ਮੁਰਾਦ ਹੈ? ਪਰ 1947 ਤੋਂ ਬਾਅਦ ਜਿਥੇ ਜਿਥੇ ਸ਼ਰਨਾਰਥੀ ਆ ਵਸੇ, ਉਨ੍ਹਾਂ ਨੂੰ ਬੇਗਾਨੇ ਪਿੰਡ ਦੇ ਪਿਛੋਕੜ ਦਾ ਕੀ ਪਤਾ! ਮੇਰੇ ਪਿੰਡ ਦੇ ਕੋਲ ਹੀ ਬਲੱਗਣ ਨਾਂ ਦਾ ਪਿੰਡ ਹੈ। ਮੈਂ ਹੈਰਾਨ ਹੋ ਗਿਆ ਕਿ ਇੰਡੀਆ ਦੀ ਕਬੱਡੀ ਟੀਮ ਵਿਚ ਇਕ ਬਲੱਗਣ ਨਾਂ ਦਾ ਖਿਡਾਰੀ ਵੀ ਸੀ। ਫਿਰ ਮੈਨੂੰ ਲੋਕਾਂ ਦੱਸਿਆ ਕਿ ਬਲੱਗਣ ਤਾਂ ਜੱਟਾਂ ਦੀ ਗੋਤ ਹੈ। ਨਾਲ ਹੀ ਪਿੰਡ ਅਲਕੜੇ ਹੈ ਤੇ ਫਿਰ ਹੌਲੀ
ਹੌਲੀ ਪਤਾ ਲੱਗਾ ਕਿ ਅਲਕੜੇ ਵੀ ਜੱਟਾਂ ਦੀ ਗੋਤ ਹੀ ਹੈ। ਵੇਰਕੇ (ਅੰਮ੍ਰਿਤਸਰ) ਦੇ ਰਹਿਣ ਵਾਲੇ ਮੌਜੂਦਾ ਲੋਕਾਂ ਨੂੰ ਕੀ ਪਤਾ ਕਿ ਵੇਰਕਾ ਮੁਸਲਮਾਨ ਡੋਗਰਾਂ ਦੀ ਗੋਤ ਹੈ। ਹੁਸ਼ਿਆਰਪੁਰ ਜਿਲ੍ਹੇ ਦੀ ਤਹਿਸੀਲ ਦਸੂਹਾ ਦਾ ਪਿੰਡ ਗੰਗੀਆਂ ਵੀ ਡੋਗਰਾਂ ਦੀ ਗੋਤ ਗੰਗੀ 'ਤੇ ਹੈ। ਇਹ ਲੋਕ ਮੂਲ ਵਿਚ ਅੰਮ੍ਰਿਤਸਰ ਦੇ ਪਿੰਡ ਪੱਬਾਰਾਲੀ ਤੋਂ ਉਠ ਕੇ ਗੰਗੀਆਂ ਗਏ ਸਨ। ਇਸੇ ਤਰ੍ਹਾਂ ਦਸੂਹਾ-ਹਾਜੀਪੁਰ ਰੋਡ 'ਤੇ ਪਿੰਡ ਭਾਗੜਾਂ ਵੀ ਡੋਗਰਾਂ ਦੀ ਗੋਤ ਭਾਗੜ 'ਤੇ ਹੈ। ਨੇੜੇ ਹੀ ਦੋ ਪਿੰਡ ਹਨ- ਗੱਗ ਜਲੋ ਤੇ ਗੱਗ ਸੁਲਤਾਨ। ਇਹ ਪਿੰਡ ਵੀ ਡੋਗਰਾਂ ਦੀ ਗੋਤ ਗੱਗ 'ਤੇ ਕਾਇਮ ਨੇ। ਫਿਰ ਪਿੰਡ ਤੋਇ ਮਾਖੋਵਾਲ ਵੀ ਡੋਗਰਾਂ ਦੀ ਤੋਇ ਗੋਤ 'ਤੇ ਹੈ। ਜਿਲ੍ਹਾ ਫਿਰੋਜਪੁਰ ਦੇ ਮੱਤੜ ਨਾਂ ਦੇ ਜਿੰਨੇ ਪਿੰਡ ਹਨ, ਸਭ ਡੋਗਰਾਂ ਦੀ ਗੋਤ ਮੱਤਲ 'ਤੇ ਕਾਇਮ ਹਨ-ਮਸਲਨ ਗੱਟੀ ਮੱਤੜ, ਮੱਤੜ ਹਥਾੜ ਤੇ ਮੱਤੜ ਉਥਾੜ। ਇਸੇ ਤਰ੍ਹਾਂ ਫਿਰੋਜਪੁਰ ਦੇ ਫੇਮੇ ਕੇ, ਕਰੀ ਕੇ, ਬਦਰੂ ਕੇ, ਪੰਜੇ ਕੇ, ਖੈਰੇ ਕੇ -ਸਭ ਡੋਗਰ ਕਬੀਲੇ ਦੀਆਂ ਗੋਤਾਂ 'ਤੇ ਆਬਾਦ ਨੇ।
ਪਿੰਡ ਬੱਝਣਾ: ਖੁਸ਼ਕਿਸਮਤੀ ਨਾਲ 1855 ਈe ਵਿਚ ਇਕ ਅੰਗਰੇਜ਼ ਅਫਸਰ ਬ੍ਰੌਡਰਥ ਵਲੋਂ ਪਿੰਡ ਬੱਝਣ ਦਾ ਸਾਰਾ ਤਰੀਕਾ ਵਿਸਥਾਰ ਨਾਲ ਬਿਆਨ ਕੀਤਾ ਮਿਲਦਾ ਹੈ। ਉਸ ਨੇ ਲਿਖਿਆ ਹੈ ਕਿ ਪੰਜਾਬ ਦੇ ਫਿਰੋਜਪੁਰ ਜਿਲ੍ਹੇ ਦੇ ਪਿੰਡ ਲਗਭਗ ਉਨ੍ਹਾਂ ਦਿਨਾਂ ਵਿਚ ਹੀ ਬੱਝੇ ਸਨ।ਬ੍ਰੌਡਰਥ ਲਿਖਦਾ ਹੈ, ਜਿਲ੍ਹੇ ਦਾ ਕੋਈ ਪਿੰਡ 50-60 ਸਾਲ ਤੋਂ ਵੱਧ ਪੁਰਾਣਾ ਨਹੀਂ ਹੈ। ਇਸ ਦਾ ਮਤਲਬ ਹੋਇਆ ਕਿ ਫਿਰੋਜਪੁਰ ਦੇ ਸਾਰੇ ਪਿੰਡ 1800 ਈe ਤੋਂ ਬਾਅਦ ਹੀ ਬੱਝੇ ਹਨ।
ਬ੍ਰੌਡਰਥ ਲਿਖਦਾ ਹੈ, ਫਿਰੋਜਪੁਰ ਜਿਲ੍ਹੇ ਵਿਚ ਰਾਜਪੂਤ ਤੇ ਡੋਗਰ ਜੋਰ- ਜਬਰਦਸਤੀ ਰਕਬੇ 'ਤੇ ਕਬਜਾ ਕਰ ਕੇ ਵਸਨੀਕਾਂ ਨੂੰ ਭਜਾ ਦਿੰਦੇ ਸਨ। ਪਰ ਜੱਟ ਤੈਅ ਸ਼ੁਦਾ ਤਰੀਕੇ ਨਾਲ ਪਿੰਡ ਬੰਨਦੇ ਹਨ। ਜਦੋਂ ਕਿਸੇ ਪਿੰਡ ਦੀ ਆਬਾਦੀ
ਵਧਣ 'ਤੇ ਜਮੀਨ ਘੱਟ ਪੈ ਜਾਂਦੀ ਸੀ, ਜੱਟ ਲੋਕ ਖਾਲੀ ਜਮੀਨ ਲੱਭ ਕੇ ਪਿੰਡ ਬੰਨਣ ਦਾ ਕੰਮ ਸ਼ੁਰੂ ਕਰਦੇ ਸਨ। ਜਮੀਨ ਤੈਅ ਕਰਨ ਤੋਂ ਬਾਅਦ ਜੱਟ ਲੋਕ ਸਰਕਾਰੀ ਦਫਤਰ ਨੂੰ ਇਤਲਾਹ ਦਿੰਦੇ ਸਨ ਕਿ ਉਨ੍ਹਾਂ ਦਾ ਇਰਾਦਾ ਪਿੰਡ ਬੰਨਣ ਦਾ ਹੈ। ਉਨ੍ਹੀਂ ਦਿਨੀਂ ਇਕ ਵੈਕਾਰਦਾਰÊ ਨਾਂ ਦਾ ਸਰਕਾਰੀ ਅਹੁਦਾ ਹੁੰਦਾ ਸੀ। ਕਾਰਦਾਰ ਫਿਰ ਉਸ ਹਲਕੇ ਦਾ ਦੌਰਾ ਕਰਦਾ ਤੇ ਪਿੰਡ ਬੰਨਣ ਦੀ ਇਜਾਜ਼ਤ ਦਿੰਦਾ। ਉਪਰੰਤ ਉਹ ਜਮੀਨ ਦੇ ਜਰਖੇਜ਼ ਹੋਣ ਆਦਿ ਦਾ ਅੰਦਾਜ਼ਾ ਲਾਉਂਦਾ। ਜਮੀਨ ਦੀ ਹਾਲਤ ਵੇਖ ਕੇ ਫਿਰ ਕਾਰਦਾਰ ਤੈਅ ਕਰਦਾ ਕਿ ਪਹਿਲੇ ਪੰਜ ਸਾਲ ਕਿੰਨਾ ਮਾਮਲਾ ਜੱਟ ਨੂੰ ਦੇਣਾ ਪਵੇਗਾ। ਜੇ ਜਮੀਨ ਜ਼ਿਆਦਾ ਸੰਘਣਾ ਜੰਗਲ ਹੋਵੇ ਜਾਂ ਫਿਰ ਥਾਂ ਜ਼ਿਆਦਾ ਹੀ ਉਚੀ-ਨੀਵੀਂ ਹੋਵੇ ਤਾਂ ਪਹਿਲੇ ਕੁਝ ਸਾਲ ਮਾਮਲੇ ਤੋਂ ਮੁਆਫੀ ਵੀ ਮਿਲ ਜਾਂਦੀ ਸੀ। ਕਈ ਵਾਰੀ ਕਈ ਜੱਟਾਂ ਨੂੰ ਸਰਕਾਰ ਇਨਾਮ ਵਜੋਂ ਵੀ ਕੋਈ ਰਕਬਾ ਅਲਾਟ ਕਰ ਦਿੰਦੀ ਸੀ ਤੇ ਉਨ੍ਹਾਂ ਨੂੰ ਵੀ ਸ਼ੁਰੂ ਦੇ ਕੁਝ ਸਾਲ ਮਾਮਲੇ ਤੋਂ ਮਾਫੀ ਹੁੰਦੀ ਸੀ। ਮਾਫੀ ਦੇ ਸਮੇਂ ਤੋਂ ਬਾਅਦ ਪੈਦਾਵਾਰ ਦਾ ਤੀਸਰਾ ਜਾਂ ਚੌਥਾ ਹਿੱਸਾ ਮਾਮਲਾ ਲੱਗਦਾ ਸੀ।
ਉਸ ਤੋਂ ਬਾਅਦ ਪਿੰਡ ਬੰਨਣ ਦੀ ਰਸਮ ਹੁੰਦੀ ਸੀ। ਰਸਮ ਵਿਚ ਨੇੜੇ-ਤੇੜੇ ਦੇ ਹੋਰ ਪਿੰਡਾਂ ਦੇ ਮੁਹਤਬਰ ਲੋਕਾਂ ਨੂੰ ਵੀ ਸੱਦਿਆ ਜਾਂਦਾ ਸੀ। ਪਿੰਡ ਬੱਝਣ ਵਾਲੀ ਥਾਂ ਦੇ ਚੜ੍ਹਦੇ ਬੰਨੇ ਮੋਹੜੀ ਗੱਡੀ ਜਾਂਦੀ ਸੀ। ਮੋਹੜੀ ਗੱਡ ਕੇ ਪਿੰਡ ਬੰਨਣ ਦਾ ਜ਼ਿਕਰ ਇਸ ਤੋਂ ਵੀ ਪੁਰਾਣੇ ਇਤਿਹਾਸਕ ਦਸਤਾਵੇਜ਼ਾਂ ਵਿਚ ਮਿਲਦਾ ਹੈ। ਕੋਈ 8 ਤੋਂ 10 ਫੁਟ ਲੰਮੀ ਮੋਹੜੀ ਅਮੂਮਨ ਕਿਸੇ ਦਰਖਤ ਦਾ ਤਣਾ ਹੁੰਦਾ ਸੀ। ਇਹਨੂੰ 3-4 ਫੁੱਟ ਡੂੰਘਾ ਜਮੀਨ ਵਿਚ ਗੱਡਿਆ ਜਾਂਦਾ ਸੀ। ਪੁੱਟੇ ਟੋਏ ਵਿਚ ਗੁੜ, ਚਾਵਲ, ਲਾਲ ਕੱਪੜਾ ਹੇਠਾਂ ਰੱਖਿਆ ਜਾਂਦਾ ਸੀ। ਕਈ ਵਾਰ ਅਜਿਹਾ ਵੀ ਹੁੰਦਾ ਕਿ ਮੋਹੜੀ ਦੀਆਂ ਜੜ੍ਹਾਂ ਲੱਗ ਜਾਂਦੀਆਂ ਤੇ ਹਰਾ ਭਰਾ ਰੁੱਖ ਬਣ ਜਾਂਦਾ। ਜੜ੍ਹ ਲੱਗਣ ਨੂੰ ਸ਼ੁਭ ਗਿਣਿਆ ਜਾਂਦਾ ਸੀ। ਪੂਰਾ ਪਿੰਡ ਇਸ ਮੋਹੜੀ ਰੁਖ ਦਾ ਆਦਰ ਸਤਿਕਾਰ ਕਰਦਾ ਤੇ ਇਹਨੂੰ ਹਰਗਿਜ਼ ਨਹੀਂ ਸੀ ਵੱਢਿਆ ਜਾਂਦਾ।
ਰਸਮ ਮੌਕੇ ਮਠਿਆਈ ਵੰਡੀ ਜਾਂਦੀ ਸੀ।
ਪਿੰਡ ਲਈ ਫਿਰ ਖੂਹ ਪੁਟਿਆ ਜਾਂਦਾ ਸੀ। ਪਾਣੀ ਦੇ ਪੱਧਰ ਦਾ ਉਚਾ ਜਾਂ ਨੀਵਾਂ ਹੋਣਾ ਵੀ ਪਿੰਡ ਦੇ ਭਵਿਖ ਬਾਰੇ ਇਸ਼ਾਰਾ ਸਮਝਿਆ ਜਾਂਦਾ ਸੀ।
ਕਿਸੇ ਵੀ ਥੇਹ ਜਾਂ ਬੇਆਬਾਦ ਹੋ ਚੁਕੇ ਪਿੰਡ ਦੇ ਲਾਗੇ ਨਵਾਂ ਪਿੰਡ ਨਹੀਂ ਸੀ ਬੰਨਿਆ ਜਾਂਦਾ। ਬੇਚਰਾਗ ਹੋਏ ਪਿੰਡ ਨੂੰ ਅਮੂਮਨ ਲੋਕ ਕਲਿਹਣਾ ਮੰਨਦੇ ਸਨ ਤੇ ਉਥੇ ਨਵਾਂ ਪਿੰਡ ਬੰਨਣ ਤੋਂ ਪ੍ਰਹੇਜ ਕੀਤਾ ਜਾਂਦਾ ਸੀ।
ਤਰਫੈਣ: ਫਿਰ ਜਮੀਨ ਨੂੰ ਆਪਸ ਵਿਚ ਵੰਡਣ ਦਾ ਸਮਾਂ ਆਉਂਦਾ ਸੀ। ਵੰਡ ਆਪਸੀ ਸਹਿਮਤੀ ਨਾਲ ਕੀਤੀ ਜਾਂਦੀ ਸੀ ਤਾਂ ਕਿ ਹਰ ਕੋਈ ਰਾਜੀ ਹੋਵੇ। ਕਿਹੜੀ ਤਰਫ ਕਿਹੜੇ ਪਰਿਵਾਰ ਨੂੰ ਮਿਲੇਗੀ, ਤੈਅ ਹੋ ਜਾਂਦਾ ਸੀ। ਤਰਫੈਣ ਦਾ ਮਤਲਬ ਤਰਫ (ਫਾਰਸੀ)। ਇਸ ਵਿਚ ਬਰਾਬਰ ਬਰਾਬਰ ਵੰਡਣ ਦਾ ਅਸੂਲ ਨਹੀਂ ਸੀ ਹੁੰਦਾ। ਜਿਹਦੇ ਕੋਲ ਜੋਆਂ ਜਾਂ ਜੋਗਾਂ (ਬਲਦਾਂ ਦੀਆਂ ਜੋੜੀਆਂ) ਵੱਧ ਹੋਣ ਉਹਨੂੰ ਵੱਧ ਜਮੀਨ ਦਿੱਤੀ ਜਾਂਦੀ ਸੀ। ਔਸਤ ਜਰਖੇਜ ਜਮੀਨ ਮਿਸਾਲ ਦੇ ਤੌਰ 'ਤੇ ਫਿਰੋਜਪੁਰ ਇਲਾਕੇ ਵਿਚ ਇਕ ਜੋਗ ਪਿਛੇ ਤਕਰੀਬਨ 15 ਕਿਲੇ ਮਿਲਦੇ ਸਨ। ਕੰਮੀਆਂ ਨੂੰ ਕਿੰਨਾ ਥਾਂ ਦੇਣਾ ਹੈ, ਉਹ ਵੀ ਅਸੂਲ ਹੁੰਦਾ ਸੀ। ਤਰਫੈਣ ਨੂੰ ਫਿਰ ਅੱਗੇ ਵੰਡਿਆ ਜਾਂਦਾ ਸੀ, ਜਿਨ੍ਹਾਂ ਨੂੰ ਪੱਤੀਆਂ ਕਿਹਾ ਜਾਂਦਾ ਸੀ। ਪੱਤੀਆਂ ਤੈਅ ਕਰਨ ਬਾਅਦ ਫਿਰ ਅੱਗੇ ਵੰਡ ਕਰਕੇ ਲੜੀਆਂ ਬਣਾਈਆਂ ਜਾਂਦੀਆਂ ਸਨ। ਇਹ ਸ਼ਬਦਾਵਲੀ ਅੱਜ ਵੀ ਪਟਵਾਰੀ ਵਰਤਦੇ ਹਨ। ਤਰਫੈਣ ਵੱਡਾ ਖਾਨਦਾਨ ਤੇ ਅਗਲੀ ਵੰਡ ਪੱਤੀ ਤੇ ਫਿਰ ਲੜੀ। ਲੰਬੜਦਾਰ ਪੱਤੀ ਦਾ ਹੁੰਦਾ ਸੀ।
ਲਗਾਨ: 1793 ਈæ ਦੇ ਲਾਰਡ ਕਾਰਨਵੈਲੇਸ ਦੇ ਸੈਟਲਮੈਂਟ ਭਾਵ ਜਮੀਨੀ ਸੁਧਾਰ ਤੋਂ ਪਹਿਲਾਂ ਲਗਾਨ ਜਿਣਸ ਦੇ ਰੂਪ ਵਿਚ ਹੀ ਦਿੱਤਾ ਜਾਂਦਾ ਸੀ। ਹਾਂ, ਕਦੀ ਕਦੀ ਖੜੀ ਖਲੋਤੀ ਫਸਲ ਵੇਚ ਦਿੱਤੀ ਜਾਂਦੀ ਸੀ ਤੇ ਉਸ ਕੇਸ ਵਿਚ
ਨਕਦ ਲਗਾਨ ਹੁੰਦਾ ਸੀ। ਲਗਾਨ ਦਾ 70% ਸਰਕਾਰ ਨੂੰ ਜਾਂਦਾ ਤੇ ਬਾਕੀ ਦੇ 30% ਰੈਵੇਨਿਊ ਕਰਿੰਦਿਆਂ ਨੂੰ ਜਾਂਦੇ ਜਿਵੇਂ ਪਟਵਾਰੀ (3æ5%), ਲੰਬੜਦਾਰ (5%), ਚੌਕੀਦਾਰ, ਪਿੰਡ ਦਾ ਸਾਂਝਾ ਖਰਚਾ ਆਦਿ। ਲਗਾਨ ਤੋਂ ਇਲਾਵਾ ਅਨਾਜ ਵਿਚ ਕੰਮੀਆਂ ਦਾ ਹਿੱਸਾ ਵੀ ਤੈਅ ਹੁੰਦਾ ਸੀ।
ਵਿਰਾਸਤ ਦੀ ਤਕਸੀਮ: ਇਸ ਦੇ ਦੋ ਕਾਇਦੇ ਪ੍ਰਚਲਿਤ ਸਨ-ਇਕ ਪੱਗ ਵੰਡ ਤੇ ਦੂਸਰੀ ਚੂੰਡਾ ਵੰਡ। ਪੱਗ ਵੰਡ ਅਸੂਲ ਤਹਿਤ ਵੱਖ ਵੱਖ ਮਾਂਵਾਂ ਦੇ ਜਿੰਨੇ ਮੁੰਡੇ ਹੁੰਦੇ ਸਨ, ਉਨ੍ਹਾਂ ਨੂੰ ਬਰਾਬਰ ਬਰਾਬਰ ਹਿੱਸਾ ਮਿਲਦਾ ਸੀ। ਚੂੰਡਾ ਵੰਡ ਮੁਤਾਬਿਕ ਮਾਂਵਾਂ ਨੂੰ ਬਰਾਬਰ ਦਾ ਹਿੱਸਾ। ਮਤਲਬ ਜੇ ਕਿਸੇ ਮਾਂ ਦਾ ਇਕ ਮੁੰਡਾ ਤਾਂ ਉਹਨੂੰ ਦੂਸਰੀ ਦੇ ਬਰਾਬਰ ਹਿੱਸਾ, ਜਿਹਦੇ ਚਾਰ ਮੁੰਡੇ ਹੋਣ। ਮਤਲਬ ਇਕੱਲੇ ਮੁੰਡੇ ਨੂੰ ਹੀ ਚਾਰ ਦੇ ਬਰਾਬਰ ਹਿਸਾ।
ਗਿੱਲ (ਗੋਤ)
ਗਿੱਲ ਇਹ ਰਘੂਬੰਸੀ ਵਰਯਾਹ ਰਾਜਪੂਤਾਂ ਦੀ ਸ਼ਾਖ ਹਨ। ਜੱਟਾਂ ਤੇ ਰਾਜਪੂਤਾਂ ਦੇ ਕਈ ਗੋਤ ਰਘੂਬੰਸੀ ਹਨ। ਬਹੁਤੇ ਗਿੱਲ ਜੱਟ ਮਾਲਵੇ ਤੇ ਮਾਝੇ ਵਿੱਚ ਹੀ ਆਬਾਦ ਸਨ। ਦਰਿਆ ਸਤਲੁਜ ਅਤੇ ਬਿਆਸ ਦੇ ਨਾਲ-ਨਾਲ ਫਿਰ ਪਹਾੜ ਦੇ ਨਾਲ-ਨਾਲ ਦੂਰ ਸਿਆਲਕੋਟ ਤੱਕ ਗਿੱਲ ਗੋਤ ਦੇ ਲੋਕ ਵਸਦੇ ਸਨ। ਇਹ ਆਪਣਾ ਪਿੱਛਾ ਗੜ੍ਹ ਮਠੀਲਾ ਦੇ ਰਾਜਾ ਪ੍ਰਿਥਵੀਪਤ ਨਾਲ ਜੋੜਦੇ ਹਨ। ਇਹ ਦੱਖਣ ਤੋਂ ਰਾਜਸਥਾਨ ਰਾਹੀਂ ਹੀ ਪੰਜਾਬ ਦੇ ਮਾਲਵਾ ਖੇਤਰ ਵਿੱਚ ਆਏ ਹਨ। ਗਿੱਲ ਜੱਟ ਸਿੱਖ ਕਾਫ਼ੀ ਹਨ।
ਵਰਯਾਹ ਰਾਜਪੂਤ ਰਾਜਾ ਵਿਨੇਪਾਲ ਨੇ ਰਾਜਸਥਾਨ ਤੋਂ ਆ ਕੇ 655 ਈਸਵੀ ਵਿੱਚ ਸਤਲੁਜ ਕੰਢੇ ਬਠਿੰਡੇ ਦਾ ਕਿਲ੍ਹਾ ਉਸਾਰਿਆ ਸੀ ਤੇ ਇਸ ਨੂੰ ਆਪਣੀ ਰਾਜਧਾਨੀ ਬਣਾਕੇ ਪਿਸ਼ੌਰ ਤੱਕ ਦੇ ਇਲਾਕੇ ਆਪਣੇ ਕਬਜ਼ੇ ਵਿੱਚ ਕਰ ਲਏ। ਇਸ ਬੰਸ ਦਾ 1010 ਈਸਵੀ ਤੱਕ ਪੰਜਾਬ ਤੇ ਅਧਿਕਾਰ ਰਿਹਾ। ਗਿੱਲ ਹਿੰਦੂ ਘੱਟ ਹਨ। ਵਿਕਰਮਾਦਿੱਤ ਦੀ 26ਵੀਂ ਪੀੜੀ ਤੇ ਵਰਯਾਹ ਹੋਇਆ। ਵਰਯਾਹ ਦੀ ਬੰਸ ਵਿਚੋਂ ਹੀ ਵਿਨੇਪਾਲ, ਵਿਜੇਪਾਲ, ਸਤਪਾਲ ਤੇ ਗਣਪਾਲ ਆਦਿ ਹੋਏ। ਗਿੱਲ ਕਸ਼ੱਤਰੀ ਹਨ।
ਇੱਕ ਹੋਰ ਰਵਾਇਤ ਅਨੁਸਾਰ ਰਘੂਬੰਸੀ ਰਾਜੇ ਪ੍ਰਿਥੀਪਤ ਦੇ ਕੋਈ ਉਲਾਦ ਨਹੀਂ ਸੀ। ਉਸ ਨੂੰ ਕਿਸੇ ਸਾਧੂ ਨੇ ਛੋਟੀ ਜਾਤ ਦੀ ਇਸਤਰੀ ਨਾਲ ਵਿਆਹ ਕਰਨ ਲਈ ਆਖਿਆ। ਉਸਨੇ ਭੁੱਲਰ ਜੱਟੀ ਨਾਲ ਵਿਆਹ ਕਰਾ ਲਿਆ। ਉਸ ਜੱਟੀ ਦੇ ਜੋ ਪੁੱਤਰ ਹੋਇਆ, ਉਸਨੂੰ ਰਾਜਪੂਤ ਰਾਣੀਆਂ ਨੇ ਜੰਗਲ ਵਿੱਚ ਸੁੱਟਵਾ ਦਿੱਤਾ। ਰੱਬ ਦੀ ਕਰਨੀ ਵੇਖੋ ਉਸ ਜੰਗਲ ਵਿੱਚ ਦੂਜੇ ਦਿਨ ਰਾਜਾ ਸ਼ਿਕਾਰ ਖੇਡਣ ਗਿਆ ਤਾਂ ਰਾਜੇ ਨੂੰ ਇਹ ਬੱਚਾ ਮਿਲ
ਗਿਆ। ਰਾਜੇ ਨੂੰ ਸਾਰੀ ਸਾਜਿਸ਼ ਦਾ ਪਤਾ ਲੱਗ ਗਿਆ। ਰਾਜਾ ਬੱਚਾ ਘਰ ਲੈ ਆਇਆ। ਜੰਗਲ ਦੀ ਗਿੱਲੀ ਥਾਂ ਵਿੱਚ ਮਿਲਣ ਕਰਕੇ ਰਾਜੇ ਨੇ ਬੱਚੇ ਦਾ ਨਾਮ ਗਿੱਲ ਰੱਖ ਦਿੱਤਾ। ਇਹ ਮਿਥਿਹਾਸਕ ਘਟਨਾ ਹੈ।
ਭੀਮ ਸਿੰਘ ਦਾਹੀਆ ਗਿੱਲਾਂ ਦਾ ਸੰਬੰਧ ਯੂਨਾਨੀ ਲੋਕਾਂ ਨਾਲ ਜੋੜਦਾ ਹੈ। ਉਸ ਦੇ ਖਿਆਲ ਅਨੁਸਾਰ ਇਸ ਕਬੀਲੇ ਦੇ ਲੋਕ ਸਿਕੰਦਰ ਦੇ ਹਮਲੇ ਸਮੇਂ ਉਸ ਦੇ ਨਾਲ ਆਏ। ਫਿਰ ਕਾਬੁਲ, ਕੰਧਾਰ ਤੇ ਪੰਜਾਬ ਵਿੱਚ ਵਸ ਗਏ। ਯੂਨਾਨੀ ਜੋਧੇ ਹਰਕੁਲੀਸ ਦੇ ਇੱਕ ਪੁੱਤਰ ਦਾ ਨਾਮ ਗਿੱਲਾ ਸੀ। ਇਹ ਵੀ ਹੋ ਸਕਦਾ ਹੈ ਕਿ ਗਿੱਲ ਗੋਤ ਦੇ ਵੱਡੇ ਮੱਧ ਏਸ਼ੀਆ ਤੋਂ ਯੂਨਾਨ ਆਏ ਹੋਣ ਫਿਰ ਭਾਰਤ ਵਿੱਚ ਆਏ ਹੋਣ।
ਮਹਿਮੂਦ ਗਜ਼ਨਵੀ ਜਿਹੇ ਕੱਟੜ, ਜ਼ਾਲਮ ਤੇ ਲੁਟੇਰੇ ਮੁਸਲਮਾਨ ਬਾਦਸ਼ਾਹ ਤੋਂ ਡਰ ਕੇ 1026-27 ਈਸਵੀ ਦੇ ਸਮੇਂ ਵੀ ਕਈ ਜੱਟ ਕਬੀਲੇ ਰੂਸ ਤੇ ਯੂਰਪ ਵਿੱਚ ਜਿਪਸੀਆਂ ਦੇ ਰੂਪ ਵਿੱਚ ਗਏ
ਸਨ। ਯੂਰਪੀਅਨ ਦੇਸ਼ਾਂ ਵਿੱਚ ਵੀ ਮਾਨ, ਢਿੱਲੋਂ, ਗਿੱਲ ਆਦਿ ਗੋਤਾਂ ਦੇ ਗੋਰੇ ਮਿਲਦੇ ਹਨ। ਮਾਲਵੇ ਵਿੱਚ ਇੱਕ ਹੋਰ ਰਵਾਇਤ ਹੈ ਕਿ ਵਿਨੈਪਾਲ ਦੀ ਨੌਵੀਂ ਪੀੜੀ 'ਚ ਜੈਪਾਲ ਹੋਇਆ। ਜੈਪਾਲ ਨੇ ਯਾਦਵ ਬੰਸ ਦੀ ਕੁੜੀ ਨਾਲ ਵਿਆਹ ਕਰਵਾਇਆ ਤੇ ਉਸ ਦੇ ਪੇਟੋਂ ਗਿੱਲ ਪਾਲ ਹੋਇਆ। ਰਾਜੇ ਦੇ ਵਜ਼ੀਰ ਰਤਨ ਲਾਲ ਨੇ ਰਾਜਪੂਤ ਰਾਣੀਆਂ ਨਾਲ ਮਿਲਕੇ ਗਿੱਲਪਾਲ ਨੂੰ ਮਾਰਨ ਦੀ ਸਕੀਮ ਬਣਾਈ। ਇਹ ਸਾਜਿਸ਼ ਪਕੜੀ ਗਈ ਤੇ ਰਤਨ ਲਾਲ ਡਰਕੇ ਬਗ਼ਦਾਦ ਝੱਜ ਗਿਆ। ਉਸਨੇ ਮੁਸਲਮਾਨ ਬਣਕੇ ਮੱਕੇ ਦਾ ਹਜ਼ ਕੀਤਾ। ਇਸ ਮਗਰੋਂ ਇਸ ਦਾ ਨਾਮ ਹਾਜ਼ੀ ਰਤਨ ਪ੍ਰਸਿੱਧ ਹੋਇਆ। ਬਗ਼ਦਾਦ ਦੇ ਖ਼ਲੀਫੇ ਤੇ ਲੱਖੀ ਭੱਟੀ ਦੀ ਸਹਾਇਤਾ ਨਾਲ ਹਾਜੀ ਰਤਨ ਨੇ ਗਿੱਲ ਪਾਲ ਤੇ ਉਸਦੇ ਵਾਰਸਾਂ ਨੂੰ ਮੋਗੇ ਵੱਲ ਭੱਜਾ ਦਿਤਾ। ਆਪ ਵੀ ਮਾਰਿਆ ਗਿਆ। ਗਿੱਲ ਪਾਲ ਦੇ ਅੱਠ ਪੁੱਤਰਾਂ ਤੇ ਤਿੰਨ ਭਰਾਵਾਂ ਦਾ ਬੰਸ ਬਹੁਤ ਵਧਿਆ ਫੁਲਿਆ। ਗਿੱਲ ਦੇ ਅੱਠ ਪੁੱਤਰ: ਸ਼ੇਰ ਗਿੱਲ, ਝਲੀ, ਬੱਧਣ, ਵੈਰਸੀ, ਨਾਗ, ਸਰਪ, ਲਧਾਈ ਤੇ ਸਿੱਪਰਾ ਸਨ। ਤਿੰਨ ਭਰਾਵਾਂ ਦੀ ਉਲਾਦ ਨੂੰ ਝੋਰੜ ਗਿੱਲ ਕਹਿੰਦੇ ਹਨ। ਗਿੱਲ ਦੇ ਤਿੰਨ ਪੁੱਤਰਾਂ
ਦੀ ਬੰਸ, ਮਾਲਵੇ ਦੇ ਉਤਰ ਵੱਲ ਫਰੀਦਕੋਟ, ਬਠਿੰਡਾ, ਮੋਗਾ ਤੇ ਫਿਰੋਜ਼ਪੁਰ ਦੇ ਖੇਤਰਾਂ ਵਿੱਚ ਵਸੀ। ਵੈਰਸੀਆਂ ਦਾ ਮੁੱਢਲਾ ਪਿਡ ਘਲ ਕਲਾਂ ਸੀ। ਇਸ ਬੰਸ ਦੇ ਹੋਰ ਪ੍ਰਸਿੱਧ ਪਿੰਡ "(ਘੋਲੀਆ ਕਲਾ) " ਸਿੰਘਾਂ ਵਾਲਾ, ਬੁਕਣ ਵਾਲਾ, ਫਿਰੋਜ਼ਸ਼ਾਹ, ਚੜਿਕ, ਫੂਲੇਵਾਲਾ ਤੇ ਰਣੀਆਂ ਆਦਿ ਸਨ। ਬੱਧਣ ਗਿੱਲਾਂ ਦਾ ਮੁੱਢਲਾ ਪਿੰਡ ਬੱਧਦੀ ਸੀ। ਬੱਧਣ ਬੰਸ ਵਿਚੋਂ ਚੋਗਾਵਾਂ ਪਿੰਡ ਮੋਗੇ ਦੇ ਚਾਚਿਆਂ ਨੇ ਜੰਡਵਾਲੇ ਥੇਹ ਉੱਪਰ ਨਵਾਂ ਪਿੰਡ ਮੋਗਾ ਬੰਨਿਆ। ਸਾਧੂ ਦੇ ਵਰ ਕਾਰਨ ਮੋਗੇ ਦੇ ਭਾਈਚਾਰੇ ਦੇ ਗਿੱਲ ਬਤਾਲੀ ਪਿੰਡਾਂ ਵਿੱਚ ਫੈਲ ਗਏ। ਲੋਕਾਂ ਨੇ ਮੋਗਾ ਬਤਾਲੀ ਕਹਾਵਤ ਬਣਾ ਲਈ। ਮੋਗੇ ਦੇ ਸਹੁਰੇ ਬਾਰੇ ਸਰਾਂ ਦੀ ਮੁਗਲ ਦਰਬਾਰ ਵਿੱਚ ਚੜ੍ਹਤ ਸੀ।
ਇਸ ਕਾਰਨ ਮੋਗੇ ਤੇ ਉਸ ਦੇ ਭਾਈਚਾਰੇ ਦੀ ਇਨ੍ਹਾਂ 42 ਪਿਡਾਂ ਵਿੱਚ ਚੌਧਰ ਰਹੀ। ਸ਼ੁਰੂ-ਸ਼ੁਰੂ ਵਿੱਚ ਗਿੱਲਾਂ ਤੇ ਬਰਾੜਾਂ ਵਿੱਚ ਕਈ ਲੜਾਈਆਂ ਹੋਈਆਂ ਫਿਰ ਆਪਸ ਵਿੱਚ ਰਿਸ਼ਤੇਦਾਰੀਆਂ ਪੈਣ ਕਾਰਨ ਲੜਾਈਆਂ ਖਤਮ ਹੋ ਗਈਆਂ। ਲੜਾਈ ਦਾ
ਕਾਰਨ ਜ਼ਮੀਨ ਹੀ ਸੀ। ਸੰਘਰ ਕੇ ਬਰਾੜਾਂ ਨੇ ਹੀ ਮੋਗਾ ਗਿੱਲ ਮਾਰਿਆ ਸੀ। ਮੋਗਾ ਦੇਵੀ ਦਾ ਉਪਾਸ਼ਕ ਸੀ।
ਗੁਰੂ ਹਰਗੋਬਿੰਦ ਜੀ ਦੇ ਸਮੇਂ ਹੀ ਬਹੁਤੇ ਗਿੱਲਾਂ ਨੇ ਸਿੱਖੀ ਧਾਰਨ ਕੀਤੀ। ਮਹਿਰਾਜ ਦੀ ਲੜਾਈ ਵਿੱਚ ਛੇਵੇਂ ਗੁਰੂ ਨਾਲ ਗਿੱਲ ਵੀ ਸਨ। ਸ਼ੇਰ ਗਿੱਲ ਦੀ ਬਹੁਤੀ ਬੰਸ ਮੋਗੇ ਤੋਂ ਉਤਰ ਪੱਛਮ ਵੱਲ ਜ਼ੀਰਾ ਖੇਤਰ ਵਿੱਚ ਆਬਾਦ ਹੋਈ। ਨਿਸ਼ਾਨ ਵਾਲੀ ਮਿਸਲ ਦੇ ਮੁਖੀਏ ਸੁਖਾ ਸਿੰਘ ਤੇ ਮੇਹਰ ਸਿੰਘ ਸ਼ੇਰਗਿੱਲ ਸਨ। ਮਾਝੇ ਦੇ ਮਜੀਠੀਏ ਸਰਦਾਰ ਵੀ ਸ਼ੇਰ ਗਿੱਲਾਂ ਵਿਚੋਂ ਹਨ। ਕੁਝ ਸ਼ੇਰ ਗਿੱਲ ਜ਼ੀਰੇ ਖੇਤਰ ਵਿਚੋਂ ਉਠਕੇ ਦੁਆਬੇ ਵੱਲ ਚਲੇ ਗਏ ਸਨ। ਸ਼ੇਰ ਗਿੱਲਾਂ ਦੇ ਇੱਕ ਸਰਦਾਰ ਦਾਦੂ ਗਿੱਲ ਨੇ ਮਿੱਠੇ ਮਿਹਰ ਧਾਲੀਵਾਲ ਦੀ ਪੋਤੀ ਦਾ ਰਿਸ਼ਤਾ ਅਕਬਰ ਨੂੰ ਕਰਾਇਆ ਸੀ।
ਗਿੱਲ ਬਹੁਤ ਦੂਰਅੰਦੇਸ਼ ਤੇ ਸੂਝਵਾਨ ਹੁੰਦੇ ਹਨ। ਇਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਨਾਲ ਵੀ ਆਪਣੇ ਸੰਬੰਧ ਠੀਕ ਰੱਖੇ। ਮੁਹੰਮਦ ਗੌਰੀ ਨੇ ਬਠਿੰਡੇ ਨੂੰ ਫਤਿਹ ਕਰਕੇ
ਕੁਝ ਗਿੱਲਾਂ ਨੂੰ ਸਿਰਸੇ ਹਿਸਾਰ ਵਿੱਚ ਜਾਗੀਰਾਂ ਦਿੱਤੀਆਂ। ਸਿਰਸੇ ਹਿਸਾਰ ਵਿੱਚ ਕੁਝ ਗਿੱਲ ਹਿੰਦੂ ਜਾਟ ਹਨ ਅਤੇ ਕੁਝ ਜੱਟ ਸਿੱਖ ਹਨ ਇਸ ਇਲਾਕੇ ਵਿੱਚ ਝੋਰੜ ਗਿੱਲਾਂ ਦੇ ਵੀ ਕੁਝ ਪਿੰਡ ਹਨ।
ਲੁਧਿਆਣੇ ਦੇ ਜਗਰਾਉਂ ਇਲਾਕੇ ਵਿੱਚ ਵੀ ਗਿੱਲਾਂ ਦੇ 40 ਪਿੰਡ ਹਨ। 12ਵੀਂ ਸਦੀ ਦੇ ਆਰੰਭ ਵਿੱਚ ਰਾਜੇ ਗਿੱਲਪਾਲ ਦੇ ਪੁੱਤਰ ਝੱਲੀ ਦੀ ਅਸ਼ ਨੇ ਪਾਇਲ ਨੂੰ ਕੇਂਦਰ ਬਣਾਕੇ ਚੋਮੇ ਨਾਮੇ ਪਿੰਡ ਵਸਾਇਆ ਅਤੇ ਆਪਣੀ ਚੌਧਰ ਕਾਇਮ ਕੀਤੀ। ਇਸ ਇਲਾਕੇ ਵਿੱਚ ਧਮੋਟ, ਗੌਰੀਵਾਲਾ, ਗਿੱਲ ਸਿਹੋੜਾ ਆਦਿ ਗਿੱਲਾਂ ਦੇ ਪੁਰਾਣੇ ਪਿੰਡ ਹਨ। ਮਜੀਠਾ ਵਾਲੇ ਸ਼ੇਰਗਿੱਲ ਗੁਰੂ ਹਰਗੋਬਿੰਦ ਜੀ ਦੇ ਪੱਕੇ ਸ਼ਰਧਾਲੂ ਤੇ ਸੇਵਕ ਸਨ। ਇਹ ਭਾਈ ਖ਼ੁਸ਼ਹਾਲੀ ਦੀ ਅਸ਼ ਹਨ। ਮਾਝੇ ਦੇ ਪ੍ਰਸਿੱਧ ਪਿੰਡ ਜਗਦੇਉ ਕਲਾਂ ਵਿੱਚ ਵੀ ਗਿੱਲ ਤੇ ਧਾਲੀਵਾਲ ਆਬਾਦ ਹਨ। ਸਿੱਪਰਾ ਗੋਤ ਦੇ ਗਿੱਲ ਬਹੁਤੇ ਝੰਗ ਵੱਲ ਚਲੇ ਗਏ ਸਨ। ਇਹ ਬਹੁਤੇ ਮੁਸਲਮਾਨ ਹੀ ਬਣ ਗਏ ਸਨ। ਕਾਬੁਲ ਵਿੱਚ ਗਿੱਲ ਮੁਸਲਮਾਨ ਹਨ।
ਸਾਂਦਲਬਾਰ ਵਿੱਚ ਗਿੱਲਾਂ ਦਾ ਕੇਵਲ ਇੱਕ ਪਿੰਡ ਕੱਕੜ ਗਿੱਲ ਹੀ ਪ੍ਰਸਿੱਧ ਸੀ। ਪੰਜਾਬ ਵਿੱਚ ਗਿੱਲ ਨਾਮ ਦੇ ਗਿੱਲ ਜੱਟਾਂ ਦੇ ਕਈ ਵੱਡੇ ਪਿੰਡ ਹਨ। ਗਿੱਲ ਮੁਸਲਮਾਨ ਬਹੁਤ ਹਨ।
ਮੋਦਗਿੱਲ ਗੋਤ ਦੇ ਲੋਕ ਜੱਟ ਨਹੀਂ ਹੁੰਦੇ। ਇਹ ਰਿਸ਼ੀ ਮਹਾਤਮਾ ਬੁੱਧੂ ਦੇ ਸਮੇਂ ਹੋਇਆ ਸੀ। ਪੱਛਮੀ ਪੰਜਾਬ ਵਿੱਚ ਬਹੁਤੇ ਗਿੱਲ ਮੁਸਲਮਾਨ ਬਣ ਗਏ ਸਨ । ਇਹ ਝੰਗ, ਮਿਟਗੁੰਮਰੀ ਤੇ ਸ਼ਾਹਪੁਰ ਆਦਿ ਜਿਲ੍ਹਿਆਂ ਵਿੱਚ ਆਬਾਦ ਸਨ। ਸ਼ਾਹੀ ਗੋਤ ਦੇ ਜੱਟ ਵੀ ਗਿੱਲਾਂ ਦੇ ਭਾਈਚਾਰੇ ਵਿਚੋਂ ਹਨ। ਕੁਝ ਗਿੱਲ ਜੱਟ ਗੁਰੂ ਨਾਨਕ ਦੇ ਸਮੇਂ 1505 ਈਸਵੀ ਤੋਂ ਹੀ ਆਸਾਮ ਵਿੱਚ ਵਸ ਗਏ ਹਨ। ਇਹ ਸਾਰੇ ਸਿੱਖ ਹਨ।
ਫਰਾਂਸ ਵਿੱਚ ਕਈ ਜਿਪਸੀ ਗਿੱਲਜ਼ ਗੋਤੀ ਹਨ।
ਮਹਾਰਾਸ਼ਟਰ ਦੇ ਗਾਡਗਿੱਲ ਬ੍ਰਾਹਮਣ ਵੀ ਗਿੱਲ ਜੱਟਾਂ ਵਿਚੋਂ ਹੀ ਹਨ। ਗਿੱਲ ਆਪਣੇ ਵਡੇਰੇ ਰਾਜਾ ਪੀਰ ਦੀ ਚੇਤ ਚੌਦਸ ਨੂੰ ਮੋਗੇ ਦੇ ਇਲਾਕੇ ਵਿੱਚ ਰਾਜੇਆਣਾ ਮੱਠ ਤੇ ਮੰਨਤ ਕਰਦੇ ਹਨ। ਮੇਲਾ
ਵੀ ਲੱਗਦਾ ਹੈ। ਮੋਗੇ ਖੇਤਰ ਦੇ ਸਾਰੇ ਗਿੱਲ ਬਠਿੰਡੇ ਦੇ ਬਿਨੇਪਾਲ ਦੀ ਵੰਸ਼ ਹੀ ਹਨ। ਜੋ ਕਨੌਜ ਦੇ ਰਾਜੇ ਰਾਠੌਰ ਦੀ ਗਿਆਰਵੀਂ ਪੀੜ੍ਹੀ ਵਿਚੋਂ ਸੀ ਸੰਗਰੂਰ ਤੇ ਰਿਆਸਤ ਜੀਂਦ ਦੇ ਗਿੱਲ ਆਪਣੇ ਜਠੇਰੇ ਸੂਰਤ ਰਾਮ ਦੀ ਪਟਿਆਲੇ ਦੇ ਖੇਤਰ ਬਾਜੇ ਵਾਲੇ ਪੂਜਾ ਕਰਦੇ ਹਨ। ਬੱਕਰਾ ਤੇ ਗੁੜ ਭੇਂਟ ਕਰਦੇ ਹਨ। ਸਾਰਾ ਚੜ੍ਹਾਵਾ ਮਿਰਾਸੀ ਨੂੰ ਦਿੱਤਾ ਜਾਂਦਾ ਹੈ।
ਫਿਰੋਜ਼ਪੁਰ ਦੇ ਖੇਤਰ ਵਿੱਚ ਕਾਫ਼ੀ ਗਿੱਲ ਸੱਖੀ ਸਰਵਰ ਦੇ ਸੇਵਕ ਸਨ। ਉਹ ਹਲਾਲ ਦਾ ਹੀ ਮੀਟ ਖਾਂਦੇ ਸਨ। ਵਿਆਹ ਸ਼ਾਦੀ ਵੇਲੇ ਜੰਡੀ ਵੰਡਣ ਤੇ ਛੱਪੜ ਤੋਂ ਮਿੱਟੀ ਕੱਢਣ ਆਦਿ ਦੀਆਂ ਰਸਮਾਂ ਵੀ ਕਰਦੇ ਸਨ। ਇਸ ਇਲਾਕੇ ਵਿੱਚ ਹੁਣ ਸਾਰੇ ਗਿੱਲ ਸਿੱਖ ਹਨ। ਸਿੱਖ ਹੁੰਦੇ ਹੋਏ ਵੀ ਅਜੇ ਵੀ ਕੋਈ ਕੋਈ ਘਰ ਸੱਖੀ ਸਰਵਰ ਮੀਏਂ ਨੂੰ ਮਨਦਾ ਹੈ । ਝਟਕੇ ਵਾਲਾ ਮੀਟ ਨਹੀਂ ਖਾਂਦੇ।
ਗਿੱਲਜ਼ਈ ਪਠਾਨ ਗਿੱਲ ਜੱਟਾਂ ਵਿਚੋਂ ਹਨ। ਮਜ਼ਹਬੀ ਸਿੱਖਾਂ ਅਤੇ ਤਰਖਾਣਾਂ ਆਦਿ ਜਾਤੀਆਂ ਵਿੱਚ ਵੀ ਗਿੱਲ ਗੋਤ ਦੇ ਲੋਕ
ਕਾਫ਼ੀ ਹਨ। ਸਿਆਲਕੋਟ ਵੱਲ ਕੁਝ ਗਿੱਲ ਜੱਟ ਮੁਸਲਮਾਨ ਵੀ ਬਣ ਗਏ ਸਨ। ਹੁਣ ਗਿੱਲ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਬਾਹਰਲੇ ਦੇਸ਼ਾਂ ਵਿੱਚ ਵੀ ਬਹੁਤ ਗਏ ਹਨ। ਸਿੱਧੂਆਂ ਅਤੇ ਸੰਧੂਆਂ ਤੋਂ ਮਗਰੋਂ ਇਹ ਜੱਟਾਂ ਦਾ ਤੀਜਾ ਵੱਡਾ ਗੋਤ ਹੈ।
1881 ਈਸਵੀ ਦੀ ਜੰਨਸਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਗਿੱਲਾਂ ਦੀ ਗਿਣਤੀ1,24,172 ਸੀ।
ਪ੍ਰਸਿੱਧ ਕਿੱਸਾਕਾਰ ਬਾਬੂ ਰਜ਼ਬਅਲੀ ਵਰਯਾਹ ਰਾਜਪੂਤ ਸੀ ਇਹ ਵੀ ਗਿੱਲਾਂ ਨਾਲ ਸੰਬੰਧਿਤ ਸਨ। ਗਿੱਲ ਸੂਰਜ ਬੰਸੀ ਵੀ ਹਨ। ਜੱਟਾਂ ਤੇ ਰਾਜਪੂਤਾਂ ਦੇ ਕਾਫ਼ੀ ਗੋਤ ਸੂਰਜਬੰਸ ਨਾਲ ਸੰਬੰਧ ਰੱਖਦੇ ਹਨ। ਸਿੱਧੂਆਂ ਵਾਂਗ ਗਿੱਲਾਂ ਦੇ ਭੀ ਕਈ ਉਪਗੋਤ ਤੇ ਮੂਹੀਆਂ ਹਨ। ਜੇਜੀ ਗੋਤ ਦੇ ਜੱਟ ਵੀ ਆਪਣਾ ਸੰਬੰਧ ਗਿੱਲਾਂ ਨਾਲ ਜੋੜਦੇ ਹਨ। ਗਿੱਲਾਂ ਨੇ ਬਹੁਤ ਉਨਤੀ ਕੀਤੀ ਹੈ। ਮੋਗੇ ਜਿਲ੍ਹੇ ਦੇ ਬਹੁਤ ਸਾਰੇ ਗਿੱਲ ਬਦੇਸ਼ਾਂ ਵਿੱਚ ਜਾ ਕੇ ਆਬਾਦ ਹੋ
ਗਏ ਹਨ। ਗਿੱਲ ਭਾਈਚਾਰੇ ਦੇ ਲੋਕ ਸਾਰੇ ਸੰਸਾਰ ਵਿੱਚ ਹੀ ਫੈਲੇ ਹੋਏ ਹਨ। ਇਹ ਜਗਤ ਪ੍ਰਸਿੱਧ ਗੋਤ ਹੈ। ਰੌਬਰਟ ਸੁਥਰਲੈਂਡ ਗਿੱਲ ਯੂਰਪ ਦਾ ਮਹਾਨ ਅਗਰੇਜ਼ ਲੇਖਕ ਸੀ। ਅਸਲ ਵਿੱਚ ਗਿੱਲ ਜੱਟ ਕੈਸਪੀਅਨ ਸਾਗਰ ਅਥਵਾ ਗਿੱਲਨ ਸਾਗਰ ਤੋਂ ਚੱਲ ਕੇ ਆਖਿਰ ਗਿੱਲਗਿਤ (ਕਸ਼ਮੀਰ) ਵੱਲ ਆ ਕੇ ਪੰਜਾਬ ਵਿੱਚ ਵਸੇ ਸਨ।
ਚੀਮਾ
ਚੀਮਾ (ਅੰਗਰੇਜ਼ੀ: Cheema) ਪੰਜਾਬ ਦੇ ਜੱਟ ਭਾਈਚਾਰੇ ਦੇ ਵੱਡੇ ਗੋਤਾਂ ਵਿਚੋਂ ਹੈ। ਚੀਮਾ ਜੱਟ ਚੌਹਾਨ ਰਾਜਪੂਤਾਂ ਵਿਚੋਂ ਹਨ।
ਸ਼ਹਾਬਦੀਨ ਗੌਰੀ ਨੇ ਜਦ ਪ੍ਰਿਥਵੀ ਰਾਜ ਚੌਹਾਨ ਨੂੰ ਹਰਾਕੇ 1193 ਈਸਵੀ ਵਿੱਚ ਉਸਦੇ ਇਲਾਕੇ ਤੇ ਕਬਜ਼ਾ ਕਰ ਲਿਆ ਤਾਂ ਪ੍ਰਿਥਵੀ ਰਾਜ ਚੌਹਾਨ ਦੀ ਬੰਸ ਦੇ ਚੌਹਾਨ ਪਹਿਲਾਂ ਬਠਿੰਡੇ ਤੋਂ ਕਾਂਗੜ ਤੇ ਫਿਰ ਹੌਲੀ ਹੌਲੀ ਫਿਰੋਜ਼ਪੁਰ, ਲੁਧਿਆਣਾ ਤੇ ਅਮ੍ਰਿਤਸਰ ਦੇ ਇਲਾਕੇ ਵਿੱਚ ਪਹੁੰਚੇ।
ਚੀਮੇ ਗੋਤ ਦਾ ਮੋਢੀ ਪ੍ਰਿਥਵੀ ਰਾਜ ਚੌਹਾਨ ਦਾ ਪੋਤਾ ਚੀਮਾ ਸੀ। ਚੀਮੇ ਪਹਿਲਾਂ ਬਠਿੰਡੇ ਤੋਂ ਕਾਂਗੜ ਵੱਲ ਆਏ ਕੰਗਾਂ ਨੂੰ ਹਰਾਕੇ ਏਥੇ ਆਬਾਦ ਹੋ ਗਏ। ਫਿਰ ਕੁਝ ਸਮੇਂ ਮਗਰੋਂ ਆਪਣੇ ਹੀ ਭਾਣਜੇ ਧਾਲੀਵਾਲ ਨਾਲ ਅਣਬਣ ਹੋ ਗਈ, ਉਸ ਦੀ ਮਾਂ ਵਿਧਵਾ ਹੋ ਗਈ ਸੀ, ਚੀਮੇ ਉਸ ਨੂੰ ਤੰਗ ਕਰਕੇ ਪਿੰਡੋਂ ਕੱਢਣਾ ਚਾਹੁੰਦੇ ਸਨ। ਉਸ ਨੇ ਆਪਣੀ ਦੁੱਖ ਭਰੀ ਕਹਾਣੀ ਆਪਣੇ ਪਤੀ ਦੇ ਪਿਛਲੇ ਪਿੰਡ ਝੁਨੀਰ ਜਾਕੇ ਦੱਸੀ। ਝੁਨੀਰ ਦੇ ਧਾਲੀਵਾਲਾਂ ਨੇ ਚੀਮਿਆਂ ਤੇ ਭਾਰੀ ਹਮਲਾ ਕਰਕੇ ਉਨ੍ਹਾਂ ਨੂੰ ਉਥੋਂ ਉਜਾੜ ਦਿੱਤਾ ਅਤੇ ਉਸ ਪਿੰਡ ਤੇ ਆਪਣਾ ਕਬਜ਼ਾ ਕਰ ਲਿਆ। ਅੱਜਕੱਲ੍ਹ ਕਾਂਗੜ ਵਿੱਚ ਧਾਲੀਵਾਲ ਹੀ ਵਸਦੇ ਹਨ। ਕਾਂਗੜ ਦਾ ਇਲਾਕਾ ਛੱਡ ਕੇ ਚੀਮੇ ਮੋਗੇ ਤੇ ਫਿਰੋਜ਼ਪੁਰ ਵੱਲ ਚਲੇ ਗਏ। ਪੁਰਾਣੇ ਵਸਨੀਕਾਂ ਨਾਲ ਅਣਬਣ ਹੋਣ ਕਾਰਨ ਕੁਝ ਲੁਧਿਆਣੇ ਵੱਲ ਚਲੇ ਗਏ ਸਨ। ਉਥੇ ਜਾਕੇ ਵੀ ਆਪਣੇ ਵਡੇਰੇ ਦੇ ਨਾਮ ਤੇ ਚੀਮਾ ਪਿੰਡ ਆਬਾਦ ਕੀਤਾ। ਲੁਧਿਆਣੇ ਦੇ ਚੀਮਾ, ਕਾਲਖ, ਰਾਮਗੜ੍ਹ ਸਰਦਾਰਾਂ, ਮਲੋਦ ਆਦਿ ਪਿੰਡਾਂ ਵਿੱਚ ਚੀਮੇ ਵਸਦੇ ਹਨ।
ਲੁਧਿਆਣੇ ਤੋਂ ਕੁਝ ਚੀਮੇ ਦੁਆਬੇ ਵੱਲ ਚਲੇ ਗਏ ਹਨ। ਦੁਆਬੇ ਵਿੱਚ ਨੂਰਮਹਿਲ ਦੇ ਇਲਾਕੇ ਵਿੱਚ ਚੀਮਾ ਕਲਾਂ ਤੇ ਚੀਮਾ ਖੁਰਦ ਨਵੇਂ ਪਿੰਡ ਵਸਾਏ।
ਚੀਮੇ ਲੜਾਕੂ ਸੁਭਾਅ ਦੇ ਹੋਣ ਕਾਰਨ ਸਥਾਨਿਕ ਲੋਕਾਂ ਨਾਲ ਲੜਦੇ ਰਹਿੰਦੇ ਸਨ। ਚੀਮੇ ਦੀ ਬੰਸ ਦੇ ਇੱਕ ਛੋਟੂ ਮਲ ਨੇ ਦਰਿਆ ਬਿਆਸ ਦੇ ਕੰਢੇ ਤੇ ਆਪਣੇ ਵਡੇਰੇ ਦੇ ਨਾਮ ਤੇ ਇੱਕ ਨਵਾਂ ਪਿੰਡ ਵਸਾਇਆ। ਇਨ੍ਹਾਂ ਦੇ ਵਡੇਰੇ ਦੋ ਸੂਰਬੀਰ ਜੋਧੇ, ਰਾਣਾ ਕੰਗ ਤੇ ਢੋਲ ਹੋਏ ਹਨ। ਚੀਮਿਆਂ ਦੇ ਪ੍ਰੋਹਤ ਬ੍ਰਾਹਮਣ ਨਹੀਂ, ਜੋਗੀ ਹੁੰਦੇ ਸਨ। ਚੀਮੇ ਗੋਤ ਦੇ ਬਹੁਤੇ ਜੱਟਾਂ ਨੇ ਫਿਰੋਜ਼ਸ਼ਾਹ ਅਤੇ ਔਰੰਗਜ਼ੇਬ ਦੇ ਸਮੇਂ ਹੀ ਮੁਸਲਮਾਨ ਧਰਮ ਧਾਰਨ ਕੀਤਾ। ਪੁਰਾਣੇ ਰਸਮ ਰਿਵਾਜ਼ ਵੀ ਕਾਇਮ ਰੱਖੇ। ਨਾਗਰਾ, ਦੁੱਲਟ, ਦੰਦੀਵਾਲ ਤੇ ਚੱਠੇ ਗੋਤ ਦੇ ਲੋਕ ਵੀ ਚੀਮਿਆਂ ਵਾਂਗ ਚੌਹਾਨ ਰਾਜਪੂਤ ਹਨ। ਇਨ੍ਹਾਂ ਦੀ ਸਭ ਤੋਂ ਵੱਧ ਗਿਣਤੀ ਸਿਆਲਕੋਟ ਵਿੱਚ ਸੀ। ਜਿਲ੍ਹਾ ਗੁਜਰਾਂਵਾਲਾ ਵਿੱਚ ਵੀ ਇਨ੍ਹਾਂ ਦੇ 42 ਪਿੰਡ ਸਨ।
ਪੂਰਬੀ ਪੰਜਾਬ ਦੇ ਮਲੇਰਕੋਟਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ ਤੇ ਮਾਨਸਾ ਖੇਤਰਾਂ ਵਿੱਚ ਵੀ ਚੀਮੇ ਕਾਫ਼ੀ ਵਸਦੇ ਹਨ। ਦੁਆਬੇ ਵਿੱਚ ਚੀਮੇ ਮਾਲਵੇਂ ਤੋਂ ਘੱਟ ਹੀ ਹਨ। ਚੀਮੇ ਦਲਿਤ ਜਾਤੀਆਂ ਵਿੱਚ ਵੀ ਹਨ। ਪਾਕਿਸਤਾਨ ਬਣਨ ਤੋਂ ਮਗਰੋਂ ਚੀਮੇ ਗੋਤ ਦੇ ਜੱਟ ਸਿੱਖ ਹਰਿਆਣੇ ਦੇ ਸਿਰਸਾ ਤੇ ਕਰਨਾਲ ਆਦਿ ਖੇਤਰਾਂ ਵਿੱਚ ਆਕੇ ਵਸੇ ਹਨ। ਚੀਮੇ ਗੋਤ ਵਾਲਿਆਂ ਨੇ ਪਿੰਡ ਰਾਮਗੜ੍ਹ ਸਰਦਾਰਾਂ ਜਿਲ੍ਹਾ ਲੁਧਿਆਣਾ ਵਿਖੇ ਆਪਣੇ ਵਡੇਰੇ ਦੀ ਯਾਦ ਵਿੱਚ ਇੱਕ ਗੁਰਦੁਆਰਾ ਵੀ ਉਸਾਰਿਆ ਹੋਇਆ ਹੈ ਜਿਥੇ ਹਰ ਵਰ੍ਹੇ 14 ਅਕਤੂਬਰ ਨੂੰ ਭਾਰੀ ਜੋੜ ਮੇਲਾ ਲੱਗਦਾ ਹੈ। ਦੋਰਾਹੇ ਤੋਂ 20 ਕਿਲੋਮੀਟਰ ਦੂਰ ਪਿੰਡ ਰਾਮਗੜ੍ਹ ਸਰਦਾਰਾਂ ਵਿੱਚ ਸ਼ਹੀਦ ਬਾਬਾ ਰਾਮ ਸਿੰਘ ਨੇ ਆਪਣੇ ਸਾਥੀ ਸਿੰਘਾਂ ਨਾਲ 1867 ਬਿਕਰਮੀ ਵਿੱਚ ਮੁਗਲ ਫ਼ੌਜਾਂ ਨਾਲ ਟੱਕਰ ਲਈ। ਸਿਰ ਧੜ ਨਾਲੋਂ ਅਲੱਗ ਹੋ ਗਿਆ ਫਿਰ ਵੀ ਬਾਬਾ ਜੀ ਕਈ ਮੀਲਾਂ ਤੱਕ ਵੈਰੀਆਂ ਨਾਲ ਜ਼ਖ਼ਮੀ ਹੋਏ ਵੀ ਲੜਦੇ ਰਹੇ। ਚੀਮਾ ਗੋਤ ਨਾਲ ਸੰਬੰਧਿਤ ਲੋਕ ਆਪਣੇ ਇਸ ਵਡੇਰੇ ਦੀ ਯਾਦ ਵਿੱਚ ਹਰ ਵਰ੍ਹੇ ਧਾਰਮਿਕ ਸਮਾਗਮ ਕਰਾਉਂਦੇ ਹਨ। 1881
ਈਸਵੀਂ ਦੀ ਜਨਸੰਖਿਆ ਅਨੁਸਾਰ ਪੂਰਬੀ ਤੇ ਪੱਛਮੀ ਪੰਜਾਬ ਵਿੱਚ ਚੀਮੇ ਜੱਟਾਂ ਦੀ ਗਿਣਤੀ 69,549 ਸੀ। ਕੈਪਟਨ ਏ• ਐਸ. ਚੀਮਾ ਮੌਊਂਟ ਐਵਰੈਸਟ ਦੀ ਚੋਟੀ ਤੇ ਚੜ੍ਹਨ ਵਾਲਾ ਪਹਿਲਾ ਪੰਜਾਬੀ ਤੇ ਪਹਿਲਾ ਹੀ ਭਾਰਤੀ ਸੀ। ਪਾਕਿਸਤਾਨ ਵਿੱਚ ਮੁਸਲਮਾਨ ਚੀਮੇ ਜੱਟ ਬਹੁਤ ਗਿਣਤੀ ਵਿੱਚ ਹਨ। ਪੂਰਬੀ ਪੰਜਾਬ ਵਿੱਚ ਸਾਰੇ ਚੀਮੇ ਜੱਟ ਸਿੱਖ ਹਨ। ਹੁਣ ਚੀਮੇ ਬਾਹਰਲੇ ਦੇਸ਼ਾਂ ਵਿੱਚ ਵੀ ਜਾ ਰਹੇ ਹਨ ਅਤੇ ਬਹੁਤ ਉਨਤੀ ਕਰ ਰਹੇ ਹਨ। ਇਹ ਜਗਤ ਪ੍ਰਸਿੱਧ ਗੋਤ ਹੈ। ਬਾਹਰਲੇ ਦੇਸ਼ਾਂ ਵਿੱਚ ਜਾ ਕੇ ਜੱਟਾਂ ਨੇ ਨਵੇਂ ਕਾਰੋਬਾਰ ਆਰੰਭ ਕਰਕੇ ਬਹੁਤ ਉਨਤੀ ਕੀਤੀ ਹੈ।
ਧਾਲੀਵਾਲ
ਧਾਲੀਵਾਲ: ਸਰ ਇੱਬਟਸਨ ਆਪਣੀ ਕਿਤਾਬ 'ਪੰਜਾਬ ਕਾਸਟਸ' ਵਿੱਚ ਧਾਲੀਵਾਲ ਜੱਟਾਂ ਨੂੰ ਧਾਰੀਵਾਲ ਲਿਖਦਾ ਹੈ। ਇਨ੍ਹਾਂ ਨੂੰ ਧਾਰਾ ਨਗਰ ਵਿਚੋਂ ਆਏ ਭੱਟੀ ਰਾਜਪੂਤ ਮੰਨਦਾ ਹੈ।
ਅਸਲ ਵਿੱਚ ਧਾਲੀਵਾਲਾਂ ਦਾ ਮੂਲ ਸਥਾਨ ਰਾਜਸਥਾਨ ਦਾ ਧੌਨਪੁਰ ਖੇਤਰ ਹੈ। ਇਹ ਲੋਕ ਧੌਲ ਭਾਵ ਬਲਦ ਤੇ ਗਊਆਂ ਪਾਲ ਕੇ ਗੁਜ਼ਾਰਾ ਕਰਦੇ ਸਨ । ਪਹਿਲਾਂ ਇਨ੍ਹਾਂ ਨੂੰ ਧੌਲਪਾਲ ਕਿਹਾ ਜਾਂਦਾ ਸੀ। ਧੌਲਪਾਲ ਸ਼ਬਦ ਤੱਤਭਵ ਰੂਪ ਵਿੱਚ ਬਦਲ ਕੇ ਮਾਲਵੇ ਵਿੱਚ ਧਾਲੀਵਾਲ ਤੇ ਮਾਝੇ ਵਿੱਚ ਧਾਰੀਵਾਲ ਬਣ ਗਿਆ।
ਅਸਲ ਵਿੱਚ ਭੱਟੀ ਰਾਜਪੂਤਾਂ ਦਾ ਮੂਲ ਸਥਾਨ ਰਾਜਸਥਾਨ ਦਾ ਜੈਸਲਮੇਰ ਖੇਤਰ ਹੈ।
ਧਾਰਾ ਨਗਰੀ ਵਿੱਚ ਪਰਮਾਰ ਰਾਜਪੂਤਾਂ ਦਾ ਰਾਜ ਸੀ। ਧਾਰਾ ਨਗਰੀ ਮੱਧ ਪ੍ਰਦੇਸ਼ ਦੇ ਉਜੈਨ ਖੇਤਰ ਵਿੱਚ ਹੈ। ਇਸ ਇਲਾਕੇ ਨੂੰ ਮਾਲਵਾ ਕਿਹਾ ਜਾਂਦਾ ਹੈ। ਬਾਰ੍ਹਵੀਂ ਸਦੀ ਦੇ ਆਰੰਭ ਵਿੱਚ ਰਾਜਾ ਜੱਗਦੇਉ ਪਰਮਾਰ ਕਈ ਰਾਜਪੂਤ ਕਬੀਲਿਆਂ ਨੂੰ ਨਾਲ ਲੈ ਕੇ ਪੰਜਾਬ ਵਿੱਚ ਆਇਆ ਸੀ । ਬਾਬਾ ਸਿੱਧ ਭੋਈ ਵੀ ਰਾਜੇ ਜੱਗਦੇਉ ਦਾ ਮਿੱਤਰ ਸੀ। ਇਨ੍ਹਾਂ ਦੋਹਾਂ ਨੇ ਰਲਕੇ ਰਾਜਸਥਾਨ ਵਿੱਚ ਗਜ਼ਨੀ ਵਾਲੇ ਤੁਰਕਾਂ ਨਾਲ ਕਈ ਲੜਾਈਆਂ ਲੜੀਆਂ। ਆਮ ਲੋਕਾਂ ਨੇ ਸੀ। ਬਾਬਾ ਸਿੱਧ ਭੋਈ ਦੇ ਕਬੀਲੇ ਨੂੰ ਵੀ ਧਾਰਾ ਨਗਰੀ ਤੋਂ ਆਏ ਸਮਝ ਲਿਆ ਸੀ। ਭੋਈ ਬਾਗੜ ਵਿੱਚ ਰਹਿੰਦਾ ਸੀ।
ਧਾਲੀਵਾਲ ਭਾਈਚਾਰੇ ਦੇ ਲੋਕ ਧੌਲਪੁਰ ਖੇਤਰ ਤੋਂ ਉਠਕੇ ਕੁਝ ਜੋਧਪੁਰ ਤੇ ਬਾਕੀ ਰਾਜਸਥਾਨ ਦੇ ਬਾਗੜ ਇਲਾਕੇ ਵਿੱਚ ਆਕੇ
ਆਬਾਦ ਹੋ ਗਏ। ਮਾਲਵੇ ਦੇ ਪ੍ਰਸਿੱਧ ਇਤਿਹਾਸਕਾਰ ਸਰਬਨ ਸਿੰਘ ਬੀਰ ਨੇ ਇੱਕ ਵਾਰੀ ਪੰਜਾਬੀ ਟ੍ਰਿਬਿਊਨ ਵਿੱਚ ਲਿਖਿਆ ਸੀ। "ਅਸਲ ਵਿੱਚ ਧਾਲੀਵਾਲ ਲੋਕ ਚੰਬਲ ਘਾਟੀ ਦੇ ਧੌਲੀਪਾਲ (ਗਊ ਪਾਲਕ) ਹਨ। ਜਿਥੋਂ ਇਹ ਹੌਲੀ ਹੌਲੀ ਬਦਲ ਕੇ ਧਾਲੀਵਾਲ ਬਣ ਗਏ ਹਨ। ਚੰਬਲ ਦੇ ਕੰਢੇ ਰਾਜਸਥਾਨ ਦੀ ਰਿਆਸਤ ਧੌਲਪੁਰ ਦੀ ਰਾਜਧਾਨੀ ਵੀ ਇਨ੍ਹਾਂ ਨਾਲ ਸੰਬੰਧਿਤ ਹੈ। 1947 ਈਸਵੀਂ ਤੋਂ ਪਹਿਲਾਂ ਘੱਗਰ ਨਦੀ ਦੇ ਕੰਢੇ ਪੱਚਾਹਦਾ ਮੁਸਲਮਾਨ ਰਿਹਾ ਕਰਦੇ ਸਨ। ਜੋ ਆਪਣੇ ਗੁਆਂਢੀ ਜੱਟ ਦੰਦੀਵਾਲਾਂ ਨੂੰ ਪ੍ਰੇਸ਼ਾਨ ਕਰਦੇ ਅਤੇ ਅੱਗੋਂ ਗਿੱਲਾਂ ਨਾਲ ਲੜਦੇ- ਲੜਦੇ ਕਦੇ ਕਦਾਈਂ ਚਹਿਲਾਂ ਦੇ ਪਿੰਡ ਖਿਆਲੇ ਪੁੱਜ ਜਾਂਦੇ ਸਨ। ਪੱਚਾਹਦਿਆਂ ਦਾ ਹਮਲਾ ਤੇਜ਼ ਹੋ ਗਿਆ ਤਾਂ ਚਹਿਲਾਂ ਨੇ ਬਾਗੜ ਜਾਕੇ ਆਪਣੇ ਨਾਨਾ ਬਾਬਾ ਸਿੰਘ, ਜੋ ਧਾਲੀਵਾਲ ਸੀ, ਨੂੰ ਉਸ ਦੇ ਲਸ਼ਕਰ ਸਮੇਤ ਲੈ ਆਏ।
ਉਸ ਦਾ ਪਚਾਦਿਆਂ ਨਾਲ ਸਰਦੂਲਗੜ੍ਹ ਨੇੜੇ ਟਾਕਰਾ ਹੋਇਆ ਪਰ ਮੁਕਾਬਲੇ ਵਿੱਚ ਬਾਬੇ ਦੇ ਲਸ਼ਕਰ ਨੇ ਪਚਾਦਿਆਂ ਦੇ ਆਗੂ
ਬਾਬਾ ਹੱਕੇ ਡਾਲੇ ਨੂੰ ਪਾਰ ਬੁਲਾਇਆ ਜਿਸ ਦੀ ਮਜ਼ਾਰ ਸ਼ਹੀਦ ਵਜੋਂ ਘੱਗਰ ਨਦੀ ਦੇ ਕੰਢੇ ਬਣੀ ਹੋਈ ਹੈ ਤੇ ਅਜੇ ਵੀ ਉਥੇ ਮੇਲਾ ਲੱਗਦਾ ਹੈ। ਬਾਬਾ ਸਿੱਧ ਦੇ ਲਸ਼ਕਰ ਦਾ ਵੀ ਕਾਫ਼ੀ ਨੁਕਸਾਨ ਹੋਇਆ ਪਰ ਪਚਾਦਿਆਂ ਨੇ ਬਾਬੇ ਦਾ ਪਿੱਛਾ ਨਾ ਛੱਡਿਆ। ਅਖੀਰ ਉਹ ਲੜਦਾ-ਲੜਦਾ ਝੁਨੀਰ ਪਾਸ ਭੰਮਿਆਂ ਪਾਸ ਸ਼ਹੀਦ ਹੋ ਗਿਆ ਜਿਸ ਦਾ ਧੜ ਤਾਂ ਚੁੱਕਿਆ ਨਾ ਗਿਆ ਪਰ ਖਿਆਲੇ ਦੇ ਲੱਲੂ ਪੱਤੀ ਦਾ ਬਾਬਾ ਲੱਲੂ, ਜੋ ਖ਼ੁਦ ਵੀ ਧਾੜਵੀ ਸੀ, ਬਾਰੇ ਇੱਕ ਸਮਾਧ ਬਣਾ ਦਿੱਤੀ। ਅੱਗੇ ਜਾਕੇ ਧਾਲੀਵਾਲਾਂ ਨੇ ਆਪਣੇ ਬਹਾਦਰ ਬਜ਼ੁਰਗ ਬਾਬਾ ਸਿੱਧ ਭੋਇ ਦੀ ਯਾਦ ਵਿੱਚ ਹਰ ਸਾਲ ਇੱਕਾਦਸੀ ਵਾਲੇ ਦਿਨ ਮੇਲਾ ਲਾਉਣਾ ਆਰੰਭ ਦਿੱਤਾ। ਇਸ ਤਰ੍ਹਾਂ ਧਾਲੀਵਾਲ ਦੱਖਣ ਤੋਂ ਉਤਰ ਵੱਲ ਨੂੰ ਗਏ ਨਾ ਕਿ ਉਤਰ ਤੋਂ ਦੱਖਣ ਵੱਲ ਨੂੰ। ਬਾਬੇ ਦੇ ਲਸ਼ਕਰ ਵਿਚੋਂ ਬੱਚੇ ਖੁਚੇ ਧਾਲੀਵਾਲਾਂ ਨੇ ਪਹਿਲਾਂ ਮਾਨਸਾ ਦੇ ਪਿੰਡ ਭੰਮੇ ਕਲਾਂ, ਭੰਮੇ ਖੁਰਦ, ਰਾਮਾਨੰਦੀ, ਬਾਜੇ ਵਾਲਾ ਆਦਿ ਵਸਾਏ ਫੇਰ ਧੌਲਾ, ਤਪਾ ਵਸਾਇਆ। ਫੇਰ ਨਿਹਾਲ ਸਿੰਘ ਵਾਲਾ, ਫੇਰ ਕਪੂਰਥਲੇ ਦਾ ਧਾਲੀਵਾਲ ਬੇਟ ਅਤੇ ਫੇਰ ਗੁਰਦਾਸਪੁਰ ਦਾ ਧਾਰੀਵਾਲ।” ਮੇਰੇ
ਖਿਆਲ ਵਿੱਚ ਸਰਦਾਰ ਸਰਬਨ ਸਿੰਘ ਬੀਰ ਦੀ ਇਹ ਲਿਖਤ ਪੰਜਾਬ ਦੇ ਧਾਲੀਵਾਲ ਜੱਟਾਂ ਦੇ ਨਿਕਾਸ ਤੇ ਵਿਕਾਸ ਬਾਰੇ ਸਭ ਤੋਂ ਵੱਧ ਭਰੋਸੇਯੋਗ ਹੈ। ਇਹ ਗੱਲ ਬਿਲਕੁਲ ਠੀਕ ਹੈ ਕਿ ਧਾਲੀਵਾਲ ਜੱਟ ਯਾਦਵਬੰਸੀ ਭੱਟੀ ਹਨ।
ਸੰਤ ਵਿਸਾਖਾ ਸਿੰਘ ਨੇ ਵੀ ਮਾਲਵਾ ਇਤਿਹਾਸ ਵਿੱਚ ਲਿਖਿਆ ਹੈ “ਧਾਲੀਵਾਲ, ਧਾਰਾਂ ਤੋਂ ਨਿਕਲਕੇ ਬਮਰੌਲੀ ਨਗਰ ਵਿੱਚ ਵਸੇ, ਜੋ ਅੱਜਕੱਲ੍ਹ ਧੌਲਪੁਰ ਦੇ ਇਲਾਕੇ ਵਿੱਚ ਹਨ। ਇਹ ਅੱਠਵੀਂ ਸਦੀ ਦਾ ਮੱਧ ਸੀ। ਬਹੁਤ ਸਾਰੇ ਜੋਧਪੁਰ ਦੇ ਇਲਾਕੇ ਵਿੱਚ ਜਾ ਵਸੇ। ਕੁਝ ਸਰਸਾ ਦੇ ਆਸ ਪਾਸ ਘੱਗਰ ਤੇ ਆ ਵਸੇ। ਜਦਕਿ ਬਗਦਾਦ ਵਾਲੇ ਦਰਿੰਦਿਆਂ ਨੇ ਇਨ੍ਹਾਂ ਦੇ ਪ੍ਰਸਿੱਧ ਪਿੰਡ ਉਜਾੜਨੇ ਆਰੰਭੇ। ਇਹ ਗਿਆਰ੍ਹਵੀਂ ਸਦੀ ਦਾ ਅਖੀਰਲਾ ਸਮਾਂ ਸੀ। ਮਾਲਵੇ ਵਿੱਚ ਇਨ੍ਹਾਂ ਦੇ ਪ੍ਰਸਿੱਧ ਪਿੰਡ ਫਤਾ, ਝਨੀਰ, ਰਾਊਕੇ ਅਤੇ ਫੇਰ ਕਾਂਗੜ ਆਦਿ ਹਨ।"
ਧਾਲੀਵਾਲ ਭੱਟੀਆਂ ਦੇ ਸਾਥੀ ਸਨ। ਇਕੋ ਬੰਸ ਵਿਚੋਂ ਹਨ। ਧਾਲੀਵਾਲ ਭਾਈਚਾਰੇ ਦੇ ਲੋਕ ਗਿਆਰ੍ਹਵੀਂ ਸਦੀ ਦੇ ਅੰਤ ਜਾਂ ਬਾਰ੍ਹਵੀਂ ਸਦੀ ਦੇ ਆਰੰਭ ਵਿੱਚ ਸਭ ਤੋਂ ਪਹਿਲਾਂ ਝੁਨੀਰ ਦੇ ਖੇਤਰ ਵਿੱਚ ਹੀ ਆਬਾਦ ਹੋਏ। ਝੁਨੀਰ ਦੇ ਆਸ ਪਾਸ ਧਾਲੀਵਾਲਾਂ ਦੇ ਕਈ ਪਿੰਡ ਹਨ। ਦੰਦੀਵਾਲਾਂ ਨੇ ਲੜਕੇ ਇਨ੍ਹਾਂ ਨੂੰ ਕਾਂਗੜ ਵੱਲ ਧੱਕ ਦਿੱਤਾ। ਝੁਨੀਰ ਕਈ ਵਾਰ ਉਜੜਿਆ ਤੇ ਕਈ ਵਾਰ ਵਸਿਆ। ਧਾਲੀਵਾਲਾਂ ਨੇ ਚੀਮਿਆ ਨੂੰ ਹਰਾਕੇ ਕਾਂਗੜ ਤੇ ਕਬਜ਼ਾ ਕਰ ਲਿਆ। ਕਾਂਗੜ ਕਿਲ੍ਹਾ ਬਣਾ ਕੇ ਆਪਣੀ ਸ਼ਕਤੀ ਵਧਾ ਲਈ ਅਤੇ ਹੌਲੀ ਹੌਲੀ ਮੋਗੇ ਤੱਕ ਚਲੇ ਗਏ। ਕਾਂਗੜ ਅਤੇ ਧੌਲੇ ਖੇਤਰ ਵਿੱਚ ਇਨ੍ਹਾਂ ਨੇ ਸਮੇਂ ਦੀ ਸਰਕਾਰ ਨਾਲ ਸਹਿਯੋਗ ਕਰ ਕੇ ਆਪਣੀਆਂ ਚੌਧਰਾਂ ਕਾਇਮ ਕਰ ਲਈਆਂ ਸਨ। ਜਦੋਂ ਧਾਲੀਵਾਲਾਂ ਦੇ ਵਡੇਰੇ ਨੂੰ ਰਾਜੇ ਦੀ ਪਦਵੀ ਦੇ ਕੇ ਦੂਸਰੇ ਰਾਜਿਆਂ ਨੇ ਗੱਦੀ ਤੇ ਬੈਠਾਇਆ ਤਾਂ ਪਹਿਲੀ ਵਾਰ ਉਸ ਦੇ ਮੱਥੇ ਤੇ ਟਿੱਕਾ ਲਾਉਣ ਦੀ ਰਸਮ ਹੋਈ। ਇਸ ਤਰ੍ਹਾਂ ਟਿੱਕਾ ਧਾਲੀਵਾਲ ਸ਼ਬਦ ਪ੍ਰਚਲਿਤ ਹੋਇਆ ਸੀ। ਜਦੋਂ ਧਾਲੀਵਾਲ ਆਪਣੀ ਲੜਕੀ ਦਾ ਰਿਸ਼ਤਾ ਦੂਸਰੇ ਗੋਤ ਦੇ ਲੜਕੇ ਨਾਲ ਕਰਦੇ ਸਨ ਤਾਂ ਉਹ ਉਸ
ਦੇ ਮੱਥੇ ਤੇ ਇਹ ਟਿੱਕਾ ਨਹੀਂ ਲਾਉਂਦੇ ਸਨ ਕਿਉਂਕਿ ਇਹ ਆਪਣੇ ਆਪ ਨੂੰ ਹੀ ਟਿੱਕੇ ਦੇ ਮਾਲਕ ਸਮਝਦੇ ਸਨ। ਹੁਣ ਪੁਰਾਣੇ ਰਸਮ ਰਿਵਾਜ ਖਤਮ ਹੋ ਰਹੇ ਹਨ।
ਉਦੀ ਤੇ ਮਨੀ ਵੀ ਧਾਲੀਵਾਲਾਂ ਦੇ ਉਪਗੋਤ ਹਨ। ਉਦੀ ਬਾਬਾ ਉਦੋ ਦੀ ਬੰਸ ਵਿਚੋਂ ਹਨ। ਬਾਬਾ ਉਦੋਂ ਬਹੁਤ ਵੱਡਾ ਭਗਤ ਸੀ। ਇਹ ਚੰਦਰਬੰਸੀ ਸ਼੍ਰੀ ਕ੍ਰਿਸ਼ਨ ਭਗਵਾਨ ਦਾ ਚਾਚਾ ਸੀ। ਬਾਬਾ ਉਦੋ ਦੇ ਨਾਮ ਤੇ ਗੋਤ ਉਦੀ ਪ੍ਰਚਲਿਤ ਹੋਇਆ ਹੈ। ਉਦੀ ਗੋਤ ਦੇ ਧਾਲੀਵਾਲ ਫਿਰੋਜ਼ਪੁਰ ਅਤੇ ਨਾਭਾ ਖੇਤਰ ਵਿੱਚ ਹੀ ਆਬਾਦ ਸਨ। ਕੁਝ ਗੁਜਰਾਂਵਾਲਾ ਤੇ ਗੁਜਰਾਤ ਵਿੱਚ ਵੀ ਵਸਦੇ ਸਨ।
ਮਨੀਆਂ ਉਪਗੋਤ ਦੇ ਧਾਲੀਵਾਲ ਬਾਬਾ ਮਨੀਆਂ ਦੀ ਬੰਸ ਵਿਚੋਂ ਹਨ। ਬਾਬਾ ਮਨੀਆਂ ਵੀ ਉਦੋ ਦਾ ਭਾਈ ਸੀ । ਪੰਜਾਬ ਵਿੱਚ ਇਨ੍ਹਾਂ ਨੂੰ ਮਿਆਣੇ ਕਿਹਾ ਜਾਂਦਾ ਹੈ। ਇਹ ਦੀਨੇ ਕਾਂਗੜ ਦੇ ਖੇਤਰ ਵਿੱਚ ਕਿਤੇ ਕਿਤੇ ਮਿਲਦੇ ਹਨ। ਇਹ ਰਾਜਸਥਾਨ ਦੇ ਬਾਗੜ ਖੇਤਰ ਵਿੱਚ ਕਾਫ਼ੀ ਵਸਦੇ ਹਨ।
ਪੰਜਾਬ ਵਿੱਚ ਧਾਲੀਵਾਲਾਂ ਦੇ ਬਾਬਾ ਸਿੱਧ ਭੋਇੰ ਦਾ ਮੇਲਾ ਬਹੁਤ ਪ੍ਰਸਿੱਧ ਹੈ। ਬਾਬਾ ਜੀ ਲੂਲਆਣੇ ਪਾਸ ਦੁਸ਼ਮਣ ਨਾਲ ਲੜਦੇ ਹੋਏ ਆਪਣੇ ਧਰਮ ਦੀ ਰੱਖਿਆ ਲਈ ਸ਼ਹੀਦ ਹੋਏ ਸਨ। ਇਨ੍ਹਾਂ ਨਾਲ ਕਈ ਕਰਾਮਾਤਾਂ ਵੀ ਜੋੜੀਆਂ ਗਈਆਂ ਹਨ। ਬਾਬਾ ਸਿੱਧ ਭੋਈ ਮਿਹਰਮਿੱਠੇ ਤੋਂ ਤਿੰਨ ਸੌ ਸਾਲ ਪਹਿਲਾਂ ਹੋਏ ਹਨ। ਸਿਆਲਕੋਟ ਤੇ ਗੁਜਰਾਂਵਾਲਾ ਦੇ ਮੁਸਲਮਾਨ ਧਾਲੀਵਾਲ ਵੀ ਬਾਬਾ ਸਿੱਧ ਭੋਈ ਦੀ ਮਾਨਤਾ ਲਈ ਝੁਨੀਰ ਦੇ ਇਸ ਖੇਤਰ ਵਿੱਚ ਆਉਂਦੇ ਹਨ। ਦਲਿਤ ਜਾਤੀਆਂ ਦੇ ਧਾਲੀਵਾਲ ਵੀ ਪੂਰੀ ਸ਼ਰਧਾ ਨਾਲ ਬਾਬੇ ਦੀ ਮਾਨਤਾ ਕਰਦੇ ਹਨ। ਬਾਬਾ ਸਿੱਧ ਭੋਈ ਦੀ ਬੰਸ ਦੇ ਕੁਝ ਧਾਲੀਵਾਲ ਮਲੇਆਣੇ ਵਸਦੇ ਹਨ। ਸ਼ਹੀਦੀ ਸਮੇਂ ਬਾਰੇ ਦੇ ਨਾਲ ਪੰਡਿਤ, ਮਿਰਾਸੀ, ਕਾਲਾ ਕੁੱਤਾ ਤੇ ਇੱਕ ਦਲਿਤ ਜਾਤੀ ਦਾ ਸੇਵਕ ਸੀ। ਪੰਡਿਤ ਝੱਜ ਗਿਆ ਸੀ ਬਾਕੀ ਬਾਬੇ ਦੇ ਨਾਲ ਹੀ ਮਾਰੇ ਗਏ ਸਨ।
ਹਾੜ ਮਹੀਨੇ ਦੀ ਤੇਰਸ ਨੂੰ ਮਾਨਸਾ ਦੇ ਨਜ਼ਦੀਕ ਪਿੰਡ ਕੋਟ ਲਲੂ ਵਿਖੇ ਸਿੱਧ ਭੋਇੰ ਦੇ ਅਸਥਾਨ ਤੇ ਧਾਲੀਵਾਲ ਭਾਈਚਾਰੇ ਦੇ ਲੋਕ
ਦੂਰੋਂ-ਦੂਰੋਂ ਆਇਆ ਕਰਦੇ ਸਨ। ਸਮੇਂ ਦੇ ਬਦਲਣ ਨਾਲ ਧਾਲੀਵਾਲਾਂ ਨੇ ਆਪੋ ਆਪਣੇ ਇਲਾਕੇ ਵਿੱਚ ਸਿੱਧ ਭੋਈ ਦੇ ਅਸਥਾਨ ਬਣਾਕੇ ਉਚੀਆਂ-ਉਚੀਆਂ ਬੁਲੰਦਾਂ ਤੇ ਸਰੋਵਰ ਉਸਾਰ ਦਿੱਤੇ। ਤੇਰਸ ਵਾਲੇ ਦਿਨ ਬਜ਼ੁਰਗ ਧਾਲੀਵਾਲ ਲੋਕ ਆਪਣੀਆਂ ਨਵੀਆਂ ਨੂੰਹਾਂ ਨੂੰ ਇੱਥੇ ਮੱਥਾ ਟੇਕਣ ਲਈ ਲਿਆਉਂਦੇ ਹਨ। ਉਸ ਤੋਂ ਪਿਛੋਂ ਹੀ ਵਹੁਟੀ ਨੂੰ ਧਾਲੀਵਾਲ ਪਰਿਵਾਰ ਦਾ ਮੈਂਬਰ ਸਮਝਿਆ ਜਾਂਦਾ ਹੈ। ਇਸ ਪਵਿੱਤਰ ਮੌਕੇ ਤੇ ਧਾਲੀਵਾਲ ਆਪਣੀਆਂ ਸੁਖਾਂ ਸੁਖਦੇ ਹਨ। ਜੋ ਕਹਿੰਦੇ ਹਨ ਕਿ ਪੂਰੀਆਂ ਹੁੰਦੀਆਂ ਹਨ।
ਆਮ ਲੋਕ ਕਹਿੰਦੇ ਹਨ ਕਿ ਚਹਿਲਾਂ ਨੇ ਬਾਬੇ ਦੇ ਮ੍ਰਿਤਕ ਸਰੀਰ ਨੂੰ ਕੋਟ ਲਲੂ ਲਿਆਂਦਾ ਅਤੇ ਸਸਕਾਰ ਕਰ ਕੇ ਉਸ ਉੱਤੇ ਕੱਚੀ ਬੁਲੰਦ ਬਣਾ ਦਿੱਤੀ। ਬਾਅਦ ਵਿੱਚ ਪਟਿਆਲਾ ਰਿਆਸ ਦੇ ਇੱਕ ਪੁਲਿਸ ਅਫ਼ਸਰ ਧਾਲੀਵਾਲ ਗੋਤੀ ਨੇ ਇਸ ਨੂੰ ਪੱਕਿਆਂ ਕਰਵਾ ਕੇ ਉੱਚਾ ਕਰ ਦਿੱਤਾ। ਅੱਜ ਵੀ ਧਾਲੀਵਾਲ ਬਰਾਦਰੀ ਦੇ ਸਭ ਲੋਕ ਬਾਬਾ ਸਿੱਧ ਭੋਈ ਦੀ ਬਹੁਤ ਮਾਨਤਾ ਕਰਦੇ ਹਨ।
ਲਲੂਆਣੇ ਵਾਲੇ ਬਾਬੇ ਦੇ ਮੰਦਿਰ ਵਿੱਚ ਬਾਬੇ ਦੀ ਫੋਟੋ ਵੀ ਰੱਖੀ ਹੈ। ਧਾਲੀਵਾਲ ਨਵੀਂ ਸੂਈ ਗਊ ਦਾ ਦੁੱਧ ਬਾਬੇ ਦੀ ਥੇਈ ਰੱਖਦੇ ਪਹਿਲਾਂ ਮਿਰਾਸੀ ਨੂੰ ਪਿਉਂਦੇ ਹਨ ਤੇ ਪੰਡਿਤ ਨੂੰ ਮਗਰੋਂ ਦਿੰਦੇ ਹਨ। ਕੁਝ ਧਾਲੀਵਾਲ ਸੱਖੀਸਰਵਰ ਦੇ ਚੇਲੇ ਵੀ ਸਨ। ਅੱਜਕੱਲ੍ਹ ਬਾਰੇ ਸਿੱਧ ਭੋਈ ਦੀ ਯਾਦ ਵਿੱਚ ਸਿੱਧ ਭੋਈ ਲਲੂਆਣਾ, ਧੂਰਕੋਟ, ਹੇੜੀਕੇ, ਰਾਜੇਆਣਾ ਆਦਿ ਮੁੱਖ ਅਸਥਾਨ ਬਣੇ ਹੋਏ ਹਨ। ਇਨ੍ਹਾਂ ਤੋਂ ਇਲਾਵਾ ਧਾਲੀਵਾਲਾਂ ਨੇ ਆਪੋ ਆਪਣੇ ਪਿੰਡਾਂ ਵਿੱਚ ਬਾਬਾ ਜੀ ਦੀਆਂ ਸਿੱਧ ਭੋਈਆਂ ਬਣਾਈਆਂ ਹੋਈਆਂ ਹਨ। ਅੱਖਾਂ ਧਾਲੀਵਾਲ ਬੜੀ ਸ਼ਰਧਾ ਨਾਲ ਇਨ੍ਹਾਂ ਦੀ ਮਾਨਤਾ ਕਰਦੇ ਹਨ।
ਧਾਲੀਵਾਲੇ ਕਾਲੇ ਕੁੱਤੇ ਨੂੰ ਰੋਟੀ ਪਾਕੇ ਖ਼ੁਸ਼ ਹੁੰਦੇ ਹਨ। ਅਕਬਰ ਬਾਦਸ਼ਾਹ ਦੇ ਸਮੇਂ ਕਾਂਗੜ ਪ੍ਰਦੇਸ਼ ਦਾ ਚੌਧਰੀ ਮਿਹਰਮਿੱਠਾ ਧਾਲੀਵਾਲ ਸੀ। ਉਸ ਦਾ ਆਪਣੇ ਖੇਤਰ ਵਿੱਚ ਬਹੁਤ ਪ੍ਰਭਾਵ ਸੀ। ਉਹ 60 ਪਿੰਡਾਂ ਦਾ ਚੌਧਰੀ ਸੀ। ਮਿਹਰਮਿੱਠੇ ਦੀ ਪੋਤਰੀ ਭਾਗਭਰੀ ਬਹੁਤ ਸੁੰਦਰ ਸੀ। ਅਕਬਰ ਬਾਦਸ਼ਾਹ ਜੱਟਾਂ ਨਾਲ
ਰਿਸ਼ਤੇਦਾਰੀ ਪਾਕੇ ਜੱਟ ਭਾਈਚਾਰੇ ਨੂੰ ਆਪਣੇ ਸੰਬੰਧੀ ਬਣਾਉਣਾ ਚਾਹੁੰਦਾ ਸੀ। ਅਕਬਰ ਬਹੁਤ ਦੂਰਅੰਦੇਸ਼ ਤੇ ਨੀਤੀਵਾਨ ਬਾਦਸ਼ਾਹ ਸੀ। ਉਹ ਇਲਾਕੇ ਦੇ ਵੱਡੇ ਤੇ ਸਿਰਕੱਢ ਚੌਧਰੀ ਨਾਲ ਰਿਸ਼ਤੇਦਾਰੀ ਪਾਕੇ ਉਸ ਨੂੰ ਸਦਾ ਲਈ ਆਪਣਾ ਮਿੱਤਰ ਬਣਾ ਲੈਂਦਾ ਸੀ। ਔਰੰਗਜ਼ੇਬ ਬਹੁਤ ਕੱਟੜ ਮੁਸਲਮਾਨ ਸੀ। ਉਹ ਇਲਾਕੇ ਦੇ ਵੱਡੇ ਚੌਧਰੀ ਨੂੰ ਮੁਸਲਮਾਨ ਬਣਾਕੇ ਖ਼ੁਸ਼ ਹੁੰਦਾ ਸੀ। ਮਿਹਰਮਿੱਠੇ ਨੇ ਸਾਰੇ ਜੱਟ ਭਾਈਚਾਰਿਆਂ ਦਾ ਇਕੱਠ ਕੀਤਾ। ਗਰੇਵਾਲਾਂ ਤੇ ਗਿੱਲਾਂ ਆਦਿ ਦੇ ਕਹਿਣ ਤੇ ਮਿਹਰਮਿੱਠੇ ਨੇ ਆਪਣੀ ਪੋਤੀ ਅਕਬਰ ਨੂੰ ਵਿਆਹ ਦਿੱਤੀ। ਅਕਬਰ ਨੇ ਖ਼ੁਸ਼ ਹੋਕੇ ਮਿਹਰਮਿੱਠੇ ਨੂੰ ਮੀਆਂ ਦਾ ਮਹਾਨ ਖਿਤਾਬ ਤੇ ਧੌਲੇ ਕਾਂਗੜ ਦੇ ਖੇਤਰ ਦੇ 120 ਪਿੰਡਾਂ ਦੀ ਜਾਗੀਰ ਦੇ ਦਿੱਤੀ ਸੀ। ਮਿਹਰਮਿੱਠੇ ਨੇ ਵੀ ਦਾਜ ਵਿੱਚ 101 ਘੁਮਾਂ ਜ਼ਮੀਨ ਦਿੱਤੀ ਸੀ। ਜੋ ਤਬਾਦਲਾ ਦਰ ਤਬਾਦਲਾ ਕਰ ਕੇ ਦਿੱਲੀ ਪਹੁੰਚ ਗਈ ਸੀ। ਮਿਹਰਮਿੱਠੇ ਦੀ ਸੰਤਾਨ ਦੇ ਲੋਕ ਹੁਣ ਵੀ ਮੀਆਂ ਅਖਵਾਉਂਦੇ ਹਨ। ਮੀਆਂ ਧਾਲੀਵਾਲਾਂ ਦੇ 23 ਪਿੰਡਾਂ ਨੂੰ ਧਾਲੀਵਾਲਾਂ ਦਾ ਤਪਾ ਕਿਹਾ ਜਾਂਦਾ ਹੈ। ਧਾਲੀਵਾਲ ਆਪਣੇ ਨਾਮ ਮੁਸਲਮਾਨਾਂ ਵਾਲੇ
ਵੀ ਰੱਖ ਲੈਂਦੇ ਸਨ ਪਰ ਮੁਸਲਮਾਨ ਨਹੀਂ ਸੈਦੋ, ਖਾਈ, ਬਿਲਾਸਪੁਰ ਮੀਨੀਆ, ਲੋਪੋ, ਮਾਛੀਕੇ, ਨਿਹਾਲੇਵਾਲਾ, ਮੱਦੇ, ਤਖਤੂਪੂਰਾ, ਕਾਂਗੜ, ਦੀਨੇ, ਭਾਗੀਕੇ, ਰਾਮੂਵਾਲਾ, ਰਣਸ਼ੀਂਹ, ਰਣੀਆਂ, ਧੂੜਕੋਟ, ਮਲ੍ਹਾ ਤੇ ਰਸੂਲਪੁਰ ਸਨ।
ਅਸਲ ਵਿੱਚ ਤਹਿਸੀਲ ਮੋਗਾ ਦੇ ਦੱਖਣ ਪੂਰਬੀ ਕੋਨੇ ਨੂੰ ਹੀ ਧਾਲੀਵਾਲਾਂ ਦਾ ਤਪਾ ਕਿਹਾ ਜਾਂਦਾ ਹੈ। ਗੱਜ਼ਟੀਅਰ ਫਿਰੋਜ਼ਪਰ ਅਨੁਸਾਰ ਧਾਲੀਵਾਲ ਤਪੇ ਦੇ ਪਿੰਡ ਰੋਹੀ ਦੇ ਹੋਰ ਪਿੰਡਾਂ ਨਾਲੋਂ ਪਹਿਲਾਂ ਹੜ ਨੇ ਬਰਬਾਦ ਕਰ ਦਿੱਤੇ। ਇਸ ਕਾਰਨ ਧਾਲੀਵਾਲਾਂ ਪਾਸ ਜ਼ਮੀਨ ਘੱਟ ਰਹਿ ਗਈ। ਮਹਾਰਾਜਾ ਰਣਜੀਤ ਸਿੰਘ ਨੇ ਵੀ ਧਾਲੀਵਾਲ ਸਰਦਾਰਾਂ ਤੋਂ ਜਾਗੀਰਾਂ ਖੋਹ ਲਈਆਂ। ਅੰਗਰੇਜ਼ ਸਰਕਾਰ ਵੀ ਇਨ੍ਹਾਂ ਨਾਲ ਨਾਰਾਜ਼ ਸੀ। ਇਸ ਕਾਰਨ ਧਾਲੀਵਾਲਾਂ ਪਾਸ ਜ਼ਮੀਨਾਂ ਕਾਫ਼ੀ ਘੱਟ ਗਈਆਂ ਸਨ। ਇਹ ਦਰਮਿਆਨ ਜਿਮੀਂਦਾਰ ਹੀ ਸਨ । ਧਾਲੀਵਾਲ ਬਹੁਤ ਹੀ ਮਿਹਨਤੀ, ਸੰਜਮੀ ਤੇ ਸੂਝਵਾਨ ਹੁੰਦੇ ਹਨ। ਧਾਲੀਵਾਲਾਂ ਨੇ ਪੜ੍ਹ ਲਿਖ ਕੇ ਹੁਣ ਬਹੁਤ ਉਨਤੀ ਕੀਤੀ ਹੈ। ਪ੍ਰੋਫੈਸਰ ਪ੍ਰੇਮ ਪ੍ਰਕਾਸ਼
ਸਿੰਘ ਜਿਹੇ ਮਹਾਨ ਸਾਹਿਤਕਾਰ ਵੀ ਧਾਲੀਵਾਲ ਖ਼ਾਨਦਾਨ ਨਾਲ ਸੰਬੰਧ ਰੱਖਦੇ ਹਨ। ਕਪੂਰ ਸਿੰਘ ਆਈ. ਸੀ. ਐਸ. ਵੀ ਧਾਲੀਵਾਲ ਸਨ। ਧਾਲੀਵਾਲ ਨੇ ਵਿਦੇਸ਼ਾਂ ਵਿੱਚ ਜਾਕੇ ਵੀ ਬਹੁਤ ਉਨਤੀ ਕੀਤੀ ਹੈ।
ਮਾਲਵੇ ਵਿੱਚ ਕਹਾਵਤ ਸੀ, ਅਕਬਰ ਜਿਹਾ ਨਹੀਂ ਬਾਦਸ਼ਾਹ, ਮਿਹਰਮਿੱਠੇ ਜਿਡਾ ਨਹੀਂ ਜੱਟ। ਮਿਹਰਮਿੱਠਾ ਇਲਾਕੇ ਦਾ ਵੱਡਾ ਚੌਧਰੀ ਸੀ।
ਰਮਾਣੇ ਵੀ ਧਾਲੀਵਾਲ ਜੱਟਾਂ ਦਾ ਉਪਗੋਤ ਹੈ। ਇਹ ਰਾਜਾ ਰਾਮ ਦੀ ਬੰਸ ਵਿਚੋਂ ਹਨ। ਜਦ ਮਿਹਰਮਿੱਠੇ ਨੇ ਆਪਣੀ ਪੋਤੀ ਭਾਗਭਰੀ ਉਰਫ ਸੰਮੀ ਦਾ ਰਿਸ਼ਤਾ ਅਕਬਰ ਨਾਲ ਕਰਨਾ ਪ੍ਰਵਾਨ ਕਰ ਲਿਆ ਤਾਂ ਕੋਟਦੀਨਾ ਤੇ ਕਾਂਗੜ ਦੇ ਕੁਝ ਧਾਲੀਵਾਲ ਪਰਿਵਾਰ ਇਸ ਰਿਸ਼ਤੇ ਦੇ ਵਿਰੋਧੀ ਸਨ, ਇਹ ਮਿਹਰਮਿੱਠੇ ਨਾਲ ਨਾਰਾਜ਼ ਹੋ ਗਏ। ਇਹ ਰਮਾਣੇ ਧਾਲੀਵਾਲ ਸਨ। ਇਨ੍ਹਾਂ ਲੋਕਾਂ ਨੂੰ ਅਕਬਰ ਤੋਂ ਡਰਕੇ ਪਿੰਡ ਛੱਡਣਾ ਪਿਆ। ਇਨ੍ਹਾਂ ਨੂੰ ਰਸਤੇ ਵਿੱਚ
ਰਾਤ ਪੈ ਜਾਣ ਕਾਰਨ ਡੇਰਾ ਧੌਲਾ ਟਿੱਬਾ ਦੇ ਇੱਕ ਸਾਧੂ ਪਾਸ ਠਹਿਰਨਾ ਪਿਆ। ਇਨ੍ਹਾਂ ਨੇ ਸਾਧੂ ਦੇ ਕਹਿਣ ਤੋਂ ਉਥੇ ਹੀ ਠਹਿਰ ਕੇ ਧੌਲਾ ਪਿੰਡ ਵਸਾਇਆ ਸੀ। ਕੁਝ ਲੋਕਾਂ ਦਾ ਖਿਆਲ ਹੈ ਕਿ ਬਾਬੇ ਫੇਰੂ ਨੇ ਧੌਲਾ ਪਿੰਡ ਦੁਬਾਰਾ ਥੇਹ ਦੇ ਪਾਸ ਆਬਾਦ ਕੀਤਾ ਸੀ। ਹੰਡਿਆਇਆ ਪਿੰਡ ਧੌਲੇ ਦੇ ਨਾਲ ਲੱਗਦਾ ਹੈ। ਬਾਬਾ ਫੇਰੂ ਵੀ ਬਾਬਾ ਉਦੋ ਦੀ ਬੰਸ ਵਿਚੋਂ ਸੀ। ਧੌਲੇ ਦੇ ਇਲਾਕੇ ਦੀ ਚੌਧਰ ਵੀ ਧਾਲੀਵਾਲਾਂ ਪਾਸ ਸੀ। ਧੌਲੇ ਦੇ ਕਿਲ੍ਹੇ ਦਾ ਆਖ਼ਰੀ ਵਾਰਿਸ ਰਾਜੂ ਸਿੰਘ ਸੀ। ਅੱਜਕੱਲ੍ਹ ਰਾਜੂ ਸਿੰਘ ਦੀ ਬੰਸ ਰਾਜਗੜ੍ਹ ਕੁਬੇ ਵਸਦੀ ਹੈ। ਰੂੜੇ ਦੀ ਬੰਸ ਰੂੜੇਕੇ ਤੇ ਹੋਰ ਪਿੰਡ ਵਿੱਚ ਵਸਦੀ ਹੈ।
ਪਟਿਆਲੇ ਖੇਤਰ ਵਿੱਚ ਠੀਕਰੀਵਾਲਾ, ਰਖੜਾ, ਡਕਾਲਾ ਆਦਿ ਧਾਲੀਵਾਲਾਂ ਦੇ ਪ੍ਰਸਿੱਧ ਪਿੰਡ ਹਨ। ਸੰਗਰੂਰ ਵਿੱਚ ਧੌਲਾ, ਤਪਾ, ਬਰਨਾਲਾ, ਹੰਡਿਆਇਆ, ਉਗੋ, ਸ਼ੇਰਗੜ੍ਹ ਰਾਜਗੜ੍ਹ ਕੁਬੇ, ਸਹਿਜੜਾ, ਬਖਤਗੜ੍ਹ ਆਦਿ ਧਾਲੀਵਾਲਾਂ ਭਾਈਚਾਰੇ ਦੇ ਪਿੰਡ ਹਨ। ਲੁਧਿਆਣੇ ਜਿਲ੍ਹੇ ਵਿੱਚ ਪਖੋਵਾਲ, ਰਤੋਵਾਲ ਤੇ ਸਹੋਲੀ ਆਦਿ ਪਿੰਡਾਂ ਵਿੱਚ ਕਾਫ਼ੀ ਧਾਲੀਵਾਲ ਆਬਾਦ ਹਨ। ਮਾਝੇ ਵਿੱਚ
ਧਾਲੀਵਾਲ ਪਿੰਡ ਵੀ ਧਾਲੀਵਾਲ ਆਬਾਦ ਹਨ। ਮਾਝੇ ਵਿੱਚ ਜੱਗਦੇਵ ਕਲਾਂ ਵਿੱਚ ਵੀ ਧਾਲੀਵਾਲ ਹਨ। ਫਤਿਹਗੜ੍ਹ ਸਾਹਿਬ ਤੇ ਰੋਪੜ ਦੇ ਇਲਾਕਿਆਂ ਵਿੱਚ ਵੀ ਧਾਲੀਵਾਲ ਬਰਾਦਰੀ ਦੇ ਲੋਕ ਕਾਫ਼ੀ ਵਸਦੇ ਹਨ। ਮਾਝੇ ਵਿੱਚ ਉਮਰਾਨੰਗਲ ਪਿੰਡ ਵੀ ਧਾਲੀਵਾਲਾਂ ਦਾ ਬਹੁਤ ਪ੍ਰਸਿੱਧ ਪਿੰਡ ਹੈ। ਜਲੰਧਰ, ਕਪੂਰਥਲਾ ਤੇ ਫਗਵਾੜੇ ਦੇ ਖੇਤਰਾਂ ਵਿੱਚ ਵੀ ਕੁਝ ਧਾਲੀਵਾਲ ਆਬਾਦ ਹਨ। ਬਠਿੰਡੇ ਜਿਲ੍ਹੇ ਵਿੱਚ ਹੋਰ ਜੱਟ ਜਾਤੀਆਂ ਕਈ ਪਿੰਡ ਸਨ। ਇਹ ਫਰੀਦਕੋਟ ਤੇ ਨਾਭੇ ਆਦਿ ਰਾਜਿਆਂ ਦੇ ਰਿਸ਼ਤੇਦਾਰ ਵੀ ਸਨ। ਦਲਿਤ ਜਾਤੀਆਂ ਵਿੱਚ ਵੀ ਧਾਲੀਵਾਲ ਬਹੁਤ ਹਨ। ਪ੍ਰਸਿੱਧ ਅਕਾਲੀ ਲੀਡਰ ਧੰਨਾ ਸਿੰਘ ਗੁਲਸ਼ਨ ਵੀ ਧਾਲੀਵਾਲ ਸੀ।
ਮੁਕਤਸਰ ਵਿੱਚ ਅਕਾਲਗੜ੍ਹ ਪਿੰਡ ਦੇ ਧਾਲੀਵਾਲ ਮਧੇ ਤੋਂ ਆਏ ਹਨ। ਲੰਬੀ ਤੇ ਖੂਣਨਾ ਪਿੰਡਾਂ ਦੇ ਧਾਲੀਵਾਲ ਕਾਂਗੜ ਤੋਂ ਆਏ ਹਨ। ਧੌਲਾ ਕਿੰਗਰਾ ਪਿੰਡ ਦੇ ਧਾਲੀਵਾਲ ਧੌਲੇ ਤਪੇ ਤੋਂ ਆਏ ਹਨ। ਇਹ ਰਾਏ ਜੋਧ ਦੀ ਬੰਸ ਵਿਚੋਂ ਹਨ।
ਬਹੁਤੇ ਧਾਲੀਵਾਲ ਖ਼ਾਨਦਾਨਾਂ ਦਾ ਪਿਛੋਕੜ ਕਾਂਗੜ ਹੈ। ਕਾਂਗੜ ਵਿੱਚ ਮਿਹਰਮਿੱਠੇ ਦੀ ਸਮਾਧ ਹੈ। ਇਸ ਦੀ ਵੀ ਬਹੁਤ ਮਾਨਤਾ ਹੁੰਦੀ ਹੈ। ਧਾਲੀਵਾਲ ਕੇਵਲ ਮਿਰਾਸੀ ਨੂੰ ਹੀ ਦਾਨ ਦੇਕੇ ਖ਼ੁਸ਼ ਹੁੰਦੇ ਹਨ। ਬੱਧਣੀ ਪਾਸ ਭਿਆਣਾ ਵਿਖੇ ਧਾਲੀਵਾਲਾਂ ਦਾ ਜਠੇਰਾ ਹੈ ਜਿਥੇ ਮਿੱਠੇ ਰੋਟ ਤੇ ਖੀਰ ਆਦਿ ਦਾ ਚੜ੍ਹਾਵਾ ਚੜ੍ਹਦਾ ਹੈ। ਪਟਿਆਲੇ ਵਿੱਚ ਲਾਲਾਂ ਵਾਲੇ ਵਿੱਚ ਵੀ ਮਿਹਰਮਿੱਠੇ ਸਿੱਧ ਦੀ ਸਮਾਧ ਹੈ। ਜਿਥੇ ਹਰ ਮਹੀਨੇ ਦੇ ਧਾਲੀਵਾਲ ਸਿੱਧ ਭੋਈ ਨੂੰ ਮੰਨਦੇ ਸਨ। ਗੁਜਰਾਂਵਾਲੇ ਦੇ ਧਾਲੀਵਾਲ ਮਿਹਰਮਿੱਠੇ ਸਿੱਧ ਦੇ ਉਪਾਸ਼ਕ ਸਨ। ਨਾਥ 9 ਤੇ ਸਿੱਧ 84 ਸਨ।
ਸਿਆਲਕੋਟ ਤੇ ਗੁਜਰਾਂਵਾਲਾ ਖੇਤਰ ਦੇ ਬਹੁਤੇ ਧਾਲੀਵਾਲ ਮੁਸਲਮਾਨ ਸਨ। ਦੋਵੇਂ ਸਿੱਧ ਭੋਈ ਦੇ ਮਿਹਰਮਿੱਠੇ ਦੇ ਸ਼ਰਧਾਲੂ ਸਨ। ਮਿਹਰਮਿੱਠੇ ਮਹਾਨ ਦਾਨੀ ਤੇ ਮਹਾਨ ਸਿੱਖ ਸੀ। ਧਾਲੀਵਾਲਾਂ ਦੇ ਬਹੁਤ ਪਿੰਡ ਮਾਲਵੇ ਵਿੱਚ ਹਨ। ਮਾਲਵੇ ਵਿਚੋਂ ਉਠੇ ਧਾਲੀਵਾਲ ਦੂਰ-ਦੂਰ ਤੱਕ ਸਾਰੇ ਪੰਜਾਬ ਵਿੱਚ ਫੈਲ ਗਏ। ਦੁਆਬੇ ਤੇ ਮਾਝੇ ਵਿੱਚ ਵੀ ਧਾਲੀਵਾਲ ਕਾਫ਼ੀ ਹਨ। ਧਾਲੀਵਾਲ
ਗੁਰੂ ਨਾਨਕ ਦੇ ਸਮੇਂ ਤੋਂ ਹੀ ਸਿੱਖ ਧਰਮ ਦੇ ਸ਼ਰਧਾਲੂ ਸਨ। ਸਭ ਤੋਂ ਪਹਿਲਾਂ ਚੌਧਰੀ ਜੋਧ ਰਾਏ ਨੇ ਗੁਰੂ ਹਰਗੋਬਿੰਦ ਜੀ ਦੇ ਸਮੇਂ ਸਿੱਖੀ ਧਾਰਨ ਕੀਤੀ। ਇਹ ਕਾਂਗੜ ਦਾ ਮੁਖੀਆ ਸੀ। ਮਿਹਰਮਿੱਠੇ ਦੀ ਬੰਸ ਦਾ ਮਹਾਨ ਸੂਰਮਾ ਸੀ। ਇਹ ਪਹਿਲਾਂ ਸੁੱਖੀਸੱਰਵਰ ਨੂੰ ਮੰਨਦਾ ਸੀ। ਆਪਣੀ ਪਤਨੀ ਤੋਂ ਪ੍ਰਭਾਵਿਤ ਹੋ ਕੇ ਗੁਰੂ ਸਾਹਿਬ ਦਾ ਸਿੱਖ ਬਣਿਆ। ਗੁਰੂ ਸਰ ਮਹਿਰਾਜ ਦੇ ਯੁੱਧ ਵਿੱਚ ਆਪਣੇ ਪੰਜ ਸੌ ਘੋੜ ਸਵਾਰ ਸਾਥੀਆਂ ਨੂੰ ਨਾਲ ਲੈ ਕੇ ਗੁਰੂ ਸਾਹਿਬ ਦੀ ਜੰਗ ਵਿੱਚ ਸਹਾਇਤਾ ਕੀਤੀ। ਗੁਰੂ ਸਾਹਿਬ ਨੇ ਖ਼ੁਸ਼ ਹੋ ਕੇ ਰਾਏ ਜੋਧ ਨੂੰ ਕਟਾਰ ਬਖਸ਼ੀ। ਇਸ ਖ਼ਾਨਦਾਨ ਪਾਸ ਗੁਰੂ ਸਾਹਿਬ ਦਾ ਇੱਕ ਜੋੜਾ, ਇੱਕ ਤਲਾਈ ਤੇ ਗਵਾਲੀਅਰ ਦੇ ਕੈਦੀ ਰਾਜਿਆਂ ਨੂੰ ਰਿਹਾਈ ਵਾਲਾ 52 ਕਲੀਆਂ ਵਾਲਾ ਚੋਲਾ ਸਾਹਿਬ ਵੀ ਸੀ। ਇਸ ਖ਼ਾਨਦਾਨ ਦੇ ਲਖਮੀਰ ਤੇ ਸਮੀਰ ਭਰਾਵਾਂ ਨੇ ਵੀ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਮੁਸੀਬਤ ਸਮੇਂ ਬਹੁਤ ਸੇਵਾ ਤੇ ਸਹਾਇਤਾ ਕੀਤੀ। ਗੁਰੂ ਜੀ ਕਾਫ਼ੀ ਸਮਾਂ ਇਨ੍ਹਾਂ ਪਾਸ ਦੀਨੇ ਕਾਂਗੜ ਰਹੇ। ਗੁਰੂ ਜੀ ਦੀ ਯਾਦ ਵਿੱਚ ਦੀਨਾ ਸਾਹਿਬ ਗੁਰਦੁਆਰਾ ਲੋਹਗੜ੍ਹ ਜਫ਼ਰਨਾਮਾ ਬਣਿਆ ਹੈ। ਬਾਬਾ
ਮਿਹਰਮਿੱਠੇ ਦੀ ਬੰਸ ਬਹੁਤ ਵਧੀ ਫੁੱਲੀ। ਇਸ ਦੇ ਇੱਕ ਪੁੱਤਰ ਚੰਨਬੇਗ ਨੇ ਅਕਬਰ ਦੀ ਸਹਾਇਤਾ ਨਾਲ ਧੌਲਪੁਰ ਤੇ ਵੀ ਕਬਜ਼ਾ ਕਰ ਲਿਆ। ਇਸ ਬੰਸ ਦੇ ਕੁਝ ਧਾਲੀਵਾਲ ਅਕਬਰ ਦੇ ਸਮੇਂ ਤੋਂ ਹੀ ਦਿੱਲੀ ਰਹਿੰਦੇ ਹਨ। ਸਹਾਰਨਪੁਰ ਵਿੱਚ ਧੂਲੀ ਗੋਤ ਦੇ ਜਾਟ ਵੀ ਧਾਲੀਵਾਲੇ ਬਰਾਦਰੀ ਵਿਚੋਂ ਹਨ। ਹਰਿਆਣੇ ਅਤੇ ਰਾਜਸਥਾਨ ਵਿੱਚ ਵੀ ਕੁਝ ਹਿੰਦੂ ਜਾਟ ਧਾਲੀਵਾਲ ਹਨ। ਕੁਝ ਧਾਲੀਵਾਲ ਸਿੱਖ ਜੱਟ ਵੀ ਹਨ। ਪੱਛਮੀ ਪੰਜਾਬ ਦੇ ਲਾਹੌਰ, ਸਿਆਲੋਕਟ, ਗੁਜਰਾਂਵਾਲਾ, ਗੁਜਰਾਤ ਤੇ ਮਿੰਟਗੁੰਮਰੀ ਆਦਿ ਖੇਤਰਾਂ ਵਿੱਚ ਕਾਫ਼ੀ ਧਾਲੀਵਾਲ ਆਬਾਦ ਸਨ। ਬਹੁਤੇ ਮੁਸਲਮਾਨ ਬਣ ਗਏ ਸਨ। ਪੰਜਾਬ ਵਿੱਚ ਧਾਲੀਵਾਲ ਨਾਮ ਦੇ ਕਈ ਪਿੰਡ ਹਨ।
ਸਾਂਝੇ ਪੰਜਾਬ ਵਿੱਚ ਧਾਲੀਵਾਲ ਗੋਤ ਦੇ ਜੱਟਾਂ ਦੀ 1881 ਈਸਵੀਂ ਵਿੱਚ ਕੁੱਲ ਗਿਣਤੀ 77660 ਸੀ। ਧੰਨਾ ਭਗਤ ਵੀ ਰਾਜਸਥਾਨ ਦਾ ਧਾਲੀਵਾਲ ਜੱਟ ਸੀ । ਦਿੱਲੀ ਨੂੰ ਤਿੰਨ ਵਾਰੀ
ਫਤਿਹ ਕਰਨ ਵਾਲਾ ਸੂਰਮਾ ਜਰਨੈਲ ਬਾਬਾ ਬਘੇਲ ਸਿੰਘ ਵੀ ਰਾਊਕੇ ਪਿੰਡ ਦਾ ਧਾਲੀਵਾਲ ਜੱਟ ਸੀ।
ਧਾਲੀਵਾਲਾਂ ਬਾਰੇ 'ਇਤਿਹਾਸ ਧਾਲੀਵਾਲੀ ਵੰਸਾਵਲੀ' ਪੁਸਤਕ ਵਿੱਚ ਵੀ ਕਾਫ਼ੀ ਜਾਣਕਾਰੀ ਦਿੱਤੀ ਗਈ ਹੈ। ਇਹ ਖੋਜ ਭਰਪੂਰ ਪੁਸਤਕ ਚਤਿੰਨ ਸਿੰਘ ਧਾਲੀਵਾਲ ਨੇ ਲਿਖੀ ਹੈ। ਨੰਬਰਦਾਰ ਕਰਤਾਰ ਸਿੰਘ ਲੁਹਾਰਾ ਨੇ ਵੀ 'ਧਾਲੀਵਾਲ ਇਤਿਹਾਸ' ਬਾਰੇ ਇੱਕ ਪੁਸਤਕ ਲਿਖੀ ਹੈ। ਅੰਗਰੇਜ਼ ਖੋਜੀਆਂ ਇੱਬਟਸਨ ਤੇ ਐਚ• ਏ• ਰੋਜ਼ ਨੇ ਵੀ ਧਾਲੀਵਾਲਾਂ ਬਾਰੇ ਕਾਫ਼ੀ ਲਿਖਿਆ ਹੈ। ਧਾਲੀਵਾਲਾ ਖ਼ਾਨਦਾਨ ਜੇਟੀ ਕੌਮ ਨਾਲ ਸਿੱਧਾ ਸੰਬੰਧ ਰੱਖਣ ਵਾਲਾ ਪ੍ਰਸਿੱਧ ਖ਼ਾਨਦਾਨ ਹੈ। ਇਹ ਵੀ ਰਾਜਪੂਤਾਂ ਦੇ ਛੱਤੀ ਸ਼ਾਹੀ ਘਰਾਣਿਆਂ ਵਿਚੋਂ ਇੱਕ ਹੈ। ਧਾਲੀਵਾਲ ਜਗਤ ਪ੍ਰਸਿੱਧ ਗੋਤ ਹੈ।
ਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂ
ਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂ ਸਦੀਆਂ ਤੋਂ ਪੰਜਾਬ ਭਾਰਤ ਦਾ ਪ੍ਰੇਵਸ਼ ਦੁਆਰ ਰਿਹਾ ਹੈ। ਭਾਰਤ ਤੇ ਹਮਲਾ ਕਰਨ ਵਾਲੇ ਹਮਲਾਵਰ ਪਹਿਲਾਂ ਪੰਜਾਬ ਨੂੰ ਆਪਣੇ ਅਧੀਨ ਕਰਨ ਲਈ ਹਮਲਾ ਕਰਦੇ ਸਨ। ਇਹਨਾਂ ਹਮਲਿਆਂ ਦੌਰਾਨ ਵੱਖ-ਵੱਖ ਕਬੀਲਿਆਂ, ਜਾਤਾਂ ਦੇ ਲੋਕ ਪ੍ਰਵੇਸ਼ ਕਰਦੇ ਤੇ ਵਸਦੇ ਰਹੇ। ਪਰ ਮੱਧ ਏਸ਼ੀਆ ਦੇ ਖੇਤਰਾਂ ਤੋਂ ਆਏ ਜਾਂ ਇਥੋਂ ਦੇ ਮੂਲ ਨਿਵਾਸੀ ਆਰੀਆ ਲੋਕ ਆਪਸ ਵਿੱਚ ਵੱਖ ਵੱਖ ਕਬੀਲਿਆਂ ਵਿੱਚ ਵੰਡੇ ਹੋਏ ਸਨ। ਉਹਨਾਂ ਦੀ ਇਹ ਵੰਡ ਅੱਗੇ ਜਾ ਕੇ ਰਾਜਪੂਤਾਂ ਤੇ
ਗੁਜਰਾਂ ਵਿੱਚ ਵੰਡੀ ਜਾਂਦੀ ਹੈ। ਇਨਾਂ ਰਾਜਪੂਤਾਂ ਵਿੱਚ ਬਹੁ ਗਿਣਤੀ ਜੱਟਾਂ ਦੀ ਹੈ, ਜਿਹੜੇ ਅੱਗੋਂ ਗੋਤਾਂ ਤੇ ਉਪ-ਗੋਤਾਂ ਵਿੱਚ ਵੰਡੇ ਹੋਏ ਹਨ। "ਜੱਟ ਕਈ ਜਾਤਾਂ ਦਾ ਰਲਿਆ ਮਿਲਿਆ ਬਹੁਤ ਵੱਡਾ ਭਾਈਚਾਰਾ ਹੈ।”1 ਇਸ ਕਰ ਕੇ ਸਮੇਂ ਅਨੁਸਾਰ ਇਹ ਧਰਮ ਬਦਲੀ ਕਰਦੇ ਰਹੇ ਸਮੇਂ-ਸਮੇਂ ਤੇ ਹਿੰਦੂ, ਸਿੱਖ, ਮੁਸਲਮਾਨ ਧਰਮ ਬਹੁ ਗਿਣਤੀ ਨੇ ਪ੍ਰਵਾਨ ਕਰ ਲਿਆ। ਜੱਟ ਜਾਤੀ ਅੱਗੋਂ ਕਈ ਗੋਤਾਂ ਜਿਵੇਂ ਸਿੱਧੂ, ਭੁੱਲਰ, ਭਾਂਖਰ, ਔਲਖ, ਸੰਧੂ, ਬਰਾੜ, ਧਾਲੀਵਾਲ, ਢਿੱਲੋਂ, ਤੇ ਹੋਰ ਕਈ ਸੈਂਕੜੇ ਦੀ ਗਿਣਤੀ ਵਿੱਚ ਵੰਡੇ ਹੋਏ ਹਨ। ਹਰ ਗੋਤ ਦੇ ਲੋਕਾਂ ਦਾ ਆਪਸੀ ਵੱਖਰਾ ਭਾਈਚਾਰਾ ਹੁੰਦਾ ਹੈ। ਹਰ ਗੋਤ ਦੇ ਲੋਕਾਂ ਦੀ ਵਸੋਂ ਭਾਵੇਂ ਕਿਤੇ ਵੀ ਹੋਵੇ ਪਰ ਉਹਨਾਂ ਦੇ ਵਡੇਰੇ ਸਾਂਝੇ ਸਮਝੇ ਜਾਂਦੇ ਹਨ ਤੇ ਭਾਈਚਾਰਕ ਸਾਂਝ ਕਾਇਮ ਰੱਖੀ ਜਾਂਦੀ ਹੈ। ਇਸ ਸਾਂਝ ਦੇ ਅਧੀਨ ਹੀ ਇੱਕ ਗੋਤ ਦੇ ਬੱਚਿਆਂ ਦਾ ਆਪਸ ਵਿੱਚ ਵਿਆਹ ਕਰਨ ਦੀ ਮਨਾਹੀ ਹੈ। ਉਹਨਾਂ ਨੂੰ ਭੈਣ-ਭਰਾ ਤਸੱਵਰ ਕੀਤਾ ਜਾਂਦਾ ਹੈ । ਧਾਲੀਵਾਲ ਗੋਤ ਤੇ ਲੋਕ ਵੀ ਪੰਜਾਬ ਅਤੇ ਪੰਜਾਬ ਤੋਂ ਬਾਹਰ ਹੋਰ ਸੂਬਿਆਂ ਵਿੱਚ ਵੱਡੀ ਗਿਣਤੀ ਵਿੱਚ ਵਸਦੇ ਹਨ। ਪਿਛੋਕੜ: ਧਾਲੀਵਾਲ ਗੋਤ
ਦਾ ਨਾਂ ਪੰਜਾਬ ਵਿੱਚ ਜਾਣਿਆ ਪਛਾਣਿਆ ਤੇ ਉੱਘਾ ਹੈ।
ਧਾਲੀਵਾਲਾਂ ਦਾ ਪਿਛੋਕੜ ਤੇ ਵਿਚਾਰ ਚਰਚਾ ਤੇ ਖੋਜ ਅਨੁਸਾਰ ਸੰਬੰਧ ਮੱਧ ਪ੍ਰਦੇਸ਼ ਦੇ 'ਧਾਰਾ ਨਗਰ ਸ਼ਹਿਰ ਨਾਲ ਜਾ ਜੁੜਦਾ ਹੈ। ਇਹ ਸ਼ਹਿਰ ਉਜੈਨ ਅੰਦਰ ਸਰਸ਼ਬਜ ਛੋਟੀਆਂ ਪਹਾੜੀਆਂ ਵਿੱਚ ਇੰਦੋਰ ਤੋਂ 64 ਕਿਲੋਮੀਟਰ ਦੀ ਦੂਰੀ `ਤੇ ਹੈ। ਉਥੇ ਅੱਠਵੀਂ ਨੌਵੀਂ ਸਦੀ ਵਿੱਚ ਰਾਜਾ ਮੁੰਜ ਰਾਜ ਕਰਦਾ ਸੀ। ਉਸ ਤੋਂ ਬਾਅਦ ਉਸ ਦੀ ਵੰਸ਼ ਵਿੱਚੋਂ ਅੱਗੇ ਕਈ ਰਾਜੇ ਰਾਜ ਕਰਦੇ ਰਹੇ। ਜਿਹਨਾਂ ਵਿੱਚੋਂ ਰਾਜਾ ਜਗਦੇਉ ਰਾਜਸਥਾਨ ਦੇ ਇਲਾਕੇ ਮਾਰਵਾੜ ਵਿੱਚ ਆ ਵਸਿਆ ਇਹ ਭੱਟੀ ਰਾਜਪੂਤ ਮੰਨੇ ਜਾਂਦੇ ਹਲ। “ਧਾਲੀਵਾਲਾਂ ਦਾ ਮੂਲ ਸਥਾਨ ਧੌਲਪੁਰ ਖੇਤਰ ਮੰਨਿਆ ਜਾਂਦਾ ਹੈ। ਇਹ ਲੋਕ ਗਊਆਂ ਤੇ ਬਲ਼ਦ ਪਾਲ ਕੇ ਗੁਜਾਰਾ ਕਰਦੇ ਸਨ ਪਹਿਲਾਂ ਇਹਨਾਂ ਨੂੰ ਧੌਲਪਾਲ ਕਿਹਾ ਜਾਂਦਾ ਸੀ। ਹੌਲੀ-ਹੌਲੀ ਧਾਲੀਵਾਲ ਸ਼ਬਦ ਪ੍ਰਚੱਲਿਤ ਹੋ ਗਿਆ।”2 ਇਹ ਲੋਕ ਹੌਲੀ-ਹੌਲੀ ਜੈਪੁਰ, ਜੋਧਪੁਰ, ਬਾਗੜ ਤੇ ਹੋਰ ਸਥਾਨਾਂ ਤੇ ਖਿੰਡ ਗਏ ਤੇ ਵਸ ਗਏ। ਇੱਥੇ ਹੀ 'ਸੁਰੇਆ' ਨਾਮੀ ਵਿਅਕਤੀ ਦੇ ਚਾਰ ਪੁੱਤਰ ਸਨ- ਭੋਇੰ, ਰਿੰਡ, ਟਿੱਡ ਤੇ ਮਸੂਰ ਭੋਇ ਸਭ ਤੋਂ ਵੱਡਾ, ਸੂਝਵਾਨ, ਬਹਾਦਰ,
ਸੋਹਣਾ ਤੇ ਨਿੱਡਰ ਸੀ। ਉਹ ਰਾਜਾ ਜਗਦੇਉ ਦਾ ਮਿੱਤਰ ਵੀ ਸੀ। ਭਇੰ ਦੀ ਅਸਾਧਾਰਨ ਬਹਾਦਰੀ ਹੋਣ ਕਰ ਕੇ ਉਸ ਦੇ ਨਾਮ ਨਾਲ ਸਿੱਧ ਲੱਗਣ ਲੱਗ ਪਿਆ। ਮੰਨਿਆ ਜਾਂਦਾ ਹੈ ਸਿੱਧ ਭੋਇੰ ਦੀ ਕੁੜੀ ਮਾਨਸਾ ਜਿਲ੍ਹੇ ਵਿੱਚ ਚਹਿਲਾਂ ਦੇ ਪਿੰਡ 'ਖਿਆਲੇ' ਵਿਆਹੀ ਹੋਈ ਸੀ। ਇੱਥੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਮੁਸਲਮਾਨ ਖੱਚਾਹਦਿਆਂ ਦਾ ਦਬਦਬਾ ਸੀ। ਇਹਨਾਂ ਦਾ ਮੁਖੀ ਬਾਬਾ ਹੱਕਾ ਡਾਲਾ ਸੀ। ਉਹ ਗਿੱਲਾਂ ਤੇ ਹੋਰ ਜੱਟਾਂ ਨੂੰ ਤੰਗ ਕਰਦਾ ਕਰਦਾ ਖਿਆਲੇ ਤੱਕ ਪਹੁੰਚ ਜਾਂਦਾ ਸੀ। ਚਹਿਲਾਂ ਅਤੇ ਹੋਰ ਜੱਟਾਂ ਨੇ ਇਸ ਦੀ ਸ਼ਿਕਾਇਤ ਸਿੱਧ ਭੋਇੰ ਨੂੰ ਕਰ ਦਿੱਤੀ। ਜਿਸ ਕਾਰਨ ਸਰਦੂਲਗੜ੍ਹ ਨੇੜੇ ਮੁਸਲਮਾਨ ਪਚਾਹਦਿਆਂ ਤੇ ਸਿੱਧ ਭੋਇੰ ਦੇ ਸਾਥੀਆਂ ਵਿਚਕਾਰ ਲੜਾਈ ਹੋਈ ਜਿਸ ਵਿੱਚ ਬਾਬਾ ਹੱਕਾ ਡਾਲਾ ਮਾਰਿਆ ਗਿਆ। ਇਸ ਤੋਂ ਬਾਅਦ ਅੱਗੇ ਝਿੜੀ ਵਿੱਚ ਜਾ ਕੇ ਪਚਾਹਦਿਆਂ ਨੇ ਬਾਬਾ ਸਿੱਧ ਭੋਇੰ ਨੂੰ ਘੇਰ ਲਿਆ। ਉਸ ਸਮੇਂ ਸਿੱਧ ਭੋਇੰ ਨਾਲ ਪੰਡਤ, ਕੁੱਤਾ ਅਤੇ ਮਰਾਸੀ ਸਨ। ਪੰਡਤ ਝੱਜ ਗਿਆ ਤੇ ਬਾਕੀ ਮਰਾਸੀ ਤੇ ਕੁੱਤਾ ਸਿੱਧ ਭੋਇੰ ਸਮੇਤ ਸ਼ਹੀਦ ਹੋ ਗਏ। ਇਸ ਸਮੇਂ ਨੇੜਲੇ ਪਿੰਡ ਦਾ 'ਲੱਲੂ' ਨਾਂ
ਦਾ ਵਿਅਕਤੀ ਬਾਬਾ ਸਿੱਧ ਭੋਇੰ ਦਾ ਸੀਸ ਚੁੱਕ ਕੇ ਆਪਣੇ ਕੱਚੇ ਕਿਲ੍ਹੇ ਵਿੱਚ ਲੈ ਗਿਆ ਜਿਥੇ ਉਸ ਦਾ ਸੰਸਕਾਰ ਕਰ ਦਿੱਤਾ ਗਿਆ। ਪਰ ਧੜ ਦਾ ਸੰਸਕਾਰ ਝਿੜੀ ਵਿੱਚ ਹੀ ਕਰ ਦਿੱਤਾ। ਇੱਥੇ ਹੁਣ ਧਾਲੀਵਾਲ ਦਾ ਪੂਜਨ ਸਥਾਨ ਬਣ ਗਿਆ। ਇੱਥੇ ਹਾੜ੍ਹ ਦੇ ਮਹੀਨੇ ਚਾਨਣੀ ਤੇਰਸ ਨੂੰ (ਲੱਲੂਆਣੇ ਵਿਖੇ) ਮੱਥਾ ਟੇਕਿਆ ਜਾਂਦਾ ਹੈ ਤੇ ਸੁੱਖਣਾਂ ਸੁੱਖੀਆਂ ਜਾਂਦੀਆਂ ਹਨ। ਧਾਲੀਵਾਲਾਂ ਨੇ ਕਈ ਪਿੰਡ ਵੀ ਵਸਾਏ। ਜਿਵੇਂ ਤਪਾ, ਧੌਲਾ, ਧੂਰਕੋਟ, ਭਮੇਕਲਾਂ, ਧਾਲੀਵਾਲ ਆਦਿ। ਪਿੰਡ ਧੌਲਾ ਵਿਖੇ ਆ ਕੇ ਧਾਲੀਵਾਲਾਂ ਨੇ ਧੌਲਾ ਟਿੱਬਾ ਨਾਂ ਦੇ ਡੇਰੇ ਤੋਂ ਪਿੰਡ ਬੰਨ੍ਹਿਆਂ ਤੇ ਇੱਥੇ ਧਾਲੀਵਾਲਾਂ ਦਾ ਇੱਕ ਕਿਲ੍ਹਾ ਵੀ ਹੈ। ਜੋ ਕਿ ਬਹੁਤ ਪੁਰਾਣਾ ਦੱਸਿਆ ਜਾਂਦਾ ਹੈ। ਇਸ ਤੋਂ ਇਲਾਵਾਂ ਬਠਿੰਡਾ, ਬਰਨਾਲਾ ਗੁਰਦਾਸਪੁਰ, ਪਟਿਆਲਾ, ਲੁਧਿਆਣਾ ਜ਼ਿਲ੍ਹਿਆ ਦੇ ਪਿੰਡ ਰੂੜ੍ਹਕੇ, ਬੱਧਨੀ ਕਲਾਂ, ਹੇੜੀਕੇ ਹਡਿੰਆਇਆ, ਰੱਖੜਾ, ਡਕਾਲਾ, ਫੂਲੇਵਾਲ, ਆਦਿ ਹਨ ਜਿਹਨਾਂ ਵਿੱਚ ਧਾਲੀਵਾਲਾਂ ਦੀ ਬਹੁਗਿਣਤੀ ਵਸਦੀ ਹੈ। ਧਾਲੀਵਾਲਾਂ ਦਾ ਸੰਬੰਧ ਮਿਹਰ ਮਿੱਠੇ ਨਾਲ ਵੀ ਜੋੜਿਆ ਜਾਂਦਾ ਹੈ। ਮਿਹਰ ਮਿੱਠੇ ਦੀ ਪੋਤੀ ਭਗਭਰੀ
ਦਾ ਰਿਸ਼ਤਾ ਹੋਇਆ ਸੀ। ਧਾਲੀਵਾਲ ਗੋਤ ਦੇ ਲੋਕੀ ਕਈ ਹੋਰ ਦੇਸ਼ਾਂ ਵਿੱਚ ਵੀ ਵਸਦੇ ਹਨ। ਇਸ ਗੋਤ ਦੇ ਲੋਕਾਂ ਨੂੰ ਸਾਊ, ਮਿਹਨਤੀ ਤੇ ਸੰਜਮੀ ਮੰਨਿਆ ਜਾਂਦਾ ਹੈ। ਇਹ ਕਈ ਉਪ-ਗੋਤਾਂ ਵਿੱਚ ਵੀ ਵੰਡਿਆ ਗਿਆ ਹੈ । ਧਾਲੀਵਾਲਾਂ ਦੀਆਂ ਵਿਸ਼ੇਸ਼ ਰਸਮਾਂ- ਧਾਲੀਵਾਲ ਗੋਤ ਦੇ ਲੋਕ ਆਪਣੇ ਭਾਈਚਾਰਕ ਸਾਂਝ ਦੇ ਤੌਰ ਤੇ ਰਸਮਾਂ ਕਰਦੇ ਹਨ, ਇਹ ਪੀੜ੍ਹੀ-ਦਰ-ਪੀੜ੍ਹੀ ਅੱਗੇ ਚਲਦੀਆਂ ਹਨ। ਇਹ ਰਸਮਾਂ ਵਿਆਹ ਅਤੇ ਜੀਵਨ ਦੇ ਹੋਰ ਵੱਖ-ਵੱਖ ਪਹਿਲੂਆਂ ਨਾਲ ਸੰਬੰਧਿਤ ਹੁੰਦੀਆਂ ਹਨ। ਧਾਲੀਵਾਲ ਮਰਾਸੀ ਨੂੰ ਦਾਨ ਕਰਦੇ ਹਨ। ਕੁੱਤੇ ਨੂੰ ਰੋਟੀ ਪਾ ਕੇ ਖੁਸ਼ ਹੁੰਦੇ ਹਨ ਪਰ ਪੰਡਤ ਨੂੰ ਬਹੁਤਾ ਚੰਗਾ ਨਹੀਂ ਸਮਝਦੇ। ਇਸ ਦੇ ਕਾਰਨ ਇਹਨਾਂ ਦੇ ਪਿਛੋਕੜ ਨਾਲ ਸੰਬੰਧਿਤ ਹਨ। ਵਿਆਹ ਸਮੇਂ ਲਿਆਂਦੀ ਗਈ ਵਰੀ ਵਿੱਚ ਨਵੀਂ ਨੂੰਹ ਲਈ ਘੱਗਰਾ ਦਿੱਤਾ ਜਾਂਦਾ ਹੈ। ਜਿਹੜਾ ਬਾਬਾ ਸਿੱਧ ਭੋਇੰ ਦੀ ਮਿੱਟੀ ਕੱਢਣ ਵੇਲੇ ਪਾਇਆ ਜਾਂਦਾ ਹੈ। ਵਿਆਹ ਤੋਂ ਬਾਅਦ ਸਭ ਤੋਂ ਪਹਿਲਾਂ ਨਵੀਂ ਨੂੰਹ ਨੂੰ ਸਿੱਧ ਭੋਇੰ ਦੇ ਸਥਾਨ ਤੇ ਮੱਥਾ ਟਿਕਾਇਆ ਜਾਂਦਾ ਹੈ।
ਸਿੱਧ ਭੋਇੰ ਦੇ ਸਥਾਨ ਵੱਲ ਜਾਂਦੇ ਤੇ ਆਉਂਦੇ ਸਮੇਂ ਲੋਕ ਗੀਤ ਗਾਏ ਜਾਂਦੇ ਹਨ। ਜਿਵੇਂ-
ਆਉਂਦੀ ਕੁੜੀਏ, ਜਾਂਦੀ ਕੁੜੀਏ ਭਰ ਲਿਆ ਗਲਾਸ ਕੱਚੀ ਲੱਸੀ ਦਾ ਨੀਂ... ਬਾਬਾ ਸਿੱਧ ਭੋਇੰ, ਬਾਬਾ ਸਿੱਧ ਭੋਇੰ ਜੰਡੀ ਹੇਠ ਦੱਸੀਦਾ ਨੀ... ਸਿੱਧ ਭੋਇੰ ਦੇ ਸਥਾਨ `ਤੇ ਪਹੁੰਚ ਕੇ ਨਵੀਂ ਵਿਆਹੀ ਜੋੜੀ ਦਾ ਕਿਸੇ ਕੁੜੀ (ਜਿਹੜੀ ਧਾਲੀਵਾਲ ਹੀ ਹੋਵੇ) ਵੱਲੋਂ ਗੰਢਜੋੜਾ ਕੀਤਾ ਜਾਂਦਾ ਹੈ। ਫਿਰ ਸੱਤ ਵਾਰ ਮਿੱਟੀ ਕੱਢੀ ਜਾਂਦੀ ਹੈ। ਇਸ ਤੋਂ ਬਾਅਦ ਕੁੜੀਆਂ (ਧਿਆਣੀਆਂ) ਦੇ ਪੈਰੀਂ ਹੱਥ ਲਾ ਕੇ ਮੱਥਾ ਟੇਕਿਆ ਜਾਂਦਾ ਹੈ। ਫਿਰ ਸਭ ਤੋਂ ਪਹਿਲਾਂ ਚੜ੍ਹਾਵੇ ਵਾਲਾ ਦੁੱਧ ਤੇ ਪ੍ਰਸ਼ਾਦ (ਦੇਗ਼) ਵੀ ਕੁੜੀਆਂ ਨੂੰ ਦਿੱਤੇ ਜਾਂਦੇ ਹਨ। ਸ਼ਗਨ ਦੇ ਕੇ ਕੁੜੀਆਂ ਦੇ ਪੈਂਰੀ ਹੱਥ ਲਾ ਕੇ ਮੱਥਾ ਟੇਕਿਆ ਜਾਂਦਾ ਹੈ। ਪਰ ਇਸ ਸ਼ਰਤ ਇਹ ਲਾਜ਼ਮੀ ਹੈ ਕਿ ਕੁੜੀਆਂ (ਧਿਆਣੀਆਂ) ਦਾ ਗੋਤ ਵੀ ਧਾਲੀਵਾਲ ਹੋਣਾ ਚਾਹੀਦਾ ਹੈ। ਵਿਆਹ ਤੋਂ ਬਾਅਦ ਮੁੰਡੇ ਦੇ ਵਿਆਹ ਦੀ ਖੁਸ਼ੀ ਵਿੱਚ ਬਾਬਾ ਸਿੱਧ ਭੋਇੰ ਦੇ ਸਥਾਨ (ਲੱਲੂਆਣੇ ਪਿੰਡ ਵਿਖੇ) ਤੇ 5 ਸੇਰ ਗੁੜ ਦੀ
ਭੇਲੀ ਵੀ ਚੜ੍ਹਾਈ ਜਾਦੀ ਹੈ। ਕੁੜੀਆਂ ਨੂੰ ਗੰਢਜੋੜਾ ਕਰਨ ਤੇ ਸੂਟ ਵੀ ਦਿੱਤੇ ਜਾਂਦੇ ਸਨ ਇਸ ਤੋਂ ਬਾਅਦ ਮਰਾਸੀਆਂ ਨੂੰ ਦੁੱਧ, ਪ੍ਰਸ਼ਾਦ ਤੇ ਖੇਸ ਚੜ੍ਹਾਵੇ ਵਜੋਂ ਦਿੱਤੇ ਜਾਂਦੇ ਹਨ ਤੇ ਪੈਰੀਂ ਹੱਥ ਲਾ ਕੇ ਮੱਥਾ ਟੇਕਿਆ ਜਾਂਦਾ ਹੈ। ਇਸ ਤਰ੍ਹਾਂ ਨਵੀਂ ਨੂੰਹ ਨੂੰ ਆਪਣੇ ਗੋਤ ਵਿੱਚ ਸ਼ਾਮਿਲ ਕਰ ਲਿਆ ਜਾਂਦਾ ਹੈ। ਧਾਲੀਵਾਲ ਮੁੰਡੇ ਦੇ ਜਨਮ ਦੀ ਖੁਸ਼ੀ ਵਿੱਚ ਵੀ 'ਭੇਲੀ ਚੜ੍ਹਾਉਣਾ' ਲਾਜ਼ਮੀ ਸਮਝਦੇ ਹਨ। ਇਸ ਤੋਂ ਇਲਾਵਾ ਲਵੇਰੀ ਸੂਣ ਤੇ ਸਭ ਤੋਂ ਪਹਿਲਾਂ ਕੁੜੀਆਂ ਨੂੰ ਦੁੱਧ ਪਿਲਾ ਕੇ, ਪੈਰੀਂ ਹੱਥ ਲਾ ਕੇ ਸ਼ਗਨ ਦਿੱਤਾ ਜਾਂਦਾ ਹੈ। ਫਿਰ ਦੁੱਧ ਮਰਾਸੀਆਂ ਨੂੰ ਦਿੱਤਾ ਜਾਂਦਾ ਹੈ। ਚਾਨਣੀ ਤੇਰਸ ਤੱਕ ਥੇਈ ਰੱਖੀ ਜਾਂਦੀ ਹੈ। ਤੇ ਪੰਡਤ ਨੂੰ ਦੁੱਧ ਨਹੀਂ ਦਿੱਤਾ ਜਾਂਦਾ। ਇਹਨਾਂ ਸਾਰੀਆਂ ਰਸਮਾਂ ਵਿੱਚ ਕੁੜੀਆਂ ਦੀ ਸ਼ਮੂਲੀਅਤ ਲਾਜ਼ਮੀ ਹੈ। ਚੜ੍ਹਾਵੇ ਵਜੋਂ ਕਈ ਥਾਂ 'ਰੋਟ' ਵੀ ਚੜ੍ਹਾਇਆ ਜਾਂਦਾ ਹੈ।
ਧਾਲੀਵਾਲਾਂ ਦਾ ਮੁੱਖ ਪੂਜਕ ਸਥਾਨ ਜ਼ਿਲ੍ਹਾ ਮਾਨਸਾ ਵਿੱਚ ਪਿੰਡ ਲੱਲੂਆਣਾਂ ਵਿਖੇ ਸਥਿਤ ਹੈ। ਇੱਥੇ ਹਰ ਸਾਲ ਹਾੜ੍ਹ ਮਹੀਨੇ ਦੀ ਚਾਨਣੀ ਤੇਰਸ ਨੂੰ ਵੱਡਾ ਭਾਰੀ ਮੇਲਾ ਲੱਗਦਾ ਹੈ । ਚੜ੍ਹਾਵੇ ਚੜ੍ਹਾਏ ਜਾਂਦੇ ਹਨ। ਸੁੱਖਣਾਂ ਸੁੱਖੀਆਂ ਜਾਂਦੀਆਂ ਹਨ। ਇਸ ਥਾਂ ਤੇ ਦੂਰੋ-
ਦੂਰੋਂ ਧਾਲੀਵਾਲ ਗੋਤ ਦੇ ਲੋਕ ਸ਼ਿਰਕਤ ਕਰਦੇ ਹਨ। ਇਸ ਤੋਂ ਇਲਾਵਾਂ ਕਈ ਸਥਾਨਕ ਮਨੌਤਾਂ ਲਈ ਵੀ ਪਿੰਡਾਂ ਵਿੱਚ ਸਥਾਨ ਬਣੇ ਹੋਏ ਹਨ। ਜਿਵੇਂ ਧੂਰਕੋਟ, ਬੱਧਨੀ ਕਲਾਂ, ਹੇੜੀਕੇ, ਰਾਜੇਆਣਾ, ਵਿਖੇ ਸਥਿਤ ਹਨ। ਧਾਲੀਵਾਲ ਗੌਤ ਦੇ ਲੋਕਾਂ ਨਾਲ ਸੰਬੰਧਿਤ ਜਿਥੇ ਸਾਊ, ਸੰਜਮੀ, ਮਿਹਨਤੀ ਹੋਣ ਸੰਕਲਪ ਸਿਰਜਿਆ ਜਾਂਦਾ ਹੈ। ਉਥੇ ਵਿਅੰਗਪੂਰਨ ਟੋਟਕੇ ਵੀ ਕੱਸੇ ਜਾਂਦੇ ਹਨ ਜਿਵੇਂ-
"ਇੱਕ ਮੁੰਡਾ ਸੀ, ਉਹੀ ਧਾਲੀਵਾਲਾਂ ਦੇ ਵਿਆਹ ਲਿਆ।" ਇਸ ਤੋਂ ਇਲਾਵਾ ਧਾਲੀਵਾਲਾਂ ਨਾਲ ਸੰਬੰਧਿਤ ਕਈ ਬੋਲੀਆਂ ਵੀ ਪਾਈਆਂ ਜਾਂਦੀਆਂ ਹਨ।
ਧੌਲੇ ਦੇ ਧਾਲੀਵਾਲ ਸੁਣੀਂਦੇ ਪੱਗਾਂ ਬੰਨ੍ਹਦੇ ਹਰੀਆਂ ਐਰ-ਗੈਰ ਨਾਲ ਵਿਆਹ ਨਾ ਕਰਾਉਂਦੇ ਵਿਆਹ ਕੇ ਲਿਆਉਂਦੇ ਪਰੀਆਂ ਰੂਪ ਕੰਵਾਰੀ ਦਾ ਖੰਡ ਮਿਸ਼ਰੀ ਦੀਆਂ ਡਲੀਆਂ ਧਾਲੀਵਾਲਾਂ ਨਾਲ ਕਈ ਪਿੰਡ ਸੰਬੰਧਿਤ ਹਨ ਜਿਹੜੇ ਧਾਲੀਵਾਲਾਂ ਦੁਆਰਾ ਹੀ
ਵਸਾਏ ਗਏ ਹਨ। ਇਸ ਤਰ੍ਹਾਂ ਹੀ ਪਿੰਡ ਧੌਲਾ ਵੀ ਧਾਲੀਵਾਲਾਂ ਦੁਆਰਾ ਵਸਾਇਆ ਗਿਆ ਜਿਥੇ ਉਹਨਾਂ ਨਾਂਲ ਸੰਬੰਧਿਤ ਕਈ ਸਦੀਆਂ ਪੁਰਾਣਾ ਕਿਲ੍ਹਾ ਵੀ ਮੌਜੂਦ ਹੈ। ਇਥੋਂ ਉਹਨਾਂ ਦੇ ਬਹਾਦਰ, ਤੇ ਉੱਚੇ ਘਰਾਣਿਆਂ, ਰਜਿਆਂ ਨਾਲ ਸੰਬੰਧਿਤ ਰਿਸ਼ਤਿਆਂ ਬਾਰੇ ਕਈ ਵੇਰਵੇ ਮਿਲਦੇ ਹਨ। ਸਮੁੱਚੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਧਾਲੀਵਾਲ ਗੋਤ ਪੰਜਾਬ ਵਿੱਚ ਜਾਣਿਆ ਪਛਾਣਿਆ ਹੈ। ਇਹਨਾਂ ਲੋਕਾਂ ਦੇ "ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜਾਂ ਨਾਲ ਬਹੁਤੇ ਚੰਗੇ ਸੰਬੰਧ ਨਾ ਹੋਣ ਕਰ ਕੇ ਜ਼ਮੀਨਾਂ ਜ਼ਬਤ ਕੀਤੀਆਂ ਗਈਆਂ।”3 ਪਰ ਇਹ ਲਗਤਾਰ ਮਿਹਨਤ ਤੇ ਸੰਘਰਸ਼ ਨਾਲ ਆਪਣੀ ਹੋਂਦ ਨੂੰ ਸਿਰਫ਼ ਕਾਇਮ ਰੱਖਣ ਵਿੱਚ ਵੀ ਸਫ਼ਲ ਨਹੀਂ ਹੋਏ ਸਗੋਂ ਸਫ਼ਲਤਾ ਬੁਲੰਦੀਆਂ ਛੂਹੀਆਂ। ਅੱਜ ਧਾਲੀਵਾਲ ਗੋਤ ਦੇ ਲੋਕ ਆਪਣੀ ਮਿਹਨਤ ਸਦਕਾ ਵਿਦੇਸ਼ਾਂ ਵਿੱਚ ਵੀ ਕਾਮਯਾਬੀ ਹਾਸਲ ਕਰ ਚੁੱਕੇ ਹਨ। ਇਹਨਾਂ ਦੀਆਂ ਆਪਸੀ ਭਾਈਚਾਰਕ ਸਾਂਝਾ ਤੇ ਰਸਮਾਂ ਇਹਨਾਂ ਨੂੰ ਦੂਜਿਆ ਤੋਂ ਵਿਲੱਖਣ ਤੇ ਆਪਸ ਵਿੱਚ ਜੋੜਨ ਵਿੱਚ ਰੋਲ ਅਦਾ ਕਰਦੀਆਂ ਹਨ। ਹਵਾਲੇ ਤੇ ਟਿੱਪਣੀਆਂ 1. ਹੁਸ਼ਿਆਰ ਸਿੰਘ ਦੁਲਹੇ, ਜੱਟਾਂ
ਦਾ ਇਤਿਹਾਸ (ਜੱਟਾ ਦੇ ਇੱਕ ਸੌ ਇੱਕ ਗੋਤਾਂ ਦਾ ਖੋਜ ਭਰਪੂਰ ਇਤਿਹਾਸਿਕ ਵੇਰਵਾ), ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ 2001, ਪੰਨਾ 26 2. ਉਹੀ, ਪੰਨਾ 114 3. ਉਹੀ, ਪੰਨਾ 117 ਗੁਰਮੀਤ ਕੌਰ, ਰੋਲ ਨੰ. 2251, ਕਲਾਸ ਐਮ.ਏ. ਭਾਗ ਦੂਜਾ (ਆਨਰਜ਼), ਸੈਸ਼ਨ 2013
ਪੰਨੂ
ਪੱਨੂੰ, ਪੁੱਨੂੰ ਜਾਂ ਪੰਨੂ ਜੱਟਾਂ ਦਾ ਇੱਕ ਗੋਤ ਹੈ। ਇਹ ਸੂਰਜਵੰਸੀ ਰਾਜਪੂਤਾਂ ਵਿੱਚੋਂ ਨਿਕਲਿਆ ਮਾਝੇ ਦੇ ਮੁੱਖ ਗੋਤਾਂ ਵਿੱਚੋ ਇੱਕ ਹੈ। 1] ਇਸ ਭਾਈਚਾਰੇ ਦੇ ਲੋਕ ਬਹੁਤੇ ਅੰਮ੍ਰਿਤਸਰ ਗੁਰਦਾਸਪੁਰ ਅਤੇ ਸਿਆਲਕੋਟ ਦੇ ਇਲਾਕਿਆਂ ਵਿਚ ਹੀ ਵਸਦੇ ਹਨ। ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿਚ ਪੰਨੂੰ ਗੋਤ ਦਾ ਬਹੁਤ ਉਘਾ ਪਿੰਡ ਮੁਗਲ ਚੱਕ ਪਨੂੰਆਂ ਹੈ। ਮਾਝੇ ਦੇ ਇਲਾਵਾ ਲੁਧਿਆਣੇ ਜ਼ਿਲ੍ਹੇ ਵਿਚ ਵੀ ਪੰਨੂੰ ਗੋਤ ਦੇ ਲੋਕ ਹਨ। ਇਸ ਗੋਤ ਦਾ ਮੋਢੀ ਪੰਨੂੰ ਸੀ । ਇਹ ਸੂਰਜ ਬੰਸ ਵਿਚੋਂ ਹਨ। ਇਹ ਮੱਧ ਏਸ਼ੀਆ ਤੋਂ ਆਇਆ ਹੋਇਆ ਜੱਟਾਂ ਦਾ ਬਹੁਤ ਹੀ ਪੁਰਾਣਾ ਕਬੀਲਾ ਹੈ। 800 ਪੂਰਬ ਈਸਵੀਂ ਜੱਟ ਭਾਈਚਾਰੇ ਦੇ ਲੋਕ ਕੈਸਪੀਅਨ ਸਾਗਰ ਤੋਂ ਲੈ ਕੇ
ਸਿੰਧ ਅਤੇ ਮੁਲਤਾਨ ਤੱਕ ਫੈਲੇ ਹੋਏ ਸਨ। ਜੱਟਾਂ ਨੂੰ ਬਾਹਲੀਕਾ ਕਿਹਾ ਜਾਂਦਾ ਸੀ ਕਿਉਂਕਿ ਇਹ ਵਾਹੀ ਕਰਦੇ ਅਤੇ ਪਸ਼ੂ ਪਾਲਦੇ ਸਨ। ਹੁਣ ਵੀ ਜੱਟਾਂ ਦੇ ਕਈ ਗੋਤ ਮੱਧ ਏਸ਼ੀਆ, ਪੱਛਮੀ ਏਸ਼ੀਆ ਤੇ ਯੂਰਪ ਆਦਿ ਦੇਸ਼ਾਂ ਦੇ ਕਈ ਲੋਕਾਂ ਨਾਲ ਰਲਦੇ- ਮਿਲਦੇ ਹਨ। ਪੰਨੂੰ ਭਾਈਚਾਰੇ ਦੇ ਬਹੁਤੇ ਲੋਕ ਅੰਮ੍ਰਿਤਸਰ, ਗੁਰਦਾਸਪੁਰ, ਲੁਧਿਆਣਾ ਤੇ ਸਿਆਲਕੋਟ ਦੇ ਖੇਤਰਾਂ ਵਿੱਚ ਹੀ ਵਸਦੇ ਹਨ। ਅੰਮ੍ਰਿਤਸਰ ਦੀ ਤਹਿਸੀਲ ਤਰਨਤਾਰਨ ਵਿੱਚ ਪੰਨੂੰ ਗੋਤ ਦਾ ਬਹੁਤ ਹੀ ਉਘਾ ਪਿੰਡ ਮੁਗਲ ਚੱਕ ਪੰਨੂੰਆਂ ਹੈ। ਬੰਦੇ ਬਹਾਦਰ ਤੇ ਮਹਾਰਾਜੇ ਰਣਜੀਤ ਸਿੰਘ ਦੇ ਸਮੇਂ ਹੀ ਬਹੁਤੇ ਜੱਟ ਜ਼ਮੀਨਾਂ ਦੇ ਮਾਲਕ ਬਣੇ। ਪਹਿਲਾਂ ਬਹੁਤੀਆਂ ਜ਼ਮੀਨਾਂ ਦੇ ਮਾਲਕ ਹਿੰਦੂ ਚੌਧਰੀ ਜਾਂ ਮੁਸਲਮਾਨ ਜਾਗੀਰਦਾਰ ਸਨ।
ਪੰਨੂ
ਜੱਟ
ਭਾਸ਼ਾ ਪੰਜਾਬੀ
ਧਰਮ ਸਿੱਖ ਮੱਤ
ਉਪਨਾਮ ਪੰਨੂ
ਅੰਮ੍ਰਿਤਸਰ ਦੇ ਇਲਾਕੇ ਵਿੱਚ ਪੰਨੂੰ ਗੋਤ ਦੇ 12 ਪਿੰਡ ਹਨ। ਪੰਨੂੰਆਂ ਦੇ ਚੌਧਰੀ ਰਸੂਲ ਦੀ ਲੜਕੀ ਸਿਰਹਾਲੀ ਵਾਲੇ ਸੰਧੂਆਂ ਦੇ ਘਰ ਵਿਆਹੀ ਸੀ। ਆਪਸ ਵਿੱਚ ਲੜਾਈ ਹੋਣ ਕਾਰਨ ਇਨ੍ਹਾਂ ਦਾ ਸਿਰਹਾਲੀ ਦੇ ਸੰਧੂਆਂ ਨਾਲ ਕਾਫ਼ੀ ਸਮੇਂ ਤੱਕ ਵੈਰ ਰਿਹਾ। ਹੁਣ ਲੋਕ ਇਹ ਘਟਨਾ ਭੁੱਲ ਗਏ ਹਨ। ਅੰਮ੍ਰਿਤਸਰ ਜਿਲ੍ਹੇ ਵਿੱਚ ਨੌਸ਼ਹਿਰਾ ਪੰਨੂੰਆਂ ਵੀ ਪੰਨੂੰ ਭਾਈਚਾਰੇ ਦਾ ਇੱਕ ਵੱਡਾ ਤੇ ਪ੍ਰਸਿੱਧ ਪਿੰਡ ਹੈ।
ਲੁਧਿਆਣੇ ਜਿਲ੍ਹੇ ਵਿੱਚ ਵੀ ਪੰਨੂੰ ਗੋਤ ਦੇ ਜੱਟ ਕਾਫ਼ੀ ਵਸਦੇ ਹਨ।
ਜੰਡੀ ਵਢਣ ਵਾਲੀ ਰਸਮ ਪੰਨੂੰਆਂ ਵਿੱਚ ਵੀ ਪ੍ਰਚਲਿਤ ਹੈ। ਇਹ ਛੁੱਟੀਆਂ ਖੇਡਣ ਦੀ ਰਸਮ ਵੀ ਕਰਦੇ ਸਨ। ਇਹ ਪੂਜਾ ਦਾ ਚੜ੍ਹਾਵਾ ਬ੍ਰਾਹਮਣ ਨੂੰ ਦਿੰਦੇ ਸਨ। ਬਹੁਤੇ ਪੰਨੂੰ ਗੁਰੂ ਰਾਮ ਰਾਏ ਦੇ ਸੇਵਕ ਹਨ। ਨਵੀਂ ਸੂਈ ਮੱਝ ਜਾਂ ਗਊ ਦਾ ਦੁੱਧ ਇਹ ਸਭ ਤੋਂ ਪਹਿਲਾਂ ਦਸਵੀਂ ਵਾਲੇ ਦਿਨ ਸਿੱਖ ਨੂੰ ਹੀ ਦਿੰਦੇ ਹਨ। ਇਹ ਦੁੱਧ ਰਾਮ ਰਾਏ ਦੇ ਨਾਮ ਤੇ ਹੀ ਦਿੱਤਾ ਜਾਂਦਾ ਹੈ। ਗੁਰੂ ਰਾਮ ਰਾਏ ਦਾ ਕੀਰਤਪੁਰ ਵਿੱਚ ਡੇਰਾ ਵੀ ਹੈ ਜਿਥੇ ਪੰਨੂੰ ਗੋਤ ਦੇ ਜੱਟ ਸੁਖਾਂ ਪੂਰੀਆਂ ਹੋਣ ਤੇ ਜਾਂਦੇ ਹਨ। ਸਿੱਖ ਧਰਮ ਦੇ ਪ੍ਰਭਾਵ ਕਾਰਨ ਹੁਣ ਪੰਨੂੰ ਬਰਾਦਰੀ ਦੇ ਲੋਕ ਪੁਰਾਣੇ ਰਸਮ ਰਿਵਾਜ਼ ਛੱਡ ਰਹੇ ਹਨ। ਪ੍ਰੋ: ਹਰਪਾਲ ਸਿੰਘ ਪੰਨੂੰ ਮਹਾਨ ਸਾਹਿਤਕਾਰ ਤੇ ਵਿਦਵਾਨ ਪੁਰਸ਼ ਹਨ। ਦੁਨੀਆਂ ਦੀ ਪਹਿਲੀ ਕਿਤਾਬ 'ਰਿਗਵੇਦ' ਪੰਜਾਬ ਵਿੱਚ ਹੀ ਲਿਖੀ ਗਈ ਸੀ । ਪੰਜਾਬ ਨੂੰ ਸਪਤਸਿੰਧੂ ਅਥਵਾ ਵਾਹੀਕ ਵੀ ਕਹਿੰਦੇ ਸਨ। ਮਾਝੇ ਦੇ ਇਲਾਕੇ ਨੌਸ਼ਹਿਰਾ ਪੰਨੂੰਆਂ ਤੋਂ ਉਠਕੇ ਕੁਝ ਪੰਨੂੰ ਮਾਲਵੇ ਦੇ ਪ੍ਰਸਿੱਧ ਪਿੰਡ ਘੱਗਾ ਜਿਲ੍ਹਾ ਪਟਿਆਲਾ ਵਿੱਚ ਕਾਫ਼ੀ ਸਮੇਂ ਤੋਂ ਆਬਾਦ ਹਨ। ਇਸ ਪਿੰਡ ਵਿੱਚ ਹੁਣ 100 ਤੋਂ ਵੀ ਉਪਰ ਪੰਨੂੰਆਂ ਦੇ ਘਰ ਹਨ। ਪ੍ਰਸਿੱਧ
ਇਤਿਹਾਸਕਾਰ ਤੇ ਢਾਡੀ ਸੋਹਣ ਸਿੰਘ ਸੀਤਲ ਮਾਝੇ ਦੇ ਪੰਨੂੰ ਜੱਟ ਸਨ।
ਸਿਆਲਕੋਟ ਵਿੱਚ ਵੀ ਪੰਨੂੰਆਂ ਦੇ ਪੰਜ ਪਿੰਡ ਸਨ । ਸਾਂਦਲਬਾਰ ਵਿੱਚ ਵੀ ਪੰਨੂੰ ਅਤੇ ਇੱਟਾਂ ਵਾਲੀ ਪੰਨੂੰ ਭਾਈਚਾਰੇ ਦੇ ਪਿੰਡ ਸਨ। ਮਿੰਟਗੁੰਮਰੀ ਵਿੱਚ ਬਹੁਤੇ ਪੰਨੂੰ ਜੱਟ ਸਿੱਖ ਹਨ। ਮੁਜ਼ੱਫਰਗੜ ਤੇ ਡੇਰਾ ਗਾਜ਼ੀ ਖਾਂ ਵਿੱਚ ਬਹੁਤੇ ਪੰਨੂੰ ਜੱਟ ਮੁਸਲਮਾਨ ਸਨ।
ਅੰਬਾਲਾ, ਫਿਰੋਜ਼ਪੁਰ, ਪਟਿਆਲਾ ਤੇ ਨਾਭਾ ਆਦਿ ਖੇਤਰਾਂ ਵਿੱਚ ਵੀ ਪੰਨੂੰ ਗੋਤ ਦੇ ਜੱਟ ਕਾਫ਼ੀ ਵਸਦੇ ਹਨ। ਸਭ ਤੋਂ ਵੱਧ ਪੰਨੂੰ ਜੱਟ ਮਾਝੇ ਵਿੱਚ ਆਬਾਦ ਹਨ। ਇਹ ਸਾਰੇ ਸਿੱਖ ਹਨ। ਡਾਕਟਰ ਬੀ• ਐਸ• ਦਾਹੀਆ ਪੰਨੂੰ ਜੱਟਾਂ ਨੂੰ ਹੂਣਾਂ ਦੇ ਰਾਜੇ ਪੋਨੂੰ ਦੀ ਬੰਸ ਵਿਚੋਂ ਮੰਨਦਾ ਹੈ। ਇਹ ਵਿਚਾਰ ਗ਼ਲਤ ਪ੍ਰਤੀਤ ਹੁੰਦਾ ਹੈ। ਕੁਝ ਇਤਿਹਾਸਕਾਰ ਪੰਨੂੰ ਜੱਟਾਂ ਨੂੰ ਔਲਖ ਬਰਾਦਰੀ ਵਿਚੋਂ ਸਮਝਦੇ ਹਨ। ਧਨੀਚ ਔਲਖਾਂ ਤੇ ਪੰਨੂੰਆਂ ਦੋਵਾਂ ਦਾ ਵਡੇਰਾ ਸੀ। ਔਲਖ ਵੀ ਪੰਨੂੰਆਂ ਵਾਂਗ ਸੂਰਜਬੰਸ ਵਿਚੋਂ ਹਨ।
1881 ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਪੰਨੂੰ ਗੋਤ ਦੇ ਜੱਟਾਂ ਦੀ ਗਿਣਤੀ 9919 ਸੀ। ਪੰਜਾਬ ਵਿਚੋਂ ਪੰਨੂੰ ਗੋਤ ਦੇ ਜੱਟ ਕੈਨੇਡਾ, ਅਮਰੀਕਾ ਤੇ ਆਸਟਰੇਲੀਆ ਆਦਿ ਬਾਹਰਲੇ ਦੇਸ਼ਾਂ ਵਿੱਚ ਵੀ ਬਹੁਤ ਗਏ ਹਨ।
ਪੰਨੂੰ ਇੱਕ ਉਘਾ ਤੇ ਛੋਟਾ ਗੋਤ ਹੈ। ਜੱਟਾਂ ਨੇ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਵੀ ਬਹੁਤ ਉਨਤੀ ਕੀਤੀ ਹੈ। ਭਾਰਤ ਦੀਆਂ ਕਈ ਜਾਤੀਆਂ ਜੱਟਾਂ ਦੀ ਉਨਤੀ ਤੇ ਈਰਖਾ ਕਰਦੀਆਂ ਹਨ। ਜੱਟ ਬਹੁਤ ਹੀ ਮਿਹਨਤੀ ਤੇ ਖੁੱਲ੍ਹ ਦਿਲੀ ਜਾਤੀ ਹੈ। ਪੰਨੂੰ ਵੀ ਜੱਟਾਂ ਦਾ ਪ੍ਰਾਚੀਨ ਤੇ ਜਗਤ ਪ੍ਰਸਿੱਧ ਗੋਤ ਹੈ।
ਬਾਜਵਾ
ਬਾਜਵਾ: ਇਨ੍ਹਾਂ ਦੇ ਮੋਢੀ ਨੂੰ ਵਜਬ ਕਿਹਾ ਜਾਂਦਾ ਸੀ। ਇਹ ਸੂਰਜ ਬੰਸੀ ਹਨ। ਬਾਜਵਾ ਜੱਟ ਕੇਵਲ ਬਾਜੂ ਰਾਜਪੂਤਾਂ ਨਾਲ ਮਿਲਦੇ ਹਨ। ਇਨ੍ਹਾਂ ਦੇ ਰਸਮ ਰਿਵਾਜ਼ ਵੀ ਇਕੋ ਜਿਹੇ ਹਨ। ਇਨ੍ਹਾਂ ਦਾ ਵਡੇਰਾ ਬਾਬਾ ਮੰਗਾ ਹੈ ਜਿਹਨਾਂ ਦਾ ਆਰੰਭ ਸਿਆਲਕੋਟ ਜਿਲ੍ਹੇ ਵਿੱਚ ਜੰਮੂ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਸਥਿਤ ਬਜਵਾਤ ਵਿੱਚ ਹੋਇਆ ਸੀ।
ਬਾਜਵੇ ਸਾਰੇ ਪੰਜਾਬ ਵਿੱਚ ਫੈਲੇ ਹੋਏ ਹਨ ਪਰ ਇਨ੍ਹਾਂ ਦਾ ਅਸਲੀ ਟਿਕਾਣਾ ਸਿਆਲਕੋਟ ਹੈ। ਵਿਆਹ ਸ਼ਾਦੀ ਤੇ ਨਵੀਂ ਵਿਆਤਾ ਨੂੰ ਬਾਬੇ ਮੰਗੇ ਦੀ ਮਾੜੀ ਤੇ ਮੱਥਾ ਟਿਕਾਉਂਦੇ ਹਨ।
ਬਾਬਾ ਮੰਗੇ ਦੀ ਪੂਜਾ ਕੀਤੀ ਜਾਂਦੀ ਹੈ। ਹੋਰ ਜੱਟਾਂ ਵਾਂਗ ਜੰਡੀ ਵਢਣ ਦੀ ਰਸਮ ਇਨ੍ਹਾਂ ਵਿੱਚ ਵੀ ਪ੍ਰਚਲਿਤ ਸੀ। ਬਾਬੇ ਮੰਗੇ ਦੇ ਸੱਤ ਪੁੱਤਰ ਸਨ। ਸਭ ਤੋਂ ਵੱਡੇ ਨਾਰੋ ਨੇ ਨਾਰੋਵਾਲ ਪਿੰਡ ਵਸਾਇਆ, ਦੀਪੇ ਨੇ ਕੋਟਲੀ ਬਾਜਵਾ ਤੇ ਚੰਦੂ ਨੇ ਚੰਦੂਵਾਲ ਆਦਿ ਪਿੰਡ ਵਸਾਏ। ਬਾਜਵੇ ਗੋਤ ਦਾ ਮੋਢੀ ਵਜਬ ਰਾਜਸਥਾਨ ਦੇ ਖੇਤਰ ਜੈਸਲਮੇਲ ਵਿੱਚ ਰਹਿੰਦਾ ਸੀ। ਇਸ ਕਬੀਲੇ ਦੇ ਲੋਕ ਜੈਸਲਮੇਰ ਤੋਂ ਚੱਲ ਤੇ ਹੌਲੀ ਹੌਲੀ ਸਿਆਲਕੋਟ ਤੇ ਗੁਜਰਾਂਵਾਲਾ ਤੱਕ ਪਹੁੰਚ ਗਏ। ਇੱਕ ਸਮੇਂ ਇਨ੍ਹਾਂ ਦਾ ਵਡੇਰਾ ਮੁਲਤਾਨ ਖੇਤਰ ਦਾ ਹਾਕਮ ਬਣ ਗਿਆ। ਇਨ੍ਹਾਂ ਦੇ ਵਡੇਰੇ ਰਾਜੇ ਸ਼ਲਿਪ ਨੂੰ ਸਿਕੰਦਰ ਲੋਧੀ ਦੇ ਸਮੇਂ ਮੁਲਤਾਨ ਵਿਚੋਂ ਕੱਢ ਦਿੱਤਾ ਗਿਆ ਸੀ। ਰਾਜੇ ਸ਼ਲਿਪ ਦੇ ਦੋ ਪੁੱਤਰ ਕਾਲਾ ਤੇ ਲਿਸ ਸਨ। ਇਹ ਦੋਵੇਂ ਬਾਜ਼ ਰੱਖਦੇ ਸਨ।
ਲਿਸ ਜੰਮੂ ਚਲਾ ਗਿਆ। ਉਸ ਨੇ ਉਥੇ ਇੱਕ ਰਾਜਪੂਤ ਲੜਕੀ ਨਾਲ ਸ਼ਾਦੀ ਕਰ ਲਈ। ਉਸ ਦੀ ਬੰਸ ਦੇ ਲੋਕਾਂ ਨੂੰ ਰਾਜਪੂਤ ਬਾਜੂ ਕਿਹਾ ਜਾਂਦਾ ਹੈ। ਕਾਲੇ ਨੇ ਇੱਕ ਜੱਟ ਲੜਕੀ ਨਾਲ ਸ਼ਾਦੀ
ਕਰ ਲਈ ਅਤੇ ਪਸਰੂਰ ਦੇ ਖੇਤਰ ਵਿੱਚ ਵਸ ਗਿਆ। ਜੱਟਾਂ ਦੀ ਬੰਸ ਦੇ ਲੋਕਾਂ ਦਾ ਗੋਤ ਬਾਜਵਾ ਪ੍ਰਚਲਿਤ ਹੋ ਗਿਆ। ਇਸ ਤਰ੍ਹਾਂ ਬਾਜੂ ਰਾਜਪੂਤਾਂ ਅਤੇ ਬਾਜਵੇ ਜੱਟਾਂ ਦਾ ਪਿਛੋਕੜ ਸਾਂਝਾ ਹੈ। ਬਾਜਵੇ ਜੱਟ ਅਤੇ ਬਾਜੂ ਰਾਜਪੂਤ ਦੋਵੇਂ ਭਾਈਚਾਰੇ ਜੰਮੂ ਦੇ ਖੇਤਰ ਵਿੱਚ ਵੀ ਆਬਾਦ ਸਨ। ਇੱਕ ਹੋਰ ਦੰਦ ਕਥਾ ਹੈ ਕਿ ਇਨ੍ਹਾਂ ਦੇ ਵਡੇਰੇ ਰਾਜੇ ਜੈਸਨ ਨੂੰ ਰਾਏ ਪਿਥੌਰਾ (ਪ੍ਰਿਥਵੀ ਰਾਜ ਚੌਹਾਨ) ਨੇ ਦਿੱਲੀ ਤੋਂ ਜ਼ਬਰੀ ਕੱਢ ਦਿੱਤਾ। ਇਸ ਕਾਰਨ ਇਸ ਕਬੀਲੇ ਦੇ ਲੋਕ ਜੰਮੂ ਦੀਆਂ ਪਹਾੜੀਆਂ ਦੇ ਨੇੜਲੇ ਖੇਤਰ ਸਿਆਲਕੋਟ ਦੇ ਕਰਬਾਲਾ ਵਿੱਚ ਆ ਵਸੇ। ਕਿਸੇ ਸਮੇਂ ਸਿਆਲਕੋਟ ਖੇਤਰ ਵਿੱਚ ਬਾਜਵੇ ਜੱਟਾਂ ਦੇ 84 ਪਿੰਡ ਆਬਾਦ ਸਨ।
ਬਾਜੂ ਰਾਜਪੂਤਾਂ ਦੀਆਂ ਕਈ ਰਸਮਾਂ ਅਣੋਖੀਆਂ ਸਨ। ਉਹ ਕੁਝ ਰਸਮਾਂ ਪੂਰੀਆਂ ਕਰ ਕੇ ਮੁਸਲਮਾਨ ਲੜਕੀਆਂ ਨਾਲ ਵੀ ਸ਼ਾਦੀ
ਕਰ ਲੈਂਦੇ ਸਨ। ਮੰਗਣੀ ਤੇ ਵਿਆਹ ਵਿੱਚ ਸ਼ਗਣ ਦੇ ਤੌਰ ਤੇ ਖਜੂਰ ਦੀ ਵਰਤੋਂ ਵੀ ਕਰਦੇ ਸਨ।
ਲਾਹੌਰ, ਸਿਆਲਕੋਟ ਤੇ ਮੁਲਤਾਨ ਆਦਿ ਦੇ ਬਹੁਤੇ ਬਾਜਵੇ ਜੱਟ ਮੁਸਲਮਾਨ ਬਣ ਗਏ ਸਨ। ਅੰਮ੍ਰਿਤਸਰ, ਡੇਰਾ, ਹੁਸ਼ਿਆਰਪੁਰ ਖੇਤਰਾਂ ਵਿੱਚ ਵੀ ਬਾਜਵੇ ਜੱਟ ਕਾਫ਼ੀ ਆਬਾਦ ਹਨ। ਦੁਆਬੇ ਦੇ ਜਲੰਧਰ, ਹੁਸ਼ਿਆਰਪੁਰ ਤੇ ਕਪੂਰਥਲਾ ਸ਼ਾਹਕੋਟ ਦੇ ਖੇਤਰ ਪਿੰਡਾਂ ਵਿੱਚ ਵੀ ਬਾਜਵੇ ਜੱਟ ਵਸਦੇ ਹਨ। ਦੁਆਬੇ ਵਿੱਚ ਜਲੰਧਰ ਸ਼ਾਹਕੋਟ ਦੇ ਖੇਤਰ ਵਿੱਚ ਇਨ੍ਹਾਂ ਦਾ ਇੱਕ ਉਘਾ ਪਿੰਡ ਬਾਜਵਾ ਕਲਾਂ ਹੈ। ਮਾਲਵੇ ਦੇ ਪਟਿਆਲਾ, ਸੰਗਰੂਰ, ਲੁਧਿਆਣਾ, ਫਿਰੋਜ਼ਪੁਰ ਤੇ ਫਰੀਦਕੋਟ ਦੇ ਖੇਤਰਾਂ ਵਿੱਚ ਵੀ ਕਾਫ਼ੀ ਬਾਜਵੇ ਜੱਟ ਵਸਦੇ ਹਨ। ਇਨ੍ਹਾਂ ਦੀਆਂ ਕਈ ਮੁੱਖ ਮੂੰਹੀਆਂ ਹਨ। 1947 ਈਸਵੀਂ ਵਿੱਚ ਹਿੰਦ ਪਾਕਿ ਵੰਡ ਸਮੇਂ ਸਾਂਦਲਬਾਰ ਦੇ ਪਿੰਡ ਵੱਡੀ ਭੁਲੇਰ ਵਿੱਚ ਬਾਜਵੇ ਜੱਟਾਂ ਦਾ ਬਹੁਤ ਹੀ ਵੱਡਾ ਜਾਨੀ ਨੁਕਸਾਨ ਹੋਇਆ ਸੀ। ਬਾਜਵਾ ਗੋਤ ਦੀ ਇੱਕ ਕਿਤਾਬ ਵੀ ਛਪੀ ਹੈ।
1881 ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਬਾਜਵਾ ਗੋਤ ਦੇ ਜੱਟਾਂ ਦੀ ਗਿਣਤੀ 34,521 ਸੀ। ਪੂਰਬੀ ਪੰਜਾਬ ਵਿੱਚ ਸਾਰੇ ਬਾਜਵੇ ਜੱਟ ਸਿੱਖ ਹਨ। ਦੁਆਬੇ ਵਿਚੋਂ ਕੁਝ ਬਾਜਵੇ ਬਦੇਸ਼ਾਂ ਵਿੱਚ ਵੀ ਜਾਕੇ ਆਬਾਦ ਹੋ ਗਏ ਹਨ। ਬਾਜਵਾ ਜੱਟਾਂ ਦਾ ਇੱਕ ਉਘਾ ਤੇ ਛੋਟਾ ਗੋਤ ਹੈ।
ਜੱਟ ਜ਼ਮੀਨ ਨੂੰ ਬਹੁਤ ਪਿਆਰ ਕਰਦਾ ਹੈ। ਬਾਹਰਲੇ ਦੇਸ਼ਾਂ, ਕੈਨੇਡਾ, ਅਮਰੀਕਾ ਤੇ ਆਸਟਰੇਲੀਆ ਵਿੱਚ ਵੀ ਜ਼ਮੀਨਾਂ ਖਰੀਦ ਕੇ ਜੱਟਾਂ ਨੇ ਵੱਡੇ ਵੱਡੇ ਫਾਰਮ ਬਣਾ ਲਏ ਹਨ। ਜੱਟ ਬਾਗਬਾਨੀ ਵਿੱਚ ਵੀ ਸਫ਼ਲ ਹਨ। ਜੱਟ ਖੇਤੀਬਾੜੀ ਨੂੰ ਹੀ ਸਰਬੋਤਮ ਕਿੱਤਾ ਮੰਨਦਾ ਹੈ।
ਬਾਠ
ਬਾਠ, ਪੰਜਾਬ ਵਿੱਚ ਬਠਿੰਡੇ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਤਹਿਸੀਲ ਨਥਾਣਾ ਦੇ ਅਧੀਨ ਆਉਂਦਾ ਹੈ। [1][2]
ਇਹ ਬਾਖ਼ਤਰ ਵਾਲੇ ਸ਼ੱਕਾਂ ਦੀ ਬੰਸ ਵਿਚੋਂ ਹਨ। ਇਹ ਪੰਜਾਬ ਵਿੱਚ 175 ਪੂਰਬ ਈਸਵੀ ਦੇ ਲਗਭਗ ਆਏ। ਇਸ ਬੰਸ ਦਾ ਪ੍ਰਸਿੱਧ ਦੇਵਮਿੱਤਰ ਹੋਇਆ ਹੈ। ਉਸ ਦੀ ਰਾਜਧਾਨੀ ਲਵਪੁਰ ਸੀ। ਉਸ ਦਾ ਰਾਜ ਬਿਆਸਾ ਪ੍ਰਚਲਿਤ ਹੋ ਗਿਆ। ਪਹਿਲਾਂ ਪਹਿਲ ਇਸ ਕਬੀਲੇ ਦਾ ਨਾਮਬੱਟ ਸੀ ਫਿਰ ਹੌਲੀ ਹੌਲੀ ਬਾਠ ਪ੍ਰਚਲਿਤ ਹੋ ਗਿਆ। ਇਸ ਕਬੀਲੇ ਦੇ ਰਾਜ ਨਾਲ ਸੰਬੰਧਿਤ ਕੁਝ ਪੁਰਾਣੇ ਸਿੱਕੇ ਵੀ ਮਿਲੇ ਹਨ। ਬਾਠ ਚੰਦਰ ਬੰਸੀ ਹਨ। ਇਸ ਬੰਸ ਦੇ ਵਡੇਰੇ ਸੈਨਪਾਲ ਨੇ ਆਪਣੀ ਬਰਾਦਰੀ ਨੂੰ ਛੱਡਕੇ ਜੱਟ ਜਾਤੀ ਵਿੱਚ ਵਿਆਹ ਕਰਾ ਲਿਆ ਸੀ। ਇਹ ਆਪਣੀਆਂ 20 ਮੂੰਹੀਆਂ ਵਿੱਚ ਵੀ ਰਿਸ਼ਤੇਦਾਰੀਆਂ ਕਰ ਲੈਂਦੇ ਸਨ। ਬਾਠ ਗੋਤ ਦੇ ਜੱਟ ਪਹਿਲਾਂ ਲਾਹੌਰ ਦੇ ਹੁਡਿਆਰਾ ਖੇਤਰ ਵਿੱਚ ਆਬਾਦ ਹੋਏ ਫਿਰ ਅੰਮ੍ਰਿਤਸਰ ਤੇ ਗੁਰਦਾਸਪੁਰ ਵਿੱਚ ਵੀ ਪਹੁੰਚ ਗਏ। ਮਿੰਟਗੁੰਮਰੀ ਖੇਤਰ ਦੇ ਕੁਝ ਬਾਠ ਮੁਸਲਮਾਨ ਬਣ ਗਏ ਸਨ।
ਸਾਂਦਲ ਬਾਰ ਵਿੱਚ ਬਾਠਾਂ ਦੇ ਪ੍ਰਸਿੱਧ ਪਿੰਡ ਬਾਠ ਤੇ ਭਗਵਾਂ ਸਨ। ਕੁਝ ਬਾਠ ਮਾਝੇ ਤੋਂ ਚੱਲ ਕੇ ਕਪੂਰਥਲਾ ਖੇਤਰ ਵਿੱਚ
ਆਬਾਦ ਹੋ ਗਏ ਸਨ। ਮਾਲਵੇ ਵਿੱਚ ਵੀ ਬਾਠ ਭਾਈਚਾਰੇ ਦੇ ਲੋਕ ਬਹੁਤ ਹਨ। ਬਾਠ ਗੋਤ ਦਾ ਇੱਕ ਉੱਘਾ ਪਿੰਡ ਬਾਠ ਸੰਗਰੂਰ ਜ਼ਿਲ੍ਹੇ ਵਿੱਚ ਵੀ ਹੈ। ਪੰਜਾਬ ਵਿੱਚ ਬਾਠ ਨਾਮ ਦੇ ਕਈ ਪਿੰਡ ਹਨ। ਲੁਧਿਆਣੇ ਵਿੱਚ ਰਾਜੇਵਾਲ, ਨੂਰਪੁਰ, ਕੁਲੇਵਾਲ, ਮਾਣਕੀ ਤੇ ਬਾਠ ਕਲਾਂ ਆਦਿ ਪਿੰਡਾਂ ਵਿੱਚ ਵੀ ਬਾਠ ਭਾਈਚਾਰੇ ਦੇ ਕਾਫ਼ੀ ਜੱਟ ਵਸਦੇ ਹਨ। ਫਿਰੋਜ਼ਪੁਰ, ਬਠਿੰਡਾ, ਮਾਨਸਾ ਤੇ ਪਟਿਆਲੇ ਦੇ ਇਲਾਕੇ ਵਿੱਚ ਵੀ ਬਾਠ ਜੱਟ ਕਈ ਪਿੰਡਾਂ ਵਿੱਚ ਰਹਿੰਦੇ ਹਨ। ਕੁਝ ਬਾਠ ਜੱਟ ਰੋਪੜ ਜ਼ਿਲ੍ਹੇ ਵਿੱਚ ਵੀ ਹਨ। ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਇੱਕ ਬਾਠਾਂ ਕਲਾਂ ਪਿੰਡ ਵੀ ਬਾਠ ਜੱਟਾਂ ਦਾ ਬਹੁਤ ਉੱਘਾ ਪਿੰਡ ਹੈ।
ਪੰਜਾਬ ਵਿੱਚ ਬਾਠ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਬਾਠ ਗੋਤ ਦੇ ਲੋਕ ਦਲਿਤ ਜਾਤੀਆਂ ਵਿੱਚ ਵੀ ਹਨ। ਪੂਰਬੀ ਪੰਜਾਬ ਦੇ ਬਾਠ ਜੱਟ ਸਿੱਖ ਹਨ। ਪੱਛਮੀ ਪੰਜਾਬ ਵਿੱਚ ਹੁਣ ਸਾਰੇ ਬਾਠ ਜੱਟ ਮੁਸਲਮਾਨ ਹਨ। ਬਾਠ ਜੱਟਾਂ ਨੇ ਅਮਰੀਕਾ ਤੇ ਕੈਨੇਡਾ ਵਿੱਚ ਜਾ ਕੇ ਬਹੁਤ ਉੱਨਤੀ ਕੀਤੀ ਹੈ।
ਬੱਲ ਗੋਤ
ਇਹ ਜੱਟਾਂ ਦਾ ਇੱਕ ਪ੍ਰਾਚੀਨ ਤੇ ਸ਼ਕਤੀਸ਼ਾਲੀ ਕਬੀਲਾ ਸੀ। ਬੱਲ ਜੱਟ,ਪ੍ਰਹਲਾਦ ਭਗਤ ਦੇ ਪੋਤੇ ਬੱਲ ਦੀ ਬੰਸ ਵਿਚੋਂ ਹਨ। ਕਰਨਲ ਟਾਡ ਨੇ ਇਸ ਬੰਸ ਨੂੰ ਵੀ 36 ਰਾਜ ਬੰਸਾਂ ਵਿੱਚ ਗਿਣਿਆ ਹੈ। ਗੁਪਤ ਰਾਜ ਦੇ ਅੰਤਲੇ ਦਿਨਾਂ ਵਿੱਚ 527 ਈਸਵੀਂ ਵਿੱਚ ਸੈਨਾਪਤੀ ਭਟਾਰਕ ਨੇ ਕੱਛ ਕਾਠੀਆਵਾੜ ਖੇਤਰ ਵਿੱਚ ਬਲਬੀਪੁਰ ਰਾਜ ਕਾਇਮ ਕੀਤਾ। ਸਿੰਧ ਦੇ ਅਰਬ ਸੈਨਾਪਤੀ ਅਬਰੂ ਬਿਨ ਜਮਾਲ ਨੇ 757 ਈਸਵੀਂ ਵਿੱਚ ਗੁਜਰਾਤ ਕਾਠੀਆਵਾੜ ਦੇ ਚੜ੍ਹਾਈ ਕਰ ਕੇ ਬੱਲ ਬੰਸ ਦੇ ਬਲਭੀ ਰਾਜ ਨੂੰ ਖਤਮ ਕਰ ਦਿੱਤਾ। ਇਸ ਬੰਸ ਦੇ ਕਈ ਰਾਜੇ ਹੋਏ। ਬੱਲ ਜੱਟ
ਬੱਲਭੀ ਖੇਤਰ ਛੱਡ ਕੇ ਮੱਧ ਪ੍ਰਦੇਸ਼, ਰਾਜਸਥਾਨ, ਉਤਰ ਪ੍ਰਦੇਸ਼, ਹਰਿਆਣੇ ਤੇ ਪੰਜਾਬ ਵੱਲ ਆ ਗਏ। ਜਿਹੜੇ ਬੱਲ ਜੱਟ ਮੁਸਲਮਾਨ ਬਣ ਗਏ, ਉਨ੍ਹਾਂ ਨੂੰ ਬਲੋਚ ਕਿਹਾ ਜਾਂਦਾ ਹੈ। ਬੱਲ ਗੋਤ ਦੇ ਹਿੰਦੂ ਜਾਟ ਅੰਬਾਲਾ, ਕਰਨਾਲ, ਹਿੱਸਾਰ ਵਿੱਚ ਵੀ ਕਾਫ਼ੀ ਆਬਾਦ ਸਨ। ਉਤਰ ਪ੍ਰਦੇਸ਼ ਵਿੱਚ ਬੱਲਾਂ ਨੂੰ ਬਲਾਇਨਕਿਹਾ ਜਾਂਦਾ ਹੈ। ਸਿਸੌਲੀ ਦੇ ਖੇਤਰ ਵਿੱਚ ਇਨ੍ਹਾਂ ਦੇ 100 ਦੇ ਲਗਭਗ ਪਿੰਡ ਹਨ। ਬੱਲ ਆਪਣਾ ਸੰਬੰਧ ਰਾਜਪੂਤਾਂ ਨਾਲ ਜੋੜਦੇ ਹਨ। ਗਹਿਲੋਤਤੇ ਸਿਸੋਦੀਆਵੀ ਬੱਲਾ ਦੇ ਸ਼ਾਖਾ ਗੋਤਰ ਹਨ। ਬੱਲਾਂ ਦਾ ਵਡੇਰਾ ਬਾਇਆਬਲ ਮੱਧ ਪ੍ਰਦੇਸ਼ ਦੇ ਮਾਲਵਾ ਖੇਤਰ ਤੋਂ ਆਪਣੇ ਪਰਮਾਰ ਭਾਈਚਾਰੇ ਨਾਲ ਪੰਜਾਬ ਵਿੱਚ ਆਇਆ ਕਿਉਂਕਿ ਪਰਮਾਰ ਮੁਲਤਾਨ ਤੋਂ ਮਾਲਵੇ ਵੱਲ ਆਉਂਦੇ ਜਾਂਦੇ ਰਹਿੰਦੇ ਸਨ। ਬੱਲ ਸੇਖੋਂ ਜੱਟਾਂ ਨੂੰ ਵੀ ਆਪਣੇ ਭਾਈਚਾਰੇ ਵਿਚੋਂ ਸਮਝਦੇ ਹਨ। ਬੱਲਾਂ ਦੇ ਬਹੁਤੇ ਪਿੰਡ ਸਤਲੁਜ ਦੇ ਉੱਪਰਲੇ ਖੇਤਰ ਅਤੇ ਬਿਆਸ ਦੇ ਇਲਾਕੇ ਵਿੱਚ ਵੀ ਕਾਫ਼ੀ ਹਨ। ਬੱਲ, ਲੁਧਿਆਣਾ, ਫਿਰੋਜ਼ਪੁਰ, ਪਟਿਆਲਾ ਤੇ ਸੰਗਰੂਰ ਵਿੱਚ ਵੀ ਕਾਫ਼ੀ ਹਨ। ਬੱਲ ਲੁਧਿਆਣੇ ਤੋਂ ਅੱਗੇ ਅੰਮ੍ਰਿਤਸਰ,
ਗੁਰਦਾਸਪੁਰ, ਜਲੰਧਰ ਤੇ ਕਪੂਰਥਲਾ ਖੇਤਰਾਂ ਵਿੱਚ ਵੀ ਕਾਫ਼ੀ ਗਿਣਤੀ ਵਿੱਚ ਆਬਾਦ ਹਨ। ਦੁਆਬੇ ਵਿੱਚ ਭੋਗਪੁਰ ਦੇ ਪਾਸ ਬੱਲਾਂ ਪਿੰਡ ਬੱਲ ਜੱਟਾਂ ਦਾ ਹੀ ਹੈ। ਰੋਪੜ ਦੇ ਇਲਾਕੇ ਵਿੱਚ ਵੀ ਬੱਲਾਂ ਦੇ ਕੁਝ ਪਿੰਡ ਹਨ। ਮਾਝੇ ਦੇ ਬੱਲ ਕਹਿੰਦੇ ਹਨ ਕਿ ਉਨ੍ਹਾਂ ਦਾ ਪਿਛਲਾ ਪਿੰਡ ਬਲਮਗੜ੍ਹ ਸੀ। ਮਾਲਵੇ ਦੇ ਸੰਗਰੂਰ ਖੇਤਰ ਵਿੱਚ ਬਲਮਗੜ੍ਹ ਬਹੁਤ ਉਘਾ ਪਿੰਡ ਹੈ। ਅੰਮ੍ਰਿਤਸਰ ਦੇ ਅਜਨਾਲੇ ਖੇਤਰ ਵਿੱਚ ਵੀ ਬੱਲਾਂ ਦਾ ਪ੍ਰਸਿੱਧ ਪਿੰਡ ਬੱਲ ਹੈ। ਇਸ ਤੋਂ ਇਲਾਵਾ ਬੁਡਾਲਾ, ਸੱਠਿਆਲਾ, ਬੱਲ ਸਰਾਏ, ਜੋਧੇ, ਝਲੜੀ, ਛੱਜਲਵਡੀ, ਬੁਡਾਲਾ (ਕਪੂਰਥਲਾ) ਆਦਿ ਕਈ ਪਿੰਡ ਬੱਲ ਭਾਈਚਾਰੇ ਦੇ ਹਨ। ਪੱਛਮੀ ਪੰਜਾਬ ਵਿੱਚ ਨੌਸ਼ਹਿਰੇ ਦੇ ਪਾਸ ਵੀ ਇੱਕ ਬੱਲ ਪਿੰਡ ਹੈ। ਗੁਰਦਾਸਪੁਰ ਵਿੱਚ ਵੀ ਬੱਲ ਜੱਟ ਕਾਫ਼ੀ ਹਨ। ਪੱਛਮੀ ਪੰਜਾਬ ਵਿੱਚ ਵੀ ਬੱਲ ਜੱਟ ਕਾਫ਼ੀ ਸਨ। ਇਨ੍ਹਾਂ ਵਿਚੋਂ ਬਹੁਤੇ ਮੁਸਲਮਾਨ ਬਣ ਗਏ ਸਨ। ਬੱਲ ਗੋਤ ਦੇ ਲੋਕ ਦਲਿਤ ਜਾਤੀਆਂ ਵਿੱਚ ਵੀ ਹਨ। ਪੂਰਬੀ ਪੰਜਾਬ ਵਿੱਚ ਸਾਰੇ ਬੱਲ ਸਿੱਖ ਹਨ। 1881 ਈਸਵੀਂ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਬੱਲ ਜੱਟਾਂ ਦੀ ਗਿਣਤੀ 9721 ਸੀ। ਵੀਰ
ਸਿੰਘ ਬੱਲ ਨੇ ਸਿੱਖ ਇਤਿਹਾਸ ਨਾਲ ਸੰਬੰਧਿਤ ਸਿੰਘ ਸਾਗਰ, ਗੁਰਕੀਰਤ ਪ੍ਰਕਾਸ਼ ਆਦਿ ਪੁਸਤਕਾਂ ਲਿਖੀਆਂ ਹਨ। ਬੱਲ ਜੱਟਾਂ ਦਾ ਜਗਤ ਪ੍ਰਸਿੱਧ ਗੋਤ ਹੈ। ਬੀ ਐਸ ਦਾਹੀਆ ਵੀ ਬੱਲਾਂ ਨੂੰ ਬਲਭੀਪੁਰ ਦੇ ਪ੍ਰਾਚੀਨ ਰਾਜ ਘਰਾਣੇ ਵਿਚੋਂ ਮੰਨਦਾ ਹੈ।
ਮਾਂਗਟ
ਮਾਂਗਟ ਪੰਜਾਬ ਵਿਚਲੇ ਜੱਟਾਂ ਦੀਆਂ ਵੱਖੋ ਵਖਰੇ ਗੋਤਰਾਂ ਵਿਚੋਂ ਇੱਕ ਗੋਤਰ ਹੈ। ਇਹ ਮਹਾਂਭਾਰਤ ਦੇ ਸਮੇਂ ਦਾ ਪੁਰਾਣਾ ਕਬੀਲਾ ਹੈ ਅਤੇ ਇਹ ਮੱਧ ਏਸ਼ੀਆ ਦੇ ਰੂਸੀ ਖੇਤਰ ਤੋਂ ਪ੍ਰਵਾਸ ਕਰ ਕੇ ਆਇਆ ਸੀ। ਏ. ਐਲ. ਮੰਗੇਟ ਰੂਸ ਦਾ ਪ੍ਰਸਿੱਧ ਇਤਿਹਾਸਕਾਰ ਹੋਇਆ ਹੈ। ਕੁਝ ਜੱਟ ਯੂਕਰੇਨ ਵਿੱਚ ਵੀ ਹਨ। ਇੱਕ ਮਾਂਗਟ ਸਿੱਧ 12ਵੀਂ ਸਦੀ ਵਿੱਚ ਵੀ ਹੋਇਆ। ਇਸ ਦੀ ਬਰਾਦਰੀ ਪਹਿਲਾਂ ਸ਼ਾਹਪੁਰ ਕਦੋਂ ਆਬਾਦ ਹੋਈ, ਇਸ ਖ਼ਾਨਦਾਨ ਨੇ ਹੀ ਦੋਰਾਹੇ ਦੇ ਪਾਸ ਛੰਦੜ ਪਿੰਡ ਵਸਾਇਆ। ਰਾਮਪੁਰ, ਕਟਾਣੀ, ਹਾਂਸ ਕਲਾਂ ਪਿੰਡ ਵੀ ਇਸ ਭਾਈਚਾਰੇ ਦੇ ਹਨ। ਛੰਦੜਾਂ ਦੇ ਆਸਪਾਸ ਮਾਂਗਟਾਂ ਦੇ 12 ਪਿੰਡ ਹਨ। ਲੁਧਿਆਣੇ ਜਿਲ੍ਹੇ ਵਿੱਚ
ਮਾਂਗਟ ਜੱਟ ਪਿੰਡ ਰਾਮਗੜ੍ਹ, ਭੰਮਾ ਕਲਾਂ, ਬੇਗੋਵਾਲ, ਪ੍ਰਿਥੀਪੁਰ, ਖੇੜਾ, ਘੁਲਾਲ, ਮਾਂਗਟ, ਭੈਰੋਂ ਮੁਨਾ, ਬਲੋਵਾਲ, ਮਲਕਪੁਰ ਆਦਿ ਵਿੱਚ ਵੀ ਕਾਫ਼ੀ ਵੱਸਦੇ ਹਨ। ਮਾਲਵੇ ਵਿੱਚ ਬਹੁਤੇ ਮਾਂਗਟ ਲੁਧਿਆਣੇ, ਪਟਿਆਲੇ ਤੇ ਫਿਰੋਜ਼ਪੁਰ ਖੇਤਰਾਂ ਵਿੱਚ ਆਬਾਦ ਸਨ। ਮੁਕਤਸਰ ਦੇ ਇਲਾਕੇ ਵਿੱਚ ਮਾਂਗਟ ਕੇਰ ਪਿੰਡ ਮਾਂਗਟ ਜੱਟਾਂ ਦਾ ਬਹੁਤ ਉਘਾ ਪਿੰਡ ਹੈ। ਕੁਝ ਮਾਂਗਟ ਮਲੇਰਕੋਟਲਾ, ਨਾਭਾ ਤੇ ਫਰੀਦਕੋਟ ਖੇਤਰਾਂ ਵਿੱਚ ਵੀ ਵੱਸਦੇ ਹਨ। ਮਾਝੇ ਵਿੱਚ ਅੰਮ੍ਰਿਤਸਰ ਜਿਲ੍ਹੇ ਵਿੱਚ ਵੀ ਮਾਂਗਟ ਭਾਈਚਾਰੇ ਦੇ ਲੋਕ ਕੁਝ ਪਿੰਡਾਂ ਵਿੱਚ ਰਹਿੰਦੇ ਹਨ। ਜਲੰਧਰ ਖੇਤਰ ਵਿੱਚ ਮਾਂਗਟ ਭਾਈਚਾਰੇ ਦੇ ਲੋਕ ਕੁਝ ਪਿੰਡਾਂ ਵਿੱਚ ਰਹਿੰਦੇ ਹਨ। ਜਲੰਧਰ ਖੇਤਰ ਵਿੱਚ ਮਾਂਗਟ ਕਾਫ਼ੀ ਹਨ। ਰੋਪੜ ਅਤੇ ਸਿਰਸਾ ਦੇ ਖੇਤਰਾਂ ਵਿੱਚ ਵੀ ਕੁਝ ਮਾਂਗਟ ਵੱਸਦੇ ਹਨ। ਕੁਝ ਹੁਸ਼ਿਆਰਪੁਰ ਵਿੱਚ ਵੀ ਹਨ। ਪੱਛਮੀ ਪੰਜਾਬ ਦੇ ਸਿਆਲਕੋਟ, ਲਾਹੌਰ, ਗੁਜਰਾਂਵਾਲਾ, ਗੁਜਰਾਤ ਤੇ ਮਿੰਟਗੁੰਮਰੀ ਆਦਿ ਖੇਤਰਾਂ ਵਿੱਚ ਵੀ ਮਾਂਗਟ ਭਾਈਚਾਰੇ ਦੇ ਕਾਫ਼ੀ ਲੋਕ ਵੱਸਦੇ ਹਨ। ਸਾਂਦਲਬਾਰ ਵਿੱਚ ਵੀ ਮਲੇ ਅਤੇ ਮਾਂਗਟ ਪਿੰਡ ਮਾਂਗਟ ਜੱਟਾਂ ਦੇ ਸਨ। ਪੱਛਮੀ ਪੰਜਾਬ
ਵਿੱਚ ਬਹੁਤੇ ਮਾਂਗਟ ਮੁਸਲਮਾਨ ਬਣ ਗਏ ਸਨ। ਪੂਰਬੀ ਪੰਜਾਬ ਵਿੱਚ ਸਾਰੇ ਮਾਂਗਟ ਜੱਟ ਸਿੱਖ ਹਨ। ਦੁਆਬੇ ਵਿਚੋਂ ਕਾਫ਼ੀ ਮਾਂਗਟ ਬਾਹਰਲੇ ਦੇਸਾਂ ਵਿੱਚ ਜਾਕੇ ਆਬਾਦ ਹੋ ਗਏ ਹਨ। ਇਸ ਭਾਈਚਾਰੇ ਨੇ ਬਹੁਤ ਉਨਤੀ ਕੀਤੀ ਹੈ। 1881 ਈਸਵੀਂ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਮਾਂਗਟ ਭਾਈਚਾਰੇ ਦੀ ਕੁੱਲ ਗਿਣਤੀ 11,661 ਸੀ। ਚਾਲੀ ਮੁਕਤਿਆਂ ਵਿਚੋਂ ਇੱਕ ਮੁਕਤਾ ਭਾਈ ਫਤਿਹ ਸਿੰਘ ਖੁਰਦਪੁਰ ਮਾਂਗਟ ਪਿੰਡ ਦਾ ਸੂਰਬੀਰ ਸ਼ਹੀਦ ਸੀ। ਮਾਂਗਟ ਜੱਟਾਂ ਦਾ ਇੱਕ ਪੁਰਾਣਾ, ਉਘਾ ਤੇ ਛੋਟਾ ਗੋਤ ਹੈ। ਮਹਾਂਭਾਰਤ ਦੇ ਯੁੱਧ ਸਮੇਂ ਭਾਰਤ ਵਿੱਚ 244 ਰਾਜ ਸਨ ਜਿਹਨਾਂ ਵਿਚੋਂ 83 ਜੱਟ ਰਾਜ ਸਨ। ਇੱਕ ਪਰਾਤੱਤਵ ਵਿਗਿਆਨੀ ਤੇ ਵਿਦਵਾਨ ਪ੍ਰੋਫੈਸਰ ਬੀ• ਬੀ• ਲਾਲ ਅਨੁਸਾਰ ਮਹਾਭਾਰਤ ਦਾ ਯੁੱਧ ਈਸਾ ਤੋਂ ਅੱਠ ਸੌ ਜਾਂ ਨੌ ਸੌ ਸਾਲ ਪਹਿਲਾਂ ਹੋਇਆ ਸੀ। ਸ੍ਰੀ ਕ੍ਰਿਸ਼ਨ ਜੀ, ਸ੍ਰੀ ਰਾਮਚੰਦਰ ਜੀ ਜੱਟ ਰਾਜੇ ਸਨ। ਜੱਟ ਤੇ ਖੱਤਰੀ ਇਕੋ ਜਾਤੀ ਵਿਚੋਂ ਹਨ। ਇਹ ਸਾਰੇ ਮੱਧ ਏਸ਼ੀਆ ਤੋਂ ਆਏ ਆਰੀਆ ਕਬੀਲੇ ਹੀ ਹਨ।
ਵੜਾਇਚ
ਵੜਾਇਚ ਜੱਟਾਂ ਦਾ ਇੱਕ ਗੋਤ ਹੈ। ਵੜਾਇਚ ਖਾੜਕੂ ਸੁਭਾਅ ਦੇ ਜੱਟ ਹਨ। ਇਹ ਆਪਣੇ ਆਪ ਨੂੰ ਰਾਜਪੂਤ ਨਹੀਂ ਮੰਨਦੇ ਅਤੇ ਕਹਿੰਦੇ ਹਨ ਕਿ ਉਨ੍ਹਾਂ ਦਾ ਵਡੇਰਾ ਮਹਿਮੂਦ ਗਜ਼ਨਵੀ ਨਾਲ ਭਾਰਤ ਵਿੱਚ ਆਇਆ ਅਤੇ ਗੁਜਰਾਤ ਵਿੱਚ ਟਿਕਿਆ ਜਿਥੇ ਕਿ ਉਸ ਦੀ ਬੰਸ ਬਹੁਤ ਵਧੀ ਫੁਲੀ ਅਤੇ ਅਸਲੀ ਵਸਨੀਕ ਗੁੱਜਰਾਂ ਨੂੰ ਕੱਢ ਕੇ ਆਪ ਕਾਬਜ਼ ਹੋ ਗਏ। ਗੁਜਰਾਤ ਜਿਲ੍ਹੇ ਦੇ 2/3 ਭਾਰਤ ਤੇ ਕਾਬਜ਼ ਹੋ ਗਏ। ਇਨ੍ਹਾਂ ਪਾਸ ਗੁਜਰਾਤ ਖੇਤਰ ਵਿੱਚ 170 ਪਿੰਡ ਸਨ। ਚਨਾਬ ਦਰਿਆ ਨੂੰ ਪਾਰ ਕਰਕੇ ਵੜਾਇਚ ਗੁਜਰਾਂਵਾਲਾ ਦੇ ਖੇਤਰ ਵਿੱਚ ਪਹੁੰਚ ਗਏ। ਗੁਜਰਾਂ ਵਾਲੇ ਦੇ ਇਲਾਕੇ ਵਿੱਚ ਵੀ ਇਨ੍ਹਾਂ ਦਾ 41 ਪਿੰਡ ਦਾ ਗੁੱਛਾ ਸੀ। ਗੁਜਰਾਂ
ਵਾਲਾ ਖੇਤਰ ਤੋਂ ਹੌਲੀ ਹੌਲੀ ਇਹ ਗੁਰਦਾਸਪੁਰ, ਅੰਮ੍ਰਿਤਸਰ, ਲੁਧਿਆਣਾ, ਮਲੇਰਕੋਟਲਾ, ਸੰਗਰੂਰ ਤੇ ਪਟਿਆਲਾ ਆਦਿ ਖੇਤਰਾਂ ਵਿੱਚ ਦੂਰ ਦੂਰ ਤੱਕ ਪਹੁੰਚ ਗਏ। ਕੁਝ ਦੁਆਬੇ ਦੇ ਜਲੰਧਰ ਇਲਾਕੇ ਵਿੱਚ ਜਾ ਆਬਾਦ ਹੋਏ। ਲੁਧਿਆਣੇ ਵਿੱਚ ਵੀ ਇੱਕ ਵੜਾਇਚ ਪਿੰਡ ਹੈ। ਇੱਕ ਵੜੈਚ ਪਿੰਡ ਫਤਿਹਗੜ੍ਹ ਜਿਲ੍ਹੇ ਵਿੱਚ ਵੀ ਹੈ। ਮਾਝੇ ਦੇ ਗੁਰਦਾਸਪੁਰ ਖੇਤਰ ਵਿੱਚ ਵੀ ਵੜੈਚ ਜੱਟਾਂ ਦਾ ਉਘਾ ਪਿੰਡ ਬੜੈਚ ਹੈ। ਦੁਆਬੇ ਦੇ ਜਲੰਧਰ, ਨਵਾਂ ਸ਼ਹਿਰ ਤੇ ਕਪੂਰਥਲਾ ਖੇਤਰ ਵਿੱਚ ਵੀ ਵੜੈਚ ਗੋਤ ਦੇ ਜੱਟ ਕਾਫ਼ੀ ਰਹਿੰਦੇ ਹਨ। ਸੰਗਰੂਰ ਜਿਲ੍ਹੇ ਵਿੱਚ ਲਾਡ ਬਨਜਾਰਾ ਅਤੇ ਰੋਪੜ ਜਿਲ੍ਹੇ ਕਰੀਵਾਲਾ ਵਿੱਚ ਵੜੈਚ ਭਾਈਚਾਰੇ ਦੇ ਕਾਫ਼ੀ ਲੋਕ ਵੱਸਦੇ ਹਨ।
ਵੜਾਇਚ
ਜੱਟ
ਭਾਸ਼ਾ ਪੰਜਾਬੀ
ਮਾਲਵੇ ਦੇ ਫਿਰੋਜ਼ਪੁਰ ਤੇ ਮੁਕਤਸਰ ਖੇਤਰਾਂ ਵਿੱਚ ਕੁਝ ਵੜਾਇਚ ਪੱਛਮੀ ਪੰਜਾਬ ਤੋਂ ਆਕੇ ਨਵੇਂ ਆਬਾਦ ਹੋਏ ਹਨ। ਇੱਕ ਹੋਰ ਰਵਾਇਤ ਅਨੁਸਾਰ ਇਨ੍ਹਾਂ ਦਾ ਵੱਡਾ ਸੂਰਜਵੰਸੀ ਰਾਜਪੂਤ ਸੀ ਜੋ ਗਜ਼ਨੀ ਤੋਂ ਆਕੇ ਗੁਜਰਾਤ ਵਿੱਚ ਆਬਾਦ ਹੋਇਆ। ਫਿਰ ਇਹ ਭਾਈਚਾਰਾ ਸਾਰੇ ਪੰਜਾਬ ਵਿੱਚ ਪਹੁੰਚ ਗਿਆ। ਤੀਸਰੀ ਕਹਾਣੀ ਅਨੁਸਾਰ ਇਨ੍ਹਾਂ ਦਾ ਵੱਡਾ ਰਾਜਾ ਕਰਣ, ਕਿਸਰਾ ਨਗਰ ਤੋਂ ਦਿੱਲੀ ਗਿਆ ਤੇ ਬਾਦਸ਼ਾਹ ਫਿਰੋਜ਼ਸ਼ਾਹ ਖਿਲਜੀ ਦੇ ਕਹਿਣ ਤੇ ਹਿੱਸਾਰ ਦੇ ਇਲਾਕੇ ਵਿੱਚ ਆਬਾਦ ਹੋ ਗਿਆ ਸੀ। ਕੁਝ ਸਮੇਂ ਪਿਛੋਂ ਹਿੱਸਾਰ ਨੂੰ ਛੱਡ ਕੇ ਆਪਣੇ ਭਾਈਚਾਰੇ ਸਮੇਤ ਗੁਜਰਾਂਵਾਲੇ ਖੇਤਰ ਵਿੱਚ ਆਕੇ ਆਬਾਦ ਹੋ ਗਿਆ।
ਪੰਜਾਬ ਵਿੱਚ ਵੜਾਇਚ ਨਾਮ ਦੇ ਵੀ ਕਈ ਪਿੰਡ ਹਨ। ਮਾਨ ਸਿੰਘ ਵੜਾਇਚ, ਰਣਜੀਤ ਸਿੰਘ ਦੇ ਸਮੇਂ ਮਹਾਨ ਸੂਰਬੀਰ ਸਰਦਾਰ ਸੀ। ਇੱਕ ਹੋਰ ਰਵਾਇਤ ਦੇ ਅਨੁਸਾਰ ਵੜੈਚ ਰਾਜੇ ਸਲਵਾਨ ਦਾ ਪੋਤਰਾ, ਰਾਜੇ ਬੁਲੰਦ ਦਾ ਪੁੱਤਰ ਤੇ ਭੱਟੀ ਰਾਉ ਦਾ ਭਾਈ ਸੀ। ਵੜੈਚ ਨੂੰ ਕਈ ਇਤਿਹਾਸਕਾਰਾਂ ਨੇ ਬਰਾਇਚ ਅਤੇ
ਕਈਆਂ ਨੇ ਡਸਡੈਚ ਲਿਖਿਆ ਹੈ। ਇਹ ਸਮਾਂ 680 ਈਸਵੀਂ ਦੇ ਲਗਭਗ ਲਗਦਾ ਹੈ। ਇਸ ਸਮੇਂ ਭਾਟੀ ਰਾਉ ਨੇ ਸਿਆਲਕੋਟ ਤੇ ਵੜੈਚ ਨੇ ਗੁਜਰਾਤ ਦੇ ਇਲਾਕੇ ਤੇ ਕਬਜ਼ਾ ਕਰ ਲਿਆ। ਪ੍ਰਸਿੱਧ ਇਤਿਹਾਸਕਾਰ ਕਰਤਾਰ ਸਿੰਘ ਦਾਖਾ ਨੇ ਵੀ ਵੜੈਚ ਨੂੰ ਰਾਜੇ ਸਲਵਾਨ ਦੀ ਬੰਸ ਵਿਚੋਂ ਦੱਸਿਆ ਹੈ। ਬੀ• ਐਸ• ਦਾਹੀਆ ਵੀ ਵੜੈਚਾਂ ਨੂੰ ਮਹਾਭਾਰਤ ਸਮੇਂ ਦਾ ਪੁਰਾਣਾ ਜੱਟ ਕਬੀਲਾ ਮੰਨਦਾ ਹੈ। ਕੁਝ ਵੜਾਇਚ ਆਪਣੇ ਆਪ ਨੂੰ ਰਾਜਪੂਤ ਮੰਨਦੇ ਹਨ ਅਤੇ ਕੁਝ ਆਪਣੇ ਆਪ ਨੂੰ ਰਾਜਪੂਤ ਨਹੀਂ ਮੰਨਦੇ। ਦਲਿਤ ਜਾਤੀਆਂ ਚਮਾਰਾਂ ਆਦਿ ਵਿੱਚ ਵੀ ਵੜੈਚ ਗੋਤ ਦੇ ਲੋਕ ਹੁੰਦੇ ਹਨ। ਵੜੈਚ ਜੱਟ ਇਨ੍ਹਾਂ ਨੂੰ ਆਪਣੀ ਬਰਾਦਰੀ ਵਿਚੋਂ ਨਹੀਂ ਮੰਨਦੇ। ਮਿਰਾਸੀ, ਨਾਈ ਤੇ ਬ੍ਰਾਹਮਣ ਇਨ੍ਹਾਂ ਦੇ ਲਾਗੀ ਹੁੰਦੇ ਹਨ।
1881 ਈਸਵੀਂ ਦੀ ਪੁਰਾਣੀ ਜਨਗਣਨਾ ਅਨੁਸਾਰ ਖੇਤਰ ਵਿੱਚ ਹੀ ਇਹ 35,253 ਸਨ। ਦੂਜੇ ਨੰਬਰ ਤੇ ਜਿਲ੍ਹਾ ਗੁਜਰਾਂਵਾਲਾ ਵਿੱਚ 10,783 ਸਨ। ਲੁਧਿਆਣੇ ਖੇਤਰ ਵਿੱਚ ਕੇਵਲ 1,300 ਦੇ ਲਗਭਗ ਹੀ ਸਨ। ਗੁਰਬਖਸ਼ ਸਿੰਘ ਵੜੈਚ ਮਾਝੇ ਦਾ ਖਾੜਕੂ
ਜੱਟ ਸੀ। ਇਹ ਆਪਣੇ ਪਿੰਡ ਚੱਲਾ ਤੋਂ ਉਠਕੇ 1780 ਈਸਵੀਂ ਦੇ ਲਗਭਗ ਵਜ਼ੀਰਾਬਾਦ ਦੇ ਪੰਜਾਹ ਪਿੰਡਾਂ ਤੇ ਕਾਬਜ਼ ਹੋ ਗਿਆ। ਸਿੱਖ ਰਾਜ ਵਿੱਚ ਇਸ ਭਾਈਚਾਰੇ ਨੇ ਕਾਫ਼ੀ ਉਨਤੀ ਕੀਤੀ। ਸਰ ਗਰਿਫਨ ਨੇ ਵੜੈਚਾਂ ਦਾ ਹਾਲ 'ਪੰਜਾਬ ਚੀਫ਼ਸ ਪੁਸਤਕ ਵਿੱਚ ਵੀ ਕਾਫ਼ੀ ਲਿਖਿਆ ਹੈ।
ਵਜ਼ੀਰਾਬਾਦ ਦੇ ਖੇਤਰ ਵਿੱਚ ਵੜੈਚ ਜੱਟ ਕਾਫ਼ੀ ਗਿਣਤੀ ਵਿੱਚ ਮੁਸਲਮਾਨ ਬਣ ਗਏ ਸਨ। ਗੁਰਦਾਸਪੁਰ ਵਿੱਚ ਵੀ ਬਹੁਤ ਸਾਰੇ ਵੜਾਇਚ ਜੱਟਾਂ ਨੇ ਇਸਲਾਮ ਕਬੂਲ ਕਰ ਲਿਆ ਸੀ ਜਿਨ੍ਹਾਂ ਵਿਚੋਂ ਇੱਕ ਮਸ਼ਹੂਰ ਫੱਕਰ ਝਾਂਗੀ ਬਖ਼ਤਸ਼ਾਹ ਜਮਾਲ ਸੀ ਜਿਸ ਦੀ ਯਾਦ ਵਿੱਚ ਇੱਕ ਡੇਰਾ ਬਣਿਆ ਹੋਇਆ ਹੈ। ਪਾਕਿਸਤਾਨ ਵਿੱਚ ਵੜਾਇਚ ਮੁਸਲਮਾਨ ਜੱਟਾਂ ਦੀ ਗਿਣਤੀ ਟਿਵਾਣਿਆਂ ਜੱਟਾਂ ਦੇ ਬਰਾਬਰ ਹੀ ਹੈ। ਪਾਕਿਸਤਾਨ ਵਿੱਚ ਇਹ ਦੋਵੇਂ ਗੋਤ ਬਹੁਤ ਉਘੇ ਹਨ। ਨਵੇਂ ਬਣੇ ਮੁਸਲਮਾਨ ਵੜਾਇਚ ਆਪਣੇ ਪੁਰਾਣੇ ਹਿੰਦੂ ਰਸਮਾਂ-ਰਵਾਜਾਂ ਤੇ ਹੀ ਚੱਲਦੇ ਸਨ। ਵੜਾਇਚ ਜੱਟ ਹੋਰ ਜੱਟਾ ਵਾਂਗ ਜੰਡੀ ਵੱਢਣ, ਸੀਰਾ ਵੰਡਣ, ਮੰਡ ਪਕਾਉਣ,
ਬੱਕਰੇ ਜਾਂ ਛੱਤਰੇ ਦੀ ਬੱਲੀ ਦੇਣ ਤੇ ਵਿਆਹ ਸ਼ਾਦੀ ਸਮੇਂ ਸਾਰੇ ਸ਼ਗਨ ਹਿੰਦੂਆਂ ਵਾਲੇ ਹੀ ਕਰਦੇ ਸਨ। ਹਿੰਦੂਆਂ ਵਾਂਗ ਹੀ ਵੜੈਚ ਜੱਟ ਸਿਹਰਾ ਬੰਨ ਕੇ ਢੁੱਕਦੇ ਸਨ। ਇਹ ਬਹੁਤ ਵੱਡਾ ਭਾਈਚਾਰਾ ਹੈ। ਮਿੰਟਗੁਮਰੀ, ਮੁਲਤਾਨ ਤੇ ਸ਼ਾਹਪੁਰ ਆਦਿ ਦੇ ਵੜੈਚ ਚੰਗੇ ਕਾਸ਼ਤਕਾਰ ਸਨ। ਪਰ ਗੁਰਦਾਸਪੁਰ ਜਿਲ੍ਹੇ ਦੇ ਸਮੇਂ ਗੁਜਰਾਂਵਾਲਾ ਖੇਤਰ ਵਿੱਚ ਜਰਾਇਮ ਪੇਸ਼ਾ ਸਨ। ਮਹਾਰਾਜੇ ਰਣਜੀਤ ਸਿੰਘ ਦੇ ਸਮੇਂ ਗੁਜਰਾਂਵਾਲਾ ਖੇਤਰ ਵਿੱਚ ਬਾਰੇ ਖਾਨ ਵੜਾਇਚ ਬਹੁਤ ਉਘਾ ਧਾੜਵੀ ਸੀ ਪਰ ਰਣਜੀਤ ਸਿੰਘ ਨੇ ਇਸ ਨੂੰ ਵੀ ਕਾਬੂ ਕਰ ਲਿਆ ਸੀ । ਬੜਾਇਚ ਜੱਟਾਂ ਦੇ ਪੱਛਮੀ ਪੰਜਾਬ ਵਿੱਚ ਕਾਫ਼ੀ ਪਿੰਡ ਸਨ। ਇਹ ਸਿੱਖ ਵੀ ਸਨ ਤੇ ਮੁਸਲਮਾਨ ਵੀ ਸਨ। ਇਹ ਬਹੁਤੇ ਗੁਜਰਾਤ, ਗੁਜਰਾਂਵਾਲਾ, ਸਿਆਲਕੋਟ, ਮੁਲਤਾਨ, ਝੰਗ ਤੇ ਮਿੰਟਗੁਮਰੀ ਵਿੱਚ ਇਨ੍ਹਾਂ ਦੀ ਗਿਣਤੀ ਬਹੁਤ ਹੀ ਘੱਟ ਹੈ।
ਪੂਰਬੀ ਪੰਜਾਬ ਵਿੱਚ ਬਹੁਤੇ ਵੜੈਚ ਜੱਟ ਸਿੱਖ ਹੀ ਹਨ। ਔਰੰਗਜ਼ੇਬ ਦੇ ਸਮੇਂ ਕੁਝ ਵੜਾਇਚ ਭਾਈਚਾਰੇ ਦੇ ਲੋਕ ਉਤਰ
ਪ੍ਰਦੇਸ਼ ਦੇ ਮੇਰਠ ਅਤੇ ਮੁਰਾਦਾਬਾਦ ਆਦਿ ਖੇਤਰਾਂ ਵਿੱਚ ਜਾਕੇ ਆਬਾਦ ਹੋ ਗਏ ਸਨ। ਪੱਛਮੀ ਪੰਜਾਬ ਤੋਂ ਉਜੜ ਕੇ ਆਏ ਵੜਾਇਚ ਜੱਟ ਸਿੱਖ ਹਰਿਆਣੇ ਦੇ ਕਰਨਾਲ ਤੇ ਸਿਰਸਾ ਆਦਿ ਖੇਤਰਾਂ ਵਿੱਚ ਆਬਾਦ ਹੋ ਗਏ ਹਨ। ਦੁਆਬੇ ਦੇ ਜਲੰਧਰ ਅਤੇ ਮਾਲਵੇ ਦੇ ਲੁਧਿਆਣਾ ਖੇਤਰ ਤੋਂ ਕੁਝ ਵੜਾਇਚ ਜੱਟ ਵਿਦੇਸ਼ਾਂ ਵਿੱਚ ਜਾਕੇ ਵੀ ਆਬਾਦ ਹੋ ਗਏ ਹਨ। ਜਿਹੜੇ ਵੜਾਇਚ ਭਾਈਚਾਰੇ ਦੇ ਲੋਕ ਬਾਹਰਲੇ ਦੇਸ਼ਾਂ ਵਿੱਚ ਗਏ ਹਨ, ਉਨ੍ਹਾਂ ਨੇ ਬਹੁਤ ਉਨਤੀ ਕੀਤੀ ਹੈ। ਵੜੈਚ ਜੱਟਾਂ ਦਾ ਬਹੁਤ ਹੀ ਪੁਰਾਣਾ ਤੇ ਉਘਾ ਗੋਤ ਹੈ। ਪੰਜਾਬ ਹਮੇਸ਼ਾ ਹੀ ਤਕੜੇ ਤੇ ਲੜਾਕੂ ਕਿਰਸਾਨ ਕਬੀਲਿਆਂ ਦਾ ਘਰ ਰਿਹਾ ਹੈ। ਹੁਣ ਵੀ ਪੰਜਾਬ ਵਿੱਚ ਵੜਾਇਚ ਜੱਟਾਂ ਦੀ ਕਾਫ਼ੀ ਗਿਣਤੀ ਹੈ । ਵੜਾਇਚ ਜੱਟਾਂ ਵਿੱਚ ਹਊਮੇ ਬਹੁਤ ਹੁੰਦੀ ਹੈ। ਜੱਟ ਪੜ੍ਹ ਲਿਖ ਕੇ ਵੀ ਘੱਟ ਹੀ ਬਦਲਦੇ ਹਨ। ਜੱਟਾਂ ਨੂੰ ਵੀ ਸਮੇਂ ਅਨੁਸਾਰ ਬਦਲਣਾ ਚਾਹੀਦਾ ਹੈ। ਹੁਣ ਜੱਟ ਕੌਮਾਂਤਰੀ ਜਾਤੀ ਹੈ। ਵੜੈਚ ਬਹੁਤ ਪ੍ਰਸਿੱਧ ਤੇ ਵੱਡਾ ਗੋਤ ਹੈ। ਜੱਟ ਮਹਾਨ ਹਨ। [1]
ਸਿੱਧੂ ਬਰਾੜ
ਸਿੱਧੂ ਬਰਾੜ ਸਿੱਧੂ ਭੱਟੀ ਰਾਜਪੂਤਾਂ ਵਿੱਚੋਂ ਹਨ। ਪੁਰਾਣੇ ਸਮੇਂ ਵਿੱਚ ਭੱਟੀ ਰਾਜਪੂਤਾਂ ਦਾ ਰਾਜ ਮਥੁਰਾ ਤੋਂ ਲੈ ਕੇ ਗਜ਼ਨੀ ਤੱਕ ਸੀ। ਕਾਫੀ ਸਮੇਂ ਮਗਰੋਂ ਬਖਾਰੇ ਦੇ ਬਾਦਸ਼ਾਹ ਨੇ ਗਜ਼ਨੀ ਅਤੇ ਲਾਹੌਰ ਦੇ ਇਲਾਕੇ ਭੱਟੀਆਂ ਤੋਂ ਜਿੱਤ ਲਏ। ਭੱਟੀ, ਭੱਟਨੇਰ ਦੇ ਇਲਾਕੇ ਵਿੱਚ ਆਬਾਦ ਹੋ ਗਏ। ਇੱਕ ਭੱਟੀ ਸਰਦਾਰ ਦੇਵਰਾਜ ਨੇ ਦੇਵਗੜ੍ਹ ਵਸਾਇਆ। ਉਸ ਦੀ ਵੰਸ਼ ਵਿੱਚ ਜੈਮਲ ਇੱਕ ਪਰਤਾਪੀ ਰਾਜਾ ਹੋਇਆ। ਉਸ ਨੇ ਜੈਸਲਮੇਰ ਸ਼ਹਿਰ ਵਸਾਇਆ। ਉਸ ਦਾ ਬੇਟਾ ਹੇਮ ਰਾਉ ਆਪਣੇ ਭਰਾਵਾਂ ਨਾਲ ਨਰਾਜ਼ ਹੋ ਕੇ ਹਿਸਾਰ ਦੇ ਇਲਾਕੇ ਵਿੱਚ 1180 ਈ. 'ਚ ਆ ਗਿਆ। ਜਦੋਂ ਸ਼ਹਾਬੁਦੀਨ ਗੌਰੀ ਨੇ ਭਾਰਤ 'ਤੇ ਹਮਲਾ ਕੀਤਾ ਤਾਂ
ਹੇਮ ਨੇ ਆਪਣੇ ਭੱਟੀ ਕਬੀਲੇ ਨਾਲ ਰਲਕੇ ਉਸ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ। ਇਸ ਲਈ ਗੌਰੀ ਨੇ ਹੇਮ ਨੂੰ ਸਿਰਸੇ, ਹਿਸਾਰ ਤੇ ਬਠਿੰਡੇ ਦੇ ਇਲਾਕਿਆਂ ਦਾ ਚੌਧਰੀ ਬਣਾ ਦਿੱਤਾ। ਹੇਮ ਦੇ ਪੁੱਤਰ ਜੋਂਧਰ ਦੇ 21 ਪੁੱਤ ਸਨ। ਜਿਨਾਂ ਦੇ ਨਾਮ 'ਤੇ ਅੱਡ- ਅੱਡ 21 ਗੋਤ ਬਣੇ। ਇਸ ਦੇ ਇੱਕ ਪੋਤੇ ਮੰਗਲ ਰਾਉ ਨੇ ਦਿੱਲੀ ਦੀ ਸਰਕਾਰ ਵਿਰੁੱਧ ਬਗ਼ਾਵਤ ਕੀਤੀ ਪਰ ਮਾਰਿਆ ਗਿਆ।ਮੰਗਲ ਰਾਉ ਦੇ ਪੋਤੇ ਖੀਵਾ ਰਾਉ ਦੇ ਘਰ ਕੋਈ ਪੁੱਤਰ ਪੈਦਾ ਨਾਂ ਹੋਇਆ। ਖੀਵਾ ਰਾਉ ਨੇ ਸਰਾਉਂ ਜੱਟਾਂ ਦੀ ਕੁੜੀ ਨਾਲ ਵਿਆਹ ਲਰ ਲਿਆ।ਭੱਟੀ ਭਾਈਚਾਰੇ ਨੇ ਉਸ ਨੂੰ 'ਖੀਵਾ ਖੋਟਾ' ਕਹਿ ਕੇ ਤਿਆਗ ਦਿੱਤਾ। ਖੀਵਾ ਰਾਉ ਦੇ ਘਰ ਸਿੱਧੂ ਰਾਉ ਦਾ ਜਨਮ 1250 ਵਿੱਚ ਹੋਇਆ।ਸਿੱਧੂ ਰਾਉ ਦੀ ਬੰਸ ਜੱਟਾਂ ਵਿੱਚ ਰਲ ਗਈ। ਸਿੱਧੂ ਨਾਮ ਤੋਂ ਹੀ ਸਿੱਧੂ ਗੋਤ ਪ੍ਰਚਲਿਤ ਹੋਇਆ। ਜਿਸ ਵਿੱਚੋਂ ਸਿੱਧੂ ਦੇ ਛੇ ਪੁੱਤ ਹੋਏ। ਬੇਟੇ ਦਾਹੜ ਦੀ ਉਲਾਦ ਕੈਂਥਲ, ਝੁੰਬੇ, ਆਦਿ ਵਾਲੇ ਭਾਈਕੇ ਹਨ। ਧਰ ਦੀ ਉਲਾਦ ਪੀਰ ਕੋਟੀਏ ਹਨ। ਰੂਪ ਦੀ ਉਲਾਦ ਰੋਸੇ ਸਿੱਧੂ ਹਨ। ਸੁਰੋ ਦੀ ਉਲਾਦ
ਮਹਿਰਮੀਏ ਸਿੱਧੂ ਹਨ ਅਤੇ ਇਹ ਜੈਦਾਂ ਦਾ ਵਡੇਰਾ ਸੀ। ਮਾਣੋ ਦੀ ਬੰਸ ਮਲਕਾਣੇ ਅਤੇ ਨੌਰੰਗ ਆਦਿ ਪਿੰਡਾਂ ਵਿੱਚ ਹੈ।
ਭੂਰੇ ਦੀ ਬੰਸ ਵਿੱਚੋਂ ਹਰੀਕੇ ਤੇ ਬਰਾੜ ਸਿੱਧੂ ਹਨ। ਭੂਰੇ ਦੇ ਪੁੱਤਰ ਨੇ ਸੰਤ ਸੁਭਾਅ ਕਾਰਣ ਵਿਆਹ ਨਹੀਂ ਕਰਵਾਇਆ। ਇਸ ਨੂੰ ਭੱਟੀਆਂ ਨੇ ਬਠਿੰਡੇ ਤੇ ਮੁਕਤਸਰ ਵਿਚਕਾਰ ਅਬਲੂ ਪਿੰਡ ਵਿੱਚ ਕਤਲ ਕਰ ਦਿੱਤਾ। ਸਾਰੇ ਸਿੱਧੂ ਇਸ ਮਹਾਂਪੁਰਸ਼ ਦੀ ਮਾਨਤਾ ਕਰਦੇ ਹਨ। ਭੂਰੇ ਦੇ ਪੁੱਤਰ ਸੀਤਾ ਰਾਉ ਦੀ ਬੰਸ ਵਿੱਚੋਂ ਹਰੀ ਰਾਉ ਹੋਇਆ। ਇਹ ਹਰੀਕੇ ਸਿੱਧੂਆਂ ਦੀ ਸ਼ਾਖਾ ਦਾ ਮੋਢੀ ਹੋਇਆ। ਕਾਉਕੇ, ਅਟਾਰੀ, ਹਰੀਕੇ ਤੇ ਫਤਣ ਕੇ ਆਦਿ ਇਸ ਦੀ ਬੰਸ ਵਿੱਚੋਂ ਹਨ।ਇਹ ਬਰਾੜ ਬੰਸੀ ਨਹੀਂ ਹਨ।
ਸੀਤਾ ਰਾਉ ਦੇ ਦੂਜੇ ਪੁੱਤਰ ਜਰਥ ਦੀ ਬੰਸ ਵਿੱਚੋਂ ਬਰਾੜ ਪ੍ਰਸਿੱਧ ਹੋਇਆ।ਸਿੱਧੂ ਤੋਂ ਦਸਵੀਂ ਪੀੜ੍ਹੀ 'ਤੇ ਬਰਾੜ ਹੋਇਆ। ਇਸ ਨੇ ਭੱਟੀਆਂ ਨੂੰ ਹਰਾ ਕੇ ਬਠਿੰਡੇ ਦੇ ਇਲਾਕੇ 'ਤੇ ਦੁਬਾਰਾ ਕਬਜ਼ਾ ਕਰ ਲਿਆ। ਇਹ ਬਠਿੰਡੇ ਦੇ ਰੇਤਲੇ ਇਲਾਕੇ ਬੀਦੋਵਾਲ ਵਿੱਚ
ਰਹਿਣ ਲੱਗ ਪਿਆ। ਇੱਥੇ ਹੀ ਉਸ ਦੀ ਮੌਤ ਹੋ ਗਈ। ਬਰਾੜ ਦੇ ਛੇ ਪੁੱਤ ਸਨ ਜਿੰਨਾਂ ਵਿੱਚੋਂ ਦੁੱਲ 'ਤੇ ਪੌੜ ਹੀ ਪ੍ਰਸਿੱਧ ਹੋਏ ਸਨ। ਬਰਾੜ ਦੇ ਤਿੰਨ ਭਰਾ ਹੋਰ ਸਨ।ਪਰ ਇਹ ਮਿਥਿਹਾਸਕ ਕਹਾਣੀ ਹੈ । ਉਨ੍ਹਾਂ ਦੀ ਬੰਸ ਵੀ ਆਪਣੇ ਆਪ ਨੂੰ ਬਰਾੜ ਬੰਸ ਹੀ ਲਿਖਦੀ ਹੈ। ਹਰੀਕੇ ਵੀ ਆਪਣੇ ਆਪ ਨੂੰ ਬਰਾੜ ਹੀ ਲਿਖਦੇ ਹਨ।
ਜੱਟਾਂ ਦਾ ਇਤਿਹਾਸ 1
ਹੁਸ਼ਿਆਰ ਸਿੰਘ ਦੁਲੇਹ
9. ਚੱਚਨਾਮਾ ਤੇ ਤਾਰੀਖੇ ਸਿੰਧ ਅਨੁਸਾਰ ਸਿੱਧ ਦਾ ਪਹਿਲਾ ਬਾਦਸ਼ਾਹ ਦਿਵਾ ਜੀ।5 ਸੀ। ਇਹ ਰਾਏ ਜੱਟ ਸੀ। ਰਾਏ ਜੱਟ ਸਿੰਧ ਵਿੱਚ ਇਰਾਨ ਤੋਂ ਆਏ ਸਨ। ਰਾਏ ਖਾਨਦਾਨ16 ਨੇ ਸਿੰਧ ਉੱਤੇ 137 ਸਾਲ ਰਾਜ ਕੀਤਾ ਸੀ। ਇਸ ਖਾਨਦਾਨ ਦੀ ਇੱਕ ਵਿਧਵਾ ਰਾਣੀ ਨਾਲ ਹੋਰ ਫੇਰ ਤੇ ਘਟੀਆ ਸਾਜਿਸ ਕਰਕੇ ਚੱਚ ਬ੍ਰਾਹਮਣਾ ਨੇ ਜੱਟਾਂ ਤੋਂ ਰਾਜ ਖੇਹ ਲਿਆ ਸੀ। ਚੰਚ ਬ੍ਰਾਹਮਣ ਜੱਟਾਂ ਨਾਲ ਬਹੁਤ ਹੀ ਘਟੀਆ ਵਰਤਾਉ ਕਰਦੇ ਸਨ। ਜੱਟਾਂ ਨੂੰ ਦੁਸ਼ਮਣ ਸਮਝ ਕੇ ਉਨ੍ਹਾਂ ਤੇ ਬਹੁਤ ਪਾਬੰਦੀਆਂ ਲਾ ਦਿੱਤੀਆਂ ਸਨ। ਬਹੁਤੇ ਜੱਟ ਹਿੰਦੂ ਧਰਮ ਛੱਡ ਕੇ ਬੋਧੀ ਬਣ ਗਏ ਸਨ। ਜੱਟ ਬ੍ਰਾਹਮਣਵਾਦ ਦੇ ਵਿਰੁੱਧ ਸਨ। ਚੰਚ ਬ੍ਰਾਹਮਣਾਂ ਨੇ 650 ਈਸਵੀ ਵਿੱਚ ਜੱਟਾਂ ਤੋਂ ਧੋਖੇ ਨਾਲ ਨੌਜੁਆਨ ਰਾਣੀ ਤੋਂ ਆਪਣਾ ਬੁੱਢਾ ਪਤੀ ਮਰਵਾ ਕੇ ਰਾਜ ਪ੍ਰਾਪਤ ਕੀਤਾ ਸੀ। ਬ੍ਰਾਹਮਣ ਰਾਜੇ ਦਾ ਭੇਤੀ ਤੇ ਵਜੀਰ ਸੀ।
ਜੱਟ ਵੀ ਬ੍ਰਾਹਮਣਾਂ ਤੋਂ ਬਦਲਾ ਲੈਣਾ ਚਾਹੁੰਦੇ ਸਨ। ਜਦ ਅਰਬੀ ਹਮਲਾਵਾਰ ਮੁਹੰਮਦ ਬਿਨ ਕਾਸਮ ਨੇ 712 ਈਸਵੀ ਵਿੱਚ ਸਿੱਧ ਤੇ ਹਮਲਾ ਕੀਤਾ ਤਾਂ ਜੱਟਾਂ ਦੇ ਕਈ ਪ੍ਰਸਿੱਧ ਤੇ ਵੱਡੇ ਕਬੀਲਿਆਂ ਨੇ ਮੁਹੰਮਦ ਬਿਨ ਕਾਸਮ ਨਾਲ ਬਾਇੱਜ਼ਤ ਸਮਝੌਤਾ ਕੀਤਾ।
ਕਾਸਮ ਨੇ ਜੱਟਾਂ ਨੂ ਪੱਗੜੀਆਂ ਤੇ ਤਲਵਾਰਾਂ ਭੇਟ ਕਰਕੇ ਉਨ੍ਹਾਂ ਦਾ ਬਹੁਤ ਹੀ ਮਾਣ ਸਤਿਕਾਰ ਕੀਤਾ। ਜੱਟਾਂ ਦੀ ਸਹਾਇਤਾ ਨਾਲ ਹੀ ਕਾਸਮ ਜਿੱਤ ਗਿਆ। ਨਮਕ ਹਰਾਮੀ ਚੱਚ ਬ੍ਰਾਹਮਣੀ17 ਦਾ ਅੰਤ ਬਹੁਤ ਹੀ ਬੁਰਾ ਹੋਇਆ ਸੀ। ਕਾਸਮ ਨੇ ਸਿੰਧ ਫਤਹਿ ਕਰਕੇ ਜੱਟਾਂ ਤੇ ਵੀ ਜ਼ਜ਼ੀਆਂ ਲਾ ਦਿੱਤਾ। ਕਾਸਮ ਦੀ ਧਾਰਮਿਕ ਨੀਤੀ ਕਾਰਨ ਜੱਟ ਉਸਦੇ ਵੀ ਵਿਰੁੱਧ ਹੋ ਗਏ। ਆਪਸੀ ਫੁੱਟ ਕਾਰਨ ਜੱਟ ਕਬੀਲੇ ਬਹੁਤ ਹੀ ਕਮਜ਼ੋਰ ਹੋ ਗਏ। ਉਸ ਸਮੇਂ ਮੁਲਤਾਨ ਵੀ ਸਿੰਧ ਰਾਜ ਵਿੱਚ ਸ਼ਾਮਿਲ ਸੀ। ਅਰਥਾਂ ਦੇ ਹਮਲਿਆਂ ਮਗਰੋਂ ਮਹਿਮੂਦ ਨੇ ਭਾਰਤ 'ਤੇ 16 ਹਮਲੇ ਕੀਤੇ। ਅਖੀਰਲਾ ਹਮਲਾ?1026 ਈਸਵੀ ਵਿੱਚ ਕੇਵਲ ਜੱਟਾ ਉੱਤੇ ਹੀ ਸੀ। ਰਾਜੇ ਭੇਜ ਪਰਮਾਰ ਨੇ ਗਵਾਲੀਅਰ ਦੇ ਇਲਾਕੇ ਵਿੱਚ ਮਹਿਮੂਦ ਗਜ਼ਨਵੀ ਨੂੰ ਹਰਾਕੇ ਵਾਪਿਸ ਭਜਾ ਦਿੱਤਾ ਸੀ। ਉਸ ਦੀ ਲੁੱਟ ਦਾ ਕੁਝ ਮਾਲ ਵੀ ਖੋਹ ਲਿਆ ਸੀ। ਪਰਮਾਰ ਰਾਜਪੂਤ ਵੀ ਹੁੰਦੇ ਹਨ ਅਤੇ ਜੱਟ ਵੀ ਹੁੰਦੇ ਹਨ। ਇਹ ਮਾਲਵੇ ਦੇ ਮਹਾਨ ਸੂਰਬੀਰ ਯੋਧੇ ਸਨ।
1192 ਈਸਵੀ ਵਿੱਚ ਜਦੋਂ ਰਾਏ ਪਿਥੋਰਾ ਚੌਹਾਨ ਮੁਹੰਮਦ ਗੌਰੀ ਹੱਥੋਂ ਹਾਰ ਗਿਆ ਤਾਂ ਭਾਰਤ ਵਿਚੋਂ ਰਾਜਪੂਤਾ ਦਾ ਬੋਲਬਾਲਾ ਵੀ ਖਤਮ ਹੋ ਗਿਆ। ਇਸ ਸਮੇਂ ਜੱਟਾਂ ਨੇ ਹਾਸੀ ਦੇ ਖੇਤਰ18 ਵਿੱਚ ਖੂਨੀ ਬਗਾਵਤ ਕਰ ਦਿੱਤੀ। ਇਸ ਸਮੇਂ ਕੁਤਬੰਦੀਨ ਏਬਕ ਨੇ ਜੱਟਾਂ ਨੂੰ ਹਰਾਕੇ ਹਾਸੀ ਤੇ ਆਪਣਾ ਕਬਜ਼ਾ ਕਰ ਲਿਆ। ਜੱਟਾਂ ਦਾ ਬਹੁਤ ਮਾਲੀ ਤੇ ਜਾਨੀ ਨੁਕਸਾਨ ਹੋਇਆ। ਨਵੰਬਰ 1398 ਵਿੱਚ ਤੈਮੂਰ ਕਰਨਾਲ ਤੋਂ ਟੈਹਾਣਾ ਤੱਕ ਦੇ ਜੰਗਲਾਂ ਵਾਲੇ ਇਲਾਕੇ ਵਿਚੋਂ ਗੁਜ਼ਰਿਆ। ਇਸ ਇਲਾਕੇ ਦੇ ਜੱਟ ਖਾੜਕੂ ਤੇ ਧਾੜਵੀ ਸਨ। ਜੱਟਾਂ ਨੂੰ ਦਬਾਉਣ ਲਈ ਤੈਮੂਰ ਦੀਆਂ ਫ਼ੌਜਾਂ ਨੇ ਦੋ ਹਜ਼ਾਰ ਜੱਟ19 ਕਤਲ ਕਰ ਦਿੱਤਾ। ਇਸ ਜਾਲਿਮ ਤੇ ਲੁਟੇਰੇ ਤੈਮੂਰ ਨੇ ਜੱਟਾਂ ਨੂੰ ਸਬਕ ਸਿਖਾਉਣ ਲਈ ਇਨ੍ਹਾਂ ਦਾ ਬਹੁਤ ਹੀ ਜਾਨੀ ਤੇ ਮਾਲੀ ਨੁਕਸਾਨ ਕੀਤਾ। 1530 ਈਸਵੀ ਵਿੱਚ ਸੁਲਤਾਨ ਮੁਹੰਮਦ ਬਿਨ ਤੁਗਲਕ ਨੇ ਸੁਨਾਮ ਤੇ ਸਮਾਨੇ ਦੇ ਖੇਤਰ ਵਿੱਚ ਮੰਡਹਾਰ ਭੱਟੀ ਤੇ ਮਿਨਹਾਸ ਆਦਿ ਜੱਟਾਂ ਦਾ ਬਹੁਤ ਨੁਕਸਾਨ ਕੀਤਾ ਕਿਉਂਕਿ ਫਸਲਾਂ ਨਾ ਹੋਣ ਕਾਰਨ ਜੱਟ ਸੂਰਮੇ ਮਾਲੀਆ ਦੇਣ ਤੋਂ ਬਾਗੀ ਹੋ ਗਏ ਸਨ।
10. ਔਰੰਗਜ਼ੇਬ ਦੀ ਕੱਟੜ ਨੀਤੀ ਤੋਂ ਤੰਗ ਆ ਕੇ ਕੁਝ ਜੱਟ ਮੁਸਲਮਾਨ ਬਣ ਗਏ ਸਨ। ਕੁਝ ਜੱਟ ਸਿੰਧ ਦੇ ਇਲਾਕੇ ਤੋਂ ਉਠਕੇ ਭਰਤਪੁਰ ਦੇ ਇਲਾਕੇ ਵਿੱਚ ਆ ਕੇ ਵਸ ਗਏ ਸਨ। ਭਰਤਪੁਰ ਦਾ ਰਾਜਾ ਚੌਧਰੀ ਸੂਰਜ ਮੱਲ ਬਹੁਤ ਤਾਕਤਵਰ ਤੇ ਪ੍ਰਭਾਵਸ਼ਾਲੀ ਸੀ। ਭਰਤਪੁਰ ਤੇ ਧੌਲਪੁਰ ਦੀਆ ਹਿੰਦੂ ਰਿਆਸਤਾਂ ਜੱਟਾਂ ਦੀਆਂ ਹੀ ਸਨ। ਪੰਜਾਬ ਵਿੱਚ ਵੀ ਰਣਜੀਤ ਸਿੰਘ ਤੇ ਆਲਾ ਸਿੰਘ ਆਦਿ ਮਹਾਨ ਜੱਟ ਰਾਜੇ ਹੋਏ ਹਨ।
11ਵੀਂ ਸਦੀ ਦੇ ਆਰੰਭ ਵਿੱਚ ਜੱਟ ਪੰਜਾਬ ਦੇ ਕਾਫ਼ੀ ਹਿੱਸੇ ਵਿੱਚ ਫੈਲ ਚੁੱਕੇ ਸਨ। ਪੰਜਾਬ ਵਿੱਚ ਬਹੁਤੇ ਜੱਟ ਪੱਛਮ ਵੱਲੋਂ ਆ ਕੇ ਆਬਾਦ ਹੋਏ ਹਨ, ਕੁਝ ਜੱਟ ਪੂਰਬ ਵੱਲੋਂ ਵੀ ਆਏ ਸਨ। ਰਿੰਗਵੇਦਕ ਮਹਾਭਾਰਤ ਤੇ ਪੁਰਾਣਾ ਦੇ ਸਮੇਂ ਵੀ ਕਾਫ਼ੀ ਜੱਟ ਪੰਜਾਬ ਵਿੱਚ ਆਬਾਦ ਸਨ।
11. ਕੇ. ਆਰ ਕਾਨੂੰਨਗੋ ਦੇ ਅਨੁਸਾਰ ਰਿੰਗਵੇਦ ਕਾਲੀਨ ਸਮੇਂ ਵਿੱਚ ਯਦੂ2) ਸਪਤ ਸਿੱਧੂ ਪ੍ਰਦੇਸ਼ ਵਿੱਚ ਰਹਿੰਦੇ ਸਨ। ਜੱਟਾ ਦੇ ਕਈ ਗੋਤ ਯਦੂਬੰਸੀ ਹਨ। ਸਿਕੰਦਰ ਦੇ ਹਮਲੇ ਸਮੇਂ 326 ਪੂਰਬ ਈਸਵੀ ਵਿੱਚ ਪੰਜਾਬ ਵਿੱਚ ਸੈਂਕੜੇ ਜੱਟ ਕਬੀਲੇ ਇੱਕ ਹਜ਼ਾਰ ਸਾਲ ਤੋਂ ਆਜ਼ਾਦ ਰਹਿ ਰਹੇ ਸਨ। ਜੱਟ ਸੂਰਬੀਰਾਂ ਨੇ ਆਪਣੇ ਦੇਸ਼ ਦੀ ਰੱਖਿਆ ਲਈ ਹਮੇਸ਼ਾ ਹੀ ਅੱਗੇ ਵੱਧ ਕੇ ਬਦੇਸ਼ੀ ਹਮਲਾਵਰਾਂ ਦਾ ਪੂਰਾ ਮੁਕਾਬਲਾ ਕੀਤਾ ਸੀ। ਸਾਡੇ ਇਤਿਹਾਸਕਾਰਾਂ ਨੇ ਜੱਟਾ ਦੀ ਸੂਰਬੀਰਤਾ ਵੱਲ ਧਿਆਨ ਨਹੀਂ ਦਿੱਤਾ ਅਤੇ ਜੱਟਾਂ ਦੀਆ ਕੁਰਬਾਨੀਆ ਦਾ ਮੁੱਲ ਵੀ ਨਹੀਂ ਪਾਇਆ। ਸਰ ਇੱਬਟਸਨ ਜਿਸ ਨੇ 1881 ਈਸਵੀ ਵਿੱਚ ਪੰਜਾਬ ਦੀ ਜਨਸੰਖਿਆ ਕੀਤੀ ਸੀ ਉਹ ਜਨਰਲ ਕਨਿੰਘਮ ਦੇ ਵਿਚਾਰ ਨਾਲ ਸਹਿਮਤ ਹੈ ਕਿ ਜੱਟ ਇੰਡੋ ਸਿਥੀਅਨ ਨਸਲ ਵਿਚੋਂ ਸਨ। ਸਿਥੀਅਨ ਇੱਕ ਪੁਰਾਣਾ ਮੱਧ ਏਸ਼ੀਆਈ ਦੇਸ਼ ਸੀ ਜਿਥੇ ਹੁਣ ਦੱਖਣੀ ਯੂਰਪ ਅਤੇ ਪੁਰਾਣਾ ਏਸ਼ੀਆਈ ਸੋਵੀਅਤ ਰੂਸ ਬਣਿਆ ਹੋਇਆ ਹੈ। ਏਥੇ ਸਿਥੀਅਨ ਅਥਵਾ ਸਾਕਾ ਕੌਮ ਦਾ ਰਾਜਾ ਸੀ। ਜੇਟੀ ਜਾਤੀ ਵੀ ਸਾਕਾ ਕੰਮ ਦਾ ਇੱਕ ਫਿਰਕਾ ਸੀ ਜਿਹੜਾ ਮੱਧ ਏਸ਼ੀਆ ਵਿੱਚ ਸਾਇਰ ਦਰਿਆ ਦੇ ਦਹਾਨੇ ਤੇ ਅਰਾਲ ਸਾਗਰ ਦੇ ਪੱਛਮੀ ਤੱਟ ਲਾਗਲੇ ਇਲਾਕੇ ਵਿੱਚ ਆਸ਼ਾਦ ਸੀ। ਈਸਾ ਤੋਂ ਅੱਠ ਸੌ ਸਾਲ ਪਹਿਲਾਂ ਕੰਮ, ਵਿਰਕ, ਦਹੀਆ, ਮੰਡ, ਮੀਡਜ਼, ਮਾਨ, ਬੈਂਸ, ਵੈਨਵਾਲ ਆਦਿ ਕਈ ਜੱਟ ਕਬੀਲੇ ਇਸ ਖੇਤਰ ਵਿੱਚ ਕਾਬਜ਼ ਸਨ। ਕੁਝ ਜੱਟ ਵੈਦਿਕ ਕਾਲ ਵਿੱਚ ਭਾਰਤ ਵਿੱਚ ਵੀ ਪਹੁੰਚ ਚੁੱਕੇ ਸਨ। ਬਦੇਸ਼ੀ ਇਤਿਹਾਸਕਾਰਾਂ ਅਨੁਸਾਰ ਰਿੰਗਵੇਦ ਦੀ ਰਚਨਾ 1000/1500 ਪੂਰਬ ਈਸਵੀ ਦੇ ਲਗਭਗ ਹੋਈ ਹੈ। ਕਈ ਇਤਿਹਾਸਕਾਰ ਰਿੰਗਵੇਦਾਂ
ਦਾ ਸਮਾਂ 2000 ਸਾਲ ਪੂਰਬ ਈਸਵੀ ਦੇ ਲਗਭਗ ਦੱਸਦੇ ਹਨ।
12 ਪ੍ਰਾਚੀਨ ਸਮੇਂ ਵਿੱਚ ਜੱਟ ਕੈਸਪੀਅਨ ਸਾਗਰ ਦੇ ਖੇਤਰਾਂ ਤੋਂ ਲੈ ਕੇ ਮੁਲਤਾਨ ਤੱਕ ਆਉਂਦੇ ਜਾਂਦੇ ਰਹਿੰਦੇ ਸਨ। ਸਾਇਰ ਦਰਿਆ ਅਤੇ ਆਮੂ ਦਰਿਆ ਦੇ ਵਿਚਕਾਰਲੇ ਖੇਤਰਾਂ ਵਿੱਚ ਜੱਟਾਂ ਨੂੰ ਮਾਸਾ ਗੇਟ ਵੀ ਕਿਹਾ ਜਾਂਦਾ ਸੀ। ਮਾਸਾ ਗੇਟ ਦਾ ਅਰਥ ਮਹਾਨ ਜੱਟ ਹਨ। ਜੱਟ, ਜਾਟ, ਜੈਤ, ਜਟੇਹ, ਗੋਟ, ਗੋਥ, ਗੇਟੇ, ਜੇਟੀ, ਜੇਟੇ, ਜੁਟੀ, ਜੁਟ, ਜੱਟੂ ਆਦਿ ਇਕੋ ਹੀ ਜਾਤੀ ਹੈ। ਵੱਖ-ਵੱਖ ਦੇਸਾਂ ਵਿੱਚ ਉਚਾਰਨ ਵੱਖ-ਵੱਖ ਹੈ। ਯੂਨਾਨੀ ਸ਼ਬਦ ਜੇਟੋ ਸੰਸਕ੍ਰਿਤ ਦੇ ਸ਼ਬਦ ਜਰਤਾ ਨਾਲ ਮਿਲਦਾ ਜੁਲਦਾ ਹੈ। ਹੁਣ ਇਹ ਸ਼ਬਦ ਹੌਲੀ ਹੌਲੀ ਤੱਤਭਵ ਰੂਪ ਵਿੱਚ ਬਦਲਕੇ ਜੱਟ ਜਾਂ ਜਾਟ ਬਣ ਗਿਆ ਹੈ। ਮੱਧ ਏਸ਼ੀਆ ਤੋਂ ਕਈ ਜੱਟ ਇਰਾਨ ਤੇ ਬਲਖ ਦੇ ਖੇਤਰ ਵਿੱਚ ਆਏ। ਫੇਰ ਇਨ੍ਹਾਂ ਹੀ ਖੇਤਰਾਂ ਤੇ ਕੁਝ ਸਮਾਂ ਰਾਜ ਕਰਕੇ ਆਖ਼ਿਰ ਭਾਰਤ ਵਿੱਚ ਪਹੁੰਚ ਗਏ। ਮਹਾਨ ਵਿਦਵਾਨ ਤੇ ਖੋਜੀ ਸਰ ਇੱਬਟਸਨ ਦੇ ਵਿਚਾਰ ਹਨ ਕਿ ਭਾਵੇਂ ਜੁੱਟ ਭਾਰਤ ਵਿੱਚ ਹੌਲੀ ਹੌਲੀ ਆਏ, ਉਹ ਉਸ ਨਸਲ ਵਿਚੋਂ ਹਨ ਜਿਸ ਵਿਚੋਂ ਰਾਜਪੂਤ ਹਨ। ਇਹ ਨਤੀਜਾ ਉਸ ਨੇ ਦੋਵਾਂ ਕੰਮਾਂ ਦੀ ਇਕੋ ਜਿਹੀ ਸਰੀਰਕ ਤੇ ਚਿਹਰਿਆ ਦੀ ਬਣਤਰ ਤੋਂ ਕੱਢਿਆ ਹੈ। ਜੱਟਾ ਤੇ ਰਾਜਪੂਤਾਂ ਦੇ ਬਹੁਤੇ ਗੋਤ ਸਾਝੇ ਹਨ। ਪਰਮਾਰ ਜੱਟ ਵੀ ਹਨ ਅਤੇ ਰਾਜਪੂਤ ਵੀ ਹਨ। ਜੱਗਦੇਵ ਪਰਮਾਰ2 ਨੂੰ ਕੁਝ ਇਤਿਹਾਸਕਾਰ ਜੱਟ ਲਿਖਦੇ ਹਨ ਅਤੇ ਕੁਝ ਰਾਜਪੂਤ ਦੱਸਦੇ ਹਨ। ਸਿੰਧ ਅਤੇ ਰਾਜਪੂਤ ਆਨੇ ਦੇ ਮੱਧ ਵਿੱਚ ਪੰਵਾਰਾਂ ਦਾ ਰਾਜ ਅਮਰਕੋਟ ਖੇਤਰ ਉੱਤੇ ਵੀ ਸੀ। ਇਸ ਖੇਤਰ ਵਿੱਚ ਹਮਾਯੂੰ ਦੇ ਸਮੇਂ ਤੱਕ ਪੰਵਾਰਾ ਦਾ ਰਾਜ ਰਿਹਾ ਸੀ। ਰਾਜੇ ਜੱਗਦੇਵ ਪੰਵਾਰ ਨੇ ਧਾਰਾ ਨਗਰੀ22 ਮਾਲਵਾ ਖੇਤਰ ਉੱਤੇ ਵੀ ਕੁਝ ਸਮਾਂ ਰਾਜ ਕੀਤਾ ਸੀ।
13. ਇੱਕ ਜਾਟ ਇਤਿਹਾਸਕਾਰ ਰਾਮ ਸਰੂਪ ਜੂਨ ਨੇ ਆਪਣੀ ਕਿਤਾਬ 'ਜਾਟ ਇਤਿਹਾਸ ਅੰਗਰੇਜ਼ੀ ਦੇ ਪੰਨਾ 135 ਉੱਤੇ ਲਿਖਿਆ ਹੈ, "ਅੰਗਰੇਜ਼ ਲੇਖਕਾਂ ਨੇ ਰਾਜਪੂਤਾ ਨੂੰ ਬਦੇਸ਼ੀ ਹਮਲਾਵਾਰ ਲਿਖਿਆ ਹੈ ਜਿਹੜੇ ਭਾਰਤ ਵਿੱਚ ਆ ਕੇ ਵਸ ਗਏ ਸਨ. ਇਹ ਭਾਰਤ ਦੇਸ਼ ਦੇ ਲੋਕ ਨਹੀਂ ਹਨ। ਪ੍ਰਭੂ ਰਾਜਪੂਤਾਂ ਦੇ ਗੋਤਾ ਤੋਂ ਸਾਫ ਹੀ ਪਤਾ ਲੱਗਦਾ ਹੈ ਕਿ ਇਹ ਲੋਕ ਅਸਲ ਕਸ਼ਤਰੀ ਆਰੀਆ ਹਨ। ਜਿਹੜੇ ਭਾਰਤ ਦੇ ਆਦਿ ਨਿਵਾਸੀ ਹਨ। ਇਹ ਰਾਜਪੂਤ ਕਹਾਉਣ ਤੋਂ ਪਹਿਲਾਂ ਜੱਟ ਅਤੇ ਗੁੱਜਰ ਸਨ।"
ਜੱਟਾ ਅਤੇ ਰਾਜਪੂਤਾਂ ਦੇ ਕਈ ਗੋਤ ਮੱਧ ਏਸ਼ੀਆ ਅਤੇ ਯੂਰਪ ਦੇ ਲੋਕਾ ਨਾਲ ਵੀ ਰਲਦੇ ਹਨ। ਇਸ ਕਾਰਨ ਬਦੇਸ਼ੀ ਇਤਿਹਾਸਕਾਰਾਂ ਨੂੰ ਇਨ੍ਹਾਂ ਬਾਰੇ ਭੁਲੇਖਾ ਲੱਗ ਜਾਂਦਾ ਹੈ। ਮਹਾਨ ਯੂਨਾਨੀ ਇਤਿਹਾਸਕਾਰ ਬੁਸੈਡਿਡਸ23 ਨੇ ਐਲਾਨ ਕੀਤਾ ਸੀ ਕਿ ਏਸ਼ੀਆ ਅਥਵਾ ਯੂਰਪ ਵਿੱਚ ਕੋਈ ਐਸੀ ਜਾਤੀ ਨਹੀਂ ਸੀ ਜਿਹੜੀ ਸਿਥੀਅਨ ਜੱਟਾਂ ਦਾ ਖੜ੍ਹ ਕੇ ਮੁਕਾਬਲਾ ਕਰ ਸਕੇ। ਇੱਕ ਵਾਰ ਸਿਕੰਦਰ ਮਹਾਨ ਨੇ ਵੀ 328127 ਬੀ. ਸੀ. ਸੰਗੜਿਆਨਾ ਤੇ ਹਮਲਾ ਕੀਤਾ ਸੀ। ਇਹ ਸਿਥੀਅਨ ਦੇਸ਼ ਦਾ ਇੱਕ ਪ੍ਰਾਤ ਸੀ। ਜਿਸ ਉੱਤੇ ਜੱਟਾਂ ਦਾ ਰਾਜ ਸੀ। ਸਿਕੰਦਰ ਜੀਵਨ ਵਿੱਚ ਪਹਿਲੀ ਵਾਰ ਜੱਟਾਂ ਤੇ ਇਸ ਲੜਾਈ ਵਿੱਚ ਹਾਰਿਆ ਸੀ।
ਇੱਕ ਵਾਰ ਜੱਟਾਂ ਨੇ ਯੂਨਾਨ ਤੇ ਹਮਲਾ ਕਰਕੇ ਐਥਨ ਵੀ ਜਿੱਤ ਲਿਆ ਸੀ। ਜੱਟ ਮਹਾਨ ਸੂਰਬੀਰ ਜੋਧੇ ਸਨ।
ਦਸਵੀਂ ਸਦੀ ਵਿੱਚ ਸਪੇਨ ਵਿੱਚ ਅਖੀਰਲਾ ਜੱਟ ਸਮਰਾਟ ਅਲਵਾਰੇ ਸੀ। ਇਹ ਪ੍ਰਾਚੀਨ ਗੋਟੀ ਜਾਤੀ ਵਿਚੋਂ ਸੀ। ਕਰਨਲ ਜੇਮਜ ਅਨੁਸਾਰ ਜੱਟ ਸੂਰਮਿਆ ਨੇ ਅੱਧੇ ਏਸ਼ੀਆ ਅਤੇ ਯੂਰਪ ਨੂੰ ਜੜੋ ਹਿਲਾ ਦਿੱਤਾ ਸੀ। ਪ੍ਰਾਚੀਨ ਸਮੇਂ ਵਿੱਚ ਜੱਟਾਂ ਤੋਂ ਸਾਰੀ ਦੁਨੀਆ ਕੰਬਦੀ ਸੀ। ਜੱਟ ਆਪਣੀ ਫੁੱਟ ਕਾਰਨ ਹੀ ਹਾਰੇ ਸਨ। ਜੱਟ ਤਲਵਾਰ ਚਲਾਣ ਤੇ ਹੱਲ ਚਲਾਣ ਵਿੱਚ ਮਾਹਿਰ ਹੁੰਦੇ ਸਨ। ਜੌਜਫ ਡੇਵਿਟ ਕਨਿੰਘਮ24 ਨੇ ਵੀ ਲਿਖਿਆ ਹੈ, "ਉੱਤਰੀ ਤੇ ਪੱਛਮੀ ਹਿੰਦ ਵਿੱਚ ਜੱਟ ਮਿਹਨਤੀ ਅਤੇ ਹਲਵਾਹਕ ਮੰਨੇ ਜਾਦੇ ਹਨ ਜਿਹੜੇ ਲੋੜ ਪੈਣ ਉੱਤੇ ਹਥਿਆਰ ਵੀ ਸੰਭਾਲ ਸਕਦੇ ਹਨ ਅਤੇ ਹੱਲ ਵੀ ਵਾਰ ਸਕਦੇ ਹਨ। ਜੱਟ ਹਿੰਦੁਸਤਾਨ ਦੀ ਸਭ ਤੋਂ ਵਧੀਆ ਪੇਂਡੂ ਵਸੋਂ ਕਹੀ ਜਾ ਸਕਦੀ ਹੈ।"
14. ਬਦੇਸੀ ਇਤਿਹਾਸਕਾਰਾਂ ਅਨੁਸਾਰ ਜੱਟ ਦਾ ਪ੍ਰਾਚੀਨ ਤੇ ਮੁੱਢਲਾ ਘਰ ਸਿਥੀਅਨ ਦੇਸ਼ ਸੀ। ਇਹ ਮੱਧ ਏਸ਼ੀਆ ਵਿੱਚ ਹੈ। ਸਿਥੀਅਨ ਦੇਸ਼ ਡਨਯੂਬ ਨਦੀ ਤੋਂ ਲੈ ਕੇ ਦੱਖਣੀ ਰੂਸ ਦੇ ਪਾਰ ਤੱਕ ਕੈਸਪੀਅਨ ਸਾਗਰ ਦੇ ਪੂਰਬ ਵੱਲ ਆਮੂ ਦਰਿਆ ਤੇ ਸਿਰ ਦਰਿਆ ਦੇ ਘਾਟੀ ਤੱਕ, ਪਾਮੀਰ ਪਹਾੜੀਆਂ ਤੇ ਤਾਰਸ ਨਦੀ ਦੀ ਘਾਟੀ ਤੱਕ ਵਿਸ਼ਾਲ ਖੇਤਰ ਵਿੱਚ ਫੈਲਿਆ ਹੋਇਆ ਸੀ। ਸਿਥੀਅਨ ਖੇਤਰ ਦੇ ਜੱਟ ਆਰੀਆ ਬੱਸ ਵਿਚੋਂ ਹਨ। ਭਾਰਤ ਦੇ ਰਾਜਪੂਤ ਵੀ ਆਰੀਆ ਬੱਸ ਵਿਚੋਂ ਹਨ। ਇਨ੍ਹਾਂ ਵਿੱਚ ਹੁਣ ਬਹੁਤ ਹੀ ਘੱਟ ਹਨ। ਰਾਜਪੂਤ ਅਖਵਾਉਣ ਤੋਂ ਪਹਿਲਾਂ ਇਹ ਜੱਟ ਅਤੇ ਗੁੱਜਰ ਸਨ। ਜੱਟਾ, ਗੁੰਜਰਾ, ਅਹੀਰਾ, ਸੈਣੀਆਂ, ਕੰਬੋਆਂ, ਮੰਤਰੀਆਂ, ਰਾਜਪੂਤਾ ਅਤੇ ਦਲਿਤਾਂ ਦੇ ਕਈ ਗੋਤ ਸਾਂਝੇ ਹਨ। ਜੱਟ ਕਈ ਜਾਤੀਆਂ ਦਾ ਰਲਿਆ ਮਿਲਿਆ ਭਾਈਚਾਰਾ ਹੈ।
15. ਅੱਠਵੀਂ ਨਵੀਂ ਸਦੀ ਵਿੱਚ ਪੁਰਾਣਕ ਧਰਮੀ ਬ੍ਰਾਹਮਣਾਂ ਨੇ ਕੇਵਲ ਰਾਜਪੂਤਾਂ ਨੂੰ ਹੀ ਸ਼ੁੱਧ ਖੇਤਰੀ ਮੰਨਿਆ ਸੀ। ਰਾਜਪੂਤ ਕਾਲ ਵਿੱਚ ਕੇਵਲ ਰਾਜਪੂਤਾਂ ਦਾ ਹੀ ਬੇਲਬਾਲਾ ਸੀ। ਇਸ ਸਮੇਂ ਜੋ ਦਲ ਇਨ੍ਹਾਂ ਦੇ ਸਾਥੀ ਅਤੇ ਸਹਾਇਕ ਬਣੇ ਉਹ ਵੀ ਸਭ ਰਾਜਪੂਤ ਅਖਵਾਉਣ ਲੱਗੇ ਜਿਵੇਂ ਸੁਨਿਆਰੇ, ਗੱਡਰੀਏ, ਵਣਜਾਰੇ ਅਤੇ ਇਉਰ ਆਦਿ ਇਸ ਸਮੇਂ ਹੀ ਕਈ ਜੱਟ ਕਬੀਲੇ ਵੀ ਰਾਜਪੂਤਾ ਦੇ ਸੰਘ ਵਿੱਚ ਸ਼ਾਮਿਲ ਹੋਕੇ ਰਾਜਪੂਤ ਅਖਵਾਉਣ ਲੱਗ ਪਏ ਸਨ। ਰਾਜਪੂਤ ਪੁਰਾਣਕ ਹਿੰਦੂ ਧਰਮ ਨੂੰ ਮੰਨਣ ਵਾਲੇ ਤੇ ਬ੍ਰਾਹਮਣਾਂ ਦੇ ਪੁਜਾਰੀ ਸਨ। ਪਾਣਨੀ ਈਸਾ ਤੋਂ 500 ਸਾਲ ਪਹਿਲਾਂ ਹੋਇਆ ਹੈ। ਉਸ ਦੇ ਸਮੇਂ ਵੀ ਸਿੱਧ ਤੇ ਪੰਜਾਬ ਵਿੱਚ ਕਈ ਜੱਟ ਕਬੀਲੇ ਵਸਦੇ ਸਨ। ਜੱਟ ਪਸ਼ੂ ਪਾਲਕ ਵੀ ਸਨ। ਗਊ ਤੇ ਘੋੜਾ ਰੱਖਦੇ ਸਨ। ਇੱਕ ਹੱਥ ਵਿੱਚ ਤਲਵਾਰ ਹੁੰਦੀ ਸੀ, ਦੂਜੇ ਹੱਥ ਵਿੱਚ ਹੱਲ ਦੀ ਮੁੱਠੀ ਹੁੰਦੀ ਸੀ ਕਿਉਂਕਿ ਜੱਟ ਖਾੜਕੂ ਕ੍ਰਿਸਾਨ ਕਬੀਲੇ ਹੁੰਦੇ ਸਨ। ਬਦੇਸ਼ੀ ਹਮਲਾਵਰਾਂ ਇਰਾਨੀਆ ਯੂਨਾਨੀਆਂ, ਬਖਤਾਰੀਆਂ ਪਾਰਥੀਆਂ, ਸ਼ੱਕ, ਕੁਸ਼ਾਨ ਤੇ ਹੂਣਾਂ ਆਦਿ ਨਾਲ ਵੀ ਕੁਝ ਜੱਟ ਕਬੀਲੇ ਆਏ ਅਤੇ ਭਾਰਤ ਵਿੱਚ ਸਦਾ ਲਈ ਵਸ ਗਏ। ਕੁਝ ਜੱਟ
ਕਬੀਲੇ ਮੱਧ ਏਸ਼ੀਆ ਵਿੱਚ ਹੀ ਟਿਕੇ ਰਹੇ। ਕੁਝ ਯੂਰਪ ਤੇ ਪੱਛਮੀ ਏਸ਼ੀਆ ਵੱਲ ਦੂਰ ਤੱਕ ਚਲੇ ਗਏ। ਪੱਛਮੀ ਏਸ਼ੀਆ, ਯੂਰਪ ਤੇ ਮੱਧ ਏਸ਼ੀਆ ਵਿੱਚ ਹੁਣ ਵੀ ਭਾਰਤੀ ਜੱਟਾਂ ਨਾਲ ਰਲਦੇ ਮਿਲਦੇ ਗੋਤ ਹਨ ਜਿਵੇਂ ਮਾਨ, ਢਿੱਲੋਂ ਤੇ ਗਿੱਲ ਆਦਿ। ਜਰਮਨ ਵਿੱਚ ਮਾਨ, ਭੁੱਲਰ ਤੇ ਹੋਰਾਂ ਨਾਲ ਰਲਦੇ ਮਿਲਦੇ ਗੋਤਾਂ ਦੇ ਲੋਕ ਹੁਣ ਵੀ ਵਸਦੇ ਹਨ। ਜਰਮਨੀ ਵੀ ਆਰੀਆ ਨਸਲ ਵਿਚੋਂ ਹਨ। ਥਾਮਸ?ਮਾਨ ਯੂਰਪ ਦਾ ਪ੍ਰਸਿੱਧ ਲੇਖਕ ਸੀ। ਡਾਕਟਰ ਪੀ. ਗਿੱਲਜ਼ ਮਹਾਨ ਇਤਿਹਾਸਕਾਰ ਹਨ। ਬੀ. ਐੱਸ ਦਾਹੀਆ ਆਪਣੀ ਖੋਜ ਭਰਪੂਰ ਪੁਸਤਕ 'ਜਾਟਸ ਵਿੱਚ ਲਿਖਦਾ ਹੈ ਕਿ ਰਾਜਪੂਤਾਂ ਦੇ ਬਹੁਤੇ ਮਹੱਤਵਪੂਰਨ ਕਬੀਲੇ ਮੱਧ ਏਸ਼ੀਆ ਤੋਂ ਕਾਫੀ ਪਿੱਛੋਂ ਆਏ ਹਨ। ਜਦੋਂ ਕਿ ਜੱਟ ਕਬੀਲੇ ਭਾਰਤ ਵਿੱਚ ਵੈਦਿਕ ਕਾਲ ਵਿੱਚ ਵੀ ਸਨ। ਜੱਟ ਵੀ ਰਾਜਪੂਤਾਂ ਵਾਂਗ ਚੰਦਰਬੰਸੀ ਤੇ ਸੂਰਜਬੰਸੀ ਹਨ। ਜੱਟਾਂ ਦੇ ਕੁਝ ਗੋਤ ਸ਼ਿਵਬੰਸੀ ਹਨ। ਕੁਝ ਕਸ਼ਪ ਤੇ ਨਾਗ ਬੱਸੀ ਹਨ। ਜੱਟ ਕੌਮਾਂਤਰੀ ਜਾਤੀ ਹੈ। ਸਾਇਰ ਦਰਿਆ ਤੋਂ ਲੈ ਕੇ ਜਮਨਾ ਰਾਵੀ ਸਿੰਧ ਤੱਕ ਜੱਟ ਸੁਭਾਅ ਤੇ ਸਭਿਆਚਾਰ ਰਲਦਾ ਮਿਲਦਾ ਹੈ।
1853 ਈਸਵੀ ਵਿੱਚ ਪੇਟ25 ਨੇ ਪਹਿਲੀ ਵਾਰ ਇਹ ਸਿਧਾਂਤ ਕੀਤਾ ਸੀ ਕਿ ਯੂਰਪ ਦੇ ਰੋਮਾ ਜਿਪਸੀ ਭਾਰਤੀ ਜੱਟਾਂ ਦੀ ਹੀ ਇੱਕ ਸ਼ਾਖਾ ਹੈ। ਜਿਪਸੀ ਫਿਰਕੇ ਨੂੰ ਜੈਟ ਜਾਂ ਜਾਟ ਵੀ ਆਖਿਆ ਗਿਆ ਹੈ। ਇਨ੍ਹਾਂ ਦੀ ਭਾਸ਼ਾ ਵੀ ਪੰਜਾਬੀ ਅਤੇ ਹਿੰਦੀ ਨਾਲ ਰਲਦੀ ਮਿਲਦੀ ਹੈ। ਇਹ ਮੁਸਲਮਾਨਾਂ (ਮਹਿਮੂਦ ਗਜਨਵੀ) ਦੇ ਹਮਲਿਆ ਸਮੇਂ ਪੰਜਾਬ ਅਤੇ ਹਰਿਆਣੇ ਵਿਚੋਂ ਗਏ ਹਨ। ਕੁਝ ਇਤਿਹਾਸਕਾਰਾ ਅਨੁਸਾਰ ਰੋਮਾ ਜਿਪਸੀ ਰਾਜਸਥਾਨ ਦੇ ਜਾਟ ਹਨ। ਕਦੇ ਯੂਰਪ ਦੇ ਡੈਨਮਾਰਕ ਇਲਾਕੇ ਨੂੰ ਜੱਟ ਲੈਂਡ26 ਕਿਹਾ ਜਾਦਾ ਸੀ। ਜੱਟ ਸੂਰਮਿਆ ਨੇ ਦੋ ਹਜ਼ਾਰ ਸਾਲ ਪੂਰਬ ਈਸਵੀ ਭਾਰੀ ਹਮਲਾ ਕਰਕੇ ਸਕੈਂਡੇਨੇਵੀਆ ਵੀ ਜਿੱਤ ਲਿਆ ਸੀ। ਇਸ ਸਮੇਂ ਜੱਟਾਂ ਦਾ ਯੂਰਪ ਵਿੱਚ ਵੀ ਬੋਲਬਾਲਾ ਸੀ। ਪੰਜਾਬ ਵਿੱਚ ਬਹੁਤੇ ਜੱਟ ਭੱਟੀ, ਪਰਮਾਰ, ਚੌਹਾਨ ਅਤੇ ਤੂਰ ਆਦਿ ਵੱਡੇ ਕਬੀਲਿਆਂ ਵਿਚੋਂ ਹਨ।
16. ਭਾਰਤ ਵਿੱਚ 800 ਤੋਂ 1200 ਈਸਵੀ ਵਿਚਕਾਰ ਅਨੇਕ ਜਾਤੀਆਂ ਤੇ ਉਪਜਾਤੀਆਂ ਦਾ ਨਿਰਮਾਣ ਹੋਇਆ ਸੀ। ਕਈ ਜਾਤੀਆਂ ਤੇ ਉਪ ਜਾਤੀਆਂ ਦਾ ਨਿਰਮਾਣ ਨਵੇਂ ਪੇਸ਼ੇ ਅਪਨਾਉਣ ਨਾਲ ਹੋਇਆ। ਜਿਵੇਂ ਨਾਈ, ਤ੍ਰਖਾਣ, ਛੀਬੇ ਡਿਉਰ ਤੇ ਸੁਨਿਆਰ ਆਦਿ। ਛੀਬੇ ਟਾਂਕ ਕਸ਼ਤਰੀ ਡਿਉਰ ਕਸ਼ਯਪ ਰਾਜਪੂਤ ਤੇ ਸਵਰਨਕਾਰ ਮੈਡ ਰਾਜਪੂਤ ਹੁੰਦੇ ਹਨ। ਤਖਾਣਾ ਨਾਈਆਂ ਤੇ ਡੱਬਿਆ ਦੇ ਬਹੁਤ ਗੋਤ ਜੱਟਾਂ ਨਾਲ ਰਲਦੇ ਹਨ। ਦਲਿਤ ਜਾਤੀਆਂ ਦੇ ਵੀ ਕਾਫ਼ੀ ਗੋਤ ਜੱਟਾਂ ਨਾਲ ਰਲਦੇ ਹਨ। ਭਾਰਤ ਵਿੱਚ ਜੱਟ ਪੰਜਾਬ ਹਰਿਆਣਾ, ਰਾਜਸਥਾਨ ਉੱਤਰ ਪ੍ਰਦੇਸ਼ ਦੇ ਮੱਧ ਪ੍ਰਦੇਸ਼ ਆਦਿ ਵਿੱਚ ਦੂਰ ਦੂਰ ਤੱਕ ਆਬਾਦ ਹਨ।
1901 ਈਸਵੀ ਦੀ ਜਨਸੰਖਿਆ ਅਨੁਸਾਰ ਹਿੰਦੁਸਤਾਨ ਵਿੱਚ ਜੱਟਾਂ ਦੀ ਕੁੱਲ ਗਿਣਤੀ ਨੇ ਕਰੋੜ ਦੇ ਲਗਭਗ ਸੀ ਜਿਨ੍ਹਾਂ ਵਿਚੋਂ 1/3 ਮੁਸਲਮਾਨ, 1/5 ਸਿੱਖ ਅਤੇ 1/2 ਹਿੰਦੂ ਸਨ। ਹਰਿਆਣੇ ਵਿੱਚ ਪ੍ਰਾਚੀਨ ਜਾਟ ਇਤਿਹਾਸ ਨਾਲ ਸੰਬੰਧਿਤ ਪੰਦਰਾਂ ਦੇ ਲਗਭਗ ਖੋਜ ਭਰਪੂਰ ਨਵੀਆਂ ਪੁਸਤਕਾਂ ਲਿਖੀਆਂ ਗਈਆਂ ਹਨ ਪਰ ਪੰਜਾਬ ਵਿੱਚ ਜੱਟ ਇਤਿਹਾਸ, ਨਿਕਾਸ27 ਤੇ ਜੱਟ ਗੋਤਾਂ ਬਾਰੇ ਪੰਜਾਬੀਆਂ ਵਿੱਚ ਅਜੇ ਤੱਕ ਕੋਈ ਖੋਜ ਭਰਪੂਰ ਬਿਹਤਰੀਨ ਪੁਸਤਕ ਨਹੀਂ ਲਿਖੀ ਗਈ ਹੈ।
17. ਜੱਟ ਹਿੰਦੂ, ਮੁਸਲਿਮ, ਸਿੱਖ ਤੇ ਬਿਸ਼ਨੋਈ ਆਦਿ ਕਈ ਧਰਮਾਂ ਵਿੱਚ ਵੰਡੇ ਗਏ ਹਨ। ਪਰ ਖੂਨ ਤੇ ਸਭਿਆਚਾਰ ਸਾਂਝਾ ਹੈ। ਜੱਟ ਜੁਬਾਨ ਦਾ ਰੁਖਾ ਤੇ ਦਿੱਲ ਦਾ ਸਾਫ਼ ਹੁੰਦਾ ਹੈ। ਜੱਟ ਇੱਕ ਨਿਡਰ ਜੈਧਾ ਦੇਸ਼ ਭਗਤ ਸੈਨਿਕ, ਹਿੰਮਤੀ, ਮਿਹਨਤੀ, ਖੁੱਲ੍ਹਦਿਲੀ, ਆਜ਼ਾਦ ਖਿਆਲ, ਖਾੜਕੂ ਤੇ ਬਦਲਾ ਖੋਰ ਹੁੰਦਾ ਹੈ। ਸੱਚਾ ਦੋਸਤ ਤੇ ਪੱਕਾ ਦੁਸ਼ਮਣ ਹੁੰਦਾ ਹੈ। ਜੱਟ ਸਭਿਆਚਾਰ ਦਾ ਪੰਜਾਬ ਦੇ ਪੰਜਾਬੀ ਸਭਿਆਚਾਰ ਤੇ ਵੀ ਬਿਹਤਰੀਨ ਪ੍ਰਭਾਵ ਪਿਆ ਹੈ। ਜੱਟਾ ਦੀਆਂ ਵੱਖ ਵੱਖ ਉਪ ਜਾਤੀਆਂ ਵੱਖ ਵੱਖ ਕਬੀਲਿਆਂ ਵਿਚੋਂ ਹਨ ਪਰ ਪਿਛੋਕੜ ਤੇ ਸਭਿਆਚਾਰ ਸਾਝਾ ਹੈ। ਮੈਨੂੰ ਆਸ ਹੈ ਕਿ ਮੇਰੀ ਇਹ ਖੋਜ ਪੁਸਤਕ ਪੰਜਾਬ ਦੇ ਇਤਿਹਾਸਕ ਸਾਹਿਤ ਵਿੱਚ ਇੱਕ ਨਿਘਰ ਵਾਧਾ ਕਰੇਗੀ। ਇਸ ਵਿੱਚ ਵੱਧ ਤੋਂ ਵੱਧ ਨਵੀਂ ਤੇ ਠੀਕ ਜਾਣਕਾਰੀ ਦਿੱਤੀ ਗਈ ਹੈ। ਪੰਜਾਬ ਦੇ ਜੱਟਾਂ ਦਾ ਇਤਿਹਾਸ ਭਾਰਤ ਦੇ ਇਤਿਹਾਸ ਵਿੱਚ ਇੱਕ ਵਿਸ਼ੇਸ਼ ਥਾਂ ਰੱਖਦਾ ਹੈ। ਜੱਟ ਕਈ ਜਾਤੀਆ ਦਾ ਰਲਿਆ।ਮਿਲਿਆ ਬਹੁਤ ਵੱਡਾ ਭਾਈਚਾਰਾ ਹੈ। ਬਹੁਤੇ ਜੱਟਾਂ ਦਾ ਸਿਰ ਲੰਬਾ ਰੰਗ ਸਾਫ਼, ਅੱਖਾ ਕਾਲੀਆ, ਨੱਕ ਦਰਮਿਆਨਾ ਤੇ ਚਿਹਰੇ ਤੇ ਵਾਲ ਬਹੁਤ ਹੁੰਦੇ ਹਨ। ਇਹ ਇੱਕ ਵੱਖਰੀ ਹੀ ਜਾਤੀ ਹੈ।
ਜੱਟਾਂ ਦਾ ਇਤਿਹਾਸ 2
ਦੁਲ ਦੀ ਬੱਸ ਵੀ ਕਾਫੀ ਵਧੀ ਹੈ। ਦੁਲ ਦੇ ਚਾਰ ਪੁੱਤਰ ਰਤਨਪਾਲ, ਲਖਨਪਾਲ ਬਿਨੇਪਾਲ ਤੇ ਸਹਿਸਪਾਲ ਸਨ। ਰਤਨਪਾਲ ਦੀ ਬੰਸ ਅਥਲੂ, ਦਾਨ ਸਿੰਘ ਵਾਲਾ, ਕੋਟਲੀ, ਕਿਲ੍ਹੇ, ਮਹਿਮਾਸਰਜਾ ਤੇ ਕੁੰਡਲ ਆਦਿ ਪਿੰਡਾਂ ਵਿੱਚ ਵਸਦੀ ਹੈ। ਲਖਨਪਾਲ ਦੀ ਬੰਸ ਨੂੰ ਦਿਉਣ ਕੇ ਕਿਹਾ ਜਾਂਦਾ ਹੈ। ਸਹਿਸਪਾਲ ਦੀ ਸੰਤਾਨ ਨਾਹੀਦੀ ਸਰਾਂ 'ਤੇ ਫਿਡੇ ਆਦਿ ਵਿੱਚ ਆਬਾਦ ਹੈ। ਬਿਨੇਪਾਲ ਦੀ ਸੰਤਾਨ ਮੱਤਾ ਦੋਦਾ ਕੋਈ ਭਾਗਸਰ ਤੇ ਬਠਿੰਡੇ ਟੁੱਟੀ ਪੱਤੀ ਵਿੱਚ ਆਬਾਦ ਹੈ। ਬਿਨੇਪਾਲ ਦੀ ਬੰਸ ਵਿਚੋਂ ਸੰਘਰ ਬਹੁਤ ਪ੍ਰਸਿੱਧ ਹੋਇਆ। ਉਸਦੇ ਭਲਣ ਸਮੇਤ 14 ਪੁੱਤਰ ਸਨ। ਸੰਘਰ ਬਾਬਰ ਦੇ ਸਮੇਂ 1526 ਈਸਵੀ ਵਿੱਚ ਹੋਇਆ। ਬਾਬਰ ਦੀ ਬਹੁਤ ਸਹਾਇਤਾ ਕੀਤੀ। ਸੰਘਰ ਦੀ ਮੌਤ ਵੀ ਇਸ ਲੜਾਈ 'ਚ ਹੋਈ। ਅਕਬਰ ਬਰਾੜਾ ਦਾ ਬਹੁਤ ਅਹਿਸਾਨਮੰਦ ਸੀ। ਉਸਨੇ ਭਲਣ ਨੂੰ ਆਪਣੇ ਇਲਾਕੇ ਦਾ ਚੌਧਰੀ ਬਣਾ ਦਿੱਤਾ।
ਇੱਕ ਵਾਰੀ ਭਲਣ ਤੇ ਮਨਸੂਰ ਇਲਾਕੇ ਦੀ ਚੌਧਰ ਦੇ ਕਾਰਨ ਅਕਬਰ ਦੇ ਦਰਬਾਰ ਵਿੱਚ ਹਾਜ਼ਰ ਹੋਏ ਜਦੋਂ ਮਨਸੂਰ ਨੂੰ ਅਕਬਰ ਵੱਲੋਂ ਸਿਰੋਪਾ ਮਿਲਿਆ ਤਾਂ ਮਨਸੂਰ ਸਿਰ ਤੇ ਚੀਰਾ ਬਣਨ ਲੱਗਾ ਤਾਂ ਭਲਣ ਨੇ ਆਪਣੇ ਸਿਰੋਪੇ ਦੀ ਉਡੀਕ ਕਰਨ ਤੋਂ ਪਹਿਲਾ ਹੀ ਮਨਸੂਰ ਦਾ ਅੱਧਾ ਚੀਰਾ ਪਾੜ
ਕੇ ਆਪਣੇ ਸਿਰ ਤੇ ਬੰਨ੍ਹ ਲਿਆ। ਇਸ ਉੱਤੇ ਅਕਬਰ ਬਾਦਸ਼ਾਹ ਬਹੁਤ ਹੱਸਿਆ ਅਤੇ ਦੋਹਾਂ ਦੀ ਚੌਧਰ ਦੇ ਪਿੰਡ ਬਰਾਬਰ ਵੰਡ ਦਿੱਤੇ। ਇਸ ਮੌਕੇ ਦਰਬਾਰੀ ਮਿਰਾਸੀ ਨੇ ਆਖਿਆ, "ਭਲਣ ਚੀਰਾ ਪਾੜਿਆ, ਅਕਬਰ ਦੇ ਦਰਬਾਰ ਪੰਜ ਗਰਾਹੀ ਇਲਾਕੇ ਦੀ ਚੌਧਰ ਭਲਣ ਪਾਸ ਸੀ। ਇਸ ਦੀ ਮੌਤ 1643 ਈਸਵੀ ਵਿੱਚ ਹੋਈ ।
ਬੀਦੋਵਾਲੀ ਸਿੱਧੂਆਂ ਬਰਾੜਾ ਦਾ ਮੋਢੀ ਪਿੰਡ ਸੀ। ਛੇਵੇਂ ਗੁਰੂ ਹਰਗੋਬਿੰਦ ਸਾਹਿਬ ਏਕੇ ਸਮੇਤ ਪਰਿਵਾਰ 1688 ਬਿਕਰਮੀ ਵਿੱਚ ਮੋਹਨ ਪਾਸ ਆਏ ਸਨ। ਬਠਿੰਡਾ ਗੈਜਟ ਦੇ ਅਨੁਸਾਰ ਬੀਦੇਵਾਲੀ ਇਲਾਕੇ ਦੀ ਚੌਧਰ ਪਹਿਲੇ ਪਹਿਲ ਮੁਗਲਾ ਨੇ ਬਰਾਤ ਬੰਸ ਦੇ ਇੱਕ ਬੈਰਮ ਨੂੰ ਦੇ ਦਿੱਤੀ ਸੀ। ਬੈਰਮ ਦੀ ਮੌਤ 1560 ਈਸਵੀ ਵਿੱਚ ਹੋਈ। ਫਿਰ ਇਸ ਇਲਾਕੇ ਦੀ ਚੌਧਰ ਉਸ ਦੇ ਪੁੱਤਰ ਮਹਿਰਾਜ ਨੂੰ ਮਿਲ ਗਈ। ਮਹਿਰਾਜ ਦੇ ਪੋਤੇ ਮੇਹਨ ਨੇ ਭੱਟੀ ਮੁਸਲਮਾਨਾਂ ਤੋਂ ਤੰਗ ਆ ਕੇ ਬੀਦੋਵਾਲੀ ਪਿੰਡ 1618 ਈਸਵੀ ਵਿੱਚ ਕੁਝ ਸਮੇਂ ਲਈ ਛੱਡ ਦਿੱਤਾ ਅਤੇ ਉਹ ਬਠਿੰਡੇ ਦੇ ਇਲਾਕੇ ਵਿੱਚ ਆ ਗਿਆ। ਸਰਕਾਰ ਵੀ ਉਸ ਤੇ ਨਾਰਾਜ਼ ਸੀ। ਮਾਨ, ਭੁੱਲਰ ਤੇ ਹੇਅਰ ਵੀ ਆਪਣੇ ਆਪ ਨੂੰ ਪੰਜਾਬ ਦੀ ਧਰਤੀ ਦੇ ਮਾਲਕ ਸਮਝਦੇ ਸਨ। ਸਿੱਧੂਆਂ ਨੂੰ ਉਜਾੜ ਦਿੰਦੇ ਸਨ। ਨੇਤਾ ਸਿੰਘ ਦੰਦੀਵਾਲ ਚੌਹਾਨ ਦੇ ਅਨੁਸਾਰ ਮੋਹਨ ਅਤੇ ਉਸ ਦਾ ਪੁੱਤਰ ਰੂਪਚੰਦ 1632 ਈਸਵੀ ਵਿੱਚ ਬੀਦੋਵਾਲੀ ਹੀ ਭੱਟੀ ਮੁਸਲਮਾਨਾਂ ਨਾਲ ਲੜਦੇ ਮਾਰੇ ਗਏ ਸਨ। ਮੋਹਨ ਦਾ ਪੁੱਤਰ ਕਾਲਾ ਵੀ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦਾ ਪੱਕਾ ਸੇਵਕ ਸੀ। ਸ਼ਾਹਜਹਾਨ ਦੀ ਫੌਜ ਨੇ ਗੁਰੂ ਸਾਹਿਬ ਤੇ 1635 ਈਸਵੀ ਵਿੱਚ ਮਰਾਬ ਦੇ ਨੇੜੇ ਲਹਿਰੇ ਹੱਲਾ ਬੋਲ ਦਿੱਤਾ। ਕਾਲੇ ਨੇ ਇਸ ਲੜਾਈ ਵਿੱਚ ਗੁਰੂ ਸਾਹਿਬ ਦੀ ਆਪਣੇ ਸਾਰੇ ਭਾਈਚਾਰੇ ਸਮੇਤ ਡੱਟ ਕੇ ਪੂਰੀ ਸਹਾਇਤਾ ਕੀਤੀ। ਗੁਰੂ ਸਾਹਿਬ ਦੀ ਜਿੱਤ ਹੋਈ। ਗੁਰੂ ਸਾਹਿਬ ਨੇ ਖ਼ੁਸ਼ ਹੋਕੇ ਕਾਲੇ ਬਰਾਤ ਨੂੰ ਕਿਹਾ ਕਿ ਜਿਤਨਾ ਇਲਾਕਾ ਚਾਹੁੰਦਾ ਹੈ, ਹੁਣੇ ਹੀ ਵਲ ਲੈ ਤੇ ਮੋਹੜੀ ਗੱਡ ਲੈ। ਭੁੱਲਰਾਂ ਨੇ ਗੱਡੀ ਮੋਹੜੀ ਪੁੱਟ ਕੇ ਖੂਹ ਵਿੱਚ ਸੁੱਟ ਦਿੱਤੀ। ਕਾਲੇ ਨੇ 22 ਇਲਾਕਾ ਸ਼ਾਮ ਤੱਕ ਵਲ ਲਿਆ। ਉਸ ਨੇ ਸ਼ਾਮ ਨੂੰ ਗੁਰੂ ਸਾਹਿਬ ਪਾਸ ਆਕੇ ਮੋਹੜੀ ਖੂਹ ਵਿੱਚ ਸੁਟਣ ਦੀ ਸਿਕਾਇਤ ਕੀਤੀ ਤਾਂ ਗੁਰੂ ਹਰਗੋਬਿੰਦ ਜੀ ਨੇ ਕਿਹਾ, "ਭਾਈ ਕਾਲੇ, ਤੇਰੀ ਜੜ੍ਹ ਪਤਾਲ ਵਿੱਚ ਲੱਗ ਗਈ ਹੈ। ਇਸ ਤਰ੍ਹਾ 'ਕਾਲੇ ਨੇ ਮਰਾਝ ਪਿੰਡ ਵਸਾਇਆ ਗੁਰੂ ਹਰਰਾਏ ਸਾਹਿਬ ਜਦ ਮਾਲਵੇ ਵਿੱਚ ਆਏ ਤਾਂ ਕਾਲਾ ਆਪਣੇ ਭਤੀਜਿਆਂ ਫੂਲ ਤੇ ਸੰਦਲ ਨੂੰ ਲੈ ਕੇ ਗੁਰੂ ਦੀ ਸੇਵਾ ਵਿੱਚ ਹਾਜ਼ਰ ਹੋਇਆ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਫੂਲ ਤੇ ਸੰਦਲ ਦੇ ਘੋੜੇ ਗੰਗਾ ਜਮਨਾ ਪਾਣੀ ਪੀਣਗੇ। ਫੂਲ ਦੀ ਸੰਤਾਨ ਜਮਨਾ ਤੋਂ ਸਤਿਲੁਜ ਤੱਕ ਰਾਜ ਕਰੇਗੀ। ਫੂਲ ਨੇ ਵੱਡਾ ਹੋ ਕੇ ਫੂਲ ਨਗਰ ਵਸਾਇਆ ਤੇ ਆਲੇ ਦੁਆਲੇ ਦੇ ਇਲਾਕੇ ਜਿੱਤੇ। ਚੌਧਰੀ ਫੂਲ ਦੇ ਪੁੱਤਰ ਤ੍ਰਿਲੋਕ ਸਿੰਘ ਤੇ ਰਾਮ ਸਿੰਘ ਹੋਏ। ਇਨ੍ਹਾਂ ਨੇ ਨਵਾਬ ਈਸਾ ਖਾਂ ਤੋਂ ਆਪਣੇ ਥਾਪ ਦੀ ਮੌਤ ਦਾ ਬਦਲਾ ਲਿਆ। ਇਨ੍ਹਾਂ ਨੇ ਦਸਵੇਂ ਗੁਰੂ ਸਾਹਿਬ ਤੋਂ ਅੰਮ੍ਰਿਤਪਾਨ ਕੀਤਾ। ਇਨ੍ਹਾਂ ਦੇਵਾ ਸਰਦਾਰਾਂ ਦੀ ਔਲਾਦ ਦੀਆ ਰਿਆਸਤਾਂ ਪਟਿਆਲਾ, ਨਾਭਾ ਤੇ ਜੀਂਦ (ਸੰਗਰੂਰ) ਹੋਈਆਂ। ਇਨ੍ਹਾਂ ਤਿੰਨਾਂ ਨੂੰ ਫੂਲ ਵੰਸ ਰਿਆਸਤਾ ਕਿਹਾ ਜਾਂਦਾ ਸੀ। ਫੂਲਕੀਆਂ ਰਿਆਸਤਾਂ ਵਿਚੋਂ ਬਾਬਾ ਆਲਾ ਸਿੰਘ ਨੇ ਆਪਣੇ ਰਾਜ ਨੂੰ ਬਹੁਤ ਵਧਾਇਆ। ਉਹ ਪੱਕੇ ਸਿੱਖ ਤੇ ਉੱਚ ਕੋਟੀ ਦੇ ਨੀਤੀਵਾਨ ਸਨ। ਮਹਾਰਾਜਾ ਆਲਾ ਸਿੰਘ ਦੀ 1765 ਈਸਵੀ ਵਿੱਚ ਮੌਤ ਹੋਈ। ਉਹ ਮਹਾਨ ਸੂਰਬੀਰ ਸੀ।
ਫਰੀਦਕੋਟ ਰਿਆਸਤ ਦਾ ਵਡੇਰਾ ਭਲਣ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਪੱਕਾ ਸਿੱਖ ਸੀ। ਉਸ ਨੇ ਵੀ ਮਹਿਰਾਜ ਦੀ ਲੜਾਈ ਵਿੱਚ ਗੁਰੂ ਸਾਹਿਬ ਦੀ ਸਹਾਇਤਾ ਕੀਤੀ ਸੀ। ਉਹ 1643 ਈਸਵੀ ਵਿੱਚ ਬੇਔਲਾਦ ਮਰ ਗਿਆ। ਉਸ ਦੀ ਮੌਤ ਤੋਂ ਮਗਰੋਂ ਕਪੂਰਾ ਚੌਧਰੀ ਬਣਿਆ। ਕਪੂਰਾ ਬਰਾੜ ਚੌਧਰੀ ਭਲਣ ਦੇ ਭਰਾ ਲਾਲੇ ਦਾ ਪੁੱਤਰ ਸੀ। ਕਪੂਰੇ ਨੇ 1661 ਈਸਵੀ ਵਿੱਚ ਕੋਟਕਪੂਰਾ ਨਗਰ ਵਸਾਇਆ। ਕਪੂਰਾ ਵੀ 83 ਪਿੰਡ ਦਾ ਚੌਧਰੀ ਸੀ। ਉਹ ਵੀ ਸਿੱਖੀ ਨੂ ਪਿਆਰ ਕਰਦਾ ਸੀ। ਪਰ ਮੁਗਲਾਂ ਨਾਲ ਵੀ ਵਿਗਾੜਨਾ ਨਹੀਂ ਚਾਹੁੰਦਾ ਸੀ।
1705 ਈਸਵੀ ਵਿੱਚ ਮੁਕਤਸਰ ਦੀ ਜੰਗ ਵਿੱਚ ਕਪੂਰੇ ਨੇ ਗੁਰੂ ਗੋਬਿੰਦ ਸਿੰਘ ਦੀ ਲੁਕਵੀ ਹੀ ਸਹਾਇਤਾ ਕੀਤੀ। ਈਸਾ ਖ਼ਾਨ ਮੰਜ ਨੇ ਧੋਖੇ ਨਾਲ 1708 ਈਸਵੀ ਵਿੱਚ ਕਪੂਰੇ ਨੂੰ ਕਤਲ ਕਰ ਦਿੱਤਾ। ਕਪੂਰੇ ਦੇ ਤਿੰਨ ਪੁੱਤਰ ਸੁਖੀਆ, ਸੇਮਾ ਤੇ ਮੁਖੀਆ ਸਨ। ਇਨ੍ਹਾਂ ਨੇ ਈਸਾ ਖ਼ਾਨ ਨੂੰ ਮਾਰ ਕੇ ਸਾਰਾ ਇਲਾਕਾ ਜਿੱਤ ਲਿਆ। ਇਸ ਲੜਾਈ ਵਿੱਚ ਸੇਮਾ ਵੀ 1710 ਈਸਵੀ 'ਚ ਮਾਰਿਆ ਗਿਆ। ਇਸ ਤਰ੍ਹਾਂ 1720 ਈਸਵੀ ਵਿੱਚ ਕਪੂਰੇ ਦਾ ਵੱਡਾ ਪੁੱਤਰ ਮੁਖੀਆ ਫਿਰ ਗਦੀ ਤੇ ਬੈਠਾ। 1808 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਫਰੀਦਕੋਟ ਦੀ ਰਿਆਸਤ ਦੇ ਸਾਰੇ ਇਲਾਕੇ ਉੱਤੇ ਮੁਕਤਸਰ ਤੱਕ ਕਬਜ਼ਾ ਕਰ ਲਿਆ ਸੀ। ਅੰਗਰੇਜ਼ਾਂ ਦੇ ਕਹਿਣ ਤੇ ਇਹ ਇਲਾਕਾ ਰਣਜੀਤ ਸਿੰਘ ਨੂੰ ਛੱਡਣਾ ਪਿਆ। ਇਸ ਕਾਰਨ ਹੀ ਅੰਗਰੇਜ਼ਾਂ ਤੇ ਸਿੱਖਾਂ ਦੀ ਲੜਾਈ ਵਿੱਚ ਇਸ ਰਿਆਸਤ ਦੇ ਰਾਜੇ ਪਹਾੜਾ ਸਿੰਘ ਨੇ ਅੰਗਰੇਜ਼ਾਂ ਦੀ ਸਹਾਇਤਾ ਕੀਤੀ। 1705 ਈਸਵੀ ਵਿੱਚ ਮੁਕਤਸਰ ਦੀ ਜੰਗ ਵਿੱਚ ਜਥੇਦਾਰ ਦਾਨ ਸਿੰਘ ਬਰਾੜ ਨੇ 1500 ਬਰਾੜਾਂ ਨੂੰ ਨਾਲ ਲੈ ਕੇ ਮੁਗਲ ਫੌਜਾਂ ਦੇ ਪੈਰ ਉਖੇਤ ਦਿੱਤੇ ਸੀ।
ਦਸਵੇਂ ਗੁਰੂ ਗੋਬਿੰਦ ਸਿੰਘ ਜੀ ਬਰਾੜ ਭਾਈਚਾਰੇ ਤੇ ਬਹੁਤ ਖੁਸ਼ ਸਨ। ਗੁਰੂ ਗੋਬਿੰਦ ਸਿੰਘ ਦੇ ਸਮੇਂ ਮਾਲਵੇ ਵਿੱਚ ਬਰਾੜਾ ਦਾ ਦਬਦਬਾ ਸੀ। ਔਰੰਗਜ਼ੇਬ ਵੀ ਸਿੱਧੂ ਬਰਾੜਾਂ ਤੇ ਡਰਦਾ ਮਾਲਵੇ ਵੱਲ ਮੂੰਹ ਨਹੀ ਕਰਦਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਦੀਨੇ ਕਾਗੜ ਤੋਂ ਜੇ ਜਫਰਨਾਮਾ ਲਿਖਿਆ ਸੀ ਉਸ ਵਿੱਚ ਵੀ ਬਰਾੜਾਂ ਦਾ ਵਿਸ਼ੇਸ਼ ਵਰਣਨ ਕੀਤਾ ਗਿਆ ਹੈ। ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਲਿਖਿਆ ਸੀ ਕਿ ਬਰਾੜਾਂ ਦੀ ਸਾਰੀ ਕੌਮ ਮੇਰੇ ਹੁਕਮ ਵਿੱਚ ਹੀ ਹੈ। ਅਸਲ ਵਿੱਚ ਜਦ ਗੁਰੂ ਹਰਗੋਬਿੰਦ ਸਿੰਘ ਸੰਨ 1688 ਬਿਕਰਮੀ ਵਿੱਚ ਮਾਲਵੇ ਵਿੱਚ ਆਏ ਤਾਂ ਬਰਾੜਾਂ ਦੇ ਚੌਧਰੀ ਭਲਣ ਨੇ ਸਿੱਖੀ ਧਾਰਨ ਕਰ ਲਈ। ਇਸ ਕਾਰਨ ਬਰਾਤ ਗੁਰੂਆਂ ਦੇ ਸ਼ਰਧਾਲੂ ਤੇ ਸੇਵਕ ਬਣ ਗਏ। ਭਾਈ ਬਹਿਲੇ ਵੀ ਗੁਰੂ ਅਰਜਨ ਦੇਵ ਦਾ ਪੱਕਾ ਸਿੱਖ ਸੀ। ਸਿੱਧੂ ਬਰਾੜ ਬਹੁਤ ਵੱਡਾ ਭਾਈਚਾਰਾ ਸੀ। ਕੈਂਬਲ ਰਿਆਸਤ ਦੇ ਮੋਢੀ ਭਾਈ ਭਗਤੂ ਦੀ ਸੰਤਾਨ ਵਿਚੋਂ ਭਾਈ ਦੇਸੂ ਸਿੰਘ ਸੀ। ਇਹਯ ਸਟੇਟ ਬਹੁਤ ਦੂਰ ਤੱਕ ਫੈਲੀ ਹੋਈ ਸੀ। 1857 ਦੇ ਗ਼ਦਰ ਕਾਰਨ ਅੰਗਰੇਜ਼ਾਂ ਨੇ 1858 ਈਸਵੀ ਵਿੱਚ ਇਸ ਸਟੇਟ ਨੂੰ ਜਬਤ ਕਰ ਲਿਆ ਸੀ। ਮੁਕਤਸਰ ਤਹਿਸੀਲ ਦਾ ਬੀਦੇਵਾਲੀ, ਝੁੰਬੇ, ਕੋਟਾ ਭਾਈ, ਚੰਨੂੰ ਫਕਰਸਰ, ਥੋੜੀ ਆਦਿ ਦਾ ਇਲਾਕਾ ਵੀ ਇਸ ਵਿੱਚ ਸ਼ਾਮਿਲ ਸੀ। ਭਾਈਕੇ ਸਿੱਧੂਆ ਦੇ ਪ੍ਰਸਿੱਧ ਪਿੰਡ
ਫਫੜੇ, ਚੱਕ ਭਾਈਕਾ, ਭੂਚੇ, ਸੇਲਬਰਾਹ, ਦਿਆਲਪੁਰਾ, ਬੰਬੀਹਾ ਭਾਈ, ਥੇਹੜੀ ਭਾਈਕਾ ਕੇਰਾ ਤੇ ਕੋਟ ਭਾਈ ਆਦਿ ਕਾਫ਼ੀ ਪਿੰਡ ਸਨ।
ਘਰਾਜ ਦੀ ਉਲਾਦ 'ਚੋਂ ਅੱਠ ਜਲਾਲ ਕਦੇ। ਜਲਾਲ ਦੇ ਯਾਨੀ ਬਾਬੇ ਹਲਾਲ ਦੀ ਬੱਸ ਦੇ ਪਿੰਡ ਆਕਲੀਆ ਗੁਰੂਸਰ, ਤੋਡੀਪੁਰਾ ਕੋਇਰ ਸਿੰਘ ਵਾਲਾ, ਹਾਕਮ ਵਾਲਾ, ਹਮੀਰਗੜ੍ਹ ਤੇ ਰਾਮੂਵਾਲਾ ਹਨ।
ਸਿੱਧੂਆ ਦੇ ਜਗਰਾਉ ਤਹਿਸੀਲ ਵਿੱਚ ਵੀ ਤਿੰਨ ਸਿੱਧਵਾ ਤੋਂ ਇਲਾਵਾ ਹੋਰ ਕਈ ਪਿੰਡ ਹਨ। ਮੋਗੇ ਤੇ ਬਾਘੇ ਪੁਰਾਣੇ ਦੇ ਖੇਤਰ ਵਿੱਚ ਵੀ ਸਿੱਧੂਆਂ ਦੇ ਕਾਫੀ ਪਿੰਡ ਹਨ। ਮਾਝੇ ਵਿੱਚ ਵੀ ਸਿੱਧੂਆਂ ਦਾ ਕੋਈ ਕੋਈ ਪਿੰਡ ਹੈ। ਕਿਸੇ ਸਮੇਂ ਮਾਲਵੇ ਵਿੱਚ ਬਰਾੜਾਂ ਦੀਆਂ ਬੀਦੇਵਾਲੀ, ਬਠਿੰਡੇ ਤੇ ਪੰਜ ਗਰਾਹੀ ਚੌਧਰਾਂ ਸਨ। ਸਿੱਧੂਆਂ ਦੀਆਂ ਮੁੱਖ ਮੂੰਹੀਆ ਬਰਾਤ ਹਰੀਕੇ ਭਾਈਕੇ ਪੀਰਕੋਟੀਏ, ਰੋਸੇ, ਜੈਦ ਤੇ ਮਾਣੋਕੇ ਹਨ। ਸਿੱਧੂ ਬਰਾੜ ਸਿੱਧੇ ਅਤੇ ਬੜਬੋਲੇ ਹੁੰਦੇ ਹਨ। ਲੜਾਕੇ ਵੀ ਹੁੰਦੇ ਹਨ। ਸਾਰੇ ਇਤਿਹਾਸਕਾਰ ਇਸ ਗੱਲ ਨੂੰ ਠੀਕ ਮੰਨਦੇ ਹਨ ਕਿ ਸਿੱਧੂ ਭੱਟੀਆਂ ਵਿਚੋਂ ਹੀ ਹਨ। ਭੱਟੀ ਸੰਪਤ ਸਿੱਧੂ ਖੇਤਰ ਵਿਚੋਂ ਹੀ ਰਾਜਸਥਾਨ ਵਿੱਚ ਗਏ ਸੀ। ਕੁਝ ਭੱਟੀ ਪੰਜਾਬ ਵਿੱਚ ਵੀ ਆਬਾਦ ਰਹੇ ਸਨ। ਸਾਰੇ ਸਿੱਧੂ ਬਰਾੜ ਨਹੀਂ ਹੁੰਦੇ। ਬਰਾਤ ਕੇਵਲ ਉਹ ਹੀ ਹੁੰਦੇ ਹਨ ਜੋ ਬਰਾੜ ਦੀ ਬੰਸ ਵਿਚੋਂ ਹਨ। ਬਹੁਤੇ ਨਕਲੀ ਬਰਾੜ ਹਨ। ਪੰਜਾਬ ਵਿੱਚ ਸਾਰੇ ਬਰਾੜ ਸਿੱਖ ਹਨ। ਸਿੱਧੂ ਹਿੰਦੂ ਜਾਟ ਵੀ ਹੁੰਦੇ ਹਨ ਅਤੇ ਜੱਟ ਸਿੱਖ ਵੀ ਹਨ। ਸਿੱਧੂ ਦਲਿਤ ਤੇ ਪਿਛੜੀਆਂ ਜਾਤੀਆਂ ਵਿੱਚ ਵੀ ਹਨ। ਬਰਾੜਾ ਦੀਆਂ ਆਪਣੀਆਂ ਮੂੰਹੀਆ' ਮਹਿਰਾਜਕੇ, ਜਲਾਲਕੇ, ਡਲੇਕੇ ਦਿਉਣ ਕੇ ਫੂਲ ਕੇ, ਅਬੂਲ ਕੇ ਸੰਘ ਕੇ ਤੇ ਸੇਮੇ ਵੀ ਅਸਲੀ ਬਰਾਤ ਹਨ। ਅੱਜਕੱਲ੍ਹ ਪੰਜਾਬ ਵਿੱਚ ਸਭ ਤੋਂ ਵੱਧ ਸਿੱਧੂ ਬਰਾੜ ਜੱਟ ਹੀ ਹਨ। ਹੁਣ ਸਿੱਧੂ ਬਰਾੜ ਬਹੁਗਿਣਤੀ ਵਿੱਚ ਹੋਣ ਕਾਰਨ ਮੁਸਲਮਾਨਾਂ ਵਾਂਗ ਆਪਣੇ ਗੋਤ ਵਿੱਚ ਵੀ ਰਿਸ਼ਤੇਦਾਰੀਆਂ ਕਰਨ ਲੱਗ ਪਏ ਹਨ। 1881 ਦੀ ਮਰਦਮਸ਼ੁਮਾਰੀ ਵਿੱਚ ਸਿੱਧੂਆ ਦੀ ਗਿਣਤੀ 155332 ਸੀ। ਬਰਾੜਾਂ ਦੀ ਗਿਣਤੀ 53344 ਸੀ। ਦੋਵਾਂ ਦੀ ਕੁੱਲ ਗਿਣਤੀ 2 ਲੱਖ 8 ਹਜਾਰ ਬਣਦੀ ਹੈ। 1981 ਤੱਕ ਇਨ੍ਹਾਂ ਦੀ ਗਿਣਤੀ ਦਸ ਗੁਣਾ ਜ਼ਰੂਰ ਵੱਧ ਗਈ ਹੈ। ਪੰਜਾਬ ਵਿੱਚ 1991 ਵਿੱਚ ਸਿੱਧੂ ਬਰਾੜਾਂ ਦੀ ਕੁੱਲ ਗਿਣਤੀ ਲਗਭਗ 30 ਲੱਖ ਤੱਕ ਸੀ। ਸਾਰੇ ਜੱਟਾ ਨਾਲੇ ਸਿੱਧੂ ਬਰਾੜਾ ਦੀ ਗਿਣਤੀ ਸਭ ਤੋਂ ਵੱਧ ਹੈ। ਹੁਣ ਇਹ ਸਾਰੀ ਦੁਨੀਆਂ ਵਿੱਚ ਹੀ ਫੈਲ ਗਏ ਹਨ। ਇਹ ਇੱਕ ਸ਼ਕਤੀਸ਼ਾਲੀ ਭਾਈਚਾਰਾ ਹੈ। ਗਿਆਨੀ ਬਲਵੰਤ ਸਿੰਘ ਨੇ ਵੀ ਕਾਫੀ ਮਿਹਨਤ ਤੇ ਖੋਜ ਕਰਕੇ "ਸਿੱਧੂ ਬਰਾੜ ਇਤਿਹਾਸ" ਪੁਸਤਕ ਲਿਖੀ ਹੈ। ਅੰਗਰੇਜ਼ੀ ਦੀਆ ਕਈ ਕਿਤਾਬਾਂ ਵਿੱਚ ਵੀ ਸਿੱਧੂ ਬਰਾੜਾਂ ਬਾਰੇ ਕਾਫ਼ੀ ਜਾਣਕਾਰੀ ਦਿੱਤੀ ਗਈ ਹੈ।
ਬਰਾੜ ਬੰਸ ਵਿਚੋਂ ਸੰਘਰ, ਕਪੂਰਾ, ਡੱਲਾ, ਦਾਨ ਸਿੰਘ, ਸੇਮਾ ਮਹਾਰਾਜਾ ਆਲਾ ਸਿੰਘ ਮਹਾਨ ਜੋਧੇ ਸਨ। ਸਿੱਧੂਆਂ ਵਿਚੋਂ ਭਾਈ ਫਤਿਹ ਸਿੰਘ ਤੇ ਸ਼ਾਮ ਸਿੰਘ ਅਟਾਰੀ ਵਾਲੇ ਮਹਾਂਬਲੀ ਹੋਏ ਹਨ। ਸਿੱਧੂਆਂ ਅਤੇ ਬਰਾੜਾਂ ਦੀਆਂ ਮਾਲਵੇ ਵਿੱਚ ਪਟਿਆਲਾ ਨਾਭਾ, ਜੀਂਦ, ਕੈਂਥਲ, ਫਰੀਦਕੋਟ, ਪੰਜ ਰਿਆਸਤਾਂ ਸਨ। ਸਿੱਧੂ ਬਰਾੜ ਜੰਗਜੂ ਸਨ। ਮਾਲਵੇ ਵਿੱਚ ਸਿੱਧੂ ਬਰਾੜਾਂ ਦਾ ਬੋਲਬਾਲਾ ਸੀ। ਮਾਝੇ ਤੇ ਦੁਆਬੇ ਦੇ ਜੱਟ ਸਿੱਖਾ ਨੂ ਜਦੋਂ ਮੁਸਲਮਾਨ ਹਾਕਮ ਤੰਗ ਕਰਦੇ ਸਨ ਤਾਂ ਬਹੁਤੇ ਸਿੱਖ ਮਾਲਵੇ ਦੇ ਲੱਖੀ ਜੰਗਲ ਵਿੱਚ ਆ ਰਹਿੰਦੇ ਸਨ। ਸਿੱਧੂ ਬਰਾੜ ਹੁਣ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਇਹ ਜੱਟਾਂ ਦਾ ਸਭ ਤੋਂ ਤਕੜਾ ਤੇ ਪ੍ਰਭਾਵਸ਼ਾਲੀ ਭਾਈਚਾਰਾ ਹੈ। ਸਿੱਖ ਸੰਘਰਸ਼ ਵਿੱਚ ਵੀ ਜੱਟਾਂ ਦੀ ਕੁਰਬਾਨੀ ਮਹਾਨ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਿੱਧੂ ਬਰਾੜ ਜੱਟਾਂ ਤੇ ਬਹੁਤ ਮਾਣ ਸੀ। ਸਿੱਧੂਆ, ਬਰਾੜਾ ਦੀ ਪੰਜਾਬ ਨੂੰ ਮਹਾਨ ਦੇਣ ਹੈ।
ਸਿਆਲ : ਇਹ ਪਰਮਾਰ ਰਾਜਪੂਤ ਵਿਚੋਂ ਹਨ। ਇਸ ਗੱਲ ਦਾ ਇਹ ਆਪ ਹੀ ਦਾਅਵਾ ਕਰਦੇ ਹਨ। ਰਾਏ ਸਿਆਲ ਜਾ ਸਿਉ ਜਿਥੇ ਇਸ ਕਬੀਲੇ ਦਾ ਨਾਮ ਪਿਆ ਹੈ, ਰਾਮਪੁਰ ਦੇ ਰਾਏ ਸ਼ੰਕਰ ਦਾ ਪੁੱਤਰ ਸੀ। ਰਾਮਪੁਰ ਵਿੱਚ ਲੜਾਈਆਂ ਝਗਤਿਆ ਦੇ ਕਾਰਨ ਸਿਆਲ ਭਾਈਚਾਰਾ ਅਲਾਉੱਦੀਨ ਖਿਲਜੀ ਦੇ ਰਾਜ ਸਮੇਂ ਪੰਜਾਬ ਵੱਲ ਆਇਆ ਸੀ। ਸੰਨ 1258 ਈਸਵੀ ਦੇ ਲਗਭਗ ਪਾਕਿਪਟਨ ਦੇ ਬਾਬਾ ਫਰੀਦ ਸ਼ੱਕਰਗੰਜ ਦੇ ਉਪਦੇਸ਼ਾਂ ਤੋਂ ਪ੍ਰਭਾਵਿਤ ਹੋਕੇ ਮੁਸਲਮਾਨ ਬਣ ਗਿਆ ਸੀ। ਉਹ ਸਾਹੀਵਾਲ ਵਿੱਚ ਰਹਿਣ ਲੱਗ ਪਿਆ ਸੀ ਅਤੇ ਉਸ ਨੇ ਉਥੋਂ ਦੇ ਮੁਖੀ ਦੀ ਪੁੱਤਰੀ ਨਾਲ ਵਿਆਹ ਕਰ ਲਿਆ ਸੀ। ਸਿਆਲ ਸਾਰੇ ਮਾਲਵੇ ਤੇ ਮਾਝੇ ਵਿਚੋਂ ਘੁੰਮਦੇ ਘੁੰਮਦੇ ਹੀ ਆਖਿਰ ਪਾਕਿਪਟਨ ਪਹੁੰਚ ਕੇ ਹੀ ਟਿਕੇ ਸਨ। ਜਦੋਂ ਸਿਆਲ ਨੇ ਇਸ ਖੇਤਰ ਦੇ ਮੁਖੀ ਭਾਈ ਖ਼ਾਨ ਮੇਕਨ ਜੱਟ ਸਾਹੀਵਾਲ ਦੀ ਪੁੱਤਰੀ ਨਾਲ ਸ਼ਾਦੀ ਕਰ ਲਈ ਤਾਂ ਉਸ ਦੀ ਤਾਕਤ ਵਿੱਚ ਵੀ ਵਾਧਾ ਹੋਇਆ। ਉਸ ਨੇ ਸਿਆਲਕੋਟ ਵਿੱਚ ਆਪਣਾ ਕਿਲ੍ਹਾ ਬਣਾ ਲਿਆ। ਜੱਟ ਭਾਈਚਾਰੇ ਵਿੱਚ ਰਲ ਗਿਆ। ਜਦੋਂ ਸਿਆਲਾਂ ਦੀ ਗਿਣਤੀ ਕਾਫੀ ਵੱਧ ਗਈ ਤਾਂ ਉਨ੍ਹਾਂ ਝੰਗ ਮਘਿਆਣੇ ਦੀ ਨੀਂਹ ਰੱਖੀ। ਪਹਿਲਾਂ ਉਹ ਝੁੱਗੀਆ ਵਿੱਚ ਰਹਿੰਦੇ ਸਨ। ਕੁਝ ਸਮੇਂ ਮਗਰੋਂ ਉਨ੍ਹਾਂ ਨੇ ਕਮਾਲੀਏ ਦੇ ਇਲਾਕੇ ਉੱਤੇ ਵੀ ਕਬਜ਼ਾ ਕਰ ਲਿਆ ਇਸ ਤਰ੍ਹਾਂ ਸਿਆਲ ਰਾਵੀ ਦੇ ਕੰਢਿਆਂ ਤੇ ਆਬਾਦ ਹੋ ਗਏ ਅਤੇ ਹੌਲੀ ਹੌਲੀ ਉਹ ਦੂਰ ਤੱਕ ਫੈਲ ਗਏ। ਹੁਣ ਸਿਆਲ ਦੇ ਮੁੱਖ ਸ਼ਾਖਾ ਫਤਿਆਣਾ ਅਤੇ ਤਰਹਾਣਾ ਵਿੱਚ ਵੰਡੇ ਗਏ।
ਝੰਗ ਸੈਟਲਮੈਂਟ ਰਿਪੋਰਟ ਵਿੱਚ ਸਿਆਲਾ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ। ਬੇਸ਼ੱਕ ਸਿਆਲ ਭਾਈਚਾਰੇ ਦੇ ਬਹੁਤੇ ਲੋਕ ਮੁਸਲਮਾਨ ਬਣ ਗਏ ਸਨ ਪਰ ਸ਼ੁਰੂ ਸ਼ੁਰੂ ਵਿੱਚ ਹਿੰਦੂ ਰਸਮ ਰਿਵਾਜ਼ ਵੀ ਕਰਦੇ ਸਨ। ਤਾਰੀਖ ਝੰਗ ਸਿਆਲ ਵਿੱਚ ਲਿਖਿਆ ਹੈ ਕਿ ਸਿਆਲ ਪਹਿਲਾ ਚਨਾਬ ਜਿਹਲਮ ਦੇ ਖੇਤਰ ਵਿੱਚ ਆਬਾਦ ਹੋਏ। ਇਸ ਦਾ ਪਹਿਲਾ ਮੁਖੀਆ ਮਲਖਾਨ ਸੀ। ਇਸ ਨੇ 1477 ਈਸਵੀ ਵਿੱਚ ਝੰਗ ਦੇ ਇਲਾਕੇ ਵਿੱਚ ਹਕੂਮਤ ਕੀਤੀ। ਬਾਦਸ਼ਾਹ ਅਕਬਰ ਦੇ ਸਮੇਂ ਸੋਲਵੀਂ ਸਦੀ ਵਿੱਚ ਇਸ ਖ਼ਾਨਦਾਨ ਵਿਚੋਂ ਹੀਰ ਹੋਈ ਹੈ। ਜੇ ਧੰਦੇ ਗੋਤ ਰਾਂਝੇ ਨੂੰ ਪਿਆਰ ਕਰਦੀ ਸੀ। ਝੰਗ ਤੋਂ ਅੱਧੇ ਮੀਲ ਤੇ ਹੀ ਹੀਰ ਦਾ ਮੱਕਬਰਾ ਹੈ। ਸਿਆਲਾਂ ਦੀ ਗਿਣਤੀ ਵਧਣ ਨਾਲ ਹੁਣ ਸਿਆਲਾਂ ਦੀਆਂ ਕਈ ਮੂੰਹੀਆਂ ਪ੍ਰਚਲਤ ਹੋ ਗਈਆਂ ਹਨ। ਸਿਆਲ ਅਸਲੀ ਵਤਨ ਨੂ ਛੱਡਕੇ ਜਦ ਝੰਗ ਮਘਿਆਣੇ ਆਦਿ ਖੇਤਰਾਂ ਵਿੱਚ ਆਬਾਦ ਹੋਏ ਉਨ੍ਹਾਂ ਨੇ ਜੰਗਲਾਂ ਨੂੰ ਸਾਫ਼ ਕਰਕੇ ਖੇਤੀਬਾੜੀ ਸ਼ੁਰੂ ਕੀਤੀ। ਉਹ ਘਿਉ, ਦੁੱਧ ਦਹੀ, ਮਖਣ ਖਾਣ ਤੇ ਪਸ਼ੂ ਰੱਖਣ ਦੇ ਬਹੁਤ ਸ਼ੌਕੀਨ ਸਨ। ਜੱਟ ਸੁਭਾਅ ਅਨੁਸਾਰ ਝਗੜਾਲੂ ਲੜਾਕੇ ਤੇ ਅਣਖੀ ਸਨ। ਭੰਗੀ ਮਿਸਲ ਦੇ ਸਿੱਖ ਸਰਦਾਰਾਂ ਨਾਲ ਵੀ ਸਿਆਲਾ ਦੀਆਂ ਖਾਓ ਲੜਾਈਆਂ ਹੋਈਆਂ। 1810 ਈਸਵੀ ਵਿੱਚ ਲਾਹੌਰ ਦੇ ਰਾਜੇ ਨੇ ਸਿਆਲਾ ਦੇ ਆਖ਼ਰੀ ਅਹਿਮਦ ਖ਼ਾਨ ਨੂੰ
ਕੈਦ ਕਰਕੇ ਸਿਆਲਾਂ ਦਾ ਰਾਜ ਖਤਮ ਕਰ ਦਿੱਤਾ।
ਸੰਨ 1857 ਈ. ਦੇ ਭਾਰਤ ਦੇ ਗ਼ਦਰ ਵਿੱਚ ਸਿਆਲ ਜੱਟਾਂ ਨੇ ਬਹਾਵਲ, ਫਤਿਆਣਾ, ਬੱਲਾ ਅਤੇ ਮੁਰਾਦ ਦੀ ਅਗਵਾਈ ਵਿੱਚ ਅੰਗੇਰਜ ਸਰਕਾਰ ਦੇ ਵਿਰੁੱਧ ਹਿੱਸਾ ਲਿਆ ਸੀ। ਡੱਲਾ ਸਿਆਲ ਇਸ ਲੜਾਈ ਵਿੱਚ ਮਾਰਿਆ ਗਿਆ ਅਤੇ ਬਾਕੀ ਨੂੰ ਜਲਾਵਤਨ ਕਰ ਦਿੱਤਾ ਗਿਆ ਸੀ। ਸਿਆਲਾ ਨੇ ਆਪਣੇ ਖੇਤਰ ਵਿੱਚ ਖੇਤੀਬਾੜੀ ਨੂੰ ਵੀ ਕਾਫ਼ੀ ਉੱਨਤ ਕੀਤਾ ਸੀ। ਉਹ ਸਫਲ ਕ੍ਰਿਸਾਨ ਵੀ ਸਨ।
ਪੂਰਬੀ ਪੰਜਾਬ ਵਿੱਚ ਸਿਆਲ ਬਹੁਤ ਘੱਟ ਹਨ। ਪੱਛਮੀ ਪੰਜਾਬ ਵਿੱਚ ਸਿਆਲ ਦੂਰ ਦੂਰ ਤੱਕ ਆਬਾਦ ਹਨ। ਸਿਆਲ ਜੱਟ ਵੀ ਹਨ ਅਤੇ ਰਾਜਪੂਤ ਵੀ ਹਨ। ਕੁਝ ਸਿਆਲ ਹਿੰਦੂ ਖੱਤਰੀ ਵੀ ਹਨ। 1881 ਈਸਵੀ ਦੀ ਮਰਦਮਸ਼ੁਮਾਰੀ ਅਨੁਸਾਰ ਸਾਂਝੇ ਪੰਜਾਬ ਵਿੱਚ 17366 ਸਿਆਲ ਜੱਟ ਸਨ ਅਤੇ 77213 ਸਿਆਲ ਰਾਜਪੂਤ ਸਨ। ਹਰਾਜ ਵੀ ਸਿਆਲਾਂ ਦਾ ਹੀ ਉਪਗੋਤ ਹਨ। ਕਈ ਇਤਿਹਾਸਕਾਰ ਸਿਆਲਾ ਨੂੰ ਭੱਟੀ ਰਾਜਪੂਤ ਮੰਨਦੇ ਹਨ। ਭੱਟੀਆ ਅਤੇ ਪਰਮਾਰਾਂ ਵਿੱਚ ਭੁਲੇਖੇ ਦਾ ਕਾਰਨ ਦੇ ਸਲਵਾਨ ਰਾਜੇ ਹੋਣਾ ਹੈ। ਪੂਰਨ ਭਗਤ ਦਾ ਪਿਤਾ ਸਿਆਲਕੋਟ ਦਾ ਰਾਜਾ ਸਲਵਾਨ ਪਰਮਾਰ ਸੀ। ਜੈਮਲਮੇਰ ਦੇ ਰਾਜੇ ਜੈਮਲ ਦਾ ਇੱਕ ਪੁੱਤਰ ਵੀ ਸਲਵਾਨ ਸੀ। ਉਹ ਭੱਟੀ ਰਾਜਪੂਤ ਸੀ। ਹੂਣਾ ਤੇ ਹਮਲਿਆਂ ਤੋਂ ਤੰਗ ਆ ਕੇ ਸਿਆਲਕੋਟ ਇਲਾਕੇ ਦੇ ਪਰਮਾਰ ਮੱਧ ਪ੍ਰਦੇਸ਼ ਦੇ ਮਾਲਵਾ ਖੇਤਰ ਗਏ ਤੇ ਉਥੇ ਧਾਰਾ ਨਗਰੀ ਵਿੱਚ ਆਪਣਾ ਰਾਜ ਕਾਇਮ ਕਰ ਲਿਆ। ਫਿਰ ਅੱਗਨੀਕੁਲ ਰਾਜਪੂਤਾਂ ਵਿੱਚ ਸਾਮਿਲ ਹੋ ਗਏ। ਜਦ ਮੁਸਲਮਾਨਾਂ ਦੇ ਹਮਲੇ ਸ਼ੁਰੂ ਹੋਏ ਫਿਰ ਦੋਬਾਰਾ ਪੰਜਾਬ ਵੱਲ ਆ ਕੇ ਪੰਜਾਬ ਵਿੱਚ ਪੱਕੇ ਤੌਰ ਤੇ ਵਸ ਗਏ। ਝੰਗ ਦੇ ਸਿਆਲਾ ਨੂੰ ਰਾਜਪੂਤ ਕਿਹਾ ਜਾਂਦਾ ਹੈ ਪਰ ਡੇਰਾ ਗਾਜੀ ਖਾਂ ਦੇ ਸਿਆਲਾ ਜੱਟ ਹੀ ਗਿਣਿਆ ਜਾਂਦਾ ਸੀ। ਰਾਜਪੂਤ ਸਿਆਲ ਜੱਟ ਸਿਆਲਾ ਨਾਲੇ ਉੱਚੇ ਸਮਝੇ ਜਾਂਦੇ ਸਨ। ਇਹ ਉੱਘਾ ਗੋਤ ਹੈ।
ਸੰਧੂ : ਸੰਧੂ ਗੋਤ ਜੱਟਾਂ ਵਿੱਚ ਕਾਫ਼ੀ ਪ੍ਰਸਿੱਧ ਗੋਤ ਹੈ। ਪੰਜਾਬ ਵਿੱਚ ਸਿੱਧੂ ਬਰਾੜਾਂ ਮਗਰੋਂ ਸੰਧੂ ਗਿਣਤੀ ਦੇ ਪੱਖੋਂ ਦੂਜਾ ਵੱਡਾ ਗੋਤ ਹੈ। ਇਨ੍ਹਾਂ ਦੇ ਮੁੱਖ ਸਥਾਨ ਲਾਹੌਰ ਅਤੇ ਅੰਮ੍ਰਿਤਸਰ ਜਿਲ੍ਹੇ ਹਨ। ਸੰਧੂ ਭਾਈਚਾਰਾ ਸਤਲੁਜ ਦਰਿਆ ਦੇ ਨਾਲ?ਨਾਲ ਦੋਵੀਂ ਪਾਸੀਂ ਵਸਿਆ ਹੋਇਆ ਹੈ। ਪੂਰਬ ਵਿੱਚ ਅੰਬਾਲੇ ਤੋਂ ਪੱਛਮ ਵੱਲ, ਸੰਧੂ, ਜਿਲ੍ਹਾ ਸਿਆਲ ਕੋਟ ਅਤੇ ਗੁੱਜਰਾਂਵਾਲੇ ਦੇ ਪਹਾੜੀ ਇਲਾਕਿਆਂ ਵਿੱਚ ਵੀ ਕਾਫ਼ੀ ਗਿਣਤੀ ਵਿੱਚ ਮਿਲਦੇ ਹਨ। ਗੁਰੂ ਨਾਨਕ ਦਾ ਪ੍ਰਸਿੱਧ ਸਿੱਖ ਭਾਈ ਬਾਲਾ ਅਤੇ ਭਾਰਤ ਦਾ ਮਹਾਨ ਸ਼ਹੀਦ ਭਗਤ ਸਿੰਘ ਸੰਧੂ ਖ਼ਾਨਦਾਨ ਵਿਚੋਂ ਹੀ ਸਨ। ਸੰਧੂ ਜੱਟਾਂ ਦਾ ਖਿਆਲ ਹੈ ਕਿ ਉਹ ਅਯੁਧਿਆ ਦੇ ਰਾਜੇ ਰਾਮ ਚੰਦਰ ਜੀ ਰਾਹੀਂ ਸੂਰਜਬੰਸੀ ਰਾਜਪੂਤਾਂ ਦੀ ਰਘੂਬੰਸੀ ਕੁਲ ਨਾਲ ਸੰਬੰਧ ਰੱਖਦੇ ਹਨ। ਇਸ ਬੰਸ ਵਿਚੋਂ ਹੀ 'ਸੰਧੂ ਰਾਉ' ਇੱਕ ਮਹਾਨ ਯੋਧਾ ਹੋਇਆ ਹੈ। ਸਰ ਲੈਪਲ ਗਰਿਫਨ ਦੀ ਰਾਏ ਵਿੱਚ ਸੰਧੂ ਉੱਤਰ ਪੱਛਮੀ ਰਾਜਪੂਤਾਨੇ ਵਿਚੋਂ ਪੰਜਾਬ ਵਿੱਚ ਆਏ ਹਨ। ਪੁਰਾਣੇ ਸਮੇਂ ਵਿੱਚ ਜਦ ਕਾਲ ਪੈਂਦਾ ਸੀ ਤਾਂ ਜੱਟ ਲੋਕ ਹਰੇ ਚਾਰੇ ਦੀ ਤਲਾਸ ਵਿੱਚ ਕਿਸੇ ਨਵੀਂ ਥਾਂ ਚਲੇ ਜਾਂਦੇ ਸਨ। ਪ੍ਰਸਿੱਧ ਇਤਿਹਾਸਕਾਰ ਕੇ ਸੀ. ਯਾਦਵ ਦੇ ਅਨੁਸਾਰ ਬਹੁਤੀਆਂ ਜੱਟ ਜਾਤੀਆਂ ਗਿਆਰਵੀ ਸਦੀ ਵਿੱਚ ਮਹਿਮੂਦ ਗਜ਼ਨਵੀ ਦੇ ਸਮੇਂ ਪੰਜਾਬ ਵਿੱਚ ਆਈਆ ਹਨ। ਸੰਧੂ ਵੀ ਇਸ ਸਮੇਂ ਹੀ ਪੰਜਾਬ ਵਿੱਚ ਆਏ ਸਨ। ਐੱਚ. ਏ. ਰੋਜ਼ ਨੇ ਆਪਣੀ ਕਿਤਾਬ ਵਿੱਚ ਸੰਧੂਆਂ ਦੀਆਂ 84 ਛੋਟੀਆਂ ਮੂੰਹੀਆਂ ਲਿਖੀਆਂ ਹਨ। ਸਿਆਲਕੋਟ ਦੇ 1883?84 ਗਜਟ ਅਨੁਸਾਰ ਸੰਧੂਆਂ ਦੀਆਂ ਕੇਵਲ ਪੰਜ ਹੀ ਮੁੱਖ ਮੂੰਹੀਆਂ ਹਨ। ਜਿਲ੍ਹਾ ਕਰਨਾਲ ਦੇ ਵਸਨੀਕ ਸੰਧੂ ਬੰਸ ਦਾ ਬਾਬਾ ਕਾਲਾ ਮੈਹਿਰ ਜਾਂ ਕਾਲਾ ਪੀਰ ਦੀ ਪੂਜਾ ਕਰਦੇ ਹਨ। ਇਹ ਸੰਧੂ ਬੰਸ ਦਾ ਵੱਡਾ ਵਡੇਰਾ ਹੈ ਅਤੇ ਇਸ ਦੀ ਅਸਲੀ ਸਮਾਧ ਸਿਆਲ ਕੋਟ ਜਿਲ੍ਹੇ ਵਿੱਚ ਥਾਣਾ ਸਤਰ ਜੋਕਿ ਇਸ ਦੀ ਉਤਪਤੀ ਦਾ ਸਥਾਨ ਆਖਿਆ ਜਾਂਦਾ ਹੈ, ਵਿੱਚ ਬਣੀ ਹੋਈ ਹੈ। ਇੱਕ ਹੋਰ ਰਵਾਇਤ ਹੈ ਕਿ ਕਾਲਾ ਮੈਹਿਰ ਮਾਲਵੇ ਦੇ ਸਨੇਰ ਤੋਂ ਉਠਕੇ ਮਾਝੇ ਵਿੱਚ ਸਿਰਹਾਲੀ ਚਲਾ ਗਿਆ। ਸੰਧੂਆ ਦੇ ਸਿਰਹਾਲੀ ਖੇਤਰ ਵਿੱਚ 22 ਪਿੰਡ ਹਨ। ਇਸ ਇਲਾਕੇ ਨੂੰ ਸੰਧੂਆ ਦਾ ਬਾਹੀਆ ਕਿਹਾ ਜਾਦਾ ਹੈ। ਸੰਧੂਆਂ ਦੇ 17 ਪਿੰਡ ਭਕਨੇ ਦੇ ਇਲਾਕੇ ਵਿੱਚ ਹਨ। ਲਾਹੌਰ ਦੇ ਇਲਾਕੇ ਵਿੱਚ ਹੀ ਸੰਧੂਆ ਦੇ 12 ਪਿੰਡ ਸਨ ਜਿਨ੍ਹਾਂ ਵਿੱਚ ਰਾਜਾ ਜੰਗ ਤੇ ਜੋਧੂ ਆਦਿ ਵੱਡੇ ਤੇ ਪ੍ਰਸਿੱਧ ਪਿੰਡ ਸਨ। ਲਾਹੌਰੀਏ ਸੰਧੂ ਹੁਣ ਵੀ ਮਸ਼ਹੂਰ ਹਨ। ਇਹ ਲੜਾਕੂ ਤੇ ਝਗੜਾਲੂ ਹੁੰਦੇ ਸਨ। ਪੂਰਬੀ ਪੰਜਾਬ ਵਿੱਚ ਆਕੇ ਹੁਣ ਮਲਵਈ ਭਾਈਚਾਰੇ ਵਿੱਚ ਹੀ ਰਲ ਮਿਲ ਗਏ ਹਨ। ਮਾਲਵੇ ਵਿੱਚ ਸਤਲੁਜ ਦਰਿਆ ਦੇ ਨਾਲ ਨਾਲ ਅਤੇ ਫਰੀਦਕੋਟ ਤੋਂ ਮੁਕਤਸਰ ਤੱਕ ਵੀ ਹੱਠਾੜ ਖੇਤਰ ਵਿੱਚ ਵੀ ਸੰਧੂਆ ਦੇ ਪ੍ਰਸਿੱਧ ਪਿੰਡ ਸਾਈਆ ਵਾਲਾ, ਚੁਘੇ ਵਾਲਾ, ਵੀਰੇ ਵਾਲਾ, ਭਾਗ ਸਿੰਘ ਵਾਲਾ, ਮਤ, ਸੱਕਾ ਵਾਲੀ, ਕਾਨਿਆਂ ਵਾਲੀ, ਖੁੜੰਜ ਆਦਿ ਕਾਫੀ ਪਿੰਡ ਹਨ। ਰੁਖਾਲੇ ਦੇ ਸੰਧੂ ਸਿਰਹਾਲੀ ਤੋਂ ਆਏ ਸਨ। ਫਰੀਦਕੋਟ ਦੇ ਪਾਸ ਸੰਧੂਆਂ ਪਿੰਡ ਵੀ ਪਹਿਲਾਂ ਸੰਧੂ ਜੱਟਾਂ ਨੇ ਹੀ ਆਬਾਦ ਕੀਤਾ ਸੀ ਫਿਰ ਬਰਾੜ ਆ ਗਏ। ਸ਼ੁਰੂ ਸ਼ੁਰੂ ਵਿੱਚ ਇਸ ਇਲਾਕੇ ਵਿੱਚ ਸੰਧੂਆਂ ਤੇ ਬਰਾੜਾਂ ਦੀਆਂ ਜ਼ਮੀਨਾ ਖ਼ਾਤਿਰ ਆਪਸੀ ਲੜਾਈਆਂ ਵੀ ਹੋਈਆਂ। ਗਜ਼ਟੀਅਰ ਫਿਰੋਜਪੁਰ ਅਨੁਸਾਰ ਮੋਗੇ ਵੱਲ ਆਏ ਸੰਧੂ ਮਾਝੇ ਵਿਚੋਂ ਹੀ ਆਹਲੂਵਾਲੀਏ ਸਰਦਾਰਾਂ ਨਾਲ ਹੀ ਆਏ। ਮੁਗਲਰਾਜ ਦੇ ਪਤਨ ਮਗਰੋਂ ਜ਼ੀਰਾ ਦੀ ਬੇਟ ਵਿੱਚ ਗਿੱਲਾਂ ਦੇ ਜ਼ੋਰ ਦੇਣ ਤੇ ਸਿੱਧੂ ਇਸ ਇਲਾਕੇ ਵਿੱਚ ਵੀ ਆਬਾਦ ਹੋ ਗਏ। ਲੁਧਿਆਣੇ ਵਿੱਚ ਵੀ ਸੰਧੂਆਂ ਦੇ ਕੁਝ ਪਿੰਡ ਹਨ। ਲੁਧਿਆਣੇ ਤੋਂ ਅੱਗੇ ਕੁਝ ਸੰਧੂ ਦੁਆਬੇ ਦੇ ਖੇਤਰ ਜਲੰਧਰ, ਹੁਸ਼ਿਆਰਪੁਰ ਤੱਕ ਚਲੇ ਗਏ। ਮੁਸਲਮਾਨਾਂ ਦੇ ਹਮਲਿਆਂ ਤੇ ਜ਼ੁਲਮਾਂ ਤੋਂ ਤੰਗ ਆਕੇ ਕੁਝ ਮਡੇਲ ਸੰਧੂ ਬਠਿੰਡਾ, ਮਾਨਸਾ ਆਦਿ ਇਲਾਕਿਆਂ ਵਿੱਚ ਵੀ ਵਸੇ ਹਨ। ਹੁਣ ਸੰਧੂ ਤਕਰੀਬਨ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਫਰੀਦਕੋਟ ਦੇ ਇਲਾਕੇ ਦੇ ਵਿੱਚ 'ਮ੍ਹਰਾਣਾ' ਵਿੱਚ ਸੰਧੂਆਂ ਦਾ ਭਾਰੀ ਮੇਲਾ ਲਗਦਾ ਹੈ। ਮਾਲਵੇ ਦੇ ਸੰਧੂ ਵਿਆਹ ਜਾਂ ਪੁੱਤਰ ਦੇ ਜਨਮ ਦੀ ਖ਼ੁਸ਼ੀ ਵਿੱਚ ਬਾਬੇ ਕਾਲੇ ਮੈਹਿਰ ਦੀ ਸਮਾਧ ਤੇ ਚੜ੍ਹਾਵਾ ਚੜ੍ਹਾਉਂਦੇ ਹਨ। ਇਹ ਸਾਰਾ ਚੜ੍ਹਾਵਾ ਸੰਧੂਆ ਦੇ ਮਿਰਾਸੀ ਨੂੰ ਦਿੱਤਾ ਜਾਂਦਾ ਹੈ। ਸੰਧੂਆਂ ਦੇ ਇੱਕ ਮਿਰਾਸੀ ਨੇ ਦੱਸਿਆ ਹੈ ਕਿ ਫਰੀਦਕੋਟ ਦੇ ਇਲਾਕੇ ਵਿੱਚ ਸੰਧੂਆਂ ਦੇ ਮੁਖੀ ਕਾਲੇ ਮੈਹਿਰ ਤੇ ਭੱਟੀਆਂ ਵਿੱਚ ਕਿਸੇ ਕਾਰਨ ਦੁਸ਼ਮਣੀ ਪੈਦਾ ਹੋ ਗਈ। ਭੱਟੀਆਂ ਨੇ ਕਾਲੇ ਮੈਹਿਰ ਦੇ ਰਸੋਈਏ ਇੱਕ ਬ੍ਰਾਹਮਣ ਨੂੰ ਲਾਲਚ ਦੇ ਕੇ ਆਪਣੇ ਵੱਲ ਕਰ ਲਿਆ। ਉਸ ਨੇ ਕਾਲੇ ਮੈਹਿਰ ਨੂੰ ਖਾਣੇ ਵਿੱਚ ਕੁਝ ਜਹਿਰ ਦੇ ਦਿੱਤੀ। ਕਾਲਾ ਮੈਹਿਰ ਖਾਣਾ ਖਾਕੇ ਬੇਹੋਸ ਹੋ ਗਿਆ। ਇਸ ਸਮੇਂ ਭੱਟੀਆਂ ਨੇ ਕਾਲੇ ਮੈਹਿਰ ਨੂੰ ਮਾਰਨਾ ਚਾਹਿਆ ਪਰ ਇੱਕ ਮਿਰਾਸੀ ਨੇ ਉਨ੍ਹਾਂ ਨੂੰ ਰੋਕ ਦਿੱਤਾ ਕਿ ਕਾਲਾ ਮੈਹਿਰ ਅਜੇ ਜਾਗ ਰਿਹਾ ਹੈ, ਪੂਰਾ ਸੁੱਤਾ ਨਹੀਂ ਹੈ।
ਜਦੋਂ ਕਾਲੇ ਮੈਹਿਰ ਨੂੰ ਹੋਸ਼ ਆਈ ਤਾਂ ਭੱਟੀਆ ਨੇ ਉਸ ਦੇ ਸਿਰ ਨੂੰ ਜ਼ਖ਼ਮੀ ਕਰ ਦਿੱਤਾ। ਉਹ ਜ਼ਖ਼ਮੀ ਸਿਰ ਨਾਲ ਵੀ ਭੱਟੀਆਂ ਨਾਲ ਲੜਦਾ ਰਿਹਾ। ਇਸ ਸਮੇਂ ਇੱਕ ਲਲਾਰੀ ਮੁਸਲਮਾਨ ਨੇ ਵੀ ਭੱਟੀਆ ਦੀ ਹੰਸਲਾ ਅਫਜਾਈ ਕੀਤੀ। ਕਾਲੇ ਮੈਹਿਰ ਨੇ ਮਰਨ ਲੱਗਿਆ ਆਪਣੀ ਬੰਸ ਦੇ ਲੋਕਾਂ ਨੂੰ ਆਖਿਆ ਕਿ ਮੇਰੇ ਮੱਠ (ਮੜੀ) ਤੇ ਜੇ ਬ੍ਰਾਹਮਣ ਚੜ੍ਹੇ ਤਾਂ ਉਸ ਦਾ ਸਿਰ ਵੱਢ ਦਿਉ। ਲਲਾਰੀ ਦੇ ਨੀਲ ਦੀ ਵਰਤੋਂ ਨਾ ਕਰੋ। ਮੇਰੀ ਪੂਜਾ ਦਾ ਸਾਰਾ ਚੜ੍ਹਾਵਾ ਮਿਰਾਸੀ ਨੂ ੰ ਹੀ ਦੇਣ।
ਜੱਟਾਂ ਦਾ ਇਤਿਹਾਸ 3
ਹੁਣ ਸੰਧੂਆਂ ਦੇ ਪਰੋਹਤ ਮਿਰਾਸੀ ਹੁੰਦੇ ਹਨ। ਪੂਰਾ ਚੜ੍ਹਾਵਾ ਮਿਰਾਸੀ ਨੂੰ ਹੀ ਦਿੱਤਾ ਜਾਂਦਾ ਹੈ। ਕਈ ਮਿਰਾਸੀਆਂ ਨੂੰ ਸੰਧੂਆਂ ਦੀਆਂ ਮੂੰਹੀਆਂ ਜੁਬਾਨੀ ਯਾਦ ਹਨ। ਕਈ ਸੰਧੂ ਇਨ੍ਹਾਂ ਤੋਂ ਆਪਣੇ ਕੁਰਸੀਨਾਮੇ ਲਿਖਕੇ ਵਹੀ ਵਿੱਚ ਦਰਜ ਕਰ ਲੈਦੇ ਹਨ। ਸਾਰੇ ਸੰਧੂ ਹੀ ਮੰਨਦੇ ਹਨ ਕਿ ਬਾਬਾ ਕਾਲਾ ਮੈਹਿਰ ਕਾਈ ਨੀਂਦ ਸੌਦਾ ਸੀ। ਕਈ ਸੰਧੂ ਹੁਣ ਵੀ ਨੀਂਦ ਵਿੱਚ ਆਪਣੀਆ ਅੱਖਾ ਅੱਧੀਆਂ ਖੁੱਲ੍ਹੀਆ ਰੱਖਦੇ ਹਨ। ਸਾਰੇ ਸੰਧੂ ਹੁਣ ਵੀ ਬਾਬੇ ਕਾਲੇ ਮੈਹਿਰ ਨੂੰ ਪੀਰ ਵਾਂਗ ਪੂਜਦੇ ਹਨ ਅਤੇ ਬਹੁਤ ਹੀ ਸਤਿਕਾਰ ਕਰਦੇ ਹਨ। ਸੰਧੂ ਜਾਟ ਹਿੱਸਾਰ, ਰੋਹਤਕ ਤੇ ਮੇਰਠ ਵਿੱਚ ਵਸਦੇ ਹਨ। ਇਹ ਹਿੰਦੂ ਹਨ। ਇੱਕ ਹੋਰ ਰਵਾਇਤ ਅਨੁਸਾਰ ਕਾਲਾ ਮੈਹਿਰ ਸਿਰਹਾਲੀ ਦੇ ਪਾਸ ਦਿੱਲੀ ਸਰਕਾਰ ਦੀ ਫ਼ੌਜ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ। ਜਿਥੇ ਉਸ ਦਾ ਸਿਰ ਡਿੱਗਿਆ, ਉਸ ਥਾਂ ਉਸ ਦੀ ਯਾਦਗਾਰ ਦੇ ਤੌਰ ਤੇ ਮੱਠ (ਮੜੀ) ਬਣਾਇਆ ਗਿਆ ਹੈ। ਮਾਝੇ ਦੇ ਸੰਧੂ ਏਥੇ ਹੀ ਸਿਰਹਾਲੀ ਵਿੱਚ ਆਪਣੇ ਇਸ ਜਠੇਰੇ ਦੀ ਪੂਜਾ ਕਰਦੇ ਹਨ
ਅਤੇ ਖੁਸ਼ੀ ਵਿੱਚ ਚੜ੍ਹਾਵੇ ਚੜ੍ਹਾਉਂਦੇ ਹਨ। ਮੰਠ ਦੇ ਦੁਆਲੇ ਚੱਕਰ ਵੀ ਲਾਉਂਦੇ ਹਨ। ਸਿਰਹਾਲੀ, ਵਲਟੋਹਾ, ਭਤਾਣਾ, ਮਨਾਵਾਂ ਆਦਿ ਮਝੈਲ ਸੰਧੂਆਂ ਦੇ ਪ੍ਰਸਿੱਧ ਪਿੰਡ ਹਨ। ਪਾਣਨੀ ਅਨੁਸਾਰ ਸੰਧੂਆ ਦਾ ਸਿੱਧ ਤੇ ਜਿਹਲਮ ਵਿਚਕਾਰ ਇੱਕ ਜਨਪਦ ਸੀ। 739 ਈਸਵੀ ਵਿੱਚ ਇਨ੍ਹਾਂ ਦੇ ਰਾਜੇ ਪੁੰਨ ਦੇਵ ਨੇ ਅਰਥਾਂ ਨੂੰ ਹਰਾਇਆ ਸੀ। ਇਨ੍ਹਾਂ ਦੀਆ ਅਰਥਾਂ ਨਾਲ ਕਈ ਲੜਾਈਆ ਹੋਈਆ। ਆਖਿਰ ਇਨ੍ਹਾਂ ਨੂੰ ਸਿੱਧ ਛੱਡ ਕੇ ਪੰਜਾਬ ਵਿੱਚ ਆਉਣਾ ਪਿਆ। ਸਿੱਧ ਤੋਂ ਆਉਣ ਕਾਰਨ ਵੀ ਇਸ ਕਬੀਲੇ ਨੂੰ ਸਿੱਧੂ ਕਿਹਾ ਜਾਂਦਾ ਹੈ।
ਇਹ ਜੱਟਾਂ ਦਾ ਬਹੁਤ ਹੀ ਤੇਜ਼ ਤੇ ਤਕੜਾ ਕਬੀਲਾ ਹੈ। ਸਿੱਖ ਰਾਜ ਕਾਲ ਵਿੱਚ ਸੰਧੂਆਂ ਦੀ ਰਾਜਸੀ ਮਹੱਤਤਾ ਬਹੁਤ ਵੱਧ ਗਈ ਸੀ। ਪੰਜਾਬ ਦੇ ਜੱਟਾਂ ਦਾ ਸਮਾਜਿਕ ਦਰਜਾ ਵੀ ਰਾਜਪੂਤਾਂ ਤੇ ਖੱਤਰੀਆਂ ਤੋਂ ਉੱਚਾ ਹੋ ਗਿਆ ਸੀ। ਜੰਜਰ ਜੱਟ ਵੀ ਸੰਧੂਆਂ ਨਾਲ ਰਲਦੇ ਹਨ। ਜੰਜਰ ਉਪਗੋਤ ਹੈ। ਜੱਜਰ ਅਤੇ ਬਿੱਜਰ ਗੋਤ ਵਿੱਚ ਫਰਕ ਹੈ। ਝਿੰਜਰ ਜੱਟ ਰਾਜਸਥਾਨ ਦੇ ਬਾਗੜ ਖੇਤਰ ਤੋਂ ਉੱਠਕੇ ਮਾਲਵੇ ਦੇ ਸੰਗਰੂਰ ਅਤੇ ਅਮਲੋਹ ਖੇਤਰਾਂ ਵਿੱਚ ਆਸ਼ਾਦ ਹੋ ਗਏ ਸਨ। ਸੰਧੂ ਜੱਟ ਸਿੰਧ ਖੇਤਰ ਤੋਂ ਪੰਜਾਬ ਵਿੱਚ ਆਏ ਹਨ।
ਅਕਬਰ ਦੇ ਸਮੇਂ ਮਾਝੇ ਦਾ ਚੰਗਾ ਸੰਧੂ ਬਹੁਤ ਸ਼ਕਤੀਸ਼ਾਲੀ ਸੀ। ਉਸ ਨੇ ਹੀ ਧੇਲੇ ਕਾਗਤ ਦੇ ਚੌਧਰੀ ਮਿਹਰ ਮਿੱਠੇ ਨੂੰ 35 ਜਾਟ ਬੰਸੀ ਪੰਚਾਇਤ ਵਿੱਚ ਅਕਬਰ ਨਾਲ ਰਿਸਤੇਦਾਰੀ ਪਾਉਣ ਤੋਂ ਰੋਕਿਆ ਸੀ।
ਮਹਾਭਾਰਤ ਦੇ ਸਮੇਂ ਸਿੱਧ ਵਿੱਚ ਜੈਦਰਥ ਸੰਧੂ ਦਾ ਰਾਜ ਸੀ। ਦੁਰਜੈਧਨ ਨੇ ਆਪਣੀ ਭੈਣ ਦੁਸ਼ਾਲਾ ਦਾ ਵਿਆਹ ਜੈਦਰਥ ਨਾਲ ਕਰਕੇ ਸੰਧੂ ਜੱਟਾਂ ਨੂੰ ਆਪਣਾ ਮਿੱਤਰ ਬਣਾ ਲਿਆ ਸੀ। ਸੰਧੂਆ ਨੇ ਮਹਾਭਾਰਤ ਦੀ ਲੜਾਈ ਵਿੱਚ ਵੀ ਹਿੱਸਾ ਲਿਆ ਸੀ। ਕਰਨਲ ਜੇਮਜ਼ ਟਾਡ ਨੇ ਵੀ ਸੰਧੂ ਬੰਸੀ ਨੂੰ 36 ਰਾਜ ਕਰਾਇਆਂ ਵਿੱਚ ਸ਼ਾਮਿਲ ਕੀਤਾ ਹੈ।
ਸੰਧੂ, ਸਿੱਧੂ ਤੇ ਸਿੰਧੜ ਇਕੋ ਹੀ ਗੋਤ ਹੈ। ਉਚਾਰਨ ਵਿੱਚ ਦੁਰੋੜੇ ਖੇਤਰਾਂ ਵਿੱਚ ਜਾਕੇ ਫਰਕ ਪੈ ਹੀ ਜਾਂਦਾ ਹੈ। ਦਲਿਤ ਜਾਤੀਆਂ ਚਮਾਰਾਂ ਤੇ ਤ੍ਰਖਾਣਾ ਆਦਿ ਵਿੱਚ ਵੀ ਸੰਧੂ ਗੋਤ ਦੇ ਕਾਫੀ ਲੋਕ ਮਿਲਦੇ ਹਨ। ਜਿਹੜੇ ਗਰੀਬ ਸੰਧੂਆ ਨੇ ਦਲਿਤ ਤੇ ਪਿਛੜੀਆਂ ਸ਼੍ਰੇਣੀਆਂ ਦੀਆਂ ਇਸਤਰੀਆਂ ਨਾਲ ਵਿਆਹ ਕਰ ਲਏ, ਉਹ ਉਨ੍ਹਾਂ ਦੀਆਂ ਜਾਤੀਆਂ ਵਿੱਚ ਰਲ ਗਏ। ਉਨ੍ਹਾਂ ਦੇ ਗੋਤ ਨਹੀਂ ਬਦਲੇ ਪਰ ਜਾਤੀ ਬਦਲ ਗਈ। ਕਈ ਬਾਈ ਸੰਧੂਆ ਦੇ ਦਾਸਾ ਨੂੰ ਵੀ ਆਪਣੇ ਮਾਲਕ ਵਾਲਾ ਗੋਤ ਰੱਖ ਲਿਆ। ਯੂਰਪ ਵਿੱਚ ਵੀ ਕੁਝ ਹੱਬਸ਼ੀਆ ਨੇ ਆਪਣੇ ਮੁਲਕਾ ਵਾਲੇ ਹੀ ਗੋਤ ਰੱਖ ਲਏ ਸਨ। ਛੋਟੀਆਂ ਜਾਤਾ ਦੇ ਸੰਧੂਆ ਨੂੰ ਸੰਧੂ ਜੱਟ 'ਰੋਕਾ ਸੰਧੂ ਕਹਿੰਦੇ ਹਨ। ਇਹ ਸੰਧੂ ਗੋਤ ਵਿੱਚ ਬਾਬੇ ਕਾਲੇ ਮੈਹਿਰ ਦੇ ਜਨਮ ਤੇ ਮਗਰੋਂ ਰਲੇ ਸਮਝੇ ਜਾਂਦੇ ਹਨ। ਇਨ੍ਹਾਂ ਬਾਰੇ ਕਈ ਕਲਪਿਤ ਤੇ ਮਿਥਿਆਹਸਕ ਕਹਾਣੀਆ ਵੀ ਪ੍ਰਚਲਤ ਹਨ।
ਸੰਧੂ ਜੱਟ ਮੁਸਲਮਾਨ, ਸਿੱਖ, ਹਿੰਦੂ ਆਦਿ ਧਰਮਾਂ ਵਿੱਚ ਆਮ ਮਿਲਦੇ ਹਨ। ਇਹ ਬਹੁਤ ਮੁਸਮਲਾਨ ਤੇ ਸਿੱਖ ਹੀ ਹਨ। ਮਹਾਤਮਾ ਬੁੱਧ ਦੇ ਸਿਧਾਂਤਾ ਤੋਂ ਪ੍ਰਭਾਵਿਤ ਹੋਕੇ ਸਿੰਧ ਦੇ ਸੰਧੂ ਜੱਟ ਬੇਧੀ ਬਣ ਗਏ ਸਨ। ਮੁਸਲਮਾਨਾਂ ਦੇ ਹਮਲਿਆ ਮਗਰੋਂ ਇਹ ਬੁੱਧ ਧਰਮ ਛੱਡ ਮੁਸਲਮਾਨ, ਸਿੱਖ ਤੇ ਹਿੰਦੂ ਬਣ ਗਏ ਸਨ। ਸੰਧੂ ਜੱਟਾਂ ਦਾ ਬਹੁਤ ਵੱਡਾ ਤੇ ਪ੍ਰਭਾਵਸ਼ਾਲੀ ਗੋਤ ਹੈ। 1881 ਈਸਵੀ ਦੀ ਜਨਸੰਖਿਆ ਅਨੁਸਾਰ ਸੰਧੂ ਜੱਟਾਂ ਦੀ ਗਿਣਤੀ ਸਾਂਝੇ ਪੰਜਾਬ ਵਿੱਚ 135732 ਸੀ। ਸਰ ਲੈਵਲ ਗਰੀਫਨ ਨੇ ਆਪਣੀ ਕਿਤਾਬ ਪੰਜਾਬ ਚੀਫਸ ਵਿੱਚ ਸੰਧੂ ਜੱਟਾਂ ਦਾ ਇਤਿਹਾਸ ਕਾਫ਼ੀ ਦਿੱਤਾ ਹੈ। ਬਹੁਤੇ ਸੰਧੂ ਪੱਛਮੀ ਪੰਜਾਬ ਤੇ ਮਾਝੇ ਵਿੱਚ ਆਬਾਦ ਸਨ ਮਾਲਵੇ ਵਿੱਚ ਘੱਟ ਸਨ। ਸੰਧੂ ਜੱਟ ਹੋਰ ਜੱਟਾਂ ਦੇ ਮੁਕਾਬਲੇ ਸ਼ਾਹੀ ਠਾਠ ਨਾਲ ਰਹਿੰਦੇ ਹਨ। ਮਰ੍ਹਾਣੇ ਦੇ ਮੇਲੇ ਵਿੱਚ ਸੰਧੂ ਜਰੂਰ ਪਹੁੰਚਦੇ ਹਨ। ਸਿੱਖਾਂ ਦੀਆਂ ਬਾਰਾਂ ਮਿਸਲਾ ਵਿੱਚ ਚਾਰ ਮਿਸਲਾ ਸੰਧੂ ਖ਼ਾਨਦਾਨ ਦੀਆ ਸਨ। ਸੰਧੂ ਜਗਤ ਪ੍ਰਸਿੱਧ ਗੋਤ ਹੈ।
ਸੰਧੂ ਚੁਸਤ ਤੇ ਘੁੰਮਡੀ ਵੀ ਹੁੰਦੇ ਹਨ। ਇਹ ਬਹੁਤ ਤੇਜ਼ ਦਿਮਾਗ ਵਾਲੇ ਹੁੰਦੇ ਹਨ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਦੇ ਚਰਨ ਸਿੰਘ ਦਾ ਗੋਤ ਸੰਧੂ ਅਤੇ ਜਾਤੀ ਜਾਣ ਸੀ।
ਸੇਖੋ : ਇਸ ਗੋਤ ਦਾ ਮੋਢੀ ਸ਼ੈਸ਼ਰਾਮ ਪੰਵਾਰ ਸੀ। ਇਸ ਨੂੰ ਸੇਖੂ ਜਾ ਸੇਖੋਂ ਵੀ ਕਿਹਾ ਜਾਂਦਾ ਸੀ। ਜਦੋਂ ਸੰਗਦੇਵ ਪਰਮਾਰ ਨੇ ਗੰਜਨੀ ਵਾਲਿਆਂ ਨੂੰ ਸਰਹਿੰਦ ਤੋਂ ਭਜਾਕੇ ਲਾਹੌਰ ਵੱਲ ਭੇਜ ਦਿੱਤਾ ਸੀ। ਉਸ ਸਮੇਂ ਜੰਗਦੇਵ ਬੰਸੀ ਲੈਹਕਰਨ ਦੇ ਪੁੱਤਰ ਸੁਲਖਣ ਤੇ ਮੱਖਣ ਬਹੁਤ ਦੀ ਸੂਰਬੀਰ ਸਨ। ਮੱਖਣ ਤਾਂ ਸਿੰਧ ਵਿੱਚ ਮੁਸਲਮਾਨ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ।
ਸੁਲਖਣ ਨੇ ਆਪਣੇ ਭਾਈਚਾਰੇ ਤੇ ਆਪਣੇ ਪੁੱਤਰ ਪੇਤਰਿਆਂ ਦੀ ਸਹਾਇਤਾ ਲੈਕੇ ਮਾਰਵਾਤ ਦੇ ਇਸ ਯੁੱਧ ਵਿੱਚ ਰਾਜਸਥਾਨ ਦਾ ਇੱਕ ਲੱਖ ਦਾ ਇਲਾਕਾ ਜਿੱਤਿਆ। ਭੱਟੀ ਤੇ ਹੋਰ ਮੁਸਲਮਾਨਾਂ ਦਾ ਬਹੁਤ ਜਾਨੀ ਤੇ ਮਾਲੀ ਨੁਕਸਾਨ ਕੀਤਾ ਸੀ। ਢਾਡੀਆਂ ਨੇ ਵੀ ਇਸ ਯੁੱਧ ਬਾਰੇ ਠੀਕ ਹੀ ਗਾਇਆ ਹੈ
ਲੱਖ ਫੁਲਾਈ ਮਾਰੀ ਸੇਖਵਾਂ, ਪਰਜਾ ਹੈ ਹੈਰਾਨ ਸੇਖੋਂ ਗੋਤ ਦੇ ਜੱਟ ਹੁਣ ਵੀ ਰਾਜਸਥਾਨ ਦੇ ਸੰਖਾਰਤ ਲੋਕਾਂ ਨੂੰ ਆਪਣੇ ਭਾਈਚਾਰੇ ਵਿਚੋਂ ਮੰਨਦੇ ਹਨ।
ਸੇਖੋਂ ਦੇ ਦੋ ਪੁੱਤਰ ਸਰਾਇ ਅਤੇ ਮਰਾਇਚ ਸਨ। ਸੇਖੋ ਦੇ 12 ਪੋਤੀ ਛੱਤ, ਸੰਲ ਸੋਹਲ, ਦੇਉਲ, ਦੇਊ ਗੁਰਮ ਆਦਿ ਸਨ। ਸੇਖੋਂ ਦੇ ਪੋਤਿਆਂ ਦੇ ਨਾਮ ਤੇ ਕਈ ਨਵੇਂ ਗੋਤ ਚੱਲ ਪਏ ਸਨ। ਸਾਰੇ ਸੇਖੋਂ ਜੱਟ ਧਾਰਾ ਨਗਰੀ ਦੇ ਰਾਜੇ ਭੋਜ ਅਤੇ ਜਰਗ ਦੇ ਰਾਜੇ ਜੱਗਦੇਉ ਪਰਮਾਰ ਨੂੰ ਆਪਣਾ ਵਡੇਰਾ ਮੰਨਦੇ ਹਨ। ਸੇਖੋਂ ਦਾ ਪਿਤਾ ਸਿੰਧ ਸੁਲਖਣ ਆਪਣੇ ਵਡੇਰਿਆਂ ਦੇ ਪਿੰਡ ਛਪਾਰ ਵਿੱਚ ਰਹਿੰਦਾ ਸੀ। ਸਿੱਧ ਸੁਲਖਣ ਨੂੰ ਜੱਗਦੇਉ ਨੇ ਹੀ 1150 ਈਸਵੀ ਵਿੱਚ ਛਪਾਰ ਜਾਕੇ ਦੀਖਿਆ ਮੰਤਰ ਦੇ ਕੇ ਸਿੱਧੀ ਸੰਪੰਨ ਕੀਤੀ। ਜਰਗ ਦੇ ਪੁਰਾਣੇ ਲੋਕ ਜੰਗਦੇਉ ਤੇ ਸਿੰਘ ਸੁਲਖਣ ਦੀਆਂ ਸਿੰਧੀਆਂ ਬਾਰੇ ਬਹੁਤ ਕੁਝ ਦੱਸਦੇ ਸਨ। ਜੰਗਦੇਵ ਦੀਆਂ ਸਾਚਾ ਬਹੁਤ ਲੰਬੀਆਂ ਸਨ। ਸੇਖੋਂ ਗੋਤ ਦਾ ਮੁੱਢ ਲੁਧਿਆਣਾ ਜਿਲ੍ਹਾ ਹੀ ਹੈ। ਲੁਧਿਆਣੇ ਦੇ ਸੇਖੋਂ ਭੇਜ ਦੀ ਬੰਸ ਦੇ ਹੀ ਇੱਕ ਸੂਰਮੇ ਤੇਜਪਾਲ ਨੂੰ ਵੀ ਆਪਣੇ ਖ਼ਾਨਦਾਨ ਦਾ ਮੁਖੀਆ ਮੰਨਦੇ ਹਨ। ਤੇਜਪਾਲ ਦੇ ਚਾਰ ਪੁੱਤਰ ਸਨ। ਜਿਨ੍ਹਾਂ ਵਿਚੋਂ ਝਲਖਣ ਤੇ ਲਖਣ ਤੋਂ ਜੰਤੇ ਭਰਾ ਸਨ। ਝਲਖਣ ਸਰੀਰ ਦਾ ਪਤਲਾ ਸੀ। ਉਸ ਦੀ ਸ਼ਕਲ ਸੰਪ ਵਰਗੀ ਸੀ। ਇੱਕ ਦਿਨ ਜਦੋਂ ਇਨ੍ਹਾਂ ਦੀ ਮਾਂ ਖੇਤ ਗਈ ਤਾਂ ਬਲਖਣ ਨੂੰ ਧਰਤੀ ਤੇ ਪਾ ਦਿੱਤਾ। ਇੱਕ ਕ੍ਰਿਸਾਨ ਨੇ ਬਲਖਣ ਨੂੰ ਸੰਪ ਸਮਝ ਕੇ ਮਾਰ ਦਿੱਤਾ। ਜਦ ਮਾਂ ਕਪਾਹ ਚੁਗ ਕੇ ਵਾਪਿਸ ਆਈ ਤਾਂ ਉਸ ਨੇ ਦੋਵਾਂ ਪੁੱਤਰਾਂ ਨੂੰ ਮਰੇ ਪਿਆ ਦੇਖਿਆ। ਉਸ ਨੇ ਰੋਈ ਕੁਰਲਾਂਦੀ ਨੇ ਦੋਵੇਂ ਬੱਚਿਆਂ ਨੂੰ ਇਕੋ ਹੀ ਥਾਂ ਦਸ਼ਾ ਦਿੱਤਾ। ਕਾਫੀ ਸਮੇਂ ਪਿਛੋਂ ਇਨ੍ਹਾਂ ਦੇ ਇੱਕ ਨਜ਼ਦੀਕੀ ਨੇ ਸੁਪਨੇ ਵਿੱਚ ਦੋਹਾਂ ਨੂੰ ਦੇਖਿਆ। ਇਨ੍ਹਾਂ ਨੂੰ ਸ਼ਹੀਦ ਸਮਜ ਕੇ ਛਪਾਰ ਵਿੱਚ ਉਨ੍ਹਾਂ ਦੀ ਮਤੀ ਬਣਾਈ। ਇਸ ਮੜੀ ਤੇ ਵੀ ਗੁਰੀ ਪੀਰ ਦੇ ਮੇਲੇ ਦੇ ਨਾਲ ਹੀ ਮੇਲਾ ਲੱਗਦਾ ਹੈ। ਇਸੇ ਮੜੀ ਤੋਂ ਮਿੱਟੀ ਲਿਆਕੇ ਫੁੱਲਾਂ ਵਾਲਾ ਪਿੰਡ ਵਿੱਚ ਉਨ੍ਹਾਂ ਦੀ ਮਤੀ ਬਣਾਈ ਗਈ ਹੈ। ਫੁੱਲਾਂ ਵਾਲਾ ਪਿੰਡ ਲੁਧਿਆਣੇ ਤੋਂ ਦੋ ਮੀਲ ਹੀ ਹੈ। ਭਾਦੋਂ ਦੀ ਚੰਦਸ ਵਾਲੇ ਦਿਨ ਏਥੇ ਸੇਖੋਂ ਗੋਤ ਦੇ ਜੱਟਾਂ ਦਾ ਭਾਰੀ ਮੇਲਾ ਲੱਗਦਾ ਹੈ। ਮਤੀ ਉੱਪਰ ਮਿੱਟੀ ਕੰਢਣ ਸਮੇਂ ਲੋਕ ਪਤਾਸੇ ਜਾਂ ਮਖਾਣੇ ਮਿੱਟੀ ਤੇ ਰੱਖਦੇ ਮੱਥਾ ਟੇਕਦੇ ਹਨ। ਇਹ ਸਾਰਾ ਚੜ੍ਹਾਵਾ ਮਿਰਾਸੀ ਨੂੰ ਦਿੱਤਾ ਜਾਂਦਾ ਹੈ। ਇਸ ਨੂੰ ਬਲਖਣ ਦਾ ਮੇਲਾ ਕਹਿੰਦੇ ਹਨ। ਸੇਖੋਂ ਜੱਟਾਂ ਦਾ ਵਿਸ਼ਵਾਸ ਹੈ ਕਿ ਜਿਹੜਾ ਇਸ ਮੇਲੇ ਵਿੱਚ ਏਥੇ ਮਿੱਟੀ ਕੱਢ ਜਾਂਦਾ ਹੈ। ਉਸ ਨੂੰ ਸੱਪ ਨਹੀਂ ਲੜਦਾ। ਮੜੀ 'ਤੇ ਮੱਥਾ ਟੇਕ ਕੇ ਲੋਕ ਚੁੱਕੀ ਵੀ ਭਰਦੇ ਹਨ। ਗੂਗਾ ਪੀਰ ਤੇ ਸਿੰਧ ਸੁਲਖਣ ਦੋਵੇਂ ਮਿੱਤਰ ਸਨ ਦੇਵੇਂ ਛਪਾਰ ਵਿੱਚ ਰਹਿੰਦੇ ਸਨ। ਦੋਹਾਂ ਦੀ ਹੀ ਮਤੀ ਛਪਾਰ ਵਿੱਚ ਹੈ। ਛਪਾਰ ਜੱਗਦੇਉ ਦੇ ਪੁੱਤਰ ਛਾਪਾਰਾਏ ਨੇ 1140 ਈਸਵੀ ਵਿੱਚ ਵਸਾਇਆ ਸੀ। ਏਥੇ ਸੇਖੋਂ ਦੀ ਕਾਫ਼ੀ ਰਹਿੰਦੇ ਹਨ। ਫੁਲਾਂਵਾਲੇ ਦੇ ਸਾਰੇ ਜੱਟ ਸੇਖੋਂ ਗੋਤ ਦੇ ਹਨ। ਇਸ ਇਲਾਕੇ ਵਿੱਚ ਸੇਖੋਂ ਗੋਤ ਦੇ ਦਸ ਪਿੰਡ ਹਨ। ਲੁਧਿਆਏ ਜ਼ਿਲ੍ਹੇ ਵਿੱਚ ਦਾਖਾ ਵੀ ਸੇਖੋਂ ਗੋਤ ਦਾ ਪ੍ਰਸਿੱਧ ਪਿੰਡ ਹੈ। ਪੰਜਾਬੀ ਦਾ ਮਹਾਨ ਸਾਹਿਤਕਾਰ ਸੰਤ ਸਿੰਘ ਸੇਖੋਂ ਦਾਖੇ ਪਿੰਡ ਦਾ ਹੀ ਸੀ। ਭਦੌੜ ਪਿੰਡ ਵਿੱਚ ਵੀ ਕੁਝ ਦਾਖੇ ਦੇ ਸੇਖੋਂ ਬਹੁਤ ਹੀ ਬਹਾਦਰ ਸੀ। ਉਹ ਗੁਰੂ ਹਰਗੋਬਿੰਦ ਜੀ ਦਾ ਪੱਕਾ ਸਿੱਖ ਸੀ। ਖੰਨੇ ਦੇ ਪਾਸ ਭੜੀ ਪਿੰਡ ਵਿੱਚ ਵੀ ਸੇਖੋਂ ਕਾਫ਼ੀ ਰਹਿੰਦੇ ਹਨ। ਭੇਟ ਸੇਖੋਂ ਵੀ ਸੇਖੋਂ ਗੋਤ ਦਾ ਪਿੰਡ ਹੈ। ਸਾਦਲਬਾਰ ਵਿੱਚ ਸੇਖਮ, ਨੰਦਪੁਰ, ਨੇਖਰ ਆਦਿ ਪਿੰਡਾਂ ਵਿੱਚ ਵੀ ਸੇਖੋਂ ਗੋਤ ਦੇ ਲੋਕ ਵਸਦੇ ਸਨ। ਜਿਲ੍ਹਾ ਸੰਗਰੂਰ ਵਿੱਚ ਵੀ ਸੇਖੋਂ ਗੋਤ ਦੇ ਕਾਫ਼ੀ ਪਿੰਡ ਹਨ। ਸੰਗਰੂਰ ਸ਼ਹਿਰ ਤਾਂ ਆਬਾਦ ਹੀ ਸੇਖੋਂ ਜੱਟਾਂ ਨੇ ਕੀਤਾ ਸੀ। ਉਹ ਆਪਣੇ ਜਠੰਚੇ ਬਾਬਾ ਮੋਹਨ ਸਿੰਧ ਦੀ ਪੂਜਾ ਕਰਦੇ ਹਨ। ਉਹ ਵੱਢੇ ਹੋਏ ਸਿਰ ਨਾਲ ਧਾਤਰੀਆਂ ਦਾ ਮੁਕਾਬਲਾ ਕਰਦਾ ਹੋਇਆ ਸੰਗਰੂਰ ਪਹੁੰਚ ਗਿਆ ਸੀ ਜਿਥੇ ਉਹ ਡਿੱਗਿਆ। ਉਥੇ ਉਸ ਦਾ ਮੰਠ ਬਣਾਇਆ ਗਿਆ ਹੈ। ਖ਼ੁਸ਼ੀ ਤੇ ਦਿਵਾਲੀ ਸਮੇਂ ਸੇਖੋਂ ਗੋਤ ਦੇ ਲੋਕ ਇਸ ਮੰਠ ਤੇ ਚੜ੍ਹਾਵਾ ਚੜ੍ਹਾ ਕੇ ਆਪਣੇ ਜਠੇਰੇ ਦੀ ਪੂਜਾ ਕਰਦੇ ਹਨ
। ਸੇਖੋਂ ਗੋਤ ਦੀ ਇੱਕ ਸ਼ਾਖ ਜਿਨ੍ਹਾਂ ਨੂੰ ਸੇਖੂ ਕੇ ਕਿਹਾ ਜਾਂਦਾ ਹੈ ਉਹ ਆਪਣੇ ਸਿੰਧ ਪ੍ਰਮਾਨੰਦ ਦੀ ਮਾਨਤਾ ਕਰਦੇ ਹਨ। ਇਸ ਦੀ ਮੰਠ ਦੀ ਸੰਗਰੂਰ ਵਿੱਚ ਨਾਭੇ ਗੇਟ ਤੋਂ ਬਾਹਰ ਹੈ। ਉਹ ਰਿਧੀਆਂ ਸਿਧੀਆਂ ਵਾਲਾ ਮਹਾਨ ਕਰਾਮਾਤੀ ਬਾਬਾ ਸੀ। ਇਸ ਦੀ ਸਮਾਧੀ ਤੇ ਐਤਵਾਰ ਨੂੰ ਸ਼ਰਧਾਲੂ ਲੋਕ ਦੁੱਧ ਚੜ੍ਹਾਉਂਦੇ ਹਨ। ਖੁਸ਼ੀ ਤੇ ਦਿਵਾਲੀ ਸਮੇਂ ਮਿਠਾਈ ਵੀ ਵੰਡੀ ਜਾਂਦੀ ਹੈ ਅਤੇ ਬਾਬੇ ਦੀ ਪੂਜਾ ਦੀ ਕੀਤੀ ਜਾਂਦੀ ਹੈ।
ਸੰਗਰੂਰ ਦੇ ਇਲਾਕੇ ਵਿੱਚ ਪਹਿਲਾਂ ਪਹਿਲ ਸੇਖੋਂ ਜੱਟ ਪਸ਼ੂ ਚਾਰਨ ਲਈ ਆਏ ਸਨ ਫਿਰ ਏਥੇ ਹੀ ਨਵੇਂ ਪਿੰਡ ਆਬਾਦ ਕਰਕੇ ਵਸ ਗਏ। ਸੰਖੇਪੱਤੀ ਪਿੰਡ ਦੀ ਸੇਖਵਾਂ ਦਾ ਹੀ ਹੈ। ਸੋਹੜਾਵਾਲ, ਬੜੂੰਦੀ ਤੇ ਦਾਖਾ ਪਿੰਡ ਦੇ ਸੇਖੋਂ ਇਕੋ ਖ਼ਾਨਦਾਨ ਵਿਚੋਂ ਹਨ। ਸੇਖੋ ਦੇ ਪੋਤਰੇ ਬਾਬੇ ਮੋਹੜਾ ਨੇ ਕਸਬੇ ਤੋਂ ਉਠਕੇ 1220 ਈਸਵੀ ਦੇ ਲਗਭਗ ਬੇੜਾਵਾਲ ਪਿੰਡ ਆਬਾਦ ਕੀਤਾ ਸੀ। ਇਸ ਪਿੰਡ ਤੋਂ ਇਲਾਵਾ ਮਾਨਸਾ ਵਿੱਚ ਸੇਖਵਾਂ ਦੇ ਕਾਹਨਗੜ੍ਹ, ਫਰਵਾਈ ਆਦਿ ਵੀ ਕਈ ਪਿੰਡ ਹਨ। ਇਸ ਇਲਾਕੇ ਦੇ ਸੇਖੋਂ ਔਲਖਾਂ ਬੁੱਟਰਾਂ ਦਲੇਵਾਂ ਤੇ ਮੰਡੇਰਾ ਨੂੰ ਵੀ ਆਪਣੇ ਜੱਗਦੇਉ ਬੰਸੀ ਭਾਈਚਾਰੇ ਵਿਚੋਂ ਸਮਝਦੇ ਹਨ। ਮੁਕਤਸਰ ਦੇ ਇਲਾਕੇ ਵਿੱਚ ਆਲਮਵਾਲਾ, ਰੁਖਾਲਾ, ਜਿਸ਼ਤਾਂ ਵਾਲੀ ਆਦਿ 'ਚ ਸੇਖੋਂ ਗੋਤ ਦੇ ਕਾਫ਼ੀ ਜੱਟ ਰਹਿੰਦੇ ਹਨ। ਅਮੋਹਰ ਦੇ ਪਾਸ
ਗੋਬਿੰਦਗੜ੍ਹ ਪਿੰਡ ਦੇ ਸੇਖੋਂ ਦੀ ਆਪਣਾ ਪਿਛੋਕੜ ਰਾਜਸਥਾਨ ਦੱਸਦੇ ਹਨ। ਫਿਰੋਜ਼ਪੁਰ ਜਿਲ੍ਹੇ ਵਿੱਚ ਧਰਾਗ ਵਾਲਾ ਵੀ ਸੇਖਵਾਂ ਦਾ ਪੁਰਾਣਾ ਪਿੰਡ ਹੈ। ਮਚਾਕੀ (ਫਰੀਦਕੋਟ) ਦੇ ਸੇਖੋਂ ਧਰਾਂਗ ਵਾਲੇ ਤੋਂ ਹੀ ਗਏ ਹਨ। ਤਹਿਸੀਲ ਜੀਰਾ ਵਿੱਚ ਸੇਖੋਂ ਗੋਤ ਦਾ ਇੱਕ ਪ੍ਰਸਿੱਧ ਪਿੰਡ ਸੇਖਮਾ ਹੈ।
ਸੇਖੋਂ ਜੱਟ ਅਣਖੀ ਤੇ ਲੜਾਕੇ ਹੁੰਦੇ ਹਨ। ਪਿੰਡ ਲੱਗੜੇਆ ਜਿਲ੍ਹਾ ਜਲੰਧਰ ਵਿੱਚ ਵੀ ਸੇਖੋਂ ਜੱਟ ਵਸਦੇ ਹਨ। ਦੁਆਪੇ ਤੇ ਮਾਏ ਵਿੱਚ ਸੰਖੋ ਗੋਤ ਦੇ ਜੱਟ ਘੱਟ ਹੀ ਹਨ। 'ਗੁਰਦਾਸਪੁਰ ਵਿੱਚ ਸੇਖੋਂ ਗੋਤ ਦਾ ਇੱਕ ਪ੍ਰਸਿੱਧ ਪਿੰਡ ਸੇਖਵਾਂ ਹੈ। ਗੁੰਜਰਾਂਵਾਲੇ ਵਿੱਚ ਸੇਖੋਂ ਗੋਤ ਦੇ ਵੀਹ ਪਿੰਡ ਸਨ। ਜੇ ਮਾਲਵੇ ਵਿਚੋਂ ਹੀ ਆਏ ਸਨ। ਇਨ੍ਹਾਂ ਨੂੰ ਪੰਵਾਰ ਰਾਜਪੂਤ ਹੀ ਸਮਝਿਆ ਜਾਂਦਾ ਸੀ। 1947 ਤੋਂ ਪਹਿਲਾਂ ਜਿਹੜੇ ਸੇਖੋਂ ਗੋਤ ਦੇ ਜੱਟ ਲਾਹੌਰ, ਲਾਇਲਪੁਰ, ਮਿੰਟਗੁੰਮਰੀ ਤੇ ਗੁੰਜਰਾਂਵਾਲਾ ਆਦਿ ਖੇਤਰ ਵਿੱਚ ਰਹਿੰਦੇ ਸਨ ਪਾਕਿਸਤਾਨ ਬਣਨ ਮਗਰੋਂ ਉਹ ਸਾਰੇ ਪੂਰਬੀ ਪੰਜਾਬ ਵਿੱਚ ਹੀ ਵਾਪਿਸ ਆ ਗਏ। ਸੇਖੋਂ ਗੋਤ ਦੇ ਕੁਝ ਲੋਕ ਨਾਈ ਤੇ ਮਜ੍ਹਬੀ ਸਿੱਖ ਆਦਿ ਦਲਿਤ ਜਾਤੀਆਂ ਵਿੱਚ ਵੀ ਮਿਲਦੇ ਹਨ। ਪੰਜਾਬ ਦੇ ਮਾਲਵੇ ਖੇਤਰ ਵਿੱਚ ਸੇਖੋਂ ਗੋਤ ਦੇ ਜੱਟਾਂ ਦੀ ਗਿਣਤੀ ਕਾਫੀ ਹੈ। ਸੇਖੋਂ ਫ਼ੌਜੀ ਸਰਵਸ ਪੁਲਿਸ ਵਿਦਿਆ ਤੇ ਖੇਤੀਸ਼ਾਤੀ ਦੇ ਖੇਤਰ ਵਿੱਚ ਕਾਫ਼ੀ ਅੱਗੇ ਹਨ। ਕੁਝ ਅਮਰੀਕਾ ਤੇ ਕੈਨੇਡਾ ਵਿੱਚ ਵੀ ਚਲੇ ਗਏ ਹਨ। ਸੰਤ ਸਿੰਘ ਸੇਖੋ, ਜਿਸ ਨੂੰ ਪੰਜਾਬੀ ਸਾਹਿਤ ਦਾ ਸ਼ਾਸਾ ਸੋਹੜ ਕਿਹਾ ਜਾਂਦਾ ਹੈ, ਨੂੰ ਆਪਣੇ ਗੋਤ ਦੇ ਬਹੁਤ ਮਾਨ ਸੀ ਕਿਉਂਕਿ ਸੇਖੋਂ ਜੱਟ ਰਾਜੇ ਭੇਜ ਤੇ ਮਹਾਨ ਸੂਰਬੀਰ ਸੰਗਦੇਉ ਪਰਮਾਰ ਦੀ ਬੰਸ ਵਿਚੋਂ ਹਨ। ਰਾਜੇ ਭੇਜ ਬਾਰੇ ਹਿੰਦੀ ਵਿੱਚ ਸੀ. ਐੱਨ. ਰੇਊ ਦੀ ਅਲਾਹਬਾਦ ਤੋਂ ਇੱਕ ਬਹੁਤ ਹੀ ਖੋਜ ਭਰਪੂਰ ਇਤਿਹਾਸਕ ਪੁਸਤਕ ਛਪੀ ਹੈ। ਰਾਜੇ ਜੱਗਦੇਉ ਬਾਰੇ ਅਜੇ ਤੱਕ ਕਿਸੇ ਨੇ ਕੋਈ ਇਤਿਹਾਸਕ ਪੁਸਤਕ ਨਹੀਂ ਲਿਖੀ। ਪੰਜਾਬੀ ਵਿੱਚ ਰਾਜੇ ਜੱਗਦੇਉ ਪਰਮਾਰ ਬਾਰੇ ਕੁਝ ਕਿੱਸੇ ਵੀ ਛਪੇ ਹਨ। ਲੋਕ ਕਥਾ ਵੀ ਪ੍ਰਚਲਤ ਹੈ। ਭਾਵੇਂ ਸੇਖੋਂ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਘੱਟ ਹੈ ਫਿਰ ਵੀ ਇਹ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਭਾਈਚਾਰਾ ਹੈ। ਪਰਮਾਰ ਦਾ ਉੱਤਰੀ ਹਿੰਦ ਅਤੇ ਮੱਧ ਪ੍ਰਦੇਸ ਦੇ ਇਤਿਹਾਸ ਵਿੱਚ ਮਹਾਨ ਯੋਗਦਾਨ ਹੈ। ਪੰਜਾਬ ਵਿੱਚ ਪਰਮਾਰਾਂ ਦੇ 21 ਉਪਗੋਤੀ ਜੱਟ ਵਸਦੇ ਹਨ। ਸੇਖੋਂ ਮਿਹਨਤੀ ਤੇ ਸਿਆਣੇ ਜੱਟ ਹਨ। ਇਤਿਹਾਸ ਦੀ ਸਿਰਜਣਾ ਕਰਨ ਵਾਲੇ ਹਮੇਸ਼ਾ ਜਿੰਦਾ ਰਹਿੰਦੇ ਹਨ। ਸੁਲਖਣ ਮਹਾਨ ਸਿੰਧ ਸੀ।
ਸਰਾਂ : ਇਹ ਭੱਟੀ ਰਾਜਪੂਤਾਂ ਵਿਚੋਂ ਹਨ। ਭੱਟੀ ਰਾਜੇ ਸਲਵਾਨ ਦੇ ਪੰਦਰਾਂ ਪੁੱਤਰ ਸਨ। ਸਲਵਾਨ ਭੰਟਨੇਰ ਦਾ ਇੱਕ ਪ੍ਰਸਿੱਧ ਰਾਜਾ ਸੀ। ਇਸ ਦੇ ਇੱਕ ਪੁੱਤਰ ਦਾ ਨਾਮ ਸਾਇਟ ਰਾਉ ਸੀ। ਸਰਾਂ ਗੇੜ ਦੇ ਜੱਣ ਸਰਾਓ ਜਾਂ ਸਾਇਤ ਰਾਉ ਦੀ ਬੰਸ ਵਿਚੋਂ ਹਨ। ਕਈ ਇਤਿਹਾਸਕਾਰਾਂ ਨੇ ਸਲਵਾਨ ਨੂੰ ਸਾਤੋਂ ਵੀ ਲਿਖਿਆ ਹੈ। ਕਿਸੇ ਕਾਰਨ ਇਹ ਲੋਕ ਭੱਟਨੇਰ ਦੇ ਇਲਾਕੇ ਨੂੰ ਛੱਡ ਕੇ ਸਿਰਸੇ, ਹਿੰਸਾਰ ਤੇ ਬਠਿੰਡੇ ਵੱਲ ਆ ਗਏ। ਅੰਗਰ ਨਦੀ ਦੇ ਆਸਪਾਸ ਹਰਿਆਣੇ ਤੇ ਪੰਜਾਬ ਦੇ ਖੇਤਰ ਵਿੱਚ ਆਬਾਦ ਹੋ ਗਏ। ਬਠਿੰਡੇ ਵਿੱਚ ਸਰਾਵਾਂ ਦੇ 12 ਪਿੰਡ ਜੱਸੀ, ਪੱਕਾ, ਪਥਰਾਲਾ, ਸੰਖੂ, ਜੌਰੀਵਾਲਾ, ਤਖਤੂ, ਫਲਤ, ਸੰਚਗੜ੍ਹ, ਮਸਾਣਾ, ਦੇਸੂ ਪੰਨੀਵਾਲਾ ਵਾਘਾ ਆਦਿ ਹਨ। ਮਾਨਸਾ ਇਲਾਕੇ ਦੇ ਸਹਾਂ ਆਪਣਾ ਗੋਤ ਸਰਾਉ ਲਿਖਦੇ ਹਨ। ਮਾਨਸਾ ਸੁਨਾਮ ਦੇ ਇਲਾਕੇ ਵਿੱਚ ਕੋਟੜਾ ਸਰਾਉ ਗੋਤ ਦਾ ਪ੍ਰਸਿੱਧ ਪਿੰਡ ਹੈ। ਮੁਕਤਸਰ ਜਿਲ੍ਹੇ ਵਿੱਚ ਕੰਦਾ ਕਾਲੇਵਾਲਾ ਪਿੰਡ ਸਾਰਾ ਹੀ ਸਰਾ ਗੋਤ ਦਾ ਹੈ। ਫਿਰੋਜ਼ਪੁਰ ਵਿੱਚ ਮੁਰਾਦ ਵਾਲਾ ਵੀ ਸਰਾਂ ਗੋਤ ਦਾ ਇੱਕ ਉੱਘਾ ਪਿੰਡ ਹੈ। ਫਰੀਦਕੋਟ ਤੇ ਮੇਰੀ ਦੇ ਇਲਾਕੇ ਵਿੱਚ ਸਰਾਂ ਪੱਕਾ ਪੰਥਰਾਲਾ ਦੇ ਇਲਾਕੇ ਵਿਚੋਂ ਆਈ ਆਬਾਦ ਹੋਏ ਹਨ। ਮੇਰੀ ਗਿੱਲ ਦੀ ਪੱਥ ਰਿਸਤੇਦਾਰੀ ਸੀ। ਉਸ ਦੇ ਸਹੁਰੇ ਬਾਰੇ ਸਰਾਂ ਦੀ ਮੁਗਲਾਂ ਦੇ ਦਰਬਾਰ ਵਿੱਚ ਪੂਰੀ ਚੌਧਰ ਚੱਲਦੀ ਸੀ। ਪਟਿਆਲੇ ਤੇ ਸੰਗਰੂਰ ਦੇ ਜਿਲ੍ਹਿਆਂ ਵਿੱਚ ਵੀ ਖੁਬਾ ਸਦਾ ਆਬਾਦ ਹਨ। ਸਰਾਵਾਂ ਨਾਮ ਦੇ ਪੰਜਾਬ ਵਿੱਚ ਕਈ ਪਿੰਡ ਹਨ। ਕਿਸੇ ਸਮੇਂ ਸਰਹੰਦ ਦੇ ਸਮਾਏ ਦੇ ਖੇਤਰ ਵਿੱਚ ਵੀ ਸਰਾਵਾਂ ਦਾ ਐਲਮਾਲਾ ਸੀ। ਸਤਲੁਜ ਦੇ ਖੇਤਰ ਲੁਧਿਆਣਾ ਤੇ ਫਿਰੋਜ਼ਪੁਰ ਆਇ ਵਿੱਚ ਵੀ ਸਰਾਂ ਕਾਫ਼ੀ ਸਨ। ਅਕਾਲੀ ਫੂਲਾ ਸਿੰਘ ਸਰਾਉ ਜੱਟ ਸੀ। ਪੱਛਮੀ ਪੰਜਾਬ ਦੇ ਲਾਹੌਰ, ਸਿਆਲਕੋਟ ਤੇ ਗੁਜਰਾਂਵਾਲਾ ਦੇ ਇਲਾਕਿਆ ਵਿੱਚ ਵੀ ਸਰਾਵਾਂ ਦੇ ਕਾਫ਼ੀ ਪਿੰਡ ਸਨ। ਜਿਲ੍ਹਾ ਹੁਸ਼ਿਆਰਪੁਰ ਵਿੱਚ ਗੜ੍ਹਦੀਵਾਲਾ ਪਾਸ ਚਿਪੜਾ ਪਿੰਡ ਵੀ ਸਰਾਂ ਗੋਤ ਦੇ ਜੱਟਾਂ ਦਾ ਹੈ। ਦੁਆਮੀ ਵਿੱਚ ਸਰਾਂ ਬਹੁਤ ਘੱਟ ਹਨ। ਮੁਗਲਾਂ ਦੇ ਸਮੇਂ ਸਰਾਂ ਗੋਤ ਦੇ ਕੁਝ ਜੱਟ ਮੁਸਲਮਾਨ ਬਣ ਗਏ ਸਨ। ਪਿੰਡ ਬੜੀ ਇੰਸਾ ਦਾ ਦੁਲਾ ਸਿੰਘ ਸਚਾਉ ਮਹਾਰਾਜਾ ਰਣਜੀਤ ਸਿੰਘ ਦਾ ਖਿੜਾਵਾ ਹੋਇਆ ਹੈ। ਪਿੰਡ ਜੰਸੀ ਜ਼ਿਲ੍ਹਾ ਬਠਿੰਡਾ ਦੇ ਸੁਫਨਾ ਸਿੰਘ ਸਰਾਂ ਗੁਰੂ ਗੋਬਿੰਦ ਸਿੰਘ ਦਾ ਪੱਕਾ ਸੇਵਕ ਸੀ।
1881 ਦੀ ਜਨਸੰਖਿਆ ਅਨੁਸਾਰ ਪੰਜਾਬ ਵਿੱਚ ਸਰਾਂ ਗੋਤ ਦੇ ਜੱਟਾਂ ਦੀ ਗਿਣਤੀ 21826 ਸੀ। ਨਵੀਂ ਖੋਜ ਅਨੁਸਾਰ ਇਹ ਤੂਰ ਹਨ। ਇਹ ਲੈਕ ਮੱਧ ਏਸ਼ੀਆ ਦੇ ਸਾਇਰ ਦਰਿਆ ਦੇ ਖੇਤਰ ਤੋਂ ਆਏ ਹਨ। ਇਹ ਸਾਕਾ ਸੱਸੀ ਕਬੀਲੇ ਦੇ ਲੋਕ ਸਨ। ਸਰਾਂ ਦੀ ਇੱਕ ਉੱਘਾ ਤੇ ਛੋਟਾ ਗੋਤ ਹੈ। ਸੰਘਾ : ਇਹ ਪੰਜਾਬ ਦੇ ਜੱਟਾਂ ਦਾ ਇੱਕ ਪੁਰਾਣਾ ਕਬੀਲਾ ਹੈ। ਇਸ ਬੰਸ ਦਾ ਵਡੇਰਾ ਰੋਈ ਸੀ। ਇਸ ਖ਼ਾਨਦਾਨ ਦਾ ਕਿਸੇ ਸਮੇਂ ਦਿੱਲੀ 'ਚ ਰਾਜ ਸੀ। ਐਨਵੀਂ ਸਦੀ ਵਿੱਚ ਤੰਵਰਾਂ ਨੇ ਇਨ੍ਹਾਂ ਨੂੰ ਹਰਾਕੇ ਦਿੱਲੀ ਤੇ ਆਪਣਾ ਰਾਜ ਕਾਇਮ ਕਰ ਲਿਆ। ਰੋਈ ਕੇਸ ਦੇ ਢਿੱਲੋਂ ਸੰਵੇ, ਮਲ੍ਹੀ, ਦੋਸਾਂਬ ਤੇ ਰਾਜਸਥਾਨ ਵੱਲ ਚਲੇ ਗਏ। ਪੰਦਰ੍ਹਵੀਂ ਸਦੀ ਦੇ ਅੰਤ ਵਿੱਚ ਇਹ ਪੰਜਾਬ ਦੇ ਮਾਲਵਾ ਖੇਤਰ ਵਿੱਚ ਆ ਗਏ। ਅੱਧੇ ਮਾਲਵੇ ਤੇ ਭੱਟੀਆਂ ਤੇ ਪੰਵਾਰਾਂ ਦਾ ਕਬਜ਼ਾ ਸੀ।
ਪ੍ਰਸਿੱਧ ਇਤਿਹਾਸਕਾਰ ਤੇ ਮਹਾਨ ਵਿਦਵਾਨ ਸ਼ਮਸ਼ੇਰ ਸਿੰਘ ਅਸ਼ੋਕ ਨੇ ਆਪਣੀ ਕਿਤਾਬ ਪੰਜਾਬੀ ਜੀਵਨ ਤੇ ਸੰਸਕ੍ਰਿਤੀ' ਵਿੱਚ ਲਿਖਿਆ ਹੈ ਕਿ ਸੰਖੇ ਖ਼ਾਨਦਾਨ ਦੇ ਲੋਕ ਜਿਲ੍ਹਾ ਅੰਮ੍ਰਿਤਸਰ ਵਿੱਚ ਤਰਨਤਾਰਨ ਦੇ ਲਾਰੀ ਸੰਘਾ ਪਿੰਡ, ਜ਼ਿਲ੍ਹਾ ਜਲੰਧਰ ਵਿੱਚ ਕਾਲਾ ਸੰਘ ਜੰਡੂ ਸੰਪਾ. ਦੁਸਾਂਬ ਆਦਿ ਤੇ ਮਾਲਵੇ ਦੇ ਜਿਲ੍ਹੇ ਫਿਰੋਜ਼ਪੁਰ ਵਿੱਚ ਭਾਈਕੀ ਫਰੈਲੀ, ਜਿਲ੍ਹਾ ਸੰਗਰੂਰ ਵਿੱਚ ਪਿੰਡ ਗੁਆਰਾ ਆਦਿ ਰਹਿੰਦੇ ਹਨ। ਇਨ੍ਹਾਂ ਦੀ ਵੰਸਾਵਲੀ ਸਿੱਧੀ ਸੂਰਜ ਬੱਸ ਨਾਲ ਜਾ ਮਿਲਦੀ ਹੈ। ਮੱਲ੍ਹੀ ਤੇ ਢਿੱਲੋਂ ਇਸੇ ਗੋਤ ਦੀਆਂ ਦੇ ਵੱਖੋ ਵੱਖ ਸ਼ਾਖਾ ਹਨ। ਇਲਾਕਾ ਚਤਿੰਕ ਸਿੱਧਾ ਦੇ ਸਮੇਂ ਵਿੱਚ ਸੰਧੂ ਗੋਤ ਦੇ ਜੱਟਾਂ ਨੇ ਵਸਾਇਆ ਸੀ। ਬਿੱਲਾਂ ਨਾਲ ਅਣਸ਼ਨ ਹੋਣ ਕਾਰਨ ਸੰਪੇ ਮੇਰੀ ਤੋਂ ਅੱਠ ਮੀਲ ਅੱਗੇ ਫਰੈਲੀ ਵਿੱਚ ਜਾ ਵਸੇ ਸਨ।
ਈਸਵੀ 1852753 ਦੇ ਪਹਿਲੇ ਸਦੋਸਤ ਅਨੁਸਾਰ ਡਰੈਲੀ ਨਾਂ ਦੀ ਨਾਦੀ ਨੇ ਮੁਸਲਮਾਨ ਬਾਦਸ਼ਾਹ ਤੋਂ ਏਥੇ ਖੁਝ ਜਾਗੀਰ ਲਈ ਸੀ। ਸੰਘੇ ਟਰੈਲੀ ਦੇ ਮੁਜਾਰੀ ਬਣ ਗਏ। ਉਸ ਦੀ ਮੌਤ ਮਗਰੋਂ ਉਹ ਉਸਦੀ ਜਾਗੀਰ ਦੇ ਮਾਲਕ ਬਣ ਗਏ। ਜਿਲ੍ਹਾ ਫਿਰੋਜ਼ਪੁਰ ਦੇ ਗਜਟੀਅਰ ਅਨੁਸਾਰ ਬਾਬਾ ਲੁੱਬੜੇ ਨੇ
ਸੰਘੇ ਖ਼ਾਨਦਾਨ ਨੂੰ ਮਾਲਵੇ ਵਿੱਚ ਵਸਾਇਆ। ਫਰੈਲੀ ਦੇ ਮੋਢੀ ਬਾਬਾ ਲੂੰਬੜੇ ਦੇ ਦੋ ਵਾਰਿਸ ਅਜਬ ਅਤੇ ਅਜੈਬ ਹੋਏ। ਇਹ ਦੇਵੇਂ ਭਰਾ ਤੀਸਰੀ ਪਾਤਸ਼ਾਹੀ ਦੇ ਸੇਵਕ ਸਨ। ਭਾਈ ਗੁਰਦਾਸ ਦੀ ਵਾਰ ਵਿੱਚ ਵੀ ਇਨ੍ਹਾਂ ਸਾਰੇ ਲਿਖਿਆ ਹੈ। ਗੁਰੂ ਅਮਰਦਾਸ ਜੀ ਦੇ ਸਮੇਂ ਸੰਘੇ ਕੇਵਲ ਫਰੈਸ਼ੀ ਵਿੱਚ ਹੀ ਆਬਾਦ ਸਨ।
ਗੁਰੂ ਹਰਗੋਬਿੰਦ ਜੀ ਦਾ ਸਾਢੂ ਸਾਈ ਦਾਸ ਖੱਤਰੀ ਡਰੌਲੀ ਵਿੱਚ ਰਹਿੰਦਾ ਸੀ। ਉਹ ਗੁਰੂ ਅਰਜੁਨ ਦੇਵ ਦਾ ਪੱਕਾ ਸੇਵਕ ਸੀ। ਸੱਦੇ ਦੀ ਸਿੱਖੀ ਵਿੱਚ ਬਹੁਤ ਸ਼ਰਧਾ ਰੱਖਦੇ ਸਨ। ਦੇਵੇਂ ਪਾਤਸ਼ਾਹ ਨੇ ਖੁਸ਼ ਹੋਕੇ ਰੈਲੀ ਪਿੰਡ ਨੂੰ ਭਾਈਕੀ ਦਾ ਖਿਤਾਬ ਦਿੱਤਾ ਤਾਂ ਲੋਕ ਸੰਖੇ ਖ਼ਾਨਦਾਨ ਦੇ ਲੋਕਾਂ ਨੂੰ ਦੀ ਭਾਈਕੇ ਕਹਿਣ ਲੱਗ ਪਏ। ਫਰੈਲੀ ਦੀ ਸੰਗਤ ਨੂੰ ਗੁਰੂ ਜੀ ਨੇ ਆਪ ਹੀ ਕਟਾਰ ਤੇ ਪੇਬੀ ਬਖਸ਼ੀ। ਸੰਘੇ ਖ਼ਾਨਦਾਨ ਦਾ ਭਾਈ ਕਲਿਆਣ ਦਾਸ ਬੇਦੇ ਪਾਤਸ਼ਾਹ ਦਾ ਪੱਕਾ ਸਿੱਖ ਸੀ। ਉਹ ਅਜੈਬ ਦਾ ਪੋਤਰਾ ਸੀ। ਭਾਈ ਕਲਿਆਣ ਦਾ ਪੁੱਤਰ ਦੀ ਆਪਣੇ ਪਿਤਾ ਵਾਂਗ ਬੜਾ ਬਹਾਦਰ ਸੀ, ਉਹ ਦਸਮ ਗੁਰੂ ਦਾ ਸੈਨਾਪਤੀ ਸਇਆ ਉਸ ਦਾ ਨਾਮ ਭਾਈ ਨੰਦ ਚੰਦ ਸੀ। ਭਾਈ ਨੰਦ ਚੰਦ ਦਾ ਪੁੱਤਰ ਭਾਈ ਦੇਸ ਰਾਜ ਵੀ ਗੁਰੂ ਜੀ ਦਾ ਸ਼ਰਧਾਲੂ ਸੀ। ਭਾਈ ਕਲਿਆਣ ਦਾਸ ਦੀ ਸੱਸ ਨੇ ਦੋਵੇਂ ਕੋਰੇਵਾਲੇ ਦੇ ਤੈਮੂਰ, ਜੈਗੋਵਾਲਾ ਭਾਈਕਾ ਵਾੜਾ ਆਦਿ ਕਈ ਨਵੇਂ ਪਿੰਡ ਮੈਨੂੰ ਸਨ।
ਮਾਲਵੇ ਵਿੱਚ ਜਦੋਂ ਸੰਘਿਆਂ ਦੀ ਗਿਣਤੀ ਵੱਧ ਗਈ ਤਾਂ ਕੁਝ ਸੰਘੇ ਲੁਧਿਆਏ ਤੋਂ ਵੀ ਅੱਗੇ ਮਾਝੇ ਤੇ ਦੁਆਬੇ ਵੱਲ ਚਲੇ ਗਏ। ਕਿਸੇ ਸਮੇਂ ਸੰਕੇਲ ਦੀ ਸੰਘੇ ਜੱਟਾ ਦਾ ਘਰ ਸੀ। ਸੰਘੋਲ ਕਈ ਵਾਰ ਉਜੜਿਆ ਤੇ ਕਈ ਵਾਰ ਵਸਿਆ। ਇਸ ਪਿੰਡ ਵਿੱਚ ਬਹੁਤ ਹੀ ਪ੍ਰਾਚੀਨ ਥੇਹ ਹੈ। ਹੂਣਾਂ ਨੇ ਵੀ ਇਸ ਨੂੰ ਤਸ਼ਾਹ ਕੀਤਾ। ਅੱਗ ਦੀ ਲਾ ਦਿੱਤੀ ਸੀ। ਸਭ ਤੋਂ ਵੱਧ ਸੰਬੇ ਦੁਆਬੇ ਵਿੱਚ ਆਬਾਦ ਹਨ। ਸਾਰਾ ਗੋਤ ਕਾਲਾਸੰਘਾ ਤੋਂ ਹੀ ਵਧਿਆ ਫੁਲਿਆ ਹੈ। ਗੜ੍ਹਸੰਕਰ ਦੇ ਇਲਾਕੇ ਵਿੱਚ ਚੌਕਸੰਘਾ ਦੀ ਸੰਖੋਂ ਗੋਤ ਦੇ ਜੱਟਾਂ ਦਾ ਪਿੰਡ ਹੈ। ਨਵਾਂ ਸ਼ਹਿਰ ਜਿਲ੍ਹੇ ਵਿੱਚ ਸ਼ਹਾਬਪੁਰ ਵੀ ਸੱਚੇ ਗੋਤ ਦਾ ਪ੍ਰਸਿੱਧ ਪਿੰਡ ਹੈ। ਹੁਣ ਤਾਂ ਸੰਖੇ ਗੋਤ ਦੇ ਜੱਟ ਸਾਰੇ ਪੰਜਾਬ ਵਿੱਚ ਬਠਿੰਡਾ, ਮਾਨਸਾ ਤੱਕ ਦੀ ਆਬਾਦ ਹਨ। ਮਾਨਸਾ ਵਿੱਚ ਸੰਵਾ ਪਿੰਡ ਸੰਘੇ ਗੋਤ ਦੇ ਲੋਕਾਂ ਦਾ ਹੀ ਹੈ। ਸੰਘਾ ਛੋਟਾ ਗੋਤ ਹੀ ਹੈ। ਇੱਕ ਸੰਖੋ ਪਿੰਡ ਤਰਨਤਾਰਨ ਪਾਸ ਹੈ। ਸੀ. ਐੱਸ. ਦਾਹੀਆ ਅਨੁਸਾਰ ਸੰਖੇ ਸਿਕੰਦਰ ਦੇ ਹਮਲੇ ਸਮੇਂ ਦੀ ਪੰਜਾਬ ਵਿੱਚ ਵਸਦੇ ਸਨ। ਹੁਣਾਂ ਦੇ ਹਮਲਿਆਂ ਤੋਂ ਤੰਗ ਆਕੇ ਸੰਘੇ, ਮੱਲ੍ਹੀ ਤੇ ਪਰਮਾਰ ਆਦਿ ਜਾਤੀਆਂ ਦੇ ਲੋਕ ਪੰਜਾਬ ਛੱਡ ਕੇ ਦਿੱਲੀ ਤੇ ਮੱਧ ਪ੍ਰਦੇਸ਼ ਦੇ ਖੇਤਰਾਂ ਵੱਲ ਚਲੇ ਗਏ। ਮੁਸਲਮਾਨ ਦੇ ਹਮਲਿਆਂ ਸਮੇਂ ਫਿਰ ਵਾਪਿਸ ਪੰਜਾਬ ਵਿੱਚ ਆ ਗਏ ਸਨ।
ਪੰਜਾਬੀ ਦਾ ਮਹਾਨ ਲੇਖਕ ਤੇ ਬੁੱਧੀਜੀਵੀ ਸ਼ਮਸੇਰ ਸਿੰਘ ਅਸ਼ੋਕ ਸੰਘਾ ਜੱਟ ਸੀ।
ਮੋਗੇ ਦੇ ਮੇਜਰ ਦਰਬਾਰਾ ਸਿੰਘ ਨੇ ਸੰਘਿਆ ਦਾ ਇਤਿਹਾਸ ਇੱਕ ਖੋਜ ਭਰਪੂਰ ਪੁਸਤਕ ਲਿਖੀ ਹੈ। ਜਿਸ ਵਿੱਚ ਸੰਵੇ ਜੱਟਾਂ ਬਾਰੇ ਕਾਫੀ ਜਾਣਕਾਰੀ ਦਿੱਤੀ ਗਈ ਹੈ। ਉੱਤਰੀ ਭਾਰਤ ਦੇ ਇਤਿਹਾਸ ਵਿੱਚ ਮੱਲ੍ਹੀ, ਖੰਗ, ਵਿਰਕ, ਸੰਕੇ, ਸੰਧੂ ਅਤੇ ਖੋਖਰ ਆਦਿ ਜੱਟ ਕਬੀਲਿਆਂ ਦਾ ਯੋਗਦਾਨ ਬਹੁਤ ਹੈ ਮਹੱਤਵਪੂਰਨ ਅਤੇ ਮਹਾਨ ਹੈ। ਸੰਘਾ ਜੱਟਾਂ ਦਾ ਬਹੁਤ ਹੀ ਉੱਘਾ ਤੇ ਛੋਟਾ ਗੋਤ ਹੈ। ਜੱਟ ਕਈ ਜਾਤੀਆਂ ਦਾ ਰਲਿਆ ਮਿਲਿਆ ਭਾਈਚਾਰਾ ਹੈ।
ਜੱਟਾਂ ਦਾ ਇਤਿਹਾਸ 4
ਗਿੱਲ: ਇਹ ਰਜੂਬੰਸੀ ਵਰਯਾਹ ਰਾਜਪੂਤਾਂ ਦੀ ਸ਼ਾਖ ਹਨ। ਜੱਟਾਂ ਤੇ ਰਾਜਪੂਤਾਂ ਦੇ ਕਈ ਗੋਤ ਰਾਖੂਬੰਸੀ ਹਨ। ਬਹੁਤੇ ਗਿੱਲ ਜੱਟ ਮਾਲਵੇ ਤੇ ਮਾਝੇ ਵਿੱਚ ਹੀ ਆਬਾਦ ਸਨ। ਦਰਿਆ ਸਤਲੁਜ ਅਤੇ ਸਿਆਸ ਦੇ ਨਾਲ ਨਾਲ ਫਿਰ ਪਹਤ ਦੇ ਨਾਨਾਲ ਦੂਰ ਸਿਆਲਕੋਟ ਤੱਕ ਗਿੱਲ ਗੋਤ ਦੇ ਲੋਕ ਵਸਦੇ ਸਨ। ਇਹ ਆਪਣਾ ਪਿੰਡਾਂ ਗੜ੍ਹ ਮਠੀਲਾ ਦੇ ਰਾਜਾ ਪ੍ਰਿਥਵੀਪਤ ਨਾਲ ਜੋੜਦੇ ਹਨ। ਇਹ ਦੱਖਣ ਤੋਂ ਰਾਜਸਥਾਨ ਰਾਹੀਂ ਹੀ ਪੰਜਾਬ ਦੇ ਮਾਲਵਾ ਖੇਤਰ ਵਿੱਚ ਆਏ ਹਨ। ਗਿੱਲ ਜੱਟ ਸਿੱਖ ਕਾਫ਼ੀ ਹਨ। ਵਰਯਾਹ ਰਾਜਪੂਤ ਰਾਜਾ ਵਿਨੇਪਾਲ ਨੇ ਰਾਜਸਥਾਨ ਤੋਂ ਆ ਕੇ 655 ਈਸਰੀ ਵਿੱਚ ਸਤਲੁਜ ਬੰਢੇ ਬਠਿੰਡੇ ਦਾ ਕਿਲ੍ਹਾ ਉਸਾਰਿਆ ਸੀ ਤੇ ਇਸ ਨੂੰ ਆਪਣੀ ਰਾਜਧਾਨੀ ਬਣਾਕੇ ਪਿਸੌਰ ਤੱਕ ਦੇ ਇਲਾਕੇ ਆਪਣੇ ਕਬਜ਼ੇ ਵਿੱਚ ਕਰ ਲਏ। ਇਸ ਬੰਸ ਦਾ 1010 ਈਸਵੀ ਤੱਕ ਪੰਜਾਬ ਤੇ ਅਧਿਕਾਰ ਰਿਹਾ। ਗਿੱਲ ਹਿੰਦੂ ਘੱਟ ਹਨ। ਵਿਕਰਮਾਦਿੱਤ ਦੀ 26ਵੀਂ ਪੀਤੀ ਤੇ ਵਰਧਾਰ ਹੋਇਆ।
ਵਰਯਾਹ ਦੀ ਬੱਸ ਵਿਚੋਂ ਹੀ ਵਿਨੇਪਾਲ, ਵਿਜੈਪਾਲ, ਸਤਪਾਲ ਤੇ ਗਣਪਾਲ ਆਦਿ ਹੋਏ। ਗਿੱਲ ਕਸ਼ੱਤਰੀ ਹਨ।
