ਵਾਲਾ ਖੇਤਰ ਤੋਂ ਹੌਲੀ ਹੌਲੀ ਇਹ ਗੁਰਦਾਸਪੁਰ, ਅੰਮ੍ਰਿਤਸਰ, ਲੁਧਿਆਣਾ, ਮਲੇਰਕੋਟਲਾ, ਸੰਗਰੂਰ ਤੇ ਪਟਿਆਲਾ ਆਦਿ ਖੇਤਰਾਂ ਵਿੱਚ ਦੂਰ ਦੂਰ ਤੱਕ ਪਹੁੰਚ ਗਏ। ਕੁਝ ਦੁਆਬੇ ਦੇ ਜਲੰਧਰ ਇਲਾਕੇ ਵਿੱਚ ਜਾ ਆਬਾਦ ਹੋਏ। ਲੁਧਿਆਣੇ ਵਿੱਚ ਵੀ ਇੱਕ ਵੜਾਇਚ ਪਿੰਡ ਹੈ। ਇੱਕ ਵੜੈਚ ਪਿੰਡ ਫਤਿਹਗੜ੍ਹ ਜਿਲ੍ਹੇ ਵਿੱਚ ਵੀ ਹੈ। ਮਾਝੇ ਦੇ ਗੁਰਦਾਸਪੁਰ ਖੇਤਰ ਵਿੱਚ ਵੀ ਵੜੈਚ ਜੱਟਾਂ ਦਾ ਉਘਾ ਪਿੰਡ ਬੜੈਚ ਹੈ। ਦੁਆਬੇ ਦੇ ਜਲੰਧਰ, ਨਵਾਂ ਸ਼ਹਿਰ ਤੇ ਕਪੂਰਥਲਾ ਖੇਤਰ ਵਿੱਚ ਵੀ ਵੜੈਚ ਗੋਤ ਦੇ ਜੱਟ ਕਾਫ਼ੀ ਰਹਿੰਦੇ ਹਨ। ਸੰਗਰੂਰ ਜਿਲ੍ਹੇ ਵਿੱਚ ਲਾਡ ਬਨਜਾਰਾ ਅਤੇ ਰੋਪੜ ਜਿਲ੍ਹੇ ਕਰੀਵਾਲਾ ਵਿੱਚ ਵੜੈਚ ਭਾਈਚਾਰੇ ਦੇ ਕਾਫ਼ੀ ਲੋਕ ਵੱਸਦੇ ਹਨ।
ਵੜਾਇਚ
ਜੱਟ
ਭਾਸ਼ਾ ਪੰਜਾਬੀ
ਮਾਲਵੇ ਦੇ ਫਿਰੋਜ਼ਪੁਰ ਤੇ ਮੁਕਤਸਰ ਖੇਤਰਾਂ ਵਿੱਚ ਕੁਝ ਵੜਾਇਚ ਪੱਛਮੀ ਪੰਜਾਬ ਤੋਂ ਆਕੇ ਨਵੇਂ ਆਬਾਦ ਹੋਏ ਹਨ। ਇੱਕ ਹੋਰ ਰਵਾਇਤ ਅਨੁਸਾਰ ਇਨ੍ਹਾਂ ਦਾ ਵੱਡਾ ਸੂਰਜਵੰਸੀ ਰਾਜਪੂਤ ਸੀ ਜੋ ਗਜ਼ਨੀ ਤੋਂ ਆਕੇ ਗੁਜਰਾਤ ਵਿੱਚ ਆਬਾਦ ਹੋਇਆ। ਫਿਰ ਇਹ ਭਾਈਚਾਰਾ ਸਾਰੇ ਪੰਜਾਬ ਵਿੱਚ ਪਹੁੰਚ ਗਿਆ। ਤੀਸਰੀ ਕਹਾਣੀ ਅਨੁਸਾਰ ਇਨ੍ਹਾਂ ਦਾ ਵੱਡਾ ਰਾਜਾ ਕਰਣ, ਕਿਸਰਾ ਨਗਰ ਤੋਂ ਦਿੱਲੀ ਗਿਆ ਤੇ ਬਾਦਸ਼ਾਹ ਫਿਰੋਜ਼ਸ਼ਾਹ ਖਿਲਜੀ ਦੇ ਕਹਿਣ ਤੇ ਹਿੱਸਾਰ ਦੇ ਇਲਾਕੇ ਵਿੱਚ ਆਬਾਦ ਹੋ ਗਿਆ ਸੀ। ਕੁਝ ਸਮੇਂ ਪਿਛੋਂ ਹਿੱਸਾਰ ਨੂੰ ਛੱਡ ਕੇ ਆਪਣੇ ਭਾਈਚਾਰੇ ਸਮੇਤ ਗੁਜਰਾਂਵਾਲੇ ਖੇਤਰ ਵਿੱਚ ਆਕੇ ਆਬਾਦ ਹੋ ਗਿਆ।
ਪੰਜਾਬ ਵਿੱਚ ਵੜਾਇਚ ਨਾਮ ਦੇ ਵੀ ਕਈ ਪਿੰਡ ਹਨ। ਮਾਨ ਸਿੰਘ ਵੜਾਇਚ, ਰਣਜੀਤ ਸਿੰਘ ਦੇ ਸਮੇਂ ਮਹਾਨ ਸੂਰਬੀਰ ਸਰਦਾਰ ਸੀ। ਇੱਕ ਹੋਰ ਰਵਾਇਤ ਦੇ ਅਨੁਸਾਰ ਵੜੈਚ ਰਾਜੇ ਸਲਵਾਨ ਦਾ ਪੋਤਰਾ, ਰਾਜੇ ਬੁਲੰਦ ਦਾ ਪੁੱਤਰ ਤੇ ਭੱਟੀ ਰਾਉ ਦਾ ਭਾਈ ਸੀ। ਵੜੈਚ ਨੂੰ ਕਈ ਇਤਿਹਾਸਕਾਰਾਂ ਨੇ ਬਰਾਇਚ ਅਤੇ
ਕਈਆਂ ਨੇ ਡਸਡੈਚ ਲਿਖਿਆ ਹੈ। ਇਹ ਸਮਾਂ 680 ਈਸਵੀਂ ਦੇ ਲਗਭਗ ਲਗਦਾ ਹੈ। ਇਸ ਸਮੇਂ ਭਾਟੀ ਰਾਉ ਨੇ ਸਿਆਲਕੋਟ ਤੇ ਵੜੈਚ ਨੇ ਗੁਜਰਾਤ ਦੇ ਇਲਾਕੇ ਤੇ ਕਬਜ਼ਾ ਕਰ ਲਿਆ। ਪ੍ਰਸਿੱਧ ਇਤਿਹਾਸਕਾਰ ਕਰਤਾਰ ਸਿੰਘ ਦਾਖਾ ਨੇ ਵੀ ਵੜੈਚ ਨੂੰ ਰਾਜੇ ਸਲਵਾਨ ਦੀ ਬੰਸ ਵਿਚੋਂ ਦੱਸਿਆ ਹੈ। ਬੀ• ਐਸ• ਦਾਹੀਆ ਵੀ ਵੜੈਚਾਂ ਨੂੰ ਮਹਾਭਾਰਤ ਸਮੇਂ ਦਾ ਪੁਰਾਣਾ ਜੱਟ ਕਬੀਲਾ ਮੰਨਦਾ ਹੈ। ਕੁਝ ਵੜਾਇਚ ਆਪਣੇ ਆਪ ਨੂੰ ਰਾਜਪੂਤ ਮੰਨਦੇ ਹਨ ਅਤੇ ਕੁਝ ਆਪਣੇ ਆਪ ਨੂੰ ਰਾਜਪੂਤ ਨਹੀਂ ਮੰਨਦੇ। ਦਲਿਤ ਜਾਤੀਆਂ ਚਮਾਰਾਂ ਆਦਿ ਵਿੱਚ ਵੀ ਵੜੈਚ ਗੋਤ ਦੇ ਲੋਕ ਹੁੰਦੇ ਹਨ। ਵੜੈਚ ਜੱਟ ਇਨ੍ਹਾਂ ਨੂੰ ਆਪਣੀ ਬਰਾਦਰੀ ਵਿਚੋਂ ਨਹੀਂ ਮੰਨਦੇ। ਮਿਰਾਸੀ, ਨਾਈ ਤੇ ਬ੍ਰਾਹਮਣ ਇਨ੍ਹਾਂ ਦੇ ਲਾਗੀ ਹੁੰਦੇ ਹਨ।
