

ਹਿੰਦੂ ਨਾ ਨਹੀਂ ਮੁਸਲਮਾਨ।
ਬਹੀਏ ਤ੍ਰਿੰਜਣ ਤਜ ਅਭਿਮਾਨ ।
ਸੁੰਨੀ ਨਾ ਨਹੀਂ ਹਮ ਸ਼ੀਆ ।
ਸੁਲ੍ਹਾ ਕੁੱਲ ਕਾ ਮਾਰਗ ਲੀਆ।
ਭੁੱਖੇ ਨਾ ਨਹੀਂ ਹਮ ਰੱਜੇ ।
ਨੰਗੇ ਨਾ ਨਹੀਂ ਹਮ ਕੱਜੇ ।
ਰੋਂਦੇ ਨਾ ਨਹੀਂ ਹਮ ਹੱਸਦੇ।
ਉਜੜੇ ਨਾ ਨਹੀਂ ਹਮ ਵੱਸਦੇ ।
ਪਾਪੀ ਨਾ ਸੁਧਰਮੀ ਨਾ ।
ਪਾਪ ਪੁੰਨ ਕੀ ਰਾਹ ਨਾ ਜਾਣਾ ।
ਬੁੱਲ੍ਹਾ ਸ਼ਹੁ ਜੋ ਹਰਿ ਚਿਤ ਲਾਗੇ ।
ਹਿੰਦੂ ਤੁਰਕ ਦੂਜਨ ਤਿਆਗੇ ।
ਨਾਮ ਨਬੀ ਕੀ ਰਤਨ ਚੜ੍ਹੀ ਬੂੰਦ ਪੜੀ ਅੱਲ੍ਹਾ ਅੱਲ੍ਹਾ,
ਰੰਗ ਰੰਗੀਲੀ ਓਹੀ ਖਿਲਾਵੇ, ਜੋ ਸਿੱਖੀ ਹੋਵੇ ਫਨਾਫੀ-ਅੱਲ੍ਹਾ,
ਹੋਰੀ ਖੇਲੂੰਗੀ ਕਹਿ ਬਿਸਮਿਲਾਹ।
ਅਲਸਤੋਂ ਤੋਂ ਬਲਬਿਕਮ ਪ੍ਰੀਤਮ ਬੋਲੇ, ਸਭ ਸਖੀਆਂ ਨੇ ਘੁੰਘਟ ਖੋਲ੍ਹੇ,
ਕਾਲੂ ਬਲਾ ਹੀ ਯੂੰ ਕਰ ਬੋਲੇ, ਲਾਇਲਾਹ ਇਲਇਲਾ,
ਹੋਰੀ ਖੇਲੂੰਗੀ ਕਹਿ ਬਿਸਮਿਲਾਹ।