ੴ ਸਤਿਗੁਰਪ੍ਰਸਾਦਿ ॥
ਕਥਾ ਕੀਰਤਨ
ਗੁਰਮਤਿ ਅੰਦਰਿ ਗੁਰਬਾਣੀ ਦਾ ਪੜ੍ਹਨਾ ਗੁਣਨਾ, ਨਾਮ ਰਟਨਾ ਹੀ ਹਰਿ- ਕਥਾ ਯਾ ਅਕੱਥ ਕਥਾ ਹੈ । ਗੁਰਬਾਣੀ ਦਾ ਗਾਵਣਾ (ਕੀਰਤਨ ਕਰਨਾ) ਅਤਿ ਉਤਮ ਸ੍ਰੇਸ਼ਟ ਕਥਾ ਹੈ । ਏਸੇ ਕਥਾ ਦਾ ਵਿਧਾਨ ਗੁਰਮਤਿ ਅੰਦਰਿ ਹੈ । ਗੁਰਬਾਣੀ ਦੀ ਅਰਥਾਬੰਦੀ ਕੋਈ ਕਥਾ ਨਹੀਂ। ਸਮੱਗਰ ਗੁਰਬਾਣੀ ਅੰਦਰਿ ਜਿਤਨੇ ਭੀ ਗੁਰ-ਪ੍ਰਮਾਣ ਮਿਲਦੇ ਹਨ, ਓਹ ਉਪਰਿ ਦਸੀ ਵਿਲੱਖਣ 'ਹਰਿ ਕਥਾ', 'ਅਕਥ ਕਥਾ' ਨੂੰ ਹੀ ਦ੍ਰਿੜਾਉਂਦੇ ਹਨ । ਯਥਾ ਗੁਰ ਪ੍ਰਮਾਣ ਅਰੰਭਿਅਤ:-
ਆਇਓ ਸੁਨਨ ਪੜਨ ਕਉ ਬਾਣੀ ॥
ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ॥੧॥ਰਹਾਉ॥
ਸਮਝੁ ਅਚੇਤ ਚੇਤਿ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ॥ ੧॥੭੯॥
ਸਾਰੰਗ ਮਹਲਾ ੫, ਪੰਨਾ ੧੨੧੯
ਇਸ ਗੁਰ ਪ੍ਰਮਾਣ ਤੋਂ ਸਾਫ਼ ਸਪੱਸ਼ਟ ਹੈ ਕਿ ਗੁਰਬਾਣੀ ਦਾ ਸੁਣਨਾ ਪੜ੍ਹਨਾ ਅਤੇ ਨਾਮ ਜਪੀ ਜਾਣਾ ਹੀ ਅਕੱਥ ਕਹਾਣੀ ਰੂਪੀ ਹਰਿ ਕਥਾ ਹੈ। ਸੰਤਾ ਗੁਰਾਂ ਦੀ ਕਥੀ ਹੋਈ ਹਰਿ ਕਥਾ ਅਕੱਥ ਕਹਾਣੀ ਨੂੰ ਹੀ ਕਥੀ ਜਾ, ਹੋ ਮਨ ਮੇਰਿਆ, ਤੇ ਰਟੀ ਜਾ । ਏਸੇ ਸਰਬੋਤਮ ਕੰਮ ਲਈ ਹੀ ਤੂੰ ਆਇਆ ਹੈ । ਨਹੀਂ ਤਾਂ ਜਨਮ ਹੀ ਬਿਰਥਾ ਹੈ । ਧੁਰੋਂ ਲਿਆਂਦੀ ਹੋਈ ਗੁਰਬਾਣੀ ਹੀ ਅਕੱਥ ਕਹਾਣੀ ਹੈ ਗੁਰਾਂ ਦੀ।
ਮਨ ਬਚ ਕ੍ਰਮ ਅਰਾਧੈ ਹਰਿ ਹਰਿ ਸਾਧ ਸੰਗਿ ਸੁਖੁ ਪਾਇਆ ॥
ਅਨਦ ਬਿਨੋਦ ਅਕਥ ਕਥਾ ਰਸੁ ਸਾਚੈ ਸਹਜਿ ਸਮਾਇਆ ॥੧॥੮੨॥
ਸਾਰੰਗ ਮਹਲਾ ੫, ਪੰਨਾ ੧੨੨੦
ਇਸ ਗੁਰਵਾਕ ਤੋਂ ਸਾਫ਼ ਸਿਧ ਹੈ ਕਿ ਗੁਰੂ ਘਰ ਦੀ ਸਾਧਸੰਗ-ਮਈ ਸੰਗਤਿ ਵਿਚ ਰਲ ਕੇ ਹਰਿ ਹਰਿ ਨਾਮੁ ਮਨ ਬਚ ਕਰਮ ਕਰਕੇ ਆਰਾਧੀ ਜਾਣਾ ਹੀ ਅਕੱਥ
ਬੈਕੁੰਠ ਗੋਬਿੰਦ ਚਰਨ ਨਿਤ ਧਿਆਉ ॥
ਮੁਕਤਿ ਪਦਾਰਥੁ ਸਾਧੂ ਸੰਗਤਿ ਅੰਮ੍ਰਿਤੁ ਹਰਿ ਕਾ ਨਾਉ ॥੧॥ਰਹਾਉ॥
ਊਤਮ ਕਥਾ ਸੁਣੀਜੈ ਸ੍ਵਣੀ ਮਇਆ ਕਰਹੁ ਭਗਵਾਨ ॥
ਆਵਤ ਜਾਤ ਦੋਊ ਪਖ ਪੂਰਨ ਪਾਈਐ ਸੁਖ ਬਿਸ੍ਰਾਮ ॥੧॥
ਸੋਧਤ ਸੋਧਤ ਤਤੁ ਬੀਚਾਰਿਓ ਭਗਤਿ ਸਰੇਸਟ ਪੂਰੀ ॥
ਕਹੁ ਨਾਨਕ ਇਕ ਰਾਮ ਨਾਮ ਬਿਨੁ ਅਵਰ ਸਗਲ ਬਿਧਿ ਊਰੀ ॥੨
੬੨॥੮੫॥ ਸਾਰੰਗ ਮਹਲਾ ੫, ਪੰਨਾ ੧੨੨੦-੨੧
ਇਸ ਗੁਰ ਵਾਕ ਦਾ ਵਿਆਖਤ ਭਾਵ ਇਹ ਹੈ ਕਿ ਵਾਹਿਗੁਰੂ ਨਾਮ ਰੂਪੀ ਗੋਬਿੰਦ ਚਰਨਾਂ ਦਾ ਧਿਆਉਣਾ ਸੱਚੀ ਬੈਕੁੰਠ ਵਿਚਿ ਵਸਣਾ ਹੈ। ਗੁਰੂ ਘਰ ਦੀ ਸਾਧ ਸੰਗਤਿ ਵਿਚਿ ਵਾਹਿਗੁਰੂ ਦਾ ਅੰਮ੍ਰਿਤ ਨਾਮ ਜਪਣਾ ਹੀ ਸੱਚਾ ਮੁਕਤਿ ਪਦਾਰਥ ਹੈ, ਭਾਵ, ਮੁਕਤੀ-ਦਾਇਕ ਸੱਚਾ ਪਦਾਰਥੁ ਹੈ ।
"ਗੋਬਿੰਦ ਚਰਨ ਨਿਤ ਧਿਆਉ' ਦੇ ਬੋਧ ਲਈ ਵਿਸਥਾਰਕ ਵਿਆਖਿਆ ਲਈ ਪੜ੍ਹੋ 'ਚਰਨ ਕਮਲ ਕੀ ਮਉਜ" ਨਾਮੇ ਪੁਸਤਕ ।
ਮੇਰਾ ਮਨੁ ਸੰਤ ਜਨਾਂ ਪਗ ਰੇਨ ॥
ਹਰਿ ਹਰਿ ਕਥਾ ਸੁਨੀ ਮਿਲਿ ਸੰਗਤਿ ਮਨੁ ਕੋਰਾ ਹਰਿ ਰੰਗਿ ਭੇਨ ॥੧॥ਰਹਾਉ॥
ਕਾਨੜਾ ਮਹਲਾ ੪, ਪੰਨਾ ੧੨੯੪
ਏਸ ਗੁਰਵਾਕ ਅੰਦਰਿ (ਹਰਿ ਹਰਿ ਕਥਾ) ਤੋਂ ਭਾਵ ਗੁਰਮਤਿ ਨਾਮੁ ਵਾਹਿਗੁਰੂ ਰੂਪੀ ਸਿਫਤਿ ਸਾਲਾਹ ਹੈ, ਨਾ ਕਿ ਹੋਰ ਕੋਈ ਕਥਾ । ਗੁਰੂ ਕੀ ਸੰਗਤਿ ਵਿਚਿ ਮਿਲ ਕੇ, ਪਰਸਪਰ ਜੁੜ ਕੇ ਨਾਮ ਜਪਿਆਂ ਕੋਰਾ ਮਨੂਆ ਵਾਹਿਗੁਰੂ ਦੇ ਰੰਗ ਵਿਚਿ ਭਿਜ ਜਾਂਦਾ ਹੈ । (ਹਰਿ ਹਰਿ ਪਦ) ਦੋ ਵਾਰ ਆਉਣ ਕਰਕੇ ਵਾਹਿਗੁਰੂ ਨਾਮ ਅਭਿਆਸ ਕਰੀ ਜਾਣ ਦਾ ਬੋਧਕ ਹੈ। ਐਸੇ ਅਭਿਆਸੀ ਜਨਾਂ ਨੂੰ ਹੀ ਸੰਤ ਜਨਾਂ ਕਰਕੇ ਸੁਭਾਖਿਆ ਗਿਆ ਹੈ । ਅਜਿਹੇ ਅਭਿਆਸੀ ਜਨ ਸੰਤ ਜਨਾਂ ਦੀ ਪੱਗ ਧੂਰ ਬਣੇ ਰਹਿਣ ਲਈ, ਸਦਾ ਉਮਾਹ-ਪੂਰਤ ਉਭਾਰਨਾ ਹੈ। ਅਜਿਹੇ ਅਭਿਆਸੀ ਜਨਾਂ ਦੇ ਮੁਖਹੁ ਹਰਿ ਹਰਿ ਕਥਾ ਸੁਣੀ, ਅਰਥਾਤ, ਨਾਮ ਅਭਿਆਸ ਮਈ ਧੁਨੀ ਸੁਣੀ ਜਾਣ ਲਈ ਇਸ ਵਾਕ ਅੰਦਰ ਪੂਰਨ ਉਭਾਰਨਾ ਹੈ।
ਅਦ੍ਰਿਸਟੁ ਅਗੋਚਰ ਨਾਮ ਧਿਆਏ ਸਤਸੰਗਤਿ ਮਿਲਿ ਸਾਧੂ ਪਾਥ ॥
ਹਰਿ ਹਰਿ ਕਥਾ ਸੁਨੀ ਮਿਲਿ ਸੰਗਤਿ ਹਰਿ ਹਰਿ ਜਪਿਓ ਅਕਥ ਕਥ ਕਾਥ ॥
੩॥੬॥ ਕਾਨੜਾ ਮਹਲਾ ੪, ਪੰਨਾ ੧੨੯੬
ਇਸ ਗੁਰ-ਵਾਕ ਅੰਦਰ ਸਪੱਸ਼ਟ ਭਾਵ ਇਉਂ ਨਿਕਲਿਆ ਕਿ ਹਰ ਹਰਿ
ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ ॥
ਮਿਲਿ ਕੈ ਕਰਹ ਕਹਾਣੀਆ ਸੰਮ੍ਰਥ ਕੰਤ ਕੀਆਹ ॥...੧॥੧੦॥
ਸਿਰੀ ਰਾਗੁ ਮਹਲਾ ੧, ਪੰਨਾ ੧੭
'ਮਿਲਿ ਕੈ ਕਰਹ ਕਹਾਣੀਆ' ਤੋਂ ਭਾਵ ਏਥੋ ਰਲ ਮਿਲ ਕੇ ਗੁਣ ਗਾਵਣ ਤੋਂ ਹੈ। ਪਰਸਪਰ ਮਿਲ ਕੇ ਗੁਰਸਿੱਖਾਂ ਦਾ ਕੀਰਤਨ ਕਰਨਾ, ਸਮਰੱਥ ਪੁਰਖ ਦੀਆਂ ਕਹਾਣੀਆਂ ਕਰਨਾ ਹੈ। ਇਸ ਗੁਰਵਾਕ ਤੋਂ ਕਥਾ ਕਰਨ ਦਾ ਭਾਵ ਕਢਣਾ ਨਿਰੀ ਮੂਰਖਤਾ ਹੈ। (ਮਿਲ ਕੇ) ਪਦ ਸਾਫ਼ ਦਸਦਾ ਹੈ ਕਿ ਇਕ ਅੱਧੇ ਘੁਗੂ ਮੱਟ ਕਥੋਗੜ ਨੇ ਸਾਰੀ ਸੰਗਤ ਨੂੰ ਮੁਜੂ ਬਣਾ ਕੇ ਕਥਾ ਨਹੀਂ ਸੁਣਾਵਣੀ, ਜੈਸੇ ਕਿ ਅੱਜ ਕਲ੍ਹ ਕਈ-ਇਕ ਕਥਾ ਕਰਨਹਾਰਿਆਂ ਅਗਿਆਨੀ ਪੁਰਸ਼ਾਂ ਦਾ ਵਤੀਰਾ ਹੈ। ਮਿਲ ਕੇ ਗੁਰਬਾਣੀ ਦੀ ਕਥਾ ਕਰਨੀ ਕੇਵਲ ਗੁਰਬਾਣੀ ਦਾ ਕੀਰਤਨ ਹੀ ਹੋ ਸਕਦਾ ਹੈ । ਇਹ ਨਿਰਬਾਣ ਕੀਰਤਨ ਨਿਰਬਾਣ ਪਦ ਦੀ ਅਕੱਥ ਕਥਾ- ਕਹਾਣੀ ਹੈ । ਮਿਲ ਕੇ ਕਹਾਣੀਆਂ ਕਰਨ ਤੋਂ ਇਹ ਭਾਵ ਅਸਲ ਕੀਰਤਨ ਕਰਨ ਦਾ ਸਪੱਸ਼ਟ ਹੈ।
ਸਾਚਉ ਸਾਹਿਬੁ ਸੇਵੀਐ ਗੁਰਮੁਖਿ ਅਕਥੋ ਕਾਥਿ ॥੬॥੧੦॥
ਸਿਰੀ ਰਾਗੁ ਮਹਲਾ ੧ ਅਸ:, ਪੰਨਾ-੫੯
ਇਹ ਗੁਰਵਾਕ ਦਸਦਾ ਹੈ ਕਿ ਸੱਚੇ ਸਾਹਿਬ ਨੂੰ ਸਿਮਰਨਾ (ਸੇਵਨਾ) ਹੀ ਗੁਰਮੁਖਾਂ ਦੀ ਅਕਥ ਕਥਾ ਹੈ । ਗੁਰਬਾਣੀ ਅੰਦਰਿ ਸੇਵਨ ਪਦ ਤੋਂ ਭਾਵ ਸਿਮਰਨ ਦਾ ਹੀ ਹੁੰਦਾ ਹੈ।
ਸਾਧੁ ਮਿਲੈ ਸਾਧੂ ਜਨੈ ਸੰਤੋਖੁ ਵਸੈ ਗੁਰ ਭਾਇ॥
ਅਕਥ ਕਥਾ ਵੀਚਾਰੀਐ ਜੇ ਸਤਿਗੁਰ ਮਾਹਿ ਸਮਾਇ ॥
ਪੀ ਅੰਮ੍ਰਿਤੁ ਸੰਤੋਖਿਆ ਦਰਗਹਿ ਪੈਧਾ ਜਾਇ ॥੭॥੪॥
ਸਿਰੀ ਰਾਗੁ ਮ: ੧, ਪੰਨਾ ੬੨
ਇਸ ਗੁਰਵਾਕ ਦੀ ਦੂਸਰੀ ਤੁਕ "ਅਕਥ ਕਥਾ ਵੀਚਾਰੀਐ ਜੇ ਸਤਿਗੁਰ ਮਾਹਿ ਸਮਾਇ" ਵਾਲੀ ਤੁਕ ਸਪੱਸ਼ਟ ਅਰਥਾਉਂਦੀ ਹੈ ਕਿ ਗੁਰਬਾਣੀ ਰੂਪੀ ਅਕੱਥ ਕਥਾ ਤਦੇ ਹੀ ਵੀਚਾਰੀ ਕਮਾਈ ਜਾ ਸਕਦੀ ਹੈ ਜੇਕਰ ਅਕੱਥ ਕਥਾ ਵੀਚਾਰਨਹਾਰਾ ਕਮਾਵਨਹਾਰਾ ਗੁਰਸਿਖ ਸਤਿਗੁਰੂ ਦੇ ਸਰੂਪ ਵਿਚ ਸਮਾ ਜਾਵੇ, ਅਰਥਾਤ, ਤੱਦਰੂਪ ਹੋ ਜਾਵੇ । ਗੁਰਸਿਖ ਗੁਰਮਤਿ ਨਾਮ ਦੀਆਂ ਕਮਾਈਆਂ ਕਰਿ ਕਰਿ ਨਿਰਾ ਗੁਰੂ ਦਾ ਹੀ ਸਰੂਪ ਹੋ ਜਾਵੇ, ਤਾਂ ਜਾ ਕੇ ਗੁਰਬਾਣੀ ਰੂਪੀ ਅਕੱਥ ਕਥਾ ਦਾ ਬੋਧ ਹੋ ਸਕਦਾ ਹੈ, ਐਵੇਂ ਨਹੀਂ । ਇਕੱਲਾ ਅਲਪੱਗ ਗਿਆਨੀ ਉੱਠ ਕੇ ਜੋ ਗੁਰਬਾਣੀ ਦੀ ਕਥਾ ਕਰਨ ਲਗ ਪੈਂਦਾ ਹੈ, ਬਿਲਕੁਲ ਮਨਮਤਿ ਹੈ । ਗੁਰਬਾਣੀ ਰੂਪੀ ਕਥਾ ਅਕੱਥ ਹੈ, ਜੋ ਕਿਸੇ ਭੀ ਅਗਿਆਨੀ ਜੀਵੜੇ ਤੋਂ ਕਥੀ ਨਹੀਂ ਜਾ ਸਕਦੀ। ਤਾਂ ਤੇ ਇਸ ਬਾਣੀ ਰੂਪੀ ਅਕੱਥ ਕਥਾ ਦਾ ਕਥਨ ਕੀਰਤਨ, ਇਸ ਦੇ ਨਿਰਬਾਣ ਰੂਪ ਵਿਚਿ ਅਸਲ ਕਥਾ ਹੈ । ਗੁਰਬਾਣੀ ਦੇ ਅਖੰਡ ਪਾਠ ਅਥਵਾ ਅਖੰਡ 'ਕੀਰਤਨ ਬਿਨਾਂ ਹਰ ਕੋਈ ਕਥਾ ਨਹੀਂ । ਮਨ-ਘੜਤ ਕਥਾ ਕਰਨੀ ਨਿਰੇ ਮਨ-ਘੜਤ ਮਨਸੂਬੇ ਹੀ ਹਨ, ਜੋ ਸੱਚੀ ਭੈ-ਭਾਵਨੀ ਵਾਲੇ ਗੁਰਸਿਖ ਜਗਿਆਸ ਤੋਂ ਕੋਸਾਂ ਦੂਰ ਰਹਿੰਦੇ ਹਨ। ਗੁਰਮੁਖ ਭੈ ਭਾਵਨੀ ਵਾਲੇ ਗੁਰਮੁਖ ਜਨਾਂ ਅੰਦਰਿ ਕੇਵਲ ਗੁਰਬਾਣੀ ਦੇ ਰਟਨ ਕੀਰਤਨ ਮਾਤਰ ਕਥਾ ਦੀ ਸੰਤੁਸ਼ਟਤਾ ਹੀ ਵਸੀ ਰਹਿੰਦੀ ਹੈ। ਉਹ ਇਸੇ ਗੱਲ ਵਿਚਿ ਹੀ ਸੰਤੁਸ਼ਟ ਰਹਿੰਦੇ ਹਨ ਕਿ ਗੁਰਬਾਣੀ ਦਾ ਨਿਰਬਾਣ ਕੀਰਤਨ ਅਥਵਾ ਪਾਠ ਹੀ ਕਰੀ ਜਾਣਾ। ਇਹ ਗੁਰਮਤਿ ਭੈ-ਭਾਵਨੀ ਦਾ ਸਿਦਕ ਭਰੋਸਾ ਓਹਨਾਂ ਅੰਦਰਿ ਵਸਿਆ ਰਹਿੰਦਾ ਹੈ। "ਸੰਤੋਖੁ ਵਸੈ ਗੁਰ ਭਾਇ"ਰੂਪੀ ਪੰਗਤੀ ਦੀ ਇਹ ਵਿਆਖਿਆ ਹੈ, ਜੋ ਉਪਰ ਨਿਰੂਪਨ ਕੀਤੀ ਗਈ ਹੈ। ਗੁਰਮੁਖ ਸਿਖ ਸਾਧੂ ਜਦੋਂ ਪਰਸਪਰ ਸੰਗਤਿ ਵਿਖੇ ਰਲ ਮਿਲ ਕੇ ਬੈਠਦੇ ਹਨ ਤਾਂ ਇਹ ਗੁਰਬਾਣੀ
ਸਹਜੈ ਨੋ ਸਭ ਲੋਚਦੀ ਬਿਨੁ ਗੁਰ ਪਾਇਆ ਨ ਜਾਇ ॥
ਪੜਿ ਪੜਿ ਪੰਡਿਤ ਜੋਤਕੀ ਥਕੇ ਭੇਖੀ ਭਰਮਿ ਭੁਲਾਇ ॥
ਗੁਰ ਭੇਟੇ ਸਹਜੁ ਪਾਇਆ ਆਪਣੀ ਕਿਰਪਾ ਕਰੇ ਰਜਾਇ ॥੧॥
ਭਾਈ ਰੇ ਗੁਰ ਬਿਨੁ ਸਹਜੁ ਨ ਹੋਇ॥
ਸਬਦੈ ਹੀ ਤੇ ਸਹਜੁ ਊਪਜੈ ਹਰਿ ਪਾਇਆ ਸਚੁ ਸੋਇ ॥੧॥ਰਹਾਉ॥
ਸਹਜੇ ਗਾਵਿਆ ਥਾਇ ਪਵੈ ਬਿਨੁ ਸਹਜੈ ਕਥਨੀ ਬਾਦਿ ॥
ਸਹਜੇ ਹੀ ਭਗਤਿ ਉਪਜੈ ਸਹਜਿ ਪਿਆਰਿ ਬੈਰਾਗਿ ॥
ਸਹਜੈ ਹੀ ਤੇ ਸੁਖ ਸਾਤਿ ਹੋਇ ਬਿਨੁ ਸਹਜੈ ਜੀਵਣੁ ਬਾਦਿ ॥੨॥
ਸਹਜਿ ਸਾਲਾਹੀ ਸਦਾ ਸਦਾ ਸਹਜਿ ਸਮਾਧਿ ਲਗਾਇ ॥
ਸਹਜੇ ਹੀ ਗੁਣ ਉਚਰੈ ਭਗਤਿ ਕਰੇ ਲਿਵ ਲਾਇ॥
ਸਬਦੇ ਹੀ ਹਰਿ ਮਨਿ ਵਸੈ ਰਸਨਾ ਹਰਿ ਰਸੁ ਖਾਇ ॥੩॥
ਸਹਜੇ ਕਾਲੁ ਵਿਡਾਰਿਆ ਸਚ ਸਰਣਾਈ ਪਾਇ ॥
ਸਹਜੇ ਹਰਿ ਨਾਮੁ ਮਨਿ ਵਸਿਆ ਸਚੀ ਕਾਰ ਕਮਾਇ॥
ਸੇ ਵਡਭਾਗੀ ਜਿਨੀ ਪਾਇਆ ਸਹਜੇ ਰਹੇ ਸਮਾਇ ॥੪॥
ਮਾਇਆ ਵਿਚਿ ਸਹਜੁ ਨ ਉਪਜੈ ਮਾਇਆ ਦੂਜੈ ਭਾਇ॥
ਮਨਮੁਖ ਕਰਮ ਕਮਾਵਣੇ ਹਉਮੈ ਜਲੈ ਜਲਾਇ॥
ਜੰਮਣੁ ਮਰਣੁ ਨ ਚੂਕਈ ਫਿਰਿ ਫਿਰਿ ਆਵੈ ਜਾਇ ॥੫॥
ਤ੍ਰਿਹੁ ਗੁਣਾ ਵਿਚਿ ਸਹਜੁ ਨ ਪਾਈਐ ਤ੍ਰੈ ਗੁਣ ਭਰਮਿ ਭੁਲਾਇ ॥
ਪੜੀਐ ਗੁਣੀਐ ਕਿਆ ਕਥੀਐ ਜਾ ਮੁੰਢਹੁ ਘੁਥਾ ਜਾਇ ॥
ਚਉਥੇ ਪਦ ਮਹਿ ਸਹਜੁ ਹੈ ਗੁਰਮੁਖਿ ਪਲੈ ਪਾਇ ॥੬॥
ਨਿਰਗੁਣ ਨਾਮੁ ਨਿਧਾਨੁ ਹੈ ਸਹਜੇ ਸੋਝੀ ਹੋਇ॥
ਗੁਣਵੰਤੀ ਸਾਲਾਹਿਆ ਸਚੇ ਸਚੀ ਸੋਇ ॥
ਭੁਲਿਆ ਸਹਜਿ ਮਿਲਾਇਸੀ ਸਬਦਿ ਮਿਲਾਵਾ ਹੋਇ ॥੭॥
ਬਿਨੁ ਸਹਜੈ ਸਭੁ ਅੰਧੁ ਹੈ ਮਾਇਆ ਮੋਹੁ ਗੁਬਾਰੁ ॥
ਸਹਜੇ ਹੀ ਸੋਝੀ ਪਈ ਸਚੈ ਸਬਦਿ ਅਪਾਰਿ ॥
ਆਪੇ ਬਖਸਿ ਮਿਲਾਇਅਨੁ ਪੂਰੇ ਗੁਰ ਕਰਤਾਰਿ ॥੮॥
ਸਹਜੇ ਅਦਿਸਟੁ ਪਛਾਣੀਐ ਨਿਰਭਉ ਜੋਤਿ ਨਿਰੰਕਾਰੁ ॥
ਸਭਨਾ ਜੀਆ ਕਾ ਇਕੁ ਦਾਤਾ ਜੋਤੀ ਜੋਤਿ ਮਿਲਾਵਣਹਾਰੁ ॥
ਪੂਰੈ ਸਬਦਿ ਸਲਾਹੀਐ ਜਿਸ ਦਾ ਅੰਤੁ ਨ ਪਾਰਾਵਾਰੁ ॥੯॥
ਗਿਆਨੀਆ ਕਾ ਧਨੁ ਨਾਮੁ ਹੈ ਸਹਜਿ ਕਰਹਿ ਵਾਪਾਰੁ ॥
ਅਨਦਿਨੁ ਲਾਹਾ ਹਰਿ ਨਾਮੁ ਲੈਨਿ ਅਖੁਟ ਭਰੇ ਭੰਡਾਰ ॥
ਨਾਨਕ ਤੋਟਿ ਨ ਆਵਈ ਦੀਏ ਦੇਵਣਹਾਰਿ ॥੧੦॥੬॥੧੩॥
ਸਿਰੀ ਰਾਗੁ ਮ: ੩, ੬੮-੬੯
ਇਸ ਗੁਰਵਾਕ ਦੀ ਤੱਤ ਵੀਚਾਰ ਵਿਆਖਿਆ:- ਤੁਰੀਆ ਅਥਵਾ ਤ੍ਰੈ ਗੁਣਾਂ ਤੋਂ ਅਪਰੰਪਰ ਜੋ ਸਹਜ ਪਦ ਹੈ, ਉਸ ਨੂੰ ਲੋਚਦੀ ਤਾਂ ਸਭ ਲੁਕਾਈ ਹੈ, ਪਰ ਇਹ ਸਹਜ ਪਦ ਸਤਿਗੁਰੂ ਬਿਨਾਂ ਕਿਸੇ ਤੋਂ ਨਹੀਂ ਪਾਇਆ ਜਾਂਦਾ । ਜਿਨ੍ਹਾਂ ਗੁਰਮੁਖ ਜਨਾਂ ਨੇ ਸਤਿਗੁਰ ਧਾਰਨ ਕੀਤਾ ਹੈ, ਅਰਥਾਤ, ਸਤਿਗੁਰੂ ਤੋਂ ਪੰਜਾਂ ਪਿਆਰਿਆਂ ਦੁਆਰਾ ਅੰਮ੍ਰਿਤ ਛਕ ਕੇ ਅਤੇ ਗੁਰ-ਦੀਖਿਆ ਲੈ ਕੇ ਜੋ ਜਨ ਸਗੁਰੇ ਹੋਏ ਹਨ, ਤਿਨ੍ਹਾਂ ਨੂੰ ਹੀ ਸਹਜ ਪਦ ਦੀ ਪ੍ਰਾਪਤੀ ਹੁੰਦੀ ਹੈ। ਨਿਗੁਰੇ ਗੁਣਹੀਨ ਗੁਰਮਤਿ-ਹੀਨ ਮਨਮੁਖ ਪ੍ਰਾਣੀਆਂ ਨੂੰ ਕਦਾਚਿਤ ਇਸ ਸਹਜ ਪਦ ਦੀ ਪ੍ਰਾਪਤੀ ਨਹੀਂ ਹੋ ਸਕਦੀ । ਬੜੇ ਬੜੇ ਪੰਡਿਤ ਜੋਤਸ਼ੀ ਆਦਿਕ ਤ੍ਰੈਗੁਣੀ ਬੇਦ-ਬਿਦਿਆ ਪੜ੍ਹ ਪੜ੍ਹ ਕੇ ਹੰਭ ਚੁਕੇ ਹਨ, ਪ੍ਰੰਤੂ ਉਹ ਅਗਿਆਨ ਭਰਮ ਦੇ ਭੇਖ ਵਿਚ ਹੀ ਭੁਲੇ ਫਿਰਦੇ ਰਹੇ ਹਨ ਤੇ ਸਾਰੀ ਉਮਰ ਭੇਖੀ ਹੀ ਬਣੇ ਰਹੇ ਹਨ । ਉਹਨਾਂ ਨੂੰ ਸਹਜ ਪਦ ਦੀ ਪ੍ਰਾਪਤੀ ਨਹੀਂ ਹੋਈ, ਪਰ ਨਹੀਂ ਹੋਈ। ਸਤਿਗੁਰ ਭੇਟਿਆਂ ਹੀ ਸਹਜ ਪਦ ਪ੍ਰਾਪਤਿ ਹੋ ਸਕਦਾ ਹੈ। ਇਹ ਮਰਤਬਾ ਸਹਜ ਪਦ ਪ੍ਰਾਪਤੀ ਦਾ ਤਿਸੇ ਗੁਰਮੁਖ ਜਨ ਨੂੰ ਹੀ ਪ੍ਰਾਪਤ ਹੋ ਸਕਦਾ ਹੈ, ਜਿਸ ਦੇ ਉਪਰ ਨਦਰੀ ਨਦਰਿ ਨਿਹਾਲ ਹੋ ਕੇ ਆਪਣੀ ਨਦਰ ਰਜ਼ਾ ਅੰਦਰ ਆਪਣੀ ਕਿਰਪਾ ਆਪਿ ਕਰਦਾ ਹੈ। ਗੁਰ ਸਚੇ ਪਾਤਸ਼ਾਹ ਇਸ ਗੁਰ ਵਾਕ ਦੀ ਅਸਥਾਈ ਅੰਦਰ ਇਹ ਭੇਦ ਦ੍ਰਿੜਾਉਂਦੇ ਹਨ ਕਿ ਹੇ ਭਾਈ ਜਨੋ, ਸਤਿਗੁਰੂ ਬਿਨਾ ਇਹ ਤੁਰੀਆ ਰੂਪੀ ਸਹਜ ਪਦ ਨਹੀਂ ਮਿਲਦਾ, ਪਰ ਨਹੀਂ ਮਿਲਦਾ । ਜਿਸ ਵਡਭਾਗੇ ਗੁਰਮੁਖ ਜਨ ਨੇ ਗੁਰੂ ਪਾਸੋਂ ਸ਼ਬਦ-ਦੀਖਿਆ ਲਈ ਹੈ, ਤਿਸੇ ਨੂੰ ਇਸ ਸ਼ਬਦ ਦੀਖਿਆ ਗੁਰ ਮੰਤ੍ਰ ਦੀ ਅਭਿਆਸ ਕਮਾਈ ਦੁਆਰਾ ਹੀ ਸਹਜ ਉਪਜਦਾ ਹੈ । ਇਸ ਤੁਰੀਆ ਗੁਣੀ ਸਹਜ ਪਦ ਦੀ ਪ੍ਰਾਪਤੀ ਹੋਣ ਪਰ, ਸਹਜ ਪਦ ਦੀ ਪ੍ਰਾਪਤੀ ਵਾਲੇ ਗੁਰਮੁਖ ਜਨ, ਗੁਰਬਾਣੀ ਰੂਪੀ ਗੁਣ
