ਇਮ ਕਹਿ ਕ੍ਰਿਪਾ ਦ੍ਰਿਸਟਿ ਪ੍ਰਭੁ ਹੇਰੀ।
ਰਿਦੈ ਪ੍ਰਕਾਸ਼ ਪਇਓ ਤਿਸ ਬੇਰੀ॥ (ਸੁ:ਪ੍ਰ:)
ਜਦ ਉਥਾਨ ਹੋਇਆ ਤਾਂ ਮਹਾਂਰਾਜ ਬੋਲੇ: ਜੋਗੀ ਜੀਓ! ਇਹ ਸਹਜ ਯੋਗ ਹੈ। ਵਾਹਿਗੁਰੂ ਜੀ ਨਾਲ ਨਾਮ ਦਵਾਰਾ ਪ੍ਰੇਮ ਭਾਵਨਾਂ ਨਾਲ ਜੁੜਨਾ। ਹੁਣ ਜਦ ਸਰੀਰ ਦੀ ਕ੍ਰਿਯਾ ਕਰੋਗੇ ਕਿ ਸੰਸਾਰ ਦੇ ਕੰਮ ਕਰੋਗੇ ਤਾਂ ਲੀਨਤਾ ਵਾਲੀ ਅਵਸਥਾ ਬਦਲਦੀ ਹੈ, ਕ੍ਰਿਯਾਮਾਨ ਜੁ ਹੋ ਗਿਆ ਸਰੀਰ ਤੇ ਮਨ। ਹੁਣ ਅਸਾਂ ਨੇ ਵੀਚਾਰ ਕਰਨੀ ਹੈ ਕਿ ਅਸੀਂ ਜਿਸ ਨਾਲ ਜੁੜੇ ਹਾਂ ਉਸ ਤੋਂ ਦੂਰ ਨਹੀਂ ਹੋਣਾ। ਇਸ ਲਈ ਅੰਤਰ ਆਤਮੇ ਉਸ ਨੂੰ ਸਿਮਰਣ ਵਿਚ ਰਖਣਾ ਹੈ। ਸਿਮਰਣ ਨਾਲ ਅਸੀਂ ਆਪਣੇ ਨਾਮੀ ਦੇ ਨੇੜੇ ਤੋਂ ਨੇੜੇ ਰਹਿੰਦੇ ਹਾਂ। ਚਿੱਤ ਬ੍ਰਿਤੀ ਇਕ ਸਦੈਵੀ ਜੋੜ ਕਿ ਜੋਗ ਵਿਚ ਰਹਿੰਦੀ ਹੈ। ਇਹ ਜੋਗ ਸਰਬ ਕਾਲਿਕ ਹੋ ਜਾਂਦਾ ਹੈ। ਜਦ ਮਿਹਰ ਹੋਈ ਤਾਂ ਸਿਮਰਣ ਵਾਲਾ ਆਪਣੇ ਸਿਮਰ* ਵਿਚ ਲੀਨ ਹੋ ਗਿਆ। ਜਦ ਅਯਾਸੀ ਪੁਰਖ ਜਗਤ ਬਿਵਹਾਰ ਵਿਚ ਹੈ ਤਾਂ ਸੁਰਤ ਸਿਮਰਨ ਵਿਚ ਲਗੀ ਰਹਿੰਦੀ ਹੈ, ਜੋ ਕੁਛ ਸਮੇਂ ਬਾਦ ਸਹਿਜ ਸੁਭਾਵ ਲਗੀ ਰਹਿੰਦੀ ਹੈ ਨਿਰਯਤਨ। ਜਿਵੇਂ ਤਾਰੂ ਮੁਰਦਾ ਤਾਰੀ ਵਿਚ ਨਿਰਯਤਨ ਤਰਦਾ ਹੈ ਸਹਜ ਸੁਭਾਵ। ਇਸ ਸਹਜ ਮੇਲ ਜਾਰੀ ਰਹਿਣ ਕਰਕੇ ਕਿਸੇ ਵੇਲੇ ਪ੍ਰੀਤਮ ਪਰਮੇਸ਼ਰ ਦੇ ਨਾਲੋਂ ਅੰਦਰਲੀ ਡੋਰੀ ਟੁੱਟਦੀ ਨਹੀਂ। ਇਹ ਹੈ ਸੁਖੈਨ ਤੋਂ ਸੁਖੈਨ ਕਲਯੁਗ ਲਈ ਕਲ੍ਯਾਨ ਦਾ ਮਾਰਗ। ਇਸ ਦੀ ਪ੍ਰਾਪਤੀ ਦੇ ਹੋ ਗਿਆ ਫਿਰ ਜਨਮ ਮਰਨਾ ਨਹੀਂ। ਚੋਲੇ (ਸਟੀਰ) ਦੀ ਲੋੜ ਹੀ ਉਠ ਜਾਂਦੀ ਹੈ।
–––––––––––––––
* ਸਮਰਤ = ਜਿਮਰਨੇ ਯੋਗ। ਭਾਵ ਜਿਸ ਦਾ ਸਿਮਰਨ ਕਰ ਰਿਹਾ ਸੀ। (ਸੰਸ: ਸਮਰੁਤਵ੍ਯ = ਸਿਮਰਨੇ ਯੋਗ)।
ਇਹ ਸੁਣ ਕੇ ਯੋਗੀ ਨੇ ਚਰਨ ਕਮਲਾਂ ਤੇ ਸਿਰ ਧਰ ਦਿੱਤਾ। ਝਰਨ ਝਰਨ ਹੋਈ ਸਾਰੇ ਸਰੀਰ ਵਿਚ। ਓਹੋ ਆਤਮਾ ਦੀ ਪਰਮਾਤਮਾ ਵਿਚ ਲੀਨਤਾ ਵਾਲੀ ਉਨਮਨੀ, ਬਾਣੀ ਤੋਂ ਪਰੇ ਦੀ ਅਵਸਥਾ, ਛਾ ਗਈ ਜੋ ਦੁਰਲੱਭ ਹੈ। ਜੋਗੀ ਨੇ ਸਮਝ ਹੀ ਨਹੀਂ ਲਿਆ, ਪਾ ਲਿਆ ਪ੍ਰੀਤਮ।
ਜੋਗੀ ਅਗਲੇ ਦਿਨ ਫੇਰ ਆਯਾ ਤੇ ਬੜੇ ਸਤਿਕਾਰ ਨਾਲ ਪੁੱਛਣ ਲਗਾ:- ਦੀਨਾਨਾਥ ਜੀ! ਆਪ ਤਾਂ ਸਦਾ ਮੁਕਤ ਹੋ, ਕਰਮ ਜਾਲ ਆਪ ਨੂੰ ਨਹੀਂ ਪਕੜਦਾ, ਪਰ ਇਹ ਆਪਦੇ ਸਿੱਖ ਤੇ ਜੰਗਾਂ ਜੁੱਧਾਂ ਵਿਚ ਪੈਕੇ ਰਜੋ ਤਮੋ ਗੁਣੀ ਹੋਕੇ ਕਟਾ ਵੱਢ ਕਰਨਗੇ, ਕਲ੍ਯਾਨ ਮਾਰਗ ਤੋਂ ਤਾਂ, ਆਪ ਦੇ ਹੋਕੇ ਬੀ, ਏਹ ਦੂਰ ਜਾ ਪੈਣਗੇ? ਪੈਣਗੇ ਨਹੀਂ ਪਰ ਮੈਨੂੰ ਸੰਸਾ ਫੁਰਦਾ ਹੈ ਕਿ ਪੈਣਗੇ। ਇਹ ਮੇਰਾ ਸੰਸਾ ਆਪ ਨਵਿਰਤ ਕਰ ਦਿਓ।
