Back ArrowLogo
Info
Profile

  1. ਕਦੀ ਆ ਮਿਲ ਬਿਰਹੋਂ ਸਤਾਈ ਨੂੰ

ਇਸ਼ਕ ਲੱਗੇ ਤਾਂ ਹੈ ਹੈ ਕੂਕੇਂ,

ਤੂੰ ਕੀ ਜਾਣੇ ਪੀੜ ਪਰਾਈ ਨੂੰ ।

ਕਦੀ ਆ ਮਿਲ ਬਿਰਹੋਂ ਸਤਾਈ ਨੂੰ ।

 

ਜੇ ਕੋਈ ਇਸ਼ਕ ਵਿਹਾਜਿਆ ਲੋੜੇ,

ਸਿਰ ਦੇਵੇ ਪਹਿਲੇ ਸਾਈਂ ਨੂੰ ।

ਕਦੀ ਆ ਮਿਲ ਬਿਰਹੋਂ ਸਤਾਈ ਨੂੰ ।

 

ਅਮਲਾਂ ਵਾਲੀਆਂ ਲੰਘ ਲੰਘ ਗਈਆਂ,

ਸਾਡੀਆਂ ਲੱਜਾਂ ਮਾਹੀ ਨੂੰ ।

ਕਦੀ ਆ ਮਿਲ ਬਿਰਹੋਂ ਸਤਾਈ ਨੂੰ ।

 

ਗ਼ਮ ਦੇ ਵਹਿਣ ਸਿਤਮ ਦੀਆਂ ਕਾਂਗਾਂ,

ਕਿਸੇ ਕਅਰ ਕੱਪਰ ਵਿਚ ਪਾਈ ਨੂੰ ।

ਕਦੀ ਆ ਮਿਲ ਬਿਰਹੋਂ ਸਤਾਈ ਨੂੰ ।

 

ਮਾਂ ਪਿਉ ਛੱਡ ਸਈਆਂ ਮੈਂ ਭੁੱਲੀਆਂ,

ਬਲਿਹਾਰੀ ਰਾਮ ਦੁਹਾਈ ਨੂੰ ।

ਕਦੀ ਆ ਮਿਲ ਬਿਰਹੋਂ ਸਤਾਈ ਨੂੰ ।

 

  1. ਕਦੀ ਆ ਮਿਲ ਯਾਰ ਪਿਆਰਿਆ

ਕਦੀ ਆ ਮਿਲ ਯਾਰ ਪਿਆਰਿਆ ।

ਤੇਰੀਆਂ ਵਾਟਾਂ ਤੋਂ ਸਿਰ ਵਾਰਿਆ ।

 

ਚੜ੍ਹ ਬਾਗੀਂ ਕੋਇਲ ਕੂਕਦੀ,

ਨਿਤ ਸੋਜ਼-ਇ-ਅਲਮ ਦੇ ਫੂਕਦੀ,

ਮੈਨੂੰ ਤਤੜੀ ਕੋ ਸ਼ਾਮ ਵਿਸਾਰਿਆ।

ਕਦੀ ਆ ਮਿਲ ਯਾਰ ਪਿਆਰਿਆ ।

52 / 148
Previous
Next