ਇਸ ਦਾਤਿ ਬਿਹੂਣਿਆਂ ਦੀ ਕਥਨੀ ਬਦਨੀ ਸਭ ਬਾਦ ਹੈ। ਤਿਨ੍ਹਾਂ ਦੀ ਕਥਾ-ਬਾਰਤਾ ਕਰਨੀ ਸਭ ਲੋਕਾਚਾਰ ਹੈ । ਸਾਰ ਗੁਰਮਤਿ-ਗੁਣਾਂ ਦੀ ਪ੍ਰਾਪਤੀ ਤਿਨ੍ਹਾਂ ਨੂੰ ਕਦਾਚਿਤ ਹੁੰਦੀ ਹੀ ਨਹੀਂ । ਗੁਰਮੁਖ ਜਨ ਗੁਰਬਾਣੀ ਰੂਪੀ ਅੰਮ੍ਰਿਤ ਬਾਣੀ ਦਾ ਹੀ ਉਚਾਰਨ ਕਰਦੇ ਹਨ, ਹੋਰ ਕੱਚੀ ਬਾਣੀ ਕਦੇ ਨਹੀਂ ਉਚਾਰਦੇ । ਸੱਧਰਾਂ ਨਾਲਿ ਗੁਰਮੁਖ ਜਨਾਂ ਦੀਆ ਰਸਨਾਵਾਂ ਤੋਂ ਉਚਾਰੀ ਹੋਈ ਗੁਰਬਾਣੀ ਸੋਤੇ ਜਨਾਂ ਨੂੰ ਅੰਮ੍ਰਿਤ ਰਸ ਦੇ ਗਟਾਕ ਪੰਆਉਂਦੀ ਹੈ। ਖ਼ੁਦ ਅੰਮ੍ਰਿਤ ਬਾਣੀ ਉਚਾਰਨਹਾਰੇ ਗੁਰਮੁਖ ਪ੍ਰੇਮੀ ਜਨ ਖਿਨ ਖਿਨ ਅੰਮ੍ਰਿਤ ਮਈ ਗਟਾਕ ਰਸ ਪੀਂਦੇ ਹਨ ਅਤੇ ਪੀਈ ਜਾਂਦੇ ਹਨ । ਇਸ ਬਿਧਿ ਗੁਰਬਾਣੀ ਦਾ ਅੰਮ੍ਰਿਤ ਉਚਾਰਨ ਕਰੀ ਜਾਣਾ ਹੋਰ ਭੀ ਸੱਤਿਆ ਬਕਤਿਆਂ ਦੀ ਬਿਰਤੀ ਸੁਰਤੀ ਨੂੰ ਅਖੰਡਾਕਾਰ
ਯਥਾ ਗੁਰਵਾਕ :-
ਗੁਰਮੁਖਿ ਅੰਮ੍ਰਿਤ ਬਾਣੀ ਬੋਲਹਿ ਸਭ ਆਤਮ ਰਾਮੁ ਪਛਾਣੀ ॥
ਏਕੋ ਸੇਵਨਿ ਏਕੁ ਅਰਾਧਹਿ ਗੁਰਮੁਖਿ ਅਕਥ ਕਹਾਣੀ ॥੬॥੨੪॥
ਸਿਰੀ ਰਾਗੁ ਮਹਲਾ ੩, ਪੰਨਾ ੬੯
ਗੁਰਮੁਖ ਜਨ ਸਦਾ ਹੀ ਅੰਮ੍ਰਿਤੁ ਮੁਖੋਂ ਉਚਾਰਦੇ ਰਹਿੰਦੇ ਹਨ। ਅੰਮ੍ਰਿਤ ਨਾਮ ਤਾਂ ਕਦੇ ਓਹਨਾਂ ਨੂੰ ਵਿਸਰਦਾ ਹੀ ਨਹੀਂ । ਸੁਆਸਿ ਸੁਆਸਿ ਅੰਮ੍ਰਿਤ ਨਾਮ ਹੀ ਸਿਮਰਦੇ ਰਹਿੰਦੇ ਹਨ । ਜਦੋਂ ਗੁਰਬਾਣੀ ਦਾ ਉਚਾਰਨ ਕੋਈ ਗੁਰਮੁਖ ਜਨ ਆਪਣੇ ਮੁਖਾਰਬਿੰਦ ਚੋਂ ਉਚਾਰ ਕੇ ਕਰਦਾ ਹੈ ਤਾਂ ਉਹ ਆਪਣੀ ਮੁਖਬੈਣੀ ਚੋਂ ਅੰਮਿ੍ਤ ਦੇ ਝਰਨੇ ਹੀ ਝਰਾਉਂਦਾ ਹੈ । ਗੁਰਬਾਣੀ ਅੰਮ੍ਰਿਤ ਰੂਪੀ ਨਾਮ ਦੇ ਸਦਾ ਸਿਮਰਨੀ ਪ੍ਰਤਾਪ ਕਰਕੇ ਅਤੇ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਆਲਾਪ ਕਰਕੇ, ਉਸ ਦੀ ਐਸੀ ਦ੍ਰਿਸ਼ਟੀ ਹੋ ਜਾਂਦੀ ਹੈ ਕਿ ਉਹ ਅੰਦਰਿ ਬਾਹਰਿ ਸਾਰੇ ਉਫ਼ਕ ਪੁਲਾੜ ਵਿਖੇ ਅੰਮ੍ਰਿਤ ਹੀ ਅੰਮ੍ਰਿਤ ਵੇਖਦਾ ਪਰਖਦਾ ਹੈ। ਅੰਮ੍ਰਿਤ ਨਾਮ ਬਾਣੀ ਅਭਿਆਸ ਦੀ ਪਾਰਸ-ਪ੍ਰਭਾਵੀ-ਕਲਾ ਦੁਆਰਾ ਉਸਨੂੰ ਚਾਰ ਚੁਫੇਰੇ ਆਪਣੇ ਇਰਦਾ ਗਿਰਦ ਅਤੇ ਨਿਜ ਘਟ ਅੰਦਰਿ ਅਕਾਲ ਪੁਰਖ ਰੂਪੀ ਨਿਰਗੁਣ ਸਰੂਪਾ ਅਮਿਉ ਸਰੋਵਰ ਹੀ ਡਲ੍ਹਕਦਾ ਡਲ੍ਹਕਦਾ ਨਜ਼ਰੀਂ ਆਉਂਦਾ ਹੈ। ਜੋ ਗੁਰਮੁਖ ਜਨ ਨਿਸ ਦਿਨ (ਦਿਨ ਰਾਤੀ) ਸੁਆਸਿ ਸੁਆਸਿ ਅੰਮ੍ਰਿਤ ਮਈ ਨਾਮ ਦਾ ਹੀ ਅਭਿਆਸ ਕਰਦਾ ਰਹਿੰਦਾ ਹੈ ਅਤੇ ਦਿਨ ਰਾਤੀ ਅੰਮ੍ਰਿਤ ਰੂਪੀ ਬਾਣੀ, ਗੁਰ-ਬਾਣੀ ਦਾ ਅਖੰਡਪਾਠ ਅਤੇ ਅਖੰਡ ਨਿਰਬਾਣ ਕੀਰਤਨ ਹੀ ਉਚਾਰਨ ਕਰਦਾ ਰਹਿੰਦਾ ਹੈ, ਉਹ ਵਡਭਾਗਾ ਜਨ ਇਕ ਪ੍ਰਕਾਰ ਅੰਮ੍ਰਿਤ ਕਥਾ ਹੀ ਦਿਨੇ ਰਾਤ ਕਰਦਾ ਰਹਿੰਦਾ ਹੈ ਅਤੇ ਮਨ ਤਨ ਕਰਕੇ ਅੰਮ੍ਰਿਤ ਪੀਂਦਾ ਰਹਿੰਦਾ ਹੈ । ਏਸ ਅੰਮ੍ਰਿਤ ਕਥਾ ਨੂੰ ਛਡ ਕੇ ਕਥੋਗੜੀ ਕਥਾ (ਮਨ-ਘੜਤ ਕਥਾ) ਕਰਨਾ ਸੁਣਨਾ ਨਿਰੀ ਮਨਮਤਿ ਹੈ, ਕਿਸੇ ਭੀ ਲੇਖੇ ਨਹੀਂ। ਉਪਰਲੇ ਕਥਨ ਦੀ ਪ੍ਰੋੜਤਾ ਲਈ ਹੇਠਲਾ ਗੁਰ ਵਾਕ ਖੂਬ ਢੁਕਦਾ ਹੈ । ਯਥਾ ਗੁਰ ਵਾਕ-
ਅੰਮ੍ਰਿਤੁ ਬੋਲੈ ਸਦਾ ਮੁਖਿ ਵੈਣੀ ॥ ਅੰਮ੍ਰਿਤੁ ਵੇਖੈ ਪਰਖੈ ਸਦਾ ਨੈਣੀ ॥
ਅੰਮ੍ਰਿਤ ਕਥਾ ਕਹੈ ਸਦਾ ਦਿਨੁ ਰਾਤੀ ਅਵਰਾ ਆਖਿ ਸੁਨਾਵਣਿਆ ॥੨॥੧੬॥
ਮਾਝ ਮਹਲਾ ੩, ਪੰਨਾ ੧੧੮
ਇਸ ਬਿਧਿ ਗੁਰਬਾਣੀ, ਅੰਮ੍ਰਿਤ ਬਾਣੀ ਦੀ ਨਿਰੋਲ ਵਰਖਾ ਕਰਨਹਾਰੇ ਗੁਰਮੁਖ ਜਨ ਕਥਾ ਕੀਰਤਨ ਦੁਆਰਾ ਹੋਰਨਾਂ ਸਰੋਤਿਆਂ ਦੇ ਮੁਖਾਂ ਕੰਠਾਂ ਅੰਦਰਿ ਅੰਮ੍ਰਿਤ ਦੇ ਝਰੋਖੇ ਹੀ ਖੋਲ੍ਹ ਦਿੰਦੇ ਹਨ। ਨਿਰੋਲ ਅੰਮ੍ਰਿਤ ਨਾਮ ਰੂਪੀ ਅੰਮ੍ਰਿਤ ਨੂੰ ਮਨ ਅੰਦਰਿ ਵਸਾਉਣਹਾਰੇ ਹਉਮੈ ਮਤਸਰੀ ਸਭ ਦੁਖ ਆਪਣੇ ਅੰਦਰੋਂ ਗੰਵਾ ਦਿੰਦੇ ਹਨ । ਜੋ ਗੁਰਮੁਖ ਜਨ ਅੰਮ੍ਰਿਤ ਬਾਣੀ ਨੂੰ ਸਦਾ ਹੀ ਸਲਾਹੁੰਦਾ ਅਲਾਉਂਦਾ ਹੈ, ਉਹ ਇਸ ਅੰਮ੍ਰਿਤ-ਮਈ ਸੋਮੇ ਦੁਆਰਾ ਸਦਾ ਅੰਮ੍ਰਿਤ ਆਪਣੇ ਮੁਖ ਅਤੇ ਘਟ ਅੰਦਰਿ ਪਾਉਂਦਾ ਹੈ। ਇਸ ਬਿਧਿ ਅੰਮ੍ਰਿਤ ਬਾਣੀ ਨੂੰ ਨਿਜ ਮਨ ਅੰਦਰਿ ਵਸਾਉਣਹਾਰੇ ਗੁਰਮੁਖ ਜਨ ਪਰ ਗੁਰੂ ਸਾਹਿਬ ਵਾਰਨੇ ਬਲਿਹਾਰਨੇ ਜਾਂਦੇ ਹਨ।
ਅੰਮ੍ਰਿਤੁ ਨਾਮੁ ਮੰਨਿ ਵਸਾਏ ॥ ਹਉਮੈ ਮੇਰਾ ਸਭੁ ਦੁਖੁ ਗਵਾਏ ॥
ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤਿ ਅੰਮ੍ਰਿਤੁ ਪਾਵਣਿਆ ॥੧॥
ਹਉ ਵਾਰੀ ਜੀਉ ਵਾਰੀ ਅੰਮ੍ਰਿਤੁ ਬਾਣੀ ਮੰਨਿ ਵਸਾਵਣਿਆ ॥
ਅੰਮ੍ਰਿਤ ਬਾਣੀ ਮੰਨਿ ਵਸਾਏ ਅੰਮ੍ਰਿਤੁ ਨਾਮੁ ਧਿਆਵਣਿਆ ॥੧॥ ਰਹਾਉ ॥
ਅੰਮ੍ਰਿਤੁ ਬੋਲੈ ਸਦਾ ਮੁਖਿ ਵੈਣੀ ॥ ਅੰਮ੍ਰਿਤੁ ਵੇਖ ਪਰਖੈ ਸਦਾ ਨੈਣੀ ॥
ਅੰਮ੍ਰਿਤ ਕਥਾ ਕਹੈ ਸਦਾ ਦਿਨੁ ਰਾਤੀ ਅਵਰਾ ਆਖਿ ਸੁਨਾਵਣਿਆ ॥੨॥
ਅੰਮ੍ਰਿਤ ਰੰਗਿ ਰਤਾ ਲਿਵ ਲਾਏ ॥ ਅੰਮ੍ਰਿਤੁ ਗੁਰ ਪਰਸਾਦੀ ਪਾਏ ॥
ਅੰਮ੍ਰਿਤੁ ਰਸਨਾ ਬੋਲੇ ਦਿਨੁ ਰਾਤੀ ਮਨਿ ਤਨਿ ਅੰਮ੍ਰਿਤੁ ਪੀਆਵਣਿਆ ॥੩॥
ਸੋ ਕਿਛੁ ਕਰੈ ਜੁ ਚਿਤਿ ਨ ਹੋਈ ॥ ਤਿਸ ਦਾ ਹੁਕਮੁ ਮੇਟਿ ਨ ਸਕੈ ਕੋਈ ॥
ਹੁਕਮੇ ਵਰਤੈ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤੁ ਪੀਆਵਣਿਆ ॥੪॥
ਅਜਬ ਕੰਮ ਕਰਤੇ ਹਰਿ ਕੇਰੇ ॥ ਇਹੁ ਮਨੁ ਭੁਲਾ ਜਾਂਦਾ ਫੇਰੇ ॥
ਅੰਮ੍ਰਿਤ ਬਾਣੀ ਸਿਉ ਚਿਤੁ ਲਾਏ ਅੰਮ੍ਰਿਤ ਸਬਦਿ ਵਜਾਵਣਿਆ ॥੫॥
ਕਿਉਕਰਿ ਵੇਖਾ ਕਿਉ ਸਾਲਾਹੀ ॥ ਗੁਰ ਪਰਸਾਦੀ ਸਬਦਿ ਸਲਾਹੀ ॥
