Back ArrowLogo
Info
Profile

ਹੁਣ ਸਾਡੇ ਵਲ ਧਾਇਆ ਏ, ਨਾ ਰਹਿੰਦਾ ਛੁਪਾ ਛੁਪਾਇਆ ਏ,

ਕਿਤੇ ਬੁੱਲ੍ਹਾ ਨਾਮ ਧਰਾਇਆ ਏ, ਵਿਚ ਓਹਲਾ ਰੱਖਿਆ ਖ਼ਾਕੀ ਦਾ ।

 

ਪਰਦਾ ਕਿਸ ਤੋਂ ਰਾਖੀਦਾ ।

ਕਿਉਂ ਓਹਲੇ ਬਹਿ ਬਹਿ ਝਾਕੀ ਦਾ ।

 

  1. ਪੜਤਾਲਿਉ ਹੁਣ ਆਸ਼ਕ ਕਿਹੜੇ

ਨੇਹੁੰ ਲੱਗਾ ਮਤ ਗਈ ਗਵਾਤੀ, ਨਾਹੁਨੋ ਅਕਰਬ ਜ਼ਾਤ ਪਛਾਤੀ,

ਸਾਈਂ ਭੀ ਸ਼ਾਹ ਰਗ ਤੋਂ ਨੇੜੇ, ਪੜਤਾਲਿਉ ਹੁਣ ਆਸ਼ਕ ਕਿਹੜੇ ।

 

ਹੀਰੇ ਹੋ ਮੁੜ ਰਾਂਝਾ ਹੋਈ, ਇਹ ਗੱਲ ਵਿਰਲਾ ਜਾਣੇ ਕੋਈ,

ਚੁੱਕ ਪਏ ਸਭ ਝਗੜੇ ਝੇੜੇ, ਪੜਤਾਲਿਉ ਹੁਣ ਆਸ਼ਕ ਕਿਹੜੇ ।

 

ਲੈ ਬਾਰਾਤਾਂ ਰਾਤੀਂ ਜਾਗਣ, ਨੂਰ ਨਬੀ ਦੇ ਬਰਸਣ ਲਾਗਣ,

ਉਹੋ ਵੇਖ ਅਸਾਡੇ ਝੇੜੇ, ਪੜਤਾਲਿਉ ਹੁਣ ਆਸ਼ਕ ਕਿਹੜੇ ।

 

ਅਨੁਲਹੱਕ ਆਪ ਕਹਾਇਆ ਲੋਕਾਂ, ਮਨਸੂਰ ਨਾ ਦੇਂਦਾ ਆਪੇ ਹੋਕਾ,

ਮੁੱਲਾਂ ਬਣ ਬਣ ਆਵਣ ਨੇੜੇ, ਪੜਤਾਲਿਉ ਹੁਣ ਆਸ਼ਕ ਕਿਹੜੇ ।

 

ਬੁੱਲ੍ਹਾ ਸ਼ਾਹ ਸ਼ਰੀਅਤ ਕਾਜ਼ੀ ਹੈ, ਹਕੀਕਤ ਪਰ ਭੀ ਰਾਜ਼ੀ ਹੈ,

ਸਾਈਂ ਘਰ ਘਰ ਨਿਆਉਂ ਨਬੇੜੇ, ਪੜਤਾਲਿਉ ਹੁਣ ਆਸ਼ਕ ਕਿਹੜੇ ।

 

  1. ਪੱਤੀਆਂ ਲਿਖੂੰਗੀ ਮੈਂ ਸ਼ਾਮ ਨੂੰ, ਪੀਆ ਮੈਨੂੰ ਨਜ਼ਰ ਨਾ ਆਵੇ

ਪੱਤੀਆਂ ਲਿਖੂੰਗੀ ਮੈਂ ਸ਼ਾਮ ਨੂੰ, ਪੀਆ ਮੈਨੂੰ ਨਜ਼ਰ ਨਾ ਆਵੇ ।

ਆਂਗਨ ਬਣਾ ਡਰਾਉਣਾ, ਕਿਤ ਬਿਧ ਰੈਣ ਵਿਹਾਵੇ ।

108 / 148
Previous
Next