ਇੱਕ ਹੋਰ ਰਵਾਇਤ ਅਨੁਸਾਰ ਰਖੂਸੀਸੀ ਰਾਜੇ ਪ੍ਰਿਥੀਪਤ ਦੇ ਕੋਈ ਉਲਾਦ ਨਹੀਂ ਸੀ। ਉਸ ਨੂੰ ਕਿਸੇ ਸਾਧੂ ਨੇ ਛੋਟੀ ਜਾਤ ਦੀ ਇਸਤਰੀ ਨਾਲ ਵਿਆਰ ਕਰਨ ਲਈ ਆਖਿਆ। ਉਸਨੇ ਭੁੱਲਰ ਜੰਟੀ ਨਾਲ ਵਿਆਹ ਕਰ ਲਿਆ। ਉਸ ਜੱਟੀ ਦੇ ਜੋ ਪੁੱਤਰ ਹੋਇਆ ਉਸਨੂ ਰਾਜਪੂਤ ਰਾਣੀਆਂ ਨੇ ਜੰਗਲ ਵਿੱਚ ਸੁੱਟਵਾ ਦਿੱਤਾ। ਰੰਸ ਦੀ ਕਰਨੀ ਵੇਖੋ ਉਸ ਜੰਗਲ ਵਿੱਚ ਦੂਜੇ ਦਿਨ ਰਾਜਾ ਸਿਕਾਰ ਖੇਡਣ ਗਿਆ। ਤਾਂ ਰਾਜੇ ਨੂੰ ਇਹ ਸੱਚਾ ਮਿਲ ਗਿਆ। ਰਾਜੇ ਨੂੰ ਸਾਰੀ ਸਾਜਿਸ ਦਾ ਪਤਾ ਲੱਗ ਗਿਆ। ਰਾਜਾ ਬੰਚਾ ਘਰ ਲੈ ਆਇਆ। ਜੰਗਲ ਦੀ ਸਿੱਲੀ ਥਾਂ ਵਿੱਚ ਮਿਲਣ ਕਰਕੇ ਰਾਜੇ ਨੇ ਬੱਚੇ ਦਾ ਨਾਮ ਗਿੱਲ ਰੱਖ ਦਿੱਤਾ। ਇਹ ਮਿਥਿਹਾਸਕ ਘਟਨਾ ਹੈ। ਭੀਮ ਸਿੰਘ ਦਾਹੀਆ ਗਿੱਲਾਂ ਦਾ ਸੰਬੰਧ ਯੂਨਾਨੀ ਲੋਕਾਂ ਨਾਲ ਜੋੜਦਾ ਹੈ। ਉਸ ਦੇ ਖ਼ਿਆਲ ਅਨੁਸਾਰ ਇਸ ਕਬੀਲੇ ਦੇ ਲੋਕ ਸਿਕੰਦਰ ਦੇ ਹਮਲੇ ਸਮੇਂ ਉਸ ਦੇ ਨਾਲ ਆਏ। ਫਿਰ ਕਾਬੁਲ ਕੰਧਾਰ ਤੇ ਪੰਜਾਬ ਵਿੱਚ ਵਸ ਗਏ। ਯੂਨਾਨੀ ਜੈਧੇ ਹਰਕੁਲੀਸ ਦੇ ਇੱਕ ਪੁੱਤਰ ਦਾ ਨਾਮ ਗਿੱਲਾ ਸੀ। ਇਹ ਵੀ ਹੋ ਸਕਦਾ ਹੈ ਕਿ ਗਿੱਲ ਗੋਤ ਦੇ ਵੱਡੇ ਮੱਧ ਏਸ਼ੀਆ ਤੋਂ ਯੂਨਾਨ ਆਏ ਹੋਏ ਫਿਰ ਭਾਰਤ ਵਿੱਚ ਆਏ ਹੋਣ।
ਮਹਿਮੂਦ ਗਜਨਵੀ ਜਿਹੇ ਕੱਟੜ, ਜ਼ਾਲਮ ਤੇ ਲੁਟੇਰੇ ਮੁਸਲਮਾਨ ਬਾਦਸ਼ਾਹ ਤੋਂ ਡਰ ਕੇ 1026727 ਈਸਵੀ ਦੇ ਸਮੇਂ ਵੀ ਕਈ ਜੱਟ ਕਬੀਲੇ ਰੂਸ ਤੇ
ਯੂਰਪ ਵਿੱਚ ਜਿਪਸੀਆਂ ਦੇ ਰੂਪ ਵਿੱਚ ਗਏ ਸਨ। ਯੂਰਪੀਅਨ ਦੇਸਾਂ ਵਿੱਚ ਵੀ ਮਾਨ, ਢਿੱਲੋਂ, ਗਿੱਲ ਆਦਿ ਗੋਤਾਂ ਦੇ ਗੋਰੇ ਮਿਲਦੇ ਹਨ। ਮਾਲਵੇ ਵਿੱਚ ਇੱਕ ਹੋਰ ਰਵਾਇਤ ਹੈ ਕਿ ਵਿਨੈਪਾਲ ਦੀ ਨੇਵੀ ਪੀਤੀ 'ਚ ਜੈਪਾਲ ਹੋਇਆ। ਜੈਪਾਲ ਨੇ ਯਾਦਵ ਬੰਸ ਦੀ ਕੁੜੀ ਨਾਲ ਵਿਆਹ ਕਰਵਾਇਆ ਤੇ ਉਸ ਦੇ ਪੇਟੋ ਗਿੱਲ ਪਾਲ ਹੋਇਆ। ਰਾਜੇ ਦੇ ਵਜ਼ੀਰ ਰਤਨ ਲਾਲ ਨੇ ਰਾਜਪੂਤ ਰਾਈਆਂ ਨਾਲ ਮਿਲਕੇ ਗਿੱਲਪਾਲ ਨੂੰ ਮਾਰਨ ਦੀ ਸਕੀਮ ਬਣਾਈ। ਇਹ ਸਾਜਿਸ਼ ਪਕੜੀ ਗਈ ਤੇ ਰਤਨ ਲਾਲ ਡਰਕੇ ਬਗਦਾਦ ਝੱਜ ਗਿਆ। ਉਸਨੇ ਮੁਸਲਮਾਨ ਬਣਕੇ ਮੌਕੇ ਦਾ ਹਜ਼ ਕੀਤਾ। ਇਸ ਮਗਰੋਂ ਇਸ ਦਾ ਨਾਮ ਹਾਜ਼ੀ ਰਤਨ ਪ੍ਰਸਿੱਧ ਹੋਇਆ। ਜਗਦਾਦ ਦੇ ਖਲੀਫੇ ਤੇ ਲੱਖੀ ਭੱਟੀ ਦੀ ਸਹਾਇਤਾ ਨਾਲ ਹਾਜੀ ਰਤਨ ਨੇ ਗਿੱਲ ਪਾਲ ਤੇ ਉਸਦੇ ਵਾਰਸਾਂ ਨੂੰ ਮੇਰੀ ਵੱਲ ਭੰਜਾ ਦਿੱਤਾ। ਆਪ ਵੀ ਮਾਰਿਆ ਗਿਆ। ਗਿੱਲ ਪਾਲ ਦੇ ਅੱਠ ਪੁੱਤਰਾਂ ਤੇ ਤਿੰਨ ਭਰਾਵਾਂ ਦਾ ਬੰਸ ਬਹੁਤ ਵਧਿਆ ਫੁਲਿਆ। ਗਿੱਲ ਦੇ ਅੱਠ ਪੁੱਤਰ/ਖੈਰ ਗਿੱਲ, ਬਲੀ, ਬੱਧਣ, ਵੈਰਸੀ, ਨਾਗ, ਸਰਪ, ਲਧਾਈ ਤੇ ਸਿੰਪਰਾ ਸਨ। ਤਿੰਨ ਭਰਾਵਾਂ ਦੀ ਉਲਾਦ ਨੂੰ ਬੋਰੜ ਗਿੱਲ ਕਹਿੰਦੇ ਹਨ। ਗਿੱਲ ਦੇ ਤਿੰਨ ਪੁੱਤਰਾਂ ਦੀ ਬੰਸ ਮਾਲਵੇ ਦੇ ਉੱਤਰ ਵੱਲ ਫਰੀਦਕੋਟ, ਬਠਿੰਡਾ, ਮੋਗਾ ਤੇ ਫਿਰੋਜ਼ਪੁਰ ਦੇ ਖੇਤਰਾਂ ਵਿੱਚ ਵਸੀ। ਵੈਰਸੀਆਂ ਦਾ ਮੁੱਢਲਾ ਪਿੰਡ ਘਲ ਕਲਾ ਸੀ। ਇਸ ਬੰਸ ਦੇ ਹੋਰ ਪ੍ਰਸਿੱਧ ਪਿੰਡ ਸਿੰਘਾਂ ਵਾਲਾ, ਝੁਕਣ ਵਾਲਾ, ਫਿਰੋਜ਼ਸ਼ਾਹ, ਚਤਿਕ ਫੂਲੇਵਾਲਾ ਤੋਂ ਰਣੀਆਂ ਆਦਿ ਸਨ। ਬੰਧਣ ਗਿੱਲਾਂ ਦਾ ਮੁੱਢਲਾ ਪਿੰਡ ਬੱਧਦੀ ਸੀ। ਬੰਧਣ ਬੰਸ ਵਿਚੋਂ ਚੋਗਾਵਾਂ ਪਿੰਡ ਮੇਰੀ ਦੇ ਚਾਰਿਆਂ ਨੇ ਜੰਡਵਾਲੇ ਥੇਹ ਉੱਪਰ ਨਵਾਂ ਪਿੰਡ ਮੋਗਾ ਬੰਨਿਆ। ਸਾਧੂ ਦੇ ਵਰ ਕਾਰਨ ਮੇਰੀ ਦੇ ਭਾਈਚਾਰੇ ਦੇ ਗਿੱਲ ਬਤਾਲੀ ਪਿੰਡਾਂ ਵਿੱਚ ਫੈਲ ਗਏ। ਲੋਕਾਂ ਨੇ ਮੋਗਾ ਬਤਾਲੀ ਕਹਾਵਤ ਬਣਾ ਲਈ। ਮੇਰੀ ਦੇ ਸਹੁਰੇ ਸਾਰੇ ਸਰਾਂ ਦੀ ਮੁਗਲ ਦਰਬਾਰ ਵਿੱਚ ਚੜ੍ਹਤ ਸੀ।
ਇਸ ਕਾਰਨ ਮੇਰੀ ਤੇ ਉਸ ਦੇ ਭਾਈਚਾਰੇ ਦੀ ਇਨ੍ਹਾਂ 42 ਪਿੰਡਾਂ ਵਿੱਚ ਚੌਧਰ ਰਹੀ। ਸ਼ੁਰੂ ਸ਼ੁਰੂ ਵਿੱਚ ਗਿੱਲਾ ਤੇ ਬਹਾੜਾ ਵਿੱਚ ਕਈ ਲੜਾਈਆਂ ਹੋਈਆਂ ਫਿਰ ਆਪਸ ਵਿੱਚ ਰਿਸ਼ਤੇਦਾਰੀਆਂ ਪੈਣ ਕਾਰਨ ਲੜਾਈਆਂ ਖਤਮ ਹੋ ਗਈਆਂ। ਲੜਾਈ ਦਾ ਕਾਰਨ ਜ਼ਮੀਨ ਹੀ ਸੀ। ਸੰਵਰ ਕੇ ਬਰਾੜਾਂ ਨੇ ਹੀ ਮੇਰਾ ਗਿੱਲ ਮਾਰਿਆ ਸੀ। ਮੋਗਾ ਦੇਵੀ ਦਾ ਉਪਾਸਕ ਸੀ।
ਗੁਰੂ ਹਰਗੋਬਿੰਦ ਜੀ ਦੇ ਸਮੇਂ ਹੀ ਬਹੁਤ ਗਿੱਲਾਂ ਨੇ ਸਿੱਖੀ ਧਾਰਨ ਕੀਤੀ। ਮਹਿਰਾਜ ਦੀ ਲੜਾਈ ਵਿੱਚ ਛੇਵੇਂ ਗੁਰੂ ਨਾਲ ਗਿੱਲ ਦੀ ਸਨ। ਸ਼ੇਰ ਗਿੱਲ ਦੀ ਬਹੁਤੀ ਸੱਸ ਮੇਰੀ ਤੋਂ ਉੱਤਰ ਪੱਛਮ ਵੱਲ ਜੀਰਾ ਖੇਤਰ ਵਿੱਚ ਆਬਾਦ ਹੋਈ। ਨਿਸ਼ਾਨ ਵਾਲੀ ਮਿਸਲ ਦੇ ਮੁਖੀਏ ਸੁਖਾ ਸਿੰਘ ਤੇ ਮੇਹਰ ਸਿੰਘ ਸੈਰਟਿਲ ਸਨ। ਮਾਏ ਦੇ ਮਜੀਠੀਏ ਸਰਦਾਰ ਦੀ ਸੋਚ ਗਿੱਲਾਂ ਵਿਚੋਂ ਹਨ। ਕੁਝ ਸ਼ੇਰ ਗਿੱਲ ਜੀਚੇ ਖੇਤਰ ਵਿਚੋਂ ਉੱਠਕੇ ਦੁਆਬੀ ਵੱਲ ਚਲੇ ਗਏ ਸਨ। ਮੇਰ ਗਿੱਲਾ ਦੇ ਇੱਕ ਸਰਦਾਰ ਦਾਦੂ ਗਿੱਲ ਨੇ ਮਿੱਠੇ ਮਿਹਰ ਧਾਲੀਵਾਲ ਦੀ ਪੋਤੀ ਦਾ ਰਿਸ਼ਤਾ ਅਕਬਰ ਨੂੰ ਕਰਾਇਆ ਸੀ। ਗਿੱਲ ਬਹੁਤ ਦੂਰਅੰਦੇਸ਼ ਤੇ ਸੂਝਵਾਨ ਹੁੰਦੇ ਹਨ। ਇਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਨਾਲ ਵੀ ਆਪਣੇ ਸੰਬੰਧ ਠੀਕ ਰੱਖੋ। ਮੁਹੰਮਦ ਗੌਰੀ ਨੇ ਬਠਿੰਡੇ ਨੂੰ ਫਤਿਹ ਕਰਕੇ ਕੁਝ ਗਿੱਲਾਂ ਨੂੰ ਸਿਰਸੇ ਰਿਸਾਰ ਵਿੱਚ ਜਾਗੀਰਾਂ ਦਿੱਤੀਆਂ। ਸਿਰਸੇ ਹਿਸਾਰ ਵਿੱਚ ਕੁਝ ਗਿੱਲ ਹਿੰਦੂ ਜਾਟ ਹਨ ਅਤੇ ਕੁਝ ਜੱਟ ਸਿੱਖ ਹਨ ਇਸ ਇਲਾਕੇ ਵਿੱਚ ਬੇਹਤ ਬਿੱਲਾਂ ਦੇ ਵੀ ਕੁਝ ਪਿੰਡ ਹਨ।
ਲੁਧਿਆਣੇ ਦੇ ਜਗਰਾਉ ਇਲਾਕੇ ਵਿੱਚ ਵੀ ਹਿੱਲਾ ਦੇ 40 ਪਿੰਡ ਹਨ। 12ਵੀਂ ਸਦੀ ਦੇ ਆਰੰਭ ਵਿੱਚ ਰਾਜੇ ਗਿੱਲਪਾਲ ਦੇ ਪੁੱਤਰ ਛੱਲੀ ਦੀ ਐਸ਼ ਨੇ ਪਾਇਲ ਨੂੰ ਕੇਂਦਰ ਬਣਾਕੇ ਦੋਮੇ ਨਾਮੇ ਪਿੰਡ ਵਸਾਇਆ ਅਤੇ ਆਪਣੀ ਚੌਧਰ ਕਾਇਮ ਕੀਤੀ। ਇਸ ਇਲਾਕੇ ਵਿੱਚ ਧਮੇਟ ਰੀਰੀਵਾਲਾ, ਗਿੱਲ ਸਿਹੇਤਾ ਆਇ ਗਿੱਲਾਂ ਦੇ ਪੁਰਾਣੇ ਪਿੰਡ ਹਨ। ਮਜੀਠਾ ਵਾਲੇ ਮੈਰਗਿੱਲ ਗੁਰੂ ਹਰਗੋਬਿੰਦ ਜੀ ਦੇ ਪੱਕੇ ਸਰਧਾਲੂ ਤੇ ਸੰਵਕ ਸਨ। ਇਹ ਭਾਈ ਖੁਸਹਾਲੀ ਦੀ ਐਸ ਹਨ। ਮਾਝੇ ਦੇ ਪ੍ਰਸਿੱਧ ਪਿੰਡ ਜਗਦੇਉ ਕਲਾਂ ਵਿੱਚ ਵੀ ਗਿੱਲ ਤੇ ਧਾਲੀਵਲ ਆਬਾਦ ਹਨ। ਸਿੰਪਰਾ ਗੋਤ ਦੇ ਗਿੱਲ ਬਹੁਤ ਬੰਗ ਵੱਲ ਚਲੇ ਗਏ ਸਨ। ਇਹ ਬਹੁਤੇ ਮੁਸਲਮਾਨ ਹੀ ਬਣ ਗਏ ਸਨ। ਕਾਬੁਲ ਵਿੱਚ ਗਿੱਲ ਮੁਸਲਮਾਨ ਹਨ। ਸਾਵਲਕਾਰ ਵਿੱਚ ਗਿੱਲਾਂ ਦਾ ਕੇਵਲ ਇੱਕ ਪਿੰਡ ਬੇਕੜ ਗਿੱਲ ਹੀ ਪ੍ਰਸਿੱਧ ਸੀ। ਪੰਜਾਬ ਵਿੱਚ ਬਿਲ ਨਾਮ ਦੇ ਗਿੱਲ ਜੱਟਾਂ ਦੇ ਕਈ ਵੱਡੇ ਪਿੰਡ ਹਨ। ਗਿੱਲ ਮੁਸਲਮਾਨ ਬਹੁਤ ਹਨ। ਮੋਦਗਿੱਲ ਗੋਤ ਦੇ ਲੋਕ ਜੱਟ ਨਹੀਂ ਹੁੰਦੇ। ਇਹ ਰਿਸ਼ੀ ਮਹਾਤਮਾ ਬੁੱਧ ਦੇ ਸਮੇਂ ਹੋਇਆ ਸੀ। ਪੱਛਮੀ ਪੰਜਾਬ ਵਿੱਚ ਬਹੁਤ ਗਿੱਲ ਮੁਸਲਮਾਨ ਬਣ ਗਏ ਸਨ। ਇਹ ਢੰਗ, ਮਿੰਟਗੁੰਮਰੀ ਤੇ ਸ਼ਾਹਪੁਰ ਆਦਿ ਜਿਲ੍ਹਿਆਂ ਵਿੱਚ ਆਬਾਦ ਸਨ। ਸ਼ਾਹੀ ਗੋਤ ਦੇ ਜੱਟ ਵੀ ਗਿੱਲਾਂ ਦੇ ਭਾਈਚਾਰੇ ਵਿਚੋਂ ਹਨ। ਕੁਝ ਗਿੱਲ ਜੱਟ ਗੁਰੂ ਨਾਨਕ ਦੇ ਸਮੇਂ 1505 ਈਸਵੀ ਤੋਂ ਹੀ ਆਸਾਮ ਵਿੱਚ ਵਸ ਗਏ ਹਨ। ਇਹ ਸਾਰੇ ਸਿੱਖ ਹਨ। ਫਰਾਂਸ ਵਿੱਚ ਕਈ ਜਿਪਸੀ ਫਿਲਜ਼ ਰੀਤੀ ਹਨ।
ਮਹਾਰਾਸ਼ਟਰ ਦੇ ਗਾਡਗਿੱਲ ਬ੍ਰਾਹਮਣ ਵੀ ਗਿੱਲ ਜੱਟਾਂ ਵਿਚੋਂ ਹੀ ਹਨ। ਗਿੱਲ ਆਪਣੇ ਵਡੇਰੇ ਰਾਜਾ ਪੀਰ ਦੀ ਚੇਤ ਚੌਦਸ ਨੂੰ ਮੇਰੀ ਦੇ ਇਲਾਕੇ ਵਿੱਚ ਰਾਜੇਆਣਾ ਮੰਨ ਤੇ ਮੰਨਤ ਕਰਦੇ ਹਨ। ਮੇਲਾ ਵੀ ਲੱਗਦਾ ਹੈ। ਮੇਰੀ ਖੇਤਰ ਦੇ ਸਾਰੇ ਗਿੱਲ ਬਠਿੰਡੇ ਦੇ ਬਿਨੇਪਾਲ ਦੀ ਦੱਸ ਹੀ ਹਨ। ਜੋ ਕਨੌਜ ਦੇ ਰਾਜੇ ਰਾਠੌਰ ਦੀ ਗਿਆਰਥੀ ਪੀੜ੍ਹੀ ਵਿਚੋਂ ਸੀ ਸੰਗਰੂਰ ਤੇ ਰਿਆਸਤ ਜੀਂਦ ਦੇ ਗਿੱਲ ਆਪਣੇ ਜਠੇਰੇ ਸੂਰਤ ਰਾਮ ਦੀ ਪਟਿਆਲੇ ਦੇ ਖੇਤਰ ਬਾਜੇ ਵਾਲੇ ਪੂਜਾ ਕਰਦੇ ਹਨ। ਅੰਕਰਾ ਤੇ ਗੁੜ ਭੇਟ ਕਰਦੇ ਹਨ। ਸਾਰਾ ਚੜ੍ਹਾਵਾ ਮਿਰਾਸੀ ਨੂੰ ਦਿੱਤਾ ਜਾਂਦਾ ਹੈ। ਫਿਰੋਜ਼ਪੁਰ ਦੇ ਖੇਤਰ ਵਿੱਚ ਕਾਫੀ ਗਿੱਲ ਸੱਖੀ ਸਰਵਰ ਦੇ ਸੇਵਕ ਸਨ। ਉਹ ਹਲਾਲ ਦਾ ਹੀ ਮੀਟ ਖਾਂਦੇ ਸਨ। ਵਿਆਹ ਸਾਈ ਵੇਲੇ ਜੰਡੀ ਵਡਣ ਤੇ ਛਪੜ ਤੋਂ ਮਿੱਟੀ ਕੱਢਣ ਆਦਿ ਦੀਆਂ ਰਸਮਾਂ ਵੀ ਕਰਦੇ ਸਨ। ਇਸ ਇਲਾਕੇ ਵਿੱਚ ਹੁਣ ਸਾਰੇ ਗਿੱਲ ਸਿੱਖ ਹਨ। ਸਿੱਖ ਹੁੰਦੇ ਹੋਏ ਵੀ ਅਜੇ ਵੀ ਕੋਈ ਕੋਈ ਘਰ ਸੰਖੀ ਸਰਵਰ ਮੀਏ ਨੂੰ ਮੰਨਦਾ ਹੈ। ਟਕੇ ਢਾਲਾ ਮੀਟ ਨਹੀਂ ਖਾਦੇ। ਗਿਲਜ਼ਈ ਪਠਾਨ ਗਿੱਲ ਜੱਟਾਂ ਵਿਚੋਂ ਹਨ। ਮਰਮੀ ਸਿੱਖਾਂ ਅਤੇ ਤਰਖਾਣਾ ਆਦਿ ਜਾਤੀਆਂ ਵਿੱਚ ਵੀ ਗਿੱਲ ਗੋਤ ਦੇ ਲੋਕ ਕਾਫ਼ੀ ਹਨ। ਸਿਆਲਕੋਟ ਵੱਲ ਕੁਝ ਗਿੱਲ ਜੱਟ ਮੁਸਲਮਾਨ ਵੀ ਬਣ ਗਏ ਸਨ। ਹੁਣ ਗਿੱਲ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਬਾਹਰਲੇ ਦੇਸ਼ਾਂ ਵਿੱਚ ਦੀ ਬਹੁਤ ਗਏ ਹਨ। ਸਿੱਧੂਆਂ ਅਤੇ ਸੰਧੂਆਂ ਤੋਂ ਮਗਰੋਂ ਇਹ ਜੱਟਾਂ ਦਾ ਤੀਜਾ ਵੱਡਾ ਗੋਤ ਹੈ। 1881 ਈਸਵੀ ਦੀ ਜੰਨਸਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਦਿੱਲਾ ਦੀ ਗਿਣਤੀ 124172 ਸੀ। ਪੰਜਾਬ ਦਾ ਮਹਾਨ ਲੇਖਕ ਜਸਵੰਤ ਸਿੰਘ ਕੰਵਲ ਵੀ ਗਿੱਲ ਜੱਟ ਹੈ। ਪ੍ਰਸਿੱਧ ਕਿੱਸਾਕਾਰ ਬਾਬੂ ਰਜਬਅਲੀ
ਵਰਯਾਹ ਰਾਜਪੂਤ ਸੀ ਇਹ ਵੀ ਗਿੱਲਾਂ ਨਾਲ ਸੰਬੰਧਿਤ ਸਨ। ਗਿੱਲ ਸੂਰਜ ਸੰਮੀ ਵੀ ਹਨ। ਜੱਟਾਂ ਤੇ ਰਾਜਪੂਤਾਂ ਦੇ ਕਾਫੀ ਗੋਤ ਸੂਰਜਬੰਸ ਨਾਲ ਸੰਬੰਧ ਰੱਖਦੇ ਹਨ। ਸਿੱਧੂਆਂ ਵਾਂਗ ਗਿੱਲਾਂ ਦੇ ਭੀ ਕਈ ਉਪਗੋਤ ਤੇ ਮੂੰਹੀਆਂ ਹਨ। ਜੇਜੀ ਗੋਤ ਦੇ ਜੱਟ ਵੀ ਆਪਣਾ ਸੰਬੰਧ ਗਿੱਲਾਂ ਨਾਲ ਜੋੜਦੇ ਹਨ। ਗਿੱਲਾਂ ਨੇ ਬਹੁਤ ਉਨਤੀ ਕੀਤੀ ਹੈ। ਮੇਰੀ ਜਿਲ੍ਹੇ ਦੇ ਬਹੁਤ ਸਾਰੇ ਗਿੱਲ ਬਦੇਸ਼ਾਂ ਵਿੱਚ ਜਾ ਕੇ ਆਬਾਦ ਹੋ ਗਏ ਹਨ। ਗਿੱਲ ਭਾਈਚਾਰੇ ਦੇ ਲੋਕ ਸਾਰੇ ਸੰਸਾਰ ਵਿੱਚ ਹੀ ਫੈਲੇ ਹੋਏ ਹਨ। ਇਹ ਜਗਤ ਪ੍ਰਸਿੱਧ ਰੀਤ ਹੈ। ਰੋਬਰਟ ਸੁਥਰਲੈਂਡ ਗਿੱਲ ਯੂਰਪ ਦਾ ਮਹਾਨ ਅੰਗਰੇਜ਼ ਲੇਖਕ ਸੀ। ਅਸਲ ਵਿੱਚ ਗਿੱਲ ਜੱਟ ਕੈਸਪੀਅਨ ਸਾਗਰ ਅਥਵਾ ਮਿਲਨ ਸਾਗਰ ਤੋਂ ਚੱਲ ਕੇ ਆਖ਼ਿਰ ਫਿਲਗਿਤ (ਕਸ਼ਮੀਰ) ਵੱਲ ਆ ਕੇ ਪੰਜਾਬ ਵਿੱਚ ਵਸੇ ਸਨ।
ਗਰਚੇ: ਗਰਚੇ ਜੱਟ ਤੰਵਰ ਰਾਜਪੂਤਾਂ ਦੀ ਇੱਕ ਸ਼ਾਖ ਹੈ। ਕਿਸੇ ਸਮੇਂ ਇਸ ਕਬੀਲੇ ਦਾ ਦਿੱਲੀ ਉੱਤੇ ਰਾਜ ਹੁੰਦਾ ਸੀ। ਦਿੱਲੀ ਦੇ ਤੰਵਰ ਰਾਜੇ ਅਨੰਗਪਾਲ ਦੂਜੇ ਦੇ ਕੋਈ ਪੁੱਤਰ ਨਹੀਂ ਸੀ। ਚੌਹਾਨਾਂ ਨੇ 1164 ਈਸਵੀ ਦੇ ਲਗਭਗ ਦਿੱਲੀ ਉਨ੍ਹਾਂ ਤੋਂ ਖੋਹ ਲਈ। ਕੁਝ ਸਮੇਂ ਮਗਰੋਂ ਪ੍ਰਿਥਵੀ ਰਾਜ ਚੌਹਾਨ ਦਿੱਲੀ ਦਾ ਬਾਦਸ਼ਾਹ ਬਣ ਗਿਆ। ਤੰਵਰ ਦਿੱਲੀ ਦਾ ਇਲਾਕਾ ਛੱਡ ਕੇ ਕਾਫੀ ਗਿਣਤੀ ਵਿੱਚ ਰਾਜਸਥਾਨ ਵੱਲ ਚਲੇ ਗਏ। ਗੁਰਦੇ ਵੀ ਦਿੱਲੀ ਦੇ ਖੇਤਰ ਜਮਨਾ ਲਈ ਦੇ ਆਲੇ ਦੁਆਲੇ ਤੋਂ ਉੱਠ ਕੇ ਆਪਣੇ ਤੂਰ ਭਾਈਚਾਰੇ ਨਾਲ ਪਹਿਲਾਂ ਰਾਜਸਥਾਨ ਵੱਲ ਗਏ ਫਿਰ ਲੁਧਿਆਣੇ ਦੇ ਖੇਤਰ ਵਿੱਚ ਆ ਕੇ ਆਬਾਦ ਹੋ ਗਏ। ਦੱਖਣੀ ਮਾਲਵੇ ਵਿੱਚ ਸਿੱਧੂ ਬਰਾਤ ਕੋਟਕਪੂਰੇ ਤੱਕ ਬਰਾਤ ਕੀ ਖੇਤਰ ਵਿੱਚ ਫੈਲੇ ਹੋਏ ਸਨ। ਮੇਰੀ ਵਿੱਚ ਗਿੱਲਾਂ ਦਾ ਜ਼ੋਰ ਸੀ ਨਿਹਾਲੇਵਾਲਾ ਖੇਤਰ ਵਿੱਚ ਧਾਲੀਵਾਲਾਂ ਦਾ ਕਬਜ਼ਾ ਸੀ। ਲੁਧਿਆਣੇ ਦਾ ਖੇਤਰ ਹੀ ਬੇਆਬਾਦ ਸੀ। ਗਰੇਵਾਲ ਗਰਦਿਆਂ ਤੋਂ ਮਗਰੋਂ ਹੀ ਲੁਧਿਆਣੇ ਦੇ ਖੇਤਰ ਵਿੱਚ ਆਏ ਹਨ। ਗਰਉ ਲੁਧਿਆਣੇ ਦੇ ਖੇਤਰ ਵਿੱਚ ਬਾਰਵੀਂ ਸਦੀ ਵਿੱਚ ਆਏ ਹਨ। ਗਰੇਵਾਲ 15ਵੀਂ ਸਦੀ ਵਿੱਚ ਆਏ ਹਨ। ਗਰਚੇ ਜਮਨਾ ਦਰਿਆ ਦੇ ਹਰੇ ਭਰੇ ਇਲਾਕੇ ਵਿਚੋਂ ਆ ਕੇ ਸਤਲੁਜ ਅਤੇ ਬਿਆਸ ਦੇ ਹਰੇ ਭਰੇ ਖੇਤਰਾਂ ਵਿੱਚ ਨਵੇਂ ਪਿੰਡ ਵਸਾਕੇ ਵਸ ਗਏ। ਪਰਮਾਰ ਵੀ ਇਸ ਸਮੇਂ ਹੀ ਆਏ ਸਨ। ਗਰਚੇ ਗੋਤ ਦਾ ਜਠੇਰਾ ਪਿੰਡ ਕੋਹਾੜਾ ਜਿਲ੍ਹਾ ਲੁਧਿਆਣਾ ਵਿੱਚ ਹੀ ਹੈ। ਇਸ ਤੋਂ ਇਲਾਵਾ ਢੇਰਾਰੀ ਕਲਾ ਪੰਡਾਰੀ ਖੁਰਦ, ਸ਼ੰਕਰ, ਬਿਲਗਾ ਅਤੇ ਮਜਾਰਾ ਆਦਿ ਪਿੰਡਾਂ ਵਿੱਚ ਵੀ ਗਰਚੇ ਗੋਤ ਦੇ ਕਾਫ਼ੀ ਜੱਟ ਜ਼ਿੰਮੀਂਦਾਰ ਰਹਿੰਦੇ ਹਨ। ਦੁਆਸ ਵਿੱਚ ਵੀ ਇਲੋਰਨਵਾਂ ਸ਼ਹਿਰ ਰੋਡ ਦੇ ਗਰਚੇ ਗੋਤ ਦਾ ਗਰਦਾ ਨਾਮ ਦਾ ਇੱਕ ਪੁਰਾਣਾ ਤੇ ਉੱਘਾ ਪਿੰਡ ਹੈ। ਇਸ ਪਿੰਡ ਵਿੱਚ ਗਰਚੇ ਗੋਤ ਦੇ ਜਠੇਰੇ ਆਦੀ ਦੀ ਅਧਿਆਨਾ ਸਥਾਨ ਤੇ ਮਤੀ ਹੈ। ਗਰਚੇ ਗੋਤ ਦੇ ਲੋਕ ਪੂਜਾ ਕਰਦੇ ਹਨ। ਆਦੀ ਮਹਾਨ ਸੰਨਿਆਸੀ ਸੀ। ਗੁਰਤਿਆਂ ਦੇ ਪਰੋਹਤ ਬ੍ਰਾਹਮਣ ਹਨ। ਰੋਪੜ ਜਿਲ੍ਹੇ ਦੁਆਬੇ ਵਿੱਚ ਗਰਦੇ ਦਲਿਤ ਜਾਤੀ ਵਿੱਚ ਵੀ ਹਨ। ਕੁਝ ਹਿੰਦੂ ਵੀ ਹਨ।
ਮਾਨਸਾ ਇਲਾਕੇ ਦੇ ਪਿੰਡ ਬੀਰੋਕੇ ਕਲਾ ਵਿੱਚ ਦਲਿਉ, ਔਲਖ ਚਹਿਲ ਤੇ ਗਰਚੇ ਜੱਟ ਵਸਦੇ ਹਨ। ਗਰਤੀ ਆਪਣਾ ਪਿਛੇਕਤ ਲੁਧਿਆਣਾ ਜ਼ਿਲ੍ਹਾ ਹੀ ਦੱਸਦੇ ਹਨ।
ਲੁਧਿਆਣੇ ਜਿਲ੍ਹੇ ਦੇ ਗਰਏ ਜੱਟ ਸਮਾਜਿਕ ਤੇ ਰਾਜਨੀਤਿਕ ਤੌਰ ਤੇ ਕਾਫੀ ਪ੍ਰਭਾਵਸ਼ਾਲੀ ਹਨ। ਇਨ੍ਹਾਂ ਦੀ ਆਰਥਿਕ ਹਾਲਤ ਵੀ ਠੀਕ ਹੈ। ਇਨ੍ਹਾਂ ਦੇ ਕੁਝ ਪਿੰਡ ਪਾਇਲ ਕੋਲ ਵੀ ਹਨ। ਚੰਡਾਰੀ ਪਿੰਡ ਦੇ ਸਰਦਾਰ ਅਸ਼ੋਰ ਸਿੰਘ ਗਰਚਾ ਨੇ ਵੀ ਲੇਖਕ ਨੂਗਰਦੇ ਗੋਤ ਬਾਰੇ ਕਾਫੀ ਜਾਣਕਾਰੀ ਦਿੱਤੀ ਹੈ। ਸੀਤੇ, ਚੰਦੜ, 02, ਕੰਧੇਲੇ, ਖੋਸੇ, ਨੈਨ ਵੀ ਤਰਾਂ ਦੇ ਹੀ ਉਪਗੋਤ ਹਨ। ਬਹੁਤੇ ਗਰ ਲੁਧਿਆਏ ਤੇ ਦੁਆਬੇ ਵਿੱਚ ਹੀ ਆਬਾਦ ਹਨ। ਪੰਜਾਬ ਵਿੱਚ ਗਰਬੀ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ ਕਿਉਂਕਿ ਇਹ ਤਰਾਂ ਦਾ ਇੱਕ ਉਪਗੋਤ ਹੈ। ਤੂਰ ਜੱਟਾਂ ਦਾ ਪੁਰਾਣਾ ਗੋਤ ਹੈ। ਇਹ ਆਪਣਾ ਸੰਬੰਧ ਮਹਾਭਾਰਤ ਦੇ ਪਾਂਡੇ ਨਾਲ ਜੋੜਦੇ ਹਨ। ਮਹਾਭਾਰਤ ਦੇ ਸਮੇਂ ਵੀ ਪੰਜਾਬ ਵਿੱਚ (83) ਜੱਟ ਕਬੀਲੇ ਆਬਾਦ ਸਨ। ਜੱਟਾਂ ਤੇ ਖੇਤਰੀਆਂ ਦੇ ਕਈ ਜੋਤ ਸਾਡੇ ਹਨ। ਜੱਟਾਂ ਦੇ ਕਈ ਪ੍ਰਾਚੀਨ ਰਾਜਘਰਾਣੇ ਭਾਰਤ ਦੇ ਪ੍ਰਾਚੀਨ ਇਤਿਹਾਸ ਵਿੱਚ ਬਹੁਤ ਉੱਥੇ ਤੇ ਸ਼ਕਤੀਸ਼ਾਲੀ ਸਨ। ਗਰਚਾ ਵੀ ਜੱਟਾਂ ਦਾ ਇੱਕ ਉੱਘਾ ਤੇ ਛੋਟਾ ਗੋਤ ਹੈ। ਤਰਾ ਦੀਆਂ ਕਈ ਮੂੰਹੀਆਂ ਹਨ। ਅਸਲ ਵਿੱਚ ਤੂਰਾਂ ਜਾ ਤੰਵਰਾਂ ਦਾ ਮੁੱਢਲਾ ਘਰ ਮੱਧ ਏਸੀਆ ਦਾ ਤੁਰਕਸਤਾਨ ਖੇਤਰ ਹੈ ਹੈ। ਬਹੁਤੀਆਂ ਜੱਟ ਜਾਤੀਆਂ ਇਰਾਨ ਤੇ ਅਫ਼ਗਾਨਿਸਤਾਨ ਦੇ ਰਸਤੇ ਹੀ ਵੱਖ ਵੱਖ ਸਮੇਂ ਭਾਰਤ ਵਿੱਚ ਪਹੁੰਚੀਆਂ ਸਨ। ਸਿੰਧ, ਜਮਨਾ ਤੇ ਰਾਈ ਆਦਿ ਦਰਿਆਵਾਂ ਦੇ ਖੇਤਰਾਂ ਵਿੱਚ ਸਦਾ ਲਈ ਆਬਾਦ ਹੋ ਗਈਆਂ। ਪਹਿਲਾਂ ਗਰਦੇ ਕੇਵਲ ਜਮਨਾ ਦੇ ਖੇਤਰ ਵਿੱਚ ਹੀ ਆਬਾਦ ਸਨ। ਹੁਣ ਮਾਲਵੇ ਤੇ ਦੁਆਬੇ ਵਿੱਚ ਦੂਰ-ਦੂਰ ਤੱਕ ਵਸਦੇ ਹਨ। ਗਰਚਾ ਜਗਤ ਪ੍ਰਸਿੱਧ ਗੋਤ ਹੈ।
ਪੰਜਾਬ ਵਿੱਚ ਜੱਟਾਂ ਦਾ ਬੋਲਬਾਲਾ ਹੈ। ਇਨ੍ਹਾਂ ਦਾ ਸਮਾਜਿਕ ਤੇ ਰਾਜਨੀਤਕ ਦਰਜਾ ਵੀ ਰਾਜਪੂਤਾਂ ਅਤੇ ਬ੍ਰਾਹਮਣਾਂ ਆਦਿ ਤੋਂ ਉੱਚਾ ਹੋ ਗਿਆ ਹੈ। ਆਰਥਿਕ ਹਾਲਤ ਚੰਗੇਰੀ ਹੋਣ ਕਾਰਨ ਜੀਵਨ ਪੱਧਰ ਵੀ ਉੱਚਾ ਹੋ ਗਿਆ ਹੈ।
ਗੁਰਮ : ਗੁਰਮ ਜੱਟ ਅੰਗਨੀ ਕੁਲ ਪਰਮਾਰਾਂ ਵਿਚੋਂ ਹਨ। ਇਸ ਬੰਸ ਦਾ ਮੋਢੀ ਗੁਰਮ ਵੀ ਜਗਦੇਉ ਬੰਸੀ ਸੀ। ਇਹ ਸਾਰ੍ਹਵੀਂ ਸਦੀ ਦੇ ਅੰਤ ਵਿੱਚ ਰਾਜਪੂਤਾਨੇ ਤੋਂ ਹੀ ਲੁਧਿਆਣੇ ਦੇ ਖੇਤਰ ਵਿੱਚ ਆਏ ਸਨ। ਇਨ੍ਹਾਂ ਨੇ ਆਲਮਗੀਰ ਪਿੰਡ ਦੇ ਨਜ਼ਦੀਕ ਗੁਰਮੀ ਪਿੰਡ ਵਸਾਇਆ ਸੀ। ਇਸ ਪਿੰਡ ਨੂੰ ਸਭ ਤੋਂ ਪਹਿਲਾ ਅਮੀਰ ਤੈਮੂਰਲੰਗ ਨੇ ਲੁੱਟਿਆ ਤੇ ਸਰਬਾਦ ਕੀਤਾ। ਗੁਰਮਾ ਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ।
ਗੁਰਮਾ ਨੇ ਦੁਬਾਰਾ ਪਿੰਡ ਦਾ ਨਾਮ ਗੁਰਮ ਰੱਖ ਕੇ ਇੱਕ ਉੱਚੀ ਥਾਂ ਉੱਤੇ ਵਸਾਇਆ। 1761 ਈਸਵੀ ਵਿੱਚ ਜਦੇ ਘੱਲੂਘਾਰਾ ਵਰਤਿਆ ਸੀ ਉਸ ਸਮੇਂ ਦੀ ਅਹਿਮਦਸ਼ਾਹ ਅਬਦਾਲੀ ਨੇ ਗੁਰਮ ਪਿੰਡ ਦਾ ਬਹੁਤ ਨੁਕਸਾਨ ਕੀਤਾ। ਇਸ ਕਾਰਨ ਹੀ ਗੁਰਮ ਗੋਤ ਜੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਘਲੂਘਾਰ ਦੇ ਸਮੇਂ ਕੁਝ ਗੁਰਮ ਮਲੇਰਕੋਟਲਾ ਵੱਲ ਚਲੇ ਗਏ। ਉਥੇ ਜਾ ਕੇ ਵੀ ਉਨ੍ਹਾਂ ਨੇ ਗੁਰਮ ਨਾਵ ਦਾ ਇੱਕ ਨਵਾਂ ਪਿੰਡ ਵਸਾਇਆ। ਗੁਰਮ ਗੋਤ ਦੇ ਬਹੁਤ ਲੋਕ ਲੁਧਿਆਣਾ ਅਤੇ ਸੰਗਰੂਰ ਤੇ ਖੇਤਰ ਵਿੱਚ ਹੀ ਹਨ। ਸਮਰਾਲੇ ਦੇ ਪਾਸ ਲੱਧੜਾ ਪਿੰਡ ਦੇ ਗੁਰਮ ਆਪਣੇ ਆਪ ਨੂੰ ਸੇਖੋਂ ਭਾਈਚਾਰੇ ਵਿਚੋਂ ਮੰਨਦੇ ਹਨ। ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਵੀ ਪਿੰਡ ਗੁਰਮ ਜਿਲ੍ਹਾ ਲੁਧਿਆਣਾ ਵਿੱਚ ਹੋਇਆ ਸੀ। ਬਾਬਾ ਜੀ ਦੇ ਪਿਤਾ ਆਪਣੇ
ਸਾਥੀਆਂ ਸਮੇਤ ਲਾਪੁਰ ਦੇ ਪਠਾਣਾਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ। ਇਨ੍ਹਾਂ ਸ਼ਹੀਦਾਂ ਦੀਆਂ ਸਮਾਧੀਆ ਨਵੇਂ ਗੁਰਮ ਕੋਲ ਦੱਖਣ ਵੱਲ ਹਨ। ਆਪਣੇ ਪਿਤਾ ਦੇ ਮਰਨ ਤੋਂ ਮਗਰੋਂ ਬਚਪਨ ਵਿੱਚ ਬਾਬਾ ਦੀਪ ਸਿੰਘ ਆਪਣੇ ਨਾਨਕੇ ਪਿੰਡ ਪੋਹੂ ਵਿੰਡ ਮਾਏ ਵਿੱਚ ਚਲਾ ਗਿਆ ਸੀ। ਮਹਾਨ ਸ਼ਹੀਦ ਬਾਬਾ ਦੀਪ ਸਿੰਘ ਵੀ ਜਗਦੇਉ ਬੰਸੀ ਗੁਰਮ ਜੱਟ ਸੀ। ਇਹ ਪਰਮਾਰ ਰਾਜਪੂਤ ਹੀ ਸੀ। ਪੰਜਾਬ ਵਿੱਚ ਗੁਰਮ ਭਾਈਚਾਰੇ ਦੀ ਗਿਣਤੀ ਬਹੁਤ ਹੈ ਘੱਟ ਹੈ ਕਿਉਂਕਿ ਇਹ ਪਰਮਾਰਾਂ ਦਾ ਇੱਕ ਉਪਗੋਤ ਹੈ। ਮਾਲਵੇ ਵਿੱਚ ਸਾਰੇ ਗੁਰਮ ਜੱਟ ਸਿੱਖ ਹਨ। ਜਗਦੇਉ ਸੁਲਖਨ ਤੇ ਧਨਿਤ ਆਇ ਪਰਮਾਰ ਸੂਰਮੇ ਵੀ ਰਾਜਸਥਾਨ ਦੇ ਮਾਰਵਾਤ ਖੇਤਰ ਤੋਂ ਆ ਕੇ ਹੀ ਪੰਜਾਬ ਵਿੱਚ ਆਬਾਦ ਹੋਏ ਸਨ। ਗੁਰਮ ਬਹੁਤਾ ਉਘਾ ਗੋਤ ਨਹੀਂ ਹੈ।
ਜੱਟਾਂ ਦਾ ਇਤਿਹਾਸ 5
ਗੋਰਾਏ: ਇਹ ਚੰਦਰਬੰਸ ਸਰੋਆ ਰਾਜਪੂਤਾਂ ਵਿਚੋਂ ਹਨ। ਇਹ ਪਸੂ ਚਾਰਦੇ ਚਾਰਦੇ ਸਿਰਸਾ ਤੇ ਗੁਜਰਾਂਵਾਲਾ ਤੱਕ ਚਲੇ ਗਏ। ਸਿਆਲਕੋਟ ਗੁਰਦਾਸਪੁਰ ਤੇ ਗੁਰਜਾਵਾਲਾ ਖੇਤਰਾਂ ਵਿੱਚ ਇਨ੍ਹਾਂ ਦੇ ਕਾਫ਼ੀ ਪਿੰਡ ਸਨ। ਗੁਜਰਾਂਵਾਲਾ ਵਿੱਚ ਤਾਂ ਇਨ੍ਹਾਂ ਦੇ 30 ਪਿੰਡ ਸਨ। ਇਹ ਚੰਰੀ ਕਾਸ਼ਤਕਾਰ ਮੰਨੇ ਜਾਦੇ ਹਨ। ਇਹ ਢਿੱਲੋਂ ਜੱਟਾਂ ਨੂੰ ਆਪਣੇ ਭਾਈਚਾਰੇ ਵਿਚੋਂ ਮੰਨਦੇ ਹਨ ਕਿਉਂਕਿ ਢਿੱਲੋਂ ਵੀ ਸਰੋਹੀ ਰਾਜਪੂਤਾਂ ਵਿਚੋਂ ਹਨ। ਇੱਕ ਹੋਰ ਰਵਾਇਤ ਅਨੁਸਾਰ ਇਹ ਚੰਦਰਬੰਸੀ ਰਾਜਪੂਤ ਗੋਰਾਇਆ ਦੀ ਬੰਸ ਵਿਚੋਂ ਹਨ। ਗੋਰਾਇਆ ਦੀ ਬੰਸ ਵਿਚੋਂ ਮੇਲ ਲਖੀਕਲ ਤੋਂ ਉੱਠ ਕੇ ਆਪਣੇ ਕਬੀਲੇ ਸਮੇਤ ਪੰਜਾਬ ਵਿੱਚ ਦੱਸਿਆ ਸਿਆਲਕੋਟ ਵਿੱਚ ਇਹ ਪੀਰ ਮੁੰਡਾ ਦੀ ਮਾਨਤਾ ਸਮੇਤ ਪੰਜਾਬ ਵਿੱਚ ਵਸਿਆ। ਸਿਆਲਕੋਟ ਵਿੱਚ ਇਹ ਪੀਚ ਮੁੰਡਾ ਦੀ ਮਾਨਤਾ ਕਰਦੇ ਸਨ। ਇਸ ਕਾਰਨ ਸਿਆਲਕੋਟ ਦੇ ਇਲਾਕੇ ਵਿੱਚ ਗੁਰਾਇਆ ਜੱਣ ਹਿੰਦੂ ਵੀ ਸਨ ਤੇ ਮੁਸਲਮਾਨ ਵੀ ਸਨ।
ਇਨ੍ਹਾਂ ਵਿੱਚ ਵਿਰਾਸਤ ਚੂੰਢਾ ਵੰਡ ਨਿਯਮ ਅਨੁਸਾਰ ਹੁੰਦਾ ਸੀ। ਮੁਸਲਮਾਨ ਗੈਰਾਏ ਕਈ ਕਈ ਵਿਆਹ ਕਰਾਉਂਦੇ ਸਨ। ਮਿੰਟਗੁੰਮਰੀ ਦੇ ਇਲਾਕੇ ਵਿੱਚ ਗੋਰਾਏ ਰਾਜਪੂਤ, ਜੱਟ ਤੇ ਅਰਾਈ ਜਾਤੀਆਂ ਵਿੱਚ ਵੰਡੇ ਹੋਏ ਸਨ ਪਰ ਸ਼ਾਹਪੁਰ ਵਿੱਚ ਸਾਰੇ ਜੱਟ ਸਨ। ਸਿਆਲਕੋਟ ਦੇ ਗੋਰਾਏ ਆਪਣਾ ਵਡੇਰਾ ਬੁੱਧ ਨੂੰ ਮੰਨਦੇ ਸਨ ਜਿਸਦੇ ਗੋਰਾਏ ਸਮੇਤ 20 ਪੁੱਤਰ ਸਨ। ਪੱਛਮੀ ਪੰਜਾਬ ਵਿੱਚ ਬਹੁਤ ਗੋਰਾਏ ਮੁਸਲਮਾਨ ਬਣ ਗਏ ਸਨ। ਪੂਰਬੀ ਪੰਜਾਬ ਵਿੱਚ ਬਹੁਤ ਗੋਰਾਏ ਸਿੱਖ ਹਨ। ਇਸ ਗੋਤ ਦੇ ਲੋਕ ਬਹੁਤ ਦੁਆਬੇ ਵਿੱਚ ਹੀ ਆਬਾਦ ਹਨ। ਅੱਜ ਕੱਲ੍ਹ ਗੋਰਾਏ ਕਸ਼ੀਲੇ ਦੇ ਲੋਕ ਫਿਰੋਜਪੁਰ, ਗੁਰਦਾਸਪੁਰ, ਕਪੂਰਥਲਾ, ਜਲੰਧਰ, ਨਾਭਾ ਆਦਿ ਖੇਤਰਾਂ ਵਿੱਚ ਵਸਦੇ ਹਨ। ਦੁਆਬੇ ਵਿਚੋਂ ਗੋਰਾਏ ਭਾਈਚਾਰੇ ਦੇ ਲੋਕ ਬਾਹਰਲੇ ਦੇਸ਼ਾਂ ਵਿੱਚ ਵੀ ਬਹੁਤ ਗਏ ਹਨ।
ਹਰਿਆਣਾ ਵਿੱਚ ਵੀ ਕੁਝ ਗੈਰਾਏ ਵਸਦੇ ਹਨ 1881 ਈਸਵੀ ਦੀ ਜਨਸੰਖਿਆ ਅਨੁਸਾਰ ਪੂਰਬੀ ਤੇ ਪੱਛਮੀ ਪੰਜਾਬ ਵਿੱਚ ਇਨ੍ਹਾਂ ਦੀ ਗਿਣਤੀ 17777 ਸੀ। ਗੋਰਾਏ ਗੋਤ ਦੇ ਲੋਕ ਦਲਿਤ ਜਾਤੀਆਂ ਵਿੱਚ ਵੀ ਹਨ। ਪੰਜਾਬ ਵਿੱਚ ਗੈਰਾਇਆ ਗੋਤ ਦੇ ਜੱਟ ਸਿੱਖਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਪੰਜਾਬ ਵਿੱਚ ਜੱਟਾਂ ਦਾ ਬਹੁਤ ਪੁਰਾਣਾ ਗੋਤ ਹੈ। ਲੁਧਿਆਏ ਤੇ ਜਲੰਧਰ ਵਿਚਕਾਰ ਆਬਾਦ ਗੋਰਾਇਆ ਨਗਰ ਇਨ੍ਹਾਂ ਦਾ ਬਹੁਤ ਹੀ ਪੁਰਾਣਾ ਪਿੰਡ ਹੈ। ਗੋਰਾਏ ਵੀ ਮੱਧ ਏਸ਼ੀਆ ਤੋਂ ਈਸਵੀ ਸੰਨ ਤੋਂ ਪਹਿਲਾਂ ਦੇ ਆਏ ਹੋਏ ਕਸ਼ੀਲਿਆਂ ਵਿਚੋਂ ਹਨ। ਮੱਧ ਏਸ਼ੀਅਨ ਤੋਂ ਬਲਖ ਤੇ ਭਾਰਤ ਵਿੱਚ ਆਉਣ ਵਾਲੇ ਜੱਟਾਂ ਨੂੰ ਬਾਹਲੀਕ ਕਿਹਾ ਜਾਂਦਾ ਸੀ।
ਗਰੇਵਾਲ: ਇਹ ਚੰਦੇਲ ਰਾਜਪੂਤਾਂ ਦੀ ਅੰਸ਼ ਵਿਚੋਂ ਹਨ। ਚੰਦੇਲ ਵੀ ਰਾਜਪੂਤਾਂ ਦੀਆਂ 36 ਸ਼ਾਹੀ ਕੌਮਾਂ ਵਿਚੋਂ ਹਨ। ਕਿਸੇ ਸਮੇਂ ਬੁੰਦੇਲਖੰਡ ਵਿੱਚ ਚੰਦੇਲ ਰਾਜਪੂਤਾਂ ਦਾ ਰਾਜ ਸੀ। ਇਸਦਾ ਪ੍ਰਸਿੱਧ ਕਿਲ੍ਹਾ ਕਾਲਿੰਜਰ ਸੀ ਜਿਥੇ ਚੰਦੇਲ ਪਰਾਏ ਦਾ ਰਾਜ ਸੀ। ਪਰਿਮਾਲ ਚੰਦੇਲ ਦੀ ਪ੍ਰਿਥਵੀ ਰਾਜ ਚੌਹਾਨ ਅਤੇ ਜੈਚੰਦ ਦੋਵਾਂ ਨਾਲ ਹੀ ਦੁਸਮਣੀ ਸੀ। ਜਦੋਂ ਮੁਹੰਮਦ ਗੌਰੀ ਨੇ ਉਨ੍ਹਾਂ ਉੱਤੇ ਚੜ੍ਹਾਈ ਕੀਤੀ ਤਾਂ ਪਰਿਮਾਲ ਨੇ ਕਿਸੇ ਦੀ ਸਹਾਇਤਾ ਨਾ ਕੀਤੀ ਫਿਰ ਚੰਦੇਲਾਂ ਦੀ ਵੀ ਵਾਰੀ ਆਈ। 1203 ਈਸਵੀਂ ਵਿੱਚ ਮੁਸਲਮਾਨਾਂ ਨੇ ਕਾਲਿੰਜਰ ਵੀ ਜਿੱਤ ਲਿਆ। ਖੁਝ ਸਮੇਂ ਮਗਰੋਂ ਮੁਸਲਮਾਨਾਂ ਨੇ ਲਲਿਤਪੁਰ ਦ ਖੇਤਰ ਤੇ ਚੰਦੋਲੀ ਦਾ ਕਿਲ੍ਹਾ ਵੀ ਜਿੱਤ ਲਿਆ। ਇਸ ਤਰ੍ਹਾਂ ਬੰਦੇਲ ਰਾਜਪੂਤਾਂ ਦੀ ਸ਼ਕਤੀ ਬਹੁਤ ਹੀ ਕਮਜ਼ੋਰ ਹੋ ਗਈ। ਉਹ ਆਪਣਾ ਇਲਾਕਾ ਛੱਡ ਕੇ ਹਰਿਆਣਾ, ਹਿਮਾਚਲ ਤੇ ਪੰਜਾਬ ਵਿੱਚ ਆ ਗਏ। ਇਹ ਪ੍ਰਾਚੀਨ ਚੰਦਰਬੰਸੀ ਜੱਟ ਹਨ। ਪੰਜਾਬ ਦੇ ਗਰੇਵਾਲ ਜੱਟ ਲਲਿਤਪੁਰ ਦੇ ਚੰਦੇਲਾ ਦੀ ਸਾਖਾ ਹਨ। ਇਹ 1469 ਈਸਵੀ ਦੇ ਲਗਭਗ ਪੰਜਾਬ ਵਿੱਚ ਆਏ। ਇਨ੍ਹਾਂ ਨੇ ਆਰੰਭ ਵਿੱਚ ਪਰਿਮਾਲ, ਲਲਤੋਂ ਤੇ ਗੁਜਰਵਾਲ ਆਦਿ ਪਿੰਡ ਵਸਾਏ। ਗਰੇਵਾਲ ਗੋਤ ਦੇ ਸਿਆਣੇ ਤੇ ਬਜ਼ੁਰਗ ਲੋਕ ਦੱਸਦੇ ਹਨ ਕਿ ਮੈਰਸੀ ਨਾਂ ਦਾ ਇੱਕ ਚੰਦੇਲ ਰਾਜਾ ਹੋਇਆ ਜੋ ਆਪਣੇ ਨਾਨਕੇ ਪਿੰਡ ਰਹਿਕੇ ਗਿਰਾਹ ਵਿੱਚ ਪਲਿਆ ਸੀ। ਗਿਰਾਹ ਵਿੱਚ ਪਲਿਆ ਹੋਣ ਕਾਰਨ ਉਸ ਨੂੰ ਗਿਰਾਹ ਵਾਲਾ ਕਹਿਣ ਲੱਗ ਪਏ। ਜੋ ਬੋਲਚਾਲ ਵਿੱਚ ਹੌਲੀ ਹੌਲੀ ਬਦਲ ਕੇ ਗਰੇਵਾਲ ਬਣ ਗਿਆ। ਰਾਜਾ ਪੈਰਸੀ ਦੀ ਸਤਾਰਵੀ ਪੀੜ੍ਹੀ ਵਿੱਚ ਚੌਧਰੀ ਗੁਜਰ ਹੋਇਆ। ਉਸਨੇ 1469 ਈਸਵੀ ਵਿੱਚ ਪਿੰਡ ਗੁਜਰਵਾਲ ਦੀ ਮੋਹੜੀ ਗੱਡੀ। ਇਸ ਇਤਿਹਾਸਕ ਸਾਲ ਗੁਰੂ ਨਾਨਕ ਦੇਵ ਜੀ ਨੇ ਜਨਮ ਧਾਰਿਆ ਸੀ। ਗੁਜਰਵਾਲ ਪਿੰਡ ਵਿਚੋਂ ਹੀ ਅੱਗੇ ਕਿਲ੍ਹਾ ਰਾਏਪੁਰ, ਲੋਹਗੜ੍ਹ, ਫਲੇਵਾਲ, ਮਹਿਮਾ ਸਿੰਘ ਵਾਲਾ ਤੇ ਨਾਰੰਗਵਾਲ ਆਦਿ ਗਰੇਵਾਲਾ ਦੇ ਪਿੰਡ ਬੰਬੀ। ਚੌਧਰੀ ਗੁਜਰ ਨੇ ਹਿੰਸਾਰ ਦੇ ਇਲਾਕੇ ਵਿਚੋਂ ਆਤੇ ਆਪਣੇ ਨਾਮ ਉੱਪਰ ਗੁਜਰਵਾਲ ਪਿੰਡ ਦੀ ਮੋਹੜੀ ਗੱਡੀ ਸੀ ਅਤੇ 54 ਹਜ਼ਾਰ ਵਿਖੇ ਜ਼ਮੀਨ ਤੇ ਕਬਜ਼ਾ ਕੀਤਾ ਸੀ। ਇਹ ਹਿੰਮਤ ਤੇ ਦਲੇਰ ਜੱਟ ਸੀ। ਗਰੇਵਾਲ ਮਿਹਨਤੀ ਸਿਆਣੇ ਤੇ ਤੇਜ਼ ਦਿਮਾਗ ਹੁੰਦੇ ਹਨ। ਲਲਿਤਪੁਰ ਦੇ ਕੁਝ ਚੰਦੇਲਾ ਨੇ ਲਲਤੋਂ ਪਿੰਡ ਵਸਾਇਆ ਜੋ ਚੰਦੇਲ ਗਰੇਵਾਲਾਂ ਦਾ ਪਿੰਡ ਹੀ ਹੈ। ਅਕਸਰ ਦੇ ਸਮੇਂ ਗੁਜਰਾਵਾਲ ਦੇ ਚੌਧਰੀ ਪਾਸ 40 ਪਿੰਡ ਸਨ। ਰਾਏਪੁਰ ਦੇ ਚੌਧਰੀ ਪਾਸ ਵੀ 40 ਪਿੰਡ ਹੀ ਸਨ। ਇਨ੍ਹਾਂ 80 ਪਿੰਡਾਂ ਵਿੱਚ ਗਰੇਵਾਲਾ ਦੀ ਉਧਰ ਸੀ। ਗੁਜਰਵਾਲ ਦੇ ਗਰੇਵਾਲਾਂ ਤੇ ਮੋਗੇ ਦੇ ਦਾਦੂ ਗਿੱਲ ਤੇ ਕਹਿਣ ਤੇ ਹੀ ਮਿਹਰ ਮਿੱਠੇ ਧਾਲੀਵਾਲ ਨੇ ਆਪਣੀ ਪੋਤੀ ਦਾ ਰਿਸ਼ਤਾ ਅਕਬਰ ਬਾਦਸ਼ਾਹ ਨਾਲ
ਕੀਤਾ ਸੀ। ਅਕਬਰ ਨੇ ਗਰੇਵਾਲਾਂ, ਧਾਲੀਵਾਲਾਂ ਤੇ ਗਿੱਲਾਂ ਨੂੰ ਖੁਸ਼ ਕਰਨ ਲਈ ਜਾਰੀਰਾਂ ਤੇ ਖਿਤਾਬ ਦਿੱਤੇ। ਉਸ ਸਮੇਂ ਦੀ ਇੱਰੱਥ ਕਹਾਵਤ ਹੈ 'ਟਿੱਕਾ ਧਾਲੀਵਾਲਾਂ ਦਾ, ਚੌਧਰ ਗਰੇਵਾਲ ਦੀ, ਬਜੁਰਗੀ ਦਾ ਦੁਸਲਾ ਚਿੱਲਾਂ ਨੂੰ ਗਰਵਾਲ ਤੇ ਗ੍ਰਹਿਵਾਲ ਇਕੋ ਹੀ ਗੋਤ ਹੈ। ਜੱਟਾਂ ਨਾਲ ਰਿਸ਼ਤੇਦਾਰੀ ਪਾਕੇ ਅਕਸਰ ਬਾਦਸ਼ਾਹ ਨੇ ਰਾਜਪੂਤਾਂ ਵਾਂਗ ਜੱਟਾਂ ਨਾਲ ਵੀ ਆਪਣੇ ਸੰਬੰਧ ਬਹੁਤ ਚੰਗੇ ਕਰ ਲਏ ਸਨ। ਅਕਬਰ ਸਿਆਣਾ, ਦੂਰਅੰਦੇਸ਼ ਤੇ ਖੁੱਲ੍ਹ ਦਿਲਾ ਬਾਦਸ਼ਾਹ ਸੀ। ਬਹੁਤ ਜੱਟਾਂ ਦੇ ਖ਼ਾਨਦਾਨਾ ਦੇ ਵਡੇਰੇ ਰਾਜਪੂਤ ਸਨ। ਜਿਨ੍ਹਾਂ ਆਪਣੇ ਭਰਾਵਾਂ ਦੀਆਂ ਵਿਧਵਾਵਾਂ ਨਾਲ ਵਿਆਹ ਕਰਾ ਲਏ ਉਹ ਰਾਜਪੂਤਾਂ ਨਾਲੋਂ ਟੁੱਟਕੇ ਜੱਟ ਬਰਾਦਰੀ ਵਿੱਚ ਚਲੇ ਗਏ। ਉਸ ਦੀ ਅੱਗੋਂ ਕਿਸੇ ਵਡੇਰੇ ਦੇ ਨਾਮ ਤੇ ਨਵੀਂ ਜੱਟ ਗੋਤ ਚੱਲ ਪਈ। ਕਈ ਵਾਰੀ ਕਿਸੇ ਐਲ ਉੱਤੇ ਵੀ ਨਵਾਂ ਗੋਤ ਚਾਲੂ ਹੋ ਜਾਂਦਾ ਸੀ ਜਿਵੇਂ ਗਰੇਵਾਲਾ ਦਾ ਨਾਂ ਇਸ ਕਰਕੇ ਪੈ ਗਿਆ ਸੀ ਕਿਉਂਕਿ ਉਹਦੀ ਮਾਂ ਨੇ ਉਸ ਨੂੰ ਘਾਰ ਦੇ ਢੇਰ ਓਹਲੇ ਜਨਮ ਦਿੱਤਾ ਸੀ। ਗਰਾਂ ਮਲਵਈ ਬੋਲੀ ਵਿੱਚ ਢੇਰ ਨੂੰ ਆਖਦੇ ਹਨ। ਬਹੁਤ ਗਰੇਵਾਲ ਲੁਧਿਆਣੇ ਜਿਲ੍ਹੇ ਵਿੱਚ ਹੀ ਹਨ। ਕੁਝ ਗਰੇਵਾਲ ਗੋਤ ਦੇ ਜੱਟ ਫਿਰੋਜਪੁਰ, ਬਠਿੰਡਾ, ਲੁਧਿਆਣੇ ਜਿਲ੍ਹੇ ਵਿੱਚ ਹੀ ਹਨ। ਕੁਝ ਗਰੇਵਾਲ ਗੋਤ ਦੇ ਜੱਟ ਫਿਰੋਜਪੁਰ, ਬਠਿੰਡਾ, ਮਾਨਸਾ, ਸੰਗਰੂਰ ਤੇ ਪਟਿਆਲਾ ਆਦਿ ਜਿਲ੍ਹਿਆਂ ਵਿੱਚ ਦੀ ਨਿਵਾਸ ਰੱਖਦੇ ਹਨ। ਕਈ ਵਾਰੀ ਲੋਕੀ ਹਾਸੇ ਮਿਜਾਬ ਨਾਲ ਗਰੇਵਾਲਾਂ ਨੂੰ ਜੱਟਾਂ ਦੇ ਅਗਰਵਾਲ ਥਾਨੀਏ ਕਹਿ ਦਿੰਦੇ ਹਨ। ਉਹ ਇਸ ਵਿਸ਼ੇਸ਼ਣ ਦਾ ਬੁਰਾ ਵੀ ਨਹੀਂ ਮੰਨਾਉਂਦੀ। ਇਨ੍ਹਾਂ ਦੀ ਮਾਲੀ ਹਾਲਤ ਚੰਗੀ ਹੋਣ ਕਾਰਨ ਇਹ ਵਿਦਿਆ ਵਪਾਰ ਤੇ ਖੇਤੀਬਾੜੀ ਵਿੱਚ ਹੋਰ ਜੱਟਾਂ ਨਾਲੋਂ ਬਹੁਤ ਅੱਗੇ ਹਨ। ਇਹ ਬਹੁਤ ਸਿਆਣੇ ਤੇ ਸਾਊ ਲੋਕ ਹਨ। ਹਰਿਆਣੇ ਵਿੱਚ ਗਰੇਵਾਲ ਹਿੰਦੂ ਜਾਟ ਹਨ। ਸੰਨ 1631 ਈਸਵੀ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਜਰਵਾਲ ਆਏ। ਇਸ ਸਮੇਂ ਹੀ ਗਰੇਵਾਲਾਂ ਨੇ ਸਿੱਖੀ ਧਾਰਨ ਕੀਤੀ। ਭਾਈ ਰਣਧੀਰ ਸਿੰਘ ਜੀ ਨਾਰੰਗਵਾਲ ਵਾਲੇ ਤੇ ਜਸਟਿਸ ਗੁਰਨਾਮ ਸਿੰਘ ਵੀ ਗਰੇਵਾਲਾਂ ਵਿਚੋਂ ਸਨ। ਰਾਜਸਥਾਨ ਦੇ ਸੇਖਾਵਾਈ ਖੇਤਰ ਵਿੱਚ ਗਰੇਵਾਲ ਦੇ 40 ਪਿੰਡ ਹਨ। ਕੁਝ ਗਰੇਵਾਲ ਦਿੱਲੀ ਖੇਤਰ ਤੇ ਹਰਿਆਣੇ ਵਿੱਚ ਵੀ ਵਸਦੇ ਹਨ। ਇਹ ਸਾਰੇ ਹਿੰਦੂ ਜਾਟ ਹਨ। ਲੁਧਿਆਣਾ ਗਜ਼ਟੀਅਰ ਐਡੀਸ਼ਨ 1970 ਸਫਾ 148 ਉੱਤੇ ਗਰੇਵਾਲਾਂ ਬਾਰੇ ਲਿਖਿਆ ਹੈ ਕਿ ਗਰੇਵਾਲ ਆਪਣੇ ਵਡੇਰਾ ਰਾਜਪੂਤ ਰਾਜੇ ਰੁੱਖ ਨੂੰ ਮੰਨਦੇ ਹਨ। ਜੋ ਦੱਖਣ ਵੱਲੋਂ ਆਇਆ ਅਤੇ ਹਿਮਾਚਲ ਦੇ ਬਿਲਾਸਪੁਰ ਖੇਤਰ ਵਿੱਚ ਕਹਿਲੂਰ ਦੇ ਪਹਾੜੀ ਇਲਾਕੇ ਵਿੱਚ ਆਬਾਦ ਹੋ ਗਿਆ। ਰਿਖ ਦਾ ਪੁੱਤਰ ਪੈਰਾਸੀ ਕਹਿਲੂਰ ਛੱਡ ਕੇ ਲੁਧਿਆਣੇ ਦੇ ਦੱਖਣ ਵੱਲ ਨਏ ਬਾਦ ਬੰਦ ਤੇ ਆ ਗਿਆ ਅਤੇ ਇੱਕ ਜੱਟੀ ਰੂਪ ਕੌਰ ਨਾਲ ਵਿਆਹ ਕਰ ਲਿਆ ਅਤੇ ਆਪਣੇ ਭਰਾਵਾਂ ਨਾਲੋਂ ਸੰਬੰਧ ਤੋਤਿਆ। ਉਸਦਾ ਪੁੱਤਰ ਗਰੇ ਸੀ ਜਿਸ ਤੋਂ ਰੀਤ ਸ਼ੁਰੂ ਹੋਇਆ ਇਹ ਵੀ ਕਿਹਾ ਜਾਂਦਾ ਹੈ ਕਿ ਸੱਚੇ ਦਾ ਨਾਮ ਗਰੇ ਰੱਖਿਆ ਗਿਆ ਕਿਉਂਕਿ ਸੱਦੇ ਦਾ ਜਨਮ ਵਾਹ ਦੇ ਢੇਰ ਦੇ ਉਹਲੇ ਹੋਇਆ। ਮਲਵਈ ਬੋਲੀ ਵਿੱਚ ਢੇਰ ਨੂੰ ਗਰਾਂ ਆਖਦੇ ਹਨ। ਇੱਕ ਹੋਰ ਰਵਾਇਤ ਅਨੁਸਾਰ ਕਦੇ ਸਬਦ ਤੋਂ ਕਰੇਵਾਲ ਬਣਿਆ ਅਤੇ ਫਿਰ ਬਦਲ ਕੇ ਗਰੇਵਾਲ ਸਣ ਗਿਆ। ਹੌਲੀ ਹੌਲੀ ਮੈਰਾਸੀ ਦੀ ਉਲਾਦ ਲੁਧਿਆਣੇ ਦੇ ਦੱਖਣ ਪੱਛਮ ਵਿੱਚ ਸਾਰੇ ਫੈਲ ਗਈ। ਸਾਰੇ ਗੋਤਾਂ ਦੇ ਜੰਟ ਗਰੇਵਾਲਾਂ ਨੂੰ ਚੰਗੇਰਾ ਹੀ ਸਮਝਦੇ ਹਨ। ਰਾਏਪੁਰ, ਗੁਜਰਵਾਲ ਤੇ ਨਾਰੰਗਵਾਲ ਦੇ ਗਰੇਵਾਲ ਪਰਿਵਾਰ ਸਾਰੇ ਇਲਾਕੇ ਵਿੱਚ ਬਹੁਤ ਪ੍ਰਸਿੱਧ ਸਨ। ਉਂਝ ਤਾਂ ਗਰਵਾਲ ਸਾਰੇ ਮਾਲਵੇ ਵਿੱਚ ਹੀ ਫੈਲੇ ਹੋਏ ਹਨ ਪਰ ਲੁਧਿਆਣੇ ਜਿਲ੍ਹਾ ਗਰੇਵਾਲਾਂ ਦਾ ਹੇਮਲੈਡ ਹੈ। ਭਾਰਤ ਦਾ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਲੁਧਿਆਣੇ ਇਲਾਕੇ ਦਾ ਹੀ ਗਰੇਵਾਲ ਜੱਟ ਸੀ। ਮਾਲਵੇ ਵਿੱਚ ਗਰੇਵਾਲਾਂ ਦੀ ਗਿਣਤੀ ਕਾਫੀ ਹੈ। ਦੁਆਸ ਤੇ ਮਾਝੇ ਵਿੱਚ ਬਹੁਤ ਹੀ ਘੱਟ ਹੈ। ਗਰੇਵਾਲਾ ਸਾਰੇ ਸਾਰੀਆਂ ਰਵਾਇਤਾਂ ਚਲਦੀਆਂ ਮਿਲਦੀਆਂ ਹੀ ਹਨ। ਹੁਣ ਇਹ ਜੱਟਾਂ ਦੇ ਇੱਕ ਤੰਗੜੇ ਗੋਤ ਵਿੱਚ ਸ਼ੁਮਾਰ ਹਨ। 1878 ਈਸਵੀ ਵਿੱਚ ਗਰੇਵਾਲਾ ਦੀ ਕੁੱਲ ਆਬਾਦੀ 18 ਹਜ਼ਾਰ ਸੀ ਅਤੇ ਇਨ੍ਹਾਂ ਦਾ ਫੈਲਾਉ ਰਾਏਪੁਰ ਗੁਜਰਵਾਲ, ਨਾਰੰਗਵਾਲ, ਲੋਹਗੜ੍ਹ, ਮਹਿਮਾ ਸਿੰਘ ਵਾਲਾ, ਸੇਵਾਲ, ਲਲਤੋਂ ਆਲਮਗੀਰ ਤੇ ਸਰਾਭਾ ਆਦਿ ) ਪਿੰਡਾਂ ਵਿੱਚ ਸੀ। ਗਿਆਨੀ ਅਜਮੇਰ ਸਿੰਘ ਜੀ ਲੋਹਗੜ੍ਹ ਨੇ ਆਪਣੀ ਇਤਿਹਾਸਕ ਪੁਸਤਕ ਗਰੇਵਾਲ ਸੰਸਾਰ ਵਿੱਚ ਗਰੇਵਾਲਾਂ ਬਾਰੇ ਬਹੁਤ ਜਾਣਕਾਰੀ ਦਿੱਤੀ ਹੈ। ਗਰੇਵਾਲ ਜਗਤ ਪ੍ਰਸਿੱਧ ਗੋਤ ਹੈ। ਗਰੇਵਾਲ ਭਾਈਚਾਰਾ ਸਿੱਖ ਕੌਮ ਅਤੇ ਪੰਜਾਬ ਦਾ ਧੁਰਾ ਹੈ। ਗਰੇਵਾਲਾਂ ਨੇ ਹਰ ਖੇਤਰ ਵਿੱਚ ਉੱਨਤੀ ਕੀਤੀ ਹੈ। ਗਰੇਵਾਲ ਪੰਜਾਬ ਦੀ ਸ਼ਾਨ ਹਨ।
ਗੰਢੂ : ਗੰਢੂ ਗਿੱਲ ਤੇ ਬੱਜ ਵਰਧਾਰਾ ਰਾਜਪੂਤ ਹਨ। ਇਹ ਜੱਟਾਂ ਦਾ ਇੱਕ ਛੋਟਾ ਜਿਹਾ ਗੋਤ ਹੈ। ਇਹ ਬਿਨੇਪਾਲ ਦੀ ਬੰਸ ਵਿਚੋਂ ਹਨ। ਇਹ ਰਾਜੇ ਜਗਦੇਉ ਪਰਮਾਰ ਨਾਲ ਕਾਰਵੀਂ ਸਦੀ ਦੇ ਆਰੰਭ ਵਿੱਚ ਭੱਟਨੇਰ ਤੋਂ ਉੱਠ ਕੇ ਆਏ। ਗੰਢੂ, ਮਾਂਗਟ, ਝੱਜ, ਮੈਚ, ਪਰਮਾਰ ਆਦਿ ਕਬੀਲਿਆਂ ਦੀ ਸਹਾਇਤਾ ਨਾਲ ਰਾਜੇ ਜਗਦੇਉ ਨੇ ਮਹਿਮੂਦ ਗਜ਼ਨਵੀ ਦੇ ਪੜੋਤ ਨੂੰ ਹਾਰ ਦੇ ਕੇ ਦਰਿਆ ਸਤਲੁਜ ਦੇ ਖੇਤਰ ਲੁਧਿਆਏ ਦੇ ਇਲਾਕੇ ਤੇ ਕਬਜਾ ਕਰ ਲਿਆ। ਇਸ ਸਮੇਂ ਗੰਫੂ ਕਬੀਲੇ ਦੇ ਲੋਕ ਇਸਤੂ ਤੇ ਇਸ ਦੇ ਆਲੇ ਦੁਆਲੇ ਆਬਾਦ ਹੋ ਗਏ। ਮਾਦਪੁਰ ਵਿੱਚ ਇਨ੍ਹਾਂ ਦੇ ਜਨਚੇ ਦਾ ਵਖੂਆ ਹੈ। ਦੀਵਾਲੀ ਤੇ ਵਿਆਹ ਸਾਦੀ ਦੇ ਸਮੇਂ ਇਸ ਦੀ ਮਾਨਤਾ ਕੀਤੀ ਜਾਦੀ ਹੈ। ਜਿਲ੍ਹਾ ਲੁਧਿਆਣਾ ਵਿੱਚ ਖੰਨੇ ਦੇ ਪਾਸ ਵੀ ਇੱਕ ਪਿੰਡ ਗੁਰੂਆ ਹੈ। ਸੁਨਾਮ ਦੇ ਨਜ਼ਦੀਕ ਦੀ ਗੰਧੂ ਗੋਤ ਦਾ ਇੱਕ ਪੁਰਾਣਾ ਪਿੰਡ ਗੰਢੂਆ ਹੈ। ਇਸ ਪਿੰਡ ਦੇ ਹੀ ਦੇ ਬਜ਼ੁਰਗਾਂ ਨੇ ਆਪਣੇ ਸਾਰੇ ਲਾਏ ਨੂੰ ਨਾਲ ਲੈ ਕੇ ਮਾਨਸਾ ਦੇ ਖੇਤਰ ਵਿੱਚ ਮੋਹੜੀ ਗੜ ਕੇ ਗੰਢੂ ਕਲਾਂ ਤੇ ਗੰਢੂ ਖੁਰਦ ਦੋ ਨਵੇਂ ਪਿੰਡ ਵਸਾਏ ਸਨ। ਲੁਧਿਆਣੇ ਜਿਲ੍ਹੇ ਦੇ ਮਾਦਪੁਰ ਪਿੰਡ ਦੇ ਬਿਨੇਪਾਲ ਜੱਟ ਵੀ ਗੰਗੂਆਂ ਦੀ ਬਰਾਦਰੀ ਵਿਚੋਂ ਹਨ।
ਗੰਢੂ ਗੋਤ ਦੇ ਜੱਟ ਮਾਲਵੇ ਦੇ ਲੁਧਿਆਣਾ, ਸੰਗਰੂਰ ਤੇ ਮਾਨਸਾ ਦੇ ਜਿਲ੍ਹਿਆਂ ਵਿੱਚ ਹੀ ਵਸਦੇ ਹਨ। ਇਹ ਸਾਰੇ ਜੱਟ ਸਿੱਖ ਹੀ ਹਨ। ਪੰਜਾਬ ਵਿੱਚ ਗੰਧੂ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਇਹ ਬਹੁਤ ਉੱਘਾ ਗੋਤ ਨਹੀਂ ਹੈ। ਗੰਢੂ ਤੇ ਜਿਨੇਪਾਲ ਇਕੋ ਭਾਈਚਾਰੇ ਵਿਚੋਂ ਹਨ। ਜੱਟਾਂ ਦੇ ਬਹੁਤੇ ਗੋਤ ਵਵੇਚਿਆਂ ਦੇ ਨਾਮ ਤੇ ਹੀ ਹਨ। ਕਈ ਗੋਤ ਕੋਈ ਐਲ ਪੈਣ ਕਾਰਨ ਹੀ ਪ੍ਰਚਲਿਤ ਹੋ ਗਏ ਹਨ। ਜੱਟਾਂ ਨੂੰ ਉਨ੍ਹਾਂ ਦੇ ਰੀਤ ਦੇ ਨਾਮ ਤੇ ਹੀ ਪਿੰਡ ਵਿੱਚ ਬੁਲਾਇਆ ਜਾਦਾ ਸੀ। ਕਈ ਪਿੰਡ ਇਥੇ ਗੋਤ ਦੇ ਹੀ ਹੁੰਦੇ ਸਨ ਪਰ ਕੁਝ ਪਿੰਡਾਂ ਵਿੱਚ ਇੱਕ ਤੋਂ ਵੱਧ ਗੋਤ ਦੇ ਲੋਕ ਵੀ ਰਹਿੰਦੇ ਹਨ। ਹਿੰਦੂ ਸਿੱਖ ਜੱਟ ਆਪਣਾ ਗੋਤ ਛੱਡ ਕੇ ਹੀ ਵਿਆਹ ਸ਼ਾਦੀ ਕਰਦੇ ਸਨ ਪਰ ਮੁਸਲਮਾਨ ਜੱਟ ਆਪਣੇ ਮੌਕੇ ਚਾਰੀ ਜਾਂ ਸੰਕੇ ਮਾਮੇ ਦੀ ਲੜਕੀ ਨਾਲ ਵੀ ਸਾਦੀ ਕਰ ਲੈਦੇ ਸਨ। ਸਾਇੰਸ ਅਨੁਸਾਰ 'ਕਜਨ ਮੈਰਿਜ ਠੀਕ ਨਹੀਂ ਹੈ। ਬਹੁਤੇ ਗੰਧੂ ਜੱਟ ਸਿੱਖ ਹੀ ਹਨ।
ਘੁੰਮਣ :ਇਹ ਚੰਦਰਬੰਸੀ ਰਾਜਪੂਤਾਂ ਵਿਚੋਂ ਹਨ। ਇਨ੍ਹਾਂ ਦਾ ਵਡੇਰਾ ਰਾਜਾ ਮਲਕੀਰ ਸੀ। ਜੋ ਦਿੱਲੀ ਦੇ ਰਾਜੇ ਦਲੀਪ ਦੀ ਬੰਸ ਵਿਚੋਂ ਸੀ। ਇਸ ਸੱਸ ਦੇ ਰਾਜੇ ਸੈਨਪਾਲ ਨੇ ਆਪਣੀ ਸ਼ਹਾਦਰੀ ਨੂੰ ਛੱਡ ਕੇ ਹੋਰ ਜਾਤੀ ਵਿੱਚ ਵਿਆਹ ਕਰਾਇਆ ਸੀ। ਆਪਣੇ ਇੱਕ ਪੁੱਤਰ ਦਾ ਨਾਮ ਘੁੰਮਣ ਰੱਖਿਆ ਸੀ। ਸੈਨਪਾਲ ਰਾਜ ਦੇ 22 ਪੁੱਤਰ ਤੇ ਕਈ ਰਾਈਆ ਸਨ। 20 ਪੁੱਤਰਾਂ ਦੇ ਨਾਮ ਤੇ ਨਵੇਂ 20 ਜੱਟ ਗੋਤ ਘੁੰਮਣ ਔਜਾਲੇ ਤੰਤਲੇ ਆਦਿ ਪ੍ਰਚਲਿਤ ਹੋ ਗਏ। ਫਿਰੋਜ਼ਪੁਰ ਦੇ ਸਮੇਂ ਘੁੰਮਣ ਆਪਣਾ ਇਲਾਕਾ ਮੁਕਿਆਲਾ ਛੱਡ ਕੇ ਪਹਿਲਾਂ ਜੰਮੂ ਤੇ ਦੁਆਨੀ ਵਿੱਚ ਆਬਾਦ ਹੋਏ। ਫਿਰ ਮਾਰੇ ਤੇ ਮਾਲਵੇ ਵੱਲ ਚਲੇ ਗਏ ਮਾਓ ਤੋਂ ਅੱਗੇ ਘੁੰਮਣ ਸਿਆਲਕੋਟ, ਗੁਜਰਾਂਵਾਲਾ ਤੇ ਗੁਜਰਾਤ ਤੱਕ ਚਲੇ ਗਏ ਸਨ।
ਮਾਝੇ ਤੋਂ ਅੱਗੇ ਘੁੰਮਣ ਸਿਆਲਕੋਟ, ਗੁੱਜਰਾਂਵਾਲਾ ਤੇ ਗੁਜਰਾਤ ਤੱਕ ਚਲੇ ਗਏ ਸਨ।
ਸਿਆਲਕੋਟ ਵਿੱਚ ਵੀ ਘੁੰਮਣਾਂ ਦੇ ਕਈ ਪਿੰਡ ਸਨ। ਇਸ ਖੇਤਰ ਦੇ ਘੁੰਮਣ ਆਪਣੇ ਸਿੱਧ ਦੁਲਚੀ ਦੀ ਮਾਨਤਾ ਕਰਦੇ ਹਨ। ਸੰਗਰੂਰ ਖੇਤਰ ਦੇ ਘੁੰਮਣ ਆਪਣੇ ਸਿੰਧ ਦਾਦੂ (ਕਾਲਾ) ਦੀ ਮਾਨਤਾ ਕਰਦੇ ਹਨ। ਇਸ ਦੀ ਪਟਿਆਲੇ ਦੇ ਖੇਤਰ ਵਿੱਚ ਨਾਗਰਾ ਦੇ ਸਥਾਨ ਤੇ ਸਮਾਧ ਹੈ। ਹੋਰ ਜੱਟਾਂ ਵਾਂਗ ਘੁੰਮਣ ਵੀ ਵਿਆਹ ਸਾਦੀ ਸਮੇਂ ਜੰਡੀ ਵਢਣ ਤੇ ਬੱਕਰੇ ਦੀ ਬਲੀ ਦੇਣ ਦੀ ਰਸਮ ਕਰਦੇ ਹਨ। ਵਾਹ ਦਾ ਦੇਵਤਾ ਬਣਾਕੇ ਉਸ ਦੀ ਪੂਜਾ ਕਰਦੇ ਸਨ। ਗੁਰੂ ਅਮਰ ਦਾਸ ਦੇ ਸਮੇਂ ਮਾਝੇ ਦੇ ਬਹੁਤ ਜੱਟ ਸਿੱਖ ਬਣ ਗਏ ਸਨ। ਮਸੰਦਾਂ ਵਿੱਚ ਵੀ ਬਹੁਤੇ ਜੱਟ ਸਨ। ਇਨ੍ਹਾਂ ਨੇ ਆਪਣੀ ਬਰਾਦਰੀ ਵਿੱਚ ਸਿੱਖੀ ਦਾ ਬਹੁਤ ਪਰਚਾਰ ਕੀਤਾ ਸੀ। ਸਿੱਖ ਧਰਮ ਧਾਰਨ ਕਰਨ ਤੋਂ ਮਗਰੋਂ ਘੁੰਮਣਾ ਨੇ ਪੁਰਾਣੇ ਰਸਮ ਰਿਵਾਜ ਛੱਡ ਦਿੱਤੇ।
ਸੰਤ ਵਿਸਾਖਾ ਸਿੰਘ ਅਨੁਸਾਰ ਘੁੰਮਣ ਜੱਟ ਸੈਲੀਆ ਬੰਸ ਵਿਚੋਂ ਹਨ। ਇਹ ਗੜ੍ਹ ਮੁਕਤੇਸਵਰ ਤੇ ਗੜ੍ਹ ਕੇਸਰ ਤੋਂ ਸੁਨਾਮ, ਛੋਡਿਆ ਦੇ ਵਿਚਕਾਰ 14ਵੀਂ ਸਦੀ ਦੇ ਆਰੰਭ ਪੰਜਾਬ ਵਿੱਚ ਆਏ ਫਿਰ ਸਾਰੇ ਪੰਜਾਬ ਵਿੱਚ ਫੈਲ ਗਏ। ਘੁੰਮਣ ਜੱਟ ਸਿੱਜੂਆ ਰਾਜਪੂਤਾਂ ਨੂੰ ਵੀ ਆਪਣੀ ਬਰਾਦਰੀ ਵਿਚੋਂ ਸਮਝਦੇ ਹਨ। ਜੱਟ ਰਾਜਪੂਤਾਂ ਤੋਂ ਪਹਿਲਾਂ ਦੇ ਆਸ਼ਾਦ ਹਨ ਪੰਜਾਬ ਵਿੱਚ ਘੁੰਮਣ ਜਾਂ ਘੁਮਾਣ ਨਾਮ ਦੇ ਕਈ ਪਿੰਡ ਹਨ। ਜਿਲ੍ਹਾ ਸੰਗਰੂਰ ਦੇ ਪਿੰਡ ਦਿੜਬਾ ਦੇ ਭਾਈ ਵੀਰ ਸਿੰਘ ਜੀ ਘੁਮਾਣ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਮੁਗਲਾਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ ਉਨ੍ਹਾਂ ਦੀ ਯਾਦ ਵਿੱਚ ਬੈਰਸੀਆਣਾ ਦਾ ਗੁਰਦੁਆਰਾ ਬਇਆ ਹੋਇਆ ਹੈ।
ਬਾਬਾ ਵੀਰ ਸਿੰਘ ਸ਼ਹੀਦ ਮਹਾਨ ਸ਼ਕਤੀਸ਼ਾਲੀ ਸਨ। ਉਨ੍ਹਾਂ ਨਾਲ ਕਈ ਕਰਾਮਾਤਾਂ ਦੀ ਜੁੜੀਆਂ ਹੋਈਆਂ ਹਨ। ਉਹ ਸਿਰ ਤਲੀ ਤੇ ਰੱਖਕੇ ਦਿਸਾ ਤੱਕ ਮੁਗਲਾਂ ਨਾਲ ਲੜਦੇ ਰਹੇ। ਦਿਸ਼ਾ ਵੀ ਘੁਮਾਣਾ ਦਾ ਪਿੰਡ ਹੈ।
ਇੱਕ ਘੁੰਮਣ ਪਿੰਡ ਦੋਰਾਹੇ ਦੇ ਪਾਸ ਲੁਧਿਆਣੇ ਜਿਲ੍ਹੇ ਵਿੱਚ ਹੈ। ਇੱਕ ਘੁੰਮਣ ਪਿੰਡ ਜਿਲ੍ਹਾ ਨਵਾਂ ਸ਼ਹਿਰ ਦੁਆਬੇ ਵਿੱਚ ਹੈ। ਇੱਕ ਘੁੰਮਣ ਕਲਾਂ ਪਿੰਡ ਬਠਿੰਡੇ ਵਿੱਚ ਵੀ ਹੈ। ਮਾਨਸਾ ਵਿੱਚ ਵੀ ਘੁੰਮਣ ਕਲਾਂ ਤੇ ਘੁੰਮਣ ਖੁਰਦ ਦੇ ਪਿੰਡ ਹਨ। ਸੰਗਰੂਰ ਦੇ ਪਿੰਡ ਕਾਕੂ ਵਾਲਾ ਤੇ ਪਟਿਆਲੇ ਦੇ ਪਿੰਡ ਸੂਲਰ ਵਿੱਚ ਦੀ ਘੁੰਮਣ ਗੋਤ ਦੇ ਕਾਣੇ ਘਰ ਵਸਦੇ ਹਨ। ਮਾਲਵੇ ਵਿੱਚ ਵੀ ਘੁੰਮਣ ਗੋਤ ਦੇ ਜੱਟ ਕਾਫ਼ੀ ਹਨ। ਦੁਆਬੇ ਵਿੱਚ ਘੁੰਮਣ ਗੋਤ ਦੇ ਲੋਕ ਪੇਟ ਹਨ ਕਿਉਂਕਿ ਇਹ ਦੁਆਬੇ ਤੋਂ ਬਹੁਤੇ ਮਾਏ ਵੱਲ ਚਲੇ ਗਏ ਸਨ। ਗੁਰਦਾਸਪੁਰ ਜਿਲ੍ਹੇ ਵਿੱਚ ਘੁੰਮਣ ਕਲਾਂ ਤੇ ਘੁੰਮਣ ਖੁਰਦ ਦੇ ਪਿੰਡ ਘੁੰਮਣ ਗੋਤ ਦੇ ਜੱਟਾਂ ਦੇ ਬਹੁਤ ਹੀ ਪ੍ਰਸਿੱਧ ਪਿੰਡ ਹਨ। ਅੰਮ੍ਰਿਤਸਰ ਦੇ ਅਜਨਾਲੇ ਇਲਾਕੇ ਵਿੱਚ ਵੀ ਘੁੰਮਣ ਬਹਾਦਰੀ ਦੇ ਕੁਝ ਲੋਕ ਵਸਦੇ ਹਨ। ਫਿਰੋਜ਼ਪੁਰ ਦੇ ਇਲਾਕੇ ਵਿੱਚ ਘੁੰਮਣ ਬਹੁਤ ਹੀ ਘੱਟ ਹਨ।
14ਵੀਂ ਸਦੀ ਦੇ ਆਰੰਭ 1332 ਈਸਵੀ ਵਿੱਚ ਕੁਝ ਘੁੰਮਣ ਜੱਟ ਸਖ਼ਤ ਔੜ ਲਗਣ ਕਾਰਨ ਦੁਆਬੇ ਦਾ ਇਲਾਕਾ ਛੱਡ ਕੇ ਗੁਰਦਾਸਪੁਰ ਦੇ ਇਲਾਕੇ ਵਿੱਚ ਸੰਤ ਨਾਮ ਦੇਵ ਦੀ ਕੁਟੀਆ ਪਾਸ ਆ ਗਏ ਸਨ। ਸੰਤ ਨਾਮਦੇਵ ਦੇ ਅਸੀਰਵਾਦ ਨਾਲ ਉਥੇ ਹਰਿਆਵਲ ਤੇ ਪਾਣੀ ਦੀ ਛਪਤੀ ਦੇਖ ਕੇ ਨਵਾਂ ਪਿੰਡ ਘੁੰਮਣ ਆਬਾਦ ਕੀਤਾ। ਸੰਤ ਨਾਮਦੇਵ ਦਾ ਜਨਮ 1270 ਈਸਵੀ ਤੇ ਮੌਤ 1350 ਈਸਵੀ ਵਿੱਚ ਹੋਈ। ਸੰਤ ਨਾਮਦੇਵ ਜੀ ਨੇ ਜੀਵਨ ਦੇ ਆਖ਼ਰੀ 18 ਸਾਲ ਨਵੇਂ ਆਬਾਦ ਹੋਏ ਘੁੰਮਣ ਪਿੰਡ ਵਿੱਚ ਹੀ ਗੁਜ਼ਾਰੇ ਸਨ। ਘੁੰਮਣ ਰੀਤ ਦੇ ਬਹੁਤ ਜੱਟ ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ, ਸਿਆਲਕੋਟ, ਲਾਹੌਰ, ਗੁਜਰਾਂਵਾਲਾ ਤੇ ਗੁਜਰਾਤ ਵਿੱਚ ਵਸਦੇ ਸਨ। ਪੱਛਮੀ ਪੰਜਾਬ ਦੇ ਬਹੁਤੇ ਘੁੰਮਣ ਜੱਟ ਮੁਸਲਮਾਨ ਬਣ ਗਏ ਸਨ। ਮਾਲਦੇ ਵਿੱਚ ਦੀ ਘੁੰਮਣ ਲੁਧਿਆਣਾ, ਸੰਗਰੂਰ, ਪਟਿਆਲਾ, ਮਾਨਸਾ, ਬਠਿੰਡਾ ਤੇ ਫਿਰੋਜ਼ਪੁਰ ਦੇ ਖੇਤਰਾਂ ਵਿੱਚ ਕਾਫ਼ੀ ਵਸਦੇ ਹਨ। ਇਹ ਲੋਕ ਮਿਹਨਤੀ ਤੇ ਸੂਝਵਾਨ ਹਨ। ਜਨਰਲ ਮੋਹਨ ਸਿੰਘ ਸਿਆਲਕੋਟ ਦੇ ਪਿੰਡ ਉਗੋਕੇ ਦਾ ਘੁੰਮਣ ਜੱਟ ਸੀ। ਸਿਆਲਕੋਟ ਵਿੱਚ ਘੁੰਮਣਾ ਦੇ ਬਾਰਾਂ ਪਿੰਡ ਸਨ। 188। ਈਸਵੀ ਦੀ ਜਨਸੰਖਿਆ ਅਨੁਸਾਰ ਸਾਡੇ ਪੰਜਾਬ ਵਿੱਚ ਘੁੰਮਣ ਜੱਟਾਂ ਦੀ ਗਿਣਤੀ 31427 ਸੀ। ਦੁਆਬੀ ਦੇ ਬਹੁਤ ਘੁੰਮਣ ਸ਼ਾਹਰਲੇ ਦੇਸ਼ਾਂ ਵਿੱਚ ਚਲੇ ਗਏ ਹਨ। ਪੰਜਾਬ ਵਿੱਚ ਸਾਚੇ ਜੱਟਾਂ ਦੀ ਗਿਣਤੀ ਘੱਟ ਕੇ ਕੇਵਲ 28 ਪ੍ਰਤੀਸ਼ਤ ਹੀ ਰਹਿ ਗਈ ਹੈ। ਪੂਰਬੀ ਪੰਜਾਬ ਦੇ ਘੁੰਮਣ ਸਾਰੇ ਸਿੱਖ ਹਨ। ਘੁੰਮਣ ਜੱਟਾਂ ਦੇ ਵਡੇਰੇ ਪੱਛਮੀ ਏਸ਼ੀਆ ਤੋਂ ਭਾਰਤ ਆਏ ਸਨ। ਘੁੰਮਣ ਸਿਆਣੇ ਤੇ ਸੰਜਮੀ ਜੱਟ ਹਨ। ਇਹ ਇੱਕ ਉੱਖਾ ਗੋਤ ਹੈ। ਲੇਖਕ ਇਲਿਆਸ ਘੁੰਮਣ ਤੇ ਤਰਲੋਕ ਮਨਸੂਰ ਦੋਵੇਂ ਹੀ ਘੁੰਮਣ ਜੱਟ ਹਨ।
ਜੱਟਾਂ ਦਾ ਇਤਿਹਾਸ 6
ਚੀਮਾ :ਇਹ ਜੱਟਾਂ ਦੇ ਵੱਡੇ ਗੋਤਾਂ ਵਿਚੋਂ ਹੈ। ਚੀਮਾ ਜੱਟ ਚੌਹਾਨ ਰਾਜਪੂਤਾਂ ਵਿਚੋਂ ਹਨ। ਸਹਾਬਦੀਨ ਗੌਰੀ ਨੇ ਜਦ ਪ੍ਰਿਥਵੀ ਰਾਜ ਚੌਹਾਨ ਨੂੰ ਹਰਾਕੇ 1193 ਈਸਵੀ ਵਿੱਚ ਉਸਦੇ ਇਲਾਕੇ ਤੇ ਕਬਜ਼ਾ ਕਰ ਲਿਆ ਤਾਂ ਪ੍ਰਿਥਵੀ ਰਾਜ ਚੌਹਾਨ ਦੀ ਐਸ ਦੇ ਦੌਰਾਨ ਪਹਿਲਾਂ ਬਠਿੰਡੇ ਤੋਂ ਕਾਂਗਤ ਤੇ ਫਿਰ ਹੌਲੀ
ਹੌਲੀ ਫਿਰੋਜ਼ਪੁਰ, ਲੁਧਿਆਣਾ ਤੇ ਅੰਮ੍ਰਿਤਸਰ ਦੇ ਇਲਾਕੇ ਵਿੱਚ ਪਹੁੰਚੇ। ਚੀਮੇ ਗੋੜ ਦਾ ਮੋਰੀ ਪ੍ਰਿਥਵੀ ਰਾਜ ਚੌਹਾਨ ਦਾ ਪੋਤਾ ਚੀਮਾ ਸੀ। ਚੀਮੇ ਪਹਿਲਾਂ ਬਠਿੰਡੇ ਤੋਂ ਕਾਂਗੜ ਵੱਲ ਆਏ ਕੰਗਾਂ ਨੂੰ ਹਰਾਕੇ ਏਥੇ ਆਬਾਦ ਹੋ ਗਏ। ਫਿਰ ਕੁਝ ਸਮੇਂ ਮਗਰੋਂ ਆਪਣੇ ਹੀ ਭਾਣਜੇ ਧਾਲੀਵਾਲ ਨਾਲ ਅਣਸਣ ਹੋ ਗਈ। ਉਸ ਦੀ ਮਾਂ ਵਿਧਵਾ ਹੋ ਗਈ ਸੀ. ਚੀਮੇ ਉਸ ਨੂੰ ਤੰਗ ਕਰਕੇ ਪਿੱਛੋਂ ਬੰਢਣਾ ਚਾਹੁੰਦੇ ਸਨ। ਉਸ ਨੇ ਆਪਣੀ ਦੁੱਖ ਭਰੀ ਕਹਾਣੀ ਆਪਣੇ ਪਤੀ ਦੇ ਪਿਛਲੇ ਪਿੰਡ ਝੁਨੀਰ ਜਾਕੇ ਦੱਸੀ। ਝੁਨੀਰ ਦੇ ਧਾਲੀਵਾਲਾਂ ਨੇ ਚੀਮਿਆ ਤੇ ਭਾਰੀ ਹਮਲਾ ਕਰਕੇ ਉਨ੍ਹਾਂ ਨੂੰ ਉਥੋਂ ਉਜਾੜ ਦਿੱਤਾ ਅਤੇ ਉਸ ਪਿੰਡ ਤੇ ਆਪਣਾ ਕਬਜਾ ਕਰ ਲਿਆ।
ਅੱਜਕੱਲ੍ਹ ਕਾਂਗੜ ਵਿੱਚ ਧਾਲੀਵਾਲ ਹੀ ਵਸਦੇ ਹਨ। ਕਾਂਗਤ ਦਾ ਇਲਾਕਾ ਛੱਡ ਕੇ ਚੀਮੇ ਮੋਰੀ ਤੇ ਫਿਰੋਜ਼ਪੁਰ ਵੱਲ ਚਲੇ ਗਏ। ਪੁਰਾਣੇ ਵਸਨੀਕਾਂ ਨਾਲ ਅਣਸਟ ਹੋਣ ਕਾਰਨ ਕੁਝ ਲੁਧਿਆਣੇ ਵੱਲ ਚਲੇ ਗਏ ਸਨ ਉਥੇ ਜਾਕੇ ਵੀ ਆਪਣੇ ਵਡੇਰੇ ਦੇ ਨਾਮ ਤੇ ਚੀਮਾ ਪਿੰਡ ਆਬਾਦ ਕੀਤਾ। ਲੁਧਿਆਣੇ ਦੇ ਚੀਮਾ, ਕਾਲਖ, ਰਾਮਗੜ੍ਹ ਸਰਦਾਰਾਂ, ਮਲੇਦ ਆਦਿ ਪਿੰਡਾਂ ਵਿੱਚ ਚੀਮੇ ਵਸਦੇ ਹਨ।
ਲੁਧਿਆਣੇ ਤੋਂ ਕੁਝ ਚੀਮੇ ਦੁਆਬੇ ਵੱਲ ਚਲੇ ਗਏ ਹਨ। ਦੁਆਬੇ ਵਿੱਚ ਨੂਰਮਹਿਲ ਦੇ ਇਲਾਕੇ ਵਿੱਚ ਚੀਮਾ ਕਲਾਂ ਤੇ ਚੀਮਾ ਖੁਰਦ ਨਵੇਂ ਪਿੰਡ ਵਸਾਏ। ਚੀਮੇ ਲੜਾਕੂ ਸੁਭਾਅ ਦੇ ਹੋਣ ਕਾਰਨ ਸਥਾਨਿਕ ਲੋਕਾਂ ਨਾਲ ਲੜਦੇ ਰਹਿੰਦੇ ਸਨ। ਚੀਮੇ ਦੀ ਬੰਸ ਦੇ ਇੱਕ ਬੇਟੂ ਮਲ ਨੇ ਦਰਿਆ ਸਿਆਸ ਦੇ ਕੰਢੇ ਤੇ ਆਪਣੇ ਵਡੇਰੇ ਦੇ ਨਾਮ ਤੇ ਇੱਕ ਨਵਾਂ ਪਿੰਡ ਵਸਾਇਆ। ਇਨ੍ਹਾਂ ਦੇ ਵਡੇਰੇ ਦੇ ਸੂਰਬੀਰ ਜੋਧੇ ਰਾਣਾ ਰੰਗ ਤੇ ਢੋਲ ਹੋਏ ਹਨ। ਈਮਿਆਂ ਦੇ ਪ੍ਰੇਹਤ ਬ੍ਰਾਹਮਣ ਨਹੀਂ, ਜੋਗੀ ਹੁੰਦੇ ਸਨ। ਚੀਮੇ ਗੋਤ ਦੇ ਬਹੁਤੇ ਜੱਟਾਂ ਨੇ ਫਿਰੋਜ਼ਸ਼ਾਰ ਅਤੇ ਔਰੰਗਜ਼ੇਬ ਦੇ ਸਮੇਂ ਹੀ ਮੁਸਲਮਾਨ ਧਰਮ ਧਾਰਨ ਕੀਤਾ। ਪੁਰਾਣੇ ਰਸਮ ਰਿਵਾਜ ਵੀ ਕਾਇਮ ਰੱਖੋ। ਨਾਗਰਾ ਦੁੱਲਟ ਦੰਦੀਵਾਲ ਤੇ ਚੰਠੇ ਗੋਤ ਦੇ ਲੋਕ ਵੀ ਈਮਿਆਂ ਵਾਂਗ ਚੇਦਾਨ ਰਾਜਪੂਤ ਹਨ। ਇਨ੍ਹਾਂ ਦੀ ਸਭ ਤੋਂ ਵੱਧ ਗਿਣਤੀ ਸਿਆਲਕੋਟ ਵਿੱਚ ਸੀ। ਜਿਲ੍ਹਾ ਗੁਜਰਾਂਵਾਲਾ ਵਿੱਚ ਵੀ ਇਨ੍ਹਾਂ ਦੇ 42 ਪਿੰਡ ਸਨ।
ਪੂਰਬੀ ਪੰਜਾਬ ਦੇ ਮਲੇਰਕੋਟਲਾ, ਸੰਗਰੂਰ, ਫਤਿਹਗੜ੍ਹ ਸਾਹਿਬ ਪਟਿਆਲਾ ਤੇ ਮਾਨਸਾ ਖੇਤਰਾਂ ਵਿੱਚ ਵੀ ਚੀਮੇ ਕਾਫੀ ਵਸਦੇ ਹਨ। ਦੁਆਬੇ ਵਿੱਚ ਚੀਮੇ ਮਾਲਵੇ ਤੋਂ ਘੱਟ ਹੀ ਹਨ। ਚੀਮੇ ਦਲਿਤ ਜਾਤੀਆਂ ਵਿੱਚ ਵੀ ਹਨ। ਪਾਕਿਸਤਾਨ ਬਣਨ ਤੋਂ ਮਗਰੋਂ ਚੀਮੇ ਗੋਤ ਦੇ ਜੱਟ ਸਿੱਖ ਹਰਿਆਣੇ ਦੇ ਸਿਰਸਾ ਤੇ ਕਰਨਾਲ ਆਦਿ ਖੇਤਰਾਂ ਵਿੱਚ ਆਪੇ ਵਸੇ ਹਨ। ਚੀਮੇ ਗੋਤ ਵਾਲਿਆਂ ਨੇ ਪਿੰਡ ਰਾਮਗੜ੍ਹ ਸਰਦਾਰਾਂ ਜਿਲ੍ਹਾ ਲੁਧਿਆਣਾ ਵਿਖੇ ਆਪਣੇ ਵਡੇਰੇ ਦੀ ਯਾਦ ਵਿੱਚ ਇੱਕ ਗੁਰਦੁਆਰਾ ਵੀ ਉਸਾਰਿਆ ਹੋਇਆ ਹੈ। ਜਿਥੇ ਹਰ ਵਰ੍ਹੇ 14 ਅਕਤੂਬਰ ਨੂ ਭਾਰੀ ਜੋੜ ਮੇਲਾ ਲੱਗਦਾ ਹੈ। ਦੇਰਾਦੇ ਤੋਂ 20 ਕਿਲੋਮੀਟਰ ਦੂਰ ਪਿੰਡ ਰਾਮਗੜ੍ਹ ਸਰਦਾਰਾਂ ਵਿੱਚ ਸ਼ਹੀਦ ਬਾਬਾ ਰਾਮ ਸਿੰਘ ਨੇ ਆਪਣੇ ਸਾਥੀ ਸਿੰਘਾਂ ਨਾਲ 1867 ਬਿਕਰਮੀ ਵਿੱਚ ਮੁਗਲ ਫੌਜਾ ਨਾਲ ਟੱਕਰ ਲਈ। ਸਿਰ ਧੜ ਨਾਲੋਂ ਅਲੱਗ ਹੈ ਗਿਆ ਫਿਰ ਵੀ ਬਾਬਾ ਜੀ ਕਈ ਮੀਲਾ ਤੱਕ ਵੈਰੀਆਂ ਨਾਲ ਜ਼ਖ਼ਮੀ ਹੋਏ ਵੀ ਲੜਦੇ ਰਹੇ। ਚੀਮਾ ਗੇਤ ਨਾਲ ਸੰਬੰਧਿਤ ਲੋਕ ਆਪਣੇ ਇਸ ਵਡੇਰੇ ਦੀ ਯਾਦ ਵਿੱਚ ਹਰ ਵਰ੍ਹੇ ਧਾਰਮਿਕ ਸਮਾਗਮ ਕਰਾਉਂਦੇ ਹਨ। 1881 ਈਸਵੀ ਦੀ ਜਨਸੰਖਿਆ ਅਨੁਸਾਰ ਪੂਰਬੀ ਤੇ ਪੱਛਮੀ ਪੰਜਾਬ ਵਿੱਚ ਚੀਮੇ ਜੱਟਾਂ ਦੀ ਗਿਣਤੀ 69549 ਸੀ। ਕੈਪਟਨ ਏ. ਐੱਸ. ਚੀਮਾ ਮੌਊਟ ਐਵਰੈਸਟ ਦੀ ਚੋਟੀ ਤੇ ਚੜ੍ਹਨ ਵਾਲਾ ਪਹਿਲਾ ਪੰਜਾਬੀ ਤੇ ਪਹਿਲਾ ਹੀ ਭਾਰਤੀ ਸੀ। ਪਾਕਿਸਤਾਨ ਵਿੱਚ ਮੁਸਲਮਾਨ ਚੀਮੇ ਜੱਟ ਬਹੁਤ ਗਿਣਤੀ ਵਿੱਚ ਹਨ। ਪੂਰਬੀ ਪੰਜਾਬ ਵਿੱਚ ਸਾਰੇ ਬੀਮੇ ਜੱਟ ਸਿੱਖ ਹਨ। ਹੁਣ ਚੀਮੇ ਬਾਹਰਲੇ ਦੇਸ਼ਾਂ ਵਿੱਚ ਵੀ ਜਾ ਰਹੇ ਹਨ ਅਤੇ ਬਹੁਤ ਉਨਤੀ ਕਰ ਰਹੇ ਹਨ। ਇਹ ਜਗਤ ਪ੍ਰਸਿੱਧ ਗੋਤ ਹੈ। ਬਾਹਰਲੇ ਦੇਸਾਂ ਵਿੱਚ ਜਾ ਕੇ ਜੱਟਾਂ ਨੇ ਨਵੇਂ ਕਾਰੋਬਾਰ ਆਰੰਭ ਕਰਕੇ ਬਹੁਤ ਉਨਤੀ ਕੀਤੀ ਹੈ।
ਚੱਠਾ: ਇਸ ਬੰਸ ਦੇ ਲੋਕ ਜੱਟ ਅਤੇ ਪਠਾਨ ਹੁੰਦੇ ਹਨ। ਇਹ ਆਪਣਾ ਸੰਬੰਧ ਦੇਹਾਨਾਂ ਨਾਲ ਜੋੜਦੇ ਹਨ। ਇਸ ਗੋਤ ਦਾ ਮੋਢੀ ਚੱਠਾ ਸੀ ਜੋ ਪ੍ਰਿਥਵੀ ਰਾਜ ਚੌਹਾਨ ਦਾ ਪੋਤਾ ਅਤੇ ਚੀਮੇ ਦਾ ਸੰਕਾ ਭਰਾ ਸੀ। ਚੰਠੇ ਦੀ ਦਸਵੀਂ ਪੀੜ੍ਹੀ ਵਿੱਚ ਧਾਰੇ ਪ੍ਰਸਿੱਧ ਹੋਇਆ। ਉਹ ਆਪਣੇ ਭਾਈਚਾਰੇ ਸਮੇਤ ਮੁਰਦਾਬਾਦ ਦੇ ਸੰਭਵ ਖੇਤਰ ਤੋਂ ਉਠਕੇ ਚਨਾਬ ਦਰਿਆ ਦੇ ਕੰਢੇ ਤੇ ਆ ਗਿਆ। ਗੁਜਰਵਾਲੇ ਦੇ ਜੱਟ ਕਬੀਲੇ ਨਾਲ ਸਾਰੀ ਕਰਕੇ ਜੱਟ ਭਾਈਚਾਰੇ ਵਿੱਚ ਰਲ ਗਿਆ। ਕਈ ਬੈਠੇ ਦਸਦੇ ਹਨ ਕਿ ਧਾਰੇ ਨੇ ਦੋ ਵਿਆਰ ਕੀਤੇ ਸਨ। ਧਾਰੇ ਦੇ ਗਿਆਰਾ ਪੁੱਤਰ ਹੋਏ। ਦੇ ਪੁੱਤਰ ਪੇਠੇਹਾਰ ਵਿੱਚ ਜਾਕੇ ਵਸੇ ਅਤੇ ਬਾਬੀ ਦੇ ਪੁੱਤਰਾਂ ਨੇ ਨੇਫਾਲਾ ਆਬਾਦ ਕੀਤਾ। ਇਨ੍ਹਾਂ ਦੀ ਔਲਾਦ ਗੁਜਰਾਂਵਾਲੇ ਦੇ ਇਲਾਕੇ ਵਿੱਚ ਭੱਠੇ ਜੱਟਾਂ ਦੇ 12 ਪਿੰਡਾਂ ਵਿੱਚ ਵਸਦੀ ਹੈ। ਇਹ ਪਹਿਲਾਂ ਮਾਲਵੇ ਵਿੱਚ ਆਏ। ਕੁਝ ਭੱਠਿਆਂ ਨੇ 1609 ਈਸਵੀ ਦੇ ਲਗਭਗ ਇਸਲਾਮ ਧਾਰਨ ਕਰ ਲਿਆ ਅਤੇ ਮੁਸਲਮਾਨ ਭਾਈਚਾਰੇ ਵਿੱਚ ਰਲ ਮਿਲ ਗਏ। ਸਿੱਖ ਚੰਨੇ ਵੀ ਕਾਫੀ ਹਨ। ਮਹਾਰਾਜ ਰਣਜੀਤ ਸਿੰਘ ਦੇ ਰਾਜ 'ਚ ਚੱਠੇ ਸਿੱਖਾਂ ਨੇ ਕਾਫ਼ੀ ਉੱਨਤੀ ਕੀਤੀ ਸੀ। ਸਰ ਲੈਪਿਲ ਗਰੀਫਨ ਨੇ ਆਪਣੀ ਕਿਤਾਬ ਪੰਜਾਬ ਚੀਫਸ ਵਿੱਚ ਪ੍ਰਸਿੱਧ ਚੱਠਾ ਪਰਿਵਾਰ ਦੀ ਵਿਖਿਆ ਦਿੱਤੀ ਹੈ। ਚੰਨੇ ਵੀ ਪ੍ਰਾਚੀਨ ਜੱਟ ਹਨ। ਇੱਕ ਮਲਵਈ ਰਵਾਇਤ ਅਨੁਸਾਰ ਮਾਲਵੇ ਦੇ ਲੱਖੀ ਜੰਗਲ ਇਲਾਕੇ ਤੋਂ ਉੱਠ ਕੇ ਇੱਕ ਚੰਠਾ ਉਧਰੀ ਧਾਰੇ ਆਪਣੇ ਭਰਾਵਾਂ ਨੂੰ ਨਾਲ ਲੈ ਕੇ ਗੁਜਰਾਂਵਾਲਾ ਦੇ ਖੇਤਰ ਵਿੱਚ ਪਹੁੰਚਿਆ। ਉਸ ਦੀ ਬੰਸ ਦੇ ਲੋਕ ਉਥੇ ਹੀ ਆਬਾਦ ਹੋ ਗਏ। ਉਸ ਦੀ ਬੰਸ ਉਸ ਇਲਾਕੇ ਵਿੱਚ ਕਾਫੀ ਵਧੀ ਫੁਲੀ। ਪੰਜਾਬ ਵਿੱਚ ਚੰਠੇ ਨਾਮ ਦੇ ਕਈ ਪਿੰਡ ਹਨ। ਬਠਿੰਡਾਮਾਨਸਾ ਵਿੱਚ ਵੀ ਕੁਝ ਚੰਨੇ ਗੋਤ ਦੇ ਜੱਟ ਰਹਿੰਦੇ ਹਨ। ਜਿਲ੍ਹਾ ਸੰਗਰੂਰ ਵਿੱਚ ਵੀ ਚੱਠਾ, ਚੰਠਾ ਨਨਹੇਤਾ ਆਦਿ ਕਈ ਪਿੰਡ ਭੱਠੇ ਜੱਟਾਂ ਦੇ ਹਨ। ਕਪੂਰਥਲਾ ਖੇਤਰ ਵਿੱਚ ਪਿੰਡ ਸੰਧੂ ਚੱਠਾ ਵੀ ਚੱਠਿਆ ਦਾ ਉੱਘਾ ਪਿੰਡ ਹੈ। ਮਾਝੀ ਵਿੱਚ ਚੱਠੇ ਬਹੁਤ ਹੀ ਘੱਟ ਹਨ। ਚੰਠੇ ਹਿੰਦੂ ਮੇਰਠ ਖੇਤਰ ਵਿੱਚ ਵਸਦੇ ਹਨ। 1947 ਦੀ ਵੰਡ ਮਗਰੋਂ ਚੰਠੇ ਪਾਕਿਸਤਾਨ ਤੋਂ ਆਕੇ ਹਰਿਆਣੇ ਦੇ ਅੰਸ਼ਾਲਾ, ਕਰਨਾਲ ਤੇ ਕੁਰੂਕਸ਼ੇਤਰ ਆਦਿ ਇਲਾਕਿਆਂ ਵਿੱਚ ਆਬਾਦ ਹੋ ਗਏ ਹਨ। ਕੁਝ ਜੰਮੂ ਵਿੱਚ ਵੀ ਹਨ। ਚੀਮੇ ਤੇ ਚੀਠੇ ਮੁਸਲਮਾਨ ਬਹੁਤ ਹਨ, ਸਿੱਖ ਘੱਟ ਹਨ। ਚਹਿਲ : ਕੁਝ ਇਤਿਹਾਸਕਾਰਾਂ ਅਨੁਸਾਰ ਦਹਿਲ ਅਜਮੇਰ 'ਤੇ ਹਿਸਾਰ ਦੇ ਗੜ੍ਹ ਦਰੰਤ ਵਾਲੇ ਚੇਹਾਨਾਂ ਦੀ ਇੱਕ ਸ਼ਾਖ ਹੈ। ਇਹ ਪੰਜਾਬ ਵਿੱਚ ਕਾਰਵੀਂ ਸਦੀ ਦੇ ਆਰੰਭ ਵਿੱਚ ਆਏ। ਚਾਹਲ ਰਾਜੇ ਚਾਹੇ ਦੀ ਬੰਸ ਵਿਚੋਂ ਸੀ।
ਮਿਸਟਰ ਫਾਗਨ ਅਨੁਸਾਰ ਇਹ ਬੀਕਾਨੇਰ ਖੇਤਰ ਦੇ ਮੂਲ ਵਸਨੀਕ ਬਾਗਤੀ ਹਨ। ਇੱਕ ਹੋਰ ਰਵਾਇਤ ਅਨੁਸਾਰ ਇਹ ਤੰਵਰ ਸੀਸ ਦੇ ਰਾਜਾ ਸਿੱਖ ਦੀ ਬੱਸ ਵਿਚੋਂ ਹਨ। ਇਹ ਦੱਖਣ ਤੋਂ ਆਪੇ ਕਹਿਲੂਰ ਵਿਖੇ ਵਸ ਗਏ। ਸਿੱਖ ਪੁੱਤਰ ਨੇ ਇੱਕ ਪਰੀ ਵਰਤੀ ਜੱਟੀ ਨਾਲ ਵਿਆਹ ਕਰਾ ਲਿਆ ਅਤੇ ਬਠਿੰਡੇ ਦੇ ਖੇਤਰ ਵਿੱਚ ਮੋਤੀ ਵਿਖੇ ਵਸਦੇ ਚਹਿਲ ਗੋਤ ਦਾ ਮੋਢੀ ਬਣਿਆ। ਕਿਸੇ ਸਮੇਂ ਚਹਿਲਾਂ ਦੀਆਂ ਕੁੜੀਆਂ ਬਹੁਤ ਸੁੰਦਰ ਹੁੰਦੀਆਂ ਸਨ ਅਤੇ ਸੀ.ਐਲਾਦ ਵੀ ਨਹੀਂ ਰਹਿੰਦੀਆਂ ਸਨ। ਚਹਿਲ ਆਪਣੀ ਕੁੜੀ ਦਾ ਰਿਸ਼ਤਾ ਚੰਗੇ ਅਮੀਰ ਘਰਾਂ ਵਿੱਚ ਕਰਦੇ ਸਨ। ਹੁਣ ਇਹ ਪੁਰਾਣੀਆਂ ਅਖੌਤੀਆਂ ਤੇ ਕਲਪਤ ਗੱਲਾਂ ਖਤਮ ਹੋ ਰਹੀਆਂ ਹਨ। ਅਸਲ ਵਿੱਚ ਤਹਿਲ ਗੋਤ ਦਾ ਮੋਢੀ ਚਾਹਲ ਸ੍ਰੀ ਰਾਮ ਚੰਦ੍ਰ ਦੇ ਪੁੱਤਰ ਕਸੂ ਦੀ ਬੰਸ ਵਿਚੋਂ ਹੈ। ਇਹ ਸੂਰਜਬੰਸੀ ਹਨ। ਐੱਚ. ਰੋਜ਼ ਨੇ ਆਪਣੀ ਖੋਜ ਭਰਪੂਰ ਪੁਸਤਕ ਵਿੱਚ ਲਿਖਿਆ ਹੈ ਕਿ ਸੂਰਜਬੰਸੀ ਰਾਜਾ ਅਗਰਸੈਨ ਦੇ ਚਾਰ ਪੁੱਤਰ ਸਨ। ਜਿਨ੍ਹਾਂ ਦੀ ਔਲਾਦ ਛੀਨੇ, ਚੀਮੇ, ਸ਼ਾਹੀ ਤੇ ਚਹਿਲ ਜੱਟ ਹਨ। ਮੇਰੀ ਤੇ ਲੱਖੀ ਆਦਿ ਛੋਟੇ ਗੋਤ ਵੀ ਚਹਿਲ ਭਾਈਚਾਰੇ ਨਾਲ ਚਲਦੇ ਹਨ। ਚੀਮੇ ਦੀ ਚੌਰਾਨ ਬੱਸ ਵਿਚੋਂ ਹਨ। ਸੰਤ ਵਿਸਾਖਾ ਸਿੰਘ ਚਹਿਲਾਂ ਨੂੰ ਚੌਹਾਨਾਂ ਦੀ ਕੌਲੀ ਸ਼ਾਖਾ ਵਿਚੋਂ ਮੰਨਦਾ ਹੈ। ਇਹ ਠੀਕ ਹੀ ਲੱਗਦਾ ਹੈ। ਉਸ ਨੇ ਆਪਣੀ ਕਿਤਾਬ ਮਾਲਵਾ ਇਤਿਹਾਸ ਵਿੱਚ ਲਿਖਿਆ ਹੈ ਕਿ ਚੌਹਾਨ ਬੰਸ ਦੇ ਘੱਗ ਦੀ ਛੇਵੀਂ ਪੀੜ੍ਹੀ ਵਿੱਚ ਚਾਹਲ ਹੋਇਆ ਉਸ ਦੇ ਲਾਉਂ ਤੇ ਚਾਹਲ ਗੋਤ ਪ੍ਰਸਿੱਧ ਹੋਇਆ। ਉਸ ਦੀ ਚੌਥੀ ਪੀੜ੍ਹੀ ਵਿੱਚ ਵੈਰਸੀ ਹੋਇਆ। ਉਸ ਦੇ ਦੋ ਵਿਆਹ ਸਨ। ਇੱਕ ਦਾ ਪੁੱਤਰ ਰਲਾ ਸੀ ਜਿਸ ਨੇ ਰੱਲਾ ਵਸਾਇਆ। ਜਿਸ ਤੋਂ ਚਹਿਲਾਂ ਦੇ ਕਈ ਪਿੰਡ ਬੱਝੀ ਥੱਲੇ ਨੂੰ ਉਸ ਦੇ ਭਤੀਜੇ ਜੁਗਰਾਤ ਨੇ ਮਾਰਕੇ ਆਪਣੇ ਪਿਤਾ ਦਾ ਵੇਚ ਲਿਆ। ਨਵਾਂ ਪਿੰਡ ਜੋਗਾ ਆਪਣੇ ਨਾਮ ਉੱਤੇ ਵਸਾਇਆ। ਧੂਰੀ ਦੇ ਇਲਾਕੇ ਵਿੱਚ ਧਨੌਰੀ ਕਲਾਂ ਚਹਿਲਾਂ ਦਾ ਪਿੰਡ ਵੀ ਜੇਰੀ ਵਿਚੋਂ ਦੀ ਸੱਇਆ ਹੈ। ਕਿਸੇ ਸਮੇਂ ਪੰਜ ਪਾਂਟੋ ਸਮੇਤ ਦਰੋਪਤੀ ਜੋਰੀ ਦੇ ਖੇਤਰ ਵਿੱਚ ਆਏ ਸਨ। ਚਾਹਲ ਜੋਰੀਆਂ ਦਾ ਚੇਲਾ ਸੀ। ਉਸ ਸਮੇਂ ਪੰਜਾਬ ਵਿੱਚ ਜੋਗੀਆ ਸਿੱਧਾ ਦਾ ਮੇਲਬਾਲਾ ਸੀ। ਜੋਗੀ ਲੋਕ ਵੀ ਬੁੱਧ ਧਰਮ ਦੀ ਇੱਕ ਸ਼ਾਖਾ ਹਨ। ਇਨ੍ਹਾਂ ਵਿਚੋਂ ਇੱਕ ਸਿੱਧ 'ਜੋਗੀਪੀਰ ਹੋਇਆ ਹੈ। ਜਿਸ ਨੂੰ ਸਭ ਚਹਿਲ ਮੰਨਦੇ ਹਨ। ਜਿਥੇ ਭੀ ਚਾਹਲਾਂ ਦਾ ਕੋਈ ਪਿੰਡ ਹੈ, ਉਥੇ ਜੋਗੀ ਪੀਰ ਦੀ ਮਾੜ੍ਹੀ ਵੀ ਹੈ। ਸੰਖੂਪੁਰ ਜਿਲ੍ਹੇ ਵਿੱਚ ਮੁਸਲਮਾਨ ਚਹਿਲਾਂ ਦਾ ਇੰਕ ਪਿੰਡ ਮਾਤੀ ਹੈ। ਜਿਥੇ ਜੋਗੀ ਪੀਰ ਦੀ ਮਾੜੀ ਵੀ ਕਾਇਮ ਹੈ। ਮੇਰੀ ਦੇ ਇਲਾਕੇ ਵਿੱਚ ਕਿਲੀ ਚਹਿਲਾਂ ਵਿੱਚ ਵੀ ਜਠੰਚੇ ਦੀ ਯਾਦ ਵਿੱਚ ਮੇਲਾ ਲਗਦਾ ਹੈ। ਫਰੀਦਕੋਟ ਦੇ ਪਾਸ ਵੀ ਚਹਿਲ ਪਿੰਡ ਹੈ। ਪੰਜਾਬ ਵਿੱਚ ਚਹਿਲ ਨਾਮ ਦੇ ਕਈ ਪਿੰਡ ਚਹਿਲ ਭਾਈਚਾਰੇ ਦੇ ਹੀ ਹਨ। ਇਨ੍ਹਾਂ ਸਾਰੇ ਚਹਿਲਾ ਦਾ ਮੁੱਢ ਮਾਨਸਾ ਦਾ ਖੇਤਰ ਜੋਗਾਰੱਲਾ ਹੀ ਹੈ। ਮਾਨਸਾ ਵਿੱਚ ਚਹਿਲਾਂ ਦੇ ਵਿੱਚ ਦਲਿਉ, ਔਲਖ ਤੇ ਸੇਖੋਂ ਗੈਂਡੇ ਚਹਿਲ ਦੇ ਸਮੇਂ ਲੁਧਿਆਣੇ ਦੇ ਖੇਤਰ ਵਿਚੋਂ ਆਏ। ਮਾਨਸਾ ਵਿੱਚ ਚਹਿਲ ਤੇ ਦੰਦੀਵਾਲ ਚੌਹਾਨ ਸ਼ਾਹਵੀਂ ਸਦੀ ਵਿੱਚ ਆਏ ਸਨ। ਮਾਨ ਸਭ ਤੋਂ ਪਹਿਲਾਂ ਆਏ ਸਨ। ਨੋਖੀ ਪਾਤਸ਼ਾਹੀ ਸ੍ਰੀ ਗੁਰੂ ਤੇਗਬਹਾਦਰ ਜੀ ਜਦ 1665 ਈਸਵੀ ਵਿੱਚ ਭੀਖੀ ਦੇ ਇਲਾਕੇ ਵਿੱਚ ਆਏ ਉਸ ਸਮੇਂ ਇਸ ਇਲਾਕੇ ਵਿੱਚ ਗੈਏ ਤੇ ਦੇਸੂ ਚਹਿਲ ਦੀ ਚੌਧਰ ਸੀ। ਇਹ ਸੁਲਤਾਨੀਆਂ ਪਰਿਵਾਰ ਸੀ। ਚਹਿਲ ਭਾਈਚਾਰੇ ਦੇ ਬਹੁਤੇ ਲੋਕ ਸੁਖੀ ਸਰਵਰ ਦੇ ਚੇਲੇ ਸਨ। ਮਾਲਵੇ ਵਿੱਚ ਗੁਰੂ ਤੇਗਬਹਾਦਰ ਦੀ ਫੇਰੀ ਸਮੇਂ ਹੀ ਗੈਏ ਸਮੇਤ ਚਹਿਲਾਂ ਨੇ ਸਿੱਖੀ ਧਾਰਨ ਕੀਤੀ। ਕੁਝ ਚਹਿਲ ਕੱਚੇ ਸਿੱਖ ਸਨ। ਉਹ ਸੰਖੀ ਸਰਵਰ ਨੂੰ ਵੀ ਮੰਨਦੇ ਸਨ। ਦੇਸੂ ਚਹਿਲ ਦੀ ਬੰਸ ਵਿਚੋਂ ਗੈਫਾ ਚਹਿਲ ਬਹੁਤ ਸੂਰਬੀਰ ਤੇ ਪ੍ਰਸਿੱਧ ਸੀ। ਇਸ ਦੀਆਂ ਰਾਜੇ ਹੋਡੀ ਤੇ ਹੋਰ ਮੁਸਲਮਾਨ ਧਾੜਵੀਆਂ ਨਾਲ ਕਈ ਟੱਕਰਾਂ ਹੋਈਆਂ ਸਨ। ਦਲਿਉ ਜੱਟਾਂ ਨੇ ਆਪਣੇ ਮਿੱਤਰ ਰੀਵੇ ਦੇ ਦੁਸ਼ਮਣਾਂ ਨਾਲ ਟੱਕਰਾਂ ਲਈਆਂ। 1736 ਈਸਵੀ ਵਿੱਚ ਮਹਾਰਾਜਾ ਆਲਾ ਸਿੰਘ ਨੇ ਗੋਡੇ ਚਹਿਲ ਤੋਂ ਭੀਖੀ ਦਾ ਇਲਾਕ ਜਿੱਤ ਕੇ ਆਪਣੀ ਰਿਆਸਤ ਪਟਿਆਲਾ ਵਿੱਚ ਰਲਾ ਲਿਆ। ਕਿਸੇ ਕਾਰਨ ਗੈਟੇ ਨੂੰ ਉਸ ਦੇ ਆਪਣੇ ਸ਼ਰੀਕਾ ਨੇ ਹੀ ਮਾਰ ਦਿੱਤਾ ਸੀ। ਚਹਿਲਾਂ ਦੀ ਚੌਧਰ ਇਲਾਕੇ ਵਿੱਚ ਖਤਮ ਹੋ ਗਈ। ਕੁਝ ਚਹਿਲ ਸੰਗਰੂਰ, ਮੋਗਾ, ਲੁਧਿਆਣਾ ਦੁਆਬਾ ਤੇ ਮਾਏ ਦੇ ਖੇਤਰਾਂ ਵਿੱਚ ਦੂਰ ਦੂਰ ਤੱਕ ਚਲੇ ਗਏ। ਮਾਝੇ ਤੋਂ ਅੱਗੇ ਪੱਛਮੀ ਪੰਜਾਬ ਵਿੱਚ ਵੀ ਕਾਫੀ ਚਲੇ ਗਏ। ਭੁੱਲਰ ਚਾਹਲ ਅਤੇ ਕਾਰਲੋ ਜੱਟ ਮਾਲਵਾ, ਧਾਰ ਅਤੇ ਦੱਖਣ ਨੂੰ ਆਪਣਾ ਮੁੱਢਲਾ ਘਰ ਕਹਿੰਦੇ ਹਨ। ਅੰਮ੍ਰਿਤਸਰ ਦੇ ਚਹਿਲਾਂ ਅਨੁਸਾਰ ਚਹਿਲ ਸੂਰਜ ਬੰਸੀ ਰਾਜਾ ਖਾਂਗ ਦੀ ਬੰਸ ਵਿਚੋਂ ਹਨ। ਪਹਿਲਾਂ ਪਹਿਲ ਉਹ ਦਿੱਲੀ ਪਾਸ ਕੋਟ ਗਰਾਨਾ ਵਸੇ ਅਤੇ ਫਿਰ ਪੱਖੀ ਚਹਿਲਾਂ ਅੰਬਾਲੇ ਵੱਲ ਆਏ। ਫਿਰ ਹੌਲੀ ਹੌਲੀ ਮਾਲਵੇ ਦੇ ਇਲਾਕੇ ਜੋਗਾ ਰਲਾ ਵਿੱਚ ਪਹੁੰਚ ਗਏ ਸਨ। ਮਾਝੇ ਵਿੱਚ ਵੀ ਚਹਿਲ ਗੋਤੀ ਕਾਫ਼ੀ ਵਸਦੇ ਹਨ। ਪਿੰਡ ਚਹਿਲ ਤਹਿਸੀਲ ਤਰਨਤਾਰਨ ਵਿੱਚ ਧੰਨ ਬਾਬਾ ਜੰਗੀ ਪੀਰ ਦਾ ਅਕਤੂਬਰ ਵਿੱਚ ਮਹਾਨ ਸਾਲਾਨਾ ਜੋੜ ਮੇਲਾ ਲੱਗਦਾ ਹੈ। ਮਾਏ ਵਿੱਚ ਜਫਰਵਾਲ ਵੀ ਚਹਿਲਾਂ ਦਾ ਉੱਘਾ ਪਿੰਡ ਹੈ।
ਬਾਬਾ ਜੋਗੀ ਪੀਰ ਦਾ ਜਨਮ ਦਿਹਾੜਾ ਨੂਰਪੁਰ ਬੰਦੀ ਦੇ ਨਜ਼ਦੀਕ ਪਿੰਡ ਬ੍ਰਾਹਮਣ ਮਾਜਰਾ ਵਿੱਚ 12 ਸਤੰਬਰ ਦੇ ਲਗਭਗ ਮਨਾਇਆ ਜਾਂਦਾ ਹੈ। ਸਭ ਚਹਿਲ ਜੋਗੀ ਪੀਰ ਨੂੰ ਜ਼ਰੂਰ ਮੰਨਦੇ ਹਨ। ਸੰਗਰੂਰ ਖੇਤਰ ਤੇ ਚਹਿਲ ਖੇਰਾ ਭੂਮੀਆਂ ਦੀ ਪੂਜਾ ਕਰਦੇ ਹਨ। ਉਹ ਆਪਣੇ ਆਪ ਨੂੰ ਸਾਲੇ ਚੇਹਾਨ ਦੀ ਬੱਸ ਵਿਚੋਂ ਸਮਝਦੇ ਹਨ। ਥਾਲਾ ਚੌਹਾਨ ਕਿਸੇ ਜੱਟੀ ਨਾਲ ਵਿਆਹ ਕਰਾ ਜੱਟ ਭਾਈਚਾਰੇ ਵਿੱਚ ਰਲ ਗਿਆ ਸੀ। ਜੀਂਦ ਤੇ ਸੰਗਰੂਰ ਦੇ ਬਹਿਲ ਗੁਰੀ ਚੌਹਾਨ ਦੀ ਪੂਜਾ ਵੀ ਕਰਦੇ ਹਨ। ਇਸ ਇਲਾਕੇ ਦੇ ਬਹੁਤ ਚਹਿਲ ਜੋਗੀ ਪੀਰ ਨੂੰ ਜਰੂਰ ਮੰਨਦੇ ਹਨ। ਸੰਗਰੂਰ ਦੇ ਇਲਾਕੇ ਵਿੱਚ ਖੇਤੀ ਚਹਿਲਾਂ ਖਿਆਲੀ ਘਨੇਰੀ ਕਲਾ, ਲਾਡ ਮਨਜਾਰਾ, ਕਰਮਗੜ੍ਹ ਆਦਿ ਕਈ ਪਿੰਡਾਂ ਵਿੱਚ ਚਹਿਲ ਕਬੀਲੇ ਦੇ ਲੋਕ ਵਸਦੇ ਹਨ। ਫਤਿਹਗੜ੍ਹ ਦੇ ਆਮਲੋਰ ਖੇਤਰ ਵਿੱਚ ਚਹਿਲਾਂ ਪਿੰਡ ਦੀ ਚਹਿਲ ਭਾਈਚਾਰੇ ਦਾ ਹੈ। ਬੰਸ ਵਿਚੋਂ ਮੰਨਦੇ ਹਨ। ਉਹ ਬਲੰਦ ਜੋਗੀ ਪੀਰ ਨੂੰ ਜਠੇਰੇ ਦੇ ਤੌਰ ਤੇ ਪੂਜਦੇ ਹਨ। ਸਾਰੇ ਚਹਿਲ ਹੀ ਜੋਰੀ ਪੀਰ ਨੂੰ ਆਪਣਾ ਜਠੇਰਾ ਮੰਨਦੇ ਹਨ। ਉਹ ਮਾਨਸਾ ਦੇ ਇਲਾਕੇ ਵਿੱਚ ਮੁਸਲਮਾਨਾਂ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ। ਅੱਸੂ ਮਹੀਨੇ ਵਿੱਚ ਚੌਥੇ ਨੌਰਾਤੇ ਨੂੰ ਜੇਰੀ ਰਲੇ ਦੇ ਇਲਾਕੇ ਵਿੱਚ ਜੋਗੀ ਪੀਰ ਦਾ ਭਾਰੀ ਮੇਲਾ ਲਗਦਾ ਹੈ। ਤਹਿਲ ਬੰਸ ਦੇ ਲੋਕ ਵੱਧ ਤੋਂ ਵੱਧ ਇਸ ਮੇਲੇ ਵਿੱਚ ਸ਼ਾਮਿਲ ਹੁੰਦੇ ਹਨ। ਹੁਣ ਬਹਿਲ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਇੱਕ ਚਹਿਲ ਪਿੰਡ ਲੁਧਿਆਣੇ ਜਿਲ੍ਹਾ ਵਿੱਚ ਵੀ ਹੈ। ਇਸ ਇਲਾਕੇ ਦੇ ਰਜੂਲ ਪਿੰਡ ਵਿੱਚ ਵੀ ਕੁਝ ਚਹਿਲ ਹਨ। ਚਹਿਲ ਕਲਾ ਤੇ ਚਹਿਲ ਖੁਰਦ ਪਿੰਡ ਜਿਲ੍ਹਾ ਨਵਾਂ ਸ਼ਹਿਰ ਵਿੱਚ ਤਹਿਲ ਭਾਈਚਾਰੇ ਦੇ ਹੀ ਹਨ। ਕਪੂਰਥਲਾ ਵਿੱਚ ਕਸੇ ਚਹਿਲ ਮਾਧੋਪੁਰ ਜੰਮੇਵਾਲ ਭਨੋਲੰਗ ਆਦਿ ਕਈ ਪਿੰਡਾਂ ਵਿੱਚ ਚਹਿਲ ਗੋਤ ਦੇ ਕਾਫ਼ੀ ਲੋਗ ਵਸਦੇ ਹਨ। ਹਰਿਆਣੇ ਤੇ ਰਾਜਸਥਾਨ ਵਿੱਚ ਵੀ ਕੁਝ ਚਹਿਲ ਹਿੰਦੂ ਜਾਟ ਹਨ। ਪੱਛਮੀ ਪੰਜਾਬ ਵਿੱਚ ਗੁਜਰਾਂਵਾਲਾ, ਸਿਆਲਕੋਟ ਸ਼ੇਖੂਪੁਰਾ ਤੇ ਮਿੰਟਗੁੰਮਰੀ ਤੱਕ ਵੀ ਚਹਿਲ ਕਬੀਲੇ ਦੇ ਲੋਕ ਚਲੇ ਗਏ ਸਨ। ਮਿੰਟਗੁੰਮਰੀ ਗੋਤ ਦੇ ਲੋਕ ਕਾਫ਼ੀ ਹਨ। ਕਈ ਗਰੀਬ ਜੱਟ ਦਲਿਤ ਇਸਤਰੀਆਂ ਨਾਲ ਵਿਆਹ ਕਰਾਕੇ ਦਲਿਤ
ਭਾਈਚਾਰੇ ਵਿੱਚ ਰਲਮਿਲ ਗਏ ਸਨ। ਇਸ ਕਾਰਨ ਜੱਟਾਂ ਤੇ ਦਲਿਤਾਂ ਦੇ ਬਹੁਤ ਗੋਤ ਸਾਂਝੇ ਹਨ। ਚਹਿਲ ਗੋਤ ਜੱਟਾਂ ਦੇ ਵੱਡੇ ਗੋਤਾ ਵਿਚੋਂ ਹੈ। 1881 ਈਸਵੀਂ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਚਹਿਲ ਗੋਤ ਦੇ ਲੋਕਾਂ ਦੀ ਗਿਣਤੀ 63156 ਸੀ। ਮਾਲਵੇ ਵਿਚੋਂ ਚਹਿਲ ਰਾਜਸਥਾਨ ਦੇ ਖੇਤਰ ਵਿੱਚ ਵੀ ਕਾਫੀ ਜਾਕੇ ਆਬਾਦ ਹੋਏ ਹਨ। ਦੁਆਬੇ ਦੇ ਬਹੁਤ ਚਹਿਲ ਬਦੇਸ਼ਾਂ ਵਿੱਚ ਗਏ ਹਨ। ਬਹਿਲ ਕਬੀਲੇ ਦੇ ਲੋਕ ਸਿਆਏ ਤੇ ਮਨਮਤੇ ਹੁੰਦੇ ਹਨ। ਕਿਸੇ ਦੇ ਮਗਰ ਘੱਟ ਲੱਗਦੇ ਹਨ। ਪੰਜਾਬ ਵਿੱਚ ਸਾਰੇ ਚਹਿਲ ਜੱਟ ਸਿੱਖ ਹਨ। ਦਲਿਤ ਜਾਤੀਆਂ ਵਿੱਚ ਰਲੇ ਹੋਏ ਤਹਿਲ ਵੀ ਸਿੱਖ ਹਨ। ਮਾਦੇ ਦੇ ਬਿਆਸ ਖੇਤਰ ਦੇ ਪਿੰਡ ਮੇਰੇ ਖਾਨਪੁਰ ਦੀ ਪਵਿੱਤਰ ਝੰਗੀ ਜਿਹੜੀ ਬਾਬਾ ਜੋਰੀ ਦੇ ਨਾਂਅ ਨਾਲ ਪ੍ਰਸਿੱਧ ਹੈ ਵਿੱਚ ਦੀ ਸਾਲਾਨਾ ਜੋੜ ਮੇਲਾ ਅੱਧ ਸਤੰਬਰ ਨੂੰ ਮੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਠ ਪਾਠ ਦੇ ਭੋਗ ਪੈਣ ਮਗਰੋਂ ਨੇੜਲੇ ਪਿੰਡਾਂ ਦੇ ਚਹਿਲ ਬਾਬਾ ਜੀ ਦੇ ਬੱਚੇ ਤੇ ਮੱਥਾ ਟੇਕਦੇ ਹਨ। ਬੀਚ ਦੁੱਧ ਮਿੱਠੀਆਂ ਰੋਟੀਆਂ, ਗੁੜ੍ਹ ਆਇ ਚੜ੍ਹਾਈ ਮੰਨਤਾਂ ਮੰਗੀਆਂ ਜਾਂਦੀਆਂ ਹਨ। ਮੇਲੇ ਵਿੱਚ ਗਾਇਕ ਜੋੜੀਆਂ ਤੇ ਪ੍ਰਸਿੱਧ ਖਿਡਾਰੀਆਂ ਨੂੰ ਵੀ ਭਾਗ ਲੈਣ ਲਈ ਖਾਨਪੁਰ ਦੀ ਪੰਚਾਇਤ ਵੱਲੋਂ ਸੱਦਾ ਦਿੱਤਾ ਜਾਂਦਾ ਹੈ। ਹੁਣ ਮੇਲੇ ਵੀ ਨਵੇਂ ਢੰਗ ਨਾਲ ਲੱਗ ਰਹੇ ਹਨ। ਬਹਿਲ ਇਰਾਨ ਵਿਚੋਂ ਭਾਰਤ ਵਿੱਚ ਪੰਜਵੀਂ ਸਦੀ ਵਿੱਚ ਆਏ ਸਨ। ਪੰਜਾਬ ਵਿੱਚ ਆਉਣ ਤੋਂ ਪਹਿਲਾਂ ਦਿੱਲੀ ਤੇ ਰਾਜਸਥਾਨ ਵਿੱਚ ਵਸਦੇ ਸਨ ਚਹਿਲ ਮਨਮਤੇ ਤੇ ਸੰਜਮੀ ਜੱਟ ਹਨ। ਇਨ੍ਹਾਂ ਦਾ ਮੁੱਢਲਾ ਘਰ ਵੀ ਕੈਸਪੀਅਨ ਸਾਗਰ ਦਾ ਪੂਰਬੀ ਖੇਤਰ ਸੀ। ਹਰਿਆਏ ਤੇ ਰਾਜਸਥਾਨ ਵਿੱਚ ਚਹਿਲ ਹਿੰਦੂ ਜਾਟ ਹਨ।
ਜੱਟਾਂ ਦਾ ਇਤਿਹਾਸ 7
ਜੱਟਾਣੇ: ਇਸ ਗੋਤ ਦਾ ਮੋਢੀ ਜੱਟਾਣਾ ਸੀ। ਇਹ ਲੋਕ ਆਪਣੇ ਆਪ ਨੂੰ ਯਾਦਵ ਬੰਸੀ ਸ੍ਰੀ ਕ੍ਰਿਸ਼ਨ ਦੇ ਖ਼ਾਨਦਾਨ ਵਿਚੋਂ ਦੱਸਦੇ ਹਨ। ਭੱਟੀ ਰਾਜਪੂਤ ਵੀ ਸ੍ਰੀ ਕ੍ਰਿਸ਼ਨ ਦੀ ਸੱਸ ਵਿਚੋਂ ਹਨ। ਰਾਉ ਭੱਟੀ ਤੀਜੀ ਸਦੀ ਵਿੱਚ ਹੋਇਆ ਹੈ। ਉਸ ਨੇ ਬਠਿੰਡੇ ਦਾ ਕੇਦਾ ਕਿਲ੍ਹਾ ਬਣਾਇਆ ਸੀ। ਲੱਖੀ ਜੰਗਲ ਤੇ ਭੱਟਨੇਰ ਦੇ ਇਲਾਕਿਆਂ 'ਚ ਕਬਜਾ ਕਰ ਲਿਆ। ਭੱਟੀ ਰਾਉ ਦੀ ਬੰਸ ਵਿਚੋਂ ਵਿਜੇ ਰਾਉ ਦੇਵ ਰਾਜ, ਜੈਸਲ ਹੇਮ ਤੇ ਜੂੰਦਰ ਰਾਉ ਪ੍ਰਸਿੱਧ ਹੋਏ ਹਨ।
ਜਿਸ ਸਮੇਂ ਗੰਜਨੀ ਦੇ ਤਖ਼ਤ ਉੱਤੇ ਮਹਿਮੂਦ ਗੰਜਨਵੀ ਅਤੇ ਲਾਹੌਰ ਦੇ ਤਖ਼ਤ ਉੱਤੇ ਜੈਪਾਲ ਦਾ ਰਾਜ ਸੀ। ਉਸ ਸਮੇਂ ਸਤਲੁਜ ਦੇ ਦੱਖਣ ਵੱਲ ਬਿਜੇ ਰਾਏ ਭੱਟੀ ਬਠਿੰਡੇ ਤੇ ਭੱਟਨੇਰ ਦੇ ਖੇਤਰਾਂ ਤੇ ਰਾਜ ਕਰ ਰਿਹਾ ਸੀ। ਜੈਪਾਲ ਨੇ ਮਹਿਮੂਦ ਦੀ ਈਨ ਮੰਨ ਲਈ ਸੀ ਪਰ ਸਿਜੇ ਰਾਏ ਮਹਿਮੂਦ ਤੋਂ ਆਕੀ ਸੀ।
ਇਸ ਲਈ ਮਹਿਮੂਦ ਨੇ 1004 ਈਸਵੀ ਵਿੱਚ ਬਠਿੰਡੇ ਦੇ ਕਿਲ੍ਹੇ ਤੇ ਹਮਲਾ ਕੀਤਾ। ਭੱਟੀਆਂ ਨੇ ਮਹਿਮੂਦ ਦੀ ਬਹਾਦਰੀ ਨਾਲ ਮੁਕਾਬਲਾ ਕੀਤਾ ਪਰ ਹਾਰ ਗਏ। ਕੁਝ ਭੱਟੀ ਮਾਰ ਦਿੱਤੇ। ਕੁਝ ਮੁਸਲਮਾਨ ਬਣਾ ਲਏ ਗਏ ਅਤੇ ਬਾਕੀ ਭੱਟਨੇਰ ਵੱਲ ਦੰਤ ਗਏ। ਬਿਜੇ ਰਾਏ ਤੋਂ ਮਗਰੋਂ ਦੇਵਰਾਜ ਆਪਣੇ ਪਿਤਾ ਦੀ ਥਾਂ ਰਾਜਾ ਬਇਆ। ਦੇਵਰਾਜ ਦੀ ਬੰਸ ਵਿਚੋਂ ਚਾਊ ਜੈਸਲ ਹੋਇਆ ਜਿਸ ਨੇ ਜੈਸਲਮੇਰ ਦੀ ਮੰਤ੍ਰੀ ਗੰਡੀ। ਜੈਸਲ ਦੀ ਸੱਸ ਵਿਚੋਂ ਹਿੰਦੂ ਭੱਟੀ ਹਨ ਅਤੇ ਉਸ ਦੇ ਭਰਾ ਦੂਸਲ ਦੀ ਬੰਸ ਵਿਚੋਂ ਸਿੰਧੂਅਰਾਤ, ਸੱਟਾਏ ਤੇ ਵੱਟੂ ਆਦਿ 21 ਗੋਤਾਂ ਦੇ ਜੱਟ ਹਨ। ਜੈਸਲ ਦਾ ਭਤੀਜਾ ਹੋਮ ਆਪਣੇ ਭਾਈਦਾਰ ਨਾਲ ਨਾਰਾਜ਼ ਹੋ ਕੇ ਆਪਣੇ ਭਰਾਵਾਂ ਨੂੰ ਨਾਲ ਲੈ ਕੇ 1190 ਈਸਵੀ ਦੇ ਲਗਭਗ ਪੰਜਾਬ ਵਿੱਚ ਆ ਗਿਆ। ਹਿੰਸਾਰ ਤੇ ਮਠਿੰਡੇ ਦੇ ਕੁਝ ਇਲਾਬੀ ਤੇ ਕਬਜ਼ਾ ਕਰ ਲਿਆ। ਉਸ ਸਮੇਂ ਪ੍ਰਿਥਵੀ ਰਾਜ ਚੌਹਾਨ ਦਾ ਰਾਜ ਵੀ ਬਠਿੰਡੇ ਦੇ ਖੇਤਰ ਵਿੱਚ ਫੈਲਿਆ ਹੋਇਆ ਸੀ। । 190 ਈਸਵੀ ਵਿੱਚ ਪ੍ਰਿਥਵੀ ਰਾਜ ਦੀ ਹਾਰ ਮਗਰੋਂ ਇਹ ਇਲਾਕਾ ਫਿਰ ਗੋਰੀਆਂ ਦੇ ਕਬਜ਼ੇ ਵਿੱਚ ਆ ਗਿਆ। ਹੇਮ ਨੇ ਰੀਰੀਆਂ ਦੀ ਸਹਾਇਤਾ ਕੀਤੀ ਸੀ। ਇਸ ਲਈ ਗੋਰੀਆਂ ਨੇ ਹਿੱਸਾਰ ਤੇ ਬਠਿੰਡੇ ਦਾ ਇਲਾਕਾ ਹੇਮ ਨੂੰ ਦੇ ਦਿੱਤਾ। ਹੇਮ ਨੇ ਹਿੱਸਾਰ ਵਿੱਚ ਕਿਲ੍ਹਾ ਬਣਾਕੇ ਇਸ ਇਲਾਕੇ ਤੇ ਰਾਜ ਕਰਨਾ ਸ਼ੁਰੂ ਕਰ ਦਿੱਤਾ। ਹੇਮ ਦੇ ਪੁੱਤਰ ਜੂੰਦਰ ਦੇ 21 ਪੁੱਤਰ ਸਨ। ਇਸ ਦੀ ਬੰਸ ਦੇ ਲੋਕਾਂ ਨੇ ਆਪਣੇ ਵਡੇਰਿਆਂ ਦੇ ਨਾਮ ਤੇ ਨਵੇਂ ਗੇੜ ਚਾਲੂ ਕਰ ਲਏ। ਸੁੰਦਰ ਦੇ ਪਿਤਾ ਹਮ ਦੀ ਮੌਤ 1212 ਈਸਵੀ ਵਿੱਚ ਹੋਈ।
ਜੂੰਦਰ ਦੇ ਪੁੱਤਰ ਸਟੇਰ ਰਾਉ ਦੀ ਸੰਸ ਵਿਚੋਂ ਸਿੱਧੂ ਬਰਾੜ ਹਨ। ਔਚਲ ਦੀ ਬੰਸ ਵਿਚੋਂ ਜੰਟਾਏ ਵੱਟੂ ਤੇ ਬੇਦਲੇ ਜੱਟ ਹਨ। ਜੱਟਾਣੇ ਦੇ ਪਿਤਾ ਦਾ ਨਾਮ ਮੇਪਾਲ ਸੀ। ਜੱਟਾਏ ਦੀ ਸੰਤਾਨ ਤੋਂ ਗੀਤ ਜੱਟਾਣਾ ਹੋਣ ਵਿੱਚ ਆਇਆ। ਸੁੰਦਰ ਦੀ ਬੰਸ ਦੇ ਲੋਕ ਗਿਣਤੀ ਵਿੱਚ ਬਹੁਤ ਸਨ। ਇਸ ਲਈ ਇਸ ਦੀ ਔਲਾਦ ਸਤਲੁਜ ਦੇ ਦੋਵੇਂ ਪਾਸੀਂ ਖਿਲਰ ਗਈ। ਦੂਰ ਦੂਰ ਤੱਕ ਸਾਰਾ ਦੱਖਣੀ ਮਾਲਵਾ ਰੋਕ ਲਿਆ। ਲੁਧਿਆਣਾ ਖੇਤਰ ਵਿੱਚ ਉੱਚਾ ਜੱਟਾਣਾ, ਜੱਟਾਣਾ ਅਤੇ ਮੁਕਤਸਰ ਖੇਤਰ ਵਿੱਚ ਵਾਦਰ ਜੱਟਣਾ ਇਨ੍ਹਾਂ ਦੇ ਪ੍ਰਸਿੱਧ ਪਿੰਡ ਹਨ। ਮਾਨਸਾ ਦੇ ਸਰਦੂਲਗੜ੍ਹ ਖੇਤਰ ਵਿੱਚ ਚੂੜੀਆਂ, ਇੰਪੀ, ਜੱਟਾਣਾ ਕਲਾਂ ਤੇ ਜੱਟਾਣਾ ਖੁਰਦ ਵੀ ਇਸ ਬਰਾਦਰੀ ਦੇ ਪਿੰਡ ਹਨ। ਕੁਝ ਜੱਟਾਣੇ ਫਿਰੋਜ਼ਪੁਰ, ਬਠਿੰਡਾ ਤੇ ਸੰਗਰੂਰ ਖੇਤਰ ਦੇ ਕੁਝ ਪਿੰਡਾਂ ਵਿੱਚ ਵੀ ਵੱਸਦੇ ਹਨ। ਪੰਜਾਬ ਵਿੱਚ ਜੱਟਾਣੇ ਗੋਤ ਦੇ ਕਈ ਪਿੰਡਾਂ ਵਿੱਚ ਜੱਟਾਣੇ ਗੋਤ ਦੇ ਜੱਟ ਵੀ ਵਸਦੇ ਹਨ। ਪੰਜਾਬ ਵਿੱਚ ਜੱਟਾਣੇ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਇਹ ਬਹੁਤੇ ਮਾਲਵੇ ਵਿੱਚ ਹੀ ਆਬਾਦ ਹਨ। ਭੱਟੀ ਕਬੀਲੇ ਦੇ ਲੋਕ ਮਹਿਮੂਦ ਗਜ਼ਨਵੀ ਦੇ ਸਮੇਂ ਗਿਆਰ੍ਹਵੀਂ ਸਦੀ ਵਿੱਚ ਰਾਜਸਥਾਨ ਵੱਲ ਚਲੇ ਗਏ ਸਨ। ਬਾਰ੍ਹਵੀਂ ਸਦੀ ਵਿੱਚ ਇਹ ਲੋਕ ਫਿਰ ਵਾਪਿਸ ਪੰਜਾਬ ਵਿੱਚ ਆ ਵਸ ਗਏ ਸਨ। ਜੱਟਾਣੇ ਗੋਤ ਦੇ ਲੋਕ ਜੰਗਪਾਲ ਗੋਤ ਦੇ ਜੱਟਾਂ ਨੂੰ ਦੀ ਆਪਣੀ ਬਰਾਦਰੀ ਵਿਚੋਂ ਸਮਝਦੇ ਹਨ ਕਿਉਂਕਿ ਦੇਵੇ ਅੰਚਲ ਭੱਟੀ ਦੀ ਬੰਸ ਵਿਚੋਂ ਹਨ। ਦੇਵੇ ਹੀ ਉਪਰੀਤ ਹਨ। ਦਰ ਦੇ 21 ਪੁੱਤਰਾਂ ਵਿਚੋਂ ਇੱਕ ਪੁੱਤਰ ਪੀਪੜ ਰਾਉ ਦੀ ਸੰਤਾਨ ਦਲਿਤ ਜਾਤੀਆਂ ਵਿੱਚ ਰਲਮਿਲ ਗਈ ਸੀ। ਸਿੱਧੂ ਰੀਤ ਦੇ ਮਜੂਸੀ ਸਿੱਖ ਇਸ ਦੀ ਸੰਸ ਦੀ ਇੱਕ ਸ਼ਾਖ ਹਨ। ਬਹੁਤੇ ਜੱਟ ਯਾਦਦ ਬੰਸੀ ਆਈਆ ਹਨ। ਇਨ੍ਹਾਂ ਦਾ ਮੁੱਢਲਾ ਘਰ ਸਿੱਧ ਸੀ। ਇਹ ਸਿੰਧ ਤੋਂ ਹੀ ਪੰਜਾਬ, ਹਰਿਆਣਾ, ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ ਅਤੇ ਮੱਧ ਪ੍ਰਦੇਸ਼ ਦੇ ਮਾਲਵਾ ਖੇਤਰ ਵਿੱਚ ਆਕੇ ਆਬਾਦ ਹੋਏ ਸਨ। ਬਦੇਸ਼ੀ ਹਮਲਿਆਂ ਤੇ ਕਾਲ ਪੈਣ ਕਾਰਨ ਜੱਟ ਕਬੀਲੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ
ਦੂਰ ਤੱਕ ਚਲੇ ਜਾਂਦੇ ਸਨ। ਜੱਟ ਪਾਣੀ ਵਾਲੇ ਇਲਾਕੇ ਵਿੱਚ ਰਹਿਕੇ ਹੀ ਖ਼ੁਸ਼ ਹੁੰਦੇ ਸਨ।
ਜਵੰਦੇ: ਇਹ ਜੈਸਲਮੇਰ ਦੇ ਰਾਜੇ ਜੈਸਲ ਦੇ ਭਰਾ ਦੂਸਲ ਦੀ ਬੰਸ ਵਿਚੋਂ ਹਨ। ਇਹ ਜੈਸਲਮੇਰ ਦੇ ਭੱਟੀ ਰਾਜਪੂਤ ਸਨ। ਇਹ ਬਾਰ੍ਹਵੀਂ ਸਦੀ ਦੇ ਅੰਤ ਵਿੱਚ ਬਠਿੰਡੇ, ਮਾਨਸਾ ਤੇ ਸੰਗਰੂਰ ਦੇ ਖੇਤਰ ਵਿੱਚ ਆਏ ਸਨ। ਜਵੰਦੇ ਗੋਤ ਦੇ ਮੋਢੀ ਦਾ ਨਾਮ ਜਵੰਦਾ ਹੀ ਸੀ। ਇੰਸਟਸਨ ਨੇ ਦੀ ਜਵੰਦੇ ਨੂੰ ਭੱਟੀ ਖ਼ਾਨਦਾਨ ਵਿਚੋਂ ਦੀ ਦੱਸਿਆ ਹੈ। ਜਵੰਦੇ ਪਹਿਲਾਂ ਪਹਿਲ ਮਾਦੇਦਾਸ ਪੈਰਾਗੀ ਦੇ ਸਿੱਖ ਹਨ। ਜਦੋਂ ਨੌਵੇਂ ਗੁਰੂ ਤੇਗਬਹਾਦਰ ਜੀ ਸਿੱਖੀ ਪ੍ਰਚਾਰ ਲਈ ਮਾਲਵੇ ਵਿੱਚ ਆਏ ਤਾਂ ਕੁਝ ਦਿਨ ਸੁਨਾਮ ਦੇ ਖੇਤਰ ਮੂਲੇਵਾਲ ਠਹਿਰਕੇ ਸੌਖੇ ਗਏ ਤਾਂ ਉਸ ਸਮੇਂ ਖੇਤਰ ਵਿੱਚ ਜਵੰਦਿਆਂ ਜੇ 22 ਪਿੰਡ ਸਨ। ਉਨ੍ਹਾਂ ਦਾ ਪੱਧਰੀ ਤਲੈਕ ਸੀ। ਉਨ੍ਹਾਂ ਨੇ ਗੁਰੂ ਜੀ ਦੀ ਪ੍ਰਵਾਹ ਨਾ ਕੀਤੀ। ਪਿੰਡ ਦੇ ਦੱਖਣ ਦੇ ਪਾਸੇ ਢਾਸ ਉੱਤੇ ਗੁਰੂ ਜੀ ਨੇ ਡੇਰਾ ਕੀਤਾ। ਉਥੇ ਦੁਰਗੂ ਨਾਮ ਦਾ ਹਰੀਕਾ ਜੱਟ ਰਹਿੰਦਾ ਸੀ ਉਸ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ। ਉਹ ਜੱਟ ਜਵੰਦਿਆਂ ਦਾ ਜੁਆਈ ਸੀ। ਗੁਰੂ ਜੀ ਨੇ ਉਸ ਨੂੰ ਦੱਸਿਆ ਕਿ ਇਹ ਜਗ੍ਹਾ ਇੱਕ ਦਿਨ ਉਜਤ ਜਾਵੇਗੀ। ਜਵੰਦਿਆ ਨਾਲ ਸੈਦਪੁਰ (ਏਮਨਾਬਾਦ) ਵਾਲੀ ਹੋਈ ਹੈ। ਭਾਈ ਸਿੱਖਾ ਤੂੰ ਦੇਖੋ ਆਪਣੇ ਪੁਰਾਣੇ ਪਿੰਡ ਦੁਆਸ ਵੱਲ ਹੀ ਚਲਾ ਜਾਅ ਗੁਰੂ ਸਾਹਿਬ ਦੀ ਇਹ ਭਵਿੱਖਬਾਣੀ ਸੱਚੀ ਸਾਬਿਤ ਹੋਈ ਸੀ। ਮੁਸਲਮਾਨ ਸ਼ੇਖਾਂ ਦੀਆਂ ਫੌਜਾਂ ਨੇ ਕੁਝ ਸਮੇਂ ਮਗਰੋਂ ਜਵੇਦਿਆਂ ਨੂੰ ਉਜਾੜ ਦਿੱਤਾ। ਜਦ ਜਵੰਦਿਆਂ ਨੂੰ ਆਪਣੇ ਜੁਆਈ ਤੋਂ ਗੁਰੂ ਸਾਹਿਬ ਦੇ ਸਰਾਪ ਬਾਰੇ ਪਤਾ ਲੱਗਿਆ ਤਾਂ ਉਹ ਬਹੁਤ ਪਛਤਾਏ। ਗੁਰੂ ਸਾਹਿਬ ਤੋਂ ਮਾਫੀ ਮੰਗ ਕੇ ਆਪਣੀ ਭੁੱਲ ਬਖਸਾਈ ਤਾਂ ਗੁਰੂ ਸਾਹਿਬ ਨੇ ਫਰਮਾਇਆ "ਭਾਈ ਤੁਸੀਂ ਇੱਕ ਵਾਰ ਤਾਂ ਜਰੂਰ ਉਸਤੋਰੀ ਪਰ ਜਿਥੇ ਜਾਉਰੀ ਸਰਦਾਰੀ ਕਾਇਮ ਰਹੂ ਇਹ ਘਟਨਾ ਸੰਤ ਵਿਸਾਖਾ ਸਿੰਘ ਨੇ ਵੀ 'ਮਾਲਵਾ ਇਤਿਹਾਸ ਭਾਗ ਪਹਿਲਾ ਵਿੱਚ ਵਰਣਨ ਕੀਤੀ ਹੈ। ਇੱਕ ਜਵੰਦਾ ਪਿੰਡ ਅੰਮ੍ਰਿਤਸਰ ਵਿੱਚ ਹੈ। ਮੁਸਲਮਾਨ ਸੇਖਾ ਦੇ ਉਜਾੜੇ ਹੋਏ ਜਵੰਦੇ ਜੱਟ ਕੁਝ ਫਰੀਦਕੋਟ ਤੇ ਲੁਧਿਆਣੇ ਵੱਲ ਚਲੇ ਗਏ। ਸਹਾਰਨਪੁਰ ਤੇ ਮਾਲਵੇ ਦੇ ਜਬੰਦੇ ਹੁਣ ਸਾਰੇ ਸਿੱਖ ਬਣ ਗਏ ਹਨ। ਹੁਣ ਬਹੁਤੇ ਜਵੰਦੇ ਸੰਗਰੂਰ ਦੇ ਖੇਤਰ ਸੁਨਾਮ, ਪਰਨਾਲਾ ਤੇ ਮਲੇਰਕੋਟਲਾ ਵਿੱਚ ਆਬਾਦ ਹਨ। ਇਸ ਖੇਤਰ ਵਿੱਚ ਜਵੰਦਾ ਤੇ ਪਿੰਡੀ ਜਵੰਦੇ ਇਨ੍ਹਾਂ ਦੇ ਉੱਥੇ ਪਿੰਡ ਹਨ। ਜਵੰਦਾ ਗੋਤ ਦੇ ਲੋਕ ਬਹੁਤ ਮਾਲਵੇ ਵਿੱਚ ਹਨ। ਮਾਲੇ ਦੁਆਬੇ ਵਿੱਚ ਬਹੁਤ ਹੀ ਘੱਟ ਹਨ। ਇਹ ਸਾਰੇ ਜੱਟ ਸਿੱਖ ਹੀ ਹਨ। ਮਾਲਵੇ ਦਾ ਸੁੱਚਾ ਸੂਰਮਾ ਸਮਾਉਂ ਪਿੰਡ ਦਾ ਜਬੰਦਾ ਜੱਟ ਸੀ।
ਝੱਜ: ਝੱਜ ਗਿੱਲ ਤੇ ਗੰਧੂ ਵਰਹਾ ਰਾਜਪੂਤ ਹਨ। ਇਹ ਬਿਨੈਪਾਲ ਦੀ ਬੰਸ ਵਿਚੋਂ ਹਨ। ਗੰਗੂ ਦੇ ਝੱਜ ਬਿਨੇਪਾਲ ਜੱਟਾ ਦੇ ਹੀ ਉਪਗੋਤ ਹਨ। ਇਹ ਬਾਰ੍ਹਵੀਂ ਸਦੀ ਦੇ ਆਰੰਭ ਵਿੱਚ ਪਰਮਾਰ, ਧਾਲੀਵਾਲ, ਗੰਗੂ, ਪੰਧੇਰ, ਮਾਂਗਟ ਆਦਿ ਕਬੀਲਿਆਂ ਨਾਲ ਰਲਕੇ ਭੱਟਨੇਰ ਤੋਂ ਰਾਜੇ ਜੱਗਦੇਵ ਪਰਮਾਰ ਨਾਲ ਆਏ ਸਨ। ਇਨ੍ਹਾਂ ਨੇ ਮਹਿਮੂਦ ਰੀਜ਼ਨਵੀ ਦੇ ਪੋਤੇ ਨੂੰ ਹਰਾਕੇ ਲੁਧਿਆਣੇ ਦੇ ਸਾਰੇ ਖੇਤਰ ਤੇ ਆਪਣਾ ਕਬਜਾ ਕਰ ਲਿਆ। ਮਹਿਮੂਦ ਦਾ ਪੋਤਾ ਹਾਰਕੇ ਲਾਹੌਰ ਵੱਲ ਭੇਜ ਗਿਆ। ਇਹ ਸਾਰੇ ਕਮਲੇ ਲੁਧਿਆਣੇ ਖੇਤਰ ਦੇ ਇਰਦ ਗਿਰਦ ਹੀ ਆਬਾਦ ਹੋ ਗਏ। ਧਾਲੀਵਾਲ ਮਾਨਸਾ ਵੱਲ ਚਲੇ ਗਏ। ਉਨ੍ਹਾਂ ਦੀਆਂ ਬਹਿਲਾਂ ਨਾਲ ਰਿਸ਼ਤੇਦਾਰੀਆਂ ਸਨ। ਪੰਜਾਬ ਵਿੱਚ ਬੱਜ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਲੁਧਿਆਣੇ ਜਿਲ੍ਹੇ ਦੇ ਪਾਇਲ ਖੇਤਰ ਵਿੱਚ ਬਿਲਾਸਪੁਰ ਝੱਜ ਜੱਟਾਂ ਦਾ ਪ੍ਰਸਿੱਧ ਪਿੰਡ ਹੈ। ਇਸ ਤੋਂ ਇਲਾਵਾ ਕੋਟਲੀ, ਜ਼ਿੰਦਤੀ ਬੁਆਈ ਲੰਢਾ ਰੇਲ ਉਮੈਦਪੁਰ, ਡੇਹਲੋ, ਪੱਧਰ ਖੇਤੀ ਤੇ ਟਿੱਬਾ ਆਦਿ ਪਿੰਡਾਂ ਵਿੱਚ ਵੀ ਬੀਜ ਗੋਤ ਦੇ ਜੱਟ ਕਾਫ਼ੀ ਗਿਣਤੀ ਵਿੱਚ ਵਸਦੇ ਹਨ। ਬੀਜਾਂ ਦੇ ਬਹੁਤੇ ਪਿੰਡ ਲੁਧਿਆਣੇ ਜਿਲ੍ਹੇ ਵਿੱਚ ਹੀ ਹਨ। ਕੁਝ ਰੋਪੜ ਵੱਲ ਹਨ। ਮਾਏ ਤੇ ਦੁਆਬੇ ਵਿੱਚ ਝੱਜ ਬਹੁਤ ਹੀ ਘੱਟ ਹਨ। ਪੰਜਾਬ ਦਾ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਬਿਲਾਸਪੁਰ ਪਿੰਡ ਦਾ ਬੰਜ ਜੱਣ ਹੀ ਸੀ। ਸੁਭਾਅ ਵੱਲੋਂ ਪੰਜ ਜੱਟ ਸਿੱਖ ਅਖੜ ਹੀ ਹਨ।
ਇਸ ਗੋਤ ਦੇ ਲੋਕ ਦਲਿਤ ਦੇ ਪਿਛੜੀਆਂ ਸ਼੍ਰੇਣੀਆਂ ਵਿੱਚ ਘੱਟ ਹੀ ਹਨ। ਇਹ ਜੱਟਾਂ ਦਾ ਇੱਕ ਛੋਟਾ ਜਿਹਾ ਗੋਤ ਹੀ ਹੈ। ਬੀਜ ਬਹੁਤ ਉੱਘਾ ਗੋਤ ਨਹੀਂ ਹੈ। ਉੱਚੀਆਂ ਤੇ ਨੀਵੀਆਂ ਜਾਤੀਆਂ ਜੱਟਾਂ ਨਾਲ ਕਿਰਨਾ ਕਰਦੀਆਂ ਹਨ। ਜਾਤ, ਨਸਲ, ਧਰਮ ਅਤੇ ਰੰਗ ਦੇ ਆਧਾਰ ਤੇ ਕਿਸੇ ਨਾਲ ਕਿਰਨਾ ਅਤੇ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ। ਜੰਟ ਮਿਹਨਤੀ, ਨਿਡਰ, ਹਿੰਮਤੀ ਤੇ ਖੁੱਲ੍ਹ ਦਿਲੇ ਲੋਕ ਹਨ।
ਟਿਵਾਣੇ : ਇਹ ਪਰਮਾਰ ਰਾਜਪੂਤਾਂ ਵਿਚੋਂ ਹਨ। ਇਹ ਪਹਿਲਾ ਧਾਰਾ ਨਗਰੀ ਤੋਂ ਉੱਠਕੇ ਰਾਮਪੁਰ ਦੇ ਖੇਤਰ ਵਿੱਚ ਆਬਾਦ ਹੋਏ ਫਿਰ ਅਲਾਉਦੀਨ ਖਿਲਜੀ ਦੇ ਸਮੇਂ ਤੰਰ੍ਹਵੀਂ ਸਦੀ ਵਿੱਚ ਪੰਜਾਬ ਵਿੱਚ ਆਏ। ਪੰਜਾਬ ਵਿੱਚ ਬਹੁਤ ਪਰਮਾਰ ਲੁਧਿਆਣੇ ਦੇ ਖੇਤਰ ਵਿੱਚ ਪਹਿਲਾਂ ਹੀ ਆਸ਼ਾਦ ਸਨ। ਇਹ ਰਾਜੇ ਜੱਗਦੇਵ ਦੇ ਭਰਾ ਰਣਧੌਲ ਦੀ ਬੰਸ ਵਿਚੋਂ ਹਨ। ਇਸ ਬੰਸ ਦਾ ਪ੍ਰਸਿੱਧ ਰਾਜਾ ਰਾਏ ਸ਼ੰਕਰ ਹੋਇਆ ਹੈ ਜਿਸ ਦਾ ਰਾਮਪੁਰ ਦੇ ਇਲਾਕੇ ਵਿੱਚ ਰਾਜ ਸੀ। ਟਿਵਾਣੇ ਗੋਤ ਦਾ ਮੋਢੀ ਏਊ (ਟਿਵਾਣਾ) ਸੀ। ਟਿਵਾਣੇ ਦੀ ਸੱਤਵੀਂ ਪੀੜ੍ਹੀ ਵਿਚੋਂ ਲਖੂ ਪ੍ਰਸਿੱਧ ਹੋਇਆ ਹੈ ਜੋ ਪਟਿਆਲੇ ਦੇ ਖੇਤਰ ਵਿੱਚ ਆਪੇ ਆਜ਼ਾਦ ਹੋਇਆ ਹੈ। ਟਿਵਾਣੇ ਇੱਕ ਸਤੀ ਦੀ ਵੀ ਪੂਜਾ ਕਰਦੇ ਹਨ ਜਿਸਨੂੰ ਦਾਦੀ ਪੀਰ ਸਧੋਈ ਕਿਹਾ ਜਾਂਦਾ ਹੈ। ਕਿਸੇ ਸਮੇਂ ਲੁਧਿਆਣੇ ਦੇ ਖੇਤਰ ਸਕੌਰ, ਸਰਵਰਪੁਰ ਰੱਖੋ ਉੱਚੀ ਅਤੇ ਸਰਹੰਦ ਭਾਦਸੋ ਕੋਲ ਚਨਾਰਥਲ ਆਇ ਵਿੱਚ ਟਿਵਾਇਆਂ ਦੀ ਉਧਰ ਸੀ। ਪਟਿਆਲੇ ਤੇ ਫਤਿਹਗੜ੍ਹ ਸਾਹਿਬ ਦੇ ਖੇਤਰਾਂ ਵਿੱਚ ਟਿਵਾਣਾ ਤੇ ਟੌਹੜਾ ਪਿੰਡ ਟਿਵਾਣੇ ਭਾਈਚਾਰੇ ਦਾ ਪ੍ਰਸਿੱਧ ਪਿੰਡ ਹੈ। ਪੂਰਬੀ ਪੰਜਾਬ ਵਿੱਚ ਫਿਰੋਜਪੁਰ, ਲੁਧਿਆਣਾ, ਪਟਿਆਲਾ ਤੇ ਅੰਬਾਲਾ ਤੇ ਕੁਝ ਖੇਤਰਾਂ ਵਿੱਚ ਟਿਵਾਣੇ ਭਾਈਚਾਰੇ ਦੇ ਲੋਕ ਵਸਦੇ ਹਨ। ਮਾਲੇ ਵਿੱਚ ਟਿਵਾਣੇ ਬਹੁਤ ਘੱਟ ਹਨ। ਪੂਰਬੀ ਪੰਜਾਬ ਤੋਂ ਬਹੁਤੇ ਟਿਵਾਣੇ ਪੱਛਮੀ ਪੰਜਾਬ ਵੱਲ ਚਲੇ ਗਏ ਸਨ। ਬਹੁਤੇ ਟਿਵਾਣੇ ਪੱਛਮੀ ਪੰਜਾਬ ਦੇ ਸਾਹਪੁਰ, ਮੁਲਤਾਨ, ਝੰਗ, ਮਿੰਟਗੁੰਮਰੀ, ਮੁਜਫਰਗੜ੍ਹ ਤੇ ਮੈਨੂੰ ਤੱਕ ਦੇ ਖੇਤਰਾਂ ਵਿੱਚ ਜਾਕੇ ਆਬਾਦ ਹੋ ਗਏ ਸਨ। ਟਿਵਾਣੇ ਕਿਸੇ ਸਮੇਂ ਸਿੰਧ ਦੇ ਇਲਾਕੇ ਜਹਾਂਗੀਰ ਵਿੱਚ ਵੀ ਵਸਦੇ ਰਹੇ ਹਨ।
ਪੱਛਮੀ ਪੰਜਾਬ ਦੇ ਬਹੁਤ ਟਿਵਾਣੇ ਮੁਸਲਮਾਨ ਬਣ ਗਏ ਸਨ। ਟਿਵਾਇਆਂ ਦੀ ਸਭ ਤੋਂ ਬਹੁਤੀ ਵਸੋਂ ਸਾਰਪੁਰ ਦੇ ਖੇਤਰ ਵਿੱਚ ਹੀ ਸੀ। ਇਸ ਇਲਾਕੇ ਵਿੱਚ ਮਿੱਠਾ ਟਿਵਾਣਾ ਇਨ੍ਹਾਂ ਦਾ ਪ੍ਰਸਿੱਧ ਨਗਰ ਹੈ। ਪੂਰਬੀ ਪੰਜਾਬ ਵਿੱਚ ਸਾਰੇ ਟਿਵਾਣੇ ਸਿੱਖ ਹਨ। ਅਕਾਲੀ ਲੀਡਰ ਗੁਰਚਰਨ ਸਿੰਘ ਟੌਹੜਾ ਵੀ ਇਵਾਲਾ ਜੱਟ ਹੈ। ਸਰ ਸਿਕੰਦਰ ਰਿਯਾਤ ਖਾਂ ਟਿਵਾਣਾ ਸਾਡੇ ਪੰਜਾਬ ਦਾ ਮੁੱਖ ਮੰਤਰੀ ਰਿਹਾ ਹੈ। ਰਾਜਪੂਤਾਂ ਵਿਚੋਂ ਹੋਣ ਕਾਰਨ ਟਿਵਾਣੇ ਲੜਾਕੂ ਹੁੰਦੇ
ਹਨ। ਟਿਵਾਣੇ ਸਿਆਲ ਤੇ ਖੋਸੇ ਜੱਟਾਂ ਨੂੰ ਆਪਣੀ ਬਰਾਦਰੀ ਵਿਚੋਂ ਸਮਝਦੇ ਹਨ। ਅੰਮ੍ਰਿਤਸਰ ਦੇ ਇਲਾਕੇ ਵਿੱਚ ਟਿਵਾਣੇ ਕਖੋਜ ਵੀ ਹਨ। ਜੰਡੀ ਖੇਤਰੀ ਵੀ ਇਸ ਬੰਸ ਵਿਚੋਂ ਹਨ। 1881 ਈਸਵੀ ਦੀ ਜਨਸੰਖਿਆ ਅਨੁਸਾਰ ਪੰਜਾਬ ਵਿੱਚ ਟਿਵਾਣੇ ਗੋਤ ਦੇ ਲੋਕਾਂ ਦੀ ਗਿਣਤੀ 3607 ਸੀ। ਟਿਵਾਣੇ ਜੱਟਾਂ ਦੀ ਗਿਣਤੀ ਤਾਂ ਘੱਟ ਹੈ ਪਰ ਇਹ ਬਹੁਤ ਹੀ ਪ੍ਰਸਿੱਧ ਗੋਤ ਹੈ।
ਠਾਕਰਨ : ਇਹ ਜੱਟਾਂ ਦਾ ਇੱਕ ਬਹੁਤ ਹੀ ਪੁਰਾਣਾ ਗੋਤ ਹੈ। ਇਹ 529 ਈਸਵੀ ਦੇ ਲਗਭਗ ਪੰਜਾਬ ਵਿੱਚ ਮੈਚ ਏਸ਼ੀਆ ਤੋਂ ਹੀ ਆਏ। ਸ਼ੁਰੂਸੁਰੂ ਵਿੱਚ ਇਨ੍ਹਾਂ ਦੀਆਂ ਸਥਾਨਿਕ ਜੱਟ ਕਬੀਲਿਆਂ ਸੰਭਰਾ ਆਦਿ ਨਾਲ ਲੜਾਈਆਂ ਵੀ ਹੋਈਆਂ। ਠਾਕਰਨ ਬਹੁਤ ਹੀ ਤਾਕਤਵਰ ਤੇ ਲੜਾਕੂ ਜੱਟ ਸਨ। ਠਾਕਰਨ ਜੱਟ ਰਾਜਪੂਤਾਂ ਵਿਚੋਂ ਨਹੀਂ ਹਨ। ਬਹੁਤੇ ਮੁਸਲਮਾਨ ਇਤਿਹਾਸਕਾਰ ਵੀ ਠਾਕਰਾਂ ਨੂੰ ਜੱਟ ਕਬੀਲਾ ਹੀ ਲਿਖਦੇ ਹਨ। ਪ੍ਰਸਿੱਧ ਇਤਿਹਾਸਕਾਰ ਬੁੱਧ ਪ੍ਰਕਾਸ਼ ਨੇ ਠਾਕਰ ਸ਼ਬਦ ਬਾਰੇ ਖੋਜ ਕੀਤੀ ਹੈ। ਉਸ ਦਾ ਵਿਚਾਰ ਹੈ ਕਿ ਠਾਕਰ ਸ਼ਬਦ ਪਹਿਲਾਂ ਪ੍ਰਾਕ੍ਰਿਤ ਭਾਸ਼ਾ ਵਿੱਚ ਵਰਤਿਆ ਗਿਆ ਫਿਰ ਸੰਸਕ੍ਰਿਤ ਵਿੱਚ ਪ੍ਰਚਲਿਤ ਹੋਇਆ। ਪਹਿਲਾਂ ਠਾਕਰ ਸਬਦ ਇੱਕ ਜੱਟ ਕਬੀਲੇ ਲਈ ਵਰਤਿਆ ਜਾਂਦਾ ਸੀ ਫਿਰ ਇਹ ਮਾਣ ਸਤਿਕਾਰ ਲਈ ਵੀ ਵਰਤਣ ਲੱਗ ਪਏ ਸਨ। ਠਾਕਰ ਤੇ ਠਾਕਰਨ ਜਾਤੀ ਵਿੱਚ ਬਹੁਤ ਫਰਕ ਹੈ। ਠਾਕਰਨ ਸਾਰੇ ਜੱਟ ਹਨ। ਠਾਕਰ ਰਾਜਪੂਤਾਂ ਦੀ ਇੱਕ ਜਾਤੀ ਹੈ। ਸ਼ਮਸ਼ੇਰ ਸਿੰਘ ਅਸ਼ੋਕ ਦੇ ਅਨੁਸਾਰ ਬ੍ਰਾਹਮਣਾਂ ਨੇ ਹਿੰਦੂ ਧਰਮ ਦੀ ਰੱਖਿਆ ਲਈ ਹਵਨ ਤੇ ਯੰਗ ਆਦਿ ਬ੍ਰਾਹਮਣੀ ਰਸਮਾਂ ਰਾਹੀਂ ਭਾਰਤ ਦੇ ਕੁਝ ਲੋਕਾਂ ਨੂੰ ਅੱਠਵੀਂ ਨੌਵੀਂ ਸਦੀ ਦੇ ਲਗਭਗ ਰਾਜਪੂਤ ਬਣਾਇਆ। ਇਸ ਤੋਂ ਪਹਿਲਾਂ ਰਾਜਪੂਤ ਨਹੀਂ ਸਨ ਕੇਵਲ ਜੱਟ ਕਬੀਲੇ ਦੀ ਭਾਰਤ ਦੇ ਬਹੁਤ ਹਿੱਸਿਆਂ ਵਿੱਚ ਆਬਾਦ ਸਨ। ਉੱਚ ਜਾਤੀ ਦੇ ਰਾਜਪੂਤ ਤੇ ਠਾਕਰ ਜਾਤੀ ਦੇ ਰਾਜਪੂਤ ਵੀ ਕਰੇਵਾ ਕਰਨਾ ਠੀਕ ਨਹੀਂ ਸਮਝਦੇ। ਜੱਟਾਂ ਵਿੱਚ ਕਰਦੇ ਦੀ ਰਸਮ ਪ੍ਰਚਲਿਤ ਸੀ। ਉੱਚ ਜਾਤੀ ਦੇ ਰਾਜਪੂਤ ਠਾਕੁਰ ਜਾਤੀ ਦੇ ਲੋਕਾਂ ਦੇ ਰਿਸ਼ਤੇ ਲੈ ਲੈਦੇ ਹਨ ਪਰ ਉਨ੍ਹਾਂ ਨੂੰ ਧੀਆ ਦਾ ਰਿਸ਼ਤਾ ਦਿੰਦੇ ਨਹੀਂ ਸਨ। ਠਾਕਰ ਤੇ ਠਾਕਰਨ ਜਾਤੀ ਵਿੱਚ ਬਹੁਤ ਫਰਕ ਹੈ। ਠਾਕਰਨ ਜੱਟ ਹੁੰਦੇ ਹਨ। ਇਸ ਲਈ ਇਹ ਜੱਟਾਂ ਨਾਲ ਹੀ ਰਿਸ਼ਤੇਦਾਰੀਆਂ ਪਾਉਂਦੇ ਹਨ। ਚੌਧਰੀ ਬੁੱਧਵੀਰ ਸਿੰਘ ਠਾਕਰਾਨ ਹਰਿਆਏ ਦਾ ਪ੍ਰਸਿੱਧ ਜਾਣ ਨੇਤਾ ਸੀ। ਪੀ ਐੱਸ. ਦਾਹੀਆ ਨੇ ਵੀ ਆਪਣੀ ਕਿਤਾਬ ਜਾਟਸ ਵਿੱਚ (ਪੰਨਾ 1095) ਠਾਕਦਾਨ ਨੂੰ ਜੱਟ ਜਾਤੀ ਹੀ ਦੱਸਿਆ ਹੈ। ਠਾਪਤਾਨ ਜਾਣ ਹਰਿਆਣੇ ਵਿੱਚ ਗੁੜਗਾਉਂ ਤੱਕ ਫੈਲੇ ਹੋਏ ਹਨ। ਕੁਝ ਰਾਜਸਥਾਨ ਵਿੱਚ ਵੀ ਵਸਦੇ ਹਨ। ਪੰਜਾਬ ਵਿੱਚ ਠਾਕਰਾਨ ਜੱਟ ਕੇਵਲ ਮਲੋਟ ਦੇ ਆਸਪਾਸ ਦਾਨੇ ਵਾਲਾ ਆਦਿ ਪਿੰਡਾਂ ਵਿੱਚ ਹੀ ਹਨ। ਹਰਿਆਣੇ ਵਿੱਚ ਠਾਕਰਾਨੇ ਹਿੰਦੂ ਜਾਟ ਹਨ, ਪੰਜਾਬ ਵਿੱਚ ਜੱਟ ਸਿੱਖ ਹਨ। ਪੰਜਾਬ ਦੇ ਠਾਕਰਾਨ ਜੱਟ ਆਪਣਾ ਗੋਤ ਠਾਕਰਨ ਲਿਖਦੇ ਹਨ। ਇਹ ਕੇਵਲ ਬੋਲੀ ਦਾ ਹੀ ਫਰਕ ਹੈ। ਠਾਕਰਾਨ ਤੇ ਠਾਕਰਨ ਇਕੋ ਹੀ ਗੋਤ ਹੈ। ਉਚਾਰਨ ਵਿੱਚ ਫਰਕ ਹੈ ਠਾਕਰਨ ਗੋਤ ਪੰਜਾਬ ਵਿੱਚ ਬਹੁਤ ਉੱਘਾ ਨਹੀਂ ਹੈ। ਇਹ ਬਹੁਤਾ ਹਰਿਆਣੇ ਵਿੱਚ ਦੀ ਪ੍ਰਸਿੱਧ ਹੈ। ਜੱਟਾ ਦੇ ਹਰਿਆਣੇ, ਪੰਜਾਬ ਰਾਜਸਥਾਨ ਪੱਛਮੀ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਆਦਿ ਵਿੱਚ ਤਿੰਨ ਹਜਾਰ ਤੋਂ ਉੱਪਰ ਗੈਤ ਹਨ। ਕੁਝ ਗੋਤ ਬਹੁਤ ਪ੍ਰਸਿੱਧ ਹੁੰਦੇ ਹਨ। ਕੁਝ ਘੱਟ ਪ੍ਰਸਿੱਧ ਹੁੰਦੇ ਹਨ। ਜੱਟ ਆਪਣੀ ਜਾਤੀ ਵਿੱਚ ਹੀ ਰਿਸ਼ਤੇਦਾਰੀ ਪਾਕੇ ਮਾਣ ਮਹਿਸੂਸ ਕਰਦੇ ਹਨ ਹਿੰਦੂ ਜਾਟ ਵਿੱਚ ਖੂਨ ਦੀ ਸਾਂਝ ਹੈ। ਪਿਛੋਕੜ ਸਾਂਝਾ ਹੈ, ਸਭਿਆਚਾਰ ਵੀ ਰਲਦਾ?ਮਿਲਦਾ ਹੈ। ਜੱਟ ਮਹਾਨ ਜਾਤੀ ਹੈ। ਪੰਜਾਬ ਵਿੱਚ ਠਾਕਰਨ ਜੰਟ ਘੱਟ ਹੀ ਹਨ। ਇਸ ਕਾਰਨ ਇਹ ਰੀਤ ਪੰਜਾਬ ਵਿੱਚ ਉੱਕਾ ਨਹੀਂ ਹੈ। ਜੱਟਾਂ ਦੀਆਂ ਸਾਰੀਆਂ ਉਪਜਾਤੀਆਂ ਦਾ ਇਤਿਹਾਸ ਲਿਖਣਾ ਬਹੁਤ ਵੱਡਾ ਪ੍ਰੋਜੈਕਟ ਹੈ। ਇਹ ਕੰਮ ਯੂਨੀਵਰਸਿਟੀਆਂ ਦੀ ਕਰ ਸਕਦੀਆਂ ਹਨ। ਠਾਕਰਨ ਉਪਜਾਤੀ ਬਾਰੇ ਵੀ ਪੰਜਾਬ ਵਿੱਚ ਲੋਕਾਂ ਨੂੰ ਪੂਰੀ ਜਾਣਕਾਰੀ ਨਹੀਂ ਹੈ।
ਜੱਟਾਂ ਦਾ ਇਤਿਹਾਸ 8
ਸਮਰਾ ਇਹ ਰਾਜੇ ਸਲਵਾਨ ਦੀ ਬੰਸ ਵਿਚੋਂ ਹਨ। ਇਸ ਗੋਤ ਦਾ ਮੋਢੀ ਸਿਨਾਮ ਰਾਏ ਰਾਜੇ ਸਲਵਾਨ ਦਾ ਪੁੱਤਰ ਸੀ। ਸਿਨਾਮ ਰਾਏ ਨੂੰ ਸਮਰਾਉ ਵੀ ਕਿਹਾ ਜਾਂਦਾ ਸੀ। ਇਹ ਕਿਸੇ ਸਮੇਂ ਸਿੰਧ ਘਾਣੀ ਦੇ ਹੇਠਲੇ ਖੇਤਰ ਵਿੱਚ ਆਬਾਦ ਸਨ। ਫਰਿਸ਼ਤੇ ਨੇ ਵੀ ਆਪਣੀ ਲਿਖਤ ਵਿੱਚ ਲਿਖਿਆ ਹੈ ਕਿ ਸਿੰਧ ਵਿੱਚ ਸਮਰੇ ਜੱਟਾਂ ਦਾ ਇੱਕ ਬਹੁਤ ਵੱਡਾ ਰਾਜ ਸੀ। ਇਨ੍ਹਾਂ ਨੂੰ 750 ਈਸਵੀ ਵਿੱਚ ਅਰਥ ਧਾੜਦੀਆਂ ਨੂੰ ਭਾਰੀ ਹਾਰ ਦਿੱਤੀ ਸੀ। ਸਮਰਾ ਜਾਤ ਦੇ ਲੋਕਾਂ ਨੇ ਅਰਥਾਂ ਨਾਲ ਕਈ ਲੜਾਈਆਂ ਲੜੀਆਂ ਸਨ।
ਆਈਨੇ ਅਕਸਰੀ ਅਨੁਸਾਰ ਸਮਰਾ ਕਬੀਲੇ ਦੇ 36 ਰਾਜਿਆਂ ਨੇ 500 ਸਾਲ ਤੱਕ ਇਸ ਖੇਤਰ ਤੇ ਰਾਜ ਕੀਤਾ। 1351 ਈਸਵੀ ਵਿੱਚ ਸੰਮਾ ਉਪਜਾਤੀ ਨੇ ਇਨ੍ਹਾਂ ਤੋਂ ਰਾਜ ਖੋਹ ਲਿਆ ਅਤੇ ਸਮਰਿਆ ਦਾ ਵੱਧ ਤੋਂ ਵੱਧ ਜਾਨੀ ਤੇ ਮਾਲੀ ਨੁਕਸਾਨ ਕੀਤਾ। ਮੁਲਤਾਨ ਦੇ ਇਲਾਕੇ ਵਿਚੋਂ ਵੀ ਇਨ੍ਹਾਂ ਨੂੰ ਮਾਰਚ ਕੱਢ ਦਿੱਤਾ। ਇਨ੍ਹਾਂ ਨੇ ਦਲਿਤ ਜਾਤੀਆਂ ਵਿੱਚ ਰਲਕੇ ਜਾਨ ਬਚਾਈ। 1380 ਈਸਵੀ (ਚੌਦਵੀਂ ਸਈ) ਤੱਕ ਸਮਰੇ ਕਾਫ਼ੀ ਗਿਣਤੀ ਵਿੱਚ ਮੁਸਲਮਾਨ ਸਣ ਚੁੱਕੇ ਸਨ। ਹੁਣ ਵੀ ਕੁਝ ਮੁਸਲਮਾਨ ਸਮਦ ਸਿੰਧ ਵਿੱਚ ਰਹਿੰਦੇ ਹਨ। ਜੈਸਲਮੇਰ ਦੇ ਮਾਰਾਨੀ ਇਲਾਕੇ ਵਿੱਚ ਰਹਿਣ ਵਾਲੇ ਸਮਰੇ ਹਿੰਦੂ ਹਨ। ਸੱਤਵੀਂ ਸਦੀ ਤੋਂ ਪਹਿਲਾਂ ਕੇਵਲ ਜੱਟ ਕਬੀਲੇ ਹੀ ਹੁੰਦੇ ਸਨ। ਰਾਜਪੂਤ ਨਹੀਂ ਹੁੰਦੇ ਸਨ। ਮੁਸਲਮਾਨ ਹਮਲਾਵਰਾਂ ਦੇ ਆਉਣ ਤੋਂ ਮਗਰੋਂ ਖੁਬ ਜੀਣ ਰਾਜਿਆਂ ਦੀ ਸ, ਆਪਣੇ ਆਪ ਨੂੰ ਰਾਜਪੂਤ ਅਖਵਾਕੇ ਮਾਣ ਮਹਿਸੂਸ ਕਰਦੀ ਸੀ। ਸਮਰੇ ਜੱਟ ਬਹੁਤ ਹਨ ਅਤੇ ਰਾਜਪੂਤ ਘੱਟ ਹਨ।
ਈਸਵੀ 1881 ਦੀ ਜਨਸੰਖਿਆ ਅਨੁਸਾਰ ਸਮਰੇ ਗੋਤ ਦੇ ਜੱਟਾਂ ਦੀ ਗਿਣਤੀ 12.558 ਸੀ ਪਰ ਰਾਜਪੂਤ ਸਮਰ ਕੇਵਲ 2319 ਹੀ ਸਨ। ਰਾਜਪੂਤ ਸਮਰੇ ਡਰ ਤੇ ਲਾਲਚ ਕਾਰਨ ਬਹੁਤੇ ਮੁਸਲਮਾਨ ਬਣ ਗਏ ਸਨ।
ਸੱਮਾ ਕਬੀਲੇ ਨੇ ਸਮਰਾ ਜਾਤੀ ਦੇ ਲੋਕ ਬਹੁਤ ਗਿਣਤੀ ਵਿੱਚ ਮਾਰੇ ਸਨ। ਇਸ ਕਾਰਨ ਸਮਤੇ ਪਰਿਵਾਰ ਦੀਆਂ ਇਸਤਰੀਆਂ ਆਪਣੇ ਵਡੇਰਿਆਂ ਦੇ ਅਫਸੋਸ ਕਾਰਨ ਆਪਣੇ ਨੇਕ ਵਿੱਚ ਕੇਕਾ ਘੱਟ ਹੀ ਪਾਉਂਦੀਆਂ ਹਨ। ਇਸ ਘਟਨਾ ਤੋਂ ਮਗਰੋਂ ਸਮਤੇ ਰਾਜਸਥਾਨ ਵਿੱਚ ਚਲੇ ਗਏ। ਵਿਚਕਾਂ ਨੇ ਦੀ
ਸਮਰੇ ਲੋਕਾਂ ਨੂ ਆਪਣੇ ਇਲਾਕੇ ਵਿਚੋਂ ਕੱਢ ਦਿੱਤਾ। ਸਮਰੇ ਗੋਤ ਦੇ ਲੋਕਾਂ ਨੂੰ ਸਮਰਾਉ ਵੀ ਕਿਹਾ ਜਾਂਦਾ ਹੈ। 11 ਵੀਂ ਸਦੀ ਵਿੱਚ ਇੱਕ ਵਾਰ ਫਿਰ ਸਮਰੇ ਹਿੰਦੂਆਂ ਨੇ ਸਿੰਧ ਤੇ ਕਬਜ਼ਾ ਕਰ ਲਿਆ ਸੀ। ਇਨ੍ਹਾਂ ਤਿੰਨ ਸੌ ਸਾਲ ਰਾਜ ਕੀਤਾ। ਚੌਦਵੀਂ ਸਦੀ ਦੇ ਵਿਚਕਾਰ ਰਾਜ ਦੀ ਵਾਗਡੋਰ ਸੱਮਾ ਕਬੀਲੇ ਦੇ ਹੱਥਾਂ ਵਿੱਚ ਚਲੀ ਗਈ। ਸੱਮਾ ਜੱਟ ਇਨ੍ਹਾਂ ਦੇ ਵੈਰੀ ਸਨ। ਸਮਰੇ ਗੋਤ ਦੀਆਂ ਕਈ ਮੂੰਹੀਆਂ ਹਨ। ਪਟਿਆਲੇ ਦੇ ਇਲਾਕੇ ਦੇ ਸਮਰੇ ਆਪਣੇ ਆਪ ਨੂੰ ਰਾਜਪੂਤ ਸਮਝਦੇ ਸਨ। ਪੰਜਾਬ ਵਿੱਚ ਸਮਰੇ ਗੋਤ ਦੇ ਜੱਟ ਸਿਰਸਾ, ਅੰਬਾਲਾ, ਜਲੰਧਰ, ਲੁਧਿਆਣਾ, ਸੰਗਰੂਰ ਆਦਿ ਖੇਤਰਾਂ ਵਿੱਚ ਵੀ ਕਾਫ਼ੀ ਰਹਿੰਦੇ ਹਨ। ਮਾਝੇ ਵਿੱਚ ਵੀ ਕੁਝ ਸਮਰੇ ਹਨ। ਪੱਛਮੀ ਪੰਜਾਬ ਦੇ ਸਿਆਲਕੋਟ, ਲਾਹੌਰ ਤੇ ਗੁੱਜਰਾਂਵਾਲਾ ਆਦਿ ਖੇਤਰ ਦੇ ਸਮਰੇ ਬਹੁਤੇ ਮੁਸਲਮਾਨ ਬਣ ਗਏ ਸਨ।
ਪੂਰਬੀ ਪੰਜਾਬ ਦੇ ਸਮਰੇ ਸਾਰੇ ਹੀ ਜੱਟ ਸਿੱਖ ਹਨ। ਹੋਰ ਜੱਟਾਂ ਵਾਂਗ ਇਹ ਵੀ ਬਾਹਰਲੇ ਦੇਸ਼ਾਂ ਵਿੱਚ ਬਹੁਤ ਗਏ ਹਨ। ਸਿੱਧੂ, ਸੰਧੂ ਤੇ ਗਿੱਲਾਂ ਆਦਿ ਦੇ ਮੁਕਾਬਲੇ ਸਮਰੇ ਗੋਤ ਦੀ ਗਿਣਤੀ ਬਹੁਤ ਹੀ ਘੱਟ ਹੈ। ਰੂਸੀ ਲੇਖਕ ਸੇਰੇਬਰੀਆ ਕੋਵ ਨੇ ਆਪਣੀ ਪੁਸਤਕ ਪੰਜਾਬੀ ਸਾਹਿਤ' ਦੇ ਆਰੰਭ ਵਿੱਚ ਲਿਖਿਆ ਹੈ ਕਿ ਪੰਜਾਬ ਬਹੁਤ ਸਦੀ ਪਹਿਲਾਂ ਪਰਸ਼ੀਆ ਦੇ ਰਾਜੇ ਡੇਰੀਅਸ ਨੇ ਸਿੰਧ ਦੇ ਸੱਜੇ ਕੰਢੇ ਦੇ ਇਲਾਕੇ ਨੂੰ ਆਪਣੇ ਨਾਲ ਮਿਲਾ ਲਿਆ ਸੀ। ਇਹ ਇਰਾਨ ਦਾ ਹਿੱਸਾ ਬਣ ਗਿਆ ਸੀ। ਸਮਰੇ ਜੱਟਾਂ ਨੇ ਅਰਬੀ ਹਮਲਾਵਰਾਂ ਦਾ ਵੀ ਕਈ ਵਾਰ ਮੁਕਾਬਲਾ ਕੀਤਾ ਸੀ। ਜੱਟ ਕਬੀਲੇ ਆਪਸ ਵਿੱਚ ਵੀ ਲੜਦੇ ਰਹਿੰਦੇ ਸਨ। ਆਪਸੀ ਲੜਾਈਆਂ ਕਾਰਨ ਹੀ ਜੱਟਾਂ ਦੀ ਸ਼ਕਤੀ ਘੱਟ ਗਈ ਤੇ ਕਈ ਜੱਟ ਕਬੀਲਿਆਂ ਨੂੰ ਸਿੰਧ ਛੱਡ ਕੇ ਪੰਜਾਬ ਵੱਲ ਆਉਣਾ ਪਿਆ। ਸਮਰੇ ਜੱਟਾਂ ਦਾ ਪੱਕਾ ਘਰ ਸਿੰਧ ਸੀ। ਸਮਰਾ ਵੀ ਜੱਟਾਂ ਦਾ ਇੱਕ ਉੱਘਾ ਗੋਤ ਹੈ। ਪ੍ਰਾਚੀਨ ਜੱਟ ਉਪ ਜਾਤੀਆਂ ਨੇ ਭਾਰਤ ਦੇਸ਼ ਦੀ ਰੱਖਿਆ ਲਈ ਸਿਕੰਦਰ, ਤੈਮੂਰ, ਨਾਦਰਸ਼ਾਹ, ਅਹਿਮਦਸ਼ਾਹ ਅਬਦਾਲੀ, ਮੁਹੰਮਦ ਬਿਨਕਾਸਮ, ਮਹਿਮੂਦ ਗਜ਼ਨਵੀ ਤੇ ਮੁਹੰਮਦ ਗੌਰੀ ਆਦਿ ਬਦੇਸ਼ੀ ਹਮਲਾਵਰਾਂ ਦਾ ਪੂਰੀ ਬਹਾਦਰੀ ਨਾਲ ਟਾਕਰਾ ਕੀਤਾ ਸੀ। ਕਦੇ ਵੀ ਦਿਲੋਂ ਹਾਰ ਨਹੀਂ ਮੰਨੀ ਸੀ। ਜੱਟ ਮਹਾਨ ਜਾਤੀ ਹੈ। ਪੂਰਬੀ ਪੰਜਾਬ ਦੇ ਸਾਰੇ ਸਮਰੇ ਸਿੱਖ ਧਰਮ ਨੂੰ ਮੰਨਦੇ ਹਨ ਕਿਉਂਕਿ ਇਹ ਮੱਤ ਪੰਜਾਬ ਦਾ ਲੋਕ ਧਰਮ ਬਣ ਗਿਆ ਹੈ। ਸਿੱਖਾਂ ਨੇ ਦੇਸ਼ ਤੇ ਧਰਮ ਦੀ ਰੱਖਿਆ ਲਈ ਮਹਾਨ ਕੁਰਬਾਨੀਆਂ ਦਿੱਤੀਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਾਰਤ ਦੇ ਸਾਰੇ ਧਰਮਾਂ ਦੀ ਫਿਲਾਸਫੀ ਦਿੱਤੀ ਹੋਈ ਹੈ। ਇਹ ਗ੍ਰੰਥ ਅਟਲ ਸੱਚਾਈਆਂ ਨਾਲ ਵੀ ਭਰਪੂਰ ਹੈ।
ਸਮਰਾ ਜੱਟਾਂ ਦਾ ਉੱਘਾ ਤੇ ਪ੍ਰਾਚੀਨ ਗੋਤ ਹੈ। ਸਮਰੇ ਜੱਟ ਸਾਰੀ ਦੁਨੀਆਂ ਵਿੱਚ ਦੂਰ ਦੂਰ ਤੱਕ ਫੈਲੇ ਹੋਏ ਹਨ। ਇਨ੍ਹਾਂ ਦੀ ਭਾਰਤ ਨੂੰ ਮਹਾਨ ਦੇਣ ਹੈ। ਸਮਰਾ ਜਗਤ ਪ੍ਰਸਿੱਧ ਗੋਤ ਹੈ।
ਸਿੱਵੀਆ : ਇਸ ਗੋਤ ਦਾ ਮੋਢੀ ਸਿਵੀ ਸੀ। ਉਸ ਦਾ ਪਿਤਾ ਉਸ਼ੀਨਰ ਸੀ। ਇਸ ਗੋਤ ਦੇ ਲੋਕ ਸਿੱਥੀਅਨ ਜੱਟਾਂ ਵਿਚੋਂ ਹਨ। ਇਹ ਪੰਜਾਬ ਵਿੱਚ ਈਸਵੀ ਸਦੀ ਤੋਂ 800 ਸਾਲ ਪਹਿਲਾਂ ਆਏ ਹਨ। ਇਹ ਪਸ਼ੂ ਪਾਲਕ ਤੇ ਲੜਾਕੇ ਵੀ ਸਨ। ਮਹਾਭਾਰਤ ਵਿੱਚ ਵੀ ਇੱਕ ਸਿਬੀ ਰਾਸ਼ਟਰ ਬਾਰੇ ਵਰਣਨ ਕੀਤਾ ਗਿਆ ਹੈ। 326 ਪੂਰਬ ਈਸਵੀ ਸਿਕੰਦਰ ਦੇ ਸਮੇਂ ਵੀ ਪੰਜਾਬ ਵਿੱਚ ਮਲੀ, ਸੰਘੇ ਕੰਗ, ਦਾਹੇ, ਬਿਰਕ ਤੇ ਸਿਬੀਏ ਆਦਿ 100 ਜੱਟ ਕਬੀਲੇ ਪੰਜਾਬ ਵਿੱਚ ਸਨ। ਸਭ ਨੇ ਰਲਕੇ ਮਹਾਨ ਸਿਕੰਦਰ ਦਾ ਟਾਕਰਾ ਕੀਤਾ ਸੀ। ਜੱਟ ਨਿਡਰ ਤੇ ਦਲੇਰ ਸਨ। ਆਰੰਭ ਵਿੱਚ ਸਿਬੀਆਂ ਭਾਈਚਾਰਾ ਦਰਿਆ ਚਨਾਬ ਅਤੇ ਰਾਵੀ ਦੇ ਵਿਚਕਾਰ ਦੇ ਖੇਤਰ ਵਿੱਚ ਆਬਾਦ ਹੋਇਆ। ਇਨ੍ਹਾਂ ਨੇ ਸਿਬੀਪੁਰਾ ਨਵਾਂ ਨਗਰ ਆਬਾਦ ਕੀਤਾ। ਇਸ ਨਗਰ ਨੂੰ ਹੁਣ ਸ਼ਾਹਕੋਟ ਕਿਹਾ ਜਾਂਦਾ ਹੈ। ਕਾਫ਼ੀ ਸਮੇਂ ਮਗਰੋਂ ਬਦੇਸ਼ੀ ਹਮਲਾਵਰਾਂ ਤੋਂ ਤੰਗ ਆ ਕੇ ਇਹ ਲੋਕ ਪੰਜਾਬ ਛੱਡ ਕੇ ਰਾਜਸਥਾਨ ਵੱਲ ਚਲੇ ਗਏ। ਕੁਝ ਦੱਖਣ ਵੱਲ ਕਾਵੇਰੀ ਦਰਿਆ ਦੇ ਨਾਲ?ਨਾਲ ਅੱਗੇ ਚਲੇ ਗਏ।
ਰਾਜਸਥਾਨ ਵਿੱਚ ਇਨ੍ਹਾਂ ਨੇ ਚਿਤੌੜ ਦੇ ਇਲਾਕੇ ਵਿੱਚ ਆਪਣਾ ਰਾਜ ਕਾਇਮ ਕਰ ਲਿਆ। ਮੱਛਮਿਕ ਨਗਰੀ ਇਨ੍ਹਾਂ ਦੀ ਰਾਜਧਾਨੀ ਸੀ। ਮੁਸਲਮਾਨਾਂ ਦੇ ਹਮਲਿਆਂ ਤੋਂ ਤੰਗ ਆ ਕੇ ਇਹ ਲੋਕ ਫਿਰ 12ਵੀਂ ਸਦੀ ਦੇ ਲਗਭਗ ਪੰਜਾਬ ਦੇ ਮਾਲਵਾ ਖੇਤਰ ਚਲੇ ਗਏ। ਪੰਜਾਬ ਵਿੱਚ ਸਿਵੀਆਂ ਨਾਮ ਦੇ ਕਈ ਪਿੰਡ ਹਨ। ਪਿੰਡ ਰਾਮਗੜ੍ਹ ਸਿੱਬੀਆਂ ਵਿੱਚ ਇਸ ਗੋਤ ਦੇ ਵਡੇਰੇ ਦੀ ਨੈਰਾਤਿਆਂ ਸਮੇਂ ਪੂਜਾ ਕੀਤੀ ਜਾਂਦੀ ਹੈ।
