

ਕਿਸੇ ਆਸ਼ਕ ਨਾ ਸੁੱਖ ਸੋਣਾ ਏ, ਅਸਾਂ ਰੋ ਰੋ ਕੇ ਮੁੱਖ ਧੋਣਾ ਏ,
ਇਹ ਜਾਦੂ ਹੈ ਕਿ ਟੂਣਾ ਏ, ਇਸ ਰੋਗ ਦਾ ਭੋਗ ਬਣਾਉਗੇ ।
ਕਦੀ ਆਪਣੀ ਆਖ ਬੁਲਾਉਗੇ ।
ਕਹੋ ਕਿਆ ਸਿਰ ਇਸ਼ਕ ਬਿਚਾਰੇਗਾ, ਫਿਰ ਕਿਆ ਬੀਸੀ ਨਿਰਵਾਰੇਗਾ,
ਜਥ ਦਾਰ ਉੱਪਰ ਸਿਰ ਵਾਰੇਗਾ, ਤਬ ਪਿੱਛੋਂ ਢੋਲ ਵਜਾਉਗੇ ।
ਕਦੀ ਆਪਣੀ ਆਖ ਬੁਲਾਉਗੇ ।
ਮੈਂ ਆਪਣਾ ਮਨ ਕਬਾਬ ਕੀਆ, ਆਂਖੋਂ ਕਾ ਅਰਕ ਸ਼ਰਾਬ ਕੀਆ,
ਰਗ ਤਾਰਾਂ ਹੱਡ ਕਬਾਬ ਕੀਆ, ਕਿਆਮਤ ਕਿਆ ਨਾਮ ਬੁਲਾਉਗੇ ।
ਕਦੀ ਆਪਣੀ ਆਖ ਬੁਲਾਉਗੇ।
ਸ਼ਕਰੰਜੀ ਕੋ ਕਿਆ ਕੀਜੀਏਗਾ, ਮਨ ਭਾਣਾ ਸੌਦਾ ਲੀਜੀਏਗਾ,
ਇਹ ਦੀਨ ਦੁਨੀ ਕਿਸ ਦੀ ਜੀਏਗਾ, ਮੁਝੇ ਆਪਣਾ ਦਰਸ ਬਤਾਉਗੇ ।
ਕਦੀ ਆਪਣੀ ਆਖ ਬੁਲਾਉਗੇ ।
ਮੈਨੂੰ ਆਣ ਨਜ਼ਾਰੇ ਤਾਇਆ ਹੈ, ਦੋ ਨੈਣਾਂ ਬਰਖਾ ਲਾਇਆ ਹੈ,
ਬਣ ਰੋਜ਼ ਇਨਾਇਤ ਆਇਆ ਹੈ, ਐਵੇਂ ਆਪਣਾ ਆਪ ਜਿਤਾਉਗੇ ।
ਕਦੀ ਆਪਣੀ ਆਖ ਬੁਲਾਉਗੇ ।
ਬੁੱਲ੍ਹਾ ਸ਼ਹੁ ਨੂੰ ਵੇਖਣ ਜਾਉਗੇ, ਇਨ੍ਹਾਂ ਅੱਖੀਆਂ ਨੂੰ ਸਮਝਾਉਗੇ,
ਦੀਦਾਰ ਤਦਾਹੀਂ ਪਾਉਗੇ, ਬਣ ਸ਼ਾਹ ਇਨਾਇਤ ਘਰ ਆਉਗੇ ।
ਕਦੀ ਆਪਣੀ ਆਖ ਬੁਲਾਉਗੇ ।
ਕਦੀ ਮੋੜ ਮੁਹਾਰਾਂ ਢੋਲਿਆ ।
ਤੇਰੀਆਂ ਵਾਟਾਂ ਤੋਂ ਸਿਰ ਘੋਲਿਆ ।