ਪਾਪਾਂ ਰੂਪੀ ਕੋਲਿਆਂ ਦੇ ਸੇਕ ਨਾਲ ਗਲਣ ਲਗ ਜਾਂਦੇ ਹਨ। ਸੋ ਫਾਥੇ ਪੰਛੀ ਦੇ ਛੁੱਟਣ, ਜਾਂ ਮਨੂਰ ਹੋਏ ਮਨ ਰੂਪ ਲੋਹੇ ਦੇ ਫੇਰ ਜੀਉ ਪੈਣ ਦਾ ਦਾਰੂ ਨਿਰੇ ਸ਼ੁਭ ਕਰਮ ਨਹੀਂ ਹਨ, ਉਹ ਤਾਂ ਗਲਦੇ ਜਾਣਗੇ ਪਾਪਾਂ ਦੇ ਮਘ ਰਹੇ ਕੋਲਿਆਂ ਦੇ ਸੇਕ ਨਾਲ, ਹਾਂ ਮਨੂਰਦੇ ਜੀਉ ਉੱਠਣ ਦਾ, ਜੀਉ ਕੇ ਲੋਹੇ ਤੋਂ ਸੋਨਾ ਹੋ ਜਾਣ ਦਾ ਇੱਕੋ ਤ੍ਰੀਕਾ ਹੈ ਕਿ ਸੱਚਾ ਸਤਿਗੁਰ ਨਾਮ ਰੂਪੀ ਅੰਮ੍ਰਿਤ ਦਾ ਛੱਟਾ ਮਾਰੇ। ਨਾਮ ਦੇ ਮੌਕੇ ਨਾਲ ਮਨ ਸਾਈਂ ਜੀ ਯਾਦ ਵਿਚ ਆਉਂਦਾ ਹੈ, ਸਾਈਂ ਦੀ ਯਾਦ ਸਾਈਂ ਨਾਲ ਮੇਲ ਹੈ।
71.
ਕਰਮ ਜੀਵ ਕਰਦਾ ਹੈ, ਆਪਣੇ ਕੀਤੇ ਨੂੰ ਫਲ ਲਗਦੇ ਹਨ। ਪਰ ਜੇ ਨਾਮ ਵਿਚ ਆਵੇ ਤਾਂ ਕਰਮ ਦਗਧ ਹੁੰਦੇ ਹਨ। ਨਾਮ ਦੀ ਲਿਵ ਜੋ ਪ੍ਰੇਮ ਹੈ, ਉੱਚਾ ਰਸ ਹੈ, ਕਰਮ ਤੋਂ ਉਚੇਰਾ ਮਾਰਗ ਹੈ। ਨਾਮ ਪਹਿਲਾਂ ਮਨ ਦੀ ਮੈਲ ਤੇ ਸੁਭਾਵ ਦੇ ਗੰਦ ਨੂੰ ਧੋਂਦਾ ਹੈ, ਮਤ ਵਿੱਚੋਂ ਪਾਪਾਂ ਨੂੰ ਧੋ ਕੱਢਦਾ ਹੈ, ਆਤਮਾ ਸਛ ਹੋ ਜਾਂਦੀ ਹੈ, ਉਹ ਨਾਮ ਫੇਰ ਅੰਮ੍ਰਿਤ ਹੋਕੇ ਰਸ ਦੇਂਦਾ ਹੈ:
"ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ॥
ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ॥" (ਸੁਖਮਨੀ)
72.
ਸਤਿਸੰਗ ਨਾਲ ਮਨ ਕਮਾਇਆ ਜਾਂਦਾ ਹੈ, ਉਸ ਵਿਚੋਂ ਮੈਲ ਉੱਗਰ ਉੱਗਰ ਕੇ ਦੂਰ ਹੁੰਦੀ ਹੈ, ਉਸ ਵਿਚ ਨਾਮ ਨੂੰ ਛੇਤੀ ਗ੍ਰਹਿਣ ਕਰਨ ਦੀ ਤਾਕਤ ਆ ਜਾਂਦੀ ਹੈ, ਜਦੋਂ ਹੀ ਕਿ ਮਨ ਕਿਸੇ ਕਾਰਨ ਅਭੇਦ ਅਰਦਾਸ ਵਿਚ ਆ ਗਿਆ, ਕਿਸੇ ਰੂਹਾਨੀ ਅਸਰ ਨਾਲ ਛੁਹ ਗਿਆ, ਕਿਸੇ ਅਦਭੁਤ ਕੋਤਕ ਨਾਲ ਰਗੜ ਖਾ ਗਿਆ। ਨਾਮ ਦੇ ਅਭਿਆਸ ਨਾਲ ਮਨ ਆਸ ਅੰਦੇਸੇ ਤੇ ਭੈ ਭਰਮ ਤੋਂ ਨਿਕਲਦਾ ਹੈ ਤੇ ਸੱਚ ਵਿਚ ਟਿਕਕੇ ਆਪੇ ਦੇ ਰੰਗ ਵਿਚ ਆ ਜਾਂਦਾ ਹੈ।
73.
'ਮਰਦਾਨਿਆ! ਉਠ ਉਜਾੜਾਂ ਵਸਦੀਆਂ ਹਨ, ਜਿਥੇ ਪਰਮੇਸ਼ੁਰ ਦਾ ਨਾਮ ਚਿੱਤ ਆਵੇ। ਓਹ ਵਸਦੀਆਂ ਭਯਾਨਕ ਹਨ ਜਿਥੇ ਪਰਮੇਸ਼ਰ ਜੀ ਤੋਂ ਵਿਸਾਰਾ