ਵਿੱਚ ਬਹੁਤੇ ਮਾਂਗਟ ਮੁਸਲਮਾਨ ਬਣ ਗਏ ਸਨ। ਪੂਰਬੀ ਪੰਜਾਬ ਵਿੱਚ ਸਾਰੇ ਮਾਂਗਟ ਜੱਟ ਸਿੱਖ ਹਨ। ਦੁਆਬੇ ਵਿਚੋਂ ਕਾਫ਼ੀ ਮਾਂਗਟ ਬਾਹਰਲੇ ਦੇਸਾਂ ਵਿੱਚ ਜਾਕੇ ਆਬਾਦ ਹੋ ਗਏ ਹਨ। ਇਸ ਭਾਈਚਾਰੇ ਨੇ ਬਹੁਤ ਉਨਤੀ ਕੀਤੀ ਹੈ। 1881 ਈਸਵੀਂ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਮਾਂਗਟ ਭਾਈਚਾਰੇ ਦੀ ਕੁੱਲ ਗਿਣਤੀ 11,661 ਸੀ। ਚਾਲੀ ਮੁਕਤਿਆਂ ਵਿਚੋਂ ਇੱਕ ਮੁਕਤਾ ਭਾਈ ਫਤਿਹ ਸਿੰਘ ਖੁਰਦਪੁਰ ਮਾਂਗਟ ਪਿੰਡ ਦਾ ਸੂਰਬੀਰ ਸ਼ਹੀਦ ਸੀ। ਮਾਂਗਟ ਜੱਟਾਂ ਦਾ ਇੱਕ ਪੁਰਾਣਾ, ਉਘਾ ਤੇ ਛੋਟਾ ਗੋਤ ਹੈ। ਮਹਾਂਭਾਰਤ ਦੇ ਯੁੱਧ ਸਮੇਂ ਭਾਰਤ ਵਿੱਚ 244 ਰਾਜ ਸਨ ਜਿਹਨਾਂ ਵਿਚੋਂ 83 ਜੱਟ ਰਾਜ ਸਨ। ਇੱਕ ਪਰਾਤੱਤਵ ਵਿਗਿਆਨੀ ਤੇ ਵਿਦਵਾਨ ਪ੍ਰੋਫੈਸਰ ਬੀ• ਬੀ• ਲਾਲ ਅਨੁਸਾਰ ਮਹਾਭਾਰਤ ਦਾ ਯੁੱਧ ਈਸਾ ਤੋਂ ਅੱਠ ਸੌ ਜਾਂ ਨੌ ਸੌ ਸਾਲ ਪਹਿਲਾਂ ਹੋਇਆ ਸੀ। ਸ੍ਰੀ ਕ੍ਰਿਸ਼ਨ ਜੀ, ਸ੍ਰੀ ਰਾਮਚੰਦਰ ਜੀ ਜੱਟ ਰਾਜੇ ਸਨ। ਜੱਟ ਤੇ ਖੱਤਰੀ ਇਕੋ ਜਾਤੀ ਵਿਚੋਂ ਹਨ। ਇਹ ਸਾਰੇ ਮੱਧ ਏਸ਼ੀਆ ਤੋਂ ਆਏ ਆਰੀਆ ਕਬੀਲੇ ਹੀ ਹਨ।
ਵੜਾਇਚ
ਵੜਾਇਚ ਜੱਟਾਂ ਦਾ ਇੱਕ ਗੋਤ ਹੈ। ਵੜਾਇਚ ਖਾੜਕੂ ਸੁਭਾਅ ਦੇ ਜੱਟ ਹਨ। ਇਹ ਆਪਣੇ ਆਪ ਨੂੰ ਰਾਜਪੂਤ ਨਹੀਂ ਮੰਨਦੇ ਅਤੇ ਕਹਿੰਦੇ ਹਨ ਕਿ ਉਨ੍ਹਾਂ ਦਾ ਵਡੇਰਾ ਮਹਿਮੂਦ ਗਜ਼ਨਵੀ ਨਾਲ ਭਾਰਤ ਵਿੱਚ ਆਇਆ ਅਤੇ ਗੁਜਰਾਤ ਵਿੱਚ ਟਿਕਿਆ ਜਿਥੇ ਕਿ ਉਸ ਦੀ ਬੰਸ ਬਹੁਤ ਵਧੀ ਫੁਲੀ ਅਤੇ ਅਸਲੀ ਵਸਨੀਕ ਗੁੱਜਰਾਂ ਨੂੰ ਕੱਢ ਕੇ ਆਪ ਕਾਬਜ਼ ਹੋ ਗਏ। ਗੁਜਰਾਤ ਜਿਲ੍ਹੇ ਦੇ 2/3 ਭਾਰਤ ਤੇ ਕਾਬਜ਼ ਹੋ ਗਏ। ਇਨ੍ਹਾਂ ਪਾਸ ਗੁਜਰਾਤ ਖੇਤਰ ਵਿੱਚ 170 ਪਿੰਡ ਸਨ। ਚਨਾਬ ਦਰਿਆ ਨੂੰ ਪਾਰ ਕਰਕੇ ਵੜਾਇਚ ਗੁਜਰਾਂਵਾਲਾ ਦੇ ਖੇਤਰ ਵਿੱਚ ਪਹੁੰਚ ਗਏ। ਗੁਜਰਾਂ ਵਾਲੇ ਦੇ ਇਲਾਕੇ ਵਿੱਚ ਵੀ ਇਨ੍ਹਾਂ ਦਾ 41 ਪਿੰਡ ਦਾ ਗੁੱਛਾ ਸੀ। ਗੁਜਰਾਂ
ਵਾਲਾ ਖੇਤਰ ਤੋਂ ਹੌਲੀ ਹੌਲੀ ਇਹ ਗੁਰਦਾਸਪੁਰ, ਅੰਮ੍ਰਿਤਸਰ, ਲੁਧਿਆਣਾ, ਮਲੇਰਕੋਟਲਾ, ਸੰਗਰੂਰ ਤੇ ਪਟਿਆਲਾ ਆਦਿ ਖੇਤਰਾਂ ਵਿੱਚ ਦੂਰ ਦੂਰ ਤੱਕ ਪਹੁੰਚ ਗਏ। ਕੁਝ ਦੁਆਬੇ ਦੇ ਜਲੰਧਰ ਇਲਾਕੇ ਵਿੱਚ ਜਾ ਆਬਾਦ ਹੋਏ। ਲੁਧਿਆਣੇ ਵਿੱਚ ਵੀ ਇੱਕ ਵੜਾਇਚ ਪਿੰਡ ਹੈ। ਇੱਕ ਵੜੈਚ ਪਿੰਡ ਫਤਿਹਗੜ੍ਹ ਜਿਲ੍ਹੇ ਵਿੱਚ ਵੀ ਹੈ। ਮਾਝੇ ਦੇ ਗੁਰਦਾਸਪੁਰ ਖੇਤਰ ਵਿੱਚ ਵੀ ਵੜੈਚ ਜੱਟਾਂ ਦਾ ਉਘਾ ਪਿੰਡ ਬੜੈਚ ਹੈ। ਦੁਆਬੇ ਦੇ ਜਲੰਧਰ, ਨਵਾਂ ਸ਼ਹਿਰ ਤੇ ਕਪੂਰਥਲਾ ਖੇਤਰ ਵਿੱਚ ਵੀ ਵੜੈਚ ਗੋਤ ਦੇ ਜੱਟ ਕਾਫ਼ੀ ਰਹਿੰਦੇ ਹਨ। ਸੰਗਰੂਰ ਜਿਲ੍ਹੇ ਵਿੱਚ ਲਾਡ ਬਨਜਾਰਾ ਅਤੇ ਰੋਪੜ ਜਿਲ੍ਹੇ ਕਰੀਵਾਲਾ ਵਿੱਚ ਵੜੈਚ ਭਾਈਚਾਰੇ ਦੇ ਕਾਫ਼ੀ ਲੋਕ ਵੱਸਦੇ ਹਨ।
ਵੜਾਇਚ
ਜੱਟ
ਭਾਸ਼ਾ ਪੰਜਾਬੀ
ਮਾਲਵੇ ਦੇ ਫਿਰੋਜ਼ਪੁਰ ਤੇ ਮੁਕਤਸਰ ਖੇਤਰਾਂ ਵਿੱਚ ਕੁਝ ਵੜਾਇਚ ਪੱਛਮੀ ਪੰਜਾਬ ਤੋਂ ਆਕੇ ਨਵੇਂ ਆਬਾਦ ਹੋਏ ਹਨ। ਇੱਕ ਹੋਰ ਰਵਾਇਤ ਅਨੁਸਾਰ ਇਨ੍ਹਾਂ ਦਾ ਵੱਡਾ ਸੂਰਜਵੰਸੀ ਰਾਜਪੂਤ ਸੀ ਜੋ ਗਜ਼ਨੀ ਤੋਂ ਆਕੇ ਗੁਜਰਾਤ ਵਿੱਚ ਆਬਾਦ ਹੋਇਆ। ਫਿਰ ਇਹ ਭਾਈਚਾਰਾ ਸਾਰੇ ਪੰਜਾਬ ਵਿੱਚ ਪਹੁੰਚ ਗਿਆ। ਤੀਸਰੀ ਕਹਾਣੀ ਅਨੁਸਾਰ ਇਨ੍ਹਾਂ ਦਾ ਵੱਡਾ ਰਾਜਾ ਕਰਣ, ਕਿਸਰਾ ਨਗਰ ਤੋਂ ਦਿੱਲੀ ਗਿਆ ਤੇ ਬਾਦਸ਼ਾਹ ਫਿਰੋਜ਼ਸ਼ਾਹ ਖਿਲਜੀ ਦੇ ਕਹਿਣ ਤੇ ਹਿੱਸਾਰ ਦੇ ਇਲਾਕੇ ਵਿੱਚ ਆਬਾਦ ਹੋ ਗਿਆ ਸੀ। ਕੁਝ ਸਮੇਂ ਪਿਛੋਂ ਹਿੱਸਾਰ ਨੂੰ ਛੱਡ ਕੇ ਆਪਣੇ ਭਾਈਚਾਰੇ ਸਮੇਤ ਗੁਜਰਾਂਵਾਲੇ ਖੇਤਰ ਵਿੱਚ ਆਕੇ ਆਬਾਦ ਹੋ ਗਿਆ।