ਤੇਰੇ ਭਾਣੇ ਵਿਚਿ ਅੰਮ੍ਰਿਤੁ ਵਸੈ ਤੂੰ ਭਾਣੈ ਅੰਮ੍ਰਿਤੁ ਪੀਆਵਣਿਆ ॥੭॥
ਅੰਮ੍ਰਿਤ ਸਬਦੁ ਅੰਮ੍ਰਿਤ ਹਰਿ ਬਾਣੀ ॥ ਸਤਿਗੁਰਿ ਸੇਵਿਐ ਰਿਦੈ ਸਮਾਣੀ ॥
ਨਾਨਕ ਅੰਮ੍ਰਿਤੁ ਨਾਮੁ ਸਦਾ ਸੁਖਦਾਤਾ ਪੀ ਅੰਮ੍ਰਿਤੁ ਸਭ ਭੁਖ ਲਹਿ ਜਾਵਣਿਆ ॥
੮॥੧੫॥੧੬॥
ਮਾਝ ਮ: ੩, ਪੰਨਾ ੧੧੮
ਜੋ ਕਥਾ ਅਕੱਥ ਹੈ ਅਤੇ ਜਿਸ ਨੂੰ ਗੁਰਬਾਣੀ ਹਰ ਥਾਂ ਅਕੱਥ ਕਥਾ ਹੀ ਆਖਦੀ ਹੈ, ਇਸ ਤੋਂ ਸਾਫ਼ ਭਾਵ ਹੈ ਕਿ ਇਸ ਕਥਾ ਨੂੰ ਹੋਰ ਕੋਈ ਕਥ ਨਹੀਂ ਸਕਦਾ, ਸਿਵਾਏ ਕਥਨਹਾਰ ਗੁਰੂ ਕਰਤਾਰ ਦੇ । ਗੁਰੂ-ਕਰਤਾਰ ਦੀ ਧੁਰ ਦਰਗਾਹੋਂ ਮਨਜ਼ੂਰ ਹੋਇਆ ਗੁਰ-ਸ਼ਬਦ ਹੀ ਇਸ ਅਕੱਥ ਕਥਾ ਨੂੰ ਕਥ ਸਕਦਾ ਹੈ । ਇਹ ਸ਼ਬਦ, ਗੁਰ-ਸ਼ਬਦ, ਅਤਿ ਸ਼ੋਭਨੀਕ ਸੁਹਾਵਾ, ਗੁਰੂ ਦ੍ਰਿੜਾਵਾ ਗੁਰ-ਦੀਖਿਆ ਗੁਰ ਮੰਤ੍ਰ- ਮਈ ਸ਼ਬਦ ਹੀ ਸਮਰੱਥਾ ਰੱਖਦਾ ਹੈ, ਇਸ ਅਕੱਥ ਕਥਾ ਦੇ ਕਥਨ ਦੀ । ਜਿਨ੍ਹਾਂ ਗੁਰਮੁਖ ਜਨਾਂ ਨੇ ਇਸ ਗੁਰ-ਸ਼ਬਦ-ਮੰਤ੍ਰ ਦੀ ਸਾਰ ਸੱਚੀ ਕਮਾਈ ਕੀਤੀ ਹੈ, ਓਹ ਇਸ ਸਾਰ ਤੱਤ ਅਕੱਥ ਕਥਾ ਦਾ ਰਸ ਮਾਣ ਸਕਦੇ ਹਨ । ਰਸ ਮਾਣ ਮਾਣ ਕੇ
ਅਕਥੋ ਕਥੀਐ ਸਬਦਿ ਸੁਹਾਵੈ ॥ ਗੁਰਮਤੀ ਮਨਿ ਸਚੋ ਭਾਵੈ ॥
ਸਚੋ ਸਚੁ ਰਵਹਿ ਦਿਨੁ ਰਾਤੀ ਇਹੁ ਮਨੁ ਸਚਿ ਰੰਗਾਵਣਿਆ ॥੩॥੩੧॥
ਮਾਝ ਮਹਲਾ ੩, ਪੰਨਾ ੧੨੮
ਅਕਥ ਹਰਿ ਅਕਥ ਕਥਾ ਕਿਛੁ ਜਾਇ ਨ ਜਾਣੀ ਰਾਮ ॥
ਸੁਰਿਨਰ ਸੁਰਿਨਰ ਮੁਨਿਜਨ ਸਹਜਿ ਵਖਾਣੀ ਰਾਮ ॥
ਸੁਹਜੋ ਵਖਾਣੀ ਅਮਿਉ ਬਾਣੀ ਚਰਣ ਕਮਲ ਰੰਗੁ ਲਾਇਆ ॥
ਜਪਿ ਏਕੁ ਅਲਖੁ ਪ੍ਰਭੁ ਨਿਰੰਜਨ ਮਨ ਚਿੰਦਿਆ ਫਲੁ ਪਾਇਆ ॥੧॥
ਆਸਾ ਮ: ੫ ਛੰਤ, ਪੰਨਾ ੪੫੩
ਭਾਵ ਵਿਆਖਿਆ:-ਗੁਰਬਾਣੀ ਵਾਹਿਗੁਰੂ ਦੀ ਇਕ ਐਸੀ ਕਥਾ ਹੈ ਕਿ ਅਲਪਗ ਅਗਿਆਨੀ, ਆਪੋ ਬਣਿ ਬੈਠੇ ਕਥਗੜ ਗਿਆਨੀਆਂ ਤੋਂ ਹਰਗਿਜ਼ ਕੱਥੀ ਨਹੀਂ ਜਾ ਸਕਦੀ, ਨਾ ਹੀ ਅਰਥਾਈ ਬੋਧਾਈ ਜਾ ਸਕਦੀ ਹੈ। ਓਹਨਾਂ ਦੀ ਬੁੱਧੀ ਜੁ ਅਲਪਗ ਹੋਈ। ਇਸ ਅਕੱਥ ਕਥਾ ਰੂਪੀ ਅਗਾਧ ਬੋਧ ਗੁਰਬਾਣੀ ਦੀ ਸਾਰ ਹੀ ਨਹੀਂ ਪਾਈ ਜਾ ਸਕਦੀ । ਕਿਛੁ ਰੰਚਕ ਮਾਤ੍ਰ ਭੀ ਨਹੀਂ ਜਾਣੀ ਜਾ ਸਕਦੀ । ਜੋ ਜਨ ਗੁਰੂ ਦੁਆਰਿਓਂ ਵਰੋਸਾਇ ਕੈ ਗੁਰਮੁਖ ਸੱਚੇ ਸੁਰਿ ਨਰ ਸੱਚੇ ਮੁਨਿ ਜਨ ਹੋ ਕੇ ਹਜ ਅਵਸਥਾ ਵਿਖੇ ਸਮਾ ਗਏ ਹਨ, ਓਹ ਇਸ ਸਹਜ ਪਦ ਵਾਲੀ ਗੁਰਬਾਣੀ ਨੂੰ ਸਹਜ ਰੰਗਾਂ ਵਿਚ ਰੰਗੀਜ ਕੇ ਵਖਾਣਦੇ ਹਨ, ਭਾਵ, ਗੁਰਬਾਣੀ ਨੂੰ ਉਚਾਰਦੇ (ਵਖਾਣਦੇ) ਹਨ। ਓਹ ਗੁਰਬਾਣੀ ਦਾ ਪਾਠ ਕੀਰਤਨ ਨਿਰਬਾਣ ਰੰਗਾਂ ਵਿਚ ਕਰਦੇ ਹਨ । ਕਥਾ ਓਹ ਭੀ ਗੁਰਬਾਣੀ ਦੀ ਨਹੀਂ ਕਰ ਸਕਦੇ । ਨਾ ਹੀ ਨਵੀਨ ਬਾਣੀ ਗੁਰ-ਬਾਣੀ ਤੁੱਲਤਾ ਵਾਲੀ ਉਚਾਰ ਸਕਦੇ ਹਨ। ਇਹੋ ਗੁਰਾਂ ਦੀ ਉਚਾਰੀ ਹੋਈ ਗੁਰਬਾਣੀ ਦਾ ਉਚਾਰਨ ਕੀਰਤਨ ਹੀ ਕਰਦੇ ਹਨ । ਜਿਨ੍ਹਾਂ ਨੇ ਇਸ ਅੰਮ੍ਰਿਤ ਬਾਣੀ ਗੁਰਬਾਣੀ ਨੂੰ ਸਹਜ ਬਿਵਸਥਾ ਵਿਖੇ ਸਹਜਾਇ
ਸੁਣਿ ਵਡਭਾਗੀਆ ਹਰਿ ਅੰਮ੍ਰਿਤ ਬਾਣੀ ਰਾਮ ॥
ਜਿਨ ਕਉ ਕਰਮਿ ਲਿਖੀ ਤਿਸੁ ਰਿਦੈ ਸਮਾਣੀ ਰਾਮ ॥
ਅਕਥ ਕਹਾਣੀ ਤਿਨੀ ਜਾਣੀ ਜਿਸੁ ਆਪਿ ਪ੍ਰਭੁ ਕਿਰਪਾ ਕਰੇ ॥
ਅਮਰੁ ਥੀਆ ਫਿਰਿ ਨ ਮੂਆ ਕਲਿ ਕਲੇਸਾ ਦੁਖ ਹਰੇ ॥
ਹਰਿ ਸਰਣਿ ਪਾਈ ਤਜਿ ਨ ਜਾਈ ਪ੍ਰਭ ਪ੍ਰੀਤਿ ਮਨਿ ਤਨਿ ਭਾਣੀ ॥
ਬਿਨਵੰਤਿ ਨਾਨਕ ਸਦਾ ਗਾਈਐ ਪਵਿਤ੍ਰ ਅੰਮ੍ਰਿਤ ਬਾਣੀ ॥੩॥੫॥
ਬਿਹਾਗੜਾ ਮਹਲਾ ੫, ਪੰਨਾ ੫੪੫
ਇਸ ਗੁਰਵਾਕ ਦੀ ਤੱਤ ਵਿਆਖਿਆ ਦਸਦੀ ਹੈ ਕਿ ਗੁਰਬਾਣੀ ਅੰਮ੍ਰਿਤ ਬਾਣੀ ਹੈ। ਤਿਸ ਦਾ ਸੁਣਨਾ ਹੀ ਪਰਵਾਣ ਹੈ । ਗੁਰਬਾਣੀ ਦਾ ਪਾਠ ਸੁਣਨਾ ਹੀ ਦਰਕਾਰ ਹੈ। ਮਨ-ਘੜਤ ਕਥਾ ਸੁਣਨ ਦੀ ਹਰਗਿਜ਼ ਲੋੜ ਨਹੀਂ ।. ਗੁਰਬਾਣੀ ਵਿਚਿ ਅੰਮ੍ਰਿਤ ਕਲਾ ਹੈ । ਗੁਰਬਾਣੀ ਨੂੰ ਸੁਣਿਆਂ, ਪੜਿਆਂ, ਕੀਰਤਨਿਆਂ ਹੀ ਅੰਮ੍ਰਿਤ ਕਲਾ ਵਰਤ ਜਾਂਦੀ ਹੈ। ਓਹ ਵਡਭਾਗੀ ਹਨ ਜੋ ਗੁਰਬਾਣੀ ਦਾ ਨਿਰੋਲ ਪਾਠ ਅਤੇ ਨਿਰਬਾਣ ਕੀਰਤਨ ਹੀ ਸੁਣਦੇ ਹਨ । ਜੋ ਵਡਭਾਗੀ ਇਸ ਬਿਧਿ ਗੁਰਬਾਣੀ ਦਾ ਨਿਰਬਾਣ ਕੀਰਤਨ, ਨਿਰੋਲ ਪਾਠ, ਅਖੰਡ ਪਾਠ ਸੁਣਦੇ ਹਨ, ਤਿਨ੍ਹਾਂ ਗੁਰਮੁਖਾਂ ਦੇ ਰਿਦੰਤਰਿ ਇਸ ਗੁਰਬਾਣੀ ਦਾ ਤੱਤ ਰਸਾਇਣੀ ਭਾਵ 'ਅੰਮ੍ਰਿਤ ਨਾਮੁ' ਗਹਿਗਰੀ ਹੋ ਕੇ ਵੱਸ ਰੱਸ ਜਾਂਦਾ ਹੈ । ਤਿਸ ਗੁਰਮੁਖ ਜਨ ਦੇ ਰਿਦੇ ਅੰਦਰ ਇਹ ਗੁਰਬਾਣੀ, ਤੱਤ ਅੰਮ੍ਰਿਤ ਬਾਣੀ ਵਾਹਿਗੁਰੂ ਨਾਮੁ ਹੋ ਕੇ ਸਮਾਉਂਦੀ ਹੈ, ਜਿਨ੍ਹਾਂ ਦੇ ਕਰਮਾਂ ਅੰਦਰਿ ਧੁਰਿ ਲਿਖਤ ਲਿਖੀ ਹੋਈ ਹੁੰਦੀ ਹੈ । ਵਾਹਿਗੁਰੂ ਨਾਮੁ 'ਵਾਹਿਗੁਰੂ ਰੂਪੀ ਬਾਣੀ ਹੀ ਤੱਤ ਮੂਲ ਗੁਰਬਾਣੀ ਹੈ। ਏਸੇ ਤੱਤ ਮੂਲ ਦਾ ਸਿਫ਼ਤਿ-ਸਾਲਾਹ ਰੂਪੀ ਵਿਸਥਾਰ ਹੈ ਸਮੱਗਰ ਗੁਰਬਾਣੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ । ਏਸੇ ਕਰਕੇ ਨਾਮ ਬਾਣੀ ਵਿਚਿ ਕੋਈ ਭੇਦ ਨਹੀਂ । ਇਹੀ ਤੱਤ ਮੂਲ ਅਸਲ ਅੰਮ੍ਰਿਤ ਰਸਾਇਣੀ ਬਾਣੀ, ਅਰਥਾਤ, ਵਾਹਿਗੁਰੂ ਨਾਮ ਹੀ ਰੋਮ ਰੋਮ ਅੰਦਰਿ ਸਮਾ ਜਾਂਦਾ
ਅਕਥ ਕਹਾਣੀ ਤਿਨੀ ਜਾਣੀ ਜਿਸੁ ਆਪਿ ਪ੍ਰਭੁ ਕਿਰਪਾ ਕਰੇ ॥ (੫੪੫)
ਜਿਸ ਵਡਭਾਗੇ ਜਨ ਦੀ ‘ਗੁਰੂ 'ਗੁਰੂ' ਕਰਤ ਹੀ ਵਿਹਾਈ ਹੈ, ਜਿਸ ਨੂੰ ਗੁਰਬਾਣੀ ਨਾਮ ਹੀ, ਤੱਤ ਗੁਰਬਾਣੀ ਹੀ, ਗੁਰੂ ਕਰਤਾਰ ਨੇ ਕਿਰਪਾ ਕਰਕੇ ਦ੍ਰਿੜ੍ਹਾਈ ਜਾਣਾਈ ਹੋਈ ਹੈ, ਉਹ ਪਿਆਰਾ, ਵਾਹਿਗੁਰੂ ਪਿਆਰਾ, ਗੁਰਮੁਖ ਜਨ ਵਾਹਿਗੁਰੂ ਨਾਮ ਨੂੰ ਰਟਦਾ ਰਟਦਾ ਰੋਮ ਰੋਮ ਕਰਿ, ਸੁਆਸਿ ਸੁਆਸਿ ਕਰਿ, ਤੱਤ ਗੁਰਬਾਣੀ ਨੂੰ ਸੰਮਾਲਦਾ ਹੋਇਆ ਅਮਰ ਹੋ ਜਾਂਦਾ ਹੈ, ਫੇਰ ਮਰਦਾ ਹੀ ਨਹੀਂ ।
ਜਾਗ ਸਲੋਨੜੀਏ ਬੋਲੈ ਗੁਰਬਾਣੀ ਰਾਮ ॥
ਜਿਨਿ ਸੁਣਿ ਮੰਨਿਅੜੀ ਅਕਥ ਕਹਾਣੀ ਰਾਮ ॥
ਅਕਥ ਕਹਾਣੀ ਪਦੁ ਨਿਰਬਾਣੀ ਕੋ ਵਿਰਲਾ ਗੁਰਮੁਖਿ ਬੁਝਏ ॥
ਓਹੁ ਸਬਦਿ ਸਮਾਏ ਆਪੁ ਗਵਾਏ ਤ੍ਰਿਭਵਣ ਸੋਝੀ ਸੂਝਏ ॥੩॥੨॥
