ਜੇ ਤੂੰ ਵਿਛੁੜਦਾ ਹੈਂ ਤਾਂ ਖਿੱਚ ਦੀ ਤਾਣੀ ਕੱਸੀ ਜਾਂਦੀ ਹੈ ਤੇ ਉਹ ਕੱਸ ਮੈਥੋਂ ਝੱਲੀ ਨਹੀਂ ਜਾਂਦੀ। ਆਖ ਨਾਂ;- ਤੂੰ ਮੇਰਾ ਹੈਂ, ਤੂੰ ਮੇਰਾ ਦਾਸ ਹੈਂ, ਮੈਂ ਤੈਨੂੰ ਕਦੇ ਨਾਂ ਵਿਛੋੜਸਾਂ। ਹੇ ਨੀਵਿਆਂ ਦੇ ਮਿੱਤਰ, ਹੇ ਨਿਮਾਣਿਆਂ ਦੇ ਯਾਰ, ਹੇ ਨੀਚਾਂ ਦੇ ਸੰਗੀ ਸਾਥੀ ਰਹਿਕੇ ਉੱਪਰ ਚੱਕ ਲਿਜਾਣ ਵਾਲੇ ਉਚਿਆ! ਇਕ ਵਾਰ ਕਹੁ ਡੂੰਮਾਂ ਤੂੰ ਮੇਰੀ ਨਜ਼ਰੋਂ ਕੇਦ ਉਹਲੇ ਨਾਂ ਹੋਸੇ।'
129.
ਤੂੰ ਆਤਮਾ ਹੈਂ, ਆਪ ਨੂੰ ਪਛਾਣਿਆ ਕਰ, ਦੂਜਿਆਂ ਵਿਚ ਆਪਣੇ ਵਰਗੀ ਆਤਮਾ ਵੇਖਿਆ ਕਰ। ਦੌਲਤ ਤੇ ਸਰੀਰ ਵਰਗੀ ਆਤਮਾ ਵੇਖਿਆ ਕਰ। ਦੌਲਤ ਤੇ ਸਰੀਰ ਪਰਦੇ ਹਨ ਜੋ ਆਪਣੇ ਆਪ ਨੂੰ ਆਤਮਾਂ ਦਿੱਸਣ ਨਹੀਂ ਦੇਂਦੇ, ਇਨ੍ਹਾਂ ਪਰਦਿਆਂ ਨੂੰ ਪਾੜਕੇ ਆਤਮਾ ਵੇਖਿਆ ਕਰ।
130.
ਪਰਮਾਤਮਾ ਹਰਦਮ ਤੇਰੇ ਨਾਲ ਹੈ, ਤੂੰ ਉਸ ਵਲ ਨਹੀਂ ਤੱਕਦੀ ਉਹ ਤੈਨੂੰ ਦੇਖਦਾ ਹੈ। ਤੂੰ ਸੌਂ ਜਾਂਦੀ ਹੈਂ ਉਹ ਜਾਗਦਾ ਹੈ ਤੂੰ ਜੋ ਕਰਦੀ ਹੈਂ ਉਹ ਦੇਖਦਾ ਹੈ, ਜੋ ਸੋਚਦੀ ਹੈਂ ਉਹ ਜਾਣਦਾ ਹੈ। ਪਰ ਤੂੰ ਉਸਨੂੰ ਨਹੀਂ ਦੇਖਦੀ ਨਾ ਜਾਣਦੀ।
131.
ਤੂੰ ਸੁਖ ਦਿਆ ਕਰ, ਲਿਆ ਨਾ ਕਰ।
132.
“ਸੱਚੇ ਮਾਲਕਾ! ਮੈਂ ਕੁਝ ਨਹੀਂ, ਤੂੰ ਸਭ ਕੁਝ ਹੈਂ। ਹਾਂ, ਮੈਂ ਪਾਪਣ ਤੇਰੇ ਪਿਆਰ ਦੀ ਬਖਸ਼ੀ ਤੇਰੀ ਹਾਂ, ਅਪਨਾ ਲੈ। ਮੈਂ ਕੀਹ ਹਾਂ ? ਕੁਛ ਨਹੀਂ ਹਾਂ! ਚਰਨਾਂ ਵਿਚ ਸਮਾ ਲੈ ਤੇ ਨਾ ਵਿਛੋੜ, ਉਹ ਵਿਛੋੜ ਗਿਆ ਹੈ ਹੁਣ ਤੁਸੀਂ ਨਾ ਵਿਛੋੜਨਾ। ਮੈਂ ਮੂਰਖ ਆਤਮਾਂ ਦਾ ਸੁਨੇਹਾ ਸੁਣਕੇ ਰੋਂਦੀ ਸਾਂ ਅੱਜ ਤੇਰੇ ਕੌਤਕ ਦੇਖਦੇ ਅਚਰਜ ਹਾਂ। ਮੈਂ ਆਪਣੀ ਮਤਿ ਤੇ ਕੀਹ ਇਤਬਾਰ ਕਰਾਂ: ਮਤਿ ਮੇਰੀ ਥੋੜੀ ਹੈ, ਚਾਨਣਾਂ ਮੇਰਾ ਧੁੰਦਲਾ ਹੈ, ਰਾਹ ਮੇਰਾ ਮੈਨੂੰ ਕਾਂਬੇ ਦੇਂਦਾ