

ਨੈ ਚੰਦਲ ਦੀਆਂ ਤਾਰੂ ਫਾਟਾਂ, ਖਲੀ ਉਡੀਕਾਂ ਮਾਹੀ ਦੀਆਂ ਵਾਟਾਂ,
ਇਸ਼ਕ ਮਾਹੀ ਦੇ ਲਾਈਆਂ ਚਾਟਾਂ, ਜੇ ਕੂਕਾਂ ਤਾਂ ਮੈਂ ਗਲੀਆਂ ।
ਤਾਂਘ ਮਾਹੀ ਦੀ ਜਲੀਆਂ।
ਪਾਰ ਝਨਾਓਂ ਜੰਗਲ ਬੇਲੇ, ਓਥੇ ਖੂਨੀ ਸ਼ੇਰ ਬਘੇਲੇ,
ਝੱਬ ਰੱਬ ਮੈਨੂੰ ਮਾਹੀ ਮੇਲੇ, ਮੈਂ ਏਸ ਫਿਕਰ ਵਿਚ ਗਲੀਆਂ।
ਤਾਂਘ ਮਾਹੀ ਦੀ ਜਲੀਆਂ।
ਅੱਧੀ ਰਾਤ ਲਟਕਦੇ ਤਾਰੇ, ਇਕ ਲਟਕੇ ਇਕ ਲਟਕਣਹਾਰੇ,
ਮੈਂ ਉੱਠ ਆਈ ਨਦੀ ਕਿਨਾਰੇ, ਹੁਣ ਪਾਰ ਲੰਘਣ ਨੂੰ ਖਲੀਆਂ ।
ਤਾਂਘ ਮਾਹੀ ਦੀ ਜਲੀਆਂ।
ਮੈਂ ਮਨਤਾਰੂ ਸਾਰ ਕੀ ਜਾਣਾਂ, ਵੰਝ ਚੱਪਾ ਨਾ ਤੁਲ੍ਹਾ ਪੁਰਾਣਾ,
ਘੁੰਮਣ ਘੇਰ ਨਾ ਟਾਂਗ ਟਿਕਾਣਾ, ਰੋ ਰੋ ਫਾਟਾਂ ਤਲੀਆਂ।
ਤਾਂਘ ਮਾਹੀ ਦੀ ਜਲੀਆਂ।
ਬੁੱਲ੍ਹਾ ਸ਼ਹੁ ਘਰ ਮੇਰੇ ਆਵੇ, ਹਾਰ ਸ਼ਿੰਗਾਰ ਮੇਰੇ ਮਨ ਭਾਵੇ,
ਮੂੰਹ ਮੁਕਟ ਮੱਥੇ ਤਿਲਕ ਲਗਾਵੇ, ਜੇ ਵੇਖੇ ਤਾਂ ਮੈਂ ਭਲੀਆਂ ।
ਤਾਂਘ ਮਾਹੀ ਦੀ ਜਲੀਆਂ,
ਨਿੱਤ ਕਾਗ ਉਡਾਵਾਂ ਖਲੀਆਂ ।
ਬਹੁੜੀਂ ਵੇ ਤਬੀਬਾ ਮੈਂਡੀ ਜਿੰਦ ਗਈਆ।
ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ।
ਇਸ਼ਕ ਡੇਰਾ ਮੇਰੇ ਅੰਦਰ ਕੀਤਾ,
ਭਰ ਕੇ ਜ਼ਹਿਰ ਪਿਆਲਾ ਮੈਂ ਪੀਤਾ,