ਇਕ ਮਰਨਾ ਦੂਜਾ ਜੱਗ ਦੀ ਹਾਸੀ ।
ਕਰਤ ਫਿਰਤ ਨਿੱਤ ਮੋਹੀ ਰੇ ਮੋਹੀ ।
ਕੌਣ ਕਰੇ ਮੋਹੇ ਸੇ ਦਿਲਜੋਈ ।
ਸ਼ਾਮ ਪੀਆ ਮੈਂ ਦੇਤੀ ਹੂੰ ਧਰੋਈ ।
ਦੁੱਖ ਜੱਗ ਕੇ ਮੋਹੇ ਪੂਛਣ ਆਏ ।
ਜਿਨ ਕੋ ਪੀਆ ਪਰਦੇਸ ਸਿਧਾਏ ।
ਨਾ ਪੀਆ ਜਾਏ ਨਾ ਪੀਆ ਆਏ ।
ਇਹ ਦੁੱਖ ਜਾ ਕਹੂੰ ਕਿਸ ਜਾਏ ।
ਬੁੱਲ੍ਹਾ ਸ਼ਾਹ ਘਰ ਆ ਪਿਆਰਿਆ।
ਇਕ ਘੜੀ ਕੋ ਕਰਨ ਗੁਜ਼ਾਰਿਆ।
ਤਨ ਮਨ ਧਨ ਜੀਆ ਤੈਂ ਪਰ ਵਾਰਿਆ ।
ਇਹ ਦੁਖ ਜਾ ਕਹੂੰ ਕਿਸ ਆਗੇ,
ਰੋਮ ਰੋਮ ਘਾ ਪ੍ਰੇਮ ਕੇ ਲਾਗੇ ।
ਘੁੰਘਟ ਖੋਲ੍ਹ ਮੁੱਖ ਵੇਖ ਨਾ ਮੇਰਾ,
ਐਬ ਨਿਮਾਣੀ ਦੇ ਕੱਜ ਓ ਯਾਰ ।
ਫ਼ਸੁਮਾ ਵਜਉਲ-ਅੱਲ੍ਹਾ ਦੱਸਨਾ ਏਂ ਅੱਜ ਓ ਯਾਰ ।