ਬਿਲਾਵਲੁ ਮਹਲਾ ੧, ਪੰਨਾ ੮੪੪
ਇਸ ਗੁਰਵਾਕ ਵਿਖੇ ਭੀ ਗੁਰਬਾਣੀ ਦਾ ਬੋਲਣਾ, ਅਖੰਡਾਕਾਰ ਪਾਠ ਕਰਨਾ, ਕਰੀ ਜਾਣਾ ਹੀ ਅਕੱਥ ਕਹਾਣੀ ਕਰਨਾ ਮੰਨਿਆ ਪਰਮੰਨਿਆ ਗਿਆਨ ਹੈ। ਇਹ ਗੁਰਬਾਣੀ ਬੋਲੀ ਜਾਣਾ ਹੀ ਅਕੱਥ ਕਹਾਣੀ ਇਸ ਵਾਕ ਅੰਦਰਿ 'ਪਦੁ ਨਿਰਬਾਣੀ' ਪ੍ਰਾਪਤ ਕਰਨਹਾਰੀ ਗਰਦਾਨੀ ਗਈ ਹੈ। ਪਰ ਇਸ ਭੇਦ ਨੂੰ ਕੋਈ ਵਿਰਲਾ ਗੁਰਮੁਖਿ ਜਨ ਹੀ ਬੁਝਦਾ ਹੈ । ਜਿਸ ਨੇ ਬੁੱਝ ਲਿਆ, ਬਸ ਉਹ ਸ਼ਬਦ ਵਿਚਿ ਲੀਨ ਹੋ ਗਿਆ। ਉਸ ਦਾ ਆਪਾ ਭਾਵ ਸਭ ਬਿਨਾਸ ਹੋ ਗਿਆ। ਉਸ ਨੂੰ ਤਿੰਨਾਂ ਭਵਨਾਂ ਦੀ ਸੋਝੀ, ਤ੍ਰਿਕਾਲ-ਦ੍ਰਿਸ਼ਟਤਾ ਹੋ ਜਾਂਦੀ ਹੈ । ਐਸਾ ਪ੍ਰਤਾਪ ਹੈ ਗੁਰਬਾਣੀ ਦੇ ਨਿਰੋਲ ਪਾਠ ਅਤੇ ਨਿਰਬਾਣ ਕੀਰਤਨ ਕਰਨ ਦਾ । ਕਥੋਲੀਆਂ ਪਾਉਣੀਆਂ ਗੁਰਬਾਣੀ ਦੀਆਂ, ਮਹਾਂ ਮਨਮਤਿ ਹੈ ਅਤੇ ਗੁਰਬਾਣੀ ਦੀ ਹਤਕ ਕਰਨਾ ਹੈ।
ਅਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮੁ ਆਖੈ ਆਇ ॥
ਤਿਸੁ ਦੇਵਾ ਮਨੁ ਆਪਣਾ ਨਿਵਿ ਨਿਵਿ ਲਾਗਾ ਪਾਇ ॥੧੧॥
ਸੂਹੀ ਮ: ੪, ਪੰਨਾ ੭੫੯
ਪ੍ਰਮਾਰਥੀ-ਪ੍ਰੇਮ-ਮੰਡਲ ਦੀ, ਧੁਰ-ਮੰਜ਼ਲੀ ਪ੍ਰੇਮ ਕਹਾਣੀ ਹੀ ਅਕੱਥ ਕਹਾਣੀ ਹੈ । ਤਿਸ ਨੂੰ ਸੋਈ ਪ੍ਰੀਤਮ ਪਿਆਰਾ ਆਖ ਸਕਦਾ ਹੈ ਜੋ ਇਸ ਪ੍ਰੇਮ-ਪਿੜੀ-ਮੰਜ਼ਲ ਨੂੰ ਪਹੁੰਚਾ ਹੋਇਆ ਹੋਵੇ, ਪ੍ਰੇਮ-ਪਿੜ ਨੂੰ ਪੁਗ ਖਲੋਤਾ ਹੋਵੇ । ਓਹੀ ਆਖੇ ਤਾਂ ਆਖੇ ।
ਸਾਨੂੰ ਪਤਾ ਨਹੀਂ ਲਗਦਾ, ਕੁਛ ਪਤਾ ਨਹੀਂ ਚਲਦਾ ਕਿ ਗੁਰਬਾਣੀ ਦੇ ਅਰਥ ਕਰਕੇ ਕਥਾ ਕਰਨ ਦੀ ਪਰਪਾਟੀ ਕਦੋਂ ਕੁ ਦੀ ਪੰਥ ਵਿਚਿ ਪਈ ਹੋਈ ਹੈ । ਜਦੋਂ ਦੀ ਭੀ ਇਹ ਪਈ ਹੈ ਉਦੋਂ ਤੋਂ ਹੀ ਇਸ ਮਨਮੱਤ ਦਾ ਅਰੰਭ ਹੋਇਆ। ਐਸਾ ਬੁਰਾ ਹੋਇਆ ਕਿ ਬੁਰੀ ਤਰ੍ਹਾਂ ਹੋਇਆ ਹੈ ਅਤੇ ਦਿਨੋ ਦਿਨ ਹੀ ਬੁਰੀ ਤਰ੍ਹਾਂ ਵਧਦਾ ਚਲਿਆ ਜਾਂਦਾ ਹੈ । ਗੁਰੂ ਘਰ ਦੇ ਇਤਿਹਾਸਾਂ ਦੀ ਕਥਾ ਤਾਂ ਚਲੀ ਆਈ ਹੈ ਮੁੱਢ ਤੋਂ । ਏਸ ਕਥਾ ਦੀ ਰੀਸੇ ਘੜੀਸੇ ਗੁਰਬਾਣੀ ਰੂਪੀ ਅਕੱਥ ਕਥਾ ਦੀ ਕਥਾ ਕਰਨਾ ਭੀ ਪ੍ਰਚਲਤ ਹੋ ਪਿਆ ਜਾਪਦਾ ਹੈ, ਪਰ ਨਿਰਾ ਅੰਧਾ ਧੁੰਦੀ ਹੀ। ਇਤਿਹਾਸ ਪਰਸੰਗੀ ਕਥਾ ਦਾ ਹੋਣਾ ਤਾਂ ਸੰਭਵ ਹੈ, ਕਿਉਂਕਿ ਪਰਸੰਗ-ਮਈ ਇਤਿਹਾਸ ਤਾਂ ਗੁਰਸਿੱਖਾਂ ਦੇ ਲਿਖੇ ਕਥੇ ਹੋਏ ਹਨ। ਤਿਨ੍ਹਾਂ ਇਤਿਹਾਸਾਂ ਪਰਸੰਗਾਂ ਨੂੰ ਜਿਉਂ ਕਾ ਤਿਉਂ ਜਾਂ ਘਟਾ ਵਧਾ ਕੇ ਕਥਿਆ ਕੁਮਥਿਆ ਜਾਣਾ ਕੋਈ ਮਨਮਤ ਨਹੀਂ, ਪ੍ਰੰਤੂ
ਕਚੀਆਂ ਬਾਣੀਆਂ ਸੁਣਨ ਕਥਨ ਦਾ ਤਾਂ ਐਸਾ ਆਮ ਰਿਵਾਜੀ ਕੁਚੱਸਕਾ ਪਿਆ ਹੋਇਆ ਹੈ ਕਿ ਘਰ ਘਰ ਅੰਦਰਿ ਕੰਜਰਖ਼ਾਨਾ ਹੋ ਰਿਹਾ ਹੈ । ਕੰਜਰੀਆਂ ਦੇ ਗੰਦੇ ਗੀਤ ਟੱਬਰਾਂ ਦੇ ਟੱਬਰ ਕੰਨ ਲਾ ਕੇ ਸੁਣਦੇ ਹਨ । ਗ੍ਰਾਮੋਫ਼ੋਨਾਂ ਦੇ ਅਗੇ ਬਹਿ ਕੇ ਧੀਆਂ ਭੈਣਾਂ ਨੂੰ ਲੈ ਕੇ ਸੁਣਨਾ ਬੜਾ ਹੀ ਫ਼ਖ਼ਰ ਸਮਝਿਆ ਜਾਂਦਾ ਹੈ। ਉਪਰ ਲਾਊਡ-ਸਪੀਕਰਾਂ ਨੇ ਹੋਰ ਭੀ ਇਸ ਗੰਦ-ਖ਼ਾਨੇ ਦੀ ਕਾਂਜੀ ਘੋਲ ਦਿਤੀ ਹੈ। ਅਜਿਹੀਆਂ ਗੰਦੀਆਂ ਗੀਤ-ਗਜ਼ਲਾਂ ਸੁਣਨਹਾਰਿਆ ਨੂੰ ਕੱਚੀ ਪੱਕੀ ਬਾਣੀ ਦੀ ਤਮੀਜ਼ ਕਰਨ ਦੀ ਕੀ ਪਈ ? ਓਹਨਾਂ ਨੇ ਤਾਂ ਆਪਣਾ ਕੁਚਸਕਾ, ਕੰਨ-ਰਸੀ ਕੁਚੱਸਕਾ ਪੂਰਾ ਕਰਨ ਹੈ। ਪੰਥਕ ਸਭਾ ਸੁਸਾਇਟੀਆਂ ਵਿਚਿ ਜਾ ਕੇ ਭੀ ਆਪਣਾ ਇਹੋ ਭੁੱਸ ਪੂਰਾ ਕਰਿਆ ਲੋੜਦੇ ਹਨ । ਓਥੇ ਅਗੇ ਹੀ ਇਹ ਭੁੱਸ ਪੂਰਾ ਕਰਨ ਕਰਾਉਣ ਖਾਣ ਖੁਆਉਣਹਰੇ ਬਥੇਰ ਭੁੱਸ ਕੁਚੱਸਕੀਏ ਹੁੰਦੇ ਹਨ । ਬਾਹਰਲੀਆਂ ਧਾਰਨਾ ਤਰਜ਼ਾ ਸੁਣਨ ਸੁਣਾਉਣ-ਹਾਰਿਆਂ ਦਾ ਘਾਟਾ ਕੋਈ ਨਹੀਂ। ਦਿਨੋ ਦਿਨ ਵਾਧਾ ਹੀ ਹੁੰਦਾ ਚਲਿਆ ਜਾ ਰਿਹਾ ਹੈ। ਦੁਨੀਆ ਗਰਕਣ ਤੇ ਆਈ ਹੋਈ ਹੈ । ਪਰ ਹੁਣ ਇਹ ਗਰਕੀ ਭੀ ਆਈ ਹੋਈ ਹੈ ਕਿ ਮਿਲਗੋਭਾ ਕੱਚੀ ਕੁਪੱਚੀ ਕੁਬਾਣੀ ਪਾਠ
ਜਿਨ ਚਾਖਿਆ ਸੋਈ ਸਾਦੁ ਜਾਣਨਿ ਜਿਉ ਗੁੰਗੋ ਮਿਠਿਆਈ ॥
ਅਕਥੈ ਕਾ ਕਿਆ ਕਥੀਐ ਭਾਈ ਚਾਲਉ ਸਦਾ ਰਜਾਈ ॥੬॥੧॥
ਸੋਰਠਿ ਮਹਲਾ ੧, ਪੰਨਾ ੬੩੫
ਜਿਨ੍ਹਾਂ ਨੇ ਇਸ ਅਕੱਥ ਕਥਾ (ਗੁਰਬਾਣੀ) ਦਾ ਰਸ ਚਖਿਆ ਹੈ ਅਤੇ ਮਾਣਿਆ ਹੈ, ਤਿਨ੍ਹਾਂ ਨੂੰ ਹੀ ਇਸ ਅਕੱਥ ਕਥਾ ਦੀ ਸਾਰ ਹੈ । ਉਹ ਜਿਉਂ ਜਿਉਂ ਨਿਰੋਲ ਪਾਠ ਕਰਿ ਕਰਿ, ਨਿਰਬਾਣ ਅਖੰਡ ਕੀਰਤਨ ਕਰਿ ਕਰਿ ਰਸ ਮਾਣਦੇ ਹਨ, ਤਿਉਂ ਤਿਉਂ ਇਸੇ ਰਸ ਸੁਆਦ ਵਿਚ ਗੜੂੰਦ ਹੁੰਦੇ ਜਾਂਦੇ ਹਨ । ਜਿਉਂ ਜਿਉਂ ਉਹ ਨਿਰਬਾਣ ਅਕੱਥ ਕਥਾ ਕਰਦੇ ਹਨ, ਤਿਉਂ ਤਿਉਂ ਹੋਰ ਨਿਰਬਾਣ ਕਥਾ ਕੀਰਤਨ, ਨਿਰੋਲ ਗੁਰਬਾਣੀ ਪਾਠ, ਨਿਰੋ ਪਾਠ ਵਿਚਿ ਹੀ ਮਸਤ ਅਲ-ਮਸਤ ਹੁੰਦੇ ਜਾਂਦੇ ਹਨ । ਸਰਬੱਗੀ ਅਕੱਥ ਕਥਾ ਨੂੰ ਅਲਪਗ ਕਥਨੀ ਬਦਨੀ ਦੁਆਰਾ ਕੀ ਕਥਨਾ ਹੈ ? ਨਾ ਕਥਨਾ ਹੀ ਭਲਾ ਹੈ। ਹੁਕਮ ਰਜ਼ਾ ਵਿਚਿ ਚਲਣਾ ਹੀ ਭਲੇਰਾ ਹੈ । ਧੁਰੋਂ ਪਠਾਈ, ਧੁਰੋਂ ਹੁਕਮਾਈ ਗੁਰਬਾਣੀ ਦੇ ਧੁਰ ਹੁਕਮ ਏ ਅਖੰਡ ਪਾਠ ਕੀਰਤਨ ਵਿਚਿ ਮਜਜੂਬ ਰਹਿਣਾ ਸੱਚਿਆਂ ਹੁਕਮੀ ਬੰਦਿਆਂ ਗੁਰਸਿੱਖਾਂ ਦਾ ਕੰਮ ਅਤੇ ਅਹਮ ਫੁਰਨਾ ਹੈ।
ਕਿਉ ਕਥੀਐ ਕਿਉ ਆਖੀਐ ਜਾਪੈ ਸਚੋ ਸਚੁ ॥
ਕਰਣਾ ਕਥਨਾ ਕਾਰ ਸਭ ਨਾਨਕ ਆਪਿ ਅਕਥ ॥
ਅਕਥ ਕੀ ਕਥਾ ਸੁਣੇਇ ॥
ਰਿਧਿ ਬੁਧਿ ਸਿਧਿ ਗਿਆਨੁ ਸਦਾ ਸੁਖੁ ਹੋਇ ॥੧॥੨੪॥
ਸਲੋਕ ਮ: ੧, ਮਲਾਰ ਕੀ ਵਾਰ, ਪੰਨਾ ੧੨੮੯
ਇਹ ਗੁਰਵਾਕ ਸਪੱਸ਼ਟ ਅਤੇ ਸਫ਼ ਦ੍ਰਿੜਾਉਂਦਾ ਹੁਕਮਾਉਂਦਾ ਹੈ ਕਿ ਜਿਹੜੀ ਧੁਰੋਂ ਆਈ, ਹੁਕਮਾਈ ਅਕੱਥ ਕਥਾ ਸਚੋ ਸੱਚ ਜਾਪਦੀ ਹੈ, ਉਸ ਨੂੰ ਅਲਪਗ ਰਸਨਾਵੀ ਕਥਨੀ ਬਦਨੀ ਦੁਆਰਾ ਕੀ ਕਥਨਾ ਹੈ ਅਤੇ ਕੀ ਆਖਣਾ ਹੈ । ਭਾਵ, ਅਕੱਥ ਕਥਾ, ਸਚੋ ਸੱਚ ਲਿਖੀ ਲਿਖਾਈ ਸੁਤੇ ਆਈ ਕਥਾ ਨੂੰ ਬਨਾਵਟੀ ਕਥਾ ਕਰਿ ਕਰਿ ਕਥਨਾ ਬਦਨਾ ਬਿਲਕੁਲ ਬੇਅਰਥ ਹੈ। ਬਸ ਧੁਰੋਂ ਆਈ ਅਕੱਥ ਕਥਾ ਗੁਰਬਾਣੀ ਨੂੰ ਸੁਣੀ ਹੀ ਜਾਵੇ । ਕੀ ਇਸੇ ਅਕੱਥ ਕਥਾ ਦੇ ਸੁਣਨ ਵਿਚਿ ਇਕਤਫ਼ਾ ਨਹੀਂ ਕਰ ਸਕੀਦਾ । ਗੁਰਬਾਣੀ ਰੂਪੀ ਨਿਰੋਲ ਅਕੱਥ ਕਥਾ ਸੁਣਨ ਦੀ ਬੜੀ ਬਰਕਤ ਹੈ, ਬੜਾ ਪ੍ਰਤਾਪ ਹੈ, ਬੜਾ ਮਹਾਤਮ ਹੈ । ਇਸ ਅਕੱਥ ਕਥਾ ਦੇ ਸੁਣਨ ਦਾ ਸਦਕਾ ਸਾਰੀਆਂ ਅਜ਼ਗੈਬੀ ਤਾਕਤਾਂ ਪਿਛੇ ਲਗੀਆਂ ਫਿਰਦੀਆਂ ਹਨ। ਕੀ