ਗੁਰੂ ਜੀ- ਸਾਧ ਰਾਮ! ਅਸਾਂ ਇਨ੍ਹਾਂ ਨੂੰ ਗੁੰਝਲਦਾਰ ਤੇ ਬਰੀਕ ਦਾਰਸ਼ਨਿਕ ਮੁਸ਼ਕਲਾਂ ਵਿਚ ਨਹੀਂ ਪਾਇਆ। ਗੁਰੂ ਨਾਨਕ ਦਾ ਮਾਰਗ ਸੁਖੈਨ ਤੇ ਸੁਭਾਵ ਦੇ ਨੇੜੇ ਤੇੜੇ ਰਹਿਕੇ ਤਾਰਨਹਾਰ ਹੈ। ਸੁਭਾਵਕ ਤੇ ਸੁਖੈਨ ਹੋਣ ਕਰਕੇ ਇਸ ਦਾ ਨਾਮ 'ਸਹਜ ਯੋਗ' ਹੈ। ਇਸ ਦੇ ਅੰਗ ਇਹ ਹਨ:-
੧. ਇਕ ਵਾਹਿਗੁਰੂ ਅਕਾਲਪੁਰਖ, ਪਾਰਬ੍ਰਹਮ ਪਰਮੇਸ਼ੁਰ ਹੈ, ਜੋ ਕਰਤਾ ਪੁਰਖ ਹੈ, ਨਿਰਵੈਰ ਹੈ, ਨਿਰਭਉ ਹੈ, ਪ੍ਰੇਮ ਤੇ ਆਨੰਦ ਉਸਦਾ ਸੁਤੇ ਸਰੂਪ ਹੈ। ਉਸ ਪਰ ਦ੍ਰਿੜ੍ਹ ਵਿਸ਼ਵਾਸ, ਇਹ ਪਹਿਲਾ ਅੰਗ ਹੈ।
੨. ਉਸ ਪਰਮੇਸ਼ੁਰ ਨੂੰ ਆਪਣੇ ਪਿਤਾ ਜੀ ਸਮਝਕੇ ਪ੍ਯਾਰ ਕਰਨਾ ਹੈ। ਪ੍ਯਾਰ ਦੇ ਭਾਵ ਪੈਦਾ ਕਰਨੇ ਲਈ ਉਸਦਾ ਜਸ, ਗੁਣਾਨੁਵਾਦ ਤੇ ਕੀਰਤਨ ਕਰਨਾ ਤੇ ਸੁਣਨਾ ਹੈ ਤੇ ਇਸ ਕਾਰਜ ਲਈ ਗੁਰੂ ਕੀ ਬਾਣੀ ਸੌਖੀ ਤੇ ਸਹਜ ਬੋਲੀ ਵਿਚ ਰਚਕੇ ਇਨ੍ਹਾਂ ਸਿੱਖਾਂ ਵਿਚ ਸਥਾਪਨ ਕਰ ਦਿੱਤੀ ਗਈ ਹੈ। ਇਸ ਦਾ ਪਾਠ, ਕੀਰਤਨ, ਵੀਚਾਰ ਆਦਿ ਸਿਖਾਂ ਵਿਚ ਪ੍ਰਵਿਰਤ ਹਨ। ਤੁਸਾਂ ਹੁਣ ਰਹਿਰਾਸ ਦੀ ਬਾਣੀ ਸੁਣਕੇ ਸੁਖ ਪਾਇਆ ਹੈ। ਸੁਣਨ ਵਾਲੇ
੩. ਪਰ ਬਾਣੀ ਦਾ ਪਾਠ ਵੀਚਾਰ ਕੀਰਤਨ ਤਾਂ ਦਿਨ ਰਾਤ ਦੇ ਕਿਸੇ ਕਿਸੇ ਵੇਲੇ ਹੈ, ਹਰ ਵੇਲੇ ਨਹੀਂ ਹੋ ਸਕਦਾ। ਸੋ ਹਰ ਵੇਲੇ ਲਈ ਹੋਰ ਸਾਧਨ ਹੈ, ਉਸੇ ਰੱਬ ਜੀ ਤੋਂ ਉਹਲੇ ਨਾਂ ਹੋਣ ਦਾ, ਯਾ ਕਹੋ ਕਿ ਉਸ ਦੇ ਨੇੜੇ ਨੇੜੇ ਰਹਿਣ ਦਾ। ਉਹ ਸਾਧਨ ਨਾਮ ਹੈ। ਜਿਸਦਾ ਪ੍ਰਕਾਰ ਇਹ ਹੈ:- ਉਸ ਸਦਾ ਪ੍ਰੇਮ ਤੇ ਅਸਚਰਜ ਰੂਪ ਨੂੰ ਸਿੱਖ ਤੁਰਦੇ ਫਿਰਦੇ ਯਾਦ ਰੱਖਦੇ ਹਨ ਸਹਜ ਭਾਵਨਾਂ ਵਿਚ, ਜੇ ਯਾਦ ਨਾਂ ਟਿਕੇ ਤਾਂ ਉਸ ਦਾ ਨਾਮ ਸਿਮਰਦੇ ਹਨ। ਜੇ ਨਾਮ ਸਿਮਰਨ ਵਿਚ ਨਾਂ ਮਨ ਲੱਗੇ ਤਾਂ ਨਾਮ ਰਸਨਾਂ ਤੇ ਬਿਨਾ ਲਈਦਾ ਹੈ ਤੇ ਉਸ ਨਾਲ ਨਾਮ ਜਪੀਦਾ ਹੈ। ਰਸਨਾਂ ਨਾਲ ਜਪਦਿਆਂ ਜਪਦਿਆਂ ਨਾਮ ਰਸਨਾਂ ਤੋਂ ਮਨ ਵਿਚ, ਅਰਥਾਤ ਸਿਮ੍ਰਤੀ ਵਿਚ ਚਲਾ ਜਾਂਦਾ ਹੈ, ਜਾਂ ਇਉਂ ਸਮਝੋ ਕਿ ਪਹਿਲਾਂ ਰਸਨਾਂ ਨਾਲ ਨਾਮ ਜਪੀਦਾ ਹੈ, ਉਹ ਸਿਮਰਨ ਹੋਕੇ ਮਨ ਵਿਚ ਟਿਕਦਾ ਹੈ। ਮਨ ਵਿਚ ਸਿਮਰੀਂਦਾ ਉਹ ਸੂਖਮ ਹੋਕੇ ਤੁਰੀਆ ਵਿਚ ਲੈ ਜਾਂਦਾ ਹੈ। ਨਾਮ ਨਾਮੀ ਦੀ ਏਕਤਾ ਹੋ ਜਾਂਦੀ ਹੈ। ਇਉਂ ਸਿਖ ਬਿਨਾਂ ਹਠ ਜੋਗ ਦੇ, ਬਿਨਾਂ ਰਾਜ ਜੋਗ ਦੇ, ਬਿਨਾਂ ਕਿਸੇ ਹੋਰ ਕਰੜੇ ਸਾਧਨ ਦੇ ਸਹਿਜ ਸੁਭਾਵ ਹੀ ਵਾਹਿਗੁਰੂ ਜੀ ਨਾਲ ਯਾ ਉਨ੍ਹਾਂ ਦੀ ਯਾਦ ਨਾਲ ਜੁੜੇ ਉਸਦੀ ਹਜ਼ੂਰੀ ਵਿਚ ਵੱਸਦੇ ਯੋਗੀ ਹਨ। ਨਾਮ ਜਪਦਿਆਂ ਉਹਨਾਂ ਦਾ ਨਿਸ਼ਾਨਾ ਨਾਮੀ ਹੁੰਦਾ ਹੈ। ਨਾਮ ਦਾ ਅਰਥ ਭਾਵ 'ਪਰਮੇਸ਼ਰ ਹੈ ਇਹ ਧ੍ਰੁਵਾ ਬੰਨ੍ਹਕੇ ਨਾਮ ਜਪਦੇ ਹਨ। ਇਸ ਤਰ੍ਹਾਂ ਦਾ ਸਾਧਨ ਕਰਨ ਵਾਲਾ ਆਪਨੂੰ ਮਾਲਕ ਦੀ ਹਜ਼ੂਰੀ ਵਿਚ ਪ੍ਰਤੀਤ ਕਰਦਾ ਰਹਿੰਦਾ ਹੈ।
