ਸਭੋ ਊਠ ਕਤਾਰੀਂ ਬੱਧੇ
ਧੰਨੇ ਦਾ ਵੱਗ ਚਰਾਇਆ ।
ਸਾਡੀ ਭਾਜੀ ਲੇਵੇ ਨਾਹੀਂ
ਬਿਦਰ ਦੇ ਸਾਗ ਅਘਾਇਆ ।
ਕਹੂੰ ਹਾਥੀ ਅਸਵਾਰ ਹੋਇਆ,
ਕਹੂੰ ਠੂਠਾ ਭਾਂਗ ਭੁਵਾਇਆ।
ਕਹੂੰ ਰਾਵਲ ਜੋਗੀ ਭੋਗੀ
ਕਹੂੰ ਸਵਾਂਗੀ ਸਵਾਂਗ ਰਚਾਇਆ।
ਆਪੇ ਆਹੂ ਆਪੇ ਚੀਤਾ
ਆਪੇ ਮਾਰਨ ਧਾਇਆ।
ਆਪੇ ਸਾਹਿਬ ਆਪੇ ਬਰਦਾ
ਆਪੇ ਮੁੱਲ ਵਿਕਾਇਆ।
ਬਾਜ਼ੀਗਰ ਕਿਆ ਬਾਜ਼ੀ ਖੇਲੀ
ਪੁਤਲੀ ਵਾਂਗ ਨਚਾਯਾ ।
ਮੈਂ ਉਸ ਪੜਤਾਲੀ ਨੱਚਨਾ ਹਾਂ
ਜਿਸ ਗਤ ਮਤ ਯਾਰ ਲਖਾਯਾ ।
ਹਾਬੀਲ ਕਾਬੀਲ ਆਦਮ ਦੇ ਜਾਏ
ਤੇ ਆਦਮ ਕੈਂ ਦਾ ਜਾਇਆ ?
ਬੁੱਲ੍ਹਾ ਸਭਨਾ ਥੀਂ ਅਗੈ ਆਹਾ
ਜਿਨ ਦਾਦਾ ਗੋਦਿ ਦਿਖਾਇਆ ।
ਇਕ ਹੱਸ ਹੱਸ ਗੱਲ ਕਰਦੀਆਂ, ਇਕ ਰੋਂਦੀਆਂ ਧੋਂਦੀਆਂ ਮਰਦੀਆਂ,
ਕਹੋ ਫੁੱਲੀ ਬਸੰਤ ਬਹਾਰ ਨੂੰ, ਦਿਲ ਲੋਚੇ ਮਾਹੀ ਯਾਰ ਨੂੰ।