ਕੁਝ ਸਿੱਬੀਏ ਫਰੀਦਕੋਟ ਤੋਂ ਅੱਗੇ ਮੋਰੀ, ਲੁਧਿਆਣੇ ਤੇ ਅੰਮ੍ਰਿਤਸਰ ਦੇ ਇਲਾਕਿਆਂ ਵਿੱਚ ਵੀ ਚਲੇ ਗਏ। ਮੋਗੇ ਵਿੱਚ ਫਤਿਹਗੜ੍ਹ ਸੀਵੀਆਂ ਅਤੇ ਅੰਮ੍ਰਿਤਸਰ ਵਿੱਚ ਬੁੱਟਰ ਸਿੱਵੀਆਂ ਇਸ ਗੋਤ ਦੇ ਪ੍ਰਸਿੱਧ ਪਿੰਡ ਹਨ। ਲੁਧਿਆਣੇ ਜ਼ਿਲ੍ਹੇ ਵਿੱਚ ਰਾਏਕੋਟ ਦੇ ਇਲਾਕੇ ਵਿੱਚ ਵੀ ਇੱਕ ਸਿੱਵੀਆਂ ਪਿੰਡ ਹੈ। ਬਠਿੰਡੇ ਦੇ ਨਜ਼ਦੀਕ ਵੀ ਇੱਕ ਸਿਵੀਆਂ ਪਿੰਡ ਹੈ। ਸੰਗਰੂਰ ਤੋਂ ਤਿੰਨ ਕਿਲੋਮੀਟਰ ਤੇ ਪਿੰਡ ਰਾਮ ਨਗਰ ਸਿਵੀਆ ਵੀ ਸਿੱਬੀਆਂ ਗੋਤ ਦਾ ਉੱਘਾ ਪਿੰਡ ਹੈ। ਫਰੀਦਕੋਟ ਦੇ ਪਾਸ ਵੀ ਇੱਕ ਸਿਵੀਆ ਪਿੰਡ ਹੈ। ਮੁਕਤਸਰ ਦੇ ਇਲਾਕੇ, ਨੰਦਗੜ੍ਹ ਵੀ ਸਿਵੀਏ ਗੋਤ ਦਾ ਕਾਫ਼ੀ ਪ੍ਰਸਿੱਧ ਪਿੰਡ ਹੈ। ਸਿੱਬੀਆ ਬੇਸ਼ੱਕ ਇੱਕ ਪੁਰਾਣਾ ਗੋਤ ਹੈ ਪਰ ਪੰਜਾਬ ਵਿੱਚ ਸਿੱਬੀਏ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਇਸ ਗੋਤ ਬਾਰੇ ਇੱਕ ਪੁਰਾਣੀ ਦੰਦ ਕਥਾ ਵੀ ਪ੍ਰਚਲਿਤ ਹੈ ਕਿ ਇੱਕ ਵਾਰੀ ਇੱਕ ਵਿਆਹੀ ਹੋਈ ਔਰਤ ਨੂ ਜਨੇਪੇ ਦੀਆਂ ਪੀੜ੍ਹਾਂ ਸਮੇਂ ਮਰੀ ਸਮਝਕੇ ਕੁਝ ਲੋਕ ਉਸ ਨੂੰ ਸਿਵਿਆਂ ਵਿੱਚ ਲੈ ਗਏ ਜਦੋਂ ਉਸ ਇਸਤਰੀ ਨੂੰ ਸਿਵਿਆਂ ਵਿੱਚ ਜਾ ਕੇ ਰੱਖਿਆ ਹੀ ਸੀ ਤਾਂ ਉਸ ਸਮੇਂ ਉਸ ਦੇ ਇੱਕ ਪੁੱਤਰ ਪੈਦਾ ਹੋਇਆ ਸਿਵਿਆਂ ਵਿੱਚ ਜੰਮਿਆਂ ਹੋਣ ਕਾਰਨ ਉਸ ਦਾ ਨਾਮ ਸਿਵੀਆ ਰੱਖ ਦਿੱਤਾ ਇਸ ਦੀ ਬੰਸ ਦੇ ਲੋਕਾਂ ਨੂੰ ਅੱਗੇ ਤੋਂ ਦੁਨੀਆਂ ਸਿੱਵੀਆਂ ਕਹਿਣ ਲੱਗ ਪਈ। ਮਿਥਿਆਸ ਇੱਕ ਮਿੱਥੀ ਹੋਈ ਲੋਕ ਕਹਾਣੀ ਹੁੰਦੀ ਹੈ। ਪੰਜਾਬ ਵਿੱਚ ਸਿਵੀਆ ਗੋਤ ਦੇ ਬਹੁਤੇ ਜੱਟ ਮਾਲਵੇ ਵਿੱਚ ਹੀ ਹਨ। ਮਾਝੇ ਵਿੱਚ ਬਹੁਤ ਘੱਟ ਹਨ। ਸਿੱਬੀਏ ਰਾਜਪੂਤ ਵੀ ਹੁੰਦੇ ਹਨ ਅਤੇ ਜੱਟ ਵੀ ਹੁੰਦੇ ਹਨ। ਇਨ੍ਹਾਂ ਦੇ ਰਾਜ ਦੇ ਸਿੱਕੇ ਵੀ ਮਿਲੇ ਹਨ। ਬਲਵੰਤ ਸਿੰਘ ਹਿਸਟੋਰੀਅਨ ਸਿਵੀਆਂ ਨੂੰ ਰਾਓ ਜੁੱਧਰ ਦੇ ਬੇਟੇ ਸ਼ਿਵ ਭੱਟੀ ਦੀ ਬੰਸ ਵਿਚੋਂ ਦੱਸਦਾ ਹੈ। ਜਦੋਂ ਬੀਕਾਨੇਰ ਦੇ ਖੇਤਰ ਤੇ ਗਠੋਰਾਂ ਦਾ ਰਾਜ ਹੋ ਗਿਆ ਤਾਂ ਭੱਟੀ ਭਾਈਚਾਰੇ ਦੇ ਕਾਫ਼ੀ ਲੋਕ ਬੀਕਾਨੇਰ ਇਲਾਕੇ ਛੱਡ ਕੇ ਪੰਜਾਬ ਦੇ ਮਾਲਵਾ ਖੇਤਰ ਵਿੱਚ ਆ ਗਏ। ਪੰਜਾਬ ਕ੍ਰਿਸਾਨ ਕਬੀਲਿਆਂ ਦਾ ਘਰ ਸੀ। ਭੱਟੀ ਪੰਜਾਬ ਵਿੱਚ ਆਉਂਦੇ ਤੇ ਜਾਂਦੇ ਰਹਿੰਦੇ ਸਨ। ਸਿਵੀਏ ਵੀ ਇਸ ਭਾਈਚਾਰੇ
ਵਿਚੋਂ ਸਨ। ਭੱਟੀ ਵੀ ਖਾੜਕੂ ਕਬੀਲਾ ਸੀ।
ਕੁਲਾਰ : ਇਹ ਭੱਟੀ ਰਾਜਪੂਤਾਂ ਵਿਚੋਂ ਹਨ। ਭੱਟੀ ਆਪਣਾ ਪਿਛੋਕੜ ਪੰਜਾਬ, ਜੈਸਲਮੇਰ ਤੇ ਅਫ਼ਗਾਨਿਸਤਾਨ ਦਾ ਗੱਜ਼ਨੀ ਖੇਤਰ ਦੱਸਦੇ ਹਨ। ਭੱਟੀ ਦੇ ਦੋ ਪੁੱਤਰ ਮਾਸੂਰ ਰਾਉ ਤੇ ਜੰਗਲ ਰਾਉ ਹੋਏ। ਸਾਰਨ ਜੱਟ ਮਾਸੂਰ ਰਾਉ ਦੀ ਬੰਸ ਵਿਚੋਂ ਹਨ। ਮੰਗਲ ਰਾਉ ਦੀ ਬੰਸ ਵਿਚੋਂ ਕੁਲਾਰ ਜੱਟ ਹਨ। ਮੰਗਲ ਰਾਉ ਇੱਕ ਬੜਾ ਹੀ ਬਲਵਾਨ ਤੇ ਨਿਡਰ ਜੋਧਾ ਸੀ। ਉਸ ਦਾ ਸਰਸੇ ਵਿੱਚ ਇੱਕ ਕਿਲ੍ਹਾ ਸੀ ਜੋ ਹੁਣ ਵੀ ਖਸਤਾ ਹਾਲਤ ਵਿੱਚ ਖੜ੍ਹਾ ਹੈ। ਕਿਸੇ ਕਾਰਨ ਮੰਗਲ ਰਾਉ ਨੂੰ ਆਪਣੀ ਜਾਨ ਬਚਾ ਕੇ ਆਪਣੇ ਹੀ ਰਾਜ ਵਿਚੋਂ ਝੱਜਣਾ ਪਿਆ ਸੀ। ਉਹ ਆਪਣੇ ਲੜਕੇ ਇੱਕ ਬਾਣੀਏ ਮਿੱਤਰ ਪਾਸ ਛੱਡ ਗਿਆ ਸੀ। ਉਸ ਦੇ ਪੁੱਤਰਾਂ ਨੇ ਵੱਡੇ ਹੋ ਕੇ ਜੱਟ ਬਰਾਦਰੀ ਵਿੱਚ ਵਿਆਹ ਕਰਾਏ। ਉਸ ਦੇ ਪੁੱ ੱਤਰਾਂ ਕਲੋਰੀਆ ਦੇ ਨਾਮ ਤੇ ਕੁਲਾਰ, ਮੰਡਾ ਦੇ ਨਾਮ ਤੇ ਮੰਡ ਤੇ ਸਿਉਰਾ ਦੇ ਨਾਮ ਤੇ ਸਿਉਰਾਨ ਨਵੇਂ ਗੋਤ ਪ੍ਰਚਲਿਤ ਹੋ ਗਏ ਸਨ। ਪੰਜਾਬ ਵਿੱਚ ਕੁਲਾਰ ਨਾਮ ਦੇ ਕਈ ਪਿੰਡ ਆਬਾਦ ਹਨ। ਮੁਕਤਸਰ ਦੇ ਇਲਾਕੇ ਵਿੱਚ ਮਹਿਣਾ ਤੇ ਮਿੱਢੂ ਖੇੜਾ ਇਨ੍ਹਾਂ ਦੇ ਪ੍ਰਸਿੱਧ ਪਿੰਡ ਹਨ। ਅਬੋਹਰ ਵਿੱਚ ਵੀ ਇੱਕ ਕੁਲਾਰ ਨਾਮ ਦਾ ਪਿੰਡ ਹੈ। ਲੁਧਿਆਣੇ ਵਿੱਚ ਵੀ ਇੱਕ ਪਿੰਡ ਦਾ ਨਾਮ ਕੁਲਾਰ ਹੈ। ਲੁਧਿਆਣੇ ਦੇ ਕਈ ਪਿੰਡਾਂ ਵਿੱਚ ਕੁਲਾਰਾਂ ਦੇ ਘਰ ਹਨ। ਲੁਧਿਆਣੇ ਤੋਂ ਅੱਗੇ ਕੁਝ ਕੁਲਾਰ ਜੱਟ ਅੰਮ੍ਰਿਤਸਰ ਤੋਂ ਗੁਰਦਾਸਪੁਰ ਵਿੱਚ ਵੀ ਚਲੇ ਗਏ ਸਨ। ਕੁਲਾਰ ਜੱਟ ਰੋਪੜ ਖੇਤਰ ਵਿੱਚ ਵੀ ਕਾਫ਼ੀ ਹਨ। ਜਲੰਧਰ ਵਿੱਚ ਸੰਸਾਰਪੁਰ ਕੁਲਾਰ ਜੱਟਾਂ ਦਾ ਦੁਆਬੇ ਵਿੱਚ ਬਹੁਤ ਵੀ ਪ੍ਰਸਿੱਧ ਪਿੰਡ ਹੈ। ਇੱਕ ਕੁਲਾਰ ਪਿੰਡ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਵਿੱਚ ਵੀ ਹੈ। ਤਹਿਸੀਲ ਸਮਾਣਾ ਜ਼ਿਲ੍ਹਾ ਪਟਿਆਲਾ ਵਿੱਚ ਵੀ ਵੱਡੀਆਂ ਕੁਲਾਰਾਂ ਪਿੰਡ ਕੁਲਾਰ ਜੱਟਾਂ ਦਾ ਹੀ ਹੈ। ਮਾਲਵੇ ਵਿੱਚ ਕੁਲਾਰ ਜੱਟ ਕਾਫ਼ੀ ਹਨ। ਕੁਲਾਰਾਂ ਪਿੰਡ ਰੋਪੜ ਵਿੱਚ ਵੀ ਹੈ। ਸੰਗਰੂਰ (ਜੀਦ) ਵਿੱਚ ਕੁਲਾਰਾਂ ਦੇ ਸਿੱਧ ਦੀ ਕੁਲਾਰ ਖਾਸ ਵਿੱਚ ਸਮਾਧ ਹੈ। ਇਨ੍ਹਾਂ ਦਾ ਸਿੱਧ ਇੱਕ ਤਰਖਾਣ ਦੇ ਹੱਥੋਂ ਕਤਲ ਹੋ ਗਿਆ ਸੀ। ਇਸ ਲਈ ਇਹ ਤਰਖਾਣ ਘਿਉ ਅਤੇ ਪਸ਼ੂ ਨਹੀਂ ਬੇਚਦੇ। ਪੰਜਾਬ ਵਿੱਚ ਸਾਰੇ ਕੁਲਾਰ ਸਿੱਖ ਹਨ। ਹਰਿਆਣੇ ਅਤੇ ਰਾਜਸਥਾਨ ਵਿੱਚ ਕੁਲਾਰ ਹਿੰਦੂ ਜਾਟ ਵੀ ਹਨ। ਸਮੁੱਚੇ ਪੰਜਾਬ ਵਿੱਚ ਕੁਲਾਰ ਜੱਟਾਂ ਦੀ ਗਿਣਤੀ ਘੱਟ ਹੀ ਹੈ। ਦੁਆਬੇ ਦੇ ਕੁਲਾਰ ਅਮਰੀਕਾ ਅਤੇ ਕੈਨੇਡਾ ਆਦਿ ਬਾਹਰਲੇ ਦੇਸ਼ਾਂ ਵਿੱਚ ਵੀ ਕਾਫ਼ੀ ਵਸਦੇ ਹਨ। ਹੋਰ ਜੱਟਾਂ ਵਾਂਗ ਕੁਲਾਰ ਵੀ ਅੱਖੜ ਤੇ ਲੜਾਕੇ ਹੁੰਦੇ ਹਨ। ਦੁਸ਼ਮਣੀ ਨੂੰ ਕਦੇ ਵੀ ਨਹੀਂ ਭੁੱਲਾਉਂਦੇ। ਚੰਗੇ ਕ੍ਰਿਸਾਨ ਤੇ ਵਧੀਆ ਖਿਡਾਰੀ ਹਨ। ਕੁਲਾਰਾਂ ਨੂੰ ਕੁਲਾਰ ਵੀ ਕਿਹਾ ਜਾਂਦਾ ਹੈ।
ਕੌੜੇ : ਇਹ ਜੱਟਾਂ ਦਾ ਇੱਕ ਪ੍ਰਾਚੀਨ ਤੇ ਖਾੜਕੂ ਕਬੀਲਾ ਹੈ। ਇਹ ਆਪਣਾ ਸੰਬੰਧ ਖਰਲ ਜੱਟਾਂ ਨਾਲ ਜੋੜਦੇ ਹਨ। ਪੱਛਮੀ ਪੰਜਾਬ ਦੇ ਸ਼ਾਹਪੁਰ ਤੇ ਮਿੰਟਗੁੰਮਰੀ ਖੇਤਰਾਂ ਵਿੱਚ ਕੌੜੇ ਜੱਟ ਮੁਸਲਮਾਨ ਸਨ। ਕੌੜੇ ਵੀ ਮੱਧ ਏਸ਼ੀਆ ਤੋਂ ਆਏ ਹੋਏ ਆਰੀਆ ਬੰਸੀ ਹਨ। ਪੰਜਾਬ ਵਿੱਚ ਇਹ ਮਾਨਾਂ, ਭੁੱਲਰਾਂ, ਹੇਅਰਾਂ ਤੇ ਖਰਲਾਂ ਆਦਿ ਜੱਟ ਉਪ ਜਾਤੀਆਂ ਨਾਲ ਹੀ ਆਏ ਹਨ।
ਕੌੜੇ ਖੱਤਰੀ ਵੀ ਹੁੰਦੇ ਹਨ। ਉੱਪਲ ਜੱਟ ਵੀ ਖੱਤਰੀ ਹੁੰਦੇ ਹਨ। ਬੁੱਧਵਾਰ ਤੇ ਵਰਮੇ ਜੱਟ ਵੀ ਖੱਤਰੀ ਹੁੰਦੇ ਹਨ। ਖੱਤਰੀਆਂ ਤੇ ਜੱਟਾਂ ਦੇ ਕਈ ਗੋਤ ਸਾਂਝੇ ਹੁੰਦੇ ਹਨ। ਸਰਸਵਤ ਗੋਤ ਦੇ ਬ੍ਰਾਹਮਣ ਕੇਵਲ ਜੱਟਾਂ ਤੇ ਖੱਤਰੀਆਂ ਦੇ ਹੀ ਪ੍ਰੋਹਤ ਹੁੰਦੇ ਹਨ। ਹਰੀ ਸਿੰਘ ਨਲਵਾ ਉੱਪਲ ਖੱਤਰੀ ਸੀ ਮਾਲਵੇ ਵਿੱਚ ਕੌੜਿਆਂ ਦੇ ਕਈ ਪਿੰਡ ਹਨ। ਲੁਧਿਆਣੇ ਦੇ ਖੇਤਰ ਤੋਂ ਕੌੜੇ ਜੱਟ ਮਾਝੇ ਤੇ ਪੱਛਮੀ ਪੰਜਾਬ ਵੱਲ ਚਲੇ ਗਏ। ਦੁਆਬੇ ਦੇ ਕਪੂਰਥਲਾ ਤੇ ਜਲੰਧਰ ਆਦਿ ਖੇਤਰਾਂ ਵਿੱਚ ਵੀ ਕੌੜੇ ਜੱਟ ਕਾਫ਼ੀ ਆਬਾਦ ਹਨ। ਕੋੜੇ ਤੇ ਥਿੰਦ ਕੰਬੋਜ਼ ਬਰਾਦਰੀ ਵਿੱਚ ਵੀ ਬਹੁਤ ਹਨ। ਕੰਬੋਆਂ ਦੇ ਭੀ ਕਈ ਗੋਤ ਜੱਟਾਂ ਨਾਲ ਰਲਦੇ ਹਨ। ਥਿੰਦ ਜੱਟ ਵੀ ਹੁੰਦੇ ਹਨ ਅਤੇ ਕੰਬੋਜ਼ ਵੀ ਹੁੰਦੇ ਹਨ। ਕਈ ਵਾਰ ਗਰੀਬ ਜੱਟ ਦੂਜੀ ਜਾਤੀ ਵਿੱਚ ਵਿਆਹ ਕਰ ਲੈਂਦੇ ਹਨ। ਜਾਤੀ ਬਦਲ ਜਾਂਦੀ ਸੀ ਪਰ ਗੋਤ ਨਹੀਂ ਬਦਲਦਾ ਸੀ।
ਕੌੜੇ ਭੁੱਲਰਾਂ ਦਾ ਵੀ ਉਪਗੋਤ ਹੈ। ਭੁੱਲਰ, ਹੋੜੀ, ਮਾੜੀ ਅਤੇ ਬੁਗਰਾਂ ਆਦਿ ਭੁੱਲਰਾਂ ਤੇ ਕੌੜਿਆਂ ਦੇ ਉੱਘੇ ਪਿੰਡ ਹਨ। ਪੂਰਬੀ ਪੰਜਾਬ ਵਿੱਚ ਦਸਵੇਂ ਗੁਰੂ ਗੋਬਿੰਦ ਸਿੰਘ ਦੇ ਸਮੇਂ ਕੌੜੇ ਜੱਟ ਸਾਰੇ ਹੀ ਸਿੱਖ ਬਣ ਗਏ ਸਨ। ਸੱਤਵੀਂ ਸਦੀ ਮਗਰੋਂ ਜੱਟ ਸੂਰਮੇ ਰਾਜਪੂਤਾਂ ਅਤੇ ਕਸ਼ਤਰੀਆਂ ਵਿੱਚ ਪ੍ਰੀਵਰਤਤ ਹੋ ਗਏ। ਪੰਜਾਬ ਵਿੱਚ ਕੌੜੇ ਜੱਟਾਂ, ਖੱਤਰੀਆਂ ਤੇ ਕੰਬੋਆਂ ਦੀ ਗਿਣਤੀ ਬਹੁਤ ਹੀ ਘੱਟ ਹੈ। ਇਹ ਇੱਕ ਗੋਤ ਹੀ ਹੈ ਜੱਟ ਵੈਸ਼ ਨਹੀਂ ਹਨ ਕਿਉਂਕਿ ਜੱਟਾਂ ਦਾ ਕੋਈ ਵੀ ਗੋਤ ਬਾਣੀਆਂ ਨਾਲ ਨਹੀ ਰਲਦਾ ਹੈ। ਜੱਟ ਕਿਸਾਨ ਕਬੀਲੇ ਸਨ।
ਕਲਾਲ : ਇਹ ਰਾਜਸਥਾਨ ਦੇ ਕਰੈਲੀ ਖੇਤਰ ਤੋਂ ਪੰਜਾਬ ਵਿੱਚ ਆਏ ਸਨ। ਇਹ ਵੀ ਆਪਣਾ ਸੰਬੰਧ ਰਾਜਪੂਤਾਨੇ ਦੇ ਰਾਜਪੂਤਾਂ ਨਾਲ ਜੋੜਦੇ ਹਨ। ਸ਼ੁਰੂ ਸ਼ੁਰੂ ਵਿੱਚ ਇਹ ਸ਼ਰਾਬ ਕੱਢ ਕੇ ਵੇਚਦੇ ਹੁੰਦੇ ਸਨ। ਪ੍ਰਸਿੱਧ ਇਤਿਹਾਸਕਾਰ ਸ਼ਮਸ਼ੇਰ ਸਿੰਘ ਅਸ਼ੋਕ ਨੇ ਵੀ ਇਨਾ ਬਾਰੇ ਲਿਖਿਆ ਹੈ ਕਿ ਕਲਾਲ ਸ਼ਬਦ ਸੰਸਕ੍ਰਿਤ ਦੇ ਕੀਲਾਲ (ਪਾਣੀ) ਤੋਂ ਵਿਗਸ ਕੇ ਬਣਿਆ ਹੈ। ਕਲਾਲਾਂ ਦਾ ਕੰਮ ਪਹਿਲੇ ਪਹਿਲ ਗੁੜ, ਕਸ (ਕਿੱਕਰ ਦੀ ਛਿੱਲ) ਦੇ ਲਾਹਣ ਪਾਕੇ ਸ਼ਰਾਬ ਕੱਢਣਾ ਤੇ ਸ਼ਰਾਬ ਵੇਚਣਾ ਸੀ।
ਜਦੋਂ ਸਰਕਾਰ ਨੇ ਸ਼ਰਾਬ ਕੱਢਣ ਤੇ ਪਾਬੰਦੀ ਲਾ ਦਿੱਤੀ ਤਾਂ ਕਲਾਲ ਇਸ ਪੇਸ਼ੇ ਤੋਂ ਹੱਟ ਕੇ ਵਪਾਰ ਤੇ ਨੌਕਰੀਆਂ ਕਰਨ ਲੱਗ ਪਏ। ਕੁਝ ਕਲਾਲ ਖੇਤੀ ਬਾੜੀ ਕਰਨ ਲੱਗ ਪਏ। ਬੇਸ਼ੱਕ ਕਲਾਲ ਆਪਣਾ ਪਿਛੋਕੜ ਰਾਜਪੂਤਾਂ ਨਾਲ ਜੋੜਦੇ ਹਨ ਪਰ ਇਹ ਵੀ ਹੋ ਸਕਦਾ ਹੈ ਕਿ ਇਹ ਜੱਟ ਹੀ ਹੋਣ ਕਿਸੇ ਕਾਰਨ ਸ਼ਰਾਬ ਵੇਚਣ ਲੱਗ ਪਏ। ਸ਼ਰਾਬ ਵੇਚਣ ਕਾਰਨ ਇਸ ਕਬੀਲੇ ਦਾ ਨਾਮ ਕਲਾਲ ਪ੍ਰਚਲਿਤ ਹੋ ਗਿਆ ਹੋਵੇ।
ਪੰਜਾਬ ਦੇ ਲਾਹੌਰ ਜ਼ਿਲ੍ਹੇ ਵਿੱਚ ਇਨ੍ਹਾਂ ਦਾ ਮੋਢੀ ਦੇ ਪ੍ਰਸਿੱਧ ਨਗਰ ਆਹਲੂ ਸੀ। ਇਸ ਪਿੰਡ ਦਾ ਜੱਸਾ ਸਿੰਘ ਕਲਾਲ ਇੱਕ ਸਿੱਖ ਮਿਸਲ ਦਾ ਸਰਦਾਰ ਸੀ। ਇਸ ਪਿੰਡ ਦੇ ਨਾਮ ਤੇ ਇਸ ਮਿਸਲ ਦਾ ਨਾਮ ਵੀ ਆਹਲੂਵਾਲੀਆ ਮਿਸਲ ਪੈ ਗਿਆ। ਉਸ ਸਮੇਂ ਸਿੱਖਾਂ ਦੀਆਂ ਬਾਰਾਂ ਮਿਸਲਾਂ ਬਣ ਗਈਆਂ ਸਨ।
ਜੱਸਾ ਸਿੰਘ ਆਹਲੂਵਾਲੀਆ ਬਹੁਤ ਹੀ ਬਹਾਦਰ, ਸਿਆਣਾ ਤੇ ਦੂਰ ਅੰਦੇਸ਼ ਸੀ। ਇਸ ਨੇ ਅਹਿਮਦਸ਼ਾਹ ਅਬਦਾਲੀ ਨਾਲ ਕਈ ਲੜਾਈਆਂ ਲੜੀਆਂ ਅਤੇ ਆਪਣਾ ਸਿੱਕਾ ਵੀ ਚਲਾਇਆ। ਬਾਬਾ ਜੱਸਾ ਸਿੰਘ ਆਪਣੇ ਆਪ ਨੂੰ, ਜਿਵੇਂ ਕਿ ਉਸ ਦੇ ਸਿੱਕੇ ਤੋਂ ਪਤਾ ਚਲਦਾ ਹੈ, ਕਲਾਲ ਵੀ ਅਮਵਾਉਂਦਾ ਸੀ। ਸਿੱਕੇ ਤੇ ਫਾਰਸੀ ਵਿੱਚ ਲਿਖਿਆ ਸੀ।
ਸਿੱਕਾ ਜਦ ਦਰ ਜਹਾਂ ਬਫਜ਼ਲ ਅਕਾਲ।
ਮੁਲਕਿ ਅਹਿਮਦ ਗ੍ਰਿਫਤ ਜੱਸਾ ਕਲਾਲ।
ਇਸ ਲਿਖਤ ਦੇ ਪੰਜਾਬੀ ਵਿੱਚ ਅਰਥ ਹਨ ਕਿ ਅਕਾਲ ਪੁਰਖ ਦੀ ਮਿਹਰ ਨਾਲ ਜੱਸੇ ਕਲਾਲ ਨੇ ਅਹਿਮਦਸ਼ਾਹ ਦੇ ਮੁਲਕ ਤੇ ਕਬਜ਼ਾ ਕਰਕੇ ਦੁਨੀਆਂ ਵਿੱਚ ਆਪਣੇ ਨਾਂ ਦਾ ਸਿੱਕਾ ਚਲਾਇਆ ਹੈ। ਇਸ ਘਟਨਾ ਦੇ ਕੁਝ ਸਮੇਂ ਮਗਰੋਂ ਕਲਾਲ ਸਿੱਖ ਆਪਣੇ ਆਪਨੂੰ ਆਹਲੂਵਾਲੀਏ ਅਖਵਾਉਣ ਲੱਗ ਪਏ। ਇਹ ਜੱਟ ਵੀ ਹਨ ਅਤੇ ਖੱਤਰੀ ਵੀ ਹਨ ਗੁਰਬਖਸ਼ ਸਿੰਘ ਪ੍ਰੀਤ ਲੜੀ ਆਪਣਾ ਗੋਤ ਸੰਖੇਪ ਕਰਕੇ ਵਾਲੀਆ ਵੀ ਦੱਸਦਾ ਸੀ। ਪੰਜਾਬੀ ਦਾ ਮਹਾਨ ਸਾਹਿਤਕਾਰ ਜਸਵੀਰ ਸਿੰਘ ਆਹਲੂਵਾਲੀਆ ਆਪਣਾ ਗੋਤ ਠੀਕ ਪੂਰਾ ਹੀ ਲਿਖਦਾ ਹੈ। ਪੰਜਾਬ ਵਿੱਚ ਰਿਆਸਤ ਕਪੂਰਥਲਾ ਇਸੇ ਕਲਾਲ ਖ਼ਾਨਦਾਨ ਦੀ ਵਿਰਾਸਤ ਸੀ। ਇਸੇ ਖ਼ਾਨਦਾਨ ਵਿਚੋਂ ਸ਼ਾਹੀ ਬੰਸ ਦੇ ਕੁਝ ਲੋਕ ਸਿੱਖ ਹਨ ਅਤੇ ਕੁਝ ਇਸਾਈ ਬਣ ਗਏ ਸਨ। ਸਾਬਕਾ ਕੇਂਦਰੀ ਮੰਤਰੀ ਅਰੁਣ ਸਿੰਘ ਵੀ ਇਸੇ ਸ਼ਾਹੀ ਖ਼ਾਨਦਾਨ ਵਿਚੋਂ ਹੈ।
ਹੁਣ ਕਲਾਲ ਹਿੰਦੂ, ਮੁਸਲਿਮ, ਇਸਾਈ ਤੇ ਸਿੱਖ ਧਰਮਾਂ ਵਿੱਚ ਵੰਡੇ ਗਏ ਹਨ। ਮੁਸਲਮਾਨ ਕਲਾਲ ਆਪਣੇ ਆਪ ਨੂੰ ਪਠਾਨ ਜਾ ਕਾਕੇਜ਼ਈ ਮੁਸਲਮਾਨ ਅਖਵਾਉਂਦੇ ਹਨ। ਕੋਈ ਵੀ ਕਲਾਲ ਆਪਣੇ ਆਪ ਨੂੰ ਕਲਾਲ ਅਖਵਾਕੇ ਖੁਸ਼ੀ ਤੇ ਮਾਣ ਮਹਿਸੂਸ ਨਹੀਂ ਕਰਦਾ। ਕਿਸੇ ਸਮੇਂ ਕਲਾਲ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਸਨ। ਪੱਛਮੀ ਪੰਜਾਬ ਦੇ ਗੁਜਰਾਤ, ਮਿੰਟਗੁੰਮਰੀ ਤੇ ਮੁਲਤਾਨ ਆਦਿ ਦੇ ਕਲਾਲਾਂ ਨੇ ਬਹੁਗਿਣਤੀ ਵਿੱਚ ਮੁਸਲਮਾਨ ਧਰਮ ਧਾਰਨ ਕਰ ਲਿਆ ਸੀ। ਪੰਜਾਬ ਵਿੱਚ ਕਲਾਲ ਨਾਮ ਦੇ ਕਈ ਪੁਰਾਣੇ ਪਿੰਡ ਹਨ। ਕਲਾਲਾਂ ਦੀਆਂ ਮੁੱਖ 14 ਮੂੰਹੀਆਂ ਹਨ। ਮਾਲਵੇ ਵਿੱਚ ਸਾਰੇ ਕਲਾਲ ਸਿੱਖ ਹਨ। ਜੱਟ ਤੇ ਖੱਤਰੀ ਦੋਵੇਂ ਹੀ ਜਾਤੀਆਂ ਵਿੱਚ ਰਲੇ ਮਿਲੇ ਹਨ। ਕਲਾਲ ਬੜੇ ਸੂਝਵਾਨ, ਸਿਆਣੇ ਤੇ ਖ਼ੁਦਗਰਜ਼ ਹੁੰਦੇ ਹਨ। ਪੰਜਾਬੀ ਅਖਾਣ ਹੈ : ਕਾਲ ਟਲ ਜਾਵੇ ਤੇ ਕਲਾਲ ਕਦੇ ਟਲੇ ਨਾ।'
ਕੁਇਰ ਸਿੰਘ ਕਲਾਲ ਦੀ ਰਚਨਾ 'ਗੁਰ ਬਿਲਾਸ' ਮਹਾਨ ਇਤਿਹਾਸਕ ਪੁਸਤਕ ਹੈ।
ਗੋਲੀਆ ਗੋਤ ਦੇ ਜੱਟ ਬ੍ਰਾਹਮਣਾਂ ਵਿਚੋਂ ਹਨ। ਇਨ੍ਹਾਂ ਦੇ ਵਡੇਰੇ ਨੂੰ ਬ੍ਰਾਹਮਣਾਂ ਨੇ ਸ਼ਰਾਬ ਪੀਣ ਕਾਰਨ ਆਪਣੀ ਬਰਾਦਰੀ ਵਿਚੋਂ ਕੱਢ ਦਿੱਤਾ ਸੀ। ਕਲਾਲ ਵੀ ਸ਼ਰਾਬ ਦੀ ਵਰਤੋਂ ਬਹੁਤ ਕਰਦੇ ਹਨ। ਹਰਿਆਣੇ ਵਿੱਚ ਗੋਲੀਆ ਦੇ ਕਲਾਲ ਗੋਤ ਦੇ ਜੱਟ ਕਾਫ਼ੀ ਹਨ। ਪੰਜਾਬ ਵਿੱਚ ਕਲਾਲਾਂ ਦੇ 52 ਉਪਗੋਤ ਹਨ। ਪੰਜਾਬ ਵਿੱਚ ਕਲਾਲ ਅਥਵਾ ਵਾਲੀਆ ਭਾਈਚਾਰੇ ਦੇ ਲੋਕ ਦੂਰ ਦੂਰ ਤੱਕ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਬਹੁਤੇ ਕਲਾਲ ਆਪਣਾ ਗੋਤ ਵਾਲੀਆ ਹੀ ਲਿਖਦੇ ਹਨ। ਮੁਸਲਮਾਨ ਹਾਕਮਾਂ ਦੇ ਅਨਿਆਂ ਤੇ ਜ਼ੁਲਮਾਂ ਦੇ ਵਿਰੁੱਧ ਦੁੱਲੇਭੱਟੀ, ਜੱਸਾ ਕਲਾਲ, ਜੱਸਾ ਸਿੰਘ ਰਾਮਗੜ੍ਹੀਆ, ਨਵਾਬ ਕਪੂਰ ਸਿੰਘ ਵਿਰਕ, ਹਰੀ ਸਿੰਘ ਨਲੂਆ ਆਦਿ ਸੂਰਮਿਆਂ ਨੇ ਮਹਾਨ ਸੰਗਰਾਮ ਕੀਤਾ ਸੀ।
ਕਲੇਰ : ਇਹ ਜੱਟਾਂ ਦਾ ਇੱਕ ਛੋਟਾ ਜਿਹਾ ਗੋਤ ਹੈ। ਐੱਚ. ਏ. ਰੋਜ਼ ਆਪਣੀ ਖੋਜ ਭਰਪੂਰ ਪੁਸਤਕ ਵਿੱਚ ਇਨ੍ਹਾਂ ਨੂੰ ਚੌਹਾਣ ਬੰਸ ਵਿਚੋਂ ਹੀ ਦੱਸਦਾ ਹੈ। ਰੋਜ਼ ਸਾਹਿਬ ਨੇ 1882 ਈ. ਅਤੇ 1892 ਈ. ਦੀ ਜਨਸੰਖਿਆ ਦੀਆਂ ਰਿਪੋਰਟਾਂ ਪੜ੍ਹ ਕੇ ਅਤੇ ਤਹਿਸੀਲਦਾਰਾਂ ਰਾਹੀਂ ਪਟਵਾਰੀਆਂ ਤੋਂ ਪਿੰਡ ਦੇ ਇਤਿਹਾਸ ਤੇ ਗੋਤਾਂ ਬਾਰੇ ਲਿਖਤਾਂ ਲੈ ਕੇ ਆਪਣੀ ਕਿਤਾਬ ਲਿਖੀ ਸੀ। ਕਲੇਰਾਂ ਦਾ ਪਿਛੋਕੜ ਮਾਲਵਾ ਹੀ ਹੈ। ਇਹ ਮਾਲਵੇ ਤੋਂ ਹੀ ਮਾਝੇ ਤੇ ਦੁਆਬੇ ਵੱਲ ਗਏ। ਲੁਧਿਆਣੇ ਜ਼ਿਲ੍ਹੇ ਵਿੱਚ ਇਸ ਗੋਤ ਦੇ ਲੋਕ ਵਿਆਹ ਸ਼ਾਦੀ ਸਮੇਂ ਆਪਣੇ ਜਠੇਰੇ ਦੀ ਉਸ ਦੇ ਮੱਠ ਤੇ ਪੂਜਾ ਕਰਦੇ ਹਨ। ਕਿਸੇ ਸਮੇਂ ਕਲੇਰ ਜੱਟ ਸੱਖੀ ਸਰਵਰ ਦੇ ਹੀ ਸੇਵਕ ਸਨ। ਇਹ ਲੋਕ ਨਵੀਂ ਸੂਈ ਮੱਝ ਜਾਂ ਗਊ ਦਾ ਦੁੱਧ ਪਹਿਲਾਂ ਕੁਆਰੀਆਂ ਕੁੜੀਆਂ ਨੂੰ ਪਿਆ ਕੇ ਫਿਰ ਆਪ ਵਰਤਦੇ ਸਨ ਸਿੱਖੀ ਦੇ ਪ੍ਰਭਾਵ ਕਾਰਨ ਕਲੇਰ ਜੱਟਾਂ ਨੇ ਪੁਰਾਣੀਆਂ ਰਸਮਾਂ ਘਟਾ ਦਿੱਤੀਆਂ ਹਨ ਅਤੇ ਸੱਖੀ ਸਰਵਰ ਵਿੱਚ ਸ਼ਰਧਾ ਵੀ ਛੱਡ ਦਿੱਤੀ ਹੈ। ਜ਼ਿਲ੍ਹਾ ਲੁਧਿਆਣਾ ਵਿੱਚ ਅਮਰਗੜ੍ਹ ਕਲੇਰ ਪਿੰਡ ਕਲੇਰ ਜੱਟਾਂ ਦਾ ਬਹੁਤ ਹੀ ਪ੍ਰਸਿੱਧ ਪਿੰਡ ਹੈ। ਲੁਧਿਆਣੇ ਦੇ ਨਜ਼ਦੀਕ ਹੀ ਕਲੇਰਾਂ ਪਿੰਡ ਵਿੱਚ ਕਲੇਰਾਂ ਵਾਲੇ ਸੰਤਾਂ ਦਾ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਹੈ। ਦੂਰ ਦੂਰ ਤੋਂ ਲੋਕ ਇਸ ਗੁਰਦੁਆਰੇ ਦੇ ਦਰਸ਼ਨਾਂ ਲਈ ਆਉਂਦੇ ਹਨ। ਮਾਝੇ ਵਿੱਚ ਧਾਰੀਵਾਲ ਕਲੇਰ ਪਿੰਡ ਕਲੇਰ ਜੱਟਾਂ ਦਾ ਪ੍ਰਸਿੱਧ ਪਿੰਡ ਹੈ। ਦੁਆਬੇ ਵਿੱਚ ਬੰਗਾਂ ਦੇ ਪਾਸ ਢਾਹ ਕਲੇਰਾਂ, ਫਰੀਦਕੋਟ ਵਿੱਚ ਕਲੇਰ ਅਤੇ ਸੰਗਰੂਰ ਵਿੱਚ ਕਾਂਜਲਾ ਵੀ ਕਲੇਰ ਜੱਟਾਂ ਦੇ ਉੱਘੇ ਪਿੰਡ ਹਨ। ਹਰਿਆਣੇ ਵਿੱਚ ਕਲੇਰ ਗੋਤ ਦੇ ਜੱਟ ਟੋਹਾਣਾ ਤਹਿਸੀਲ ਦੇ ਪ੍ਰਸਿੱਧ ਪਿੰਡ ਤਲਵਾੜਾ ਵਿੱਚ ਵੀ ਆਬਾਦ ਹਨ। ਜੀਦ ਖੇਤਰ ਵਿੱਚ ਵੀ ਕੁਝ ਕਲੇਰ ਜੱਟ ਵਸਦੇ ਹਨ। ਜੀਂਦ ਵਿੱਚ ਭੱਮਾਵਾੜੀ ਵਿੱਚ ਇਸ ਗੋਤ ਦੇ ਸਿੱਧ ਦੀਦਾਰ ਸਿੰਘ ਦੀ ਸਮਾਧ ਹੈ ਜਿਥੇ ਮਾਘ ਵਦੀ ਪਹਿਲੀ ਨੂੰ ਇਸ ਦੀ ਪੂਜਾ ਕੀਤੀ ਜਾਂਦੀ ਹੈ। ਕਲੇਰ ਗੋਤ ਦਾ ਮੋਢੀ ਕੇਹਰ ਸੀ। ਇਸ ਨੂੰ ਕਲੇਰ ਵੀ ਕਹਿੰਦੇ ਸਨ। ਇਸ ਗੋਤ ਦੇ ਵਡੇਰੇ ਦਾਰਾ ਤੇ ਸੰਤੂ ਜਹਾਂਗੀਰ ਬਾਦਸ਼ਾਹ ਦੇ ਸਮੇਂ ਸਿਆਲਕੋਟ ਵੱਲ ਚਲੇ ਗਏ। ਕੁਝ ਕਲੇਰ ਮਿੰਟਗੁੰਮਰੀ ਵਿੱਚ ਵੀ ਆਬਾਦ ਹੋ ਗਏ। ਕੁਝ ਸਮੇਂ ਮਗਰੋਂ ਸੱਖੀ ਸਰਵਰ ਦੇ ਪ੍ਰਭਾਵ ਕਾਰਨ ਮਿੰਟਗੁੰਮਰੀ ਇਲਾਕੇ ਦੇ ਕਲੇਰ ਮੁਸਲਮਾਨ ਬਣ ਗਏ। ਪੂਰਬੀ ਪੰਜਾਬ ਦੇ ਸਾਰੇ ਕਲੇਰ ਜੱਟ ਸਿੱਖ ਹੀ ਹਨ। ਬੀ. ਐੱਸ. ਦਾਹੀਆ ਕਲੇਰ ਜੱਟਾਂ ਨੂੰ ਵੀ ਭੱਟੀ ਬੰਸ ਵਿਚੋਂ ਸਮਝਦਾ ਹੈ। ਇਹ ਠੀਕ ਨਹੀਂ ਹੈ। ਕੁਲਾਰ ਜ਼ਰੂਰ ਭੱਟੀ ਹਨ। ਚੌਹਾਣਾ ਦਾ ਉਪਗੋਤ ਦੁੱਲਟ ਵੀ ਕਲੇਰਾਂ ਵਾਂਗ ਆਪਣੇ ਸਿੱਧ ਦਿਦਾਰ ਸਿੰਘ ਦੀ ਮਾਨਤਾ ਕਰਦਾ ਹੈ। ਕਾਹਲੋਂ : ਇਹ ਬੰਸ ਦਾ ਮੋਢੀ ਕਾਹਲਵਾਂ ਸੀ। ਇਹ ਅੱਗਨੀ ਕੁਲ ਪੰਵਾਰਾਂ ਵਿਚੋਂ ਹਨ। ਰਾਜਪੂਤਾਂ
ਦੀਆਂ ਚਾਰ ਅੱਗਨੀ ਕੁਲ ਤੇ ਦੋ ਹੋਰ ਜਾਤੀਆਂ ਸ਼ਾਹੀ ਕੌਮਾਂ ਵਿਚੋਂ ਗਿਣੀਆਂ ਜਾਂਦੀਆਂ ਹਨ। ਕਾਹਲੋਂ ਆਪਣੇ ਆਪ ਨੂੰ ਧਾਰਾ ਨਗਰੀ ਦੇ ਰਾਜੇ ਬਿੱਕਰਮਾਦਿੱਤ ਅਤੇ ਜੱਗਦੇਉ ਪਰਮਾਰ ਦੀ ਬੰਸ ਵਿਚੋਂ ਸਮਝਦੇ ਹਨ। ਇਹ ਜੱਗਦੇਉ ਬੰਸੀ ਸੇਲੀ ਨਾਲ ਧਾਰਾ ਨਗਰੀ ਨੂੰ ਛੱਡ ਕੇ ਗਿਆਰਵੀਂ ਸਦੀ ਵਿੱਚ ਪੰਜਾਬ ਵਿੱਚ ਆਏ। ਕੁਝ ਸਮਾਂ ਲੁਧਿਆਣੇ ਦੇ ਖੇਤਰ ਵਿੱਚ ਰਹਿਕੇ ਫਿਰ ਅੱਗੇ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲੇ ਦੇ ਨਜ਼ਦੀਕ ਹੀ ਆਬਾਦ ਹੋ ਗਏ। ਕੁਝ ਸਿਆਲਕੋਟ ਵੱਲ ਚਲੇ ਗਏ। ਇਹ ਬਹੁਤੇ ਗੁਰਦਾਸਪੁਰ ਤੇ ਸਿਆਲਕੋਟ ਦੇ ਦੱਖਣੀ ਖੇਤਰ ਵਿੱਚ ਹੀ ਆਬਾਦ ਹੋਏ। ਗੁਰਦਾਸਪੁਰ ਵਿੱਚ ਕਾਹਲੋਂ ਗੋਤ ਦਾ ਕਾਹਲੋਂ ਪਿੰਡ ਸਾਰੇ ਮਾਝੇ ਵਿੱਚ ਪ੍ਰਸਿੱਧ ਹੈ। ਕੁਝ ਕਾਹਲੋਂ ਲਾਹੌਰ ਅਤੇ ਗੁੱਜਰਾਂਵਾਲਾ ਵਿੱਚ ਵੀ ਆਬਾਦ ਹੋ ਗਏ ਸਨ। ਰਾਵਲਪਿੰਡੀ ਅਤੇ ਮੁਲਤਾਨ ਵਿੱਚ ਕਾਹਲੋਂ ਬਹੁਤ ਹੀ ਘੱਟ ਸਨ। ਪੱਛਮੀ ਪਾਕਿਸਤਾਨ ਵਿੱਚ ਕੁਝ ਕਾਹਲੋਂ ਮੁਸਲਮਾਨ ਵੀ ਬਣ ਗਏ ਸਨ। ਮਾਛੀਵਾੜਾ ਅਤੇ ਫਿਰੋਜ਼ਪੁਰ ਦੇ ਬੇਟ ਇਲਾਕੇ ਵਿੱਚ ਵੀ ਕੁਝ ਕਾਹਲੋਂ ਜੱਟ ਵਸਦੇ ਹਨ। ਦੁਆਬੇ ਵਿੱਚ ਕਾਹਲੋਂ ਕਾਫ਼ੀ ਹਨ ਜਲੰਧਰ ਜ਼ਿਲ੍ਹੇ ਵਿੱਚ ਕਾਹਲਵਾਂ ਪਿੰਡ ਵਿੱਚ ਵੀ ਕਾਹਲੋਂ ਗੋਤ ਦੇ ਜੱਟ ਆਬਾਦ ਹਨ। ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ਖੇਤਰ ਵਿੱਚ ਰਿਆਸਤ ਕਪੂਰਥਲਾ ਵਿੱਚ ਵੀ ਕਾਫ਼ੀ ਪਿੰਡਾਂ ਵਿੱਚ ਹਨ। ਕਾਹਲੋਂ ਭਾਈਚਾਰੇ ਨੇ ਪੰਜਾਬ ਵਿੱਚ ਆਕੇ ਪੰਜਾਬੀ ਜੱਟਾਂ ਨਾਲ ਰਿਸ਼ਤੇਦਾਰੀਆਂ ਪਾ ਲਈਆਂ। ਹੋਰ ਜੱਗਦੇਉ ਬੰਸੀ ਜੱਟਾਂ ਵਾਂਗ ਇਹ ਵੀ ਸਦਾ ਲਈ ਜੱਟ ਭਾਈਚਾਰੇ ਵਿੱਚ ਰਲਮਿਲ ਗਏ। ਅੱਗੇ ਤੋਂ ਰਾਜਪੂਤਾਂ ਨਾਲੋਂ ਆਪਣੇ ਸੰਬੰਧ ਤੋੜ ਦਿੱਤੇ। ਦੁਆਬੇ ਤੋਂ ਕਾਫ਼ੀ ਕਾਹਲੋਂ ਬਾਹਰਲੇ ਦੇਸ਼ਾਂ ਵਿੱਚ ਚਲੇ ਗਏ ਹਨ। ਹੁਣ ਪੰਜਾਬ ਵਿੱਚ ਸਾਰੇ ਕਾਹਲੋਂ ਜੱਟ ਸਿੱਖ ਹਨ। ਇਹ ਪ੍ਰਾਚੀਨ ਜੱਟ ਹਨ। 1881 ਈਸਵੀ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਕਾਹਲੋਂ ਜੱਟਾਂ ਦੀ ਗਿਣਤੀ 23550 ਸੀ। ਕਾਹਲੋਂ ਜੱਟਾਂ ਦਾ ਪ੍ਰਸਿੱਧ ਗੋਤ ਹੈ। ਕਾਹਲੋਂ ਜੱਟ ਸਿਆਣੇ ਤੇ ਮਿਹਨਤੀ ਹੁੰਦੇ ਹਨ। ਪੰਜਾਬ ਦੇ ਸਾਬਕਾ ਮੁੱਖ ਸਕੱਤਰ ਗਿਆਨ ਸਿੰਘ ਕਾਹਲੋਂ ਜੱਟ ਸਨ। ਜੱਟਾਂ ਦੇ 21 ਗੋਤ ਜੱਗਦੇਉ ਬੰਸੀ ਪਰਮਾਰਾ ਵਿਚੋਂ ਹਨ। ਗੁਲਾਬ ਸਿੰਘ ਭਾਗੋਵਾਲੀਆਂ ਮਾਝੇ ਦਾ ਕਾਹਲੋਂ ਜੱਟ ਸੀ। ਕਾਹਲੋਂ ਉੱਘਾ ਤੇ ਛੋਟਾ ਗੋਤ ਹੈ।
ਕੰਧੋਲੇ : ਇਹ ਤੂਰਾਂ ਦਾ ਉਪਗੋਤ ਹੈ। ਟਾਡ ਨੇ ਆਪਣੀ ਪੁਸਤਕ ਵਿੱਚ ਤੂਰਾਂ ਦੇ ਰਾਜਸਥਾਨ ਵਿੱਚ 82 ਉਪਗੋਤ ਲਿਖੇ ਹਨ। ਤੂਰ ਰਾਜਾ ਜਨਮੇਜਾ ਦੀ ਸੰਤਾਨ ਹਨ। ਜਨਮੇਜਾ ਅਰਜਨ ਦਾ ਪੜਪੋਤਰਾ ਸੀ। ਪਾਂਡੋ ਬੰਸ ਵਿਚੋਂ ਸੀ। ਇਨ੍ਹਾਂ ਨੇ ਤੂਰ ਨਾਂ ਦੇ ਇੱਕ ਰਿਖੀ ਤੋਂ ਦੀਖਿਆ ਲੈ ਕੇ ਨਵੇਂ ਕਬੀਲੇ ਦਾ ਆਰੰਭ ਕੀਤਾ। ਤੂਰ ਰਾਜਪੂਤਾਂ ਅਤੇ ਜੱਟਾਂ ਦੇ 36 ਸ਼ਾਹੀ ਕਬੀਲਿਆਂ ਵਿਚੋਂ ਇੱਕ ਮੁੱਖ ਕਬੀਲਾ ਸੀ। ਤੂਰ ਵੱਡਾ ਭਾਈਚਾਰਾ ਹੈ। ਅੱਠਵੀਂ ਸਦੀ ਦੇ ਅੰਤ ਵਿੱਚ ਤੂਰਾਂ ਨੇ ਸਿਰੋਹੀ ਕਬੀਲੇ ਦੇ ਢਿੱਲਵਾਂ ਤੋਂ ਦਿੱਲੀ ਜਿੱਤ ਲਈ। ਅਨੰਗਪਾਲ ਪਹਿਲੇ ਨੇ ਦਿੱਲੀ ਨੂੰ ਨਵੇਂ ਸਿਰ ਆਬਾਦ ਕਰਕੇ ਲਾਲ ਕੋਟ ਨਾਮ ਦਾ ਕਿਲ੍ਹਾ ਬਣਾਇਆ। ਦਿੱਲੀ ਕਈ ਵਾਰ ਉਜੜੀ ਤੇ ਕਈ ਵਾਰ ਦੁਬਾਰਾ ਬਸੀ। ਤੰਵਰਾਂ ਦਾ ਬਹੁਤ ਚਿਰ ਦਿੱਲੀ ਤੇ ਰਾਜ ਰਿਹਾ ਸੀ। 1163 ਈਸਵੀ ਵਿੱਚ ਪ੍ਰਿਥਵੀ ਰਾਜ ਚੌਹਾਣ ਦੇ ਤਾਏ ਵਿਗ੍ਰਹਿ ਰਾਜ ਚੌਹਾਣ ਨੇ ਤੰਵਰਾਂ ਤੋਂ ਦਿੱਲੀ ਖੋਹ ਲਈ। ਕੁਝ ਸਮੇਂ ਮਗਰੋਂ ਪ੍ਰਿਥਵੀ ਰਾਜ ਚੌਹਾਣ ਦਿੱਲੀ ਤੇ ਕਾਬਜ਼ ਹੋ ਗਿਆ। ਚੌਹਾਣਾਂ ਨੇ ਸਤਲੁਜ ਦਰਿਆ ਤੱਕ ਪੰਜਾਬ ਦੇ ਮਾਲਵੇ ਪ੍ਰਦੇਸ਼ ਤੇ ਰਾਜ ਕੀਤਾ।
1163 ਈਸਵੀ ਤੋਂ ਮਗਰੋਂ ਤੂਰ ਦਿੱਲੀ ਖੁਸ ਜਾਣ ਕਾਰਨ ਚੌਹਾਣਾਂ ਨਾਲ ਨਾਰਾਜ਼ ਹੋ ਕੇ ਰਾਜਸਥਾਨ, ਹਰਿਆਣਾ ਤੇ ਪੰਜਾਬ ਵਿੱਚ ਸਤਲੁਜ ਦੇ ਨਜ਼ਦੀਕ ਲੁਧਿਆਣੇ ਦੇ ਖੇਤਰ ਵਿੱਚ ਪਹੁੰਚ ਗਏ ਸਨ। ਇੱਕ ਕਹਾਵਤ ਵੀ ਪ੍ਰਚਲਿਤ ਹੈ
ਪਹਿਲਾਂ ਦਿੱਲੀ ਤਰਾਂ ਲੁਟੀ, ਫੋਰ ਲੁੱਟੀ ਚੌਹਾਣਾਂ, ਮਾਮਿਆਂ ਤੋਂ ਭਾਣਜਿਆਂ ਖੋਹੀ, ਕਰਕੇ ਜ਼ੋਰ ਧਿਗਾਣਾ।
ਪੰਜਾਬ ਵਿੱਚ ਤੂਰਾਂ ਦੇ ਹੋਰ ਉਪਗੋਤ ਢੰਡੇ ਗਰਚੇ, ਖੋਸੇ, ਨੈਨ ਤੇ ਸੀੜੇ ਪ੍ਰਸਿੱਧ ਹਨ। ਪੰਜਾਬ ਵਿੱਚ ਤੂਰ ਨਾਮ ਦੇ ਕਈ ਪਿੰਡ ਹਨ। ਜਲੰਧਰ ਵਿੱਚ ਕੰਧੋਲਾ ਕਲਾਂ ਤੇ ਕੰਧੋਲਾ ਖੁਰਦ ਪਿੰਡ ਕੰਧੋਲੇ ਜੱਟਾਂ ਦੇ ਪ੍ਰਸਿੱਧ ਪਿੰਡ ਹਨ। ਲੁਧਿਆਣੇ ਦੇ ਖੇਤਰ ਹੱਲਵਾਰੇ ਵਿੱਚ ਵੀ ਕੁਝ ਕੰਧੋਲੇ ਵਸਦੇ ਹਨ। ਰੋਪੜ ਜ਼ਿਲ੍ਹੇ ਵਿੱਚ ਚਮਕੌਰ ਸਾਹਿਬ ਦੇ ਹਲਕੇ ਵਿੱਚ ਵੀ ਇੱਕ ਕੰਧੋਲਾ ਪਿੰਡ ਹੈ। ਹੁਸ਼ਿਆਰਪੁਰ ਵਿੱਚ ਕੰਧੋਲਾ ਗੋਤ ਦੇ ਲੋਕ ਡਿਗਾਣਾ ਪਿੰਡ ਵਿੱਚ ਵੀ ਵਸਦੇ ਹਨ। ਦੁਆਬੇ ਵਿੱਚ ਕੰਧੋਲੇ ਕਾਫ਼ੀ ਹਨ। ਇੱਕ ਦੰਦ ਕਥਾ ਅਨੁਸਾਰ ਗੁਗਾ ਪੀਰ ਦਿੱਲੀ ਦੇ ਤਰਾਂ ਦਾ ਦੋਹਤਾ ਸੀ। ਇਸ ਲਈ ਤੂਰਾਂ ਅਤੇ ਕੰਧੋਲਿਆਂ ਦੇ ਬਾਬਾ ਗੁਗਾ ਪੀਰ ਦਾ ਰੂਪ ਜ਼ਹਿਰੀਲਾ ਸੱਪ ਨਹੀਂ ਲੜਦਾ। ਕੁਝ ਕੰਧੋਲੇ ਗੋਤ ਦੇ ਜੱਟ ਆਪਣਾ ਗੋਤ ਤੂਰ ਵੀ ਲਿਖਦੇ ਹਨ।
ਪੰਜਾਬ ਵਿੱਚ ਕੰਧੋਲੇ ਜੱਟਾਂ ਦੀ ਗਿਣਤੀ ਬਹੁਤ ਘੱਟ ਹੈ। ਕੰਧੋਲੇ, ਗਰਚੇ, ਚੰਦੜ, ਸੀੜੇ, ਨੈਨ, ਢੰਡੇ ਅਤੇ ਖੋਸੇ ਆਦਿ ਤਰਾਂ ਦੇ ਹੀ ਉਪਗੋਤ ਹਨ। ਤੂਰ ਜਾਂ ਤੰਵਰ ਮੁੱਖ ਗੋਤ ਹੈ।
ਖਰਲ : ਬਹੁਤੇ ਖਰਲ ਆਪਣੇ ਆਪ ਨੂੰ ਰਾਜੇ ਜੱਗਦੇਉ ਪੰਵਾਰ ਦੀ ਬੰਸ ਵਿਚੋਂ ਮੰਨਦੇ ਹਨ। ਇਸ ਬੰਸ ਦਾ ਮੋਢੀ ਖਰਲ ਨਾਮ ਦਾ ਇੱਕ ਯੋਧਾ ਸੀ। ਇਹ ਪੰਵਾਰਾਂ ਦੀ ਭੁੱਟੇ ਸ਼ਾਖਾ ਵਿਚੋਂ ਹਨ। ਖਰਲਾਂ ਦੇ 50 ਦੇ ਲਗਭਗ ਕਬੀਲੇ ਮਿੰਟਗੁੰਮਰੀ ਅਤੇ ਸਾਂਦਲਬਾਰ ਵਿੱਚ ਸਨ। ਭੱਟੀਆਂ ਤੇ ਖਰਲਾਂ ਦੀਆਂ ਵਿਕਰਾਂ ਨਾਲ ਲੜਾਈਆਂ ਹੁੰਦੀਆਂ ਰਹਿੰਦੀਆਂ ਸਨ। ਖਰਲ ਗੋਤ ਦੇ ਲੋਕ ਬਹੁਤ ਪੁਰਾਣੇ ਸਮੇਂ ਤੋਂ ਹੀ ਰਾਵੀ ਦੇ ਦੋਵੇਂ ਕੰਢਿਆਂ ਤੇ ਮੁਲਤਾਨ ਤੋਂ ਲੈ ਕੇ ਜ਼ਿਲ੍ਹਾ ਸ਼ੇਖੂਪੁਰ ਦੀ ਤਹਿਸੀਲ ਨਨਕਾਣਾ ਤੱਕ ਫੈਲੇ ਹੋਏ ਸਨ। ਖਰਲ ਰਾਜਪੂਤ ਵੀ ਹਨ ਅਤੇ ਜੱਟ ਵੀ ਹਨ। ਬਹੁਤ ਲੜਾਕੇ ਤੇ ਧਾੜਵੀਂ ਸਨ। ਬਹਾਵਲਪੁਰ ਦੇ ਖਰਲ ਰਾਜਪੂਤ ਆਪਣੇ ਆਪ ਨੂੰ ਭੱਟੀ ਰਾਜਪੂਤ ਮੰਨਦੇ ਹਨ। ਕਈ ਬੰਸ ਦੇ ਭੂਪੇ ਨੇ ਆਪਣਾ ਇਲਾਕਾ ਛੱਡ ਕੇ ਸੂਬਾ ਸਿੰਧ ਦੇ ਉੱਚ ਸ਼ਹਿਰ ਵਿੱਚ ਵਾਸਾ ਕਰ ਲਿਆ ਸੀ। ਜਿਥੇ ਉਹ ਅਤੇ ਉਸ ਦੇ ਪੁੱਤਰ ਖਰਲ ਨੂੰ ਮਖਦੂਮ ਜਹਾਨੀਆਂ ਸ਼ਾਹ ਨੇ ਇਸਲਾਮ ਧਰਮ ਵਿੱਚ ਲੈ ਆਂਦਾ ਸੀ। ਫਿਰ ਉਹ ਲਾਇਲਪੁਰ ਤੇ ਮਿੰਟਗੁੰਮਰੀ ਵੱਲ ਆ ਗਏ। ਖਰਲ ਬਹੁਤੇ ਮਸਲਮਾਨ ਹੀ ਹਨ। ਮੁਲਤਾਨ ਗਜਟੀਅਰ ਦੇ ਅਨੁਸਾਰ ਖਰਲ, ਲੰਗਾਹ, ਭੁੱਟੇ ਆਦਿ ਜੱਟ ਪੰਵਾਰ ਬੱਸ ਵਿਚੋਂ ਹਨ। ਈ. ਡੀ. ਮੈਕਲੈਗਨ ਆਪਣੀ ਝੰਗ ਬਾਰੇ ਰਿਪੋਰਟ ਵਿੱਚ ਖਰਲਾਂ ਨੂੰ ਪੰਵਾਰ ਹੀ ਲਿਖਦਾ ਹੈ। ਮਿੰਟਗੁੰਮਰੀ ਦੇ ਕਈ ਖਰਲ ਸਰਦਾਰਾਂ ਦਾ ਕੁਰਸੀਨਾਮਾ ਰਾਜੇ ਜੱਗਦੇਉ ਤੱਕ ਠੀਕ ਮਿਲਦਾ ਹੈ। ਇਸ ਕੁਰਸੀਨਾਮੇ ਤੋਂ ਪਤਾ ਲੱਗਦਾ ਹੈ ਕਿ ਇਹ ਰਾਜੇ ਜੱਗਦੇਉ ਦੀ
ਬੰਸ ਵਿਚੋਂ ਹਨ। ਇਹ ਭੱਟੀ ਨਹੀਂ ਹਨ। ਖਰਲ ਬੜੇ ਸੁਨੱਖੇ ਜਵਾਨ ਤੇ ਬਹਾਦਰ ਜੋਧੇ ਹੁੰਦੇ ਹਨ। ਮਾਰਧਾੜ ਤੇ ਲੁੱਟਮਾਰ ਕਰਨਾ ਇਨ੍ਹਾਂ ਦਾ ਖ਼ਾਨਦਾਨੀ ਪੇਸ਼ਾ ਸੀ। ਇਹ ਖੇਤੀ ਬਾੜੀ ਵਿੱਚ ਦਿਲਚਸਪੀ ਘੱਟ ਲੈਂਦੇ ਸਨ ਪਸੂ ਚਾਰਨ ਤੇ ਦੁੱਧ ਪੀਣ ਦੇ ਸ਼ੌਕੀਨ ਸਨ। ਮਹਾਰਾਜਾ ਰਣਜੀਤ ਸਿੰਘ ਖਰਲਾਂ ਨੂੰ ਦਰਿਆ ਦੇ ਲਾਗੇ ਖੁੱਲ੍ਹੀਆਂ ਦਰਗਾਹਾਂ ਵਿੱਚ ਆਬਾਦ ਕਰਨਾ ਚਾਹੁੰਦਾ ਸੀ। ਇੱਕ ਹੋਰ ਰਵਾਇਤ ਦੇ ਅਨੁਸਾਰ ਖਰਲਾਂ ਦਾ ਵਡੇਰਾ ਮੁਹੰਮਦ ਗੌਰੀ ਦੇ ਸਮੇਂ ਪੀਰ ਸ਼ੇਰ ਸ਼ਾਹ ਸੱਯਦ ਜਲਾਲ ਦੇ ਹੱਥੀਂ ਮੁਸਲਮਾਨ ਹੋਇਆ ਦੱਸਿਆ ਜਾਂਦਾ ਹੈ। ਕਿਸੇ ਸਮੇਂ ਖਰਲ ਲੁਧਿਆਣੇ ਤੇ ਜਲੰਧਰ ਵਿੱਚ ਵੀ ਵਸਦੇ ਸਨ। ਜਲੰਧਰ ਵਿੱਚ ਖਰਲਕਲਾਂ ਇਨ੍ਹਾਂ ਨੇ ਹੀ ਆਬਾਦ ਕੀਤੀ ਸੀ। ਚਿਮਨੀ ਗੋਤ ਦੇ ਜੱਟ ਵੀ ਖਰਲ ਜਾਤੀ ਦੀ ਇੱਕ ਸ਼ਾਖ ਹਨ। ਖਰਲ, ਭੱਟੀ, ਡੋਗਰ ਤੇ ਵੱਟੂ ਆਦਿ ਕਬੀਲੇ ਬਹੁਤੇ ਹੀ ਮਾਰ ਖੋਰੇ ਤੇ ਉੱਪਰਦਰਵੀ ਸਨ। ਕਈ ਵਾਰ ਸਰਕਾਰ ਨੂੰ ਇਨ੍ਹਾਂ ਨੂੰ ਸੁਧਾਰਨ ਲਈ ਸਖ਼ਤ ਫ਼ੌਜੀ ਕਾਰਵਾਈ ਕਰਨੀ ਪੈਂਦੀ ਸੀ। ਨਵਾਬ ਕਪੂਰ ਸਿੰਘ ਦੇ ਸਮੇਂ ਸਿੱਖਾਂ ਨਾਲ ਵੀ ਇਨ੍ਹਾਂ ਦੀ ਟੱਕਰ ਹੁੰਦੀ ਰਹਿੰਦੀ ਸੀ। ਖਰਲਾਂ ਦੇ ਦੋ ਵੱਡੇ ਟੋਲੇ ਸਨ। ਖਰਲ ਨਿੱਕੀ ਰਾਵੀ ਤੇ ਵੱਡੀ ਰਾਵੀ ਦੇ ਖਰਲ ਲਾਇਆਂ ਵਿੱਚ ਵੰਡੇ ਹੋਏ ਸਨ। ਝੰਗ ਦੇ ਸਿਆਲ ਰਾਜਪੂਤਾਂ ਨਾਲ ਵੀ ਇਨ੍ਹਾਂ ਦੀ ਲੜਾਈ ਹੁੰਦੀ ਰਹਿੰਦੀ ਸੀ।
ਔਰੰਗਜ਼ੇਬ ਆਲਮਗੀਰ ਦੇ ਸਮੇਂ ਕਮਾਲੀਆ ਦੇ ਖਰਲਾਂ ਦੀ ਬਹੁਤ ਚੜ੍ਹਤ ਸੀ। ਉੱਚ ਦੇ ਖਰਲ ਅਸਲ ਵਿੱਚ ਮਖਦੂਮਸ਼ਾਹ ਜਹਾਨੀਆਂ ਦੇ ਹੱਥੀਂ ਮੁਸਲਮਾਨ ਹੋਏ ਸਨ। ਮੁਲਤਾਨ ਵਿੱਚ ਖਰਲਾਂ ਦੀ ਗਿਣਤੀ ਘੱਟ ਹੀ ਸੀ।
1857 ਈਸਵੀ ਵਿੱਚ ਖਰਲਾਂ ਦੇ ਸਰਦਾਰ ਅਹਿਮਦਖ਼ਾਨ ਨੇ ਬਗ਼ਾਵਤ ਕੀਤੀ ਸੀ ਜਿਸ ਨੂੰ ਮਾਰ ਕੇ ਅੰਗਰੇਜ਼ਾਂ ਨੇ ਖਰਲਾਂ ਨੂੰ ਦਬਾਅ ਲਿਆ ਸੀ। ਖਰਲਾਂ ਨੂੰ ਪਕੜਨਾ ਬਹੁਤ ਮੁਸ਼ਕਿਲ ਸੀ ਕਿਉਂਕਿ ਉਹ ਕਈ ਵਾਰ ਮਾਰ ਧਾੜ ਤੇ ਚੋਰੀ ਕਰਕੇ ਸੰਘਣੇ ਜੰਗਲਾਂ ਵਿੱਚ ਚਲੇ ਜਾਂਦੇ ਸਨ। ਉਨ੍ਹਾਂ ਦਾ ਪਿੱਛਾ ਕਰਨਾ ਬਹੁਤ ਔਖਾ ਤੇ ਖ਼ਤਰਨਾਕ ਹੁੰਦਾ ਸੀ। ਸੰਦਲਬਾਰ ਦਾ ਪ੍ਰਸਿੱਧ ਚੂੜਾ ਡਾਕੂ ਵੀ ਖਰਲਾਂ ਦੇ ਹੱਥੀਂ ਹੀ ਮਾਰਿਆ ਸੀ। ਖਰਲ ਬੜੇ ਦਲੇਰ ਤੇ ਨਿਡਰ ਸਨ। ਖਰਲਾਂ ਦੇ ਪੁਰਾਣੇ ਉਪਗੋਤ 15 ਦੇ ਲਗਭਗ ਸਨ ਹੁਣ 21 ਹਨ। ਪੱਛਮੀ ਪੰਜਾਬ ਵਿੱਚ ਬਹੁਤੇ ਖਰਲ ਮੁਸਲਮਾਨ ਬਣ ਗਏ ਹਨ। ਮਿਰਜਾ ਜੱਟ ਵੀ ਖਰਲ ਕਬੀਲੇ ਵਿਚੋਂ ਸੀ। ਹਰਨੇਕ ਸਿੰਘ ਘੜੂੰਆਂ ਪਾਕਿਸਤਾਨ ਵਿੱਚ ਮਿਰਜੇ ਦੀ ਕਬਰ ਤੇ ਉਹ ਜੰਡ, ਜਿਸ ਹੇਠ ਸਹਿਬਾਂ ਦੇ ਭਰਾਵਾਂ ਮਿਰਜਾ ਮਾਰਿਆ ਸੀ, ਦੇਖਣ ਪਾਕਿਸਤਾਨ ਪੰਜਾਬ ਵਿੱਚ ਗਿਆ ਸੀ। ਉਸ ਨੇ ਵਾਪਿਸ ਪੰਜਾਬ ਵਿੱਚ ਆ ਕੇ ਪੰਜਾਬੀ ਟ੍ਰਿਬਿਊਨ 1998 ਈਸਵੀ ਖਰਲਾਂ ਬਾਰੇ ਲਿਖਿਆ ਸੀ 'ਲਾਹੌਰ ਤੋਂ ਲੈ ਕੇ ਕਮਾਲੀਏ ਤੱਕ ਖਰਲਾਂ ਦੇ ਪਿੰਡ ਵੱਡੀ ਗਿਣਤੀ ਵਿੱਚ ਹਨ। ਇਹ ਇਲਾਕਾ ਹੀ ਗੰਜੀ ਬਾਰ ਕਹਾਉਂਦਾ ਹੈ। ਖਰਲ ਗੋਤ ਮੁਸਲਮਾਨ ਰਾਜਪੂਤਾਂ ਅਤੇ ਜੱਟਾਂ ਦਾ ਗੋਤ ਹੈ। ਖਰਲਾਂ ਨੂੰ ਸ਼ਾਹ ਜਹਾਨੀਆਂ ਫਕੀਰ ਨੇ ਪ੍ਰੇਰਨਾ ਰਾਹੀਂ ਮੁਸਲਮਾਨ ਬਣਾਇਆ ਸੀ। ਅੱਜ ਵੀ ਜਦੋਂ ਖਰਲਾਂ ਦੇ ਬੱਚਾ ਜੰਮਦਾ ਹੈ ਤਾਂ ਸ਼ਾਹ ਜਹਾਨੀਆ ਦੇ ਚੇਲੇ ਇਨ੍ਹਾਂ ਤੋਂ ਨਜ਼ਰਾਨਾ ਲੈਂਦੇ ਹਨ ਖਰਲਾਂ ਦੇ ਅੱਗੇ 21 ਉਪਗੋਤ ਹਨ। ਸ਼ਾਹੀਕੇ, ਨੂੰਹੇਕੇ ਵੈਜੇਕੇ ਆਦਿ। ਮਿਰਜੇ ਜੱਟ ਦਾ ਸੰਬੰਧ ਖਰਲਾਂ ਵਿਚੋਂ ਸ਼ਾਹੀ ਗੋਤ ਨਾਲ ਹੈ ਖਰਲਾਂ ਦੀ ਬੋਲੀ ਜਾਂਗਲੀ ਹੈ।"
ਮਿਰਜੇ ਜੱਟ ਬਾਰੇ ਪੰਜਾਬੀ ਵਿੱਚ ਕਈ ਲੋਕ ਕਥਾਵਾਂ ਤੇ ਕਿੱਸੇ ਲਿਖੇ ਗਏ ਹਨ। ਮਿਰਜੇ ਬਾਰੇ ਪੀਲੂ ਦਾ ਕਿੱਸਾ ਪੰਜਾਬੀ ਜਗਤ ਵਿੱਚ ਬਹੁਤ ਪ੍ਰਸਿੱਧ ਹੋਇਆ ਹੈ। ਖਰਲ ਖਾੜਕੂ ਜੱਟ ਹਨ। ਮਿਰਜਾ, ਸਹਿਬਾਂ ਤੇ ਮਿਰਜੇ ਦੀ ਬੱਕੀ ਤਿੰਨਾਂ ਕਬਰਾਂ ਉੱਤੇ ਦਸ ਚੇਤ ਨੂੰ ਮੇਲਾ ਲੱਗਦਾ ਹੈ। ਸ਼ਾਹੀ ਗੋਤ ਦੇ ਖਰਲ ਸਤਿਕਾਰ ਵਜੋਂ ਆਪਣੇ ਵਡੇਰੇ ਮਿਰਜੇ ਦਾ ਹੁਣ ਵੀ ਨਾਮ ਨਹੀਂ ਲੈਂਦੇ, ਉਸ ਨੂੰ ਬਾਬਾ ਜੀ ਕਹਿਕੇ ਯਾਦ ਕਰਦੇ ਹਨ। ਖਰਲ ਅਜੇ ਵੀ ਬਹੁਤ ਹੀ ਬਹਾਦਰ ਤੇ ਲੜਾਕੂ ਹਨ। ਮਿਰਜੇ ਦੀ ਕਬਰ ਵੀ ਜ਼ਿਲ੍ਹਾ ਲਾਇਲਪੁਰ ਦੇ ਖੇਤਰ ਵਿੱਚ ਖਰਲ ਜੱਟਾਂ ਦੇ ਇਲਾਕੇ ਵਿੱਚ ਹੀ ਸੀ। ਉਸ ਦਾ ਆਪਣਾ ਪਿੰਡ ਦਾਨਾਬਾਦ ਜ਼ਿਲ੍ਹਾ ਸ਼ੇਖੂਪੁਰਾ ਤਹਿਸੀਲ ਨਨਕਾਣਾ ਸਾਹਿਬ ਵਿੱਚ ਸੀ। ਇਸ ਸਾਰੇ ਅਨੁਸਾਰ ਸਾਂਝੇ ਪੰਜਾਬ ਵਿੱਚ ਖਰਲ ਜੱਟ 18819 ਅਤੇ ਖਰਲ ਰਾਜਪੂਤ 16284 ਸਨ। ਬਹੁਤੇ ਖਰਲ ਪੱਛਮੀ ਪੰਜਾਬ ਵਿੱਚ ਹੀ ਆਬਾਦ ਹਨ। ਸਭ ਮੁਸਲਮਾਨ ਬਣ ਗਏ ਸਨ। ਇਨ੍ਹਾਂ ਦਾ ਭਾਈਚਾਰਾ ਵੀ ਬਹੁਤ ਵੱਡਾ ਤੇ ਸ਼ਕਤੀਸ਼ਾਲੀ ਹੈ। ਇਹ ਪ੍ਰਾਚੀਨ ਜੱਟ ਕਬੀਲਾ ਹੈ। ਇਹ ਜਗਤ ਪ੍ਰਸਿੱਧ ਭਾਈਚਾਰਾ ਹੈ। ਹੁਕਮਾ ਸਿੰਘ ਚਿਮਨੀ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਸੂਰਬੀਰ ਸਰਦਾਰ ਸੀ। ਚਿਮਣੀ ਵੀ ਖਰਲਾਂ ਦਾ ਉਪਗੋਤ ਹੈ। ਖਰਲ ਗੋਤ ਕੇਵਲ ਪੱਛਮੀ ਪੰਜਾਬ ਵਿੱਚ ਹੀ ਉੱਘਾ ਸੀ। ਪੂਰਬੀ ਖਰਲਾਂ ਅਤੇ ਢੱਡਾਂ ਦੀ ਜ਼ਿਆਦਾ ਆਬਾਦੀ ਪੱਛਮੀ ਪੰਜਾਬ ਦੇ ਲਾਹੌਰ ਤੇ ਮੁਲਤਾਨ ਦੇ ਜੰਗਲੀ ਇਲਾਕਿਆਂ ਵਿੱਚ ਫੈਲੀ ਹੋਈ ਸੀ। ਪੂਰਬੀ ਪੰਜਾਬ ਵਿੱਚ ਵੀ ਖਰਲ ਨਾਮ ਦੇ ਕਈ ਪਿੰਡ ਹਨ। ਇਹ ਖਰਲ ਜੱਟਾਂ ਨੇ ਹੀ ਆਬਾਦ ਕੀਤੇ ਸਨ। ਅਸਲ ਵਿੱਚ ਜੱਟ ਹੀ ਰਾਜਪੂਤਾਂ ਦੇ ਮਾਪੇ ਹਨ। ਖਹਿਰੇ : ਮਾਨ, ਭੁੱਲਰ, ਹੇਅਰ, ਥਿੰਧ, ਖਹਿਰੇ, ਕੰਗ ਆਦਿ ਜੱਟਾਂ ਦੀਆਂ ਕਈ ਉਪਜਾਤੀਆਂ ਮੱਧ ਏਸ਼ੀਆ ਦੇ ਸ਼ੱਕਸਤਾਨ ਖੇਤਰ ਤੋਂ ਹੀ ਭਾਰਤ ਵਿੱਚ ਵੱਖ ਵੱਖ ਸਮੇਂ ਆਈਆਂ ਹਨ। ਖਹਿਰੇ ਕਬੀਲੇ ਦੇ ਲੋਕ ਈਸਵੀ ਦੂਜੀ ਸਦੀ ਵਿੱਚ ਪਿਸ਼ੌਰ ਦੇ ਸ਼ਹਿਰ ਖੈਰਾਤ (ਖਹਰ ਨਗਰ) ਤੋਂ ਜਲੰਧਰ ਦੁਆਬੇ ਵੱਲ ਦੀ ਮਾਲਵੇ ਵਿੱਚ ਆਏ। ਇਹ ਮਲੋਈ ਗਣ ਨਾਲ ਲੜ ਭਿੜ ਕੇ ਛੇਤੀ ਹੀ ਉਨ੍ਹਾਂ ਵਿੱਚ ਰਲਮਿਲ ਗਏ। ਦੁਆਬੇ ਤੋਂ ਕੁਝ ਖਹਿਰੇ ਮਾਲਵੇ ਵੱਲ ਤੇ ਕੁਝ ਮਾਝੇ ਵੱਲ ਚਲੇ ਗਏ। ਖਹਿਰੇ ਸੁਭਾਅ ਦੇ ਖਰਵੇ ਤੇ ਲੜਾਕੂ ਸਨ। ਫਿਰੋਜ਼ਪੁਰ ਵਿੱਚ ਤਖਾਣਬੱਧ ਅਤੇ ਅਬੂਪੁਰਾ, ਗਿੱਦੜਵਿੰਡੀ ਅਤੇ ਖਲਸੀਆਂ ਬਾਜਨ ਆਦਿ ਖਹਿਰਿਆਂ ਦੇ ਪ੍ਰਸਿੱਧ ਪਿੰਡ ਹਨ। ਸ਼ੁਰੂ ਸ਼ੁਰੂ ਵਿੱਚ ਮਾਲਵੇ ਦੇ ਫਿਰੋਜ਼ਪੁਰ ਖੇਤਰ ਵਿੱਚ ਖਹਿਰਿਆਂ ਦੀਆਂ ਮਲ੍ਹੀਆਂ ਨਾਲ ਕਈ ਲੜਾਈਆਂ ਹੋਈਆਂ ਸਨ। ਮਲ੍ਹੀਆਂ ਦਾ ਪ੍ਰਸਿੱਧ ਨਗਰ ਅਸ਼ਟਾਂਗਕੋਟ ਇਨ੍ਹਾਂ ਨੇ ਹੀ ਬਰਬਾਦ ਕੀਤਾ। ਜ਼ਿਲ੍ਹਾ ਲੁਧਿਆਣਾ ਤਹਿਸੀਲ ਸਮਰਾਲਾ ਵਿੱਚ ਖਹਿਰਾ ਪਿੰਡ ਬਹੁਤਾ ਖਹਿਰੇ ਗੋਤ ਦੇ ਜੱਟਾਂ ਦਾ ਹੀ ਹੈ। ਮੋਗੇ ਦੇ ਨਿਹਾਲ ਸਿੰਘ ਵਾਲਾ ਖੇਤਰ ਤੇ ਮੱਖੂ ਖੇਤਰ ਵਿੱਚ ਵੀ ਕੁਝ ਖਹਿਰੇ ਵਸਦੇ ਹਨ। ਨਾਭੇ ਵਿੱਚ ਰਾਜਗੜ੍ਹ ਵਿੱਚ ਵੀ ਕਈ ਖਹਿਰੇ ਗੋਤ ਦੇ ਲੋਕ ਰਹਿੰਦੇ ਹਨ। ਮਾਨਸਾ ਦੇ ਸਰਦੂਲਗੜ੍ਹ ਖੇਤਰ ਵਿੱਚ ਖੈਰਾ ਕਲਾਂ ਤੇ ਖੈਰਾ ਖੁਰਦ ਦੇ ਪਿੰਡ ਖਹਿਰਿਆਂ ਦੇ ਹੀ ਹਨ। ਮਾਨਸਾ ਤੋਂ ਕੁਝ ਖਹਿਰੇ ਹਰਿਆਣੇ ਦੇ ਫਤਿਹ ਆਬਾਦ ਖੇਤਰ ਵਿੱਚ ਵੀ ਗਏ ਹਨ। ਮਾਲਵੇ ਵਿੱਚ ਵੀ ਖਹਿਰੇ ਗੋਤ ਦੇ ਲੋਕ ਕਾਫ਼ੀ ਆਬਾਦ ਹਨ। ਮਾਝੇ ਵਿੱਚ ਖਡੂਰ ਸਾਹਿਬ, ਨਾਗੋਕੇ, ਉਸਮਾਂ, ਸੇਰੋਂ, ਚੂਸਲੇਵੜ, ਖਹਿਰਾਂ, ਮਾਣਕਪੁਰ ਆਦਿ ਖਹਿਰੇ ਜੱਟਾਂ ਦੇ ਵੱਡੇ ਵੱਡੇ ਪਿੰਡ ਹਨ। ਫਤਿਹਗੜ੍ਹ ਚੂੜੀਆਂ ਜ਼ਿਲ੍ਹਾ ਗੁਰਦਾਸਪੁਰ ਦੇ ਇਲਾਕੇ ਵਿੱਚ ਵੀ ਖਹਿਰੇ ਜੱਟਾਂ ਦਾ ਉੱਘਾ ਪਿੰਡ ਖਹਿਰਾ ਕਲਾਂ ਹੈ।
ਪੰਜਾਬ ਵਿੱਚ ਖਹਿਰਾ ਨਾਮ ਦੇ ਕਈ ਪਿੰਡ ਹਨ। ਬੰਦੇ ਬਹਾਦਰ ਦੇ ਸਮੇਂ ਖਹਿਰੇ ਜੱਟਾਂ ਨੇ ਮੁਸਲਮਾਨ ਜਾਗੀਰਦਾਰਾਂ ਦੇ ਪਿੰਡਾਂ ਤੇ ਜ਼ਬਰਦਸਤੀ ਕਬਜ਼ਾ ਕਰ ਲਿਆ ਸੀ। ਮਾਝੇ ਤੋਂ ਅੱਗੇ ਕੁਝ ਖਹਿਰੇ ਜੱਟ ਪੱਛਮੀ ਪੰਜਾਬ ਵਿੱਚ ਵੀ ਚਲੇ ਗਏ ਸਨ। ਦੁਆਬੇ ਵਿੱਚ ਖਹਿਰੇ ਜੱਟਾਂ ਦੀ ਗਿਣਤੀ ਵੱਧ ਹੀ ਹੈ। ਜਲੰਧਰ ਅਤੇ ਕਪੂਰਥਲੇ ਦੇ ਭੁਲੱਥ ਆਦਿ ਖੇਤਰਾਂ ਵਿੱਚ ਹੀ ਕੁਝ ਪਿੰਡਾਂ ਵਿੱਚ ਹੀ ਖਹਿਰੇ ਆਬਾਦ ਹਨ।
ਖਹਿਰੇ ਗੋਤ ਦਾ ਮੋਢੀ ਖਹਿਰਾ ਇੱਕ ਧਾੜਵੀ ਸੀ। ਉਸ ਨੇ ਮਾਝੇ ਦੇ ਖੱਡੂਰ ਸਾਹਿਬ ਖੇਤਰ ਵਿੱਚ ਆ ਕੇ ਇੱਕ ਜੱਟ ਇਸਤਰੀ ਨਾਲ ਵਿਆਹ ਕਰ ਲਿਆ ਅਤੇ ਸਦਾ ਲਈ ਜੱਟ ਭਾਈਚਾਰੇ ਵਿੱਚ ਰਲਮਿਲ ਗਿਆ।
ਖਹਿਰਿਆਂ ਦੇ ਦੋ ਜਠੇਰੇ ਰਾਜਪਾਲ ਤੇ ਉਸ ਦਾ ਪੋਤਾ ਸ਼ਹਿਜ਼ਾਦਾ ਸਨ। ਜੋ ਖੱਡੂਰ ਸਾਹਿਬ ਦੇ ਖੇਤਰ ਵਿੱਚ ਕੰਗਾਂ ਨਾਲ ਲੜਦੇ ਹੋਏ ਮਾਰੇ ਗਏ ਸਨ। ਖਹਿਰੇ ਵੀ ਆਪਣੇ ਇਸ ਸਿੱਧ ਦੀ ਪੂਜਾ ਕਰਦੇ ਹਨ। ਉਸ ਦਾ ਮੱਠ ਖੱਡੂਰ ਵਿੱਚ ਹੀ ਹੈ। ਉਥੇ ਉਹ ਪੰਜੀਰੀ ਆਦਿ ਦਾ ਚੜ੍ਹਾਵਾ ਚੜ੍ਹਾਉਂਦੇ ਹਨ। ਉਹ ਨਵੀਂ ਸੂਈ ਮੱਝ ਜਾਂ ਗਊ ਦਾ ਦੁੱਧ ਵਰਤਣ ਤੋਂ ਪਹਿਲਾਂ ਮੱਠ ਤੇ ਜ਼ਰੂਰ ਚੜ੍ਹਾਉਂਦੇ ਹਨ। ਵਿਸਾਖ ਮਘਰ ਤੇ ਜੇਠ ਵਿੱਚ ਉਹ ਕੁਝ ਦਿਨ ਆਪਣੇ ਸਿੱਧ ਦੀ ਪੂਜਾ ਕਰਦੇ ਹਨ। ਇਹ ਸਿੱਧ ਖੱਡੂਰ ਸਾਹਿਬ ਵਿੱਚ ਹੀ ਆਪਣੇ ਦੁਸ਼ਮਣ ਧਾੜਵੀਆਂ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ। ਜਿਥੇ ਉਹ ਵੈਰੀਆਂ ਨਾਲ ਲੜਦਾ ਲੜਦਾ ਅੰਤ ਵਿੱਚ ਡਿੱਗਿਆ, ਉਥੇ ਉਸ ਦੀ ਸਮਾਧ ਹੈ। ਖਹਿਰਿਆਂ ਨੇ ਕੰਗਾਂ ਨਾਲ ਕਈ ਲੜਾਈਆਂ ਕਰਕੇ ਅੰਤ ਖੰਡੂਰ ਸਾਹਿਬ ਦੇ ਖੇਤਰ ਤੇ ਕਬਜ਼ਾ ਕਰ ਲਿਆ। ਖਹਿਰੇ ਮਹਾਨ ਖਾੜਕੂ ਸਨ। ਬਹੁਤੇ ਖਹਿਰੇ ਆਪਣੇ ਆਪ ਨੂੰ ਯਾਦੋ ਬੰਸੀ ਮੰਨਦੇ ਹਨ ਤੇ ਆਪਣਾ ਪਿਛੋਕੜ ਜਮਨਾ ਦਾ ਖੇਤਰ ਮੱਥਰਾ ਨਗਰੀ ਦਸਦੇ ਹਨ। ਇਹ ਸਭ ਤੋਂ ਪਹਿਲਾਂ ਮਾਲਵੇ ਦੇ ਖੇਤਰ ਫਿਰੋਜ਼ਪੁਰ ਦੇ ਪਿੰਡਾਂ ਤਖਾਣਬੱਧ ਤੇ ਗਿੱਦੜਵਿੰਡੀ ਆਦਿ ਵਿੱਚ ਮਲੀਆਂ, ਕੰਗਾਂ ਆਦਿ ਨੂੰ ਹਰਾ ਕੇ ਆਬਾਦ ਹੋਏ। ਬਹੁਤੇ ਖਹਿਰੇ ਲੁਧਿਆਣੇ ਤੇ ਅੰਮ੍ਰਿਤਸਰ ਦੇ ਇਲਾਕਿਆਂ ਵਿੱਚ ਵੀ ਆਬਾਦ ਹੋਏ। ਸਾਂਦਲਬਾਰ ਵਿੱਚ ਖਹਿਰਿਆਂ ਵਾਲ ਪਿੰਡ ਖਹਿਰੇ ਜੱਟਾਂ ਦਾ ਹੀ ਸੀ। ਮੁਲਤਾਨ ਜ਼ਿਲ੍ਹੇ ਦੀ ਤਹਿਸੀਲ ਕਾਬੀਰ ਵਾਲਾ ਵਿੱਚ ਵੀ ਕਾਫ਼ੀ ਸਮੇਂ ਤੋਂ ਖਹਿਰੇ ਜੱਟ ਆਬਾਦ ਸਨ।
ਖਹਿਰੇ ਗੋਤ ਦੇ ਲੋਕ ਪਰਜਾਪਤ ਆਦਿ ਦਲਿਤ ਜਾਤੀਆਂ ਵਿੱਚ ਵੀ ਹਨ। ਖਹਿਰੇ ਸਿੱਖ ਵੀ ਹਨ ਅਤੇ ਮੁਸਲਮਾਨ ਵੀ ਕਾਫ਼ੀ ਹਨ। ਪਾਕਿਸਤਾਨ ਵਿੱਚ ਖਹਿਰਾ, ਗਿੱਲ, ਮਾਨ, ਵਿਰਕ, ਸੰਧੂ ਆਦਿ ਗੋਤਾਂ ਦਾ ਮੁਸਲਮਾਨ ਜੱਟ ਲਾਇਲਪੁਰ, ਸ਼ੇਖੂਪੁਰਾ, ਪਿੰਡੀ ਆਦਿ ਵਿੱਚ ਬਹੁਤ ਸਨ। ਖਹਿਰੇ ਕ੍ਰਿਸ਼ਨ ਦੇ ਪੁੱਤਰ ਬੁਜ ਦੀ ਬੰਸ ਵਿਚੋਂ ਹਨ। ਪ੍ਰਸਿੱਧ ਅਕਾਲੀ ਲੀਡਰ ਗਿਆਨੀ ਕਰਤਾਰ ਸਿੰਘ ਖਹਿਰਾ ਗੋਤ ਦਾ ਜੱਟ ਸੀ। ਖਹਿਰਿਆਂ ਦਾ ਕੁਰਸੀਨਾਮਾ ਵੀ ਯਾਦਵਾਂ ਨਾਲ ਹੀ ਠੀਕ?ਠੀਕ ਮਿਲਦਾ ਹੈ। ਪੰਜਾਬ ਵਿੱਚ ਖਹਿਰੇ ਗੋਤ ਦੇ ਜੱਟ ਕਾਫ਼ੀ ਹਨ। ਸਿੱਖ ਧਰਮ ਧਾਰਨ ਕਰਕੇ ਖਹਿਰੇ ਜੱਟ ਹੁਣ ਪੁਰਾਣੇ ਰਸਮ ਰਿਵਾਜ਼ ਛੱਡ ਰਹੇ ਹਨ ਖਹਿਰੇ ਜੱਟ ਗੁਰੂ ਅੰਗਦ ਦੇਵ ਜੀ ਦੇ ਸਮੇਂ ਹੀ ਕਾਫ਼ੀ ਗਿਣਤੀ ਵਿੱਚ ਸਿੱਖ ਬਣ ਗਏ ਸਨ। ਖਹਿਰਾ ਉੱਘਾ ਤੇ ਛੋਟਾ ਗੋਤ ਹੈ। ਖੈਰੇ ਹਿੰਦੂ ਜਾਟ ਆਗਰੇ ਜ਼ਿਲ੍ਹੇ ਵਿੱਚ ਵੀ ਵਸਦੇ ਹਨ। ਇਸ ਗੋਤ ਦਾ ਮੋਢੀ ਕ੍ਰਿਸ਼ਨ ਬੰਸੀ ਖੈਰ ਸੀ। ਖਹਿਰਾ ਜਗਤ ਪ੍ਰਸਿੱਧ ਗੋਤ ਹੈ।
ਖੋਸੇ : ਇਹ ਤੰਵਰ ਰਾਜਪੂਤਾਂ ਦੀ ਇੱਕ ਸ਼ਾਖ ਹੈ। ਚੌਹਾਨਾਂ ਨੇ ਤੰਵਰਾਂ ਤੋਂ ਦਿੱਲੀ ਦਾ ਰਾਜ ਖੋਹ ਲਿਆ। ਪ੍ਰਸਿੱਧ ਇਤਿਹਾਸਕਾਰ ਡਾਕਟਰ ਫੌਜਾ ਸਿੰਘ ਨੇ ਆਪਣੀ ਕਿਤਾਬ 'ਪੰਜਾਬ ਦਾ ਇਤਿਹਾਸ ਜਿਲਦ ਤੀਜੀ ਵਿੱਚ ਲਿਖਿਆ ਹੈ "ਸੰਬਰ ਜਾਂ ਅਜਮੇਰ ਦੇ ਚੌਹਾਨਾਂ ਅਤੇ ਦਿੱਲੀ ਦੇ ਤੁਮਾਰਾਂ ਵਿਚਕਾਰ ਲੜਾਈਆਂ ਤੇ ਇੱਕ ਬਹੁਤ ਲੰਮੇ ਸਿਲਸਿਲੇ ਤੋਂ ਬਾਅਦ ਦਿੱਲੀ, 1164 ਈਸਵੀ ਤੋਂ ਪਹਿਲਾਂ, ਚੌਹਾਨਾਂ ਦੇ ਕਬਜ਼ੇ ਵਿੱਚ ਆ ਗਈ ਸੀ।" ਪੰਜਾਬ ਵਿੱਚ ਤੰਵਰਾਂ ਨੂੰ ਤੂਰ ਕਿਹਾ ਜਾਂਦਾ ਹੈ। ਤੂਰ ਆਪਣਾ ਦਿੱਲੀ ਦਾ ਰਾਜ ਖੁਹਾਕੇ 1164 ਈਸਵੀ ਦੇ ਮਗਰੋਂ ਪੰਜਾਬ ਦੇ ਮੋਗੇ ਦੇ ਇਲਾਕੇ ਵਿੱਚ ਆ ਗਏ। ਰਾਜ ਖੁਸਾਉਣ ਤੋਂ ਹੀ ਇਨ੍ਹਾਂ ਦਾ ਨਾਮ ਖੋਸੇ ਪੈ ਗਿਆ। ਇਸ ਗੋਤ ਦਾ ਵਡੇਰਾ ਰਣਧੀਰ ਸਿੰਘ ਸੀ। ਜਿਸ ਜਗਾਹ ਖੋਸੇ ਠਹਿਰੇ ਉਸ ਦਾ ਨਾਮ ਖੋਸਾ ਰਣਧੀਰ ਪੈ ਗਿਆ। ਇਹ ਪਿੰਡ ਜਨੇਰ ਤੋਂ ਦੋ ਕੁ ਮੀਲ ਦੂਰ ਸਤਲੁਜ ਦਰਿਆ ਦੇ ਪੁਰਾਣੇ ਵਹਿਣ ਉੱਤੇ ਹੈ। ਖੋਸੇ ਗੋਤ ਦੇ ਲੋਕ ਖੋਸਾ ਰਣਧੀਰ ਪਿੰਡ ਦੇ ਛੱਪੜ ਉੱਤੇ ਗੋਤ ਤਾਂ ਤੂਰ ਹੈ ਪਰ ਹੁਣ ਇਨ੍ਹਾਂ ਦੀ ਅਲ ਖੋਸੇ ਹੀ ਗੋਤ ਦੇ ਤੌਰ 'ਤੇ ਪ੍ਰਚਲਿਤ ਹੋ ਗਈ ਹੈ। 1911 ਈਸਵੀ ਦੀ ਰਿਪੋਰਟ ਅਨੁਸਾਰ 'ਰੱਤੀਆਂ ਪਿੰਡ ਦੇ ਖੋਸੇ ਜਨੇਊ ਪਾਉਂਦੇ ਅਤੇ ਦੂਜਿਆਂ ਨਾਲ ਵਰਤਣੋਂ ਪਰਹੇਜ ਕਰਦੇ ਸਨ। ਪਹਿਲਾਂ ਪਹਿਲ ਖੋਸੇ ਆਉਣ ਤੋਂ ਮਗਰੋਂ ਖੋਸਿਆਂ ਨੇ ਆਪਣੇ ਪੁਰਾਣੇ ਰਸਮ ਰਿਵਾਜ਼ ਛੱਡ ਦਿੱਤੇ ਹਨ। ਵਿਦਿਆ ਪ੍ਰਾਪਤ ਕਰਕੇ ਤਰੱਕੀ ਕਰ ਰਹੇ ਹਨ। ਮੋਗੇ ਦੇ ਨਾਲ ਲੱਗਦੇ ਖੋਸਿਆਂ ਦੇ 12 ਪਿੰਡ ਹਨ। ਇਨ੍ਹਾਂ ਦਾ ਮੋਢੀ ਪਿੰਡ ਤਾਂ ਖੋਸਾ ਰਣਧੀਰ ਸਿੰਘ ਹੀ ਹੈ। ਅਟਾਰੀ ਅਤੇ ਬਲਖੰਡੀ ਦੇ ਸਰਦਾਰ ਖੋਸੇ ਸਿੱਖ ਹਨ। ਖੋਸੇ ਕਲਾਂ ਵੀ ਖੋਸੇ ਜੱਟਾਂ ਦਾ ਬਹੁਤ ਵੱਡਾ ਪਿੰਡ ਹੈ। ਫਿਰੋਜ਼ਪੁਰ ਦੇ ਇਲਾਕੇ ਵਿੱਚ ਖੋਸੇ ਜੱਟਾਂ ਦੇ ਕਈ ਪਿੰਡ ਹਨ। ਜ਼ੀਰਾ ਵਿੱਚ ਖੋਸਾ ਕੋਟਲਾ, ਮੋਗੇ ਵਿੱਚ ਖੋਸਾ ਪਾਂਡੋ ਤਲਵੰਡੀ ਭਾਈ ਵਿੱਚ ਹੋਲਾਂ ਵਾਲੀ ਆਦਿ ਪਿੰਡਾਂ 'ਚ ਵੀ ਖੋਸਿਆਂ ਦੀ ਹੀ ਬਹੁਗਿਣਤੀ ਹੈ। ਕੁਝ ਖੋਸੇ ਮੁਕਤਸਰ ਅਤੇ ਸਿਰਸੇ ਦੇ ਇਲਾਕੇ ਵਿੱਚ ਵੀ ਵਸਦੇ ਹਨ। ਬਠਿੰਡੇ ਦੇ ਇਲਾਕੇ ਵਿੱਚ ਵੀ ਖੋਸਾ ਪਿੰਡ ਖੋਸੇ ਜੱਟਾਂ ਦਾ ਹੀ ਹੈ। ਇੱਕ ਖੋਸਾ ਪਿੰਡ ਸਰਹੱਦ ਦੇ ਨਜ਼ਦੀਕ ਖੋਸੇ ਜੱਟਾਂ ਦਾ ਸੀ। ਇਸ ਪਿੰਡ ਦੇ ਲਾਲ ਸਿੰਘ ਖੋਸੇ ਨੇ ਮੁਗਲਾਂ ਨਾਲ ਟੱਕਰ ਲਈ ਸੀ। ਇਸ ਦੀ ਯਾਦ ਵਿੱਚ ਗੁਰਦੁਆਰਾ ਸ਼ਹੀਦਗੰਜ ਸਲ੍ਹੀਣਾ ਜ਼ਿਲ੍ਹਾ ਮੋਗਾ ਵਿੱਚ ਬਣਿਆ ਹੋਇਆ ਹੈ। ਇੱਕ ਹੋਰ ਰਵਾਇਤ ਹੈ ਕਿ ਖੋਸਿਆ ਦੇ ਵਡੇਰੇ ਰਣਧੀਰ ਨੂੰ ਦਿੱਲੀ ਛੱਡਣ ਮਗਰੋਂ ਬਚਪਨ ਵਿੱਚ ਜਨਮ ਸਮੇਂ ਕਿਸੇ ਇੱਲ ਨੇ ਬਚਾ ਲਿਆ ਸੀ। ਇਸ ਕਾਰਨ ਉਹ ਵਿਆਹ, ਸ਼ਾਦੀਆਂ ਸਮੇਂ ਖੁਸ਼ੀ, ਖ਼ੁਸ਼ੀ ਇੱਲਾਂ ਨੂੰ ਰੋਟੀਆਂ ਪਾਉਂਦੇ ਹਨ। ਖੋਸਿਆਂ ਦੀ ਕੁਝ ਰਸਮਾਂ ਆਮ ਜੱਟਾਂ ਨਾਲ ਮਿਲਦੀਆਂ ਨਹੀਂ ਹਨ। ਵਿਆਹ ਸਮੇਂ ਖੋਸੇ ਗੋਤ ਦਾ ਡੂਮ ਚਰਖੇ ਤੇ ਤੱਕਲੇ ਨੂੰ ਛੁਪਾ ਕੇ ਰੱਖਦਾ ਹੈ। ਵਿਆਂਦੜ ਜੋੜੀ ਇਸ ਨੂੰ ਲੱਭਦੀ ਹੈ, ਇਸ ਤਰ੍ਹਾਂ ਬਰਾਦਰੀ ਜੋੜੀ ਦੀ ਅਕਲ ਦੀ ਪਰਖ ਕਰਦੀ ਹੈ। ਹੁਣ ਬਹੁਤੇ ਜੱਟਾਂ ਨੇ ਪੁਰਾਣੇ ਰਿਵਾਜ਼ ਛੱਡ ਹੀ ਦਿੱਤੇ ਹਨ। ਕੁਝ ਤ੍ਰਖਾਣਾਂ ਦਾ ਗੋਤ ਵੀ ਖੋਸਾ ਹੁੰਦਾ ਹੈ। ਹੋ ਸਕਦਾ ਹੈ ਕਿ ਕੁਝ ਗਰੀਬ ਜੱਟ ਤ੍ਰਖਾਣਾ ਕੰਮ ਕਰਨ ਕਰਕੇ ਤ੍ਰਖਾਣ ਬਰਾਦਰੀ ਵਿੱਚ ਰਲਮਿਲ ਗਏ ਹੋਣ। ਤ੍ਰਖਾਣ ਇਸਤਰੀਆਂ ਨਾਲ ਵਿਆਹ ਕਰਾਉਣ ਕਾਰਨ ਵੀ ਕਈ ਜੱਟ ਗੋਤ ਤ੍ਰਖਾਣ ਜਾਤੀ ਵਿੱਚ ਰਲ ਗਏ। ਗੋਤ ਨਹੀਂ ਬਦਲਿਆ ਪਰ ਜਾਤ ਬਦਲ ਗਈ ਸੀ। ਪੰਜਾਬ ਵਿੱਚ ਖੋਸੇ ਗੋਤ ਦੇ ਲੋਕ ਬਹੁਤ ਘੱਟ ਹਨ। ਕੁਝ ਖੋਸੇ ਆਪਣਾ ਗੋਤ ਤੂਰ
ਵੀ ਲਿਖਦੇ ਹਨ। ਕੰਧੋਲੇ, ਨੈਨ, ਚੰਦੜ, ਸੀੜੇ, ਢੰਡੇ ਤੇ ਗਰਚੇ ਵੀ ਤਰਾਂ ਵਿਚੋਂ ਹਨ। ਤੂਰ ਵੱਡਾ ਗੋਤ ਹੈ। ਖੋਸੇ ਮੁਸਲਮਾਨ ਬਲੋਚ ਵੀ ਹਨ। ਇਨ੍ਹਾਂ ਦੀ ਖੋਸੇ ਜੱਟਾਂ ਨਾਲ ਕੋਈ ਵੀ ਸਾਂਝ ਨਹੀਂ ਰਲਦੀ। ਤੰਵਰ ਜਾਂ ਤੂਰ ਜੱਟਾਂ ਦਾ ਬਹੁਤ ਹੀ ਪ੍ਰਾਚੀਨ ਰਾਜ ਘਰਾਣਾ ਹੈ। ਇਹ ਪਾਂਡੂ ਬੰਸ ਨਾਲ ਸੰਬੰਧਿਤ ਹਨ। ਖੋਸਾ ਤੁਰ ਜੱਟਾਂ ਦਾ ਬਹੁਤ ਹੀ ਪ੍ਰਸਿੱਧ ਉਪਗੋਤ ਹੈ। ਇਨ੍ਹਾਂ ਨੇ ਬਦੇਸ਼ਾਂ ਵਿੱਚ ਜਾ ਕੇ ਵੀ ਬਹੁਤ ਉੱਨਤੀ ਕੀਤੀ ਹੈ। ਖੋਸਿਆਂ ਵਾਂਗ ਸੀੜੇ ਵੀ ਤੰਵਰਾਂ ਵਿਚੋਂ ਹਨ। ਤੰਵਰ ਤੇ ਤੂਰ ਇਕੋ ਹੀ ਗੋਤ ਹੈ। ਜਦੋਂ ਦੁਸ਼ਮਣ ਨੇ ਤੂਰਾਂ ਦੇ ਕਿਲ੍ਹੇ ਤੇ ਕਬਜ਼ਾ ਕਰ ਲਿਆ ਤਾਂ ਕੁਝ ਤੂਰ ਸੀੜੀ ਲਾਕੇ ਕਿਲ੍ਹੇ ਵਿਚੋਂ ਨਿਕਲ ਕੇ ਪੰਜਾਬ ਵਿੱਚ ਆ ਕੇ ਜੱਟ ਭਾਈਚਾਰੇ ਵਿੱਚ ਰਲਮਿਲ ਗਏ ਸਨ। ਇਨ੍ਹਾਂ ਦੀ ਅਲ ਸੀੜੇ ਪੈ ਗਈ। ਤੂਰ ਦਿੱਲੀ ਦਾ ਰਾਜ ਖੁਸਣ ਮਗਰੋਂ ਪੰਜਾਬ, ਹਰਿਆਣਾ 'ਤੇ ਰਾਜਸਥਾਨ ਵਿੱਚ ਆ ਕੇ ਭਾਰੀ ਗਿਣਤੀ ਵਿੱਚ ਆਬਾਦ ਹੋ ਗਏ ਸਨ। ਤੰਵਰ ਰਾਜਪੂਤ ਵੀ ਹਨ ਅਤੇ ਜੱਟ ਵੀ ਹਨ। ਪੰਜਾਬ ਵਿੱਚ ਤੰਵਰਾਂ ਦੇ ਕਈ ਛੋਟੇ ਛੋਟੇ ਗੋਤ ਵਸਦੇ ਹਨ।
ਗੋਦਾਰੇ : ਇਹ ਗਹਿਲੋਤ ਰਾਜਪੂਤਾਂ ਵਿਚੋਂ ਹਨ। ਇਹ ਸ਼ਿਵ ਦੀ ਬੰਸ ਵਿਚੋਂ ਹਨ। ਜੱਟਾਂ ਦੇ ਮਾਨ ਭੁੱਲਰ, ਹੇਹਰ, ਗੋਦਾਰੇ, ਪੂੰਨੀਆਂ ਆਦਿ 12 ਗੋਤ ਸ਼ਿਵਗੋਤਰੀ ਹਨ। ਇਹ ਬਹੁਤ ਹੀ ਪੁਰਾਣੇ ਜੱਟ ਕਬੀਲੇ ਹਨ। ਐੱਚ. ਏ. ਰੋਜ਼ ਨੇ ਵੀ ਆਪਣੀ ਖੋਜ ਪੁਸਤਕ ਵਿੱਚ ਗੋਦਾਰਿਆਂ ਬਾਰੇ ਲਿਖਿਆ ਹੈ "ਗੋਦਾਰਾ ਜੱਟ ਸ਼ਿਵਗੋਤਰੀ ਹਨ। ਇਹ ਬਹੁਤੇ ਸਰਸਾ, ਹਿਸਾਰ ਤੇ ਫਤਿਹਾਬਾਦ ਦੇ ਇਲਾਕੇ ਵਿੱਚ ਹਨ। ਇਹ ਨਿਮਬੂ ਜੀ ਨੂੰ ਆਪਣੀ ਬੰਸ ਦਾ ਮੋਢੀ ਮੰਨਦੇ ਹਨ। ਜਿਸ ਨੇ ਬੀਕਾਨੇਰ ਦੇ ਨਜ਼ਦੀਕ ਇੱਕ ਪਿੰਡ ਬੰਨ੍ਹਿਆ ਸੀ ਉਹ ਆਪਣੇ ਵਿਚੋਂ ਕੋਈ ਮੁਖੀਆ ਨਾ ਚੁਣ ਸਕੇ। ਉਨ੍ਹਾਂ ਨੇ ਜੋਧਪੁਰ ਦੇ ਰਾਜੇ ਨੂੰ ਬੇਨਤੀ ਕੀਤੀ ਕਿ ਉਹ ਆਪਣਾ ਇੱਕ ਛੋਟਾ ਲੜਕਾ ਉਨ੍ਹਾਂ ਨੂੰ ਦੇ ਦੇਣ ਤਾਂਕਿ ਉਹ ਉਸ ਨੂੰ ਆਪਣਾ ਹਾਕਮ ਬਣਾ ਲੈਣ। ਇਸ ਲਈ ਉਸ ਨੇ ਉਨ੍ਹਾਂ ਨੂੰ ਆਪਣਾ ਪੁੱਤਰ ਬੀਕਾ ਰਾਜਾ ਬਣਾਉਣ ਲਈ ਦੇ ਦਿੱਤਾ। ਉਸ ਦੇ ਮਾਣ ਤੇ ਸਤਿਕਾਰ ਲਈ ਬੀਕਾਨੇਰ ਦੀ ਨੀਂਹ ਰੱਖੀ ਗਈ। ਉਸ ਦਿਨ ਤੋਂ ਬੀਕਾਨੇਰ ਦੇ ਰਾਜੇ ਦੇ ਮੱਥੇ ਤੇ ਰਾਜ ਤਿਲਕ ਗੋਦਾਰੇ ਜੱਟ ਵੱਲੋਂ ਹੀ ਲਾਇਆ ਜਾਂਦਾ ਹੈ। ਇਸ ਕਾਰਨ ਪ੍ਰਵਾਰਿਕ ਪ੍ਰੋਹਿਤ ਤੋਂ ਰਾਜਤਿਲਕ ਨਹੀਂ ਲਵਾਇਆ ਜਾਂਦਾ" ਤਿਲਕ ਕੇਵਲ ਪਾਂਡੂ ਬੰਸੀ ਗੇਂਦਾਰੇ ਹੀ ਲਾਂਦੇ ਹਨ। ਕਿਸੇ ਸਮੇਂ ਬੀਕਾਨੇਰ ਦੇ ਖੇਤਰ ਤੇ ਜੱਟ ਕਬੀਲਿਆਂ ਪੂੰਨੀਆ, ਗੋਦਾਰਾ, ਜੋਈਏ, ਸਾਰਨ, ਬੈਹਿਣੀਵਾਲ ਤੇ ਮਾਹਿਲ ਗੋਤ ਦੇ ਜੱਟਾਂ ਨੇ ਆਪਣਾ ਕਬਜ਼ਾ ਕਰ ਰੱਖਿਆ ਸੀ। ਇਹ ਲੋਕ ਆਪਸ ਵਿੱਚ ਵੀ ਲੜਦੇ ਝਗੜਦੇ ਰਹਿੰਦੇ ਸਨ। ਗੋਦਾਰੇ ਸਭ ਤੋਂ ਤਾਕਤਵਰ ਤੇ ਲੜਾਕੂ ਸਨ ਪਰ ਇਨ੍ਹਾਂ ਵਿੱਚ ਵੀ ਏਕਤਾ ਨਹੀਂ ਸੀ। ਜੱਟਾਂ ਵਿੱਚ ਜੇ ਫੁੱਟ ਨਾ ਹੋਵੇ ਤਾਂ ਦੁਨੀਆਂ ਵਿੱਚ ਇਨ੍ਹਾਂ ਵਰਗੀ ਕੋਈ ਬਹਾਦਰ ਕੌਮ ਨਹੀਂ ਹੈ।
ਰਾਉ ਬੀਕੇ ਦਾ ਜਨਮ 5 ਅਗਸਤ 1438 ਈਸਵੀ ਨੂੰ ਜੋਧਪੁਰ ਦੇ ਰਾਜਾ ਰਾਉ ਜੋਧ ਦੇ ਘਰ ਰਾਠੌਰ ਬੰਸ ਵਿੱਚ ਹੋਇਆ ਸੀ। 1459 ਈਸਵੀ ਵਿੱਚ ਇਸ ਬੰਸ ਦੀ ਰਿਆਸਤ ਜੋਧਪੁਰ ਦੀ ਰਾਜਧਾਨੀ ਕਿਲ੍ਹਾ ਮਹਿਰਾਨਗੜ੍ਹ ਵਿੱਚ ਸੀ। 1470 ਈਸਵੀ ਦੇ ਲਗਭਗ ਰਾਊ ਬੀਕਾ ਨੇ ਭੱਟੀਆਂ ਤੇ ਜਾਟਾਂ ਨੂੰ ਹਰਾਕੇ ਆਪਣੀ ਬੀਕਾਨੇਰ ਰਿਆਸਤ ਦੇ ਖੇਤਰ ਵਿੱਚ ਕਾਫ਼ੀ ਵਾਧਾ ਕਰ ਲਿਆ। ਗੋਦਾਰੇ ਜੱਟਾਂ ਨਾਲ ਇਸ ਰਿਆਸਤ ਦੇ ਸੰਬੰਧ ਮਿੱਤਰਾਂ ਵਾਲੇ ਹੀ ਰਹੇ। ਰਾਜਸਥਾਨ ਤੇ ਹਰਿਆਣੇ ਵਿੱਚ ਗੋਦਾਰੇ ਜੱਟ ਹਿੰਦੂ ਹਨ। ਅਬੋਹਰ, ਮਲੋਟ ਤੇ ਮਾਨਸਾ ਦੇ ਪੰਜਾਬੀ ਇਲਾਕੇ ਵਿੱਚ ਵੀ ਗੋਦਾਰੇ ਹਿੰਦੂ ਜਾਟ ਹਨ। ਮਲੋਟ ਦੇ ਗੋਦਾਰੇ ਚੌਧਰੀ ਵਪਾਰੀ ਬਣਕੇ ਕਾਫ਼ੀ ਉੱਨਤੀ ਕਰ ਗਏ ਹਨ। ਹਰਿਆਣੇ, ਰਾਜਸਥਾਨ ਤੇ ਪੰਜਾਬ ਵਿੱਚ ਗੋਦਾਰੇ ਬਿ ਸ਼ਨੋਈ ਵੀ ਬਣ ਗਏ ਹਨ। ਅਬੋਹਰ ਦੇ ਖੇਤਰ ਵਿੱਚ ਸੀਤੇ ਗਏ ਗੋਦਾਰੇ ਚੌਧਰੀਆਂ ਦੇ ਕਾਫ਼ੀ ਘਰ ਹਨ। ਪਿੰਡ ਰਸੂਲਪੁਰ ਮਲ੍ਹਾ ਜ਼ਿਲ੍ਹਾ ਲੁਧਿਆਣਾ ਵਿੱਚ ਵੀ ਕੁਝ ਗੋਂਦਾਰੇ ਹਨ।
ਗੋਦਾਰੇ, ਪੂੰਨੀਏ, ਮਾਹਲ, ਸਾਰਨ ਤੇ ਜੋਈਏ ਆਦਿ ਜੱਟ ਰਾਠੌਰਾਂ ਤੋਂ ਤੰਗ ਆ ਕੇ ਪੰਦਰ੍ਹਵੀਂ ਸਦੀ ਤੋਂ ਮਗਰੋਂ ਹੀ ਰਾਜਸਥਾਨ ਤੋਂ ਪੰਜਾਬ ਵਿੱਚ ਦੋਬਾਰਾ ਆਏ ਸਨ। ਪੰਜਾਬ ਦੇ ਮੁਕਤਸਰ, ਫਰੀਦਕੋਟ, ਬਠਿੰਡਾ, ਮਾਨਸਾ ਤੇ ਸੰਗਰੂਰ ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਗੋਦਾਰੇ ਜੱਟ ਕਾਫ਼ੀ ਵਸਦੇ ਹਨ। ਮਾਲਵੇ ਵਿੱਚ ਗੋਦਾਰੇ ਜੱਟਾਂ ਦੀ ਵਸੋਂ ਵਾਲੇ ਪ੍ਰਸਿੱਧ ਪਿੰਡ ਬਰਗਾੜੀ ਗੋਂਦਾਰੇ, ਜਿਉਣਸਿੰਘ ਵਾਲਾ, ਮੱਤਾ, ਡੇਲਿਆਂ ਵਾਲੀ, ਲਧਾਈਕੇ, ਰਟੋਲ, ਘੁਮਿਆਰਾ, ਲਹਿਰਾ ਮੁਹੱਤਬ ਤੇ ਭਦੌੜ ਆਦਿ ਹਨ। ਪੰਜਾਬ ਵਿੱਚ ਗੋਦਾਰੇ ਜੱਟਾਂ ਦੀ ਵਸੋਂ ਕੇਵਲ ਮਾਲਵੇ ਵਿੱਚ ਹੀ ਹੈ। ਇਹ ਬਹੁਤ ਹੀ ਘੱਟ ਗਿਣਤੀ ਵਿੱਚ ਹਨ। ਪੰਜਾਬ ਵਿੱਚ ਬਹੁਤੇ ਗੋਦਾਰੇ ਜੱਟ ਸਿੱਖ ਹੀ ਹਨ। ਰਾਜਸਥਾਨ ਤੇ ਹਰਿਆਣੇ ਦੇ ਹਿੰਦੂ ਗੋਦਾਰੇ ਪੰਜਾਬ ਦੇ ਜੱਟ ਸਿੱਖ ਗੋਂਦਾਰਿਆਂ ਨੂੰ ਆਪਣਾ ਭਾਈਚਾਰਾ ਸਮਝਦੇ ਹਨ। ਗੋਦਾਰਾ ਅਤੇ ਗੋਂਦਾਰਾ ਇਕੋ ਹੀ ਗੋਤ ਹੈ। ਉਚਾਰਨ ਵਿੱਚ ਹੀ ਫਰਕ ਹੈ। ਹਰਿਆਣੇ ਦਾ ਪ੍ਰਸਿੱਧ ਲੀਡਰ ਚੌਧਰੀ ਮਨੀ ਰਾਮ ਗੋਦਾਰਾ ਬਿਸ਼ਨੋਈ ਹੈ। ਮੁਕਤਸਰ ਦੇ ਖੇਤਰ ਮਲੋਟ ਦੇ ਚੌਧਰੀ ਸੂਰਜਾ ਮਲ ਦੀ ਬੰਸ ਦੇ ਲੋਕ ਵੀ ਗੋਦਾਰੇ ਜਾਟ ਹਨ। ਇਹ ਵਪਾਰੀ ਹਨ। ਬੀਕਾਨੇਰ ਦਾ ਖੇਤਰ ਹੀ ਗੋਦਾਰੇ ਜਾਟਾਂ ਤੇ ਜੱਟਾਂ ਦਾ ਪੁਰਾਣਾ ਹੋਮਲੈਂਡ ਸੀ। ਪਾਂਡੂ ਇਨ੍ਹਾਂ ਦਾ ਮੁਖੀਆ ਸੀ। ਗੋਦਾਰੇ ਹਿੰਦੂ ਜਾਟ ਵੀ ਹਨ ਅਤੇ ਸਿੱਖ ਜੱਟ ਵੀ ਹਨ। ਜਾਟ ਅਤੇ ਜੱਟ ਸ਼ਬਦ ਵਿੱਚ ਭਾਸ਼ਾ ਪੱਖੋਂ ਹੀ ਅੰਤਰ ਹੈ, ਜਦੋਂ ਕਿ ਸਮਾਜਿਕ, ਸਭਿਆਚਾਰਕ ਤੇ ਆਰਥਿਕ ਪੱਖੋਂ ਦੋਹਾਂ ਵਿੱਚ ਇਕਸਾਰਤਾ ਹੈ ਜਾਟਾਂ ਦੇ ਗੋਤ ਪੰਜਾਬੀ ਜੱਟਾਂ ਨਾਲ ਰਲਦੇ?ਮਿਲਦੇ ਹਨ। ਪਿਛੋਕੜ ਵੀ ਸਾਂਝਾ ਹੈ। ਗੋਂਦਾਰਾ ਜੱਟਾਂ ਦਾ ਬਹੁਤ ਹੀ ਪ੍ਰਸਿੱਧ ਤੇ ਖਾੜਕੂ ਗੋਤ ਹੈ। ਕੈਪਟਿਨ ਦਲੀਪ ਸਿੰਘ ਅਹਿਲਾਵਤ ਨੇ ਆਪਣੀ ਪੁਸਤਕ 'ਜਾਟ ਬੀਰੋਂ ਕਾ ਇਤਿਹਾਸ' ਵਿੱਚ ਲਿਖਿਆ ਹੈ ਕਿ ਗੋਦਾਰੇ ਬਹੁਤ ਸ਼ਕਤੀਸ਼ਾਲੀ ਜੱਟ ਸਨ। ਇਨ੍ਹਾਂ ਦਾ ਬੀਕਾਨੇਰ ਖੇਤਰ ਵਿੱਚ ਸੱਤ ਸੌ ਪਿੰਡਾਂ ਤੇ ਕਬਜ਼ਾ ਸੀ। ਪਾਂਡੂ ਗੋਦਾਰੇ ਤੋਂ ਇੱਕ ਗ਼ਲਤੀ ਹੋ ਗਈ। ਉਸ ਨੇ ਕਿਸੇ ਜੱਟ ਇਸਤਰੀ ਨੂੰ ਜਬਰੀ ਚੁੱਕ ਲਿਆ। ਸਾਰੇ ਜੱਟ ਉਸ ਨਾਲ ਨਾਰਾਜ਼ ਹੋ ਗਏ ਇਸ ਕਾਰਨ ਪਾਂਡੂ ਗੋਦਾਰੇ ਨੇ ਜੱਟਾ ਵਿਰੁੱਧ ਬੀਕਾ ਰਾਠੌਰ ਦੀ ਸਹਾਇਤਾ ਕੀਤੀ। ਬੀਕੇ ਨੇ ਗੋਦਾਰੇ ਜੱਟਾਂ ਦੀ ਸਹਾਇਤਾ ਨਾਲ ਜੋਈਆਂ, ਪੂੰਨੀਆਂ, ਸਾਰਨਾ ਆਦਿ ਤੋਂ ਉਨ੍ਹਾਂ ਦੇ ਸਾਰੇ ਇਲਾਕੇ ਜਿੱਤ ਲਏ। ਜੱਟਾਂ ਦੀ ਆਪਸੀ ਫੁੱਟ ਕਾਰਨ ਬੀਕਾਨੇਰ ਦੇ ਇਸ ਜੰਗਲੀ ਖੇਤਰ ਵਿੱਚ ਜੱਟਾਂ ਦੇ ਛੋਟੇ ਛੋਟੇ ਸਾਰੇ ਰਾਜ ਖਤਮ ਹੋ ਗਏ। ਰਾਠੌਰ ਬੰਸ ਦਾ ਰਾਜ ਕਾਇਮ ਹੋਣ ਨਾਲ ਬੀਕਾਨੇਰ ਖੇਤਰ ਤੋਂ ਕਈ ਜੱਟ ਕਬੀਲੇ ਪੰਜਾਬ ਵੱਲ ਆ ਗਏ। ਪੰਜਾਬ ਪ੍ਰਾਚੀਨ ਸਮੇਂ ਤੋਂ ਹੀ ਜੱਟ ਕਬੀਲਿਆਂ ਦਾ ਘਰ ਸੀ।
ਗੋਸਲ : ਇਹ ਜੱਟਾਂ ਦਾ ਇੱਕ ਛੋਟਾ ਜਿਹਾ ਗੋਤ ਹੈ। ਇਹ ਡੋਗਰ ਜੱਟਾਂ ਦੀ ਉਪਸ਼ਾਖਾ ਹੈ। ਡੋਗਰ ਜੱਟ ਆਪਣਾ ਪਿਛੋਕੜ ਅੱਗਨੀ ਕੁਲ ਰਾਜਪੂਤਾਂ ਨਾਲ ਜੋੜਦੇ ਹਨ। ਇਹ ਬਹੁਤੇ ਪੂਰਬੀ ਪੰਜਾਬ ਤੋਂ ਪੱਛਮੀ ਪੰਜਾਬ ਵੱਲ ਚਲੇ ਗਏ ਸਨ। ਡੋਗਰ ਜੱਟ ਬਹੁਤੇ ਮੁਸਲਮਾਨ ਬਣ ਗਏ ਸਨ। ਇਹ ਝਗੜਾਲੂ ਤੇ ਬੇਇਤਬਾਰੇ ਸਨ। ਮਹਾਨ ਪੰਜਾਬੀ ਕਵੀ ਵਾਰਸ ਸ਼ਾਹ ਨੇ ਡੋਗਰ ਜੱਟਾਂ ਨੂੰ ਆਪਣੀ ਕਿਤਾਬ ਵਿੱਚ ਬੇਇਤਬਾਰੇ ਹੀ ਲਿਖਿਆ ਹੈ। ਖੀਵੇ, ਮਹੂ, ਮਿੱਤਰ ਤੇ ਥਾਂਦੀ ਵੀ ਡੋਗਰ ਜੱਟਾਂ ਦੇ ਉਪਗੋਤ ਹਨ। ਡੋਗਰ ਦਲੇਰ ਤੇ ਲੜਾਕੂ ਸਨ। ਗੋਸਲ ਜੱਟਾਂ ਦਾ ਸਿੱਧ ਬਾਲਾ ਸੀ। ਇਸ ਦੀ ਬੱਡਰੁਖਾਂ ਜ਼ਿਲ੍ਹਾ ਸੰਗਰੂਰ ਵਿੱਚ ਸਮਾਧ ਹੈ। ਗੋਸਲ ਜੱਟ ਇਸ ਸਮਾਧ ਦੀ ਮਾਨਤਾ ਤੇ ਪੂਜਾ ਕਰਦੇ ਹਨ। ਬੱਡਰੁਖਾਂ ਪਿੰਡ ਵਿੱਚ ਹੁਣ ਵੀ ਗੋਸਲਾਂ ਦੇ ਕਾਫ਼ੀ ਘਰ ਹਨ। ਪੰਜਾਬ ਵਿੱਚ ਗੋਸਲ ਨਾਮ ਦੇ ਕਈ ਪਿੰਡ ਹਨ। ਜ਼ਿਲ੍ਹਾ ਬਠਿੰਡਾ ਵਿੱਚ ਵੀ ਇੱਕ ਪਿੰਡ ਦਾ ਨਾਮ ਗੋਸਲ ਹੈ। ਲੁਧਿਆਣੇ ਵਿੱਚ ਵੀ ਗੋਸਲਾਂ ਪਿੰਡ ਗੋਸਲ ਜੱਟਾਂ ਦਾ ਹੀ ਹੈ। ਰੋਪੜ ਵਿੱਚ ਵੀ ਗੋਸਲਾਂ, ਰਸਨਹੇੜੀ ਆਦਿ ਕਈ ਪਿੰਡ ਗੋਸਲ ਜੱਟਾਂ ਦੇ ਹਨ। ਗੋਸਲ ਦੁਆਬੇ ਵਿੱਚ ਵੀ ਹਨ। ਹਿਮਾਚਲ ਪ੍ਰਦੇਸ਼ ਵਿੱਚ ਵੀ ਕੁਝ ਡੋਗਰਿਆਂ ਦਾ ਗੋਤ ਗੋਸਲ ਹੁੰਦਾ ਹੈ। ਮੁਸਲਮਾਨ ਹਮਲਾਵਰਾਂ ਦੇ ਸਮੇਂ ਕਈ ਜੱਟ ਕਬੀਲੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵੱਲ ਚਲੇ ਗਏ ਸਨ। ਕੁਝ ਉਥੇ ਹੀ ਵਸ ਗਏ ਸਨ। ਗੋਸਲ ਗੋਤ ਦੇ ਬਹੁਤੇ ਜੱਟ ਪੰਜਾਬ ਦੇ ਮਾਲਵਾ ਖੇਤਰ ਵਿੱਚ ਹੀ ਹਨ। ਇਹ ਹਿੰਦੂ, ਮੁਸਲਮਾਨ ਤੇ ਸਿੱਖ ਤਿੰਨਾਂ ਧਰਮਾਂ ਵਿੱਚ ਹੀ ਹਨ। ਮਾਲਵੇ ਵਿੱਚ ਗੋਸਲ ਸਾਰੇ ਹੀ ਸਿੱਖ ਹਨ। ਗੁਰਦੇਵ ਸਿੰਘ ਗੋਸਲ ਬਹੁਤ ਹੀ ਪ੍ਰਸਿੱਧ ਭੂਗੋਲ ਵਿਗਿਆਨੀ ਹੈ।
ਗੋਸਲ ਜੱਟਾਂ ਦਾ ਉੱਘਾ ਤੇ ਛੋਟਾ ਗੋਤ ਹੈ। ਬੱਬਰ ਦਲੀਪ ਸਿੰਘ ਗੋਸਲ ਦੀ ਜਨਮ ਭੂਮੀ ਵੀ ਦੁਆਬੇ ਦਾ ਪ੍ਰਸਿੱਧ ਪਿੰਡ ਗੋਸਲ ਹੀ ਸੀ। ਗੁਸਰ ਤੇ ਗੋਸਲ ਇਕੋ ਗੋਤ ਹੈ। ਇਹ ਵੀ ਮੱਧ ਏਸ਼ੀਆ ਤੋਂ ਭਾਰਤ ਆਉਣ ਵਾਲਾ ਪ੍ਰਾਚੀਨ ਜੱਟ ਕਬੀਲਾ ਹੈ। ਹਿਮਾਚਲ ਪ੍ਰਦੇਸ਼ ਦੇ ਡੋਗਰਿਆਂ ਦੇ ਗੋਤ ਪੰਜਾਬ ਦੇ ਜੱਟਾਂ ਅਤੇ ਰਾਜਪੂਤਾਂ ਨਾਲ ਰਲਦੇ ਹਨ। ਜੱਟ ਬਹੁਤ ਵੱਡਾ ਭਾਈਚਾਰਾ ਹੈ।
ਜੱਟਾਂ ਦਾ ਇਤਿਹਾਸ 9
ਤੂਰ : ਬਿੱਕਰਮਾਦਿਤ ਦੀ ਬੰਸ ਵਿਚੋਂ ਤੰਵਰ ਖ਼ਾਨਦਾਨ ਨੇ ਕਨੌਜ ਤੇ ਕਬਜ਼ਾ ਕਰਕੇ ਆਪਣਾ ਰਾਜ ਕਾਇਮ ਕਰ ਲਿਆ। ਇਸ ਖ਼ਾਨਦਾਨ ਦੇ ਰਾਜਾ ਅਨੰਗਪਾਲ ਨੇ 792 ਈਸਵੀ ਵਿੱਚ ਦਿੱਲੀ ਨੂੰ ਨਵੇਂ ਸਿਰੇ ਨਵੀਂ ਵਾਰ ਵਸਾਕੇ ਲਾਲ ਕੋਟ ਨਾਮ ਦਾ ਪ੍ਰਸਿੱਧ ਕਿਲ੍ਹਾ ਬਣਾਇਆ। ਇਸ ਬੰਸ ਦੇ 20 ਰਾਜੇ ਹੋਏ। ਇਨ੍ਹਾਂ ਨੇ ਦਿੱਲੀ ਤੋਂ ਸਤਲੁਜ ਤੱਕ ਸਾਢੇ 3 ਸੌ ਸਾਲ (350) ਰਾਜ ਕੀਤਾ। ਦਿੱਲੀ ਇੰਦਰਪ੍ਰਸਤ ਦੇ ਪੁਰਾਣੇ ਥੇਹ ਉੱਤੇ ਆਬਾਦ ਕੀਤੀ ਗਈ। ਤੰਵਰ ਬੰਸ ਦਾ ਆਖਰੀ ਰਾਜਾ ਅਨੰਗਪਾਲ ਦੂਜਾ ਅਥਵਾ ਅਗਨੀਪਾਲ ਬੇਔਲਾਦ ਸੀ। ਅਨੰਗਪਾਲ ਦੇ ਦੋਹਤੇ ਪ੍ਰਿਥਵੀ ਰਾਜ ਨੇ ਤੂਰਾਂ ਦੇ ਇਸ ਰਾਜ ਤੇ ਆਪਣਾ ਕਬਜ਼ਾ ਕਰ ਲਿਆ। ਇਸ ਤੋਂ ਪਹਿਲਾਂ ਵੀ ਪ੍ਰਿਥਵੀ ਰਾਜ ਚੌਹਾਨ ਦੇ ਤਾਏ ਵਿਗ੍ਰਹਿ ਰਾਜਾ ਚੌਹਾਨ ਨੇ ਤੰਵਰਾਂ ਤੋਂ 1163 ਈਸਵੀਂ ਵਿੱਚ ਦਿੱਲੀ ਖੋਹ ਕੇ ਉਸ ਉੱਤੇ ਜ਼ਬਰਦਸਤੀ ਕਬਜ਼ਾ ਕਰ ਲਿਆ ਸੀ।
ਤੰਵਰ ਭਾਈਚਾਰੇ ਦੇ ਲੋਕ ਚੌਹਾਨਾਂ ਨਾਲ ਨਾਰਾਜ਼ ਹੋ ਕੇ ਹਰਿਆਣਾ, ਰਾਜਸਥਾਨ ਤੇ ਪੰਜਾਬ ਵਿੱਚ ਆਕੇ ਇਨ੍ਹਾਂ ਖੇਤਰਾਂ ਵਿੱਚ ਹੀ ਆਬਾਦ ਹੋ ਗਏ। ਇੱਕ ਹੋਰ ਰਵਾਇਤ ਅਨੁਸਾਰ ਤੰਵਰ ਜਾਂ ਤੁਰ ਭਾਈਚਾਰੇ ਦੇ ਲੋਕ ਰਾਜਾ ਜਨਮੇਜਾ (ਅਰਜਨ ਦੇ ਪੜ੍ਹਪੋਤਰੇ) ਦੀ ਸੰਤਾਨ ਹਨ। ਪਾਂਡੋ ਬੰਸ ਦੇ ਜਿਨ੍ਹਾਂ ਲੋਕਾਂ ਨੇ ਤੂਰ ਨਾਂ ਦੇ ਇੱਕ ਰਿਖੀ ਤੋਂ ਦੀਖਿਆ ਲੈਕੇ ਨਵੇਂ ਕਬੀਲੇ ਦਾ ਆਰੰਭ ਕੀਤਾ। ਉਨ੍ਹਾਂ ਦਾ ਗੋਤ ਤੰਵਰ ਪ੍ਰਚਲਿਤ ਹੋ ਗਿਆ। ਮਹਾਭਾਰਤ ਦੇ ਸਮੇਂ ਦਾ ਹੀ ਇਹ ਪੁਰਾਣਾ ਗੋਤ ਹੈ। ਕਰਨਲ ਟਾਡ ਨੇ ਆਪਣੀ ਪੁਸਤਕ ਵਿੱਚ ਰਾਜਸਥਾਨ ਖੇਤਰ ਵਿੱਚ ਤੰਵਰਾਂ ਦੇ 82 ਉਪਗੋਤ ਲਿਖੇ ਹਨ। ਜੱਟਾਂ ਤੇ ਰਾਜਪੂਤਾਂ ਦੇ 36 ਸ਼ਾਹੀ ਗੋਤ ਹਨ। ਤੰਵਰ ਵੀ ਸ਼ਾਹੀ ਗੋਤ ਹੈ। ਦਿੱਲੀ ਦੇ ਜਮਨਾ ਦੇ ਇਲਾਕੇ ਤੋਂ ਉੱਠ ਕੇ ਕੁਝ ਤੰਵਰ ਕਰਨਾਲ, ਅੰਬਾਲਾ ਤੇ ਹਿੱਸਾਰ ਵਿੱਚ ਆਬਾਦ ਹੋ ਗਏ। ਇਸ ਇਲਾਕੇ ਵਿੱਚ ਤੰਵਰ ਗੋਤ ਦੇ ਲੋਗ ਰਾਜਪੂਤ ਕਾਫ਼ੀ ਹਨ ਪਰ ਜੱਟ ਬਹੁਤ ਹੀ ਘੱਟ ਹਨ। ਗੁੜਗਾਉਂ ਵਿੱਚ ਤੰਵਰ ਰਾਜਪੂਤ ਬਹੁਤ ਹਨ। ਹਰਿਆਣੇ ਦੇ ਜਾਟੂ ਵੀ ਤੰਵਰਾਂ ਵਿਚੋਂ ਹਨ। ਰੋਹਤਕ ਦੇ ਇਲਾਕੇ ਵਿੱਚ ਜਾਟੂਆਂ ਦੀਆਂ ਪੰਵਾਰਾ ਨਾਲ ਕਈ ਲੜਾਈਆਂ ਹੋਈਆਂ। ਦੋਵੇਂ ਲੜਾਕੂ ਕਬੀਲੇ ਸਨ। ਤੂਰ, ਤੰਵਰ ਤੇ ਤੋਮਰ ਇਕੋ ਹੀ ਗੋਤ ਹੈ। ਪ੍ਰਿਥਵੀ ਰਾਜ ਚੌਹਾਨ ਬਹੁਤ ਹੀ ਪ੍ਰਸਿੱਧ ਤੇ ਤਾਕਤਵਰ ਰਾਜਾ ਸੀ। ਉਸ ਦੀ ਕਨੌਜ ਦੇ ਰਾਜਾ ਜੈਪਾਲ, ਰਾਠੌਰ ਨਾਲ ਦੁਸ਼ਮਣੀ ਸੀ। ਇਸ ਕਾਰਨ ਹੀ ਮੁਹੰਮਦ ਗੌਰੀ ਨੇ ਪ੍ਰਿਥਵੀਰਾਜ ਚੌਹਾਨ 'ਤੇ 1192 ਈਸਵੀਂ ਵਿੱਚ ਹਮਲਾ ਕੀਤਾ। ਪ੍ਰਿਥਵੀ ਰਾਜ ਨੂੰ ਹਰਾਕੇ ਦਿੱਲੀ ਤੇ ਚੌਹਾਨ ਬੰਸ ਦਾ ਰਾਜ ਖਤਮ ਕਰ ਦਿੱਤਾ। ਮੁਸਲਮਾਨੀ ਰਾਜ ਸ਼ੁਰੂ ਹੋ ਗਿਆ। ਤੂਰ ਜੱਟ ਹੀ ਹਨ। ਤੰਵਰ ਰਾਜਪੂਤ ਵੀ ਹਨ ਅਤੇ ਜੱਟ ਵੀ ਹਨ। ਹਰਿਆਣੇ ਤੇ ਪੰਜਾਬ ਦੇ ਜੱਟਾਂ ਨਾਲ ਰਿਸ਼ਤੇਦਾਰੀਆਂ ਪਾਕੇ ਕਾਫ਼ੀ ਤੰਵਰ ਗੋਤ ਦੇ ਲੋਕ ਜੱਟ ਭਾਈਚਾਰੇ ਵਿੱਚ ਰਲ ਗਏ। ਤੰਵਰ ਜੱਟ ਆਪਣਾ ਗੋਤ ਤੂਰ ਲਿਖਦੇ ਹਨ। ਮੁਸਲਮਾਨ ਰਾਜ ਕਾਰਨ ਬਹੁਤੇ ਤੰਵਰ ਰਾਜਪੂਤ ਬਣ ਗਏ ਸਨ।
ਸਰ ਜੇਮਜ਼ ਵਿਲਸਨ ਆਪਣੀ ਸਰਸਾ ਰਿਪੋਰਟ ਵਿੱਚ ਲਿਖਦਾ ਹੈ ਕਿ ਦਿੱਲੀ ਰਾਜ ਖੁਸਣ ਮਗਰੋਂ ਤੰਵਰ ਉੱਤਰ ਵੱਲ ਨੂੰ ਆ ਗਏ ਅਤੇ ਇਨ੍ਹਾਂ ਵਿਚੋਂ ਕੁਝ ਬਹਾਵਲਪੁਰ ਦੀ ਖੈਰਪੁਰ ਤਹਿਸੀਲ ਵਿੱਚ ਪਹੁੰਚ ਗਏ। ਇਨ੍ਹਾਂ ਦਾ ਸਰਦਾਰ ਅਮਰਾ ਸਖੇਰਾ ਸੀ। ਅਮਰੇ ਹੁਰੀਂ ਵੀ 20 ਭਰਾ ਸਨ। ਪਹਿਲਾਂ ਇਹ ਹਿੰਦੂ ਸਨ ਮਗਰੋਂ ਮੁਸਲਮਾਨ ਬਣ ਗਏ ਸਨ। ਅਮਰੇ ਦੇ ਪਰਿਵਾਰ ਦੇ ਲੋਕ ਲੜਾਕੂ ਸਨ। ਅਮਰੇ ਦਾ ਵੱਡਾ ਪੁੱਤਰ ਵਰਿਆਮ ਅਬੋਹਰ ਦਾ ਜ਼ੈਲਦਾਰ ਬਣਿਆ। ਇਹ ਪਰਿਵਾਰ ਆਪਣੇ ਇਲਾਕੇ ਵਿੱਚ ਬਹੁਤ ਪ੍ਰਭਾਵਸ਼ਾਲੀ ਸੀ। ਸਖੇਰਾ ਗੋਤ ਦੇ ਜੱਟ ਤੂਰਾਂ ਦੀ ਹੀ ਇੱਕ ਸ਼ਾਖਾ ਹਨ। ਰਾਜਸਥਾਨ, ਹਿੱਸਾਰ ਤੇ ਸਰਸੇ ਦੇ ਇਲਾਕੇ ਵਿਚੋਂ ਕਾਫ਼ੀ ਤੂਰ ਫਿਰੋਜ਼ਪੁਰ ਤੇ ਲੁਧਿਆਣੇ ਦੇ ਇਲਾਕੇ ਆਕੇ ਆਬਾਦ ਹੋ ਗਏ ਸਨ। ਲੁਧਿਆਣੇ ਦੇ ਇਲਾਕੇ ਵਿੱਚ ਹੁਣ ਤੁਰ ਜੱਟਾਂ ਦੇ ਕਾਫ਼ੀ ਪਿੰਡ ਹਨ। ਇਹ ਗਰਚੇ, ਖੋਸੇ, ਨੈਨ, ਕੰਧੋਲੇ ਤੇ ਢੰਡੇ ਆਦਿ ਕਈ ਉਪਗੋਤਾਂ ਵਿੱਚ ਵੰਡੇ ਗਏ ਹਨ। ਇਹ
ਬਾਰ੍ਹਵੀਂ ਸਦੀ ਵਿੱਚ ਪੰਜਾਬ ਵਿੱਚ ਆਏ। ਫਿਰੋਜ਼ਪੁਰ ਤੇ ਲੁਧਿਆਣੇ ਤੋਂ ਤੂਰ ਬਰਾਦਰੀ ਦੇ ਕਾਫ਼ੀ ਜੱਟ ਪਰਿਵਾਰ ਜਲੰਧਰ ਤੇ ਗੁਰਦਾਸਪੁਰ ਦੇ ਖੇਤਰਾਂ ਵਿੱਚ ਆਕੇ ਆਬਾਦ ਹੋ ਗਏ। ਜਲੰਧਰ ਵਿੱਚ ਇੱਕ ਪਿੰਡ ਦਾ ਨਾਮ ਵੀ ਤੂਰ ਹੈ। ਗੁਰਦਾਸਪੁਰ ਵਿੱਚ ਵੀ ਤੁਰ ਨਾਮ ਦਾ ਇੱਕ ਉੱਘਾ ਪਿੰਡ ਹੈ। ਪੰਜਾਬ ਵਿੱਚ ਤੂਰ ਨਾਮ ਦੇ ਕਈ ਪਿੰਡ ਹਨ।
ਸਿਆਲਕੋਟ, ਰਾਵਲਪਿੰਡੀ, ਜਿਹਲਮ, ਗੁਜਰਾਤ ਆਦਿ ਵਿੱਚ ਤੰਵਰ ਰਾਜਪੂਤ ਤੇ ਤੂਰ ਜੱਟ ਕਾਫ਼ੀ ਗਿਣਤੀ ਵਿੱਚ ਮੁਸਲਮਾਨ ਬਣ ਗਏ ਸਨ। ਪੂਰਬੀ ਪੰਜਾਬ ਵਿੱਚ ਸਾਰੇ ਤੂਰ ਜੱਟ ਸਿੱਖ ਹਨ। 1881 ਦੀ ਜਨਸੰਖਿਆ ਅਨੁਸਾਰ ਪੂਰਬੀ ਪੰਜਾਬ, ਹਰਿਆਣੇ ਤੇ ਪੱਛਮੀ ਪੰਜਾਬ ਵਿੱਚ ਤੰਵਰ ਰਾਜਪੂਤਾਂ ਦੀ ਗਿਣਤੀ 39118 ਸੀ। ਤੁਰ ਜੱਟਾਂ ਦੀ ਗਿਣਤੀ 12639 ਸੀ। ਜੱਟ ਆਪਣਾ ਗੋਤ ਤੰਵਰ ਵੀ ਲਿਖਦੇ ਹਨ ਅਤੇ ਤੂਰ ਵੀ ਲਿਖਦੇ ਹਨ। ਹਰਿਆਣੇ ਦੇ ਹਿੰਦੂ ਜਾਟ ਆਪਣਾ ਗੋਤ ਤੰਵਰ ਲਿਖਦੇ ਹਨ। ਪੰਜਾਬ ਦੇ ਜੱਟ ਸਿੱਖ ਤੂਰ ਲਿਖਦੇ ਹਨ।
ਥਿੰਦ : ਅੱਜ ਤੋਂ ਚਾਰ ਹਜ਼ਾਰ ਸਾਲ ਪਹਿਲਾਂ ਆਰੀਆ ਲੋਕ ਮੱਧ ਏਸ਼ੀਆ ਦੇ ਵੱਖ ਵੱਖ ਖੇਤਰਾਂ ਤੋਂ ਭਾਰਤ ਵਿੱਚ ਆਉਣੇ ਸ਼ੁਰੂ ਹੋ ਗਏ ਸਨ। ਇਹ ਸਾਰੇ ਇਕੋ ਸਮੇਂ ਨਹੀਂ ਆਏ ਹਨ। ਇਹ ਵੱਖਵੱਖ ਸਮੇਂ ਵੱਖ ਵੱਖ ਕਬੀਲਿਆਂ ਦੇ ਰੂਪ ਵਿੱਚ ਵਿਦੇਸ਼ਾਂ ਵਿੱਚ ਘੁੰਮਦੇ ਫਿਰਦੇ ਭਾਰਤ ਦੇ ਵੱਖ ਵੱਖ ਖੇਤਰਾਂ ਵਿੱਚ ਆਬਾਦ ਹੋਏ। ਕੰਬੋ ਫਿਰਕੇ ਦੇ ਲੋਕ ਆਪਣਾ ਪਿੱਛਾ ਫਾਰਸ ਅਥਵਾ ਗੱਜ਼ਨੀ ਦਾ ਦੱਸਦੇ ਹਨ। ਗੁੱਜਰ ਲੋਕ ਵੀ ਛੇਵੀਂ ਸਦੀ ਵਿੱਚ ਮੱਧ ਏਸ਼ੀਆ ਦੇ ਖੇਤਰ ਤੋਂ ਹੀ ਆਏ ਹਨ।
ਥਿੰਦ ਕਬੀਲੇ ਦੇ ਲੋਕ 150 ਈਸਵੀ ਪੂਰਬ ਹੋਰ ਜੱਟ ਕਬੀਲਿਆਂ ਨਾਲ ਰਲਕੇ ਮੱਧ ਏਸ਼ੀਆ ਦੇ ਸ਼ੱਕਸਤਾਨ ਤੋਂ ਆਏ ਹਨ। ਇਸ ਬੰਸ ਦਾ ਵਡੇਰਾ ਥਿੰਦਰ ਰਾਏ ਸੀ। ਇਹ ਲੋਕ ਲੋਧੀਆਂ ਨਾਲ ਦੁਸ਼ਮਣੀ ਕਾਰਨ ਦਿੱਲੀ ਤਾ ਖੇਤਰ ਛੱਡਕੇ ਚੌਦਵੀਂ ਸਦੀ ਦੇ ਅੰਤ ਵਿੱਚ ਪੰਜਾਬ ਦੇ ਮਾਲਵੇ ਖੇਤਰ ਵਿੱਚ ਸਤਲੁਜ ਦਰਿਆ ਦੇ ਕਿਨਾਰੇ ਲੁਧਿਆਣੇ ਦੇ ਖੇਤਰ ਵਿੱਚ ਆਕੇ ਆਬਾਦ ਹੋਏ। ਥਿੰਦ ਵੀ ਜੱਟਾਂ ਦਾ ਇੱਕ ਪੁਰਾਣਾ ਕਬੀਲਾ ਹੈ। ਐੱਚ. ਏ. ਰੋਜ਼ ਨੇ ਇਨ੍ਹਾਂ ਬਾਰੇ ਲਿਖਿਆ ਹੈ ਕਿ ਇਹ ਬਹੁਤੇ ਲੁਧਿਆਣੇ ਦੇ ਖੇਤਰ ਵਿੱਚ ਹੀ ਹਨ। ਇਨ੍ਹਾਂ ਦੇ ਵਡੇਰੇ ਬਿੱਛੂ ਦੀ ਇਸੇ ਇਲਾਕੇ ਵਿੱਚ ਸ਼ਹਿਣਾ ਵਿੱਚ ਸਮਾਨ ਹੈ। ਏਥੋਂ ਇੱਟਾ ਲਿਜਾਕੇ ਥਿੰਦਾਂ ਨੇ ਆਪਣੇ ਵਡੇਰੇ ਦੀ ਆਪਣੇ ਆਪਣੇ ਪਿੰਡ ਵਿੱਚ ਸਮਾਧ ਬਣਾ ਲਈ ਹੈ। ਵਿਆਹ ਸ਼ਾਦੀ ਵੇਲੇ ਸਮਾਧ ਤੇ ਪੂਜਾ ਕੀਤੀ ਜਾਂਦੀ ਹੈ। ਪੂਜਾ ਦਾ ਚੜ੍ਹਾਵਾ ਬ੍ਰਾਹਮਣ ਨੂੰ ਦਿੰਦੇ ਹਨ। ਥਿੰਦ ਜੱਟਾਂ ਵਿੱਚ ਦਲਿਉ, ਔਲਖ, ਬੋਪਾਰਾਏ ਤੇ ਬੱਲ ਆਦਿ ਜੱਟਾਂ ਵਾਂਗ ਛੁੱਟੀ ਖੇਡਣ ਦੀ ਰਸਮ ਪ੍ਰਚਲਿਤ ਸੀ। ਸਿੱਖੀ ਦੇ ਪ੍ਰਭਾਵ ਕਾਰਨ ਥਿੰਦਾਂ ਨੇ ਹੁਣ ਇਹ ਪੁਰਾਣੀਆਂ ਜੱਟ ਰਸਮਾਂ ਛੱਡ ਦਿੱਤੀਆਂ ਹਨ। ਥਿੰਦ ਗੋਤ ਦੇ ਜੱਟ ਮਾਲਵੇ ਦੇ ਲੁਧਿਆਣੇ ਤੇ ਸੰਗਰੂਰ ਆਦਿ ਖੇਤਰਾਂ ਵਿੱਚ ਕਾਫ਼ੀ ਹਨ ਪਰ ਮਾਝੇ ਤੇ ਦੁਆਬੇ ਵਿੱਚ ਬਹੁਤ ਘੱਟ ਹਨ। ਥਿੰਦ ਗੋਤ ਦੇ ਕੰਬੋਜ਼ ਦੁਆਬੇ ਵਿੱਚ ਬਹੁਤ ਹਨ। ਅਕਾਲੀ ਲੀਡਰ ਮਾਝੇ ਵਿੱਚ ਕੁਝ ਟਿਵਾਣੇ ਵੀ ਕੰਬੋਜ਼ ਹਨ। ਕੁਝ ਕੌੜੇ ਜੱਟ ਵੀ ਕੰਬੋਜ਼ ਹੁੰਦੇ ਹਨ। ਜਿਹੜੇ ਥਿੰਦ, ਕੌੜੇ ਤੇ ਟਿਵਾਣੇ ਜੱਟਾਂ ਨੇ ਕੰਬੋਜ਼ ਬਰਾਦਰੀ ਵਿੱਚ ਰਿਸ਼ਤੇਦਾਰੀਆਂ ਪਾਈਆਂ, ਉਹ ਕੰਬੋਜ ਭਾਈਚਾਰੇ ਵਿੱਚ ਰਲ ਮਿਲ ਗਏ। ਥਿੰਦ ਗੋਤ ਦੇ ਕੁਝ ਲੋਕ ਮਾਝੇ ਤੋਂ ਅੱਗੇ ਮਿੰਟਗੁੰਮਰੀ ਦੇ ਇਲਾਕੇ ਵਿੱਚ ਵੀ ਜਾਕੇ ਆਬਾਦ ਹੋ ਗਏ ਸਨ। ਮਿੰਟਗੁੰਮਰੀ ਦੇ ਇਲਾਕੇ ਵਿੱਚ ਥਿੰਦ ਜੱਟ ਵੀ ਸਨ ਤੇ ਕੰਬੋਜ਼ ਵੀ ਸਨ। ਬਹੁਤੇ ਥਿੰਕ ਕੰਬੋਜ਼ ਮੁਸਲਮਾਨ ਬਣ ਗਏ ਸਨ। ਥਿੰਦ ਜੱਟ ਮੁਸਲਮਾਨ ਬਹੁਤ ਹੀ ਘੱਟ ਬਣੇ ਸਨ। ਕੁਝ ਜਾਤੀਆਂ ਵਿੱਚ ਵੀ ਥਿੰਦ ਗੋਤ ਦੇ ਕਾਫ਼ੀ ਲੋਕ ਹਨ। ਜੱਟਾਂ ਵਿੱਚ ਕਰੇਵੇ ਦੀ ਰਸਮ ਪ੍ਰਚਲਿਤ ਸੀ। 800 ਤੋਂ 1200 ਈਸਵੀਂ ਦੇ ਸਮੇਂ ਵਿੱਚ ਅਨੇਕਾਂ ਨਵੀਆਂ ਜਾਤੀਆਂ ਤੇ ਉਪਜਾਤੀਆਂ ਹੋਂਦ ਵਿੱਚ ਆਈਆਂ। ਇਨ੍ਹਾਂ ਦਾ ਨਿਰਮਾਣ ਨਵੇਂ ਪੇਸ਼ਿਆਂ ਨੂੰ ਅਪਨਾਉਣ ਨਾਲ ਹੋਇਆ ਸੀ। ਕਿਤੇ?ਕਿਤੇ ਵਿਦੇਸ਼ੀ ਕਬੀਲਿਆਂ ਦੇ ਵੱਧ ਜਾਣ ਨਾਲ ਵੀ ਨਵੀਆਂ ਜਾਤੀਆਂ ਤੇ ਉਪ ਜਾਤੀਆਂ ਹੋਂਦ ਵਿੱਚ ਆਈਆਂ। ਹੈਂਗ ਜੱਟ ਹੂਣਾਂ ਦੀ ਸੰਤਾਨ ਹਨ। ਭੰਡਾਰੀ ਵੀ ਸਿਕੰਦਰ ਦੇ ਨਾਲ ਜਲਾਲਾਬਾਦ ਜ਼ਿਲ੍ਹਾ ਫਿਰੋਜ਼ਪੁਰ ਦੇ ਖੇਤਰ ਵਿੱਚ ਆਉਣ ਵਾਲੇ ਲੋਕਾਂ ਦੀ ਬੰਸ ਵਿਚੋਂ ਹਨ। ਜਿਹੜੇ ਗਰੀਬ ਜੱਟ ਪਛੜੀਆਂ ਸ੍ਰੇਣੀਆਂ ਜਾਂ ਦਲਿਤਾਂ ਦੀਆਂ ਇਸਤਰੀਆਂ ਨਾਲ ਵਿਆਹ ਕਰਾ ਲੈਦੇ ਸਨ, ਉਹ ਉਸ ਜਾਤੀ ਵਿੱਚ ਰਲ ਮਿਲ ਜਾਂਦੇ ਸਨ। ਉਨ੍ਹਾਂ ਦੀ ਜਾਤੀ ਬਦਲ ਜਾਂਦੀ ਸੀ ਪਰ ਗੋਤ ਨਹੀਂ ਬਦਲਦਾ ਸੀ। ਇਸ ਤਰ੍ਹਾਂ ਕਈ ਰਾਜਪੂਤ ਕਬੀਲੇ ਵੀ ਜੱਟਾਂ ਨਾਲ ਰਿਸ਼ਤੇਦਾਰੀਆਂ ਪਾਕੇ ਜੱਟ ਭਾਈਚਾਰੇ ਵਿੱਚ ਰਲ ਮਿਲ ਗਏ। ਜੱਟਾਂ ਦੇ ਕਬੀਲੇ ਬਹੁਤ ਹੀ ਪੁਰਾਣੇ ਹਨ ਅਤੇ ਕਈ ਜੱਟ ਗੋਤ ਨਵੇਂ ਪ੍ਰਚਲਿਤ ਹੋਏ ਹਨ। ਦਲਿਓ, ਸੇਖੋਂ, ਚੀਮੇ, ਸੀੜੇ, ਖੋਸੇ, ਦੰਦੀਵਾਲ, ਗਰਚੇ ਆਦਿ ਜੱਟਾਂ ਦੇ ਨਵੇਂ ਗੋਤ ਹਨ। ਡਿੱਗਵੇਦ ਅਤੇ ਮਹਾਭਾਰਤ ਵਿੱਚ ਵੀ ਜੱਟਾਂ ਦੇ ਪੁਰਾਣੇ ਕਬੀਲਿਆਂ ਬਾਰੇ ਵਰਣਨ ਆਉਂਦਾ ਹੈ। ਟੱਕ, ਢੱਕ, ਮਲ੍ਹੀ, ਕੰਗ, ਵਿਰਕ, ਪਰਮਾਰ, ਮਾਨ, ਬੈਂਸ ਆਦਿ ਜੱਟਾਂ ਦੇ ਪੁਰਾਣੇ ਕਬੀਲੇ ਹਨ। ਕਈ ਜੱਟ ਰਾਜੇ ਵੀ ਸਨ। ਸੱਤਵੀਂ ਸਦੀ ਮਗਰੋਂ ਪੰਡਿਤਾਂ ਨੇ ਹਿੰਦੂ ਧਰਮ ਦੀ ਰੱਖਿਆ ਲਈ ਕਈ ਜੱਟ ਕਬੀਲਿਆਂ ਨੂੰ ਕਸ਼ਤਰੀਆਂ ਤੇ ਰਾਜਪੂਤਾਂ ਵਿੱਚ ਆਪਣੀਆਂ ਬ੍ਰਾਹਮਣੀ ਰਸਮਾਂ ਰਾਹੀਂ ਪ੍ਰੀਵਰਤਿਤ ਕਰ ਦਿੱਤਾ ਸੀ। ਕਈ ਖੁੱਲ੍ਹੇ ਸੁਭਾਅ ਵਾਲੇ ਜੱਟ ਕਬੀਲੇ ਪੰਡਿਤਾਂ ਦੀ ਕੱਟੜਤਾ ਤੋਂ ਤੰਗ ਆਕੇ ਮੱਧ ਭਾਰਤ ਨੂੰ ਛੱਡ ਕੇ ਜਮਨਾ ਤੇ ਰਾਵੀ ਦਰਿਆਵਾਂ ਦੇ ਹਰੇ ਭਰੇ ਇਲਾਕਿਆਂ ਵਿੱਚ ਆ ਗਏ। ਅਸਲ ਵਿੱਚ ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ ਤੇ ਪੰਜਾਬ ਹੀ ਜੱਟ ਬਹੁਗਿਣਤੀ ਦੇ ਖੇਤਰ ਸਨ। ਸੱਤਵੀਂ ਸਦੀ ਤੋਂ ਪਹਿਲਾਂ ਰਾਜਪੂਤ ਸ਼ਬਦ ਦੀ ਵਰਤੋਂ ਨਹੀਂ ਹੁੰਦੀ ਸੀ। ਰਾਜਪੂਤ ਕਰੇਵੇ ਦੀ ਰਸਮ ਕਾਰਨ ਜੱਟਾਂ ਨੂੰ ਨੀਵਾਂ ਸਮਝਦੇ ਸਨ। ਪੰਜਾਬ ਦੇ ਥਿੰਦ ਉਪਜਾਤੀ ਦੇ ਲੋਕ ਬਹੁਤ ਮਿਹਨਤੀ, ਸੰਜਮੀ ਤੇ ਸੂਝਵਾਨ ਹਨ। ਪਿੰਡ ਕੰਬੋਮਾਜਰੀ ਜ਼ਿਲ੍ਹਾ ਕੈਂਥਲ ਦੇ ਮਾਸਟਰ ਹਰਬੰਸ ਸਿੰਘ ਥਿੰਦ ਨੇ 'ਕੰਬੋਜ਼ ਇਤਿਹਾਸ ਲਿਖਿਆ ਹੈ। ਕੰਬੋ ਮਾਜਰੀ ਦੇ ਸੁਖਾ ਸਿੰਘ ਕੰਬੋਜ਼ ਨੇ ਭਾਈ ਮਹਿਤਾਬ ਸਿੰਘ ਨਾਲ ਰਲਕੇ ਮੱਸੇ ਰੰਗੜ ਦਾ ਸਿਰ ਵਢਿਆ ਸੀ। ਮੱਸਾ ਰੰਗੜ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਹੰਕਾਰ ਵਿੱਚ ਆਕੇ ਬੇਅਦਬੀ ਕਰ ਰਿਹਾ ਸੀ।
ਪੰਜਾਬ ਵਿੱਚ ਥਿੰਦ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਘੱਟ ਹੈ। ਥਿੰਦ ਗੋਤ ਦੇ ਕੰਬੋਜ਼ ਬਹੁਤ ਹਨ। ਅਸਲ ਵਿੱਚ ਥਿੰਦ ਜੱਟਾਂ ਦਾ ਹੀ ਗੋਤ ਹੈ। ਕੰਬੋਜ਼ ਭਾਈਚਾਰੇ ਵਿੱਚ ਰਿਸ਼ਤੇਦਾਰੀਆਂ ਪਾਕੇ ਕੁਝ ਜੱਟਾਂ ਦੀ ਬੰਸ ਕੰਬੋਜ਼ ਬਰਾਦਰੀ ਵਿੱਚ ਰਲ ਗਈ।
ਅੱਜਕੱਲ੍ਹ ਡਾਕਟਰ ਕਰਨੈਲ ਸਿੰਘ ਥਿੰਦ ਪੰਜਾਬੀ ਲੋਕ ਵਿਰਸੇ ਬਾਰੇ ਮਹਾਨ ਖੋਜ ਪੁਸਤਕਾਂ ਲਿਖ ਰਹੇ ਹਨ। ਉਹ ਮਹਾਨ ਲੇਖਕ ਹਨ। ਜੱਟਾਂ,
ਰਾਜਪੂਤਾਂ, ਖੱਤਰੀਆਂ ਸ਼੍ਰੇਣੀਆਂ, ਕੰਬੋਆਂ, ਪਿਛੜੀਆਂ ਸ਼੍ਰੇਣੀਆਂ ਤੇ ਦਲਿਤਾਂ ਦੇ ਕਈ ਗੋਤ ਸਾਂਝੇ ਹਨ। ਥਿੰਦ ਪੁਰਾਤਨ ਤੇ ਜਗਤ ਪ੍ਰਸਿੱਧ ਗੋਤ ਹੈ। ਸੰਤ ਵਿਸਾਖਾ ਸਿੰਘ ਅਨੁਸਾਰ 150 ਸਾਲ ਪੂਰਬ ਈਸਵੀ ਬਾਖਤਰ ਵਾਲਿਆਂ ਵਿਚੋਂ ਰਾਜਾ ਮਨਿੰਦਰ ਦੇ ਨਾਲ ਆਏ ਸ਼ੱਕ ਬੰਸੀ ਜੱਟ ਮਾਨ, ਭੁੱਲਰ, ਹੇਅਰ, ਥਿੰਦ, ਖਰਲ, ਸਿਆਲ, ਅੱਤਲੇ ਤੱਤਲੇ ਆਦਿ ਸਾਰੇ ਭਾਰਤ ਵਿੱਚ ਹੀ ਵਸ ਗਏ ਅਤੇ ਕਾਫ਼ੀ ਸਮੇਂ ਪਿਛੋਂ ਇਸ ਦੇਸ਼ ਦੇ ਚੌਧਰੀ ਬਣ ਗਏ। ਥਿੰਦ ਜੱਟਾਂ ਦਾ ਉੱਘਾ ਤੇ ਛੋਟਾ ਗੋਤ ਹੈ। ਥਿੰਦ ਕੰਬੋਜ਼ ਕਾਫ਼ੀ ਹਨ।
ਦਲੇਉ : ਇਸ ਗੋਤ ਦਾ ਮੋਢੀ ਦਲਿਉ ਸੀ ਜੋ ਰਾਜੇ ਜੱਗਦੇਉ ਪਰਮਾਰ ਦੀ ਬੰਸ ਵਿਚੋਂ ਸੀ। ਦਲਿਉ, ਦਲੇਹ ਤੇ ਦੁਲੇਹ ਇਕੋ ਹੀ ਗੋਤ ਹੈ। ਵੱਖ ਵੱਖ ਖੇਤਰਾਂ ਵਿੱਚ ਉਚਾਰਣ ਵਿੱਚ ਫਰਕ ਪੈ ਗਿਆ ਹੈ। ਦਲੇਉ ਦੇ ਅਰਥ ਦਲਜੀਤ ਹਨ। ਠੀਕ ਸ਼ਬਦ ਧਉਉਂ ਦਲੇਉ ਹੈ। ਦਲੇਹ ਇਸ ਦਾ ਛੋਟਾ ਰੂਪ ਹੈ, ਦੁਲੇਹ ਬਦਲਿਆ ਹੋਇਆ ਤੱਤਭਵ ਰੂਪ ਹੈ। ਸ਼ਬਦ ਦੇ ਸਰੂਪ ਤੇ ਅਰਥ ਦਾ ਆਪਸ ਵਿੱਚ ਆਤਮਾ ਤੇ ਸਰੀਰ ਵਾਲਾ ਸੰਬੰਧ ਹੁੰਦਾ ਹੈ।
ਪੰਜਾਬ ਦੇ ਕੁਝ ਜੱਟ ਰਾਜਪੂਤਾਂ ਅਤੇ ਖੱਤਰੀਆਂ ਵਿਚੋਂ ਹਨ। ਰਿੱਗਵੇਦ ਸਮੇਂ ਦੇ ਜੱਟ ਕਬੀਲੇ ਵੀ ਕਾਫ਼ੀ ਹਨ। ਸੰਧੂ, ਵਿਰਕ ਤੇ ਕੰਗ ਆਦਿ ਜੱਟ ਕਬੀਲਿਆਂ ਨੇ ਮਹਾਭਾਰਤ ਦੀ ਲੜਾਈ ਵਿੱਚ ਵੀ ਹਿੱਸਾ ਲਿਆ ਸੀ। ਪੰਜਾਬ ਦੇ ਬਹੁਤੇ ਜੱਟ ਸਿੰਧ, ਰਾਜਸਥਾਨ, ਹਰਿਆਣਾ, ਮਹਾਰਾਸ਼ਟਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਤੋਂ ਵੱਖ ਵੱਖ ਸਮੇਂ ਵੱਖ ਵੱਖ ਖੇਤਰਾਂ ਵਿੱਚ ਆਏ ਹਨ। ਵਿਦੇਸ਼ੀਆਂ ਦੇ ਹਮਲਿਆਂ ਸਮੇਂ ਕਈ ਜੱਟ ਕਬੀਲੇ ਮੱਧ ਪ੍ਰਦੇਸ਼ ਦੇ ਮਾਲਵਾ ਖੇਤਰ ਵਿੱਚ ਜਾ ਵਸੇ ਸਨ। ਮੁਸਲਮਾਨਾਂ ਦੇ ਹਮਲਿਆਂ ਸਮੇਂ ਫਿਰ ਪੰਜਾਬ ਵਿੱਚ ਵਾਪਿਸ ਆ ਗਏ ਸਨ। ਦਲਿਉ ਜੱਟ ਪਰਮਾਰ ਰਾਜਪੂਤਾਂ ਵਿਚੋਂ ਹਨ। ਪਰਮਾਰਾਂ ਦੀਆਂ 36 ਸ਼ਾਖਾਂ ਹਨ। ਪਰਮਾਰ ਅਗਨੀ ਕੁੱਲ ਰਾਜਪੂਤ ਹਨ। ਰਾਜਪੂਤਾਂ ਦੇ 36 ਗੋਤ ਸ਼ਾਹੀ ਗੋਤ ਹਨ। ਪਰਮਾਰ ਵੀ ਸ਼ਾਹੀ ਗੋਤ ਹੈ। ਭੱਟੀਆਂ ਦੇ ਪੰਜਾਬ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਵਿੱਚ ਪਰਮਾਰ ਰਾਜਪੂਤਾਂ ਦਾ ਬੋਲ ਬਾਲਾ ਸੀ। ਰਾਜਾ ਜੱਗਦੇਉ ਪਰਮਾਰ 1066 ਈਸਵੀਂ ਦੇ ਲਗਭਗ ਧਾਰਾਨਗਰੀ ਜ਼ਿਲ੍ਹਾ ਉੱਜੈਨ ਮੱਧ ਪ੍ਰਦੇਸ਼ ਵਿੱਚ ਰਾਜਾ ਉਦੇ ਦਿੱਤਾ ਦੇ ਘਰ ਪਰਮਾਰ ਬੰਸ ਵਿੱਚ ਪੈਦਾ ਹੋਇਆ। ਧਾਰਾ ਨਗਰੀ ਦਾ ਅਰਥ ਹੈ 'ਤਲਵਾਰ ਧਾਰਾ ਦਾ ਸ਼ਹਿਰ ਇਹ ਇਲਾਕਾ ਮੱਧ ਪ੍ਰਦੇਸ਼ ਦੇ ਮਾਲਵਾ ਪਠਾਰ ਵਿੱਚ ਪੈਂਦਾ ਹੈ। ਇਸ ਦੇ ਆਲੇ ਦੁਆਲੇ ਲਹਿਲਹਾਉਂਦੀਆਂ ਹਰਿਆਲੀ ਭਰਪੂਰ ਛੋਟੀਆਂ ਛੋਟੀਆਂ ਪਹਾੜੀਆਂ ਹਨ। ਸ਼ਹਿਰ ਵਿੱਚ ਸਾਰਾ ਸਾਲ ਮੌਸਮ ਬੜਾ ਸੁਹਾਵਨਾ ਰਹਿੰਦਾ ਹੈ। ਧਾਰ, ਇੰਦੌਰ ਤੋਂ ਲਗਭਗ 64 ਕਿਲੋਮੀਟਰ ਦੂਰ ਹੈ। ਇਹ ਮੱਧ ਪ੍ਰਦੇਸ਼ ਦਾ ਬਹੁਤ ਹੀ ਪ੍ਰਸਿੱਧ ਤੇ ਇਤਿਹਾਸਕ ਸ਼ਹਿਰ ਹੈ। ਕਿਸੇ ਸਮੇਂ ਇਹ ਸ਼ਹਿਰ ਪਰਮਾਰ ਰਾਜਪੂਤਾਂ ਦੀ ਰਾਜਧਾਨੀ ਸੀ। ਰਾਜਾ ਪੇਜ ਵੀ ਇਤਿਹਾਸ ਵਿੱਚ ਬਹੁਤ ਪ੍ਰਸਿੱਧ ਹੋਇਆ ਹੈ। ਇਹ ਰਾਜੇ ਜੱਗਦੇਉ ਦਾ ਦਾਦਾ ਸੀ। ਇਸ ਨੇ 1026 ਈਸਵੀ ਵਿੱਚ ਮਹਿਮੂਦ ਗੱਜ਼ਨਵੀ ਨੂੰ ਗਵਾਲੀਅਰ ਦੇ ਇਲਾਕੇ ਵਿਚੋਂ ਹਰਾਕੇ ਭੱਜਾ ਦਿੱਤਾ ਸੀ। ਰਾਜੇ ਭੋਜ ਦੀ ਮੌਤ 1066 ਈਸਵੀ ਦੇ ਲਗਭਗ ਹੋਈ ਸੀ। ਸੂਰਜਬੰਸੀ ਰਾਜਾ ਬਿੱਕਰਮਾਦਿਤ ਵੀ ਇਸ ਬੰਸ ਦਾ ਵਡੇਰਾ ਸੀ। ਰਾਜੇ ਜੱਗਦੇਉ ਨੇ ਘਰੇਲੂ ਕਾਰਨਾਂ ਕਰਕੇ ਧਾਰਾ ਨਗਰੀ ਦਾ ਰਾਜ ਆਪਣੇ ਮਤਰੇਏ ਭਰਾ ਰਣਧੌਲ ਨੂੰ ਸੰਭਾਲ ਦਿੱਤਾ। ਆਪ ਆਪਣੇ ਪੁੱਤਰ ਜੱਗਸੋਲ ਤੇ ਹੋਰ ਰਾਜਪੂਤ ਤੇ ਜੱਟ ਕਬੀਲਿਆਂ ਨੂੰ ਨਾਲ ਲੈ ਕੇ ਰਾਜਸਥਾਨ ਰਾਹੀਂ ਪੰਜਾਬ ਆਕੇ ਮਹਿਮੂਦ ਗੱਜ਼ਨਵੀ ਦੀ ਬੱਸ ਨਾਲ ਟਾਕਰਾ ਕਰਕੇ ਪੰਜਾਬ ਦੇ ਮਾਲਵਾ ਖੇਤਰ ਤੇ ਕਬਜ਼ਾ ਕਰ ਲਿਆ। ਮੁਸਲਮਾਨ ਰਾਜਾ ਮੌਦੂਦ ਸਰਹੰਦ ਦਾ ਇਲਾਕਾ ਛੱਡ ਕੇ ਲਾਹੌਰ ਵੱਲ ਝੱਜ ਗਿਆ। ਜੱਗਦੇਉ ਪਰਮਾਰ ਨੇ ਜਰਗ ਵਿੱਚ ਆਪਣਾ ਕਿਲ੍ਹਾ ਬਣਾਕੇ ਮਾਲਵੇ 'ਚ 1160 ਈਸਵੀਂ ਤੱਕ ਰਾਜ ਕੀਤਾ। ਜੱਗਦੇਉ ਦੇ ਪੋਤੇ ਛੱਪਾ ਰਾਏ ਨੇ 1140 ਈਸਵੀਂ ਵਿੱਚ ਛਪਾਰ ਵਸਾਇਆ ਅਤੇ ਬੋਪਾਰਾਏ ਨੇ ਬੋਪਾਰਾਏ ਨਵਾਂ ਨਗਰ ਆਬਾਦ ਕੀਤਾ। ਜਰਗ ਦਾ ਕਿਲ੍ਹਾ ਵੀ 1125 ਈਸਵੀਂ ਦੇ ਲਗਭਗ ਬਣਿਆ ਹੈ। ਹੁਣ ਇਸ ਪ੍ਰਾਚੀਨ ਤੇ ਇਤਿਹਾਸਕ ਕਿਲ੍ਹੇ ਦੀ ਹਾਲਤ ਬਹੁਤ ਹੀ ਖਸਤਾ ਹੈ। ਰਾਜੇ ਜੱਗਦੇਉ ਨੇ ਮਾਝੇ ਵਿੱਚ ਵੀ ਇੱਕ ਪਿੰਡ ਜੱਗਦੇਉ ਕਲਾਂ ਵਸਾਇਆ ਹੈ। ਅੱਜ ਕੱਲ੍ਹ ਇਸ ਪਿੰਡ ਵਿੱਚ ਧਾਲੀਵਾਲ ਤੇ ਗਿੱਲ ਗੋਤ ਦੇ ਲੋਕ ਰਹਿੰਦੇ ਹਨ।
ਜੱਟਾਂ ਦਾ ਇਤਿਹਾਸ 10
ਜੱਗਦੇਉ ਦੀ ਬੰਸ ਦੇ ਭਾਈਚਾਰੇ ਦੇ ਬਹੁਤੇ ਲੋਕ ਜਰਗ ਦੇ ਇਰਦ ਗਿਰਦ ਮਾਲਵੇ ਵਿੱਚ ਹੀ ਆਬਾਦ ਹੋਏ ਹਨ। ਪੰਡਿਤ ਕਿਸ਼ੋਰ ਚੰਦ ਤੇ ਛੱਜੂ ਸਿੰਘ ਨੇ ਰਾਜੇ ਜੱਗਦੇਉ ਬਾਰੇ ਪੰਜਾਬੀ ਵਿੱਚ ਕਿੱਸੇ ਵੀ ਲਿਖੇ ਹਨ। ਇਹ ਆਮ ਮਿਲਦੇ ਹਨ। ਇੱਕ ਅੰਗਰੇਜ਼ ਵਿਦਵਾਨ ਆਰ. ਸੀ. ਟੈਂਪਲ ਨੇ ਆਪਣੀ ਕਿਤਾਬ ਦੀ ਲੀਜੈਂਡਜ਼ ਆਫ ਦੀ ਪੰਜਾਬ ਵਿੱਚ ਸਫ਼ਾ? 182 ਉੱਤੇ ਰਾਜੇ ਜੱਗਦੇਉ ਬਾਰੇ ਇੱਕ ਪੁਰਾਣਿਕ ਲੋਕ ਕਥਾ ਲਿਖੀ ਹੈ। ਦਲੇਉ ਜੱਟ ਇਸ ਰਾਜੇ ਦੀ ਬੰਸ ਵਿਚੋਂ ਹੀ ਹਨ। ਪ੍ਰਸਿੱਧ ਅੰਗਰੇਜ਼ ਵਿਦਵਾਨ ਐੱਚ. ਏ. ਰੋਜ਼ ਨੇ, ਆਪਣੀ ਕਿਤਾਬ 'ਏ ਗਲੈਸਰੀ ਆਫ਼ ਦੀ ਟ੍ਰਾਈਬਜ਼ ਐਂਡ ਕਾਸਟਸ ਔਫ ਦੀ ਪੰਜਾਬ ਭਾਗ ਦੂਜਾ ਦੇ ਸਫ਼ਾ?221 ਉੱਤੇ ਲਿਖਿਆ ਹੈ, "ਦਲਿਉ, ਇਹ ਜੱਟਾਂ ਦਾ ਇੱਕ ਛੋਟਾ ਜਿਹਾ ਗੋਤ ਹੈ। ਇਸ ਦਾ ਮੁੱਢ ਲੁਧਿਆਣਾ ਜ਼ਿਲ੍ਹਾ ਹੈ। ਕਹਿੰਦੇ ਹਨ ਕਿ ਜੱਗਦੇਉ ਦੇ ਪੰਜ ਪੁੱਤਰ ਸਨ; ਦਲੇਉ, ਦੇਵਲ, ਔਲਖ, ਬਿਲਿੰਗ ਤੇ ਪਾਮਰ। ਰਾਜਾ ਜੈ ਪੰਗਾਲ ਨੇ ਭੱਟਨੀ ਨਾਲ ਬਚਨ ਕੀਤਾ ਸੀ
ਕਿ ਉਹ ਜੱਗਦੇਉ ਨਾਲੋਂ ਦਸ ਗੁਣਾਂ ਵੱਧ ਦਾਨ ਦੇਵੇਗਾ। ਭੱਟਨੀ ਦਾ ਨਾਮ ਕਾਂਗਲੀ ਸੀ। ਜੱਗਦੇਉ ਨੇ ਆਪਣਾ ਸਿਰ ਕੱਟਕੇ ਭੱਟਨੀ ਨੂੰ ਭੇਂਟ ਕਰ ਦਿੱਤਾ। ਭੱਟਨੀ ਨੇ ਆਪਣੀ ਸ਼ਕਤੀ ਨਾਲ ਦੁਬਾਰਾ ਸਿਰ ਲਾ ਦਿੱਤਾ। ਇਸ ਲਈ ਜੱਗਦੇਉ ਬੰਸੀ ਲੋਕਾਂ ਦੀ ਗਰਦਨ ਛੋਟੀ ਹੁੰਦੀ ਹੈ" ਇਹ ਮਿਥਿਹਾਸਕ ਘਟਨਾ ਹੈ। ਸੰਤ ਵਿਸਾਖਾ ਸਿੰਘ ਨੇ 'ਮਾਲਵਾ ਇਤਿਹਾਸ ਭਾਗ ਪਹਿਲਾ ਵਿੱਚ ਸਫ਼ਾ?279 ਉੱਤੇ ਫੁਟ ਨੋਟ ਵਿੱਚ ਲਿਖਿਆ ਹੈ ਕਿ "ਸਾਧਾਰਨ ਲੋਕਾਂ ਅਤੇ ਭੱਟਾਂ ਦੇ ਕਥਨ ਅਨੁਸਾਰ ਜੱਗਦੇਉ ਨੇ ਜੈ ਸਿੰਘ ਦੀ ਸਭਾ ਵਿੱਚ ਕਪਾਲ ਭੱਟਨੀ ਨੂੰ ਸੀਸ ਦਿੱਤਾ ਸੀ। ਪਰ ਨਵੀਨ ਖੋਜ ਅਨੁਸਾਰ ਚੇਤ ਸੁਦੀ ਐਤਵਾਰ 1094ਧਾਰਾ ਵਿੱਚ ਦਿੱਤਾ ਸੀ।"
ਸੁਣੀਆਂ ਸੁਣਾਈਆਂ ਗੱਲਾਂ ਤੇ ਰਵਾਇਤਾਂ ਨਾਲ ਕਈ ਵਾਰ ਸਾਡੇ ਇਤਿਹਾਸ ਵਿੱਚ ਮਿੱਥ ਵੀ ਰਲ ਜਾਂਦਾ ਹੈ। ਇਸ ਦੀ ਕਿਸੇ ਲਿਖਤੀ ਭਰੋਸੇਯੋਗ ਵਸੀਲੇ
ਤੋਂ ਵੀ ਪ੍ਰੌੜਤਾ ਹੋਣੀ ਜ਼ਰੂਰੀ ਹੁੰਦੀ ਹੈ। ਸਾਡੇ ਪੁਰਾਣੇ ਇਤਿਹਾਸ ਵਿੱਚ ਮਿੱਥ ਬਹੁਤ ਹੈ। ਅਸੀਂ ਅਜੇ ਤੱਕ ਵੀ ਆਪਣੇ ਪੁਰਾਣੇ ਇਤਿਹਾਸ ਦੀ ਠੀਕ ਖੋਜ ਨਹੀਂ ਕੀਤੀ ਹੈ। ਦਲਿਉ ਗੋਤ ਦਾ ਮੁੱਢ ਲੁਧਿਆਣਾ ਜ਼ਿਲ੍ਹਾ ਹੈ। 1630 ਈਸਵੀਂ ਦੇ ਲਗਭਗ ਮੁਗਲਾਂ ਦੇ ਰਾਜ ਸਮੇਂ ਉੱਚਾ ਪਿੰਡ ਥੇਹ ਸੰਘੋਲ ਤੋਂ ਕਿਸੇ ਘਟਨਾ ਕਾਰਨ ਉਜੜ ਕੇ ਦਲਿਉ ਭਾਈਚਾਰੇ ਦੇ ਲੋਕ ਮਾਨਸਾ ਵੱਲ ਚਲੇ ਗਏ ਅਤੇ ਭੀਖੀ ਦੇ ਨਜ਼ਦੀਕ ਆਬਾਦ ਹੋ ਗਏ। ਭੀਖੀ ਦੇ ਇਲਾਕੇ ਵਿੱਚ ਉਸ ਸਮੇਂ ਗੈਂਡੇ ਚਹਿਲ ਦਾ ਰਾਜ ਸੀ। ਦਲਿਉ ਜੱਟ ਘੈਂਟ ਤੇ ਲੜਾਕੇ ਸਨ। ਇਸ ਲਈ ਗੈਂਡੇ ਚਹਿਲ ਨੇ ਇਨ੍ਹਾਂ ਨੂੰ ਮਿੱਤਰ ਬਣਾ ਕੇ ਆਪਣੇ ਇਲਾਕੇ ਵਿੱਚ ਹੀ ਵਸਾ ਲਿਆ। ਸਰਹੰਦ ਚੋਂ ਦੇ ਕੰਢੇ ਦਲਿਉ ਭਾਈਚਾਰੇ ਦੇ ਮੁਖੀ ਧੀਰੇ ਨੇ ਆਪਣੇ ਗੋਤ ਦੇ ਨਾਮ ਤੇ ਦਲਿਉ ਪਿੰਡ ਦੀ ਮੋੜ੍ਹੀ ਗੱਡੀ। ਕੁਝ ਸਮੇਂ ਮਗਰੋਂ ਇਸ ਪਿੰਡ ਦਾ ਨਾਮ ਧਲੇਉ ਪੈ ਗਿਆ ਫਿਰ ਬਦਲ ਕੇ ਧਲੇਵਾਂ ਪ੍ਰਚਲਿਤ ਹੋ ਗਿਆ। ਇਹ ਦਲਿਉ ਗੋਤ ਦਾ ਮੋਢੀ ਪਿੰਡ ਹੈ। ਧੀਰੋ ਦੇ ਛੋਟੇ ਭਰਾ ਬੀਰੋ ਨੇ ਆਪਣੇ ਨਾਮ ਤੇ ਨਵਾਂ ਪਿੰਡ ਬੀਰੋਕੇ ਵਸਾਇਆ ਸੀ। ਦਲਿਉ ਭਾਈਚਾਰੇ ਦੇ ਸਾਰੇ ਹੀ ਲੋਕ ਗੈਂਡੇ ਚਹਿਲ ਦੇ ਪੱਕੇ ਸਮਰੱਥਕ ਸਨ। ਬਛੋਆਏ ਤੇ ਦੋਦੜੇ ਦੇ ਲੋਕ ਰਾਜੇ ਹੋਡੀ ਦੇ ਸਮਰੱਥਕ ਸਨ। ਇਸ ਕਾਰਨ ਰਾਜੇ ਹੋਡੀ ਦੇ ਹਮਾਇਤੀਆਂ ਤੇ ਰਾਜੇ ਗੈਂਡੇ ਚਹਿਲ ਦੇ ਹਮਾਇਤੀਆਂ ਵਿਚਕਾਰ ਅਕਸਰ ਲੜਾਈ ਹੁੰਦੀ ਰਹਿੰਦੀ ਸੀ। ਦਲਿਉ, ਲੜਾਕੇ ਤੇ ਭੋਲੇ ਸਨ। ਸ਼ਾਹੀ ਰਾਜਪੂਤਾਂ ਵਿਚੋਂ ਹੋਣ ਕਾਰਨ ਇਨ੍ਹਾਂ ਨੂੰ ਦਲਿਉ ਪਾਤਸ਼ਾਹ ਕਿਹਾ ਜਾਂਦਾ ਸੀ। ਇਨ੍ਹਾਂ ਦੇ ਵਡੇਰੇ ਜੱਗਦੇਉ ਨੇ ਮਾਰਵਾੜ ਵਿੱਚ ਵੀ ਰਾਜ ਕੀਤਾ ਹੈ। ਗੈਂਡੇ ਚਹਿਲ ਨੇ ਦਲੇਵਾਂ ਨੂੰ ਖੁਸ਼ ਕਰਨ ਲਈ 18444 ਵਿਘੇ ਜ਼ਮੀਨ ਬਖਸ਼ੀਸ਼ ਤੇ ਤੌਰ ਤੇ ਦਿੱਤੀ ਸੀ।
1860 ?61 ਦੇ ਬੰਦੋਬਸਦ ਵੇਲੇ ਦਲੇਵਾਂ ਦਾ ਸਰਕਾਰ ਨਾਲ ਮਾਲੀਆ ਦੇਣ ਦੇ ਸੁਆਲ ਤੇ ਕਾਫ਼ੀ ਝਗੜਾ ਵੀ ਹੋ ਗਿਆ ਸੀ। ਪਹਿਲਾਂ ਦਲੇਵਾਂ ਦਾ ਮਾਲੀਆ ਮਾਫ਼ ਸੀ। ਮਾਰਚ 1665 ਈਸਵੀਂ ਵਿੱਚ ਗੁਰੂ ਤੇਗ ਬਹਾਦਰ ਜੀ ਆਪਣੇ ਇੱਕ ਸ਼ਰਧਾਲੂ ਸੰਤ ਤੁਲਸੀ ਦਾਸ ਨੂੰ ਮਿਲਣ ਧਲੇਵਾਂ ਪਿੰਡ ਵਿੱਚ ਆਏ। ਇਸ ਸੰਤ ਦੀ ਸਮਾਧ ਗੁਰਦੁਆਰੇ ਵਿੱਚ ਹੀ ਹੈ। ਆਦਮੀਆਂ ਤਾਂ ਗੁਰੂ ਜੀ ਨੂੰ ਸਾਧਾਰਨ ਸਾਧ ਹੀ ਸਮਝਿਆ ਪਰ ਦਲੇਵਾਂ ਦੀਆਂ ਇਸਤਰੀਆਂ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ। ਗੁਰੂ ਜੀ ਨੇ ਖੁਸ਼ ਹੋ ਕੇ ਸਭ ਨੂੰ ਸਿੱਖੀ ਦਾ ਵਰ ਦਿੱਤਾ।
ਧਲੇਵਾਂ ਬਹੁਤ ਵੱਡਾ ਪਿੰਡ ਹੈ। ਇਸ ਦੀਆਂ ਛੇ ਪੱਤੀਆਂ ਹਨ। ਮੋਹਰ ਸਿੰਘ ਵਾਲਾ, ਟਾਹਲੀਆਂ, ਅਹਿਮਦਪੁਰਾ, ਮੱਘਾਣੀਆਂ ਆਦਿ ਨੇੜੇ ਦੇ ਪਿੰਡਾਂ ਦੇ ਲੋਕ ਇਸ ਪਿੰਡ ਵਿਚੋਂ ਹੀ ਆਕੇ ਆਬਾਦ ਹੋਏ ਹਨ।
ਧਲੇਵਾਂ ਦੇ ਕੁਝ ਦਲਿਉ ਜੱਟ ਮਸੀਤਾਂ (ਡੱਬਾਵਲੀ) ਵਹਾਬਵਾਲਾ (ਅਬੋਹਰ) ਬੰਮਣਾ (ਪਟਿਆਲਾ) ਕੋਟ ਖੁਰਦ (ਨਾਭਾ) ਵਿੱਚ ਆਪਣੀਆਂ ਜ਼ਮੀਨਾਂ ਖਰੀਦ ਕੇ ਆਬਾਦ ਹੋ ਗਏ ਹਨ।
ਹਰਿਆਣੇ ਦੇ ਜ਼ਿਲ੍ਹਾ ਕੈਥਲ ਤਹਿਸੀਲ ਗੂਹਲਾ ਚੀਕਾ ਪਿੰਡ ਖਰੋਦੀ ਵਿੱਚ ਵੀ ਧਲੇਵਾਂ ਪਿੰਡ ਤੋਂ ਕੁਝ ਦਲਿਉ ਗੋਤ ਦੇ ਲੋਕ ਜਾਕੇ ਆਬਾਦ ਹੋਏ ਹਨ। ਮਾਨਸਾ ਜ਼ਿਲ੍ਹੇ ਦੀ ਬੁੱਢਲਾਡਾ ਤਹਿਸੀਲ ਵਿੱਚ ਬੀਰੋਕੇ ਪਿੰਡ ਵੀ ਦਲਿਉ ਜੱਟਾਂ ਦਾ ਉੱਘਾ ਤੇ ਘੈਂਟ ਪਿੰਡ ਹੈ। ਮਹਾਨ ਆਕਾਲੀ ਲੀਡਰ ਸੰਤ ਫਤਿਹ ਸਿੰਘ ਦੇ ਨਾਨਕੇ ਵੀ ਬੀਰੋਕੇ ਕਲਾਂ ਪਿੰਡ ਵਿੱਚ ਦਲਿਉ ਗੋਤ ਦੇ ਜੱਟਾਂ ਦੇ ਘਰ ਹੀ ਸਨ। ਬੀਰੋਕੇ ਕਲਾਂ ਪਿੰਡ ਵਿੱਚ ਬਹੁਗਿਣਤੀ ਦਲਿਉ ਗੋਤ ਦੇ ਜੱਟਾਂ ਦੀ ਹੈ। ਔਲਖਾਂ ਦੇ ਚਾਰ ਪੰਜ ਘਰ ਹੀ ਹਨ। ਬੀਰੇ ਦੇ ਪੋਤੇ ਜੀਤ ਨੇ ਬੀਰੋਕੇ ਦੇ ਪਾਸ ਹੀ ਨਵਾਂ ਪਿੰਡ ਜੀਤਗੜ ਅਥਵਾ ਬੀਰੋਕੇ ਖੁਰਦ ਵਸਾਇਆ ਸੀ। ਇਸ ਛੋਟੇ ਪਿੰਡ ਵਿੱਚ ਬਹੁਗਿਣਤੀ ਦਲਿਉ ਗੋਤ ਦੇ ਜੱਟਾਂ ਦੀ ਹੈ। ਬੀਰੋਕੇ ਕਲਾਂ ਤੋਂ 1830 ਈਸਵੀਂ ਦੇ ਲਗਭਗ ਲੱਖਾ ਦਲਿਉ ਆਪਣੇ ਤਿੰਨ ਭਰਾਵਾਂ ਨੂੰ ਨਾਲ ਲੈ ਕੇ ਚੰਨੂੰ ਪਿੰਡ ਵਿੱਚ ਲੱਖੇ ਤੇ ਉਸ ਦੇ ਭਰਾਵਾਂ ਦੀ ਇੱਕ ਪੂਰੀ ਦੁਲੇਹ ਪੱਤੀ ਹੈ। ਇਸ ਪੱਤੀ ਦਾ ਮਾਲਕ ਰਾਮ ਸਿੰਘ ਦਲੇਹ ਲੱਖੇ ਦਾ ਇਕੋ ਲੜਕਾ ਸੀ। ਬਾਬਾ ਰਾਮ ਸਿੰਘ ਦਲੇਹ ਇਨ੍ਹਾਂ ਸਤਰਾਂ ਦੇ ਲੇਖਕ ਦਾ ਵਡੇਰਾ ਸੀ। ਉਹ ਦਲੇਵਾਂ ਨੂੰ ਪਰਮਾਰ ਰਾਜਪੂਤ ਸਮਝਦਾ ਸੀ। ਬੁੱਟਰਾਂ, ਔਲਖਾਂ ਤੇ ਸੇਖੋਂ ਜੱਟਾਂ ਨੂੰ ਵੀ ਆਪਣਾ ਭਾਈਚਾਰਾ ਸਮਝਦਾ ਸੀ। ਚੰਨੂੰ ਪਿੰਡ ਤੋਂ ਕੁਝ ਦਲੇਹ ਜੱਟ ਰਾਜਸਥਾਨ ਦੇ ਨਕੇਰਾ ਪਿੰਡ ਵਿੱਚ ਜਾਕੇ ਕਾਫ਼ੀ ਸਮੇਂ ਤੋਂ ਵਸ ਰਹੇ ਹਨ। ਮੁਕਤਸਰ ਦੇ ਇਲਾਕੇ ਵਿੱਚ ਚੰਨੂੰ ਦਲੇਵਾਂ ਦਾ ਬਹੁਤ ਹੀ ਪ੍ਰਸਿੱਧ ਪਿੰਡ ਹੈ। ਆਕਲੀਏ ਤੇ ਬਾਂਡੀ ਵੀ ਦਲੇਵਾਂ ਦੇ ਕੁਝ ਘਰ ਹਨ। ਬਠਿੰਡੇ ਦੇ ਜ਼ਿਲ੍ਹੇ ਵਿੱਚ ਘੁੱਦੇ ਤੇ ਝੁੰਬੇ ਵੀ ਦਲੇਵਾਂ ਦੇ ਕਾਫ਼ੀ ਹਨ। ਇਨ੍ਹਾਂ ਦਾ ਪਿਛੋਕੜ ਵੀ ਭੀਖੀ ਦੇ ਪਿੰਡ ਧਲੇਵਾਂ ਤੇ ਵੀਰੋਕੇ ਹੀ ਹਨ। ਮਾਨਸਾ ਤੇ ਬਠਿੰਡੇ ਦੇ ਲੋਕ ਆਪਣਾ ਗੋਤ ਦਲਿਉ ਲਿਖਦੇ ਹਨ। ਮੁਕਤਸਰ, ਡੱਬਵਾਲੀ ਤੇ ਅਬੋਹਰ ਦੇ ਖੇਤਰ ਦੇ ਜੱਟ ਆਪਣਾ ਗੋਤ ਦਲੇਹ ਲਿਖਦੇ ਹਨ। ਇਹ ਦਲੇਉ ਸ਼ਬਦ ਦਾ ਛੋਟਾ ਰੂਪ ਹੈ। ਮਾਨਸਾ ਦੇ ਇਲਾਕੇ ਵਿੱਚ ਦਲਿਉ ਗੋਤ ਬਾਰੇ ਇੱਕ ਪੁਰਾਣੀ ਕਹਾਵਤ ਹੈ, "ਗੋਤ ਤਾਂ ਸਾਡੀ ਭੁੱਟੇ ਪਰ ਅਸੀਂ ਦਲੇਉ ਕਹਿਕੇ ਛੁੱਟੇ" ਇਸ ਕਹਾਵਤ ਦੇ ਪਿਛੋਕੜ ਬਾਰੇ ਦੱਸਿਆ ਜਾਂਦਾ ਹੈ ਕਿ ਇੱਕ ਵਾਰੀ ਪਰਮਾਰਾਂ ਦੀ ਭੁੱਟੇ ਸ਼ਾਖਾ ਦੇ ਕੁਝ ਲੋਕ ਮੁਸਲਮਾਨਾਂ ਦਾ ਟਾਕਰਾਂ ਕਰਦੇ?ਕਰਦੇ ਕਿਸੇ ਕਿਲ੍ਹੇ ਵਿੱਚ ਘਿਰ ਕੇ ਹਾਰ ਗਏ ਸਨ। ਕੁਝ ਸਿਆਣੇ ਲੋਕ ਦੁਸ਼ਮਣ ਨੂੰ ਭੁਲੇਖਾ ਦੇਣ ਲਈ ਆਪਣੇ ਵਡੇਰੇ ਦੇ ਨਾਮ ਤੇ ਆਪਣਾ ਗੋਤ ਦੱਸ ਕੇ ਕਿਲ੍ਹੇ ਤੋਂ ਬਾਹਰ ਆ ਕੇ ਬਚ ਗਏ। ਕਿਲ੍ਹੇ ਵਿੱਚ ਘਿਰੇ ਲੋਕਾਂ ਦਾ ਮੁਸਲਮਾਨਾਂ ਨੇ ਕਤਲੇਆਮ ਕਰ ਦਿੱਤਾ ਜਾਂ ਉਨ੍ਹਾਂ ਨੂੰ ਮੁਸਲਮਾਨ ਬਣਾ ਕੇ ਛੱਡਿਆ। ਇਸ ਲੜਾਈ ਵਿੱਚ ਪਰਮਾਰ ਰਾਜਪੂਤਾਂ ਦਾ ਬਹੁਤ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ। ਬੁੱਟਰ ਦੀ ਬੰਸ ਬਾਹਰ ਸੀ, ਉਸ ਨੇ ਵੀ ਆਪਣਾ ਪੁਰਾਣਾ ਗੋਤ ਭੁੱਟੇ ਛੱਡਕੇ ਨਵਾਂ ਗੋਤ ਬੁੱਟਰ ਹੀ ਰੱਖ ਲਿਆ ਸੀ।
ਬੁੱਟਰ, ਦਲਿਉ ਤੇ ਭੁੱਟੇ ਇਕੋ ਹੀ ਭਾਈਚਾਰੇ ਵਿਚੋਂ ਹਨ। ਤਿੰਨੇ ਹੀ ਪਰਮਾਰ ਰਾਜਪੂਤ ਹਨ। ਤਿੰਨਾਂ ਦੀ ਹੀ ਗਿਣਤੀ ਬਹੁਤ ਘੱਟ ਹੈ। ਭੀਖੀ ਇਲਾਕੇ ਦੇ ਪੁਰਾਣੇ ਦਲਿਉ ਕੁਝ ਵਹਿਮਾਂ ਭਰਮਾਂ ਨੂੰ ਵੀ ਮੰਨਦੇ ਸਨ। ਧਲੇਵਾਂ ਪਿੰਡ ਦੇ ਵਸਣ ਤੋਂ ਕਾਫ਼ੀ ਸਮੇਂ ਮਗਰੋਂ ਕੁਝ ਦਲਿਉ ਜੱਟਾਂ ਦੀ ਆਰਥਿਕ ਹਾਲਤ ਵਿਗੜ ਗਈ ਤਾਂ ਉਹ ਆਪਣੇ ਮੋਢੀ ਪੁਰਾਣੇ ਪਿੰਡ ਉੱਚਾ ਥੇਹ ਜ਼ਿਲ੍ਹਾ ਲੁਧਿਆਣੇ ਤੋਂ ਪੁਰਾਣੀਆਂ ਇੱਟਾਂ ਦੀ ਬੋਰੀ ਭਰਕੇ ਆਪਣੇ ਪਿੰਡ ਲਿਆਏ ਅਤੇ ਆਪਣੇ ਘਰੀਂ ਲਾਈਆਂ। ਇਸ ਤਰ੍ਹਾਂ ਉਨ੍ਹਾਂ ਦੀ ਹਾਲਤ ਫੇਰ ਚੰਗੇਰੀ ਹੋ ਗਈ ਸੀ। ਬੀਰੋਕੇ ਪਿੰਡ ਵਿੱਚ ਵੀ ਕੁਝ ਦਲਿਉ ਜੱਟ ਆਪਣੇ ਪੁਰਾਣੇ ਪਿੰਡ ਉੱਚਾ ਪਿੰਡ ਥੇਹ ਤੋਂ ਕੁਝ ਇੱਟਾਂ ਆਪਣੇ ਘਰ ਲੈ ਕੇ ਆਏ ਸਨ। ਇਸ ਤਰ੍ਹਾਂ ਉਨ੍ਹਾਂ ਦੀ ਹਾਰਥਿਕ ਹਾਲਤ ਵੀ ਫੇਰ ਚੰਗੇਰੀ ਹੋ ਗਈ ਸੀ। ਧਲੇਵਾਂ ਪਿੰਡ ਦੇ ਪਾਸ
ਇੱਕ ਬਹੁਤ ਪੁਰਾਣਾ ਤੇ ਉੱਚਾ ਥੇਹ ਹੈ। ਇਹ ਕਾਲੀਆਂ ਬੰਗਾਂ ਤੇ ਸੰਘੋਲ ਦੇ ਥੇਹ ਨਾਲ ਸੰਬੰਧਿਤ ਲੱਗਦਾ ਹੈ। ਇਹ ਹੜੱਪਾ ਕਾਲ ਦੇ ਸਮੇਂ ਦਾ ਬਹੁਤ ਹੀ ਪ੍ਰਾਚੀਨ ਤੇ ਇਤਿਹਾਸਕ ਥੇਹ ਹੈ। ਇਸ ਬਾਰੇ ਖੋਜ ਹੋ ਰਹੀ ਹੈ। ਕੰਨਿਘਮ ਨੇ ਆਪਣੀ ਪੁਸਤਕ 'ਸਿੱਖ ਇਤਿਹਾਸ ਸਫ਼ਾ?99 ਉੱਤੇ ਲਿਖਿਆ ਹੈ ਕਿ ਕੁਝ ਸਿੱਖ ਦਰਿਆ ਰਾਵੀ ਉੱਤੇ ਦੁਲ੍ਹੇਵਾਲ ਵਿੱਚ ਇੱਕ ਕਿਲ੍ਹਾ ਕਾਇਮ ਕਰਨ ਵਿੱਚ ਸਫ਼ਲ ਹੋ ਗਏ। ਇਸ ਸਮੇਂ ਮੁਗਲ ਕਾਲ ਸੀ। ਲੁਧਿਆਣੇ ਜ਼ਿਲ੍ਹੇ ਵਿੱਚ ਵੀ ਇੱਕ ਪੰਜ ਸੌ ਸਾਲ ਪੁਰਾਣਾ ਦੁਲੇਹ ਪਿੰਡ ਹੈ। ਇਸ ਪਿੰਡ ਵਿੱਚ ਇੱਕ ਪੱਤੀ ਦੁਲੇਹ ਜੱਟਾਂ ਦੀ ਹੈ ਬਾਕੀ ਦੋ ਪੱਤੀਆਂ ਗਰੇਵਾਲਾਂ ਤੇ ਧਾਲੀਵਾਲਾਂ ਦੀਆਂ ਹਨ। ਇਸ ਪਿੰਡ ਵਿੱਚ 1704 ਈਸਵੀਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਏ ਸਨ। ਉਨ੍ਹਾਂ ਨੇ ਫਲਾਹੀ ਦੇ ਦਰੱਖਤ ਨਾਲ ਆਪਣਾ ਘੋੜਾ ਬੰਨ੍ਹਿਆ ਸੀ ਤੇ ਆਰਾਮ ਕੀਤਾ ਸੀ। ਇਸ ਦਸਵੇਂ ਗੁਰੂ ਦੀ ਯਾਦ ਵਿੱਚ ਗੁਰਦੁਆਰਾ ਫਲਾਹੀ ਸਾਹਿਬ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ। ਇਸ ਪਿੰਡ ਦੇ ਦੁਲੇਵਾਂ ਨੇ ਬਹੁਤ ਉੱਨਤੀ ਕੀਤੀ ਹੈ। ਲੁਧਿਆਣੇ ਤੋਂ ਕੁਝ ਦੁਲੇਅ ਦੁਆਬੇ ਦੇ ਜਲੰਧਰ ਖੇਤਰ ਵਿੱਚ ਚਲੇ ਗਏ। ਫਿਲੌਰ ਦੇ ਇਲਾਕੇ ਵਿੱਚ ਪ੍ਰਤਾਬਪੁਰਾ ਦੁਲੇਅ ਜੱਟਾਂ ਦਾ ਇੱਕ ਉੱਘਾ ਪਿੰਡ ਹੈ। ਪੰਜਾਬੀ ਸਾਹਿਤਕਾਰ ਡਾਕਟਰ ਰਣਧੀਰ ਸਿੰਘ ਚੰਦ ਵੀ ਪ੍ਰਤਾਬਪੁਰੇ ਦਾ ਦੁਲੇਹ ਜੱਟ ਸੀ। ਜਗਰਾਉਂ ਪਾਸ ਸੁਵਦੀ ਖੁਰਦ ਪਿੰਡ ਦੇ ਦੁਲੇਹ ਵੀ ਆਪਣਾ ਪਿਛੋਕੜ ਪ੍ਰਤਾਬਪੁਰਾ ਪਿੰਡ ਹੀ ਦੱਸਦੇ ਹਨ। ਜਲੰਧਰ ਜ਼ਿਲ੍ਹੇ ਦੇ ਵਿੱਚ ਦੁਲੇਹ ਗੋਤ ਦੇ ਕਾਫ਼ੀ ਜੱਟ ਮਹਿਸਮਪੁਰ, ਸੰਗਤਪੁਰ, ਕੰਧੋਲਾਖੁਰਦ, ਲੋਹੀਆ ਬੂਟਾਂ ਆਦਿ ਪਿੰਡਾਂ ਵਿੱਚ ਵਸਦੇ ਹਨ। ਲੁਧਿਆਣੇ ਤੇ ਦੁਆਬੇ ਦੇ ਦਲੇਉ ਗੋਤ ਦੇ ਲੋਕ ਆਪਣਾ ਗੋਤ ਦੁਲੇਅ ਲਿਖਦੇ ਹਨ। ਇਸ ਇਲਾਕੇ ਵਿਚੋਂ ਦੁਲੇਅ ਗੋਤ ਦੇ ਲੋਕ ਕਾਫ਼ੀ ਗਿਣਤੀ ਵਿੱਚ ਅਮਰੀਕਾ, ਕੈਨੇਡਾ ਤੇ ਬਰਤਾਨੀਆ ਵਿੱਚ ਜਾਕੇ ਪੱਕੇ ਤੌਰ ਤੇ ਆਬਾਦ ਹੋ ਗਏ ਹਨ। ਕੈਨੇਡਾ ਵਿੱਚ ਦੁਲੀ ਗੋਤ ਦੇ ਕੁਝ ਗੋਰੇ ਰਹਿੰਦੇ ਹਨ। ਇਨ੍ਹਾਂ ਦੇ ਵਡੇਰੇ ਸ਼ਾਇਦ ਪੰਜਾਬ ਵਿਚੋਂ ਹੀ ਗਏ ਹੋਣ। ਕਈ ਗੋਰੇ ਲੋਕਾਂ ਦੇ ਗੋਤ ਪੰਜਾਬੀ ਜੱਟਾਂ ਨਾਲ ਰਲਦੇ ਮਿਲਦੇ ਹਨ। ਜਿਵੇਂ ਮਾਨ, ਢਿੱਲੋਂ ਤੇ ਗਿੱਲ ਆਦਿ 1634 ਈਸਵੀਂ 'ਚ ਬਾਦਸ਼ਾਹ ਸ਼ਾਹ ਜਹਾਨ ਨਾਲ ਅੰਮ੍ਰਿਤਸਰ ਦੀ ਲੜਾਈ ਲੜਣ ਮਗਰੋਂ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਮਾਲਵੇ ਵੱਲ ਆ ਗਏ। ਕੁਝ ਮਹੀਨੇ ਲੁਧਿਆਣੇ ਦੇ ਇਲਾਕੇ ਵਿੱਚ ਠਹਿਰੇ ਫਿਰ ਬਠਿੰਡੇ ਵੱਲ ਨੂੰ ਚੱਲ ਪਏ। ਲੁਧਿਆਣੇ ਖੇਤਰ ਦੇ ਦਲਿਉ ਗੁਰੂ ਸਾਹਿਬ ਦੇ ਪੱਕੇ ਸ਼ਰਧਾਲੂ ਸਨ। ਇਸ ਸਮੇਂ ਕੁਝ 1633 ਉਧ। ਈਸਵੀਂ ਦੇ ਲਗਭਗ ਮੁਗਲਾਂ ਨਾਲ ਮਰਾਜ ਦੀ ਲੜਾਈ ਵਿੱਚ ਬਰਾੜਾਂ ਦੇ ਨਾਲ ਦਲੇਹ, ਮਹਿਲ, ਧਾਲੀਵਾਲ ਤੇ ਸਰਾਂ ਆਦਿ ਜੱਟਾ ਨੇ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਸਾਥ ਦਿੱਤਾ ਸੀ। ਗੁਰੂ ਸਾਹਿਬ ਦੇ ਦੁਸ਼ਮਣਾਂ ਨੂੰ ਭਾਰੀ ਹਾਰ ਹੋਈ ਸੀ। ਛੇਵੇਂ ਗੁਰੂ ਸਮੇਤ ਪਰਿਵਾਰ ਮਾਲਵੇ ਦੇ ਇਸ ਇਲਾਕੇ ਵਿੱਚ ਕਾਫ਼ੀ ਸਮਾਂ ਰਹੇ ਸਨ।
ਪੰਜਾਬੀ ਕਵੀ ਬਾਬੂ ਰੱਜ਼ਬ ਅਲੀ ਨੇ ਵੀ ਇਸ ਲੜਾਈ 'ਜੰਗ ਮਰਾਜ' ਬਾਰੇ ਇੱਕ ਕਵਿਤਾ ਲਿਖੀ ਹੈ। ਉਸ ਵਿੱਚ ਲਿਖਿਆ ਹੈ :
"ਕਰ ਆ ਪ੍ਰਨਾਮ ਦਲੇਵਾਂ ਖੁਸ਼ ਹੋ ਗਿਆ ਸਤਿਗੁਰ ਛੇਵਾਂ,
ਰਲੇ ਮੈਹਲ ਸਰਾਂ, ਜਰਵਾਣੇ, ਤੁਰੇ ਔਦੇ ਬੰਨ੍ਹ ਬੰਨ੍ਹੇ ਢਾਣੇ,
ਖਿੱਚ ਤੇਗਾਂ ਬਰਛੇ ਚਾਹੜੀ ਗਏ।"
ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਮਾਲਵੇ ਦੇ ਕਾਫ਼ੀ ਜੱਟ ਸਿੱਖ ਬਣ ਗਏ ਸਨ। ਦਲੇਹ ਵੀ ਇਸ ਸਮੇਂ ਹੀ ਸਿੱਖ ਬਣੇ ਸਨ। ਲੁਧਿਆਣੇ ਤੋਂ ਕੁਝ ਦਲੇਹ ਮਾਝੇ ਦੇ ਗੁਰਦਾਸਪੁਰ ਇਲਾਕੇ ਵਿੱਚ ਵੀ ਗਏ। ਆਪਣੇ ਗੋਤ ਦੇ ਨਾਮ ਤੇ ਚੱਕ ਦੁਲੇਹ ਪਿੰਡ ਵਸਾਇਆ ਸੀ। ਪਾਕਿਸਤਾਨ ਦੇ ਨਾਵਲਪਿੰਡੀ ਇਲਾਕੇ ਵਿੱਚ ਵੀ ਇੱਕ ਪਿੰਡ ਦਾ ਨਾਮ ਦੁਲ੍ਹੇ ਹੈ। ਇਸ ਇਲਾਕੇ ਦੇ ਕੁਝ ਦੁਲ੍ਹੇ ਮੁਸਲਮਾਨ ਬਣ ਗਏ ਸਨ। ਇਸ ਇਲਾਕੇ ਵਿੱਚ ਬਹੁਤੇ ਜੱਟ ਮੁਸਲਮਾਨ ਹੀ ਸਨ ਕੇਵਲ ਖੱਤਰੀ ਹੀ ਹਿੰਦੂ ਜਾਂ ਸਿੱਖ ਸਨ।
1225 ਈਸਵੀਂ ਦੇ ਮਗਰੋਂ ਜੱਗਦੇਉ ਬੰਸੀ ਰਾਜਪੂਤ ਖ਼ਾਨਦਾਨ ਗੁਲਾਮਾਂ ਦੇ ਸਮੇਂ ਮੁਸਲਮਾਨਾਂ ਹਾਕਮਾਂ ਤੋਂ ਹਾਰ ਗਏ। ਅੱਲਤਮਸ਼ ਬਹੁਤ ਕੱਟੜ ਮੁਸਲਮਾਨ ਬਾਦਸ਼ਾਹ ਸੀ। ਇਸ ਸਮੇਂ ਕੁਝ ਰਾਜਪੂਤ ਤੇ ਜੱਟ ਮੁਸਲਮਾਨ ਬਣ ਗਏ ਸਨ। ਇਸ ਕਾਰਨ ਜੱਗਦੇਉ ਬੰਸੀ ਦਲਿਉ, ਦਿਉਲ, ਔਲਖ, ਮੰਡੇਰ, ਭੁੱਟੇ, ਬੁੱਟਰ, ਕਾਹਲੋਂ ਤੇ ਸੇਖੋਂ ਆਦਿ ਇੱਕੀ ਗੋਤੀ ਕਬੀਲੇ ਭੇਸ ਬਦਲਕੇ ਆਪਣੇ ਵਡੇਰਿਆਂ ਦੇ ਨਾਮ ਤੇ ਨਵੇਂ ਗੋਤ ਪ੍ਰਚਲਿਤ ਕਰਕੇ ਭੂਮੀਏ ਜੱਟ ਬਣਕੇ ਭਾਈਚਾਰੇ ਵਿੱਚ ਰਲਮਿਲ ਗਏ ਸਨ। ਅਸਲ ਵਿੱਚ ਦਲੇਉ ਗੋਤ ਪ੍ਰਮਾਰ ਗੋਤ ਦਾ ਇੱਕ ਉਪਗੋਤ ਹੈ। ਵੱਡੇ ਗੋਤਾਂ ਦੇ ਮੁਕਾਬਲੇ ਉਪਗੋਤ ਦੀ ਗਿਣਤੀ ਘੱਟ ਹੀ ਹੁੰਦੀ ਹੈ। ਘੱਟ ਗਿਣਤੀ ਵਿੱਚ ਹੋਣ ਕਾਰਨ ਹੀ ਦਲਿਉ ਗੋਤ ਦੀ ਪੰਜਾਬ ਵਿੱਚ ਬਹੁਤੀ ਪਹਿਚਾਣ ਨਹੀਂ ਬਣ ਸਕੀ। ਪਰਮਾਰ ਰਾਜਪੂਤ ਵੀ ਹਨ ਅਤੇ ਜੱਟ ਵੀ ਹਨ। ਇਹ ਬਹੁਤ ਪੁਰਾਣਾ ਕਬੀਲਾ ਹੈ। ਅਜਨਾਲੇ ਤੇ ਪੱਛੜੀਆਂ ਜਾਤੀਆਂ ਵਿੱਚ ਵੀ ਹਨ ਪਰ ਦਲਿਤ ਜਾਤੀ ਵਿੱਚ ਦਲੇਉ ਗੋਤ ਦਾ ਕੋਈ ਆਦਮੀ ਨਹੀਂ ਹੈ। ਦਲਿਉ ਜੱਟ ਹੀ ਹਨ। ਦਲਿਉ ਗੋਤ ਦੇ ਪ੍ਰੋਹਤ ਸਰਸਵਤ ਪੰਡਿਤ ਹਨ। ਇਹ ਕਸ਼ਤਰੀਆਂ ਦੇ ਵੀ ਪ੍ਰੋਹਤ ਹੁੰਦੇ ਹਨ। ਪੰਜਾਬ ਵਿੱਚ ਦਲੇਉ ਗੋਤ ਦੇ ਜੱਟਾ ਦੀ ਗਿਣਤੀ ਬਹੁਤ ਹੀ ਘੱਟ ਹੈ। ਇਹ ਰਾਜਨੀਤੀ ਅਤੇ ਵਿਦਿਆ ਵਿੱਚ ਅਜੇ ਵੀ ਬਹੁਤ ਪਿੱਛੇ ਹਨ। ਵਿਦੇਸ਼ਾਂ ਵਿੱਚ ਗਏ ਦੁਲੇਵਾਂ ਨੇ ਬਹੁਤ ਉੱਨਤੀ ਕੀਤੀ ਹੈ। ਪ੍ਰੋ: ਨਰਿੰਦਰ ਕੌਰ ਦੁਲ੍ਹੇ ਉੱਘੀ ਲੇਖਕਾ ਹੈ।
ਦਿਉਲ : ਇਹ ਜੱਟਾਂ ਦਾ ਇੱਕ ਛੋਟਾ ਗੋਤ ਹੈ। ਇਹ ਜੱਗਦੇਉ ਪੰਵਾਰ ਦੀ ਬੰਸ ਵਿਚੋਂ ਹਨ। ਇਨ੍ਹਾਂ ਦਾ ਮੁੱਢ ਵੀ ਲੁਧਿਆਣਾ ਜ਼ਿਲ੍ਹਾ ਹੀ ਹੈ। ਇਹ ਬਹੁਤੇ ਮਾਲਵੇ ਵਿੱਚ ਹੀ ਹਨ। ਲੁਧਿਆਣੇ ਵਿੱਚ ਸਾਹਨੇਵਾਲ ਤੇ ਡਾਂਗੋ, ਫਰੀਦਕੋਟ ਵਿੱਚ ਢੀਮਾਂ ਵਾਲੀ, ਬਠਿੰਡੇ ਵਿੱਚ ਕੇਸਰ ਸਿੰਘ ਵਾਲਾ ਅਤੇ ਸੰਗਰੂਰ ਵਿੱਚ ਬਜੀਦਗੜ੍ਹ, ਬਾਲੀਆਂ ਆਦਿ ਵਿੱਚ ਵੀ ਇਹ ਕਾਫ਼ੀ ਵਸਦੇ ਹਨ। ਇਹ ਲੁਧਿਆਣੇ ਤੋਂ ਹੀ ਮਾਲਵੇ ਤੇ ਮਾਝੇ ਵੱਲ ਗਏ ਹਨ। ਅੰਮ੍ਰਿਤਸਰ ਦੇ ਖੇਤਰ ਵਿੱਚ ਦਿਉਲ ਜੱਟ ਕਾਫ਼ੀ ਹਨ। ਮਾਝੇ ਦੇ ਪ੍ਰਸਿੱਧ ਪਿੰਡ ਵਲਟੋਹਾ ਵਿੱਚ ਇੱਕ ਪੱਤੀ ਦਿਉਲ ਜੱਟਾਂ ਦੀ ਹੈ। ਦੁਆਬੇ ਵਿੱਚ ਦਿਉਲ ਜੱਟ ਬਹੁਤ ਘੱਟ ਹਨ।
ਦਿਉਲ ਗੋਤ ਦਾ ਮੋਢੀ ਜੱਗਦੇਉ ਬੰਸੀ ਦੇਵਲ ਸੀ। ਇਸ ਗੋਤ ਦੇ ਲੋਕ ਔਲਖ, ਸੇਖੋਂ, ਬੋਪਾਰਾਏ ਤੇ ਦਲਿਉ ਜੱਟਾਂ ਨੂੰ ਆਪਣੇ ਭਾਈਚਾਰੇ ਵਿਚੋਂ ਮੰਨਦੇ
ਹਨ। ਦਿਉਲ ਤੇ ਦੇਵਲ ਇਕੋ ਹੀ ਗੋਤ ਹੈ। ਉਚਾਰਨ ਵਿੱਚ ਹੀ ਫਰਕ ਹੈ। ਪ੍ਰਸਿੱਧ ਐਕਟਰ ਧਰਮਿੰਦਰ ਸਾਹਨੇਵਾਲ ਦਾ ਦਿਉਲ ਜੱਟ ਹੈ। ਮਹਾਨ ਵਿਦਿਅਕ ਮਾਹਿਰ ਪ੍ਰਿੰਸੀਪਲ ਇਕਬਾਲ ਸਿੰਘ ਵੀ ਪਿੰਡ ਬੋਪਾਰਾਏ ਕਲਾਂ ਦਾ ਦਿਉਲ ਜੱਟ ਸੀ। ਪੰਜਾਬ ਵਿੱਚ ਦਿਉਲ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਲੁਧਿਆਣੇ ਖੇਤਰ ਵਿਚੋਂ ਕਾਫ਼ੀ ਦਿਉਲ ਅਮਰੀਕਾ ਤੇ ਕੈਨੇਡਾ ਆਦਿ ਬਾਹਰਲੇ ਦੇਸ਼ਾਂ ਵਿੱਚ ਚਲੇ ਗਏ ਹਨ। ਦਿਉਲ ਪਰਮਾਰਾਂ ਦਾ ਇੱਕ ਉਪਗੋਤ ਹੀ ਹੈ।
ਜੱਟਾਂ ਦਾ ਇਤਿਹਾਸ 11
ਰਾਜੇ ਜੱਗਦੇਉ ਦੇ ਸਮੇਂ 1160 ਈਸਵੀ ਤੱਕ ਪੰਜਾਬ ਵਿੱਚ ਪਰਮਾਰਾਂ ਦਾ ਬੋਲ ਬਾਲਾ ਸੀ। ਰਾਜੇ ਜੱਗਦੇਉ ਪਰਮਾਰ ਦੀ ਮੌਤ ਮਗਰੋਂ ਜੱਗਦੇਉ ਬੰਸੀ ਦੇਉਲ, ਦੇਉਲ, ਔਲਖ, ਸੇਖੋਂ, ਕੱਕੜ ਤੇ ਗੁਰਮ ਆਦਿ 21 ਗੋਤੀ ਰਾਜਪੂਤ ਘਰਾਣੇ ਮੁਸਲਮਾਨ ਰਾਜਿਆਂ ਦਾ ਟਾਕਰਾ ਕਰਦੇ ਕਰਦੇ ਆਖ਼ਿਰ ਹਾਰ ਗਏ। ਉਹ ਭੂਮੀਏ ਬਣਕੇ ਵੱਸਣ ਲੱਗੇ। 1225 ਈਸਵੀ ਦੇ ਲਗਭਗ ਖ਼ਾਨਦਾਨ ਗੁਲਾਮਾਂ ਦੇ ਬਾਦਸ਼ਾਹ ਸ਼ਮਸਦੀਨ ਇਲਤਮਸ਼ ਦੇ ਸਮੇਂ ਉਹ ਬੁਰੀ ਤਰ੍ਹਾਂ ਹਾਰ ਕੇ ਮਲਵਈ ਜੱਟਾਂ ਵਿੱਚ ਵੀ ਰਲਮਿਲ ਗਏ।
ਆਪਣੇ ਵਡੇਰਿਆਂ ਦੇ ਨਾਮ ਤੇ ਆਪਣੇ ਨਵੇਂ ਗੋਤ ਰੱਖ ਲਏ। ਕੁਝ ਪਛੜੀਆਂ 'ਤੇ ਦਲਿਤ ਜਾਤੀਆਂ ਵਿੱਚ ਸ਼ਾਮਿਲ ਹੋ ਗਏ ਸਨ। ਦਿਉਲ ਜੱਗਦੇਉ ਬੰਸੀ ਜੱਟਾਂ ਦਾ ਉੱਘਾ ਤੇ ਛੋਟਾ ਗੋਤ ਹੈ। ਦਿਉਲਾਂ ਦੀ ਗਰਦਨ ਛੋਟੀ ਤੇ ਅੱਖਾਂ ਮੋਟੀਆਂ ਹੁੰਦੀਆਂ ਹਨ। ਲੁਧਿਆਣੇ ਖੇਤਰ ਵਿੱਚ ਡਾਂਗੋ, ਖੱਡਰੂ ਤੇ ਸੁੱਖ ਦੌਲਤ ਆਦਿ ਦਿਉਲਾਂ ਦੇ ਪ੍ਰਸਿੱਧ ਪਿੰਡ ਹਨ।
ਦੁੱਲਟ : ਇਹ ਚੌਹਾਨ ਵੰਸ ਵਿਚੋਂ ਹਨ। ਦੁੱਲਟ ਗੋਤ ਦਾ ਰਾਏ ਬੀਰਾ ਦਿੱਲੀ ਦੇ ਰਾਜੇ ਪ੍ਰਿਥਵੀ ਰਾਜ ਚੌਹਾਨ ਦੇ ਪਰਿਵਾਰ ਵਿਚੋਂ ਸੀ। ਰਾਏਬੀਰਾ ਪ੍ਰਿਥਵੀ ਚੌਹਾਨ ਦਾ ਛੋਟਾ ਭਰਾ ਸੀ। ਪੰਜਾਬ ਵਿੱਚ ਲੱਗੋਵਾਲ ਦੁੱਲਟਾਂ ਦਾ ਪੁਰਾਣਾ ਮੋਢੀ ਪਿੰਡ ਹੈ। ਸੰਗਰੂਰ ਜ਼ਿਲ੍ਹੇ ਵਿੱਚ ਦੁੱਲਟਾਂ ਦੇ ਕਾਫ਼ੀ ਪਿੰਡ ਹਨ। ਫਰੀਦਕੋਟ ਖੇਤਰ ਦੇ ਜੈਤੋਂ ਇਲਾਕੇ ਵਿੱਚ ਰਾਮਗੜ੍ਹ ਤੇ ਭਗਤੂਆਣ ਆਦਿ ਕਈ ਪਿੰਡਾਂ ਵਿੱਚ ਦੁੱਲਟ ਭਾਈਚਾਰੇ ਦੇ ਲੋਕ ਰਹਿੰਦੇ ਹਨ। ਮਾਝੇ ਵਿੱਚ ਜੈਤੋਂ ਸਰਜਾ ਅਤੇ ਦੁੱਲਟ ਦੇ ਵੱਡੇ ਪਿੰਡ ਦੁੱਲਟ ਭਾਈਚਾਰੇ ਦੇ ਹੀ ਹਨ।
ਪੱਛਮੀ ਪੰਜਾਬ ਦੇ ਸਾਂਦਲਬਾਰ ਖੇਤਰ ਵਿੱਚ ਲੋਹੀਆਂ ਵਾਲਾ ਤੇ ਖਾਰਾ ਪਿੰਡ ਦੁੱਲਟਾਂ ਦੇ ਹੀ ਸਨ।
ਪੰਜਾਬ ਵਿੱਚ ਦੁੱਲਟਾਂ ਜੱਟਾਂ ਦੀ ਬਹੁਤੀ ਗਿਣਤੀ ਮਾਲਵੇ ਦੇ ਖੇਤਰ ਸੰਗਰੂਰ, ਨਾਭਾ ਪਟਿਆਲਾ ਤੇ ਫਰੀਦਕੋਟ ਆਦਿ ਵਿੱਚ ਹੀ ਹੈ। ਦੁੱਲਟ ਭਾਈਚਾਰੇ ਦੇ ਜੱਟ ਆਪਣੇ ਸਿੱਧ ਬਾਬਾ ਦੀਦਾਰ ਸਿੰਘ ਦੀ ਮਾਨਤਾ ਕਰਦੇ ਹਨ। ਜਿਸ ਦੀ ਸਮਾਧ ਸਾਬਕਾ ਰਿਆਸਤ ਜੀਂਦ ਤੇ ਸੰਗਰੂਰ ਦੇ ਪਿੰਡ ਮੁਰਾਦ ਖੇੜਾ ਵਿੱਚ ਸੀ। ਕਲੇਰ ਗੋਤ ਦੇ ਜੱਟ ਵੀ ਬਾਬਾ ਦੀਦਾਰ ਸਿੰਘ ਦੀ ਮਾਨਤਾ ਕਰਦੇ ਹਨ। ਐੱਚ. ਏ. ਰੋਜ਼ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ "ਦੁੱਲਟਾਂ ਦੇ ਇੱਕ ਵਡੇਰੇ ਰਾਏ ਖੰਡਾ ਪਾਸ ਦਿੱਲੀ ਦੇ ਨਜ਼ਦੀਕ ਕਾਫ਼ੀ ਜਾਗੀਰ ਸੀ। ਨਾਦਰ ਸ਼ਾਹ ਦੇ ਹਮਲੇ ਸਮੇਂ ਇਸ ਦੇ ਭਰਾ ਰਘੁਬੀਰ ਤੇ ਜੱਗੋਬੀਰ ਮਾਰੇ ਗਏ ਪਰ ਰਾਏ ਖੰਡਾ ਬਚਕੇ ਸੁਨਾਮ ਦੇ ਪਾਸ ਸਿਉਣਾ ਗੁਜਰੀਵਾਲਾ ਦੇ ਥੇਹ ਉੱਤੇ ਆ ਗਏ ਸੀ। ਉਸਨੇ ਆਪਣੇ ਦੋ ਭਾਰਾਵਾਂ ਦੀਆਂ ਵਿਧਵਾ ਇਸਤਰੀਆਂ ਨਾਲ ਸ਼ਾਦੀ ਕਰ ਲਈ। ਰਾਜਪੂਤ ਬਰਾਦਰੀ ਛੱਡਕੇ ਜੱਟ ਭਾਈਚਾਰੇ ਵਿੱਚ ਰਲ ਗਿਆ। ਉਸ ਦੀਆਂ ਔਰਤਾਂ ਦੇ ਬੱਚੇ ਨਹੀਂ ਬਚਦੇ ਸਨ। ਇੱਕ ਔਰਤ ਨੇ ਨੈਣਾ ਦੇਵੀ ਦੇ ਮੰਦਿਰ ਵਿੱਚ ਪ੍ਰਣ ਕੀਤਾ ਕਿ ਜੇ ਉਸ ਦਾ ਬੱਚਾ ਬਚ ਗਿਆ ਤਾਂ ਉਹ ਆਪਣੇ ਪੁੱਤਰ ਦੀ ਦੋ ਵਾਰ ਮੰਦਿਰ ਵਿੱਚ ਮੁੰਡਣ ਕਰਵਾਏਗੀ। ਇਸ ਕਾਰਨ ਬੱਚੇ ਦੀ ਅੱਲ ਦੋ ਲਟ ਪੈ ਗਈ। ਇਹ ਦੋਲਟ ਸ਼ਬਦ ਹੌਲੀ ਹੌਲੀ ਦੁੱਲਟ ਪ੍ਰਚਲਿਤ ਹੋ ਗਿਆ" ਇਹ ਮਿਥਿਹਾਸਕ ਘਟਨਾ ਹੈ। ਦਲੇਉ, ਔਲਖ ਬੱਲ ਤੇ ਬੋਪਾਰਾਏ ਜੱਟਾਂ ਵਾਂਗ ਦੁੱਲਟਾਂ ਵਿੱਚ ਵੀ ਛਟੀਆਂ ਖੇਡਣ ਦੀ ਰਸਮ ਪ੍ਰਚਿਲਤ ਸੀ। ਹੁਣ ਸਾਰੇ ਜੱਟ ਹੀ ਪੁਰਾਣੀਆਂ ਰਸਮਾਂ ਛੱਡ ਰਹੇ ਹਨ ਦੁੱਲਟ ਸਾਰੇ ਹੀ ਜੱਟ ਸਿੱਖ ਹਨ। ਦੁੱਲਟ ਚੌਹਾਨ ਰਾਜਪੂਤਾਂ ਦਾ ਇੱਕ ਉਪਗੋਤ ਹੈ। ਪੰਜਾਬ ਵਿੱਚ ਇਨ੍ਹਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਦੁੱਲਟਾਂ ਦਾ ਵਡੇਰਾ ਚੌਹਾਨ ਯੋਧਾ? ਬਾਬਾ ਦੱਲੂ ਗੁਰੂ ਨਾਨਕ ਦਾ ਸ਼ਰਧਾਲੂ ਸੀ। ਪ੍ਰਸਿੱਧ ਇਤਿਹਾਸਕਾਰ ਗਿਆਨੀ ਗਿਆਨ ਸਿੰਘ ਵੀ ਦੁੱਲਟ ਜੱਟ ਸੀ।
ਦੁੱਲਟ ਸਰਦਾਰ ਰਾਜੇ ਆਲੇ ਦੇ ਪੱਕੇ ਮਿੱਤਰ ਸਨ।
ਦੰਦੀਵਾਲ : ਇਹ ਚੌਹਾਨ ਰਾਜਪੂਤਾਂ ਵਿਚੋਂ ਹਨ। "ਹਂਮੀਰ ਮਹਾਂਕਾਵਿਯ" ਅਤੇ "ਪ੍ਰਿਥਵੀ ਰਾਜ ਵਿਜੇ" ਦੀਆਂ ਲਿਖਤਾਂ ਅਨੁਸਾਰ ਚਾਹਮਾਨ (ਚੌਹਾਨ) ਸੂਰਜ ਪੁੱਤਰ ਚਾਹਮਾਨ ਦੇ ਵੰਸ਼ ਵਿਚੋਂ ਸਨ। ਇਹ ਅਗਨੀ ਕੁੱਲ ਵਿਚੋਂ ਹਨ। 1192 ਈਸਵੀਂ ਵਿੱਚ ਜਦੋਂ ਪ੍ਰਿਥਵੀ ਰਾਜ ਚੌਹਾਨ ਮੁਹੰਮਦ ਗੌਰੀ ਹੱਥੋਂ ਹਾਰ ਕੇ ਮਾਰਿਆ ਗਿਆ ਤਾਂ ਚੌਹਾਨ ਭਾਈਚਾਰੇ ਦੇ ਲੋਕ ਦਿੱਲੀ ਦੇ ਇਲਾਕੇ ਨੂੰ ਛੱਡ ਕੇ ਰਾਜਸਥਾਨ ਦੇ ਜੋਧਪੁਰ, ਹਰਿਆਣੇ ਦੇ ਅੰਬਾਲਾ ਤੇ ਸਿਰਸਾ, ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ਦੇ ਸੰਭਲ ਨਾਮਕ ਖੇਤਰ ਤੱਕ ਚਲੇ ਗਏ। ਚੌਹਾਨ ਰਾਜਪੂਤ ਵੀ ਹਨ ਅਤੇ ਜੱਟ ਵੀ ਹਨ। ਦਲਿਤ ਜਾਤੀਆਂ ਵਿੱਚ ਵੀ ਚੌਹਾਨ ਗੋਤ ਦੇ ਲੋਕ ਕਾਫ਼ੀ ਹਨ। ਸਾਰੇ ਭਾਰਤ ਵਿੱਚ ਚੌਹਾਨਾਂ ਦੀਆਂ 24 ਸ਼ਾਖਾਂ ਹਨ। ਪਰਮਾਰਾਂ ਵਾਂਗ ਚੌਹਾਨ ਵੀ ਅੱਗਨੀ ਕੁੱਲ ਰਾਜਪੂਤ ਚੌਹਾਨਾਂ ਦੀਆਂ 36 ਸ਼ਾਖਾਂ ਘਰਾਣਿਆਂ ਵਿਚੋਂ ਹਨ। ਦੰਦੀਵਾਲ ਚੌਹਾਨਾਂ ਦਾ ਹੀ ਇੱਕ ਉਪਗੋਤ ਹੈ। ਦੁੱਲਟ, ਚੀਮੇ, ਚੱਠੇ ਚਹਿਲ ਆਦਿ ਵੀ ਚੌਹਾਨਾਂ ਦੇ ਹੀ ਉਪਗੋਤ ਹਨ। ਰਾਜਸਥਾਨ ਵਿੱਚ ਅਕਸਰ ਹੀ ਕਾਲ ਪੈਂਦੇ ਰਹਿੰਦੇ ਸਨ। ਇਸ ਲਈ ਜੋਧਪੁਰ ਖੇਤਰ ਤੋਂ ਕੁਝ ਚੌਹਾਨ ਭਾਈਚਾਰੇ ਦੇ ਲੋਕ ਜੋਧਪੁਰ ਦੇ ਨਗਰਸਰ ਆਦਿ ਕਈ ਪਿੰਡਾਂ ਤੋਂ ਉੱਠ ਕੇ ਸਿਰਸਾ ਦੇ ਰੋੜੀ ਖੇਤਰ ਵਿੱਚ ਆ ਪਹੁੰਚੇ। ਇਹ ਇਲਾਕਾ ਘੱਗਰ ਨਦੀ ਦੇ ਕਿਨਾਰੇ ਤੇ ਹੈ। ਇਸ ਲਈ ਚੌਹਾਨ ਭਾਈਚਾਰੇ ਦੇ ਇਹ ਲੋਕ ਘੱਗਰ ਨਾਲੀ ਦੇ ਆਰਪਾਰ ਦਰਿਆ ਦੀ ਦੰਦੀ ਤੇ ਰਹਿਣ ਲੱਗ ਪਏ। ਇਸ ਲਈ ਇਨ੍ਹਾਂ ਚੌਹਾਨ ਰਾਜਪੂਤਾਂ ਦੀ ਅੱਲ
ਦੰਦੀਵਾਲ ਪੈ ਗਈ। ਇਹ ਕੁੱਲ ਦੇਵੀਆਂ ਨੂੰ ਵੀ ਮੰਨਦੇ ਸਨ।
ਸ਼ੁਰੂ ਸ਼ੁਰੂ ਵਿੱਚ ਇਹ ਘੱਗਰ ਦੇ ਨਾਲ?ਨਾਲ ਮਾਨਸਾ ਤੇ ਬਠਿੰਡੇ ਦੇ ਖੇਤਰਾਂ ਵਿੱਚ ਰੋੜੀ ਦੇ ਖੇਤਰ ਤੋਂ ਉੱਠ ਕੇ ਆਬਾਦ ਹੋਏ ਸਨ। ਪੰਜਾਬੀ ਜੱਟਾਂ ਨਾਲ ਰਿਸ਼ਤੇਦਾਰੀਆਂ ਪਾਕੇ ਪੰਜਾਬ ਦੇ ਜੱਟ ਭਾਈਚਾਰੇ ਵਿੱਚ ਰਲ ਮਿਲ ਗਏ।
ਦੰਦੀਵਾਲ ਗੋਤ ਦੇ ਬਹੁਤੇ ਲੋਕ ਮਾਨਸਾ ਤੇ ਬਠਿੰਡਾ ਖੇਤਰ ਵਿੱਚ ਹੀ ਵਸਦੇ ਹਨ। ਇਨ੍ਹਾਂ ਦੇ ਪ੍ਰਸਿੱਧ ਪਿੰਡ ਭੂੰਦੜ, ਨੰਦਗੜ੍ਹ, ਥਰਾਜ, ਫਤੇਪੁਰ, ਦਿਆਲਪੁਰਾ, ਬਰਨਾਲਾ, ਫਤਾ ਬਾਲੂ ਤੇ ਰਾਈਆਂ ਆਦਿ ਹਨ। ਦੰਦੀਵਾਲਾਂ ਦੇ ਬਹੁਤੇ ਪਿੰਡ ਦੱਖਣੀ ਪੰਜਾਬ ਵਿੱਚ ਹੀ ਹਨ। ਦੇਸੂ ਪਾਸ ਬੇਲੂ ਵਾਲਾ ਸਥਾਨ ਵਿੱਚ ਇਨ੍ਹਾਂ ਦੇ ਸਿੱਧ ਦੀ ਸਮਾਧ ਹੈ। ਪੁੱਤਰ ਦੇ ਜਨਮ ਦੀ ਖ਼ੁਸ਼ੀ ਵਿੱਚ ਇਹ ਇਸ ਸਮਾਧ ਦੇ ਕੱਪੜੇ, ਗੁੜ ਆਦਿ ਦਾ ਚੜ੍ਹਾਵਾ ਚੜ੍ਹਾਉਂਦੇ ਹਨ। ਇਹ ਚੜ੍ਹਾਵਾ ਕਿਸੇ ਪੰਡਿਤ ਨੂੰ ਦਿੱਤਾ ਜਾਂਦਾ ਹੈ। ਹੁਣ ਇਹ ਪੁਰਾਣੀਆਂ ਰਸਮਾਂ ਬਹੁਤ ਘੱਟ ਰਹੀਆਂ ਹਨ।
ਅੱਜਕੱਲ੍ਹ ਬਹੁਤੇ ਦੰਦੀਵਾਲ ਆਪਣਾ ਗੋਤ ਚੌਹਾਨ ਹੀ ਲਿਖਦੇ ਹਨ। ਮਾਨਸਾ ਜ਼ਿਲ੍ਹੇ ਦੇ ਬਰੇਟਾ ਖੇਤਰ ਵਿੱਚ ਵੀ ਦੰਦੀਵਾਲ ਜੱਟ ਕਾਫ਼ੀ ਹਨ। ਇਹ ਚੌਹਾਨਾਂ ਦਾ ਛੋਟਾ ਤੇ ਉੱਘਾ ਗੋਤ ਹੈ। ਸੰਗਰੂਰ ਵਿੱਚ ਨਿਹਾਲਗੜ੍ਹ ਤੇ ਫਰੀਦਕੋਟ ਵਿੱਚ ਬਿਸ਼ਨੰਦੀ ਇਸ ਗੋਤ ਦੇ ਪ੍ਰਸਿੱਧ ਪਿੰਡ ਹਨ। ਮੁਕਤਸਰ ਜ਼ਿਲ੍ਹੇ ਵਿੱਚ ਚੋਟੀਆਂ, ਗਿੱਦੜਬਾਹਾ ਦਾਨੇਵਾਲਾ, ਚੱਕ ਬੀੜ ਸਰਕਾਰ ਆਦਿ ਪਿੰਡਾਂ ਵਿੱਚ ਵੀ ਦੰਦੀਵਾਲ ਗੋਤ ਦੇ ਜੱਟ ਕਾਫ਼ੀ ਵਸਦੇ ਹਨ। ਹਰਿਆਣੇ ਦੇ ਸਿਰਸਾ ਖੇਤਰ ਵਿੱਚ ਵੀ ਦੰਦੀਵਾਲ ਜੱਟਾਂ ਦੇ ਕਈ ਪਿੰਡ ਹਨ। ਦੰਦੀਵਾਲ ਜੱਟ ਦਰਮਿਆਨੇ ਜ਼ਿੰਮੀਦਾਰ ਹੀ ਹਨ। ਇਹ ਬਹੁਤ ਕਿਰਸੀ ਤੇ ਮਿਹਨਤੀ ਹੁੰਦੇ ਹਨ। ਕਿਸੇ ਨੂੰ ਆਪਣਾ ਅਸਲੀ ਭੇਤ ਨਹੀਂ ਦੱਸਦੇ। ਬਹੁਤ ਸਿਆਣੇ ਤੇ ਸੰਜਮੀ ਜੱਟ ਹੁੰਦੇ ਹਨ। ਅਕਾਲੀ ਲੀਡਰ ਬਲਵਿੰਦਰ ਸਿੰਘ ਭੂੰਦੜ ਦੰਦੀਵਾਲ ਜੱਟ ਹੈ। ਸਰਦਾਰ ਨੇਤਾ ਸਿੰਘ ਦੰਦੀਵਾਲ ਇਤਿਹਾਸ ਬਾਰੇ ਖੋਜ ਕਰ ਰਿਹਾ ਹੈ। ਸਰ ਇੱਬਟਸਨ ਨੇ ਪੰਜਾਬ ਵਿੱਚ ਜਦੋਂ 1881 ਈਸਵੀਂ ਵਿੱਚ ਮਰਦਮਸ਼ੁਮਾਰੀ ਕੀਤੀ ਤਾਂ ਹਰ ਜਾਤੀ ਦਾ ਗੋਤ ਵੀ ਲਿਖਿਆ ਸੀ। ਉਸ ਅਨੁਸਾਰ ਸਾਂਝੇ ਪੰਜਾਬ ਵਿੱਚ ਉਸ ਸਮੇਂ ਚੌਹਾਨ ਜੱਟਾਂ ਦੀ ਗਿਣਤੀ 30659 ਸੀ। ਉਸ ਨੇ ਵੀ ਦੰਦੀਵਾਲਾਂ ਨੂੰ ਚੌਹਾਨਾਂ ਵਿੱਚ ਹੀ ਗਿਣਿਆ ਹੈ। ਉਸ ਸਮੇਂ ਚੌਹਾਨ ਰਾਜਪੂਤਾਂ ਦੀ ਗਿਣਤੀ ਚੌਹਾਨ ਜੱਟਾਂ ਨਾਲੋਂ ਬਹੁਤ ਹੀ ਜ਼ਿਆਦਾ ਸੀ। ਉਸ ਸਮੇਂ ਸਾਂਝੇ ਪੰਜਾਬ ਵਿੱਚ ਚੌਹਾਨ ਰਾਜਪੂਤਾਂ ਦੀ ਗਿਣਤੀ 163926 ਸੀ। ਪੱਛਮੀ ਪੰਜਾਬ ਵਿੱਚ ਚੌਹਾਨ ਰਾਜਪੂਤ ਬਹੁਤੇ ਹਿੰਦੂ ਸਨ। ਕੁਝ ਮੁਸਲਮਾਨ ਚੌਹਾਨ ਰਾਜਪੂਤ ਵੀ ਸਨ। ਪੰਜਾਬ ਵਿੱਚ ਕੁਝ ਚੌਹਾਨ ਰਾਜਪੂਤ ਸਿੱਖ ਵੀ ਹਨ। ਪੰਜਾਬ ਦੇ ਚੌਹਾਨ ਜੱਟ ਸਾਰੇ ਹੀ ਸਿੱਖ ਹਨ। ਦਲਿਤ ਜਾਤੀਆਂ ਵਿੱਚ ਵੀ ਚੌਹਾਨ ਬਹੁਤ ਹਨ। ਚੌਹਾਨ ਵੱਡਾ ਭਾਈਚਾਰਾ ਹੈ। ਪੰਜਾਬ ਵਿੱਚ ਦੰਦੀਵਾਲ ਗੋਤ ਦੇ ਲੋਕ ਕੇਵਲ ਮਾਲਵੇ ਵਿੱਚ ਹੀ ਹਨ। ਮਿਸਲ ਦੰਦੀਵਾਲ ਚੌਹਾਨਾਂ ਬਹੁਤ ਪ੍ਰਸਿੱਧ ਤੇ ਮਹਾਨ ਗੌਰਵਸ਼ਾਲੀ ਸੀ। ਦੰਦੀਵਾਲ ਕਬੀਲੇ ਪਾਸ 169 ਪਿੰਡ ਸਨ ਜਿਨ੍ਹਾਂ ਵਿਚੋਂ ਬਹੁਤੇ ਇਨ੍ਹਾਂ ਨੇ ਆਪ ਹੀ ਆਬਾਦ ਕੀਤੇ ਸਨ। ਘੱਗਰ ਖੇਤਰ ਦੇ ਚੌਧਰੀ ਹਰਰਾਏ ਦੀ ਬੰਸ ਦਾ ਚੌਧਰੀ ਤ੍ਰਿਲੋਕ ਚੰਦ ਹਿੰਦੂ ਰਿਹਾ ਅਤੇ ਘੱਗਰ ਦੀ ਦੰਦੀ ਉੱਤੇ ਕਾਬਜ਼ ਹੋਣ ਕਰਕੇ ਦੰਦੀਵਾਲ ਚੌਹਾਨ ਪ੍ਰਸਿੱਧ ਹੋਇਆ। ਇਸ ਪਾਸ 84 ਪਿੰਡ ਸਨ। ਇਸਦਾ ਭਰਾ ਮਾਨਕ ਚੰਦ ਮੁਸਲਮਾਨ ਬਣ ਗਿਆ ਸੀ। ਉਸ ਪਾਸ 85 ਪਿੰਡ ਸਨ ਦੰਦੀਵਾਲ ਚੌਹਾਨ ਸਿੱਖ ਗੁਰੂਆਂ ਦੇ ਪੱਕੇ ਸ਼ਰਧਾਲੂ ਸਨ। ਆਮ ਤੌਰ ਤੇ ਮੁਸਲਮਾਨ ਚੌਹਾਨਾਂ ਨੂੰ ਰੰਘੜ ਕਿਹਾ ਜਾਂਦਾ ਸੀ। ਫੱਤਾ ਚੌਹਾਨ ਮਹਾਂ ਸੂਰਬੀਰ ਸੀ।
ਦਿਉ : ਇਹ ਸੂਰਜਬੰਸੀ ਰਾਜੇ ਜੱਗਦੇਉ ਪੱਵਾਰ ਦੀ ਬੰਸ ਵਿਚੋਂ ਹਨ। ਇਨ੍ਹਾਂ ਦਾ ਵਡੇਰਾ ਮਹਾਜ਼ ਸੀ। ਇਸ ਦੇ ਪੰਜ ਪੁੱਤਰ ਦਿਉ. ਦੇਵਲ, ਔਲਖ, ਸੋਹਲ ਤੇ ਕੌਮ ਸਨ। ਸਿਆਲਕੋਟ ਦੇ ਦਿਉ ਆਪਣੇ ਵਡੇਰੇ ਸਨਕਤਰਾ ਦੀ ਮਾਨਤਾ ਕਰਦੇ ਸਨ। ਦਿਉ, ਸੇਖੋਂ ਜੱਟਾਂ ਨੂੰ ਵੀ ਆਪਣੇ ਭਾਈਚਾਰੇ ਵਿਚੋਂ ਸਮਝਦੇ ਹਨ। ਇਹ ਮਾਨ ਜੱਟਾਂ ਨਾਲ ਵੀ ਰਿਸ਼ਤੇਦਾਰੀਆਂ ਨਹੀਂ ਕਰਦੇ ਸਨ।
ਦਿਉ ਗੋਤ ਦਾ ਮੋਢੀ ਦਿਉ ਸੀ। ਇਹ ਧਾਰਾ ਨਾਗਰੀ ਮੱਧ ਪ੍ਰਦੇਸ਼ ਤੋਂ ਪੰਜਾਬ ਵਿੱਚ ਆਏ ਹਨ। ਪੰਜਾਬ ਵਿੱਚ ਇਨ੍ਹਾਂ ਦਾ ਮੁੱਢ ਲੁਧਿਆਣਾ ਜ਼ਿਲ੍ਹਾ ਹੀ ਹੈ। ਰਾਜੇ ਜੱਗਦੇਉ ਦਾ ਕਿਲ੍ਹਾ ਵੀ ਲੁਧਿਆਣੇ ਦੇ ਖੇਤਰ ਜਰਗ ਵਿੱਚ ਹੀ ਸੀ। ਲੁਧਿਆਣੇ ਦੇ ਨਾਲ ਲੱਗਦੇ ਫਿਰੋਜ਼ਪੁਰ ਤੇ ਸੰਗਰੂਰ ਦੇ ਖੇਤਰਾਂ ਵਿੱਚ ਵੀ ਕੁਝ ਦਿਉ ਗੋਤ ਦੇ ਲੋਕ ਵੱਸਦੇ ਹਨ। ਦਿਉ ਗੋਤ ਦੇ ਲੋਕ ਬਹੁਤੇ ਲੁਧਿਆਣੇ ਜ਼ਿਲ੍ਹੇ ਵਿੱਚ ਹੀ ਹਨ। ਪਾਤੜਾਂ ਪਾਸ ਦਿਉਗੜ ਪਿੰਡ ਦੇਉ ਗੋਤ ਦੇ ਜੱਟਾਂ ਦਾ ਹੈ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਮਾਜਰੀ ਵਿੱਚ ਵੀ ਦਿਉ ਜਾਂ ਦੇਵ ਗੋਤ ਦੇ ਜੱਟ ਕਾਫ਼ੀ ਹਨ। ਲੁਧਿਆਣੇ ਤੋਂ ਉੱਠਕੇ ਕੁਝ ਦਿਉ ਗੋਤ ਦੇ ਜੱਟ ਮਾਝੇ ਦੇ ਖੇਤਰ ਅੰਮ੍ਰਿਤਸਰ, ਗੁਰਦਾਸਪੁਰ ਤੇ ਲਾਹੌਰ ਖੇਤਰਾਂ ਵਿੱਚ ਜਾਕੇ ਆਬਾਦ ਹੋ ਗਏ ਸਨ ਤਰਨਤਾਰਨ ਤੋਂ ਨੌ ਕਿਲੋਮੀਟਰ ਪੂਰਬ ਵਿੱਚ ਦਿਉ ਪਿੰਡ ਨਿਰੋਲ ਦੇਊਆਂ ਦਾ ਹੈ। ਮਾਝੇ ਤੋਂ ਬਹੁਤੇ ਦਿਉ ਜੱਟ ਸਿਆਲਕੋਟ ਤੇ ਗੁਜਰਾਂਵਾਲਾ ਖੇਤਰ ਵਿੱਚ ਜਾਕੇ ਵੱਸਣ ਲੱਗ ਪਏ।
ਸਾਂਦਲਬਾਰ ਵਿੱਚ ਵੀ ਕਾਫ਼ੀ ਦਿਉ ਗੋਤ ਦੇ ਜੱਟ ਵਸਦੇ ਸਨ। ਪੱਛਮੀ ਪੰਜਾਬ ਵਿੱਚ ਕਾਫ਼ੀ ਦਿਉ ਜੱਟ ਮੁਸਲਮਾਨ ਬਣ ਗਏ ਸਨ। ਮਹਿਮਨ ਦੇਉ ਮਹਾਨ ਭਗਤ ਸੀ। ਦੇਉ ਜੱਟ ਪਿੰਡ ਦੇ ਛੱਪੜ ਤੇ ਜਾਕੇ ਆਪਣੇ ਜਠੇਰੇ ਦੀ ਪੂਜਾ ਕਰਦੇ ਸਨ। ਬਕਰੇ ਦੀ ਬਲੀ ਦਿੰਦੇ ਸਨ। ਪੰਡਿਤ ਤੋਂ ਵਿਆਹ ਤੇ ਅਣਵਿਆਹੇ ਵਿੱਚ ਅੱਡੇ?ਅੱਡ ਰੋਟੀਆਂ ਵੰਡਦੇ ਸਨ। ਇਹ ਪੁਰਾਣੇ ਰਿਵਾਜ ਹੁਣ ਖਤਮ ਹੋ ਗਏ ਹਨ। ਪੰਜਾਬ ਵਿੱਚ ਦਿਉ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। 1881 ਈਸਵੀਂ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਦੇਉ ਜੱਟਾਂ ਦੀ ਗਿਣਤੀ 9284 ਸੀ। ਖੰਨੇ ਲਾਗੇ ਇੱਕ ਸਲੋਦੀ ਪਿੰਡ ਹੈ। ਏਥੇ ਹਰ ਸਾਲ ਦਿਵਾਲੀ ਵਾਲੇ ਦਿਨ ਨਵੇਂ ਵਿਆਹੇ ਜੋੜੇ ਸੱਤੀਆਂ ਤੇ ਮੱਥਾ ਟੇਕਣ ਜਾਂਦੇ ਹਨ। ਏਥੇ ਦੋਉ ਤੇ ਜੱਗਦੇਉ ਗੋਤ ਦੇ ਲੋਕਾਂ ਦਾ ਭਾਰੀ ਮੇਲਾ ਲੱਗਦਾ ਹੈ। ਲੋਕ ਦੂਰੋਂ ਦੂਰੋਂ ਮੱਥਾ ਟੇਕਣ ਆਉਂਦੇ ਹਨ ਭਾਰਤ ਦੇ ਕਈ ਪ੍ਰਾਂਤਾਂ ਵਿੱਚ ਵੱਡੇ ਆਦਮੀ ਦੇ ਨਾਮ ਦੇ ਪਿੱਛੇ ਰਾਉ ਜਾਂ ਦਿਉ ਲੱਗਦਾ ਹੈ। ਦਿਉ ਦਲਿਤ ਜਾਤੀਆਂ ਵਿੱਚ ਵੀ ਹਨ। ਪੰਜਾਬ ਵਿੱਚ ਦਿਉ ਜੱਟ ਸਿੱਖ ਹਨ। ਇਹ ਕਾਫ਼ੀ ਸੂਝਵਾਨ ਤੇ ਮਿਹਨਤੀ ਹਨ। ਕੁਝ ਦਿਉ ਰਾਮਗੜ੍ਹੀਏ ਤ੍ਰਖਾਣ ਹਨ। ਦੁਸਾਂਝ : ਇਹ ਸਰੋਹਾ ਰਾਜਪੂਤਾਂ ਵਿਚੋਂ ਹਨ। ਰਾਜਸਥਾਨ ਦਾ ਸਰੋਈ ਨਗਰ ਇਨ੍ਹਾਂ ਨੇ ਹੀ ਆਬਾਦ ਕੀਤਾ ਸੀ। ਇਹ ਪੰਜਾਬ ਵਿੱਚ ਰਾਜਸਥਾਨ ਤੋਂ
ਆਏ ਹਨ। ਪਹਿਲਾਂ ਇਹ ਫਿਰੋਜ਼ਪੁਰ ਦੇ ਖੇਤਰ ਵਿੱਚ ਆਬਾਦ ਹੋਏ ਹਨ।
ਸ਼ਾਹ ਸਰੋਆ ਦੇ ਪੰਜ ਪੁੱਤਰ ਸੰਘੇ, ਮਲ੍ਹੀ, ਢਿੱਲੋਂ, ਢੀਂਡਸੇ ਤੇ ਦੁਸਾਂਝ ਸਨ। ਮੋਗੇ ਦੇ ਖੇਤਰ ਵਿੱਚ ਇੱਕ ਦੁਸਾਂਝ ਪਿੰਡ ਦੁਸਾਂਝ ਜੱਟਾਂ ਦਾ ਹੈ। ਮਾਨਸਾ ਦੇ ਇਲਾਕੇ ਵਿੱਚ ਦੁਸਾਂਝ ਹਿੰਦੂ ਜਾਟ ਹਨ। ਹੁਣ ਵੀ ਦੁਸਾਂਝ ਜੱਟ ਸੰਘੇ, ਮਲ੍ਹੀ ਢੀਂਡਸੇ ਤੇ ਢਿੱਲੋਂ ਜੱਟਾਂ ਨੂੰ ਆਪਣੇ ਭਾਈਚਾਰੇ ਵਿਚੋਂ ਸਮਝਦੇ ਹਨ। ਫਿਰੋਜ਼ਪੁਰ ਦੇ ਖੇਤਰ ਤੋਂ ਬਹੁਤੇ ਦੁਸਾਂਝ ਗੋਤ ਦੇ ਲੋਕ ਦੁਆਬੇ ਵੱਲ ਚਲੇ ਗਏ। ਜਲੰਧਰ ਜ਼ਿਲਣੇ ਦੇ ਬੰਗਾ ਖੇਤਰ ਵਿੱਚ ਦੁਸਾਂਝ ਕਲਾਂ ਪਿੰਡ ਦੁਸਾਂਝ ਗੋਤ ਦਾ ਬਹੁਤ ਹੀ ਉੱਘਾ ਪਿੰਡ ਹੈ। ਨਵਾਂ ਸ਼ਹਿਰ ਖੇਤਰ ਵਿੱਚ ਵੀ ਦੁਸਾਂਝ ਗੋਤ ਦੇ ਜੱਟ ਕਾਫ਼ੀ ਹਨ। ਸਰਦਾਰ ਅਮਰ ਸਿੰਘ ਦੁਸਾਂਝ ਦੁਆਬੇ ਦਾ ਇੱਕ ਉੱਘਾ ਅਕਾਲੀ ਲੀਡਰ ਸੀ। ਪ੍ਰਸਿੱਧ ਹਾਕੀ ਖਿਡਾਰੀ ਬਲਵੀਰ ਸਿੰਘ ਦੁਸਾਂਝ ਜੱਟ ਸੀ।
ਦੁਸਾਂਝ ਗੋਤ ਦੇ ਬਹੁਤੇ ਲੋਕ ਦੁਆਬੇ ਵਿੱਚ ਵੀ ਵਸਦੇ ਹਨ। ਮਾਲਵੇ ਤੇ ਮਾਝੇ ਵਿੱਚ ਦੁਸਾਂਝ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਦੁਆਬੇ ਵਿਚੋਂ ਦੁਸਾਂਝ ਭਾਈਚਾਰੇ ਦੇ ਲੋਕ ਵਿਦੇਸ਼ਾਂ ਵਿੱਚ ਵੀ ਬਹੁਤ ਗਏ ਹਨ। ਮਲ੍ਹੀ, ਸੰਘੇ ਤੇ ਦੁਸਾਂਝ ਆਦਿ ਜੱਟਾਂ ਦੇ ਪੁਰਾਣੇ ਗੋਤ ਹਨ। ਪੰਜਾਬ ਵਿੱਚ ਦੁਸਾਂਝ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਇਹ ਇੱਕ ਉਪਗੋਤ ਹੈ। ਵਿਦੇਸ਼ਾਂ ਵਿੱਚ ਜਾਕੇ ਦੁਸਾਂਝ ਜੱਟਾਂ ਨੇ ਆਪਣੀ ਮਿਹਨਤ, ਸਿਆਣਪ ਤੇ ਯੋਗਤਾ ਰਾਹੀਂ ਬਹੁਤ ਉੱਨਤੀ ਕੀਤੀ ਹੈ। ਉੱਜਲ ਦੁਸਾਂਝ ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਬਣਨ ਵਾਲੇ ਪਹਿਲੇ ਭਾਰਤੀ ਤੇ ਪਹਿਲੇ ਪੰਜਾਬੀ ਹਨ। ਢਿੱਲੋਂ, ਮਲ੍ਹੀਆਂ ਅਤੇ ਸੰਘਿਆਂ ਵਾਂਗ ਦੁਸਾਂਝ ਵੀ ਪ੍ਰਾਚੀਨ ਜੱਟਰਾਜ ਘਰਾਣਿਆਂ ਵਿਚੋਂ ਹਨ। ਇਸ ਖ਼ਾਨਦਾਨ ਦੇ ਕੁਝ ਪੁਰਾਣੇ ਸਿੱਕੇ ਵੀ ਮਿਲਦੇ ਹਨ। ਇਹ ਜਗਤ ਪ੍ਰਸਿੱਧ ਗੋਤ ਹੈ।
ਧਾਲੀਵਾਲ : ਸਰ ਇੱਬਟਸਨ ਆਪਣੀ ਕਿਤਾਬ 'ਪੰਜਾਬ ਕਾਸਟਸ ਵਿੱਚ ਧਾਲੀਵਾਲ ਜੱਟਾਂ ਨੂੰ ਧਾਰੀਵਾਲ ਲਿਖਦਾ ਹੈ। ਇਨ੍ਹਾਂ ਨੂੰ ਧਾਰਾ ਨਗਰ ਵਿਚੋਂ ਆਏ ਭੱਟੀ ਰਾਜਪੂਤ ਮੰਨਦਾ ਹੈ।
ਅਸਲ ਵਿੱਚ ਧਾਲੀਵਾਲਾਂ ਦਾ ਮੂਲ ਸਥਾਨ ਰਾਜਸਥਾਨ ਦਾ ਧੰਨਪੁਰ ਖੇਤਰ ਹੈ। ਇਹ ਲੋਕ ਧੌਲ ਭਾਵ ਬਲਦ ਤੇ ਗਊਆਂ ਪਾਲ ਕੇ ਗੁਜ਼ਾਰਾ ਕਰਦੇ ਸਨ। ਪਹਿਲਾਂ ਇਨ੍ਹਾਂ ਨੂੰ ਧੌਲਪਾਲ ਕਿਹਾ ਜਾਂਦਾ ਸੀ। ਧੌਲਪਾਲ ਸ਼ਬਦ ਤੱਤਭਵ ਰੂਪ ਵਿੱਚ ਬਦਲ ਕੇ ਮਾਲਵੇ ਵਿੱਚ ਧਾਲੀਵਾਲ ਤੇ ਮਾਝੇ ਵਿੱਚ ਧਾਰੀਵਾਲ ਬਣ ਗਿਆ। ਅਸਲ ਵਿੱਚ ਭੱਟੀ ਰਾਜਪੂਤਾਂ ਦਾ ਮੂਲ ਸਥਾਨ ਰਾਜਸਥਾਨ ਦਾ ਜੈਸਲਮੇਰ ਖੇਤਰ ਹੈ।
ਧਾਰਾ ਨਗਰੀ ਵਿੱਚ ਪਰਮਾਰ ਰਾਜਪੂਤਾਂ ਦਾ ਰਾਜ ਸੀ। ਧਾਰਾ ਨਗਰੀ ਮੱਧ ਪ੍ਰਦੇਸ਼ ਦੇ ਉਜੈਨ ਖੇਤਰ ਵਿੱਚ ਹੈ। ਇਸ ਇਲਾਕੇ ਨੂੰ ਮਾਲਵਾ ਕਿਹਾ ਜਾਂਦਾ ਹੈ। ਬਾਰ੍ਹਵੀਂ ਸਦੀ ਦੇ ਆਰੰਭ ਵਿੱਚ ਰਾਜਾ ਜੱਗਦੇਉ ਪਰਮਾਰ ਕਈ ਰਾਜਪੂਤ ਕਬੀਲਿਆਂ ਨੂੰ ਨਾਲ ਲੈ ਕੇ ਪੰਜਾਬ ਵਿੱਚ ਆਇਆ ਸੀ। ਬਾਬਾ ਸਿੱਧ ਭੋਈ ਵੀ ਰਾਜੇ ਜੱਗਦੇਉ ਦਾ ਮਿੱਤਰ ਸੀ। ਇਨ੍ਹਾਂ ਦੋਹਾਂ ਨੇ ਰਲਕੇ ਰਾਜਸਥਾਨ ਵਿੱਚ ਗਜ਼ਨੀ ਵਾਲੇ ਤੁਰਕਾਂ ਨਾਲ ਕਈ ਲੜਾਈਆਂ ਲੜੀਆਂ। ਆਮ ਲੋਕਾਂ ਨੇ ਬਾਬਾ ਸਿੱਧ ਭੋਈ ਦੇ ਕਬੀਲੇ ਨੂੰ ਵੀ ਧਾਰਾ ਨਗਰੀ ਤੋਂ ਆਏ ਸਮਝ ਲਿਆ ਸੀ। ਭੋਈ ਬਾਗੜ ਵਿੱਚ ਰਹਿੰਦਾ ਸੀ।
ਧਾਲੀਵਾਲ ਭਾਈਚਾਰੇ ਦੇ ਲੋਕ ਧੌਲਪੁਰ ਖੇਤਰ ਤੋਂ ਉੱਠਕੇ ਕੁਝ ਜੋਧਪੁਰ ਤੇ ਬਾਕੀ ਰਾਜਸਥਾਨ ਦੇ ਬਾਗੜ ਇਲਾਕੇ ਵਿੱਚ ਆਕੇ ਆਬਾਦ ਹੋ ਗਏ। ਮਾਲਵੇ ਦੇ ਪ੍ਰਸਿੱਧ ਇਤਿਹਾਸਕਾਰ ਸਰਬਨ ਸਿੰਘ ਬੀਰ ਨੇ ਇੱਕ ਵਾਰੀ ਪੰਜਾਬੀ ਟ੍ਰਿਬਿਊਨ ਵਿੱਚ ਲਿਖਿਆ ਸੀ। "ਅਸਲ ਵਿੱਚ ਧਾਲੀਵਾਲ ਲੋਕ ਚੰਬਲ ਘਾਟੀ ਦੇ ਧੌਲੀਪਾਲ (ਗਊ ਪਾਲਕ) ਹਨ। ਜਿਥੋਂ ਇਹ ਹੌਲੀ ਹੌਲੀ ਬਦਲ ਕੇ ਧਾਲੀਵਾਲ ਬਣ ਗਏ ਹਨ। ਚੰਬਲ ਦੇ ਕੰਢੇ ਰਾਜਸਥਾਨ ਦੀ ਰਿਆਸਤ ਧੌਲਪੁਰ ਦੀ ਰਾਜਧਾਨੀ ਵੀ ਇਨ੍ਹਾਂ ਨਾਲ ਸੰਬੰਧਿਤ ਹੈ। 1947 ਈਸਵੀਂ ਤੋਂ ਪਹਿਲਾਂ ਘੱਗਰ ਨਦੀ ਦੇ ਕੰਢੇ ਪੱਚਾਹਦਾ ਮੁਸਲਮਾਨ ਰਿਹਾ ਕਰਦੇ ਸਨ। ਜੋ ਆਪਣੇ ਗੁਆਂਢੀ ਜੱਟ ਦੰਦੀਵਾਲਾਂ ਨੂੰ ਪ੍ਰੇਸ਼ਾਨ ਕਰਦੇ ਅਤੇ ਅੱਗੋਂ ਗਿੱਲਾਂ ਨਾਲ ਲੜਦੇ ਲੜਦੇ ਕਦੇ ਕਦਾਈਂ ਚਹਿਲਾਂ ਦੇ ਪਿੰਡ ਖਿਆਲੇ ਪੁੱਜ ਜਾਂਦੇ ਸਨ। ਪੱਚਾਹਦਿਆਂ ਦਾ ਹਮਲਾ ਤੇਜ ਹੋ ਗਿਆ ਤਾਂ ਚਹਿਲਾਂ ਨੇ ਬਾਗੜ ਜਾਕੇ ਆਪਣੇ ਨਾਨਾ ਬਾਬਾ ਸਿੰਘ, ਜੋ ਧਾਲੀਵਾਲ ਸੀ, ਨੂੰ ਉਸ ਦੇ ਲਸ਼ਕਰ ਸਮੇਤ ਲੈ ਆਏ।
ਜੱਟਾਂ ਦਾ ਇਤਿਹਾਸ 12
ਉਸਦਾ ਪਦ੍ਰਾਦਿਆਂ ਨਾਲ ਸਰਦੂਲਗੜ੍ਹ ਨੇੜੇ ਟਾਕਰਾ ਹੋਇਆ ਪਰ ਮੁਕਾਬਲੇ ਵਿੱਚ ਬਾਬੇ ਦੇ ਲਸ਼ਕਰ ਨੇ ਪਚਾਦਿਆਂ ਦੇ ਆਗੂ ਬਾਬਾ ਹੱਕੇ ਡਾਲੇ ਨੂੰ ਪਾਰ ਬੁਲਾਇਆ। ਜਿਸ ਦੀ ਮਜ਼ਾਰ ਸ਼ਹੀਦ ਵਜੋਂ ਘੱਗਰ ਨਦੀ ਦੇ ਕੰਢੇ ਬਣੀ ਹੋਈ ਹੈ ਤੇ ਅਜੇ ਵੀ ਉਥੇ ਮੇਲਾ ਲੱਗਦਾ ਹੈ। ਬਾਬਾ ਸਿੱਧ ਦੇ ਲਸ਼ਕਰ ਦਾ ਵੀ ਕਾਫ਼ੀ ਨੁਕਸਾਨ ਹੋਇਆ ਪਰ ਪਚਾਦਿਆਂ ਨੇ ਬਾਬੇ ਦਾ ਪਿੱਛਾ ਨਾ ਛੱਡਿਆ। ਅਖੀਰ ਉਹ ਲੜਦਾ ਲੜਦਾ ਝੁਨੀਰ ਪਾਸ ਭੰਮਿਆਂ ਪਾਸ ਸ਼ਹੀਦ ਹੋ ਗਿਆ ਜਿਸ ਦਾ ਧੜ ਤਾਂ ਚੁੱਕਿਆ ਨਾ ਗਿਆ ਪਰ ਖਿਆਲੇ ਦੇ ਲੱਲੂ ਪੱਤੀ ਦਾ ਬਾਬਾ ਲੱਲੂ, ਜੋ ਖ਼ੁਦ ਵੀ ਧਾੜਵੀ ਸੀ, ਬਾਰੇ ਇੱਕ ਸਮਾਧ ਬਣਾ ਦਿੱਤੀ। ਅੱਗੇ ਜਾਕੇ ਧਾਲੀਵਾਲਾਂ ਨੇ ਆਪਣੇ ਬਹਾਦਰ ਬਜੁਰਗ ਬਾਬਾ ਸਿੱਧ ਭੋਇ ਦੀ ਯਾਦ ਵਿੱਚ ਹਰ ਸਾਲ ਇੱਕਾਦਸੀ ਵਾਲੇ ਦਿਨ ਮੇਲਾ ਲਾਉਣਾ ਆਰੰਭ ਦਿੱਤਾ। ਇਸ ਤਰ੍ਹਾਂ ਧਾਲੀਵਾਲ ਦੱਖਣ ਤੋਂ ਉੱਤਰ ਵੱਲ ਨੂੰ ਗਏ ਨਾ ਕਿ ਉੱਤਰ ਤੋਂ ਦੱਖਣ ਵੱਲ ਨੂੰ। ਬਾਬੇ ਦੇ ਲਸ਼ਕਰ ਵਿਚੋਂ ਬੱਚੇ ਖੁਚੇ ਧਾਲੀਵਾਲਾਂ ਨੇ ਪਹਿਲਾਂ ਮਾਨਸਾ ਦੇ ਪਿੰਡ ਭੰਮੇ ਕਲਾਂ,
ਭੰਮੇ ਖੁਰਦ, ਰਾਮਾਨੰਦੀ, ਬਾਜੇ ਵਾਲਾ ਆਦਿ ਵਸਾਏ ਫੇਰ ਧੌਲਾ, ਤਪਾ ਵਸਾਇਆ। ਫੇਰ ਨਿਹਾਲ ਸਿੰਘ ਵਾਲਾ, ਫੇਰ ਕਪੂਰਥਲੇ ਦਾ ਧਾਲੀਵਾਲ ਬੇਟ ਅਤੇ ਫੇਰ ਗੁਰਦਾਸਪੁਰ ਦਾ ਧਾਰੀਵਾਲ।" ਮੇਰੇ ਖਿਆਲ ਵਿੱਚ ਸਰਦਾਰ ਸਰਬਨ ਸਿੰਘ ਬੀਰ ਦੀ ਇਹ ਲਿਖਤ ਪੰਜਾਬ ਦੇ ਧਾਲੀਵਾਲ ਜੱਟਾਂ ਦੇ ਨਿਕਾਸ ਤੇ ਵਿਕਾਸ ਬਾਰੇ ਸਭ ਤੋਂ ਵੱਧ ਭਰੋਸੇਯੋਗ ਹੈ। ਇਹ ਗੱਲ ਬਿਲਕੁਲ ਠੀਕ ਹੈ ਕਿ ਧਾਲੀਵਾਲ ਜੱਟ ਯਾਦਵਬੰਸੀ ਭੱਟੀ ਹਨ।
ਸੰਤ ਵਿਸਾਖਾ ਸਿੰਘ ਨੇ ਵੀ ਮਾਲਵਾ ਇਤਿਹਾਸ ਵਿੱਚ ਲਿਖਿਆ ਹੈ "ਧਾਲੀਵਾਲ, ਧਾਰਾਂ ਤੋਂ ਨਿਕਲਕੇ ਬਮਰੌਲੀ ਨਗਰ ਵਿੱਚ ਵਸੇ। ਜੋ ਅੱਜਕੱਲ੍ਹ ਧੌਲਪੁਰ ਦੇ ਇਲਾਕੇ ਵਿੱਚ ਹਨ। ਇਹ ਅੱਠਵੀਂ ਸਦੀ ਦਾ ਮੱਧ ਸੀ। ਬਹੁਤ ਸਾਰੇ ਜੋਧਪੁਰ ਦੇ ਇਲਾਕੇ ਵਿੱਚ ਜਾ ਵਸੇ। ਕੁਝ ਸਰਸਾ ਦੇ ਆਸ ਪਾਸ ਘੱਗਰ ਤੇ ਆ ਵਸੇ। ਜਦਕਿ ਬਗਦਾਦ ਵਾਲੇ ਦਰਿੰਦਿਆਂ ਨੇ ਇਨ੍ਹਾਂ ਦੇ ਪ੍ਰਸਿੱਧ ਪਿੰਡ ਉਜਾੜਨੇ ਆਰੰਭੇ। ਇਹ ਗਿਆਰਵੀਂ ਸਦੀ ਦਾ ਅਖੀਰਲਾ ਸਮਾਂ ਸੀ। ਮਾਲਵੇ ਵਿੱਚ ਇਨ੍ਹਾਂ ਦੇ ਪ੍ਰਸਿੱਧ ਪਿੰਡ/ਫਤਾ, ਝਨੀਰ, ਰਾਊਕੇ ਅਤੇ ਫੇਰ ਕਾਂਗੜ ਆਦਿ ਹਨ।" ਧਾਲੀਵਾਲ ਭੱਟੀਆਂ ਦੇ ਸਾਥੀ ਸਨ। ਇਕੋ ਬੰਸ ਵਿਚੋਂ ਹਨ। ਧਾਲੀਵਾਲ ਭਾਈਚਾਰੇ ਦੇ ਲੋਕ ਗਿਆਰ੍ਹਵੀਂ ਸਦੀ ਦੇ ਅੰਤ ਜਾਂ ਬਾਰ੍ਹਵੀਂ ਸਦੀ ਦੇ ਆਰੰਭ ਵਿੱਚ ਸਭ ਤੋਂ ਪਹਿਲਾਂ ਝੁਨੀਰ ਦੇ ਖੇਤਰ ਵਿੱਚ ਹੀ ਆਬਾਦ ਹੋਏ। ਝੁਨੀਰ ਦੇ ਆਸ ਪਾਸ ਧਾਲੀਵਾਲਾਂ ਦੇ ਕਈ ਪਿੰਡ ਹਨ। ਦੰਦੀਵਾਲਾਂ ਨੇ ਲੜਕੇ ਇਨ੍ਹਾਂ ਨੂੰ ਕਾਂਗੜ ਵੱਲ ਧੱਕ ਦਿੱਤਾ। ਝੁਨੀਰ ਕਈ ਵਾਰ ਉਜੜਿਆ ਤੇ ਕਈ ਵਾਰ ਵਸਿਆ। ਧਾਲੀਵਾਲਾਂ ਨੇ ਚੀਮਿਆ ਨੂੰ ਹਰਾਕੇ ਕਾਂਗੜ ਤੇ ਕਬਜ਼ਾ ਕਰ ਲਿਆ। ਕਾਂਗੜ ਕਿਲ੍ਹਾ ਬਣਾ ਕੇ ਆਪਣੀ ਸ਼ਕਤੀ ਵਧਾ ਲਈ ਅਤੇ ਹੌਲੀ ਹੌਲੀ ਮੋਗੇ ਤੱਕ ਚਲੇ ਗਏ। ਕਾਂਗੜ ਅਤੇ ਧੌਲੇ ਖੇਤਰ ਵਿੱਚ ਇਨ੍ਹਾਂ ਨੇ ਸਮੇਂ ਦੀ ਸਰਕਾਰ ਨਾਲ ਸਹਿਯੋਗ ਕਰਕੇ ਆਪਣੀਆਂ ਚੌਧਰਾਂ ਕਾਇਮ ਕਰ ਲਈਆਂ ਸਨ। ਜਦੋਂ ਧਾਲੀਵਾਲਾਂ ਦੇ ਵਡੇਰੇ ਨੂੰ ਰਾਜੇ ਦੀ ਪਦਵੀ ਦੇ ਕੇ ਦੂਸਰੇ ਰਾਜਿਆਂ ਨੇ ਗੱਦੀ ਤੇ ਬੈਠਾਇਆ ਤਾਂ ਪਹਿਲੀ ਵਾਰ ਉਸ ਦੇ ਮੱਥੇ ਤੇ ਟਿੱਕਾ ਲਾਉਣ ਦੀ ਰਸਮ ਹੋਈ। ਇਸ ਤਰ੍ਹਾਂ ਟਿੱਕਾ ਧਾਲੀਵਾਲ ਸ਼ਬਦ ਪ੍ਰਚਲਿਤ ਹੋਇਆ ਸੀ। ਜਦੋਂ ਧਾਲੀਵਾਲ ਆਪਣੀ ਲੜਕੀ ਦਾ ਰਿਸ਼ਤਾ ਦੂਸਰੇ ਗੋਤ ਦੇ ਲੜਕੇ ਨਾਲ ਕਰਦੇ ਸਨ ਤਾਂ ਉਹ ਉਸਦੇ ਮੱਥੇ ਤੇ ਇਹ ਟਿੱਕਾ ਨਹੀਂ ਲਾਉਂਦੇ ਸਨ ਕਿਉਂਕਿ ਇਹ ਆਪਣੇ ਆਪ ਨੂੰ ਹੀ ਟਿੱਕੇ ਦੇ ਮਾਲਕ ਸਮਝਦੇ ਸਨ। ਹੁਣ ਪੁਰਾਣੇ ਰਸਮ ਰਿਵਾਜ ਖਤਮ ਹੋ ਰਹੇ ਹਨ।
ਉਦੀ ਤੇ ਮਨੀ ਵੀ ਧਾਲੀਵਾਲਾਂ ਦੇ ਉਪਗੋਤ ਹਨ। ਉਦੀ ਬਾਬਾ ਉਦੋ ਦੀ ਬੰਸ ਵਿਚੋਂ ਹਨ। ਬਾਬਾ ਉਦੋਂ ਬਹੁਤ ਵੱਡਾ ਭਗਤ ਸੀ। ਇਹ ਚੰਦਰਬੰਸੀ ਸ੍ਰੀ ਕ੍ਰਿਸ਼ਨ ਭਗਵਾਨ ਦਾ ਚਾਚਾ ਸੀ। ਬਾਬਾ ਉਦੋ ਦੇ ਨਾਮ ਤੇ ਗੋਤ ਉਦੀ ਪ੍ਰਚਲਿਤ ਹੋਇਆ ਹੈ। ਉਦੀ ਗੋਤ ਦੇ ਧਾਲੀਵਾਲ ਫਿਰੋਜ਼ਪੁਰ ਅਤੇ ਨਾਭਾ ਖੇਤਰ ਵਿੱਚ ਹੀ ਆਬਾਦ ਸਨ। ਕੁਝ ਗੁਜਰਾਂਵਾਲਾ ਤੇ ਗੁਜਰਾਤ ਵਿੱਚ ਵੀ ਵਸਦੇ ਸਨ।
ਮਨੀਆਂ ਉਪਗੋਤ ਦੇ ਧਾਲੀਵਾਲ ਬਾਬਾ ਮਨੀਆਂ ਦੀ ਬੰਸ ਵਿਚੋਂ ਹਨ। ਬਾਬਾ ਮਨੀਆਂ ਵੀ ਉਦੋਂ ਦਾ ਭਾਈ ਸੀ। ਪੰਜਾਬ ਵਿੱਚ ਇਨ੍ਹਾਂ ਨੂੰ ਮਿਆਣੇ ਕਿਹਾ ਜਾਂਦਾ ਹੈ। ਇਹ ਦੀਨੇ ਕਾਂਗੜ ਦੇ ਖੇਤਰ ਵਿੱਚ ਕਿਤੇ ਕਿਤੇ ਮਿਲਦੇ ਹਨ। ਇਹ ਰਾਜਸਥਾਨ ਦੇ ਬਾਗੜ ਖੇਤਰ ਵਿੱਚ ਕਾਫ਼ੀ ਵਸਦੇ ਹਨ।
ਪੰਜਾਬ ਵਿੱਚ ਧਾਲੀਵਾਲਾਂ ਦੇ ਬਾਬਾ ਸਿੱਧ ਭੋਇੰ ਦਾ ਮੇਲਾ ਬਹੁਤ ਪ੍ਰਸਿੱਧ ਹੈ। ਬਾਬਾ ਜੀ ਲੂਲਆਣੇ ਪਾਸ ਦੁਸ਼ਮਣ ਨਾਲ ਲੜਦੇ ਹੋਏ ਆਪਣੇ ਧਰਮ ਦੀ ਰੱਖਿਆ ਲਈ ਸ਼ਹੀਦ ਹੋਏ ਸਨ। ਇਨ੍ਹਾਂ ਨਾਲ ਕਈ ਕਰਾਮਾਤਾਂ ਵੀ ਜੋੜੀਆਂ ਗਈਆਂ ਹਨ। ਬਾਬਾ ਸਿੱਧ ਭੋਈ ਮਿਹਰਮਿੱਠੇ ਤੋਂ ਤਿੰਨ ਸੌ ਸਾਲ ਪਹਿਲਾਂ ਹੋਏ ਹਨ। ਸਿਆਲਕੋਟ ਤੇ ਗੁਜਰਾਂਵਾਲਾ ਦੇ ਮੁਸਲਮਾਨ ਧਾਲੀਵਾਲ ਵੀ ਬਾਬਾ ਸਿੱਧ ਭੋਈ ਦੀ ਮਾਨਤਾ ਲਈ ਝੁਨੀਰ ਦੇ ਇਸ ਖੇਤਰ ਵਿੱਚ ਆਉਂਦੇ ਹਨ। ਦਲਿਤ ਜਾਤੀਆਂ ਦੇ ਧਾਲੀਵਾਲ ਵੀ ਪੂਰੀ ਸ਼ਰਧਾ ਨਾਲ ਬਾਬੇ ਦੀ ਮਾਨਤਾ ਕਰਦੇ ਹਨ। ਬਾਬਾ ਸਿੱਧ ਭੋਈ ਦੀ ਬੰਸ ਦੇ ਕੁਝ ਧਾਲੀਵਾਲ ਮਲੇਆਣੇ ਵਸਦੇ ਹਨ। ਸ਼ਹੀਦੀ ਸਮੇਂ ਬਾਰੇ ਦੇ ਨਾਲ ਪੰਡਿਤ, ਮਿਰਾਸੀ, ਕਾਲਾ ਕੁੱਤਾ ਤੇ ਇੱਕ ਦਲਿਤ ਜਾਤੀ ਦਾ ਸੇਵਕ ਸੀ। ਪੰਡਿਤ ਝੱਜ ਗਿਆ ਸੀ ਬਾਕੀ ਬਾਬੇ ਦੇ ਨਾਲ ਹੀ ਮਾਰੇ ਗਏ ਸਨ।
ਹਾੜ ਮਹੀਨੇ ਦੀ ਤੇਰਸ ਨੂੰ ਮਾਨਸਾ ਦੇ ਨਜ਼ਦੀਕ ਪਿੰਡ ਕੋਟ ਲਲੂ ਵਿਖੇ ਸਿੱਧ ਭੋਇੰ ਦੇ ਅਸਥਾਨ ਤੇ ਧਾਲੀਵਾਲ ਭਾਈਚਾਰੇ ਦੇ ਲੋਕ ਦੂਰੋਂ ਦੂਰੋ ਆਇਆ ਕਰਦੇ ਸਨ। ਸਮੇਂ ਦੇ ਬਦਲਣ ਨਾਲ ਧਾਲੀਵਾਲਾਂ ਨੇ ਆਪੋ ਆਪਣੇ ਇਲਾਕੇ ਵਿੱਚ ਸਿੱਧ ਭੋਈ ਦੇ ਅਸਥਾਨ ਬਣਾਕੇ ਉੱਚੀਆਂ ਉੱਚੀਆਂ ਬੁਲੰਦਾਂ ਤੇ ਸਰੋਵਰ ਉਸਾਰ ਦਿੱਤੇ। ਤੇਰਸ ਵਾਲੇ ਦਿਨ ਬਜ਼ੁਰਗ ਧਾਲੀਵਾਲ ਲੋਕ ਆਪਣੀਆਂ ਨਵੀਆਂ ਨੂੰਹਾਂ ਨੂੰ ਇਥੇ ਮੱਥਾ ਟੇਕਣ ਲਈ ਲਿਆਉਂਦੇ ਹਨ। ਉਸ ਤੋਂ ਪਿਛੋਂ ਹੀ ਵਹੁਟੀ ਨੂੰ ਧਾਲੀਵਾਲ ਪਰਿਵਾਰ ਦਾ ਮੈਂਬਰ ਸਮਝਿਆ ਜਾਂਦਾ ਹੈ। ਇਸ ਪਵਿੱਤਰ ਮੌਕੇ ਤੇ ਧਾਲੀਵਾਲ ਆਪਣੀਆਂ ਸੁਖਾਂ ਸੁਖਦੇ ਹਨ। ਜੋ ਕਹਿੰਦੇ ਹਨ ਕਿ ਪੂਰੀਆਂ ਹੁੰਦੀਆਂ ਹਨ। ਆਮ ਲੋਕ ਕਹਿੰਦੇ ਹਨ ਕਿ ਚਹਿਲਾਂ ਨੇ ਬਾਬੇ ਦੇ ਮ੍ਰਿਤਕ ਸਰੀਰ ਨੂੰ ਕੋਟ ਲਲੂ ਲਿਆਂਦਾ ਅਤੇ ਸਸਕਾਰ ਕਰਕੇ ਉਸ ਉੱਤੇ ਕੱਚੀ ਬੁਲੰਦ ਬਣਾ ਦਿੱਤੀ। ਬਾਅਦ ਵਿੱਚ ਪਟਿਆਲਾ ਰਿਆਸ ਦੇ ਇੱਕ ਪੁਲਿਸ ਅਫ਼ਸਰ ਧਾਲੀਵਾਲ ਗੋਤੀ ਨੇ ਇਸ ਨੂੰ ਪੱਕਿਆਂ ਕਰਵਾ ਕੇ ਉੱਚਾ ਕਰ ਦਿੱਤਾ। ਅੱਜ ਵੀ ਧਾਲੀਵਾਲ ਬਰਾਦਰੀ ਦੇ ਸਭ ਲੋਕ ਬਾਬਾ ਸਿੱਧ ਭੋਈ ਦੀ ਬਹੁਤ ਮਾਨਤਾ ਕਰਦੇ ਹਨ। ਲਲੂਆਣੇ ਵਾਲੇ ਬਾਬੇ ਦੇ ਮੰਦਿਰ ਵਿੱਚ ਬਾਬੇ ਦੀ ਫੋਟੋ ਵੀ ਰੱਖੀ ਹੈ। ਧਾਲੀਵਾਲ ਨਵੀਂ ਸੂਈ ਗਊ ਦਾ ਦੁੱਧ ਬਾਬੇ ਦੀ ਥੇਈ ਰੱਖਦੇ ਪਹਿਲਾਂ ਮਿਰਾਸੀ ਨੂੰ ਪਿਉਂਦੇ ਹਨ ਤੇ ਪੰਡਿਤ ਨੂੰ ਮਗਰੋਂ ਦਿੰਦੇ ਹਨ। ਕੁਝ ਧਾਲੀਵਾਲ ਸੱਖੀਸਰਵਰ ਦੇ ਚੇਲੇ ਵੀ ਸਨ। ਅੱਜਕੱਲ੍ਹ ਬਾਰੇ ਸਿੱਧ ਭੋਈ ਦੀ ਯਾਦ ਵਿੱਚ ਸਿੱਧ ਭੋਈ ਲਲੂਆਣਾ, ਧੂਰਕੋਟ, ਹੇੜੀਕੇ, ਰਾਜੇਆਣਾ ਆਦਿ ਮੁੱਖ ਅਸਥਾਨ ਬਣੇ ਹੋਏ ਹਨ। ਇਨ੍ਹਾਂ ਤੋਂ ਇਲਾਵਾ ਧਾਲੀਵਾਲਾਂ ਨੇ ਆਪੋ ਆਪਣੇ ਪਿੰਡਾਂ ਵਿੱਚ ਬਾਬਾ ਜੀ ਦੀਆਂ ਸਿੱਧ ਭੋਈਆਂ ਬਣਾਈਆਂ ਹੋਈਆਂ ਹਨ। ਅੱਖਾਂ ਧਾਲੀਵਾਲ ਬੜੀ ਸ਼ਰਧਾ ਨਾਲ ਇਨ੍ਹਾਂ ਦੀ ਮਾਨਤਾ ਕਰਦੇ ਹਨ। ਧਾਲੀਵਾਲੇ ਕਾਲੇ ਕੁੱਤੇ ਨੂੰ ਰੋਟੀ ਪਾਕੇ ਖ਼ੁਸ਼ ਹੁੰਦੇ ਹਨ। ਅਕਬਰ ਬਾਦਸ਼ਾਹ ਦੇ ਸਮੇਂ ਕਾਂਗੜ ਪ੍ਰਦੇਸ਼ ਦਾ ਚੌਧਰੀ ਮਿਹਰ ਮਿੱਠਾ ਧਾਲੀਵਾਲ ਸੀ। ਉਸਦਾ ਆਪਣੇ ਖੇਤਰ ਵਿੱਚ ਬਹੁਤ ਪ੍ਰਭਾਵ ਸੀ। ਉਹ 60 ਪਿੰਡਾਂ ਦਾ ਚੌਧਰੀ ਸੀ। ਮਿਹਰਮਿੱਠੇ ਦੀ ਪੋਤਰੀ ਭਾਗਭਰੀ ਬਹੁਤ ਸੁੰਦਰ ਸੀ। ਅਕਬਰ ਬਾਦਸ਼ਾਹ ਜੱਟਾਂ ਨਾਲ ਰਿਸ਼ਤੇਦਾਰੀ ਪਾਕੇ ਜੱਟ ਭਾਈਚਾਰੇ ਨੂੰ ਆਪਣੇ ਸੰਬੰਧੀ ਬਣਾਉਣਾ ਚਾਹੁੰਦਾ ਸੀ। ਅਕਬਰ ਬਹੁਤ ਦੂਰਅੰਦੇਸ਼ ਤੇ ਨੀਤੀਵਾਨ ਬਾਦਸ਼ਾਹ ਸੀ। ਉਹ ਇਲਾਕੇ ਦੇ ਵੱਡੇ ਤੇ ਸਿਰਕੱਢ ਚੌਧਰੀ ਨਾਲ ਰਿਸ਼ਤੇਦਾਰੀ ਪਾਕੇ ਉਸ ਨੂੰ ਸਦਾ ਲਈ ਆਪਣਾ ਮਿੱਤਰ ਬਣਾ ਲੈਂਦਾ ਸੀ। ਔਰੰਗਜ਼ੇਬ ਬਹੁਤ ਕੱਟੜ
ਮੁਸਲਮਾਨ ਸੀ। ਉਹ ਇਲਾਕੇ ਦੇ ਵੱਡੇ ਚੌਧਰੀ ਨੂੰ ਮੁਸਲਮਾਨ ਬਣਾਕੇ ਖ਼ੁਸ਼ ਹੁੰਦਾ ਸੀ। ਮਿਹਰਮਿੱਠੇ ਨੇ ਸਾਰੇ ਜੱਟ ਭਾਈਚਾਰਿਆਂ ਦਾ ਇਕੱਠ ਕੀਤਾ। ਗਰੇਵਾਲਾਂ ਤੇ ਗਿੱਲਾਂ ਆਦਿ ਦੇ ਕਹਿਣ ਤੇ ਮਿਹਰਮਿੱਠੇ ਨੇ ਆਪਣੀ ਪੋਤੀ ਅਕਬਰ ਨੂੰ ਵਿਆਹ ਦਿੱਤੀ। ਅਕਬਰ ਨੇ ਖ਼ੁਸ਼ ਹੋਕੇ ਮਿਹਰਮਿੱਠੇ ਨੂੰ ਮੀਆਂ ਦਾ ਮਹਾਨ ਖਿਤਾਬ ਤੇ ਧੌਲੇ ਕਾਂਗੜ ਦੇ ਖੇਤਰ ਦੇ 120 ਪਿੰਡਾਂ ਦੀ ਜਾਗੀਰ ਦੇ ਦਿੱਤੀ ਸੀ। ਮਿਹਰਮਿੱਠੇ ਨੇ ਵੀ ਦਾਜ ਵਿੱਚ 101 ਘੁਮਾਂ ਜ਼ਮੀਨ ਦਿੱਤੀ ਸੀ। ਜੋ ਤਬਾਦਲਾ ਦਰ ਤਬਾਦਲਾ ਕਰਕੇ ਦਿੱਲੀ ਪਹੁੰਚ ਗਈ ਸੀ। ਮਿਹਰਮਿੱਠੇ ਦੀ ਸੰਤਾਨ ਦੇ ਲੋਕ ਹੁਣ ਵੀ ਮੀਆਂ ਅਖਵਾਉਂਦੇ ਹਨ। ਮੀਆਂ ਧਾਲੀਵਾਲਾਂ ਦੇ 23 ਪਿੰਡਾਂ ਨੂੰ ਧਾਲੀਵਾਲਾਂ ਦਾ ਤਪਾ ਕਿਹਾ ਜਾਂਦਾ ਹੈ । ਧਾਲੀਵਾਲ ਆਪਣੇ ਨਾਮ ਮੁਸਲਮਾਨਾਂ ਵਾਲੇ ਵੀ ਰੱਖ ਲੈਂਦੇ ਸਨ ਪਰ ਮੁਸਲਮਾਨ ਨਹੀਂ ਸੈਦੇ, ਖਾਈ, ਬਿਲਾਸਪੁਰ ਮੀਨੀਆ, ਲੋਪੋ, ਮਾਛੀਕੇ, ਨਿਹਾਲੇਵਾਲਾ, ਮੱਦੇ, ਤਖਤੂਪੁਰਾ, ਕਾਂਗੜ, ਦੀਨੇ, ਭਾਗੀਕੇ, ਰਾਮੂਵਾਲਾ, ਰਣਸ਼ੀਹ, ਰਣੀਆਂ, ਧੂੜਕੋਟ, ਮਲ੍ਹਾ ਤੇ ਰਸੂਲਪੁਰ ਸਨ।
ਅਸਲ ਵਿੱਚ ਤਹਿਸੀਲ ਮੋਗਾ ਦੇ ਦੱਖਣ ਪੂਰਬੀ ਕੋਨੇ ਨੂੰ ਹੀ ਧਾਲੀਵਾਲਾਂ ਦਾ ਤਪਾ ਕਿਹਾ ਜਾਂਦਾ ਹੈ ਗੱਜ਼ਟੀਅਰ ਫਿਰੋਜ਼ਪੁਰ ਅਨੁਸਾਰ ਧਾਲੀਵਾਲ ਤਪੇ ਦੇ ਪਿੰਡ ਰੋਹੀ ਦੇ ਹੋਰ ਪਿੰਡਾਂ ਨਾਲੋਂ ਪਹਿਲਾਂ ਹੜ ਨੇ ਬਰਬਾਦ ਕਰ ਦਿੱਤੇ। ਇਸ ਕਾਰਨ ਧਾਲੀਵਾਲਾਂ ਪਾਸ ਜ਼ਮੀਨ ਘੱਟ ਰਹਿ ਗਈ। ਮਹਾਰਾਜਾ ਰਣਜੀਤ ਸਿੰਘ ਨੇ ਵੀ ਧਾਲੀਵਾਲ ਸਰਦਾਰਾਂ ਤੋਂ ਜਾਗੀਰਾਂ ਖੋਹ ਲਈਆਂ। ਅੰਗਰੇਜ਼ ਸਰਕਾਰ ਵੀ ਇਨ੍ਹਾਂ ਨਾਲ ਨਾਰਾਜ਼ ਸੀ। ਇਸ ਕਾਰਨ ਧਾਲੀਵਾਲਾਂ ਪਾਸ ਜ਼ਮੀਨਾਂ ਕਾਫ਼ੀ ਘੱਟ ਗਈਆਂ ਸਨ। ਇਹ ਦਰਮਿਆਨ ਜ਼ਿਮੀਂਦਾਰ ਹੀ ਸਨ। ਧਾਲੀਵਾਲ ਬਹੁਤ ਹੀ ਮਿਹਨਤੀ, ਸੰਜਮੀ ਤੇ ਸੂਝਵਾਨ ਹੁੰਦੇ ਹਨ। ਧਾਲੀਵਾਲਾਂ ਨੇ ਪੜ੍ਹ ਲਿਖ ਕੇ ਹੁਣ ਬਹੁਤ ਉੱਨਤੀ ਕੀਤੀ ਹੈ। ਪ੍ਰੋਫੈਸਰ ਪ੍ਰੇਮ ਪ੍ਰਕਾਸ਼ ਸਿੰਘ ਜਿਹੇ ਮਹਾਨ ਸਾਹਿਤਕਾਰ ਵੀ ਧਾਲੀਵਾਲ ਖ਼ਾਨਦਾਨ ਨਾਲ ਸੰਬੰਧ ਰੱਖਦੇ ਹਨ। ਕਪੂਰ ਸਿੰਘ ਆਈ. ਸੀ. ਐੱਸ. ਵੀ ਧਾਲੀਵਾਲ ਸਨ। ਧਾਲੀਵਾਲ ਨੇ ਵਿਦੇਸ਼ਾਂ ਵਿੱਚ ਜਾਕੇ ਵੀ ਬਹੁਤ ਉੱਨਤੀ ਕੀਤੀ ਹੈ।
ਮਾਲਵੇ ਵਿੱਚ ਕਹਾਵਤ ਸੀ ਅਕਬਰ ਜਿਹਾ ਨਹੀਂ ਬਾਦਸ਼ਾਹ, ਮਿਹਰਮਿੱਠੇ ਜਿਡਾ ਨਹੀਂ ਜੱਟ। ਮਿਹਰਮਿੱਠਾ ਇਲਾਕੇ ਦਾ ਵੱਡਾ ਚੌਧਰੀ ਸੀ।
ਰਮਾਣੇ ਵੀ ਧਾਲੀਵਾਲ ਜੱਟਾਂ ਦਾ ਉਪਗੋਤ ਹੈ। ਇਹ ਰਾਜਾ ਰਾਮ ਦੀ ਬੱਸ ਵਿਚੋਂ ਹਨ। ਜਦ ਮਿਹਰਮਿੱਠੇ ਨੇ ਆਪਣੀ ਪੋਤੀ ਭਾਗਭਰੀ ਤੇ ਕਾਂਗੜ ਦੇ ਕੁਝ ਧਾਲੀਵਾਲ ਨਾਲ ਕਰਨਾ ਪ੍ਰਵਾਨ ਕਰ ਲਿਆ ਤਾਂ ਕੋਟਦੀਨਾ ਤੇ ਕਾਂਗੜ ਦੇ ਕੁਝ ਧਾਲੀਵਾਲ ਪਰਿਵਾਰ ਇਸ ਰਿਸ਼ਤੇ ਦੇ ਵਿਰੋਧੀ ਸਨ, ਇਹ ਮਿਹਰਮਿੱਠੇ ਨਾਲ ਨਾਰਾਜ਼ ਹੋ ਗਏ। ਇਹ ਰਮਾਣੇ ਧਾਲੀਵਾਲ ਸਨ। ਇਨ੍ਹਾਂ ਲੋਕਾਂ ਨੂੰ ਅਕਬਰ ਤੋਂ ਡਰਕੇ ਪਿੰਡ ਛੱਡਣਾ ਪਿਆ। ਇਨ੍ਹਾਂ ਨੂੰ ਰਸਤੇ ਵਿੱਚ ਰਾਤ ਪੈ ਜਾਣ ਕਾਰਨ ਡੇਰਾ ਧੌਲਾ ਟਿੱਬਾ ਦੇ ਇੱਕ ਸਾਧੂ ਪਾਸ ਠਹਿਰਨਾ ਪਿਆ। ਇਨ੍ਹਾਂ ਨੇ ਸਾਧੂ ਦੇ ਕਹਿਣ ਤੋਂ ਉਥੇ ਹੀ ਠਹਿਰ ਕੇ ਧੌਲਾ ਪਿੰਡ ਵਸਾਇਆ ਸੀ। ਕੁਝ ਲੋਕਾਂ ਦਾ ਖਿਆਲ ਹੈ ਕਿ ਬਾਬੇ ਫੇਰੂ ਨੇ ਧੌਲਾ ਪਿੰਡ ਦੁਬਾਰਾ ਥੇਹ ਦੇ ਪਾਸ ਆਬਾਦ ਕੀਤਾ ਸੀ। ਹੰਡਿਆਇਆ ਪਿੰਡ ਧੌਲੇ ਦੇ ਨਾਲ ਲੱਗਦਾ ਹੈ। ਬਾਬਾ ਫੇਰੂ ਵੀ ਬਾਬਾ ਉਦੋ ਦੀ ਬੰਸ ਵਿਚੋਂ ਸੀ। ਧੌਲੇ ਦੇ ਇਲਾਕੇ ਦੀ ਚੌਧਰ ਵੀ ਧਾਲੀਵਾਲਾਂ ਪਾਸ ਸੀ। ਧੌਲੇ ਦੇ ਕਿਲ੍ਹੇ ਦਾ ਆਖ਼ਰੀ ਵਾਰਿਸ ਰਾਜੂ ਸਿੰਘ ਸੀ। ਅੱਜਕੱਲ੍ਹ ਰਾਜੂ ਸਿੰਘ ਦੀ ਬੰਸ ਰਾਜਗੜ੍ਹ ਕੁਬੇ ਵਸਦੀ ਹੈ। ਰੂੜੇ ਦੀ ਬੰਸ ਰੂੜੇਕੇ ਤੇ ਹੋਰ ਪਿੰਡ ਵਿੱਚ ਵਸਦੀ ਹੈ। ਪਟਿਆਲੇ ਖੇਤਰ ਵਿੱਚ ਠੀਕਰੀਵਾਲਾ, ਰਖੜਾ, ਡਕਾਲਾ ਆਦਿ ਧਾਲੀਵਾਲਾਂ ਦੇ ਪ੍ਰਸਿੱਧ ਪਿੰਡ ਹਨ। ਸੰਗਰੂਰ ਵਿੱਚ ਧੌਲਾ, ਤਪਾ, ਬਰਨਾਲਾ, ਹੰਡਿਆਇਆ, ਉਗੋ, ਸ਼ੇਰਗੜ੍ਹ, ਰਾਜਗੜ੍ਹ ਕੁਬੇ, ਸਹਿਜੜਾ, ਬਖਤਗੜ੍ਹ ਆਦਿ ਧਾਲੀਵਾਲਾਂ ਭਾਈਚਾਰੇ ਦੇ ਪਿੰਡ ਹਨ। ਲੁਧਿਆਣੇ ਜ਼ਿਲ੍ਹੇ ਵਿੱਚ ਪਖੋਵਾਲ, ਰਤੋਵਾਲ ਤੇ ਸਹੋਲੀ ਆਦਿ ਪਿੰਡਾਂ ਵਿੱਚ ਕਾਫ਼ੀ ਧਾਲੀਵਾਲ ਆਬਾਦ ਹਨ। ਮਾਝੇ ਵਿੱਚ ਧਾਲੀਵਾਲ ਪਿੰਡ ਵੀ ਧਾਲੀਵਾਲ ਆਬਾਦ ਹਨ। ਮਾਝੇ ਵਿੱਚ ਜੱਗਦੇਵ ਕਲਾਂ ਵਿੱਚ ਵੀ ਧਾਲੀਵਾਲ ਹਨ। ਫਤਿਹਗੜ੍ਹ ਸਾਹਿਬ ਤੇ ਰੋਪੜ ਦੇ ਇਲਾਕਿਆਂ ਵਿੱਚ ਵੀ ਧਾਲੀਵਾਲ ਬਰਾਦਰੀ ਦੇ ਲੋਕ ਕਾਫ਼ੀ ਵਸਦੇ ਹਨ। ਮਾਝੇ ਵਿੱਚ ਉਮਰਾਨੰਗਲ ਪਿੰਡ ਵੀ ਧਾਲੀਵਾਲਾਂ ਦਾ ਬਹੁਤ ਪ੍ਰਸਿੱਧ ਪਿੰਡ ਹੈ। ਜਲੰਧਰ, ਕਪੂਰਥਲਾ ਤੇ ਫਗਵਾੜੇ ਦੇ ਖੇਤਰਾਂ ਵਿੱਚ ਵੀ ਕੁਝ ਧਾਲੀਵਾਲ ਆਬਾਦ ਹਨ। ਬਠਿੰਡੇ ਜ਼ਿਲ੍ਹੇ ਵਿੱਚ ਹੋਰ ਜੱਟ ਜਾਤੀਆਂ ਕਈ ਪਿੰਡ ਸਨ। ਇਹ ਫਰੀਦਕੋਟ ਤੇ ਨਾਭੇ ਆਦਿ ਰਾਜਿਆਂ ਦੇ ਰਿਸ਼ਤੇਦਾਰ ਵੀ ਸਨ। ਦਲਿਤ ਜਾਤੀਆਂ ਵਿੱਚ ਵੀ ਧਾਲੀਵਾਲ ਬਹੁਤ ਹਨ। ਪ੍ਰਸਿੱਧ ਅਕਾਲੀ ਲੀਡਰ ਧੰਨਾ ਸਿੰਘ ਗੁਲਸ਼ਨ ਵੀ ਧਾਲੀਵਾਲ ਸੀ।
ਮੁਕਤਸਰ ਵਿੱਚ ਅਕਾਲਗੜ੍ਹ ਪਿੰਡ ਦੇ ਧਾਲੀਵਾਲ ਮਧੇ ਤੋਂ ਆਏ ਹਨ। ਲੰਬੀ ਤੇ ਖੂਣਨਾ ਪਿੰਡਾਂ ਦੇ ਧਾਲੀਵਾਲ ਕਾਂਗੜ ਤੋਂ ਆਏ ਹਨ। ਧੌਲਾ ਕਿੰਗਰਾ ਪਿੰਡ ਦੇ ਧਾਲੀਵਾਲ ਧੌਲੇ ਤਪੇ ਤੋਂ ਆਏ ਹਨ। ਇਹ ਰਾਏ ਜੋਧ ਦੀ ਬੰਸ ਵਿਚੋਂ ਹਨ।
ਬਹੁਤੇ ਧਾਲੀਵਾਲ ਖ਼ਾਨਦਾਨਾਂ ਦਾ ਪਿਛੋਕੜ ਕਾਂਗੜ ਹੈ। ਕਾਂਗੜ ਵਿੱਚ ਮਿਹਰਮਿੱਠੇ ਦੀ ਸਮਾਧ ਹੈ। ਇਸ ਦੀ ਵੀ ਬਹੁਤ ਮਾਨਤਾ ਹੁੰਦੀ ਹੈ। ਧਾਲੀਵਾਲ ਕੇਵਲ ਮਿਰਾਸੀ ਨੂੰ ਹੀ ਦਾਨ ਦੇਕੇ ਖ਼ੁਸ਼ ਹੁੰਦੇ ਹਨ। ਬੱਧਣੀ ਪਾਸ ਭਿਆਣਾ ਵਿਖੇ ਧਾਲੀਵਾਲਾਂ ਦਾ ਜਠੇਰਾ ਹੈ। ਜਿਥੇ ਮਿੱਠੇ ਰੋਟ ਤੇ ਖੀਰ ਆਦਿ ਦਾ ਚੜ੍ਹਾਵਾ ਚੜ੍ਹਦਾ ਹੈ। ਪਟਿਆਲੇ ਵਿੱਚ ਲਾਲਾਂ ਵਾਲੇ ਵਿੱਚ ਵੀ ਮਿਹਰਮਿੱਠੇ ਸਿੱਧ ਦੀ ਸਮਾਧ ਹੈ। ਜਿਥੇ ਹਰ ਮਹੀਨੇ ਦੇ ਧਾਲੀਵਾਲ ਸਿੱਧ ਭੋਈ ਨੂੰ ਮੰਨਦੇ ਸਨ। ਗੁਜਰਾਂਵਾਲੇ ਦੇ ਧਾਲੀਵਾਲ ਮਿਹਰਮਿੱਠੇ ਸਿੱਧ ਦੇ ਉਪਾਸ਼ਕ ਸਨ। ਨਾਥ 9 ਤੇ ਸਿੱਧ 84 ਸਨ।
ਸਿਆਲਕੋਟ ਤੇ ਗੁਜਰਾਂਵਾਲਾ ਖੇਤਰ ਦੇ ਬਹੁਤੇ ਧਾਲੀਵਾਲ ਮੁਸਲਮਾਨ ਸਨ। ਦੋਵੇਂ ਸਿੱਧ ਭੋਈ ਦੇ ਮਿਹਰਮਿੱਠੇ ਦੇ ਸ਼ਰਧਾਲੂ ਸਨ। ਮਿਹਰਮਿੱਠੇ ਮਹਾਨ ਦਾਨੀ ਤੇ ਮਹਾਨ ਸਿੱਖ ਸੀ। ਧਾਲੀਵਾਲਾਂ ਦੇ ਬਹੁਤ ਪਿੰਡ ਮਾਲਵੇ ਵਿੱਚ ਹਨ। ਮਾਲਵੇ ਵਿਚੋਂ ਉੱਠੇ ਧਾਲੀਵਾਲ ਦੂਰ ਦੂਰ ਤੱਕ ਸਾਰੇ ਪੰਜਾਬ ਵਿੱਚ ਫੈਲ ਗਏ। ਦੁਆਬੇ ਤੇ ਮਾਝੇ ਵਿੱਚ ਵੀ ਧਾਲੀਵਾਲ ਕਾਫ਼ੀ ਹਨ। ਧਾਲੀਵਾਲ ਗੁਰੂ ਨਾਨਕ ਦੇ ਸਮੇਂ ਤੋਂ ਹੀ ਸਿੱਖ ਧਰਮ ਦੇ ਸ਼ਰਧਾਲੂ ਸਨ। ਸਭ ਤੋਂ ਪਹਿਲਾਂ ਚੌਧਰੀ ਜੋਧ ਰਾਏ ਨੇ ਗੁਰੂ ਹਰਗੋਬਿੰਦ ਜੀ ਦੇ ਸਮੇਂ ਸਿੱਖੀ ਧਾਰਨ ਕੀਤੀ। ਇਹ ਕਾਂਗੜ ਦਾ ਮੁਖੀਆ ਸੀ। ਮਿਹਰਮਿੱਠੇ ਦੀ ਬੰਸ ਦਾ ਮਹਾਨ ਸੂਰਮਾ ਸੀ। ਇਹ ਪਹਿਲਾਂ ਸੁੱਖੀਸੱਰਵਰ ਨੂ ਮੰਨਦਾ ਸੀ। ਆਪਣੀ ਪਤਨੀ ਤੋਂ ਪ੍ਰਭਾਵਿਤ ਹੋ ਕੇ ਗੁਰੂ ਸਾਹਿਬ ਦਾ ਸਿੱਖ ਬਣਿਆ। ਗੁਰੂ ਸਰ ਮਹਿਰਾਜ ਦੇ ਯੁੱਧ ਵਿੱਚ ਆਪਣੇ ਪੰਜ ਸੌ ਘੋੜ ਸਵਾਰ ਸਾਥੀਆਂ ਨੂ ਨਾਲ ਲੈ ਕੇ ਗੁਰੂ ਸਾਹਿਬ ਦੀ ਜੰਗ ਵਿੱਚ ਸਹਾਇਤਾ ਕੀਤੀ। ਗੁਰੂ ਸਾਹਿਬ ਨੇ
ਖੁਸ਼ ਹੋ ਕੇ ਰਾਏ ਜੋਧ ਨੂੰ ਕਟਾਰ ਬਖਸ਼ੀ। ਇਸ ਖ਼ਾਨਦਾਨ ਪਾਸ ਗੁਰੂ ਸਾਹਿਬ ਦਾ ਇੱਕ ਜੋੜਾ, ਇੱਕ ਤਲਾਈ ਤੇ ਗਵਾਲੀਅਰ ਦੇ ਕੈਦੀ ਰਾਜਿਆਂ ਨੂੰ ਰਿਹਾਈ ਵਾਲਾ 52 ਕਲੀਆਂ ਵਾਲਾ ਚੋਲਾ ਸਾਹਿਬ ਵੀ ਸੀ। ਇਸ ਖ਼ਾਨਦਾਨ ਦੇ ਲਖਮੀਰ ਤੇ ਸਮੀਰ ਭਰਾਵਾਂ ਨੇ ਵੀ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਮੁਸੀਸਤ ਸਮੇਂ ਸਹੁਤ ਸੇਵਾ ਤੇ ਸਹਾਇਤਾ ਕੀਤੀ। ਗੁਰੂ ਜੀ ਕਾਫੀ ਸਮਾਂ ਇਨ੍ਹਾਂ ਪਾਸ ਦੀਨੇ ਕਾਂਗਤ ਰਹੇ। ਗੁਰੂ ਜੀ ਦੀ ਯਾਦ ਵਿੱਚ ਦੀਨਾ ਸਾਹਿਬ ਗੁਰਦੁਆਰਾ ਲੋਹਗੜ੍ਹ ਜਫ਼ਰਨਾਮਾ ਬਣਿਆ ਹੈ। ਬਾਬਾ ਮਿਹਰਮਿੱਠੇ ਦੀ ਬੰਸ ਬਹੁਤ ਵਧੀ ਫੁੱਲੀ। ਇਸ ਦੇ ਇੱਕ ਪੁੱਤਰ ਚੰਨਬੇਗ ਨੇ ਅਕਬਰ ਦੀ ਸਹਾਇਤਾ ਨਾਲ ਧੌਲਪੁਰ ਤੇ ਵੀ ਕਬਜ਼ਾ ਕਰ ਲਿਆ। ਇਸ ਬੰਸ ਦੇ ਕੁਝ ਧਾਲੀਵਾਲ ਅਕਬਰ ਦੇ ਸਮੇਂ ਤੋਂ ਹੀ ਦਿੱਲੀ ਰਹਿੰਦੇ ਹਨ। ਸਹਾਰਨਪੁਰ ਵਿੱਚ ਧੂਲੀ ਗੋਤ ਦੇ ਜਾਟ ਵੀ ਧਾਲੀਵਾਲੇ ਬਰਾਦਰੀ ਵਿਚੋਂ ਹਨ। ਹਰਿਆਣੇ ਅਤੇ ਰਾਜਸਥਾਨ ਵਿੱਚ ਵੀ ਕੁਝ ਹਿੰਦੂ ਜਾਟ ਧਾਲੀਵਾਲ ਹਨ। ਕੁਝ ਧਾਲੀਵਾਲ ਸਿੱਖ ਜੱਟ ਵੀ ਹਨ। ਪੱਛਮੀ ਪੰਜਾਬ ਦੇ ਲਾਹੌਰ, ਸਿਆਲੋਕਟ, ਗੁਜਰਾਂਵਾਲਾ, ਗੁਜਰਾਤ ਤੇ ਮਿੰਟਗੁੰਮਰੀ ਆਦਿ ਖੇਤਰਾਂ ਵਿੱਚ ਕਾਫ਼ੀ ਧਾਲੀਵਾਲ ਆਬਾਦ ਸਨ। ਬਹੁਤੇ ਮੁਸਲਮਾਨ ਬਣ ਗਏ ਸਨ। ਪੰਜਾਬ ਵਿੱਚ ਧਾਲੀਵਾਲ ਨਾਮ ਦੇ ਕਈ ਪਿੰਡ ਹਨ।
ਸਾਂਝੇ ਪੰਜਾਬ ਵਿੱਚ ਧਾਲੀਵਾਲ ਗੋਤ ਦੇ ਜੱਟਾਂ ਦੀ 1881 ਈਸਵੀ ਵਿੱਚ ਕੁੱਲ ਗਿਣਤੀ 77660 ਸੀ। ਧੰਨਾ ਭਗਤ ਵੀ ਰਾਜਸਥਾਨ ਦਾ ਧਾਲੀਵਾਲ ਜੱਟ ਸੀ। ਦਿੱਲੀ ਨੂੰ ਤਿੰਨ ਵਾਰੀ ਫਤਿਹ ਕਰਨ ਵਾਲਾ ਸੂਰਮਾ ਜਰਨੈਲ ਬਾਬਾ ਬਘੇਲ ਸਿੰਘ ਵੀ ਰਾਊਕੇ ਪਿੰਡ ਦਾ ਧਾਲੀਵਾਲ ਜੱਟ ਸੀ।
ਧਾਲੀਵਾਲਾਂ ਬਾਰੇ 'ਇਤਿਹਾਸ ਧਾਲੀਵਾਲੀ ਵੰਸਾਵਲੀ' ਪੁਸਤਕ ਵਿੱਚ ਵੀ ਕਾਫ਼ੀ ਜਾਣਕਾਰੀ ਦਿੱਤੀ ਗਈ ਹੈ। ਇਹ ਖੋਜ ਭਰਪੂਰ ਪੁਸਤਕ ਚਤਿੰਨ ਸਿੰਘ ਧਾਲੀਵਾਲ ਨੇ ਲਿਖੀ ਹੈ। ਨੰਬਰਦਾਰ ਕਰਤਾਰ ਸਿੰਘ ਲੁਹਾਰਾ ਨੇ ਵੀ 'ਧਾਲੀਵਾਲ ਇਤਿਹਾਸ ਬਾਰੇ ਇੱਕ ਪੁਸਤਕ ਲਿਖੀ ਹੈ। ਅੰਗਰੇਜ਼ ਖੋਜੀਆਂ ਇੱਬਟਸਨ ਤੇ ਐੱਚ. ਏ. ਰੋਜ਼ ਨੇ ਵੀ ਧਾਲੀਵਾਲਾਂ ਬਾਰੇ ਕਾਫ਼ੀ ਲਿਖਿਆ ਹੈ। ਧਾਲੀਵਾਲਾ ਖ਼ਾਨਦਾਨ ਜੱਟੀ ਕੌਮ ਨਾਲ ਸਿੱਧਾ ਸੰਬੰਧ ਰੱਖਣ ਵਾਲਾ ਪ੍ਰਸਿੱਧ ਖਾਨਦਾਨ ਹੈ। ਇਹ ਵੀ ਰਾਜਪੂਤਾਂ ਦੇ ਛੱਤੀ ਸ਼ਾਹੀ ਘਰਾਣਿਆਂ ਵਿਚੋਂ ਇੱਕ ਹੈ। ਧਾਲੀਵਾਲ ਜਗਤ ਪ੍ਰਸਿੱਧ ਗੋਤ ਹੈ।
ਜੱਟਾਂ ਦਾ ਇਤਿਹਾਸ 13
ਨਿੱਜਰ : ਇਹ ਜੱਟਾਂ ਦਾ ਇੱਕ ਛੋਟਾ ਜਿਹਾ ਗੋਤ ਹੈ। ਇਹ ਮੱਧ ਏਸ਼ੀਆ ਤੋਂ ਆਇਆ ਜੱਟਾਂ ਦਾ ਬਹੁਤ ਹੀ ਪੁਰਾਣ ਕਬੀਲਾ ਹੈ। ਨਿੱਜਰ ਗੋਤ ਨਾਲ ਰਲਦੇ-ਮਿਲਦੇ ਗੋਤ ਦੇ ਲੋਕ ਮੱਧ ਏਸ਼ੀਆ ਵਿੱਚ ਹੁਣ ਵੀ ਹਨ। ਨਿੱਜਰ ਜੱਟ ਜਮਨਾ ਦੇ ਪੂਰਬ ਵੱਲੋਂ ਦੁਆਬੇ ਵਿੱਚ ਆਏ। ਇਹ ਵੀ ਭੱਟੀ ਰਾਜਪੂਤਾਂ ਵਿਚੋਂ ਹਨ। ਮੁਹੰਮਦ ਗੌਰੀ ਦੇ ਹਮਲੇ ਸਮੇਂ ਪੰਜਾਬ ਵਿੱਚ ਖੋਖਰ, ਭੁੱਟੇ, ਲੰਗਾਹ, ਵਿਰਕ, ਛੀਨੇ, ਸਮਰੇ, ਵੜੈਚ ਤੇ ਨਿੱਜਰ ਆਦਿ ਜੱਟ ਕਬੀਲੇ ਆਬਾਦ ਸਨ। ਉਸ ਸਮੇਂ ਪੰਜਾਬ ਤਕੜੇ ਤੇ ਲੜਾਕੇ ਕ੍ਰਿਸਾਨ ਕਬੀਲਿਆਂ ਦਾ ਘਰ ਸੀ।
ਪੰਜਾਬ ਵਿੱਚ ਬਹੁਤ ਨਿੱਜਰ ਗੋਤ ਦੇ ਲੋਕ ਦੁਆਬੇ ਦੇ ਜਲੰਧਰ ਤੇ ਕਪੂਰਥਲਾ ਆਦਿ ਖੇਤਰਾਂ ਵਿੱਚ ਆਬਾਦ ਹਨ। ਨਵਾਂ ਸ਼ਹਿਰ ਦੇ ਨੇੜੇ ਵੀ ਕੁਝ ਨਿੱਜਰ ਆਪਣੇ ਨਿੱਜਰ ਫਾਰਮ ਬਣਾਕੇ ਖੇਤਾਂ ਵਿੱਚ ਰਹਿੰਦੇ ਹਨ। ਪੰਜਾਬ ਵਿੱਚ ਨਿੱਜਰ ਨਾਮ ਦੇ ਕਈ ਪਿੰਡ ਹਨ। ਜਲੰਧਰ ਜਿਲ੍ਹੇ ਵਿੱਚ ਵੀ ਇੱਕ ਪਿੰਡ ਦਾ ਨਾਮ ਨਿੱਜਰ ਹੈ। ਜਲੰਧਰ ਵਿੱਚ ਪੰਡੋਰੀ ਨਿਝਰਾਂ ਬਹੁਤ ਪ੍ਰਸਿੱਧ ਪਿੰਡ ਹੈ। ਨਿੱਜਰ ਤੇ ਨਿੱਝਰ ਇਕੋ ਗੋਤ ਹੈ। ਪੰਜਾਬ ਦੇ ਪ੍ਰਸਿੱਧ ਇਤਿਹਾਸਕਾਰ ਡਾਕਟਰ ਬਖਸ਼ੀਸ ਸਿੰਘ ਨਿੱਜਰ ਦਾ ਪਿੰਡ ਡੁਮੇਲੀ ਫਗਵਾੜੇ ਦੇ ਨਜ਼ਦੀਕ ਕਪੂਰਥਲੇ ਜ਼ਿਲ੍ਹੇ ਵਿੱਚ ਹੈ। ਇਸ ਪਿੰਡ ਵਿੱਚ ਵੀ ਨਿੱਜਰ ਜੱਟ ਕਾਫ਼ੀ ਹਨ।
ਇੱਕ ਨਿੱਜਰਾਂ ਜ਼ਿਲ੍ਹੇ ਦੇ ਜਲਾਲਾਬਾਦ ਖੇਤਰ ਵਿੱਚ ਵੀ ਪਾਕਿਸਤਾਨ ਤੋਂ ਆਏ ਹੋਏ ਨਿੱਜਰ ਜੱਟ ਕਈ ਪਿੰਡਾਂ ਵਿੱਚ ਆਬਾਦ ਹਨ। ਹਰਿਆਣੇ ਦੇ ਸਿਰਸਾ ਤੇ ਰਾਣੀਆਂ ਖੇਤਰ ਵਿੱਚ ਵੀ ਕੁਝ ਨਿੱਜਰ ਜੱਟ ਵਸਦੇ ਹਨ। ਪੱਛਮੀ ਪੰਜਾਬ ਵਿੱਚ ਕੁਝ ਨਿੱਜਰ ਜੱਟ ਮੁਸਲਮਾਨ ਬਣ ਗਏ ਸਨ। ਬਹੁਤੇ ਨਿੱਜਰ ਜੱਟ ਹਨ। ਕੁਝ ਸੁਨਿਆਰੇ ਤੇ ਖੱਤਰੀ ਵੀ ਹਨ। ਪੂਰਬੀ ਪੰਜਾਬ ਵਿੱਚ ਸਾਰੇ ਨਿੱਜਰ ਜੱਟ ਸਿੱਖ ਹੀ ਹਨ। ਦੁਆਬੇ ਦੇ ਬਹੁਤੇ ਨਿੱਜਰ ਅਮਰੀਕਾ ਤੇ ਕੈਨੇਡਾ ਆਦਿ ਦੇਸ਼ਾਂ ਵਿੱਚ ਜਾਕੇ ਆਬਾਦ ਹੋ ਗਏ ਹਨ।
ਨਿੱਜਰ ਗੋਤ ਦੇ ਜੱਟ ਬਹੁਤ ਹੀ ਮਿਹਨਤੀ, ਸੰਜਮੀ ਤੇ ਸਿਆਣੇ ਹਨ।
ਪੱਵਾਰ : ਇਹ ਪੱਛਮੀ ਖੇਤਰ ਦੇ ਰਾਜਪੂਤ ਸਨ। ਆਰੰਭ ਵਿੱਚ ਇਨ੍ਹਾਂ ਦੀ ਵਸੋਂ ਮੁਲਤਾਨ ਤੇ ਸਿੰਧ ਦੇ ਖੇਤਰਾਂ ਵਿੱਚ ਸੀ। ਫਾਰਸੀ ਤੇ ਯੂਨਾਨੀ ਹਮਲਾਵਾਰਾਂ ਪਿਛੋਂ ਪਾਰਥੀ, ਸ਼ਕ, ਹੂਨ, ਗੁਜਰ ਆਦਿ ਜਾਤੀਆਂ ਦੇ ਲੋਕ ਉੱਤਰੀ ਤੇ ਮੱਧ ਏਸ਼ੀਆ ਦੇ ਵੱਖ-ਵੱਖ ਖੇਤਰਾਂ ਤੋਂ ਚੱਲ ਕੇ ਕਈ ਦੇਸ਼ਾਂ ਵਿੱਚ ਘੁੰਮਦੇ-ਘੁੰਮਦੇ ਭਾਰਤ ਦੇ ਵੱਖ ਵੱਖ ਖੇਤਰਾਂ ਵਿੱਚ ਆਕੇ ਆਬਾਦ ਹੋਏ। ਇਹ ਸਾਰੇ ਕਬੀਲੇ ਇਕੋ ਸਮੇਂ ਨਹੀਂ ਆਏ। ਇਹ ਵੱਖ ਵੱਖ ਸਮੇਂ ਆਏ। ਰਿਗਵੇਦਾਂ ਦੇ ਸਮੇਂ ਵੀ ਕਈ ਜੱਟ ਕਬੀਲੇ ਭਾਰਤ ਵਿੱਚ ਆਬਾਦ ਸਨ। ਅਸਲ ਵਿੱਚ ਪੱਵਾਰ ਜੱਟ ਰਿਗਵੇਦਾਂ ਦੇ ਸਮੇਂ ਹੀ ਭਾਰਤ ਵਿੱਚ ਇਰਾਨ ਰਾਹੀਂ ਆਏ ਹਨ। ਕਨਿਸ਼ਕ ਦੇ ਸਮੇਂ ਵੀ ਮਾਨ ਤੇ ਪੱਵਾਰ ਪੰਜਾਬ ਵਿੱਚ ਆਬਾਦ ਸਨ। ਚੌਹਾਨ ਤੇ ਚਾਲੂਕੀਆ ਗੋਤਾਂ ਦੇ ਰਾਜਪੂਤ ਵੀ ਮੱਧ ਏਸ਼ੀਆ ਤੋਂ ਆਏ ਪੁਰਾਣੇ ਜੱਟ ਕਬੀਲੇ ਹਨ।
ਮੱਧ ਏਸ਼ੀਆ, ਪੱਛਮੀ ਏਸ਼ੀਆ ਤੇ ਯੂਰਪ ਦੇ ਲੋਕਾਂ ਦੇ ਕਈ ਗੋਤ ਰਲਦੇ ਮਿਲਦੇ ਹਨ। ਕਿਉਂਕਿ ਸਭ ਦਾ ਪਿਛੋਕੜ ਸਾਂਝਾ ਹੈ। ਛੇਵੀਂ ਤੇ ਸੱਤਵੀਂ ਸਦੀ ਵਿੱਚ ਬ੍ਰਹਾਮਣਵਾਦ ਦਾ ਜ਼ੋਰ ਸੀ। ਬ੍ਰਾਹਮਣ ਜੱਟ ਕਬੀਲਿਆਂ ਨੂੰ ਨੀਵਾਂ ਸਮਝਦੇ ਸਨ। ਬੋਧੀਆਂ ਅਤੇ ਵਿਦੇਸ਼ੀਆਂ ਤੋਂ ਪੁਰਾਤਨ ਹਿੰਦੂ ਧਰਮ ਦੀ
ਰੱਖਿਆ ਲਈ ਬ੍ਰਾਹਮਣਾਂ ਨੇ ਅੱਬੂ ਪਰਬਤ ਤੇ ਹਿੰਦੂ ਰਸਮਾਂ ਅਨੁਸਾਰ ਮਹਾਨ ਹੱਵਨ ਯੱਗ ਕੀਤਾ। ਰਾਜਬੰਸ ਦੇ ਜੱਟਾਂ ਨੂੰ ਅਗਨੀ ਰਾਹੀਂ ਸ਼ੁੱਧ ਕਰਕੇ ਅਗਨੀ ਕੁਲ ਰਾਜਪੂਤਾਂ ਦੀ ਉਤਪਤੀ ਕੀਤੀ। ਪਰਮਾਰ ਜੱਟਾਂ ਵਿਚੋਂ ਧੁਮਾ ਰਾਜਾ ਸਭ ਤੋਂ ਪਹਿਲਾਂ ਪਰਮਾਰ ਰਾਜਪੂਤ ਬਣਿਆ। ਪਹਿਲਾਂ ਪਹਿਲਾਂ ਕੇਵਲ ਰਾਜਬੰਸਾਂ ਦੇ ਲੋਕ ਹੀ ਰਾਜਪੂਤ ਬਣੇ ਸਨ। ਹੌਲੀ-ਹੌਲੀ ਰਾਜਪੂਤਾਂ ਦੀਆਂ ਕਈ ਜਾਤੀਆਂ ਬਣ ਗਈਆਂ। 36 ਰਾਜਪੂਤ ਕੌਮਾਂ ਨੂੰ ਸ਼ਾਹੀ ਰਾਜਪੂਤ ਕਿਹਾ ਜਾਂਦਾ ਹੈ। ਪੰਵਾਰ ਵੀ ਸ਼ਾਹੀ ਰਾਜਪੂਤਾਂ ਵਿਚੋਂ ਹਨ। ਪੱਵਾਰ, ਪੰਵਾਰ ਤੇ ਪਰਮਾਰ ਇਕੋ ਉਪਜਾਤੀ ਹੈ।
ਸੱਤਵੀਂ ਸਦੀ ਮਗਰੋਂ ਜੱਟਰਾਜਪੂਤਾਂ ਅਤੇ ਕਸ਼ਤਰੀਆਂ ਵਿੱਚ ਪ੍ਰੀਵਰਤਤ ਹੋ ਗਏ। ਪ੍ਰਸਿੱਧ ਇਤਿਹਾਸਕਾਰ ਚਾਂਦ ਬਰਦਾਈ ਨੇ ਵੀ ਆਪਣੀ ਕਿਤਾਬ ਵਿੱਚ ਅਗਨੀ ਕੁਲ ਰਾਜਪੂਤਾਂ ਦੀ ਉਤਪਤੀ ਬਾਰੇ ਲਿਖਿਆ ਹੈ ਕਿ ਹਿੰਦੂ ਧਰਮ ਦੀ ਰੱਖਿਆ ਲਈ ਬ੍ਰਾਹਮਣਾਂ ਨੇ ਬ੍ਰਾਹਮਣੀ ਰਸਮਾਂ ਅਨੁਸਾਰ ਅੱਬੂ ਪਰਬਤ ਤੇ ਮਹਾਨ ਹਵਨ ਯੱਗ ਕੀਤਾ। ਜਿਸ ਵਿਚੋਂ ਚਾਰ ਯੋਧੇ ਪਰਮਾਰ, ਚੌਹਾਨ, ਪਰਿਹਾਰ ਤੇ ਸੁਲਕੀ ਪੈਦਾ ਹੋਏ। ਇਨ੍ਹਾਂ ਵਿੱਚ ਕੁਝ ਅਸਲੀਅਤ ਵੀ ਹੈ ਅਤੇ ਕੁਝ ਕਲਪਣਾ ਵੀ ਹੈ। ਹਰਸ਼ ਦੀ ਮੌਤ 648 ਈਸਵੀਂ ਵਿੱਚ ਹੋਈ ਸੀ। ਇਸ ਦੀ ਮੌਤ ਤੋਂ ਮਗਰੋਂ ਭਾਰਤ ਵਿੱਚ ਕਈ ਛੋਟੇ ਛੋਟੇ ਰਾਜ ਕਾਇਮ ਹੋ ਗਏ। ਇਨ੍ਹਾਂ ਰਾਜਿਆਂ ਨੂੰ ਖ਼ੁਸ਼ ਕਰਨ ਲਈ ਅਤੇ ਦਖਸ਼ਨਾ ਦੇ ਲਾਲਚ ਵਿੱਚ ਪੰਡਿਤਾਂ ਨੇ ਇਨ੍ਹਾਂ ਰਾਜਿਆਂ ਦਾ ਸੰਬੰਧ ਸੂਰਜ ਤੇ ਚੰਦਰਮਾ ਬੰਸਾਂ ਨਾਲ ਜੋੜ ਦਿੱਤਾ। ਸੂਰਜ ਸ੍ਰੀ ਰਾਮ ਚੰਦਰ ਦੀ ਬੰਸ ਹੈ ਅਤੇ ਚੰਦਰਮਾ ਸ੍ਰੀ ਕ੍ਰਿਸ਼ਨ ਭਗਵਾਨ ਦੀ ਬੰਸ ਹੈ। ਪ੍ਰਸਿੱਧ ਇਤਿਹਾਸਕਾਰ ਸ਼ਮਸ਼ੇਰ ਸਿੰਘ ਅਸ਼ੋਕ ਅਨੁਸਾਰ ਰਾਜਪੂਤ ਅੱਠਵੀਂ ਨੌਵੀਂ ਸਦੀ ਦੇ ਸਮੇਂ ਬਣੇ। ਰਾਜਪੂਤ ਸ਼ਬਦ ਦਸਵੀਂ ਸਦੀ ਵਿੱਚ ਪ੍ਰਚਲਿਤ ਹੋਇਆ। ਰਿੱਗਵੇਦ ਤੇ ਮਹਾਭਾਰਤ ਵਿੱਚ ਰਾਜਪੂਤਾਂ ਦਾ ਕੋਈ ਵਰਣਨ ਨਹੀਂ ਹੈ। ਜੱਟ ਕਬੀਲਿਆਂ ਬਾਰੇ ਜ਼ਰੂਰ ਲਿਖਿਆ ਹੈ। ਪ੍ਰਸਿੱਧ ਇਤਿਹਾਸਕਾਰ ਕਰਨਲ ਟਾਡ ਅਨੁਸਾਰ ਪਰਮਾਰ ਰਾਜਪੂਤਾਂ ਦੀਆਂ 36 ਸ਼ਾਖਾ ਹਨ।
ਪੰਵਾਰ ਕਬੀਲੇ ਦੇ ਲੋਕ ਸਤਲੁਜ ਦੇ ਨਾਲ-ਨਾਲ ਦੂਰ ਹੇਠਾਂ ਸਿੰਧ ਦੇ ਖੇਤਰਾਂ ਤੱਕ ਆਬਾਦ ਸਨ। ਮੁਲਤਾਨ ਤੇ ਡੇਰਾ ਜਾਤ ਦੇ ਖੇਤਰਾਂ ਵਿੱਚ ਵੀ ਕਾਫ਼ੀ ਆਬਾਦ ਸਨ। ਗੁਰਦਾਸਪੁਰ ਤੇ ਸਿਆਲਕੋਟ ਦੇ ਖੇਤਰਾਂ ਤੋਂ ਅੱਗੇ ਬਿਆਸ ਦੇ ਜਲੰਧਰ ਖੇਤਰ ਵਿੱਚ ਵੀ ਪਹੁੰਚ ਗਏ। ਜਿਹਲਮ ਦੇ ਪੱਬੀ ਖੇਤਰ ਵਿੱਚ ਵੀ ਕੁਝ ਪੰਵਾਰ ਵਸਦੇ ਸਨ। ਦੱਖਣੀ ਮਾਲਵੇ ਦੇ ਅਬੋਹਰ ਖੇਤਰ ਤੱਕ ਆਬਾਦ ਸਨ। ਪੰਜਾਬ ਤੋਂ ਅੱਗੇ ਵੀ ਪਰਮਾਰ ਭਾਈਚਾਰੇ ਦੇ ਲੋਕ ਹਰਿਆਣੇ ਦੇ ਹਿੱਸਾਰ, ਰੋਹਤਕ, ਦਾਦਰੀ ਅਤੇ ਗੋਹਾਣੇ ਤੱਕ ਚਲੇ ਗਏ। ਕਿਸੇ ਸਮੇਂ ਪੰਜਾਬ ਤੇ ਹਰਿਆਣੇ ਦੀ ਸਾਰੀ ਧਰਤੀ ਪਰਮਾਰ ਭਾਈਚਾਰੇ ਦੇ ਲੋਕਾਂ ਪਾਸ ਸੀ। ਹੂਣਾਂ ਤੇ ਮੁਹੰਮਦ ਬਿਨ ਕਾਸਮ ਅਰਬੀ ਮੁਸਲਮਾਨ ਹਮਲਾਵਰਾਂ ਦੇ ਹਮਲਿਆਂ ਤੋਂ ਦੁਖੀ ਹੋ ਕੇ ਪਰਮਾਰ ਭਾਈਚਾਰੇ ਦੇਲੋਕ ਪੰਜਾਬ ਦੇ ਮਾਲਵੇ ਖੇਤਰ ਤੋਂ ਉੱਠਕੇ ਮੱਧ ਪ੍ਰਦੇਸ਼ ਦੇ ਮਾਲਵਾ ਖੇਤਰ ਵਿੱਚ ਚਲੇ ਗਏ। ਇਹ 715 ਈਸਵੀ ਤੱਕ ਦਾ ਸਮਾਂ ਸੀ। 825 ਈਸਵੀਂ ਵਿੱਚ ਪਰਮਾਰ ਨੇ ਮੱਧ ਪ੍ਰਦੇਸ਼ ਦੇ ਮਾਲਵਾ ਖੇਤਰ ਵਿੱਚ ਆਪਣਾ ਰਾਜ ਕਾਇਮ ਕਰ ਲਿਆ। ਮਾਲਵੇ ਦੇ ਪਰਮਾਰ ਘਰਾਣੇ ਦੀ ਨੀਂਹ ਉਪੇਂਦਰ ਨਾਮ ਦੇ ਸਰਦਾਰ ਨੇ ਨਵੀਂ ਸਦੀ ਵਿੱਚ ਰੱਖੀ ਸੀ। ਇਸ ਖ਼ਾਨਦਾਨ ਦੇ ਹੋਰ ਪ੍ਰਸਿੱਧ ਰਾਜੇ ਮੁੰਜ, ਭੋਜ ਦੇ ਜੱਗਦੇਉ ਹੋਏ ਹਨ। ਰਾਜੇ ਭੋਜ ਦੀ ਮੌਤ 1060 ਈਸਵੀਂ ਵਿੱਚ ਹੋਈ ਸੀ। ਜੱਗਦੇਉ ਦੀ ਮੌਤ 1160 ਈਸਵੀ ਵਿੱਚ ਹੋਈ ਸੀ। 13ਵੀਂ ਸਦੀ ਤੱਕ ਮਾਲਵੇ ਉੱਤੇ ਰਾਜੇ ਭੇਜ ਦੇ ਪਰਮਾਰ ਘਰਾਣੇ ਦਾ ਰਾਜ ਰਿਹਾ ਅੰਤ 1305 ਈਸਵੀਂ ਵਿੱਚ ਅਲਾਉਦੀਨ ਖਿਲਜੀ ਦੇ ਸੈਨਾਪਤੀ ਨੇ ਮੰਡ, ਉਜੈਨ, ਧਾਰ ਆਦਿ ਨਗਰ ਫਤਹਿ ਕਰ ਲਏ ਸਨ। ਪਰਮਾਰ ਬੰਸ ਵਿਚੋਂ ਰਾਜਾ ਭੋਜ ਤੇ ਰਾਜਾ ਜੱਗਦੇਉ ਪਰਮਾਰ ਬਹੁਤ ਪ੍ਰਸਿੱਧ ਤੇ ਸ਼ਕਤੀਸ਼ਾਲੀ ਹੋਏ ਹਨ। ਰਾਜਾ ਜੱਗਦੇਉ ਧਾਰਾ ਨਗਰੀ ਜ਼ਿਲ੍ਹਾ ਉਜੈਨ ਮੱਧ ਪ੍ਰਦੇਸ਼ ਦੇ ਮਾਲਵਾ ਖੇਤਰ ਦੇ ਰਾਜੇ ਉਦੇਦਿੱਤ ਦਾ ਪੁੱਤਰ ਸੀ। ਘਰੇਲੂ ਕਾਰਨਾਂ ਕਰਕੇ ਰਾਜਾ ਜੱਗਦੇਉ ਧਾਰਾ ਨਗਰੀ ਦਾ ਰਾਜ ਆਪਣੇ ਭਾਈ ਰਣਧੌਲ ਨੂੰ ਦੇ ਕੇ ਆਪ ਕਈ ਰਾਜਪੂਤ ਕਬੀਲਿਆਂ ਨੂੰ ਨਾਲ ਲੈ ਕੇ ਰਾਜਸਥਾਨ ਦੇ ਰਸਤੇ ਗੱਜ਼ਨੀ ਵਾਲੇ ਮੁਸਲਮਾਨ ਹਾਕਮਾਂ ਦਾ ਟਾਕਰਾ ਕਰਦਾ ਹੋਇਆ ਬਾਰਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਮਾਲਵਾ ਖੇਤਰ ਵਿੱਚ ਆ ਗਿਆ। ਲੁਧਿਆਣੇ ਦੇ ਖੇਤਰ ਜਰਗ ਵਿੱਚ ਕਿਲ੍ਹਾ ਬਣਾਕੇ ਪੰਜਾਬ ਤੇ 1160 ਈਸਵੀਂ ਤੱਕ ਰਾਜ ਕੀਤਾ। ਭੱਟੀਆਂ ਦੇ ਆਉਣ ਤੋਂ ਪਹਿਲਾਂ ਮੁਕਤਸਰ, ਅਬੋਹਰ, ਬਠਿੰਡੇ ਖੇਤਰ 'ਚ ਅਤੇ ਫਰੀਦਕੋਟ ਦੇ ਖੇਤਰਾਂ ਵਿੱਚ ਵੀ ਪੰਵਾਰਾਂ ਦਾ ਕਬਜ਼ਾ ਸੀ। 1005 ਈਸਵੀਂ ਵਿੱਚ ਮਹਿਮੂਦ ਗੱਜ਼ਨਵੀ ਤੋਂ ਹਾਰ ਕੇ ਭੱਟੀ ਰਾਜਸਥਾਨ ਵੱਲ ਚਲੇ ਗਏ। 12ਵੀਂ ਸਦੀ ਦੇ ਅੰਤ 1180 ਈਸਵੀਂ ਵਿੱਚ ਭੱਟੀ ਫਿਰ ਜੈਸਲਮੇਰ ਅਤੇ ਫਰੀਦਕੋਟ ਦੇ ਇਲਾਕੇ ਵਿਚੋਂ ਜ਼ਬਰੀ ਧੱਕ ਕੇ ਫਿਰ ਲੁਧਿਆਣੇ ਖੇਤਰ ਵਿੱਚ ਭੇਜ ਦਿੱਤਾ।
12ਵੀਂ ਸਦੀ ਵਿੱਚ ਹੱਠੂਰ ਤੇ ਵੀ ਉਦੋਂ ਪੰਵਾਰ ਦਾ ਕਬਜ਼ਾ ਸੀ। ਹੱਠੂਰ ਨਗਰ ਬਹੁਤ ਪੁਰਾਣਾ ਹੈ। ਇਹ ਅੱਠਵੀਂ ਵਾਰੀ ਉਜੜ ਕੇ ਵਸਿਆ ਹੈ। ਇਸ ਖੇਤਰ ਵਿੱਚ ਪੰਵਾਰਾਂ ਦੇ ਨਾਲ ਹੋਰ ਵੀ ਕਈ ਛੋਟੇ ਛੋਟੇ ਕਬੀਲੇ ਆਕੇ ਆਬਾਦ ਹੋਏ ਸਨ। ਇੱਕ ਹੋਰ ਰਵਾਇਤ ਅਨੁਸਾਰ ਰੋਹਤਕ ਦੇ ਖੇਤਰ ਵਿੱਚ ਪੰਵਾਰ ਧਾਰਾ ਨਗਰੀ ਤੋਂ ਆ ਕੇ ਆਬਾਦ ਹੋਏ ਹਨ। ਇਨ੍ਹਾਂ ਨੇ ਇਸ ਖੇਤਰ ਦੇ ਚੌਹਾਨਾਂ ਦੇ ਇਰਦ-ਗਿਰਦ ਕਾਫ਼ੀ ਜ਼ਮੀਨ ਦੇ ਦਿੱਤੀ। ਸਿਆਲਕੋਟ ਦੇ ਪੱਵਾਰ ਰਾਜੇ ਬਿਕਰਮਾਜੀਤ ਨੂੰ ਵੀ ਪੰਵਾਰ ਜਾਤੀ ਵਿਚੋਂ ਮੰਨਦੇ ਹਨ। ਪੂਰਨ ਭਗਤ ਨੂੰ ਵੀ ਪਰਮਾਰ ਜਾਤੀ ਵਿਚੋਂ ਦੱਸਦੇ ਹਨ। ਸਿਆਲਕੋਟ ਖੇਤਰ ਦੇ ਪੰਵਾਰਾ ਦੀਆਂ ਭੇਟੇ, ਮੰਡੀਲਾ, ਸਰੋਲੀ ਤੇ ਪਿੰਜੌਰੀਆਂ ਚਾਰ ਸ਼ਾਖਾ ਸਨ। ਬਹਾਵਲਪੁਰ ਦੇ ਪੰਵਾਰਾਂ ਦੀਆਂ ਕਈ ਮੂੰਹੀਆਂ ਹਨ। ਗੁਰਦਾਸਪੁਰ ਜ਼ਿਲ੍ਹੇ ਵਿੱਚ ਵੀ ਇੱਕ ਬਹੁਤ ਪੁਰਾਣਾ ਤੇ ਪ੍ਰਸਿੱਧ ਪਿੰਡ ਪੱਵਾਰ ਹੈ। ਬਟਾਲੇ ਦੇ ਖੇਤਰ ਬੂਝਿਆਂ ਵਿੱਚ ਵੀ ਇੱਕ ਬਹੁਤ ਪੁਰਾਣਾ ਤੇ ਪ੍ਰਸਿੱਧ ਪਿੰਡ ਪੱਵਾਰ ਹੈ। ਬਟਾਲੇ ਦੇ ਖੇਤਰ ਬੂਝਿਆਂ ਵਾਲੀ ਦੇ ਇਰਦ ਗਿਰਦ ਵੀ ਪੱਵਾਰ ਜੱਟਾਂ ਦੇ ਪੰਜ ਛੀ ਪਿੰਡ ਹਨ। ਪੱਵਾਰ ਪ੍ਰਾਚੀਨ ਜੱਟ ਗੋਤ ਹੈ। ਪੰਵਾਰ ਭਾਈਚਾਰੇ ਦੇ ਲੋਕ ਪੂਰਬੀ ਤੇ ਪੱਛਮੀ ਪੰਜਾਬ ਵਿੱਚ ਦੂਰ ਦੂਰ ਤੱਕ ਫੈਲ ਗਏ ਸਨ। ਸਾਂਝੇ ਪੰਜਾਬ ਵਿੱਚ ਪੰਵਾਰ ਜੱਟਾਂ ਦੀ ਗਿਣਤੀ, (1881 ਈਸਵੀਂ ਦੀ ਜਨਸੰਖਿਆ ਅਨੁਸਾਰ) 17846 ਸੀ ਅਤੇ ਪੰਵਾਰ ਰਾਜਪੂਤਾਂ ਦੀ ਗਿਣਤੀ 61004 ਸੀ। ਪੰਵਾਰ ਦਲਿਤ ਤੇ ਪੱਛੜੀਆਂ ਸ਼੍ਰੇਣੀਆਂ ਵਿੱਚ ਵੀ ਬਹੁਤ ਹਨ। ਪੱਛਮੀ ਪੰਜਾਬ ਵਿੱਚ ਬਹੁਤੇ ਪੰਵਾਰ ਰਾਜਪੂਤ ਮੁਸਲਮਾਨ ਬਣ ਗਏ ਸਨ। ਪੱਵਾਰ ਜੱਟ 1947 ਤੋਂ ਮਗਰੋਂ ਪੱਛਮੀ ਪੰਜਾਬ ਤੋਂ ਆ ਕੇ ਪੂਰਬੀ ਪੰਜਾਬ ਵਿੱਚ ਆਬਾਦ ਹੋ ਗਏ ਹਨ।
ਮਾਝੇ ਦੇ ਅਜਨਾਲੇ ਇਲਾਕੇ ਵਿੱਚ ਪੱਵਾਰ ਜੱਟ ਕਾਫ਼ੀ ਹਨ। ਜ਼ਿਲ੍ਹਾ ਸੰਗਰੂਰ ਦੇ ਲਹਿਰਗਾਗਾ ਖੇਤਰ ਵਿੱਚ ਗਾਗਾ ਪਿੰਡ ਦੇ ਜੱਟਾਂ ਦਾ ਗੋਤ ਪਰਮਾਰ ਹੀ ਹੈ। ਜੱਗੀ ਖੱਤਰੀ ਤੇ ਜੱਗਦੇਉ ਗੋਤ ਦੇ ਤਖਾਣ ਵੀ ਪੱਵਾਰਾਂ ਵਿਚੋਂ ਹਨ। ਦਲਿਉ, ਦਿਉਲ, ਔਲਖ, ਬੁੱਟਰ, ਸੇਖੋਂ ਆਦਿ ਪੱਵਾਰਾਂ ਦੇ ਹੀ ਉਪਗੋਸਤ ਹਨ। ਜੱਗਦੇਉ ਬੰਸੀ ਪੱਵਾਰ 1225 ਈਸਵੀਂ ਦੇ ਲਗਭਗ ਖ਼ਾਨਦਾਨ ਗੁਲਾਮਾਂ ਦੇ ਬਾਦਸ਼ਾਹ ਸ਼ਮਸਦੀਨ ਦੇ ਸਮੇਂ ਮੁਸਲਮਾਨਾਂ ਦਾ ਟਾਕਰਾ ਕਰਦੇ ਕਰਦੇ ਹਾਰ ਗਏ, ਕੁਝ ਮਾਰੇ ਗਏ, ਕੁਝ ਮੁਸਲਮਾਨ ਬਣ ਗਏ ਤੇ ਕੁਝ ਨੇ ਆਪਣੇ ਵਡੇਰਿਆਂ ਦੇ ਨਾਮ ਤੇ ਨਵੇਂ ਗੋਤ ਰੱਖ ਕੇ ਜੱਟ ਭਾਈਚਾਰੇ ਵਿੱਚ ਰਲ ਗਏ। ਇਸ ਤਰ੍ਹਾਂ ਪੰਵਾਰਾਂ ਦੇ ਨਵੇਂ 21 ਉਪਗੋਤ ਹੋਰ ਪ੍ਰਚਲਿਤ ਹੋ ਗਏ। ਪੱਵਾਰ ਭਾਈਚਾਰੇ ਦੇ ਲੋਕ ਪੰਜਾਬ ਤੋਂ ਬਾਹਰ ਵੀ ਸਾਰੇ ਭਾਰਤ ਵਿੱਚ ਫੈਲੇ ਹੋਏ ਹਨ। ਇਹ ਜੱਟ ਵੀ ਹਨ ਅਤੇ ਰਾਜਪੂਤ ਵੀ ਬਹੁਤ ਹਨ। ਦਲਿਤ ਜਾਤੀਆਂ ਵਿੱਚ ਵੀ ਕਾਫ਼ੀ ਹਨ। ਮਹਾਰਾਸ਼ਟਰ ਵਿੱਚ ਵੀ ਪੱਵਾਰ ਗੋਤ ਦੇ ਮਰਹੱਟੇ ਬਹੁਤ ਹਨ।
ਪਰਮਾਰਾਂ ਨੂੰ ਪਰੰਪਰਾਵਾਂ ਪਰਮਾਰ ਸੂਰਮੇ ਦੀ ਬੰਸ ਵਿੱਚ ਦਸਦੀਆਂ ਹਨ। ਪਰਮਾਰ ਰਾਜੇ ਉਦਿਆ ਦਿੱਤ (1059-88 ਈਸਵੀ) ਦੀ ਮੌਤ ਤੋਂ ਮਗਰੋਂ ਬਾਰ੍ਹਵੀਂ ਸਦੀ ਵਿੱਚ ਕਮਜ਼ੋਰ ਰਾਜਿਆਂ ਦੇ ਅਧੀਨ ਪਰਮਾਰ ਰਾਜ ਦਾ ਪੱਤਨ ਸ਼ੁਰੂ ਹੋ ਗਿਆ। ਅਲਾਉਦੀਨ ਖਿਲਜੀ ਦੇ ਜਰਨੈਲਆਈਨ ਉਲ ਮੁਲਕ ਨੇ 1305 ਈਸਵੀਂ ਵਿੱਚ ਮਾਂਡ, ਧਾਰਾ, ਉਜੈਨ ਆਦਿ ਖੇਤਰ ਜਿੱਤ ਲਏ। ਡਾਕਟਰ ਡੀ. ਸੀ. ਗੰਗੁਲੀ ਨੇ ਆਪਣੀ ਪੁਸਤਕ 'ਇਤਿਹਾਸ ਪਰਮਾਰ ਰਾਜਬੰਸ ਵਿੱਚ ਪਰਮਾਰਾਂ ਬਾਰੇ ਬਹੁਤ ਜਾਣਕਾਰੀ ਦਿੱਤੀ ਹੈ। ਪਰਮਾਰ ਜਗਤ ਪ੍ਰਸਿੱਧ ਗੋਤ ਹੈ।
ਜੱਟਾਂ ਦਾ ਇਤਿਹਾਸ 14
ਪੰਨੂੰ : ਇਸ ਗੋਤ ਦਾ ਮੋਢੀ ਪੰਨੂੰ ਸੀ। ਇਹ ਸੂਰਜ ਬੰਸ ਵਿਚੋਂ ਹਨ। ਇਹ ਮੱਧ ਏਸ਼ੀਆ ਤੋਂ ਆਇਆ ਹੋਇਆ ਜੱਟਾਂ ਦਾ ਬਹੁਤ ਹੀ ਪੁਰਾਣਾ ਕਬੀਲਾ ਹੈ। 800 ਪੂਰਬ ਈਸਵੀ ਜੱਟ ਭਾਈਚਾਰੇ ਦੇ ਲੋਕ ਕੈਸਪੀਅਨ ਸਾਗਰ ਤੋਂ ਲੈ ਕੇ ਸਿੰਧ ਅਤੇ ਮੁਲਤਾਨ ਤੱਕ ਫੈਲੇ ਹੋਏ ਸਨ। ਜੱਟਾਂ ਨੂੰ ਬਾਹਲੀਕਾ ਕਿਹਾ ਜਾਂਦਾ ਸੀ ਕਿਉਂਕਿ ਇਹ ਵਾਹੀ ਕਰਦੇ ਅਤੇ ਪਸ਼ੂ ਪਾਲਦੇ ਸਨ। ਹੁਣ ਵੀ ਜੱਟਾਂ ਦੇ ਕਈ ਗੋਤ ਮੱਧ ਏਸ਼ੀਆ, ਪੱਛਮੀ ਏਸ਼ੀਆ ਤੇ ਯੂਰਪ ਆਦਿ ਦੇਸ਼ਾਂ ਦੇ ਕਈ ਲੋਕਾਂ ਨਾਲ ਰਲਦੇ?ਮਿਲਦੇ ਹਨ। ਪੰਨੂੰ ਭਾਈਚਾਰੇ ਦੇ ਬਹੁਤੇ ਲੋਕ ਅੰਮ੍ਰਿਤਸਰ, ਗੁਰਦਾਸਪੁਰ, ਲੁਧਿਆਣਾ ਤੇ ਸਿਆਲਕੋਟ ਦੇ ਖੇਤਰਾਂ ਵਿੱਚ ਹੀ ਵਸਦੇ ਹਨ। ਅੰਮ੍ਰਿਤਸਰ ਦੀ ਤਹਿਸੀਲ ਤਰਨਤਾਰਨ ਵਿੱਚ ਪੰਨੂੰ ਗੋਤ ਦਾ ਬਹੁਤ ਹੀ ਉੱਘਾ ਪਿੰਡ ਮੁਗਲ ਚੱਕ ਪੰਨੂੰਆਂ ਹੈ।
ਬੰਦੇ ਬਹਾਦਰ ਤੇ ਮਹਾਰਾਜੇ ਰਣਜੀਤ ਸਿੰਘ ਦੇ ਸਮੇਂ ਹੀ ਬਹੁਤੇ ਜੱਟ ਜ਼ਮੀਨਾਂ ਦੇ ਮਾਲਕ ਬਣੇ। ਪਹਿਲਾਂ ਬਹੁਤੀਆਂ ਜ਼ਮੀਨਾਂ ਦੇ ਮਾਲਕ ਹਿੰਦੂ ਚੌਧਰੀ ਜਾਂ ਮੁਸਲਮਾਨ ਜਾਗੀਰਦਾਰ ਸਨ।
ਅੰਮ੍ਰਿਤਸਰ ਦੇ ਇਲਾਕੇ ਵਿੱਚ ਪੰਨੂੰ ਗੋਤ ਦੇ 12 ਪਿੰਡ ਹਨ। ਪੰਨੂੰਆਂ ਦੇ ਚੌਧਰੀ ਰਸੂਲ ਦੀ ਲੜਕੀ ਸਿਰਹਾਲੀ ਵਾਲੇ ਸੰਧੂਆਂ ਦੇ ਘਰ ਵਿਆਹੀ ਸੀ। ਆਪਸ ਵਿੱਚ ਲੜਾਈ ਹੋਣ ਕਾਰਨ ਇਨ੍ਹਾਂ ਦਾ ਸਿਰਹਾਲੀ ਦੇ ਸੰਧੂਆਂ ਨਾਲ ਕਾਫ਼ੀ ਸਮੇਂ ਤੱਕ ਵੈਰ ਰਿਹਾ। ਹੁਣ ਲੋਕ ਇਹ ਘਟਨਾ ਭੁੱਲ ਗਏ ਹਨ। ਅੰਮ੍ਰਿਤਸਰ ਜ਼ਿਲ੍ਹੇ ਵਿੱਚ ਨੈਸ਼ਹਿਰਾ ਪੰਨੂੰਆਂ ਵੀ ਪੰਨੂੰ ਭਾਈਚਾਰੇ ਦਾ ਇੱਕ ਵੱਡਾ ਤੇ ਪ੍ਰਸਿੱਧ ਪਿੰਡ ਹੈ।
ਲੁਧਿਆਣੇ ਜ਼ਿਲ੍ਹੇ ਵਿੱਚ ਵੀ ਪੰਨੂੰ ਗੋਤ ਦੇ ਜੱਟ ਕਾਫ਼ੀ ਵਸਦੇ ਹਨ। ਜੰਡੀ ਵਢਣ ਵਾਲੀ ਰਸਮ ਪੰਨੂੰਆਂ ਵਿੱਚ ਵੀ ਪ੍ਰਚਲਿਤ ਹੈ। ਇਹ ਛੁੱਟੀਆਂ ਖੇਡਣ ਦੀ ਰਸਮ ਵੀ ਕਰਦੇ ਸਨ। ਇਹ ਪੂਜਾ ਦਾ ਚੜ੍ਹਾਵਾ ਬ੍ਰਾਹਮਣ ਨੂੰ ਦਿੰਦੇ ਸਨ। ਬਹੁਤੇ ਪੰਨੂੰ ਗੁਰੂ ਰਾਮ ਰਾਏ ਦੇ ਸੇਵਕ ਹਨ। ਨਵੀਂ ਸੂਈ ਮੱਝ ਜਾਂ ਗਊ ਦਾ ਦੁੱਧ ਇਹ ਸਭ ਤੋਂ ਪਹਿਲਾਂ ਦਸਵੀਂ ਵਾਲੇ ਦਿਨ ਸਿੱਖ ਨੂੰ ਹੀ ਦਿੰਦੇ ਹਨ। ਇਹ ਦੁੱਧ ਰਾਮ ਰਾਏ ਦੇ ਨਾਮ ਤੇ ਹੀ ਦਿੱਤਾ ਜਾਂਦਾ ਹੈ। ਗੁਰੂ ਰਾਮ ਰਾਏ ਦਾ ਕੀਰਤਪੁਰ ਵਿੱਚ ਡੇਰਾ ਵੀ ਹੈ। ਜਿਥੇ ਪੰਨੂੰ ਗੋਤ ਦੇ ਜੱਟ ਸੁਖਾਂ ਪੂਰੀਆਂ ਹੋਣ ਤੇ ਜਾਂਦੇ ਹਨ। ਸਿੱਖ ਧਰਮ ਦੇ ਪ੍ਰਭਾਵ ਕਾਰਨ ਹੁਣ ਪੰਨੂੰ ਬਰਾਦਰੀ ਦੇ ਲੋਕ ਪੁਰਾਣੇ ਰਸਮ ਰਿਵਾਜ਼ ਛੱਡ ਰਹੇ ਹਨ। ਪ੍ਰੋ: ਹਰਪਾਲ ਸਿੰਘ ਪੰਨੂੰ ਮਹਾਨ ਸਾਹਿਤਕਾਰ ਤੇ ਵਿਦਵਾਨ ਪੁਰਸ਼ ਹਨ। ਦੁਨੀਆਂ ਦੀ ਪਹਿਲੀ ਕਿਤਾਬ 'ਰਿਗਵੈਦ ਪੰਜਾਬ ਵਿੱਚ ਹੀ ਲਿਖੀ ਗਈ ਸੀ। ਪੰਜਾਬ ਨੂੰ ਸਪਤਸਿੱਧੂ ਅਥਵਾ ਵਾਹੀਕ ਵੀ ਕਹਿੰਦੇ ਸਨ। ਮਾਝੇ ਦੇ ਇਲਾਕੇ ਨੈਸ਼ਹਿਰਾ ਪੰਨੂ ੰਆਂ ਤੋਂ ਉੱਠਕੇ ਕੁਝ ਪੰਨੂੰ ਮਾਲਵੇ ਦੇ ਪ੍ਰਸਿੱਧ ਪਿੰਡ ਘੱਗਾ ਜ਼ਿਲ੍ਹਾ ਪਟਿਆਲਾ ਵਿੱਚ ਕਾਫ਼ੀ ਸਮੇਂ ਤੋਂ ਆਬਾਦ ਹਨ। ਇਸ ਪਿੰਡ ਵਿੱਚ ਹੁਣ 100 ਤੋਂ ਵੀ ਉੱਪਰ ਪੰਨੂੰਆਂ ਦੇ ਘਰ ਹਨ। ਪ੍ਰਸਿੱਧ ਇਤਿਹਾਸਕਾਰ ਦੇ ਢਾਡੀ ਸੋਹਣ ਸਿੰਘ ਸੀਤਲ ਮਾਝੇ ਦੇ ਪੰਨੂੰ ਜੱਟ ਸਨ।
ਸਿਆਲਕੋਟ ਵਿੱਚ ਵੀ ਪੰਨੂੰਆਂ ਦੇ ਪੰਜ ਪਿੰਡ ਸਨ। ਸਾਂਦਲਬਾਰ ਵਿੱਚ ਵੀ ਪੰਨੂੰ ਅਤੇ ਇੱਟਾਂ ਵਾਲੀ ਪੰਨੂੰ ਭਾਈਚਾਰੇ ਦੇ ਪਿੰਡ ਸਨ। ਮਿੰਟਗੁੰਮਰੀ ਵਿੱਚ ਬਹੁਤੇ ਪੰਨੂੰ ਜੱਟ ਸਿੱਖ ਹਨ। ਮੁਜ਼ੱਫਰਗੜ ਤੇ ਡੇਰਾ ਗਾਜ਼ੀ ਖਾਂ ਵਿੱਚ ਬਹੁਤੇ ਪੰਨੂੰ ਜੱਟ ਮੁਸਲਮਾਨ ਸਨ।
ਅੰਬਾਲਾ, ਫਿਰੋਜ਼ਪੁਰ, ਪਟਿਆਲਾ ਤੇ ਨਾਭਾ ਆਦਿ ਖੇਤਰਾਂ ਵਿੱਚ ਵੀ ਪੰਨੂੰ ਗੋਤ ਦੇ ਜੱਟ ਕਾਫ਼ੀ ਵਸਦੇ ਹਨ। ਸਭ ਤੋਂ ਵੱਧ ਪੰਨੂੰ ਜੱਟ ਮਾਝੇ ਵਿੱਚ ਆਬਾਦ ਹਨ। ਇਹ ਸਾਰੇ ਸਿੱਖ ਹਨ। ਡਾਕਟਰ ਬੀ. ਐੱਸ ਦਾਹੀਆ ਪੰਨੂੰ ਜੱਟਾਂ ਨੂੰ ਹੂਣਾਂ ਦੇ ਰਾਜੇ ਪੋਨੂੰ ਦੀ ਬੰਸ ਵਿਚੋਂ ਮੰਨਦਾ ਹੈ। ਇਹ ਵਿਚਾਰ ਗ਼ਲਤ ਪ੍ਰਤੀਤ ਹੁੰਦਾ ਹੈ। ਕੁਝ ਇਦਿਹਾਸਕਾਰ ਪੰਨੂੰ ਜੱਟਾਂ ਨੂੰ ਔਲਖ ਬਰਾਦਰੀ ਵਿਚੋਂ ਸਮਝਦੇ ਹਨ। ਧਨੀਚ ਔਲਖਾਂ ਤੇ ਪੰਨੂੰਆਂ ਦੋਵਾਂ ਦਾ ਵਡੇਰਾ ਸੀ। ਔਲਖ ਵੀ ਪੰਨੂੰਆਂ ਵਾਂਗ ਸੂਰਜਬੰਸ ਵਿਚੋਂ ਹਨ।
1881 ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਪੰਨੂੰ ਗੋਤ ਦੇ ਜੱਟਾਂ ਦੀ ਗਿਣਤੀ 9919 ਸੀ। ਪੰਜਾਬ ਵਿਚੋਂ ਪੰਨੂੰ ਗੋਤ ਦੇ ਜੱਟ ਕੈਨੇਡਾ,
ਅਮਰੀਕਾ ਤੇ ਆਸਟਰੇਲੀਆ ਆਦਿ ਬਾਹਰਲੇ ਦੇਸ਼ਾਂ ਵਿੱਚ ਵੀ ਬਹੁਤ ਗਏ ਹਨ।
ਪੰਨੂੰ ਇੱਕ ਉੱਘਾ ਤੇ ਛੋਟਾ ਗੋਤ ਹੈ। ਜੱਟਾਂ ਨੇ ਬਾਹਰਲੇ ਦੇਸਾਂ ਵਿੱਚ ਜਾ ਕੇ ਵੀ ਬਹੁਤ ਉੱਨਤੀ ਕੀਤੀ ਹੈ। ਭਾਰਤ ਦੀਆਂ ਕਈ ਜਾਤੀਆਂ ਜੱਟਾਂ ਦੀ ਉੱਨਤੀ ਤੇ ਈਰਖਾ ਕਰਦੀਆਂ ਹਨ। ਜੱਟ ਬਹੁਤ ਹੀ ਮਿਹਨਤੀ ਤੇ ਖੁੱਲ੍ਹ ਦਿਲੀ ਜਾਤੀ ਹੈ। ਪੰਨੂੰ ਵੀ ਜੱਟਾਂ ਦਾ ਪ੍ਰਾਚੀਨ ਤੇ ਜਗਤ ਪ੍ਰਸਿੱਧ ਗੋਤ ਹੈ।
ਪੁਰੇਵਾਲ : ਇਹ ਜੱਟਾਂ ਦਾ ਇੱਕ ਛੋਟਾ ਜਿਹਾ ਗੋਤ ਹੈ। ਐੱਚ. ਏ. ਰੋਜ਼ ਦੀ ਪੁਸਤਕ ਗਲੈਸਰੀ ਔਫ ਦੀ ਟ੍ਰਾਈਬਜ਼ ਐਂਡ ਕਾਸਟਸ ਦੇ ਅਨੁਸਾਰ ਪੁਰੇਵਾਲ ਜੱਟ ਸੂਰਜਬੰਸੀ ਰਾਜਪੂਤ ਸਨ ਇਨ੍ਹਾਂ ਦਾ ਵਡੇਰਾ ਰਾਉਪੁਰਾ ਸੀ। ਮੁੱਗਲ ਬਾਦਸ਼ਾਹ ਅਕਬਰ ਦੇ ਸਮੇਂ ਸਿਆਲਕੋਟ ਦੇ ਨਾਰੋਵਾਲ ਪਰਗਣਾ ਵਿੱਚ ਆਬਾਦ ਸਨ। ਮੁਗਲਾਂ ਦੇ ਰਾਜ ਸਮੇਂ ਬਹੁਤੇ ਪੁਰੇਵਾਲ ਜੱਟ ਮੁਸਲਮਾਨ ਬਣ ਗਏ ਸਨ ਅਤੇ ਕੁਝ ਪੱਛਮੀ ਪੰਜਾਬ ਨੂੰ ਛੱਡ ਕੇ ਮਾਝੇ ਵਿੱਚ ਆ ਗਏ ਸਨ। ਫਿਰ ਹੌਲੀ ਹੌਲੀ ਦੁਆਬੇ ਵਿੱਚ ਪਹੁੰਚ ਗਏ। ਦੁਆਬੇ ਦੇ ਜਲੰਧਰ ਖੇਤਰ ਵਿੱਚ ਸ਼ੰਕਰ ਪਿੰਡ ਪੁਰੇਵਾਲ ਜੱਟਾਂ ਦਾ ਮੋਢੀ ਤੇ ਉੱਘਾ ਨਗਰ ਹੈ। ਪੁਰੇਵਾਲ ਭਾਈਚਾਰੇ ਦੇ ਬਹੁਤੇ ਲੋਕ ਦੁਆਬੇ ਵਿੱਚ ਹੀ ਆਬਾਦ ਹਨ। ਸਾਰੇ ਪੁਰੇਵਾਲ ਜੱਟ ਸਿੱਖ ਹਨ। ਸਾਬਕਾ ਬਦੇਸ਼ ਮੰਤਰੀ ਸਵਰਨ ਸਿੰਘ ਪੁਰੇਵਾਲ ਜੱਟ ਸੀ। ਦੁਆਬੇ ਵਿਚੋਂ ਬਹੁਤੇ ਪੁਰੇਵਾਲ ਜੱਟ ਬਦੇਸ਼ਾਂ ਵਿੱਚ ਜਾ ਕੇ ਆਬਾਦ ਹੋ ਗਏ ਹਨ। ਇਹ ਬਹੁਤ ਮਿਹਨਤੀ ਤੇ ਸੂਝਵਾਨ ਜੱਟ ਹਨ। ਪੰਜਾਬ ਦੇ ਕੁਝ ਜੱਟ ਕਬੀਲੇ ਉੱਤਰ ਪੱਛਮ ਵੱਲੋਂ ਆਏ ਹਨ ਅਤੇ ਕੁਝ ਪੂਰਬ ਵੱਲੋਂ ਆਏ ਹਨ। ਪੁਰੇਵਾਲ ਜੱਟਾਂ ਦਾ ਪੰਜਾਬ ਦੇ ਇਤਿਹਾਸ ਵਿੱਚ ਮਹੱਤਵਪੂਰਨ ਯੋਗਦਾਨ ਹੈ। ਪੰਜਾਬ ਖਾੜਕੂ ਕ੍ਰਿਸਾਨ ਕਬੀਲਿਆਂ ਦਾ ਸਦਾ ਹੀ ਘਰ ਰਿਹਾ ਹੈ। ਜੱਟਾਂ ਨੇ ਹਮੇਸ਼ਾ ਹੀ ਆਪਣੇ ਦੇਸ਼ ਤੇ ਧਰਮ ਦੀ ਰੱਖਿਆ ਲਈ ਵੈਰੀ ਨਾਲ ਪੂਰਾ ਟਾਕਰਾ ਕੀਤਾ ਹੈ। ਪੁਰੇਵਾਲ ਜੱਟਾਂ ਦਾ ਇੱਕ ਉੱਘਾ ਤੇ ਛੋਟਾ ਗੋਤ ਹੈ। ਪੱਗੜੀ ਜੱਟ ਦੀ ਇੱਜ਼ਤ ਤੇ ਤਲਵਾਰ ਜੱਟ ਦੀ ਸ਼ਕਤੀ ਹੈ। ਪੱਗਵਟ ਦੋਸਤ ਨੂੰ ਜੱਟ ਆਪਣੇ ਸੱਕੇ ਭਰਾ ਤੋਂ ਵੀ ਵੱਧ ਸਮਝਦਾ ਹੈ। ਜੱਟ ਸਭਿਆਚਾਰ ਨੇ ਭਾਰਤੀ ਸਭਿਆਚਾਰ ਤੇ ਬਹੁਤ ਹੀ ਚੰਗੇਰਾ ਪ੍ਰਭਾਵ ਪਾਇਆ ਹੈ। ਰਾਜਾ ਪੋਰਸ ਵੀ ਪੁਰੂ ਗੋਤ ਦਾ ਜੱਟ ਸੀ। ਪੁਰੂ ਤੇ ਪੁਰੇਵਾਲ ਇਕੋ ਭਾਈਚਾਰੇ ਵਿਚੋਂ ਹਨ। ਧੌਲਪੁਰ ਜਾਟ ਰਾਜਬੰਸ ਵੀ ਪੁਰੂਬੰਸੀ ਹਨ। ਪੁਰੂ, ਪੁਰੇਵਾਲ, ਪੋਰਸਵਾਲ, ਪੋਰਵ ਜੱਟ ਗੋਤਰ ਇੱਕ ਹੀ ਹਨ। ਪੁਰੂ ਗੋਤਰ ਦੇ ਜੱਟ ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਵਸਦੇ ਹਨ ਇਹ ਘੱਟ ਗਿਣਤੀ ਵਿੱਚ ਹੀ ਹਨ। ਪੂਰੀ ਖੱਤਰੀ ਪੋਰਸਬੰਸੀ ਹਨ।
ਪੂੰਨੀਆਂ : ਸ਼ੱਕ ਜਾਤੀ ਦੇ ਲੋਕ ਈਸਾ ਤੋਂ ਕਈ ਸੌ ਵਰ੍ਹੇ ਪਹਿਲਾਂ ਤੁਰਕਸਤਾਨ ਤੇ ਬੱਲਖ ਖੇਤਰ ਤੋਂ ਆ ਕੇ ਟੈਕਸਲਾ, ਮੱਥਰਾ ਅਤੇ ਸੁਰਾਸ਼ਟਰ ਆਦਿ ਵਿੱਚ ਵਸ ਗਏ ਸਨ। ਇਨ੍ਹਾਂ ਦੇ ਇੱਕ ਪਰਤਾਪੀ ਰਾਜੇ ਸਲਵਾਨ ਨੇ ਈਸਾ ਤੋਂ 78 ਵਰ੍ਹੇ ਮਗਰੋਂ ਦੱਖਣੀ, ਪੱਛਮੀ ਤੇ ਉੱਤਰ ਪੱਛਮੀ ਭਾਰਤ ਨੂੰ ਜਿੱਤ ਕੇ ਆਪਣਾ ਸੰਮਤ ਚਲਾਇਆ ਸੀ। ਕੰਗ, ਬੱਲ ਤੇ ਪੂੰਨੀਆ ਜਾਤੀ ਦੇ ਲੋਕ ਬੱਲਖ ਖੇਤਰ ਤੋਂ ਪੰਜਾਬ ਵਿੱਚ ਆਏ ਹਨ।
ਸੰਤ ਵਿਸਾਖਾ ਸਿੰਘ ਆਪਣੀ ਪੁਸਤਕ 'ਮਾਲਵਾ ਇਤਿਹਾਸ' ਵਿੱਚ ਪੂਨੀਆਂ ਗੋਤ ਦਾ ਮੋਢੀ ਪੁੰਨੀ ਰਾਏ ਪੁੱਤਰ ਰਾਜਾ ਸਲਵਾਨ ਨੂੰ ਲਿਖਦਾ ਹੈ। ਭਾਰਤ ਦੇ ਇਤਿਹਾਸ ਵਿੱਚ ਕਈ ਸਲਵਾਨ ਰਾਜੇ ਹੋਏ ਹਨ। ਇਸ ਕਾਰਨ ਆਮ ਲੋਕਾਂ ਨੂੰ ਇਨ੍ਹਾਂ ਬਾਰੇ ਭੁਲੇਖੇ ਲੱਗਦੇ ਹਨ।
ਐੱਚ. ਏ. ਰੋਜ਼ ਦੇ ਅਨੁਸਾਰ ਪੂੰਨੀਏ ਸ਼ਿਵ ਗੋਤਰੀ ਜੱਟ ਹਨ। ਹਿੱਸਾਰ ਗਜ਼ਟੀਅਰ ਦੇ ਅਨੁਸਾਰ ਪੂੰਨੀਏ ਸ਼ਿਵ ਗੋਤਰੀ ਹਨ। ਇਹ ਸ਼ਿਵਾ ਦੀਆਂ ਜੱਟਾਂ ਵਿਚੋਂ ਉਤਪੰਨ ਹੋਏ ਸ਼ਿਵ ਬੰਸੀ ਜੱਟ ਹਨ। ਅਸਲ ਵਿੱਚ ਇਹ ਸ਼ਿਵਾ ਦੇ ਭਗਤ ਸਨ। ਕੈਪਟਨ ਦਲੀਪ ਸਿੰਘ ਅਹਿਲਾਵਤ ਪੂਨੀਏ ਜੱਟਾ ਨੂੰ ਚੰਦਰਬ ਸੀ ਦੱਸਦਾ ਹੈ। ਚੰਦਰਬੰਸੀ ਰਾਜਾ ਬੀਰ ਭੱਦਰ ਦਾ ਰਾਜ ਹਰਦੁਆਰ ਤੋਂ ਲੈ ਕੇ ਸ਼ਿਵਾਲਕ ਦੀਆਂ ਪਹਾੜੀਆਂ ਤੱਕ ਸੀ। ਬੀ. ਐੱਸ. ਦਾਹੀਆ ਨੇ ਆਪਣੀ ਕਿਤਾਬ 'ਜਾਟਸ' ਵਿੱਚ ਲਿਖਿਆ ਹੈ "ਪੋਨੀਆ ਜਾਦੋਂ ਕੀ ਇੱਕ ਸੁਤੰਤਰ ਰਿਆਸਤ ਕਾਲਾ ਸਾਗਰਕੇ ਨੇੜ੍ਹੇ ਲਘੂ ਏਸ਼ੀਆ ਵਿੱਚ ਸੀ। ਉਥੋਂ ਸਮਰਾਟ ਦਾਰਾ ਨੇ ਇਨ੍ਹਾਂ ਨੂੰ ਅਮਰੀਆ ਦੇ ਨਜ਼ਦੀਕ ਬੈਕਟਰੀਆ ਖੇਤਰ ਵਿੱਚ ਭੇਜ ਦਿੱਤਾ।" ਪ੍ਰਾਚੀਨ ਜੱਟ ਕਬੀਲੇ ਮੁਲਤਾਨ ਤੋਂ ਲੈ ਕੇ ਕੈਸਪੀਅਨ ਸਾਗਰ ਤੱਕ ਆਉਂਦੇ ਜਾਂਦੇ ਰਹਿੰਦੇ ਸਨ। ਏਸ਼ੀਆ ਹੀ ਜੱਟਾਂ ਦੀ ਮਾਤਰ ਭੂਮੀ ਸੀ। ਭਾਰਤ ਦੀ ਪੱਛਮੀ ਸੀਮਾ ਰਾਹੀਂ ਪੂੰਨੀਏ ਪੰਜਾਬ ਤੇ ਰਾਜਸਥਾਨ ਵਿੱਚ ਪਹੁੰਚੇ। ਇਹ ਪਹਿਲੀ ਸਦੀ ਦੇ ਲਗਭਗ ਹੀ ਸਪਤਸਿੰਧੂ ਪ੍ਰਦੇਸ਼ ਵਿੱਚ ਆਕੇ ਆਬਾਦ ਹੋਏ। ਪੂੰਨੀਏਂ ਬਹੁਤ ਸੂਰਬੀਰ ਜੱਟ ਸਨ। ਇਨ੍ਹਾਂ ਦੇ ਇੱਕ ਹੱਥ ਵਿੱਚ ਹਲ ਦੀ ਮੁਠ ਤੇ ਦੂਜੇ ਹੱਥ ਵਿੱਚ ਤਲਵਾਰ ਹੁੰਦੀ ਸੀ। ਬੀਕਾਨੇਰ ਦੇ ਖੇਤਰ ਵਿੱਚ ਇਨ੍ਹਾਂ ਦਾ 360 ਪਿੰਡਾਂ ਤੇ ਕਬਜ਼ਾ ਸੀ। ਬੀਕੇ ਦੀ ਰਾਠੌਰ ਸੈਨਾ ਤੋਂ ਇਹ ਹਾਰ ਗਏ ਕਿਉਂਕਿ ਗੋਦਾਰੇ ਜੱਟਾਂ ਨੇ ਪੂਨੀਆ ਦੇ ਵਿਰੁੱਧ ਬੀਕੇ ਦੀ ਸਹਾਇਤਾ ਕੀਤੀ ਸੀ। ਹਾਰ ਕਾਰਨ ਕੁਝ ਪੂੰਨੀਏ ਹਰਿਆਣੇ ਤੇ ਉੱਤਰ ਪ੍ਰਦੇਸ਼ ਵੱਲ ਚਲੇ ਗਏ ਸਨ। ਕੁਝ ਪੰਜਾਬ ਦੇ ਮਾਲਵਾ ਖੇਤਰ ਲੁਧਿਆਣਾ, ਸੰਗਰੂਰ ਤੇ ਪਟਿਆਲੇ ਦੇ ਖੇਤਰਾਂ ਵਿੱਚ ਆਬਾਦ ਹੋ ਗਏ। ਸਿਰਸਾ, ਹਿੱਸਾਰ, ਹਾਂਸੀ, ਦਾਦਰੀ, ਰੋਹਤਕ, ਅੰਬਾਲਾ, ਜਗਾਧਰੀ ਆਦਿ ਵਿੱਚ ਹੀ ਪੂੰਨੀਆਂ ਗੋਤ ਦੇ ਕਾਫ਼ੀ ਜੱਟ ਆਬਾਦ ਹਨ। ਪੂਨੀਏਂ ਜੱਟਾਂ ਦਾ ਜਗਾਧਰੀ ਪਾਸ ਦੇ ਜਮਨਾ ਇਲਾਕੇ ਵਿੱਚ ਵੀ ਰਾਜ ਰਿਹਾ ਹੈ। ਪਾਨੀਪਤ ਦੇ ਇਲਾਕੇ ਵਿੱਚ ਵੀ ਕਾਫ਼ੀ ਪੂੰਨੀਏ ਵਸਦੇ ਹਨ। ਭਵਾਨੀ ਜ਼ਿਲ੍ਹੇ ਵਿੱਚ 150 ਪਿੰਡ ਪੂੰਨੀਏਂ ਜੱਟਾਂ ਦੇ ਹਨ। ਰਾਜਸਥਾਨ ਦੇ ਬੀਕਾਨੇਰ ਖੇਤਰ ਵਿੱਚ 100 ਪਿੰਡ ਪੂੰਨੀਏਂ ਜੱਟਾਂ ਦੇ ਹਨ। ਇਹ ਹਿੰਦੂ ਜਾਟ ਅਤੇ ਬਿਸ਼ਨੋਈ ਹਨ। ਜਲੰਧਰ ਜ਼ਿਲ੍ਹੇ ਵਿੱਚ ਵੀ ਪੂੰਨੀਆਂ ਦੇ ਕਈ ਪਿੰਡ ਹਨ। ਪੂੰਨੀਆ ਗੋਤ ਦਾ ਇੱਕ ਪ੍ਰਸਿੱਧ ਪਿੰਡ ਪੂੰਨੀਆਂ ਤਹਿਸੀਲ ਬੰਗਾ ਜ਼ਿਲ੍ਹਾ ਨਵਾਂਸ਼ਹਿਰ ਵਿੱਚ ਹੈ। ਅਮਰੀਕ ਸਿੰਘ ਪੂੰਨੀ ਸਾਬਕ ਆਈ. ਏ. ਐੱਸ. ਅਫ਼ਸਰ ਇਸ ਪਿੰਡ ਦਾ ਹੀ ਹੈ। ਲੁਧਿਆਣੇ ਜ਼ਿਲ੍ਹੇ ਵਿੱਚ ਵੀ ਇੱਕ ਪੂੰਨੀਆ ਪਿੰਡ ਪੂਨੀਏਂ ਜੱਟਾਂ ਦਾ ਬਹੁਤ ਹੀ ਉੱਘਾ ਤੇ ਪੁਰਾਣਾ ਪਿੰਡ ਹੈ। ਮਾਝੇ ਵਿੱਚ ਪੂੰਨੀਏ ਜੱਟ ਬਹੁਤ ਘੱਟ ਹਨ। ਪੱਛਮੀ ਪੰਜਾਬ ਵਿੱਚ ਪੂੰਨੀਏਂ ਜੱਟ ਬਹੁਤ ਸਨ। ਇਹ ਭਾਰੀ ਗਿਣਤੀ ਵਿੱਚ ਮੁਸਲਮਾਨ ਬਣ ਗਏ ਸਨ। ਪੂੰਨੀਏਂ ਗੋਤ ਦੇ ਲੋਕ ਦਲਿਤ ਜਾਤੀਆਂ ਵਿੱਚ ਵੀ ਹਨ। ਅਬੋਹਰ ਤੇ ਫਾਜ਼ਿਲਕਾ ਇਲਾਕੇ ਵਿੱਚ ਪੂੰਨੀਏ ਬਿਸ਼ਨੋਈ ਤੇ ਜੱਟ ਸਿੱਖ ਹਨ। ਪੰਜਾਬ ਵਿੱਚ ਪੂੰਨੀਏਂ ਜੱਟ ਸਿੱਖ ਹੀ ਹਨ। ਉੱਤਰ ਪ੍ਰਦੇਸ਼ ਦੇ ਮੇਰਠ, ਮੁਰਾਦਾਬਾਦ ਤੇ ਅਲੀਗੜ੍ਹ ਆਦਿ ਖੇਤਰਾਂ ਵਿੱਚ ਪੂਨੀਏਂ ਜੱਟਾਂ ਦੇ 100 ਦੇ ਲਗਭਗ ਪਿੰਡ ਹਨ। ਰਾਜਸਥਾਨ, ਹਰਿਆਣੇ ਤੇ ਉੱਤਰ ਪ੍ਰਦੇਸ਼ ਵਿੱਚ ਬਹੁਤੇ ਪੂੰਨੀਏ ਹਿੰਦੂ ਜਾਟ ਹਨ। ਕੁਝ ਬਿਸ਼ਨੋਈ ਜਾਟ ਹਨ। ਪੂਰਬੀ ਪੰਜਾਬ ਵਿੱਚ ਪੂੰਨੀਏ ਜੱਟ ਸਿੱਖ ਹਨ। ਪੱਛਮੀ ਪੰਜਾਬ ਦੇ ਸਾਰੇ ਪੂੰਨੀਏਂ ਮੁਸਲਮਾਨ ਬਣ ਗਏ ਹਨ। ਉੱਤਰੀ ਭਾਰਤ ਵਿੱਚ ਦੁਆਬਾ ਖੇਤਰ ਵਿਚੋਂ
ਪੂੰਨੀਆਂ ਭਾਈਚਾਰੇ ਦੇ ਲੋਕ ਬਦੇਸ਼ਾਂ ਵਿੱਚ ਵੀ ਬਹੁਤ ਗਏ ਹਨ। ਇਹ ਬਹੁਤ ਸ਼ਕਤੀਸ਼ਾਲੀ ਜੱਟ ਹਨ। ਉੱਤਰੀ ਭਾਰਤ ਦੇ ਸਾਰੇ ਖੇਤਰਾਂ ਵਿੱਚ ਜੱਟਾਂ ਦੇ ਬਹੁਤ ਗੋਤ ਸਾਂਝੇ ਹਨ। ਜੱਟ ਵਿਰਸਾ ਵੀ ਸਾਂਝਾ ਹੈ। ਅਸਲ ਵਿੱਚ ਪੂਨੀਆਂ ਨਾਗਬੰਸੀ ਤੇ ਸ਼ਿਵ ਗੋਤਰੀ ਗੋਤ ਹੈ। ਪੂੰਨੀਏ ਦਲਿਤ ਵੀ ਹਨ। ਦਲਿਤ ਜਾਤੀਆਂ ਦੇ ਗੋਤਾਂ ਬਾਰੇ ਵੀ ਇਤਿਹਾਸਕਾਰਾਂ ਨੂੰ ਖੋਜ ਕਰਨੀ ਚਾਹੀਦੀ ਹੈ। ਜੱਟਾਂ ਦੇ ਕਾਫ਼ੀ ਗੋਤ ਦਲਿਤਾਂ ਨਾਲ ਰਲਦੇ ਹਨ। ਬੁੱਟਰ : ਇਹ ਜੱਗਦੇਉਬੰਸੀ ਪੱਵਾਰ ਰਾਜਪੂਤਾਂ ਵਿਚੋਂ ਹਨ। ਇਹ ਪੱਵਾਰਾਂ ਦਾ ਹੀ ਇੱਕ ਉਪਗੋਤ ਹੈ। ਇਹ ਬਹੁਤੇ ਸਤਲੁਜ ਦੇ ਉੱਪਰਲੇ ਖੇਤਰਾਂ ਵਿੱਚ ਹੀ ਹਨ। ਇਹ ਲੱਖੀ ਜੰਗਲ ਤੋਂ ਉੱਠ ਕੇ ਦੂਰ ਦੁਜਰਾਂਵਾਲਾ ਤੇ ਮਿੰਟਗੁੰਮਰੀ ਤੱਕ ਚਲੇ ਗਏ ਸਨ। ਸਾਂਦਲਬਾਰ ਵਿੱਚ ਵੀ ਬੁੱਟਰ ਭਾਈਚਾਰੇ ਦਾ ਇੱਕ ਪ੍ਰਸਿੱਧ ਪਿੰਡ ਬੁੱਟਰ ਹੈ। ਅਸਲ ਵਿੱਚ ਬੁੱਟਰ ਦਾ ਮੁੱਢ ਲੱਖੀ ਜੰਗਲ ਦਾ ਖੇਤਰ ਹੀ ਹੈ। ਘੱਗਰ ਅਤੇ ਸਤਲੁਜ ਦੇ ਵਿਚਕਾਰਲੇ ਖੇਤਰ ਨੂੰ ਲੱਖੀ ਜੰਗਲ ਕਹਿੰਦੇ ਸਨ। ਲਖੀ ਜੰਗਲ ਫਿਰੋਜ਼ਪੁਰ ਦੇ ਦਰਿਆ ਸਤਲੁਜ ਦੇ ਕਿਨਾਰੇ ਤੋਂ ਬਠਿੰਡੇ ਦੇ ਰੋਹੀ ਬੀਆਬਾਨ ਤੱਕ 80 ਕਿਲੋਮੀਟਰ ਲੰਬੇ ਤੇ 25 ਕਿਲੋਮੀਟਰ ਚੌੜੇ ਖੇਤਰ ਵਿੱਚ ਫੈਲਿਆ ਹੋਇਆ ਸੀ। ਉਸ ਸਮੇਂ ਇਸ ਜੰਗਲ ਵਿੱਚ ਇੱਕ ਲੱਖ ਦੇ ਲਗਭਗ ਰੁੱਖ ਸਨ। ਇਸ ਲਈ ਇਸ ਜੰਗਲ ਨੂੰ ਲਖੀ ਜੰਗਲ ਕਹਿੰਦੇ ਸਨ। ਇਸ ਵਿੱਚ ਮੁਕਤਸਰ, ਬਠਿੰਡਾ, ਮੋਗਾ, ਫਰੀਦਕੋਟ ਆਦਿ ਦੇ ਖੇਤਰ ਸ਼ਾਮਿਲ ਸਨ। ਮੁਕਤਸਰ ਜ਼ਿਲ੍ਹੇ ਵਿੱਚ ਬੁੱਟਰਾਂ ਦੇ ਕਈ ਪਿੰਡ ਹਨ। ਜਿਨ੍ਹਾਂ ਵਿੱਚ ਪ੍ਰਸਿੱਧ ਪਿੰਡ ਬੁੱਟਰ ਵਖੂਆ ਬੁੱਟਰ ਸਰੀਂਹ, ਆਸਾ ਬੁੱਟਰ ਤੇ ਚਿੱਤਰਾ ਆਦਿ ਹਨ। ਬੁੱਟਰ ਵਖੂਆ ਦੇ ਲੋਕ ਬਾਬਾ ਸਿੱਧ ਦੀ ਮਾਨਤਾ ਕਰਦੇ ਹਨ। ਬਠਿੰਡੇ ਵਿੱਚ ਗਹਿਰੀ ਬੁੱਟਰ ਵੀ ਇਸ ਭਾਈਚਾਰੇ ਦਾ ਪਿੰਡ ਹੈ। ਫਰੀਦਕੋਟ ਦੇ ਖੇਤਰ ਵਿੱਚ ਇੱਕ ਬੁੱਟਰ ਪਿੰਡ ਹੈ। ਬੁੱਟਰ ਸ਼ਾਹੀ ਵੀ ਬੁੱਟਰਾਂ ਦਾ ਹੀ ਪਿੰਡ ਹੈ। ਮੋਗੇ ਖੇਤਰ ਵਿੱਚ ਬੁੱਟਰ ਕਲਾਂ ਤੇ ਬੁੱਟਰਾਂ ਦੀ ਕੋਕਰੀ ਬਹੁਤ ਪ੍ਰਸਿੱਧ ਪਿੰਡ ਹਨ। ਲੁਧਿਆਣੇ ਖੇਤਰ ਵਿੱਚ ਰਾਏਕੋਟ ਦੇ ਨਜ਼ਦੀਕ ਨਥੋਵਾਲ ਬੁੱਟਰਾਂ ਦਾ ਪੁਰਾਣਾ ਪਿੰਡ ਹੈ। ਮਾਝੇ ਵਿੱਚ ਵੀ ਬੁੱਟਰਾਂ ਦੇ ਕਈ ਪਿੰਡ ਹਨ। ਇੱਕ ਬੁੱਟਰ ਕਲਾਂਪਿੰਡ ਅੰਮ੍ਰਿਤਸਰ ਖੇਤਰ ਵਿੱਚ ਵੀ ਹੈ। ਬੁੱਟਰ ਸਿਵੀਆਂ ਤੇ ਵਾਂ ਆਦਿ ਵੀ ਬੁੱਟਰ ਭਾਈਚਾਰੇ ਦੇ ਉੱਘੇ ਪਿੰਡ ਹਨ। ਬਟਾਲਾ ਤਹਿਸੀਲ ਵਿੱਚ ਸੇਖਵਾਂ ਪਿੰਡ ਦੇ ਪਾਸ ਇੱਕ ਪਿੰਡ ਨੰਗਰ ਬੁੱਟਰ ਵੀ ਹੈ। ਮਾਝੇ ਵਿੱਚ ਬੁੱਟਰ ਗੋਤ ਦੇ ਲੋਕ ਕਾਫ਼ੀ ਹਨ। ਦੁਆਬੇ ਵਿੱਚ ਬੁੱਟਰਾਂ ਦੀ ਗਿਣਤੀ ਘੱਟ ਹੈ। ਪਟਿਆਲੇ ਖੇਤਰ ਵਿੱਚ ਬੁੱਟਰ ਮਾਝੇ ਦੇ ਪਿੰਡਵਾਂ ਤੋਂ ਆਕੇ ਮਾਝਾ, ਮਾਝੀ ਤੇ ਥੂਹੀ ਆਦਿ ਪਿੰਡਾਂ ਵਿੱਚ ਆਬਾਦ ਹੋਏ ਹਨ। ਨਾਭੇ ਦੇ ਖੇਤਰ ਵਿੱਚ ਵੀ ਕੁਝ ਬੁੱਟਰ ਭਾਈਚਾਰੇ ਦੇ ਲੋਕ ਕਈ ਪਿੰਡਾਂ ਵਿੱਚ ਵਸਦੇ ਹਨ। ਜਲੰਧਰ ਜ਼ਿਲ੍ਹੇ ਵਿੱਚ ਬੁੱਟਰ ਗੋਤ ਦਾ ਬੁੱਟਰਾਂ ਪਿੰਡ ਬਹੁਤ ਪ੍ਰਸਿੱਧ ਹੈ।
ਗੁਰਦਾਸਪੁਰ ਖੇਤਰ ਵਿੱਚ ਕਾਦੀਆਂ ਦੇ ਨਜ਼ਦੀਕ ਵੀ ਬੁੱਟਰ ਕਲਾਂ ਪਿੰਡ ਬੁੱਟਰ ਗੋਤ ਦੇ ਜੱਟਾਂ ਦਾ ਹੈ। ਬੁੱਟਰ, ਦੁਲੇਹ, ਦਿਉਲ, ਸੇਖੋਂ ਆਦਿ ਜੱਟ ਪੰਵਾਰਾਂ ਦੀ ਭੁੱਟੇ ਸ਼ਾਖਾ ਵਿਚੋਂ ਹਨ। ਇੱਕ ਲੋਕ ਕਥਾ ਹੈ ਕਿ ਜਦੋਂ ਪੱਵਾਰਾਂ ਦੇ ਕਿਲ੍ਹੇ ਜਰਗ ਤੇ ਦੁਸ਼ਮਣਾਂ ਨੇ ਕਬਜ਼ਾ ਕਰ ਲਿਆ ਤਾਂ ਉਨ੍ਹਾਂ ਨੇ ਪੱਵਾਰਾਂ ਨੂੰ ਚੁਣ ਚੁਣ ਕੇ ਕਤਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਕੁਝ ਪੱਵਾਰ ਦੁਸ਼ਮਣ ਨੂੰ ਭੁਲੇਖਾ ਦੇਣ ਲਈ ਆਪਣੇ ਵਡੇਰਿਆਂ ਦੇ ਨਾਮ ਤੇ ਨਵੇਂ ਗੋਤ ਦਲਿਉ, ਦਿਉਲ, ਸੇਖੋਂ, ਬਲਿੰਗ ਆਦਿ ਦੱਸਕੇ ਕਿਲ੍ਹੇ ਤੋਂ ਬਾਹਰ ਨਿਕਲ ਆਏ। ਇਸ ਲੜਾਈ ਵਿੱਚ ਸਭ ਤੋਂ ਵੱਧ: ਨੁਕਸਾਨ ਭੁੱਟੇ ਗੋਤ ਵਾਲੇ ਲੋਕਾਂ ਦਾ ਹੋਇਆ। ਇਸ ਸਮੇਂ ਤੋਟਾ ਹੋਣ ਕਾਰਨ ਬੁੱਟਰ ਆਪਣੇ ਨਾਨਕੇ ਰਹਿ ਰਿਹਾ ਸੀ। ਇਸ ਘਟਨਾ ਤੋਂ ਮਗਰੋਂ ਬੁੱਟਰ ਦੀ ਬੰਸ ਦੇ ਲੋਕਾਂ ਨੇ ਵੀ ਆਪਣਾ ਨਵਾਂ ਗੋਤ ਬੁੱਟਰ ਹੀ ਪ੍ਰਚਲਿਤ ਕਰ ਲਿਆ। ਬੁੱਟਰ ਵਖੂਆ ਪਿੰਡ ਦੇ ਬੁੱਟਰ ਜੱਟ ਹੁਣ ਵੀ ਦਲੇਵਾਂ ਨੂੰ ਆਪਣਾ ਭਾਈਚਾਰਾ ਸਮਝਦੇ ਹਨ ਇਸ ਲਈ ਅਜੇ ਵੀ ਦਲੇਵਾਂ ਨਾਲ ਵਿਆਹ ਸ਼ਾਦੀ ਨਹੀਂ ਕਰਦੇ। ਪ੍ਰਸਿੱਧ ਇਤਿਹਾਸਕਾਰ ਸ਼ਮਸ਼ੇਰ ਸਿੰਘ ਅਸ਼ੋਕ ਬੁੱਟਰਾਂ ਨੂੰ ਸੂਰਜਬੰਸੀ ਰਾਜਪੂਤ ਮੰਨਦਾ ਹੈ।
ਕੁਝ ਬੁੱਟਰ ਜੱਟ ਹਿੱਸਾਰ, ਸਿਰਸਾ ਤੇ ਅੰਬਾਲਾ ਦੇ ਰੋਪੜ ਤੇ ਖਰੜ ਖੇਤਰਾਂ ਵਿੱਚ ਵੀ ਵਸਦੇ ਹਨ। ਸਿਆਲਕੋਟ ਤੇ ਲਾਹੌਰ ਆਦਿ ਖੇਤਰਾਂ ਵਿੱਚ ਵੀ ਬੁੱਟਰਾਂ ਦੇ ਕਈ ਪਿੰਡ ਸਨ। ਪੱਛਮੀ ਪੰਜਾਬ ਵਿੱਚ ਕੁਝ ਬੁੱਟਰ ਮੁਸਲਮਾਨ ਬਣ ਗਏ ਸਨ। ਪੂਰਬੀ ਪੰਜਾਬ ਵਿੱਚ ਸਾਰੇ ਬੁੱਟਰ ਸਿੱਖ ਹਨ।
1881 ਈਸਵੀਂ ਵਿੱਚ ਸਾਂਝੇ ਪੰਜਾਬ ਵਿੱਚ ਬੁੱਟਰਾਂ ਦੀ ਗਿਣਤੀ ਕੇਵਲ 10833 ਹੀ ਸੀ। ਮਹਾਨ ਸ਼ਹੀਦ ਭਾਈ ਤਾਰਾ ਸਿੰਘ ਵਾਂ ਮਾਝੇ ਦਾ ਬੁੱਟਰ ਜੱਟ ਸੀ। ਬੁੱਟਰ ਜੱਟਾਂ ਦਾ ਬਹੁਤ ਹੀ ਛੋਟਾ ਪਰ ਉੱਘਾ ਗੋਤ ਹੈ। ਬੁੱਟਰਾਂ ਦਾ ਮੁੱਢ ਵੀ ਲੁਧਿਆਣੇ ਦਾ ਨਥੋਵਾਲ ਖੇਤਰ ਹੈ। ਇਸ ਗੋਤ ਦੇ ਲੋਕ ਬੇਸ਼ੱਕ ਘੱਟ ਗਿਣਤੀ ਵਿੱਚ ਹਨ ਪਰ ਇਹ ਟਾਵੇਂ ਟਾਵੇਂ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ।
ਜੱਟਾਂ ਦਾ ਇਤਿਹਾਸ 15
ਬੱਲ : ਇਹ ਜੱਟਾਂ ਦਾ ਇੱਕ ਪ੍ਰਾਚੀਨ ਤੇ ਸ਼ਕਤੀਸ਼ਾਲੀ ਕਬੀਲਾ ਸੀ। ਬੱਲ ਜੱਟ ਪ੍ਰਹਲਾਦ ਭਗਤ ਦੇ ਪੋਤੇ ਬੱਲ ਦੀ ਬੰਸ ਵਿਚੋਂ ਹਨ। ਕਰਨਲ ਟਾਡ ਨੇ ਇਸ ਬੰਸ ਨੂੰ ਵੀ 36 ਰਾਜ ਬੰਸਾਂ ਵਿੱਚ ਗਿਣਿਆ ਹੈ। ਗੁਪਤ ਰਾਜ ਦੇ ਅੰਤਲੇ ਦਿਨਾਂ ਵਿੱਚ 527 ਈਸਵੀਂ ਵਿੱਚ ਸੈਨਾਪਤੀ ਭਟਾਰਕ ਨੇ ਕੱਛ ਕਾਠੀਆਵਾੜ ਖੇਤਰ ਵਿੱਚ ਬਲਬੀਪੁਰ ਰਾਜ ਕਾਇਮ ਕੀਤਾ। ਸਿੰਧ ਦੇ ਅਰਬ ਸੈਨਾਪਤੀ ਅਬਰੂ ਬਿਨ ਜਮਾਲ ਨੇ 757 ਈਸਵੀ ਵਿੱਚ ਗੁਜਰਾਤ ਕਾਠੀਆਵਾੜ ਦੇ ਚੜ੍ਹਾਈ ਕਰਕੇ ਬੱਲ ਬੰਸ ਦੇ ਬਲਭੀ ਰਾਜ ਨੂੰ ਖਤਮ ਕਰ ਦਿੱਤਾ। ਇਸ ਬੰਸ ਦੇ ਕਈ ਰਾਜੇ ਹੋਏ ਬੱਲ ਜੱਟ ਬੱਲਭੀ ਖੇਤਰ ਛੱਡ ਕੇ ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼, ਹਰਿਆਣੇ ਤੇ ਪੰਜਾਬ ਵੱਲ ਆ ਗਏ। ਜਿਹੜੇ ਬੱਲ ਜੱਟ ਮੁਸਲਮਾਨ ਬਣ ਗਏ, ਉਨ੍ਹਾਂ ਨੂੰ ਬਲੋਚ ਕਿਹਾ ਜਾਂਦਾ ਹੈ। ਬੱਲ ਗੋਤ ਦੇ ਹਿੰਦੂ ਜਾਟ ਅੰਬਾਲਾ, ਕਰਨਾਲ, ਹਿੱਸਾਰ ਵਿੱਚ ਵੀ ਕਾਫ਼ੀ ਆਬਾਦ ਸਨ।
ਉੱਤਰ ਪ੍ਰਦੇਸ਼ ਵਿੱਚ ਬੱਲਾਂ ਨੂੰ ਬਲਾਇਨ ਕਿਹਾ ਜਾਂਦਾ ਹੈ। ਸਿਸੌਲੀ ਦੇ ਖੇਤਰ ਵਿੱਚ ਇਨ੍ਹਾਂ ਦੇ 100 ਦੇ ਲਗਭਗ ਪਿੰਡ ਹਨ। ਬੱਲ ਆਪਣਾ ਸੰਬੰਧ ਰਾਜਪੂਤਾਂ ਨਾਲ ਜੋੜਦੇ ਹਨ। ਗਹਿਲੋਤ ਤੇ ਸਿਸੋਦੀਆ ਵੀ ਬੱਲਾ ਦੇ ਸ਼ਾਖਾ ਗੋਤਰ ਹਨ।
ਬੱਲਾਂ ਦਾ ਵਡੇਰਾ ਬਾਇਆਬਲ ਮੱਧ ਪ੍ਰਦੇਸ਼ ਦੇ ਮਾਲਵਾ ਖੇਤਰ ਤੋਂ ਆਪਣੇ ਪਰਮਾਰ ਭਾਈਚਾਰੇ ਨਾਲ ਪੰਜਾਬ ਵਿੱਚ ਆਇਆ ਕਿਉਂਕਿ ਪਰਮਾਰ ਮੁਲਤਾਨ ਤੋਂ ਮਾਲਵੇ ਵੱਲ ਆਉਂਦੇ ਜਾਂਦੇ ਰਹਿੰਦੇ ਸਨ। ਬੱਲ ਸੇਖੋਂ ਜੱਟਾਂ ਨੂੰ ਵੀ ਆਪਣੇ ਭਾਈਚਾਰੇ ਵਿਚੋਂ ਸਮਝਦੇ ਹਨ। ਬੱਲਾਂ ਦੇ ਬਹੁਤੇ ਪਿੰਡ ਸਤਲੁਜ ਦੇ ਉਪਰਲੇ ਖੇਤਰ ਅਤੇ ਬਿਆਸ ਦੇ ਇਲਾਕੇ ਵਿੱਚ ਵੀ ਕਾਫ਼ੀ ਹਨ। ਬੱਲ ਲੁਧਿਆਣਾ, ਫਿਰੋਜ਼ਪੁਰ, ਪਟਿਆਲਾ ਤੇ ਸੰਗਰੂਰ ਵਿੱਚ ਵੀ ਕਾਫ਼ੀ ਹਨ। ਬੱਲ ਲੁਧਿਆਣੇ ਤੋਂ ਅੱਗੇ ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ ਤੇ ਕਪੂਰਥਲਾ ਖੇਤਰਾਂ ਵਿੱਚ ਵੀ ਕਾਫ਼ੀ ਗਿਣਤੀ ਵਿੱਚ ਆਬਾਦ ਹਨ। ਦੁਆਬੇ ਵਿੱਚ ਭੋਗਪੁਰ ਦੇ ਪਾਸ ਬੱਲਾਂ ਪਿੰਡ ਬੱਲ ਜੱਟਾਂ ਦਾ ਹੀ ਹੈ। ਰੋਪੜ ਦੇ ਇਲਾਕੇ ਵਿੱਚ ਵੀ ਬੱਲਾਂ ਦੇ ਕੁਝ ਪਿੰਡ ਹਨ। ਮਾਝੇ ਦੇ ਬੱਲ ਕਹਿੰਦੇ ਹਨ ਕਿ ਉਨ੍ਹਾਂ ਦਾ ਪਿਛਲਾ ਪਿੰਡ ਬਲਮਗੜ੍ਹ ਸੀ। ਮਾਲਵੇ ਦੇ ਸੰਗਰੂਰ ਖੇਤਰ ਵਿੱਚ ਬਲਮਗੜ੍ਹ ਬਹੁਤ ਉੱਘਾ ਪਿੰਡ ਹੈ। ਅੰਮ੍ਰਿਤਸਰ ਦੇ ਅਜਨਾਲੇ ਖੇਤਰ ਵਿੱਚ ਵੀ ਬੱਲਾਂ ਦਾ ਪ੍ਰਸਿੱਧ ਪਿੰਡ ਬੱਲ ਹੈ। ਇਸ ਤੋਂ ਇਲਾਵਾ ਬੁਡਾਲਾ, ਸੱਠਿਆਲਾ, ਬੱਲ ਸਹਾਏ, ਜੋਧੇ, ਝਲੜੀ, ਛੱਜਲਵਡੀ, ਬੁਡਾਲਾ (ਕਪੂਰਥਲਾ) ਆਦਿ ਕਈ ਪਿੰਡ ਬੱਲ ਭਾਈਚਾਰੇ ਦੇ ਹਨ। ਪੱਛਮੀ ਪੰਜਾਬ ਵਿੱਚ ਨੈਸ਼ਹਿਰੇ ਦੇ ਪਾਸ ਵੀ ਇੱਕ ਬੱਲ ਪਿੰਡ ਹੈ। ਗੁਰਦਾਸਪੁਰ ਵਿੱਚ ਵੀ ਬੱਲ ਜੱਟ ਕਾਫ਼ੀ ਹਨ। ਪੱਛਮੀ ਪੰਜਾਬ ਵਿੱਚ ਵੀ ਬੱਲ ਜੱਟ ਕਾਫ਼ੀ ਸਨ। ਇਨ੍ਹਾਂ ਵਿਚੋਂ ਬਹੁਤੇ ਮੁਸਲਮਾਨ ਬਣ ਗਏ ਸਨ। ਬੱਲ ਗੋਤ ਦੇ ਲੋਕ ਦਲਿਤ ਜਾਤੀਆਂ ਵਿੱਚ ਵੀ ਹਨ। ਪੂਰਬੀ ਪੰਜਾਬ ਵਿੱਚ ਸਾਰੇ ਬੱਲ ਸਿੱਖ ਹਨ। 1881 ਈਸਵੀਂ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਬੱਲ ਜੱਟਾਂ ਦੀ ਗਿਣਤੀ 9721 ਸੀ। ਵੀਰ ਸਿੰਘ ਬੱਲ ਨੇ ਸਿੱਖ ਇਤਿਹਾਸ ਨਾਲ ਸੰਬੰਧਿਤ ਸਿੰਘ ਸਾਗਰ, ਗੁਰਕੀਰਤ ਪ੍ਰਕਾਸ਼ ਆਦਿ ਪੁਸਤਕਾਂ ਲਿਖੀਆਂ ਹਨ। ਬੱਲ ਜੱਟਾਂ ਦਾ ਜਗਤ ਪ੍ਰਸਿੱਧ ਗੋਤ ਹੈ। ਬੀ. ਐੱਸ. ਦਾਹੀਆ ਵੀ ਬੱਲਾਂ ਨੂੰ ਬਲਭੀਪੁਰ ਦੇ ਪ੍ਰਾਚੀਨ ਰਾਜ ਘਰਾਣੇ ਵਿਚੋਂ ਮੰਨਦਾ ਹੈ।
ਬੋਲੇ ਖੋਖਰ : ਖੋਖਰਾਂ ਦਾ ਉਪਗੋਤ ਹੈ। ਖੋਖਰ ਜੱਟ ਵੀ ਹੁੰਦੇ ਹਨ ਅਤੇ ਤਖਾਣ ਵੀ ਹੁੰਦੇ ਹਨ। ਖੋਖਰ ਬਹੁਤ ਹੀ ਪੁਰਾਣਾ ਤੇ ਲੜਾਕੂ ਜੱਟ ਕਬੀਲਾ ਹੈ। ਖੋਖਰਾਂ ਨੇ ਵਿਦੇਸ਼ੀ ਹਮਲਾਵਰਾਂ ਦਾ ਹਮੇਸ਼ਾ ਡਟ ਕੇ ਟਾਕਰਾ ਕੀਤਾ। ਵਿਦੇਸ਼ੀ ਹਮਲਾਵਰਾਂ ਨੇ ਵੀ ਖੋਖਰਾਂ ਦਾ ਬਹੁਤ ਜਾਨੀ ਤੇ ਮਾਲੀ ਨੁਕਸਾਨ ਕੀਤਾ ਸੀ। ਜੱਟਾਂ ਦੇ ਕਈ ਗੋਤ ਉਨ੍ਹਾਂ ਦੀ ਕੋਈ ਨਵੀਂ ਅੱਲ ਪੈਣ ਕਾਰਨ ਵੀ ਪ੍ਰਚਲਿਤ ਹੋ ਗਏ ਹਨ। ਬੋਲਾ ਗੋਤ ਵੀ ਅੱਲ ਪੈਣ ਕਾਰਨ ਪ੍ਰਚਲਿਤ ਹੋਇਆ ਹੈ। ਬੋਲੇ ਜੱਟ ਸਾਰੇ ਸਿੱਖ ਹਨ। ਪੂਰਬੀ ਪੰਜਾਬ ਵਿੱਚ ਸਾਰੇ ਖੋਖਰ ਸਿੱਖ ਹਨ। ਪੱਛਮੀ ਪੰਜਾਬ ਵਿੱਚ ਬਹੁਤੇ ਖੋਖਰ ਮੁਸਲਮਾਨ ਬਣ ਗਏ ਸਨ। ਖੋਖਰ ਗੋਤ ਜੱਟਾਂ ਤੇ ਰਾਜਪੂਤਾਂ ਦਾ ਸਾਂਝਾ ਗੋਤ ਹੈ। ਬੋਲੇ ਉਪਗੋਤ ਦੇ ਖੋਖਰ ਜੱਟ ਬਹੁਤੇ ਮਾਲਵੇ ਵਿੱਚ ਵੀ ਆਬਾਦ ਹਨ। ਖੋਖਰਾਂ ਦੀਆਂ ਕਈ ਮੂੰਹੀਆਂ ਹਨ। ਕੁਝ ਖੋਖਰ ਮੀਆਂਵਾਲੀ, ਜੇਹਲਮ ਤੇ ਮੁਲਤਾਨ ਆਦਿ ਖੇਤਰਾਂ ਤੋਂ ਉੱਠਕੇ ਘੱਗਰ ਨਾਲੀ ਵੱਲ ਆ ਗਏ। ਫਿਰ ਹੌਲੀ ਹੌਲੀ ਰਾਜਸਥਾਨ ਦੇ ਗੜ੍ਹਗਜ਼ਨੀ ਖੇਤਰ ਵਿੱਚ ਆਬਾਦ ਹੋ ਗਏ। ਜੱਟਾਂ ਦੇ ਕੁਝ ਕਬੀਲੇ ਪੰਜਾਬ ਵਿੱਚ ਪੱਛਮ ਵੱਲੋਂ ਆਏ ਹਨ ਅਤੇ ਕੁਝ ਕਬੀਲੇ ਪੂਰਬ ਵੱਲੋਂ ਆਏ ਹਨ। ਪੁਰਾਣੇ ਸਮੇਂ ਵਿੱਚ ਵੀ ਕਾਲ ਪੈਣ ਜਾਂ ਬਦੇਸ਼ੀ ਹਮਲਿਆਂ ਕਾਰਨ ਜੱਟ ਕਬੀਲੇ ਇੱਕ ਜਗ੍ਹਾ ਤੋਂ ਉੱਠਕੇ ਮਹਿਮੜੇ ਦੀ ਰੋਹੀ ਵਿੱਚ ਆਕੇ ਆਬਾਦ ਹੋ ਗਏ। ਕਾਫ਼ੀ ਸਮੇਂ ਪਿਛੋਂ ਇੱਕ ਪ੍ਰਸਿੱਧ ਖੋਖਰ ਜੱਟ ਚੌਧਰੀ ਰੱਤੀ ਰਾਮ ਨੇ ਰੱਤੀਆ ਬੋਲਾ ਕਸਬੇ ਦਾ ਮੁੱਢ ਬੰਨਿਆ। ਹੁਣ ਰਤੀਆ ਖੇਤਰ ਹਰਿਆਣੇ ਵਿੱਚ ਮਹਾਨ ਅਕਬਰ ਬਾਦਸ਼ਾਹ ਵਿਆਹਿਆ ਸੀ। ਇਸ ਕਾਰਨ ਉਹ ਅਕਬਰ ਦਾ ਸਾਢੂ ਸੀ। ਅਕਬਰ ਆਪਣੇ ਸਾਢੂ ਨੂੰ ਬਹੁਤ ਇਮਾਨਦਾਰ ਸਮਝਦਾ ਸੀ। ਉਸ ਉੱਤੇ ਬਹੁਤ ਭਰੋਸਾ ਕਰਦਾ ਸੀ। ਇੱਕ ਵਾਰੀ ਅਕਬਰ ਖ਼ੁਦ ਕਿਸੇ ਲੜਾਈ ਵਿੱਚ ਭਾਗ ਲੈਣ ਲਈ ਜਾ ਰਿਹਾ ਸੀ। ਉਸ ਨੇ ਆਪਣੇ ਸਾਦੂ ਨੂੰ ਪੱਟਾ ਲਿਖਕੇ ਦਿੱਤਾ ਕਿ ਜੇ ਮੈਂ ਮਰ ਗਿਆ ਤਾਂ ਦਿੱਲੀ ਦਾ ਰਾਜ ਤੇਰਾ?ਅੱਜ ਤੋਂ ਦਿੱਲੀ ਦਾ ਰਾਜ ਤੇਰਾ। ਅਕਬਰ ਦਾ ਸਾਢੂ ਅਕਬਰ ਬਾਦਸ਼ਾਹ ਦੀ ਬਾਤ ਨੂੰ ਸਮਝ ਨਾ ਸਕਿਆ ਕੁਝ ਸਮੇਂ ਮਗਰੋਂ ਜਦ ਅਕਬਰ ਬਾਦਸ਼ਾਹ ਵਾਪਿਸ ਆ ਗਿਆ ਤਾਂ ਉਸ ਦੇ ਸਾਢੂ ਨੇ ਉਹ ਪੱਟਾ ਅਕਬਰ ਨੂੰ ਵਾਪਿਸ ਕਰ ਦਿੱਤਾ। ਕੁਝ ਲੋਕਾਂ ਨੇ ਮਖੌਲ ਵਜੋਂ ਕਿਹਾ ਕਿ ਜੱਟ ਬੋਲੇ ਹੀ ਨਿਕਲੇ, ਮੁਸਮਲਮਾਨਾਂ ਦਾ ਹੱਥ ਆਇਆ ਰਾਜ ਮੋੜ ਕੇ ਉਨ੍ਹਾਂ ਨੂੰ ਹੀ ਦੇ ਦਿੱਤਾ। ਇਸ ਤਰ੍ਹਾਂ ਹੌਲੀ ਹੌਲੀ ਬੋਲੇ ਸ਼ਬਦ ਬਦਲਦੇ ਬਦਲਦੇ ਬੋਲੇ ਬਣ ਗਿਆ। ਬੋਲਾ ਅੱਲ ਪੈਣ ਤੇ ਇਸ ਕਬੀਲੇ ਦਾ ਗੋਤ ਬੋਲਾ ਹੀ ਪ੍ਰਚਲਿਤ ਹੋ ਗਿਆ। ਇਹ ਮਿਥਿਹਾਸਕ ਘਟਨਾ ਲਗਦੀ ਹੈ। ਇਸ ਗੋਤ ਦੇ ਲੋਕਾਂ ਬਾਰੇ ਇੱਕ ਹੋਰ ਦੰਦ ਕਥਾ ਵੀ ਅਕਬਰ ਨਾਲ ਹੀ ਸੰਬੰਧਿਤ ਹੈ। ਕਹਿੰਦੇ ਹਨ ਕਿ ਬੋਲਿਆਂ ਦੇ ਵਡੇਰੇ ਨੂੰ ਉਸਦੇ ਪਿਉ ਦੀ ਮੌਤ ਮਗਰੋਂ ਸਾਢੂ ਦੇ ਨਾਤੇ ਅਕਬਰ ਬਾਦਸ਼ਾਹ ਨੇ ਆਪਣੇ ਹੱਥੀ ਆਪ ਪੱਗ ਬੰਨੀ ਅਤੇ ਆਖਿਆ ਕਿ ਅੱਗੇ ਤੋਂ ਤੁਸੀਂ ਕਿਸੇ ਜੱਟ ਨੂੰ ਖੁਸ਼ੀ ਜਾਂ ਗ਼ਮੀ ਮੌਕੇ ਪੱਗ ਨਹੀਂ ਦੇਣੀ। ਮੈਂ ਤੁਹਾਨੂੰ ਸ਼ਾਹੀ ਪੱਗ ਦੇ ਦਿੱਤੀ ਹੈ। ਬੋਲੇ ਗੋਤ ਦੇ ਜੱਟ ਕਿਸੇ ਨੂੰ ਪੱਗ ਨਹੀਂ ਦਿੰਦੇ। ਬੋਲੇ ਜੱਟ ਆਪਣੇ ਜੁਆਈ ਨੂੰ ਵੀ ਪੱਗ ਨਹੀਂ ਦਿੰਦੇ। ਅਕਬਰ ਦੇ ਸਮੇਂ ਅਕਬਰ ਦੇ ਰਿਸ਼ਤੇਦਾਰ ਜੱਟ ਵੀ ਆਪਣੇ ਆਪ ਨੂੰ ਜੱਟਾਂ ਨਾਲੋਂ ਉੱਚਾ ਸਮਝਦੇ ਸਨ। ਬੋਲੇ ਜੱਟਾਂ ਬਾਰੇ ਕਈ ਲੋਕ ਕਥਾਵਾਂ ਤੇ ਲੋਕ ਗੀਤ ਪ੍ਰਚਲਿਤ ਹਨ। ਬੋਲੇ ਭਾਈਚਾਰੇ ਦੇ ਬਹੁਤੇ ਪਿੰਡ ਹਰਿਆਣੇ ਦੇ ਸਿਰਸਾ, ਹਿੱਸਾਰ ਅਤੇ ਪੰਜਾਬ ਦੇ ਮਾਨਸਾ, ਬਠਿੰਡਾ ਖੇਤਰਾਂ ਵਿੱਚ ਹਨ। ਇਨ੍ਹਾਂ ਦੇ ਪ੍ਰਸਿੱਧ ਪਿੰਡ ਰਤੀਆ, ਰਤਨਗੜ੍ਹ, ਕਮਾਣਾ, ਸਿਵਾਣਾ, ਦਾਤੇਵਾਸ, ਕੁਲਾਣਾ ਆਦਿ ਹਨ। ਖੋਖਰ ਗੋਤ ਦੇ ਲੋਕ ਰਾਜਪੂਤ, ਜੱਟ ਤਖਾਣ ਤੇ ਮਜ਼੍ਹਬੀ ਸਿੱਖ ਵੀ ਹੁੰਦੇ ਹਨ। ਬੋਲੇ ਜੱਟ ਸਿੱਖ ਹੀ ਹੁੰਦੇ ਹਨ।