ਅਕਥ ਕਥਉ ਕਿਆ ਮੈ ਜੋਰੁ ॥
ਭਗਤਿ ਕਰੀ ਕਰਾਇਹਿ ਮੋਰ ॥੪॥੧੪॥
ਪ੍ਰਭਾਤੀ ਮ: ੧, ਪੰਨਾ ੧੩੩੧
ਇਸ ਗੁਰਵਾਕ ਅੰਦਰਿ ਸ੍ਰੀ ਗੁਰੂ ਨਾਨਕ ਸਾਹਿਬ ਕਿਆ ਨਿਮਰੀਭੂਤ ਹੋ ਕੇ ਫ਼ੁਰਮਾਉਂਦੇ ਹਨ ਕਿ ਮੇਰੇ ਵਿਚ ਕੀ ਤਾਕਤ ਹੈ ਕਿ ਅਕੱਥ ਵਾਹਿਗੁਰੂ ਦੇ ਗੁਣਾਂ ਨੂੰ ਕਥ ਸਕਾਂ, ਪ੍ਰੰਤੂ ਜਿਵੇਂ ਓਹ ਸਰਬ ਸ਼ਕਤੀਸ਼ਰ ਵਾਹਿਗੁਰੂ ਮੈਥੋਂ ਭਗਤੀ ਕਰਾਉਂਦਾ ਹੈ ਤਿਵੇਂ ਹੀ ਕਰਦਾ ਹਾਂ । ਏਥੋਂ ਸਾਫ਼ ਸਿੱਧ ਹੁੰਦਾ ਹੈ:-
(੧) ਗੁਰੂ ਸਾਹਿਬ ਤੋਂ ਗੁਰਬਾਣੀ ਅਕਾਲ ਪੁਰਖ ਨੇ ਪ੍ਰੇਰ ਕੇ ਉਚਰਵਾਈ ਅਤੇ ਭਗਤੀ ਹੋਤ ਉਚਰਵਾਈ ।
(੨) ਨਿਜ ਸਮਰੱਥਾ ਹੇਚ ਹੈ । ਏਡੇ ਸਮਰੱਥਾਵਾਂ ਹੋ ਕੇ ਗੁਰੂ ਸਾਹਿਬ ਇਉਂ ਉਚਾਰਦੇ ਹਨ । ਤਦ ਜੋ ਅਲਪਗ ਕਥੋਗੜ ਬੁਧੂ ਡੀਂਗ ਮਾਰਦੇ ਹਨ ਕਥਾ ਕਰਨ ਦੀ, ਓਹਨਾਂ ਦੀ ਕਿਸਮਤ ਖੱਟੀ ਹੈ।
(੩) ਕੇਵਲ ਭਗਤੀ ਹੇਤ "ਅਖਰ ਲਿਖੇ ਸੋਈ ਗਾਵਾ ਅਵਰ ਨ ਜਾਣਾ ਬਾਣੀ ।''* ਪਰਮ ਪਰਸਿੱਧ ਗੁਰਮਤਿ ਅਸੂਲ ਹੈ। ਗੁਰਮਤਿ ਵੀਚਾਰ ਇਹ ਸੱਚੀ ਹੈ ਕਿ ਅਕੱਥ ਵਾਹਿਗੁਰੂ ਨੂੰ ਕੇਵਲ ਗੁਰਬਾਣੀ ਦੁਆਰਾ ਹੀ ਕਥਿਆ ਜਾ ਸਕਦਾ ਹੈ। ਗੁਰਬਾਣੀ ਹੀ ਕੇਵਲ ਅਕੱਥ ਵਾਹਿਗੁਰੂ ਨੂੰ ਕਥਨ ਦਾ ਵਸੀਲਾ ਹੈ। ਹੋਰ ਕਿਸੇ ਬਿਧਿ ਵੀ ਅਕੱਥ ਵਾਹਿਗੁਰੂ ਨੂੰ ਕਥਿਆ ਨਹੀਂ ਜਾ ਸਕਦਾ । ਧੁਰੋਂ ਆਈ ਬਾਣੀ ਹੀ ਅਕੱਥ ਵਾਹਿਗੁਰੂ ਦੀ ਅਕੱਥ ਕਥਾ ਹੈ। ਏਸੇ ਗੁਰਬਾਣੀ ਦਾ ਕੀਰਤਨ ਪਾਠ ਕਰਨਾ ਹੀ ਅਕੱਥ ਵਾਹਿਗੁਰੂ ਦੀ ਸੱਚੀ ਕਥਾ ਹੈ । ਗੁਰ-ਸੰਗਤ ਵਿਚ ਮਿਲ ਕੇ ਗੁਰਬਾਣੀ ਗਾਈ ਜਾ ਸਕਦੀ ਹੈ। ਨਿਰੋਲ ਗੁਰਬਾਣੀ ਦਾ ਗਾਵਣਾ, ਨਿਰਬਾਣ ਕੀਰਤਨ ਕਰਨਾ, ਗੁਰ-ਸੰਗਤ ਵਿਚ ਮਿਲ ਕੇ ਕਰਨਾ ਹੀ ਅਸਲ ਕਥਾ ਹੈ । ਇਸ ਤੋਂ ਛੁਟ ਸੱਚੀ ਬਾਣੀ ਵਿਚਿ ਮਨਘੜਤ ਕੱਚੇ ਢਕੌਂਸਲੇ ਲਾ ਕੇ ਗੁਰਬਾਣੀ ਦੇ ਅਰਥ ਕਰਨੇ, ਜੈਸੇ ਕਿ (ਅਲਪਗ ਅਗਿਆਨੀ) ਅਕਸਰ ਕਰਦੇ ਹਨ, ਇਹ ਗੁਰਬਾਣੀ ਦੀ ਹਕੀਕੀ ਕਥਾ ਨਹੀਂ । ਬਸ, ਪਰਸਪਰ ਸੰਗਤ ਦਾ ਮਿਲ ਕੇ ਗੁਰਬਾਣੀ ਗਾਵਣ ਦਾ, ਨਿਰਬਾਣ ਕੀਰਤਨ ਕਰਨਾ, ਅਖੰਡ ਪਾਠ ਕਰਨਾ, ਇਹੀ ਗੁਰਮਤਿ ਤੱਤ ਵਿਚਾਰ ਵਾਲੀ
ਕਥਾ ਹੈ । ਯਥਾ ਗੁਰਵਾਕ:-
ਅਕਥੁ ਕਥਉ ਗੁਰਮਤਿ ਵੀਚਾਰੁ ॥
ਮਿਲਿ ਗੁਰ ਸੰਗਤਿ ਪਾਵਉ ਪਾਰੁ ॥੩॥੧੫॥
ਆਸਾ ਮ: ੧, ਪੰਨਾ ੩੫੩
ਬਸ, ਸਿੱਧ ਹੋਇਆ ਕਿ ਗੁਰ ਸੰਗਤਿ ਦਾ ਸਹੀ ਸੰਗਤ ਦਾ, ਗੁਰੂ ਘਰ ਦੀ ਪ੍ਰੇਮ-ਰਸਾਇਣੀ-ਸੰਗਤ ਦਾ ਪਰਸਪਰ ਮਿਲ ਕੇ ਪਠਨਾ ਪਠਾਵਨਾ ਕੀਰਤਨ ਕਰਨਾ ਕਰਾਉਣਾ ਹੀ ਤੱਤ ਸਾਰ ਕਥਾ ਹੈ। ਅਕੱਥ ਵਾਹਿਗੁਰੂ ਦੀ ਇਹੀ ਕਥਾ ਹੈ । ਕਿਸੇ ਅਲਪਗ ਬੁੱਧੀ ਵਾਲੇ ਕਿਸੇ ਇਕ ਅੱਧ ਚੁੰਚ ਗਿਆਨੀ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਤਬੇ ਬੈਠ ਕੇ ਕੱਚ-ਪਿਚੀਆਂ ਕਥਾਵਾਂ ਸਾਰੀ ਸੰਗਤ ਦੇ ਸਾਹਮਣੇ ਸੁਣਾਵਣੀਆਂ ਨਿਰੀ ਮਨਮਤਿ ਹੈ ਤੇ ਗੁਰਮਤਿ ਹੰਨੀ ਰੀਤ ਹੈ।
ਗੁਰਮੁਖਿ ਸਹਜਿ ਰਵੈ ਗੁਣ ਗਾਵੈ ਹਰਿ ਰਸੁ ਚੋਗ ਚੁਗਾਇਦਾ ॥੭॥
ਝਿਲਿਮਿਲਿ ਝਿਲਕੈ ਚੰਦੁ ਨ ਤਾਰਾ ॥ ਸੂਰਜ ਕਿਰਣਿ ਨ ਬਿਜੁਲਿ ਗੈਨਾਰਾ ॥
ਅਕਥੀ ਕਥਉ ਚਿਹਨੁ ਨਹੀ ਕੋਈ ਪੂਰਿ ਰਹਿਆ ਮਨਿ ਭਾਇਦਾ ॥੮॥
ਪਸਰੀ ਕਿਰਣਿ ਜੋਤਿ ਉਜਿਆਲਾ ॥ ਕਰਿ ਕਰਿ ਦੇਖੈ ਆਪਿ ਦਇਆਲਾ ॥
ਅਨਹਦ ਰੁਣਝੁਣਕਾਰੁ ਸਦਾ ਧੁਨਿ ਨਿਰਭਉ ਕੈ ਘਰਿ ਵਾਇਦਾ ॥੯॥
ਮਾਰੂ ਮ: ੧, ਪੰਨਾ ੧੦੩੩-੩੪
ਜਿਸ ਜਨ ਨੇ ਇਸ ਆਤਮ ਅਵਸਥਾ ਨੂੰ ਪੇਖਿਆ ਪਰਖਿਆ ਨਹੀਂ, ਉਹ ਭਲਾ ਇਸ ਗੁਰਵਾਕ ਦੀ ਕੀ ਕਥਾ ਕਰ ਸਕਦਾ ਹੈ ? ਮਨ-ਉਕਤ ਜੁਟਲ ਹੀ ਲਾ ਸਕਦਾ ਹੈ । ਇਸ ਜੁਟਲ ਲਾਉਣ ਦਾ ਨਾ ਖ਼ੁਦ ਨੂੰ ਕੁਛ ਰਸ ਆਉਂਦਾ ਹੈ ਨਾ ਸੁਣਨਹਾਰੇ ਸੋ ਤੇ ਜਨਾਂ ਨੂੰ ਕੁਛ ਸੁਆਦ ਆਉਂਦਾ ਹੈ। ਕਥਾ ਕਰਨਹਾਰਾ ਕਥੋਗੜ ਗਿਆਨੀ ਐਵੇਂ ਏਧਰੋਂ ਅੰਧਰੋਂ ਉਕਤੀਆਂ ਜੁਗਤੀਆਂ ਮੇਲ ਕੇ ਘਰ ਪੂਰਾ ਕਰਦਾ ਹੈ ਤੇ ਆਪਣੀ ਅਵਿੱਦ-ਵਿਦਿਆ ਦਾ ਫੋਕਾ ਸਿੱਕਾ ਜਮਾਉਂਦਾ ਹੈ । ਦਰ ਅਸਲ ਉਸ ਨੂੰ ਬਿਨਾ ਗੁਰ ਸ਼ਬਦ ਦੀ ਆਗਾਧ ਕਮਾਈ ਕੀਤਿਆਂ, ਇਸ ਗੁਰਵਾਕ ਤੇ ਤੱਤ ਭਾਵ ਦੀ ਸਾਰ ਸੂਝ ਹੀ ਨਹੀਂ ਹੁੰਦੀ । ਜੋ ਗੁਰੂ ਵਰੋਸਾਏ ਗੁਰਮੁਖ ਜਨ ਹਨ ਅਤੇ ਤੱਤ ਗੁਰ ਗਿਆਨ ਨੂੰ ਪ੍ਰਾਪਤੀ ਕਰਕੇ ਸਹਿਜ ਅਵਸਥਾ ਵਿਚ ਰਮ ਕੇ ਨਾਮ ਜਪਦੇ ਹਨ, ਨਾਮ ਜਪ ਜਪ ਕੇ ਨਾਮ ਵਿਚ ਲੀਨ ਹੋ ਜਾਂਦੇ ਹਨ, ਉਨ੍ਹਾਂ ਨੂੰ ਹੀ ਸਤਿਗੁਰੂ ਹਰੀ ਰਸ ਮਈ ਚੋਗ ਚੁਗਾਉਂਦਾ ਹੈ। ਐਸੇ ਹਰਿ ਰਸ ਚੋਗ ਚੁਗਨਹਾਰੇ ਸਹਜਿ ਰਵਨਹਾਰੇ, ਸਹਜਿ ਗੁਨ ਗਾਵਨਹਾਰੇ ਗੁਰਮੁਖ ਜਨਾਂ ਨੂੰ ਹੀ ਇਸ ਪਰਕਾਰ ਦੇ ਗੁਰਬਾਣੀ ਗੁਰਵਾਕਾਂ ਦੀ ਤੱਤ ਬੂਝ ਅਤੇ ਸਾਰ ਸੂਝ ਹੋ ਸਕਦੀ ਹੈ । ਪ੍ਰੰਤੂ ਇਸ ਤੱਤ
ਰੂੜੋ ਕਹਉ ਨ ਕਹਿਆ ਜਾਈ ॥
ਅਕਥ ਕਥਉ ਨਹ ਕੀਮਤਿ ਪਾਈ ॥
ਸਭ ਦੁਖ ਤੇਰੇ ਸੁਖ ਰਜਾਈ ॥
ਸਭਿ ਦੁਖ ਮੇਟੇ ਸਾਚੈ ਨਾਈ ॥੬॥੨॥
ਆਸਾ ਮਹਲਾ ੧, ਪੰਨਾ ੪੧੨
ਗੁਰੂ ਨਾਨਕ ਸਾਹਿਬ, ਨਿਰੰਕਾਰੀ ਦਰਸ਼ਨ ਸਾਖਸ਼ਾਤ ਕਰਨਹਾਰੇ, ਇਸ ਸਾਖਸ਼ਾਤ ਕਰਨ ਬਾਰੇ ਸਪਸ਼ਟ ਲਿਖਦੇ ਹਨ ਕਿ ਨਿਰੰਕਾਰੀ ਦਰਸ਼ਨ ਦਾ ਪਰਤੱਖ ਝਾਕਾ ਪੇਖਿਆ ਹੀ ਜਾ ਸਕਦਾ ਹੈ, ਵਰਣਨ ਨਹੀਂ ਹੋ ਸਕਦਾ। ਮੈਂ ਬਥੇਰਾ ਯਤਨ ਕਰਦਾ ਹਾਂ ਕਿ ਸੁੰਦਰ ਠਾਕੁਰ ਦੀ ਸੁੰਦਰਤਾ ਨੂੰ ਵਰਣਨ ਕਰ ਕੇ ਆਖਾਂ, ਪਰ ਆਖ
ਸੰਸਾਰੈ ਮਹਿ ਸਹਸਾ ਬਿਆਪੈ ॥
ਅਕਥ ਕਥਾ ਅਗੋਚਰ ਨਹੀ ਜਾਪੈ ॥੫॥੭॥
