ਵੱਸਦੀ ਹੈ। ਭਾਵ ਇਹ ਕਿ ਚੇਤੇ ਵਿਚ ਕਿਸੇ ਸ਼ੈ ਨੂੰ ਵਸਾਉਣ ਲਈ ਉਸਦਾ ਬਾਰ ਬਾਰ ਰਟਨ ਕਰਨਾ ਸਹਾਈ ਹੁੰਦਾ ਹੈ, ਜਿਵੇਂ ਤੈਨੂੰ ਦੱਸਿਆ ਸੀ ਕਿ ਚੇਤੇ ਵਿਚ ਕਿਸੇ ਗਲ ਨੂੰ ਬਰਾਬਰ ਵਸਾਇਆਂ ਉਹ ਗਲ ਚਿੱਤ ਵਿਚ ਮਨ ਦੇ ਹੇਠਲੇ ਪਰਤ ਵਿਚ ਵਸ ਜਾਂਦੀ ਹੈ। ਸੋ ਪਰਤੱਖ ਹੈ ਕਿ ਚੇਤੇ ਵਿਚ ਵਸਾਉਣ ਲਈ ਬਹੁਤ ਵੇਰੀ ਸਾਨੂੰ ਰਸਨਾ ਦੇ ਰਟਨ ਤੋਂ ਸਹਾਇਤਾ ਮਿਲ ਜਾਂਦੀ ਹੈ। ਇਹ ਗਲ ਕਿ ਰਟਨ ਨਾਲ-ਬਾਰ ਬਾਰ ਉਚਾਰਨ ਨਾਲ-ਜਪਣ ਨਾਲ ਚੇਤੇ ਵਿਚ, ਯਾਦ ਵਿਚ, ਮਿਸਰਨ ਵਿਚ ਗਲ ਵਸ ਜਾਂਦੀ ਹੈ, ਪਰਤੱਖ ਹੈ। ਸਾਡੇ ਮਨ ਦੀ ਅੰਦਰਲੀ ਕਲਾ ਦੀ ਬਨਾਵਟ ਐਸੀ ਹੈ ਤੇ ਹਰ ਕੋਈ ਸਮਝਦਾ ਹੈ। ਜਿਤਨੇ ਵਿਦਵਾਨ ਹਨ ਸਭ ਨੇ ਵਿਦਯਾ ਇਸੇ ਤਰ੍ਹਾਂ ਰਟ ਰਟ ਤੇ ਯਾਦ ਕਰ ਕਰਕੇ ਅੰਦਰ ਵਸਾਈ ਹੈ। ਸੋ ਝੰਡਿਆ! ਜੇ ਤੋਖਲਾ ਹੋਵੇ ਕਿ 'ਸਾਈਂ ਦੀ ਹੋਂਦ ਸਾਡੀ ਯਾਦ ਵਿਚ ਲਗਾਤਾਰੀ ਨਿਵਾਸ ਨਹੀਂ ਕਰੇਗੀ ਤਾਂ ਸਾਈਂ ਦਾ 'ਨਾਮ' ਰਸਨਾ ਤੇ ਬਿਠਾ ਕੇ ਜਪ ਕਰੀਏ, ਰਟਨ ਕਰੀਏ, ਬਾਰ ਬਾਰ ਉਚਾਰੀਏ। ਇਸ ਰਸਨਾ ਦੇ ਅੱਭਯਾਸ ਨਾਲ ਇਸ ਜੀਭ ਨਾਲ ਨਾਮ ਜਪਣ ਨਾਲ ਸਾਈਂ ਦੀ ਹੋਂਦ ਯਾਦ ਵਿੱਚ ਵੱਸ ਜਾਏਗੀ, ਯਾਦ ਵਿਚੋਂ ਕਿਸੇ ਵੇਲੇ ਨਾ ਨਿਕਲਣ ਦੇਣ ਨਾਲ ਇਹ ਭਾਵ ਚਿੱਤ ਵਿਚ ਮਨ ਦੇ ਹੇਠਲੇ ਪਰਤ ਵਿਚ ਲਗਾਤਾਰੀ ਰੰਗ ਵਿਚ ਟਿਕ ਜਾਏਗੀ।
89.
ਸਾਈਂ ਦੀ 'ਹੋਂਦ' ਸਾਡੀ ਯਾਦ ਵਿਚ ਹਰ ਛਿਨ ਵੱਸੇ, ਜੋ ਐਉਂ ਮਨ ਦੀ ਸੂਖਮ ਗਤੀ ਵਿਚ ਯਾਦ, ਅਰਥਾਤ ਸਾਈਂ ਦੀ ਹੋਂਦ ਦੀ ‘ਯਾਦ’, ਲਗਾਤਾਰੀ ਹੋਕੇ ਨਾ ਵੱਸੇ, ਭੁੱਲ ਭੁੱਲ ਜਾਵੇ, ਮੁੜ ਮੁੜ ਚੇਤੇ ਆਵੇ ਮੁੜ ਮੁੜ ਭੁੱਲ ਭੁੱਲ ਜਾਵੇ, ਤਾਂ ਸਾਈਂ ਦਾ ਨਾਮ ਰਸਨਾ ਨਾਲ ਜਪੇ। ਇਹ ਅੱਭਯਾਸ 'ਸਾਈਂ' ਦੀ ਹੋਂਦ ਦੇ ਭਾਵ ਨੂੰ ਯਾਦ ਵਿਚ ਲਗਾਤਾਰੀ ਕਰ ਦੇਵੇਗਾ। ਲੋਕੀਂ ਜੋ ਹੁੱਜਤਾਂ ਘੜਿਆ ਕਰਦੇ ਹਨ, ਵਿਚਾਰ ਨਹੀਂ ਕਰਦੇ।
90.
'ਹੈ' ਦਾ ਭਾਵ ਜਦ ਅੰਦਰ ਲਗਾਤਾਰੀ ਹੋ ਜਾਏਗਾ, ਅੰਦਰਲਾ ਸਾਡਾ ਇਕ ਉਚਿਆਈ ਉੱਤੇ ਆਪੇ ਨੂੰ ਪ੍ਰਤੀਤ ਕਰੇਗਾ, ਇਕ ਜਾਗ੍ਰਤ ਦਾ ਭਾਵ ਕਿ