

ਸੇ ਵਣਜਾਰੇ ਆਏ ਨੀ ਮਾਏ, ਸੇ ਵਣਜਾਰੇ ਆਏ ।
ਲਾਲਾਂ ਦਾ ਉਹ ਵਣਜ ਕਰੇਂਦੇ, ਹੋਕਾ ਆਖ ਸੁਣਾਏ ।
ਸੁਨੋ ਤੁਮ ਇਸ਼ਕ ਕੀ ਬਾਜ਼ੀ, ਮਲਾਇਕ ਹੈ ਕਹਾਂ ਰਾਜ਼ੀ,
ਯਹਾਂ ਬਿਰਹੋਂ ਪਰ ਹੈ ਗਾਜ਼ੀ, ਵੇਖਾਂ ਫਿਰ ਕੌਣ ਹਾਰੇਗਾ।
ਸਾਜਨ ਕੀ ਭਾਲ ਹੁਣ ਹੋਈ, ਮੈਂ ਲਹੂ ਨੈਣ ਭਰ ਰੋਈ,
ਨੱਚੇ ਹਮ ਲਾਹ ਕਰ ਲੋਈ, ਹੈਰਤ ਕੇ ਪੱਥਰ ਮਾਰੇਗਾ ।
ਮਹੂਰਤ ਪੂਛ ਕਰ ਜਾਊਂ, ਸਾਜਨ ਕੋ ਦੇਖਨੇ ਪਾਊਂ,
ਉਸੇ ਮੈਂ ਲੇ ਗਲੇ ਲਾਊਂ, ਨਹੀਂ ਫਿਰ ਖੁਦ ਗੁਜ਼ਾਰੇਗਾ ।
ਇਸ਼ਕ ਕੀ ਤੇਗ਼ ਸੇ ਮੂਈ, ਨਹੀਂ ਵੋਹ ਜ਼ਾਤ ਕੀ ਦੂਈ,
ਔਰ ਪੀਆ ਪੀਆ ਕਰ ਮੂਈ, ਮੋਇਆਂ ਵਿਚ ਰੂਹ ਚਿਤਾਰੇਗਾ।
ਸਾਜਨ ਕੀ ਭਾਲ ਸਰ ਦੀਆ, ਲਹੂ ਮਧ ਅਪਨਾ ਪੀਆ,
ਕਫ਼ਨ ਬਾਹੋਂ ਸੇ ਸੀ ਲੀਆ, ਲਹਦ ਮੇਂ ਪਾ ਉਤਾਰੇਗਾ।
ਬੁੱਲ੍ਹਾ ਸ਼ਹੁ ਇਸ਼ਕ ਹੈ ਤੇਰਾ, ਉਸੀ ਨੇ ਜੀ ਲੀਆ ਮੇਰਾ,
ਮੇਰੇ ਘਰ ਬਾਰ ਕਰ ਫੇਰਾ, ਵੇਖਾਂ ਸਿਰ ਕੌਣ ਵਾਰੇਗਾ।
ਤੈਂ ਕਿਤ ਪਰ ਪਾਉਂ ਪਸਾਰਾ ਏ ।
ਕੋਈ ਦਮ ਕਾ ਅਥਾਂ ਗੁਜ਼ਾਰਾ ਏ ।
ਇਕ ਪਲਕ ਝਲਕ ਦਾ ਮੇਲਾ ਏ, ਕੁਝ ਕਰ ਲੈ ਇਹੋ ਵੇਲਾ ਏ,
ਇਕ ਘੜੀ ਗ਼ਨੀਮਤ ਦਿਹਾੜਾ ਏ, ਤੈਂ ਕਿਤ ਪਰ ਪਾਉਂ ਪਸਾਰਾ ਏ ।