Back ArrowLogo
Info
Profile

ਮੋਮਨ ਕਾਫਰ ਮੈਨੂੰ ਦੋਵੇਂ ਨਾ ਦਿਸਦੇ, ਵਹਦਤ ਦੇ ਵਿਚ ਜਾ ਕੇ ।

ਚੋਲੀ ਚੁੰਨੀ ਤੇ ਫੁਕਿਆ ਝੱਗਾ, ਧੂਣੀ ਸ਼ਿਰਕ ਜਲਾ ਕੇ ।

 

ਵਾਰਿਆ ਕੁਫਰ ਵੱਡਾ ਮੈਂ ਦਿਲ ਥੀਂ, ਤਲੀ ਤੇ ਸੀਸ ਟਿਕਾ ਕੇ ।

ਮੈਂ ਵਡਭਾਗੀ ਮਾਰਿਆ ਖਾਵਿੰਦ, ਹੱਥੀਂ ਜ਼ਹਿਰ ਪਿਲਾ ਕੇ ।

 

ਵਸਲ ਕਰਾਂ ਮੈਂ ਨਾਲ ਸੱਜਣ ਦੇ, ਸ਼ਰਮ ਹਯਾ ਗਵਾ ਕੇ ।

ਵਿਚ ਚਮਨ ਮੈਂ ਪਲੰਘ ਵਿਛਾਇਆ, ਯਾਰ ਸੁੱਤੀ ਗਲ ਲਾ ਕੇ ।

 

ਸਿਰ ਦੇਹੀ ਨਾਲ ਮਿਲ ਗਈ ਸਿਰ ਦੇਹੀ, ਬੁੱਲ੍ਹਾ ਸ਼ਹੁ ਨੂੰ ਪਾ ਕੇ ।

ਮਾਏ! ਨਾ ਮੁੜਦਾ ਇਸ਼ਕ ਦੀਵਾਨਾ, ਸ਼ਹੁ ਨਾਲ ਪਰੀਤਾਂ ਲਾ ਕੇ ।

 

  1. ਮੇਰਾ ਰਾਂਝਾ ਹੁਣ ਕੋਈ ਹੋਰ

ਮੇਰਾ ਰਾਂਝਾ ਹੁਣ ਕੋਈ ਹੋਰ ।

 

ਤਖਤ ਮੁਨੱਵਰ ਬਾਂਗਾਂ ਮਿਲੀਆਂ,

ਤਾਂ ਸੁਣੀਆਂ ਤਖਤ ਲਾਹੌਰ।

 

ਇਸ਼ਕ ਮਾਰੇ ਐਵੇਂ ਫਿਰਦੇ,

ਜਿਵੇਂ ਜੰਗਲ ਵਿਚ ਢੋਰ।

 

ਰਾਂਝਾ ਤਖਤ ਹਜ਼ਾਰੇ ਦਾ ਸਾਈਂ,

ਹੁਣ ਓਥੋਂ ਹੋਇਆ ਚੋਰ ।

 

ਬੁੱਲ੍ਹਾ ਸ਼ਾਹ ਅਸੀਂ ਮਰਨਾ ਨਾਹੀਂ,

ਕਬਰ ਪਾਇ ਕੋਈ ਹੋਰ ।

ਮੇਰਾ ਰਾਂਝਾ ਹੁਣ ਕੋਈ ਹੋਰ ।

90 / 148
Previous
Next