੪. ਇਉਂ ਹਜ਼ੂਰੀ ਵਿਚ ਵਸਦਿਆਂ ਪਾਪ ਕਰਮ ਨਹੀਂ ਹੋ ਸਕਦੇ, ਜਿਵੇਂ ਮੇਰੀ ਹਜ਼ੂਰੀ ਵਿਚ ਕੋਈ ਬੰਦਾ ਮਾੜਾ ਕਰਮ ਕਰਨੋਂ ਜਚੇਗਾ, ਤਿਵੇਂ ਵਾਹਿਗੁਰੂ ਦੀ ਹਜੂਰੀ ਵਾਸ ਵਾਲੇ, ਰੱਬ ਪਿਤਾ ਦੇ ਭੈ ਵਿਚ ਹੁੰਦੇ ਹਨ ਕਿ ਉਹ ਦੇਖਦਾ ਹੈ, ਹਰ ਥਾਵੇਂ ਜੁ ਹਰ ਵੇਲੇ ਹੋਇਆ। ਐਉਂ ਉਨ੍ਹਾਂ ਦਾ ਆਚਰਨ ਸਾਈਂ ਦੇ ਭੈ ਵਿਚ ਰਹਿਣ ਕਰਕੇ ਸ਼ੁੱਧ ਰਹਿੰਦਾ ਹੈ।
ਪਹਿਲੋਂ ਸਿਖਾਂ ਨੂੰ ਸਿਖਾਯਾ ਜਾਂਦਾ ਹੈ ਕਿ ਆਚਰਨ ਯਤਨ ਨਾਲ ਸ਼ੁੱਧ ਰਖੋ। ਸੇਵਾ ਕਰੋ ਇਸ ਨਾਲ ਮਾਨ ਹਿਰਦਾ ਹੈ, ਹਉਂ ਘਟਦੀ ਹੈ। ਫੇਰ ਬਾਣੀ ਨਾਲ ਮੈਲ ਟੁਟਦੀ ਹੈ, ਫਿਰ ਨਾਮ ਨਾਲ ਮਨ ਮੂਲੋਂ ਨਿਰਮਲ ਹੋ ਜਾਂਦਾ ਤੇ ਹਜੂਰੀ ਵਾਸ ਹੋ ਜਾਂਦਾ ਹੈ। ਤਦ ਕਰਮ ਆਪੇ ਹੀ ਨਿਰਮਲ ਰਹਿੰਦੇ ਹਨ*।
ਜੋਗੀ- ਸੱਤ ਹੈ, ਬਹੁਤ ਸੁਖੈਨ ਹੈ, ਮਨ ਨੂੰ ਲਗਨ ਚਾਹੀਏ, ਪਰ ਮੈਂ ਇਕ ਹੋਰ ਸ਼ੰਕਾ ਨਵਿਰਤ ਕਰਨੀ ਹੈ। ਏਹ ਜੋ ਲੜਨ ਮਰਨ ਮਾਰਨਗੇ ਏਹ ਰਜੋ ਤਮੇਂ ਗੁਣਾਂ ਵਿਚ ਵਾਪਰਨਗੇ। ਜੋਸ਼ ਵੇਲੇ ਰਜੋ ਤੇ ਕ੍ਰੋਧ ਵੇਲੇ ਤਮੋ।. ਇਸ ਤੋਂ ਕਿਵੇਂ ਛੁੱਟਣਗੇ?