ਪੰਜਾਬ ਵਿੱਚ ਵੜਾਇਚ ਨਾਮ ਦੇ ਵੀ ਕਈ ਪਿੰਡ ਹਨ। ਮਾਨ ਸਿੰਘ ਵੜਾਇਚ, ਰਣਜੀਤ ਸਿੰਘ ਦੇ ਸਮੇਂ ਮਹਾਨ ਸੂਰਬੀਰ ਸਰਦਾਰ ਸੀ। ਇੱਕ ਹੋਰ ਰਵਾਇਤ ਦੇ ਅਨੁਸਾਰ ਵੜੈਚ ਰਾਜੇ ਸਲਵਾਨ ਦਾ ਪੋਤਰਾ, ਰਾਜੇ ਬੁਲੰਦ ਦਾ ਪੁੱਤਰ ਤੇ ਭੱਟੀ ਰਾਉ ਦਾ ਭਾਈ ਸੀ। ਵੜੈਚ ਨੂੰ ਕਈ ਇਤਿਹਾਸਕਾਰਾਂ ਨੇ ਬਰਾਇਚ ਅਤੇ
ਕਈਆਂ ਨੇ ਡਸਡੈਚ ਲਿਖਿਆ ਹੈ। ਇਹ ਸਮਾਂ 680 ਈਸਵੀਂ ਦੇ ਲਗਭਗ ਲਗਦਾ ਹੈ। ਇਸ ਸਮੇਂ ਭਾਟੀ ਰਾਉ ਨੇ ਸਿਆਲਕੋਟ ਤੇ ਵੜੈਚ ਨੇ ਗੁਜਰਾਤ ਦੇ ਇਲਾਕੇ ਤੇ ਕਬਜ਼ਾ ਕਰ ਲਿਆ। ਪ੍ਰਸਿੱਧ ਇਤਿਹਾਸਕਾਰ ਕਰਤਾਰ ਸਿੰਘ ਦਾਖਾ ਨੇ ਵੀ ਵੜੈਚ ਨੂੰ ਰਾਜੇ ਸਲਵਾਨ ਦੀ ਬੰਸ ਵਿਚੋਂ ਦੱਸਿਆ ਹੈ। ਬੀ• ਐਸ• ਦਾਹੀਆ ਵੀ ਵੜੈਚਾਂ ਨੂੰ ਮਹਾਭਾਰਤ ਸਮੇਂ ਦਾ ਪੁਰਾਣਾ ਜੱਟ ਕਬੀਲਾ ਮੰਨਦਾ ਹੈ। ਕੁਝ ਵੜਾਇਚ ਆਪਣੇ ਆਪ ਨੂੰ ਰਾਜਪੂਤ ਮੰਨਦੇ ਹਨ ਅਤੇ ਕੁਝ ਆਪਣੇ ਆਪ ਨੂੰ ਰਾਜਪੂਤ ਨਹੀਂ ਮੰਨਦੇ। ਦਲਿਤ ਜਾਤੀਆਂ ਚਮਾਰਾਂ ਆਦਿ ਵਿੱਚ ਵੀ ਵੜੈਚ ਗੋਤ ਦੇ ਲੋਕ ਹੁੰਦੇ ਹਨ। ਵੜੈਚ ਜੱਟ ਇਨ੍ਹਾਂ ਨੂੰ ਆਪਣੀ ਬਰਾਦਰੀ ਵਿਚੋਂ ਨਹੀਂ ਮੰਨਦੇ। ਮਿਰਾਸੀ, ਨਾਈ ਤੇ ਬ੍ਰਾਹਮਣ ਇਨ੍ਹਾਂ ਦੇ ਲਾਗੀ ਹੁੰਦੇ ਹਨ।
1881 ਈਸਵੀਂ ਦੀ ਪੁਰਾਣੀ ਜਨਗਣਨਾ ਅਨੁਸਾਰ ਖੇਤਰ ਵਿੱਚ ਹੀ ਇਹ 35,253 ਸਨ। ਦੂਜੇ ਨੰਬਰ ਤੇ ਜਿਲ੍ਹਾ ਗੁਜਰਾਂਵਾਲਾ ਵਿੱਚ 10,783 ਸਨ। ਲੁਧਿਆਣੇ ਖੇਤਰ ਵਿੱਚ ਕੇਵਲ 1,300 ਦੇ ਲਗਭਗ ਹੀ ਸਨ। ਗੁਰਬਖਸ਼ ਸਿੰਘ ਵੜੈਚ ਮਾਝੇ ਦਾ ਖਾੜਕੂ