ਜ਼ੁਲਮ ਕਰੇਂ ਤੇ ਲੋਕ ਸਤਾਵੇਂ, ਕਸਬ ਫੜਿਉ ਲੁੱਟ ਖਾਣਾ ।
ਮਹਿਬੂਬ ਸੁਬਹਾਨੀ ਕਰੇ ਆਸਾਨੀ, ਖੌਫ ਜਾਏ ਮਲਕਾਣਾ ।
ਸ਼ਹਿਰ ਖਮੋਸ਼ਾਂ ਦੇ ਚਲ ਵੱਸੀਏ, ਜਿੱਥੇ ਮੁਲਕ ਸਮਾਣਾ।
ਭਰ ਭਰ ਪੂਰ ਲੰਘਾਵੇ ਡਾਢਾ, ਮਲਕ-ਉਲ-ਮੌਤ ਮੁਹਾਣਾ ।
ਕਰੇ ਚਾਵੜ ਚਾਰ ਦਿਹਾੜੇ, ਓੜਕ ਤੂੰ ਉੱਠ ਜਾਣਾ ।
ਇਨ੍ਹਾਂ ਸਭਨਾਂ ਥੀਂ ਏ ਬੁੱਲ੍ਹਾ, ਔਗੁਣਹਾਰ ਪੁਰਾਣਾ ।
ਤੂੰ ਕਿਧਰੋਂ ਆਇਆ ਕਿਧਰ ਜਾਣਾ, ਆਪਣਾ ਦੱਸ ਟਿਕਾਣਾ ।
ਜਿਸ ਠਾਣੇ ਦਾ ਤੂੰ ਮਾਣ ਕਰੇਂ, ਤੇਰੇ ਨਾਲ ਨਾ ਜਾਸੀ ਠਾਣਾ ।
ਖੋਲੇ ਦੇ ਪਰਛਾਵੇਂ ਵਾਂਙੂ, ਘੁਮ ਰਿਹਾ ਮਨ ਮਾਹੀਂ ।
ਤੂੰ ਨਹੀਉਂ ਮੈਂ ਨਾਹੀਂ ਵੇ ਸੱਜਣਾ, ਤੂੰ ਨਹੀਉਂ ਮੈਂ ਨਾਹੀਂ ।
ਜਾਂ ਬੋਲਾਂ ਤੂੰ ਨਾਲੇ ਬੋਲੇਂ ਚੁੱਪ ਕਰਾਂ ਮਨ ਮਾਹੀਂ ।
ਤੂੰ ਨਹੀਉਂ ਮੈਂ ਨਾਹੀਂ ਵੇ ਸੱਜਣਾ, ਤੂੰ ਨਹੀਉਂ ਮੈਂ ਨਾਹੀਂ ।
ਜਾਂ ਸੌਵਾਂ ਤਾਂ ਨਾਲੇ ਸੌਵੇਂ ਜਾਂ ਟੁਰਾਂ ਤਾਂ ਰਾਹੀਂ ।
ਤੂੰ ਨਹੀਉਂ ਮੈਂ ਨਾਹੀਂ ਵੇ ਸੱਜਣਾ, ਤੂੰ ਨਹੀਉਂ ਮੈਂ ਨਾਹੀਂ ।
ਬੁੱਲ੍ਹਾ ਸ਼ਹੁ ਘਰ ਆਇਆ ਸਾਡੇ ਜਿੰਦੜੀ ਘੋਲ ਘੁਮਾਈਂ ।
ਤੂੰ ਨਹੀਉਂ ਮੈਂ ਨਾਹੀਂ ਵੇ ਸੱਜਣਾ, ਤੂੰ ਨਹੀਉਂ ਮੈਂ ਨਾਹੀਂ ।
ਟੁੱਕ ਬੂਝ ਕੌਣ ਛੁਪ ਆਇਆ ਏ ।
ਕਿਸੇ ਭੇਖੀ ਭੇਖ ਵਟਾਇਆ ਏ ।