੫. ਗੁਰੂ ਜੀ- ਇਨ੍ਹਾਂ ਨੂੰ ਪੰਜਵੀਂ ਸੰਥਾ ਇਹ ਦਿਤੀ ਗਈ ਹੈ ਕਿ ਵਾਹਿਗੁਰੂ ਪਿਤਾ ਹੈ ਤੇ ਸਾਰੇ ਬੰਦੇ ਉਸ ਦੇ ਬੱਚੇ ਹਨ, ਤਾਂ ਤੇ ਸਾਰੇ ਸਾਡੇ ਵੀਰ ਹਨ। ਕਿਸੇ ਨਾਲ ਵੈਰ ਭਾਵ ਨਹੀਂ ਰਖਣਾ। ਦੇਸ਼, ਜਾਤ, ਧਰਮ ਕਿਸੇ ਵਖੇਵੇਂ ਕਰਕੇ ਸੂਗ ਨਹੀਂ ਕਰਨੀ ਕਿਸੇ ਨਾਲ।
ਜੇ ਕੋਈ ਦੁਖੀ ਹੈ ਤਾਂ ਉਸ ਦੀ ਸਹਾਯਤਾ ਕਰਨੀ ਹੈ। ਸਿਖ ਨੇ ਦਿਲ ਦਯਾ ਵਾਲਾ ਤੇ ਦਾਨਾ ਰਖਣਾ ਹੈ, ਸਭ ਨਾਲ ਸ਼ੁਭ ਵਰਤਣਾ ਹੈ। ਇਸਨੂੰ ਅਸੀਂ 'ਸਰਬੱਤ ਦਾ ਭਲਾ' 'ਚਿਤਵਨਾ' ਤੇ 'ਕਰਨਾ' ਆਖਦੇ ਹਾਂ। ਤੁਸੀਂ ਸਮਝ ਲਓ ਕਿ ਸਿੱਖ 'ਦ੍ਵੈਖ' ਵਿਚ ਨਹੀਂ ਵਸਦਾ। ਦੁਖੀਏ ਦਾ ਦੁਖ ਦੂਰ ਕਰਨਾ ਸਿਖ ਆਪਣਾ ਧਰਮ ਸਮਝਦਾ ਹੈ। ਅੰਦਰ ਜਦ ਨਾਮ ਹੈ ਤਾਂ ਕਰਮ
–––––––––––––––––––
* ਬ੍ਰਹਮ ਗਿਆਨੀ ਤੇ ਹੋਇ ਸੁ ਭਲਾ॥-ਸੁਖਮਨੀ
ਪ੍ਯਾਹ, ਦਇਆ, ਮੈਤ੍ਰੀ ਉਪਕਾਰ ਦੇ ਹੋਣਗੇ, ਐਉਂ ਪਰਮੇਸ਼ੁਰ ਉਸ ਸਿਖ ਵਿਚ ਚਮਕਦਾ ਦਿੱਸੇਗਾ।
ਹੁਣ ਰਿਹਾ ਜੰਗ। ਸਿਖ ਲੋਭ ਲਾਲਚ ਲਈ ਜੰਗ ਨਹੀਂ ਕਰ ਰਹੇ। ਦੇਸ ਦੁਖੀ ਹੈ, ਪਰਜ ਪੀੜਤ ਹੈ, ਅਪਣੇ ਮੁਲਕ ਵਿਚ, ਆਪਣੇ ਘਰਾਂ ਵਿਚ ਅਸੀਂ ਦਾਸ ਬਣਾਏ ਤੇ ਸਲੂਕੇ ਜਾਂਦੇ ਹਾਂ, ਸਾਡੇ ਕਰਮ ਧਰਮ ਵਿਚ ਜੁਲਮ ਕੀਤੇ ਜਾਂਦੇ ਹਨ। ਧਰਮ ਸਭ ਦਾ ਆਪਣਾ ਹੈ। ਰਾਜਾ ਕਿਉਂ ਦਖਲ ਦੇਵੇ ਸਾਡੇ ਧਰਮ ਵਿਚ? ਇਹ ਕਸ਼ਟ ਹੈ ਸਾਰੀ ਪਰਜਾ ਨੂੰ।
ਜੋਗੀ (ਠੰਡਾ ਸਾਹ ਲੈਕੇ)- ਦਾਤਾ! ਸੱਚ ਕਿਹਾ ਨੇ, ਸਦੀਆਂ ਤੋਂ ਪਰਜਾ ਦੁਖੀ ਹੈ ਤੇ ਪਰਵੱਸ ਪਈ ਹੋਈ ਹੈ। ਧਰਮ ਕਰਮ ਦੀ ਖੁੱਲ੍ਹ ਬੱਸ ਚੁਕੀ ਹੈ। ਨੀਵੇਂ ਸਮਝੇ ਤੇ ਧਿਕਾਰੇ ਜਾਂਦੇ ਹਾਂ। (ਠੰਡਾ ਸਾਹ ਲੈਕੇ) ਅਹੋ ਕਾਲ ਗਤੀ!