ਪੰਜਾਬ ਵਿੱਚ ਬੋਲੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਸਾਂਝੇ ਪੰਜਾਬ ਵਿੱਚ ਖੋਖਰਾਂ ਦੀ ਗਿਣਤੀ ਬਹੁਤ ਸੀ। ਖੋਖਰ ਰਾਜਪੂਤ 55380 ਅਤੇ ਜੱਟ 12331 ਸੀ। ਅੰਗਰੇਜ਼ਾਂ ਦੇ ਰਾਜ ਸਮੇਂ 1881 ਈਸਵੀਂ ਦੀ ਜਨਸੰਖਿਆ ਸਮੇਂ ਜਾਤੀਆਂ ਅਤੇ ਗੋਤ ਵੀ ਲਿਖੇ ਗਏ ਸਨ। ਇਸ ਸਮੇਂ ਪਟਵਾਰੀਆਂ ਨੇ ਵੀ ਵੱਖ ਵੱਖ ਜਾਤੀਆਂ ਦੇ ਗੋਤਾਂ ਤੇ ਆਮ ਰਿਵਾਜ਼ਾਂ ਬਾਰੇ ਸੰਬੰਧਿਤ ਅਧਿਕਾਰੀਆਂ ਨੂੰ ਕਾਫ਼ੀ ਜਾਣਕਾਰੀ ਆਪਣੇ ਮਾਲ ਮਹਿਕਮੇ ਰਾਹੀਂ ਭੇਜੀ ਸੀ ਜਿਸ ਦੇ ਆਧਾਰ ਤੇ ਹੀ ਸਰ ਇੱਬਟਸਨ ਨੇ ਮਹਾਨ ਖੋਜ ਪੁਸਤਕ 'ਪੰਜਾਬ ਕਾਸਟਸ' ਲਿਖੀ। ਸੈਣੀਆਂ ਵਿੱਚ ਵੀ ਬੋਲਾ ਗੋਤ ਹੁੰਦਾ ਹੈ। ਜੱਟਾਂ ਤੇ ਸੈਣੀਆਂ ਦੇ ਕਈ ਗੋਤ ਰਲਦੇ ਹਨ। ਸੋਹੀ ਜੱਟ ਵੀ ਹਨ ਅਤੇ ਸੈਣੀ ਵੀ ਹਨ। ਬੋਲਾ ਖੋਖਰਾਂ ਦਾ ਉੱਘਾ ਤੇ ਬਹੁਤ ਹੀ ਛੋਟਾ ਗੋਤ ਹੈ। ਖੋਖਰ ਪ੍ਰਾਚੀਨ ਤੇ ਦੇਸ਼ ਭਗਤ ਖਾੜਕੂ ਜੱਟ ਸਨ।
ਬੈਂਸ : ਈਸਾ ਤੋਂ ਅੱਠ ਸੌ ਸਾਲ ਪਹਿਲਾਂ ਜੱਟ ਕਬੀਲੇ ਮੱਧ ਏਸ਼ੀਆ ਤੇ ਕੈਸਪੀਅਨ ਸਾਗਰ ਤੋਂ ਲੈ ਕੇ ਇਰਾਨ, ਸਿੰਧ ਤੇ ਮੁਲਤਾਨ ਦੇ ਖੇਤਰਾਂ ਵਿੱਚ ਦੂਰ ਦੂਰ ਤੱਕ ਫੈਲੇ ਹੋਏ ਸਨ। ਰਿੱਗਵੇਦਾਂ ਦੇ ਸਮੇਂ ਵੀ ਭਾਰਤ ਵਿੱਚ ਕਈ ਜੱਟ ਕਬੀਲੇ ਵਸਦੇ ਸਨ। ਮਹਾਭਾਰਤ ਵਿੱਚ ਰਾਜਪੂਤਾਂ ਦਾ ਕੋਈ ਜ਼ਿਕਰ
ਨਹੀਂ। ਪੰਜਾਬ, ਸਿੰਧ, ਗੁਜਰਾਤ ਦੇ ਸੈਂਕੜੇ ਜੱਟ ਕਬੀਲਿਆਂ ਦਾ ਵਰਣਨ ਹੈ। ਜੱਟਾਂ ਦੇ ਰਾਜਬੰਸਾਂ ਤੋਂ ਹੀ ਰਾਜਪੂਤ ਬਣੇ ਹਨ। ਬੈਂਸ ਵੀ ਜੱਟਾਂ ਦਾ ਬਹੁਤ ਪੁਰਾਣਾ ਕਬੀਲਾ ਹੈ। ਬੈਂਸ ਗੋਤ ਦਾ ਵਡੇਰਾ ਬੈਂਸ ਹੀ ਸੀ। ਬੈਂਸਾਂ ਦਾ ਮੋਢੀ ਪਿੰਡ ਮਾਹਿਲਪੁਰ ਸੀ। ਇਸ ਪਿੰਡ ਦਾ ਪਹਿਲਾ ਨਾਮ ਸ੍ਰੀ/ਮਾਲਪੁਰ ਸੀ। ਥਾਨੇਸਰ ਦੇ ਵਰਧਨ ਵੀ ਪਹਿਲਾਂ ਏਥੇ ਰਹਿੰਦੇ ਸਨ। ਪ੍ਰਸਿੱਧ ਇਤਿਹਾਸਕਾਰ ਕਨਿੰਘਮ ਤੇ ਹਿਊਨਸਾਂਗ ਦੇ ਅਨੁਸਾਰ ਹਰਸ਼ ਵਰਧਨ ਵੀ ਬੈਂਸ ਜੱਟਾਂ ਵਿਚੋਂ ਸੀ। ਮਾਹਿਲਪੁਰ ਦੇ ਇਲਾਕੇ ਵਿੱਚ ਬੈਂਸਾਂ ਦੇ 12 ਪਿੰਡ ਹਨ। ਬੈਂਸ ਬਹੁਤੇ ਦੁਆਬੇ ਵਿੱਚ ਹੀ ਆਬਾਦ ਹਨ। ਦੁਆਬੇ ਤੋਂ ਬਹੁਤੇ ਬੈਂਸ ਅਮਰੀਕਾ ਤੇ ਕੈਨੇਡਾ ਆਦਿ ਬਾਹਰਲੇ ਦੇਸ਼ਾਂ ਵਿੱਚ ਜਾਕੇ ਆਬਾਦ ਹੋ ਗਏ ਹਨ। ਦੀਦਾਰ ਸਿੰਘ ਬੈਂਸ ਦਾ ਜੱਦੀ ਪਿੰਡ ਨੰਗਲ ਖੁਰਦ ਜ਼ਿਲ੍ਹਾ ਹੁਸ਼ਿਆਰਪੁਰ ਦੁਆਬੇ ਖੇਤਰ ਵਿੱਚ ਹੀ ਹੈ। ਹੁਸ਼ਿਆਰਪੁਰ ਵਿੱਚ ਇੱਕ ਬੈਂਸ ਨਾਮ ਦਾ ਪਿੰਡ ਵੀ ਬਹੁਤ ਉੱਘਾ ਹੈ। ਇੱਕ ਹੋਰ ਬੈਂਸ ਪਿੰਡ ਤਹਿਸੀਲ ਆਨੰਦੁਪਰ ਜ਼ਿਲ੍ਹਾ ਰੂਪ ਨਗਰ ਵਿੱਚ ਹੈ। ਨਵਾਂ ਸ਼ਹਿਰ ਜ਼ਿਲ੍ਹੇ ਦੇ ਇਲਾਕੇ ਵਿੱਚ ਵੀ ਇੱਕ ਬੈਂਸ ਭਾਈਚਾਰੇ ਦਾ ਪ੍ਰਸਿੱਧ ਪਿੰਡ ਬੈਂਸ ਹੈ। ਪੰਜਾਬ ਵਿੱਚ ਬੈਂਸ ਨਾਮ ਦੇ ਕਈ ਪਿੰਡ ਹਨ। ਗੁਰਦਾਸਪੁਰ ਵਿੱਚ ਵੀ ਇੱਕ ਪਿੰਡ ਦਾ ਨਾਮ ਬੈਂਸ ਹੈ। ਮਾਲਵੇ ਵਿੱਚ ਵੀ ਬੈਂਸ ਕਾਫ਼ੀ ਹਨ। ਮੁਕਤਸਰ ਖੇਤਰ ਦੇ ਬੈਂਸ ਵੀ ਹੁਸ਼ਿਆਰਪੁਰ ਦੇ ਮਾਹਿਲਪੁਰ ਖੇਤਰ ਤੋਂ ਉਠਕੇ ਰਣਜੀਤ ਸਿੰਘ ਦੇ ਸਮੇਂ ਇਧਰ ਆਕੇ ਆਬਾਦ ਹੋਏ ਹਨ। ਬਹੁਤੇ ਬੈਂਸ ਗੋਤ ਦੇ ਜੱਟ ਹੁਸ਼ਿਆਰਪੁਰ, ਜਲੰਧਰ, ਨਵਾਂ ਸ਼ਹਿਰ ਤੇ ਕਪੂਰਥਲਾ ਵਿੱਚ ਆਬਾਦ ਹਨ। ਕੁਝ ਰੋਪੜ, ਪਟਿਆਲਾ, ਨਾਭਾ ਤੇ ਲੁਧਿਆਣੇ ਦੇ ਖੇਤਰਾਂ ਵਿੱਚ ਵੀ ਵਸਦੇ ਹਨ। ਮਾਝੇ ਦੇ ਗੁਰਦਾਸਪੁਰ ਖੇਤਰ ਵਿੱਚ ਵੀ ਬੈਂਸ ਗੋਤ ਦੇ ਜੱਟ ਕਾਫ਼ੀ ਹਨ। ਅਲਾਵਲਪੁਰ (ਜਲੰਧਰ) ਦੇ ਬੈਂਸ ਸਰਦਾਰਾਂ ਦਾ ਵਡੇਰਾ, ਹੁਸ਼ਿਆਰਪੁਰ ਤੋਂ ਸਰਹੱਦ ਦੇ ਨਜ਼ਦੀਕ ਜੱਲਾ ਖੇਤਰ ਵਿੱਚ ਆਇਆ ਸੀ। ਇਹ ਮਾਲਵੇ ਦਾ ਇਲਾਕਾ ਸੀ।
ਪੱਛਮੀ ਪੰਜਾਬ ਦੇ ਰਾਵਲਪਿੰਡੀ, ਜਿਹਲਮ, ਮਿੰਟਗੁੰਮਰੀ, ਝੰਗ, ਮੁਲਤਾਨ ਆਦਿ ਖੇਤਰਾਂ ਵਿੱਚ ਬੈਂਸ ਜੱਟ ਬਹੁਗਿਣਤੀ ਵਿੱਚ ਮੁਸਲਮਾਨ ਬਣ ਗਏ ਸਨ। ਬੈਂਸ ਗੋਤ ਦੇ ਲੋਕ ਦਲਿਤ ਜਾਤੀਆਂ ਵਿੱਚ ਵੀ ਬਹੁਤ ਹਨ। ਜੱਟਾਂ ਤੇ ਦਲਿਤਾਂ ਦੇ ਬਹੁਤ ਗੋਤ ਸਾਂਝੇ ਹਨ। ਬ੍ਰਾਹਮਣ ਹੁਣ ਤੱਕ ਜੱਟਾਂ ਨੂੰ ਸੂਦਰ ਹੀ ਸਮਝਦੇ ਸਨ ਕਿਉਂਕਿ ਜੱਟਾਂ ਵਿੱਚ ਵੀ ਸੂਦਰਾਂ ਵਾਂਗ ਕਰੇਵੇ ਦੀ ਰਸਮ ਪ੍ਰਚਲਿਤ ਸੀ। ਬਾਕੀ ਤਿੰਨਾਂ ਵਰਣਾਂ ਵਿੱਚ ਕਰੇਵੇ ਦੀ ਰਸਮ ਅਸਲੋਂ ਹੀ ਵਿਵਰਜਤ ਸੀ। ਕਈ ਵਾਰ ਗਰੀਬ ਜੱਟ ਦਲਿਤਾਂ ਨਾਲ ਰਿਸ਼ਤੇਦਾਰੀ ਪਾਕੇ ਉਨ੍ਹਾਂ ਵਿੱਚ ਵੀ ਰਲਮਿਲ ਜਾਂਦੇ ਸਨ। ਉਨ੍ਹਾਂ ਦਾ ਗੋਤ ਪਹਿਲਾਂ ਵਾਲਾ ਹੀ ਰਹਿੰਦਾ ਸੀ। ਜਾਤੀ ਬਦਲ ਜਾਂਦੀ ਸੀ।
ਕੁਝ ਇਤਿਹਾਸਕਾਰਾਂ ਅਨੁਸਾਰ ਬੈਂਸ ਅਤੇ ਜੰਜੂ ਰਾਜਪੂਤ ਇਕੋ ਬਰਾਦਰੀ ਵਿਚੋਂ ਹਨ। ਕਰਨਲ ਟਾਡ ਬੈਂਸ ਗੋਤ ਦੇ ਜੱਟਾਂ ਨੂੰ ਸੂਰਜਬੰਸੀ ਮੰਨਦਾ ਹੈ। ਇਹ ਛੱਤੀ ਸ਼ਾਹੀ ਰਾਜਪੂਤਾਂ ਵਿਚੋਂ ਹਨ। 1881 ਈਸਵੀਂ ਦੀ ਜਨਸੰਖਿਆ ਸਮੇਂ ਪੂਰਬੀ ਤੇ ਪੱਛਮੀ ਪੰਜਾਬ ਵਿੱਚ ਬੈਂਸ ਭਾਈਚਾਰੇ ਦੀ ਗਿਣਤੀ 28971 ਸੀ।
ਬੈਂਸ ਬਹੁਤ ਹੀ ਪ੍ਰਸਿੱਧ ਤੇ ਪ੍ਰਭਾਵਸ਼ਾਲੀ ਜੱਟ ਹਨ। ਪੁਰਾਤਨ ਸਿੱਖ ਸਰਦਾਰ ਘਰਾਣਿਆਂ ਵਿਚੋਂ ਹਿੰਮਤ ਸਿੰਘ ਅਲਾਉਲਪੁਰ ਦਾ ਖ਼ਾਨਦਾਨ ਬੈਂਸ ਬਹੁਤ ਪ੍ਰਸਿੱਧ ਸੀ। 1812 ਈਸਵੀਂ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਬੁਲਾ ਕੇ ਆਪਣਾ ਵਜ਼ੀਰ ਬਣਾ ਲਿਆ ਸੀ ਅਤੇ ਅਲਾਉਲਪੁਰ ਜ਼ਿਲ੍ਹਾ ਜਲੰਧਰ ਵਿੱਚ ਬਹੁਤ ਵੱਡੀ ਜਾਗੀਰ ਦਿੱਤੀ ਸੀ। ਬੈਂਸ ਜੱਟਾਂ ਦਾ ਮੁੱਢਲਾ ਘਰ ਪੰਜਾਬ ਦਾ ਦੁਆਬਾ ਖੇਤਰ ਹੀ ਹੈ। ਫਗਵਾੜੇ ਤੋਂ ਸੱਤ ਮੀਲ ਦੂਰ ਬੈਂਸਲ ਪਿੰਡ ਹੀ ਹਰਿਆਣੇ ਅਤੇ ਉੱਤਰ ਪ੍ਰਦੇਸ਼ ਦੇ ਬੈਂਸ ਜੱਟਾਂ ਦੇ ਪੂਰਵਜਾ ਦਾ ਮੁੱਢਲਾ ਪਿੰਡ ਸੀ। ਉੱਤਰ ਪ੍ਰਦੇਸ਼ ਵਿੱਚ ਬੈਂਸ ਰਾਜਪੂਤ ਵੀ ਹਨ ਅਤੇ ਜੱਟ ਵੀ ਹਨ। ਦਸਵੀਂ ਸਦੀ ਵਿੱਚ ਅਵੱਧ ਦੇ ਬੈਂਸ ਰਾਜ ਘਰਾਣੇ ਨੇ ਆਪਣੇ ਆਪ ਨੂੰ ਰਾਜਪੂਤ ਘੋਸ਼ਿਤ ਕਰ ਦਿੱਤਾ। ਉੱਤਰ ਪ੍ਰਦੇਸ਼ ਅਤੇ ਹਰਿਆਣੇ ਵਿੱਚ ਬੈਂਸ ਹਿੰਦੂ ਜਾਟ ਹਨ। ਕੁਝ ਰਾਜਪੂਤ ਹਿੰਦੂ ਹਨ। ਬੈਂਸ ਜਾਂ ਬਸਾਂਤਿ ਇਕੋ ਹੀ ਗੋਤ ਹੈ। ਪ੍ਰਸਿੱਧ ਇਤਿਹਾਸਕਾਰ ਰਾਹੁਲ ਸਾਂਕਰਤਿਆਨ ਬੈਂਸ ਬੰਸ ਨੂੰ ਕਸ਼ਤਰੀ ਬੰਸ ਹੀ ਦੱਸਦਾ ਹੈ। ਬੈਂਸ ਪੁਰਾਤਨ ਜੱਟ ਗੋਤ ਹੈ।
ਬਾਸੀ : ਇਹ ਜੱਟਾਂ ਦਾ ਬਹੁਤ ਹੀ ਪੁਰਾਣਾ ਕਬੀਲਾ ਹੈ। ਇਨ੍ਹਾਂ ਦੇ ਵਡੇਰੇ ਮੱਧ ਏਸ਼ੀਆ ਤੋਂ ਉੱਠਕੇ ਯੂਨਾਨ, ਇਰਾਨ ਆਦਿ ਦੇਸ਼ਾਂ ਵਿੱਚ ਕਾਫ਼ੀ ਘੁੰਮ ਫਿਰਕੇ, ਸਿੰਧ ਤੇ ਦਿੱਲੀ ਵਿੱਚ ਆਏ। ਫਿਰ ਅੱਗੇ ਚੱਲ ਕੇ ਪੰਜਾਬ ਵਿੱਚ ਪਹੁੰਚ ਗਏ। ਬਾਸੀ ਗੋਤ ਦਾ ਮੋਢੀ ਜਰਜਤ ਸੀ। ਗੋਪਾਲਪੁਰ ਜ਼ਿਲ੍ਹਾ ਲੁਧਿਆਣੇ ਵਿੱਚ ਇਨ੍ਹਾਂ ਦੇ ਵਡੇਰੇ ਤੁਲਾ ਦਾ ਮੱਟ ਹੈ। ਬੱਚੇ ਦੇ ਜਨਮ ਦੀ ਖੁਸ਼ੀ ਵਿੱਚ ਅਤੇ ਦੀਵਾਲੀ ਦੇ ਮੌਕੇ ਬਾਸੀ ਭਾਈਚਾਰੇ ਦੇ ਲੋਕ ਆਪਣੇ ਵਡੇਰੇ ਦੇ ਨਾਮ ਤੇ ਉਥੇ ਮਿੱਟੀ ਕੱਢਦੇ ਹਨ। ਕੁਝ ਬਾਸੀ ਜੱਟ ਫਿਰੋਜ਼ਪੁਰ, ਮੋਗੇ, ਸੁਨਾਮ ਅਤੇ ਫਰੀਦਕੋਟ ਆਦਿ ਖੇਤਰਾਂ ਵਿੱਚ ਵੀ ਵਸਦੇ ਹਨ। ਲੁਧਿਆਣੇ ਦੇ ਖੇਤਰ ਵਿੱਚ ਬਾਸੀ ਗੋਤ ਦੇ ਜੱਟ ਕਾਫ਼ੀ ਹਨ। ਜਰਜਤ ਦੀ ਬੰਸ ਵਿਚੋਂ ਜਮੀਤਾ, ਚੂਹਾ ਤੇ ਯੋਗੀ ਵੀ ਕਾਫ਼ੀ ਪ੍ਰਸਿੱਧ ਸਨ। ਚੂਹੇ ਦੀ ਬੰਸ ਦੇ ਲੋਕ ਲੁਧਿਆਣੇ ਦੇ ਪ੍ਰਸਿੱਧ ਪਿੰਡ ਪੂੜੈਣ ਵਿੱਚ ਆਬਾਦ ਹਨ। ਅਬੋਹਰ ਦੇ ਇਲਾਕੇ ਵਿੱਚ ਵੀ ਇੱਕ ਪਿੰਡ ਬਹਾਵਲ ਬਾਸੀਆਂ ਹੈ। ਮੁਸਲਮਾਨਾਂ ਦੇ ਰਾਜ ਵਿੱਚ ਬਾਸੀ ਗੋਤ ਦੇ ਜੱਟ ਕਾਫ਼ੀ ਗਿਣਤੀ ਵਿੱਚ ਮੁਸਲਮਾਨ ਬਣਕੇ ਮੁਸਲਮਾਨ ਭਾਈਚਾਰੇ ਵਿੱਚ ਰਲਮਿਲ ਗਏ ਸਨ। ਇੱਕ ਬਾਸੀਆਂ ਪਿੰਡ ਲੁਧਿਆਣੇ ਦੇ ਖੇਤਰ ਵਿੱਚ ਮੁੱਲਾਂਪੁਰ ਦਾਖੇ ਦੇ ਨਜ਼ਦੀਕ ਹੈ। ਇਹ ਵੀ ਬਾਸੀ ਗੋਤ ਦੇ ਜੱਟਾਂ ਦਾ ਪਿੰਡ ਹੈ। ਇਸ ਪਿੰਡ ਨੂੰ ਬਾਸੀਆਂ ਬੇਟ ਕਹਿੰਦੇ ਹਨ। ਰਾਏਕੋਟ ਦੇ ਨਜ਼ਦੀਕ ਵੀ ਇੱਕ ਬਾਸੀਆ ਪਿੰਡ ਹੈ। ਇੱਕ ਬੱਸੀ ਪਿੰਡ ਜ਼ਿਲ੍ਹਾ ਪਟਿਆਲਾ ਵਿੱਚ ਵੀ ਹੈ। ਪੰਜਾਬ ਵਿੱਚ ਬਸੀਆਂ ਨਾਮ ਦੇ ਕਈ ਪਿੰਡ ਹਨ। ਮਾਲਵੇ ਵਿੱਚ ਬਾਸੀ ਗੋਤ ਦੇ ਜੱਟ ਕਾਫ਼ੀ ਹਨ। ਦੁਆਬੇ ਵਿੱਚ ਬੰਡਾਲਾ ਬਾਸੀ ਗੋਤ ਦਾ ਬਹੁਤ ਹੀ ਉੱਘਾ ਪਿੰਡ ਹੈ ਪ੍ਰਸਿੱਧ ਕਮਿਊਨਿਸਟ ਲੀਡਰ ਹਰਕ੍ਰਿਸ਼ਨ ਸਿੰਘ ਸੁਰਜੀਤ ਬਡਾਲੇ ਪਿੰਡ ਦਾ ਬਾਸੀ ਜੱਟ ਹੈ। ਦੁਆਬੇ ਵਿਚੋਂ ਬਾਸੀ ਭਾਈਚਾਰੇ ਦੇ ਬਹੁਤ ਲੋਕ ਬਦੇਸ਼ਾਂ ਵਿੱਚ ਵੀ ਗਏ ਹਨ ਮਾਝੇ ਵਿੱਚ ਬਾਸੀ ਗੋਤ ਦੇ ਜੱਟ ਬਹੁਤ ਹੀ ਘੱਟ ਹਨ। ਬਾਸੀ ਜੱਟ ਹਿੰਦੂ ਵੀ ਹੁੰਦੇ ਹਨ ਅਤੇ ਖੱਤਰੀ ਵੀ ਹੁੰਦੇ ਹਨ। ਪੰਜਾਬ ਵਿੱਚ ਬਾਸੀ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਬਾਸੀ ਜੱਟ ਪੰਜਾਬ ਦੇ ਪ੍ਰਾਚੀਨ ਕਬੀਲਿਆਂ ਵਿਚੋਂ ਹਨ। ਜੱਟਾਂ, ਖੱਤਰੀਆਂ ਤੇ ਰਾਜਪੂਤਾਂ ਦੇ ਕਾਫ਼ੀ ਗੋਤ ਸਾਂਝੇ ਹਨ। ਪਿਛੋਕੜ ਵੀ ਸਾਂਝਾ ਹੈ। ਰਾਜਪੂਤ ਵੀ ਖੱਤਰੀਆਂ ਤੋਂ ਮਗਰੋਂ ਹੀ ਪੈਦਾ ਹੋਏ ਹਨ। ਜੱਟ ਆਰੀਆਂ ਦੀ ਹੀ ਉਲਾਦ ਹਨ। ਸਿੱਥੀਅਨ ਵੀ ਆਰੀਏ ਹੀ ਸਨ।
ਬਾਜਵਾ : ਇਨ੍ਹਾਂ ਦੇ ਮੋਢੀ ਨੂੰ ਵਜਬ ਕਿਹਾ ਜਾਂਦਾ ਸੀ। ਇਹ ਸੂਰਜ ਬੰਸੀ ਹਨ। ਬਾਜਵਾ ਜੱਟ ਕੇਵਲ ਬਾਜੂ ਰਾਜਪੂਤਾਂ ਨਾਲ ਮਿਲਦੇ ਹਨ। ਇਨ੍ਹਾਂ ਦੇ ਰਸਮ ਰਿਵਾਜ਼ ਵੀ ਇਕੋ ਜਿਹੇ ਹਨ। ਇਨ੍ਹਾਂ ਦਾ ਵਡੇਰਾ ਬਾਬਾ ਮੰਗਾ ਹੈ। ਜਿਨ੍ਹਾਂ ਦਾ ਆਰੰਭ ਸਿਆਲਕੋਟ ਜ਼ਿਲ੍ਹੇ ਵਿੱਚ ਜੰਮੂ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਸਥਿਤ ਬਜਵਾਤ ਵਿੱਚ ਹੋਇਆ ਸੀ। ਬਾਜਵੇ ਸਾਰੇ ਪੰਜਾਬ ਵਿੱਚ ਫੈਲੇ ਹੋਏ ਹਨ ਪਰ ਇਨ੍ਹਾਂ ਦਾ ਅਸਲੀ ਟਿਕਾਣਾ ਸਿਆਲਕੋਟ ਹੈ। ਵਿਆਹ ਸ਼ਾਦੀ ਤੇ ਨਵੀਂ ਵਿਆਤਾ ਨੂੰ ਬਾਬੇ ਮੰਗੇ ਦੀ ਮਾੜੀ ਤੇ ਮੱਥਾ ਟਿਕਾਉਂਦੇ ਹਨ। ਬਾਬਾ ਮੰਗੇ ਦੀ ਪੂਜਾ ਕੀਤੀ ਜਾਂਦੀ ਹੈ। ਹੋਰ ਜੱਟਾਂ ਵਾਂਗ ਜੰਡੀ ਵਢਣ ਦੀ ਰਸਮ ਇਨ੍ਹਾਂ ਵਿੱਚ ਵੀ ਪ੍ਰਚਲਿਤ ਸੀ। ਬਾਬੇ ਮੰਗੇ ਦੇ ਸੱਤ ਪੁੱਤਰ ਸਨ। ਸਭ ਤੋਂ ਵੱਡੇ ਨਾਰੋ ਨੇ ਨਾਰੋਵਾਲ ਪਿੰਡ ਵਸਾਇਆ, ਦੀਪੇ ਨੇ ਕੋਟਲੀ ਬਾਜਵਾ ਤੇ ਚੰਦੂ ਨੇ ਚੰਦੂਵਾਲ ਆਦਿ ਪਿੰਡ ਵਸਾਏ। ਬਾਜਵੇ ਗੋਤ ਦਾ ਮੋਢੀ ਵਜਬ ਰਾਜਸਥਾਨ ਦੇ ਖੇਤਰ ਜੈਸਲਮੇਲ ਵਿੱਚ ਰਹਿੰਦਾ ਸੀ। ਇਸ ਕਬੀਲੇ ਦੇ ਲੋਕ ਜੈਸਲਮੇਰ ਤੋਂ ਚੱਲ ਤੇ ਹੌਲੀ ਹੌਲੀ ਸਿਆਲਕੋਟ ਤੇ ਗੁਜਰਾਂਵਾਲਾ ਤੱਕ ਪਹੁੰਚ ਗਏ। ਇੱਕ ਸਮੇਂ ਇਨ੍ਹਾਂ ਦਾ ਵਡੇਰਾ ਮੁਲਤਾਨ ਖੇਤਰ ਦਾ ਹਾਕਮ ਬਣ ਗਿਆ। ਇਨ੍ਹਾਂ ਦੇ ਵਡੇਰੇ ਰਾਜੇ ਸ਼ਲਿਪ ਨੂੰ ਸਿਕੰਦਰ ਲੋਧੀ ਦੇ ਸਮੇਂ ਮੁਲਤਾਨ ਵਿਚੋਂ ਕੱਢ ਦਿੱਤਾ ਗਿਆ ਸੀ। ਰਾਜੇ ਸ਼ਲਿਪ ਦੇ ਦੋ ਪੁੱਤਰ ਕਾਲਾ ਤੇ ਲਿਸ ਸਨ। ਇਹ ਦੋਵੇਂ ਬਾਜ਼ ਰੱਖਦੇ ਸਨ।
ਲਿਸ ਜੰਮੂ ਚਲਾ ਗਿਆ। ਉਸ ਨੇ ਉਥੇ ਇੱਕ ਰਾਜਪੂਤ ਲੜਕੀ ਨਾਲ ਸ਼ਾਦੀ ਕਰ ਲਈ। ਉਸ ਦੀ ਬੰਸ ਦੇ ਲੋਕਾਂ ਨੂੰ ਰਾਜਪੂਤ ਬਾਜੂ ਕਿਹਾ ਜਾਂਦਾ ਹੈ। ਕਾਲੇ ਨੇ ਇੱਕ ਜੱਟ ਲੜਕੀ ਨਾਲ ਸ਼ਾਦੀ ਕਰ ਲਈ ਅਤੇ ਪਸਰੂਰ ਦੇ ਖੇਤਰ ਵਿੱਚ ਵਸ ਗਿਆ। ਜੱਟਾਂ ਦੀ ਬੰਸ ਦੇ ਲੋਕਾਂ ਦਾ ਗੋਤ ਬਾਜਵਾ ਪ੍ਰਚਲਿਤ ਹੋ ਗਿਆ। ਇਸ ਤਰ੍ਹਾਂ ਬਾਜੂ ਰਾਜਪੂਤਾਂ ਅਤੇ ਬਾਜਵੇ ਜੱਟਾਂ ਦਾ ਪਿਛੋਕੜ ਸਾਂਝਾ ਹੈ। ਬਾਜਵੇ ਜੱਟ ਅਤੇ ਬਾਜੂ ਰਾਜਪੂਤ ਦੋਵੇਂ ਭਾਈਚਾਰੇ ਜੰਮੂ ਦੇ ਖੇਤਰ ਵਿੱਚ ਵੀ ਆਬਾਦ ਸਨ।
ਇੱਕ ਹੋਰ ਦੰਦ ਕਥਾ ਹੈ ਕਿ ਇਨ੍ਹਾਂ ਦੇ ਵਡੇਰੇ ਰਾਜੇ ਜੈਸਨ ਨੂੰ ਰਾਏ ਪਿਥੌਰਾ (ਪ੍ਰਿਥਵੀ ਰਾਜ ਚੌਹਾਨ) ਨੇ ਦਿੱਲੀ ਤੋਂ ਜ਼ਬਰੀ ਕੱਢ ਦਿੱਤਾ। ਇਸ ਕਾਰਨ ਇਸ ਕਬੀਲੇ ਦੇ ਲੋਕ ਜੰਮੂ ਦੀਆਂ ਪਹਾੜੀਆਂ ਦੇ ਨੇੜਲੇ ਖੇਤਰ ਸਿਆਲਕੋਟ ਦੇ ਕਰਬਾਲਾ ਵਿੱਚ ਆ ਵਸੇ। ਕਿਸੇ ਸਮੇਂ ਸਿਆਲਕੋਟ ਖੇਤਰ ਵਿੱਚ ਬਾਜਵੇ ਜੱਟਾਂ ਦੇ 84 ਪਿੰਡ ਆਬਾਦ ਸਨ।
ਬਾਜੂ: ਰਾਜਪੂਤਾਂ ਦੀਆਂ ਕਈ ਰਸਮਾਂ ਅਣੋਖੀਆਂ ਸਨ। ਉਹ ਕੁਝ ਰਸਮਾਂ ਪੂਰੀਆਂ ਕਰਕੇ ਮੁਸਲਮਾਨ ਲੜਕੀਆਂ ਨਾਲ ਵੀ ਸ਼ਾਦੀ ਕਰ ਲੈਂਦੇ ਸਨ। ਮੰਗਣੀ ਤੇ ਵਿਆਹ ਵਿੱਚ ਸ਼ਗਣ ਦੇ ਤੌਰ ਤੇ ਖਜੂਰ ਦੀ ਵਰਤੋਂ ਵੀ ਕਰਦੇ ਸਨ।
ਲਾਹੌਰ, ਸਿਆਲਕੋਟ ਤੇ ਮੁਲਤਾਨ ਆਦਿ ਦੇ ਬਹੁਤੇ ਬਾਜਵੇ ਜੱਟ ਮੁਸਲਮਾਨ ਬਣ ਗਏ ਸਨ। ਅੰਮ੍ਰਿਤਸਰ, ਡੇਰਾ, ਹੁਸ਼ਿਆਰਪੁਰ ਖੇਤਰਾਂ ਵਿੱਚ ਵੀ ਬਾਜਵੇ ਜੱਟ ਕਾਫ਼ੀ ਆਬਾਦ ਹਨ। ਦੁਆਬੇ ਦੇ ਜਲੰਧਰ, ਹੁਸ਼ਿਆਰਪੁਰ ਤੇ ਕਪੂਰਥਲਾ ਸ਼ਾਹਕੋਟ ਦੇ ਖੇਤਰ ਪਿੰਡਾਂ ਵਿੱਚ ਵੀ ਬਾਜਵੇ ਜੱਟ ਵਸਦੇ ਹਨ। ਦੁਆਬੇ ਵਿੱਚ ਜਲੰਧਰ ਸ਼ਾਹਕੋਟ ਦੇ ਖੇਤਰ ਵਿੱਚ ਇਨ੍ਹਾਂ ਦਾ ਇੱਕ ਉੱਘਾ ਪਿੰਡ ਬਾਜਵਾ ਕਲਾਂ ਹੈ। ਮਾਲਵੇ ਦੇ ਪਟਿਆਲਾ, ਸੰਗਰੂਰ, ਲੁਧਿਆਣਾ, ਫਿਰੋਜ਼ਪੁਰ ਤੇ ਫਰੀਦਕੋਟ ਦੇ ਖੇਤਰਾਂ ਵਿੱਚ ਵੀ ਕਾਫ਼ੀ ਬਾਜਵੇ ਜੱਟ ਵਸਦੇ ਹਨ। ਇਨ੍ਹਾਂ ਦੀਆਂ ਕਈ ਮੁੱਖ ਮੂੰਹੀਆਂ ਹਨ। 1947 ਈਸਵੀਂ ਵਿੱਚ ਹਿੰਦ ਪਾਕਿ ਵੰਡ ਸਮੇਂ ਸਾਂਦਲਬਾਰ ਦੇ ਪਿੰਡ ਵੱਡੀ ਭੁਲੇਰ ਵਿੱਚ ਬਾਜਵੇ ਜੱਟਾਂ ਦਾ ਬਹੁਤ ਹੀ ਵੱਡਾ ਜਾਨੀ ਨੁਕਸਾਨ ਹੋਇਆ ਸੀ। ਬਾਜਵਾ ਗੋਤ ਦੀ ਇੱਕ ਕਿਤਾਬ ਵੀ ਛਪੀ ਹੈ।
1881 ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਬਾਜਵਾ ਗੋਤ ਦੇ ਜੱਟਾਂ ਦੀ ਗਿਣਤੀ 34521 ਸੀ। ਪੂਰਬੀ ਪੰਜਾਬ ਵਿੱਚ ਸਾਰੇ ਬਾਜਵੇ ਜੱਟ ਸਿੱਖ ਹਨ। ਦੁਆਬੇ ਵਿਚੋਂ ਕੁਝ ਬਾਜਵੇ ਬਦੇਸ਼ਾਂ ਵਿੱਚ ਵੀ ਜਾਕੇ ਆਬਾਦ ਹੋ ਗਏ ਹਨ। ਬਾਜਵਾ ਜੱਟਾਂ ਦਾ ਇੱਕ ਉੱਘਾ ਤੇ ਛੋਟਾ ਗੋਤ ਹੈ। ਜੱਟ ਜ਼ਮੀਨ ਨੂੰ ਬਹੁਤ ਪਿਆਰ ਕਰਦਾ ਹੈ। ਬਾਹਰਲੇ ਦੇਸ਼ਾਂ, ਕੈਨੇਡਾ, ਅਮਰੀਕਾ ਤੇ ਆਸਟਰੇਲੀਆ ਵਿੱਚ ਵੀ ਜ਼ਮੀਨਾਂ ਖਰੀਦ ਕੇ ਜੱਟਾਂ ਨੇ ਵੱਡੇ ਵੱਡੇ ਫਾਰਮ ਬਣਾ ਲਏ ਹਨ। ਜੱਟ ਬਾਗਬਾਨੀ ਵਿੱਚ ਵੀ ਸਫ਼ਲ ਹਨ। ਜੱਟ ਖੇਤੀਬਾੜੀ ਨੂੰ ਹੀ ਸਰਬੋਤਮ ਕਿੱਤਾ ਮੰਨਦਾ ਹੈ।
ਜੱਟਾਂ ਦਾ ਇਤਿਹਾਸ 16
ਬਾਠ : ਇਹ ਬਾਖ਼ਤਰ ਵਾਲੇ ਸ਼ੱਕਾਂ ਦੀ ਬੰਸ ਵਿਚੋਂ ਹਨ। ਇਹ ਪੰਜਾਬ ਵਿੱਚ 175 ਪੂਰਬ ਈਸਵੀ ਦੇ ਲਗਭਗ ਆਏ। ਇਸ ਬੰਸ ਦਾ ਪ੍ਰਸਿੱਧ ਦੇਵਮਿੱਤਰ ਹੋਇਆ ਹੈ। ਉਸ ਦੀ ਰਾਜਧਾਨੀ ਲਵਪੁਰ ਸੀ। ਉਸ ਦਾ ਰਾਜ ਬਿਆਸਾ ਪ੍ਰਚਲਿਤ ਹੋ ਗਿਆ। ਪਹਿਲਾਂ ਪਹਿਲ ਇਸ ਕਬੀਲੇ ਦਾ ਨਾਮਬੱਟ ਸੀ ਫਿਰ ਹੌਲੀ ਹੌਲੀ ਬਾਠ ਪ੍ਰਚਲਿਤ ਹੋ ਗਿਆ। ਇਸ ਕਬੀਲੇ ਦੇ ਰਾਜ ਨਾਲ ਸੰਬੰਧਿਤ ਕੁਝ ਪੁਰਾਣੇ ਸਿੱਕੇ ਵੀ ਮਿਲੇ ਹਨ। ਬਾੱਠ ਚੰਦਰ ਬੰਸੀ ਹਨ। ਇਸ ਬੰਸ ਦੇ ਵਡੇਰੇ ਸੈਨਪਾਲ ਨੇ ਆਪਣੀ ਬਰਾਦਰੀ ਨੂੰ ਛੱਡਕੇ ਜੱਟ ਜਾਤੀ ਨਾਲ ਵਿਆਹ ਕਰਾ ਲਿਆ ਸੀ। ਇਹ ਆਪਣੀਆਂ 20 ਮੂੰਹੀਆਂ ਵਿੱਚ ਵੀ ਰਿਸ਼ਤੇਦਾਰੀਆਂ ਕਰ ਲੈਂਦੇ ਸਨ। ਬਾਠ ਗੋਤ ਦੇ ਜੱਟ ਪਹਿਲਾਂ ਲਾਹੌਰ ਦੇ ਹੁਡਿਆਰਾ ਖੇਤਰ ਵਿੱਚ ਆਬਾਦ ਹੋਏ ਫਿਰ ਅੰਮ੍ਰਿਤਸਰ ਤੇ ਗੁਰਦਾਸਪੁਰ ਵਿੱਚ ਵੀ ਪਹੁੰਚ ਗਏ। ਮਿੰਟਗੁੰਮਰੀ ਖੇਤਰ ਦੇ ਕੁਝ ਬਾਠ ਮੁਸਲਮਾਨ ਬਣ ਗਏ ਸਨ।
ਸਾਂਦਲ ਬਾਰ ਵਿੱਚ ਬਾਠਾਂ ਦੇ ਪ੍ਰਸਿੱਧ ਪਿੰਡ ਬਾਠ ਤੇ ਭਗਵਾਂ ਸਨ। ਕੁਝ ਬਾਠ ਮਾਝੇ ਤੋਂ ਚੱਲ ਕੇ ਕਪੂਰਥਲਾ ਖੇਤਰ ਵਿੱਚ ਆਬਾਦ ਹੋ ਗਏ ਸਨ। ਮਾਲਵੇ ਵਿੱਚ ਵੀ ਬਾਠ ਭਾਈਚਾਰੇ ਦੇ ਲੋਕ ਬਹੁਤ ਹਨ। ਬਾਠ ਗੋਤ ਦਾ ਇੱਕ ਉੱਘਾ ਪਿੰਡ ਬਾਠ ਸੰਗਰੂਰ ਜ਼ਿਲ੍ਹੇ ਵਿੱਚ ਵੀ ਹੈ। ਪੰਜਾਬ ਵਿੱਚ ਬਾਠ ਨਾਮ ਦੇ ਕਈ ਪਿੰਡ ਹਨ। ਲੁਧਿਆਣੇ ਵਿੱਚ ਰਾਜੇਵਾਲ, ਨੂਰਪੁਰ, ਕੁਲੇਵਾਲ, ਮਾਣਕੀ ਤੇ ਬਾਠ ਕਲਾਂ ਆਦਿ ਪਿੰਡਾਂ ਵਿੱਚ ਵੀ ਬਾਠ ਭਾਈਚਾਰੇ ਦੇ ਕਾਫ਼ੀ ਜੱਟ
ਵਸਦੇ ਹਨ। ਫਿਰੋਜ਼ਪੁਰ, ਬਠਿੰਡਾ, ਮਾਨਸਾ ਤੇ ਪਟਿਆਲੇ ਦੇ ਇਲਾਕੇ ਵਿੱਚ ਵੀ ਬਾਠ ਜੱਟ ਕਈ ਪਿੰਡਾਂ ਵਿੱਚ ਰਹਿੰਦੇ ਹਨ। ਕੁਝ ਬਾਠ ਜੱਟ ਰੋਪੜ ਜ਼ਿਲ੍ਹੇ ਵਿੱਚ ਵੀ ਹਨ। ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਇੱਕ ਬਾਠਾਂ ਕਲਾਂ ਪਿੰਡ ਵੀ ਬਾਠ ਜੱਟਾਂ ਦਾ ਬਹੁਤ ਉੱਘਾ ਪਿੰਡ ਹੈ।
ਪੰਜਾਬ ਵਿੱਚ ਬਾਠ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ । ਬਾਠ ਗੋਤ ਦੇ ਲੋਕ ਦਲਿਤ ਜਾਤੀਆਂ ਵਿੱਚ ਵੀ ਹਨ। ਪੂਰਬੀ ਪੰਜਾਬ ਦੇ ਬੱਠ ਜੱਟ ਸਿੱਖ ਹਨ। ਪੱਛਮੀ ਪੰਜਾਬ ਵਿੱਚ ਹੁਣ ਸਾਰੇ ਬਾਠ ਜੱਟ ਮੁਸਲਮਾਨ ਹਨ। ਬਾੱਠ ਜੱਟਾਂ ਨੇ ਅਮਰੀਕਾ ਤੇ ਕੈਨੇਡਾ ਵਿੱਚ ਜਾ ਕੇ ਬਹੁਤ ਉੱਨਤੀ ਕੀਤੀ ਹੈ।
ਬੋਪਾਰਾਏ : ਇਹ ਪੱਵਾਰਾਂ ਦਾ ਉਪਗੋਤ ਹੈ। ਬੋਪਾਰਾਏ ਗੋਤ ਦਾ ਮੋਢੀ ਬੋਪਾ ਰਾਏ ਜਰਗ ਦੇ ਰਾਜੇ ਜੱਗਦੇਉ ਪੱਵਾਰ ਦੀ ਬੰਸ ਵਿਚੋਂ ਸੀ। ਜੱਗਦੇਵ ਪੱਵਾਰ 12ਵੀਂ ਸਦੀ ਦੇ ਆਰੰਭ ਵਿੱਚ ਧਾਰਾ ਨਗਰੀ ਮੱਧ ਪ੍ਰਦੇਸ਼ ਤੋਂ ਚਲਕੇ ਰਸਤੇ ਵਿੱਚ ਗਜ਼ਨਵੀਆਂ ਦਾ ਟਾਕਰਾ ਕਰਦਾ ਹੋਇਆ ਪੰਜਾਬ ਦੇ ਮਾਲਵੇ ਖੇਤਰ ਹੱਠੂਰ ਤੇ ਲੁਧਿਆਣੇ ਤੇ ਕਬਜ਼ਾ ਕਰਕੇ ਜਰਗ ਵਿੱਚ ਆਬਾਦ ਹੋ ਗਿਆ ਸੀ। ਬੋਪਾਰਾਏ ਨੇ ਲੁਧਿਆਣੇ ਦੇ ਖੇਤਰ ਬੋਪਾਰਾਏ ਕਲਾਂ ਪਿੰਡ ਵਸਾਇਆ। ਬੋਪਾਰਾਏ ਦੇ ਭਰਾ ਛੱਪਾਰਾਏ ਨੇ ਆਪਣੇ ਨਾਮ ਤੇ 1140 ਈਸਵੀਂ ਵਿੱਚ ਛਪਾਰ ਵਸਾ ਕੇ ਆਬਾਦ ਕੀਤਾ। ਹਰ ਸਾਲ ਛਪਾਰ ਦਾ ਮੇਲਾ 24 ਅਤੇ 25 ਦਸੰਬਰ ਨੂੰ ਲੱਗਦਾ ਹੈ। ਢਾਡੀ ਰਾਜੇ ਜੱਗਦੇਵ ਪੱਵਾਰ ਦਾ ਕਿੱਸਾ ਵੀ ਗਾਕੇ ਲੋਕਾਂ ਨੂੰ ਸੁਣਾਉਂਦੇ ਹਨ। ਛਪਾਰ ਨਗਰ ਵਿੱਚ ਵੀ ਬੋਪਾਰਾਏ ਗੋਤ ਦੇ ਲੋਕ ਰਹਿੰਦੇ ਹਨ। ਲੁਧਿਆਣੇ ਜ਼ਿਲ੍ਹੇ ਵਿੱਚ ਬੋਪਾਰਾਏ ਗੋਤ ਦੇ ਜੱਟ ਕਈ ਪਿੰਡਾਂ ਵਿੱਚ ਰਹਿੰਦੇ ਹਨ। ਲੁਧਿਆਣੇ ਦੇ ਨਾਲ ਲੱਗਦੇ ਮਲੇਰਕੋਟਲਾ ਤੇ ਖਮਾਣੋ ਖੇਤਰਾਂ ਵਿੱਚ ਵੀ ਬੋਪਾਰਾਏ ਭਾਈਚਾਰੇ ਦੇ ਲੋਕ ਕਾਫ਼ੀ ਆਬਾਦ ਹਨ। ਲੁਧਿਆਣੇ ਦੇ ਇਲਾਕੇ ਤੋਂ ਕੁਝ ਬੋਪਾਰਾਏ ਗੋਤ ਦੇ ਜੱਟ ਦੁਆਬੇ ਦੇ ਖੇਤਬ ਜਲੰਧਰ ਵੱਲ ਵੀ ਚਲੇ ਗਏ ਸਨ। ਨਕੋਦਰ ਦੇ ਇਲਾਕੇ ਵਿੱਚ ਵੀ ਇੱਕ ਪਿੰਡ ਦਾ ਨਾਮ ਬੋਪਾਰਾਏ ਹੈ। ਇਹ ਬੋਪਾਰਾਏ ਭਾਈਚਾਰੇ ਦਾ ਪ੍ਰਸਿੱਧ ਪਿੰਡ ਹੈ। ਗੁਰਦਾਸਪੁਰ ਦੇ ਕਾਹਨੂਵਾਨ ਖੇਤਰ ਵਿੱਚ ਵੀ ਬੋਪਾਰਾਏ ਭਾਈਚਾਰੇ ਦੇ ਲੋਕ ਕਾਫ਼ੀ ਵਸਦੇ ਹਨ। ਮਾਝੇ ਵਿਚਲੇ ਬੋਪਾਰਾਏ ਜੱਟ ਮਾਲਵੇ ਵਿਚੋਂ ਹੀ ਗਏ ਹਨ। ਲੁਧਿਆਣੇ ਦੇ ਖੇਤਰ ਤੋਂ ਕੁਝ ਬੋਪਾਰਾਏ ਜੱਟ ਸੰਗਰੂਰ ਦੇ ਇਲਾਕੇ ਵਿੱਚ ਵੀ ਆਬਾਦ ਹੋਏ ਹਨ। ਮਾਝੇ ਵਿੱਚ ਵੀ ਇੱਕ ਪਿੰਡ ਦਾ ਨਾਮ ਬੋਪਾਰਾਏ ਹੈ। ਇਹ ਬੋਪਾਰਾਏ ਭਾਈਚਾਰੇ ਦਾ ਪਿੰਡ ਹੈ।
ਬੋਪਾਰਾਏ ਗੋਤ ਦੇ ਜੱਟ ਦਿਉਲਾਂ ਤੇ ਸੇਖਵਾਂ ਨੂੰ ਵੀ ਆਪਣੇ ਭਾਈਚਾਰੇ ਵਿਚੋਂ ਸਮਝਦੇ ਹਨ। ਇਹ ਬਹੁਤੇ ਜੱਟ ਸਿੱਖ ਹੀ ਹਨ। ਪੰਜਾਬ ਵਿੱਚ ਬੋਪਾਰਾਏ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਸਾਰੇ ਪੰਜਾਬ ਵਿੱਚ ਬੋਪਾਰਾਏ ਨਾਮ ਦੇ ਕਈ ਪਿੰਡ ਹਨ। ਦੁਆਬੇ ਵਿਚੋਂ ਬੋਪਾਰਾਏ ਗੋਤ ਦੇ ਕਈ ਜੱਟ ਬਦੇਸ਼ਾਂ ਵਿੱਚ ਜਾਕੇ ਵੀ ਆਬਾਦ ਹੋਏ ਹਨ। ਬੋਪਾਰਾਏ ਗੋਤ ਵੀ ਜੱਗਦੇਵ ਬੰਸੀ ਪਰਮਾਰਾਂ ਦਾ ਹੀ ਇੱਕ ਉੱਘਾ ਉਪਗੋਤ ਹੈ।
ਬੈਹਣੀਵਾਲ : ਬੈਹਣੀਵਾਲ ਜੱਟ ਇੰਡੋ ਸਕਿਥੀਅਨ ਜਾਤੀ ਵਿਚੋਂ ਹਨ। ਇਹ ਮੱਧ ਏਸ਼ੀਆ ਦੇ ਕੈਸਪੀਅਨ ਸਾਗਰ ਖੇਤਰ ਤੋਂ ਚਲਕੇ ਅਫ਼ਗਾਨਿਸਤਾਨ ਰਾਹੀਂ ਈਸਵੀ ਸੰਨ ਤੋਂ ਕਈ ਸੌ ਸਾਲ ਪਹਿਲਾਂ ਭਾਰਤ ਵਿੱਚ ਆਏ। ਫਿਰ ਹੌਲੀ ਹੌਲੀ ਪੰਜਾਬ, ਹਰਿਆਣੇ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਦੂਰ ਦੂਰ ਤੱਕ ਫੈਲ ਗਏ। ਪਹਿਲਾਂ ਪਹਿਲ ਇਸ ਕਬੀਲੇ ਨੂੰ ਬੈਨ ਕਿਹਾ ਜਾਂਦਾ ਸੀ। ਇਸ ਬੰਸ ਦਾ ਪ੍ਰਸਿੱਧ ਰਾਜਾ ਚਕਵਾ ਬੈਨ ਹੋਇਆ ਹੈ ਜਿਸ ਦੇ ਰਾਜ ਦੇ ਖੰਡਰਾਤ ਹਰਿਆਣੇ ਤੇ ਰਾਜਸਥਾਨ ਵਿੱਚ ਮਿਲਦੇ ਹਨ। ਪ੍ਰਸਿੱਧ ਇਤਿਹਾਸਕਾਰ ਤੇ ਖੋਜੀ ਕਾਰਲਾਇਲ ਨੇ ਵੀ ਇੱਕ ਚਕਵਾਂ ਬੈਨ ਰਾਜੇ ਬਾਰੇ ਵਰਣਨ ਕੀਤਾ ਹੈ। ਸੰਤ ਵਿਸਾਖਾ ਸਿੰਘ ਨੇ ਆਪਣੀ ਕਿਤਾਬ ਮਾਲਵਾ ਇਤਿਹਾਸ ਵਿੱਚ ਬੈਹਣੀਵਾਲਾ ਬਾਰੇ ਲਿਖਿਆ ਹੈ ਕਿ ਇਹ ਪਿਸ਼ੌਰ ਦੇ ਜ਼ਿਲ੍ਹੇ ਵਿਚੋਂ ਤਖ਼ਤ ਬਾਹੀ ਤੋਂ ਆਏ ਸਨ। ਪਹਿਲਾਂ ਇਨ੍ਹਾਂ ਨੂੰ ਬਾਹ ਜੱਟ ਕਿਹਾ ਜਾਂਦਾ ਸੀ। ਸਭ ਤੋਂ ਪਹਿਲਾਂ ਮੋਗੇ ਦੇ ਇਲਾਕੇ ਵਿੱਚ ਇਨ੍ਹਾਂ ਬਾਹ ਲੋਕਾਂ ਨੇ ਹੀ ਵਹਿਣੀਵਾਲ ਦੀ ਕੋਕਰੀ ਵਸਾਈ। ਬਾਹ ਜਾਂ ਬੈਨੀ ਕਬੀਲੇ ਦੇ ਲੋਕ ਬਹੁਤ ਹੀ ਬਹਾਦਰ ਤੇ ਖਾੜਕੂ ਸਨ। ਇਨ੍ਹਾਂ ਨੇ ਬੀਕਾਨੇਰ ਦੇ 1/6 ਹਿੱਸੇ ਤੇ ਆਪਣਾ ਕਬਜ਼ਾ ਕਰ ਲਿਆ ਸੀ। ਹਰਿਆਣੇ ਤੇ ਵੀ ਇਨ੍ਹਾਂ ਦੀ ਚੌਧਰ ਸੀ।
ਪੰਜਾਬ ਤੇ ਮਾਨਸਾ ਜ਼ਿਲ੍ਹੇ ਵਿੱਚ ਵੀ ਇਨ੍ਹਾਂ ਦਾ ਇੱਕ ਉੱਘਾ ਪਿੰਡ ਵਹਿਣੀਵਾਲ ਹੈ। ਸੰਗਰੂਰ ਤੇ ਪਟਿਆਲੇ ਦੇ ਇਲਾਕਿਆਂ ਵਿੱਚ ਵੀ ਬੈਹਣੀਵਾਲ ਭਾਈਚਾਰੇ ਦੇ ਕਾਫ਼ੀ ਲੋਕ ਵਸਦੇ ਹਨ। ਸਰਦੂਲਗੜ੍ਹ ਦੇ ਪਿੰਡ ਝੰਡਾ ਖੁਰਦ ਵਿੱਚ ਬੈਹਣੀਵਾਲ ਹਿੰਦੂ ਜਾਟ ਹਨ। ਬੈਹਣੀਵਾਲ ਜੱਟ ਹਲਕਾ ਨੂਰਪੁਰ ਬੇਦੀ ਪਿੰਡ ਬਜਰੂੜ ਜ਼ਿਲ੍ਹਾ ਰੋਪੜ ਵਿੱਚ ਵੀ ਵਸਦੇ ਹਨ। ਲੁਧਿਆਣੇ ਜ਼ਿਲ੍ਹੇ ਵਿੱਚ ਵੀ ਬੈਹਣੀਵਾਲਾਂ ਦੇ ਕੁਝ ਪਿੰਡ ਹਨ। ਬੇਨੀਪਾਲ ਗੋਤ ਦੇ ਲੋਕਾਂ ਦਾ ਭਾਈਚਾਰਾ ਗੰਡੂਆਂ ਨਾਲ ਹੈ। ਇਨ੍ਹਾਂ ਦਾ ਬੈਹਣੀਵਾਲਾ ਨਾਲ ਗੋਤ ਨਹੀਂ ਰਲਦਾ। ਬੈਹਣੀਵਾਲ ਗੋਤ ਦੇ ਲੋਕ ਜੱਟ ਵੀ ਹਨ ਅਤੇ ਰਾਜਪੂਤ ਵੀ ਹਨ। ਬੈਹਣੀਵਾਲ ਰਾਜਪੂਤ ਕੇਵਲ ਮਿੰਟਗੁੰਮਰੀ ਖੇਤਰ ਵਿੱਚ ਹੀ ਵਸਦੇ ਹਨ। ਸਿਆਲਕੋਟ ਇਲਾਕੇ ਦੇ ਬੈਹਣੀਵਾਲ ਬਹੁ ਗਿਣਤੀ ਵਿੱਚ ਮੁਸਲਮਾਨ ਬਣ ਗਏ ਸਨ। ਪੂਰਬੀ ਪੰਜਾਬ ਦੇ ਬੈਹਣੀਵਾਲ ਬਹੁਤੇ ਸਿੱਖ ਹੀ ਹਨ। ਬੈਹਣੀਵਾਲ ਹਰਿਆਣੇ ਦੇ ਸਿਰਸਾ, ਹਿੱਸਾਰ, ਰੋਹਤਕ ਤੇ ਅੰਬਾਲਾ ਖੇਤਰਾਂ ਵਿੱਚ ਵੀ ਕਾਫ਼ੀ ਹਨ। ਬੈਹਣੀਵਾਲ ਉੱਤਰ ਪ੍ਰਦੇਸ਼ ਵਿੱਚ ਵੀ ਵਸਦੇ ਹਨ।
ਬੈਹਣੀਵਾਲ ਨਾਗਬੰਸੀ ਤੇ ਸ਼ਿਵ ਮਹਾਂਦੇਉ ਦੇ ਭਗਤ ਸਨ। ਹਰਿਆਣੇ ਤੇ ਬੀਕਾਨੇਰ ਖੇਤਰ ਦੇ ਬੈਹਣੀਵਾਲ ਹਿੰਦੂ ਜਾਟ ਹਨ। ਬੈਹਣੀਵਾਲ ਗੋਤ ਦੇ ਲੋਕ ਗਿਣਤੀ ਵਿੱਚ ਘੱਟ ਹਨ ਪਰ ਦਲੇਰ ਬਹੁਤ ਹਨ। ਇਨ੍ਹਾਂ ਨੇ 1857 ਈਸਵੀਂ ਵਿੱਚ ਅੰਗਰੇਜ਼ਾਂ ਵਿਰੁੱਧ ਵੀ ਬਗ਼ਾਵਤ ਕੀਤੀ ਸੀ। ਪੰਜਾਬ ਦੇ ਮਾਲਵਾ ਖੇਤਰ ਵਿੱਚ ਬੈਹਣੀਵਾਲ ਭਾਈਚਾਰੇ ਦੇ ਲੋਕ ਕਾਫ਼ੀ ਗਿਣਤੀ ਵਿੱਚ ਆਬਾਦ ਹਨ। ਪ੍ਰਸਿੱਧ ਇਤਿਹਾਸਕਾਰ ਸ਼ਮਸ਼ੇਰ ਸਿੰਘ ਅਸ਼ੋਕ ਬੈਹਣੀਵਾਲਾਂ ਨੂੰ ਭੱਟੀ ਰਾਜਪੂਤ ਮੰਨਦਾ ਹੈ। ਇਹ ਵਿਚਾਰ ਗਲਤ ਹੈ। ਬੈਹਣੀਵਾਲ ਸ਼ਿਵ ਗੋਤਰੀ ਨਾਲ ਸੰਬੰਧ ਜੋੜਦੇ ਹਨ। 1881 ਈਸਵੀ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਬੈਹਣੀਵਾਲ ਜੱਟਾਂ ਦੀ ਗਿਣਤੀ 11378 ਸੀ। ਕੇਵਲ 43 ਬੈਹਣੀਵਾਲ ਹੀ ਉੱਚ ਜਾਤੀ ਦੇ ਰਾਜਪੂਤ ਤੇ ਹੋਰ ਉੱਚ ਜਾਤੀਆਂ ਵਿੱਚ ਕਰੇਵੇ ਦੀ ਰਸਮ ਨਹੀਂ ਹੁੰਦੀ ਸੀ। ਪੱਛਮੀ ਪੰਜਾਬ ਵਿੱਚ ਬਹਿਣੀਵਾਲ ਮੁਸਲਮਾਨ ਸਨ। ਪੂਰਬੀ ਪੰਜਾਬ ਵਿੱਚ ਬੈਹਣੀਵਾਲ ਜੱਟਾਂ ਦੀ ਗਿਣਤੀ ਘੱਟ
ਹੀ ਹੈ। ਹਰਿਆਣੇ ਤੇ ਰਾਜਸਥਾਨ ਵਿੱਚ ਕਾਫ਼ੀ ਹੈ। ਬੈਹਣੀਵਾਲ ਖਾੜਕੂ ਜੱਟ ਕਬੀਲਾ ਸੀ।
ਪਾਣਨੀ ਨੇ ਜੱਟ ਸ਼ਬਦ ਦੀ ਵਰਤੋਂ ਈਸਾ ਤੋਂ 500 ਸਾਲ ਪਹਿਲਾਂ ਕੀਤਾ ਸੀ। ਵੇਦਾਂ ਤੇ ਮਹਾਭਾਰਤ ਵਿੱਚ ਵੀ ਜੱਟ ਕਬੀਲਿਆਂ ਦਾ ਵਰਣਨ ਹੈ।
ਰਾਜਪੂਤਾਂ ਦਾ ਕੋਈ ਹਵਾਲਾ ਨਹੀਂ ਹੈ। ਪੰਜਾਬ ਨੂੰ ਸਪਤਸਿੰਧੂ ਕਿਹਾ ਜਾਂਦਾ ਸੀ। ਸਰਸਵਤੀ ਨਦੀ ਦੇ ਕਿਨਾਰੇ ਹੀ ਭਾਰਤ ਦੀ ਪ੍ਰਾਚੀਨਤਮ ਸਭਿਅਤਾ ਵਧੀ ਤੇ ਫੁੱਲੀ ਸੀ। ਕਿਸੇ ਸਮੇਂ ਸਰਸਵਤੀ ਨਦੀ ਦਾ ਬਹਾਉ ਹਿਮਾਲਾ ਤੋਂ ਲੈਕੇ ਹਰਿਆਣਾ, ਰਾਜਸਥਾਨ ਤੇ ਗੁਜਰਾਤ ਤੱਕ ਸੀ। ਭਾਰਤ ਵਿੱਚ ਵਹਿਣੀਵਾਲ, ਕੰਗ, ਬੈਂਸ, ਮਾਨ ਤੇ ਵਿਰਕ ਕਬੀਲੇ ਈਸਾ ਤੋਂ ਕਈ ਸੌ ਸਾਲ ਪਹਿਲਾਂ ਮੱਧ ਏਸ਼ੀਆ ਤੋਂ ਆਕੇ ਸਪਤਸਿੰਧੂ ਖੇਤਰ ਵਿੱਚ ਆਬਾਦ ਹੋ ਗਏ ਸਨ। ਭਾਰਤ ਵਿੱਚ ਆਬਾਦ ਹੋਣ ਲਈ ਇਨ੍ਹਾਂ ਕਬੀਲਿਆਂ ਨੂੰ ਸਥਾਨਿਕ ਲੋਕਾਂ ਨਾਲ ਕਈ ਲੜਾਈਆਂ ਵੀ ਲੜਨੀਆਂ ਪਈਆਂ। ਬੈਹਣੀਵਾਲ ਜੱਟਾਂ ਦਾ ਪ੍ਰਸਿੱਧ ਤੇ ਪ੍ਰਾਚੀਨ ਗੋਤ ਹੈ। ਬੀਕਾਨੇਰ ਖੇਤਰ ਵਿੱਚ ਕਿਸੇ ਸਮੇਂ ਵਹਿਣੀਵਾਲਾਂ ਪਾਸ 150 ਪਿੰਡ ਸਨ। ਇਹ ਬਹੁਤ ਸ਼ਕ ਤੀਸ਼ਾਲੀ ਜੱਟ ਸਨ। ਇਹ ਕਾਫ਼ੀ ਉੱਘਾ ਗੋਤ ਹੈ। ਪਲੀਨੀ ਇਨ੍ਹਾਂ ਨੂੰ ਬੈਨੇਵਾਲ ਲਿਖਦਾ ਹੈ।
ਬੱਧਣ : ਇਹ ਜੱਟਾਂ ਦਾ ਇੱਕ ਛੋਟਾ ਜਿਹਾ ਕਬੀਲਾ ਹੈ। ਐੱਚ. ਏ. ਰੋਜ਼ ਅਨੁਸਾਰ ਬੱਧਣ ਸਰੋਆ ਰਾਜਪੂਤਾਂ ਵਿਚੋਂ ਹਨ। ਇਨ੍ਹਾਂ ਦਾ ਵਡੇਰਾ ਕਾਲਾ ਸੀ ਜੋ ਜੰਮੂ ਵਿੱਚ ਰਹਿੰਦਾ ਸੀ। ਕੁਝ ਸਮੇਂ ਜੰਮੂ ਰਹਿਕੇ ਇਹ ਸਿਆਲਕੋਟ ਤੇ ਦੁਆਬੇ ਵਿੱਚ ਆਬਾਦ ਹੋ ਗਏ ਸਨ। ਕਿਸੇ ਸਮੇਂ ਸਰੋਆ ਰਾਜਪੂਤਾਂ ਦਾ ਦਿੱਲੀ ਦੇ ਖੇਤਰ ਵਿੱਚ ਰਾਜ ਸੀ। ਜਦੋਂ ਇਨ੍ਹਾਂ ਦਾ ਦਿੱਲੀ ਤੋਂ ਰਾਜ ਖੁਸ ਗਿਆ ਤਾਂ ਇਹ ਰਾਜਸਥਾਨ ਦੇ ਸਰੋਏ ਖੇਤਰ ਤੇ ਕਾਬਜ਼ ਹੋ ਗਏ। ਰਾਜਸਥਾਨ ਵਿੱਚ ਕਈ ਵਾਰ ਭਿਆਲਕ ਕਾਲ ਪੈ ਜਾਂਦਾ ਸੀ ਤਾਂ ਲੋਕ ਮਜਬੂਰਨ ਰਾਜਸਥਾਨ ਤੋਂ ਉੱਠਕੇ ਪੰਜਾਬ ਵੱਲ ਆ ਜਾਂਦੇ ਸਨ। ਇਸ ਤਰ੍ਹਾਂ ਸ਼ਾਹ ਸਰੋਆ ਦੀ ਬੰਸ ਦੇ ਲੋਕ ਰਾਜਸਥਾਨ ਤੋਂ ਉੱਠਕੇ ਪੰਜਾਬ ਦੇ ਫਿਰੋਜ਼ਪੁਰ ਖੇਤਰ ਵਿੱਚ ਆ ਗਏ। ਬੰਦੇ ਬਹਾਦਰ ਦੇ ਸਮੇਂ ਕਈ ਜੱਟ ਕਬੀਲੇ ਜੰਮੂ ਖੇਤਰ ਦੇ ਪਹਾੜੀ ਇਲਾਕੇ ਵਿੱਚ ਆਬਾਦ ਹੋ ਗਏ ਸਨ। ਢਿੱਲੋਂ, ਢੀਂਡਸੇ, ਸੰਘੇ, ਮੱਲ੍ਹੀ ਤੇ ਦੁਸਾਂਝ ਭਾਈਚਾਰੇ ਦੇ ਲੋਕ ਵੀ ਸ਼ਾਹ ਸਰੋਆ ਦੀ ਬੰਸ ਵਿਚੋਂ ਹਨ।
ਬੱਧਣ ਗੋਤ ਦੇ ਲੋਕ ਜੱਟ, ਦਲਿਤ ਤੇ ਹੋਰ ਜਾਤੀਆਂ ਵਿੱਚ ਵੀ ਹਨ। ਜੱਟ ਤੇ ਮਜ਼੍ਹਬੀ ਸਿੱਖ ਪੰਜਾਬ ਦੇ ਵੱਡੇ ਭਾਈਚਾਰੇ ਹਨ। ਕਰਮ ਸਿੰਘ ਹਿਸਟੋਰੀਅਨ ਦੀ ਖੋਜ ਅਨੁਸਾਰ ਇਹ ਦੋਵੇਂ ਜਾਤੀਆਂ ਆਰੀਆਂ ਵਾਂਗ ਮੱਧ ਏਸ਼ੀਆ ਤੋਂ ਪੰਜਾਬ ਵਿੱਚ ਆ ਵਸੇ ਸਨ। ਜੱਟਾਂ ਤੋਂ ਬਹੁਤੇ ਗੋਤ ਦਲਿਤਾਂ ਨਾਲ ਰਲਦੇ ਹਨ। ਇਸਦੇ ਕਈ ਕਾਰਨ ਹਨ। ਕਰੇਵੇ ਦੀ ਰਸਮ ਵੀ ਜੱਟਾਂ ਤੇ ਦਲਿਤਾਂ ਨਾਲ ਪ੍ਰਚਲਿਤ ਸੀ। ਰਾਜਪੂਤ ਤੇ ਹੋਰ ਉੱਚ ਜਾਤੀਆਂ ਵਿੱਚ ਕਰੇਵੇ ਦੀ ਰਸਮ ਬਿਲਕੁਲ ਹੀ ਨਹੀਂ ਸੀ।
ਦੁਆਬੇ ਵਿੱਚ ਬੱਧਣ ਉਪਜਾਤੀ ਦੇ ਕਈ ਪਿੰਡ ਹਨ। ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਦਸੂਹਾ ਪਾਸ ਬੱਧਣ ਗੋਤ ਦੇ ਜੱਟਾਂ ਦਾ ਪੁਰਾਣਾ ਤੇ ਪ੍ਰਸਿੱਧ ਪਿੰਡ ਬੱਧਣ ਹੈ। ਹੁਸ਼ਿਆਰਪੁਰ ਵਿੱਚ ਸੰਧਰਾ ਅਤੇ ਜਲੰਧਰ ਨੇੜੇ ਸਲੇਮਪੁਰ ਮੁਸਲਮਾਨਾਂ ਵਾਲੀ ਵਿੱਚ ਵੀ ਬੱਧਣ ਭਾਈਚਾਰੇ ਦੇ ਕਾਫ਼ੀ ਲੋਕ ਵਸਦੇ ਹਨ। ਇਸ ਖੇਤਰ ਵਿੱਚ ਇਨ੍ਹਾਂ ਦੇ ਜਠੇਰਿਆਂ ਦਾ ਇੱਕ ਮੇਲਾ ਵੀ ਲੱਗਦਾ ਹੈ। ਬੱਡਨ ਅਤੇ ਬੱਧਣ ਗੋਤ ਵਿੱਚ ਵੀ ਫਰਕ ਹੈ। ਬੱਡਨ ਟਪਰੀਵਾਸ ਕਬੀਲਾ ਹੈ। ਬੱਧਣ ਜੱਟ ਅਤੇ ਗ਼ੈਰ ਜੱਟ ਵੀ ਹਨ ਜਿਹੜੇ ਸਰੋਆ ਰਾਜਪੂਤਾਂ ਨੇ ਵਿਧਵਾ ਵਿਆਹ ਕਰ ਲਿਆ, ਉਹ ਜੱਟਾਂ ਅਤੇ ਦਲਿਤਾਂ ਵਿੱਚ ਰਲ ਗਏ। ਇਸ ਕਾਰਨ ਹੀ ਉੱਚੀਆਂ ਜਾਤੀਆਂ ਦੇ ਲੋਕ ਜੱਟਾਂ ਨੂੰ ਨੀਵਾਂ ਸਮਝਦੇ ਸਨ। ਜੱਟਾਂ ਵਿੱਚ ਵੀ ਹਉਮੇ ਹੁੰਦੀ ਸੀ। ਜੱਟ ਵੀ ਅਖੜ ਦੇ ਖਾੜਕੂ ਸਨ। ਜੱਟ ਵੀ ਆਪਣੇ ਆਪ ਨੂੰ ਸਭ ਤੋਂ ਤਾਕਤਵਰ ਤੇ ਉੱਚਾ ਸਮਝਦੇ ਸਨ। ਬੱਧਣ ਗਿੱਲਾਂ ਦਾ ਵੀ ਉਪਗੋਤ ਹੈ। ਮੋਗੇ ਦੇ ਇਲਾਕੇ ਵਿੱਚ ਬੱਧਣੀ ਕਲਾਂ ਦੇ ਇਰਦ ਗਿਰਦ ਬੱਧਣ ਗਿੱਲਾਂ ਦੇ ਕਈ ਪਿੰਡ ਹਨ। ਗਿੱਲ ਪਾਲ ਦੇ ਅੱਠ ਪੁੱਤਰ ਸਨ ਜਿਨ੍ਹਾਂ ਵਿਚੋਂ ਬੱਧਣ, ਵੈਰਸੀ ਤੇ ਸ਼ੇਰਗਿੱਲ ਬਹੁਤ ਪ੍ਰਸਿੱਧ ਹੋਏ ਹਨ। ਬੱਧਣ ਗਿੱਲ ਸੋਲ੍ਹਵੀਂ ਸਦੀ ਦੇ ਆਰੰਭ ਵਿੱਚ ਮੋਗੇ ਦੇ ਦੱਖਣ ਪੱਛਮ ਵਿੱਚ ਵਸ ਗਏ। ਇਨ੍ਹਾਂ ਦੇ ਪ੍ਰਮੁੱਖ ਟਿਕਾਣੇ ਰਾਜੇਆਨਾ ਤੇ ਡਾਂਡਾ ਮੀਡਾ ਸਨ। ਇਸ ਇਲਾਕੇ ਵਿੱਚ ਸੰਘਰ ਦੇ ਬਰਾੜਾਂ ਨੇ ਹਮਲਾ ਕਰਕੇ ਮੋਗਾ ਗਿੱਲ ਮਾਰ ਦਿੱਤਾ ਸੀ। ਡਾਂਡਾ ਮੀਡਾ ਬਰਬਾਦ ਕਰ ਦਿੱਤਾ। ਗਿੱਲਾਂ ਨੂੰ ਚੜਿੱਕ, ਮੋਗਾ ਤੇ ਘੱਲ ਕਲਾਂ ਵੱਲ ਭਜਾ ਦਿੱਤਾ। ਗਿੱਲਾਂ ਤੇ ਬਰਾੜਾਂ ਵਿੱਚ ਕਈ ਲੜਾਈਆਂ ਹੋਈਆਂ ਅੰਤ ਆਪਸ ਵਿੱਚ ਰਿਸ਼ਤੇਦਾਰੀਆਂ ਪੈਣ ਕਾਰਨ ਦੁਸ਼ਮਣੀ ਤੇ ਲੜਾਈਆਂ ਖਤਮ ਹੋਈਆਂ ਪ੍ਰਸਿੱਧ ਕਵੀਸ਼ਰ ਮਾਘੀ ਸਿੰਘ ਗਿੱਲਾਂ ਵਾਲਾ ਵੀ ਬੱਧਣ ਗਿੱਲ ਸੀ।
ਸਿਆਲਕੋਟ ਖੇਤਰ ਦੇ ਬਹੁਤੇ ਬੱਧਣ ਮੁਸਲਮਾਨ ਬਣ ਗਏ ਸਨ। ਬੱਧਣ ਅਤੇ ਬੱਧਣ ਗਿੱਲ ਦੇ ਵੱਖ ਵੱਖ ਗੋਤ ਹਨ। ਇਹ ਇਕੋ ਭਾਈਚਾਰੇ ਵਿਚੋਂ ਨਹੀਂ ਹਨ। ਬੱਧਣ ਭਾਈਚਾਰੇ ਦੇ ਲੋਕ ਹਿੰਦੂ, ਮੁਸਲਮਾਨ ਤੇ ਸਿੱਖ ਤਿੰਨਾਂ ਧਰਮਾਂ ਵਿੱਚ ਵੀ ਵੰਡੇ ਹੋਏ ਹਨ। ਬੱਧਣ ਗਿੱਲ ਸਾਰੇ ਸਿੱਖ ਹਨ। ਬੱਧਣ ਸਰੋਆ ਰਾਜਪੂਤਾਂ ਨਾਲ ਸੰਬੰਧਿਤ ਹਨ ਅਤੇ ਬੱਧਣ ਗਿੱਲ ਬਰਯਾਹ ਰਾਜਪੂਤਾਂ ਨਾਲ ਸੰਬੰਧਿਤ ਹਨ। ਪੰਜਾਬ ਵਿੱਚ ਬੱਧਣ ਭਾਈਚਾਰੇ ਦੀ ਗਿਣਤੀ ਬਹੁਤ ਹੀ ਘੱਟ ਹੈ। ਪੰਜਾਬੀ ਗੀਤਕਾਰ ਚਰਨ ਸਿੰਘ ਬੰਬੀਹਾ ਭਾਈ ਵਾਲੇ ਵੀ ਬੱਧਣ ਭਾਈਚਾਰੇ ਵਿਚੋਂ ਹਨ। ਇਹ ਮਹਾਨ ਸਮਾਜ ਸੇਵਕ ਵੀ ਹਨ। ਜੱਟਾਂ, ਰਾਜਪੂਤਾਂ, ਖੱਤਰੀਆਂ, ਸੈਣੀਆਂ, ਕੰਬੋਆ, ਪਿਛੜੀਆਂ ਸ੍ਰੇਣੀਆਂ ਤੇ ਦਲਿਤਾਂ ਦੇ ਕਈ ਗੋਤ ਆਪਸ ਵਿੱਚ ਰਲਦੇ ਹਨ। ਸਭ ਦਾ ਪਿਛੋਕੜ ਸਾਂਝਾ ਹੈ। ਵਿਦਿਆ ਪ੍ਰਾਪਤ ਕੀਤੇ ਬਿਨਾਂ ਕੋਈ ਜਾਤੀ ਉੱਨਤੀ ਨਹੀਂ ਕਰ ਸਕਦੀ। ਵਿਦਿਆ ਸਰਬੋਤਮ ਹੈ। ਬੱਧਣ ਸਰੋਆ ਰਾਜਪੂਤਾਂ ਦਾ ਉਪਗੋਤ ਹੈ। ਇਹ ਬਹੁਤ ਹੀ ਛੋਟਾ ਗੋਤ ਹੈ। ਵਿਦਿਆ ਤੇ ਗਿਆਨ ਪ੍ਰਾਪਤੀ ਵੀ ਦਲਿਤ ਜਾਤੀਆਂ ਵਿੱਚ ਸਮਾਜਿਕ ਤੇ ਆਰਥਿਕ ਤਬਦੀਲੀ ਲਿਆਉਣ ਵਿੱਚ ਸਹਾਈ ਹੋ ਸਕਦੀ ਹੈ। ਜੱਟਾਂ ਲਈ ਵੀ ਵਿਦਿਆ ਬਹੁਤ ਜ਼ਰੂਰੀ ਹੈ।
ਬਿਲਿੰਗ : ਇਹ ਜਰਗ ਦੇ ਰਾਜੇ ਜੱਗਦੇਉ ਪੱਵਾਰ ਦੀ ਬੰਸ ਵਿਚੋਂ ਹਨ। ਦਿਉਲ, ਦਲਿਉ, ਔਲਖ ਵੀ ਬਿਲਿੰਗਾਂ ਦੀ ਬਰਾਦਰੀ ਵਿਚੋਂ ਹਨ। ਇਹ ਭਾਈਚਾਰੇ ਦਾ ਮੁੱਢ ਲੁਧਿਆਣਾ ਜ਼ਿਲ੍ਹਾ ਹੀ ਹੈ। ਪ੍ਰਸਿੱਧ ਇਤਿਹਾਸਕਾਰ ਤੇ ਖੋਜੀ ਐੱਚ. ਏ. ਰੋਜ਼ ਵੀ ਇਨ੍ਹਾਂ ਨੂੰ ਜੱਗਦੇਉ ਬੰਸੀ ਮੰਨਦਾ ਹੈ। ਬਲਿੰਗ ਗੋਤ
ਦੇ ਜੱਟ ਬਹੁਤੇ ਧੂਰੀ ਦੇ ਇਲਾਕੇ ਵਿੱਚ ਹੀ ਹਨ। ਧੂਰੀ ਨੇੜੇ ਪੰਜ ਛੇ ਪਿੰਡ ਬਿਲਿੰਗ ਗੋਤ ਦੇ ਹਨ। ਇਨ੍ਹਾਂ ਦੇ ਨਾਮ ਢੱਢੋਗਲ, ਖੇੜੀ, ਈਸੜਾ ਆਦਿ ਹਨ। ਜ਼ਿਲ੍ਹਾ ਲੁਧਿਆਣਾ ਦਾ ਪ੍ਰਸਿੱਧ ਪਿੰਡ ਸੇਹ ਨੇੜੇ ਖੰਨਾ ਬਿਲਿੰਗ ਗੋਤ ਦੇ ਬਾਬਾ ਭਕਾਰੀ ਨੇ ਬੰਨਿਆ ਸੀ। ਜੋ ਢੱਢੋਗਲਖੇੜੀ ਤੋਂ ਆਇਆ ਸੀ। ਖੰਨੇ ਨੇੜੇ ਚੱਕ ਮਾਫੀ ਵਿੱਚ ਵੀ ਕੁਝ ਘਰ ਬਲਿੰਗਾਂ ਦੇ ਹਨ। ਸਰਹੰਦ ਨੇੜੇ ਵੀ ਰੁੜਕੀ ਉੱਚੀ ਤੇ ਖੋਜੜਾ ਖੋਜੜੀ ਵਿੱਚ ਬਿਲਿੰਗ ਵਸਦੇ ਹਨ।
ਪਟਿਆਲਾ ਦੇ ਨੇੜੇ ਵੀ ਕੁਝ ਪਿੰਡਾਂ ਵਿੱਚ ਬਿਲਿੰਗ ਭਾਈਚਾਰੇ ਦੇ ਲੋਕ ਰਹਿੰਦੇ ਹਨ। ਜ਼ਿਲ੍ਹਾ ਸੰਗਰੂਰ ਦੇ ਖੇਤਰ ਕਾਂਝਲੀ ਤੇ ਧਾਮੋ ਮਾਜਰੇ ਆਦਿ ਵਿੱਚ ਵੀ ਬਲਿੰਗ ਵਸਦੇ ਹਨ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕਾਉਕੇ ਕਲਾਂ ਤੇ ਮਾਂਹਪੁਰ ਵਿੱਚ ਵੀ ਬਲਿੰਗਾਂ ਦੇ ਕੁਝ ਘਰ ਆਬਾਦ ਹਨ। ਅਸਲ ਵਿੱਚ ਬਿਲਿੰਗ ਪੱਵਾਰਾਂ ਦਾ ਹੀ ਇੱਕ ਉਪਗੋਤ ਹੈ। ਇਸ ਖ਼ਾਨਦਾਨ ਦੀ ਮਾਲਵੇ ਵਿੱਚ ਗਿਣਤੀ ਵੀ ਬਹੁਤ ਹੀ ਘੱਟ ਹੈ। ਸਾਰੇ ਬਿਲਿੰਗ ਜੱਟ ਸਿੱਖ ਹੀ ਹਨ। ਇਹ ਜੱਟਾਂ ਦਾ ਇੱਕ ਬਹੁਤ ਹੀ ਛੋਟਾ ਗੋਤ ਹੈ। ਅਵਤਾਰ ਸਿੰਘ ਬਿਲਿੰਗ ਪੰਜਾਬੀ ਦੇ ਚੰਗੇ ਕਹਾਣੀਕਾਰ ਹਨ। ਪ੍ਰਸਿੱਧ ਯਾਤਰੀ ਮੈਗਸਥਾਨੀਜ਼ ਨੇ ਇਸ ਕਬੀਲੇ ਨੂੰ ਬਲਿੰਗੀ ਲਿਖਿਆ ਹੈ। ਬੜਿੰਗ ਗੋਤ ਦੇ ਜੱਟ ਵੀ ਬਿਲਿੰਗਾਂ ਦੇ ਭਾਈਚਾਰੇ ਵਿਚੋਂ ਹਨ। ਇਹ ਵੀ ਪ੍ਰਾਚੀਨ ਜੱਟ ਕਬੀਲਾ ਹੈ। ਨਵੀਂ ਖੋਜ ਅਨੁਸਾਰ ਔਲਖ, ਬੱਲ, ਬੜਿੰਗ, ਬਿਲਿੰਗ, ਮੰਡੇਰ, ਟਿਵਾਣੇ, ਸੇਖੋਂ ਆਦਿ ਪਰਮਾਰ ਘਰਾਣੇ ਰਾਜੇ ਜੱਗਦੇਉ ਦੇ ਸੰਘ ਵਿੱਚ ਸ਼ਾਮਿਲ ਹੋ ਕੇ ਰਾਜਸਥਾਨ ਤੋਂ ਪੰਜਾਬ ਵਿੱਚ ਆਏ ਹਨ। ਇਹ ਜੱਗਦੇਉ ਬੰਸੀ ਨਹੀਂ ਹਨ। ਇਹ ਜੱਗਦੇਉ ਦੇ ਭਾਈਚਾਰੇ ਦੇ ਵਿਚੋਂ ਹਨ। ਜੱਗਦੇਉ ਬਾਰ੍ਹਵੀਂ ਸਦੀ ਦੇ ਆਰੰਭ ਵਿੱਚ ਮਾਲਵੇ ਦੇ ਜਰਗ ਖੇਤਰ ਵਿੱਚ ਆਪਣੇ ਭਾਈਚਾਰੇ ਸਮੇਤ ਆਬਾਦ ਹੋਇਆ ਸੀ। ਜੱਗਦੇਉ ਮਹਾਨ ਸੂਰਬੀਰ ਸੀ।
ਜੱਟਾਂ ਦਾ ਇਤਿਹਾਸ 17
ਭੁੱਲਰ : ਆਰੀਏ ਅੱਜ ਤੋਂ ਚਾਰ ਹਜ਼ਾਰ ਸਾਲ ਪਹਿਲਾਂ ਮੱਧ ਏਸ਼ੀਆ ਦੇ ਖੇਤਰਾਂ ਤੋਂ ਉੱਠਕੇ ਬੀਸ ਦੇ ਲਗਭਗ ਦੇਸਾਂ ਵਿੱਚ ਘੁੰਮ ਫਿਰ ਕੇ ਇਰਾਨ ਅਤੇ ਅਫ਼ਗਾਨਿਸਤਾਨ ਰਾਹੀਂ ਭਾਰਤ ਵਿੱਚ ਪਹੁੰਚੇ ਸਨ। ਸ਼ੁਰੂ ਵਿੱਚ ਇਹ ਸਿੰਧ, ਗੁਜਰਾਤ ਤੇ ਪੰਜਾਬ ਵਿੱਚ ਆਬਾਦਾ ਹੋਏ ਫਿਰ ਮੱਥਰਾ, ਹਰਿਆਣਾ ਤੇ ਰਾਜਸਥਾਨ ਵਿੱਚ ਵੀ ਪਹੁੰਚ ਗਏ ਸਨ। ਮੱਧ ਏਸ਼ੀਆ ਤੋਂ ਆਉਣ ਵਾਲੀਆਂ ਜੱਟ ਜਾਤੀਆਂ ਨੇ ਸ਼ਿਵ ਨੂੰ ਭੁੱਲਰ ਉਪਜਾਤੀ ਦੇ ਲੋਕ ਵੀ ਆਪਣੇ ਆਪ ਨੂੰ ਭੋਲਾ ਨਾਥ ਸ਼ਿਵਜੀ ਮਹਾਰਾਜ ਦੀ ਬੰਸ ਵਿਚੋਂ ਦੱਸਦੇ ਹਨ। ਸ਼ਿਵ ਵਰਣ ਆਸ਼ਰਮ ਧਰਮ ਨੂੰ ਨਹੀਂ ਮੰਨਦਾ। ਜੱਟ ਸਮਾਜ ਵੀ ਜਾਤ ਪਾਤ ਨੂੰ ਨਹੀਂ ਮੰਨਦਾ ਸੀ। ਭੁੱਲਰ ਪੰਜਾਬ ਦਾ ਬਹੁਤ ਹੀ ਪੁਰਾਣਾ ਤੇ ਸ਼ਿਵਗੋਤਰੀ ਜੱਟ ਕਬੀਲਾ ਹੈ। ਪੰਜਾਬ ਦੇ 12 ਜੱਟ ਕਬੀਲੇ ਸ਼ਿਵ ਗੋਤਰੀ ਹਨ। ਪੰਜਾਬ ਦੇ ਬਹੁਤੇ ਜੱਟ ਕਬੀਲੇ ਕਸ਼ਬ ਗੋਤਰੀ ਹਨ ਸ਼ਿਵਜੀ ਵੀ ਜੱਟ ਸੀ। ਇੱਕ ਹੋਰ ਰਵਾਇਤ ਹੈ ਕਿ ਇਹ ਖੱਤਰੀ ਬੰਸ ਵਿਚੋਂ ਹਨ ਅਤੇ ਰਾਜਪੂਤਾਣੇ ਦੇ ਵਿਚੋਂ ਪੰਜਾਬ ਵਿੱਚ ਆਏ ਹਨ।
ਬਾਰ੍ਹਵੀਂ ਸਦੀ ਦੇ ਆਰੰਭ ਵਿੱਚ ਮਾਲਵੇ ਮਾਨ, ਭੁੱਲਰ ਤੇ ਹੋਰਾਂ ਦਾ ਬਹੁਤ ਜ਼ੋਰ ਸੀ। ਸਿੱਧੂ ਬਰਾੜ ਜੈਸਲਮੇਜਰ ਦੇ ਖੇਤਰ ਤੋਂ ਆਕੇ ਇਸ ਸਮੇਂ ਮਾਲਵੇ ਵਿੱਚ ਆਬਾਦ ਹੋਣਾ ਚਾਹੁੰਦੇ ਸਨ। ਜੱਟਾਂ ਨੂੰ ਜ਼ਮੀਨ ਪਿਆਰੀ ਹੁੰਦੀ ਹੈ। ਇਸ ਕਾਰਨ ਮਾਨਾਂ ਤੇ ਭੁੱਲਰਾਂ ਆਦਿ ਦੀਆਂ ਅਕਸਰ ਸਿੱਧੂਆਂ ਬਰਾੜਾਂ ਨਾਲ ਲੜਾਈਆਂ ਹੁੰਦੀਆਂ ਰਹਿੰਦੀਆਂ ਸਨ। ਸਿੱਧੂ ਬਰਾੜਾਂ ਦੇ ਵਡੇਰੇ ਮੋਹਨ ਨੇ ਭੱਟੀ ਮੁਸਲਮਾਨਾਂ ਤੋਂ ਤੰਗ ਆਕੇ ਆਪਣਾ ਜੱਦੀ ਪਿੰਡ ਬੀਦੋਵਾਲੀ ਛੱਡਕੇ ਕੌੜੇ ਭੁੱਲਰਾਂ ਦੇ ਉੱਘੇ ਪਿੰਡ ਮਾੜੀ ਵਿੱਚ ਆਕੇ ਰਿਹਾਇਸ਼ ਕਰਕੇ ਦਿਨ ਗੁਜ਼ਾਰਨੇ ਸ਼ੁਰੂ ਕਰ ਦਿੱਤੇ। ਮੋਹਨ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦਾ ਸੇਵਕ ਸੀ। ਮੋਹਨ ਨੇ ਛੇਵੇਂ ਗੁਰੂ ਦੇ ਕਹਿਣ ਤੇ ਕੌੜੇ ਭੁੱਲਰਾਂ ਦੇ ਮਾੜੀ ਪਿੰਡ ਤੋਂ ਉੱਠ ਕੇ ਰਾਮਸਰ ਟੋਬੇ ਦੇ ਕਿਨਾਰੇ ਇੱਕ ਬਿਰਛ ਥੱਲੇ ਜਾ ਡੇਰੇ ਲਾਏ। ਆਪਣੇ ਪੜਦਾਦੇ ਦੇ ਨਾਮ ਤੇ ਮਰ੍ਹਾਜ਼ ਪਿੰਡ ਦੀ ਮੋੜੀ ਗੱਡੀ। ਕੌੜੇ ਭੁੱਲਰਾਂ ਨੇ ਇਹ ਮੋੜ੍ਹੀ ਪੁਟ ਦਿੱਤੀ। ਜਦ ਦੁਬਾਰਾ ਫਿਰ ਗੁਰੂ ਸਾਹਿਬ ਦੇ ਹੱਥੋਂ ਮਰ੍ਹਾਜ਼ ਪਿੰਡ ਦੇ ਆਬਾਦ ਦੀ ਖ਼ਬਰ ਕੌੜੇ ਭੁੱਲਰਾਂ ਨੇ ਸੁਣੀ ਤਾਂ ਉਨ੍ਹਾਂ ਨੇ ਆਪਣੇ ਰਿਸ਼ਤੇਦਾਰ ਜੈਦ ਪਰਾਣੇ ਨੂੰ ਵੀ ਸਦ ਲਿਆ। ਢੋਲ ਵਜਾ ਕੇ ਸਾਰੇ ਭਾਈਚਾਰੇ ਨੂੰ ਇਕੱਠਾ ਕਰ ਲਿਆ। ਮੋਹਨ ਦੇ ਪੁੱਤਰ ਕਾਲੇ ਨੇ ਜੈਦ ਪਰਾਣੇ ਨੂੰ ਮਾਰ ਦਿੱਤਾ। ਕੌੜੇ ਭੁੱਲਰ ਹਾਰ ਕੇ ਝੱਜ ਗਏ। ਗੁਰੂ ਸਾਹਿਬ ਦੀ ਫ਼ੌਜ ਨੇ ਵੀ ਬਰਾੜਾਂ ਦੀ ਸਹਾਇਤਾ ਕੀਤੀ। ਮੋਹਨ ਨੇ ਮਰ੍ਹਾਜ਼ ਦੇ ਆਲੇ ਦੁਆਲੇ ਕਈ ਮੀਲਾਂ ਤੱਕ ਜ਼ਮੀਨ ਰੋਕ ਲਈ। ਹੁਣ ਮਰ੍ਹਾਜ਼ ਦੇ ਇਰਦ ਗਿਰਦ ਸਿੱਧੂ ਬਰਾੜ ਭਾਈਚਾਰੇ ਦੇ 22 ਪਿੰਡ ਹਨ। ਇਨ੍ਹਾਂ ਨੂੰ ਬਾਹੀਆ ਕਿਹਾ ਜਾਂਦਾ ਹੈ। ਗੁਰੂ ਹਰਗੋਬਿੰਦ ਸਾਹਿਬ ਮਾਲਵੇ ਵਿੱਚ ਪਹਿਲੀ ਵਾਰ ਬਰਾੜਾਂ ਦੇ ਇਲਾਕੇ ਕੋਟਕਪੂਰੇ ਵਿੱਚ 1632 ਈਸਵੀ ਵਿੱਚ ਆਏ ਸਨ। ਇਸ ਸਮੇਂ ਵੀ ਬਹੁਤੇ ਬਰਾੜ ਗੁਰੂ ਸਾਹਿਬ ਦੇ ਸਿੱਖ ਸੇਵਕ ਬਣੇ। ਮਾਲਵੇ ਵਿੱਚ ਵਰਿਆਮ ਚੌਧਰੀ ਭੱਲਰ ਦੇ ਸੱਤ ਪੁੱਤਰ ਸਨ। ਇਨ੍ਹਾਂ ਦੀਆਂ ਸੱਤ ਮੂੰਹੀਆਂ ਹਨ ਜਿਨ੍ਹਾਂ ਵਿਚੋਂ ਕੈਂਹੜੇ, ਦਿਹੜ, ਮੂੰਗਾ ਅਤੇ ਬੁੱਗਰ ਬਹੁਤ ਪ੍ਰਸਿੱਧ ਹਨ। ਫੂਲਕੀਆਂ ਰਿਆਸਤਾਂ ਦੇ ਕਾਇਮ ਹੋਣ ਤੋਂ ਪਹਿਲਾਂ ਭੁੱਲਰ ਜੱਟ ਫੂਲ ਮਰ੍ਹਾਜ਼ ਦੇ ਇਰਦ ਗਿਰਦ ਆਬਾਦ ਸਨ। ਉਸ ਸਮੇਂ ਇਸ ਇਲਾਕੇ ਵਿੱਚ ਮਾਨਾ, ਭੁੱਲਰਾਂ ਤੇ ਹੋਰਾਂ ਦੀ ਚੌਧਰ ਸੀ। ਇਨ੍ਹਾਂ ਲੋਕਾਂ ਨੂੰ ਫੂਲਕੀਆਂ ਰਿਆਸਤਾਂ ਦੇ ਕਾਇਮ ਹੋਣ ਤੇ ਬਹੁਤ ਨੁਕਸਾਨ ਪਹੁੰਚਿਆ। ਜਿਨ੍ਹਾਂ ਨੇ ਫੂਲਕੇ ਸਰਦਾਰਾਂ ਨਾਲ ਰਿਸ਼ਤੇਦਾਰੀਆਂ ਪਾ ਲਈਆਂ। ਉਹ ਬਹੁਤ ਚੰਗੇ ਰਹੇ ਬਾਕੀ ਘਾਟੇ ਵਿੱਚ ਰਹੇ। ਬਹੁਤ ਭੁੱਲਰ ਜੱਟ ਗੁਰੂ ਗੋਬਿੰਦ ਸਿੰਘ ਦੇ ਸਮੇਂ ਹੀ ਸਿੱਖ ਧਰਮ ਵਿੱਚ ਆਏ। ਪੰਜਾਬ ਵਿੱਚ ਭੁੱਲਰ ਗੋਤ ਦੇ ਭੁੱਲਰ ਨਾਮ ਦੇ ਕਈ ਪਿੰਡ ਹਨ। ਭੁੱਲਰਾਂ ਦੇ ਪੁਰਾਣੇ ਤੇ ਉੱਘੇ ਪਿੰਡ ਭੁੱਲਰ ਹੇੜੀ, ਮਾੜੀ ਵੱਡੀ ਅਤੇ ਛੋਟੀ, ਜਿਉਲਾਂ ਤੇ ਕੌੜਿਆਂ ਵਾਲੀ ਆਦਿ ਕਈ ਪਿੰਡ ਹਨ। ਕੌੜੇ ਵੀ ਉਪਗੋਤ ਹੈ। ਬਠਿੰਡੇ ਖੇਤਰ ਵਿੱਚ ਸ਼ਹੀਦ ਬਾਬਾ ਭੁੱਲਰ ਦੀ ਯਾਦ ਵਿੱਚ ਲੱਗਣ ਵਾਲਾ ਛਿਮਾਹੀ ਜੋੜ ਮੇਲਾ ਹਰ ਸਾਲ 17 ਅਕਤੂਬਰ ਨੂੰ ਲੱਗਦਾ ਹੈ। 15 ਅਕਤੂਬਰ ਨੂੰ ਰਾਮਪੁਰਾ ਮੰਡੀ ਮਹਿਰਾਜ ਵਾਲੀ ਸੜਕ ਉੱਪਰ ਸਥਿਤ ਸਮਾਧਾਂ ਮਾੜੀ ਭੁੱਲਰ ਵਿੱਚ ਅਖੰਡ ਪਾਠ ਸ਼ੁਰੂ ਕੀਤਾ ਜਾਂਦਾ ਹੈ ਅਤੇ 17 ਅਕਤੂਬਰ ਨੂੰ ਭੋਗ ਪਾਇਆ ਜਾਂਦਾ ਹੈ। ਇਸ ਦਿਨ ਉੱਘੇ ਢਾਡੀ ਤੇ ਕਵੀਸ਼ਰ ਆਪਣੀਆਂ ਵਾਰਾਂ ਪੇਸ਼ ਕਰਦੇ ਹਨ। ਭੁੱਲਰ ਫਿਰੋਜ਼ਪੁਰ ਤੇ ਲਾਹੌਰ ਖੇਤਰਾਂ ਵਿੱਚ ਵੀ ਕਾਫ਼ੀ ਸਨ। 'ਜਾਟੋਂ ਕਾ ਇਤਿਹਾਸ' ਪੁਸਤਕ ਦੇ ਲੇਖਕ ਕੇ ਆਰ. ਕਾਨੂੰਨਗੋ ਅਨੁਸਾਰ ਭੁੱਲਰ, ਚਾਹਲ ਅਤੇ ਕਾਹਲੋਂ ਜੱਟ ਮਾਲਵਾ, ਧਾਰ ਅਤੇ ਦੱਖਣ ਨੂੰ ਆਪਣਾ ਮੁੱਢਲਾ ਘਰ ਦੱਸਦੇ ਹਨ। ਜੱਟਾਂ ਦੇ ਢਾਈ ਗੋਤ ਮਾਨ, ਭੁੱਲਰ ਤੇ
ਹੇਅਰਾਂ ਨੂੰ ਪੰਜਾਬ ਦੇ ਅਸਲੀ ਜੱਟ ਕਿਹਾ ਜਾਂਦਾ ਹੈ। ਹੇਅਰਾ ਦਾ ਅੱਧਾ ਗੋਤ ਹੀ ਗਿਣਿਆ ਜਾਂਦਾ ਹੈ। ਮਾਨ ਤੇ ਭੁੱਲਰਾਂ ਦੇ ਮੁੰਡੇ ਚਰਾਂਦਾ ਵਿੱਚ ਪਸੂ ਚਾਰਦੇ ਸਨ। ਹੇਅਰਾਂ ਦੇ ਕਦੇ ਮੁੰਡੇ ਤੇ ਕਦੇ ਕੁੜੀਆਂ ਖੁੱਲ੍ਹੀਆਂ ਚਰਾਂਦਾ ਵਿੱਚ ਪਸ਼ੂ ਚਾਰਦੇ ਸਨ। ਕਿਸੇ ਮਿਰਾਸੀ ਨੇ ਹੋਰਾਂ ਨੂੰ ਮਖੌਲ ਕਰਕੇ ਉਨ੍ਹਾਂ ਦਾ ਗੋਤ ਅੱਧਾ ਗਿਣਿਆ ਸੀ।
ਰਿਆਸਤ ਜੀਂਦ ਤੇ ਸੰਗਰੂਰ ਵਿੱਚ ਭੁੱਲਰਾਂ ਦਾ ਇੱਕ ਸਿੱਧ ਕਲੰਧਰ (ਕਲੰਜਰ) ਹੈ। ਮਾੜੀ ਵਿੱਚ ਉਸਦੀ ਸਮਾਧ ਬਣੀ ਹੋਈ ਹੈ। ਹਰ ਮਹੀਨੇ ਚੌਣਾਂ ਬਦੀ ਨੂੰ ਉਥੇ ਦੁੱਧ ਚੜ੍ਹਾਇਆ ਜਾਂਦਾ ਹੈ। ਬੱਚੇ ਦੇ ਜਨਮ ਜਾਂ ਪੁੱਤ ਦੀ ਸ਼ਾਦੀ ਤੇ ਕੱਪੜੇ ਵੀ ਭੇਂਟ ਕੀਤੇ ਜਾਂਦੇ ਹਨ। ਸਿਆਲਕੋਟ ਵਿੱਚ ਭੁੱਲਰਾਂ ਦਾ ਸਿੱਧ ਭੂਰੇ ਵਾਲਾ ਪੀਰ ਹੈ। ਉਸ ਦੀ ਖਾਨਗਾਹ ਦੀ ਸਿੱਖ ਤੇ ਮੁਸਲਮਾਨ ਭੁੱਲਰ ਮਾਨਤਾ ਕਰਦੇ ਹਨ। ਭੁੱਲਰ ਦਲਿਤ ਜਾਤੀਆਂ ਵਿੱਚ ਵੀ ਹਨ। ਮਜ਼੍ਹਬੀ ਭੁੱਲਰ ਮਾਨਤਾ ਵੀ ਭੁੱਲਰ ਹੁੰਦੇ ਹਨ।
ਭੁੱਲਰ ਹਰਿਆਣੇ ਦੇ ਹਿੱਸਾਰ ਤੇ ਸਿਰਸਾ ਖੇਤਰ ਵਿੱਚ ਵੀ ਵਸਦੇ ਹਨ। ਬਹੁਤੇ ਭੁੱਲਰ ਮਾਲਵੇ ਦੇ ਬਠਿੰਡਾ, ਮੁਕਤਸਰ, ਫਿਰੋਜ਼ਪੁਰ, ਲੁਧਿਆਣਾ, ਸੰਗਰੂਰ ਤੇ ਪਟਿਆਲਾ ਆਦਿ ਖੇਤਰਾਂ ਵਿੱਚ ਵੀ ਭੁੱਲਰ ਭਾਈਚਾਰੇ ਦੇ ਕਾਫ਼ੀ ਲੋਕ ਰਹਿੰਦੇ ਹਨ। ਦੁਆਬੇ ਵਿੱਚ ਭੁੱਲਰ ਮਾਝੇ ਨਾਲੋਂ ਘੱਟ ਹਨ। ਪੱਛਮੀ ਪੰਜਾਬ ਦੇ ਲਾਹੌਰ, ਸਿਆਲਕੋਟ, ਗੁਜਰਾਂਵਾਲਾ, ਮੁਲਤਾਨ ਤੇ ਮਿੰਟਗੁੰਮਰੀ ਆਦਿ ਖੇਤਰਾਂ ਵਿੱਚ ਵੀ ਭੁੱਲਰ ਜੱਟ ਕਾਫ਼ੀ ਗਿਣਤੀ ਵਿੱਚ ਆਬਾਦ ਸਨ। ਪੱਛਮੀ ਪੰਜਾਬ ਦੇ ਬਹੁਤ ਭੁੱਲਰ ਮੁਸਲਮਾਨ ਬਣ ਗਏ ਸਨ। ਸਾਂਦਲਬਾਰੇ ਦੇ ਇਲਾਕੇ ਵਿੱਚ ਵੀ ਕੁਝ ਭੁੱਲਰ ਰਹਿੰਦੇ ਸਨ।
ਅਸਲ ਵਿੱਚ ਭੁੱਲਰ ਜੱਟ ਸਾਰੇ ਪੰਜਾਬ ਵਿੱਚ ਹੀ ਦੂਰ ਦੂਰ ਤੱਕ ਫੈਲੇ ਹੋਏ ਸਨ। ਮਾਝੇ ਤੇ ਮਾਲਵੇ ਵਿੱਚ ਭੁੱਲਰ ਨਾਮ ਦੇ ਕਈ ਪਿੰਡ ਹਨ। ਜਲੰਧਰ ਦੇ ਸ਼ਾਹਕੋਟ ਖੇਤਰ ਵਿੱਚ ਵੀ ਭੁੱਲਰ ਗੋਤ ਦਾ ਪਿੰਡ ਭੁੱਲਰ ਬਹੁਤ ਹੀ ਉੱਘਾ ਤੇ ਪੁਰਾਣਾ ਪਿੰਡ ਹੈ। ਭੁੱਲਰਾਂ ਵਿੱਚ ਠੀਕਰੀ ਵਾਲੇ ਪਿੰਡ ਦੇ ਵਸਨੀਕ ਭਾਈ ਸਾਹਿਬ ਭਾਈ ਨੈਣਾ ਸਿੰਘ ਨਿਹੰਗ ਬੜੇ ਪ੍ਰਸਿੱਧ ਹੋਏ ਹਨ। ਉੱਚ ਦੁਮਾਲਾ ਫਰਰੇ ਵਾਲਾ ਇਨ੍ਹਾਂ ਤੋਂ ਚਲਿਆ। ਪੰਜਾਬੀ ਸਾਹਿਤ ਵਿੱਚ ਗੁਰਬਚਨ ਸਿੰਘ ਭੁੱਲਰ ਵੀ ਬਹੁਤ ਮਸ਼ਹੂਰ ਹਨ। ਮਾਨ, ਭੁੱਲਰ ਤੇ ਹੋਰ ਗੋਤਾਂ ਨਾਲ ਰਲਦੇ ਮਿਲਦੇ ਗੋਤਾਂ ਦੇ ਲੋਕ ਪੂਰਬੀ ਜਰਮਨੀ ਵਿੱਚ ਵੀ ਵਸਦੇ ਹਨ। 1881 ਈਸਵੀਂ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਭੁੱਲਰਾਂ ਦੀ ਕੁਝ ਗਿਣਤੀ 29294 ਸੀ। ਦੁਆਬੇ ਵਿਚੋਂ ਭੁੱਲਰ ਗੋਤ ਦੇ ਲੋਕ ਵਿਦੇਸ਼ਾਂ ਵਿੱਚ ਵੀ ਬਹੁਤ ਗਏ ਹਨ। ਇਸ ਭਾਈਚਾਰੇ ਦੇ ਲੋਕਾਂ ਨੇ ਵਿਦੇਸ਼ਾਂ ਵਿੱਚ ਜਾ ਕੇ ਵੀ ਆਪਣੀ ਮਿਹਨਤ ਤੇ ਸਿਆਣਪ ਨਾਲ ਬਹੁਤ ਉੱਨਤੀ ਕੀਤੀ ਹੈ। ਇਹ ਸੰਜਮੀ ਲੋਕ ਹਨ।
ਪੰਜਾਬ, ਏਸ਼ੀਆ ਤੇ ਯੂਰਪ ਦੇ ਲੋਕਾਂ ਦੇ ਕਈ ਗੋਤ ਆਪਸ ਵਿੱਚ ਰਲਦੇ ਮਿਲਦੇ ਹਨ ਕਿਉਂਕਿ ਇਨ੍ਹਾਂ ਦਾ ਪਿਛੋਕੜ ਮੱਧ ਏਸ਼ੀਆ ਦਾ ਖੇਤਰ ਹੀ ਸੀ। ਪੰਜਾਬ ਵਿੱਚ ਭੁੱਲਰਾਂ ਦੇ ਮਿਰਾਸੀ ਭੁੱਲਰ ਜੱਟਾਂ ਨੂੰ ਸ਼ਿਵਾਂ ਦੀ ਬੰਸ ਦੱਸਦੇ ਹਨ। ਸ਼ਿਵਾ ਨੂੰ ਭੋਲਾ ਮਹਾਂਦਿਉ ਵੀ ਕਿਹਾ ਜਾਂਦਾ ਹੈ। ਭੁੱਲਰ ਸੰਧੂਆਂ ਵਾਂਗ ਤੇਜ਼ ਨਹੀਂ ਹੁੰਦੇ, ਭੋਲੇ ਹੀ ਹੁਦੇ ਹਨ। ਭੁੱਲਰ ਤੇ ਹੇਅਰ ਆਪਣੇ ਘਰ ਅੱਕ ਦੀ ਵਰਤੋਂ ਨਹੀਂ ਕਰਦੇ ਸਨ। ਖੇਤਾਂ ਵਿੱਚ ਵੀ ਆਪ ਅੱਕ ਨਹੀਂ ਵੱਢਦੇ ਸਨ। ਕਿਸੇ ਮਜ਼ਦੂਰ ਤੋਂ ਅੱਕ ਵਢਾਉਂਦੇ ਸਨ। ਭੁੱਲਰ ਭਾਈਚਾਰੇ ਦੇ ਲੋਕ ਬਹੁਤ ਮਿਹਨਤੀ ਤੇ ਸੰਜਮੀ ਹਨ। ਪ੍ਰਸਿੱਧ ਯਾਤਰੀ ਅਲਬਰੂਨੀ ਨੇ ਵੀ ਆਪਣੀ ਕਿਤਾਬ ਵਿੱਚ ਭਾਰਤ ਵਿੱਚ ਵੱਸਦੇ ਕਈ ਜੱਟ ਕਬੀਲੇ ਭੁੱਲਰ ਤੇ ਭੱਟੀ ਆਦਿ ਦਾ ਵਰਣਨ ਕੀਤਾ ਹੈ। ਭੁੱਲਰ ਪ੍ਰਾਚੀਨ ਜੱਟ ਕਬੀਲਾ ਹੈ। ਭੁੱਲਰਾਂ ਨੇ ਬਾਹਰਲੇ ਦੇਸ਼ਾਂ ਵਿੱਚ ਜਾਕੇ ਵੀ ਬਹੁਤ ਉੱਨਤੀ ਕੀਤੀ ਹੈ। ਹੁਣ ਇਹ ਸਾਰੀ ਦੁਨੀਆਂ ਵਿੱਚ ਵੱਸਦੇ ਹਨ। ਕੈਪਟਨ ਦਲੀਪ ਸਿੰਘ ਅਹਿਲਾਵਤ ਨੇ ਆਪਣੀ ਪੁਸਤਕ 'ਜਾਟ ਬੀਰੋਂ ਕਾ ਇਤਿਹਾਸ ਵਿੱਚ ਲਿਖਿਆ ਹੈ ਕਿ ਪ੍ਰਾਚੀਨ ਕਾਲ ਵਿੱਚ ਦਹੀਆ, ਸਵਾਗ ਹੋਰ ਤੇ ਭੁੱਲਰ ਇਰਾਨ ਦੇ ਜਾਟਾਲੀ ਪ੍ਰਾਂਤ ਵਿੱਚ ਵੱਸਦੇ ਸਨ। ਅਸਲ ਵਿੱਚ ਭੁੱਲਰ ਮੱਧ ਏਸ਼ੀਆ ਦੇ ਸਿਰ ਦਰਿਆ ਦੇ ਨਜ਼ਦੀਕਲੇ ਖੇਤਰ ਤੋਂ ਉੱਠ ਕੇ ਈਸਾ ਮਸੀਹ ਤੋਂ ਕਈ ਹਜ਼ਾਰ ਸਾਲ ਪਹਿਲਾਂ ਇਰਾਨ ਵਿੱਚ ਆਏ। ਫਿਰ ਕਾਫ਼ੀ ਸਮੇਂ ਮਗਰੋਂ ਭਾਰਤ ਵਿੱਚ ਆਏ। ਇਹ ਪੰਜਾਬ ਦੇ ਪ੍ਰਾਚੀਨ ਤੇ ਅਸਲੀ ਜੱਟ ਹਨ। ਭੁੱਲਰ ਜਗਤ ਪ੍ਰਸਿੱਧ ਗੋਤ ਹੈ। ਸ਼ਿਵ ਵੰਸ਼ੀ ਹੋਣ ਕਾਰਨ ਹੀ ਭੁੱਲਰਾਂ ਨੂੰ ਅਸਲੀ ਜੱਟ ਆਖਿਆ ਜਾਂਦਾ ਹੈ।
ਭੁੱਟੇ : ਇਹ ਪੱਵਾਰ ਰਾਜਪੂਤਾਂ ਦੀ ਸ਼ਾਖਾ ਹਨ। ਇਸ ਬੰਸ ਦਾ ਮੋਢੀ ਭੁੱਟੇ ਰਾਉ ਸੀ। ਭੁੱਟੇ ਰਾਉ ਜੱਗਦੇਉ ਬੰਸੀ ਸੋਲੰਗੀ ਦਾ ਪੋਤਾ ਸੀ। ਪੱਵਾਰ ਵੀ ਮੱਧ ਏਸ਼ੀਆ ਤੋਂ ਆਏ ਪੁਰਾਣੇ ਕਬੀਲਿਆਂ ਵਿਚੋਂ ਹਨ। ਪੰਜਾਬ ਵਿੱਚ ਪੱਵਾਰਾਂ ਦੀਆਂ ਚਾਰ ਮੁੱਖ ਸ਼ਾਖਾ ਸਨ। ਭੁੱਟੋ ਭਾਈਚਾਰੇ ਦੇ ਲੋਕ ਪੱਵਾਰਾ ਦੀ ਭੇਟਾ ਸ਼ਾਖਾ ਵਿਚੋਂ ਹਨ।
ਭੁੱਟੇਰਾਉ ਬਹੁਤ ਬਹਾਦਰ ਯੋਧਾ ਸੀ। ਉਹ ਭੱਟੀਆਂ ਨਾਲ ਲੜਾਈ ਵਿੱਚ ਮਾਰਿਆ ਗਿਆ। ਭੱਟੀਆਂ ਨੇ ਚੰਨਾਬ ਖੇਤਰ ਵਿੱਚ ਸਥਿਤ ਉਸ ਦੀ ਰਾਜਧਾਨੀ ਕੁਲਿਆਰ ਉੱਤੇ ਜ਼ਬਰੀ ਕਬਜ਼ਾ ਕਰ ਲਿਆ ਸੀ। ਮੁਹੰਮਦ ਗੌਰੀ ਦੇ ਹਮਲਿਆਂ ਸਮੇਂ ਪੰਜਾਬ ਖਾੜਕੂ ਜੱਟ ਕਬੀਲਿਆਂ ਦਾ ਘਰ ਸੀ। ਖੋਖਰ, ਭੁੱਟੇ, ਲੰਗਾਹ, ਛੀਨੇ, ਸਮਰੇ, ਵੜੈਚ, ਵਿਰਕ, ਨਿੱਜਰ ਆਦਿ ਕਬੀਲੇ ਏਥੇ ਰਹਿੰਦੇ ਸਨ। ਭੁੱਟੇ ਜੱਟ ਹਲਕੇ ਵਿੱਚ ਭੁੱਟੇ ਭਾਈਚਾਰੇ ਦਾ ਇੱਕ ਪੁਰਾਣਾ ਪਿੰਡ ਭੁੱਟਾ ਵੀ ਬਹੁਤ ਪ੍ਰਸਿੱਧ ਹੈ। ਭੱਟੀ ਮੁਸਲਮਾਨਾਂ ਨਾਲ ਲੜਾਈਆਂ ਕਾਰਨ ਹੀ ਪੱਵਾਰ ਭਾਈਚਾਰੇ ਦੇ ਲੋਕ ਦੱਖਣ ਪੂਰਬੀ ਮਾਲਵੇ ਨੂੰ ਛੱਡ ਕੇ ਲੁਧਿਆਣੇ ਖੇਤਰ ਵਿੱਚ ਸਤਲੁਜ ਦਰਿਆ ਦੇ ਨੇੜਲੇ ਖੇਤਰਾਂ ਵਿੱਚ ਆਬਾਦ ਸਨ। ਪੱਵਾਰਾਂ ਦੇ ਵਡੇਰੇ ਰਾਜਾ ਜੱਗਦੇਉ ਨੇ ਹੱਠੂਰ ਅਤੇ ਜਰਗ ਵਿੱਚ ਆਪਣਾ ਇੱਕ ਬਹੁਤ ਹੀ ਮਜ਼ਬੂਤ ਕਿਲ੍ਹਾ ਬਣਾਇਆ ਸੀ। ਉਸ ਦੀ ਮਾਲਵੇ ਵਿੱਚ ਦੂਰ ਤੱਕ ਚੌਧਰ ਸੀ। ਰਾਜੇ ਜੱਗਦੇਉ ਦੀ ਮੌਤ ਤੋਂ ਮਗਰੋਂ ਭੁੱਟੇ ਗੋਤ ਦੇ ਪੰਵਾਰਾਂ ਦੀਆਂ ਅਕਸਰ ਮੁਸਲਮਾਨਾਂ ਨਾਲ ਲੜਾਈਆਂ ਹੁੰਦੀਆਂ ਰਹਿੰਦੀਆਂ ਸਨ। ਇੱਕ ਵਾਰ ਭੁੱਟੋ ਗੋਤ ਦੇ ਲੋਕਾਂ ਨੂੰ ਮੁਸਲਮਾਨਾਂ ਨੇ ਕਿਲ੍ਹੇ ਵਿੱਚ ਘੇਰ ਲਿਆ। ਕੁਝ ਭੁੱਟੇ ਮਾਰੇ ਗਏ, ਕੁਝ ਮੁਸਲਮਾਨ ਬਣ ਗਏ। ਦੁਝ ਦੁਸ਼ਮਣ ਨੂੰ ਭੁਲੇਖਾ ਦੇ ਕੇ ਆਪਣੇ ਵਡੇਰਿਆਂ ਦੇ ਨਾਮ ਤੇ ਨਵੇਂ ਗੋਤ ਰੱਖਦੇ ਛੁਟ ਗਏ। ਦਲੇਉ ਭਾਈਚਾਰੇ ਦੇ ਲੋਕ ਆਪਣਾ ਨਵਾਂ ਗੋਤ ਦਲਿਉ ਰੱਖ ਕੇ ਦੁਸ਼ਮਣ ਨੂੰ ਭੁਲੇਖਾ ਦੇ ਕੇ ਹੀ ਕਿਲ੍ਹੇ ਵਿਚੋਂ ਛੁਟੇ ਸਨ। ਮਾਨਸਾ ਦੇ ਇਲਾਕੇ ਵਿੱਚ ਹੁਣ ਵੀ ਕਹਾਵਤ ਹੈ?
"ਗੋਤ ਤਾਂ ਸਾਡਾ ਸੀ ਭੁੱਟੇ ਪਰ ਅਸੀਂ ਦਲਿਉ ਕਹਿਕੇ ਛੁੱਟੇ।"
ਦਲੇਉ ਤੇ ਬੁੱਟਰ ਆਪਸ ਵਿੱਚ ਰਿਸ਼ਤੇਦਾਰੀ ਨਹੀਂ ਕਰਦੇ ਦੋਵੇਂ ਭੁੱਟੇ ਭਾਈਚਾਰੇ ਵਿਚੋਂ ਹਨ। ਭੁੱਟੇ ਜੱਟ ਜੱਗਦੇਉ ਦੇ ਖ਼ਾਨਦਾਨ ਵਿਚੋਂ ਹੀ ਹਨ। ਭੁੱਟੇ ਬਹੁਤ ਵੱਡਾ ਗੋਤ ਸੀ। ਬਹੁਤੇ ਭੁੱਟੇ ਪੱਛਮੀ ਪੰਜਾਬ ਵੱਲ ਚਲੇ ਗਏ ਸਨ। ਮੁਲਤਾਨ ਗਜ਼ਟੀਅਰ ਐਡੀਸ਼ਨ 1902 ਵਿੱਚ ਵੀ ਕੁੱਟਿਆਂ ਨੂੰ ਪੱਵਾਰ ਹੀ
ਲਿਖਿਆ ਗਿਆ ਹੈ। ਪੀਰਜ਼ਾਦਾ ਮੁਰਾਦ ਬਖਸ਼ ਭੁੱਟਾ ਵੀ ਆਪਣੇ ਆਪ ਨੂੰ ਪੱਵਾਰ ਰਾਜਪੂਤ ਕਹਿੰਦਾ ਸੀ। ਪੱਛਮੀ ਪੰਜਾਬ ਵਿੱਚ ਬਹੁਤੇ ਭੁੱਟੇ ਮੁਸਲਮਾਨ ਬਣ ਗਏ ਸਨ। ਪੱਛਮੀ ਪੰਜਾਬ ਦੇ ਖੇਤਰ ਮੁਲਤਾਨ, ਲਾਹੌਰ, ਸਿਆਲਕੋਟ, ਗੁਜਰਾਂਵਾਲਾ, ਝੰਗ, ਜੇਹਲਮ, ਸ਼ਾਹਪੁਰ ਤੇ ਡੇਰਾ ਗਾਜ਼ੀਖਾਨ ਵਿੱਚ ਭੁੱਟੇ ਭਾਈਚਾਰੇ ਦੇ ਲੋਕ ਕਾਫੀ ਆਬਾਦ ਸਨ।
ਸਿੱਖਾਂ ਵਿੱਚ ਭੁੱਟੇ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਘੱਟ ਹੈ। ਲੁਧਿਆਣੇ, ਮੋਗੇ, ਫਿਰ ੋਜ਼ਪੁਰ, ਸੰਗਰੂਰ, ਪਟਿਆਲਾ ਆਦਿ ਖੇਤਰਾਂ ਵਿੱਚ ਕਾਫ਼ੀ ਭੁੱਟੇ ਜੱਟ ਸਿੱਖ ਹਨ। ਕੁਝ ਭੁੱਟੇ ਭਾਈਚਾਰੇ ਦੇ ਲੋਕ ਰਾਜਪੂਤ ਅਤੇ ਅਰਾਈ ਵੀ ਹਨ। ਭੁੱਟੇ ਰਾਜੇ ਜੱਗਦੇਉ ਪੱਵਾਰ ਦੀ ਬੰਸ ਵਿਚੋਂ ਹਨ। 1881 ਈਸਵੀਂ ਦੀ ਜਨਸੰਖਿਆ ਸਮੇਂ ਸਾਂਝੇ ਪੰਜਾਬ ਵਿੱਚ 22539 ਭੁੱਟਿਆਂ ਨੇ ਆਪਣੇ ਆਪ ਨੂੰ ਜੱਟ ਦੱਸਿਆ ਹੈ ਅਤੇ 5085 ਨੇ ਰਾਜਪੂਤ ਦੱਸਿਆ ਹੈ। ਭੁੱਟੇ ਅਰਾਈ ਵੀ 32603 ਸਨ। ਕਿਸੇ ਸਮੇਂ ਲੁਧਿਆਣੇ ਦੇ ਖੇਤਰ ਵਿੱਚ ਭੁੱਟੇ ਕੇਵਲ 36 ਅਤੇ ਫਿਰੋਜ਼ਪੁਰ ਦੇ ਖੇਤਰ ਵਿੱਚ 42 ਰਹਿ ਗਏ ਸਨ। ਮਾਲਵੇ ਵਿੱਚ ਭੁੱਟੇ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਰਹਿ ਗਈ ਸੀ। ਪੰਵਾਰਾ ਦੇ ਕਈ ਨਵੇਂ ਉਪਗੋਤ ਬਣ ਗਏ ਸਨ। ਸਾਰੇ ਹੀ ਜੱਟ ਭਾਈਚਾਰੇ ਵਿੱਚ ਰਲਮਿਲ ਗਏ ਸਨ। ਕੁਝ ਪੰਵਾਰ ਦਲਿਤ ਤੇ ਪਿਛੜੀਆਂ ਸ੍ਰੇਣੀਆਂ ਵਿੱਚ ਸ਼ਾਮਿਲ ਹੋ ਗਏ ਸਨ। ਕਾਫ਼ੀ ਪੰਵਾਰ ਮੁਸਲਮਾਨ ਵੀ ਬਣ ਗਏ ਸਨ। ਪੰਵਾਰ ਬਹੁਤ ਵੱਡਾ ਭਾਈਚਾਰਾ ਸੀ। ਪੁਰਾਣੇ ਸਮੇਂ ਵਿੱਚ ਭੁੱਟੇ ਸਾਰੇ ਪੰਜਾਬ ਵਿੱਚ ਫੈਲੇ ਹੋਏ ਸਨ। ਹੁਣ ਭੁੱਟੇ ਗੋਤ ਦੇ ਲੋਕਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਪੱਛਮੀ ਪੰਜਾਬ ਵਿੱਚ ਸਾਰੇ ਭੁੱਟੋ ਮੁਸਲਮਾਨ ਬਣ ਗਏ ਹਨ। ਭੁੱਟੇ, ਲੰਗਾਹ, ਖਰਲ ਆਦਿ ਜੱਟ ਕਬੀਲੇ ਪਰਮਾਰ ਭਾਈਚਾਰੇ ਵਿਚੋਂ ਹਨ। ਜੱਟਾਂ ਦਾ ਸੁਭਾਅ ਤੇ ਮਤ ਰਲਦੀ ਹੈ ਕਿਉਂਕਿ ਕਲਚਰ ਸਾਂਝੀ ਹੈ। ਪੂਰਬੀ ਪੰਜਾਬ ਵਿੱਚ ਭੁੱਟੇ ਜੱਟ ਘੱਟ ਗਿਣਤੀ ਵਿੱਚ ਹੀ ਹਨ।
ਭੱਠਲ : ਇਹ ਭੱਟੀ ਰਾਜਪੂਤਾਂ ਵਿਚੋਂ ਹਨ। ਭੱਠਲ ਗੋਤ ਦਾ ਮੋਢੀ ਭੱਠਲ ਸੀ। ਇਹ ਭੱਟੀ ਖ਼ਾਨਦਾਨ ਦੇ ਰਾਉ ਜੁੰਦਰ ਦਾ ਪੁੱਤਰ ਸੀ। ਧਾਲੀਵਾਲ ਤੇ ਜੌਹਲ ਵੀ ਇਸੇ ਬੰਸ ਵਿਚੋਂ ਹਨ। 1398 ਈਸਵੀਂ ਵਿੱਚ ਜਦੋਂ ਤੈਮੂਰ ਲੰਗ ਨੇ ਭੱਟਨੇਰ ਨੂੰ ਜਿੱਤ ਕੇ ਤੇ ਲੁੱਟਮਾਰ ਕਰਕੇ ਬਰਬਾਦ ਕਰ ਦਿੱਤਾ ਤਾਂ ਕਈ ਜੱਟ ਕਬੀਲੇ ਰਾਜਸਥਾਨ ਤੋਂ ਉੱਠ ਕੇ ਪੰਜਾਬ ਵਿੱਚ ਆ ਗਏ। ਇਸ ਸਮੇਂ ਹੀ ਭੱਠਲ (ਭੱਟਲ) ਉਥੋਂ ਉਜੜ ਕੇ ਮਾਲਵੇ ਦੇ ਲੁਧਿਆਣੇ ਦੇ ਖੇਤਰ ਚੱਠਾ ਧੂਹਾ ਵਿੱਚ ਆ ਗਏ। ਭੱਠਲ ਜੱਟਾਂ ਨੇ ਏਥੇ ਹੀ ਕੱਚਾ ਕਿਲ੍ਹਾ ਬਣਾਕੇ ਆਪਣਾ ਟਿਕਾਣਾ ਕਰ ਲਿਆ ਸੀ। ਇਹ ਪਿੰਡ ਬੁੱਢੇ ਨਾਲੇ ਉੱਪਰ ਸੀ। ਦਰਿਆ ਦੀ ਬਰਬਾਦੀ ਕਾਰਨ ਇਨ੍ਹਾਂ ਨੇ ਨਵੇਂ ਪਿੰਡ ਭਨੂੰੜ ਦੀ ਮੋੜ੍ਹੀ ਗੱਡੀ। ਇਹ 16ਵੀਂ ਸਦੀ ਦਾ ਸਮਾਂ ਸੀ। ਦਾਖੇ ਦੇ ਨਜ਼ਦੀਕ ਹਸਨਪੁਰ ਵੀ ਭੱਠਲਾਂ ਨੇ ਆਬਾਦ ਕੀਤਾ ਹੈ। ਪਿੰਡ ਭੱਠਲ ਬਲਾਕ ਦੋਰਾਹਾ ਜ਼ਿਲ੍ਹਾ ਲੁਧਿਆਣਾ ਵੀ ਭੱਠਲ ਭਾਈਚਾਰੇ ਦਾ ਬਹੁਤ ਪੁਰਾਣਾ ਤੇ ਉੱਘਾ ਪਿੰਡ ਹੈ। ਮਾਝੇ ਵਿੱਚ ਭੱਠਲ ਤੇ ਭੱਠਲ ਸਹਿਜਾ ਸਿੰਘ ਆਦਿ ਕਈ ਪਿੰਡ ਭੱਠਲ ਭਾਈਚਾਰੇ ਦੇ ਹਨ। ਲੁਧਿਆਣੇ ਦੇ ਇਲਾਕੇ ਤੋਂ ਉੱਠਕੇ ਕੁਝ ਭੱਠਲ, ਪਟਿਆਲਾ ਤੇ ਮਾਨਸਾ ਆਦਿ ਦੇ ਖੇਤਰਾਂ ਵਿੱਚ ਵੀ ਆਬਾਦਾ ਹੋ ਗਏ। ਬਰਨਾਲੇ ਦੇ ਇਲਾਕੇ ਵਿੱਚ ਭੱਠਲ ਨਾਮੀ ਮਸ਼ਹੂਰ ਪਿੰਡ ਭੱਠਲ ਭਾਈਚਾਰੇ ਦਾ ਹੀ ਹੈ। ਇਸ ਪਿੰਡ ਦੇ ਵਸਨੀਕ ਹੀਰਾ ਸਿੰਘ ਭੱਠਲ ਤੇ ਬੁਢਲਾਡੇ ਖੇਤਰ ਵਿੱਚ ਵੀ ਇੱਕ ਭੱਠਲ ਮਹਾਨ ਆਜ਼ਾਦੀ ਸੰਗਰਾਮੀਏ ਸਨ। ਪਟਿਆਲੇ ਖੇਤਰ ਵਿੱਚ ਧਰੇੜੀ ਜੱਟਾਂ ਵੀ ਭੱਠਲਾਂ ਦੇ ਹਨ। ਬਹੁਤੇ ਭੱਠਲ ਮਾਲਵੇ ਵਿੱਚ ਹੀ ਆਬਾਦ ਹਨ। ਮਾਲਵੇ ਦੇ ਖੇਤਰ ਲੁਧਿਆਣੇ ਵਿਚੋਂ ਕਾਫ਼ੀ ਭੱਠਲ ਜੱਟ ਵਿਦੇਸ਼ਾਂ ਵਿੱਚ ਵੀ ਗਏ ਹਨ। ਸਾਰੇ ਭੱਠਲ ਹੀ ਜੱਟ ਸਿੱਖ ਹਨ। ਪੰਜਾਬ ਵਿੱਚ ਭੱਠਲ ਭਾਈਚਾਰੇ ਦੀ ਗਿਣਤੀ ਬਹੁਤ ਹੀ ਘੱਟ ਹੈ।
ਜੱਟਾਂ ਦਾ ਇਤਿਹਾਸ 18
ਭਿੰਡਰ : ਇਸ ਗੋਤ ਦਾ ਮੋਢੀ ਭਿੰਡਰ ਹੀ ਸੀ। ਇਹ ਤੰਵਰਬੰਸੀ ਹਨ ਇਹ ਮੱਧ ਏਸ਼ੀਆ ਤੋਂ ਆਇਆ ਜੱਟਾਂ ਦਾ ਬਹੁਤ ਹੀ ਪੁਰਾਣਾ ਕਬੀਲਾ ਹੈ। ਇਨ੍ਹਾਂ ਦਾ ਮੁਖੀਆ ਰਾਏ ਤਾਨਾਰ ਪੰਜਾਬ ਵਿੱਚ ਆ ਕੇ ਆਬਾਦ ਹੋਇਆ। ਇਹ ਬਹੁਤੇ ਸਿਆਲਕੋਟ ਵਿੱਚ ਸਨ। ਕੁਝ ਭਿੰਡਰ ਸਿਆਲਕੋਟ ਤੋਂ ਗੁਰਦਾਸਪੁਰ ਦੇ ਇਲਾਕੇ ਵਿੱਚ ਆਏ ਸਨ। ਤਲਵੰਡੀ ਭਿੰਡਰ ਪਿੰਡ ਗੁਰਦਾਸਪੁਰ ਵਿੱਚ ਭਿੰਡਰ ਗੋਤ ਦਾ ਬਹੁਤ ਹੀ ਪੁਰਾਣਾ ਤੇ ਪ੍ਰਸਿੱਧ ਪਿੰਡ ਹੈ। ਗੁਰਦਾਸਪੁਰ ਦੇ ਬਟਾਲਾ ਖੇਤਰ ਵਿੱਚ ਭਿੰਡਰ ਜੱਟ ਕਾਫ਼ੀ ਵੱਸਦੇ ਹਨ। ਅੰਮ੍ਰਿਤਸਰ ਵਿੱਚ ਵੀ ਭਿੰਡਰ ਕਲਾਂ ਇਨ੍ਹਾਂ ਦਾ ਇੱਕ ਬਹੁਤ ਹੀ ਉੱਘਾ ਪਿੰਡ ਹੈ। ਮਾਝੇ ਵਿੱਚ ਵੀ ਭਿੰਡਰ ਗੋਤ ਦੇ ਜੱਟ ਕਾਫ਼ੀ ਵੱਸਦੇ ਹਨ। ਇਨ੍ਹਾਂ ਦਾ ਪਿਛੋਕੜ ਵੀ ਰਾਜਪੂਤ ਹੈ । ਸਾਂਦਲਬਾਰ ਵਿੱਚ ਮਾੜੀ ਭਿੰਡਰਾਂ ਪਿੰਡ ਭਿੰਡਰ ਬਰਾਦਰੀ ਦਾ ਹੀ ਸੀ। ਪਾਕਿਸਤਾਨ ਬਣਨ ਨਾਲ ਇਨ੍ਹਾਂ ਲੋਕਾਂ ਨੂੰ ਉਜੜਨਾ ਪਿਆ ਸੀ। ਪਾਕਿਸਤਾਨ ਤੋਂ ਆਕੇ ਬਹੁਤੇ ਭਿੰਡਰ ਹਰਿਆਣੇ ਦੇ ਮਲਕਪੁਰ, ਕਰਨਾਲ, ਖੇਤਰ ਵਿਚ ਆਬਾਦ ਹੋ ਗਏ ਸਨ।
ਜਗਰਾਉ ਪਾਸ ਮਾਲਵੇ ਦਾ ਪ੍ਰਸਿੱਧ ਪਿੰਡ ਭਿੰਡਰਾਂ ਹੈ। ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਨ ਸਿੱਖ ਮਿਸ਼ਨਰੀ ਸਨ। ਲੁਧਿਆਣੇ ਤੇ ਮੋਗੇ ਦੇ ਇਲਾਕੇ ਵਿੱਚ ਵੀ ਕੁਝ ਪਿੰਡਾਂ ਭਿੰਡਰ ਭਾਈਚਾਰੇ ਦੇ ਲੋਕ ਰਹਿੰਦੇ ਹਨ। ਇੱਕ ਭਿੰਡਰਾਂ ਪਿੰਡ ਸੰਗਰੂਰ ਵਿੱਚ ਵੀ ਹੈ। ਪੰਜਾਬ ਵਿੱਚ ਭਿੰਡਰ ਨਾਂ ਦੇ ਕਈ ਪਿੰਡ ਹਨ। ਸੰਗਰੂਰ, ਬਠਿੰਡਾ, ਮਾਨਸਾ ਆਦਿ ਖੇਤਰਾਂ ਵਿੱਚ ਵੀ ਭਿੰਡਰ ਕਾਫ਼ੀ ਵਸਦੇ ਹਨ। ਭਿੰਡਰ ਗੋਤ ਦੇ ਲੋਕ ਬਹੁਤੇ ਮਾਲਵੇ ਵਿੱਚ ਹੀ ਹਨ। ਮਾਝੇ ਵਿੱਚ ਘੱਟ ਹਨ। ਸਿਆਲਕੋਟ ਇਲਾਕੇ ਵਿੱਚ ਬਹੁਤੇ ਭਿੰਡਰ ਮੁਸਲਮਾਨ ਬਣ ਗਏ ਸਨ। ਬਿੰਡਰ ਗੋਤ ਦੇ ਲੋਕ ਯੂਰਪ ਵਿੱਚ ਵੀ ਹਨ। ਇਹ ਮੱਧ ਏਸ਼ੀਆ ਤੋਂ ਹੀ ਉੱਤਰੀ ਯੂਰਪ ਵਿੱਚ ਗਏ ਹਨ। ਮੱਧ ਏਸ਼ੀਆ ਤੋਂ ਵੀ ਵੱਖ ਵੱਖ ਸਮੇਂ ਪੰਜਾਬ ਵਿੱਚ ਵੀ ਕਈ ਜੱਟ ਕਬੀਲਿਆਂ ਦੇ ਗੋਤ ਆਪਸ ਵਿੱਚ ਰਲਦੇ ਮਿਲਦੇ ਹਨ। ਪੰਜਾਬ ਵਿੱਚ ਕੁਝ ਜੱਟ ਕਬੀਲੇ ਰਾਜਸਤਾਨ ਵੱਲੋਂ ਆਏ ਹਨ ਅਤੇ ਕੁਝ ਮੁਲਤਾਨ ਵੱਲੋਂ ਆਏ ਹਨ। ਭਿੰਡਰ ਭਾਈਚਾਰੇ ਦੀ ਗਿਣਤੀ ਪੰਜਾਬ ਵਿੱਚ ਬਹੁਤ ਹੀ ਘੱਟ ਹੈ। ਮੋਗੇ ਅਤੇ ਲੁਧਿਆਣੇ ਦੇ ਜੱਟਾਂ ਦਾ ਉੱਘਾ ਤੇ ਛੋਟਾ ਗੋਤ ਹੈ। ਇਹ ਤੰਵਰ ਜੱਟਾਂ ਦਾ ਹੀ ਇੱਕ ਉਪਗੋਤ ਹੈ। ਇਹ ਬਿਜ਼ਨੌਰ ਜ਼ਿਲ੍ਹੇ ਦੇ ਹਾਜ਼ੀਪੁਰ ਖੇਤਰ ਵਿੱਚ ਵੀ ਕਾਫ਼ੀ ਸਮੇਂ ਤੋਂ ਵਸ ਰਹੇ ਹਨ। ਇਹ ਮਿਹਨਤੀ ਤੇ ਸੰਜਮੀ ਜੱਟ ਹਨ।
ਭੰਗੂ : ਭੰਗੂ ਬੰਸ ਦਾ ਮੋਢੀ ਭੰਗੂ ਸੀ। ਭੰਗਾਲ ਅਤੇ ਭਾਗੂ ਵੀ ਇਸੇ ਭਾਈਚਾਰੇ ਵਿਚੋਂ ਹਨ। ਇਹ ਸਿੰਧ ਤੋਂ ਪੰਜਾਬ ਵਿੱਚ ਆਏ ਹਨ। ਇਹ ਸਿਕੰਦਰ ਦੇ
ਹਮਲੇ ਸਮੇਂ ਪੰਜਾਬ ਵਿੱਚ ਸਨ। ਜਦੋਂ ਅਰਬਾਂ ਨੇ ਸਿੰਧ ਤੇ ਹਮਲਾ ਕੀਤਾ ਤਾਂ ਸਿਵੀਸਤਾਨ ਦੇ ਖੇਤਰ ਵਿੱਚ ਭੰਗੂ ਦਾ ਪੋਤਾ ਕਾਕਾ ਰਾਜ ਕਰ ਰਿਹਾ ਸੀ। ਕਾਕੇ ਨੇ ਰਾਜੇ ਦਾਹਿਰ ਦੇ ਵਿਰੁੱਧ ਅਰਬਾਂ ਦਾ ਸਾਥ ਦਿੱਤਾ ਕਿਉਂਕਿ ਬਹੁਤੇ ਜੱਟ ਕਬੀਲੇ ਰਾਜੇ ਦਾਹਿਰ ਦੇ ਸਲੂਕ ਤੋਂ ਤੰਗ ਸਨ। ਮੁਹੰਮਦ ਬਿਨ ਕਾਸਮ ਨੇ ਇਸ ਫੁਟ ਤੋਂ ਫ਼ਾਇਦਾ ਉਠਾ ਕੇ ਕਈ ਜੱਟ ਕਬੀਲਿਆਂ ਦੇ ਮੁਖੀਆਂ ਨੂੰ ਆਪਣੇ ਵੱਲ ਕਰ ਲਿਆ ਸੀ। ਇਸ ਲੜਾਈ ਵਿੱਚ ਮੁਹੰਮਦ ਬਿਨ ਕਾਸਮ ਤੋਂ ਰਾਜਾ ਦਾਹਿਰ ਬੁਰੀ ਤਰ੍ਹਾਂ ਹਾਰ ਗਿਆ ਸੀ। ਉਸ ਦਾ ਲੜਕਾ ਜੈ ਸਿੰਘ ਮੁਸਲਮਾਨ ਬਣ ਗਿਆ ਸੀ। ਉਸ ਦੀ ਰਾਣੀ ਤੇ ਉਸ ਦੀਆਂ ਦੋ ਪੁੱਤਰੀਆਂ ਨੂੰ ਕੈਦ ਕਰ ਲਿਆ ਸੀ। ਪਹਿਲਾਂ ਪਹਿਲ ਭੰਗੂ ਭਾਈਚਾਰੇ ਦੇ ਲੋਕ ਸਿੰਧ ਤੋਂ ਉੱਠ ਕੇ ਸ਼ੋਰ ਕੋਟ ਤੇ ਝੰਗ ਦੇ ਖੇਤਰ ਵਿੱਚ ਆਏ। ਕੁਝ ਭੰਗੂ ਸਿਆਲਕੋਟ ਤੇ ਮਿੰਟਗੁੰਮਰੀ ਦੇ ਖੇਤਰਾਂ ਵੱਲ ਚਲੇ ਗਏ ਸਨ। ਭੰਗੂ ਗੋਤ ਦਾ ਰਾਜਪੂਤਾਂ ਨਾਲ ਕੋਈ ਸੰਬੰਧ ਨਹੀਂ ਸਗੋਂ ਇਨ੍ਹਾਂ ਦੀਆਂ ਪੰਵਾਰ ਰਾਜਪੂਤਾਂ ਦੀ ਸ਼ਾਖ ਸਿਆਲਾਂ ਨਾਲ ਬਹੁਤ ਲੜਾਈਆਂ ਹੋਈਆਂ। ਸਿਆਲਾਂ ਤੋਂ ਤੰਗ ਆ ਕੇ ਹੀ ਭੰਗੂ ਮਾਝੇ ਤੇ ਮਾਲਵੇ ਵੱਲ ਆ ਗਏ ਸਨ। ਕੁਝ ਘੱਗਰ ਤੋਂ ਪਾਰ ਸਰਸੇ ਦੇ ਖੇਤਰ ਵਿੱਚ ਵੀ ਚਲੇ ਗਏ। ਕੁਝ ਇਤਿਹਾਸਕਾਰ ਭੰਗੂਆਂ ਨੂੰ ਨੇਪਾਲ ਤੋਂ ਆਏ ਹੋਏ ਸਮਝਦੇ ਹਨ। ਇਹ ਵਿਚਾਰ ਗ਼ਲਤ ਹੈ। ਲੁਧਿਆਣੇ ਦੇ ਇਲਾਕੇ ਵਿੱਚ ਵੀ ਭੰਗੂ ਭਾਈਚਾਰੇ ਦੇ ਕਈ ਪਿੰਡ ਹਨ। ਭੰਗੂਆਂ ਦਾ ਪ੍ਰਸਿੱਧ ਪਿੰਡ ਭੜੀ ਲੁਧਿਆਣੇ ਜ਼ਿਲ੍ਹੇ ਵਿੱਚ ਖੰਨੇ ਦੇ ਨਜ਼ਦੀਕ ਹੀ ਹੈ। 1763 ਈਸਵੀਂ ਵਿੱਚ ਜਦੋਂ ਸਿੱਖਾਂ ਨੇ ਸਰਹੰਦ ਦਾ ਇਲਾਕਾ ਫਤਿਹ ਕੀਤਾ ਸੀ ਤਾਂ ਮਹਿਤਾਬ ਸਿੰਘ ਭੰਗੂ ਦੀ ਵੰਡ ਵਿੱਚ ਭੜਤੀ ਤੇ ਕੋਟਲਾ ਆਦਿ ਪਿੰਡ ਆਏ। ਇਸ ਲਈ ਇਸ ਦੀ ਬੰਸ ਅੰਮ੍ਰਿਤਸਰ ਦਾ ਇਲਾਕਾ ਛੱਡ ਕੇ ਇਸ ਪਿੰਡ ਵਿੱਚ ਆ ਗਈ। ਪ੍ਰਾਚੀਨ ਪੰਥ ਪ੍ਰਕਾਸ਼ ਦਾ ਲੇਖਕ ਰਤਨ ਸਿੰਘ ਭੰਗੂ ਇਸ ਭਾਈਚਾਰੇ ਵਿਚੋਂ ਹੀ ਸੀ।
ਕੁਝ ਭੰਗੂ ਪਿੰਡ ਡੱਲਾ ਜ਼ਿਲ੍ਹਾ ਰੋੜ ਵਿੱਚ ਵੀ ਵੱਸਦੇ ਹਨ। ਭੰਗੂ ਗੋਤ ਤਖਾਣਾਂ ਦਾ ਵੀ ਹੁੰਦਾ ਹੈ।
ਸਪਰੇ ਜੱਟ ਵੀ ਰਾਏ ਤੇ ਭੰਗੂ ਆਦਿ ਭਾਈਚਾਰੇ ਦੇ ਵਾਂਗ ਪਹਿਲਾਂ ਸਿੰਧ ਵਿੱਚ ਆਬਾਦ ਸਨ। ਮੁਹੰਮਦ ਬਿਨ ਕਾਸਿਮ ਦੇ ਹਮਲੇ 712 ਈਸਵੀਂ ਤੋਂ ਮਗਰੋਂ ਪੰਜਾਬ ਵਿੱਚ ਆਏ। ਸਪਰੇ ਜੱਟ ਵੀ ਹਨ ਅਤੇ ਅਰੋੜੇ ਖੱਤਰੀ ਵੀ ਹਨ। ਇਹ ਸਿੰਧ ਦੇ ਅਲਰੋੜ ਨਗਰ ਵਿੱਚ ਵੱਸਦੇ ਸਨ। ਪੰਜਾਬ ਵਿੱਚ ਭੰਗੂ ਨਾਮ ਦੇ ਕਈ ਪਿੰਡ ਹਨ। ਸਰਸੇ ਦੇ ਖੇਤਰ ਵਿੱਚ ਵੀ ਇੱਕ ਪਿੰਡ ਦਾ ਨਾਮ ਭੰਗੂ ਹੈ। ਪਟਿਅਆਲਾ, ਸੰਗਰੂਰ, ਲੁਧਿਆਣਾ, ਬਠਿੰਡਾ, ਜਲੰਧਰ ਅਤੇ ਰੋਪੜ ਖੇਤਰਾਂ ਵਿੱਚ ਵੀ ਭੰਗੂ ਗੋਤ ਦੇ ਜੱਟ ਕਾਫ਼ੀ ਆਬਾਦ ਹਨ। ਇਹ ਬਹੁਤੇ ਦੁਆਬੇ ਵਿੱਚ ਹੀ ਹਨ।
ਪੱਛਮੀ ਪੰਜਾਬ ਵਿੱਚ ਭੰਗੂ ਝੰਗ ਤੇ ਸ਼ੋਰਕੋਟ ਤੋਂ ਉਜੜ ਕੇ ਪਿੰਡ ਭੱਟੀਆਂ ਜਲਾਲਪੁਰ ਤੇ ਪਰਾਨੇਕੇ ਆਦਿ ਪਿੰਡਾਂ ਵਿੱਚ ਆ ਗਏ ਸਨ। ਪੱਛਮੀ ਪੰਜਾਬ ਵਿੱਚ ਕੁਝ ਭੰਗੂ ਮੁਸਲਮਾਨ ਵੀ ਬਣ ਗਏ ਸਨ। ਪੰਜਾਬ ਵਿੱਚ ਭੰਗੂ ਭਾਈਚਾਰੇ ਦੀ ਗਿਣਤੀ ਬਹੁਤ ਹੀ ਘੱਟ ਹੈ। ਇਸ ਭਾਈਚਾਰੇ ਦੇ ਬਹੁਤੇ ਲੋਕ ਜੱਟ ਸਿੱਖ ਹੀ ਹਨ। ਜੱਟਾਂ, ਅਰੋੜੇ, ਖੱਤਰੀਆਂ ਤੇ ਤਖਾਣਾਂ ਦੇ ਕਈ ਗੋਤ ਰਲਦੇ ਹਨ। ਸਭ ਦਾ ਪਿਛੋਕੜ ਸਾਂਝਾ ਹੈ। ਸਭ ਮੱਧ ਏਸ਼ੀਆ ਤੋਂ ਆਏ ਹਨ। ਕੈਪਟਨ ਦਲੀਪ ਸਿੰਘ ਅਹਲਾਵਤ ਆਪਣੀ ਪੁਸਤਕ 'ਜਾਟ ਵੀ ਕਾ ਇਤਿਹਾਸ' ਪੰਨਾ 7305 ਉੱਤੇ ਲਿਖਦਾ ਹੈ ਕਿ ਭੰਗੂ ਤੇ ਭਰੰਗਰ ਇਕੋ ਗੋਤ ਹੈ। ਇਹ ਨਾਗਬੰਸੀ ਜੱਟ ਹਨ। ਪੰਜਾਬ ਦੇ ਸਾਰੇ ਭੰਗੂ ਸਿੱਖ ਹਨ। ਉੱਤਰ ਪ੍ਰਦੇਸ਼ ਦੇ ਮੱਥਰਾ ਖੇਤਰ ਵਿੱਚ ਭੰਗੂ ਅਥਵਾ ਭਰੰਗਰ ਗੋਤ ਦੇ ਹਿੰਦੂ ਜਾਟਾਂ ਦੇ 40 ਪਿੰਡ ਹਨ। ਵੱਖ ਵੱਖ ਖੇਤਰਾਂ ਵਿੱਚ ਭੰਗੂ ਗੋਤ ਦੇ ਉਚਾਰਨ ਵਿੱਚ ਕਾਫ਼ੀ ਅੰਤਰ ਹੈ। ਇਹ ਸਾਰੇ ਇਕੋ ਬੰਸ ਵਿਚੋਂ ਹਨ। ਕਈ ਵਾਰ ਮੂਲ ਸ਼ਬਦ ਤੱਤਭਵ ਵਿੱਚ ਬਦਲ ਕੇ ਕਾਫ਼ੀ ਬਦਲ ਜਾਂਦਾ ਹੈ। ਭੰਗੂ ਦਲਿਤ ਜਾਤੀਆਂ ਵਿੱਚ ਵੀ ਹਨ। ਬੋਧ ਕਾਲ ਵਿੱਚ ਬਹੁਤ ਜੱਟ ਕਬੀਲੇ ਬੋਧੀ ਬਣ ਗਏ ਸਨ। ਜੱਟ, ਹਿੰਦੂ, ਮੁਸਲਿਮ, ਸਿੱਖ, ਇਸਾਈ, ਬਿਸ਼ਨੋਈ ਆਦਿ ਕਈ ਧਰਮਾਂ ਵਿੱਚ ਵੰਡੇ ਗਏ ਹਨ। ਪਰ ਖੂਨ ਦੀ ਸਾਂਝ ਅਜੇ ਵੀ ਹੈ। ਜੱਟ ਮਹਾਨ ਜਾਤੀ ਹੈ। ਮੱਸੇ ਰੰਘੜ ਦਾ ਸਿਰ ਭੰਗੂ ਜੱਟ ਮਹਿਤਾਬ ਸਿੰਘ ਮੀਰਾਂ ਕੋਟੀਏ ਨੇ ਵੱਢ ਕੇ ਦੁਸ਼ਮਣ ਤੋਂ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲਿਆ ਸੀ। ਉਹ ਮਹਾਨ ਸੂਰਬੀਰ ਜੋਧਾ ਸੀ। ਭੰਗੂ ਜੱਟਾਂ ਦਾ ਛੋਟਾ ਤੇ ਉੱਘਾ ਗੋਤ ਹੈ।
ਮਾਂਗਟ : ਇਸ ਭਾਈਚਾਰੇ ਦਾ ਵਡੇਰਾ ਮਾਂਗਟ ਸੀ। ਮਾਂਗਟ ਭਾਈਚਾਰਾ ਮੱਧ ਏਸ਼ੀਆ ਦੇ ਰੂਸੀ ਖੇਤਰ ਤੋਂ ਆਇਆ ਹੋਇਆ, ਮਹਾਭਾਰਤ ਦੇ ਸਮੇਂ ਦਾ ਬਹੁਤ ਪੁਰਾਣਾ ਕਬੀਲਾ ਹੈ। ਏ. ਐੱਲ. ਮੰਗੇਟ ਰੂਸ ਦਾ ਪ੍ਰਸਿੱਧ ਇਤਿਹਾਸਕਾਰ ਹੋਇਆ ਹੈ। ਕੁਝ ਜੱਟ ਯੂਕਰੇਨ ਵਿੱਚ ਵੀ ਹਨ। ਇੱਕ ਮਾਂਗਟ ਸਿੱਧ 12ਵੀਂ ਸਦੀ ਵਿੱਚ ਵੀ ਹੋਇਆ ਹੈ। ਇਸ ਸਮੇਂ ਉੱਤਰੀ ਭਾਰਤ ਵਿੱਚ ਸਿੱਧਾਂ ਦਾ ਬਹੁਤ ਪ੍ਰਭਾਵ ਸੀ। ਇਸ ਨੇ ਗੜ੍ਹਗੱਜ਼ਨੀ ਤੋਂ ਆਪਣੇ ਕਬੀਲੇ ਸਮੇਤ ਆਕੇ ਜੱਗਦੇਉ ਪਰਮਾਰ ਨਾਲ ਰਲਕੇ ਰਾਜਸਥਾਨ ਤੇ ਪੰਜਾਬ ਵਿੱਚ ਗੱਜ਼ਨੀ ਵਾਲੇ ਪਠਾਨਾਂ ਨਾਲ ਕਈ ਲੜਾਈਆਂ ਲੜੀਆਂ। ਅੰਤ ਪਰਿਵਾਰ ਸਮੇਤ ਮਾਲਵੇ ਦੇ ਲੁਧਿਆਣੇ ਖੇਤਰ ਵਿੱਚ ਆਬਾਦ ਹੋ ਗਏ। ਇਸ ਦੀ ਬਰਾਦਰੀ ਪਹਿਲਾਂ ਸ਼ਾਹਪੁਰ ਕਦੋਂ ਆਬਾਦ ਹੋਈ, ਇਸ ਖ਼ਾਨਦਾਨ ਨੇ ਹੀ ਦੋਰਾਹੇ ਦੇ ਪਾਸ ਛੰਦੜ ਪਿੰਡ ਵਸਾਇਆ। ਰਾਮਪੁਰ, ਕਟਾਣੀ, ਹਾਂਸ ਕਲਾਂ ਪਿੰਡ ਵੀ ਇਸ ਭਾਈਚਾਰੇ ਦੇ ਹਨ ਛੰਦੜਾਂ ਦੇ ਆਸਪਾਸ ਮਾਂਗਟਾਂ ਦੇ 12 ਪਿੰਡ ਹਨ। ਲੁਧਿਆਣੇ ਜ਼ਿਲ੍ਹੇ ਵਿੱਚ ਮਾਂਗਟ ਜੱਟ ਪਿੰਡ ਰਾਮਗੜ੍ਹ, ਭੰਮਾ ਕਲਾਂ, ਬੇਗੋਵਾਲ, ਪ੍ਰਿਥੀਪੁਰ, ਖੇੜਾ, ਘੁਲਾਲ, ਮਾਂਗਟ, ਭੈਰੋਂ ਮੁਨਾ, ਬਲੋਵਾਲ, ਮਲਕਪੁਰ ਆਦਿ ਵਿੱਚ ਵੀ ਕਾਫ਼ੀ ਵੱਸਦੇ ਹਨ। ਮਾਂਗਟ ਭਾਈਚਾਰੇ ਵਿਚੋਂ ਕਾਲਾ ਮਾਂਗਟ ਬਹੁਤ ਉੱਘਾ ਖਾੜਕੂ ਸੀ। ਉਹ ਕਿਸੇ ਕਾਰਨ ਦੁਆਬਾ ਛੱਡਕੇ ਲੁਧਿਆਣੇ ਦੇ ਖੇਤਰ ਵਿੱਚ ਆ ਗਿਆ। ਉਸ ਨੇ ਮੁੰਡੀਆਂ ਦੇ ਨੰਬਰਦਾਰ ਨਾਲ ਰਿਸ਼ਤੇਦਾਰੀ ਪਾ ਲਈ ਅਤੇ ਘਰ ਜੁਆਈ ਬਣਕੇ ਰਹਿਣ ਲੱਗ ਪਿਆ। ਕਿਸੇ ਕਾਰਨ ਸਰਹਿੰਦ ਦਾ ਨਵਾਬ ਵੀ ਕਾਲੇ ਨਾਲ ਨਾਰਾਜ਼ ਹੋ ਗਿਆ। ਮੁੰਡੀ ਕਬੀਲੇ ਦੇ ਲੋਕ ਕਾਲੇ ਨੂੰ ਪਕੜ ਕੇ ਨਵਾਬ ਨੂੰ ਖ਼ੁਸ਼ ਕਰਨਾ ਚਾਹੁੰਦੇ ਸਨ। ਕਾਲੇ ਨੂੰ ਉਨ੍ਹਾਂ ਦੀ ਚਾਲ ਦਾ ਪਤਾ ਲੱਗ ਗਿਆ। ਕਾਲੇ ਨੇ ਮੁੰਡੀ ਜੱਟ ਕਬੀਲੇ ਦੇ ਲੋਕਾਂ ਨੂੰ ਦਾਅਵਤ ਤੇ ਸਦ ਲਿਆ। ਜਦੋਂ ਮੁੰਡੀ ਗੋਤ ਦੇ ਸਾਰੇ ਲੋਕ ਦਾਅਵਤ ਲਈ ਬੈਠੇ ਤਾਂ ਕਾਲੇ ਨੇ ਅੱਗ ਲਾ ਦਿੱਤੀ। ਜਿਸ ਨਾਲ ਮੁੰਡੀ ਗੋਤ ਦੇ ਸਾਰੇ ਮਰਦ ਮਾਰੇ ਗਏ। ਉਸ ਸਮੇਂ ਮੁੰਡੀ ਕਬੀਲੇ ਦੀ ਇੱਕ ਇਸਤਰੀ ਬੱਚਾ ਜੰਮਣ ਲਈ ਆਪਣੇ ਪੇਕੇ ਗਈ ਸੀ। ਉਸ ਦੇ ਪੇਟੋਂ ਜਨਮੇ ਬੱਚੇ ਤੋਂ ਮੁੰਡੀ ਗੋਤ ਫਿਰ ਚੱਲ ਪਿਆ। ਇਸ ਕਾਰਨ ਹੀ ਮੁੰਡੀ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਕਾਲਾ ਬਹੁਤ ਤਾਕਤਵਰ ਪਹਿਲਵਾਨ ਸੀ। ਪਾਇਲ ਦੇ ਹਾਕਮ ਜੈ ਸਿੰਘ ਨੇ ਕਾਲੇ ਦੀ ਕੁਸ਼ਤੀ ਤੋਂ ਖ਼ੁਸ਼ ਹੋ ਕੇ ਕਾਲੇ ਨੂੰ ਘੋੜਾ ਫੇਰ ਕੇ ਜਿੰਨੀ ਜ਼ਮੀਨ ਉਹ ਘੇਰ ਸਕੇ, ਘੇਰ ਲੈਣ ਦੀ ਖੁੱਲ੍ਹ ਦੇ ਦਿੱਤੀ। ਇਸ ਪ੍ਰਕਾਰ ਕਾਲੇ ਮਾਂਗਟ ਨੇ ਮਾਂਗਟਾਂ ਦਾ ਪ੍ਰਸਿੱਧ ਪਿੰਡ ਛੰਦੜਾਂ ਵਸਾਇਆ। ਅੱਜ ਕੱਲ੍ਹ ਇਸ ਮੁੱਲੇ ਵਾਲੇ ਪਿੰਡ ਨੂੰ ਹੀ ਘੁਲਾਲ ਕਹਿੰਦੇ ਹਨ। ਘੁਲਾਲ ਦੇ ਥੇਹ ਤੋਂ ਕੁਸ਼ਨ ਕਾਲ ਦੇ ਸਮੇਂ ਦੀਆਂ ਮੂਰਤੀਆਂ ਤੇ ਸਿੱਕੇ ਮਿਲੇ ਹਨ। ਬਾਬੂ ਹੀਰਾ ਸਿੰਘ ਜੀ 'ਘੁਲਾਲ ਦਾ ਇਤਿਹਾਸ' ਪੁਸਤਕ ਵੀ ਲਿਖੀ ਹੈ।
ਮਾਲਵੇ ਵਿੱਚ ਬਹੁਤੇ ਮਾਂਗਟ ਲੁਧਿਆਣੇ, ਪਟਿਆਲੇ ਤੇ ਫਿਰੋਜ਼ਪੁਰ ਖੇਤਰਾਂ ਵਿੱਚ ਆਬਾਦ ਸਨ। ਮੁਕਤਸਰ ਦੇ ਇਲਾਕੇ ਵਿੱਚ ਮਾਂਗਟ ਕੇਰ ਪਿੰਡ ਮਾਂਗਟ ਜੱਟਾਂ ਦਾ ਬਹੁਤ ਉੱਘਾ ਪਿੰਡ ਹੈ। ਕੁਝ ਮਾਂਗਟ ਮਲੇਰਕੋਟਲਾ, ਨਾਭਾ ਤੇ ਫਰੀਦਕੋਟ ਖੇਤਰਾਂ ਵਿੱਚ ਵੀ ਵੱਸਦੇ ਹਨ। ਮਾਝੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਵੀ ਮਾਂਗਟ ਭਾਈਚਾਰੇ ਦੇ ਲੋਕ ਕੁਝ ਪਿੰਡਾਂ ਵਿੱਚ ਰਹਿੰਦੇ ਹਨ। ਜਲੰਧਰ ਖੇਤਰ ਵਿੱਚ ਮਾਂਗਟ ਭਾਈਚਾਰੇ ਦੇ ਲੋਕ ਕੁਝ ਪਿੰਡਾਂ ਵਿੱਚ ਰਹਿੰਦੇ ਹਨ। ਜਲੰਧਰ ਖੇਤਰ ਵਿੱਚ ਮਾਂਗਟ ਕਾਫ਼ੀ ਹਨ। ਰੋਪੜ ਅਤੇ ਸਿਰਸਾ ਦੇ ਖੇਤਰਾਂ ਵਿੱਚ ਵੀ ਕੁਝ ਮਾਂਗਟ ਵੱਸਦੇ ਹਨ। ਕੁਝ ਹੁਸ਼ਿਆਰਪੁਰ ਵਿੱਚ ਵੀ ਹਨ। ਪੱਛਮੀ ਪੰਜਾਬ ਦੇ ਸਿਆਲਕੋਟ, ਲਾਹੌਰ, ਗੁਜਰਾਂਵਾਲਾ, ਗੁਜਰਾਤ ਤੇ ਮਿੰਟਗੁੰਮਰੀ ਆਦਿ ਖੇਤਰਾਂ ਵਿੱਚ ਵੀ ਮਾਂਗਟ ਭਾਈਚਾਰੇ ਦੇ ਕਾਫ਼ੀ ਲੋਕ ਵੱਸਦੇ ਹਨ। ਸਾਂਦਲਬਾਰ ਵਿੱਚ ਵੀ ਮਲੇ ਅਤੇ ਮਾਂਗਟ ਪਿੰਡ ਮਾਂਗਟ ਜੱਟਾਂ ਦੇ ਸਨ। ਪੱਛਮੀ ਪੰਜਾਬ ਵਿੱਚ ਬਹੁਤੇ ਮਾਂਗਟ ਮੁਸਲਮਾਨ ਬਣ ਗਏ ਸਨ। ਪੂਰਬੀ ਪੰਜਾਬ ਵਿੱਚ ਸਾਰੇ ਮਾਂਗਟ ਜੱਟ ਸਿੱਖ ਹਨ। ਦੁਆਬੇ ਵਿਚੋਂ ਕਾਫ਼ੀ ਮਾਂਗਟ ਬਾਹਰਲੇ ਦੇਸਾਂ ਵਿੱਚ ਜਾਕੇ ਆਬਾਦ ਹੋ ਗਏ ਹਨ। ਇਸ ਭਾਈਚਾਰੇ ਨੇ ਬਹੁਤ ਉੱਨਤੀ ਕੀਤੀ ਹੈ। 1881 ਈਸਵੀਂ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਮਾਂਗਟ ਭਾਈਚਾਰੇ ਦੀ ਕੁੱਲ ਗਿਣਤੀ 11661 ਸੀ।
ਚਾਲੀ ਮੁਕਤਿਆਂ ਵਿਚੋਂ ਇੱਕ ਮੁਕਤਾ ਭਾਈ ਫਤਿਹ ਸਿੰਘ ਖੁਰਦਪੁਰ ਮਾਂਗਟ ਪਿੰਡ ਦਾ ਸੂਰਬੀਰ ਸ਼ਹੀਦ ਸੀ। ਮਾਂਗਟ ਜੱਟਾਂ ਦਾ ਇੱਕ ਪੁਰਾਣਾ, ਉੱਘਾ ਤੇ ਛੋਟਾ ਗੋਤ ਹੈ। ਮਹਾਭਾਰਤ ਦੇ ਯੁੱਧ ਸਮੇਂ ਭਾਰਤ ਵਿੱਚ 244 ਰਾਜ ਸਨ ਜਿਨ੍ਹਾਂ ਵਿਚੋਂ 83 ਜੱਟ ਰਾਜ ਸਨ। ਇੱਕ ਪਰਾਤੱਤਵ ਵਿਗਿਆਨੀ ਤੇ ਵਿਦਵਾਨ ਪ੍ਰੋਫੈਸਰ ਬੀ. ਬੀ. ਲਾਲ ਅਨੁਸਾਰ ਮਹਾਭਾਰਤ ਦਾ ਯੁੱਧ ਈਸਾ ਤੋਂ ਅੱਠ ਸੌ ਜਾਂ ਨੈ ਸੌ ਸਾਲ ਪਹਿਲਾਂ ਹੋਇਆ ਸੀ। ਸ੍ਰੀ ਕ੍ਰਿਸ਼ਨ ਜੀ. ਸ੍ਰੀ ਰਾਮਚੰਦਰ ਜੀ ਜੱਟ ਰਾਜੇ ਸਨ। ਜੱਟ ਤੇ ਖੱਤਰੀ ਇਕੋ ਜਾਤੀ ਵਿਚੋਂ ਹਨ। ਇਹ ਸਾਰੇ ਮੱਧ ਏਸ਼ੀਆ ਤੋਂ ਆਏ ਆਰੀਆ ਕਬੀਲੇ ਹੀ ਹਨ। ਮੰਡੇਰ : ਇਸ ਬੰਸ ਦਾ ਵਡੇਰਾ ਮੰਡੇਰਾ ਸੀ। ਇਹ ਮੱਧ ਪ੍ਰਦੇਸ਼ ਦੇ ਮਾਂਡੂ ਖੇਤਰ ਵਿੱਚ ਆਬਾਦ ਸਨ। ਇਹ ਰਿੱਗਵੇਦ ਦੇ ਸਮੇਂ ਦਾ ਪੁਰਾਣਾ ਜੱਟ ਕਬੀਲਾ ਹੈ। ਇਹ ਧਾਰਾ ਨਗਰੀ ਦੇ ਰਾਜੇ ਜੱਗਦੇਉ ਪਰਮਾਰ ਨਾਲ ਰਾਜਸਥਾਨ ਦੇ ਰਸਤੇ 12ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਮਾਲਵਾ ਖੇਤਰ ਵਿੱਚ ਆਏ। ਇਸ ਕਬੀਲੇ ਨੇ ਰਾਜੇ ਜੱਗਦੇਉ ਪੰਵਾਰ ਦੇ ਲਸ਼ਕਰ ਵਿੱਚ ਸ਼ਾਮਿਲ ਹੋ ਕੇ ਰਾਜਸਥਾਨ ਤੇ ਪੰਜਾਬ ਵਿੱਚ ਗੱਜ਼ਨਵੀ ਪਠਾਨਾਂ ਨਾਲ ਕਈ ਲੜਾਈਆਂ ਕੀਤੀਆਂ ਅਤੇ ਉਨ੍ਹਾਂ ਨੂੰ ਲਾਹੌਰ ਵੱਲ ਭਜਾ ਦਿੱਤਾ ਸੀ। ਪੁਰਾਣੇ ਸਮੇਂ ਵਿੱਚ ਪੰਜਾਬ ਦੇ ਮਾਲਵਾ ਖੇਤਰ ਤੋਂ ਜੱਟ ਕਬੀਲੇ ਮੱਧ ਪ੍ਰਦੇਸ਼ ਦੇ ਮਾਲਵਾ ਖੇਤਰ ਵਿੱਚ ਆਉਂਦੇ ਜਾਂਦੇ ਰਹਿੰਦੇ ਸਨ। ਰਾਜੇ ਜੱਗਦੇਉ ਨੇ ਜਰਗ ਨਵਾਂ ਪਿੰਡ ਵਸਾਇਆ ਅਤੇ ਮੰਡੇਰਾਂ ਨੂੰ ਵੀ ਏਥੇ ਹੀ ਆਬਾਦ ਕਰ ਲਿਆ। ਮੰਡੇਰ ਵੀ ਪਰਮਾਰ ਭਾਈਵਾਰੇ ਵਿਚੋਂ ਹਨ। ਲੁਧਿਆਣੇ ਜ਼ਿਲ੍ਹੇ ਵਿੱਚ ਮੰਡੇਰ ਗੋਤ ਦੇ ਜੱਟ ਕਾਫ਼ੀ ਹਨ। ਸੰਗਰੂਰ ਵਿੱਚ ਵੀ ਮੰਡੇਰ ਕਲਾਂ ਪਿੰਡ ਮੰਡੇਰ ਭਾਈਚਾਰੇ ਦਾ ਹੀ ਹੈ। ਜ਼ਿਲ੍ਹਾ ਜਲੰਧਰ ਦੇ ਬੰਗਾ ਹਲਕੇ ਵਿੱਚ ਵੀ ਮੰਡੇਰ ਜੱਟਾਂ ਦਾ ਉੱਘਾ ਪਿੰਡ ਮੰਡੇਰ ਹੈ। ਪਿੰਡ ਅਹਿਮਦਗੜ੍ਹ ਤਹਿਸੀਲ ਬੁਢਲਾਡਾ ਵਿੱਚ ਵੀ ਕੁਝ ਮੰਡੇਰ ਵੱਸਦੇ ਹਨ। ਮਾਨਸਾ ਖੇਤਰ ਵਿੱਚ ਮੰਡੇਰ ਕਾਫ਼ੀ ਹਨ। ਭੂਰਥਲਾ ਮੰਡੇਰ ਤਹਿਸੀਲ ਮਲੇਰਕੋਟਲਾ ਜ਼ਿਲ੍ਹਾ ਸੰਗਰੂਰ ਵਿੱਚ ਮੰਡੇਰਾਂ ਦਾ ਵੱਡਾ ਪਿੰਡ ਹੈ।
ਮਾਲਵੇ ਵਿੱਚ ਮੰਡੇਰ ਗੋਤ ਦੇ ਲੋਕ ਕਾਫ਼ੀ ਹਨ। ਦੁਆਬੇ ਵਿੱਚ ਬਹੁਤ ਘੱਟ ਹਨ। ਪੰਜਾਬ ਵਿੱਚ ਮੰਡੇਰ ਨਾਮ ਦੇ ਕਈ ਪਿੰਡ ਹਨ। ਮੰਡੇਰ ਉਪਗੋਤ ਹੈ। ਸਾਰੇ ਮੰਡੇਰ ਜੱਟ ਸਿੱਖ ਹਨ। ਮੰਡੇਰ ਜੱਟਾਂ ਦਾ ਉੱਘਾ ਤੇ ਛੋਟਾ ਗੋਤ ਹੈ। ਮੰਡੇਰ ਜੱਟ ਆਪਣਾ ਸੰਬੰਧ ਪੰਵਾਰ ਰਾਜਪੂਤਾਂ ਨਾਲ ਜੋੜਦੇ ਹਨ। ਜਾਟ ਇਤਿਹਾਸਕਾਰ ਪ੍ਰਿੰਸੀਪਲ ਹੁਕਮ ਸਿੰਘ ਪੰਵਾਰ, ਰੋਹਤਕ, ਅਨੁਸਾਰ ਰਾਜਪੂਤਾਂ ਦੀ ਉੱਨਤੀ ਸਮੇਂ ਜੱਟ ਰਾਜ ਘਰਾਣਿਆਂ ਵਿਚੋਂ ਹੀ ਪੁਰਾਣਕ ਬ੍ਰਾਹਮਣਾਂ ਨੇ ਕਸ਼ਤਰੀਆਂ ਦੀ ਇੱਕ ਨਵੀਂ ਸ਼੍ਰੇਣੀ ਬਣਾਈ। ਜੱਟ ਬਹੁਤ ਹੀ ਪ੍ਰਾਚੀਨ ਜਾਤੀ ਹੈ। ਇਹ ਰਾਜਪੂਤਾਂ ਦੇ ਵੀ ਮਾਪੇ ਹਨ।
ਜੱਟਾਂ ਦਾ ਇਤਿਹਾਸ 20
ਮਲ੍ਹੀ : ਆਰੀਆ ਜਾਤੀ ਦੇ ਲੋਕ ਈਸਾ ਤੋਂ ਦੋ ਹਜ਼ਾਰ ਸਾਲ ਪੂਰਬ ਮੱਧ ਏਸ਼ੀਆ ਤੋਂ ਚਲਕੇ ਸਿੰਧ ਅਤੇ ਮੁਲਤਾਨ ਦੇ ਖੇਤਰਾਂ ਵਿੱਚ ਆਬਾਦ ਹੋਏ। ਕਿਸੇ ਸਮੇਂ ਕੈਸਪੀਅਨ ਸਾਗਰ ਦੇ ਖੇਤਰ ਤੋਂ ਲੈ ਕੇ ਮੁਲਤਾਨ ਦੇ ਖੇਤਰ ਤੱਕ ਤਕੜੇ ਅਤੇ ਖਾੜਕੂ ਜੱਟ ਕਬੀਲੇ ਦੂਰ-ਦੂਰ ਤੱਕ ਫੈਲੇ ਹੋਏ ਸਨ। ਮਲ੍ਹੀ ਭਾਈਚਾਰੇ ਦੇ ਲੋਕ ਈਸਾ ਤੋਂ 1500 ਸਾਲ ਪੂਰਬ ਪੰਜਾਬ ਦੇ ਮੁਲਤਾਨ ਖੇਤਰ ਵਿੱਚ ਭਾਰੀ ਗਿਣਤੀ ਵਿੱਚ ਵੱਸਦੇ ਹਨ। ਹੌਲੀ ਹੌਲੀ ਮਲ੍ਹੀ ਕਬੀਲੇ ਦੇ ਲੋਕ ਪੰਜਾਬ ਦੇ ਸਾਰੇ ਇਲਾਕਿਆਂ ਵਿੱਚ ਚਲੇ ਗਏ। ਹੋਰ ਜਾਤੀਆਂ ਦੇ ਮੁਕਾਬਲੇ ਵਿੱਚ ਅਧਿਕ ਹੋਣ ਕਾਰਨ ਪੰਜਾਬ ਦੇ ਇੱਕ ਵੱਡੇ ਇਲਾਕੇ ਦਾ ਨਾਮ ਮਾਲਵਾ ਪੈ ਗਿਆ। ਵਾਸੂਦੇਵ ਸ਼ਰਨ ਅਗਰਵਾਲ ਵਰਗੇ ਇਤਿਹਾਸਕਾਰ ਵੀ ਲਿਖਦੇ ਹਨ ਕਿ ਮਾਲਵਾ ਗਣ ਦੇ ਲੋਕਾਂ ਨੂੰ ਮਲ੍ਹੀ ਜਾਂ ਮਾਲੂ ਵੀ ਕਿਹਾ ਜਾਂਦਾ ਹੈ। ਯੂਨਾਨੀ ਇਤਿਹਾਸਕਾਰ ਇਨ੍ਹਾਂ ਨੂੰ ਮਲੋਈ ਕਹਿੰਦੇ ਹਨ।
ਇਹ ਬਹੁਤ ਹੀ ਸੂਰਬੀਰ ਕੌਮ ਸੀ।
326 ਪੂਰਬ ਈਸਾ ਦੇ ਸਮੇਂ ਜਦ ਯੂਨਾਨੀ ਹਮਲਾਵਾਰ ਸਿਕੰਦਰ ਮਹਾਨ ਮੁਲਤਾਨ ਵੱਲ ਆਇਆ ਤਾਂ ਮੁਲਤਾਨ ਦੇ ਮਲ੍ਹੀਆਂ ਨੇ ਬੜਾ ਜ਼ਬਰਦਸਤ ਟਾਕਰਾ ਕੀਤਾ। ਇਸ ਸਮੇਂ ਮਲ੍ਹੀ ਰਾਵੀ, ਜਿਹਲਮ ਤੇ ਚਨਾਬ ਦੇ ਖੇਤਰਾਂ ਵਿੱਚ ਵੀ ਦੂਰ ਦੂਰ ਤੱਕ ਫੈਲੇ ਹੋਏ ਸਨ। ਇਹ ਬਹੁਤ ਹੀ ਤਕੜੇ ਤੇ ਬਹਾਦਰ ਕਬੀਲੇ ਦੇ ਲੋਕ ਸਨ। ਯੂਨਾਨੀ ਫ਼ੌਜ ਵੀ ਇਨ੍ਹਾਂ ਨਾਲ ਲੜਨ ਤੋਂ ਬਹੁਤ ਡਰਦੀ ਹੈ। ਇਸ ਲੜਾਈ ਵਿੱਚ ਸਿਕੰਦਰ ਦੀ ਫ਼ੌਜ ਦਾ ਵੀ ਬਹੁਤ ਨੁਕਸਾਨ ਹੋਇਆ ਅਤੇ ਸਿਕੰਦਰ ਵੀ ਜ਼ਖ਼ਮੀ ਹੋ ਗਿਆ। ਆਦਿ ਕਾਲ ਵਿੱਚ ਮਲ੍ਹੀਆਂ ਦੇ ਵਡੇਰੇ ਹੋਰ ਜੱਟਾਂ ਵਾਂਗ ਸੂਰਜ ਉਪਾਸਨਾ ਕੀਤਾ ਕਰਦੇ ਸਨ। ਮੁਲਤਾਨ ਸ਼ਹਿਰ ਵਿੱਚ ਵੀ ਇੱਕ ਪੁਰਾਤਨ ਤੇ ਪ੍ਰਸਿੱਧ ਸੂਰਜ ਮੰਦਿਰ ਸੀ। ਮੁਲਤਾਨ ਜੱਟਾਂ ਦਾ ਘਰ ਸੀ। ਸਿਕੰਦਰ ਦੀ ਜਿੱਤ ਪਿਛੋਂ ਮਲ੍ਹੀਟਾਂ ਤੇ ਹੋਰ ਜੱਟ ਚੌਧਰੀਆਂ ਨੇ ਬਾਦਸ਼ਾਹ ਸਿਕੰਦਰ ਨੂੰ ਦੱਸਿਆ ਕਿ ਅਸੀਂ ਲਗਭਗ ਇੱਕ ਹਜ਼ਾਰ ਸਾਲ ਤੋਂ ਇਸ ਖੇਤਰ ਵਿੱਚ ਸੁਤੰਤਰ ਤੇ ਸੁਖੀ ਵੱਸਦੇ ਸੀ।
ਆਖ਼ਿਰ ਸਿਕੰਦਰ ਨੂੰ ਵੀ ਮਲ੍ਹੀਆਂ ਤੇ ਹੋਰ ਜੱਟ ਕਬੀਲਿਆਂ ਨਾਲ ਸਮਝੌਤਾ ਕਰਨਾ ਪਿਆ। ਯੂਨਾਨੀ ਇਤਿਹਾਸਕਾਰਾਂ ਨੇ ਮਲ੍ਹੀਆਂ ਨੂੰ ਮਲੋਈ ਲਿਖਿਆ ਹੈ। ਮਲ, ਮਲ੍ਹੀ ਅਤੇ ਮਲੋਈ ਇਕੋ ਹੀ ਕਬੀਲਾ ਲੱਗਦਾ ਹੈ।
ਕੁਝ ਇਤਿਹਾਸਕਾਰ ਮਲ੍ਹੀਆਂ ਦਾ ਸੰਬੰਧ ਪਰਮਾਰ ਰਾਜਪੂਤਾਂ ਨਾਲ ਜੋੜਦੇ ਹਨ ਅਤੇ ਕੁਝ ਸਰੋਆ ਰਾਜਪੂਤਾਂ ਨਾਲ ਜੋੜਦੇ ਹਨ। ਮਲ੍ਹੀ ਤਾਂ ਰਾਜਪੂਤ ਦੇ ਜਨਮ ਤੋਂ ਵੀ ਬਹੁਤ ਪਹਿਲਾਂ ਦਾ ਕਬੀਲਾ ਹੈ। ਪ੍ਰਸਿੱਧ ਇਤਿਹਾਸਕਾਰ ਸ਼ਮਸ਼ੇਰ ਸਿੰਘ ਅਸ਼ੋਕ ਰਾਜਪੂਤਾਂ ਦੀ ਪੈਦਾਇਸ਼ ਅੱਠਵੀਂ, ਨੌਵੀਂ ਸਦੀ ਦੱਸਦਾ ਹੈ। ਮਹਾਭਾਰਤ ਵਿੱਚ ਰਾਜਪੂਤਾਂ ਦਾ ਕੋਈ ਜਿਕਰ ਨਹੀਂ। ਪੰਜਾਬ, ਸਿੰਧ, ਗੁਜਰਾਤ ਨਵੀਂ ਜਾਤੀ ਹੈ। ਮਲੋਈ ਭਾਵ ਮਲ੍ਹੀ ਉਪਜਾਤੀ ਦੇ ਲੋਕ ਮੁਲਤਾਨ ਦੇ ਖੇਤਰ ਤੋਂ ਚਲਕੇ ਮਾਲਵੇ ਵਿੱਚ ਆਏ। ਮਾਲਵੇ ਤੋਂ ਰਾਜਸਥਾਨ ਵਿੱਚ ਪਹੁੰਚੇ। ਅੰਤ ਹੌਲੀ ਹੌਲੀ ਮੱਧ ਭਾਰਤ ਵਿੱਚ ਜਾਕੇ ਆਬਾਦ ਹੋ ਗਏ। ਮਲੋਈ ਕਬੀਲਿਆਂ ਨੇ ਆਪਣੇ ਗਣਰਾਜ ਕਾਇਮ ਕਰ ਲਏ। ਮਾਲਵਾ ਗਣਰਾਜ ਦੇ ਪੁਰਾਣੇ ਸਿੱਕੇ ਵੀ ਮਿਲਦੇ ਹਨ। ਪਾਣਨੀ ਅਤੇ ਚੰਦਰ ਦੇ ਅਨੁਸਾਰ ਮਲੋਈ ਕਬੀਲੇ ਦੇ ਲੋਕ ਕਸ਼ਤਰੀ ਵੀ ਨਹੀਂ ਸਨ ਅਤੇ ਬ੍ਰਾਹਮਣ ਵੀ ਨਹੀਂ ਸਨ। ਇਹ ਮੱਧ ਏਸ਼ੀਆ ਤੋਂ ਭਾਰਤ ਵਿੱਚ ਆਇਆ ਇੱਕ ਵੱਖਰਾ ਹੀ ਕਬੀਲਾ ਸੀ। ਉਹ ਮੁਰਦਿਆਂ ਨੂੰ ਧਰਤੀ ਵਿੱਚ ਦੱਬ ਕੇ ਉਨ੍ਹਾਂ ਦੀਆਂ ਸਮਾਧਾਂ ਬਣਾ ਦਿੰਦੇ ਸਨ। ਉਹ ਦੀਵਾਲੀ ਅਤੇ ਖੁਸ਼ੀ ਦੇ ਮੌਕੇ ਆਪਣੇ ਜਠੇਰਿਆਂ ਦੀ ਪੂਜਾ ਵੀ ਕਰਦੇ ਸਨ। ਪ੍ਰਸਿੱਧ ਇਤਿਹਾਸਕਾਰ ਵੀ. ਏ. ਸਮਿਥ ਵੀ ਮਲੋਈ ਲੋਕਾਂ ਨੂੰ ਭਾਰਤ ਵਿੱਚ ਬਾਹਰੋਂ ਆਏ ਵਿਦੇਸ਼ੀ ਹੀ ਮੰਨਦਾ ਹੈ। ਪੁਰਾਣੇ ਸਮਿਆਂ ਵਿੱਚ ਮਲੋਈ ਕਬੀਲੇ ਦੇ ਲੋਕ ਉੱਤਰੀ ਤੇ ਮੱਧ ਭਾਰਤ ਵਿੱਚ ਦੂਰ ਦੂਰ ਤੱਕ ਆਬਾਦ ਸਨ। ਕੋਈ ਇਨ੍ਹਾਂ ਦਾ ਮੁਕਾਬਲਾ ਨਹੀਂ ਕਰਦਾ ਸੀ। ਇਹ ਬੜੇ ਲੜਾਕੇ ਤੇ ਯੋਧੇ ਸਨ। ਇਨ੍ਹਾਂ ਦੀ ਇੱਕ ਸ਼ਾਖਾ ਦੱਖਣ ਵੱਲ ਅੱਬੂ ਅਚਲਗੜ੍ਹ (ਸਰੋਹੀ) ਵਿੱਚ ਆਬਾਦ ਹੋ ਗਈ। ਜਿਨ੍ਹਾਂ ਵਿਚੋਂ ਮਹਾਨ ਸਮਰਾਟ ਬਿਕਰਮਾਦਿੱਤ ਹੋਇਆ। ਇਸੇ ਸ਼ਾਖ ਨੇ ਜੈਪੁਰ ਰਾਜ ਦੇ ਕਰਕੋਟ ਨਗਰ ਖੇਤਰ ਤੇ ਅਧਿਕਾਰ ਕਰ ਲਿਆ। ਇਸ ਇਲਾਕੇ ਵਿੱਚ ਇਨ੍ਹਾਂ ਦੇ ਰਾਜ ਦੇ ਪੁਰਾਣੇ ਸਿੱਕੇ ਵੀ ਮਿਲੇ ਹਨ। ਮਲੋਈ ਭਾਵ ਮਲ੍ਹੀ ਭਾਈਚਾਰੇ ਦੇ ਲੋਕ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਮਾਲਵਾ ਖੇਤਰ ਵਿੱਚ ਵੀ ਆਉਂਦੇ ਜਾਂਦੇ ਰਹਿੰਦੇ ਸਨ। ਵਿਦੇਸ਼ੀ ਹਮਲਿਆਂ ਤੇ ਕਾਲ ਪੈਣ ਕਾਰਨ ਜੱਟ ਕਬੀਲੇ ਅਕਸਰ ਹੀ ਇੱਕ ਥਾਂ ਤੋਂ ਉੱਠਕੇ ਦੂਜੀ ਥਾਂ ਦੂਰ ਤੱਕ ਚੱਲੇ ਜਾਂਦੇ ਸਨ। ਆਬਾਦੀਆਂ ਬਦਲਦੀਆਂ ਰਹਿੰਦੀਆਂ ਸਨ।
ਮਲ੍ਹੀ ਆਪਣਾ ਪਿੱਛਾ ਮਲ੍ਹੀ ਵਾਲਾ ਪਿੰਡ ਨਾਲ ਜੋੜਦੇ ਹਨ। ਜੋ ਉਜੜ ਕੇ ਤੇ ਥੇਹ ਬਣਕੇ ਦੁਆਬਾ ਵੱਸਿਆ ਸੀ। ਪਹਿਲੀ ਵਾਰ ਇਸ ਨੂੰ ਬਿਕਰਮਾ ਬੰਸੀ ਮਾਲੂ ਜਾਂ ਮਲ੍ਹੀ ਕੌਮ ਨੇ ਵਸਾਇਆ ਸੀ। ਇਥੇ ਇੱਕ ਪੁਰਾਣਾ ਕਿਲ੍ਹਾ ਵੀ ਹੁੰਦਾ ਸੀ। ਜਿਸ ਵਿਚੋਂ ਪੁਰਾਣੇ ਸਿੱਕੇ ਵੀ ਮਿਲੇ ਹਨ। ਕੋਕਰੀ ਮਲੀਆਂ, ਕੋਟ ਮਲਿਆਣਾ ਤੇ ਮਲ੍ਹਾ ਵੀ ਮਲ੍ਹੀਆਂ ਨੇ ਵਸਾਏ, ਚੁਘਾ ਕਲਾਂ ਤੇ ਬੜੇ ਸਿੱਧਵੀਂ ਆਦਿ ਪਿੰਡਾਂ ਵਿੱਚ ਵੀ ਮਲ੍ਹੀ ਆਬਾਦ ਹਨ। ਮਲ੍ਹੀ ਇੱਕ ਵੱਡਾ ਕਬੀਲਾ ਸੀ। ਇੱਕ ਹੋਰ ਰਵਾਇਤ ਅਨੁਸਾਰ ਮਲ੍ਹੀ ਭਾਈਚਾਰੇ ਦੇ ਲੋਕ ਦਿੱਲੀ ਦੇ ਰਾਜੇ ਸ਼ਾਹ ਸਰੋਆ ਦੀ ਬੰਸ ਵਿਚੋਂ ਹਨ। ਇਹ ਦਿੱਲੀ ਤੇ ਰਾਜਸਥਾਨ ਦੇ ਸਰੋਈ ਇਲਾਕੇ ਨੂੰ ਛੱਡਕੇ ਅੱਜ ਤੋਂ ਕਈ ਸੌ ਸਾਲ ਪਹਿਲਾਂ ਪੰਜਾਬ ਦੇ ਮਾਲਵਾ ਖੇਤਰ ਵਿੱਚ ਦੁਬਾਰਾ ਆਕੇ ਆਬਾਦ ਹੋ ਗਏ। ਹੂਣਾਂ ਅਤੇ ਮੁਸਲਮਾਨਾਂ ਦੇ ਹਮਲਿਆਂ ਸਮੇਂ ਪੰਜਾਬ ਵਿਚੋਂ ਕਈ ਜੱਟ ਕਬੀਲੇ ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਜਾਕੇ ਵੱਸ ਗਏ ਸਨ। ਮਲ੍ਹੀ ਗੋਤ ਦੇ ਲੋਕ ਢਿੱਲੋਂ, ਢੀਂਡਸਾ, ਸੰਘਾ ਤੇ ਦੋਸਾਂਝ ਗੋਤ ਦੇ ਜੱਟਾਂ ਨੂੰ ਆਪਣਾ ਭਾਈਚਾਰਾ ਸਮਝਦੇ ਹਨ। ਮਾਲਵੇ, ਮਾਝੇ ਵਿਚੋਂ ਲੰਘ ਕੇ ਮਲ੍ਹੀ ਦੁਬਾਰਾ ਫਿਰ ਸਿਆਲਕੋਟ ਤੇ ਗੁਜਰਾਂਵਾਲਾ ਆਦਿ ਤੱਕ ਚਲੇ ਗਏ ਸਨ।
ਪੰਜਾਬ ਵਿੱਚ ਮਲ੍ਹੀਆਂ ਨਾਮ ਦੇ ਕਈ ਪਿੰਡ ਹਨ। ਇੱਕ ਮਲ੍ਹੀਆਂ ਪਿੰਡ ਪਟਿਆਲੇ ਖੇਤਰ ਵਿੱਚ ਵੀ ਹੈ। ਇੱਕ ਬਹੁਤ ਹੀ ਪੁਰਾਣਾ ਪਿੰਡ ਮਲ੍ਹੀਆਂ ਵਾਲਾ ਹਲਕਾ ਬਰਨਾਲਾ ਜ਼ਿਲ੍ਹਾ ਸੰਗਰੂਰ ਵਿੱਚ ਹੈ। ਮਲ੍ਹੀਆ ਵਾਲਾ ਮੋਗੇ ਖੇਤਰ ਵਿੱਚ ਵੀ ਹੈ। ਦੁਆਬੇ ਵਿੱਚ ਵੀ ਇੱਕ ਮਲ੍ਹੀਆਂ ਪਿੰਡ ਬਹੁਤ ਪ੍ਰਸਿੱਧ ਹੈ। ਗੁਰਦਾਸਪੁਰ ਵਿੱਚ ਵੀ ਮਲ੍ਹੀਆਂ ਫਕੀਰਾਂ ਤੇ ਮਲ੍ਹੀਆਂ ਪਿੰਡ ਮਲ੍ਹੀ ਭਾਈਚਾਰੇ ਦੇ ਹੀ ਹਨ। ਮਾਝੇ ਦੇ ਗੁਰਦਾਸਪੁਰ ਖੇਤਰ ਵਿੱਚ ਮਲ੍ਹੀ ਗੋਤ ਦੇ ਜੱਟ ਕਾਫ਼ੀ ਵੱਸਦੇ ਹਨ। ਇੱਕ ਮਲ੍ਹੀਆਂ ਪਿੰਡ ਕਪੂਰਥਲਾ ਖੇਤਰ ਵਿੱਚ ਵੀ ਬਹੁਤ ਪ੍ਰਸਿੱਧ ਹੈ। ਅੰਮ੍ਰਿਤਸਰ ਖੇਤਰ ਵਿੱਚ ਵੀ ਮਲ੍ਹੀ ਕਾਫ਼ੀ ਹਨ। ਮਾਲਵੇ ਦੇ ਮੋਗਾ, ਲੁਧਿਆਣਾ ਅਤੇ ਸੰਗਰੂਰ ਆਦਿ ਖੇਤਰਾਂ ਵਿੱਚ ਮਲ੍ਹੀ ਭਾਈਚਾਰੇ ਦੇ ਲੋਕ ਪੁਰਾਣੇ ਸਮੇਂ ਤੋਂ ਹੀ ਆਬਾਦ ਸਨ। ਕਿਸੇ ਸਮੇਂ ਲੁਧਿਆਣੇ ਦੇ ਮਲੋਦ ਖੇਤਰ ਤੇ ਵੀ ਮੁਲਤਾਨ ਦੇ ਮਲ੍ਹਾ ਜਾਂ ਮਲ੍ਹੀ ਕਬੀਲੇ ਦਾ ਕਬਜ਼ਾ ਰਿਹਾ ਹੈ।
ਜਦੋਂ ਖਹਿਰੇ ਮਾਲਵੇ ਵਿੱਚ ਆਏ ਤਾਂ ਮਲ੍ਹੀਆਂ ਨਾਲ ਲੜਾਈਆਂ ਕਰਕੇ ਮਲ੍ਹੀਆਂ ਦੇ ਪ੍ਰਸਿੱਧ ਪਿੰਡ ਮਲਾ ਅਤੇ ਚੜਿਕ ਬਰਬਾਦ ਕਰ ਦਿੱਤੇ। 12ਵੀਂ ਸਦੀ ਈਸਵੀ ਵਿੱਚ ਮਲਿਆਣੇ ਵਾਲਿਆਂ ਵਿਚੋਂ ਲਛਮਣ ਸਿੱਧ ਬੜਾ ਸ਼ਕਤੀਸ਼ਾਲੀ ਸੀ। ਉਸ ਨੇ ਚੜਿਕ ਅਤੇ ਅਸ਼ਟਾਂਗ ਕੋਟ ਪਿੰਡ ਦੁਬਾਰਾ ਵਸਾਏ ਸਨ। ਚੜਿਕ ਆਪਣੇ ਭਤੀਜੇ ਸੰਘੇ ਨੂੰ ਦੇ ਦਿੱਤਾ ਸੀ। ਲਛਮਣ ਸਿੱਧ ਆਪ ਅਸ਼ਟਾਂਗ ਕੋਟ ਰਹਿੰਦਾ ਸੀ। ਗਜ਼ਨੀ ਵਾਲਿਆਂ ਨੂੰ ਮਾਲਵੇ ਵਿਚੋਂ ਕੱਢਣ ਲਈ ਲਛਮਣ ਸਿੱਧ ਵੀ ਜੱਗਦੇਉ ਪਰਮਾਰ ਨਾਲ ਰਲ ਗਿਆ। ਇਹ ਗੌਰੀਆਂ ਦੇ ਬਠਿੰਡਾ ਮਾਰਨ ਦੇ ਸਮੇਂ ਵੀ ਉਨ੍ਹਾਂ ਦੇ ਵਿਰੁੱਧ ਲੜੇ ਸਨ। ਇਸ ਲੜਾਈ ਵਿੱਚ ਰਾਜਪੂਤਾਂ ਜੱਟਾਂ ਦਾ ਬਹੁਤ ਨੁਕਸਾਨ ਹੋਇਆ ਸੀ। ਰਾਜਪੂਤ ਦੇ ਜੱਟ ਇਕੋ ਨਸਲ ਵਿਚੋਂ ਹਨ। ਅਸਲ ਵਿੱਚ ਜੱਟ ਹੀ ਰਾਜਪੂਤਾਂ ਦੇ ਮਾਪੇ ਹਨ।
ਗੌਰੀਆਂ, ਭੱਟੀਆਂ ਤੇ ਖਹਿਰਿਆਂ ਨੇ ਲਛਮਣ ਸਿੱਧ ਦੇ ਭਾਈਚਾਰੇ ਦੇ ਪਿੰਡ ਅੱਗਾਂ ਲਾਕੇ ਫੂਕ ਦਿੱਤੇ। ਚੜਿਕ ਦੇ ਸਥਾਨ ਤੇ ਭਾਰੀ ਯੁੱਧ ਹੋਇਆ। ਲਛਮਣ ਸਿੱਧ ਦਾ ਸੀਸ ਚੜਿਕ ਡਿੱਗਿਆ ਤੇ ਧੜ ਮੁਸਤਫਾ ਕੋਲ ਆਕੇ ਡਿੱਗਿਆ। ਦੋਹੀਂ ਥਾਈਂ ਇਸ ਸਿੱਧ ਦੀਆਂ ਮੜ੍ਹੀਆਂ ਬਣੀਆਂ ਹਨ। ਇਸ ਭਾਈਚਾਰੇ ਦੇ ਲੋਕ ਇਨ੍ਹਾਂ ਮੜ੍ਹੀਆਂ ਨੂੰ ਪੂਜਦੇ ਹਨ।
ਮੋਰੀਆ ਕਾਲ ਦੇ ਪ੍ਰਸਿੱਧ ਯਾਤਰੀ ਮੈਗਸਥਨੀਜ ਨੇ ਵੀ ਲਿਖਿਆ ਹੈ ਕਿ ਮਲ੍ਹੀ ਲੋਕ ਆਪਣੇ ਵਡੇਰਿਆਂ ਦੀ ਸਮਾਧ ਬਣਾ ਕੇ ਉਸ ਦੀ ਪੂਜਾ ਕਰਦੇ
ਸਨ। ਚਹਿਲ, ਗਿੱਲ, ਸੰਧੂ, ਢਿੱਲੋਂ ਆਦਿ ਜੱਟ ਵੀ ਆਪਣੇ ਵਡੇਰਿਆਂ ਦੀ ਖੁਸ਼ੀ ਸਮੇਂ ਖਾਸ ਪੂਜਾ ਕਰਦੇ ਸਨ।
ਲੁਧਿਆਣੇ ਦੇ ਮਲ੍ਹੀ ਜੱਟ ਵੀ ਪੱਬੀਆਂ ਦੇ ਸਥਾਨ ਤੇ ਆਪਣੇ ਵਡੇਰੇ ਲਛਮਣ ਸਿੱਧ ਦੀ ਮਾੜੀ ਦੀ ਮਾਨਤਾ ਕਰਦੇ ਹਨ। ਚੌਦਾਂ ਚੇਤ ਨੂੰ ਮੋਗੇ ਜ਼ਿਲ੍ਹੇ ਦੇ ਪਿੰਡ ਮਾੜੀ ਵਿੱਚ ਲਛਮਣ ਸਿੱਧ ਦੇ ਮੰਦਿਰ ਵਿੱਚ ਭਾਰੀ ਸਲਾਨਾ ਮੇਲਾ ਲੱਗਦਾ ਹੈ। ਲਛਮਣ ਸਿੱਧ ਮਲ੍ਹੀ ਜੱਟ ਸੀ। ਮਾੜੀ ਦੇ ਮਲ੍ਹੀ ਜੱਟ ਮੰਦਿਰ ਵਿੱਚ ਹਰ ਸ਼ਾਮ ਦੀਵਾ ਬਾਲਦੇ ਹਨ। ਮੰਦਿਰ ਵਿੱਚ ਕੋਈ ਮੂਰਤੀ ਨਹੀਂ ਰੱਖਦੇ। ਪੂਜਾ ਦਾ ਮਾਲ ਮਲ੍ਹੀ ਜੱਟ ਹੀ ਆਪਣੇ ਪਾਸ ਰੱਖ ਲੈਂਦੇ ਹਨ। ਜੋਗ ਮੱਤ ਅਨੁਸਾਰ 9 ਨਾਥ ਤੇ 84 ਸਿੱਧ ਸਨ।
ਸਿਆਲਕੋਟ ਦੇ ਮਲ੍ਹੀ ਆਪਣਾ ਪਿੱਛਾ ਸਰੋਹਾ ਰਾਜਪੂਤਾਂ ਨਾਲ ਜੋੜਦੇ ਹਨ। ਉਨ੍ਹਾਂ ਅਨੁਸਾਰ ਉਨ੍ਹਾਂ ਦਾ ਵਡੇਰਾ ਮਲ੍ਹੀ ਆਪਣੇ ਸੱਤਾਂ ਪੁੱਤਰਾਂ ਸਮੇਤ ਪੰਜਾਬ ਵਿੱਚ ਚਰਵਾਹਿਆਂ ਦੇ ਤੌਰ ਤੇ ਵਸਿਆ ਸੀ। ਸੱਤਾਂ ਪੁੱਤਰਾਂ ਦੇ ਨਾਮ ਤੇ ਮਲ੍ਹੀਆਂ ਦੀਆਂ ਸੱਤ ਮੂੰਹੀਆਂ ਸਨ। ਇਨ੍ਹਾਂ ਦੇ ਰਸਮ ਰਿਵਾਜ ਗੁਰਾਇਆਂ ਨਾਲ ਰਲਦੇ ਮਿਲਦੇ ਹਨ। ਗੁਰਾਇ ਵੀ ਸਰੋਆ ਰਾਜਪੂਤਾਂ ਵਿਚੋਂ ਹਨ। ਇਨ੍ਹਾਂ ਦੇ ਪਰੋਹਤ ਨਾਈ, ਮਰਾਸੀ ਆਦਿ ਹੁੰਦੇ ਹਨ। ਕਈ ਵਾਰ ਕੋਈ ਵੀ ਪਰੋਹਤ ਨਹੀਂ ਰੱਖਿਆ ਹੁੰਦਾ। ਮਲ੍ਹੀ ਦੀ ਬੰਸ ਦੇ ਇੱਕ ਮੁੱਖੀਏ ਮਿਲਾਂਬਰ ਨੇ ਕਸੂਰ ਕੋਲ ਅਚਰਕ ਪਿੰਡ ਵਸਾਇਆ। ਮਲ੍ਹੀ ਅੰਮ੍ਰਿਤਸਰ ਦੇ ਗੁਰਦਾਸਪੁਰ ਖੇਤਰਾਂ ਵਿੱਚ ਵੀ ਹਨ। ਹਿਮਾਯੂੰ ਦੇ ਸਮੇਂ ਵਰਸੀ ਮਲ੍ਹੀ ਦਾ ਪੋਤਰਾ ਰਾਮ ਗੁਜਰਾਂਵਾਲੇ ਦੇ ਖੇਤਰ ਵਿੱਚ ਵਿਰਕ ਜੱਟਾਂ ਦੇ ਘਰ ਵਿਆਹਿਆ ਗਿਆ ਤੇ ਦਾਜ ਵਜੋਂ ਮਿਲੀ ਜ਼ਮੀਨ ਤੇ ਉਥੇ ਹੀ ਆਬਾਦ ਹੋ ਗਿਆ। ਗੁਜਰਾਂਵਾਲੇ ਜ਼ਿਲ੍ਹੇ ਵਿੱਚ ਮਲ੍ਹੀਆਂ ਦੇ ਪੰਜ ਗੁਰਾਈਆਂ ਤੇ ਕਾਮੇ ਮਲ੍ਹੀ ਆਦਿ 12 ਪਿੰਡ ਸਨ। ਸਾਂਦਲਬਾਰ ਵਿੱਚ ਬਦੇ ਮਲ੍ਹੀ, ਚੀਚੇ ਕਾ ਮਲ੍ਹੀਆਂ, ਦਾਉ ਕੀ ਮਲ੍ਹੀਆਂ, ਆਦਿ ਕਾਫ਼ੀ ਪਿੰਡ ਮਲ੍ਹੀ ਭਾਈਚਾਰੇ ਦੇ ਸਨ। ਕਸੂਰ ਦੇ ਖੇਤਰ ਵਿੱਚ ਵੀ ਨਾਹਰਾ ਮਲ੍ਹੀਆਂ ਦਾ ਪੁਰਾਣਾ ਤੇ ਮੋਢੀ ਪਿੰਡ ਸੀ। ਮਲ੍ਹੀਆਂ ਦੀਆਂ ਚੀਮਾ ਤੇ ਵੜਾਇਚ ਜੱਟਾਂ ਨਾਲ ਵੀ ਰਿਸ਼ਤੇਦਾਰੀਆਂ ਸਨ। ਸਿਆਲਕੋਟ ਤੇ ਗੁਜਰਾਂਵਾਲਾ ਵਿੱਚ ਮਲ੍ਹੀ ਜੱਟਾਂ ਦੀਆਂ ਕਈ ਬਸਤੀਆਂ ਸਨ। ਮਲ੍ਹੀ ਜੱਟ ਸਾਰੇ ਪੰਜਾਬ ਵਿੱਚ ਮਿਲਦੇ ਹਨ। ਜ਼ਿਲ੍ਹਾ ਸ਼ਾਹਪੁਰ ਤੇ ਝੰਗ ਵਿੱਚ ਮੁਸਲਮਾਨ ਮਲ੍ਹੀ ਜੱਟਾਂ ਦੀ ਬਹੁਤ ਗਿਣਤੀ ਸੀ। ਪੱਛਮੀ ਪੰਜਾਬ ਵਿੱਚ ਮਲ੍ਹੀਆਂ ਦੀਆਂ ਹਜ਼ਰਾਵਾਂ ਨਾਲ ਕਈ ਲੜਾਈਆਂ ਹੋਈਆਂ।
ਹਜ਼ਰਾਵਾਂ ਨੇ ਮਲ੍ਹੀਆਂ ਤੋਂ ਕਈ ਪਿੰਡ ਖੋਹ ਲਏ। ਹਜ਼ਰਾ ਜੱਟ ਮਲ੍ਹੀਆਂ ਤੋਂ ਵੀ ਵੱਧ ਤਾਕਤਵਾਰ ਤੇ ਖਾੜਕੂ ਸਨ। ਪੱਛਮੀ ਪੰਜਾਬ ਵਿੱਚ ਬਹੁਤੇ ਮਲ੍ਹੀ ਜੱਟ ਮੁਸਲਮਾਨ ਬਣ ਗਏ ਸਨ। ਪੂਰਬੀ ਪੰਜਾਬ ਵਿੱਚ ਸਾਰੇ ਮਲ੍ਹੀ ਜੱਟ ਸਿੱਖ ਹਨ। ਮਲ੍ਹੀ ਜੱਟਾਂ ਦੀ ਗਿਣਤੀ ਬੇਸ਼ੱਕ ਘੱਟ ਹੈ ਪਰ ਸਾਰੇ ਪੰਜਾਬ ਵਿੱਚ ਦੂਰ ਦੂਰ ਤੱਕ ਫੈਲੇ ਹੋਏ ਹਨ। ਦੁਆਬੇ ਵਿਚੋਂ ਬਹੁਤੇ ਮਲ੍ਹੀ ਜੱਟ ਬਾਹਰਲੇ ਦੇਸ਼ਾਂ ਵਿੱਚ ਚਲੇ ਗਏ ਹਨ। ਮਲ੍ਹੀ ਜੱਟਾਂ ਦਾ ਬਹੁਤ ਹੀ ਪੁਰਾਣਾ ਤੇ ਪ੍ਰਸਿੱਧ ਗੋਤ ਹੈ। ਮਲ੍ਹੀ, ਮਲ, ਮਲੋਈ, ਮਾਲਵ ਜੱਟਾਂ ਦਾ ਇੱਕ ਹੀ ਮਾਲਵ ਪ੍ਰਦੇਸ਼ ਸੀ। ਰਾਮਾਇਣ ਕਾਲ ਵਿੱਚ ਉੱਤਰੀ ਭਾਰਤ ਵਿੱਚ ਕੇਵਲ ਇੱਕ ਹੀ ਮਾਲਵ ਪ੍ਰਦੇਸ਼ ਸੀ। ਰਾਮਾਇਣ ਕਾਲ ਦਾ ਸਮਾਂ ਈਸਾ ਤੋਂ ਲਗਭਗ ਇੱਕ ਹਜ਼ਾਰ ਸਾਲ ਪਹਿਲਾਂ ਦਾ ਹੈ। ਉਸ ਸਮੇਂ ਇਸ ਖੇਤਰ ਵਿੱਚ ਮਲ ਜਾਂ ਮਾਲਵ ਜੱਟ ਰਹਿੰਦੇ ਸਨ। ਪ੍ਰਾਚੀਨ ਕਾਲ ਸਮੇਂ ਜੱਟ ਕੈਸਪੀਅਨ ਸਾਗਰ ਤੋਂ ਲੈ ਕੇ ਉੱਤਰੀ ਭਾਰਤ ਤੱਕ ਦੂਰ ਦੂਰ ਤੱਕ ਆਬਾਦ ਸਨ।
ਭਗਤ ਕਿਸਾਨ ਕਬੀਲਾ ਸੀ। ਜਾਟ ਇਤਿਹਾਸਕਾਰ ਪ੍ਰਿੰਸੀਪਲ ਹੁਕਮ ਸਿੰਘ ਪਾਵਾਰ ਰੋਹਤਕ ਅਨੁਸਾਰ ਗੁੱਰ ਨੌਵੀਂ ਸਦੀ, ਅਤੇ ਰਾਜਪੂਤ ਗਿਆਰ੍ਹਵੀਂ ਸਦੀ ਦੇ ਲਗਭਗ ਜੱਟਾਂ ਤੋਂ ਵੱਖ ਹੋਏ ਸਨ। ਜੱਟ ਹੀ ਸਭ ਤੋਂ ਪੁਰਾਤਨ ਕਬੀਲੇ ਹਨ।
