Back ArrowLogo
Info
Profile

ਅੱਜ ਐਡਾ ਤੇਰਾ ਕੰਮ ਕੁੜੇ, ਕਿਉਂ ਹੋਈ ਏਂ ਬੇ-ਗ਼ਮ ਕੁੜੇ,

ਕੀਕਰ ਲੈਣਾ ਉਸ ਦੰਮ ਕੁੜੇ, ਜਦ ਘਰ ਆਏ ਮਹਿਮਾਨ ਕੁੜੇ ।

ਕਰ ਕੱਤਣ ਵੱਲ ਧਿਆਨ ਕੁੜੇ ।

 

ਜਦ ਸਭ ਸਈਆਂ ਟੁਰ ਜਾਣਗੀਆਂ, ਫਿਰ ਓਥੇ ਮੂਲ ਨਾ ਆਉਣਗੀਆਂ,

ਆ ਚਰਖ਼ੇ ਮੂਲ ਨਾ ਡਾਹੁਣਗੀਆਂ, ਤੇਰਾ ਤ੍ਰਿੰਞਣ ਪਿਆ ਵੀਰਾਨ ਕੁੜੇ ।

ਕਰ ਕੱਤਣ ਵੱਲ ਧਿਆਨ ਕੁੜੇ ।

 

ਕਰ ਮਾਣ ਨਾ ਹੁਸਨ ਜਵਾਨੀ ਦਾ, ਪਰਦੇਸ ਨਾ ਰਹਿਣ ਸੈਲਾਨੀ ਦਾ,

ਕੋਈ ਦੁਨੀਆਂ ਝੂਠੀ ਫ਼ਾਨੀ ਦਾ, ਨਾ ਰਹਿਸੀ ਨਾਮ ਨਿਸ਼ਾਨ ਕੁੜੇ ।

ਕਰ ਕੱਤਣ ਵੱਲ ਧਿਆਨ ਕੁੜੇ ।

 

ਇਕ ਔਖਾ ਵੇਲਾ ਆਵੇਗਾ, ਸਭ ਸਾਕ ਸੈਣ ਭੱਜ ਜਾਵੇਗਾ,

ਕਰ ਮਦਤ ਪਾਰ ਲੰਘਾਵੇਗਾ, ਉਹ ਬੁੱਲ੍ਹੇ ਦਾ ਸੁਲਤਾਨ ਕੁੜੇ ।

ਕਰ ਕੱਤਣ ਵੱਲ ਧਿਆਨ ਕੁੜੇ ।

 

  1.  ਕੱਤ ਕੁੜੇ ਨਾ ਵੱਤ ਕੁੜੇ

ਕੱਤ ਕੁੜੇ ਨਾ ਵੱਤ ਕੁੜੇ ।

ਛੱਲੀ ਲਾਹ ਭੜੋਲੇ ਘੱਤ ਕੁੜੇ ।

 

ਜੇ ਪੂਣੀ ਪੂਣੀ ਕੱਤੇਂਗੀ, ਤਾਂ ਨੰਗੀ ਮੂਲ ਨਾ ਵੱਤੇਂਗੀ,

ਸੈ ਵਰ੍ਹਿਆਂ ਦੇ ਜੇ ਕੱਤੇਂਗੀ, ਤਾਂ ਕਾਗ ਮਾਰੇਗਾ ਝਟ ਕੁੜੇ ।

ਕੱਤ ਕੁੜੇ ਨਾ ਵੱਤ ਕੁੜੇ ।

59 / 148
Previous
Next