ਗੁਰੂ ਜੀ- ਸਾਧੂ ਜੀ! ਸ਼ਾਸਤ੍ਰਾਂ ਦਾ ਦੱਸਿਆ ਸਾਧਨ ਵੈਰਾਗ ਹੈ। ਵੈਰਾਗ ਧਾਰ ਕੇ ਹਿਮਾਂਚਲ ਵਿਚ ਜਾ ਕੇ ਸਰੀਰ ਗਾਲਣ ਦੀ ਥਾਂ ਅਸਾਂ ਸਿਖਾਇਆ ਹੈ ਕਿ ਦੇਹੀ ਨਾਲ ਵੈਰਾਗ ਬੇਸ਼ਕ ਕਰੋ, ਪਰ ਸਫਲ ਵੈਰਾਗ ਕਰੋ।
ਜੋਗੀ (ਕਾਹਲਾ ਹੋਕੇ)- ਸਫਲ ਵੈਰਾਗ ਕੀਹ ਹੁੰਦਾ ਹੈ ? ਭਗਵਨ! ਗੁਰੂ ਜੀ- ਸਰੀਰ ਦੀਆਂ ਵਿਹਤ ਲੋੜਾਂ ਪੂਰੀਆਂ ਕਰਕੇ ਮੰਦ ਕਰਮਾਂ ਤੋਂ ਬਚਣਾ ਤੇ ਮਨ ਵਿਚ ਸਰਬਤ ਦਾ ਭਲਾ ਚਿਤਵਨਾ। ਲੋੜ ਪਏ ਤਾਂ ਸਰੀਰ ਦੂਸਰਿਆਂ ਦੀ ਸੇਵ ਵਿਚ, ਦੂਏ ਦੇ ਦੁਖ ਹਰਨ ਵਿਚ ਖਰਚ ਕਰਨਾ। ਤੁਸੀਂ ਦੇਖੋ ਕਿ ਹੁਣ ਦੁਖ ਸਾਰੀ ਪਰਜਾ ਵਿਚ ਝਰਨਾਟਾਂ ਛੇੜ ਰਿਹਾ ਹੈ ਤੇ ਚੀਸਾਂ ਕਢਵਾ ਰਿਹਾ ਹੈ, ਸੋ ਅਸਾਂ ਸਿੱਖਾਂ ਨੂੰ ਜਥੇਬੰਦ ਕਰਕੇ ਇਸ ਪੀੜਾ ਹਰਨ ਤੇ ਲਾ ਦਿਤਾ ਹੈ। ਏਹ ਸਿਖ ਵੈਰ ਵਿਰੋਧ ਵਿਚ ਆਕੇ ਯਾ ਲੋਭ ਲਾਲਚ ਵਿਚ ਫਸਕੇ ਜੰਗ ਨਹੀਂ ਕਰਦੇ, ਇਹ ਦੀਨ ਰੱਖਿਆ ਲਈ ਜੰਗ ਕਰਦੇ ਹਨ। ਜੰਗ ਨਹੀਂ ਕਰਦੇ ਆਪਣਾ ਸਰੀਰ ਛਿਨ ਭੰਗਰ ਜਾਣ ਕੇ ਵੀਰਾਂ ਦੀ ਰਖ੍ਯਾ ਵਿਚ ਵੈਰੀ ਦੀ ਤਲਵਾਰ ਅਗੇ ਅਰਪਨ ਕਰਦੇ ਹਨ। ਆਖਦੇ ਹਨ: ਚਾਹੇ ਸਰੀਰ ਜਾਏ, ਵੀਰਾਂ ਭਰਾਵਾਂ ਦੇ ਦੁਖ ਹਰਨੇ ਹਨ, ਸੋ ਹਿਮਾਂਚਲ ਵਿਚ ਸਰੀਰ ਬਰਫ਼