ਰਾਏ : ਇਸ ਬੰਸ ਦਾ ਮੋਢੀ ਰਾਇ ਸੀ। ਇਹ ਵੀ ਕੰਗਾਂ ਵਾਂਗ ਰਘੂਬੰਸੀ ਜੋਗਰੇ ਦੀ ਬੰਸ ਵਿਚੋਂ ਹਨ। ਨੰਤ ਜੱਟ ਵੀ ਇਨ੍ਹਾਂ ਦੇ ਭਾਈਚਾਰੇ ਵਿਚੋਂ ਹਨ। ਇਹ ਇਰਾਨ ਤੋਂ ਸਿੰਧ, ਰਾਜਸਥਾਨ, ਦਿੱਲੀ ਆਦਿ ਵਿੱਚ ਆਕੇ ਕਾਫ਼ੀ ਸਮਾਂ ਆਬਾਦ ਰਹੇ ਤਾਰੀਖੇ ਸਿੰਧ ਦੇ ਅਨੁਸਾਰ ਸਿੰਧ ਦਾ ਪਹਿਲਾ ਬਾਦਸ਼ਾਹ ਦਿਵਾ ਜੀ ਸੀ। ਇਹ ਰਾਏ ਭਾਈਚਾਰੇ ਵਿਚੋਂ ਸੀ। ਦਿਵਾ ਜੀ ਬਹੁਤ ਤਾਕਤਵਰ ਬਾਦਸ਼ਾਹ ਸੀ। ਇਸ ਦਾ ਰਾਜ ਕਸ਼ਮੀਰ, ਕੰਧਾਰ, ਸੁਰਾਸ਼ਟਰ ਅਤੇ ਕਨੌਜ ਤੋਂ ਵੀ ਅੱਗੇ ਦੂਰ ਦੂਰ ਤੱਕ ਫੈਲਿਆ ਹੋਇਆ ਸੀ। ਭਾਰਤ ਦੇ ਛੋਟੇ ਛੋਟੇ ਰਾਜਿਆਂ ਨਾਲ ਵੀ ਇਸ ਦੀ ਮਿੱਤਰਤਾ ਸੀ। ਰਾਏ ਖ਼ਾਨਦਾਨ ਦੇ ਜੱਟਾਂ ਨੇ ਸਿੰਧ ਵਿੱਚ 137 ਸਾਲ ਤੱਕ ਰਾਜ ਕੀਤਾ। ਅਰਬੀ ਹਮਲੇ ਵੀ ਰੋਕੇ ਅਤੇ ਅਰਬੀਆਂ ਨੂੰ ਭਾਰਤ ਵਿੱਚ ਆਉਣ ਤੋਂ ਰੋਕੀ ਰੱਖਿਆ। ਇਸ ਖ਼ਾਨਦਾਨ ਦੀ ਇੱਕ ਵਿਧਵਾ ਰਾਣੀ ਨਾਲ ਹੋਰ ਫੇਰ ਕਰਕੇ ਚੱਚ ਬ੍ਰਾਹਮਣਾਂ ਨੇ ਸਿੰਧ ਤੇ ਕਬਜ਼ਾ ਕਰ ਲਿਆ। ਇਸ ਬ੍ਰਾਹਮਣ ਖ਼ਾਨਦਾਨ ਦਾ ਆਖ਼ਰੀ ਬਾਦਸ਼ਾਹ ਦਾਹਿਰ ਸੀ। ਇਹ ਜੱਟਾਂ ਨਾਲ ਬਹੁਤ ਘੱਟੀਆ ਸਲੂਕ ਕਰਦਾ ਸੀ। ਇਸ ਸਮੇਂ ਕਈ ਜੱਟ ਬੋਧੀ ਬਣ ਗਏ ਸਨ। ਅਰਬੀ ਹਮਲਾਵਰ ਮੁਹਿੰਮਦ ਬਿਨ ਕਾਸਮ ਨੇ ਇਸ ਫੁੱਟ ਦਾ ਫ਼ਾਇਦਾ ਉਠਾਕੇ ਤੇ ਕੁਝ ਜੱਟ ਕਬੀਲਿਆਂ ਨਾਲ ਸਮਝੌਤਾ ਕਰਕੇ ਸਿੰਧ ਦੇ ਰਾਜੇ ਦਾਹਿਰ ਨੂੰ ਹਰਾ ਕੇ ਸਿੰਧ ਤੇ ਕਬਜ਼ਾ ਕਰ ਲਿਆ ਸੀ। ਇਸ ਸਮੇਂ ਸਿੰਧ ਦੇ ਇਲਾਕੇ ਤੋਂ ਉੱਠਕੇ ਕਈ ਜੱਟ ਕਬੀਲੇ ਸਿਆਲਕੋਟ, ਅੰਮ੍ਰਿਤਸਰ ਤੇ ਰਾਜਸਥਾਨ ਵੱਲ ਚਲੇ ਗਏ। ਸੱਤਵੀਂ ਸਦੀ ਤੋਂ ਪਹਿਲਾਂ ਜੱਟ ਕਬੀਲੇ ਹੁੰਦੇ ਸਨ। ਰਾਜਪੂਤ ਨਹੀਂ ਹੁੰਦੇ ਸਨ। ਅਸਲ ਵਿੱਚ ਜੱਟ ਹੀ ਪੁਰਾਣੇ ਕਬੀਲੇ ਹਨ। ਜਦ ਰਾਜਸਥਾਨ ਵਿੱਚ ਭਿਆਨਕ ਕਾਲ ਪੈਂਦਾ ਸੀ। ਤਾਂ ਕੁਝ ਜੱਟ ਕਬੀਲੇ ਪੰਜਾਬ ਵਿੱਚ ਫਿਰ ਵਾਪਿਸ ਆ ਜਾਂਦੇ ਸਨ। ਵਿਦੇਸ਼ੀ ਹਮਲਿਆਂ ਦੇ ਸਮੇਂ ਵੀ ਕਈ ਜੱਟ ਕਬੀਲੇ ਪੱਛਮੀ ਪੰਜਾਬ ਤੇ ਮਾਝੇ ਤੋਂ ਉੱਠਕੇ ਮਾਲਵੇ ਵਿੱਚ ਆ ਜਾਂਦੇ ਸਨ।
ਸਿਆਲਕੋਟ ਤੇ ਸ਼ਾਹਪੁਰ ਦੇ ਖੇਤਰਾਂ ਦੇ ਰਾਇ ਜੱਟ ਭਾਰੀ ਗਿਣਤੀ ਵਿੱਚ ਮੁਸਲਮਾਨ ਬਣੇ ਸਨ। ਹੁਸ਼ਿਆਰਪੁਰ ਤੇ ਜਲੰਧਰ ਖੇਤਰ ਦੇ ਕੁਝ ਪਿੰਡਾਂ ਵਿੱਚ ਵੀ ਰਾਏ ਗੋਤ ਦੇ ਜੱਟ ਵੱਸਦੇ ਹਨ। ਇਹ ਉੱਘਾ ਤੇ ਪ੍ਰਭਾਵਸ਼ਾਲੀ ਗੋਤ ਹੈ। ਮਾਝੇ ਦੇ ਲੋਪੋਕੇ ਖੇਤਰ ਵਿੱਚ ਰਾਏ ਜੱਟਾਂ ਦਾ ਉੱਘਾ ਤੇ ਵੱਡਾ ਪਿੰਡ ਰਾਏ ਹੈ। ਇੱਕ ਰਾਏ ਚੱਕ ਪਿੰਡ ਗੁਰਦਾਸਪੁਰ ਖੇਤਰ ਵਿੱਚ ਵੀ ਹੈ। ਮਾਝੇ ਵਿੱਚ ਰਾਏ ਗੋਤ ਦੇ ਜੱਟ ਵੀ ਕਾਫ਼ੀ ਹਨ। ਦੁਆਬੇ ਵਿੱਚ ਵੀ ਰਾਏ ਜੱਟਾਂ ਦੇ ਕਈ ਪਿੰਡ ਹਨ। ਰੋਪੜ ਖੇਤਰ ਵਿੱਚ ਮਾਜਰੀ ਠੇਕੇਦਾਰਾਂ ਵੀ ਰਾਏ ਬਰਾਦਰੀ ਦਾ ਪ੍ਰਸਿੱਧ ਪਿੰਡ ਹੈ।
ਲੁਧਿਆਣੇ ਖੇਤਰ ਵਿੱਚ ਘੁੜਾਣੀ ਕਲਾਂ, ਘੁੜਾਈ ਖੁਰਦ, ਮਾਜਰਾ ਆਦਿ ਕਾਫ਼ੀ ਪਿੰਡ ਰਾਏ ਜੱਟਾਂ ਦੇ ਹਨ। ਲੁਧਿਆਣੇ ਦੇ ਰਾਇ ਆਪਣਾ ਪਿਛੋਕੜ ਰਾਜਸਥਾਨ ਦਾ ਦੱਸਦੇ ਹਨ। ਇਹ ਲੋਕ ਰਾਜਸਥਾਨ ਵਿੱਚ ਭਾਰੀ ਕਾਲ ਪੈਣ ਕਾਰਨ ਹੀ ਪੰਜਾਬ ਵਿੱਚ ਆਏ ਸਨ। ਲੁਧਿਆਣੇ ਦੇ ਨਾਲ ਲੱਗਦੇ ਮੋਗਾ ਖੇਤਰ ਵਿੱਚ ਵੀ ਰਾਏ ਗੋਤ ਦੇ ਜੱਟ ਟਾਵੇਂ ਟਾਵੇਂ ਪਿੰਡਾਂ ਵਿੱਚ ਆਬਾਦ ਹਨ। ਅਸਲ ਵਿੱਚ ਰਾਏ ਜੱਟ ਘੱਟ ਗਿਣਤੀ ਵਿੱਚ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਰਾਏ ਗੋਤ ਦੇ ਬਹੁਤੇ ਲੋਕ ਮੁਸਲਮਾਨ ਬਣ ਗਏ ਸਨ। ਜੱਟ ਸਿੱਖ ਬਹੁਤ ਘੱਟ ਹਨ। ਰਾਏ ਗੋਤ ਦੇ ਕੁਝ ਲੋਕ ਦਲਿਤ ਜਾਤੀਆਂ ਵਿੱਚ ਵੀ ਹਨ।
ਅਕਬਰ ਬਾਦਸ਼ਾਹ ਦੇ ਸਮੇਂ ਵੱਡੇ ਚੌਧਰੀਆਂ ਨੂੰ ਰਾਏ ਦਾ ਖਿਤਾਬ ਦਿੱਤਾ ਜਾਂਦਾ ਸੀ। ਰਾਜਪੂਤ ਰਾਜੇ ਵੀ ਆਪਣੇ ਨਾਉਂ ਦੇ ਨਾਲ ਰਾਉ ਜਾਂ ਰਾਏ ਲਿਖਦੇ ਸਨ। ਅੰਗਰੇਜ਼ਾਂ ਦੇ ਸਮੇਂ ਵੀ ਕੁਝ ਰਈਸ ਹਿੰਦੂਆਂ ਨੂੰ ਰਾਏ ਬਹਾਦਰ ਦਾ ਵਿਸ਼ੇਸ਼ ਖਿਤਾਬ ਦਿੱਤਾ ਜਾਂਦਾ ਸੀ। ਇਨ੍ਹਾਂ ਦਾ ਗੋਤ ਰਾਏ ਨਹੀਂ ਹੁੰਦਾ ਸੀ। ਕੰਗ ਅਤੇ ਰਾਏ ਦੋਵੇਂ ਹੀ ਜੱਟਾਂ ਦੇ ਬਹੁਤ ਹੀ ਪੁਰਾਣੇ ਗੋਤ ਹਨ। ਰਾਅ ਸਿੱਖ ਜੱਟ ਇਕੋ ਬੰਸ ਵਿਚੋਂ ਨਹੀਂ ਹਨ। ਰਾਏ ਜੱਟਾਂ ਦਾ ਜਗਤ ਪ੍ਰਸਿੱਧ ਗੋਤ ਹੈ। ਬਹੁਤੇ ਜੱਟ ਰਾਜ ਘਰਾਣਿਆਂ ਵਿਚੋਂ ਹੀ ਹਨ। ਸ੍ਰੀ ਰਾਮ ਚੰਦਰ, ਸ੍ਰੀ ਕ੍ਰਿਸ਼ਨ, ਭਾਰਤ, ਕਨਿਸ਼ਕ, ਪੋਰਸ, ਹਰਸ਼, ਅਸ਼ੋਕ, ਸਲਵਾਨ, ਬਿਰਕਰਮਾਦਿੱਤ, ਭੋਜ ਅਤੇ ਸ਼ਿਵਾ ਜੀ ਮਰਹਟਾ ਆਦਿ ਸਾਰੇ ਜੱਟ ਰਾਜੇ ਹੀ ਸਨ। ਕੁਝ ਮਰਹੱਟੇ ਜੱਟਾਂ ਵਿਚੋਂ ਹਨ। ਰਾਏ ਗੋਤ ਦੇ ਜੱਟ ਸਿੰਧ ਘਾਟੀ ਸਭਿਅਤਾ ਦੀ ਵਿਰਾਸਤ ਦਾ ਪ੍ਰਤੀਕ ਹੈ। ਸਿੰਧ ਘਾਟੀ ਹੀ ਜੱਟਾਂ ਦਾ ਮੁੱਢਲਾ ਘਰ ਸੀ।
ਜੱਟਾਂ ਦਾ ਇਤਿਹਾਸ 21
ਸਿੱਧੂ + ਬਰਾੜ : ਸਿੱਧੂ ਭੱਟੀ ਰਾਜਪੂਤਾਂ ਵਿਚੋਂ ਹਨ। ਇਹ ਯਾਦਵ ਬੰਸੀ ਹਨ। ਪੁਰਾਣੇ ਸਮੇਂ ਵਿੱਚ ਭੱਟੀ ਰਾਜਪੂਤਾਂ ਦਾ ਰਾਜ ਮਥਰਾ ਤੋਂ ਲੈ ਕੇ ਗੱਜ਼ਨੀ ਤੱਕ ਸੀ। ਕਾਫ਼ੀ ਸਮੇਂ ਮਗਰੋਂ ਬਖਾਰੇ ਦੇ ਬਾਦਸ਼ਾਹ ਨੇ ਗੱਜ਼ਨੀ ਅਤੇ ਲਾਹੌਰ ਦੇ ਇਲਾਕੇ ਭੱਟੀਆਂ ਤੋਂ ਜਿੱਤ ਲਏ। ਭੱਟੀ, ਭੱਟਨੇਰ ਦੇ ਇਲਾਕੇ ਵਿੱਚ ਆਬਾਦ ਹੋ ਗਏ। ਇੱਕ ਭੱਟੀ ਸਰਦਾਰ ਦੇਵਰਾਜ ਨੇ ਦੇਵਗੜ੍ਹ ਵਸਾਇਆ। ਉਸ ਦੀ ਬੰਸ ਵਿੱਚ ਜੈਸਲ ਇੱਕ ਪਰਤਾਪੀ ਰਾਜਾ ਹੋਇਆ। ਉਸ ਨੇ ਜੈਸਲਮੇਰ ਸ਼ਹਿਰ ਵਸਾ ਲਿਆ। ਉਸ ਦਾ ਬੇਟਾ ਹੇਮ ਰਾਉ ਆਪਣੇ ਭਰਾਵਾਂ ਨਾਲ ਨਾਰਾਜ਼ ਹੋ ਕੇ ਹਿਸਾਰ ਦੇ ਇਲਾਕੇ ਵਿੱਚ 1180 ਈ. 'ਚ ਆ ਗਿਆ।
ਜਦੋਂ ਸ਼ਹਾਬੁਦੀਨ ਗੌਰੀ ਨੇ ਭਾਰਤ ਤੇ ਹਮਲਾ ਕੀਤਾ ਤਾਂ ਹੇਮ ਨੇ ਆਪਣੇ ਭੱਟੀ ਕਬੀਲੇ ਨਾਲ ਰਲਕੇ ਉਸ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ। ਇਸ ਲਈ ਗੌਰੀ ਨੇ ਹੇਮ ਨੂੰ ਸਿਰਸੇ, ਹਿਸਾਰ ਤੇ ਬਠਿੰਡੇ ਦਾ ਇਲਾਕਿਆਂ ਦਾ ਚੌਧਰੀ ਬਣਾ ਦਿੱਤਾ। ਹੇਮ ਨੇ ਹਿਸਾਰ ਵਿੱਚ ਇੱਕ ਕਿਲ੍ਹਾ ਉਸਾਰਿਆ। ਹੇਮ ਦੀ ਮੌਤ 1214 ਈਸਵੀਂ ਵਿੱਚ ਹੋਈ। ਇਸਨੇ ਮੁਕਤਸਰ ਦੇ ਦੱਖਣੀ ਇਲਾਕੇ ਤੋਂ ਪੰਵਾਰਾਂ ਨੂੰ ਲੁਧਿਆਣੇ ਵੱਲ ਕੱਢਿਆ। ਹੇਮ ਦੇ ਪੁੱਤਰ ਜੋਂਧਰ ਦੇ 21 ਪੋਤੇ ਸਨ। ਜਿਨ੍ਹਾਂ ਦੇ ਨਾਮ ਤੇ ਅੱਡ ਅੱਡ ਨਵੇਂ 21 ਗੋਤ ਹੋਰ ਚੱਲ ਪਏ। ਇਸ ਦੇ ਇੱਕ ਪੋਤੇ ਮੰਗਲ ਰਾਉ ਨੇ ਦਿੱਲੀ ਦੀ ਸਰਕਾਰ ਵਿਰੁੱਧ ਬਗ਼ਾਵਤ ਕੀਤੀ ਪਰ ਮਾਰਿਆ ਗਿਆ। ਮੰਗਲ ਰਾਉ ਦੇ ਪੁੱਤਰ ਅਨੰਦ ਰਾਉ ਦੇ ਬੇਟੇ ਖੀਵਾ ਰਾਉ ਦੀ ਰਾਜਪੂਤ ਪਤਨੀ ਤੋਂ ਕੋਈ ਪੁੱਤਰ ਪੈਦਾ ਨਾ ਹੋਇਆ। ਖੀਵਾ ਰਾਉ ਨੇ ਸਰਾਉ ਜੱਟਾਂ ਦੀ ਕੁੜੀ ਨਾਲ ਵਿਆਹ ਕਰ ਲਿਆ। ਭੱਟੀ ਭਾਈਚਾਰੇ ਨੇ ਉਸ ਨੂੰ ਖੀਵਾ ਖੋਟਾ ਕਹਿਕੇ ਤਿਆਗ ਦਿੱਤਾ। ਖੀਵਾ ਰਾਉ ਦੇ ਘਰ ਸਿੱਧੂ ਰਾਉ ਦਾ ਜਨਮ ਹੋਇਆ। ਇਹ ਘਟਨਾ ਤਕਰੀਬਨ 1250 ਈਸਵੀਂ ਦੇ ਲਗਭਗ ਵਾਪਰੀ। ਸਿੱਧੂ ਰਾਉ ਦੀ ਬੰਸ ਜੱਟ ਬਰਾਦਰੀ ਵਿੱਚ ਰਲ ਗਈ। ਸਿੱਧੂ ਦੇ ਨਾਂਵ ਦੇ ਛੇ ਪੁੱਤਰ ਹੋਏ। ਬੇਟੇ ਦਾਹੜ ਦੀ ਉਲਾਦ ਕੈਂਥਲ, ਝੁੰਬੇ ਆਦਿ ਵਾਲੇ ਭਾਈਕੇ ਹਨ। ਧਰ ਦੀ ਉਲਾਦ ਪੀਰੇ ਕੋਟੀਏ ਹਨ। ਰੂਪ ਦੀ ਉਲਾਦ ਰੋਸੇ ਸਿੱਧੂ ਪਿੰਡ ਟਹਿਣਾ, ਜ਼ਿਲ੍ਹਾ ਫਰੀਦਕੋਟ ਵਿੱਚ ਹੈ ਸੁਰੋ ਦੀ ਉਲਾਦ ਮਹਿਰਮੀਏ ਸਿੱਧੂ ਹਨ ਅਤੇ ਇਹ ਜੈਦਾਂ ਦਾ ਵਡੇਰਾ ਸੀ। ਮਾਣੋ ਦੀ ਬੰਸ ਮਲਕਾਣੇ ਤੇ ਨੌਰੰਗ ਆਦਿ ਪਿੰਡਾਂ ਵਿੱਚ ਹੈ। ਭੂਰੇ ਦੀ ਬੰਸ ਵਿਚੋਂ ਹਰੀਕੇ ਤੇ ਬਰਾੜ ਸਿੱਧੂ ਹਨ। ਭੂਰੇ ਦੇ ਭੁੱਤਰ ਤਿਲਕ ਰਾਉ ਨੇ ਸੰਤ ਸੁਭਾਅ ਕਾਰਨ ਵਿਆਹ ਨਹੀਂ ਕਰਾਇਆ। ਇਸ ਨੂ ਭੱਟੀਆਂ ਨੇ ਬਠਿੰਡੇ ਤੇ ਮੁਕਤਸਰ ਦੇ ਵਿਚਕਾਰ ਅਬਲੂ ਪਿੰਡ ਵਿੱਚ ਕਤਲ ਕਰ ਦਿੱਤਾ। ਸਾਰੇ ਸਿੱਧੂ ਇਸ ਮਹਾਪੁਰਸ਼ ਦੀ ਮਾਨਤਾ ਕਰਦੇ ਹਨ। ਇਸ ਦੀ ਯਾਦ ਵਿੱਚ ਅਬਲੂ ਵਿੱਚ ਇੱਕ ਗੁਰਦੁਆਰਾ ਬਣਾਇਆ ਗਿਆ ਹੈ। ਇਸ ਤਿਲਕ ਰਾਉ ਦੀ ਥਾਂ ਇਸਤਰੀਆਂ ਮਿੱਟੀ ਕੱਢਣ ਹਰ ਸਾਲ ਆਉਂਦੀਆਂ ਹਨ। ਇਸ ਤਿਲਕ ਰਾਉ ਅਸਥਾਨ ਤੋਂ ਮਿੱਟੀ ਲੈ ਕੇ ਮਰਾਝ ਦੇ ਗੁਰਦੁਆਰੇ ਵਿੱਚ ਇੱਕ ਤਿਲਕ ਰਾਉ ਦੀ ਥਾਂ ਬਣਾਈ ਹੈ। ਜਿਥੇ ਬਾਹੀਏ ਦੀਆਂ ਇਸਤਰੀਆਂ ਮਿੱਟੀ ਕੱਢਦੀਆਂ ਹਨ। ਇੱਕ ਹੋਰ ਅਜਿਹਾ ਥਾਂ ਹੋਰ ਰਾਇਕੇ ਜ਼ਿਲ੍ਹਾ ਬਠਿੰਡਾ ਵਿੱਚ ਵੀ ਹੈ।
ਭੂਰੇ ਦੇ ਪੁੱਤਰ ਸੀਤਾ ਰਾਊ ਦੀ ਬੰਸ ਵਿਚੋਂ ਹਰੀ ਰਾਊ ਹੋਇਆ ਹੈ। ਇਹ ਹਰੀਕੇ ਸਿੱਧੂਆਂ ਦੀ ਸ਼ਾਖਾ ਦਾ ਮੋਢੀ ਹੈ। ਕਾਉਂਕੇ, ਅਟਾਰੀ, ਹਰੀਕੇ ਤੇ ਤਫਣ ਕੇ ਆਦਿ ਇਸ ਦੀ ਬੰਸ ਵਿਚੋਂ ਹਨ। ਇਹ ਬਰਾੜ ਬੰਸੀ ਨਹੀਂ ਹਨ।
ਸੀਤਾ ਰਾਉ ਦੇ ਦੂਜੇ ਪੁੱਤਰ ਜਰਥ ਦੀ ਬੰਸ ਵਿਚੋਂ ਬਰਾੜ ਪ੍ਰਸਿੱਧ ਹੋਇਆ ਜੋ ਬਰਾੜ ਬੰਸ ਦਾ ਮੋਢੀ ਹੈ। ਇਸ ਤਰ੍ਹਾਂ ਸਿੱਧੂਆਂ ਦੀਆਂ ਸੱਤ ਮੂੰਹੀਆਂ: ਬਰਾੜ, ਹਰੀਕੇ, ਭਾਈਕੇ, ਪੀਰੇ ਕੋਟੀਏ, ਰੋਸੇ, ਜੈਦ ਤੇ ਮਾਣੋ ਕੇ ਹਨ। ਸਿੱਧੂ ਦੇ ਇੱਕ ਪੁੱਤਰ ਦੀ ਬੰਸ ਦਲਿਤਾਂ ਨਾਲ ਰਿਸ਼ਤੇਦਾਰੀ ਪਾਕੇ ਦਲਿਤ ਜਾਤੀ ਵਿੱਚ ਰਲ ਗਈ। ਸਿੱਧੂ ਪਿਛੜੀਆਂ ਸ੍ਰੇਣੀਆਂ ਨਾਈਆਂ ਆਦਿ ਅਤੇ ਅਨੁਸੂਚਿਤ ਜਾਤੀਆਂ ਮਜ਼੍ਹਬੀ ਸਿੱਖਾਂ ਵਿੱਚ ਵੀ ਹਨ। ਸਿੱਧੂ ਤੋਂ ਦਸਵੀਂ ਪੀੜੀ ਤੇ ਬਰਾੜ ਹੋਇਆ। ਇਹ ਬਹੁਤ ਵੱਡਾ ਧਾੜਵੀ ਤੇ ਸੂਰਬੀਰ ਸੀ। ਇਸ ਨੇ ਭੱਟੀਆਂ ਨੂੰ ਹਰਾਕੇ ਬਠਿੰਡੇ ਦੇ ਇਲਾਕੇ ਤੇ ਦੁਬਾਰਾ ਕਬਜਾ ਕਰ ਲਿਆ। ਇਹ ਦਿੱਲੀ ਸਰਕਾਰ ਤੋਂ ਵੀ ਬਾਗ਼ੀ ਹੋ ਗਿਆ। ਬਠਿੰਡੇ ਦੇ ਰੇਤਲੇ ਇਲਾਕੇ ਬੀਦੋਵਾਲੀ ਵਿੱਚ ਰਹਿਣ ਲੱਗ ਪਿਆ। ਬੀਦੋਵਾਲੀ ਵਿੱਚ ਹੀ 1415 ਈਸਵੀਂ ਦੇ
ਲਗਭਗ ਬਰਾੜ ਦੀ ਮੌਤ ਹੋਈ। ਇੱਕ ਵਾਰੀ ਸਿੱਧੂ ਬਰਾੜਾਂ ਨੇ ਤੈਮੂਰ ਨੂੰ ਟੋਹਾਣੇ ਦੇ ਇਲਾਕੇ ਵਿੱਚ ਵੀ ਲੁੱਟ ਲਿਆ ਸੀ। ਬਰਾੜ ਲੁਟਮਾਰ ਕਰਕੇ ਇਸ ਇਲਾਕੇ ਦੇ ਝਾੜਾਂ ਵਿੱਚ ਸਮੇਤ ਪ੍ਰਵਾਰ ਲੁੱਕ ਜਾਂਦੇ ਸਨ। ਤੈਮੂਰ ਨੇ ਗੁੱਸੇ ਵਿੱਚ ਆਕੇ ਕੁੱਲ ਝਾੜ, ਕਰੀਰ ਵਢਾਉਣੇ ਸ਼ੁਰੂ ਕਰ ਦਿੱਤੇ। ਉਹਨਾਂ ਦੇ ਥੱਲੇ ਭੋਰਿਆਂ ਵਿਚੋਂ ਬਰਾੜ ਸਮੇਤ ਪ੍ਰਵਾਰ ਨਿਕਲਦੇ ਸਨ। ਉਥੋਂ ਹੀ ਇਹ ਕਹਾਵਤ ਪ੍ਰਚਲਿਤ ਹੋਈ ਸੀ, ਕਿ "ਇੱਕ ਝਾੜ ਵਢਿਆ, ਸੋ ਸਿੱਧੂ ਕਢਿਆ।"
ਤੈਮੂਰ ਨੇ ਬਦਲਾ ਲੈਣ ਲਈ ਕਾਫ਼ੀ ਸਿੱਧੂ ਬਰਾੜ ਮਰਵਾ ਦਿੱਤੇ ਸਨ। ਬਰਾੜ ਦੇ ਵੀ ਛੇ ਪੁੱਤਰ ਸਨ ਜਿਨ੍ਹਾਂ ਵਿਚੋਂ ਦੁੱਲ ਤੇ ਪੌੜ ਹੀ ਪ੍ਰਸਿੱਧ ਹੋਏ ਸਨ। ਬਰਾੜ ਦੇ ਤਿੰਨ ਭਰਾ ਹੋਰ ਸਨ। ਉਨ੍ਹਾਂ ਦੀ ਬੱਸ ਵੀ ਆਪਣੇ ਆਪ ਨੂੰ ਬਰਾੜ ਬੰਸ ਹੀ ਲਿਖਦੀ ਹੈ। ਹਰੀਕੇ ਵੀ ਆਪਣੇ ਆਪ ਨੂੰ ਬਰਾੜ ਲਿਖਦੇ ਹਨ। ਹਰੀਕੇ ਬਰਾੜ ਨਹੀਂ ਹਨ। ਇਹ ਹਰੀ ਰਾਉ ਦੀ ਬੰਸ ਹਨ। ਦੁੱਲ ਦੀ ਬੰਸ ਵਿੱਚ ਫਰੀਦਕੋਟੀਏ ਤੇ ਸੰਘਕੇ ਹਨ। ਪੈੜ ਦੀ ਬੰਸ ਵਿਚੋਂ ਫੂਲਕੇ, ਮਹਿਰਾਜਕੇ, ਘੁਰਾਜਕੇ ਆਦਿ ਹਨ। ਇਹ ਬਹੁਤੇ ਬਠਿੰਡੇ ਦੇ ਬਾਹੀਏ ਇਲਾਕੇ ਵਿੱਚ ਆਬਾਦ ਹਨ। ਦੁੱਲ ਦੀ ਬੰਸ ਵੀ ਕਾਫ਼ੀ ਵੱਧੀ ਹੈ। ਦੁੱਲ ਦੇ ਚਾਰ ਪੁੱਤਰ ਰਤਨ ਪਾਲ, ਲਖਨ ਪਾਲ, ਬਿਨੇਪਾਲ ਤੇ ਸਹਿਸ ਪਾਲ ਸਨ। ਰਤਨਪਾਲ ਦੀ ਬੰਸ ਅਬਲੂ, ਦਾਨ ਸਿੰਘ ਵਾਲਾ, ਕੋਟਲੀ ਕਿਲ੍ਹੀ, ਮਹਿਮਾਸਰਜਾ ਤੇ ਕੁੰਡਲ ਆਦਿ ਪਿੰਡਾਂ ਵਿੱਚ ਵਸਦੀ ਹੈ। ਲਖਨ ਪਾਲ ਦੀ ਬੰਸ ਨੂੰ ਦਿਉਣ ਕੇ ਕਿਹਾ ਜਾਂਦਾ ਹੈ। ਸਹਿਨ ਪਾਲ ਦੀ ਸੰਤਾਨ ਨਾਗਦੀ ਸਰਾਂ ਤੇ ਫਿਡੋ ਆਦਿ ਵਿੱਚ ਆਬਾਦ ਹੈ। ਬਿਨੇਪਾਲ ਦੀ ਸੰਤਾਨ ਮੱਤਾ, ਦੋਦਾ, ਕੌਈ, ਭਾਗਸਰ ਤੇ ਬਠਿੰਡੇ ਝੁੰਟੀ ਪੱਤੀ ਵਿੱਚ ਆਬਾਦ ਹੈ। ਬਿਨੇ ਪਾਲ ਦੀ ਬੰਸ ਵਿਚੋਂ ਸੰਘਰ ਬਹੁਤ ਪ੍ਰਸਿੱਧ ਹੋਇਆ। ਉਸ ਦੇ ਭਲਣ ਸਮੇਤ 14 ਪੁੱਤਰ ਸਨ।
ਸੰਘਰ ਬਾਬਰ ਦੇ ਸਮੇਂ 1526 ਈਸਵੀਂ ਵਿੱਚ ਹੋਇਆ। ਬਾਬਰ ਦੀ ਬਹੁਤ ਸਹਾਇਤਾ ਕੀਤੀ। ਸੰਘਰ ਦੀ ਮੌਤ ਵੀ ਇਸ ਲੜਾਈ 'ਚ ਹੋਈ। ਅਕਬਰ ਬਰਾੜਾਂ ਦਾ ਬਹੁਤ ਅਹਿਸਾਨਮੰਦ ਸੀ। ਉਸ ਨੇ ਭਲਣ ਨੂੰ ਆਪਣੇ ਇਲਾਕੇ ਦਾ ਚੌਧਰੀ ਬਣਾ ਦਿੱਤਾ। ਇੱਕ ਵਾਰੀ ਭਲਣ ਤੇ ਮਨਸੂਰ ਇਲਾਕੇ ਦੀ ਚੌਧਰ ਦੇ ਕਾਰਨ ਅਕਬਰ ਦੇ ਦਰਬਾਰ ਵਿੱਚ ਹਾਜ਼ਰ ਹੋਏ ਜਦੋਂ ਮਨਸੂਰ ਨੂੰ ਅਕਬਰ ਵੱਲੋਂ ਸਿਰੋਪਾ ਮਿਲਿਆ ਤਾਂ ਮਨਸੂਰ ਸਿਰ ਤੇ ਚੀਰਾ ਬਣਨ ਲੱਗਾ ਤਾਂ ਭਲਣ ਨੇ ਆਪਣੇ ਸਿਰੋਪੇ ਦੀ ਉਡੀਕ ਕਰਨ ਤੋਂ ਪਹਿਲਾਂ ਹੀ ਮਨਸੂਰ ਦਾ ਅੱਧਾ ਚੀਰਾ ਪਾੜ ਕੇ ਆਪਣੇ ਸਿਰ ਤੇ ਬੰਨ ਲਿਆ। ਇਸ ਉੱਤੇ ਅਕਬਰ ਬਾਦਸ਼ਾਹ ਬਹੁਤ ਹੱਸਿਆ ਅਤੇ ਦੋਹਾਂ ਦੀ ਚੌਧਰ ਦੇ ਪਿੰਡ ਬਰਾਬਰ ਵੰਡ ਦਿੱਤੇ। ਇਸ ਮੌਕੇ ਦਰਬਾਰੀ ਮਿਰਾਸੀ ਨੇ ਆਖਿਆ, "ਭਲਣ ਚੀਰਾ ਪਾੜਿਆਂ, ਅਕਬਰ ਦੇ ਦਰਬਾਰ' ਪੰਜ ਗਰਾਹੀ ਇਲਾਕੇ ਦੀ ਚੌਧਰ ਭਲਣ ਪਾਸ ਸੀ। ਇਸ ਦੀ ਮੌਤ 1643 ਈਸਵੀਂ ਵਿੱਚ ਹੋਈ।
ਸੰਧੂ : ਸੰਧੂ ਗੋਤ ਜੱਟਾਂ ਵਿੱਚ ਕਾਫ਼ੀ ਪ੍ਰਸਿੱਧ ਗੋਤ ਹੈ। ਪੰਜਾਬ ਵਿੱਚ ਸਿੱਧੂ ਬਰਾੜਾਂ ਮਗਰੋਂ ਸੰਧੂ ਗਿਣਤੀ ਦੇ ਪੱਖੋਂ ਦੂਜਾ ਵੱਡਾ ਗੋਤ ਹੈ। ਇਨ੍ਹਾਂ ਦੇ ਮੁੱਖ ਸਥਾਨ ਲਾਹੌਰ ਅਤੇ ਅੰਮ੍ਰਿਤਸਰ ਜ਼ਿਲ੍ਹੇ ਹਨ। ਸੰਧੂ ਭਾਈਚਾਰਾ ਸਤਲੁਜ ਦਰਿਆ ਦੇ ਨਾਲ ਨਾਲ ਦੋਵੀਂ ਪਾਸੀਂ ਵਸਿਆ ਹੋਇਆ ਹੈ। ਪੂਰਬ ਵਿੱਚ ਅੰਬਾਲੇ ਤੋਂ ਪੱਛਮ ਵੱਲ, ਸੰਧੂ, ਜ਼ਿਲ੍ਹਾ ਸਿਆਲ ਕੋਟ ਅਤੇ ਗੁਜਰਾਂਵਾਲੇ ਦੇ ਪਹਾੜੀ ਇਲਾਕਿਆਂ ਵਿੱਚ ਵੀ ਕਾਫ਼ੀ ਗਿਣਤੀ ਵਿੱਚ ਮਿਲਦੇ ਹਨ। ਗੁਰੂ ਨਾਨਕ ਦਾ ਪ੍ਰਸਿੱਧ ਸਿੱਖ ਭਾਈ ਬਾਲਾ ਅਤੇ ਭਾਰਤ ਦਾ ਮਹਾਨ ਸ਼ਹੀਦ ਭਗਤ ਸਿੰਘ ਸੰਧੂ ਖ਼ਾਨਦਾਨ ਵਿਚੋਂ ਹੀ ਸਨ। ਸੰਧੂ ਜੱਟਾਂ ਦਾ ਖਿਆਲ ਹੈ ਕਿ ਉਹ ਅਯੁੱਧਿਆ ਦੇ ਰਾਜੇ ਸ੍ਰੀ ਰਾਮ ਚੰਦਰ ਜੀ ਰਾਹੀਂ ਸੂਰਜਬੰਸੀ ਰਾਜਪੂਤਾਂ ਦੀ ਰਘੂਬੰਸੀ ਕੁਲ ਨਾਲ ਸੰਬੰਧ ਰੱਖਦੇ ਹਨ। ਇਸ ਬੰਸ ਵਿਚੋਂ ਹੀ 'ਸੰਧੂ ਰਾਉ' ਇੱਕ ਮਹਾਨ ਯੋਧਾ ਹੋਇਆ ਹੈ। ਸਰ ਲੈਪਲ ਗਰਿਫਨ ਦੀ ਰਾਏ ਵਿੱਚ ਸੰਧੂ ਉੱਤਰ ਪੱਛਮੀ ਰਾਜਪੂਤਾਂਨੇ ਵਿਚੋਂ ਪੰਜਾਬ ਵਿੱਚ ਆਏ ਹਨ। ਪੁਰਾਣੇ ਸਮੇਂ ਵਿੱਚ ਜਦ ਕਾਲ ਪੈਂਦਾ ਸੀ ਤਾਂ ਜੱਟ ਲੋਕ ਹਰੇ ਚਾਰੇ ਦੀ ਤਲਾਸ਼ ਵਿੱਚ ਕਿਸੇ ਨਵੀਂ ਥਾਂ ਚਲੇ ਜਾਂਦੇ ਸਨ। ਪ੍ਰਸਿੱਧ ਇਤਿਹਾਸਕਾਰ ਕੇ. ਸੀ. ਯਾਦਵ ਦੇ ਅਨੁਸਾਰ ਬਹੁਤੀਆਂ ਜੱਟ ਜਾਤੀਆਂ ਗਿਆਰਵੀਂ ਸਦੀ ਵਿੱਚ ਮਹਿਮੂਦ ਗਜ਼ਨਵੀ ਦੇ ਸਮੇਂ ਪੰਜਾਬ ਵਿੱਚ ਆਈਆਂ ਹਨ। ਸੰਧੂ ਵੀ ਇਸ ਸਮੇਂ ਹੀ ਪੰਜਾਬ ਵਿੱਚ ਆਏ ਸਨ। ਐੱਚ. ਏ. ਰੋਜ਼ ਨੇ ਆਪਣੀ ਕਿਤਾਬ ਵਿੱਚ ਸੰਧੂਆਂ ਦੀਆਂ 84 ਛੋਟੀਆਂ ਮੂੰਹੀਆਂ ਲਿਖੀਆਂ ਹਨ। ਸਿਆਲਕੋਟ ਦੇ 1883-84 ਗਜ਼ਟ ਅਨੁਸਾਰ ਸੰਧੂਆਂ ਦੀਆਂ ਕੇਵਲ ਪੰਜ ਹੀ ਮੁੱਖ ਮੂੰਹੀਆਂ ਹਨ। ਜ਼ਿਲ੍ਹਾ ਕਰਨਾਲ ਦੇ ਵਸਨੀਕ ਸੰਧੂ ਬਾਬਾ ਕਾਲਾ ਮੇਹਿਰ ਜਾਂ ਕਾਲਾ ਪੀਰ ਦੀ ਪੂਜਾ ਕਰਦੇ ਹਨ। ਇਹ ਸੰਧੂ ਬੰਸ ਦਾ ਵੱਡਾ ਵਡੇਰਾ ਹੈ ਅਤੇ ਇਸ ਦੀ ਅਸਲੀ ਸਮਾਧ ਸਿਆਲ ਕੋਟ ਜ਼ਿਲ੍ਹੇ ਵਿੱਚ ਥਾਨਾ ਸਤਰ ਜੋਕਿ ਇਸ ਦੀ ਉਤਪਤੀ ਦਾ ਸਥਾਨ ਆਖਿਆ ਜਾਂਦਾ ਹੈ, ਵਿੱਚ ਬਣੀ ਹੋਈ ਹੈ। ਇੱਕ ਹੋਰ ਰਵਾਇਤ ਹੈ ਕਿ ਕਾਲਾ ਮੇਹਰ ਮਾਲਵੇ ਦੇ ਸਨੇਰ ਤੋਂ ਉੱਠਕੇ ਮਾਝੇ ਵਿੱਚ ਸਿਰਹਾਲੀ ਚਲਾ ਗਿਆ। ਸੰਧੂਆਂ ਦੇ ਸਿਰਹਾਲੀ ਖੇਤਰ ਵਿੱਚ 22 ਪਿੰਡ ਹਨ। ਇਸ ਇਲਾਕੇ ਨੂੰ ਸੰਧੂਆਂ ਦਾ ਬਾਹੀਆ ਕਿਹਾ ਜਾਂਦਾ ਹੈ। ਸੰਧੂਆਂ ਦੇ 17 ਪਿੰਡ ਸਨ ਜਿਨ੍ਹਾਂ ਵਿੱਚ ਰਾਜਾ ਜੰਗ ਤੇ ਜੋਧੂ ਆਦਿ ਵੱਡੇ ਤੇ ਪ੍ਰਸਿੱਧ ਪਿੰਡ ਸਨ। ਲਾਹੌਰੀਏ ਸੰਧੂ ਹੁਣ ਵੀ ਮਸ਼ਹੂਰ ਹਨ। ਇਹ ਲੜਾਕੂ ਤੇ ਝਗੜਾਲੂ ਹੁੰਦੇ ਸਨ। ਪੂਰਬੀ ਪੰਜਾਬ ਵਿੱਚ ਆਕੇ ਹੁਣ ਮਲਵਈ ਭਾਈਚਾਰੇ ਵਿੱਚ ਹੀ ਰਲ ਮਿਲ ਗਏ ਹਨ। ਮਾਲਵੇ ਵਿੱਚ ਸਤਲੁਜ ਦਰਿਆ ਦੇ ਨਾਲ ਨਾਲ ਅਤੇ ਫਰੀਦਕੋਟ ਤੋਂ ਮੁਕਤਸਰ ਤੱਕ ਵੀ ਹੱਠਾੜ ਖੇਤਰ ਵਿੱਚ ਵੀ ਸੰਧੂਆਂ ਦੇ ਪ੍ਰਸਿੱਧ ਪਿੰਡ ਸਾਈਆਂ ਵਾਲਾ, ਚੁਘੇ ਵਾਲਾ, ਵੀਰੇ ਵਾਲਾ, ਭਾਗ ਸਿੰਘ ਵਾਲਾ, ਮੜ, ਸੱਕਾਂ ਵਾਲੀ, ਕਾਨਿਆਂ ਵਾਲੀਆਂ, ਖੁੜੰਜ ਆਦਿ ਕਾਫ਼ੀ ਪਿੰਡ ਹਨ। ਰੁਖਾਲੇ ਦੇ ਸੰਧੂ ਸਿਰਹਾਲੀ ਤੋਂ ਆਏ ਸਨ। ਫਰੀਦਕੋਟ ਦੇ ਪਾਸ ਸੰਧੂਆਂ ਪਿੰਡ ਵੀ ਪਹਿਲਾਂ ਸੰਧੂ ਜੱਟਾਂ ਨੇ ਹੀ ਆਬਾਦ ਕੀਤਾ ਸੀ ਫਿਰ ਬਰਾੜ ਆ ਗਏ। ਸ਼ੁਰੂ ਸ਼ੁਰੂ ਵਿੱਚ ਇਸ ਇਲਾਕੇ ਵਿੱਚ ਸੰਧੂਆਂ ਤੇ ਬਰਾੜਾਂ ਦੀਆਂ ਜ਼ਮੀਨਾਂ ਖ਼ਾਤਿਰ ਆਪਸੀ ਲੜਾਈਆਂ ਵੀ ਹੋਈਆਂ। ਗਜ਼ਟੀਅਰ ਫਿਰੋਜ਼ਪੁਰ ਅਨੁਸਾਰ ਮੋਗੇ ਵੱਲ ਆਏ ਸੰਧੂ ਮਾਝੇ ਵਿਚੋਂ ਹੀ ਆਲੂਵਾਲੀਏ ਸਰਦਾਰਾਂ ਨਾਲ ਹੀ ਆਏ। ਮੁਗਲਰਾਜ ਦੇ ਪਤਨ ਮਗਰੋਂ ਜ਼ੀਰਾ ਦੀ ਬੇਟ ਵਿੱਚ ਗਿੱਲਾਂ ਦੇ ਜ਼ੋਰ ਦੇਣ ਤੇ ਸਿੱਧੂ ਇਸ ਇਲਾਕੇ ਵਿੱਚ ਵੀ ਆਬਾਦ ਹੋ ਗਏ। ਲੁਧਿਆਣੇ ਵਿੱਚ ਵੀ ਸੰਧੂਆਂ ਦੇ ਕੁਝ ਪਿੰਡ ਹਨ। ਲੁਧਿਆਣੇ ਤੋਂ ਅੱਗੇ ਕੁਝ ਸੰਧੂ ਦੁਆਬੇ ਦੇ ਖੇਤਰ ਜਲੰਧਰ, ਹੁਸ਼ਿਆਰਪੁਰ ਤੱਕ ਚਲੇ ਗਏ। ਮੁਸਲਮਾਨਾਂ ਦੇ ਹਮਲਿਆਂ ਤੇ ਜ਼ੁਲਮਾਂ ਤੋਂ ਤੰਗ ਆਕੇ ਕੁਝ ਮਝੈਲ ਸੰਧੂ ਬਠਿੰਡਾ, ਮਾਨਸਾ ਆਦਿ ਇਲਾਕਿਆਂ ਵਿੱਚ ਵੀ ਵਸੇ ਹਨ। ਹੁਣ ਸੰਧੂ ਤਕਰੀਬਨ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਫਰੀਦਕੋਟ ਦੇ ਇਲਾਕੇ ਦੇ ਵਿੱਚ ਮੁਰਾਣਾ ਵਿੱਚ ਸੰਧੂਆਂ ਦਾ ਭਾਰੀ ਮੇਲਾ ਲਗਦਾ ਹੈ। ਮਾਲਵੇ ਦੇ ਸੰਧੂ ਵਿਆਹ ਜਾਂ ਪੁੱਤਰ ਦੇ ਜਨਮ ਦੀ ਖ਼ੁਸ਼ੀ ਵਿੱਚ ਬਾਬੇ ਕਾਲੇ ਮੈਹਿਰ ਦੀ ਸਮਾਧ ਤੇ ਚੜ੍ਹਾਵਾ ਚੜਾਉਂਦੇ ਹਨ। ਇਹ ਸਾਰਾ ਚੜ੍ਹਾਵਾ ਸੰਧੂਆਂ ਦੇ ਮਿਰਾਸੀ ਨੂੰ ਦਿੱਤਾ ਜਾਂਦਾ ਹੈ। ਸੰਧੂਆਂ ਦੇ ਇੱਕ
ਮਿਰਾਸੀ ਨੇ ਦੱਸਿਆ ਹੈ ਕਿ ਫਰੀਦਕੋਟ ਦੇ ਇਲਾਕੇ ਵਿੱਚ ਸੰਧੂਆਂ ਦੇ ਮੁਖੀ ਕਾਲੇ ਮੈਹਿਰ ਤੇ ਭੱਟੀਆਂ ਵਿੱਚ ਕਿਸੇ ਕਾਰਨ ਦੁਸ਼ਮਣੀ ਪੈਦਾ ਹੋ ਗਈ। ਭੱਟੀਆਂ ਨੇ ਕਾਲੇ ਮੈਹਿਰ ਦੇ ਰਸੋਈਏ ਇੱਕ ਬ੍ਰਾਹਮਣ ਨੂੰ ਲਾਲਚ ਦੇ ਕੇ ਆਪਣੇ ਵੱਲ ਕਰ ਲਿਆ। ਉਸ ਨੇ ਕਾਲੇ ਮੈਹਿਰ ਨੂੰ ਖਾਣੇ ਵਿੱਚ ਕੁਝ ਜ਼ਹਿਰ ਦੇ ਦਿੱਤੀ। ਕਾਲਾ ਮੈਹਿਰ ਖਾਣਾ ਖਾਕੇ ਬੇਹੋਸ਼ ਹੋ ਗਿਆ। ਇਸ ਸਮੇਂ ਭੱਟੀਆਂ ਨੇ ਕਾਲੇ ਮੈਹਿਰ ਨੂੰ ਮਾਰਨਾ ਚਾਹਿਆ ਪਰ ਇੱਕ ਮਿਰਾਸੀ ਨੇ ਉਨ੍ਹਾਂ ਨੂੰ ਰੋਕ ਦਿੱਤਾ ਕਿ ਕਾਲਾ ਮੈਹਿਰ ਅਜੇ ਜਾਗ ਰਿਹਾ ਹੈ, ਪੂਰਾ ਸੁੱਤਾ ਨਹੀਂ ਹੈ। ਜਦੋਂ ਕਾਲੇ ਮੈਹਿਰ ਨੂੰ ਹੋਸ਼ ਆਈ ਤਾਂ ਭੱਟੀਆਂ ਨੇ ਉਸ ਦੇ ਸਿਰ ਨੂੰ ਜ਼ਖਮੀ ਕਰ ਦਿੱਤਾ। ਉਹ ਜ਼ਖ਼ਮੀ ਸਿਰ ਨਾਲ ਵੀ ਭੱਟੀਆਂ ਨਾਲ ਲੜਦਾ ਰਿਹਾ। ਇਸ ਸਮੇਂ ਇੱਕ ਲਲਾਰੀ ਮੁਸਲਮਾਨ ਨੇ ਵੀ ਭੱਟੀਆਂ ਦੀ ਹੌਸਲਾ ਅਫਜ਼ਾਈ ਕੀਤੀ। ਕਾਲੇ ਮੈਹਿਰ ਨੇ ਮਰਨ ਲੱਗਿਆ ਆਪਣੀ ਬੰਸ ਦੇ ਲੋਕਾਂ ਨੂੰ ਆਖਿਆ ਕਿ ਮੇਰੇ ਮੱਠ (ਮੜੀ) ਤੇ ਜੇ ਬ੍ਰਾਹਮਣ ਚੜ੍ਹੇ ਤਾਂ ਉਸ ਦਾ ਸਿਰ ਵੱਢ ਦਿਉ। ਲਲਾਰੀ ਦੇ ਨੀਲ ਦੀ ਵਰਤੋਂ ਨਾ ਕਰੋ। ਮੇਰੀ ਪੂਜਾ ਦਾ ਸਾਰਾ ਚੜ੍ਹਾਵਾ ਮਿਰਾਸੀ ਨੂੰ ਹੀ ਦੇਣ।
ਹੁਣ ਸੰਧੂਆਂ ਦੇ ਪਰੋਹਤ ਮਿਰਾਸੀ ਹੁੰਦੇ ਹਨ। ਪੂਰਾ ਚੜ੍ਹਾਵਾ ਮਿਰਾਸੀ ਨੂੰ ਹੀ ਦਿੱਤਾ ਜਾਂਦਾ ਹੈ। ਕਈ ਮਿਰਾਸੀਆਂ ਨੂ ਸੰਧੂਆਂ ਦੀਆਂ ਮੂੰਹੀਆਂ ਜ਼ਬਾਨੀ ਯਾਦ ਹਨ। ਕਈ ਸਿਆਣੇ ਸੰਧੂ ਇਨ੍ਹਾਂ ਤੋਂ ਆਪਣੇ ਕੁਰਸੀਨਾਮੇ ਲਿਖਕੇ ਵਹੀ ਵਿੱਚ ਦਰਜ ਕਰ ਲੈਂਦੇ ਹਨ। ਸਾਰੇ ਸੰਧੂ ਹੀ ਮੰਨਦੇ ਹਨ ਕਿ ਬਾਬਾ ਕਾਲਾ ਮੈਹਿਰ ਕਾਣੀ ਨੀਂਦ ਸੌਂਦਾ ਸੀ। ਕਈ ਸੰਧੂ ਹੁਣ ਵੀ ਨੀਂਦ ਵਿੱਚ ਆਪਣੀਆਂ ਅੱਖਾਂ ਅੱਧੀਆਂ ਖੁੱਲ੍ਹੀਆਂ ਰੱਖਦੇ ਹਨ। ਸਾਰੇ ਸੰਧੂ ਹੁਣ ਵੀ ਬਾਬੇ ਕਾਲੇ ਮੈਹਿਰ ਨੂੰ ਪੀਰ ਵਾਂਗ ਪੂਜਦੇ ਹਨ ਅਤੇ ਬਹੁਤ ਹੀ ਸਤਿਕਾਰ ਕਰਦੇ ਹਨ। ਸੰਧੂ ਜਾਟ ਹਿਸਾਰ, ਰੋਹਤਕ ਤੇ ਮੇਰਠ ਵਿੱਚ ਵਸਦੇ ਹਨ। ਇਹ ਹਿੰਦੂ ਹਨ। ਇੱਕ ਹੋਰ ਰਵਾਇਤ ਅਨੁਸਾਰ ਕਾਲਾ ਮੈਹਿਰ ਸਿਰਹਾਲੀ ਦੇ ਪਾਸ ਦਿੱਲੀ ਸਰਕਾਰ ਦੀ ਫ਼ੌਜ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ। ਜਿਥੇ ਉਸ ਦਾ ਸਿਰ ਡਿੱਗਿਆ, ਉਸ ਥਾਂ ਉਸ ਦੀ ਯਾਦਗਾਰ ਦੇ ਤੌਰ ਤੇ ਮੱਠ (ਮੜੀ) ਬਣਾਇਆ ਗਿਆ ਹੈ। ਮਾਝੇ ਦੇ ਸੰਧੂ ਏਥੇ ਹੀ ਸਿਰਹਾਲੀ ਵਿੱਚ ਆਪਣੇ ਇਸ ਜਠੇਰੇ ਦੀ ਪੂਜਾ ਕਰਦੇ ਹਨ ਅਤੇ ਖ਼ੁਸ਼ੀ ਵਿੱਚ ਚੜ੍ਹਾਵੇ ਚੜ੍ਹਾਉਂਦੇ ਹਨ। ਮੱਠ ਦੇ ਦੁਆਲੇ ਚੱਕਰ ਵੀ ਲਾਉਂਦੇ ਹਨ। ਸਿਰਹਾਲੀ, ਵਲਟੋਹਾ, ਭੜਾਣਾਂ, ਮਨਾਵਾਂ ਆਦਿ ਮਝੈਲ ਸੰਧੂਆਂ ਦੇ ਪ੍ਰਸਿੱਧ ਪਿੰਡ ਹਨ। ਪਾਣਨੀ ਅਨੁਸਾਰ ਸੰਧੂਆਂ ਦਾ ਸਿੰਧ ਤੇ ਜੇਹਲਮ ਵਿਚਕਾਰ ਇੱਕ ਜਨਪਦ ਸੀ। 739 ਈਸਵੀਂ ਵਿੱਚ ਇਨ੍ਹਾਂ ਦੇ ਰਾਜੇ ਪੁੰਨ ਦੇਵ ਨੇ ਅਰਬਾਂ ਨੂੰ ਹਰਾਇਆ ਸੀ। ਇਨ੍ਹਾਂ ਦੀਆਂ ਅਰਬਾਂ ਨਾਲ ਕਈ ਲੜਾਈਆਂ ਹੋਈਆਂ। ਆਖ਼ਿਰ ਇਨ੍ਹਾਂ ਨੂੰ ਸਿੰਧ ਛੱਡ ਕੇ ਪੰਜਾਬ ਵਿੱਚ ਆਉਣਾ ਪਿਆ। ਸਿੰਧ ਤੋਂ ਆਉਣ ਕਾਰਨ ਵੀ ਇਸ ਕਬੀਲੇ ਨੂੰ ਸਿੰਧੂ ਕਿਹਾ ਜਾਂਦਾ ਹੈ।
ਇਹ ਜੱਟਾਂ ਦਾ ਬਹੁਤ ਹੀ ਤੇਜ਼ ਤੇ ਤਕੜਾ ਕਬੀਲਾ ਹੈ। ਸਿੱਖ ਰਾਜ ਕਾਲ ਵਿੱਚ ਸੰਧੂਆਂ ਦੀ ਰਾਜਸੀ ਮਹੱਤਤਾ ਬਹੁਤ ਵੱਧ ਗਈ ਸੀ। ਪੰਜਾਬ ਦੇ ਜੱਟਾਂ ਦਾ ਸਮਾਜਿਕ ਦਰਜਾ ਵੀ ਰਾਜਪੂਤਾ ਤੇ ਖੱਤਰੀਆਂ ਤੋਂ ਉੱਚਾ ਹੋ ਗਿਆ ਸੀ। ਜੰਜਰ ਜੱਟ ਵੀ ਸੰਧੂਆਂ ਨਾਲ ਰਲਦੇ ਹਨ। ਜੰਜਰ ਉਪਗੋਤ ਹੈ। ਜੰਜਰ ਅਤੇ ਝਿੰਜਰ ਗੋਤ ਵਿੱਚ ਫਰਕ ਹੈ। ਝਿੰਜਰ ਜੱਟ ਰਾਜਸਥਾਨ ਦੇ ਬਾਗੜ ਖੇਤਰ ਤੋਂ ਉੱਠਕੇ ਮਾਲਵੇ ਦੇ ਸੰਗਰੂਰ ਅਤੇ ਅਮਲੋਹ ਖੇਤਰਾਂ ਵਿੱਚ ਆਬਾਦ ਹੋ ਗਏ ਸਨ। ਸੰਧੂ ਜੱਟ ਸਿੰਧ ਖੇਤਰ ਤੋਂ ਪੰਜਾਬ ਵਿੱਚ ਆਏ ਹਨ।
ਅਕਬਰ ਦੇ ਸਮੇਂ ਮਾਝੇ ਦਾ ਚੰਗਾ ਸੰਧੂ ਬਹੁਤ ਸ਼ਕਤੀਸ਼ਾਲੀ ਸੀ। ਉਸ ਨੇ ਹੀ ਧੋਲੇ ਕਾਂਗੜ ਦੇ ਚੌਧਰੀ ਮਿਹਰ ਮਿੱਠੇ ਨੂੰ 35 ਜਾਟ ਬੰਸੀ ਪੰਚਾਇਤ ਵਿੱਚ ਅਕਬਰ ਨਾਲ ਰਿਸ਼ਤੇਦਾਰੀ ਪਾਉਣ ਤੋਂ ਰੋਕਿਆ ਸੀ।
ਮਹਾਭਾਰਤ ਦੇ ਸਮੇਂ ਸਿੰਧ ਵਿੱਚ ਜੈਦਰਥ ਸੰਧੂ ਦਾ ਰਾਜ ਸੀ। ਦੁਰਜੋਧਨ ਨੇ ਆਪਣੀ ਭੈਣ ਦੁਸ਼ਾਲਾ ਦਾ ਵਿਆਹ ਜੈਦਰਥ ਨਾਲ ਕਰਕੇ ਸੰਧੂ ਜੱਟਾਂ ਨੂੰ ਆਪਣਾ ਮਿੱਤਰ ਬਣਾ ਲਿਆ ਸੀ। ਸੰਧੂਆਂ ਨੇ ਮਹਾਭਾਰਤ ਦੀ ਲੜਾਈ ਵਿੱਚ ਵੀ ਹਿੱਸਾ ਲਿਆ ਸੀ। ਕਰਨਲ ਜੇਮਜ਼ ਟਾਡ ਨੇ ਵੀ ਸੰਧੂ ਬੰਸ ਨੂੰ 36 ਰਾਜ ਘਰਾਣਿਆਂ ਵਿੱਚ ਸ਼ਾਮਿਲ ਕੀਤਾ ਹੈ।
ਸੰਧੂ, ਸਿੱਧੂ ਤੇ ਸਿੰਧੜ ਇਕੋ ਹੀ ਗੋਤ ਹੈ। ਉਚਾਰਨ ਵਿੱਚ ਦੁਰੋੜੇ ਖੇਤਰਾਂ ਵਿੱਚ ਜਾਕੇ ਫਰਕ ਪੈ ਹੀ ਜਾਂਦਾ ਹੈ। ਦਲਿਤ ਜਾਤੀਆਂ ਚਮਾਰਾਂ ਤੇ ਤਖਾਣਾ ਆਦਿ ਵਿੱਚ ਵੀ ਸੰਧੂ ਗੋਤ ਦੇ ਕਾਫ਼ੀ ਲੋਕ ਮਿਲਦੇ ਹਨ। ਜਿਹੜੇ ਗਰੀਬ ਸੰਧੂਆਂ ਨੇ ਦਲਿਤ ਤੇ ਪਿਛੜੀਆਂ ਸ਼੍ਰੇਣੀਆਂ ਦੀਆਂ ਇਸਤਰੀਆਂ ਨਾਲ ਵਿਆਹ ਕਰ ਲਏ, ਉਹ ਉਨ੍ਹਾਂ ਦੀਆਂ ਜਾਤੀਆਂ ਵਿੱਚ ਰਲ ਗਏ। ਉਹਨਾਂ ਦੇ ਗੋਤ ਨਹੀਂ ਬਦਲੇ ਪਰ ਜਾਤੀ ਬਦਲ ਗਈ। ਕਈ ਥਾਈਂ ਸੰਧੂਆਂ ਦੇ ਦਾਸਾਂ ਨੇ ਵੀ ਆਪਣੇ ਮਾਲਕ ਵਾਲਾ ਗੋਤ ਰੱਖ ਲਿਆ। ਯੂਰਪ ਵਿੱਚ ਵੀ ਕੁਝ ਹੱਬਸ਼ੀਆਂ ਨੇ ਆਪਣੇ ਮਾਲਕਾਂ ਵਾਲੇ ਹੀ ਗੋਤ ਰੱਖ ਲਏ ਸਨ। ਛੋਟੀਆਂ ਜਾਤਾਂ ਦੇ ਸੰਧੂਆਂ ਨੂੰ ਸੰਧੂ ਜੱਟ 'ਹੋਕਾ ਸੰਧੂ ਕਹਿੰਦੇ ਹਨ। ਇਹ ਸੰਧੂ ਗੋਤ ਵਿੱਚ ਬਾਬੇ ਕਾਲੇ ਮੈਹਿਰ ਦੇ ਜਨਮ ਤੋਂ ਮਗਰੋਂ ਰਲੇ ਸਮਝੇ ਜਾਂਦੇ ਹਨ। ਇਨ੍ਹਾਂ ਬਾਰੇ ਕਈ ਕਲਪਤ ਤੇ ਮਿਥਿਹਾਸਕ ਕਹਾਣੀਆਂ ਵੀ ਪ੍ਰਚਲਿਤ ਹਨ।
ਸੰਧੂ ਜੱਟ ਮੁਸਲਮਾਨ, ਸਿੱਖ, ਹਿੰਦੂ ਆਦਿ ਧਰਮਾਂ ਵਿੱਚ ਆਮ ਮਿਲਦੇ ਹਨ। ਇਹ ਬਹੁਤੇ ਮੁਸਲਮਾਨ ਤੇ ਸਿੱਖ ਹੀ ਹਨ। ਮਹਾਤਮਾ ਬੁੱਧ ਦੇ ਸਿਧਾਂਤਾਂ ਤੋਂ ਪ੍ਰਭਾਵਿਤ ਹੋਕੇ ਸਿੰਧ ਦੇ ਸੰਧੂ ਜੱਟ ਬੋਧੀ ਬਣ ਗਏ ਸਨ। ਮੁਸਲਮਾਨਾਂ ਦੇ ਹਮਲਿਆਂ ਮਗਰੋਂ ਇਹ ਬੁੱਧ ਧਰਮ ਛੱਡ ਮੁਸਲਮਾਨ, ਸਿੱਖ ਤੇ ਹਿੰਦੂ ਬਣ ਗਏ ਸਨ। ਸੰਧੂ ਜੱਟਾਂ ਦਾ ਬਹੁਤ ਵੱਡਾ ਤੇ ਪ੍ਰਭਾਵਸ਼ਾਲੀ ਗੋਤ ਹੈ। 1881 ਈਸਵੀਂ ਦੀ ਜਨਸੰਖਿਆ ਅਨੁਸਾਰ ਸੰਧੂ ਜੱਟਾਂ ਦੀ ਗਿਣਤੀ ਸਾਂਝੇ ਪੰਜਾਬ ਵਿੱਚ 135732 ਸੀ। ਸਰ ਲੈਵਲ ਗਰੀਫਨ ਨੇ ਆਪਣੀ ਕਿਤਾਬ 'ਪੰਜਾਬ ਚੀਫਸ' ਵਿੱਚ ਸੰਧੂ ਜੱਟਾਂ ਦਾ ਇਤਿਹਾਸ ਕਾਫ਼ੀ ਦਿੱਤਾ ਹੈ। ਬਹੁਤੇ ਸੰਧੂ ਪੱਛਮੀ ਪੰਜਾਬ ਤੇ ਮਾਝੇ ਵਿੱਚ ਆਬਾਦ ਸਨ ਮਾਲਵੇ ਵਿੱਚ ਘੱਟ ਸਨ। ਸੰਧੂ ਜੱਟ ਹੋਰ ਜੱਟਾਂ ਦੇ ਮੁਕਾਬਲੇ ਸ਼ਾਹੀ ਠਾਠ ਨਾਲ ਰਹਿੰਦੇ ਹਨ। ਮ੍ਹਰਾਣੇ ਦੇ ਮੇਲੇ ਵਿੱਚ ਸੰਧੂ ਜ਼ਰੂਰ ਪਹੁੰਚਦੇ ਹਨ। ਸਿੱਖਾਂ ਦੀਆਂ ਬਾਰਾਂ ਮਿਸਲਾਂ ਵਿੱਚ ਚਾਰ ਮਿਸਲਾਂ ਸੰਧੂ ਖ਼ਾਨਦਾਨ ਦੀਆਂ ਸਨ। ਸੰਧੂ ਜਗਤ ਪ੍ਰਸਿੱਧ ਗੋਤ ਹੈ। ਇਹ ਬਾਹਰਲੇ ਦੇਸ਼ਾਂ ਵਿੱਚ ਵੀ ਬਹੁਤ ਗਏ ਹਨ। ਸੰਧੂ ਬਹੁਤ ਵੱਡਾ ਭਾਈਚਾਰਾ ਹੈ। ਸੰਧੂ ਚੁਸਤ ਤੇ ਘੁੰਮਡੀ ਵੀ ਹੁੰਦੇ ਹਨ। ਇਹ ਬਹੁਤ ਤੇਜ਼ ਦਿਮਾਗ਼ ਵਾਲੇ ਹੁੰਦੇ ਹਨ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਚੌ ਚਰਨ ਸਿੰਘ ਦਾ ਗੋਤ ਸੰਧੂ ਅਤੇ ਜਾਤੀ ਜਾਟ ਸੀ।
ਜੱਟਾਂ ਦਾ ਇਤਿਹਾਸ 22
ਰੰਧਾਵਾ : ਇਸ ਬੰਸ ਦਾ ਮੋਢੀ ਰੰਧਾਵਾ ਸੀ। ਇਹ ਭੱਟੀ ਰਾਜਪੂਤਾਂ ਵਿਚੋਂ ਹਨ। ਸਿੱਧੂਆਂ ਬਰਾੜਾਂ ਤੇ ਸਾਰਨਾ ਵਾਂਗ ਰੰਧਾਵੇ ਵੀ ਜੁੱਧਰ ਦੀ ਬੰਸ ਵਿਚੋਂ ਹਨ ਪਰ ਇਹ ਇਨ੍ਹਾਂ ਦੋਵਾਂ ਗੋਤਾਂ ਨਾਲ ਰਿਸ਼ਤੇਦਾਰੀਆਂ ਵੀ ਕਰ ਲੈਂਦੇ ਹਨ। ਇਹ ਬਾਰ੍ਹਵੀਂ ਸਦੀ ਵਿੱਚ ਹੀ ਰਾਜਸਥਾਨ ਦੇ ਬੀਕਾਨੇਰ ਖੇਤਰ ਤੋਂ ਉੱਠਕੇ ਸਭ ਤੋਂ ਪਹਿਲਾਂ ਪੰਜਾਬ ਦੇ ਮਾਲਵਾ ਖੇਤਰ ਵਿੱਚ ਆਕੇ ਆਬਾਦ ਹੋਏ। ਮਾਨ ਜੱਟਾਂ ਨਾਲ ਰਿਸ਼ਤੇਦਾਰੀ ਪਾਕੇ ਜੱਟ ਭਾਈਚਾਰੇ ਵਿੱਚ ਰਲਮਿਲ ਗਏ। ਚਹਿਲ ਇਨ੍ਹਾਂ ਨਾਲ ਈਰਖਾ ਕਰਨ ਲੱਗ ਪਏ। ਉਨ੍ਹਾਂ ਨੇ ਰੰਧਾਵਿਆਂ ਨੂੰ ਇੱਕ ਬਰਾਤ ਸਮੇਂ ਘੇਰ ਕੇ ਅੱਗ ਲਾ ਦਿੱਤੀ। ਰੰਧਾਵਿਆਂ ਦਾ ਬਹੁਤ ਜਾਨੀ ਤੇ ਮਾਲੀ ਨੁਕਸਾਨ ਹੋਇਆ। ਇਸ ਕਾਰਨ ਬਹੁਤੇ ਰੰਧਾਵੇ ਮਾਲਵਾ ਛੱਡ ਕੇ ਮਾਝੇ ਵੱਲ ਚਲੇ ਗਏ। ਅੰਮ੍ਰਿਤਸਰ ਖੇਤਰ ਵਿੱਚ ਕੱਥੂ ਨੰਗਲ ਤੇ ਰਾਮਦਾਸ ਵੀ ਰੰਧਾਵੇ ਭਾਈਚਾਰੇ ਦੇ ਉੱਘੇ ਪਿੰਡ ਹਨ।
ਪੁਰਾਣੀ ਦੁਸ਼ਮਣੀ ਕਾਰਨ ਰੰਧਾਵੇ ਚਹਿਲਾਂ ਨਾਲ ਰਿਸ਼ਤੇਦਾਰੀ ਨਹੀਂ ਪਾਉਂਦੇ ਹਨ। ਕਜਲ ਰੰਧਾਵੇ ਦੀ ਬੰਸ ਦੇ ਲੋਕ ਬਟਾਲੇ ਦੇ ਖੇਤਰ ਵਿੱਚ ਚਲੇ ਗਏ। ਇਸ ਇਲਾਕੇ ਵਿੱਚ ਇਸ ਗੋਤ ਦਾ ਪੁਰਾਣਾ ਤੇ ਮੋਢੀ ਪਿੰਡ ਪਖੋਕੇ ਹੈ। ਇਸ ਬੰਸ ਦੇ ਕੁਝ ਲੋਕ ਸਮੇਂ ਪਿਛੋਂ ਵਹੀਲਾਂ ਵਿੱਚ ਆਬਾਦ ਹੋ ਗਏ। ਗੁਰਦਾਸਪੁਰ ਖੇਤਰ ਵਿੱਚ ਨੌਸ਼ਹਿਰਾ ਮਝਾ ਸਿੰਘ ਧਾਰੋਵਾਲੀ ਤੇ ਬੂਲੇਵਾਲ ਆਦਿ ਪਿੰਡ ਵੀ ਰੰਧਾਵੇ ਭਾਈਚਾਰੇ ਦੇ ਹਨ। ਰੰਧਾਵੇ ਭੱਟੀਆਂ ਨੂੰ ਆਪਣਾ ਭਾਈਚਾਰਾ ਹੀ ਸਮਝਦੇ ਸਨ। ਬਟਾਲਾ ਸ਼ਹਿਰ ਵੀ ਰਾਮਦਿਉ ਭੱਟੀ ਨੇ ਹੀ ਵਸਾਇਆ ਸੀ। ਮਾਝੇ ਵਿਚੋਂ ਕੁਝ ਰੰਧਾਵੇ ਗੁਜਰਾਂਵਾਲਾ ਦੇ ਖੇਤਰ ਰਾਮਦਾਸ ਤੇ ਬਖਾਪੁਰ ਆਦਿ ਪਿੰਡਾਂ ਵਿੱਚ ਆਬਾਦ ਹੋ ਗਏ ਸਨ ਪੱਖੋਂ ਰੰਧਾਵੇ ਦਾ ਪੋਤਾ ਅਜਿਹਾ ਰੰਧਾਵਾ ਗੁਰੂ ਨਾਨਕ ਦਾ ਸੇਵਕ ਸੀ ਜਦੋਂ ਗੁਰੂ ਸਾਹਿਬ ਨੇ ਕਰਤਾਰਪੁਰ ਆਬਾਦ ਕੀਤਾ ਤਾਂ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਪਖੋਕੇ ਪਿੰਡ ਵਿੱਚ ਅਜਿਹੇ ਰੰਧਾਵੇ ਦੇ ਪਾਸ ਰਹਿੰਦਾ ਸੀ। ਪੱਖੋ ਦੀ ਬੰਸ ਦੇ ਰੰਧਾਵੇ ਦੂਰ ਦੂਰ ਤੱਕ ਫੈਲੇ ਹੋਏ ਹਨ। ਮਾਲਵੇ ਵਿੱਚ ਰੰਧਾਵਿਆਂ ਦਾ ਮੁੱਖ ਟਿਕਾਣਾ ਮਾਲਵੇ ਦਾ ਤਾਮਕੋਟ ਖੇਤਰ ਹੀ ਸੀ। ਚਹਿਲਾਂ ਨਾਲ ਦੁਸ਼ਮਣੀ ਕਾਰਨ ਜਦੋਂ ਰੰਧਾਵੇ ਤਾਮਕੋਟ ਦਾ ਇਲਾਕਾ ਛੱਡ ਕੇ ਆਪਣਾ ਆਪਣਾ ਸਾਮਾਨ ਗੱਡਿਆਂ ਤੇ ਲਦ ਕੇ ਚਲ ਪਏ ਤਾਂ ਰਸਤੇ ਵਿੱਚ ਉਨ੍ਹਾਂ ਦੇ ਗੱਡੇ ਦਾ ਇੱਕ ਧੁਰਾ ਟੁੱਟ ਗਿਆ। ਇਸ ਨੂੰ ਗੱਡੇ ਦੇ ਮਾਲਕ ਬਦਸ਼ਗਨ ਸਮਝ ਕੇ ਉਸੇ ਥਾਂ ਰੁਕ ਕੇ ਉਥੇ ਹੀ ਡੇਰੇ ਲਾ ਲਏ। ਇਸ ਖੇਤਰ ਵਿੱਚ ਮੀਮਸਾ (ਅਮਰਗੜ) ਵਾਲੇ ਰੰਧਾਵੇ ਰਹਿੰਦੇ ਹਨ। ਬਾਕੀ ਰੰਧਾਵੇ ਅੱਗੇ ਮਾਝੇ ਤੇ ਦੁਆਬੇ ਵੱਲ ਦੂਰ ਦੂਰ ਤੱਕ ਚਲੇ ਗਏ। ਜਿਸ ਥਾਂ ਗੱਡੇ ਦਾ ਧੁਰਾ ਟੁੱਟਿਆ ਸੀ, ਮੀਮਸਾ ਵਾਲੇ ਰੰਧਾਵੇ 12 ਸਾਲ ਪਿਛੋਂ ਆਕੇ ਉਸ ਸਥਾਨ ਦੀ ਮਾਨਤਾ ਕਰਦੇ ਹਨ। ਸਰਹੱਦ ਦੇ ਨਜ਼ਦੀਕ ਫਤਿਹਗੜ੍ਹਸਾਹਿਬ ਦੇ ਖੇਤਰ ਵਿੱਚ ਵੀ ਇੱਕ ਰੰਧਾਵਾ ਪਿੰਡ ਬਹੁਤ ਹੀ ਪੁਰਾਣਾ ਤੇ ਉੱਘਾ ਹੈ। ਮਾਲਵੇ ਦੇ ਫਤਿਹਗੜ੍ਹ, ਪਟਿਆਲਾ, ਸੰਗਰੂਰ, ਨਾਭਾ, ਲੁਧਿਆਣਾ, ਮਲੇਰਕੋਟਲਾ, ਮੋਗਾ, ਫਿਰੋਜ਼ਪੁਰ ਤੇ ਬਠਿੰਡਾ ਆਦਿ ਖੇਤਰਾਂ ਵਿੱਚ ਵੀ ਰੰਧਾਵੇ ਭਾਈਚਾਰੇ ਦੇ ਕਾਫ਼ੀ ਲੋਕ ਵਸਦੇ ਹਨ। ਦੁਆਬੇ ਦੇ ਜਲੰਧਰ, ਹੁਸ਼ਿਆਰਪੁਰ ਤੇ ਕਪੂਰਥਲਾ ਖੇਤਰਾਂ ਵਿੱਚ ਵੀ ਰੰਧਾਵੇ ਭਾਈਚਾਰੇ ਦੇ ਲੋਕ ਕਈ ਪਿੰਡਾਂ ਵਿੱਚ ਆਬਾਦ ਹਨ। ਜਲੰਧਰ ਦੇ ਖੇਤਰ ਵਿੱਚ ਰੰਧਾਵਾ ਮਸੰਦਾਂ ਪਿੰਡ ਰੰਧਾਵੇ ਭਾਈਚਾਰੇ ਦਾ ਬਹੁਤ ਹੀ ਵੱਡਾ ਤੇ ਪ੍ਰਸਿੱਧ ਪਿੰਡ ਹੈ। ਮਹਾਨ ਪੰਜਾਬੀ ਸਾਹਿਤਕਾਰ ਮਹਿੰਦਰ ਸਿੰਘ ਰੰਧਾਵਾ ਵੀ ਦੁਆਬੇ ਦਾ ਰੰਧਾਵਾ ਜੱਟ ਸੀ। ਉਸ ਨੇ ਲੋਕ ਭਲਾਈ ਦੇ ਮਹਾਨ ਕੰਮ ਕੀਤੇ। ਉਸ ਵਿੱਚ ਵੀ ਜੱਟਾਂ ਵਾਲੀ ਹਉਮੇ ਸੀ। ਉਹ ਮਹਾਨ ਜੱਟ ਸੀ। ਪਹਿਲਾਂ ਪਹਿਲ ਸਾਰੇ ਰੰਧਾਵੇ ਸਖੀ ਸਰਵਰ ਸੁਲਤਾਨੀਏ ਦੇ ਚੇਲੇ ਸਨ ਪਰ ਸਿੱਖ ਗੁਰੂਆਂ ਦੇ ਪ੍ਰਭਾਵ ਕਾਰਨ ਬਹੁਤੇ ਰੰਧਾਵਿਆਂ ਨੇ ਸਿੱਖ ਧਰਮ ਧਾਰਨ ਕਰ ਲਿਆ। ਮਹਾਰਾਜ ਰਣਜੀਤ ਸਿੰਘ ਦੇ ਸਮੇਂ ਰੰਧਾਵੇ ਜੱਟਾਂ ਨੇ ਕਾਫ਼ੀ ਉੱਨਤੀ ਕੀਤੀ। ਰੰਧਾਵੇ ਖ਼ਾਨਦਾਨ ਦਾ ਇਤਿਹਾਸ ਸਰ ਗਰੀਫਨ ਦੀ ਖੋਜ ਪੁਸਤਕ 'ਪੰਜਾਬ ਚੀਫਸ ਵਿੱਚ ਵੀ ਕਾਫ਼ੀ ਦਿੱਤਾ ਗਿਆ ਹੈ।
ਮੁਸਲਮਾਨਾਂ ਦੇ ਰਾਜ ਸਮੇਂ ਕੁਝ ਰੰਧਾਵੇ ਲਾਲਚ ਜਾਂ ਮਜ਼ਬੂਰੀ ਕਾਰਨ ਵੀ ਮੁਸਲਮਾਨ ਬਣੇ। ਬਟਾਲੇ ਤਹਿਸੀਲ ਦੇ ਭੌਲੇਕੇ ਪਿੰਡ ਦੇ ਕੁਝ ਰੰਧਾਵੇਂ ਮਜ਼ਬੂਰੀ ਕਾਰਨ ਮੁਸਲਮਾਨ ਬਣੇ। ਭੌਲੇਕੇ ਪਿੰਡ ਦਾ ਭੋਲੇ ਦਾ ਪੁੱਤਰ ਰਜ਼ਾਦਾ ਇੱਕ ਚੋਰ ਦੇ ਧਾੜਵੀ ਸੀ। ਇੱਕ ਵਾਰ ਉਸ ਨੇ ਸ਼ਾਹੀ ਘੋੜੇ ਚੋਰੀ ਕਰ ਲਏ ਸਨ। ਕਾਜ਼ੀ ਤੋਂ ਆਪਣੀ ਸਜ਼ਾ ਮਾਫ਼ ਕਰਾਉਣ ਲਈ ਮੁਸਲਮਾਨ ਬਣ ਗਿਆ ਸੀ। ਉਸ ਦੇ ਨਾਲ ਹੀ ਉਸ ਦੀ ਇੱਕ ਇਸਤਰੀ ਦੀ ਬੰਸ ਮੁਸਲਮਾਨ ਬਣ ਗਈ ਅਤੇ ਦੂਜੀ ਹੀ ਬੰਸ ਹਿੰਦੂ ਹੀ ਰਹੀ ਸੀ। ਪਹਿਲੀ ਇਸਤਰੀ ਦਾ ਪੁੱਤਰ ਅਮੀਨ ਸ਼ਾਹ ਹਿੰਦੂ ਹੀ ਰਿਹਾ ਜਦੋਂਕਿ ਦੂਜੀ ਇਸਤਰੀ ਦੇ ਬੇਟੇ ਅਬੂਲ, ਅਦਲੀ ਤੇ ਜਮਾਲ ਮੁਸਲਮਾਨ ਸਨ। ਜਿਨ੍ਹਾਂ ਦੀ ਬੰਸ ਦੇ ਰੰਧਾਵੇ ਭੌਲੇਕੇ ਤੇ ਚੱਕ ਮਹਿਮਨ ਵਿੱਚ ਆਬਾਦ ਸਨ। ਸਾਹਿਬ ਮਹਿਮਨ ਗੁਰੂ ਨਾਨਕ ਦੇ ਸਮੇਂ ਹੋਇਆ ਹੈ। ਇਹ ਦਿਉ ਗੋਤ ਦਾ ਜੱਟ ਸੀ। ਇਹ ਗੁਰੂ ਨਾਨਕ ਦਾ ਸ਼ਰਧਾਲੂ ਤੇ ਕਾਮਲ ਭਗਤ ਸੀ। ਇਸ ਦੇ ਸ਼ਰਧਾਲੂਆਂ ਨੇ ਇਸ ਨਾਲ ਕਈ ਕਰਾਮਾਤਾਂ ਜੋੜੀਆਂ ਸਨ। ਇਸ ਨੇ ਹੀ ਚੱਕ ਮਹਿਮਨ ਪਿੰਡ ਵਸਾਇਆ ਸੀ ਜਿਥੇ ਇਸ ਦੀ ਸਮਾਧ ਵੀ ਹੈ ਅਤੇ ਇੱਕ ਤਲਾਬ ਵੀ ਹੈ। ਇਸ ਪਵਿੱਤਰ ਤਾਲਾਬ ਨੂੰ ਇਸ ਦੇ ਸ਼ਰਧਾਲੂ ਤੇ ਕੁਝ ਰੰਧਾਵੇ ਗੰਗਾ ਸਮਝ ਕੇ ਪੂਜਦੇ ਹਨ। ਰੰਧਾਵੇ ਭਾਈਚਾਰੇ ਦੇ ਲੋਕ ਗੁਰੂ ਨਾਨਕ ਸਿੱਧ ਸਾਹੂ ਦੇ ਟਿੱਲੇ, ਮਹਿਮਨ ਸਾਹਿਬ ਦੀ ਸਮਾਧ, ਬੁੱਢਾ ਸਾਹਿਬ ਦੇ ਗੁਰਦੁਆਰੇ, ਸਾਹਿਬ ਰਾਮ ਕੰਵਰ ਦੇ ਦਰਬਾਰ ਆਦਿ ਦੀ ਬਹੁਤ ਮਾਨਤਾ ਕਰਦੇ ਹਨ।
ਰੰਧਾਵੇ ਗੋਤ ਦੇ ਜੱਟ ਸਿੱਧ ਸਾਹੂ ਦੇ ਟਿੱਲੇ ਤੇ ਜਾਕੇ ਕੱਤਕ ਤੇ ਹਾੜ ਦੇ ਮਹੀਨੇ ਰਸਮ ਦੇ ਤੌਰ ਤੇ ਮਿੱਟੀ ਕੱਢਕੇ ਬੱਕਰੇ ਦੀ ਕੁਰਬਾਨੀ ਦਿੰਦੇ ਹਨ। ਆਪਣੇ ਗੋਤ ਦੇ ਮਿਰਾਸੀ ਅਤੇ ਬ੍ਰਾਹਮਣ ਨੂੰ ਚੜ੍ਹਾਵਾ ਵੀ ਦਿੰਦੇ ਹਨ। ਸਾਹਿਬ ਰਾਮ ਕੰਵਰ ਦਾ ਦਰਬਾਰ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਸ਼ਕਰਕੋਟ ਵਿੱਚ ਨੇਤਨ ਦੇ ਸਥਾਨ ਤੇ ਸੀ। ਸਾਹਿਬ ਰਾਮ ਕੰਵਰ ਦੇ ਲੜਕੇ ਸਾਹਿਬ ਅਨੂਪ ਦਾ ਦਰਬਾਰ ਬਟਾਲਾ ਤਹਿਸੀਲ ਤੇ ਕਬਜ਼ਾ ਸੀ। ਸਾਰੇ ਪੰਜਾਬ ਵਿੱਚ ਹੀ ਉਦਾਸੀਆਂ ਤੇ ਨਿਰਮਲਿਆਂ ਦੇ ਕਾਫ਼ੀ ਡੇਰੇ ਸਨ। ਲੋਕ ਇਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਸਨ। ਇਨ੍ਹਾਂ ਸਿੱਖ ਧਰਮ ਦਾ ਬਹੁਤ ਪ੍ਰਚਾਰ ਕੀਤਾ ਸੀ। ਗੁਰੂ ਨਾਨਕ ਦਾ ਸਿੱਖ ਬਾਬਾ ਬੁੱਢਾ ਵੀ ਰੰਧਾਵਾ ਜੱਟ ਸੀ। ਇਸ ਦਾ ਜਨਮ ਪਿੰਡ ਕੱਥੂ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ
ਸੀ। ਗੁਰੂ ਨਾਨਕ ਜੀ ਨਾਲ ਮੇਲ ਹੋਇਆ ਤਾਂ ਉਨ੍ਹਾਂ ਉਸ ਦੀਆਂ ਗਲਾਂ ਸੁਣ ਕੇ ਬੁੱਢੇ ਦਾ ਵਰ ਦਿੱਤਾ। ਗੁਰੂ ਨਾਨਕ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਤਿਲਕ ਇਨ੍ਹਾਂ ਦੇ ਹੱਥੋਂ ਹੀ ਲਵਾਇਆ ਸੀ। ਛੇਵੇਂ ਗੁਰੂ ਹਰਗੋਬਿੰਦ ਸਾਹਿਬ ਤੱਕ ਟਿੱਕਾ ਬਾਬਾ ਬੁੱਢਾ ਜੀ ਹੀ ਲਾਉਂਦੇ ਰਹੇ। ਬਾਬਾ ਬੁੱਢਾ ਜੀ ਪਿਛਲੀ ਉਮਰ ਵਿੱਚ ਪਿੰਡ ਰਾਮਦਾਸ ਜ਼ਿਲ੍ਹਾ ਅਮ੍ਰਿਤਸਰ ਜਾ ਵਸੇ ਅਤੇ ਉਥੇ ਹੀ ਪ੍ਰਾਣ ਤਿਆਗੇ। ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਹੱਥੀਂ ਬਾਬਾ ਜੀ ਦਾ ਉਥੇ ਹੀ ਸਸਕਾਰ ਕੀਤਾ। ਬਾਬਾ ਜੀ ਪਰਮ ਮਨੁੱਖ ਸਨ। ਬਾਬਾ ਜੀ ਦੀ ਬੰਸ ਦੇ ਰੰਧਾਵੇ ਬਹੁਤ ਵਧੇ ਫੁਲੇ ਹਨ। ਸੱਤਵੇਂ ਗੁਰੂ ਹਰਰਾਏ, ਅੱਠਵੇਂ ਗੁਰੂ ਹਰਕ੍ਰਿਸ਼ਨ ਅਤੇ ਨੌਵੇਂ ਗੁਰੂ ਤੇਗਬਹਾਦਰ ਨੂੰ ਬਾਬਾ ਬੁੱਢਾ ਜੀ ਦੇ ਪੋਤੇ ਬਾਬਾ ਗੁਰਦਿੱਤਾ ਰੰਧਾਵਾ ਨੇ ਟਿੱਕਾ ਲਾਇਆ। ਮਹਾਰਾਜਾ ਆਲਾ ਸਿੰਘ ਦੇ ਸਮੇਂ ਰਾਮਦਾਸ ਪਿੰਡ ਤੋਂ ਮਝੈਲ ਰੰਧਾਵੇ ਮਾਲਵੇ ਦੇ ਬੁੱਗਰ ਤੇ ਬੀਹਲੇ ਆਦਿ ਪਿੰਡਾਂ ਵਿੱਚ ਆਕੇ ਆਬਾਦ ਹੋ ਗਏ ਸਨ। ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਗੁਰਗਦੀ ਸਮੇਂ ਇਹ ਰਸਮ ਬਾਬਾ ਰਾਮ ਕੰਵਰ ਰੰਧਾਵਾ ਉਰਫ਼ ਗੁਰਬਖਸ਼ ਸਿੰਘ ਨੇ ਨਿਭਾਈ ਸੀ। ਇਨ੍ਹਾਂ ਨੇ ਹੀ ਦਸਵੇਂ ਗੁਰੂ ਨੂੰ ਹੀਰਿਆਂ ਦੀ ਜੜ੍ਹਤ ਵਾਲੀ ਬਹੁਮੁੱਲੀ ਕਲਗ਼ੀ ਤੇ ਦਸਤਾਰ ਭੇਂਟ ਕੀਤੀ ਸੀ।
ਪੱਛਮੀ ਪੰਜਾਬ ਦੇ ਲਾਹੌਰ, ਸਿਆਲਕੋਟ, ਗੁਜਰਾਂਵਾਲਾ, ਮੁਲਤਾਨ ਤੇ ਝੰਗ ਆਦਿ ਖੇਤਰਾਂ ਵਿੱਚ ਵੀ ਰੰਧਾਵੇ ਜੱਟ ਕਾਫ਼ੀ ਵੱਸਦੇ ਸਨ। ਗੁਜਰਾਂਵਾਲੇ ਇਲਾਕੇ ਦੇ ਰੰਧਾਵੇ ਆਪਣੇ ਆਪ ਨੂੰ ਭੱਟੀ ਕਹਾਕੇ ਮਾਣ ਮਹਿਸੂਸ ਕਰਦੇ ਸਨ। ਪੱਛਮੀ ਪੰਜਾਬ ਦੇ ਬਹੁਤੇ ਰੰਧਾਵੇ ਮੁਸਲਮਾਨ ਬਣ ਗਏ ਸਨ। ਪਾਕਿਸਤਾਨ ਤੋਂ ਉਜੜ ਕੇ 1947 ਈਸਵੀਂ ਵਿੱਚ ਕੁਝ ਰੰਧਾਵੇ ਸਿੱਖ ਜੱਟ ਹਰਿਆਣੇ ਦੇ ਕੁਰੂਕਸ਼ੇਤਰ ਖੇਤਰ ਵਿੱਚ ਵੱਸ ਗਏ ਹਨ।
1881 ਈਸਵੀਂ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਰੰਧਾਵੇ ਜੱਟਾਂ ਦੀ ਗਿਣਤੀ 51853 ਸੀ। ਹੁਣ ਰੰਧਾਵੇ ਜੱਟ ਤਕਰੀਬਨ ਟਾਵੇਂ ਟਾਵੇਂ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਰੰਧਾਵੇ ਨਾਮ ਦੇ ਪੰਜਾਬ ਵਿੱਚ ਕਈ ਪਿੰਡ ਵੀ ਹਨ। ਰੰਧਾਵਾ ਪੰਜਾਬ ਦਾ ਪ੍ਰਸਿੱਧ ਤੇ ਵੱਡਾ ਗੋਤ ਹੈ। ਰੰਧਾਵੇ ਜੱਟਾਂ ਨੇ ਬਹੁਤ ਉੱਨਤੀ ਕੀਤੀ ਹੈ। ਇਨ੍ਹਾਂ ਦਾ ਪ੍ਰਭਾਵ ਹੋਰ ਜੱਟਾਂ ਤੇ ਵੀ ਪਿਆ ਹੈ। ਬਹੁਤੇ ਰੰਧਾਵੇ ਜੱਟ ਸਿੱਖ ਹੀ ਹਨ ਪਰ ਪੱਛਮੀ ਪੰਜਾਬ ਵਿੱਚ ਮੁਸਲਮਾਨ ਰੰਧਾਵੇ ਵੀ ਬਹੁਤ ਹਨ। ਅਸਲ ਵਿੱਚ ਰੰਧਾਵਾ ਸਾਰਨਾ ਦਾ ਇੱਕ ਮੁਖੀਆ ਕਾਜਲ ਗੁਰਦਾਸਪੁਰ ਖੇਤਰ ਤੱਕ ਪਹੁੰਚ ਗਿਆ। ਅਚਾਨਕ ਧਾਵਾ ਬੋਲ ਕੇ ਉਸ ਇਲਾਕੇ ਉੱਤੇ ਆਪਣਾ ਕਬਜਾ ਕਰ ਲਿਆ। ਵੈਰੀ ਉੱਤੇ ਰਣ ਵਿੱਚ ਅਚਾਨਕ ਧਾਵਾ ਬੋਲਣ ਕਰਕੇ ਉਸ ਕਬੀਲੇ ਦਾ ਨਾਂ ਰਣ ਧਾਵਾ ਪੈ ਗਿਆ। ਫਿਰ ਇਸ ਕਬੀਲੇ ਦੀ ਅੱਲ ਅਥਵਾ ਗੋਤ ਰੰਧਾਵਾ ਪ੍ਰਚਲਿਤ ਹੋ ਗਿਆ। ਹੌਲੀ ਹੌਲੀ ਇਸ ਕਬੀਲੇ ਦੇ ਲੋਕ ਸਾਰੇ ਪੰਜਾਬ ਵਿੱਚ ਵੀ ਦੂਰ ਦੂਰ ਤੱਕ ਚਲੇ ਗਏ। ਹੁਣ ਰੰਧਾਵਾ ਜਗਤ ਪ੍ਰਸਿੱਧ ਗੋਤ ਹੈ। ਰੰਧਾਵਿਆਂ ਦੀ ਆਰਥਿਕ ਹਾਲਤ ਵੀ ਠੀਕ ਹੈ। ਕਹਾਵਤ ਹੈ, ਜੱਟਾਂ ਬਾਰੇ 'ਕਾਂ ਕੰਬੋਅ ਪਾਲੇ, ਰਜਿਆ ਜੱਟ ਕਬੀਲਾ ਗਾਲੇ।"
ਜੱਟਾਂ ਵਿੱਚ ਵੀ ਏਕਤਾ ਹੋਣਾ ਚਾਹੀਦੀ ਹੈ।
ਰੈਹਿਲ : ਇਹ ਜੱਟਾਂ ਦਾ ਇੱਕ ਛੋਟਾ ਜਿਹਾ ਗੋਤ ਹੈ। ਇਹ ਨਾਭੇ ਦੇ ਖੇਤਰ ਵਿੱਚ ਕਾਫ਼ੀ ਆਬਾਦ ਹਨ। ਇਹ ਵੀ ਆਪਣਾ ਪਿਛੋਕੜ ਰਾਜਪੂਤਾਂ ਨਾਲ ਜੋੜਦੇ ਹਨ। ਵਿਧਵਾ ਵਿਆਹ ਕਾਰਨ ਰਾਜਪੂਤਾਂ ਨੇ ਇਨ੍ਹਾਂ ਨੂੰ ਆਪਣੀ ਬਰਾਦਰੀ ਵਿਚੋਂ ਕੱਢ ਦਿੱਤਾ। ਆਖ਼ਿਰ ਇਹ ਜੱਟਾਂ ਵਿੱਚ ਰਲ ਗਏ। ਜੱਟ ਬਰਾਦਰੀ ਵਿਧਵਾ ਵਿਆਹ ਨੂੰ ਬੁਰਾ ਨਹੀਂ ਸਮਝਦੀ ਸੀ। ਇੱਕ ਰਵਾਇਤ ਦੇ ਅਨੁਸਾਰ ਇਨ੍ਹਾਂ ਦਾ ਵਡੇਰਾ ਰਾਹ ਵਿੱਚ ਪੈਦਾ ਹੋਇਆ ਸੀ ਜਦੋਂ ਉਸ ਦੀ ਗਰਭਵਤੀ ਮਾਂ ਆਪਣੇ ਪਤੀ ਲਈ ਖੇਤਾਂ ਵਿੱਚ ਰੋਟੀ ਲੈਕੇ ਜਾ ਰਹੀ ਸੀ। ਰਾਹ ਵਿੱਚ ਪੈਦਾ ਹੋਣ ਕਾਰਨ ਉਸ ਦਾ ਨਾਮ ਰਾਹਲ ਰੱਖਿਆ ਗਿਆ। ਜੋ ਹੌਲੀ ਹੌਲੀ ਬਦਲ ਕੇ ਰੈਹਲ ਬਣ ਗਿਆ। ਪਹਿਲਾਂ ਇਹ ਵਿਆਹ ਸ਼ਾਦੀ ਸਮੇਂ ਜਨੇਊ ਜ਼ਰੂਰ ਪਾਉਂਦੇ ਸਨ ਬੇਸ਼ੱਕ ਮਗਰੋਂ ਲਾ ਦਿੰਦੇ ਸਨ। ਹੁਣ ਇਹ ਰਸਮ ਛੱਡ ਗਏ ਹਨ। ਰੈਹਲ ਜੱਟ ਅਮਲੋਹ ਦੇ ਖੇਤਰ ਵਿੱਚ ਹਲੋਤਾਲੀ ਵਿੱਚ ਸਤੀ ਮੰਦਿਰ ਦੀ ਮਾਨਤਾ ਕਰਦੇ ਹਨ। ਇਸ ਇਲਾਕੇ ਦੇ ਉੱਘੇ ਪਿੰਡ ਭਦਲ ਥੂਹਾ ਵਿੱਚ ਵੀ ਰੈਹਲ ਵੱਸਦੇ ਹਨ। ਪਟਿਆਲੇ ਖੇਤਰ ਵਿੱਚ ਵੀ ਕੁਝ ਰੈਹਿਲ ਵਸਦੇ ਹਨ। ਮਾਲਵੇ ਦੀ ਧਰਤੀ ਤੇ ਰੈਹਿਲ ਗੋਤ ਦਾ ਮੇਲਾ ਪਿੰਡ ਰੈਸਲ ਵਿੱਚ 'ਰਾਣੀ ਧੀ' ਬਹੁਤ ਹੀ ਪ੍ਰਸਿੱਧ ਹੈ। ਇਹ ਸਤੰਬਰ ਦੇ ਮਹੀਨੇ ਵਿੱਚ ਲੱਗਦਾ ਹੈ। ਇਸ ਮੇਲੇ ਵਿੱਚ ਤਰ੍ਹਾਂ ਤਰ੍ਹਾਂ ਦੇ ਰੰਗ ਤਮਾਸ਼ੇ ਦਿਖਾਏ ਜਾਂਦੇ ਹਨ। ਕਵੀਸ਼ਰ ਤੇ ਢਾਡੀ ਜਥੇ ਵਾਰਾਂ ਗਾਕੇ ਲੋਕਾਂ ਨੂੰ ਖ਼ੁਸ਼ ਕਰਦੇ ਹਨ ਅਤੇ ਲੋਕਾਂ ਨੂੰ ਪੰਜਾਬ ਦੇ ਇਤਿਹਾਸ, ਵਿਰਸੇ ਤੇ ਸਭਿਆਚਾਰ ਬਾਰੇ ਜਾਣਕਾਰੀ ਵੀ ਦਿੰਦੇ ਹਨ। ਮੇਲਾ ਕਮੇਟੀ ਵੱਲੋਂ ਕੁਸ਼ਤੀਆਂ ਆਦਿ ਵੀ ਕਰਵਾਈਆਂ ਜਾਂਦੀਆਂ ਹਨ। ਚਾਹ ਤੇ ਗੁਰੂ ਕਾ ਲੰਗਰ ਵੀ ਖੁੱਲ੍ਹਾ ਵਰਤਾਇਆ ਜਾਂਦਾ ਹੈ। ਇਸ ਮੇਲੇ ਬਾਰੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜਿਸ ਵਿਅਕਤੀ ਦੇ ਮੌਹਕੇ ਨਾ ਹਟਦੇ ਹੋਣ ਉਹ ਮਾਤਾ ਦੇ ਮੰਦਿਰ ਵਿੱਚ ਲੂਣ ਸੁਖਣ ਨਾਲ ਹੱਟ ਜਾਂਦੇ ਹਨ। ਇਸ ਖੇਤਰ ਵਿੱਚ ਰੈਹਲ ਗੋਤ ਦੇ 12 ਪਿੰਡ ਵਿਸ਼ੇਸ਼ ਤੌਰ ਤੇ ਇਸ ਮੰਦਿਰ ਦੀ ਮਾਨਤਾ ਕਰਦੇ ਹਨ। ਰੈਹਲ ਗੋਤ ਦੇ ਜੱਟ ਸਿੱਖ ਧਰਮ ਨੂੰ ਵੀ ਮੰਨਦੇ ਹਨ ਅਤੇ ਮਾਤਾ ਦੇ ਵੀ ਸ਼ਰਧਾਲੂ ਹਨ। ਰੈਹਲ ਭਾਈਚਾਰੇ ਦੇ ਬਹੁਤ ਲੋਕ ਮਾਲਵੇ ਵਿੱਚ ਹੀ ਵੱਸਦੇ ਹਨ। ਇਹ ਗੋਤ ਬਹੁਤ ਪ੍ਰਸਿੱਧ ਨਹੀਂ ਹੈ।
ਵਾਂਦਰ : ਇਹ ਭੱਟੀ ਰਾਜਪੂਤਾਂ ਵਿਚੋਂ ਹਨ। ਇਸ ਗੋਤ ਦੇ ਮੋਢੀ ਦਾ ਨਾਮ 'ਬਾਂਦਰ ਸੀ। ਪੰਦਰ੍ਹਵੀਂ ਸਦੀ ਵਿੱਚ ਹਨੂੰਮਾਨ ਕੋਟ ਦੇ ਇੱਕ ਭੱਟੀ ਰਾਜਪੂਤ ਰਜਵਾੜੇ ਕੱਛਣ ਦਾ ਪੁੱਤਰ ਬਾਂਦਰ ਆਪਣੇ ਬਾਪ ਨਾਲ ਨਾਰਾਜ਼ ਹੋਕੇ ਬਠਿੰਡੇ ਦੇ ਇਲਾਕੇ ਵਿੱਚ ਆ ਗਿਆ ਸੀ। ਉਸਨੇ ਭਾਗੀ ਪਿੰਡ ਦੇ ਪਾਸ ਆਪਣੇ ਨਾਮ ਉੱਪਰ ਇੱਕ ਨਵਾਂ ਪਿੰਡ ਵਸਾਇਆ। ਬਾਂਦਰ ਪਿੰਡ ਵਿੱਚ ਵਸਣ ਵਾਲੇ ਭੱਟੀ ਰਾਜਪੂਤਾਂ ਦਾ ਗੋਤ ਵੀ ਉਨ੍ਹਾਂ ਦੇ ਵਡੇਰੇ ਬਾਂਦਰ ਦੇ ਨਾਮ ਤੇ ਵਾਂਦਰ ਪ੍ਰਚਲਿਤ ਹੋ ਗਿਆ। ਇਹ ਬਾਂਦਰ ਪਿੰਡ ਹੀ ਸਾਰੇ ਵਾਂਦਰ ਗੋਤ ਦੇ ਜੱਟਾਂ ਦਾ ਮੋਢੀ ਪਿੰਡ ਹੈ। ਇਥੋਂ ਉੱਠਕੇ ਹੀ ਵਾਂਦਰ ਗੋਤ ਦੇ ਜੱਟਾਂ ਨੇ ਮਾਲਵੇ ਵਿੱਚ ਕਈ ਨਵੇਂ ਪਿੰਡ ਕੈਲੇ ਵਾਂਦਰ, ਰਣਜੀਤ ਗੜ੍ਹ ਬਾਂਦਰ, ਬਾਂਦਰ ਡੋੜ, ਵਾਂਦਰ ਜੱਟਾਣਾ ਆਦਿ ਆਬਾਦ ਕੀਤੇ। ਗਿੱਦੜਬਾਹਾ ਖੇਤਰ ਦੇ ਪ੍ਰਸਿੱਧ ਪਿੰਡ ਸੂਰੇਵਾਲਾ ਵਿੱਚ ਵੀ ਵਾਂਦਰ ਜੱਟਾਂ ਦੇ ਕੁਝ ਘਰ ਹਨ। ਬਹੁਤੇ ਵਾਂਦਰ ਜੱਟ, ਬਠਿੰਡਾ, ਮਾਨਸਾ, ਫਰੀਦਕੋਟ, ਮੁਕਤਸਰ ਤੇ ਫਿਰੋਜ਼ਪੁਰ ਦੇ ਖੇਤਰਾਂ ਵਿੱਚ ਹੀ ਵੱਸਦੇ ਹਨ। ਹਰਿਆਣੇ ਦੇ ਸਿਰਸਾ ਜ਼ਿਲ੍ਹੇ ਵਿੱਚ ਵੀ ਵਾਂਦਰ ਭਾਈਚਾਰੇ ਦੇ ਕਾਫ਼ੀ ਲੋਕ ਵੱਸਦੇ ਹਨ। ਸਾਰੇ ਵਾਂਦਰ ਜੱਟ ਸਿੱਖ ਹਨ। ਵਾਂਦਰ
ਡੋਡ ਪਿੰਡ ਵਿੱਚ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਵੀ ਆਏ ਸਨ, ਉਨ੍ਹਾਂ ਦੀ ਯਾਦ ਵਿੱਚ ਪਿੰਡ ਵਿੱਚ ਇੱਕ ਇਤਿਹਾਸਕ ਗੁਰਦੁਆਰਾ ਵੀ ਹੈ। ਅਸਲ ਵਿੱਚ ਵਾਂਦਰ ਭੱਟੀਆਂ ਦਾ ਉਪਗੋਤ ਹੈ। ਘੱਗਰ ਖੇਤਰ ਦੇ ਦੰਦੀਵਾਲ ਤੇ ਹੋਰ ਜੱਟਾਂ ਨਾਲ ਰਿਸ਼ਤੇਦਾਰੀਆਂ ਪਾਕੇ ਵਾਂਦਰ ਭਾਈਚਾਰੇ ਦੇ ਲੋਕ ਜੱਟਾਂ ਵਿੱਚ ਹੀ ਰਲਮਿਲ ਗਏ। ਟਾਹਲੀਵਾਲਾ ਜੱਟਾਂ ਵਿੱਚ ਵੀ ਕੁਝ ਵਾਂਦਰ ਜੱਟ ਵੱਸਦੇ ਹਨ। ਪੰਜਾਬ ਵਿੱਚ ਵਾਂਦਰ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਇਹ ਕੇਵਲ ਮਾਲਵੇ ਵਿੱਚ ਹੀ ਹਨ।
ਪੰਜਾਬੀ ਲੇਖਕ ਹਰਜਿੰਦਰ ਸਿੰਘ ਸੂਰੇਵਾਲੀਆ ਵੀ ਵਾਂਦਰ ਜੱਟ ਹੈ। 900 ਈਸਵੀ (900 ੳ।ਧ) ਵਿੱਚ ਭਾਰਤ ਦੇ ਕੁਝ ਭਾਗਾਂ ਵਿੱਚ ਗੁਜਰਾਂ ਦਾ ਬੋਲਬਾਲਾ ਸੀ। 70 ਜੱਟ ਗੋਤ ਵਾਂਦਰ, ਭੱਟੀ, ਤੰਵਰ, ਚਾਲੂਕੀਆ, ਪ੍ਰਤੀਹਾਰ, ਪੂੰਨੀ, ਖੈਰੇ, ਚੌਹਾਨ, ਪਰਮਾਰ, ਹੂਣ ਆਦਿ ਗੁਜਰ ਸੰਘ ਵਿੱਚ ਮਿਲ ਗਏ। ਗੁੱਜਰਾਂ ਦੀ ਬਹੁ ਗਿਣਤੀ ਵਾਲੇ ਖੇਤਰ ਦਾ ਨਾਮ 'ਗੁਜਰਾਤ' ਵੀ ਦਸਵੀਂ ਸਦੀ ਮਗਰੋਂ ਹੀ ਪਿਆ। ਜੱਟਾਂ, ਰਾਜਪੂਤਾਂ ਤੇ ਗੁਜਰਾਂ ਦੇ ਕਈ ਗੋਤ ਸਾਂਝੇ ਹਨ। ਅਸਲ ਵਿੱਚ ਬਾਂਦਰ ਜੱਟ ਗੋਤ ਹੀ ਹੈ।
ਜੱਟਾਂ ਦਾ ਇਤਿਹਾਸ 23
ਵਿਰਕ : ਵਿਰਕ ਜੱਟਾਂ ਦਾ ਬਹੁਤ ਹੀ ਮਹੱਤਵਪੂਰਨ ਤੇ ਵੱਡਾ ਗੋਤ ਹੈ। ਇਹ ਸ਼ੱਕ ਬੰਸੀ ਜੱਟ ਸਨ। ਇਨ੍ਹਾਂ ਦੇ ਵਡੇਰੇ ਦਾ ਨਾਮ ਵਿਰਕ ਹੀ ਸੀ। ਵਿਰਕ ਜੱਟ ਬੜੇ ਖਾੜਕੂ ਤੇ ਦਲੇਰ ਹੁੰਦੇ ਹਨ। 'ਬੁਰੇ' ਵੀ ਵਿਰਕਾਂ ਦਾ ਸ਼ਾਖਾ ਗੋਤਰ ਹੈ। ਸਰ ਇੱਬਟਸਨ ਆਪਣੀ ਖੋਜ ਭਰਪੂਰ ਪੁਸਤਕ 'ਪੰਜਾਬ ਕਾਸਟਸ ਵਿੱਚ ਵਿਰਕਾਂ ਨੂੰ ਮਿਨਹਾਸ ਰਾਜਪੂਤਾਂ ਨਾਲ ਜੋੜਦਾ ਹੈ। ਮਿਨਹਾਸ ਰਾਜਪੂਤ ਵੀ ਹੁੰਦੇ ਹਨ ਅਤੇ ਜੱਟ ਵੀ ਹੁੰਦੇ ਹਨ। ਵਿਰਕਾਂ ਅਨੁਸਾਰ ਉਨ੍ਹਾਂ ਦਾ ਵਡੇਰਾ ਜੰਮੂ ਨੂੰ ਛੱਡਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਘੁਚਲੀ ਵਿੱਚ ਆਕੇ ਵੱਸਿਆ ਸੀ। ਉਸ ਦਾ ਸੰਬੰਧ ਜੰਮੂ ਦੇ ਰਾਜਿਆਂ ਨਾਲ ਵੀ ਦੱਸਿਆ ਜਾਂਦਾ ਹੈ। ਵਿਰਕਾਂ ਦੇ ਵਡੇਰੇ ਨੇ ਮਾਝੇ ਦੇ ਗਿੱਲ ਜੱਟਾਂ ਨਾਲ ਰਿਸ਼ਤੇਦਾਰੀ ਪਾ ਲਈ। ਇਸ ਦੀ ਗਿੱਲ ਪਤਨੀ ਤੋਂ ਵਿਰਕ, ਵਰਣ ਤੇ ਦਰਿਗੜ ਹੋਏ ਸਨ। ਵਿਰਕ ਗੋਤ ਦੇ ਲੋਕ ਮਲਨਹੱਸ ਨੂੰ ਵਡੇਰਾ ਮੰਨਦੇ ਹਨ,
ਜਿਸ ਪਾਸ ਸਿਆਲਕੋਟ ਦਾ ਇਲਾਕਾ ਸੀ। ਉਸਦੇ ਭਰਾ ਸੂਰਜ ਹੰਸ ਦਾ ਜੰਮੂ ਦੇ ਖੇਤਰ ਤੇ ਕਬਜ਼ਾ ਸੀ। ਰਾਜੇ ਮਲਨਹੰਸ ਦੇ 12 ਪੁੱਤਰਾਂ ਦੀ ਬੰਸ ਨੂੰ ਹੀ ਮਿਨਹਾਸ ਰਾਜਪੂਤ ਮੰਨਿਆ ਜਾਂਦਾ ਹੈ। ਵਿਰਕ ਵੀ ਇਸ ਦੀ ਬੰਸ ਵਿਚੋਂ ਸੀ। ਵਿਰਕ ਭਾਈਚਾਰੇ ਦੇ ਲੋਕ ਅੰਮ੍ਰਿਤਸਰ ਤੋਂ ਅੱਗੇ ਲਾਹੌਰ, ਸਿਆਲਕੋਟ, ਗੁਜਰਾਂਵਾਲਾ ਤੇ ਸ਼ੇਖੂਪਰਾ ਤੱਕ ਚਲੇ ਗਏ ਸਨ। ਗੁਜਰਾਂਵਾਲਾ ਵਿੱਚ ਤਾਂ ਵਿਰਕਾਂ ਦੇ 132 ਪਿੰਡ ਸਨ। 1881 ਦੀ ਜਨਸੰਖਿਆ ਅਨੁਸਾਰ ਗੁਜਰਾਂਵਾਲੇ ਜ਼ਿਲ੍ਹੇ ਵਿੱਚ ਵਿਰਕ ਜੱਟ 15944 ਸਨ ਅਤੇ ਵਿਰਕ ਰਾਜਪੂਤ 6871 ਸਨ। ਲਾਹੌਰ ਜ਼ਿਲ੍ਹੇ ਵਿੱਚ ਵਿਰਕ ਜੱਟ 6164 ਸਨ। ਸਿਆਲਕੋਟ ਵਿੱਚ ਵਿਰਕ ਤਿੰਨ ਹਜ਼ਾਰ ਦੇ ਲਗਭਗ ਸਨ। ਦਰਿਆ ਚਨਾਬ ਦੇ ਤਿੰਨ ਕੰਢਿਆਂ ਤੇ ਮੁਸਲਮਾਨ ਤੇ ਸਿੱਖ ਵਿਰਕ ਜੱਟ ਬਹੁਗਿਣਤੀ ਵਿੱਚ ਆਬਾਦ ਸਨ। ਸਾਂਦਲਬਾਰ ਵਿੱਚ ਵਿਰਕਾਂ ਦਾ ਬੋਲਬਾਲਾ ਸੀ। ਵਿਰਕਾਂ ਨੂੰ ਚੋਰ, ਡਾਕੂ ਤੇ ਲੜਾਕੂ ਸਮਝਿਆ ਜਾਂਦਾ ਸੀ। ਵਿਰਕ ਪਸੂਆਂ ਦੀ ਵੀ ਚੋਰੀ ਕਰਦੇ ਸਨ ਪਰ ਆਪਣੇ ਘਰ ਆਏ ਬੰਦੇ ਦੇ ਪਸ਼ੂਆਂ ਦੀ ਪੂਰੀ ਰੱਖਿਆ ਕਰਦੇ ਸਨ। ਵਿਰਕਾਂ ਦੇ ਵੀ ਕੁਝ ਅਸੂਲ ਸਨ। ਵਿਰਕ ਜੱਟ ਵਰਣ ਤੇ ਦਰਿਗੜ ਜੱਟਾਂ ਨੂੰ ਆਪਣਾ ਭਾਈਚਾਰਾ ਸਮਝਦੇ ਸਨ। ਬਾਬਾ ਵਿਰਕ ਕਿਸ ਸਮੇਂ ਹੋਇਆ, ਇਸ ਬਾਰੇ ਇਤਿਹਾਸਕਾਰਾਂ ਦੇ ਵੱਖ ਵੱਖ ਵਿਚਾਰ ਹਨ।
ਵਿਰਕਾਂ ਦੇ ਮਰਾਸੀ ਅਨੁਸਾਰ ਵਿਰਕ ਦੇ ਚਾਰ ਪੁੱਤਰ ਸਨ। ਕੇਵਲ ਅੰਗਿਆਰੀ ਦੀ ਬੰਸ ਹੀ ਬਹੁਤੀ ਵਧੀ ਫੁੱਲੀ। ਇਸ ਦੇ ਸਮੇਂ ਹੀ ਵਿਰਕ ਗੋਤ ਆਮ ਪ੍ਰਚਲਿਤ ਹੋਇਆ। ਵਿਰਕਾਂ ਦੇ ਮਿਰਾਸੀ ਆਮ ਹੀ ਕਹਿੰਦੇ ਹਨ 'ਵਿਰਕ ਰਾਜਾ, ਜੱਦ ਅੰਗਿਆਰੀ ਦੀ ਕਾਇਮ, ਬਾਬੇ ਵਿਰਕ ਨੇ ਦੋ ਵਿਆਹ ਕਰਾਏ ਸਨ। ਪਹਿਲੀ ਪਤਨੀ ਬਿੱਡੂ ਘਰਾਣੇ ਦੇ ਝੰਡੀਰਾਂ ਦੀ ਧੀ ਸੀ। ਦੂਜੀ ਪਤਨੀ ਸਿੱਧੂਆਂ ਦੀ ਧੀ ਸੀ। ਪਹਿਲੇ ਵਿਆਹ ਵੇਲੇ ਬਾਬਾ ਵਿਰਕ ਆਪਣੇ ਪਿਤਾ, ਉੱਧਰਸੈਨ ਨਾਲ ਨਾਰਾਜ਼ ਹੋ ਕੇ ਆਪਣੇ ਸਹੁਰਿਆਂ ਦੇ ਪਿੰਡ ਝੰਡੀਰਾਂ ਦੇ ਨਜ਼ਦੀਕ ਨਵਾਂ ਘੁਚਲੀ ਪਿੰਡ ਵਸਾਕੇ ਰਹਿਣ ਲੱਗ ਪਿਆ ਸੀ। ਭੱਟੀ ਰਾਜਪੂਤਾਂ ਨੂੰ ਖ਼ੁਸ਼ ਕਰਨ ਲਈ ਵਿਰਕ ਨੇ ਦੂਜੀ ਸ਼ਾਦੀ ਸਿੱਧੂ ਚੌਧਰੀਆਂ ਦੇ ਘਰ ਕੀਤੀ।
ਕਈ ਇਤਿਹਾਸਕਾਰਾਂ ਨੇ ਵਿਰਕਾਂ ਨੂੰ ਭੱਟੀ ਰਾਜਪੂਤਾਂ ਵਿਚੋਂ ਮੰਨਿਆ ਹੈ। ਇਹ ਗਲਤ ਲੱਗਦਾ ਹੈ। ਸਿੱਧੂ ਵੀ ਭੱਟੀ ਰਾਜਪੂਤਾਂ ਵਿਚੋਂ ਹਨ। ਜੇ ਵਿਰਕ ਭੱਟੀ ਹੁੰਦੇ ਤਾਂ ਬਾਬਾ ਵਿਰਕ ਸਿੱਧੂਆਂ ਨਾਲ ਰਿਸ਼ਤੇਦਾਰੀ ਕਿਉਂ ਪਾਉਂਦਾ। ਵਿਰਕ ਭਾਈਚਾਰੇ ਦੇ ਬਹੁਤੇ ਲੋਕ ਸਾਂਦਲਬਾਰ ਵਿੱਚ ਵੀ ਵੱਸਦੇ ਸਨ। ਮਾਲਵੇ ਵਿੱਚ ਵਿਰਕਾਂ ਦੀ ਗਿਣਤੀ ਬਹੁਤ ਘੱਟ ਸੀ। ਬਠਿੰਡੇ ਦੇ ਇਲਾਕੇ ਦੇ ਪਿੰਡਾਂ ਵਿਰਕ ਕਲਾਂ, ਵਿਰਕ ਖੁਰਦ, ਚੰਨੂੰ ਆਦਿ ਦੇ ਵਿਰਕਾਂ ਨੂੰ ਕੁਝ ਇਤਿਹਾਸਕਾਰਾਂ ਨੇ ਭੱਟੀ ਰਾਜਪੂਤਾਂ ਵਿਚੋਂ ਲਿਖਿਆ ਹੈ। ਇਹ ਠੀਕ ਨਹੀਂ ਕਿਉਂਕਿ ਵਿਰਕ ਕਲਾਂ ਤੇ ਚੰਨੂੰ ਪਿੰਡ ਦੇ ਵਿਰਕਾਂ ਦਾ ਪਿਛੋਕੜ ਚੂਹੜਕਾਣਾ ਪਿੰਡ ਸੀ। 1947 ਈਸਵੀ ਦੀ ਵੰਡ ਤੋਂ ਪਹਿਲਾਂ ਇਹ ਗੱਲ ਵਿਰਕਾਂ ਦੇ ਦੌਲੀ ਮਿਰਾਸੀ ਨੇ ਬਾਬਾ ਹਰਨਾਮ ਸਿੰਘ ਵਿਰਕ ਪਿੰਡ ਚੰਨੂੰ ਨੂੰ ਦੱਸੀ ਸੀ। ਦੌਲੀ ਮਿਰਸੀ ਦਾ ਪਿੰਡ ਵਿਰਕ ਕਲਾਂ ਹੀ ਸੀ। ਉਹ ਵਿਰਕਾਂ ਦਾ ਹੀ ਮਿਰਾਸੀ ਸੀ।
ਵਿਰਕ ਕਲਾਂ ਦੇ ਵਿਰਕ ਚੂੜਕਾਣੇ ਵਿਚੋਂ (1713) ਈਸਵੀਂ ਦੇ ਲਗਭਗ ਫਰਖਸੀਅਰ ਦੀ ਗਸ਼ਤੀ ਫ਼ੌਜ ਦੇ ਧੱਕੇ ਤੇ ਜ਼ੁਲਮਾਂ ਤੋਂ ਤੰਗ ਆ ਕੇ ਰਿਸ਼ਤੇਦਾਰਾਂ ਪਾਸ ਇਸ ਰੋਹੀ ਬੀਆਬਾਨ ਤੇ ਜੰਗਲੀ ਇਲਾਕੇ ਵਿੱਚ ਬਠਿੰਡੇ ਦੇ ਨਜ਼ਦੀਕ ਨਵਾਂ ਪਿੰਡ ਵਿਰਕ ਵਸਾਕੇ ਇਥੇ ਹੀ ਸੰਤ ਮਸਤਰਾਮ ਪਾਸ ਹੀ ਆਬਾਦ ਹੋ ਗਏ। ਇਸ ਸਮੇਂ ਕੁਝ ਵਿਰਕ ਦੁਆਬੇ ਵਿੱਚ ਵੀ ਚਲੇ ਗਏ ਸਨ। ਦੁਆਬੇ ਵਿੱਚ ਜਲੰਧਰ ਦੇ ਖੇਤਰ ਵਿੱਚ ਵੀ ਇੱਕ ਵਿਰਕਾਂ ਪਿੰਡ ਹੈ। ਲੁਧਿਆਣੇ ਜ਼ਿਲ੍ਹੇ ਵਿੱਚ ਵੀ ਇੱਕ ਬਿਰਕ ਪਿੰਡ ਹੈ। ਦੁਆਬੇ ਤੇ ਮਾਲਵੇ ਵਿੱਚ ਵੀ ਵਿਰਕ ਹੌਲੀ ਹੌਲੀ ਮੁਸਲਮਾਨਾਂ ਤੋਂ ਤੰਗ ਆ ਕੇ ਦੂਰ ਦੂਰ ਤੱਕ
ਆਬਾਦ ਹੋ ਗਏ ਸਨ। ਫਰਖਸੀਅਰ ਦੇ ਸਮੇਂ ਸੰਦਲਬਾਰਾ ਵਿੱਚ ਵਿਰਕਾਂ ਦਾ ਬਹੁਤ ਹੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ। ਅਹਿਮਦਸ਼ਾਹ ਅਬਦਾਲੀ ਦੇ ਸਮੇਂ ਵੀ ਵਿਰਕਾਂ ਦਾ ਬਹੁਤ ਨੁਕਸਾਨ ਹੋਇਆ ਸੀ। ਇਸ ਦੀਆਂ ਫ਼ੌਜਾਂ ਨੇ ਲੁੱਟਮਾਰ ਕਰਕੇ ਵਿਰਕਾਂ ਦੇ ਕਈ ਪਿੰਡ ਉਜਾੜ ਦਿੱਤੇ ਸਨ। ਵਿਰਕਾਂ ਦੇ ਰਸਮ ਰਵਾਜ ਵੀ ਆਮ ਜੱਟਾਂ ਵਾਲੇ ਹੀ ਸਨ। ਵਿਆਹ ਵੇਲੇ ਜੰਡੀ ਵੱਢਣਾ, ਬੱਕਰੇ ਜਾਂ ਛੱਤਰੇ ਦੀ ਕੁਰਬਾਨੀ ਦੇਣਾ, ਸੀਰਾ ਤੇ ਮੁੰਡੇ ਦੇਣਾ ਆਦਿ ਸਨ। ਜਾਇਦਾਦ ਪਗੜੀ ਵੰਡ ਦੇ ਅਨੁਸਾਰ ਦਿੱਤੀ ਜਾਂਦੀ ਸੀ। ਧੀਆਂ ਨੂੰ ਜ਼ਮੀਨ ਨਹੀਂ ਦਿੱਤੀ ਜਾਂਦੀ ਸੀ।
ਵਿਰਕਾਂ ਦਾ ਪਰੋਹਤ ਆਮ ਤੌਰ 'ਤੇ ਮਿਰਾਸੀ ਹੀ ਹੁੰਦਾ ਸੀ। ਵਿਰਕ ਵਰਣ ਗੋਤ ਦੇ ਜੱਟਾਂ ਨਾਲ ਰਿਸ਼ਤੇਦਾਰੀ ਨਹੀਂ ਪਾਉਂਦੇ ਸਨ। ਸਾਂਦਲਬਾਰ ਵਿੱਚ ਵਿਰਕ, ਵਰਣ ਤੇ ਧਰੰਗਤ ਤਿੰਨਾਂ ਭਰਾਵਾਂ ਦੀ ਬੰਸ ਕਾਫ਼ੀ ਗਿਣਤੀ ਵਿੱਚ ਵੱਸਦੀ ਸੀ। ਬਾਬੇ ਅੰਗਿਆਰੀ ਦਾ ਪੋਤਰਾ ਬਾਲਾ ਬਹੁਤ ਹੀ ਸੂਰਬੀਰ ਤੇ ਹਿੰਮਤੀ ਸੀ। ਉਸ ਨੇ ਗੁਜਰਾਂਵਾਲੇ ਦੇ ਇਲਾਕੇ ਵਿੱਚ ਨਵੀਂ ਆਬਾਦੀ ਕੀਤੀ। ਬਾਲੇ ਦੇ ਤਿੰਨ ਪੁੱਤਰਾਂ ਜਾਊ, ਜੋਪਰ ਤੇ ਬੱਛਰਾਏ ਦੀ ਬੰਸ, ਤਿੰਨ ਸ਼ਾਖਾ ਵਿੱਚ ਵੰਡੀ ਗਈ। ਹੁਣ ਵਿਰਕਾਂ ਦੀਆਂ ਮੁੱਖ ਮੂੰਹੀਆਂ ਤੇਰਾਂ ਬਣ ਗਈਆਂ ਹਨ।
ਸਾਂਦਲਬਾਰ ਵਿੱਚ ਵਿਰਕਾਂ ਦੀਆਂ ਭੱਟੀ, ਖਰਲ ਤੇ ਸਿਆਲ ਆਦਿ ਜਾਤੀਆਂ ਨਾਲ ਅਕਸਰ ਲੜਾਈਆਂ ਹੁੰਦੀਆਂ ਰਹਿੰਦੀਆਂ ਸਨ। ਵਿਰਕ ਵੀ ਲੜਾਕੂ, ਬਦਲਾਖੋਰ, ਅੱਖੜ ਤੇ ਘੈਂਟ ਜੱਟ ਸਨ। ਜੇ ਦੁਸ਼ਮਣ ਵਿਰਕਾਂ ਦਾ ਇੱਕ ਬੰਦਾ ਮਾਰਦੇ ਸਨ ਤਾਂ ਵਿਰਕ ਵੀ ਦੁਸ਼ਮਣ ਦੇ 20 ਬੰਦੇ ਮਾਰਦੇ ਸਨ। ਜੇ ਉਹ ਵਿਰਕਾਂ ਦਾ ਇੱਕ ਡੰਗਰ ਲੈ ਜਾਂਦੇ ਤਾਂ ਵਿਰਕ ਉਨ੍ਹਾਂ ਦਾ ਸਾਰਾ ਡੰਗਰ ਮਾਲ ਲੈ ਜਾਂਦੇ ਸਨ। ਵਿਰਕਾਂ ਦੇ ਮਾੜੇ ਦਿਨ ਵੀ ਆਏ ਅਤੇ ਚੰਗੇ ਦਿਨ ਵੀ ਆਏ ਪਰ ਵਿਰਕਾਂ ਨੇ ਹਿੰਮਤ ਤੇ ਹੌਸਲਾ ਨਹੀਂ ਛੱਡਿਆ ਸੀ। ਦੁਸ਼ਮਣ ਨੇ ਕਈ ਵਾਰ ਇਨ੍ਹਾਂ ਦੇ ਪਿੰਡ ਉਜਾੜੇ ਤੇ ਅੱਗਾਂ ਲਾਈਆਂ। ਸਿੱਖ ਮਿਸਲਾਂ ਦੇ ਸਮੇਂ ਵਿਰਕ ਫਿਰ ਚੜ੍ਹਦੀ ਕਲਾ ਵਿੱਚ ਆ ਗਏ। ਇਨ੍ਹਾਂ ਨੇ ਸਾਂਦਲਬਾਰ ਦੇ ਪ੍ਰਸਿੱਧ ਤੇ ਮਜ਼ਬੂਤ ਕਿਲ੍ਹੇ ਸ਼ੇਖੂਪੁਰਾ ਤੇ ਕਬਜ਼ਾ ਕਰ ਲਿਆ ਅਤੇ 84 ਪਿੰਡ ਰੋਕ ਲਏ। 1713 ਈਸਵੀਂ ਤੋਂ 1808 ਈਸਵੀ ਤੱਕ ਕਿਲ੍ਹਾ ਸ਼ੇਖੂਪਰਾ ਵਿਰਕਾਂ ਪਾਸ ਰਿਹਾ। 1808 ਈਸਵੀਂ ਵਿੱਚ ਇੱਕ ਸਮਝੌਤੇ ਰਾਹੀਂ ਇਹ ਕਿਲ੍ਹਾ ਤੇ ਕੁਝ ਪਿੰਡ ਧਾੜ ਕਰਕੇ ਸ਼ੇਖੂਪੁਰੇ ਕਿਲ੍ਹੇ ਵਿੱਚ ਆ ਗਰਜਦੇ ਸਨ। ਵਿਰਕ ਸੰਸਕ੍ਰਿਤ ਦਾ ਸ਼ਬਦ ਹੈ। ਇਸ ਦੇ ਅਰਥ ਬਘਿਆੜ ਹਨ। ਵਿਰਕ ਸ਼ੇਰ ਵੀ ਸਨ ਤੇ ਬਘਿਆੜ ਵੀ ਸਨ। ਸਿੰਘ ਦੇ ਸਮੇਂ ਵਿਰਕਾਂ ਦੀ ਸ਼ਕਤੀ ਕਾਫ਼ੀ ਘੱਟ ਗਈ ਸੀ। ਵਿਰਕ ਸਾਰੇ ਪੰਜਾਬ ਵਿੱਚ ਦੂਰ ਦੂਰ ਤੱਕ ਫੈਲ ਚੁੱਕੇ ਸਨ। ਵਿਰਕ ਗੁਰੂ ਨਾਨਕ ਦੇ ਵੀ ਸ਼ਰਧਾਲੂ ਸਨ ਨਨਕਾਣਾ ਵਿਰਕਾਂ ਦੇ ਇਲਾਕੇ ਵਿੱਚ ਹੀ ਸੀ। ਗੁਰੂ ਅਰਜਨ ਦੇਵ ਜੀ ਦੇ ਸਮੇਂ ਤੋਂ ਹੀ ਵਿਰਕ ਸਿੱਖੀ ਵੱਲ ਖਿੱਚੇ ਗਏ ਸਨ। ਭਾਈ ਪਿਰਾਣਾ ਵਿਰਕ ਗੁਰੂ ਜੀ ਦੇ ਪੱਕੇ ਸ਼ਰਧਾਲੂ ਤੇ ਭਗਤ ਸਨ। ਇਹ ਚੱਕ ਰਾਮਦਾਸ ਜ਼ਿਲ੍ਹਾ ਗੁਜਰਾਂਵਾਲਾ ਦੇ ਵਸਨੀਕ ਸਨ। ਨਵਾਬ ਕਪੂਰ ਸਿੰਘ ਵੀ ਵਿਰਕ ਜੱਟ ਸਨ। ਜੋ 1733 ਤੋਂ 1753 ਈਸਵੀ ਤੱਕ 20 ਸਾਲ ਸਿੱਖ ਕੌਮ ਦੇ ਆਗੂ ਤੇ ਜਥੇਦਾਰ ਰਹੇ। ਇਨ੍ਹਾਂ ਦੇ ਪ੍ਰਭਾਵ ਕਾਰਨ ਹੀ ਵਿਰਕਾਂ ਨੇ ਸਿੱਖ ਧਰਮ ਧਾਰਨ ਕੀਤਾ। ਕੇਵਲ ਈਦੂ ਵਿਰਕ ਦੀ ਬੰਸ ਹੀ ਮੁਸਲਮਾਨ ਬਣੀ ਸੀ। ਬਹੁਤੇ ਵਿਰਕ ਸਿੱਖ ਹੀ ਸਨ। ਅੰਗਰੇਜ਼ਾਂ ਦੇ ਰਾਜ ਸਮੇਂ ਅਕਾਲੀ ਲਹਿਰ ਵਿੱਚ ਹਿੱਸਾ ਲੈਣ ਤੇ ਲੁੱਟ ਮਾਰ ਤੇ ਲੜਾਈਆਂ ਕਰਨ ਕਰਕੇ ਵਿਰਕਾਂ ਨੂੰ ਅੰਗਰੇਜ਼ਾਂ ਨੇ ਜਰਾਇਮ ਪੇਸ਼ਾ ਕੌਮ ਐਲਾਨ ਕਰ ਦਿੱਤਾ ਸੀ ਪਰ ਸਿੱਖ ਲੀਡਰਾਂ ਤੇ ਵਿਰਕ ਵਕੀਲਾਂ ਦੇ ਦਬਾਉ ਕਾਰਨ ਅੰਗਰੇਜ਼ਾਂ ਨੂੰ ਇਹ ਹੁਕਮ ਵਾਪਿਸ ਲੈਣਾ ਪਿਆ। ਹੁਣ ਵਿਰਕ ਜੱਟ ਪੜ੍ਹ ਲਿਖ ਕੇ ਬਹੁਤ ਉੱਚੀਆਂ ਪਦਵੀਆਂ ਤੇ ਪਹੁੰਚੇ ਹੋਏ ਹਨ। ਖੇਤੀਬਾੜੀ ਵਿੱਚ ਵੀ ਇਨ੍ਹਾਂ ਨੇ ਬਹੁਤ ਉੱਨਤੀ ਕੀਤੀ ਹੈ। ਕੁਲਵੰਤ ਸਿੰਘ ਵਿਰਕ ਪੰਜਾਬੀ ਦਾ ਮਹਾਨ ਕਹਾਣੀਕਾਰ ਸੀ।
ਸਾਂਦਲਬਾਰ ਵਿੱਚ ਜ਼ਿਲ੍ਹਾ ਸ਼ੇਖੂਪੁਰਾ ਤੇ ਗੁਜਰਾਂਵਾਲਾ ਵਿਰਕਾਂ ਦੇ ਗੜ੍ਹ ਸਨ। ਜ਼ਿਲ੍ਹਾ ਸ਼ੇਖੂਪੁਰਾ ਵਿੱਚ ਵਿਰਕੈਤ ਲਗਭਗ ਇੱਕ ਸੌ ਪਿੰਡ ਵਿੱਚ ਫੈਲੇ ਹੋਏ ਸਨ। ਗੁਜਰਾਂਵਾਲਾ ਵਿੱਚ ਵੀ ਵਿਰਕਾਂ ਦੇ 132 ਪਿੰਡ ਸਨ। ਇਹ ਵੱਡਾ ਭਾਈਚਾਰਾ ਸੀ। ਇਨ੍ਹਾਂ ਦੇ ਵੱਡੇ ਵੱਡੇ ਪਿੰਡ ਚੂਹੜਕਾਣਾ, ਈਸ਼ਰਕਾ, ਵਰਨ, ਕਾਲੇਕੇ, ਝੱਬਰ, ਭਿੱਖੀ, ਗਰਮੂਲਾ, ਵਡੀ ਕੜਿਆਲ ਆਦਿ ਸਨ। ਪੱਛਮੀ ਪੰਜਾਬ ਵਿੱਚ ਵਿਰਕਾਂ ਦੇ ਕੁਝ ਹੋਰ ਪ੍ਰਸਿੱਧ ਪਿੰਡ ਹੰਬੋ, ਫੁਲਰਵੰਨ, ਮਹਿਲੀਆ ਵਿਰਕ, ਨੁਸ਼ਹਿਰਾ ਵਿਰਕਾਂ ਚੱਕ ਰਾਮਦਾਸ, ਮੁਰੀਦਕਾ, ਭੰਡੋਰਵਾਲਾ, ਸ਼ੇਰੋਕਾ, ਡਾਚਰ, ਗਜਿਆਣ, ਸਲਾਰ, ਮਾਂਗਾ, ਜਾਤਰੀ, ਨਵਾਂ ਪਿੰਡ ਵਿਰਕ ਫਤਿਹ ਸ਼ਾਹ, ਪਰੋਜ਼ ਜੈਚੱਕ ਮਾਲੋ ਕੀ ਟਿੱਬੀ ਆਦਿ ਸਨ।
ਨਵਾਬ ਕਪੂਰ ਸਿੰਘ ਦਾ ਜਨਮ ਪਿੰਡ ਮਾਲੋ ਕੀ ਟਿੱਬੀ ਵਿੱਚ ਹੀ ਹੋਇਆ ਸੀ। ਨਨਕਾਣਾ ਸਾਹਿਬ ਤੇ ਸੱਚਾ ਸੌਦਾ ਦੇ ਗੁਰਦੁਆਰੇ ਵੀ ਸਾਂਦਲਬਾਰ ਵਿੱਚ ਸਨ। ਸਾਂਦਲਬਾਰ ਵਿਰਕਾਂ ਦਾ ਹੋਮਲੈਂਡ ਸੀ। ਪੂਰਬੀ ਪੰਜਾਬ ਵਿੱਚ ਵਿਰਕਾਂ ਦੇ ਪ੍ਰਸਿੱਧ ਪਿੰਡ ਬਿਰਕਾਂ, ਵਿਰਕ ਕਲਾਂ, ਸਲੀਣਾ, ਚੌਹਾਣ ਕੇ, ਖਸਣ, ਬੀਰੋਵਾਲ, ਸੈਫਲਾਬਾਦ ਆਦਿ ਹਨ। ਸਿੰਘ ਪੁਰੀਏ ਵਿਰਕ ਸਰਦਾਰ ਵੀ ਪੰਜਾਬ ਵਿੱਚ ਬਹੁਤ ਪ੍ਰਸਿੱਧ ਸਨ।
ਵਿਰਕ ਨਾਮ ਦੇ ਪੰਜਾਬ ਵਿੱਚ ਕਈ ਪਿੰਡ ਹਨ। ਸ਼ੇਖੂਪੁਰੇ ਦਾ ਪ੍ਰਾਚੀਨ ਨਾਮ ਬਿਰਕਗੜ੍ਹ ਸੀ। ਵਿਰਕ ਖੁਰਾਸਾਨ। ' ਵਿੱਚ ਵੀ ਕਾਫ਼ੀ ਸਮਾਂ ਕਾਬਜ਼ ਰਹੇ। ਉੱਤਰ ਪ੍ਰਦੇਸ਼ ਵਿੱਚ ਵਿਰਕਾਂ ਨੂੰ ਬੁਰੇ ਜੱਟ ਕਹਿੰਦੇ ਹਨ। ਕੰਬੋ ਜਾਤੀ ਵਿੱਚ ਵੀ ਕੁਝ ਵਿਰਕ ਗੋਤ ਦੇ ਲੋਕ ਅੰਮ੍ਰਿਤਸਰ ਆਦਿ ਖੇਤਰਾਂ ਵਿੱਚ ਵੱਸਦੇ ਹਨ। ਇਹ ਵੀ ਖੇਤੀ ਬਾੜੀ ਕਰਦੇ ਹਨ। ਹੋ ਸਕਦਾ ਹੈ ਕਿ ਕੋਈ ਵਿਰਕ ਜੱਟ ਕੰਬੋਆਂ ਦੀ ਲੜਕੀ ਨਾਲ ਸ਼ਾਦੀ ਕਰਕੇ ਕੰਬੋਜ਼ ਭਾਈਚਾਰੇ ਵਿੱਚ ਰਲਮਿਲ ਗਿਆ ਹੋਵੇ, ਅਤੇ ਆਪਣੀ ਜੱਟ ਬਰਾਦਰੀ ਨਾਲੋਂ ਹਮੇਸ਼ਾ ਲਈ ਸੰਬੰਧ ਤੋੜ ਲਏ ਹੋਣ। ਜਾਤੀ ਬਦਲ ਜਾਂਦੀ ਹੈ ਪਰ ਗੋਤ ਨਹੀਂ ਬਦਲਦਾ। ਪੂਰਬੀ ਪੰਜਾਬ ਵਿੱਚ ਮਾਲਵਾ, ਮਾਝਾ ਤੇ ਦੁਆਬਾ ਦੇ ਖੇਤਰਾਂ ਵਿੱਚ ਵਿਰਕ ਜਾਂ ਬਿਰਕ ਨਾਮ ਦੇ ਕਈ ਪਿੰਡ ਹਨ ਜੋ ਵਿਰਕ ਭਾਈਚਾਰੇ ਨੇ ਹੀ ਆਬਾਦ ਕੀਤੇ ਹਨ।
ਪੱਛਮੀ ਪੰਜਾਬ ਵਿੱਚ ਵਿਰਕ ਲਾਹੌਰ, ਗੁਜਰਾਂਵਾਲਾ, ਸਿਆਲਕੋਟ, ਸ਼ੇਖੂਪੁਰਾ, ਮੁਲਤਾਨ, ਜਿਹਲਮ, ਝੰਗ, ਮਿੰਟਗੁਮਰੀ ਤੇ ਬੰਨੂ ਤੱਕ ਦੂਰ ਦੂਰ ਫੈਲੇ ਹੋਏ ਸਨ।
ਪਾਕਿਸਤਾਨ ਬਣਨ ਤੋਂ ਮਗਰੋਂ ਵਿਰਕ ਹਰਿਆਣੇ ਦੇ ਕੁਰੂਕਸ਼ੇਤਰ, ਕਰਨਾਲ, ਕੈਥਲ ਤੇ ਸਿਰਸਾ ਆਦਿ ਜ਼ਿਲ੍ਹਿਆਂ ਵਿੱਚ ਆਬਾਦ ਹੋ ਗਏ ਹਨ। 1881 ਈਸਵੀਂ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਵਿਰਕ ਜੱਟ 36416 ਸਨ ਪਰ 7118 ਵਿਰਕਾਂ ਨੇ ਇਸ ਮਰਦਮਸ਼ੁਮਾਰੀ ਵਿੱਚ ਆਪਣਾ ਗੋਤ ਰਾਜਪੂਤ ਵਿਰਕ ਦੱਸਿਆ ਸੀ। ਵਿਰਕ ਤੇ ਬਰਕ ਇਕੋ ਹੀ ਗੋਤ ਹੈ। ਵਿਰਕਾਂ ਬਾਰੇ ਭਗਵੰਤ ਸਿੰਘ ਆਜ਼ਾਦ ਤੇ ਗੁਰਇਕਬਾਲ ਸਿੰਘ ਲਿਖਤ ਪੁਸਤਕ 'ਸਾਂਦਲਬਾਰ ਦਾ ਇਤਿਹਾਸ ਵਿਰਕ ਅਤੇ ਹੋਰ, ਵਿੱਚ ਵੀ ਕਾਫ਼ੀ ਜਾਣਕਾਰੀ ਦਿੱਤੀ ਗਈ ਹੈ। ਇਹ ਪ੍ਰਸ਼ੰਸਾਯੋਗ ਪੁਸਤਕ ਹੈ। ਬੀ. ਐੱਸ. ਦਾਹੀਆ ਆਪਣੀ ਪੁਸਤਕ 'ਜਾਟਸ' ਵਿੱਚ ਵਿਰਕਾਂ ਨੂੰ ਪੰਜਾਬ ਦਾ ਬਹੁਤ ਹੀ ਪੁਰਾਣਾ ਜੱਟ ਕਬੀਲਾ ਮੰਨਦਾ ਹੈ। ਉਸਦੇ ਅਨੁਸਾਰ ਵਿਰਕ ਭਾਰਤ ਵਿੱਚ 800 ਪੂਰਬ ਈਸਵੀਂ ਤੋਂ ਮਗਰੋਂ ਹੀ ਸ਼ਕਸਤਾਨ ਦੇ ਇਲਾਕੇ ਤੋਂ ਉੱਠ ਕੇ ਆਏ ਹਨ। ਪਾਇਨੀ ਦੇ ਅਨੁਸਾਰ ਵਿਰਕ 500 ਪੂਰਬ ਈਸਵੀ ਦੇ ਸਮੇਂ ਪੰਜਾਬ ਵਿੱਚ ਆਬਾਦ ਸਨ। ਵਿਰਕ ਭਾਈਚਾਰੇ ਦੇ ਲੋਕ ਖਾੜਕੂ ਸਨ। ਕੈਸਪੀਅਨ ਸਾਗਰ ਖੇਤਰ ਵੀ ਕਿਸੇ ਸਮੇਂ ਵਿਰਕਾਂ ਦਾ ਮੁੱਢਲਾ ਘਰ ਰਿਹਾ ਹੈ। ਮੱਧ ਏਸ਼ੀਆ ਤੋਂ ਇਰਾਨ ਤੇ ਭਾਰਤ ਵਿੱਚ ਦਾਖ਼ਲ ਹੋਣ ਵਾਲਾ ਇਹ ਜੱਟ ਕਬੀਲਾ ਸਭ ਤੋਂ ਪੁਰਾਣਿਆਂ ਕਬੀਲਿਆਂ ਵਿਚੋਂ ਸੀ। ਮਾਰਕੰਡੇ ਪੁਰਾਣ ਵਿੱਚ ਵੀ ਬਿਰਕਾਂ ਦਾ ਜ਼ਿਕਰ ਹੈ। ਮਹਾਭਾਰਤ ਦੇ ਸਮੇਂ ਦੇ ਉੱਘੇ ਜੱਟ ਕਬੀਲੇ ਬਿਰਕ ਛੀਨੇ, ਸੰਧੂ, ਜਾਖੜ, ਤੋਮਰ, ਚੌਹਾਨ, ਬੱਲ ਤੇ ਕੰਗ ਆਦਿ ਸਨ। ਰਿਗਵੇਦਾਂ ਦੇ ਸਮੇਂ ਵੀ ਕਈ ਜੱਟ ਕਬੀਲੇ ਭਾਰਤ ਵਿੱਚ ਆਬਾਦ ਸਨ। ਸੱਤਵੀਂ ਸਦੀ ਮਗਰੋਂ ਜੱਟ ਕਬੀਲੇ ਰਾਜਪੂਤਾਂ ਅਤੇ ਕਸ਼ਤਰੀਆਂ ਵਿੱਚ ਪਰਿਵਰਤਤ ਹੋ ਗਏ। ਰਾਜਪੂਤ ਸ਼ਬਦ ਨਵੀਂ ਤੇ ਦਸਵੀਂ ਸਦੀ ਵਿੱਚ ਪ੍ਰਚਲਿਤ ਹੋਇਆ। ਵਿਰਕ ਜੱਟ ਆਪਣਾ ਸੰਬੰਧ ਮਿਨਹਾਸ ਰਾਜਪੂਤਾਂ ਨਾਲ ਜੋੜਦੇ ਹਨ। ਸੱਤਵੀਂ ਸਦੀ ਤੋਂ ਪਹਿਲਾਂ ਰਾਜਪੂਤ ਸ਼ਬਦ ਕਿਸੇ ਥਾਂ ਵੀ ਲਿਖਿਆ ਨਹੀਂ ਮਿਲਦਾ। ਮਿਨਹਾਸ ਰਾਜਪੂਤ ਵੀ ਹਨ ਅਤੇ ਜੱਟ ਵੀ ਹਨ। ਅਸਲ ਵਿੱਚ ਵਿਰਕ ਮਿਨਹਾਸ ਜੱਟਾਂ ਦੀ ਬਰਾਦਰੀ ਵਿਚੋਂ ਹਨ। ਮਿਨਹਾਸ ਜੱਟ ਵੀ ਬਹੁਤ ਪੁਰਾਣਾ ਕਬੀਲਾ ਹੈ। ਜੱਟਾਂ ਦੇ ਬਹੁਤੇ ਕਬੀਲੇ ਸਕਿਥੀਅਨ ਜਾਤੀ ਵਿਚੋਂ ਹਨ। ਸਕਿਥੀਅਨ ਜਾਤੀ ਦੇ ਲੋਕ ਆਪਣੀ ਜਾਇਦਾਦ ਆਪਣੇ ਪੁੱਤਰਾਂ ਵਿੱਚ ਬਰਾਬਰ ਵੰਡਦੇ ਸਨ।
ਅੱਜ ਕੱਲ੍ਹ ਵਿਰਕ ਜੱਟ ਪੰਜਾਬ ਦੇ ਕੋਨੇ ਕੋਨੇ ਵਿੱਚ ਮਿਲਦੇ ਹਨ। ਵਿਰਕ ਜੱਟ ਉੱਤਰਾਂਚਲ ਪ੍ਰਦੇਸ਼ ਦੇ ਉਧਮ ਸਿੰਘ ਨਗਰ ਜ਼ਿਲ੍ਹੇ ਵਿੱਚ ਵੀ ਕਾਫ਼ੀ ਆਬਾਦ ਹਨ। ਪੰਜਾਬ ਤੋਂ ਬਾਹਰਲੇ ਦੇਸ਼ਾਂ ਵਿੱਚ ਜਾਕੇ ਵੀ ਵਿਰਕਾਂ ਨੇ ਕਾਫ਼ੀ ਉੱਨਤੀ ਕੀਤੀ ਹੈ। ਵਿਰਕ ਪੰਜਾਬ ਦਾ ਇੱਕ ਬਹੁਤ ਹੀ ਮਹੱਤਵਪੂਰਨ ਤੇ ਪ੍ਰਭਾਵਸ਼ਾਲੀ ਜੱਟ ਕਬੀਲਾ ਹੈ। ਪੱਛਮੀ ਪੰਜਾਬ ਵਿੱਚ ਹੁਣ ਸਾਰੇ ਵਿਰਕ ਮੁਸਲਮਾਨ ਹਨ। ਪੂਰਬੀ ਪੰਜਾਬ ਵਿੱਚ ਹੁਣ ਸਾਰੇ ਵਿਰਕ ਸਿੱਖ ਹਨ। ਇਹ ਬਹੁਤ ਪ੍ਰਭਾਵਸ਼ਾਲੀ ਉਪਜਾਤੀ ਹੈ। ਵਿਰਕ ਸੂਰਜਬੰਸੀ ਨਾਲ ਹਨ। ਵਿਰਕਾਂ ਦੇ ਮਿਰਾਸੀ ਇਨ੍ਹਾਂ ਦਾ ਬੰਸਾਵਲੀ ਬਾਬਾ ਮਨਹਾਸ ਤੇ ਸ੍ਰੀ ਰਾਮ ਚੰਦਰ ਜੀ ਨਾਲ ਜੋੜਦੇ ਹਨ। ਵਿਰਕਾਂ ਦੇ ਤਿੰਨ ਥੰਮ ਤੇ 12 ਮੂੰਹੀਆਂ ਹਨ। ਵਿਰਕ, ਕੰਗ, ਦਾਹੀਆ, ਵੈਨੀਵਾਲ, ਬੈਂਸ, ਮਾਨ, ਮੰਡ, ਮੈਡਜ਼ ਆਦਿ ਮੱਧ ਏਸ਼ੀਆ ਤੋਂ ਭਾਰਤ ਵਿੱਚ ਆਉਣ ਵਾਲੇ ਬਹੁਤ ਹੀ ਪ੍ਰਾਚੀਨ ਜੱਟ ਕਬੀਲੇ ਹਨ। 'ਜਾਟ ਇਤਿਹਾਸ ਦੇ ਲੇਖਕ ਸ੍ਰੀਮਦ ਅਚਾਰੀਆ ਸ੍ਰੀ ਨਿਵਾਸ ਅਚਾਰੀਆ ਮਹਾਰਾਜ ਅਨੁਸਾਰ ਹਿਰਕਾਨੀ ਪ੍ਰਦੇਸ਼ ਹੀ ਬਰਿਕਾਂ ਦਾ ਮੂਲਵਾਸ ਸੀ। ਰਾਜਸਥਾਨ ਵਿੱਚ ਬਿਰਕਾਲੀ ਸੀ। ਇਹ ਕੁਝ ਸਮਾਂ ਇਰਾਨ ਵਿੱਚ ਵੀ ਵਸਦੇ ਰਹੇ ਹਨ। ਇੱਕ ਨਦੀ ਵਿੱਚ ਰਹਿੰਦੇ ਸਨ। ਵਿਰਕ ਮਹਾਨ ਜਾਤੀ ਹੈ।
ਵੜਿੰਗ : ਇਹ ਪਵਾਰ ਬੰਸੀ ਰਾਜਪੂਤਾਂ ਦਾ ਇੱਕ ਉਪਗੋਤ ਹੈ। ਇਹ ਜਰਗ ਦੇ ਰਾਜੇ ਜੱਗਦੇਉ ਨੂੰ ਆਪਣਾ ਵਡੇਰਾ ਮੰਨਦੇ ਹਨ। ਇਨ੍ਹਾਂ ਦਾ ਮੁੱਢ ਲੁਧਿਆਣਾ ਜ਼ਿਲ੍ਹਾ ਹੀ ਹੈ। ਇਹ ਲੁਧਿਆਣੇ ਖੇਤਰ ਤੋਂ ਹੀ ਸਾਰੇ ਪੰਜਾਬ ਵਿੱਚ ਫੈਲੇ ਹਨ। ਲੁਧਿਆਣੇ ਜ਼ਿਲ੍ਹੇ ਵਿੱਚ ਭੈਣੀ ਵੜਿੰਗਾਂ ਇਨ੍ਹਾਂ ਦਾ ਮੋਢੀ ਤੇ ਪੁਰਾਣਾ ਪਿੰਡ ਹੈ। ਫਰੀਦਕੋਟ, ਮੁਕਤਸਰ ਤੇ ਬਠਿੰਡੇ ਦੇ ਇਲਾਕੇ ਵਿੱਚ ਵੀ ਵੜਿੰਗ ਭਾਈਚਾਰੇ ਦੇ ਕਾਫ਼ੀ ਲੋਕ ਵੱਸਦੇ ਹਨ। ਕੁਝ ਸੰਗਰੂਰ ਖੇਤਰ ਵਿੱਚ ਵੀ ਹਨ। ਫਰੀਦਕੋਟ ਦੇ ਇਲਾਕੇ ਵਿੱਚ ਰਾਮੇਆਣਾ, ਡੋਡ ਤੇ ਕੋਠੇ ਵੜਿੰਗ ਆਦਿ ਪਿੰਡਾਂ ਵਿੱਚ ਵੀ ਵੜਿੰਗ ਆਬਾਦ ਹਨ।
ਸਿੱਖ ਇਤਿਹਾਸ ਨਾਲ ਸੰਬੰਧਿਤ ਪੁਸਤਕ 'ਗੁਰੂ ਕੀਆ ਸਾਖੀਆਂ ਅਨੁਸਾਰ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਰਾਮੇਆਣੇ ਵਿੱਚ ਭਾਈ ਘੁੱਦਾ ਸਿੰਘ ਵੜਿੰਗ ਦੇ ਘਰ ਇੱਕ ਰਾਤ ਵਿਸ਼ਰਾਮ ਕੀਤਾ। ਅਗਲੇ ਦਿਨ ਸਵੇਰ ਹੀ ਗੁਰੂ ਕਾ ਵਹੀਕ ਮਲਣ ਵੱਲ ਨੂੰ ਚੱਲ ਪਿਆ। ਗੁਰੂ ਕਾ ਵਹੀਕ ਜਦ ਪਿੰਡ ਮਲਣ ਦੇ ਨੇੜੇ ਪਹੁੰਚਿਆ ਤਾਂ ਉਥੇ ਬੇਲੇ ਵਿੱਚ ਚੌਧਰੀ ਜੁਗਰਾਜ ਵੜਿੰਗ ਪਸੂ ਚਾਰ ਰਿਹਾ ਸੀ। ਜੁਗਰਾਜ ਨੇ ਮੁਗਲਾਂ ਦੇ ਭੈਅ ਕਾਰਨ ਮੁਗਲਾਂ ਨੂੰ ਦੱਸ ਦਿੱਤਾ ਕਿ ਸਵੇਰੇ ਸਵੇਰੇ ਗੁਰੂ ਆਪਣੇ ਸਿੱਖਾਂ ਨਾਲ ਇਥੋਂ ਦੀ ਲੰਘਿਆ ਸੀ। ਜਦੋਂ ਗੁਰੂ ਜੀ ਨੂੰ ਜੁਗਰਾਜ ਦੀ ਗੱਲ ਦਾ ਪੱਤਾ ਲੱਗਿਆ ਤਾਂ ਸੱਚੇ ਪਾਤਸ਼ਾਹ ਕਲਗ਼ੀਧਰ ਨੇ ਸਹਿਜ ਸੁਭਾਅ ਹੀ ਕਿਹਾ ਕਿ ਜੱਟ ਬੜਾ ਆਫਰਿਆ ਹੋਇਆ ਹੈ। ਇਸ ਕੋਲੋਂ ਜ਼ਰਾ ਜਿੰਨੀ ਗੱਲ ਵੀ ਪੱਚਾ ਨਾ ਹੋਈ। ਮੁਕਤਸਰ ਅਤੇ ਕੋਟਕਪੂਰੇ ਦੇ ਇਲਾਕੇ ਵਿੱਚ ਰਵਾਇਤ ਪ੍ਰਚਲਿਤ ਹੈ ਕਿ ਕੁਝ ਸਮੇਂ ਬਾਅਦ ਜੁਗਰਾਜ ਵੜਿੰਗ ਆਫਰ ਕੇ ਮਰ ਗਿਆ। ਹੁਣ ਵੀ ਜੁਗਰਾਜ ਦੀ ਬੰਸ ਦੇ ਵੜਿੰਗ ਆਖ਼ਿਰ ਆਫਰਕੇ ਹੀ ਮਰਦੇ ਹਨ। ਇਹ ਮਿਥਿਹਾਸਕ ਘਟਨਾ ਹੈ। ਮੁਕਤਸਰ ਦੇ ਨਜ਼ਦੀਕ ਇੱਕ ਵੜਿੰਗ ਪਿੰਡ ਹੈ। ਇਸ ਵਿੱਚ ਵੜਿੰਗ ਭਾਈਚਾਰੇ ਦੇ ਲੋਕ ਹੀ ਰਹਿੰਦੇ ਹਨ। ਡਬਵਾਲੀ ਦੇ ਪਾਸ ਵੀ ਇੱਕ ਵੜਿੰਗ ਖੇੜਾ ਪਿੰਡ ਹੈ। ਇਸ ਪਿੰਡ ਵਿੱਚ ਜੱਟਾਂ ਦੀਆਂ ਦੋ ਪੱਤੀਆਂ ਵੜਿੰਗ ਤੇ ਗਰੇਵਾਲਾਂ ਦੀਆਂ ਹਨ। ਬਠਿੰਡੇ ਦੇ ਇਲਾਕੇ ਵਿੱਚ ਵੀ ਭਾਈ ਭਗਤਾ ਪਿੰਡ ਵਿੱਚ ਕੁਝ ਵੜਿੰਗਾਂ ਦੇ ਘਰ ਹਨ। ਜ਼ਿਲ੍ਹਾ ਪਟਿਆਲਾ ਦੇ ਖੇਤਰ ਰਾਜਪੁਰਾ ਵਿੱਚ ਖਾਨਪੁਰ ਬੜਿੰਗਾ ਪਿੰਡ ਵੀ ਵੜਿੰਗ ਵੀ ਵੜਿੰਗ ਗੋਤੀ ਜੱਟਾਂ ਦਾ ਹੈ। ਬੜਿੰਗ ਕੁਝ ਸਮੇਂ ਕਸ਼ਮੀਰ ਖੇਤਰ ਵਿੱਚ ਵੀ ਵੱਸਦੇ ਰਹੇ ਹਨ। ਜ਼ਿਲ੍ਹਾ ਸੰਗਰੂਰ ਵਿੱਚ ਬੜਿੰਗਾ ਦੇ ਉੱਘੇ ਪਿੰਡ ਮਹਿਲਾ ਚੌਕ, ਚੱਨਾਂ, ਵਾਲਾ, ਬੁਜਰਕ, ਨਾਰੀਕੇ, ਮਲਾਕ ਆਦਿ ਹਨ। ਵੜਿੰਗ ਮਾਝੇ ਵਿੱਚ ਵੀ ਹਨ। ਵੜਿੰਗ ਜੱਟਾਂ ਨੇ ਮਾਝੇ ਵਿੱਚ ਵੀ ਆਪਣੇ ਗੋਤ ਦੇ ਨਾਮ ਤੇ ਅੰਮ੍ਰਿਤਸਰ ਦੇ ਇਲਾਕੇ ਵਿੱਚ ਇੱਕ ਵੜਿੰਗ ਪਿੰਡ ਵਸਾਇਆ ਸੀ। ਕਿਸੇ ਕਾਰਨ ਸਾਰੇ ਵੜਿੰਗ ਪਿੰਡ ਛੱਡ ਗਏ। ਹੁਣ ਇਸ ਪਿੰਡ ਵਿੱਚ ਬਾਜਵੇ ਜੱਟ ਰਹਿੰਦੇ ਹਨ। ਬਨਿੰਗ, ਬਲਿੰਗ ਤੇ ਬੜਿੰਗ ਇਕੋ ਭਾਈਚਾਰੇ ਵਿਚੋਂ ਲੱਗਦੇ ਹਨ। ਦੁਆਬੇ ਦੇ ਜਲੰਧਰ ਖੇਤਰ ਵਿੱਚ ਵੀ ਬੜਿੰਗ ਨਾਮ ਦਾ ਇੱਕ ਵੱਡਾ ਤੇ ਪ੍ਰਸਿੱਧ ਪਿੰਡ ਹੈ। ਇਸ ਵਿੱਚ ਵੜਿੰਗ ਗੋਤ ਦੇ ਜੱਟ ਹੀ ਵੱਸਦੇ ਹਨ। ਬੱਬਰ ਅਕਾਲੀ ਲਹਿਰ ਦਾ ਮੋਢੀ ਬਾਬਾ ਕਿਸ਼ਨ ਸਿੰਘ ਵੜਿੰਗ ਸੀ। ਦੁਆਬੇ ਤੋਂ ਵੜਿੰਗ ਬਾਹਰਲੇ ਦੇਸ਼ਾਂ ਵਿੱਚ ਵੀ ਜਾਕੇ ਆਬਾਦ ਹੋਏ ਹਨ। ਵੜਿੰਗ ਸਾਰੇ ਜੱਟ ਸਿੱਖ
ਹੀ ਹਨ।
ਟਾਵੇਂ ਟਾਵੇਂ ਵੜਿੰਗ ਸਾਰੇ ਪੰਜਾਬ ਵਿੱਚ ਹੀ ਵੱਸਦੇ ਹਨ। ਵੈਸੇ ਪੰਜਾਬ ਵਿੱਚ ਵੜਿੰਗ ਭਾਈਚਾਰੇ ਦੀ ਗਿਣਤੀ ਬਹੁਤ ਹੀ ਘੱਟ ਹੈ। ਵਿਦਿਅਕ ਤੇ ਆਰਥਿਕ ਤੌਰ 'ਤੇ ਅਜੇ ਵੜਿੰਗ ਬਹੁਤ ਪਿੱਛੇ ਹਨ। ਨਵੀਂ ਖੋਜ ਅਨੁਸਾਰ ਵੜਿੰਗ ਜੱਟ ਰਾਜੇ ਜੱਗਦੇਉ ਦੀ ਬੰਸ ਵਿਚੋਂ ਨਹੀਂ ਹਨ। ਇਹ ਜੱਗਦੇਉ ਦੇ ਪਰਮਾਰ ਭਾਈਚਾਰੇ ਵਿਚੋਂ ਹਨ। ਬੀ. ਐੱਸ. ਦਾਹੀਆ ਦੇ ਅਨੁਸਾਰ ਬੜਿੰਗ ਜੱਟਾਂ ਦਾ ਪ੍ਰਾਚੀਨ ਕਬੀਲਾ ਹੈ। ਰਾਜਾ ਜੱਗਦੇਉ ਗਿਆਰ੍ਹਵੀਂ ਸਦੀ ਵਿੱਚ ਪੈਦਾ ਹੋਇਆ ਹੈ। ਇਹ ਮਾਲਵੇ ਦੇ ਜਰਗ ਖੇਤਰ ਵਿੱਚ 12ਵੀਂ ਸਦੀ ਦੇ ਆਰੰਭ ਵਿੱਚ ਆਕੇ ਆਬਾਦ ਹੋਇਆ ਸੀ। ਇਹ ਮਹਾਨ ਸੂਰਬੀਰ ਤੇ ਮਹਾਨ ਸਿੱਧ ਸੀ। ਪਰਮਾਰ ਰਾਜੇ ਉਦੇਦਿੱਤ ਦੀ 1088 ਈਸਵੀਂ ਵਿੱਚ ਹੋਈ ਮੌਤ ਤੋਂ ਮਗਰੋਂ ਜੱਗਦੇਉ ਧਾਰਾ ਨਗਰੀ ਦਾ ਰਾਜਾ ਬਣਿਆ ਸੀ। ਰਾਜੇ ਜੱਗਦੇਉ ਦੀ ਜਰਗ ਦੇ ਖੇਤਰ ਵਿੱਚ 1160 ਈਸਵੀਂ ਦੇ ਲਗਭਗ ਮੌਤ ਹੋਈ ਸੀ। ਅਸਲ ਵਿੱਚ ਬੜਿੰਗ ਪਰਮਾਰਾਂ ਦਾ ਉਪਗੋਤ ਹੈ। ਇਹ ਬਹੁਤ ਉੱਘਾ ਤੇ ਛੋਟਾ ਭਾਈਚਾਰਾ ਹੈ। ਪਰਮਾਰ ਜੱਟ ਰਾਜਪੂਤਾਂ ਦੀ ਉਤਪਤੀ ਤੋਂ ਪਹਿਲਾਂ ਕਨਿਸ਼ਕ ਦੇ ਸਮੇਂ ਵੀ ਪੰਜਾਬ ਵਿੱਚ ਆਬਾਦ ਸਨ। ਅਸਲ ਵਿੱਚ ਪਰਮਾਰ ਪੁਰਾਤਨ ਜੱਟ ਹੀ ਹਨ। ਵੜਿੰਗ ਪਰਮਾਰਾਂ ਦਾ ਸ਼ਾਖਾ ਗੋਤਰ ਹੈ। ਜੱਟ ਇਤਿਹਾਸਕਾਰਾਂ ਅਨੁਸਾਰ ਜੱਟ ਹੀ ਰਾਜਪੂਤਾਂ ਦੇ ਅਸਲੀ ਮਾਪੇ ਹਨ। ਭੱਟਾਂ ਦੀਆਂ ਬਹੁਤੀਆਂ ਕਹਾਣੀਆਂ ਕਲਪਤ ਤੇ ਝੂਠੀਆਂ ਹਨ। ਵੜਿੰਗ ਜੱਟ ਸਾਰੀ ਦੁਨੀਆਂ ਵਿੱਚ ਹੀ ਦੂਰ ਦੂਰ ਤੱਕ ਵੱਸਦੇ ਹਨ। ਇਹ ਪ੍ਰਾਚੀਨ ਤੇ ਉੱਘਾ ਜੱਟ ਭਾਈਚਾਰਾ ਹੈ।
ਵੜਾਇਚ : ਵੜਾਇਚ ਜੱਟਾਂ ਦਾ ਇੱਕ ਬਹੁਤ ਹੀ ਵੱਡਾ ਤੇ ਮਹੱਤਵਪੂਰਨ ਗੋਤ ਹੈ। ਵੜਾਇਚ ਖਾੜਕੂ ਸੁਭਾਅ ਦੇ ਜੱਟ ਹਨ। ਇਹ ਆਪਣੇ ਆਪ ਨੂੰ ਰਾਜਪੂਤ ਨਹੀਂ ਮੰਨਦੇ ਅਤੇ ਕਹਿੰਦੇ ਹਨ ਕਿ ਉਨ੍ਹਾਂ ਦਾ ਵਡੇਰਾ ਮਹਿਮੂਦ ਗਜ਼ਨਵੀ ਨਾਲ ਭਾਰਤ ਵਿੱਚ ਆਇਆ ਅਤੇ ਗੁਜਰਾਤ ਵਿੱਚ ਟਿਕਿਆ। ਜਿਥੇ ਕਿ ਉਸ ਦੀ ਬੰਸ ਬਹੁਤ ਵਧੀ ਫੁਲੀ ਅਤੇ ਅਸਲੀ ਵਸਨੀਕ ਗੁੱਜਰਾਂ ਨੂੰ ਕੱਢ ਕੇ ਆਪ ਕਾਬਜ਼ ਹੋ ਗਏ। ਗੁਜਰਾਤ ਜ਼ਿਲ੍ਹੇ ਦੇ 23 ਭਾਰਤ ਤੇ ਕਾਬਜ਼ ਹੋ ਗਏ। ਇਨ੍ਹਾਂ ਪਾਸ ਗੁਜਰਾਤ ਖੇਤਰ ਵਿੱਚ 170 ਪਿੰਡ ਸਨ। ਚਨਾਬ ਦਰਿਆ ਨੂੰ ਪਾਰ ਕਰਕੇ ਵੜਾਇਚ ਗੁਜਰਾਂਵਾਲਾ ਦੇ ਖੇਤਰ ਵਿੱਚ ਪਹੁੰਚ ਗਏ। ਗੁਜਰਾਂ ਵਾਲੇ ਦੇ ਇਲਾਕੇ ਵਿੱਚ ਵੀ ਇਨ੍ਹਾਂ ਦਾ 41 ਪਿੰਡ ਦਾ ਗੁੱਛਾ ਸੀ। ਗੁਜਰਾਂ ਵਾਲਾ ਖੇਤਰ ਤੋਂ ਹੌਲੀ ਹੌਲੀ ਇਹ ਗੁਰਦਾਸਪੁਰ, ਅੰਮ੍ਰਿਤਸਰ, ਲੁਧਿਆਣਾ, ਮਲੇਰਕੋਟਲਾ, ਸੰਗਰੂਰ ਤੇ ਪਟਿਆਲਾ ਆਦਿ ਖੇਤਰਾਂ ਵਿੱਚ ਦੂਰ ਦੂਰ ਤੱਕ ਪਹੁੰਚ ਗਏ। ਕੁਝ ਦੁਆਬੇ ਦੇ ਜਲੰਧਰ ਇਲਾਕੇ ਵਿੱਚ ਜਾ ਆਬਾਦ ਹੋਏ। ਲੁਧਿਆਣੇ ਵਿੱਚ ਵੀ ਇੱਕ ਵੜਾਇਚ ਪਿੰਡ ਹੈ। ਇੱਕ ਵੜੈਚ ਪਿੰਡ ਫਤਿਹਗੜ੍ਹ ਜ਼ਿਲ੍ਹੇ ਵਿੱਚ ਵੀ ਹੈ। ਮਾਝੇ ਦੇ ਗੁਰਦਾਸਪੁਰ ਖੇਤਰ ਵਿੱਚ ਵੀ ਵੜੈਚ ਜੱਟਾਂ ਦਾ ਉੱਘਾ ਪਿੰਡ ਬੜੈਚ ਹੈ। ਦੁਆਬੇ ਦੇ ਜਲੰਧਰ, ਨਵਾਂ ਸ਼ਹਿਰ ਤੇ ਕਪੂਰਥਲਾ ਖੇਤਰ ਵਿੱਚ ਵੀ ਵੜੈਚ ਗੋਤ ਦੇ ਜੱਟ ਕਾਫ਼ੀ ਰਹਿੰਦੇ ਹਨ। ਸੰਗਰੂਰ ਜ਼ਿਲ੍ਹੇ ਵਿੱਚ ਲਾਡ ਬਨਜਾਰਾ ਅਤੇ ਰੋਪੜ ਜ਼ਿਲ੍ਹੇ ਕਰੀਵਾਲਾ ਵਿੱਚ ਵੜੈਚ ਭਾਈਚਾਰੇ ਦੇ ਕਾਫ਼ੀ ਲੋਕ ਵੱਸਦੇ ਹਨ।
ਮਾਲਵੇ ਦੇ ਫਿਰੋਜ਼ਪੁਰ ਤੇ ਮੁਕਤਸਰ ਖੇਤਰਾਂ ਵਿੱਚ ਕੁਝ ਵੜਾਇਚ ਪੱਛਮੀ ਪੰਜਾਬ ਤੋਂ ਆਕੇ ਨਵੇਂ ਆਬਾਦ ਹੋਏ ਹਨ। ਇੱਕ ਹੋਰ ਰਵਾਇਤ ਅਨੁਸਾਰ ਇਨ੍ਹਾਂ ਦਾ ਵੱਡਾ ਸੂਰਜਵੰਸੀ ਰਾਜਪੂਤ ਸੀ। ਜੋ ਗਜ਼ਨੀ ਤੋਂ ਆਕੇ ਗੁਜਰਾਤ ਵਿੱਚ ਆਬਾਦ ਹੋਇਆ ਫਿਰ ਇਹ ਭਾਈਚਾਰਾ ਸਾਰੇ ਪੰਜਾਬ ਵਿੱਚ ਪਹੁੰਚ ਗਿਆ। ਤੀਸਰੀ ਕਹਾਣੀ ਅਨੁਸਾਰ ਇਨ੍ਹਾਂ ਦਾ ਵੱਡਾ ਰਾਜਾ ਕਰਣ ਕਿਸਰਾ ਨਗਰ ਤੋਂ ਦਿੱਲੀ ਗਿਆ ਤੇ ਬਾਦਸ਼ਾਹ ਫਿਰੋਜ਼ਸ਼ਾਹ ਖਿਲਜੀ ਦੇ ਕਹਿਣ ਤੇ ਹਿੱਸਾਰ ਦੇ ਇਲਾਕੇ ਵਿੱਚ ਆਬਾਦ ਹੋ ਗਿਆ ਸੀ। ਕੁਝ ਸਮੇਂ ਪਿਛੋਂ ਹਿੱਸਾਰ ਨੂੰ ਛੱਡ ਕੇ ਆਪਣੇ ਭਾਈਚਾਰੇ ਸਮੇਤ ਗੁਜਰਾਂਵਾਲੇ ਖੇਤਰ ਵਿੱਚ ਆਕੇ ਆਬਾਦ ਹੋ ਗਿਆ। ਪੰਜਾਬ ਵਿੱਚ ਵੜਾਇਚ ਨਾਮ ਦੇ ਵੀ ਕਈ ਪਿੰਡ ਹਨ। ਮਾਨ ਸਿੰਘ ਵੜਾਇਚ ਰਣਜੀਤ ਸਿੰਘ ਦੇ ਸਮੇਂ ਮਹਾਨ ਸੂਰਬੀਰ ਸਰਦਾਰ ਸੀ। ਇੱਕ ਹੋਰ ਰਵਾਇਤ ਦੇ ਅਨੁਸਾਰ ਵੜੈਚ ਰਾਜੇ ਸਲਵਾਨ ਦਾ ਪੋਤਰਾ, ਰਾਜੇ ਬੁਲੰਦ ਦਾ ਪੁੱਤਰ ਤੇ ਭੱਟੀ ਰਾਉ ਦਾ ਭਾਈ ਸੀ। ਵੜੈਚ ਨੂੰ ਕਈ ਇਤਿਹਾਸਕਾਰਾਂ ਨੇ ਬਰਾਇਚ ਅਤੇ ਕਈਆਂ ਨੇ ਡਸਡੈਚ ਲਿਖਿਆ ਹੈ। ਇਹ ਸਮਾਂ 680 ਈਸਵੀਂ ਦੇ ਲਗਭਗ ਲਗਦਾ ਹੈ। ਇਸ ਸਮੇਂ ਭਾਟੀ ਰਾਉ ਨੇ ਸਿਆਲਕੋਟ ਤੇ ਵੜੈਚ ਨੇ ਗੁਜਰਾਤ ਦੇ ਇਲਾਕੇ ਤੇ ਕਬਜ਼ਾ ਕਰ ਲਿਆ। ਪ੍ਰਸਿੱਧ ਇਤਿਹਾਸਕਾਰ ਕਰਤਾਰ ਸਿੰਘ ਦਾਖਾ ਨੇ ਵੀ ਵੜੈਚ ਨੂੰ ਰਾਜੇ ਸਲਵਾਨ ਦੀ ਬੰਸ ਵਿਚੋਂ ਦੱਸਿਆ ਹੈ। ਬੀ. ਐੱਸ. ਦਾਹੀਆ ਵੀ ਵੜੈਚਾਂ ਨੂੰ ਮਹਾਭਾਰਤ ਸਮੇਂ ਦਾ ਪੁਰਾਣਾ ਜੱਟ ਕਬੀਲਾ ਮੰਨਦਾ ਹੈ। ਕੁਝ ਵੜਾਇਚ ਆਪਣੇ ਆਪ ਨੂੰ ਰਾਜਪੂਤ ਮੰਨਦੇ ਹਨ ਅਤੇ ਕੁਝ ਆਪਣੇ ਆਪ ਨੂੰ ਰਾਜਪੂਤ ਨਹੀਂ ਮੰਨਦੇ। ਦਲਿਤ ਜਾਤੀਆਂ ਚਮਾਰਾਂ ਆਦਿ ਵਿੱਚ ਵੀ ਵੜੈਚ ਗੋਤ ਦੇ ਲੋਕ ਹੁੰਦੇ ਹਨ। ਵੜੈਚ ਜੱਟ ਇਨ੍ਹਾਂ ਨੂੰ ਆਪਣੀ ਬਰਾਦਰੀ ਵਿਚੋਂ ਨਹੀਂ ਮੰਨਦੇ। ਮਿਰਾਸੀ, ਨਾਈ ਤੇ ਬ੍ਰਾਹਮਣ ਇਨ੍ਹਾਂ ਦੇ ਲਾਗੀ ਹੁੰਦੇ ਹਨ। 1881 ਈਸਵੀ ਦੀ ਪੁਰਾਣੀ ਜਨਗਣਨਾ ਅਨੁਸਾਰ ਖੇਤਰ ਵਿੱਚ ਹੀ ਇਹ 35253 ਸਨ। ਦੂਜੇ ਨੰਬਰ ਤੇ ਜ਼ਿਲ੍ਹਾ ਗੁਜਰਾਂਵਾਲਾ ਵਿੱਚ 10783 ਸਨ। ਲੁਧਿਆਣੇ ਖੇਤਰ ਵਿੱਚ ਕੇਵਲ 1300 ਦੇ ਲਗਭਗ ਹੀ ਸਨ। ਗੁਰਬਖਸ਼ ਸਿੰਘ ਵੜੈਚ ਮਾਝੇ ਦਾ ਖਾੜਕੂ ਜੱਟ ਸੀ। ਇਹ ਆਪਣੇ ਪਿੰਡ ਚੱਲਾ ਤੋਂ ਉੱਠਕੇ 1780 ਈਸਵੀਂ ਦੇ ਲਗਭਗ ਵਜ਼ੀਰਾਬਾਦ ਦੇ ਪੰਜਾਹ ਪਿੰਡਾਂ ਤੇ ਕਾਬਜ਼ ਹੋ ਗਿਆ। ਸਿੱਖ ਰਾਜ ਵਿੱਚ ਇਸ ਭਾਈਚਾਰੇ ਨੇ ਕਾਫ਼ੀ ਉੱਨਤੀ ਕੀਤੀ। ਸਰ ਗਰਿਫਨ ਨੇ ਵੜੈਚਾਂ ਦਾ ਹਾਲ 'ਪੰਜਾਬ ਚੀਫਸ' ਪੁਸਤਕ ਵਿੱਚ ਵੀ ਕਾਫ਼ੀ ਲਿਖਿਆ ਹੈ। ਵਜ਼ੀਰਾਬਾਦ ਦੇ ਖੇਤਰ ਵਿੱਚ ਵੜੈਚ ਜੱਟ ਕਾਫ਼ੀ ਗਿਣਤੀ ਵਿੱਚ ਮੁਸਲਮਾਨ ਬਣ ਗਏ ਸਨ। ਗੁਰਦਾਸਪੁਰ ਵਿੱਚ ਵੀ ਬਹੁਤ ਸਾਰੇ ਵੜਾਇਚ ਜੱਟਾਂ ਨੇ ਇਸਲਾਮ ਕਬੂਲ ਕਰ ਲਿਆ ਸੀ ਜਿਨ੍ਹਾਂ ਵਿਚੋਂ ਇੱਕ ਮਸ਼ਹੂਰ ਫੱਕਰ ਝਾਂਗੀ ਬਖਤਸ਼ਾਹ ਜਮਾਲ ਸੀ ਜਿਸ ਦੀ ਯਾਦ ਵਿੱਚ ਇੱਕ ਡੇਰਾ ਬਣਿਆ ਹੋਇਆ ਹੈ। ਪਾਕਿਸਤਾਨ ਵਿੱਚ ਵੜਾਇਚ ਮੁਸਲਮਾਨ ਜੱਟਾਂ ਦੀ ਗਿਣਤੀ ਟਿਵਾਣਿਆਂ ਜੱਟਾਂ ਦੇ ਬਰਾਬਰ ਹੀ ਹੈ। ਪਾਕਿਸਤਾਨ ਵਿੱਚ ਇਹ ਦੋਵੇਂ ਗੋਤ ਬਹੁਤ ਉੱਘੇ ਹਨ। ਨਵੇਂ ਬਣੇ ਮੁਸਲਮਾਨ ਵੜਾਇਚ ਆਪਣੇ ਪੁਰਾਣੇ ਹਿੰਦੂ ਰਸਮਾਂ ਰਵਾਜਾਂ ਤੇ ਹੀ ਚੱਲਦੇ ਸਨ। ਵੜਾਇਚ ਜੱਟ ਹੋਰ ਜੱਟਾ ਵਾਂਗ ਜੰਡੀ ਵੱਢਣ, ਸੀਰਾ ਵੰਡਣ, ਮੰਡ ਪਕਾਉਣ, ਬੱਕਰੇ ਜਾਂ ਛੱਤਰੇ ਦੀ ਬੱਲੀ ਦੇਣ ਤੇ ਵਿਆਹ ਸ਼ਾਦੀ ਸਮੇਂ ਸਾਰੇ ਸ਼ਗਨ ਹਿੰਦੂਆਂ ਵਾਲੇ ਹੀ ਕਰਦੇ ਸਨ। ਹਿੰਦੂਆਂ ਵਾਂਗ ਹੀ ਵੜੈਚ ਜੱਟ ਸਿਹਰਾ ਬੰਨ ਕੇ ਢੁੱਕਦੇ ਸਨ। ਇਹ ਬਹੁਤ ਵੱਡਾ ਭਾਈਚਾਰਾ ਹੈ। ਮਿੰਟਗੁਮਰੀ, ਮੁਲਤਾਨ ਤੇ ਸ਼ਾਹਪੁਰ ਆਦਿ ਦੇ ਵੜੈਚ ਚੰਗੇ ਕਾਸ਼ਤਕਾਰ ਸਨ ਪਰ ਗੁਰਦਾਸਪੁਰ ਜ਼ਿਲ੍ਹੇ ਦੇ ਸਮੇਂ ਗੁਜਰਾਂਵਾਲਾ ਖੇਤਰ ਵਿੱਚ ਜਰਾਇਮ ਪੇਸ਼ਾ ਸਨ। ਮਹਾਰਾਜੇ ਰਣਜੀਤ ਸਿੰਘ ਦੇ ਸਮੇਂ ਗੁਜਰਾਂਵਾਲਾ ਖੇਤਰ ਵਿੱਚ ਬਾਰੇ ਖਾਨ ਵੜਾਇਚ ਬਹੁਤ ਉੱਘਾ
ਧਾੜਵੀ ਸੀ ਪਰ ਰਣਜੀਤ ਸਿੰਘ ਨੇ ਇਸ ਨੂੰ ਵੀ ਕਾਬੂ ਕਰ ਲਿਆ ਸੀ। ਸਤਾਇਚ ਜੱਟਾਂ ਦੇ ਪੱਛਮੀ ਪੰਜਾਬ ਵਿੱਚ ਕਾਫੀ ਪਿੰਡ ਸਨ। ਇਹ ਸਿੱਖ ਵੀ ਸਨ ਤੇ ਮੁਸਲਮਾਨ ਵੀ ਸਨ। ਇਹ ਬਹੁਤੇ ਗੁਜਰਾਤ ਗੁਜਰਾਂਵਾਲਾ, ਸਿਆਲਕੋਟ, ਮੁਲਤਾਨ, ਝੰਗ ਤੇ ਮਿੰਟਗੁਮਰੀ ਵਿੱਚ ਇਨ੍ਹਾਂ ਦੀ ਗਿਣਤੀ ਬਹੁਤ ਹੀ ਘੱਟ ਹੈ।
ਪੂਰਬੀ ਪੰਜਾਬ ਵਿੱਚ ਬਹੁਤੇ ਵੜੈਚ ਜੱਟ ਸਿੱਖ ਹੀ ਹਨ। ਔਰੰਗਜ਼ੇਬ ਦੇ ਸਮੇਂ ਕੁਝ ਵੜਾਇਚ ਭਾਈਚਾਰੇ ਦੇ ਲੋਕ ਉੱਤਰ ਪ੍ਰਦੇਸ਼ ਦੇ ਮੇਰਠ ਅਤੇ ਮੁਰਾਦਾਬਾਦ ਆਦਿ ਖੇਤਰਾਂ ਵਿੱਚ ਜਾਕੇ ਆਬਾਦ ਹੋ ਗਏ ਸਨ। ਪੱਛਮੀ ਪੰਜਾਬ ਤੋਂ ਉਜੜ ਕੇ ਆਏ ਵੜਾਇਚ ਜੱਟ ਸਿੱਖ ਹਰਿਆਣੇ ਦੇ ਕਰਨਾਲ ਤੇ ਸਿਰਸਾ ਆਦਿ ਖੇਤਰਾਂ ਵਿੱਚ ਆਬਾਦ ਹੋ ਗਏ ਹਨ। ਦੁਆਬੇ ਦੇ ਜਲੰਧਰ ਅਤੇ ਮਾਲਵੇ ਦੇ ਲੁਧਿਆਣਾ ਖੇਤਰ ਤੋਂ ਕੁਝ ਵੜਾਇਚ ਜੱਟ ਵਿਦੇਸ਼ਾਂ ਵਿੱਚ ਜਾਕੇ ਵੀ ਆਬਾਦ ਹੋ ਗਏ ਹਨ। ਜਿਹੜੇ ਵੜਾਇਚ ਭਾਈਚਾਰੇ ਦੇ ਲੋਕ ਬਾਹਰਲੇ ਦੇਸ਼ਾਂ ਵਿੱਚ ਗਏ ਹਨ, ਉਨ੍ਹਾਂ ਨੇ ਬਹੁਤ ਉੱਨਤੀ ਕੀਤੀ ਹੈ। ਵੜੈਚ ਜੱਟਾਂ ਦਾ ਬਹੁਤ ਹੀ ਪੁਰਾਣਾ ਤੇ ਉੱਘਾ ਗੋਤ ਹੈ। ਪੰਜਾਬ ਹਮੇਸ਼ਾ ਹੀ ਤਕੜੇ ਤੇ ਲੜਾਕੂ ਕਿਰਸਾਨ ਕਬੀਲਿਆਂ ਦਾ ਘਰ ਰਿਹਾ ਹੈ। ਹੁਣ ਵੀ ਪੰਜਾਬ ਵਿੱਚ ਵੜਾਇਚ ਜੱਟਾਂ ਦੀ ਕਾਫ਼ੀ ਗਿਣਤੀ ਹੈ। ਵੜਾਇਚ ਜੱਟਾਂ ਵਿੱਚ ਹਊਮੇ ਬਹੁਤ ਹੁੰਦੀ ਹੈ। ਜੱਟ ਪੜ੍ਹ ਲਿਖ ਕੇ ਵੀ ਘੱਟ ਹੀ ਬਦਲਦੇ ਹਨ। ਜੱਟਾਂ ਨੂੰ ਵੀ ਸਮੇਂ ਅਨੁਸਾਰ ਬਦਲਣਾ ਚਾਹੀਦਾ ਹੈ। ਹੁਣ ਜੱਟ ਕੌਮਾਂਤਰੀ ਜਾਤੀ ਹੈ। ਵੜੈਚ ਬਹੁਤ ਪ੍ਰਸਿੱਧ ਤੇ ਵੱਡਾ ਗੋਤ ਹੈ। ਜੱਟ ਮਹਾਨ ਹਨ।
ਜੱਟਾਂ ਦਾ ਇਤਿਹਾਸ 24
ਜੱਟਾਂ ਦਾ ਇਤਿਹਾਸ ਬੁੱਟਰ-ਇਹ ਜੱਗਦੇਉਬੰਸੀ ਪੱਵਾਰ ਰਾਜਪੂਤਾਂ ਵਿਚੋਂ ਹਨ। ਇਹ ਪੱਵਾਰਾਂ ਦਾ ਹੀ ਇੱਕ ਉਪਗੋਤ ਹੈ। ਇਹ ਬਹੁਤੇ ਸਤਲੁਜ ਦੇ ਉਪਰਲੇ ਖੇਤਰਾਂ ਵਿੱਚ ਹੀ ਹਨ। ਇਹ ਲੱਖੀ ਜੰਗਲ ਤੋਂ ਉੱਠ ਕੇ ਦੂਰ ਗੁਜਰਾਂਵਾਲਾ ਤੇ ਮਿੰਟਗੁਮਰੀ ਤੱਕ ਚਲੇ ਗਏ ਸਨ। ਸਾਂਦਲਬਾਰ ਵਿੱਚ ਵੀ ਬੁੱਟਰ ਭਾਈਚਾਰੇ ਦਾ ਇੱਕ ਪ੍ਰਸਿੱਧ ਪਿੰਡ ਬੁੱਟਰ ਹੈ। ਅਸਲ ਵਿੱਚ ਬੁੱਟਰਾਂ ਦਾ ਮੁੱਢ ਲੱਖੀ ਜੰਗਲ ਦਾ ਖੇਤਰ ਹੀ ਹੈ। ਘੱਗਰ ਅਤੇ ਸਤਲੁਜ ਦੇ ਵਿਚਕਾਰਲੇ ਖੇਤਰ ਨੂੰ ਲੱਖੀ ਜੰਗਲ ਕਹਿੰਦੇ ਸਨ। ਲੱਖੀ ਜੰਗਲ ਫਿਰੋਜ਼ਪੁਰ ਦੇ ਦਰਿਆ ਸਤਲੁਜ ਦੇ ਕਿਨਾਰੇ ਤੋਂ ਬਠਿੰਡੇ ਦੇ ਰੋਹੀ ਬੀਆਬਾਨ ਤੱਕ 80 ਕਿਲੋਮੀਟਰ ਲੰਬੇ ਤੇ 25 ਕਿਲੋਮੀਟਰ ਚੋੜੇ ਖੇਤਰ ਵਿੱਚ ਫੈਲਿਆ ਹੋਇਆ ਸੀ। ਉਸ ਸਮੇਂ ਇਸ ਜੰਗਲ ਵਿੱਚ ਇੱਕ ਲੱਖ ਦੇ ਲਗਪਗ ਰੁੱਖ ਸਨ। ਇਸ ਲਈ ਇਸ ਜੰਗਲ ਨੂੰ ਲੱਖੀ ਜੰਗਲ ਕਹਿੰਦੇ ਸਨ। ਇਸ ਵਿੱਚ ਮੁਕਤਸਰ, ਬਠਿੰਡਾ, ਮੋਗਾ, ਫਰੀਦਕੋਟ ਆਦਿ ਦੇ ਖੇਤਰ ਸ਼ਾਮਿਲ ਸਨ।
ਮੁਕਤਸਰ ਜ਼ਿਲ੍ਹੇ ਵਿੱਚ ਬੁੱਟਰਾਂ ਦੇ ਕਈ ਪਿੰਡ ਹਨ। ਜਿਨ੍ਹਾਂ ਵਿੱਚ ਪ੍ਰਸਿੱਧ ਪਿੰਡ ਬੁੱਟਰ ਵਖੂਆ ਬੁੱਟਰ ਸਰੀਹ, ਆਸਾ ਬੁੱਟਰ ਤੇ ਚਿੱਤਰਾ ਆਦਿ ਹਨ। ਬੁੱਟਰ ਵਖੂਆ ਦੇ ਲੋਕ ਬਾਬਾ ਸਿੰਘ ਦੀ ਮਾਨਤਾ ਕਰਦੇ ਹਨ। ਬਠਿੰਡੇ ਵਿੱਚ ਗਹਿਰੀ ਬੁੱਟਰ ਵੀ ਇਸ ਭਾਈਚਾਰੇ ਦਾ ਪਿੰਡ ਹੈ। ਫਰੀਦਕੋਟ ਦੇ ਖੇਤਰ ਵਿੱਚ ਵੀ ਇੱਕ ਬੁੱਟਰ ਪਿੰਡ ਹੈ। ਬੁੱਟਰ ਸ਼ਾਹੀ ਵੀ ਬੁੱਟਰ ਦਾ
ਹੀ ਪਿੰਡ ਹੈ। ਮੋਗੇ ਖੇਤਰ ਵਿੱਚ ਬੁੱਟਰ ਕਲਾਂ ਤੇ ਬੁੱਟਰਾਂ ਦੀ ਕੋਕਰੀ ਬਹੁਤ ਪ੍ਰਸਿੱਧ ਪਿੰਡ ਹਨ। ਲੁਧਿਆਣੇ ਖੇਤਰ ਵਿੱਚ ਰਾਏਕੋਟ ਦੇ ਨਜ਼ਦੀਕ ਨਾਥੇਵਾਲ ਬੁੱਟਰਾਂ ਦਾ ਪੁਰਾਣਾ ਪਿੰਡ ਹੈ। ਮਾਝੇ ਵਿੱਚ ਵੀ ਬੁੱਟਰਾਂ ਕਲਾਂ ਪਿੰਡ ਅੰਮ੍ਰਿਤਸਰ ਖੇਤਰ ਵਿੱਚ ਵੀ ਹੈ। ਬੁੱਟਰ ਸਿਵੀਆਂ ਤੇ ਵਾਂ ਆਦਿ ਵੀ ਬੁੱਟਰ ਭਾਈਚਾਰੇ ਦੇ ਉਘੇ ਪਿੰਡ ਹਨ। ਬਟਾਲਾ ਤਹਿਸੀਲ ਵਿੱਚ ਸੇਖਵਾਂ ਪਿੰਡ ਦੇ ਪਾਸ ਇੱਕ ਪਿੰਡ ਨੰਗਲ ਬੁੱਟਰ ਵੀ ਹੈ। ਮਾਝੇ ਵਿੱਚ ਬੁੱਟਰ ਗੋਤ ਦੇ ਲੋਕ ਕਾਫ਼ੀ ਹਨ। ਦੁਆਬੇ ਵਿੱਚ ਬੁੱਟਰਾਂ ਦੀ ਗਿਣਤੀ ਘੱਟ ਹੈ। ਬਹੁਤੇ ਬੁੱਟਰ ਮਾਲਵੇ ਵਿੱਚ ਹੀ ਹਨ। ਪੰਜਾਬ ਵਿੱਚ ਬੁੱਟਰ ਨਾਮ ਦੇ ਕਈ ਪਿੰਡ ਹਨ। ਪਟਿਆਲੇ ਖੇਤਰ ਵਿੱਚ ਬੁੱਟਰ ਮਾਝੇ ਦੇ ਪਿੰਡਵਾਂ ਤੋਂ ਆਕੇ ਮਾਝਾ, ਮਾਝੀ ਤੇ ਥੂਹੀ ਆਦਿ ਪਿੰਡਾਂ ਵਿੱਚ ਆਬਾਦ ਹੋਏ ਹਨ। ਨਾਭੇ ਦੇ ਖੇਤਰ ਵਿੱਚ ਵੀ ਕੁਝ ਬੁੱਟਰ ਭਾਈਚਾਰੇ ਦੇ ਲੋਕ ਕਈ ਪਿੰਡਾਂ ਵਿੱਚ ਵਸਦੇ ਹਨ। ਜਲੰਧਰ ਜ਼ਿਲ੍ਹੇ ਵਿੱਚ ਬੁੱਟਰ ਗੋਤ ਦਾ ਬੁੱਟਰਾਂ ਪਿੰਡ ਬਹੁਤ ਪ੍ਰਸਿੱਧ ਹੈ। ਗੁਰਦਾਸਪੁਰ ਖੇਤਰ ਵਿੱਚ ਕਾਦੀਆਂ ਦੇ ਨਜ਼ਦੀਕ ਵੀ ਬੁੱਟਰ ਕਾਲਾਂ ਪਿੰਡ ਬੁੱਟਰ ਗੋਤ ਦੇ ਜੱਟਾਂ ਦਾ ਹੈ। ਬੁੱਟਰ ਦੁਲੇਹ, ਦਿਉਲ, ਸੇਖੋਂ ਆਦਿ ਜੱਟ ਪੱਵਾਰਾਂ ਦੀ ਭੁੱਟੇ ਸ਼ਾਖਾ ਵਿਚੋਂ ਹਨ। ਇੱਕ ਲੋਕ ਕਥਾ ਹੈ ਕਿ ਜਦੋਂ ਪੱਵਾਰਾਂ ਦੇ ਕਿਲ੍ਹੇ ਜਰਗ ਤੇ ਦੁਸ਼ਮਣਾਂ ਨੇ ਕਬਜ਼ਾ ਕਰ ਲਿਆ ਤਾਂ ਉਨ੍ਹਾਂ ਨੇ ਪੱਵਾਰਾਂ ਨੂੰ ਚੁਣ ਚੁਣ ਕੇ ਕਤਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਕੁਝ ਪੱਵਾਰ ਦੁਸ਼ਮਣ ਨੂੰ ਭੁਲੇਖਾ ਦੇਣ ਲਈ ਆਪਣੇ ਵੱਡੇਰਿਆਂ ਦੇ ਨਾਮ ਤੇ ਨਵੇਂ ਗੋਤ ਦਲਿਉ, ਦਿਉਲ, ਸੇਖੋਂ, ਬਲਿੰਗ ਆਦਿ ਦੱਸਕੇ ਕਿਲ੍ਹੇ ਤੋਂ ਬਾਹਰ ਲਿਕਲ ਆਏ। ਇਸ ਲੜਾਈ ਵਿੱਚ ਸਭ ਤੋਂ ਵੱਧ ਨੁਕਸਾਨ ਭੁੱਟੇ ਗੋਤ ਵਾਲੇ ਲੋਕਾਂ ਦਾ ਹੋਇਆ। ਇਸ ਸਮੇਂ ਛੋਟਾ ਹੋਣ ਕਾਰਨ ਬੁੱਟਰ ਆਪਣੇ ਟਾਨਕੇ ਰਹਿ ਰਿਹਾ ਸੀ। ਇਸ ਘਟਨਾ ਤੋਂ ਮਗਰੋਂ ਬੁੱਟਰ ਦੀ ਬੰਸ ਦੇ ਲੋਕਾਂ ਨੇ ਵੀ ਆਪਣਾ ਨਵਾਂ ਗੋਤ ਬੁੱਟਰ ਹੀ ਪ੍ਰਚਲਤ ਕਰ ਲਿਆ। ਬੁੱਟਰ ਵਖੂਆ ਪਿੰਡ ਦੇ ਬੁੱਟਰ ਜੱਟ ਹੁਣ ਵੀ ਦਲੇਵਾਂ ਨੂੰ ਆਪਣਾ ਭਾਈਚਾਰਾ ਸਮਝਦੇ ਹਨ ਇਸ ਲਈ ਅਜੇ ਵੀ ਦੇਲਵਾਂ ਨਾਲ ਵਿਆਹ ਸ਼ਾਦੀ ਨਹੀਂ ਕਰਦੇ। ਪ੍ਰਸਿੱਧ ਇਤਿਹਾਸਕਾਰ ਸ਼ਮਸ਼ੇਰ ਸਿੰਘ ਅਸ਼ੋਕ ਬੁੱਟਰਾਂ ਨੂੰ ਸੂਰਜਬੰਸੀ ਰਾਜਪੂਤ ਮੰਨਦਾ ਹੈ। ਕੁਝ ਬੁੱਟਰ ਜੱਟ ਹਿਸਾਰ, ਸਿਰਸਾ ਤੇ ਅੰਬਾਲਾ ਦੇ ਰੋੜ ਤੇ ਖਰੜ ਖੇਤਰਾਂ ਵਿੱਚ ਵੀ ਵਸਦੇ ਹਨ। ਸਿਆਲਕੋਟ ਤੇ ਲਾਹੌਰ ਆਦਿ ਖੇਤਰਾਂ ਵਿੱਚ ਵੀ ਬੁੱਟਰਾਂ ਦੇ ਕਈ ਪਿੰਡ ਸਨ। ਪੱਛਮੀ ਪੰਜਾਬ ਵਿੱਚ ਕੁਝ ਬੁੱਟਰ ਮੁਸਲਮਾਨ ਬਣ ਗਏ ਸਨ। ਪੂਰਬੀ ਪੰਜਾਬ ਵਿੱਚ ਸਾਰੇ ਬੁੱਟਰ ਸਿੱਖ ਹਨ। 1881 ਈਸਵੀ ਵਿੱਚ ਸਾਂਝੇ ਪੰਜਾਬ ਵਿੱਚ ਬੁੱਟਰਾ ਦੀ ਗਿਣਤੀ ਕੇਵਲ 10833 ਹੀ ਸੀ। ਮਹਾਨ ਸ਼ਹੀਦ ਭਾਈ ਤਾਰਾ ਸਿੰਘ ਵਾਂ ਮਾਝੇ ਦਾ ਬੁੱਟਰ ਜੱਟ ਸੀ। ਬੁੱਟਰ ਜੱਟਾਂ ਦਾ ਬਹੁਤ ਹੀ ਛੋਟਾ ਪਰ ਉੱਘਾ ਗੋਤ ਹੈ। ਬੁੱਟਰਾਂ ਦਾ ਮੁੱਢ ਵੀ ਲੁਧਿਆਣੇ ਦਾ ਨਥੋਵਾਲ ਖੇਤਰ ਹੈ। ਇਸ ਗੋਤ ਦੇ ਲੋਕ ਬੇਸ਼ਕ ਘੱਟ ਗਿਣਤੀ ਵਿੱਚ ਹਨ ਪਰ ਇਹ ਟਾਵੇਂ-ਟਾਂਵੇਂ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਬੱਲ- ਇਹ ਜੱਟਾਂ ਦਾ ਇੱਕ ਪ੍ਰਾਚੀਨ ਤੇ ਸ਼ਕਤੀਸ਼ਾਲੀ ਕਬੀਲਾ ਸੀ। ਬੱਲ ਜੱਟ ਪ੍ਰਹਲਾਦ ਭੱਗਤ ਦੇ ਪੋਤੇ ਬੱਲ ਦੀ ਬੰਸ ਵਿਚੋਂ ਹਨ। ਕਰਨਲ ਟਾਡ ਨੇ ਇਸ ਬੰਸ ਨੂੰ ਵੀ 36 ਰਾਜ ਬੰਸਾਂ ਵਿੱਚ ਗਿਣਿਆ ਹੈ। ਗੁਪਤ ਰਾਜ ਦੇ ਅੰਤਲੇ ਦਿਨਾਂ ਵਿੱਚ 527 ਈਸਵੀ ਵਿੱਚ ਸੈਨਾਪਤੀ ਭਟਾਰਕ ਨੇ ਕੱਛ ਕਾਠੀਆਵਾੜ ਖੇਤਰ ਵਿੱਚ ਬਲਬੀਪੁਰ ਰਾਜ ਕਾਇਮ ਕੀਤਾ। ਸਿੰਧ ਦੇ ਅਰਬ ਸੈਨਾਪਤੀ ਅਬਰੂ ਬਿਨ ਜਮਾਲ ਨੇ 757
ਈਸਵੀ ਵਿੱਚ ਗੁਜਰਾਤ ਕਾਠੀਆਵਾੜ ਤੇ ਚੜ੍ਹਾਈ ਕਰਕੇ ਬੱਲ ਬੰਸ ਦੇ ਬਲਭੀ ਰਾਜ ਨੂੰ ਖ਼ਤਮ ਕਰ ਦਿੱਤਾ। ਇਸ ਬੰਸ ਦੇ ਕਈ ਰਾਜੇ ਹੋਏ। ਬੱਲ ਜੱਟ ਬੱਲਭੀ ਖੇਤਰ ਛੱਡ ਕੇ ਮੱਧ ਪ੍ਰਦੇਸ਼, ਰਾਜਸਤਾਨ, ਉੱਤਰ ਪ੍ਰਦੇਸ਼, ਹਰਿਆਣੇ ਤੇ ਪੰਜਾਬ ਵੱਲ ਆ ਗਏ। ਜਿਹੜੇ ਬੱਲ ਜੱਟ ਮੁਸਲਮਾਨ ਬਣ ਗਏ, ਉਨ੍ਹਾਂ ਨੂੰ ਬਲੋਚ ਕਿਹਾ ਜਾਂਦਾ ਹੈ। ਬੱਲ ਗੋਤ ਦੇ ਹਿੰਦੂ ਜਾਟ ਅੰਬਾਲਾ, ਕਰਨਾਲ, ਹਿਸਾਰ ਵਿੱਚ ਵੀ ਕਾਫ਼ੀ ਆਬਾਦ ਸਨ। ਉੱਤਰ ਪ੍ਰਦੇਸ਼ ਵਿੱਚ ਬੱਲਾਂ ਨੂੰ ਬਲਾਇਨ ਕਿਹਾ ਜਾਂਦਾ ਹੈ। ਸਿਸੌਲੀ ਦੇ ਖੇਤਰ ਵਿੱਚ ਇਨ੍ਹਾਂ ਦੇ 100 ਦੇ ਲਗਪਗ ਪਿੰਡ ਹਨ। ਬੱਲ ਆਪਣਾ ਸੰਬੰਧ ਪਰਮਾਰ ਰਾਜਪੂਤਾਂ ਨਾਲ ਜੋੜਦੇ ਹਨ। ਗਹਿਲੋਤ ਤੇ ਸਿਸੋਦੀਆ ਵੀ ਬੱਲਾਂ ਦੇ ਸ਼ਾਖਾ ਗੋਤਰ ਹਨ। ਬੱਲਾਂ ਦਾ ਵਡੇਰਾ ਬਾਇਆਬਲ ਮੱਧ ਪ੍ਰਦਸ਼ ਦੇ ਮਾਲਵਾ ਖੇਤਰ ਤੋਂ ਆਪਣੇ ਪਰਮਾਰ ਭਾਈਚਾਰੇ ਨਾਲ ਪੰਜਾਬ ਵਿੱਚ ਆਇਆ ਕਿਉਂ ਕਿ ਪਰਮਾਰ ਮੁਲਤਾਨ ਤੋਂ ਮਾਲਵੇ ਵੱਲ ਆਉਂਦੇ ਜਾਂਦੇ ਰਹਿੰਦੇ ਸਨ। ਬੱਲ ਸੇਖੋਂ ਜੱਟਾਂ ਨੂੰ ਵੀ ਆਪਣੇ ਭਾਈਚਾਰੇ ਵਿੱਚੋਂ ਸਮਝਦੇ ਹਨ। ਬੱਲਾਂ ਦੇ ਬਹੁਤੇ ਪਿੰਡ ਸਤਲੁਜ ਦੇ ਉਪਰਲੇ ਖੇਤਰ ਅਤੇ ਬਿਆਸ ਦੇ ਇਲਾਕੇ ਵਿੱਚ ਹਨ। ਇਹ ਮਾਲਵੇ ਦੇ ਖੇਤਰ ਲੁਧਿਆਣਾ, ਫਿਰੋਜ਼ਪੁਰ, ਪਟਿਆਲਾ ਤੇ ਸੰਗਰੂਰ ਵਿੱਚ ਵੀ ਕਾਫ਼ੀ ਹਨ। ਬੱਲ ਲੁਧਿਆਣੇ ਤੋਂ ਅੱਗੇ ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ ਤੇ ਕਪੂਰਥਲਾ ਖੇਤਰਾਂ ਵਿੱਚ ਵੀ ਕਾਫ਼ੀ ਗਿਣਤੀ ਵਿੱਚ ਆਬਾਦ ਹਨ। ਦੁਆਬੇ ਵਿਚ ਭੋਗਪੁਰ ਦੇ ਪਾਸ ਬੱਲਾ ਪਿੰਡ ਬੱਲ ਜੱਟਾਂ ਦਾ ਹੀ ਹੈ। ਰੋਪੜ ਦੇ ਇਲਾਕੇ ਵਿੱਚ ਵੀ ਬੱਲਾਂ ਦੇ ਕੁਝ ਪਿੰਡ ਹਨ। ਮਾਝੇ ਦੇ ਬੱਲ ਕਹਿੰਦੇ ਹਨ ਕਿ ਉਨ੍ਹਾਂ ਦਾ ਪਿਛਲਾ ਪਿੰਡ ਬਲਮਗੜ੍ਹ ਸੀ। ਮਾਲਵੇ ਦੇ ਸੰਗਰੂਰ ਖੇਤਰ ਵਿੱਚ ਬਲਮਗੜ੍ਹ ਬਹੁਤ ਉੱਘਾ ਪਿੰਡ ਹੈ। ਅੰਮ੍ਰਿਤਸਰ ਦੇ ਅਜਨਾਲਾ ਖੇਤਰ ਵਿੱਚ ਵੀ ਬੱਲਾਂ ਦਾ ਪ੍ਰਸਿੱਧ ਪਿੰਡ ਬੱਲ ਹੈ। ਇਸ ਤੋਂ ਇਲਾਵਾ ਬੁਡਾਲਾ, ਸੱਠਿਆਲਾ, ਬੱਲ ਸਰਾਏ, ਜੋਧੇ, ਝਲੜੀ, ਛੱਜਲਵਡੀ ਬੁਡਾਲਾ (ਕਪੂਰਥਲਾ) ਆਦਿ ਕਈ ਪਿੰਡ ਬੱਲ ਭਾਈਚਾਰੇ ਦੇ ਹਨ। ਪੱਛਮੀ ਪੰਜਾਬ ਵਿੱਚ ਨਸ਼ਹਿਰੇ ਦੇ ਪਾਸ ਵੀ ਇੱਕ ਬੱਲ ਪਿੰਡ ਹੈ। ਗੁਰਦਾਸਪੁਰ ਵਿੱਚ ਵੀ ਬੱਲ ਜੱਟ ਕਾਫ਼ੀ ਹਨ। ਪੱਛਮੀ ਪੰਜਾਬ ਵਿੱਚ ਵੀ ਬੱਲ ਜੱਟ ਕਾਫ਼ੀ ਸਨ। ਇਨ੍ਹਾਂ ਵਿਚੋਂ ਬਹੁਤੇ ਮੁਸਲਮਾਨ ਬਣ ਗਏ ਸਨ। ਬੱਲ ਗੋਤ ਦੇ ਲੋਕ ਦਲਿਤ ਜਾਤੀਆਂ ਵਿੱਚ ਵੀ ਹਨ। ਪੂਰਬੀ ਪੰਜਾਬ ਵਿੱਚ ਸਾਰੇ ਬੱਲ ਸਿੱਖ ਹਨ। 1881 ਈਸਵੀ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਬੱਲ ਜੱਟਾਂ ਦੀ ਗਿਣਤੀ 9721 ਸੀ। ਵੀਰ ਸਿੰਘ ਬੱਲ ਨੇ ਸਿੱਖ ਇਤਿਹਾਸ ਨਾਲ ਸੰਬੰਧਿਤ ਸਿੰਘ ਸਾਗਰ, ਗੁਰਕੀਰਤ ਪ੍ਰਕਾਸ਼ ਆਦਿ ਪੁਸਕਤਾਂ ਲਿਖੀਆਂ ਹਨ। ਬੱਲ ਜੱਟਾਂ ਦਾ ਜੱਗਤ ਪ੍ਰਸਿੱਧ ਗੋਤ ਹੈ। ਬੀ. ਐੱਸ. ਦਾਹੀਆ ਵੀ ਬੱਲਾਂ ਨੂੰ ਬਲਭੀਪੁਰੇ ਦੇ ਪ੍ਰਾਚੀਨ ਰਾਜ ਘਰਾਣੇ ਵਿਚੋਂ ਮੰਨਦਾ ਹੈ। ਬੋਲੇ ਖੇਖਰ- ਖੋਖਰਾਂ ਦਾ ਉਪਗੋਤ ਹੈ। ਖੋਖਰ ਜੱਟ ਵੀ ਹੁੰਦੇ ਹਨ ਅਤੇ ਤ੍ਰਖਾਣ ਵੀ ਹੁੰਦੇ ਹਨ। ਖੋਖਰ ਬਹੁਤ ਹੀ ਪੁਰਾਣਾ ਤੇ ਲੜਾਕੂ ਜੱਟ ਕਬੀਲਾ ਹੈ। ਖੋਖਰਾਂ ਨੇ ਵਿਦੇਸ਼ੀ ਹਮਲਾਆਵਰਾਂ ਦਾ ਹਮੇਸ਼ਾਂ ਡਟ ਕੇ ਟਾਕਰਾ ਕੀਤਾ। ਵਿਦੇਸ਼ੀ ਹਮਲਾਆਵਰਾਂ ਨੇ ਵੀ ਖੋਖਰਾਂ ਦਾ ਬਹੁਤ ਜਾਨੀ ਤੇ ਮਾਲੀ ਨੁਕਸਾਨ ਕੀਤਾ ਸੀ। ਜੱਟਾਂ ਦੇ ਕਈ ਗੋਤ ਉਨ੍ਹਾਂ ਦੀ ਕੋਈ ਨਵੀਂ ਅੱਲ ਪੈਣ ਕਾਰਨ ਵੀ ਪ੍ਰਚਲਤ ਹੋ ਗਏ ਹਨ। ਬੋਲਾ ਗੋਤ ਵੀ ਅੱਲ ਪੈਣ ਕਾਰਲ ਪ੍ਰਚਲਤ ਹੋਇਆ ਹੈ। ਬੋਲੇ ਜੱਟ ਸਾਰੇ ਸਿੱਖ ਹਨ। ਪੂਰਬੀ ਪੰਜਾਬ ਵਿੱਚ ਸਾਰੇ ਖੋਖਰ ਸਿੱਖ ਹਨ। ਪੱਛਮੀ ਪੰਜਾਬ ਵਿੱਚ ਬਹੁਤੇ ਖੋਖਰ ਮੁਸਲਮਾਨ ਬਣ ਗਏ ਸਨ। ਖੋਖਰ ਗੋਤ ਜੱਟਾਂ ਤੇ ਰਾਜਪੂਤਾਂ ਦਾ ਸਾਂਝਾ ਗੋਤ ਹੈ। ਬੋਲੇ ਉਪਗੋਤ ਦੇ ਖੋਖਰ ਜੱਟ ਬਹੁਤੇ ਮਾਲਵੇ ਵਿੱਚ ਹੀ ਆਬਾਦ ਹਨ। ਖੋਖਰਾਂ ਦੀਆਂ ਕਈ ਮੂੰਹੀਆ ਹਨ। ਕੁਝ ਖੋਖਰ ਮੀਆਂਵਾਲੀ, ਜੇਹਲਮ ਤੇ ਮੁਲਤਾਨ ਆਦਿ ਖੇਤਰਾਂ ਤੋਂ ਉੱਠਕੇ ਘੱਗਰ ਨਾਲੀ ਵੱਲ ਆ ਗਏ। ਫਿਰ ਹੌਲੀ ਹੌਲੀ ਰਾਜਸਤਾਨ ਦੇ ਗੜ੍ਹਗਜ਼ਨੀ ਖੇਤਰ ਵਿੱਚ ਆਬਾਦ ਹੋ ਗਏ। ਜੱਟਾਂ ਦੇ ਕੁਝ ਕਬੀਲੇ ਪੰਜਾਬ ਵਿੱਚ ਪੱਛਮ ਵੱਲੋਂ ਆਏ ਹਨ ਅਤੇ ਕੁਝ ਕਬੀਲੇ ਇੱਕ ਜਗ੍ਹਾ ਤੋਂ ਉਠਕੇ ਦੂਜੇ ਖੇਤਰਾਂ ਵਿੱਚ ਚਲੇ ਜਾਂਦੇ ਸਨ। ਕੁਝ ਸਮੇਂ ਮਗਰੋਂ ਖੋਖਰ ਰਾਜਸਤਾਨ ਤੋਂ ਉੱਠਕੇ ਮਹਿਮੜੇ ਦੀ ਰੋਹੀ ਵਿੱਚ ਆ ਕੇ ਆਬਾਦ ਹੋ ਗਏ। ਕਾਫ਼ੀ ਸਮੇਂ ਪਿਛੋਂ ਇੱਕ ਪ੍ਰਸਿੱਧ ਖੋਖਰ ਜੱਟ ਚੌਧਰੀ ਰੱਤੀ ਰਾਮ ਨੇ ਰੱਤੀਆਂ ਬੋਲਾ ਕਸਬੇ ਦਾ ਮੁੱਢ ਬੰਨਿਆ। ਹੁਣ ਰਤੀਆ ਖੇਤਰ ਹਰਿਆਣੇ ਵਿੱਚ ਹੈ। ਜਿਸ ਖਾਨਦਾਨ ਵਿੱਚ ਬੋਲਿਆਂ ਦੇ ਵਡੇਰੇ ਦੀ ਸ਼ਾਦੀ ਹੋਈ, ਉਸ ਘਰਾਣੇ ਵਿੱਚ ਮਹਾਨ ਅਕਬਰ ਬਾਦਸ਼ਾਹ ਵਿਆਹਿਆ ਸੀ। । ਇਸ ਕਾਰਨ ਉਹ ਅਕਬਰ ਦਾ ਸਾਂਢੂ ਸੀ। ਅਕਬਰ ਆਪਣੇ ਸਾਂਢੂ ਨੂੰ ਬਹੁਤ ਇਮਾਨਦਾਰ ਸਮਝਦਾ ਸੀ। ਉਸ ਉੱਤੇ ਬਹੁਤ ਭਰੋਸਾ ਕਰਦਾ ਸੀ। ਇੱਕ ਵਾਰੀ ਅਕਬਰ ਖੁਦ ਕਿਸੇ ਲੜਾਈ ਵਿੱਚ ਭਾਗ ਲੈਣ ਲਈ ਜਾ ਰਿਹਾ ਸੀ। ਉਸਨੇ ਆਪਣੇ ਸਾਂਢੂ ਨੂੰ ਪੱਟਾ ਲਿਖਕੇ ਦਿੱਤਾ ਕਿ ਜੇ ਮੈਂ ਮਰ ਗਿਆ ਤਾਂ ਦਿੱਲੀ ਦਾ ਰਾਜ ਤੇਰਾ-ਅੱਜ ਤੋਂ ਦਿੱਲੀ ਦਾ ਰਾਜ ਤੇਰਾ। ਅਕਬਰ ਦਾ ਸਾਂਢੂ ਅਕਬਰ ਬਾਦਸ਼ਾਹ ਦੀ ਬਾਤ ਨੂੰ ਸਮਝ ਨਾ ਸਕਿਆ ਕੁਝ ਸਮੇਂ ਮਗਰੋਂ ਜਦ ਅਕਬਰ ਬਾਦਸ਼ਾਹ ਵਾਪਸ ਆ ਗਿਆ ਤਾਂ ਉਸ ਦੇ ਸਾਂਦੂ ਨੇ ਉਹ ਪੱਟਾ ਅਕਬਰ ਨੂ ੰ ਵਾਪਸ ਕਰ ਦਿੱਤਾ। ਕੁੱਝ ਲੋਕਾਂ ਨੇ ਮਖੌਲ ਵਜੋਂ ਕਿਹਾ ਕਿ ਜੱਟ ਬੋਲੇ ਹੀ ਨਿਕਲੇ, ਮੁਸਲਮਾਨਾਂ ਦਾ ਹੱਥ ਆਇਆ ਰਾਜ ਮੋੜ ਕੇ ਉਨ੍ਹਾਂ ਨੂੰ ਹੀ ਦੇ ਦਿੱਤਾ। ਇਸ ਤਰ੍ਹਾਂ ਹੌਲੀ ਹੌਲੀ ਬੋਲੇ ਸ਼ਬਦ ਬਦਲਦਾ ਬਦਲਦਾ ਬੋਲੇ ਬਣ ਗਿਆ। ਬੋਲਾ ਅੱਲ ਪੈਣ ਤੇ ਇਸ ਕਬੀਲੇ ਦਾ ਗੋਤ ਬੋਲਾ ਹੀ ਪ੍ਰਚਲਤ ਹੋ ਗਿਆ। ਇਹ ਮਿਥਿਹਾਸਕ ਘਟਨਾ ਲਗਦੀ ਹੈ। ਇਸ ਗੋਤ ਦੇ ਲੋਕਾਂ ਬਾਰੇ ਇੱਕ ਹੋਰ ਦੰਦ ਕਥਾ ਵੀ ਅਕਬਰ ਨਾਲ ਹੀ ਸੰਬੰਧਤ ਹੈ। ਕਹਿੰਦੇ ਹਨ ਕਿ ਬੋਲਿਆਂ ਦੇ ਵਡੇਰੇ ਨੂੰ ਉਸਦੇ ਪਿਉ ਦੀ ਮੌਤ ਮਗਰੋਂ ਸਾਂਢੂ ਦੇ ਨਾਤੇ ਅਕਬਰ ਬਾਦਸ਼ਾਹ ਨੇ ਆਪਣੇ ਹੱਥੀਂ ਆਪ ਪੱਗ ਬੰਨੀ ਅਤੇ ਆਖਿਆ ਕਿ ਅੱਗੇ ਤੋਂ ਤੁਸੀਂ ਕਿਸੇ ਜੱਟ ਨੂੰ ਖੁਸੀ ਜਾਂ ਗਮੀ ਮੌਕੇ ਪੱਗ ਨਹੀਂ ਦੇਣੀ। ਮੈਂ ਤੁਹਾਨੂੰ ਸ਼ਾਹੀ ਪੱਗ ਦੇ ਦਿੱਤੀ ਹੈ। ਬੋਲੇ ਗੋਤ ਦੇ ਜੱਟ ਕਿਸੇ ਨੂੰ ਪੱਗ ਨਹੀਂ ਦਿੰਦੇ। ਬੋਲੇ ਜੱਟ ਆਪਣੇ ਜੁਆਈ ਨੂੰ ਵੀ ਪੱਗ ਨਹੀਂ ਦਿੰਦੇ। ਅਕਬਰ ਦੇ ਸਮੇਂ ਅਕਬਰ ਦੇ ਰਿਸ਼ਤੇਦਾਰ ਜੱਟ ਵੀ ਆਪਣੇ ਆਪ ਨੂੰ ਜੱਟਾਂ ਨਾਲੋਂ ਉੱਚਾ ਸਮਝਦੇ ਸਨ। ਬੋਲੇ ਜੱਟਾਂ ਬਾਰੇ ਕਈ ਲੋਕ ਕਥਾਵਾਂ ਤੇ ਲੋਕ ਗੀਤ ਪ੍ਰਚਲਤ ਹਨ। ਬੋਲੇ ਭਾਈਚਾਰੇ ਦੇ ਬਹੁਤੇ ਪਿੰਡਾਂ ਹਰਿਆਣੇ ਦੇ ਸਿਰਸਾ, ਹਿੱਸਾਰ ਅਤੇ ਪੰਜਾਬ ਦੇ ਮਾਨਸਾ, ਬਠਿੰਡਾ ਖੇਤਰਾਂ ਵਿੱਚ ਹਨ। ਇਨ੍ਹਾਂ ਦੇ ਪ੍ਰਸਿੱਧ ਪਿੰਡ ਰੱਤੀਆ, ਰਤਨਗੜ੍ਹ, ਕਮਾਣਾ, ਸਿਵਾਈ, ਦਾਤੇਵਾਸ, ਕੁਲਾਣਾ ' ਆਦਿ ਹਨ। ਖੋਖਰ ਗੋਤ ਦੇ ਲੋਕ ਰਾਜਪੂਤ, ਜੱਟ, ਤ੍ਰਖਾਣ ਤੇ ਮੱਜ੍ਹਬੀ ਸਿੱਖ ਵੀ ਹੁੰਦੇ ਹਨ। ਬੋਲੇ ਜੱਟ ਸਿੱਖ ਹੀ ਹੁੰਦੇ ਹਨ। ਪੰਜਾਬ ਵਿੱਚ ਬੋਲੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਸਾਂਝੇ ਪੰਜਾਬ ਵਿੱਚ ਖੋਖਰਾਂ ਦੀ ਗਿਣਤੀ ਬਹੁਤ ਸੀ। ਖੋਖਰ ਰਾਜਪੂਤ 55380 ਅਤੇ ਜੱਟ 12331 ਸੀ। ਅੰਗਰੇਜ਼ਾਂ ਦੇ ਰਾਜ ਸਮੇਂ 1881 ਈਸਵੀ ਦੀ ਜਨਸੰਖਿਆ ਸਮੇਂ ਜਾਤੀਆਂ ਅਤੇ ਗੋਤ ਵੀ ਲਿਖੇ ਗਏ ਸਨ। ਇਸ ਸਮੇਂ ਪਟਵਾਰੀਆਂ ਨੇ ਵੀ ਵੱਖ ਵੱਖ ਜਾਤੀਆਂ ਦੇ ਗੋਤਾਂ ਤੇ ਆਮ ਰਵਾਜਾਂ ਬਾਰੇ ਸੰਬੰਧਤ ਅਧਿਕਾਰੀਆਂ ਨੂੰ ਕਾਫ਼ੀ ਜਾਣਕਾਰੀ ਆਪਣੇ ਮਾਲ ਮਹਿਕਮੇਂ ਰਾਹੀਂ ਭੇਜੀ ਸੀ ਜਿਸ ਦੇ ਆਧਾਰ ਤੇ ਹੀ ਸਰ ਇੱਬਟਸਨ ਨੇ ਮਹਾਨ ਖੋਜ ਪੁਸਤਕ 'ਪੰਜਾਬ ਕਾਸਟਸ ਲਿਖੀ। ਸੈਣੀਆਂ ਵਿੱਚ ਵੀ ਬੋਲਾ ਗੋਤ ਹੁੰਦਾ ਹੈ। ਜੱਟਾਂ ਤੇ ਖੋਖਰਾਂ ਦਾ ਉੱਘਾ ਤੇ ਬਹੁਤ ਹੀ ਛੋਟਾ ਗੋਤ ਹੈ। ਖੋਖਰ ਪ੍ਰਾਚੀਨ ਤੇ ਦੇਸ਼ ਭਗਤ ਖਾੜਕੂ ਜੱਟ ਸਨ।