ਮਾਰੂ ਮਹਲਾ ੫, ਪੰਨਾ ੧੦੧੯
ਜੋ ਜਨ ਤਤ ਗਿਆਨੀ ਹਨ, ਅੰਮ੍ਰਿਤ ਬਾਣੀ ਦੇ ਤੱਤ ਬੇਤੇ ਗੁਰਮੁਖ ਨਾਮ ਰਸੀਅੜੇ ਗੁਰਮਤਿ ਗਿਆਨੀ ਹਨ, ਓਹ ਹੀ ਇਸ ਅਕੱਥ ਕਥਾ ਦੀ ਸਾਰ ਜਾਣਦੇ ਹਨ । ਯਥਾ ਗੁਰਵਾਕ:-
ਅਕਥ ਕਥਾ ਅੰਮ੍ਰਿਤ ਪ੍ਰਭ ਬਾਨੀ ॥
ਕਹੁ ਨਾਨਕ ਜਪਿ ਜੀਵੇ ਗਿਆਨੀ ॥੨॥੨॥੨੦॥
ਬਿਲਾਵਲੁ ਮ: ੫, ਪੰਨਾ ੮੦੬
ਇਸ ਗੁਰ-ਵਾਕ ਤੋਂ ਇਹ ਭੀ ਸਿਧ ਹੋਇਆ ਕਿ-
(੧) ਵਾਹਿਗੁਰੂ ਦੀ ਅੰਮ੍ਰਿਤ ਬਾਣੀ ਅਕੱਥ ਕਥਾ ਹੈ ।
(੨) ਇਹ ਅਕੱਥ ਕਥਾ ਜਪੀ ਜਾਂਦੀ ਹੈ, ਜਪਣ ਵਿਚਿ ਆਉਂਦੀ ਹੈ। ਵਾਹਿਗੁਰੂ ਨਾਮ ਹੀ ਅਕੱਥ ਕਥਾ ਹੈ।
(੩) ਇਸ ਵਾਹਿਗੁਰੂ ਨਾਮ ਰੂਪੀ ਅਕੱਥ ਕਥਾ ਨੂੰ ਜਪਣਹਾਰੇ ਹੀ ਵਾਸਤਵੀ ਗਿਆਨੀ ਹਨ।
ਤੱਤ ਗੁਰਮੁਖ ਗਿਆਨੀ ਨਾਮ ਜਾਪ ਅਭਿਆਸ ਦੇ ਰਸੀਏ ਹੀ ਹੋ ਸਕਦੇ ਹਨ । ਇਸ ਨਾਮ ਰਸ ਤੋਂ ਘੁਥੇ ਹੋਏ ਚੁੰਚ ਗਿਆਨੀ, ਗਿਆਨੀ ਹੀ ਨਹੀਂ ਕਹਾ ਸਕਦੇ । ਓਹਨਾਂ ਨੇ ਗੁਰਬਾਣੀ ਦੀ ਕਥਾ ਹੀ ਕੀ ਕਰ ਸਕਣੀ ਹੈ ? ਕਰ ਹੀ ਨਹੀਂ ਸਕਦੇ । ਤੱਤ ਅਵਸਥਾ ਦੇ ਗਿਆਨੀ ਹੀ ਦਾਨੀ (ਜਾਨਣਹਾਰੇ) ਤੱਤ ਬੇਤੋ
ਅਗਲੇਰਾ ਗੁਰਵਾਕ ਸਪੱਸ਼ਟ ਕਰਦਾ ਹੈ ਕਿ ਵਾਹਿਗੁਰੂ ਗੋਪਾਲ ਦਾ ਜਸ ਗਾਉਣਾ ਹੀ ਵਾਹਿਗੁਰੂ ਦੀ ਸੱਚੀ ਅਤੇ ਪੂਰਨ ਅਕੱਥ ਕਥਾ ਹੈ, ਜਿਸ ਨੂੰ ਗਾ ਗਾ ਕੇ ਹੀ ਜੋਤੀਸ਼ ਦੀ ਜੋਤਿ ਵਿਚ ਜਾ ਸਮਾਈਦਾ ਹੈ । ਯਥਾ ਗੁਰਵਾਕ-
ਗੋਪਾਲ ਕੋ ਜਸੁ ਗਾਉ ਪ੍ਰਾਣੀ ॥
ਅਕਥ ਕਥਾ ਸਾਚੀ ਪ੍ਰਭ ਪੂਰਨ ਜੋਤੀ ਜੋਤਿ ਸਮਾਣੀ ॥੧॥
ਰਹਾਉ॥੪੬॥
ਰਾਮਕਲੀ ਮ: ੫, ਪੰਨਾ ੮੯੭
ਇਸ ਤੋਂ ਅਗਲੇ ਵਾਕ ਦੀ ਦੁਤੁਕੀ ਭੀ ਇਹ ਭਾਵ ਪ੍ਰਗਟ ਕਰਦੀ ਹੈ । ਯਥਾ-
ਹਰਿ ਕੀ ਭਗਤਿ ਕਰਹੁ ਜਨ ਭਾਈ॥
ਅਕਥੁ ਕਥਹੁ ਮਨੁ ਮਨਹਿ ਸਮਾਈ ॥੧੬॥੧੦॥
ਮਾਰੂ ਮਹਲਾ ੧, ਪੰਨਾ ੧੦੩੧
ਭਾਵ, ਵਾਹਿਗੁਰੂ ਦੀ ਭਗਤੀ, ਗੁਰਮਤਿ ਦ੍ਰਿੜਾਈ ਭਗਤੀ ਹੀ ਅਕੱਥ ਕਥਾ ਦਾ ਕਰਨਾ ਹੈ, ਜਿਸ ਦੇ ਕੀਤਿਆਂ ਮਨੂਆ ਮਨ ਅੰਦਰਿ ਹੀ ਮਰ ਜਾਂਦਾ ਹੈ । ਵਾਜ਼ਿਆ ਰਹੇ ਕਿ ਏਥੇ ਭਗਤੀ ਤੋਂ ਭਾਵ ਗੁਰਬਾਣੀ ਦਾ ਜਸ ਕਰਨਾ, ਗੁਰਬਾਣੀ ਦਾ ਗਾਵਣਾ, ਗੁਰਮਤਿ ਨਾਮ ਦਾ ਪਿਆਰਨਾ ਹੈ। ਨਿਰੋਲ ਬਾਣੀ, ਗੁਰਬਾਣੀ ਹੀ ਗਾਵਣੀ ਤੇ ਗੁਰਬਾਣੀ ਦਾ ਨਿਰਬਾਣ ਕੀਰਤਨ, ਇਹੋ ਗੁਰਮਤਿ ਦ੍ਰਿੜਾਈ ਅਕੱਥ ਕਥਾ ਹੈ । ਗੁਰਵਾਕ ਨੂੰ ਤਰੋੜ ਮਰੋੜ ਕਰਕੇ ਮਨ-ਉਕਤ ਅਰਥਾਂ ਵਿਚ ਲਿਆਉਣਾ ਗੁਰਬਾਣੀ ਦੀ ਕਥਾ ਹਰਗਿਜ਼ ਨਹੀਂ । ਅਗਲਾ ਗੁਰ ਵਾਕ-
ਅਕਥ ਕਥਾ ਕਹੀਐ ਗੁਰ ਭਾਇ ॥
ਪ੍ਰਭੁ ਅਗਮ ਅਗੋਚਰੁ ਦੇਇ ਦਿਖਾਇ ॥੩॥੪॥
ਬਿਲਾਵਲੁ ਮ: ੧, ਪੰਨਾ ੭੯੬
ਇਹ ਪੂਰਨ ਗੁਰਮਤਿ ਅਨੁਸਾਰ ਪਿਛਲੇਰੇ ਗੁਰਵਾਕਾਂ ਦੇ ਭਾਵ-ਪੂਰਤ ਗੁਰਬਾਣੀ ਜਸ ਗਾਵਣ, ਨਾਮ ਧਿਆਵਣ ਰੂਪੀ ਅਕੱਥ ਕਥਾ ਜੇ ਐਨ ਨਿਰਲਤਾ ਤੇ ਨਿਰਬਾਣਤਾ ਵਿਚ ਸ਼ਰਧਾ ਪੂਰਬਕ ਕੀਤੀ ਜਾਵੇ, ਤਾਂ ਇਹ ਸ਼ਰਧਾ ਪੂਰਬਕ ਕੀਤੀ
*ਸਵਈਏ ਮਹਲੇ ਚਉਥੇ ਕੇ, ਅੰਕ ੧੩, ਪੰਨਾ ੧੩੯੮
ਕਥਾ ਅਗਮ ਅਗੋਚਰ ਵਾਹਿਗੁਰੂ ਦਰਸ਼ਨ ਕਰਾਉਣ ਦੇ ਸਮਰੱਥ ਹੈ। ਇਸ ਵਿਚ ਰੰਚਕ ਸੰਦੇਹ ਨਹੀਂ।
ਸਤਵਰ ਹੰਸਾ ਛੋਡਿ ਨ ਜਾਇ ॥ ਪ੍ਰੇਮ ਭਗਤਿ ਕਰਿ ਸਹਜਿ ਸਮਾਇ ॥
ਸਰਵਰ ਮਹਿ ਹੰਸੁ ਹੰਸ ਮਹਿ ਸਾਗਰੁ ॥ ਅਕਥ ਕਥਾ ਗੁਰ ਬਚਨੀ ਆਦਰੁ ॥੨॥
ਧਨਾਸਰੀ ਮਹਲਾ ੧, ਅਸ: ਪੰਨਾ ੬੮੫
ਭਾਵ ਵਿਆਖਿਆ-ਗੁਰਮੁਖ ਹੰਸ ਜਨ ਗੁਰੂ ਗੁਰਬਾਣੀ ਰੂਪੀ ਸਰੋਵਰ ਨੂੰ ਛਡ ਕੇ ਹੋਰ ਕਿਤੇ ਨਹੀਂ ਜਾਂਦੇ । ਗੁਰਬਾਣੀ ਗਾਵਣ ਨਾਮ ਧਿਆਵਣ ਮਈ ਪ੍ਰੇਮਾ ਭਗਤੀ ਨੂੰ ਕਰਿ ਕਰਿ ਸਹਜ ਅਵਸਥਾ ਵਿਚ ਸਮਾਏ ਰਹਿੰਦੇ ਹਨ । ਇਸ ਸਹਜ ਅਵਸਥਾ ਸਮਾਈ ਵਿਚ ਓਤਿ ਪੋਤਿ ਹੰਸ ਅਤੇ ਸਰੋਵਰ ਇਕੋ ਰੂਪ ਹੋ ਜਾਂਦੇ ਹਨ । ਗੁਰਬਾਣੀ ਰੂਪੀ ਸਰੋਵਰ ਵਿਖੇ ਗੁਰਮੁਖਿ ਹੰਸਲਾ ਸਮਾਇ ਰਹਿੰਦਾ ਹੈ ਅਤੇ ਗੁਰਮੁਖ ਹੰਸਲੇ ਦੇ ਹਿਰਦੇ ਅੰਦਰ ਗੁਰਬਾਣੀ, ਗੁਰੂ ਵਾਹਿਗੁਰੂ ਰੂਪੀ ਸਾਗਰ ਸਮਾਇ ਜਾਂਦਾ ਹੈ। ਇਉਂ ਗੁਰ-ਬਚਨਾਂ ਦੁਆਰਾ ਅਕੱਥ ਕਥਾ ਦੀ ਸੱਚੀ ਵਡਿਆਈ ਆਦਰ ਫ਼ਜ਼ੀਲਤ ਗੁਰਮਤਿ ਅਨੁਸਾਰ ਨਿਰੂਪਣ ਹੁੰਦੀ ਹੈ । ਏਹਨਾਂ ਉਪਰਲੇ ਗੁਰਵਾਕਾਂ ਦੀ ਰੌਸ਼ਨੀ ਅੰਦਰ ਕਿਤੇ ਵੀ ਕਥੋਲੀਆਂ ਕਥਾ ਪਾਉਣ ਦੀ ਗੁੰਜਾਇਸ਼ ਨਹੀਂ, ਜੈਸਾ ਕਿ ਆਮ ਕਥਾਗੜ ਲੋਗ ਪਾਉਂਦੇ ਹਨ ਅਤੇ ਆਮ ਕਥਾ ਚਸਕਾਗਰ (ਚਸਕਾਲੂ) ਲੋਗ ਸੁਣਨ ਦਾ ਕੁਚੱਸਕਾ ਪੂਰਾ ਕਰਦੇ ਹਨ ।
ਗੁਰਮਤਿ ਲੇਵਹੁ ਹਰਿ ਲਿਵ ਤਰੀਐ॥ ਅਕਲੁ ਗਾਇ ਜਮ ਤੇ ਕਿਆ ਡਰੀਐ ॥
ਜਤ ਜਤ ਦੇਖਹੁ ਤਤ ਤਤ ਤੁਮ ਹੀ ਅਵਰੁ ਨ ਦੁਤੀਆ ਗਾਇਆ ॥੩॥
ਸਚੁ ਹਰਿ ਨਾਮੁ ਸਚੁ ਹੈ ਸਰਣਾ ॥ ਸਚੁ ਗੁਰ ਸਬਦੁ ਜਿਤੈ ਲਗਿ ਤਰਣਾ ॥
ਅਕਥੁ ਕਥੈ ਦੇਖੈ ਅਪਰੰਪਰੁ ਫੁਨਿ ਗਰਭਿ ਨ ਜੋਨੀ ਜਾਇਆ ॥੪॥੨੦॥
ਮਾਰੂ ਮਹਲਾ ੧, ਪੰਨਾ ੧੦੪੦
ਗੁਰਮਤਿ ਮਤਿ ਆਈ ਤੋਂ ਵਾਹਿਗੁਰੂ ਵਿਚਿ ਲਿਵ ਲਗਦੀ ਹੈ। ਲਿਵ ਲਾ ਕੇ ਇਸ ਭਵ-ਸਾਗਰ ਤੋਂ ਤਰੀਦਾ ਹੈ । ਵਾਹਿਗੁਰੂ ਨੂੰ ਗਾ ਕੇ ਜਮ ਤੋਂ ਨਹੀਂ ਡਰੀਦਾ, ਕਿਉਂਕਿ ਉਪਰ ਦਸੀ ਗੁਰਮਤਿ ਕਰਣੀ ਦੁਆਰਾ ਐਸੀ ਸੁਮਤਿ ਅਤੇ ਦਿਬ ਦ੍ਰਿਸ਼ਟੀ ਵਿਗਸ ਆਉਂਦੀ ਹੈ ਕਿ ਜਿਧਰ ਦੇਖੋ, ਸਾਰੇ ਵਾਹਿਗੁਰੂ ਹੀ ਵਾਹਿਗੁਰੂ ਪਰੀਪੂਰਨ ਦਿਸਦਾ ਹੈ । ਇਸ ਅਵਸਥਾ ਦੇ ਹੁੰਦਿਆਂ ਵਾਹਿਗੁਰੂ ਤੋਂ ਛੁਟ ਹੋਰ ਕਿਸੇ ਦਾ ਜਸੁ ਕਰਨ ਦੀ ਗੁੰਜਾਇਸ਼ ਹੀ ਨਹੀਂ ਰਹਿੰਦੀ । ਦੁਤੀਆ ਭਾਉ ਤਾਂ ਸਾਰਾ ਹੀ ਦੂਰ ਹੋ ਜਾਂਦਾ ਹੈ । ਦੂਜੇ ਭਾਵ ਦੀ ਉਪਾਸ਼ਨਾ ਸਭ ਬਿਨਾਸ ਹੋ ਜਾਂਦੀ ਹੈ। ਦੁਤੀਆ ਨਾਸਤ ਦੇ ਇਸ ਸਾਂਗੋ ਪਾਂਗ ਨਜ਼ਾਰੇ ਵਿਚ ਵਾਹਿਗੁਰੂ ਦਾ ਨਾਂ ਅਤੇ ਵਾਹਿਗੁਰੂ ਦੀ ਸ਼ਰਨ ਹੀ
ਅਕਥ ਕਥਾ ਨਹ ਬੂਝੀਐ ਸਿਮਰਹੁ ਹਰਿ ਕੇ ਚਰਨ ॥
ਪਤਿਤ ਉਧਾਰਨ ਅਨਾਥ ਨਾਥ ਨਾਨਕ ਪ੍ਰਭ ਕੀ ਸਰਨ ॥੧੬॥