1881 ਈਸਵੀਂ ਦੀ ਪੁਰਾਣੀ ਜਨਗਣਨਾ ਅਨੁਸਾਰ ਖੇਤਰ ਵਿੱਚ ਹੀ ਇਹ 35,253 ਸਨ। ਦੂਜੇ ਨੰਬਰ ਤੇ ਜਿਲ੍ਹਾ ਗੁਜਰਾਂਵਾਲਾ ਵਿੱਚ 10,783 ਸਨ। ਲੁਧਿਆਣੇ ਖੇਤਰ ਵਿੱਚ ਕੇਵਲ 1,300 ਦੇ ਲਗਭਗ ਹੀ ਸਨ। ਗੁਰਬਖਸ਼ ਸਿੰਘ ਵੜੈਚ ਮਾਝੇ ਦਾ ਖਾੜਕੂ
ਜੱਟ ਸੀ। ਇਹ ਆਪਣੇ ਪਿੰਡ ਚੱਲਾ ਤੋਂ ਉਠਕੇ 1780 ਈਸਵੀਂ ਦੇ ਲਗਭਗ ਵਜ਼ੀਰਾਬਾਦ ਦੇ ਪੰਜਾਹ ਪਿੰਡਾਂ ਤੇ ਕਾਬਜ਼ ਹੋ ਗਿਆ। ਸਿੱਖ ਰਾਜ ਵਿੱਚ ਇਸ ਭਾਈਚਾਰੇ ਨੇ ਕਾਫ਼ੀ ਉਨਤੀ ਕੀਤੀ। ਸਰ ਗਰਿਫਨ ਨੇ ਵੜੈਚਾਂ ਦਾ ਹਾਲ 'ਪੰਜਾਬ ਚੀਫ਼ਸ ਪੁਸਤਕ ਵਿੱਚ ਵੀ ਕਾਫ਼ੀ ਲਿਖਿਆ ਹੈ।
ਵਜ਼ੀਰਾਬਾਦ ਦੇ ਖੇਤਰ ਵਿੱਚ ਵੜੈਚ ਜੱਟ ਕਾਫ਼ੀ ਗਿਣਤੀ ਵਿੱਚ ਮੁਸਲਮਾਨ ਬਣ ਗਏ ਸਨ। ਗੁਰਦਾਸਪੁਰ ਵਿੱਚ ਵੀ ਬਹੁਤ ਸਾਰੇ ਵੜਾਇਚ ਜੱਟਾਂ ਨੇ ਇਸਲਾਮ ਕਬੂਲ ਕਰ ਲਿਆ ਸੀ ਜਿਨ੍ਹਾਂ ਵਿਚੋਂ ਇੱਕ ਮਸ਼ਹੂਰ ਫੱਕਰ ਝਾਂਗੀ ਬਖ਼ਤਸ਼ਾਹ ਜਮਾਲ ਸੀ ਜਿਸ ਦੀ ਯਾਦ ਵਿੱਚ ਇੱਕ ਡੇਰਾ ਬਣਿਆ ਹੋਇਆ ਹੈ। ਪਾਕਿਸਤਾਨ ਵਿੱਚ ਵੜਾਇਚ ਮੁਸਲਮਾਨ ਜੱਟਾਂ ਦੀ ਗਿਣਤੀ ਟਿਵਾਣਿਆਂ ਜੱਟਾਂ ਦੇ ਬਰਾਬਰ ਹੀ ਹੈ। ਪਾਕਿਸਤਾਨ ਵਿੱਚ ਇਹ ਦੋਵੇਂ ਗੋਤ ਬਹੁਤ ਉਘੇ ਹਨ। ਨਵੇਂ ਬਣੇ ਮੁਸਲਮਾਨ ਵੜਾਇਚ ਆਪਣੇ ਪੁਰਾਣੇ ਹਿੰਦੂ ਰਸਮਾਂ-ਰਵਾਜਾਂ ਤੇ ਹੀ ਚੱਲਦੇ ਸਨ। ਵੜਾਇਚ ਜੱਟ ਹੋਰ ਜੱਟਾ ਵਾਂਗ ਜੰਡੀ ਵੱਢਣ, ਸੀਰਾ ਵੰਡਣ, ਮੰਡ ਪਕਾਉਣ,
ਬੱਕਰੇ ਜਾਂ ਛੱਤਰੇ ਦੀ ਬੱਲੀ ਦੇਣ ਤੇ ਵਿਆਹ ਸ਼ਾਦੀ ਸਮੇਂ ਸਾਰੇ ਸ਼ਗਨ ਹਿੰਦੂਆਂ ਵਾਲੇ ਹੀ ਕਰਦੇ ਸਨ। ਹਿੰਦੂਆਂ ਵਾਂਗ ਹੀ ਵੜੈਚ ਜੱਟ ਸਿਹਰਾ ਬੰਨ ਕੇ ਢੁੱਕਦੇ ਸਨ। ਇਹ ਬਹੁਤ ਵੱਡਾ ਭਾਈਚਾਰਾ ਹੈ। ਮਿੰਟਗੁਮਰੀ, ਮੁਲਤਾਨ ਤੇ ਸ਼ਾਹਪੁਰ ਆਦਿ ਦੇ ਵੜੈਚ ਚੰਗੇ ਕਾਸ਼ਤਕਾਰ ਸਨ। ਪਰ ਗੁਰਦਾਸਪੁਰ ਜਿਲ੍ਹੇ ਦੇ ਸਮੇਂ ਗੁਜਰਾਂਵਾਲਾ ਖੇਤਰ ਵਿੱਚ ਜਰਾਇਮ ਪੇਸ਼ਾ ਸਨ। ਮਹਾਰਾਜੇ ਰਣਜੀਤ ਸਿੰਘ ਦੇ ਸਮੇਂ ਗੁਜਰਾਂਵਾਲਾ ਖੇਤਰ ਵਿੱਚ ਬਾਰੇ ਖਾਨ ਵੜਾਇਚ ਬਹੁਤ ਉਘਾ ਧਾੜਵੀ ਸੀ ਪਰ ਰਣਜੀਤ ਸਿੰਘ ਨੇ ਇਸ ਨੂੰ ਵੀ ਕਾਬੂ ਕਰ ਲਿਆ ਸੀ । ਬੜਾਇਚ ਜੱਟਾਂ ਦੇ ਪੱਛਮੀ ਪੰਜਾਬ ਵਿੱਚ ਕਾਫ਼ੀ ਪਿੰਡ ਸਨ। ਇਹ ਸਿੱਖ ਵੀ ਸਨ ਤੇ ਮੁਸਲਮਾਨ ਵੀ ਸਨ। ਇਹ ਬਹੁਤੇ ਗੁਜਰਾਤ, ਗੁਜਰਾਂਵਾਲਾ, ਸਿਆਲਕੋਟ, ਮੁਲਤਾਨ, ਝੰਗ ਤੇ ਮਿੰਟਗੁਮਰੀ ਵਿੱਚ ਇਨ੍ਹਾਂ ਦੀ ਗਿਣਤੀ ਬਹੁਤ ਹੀ ਘੱਟ ਹੈ।
ਪੂਰਬੀ ਪੰਜਾਬ ਵਿੱਚ ਬਹੁਤੇ ਵੜੈਚ ਜੱਟ ਸਿੱਖ ਹੀ ਹਨ। ਔਰੰਗਜ਼ੇਬ ਦੇ ਸਮੇਂ ਕੁਝ ਵੜਾਇਚ ਭਾਈਚਾਰੇ ਦੇ ਲੋਕ ਉਤਰ