ਜੱਟਾਂ ਦਾ ਇਤਿਹਾਸ 25
ਮੰਡੇਰ- ਇਸ ਬੰਸ ਦਾ ਵੱਡੇਰਾ ਮੰਡੇਰਾ ਸੀ। ਇਹ ਮੱਧ ਪ੍ਰਦੇਸ਼ ਦੇ ਮਾਂਡੂ ਖੇਤਰ ਵਿੱਚ ਆਬਾਦ ਸਨ। ਇਹ ਰਿੰਗਵੇਦ ਦੇ ਸਮੇਂ ਦਾ ਪੁਰਾਣਾ ਜੱਟ ਕਬੀਲਾ ਹੈ। ਇਹ ਧਾਰਾ ਨਗਰੀ ਰਾਜੇ ਜੱਗਦੇਉ ਪਰਮਾਰ ਨਾਲ ਰਾਜਸਤਾਨ ਦੇ ਰਸਤੇ 12ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਮਾਲਵਾ ਖੇਤਰ ਵਿੱਚ ਆਏ। ਇਸ ਕਬੀਲੇ ਨੇ ਰਾਜੇ ਜੱਗਦੇਉ ਪੰਵਾਰ ਦੇ ਲਸ਼ਕਰ ਵਿੱਚ ਸ਼ਾਮਿਲ ਹੋ ਕੇ ਰਾਜਸਤਾਨ ਤੇ ਪੰਜਾਬ ਵਿੱਚ ਗੱਜਨਵੀਂ ਪਠਾਨਾਂ ਨਾਲ ਕਈ ਲੜਾਈਆਂ ਕੀਤੀਆਂ ਅਤੇ ਉਨ੍ਹਾਂ ਨੂੰ ਲਾਹੌਰ ਵੱਲ ਭੱਜਾ ਦਿੱਤਾ ਸੀ। ਪੁਰਾਣੇ ਸਮੇਂ ਵਿੱਚ ਵੀ ਪੰਜਾਬ ਦੇ ਮਾਲਵਾ ਖੇਤਰ ਤੋਂ ਜੱਟ ਕਬੀਲੇ ਮੱਧ ਪ੍ਰਦੇਸ਼ ਦੇ ਮਾਲਵਾ ਖੇਤਰ ਵਿੱਚ ਆਉਂਦੇ ਜਾਂਦੇ ਰਹਿੰਦੇ ਸਨ। ਰਾਜੇ ਜੱਗਦੇਉ ਨੇ ਜਰਗ ਨਵਾਂ ਪਿੰਡ ਵਸਾਇਆ ਅਤੇ ਮੰਡੇਰਾਂ ਨੂੰ ਵੀ ਏਥੇ ਹੀ ਆਬਾਦ ਕਰ ਲਿਆ। ਮੰਡੇਰ ਵੀ ਪਰਮਾਰ ਭਾਈਚਾਰੇ ਵਿਚੋਂ ਹਨ। ਲੁਧਿਆਣੇ ਜ਼ਿਲ੍ਹੇ ਵਿੱਚ ਮੰਡੇਰ ਗੋਤ ਦੇ ਜੱਟ ਕਾਫ਼ੀ ਹਨ। ਸੰਗਰੂਰ ਵਿੱਚ ਵੀ ਮੰਡੇਰ ਕਲਾਂ ਪਿੰਡ ਮੰਡੇਰ ਭਾਈਚਾਰੇ ਦਾ ਹੀ ਹੈ।
ਜ਼ਿਲ੍ਹਾ ਜਲੰਧਰ ਦੇ ਬੰਗਾ ਹਲਕੇ ਵਿੱਚ ਵੀ ਮੰਡੇਰ ਜੱਟਾਂ ਦਾ ਉੱਘਾ ਪਿੰਡ ਮੰਡੇਰ ਹੈ। ਪਿੰਡ ਅਹਿਮਦਗੜ੍ਹ ਤਹਿਸੀਲ ਬੁਢਲਾਡਾ ਵਿੱਚ ਵੀ ਕੁਝ ਮੰਡੇਰ ਵੱਸਦੇ ਹਨ। ਮਾਨਸਾ ਖੇਤਰ ਵਿੱਚ ਮੰਡੇਰ ਕਾਫ਼ੀ ਹਨ। ਭੂਰਥਲਾ ਮੰਡੇਰ ਤਹਿਸੀਲ ਮਲੇਰਕੋਟਲਾ ਜ਼ਿਲ੍ਹਾ ਸੰਗਰੂਰ ਵਿੱਚ ਮੰਡੇਰਾਂ ਦਾ ਵੱਡਾ ਪਿੰਡ ਹੈ। ਮਾਲਵੇ ਵਿੱਚ ਮੰਡੇਰ ਗੋਤ ਦੇ ਲੋਕ ਕਾਫ਼ੀ ਹਨ। ਦੁਆਬੇ ਵਿੱਚ ਬਹੁਤ ਘੱਟ ਹਨ। ਪੰਜਾਬ ਵਿੱਚ ਮੰਡੇਰ ਨਾਮ ਦੇ ਕਈ ਪਿੰਡ ਹਨ। ਮੰਡੇਰ ਉਪਗੋਤ ਹੈ। ਸਾਰੇ ਮੰਡੇਰ ਜੱਟ ਸਿੱਖ ਹਨ। ਮੰਡੇਰ ਜੱਟਾਂ ਦਾ ਉੱਘਾ ਤੇ ਛੋਟਾ ਗੋਤ ਹੈ। ਮੰਡੇਰ ਜੱਟ ਆਪਣਾ ਸੰਬੰਧ ਪੰਵਾਰ, ਰੋਹਤਕ, ਅਨੁਸਾਰ ਰਾਜਪੂਤਾਂ ਦੀ ਉੱਨਤੀ ਸਮੇਂ ਜੱਟ ਰਾਜ ਘਰਾਣਿਆਂ ਵਿਚੋਂ ਹੀ ਪੁਰਾਣਕ ਬ੍ਰਾਹਮਣਾਂ ਨੇ ਕਸ਼ਤਰੀਆਂ ਦੀ ਇੱਕ ਨਵੀਂ ਸ਼੍ਰੇਣੀ ਬਣਾਈ। ਜੱਟ ਬਹੁਤ ਹੀ ਪ੍ਰਾਚੀਨ ਜਾਤੀ ਹੈ। ਇਹ ਰਾਜਪੂਤਾਂ ਦੇ ਵੀ ਮਾਪੇ ਹਨ। ਮਾਨ- ਇਸ ਬੰਸ ਦਾ ਵਡੇਰਾ ਮਾਨਪਾਲ ਸੀ। ਇਸ ਨੂੰ ਮਾਨਾ ਵੀ ਕਿਹਾ ਜਾਂਦਾ ਸੀ। ਸ਼ੱਕ ਜਾਤੀ ਦੇ ਕੁਝ ਲੋਕ ਈਸਾ ਤੋਂ 160 ਵਰ੍ਹੇ ਪਹਿਲਾਂ ਟੈਕਸਾਲਾ, ਮਥੁਰਾ ਤੇ ਸੁਰਾਸ਼ਟਰ ਵਿੱਚ ਮੱਧ ਏਸ਼ੀਆ ਦੇ ਕੈਸਪੀਅਨ ਸਾਗਰ ਦੇ ਖੇਤਰਾਂ ਤੋਂ ਆ ਕੇ ਹੀ ਵਸੇ ਸਨ। ਆਰੀਆ ਲੋਕਾਂ ਦੇ ਵੱਖ ਵੱਖ ਕਬੀਲੇ ਵੱਖ ਵੱਖ ਦੇਸ਼ਾਂ ਵਿੱਚ ਘੁੰਮ ਫਿਰ ਕੇ ਵੱਖ ਵੱਖ ਸਮੇਂ ਸਿੰਧ, ਰਾਜਸਤਾਨ ਤੇ ਪੰਜਾਬ ਵਿੱਚ ਪਹੁੰਚੇ ਸਨ। ਮੱਧ ਏਸ਼ੀਆ ਤੋਂ ਮਾਨ ਜਾਤੀ ਦੇ ਕੁਝ ਲੋਕ ਯੂਨਾਨ ਅਤੇ ਯੂਰਪ ਵੱਲ ਵੀ ਚਲੇ ਗਏ ਸਨ। ਜਰਮਨ ਵਿੱਚ ਵੀ ਮਾਨ, ਭੁੱਲਰ ਤੇ ਹੋਰ ਗੋਤਾਂ ਦੇ ਲੋਕ ਵੱਸਦੇ ਹਨ। ਥਾਮਸ ਮਾਨ ਯੂਰਪ ਦਾ ਮਹਾਨ ਸਾਹਿਤਕਾਰ ਸੀ। ਮਾਨ ਜਗਤ ਪ੍ਰਸਿੱਧ ਗੋਤ ਹੈ। ਕਨਿਸ਼ਕ ਦੇ ਸਮੇਂ ਵੀ ਪੰਜਾਬ ਵਿੱਚ ਮਾਨ ਤੇ ਪੰਵਾਰ ਕਬੀਲੇ ਵੱਸਦੇ ਸਨ। ਸ਼ੁਰੂ- ਸ਼ੁਰੂ ਵਿੱਚ ਜੱਟ ਕਬੀਲੇ ਸੂਰਜ, ਚੰਦ ਤੇ ਸ਼ਿਵ ਵੀ ਮਾਨਤਾ ਕਰਦੇ ਸਨ। ਇਸ ਕਾਰਨ ਹੀ ਮਾਨ, ਭੁੱਲਰ ਤੇ ਹੋਰਾਂ ਨੂੰ ਸ਼ਿਵ ਗੋਤਰੀ ਜੱਟ ਕਿਹਾ ਜਾਂਦਾ ਹੈ। ਜੱਟ ਆਪਣੇ ਆਪ ਨੂੰ ਵਿਸ਼ੇਸ਼ ਜਾਤੀ ਸਮਝਦੇ ਹਨ। ਉਨ੍ਹਾਂ ਨੂੰ ਜੱਟ ਹੋਣ ਤੇ ਮਾਣ ਹੁੰਦਾ ਹੈ। ਜੱਟਾਂ ਦੇ ਬਹੁਤੇ ਗੋਤ ਉਨ੍ਹਾਂ ਦੇ ਵਡੇਰਿਆਂ ਦੇ ਨਾਂ ਤੇ ਹੀ ਪ੍ਰਚੱਲਤ ਹੋਏ ਹਨ। ਗੋਤ ਜੱਟ ਦੀ ਪਹਿਚਾਣ ਤੇ ਸ਼ਾਨ ਹੁੰਦਾ ਹੈ। ਯੂਨਾਨੀ ਇਤਿਹਾਸਕਾਰ ਜੱਟਾਂ ਨੂੰ ਬਹਾਦਰ ਤੇ ਮਹਾਨ ਸਮਝਦੇ ਸਨ। ਛੇਵੀਂ, ਸੱਤਵੀਂ ਸਦੀ ਵਿੱਚ ਬ੍ਰਾਹਮਣਵਾਦ ਦਾ ਜ਼ੋਰ ਸੀ। ਬ੍ਰਾਹਮਣ ਜੱਟਾਂ ਨਾਲੋਂ ਖੱਤਰੀਆਂ ਨੂੰ ਉੱਚਾ ਸਮਝਦੇ ਸਨ। ਸਾਕਾ ਤੇ ਬਿਕਰਮ ਸੰਮਤ ਵੀ ਜੱਟਾਂ ਨਾਲ ਹੀ ਸੰਬੰਧਿਤ ਹਨ। ਮਾਨ ਭਾਈਚਾਰੇ ਦੇ ਲੋਕ ਪਹਿਲਾਂ ਗੁਜਰਾਤ ਤੇ ਮਹਾਂਰਾਸ਼ਟਰ ਵਿੱਚ ਆਬਾਦ ਹੋਏ। ਇਸ ਬੰਸ ਦੇ ਦੋ ਪ੍ਰਸਿੱਧ ਰਾਜੇ ਵਰਨਮਾਨ ਤੇ ਰੁਧਰ ਮਾਨ ਹੋਏ ਹਨ। ਮਹਾਂਰਾਸ਼ਟਰ ਦੇ ਗੋਆ ਅਤੇ ਕੱਕਣ ਖੇਤਰਾਂ ਵਿੱਚ ਮਾਨ ਰਾਜਿਆਂ ਦੇ ਸਿੱਕੇ ਮਿਲੇ ਹਨ। ਵਿਸ਼ਨੂੰ ਪੁਰਾਣ ਵਿੱਚ ਇਨ੍ਹਾਂ ਨੂੰ ਗੰਧਰਵ ਖੇਤਰ ਦਾ ਇੱਕ ਬਹਾਦਰ ਕਬੀਲਾ ਦੱਸਿਆ ਗਿਆ ਹੈ। ਗੰਧਰਵ ਖੇਤਰ ਵਿੱਚ ਕਾਬਲ, ਪਿਸ਼ਾਵਰ ਤੇ ਰਾਵਲਪਿੰਡੀ ਆਦਿ ਦੇ ਖੇਤਰ ਸ਼ਾਮਿਲ ਸਨ। ਅੱਠਵੀਂ ਸਦੀ ਵਿੱਚ ਮਾਨ ਰਾਜਸਤਾਨ ਤੇ ਕੋਟਾ ਦੇ ਚਤੌੜ ਆਦਿ ਖੇਤਰਾਂ ਵਿੱਚ ਰਾਜ ਕਰਦੇ ਸਨ। ਇਸ ਇਲਾਕੇ ਤੇ ਧਾਵਲ ਮੌੜ ਦਾ ਕਬਜ਼ਾ ਸੀ। ਮੌੜ ਵੀ ਮਾਨਾਂ ਦਾ ਉਪਗੋਤ ਹੈ। ਕੋਟਾ ਬੂੰਦੀ ਦੇ ਇਲਾਕੇ ਵਿੱਚ ਇੱਕ ਮਾਨਪੁਰ ਪਿੰਡ ਵੀ ਬਹੁਤ ਪ੍ਰਸਿੱਧ ਹੈ। ਮਾਨ ਜੱਟ ਆਪਣਾ ਕੁਰਸੀਨਾਮਾਂ ਰਾਜਪੂਤਾਂ ਨਾਲ ਵੀ ਜੋੜਦੇ ਹਨ। ਜੈਪੁਰ ਦੇ ਨੇੜੇ ਮਾਨਾ ਗੋਤ ਵਿੱਚ ਠਾਕਰ ਰਾਜਪੂਤ ਵੀ ਹਨ ਮਾਨਾਂ ਦੇ ਭੇਟ ਮਾਨ ਗੋਤੀ ਜੱਟਾਂ ਨੂੰ ਰਾਜਪੂਤੀ ਮੂਲ ਦੇ ਸਭ ਤੋਂ ਪੁਰਾਣੇ ਕਸ਼ਤਰੀ ਦੱਸਦੇ ਹਨ। ਇਹ ਰਾਜਸਤਾਨ ਦੇ ਖੇਤਰ ਤੋਂ ਉੱਠ ਕੇ ਪੰਜਾਬ ਦੇ ਮਾਲਵਾ ਖੇਤਰ ਸਿੱਧੂ, ਬਰਾੜਾਂ ਤੋਂ ਕਾਫ਼ੀ ਸਮਾਂ ਪਹਿਲਾਂ ਆਕੇ ਆਬਾਦ ਹੋਏ। ਮਾਨਾਂ, ਭੁੱਲਰ ਤੇ ਹੇਅਰ ਅੱਧਾ। ਮਾਲਵੇ ਵਿੱਚ ਇਨ੍ਹਾਂ ਦੀਆਂ ਭੱਟੀਆਂ ਤੇ ਸਿੱਧੂ ਬਾਰੜਾਂ ਨਾਲ ਕਈ ਲੜਾਈਆਂ ਹੋਈਆਂ ਸਨ। ਮਾਨ ਕਈ ਪੀੜੀਆਂ ਰਾਜ ਕਰਕੇ ਗੁਜਰਾਤ ਤੇ ਮਹਾਂਰਾਸ਼ਟਰ ਦੇ ਖੇਤਰਾਂ ਵਿਚੋਂ ਉੱਠਕੇ ਤੀਜੀ ਸਦੀ ਵਿੱਚ ਮਾਲਵੇ ਵਿੱਚ ਆਏ ਤੇ ਸਾਰੇ ਮਾਲਵੇ ਵਿੱਚ ਫੈਲ ਗਈ। ਸ਼ੱਕਸਤਾਨ ਤੋਂ ਆਏ ਹੋਏ ਸ਼ਾਹੀ ਗੋਤ ਦੇ ਸਰਦਾਰ ਮਾਨਸ਼ਾਹ ਨੂੰ ਮਾਲਵੇ ਵਿੱਚ ਤੀਜੀ ਈਸਵੀਂ ਵਿੱਚ ਬਠਿੰਡੇ ਦੇ ਇਲਾਕੇ ਵਿੱਚ ਆ ਕੇ ਮਾਨਸਾ ਖੇਤਰ ਨੂੰ ਆਬਾਦ ਕੀਤਾ ਅਤੇ ਮਾਨਸਾ ਸ਼ਹਿਰ ਦੀ ਨੀਂਹ ਰੱਖੀ। ਸੰਤ ਵਿਸਾਖਾ ਸਿੰਘ ਇਤਿਹਾਸਕਾਰ ਤਾਂ ਮਾਨ ਸ਼ਾਹੀਆਂ ਨੂੰ ਸ਼ੱਕ ਬੰਸ ਵਿਚੋਂ ਮੰਨਦਾ ਹੈ। ਇਹ ਗੁਜਰਾਤ, ਮੱਧ ਪ੍ਰਦੇਸ਼, ਰਾਜਸਤਾਨ, ਮਥਰਾ ਆਦਿ ਵਿੱਚ ਹੁੰਦੇ ਹੋਏ ਪੰਜਾਬ ਦੇ ਮਲਵਾ ਖੇਤਰ ਵਿੱਚ ਪਹੁੰਚੇ ਸਨ। ਲੈਕਚਰਾਰ ਦੇਸਰਾਜ ਛਾਜਲੀ ਵੀ ਲਿਖਦਾ ਹੈ ਕਿ ਮਾਨ, ਖੇੜੇ ਤੋ ਮੋਂਗੇ ਗੋਤਾਂ ਦੇ ਜੱਟ, ਅੱਜ ਤੋਂ ਕਈ ਸੌ ਸਾਲ ਪਹਿਲਾਂ, ਰਾਜਸਤਾਨ ਤੇ ਮੱਧ ਪ੍ਰਦੇਸ਼ ਦੀ ਹੱਦ ਅਤੇ ਚੰਬਲ ਨਦੀ ਦੇ ਨੇੜਿਓਂ, ਉਜੜ ਕੇ ਆਪਣੀਆਂ ਗੱਡੀਆਂ ਵਿੱਚ ਸਮਾਨ ਲੈ ਕੇ ਖੁਡਾਲਾ ਜ਼ਿਲ੍ਹਾ ਮਾਨਸਾ ਵੱਲ ਆ ਗਏ ਅਤੇ ਮਾਨਸਾ ਦੇ ਖੇਤਰ ਵਿੱਚ ਹੀ ਵੱਸ ਗਏ। ਮਾਲਵੇ ਵਿੱਚ ਪਹਿਲਾਂ ਇਹ ਮਾਨਸਾ ਤੇ ਬਠਿੰਡਾ ਖੇਤਰਾਂ ਵਿੱਚ ਹੀ ਆਬਾਦ ਹੋਏ। ਭੁਲੱਰ ਤੇ ਹੇਅਰ ਵੀ ਇਨ੍ਹਾਂ ਨਾਲ ਰਲਮਿਲ ਗਏ। ਸਰ ਇੱਬਟਸਨ ਦੇ ਅਨੁਸਾਰ ਦਲਾਲ ਤੇ ਮਾਨ ਜੱਟ ਰਾਠੌਰ ਰਾਜਪੂਤਾਂ ਵਿਚੋਂ ਹਨ। ਇਨ੍ਹਾਂ ਵਡੇਰੇ ਪਹਿਲਾਂ ਰੋਹਤਕ ਦੇ ਇਲਾਕੇ ਦੇ ਵਿੱਚ ਆਬਾਦ ਹੋਏ। ਇੱਕ ਵੱਡੇਰੇ ਧੰਨਾਂ ਰਾਉ ਨੇ ਬੜਗੁਜ਼ਰ ਗੋਤ ਦੀ ਜੱਟੀ ਨਾਲ ਵਿਆਹ ਕਰ ਲਿਆ ਸੀ। ਉਸ ਦੇ ਚਾਰ ਪੁੱਤਰ ਹੋਏ। ਜਿਨ੍ਹਾਂ ਦੇ ਨਾਮ ਤੇ ਉਨ੍ਹਾਂ ਦੇ ਚਾਰ ਗੋਤ ਦਲਾਲ, ਮਾਨ, ਦੋਸਵਾਲ ਤੇ ਸੇਵਲ ਪ੍ਰਚੱਲਤ ਹੋਏ। ਇਹ ਚਾਰੇ ਗੋਤਾਂ ਦੇ ਲੋਕ ਆਪਸ ਵਿੱਚ ਰਿਸ਼ਤੇਦਾਰੀ ਹੀ ਨਹੀਂ ਕਰਦੇ ਕਿਉਂਕਿ ਇਨ੍ਹਾਂ ਦਾ ਵੱਡੇਰਾ ਇੱਕ ਸੀ। ਕੁਝ ਮਾਨ ਭਾਈਚਾਰੇ ਦੇ ਹਿੰਦੂ ਜਾਟ ਹਰਿਆਣੇ ਦੇ ਰੋਹਤਕ, ਕਰਨਾਲ, ਹਿਸਾਰ ਆਦਿ ਖੇਤਰਾਂ ਵਿੱਚ ਵੀ ਵੱਸਦੇ ਹਨ। ਪਟਿਆਲੇ
ਖੇਤਰ ਦੇ ਕੁਝ ਮਾਨ ਕਹਿੰਦੇ ਹਨ ਕਿ ਉਨ੍ਹਾਂ ਦੇ ਵਡੇਰੇ ਬਠਿੰਡੇ ਦੇ ਰਾਜੇ ਬਿਨੇਪਾਲ ਦੇ ਸਮੇਂ ਗੜ੍ਹਗਜ਼ਨੀ ਤੋਂ ਆਏ ਸਨ। ਇੱਕ ਹੋਰ ਰਵਾਇਤ ਹੈ ਕਿ ਮਾਨ ਜੱਟ ਬਿਨੇਪਾਲ ਦੀ ਬੰਸ ਵਿਚੋਂ ਹਨ। ਇਹ ਬਿਨੇਪਾਲ ਵਰੀਆਂ ਰਾਜਪੂਤ ਸੀ। ਬਿਨੇਪਾਲ ਦੇ ਚਾਰ ਪੁੱਤਰ ਪਰਾਗਾ, ਸੰਧਰ, ਖੇਲਾ ਅਤੇ ਮੋੜ ਸਨ। ਪਰਾਗੇ ਦੀ ਬੰਸ ਨਾਭੇ ਦੇ ਖੇਤਰ ਵਿੱਚ ਆਬਾਦ ਹੋਈ। ਬਿਨੇਪਾਲ ਨੇ ਭੱਟੀਆਂ ਨੂੰ ਬਠਿੰਡੇ ਦੇ ਇਲਾਕੇ ਵਿਚੋਂ ਭਜਾ ਦਿੱਤਾ। ਬਿਨੇਪਾਲ ਗਜ਼ਨੀ ਦਾ ਆਖਰੀ ਹਿੰਦੂ ਰਾਜਾ ਸੀ। ਬਿਨੇਪਾਲ ਦੀ ਬੰਸ ਦੇ ਚੌਧਰੀ ਭੂੰਦੜ ਖਾਨ ਤੇ ਮਿਰਜਾ ਖਾਨ ਨੂੰ ਬਾਦਸ਼ਾਹ ਵੱਲੋਂ ਸ਼ਾਹ ਦਾ ਖ਼ਤਾਬ ਮਿਲਿਆ ਸੀ। ਮਾਨਾਂ ਦੀ ਮਾਨ ਸ਼ਾਹੀ ਮੂੰਹੀ ਇਸ ਬੰਸ ਵਿਚੋਂ ਹੈ। ਮਾਨ ਦੇ 12 ਪੁੱਤਰ ਸਨ। ਇਨ੍ਹਾਂ ਦੇ ਨਾਮ ਤੇ ਮਾਨਾਂ ਦੀਆਂ 12 ਮੁੱਖ ਮੂੰਹੀਆਂ ਹਨ। ਅਸਲ ਵਿੱਚ ਮਾਨਾਂ ਦਾ ਘਰ ਉੱਤਰੀ ਮਾਲਵਾ ਹੀ ਹੈ। ਭੁੱਲਰ ਭਾਈਚਾਰੇ ਦੇ ਲੋਕ ਵੀ ਮਾਨਾਂ ਦੇ ਨਜ਼ਦੀਕ ਹੀ ਵਸਦੇ ਰਹੇ ਹਨ। ਦੋਵੇਂ ਰਲਕੇ ਸਿੱਧੂ, ਬਰਾੜਾਂ ਨਾਲ ਟਕਰਾਂ ਲੈਂਦੇ ਹਨ। ਜਲੰਧਰ ਅਤੇ ਕਰਨਾਲ ਦੇ ਮਾਨ ਆਪਣਾ ਪਿਛੋਕੜ ਬਠਿੰਡਾ ਹੀ ਦਸਦੇ ਹਨ। ਪੁਰਾਣੀ ਜੀਂਦ ਅਤੇ ਸੰਗਰੂਰ ਰਿਆਸਤ ਵਿੱਚ ਇਨ੍ਹਾਂ ਦੇ ਜਠੇਰੇ ਬਾਬੇ ਬੋਲਾ ਦਾ ਚਊ ਵਿੱਚ ਸਥਾਨ ਹੈ। ਉਸਦੀ ਦਿਵਾਲੀ ਅਤੇ ਵਿਆਹ ਸ਼ਾਦੀ ਸਮੇਂ ਖਾਸ ਮਾਨਤਾ ਕੀਤੀ ਜਾਂਦੀ ਹੈ। ਮਾਲਵੇ ਵਿੱਚ ਮਾਨਾ ਦਾ ਮੌੜ ਖਾਨਦਾਨ ਵੀ ਬਹੁਤ ਪ੍ਰਸਿੱਧ ਹੈ। ਮਾਨਸ਼ਾਹੀ ਬਹੁਤੇ ਮਾਨਸਾ ਵਿੱਚ ਹੀ ਹਨ। ਮੁਕਤਸਰ ਦੇ ਇਲਾਕੇ ਗਿੱਦੜਬਾਹਾ ਅਤੇ ਲਾਲ ਬਾਈ ਆਦਿ ਵਿੱਚ ਯਾਤਰੀ ਕੇ ਮਾਨ ਆਬਾਦ ਹਨ। ਮਾਨਾ ਦੇ ਪੁਰਾਣੇ ਪਿੰਡ ਬੁਰਜ ਮਾਨਸਾ, ਬੜੀ ਮਾਨਸਾ, ਮੌੜ, ਮਾਨਾ, ਮਾਨਾ ਵਾਲਾ ਤੇ ਸ਼ੇਰ ਕੋਟੀਆ ਆਦਿ ਹਨ। ਸਿੱਖ ਰਾਜ ਕਾਇਮ ਕਰਨ ਵੇਲੇ ਮਾਨ ਸਰਦਾਰਾ ਨੇ ਰਣਜੀਤ ਸਿੰਘ ਦੀ ਡਟ ਕੇ ਸਹਾਇਤਾ ਕੀਤੀ। ਸਰਦਾਰ ਫਤਿਹ ਸਿੰਘ ਮਾਨ ਮਹਾਰਾਜ ਰਣਜੀਤ ਸਿੰਘ ਦਾ ਪੱਕਾ ਸਾਥੀ ਸੀ। ਤੇਜਵੰਤ ਸਿੰਘ ਮਾਨ ਮਾਲਵੇ ਦਾ ਮਹਾਨ ਲੇਖਕ ਹੈ। ਮਾਨ ਤੇ ਦਲਾਲ ਆਦਿ ਗੋਤਾਂ ਬਾਰੇ ਭਾਟਾਂ ਦੀਆਂ ਵਹੀਆਂ ਭਰੋਸੇਯੋਗ ਤੇ ਠੀਕ ਨਹੀਂ ਹਨ। ਖਾਨਦਾਨ ਮੌੜਾਂ ਵਿੱਚ ਮੌੜ (ਨਾਭਾ) ਪਿੰਡ ਦੇ ਵਸਨੀਕ ਸਰਦਾਰ ਧੰਨਾ ਸਿੰਘ ਮਲਵਈ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦਾ ਨਿਡਰ ਤੇ ਸੂਰਬੀਰ ਜਰਨੈਲ ਸੀ। ਜਦ ਖਾਲਸੇ ਨੇ ਸੰਮਤ 1875 ਬਿਕਰਮੀ ਵਿੱਚ ਮੁਲਤਾਨ ਨੂੰ ਫਤਿਹ ਕੀਤਾ ਸੀ। ਤਦ ਇਨ੍ਹਾਂ ਨੇ ਹੀ ਅੱਗੇ ਵੱਧ ਕੇ ਮੁਲਤਾਨ ਦੇ ਨਵਾਬ ਮੁਜ਼ੱਫਰ ਖ਼ਾਂ ਦਾ ਸਿਰ ਵੱਢਿਆ ਸੀ। ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਬਾਈ ਮਾਨ ਸਰਦਾਰ ਫ਼ੌਜਾਂ ਦੇ ਅਫਸਰ ਸਨ। ਇਨ੍ਹਾਂ ਦਾ ਬਹੁਤ ਪ੍ਰਭਾਵ ਸੀ। ਸਰ ਲੈਪਲ ਗਰੀਫਨ ਨੇ ਆਪਣੀ ਕਿਤਾਬ 'ਪੰਜਾਬ ਚੀਫਸ ਵਿੱਚ ਕੁਝ ਮਾਨ ਸਰਦਾਰਾਂ ਨੂੰ ਬਹਾਦਰ ਤੇ ਸੱਚੇ ਮਰਦ ਮੰਨਿਆਂ ਹੈ। ਯੂਰਪੀ ਦੇਸ਼ਾਂ ਜਰਮਨ ਅਤੇ ਬਰਤਾਨੀਆਂ ਵਿੱਚ ਵੀ ਮਾਨ ਗੋਤ ਦੇ ਗੋਰੇ ਮਿਲਦੇ ਹਨ। ਇਹ ਮੱਧ ਏਸ਼ੀਆ ਵਿਚੋਂ ਹੀ ਉਧਰ ਗਏ ਹਨ। ਯੂਰਪ ਦੇ ਜਿਪਸੀਆਂ ਦੇ ਗੋਤ ਵੀ ਪੰਜਾਬੀਆਂ ਨਾਲ ਰਲਦੇ-ਮਿਲਦੇ ਹਨ। ਮਹਾਰਾਜਾ ਰਣਜੀਤ ਸਿੰਘ ਦਾ ਇੱਕ ਪ੍ਰਸਿੱਧ ਜਰਨੈਲ ਬੁੱਧ ਸਿੰਘ ਮਾਨ ਵੀ ਸੀ। ਉਸ ਦੀ ਬੰਸ ਵਿਚੋਂ ਮਹਾਨ ਅਕਾਲੀ ਲੀਡਰ ਸਿਮਰਨਜੀਤ ਸਿੰਘ ਮਾਨ ਹੈ। ਮਾਨ ਗੋਤ ਦੇ ਕੁਝ ਲੋਕ ਮਜ਼੍ਹਬੀ ਸਿੱਖ ਅਤੇ ਛੀਂਬੇ ਵੀ ਹੁੰਦੇ ਹਨ। ਛੀਂਬੇ ਟਾਂਕ ਕਸ਼ਤਰੀ ਹੁੰਦੇ ਹਨ। ਮਾਨ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। 1881 ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਮਾਨ ਭਾਈਚਾਰੇ ਦੀ ਕੁਲ ਗਿਣਤੀ 53970 ਸੀ। । ਪੰਜਾਬ ਵਿੱਚ ਮਾਨ ਨਾਮ ਦੇ ਕਈ ਪਿੰਡ ਹਨ। ਕੁਝ ਮਾਨ ਨਾਮ ਦੇ ਪਿੰਡਾਂ ਵਿੱਚ ਮਾਨ ਵੱਸਦੇ ਹਨ ਅਤੇ ਕੁਝ ਮਾਨ ਨਾਮ ਦੇ ਪਿੰਡਾਂ ਨੂੰ ਮਾਨ, ਸਿੱਧੂਆਂ ਤੋਂ ਹਾਰਕੇ ਛੱਡ ਗਏ ਸਨ। ਬੀਦੋਵਾਲੀ ਦੇ ਪਾਸ ਵੀ ਮਾਨ ਭਾਈਚਾਰੇ ਦਾ ਇੱਕ ਮਾਨਾਂ ਪਿੰਡ ਸੀ। ਇਸ ਪਿੰਡ ਨੂੰ ਸਿੱਧੂ ਬਰਾੜਾਂ ਨੇ ਮਾਨਾਂ ਤੇ ਜਿੱਤ ਲਇਆ ਅੱਜਕੱਲ੍ਹ ਇਸ ਪਿੰਡ ਵਿੱਚ ਸਾਰੇ ਸਿੱਧੂ ਬਰਾੜ ਹੀ ਹਨ। ਮੁਕਤਸਰ ਵਿੱਚ ਦੌਲਾ, ਆਧਣੀਆਂ, ਖੁੱਡੀਆਂ ਮਹਾਂਸਿੰਘ, ਅਬੁਲਖੁਰਾਣਾ, ਬਾਮ ਤੇ ਮੌੜਾਂ ਆਦਿ ਵਿੱਚ ਬਹੁਤੇ ਮਾਨ ਭਾਈਚਾਰੇ ਦੇ ਲੋਕ ਹੀ ਵੱਸਦੇ ਹਨ। ਮੋਗੇ ਦੇ ਪੂਰਬ ਉੱਤਰ ਵੱਲ ਵੀ ਮਾਨਾਂ ਦਾ ਕਾਫ਼ੀ ਪਸਾਰ ਹੋਇਆ ਹੈ। ਦੌਧਰ ਤੇ ਕਿਸ਼ਨਪੁਰਾ ਆਦਿ ਵਿੱਚ ਵੀ ਮਾਨ ਵੱਸਦੇ ਹਨ। ਮਾਨਾਂ ਦਾ ਘਰ ਮਾਲਵਾ ਹੈ ਅਤੇ ਇਹ ਭੁੱਲਰ ਗੋਤੀਆਂ ਦੇ ਪੂਰਬ ਵਿੱਚ ਹੀ ਹਨ। ਬਠਿੰਡੇ ਖੇਤਰ ਵਿੱਚ ਵੀ ਮਾਨ ਕਾਫ਼ੀ ਹਨ। ਮੌੜ, ਮਾਨਸ਼ਾਹੀਏ ਤੇ ਯਾਤਰੀ ਕੇ ਮਾਨ ਪ੍ਰਸਿੱਧ ਉਪਗੋਤ ਹਨ। ਲੁਧਿਆਣੇ ਵਿੱਚ ਮਾਨ, ਚੌਕੀ ਮਾਨ, ਸ਼ੇਖ ਦੌਲਤ ਤੇ ਕੁਮਕਲਾਂ, ਦੁਰਾਹ ਆਦਿ ਪਿੰਡਾਂ ਵਿੱਚ ਵੀ ਮਾਨ ਗੋਤ ਦੇ ਜੱਟ ਕਾਫ਼ੀ ਆਬਾਦ ਹਨ। ਮਾਝੇ ਦੇ ਫੇਰੂਮਾਨ, ਮਾਨਾ ਵਾਲਾ, ਜਲਾਲ ਉਸਮਾਂ ਤੇ ਬਟਾਲਾ ਖੇਤਰ ਵਿੱਚ ਵੀ ਮਾਨ ਭਾਈਚਾਰੇ ਦੇ ਲੋਕ ਕਾਫ਼ੀ ਗਿਣਤੀ ਵਿੱਚ ਰਹਿੰਦੇ ਹਨ। ਸੰਗਰੂਰ ਖੇਤਰ ਵਿੱਚ ਵੀ ਮਾਨ ਭਾਈਚਾਰੇ ਦੇ ਲੋਕ ਕਾਫ਼ੀ ਹਨ। ਫਤਿਗੜ੍ਹ ਸਾਹਿਬ ਦੇ ਖੇਤਰ ਵਿੱਚ ਪਿੰਡ ਕਿਲ੍ਹਾ ਹਰਨਾਮ ਸਿੰਘ ਤਲਾਣੀਆਂ ਵੀ ਮਾਨ ਸਰਦਾਰਾਂ ਦਾ ਬਹੁਤ ਪ੍ਰਸਿੱਧ ਪਿੰਡ ਹੈ। ਰੋਪੜ ਖੇਤਰ ਵਿੱਚ ਵੀ ਮਾਨਾਂ ਦੇ ਕਾਫ਼ੀ ਪਿੰਡ ਹਨ। ਫਿਰੋਜ਼ਪੁਰ ਜ਼ਿਲ੍ਹੇ ਵਿੱਚ ਸੁਹੇਲੇਵਾਲਾ, ਮੋੜ ਨੌਅਬਾਦ, ਮੌੜ ਠਾਹੜਾ ਵੀ ਮਾਨਾਂ ਦੇ ਉੱਘੇ ਪਿੰਡ ਹਨ। ਪੱਛਮੀ ਪੰਜਾਬ ਵਿੱਚ ਵੀ ਮਾਨ ਲਾਹੌਰ, ਸਿਆਲਕੋਟ, ਝੰਗ, ਗੁਜਰਾਂਵਾਲਾ, ਗੁਜਰਾਤ ਤੇ ਮੁਲਤਾਨ ਤੱਕ ਕਾਫ਼ੀ ਗਿਣਤੀ ਵਿੱਚ ਵੱਸਦੇ ਸਨ। ਪੱਛਮੀ ਪੰਜਾਬ ਵਿੱਚ ਬਹੁਤੇ ਮਾਨ ਜੱਟ ਮੁਸਲਮਾਨ ਸਨ। ਪੂਰਬੀ ਪੰਜਾਬ ਵਿੱਚ ਸਾਰੇ ਮਾਨ ਸਿੱਖ ਹਨ। ਹਰਿਆਣੇ ਵਿੱਚ ਕੁਝ ਮਾਨ ਹਿੰਦੂ ਜਾਟ ਹਨ। ਮਾਨ ਬਹੁਤ ਹੀ ਸਿਆਣੇ ਤੇ ਸੰਜਮੀ ਜੱਟ ਹੁੰਦੇ ਹਨ। ਦੁਆਬੇ ਵਿੱਚੋਂ ਕੁਝ ਮਾਨ ਅਮਰੀਕਾ, ਕੈਨੇਡਾ ਤੇ ਅਸਟਰੇਲੀਆ ਆਦਿ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਵੀ ਆਬਾਦ ਹੋ ਗਏ ਹਨ। ਮਾਨ ਇੱਕ ਵੱਡਾ ਤੇ ਪੁਰਾਣਾ ਗੋਤ ਹੈ। ਇਹ ਸਾਰੇ ਪੰਜਾਬ ਵਿੱਚ ਦੂਰ-ਦੂਰ ਤੱਕ ਫੈਲੇ ਹੋਏ ਹਨ। ਸਿੱਧੂ ਬਰਾੜਾਂ, ਵਿਰਕਾਂ, ਸੰਘੇ, ਧਾਲੀਵਾਲਾਂ ਤੇ ਗਰੇਵਾਲਾ ਆਦਿ ਦੇ ਇਤਿਹਾਸ ਬਾਰੇ ਖੋਜ ਪੁਸਤਕਾਂ ਛਪੀਆਂ ਹਨ। ਮਾਨ ਗੋਤ ਦਾ ਇਤਿਹਾਸ ਅਜੇ ਤੱਕ ਕਿਸੇ ਮਾਨ ਇਤਿਹਾਸਕਾਰ ਨੇ ਖੋਜ ਕਰਕੇ ਠੀਕ ਤੇ ਪੂਰਾ ਨਹੀਂ ਲਿਖਿਆ ਹੈ। ਹਰਦੁਆਰ ਦੇ ਪਰੋਹਤ ਵੀ ਮਾਨ ਗੋਤ ਬਾਰੇ ਵੱਖ ਵੱਖ ਵਿਚਾਰ ਰੱਖਦੇ ਹਨ। ਮਾਨ ਗੋਤ ਦੇ ਜੱਟਾਂ ਬਾਰੇ ਅਜੇ ਹੋਰ ਖੋਜ ਹੋਣੀ ਚਾਹੀਦੀ ਹੈ। ਮੌਤ ਖਾਨਦਾਨ ਦੇ ਮਾਨ ਮੋਰ ਨੂੰ ਸਤਿਕਾਰ ਨਾਲ ਵੇਖਦੇ ਹਨ ਕਿਉਂਕਿ ਇਸ ਖਾਨਦਾਨ ਦੇ ਵਡੇਰੇ ਨੂੰ ਬਚਪਨ ਵਿੱਚ ਮੋਰ ਨੇ ਸੱਪ ਤੋਂ ਬਚਾਇਆ ਸੀ। ਮਾਨ, ਭੁੱਲਰ ਤੇ ਹੇਅਰ ਅੱਕ ਨੂੰ ਵੱਢਣਾ ਪਾਪ ਸਮਝਦੇ ਹਨ ਕਿਉਂ ਕਿ ਅੰਕ ਦੇ ਪੱਤੇ ਸ਼ਿਵਜੀ ਮਹਾਰਾਜ ਨੂੰ ਸ਼ਿਵ ਮੰਦਿਰ ਵਿੱਚ ਸ਼ਰਧਾ ਨਾਲ ਭੇਂਟ ਕੀਤੇ ਜਾਂਦੇ ਸਨ। ਇਹ ਤਿੰਨੇ ਗੋਤ ਸ਼ਿਵਜੀ ਨੂੰ ਮਹਾਂਦੇਵ ਮੰਨਦੇ ਹਨ। ਮਾਨ, ਮੰਡ, ਦਾਹੀਏ, ਵਿਰਕ ਆਦਿ ਪ੍ਰਾਚੀਨ ਜੱਟ ਉਪ ਜਾਤੀਆਂ ਮੱਧ ਏਸ਼ੀਆ ਦੇ ਵੱਖ ਵੱਖ ਖੇਤਰਾਂ ਤੋਂ ਚਲਕੇ ਈਸਵੀ ਸਨ ਤੋਂ ਕਾਫ਼ੀ ਸਮਾਂ ਪਹਿਲਾਂ ਹੀ ਭਾਰਤ ਵਿੱਚ ਆ ਗਈਆਂ ਸਨ। ਜੱਟ ਧਾੜਵੀ ਖੁਲ੍ਹ ਦਿਲੇ ਤੇ ਖਾੜਕੂ ਕ੍ਰਿਸਾਨ ਕਬੀਲੇ ਸਨ। ਕਹਾਵਤ ਹੈ, "ਮਾਨ, ਪੂਨੀਆਂ, ਚੱਠੇ, ਖਾਨ ਪਾਨ ਮੇਂ ਅਲਗ ਅਲਗ, ਲੂਟਨੇ ਮੈਂ ਕੱਠੇ।" ਮਾਹਿਲ- ਇਹ ਮਹਾਂਭਾਰਤ ਦੇ ਸਮੇਂ ਦਾ ਇੱਕ ਪੁਰਾਣਾ ਜੱਟ ਕਬੀਲਾ ਹੈ। ਮਾਹਲ, ਮੋਹਿਲ ਅਤੇ ਮਾਹੇ ਇਕੋ ਗੋਤ ਹੈ। ਵੱਖ ਵੱਖ ਖੇਤਰਾਂ ਵਿੱਚ ਉੱਚਾਰਨ ਵਿੱਚ ਫਰਕ ਹੈ। ਇਹ ਆਪਣਾ ਸੰਬੰਧ ਚੋਹਾਨ ਰਾਜਪੂਤਾਂ ਨਾਲ ਜੋੜਦੇ ਹਨ। ਇਹ ਗੋਦਾਰਿਆਂ ਨੂੰ ਆਪਣੇ ਭਾਈਚਾਰੇ ਵਿਚੋਂ ਸਮਝਦੇ ਹਨ। ਰਾਮਾਇਣ ਕਾਲ ਸਮੇਂ ਵੀ ਇਨ੍ਹਾਂ ਦਾ ਇੱਕ ਜਨਪਦ ਸੀ। ਮਾਹੀ ਅਤੇ ਨਰਮਦਾ ਨਦੀਆਂ ਦੇ ਵਿਚਕਾਰ ਇਨ੍ਹਾਂ ਦਾ ਜਨਪਦ ਸੀ। ਇਸ ਤਰ੍ਹਾਂ ਇਨ੍ਹਾਂ ਦਾ
ਗੁਜਰਾਤ ਤੇ ਮਾਲਵਾ ਦੇ ਖੇਤਰ ਤੇ ਪੂਰਾ ਅਧਿਕਾਰ ਸੀ। ਟਾਡ ਅਤੇ ਸਮਿਥ ਨੇ ਇਨ੍ਹਾਂ ਦਾ ਜਨਪਦ ਸੁਜਾਨਗੜ੍ਹ ਬੀਕਾਨੇਰ ਖੇਤਰ ਲਿਖਿਆ ਹੈ। ਇਨ੍ਹਾਂ ਦੀ ਰਾਣਾ ਪਦਵੀ ਸੀ। ਇਨ੍ਹਾਂ ਦਾ ਕੇਵਲ 140 ਪਿੰਡਾਂ ਤੇ ਕਬਜ਼ਾ ਸੀ। ਇਸ ਖੇਤਰ ਨੂੰ ਮਹਿਲਵਾਟੀ ਕਿਹਾ ਜਾਂਦਾ ਸੀ। ਜੋਧਪੁਰ ਦਾ ਰਾਜਾ ਜੋਧਾ ਜੀ ਰਾਠੌਰ ਨੇ ਮਹਿਲਵਾੜੀ ਜਿੱਤ ਲਿਆ। ਇਸ ਲੜਾਈ ਵਿੱਚ ਰਾਣਾ ਅਜੀਤ ਮਾਹਲ ਅਤੇ ਰਾਣਾ ਬਛੂਰਾਜ ਮਾਹਿਲ ਮਾਰੇ ਗਏ। ਰਾਠੇਰਬੰਸੀ ਰਾਜਿਆਂ ਨੇ ਮਾਹਲਾਂ ਨੂੰ ਹਰਾ ਕੇ ਉਨ੍ਹਾਂ ਦੇ ਇਲਾਕਿਆਂ ਤੇ ਕਬਜ਼ਾ ਕਰ ਲਿਆ। ਮਾਹਲ ਬੰਸ ਦੇ ਕੁਝ ਜੱਟ ਰਾਜਸਤਾਨ ਦੇ ਮੇਵਾੜ ਖੇਤਰ ਵਿੱਚ ਵਸ ਗਏ ਅਤੇ ਕੁਝ ਪੰਜਾਬ, ਹਰਿਆਣਾ, ਪੱਛਮੀ ਉੱਤਰਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੇ ਖੇਤਰਾਂ ਵਿੱਚ ਚਲ ਗਏ। ਕੁਝ ਮਾਹਲ ਜੱਟ ਬੀਕਾਨੇਰ ਦੇ ਖੇਤਰ ਤੋਂ ਉੱਠਕੇ ਪੰਜਾਬ ਦੇ ਮਾਲਵਾ ਖੇਤਰ ਵਿੱਚ ਹੀ ਸਭ ਤੋਂ ਪਹਿਲਾਂ ਆਬਾਦ ਹੋਏ। ਫਿਰ ਜਲੰਧਰ ਤੇ ਅੰਮ੍ਰਿਤਸਰ ਵੱਲ ਚਲੇ ਗਏ। ਮਾਲਵੇ ਦੇ ਬਠਿੰਡਾ, ਮੁਕਤਸਰ, ਸੰਗਰੂਰ, ਪਟਿਆਲਾ, ਫਰੀਦਕੋਟ, ਲੁਧਿਆਣਾ ਆਦਿ ਖੇਤਰਾਂ ਵਿੱਚ ਮਾਹਲ ਭਾਈਚਾਰੇ ਦੇ ਕਾਫ਼ੀ ਲੋਕ ਵਸਦੇ ਹਨ। ਅੰਮ੍ਰਿਤਸਰ ਦੇ ਖੇਤਰ ਵਿੱਚ ਮਾਹਲ ਗੋਤ ਦਾ ਇੱਕ ਉੱਘਾ ਪਿੰਡ ਮਾਹਲ ਹੈ। ਨਵਾਂ ਸ਼ਹਿਰ ਜ਼ਿਲ੍ਹੇ ਦਾ ਮਾਹਲ ਗਹਿਲਾਂ ਤੇ ਮਾਹਲ ਖੁਰਦ ਪਿੰਡ ਮਾਹਲ ਜੱਟਾਂ ਦੇ ਹੀ ਹਨ। ਜ਼ਿਲ੍ਹਾ ਊਨਾ ਵਿੱਚ ਦੇਹਲਾਂ ਪਿੰਡ ਮਾਹਲ ਭਾਈਚਾਰੇ ਦਾ ਹੈ। ਕੁਝ ਮਾਹਲ ਰੋਪੜ ਜ਼ਿਲ੍ਹੇ ਵਿੱਚ ਵੀ ਆਬਾਦੀ ਹਨ। ਦੁਆਬੇ ਵਿੱਚ ਮਾਹਲ ਜੱਜ ਕਾਫ਼ੀ ਵਸਦੇ ਹਨ। ਸੰਗਰੂਰ ਵਿੱਚ ਭੂੰਦੜ ਭੈਣੀ ਅਤੇ ਬਠਿੰਡੇ ਵਿੱਚ ਤੁੰਗਵਾਲੀ ਵੀ ਮਾਹਲਾਂ ਦੇ ਪ੍ਰਸਿੱਧ ਪਿੰਡ ਹਨ। ਕੁਝ ਮਾਹਲ ਸਿਰਸੇ ਵਿੱਚ ਵੀ ਆਬਾਦ ਹਨ। ਉਜਾਗਰ ਮਾਹਲ ਨੇ 'ਐਂਟੀਕਵਿਟੀ ਔਫ ਜਾਟਰੇਸ ਪੁਸਤਕ ਲਿਖੀ ਹੈ ਜੋ ਜੱਟਾਂ ਦੇ ਪ੍ਰਾਚੀਨ ਇਤਿਹਾਸ ਨਾਲ ਸੰਬੰਧਿਤ ਹੈ। 1881 ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਮਾਹਲ ਜੱਟਾਂ ਦੀ ਗਿਣਤੀ 7630 ਸੀ। ਮਾਹਲ ਰਾਜਪੂਤ ਕੇਵਲ 839 ਸਨ। ਪੂਰਬੀ ਪੰਜਾਬ ਵਿੱਚ ਸਾਰੇ ਮਾਹਲ ਜੱਟ ਸਿੱਖ ਹਨ। ਕੁਝ ਮਾਹਲ ਹਿੰਦੂ ਜਾਟ ਵੀ ਹਨ। ਪੱਛਮੀ ਪੰਜਾਬ ਵਿੱਚ ਬਹੁਤੇ ਮਾਹਲ ਮੁਸਲਮਾਨ ਸਨ। ਰਾਜਸਤਾਨ ਵਿੱਚ ਹਿੰਦੂ ਜਾਟ ਹਨ ਸ਼ਾਹਬਾਜ਼ ਸਿੰਘ ਸਾਹਲ ਸੀ।
ਜੱਟਾਂ ਦਾ ਇਤਿਹਾਸ 26
ਮਲ੍ਹੀ- ਆਰੀਆ ਜਾਤੀ ਦੇ ਲੋਕ ਈਸਾ ਤੋਂ ਦੋ ਹਜ਼ਾਰ ਪੂਰਬ ਮੱਧ ਏਸ਼ੀਆ ਤੋਂ ਚਲਕੇ ਸਿੰਧ ਅਤੇ ਮੁਲਤਾਨ ਦੇ ਖੇਤਰਾਂ ਵਿੱਚ ਆਬਾਦ ਹੋਏ। ਕਿਸੇ ਸਮੇਂ ਕੈਸਪੀਅਨ ਸਾਗਰ ਦੇ ਖੇਤਰ ਤੋਂ ਲੈ ਮੁਲਤਾਨ ਦੇ ਖੇਤਰ ਤੱਕ ਤਕੜੇ ਅਤੇ ਖਾੜਕੂ ਜੱਟ ਕਬੀਲੇ ਦੂਰ-ਦੂਰ ਤੱਕ ਫੈਲੇ ਹੋਏ ਸਨ। ਮਲ੍ਹੀ ਭਾਈਚਾਰੇ ਦੇ ਲੋਕ ਈਸਾ ਤੋਂ 1500 ਸਾਲ ਪੂਰਬ ਪੰਜਾਬ ਦੇ ਮੁਲਤਾਨ ਖੇਤਰ ਵਿੱਚ ਭਾਰੀ ਗਿਣਤੀ ਵਿੱਚ ਵਸਦੇ ਸਨ। ਹੌਲੀ ਹੌਲੀ ਮਲ੍ਹ ਕਬੀਲੇ ਦੇ ਲੋਕ ਪੰਜਾਬ ਦੇ ਸਾਰੇ ਇਲਾਕਿਆਂ ਵਿੱਚ ਚਲੇ ਗਏ। ਹੋਰ ਜਾਤੀਆਂ ਦੇ ਮੁਕਾਬਲੇ ਵਿੱਚ ਅਧਿਕ ਹੋਣ ਕਾਰਨ ਪੰਜਾਬ ਦੇ ਇੱਕ ਵੱਡੇ ਇਲਾਕੇ ਦਾ ਨਾਮ ਮਾਲਵਾ ਪੈ ਗਿਆ। ਵਾਸੂਦੇਵ ਸ਼ਰਨ ਅਗਰਵਾਲ ਵਰਗੇ ਇਤਿਹਾਸਕਾਰ ਵੀ ਲਿਖਦੇ ਹਨ ਕਿ ਮਾਲਵਾ ਗਣ ਦੇ ਲੋਕਾਂ ਨੂੰ ਮਲ੍ਹੀ ਜਾਂ ਮਾਲੂ ਵੀ ਕਿਹਾ ਜਾਂਦਾ ਹੈ। ਯੂਨਾਨੀ ਇਤਿਹਾਸਕਾਰ ਇਨ੍ਹਾਂ ਨੂੰ ਮਲੋਈ ਕਹਿੰਦੇ ਹਨ।
ਇਹ ਬਹੁਤ ਹੀ ਸੂਰਬੀਰ ਕੌਮ ਸੀ। 326 ਪੂਰਬ ਈਸਾ ਦੇ ਸਮੇਂ ਜਦ ਯੂਨਾਨੀ ਹਮਲਾਵਰ ਸਿਕੰਦਰ ਮਹਾਨ ਮੁਲਤਾਨ ਵੱਲ ਆਇਆ ਤਾ ਮੁਲਤਾਨ ਦੇ ਮਲ੍ਹੀਆਂ ਨੇ ਬੜਾ ਜ਼ਬਰਦਸਤ ਟਾਕਰਾ ਕੀਤਾ। ਇਸ ਸਮੇਂ ਮਲ੍ਹੀ ਰਾਵੀ, ਜਿਹਲਮ ਤੇ ਚਨਾਬ ਦੇ ਖੇਤਰਾਂ ਵਿੱਚ ਵੀ ਦੂਰ-ਦੂਰ ਤੱਕ ਫੈਲੇ ਹੋਏ ਸਨ। ਇਹ ਬਹੁਤ ਹੀ ਤਕੜੇ ਤੇ ਬਹਾਦਰ ਕਬੀਲੇ ਦੇ ਲੋਕ ਸਨ। ਯੂਨਾਨੀ ਫ਼ੌਜ ਵੀ ਇਨ੍ਹਾਂ ਨਾਲ ਲੜਨ ਤੋਂ ਬਹੁਤ ਡਰਦੀ ਸੀ। ਇਸ ਲੜਾਈ ਵਿੱਚ ਸਿਕੰਦਰ ਦੀ ਫ਼ੌਜ ਦਾ ਵੀ ਬਹੁਤ ਨੁਕਸਾਨ ਹੋਇਆ ਅਤੇ ਸਿਕੰਦਰ ਵੀ ਜ਼ਖ਼ਮੀ ਹੋ ਗਿਆ। ਆਦਿ ਕਾਲ ਵਿੱਚ ਮਲ੍ਹੀਆਂ ਦੇ ਵਡੇਰੇ ਹੋਰ ਜੱਟਾਂ ਵਾਂਗ ਸੂਰਜ ਉਪਾਸਨਾ ਕੀਤਾ ਕਰਦੇ ਸਨ। ਮੁਲਤਾਨ ਸ਼ਹਿਰ ਵਿੱਚ ਵੀ ਇੱਕ ਪੁਰਾਤਨ ਤੇ ਪ੍ਰਸਿੱਧ ਸੂਰਜ ਮੰਦਿਰ ਸੀ। ਮੁਲਤਾਨ ਜੱਟਾਂ ਦਾ ਘਰ ਸੀ। ਸਿਕੰਦਰ ਦੀ ਜਿੱਤ ਪਿੱਛੋਂ ਮਲ੍ਹੀਆਂ ਤੇ ਹੋਰ ਜੱਟ ਚੌਧਰੀਆਂ ਨੇ ਬਾਦਸ਼ਾਹ ਸਿਕੰਦਰ ਨੂੰ ਦੱਸਿਆ ਕਿ ਅਸੀ ਲਗਪਗ ਇੱਕ ਹਜ਼ਾਰ ਸਾਲ ਤੋਂ ਇਸ ਖੇਤਰ ਵਿੱਚ ਸੁਤੰਤਰ ਤੇ ਸੁਖੀ ਵੱਸਦੇ ਸੀ। ਆਖ਼ਰ ਸਿਕੰਦਰ ਨੂੰ ਵੀ ਮਲ੍ਹੀਆਂ ਤੇ ਹੋਰ ਜੱਟ ਕਬੀਲਿਆਂ ਨਾਲ ਸਮਝੌਤਾ ਕਰਨਾ ਪਿਆ। ਯੂਨਾਨੀ ਇਤਿਹਾਸਕਾਰਾਂ ਨੇ ਮਲ੍ਹੀਆਂ ਨੂੰ ਮਲੋਈ ਲਿਖਿਆ ਹੈ। ਮਲ, ਮਲ੍ਹੀ ਅਤੇ ਮਲੋਈ ਇਕੋ ਹੀ ਕਬੀਲਾ ਲੱਗਦਾ ਹੈ। ਕੁਝ ਇਤਿਹਾਸਕਾਰ ਮਲ੍ਹੀਆਂ ਦਾ ਸੰਬੰਧ ਪਰਮਾਰ ਰਾਜਪੂਤਾਂ ਨਾਲ ਜੋੜਦੇ ਹਨ ਅਤੇ ਕੁਝ ਸਰੋਆ ਰਾਜਪੂਤਾਂ ਨਾਲ ਜੋੜਦੇ ਹਨ। ਮਲ੍ਹੀ ਤਾਂ ਰਾਜਪੂਤਾਂ ਦੇ ਜਨਮ ਤੋਂ ਵੀ ਬਹੁਤ ਪਹਿਲਾਂ ਦਾ ਕਬੀਲਾ ਹੈ। ਪ੍ਰਸਿੱਧ ਇਤਿਹਾਸਕਾਰ ਸ਼ਮਸ਼ੇਰ ਸਿੰਘ ਅਸ਼ੋਕ ਰਾਜਪੂਤਾਂ ਦੀ ਪੈਦਾਇਸ਼ ਅੱਠਵੀਂ, ਨੌਵੀਂ ਸਦੀ ਦੱਸਦਾ ਹੈ। ਮਹਾਂਭਾਰਤ ਵਿੱਚ ਰਾਜਪੂਤਾਂ ਦਾ ਕੋਈ ਜ਼ਿਕਰ ਨਹੀਂ। ਪੰਜਾਬ, ਸਿੰਧ, ਗੁਜਰਾਤ ਦੇ ਸੈਂਕੜੇ ਜੱਟ ਕਬੀਲਿਆਂ ਦਾ ਜ਼ਿਕਰ ਹੈ। ਜੱਟ ਪੁਰਾਣੇ ਕਬੀਲੇ ਹਨ ਰਾਜਪੂਤ ਨਵੀਂ ਜਾਤੀ ਹੈ। ਮਲੋਈ ਭਾਵ ਮਲ੍ਹੀ ਉਪਜਾਤੀ ਦੇ ਲੋਕ ਮੁਲਤਾਨ ਦੇ ਖੇਤਰ ਤੋਂ ਚਲਕੇ ਮਾਲਵੇ ਵਿੱਚ ਆਏ। ਮਾਲਵੇ ਤੋਂ ਰਾਜਸਤਾਨ ਵਿੱਚ ਪਹੁੰਚੇ। ਅੰਤ ਹੌਲੀ ਹੌਲੀ ਮੱਧ ਭਾਰਤ ਵਿੱਚ ਜਾਕੇ ਆਬਾਦ ਹੋ ਗਏ। ਮੱਧ ਭਾਰਤ ਦੇ ਉਸ ਖੇਤਰ ਦਾ ਨਾਮ ਵੀ ਮਾਲਵਾ ਪ੍ਰਚਲਤ ਹੋ ਗਿਆ। ਮਲੋਈ ਕਬੀਲਿਆਂ ਨੇ ਆਪਣੇ ਗਣਰਾਜ ਕਾਇਮ ਕਰ ਲਏ। ਮਾਲਵਾ ਗਣਰਾਜ ਦੇ ਪੁਰਾਣੇ ਸਿੱਕੇ ਵੀ ਮਿਲਦੇ ਹਨ। ਪਾਣਨੀ ਅਤੇ ਚੰਦਰ ਦੇ ਅਨੁਸਾਰ ਮਲੋਈ ਕਬੀਲੇ ਦੇ ਲੋਕ ਕਸ਼ਤਰੀ ਵੀ ਨਹੀਂ ਸਨ ਅਤੇ ਬ੍ਰਾਹਮਣ ਵੀ ਨਹੀਂ ਸਨ। ਇਹ ਮੱਧ ਏਸ਼ੀਆ ਤੋਂ ਭਾਰਤ ਵਿੱਚ ਆਇਆ ਇੱਕ ਵੱਖਰਾ ਹੀ ਕਬੀਲਾ ਸੀ। ਉਹ ਮੁਰਦਿਆਂ ਨੂੰ ਧਰਤੀ ਵਿੱਚ ਦੱਬ ਕੇ ਉਨ੍ਹਾਂ ਦੀਆਂ ਸਮਾਧਾਂ ਬਣਾ ਦਿੰਦੇ ਸਨ। ਉਹ ਦਿਵਾਲੀ ਅਤੇ ਖੁਸ਼ੀ ਦੇ ਮੌਕੇ ਆਪਣੇ ਜਠੇਰਿਆਂ ਦੀ ਪੂਜਾ ਵੀ ਕਰਦੇ ਸਨ। ਪ੍ਰਸਿੱਧ ਇਤਿਹਾਸਕਾਰ ਵੀ ਏ ਸਮਿਥ ਵੀ ਮਲੋਈ ਲੋਕਾਂ ਨੂੰ ਭਾਰਤ ਵਿੱਚ ਬਾਹਰੋਂ ਆਏ ਵਿਦੇਸ਼ੀ ਹੀ ਮੰਨਦਾ ਹੈ। ਪੁਰਾਣੇ ਸਮਿਆਂ ਵਿੱਚ ਮਲੋਈ ਕਬੀਲੇ ਦੇ ਲੋਕ ਉੱਤਰੀ ਤੇ ਮੱਧ ਭਾਰਤ ਵਿੱਚ ਦੂਰ ਦੂਰ ਤੱਕ ਆਬਾਦ ਸਨ। ਕੋਈ ਇਨ੍ਹਾਂ ਦਾ ਮੁਕਾਬਲਾ ਨਹੀਂ ਕਰਦਾ ਸੀ। ਇਹ ਬੜੇ ਲੜਾਕੇ ਤੇ ਯੋਧੇ ਸਨ। ਇਨ੍ਹਾਂ ਦੀ ਇੱਕ ਸ਼ਾਖਾ ਦੱਖਣ ਵੱਲ ਅੱਬੂ ਪਰਬਤ ਅਚਲਗੜ੍ਹ (ਸਰੋਹੀ) ਵਿੱਚ ਆਬਾਦ ਹੋ ਗਈ। ਜਿਨ੍ਹਾਂ ਵਿਚੋਂ ਮਹਾਨ ਸਮਰਾਟ ਬਿਕਰਮਾਦਿੱਤ ਹੋਇਆ। ਇਸੇ ਸ਼ਾਖ ਨੇ ਜੈਪੁਰ ਰਾਜ ਦੇ ਕਰਕੋਟ ਨਗਰ ਖੇਤਰ ਤੇ ਅਧਿਕਾਰ ਕਰ ਲਿਆ। ਇਸ ਇਲਾਕੇ ਵਿੱਚ ਇਨ੍ਹਾਂ ਦੇ ਰਾਜ ਦੇ ਪੁਰਾਣੇ ਸਿੱਕੇ ਵੀ ਮਿਲੇ ਹਨ। ਇਸ ਕਬੀਲੇ ਦੀ ਸ਼ਾਖ ਪੰਜਾਬ ਵਿੱਚ ਵੀ ਕਾਫ਼ੀ ਪੁਰਾਣੇ ਸਮੇਂ ਤੋਂ ਹੀ ਆਬਾਦ ਸੀ। ਮਲੋਈ ਭਾਵ ਮਲ੍ਹੀ ਭਾਈਚਾਰੇ ਦੇ ਲੋਕ ਰਾਜਸਤਾਨ ਅਤੇ ਮੱਧ ਪ੍ਰਦੇਸ਼ ਦੇ ਮਾਲਵਾ
ਖੇਤਰ ਵਿੱਚ ਵੀ ਆਉਂਦੇ ਜਾਂਦੇ ਰਹਿੰਦੇ ਸਨ। ਵਿਦੇਸ਼ੀ ਹਮਲਿਆਂ ਤੇ ਕਾਲ ਪੈਣ ਕਾਰਨ ਜੱਟ ਕਬੀਲੇ ਅਕਸਰ ਹੀ ਇੱਕ ਥਾਂ ਤੋਂ ਉਠਕੇ ਦੂਜੀ ਥਾਂ ਦੂਰ ਤੱਕ ਚੱਲੇ ਜਾਂਦੇ ਸਨ। ਆਬਾਦੀਆਂ ਬਦਲਦੀਆਂ ਰਹਿੰਦੀਆਂ ਸਨ। ਮਲ੍ਹੀ ਆਪਣਾ ਪਿੱਛਾ ਮਲ੍ਹੀ ਵਾਲਾ ਪਿੰਡ ਨਾਲ ਜੋੜਦੇ ਹਨ। ਜੋ ਉਜੜ ਕੇ ਤੇ ਥੇਹ ਬਣਕੇ ਦੁਬਾਰਾ ਵੱਸਿਆ ਸੀ। ਪਹਿਲੀ ਵਾਰ ਇਸ ਨੂੰ ਬਿਕਰਮਾ ਬੰਸੀ ਮਾਲੂ ਜਾਂ ਮਲ੍ਹੀ ਕੌਮ ਨੇ ਵਸਾਇਆ ਸੀ। ਇਥੇ ਇੱਕ ਪੁਰਾਣਾ ਕਿਲ੍ਹਾ ਵੀ ਹੁੰਦਾ ਸੀ। ਜਿਸ ਵਿਚੋਂ ਪੁਰਾਣੇ ਸਿੱਕੇ ਵੀ ਮਿਲੇ ਹਨ। ਕੋਕਰੀ ਮਲੀਆਂ, ਕੋਟ ਮਲਿਆਣਾ ਤੇ ਮਲ੍ਹਾ ਵੀ ਮਲ੍ਹੀਆਂ ਨੇ ਵਸਾਏ, ਚੁਘਾ ਕਲਾਂ ਤੇ ਬੜੇ ਸਿੱਧਵੀਂ ਆਦਿ ਪਿੰਡਾਂ ਵਿੱਚ ਵੀ ਮਲ੍ਹੀ ਆਬਾਦ ਹਨ। ਮਲ੍ਹੀ ਇੱਕ ਵੱਡਾ ਕਬੀਲਾ ਸੀ। ਇੱਕ ਹੋਰ ਰਵਾਇਤ ਅਨੁਸਾਰ ਮਲ੍ਹੀ ਭਾਈਚਾਰੇ ਦੇ ਲੋਕ ਦਿੱਲੀ ਦੇ ਰਾਜੇ ਸ਼ਾਹ ਸਰੋਆ ਦੀ ਬੰਸ ਵਿੱਚੋਂ ਹਨ। ਇਹ ਦਿੱਲੀ ਤੇ ਰਾਜਸਤਾਨ ਦੇ ਸਰੋਈ ਇਲਾਕੇ ਨੂੰ ਛੱਡਕੇ ਅੱਜ ਤੋਂ ਕਈ ਸੌ ਸਾਲ ਪਹਿਲਾਂ ਪੰਜਾਬ ਦੇ ਮਾਲਵਾ ਖੇਤਰ ਵਿੱਚ ਦੋਬਾਰਾ ਆਕੇ ਆਬਾਦ ਹੋ ਗਏ। ਹੂਣਾਂ ਅਤੇ ਮੁਸਲਮਾਨਾਂ ਦੇ ਹਮਲਿਆਂ ਸਮੇਂ ਪੰਜਾਬ ਵਿਚੋਂ ਕਈ ਜੱਟ ਕਬੀਲੇ ਰਾਜਸਤਾਨ ਤੇ ਮੱਧ ਪ੍ਰਦੇਸ਼ ਵਿੱਚ ਜਾ ਕੇ ਵੱਸ ਗਏ ਸਨ। ਮਲ੍ਹੀ ਗੋਤ ਦੇ ਲੋਕ ਢਿਲੋਂ, ਢੀਂਡਸਾ, ਸੰਘਾ ਤੇ ਦੋਸਾਂਝ ਗੋਤ ਦੇ ਜੱਟਾਂ ਨੂੰ ਆਪਣਾ ਭਾਈਚਾਰਾ ਸਮਝਦੇ ਹਨ। ਮਾਲਵੇ, ਮਾਝੇ ਵਿਚੋਂ ਲੰਘ ਕੇ ਮਲ੍ਹੀ ਦੋਬਾਰਾ ਫਿਰ ਸਿਆਲਕੋਟ ਤੇ ਗੁਜਰਾਵਾਲਾ ਆਦਿ ਤੱਕ ਚਲੇ ਗਏ ਸਨ। ਪੰਜਾਬ ਵਿੱਚ ਮਲ੍ਹੀਆਂ ਨਾਮ ਦੇ ਕਈ ਪਿੰਡ ਹਨ। ਇੱਕ ਮਲ੍ਹੀਆਂ ਪਿੰਡ ਪਟਿਆਲੇ ਖੇਤਰ ਵਿੱਚ ਵੀ ਹੈ। ਇੱਕ ਬਹੁਤ ਹੀ ਪੁਰਾਣਾ ਪਿੰਡ ਮਲ੍ਹੀਆ ਵਾਲਾ ਹਲਕਾ ਬਰਨਾਲਾ ਜ਼ਿਲ੍ਹਾ ਸੰਗਰੂਰ ਵਿੱਚ ਹੈ। ਮਲ੍ਹੀਆ ਵਾਲਾ ਮੋਗੇ ਖੇਤਰ ਵਿੱਚ ਵੀ ਹੈ। ਦੁਆਬੇ ਵਿੱਚ ਵੀ ਇੱਕ ਮਲ੍ਹੀਆਂ ਪਿੰਡ ਬਹੁਤ ਪ੍ਰਸਿੱਧ ਹੈ। ਗੁਰਦਾਸਪੁਰ ਵਿੱਚ ਵੀ ਮਲ੍ਹੀਆਂ ਫਕੀਰਾਂ ਤੇ ਮਲ੍ਹੀਆਂ ਪਿੰਡ ਮਲ੍ਹੀ ਭਾਈਚਾਰੇ ਦੇ ਹਨ। ਮਾਝੇ ਦੇ ਗੁਰਦਾਸਪੁਰ ਖੇਤਰ ਵਿੱਚ ਮਲ੍ਹੀ ਗੋਤ ਦੇ ਜੱਟ ਬਹੁਤ ਪ੍ਰਸਿੱਧ ਹੈ। ਅੰਮ੍ਰਿਤਸਰ ਖੇਤਰ ਵਿੱਚ ਮਲ੍ਹੀ ਕਾਫ਼ੀ ਹਨ। ਮਾਲਵੇ ਦੇ ਮੋਗਾ, ਲੁਧਿਆਣਾ ਅਤੇ ਸੰਗਰੂਰ ਆਦਿ ਖੇਤਰਾਂ ਵਿੱਚ ਮਲ੍ਹੀ ਭਾਈਚਾਰੇ ਦੇ ਲੋਕ ਪੁਰਾਣੇ ਸਮੇਂ ਤੋਂ ਹੀ ਆਬਾਦ ਸਨ। ਕਿਸੇ ਸਮੇਂ ਲੁਧਿਆਣੇ ਦੇ ਮਲੋਦ ਖੇਤਰ ਤੇ ਵੀ ਮੁਲਤਾਨ ਦੇ ਮਲ੍ਹਾ ਜਾਂ ਮਲ੍ਹੀ ਕਬੀਲੇ ਦਾ ਕਬਜ਼ਾ ਰਿਹਾ ਹੈ। ਜਦੋਂ ਖਹਿਰੇ ਮਾਲਵੇ ਵਿੱਚ ਆਏ ਤਾਂ ਮਲ੍ਹੀਆਂ ਨਾਲ ਲੜਾਈਆਂ ਕਰਕੇ ਮਲ੍ਹੀਆਂ ਦੇ ਪ੍ਰਸਿੱਧ ਪਿੰਡ ਮਲਾ ਅਤੇ ਚੜਿਕ ਬਰਬਾਦ ਕਰ ਦਿੱਤੇ। 12ਵੀਂ ਸਦੀ ਈਸਵੀਂ ਵਿੱਚ ਮਲਿਆਣੇ ਵਾਲਿਆਂ ਵਿਚੋਂ ਲਛਮਣ ਸਿੱਧ ਬੜਾ ਸ਼ਕਤੀਸ਼ਾਲੀ ਸੀ। ਉਸਨੇ ਚੜਿਕ ਅਤੇ ਅਸ਼ਟਾਂਗ ਕੋਟ ਪਿੰਡ ਦੇ ਬਾਰਾ ਵਸਾਏ ਸਨ। ਚੜਿਕ ਆਪਣੇ ਭਤੀਜੇ ਸੰਘੇ ਨੂੰ ਦੇ ਦਿੱਤਾ ਸੀ। ਲਛਮਣ ਸਿੱਧ ਆਪ ਅਸ਼ਟਾਂਗ ਕੋਟ ਰਹਿੰਦਾ ਸੀ। ਗਜ਼ਨੀ ਵਾਲਿਆਂ ਨੂੰ ਮਾਲਵੇ ਵਿਚੋਂ ਕੱਢਣ ਲਈ ਲਛਮਣ ਸਿੱਧ ਵੀ ਜੱਗਦੇਉ ਪਰਮਾਰ ਨਾਲ ਰਲ ਗਿਆ। ਇਹ ਗੈਰੀਆਂ ਦੇ ਬਠਿੰਡਾ ਮਾਰਨ ਦੇ ਸਮੇਂ ਵੀ ਉਨ੍ਹਾਂ ਦੇ ਵਿਰੁੱਧ ਲੜੇ ਸਨ। ਇਸ ਲੜਾਈ ਵਿੱਚ ਰਾਜਪੂਤਾਂ ਜੱਟਾਂ ਦਾ ਬਹੁਤ ਨੁਕਸਾਨ ਹੋਇਆ ਸੀ। ਰਾਜਪੂਤ ਤੇ ਜੱਟ ਇਕੋ ਨਸਲ ਵਿੱਚੋਂ ਹਨ। ਅਸਲ ਵਿੱਚ ਜੱਟ ਹੀ ਰਾਜਪੂਤਾਂ ਦੇ ਮਾਪੇ ਹਨ। ਗੌਰੀਆਂ, ਭੱਟੀਆਂ ਤੇ ਖਹਿਰਿਆਂ ਨੇ ਲਛਮਣ ਸਿੱਧ ਦੇ ਭਾਈਚਾਰੇ ਦੇ ਪਿੰਡ ਅੱਗਾਂ ਲਾਕੇ ਫੂਕ ਦਿੱਤੇ। ਚੜਿਕ ਦੇ ਸਥਾਨ ਤੇ ਭਾਰੀ ਯੁੱਧ ਹੋਇਆ। ਲਛਮਣ ਸਿੱਧ ਦਾ ਸੀਸ ਚੜਿਕ ਡਿਗਿਆ ਤੇ ਧੜ ਮੁਸਤਫਾ ਕੋਲ ਆਕੇ ਡਿੱਗਿਆ। ਦੋਹੀਂ ਥਾਈਂ ਇਸ ਸਿੱਧ ਦੀਆਂ ਮੜ੍ਹੀਆਂ ਬਣੀਆਂ ਹਨ। ਇਸ ਭਾਈਚਾਰੇ ਦੇ ਲੋਕ ਇਨ੍ਹਾਂ ਮੜ੍ਹੀਆਂ ਨੂੰ ਪੂਜਦੇ ਹਨ। ਮੋਰੀਆ ਕਾਲ ਦੇ ਪ੍ਰਸਿੱਧ ਯਾਤਰੀ ਮੈਗਸਥਨੀਜ ਨੇ ਵੀ ਲਿਖਿਆ ਹੈ ਕਿ ਮਲ੍ਹੀ ਲੋਕ ਆਪਣੇ ਵੱਡੇਰਿਆਂ ਦੀ ਸਮਾਧ ਬਣਾ ਕੇ ਉਸ ਦੀ ਪੂਜਾ ਕਰਦੇ ਸਨ। ਚਹਿਲ, ਗਿੱਲ, ਸੰਧੂ, ਢਿੱਲੋਂ ਆਦਿ ਜੱਟ ਵੀ ਆਪਣੇ ਵਡੇਰਿਆਂ ਦੀ ਖੁਸ਼ੀ ਸਮੇਂ ਖਾਸ ਪੂਜਾ ਕਰਦੇ ਸਨ। ਲੁਧਿਆਣੇ ਦੇ ਮਲ੍ਹੀ ਜੱਟ ਵੀ ਪੱਬੀਆਂ ਦੇ ਸਥਾਨ ਤੇ ਆਪਣੇ ਵਡੇਰੇ ਲਛਮਣ ਸਿੱਧ ਦੀ ਮਾੜ੍ਹੀ ਦੀ ਮਾਨਤਾ ਕਰਦੇ ਹਨ। ਚੌਦਾਂ ਚੇਤ ਨੂੰ ਮੋਗੇ ਜ਼ਿਲ੍ਹੇ ਦੇ ਪਿੰਡ ਮਾੜੀ ਵਿੱਚ ਵੀ ਲਛਮਣ ਸਿੱਧ ਦੇ ਮੰਦਿਰ ਵਿੱਚ ਭਾਰੀ ਸਲਾਨਾ ਮੇਲਾ ਲੱਗਦਾ ਹੈ। ਲਛਮਣ ਸਿੱਧ ਮਲ੍ਹੀ ਜੱਟ ਸੀ। ਮਾੜੀ ਦੇ ਮਲ੍ਹੀ ਜੱਟ ਮੰਦਿਰ ਵਿੱਚ ਹਰ ਸ਼ਾਮ ਦੀਵਾ ਬਾਲਦੇ ਹਨ। ਮੰਦਿਰ ਵਿੱਚ ਕੋਈ ਮੂਰਤੀ ਨਹੀਂ ਰੱਖਦੇ। ਪੂਜਾ ਦਾ ਮਾਲ ਮਲ੍ਹੀ ਜੱਟ ਹੀ ਆਪਣੇ ਪਾਸ ਰੱਖ ਲੈਂਦੇ ਹਨ। ਜੋਗ ਮੱਤ ਅਨੁਸਾਰ 9 ਨਾਥ ਤੇ 84 ਸਿੱਧ ਸਨ। । ਸਿਆਲਕੋਟ ਦੇ ਮਲ੍ਹੀ ਆਪਣਾ ਪਿੱਛਾ ਸਰੋਹਾ ਰਾਜਪੂਤਾਂ ਨਾਲ ਜੋੜਦੇ ਹਨ। ਉਨ੍ਹਾਂ ਅਨੁਸਾਰ ਉਨ੍ਹਾਂ ਦਾ ਵਡੇਰਾ ਮਲ੍ਹੀ ਆਪਣੇ ਸੱਤਾਂ ਪੁੱਤਰਾਂ ਸਮੇਤ ਪੰਜਾਬ ਵਿੱਚ ਚਰਵਾਹਿਆਂ ਦੇ ਤੌਰ ਤੇ ਵਸਿਆ ਸੀ। ਸੱਤਾਂ ਪੁੱਤਰਾਂ ਦੇ ਨਾਮ ਤੇ ਮਲ੍ਹੀਆਂ ਦੀਆਂ ਸੱਤ ਮੂੰਹੀਆਂ ਸਨ। ਇਨ੍ਹਾਂ ਦੇ ਰਸਮ ਰਿਵਾਜ ਗੁਰਾਇਆਂ ਨਾਲ ਰਲਦੇ ਮਿਲਦੇ ਹਨ। ਗੁਰਾਇ ਵੀ ਸਰੋਆ ਰਾਜਪੂਤਾਂ ਵਿਚੋਂ ਹਨ। ਇਨ੍ਹਾਂ ਦੇ ਪਰੋਹਤ ਨਾਈ, ਮਰਾਸੀ ਆਦਿ ਹੁੰਦੇ ਹਨ। ਕਈ ਵਾਰ ਕੋਈ ਵੀ ਪਰੋਹਤ ਨਹੀਂ ਰਖਿਆ ਹੁੰਦਾ। ਮਲ੍ਹੀ ਆਪ ਹੀ ਪਰੋਹਤ ਬਣ ਜਾਂਦੇ ਹਨ। ਪੰਜਾਬ ਵਿੱਚ ਮਲ੍ਹੀ ਨਾਮ ਦੇ ਕਈ ਪਿੰਡ ਹਨ। ਮਲ੍ਹੀ ਦੀ ਬੰਸ ਦੇ ਇੱਕ ਮੁੱਖੀਏ ਮਿਲਾਂਬਰ ਨੇ ਕਸੂਰ ਕੋਲ ਅਚਰਕ ਪਿੰਡ ਵਸਾਇਆ। ਮਲ੍ਹੀ ਅੰਮ੍ਰਿਤਸਰ ਦੇ ਗੁਰਦਾਸਪੁਰ ਖੇਤਰਾਂ ਵਿੱਚ ਵੀ ਹਨ। ਹਿਮਾਯੂੰ ਦੇ ਸਮੇਂ ਵਰਸੀ ਮਲ੍ਹੀ ਦਾ ਪੋਤਰਾ ਰਾਮ ਗੁਜਰਾਂਵਾਲੇ ਦੇ ਖੇਤਰ ਵਿੱਚ ਵਿਰਕ ਜੱਟਾਂ ਦੇ ਘਰ ਵਿਆਹਿਆ ਗਿਆ ਤੇ ਦਾਜ ਵਜੋਂ ਮਿਲੀ ਜ਼ਮੀਨ ਤੇ ਉਥੇ ਹੀ ਆਬਾਦ ਹੋ ਗਿਆ। ਗੁਜਰਾਂਵਾਲੇ ਜ਼ਿਲ੍ਹੇ ਵਿੱਚ ਮਲ੍ਹੀਆਂ ਦੇ ਪੰਜ ਗੁਰਾਈਆਂ ਤੇ ਕਾਮੇ ਮਲ੍ਹੀ ਆਦਿ 12 ਪਿੰਡ ਸਨ। ਸਾਂਦਲਬਾਰ ਵਿੱਚ ਬਦੋ ਮਲ੍ਹੀ, ਚੀਰੋ ਕਾ ਮਲ੍ਹੀਆਂ, ਦਾਊ ਕੀ ਮਲ੍ਹੀਆਂ, ਆਦਿ ਕਾਫ਼ੀ ਪਿੰਡ ਮਲ੍ਹੀ ਭਾਈਚਾਰੇ ਦੇ ਸਨ। ਕਸੂਰ ਦੇ ਖੇਤਰ ਵਿੱਚ ਵੀ ਨਾਹਰਾ ਮਲ੍ਹੀਆਂ ਦਾ ਪੁਰਾਣਾ ਤੇ ਮੋਢੀ ਪਿੰਡ ਸੀ। ਮਲ੍ਹੀਆਂ ਦੀਆਂ ਚੀਮਾ ਤੇ ਵੜਾਇਚ ਜੱਟਾਂ ਨਾਲ ਵੀ ਰਿਸ਼ਤੇਦਾਰੀਆਂ ਸਨ। ਸਿਆਲਕੋਟ ਤੇ ਗੁਜਰਾਂਵਾਲਾ ਵਿੱਚ ਮਲ੍ਹੀ ਜੱਟਾਂ ਦੀਆਂ ਕਈ ਬਸਤੀਆਂ ਸਨ। ਮਲ੍ਹੀ ਜੱਟ ਸਾਰੇ ਪੰਜਾਬ ਵਿੱਚ ਮਿਲਦੇ ਹਨ। ਜ਼ਿਲ੍ਹਾ ਸ਼ਾਹਪੁਰ ਤੇ ਝੰਗ ਵਿੱਚ ਮੁਸਲਮਾਨ ਮਲ੍ਹੀ ਜੱਟਾਂ ਦੀ ਬਹੁਤ ਗਿਣਤੀ ਸੀ। ਪੱਛਮੀ ਪੰਜਾਬ ਵਿੱਚ ਮਲ੍ਹੀਆਂ ਦੀਆਂ ਹਜ਼ਰਾਵਾਂ ਨਾਲ ਕਈ ਲੜਾਈਆਂ ਹੋਈਆਂ। ਹਜ਼ਰਾਵਾਂ ਨੇ ਮਲ੍ਹੀਆਂ ਤੋਂ ਕਈ ਪਿੰਡ ਖੋਹ ਲਏ। ਹੱਜ਼ਰਾ ਜੱਟ ਮਲ੍ਹੀਆਂ ਤੋਂ ਵੀ ਵੱਧ ਤਾਕਤਵਰ ਤੇ ਖਾੜਕੂ ਸਨ। ਪੱਛਮੀ ਪੰਜਾਬ ਵਿੱਚ ਬਹੁਤੇ ਮਲ੍ਹੀ ਜੱਟ ਮੁਸਲਮਾਨ ਬਣ ਗਏ ਸਨ। ਪੂਰਬੀ ਪੰਜਾਬ ਵਿੱਚ ਸਾਰੇ ਮਲ੍ਹੀ ਜੱਟ ਸਿੱਖ ਹਨ। ਮਲ੍ਹੀ ਜੱਟਾਂ ਦੀ ਗਿਣਤੀ ਬੇਸ਼ੱਕ ਘੱਟ ਹੈ। ਪਰ ਸਾਰੇ ਪੰਜਾਬ ਵਿੱਚ ਦੂਰ ਦੂਰ ਤੱਕ ਫੈਲੇ ਹੋਏ ਹਨ। ਦੁਆਬੇ ਵਿਚੋਂ ਬਹੁਤੇ ਮਲ੍ਹੀ ਜੱਟ ਬਾਹਰਲੇ ਦੇਸ਼ਾਂ ਵਿੱਚ ਚਲੇ ਗਏ ਹਨ। ਮਲ੍ਹੀ ਜੱਟਾਂ ਦਾ ਬਹੁਤ ਹੀ ਪੁਰਾਣਾ ਤੇ ਪ੍ਰਸਿੱਧ ਗੋਤ ਹੈ। ਮਲ੍ਹੀ, ਮਲ, ਮਲੋਈ, ਮਾਲਵ ਜੱਟਾਂ ਦਾ ਇਕੋ ਹੀ ਕਬੀਲਾ ਸੀ। ਰਾਮਾਇਣ ਕਾਲ ਵਿੱਚ ਉੱਤਰੀ ਭਾਰਤ ਵਿੱਚ ਕੇਵਲ ਇੱਕ ਹੀ ਮਾਲਵ ਪ੍ਰਦੇਸ਼ ਸੀ। ਰਾਮਾਇਣ ਕਾਲ ਦਾ ਸਮਾਂ ਈਸਾ ਤੋਂ ਲਗਪਗ ਇੱਕ ਹਜ਼ਾਰ ਸਾਲ ਪਹਿਲਾਂ ਦਾ ਹੈ। ਉਸ ਸਮੇਂ ਇਸ ਖੇਤਰ ਵਿੱਚ ਮਲ ਜਾਂ ਮਾਲਵ ਜੱਟ ਰਹਿੰਦੇ ਸਨ। ਪ੍ਰਾਚੀਨ ਕਾਲ ਸਮੇਂ ਜੱਟ ਕੈਸਪੀਅਨ ਸਾਗਰ ਤੋਂ ਲੈ ਕੇ ਉੱਤਰੀ ਭਾਰਤ ਤੱਕ ਦੂਰ ਦੂਰ ਤੱਕ ਆਬਾਦ ਸਨ। ਮੱਲੀ ਜਗਤ ਪ੍ਰਸਿੱਧ ਗੋਤ ਹੈ। ਮਲ੍ਹੀ ਜੱਟਾਂ ਦਾ ਇੱਕ ਬਹੁਤ ਹੀ ਪ੍ਰਾਚੀਨ ਤੇ ਦੇਸ਼ ਭਗਤ ਕਿਸਾਨ ਕਬੀਲਾ ਸੀ। ਜਾਟ ਇਤਿਹਾਸਕਾਰ ਪ੍ਰਿੰਸੀਪਲ ਹੁਕਮ ਸਿੰਘ ਪਾਵਾਰ ਰੋਹਤਕ ਅਨੁਸਾਰ ਗੁੱਜਰ ਨੌਵੀਂ ਸਦੀ, ਅਤੇ ਰਾਜਪੂਤ ਗਿਆਰਵੀਂ ਸਦੀ ਦੇ ਲਗਭਗ
ਜੱਟਾਂ ਤੋਂ ਵੱਖ ਹੋਏ ਸਨ। ਜੱਟ ਹੀ ਸਭ ਤੋਂ ਪੁਰਾਤਨ ਕਬੀਲੇ ਹਨ। ਰਾਏ- ਇਸ ਬੰਸ ਦਾ ਮੋਢੀ ਰਾਇ ਸੀ। ਇਹ ਵੀ ਕੰਗਾਂ ਵਾਂਗ ਰਘੂਬੰਸੀ ਜੋਗਰੇ ਦੀ ਬੰਸ ਵਿਚੋਂ ਹਨ। ਨੱਤ ਜੱਟ ਵੀ ਇਨ੍ਹਾਂ ਦੇ ਭਾਈਚਾਰੇ ਵਿਚੋਂ ਹਨ। ਇਹ ਇਰਾਨ ਤੋਂ ਸਿੱਧ, ਰਾਜਸਤਾਨ, ਦਿੱਲੀ ਆਦਿ ਵਿੱਚ ਆਕੇ ਕਾਫ਼ੀ ਸਮਾਂ ਆਬਾਦ ਰਹੇ ਤਾਰੀਖੇ ਸਿੰਧ ਦੇ ਅਨੁਸਾਰ ਸਿੰਧ ਦਾ ਪਹਿਲਾ ਬਾਦਸ਼ਾਹ ਦਿਵਾ ਜੀ ਸੀ। ਇਹ ਰਾਏ ਭਾਈਚਾਰੇ ਵਿਚੋਂ ਸੀ। ਦਿਵਾ ਜੀ ਬਹੁਤ ਤਾਕਤਵਰ ਬਾਦਸ਼ਾਹ ਸੀ। ਇਸ ਦਾ ਰਾਜ ਕਸ਼ਮੀਰ, ਕੰਧਾਰ, ਸੁਰਾਸ਼ਟਰ ਅਤੇ ਕਨੌਜ ਤੋਂ ਵੀ ਅੱਗੇ ਦੂਰ ਦੂਰ ਤੱਕ ਫੈਲਿਆ ਹੋਇਆ ਸੀ। ਭਾਰਤ ਦੇ ਛੋਟੇ ਛੋਟੇ ਰਾਜਿਆਂ ਨਾਲ ਵੀ ਇਸ ਦੀ ਮਿੱਤਰਤਾ ਸੀ। ਰਾਏ ਖਾਨਦਾਨ ਦੇ ਜੱਟਾਂ ਨੇ ਸਿੰਧ ਵਿੱਚ 137 ਸਾਲ ਤੱਕ ਰਾਜ ਕੀਤਾ। ਅਰਬੀ ਹਮਲੇ ਵੀ ਰੋਕੇ ਅਤੇ ਅਰਬੀਆਂ ਨੂੰ ਭਾਰਤ ਵਿੱਚ ਆਉਣ ਤੋਂ ਰੋਕੀ ਰੱਖਿਆ। ਇਸ ਖਾਨਦਾਨ ਦੀ ਇੱਕ ਵਿਧਵਾ ਰਾਣੀ ਨਾਲ ਹੋਰ ਫੇਰ ਕਰਕੇ ਚੱਚ ਬ੍ਰਾਹਮਣਾਂ ਨੇ ਸਿੰਧ ਤੇ ਕਬਜ਼ਾ ਕਰ ਲਿਆ। ਇਸ ਬ੍ਰਾਹਮਣ ਖਾਨਦਾਨ ਦਾ ਆਖ਼ਰੀ ਬਾਦਸ਼ਾਹ ਦਾਹਿਰ ਸੀ। ਇਹ ਜੱਟਾਂ ਨਾਲ ਬਹੁਤ ਘੱਟੀਆ ਸਲੂਕ ਕਰਦਾ ਸੀ। ਇਸ ਸਮੇਂ ਕਈ ਜੱਟ ਬੋਧੀ ਬਣ ਗਏ ਸਨ। ਅਰਬੀ ਹਮਲਾਵਰ ਮੁਹਿੰਮਦ-ਬਿਨ-ਕਾਸਮ ਨੇ ਇਸ ਫੁਟ ਦਾ ਫਾਇਦਾ ਉਠਾਕੇ ਤੇ ਕੁਝ ਜੱਟ ਕਬੀਲਿਆਂ ਨਾਲ ਸਮਝੌਤਾ ਕਰਕੇ ਸਿੰਧ ਦੇ ਰਾਜੇ ਦਾਹਿਰ ਨੂੰ ਹਰਾ ਕੇ ਸਿੰਧ ਤੇ ਕਬਜ਼ਾ ਕਰ ਲਿਆ ਸੀ। ਇਸ ਸਮੇਂ ਸਿੰਧ ਦੇ ਇਲਾਕੇ ਤੋਂ ਉੱਠ ਕੇ ਕਈ ਜੱਟ ਕਬੀਲੇ ਸਿਆਲਕੋਟ, ਅੰਮ੍ਰਿਤਸਰ ਤੇ ਰਾਜਸਤਾਨ ਵੱਲ ਚਲੇ ਗਏ। ਸੱਤਵੀਂ ਸਦੀ ਤੋਂ ਪਹਿਲਾਂ ਜੱਟ ਕਬੀਲੇ ਹੁੰਦੇ ਸਨ। ਰਾਜਪੂਤ ਨਹੀਂ ਹੁੰਦੇ ਸਨ। ਅਸਲ ਵਿੱਚ ਜੱਟ ਹੀ ਪੁਰਾਣੇ ਕਬੀਲੇ ਹਨ। ਜਦ ਰਾਜਸਤਾਨ ਵਿੱਚ ਭਿਆਨਕ ਕਾਲ ਪੈਂਦਾ ਸੀ ਤਾਂ ਕੁਝ ਜੱਟ ਕਬੀਲੇ ਪੰਜਾਬ ਵਿੱਚ ਫਿਰ ਵਾਪਸ ਆ ਜਾਂਦੇ ਸਨ। ਵਿਦੇਸ਼ੀ ਹਮਲਿਆਂ ਦੇ ਸਮੇਂ ਵੀ ਕਈ ਜੱਟ ਕਬੀਲੇ ਪੱਛਮੀ ਪੰਜਾਬ ਦੇ ਮਾਝੇ ਤੋਂ ਉੱਠ ਕੇ ਮਾਲਵੇ ਵਿੱਚ ਆ ਜਾਂਦੇ ਸਨ। ਸਿਆਲਕੋਟ ਤੇ ਸ਼ਾਹਪੁਰ ਦੇ ਖੇਤਰਾਂ ਦੇ ਰਾਇ ਜੱਟ ਭਾਰੀ ਗਿਣਤੀ ਵਿੱਚ ਮੁਸਲਮਾਨ ਬਣੇ ਸਨ। ਹੁਸ਼ਿਆਰਪੁਰ ਤੇ ਜਲੰਧਰ ਖੇਤਰ ਦੇ ਕੁਝ ਪਿੰਡਾਂ ਵਿੱਚ ਵੀ ਰਾਏ ਗੋਤ ਦੇ ਜੱਟ ਵਸਦੇ ਹਨ। ਇਹ ਉੱਘਾ ਤੇ ਪ੍ਰਭਾਵਸ਼ਾਲੀ ਗੋਤ ਹੈ। ਮਾਝੇ ਦੇ ਲੋਪੋਕੇ ਖੇਤਰ ਵਿੱਚ ਰਾਏ ਜੱਟਾਂ ਦਾ ਉੱਘਾ ਤੇ ਵੱਡਾ ਪਿੰਡ ਰਾਏ ਹੈ। ਇੱਕ ਰਾਏ ਚੱਕ ਪਿੰਡ ਗੁਰਦਾਸਪੁਰ ਖੇਤਰ ਵਿੱਚ ਵੀ ਹੈ। ਮਾਝੇ ਵਿੱਚ ਰਾਏ ਗੋਤ ਦੇ ਜੱਟ ਵੀ ਕਾਫ਼ੀ ਹਨ। ਦੁਆਬੇ ਵਿੱਚ ਵੀ ਰਾਏ ਜੱਟਾਂ ਦੇ ਕਈ ਪਿੰਡ ਹਨ। ਰੋਪੜ ਖੇਤਰ ਵਿੱਚ ਮਾਜਰੀ ਠੇਕੇਦਾਰਾਂ ਵੀ ਰਾਏ ਬਰਾਦਰੀ ਦਾ ਪ੍ਰਸਿੱਧ ਪਿੰਡ ਹੈ। ਲੁਧਿਆਣੇ ਖੇਤਰ ਵਿੱਚ ਘੁੜਾਣੀ ਕਲਾਂ, ਘੁੜਾਣੀ ਖੁਦਰ, ਮਾਜਰਾ ਆਦਿ ਕਾਫ਼ੀ ਪਿੰਡ ਰਾਏ ਜੱਟਾਂ ਦੇ ਹਨ। ਲੁਧਿਆਣੇ ਦੇ ਰਾਇ ਆਪਣਾ ਪਿਛੋਕੜ ਰਾਜਸਤਾਨ ਦਾ ਦੱਸਦੇ ਹਨ। ਇਹ ਲੋਕ ਰਾਜਸਤਾਨ ਵਿੱਚ ਭਾਰੀ ਕਾਲ ਪੈਣ ਕਾਰਨ ਹੀ ਪੰਜਾਬ ਵਿੱਚ ਆਏ ਸਨ। ਲੁਧਿਆਣੇ ਦੇ ਨਾਲ ਲੱਗਦੇ ਮੋਗਾ ਖੇਤਰ ਵਿੱਚ ਵੀ ਰਾਏ ਗੋਤ ਦੇ ਜੱਟ ਟਾਵੇਂ ਟਾਵੇਂ ਪਿੰਡਾਂ ਵਿੱਚ ਆਬਾਦ ਹਨ। ਅਸਲ ਵਿੱਚ ਰਾਏ ਜੱਟ ਘੱਟ ਗਿਣਤੀ ਵਿੱਚ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਰਾਏ ਗੋਤ ਦੇ ਬਹੁਤੇ ਲੋਕ ਮੁਸਲਮਾਨ ਬਣ ਗਏ ਸਨ। ਜੱਟ ਸਿੱਖ ਬਹੁਤ ਘੱਟ ਹਨ। ਰਾਏ ਗੋਤ ਦੇ ਕੁਝ ਲੋਕ ਦਲਿਤ ਜਾਤੀਆਂ ਵਿੱਚ ਵੀ ਹਨ। ਅਕਬਰ ਬਾਦਸ਼ਾਹ ਦੇ ਸਮੇਂ ਵੱਡੇ ਚੌਧਰੀਆਂ ਨੂੰ ਰਾਏ ਦਾ ਖਿਤਾਬ ਦਿੱਤਾ ਜਾਂਦਾ ਸੀ। ਰਾਜਪੂਤ ਰਾਜੇ ਵੀ ਆਪਣੇ ਨਾਉਂ ਦੇ ਨਾਲ ਰਾਉ ਜਾਂ ਰਾਏ ਲਿਖਦੇ ਸਨ। ਅੰਗਰੇਜ਼ਾਂ ਦੇ ਸਮੇਂ ਵੀ ਕੁਝ ਰਈਸ ਹਿੰਦੂਆਂ ਨੂੰ ਰਾਏ ਬਹਾਦਰ ਦਾ ਵਿਸ਼ੇਸ਼ ਖਿਤਾਬ ਦਿੱਤਾ ਜਾਂਦਾ ਸੀ। ਇਨ੍ਹਾਂ ਦਾ ਗੋਤ ਰਾਏ ਨਹੀਂ ਹੁੰਦਾ ਸੀ। ਕੰਗ ਅਤੇ ਰਾਏ ਦੋਵੇਂ ਹੀ ਜੱਟਾਂ ਦੇ ਬਹੁਤ ਹੀ ਪੁਰਾਣੇ ਗੋਤ ਹਨ। ਰਾਅ ਸਿੱਖ ਅਤੇ ਰਾਏ ਜੱਟ ਇਕੋ ਬੰਸ ਵਿੱਚੋਂ ਨਹੀਂ ਹਨ। ਰਾਏ ਜੱਟਾਂ ਦਾ ਜਗਤ ਪ੍ਰਸਿੱਧ ਗੋਤ ਹੈ। ਬਹੁਤ ਜੱਟ ਰਾਜ ਘਰਾਣਿਆਂ ਵਿਚੋਂ ਹੀ ਹਨ। ਰਾਮ ਚੰਦਰ, ਕ੍ਰਿਸ਼ਨ, ਭਾਰਤ, ਕਨਿਸ਼ਕ, ਪੋਰਸ, ਹਰਸ਼, ਅਸ਼ੋਕ, ਸਲਵਾਨ, ਬਿਰਕਰਮਾਦਿੱਤ, ਭੇਜ ਅਤੇ ਸ਼ਿਵਾ ਜੀ ਮਰਹਟਾ ਆਦਿ ਸਾਰੇ ਜੱਟ ਰਾਜੇ ਹੀ ਸਨ। ਕੁਝ ਮਰਹੱਟੇ ਜੱਟਾਂ ਵਿਚੋਂ ਹਨ। ਰਾਏ ਗੋਤ ਦੇ ਜੱਟ ਸਿੰਧ ਘਾਟੀ ਦੇ ਪ੍ਰਾਚੀਨ ਜੱਟਾਂ ਵਿਚੋਂ ਹਨ। ਦਰਿਆ ਸਿੰਧ ਭਾਰਤ ਦੀ ਪੁਰਾਤਨ ਤੇ ਮਹਾਨ ਸਭਿਅਤਾ ਦੀ ਵਿਰਾਸਤ ਦਾ ਪ੍ਰਤੀਕ ਹੈ। ਸਿੰਧ ਘਾਟੀ ਹੀ ਜੱਟਾਂ ਦਾ ਮੁੱਢਲਾ ਘਰ ਸੀ।
ਜੱਟਾਂ ਦਾ ਇਤਿਹਾਸ 27
ਰੰਧਾਵਾ- ਇਸ ਬੰਸ ਦਾ ਮੋਢੀ ਰੰਧਾਵਾ ਸੀ। ਇਹ ਭੱਟੀ ਰਾਜਪੂਤਾਂ ਵਿਚੋਂ ਹਨ। ਸਿੱਧੂਆਂ ਬਰਾੜਾਂ ਤੇ ਸਾਰਨਾ ਵਾਂਗ ਰੰਧਾਵੇ ਵੀ ਜੁੱਧਰ ਦੀ ਬੰਸ ਵਿਚੋਂ ਹਨ ਪਰ ਇਹ ਇਨ੍ਹਾਂ ਦੋਵਾਂ ਗੋਤਾਂ ਨਾਲ ਰਿਸ਼ਤੇਦਾਰੀਆਂ ਵੀ ਕਰ ਲੈਂਦੇ ਹਨ। ਇਹ ਬਾਰ੍ਹਵੀਂ ਸਦੀ ਵਿੱਚ ਹੀ ਰਾਜਸਤਾਨ ਦੇ ਬੀਕਾਨੇਰ ਖੇਤਰ ਤੋਂ ਉੱਠਕੇ ਸਭ ਤੋਂ ਪਹਿਲਾਂ ਪੰਜਾਬ ਦੇ ਮਾਲਵਾ ਖੇਤਰ ਵਿੱਚ ਆਕੇ ਆਬਾਦ ਹੋਏ। ਮਾਨ ਜੱਟਾਂ ਨਾਲ ਰਿਸਤੇਦਾਰੀ ਪਾਕੇ ਜੱਟ ਭਾਈਚਾਰੇ ਵਿੱਚ ਰਲਮਿਲ ਗਏ। ਚਹਿਲ ਇਨ੍ਹਾਂ ਨਾਲ ਈਰਖਾ ਕਰਨ ਲੱਗ ਪਏ। ਉਨ੍ਹਾਂ ਨੇ ਰੰਧਾਵਿਆਂ ਨੂੰ ਇੱਕ ਬਰਾਤ ਸਮੇਂ ਘੇਰ ਕੇ ਅੱਗ ਲਾ ਦਿੱਤੀ। ਰੰਧਾਵਿਆਂ ਦਾ ਬਹੁਤ ਜਾਨੀ ਤੇ ਮਾਲੀ ਨੁਕਸਾਨ ਹੋਇਆ। ਇਸ ਕਾਰਨ ਬਹੁਤੇ ਰੰਧਾਵੇ ਮਾਲਵਾ ਛੱਡ ਕੇ ਮਾਝੇ ਵੱਲ ਚਲੇ ਗਏ। ਅੰਮ੍ਰਿਤਸਰ ਖੇਤਰ ਵਿੱਚ ਕੱਥੂ ਨੰਗਲ ਤੇ ਰਾਮਦਾਸ ਵੀ ਰੰਧਾਵੇ ਭਾਈਚਾਰੇ ਦੇ ਉੱਘੇ ਪਿੰਡ ਹਨ।
ਪੁਰਾਣੀ ਦੁਸ਼ਮਣੀ ਕਾਰਨ ਰੰਧਾਵੇ ਚਹਿਲਾਂ ਨਾਲ ਰਿਸ਼ਤੇਦਾਰੀ ਨਹੀਂ ਪਾਉਂਦੇ ਸਨ। ਕਜਲ ਰੰਧਾਵੇ ਦੀ ਬੰਸ ਦੇ ਲੋਕ ਬਟਾਲੇ ਦੇ ਖੇਤਰ ਵਿੱਚ ਚਲੇ ਗਏ। ਇਸ ਇਲਾਕੇ ਵਿੱਚ ਇਸ ਗੋਤ ਦਾ ਪੁਰਾਣਾ ਤੇ ਮੋਢੀ ਪਿੰਡ ਭਖੋਕੇ ਹੈ। ਇਸ ਬੰਸ ਦੇ ਕੁਝ ਲੋਕ ਕੁਝ ਸਮੇਂ ਪਿੱਛੋਂ ਪਿੰਡ ਵਹੀਲਾਂ ਵਿੱਚ ਆਬਾਦ ਹੋ ਗਏ। ਗੁਰਦਾਸਪੁਰ ਖੇਤਰ ਵਿੱਚ ਨੈਸ਼ਹਿਰਾ ਮਝਾ ਸਿੰਘ, ਧਾਰੋਵਾਲੀ ਤੇ ਬੂਲੇਵਾਲ ਆਦਿ ਪਿੰਡ ਵੀ ਰੰਧਾਵੇ ਭਾਈਚਾਰੇ ਦੇ ਹਨ। ਰੰਧਾਵੇ ਭੱਟੀਆਂ ਨੂੰ ਆਪਣਾ ਭਾਈਚਾਰਾ ਹੀ ਸਮਝਦੇ ਸਨ। ਬਟਾਲਾ ਸ਼ਹਿਰ ਵੀ ਰਾਮਦਿਉ ਭੱਟੀ ਨੇ ਹੀ ਵਸਾਇਆ ਸੀ। ਮਾਝੇ ਵਿਚੋਂ ਕੁਝ ਰੰਧਾਵੇ ਗੁਜਰਾਂਵਾਲਾ ਦੇ ਖੇਤਰ ਰਾਮਦਾਸ ਦੇ ਬਖਾਪੁਰ ਆਦਿ ਪਿੰਡਾਂ ਵਿੱਚ ਆਬਾਦ ਹੋ ਗਏ ਸਨ। ਪਖੋਂ ਰੰਧਾਵੇ ਦਾ ਪੋਤਾ ਅਜਿਤਾ ਰੰਧਾਵਾ ਗੁਰੂ ਨਾਨਕ ਦਾ ਸੇਵਕ ਸੀ ਜਦੋਂ ਗੁਰੂ ਸਾਹਿਬ ਨੇ ਕਰਤਾਰਪੁਰ ਆਬਾਦ ਕੀਤਾ ਤਾਂ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਪਖੋਕੇ ਪਿੰਡ ਵਿੱਚ ਅਜਿਤੇ ਰੰਧਾਵੇ ਦੇ ਪਾਸ ਰਹਿੰਦੇ ਸੀ। ਪੱਖੇ ਦੀ ਬੰਸ ਦੇ ਰੰਧਾਵੇ ਦੂਰ-ਦੂਰ ਤੱਕ ਫੈਲੇ ਹੋਏ ਹਨ। ਮਾਲਵੇ ਵਿੱਚ ਰੰਧਾਵਿਆਂ ਦਾ ਮੁੱਖ ਟਿਕਾਣਾ ਮਾਲਵੇ ਦਾ ਤਾਮਕੋਟ ਖੇਤਰ ਹੀ ਸੀ। ਚਹਿਲਾਂ ਨਾਲ ਦੁਸ਼ਮਣੀ ਕਾਰਨ ਜਦੋਂ ਰੰਧਾਵੇ ਤਾਮਕੋਟ ਦਾ ਇਲਾਕਾ ਛੱਡ ਕੇ ਆਪਣਾ ਆਪਣਾ ਸਮਾਨ ਗੱਡਿਆਂ ਤੇ ਲਦ ਕੇ ਚਲ ਪਏ ਤਾਂ ਰਸਤੇ ਵਿੱਚ ਉਨ੍ਹਾਂ ਦੇ ਗੱਡੇ
ਦਾ ਇੱਕ ਧੁਰਾ ਟੁੱਟ ਗਿਆ। ਇਸ ਨੂੰ ਗੱਡੇ ਦੇ ਮਾਲਕ ਨੇ ਬਦਸ਼ਗਨ ਸਮਝ ਕੇ ਉਸੇ ਥਾਂ ਰੁਕ ਕੇ ਉਥੇ ਹੀ ਡੇਰੇ ਲਾ ਲਏ। ਇਸ ਖੇਤਰ ਵਿੱਚ ਮੀਮਸਾ (ਅਮਰਗੜ) ਵਾਲੇ ਰੰਧਾਵੇ ਰਹਿੰਦੇ ਸਨ। ਬਾਕੀ ਰੰਧਾਵੇ ਅੱਗੇ ਮਾਝੇ ਤੇ ਦੁਆਬੇ ਵੱਲ ਦੂਰ ਦੂਰ ਤੱਕ ਚਲੇ ਗਏ। ਜਿਸ ਥਾਂ ਗੱਡੇ ਦਾ ਧੁਰਾ ਟੁੱਟਿਆ ਸੀ, ਮਿਮਸਾ ਵਾਲੇ ਰੰਧਾਵੇ 12 ਸਾਲ ਪਿੱਛੋਂ ਆਕੇ ਉਸ ਸਥਾਨ ਦੀ ਮਾਨਤਾ ਕਰਦੇ ਹਨ। ਸਰਹੰਦ ਦੇ ਨਜ਼ਦੀਕ ਫਤਿਹਗੜ੍ਹ ਸਾਹਿਬ ਦੇ ਖੇਤਰ ਵਿੱਚ ਵੀ ਇੱਕ ਰੰਧਾਵਾ ਪਿੰਡ ਬਹੁਤ ਹੀ ਪੁਰਾਣਾ ਤੇ ਉੱਘਾ ਹੈ। ਮਾਲਵੇ ਦੇ ਫਤਿਹਗੜ੍ਹ, ਪਟਿਆਲਾ, ਸੰਗਰੂਰ, ਨਾਭਾ, ਲੁਧਿਆਣਾ, ਮਲੇਰਕੋਟਲਾ, ਮੋਗਾ, ਫਿਰੋਜ਼ਪੁਰ ਤੇ ਬਠਿੰਡਾ ਆਦਿ ਖੇਤਰਾਂ ਵਿੱਚ ਵੀ ਰੰਧਾਵੇ ਭਾਈਚਾਰੇ ਦੇ ਕਾਫ਼ੀ ਲੋਕ ਵੱਸਦੇ ਹਨ। ਦੁਆਬੇ ਦੇ ਜੰਲਧਰ, ਹੁਸ਼ਿਆਰਪੁਰ ਤੇ ਕਪੂਰਥਲਾ ਖੇਤਰਾਂ ਵਿੱਚ ਵੀ ਰੰਧਾਵੇ ਭਾਈਚਾਰੇ ਦੇ ਲੋਕ ਕਈ ਪਿੰਡਾਂ ਵਿੱਚ ਆਬਾਦ ਹਨ। ਜਲੰਧਰ ਦੇ ਖੇਤਰ ਵਿੱਚ ਰੰਧਾਵਾ ਮਸੰਦਾਂ ਪਿੰਡ ਰੰਧਾਵੇ ਭਾਈਚਾਰੇ ਦਾ ਬਹੁਤ ਹੀ ਵੱਡਾ ਤੇ ਪ੍ਰਸਿੱਧ ਪਿੰਡ ਹੈ। ਮਹਾਨ ਪੰਜਾਬੀ ਸਾਹਿਤਕਾਰ ਮਹਿੰਦਰ ਸਿੰਘ ਰੰਧਾਵਾ ਵੀ ਦੁਆਬੇ ਦਾ ਰੰਧਾਵਾ ਜੱਟ ਸੀ। ਉਸ ਨੇ ਲੋਕ ਭਲਾਈ ਦੇ ਮਹਾਨ ਕੰਮ ਕੀਤੇ। ਉਸ ਵਿੱਚ ਵੀ ਜੱਟਾਂ ਵਾਲੀ ਹਉਮੇ ਸੀ। ਉਹ ਮਹਾਨ ਜੱਟ ਸੀ। ਪਹਿਲਾਂ-ਪਹਿਲ ਸਾਰੇ ਰੰਧਾਵੇ ਸਖੀ ਸਰਵਰ ਸੁਲਤਾਨੀਏ ਦੇ ਚੇਲੇ ਸਨ ਪਰ ਸਿੱਖ ਗੁਰੂਆਂ ਦੇ ਪ੍ਰਭਾਵ ਕਾਰਨ ਬਹੁਤੇ ਰੰਧਾਵਿਆਂ ਨੇ ਸਿੱਖ ਧਰਮ ਧਾਰਨ ਕਰ ਲਿਆ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਰੰਧਾਵੇ ਜੱਟਾਂ ਨੇ ਕਾਫ਼ੀ ਉੱਨਤੀ ਕੀਤੀ। ਰੰਧਾਵੇ ਖਾਨਦਾਨ ਦਾ ਇਤਿਹਾਸ ਸਰ ਗਰੀਫਨ ਦੀ ਖੋਜ ਪੁਸਤਕ 'ਪੰਜਾਬ ਚੀਫਸ ਵਿੱਚ ਵੀ ਕਾਫ਼ੀ ਦਿੱਤਾ ਗਿਆ ਹੈ। ਮੁਸਲਮਾਨਾਂ ਦੇ ਰਾਜ ਸਮੇਂ ਕੁਝ ਰੰਧਾਵੇ ਲਾਲਚ ਜਾਂ ਮਜ਼ਬੂਰੀ ਕਾਰਨ ਵੀ ਮੁਸਲਮਾਨ ਬਣੇ। ਬਟਾਲੇ ਤਹਿਸੀਲ ਦੇ ਭੌਲਕੇ ਪਿੰਡ ਦੇ ਕੁਝ ਰੰਧਾਵੇ ਮਜ਼ਬੂਰੀ ਕਾਰਨ ਮੁਸਲਮਾਨ ਬਣੇ। ਭੌਲੇਕੇ ਪਿੰਡ ਦਾ ਭੋਲੇ ਦਾ ਪੁੱਤਰ ਰਜ਼ਾਦਾ ਇੱਕ ਚੋਰ ਦੇ ਧਾੜਵੀ ਸੀ। ਇੱਕ ਵਾਰ ਉਸ ਨੇ ਸ਼ਾਹੀ ਘੋੜੇ ਚੋਰੀ ਕਰ ਲਏ ਸਨ। ਕਾਜ਼ੀ ਤੋਂ ਆਪਣੀ ਸਜ਼ਾ ਮਾਫ਼ ਕਰਾਉਣ ਲਈ ' ਮੁਸਲਮਾਨ ਬਣ ਗਿਆ ਸੀ। ਉਸ ਦੇ ਨਾਲ ਹੀ ਉਸ ਦੀ ਇੱਕ ਇਸਤਰੀ ਦੀ ਬੰਸ ਮੁਸਲਮਾਨ ਬਣ ਗਈ ਅਤੇ ਦੂਜੀ ਦੀ ਬੰਸ ਹਿੰਦੂ ਹੀ ਰਹੀ ਸੀ। ਪਹਿਲੀ ਇਸਤਰੀ ਦਾ ਪੁੱਤਰ ਅਮੀਨ ਸ਼ਾਹ ਹਿੰਦੂ ਹੀ ਰਿਹਾ ਜਦੋਂ ਕਿ ਦੂਜੀ ਇਸਤਰੀ ਦੇ ਬੇਟੇ ਅਬੂਲ, ਅਦਲੀ ਤੇ ਜਮਾਲ ਮੁਸਲਮਾਨ ਸਨ। ਜਿਨ੍ਹਾਂ ਦੀ ਬੰਸ ਦੇ ਰੰਧਾਵੇ ਭੌਲੇਕੇ ਤੇ ਚੱਕੀ ਮਹਿਮਨ ਵਿੱਚ ਆਬਾਦ ਸਨ। ਸਾਹਿਬ ਮਹਿਮਨ ਗੁਰੂ ਨਾਨਕ ਦੇ ਸਮੇਂ ਹੋਇਆ ਹੈ। ਇਹ ਦਿਉ ਗੋਤ ਦਾ ਜੱਟ ਸੀ। ਇਹ ਗੁਰੂ ਨਾਨਕ ਦਾ ਸ਼ਰਧਾਲੂ ਤੇ ਕਾਮਲ ਭਗਤ ਸੀ। ਇਸ ਦੇ ਸ਼ਰਧਾਲੂਆਂ ਨੇ ਇਸ ਨਾਲ ਕਈ ਕਰਾਮਾਤਾਂ ਜੋੜੀਆਂ ਸਨ। ਇਸਨੇ ਹੀ ਚੱਕ ਮਹਿਮਨ ਪਿੰਡ ਵਸਾਇਆ ਸੀ ਜਿਥੇ ਇਸ ਦੀ ਸਮਾਧ ਵੀ ਹੈ ਅਤੇ ਇੱਕ ਤਲਾਬ ਵੀ ਹੈ। ਇਸ ਪਵਿੱਤਰ ਤਾਲਾਬ ਨੂੰ ਇਸ ਦੇ ਸ਼ਰਧਾਲੂ ਤੇ ਕੁਝ ਰੰਧਾਵੇ ਗੰਗਾ ਸਮਝ ਕੇ ਪੂਜਦੇ ਹਨ। ਰੰਧਾਵੇ ਭਾਈਚਾਰੇ ਦੇ ਲੋਕ ਗੁਰੂ ਨਾਨਕ, ਸਿੱਧ ਸਾਹੂ ਦੇ ਟਿੱਲੇ, ਮਹਿਮਨ ਸਹਿਬ ਦੀ ਸਮਾਧ, ਬੁੱਢਾ ਸਾਹਿਬ ਦੇ ਗੁਰਦੁਆਰੇ ਸਾਹਿਬ ਰਾਮ ਕੰਵਰ ਦੇ ਦਰਬਾਰ ਆਦਿ ਦੀ ਬਹੁਤ ਮਾਨਤਾ ਕਰਦੇ ਹਨ। ਰੰਧਾਵੇ ਗੋਤ ਦੇ ਜੱਟ ਸਿੱਧੂ ਸਾਹੂ ਦੇ ਟਿੱਲੇ ਤੇ ਜਾਕੇ ਕੱਤਕ ਤੇ ਹਾੜ ਦੇ ਮਹੀਨੇ ਰਸਮ ਦੇ ਤੌਰ ਤੇ ਮਿੱਟੀ ਕੱਢਕੇ ਬੱਕਰੇ ਦੀ ਕੁਰਬਾਨੀ ਦਿੰਦੇ ਹਨ। ਆਪਣੇ ਗੋਤ ਦੇ ਮਿਰਾਸੀ ਅਤੇ । ਬ੍ਰਾਹਮਣ ਨੂੰ ਚੜ੍ਹਾਵਾ ਵੀ ਦਿੰਦੇ ਹਨ। ਸਾਹਿਬ ਰਾਮ ਕੰਵਰ ਦਾ ਦਰਬਾਰ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਸ਼ਕਰਕੋਟ ਵਿੱਚ ਨੇਤਨ ਦੇ ਸਥਾਨ ਤੇ ਸੀ। ਸਾਹਿਬ ਰਾਮ ਕੰਵਰ ਦੇ ਲੜਕੇ ਸਾਹਿਬ ਅਨੂਪ ਦਾ ਦਰਬਾਰ ਬਟਾਲਾ ਤਹਿਸੀਲ ਦੇ ਤੇਜੇ ਖੁਰਦ ਪਿੰਡ ਵਿੱਚ ਸੀ। ਕਿਸੇ ਸਮੇਂ ਸਾਰੇ ਦਰਬਾਰਾਂ ਤੇ ਉਦਾਸੀ ਸਾਧੂਆਂ ਦਾ ਕਬਜ਼ਾ ਸੀ। ਸਾਰੇ ਪੰਜਾਬ ਵਿੱਚ ਹੀ ਉਦਾਸੀਆਂ ਤੇ ਨਿਰਮਲਿਆਂ ਦੇ ਕਾਫ਼ੀ ਡੇਰੇ ਸਨ। ਲੋਕ ਇਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਸਨ। ਇਨ੍ਹਾਂ ਸਿੱਖ ਧਰਮ ਦਾ ਬਹੁਤ ਪ੍ਰਚਾਰ ਕੀਤਾ ਸੀ। ਗੁਰੂ ਨਾਨਕ ਦਾ ਸਿੱਖ ਬਾਬਾ ਬੁੱਢਾ ਵੀ ਰੰਧਾਵਾ ਜੱਟ ਸੀ। ਇਸ ਦਾ ਜਨਮ ਪਿੰਡ ਕੱਥੂ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ਸੀ। ਗੁਰੂ ਨਾਨਕ ਜੀ ਨਾਲ ਮੇਲ ਹੋਇਆ ਤਾਂ ਉਨ੍ਹਾਂ ਉਸ ਦੀਆਂ ਗੱਲਾਂ ਸੁਣ ਕੇ ਬੁੱਢੇ ਦਾ ਵਰ ਦਿੱਤਾ। ਗੁਰੂ ਨਾਨਕ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਤਿਲਕ ਇਨ੍ਹਾਂ ਦੇ ਹੱਥੋਂ ਹੀ ਲਵਾਇਆ ਸੀ। ਛੇਵੇਂ ਗੁਰੂ ਹਰਗੋਬਿੰਦ ਸਾਹਿਬ ਤੱਕ ਟਿੱਕਾ ਬਾਬਾ ਬੁੱਢਾ ਜੀ ਹੀ ਲਾਉਂਦੇ ਰਹੇ। ਬਾਬਾ ਬੁੱਢਾ ਜੀ ਪਿਛਲੀ ਉਮਰ ਵਿੱਚ ਪਿੰਡ ਰਾਮਦਾਸ ਜ਼ਿਲ੍ਹਾ ਅੰਮ੍ਰਿਤਸਰ ਜਾ ਵਸੇ ਅਤੇ ਉਥੇ ਹੀ ਪ੍ਰਾਣ ਤਿਆਗੇ। ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਹੱਥੀ ਬਾਬਾ ਜੀ ਦਾ ਉਥੇ ਹੀ ਸੰਸਕਾਰ ਕੀਤਾ। ਬਾਬਾ ਜੀ ਪਰਮ ਮਨੁੱਖ ਸਨ। ਬਾਬਾ ਜੀ ਦੀ ਬੰਸ ਦੇ ਰੰਧਾਵੇ ਬਹੁਤ ਵਧੇ ਫੁਲੇ ਹਨ। ਸੱਤਵੇਂ ਗੁਰੂ ਹਰਰਾਏ, ਅਠਵੇਂ ਗੁਰੂ ਹਰਕ੍ਰਿਸ਼ਨ ਅਤੇ ਨੌਵੇਂ ਗੁਰੂ ਤੇਗਬਹਾਦਰ ਨੂੰ ਬਾਬਾ ਬੁੱਢਾ ਜੀ ਦੇ ਪੋਤੇ ਬਾਬਾ ਗੁਰਦਿੱਤਾ ਰੰਧਾਵਾ ਨੇ ਟਿੱਕਾ ਲਾਇਆ। ਮਹਾਰਾਜਾ ਆਲਾ ਸਿੰਘ ਦੇ ਸਮੇਂ ਰਾਮਦਾਸ ਪਿੰਡ ਤੋਂ ਮਝੈਲ ਰੰਧਾਵੇ ਮਾਲਵੇ ਦੇ ਬੁੱਗਰ ਤੇ ਬੀਹਲੇ ਆਦਿ ਪਿੰਡਾਂ ਵਿੱਚ ਆ ਕੇ ਆਬਾਦ ਹੋ ਗਏ ਸਨ। ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਜੀ ਮਹਾਰਾਜ ਦੀ ਗੁਰਗਦੀ ਸਮੇਂ ਇਹ ਰਸਮ ਰਾਮ ਕੰਵਰ ਰੰਧਾਵਾ ਉਰਫ ਗੁਰਬਖਸ਼ ਸਿੰਘ ਨੇ ਨਿਭਾਈ ਸੀ। ਇਨ੍ਹਾਂ ਨੇ ਹੀ ਦਸਵੇਂ ਗੁਰੂ ਨੂੰ ਹੀਰਿਆਂ ਦੀ ਜੜ੍ਹਤ ਵਾਲੀ ਬਹੁਮੁੱਲੀ ਕਲਗੀ ਤੇ ਦਸਤਾਰ ਭੇਂਟ ਕੀਤੀ ਸੀ। ਪੱਛਮੀ ਪੰਜਾਬ ਦੇ ਲਾਹੌਰ, ਸਿਆਲਕੋਟ, ਗੁਜਰਾਂਵਾਲਾ, ਮੁਲਤਾਨ ਤੇ ਝੰਗ ਆਦਿ ਖੇਤਰਾਂ ਵਿੱਚ ਵੀ ਰੱਧਾਵੇ ਜੱਟ ਕਾਫ਼ੀ ਵੱਸਦੇ ਸਨ। ਗੁਜਰਾਂਵਾਲੇ ਇਲਾਕੇ ਦੇ ਰੰਧਾਵੇ ਆਪਣੇ ਆਪ ਨੂੰ ਭੱਟੀ ਕਹਾਕੇ ਮਾਣ ਮਹਿਸੂਸ ਕਰਦੇ ਸਨ। ਪੱਛਮੀ ਪੰਜਾਬ ਦੇ ਬਹੁਤੇ ਰੰਧਾਵੇ ਮੁਸਲਮਾਨ ਬਣ ਗਏ ਸਨ। ਪਾਕਿਸਤਾਨ ਤੋਂ ਉਜੜ ਕੇ 1947 ਈਸਵੀ ਵਿੱਚ ਕੁਝ ਰੰਧਾਵੇਂ ਸਿੱਖ ਜੱਟ ਹਰਿਆਣੇ ਦੇ ਕੁਰੂਕਸ਼ੇਤਰ ਖੇਤਰ ਵਿੱਚ ਵੱਸ ਗਏ ਹਨ। 1881 ਈਸਵੀ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਰੰਧਾਵੇ ਜੱਟਾਂ ਦੀ ਗਿਣਤੀ 51853 ਸੀ। ਹੁਣ ਰੰਧਾਵੇ ਜੱਟ ਤਕਰੀਬਨ ਟਾਵੇਂ-ਟਾਵੇਂ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਰੰਧਾਵੇ ਨਾਮ ਦੇ ਪੰਜਾਬ ਵਿੱਚ ਕਈ ਪਿੰਡ ਵੀ ਹਨ। ਰੰਧਾਵਾ ਪੰਜਾਬ ਦਾ ਪ੍ਰਸਿੱਧ ਤੇ ਵੱਡਾ ਗੋਤ ਹੈ। ਰੰਧਾਵੇ ਜੱਟਾਂ ਨੇ ਬਹੁਤ ਉੱਨਤੀ ਕੀਤੀ ਹੈ। ਇਨ੍ਹਾਂ ਦਾ ਪ੍ਰਭਾਵ ਹੋਰ ਜੱਟਾਂ ਤੇ ਵੀ ਪਿਆ ਹੈ। ਬਹੁਤੇ ਰੰਧਾਵੇ ਜੱਟ ਸਿੱਖ ਹੀ ਹਨ ਪਰ ਪੱਛਮੀ ਪੰਜਾਬ ਵਿੱਚ ਮੁਸਲਮਾਨ ਰੰਧਾਵੇ ਵੀ ਬਹੁਤ ਹਨ। ਅਸਲ ਵਿੱਚ ਰੰਧਾਵਾ ਸਹਾਰਨਾ ਦਾ ਹੀ ਉਪਗੋਤ ਹੈ। ਜਦੋਂ ਭੱਟਨੇਰ ਤੇ ਰਾਠੌਰਾਂ ਨੇ ਕਬਜ਼ਾ ਕਰ ਲਿਆ ਤਾਂ ਸਾਰਨਾ ਦਾ ਇੱਕ ਮੁੱਖੀਆ ਕਾਜਲ ਗੁਰਦਾਸਪੁਰ ਖੇਤਰ ਤੱਕ ਪਹੁੰਚ ਗਿਆ। ਅਚਾਨਕ ਧਾਵਾ ਬੋਲ ਕੇ ਉਸ ਇਲਾਕੇ ਉੱਤੇ ਆਪਣਾ ਕਬਜ਼ਾ ਕਰ ਲਿਆ। ਵੈਰੀ ਉੱਤੇ ਰਣ ਵਿੱਚ ਅਚਾਨਕ ਧਾਵਾ ਬੋਲਣ ਕਰਕੇ ਉਸ ਕਬੀਲੇ ਦਾ ਨਾਂ ਰਣ-ਧਾਵਾ ਪੈ ਗਿਆ। ਫਿਰ ਇਸ ਕਬੀਲੇ ਦੀ ਅੱਲ ਅਥਵਾ ਗੋਤ ਰੰਧਾਵਾ ਪ੍ਰਚਲਤ ਹੋ ਗਿਆ। ਹੌਲੀ ਹੌਲੀ ਇਸ ਕਬੀਲੇ ਦੇ ਲੋਕ ਸਾਰੇ ਪੰਜਾਬ ਵਿੱਚ ਵੀ ਦੂਰ-ਦੂਰ ਤੱਕ ਚਲੇ ਗਏ। ਹੁਣ ਰੰਧਾਵਾ ਜਗਤ ਪ੍ਰਸਿੱਧ ਗੋਤ ਹੈ। ਰੰਧਾਵਿਆਂ ਦੀ ਆਰਥਿਕ ਹਾਲਤ ਵੀ ਠੀਕ ਹੈ। ਕਹਾਵਤ ਹੈ, ਜੱਟਾਂ ਬਾਰੇ 'ਕਾ ਕੰਬੋਅ ਕਬੀਲਾ ਪਾਲੇ, ਰਜਿਆ ਜੱਟ ਕਬੀਲਾ ਗਾਲੇ।" ਜੱਟਾਂ ਵਿੱਚ ਵੀ ਏਕਤਾ ਹੋਣੀ ਚਾਹੀਦੀ ਹੈ। ਰੈਹਿਲ ਇਹ ਜੱਟਾਂ ਦਾ ਇੱਕ ਛੋਟਾ ਜਿਹਾ ਗੋਤ ਹੈ। ਇਹ ਨਾਭੇ ਦੇ ਖੇਤਰ ਵਿੱਚ ਕਾਫ਼ੀ ਆਬਾਦ ਹਨ। ਇਹ ਵੀ ਆਪਣਾ ਪਿਛੋਕੜ ਰਾਜਪੂਤਾਂ ਨਾਲ ਜੋੜਦੇ ਹਨ। ਵਿਧਵਾ ਵਿਆਹ ਕਾਰਨ
ਰਾਜਪੂਤਾਂ ਨੇ ਇਨ੍ਹਾਂ ਨੂੰ ਆਪਣੀ ਬਰਾਦਰੀ ਵਿਚੋਂ ਕੱਢ ਦਿੱਤਾ। ਆਖਿਰ ਇਹ ਜੱਟਾਂ ਵਿੱਚ ਰਲ ਗਏ। ਜੱਟ ਬਰਾਦਰੀ ਵਿਧਵਾ ਵਿਆਹ ਨੂੰ ਬੁਰਾ ਨਹੀਂ ਸਮਝਦੀ ਸੀ। ਇੱਕ ਰਵਾਇਤ ਦੇ ਅਨੁਸਾਰ ਇਨ੍ਹਾਂ ਦਾ ਵਡੇਰਾ ਰਾਹ ਵਿੱਚ ਪੈਦਾ ਹੋਇਆ ਸੀ ਜਦੋਂ ਉਸਦੀ ਗਰਭਵਤੀ ਮਾਂ ਆਪਣੇ ਪਤੀ ਲਈ ਖੇਤਾਂ ਵਿੱਚ ਰੋਟੀ ਲੈ ਕੇ ਜਾ ਰਹੀ ਸੀ। ਰਾਹ ਵਿੱਚ ਪੈਦਾ ਹੋਣ ਕਾਰਨ ਉਸ ਦਾ ਨਾਮ ਰਾਹਲ ਰੱਖਿਆ ਗਿਆ। ਹੌਲੀ ਹੌਲੀ ਬਦਲ ਕੇ ਰੈਹਲ ਬਣ ਗਿਆ। ਪਹਿਲਾਂ ਇਹ ਵਿਆਹ ਸ਼ਾਦੀ ਸਮੇਂ ਜਨੇਊ ਜ਼ਰੂਰ ਪਾਉਂਦੇ ਸਨ ਬੇਸ਼ੱਕ ਮਗਰੋਂ ਲਾ ਦਿੰਦੇ ਸਨ। ਹੁਣ ਇਹ ਰਸਮ ਛੱਡ ਗਏ ਹਨ। ਰੈਹਲ ਜੱਟ ਅਮਲੋਹ ਦੇ ਖੇਤਰ ਵਿੱਚ ਹਲੋਤਾਲੀ ਵਿੱਚ ਸਤੀ ਮੰਦਿਰ ਦੀ ਮਾਨਤਾ ਕਰਦੇ ਹਨ। ਇਸ ਇਲਾਕੇ ਦੇ ਉੱਘੇ ਪਿੰਡ ਭਦਲ ਥੂਹਾ ਵਿੱਚ ਵੀ ਰੈਹਲ ਵੱਸਦੇ ਹਨ। ਪਟਿਆਲੇ ਖੇਤਰ ਵਿੱਚ ਵੀ ਕੁਝ ਰੈਹਿਲ ਵਸਦੇ ਹਨ। ਮਾਲਵੇ ਦੀ ਧਰਤੀ ਤੇ ਰੈਹਿਲ ਗੋਤ ਦਾ ਮੇਲਾ ਪਿੰਡ ਰੈਸਲ ਵਿੱਚ 'ਰਾਣੀ ਧੀ' ਬਹੁਤ ਹੀ ਪ੍ਰਸਿੱਧ ਹੈ। ਇਹ ਸਤੰਬਰ ਦੇ ਮਹੀਨੇ ਵਿੱਚ ਲੱਗਦਾ ਹੈ। ਇਸ ਮੇਲੇ ਵਿੱਚ ਤਰ੍ਹਾਂ-ਤਰ੍ਹਾਂ ਦੇ ਰੰਗ ਤਮਾਸ਼ੇ ਦਿਖਾਏ ਜਾਂਦੇ ਹਨ। ਕਵੀਸ਼ਰ ਤੇ ਢਾਡੀ ਜਥੇ ਵਾਰਾਂ ਗਾਹਕੇ ਲੋਕਾਂ ਨੂੰ ਖ਼ੁਸ਼ ਕਰਦੇ ਹਨ ਅਤੇ ਲੋਕਾਂ ਨੂੰ ਪੰਜਾਬ ਦੇ ਇਤਿਹਾਸ, ਵਿਰਸੇ ਤੇ ਸਭਿਆਚਾਰ ਬਾਰੇ ਜਾਣਕਾਰੀ ਵੀ ਦਿੰਦੇ ਹਨ। ਮੇਲਾ ਕਮੇਟੀ ਵੱਲੋਂ ਕੁਸ਼ਤੀਆਂ ਆਦਿ ਵੀ ਕਰਵਾਈਆਂ ਜਾਂਦੀਆਂ ਹਨ। ਚਾਹ ਤੇ ਗੁਰੂ ਕਾ ਲੰਗਰ ਵੀ ਖੁੱਲ੍ਹਾ ਵਰਤਾਇਆ ਜਾਂਦਾ ਹੈ। ਇਸ ਮੇਲੇ ਬਾਰੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜਿਸ ਵਿਅਕਤੀ ਦੇ ਮੌਹਕੇ ਨਾ ਹਟਦੇ ਹੋਣ ਉਹ ਮਾਤਾ ਦੇ ਮੰਦਿਰ ਵਿੱਚ ਲੂਣ ਸੁਖਣ ਨਾਲ ਹੱਟ ਜਾਂਦੇ ਹਨ। ਇਸ ਖੇਤਰ ਵਿੱਚ ਰੈਹਲ ਗੋਤ ਦੇ 12 ਪਿੰਡ ਵਿਸ਼ੇਸ਼ ਤੌਰ 'ਤੇ ਇਸ ਮੰਦਿਰ ਦੀ ਮਾਨਤਾ ਕਰਦੇ ਹਨ। ਰੈਹਲ ਗੋਤ ਦੇ ਜੱਟ ਸਿੱਖ ਧਰਮ ਨੂੰ ਵੀ ਮੰਨਦੇ ਹਨ ਅਤੇ ਮਾਤਾ ਦੇ ਵੀ ਸ਼ਰਧਾਲੂ ਹਨ। ਰੈਹਲ ਭਾਈਚਾਰੇ ਦੇ ਬਹੁਤੇ ਲੋਕ ਮਾਲਵੇ ਵਿੱਚ ਵੀ ਵਸਦੇ ਹਨ। ਇਹ ਗੋਤ ਬਹੁਤ ਪ੍ਰਸਿੱਧ ਨਹੀਂ ਹੈ। ਵਾਂਦਰ- ਇਹ ਭੱਟੀ ਰਾਜਪੂਤਾਂ ਵਿਚੋਂ ਹਨ। ਇਸ ਗੋਤ ਦੇ ਮੋਢੀ ਦਾ ਨਾਮ ਬਾਂਦਰ ਸੀ। ਪੰਦਰਵੀਂ ਸਦੀ ਵਿੱਚ ਹਨੂੰਮਾਨ ਕੋਟ ਦੇ ਇੱਕ ਭੱਟੀ ਰਾਜਪੂਤ ਰਜਵਾੜੇ ਕੱਛਣ ਦਾ ਪੁੱਤਰ ਬਾਂਦਰ ਆਪਣੇ ਬਾਪ ਨਾਲ ਨਾਰਾਜ਼ ਹੋ ਕੇ ਬਠਿੰਡੇ ਦੇ ਇਲਾਕੇ ਵਿੱਚ ਆ ਗਿਆ ਸੀ। ਉਸਨੇ ਭਾਗੀ ਪਿੰਡ ਦੇ ਪਾਸ ਆਪਣੇ ਨਾਮ ਉੱਪਰ ਇੱਕ ਨਵਾਂ ਪਿੰਡ ਵਸਾਇਆ। ਬਾਂਦਰ ਪਿੰਡ ਵਿੱਚ ਵਸਣ ਵਾਲੇ ਭੱਟੀ ਰਾਜਪੂਤਾਂ ਦਾ ਗੋਤ ਵੀ ਉਨ੍ਹਾਂ ਦੇ ਵਡੇਰੇ ਬਾਂਦਰ ਦੇ ਨਾਮ ਤੇ ਵਾਂਦਰ ਪ੍ਰਚਲਤ ਹੋ ਗਿਆ। ਇਹ ਬਾਂਦਰ ਪਿੰਡ ਹੀ ਸਾਰੇ ਵਾਂਦਰ ਗੋਤ ਦੇ ਜੱਟਾਂ ਦਾ ਮੋਢੀ ਪਿੰਡ ਹੈ। ਇਥੋਂ ਉਠਕੇ ਹੀ ਵਾਂਦਰ ਗੋਤ ਦੇ ਜੱਟਾਂ ਨੇ ਮਾਲਵੇ ਵਿੱਚ ਕਈ ਨਵੇਂ ਪਿੰਡ ਕੈਲੇ ਵਾਂਦਰ, ਰਣਜੀਤ ਗੜ੍ਹ ਬਾਂਦਰ, ਬਾਂਦਰ ਡੋੜ, ਵਾਂਦਰ ਜੱਟਾਣਾ ਆਦਿ ਆਬਾਦ ਕੀਤੇ। ਗਿੱਦੜਬਾਹਾ ਖੇਤਰ ਦੇ ਪ੍ਰਸਿੱਧ ਪਿੰਡ ਸੂਰੇਵਾਲਾ ਵਿੱਚ ਵੀ ਵਾਂਦਰ ਜੱਟਾਂ ਦੇ ਕੁਝ ਘਰ ਹਨ। ਬਹੁਤੇ ਵਾਂਦਰ, ਜੱਟ, ਬਠਿੰਡਾ, ਮਾਨਸਾ, ਫਰੀਦਕੋਟ, ਮੁਕਤਸਰ ਦੇ ਫਿਰੋਜ਼ਪੁਰ ਦੇ ਖੇਤਰਾਂ ਵਿੱਚ ਹੀ ਵਸਦੇ ਹਨ। ਹਰਿਆਣੇ ਦੇ ਸਿਰਸਾ ਜ਼ਿਲ੍ਹੇ ਵਿੱਚ ਵੀ ਬਾਂਦਰ ਭਾਈਚਾਰੇ ਦੇ ਕਾਫ਼ੀ ਲੋਕ ਵਸਦੇ ਹਨ। ਸਾਰੇ ਵਾਂਦਰ ਜੱਟ ਸਿੱਖ ਹਨ। ਵਾਂਦਰ ਡੋਡ ਪਿੰਡ ਵਿੱਚ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਵੀ ਆਏ ਸਨ। ਉਨ੍ਹਾਂ ਦੀ ਯਾਦ ਵਿੱਚ ਪਿੰਡ ਵਿੱਚ ਇੱਕ ਇਤਿਹਾਸਕ ਗੁਰਦੁਆਰਾ ਵੀ ਹੈ। ਅਸਲ ਵਿੱਚ ਵਾਂਦਰ ਭੱਟੀਆਂ ਦਾ ਉਪਗੋਤ ਹੈ। ਘੱਗਰ ਖੇਤਰ ਦੇ ਦੰਦੀਵਾਲ ਤੇ ਹੋਰ ਜੱਟਾਂ ਨਾਲ ਰਿਸ਼ਤੇਦਾਰੀਆਂ ਪਾਕੇ ਵਾਂਦਰ ਭਾਈਚਾਰੇ ਦੇ ਲੋਕ ਜੱਟਾਂ ਵਿੱਚ ਹੀ ਰਲਮਿਲ ਗਏ। ਟਾਹਲੀਵਾਲਾ ਜੱਟਾਂ ਵਿੱਚ ਵੀ ਕੁਝ ਵਾਂਦਰ ਜੱਟ ਵਸਦੇ ਹਨ। ਪੰਜਾਬ ਵਿੱਚ ਵਾਂਦਰ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਇਹ ਕੇਵਲ ਮਾਲਵੇ ਵਿੱਚ ਹੀ ਹਨ। ਪੰਜਾਬੀ ਲੇਖਕ ਹਰਜਿੰਦਰ ਸਿੰਘ ਸੂਰੇਵਾਲੀਆ ਵੀ ਵਾਂਦਰ ਜੱਟ ਹੈ। 900 ਈਸਵੀ (900ਏ. ਡੀ.) ਵਿੱਚ ਭਾਰਤ ਦੇ ਕੁਝ ਭਾਗਾਂ ਵਿੱਚ ਗੁੱਜਰਾਂ ਦਾ ਬੋਲਬਾਲਾ ਸੀ। 70 ਜੱਟ ਗੋਤ ਵਾਂਦਰ, ਭੱਟੀ, ਤੰਵਰ, ਚਾਲੂਕੀਆ, ਪ੍ਰਤੀਹਾਰ, ਪੂੰਨੀ, ਖੈਰੇ, ਚੌਹਾਨ, ਪਰਮਾਨ, ਹੂਣ ਆਦਿ ਗੁੱਜਰ ਸੰਘ ਵਿੱਚ ਮਿਲ ਗਏ। ਗੁਜੱਰਾਂ ਦੀ ਬਹੁ-ਗਿਣਤੀ ਵਾਲੇ ਖੇਤਰ ਦਾ ਨਾਮ 'ਗੁਜਰਾਤ' ਵੀ ਦਸਵੀਂ ਸਦੀ ਮਗਰੋਂ ਹੀ ਪਿਆ। ਜੱਟਾਂ, ਰਾਜਪੂਤਾਂ ਤੇ ਗੁੱਜਰਾਂ ਦੇ ਕਈ ਗੋਤ ਸਾਂਝੇ ਹਨ। ਅਸਲ ਵਿੱਚ ਬਾਂਦਰ ਜੱਟ ਗੋਤ ਹੀ ਹੈ।
ਜੱਟਾਂ ਦਾ ਇਤਿਹਾਸ 28
ਚੱਠਾ- ਇਸ ਬੰਸ ਦੇ ਲੋਕ ਜੱਟ ਅਤੇ ਪਠਾਨ ਹੁੰਦੇ ਹਨ। ਇਹ ਆਪਣਾ ਸੰਬੰਧ ਚੌਹਾਨਾਂ ਨਾਲ ਜੋੜਦੇ ਹਨ। ਇਸ ਗੋਤ ਦਾ ਮੋਢੀ ਚੱਠਾ ਸੀ ਜੋ ਪ੍ਰਿਥਵੀ ਰਾਜ ਚੌਹਾਨ ਦਾ ਪੋਤਾ ਅਤੇ ਚੀਮੇ ਦਾ ਸੱਕਾ ਭਰਾ ਸੀ। ਚੱਠੇ ਦੀ ਦਸਵੀਂ ਪੀੜ੍ਹੀ ਵਿੱਚ ਧਾਰੇ ਪ੍ਰਸਿੱਧ ਹੋਇਆ। ਉਹ ਆਪਣੇ ਭਾਈਚਾਰੇ ਸਮੇਤ ਮੁਰਾਦਾਬਾਦ ਦੇ ਸੰਭਲ ਖੇਤਰ ਤੋਂ ਉਠਕੇ ਚਨਾਬ ਦਰਿਆ ਦੇ ਕੰਢੇ ਤੇ ਆ ਗਿਆ। ਗੁਜਰਾਂਵਾਲੇ ਦੇ ਜੱਟ ਕਬੀਲੇ ਨਾਲ ਸ਼ਾਦੀ ਕਰਕੇ ਜੱਟ ਭਾਈਚਾਰੇ ਵਿੱਚ ਰਲ ਗਿਆ। ਕਈ ਚੱਠੇ ਦਸਦੇ ਹਨ ਕਿ ਧਾਰੋ ਨੇ ਦੋ ਵਿਆਹ ਕੀਤੇ ਸਨ। ਧਾਰੇ ਦੇ ਗਿਆਰਾਂ ਪੁੱਤਰ ਹੋਏ। ਦੋ ਪੁੱਤਰ ਪੋਠੇਹਾਰ ਵਿੱਚ ਜਾ ਕੇ ਵਸੇ ਅਤੇ ਬਾਕੀ ਦੇ ਪੁੱਤਰਾਂ ਨੇ ਨੈਡਾਲਾ ਆਬਾਦ ਕੀਤਾ। ਇਨ੍ਹਾਂ ਦੀ ਔਲਾਦ ਗੁਜਰਾਂਵਾਲੇ ਦੇ ਇਲਾਕੇ ਵਿੱਚ ਚੱਠੇ ਜੱਟਾਂ ਦੇ 82 ਪਿੰਡਾਂ ਵਿੱਚ ਵਸਦੀ ਹੈ। ਇਹ ਪਹਿਲਾਂ ਮਾਲਵੇ ਵਿੱਚ ਆਏ। ਕੁਝ ਚੱਠਿਆਂ ਨੇ 1609 ਈਸਵੀ ਦੇ ਲਗਭਗ ਇਸਲਾਮ ਧਾਰਨ ਕਰ ਲਿਆ ਅਤੇ ਮੁਸਲਮਾਨ ਭਾਈਚਾਰੇ ਵਿੱਚ ਰਲ ਮਿਲ ਗਏ।
ਸਿੱਖ ਚੱਠੇ ਵੀ ਕਾਫ਼ੀ ਹਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਚੱਠੇ ਸਿੱਖਾਂ ਨੇ ਕਾਫ਼ੀ ਉੱਨਤੀ ਕੀਤੀ ਸੀ। ਪਰ ਲੈਪਿਲ ਗਰੀਫਨ ਨੇ ਆਪਣੀ ਕਿਤਾਬ 'ਪੰਜਾਬ ਚੀਫਸ' ਵਿੱਚ ਪ੍ਰਸਿੱਧ ਚੱਠਾ ਪਰਿਵਾਰ ਦੀ ਵਿਥਿਆ ਦਿੱਤੀ ਹੈ। ਚੱਠੇ ਵੀ ਪ੍ਰਾਚੀਨ ਜੱਟ ਹਨ। ਇੱਕ ਮਲਵਈ ਰਵਾਇਤ ਅਨੁਸਾਰ ਮਾਲਵੇ ਦੇ ਲਖੀ ਜੰਗਲ ਇਲਾਕੇ ਤੋਂ ਉੱਠ ਕੇ ਇੱਕ ਚੱਠਾ ਚੌਧਰੀ ਧਾਰੋ ਆਪਣੇ ਭਰਾਵਾਂ ਨੂੰ ਨਾਲ ਲੈ ਕੇ ਗੁਜਰਾਂਵਾਲਾ ਦੇ ਖੇਤਰ ਵਿੱਚ ਪਹੁੰਚਿਆ। ਉਸ ਦੀ ਬੰਸ ਦੇ ਲੋਕ ਉਥੇ ਹੀ ਆਬਾਦ ਹੋ ਗਏ। ਉਸ ਦੀ ਬੱਸ ਉਸ ਇਲਾਕੇ ਵਿੱਚ ਕਾਫ਼ੀ ਵਧੀ ਫੁਲੀ। ਪੰਜਾਬ ਵਿੱਚ ਚੱਠੇ ਨਾਮ ਦੇ ਕਈ ਪਿੰਡ ਹਨ। ਬਠਿੰਡਾ-ਮਾਨਸਾ ਵਿੱਚ ਵੀ ਕੁਝ ਚੱਠੇ ਗੋਤ ਦੇ ਜੱਟ ਰਹਿੰਦੇ ਹਨ। ਜ਼ਿਲ੍ਹਾ ਸੰਗਰੂਰ ਵਿੱਚ ਵੀ ਚੱਠਾ, ਚੱਠਾ ਨਨਹੇੜਾ ਆਦਿ ਕਈ ਪਿੰਡ ਚੱਠੇ ਜੱਟਾਂ ਦੇ ਹਨ। ਕਪੂਰਥਲਾ ਖੇਤਰ ਵਿੱਚ ਪਿੰਡ ਸੰਧੂ ਚੱਠਾ ਵੀ ਚੱਠਿਆਂ ਦਾ ਉੱਘਾ ਪਿੰਡ ਹੈ। ਮਾਝੇ ਵਿੱਚ ਚੱਠੇ ਬਹੁਤ ਹੀ ਘੱਟ ਹਨ। ਚੱਠੇ ਹਿੰਦੂ ਮੇਰਠ ਖੇਤਰ ਵਿੱਚ ਵਸਦੇ ਹਨ। 1947 ਦੀ ਵੰਡ ਮਗਰੋਂ ਚੱਠੇ ਪਾਕਿਸਤਾਨ ਤੋਂ ਆ ਕੇ ਹਰਿਆਣੇ ਦੇ ਅੰਬਾਲਾ, ਕਰਨਾਲ ਤੇ ਕੁਰੂਕਸ਼ੇਤਰ ਆਦਿ ਇਲਾਕਿਆਂ ਵਿੱਚ
ਆਬਾਦ ਹੋ ਗਏ ਹਨ। ਕੁਝ ਜੰਮੂ ਵਿੱਚ ਵੀ ਹਨ। ਚੀਮੇ ਤੇ ਚੱਠੇ ਮੁਸਲਮਾਨ ਬਹੁਤ ਹਨ, ਸਿੱਖ ਘੱਟ ਹਨ। ਢਿੱਲੋਂ- ਇਹ ਸਰੋਆ ਰਾਜਪੂਤਾਂ ਵਿਚੋਂ ਹਨ। ਅੱਠਵੀਂ ਸਦੀ ਵਿੱਚ ਤੁਰਾਂ ਨੇ ਸ਼ਾਹ ਸਰੋਆ ਦੀ ਬੰਸ ਦੇ ਲੋਕਾਂ ਢਿੱਲੋਂ, ਸੰਘੇ, ਮੱਲ੍ਹੀ, ਦੋਸਾਂਝ ਤੇ ਢੀਂਡਸੇ ਭਾਈਚਾਰੇ ਦੇ ਲੋਕਾਂ ਤੋਂ ਦਿੱਲੀ ਖੋਈ ਸੀ। ਇਹ ਦਿੱਲੀ ਦਾ ਖੇਤਰ ਛੱਡਕੇ ਰਾਜਸਤਾਨ ਵੱਲ ਆ ਗਏ। ਫਿਰ ਕਾਫ਼ੀ ਸਮੇਂ ਮਗਰੋਂ ਇਸ ਭਾਈਚਾਰੇ ਦੇ ਲੋਕ ਸਿਰਸੇ ਤੇ ਬਠਿੰਡੇ ਦੇ ਇਲਾਕੇ ਤੋਂ ਉਠਕੇ ਹੌਲੀ-ਹੌਲੀ ਸਾਰੇ ਪੰਜਾਬ ਵਿੱਚ ਖਿਲਰ ਗਏ। ਕੁਝ ਬਠਿੰਡੇ ਤੋਂ ਚੱਲਕੇ ਅੱਗੇ ਫਿਰੋਜ਼ਪੁਰ ਤੇ ਲੁਧਿਆਣੇ ਦੇ ਸਤਲੁਜ ਦਰਿਆ ਦੇ ਨਾਲ ਲਗਦੇ ਖੇਤਰਾਂ ਵਿੱਚ ਪਹੁੰਚ ਗਏ। ਫਿਰੋਜ਼ਪੁਰ ਦੇ ਬਹੁਤੇ ਢਿੱਲੋਂ ਮਾਝੇ ਵੱਲ ਚਲੇ ਗਏ। ਲੁਧਿਆਣੇ ਖੇਤਰ ਤੋਂ ਬਹੁਤੇ ਢਿੱਲੋਂ ਦੁਆਬੇ ਵੱਲ ਚਲੇ ਗਏ। ਢਿੱਲੋਂ ਸੂਰਜਬੰਸੀ ਹਨ। ਅੰਮ੍ਰਿਤਸਰੀ ਢਿਲੋਆਂ ਦੀ ਬੰਸਾਵਲੀ ਅਨੁਸਾਰ ਢਿੱਲੋਂ ਮਹਾਂਭਾਰਤ ਦੇ ਸੂਰਮੇ ਤੇ ਮਹਾਨ ਦਾਨੀ ਰਾਜਾ ਕਰਣ ਦੇ ਪੁੱਤਰ ਲੋਹਸੈਨ ਦਾ ਪੁੱਤਰ ਸੀ। ਕਰਣ ਕੁਰੂਕਸ਼ਤੇਰ ਦੇ ਯੁੱਧ ਵਿੱਚ ਮਾਰਿਆ ਗਿਆ ਸੀ। ਉਸ ਦੀ ਬੰਸ ਦੇ ਲੋਕ ਪਹਿਲਾਂ ਰਾਜਸਤਾਨ ਤੇ ਫਿਰ ਪੰਜਾਬ ਦੇ ਬਠਿੰਡਾ ਖੇਤਰ ਵਿੱਚ ਆਏ। ਹੁਣ ਵੀ ਬਠਿੰਡਾ ਦੇ ਦੱਖਣੀ ਖੇਤਰ ਵਿੱਚ ਢਿੱਲੋਂ ਜੱਟ ਕਾਫ਼ੀ ਗਿਣਤੀ ਵਿੱਚ ਆਬਾਦ ਹਨ। ਢਿੱਲੋਂ ਖਾਨਦਾਨ ਦੇ ਲੋਕ ਮੋਗੇ ਦੇ ਖੇਤਰ ਵਿੱਚ ਵੀ ਕਾਫੀ ਵਸਦੇ ਹਨ। ਇਸ ਇਲਾਕੇ ਵਿੱਚ ਜਮੀਅਤ ਸਿੰਘ ਢਿੱਲੋਂ ਦਾ ਪੁੱਤਰ ਬਾਬਾ ਗੁਰਿੰਦਰ ਸਿੰਘ ਰਾਧਾ ਸੁਆਮੀ ਅਤੇ ਮਤ ਬਿਆਸ ਸ਼ਾਖਾ ਦਾ ਸਤਿਗੁਰੂ ਹੈ। ਮੋਗੇ ਦੇ ਢਿੱਲੋਂ ਬਹੁਤ ਹੀ ਪ੍ਰਭਾਵਸ਼ਾਲੀ ਜੱਟ ਹਨ। ਇਨ੍ਹਾਂ ਬਹੁਤ ਉੱਨਤੀ ਕੀਤੀ ਹੈ। ਬੀ. ਐੱਸ ਦਾਹੀਆ ਢਿੱਲੋਂ ਗੋਤ ਦੇ ਜੱਟਾਂ ਨੂੰ ਭਾਰਤ ਦਾ ਹੀ ਇੱਕ ਬਹੁਤ ਪੁਰਾਣਾ ਕਬੀਲਾ ਮੰਨਦਾ ਹੈ। ਇਹ ਸਕੰਦਰ ਦੇ ਹਮਲੇ ਦੇ ਸਮੇਂ ਵੀ ਭਾਰਤ ਵਿੱਚ ਵੱਸਦੇ ਸਨ। ਈਸਵੀ ਸਦੀ ਤੋਂ ਵੀ ਪਹਿਲਾਂ ਯੂਰਪ ਵਿੱਚ ਇਸ ਭਾਈਚਾਰੇ ਦੇ ਲੋਕ ਭਾਰਤ ਵਿਚੋਂ ਹੀ ਗਏ। ਢਿੱਲੋਂ ਗੋਤ ਦੇ ਲੋਕ ਛੀਂਬੇ ਆਦਿ ਪਿਛੜੀਆਂ ਸ਼੍ਰੇਣੀਆਂ ਵਿੱਚ ਵੀ ਹਨ। ਜਿਹੜੇ ਢਿੱਲੋਂ ਜੱਟਾਂ ਨੇ ਪਿਛੜੀਆਂ ਸ਼੍ਰੇਣੀਆਂ ਨਾਲ ਰਿਸ਼ਤੇਦਾਰੀਆਂ ਪਾ ਲਈਆਂ ਜਾਂ ਪਿਛੜੀਆਂ ਸ਼੍ਰੇਣੀਆਂ ਵਾਲੇ ਕੰਮ ਕਰਨ ਲੱਗ ਪਏ, ਉਹ ਪਿਛੜੀਆਂ ਸ਼੍ਰੇਣੀਆਂ ਵਿੱਚ ਰਲਮਿਲ ਗਏ। ਗੋਤ ਨਹੀਂ ਬਦਲਿਆ, ਜਾਤੀ ਜ਼ਰੂਰ ਬਦਲ ਗਈ। ਮੋਗੇ ਅਤੇ ਫਿਰੋਜ਼ਪੁਰ ਤੋਂ ਅੱਗੇ ਸਤਲੁਜ ਪਾਰ ਕਰਕੇ ਕੁਝ ਢਿੱਲੋਂ ਭਾਈਚਾਰੇ ਦੇ ਲੋਕ ਮਾਝੇ ਵਿੱਚ ਆਬਾਦ ਹੋ ਗਏ। ਕੁਝ ਹੋਰ ਅੱਗੇ ਗੁਜਰਾਂਵਾਲੇ ਤੱਕ ਚਲੇ ਗਏ। ਸਾਂਝੇ ਪੰਜਾਬ ਵਿੱਚ ਅੰਮ੍ਰਿਤਸਰ ਤੇ ਗੁਜਰਾਂਵਾਲਾ ਵਿੱਚ ਹੀ ਸਭ ਤੋਂ ਵੱਧ ਢਿੱਲੋਂ ਆਬਾਦ ਸਨ। ਢਿੱਲੋਂ ਭਾਈਚਾਰੇ ਦੇ ਲੋਕ ਸੋਲ੍ਹਵੀਂ ਸਦੀ ਦੇ ਅੰਤ ਵਿੱਚ ਰਾਜਸਤਾਨ ਤੇ ਹਰਿਆਣੇ ਤੋਂ ਪੰਜਾਬ ਵਿੱਚ ਆ ਕੇ ਮਾਲਵੇ ਦੇ ਇਲਾਕੇ ਵਿੱਚ ਹੀ ਸਭ ਤੋਂ ਪਹਿਲਾਂ ਆਬਾਦ ਹੋਏ ਹਨ। ਹਰੀ ਸਿੰਘ ਪੁੱਤਰ ਭੂਮਾ ਸਿੰਘ ਮਾਲਵੇ ਦ ਪਿੰਡ ਰੰਗੂ ਪਰਗਣਾ-ਬੱਧਣੀ ਜ਼ਿਲ੍ਹਾ ਮੋਗਾ ਤੋਂ ਹੀ ਜਾ ਕੇ ਭੰਗੀ ਮਿਸਲ ਦੇ ਸਰਦਾਰ ਬਣੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਦ ਭੰਗੀ ਮਿਸਲ ਦੇ ਢਿੱਲੋਂ ਸਰਦਾਰ ਹਾਰ ਗਏ ਤਾਂ ਉਹ ਮਾਲਵੇ ਦੇ ਜੰਗਲੀ ਇਲਾਕੇ ਵਿੱਚ ਫਿਰ ਵਾਪਿਸ ਆ ਗਏ। ਮੁਸਲਮਾਨ ਹਮਲਾਵਰਾਂ ਦੇ ਸਮੇਂ ਵੀ ਮਾਝੇ ਤੋਂ ਲੋਕ ਮਾਲਵੇ ਵਿੱਚ ਆਮ ਹੀ ਆ ਜਾਂਦੇ ਸਨ। ਭੰਗੀ ਮਿਸਲ ਦੀ ਹਾਰ ਕਾਰਨ ਢਿੱਲੋਂ ਬਰਾਦਰੀ ਦੇ ਕੁਝ ਲੋਕ ਅੰਮ੍ਰਿਤਸਰ ਦੇ ਇਲਾਕੇ ਵਿੱਚ ਹੀ ਰਹਿ ਪਏ ਅਤੇ ਕੁਝ ਰੋਸ ਵਜੋਂ ਮਾਲਵੇ ਦੇ ਜੰਗਲਾਂ ਵੱਲ ਤੁਰ ਪਏ। ਢਿੱਲੋਂ ਬਰਾਦਰੀ ਦਾ ਇੱਕ ਬਜ਼ੁਰਗ ਬਾਬਾ ਰੱਤੂ ਝਬਾਲ ਦੇ ਇਲਾਕੇ ਦੇ ਇੱਕ ਪ੍ਰਸਿੱਧ ਪਿੰਡ ਮੂਸੇ ਤੋਂ ਉੱਠਕੇ ਬਠਿੰਡੇ ਦੇ ਇਲਾਕੇ ਵਿੱਚ ਬੰਗਹੇਰ ਵਿੱਚ ਆ ਵਸਿਆ ਸੀ। ਗੁਰੂ ਗੋਬਿੰਦ ਸਿੰਘ ਸੰਨ 1705 ਈਸਵੀ ਵਿੱਚ ਜਦ ਬਠਿੰਡੇ ਦੇ ਇਲਾਕੇ ਬੰਗਹੋਰ ਵਿੱਚ ਆਏ ਤਾਂ ਇਸ ਪਿੰਡ ਦੇ ਬਾਬੇ ਮੋਹਰੇ ਢਿੱਲੋਂ ਨੇ ਗੁਰੂ ਸਾਹਿਬ ਨੂੰ ਆਮ ਸਾਧ ਸਮਝ ਕੇ ਆਪਣਾ ਮਾਰਖੁੰਡ ਝੋਟਾ ਛੱਡ ਦਿੱਤਾ। ਗੁਰੂ ਸਾਹਿਬ ਨੇ ਨਾਰਾਜ ਹੋ ਕੇ ਢਿੱਲੋਂ ਜੱਟਾਂ ਨੂੰ ਸਰਾਪ ਦਿੱਤਾ। ਢਿੱਲੋਂ ਬਰਾਦਰੀ ਦੀਆਂ ਬੀਬੀਆਂ ਨੇ ਗੁਰੂ ਸਾਹਿਬ ਨੂੰ ਸਾਰੀ ਅਸਲੀਅਤ ਦੱਸ ਦਿੱਤੀ। ਗੁਰੂ ਸਾਹਿਬ ਨੇ ਖੁਸ਼ ਹੋ ਕੇ ਬੀਬੀਆਂ ਨੂੰ ਵਰ ਦਿੱਤਾ ਕਿ ਤੁਸੀਂ ਜਿਸ ਘਰ ਵੀ ਜਾਉਗੀਆਂ, ਰਾਜਭਾਗ ਪ੍ਰਾਪਤ ਕਰੋਗੀਆਂ। ਬਾਬੇ ਮੇਹਰੇ ਤੇ ਉਸ ਦੇ ਸਾਥੀਆਂ ਨੇ ਗੁਰੂ ਸਾਹਿਬ ਤੋਂ ਮਾਫ਼ੀ ਮੰਗੀ। ਬਾਬੇ ਮੇਹਰੇ ਦੇ ਪੁੱਤਰਾਂ ਨੇ ਆਪਣੇ ਨਾਮ ਦੇ ਤਿੰਨ ਨਵੇਂ ਪਿੰਡ ਕੋਟ ਫੱਤਾ, ਕੋਟ ਭਾਰਾ ਤੇ ਘੁੱਦਾ ਆਬਾਦ ਕੀਤੇ। ਇਹ ਤਿੰਨੇ ਪਿੰਡ ਬਠਿੰਡੇ ਜ਼ਿਲ੍ਹੇ ਵਿੱਚ ਹਨ। ਇਨ੍ਹਾਂ ਪਿੰਡਾਂ ਦੀ ਢਿੱਲੋਂ ਬਰਾਦਰੀ ਨੂੰ ਹੁਣ ਤੱਕ ਵੰਗੇਹਰੀਏ ਹੀ ਕਿਹਾ ਜਾਂਦਾ ਹੈ। ਘੁੱਦੇ ਪਿੰਡ ਵਿਚੋਂ ਉੱਠਕੇ ਸ: ਫਤਿਹ ਸਿੰਘ ਢਿੱਲੋਂ ਨੇ 1830 ਈਸਵੀ ਦੇ ਲਗਭਗ ਬਾਦਲ ਪਿੰਡ ਆਬਾਦ ਕੀਤਾ। ਸਰਦਾਰ ਫਤਿਹ ਸਿੰਘ ਢਿੱਲੋਂ ਪ੍ਰਕਾਸ਼ ਸਿੰਘ ਬਾਦਲ ਦਾ ਪੜਦਾਦਾ ਸੀ। ਸ: ਪ੍ਰਤਾਪ ਸਿੰਘ ਕੈਰੋਂ ਵੀ ਢਿੱਲੋਂ ਜੱਟ ਸੀ ਜੋ ਕਾਫ਼ੀ ਸਮਾਂ ਪੰਜਾਬ ਦਾ ਮੁੱਖ ਮੰਤਰੀ ਰਿਹਾ ਸੀ। ਘੁੱਦੇ ਵਾਲੇ ਢਿੱਲੋਂ ਦਿਵਾਨੇ ਸਾਧਾਂ ਦੇ ਚੇਲੇ ਸਨ। ਇਸ ਕਾਰਨ ਹੀ ਗੁਰੂ ਗੋਬਿੰਦ ਸਿੰਘ ਜੀ ਮੁਕਤਸਰ ਤੋਂ ਤਲਵੰਡੀ ਸਾਬੋ ਜਾਂਦੇ ਹੋਏ ਇਸ ਪਿੰਡ ਵਿੱਚ ਦਾਖ਼ਲ ਨਹੀਂ ਹੋਏ। ਇਸ ਪਿੰਡ ਦੇ ਖੇਤਾਂ ਵਿੱਚ ਦੀ ਹੀ ਅੱਗੇ ਚਲੇ ਗਏ। ਹੁਣ ਇਸ ਇਲਾਕੇ ਦੇ ਸਾਰੇ ਢਿੱਲੋਂ ਦਸਵੇਂ ਗੁਰੂ ਦੇ ਪੱਕੇ ਸਿੱਖ ਹਨ। ਮਾਲਵੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਹੀ ਢਿੱਲੋਂ ਜੱਟ ਕਾਫ਼ੀ ਗਿਣਤੀ ਵਿੱਚ ਆਬਾਦ ਹਨ। ਢਿੱਲਵਾਂ ਨਾਮ ਦੇ ਪੰਜਾਬ ਵਿੱਚ ਕਈ ਪਿੰਡ ਹਨ। ਢਿੱਲਵਾਂ ਦੇ ਪ੍ਰੋਹਤ ਮਿਰਾਸੀ ਹੁੰਦੇ ਹਨ। ਇਨ੍ਹਾਂ ਨੂੰ ਢਿੱਲਵਾਂ ਦੀਆਂ ਮੂੰਹੀਆਂ ਬਾਰੇ ਕਾਫ਼ੀ ਜਾਣਕਾਰੀ ਹੁੰਦੀ ਹੈ। ਢਿਲਵਾ ਦੇ ਤਿੰਨ ਉਪਗੋਤ ਬਾਜ਼, ਸਾਜ ਤੇ ਸੰਧੇ ਹਨ। ਗੋਰਾ ਏ ਜੱਟ ਵੀ ਢਿਲਵਾਂ ਨੂੰ ਆਪਣੀ ਬਰਾਦਰੀ ਵਿਚੋਂ ਸਮਝਦੇ ਹਨ। ਵੇਖਣ ਵਿੱਚ ਢਿੱਲੋਂ ਭਾਈਚਾਰੇ ਦੇ ਲੋਕ ਢਿੱਲੇ ਲਗਦੇ ਹਨ ਪਰ ਦਿਮਾਗੀ ਤੌਰ 'ਤੇ ਬਹੁਤ ਚੁਸਤ ਹੁੰਦੇ ਹਨ। ਲੁਧਿਆਣੇ ਵਿੱਚ ਵੀ ਢਿੱਲੋਂ ਜੱਟ ਕਾਫ਼ੀ ਸਮੇਂ ਤੋਂ ਆਬਾਦ ਹਨ। ਇਸ ਖੇਤਰ ਵਿੱਚ ਇੱਕ ਪਿੰਡ ਦਾ ਨਾਮ ਢਿੱਲੋਂ ਹੈ। ਉਥੇ ਇਨ੍ਹਾਂ ਨੇ ਆਪਣੇ ਜਠੇਰੇ ਬਾਬਾ ਜੀ ਦਾ ਮੱਠ ਬਣਾਇਆ ਹੈ। ਇਸ ਥਾਂ ਦਿਵਾਲੀ ਤੇ ਆਪਣੇ ਜਠੇਰੇ ਦੀ ਪੂਜਾ ਕੀਤੀ ਜਾਂਦੀ ਹੈ। ਪੁੱਤਰ ਦੇ ਜਨਮ ਤੇ ਵਿਆਹ ਦੀ ਖੁਸ਼ੀ ਵਿੱਚ ਗੁੜ ਆਦਿ ਦਾ ਚੜ੍ਹਾਵਾ ਦਿੱਤਾ ਜਾਂਦਾ ਹੈ। ਇਹ ਸਾਰੀ ਪੂਜਾ ਬ੍ਰਾਹਮਣ ਨੂੰ ਦਿੱਤੀ ਜਾਂਦੀ ਹੈ। ਲੁਧਿਆਣੇ ਦੇ ਖੇਤਰ ਵਿੱਚ ਘੁੰਗਰਾਣ ਵੀ ਢਿੱਲੋਂ ਗੋਤ ਦਾ ਉੱਘਾ ਤੇ ਪੁਰਾਣਾ ਪਿੰਡ ਹੈ। ਏਥੇ ਹੀ ਢਿੱਲੋਂ ਭਾਈਚਾਰੇ ਦੇ ਲੋਕ ਆਪਣੇ ਵਡੇਰੇ ਦੀ ਪੂਜਾ ਕਰਦੇ ਹਨ। ਸਿਆਲਕੋਟ ਖੇਤਰ ਵਿੱਚ ਢਿੱਲੋਂ ਬਰਾਦਰੀ ਦਾ ਜਠੇਰਾ ਦਾਹੂਦ ਸ਼ਾਹ ਸੀ। ਵਿਆਹਾਂ ਦੇ ਮੌਕੇ ਇਸਦੀ ਮਾਨਤਾ ਕੀਤੀ ਜਾਂਦੀ ਸੀ। ਸਿਆਲਕੋਟ ਵਿੱਚ ਬਹੁਤੇ ਢਿੱਲੋਂ ਜੱਟ ਮੁਸਲਮਾਨ ਬਣ ਗਏ ਹਨ। ਹਰਿਆਣੇ ਵਿੱਚ ਢਿੱਲੋਂ ਹਿੰਦੂ ਜਾਟ ਹਨ। ਇਹ ਆਪਣੇ ਵਡੇਰੇ ਰਾਜੇ ਕਰਨ ਦੀ ਚੇਤ ਚੌਦਸ ਨੂੰ ਪੂਜਾ ਕਰਦੇ ਹਨ। ਇਸ ਦਾ ਗੰਗਾ ਦੇ ਕਿਨਾਰੇ ਅੰਬ ਦੇ ਸਥਾਨ ਤੇ ਮੰਦਿਰ ਹੈ। ਦੁਆਬੇ ਵਿੱਚ ਵੀ ਢਿੱਲੋਂ ਬਰਾਦਰੀ ਦੇ ਲੋਕ ਕਾਫ਼ੀ ਆਬਾਦ ਹਨ। ਕਪੂਰਥਲਾ ਵਿੱਚ ਇਸ ਬਰਾਦਰੀ ਦਾ ਪ੍ਰਸਿੱਧ ਪਿੰਡ ਢਿੱਲਵਾਂ ਹੈ। ਜਲੰਧਰ, ਨਵਾਂਸ਼ਹਿਰ ਤੇ ਹੁਸ਼ਿਆਰਪੁਰ ਦੇ ਖੇਤਰ ਵਿੱਚ ਵੀ ਢਿਲਵਾਂ ਦੇ ਕਈ ਪਿੰਡ ਹਨ। ਰੋਪੜ ਵਿੱਚ ਕੁਰੜੀ ਵੀ ਢਿੱਲੋਂ ਗੋਤ ਦੇ ਜੱਟ ਵਸਦੇ ਹਨ। ਹਰਿਆਣੇ ਦੇ ਸਿਰਸਾ, ਹਿਸਾਰ, ਅੰਬਾਲਾ ਤੇ ਕਰਨਾਲ ਆਦਿ ਖੇਤਰਾਂ ਵਿੱਚ ਢਿੱਲੋਂ ਹਿੰਦੂ ਜਾਟ ਵੀ ਹਨ ਅਤੇ ਜੱਟ ਸਿੱਖ ਵੀ ਹਨ। ਪੱਛਮੀ ਪੰਜਾਬ ਦੇ ਸਿਆਲਕੋਟ, ਲਾਹੌਰ ਤੇ ਗੁਜਰਾਂਵਾਲਾ ਖੇਤਰ ਵਿੱਚ ਢਿੱਲੋਂ ਬਰਾਦਰੀ ਦੇ ਬਹੁਤੇ ਜੱਟ ਮੁਸਲਮਾਨ ਬਣ ਗਏ ਸਨ। ਲੁਧਿਆਣੇ ਤੇ ਦੁਆਬੇ ਵਿਚੋਂ ਬਹੁਤ ਸਾਰੇ ਢਿੱਲੋਂ ਬਰਤਾਨੀਆ, ਅਮਰੀਕਾ ਤੇ ਕੈਨੇਡਾ ਵਿੱਚ ਚਲੇ ਗਏ ਹਨ। 1881
ਈਸਵੀ ਦੀ ਜਨਸੰਖਿਆ ਅਨੁਸਾਰ ਦਿੱਲੀ, ਹਰਿਆਣਾ, ਪੱਛਮੀ ਪੰਜਾਬ ਅਤੇ ਪੂਰਬੀ ਪੰਜਾਬ ਵਿੱਚ ਢਿੱਲੋਂ ਜੱਟਾਂ ਦੀ ਗਿਣਤੀ 86563 ਸੀ। ਢਿੱਲੋਂ ਜੱਟਾਂ ਦਾ ਇੱਕ ਬਹੁਤ ਵੱਡਾ ਗੋਤ ਹੈ। ਇਸ ਬਰਾਦਰੀ ਦੇ ਲੋਕ ਸਾਰੇ ਪੰਜਾਬ ਵਿੱਚ ਫੈਲੇ ਹੋਏ ਹਨ। ਪੰਜਾਬ ਤੋਂ ਬਾਹਰ ਵੀ ਢਿੱਲੋਂ ਕਈ ਬਾਹਰਲੇ ਦੇਸ਼ਾਂ ਵਿੱਚ ਵੱਸਦੇ ਹਨ। ਕਈ ਅੰਗਰੇਜ਼ ਵੀ ਆਪਣਾ ਗੋਤ ਢਿੱਲੋਂ ਲਿਖਦੇ ਹਨ। ਇਨ੍ਹਾਂ ਦੇ ਵਡੇਰੇ ਜ਼ਰੂਰ ਪੰਜਾਬ ਤੋਂ ਹੀ ਗਏ ਹੋਣਗੇ। ਹੁਣ ਵੀ ਜਿਹੜੀਆਂ ਅੰਗਰੇਜ਼ ਔਰਤਾਂ ਪੰਜਾਬੀ ਜੱਟਾਂ ਨਾਲ ਵਿਆਹ ਕਰਦੀਆਂ ਹਨ, ਉਨ੍ਹਾਂ ਦੀ ਬੰਸ ਦੇ ਲੋਕਾਂ ਦੇ ਗੋਤ ਪੰਜਾਬੀ ਜੱਟਾਂ ਵਾਲੇ ਹੀ ਹੋਣਗੇ। ਗੋਤ ਨਹੀਂ ਬਦਲਦੇ, ਧਰਮ ਤੇ ਜਾਤੀ ਬਦਲ ਜਾਂਦੀ ਹੈ। ਢਿੱਲੋਂ ਹਿੰਦੂ, ਮੁਸਲਮ, ਸਿੱਖ, ਇਸਾਈ ਚਾਰੇ ਧਰਮਾਂ ਵਿੱਚ ਹਨ। ਦੇਵ ਸਮਾਜੀ ਤੇ ਰਾਧਾ ਸੁਆਮੀ ਵੀ ਹਨ। ਖਾਨਦਾਨ ਢਿਲਵਾਂ ਵਿਚੋਂ ਪਿੱਥੋਂ ਪਿੰਡ ਵਾਲੇ ਭਾਈ ਕਾਹਨ ਸਿੰਘ ਨਾਭਾ ਨਿਵਾਸੀ ਮਹਾਨ ਵਿਦਵਾਨ ਹੋਏ ਹਨ। ਇਨ੍ਹਾਂ ਦੀ ਪ੍ਰਸਿੱਧ ਪੁਸਤਕ 'ਮਹਾਨ ਕੋਸ਼' ਬਹੁਤ ਹੀ ਮਹਾਨ ਤੇ ਖੋਜ ਭਰਪੂਰ ਰਚਨਾ ਹੈ। ਭੰਗੀ ਮਿਸਲ ਦੇ ਮੁਖੀਏ ਵੀ ਢਿੱਲੋਂ ਜੱਟ ਸਨ। ਢਿੱਲੋਂ ਜੱਟਾਂ ਦਾ ਪੁਰਾਤਨ ਤੇ ਜਗਤ ਪ੍ਰਸਿੱਧ ਗੋਤ ਹੈ। ਸਰਦਾਰ ਸੁਰਜੀਤ ਸਿੰਘ ਢਿੱਲੋਂ ਮਹਾਨ ਲੇਖਕ ਤੇ ਮਹਾਨ ਵਿਗਿਆਨੀ ਸਨ। ਮਾਝੇ ਵਿੱਚ ਮੂਸੇ, ਕੈਰੋਂ, ਝਬਾਲ ਤੇ ਪੰਜਵੜ ਆਦਿ ਢਿੱਲੋਂ ਜੱਟਾਂ ਦੇ ਪੁਰਾਣੇ ਤੇ ਪ੍ਰਸਿੱਧ ਪਿੰਡ ਹਨ। ਢਿੱਲੋਂ ਜੱਟ ਸਾਰੀ ਦੁਨੀਆਂ ਵਿੱਚ ਦੂਰ-ਦੂਰ ਤੱਕ ਆਬਾਦ ਹਨ। ਵੜਾਇਚ- ਵੜਾਇਚ ਜੱਟਾਂ ਦਾ ਇੱਕ ਬਹੁਤ ਹੀ ਵੱਡਾ ਤੇ ਮਹੱਤਵਪੂਰਨ ਗੋਤ ਹੈ। ਵੜਾਇਚ ਖਾੜਕੂ ਸੁਭਾਅ ਦੇ ਜੱਟ ਹਨ। ਇਹ ਆਪਣੇ ਆਪ ਨੂੰ ਰਾਜਪੂਤ ਨਹੀਂ ਮੰਨਦੇ ਅਤੇ ਕਹਿੰਦੇ ਹਨ ਕਿ ਉਨ੍ਹਾਂ ਦਾ ਵਡੇਰਾ ਮਹਿਮੂਦ ਗਜ਼ਨਵੀ ਨਾਲ ਭਾਰਤ ਵਿੱਚ ਆਇਆ ਅਤੇ ਗੁਜਰਾਤ ਵਿੱਚ ਟਿਕਿਆ। ਜਿਥੇ ਕਿ ਉਸ ਦੀ ਬੰਸ ਬਹੁਤ ਵਧੀ ਫੁਲੀ ਅਤੇ ਅਸਲੀ ਵਸਨੀਕ ਗੁੱਜਰਾਂ ਨੂੰ ਕੱਢ ਕੇ ਆਪ ਕਾਬਜ਼ ਹੋ ਗਏ। ਗੁਜਰਾਤ ਜ਼ਿਲ੍ਹੇ ਦੇ 2/3 ਭਾਗ ਤੇ ਕਾਬਜ਼ ਹੋ ਗਏ। ਇਨ੍ਹਾਂ ਪਾਸ ਗੁਜਰਾਤ ਖੇਤਰ ਵਿੱਚ 170 ਪਿੰਡ ਸਨ। ਚਨਾਬ ਦਰਿਆ ਨੂੰ ਪਾਰ ਕਰਕੇ ਵੜਾਇਚ ਗੁਜਰਾਂਵਾਲਾ ਦੇ ਖੇਤਰ ਵਿੱਚ ਪਹੁੰਚ ਗਏ। ਗੁਜਰਾਂਵਾਲੇ ਦੇ ਇਲਾਕੇ ਵਿੱਚ ਵੀ ਇਨ੍ਹਾਂ ਦਾ 41 ਪਿੰਡ ਦਾ ਗੁੱਛਾ ਸੀ। ਗੁਜਰਾਂਵਾਲਾ ਖੇਤਰ ਤੋਂ ਹੌਲੀ ਹੌਲੀ ਇਹ ਗੁਰਦਾਸਪੁਰ, ਅੰਮ੍ਰਿਤਸਰ, ਲੁਧਿਆਣਾ, ਮਲੇਰਕੋਟਲਾ, ਸੰਗਰੂਰ ਤੇ ਪਟਿਆਲਾ ਆਦਿ ਖੇਤਰਾਂ ਵਿੱਚ ਦੂਰ ਦੂਰ ਤੱਕ ਪਹੁੰਚ ਗਏ। ਕੁਝ ਦੁਆਬੇ ਦੇ ਜਲੰਧਰ ਇਲਾਕੇ ਵਿੱਚ ਜਾ ਆਬਾਦ ਹੋਏ। ਲੁਧਿਆਣੇ ਵਿੱਚ ਵੀ ਇੱਕ ਵੜਾਇਚ ਪਿੰਡ ਹੈ। ਇੱਕ ਵੜੈਚ ਪਿੰਡ ਫਤਿਹਗੜ੍ਹ ਜ਼ਿਲ੍ਹੇ ਵਿੱਚ ਵੀ ਹੈ। ਮਾਝੇ ਦੇ ਗੁਰਦਾਸਪੁਰ ਖੇਤਰ ਵਿੱਚ ਵੀ ਵੜੈਚ ਜੱਟਾਂ ਦਾ ਉੱਘਾ ਪਿੰਡ ਬੜੈਚ ਹੈ। ਦੁਆਬੇ ਦੇ ਜਲੰਧਰ, ਨਵਾਂ ਸ਼ਹਿਰ ਤੇ ਕਪੂਰਥਲਾ ਖੇਤਰ ਵਿੱਚ ਵੀ ਵੜੈਚ ਗੋਤ ਦੇ ਜੱਟ ਕਾਫ਼ੀ ਰਹਿੰਦੇ ਹਨ। ਸੰਗਰੂਰ ਜ਼ਿਲ੍ਹੇ ਵਿੱਚ ਲਾਡ ਬਨਜਾਰਾ ਅਤੇ ਰੋਪੜ ਜ਼ਿਲ੍ਹੇ ਕਰੀਵਾਲਾ ਵਿੱਚ ਵੜੈਚ ਭਾਈਚਾਰੇ ਦੇ ਕਾਫ਼ੀ ਲੋਕ ਵਸਦੇ ਹਨ। ਮਾਲਵੇ ਦੇ ਫਿਰੋਜ਼ਪੁਰ ਤੇ ਮੁਕਤਸਰ ਖੇਤਰਾਂ ਵਿੱਚ ਕੁਝ ਵੜਾਇਚ ਪੱਛਮੀ ਪੰਜਾਬ ਤੋਂ ਆ ਕੇ ਨਵੇਂ ਆਬਾਦ ਹੋਏ ਹਨ। ਮੁਕਤਸਰ ਖੇਤਰਾਂ ਵਿੱਚ ਕੁਝ ਵੜਾਇਚ ਪੱਛਮੀ ਪੰਜਾਬ ਤੋਂ ਆ ਕੇ ਨਵੇਂ ਆਬਾਦ ਹੋਏ ਹਨ। ਇੱਕ ਹੋਰ ਰਵਾਇਤ ਅਨੁਸਾਰ ਇਨ੍ਹਾਂ ਦਾ ਵੱਡਾ ਸੂਰਜਬੰਸੀ ਰਾਜਪੂਤ ਸੀ। ਜੋ ਗਜ਼ਨੀ ਤੋਂ ਆ ਕੇ ਗੁਜਰਾਤ ਵਿੱਚ ਆਬਾਦ ਹੋਇਆ ਫਿਰ ਇਹ ਭਾਈਚਾਰਾ ਸਾਰੇ ਪੰਜਾਬ ਵਿੱਚ ਪਹੁੰਚ ਗਿਆ। ਤੀਸਰੀ ਕਹਾਣੀ ਅਨੁਸਾਰ ਇਨ੍ਹਾਂ ਦਾ ਵੱਡਾ ਰਾਜਾ ਕਰਣ ਕਿਸਰਾ ਨਗਰ ਤੋਂ ਦਿੱਲੀ ਗਿਆ ਤੇ ਬਾਦਸ਼ਾਹ ਫਿਰੋਜ਼ਸ਼ਾਹ ਖਿਲਜੀ ਦੇ ਕਹਿਣ ਤੇ ਹਿੱਸਾਰ ਦੇ ਇਲਾਕੇ ਵਿੱਚ ਆਬਾਦ ਹੋ ਗਿਆ ਸੀ। ਕੁਝ ਸਮੇਂ ਪਿਛੋਂ ਹਿਸਾਰ ਨੂੰ ਛੱਡ ਕੇ ਆਪਣੇ ਭਾਈਚਾਰੇ ਸਮੇਤ ਗੁਜਰਾਂਵਾਲੇ ਖੇਤਰ ਵਿੱਚ ਆ ਕੇ ਆਬਾਦ ਹੋ ਗਿਆ। ਪੰਜਾਬ ਵਿੱਚ ਵੜਾਇਚ ਨਾਮ ਦੇ ਵੀ ਕਈ ਪਿੰਡ ਹਨ। ਮਾਨ ਸਿੰਘ ਵੜਾਇਚ ਰਣਜੀਤ ਸਿੰਘ ਦੇ ਸਮੇਂ ਮਹਾਨ ਸੂਰਬੀਰ ਸਰਦਾਰ ਸੀ। ਇੱਕ ਹੋਰ ਰਵਾਇਤ ਦੇ ਅਨੁਸਾਰ ਵੜੈਚ ਰਾਜੇ ਸਲਵਾਨ ਦਾ ਪੋਤਰਾ, ਰਾਜੇ ਬੁਲੰਦ ਦਾ ਪੁੱਤਰ ਤੇ ਭੱਟੀ ਰਾਓ ਦਾ ਭਾਈ ਸੀ। ਵੜੈਚ ਨੂੰ ਕਈ ਇਤਿਹਾਸਕਾਰਾਂ ਨੇ ਬਰਾਇਚ ਅਤੇ ਕਈਆਂ ਨੇ ਭਸੜੈਚ ਲਿਖਿਆ ਹੈ। ਇਹ ਸਮਾਂ 680 ਈਸਵੀ ਦੇ ਲਗਭਗ ਲਗਦਾ ਹੈ। ਇਸ ਸਮੇਂ ਭਾਟੀ ਰਾਉ ਨੇ ਸਿਆਲਕੋਟ ਤੇ ਵੜੈਚ ਨੇ ਗੁਜਰਾਤ ਦੇ ਇਲਾਕੇ ਤੇ ਕਬਜ਼ਾ ਕਰ ਲਿਆ। ਪ੍ਰਸਿੱਧ ਇਤਿਹਾਸਕਾਰ ਕਰਤਾਰ ਸਿੰਘ ਦਾਖਾ ਨੇ ਵੀ ਵੜੈਚ ਨੂੰ ਰਾਜੇ ਸਲਵਾਨ ਦੀ ਬੰਸ ਵਿਚੋਂ ਦੱਸਿਆ ਹੈ। ਬੀ. ਐੱਸ. ਦਾਹੀਆ ਵੀ ਵੜੈਚਾਂ ਨੂੰ ਮਹਾਂਭਾਰਤ ਸਮੇਂ ਦਾ ਪੁਰਾਣਾ ਜੱਟ ਕਬੀਲਾ ਮੰਨਦਾ ਹੈ। ਕੁਝ ਵੜਾਇਚ ਆਪਣੇ ਆਪ ਨੂੰ ਰਾਜਪੂਤ ਮੰਨਦੇ ਹਨ ਅਤੇ ਕੁਝ ਆਪਣੇ ਆਪ ਨੂੰ ਰਾਜਪੂਤ ਨਹੀਂ ਮੰਨਦੇ। ਦਲਿਤ ਜਾਤੀਆਂ ਚਮਾਰਾਂ ਆਦਿ ਵਿੱਚ ਵੀ ਵੜੈਚ ਗੋਤ ਦੇ ਲੋਕ ਹੁੰਦੇ ਹਨ। ਵੜੈਚ ਜੱਟ ਇਨ੍ਹਾਂ ਨੂੰ ਆਪਣੀ ਬਰਾਦਰੀ ਵਿਚੋਂ ਨਹੀਂ ਮੰਨਦੇ। ਮਿਰਾਸੀ, ਨਾਈ ਤੇ ਬ੍ਰਾਹਮਣ ਇਨ੍ਹਾਂ ਦੇ ਲਾਗੀ ਹੁੰਦੇ ਹਨ। 1881 ਈਸਵੀਂ ਦੀ ਪੁਰਾਣੀ ਜਨਗਣਨਾ ਅਨੁਸਾਰ ਸਾਂਝੇ ਪੰਜਾਬ ਵਿੱਚ ਵੜਾਇਚਾਂ ਦੀ ਕੁਲ ਗਿਣਤੀ 64235 ਸੀ। ਇਕੱਲੇ ਗੁਜਰਾਤ ਖੇਤਰ ਵਿੱਚ ਵੀ ਇਹ 35253 ਸਨ। ਦੂਜੇ ਨੰਬਰ ਤੇ ਜ਼ਿਲ੍ਹਾ ਗੁਜਰਾਂਵਾਲਾ ਵਿੱਚ 10783 ਸਨ। ਲੁਧਿਆਣੇ ਖੇਤਰ ਵਿੱਚ ਕੇਵਲ 1300 ਦੇ ਲਗਭਗ ਹੀ ਸਨ। ਗੁਰਬਖਸ਼ ਸਿੰਘ ਵੜੈਚ ਮਾਝੇ ਦਾ ਖਾੜਕੂ ਜੱਟ ਸੀ। ਇਹ ਆਪਣੇ ਪਿੰਡ ਚੱਲਾ ਤੋਂ ਉੱਠਕੇ 1780 ਈਸਵੀ ਦੇ ਲਗਭਗ ਵਜ਼ੀਰਾਬਾਦ ਦੇ ਪੰਜਾਹ ਪਿੰਡਾਂ 'ਤੇ ਕਾਬਜ਼ ਹੋ ਗਿਆ। ਸਿੱਖ ਰਾਜ ਵਿੱਚ ਇਸ ਭਾਈਚਾਰੇ ਨੇ ਕਾਫ਼ੀ ਉੱਨਤੀ ਕੀਤੀ। ਸਰ ਗਰਿਫਨ ਨੇ ਵੜੈਚਾਂ ਦਾ ਹਾਲ 'ਪੰਜਾਬ ਚੀਫਸ ਪੁਸਤਕ ਵਿੱਚ ਵੀ ਕਾਫ਼ੀ ਲਿਖਿਆ ਹੈ। ਵਜ਼ੀਰਾਬਾਦ ਦੇ ਖੇਤਰ ਵਿੱਚ ਵੜੈਚ ਜੱਟ ਕਾਫ਼ੀ ਗਿਣਤੀ ਵਿੱਚ ਮੁਸਲਮਾਨ ਬਣ ਗਏ ਸਨ। ਗੁਰਦਾਸਪੁਰ ਵਿੱਚ ਵੀ ਬਹੁਤ ਸਾਰੇ ਵੜਾਇਚ ਜੱਟਾਂ ਨੇ ਇਸਲਾਮ ਕਬੂਲ ਲਿਆ ਸੀ ਜਿਨ੍ਹਾਂ ਵਿਚੋਂ ਇੱਕ ਮਸ਼ਹੂਰ ਫੱਕਰ ਝਾਂਗੀ ਬਖ਼ਤਸ਼ਾਹ ਜਮਾਲ ਸੀ ਜਿਸ ਦੀ ਯਾਦ ਵਿੱਚ ਇੱਕ ਡੇਰਾ ਬਣਿਆ ਹੋਇਆ ਹੈ। ਪਾਕਿਸਤਾਨ ਵਿੱਚ ਵੜਾਇਚ ਮੁਸਲਮਾਨ ਜੱਟਾਂ ਦੀ ਗਿਣਤੀ ਟਿਵਾਣਿਆਂ ਜੱਟਾਂ ਦੇ ਬਰਾਬਰ ਹੀ ਹੈ। ਪਾਕਿਸਤਾਨ ਵਿੱਚ ਇਹ ਦੋਵੇਂ ਗੋਤ ਬਹੁਤ ਉੱਘੇ ਹਨ। ਨਵੇਂ ਬਣੇ ਮੁਸਲਮਾਨ ਵੜਾਇਚ ਆਪਣੇ ਪੁਰਾਣੇ ਹਿੰਦੂ ਰਸਮਾਂ-ਰਵਾਜਾਂ ਤੇ ਹੀ ਚੱਲਦੇ ਸਨ। ਵੜਾਇਚ ਜੱਟ ਹੋਰ ਜੱਟਾਂ ਵਾਂਗ ਜੰਡੀ ਵੱਢਣ, ਸੀਰਾ ਵੱਢਣ, ਮੰਡ ਪਕਾਉਣ, ਬੱਕਰੇ ਜਾਂ ਛੱਤਰੇ ਦੀ ਬਲੀ ਦੇਣ ਤੇ ਵਿਆਹ ਸ਼ਾਦੀ ਸਮੇਂ ਸਾਰੇ ਸ਼ਗਨ ਹਿੰਦੂਆਂ ਵਾਲੇ ਹੀ ਕਰਦੇ ਸਨ। ਹਿੰਦੂਆਂ ਵਾਂਗ ਹੀ ਵੜੈਚ ਜੱਟ ਸਿਹਰਾ ਬੰਨ ਕੇ ਢੁੱਕਦੇ ਸਨ। ਇਹ ਬਹੁਤ ਵੱਡਾ ਭਾਈਚਾਰਾ ਹੈ। ਮਿੰਟਗੁਮਰੀ, ਮੁਲਤਾਨ ਤੇ ਸ਼ਾਹਪੁਰ ਆਦਿ ਦੇ ਵੜੈਚ ਚੰਗੇ ਕਾਸ਼ਤਕਾਰ ਸਨ। ਪਰ ਗੁਰਦਾਸਪੁਰ ਜ਼ਿਲ੍ਹੇ ਦੀ ਸ਼ਕਰਗੜ੍ਹ ਤਹਿਸੀਲ ਦੇ ਵੜੈਚ ਜਰਾਇਮ ਪੇਸ਼ਾ ਸਨ। ਮਹਾਰਾਜੇ ਰਣਜੀਤ ਸਿੰਘ ਦੇ ਸਮੇਂ ਗੁਜਰਾਂਵਾਲਾ ਖੇਤਰ ਵਿੱਚ ਬਾਰੇ ਖ਼ਾਨ ਵੜਾਇਚ ਬਹੁਤ ਉੱਘਾ ਧਾੜਵੀ ਸੀ ਪਰ ਰਣਜੀਤ ਸਿੰਘ ਨੇ ਇਸ ਨੂੰ ਵੀ ਕਾਬੂ ਕਰ ਲਿਆ ਸੀ। ਬੜਾਇਚ ਜੱਟਾਂ ਦੇ ਪੱਛਮੀ ਪੰਜਾਬ ਵਿੱਚ ਕਾਫ਼ੀ ਪਿੰਡ ਸਨ। ਇਹ ਸਿੱਖ ਵੀ ਸਨ ਤੇ ਮੁਸਲਮਾਨ ਵੀ ਸਨ। ਇਹ ਬਹੁਤੇ ਗੁਜਰਾਤ ਗੁਜਰਾਂਵਾਲਾ, ਸਿਆਲਕੋਟ ਤੇ ਲਾਹੌਰ ਦੇ ਖੇਤਰਾਂ ਵਿੱਚ ਆਬਾਦ ਸਨ। ਰਾਵਲਪਿੰਡੀ, ਜਿਹਲਮ, ਸ਼ਾਹਪੁਰ, ਮੁਲਤਾਨ, ਝੰਗ ਤੇ ਮਿੰਟਗੁਮਰੀ ਵਿੱਚ ਇਨ੍ਹਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਪੂਰਬੀ ਪੰਜਾਬ ਵਿੱਚ ਬਹੁਤ ਵੜੈਚ ਜੱਟ ਸਿੱਖ ਹੀ ਹਨ। ਔਰੰਗਜ਼ੇਬ ਦੇ ਸਮੇਂ ਕੁਝ ਵੜਾਇਚ ਭਾਈਚਾਰੇ ਦੇ ਲੋਕ ਉੱਤਰ
ਪ੍ਰਦੇਸ਼ ਦੇ ਮੇਰਠ ਅਤੇ ਮੁਰਦਾਬਾਦ ਆਦਿ ਖੇਤਰਾਂ ਵਿੱਚ ਜਾਕੇ ਆਬਾਦ ਹੋ ਗਏ ਸਨ। ਪੱਛਮੀ ਪੰਜਾਬ ਤੋਂ ਉਜੜ ਕੇ ਆਏ ਵੜਾਇਚ ਜੱਟ ਸਿੱਖ ਹਰਿਆਣੇ ਦੇ ਕਰਨਾਲ ਤੇ ਸਿਰਸਾ ਆਦਿ ਖੇਤਰਾਂ ਵਿੱਚ ਆਬਾਦ ਹੋ ਗਏ ਹਨ। ਦੁਆਬੇ ਦੇ ਜਲੰਧਰ ਤੇ ਮਾਲਵੇ ਦੇ ਲੁਧਿਆਣਾ ਖੇਤਰ ਤੋਂ ਕੁਝ ਵੜਾਇਚ ਜੱਟ ਵਿਦੇਸ਼ਾਂ ਵਿੱਚ ਜਾ ਕੇ ਆਬਾਦ ਹੋ ਗਏ ਹਨ। ਜਿਹੜੇ ਵੜਾਇਚ ਭਾਈਚਾਰੇ ਦੇ ਲੋਕ ਬਾਹਰਲੇ ਦੇਸ਼ਾਂ ਵਿੱਚ ਗਏ ਹਨ, ਉਨ੍ਹਾਂ ਨੇ ਬਹੁਤ ਉੱਨਤੀ ਕੀਤੀ ਹੈ। ਵੜੈਚ ਜੱਟਾਂ ਦਾ ਬਹੁਤ ਹੀ ਪੁਰਾਣਾ ਤੇ ਉੱਘਾ ਗੋਤ ਹੈ। ਪੰਜਾਬ ਹਮੇਸ਼ਾ ਹੀ ਤਕੜੇ ਤੇ ਲੜਾਕੂ ਕਿਰਸਾਨ ਕਬੀਲਿਆਂ ਦਾ ਘਰ ਰਿਹਾ ਹੈ। ਹੁਣ ਵੀ ਪੰਜਾਬ ਵਿੱਚ ਵੜਾਇਚ ਜੱਟਾਂ ਦੀ ਕਾਫ਼ੀ ਗਿਣਤੀ ਹੈ। ਵੜਾਇਚ ਜੱਟਾਂ ਵਿੱਚ ਹਉਮੈ ਬਹੁਤ ਹੁੰਦੀ ਹੈ। ਜੱਟ ਪੜ੍ਹ ਲਿਖ ਕੇ ਵੀ ਘੱਟ ਹੀ ਬਦਲਦੇ ਹਨ। ਜੱਟਾਂ ਨੂੰ ਵੀ ਸਮੇਂ ਅਨੁਸਾਰ ਬਦਲਣਾ ਚਾਹੀਦਾ ਹੈ। ਹੁਣ ਜੱਟ ਕੌਮਾਂਤਰੀ ਜਾਤੀ ਹੈ। ਵੜੈਚ ਬਹੁਤ ਪ੍ਰਸਿੱਧ ਤੇ ਵੱਡਾ ਗੋਤ ਹੈ। ਜੱਟ ਮਹਾਨ ਹਨ।