

ਲਟਕ ਸਜਨ ਦੀ ਨਾਹੀਂ ਛਪਦੀ, ਸਾਰੀ ਖ਼ਲਕਤ ਸਿੱਕਦੀ ਤੱਪਦੀ,
ਤੁਸੀਂ ਦੂਰ ਨਾ ਢੂੰਡਣ ਜਾਓ, ਤੁਸੀਂ ਰਲ ਮਿਲ ਨਾਮ ਧਿਆਓ ।
ਰਲ ਮਿਲ ਸਈਓ ਅਤਣ ਪਾਓ, ਇਕ ਬੰਨੇ ਵਿਚ ਜਾ ਸਮਾਓ,
ਨਾਲੇ ਗੀਤ ਸੱਜਣ ਦਾ ਗਾਓ, ਤੁਸੀਂ ਰਲ ਮਿਲ ਨਾਮ ਧਿਆਓ ।
ਬੁੱਲ੍ਹਾ ਬਾਤ ਅਨੋਖੀ ਏਹਾ, ਨੱਚਣ ਲੱਗੀ ਤਾਂ ਘੁੰਘਟ ਕੇਹਾ,
ਤੁਸੀਂ ਪਰਦਾ ਅੱਖੀਂ ਥੀਂ ਲਾਹੋ, ਤੁਸੀਂ ਰਲ ਮਿਲ ਨਾਮ ਧਿਆਓ ।
ਸੱਜਣਾਂ ਦੇ ਵਿਛੋੜੇ ਕੋਲੋਂ ਤਨ ਦਾ ਲਹੂ ਛਾਣੀ ਦਾ
ਦੁੱਖਾਂ ਸੁੱਖਾਂ ਕੀਤਾ ਏਕਾ, ਨਾ ਕੋਈ ਸਹੁਰਾ ਨਾ ਕੋਈ ਪੇਕਾ,
ਦਰਦ ਵਿਹੂਣੀ ਪਈ ਦਰ ਤੇਰੇ, ਤੂੰ ਹੈਂ ਦਰਦ ਰੰਜਾਣੀ ਦਾ ।
ਕੱਢ ਕਲੇਜਾ ਕਰਨੀ ਆਂ ਬੇਰੇ, ਇਹ ਭੀ ਲਾਇਕ ਨਾਹੀਂ ਤੇਰੇ,
ਹੋਰ ਤੌਫੀਕ ਨਹੀਂ ਵਿਚ ਮੇਰੇ, ਪੀਉ ਕਟੋਰਾ ਪਾਣੀ ਦਾ ।
ਸੱਜਣਾਂ ਦੇ ਵਿਛੋੜੇ ਕੋਲੋਂ ਤਨ ਦਾ ਲਹੂ ਛਾਣੀ ਦਾ ।
ਹੁਣ ਕਿਉਂ ਰੋਂਦੇ ਨੈਣ ਨਿਰਾਸੇ, ਆਪੇ ਓੜਕ ਫਾਹੀ ਫਾਸੇ,
ਹੁਣ ਤਾਂ ਛੁੱਟਣ ਔਖਾ ਹੋਇਆ, ਚਾਰਾ ਨਹੀਂ ਨਿਮਾਣੀ ਦਾ ।
ਸੱਜਣਾਂ ਦੇ ਵਿਛੋੜੇ ਕੋਲੋਂ ਤਨ ਦਾ ਲਹੂ ਛਾਣੀ ਦਾ ।
ਬੁੱਲ੍ਹਾ ਸ਼ਹੁ ਪਿਆ ਹੁਣ ਗੱਜੇ, ਇਸ਼ਕ ਦਮਾਮੇ ਸਿਰ 'ਤੇ ਵੱਜੇ,
ਚਾਰ ਦਿਹਾੜੇ ਗੋਇਲ ਵਾਸਾ, ਓੜਕ ਕੂੜ ਬਖਾਣੀ ਦਾ ।
ਸੱਜਣਾਂ ਦੇ ਵਿਛੋੜੇ ਕੋਲੋਂ ਤਨ ਦਾ ਲਹੂ ਛਾਣੀ ਦਾ ।