Back ArrowLogo
Info
Profile

ਗੁਜਰਾਤ ਤੇ ਮਾਲਵਾ ਦੇ ਖੇਤਰ ਤੇ ਪੂਰਾ ਅਧਿਕਾਰ ਸੀ। ਟਾਡ ਅਤੇ ਸਮਿਥ ਨੇ ਇਨ੍ਹਾਂ ਦਾ ਜਨਪਦ ਸੁਜਾਨਗੜ੍ਹ ਬੀਕਾਨੇਰ ਖੇਤਰ ਲਿਖਿਆ ਹੈ। ਇਨ੍ਹਾਂ ਦੀ ਰਾਣਾ ਪਦਵੀ ਸੀ। ਇਨ੍ਹਾਂ ਦਾ ਕੇਵਲ 140 ਪਿੰਡਾਂ ਤੇ ਕਬਜ਼ਾ ਸੀ। ਇਸ ਖੇਤਰ ਨੂੰ ਮਹਿਲਵਾਟੀ ਕਿਹਾ ਜਾਂਦਾ ਸੀ। ਜੋਧਪੁਰ ਦਾ ਰਾਜਾ ਜੋਧਾ ਜੀ ਰਾਠੌਰ ਨੇ ਮਹਿਲਵਾੜੀ ਜਿੱਤ ਲਿਆ। ਇਸ ਲੜਾਈ ਵਿੱਚ ਰਾਣਾ ਅਜੀਤ ਮਾਹਲ ਅਤੇ ਰਾਣਾ ਬਛੂਰਾਜ ਮਾਹਿਲ ਮਾਰੇ ਗਏ। ਰਾਠੇਰਬੰਸੀ ਰਾਜਿਆਂ ਨੇ ਮਾਹਲਾਂ ਨੂੰ ਹਰਾ ਕੇ ਉਨ੍ਹਾਂ ਦੇ ਇਲਾਕਿਆਂ ਤੇ ਕਬਜ਼ਾ ਕਰ ਲਿਆ। ਮਾਹਲ ਬੰਸ ਦੇ ਕੁਝ ਜੱਟ ਰਾਜਸਤਾਨ ਦੇ ਮੇਵਾੜ ਖੇਤਰ ਵਿੱਚ ਵਸ ਗਏ ਅਤੇ ਕੁਝ ਪੰਜਾਬ, ਹਰਿਆਣਾ, ਪੱਛਮੀ ਉੱਤਰਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੇ ਖੇਤਰਾਂ ਵਿੱਚ ਚਲ ਗਏ। ਕੁਝ ਮਾਹਲ ਜੱਟ ਬੀਕਾਨੇਰ ਦੇ ਖੇਤਰ ਤੋਂ ਉੱਠਕੇ ਪੰਜਾਬ ਦੇ ਮਾਲਵਾ ਖੇਤਰ ਵਿੱਚ ਹੀ ਸਭ ਤੋਂ ਪਹਿਲਾਂ ਆਬਾਦ ਹੋਏ। ਫਿਰ ਜਲੰਧਰ ਤੇ ਅੰਮ੍ਰਿਤਸਰ ਵੱਲ ਚਲੇ ਗਏ। ਮਾਲਵੇ ਦੇ ਬਠਿੰਡਾ, ਮੁਕਤਸਰ, ਸੰਗਰੂਰ, ਪਟਿਆਲਾ, ਫਰੀਦਕੋਟ, ਲੁਧਿਆਣਾ ਆਦਿ ਖੇਤਰਾਂ ਵਿੱਚ ਮਾਹਲ ਭਾਈਚਾਰੇ ਦੇ ਕਾਫ਼ੀ ਲੋਕ ਵਸਦੇ ਹਨ। ਅੰਮ੍ਰਿਤਸਰ ਦੇ ਖੇਤਰ ਵਿੱਚ ਮਾਹਲ ਗੋਤ ਦਾ ਇੱਕ ਉੱਘਾ ਪਿੰਡ ਮਾਹਲ ਹੈ। ਨਵਾਂ ਸ਼ਹਿਰ ਜ਼ਿਲ੍ਹੇ ਦਾ ਮਾਹਲ ਗਹਿਲਾਂ ਤੇ ਮਾਹਲ ਖੁਰਦ ਪਿੰਡ ਮਾਹਲ ਜੱਟਾਂ ਦੇ ਹੀ ਹਨ। ਜ਼ਿਲ੍ਹਾ ਊਨਾ ਵਿੱਚ ਦੇਹਲਾਂ ਪਿੰਡ ਮਾਹਲ ਭਾਈਚਾਰੇ ਦਾ ਹੈ। ਕੁਝ ਮਾਹਲ ਰੋਪੜ ਜ਼ਿਲ੍ਹੇ ਵਿੱਚ ਵੀ ਆਬਾਦੀ ਹਨ। ਦੁਆਬੇ ਵਿੱਚ ਮਾਹਲ ਜੱਜ ਕਾਫ਼ੀ ਵਸਦੇ ਹਨ। ਸੰਗਰੂਰ ਵਿੱਚ ਭੂੰਦੜ ਭੈਣੀ ਅਤੇ ਬਠਿੰਡੇ ਵਿੱਚ ਤੁੰਗਵਾਲੀ ਵੀ ਮਾਹਲਾਂ ਦੇ ਪ੍ਰਸਿੱਧ ਪਿੰਡ ਹਨ। ਕੁਝ ਮਾਹਲ ਸਿਰਸੇ ਵਿੱਚ ਵੀ ਆਬਾਦ ਹਨ। ਉਜਾਗਰ ਮਾਹਲ ਨੇ 'ਐਂਟੀਕਵਿਟੀ ਔਫ ਜਾਟਰੇਸ ਪੁਸਤਕ ਲਿਖੀ ਹੈ ਜੋ ਜੱਟਾਂ ਦੇ ਪ੍ਰਾਚੀਨ ਇਤਿਹਾਸ ਨਾਲ ਸੰਬੰਧਿਤ ਹੈ। 1881 ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਮਾਹਲ ਜੱਟਾਂ ਦੀ ਗਿਣਤੀ 7630 ਸੀ। ਮਾਹਲ ਰਾਜਪੂਤ ਕੇਵਲ 839 ਸਨ। ਪੂਰਬੀ ਪੰਜਾਬ ਵਿੱਚ ਸਾਰੇ ਮਾਹਲ ਜੱਟ ਸਿੱਖ ਹਨ। ਕੁਝ ਮਾਹਲ ਹਿੰਦੂ ਜਾਟ ਵੀ ਹਨ। ਪੱਛਮੀ ਪੰਜਾਬ ਵਿੱਚ ਬਹੁਤੇ ਮਾਹਲ ਮੁਸਲਮਾਨ ਸਨ। ਰਾਜਸਤਾਨ ਵਿੱਚ ਹਿੰਦੂ ਜਾਟ ਹਨ ਸ਼ਾਹਬਾਜ਼ ਸਿੰਘ ਸਾਹਲ ਸੀ।

ਜੱਟਾਂ ਦਾ ਇਤਿਹਾਸ 26

ਮਲ੍ਹੀ- ਆਰੀਆ ਜਾਤੀ ਦੇ ਲੋਕ ਈਸਾ ਤੋਂ ਦੋ ਹਜ਼ਾਰ ਪੂਰਬ ਮੱਧ ਏਸ਼ੀਆ ਤੋਂ ਚਲਕੇ ਸਿੰਧ ਅਤੇ ਮੁਲਤਾਨ ਦੇ ਖੇਤਰਾਂ ਵਿੱਚ ਆਬਾਦ ਹੋਏ। ਕਿਸੇ ਸਮੇਂ ਕੈਸਪੀਅਨ ਸਾਗਰ ਦੇ ਖੇਤਰ ਤੋਂ ਲੈ ਮੁਲਤਾਨ ਦੇ ਖੇਤਰ ਤੱਕ ਤਕੜੇ ਅਤੇ ਖਾੜਕੂ ਜੱਟ ਕਬੀਲੇ ਦੂਰ-ਦੂਰ ਤੱਕ ਫੈਲੇ ਹੋਏ ਸਨ। ਮਲ੍ਹੀ ਭਾਈਚਾਰੇ ਦੇ ਲੋਕ ਈਸਾ ਤੋਂ 1500 ਸਾਲ ਪੂਰਬ ਪੰਜਾਬ ਦੇ ਮੁਲਤਾਨ ਖੇਤਰ ਵਿੱਚ ਭਾਰੀ ਗਿਣਤੀ ਵਿੱਚ ਵਸਦੇ ਸਨ। ਹੌਲੀ ਹੌਲੀ ਮਲ੍ਹ ਕਬੀਲੇ ਦੇ ਲੋਕ ਪੰਜਾਬ ਦੇ ਸਾਰੇ ਇਲਾਕਿਆਂ ਵਿੱਚ ਚਲੇ ਗਏ। ਹੋਰ ਜਾਤੀਆਂ ਦੇ ਮੁਕਾਬਲੇ ਵਿੱਚ ਅਧਿਕ ਹੋਣ ਕਾਰਨ ਪੰਜਾਬ ਦੇ ਇੱਕ ਵੱਡੇ ਇਲਾਕੇ ਦਾ ਨਾਮ ਮਾਲਵਾ ਪੈ ਗਿਆ। ਵਾਸੂਦੇਵ ਸ਼ਰਨ ਅਗਰਵਾਲ ਵਰਗੇ ਇਤਿਹਾਸਕਾਰ ਵੀ ਲਿਖਦੇ ਹਨ ਕਿ ਮਾਲਵਾ ਗਣ ਦੇ ਲੋਕਾਂ ਨੂੰ ਮਲ੍ਹੀ ਜਾਂ ਮਾਲੂ ਵੀ ਕਿਹਾ ਜਾਂਦਾ ਹੈ। ਯੂਨਾਨੀ ਇਤਿਹਾਸਕਾਰ ਇਨ੍ਹਾਂ ਨੂੰ ਮਲੋਈ ਕਹਿੰਦੇ ਹਨ।

ਇਹ ਬਹੁਤ ਹੀ ਸੂਰਬੀਰ ਕੌਮ ਸੀ। 326 ਪੂਰਬ ਈਸਾ ਦੇ ਸਮੇਂ ਜਦ ਯੂਨਾਨੀ ਹਮਲਾਵਰ ਸਿਕੰਦਰ ਮਹਾਨ ਮੁਲਤਾਨ ਵੱਲ ਆਇਆ ਤਾ ਮੁਲਤਾਨ ਦੇ ਮਲ੍ਹੀਆਂ ਨੇ ਬੜਾ ਜ਼ਬਰਦਸਤ ਟਾਕਰਾ ਕੀਤਾ। ਇਸ ਸਮੇਂ ਮਲ੍ਹੀ ਰਾਵੀ, ਜਿਹਲਮ ਤੇ ਚਨਾਬ ਦੇ ਖੇਤਰਾਂ ਵਿੱਚ ਵੀ ਦੂਰ-ਦੂਰ ਤੱਕ ਫੈਲੇ ਹੋਏ ਸਨ। ਇਹ ਬਹੁਤ ਹੀ ਤਕੜੇ ਤੇ ਬਹਾਦਰ ਕਬੀਲੇ ਦੇ ਲੋਕ ਸਨ। ਯੂਨਾਨੀ ਫ਼ੌਜ ਵੀ ਇਨ੍ਹਾਂ ਨਾਲ ਲੜਨ ਤੋਂ ਬਹੁਤ ਡਰਦੀ ਸੀ। ਇਸ ਲੜਾਈ ਵਿੱਚ ਸਿਕੰਦਰ ਦੀ ਫ਼ੌਜ ਦਾ ਵੀ ਬਹੁਤ ਨੁਕਸਾਨ ਹੋਇਆ ਅਤੇ ਸਿਕੰਦਰ ਵੀ ਜ਼ਖ਼ਮੀ ਹੋ ਗਿਆ। ਆਦਿ ਕਾਲ ਵਿੱਚ ਮਲ੍ਹੀਆਂ ਦੇ ਵਡੇਰੇ ਹੋਰ ਜੱਟਾਂ ਵਾਂਗ ਸੂਰਜ ਉਪਾਸਨਾ ਕੀਤਾ ਕਰਦੇ ਸਨ। ਮੁਲਤਾਨ ਸ਼ਹਿਰ ਵਿੱਚ ਵੀ ਇੱਕ ਪੁਰਾਤਨ ਤੇ ਪ੍ਰਸਿੱਧ ਸੂਰਜ ਮੰਦਿਰ ਸੀ। ਮੁਲਤਾਨ ਜੱਟਾਂ ਦਾ ਘਰ ਸੀ। ਸਿਕੰਦਰ ਦੀ ਜਿੱਤ ਪਿੱਛੋਂ ਮਲ੍ਹੀਆਂ ਤੇ ਹੋਰ ਜੱਟ ਚੌਧਰੀਆਂ ਨੇ ਬਾਦਸ਼ਾਹ ਸਿਕੰਦਰ ਨੂੰ ਦੱਸਿਆ ਕਿ ਅਸੀ ਲਗਪਗ ਇੱਕ ਹਜ਼ਾਰ ਸਾਲ ਤੋਂ ਇਸ ਖੇਤਰ ਵਿੱਚ ਸੁਤੰਤਰ ਤੇ ਸੁਖੀ ਵੱਸਦੇ ਸੀ। ਆਖ਼ਰ ਸਿਕੰਦਰ ਨੂੰ ਵੀ ਮਲ੍ਹੀਆਂ ਤੇ ਹੋਰ ਜੱਟ ਕਬੀਲਿਆਂ ਨਾਲ ਸਮਝੌਤਾ ਕਰਨਾ ਪਿਆ। ਯੂਨਾਨੀ ਇਤਿਹਾਸਕਾਰਾਂ ਨੇ ਮਲ੍ਹੀਆਂ ਨੂੰ ਮਲੋਈ ਲਿਖਿਆ ਹੈ। ਮਲ, ਮਲ੍ਹੀ ਅਤੇ ਮਲੋਈ ਇਕੋ ਹੀ ਕਬੀਲਾ ਲੱਗਦਾ ਹੈ। ਕੁਝ ਇਤਿਹਾਸਕਾਰ ਮਲ੍ਹੀਆਂ ਦਾ ਸੰਬੰਧ ਪਰਮਾਰ ਰਾਜਪੂਤਾਂ ਨਾਲ ਜੋੜਦੇ ਹਨ ਅਤੇ ਕੁਝ ਸਰੋਆ ਰਾਜਪੂਤਾਂ ਨਾਲ ਜੋੜਦੇ ਹਨ। ਮਲ੍ਹੀ ਤਾਂ ਰਾਜਪੂਤਾਂ ਦੇ ਜਨਮ ਤੋਂ ਵੀ ਬਹੁਤ ਪਹਿਲਾਂ ਦਾ ਕਬੀਲਾ ਹੈ। ਪ੍ਰਸਿੱਧ ਇਤਿਹਾਸਕਾਰ ਸ਼ਮਸ਼ੇਰ ਸਿੰਘ ਅਸ਼ੋਕ ਰਾਜਪੂਤਾਂ ਦੀ ਪੈਦਾਇਸ਼ ਅੱਠਵੀਂ, ਨੌਵੀਂ ਸਦੀ ਦੱਸਦਾ ਹੈ। ਮਹਾਂਭਾਰਤ ਵਿੱਚ ਰਾਜਪੂਤਾਂ ਦਾ ਕੋਈ ਜ਼ਿਕਰ ਨਹੀਂ। ਪੰਜਾਬ, ਸਿੰਧ, ਗੁਜਰਾਤ ਦੇ ਸੈਂਕੜੇ ਜੱਟ ਕਬੀਲਿਆਂ ਦਾ ਜ਼ਿਕਰ ਹੈ। ਜੱਟ ਪੁਰਾਣੇ ਕਬੀਲੇ ਹਨ ਰਾਜਪੂਤ ਨਵੀਂ ਜਾਤੀ ਹੈ। ਮਲੋਈ ਭਾਵ ਮਲ੍ਹੀ ਉਪਜਾਤੀ ਦੇ ਲੋਕ ਮੁਲਤਾਨ ਦੇ ਖੇਤਰ ਤੋਂ ਚਲਕੇ ਮਾਲਵੇ ਵਿੱਚ ਆਏ। ਮਾਲਵੇ ਤੋਂ ਰਾਜਸਤਾਨ ਵਿੱਚ ਪਹੁੰਚੇ। ਅੰਤ ਹੌਲੀ ਹੌਲੀ ਮੱਧ ਭਾਰਤ ਵਿੱਚ ਜਾਕੇ ਆਬਾਦ ਹੋ ਗਏ। ਮੱਧ ਭਾਰਤ ਦੇ ਉਸ ਖੇਤਰ ਦਾ ਨਾਮ ਵੀ ਮਾਲਵਾ ਪ੍ਰਚਲਤ ਹੋ ਗਿਆ। ਮਲੋਈ ਕਬੀਲਿਆਂ ਨੇ ਆਪਣੇ ਗਣਰਾਜ ਕਾਇਮ ਕਰ ਲਏ। ਮਾਲਵਾ ਗਣਰਾਜ ਦੇ ਪੁਰਾਣੇ ਸਿੱਕੇ ਵੀ ਮਿਲਦੇ ਹਨ। ਪਾਣਨੀ ਅਤੇ ਚੰਦਰ ਦੇ ਅਨੁਸਾਰ ਮਲੋਈ ਕਬੀਲੇ ਦੇ ਲੋਕ ਕਸ਼ਤਰੀ ਵੀ ਨਹੀਂ ਸਨ ਅਤੇ ਬ੍ਰਾਹਮਣ ਵੀ ਨਹੀਂ ਸਨ। ਇਹ ਮੱਧ ਏਸ਼ੀਆ ਤੋਂ ਭਾਰਤ ਵਿੱਚ ਆਇਆ ਇੱਕ ਵੱਖਰਾ ਹੀ ਕਬੀਲਾ ਸੀ। ਉਹ ਮੁਰਦਿਆਂ ਨੂੰ ਧਰਤੀ ਵਿੱਚ ਦੱਬ ਕੇ ਉਨ੍ਹਾਂ ਦੀਆਂ ਸਮਾਧਾਂ ਬਣਾ ਦਿੰਦੇ ਸਨ। ਉਹ ਦਿਵਾਲੀ ਅਤੇ ਖੁਸ਼ੀ ਦੇ ਮੌਕੇ ਆਪਣੇ ਜਠੇਰਿਆਂ ਦੀ ਪੂਜਾ ਵੀ ਕਰਦੇ ਸਨ। ਪ੍ਰਸਿੱਧ ਇਤਿਹਾਸਕਾਰ ਵੀ ਏ ਸਮਿਥ ਵੀ ਮਲੋਈ ਲੋਕਾਂ ਨੂੰ ਭਾਰਤ ਵਿੱਚ ਬਾਹਰੋਂ ਆਏ ਵਿਦੇਸ਼ੀ ਹੀ ਮੰਨਦਾ ਹੈ। ਪੁਰਾਣੇ ਸਮਿਆਂ ਵਿੱਚ ਮਲੋਈ ਕਬੀਲੇ ਦੇ ਲੋਕ ਉੱਤਰੀ ਤੇ ਮੱਧ ਭਾਰਤ ਵਿੱਚ ਦੂਰ ਦੂਰ ਤੱਕ ਆਬਾਦ ਸਨ। ਕੋਈ ਇਨ੍ਹਾਂ ਦਾ ਮੁਕਾਬਲਾ ਨਹੀਂ ਕਰਦਾ ਸੀ। ਇਹ ਬੜੇ ਲੜਾਕੇ ਤੇ ਯੋਧੇ ਸਨ। ਇਨ੍ਹਾਂ ਦੀ ਇੱਕ ਸ਼ਾਖਾ ਦੱਖਣ ਵੱਲ ਅੱਬੂ ਪਰਬਤ ਅਚਲਗੜ੍ਹ (ਸਰੋਹੀ) ਵਿੱਚ ਆਬਾਦ ਹੋ ਗਈ। ਜਿਨ੍ਹਾਂ ਵਿਚੋਂ ਮਹਾਨ ਸਮਰਾਟ ਬਿਕਰਮਾਦਿੱਤ ਹੋਇਆ। ਇਸੇ ਸ਼ਾਖ ਨੇ ਜੈਪੁਰ ਰਾਜ ਦੇ ਕਰਕੋਟ ਨਗਰ ਖੇਤਰ ਤੇ ਅਧਿਕਾਰ ਕਰ ਲਿਆ। ਇਸ ਇਲਾਕੇ ਵਿੱਚ ਇਨ੍ਹਾਂ ਦੇ ਰਾਜ ਦੇ ਪੁਰਾਣੇ ਸਿੱਕੇ ਵੀ ਮਿਲੇ ਹਨ। ਇਸ ਕਬੀਲੇ ਦੀ ਸ਼ਾਖ ਪੰਜਾਬ ਵਿੱਚ ਵੀ ਕਾਫ਼ੀ ਪੁਰਾਣੇ ਸਮੇਂ ਤੋਂ ਹੀ ਆਬਾਦ ਸੀ। ਮਲੋਈ ਭਾਵ ਮਲ੍ਹੀ ਭਾਈਚਾਰੇ ਦੇ ਲੋਕ ਰਾਜਸਤਾਨ ਅਤੇ ਮੱਧ ਪ੍ਰਦੇਸ਼ ਦੇ ਮਾਲਵਾ

289 / 296
Previous
Next