ਥਿਤੀ ਗਉੜੀ ਮਹਲਾ ੫, ਪੰਨਾ ੩੦੦
ਵਾਹਿਗੁਰੂ ਦੀ ਅਕੱਥ ਕਥਾ ਨਹੀਂ ਬੁਝੀ ਜਾਂਦੀ । ਜੇ ਬੁਝੀ ਜਾਂਢੀ ਹੈ ਤਾਂ ਵਾਹਿਗੁਰੂ ਦੇ ਨਾਮ ਸਿਮਰਨ ਦੁਆਰਾ ਹੀ ਬੁਝੀ ਜਾਂਦੀ ਹੈ । ਵਾਹਿਗੁਰੂ ਨਾਮ ਦਾ ਸਿਮਰਨਾ ਵਾਹਿਗੁਰੂ-ਚਰਨਾਂ ਦਾ ਸਿਮਰਨ ਹੈ (ਦੇਖੋ 'ਚਰਨ ਕਮਲ ਕੀ ਮਉਜ' ਨਾਮੇ ਪੁਸਤਕ) । ਵਾਹਿਗੁਰੂ ਦਾ ਨਾਮ-ਸਿਮਰਨ ਹੀ ਅਕੱਥ ਕਥਾ ਹੈ। ਇਸ ਤੋਂ ਛੁਟ ਹੋਰ ਕੋਈ ਕਥਾ ਨਹੀਂ ਹੈ । ਇਹ ਗੱਲ ਇਸ ਗੁਰਵਾਕ ਤੋਂ ਸਪਸ਼ਟ ਸਿਧ ਹੁੰਦੀ ਹੈ:-
ਅਕਥ ਕਥਾ ਬੀਚਾਰੀਐ ਮਨਸਾ ਮਨਹਿ ਸਮਾਇ ॥
ਉਲਟਿ ਕਮਲ ਅੰਮ੍ਰਿਤਿ ਭਰਿਆ ਇਹੁ ਮਨੁ ਕਤਹੁ ਨ ਜਾਇ ॥
ਅਜਪਾ ਜਾਪੁ ਨ ਵੀਸਰੈ ਆਦਿ ਜੁਗਾਦਿ ਸਮਾਇ ॥੧॥੨੭॥
ਸਲੋਕ ਮ: ੧, ਮਲਾਰ ਕੀ ਵਾਰ, ਪੰਨਾ ੧੨੯੧
ਇਸ ਗੁਰ ਵਾਕ ਅੰਦਰਿ ਅਕੱਥ ਕਥਾ ਵੀਚਾਰਨ ਤੋਂ ਭਾਵ ਅਖੰਡਾਕਾਰ ਨਾਮ ਦਾ ਖੰਡਾ ਖੜਕਾਉਣ ਤੋਂ ਹੈ । ਅਖੰਡਾਕਾਰ ਖੰਡਾ ਖੜਕਾਈ ਜਾਣ ਦੇ ਪ੍ਰਤਾਪ ਨਾਲ ਅਨਤ-ਤੰਗੀ ਮਨ ਮਨਸਾ ਦੇ ਵੇਗ (ਆਸ਼ਾ, ਤ੍ਰਿਸ਼ਨਾ, ਸੰਕਲਪ ਵਿਕੱਲਪ) ਦੀਆਂ ਤਰੰਗਾਂ ਮਨ ਵਿਚਿ ਹੀ ਮਰ ਜਾਂਦੀਆਂ ਹਨ, ਹਿਰਦੇ ਦਾ ਮੁਧਾ ਪਇਆ ਕਮਲ ਉਲਟ ਕੇ ਸਿੱਧਾ ਹੋ ਜਾਂਦਾ ਹੈ, ਸਦਾ ਸ਼ਾਦਾਬ ਤੇ ਹਰਿਆ ਭਰਿਆ ਰਹਿਣ ਕਰਕੇ ਕਦੇ ਨਹੀਂ ਬਿਨਸਦਾ, ਸਗੋਂ ਟਹਿਕਦਾ ਹੀ ਰਹਿੰਦਾ ਹੈ । ਇਹ ਅਖੰਡਾਕਾਰ ਨਾਮ ਦਾ ਅਭਿਆਸ (ਲਗਾਤਾਰ ਸਿਮਰਨ) ਇਹ ਅਜਪਾ ਜਾਪ ਹੈ, ਜਿਸ ਦਾ ਜਾਪ, ਬਗ਼ੈਰ ਅਟਕਾਰ ਦੇ ਲਗਾਤਾਰ ਹੁੰਦਾ ਹੀ ਰਹਿੰਦਾ ਹੈ, ਕਦੇ ਨਹੀਂ ਵਿਸਰਦਾ, ਸਦ ਸਦੀਵ ਲਈ ਵਾਹਿਗੁਰੂ ਦਰਸ਼ਨਾਂ ਦੇ ਸਨਮੁਖ ਨਿਰੰਕਾਰ ਦੇ ਸਚਖੰਡ ਵਿਖੇ ਹੁੰਦਾ
ਅਕਥ ਕਥਾ ਲੇ ਸਮ ਕਰਿ ਰਹੈ ॥
ਤਉ ਨਾਨਕ ਆਤਮਰਾਮ ਕਉ ਲਹੈ ॥੬੨॥
ਰਾਮਕਲੀ ਮ: ੧ ਸਿਧ ਗੋਸਟਿ, ਪੰਨਾ ੯੪੫
ਭਾਵ, ਵਾਹਿਗੁਰੂ ਨਾਮ ਦੀ ਅਕੱਥ ਕਥਾ ਗੁਰ-ਦੀਖਿਆ, ਗੁਰੂ ਰੂਪ ਪੰਜਾਂ ਪਿਆਰਿਆਂ ਦੁਆਰਾ ਲੈ ਕੇ, ਫਿਰ ਉਸ ਗੁਰ-ਦੀਖਿਆ ਰੂਪੀ ਅਕੱਥ ਕਥਾ (ਵਾਹਿਗੁਰੂ ਨਾਮ ਦੇ ਖੰਡਾ ਖੜਕਾਂਉਣ ਵਿਚਿ) ਲਗਾਤਾਰ ਲਗਾ ਹੀ ਰਹੇ ਤਾਂ ਜਾਂ ਕੇ ਆਤਮ ਰਾਮ ਰੂਪੀ ਪ੍ਰਮਾਤਮਾ ਨੂੰ ਪ੍ਰਾਪਤ ਹੋਈਦਾ ਹੈ । ਬਸ ਨਾਮ ਦਾ ਜਪੀ ਜਾਣਾ ਹੀ ਅਕੱਥ ਕਥਾ ਕਰਨਾ ਹੈ । ਇਉਂ ਅਖੰਡਾਕਾਰ ਵਾਹਿਗੁਰੂ ਜਾਪ ਵਾਲੀ ਅਕੱਥ ਕਥਾ ਵਿਚ ਲੀਨ ਹੋ ਕੇ ਵਾਹਿਗੁਰੂ ਨੂੰ ਮਿਲੀਦਾ ਹੈ। ਹੋਰ ਗਲੀਂ ਬਾਤੀਂ ਅਰਥ- ਬੁਝਾਰਤਾਂ ਪਾ ਕੇ ਕੋਈ ਨਹੀਂ ਮਿਲ ਸਕਦਾ ।
ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥
ਅਕਥ ਕਥਾ ਲੇ ਰਹਉ ਨਿਰਾਲਾ॥ ਨਾਨਕ ਜੁਗਿ ਜੁਗਿ ਗੁਰ ਗੋਪਾਲਾ ॥
ਏਕੁ ਸਬਦੁ ਜਿਤੁ ਕਥਾ ਵੀਚਾਰੀ ॥ ਗੁਰਮੁਖਿ ਹਉਮੈ ਅਗਨਿ ਨਿਵਾਰੀ ॥੪੪॥
ਰਾਮਕਲੀ ਮ: ੧ ਸਿਧ ਗੋਸਟਿ, ਪੰਨਾ ੯੪੩
ਇਹ ਗੁਰੂ ਬਾਬੇ ਗੁਰੂ ਨਾਨਕ ਦਾ ਕਥਨ ਸਿੱਧਾਂ ਦੇ ਉਸ ਪ੍ਰਸ਼ਨ ਦੇ ਉਤਰ ਵਿਚਿ ਹੈ ਜਦੋਂ ਸਿੱਧਾਂ ਨੇ ਪੁਛਿਆ ਗੁਰੂ ਬਾਬੇ ਤੋਂ-
ਕਵਣੁ ਮੂਲੁ ਕਵਣ ਮਤਿ ਵੇਲਾ॥ ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ ॥
ਕਵਣ ਕਥਾ ਲੇ ਰਹਹੁ ਨਿਰਾਲੇ ॥ ਬੋਲੈ ਨਾਨਕੁ ਸੁਣਹੁ ਤੁਮ ਬਾਲੇ॥
ਏਸੁ ਕਥਾ ਕਾ ਦੇਇ ਬੀਚਾਰੁ ॥ ਭਵਜਲੁ ਸਬਦਿ ਲੰਘਾਵਣਹਾਰੁ ॥੪੩॥
(ਪੰਨਾ ੯੪੨-੪੩)
ਏਹਨਾਂ ਦੋਹਾਂ ਪ੍ਰਸ਼ਨਾਂ ਉਤਰਾਂ ਦੀ ਗੁਰੂ-ਸੰਵਾਰੀ ਇਬਾਰਤ ਵਿਚਿ ਕਥਾ ਅਤੇ ਅਕੱਥ ਕਥਾ ਤੋਂ ਭਾਵ ਸਾਫ ਗੁਰ ਸ਼ਬਦ ਦਾ ਹੈ । "ਕਵਣ ਕਥਾ ਲੇ ਰਹਹ ਨਿਰਾਲੇ" ਪੰਗਤੀ ਵਿਚਿ 'ਕਥਾ' ਤੋਂ ਭਾਵ ਸਾਫ਼ ਗੁਰ-ਦੀਖਿਆ ਗੁਰਮੰਤ੍ਰ ਦਾ ਹੈ । ਇਸ ਪੰਗਤੀ ਦਾ ਭਾਵ ਹੈ ਕਿ ਕਿਹੜੀ ਐਸੀ ਗੁਰ-ਦੀਖਿਆ ਤੈਨੂੰ ਮਿਲੀ ਹੈ, ਜਿਸਦੇ ਕਾਰਨ ਤੁਸੀਂ ਨਿਰਾਲੇ ਵੱਖਰੇ ਵਿਲੱਖਣ ਹੀ ਜਾਪਦੇ ਹੋ (ਰਹਿੰਦੇ ਹੋ) ? ਭਾਈ ਗੁਰਦਾਸ ਜੀ ਦੀ ਇਸ ਮਹਾਂ ਵਾਕ ਦੀ ਤੁਕ "ਕੀਤਸੁ ਅਪਣਾ ਪੰਥ ਨਿਰਾਲਾ"* ਵਿਚ ਆਏ ਨਿਰਾਲਾ ਪਦ ਦਾ ਭਾਵ ਹੀ 'ਰਹਹੁ ਨਿਰਾਲੇ ਦੁਪਦੇ ਦੇ ਵਿਚਿ ਆਏ ਨਿਰਾਲੇ ਤੋਂ ਹੈ। "ਕਵਣੁ ਮੂਲ ਕਵਣੁ ਮਤਿ ਵੇਲਾ॥ ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ ॥" ਦੁਪੰਗਤੀ ਦਾ ਸਿਧਾਂਤ ਸਾਫ਼ ਸਪਸ਼ਟ ਹੋ ਗਿਆ ਕਿ ਸਿੱਧਾਂ ਨੇ ਇਸ ਭਾਵ ਦਾ ਪ੍ਰਸ਼ਨ ਕੀਤਾ ਹੈ ਕਿ ਤੇਰੇ ਮਤਿ ਦਾ (ਜ ਤਾਂ ਧਾਰਨ ਕੀਤਾ ਹੈ) ਕੀ ਮੂਲ ਅਤੇ ਵੇਲਾ ਹੈ ? ਸਤਿਗੁਰੂ ਨਾਨਕ ਸਾਹਿਬ ਜੀ ਨੇ ਉਤਰ ਦਿਤਾ ਕਿ ਸਤਿਗੁਰੂ ਦੇ ਮਤਿ ਗੁਰਮਤਿ ਦਾ ਵੇਲਾ ਹੀ ਪ੍ਰਧਾਨ ਹੈ ਤੇ ਜੁਗੋ ਜੁਗ ਪ੍ਰਧਾਨ ਹੈ ਤੇ ਰਹੇਗਾ । ਜਿਸ ਦਾ ਅਰੰਭ ਪਵਨ ਰੂਪ ਗੁਰੂ ਸ਼ਬਦ ਤੋਂ ਹੈ, ਜੈਸਾ ਕਿ "ਪਵਨ ਅਰੰਭ ਸਤਿਗੁਰ ਮਤਿ ਵੇਲਾ" ਵਾਲੀ ਗੁਰਪੰਗਤੀ ਵਿਚਿ ਸਤਿਗੁਰੂ ਨਾਨਕ ਸਾਹਿਬ ਜੀ ਨੇ ਸਿੱਧਾਂ ਨੂੰ ਦਿਤਾ ਹੈ । 'ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ' ਵਾਲੀ ਪ੍ਰਸ਼ਨਕ ਪੰਗਤੀ ਦਾ ਉਤਰ ਤਾਂ ਸਪੱਸ਼ਟ ਹੀ ਗੁਰੂ ਸਾਹਿਬ ਜੀ ਨੇ ਇਹ ਦਿਤਾ ਹੈ ਕਿ 'ਸਬਦੁ ਗੁਰੂ ਸੁਰਤਿ ਧੁਨਿ ਚੇਲਾ" । ਇਸ ਉਤਰ ਵਾਲੀ ਗੁਰ ਪੰਗਤੀ ਤੋਂ ਇਹ ਗੁਰਮਤਿ ਅਸੂਲ (ਸਿਧਾਂਤ) ਸਿੱਧ ਹੋਇਆ ਕਿ ਗੁਰਮਤਿ ਅੰਦਰਿ 'ਸਬਦੁ' ਹੀ ਗੁਰੂ ਸਰੂਪ ਹੈ ਅਤੇ ਸ਼ਬਦ ਦੀ ਧੁਨੀ ਵਿਚ ਸੁਰਤੀਸ਼ਰ ਹੋਣਾ, ਸ਼ਬਦ ਗੁਰੂ ਦਾ ਚੇਲਾ ਬਣਨਾ ਹੈ । ਹੋਰ ਕੋਈ ਦੇਹਧਾਰੀ ਗੁਰੂ ਚੇਲੇ ਵਾਲੀ ਕੁਰੀਤ ਪ੍ਰਚਲਤ ਹੋਣੀ ਗੁਰਮਤਿ ਅੰਦਰਿ ਮਹਾਂ ਨਿਖੇਧਤ ਹੈ । "ਅਕਥ ਕਥਾ ਲੇ ਰਹਉ ਨਿਰਾਲਾ ॥ ਨਾਨਕ ਜੁਗਿ ਜੁਗਿ ਗੁਰ ਗੋਪਾਲਾ ॥" ਵਾਲੀ ਦੁਤੁਕੀ ਇਸ ਭੇਦ ਨੂੰ ਭਲੀ ਭਾਂਤ ਵਿਦਤਾਉਂਦੀ ਹੈ ਕਿ ਜੁਗੋ ਜੁਗ ਏਕੋ ਗੁਰਮਤਿ ਧਰਮ ਹੀ ਦ੍ਰਿੜਨ ਦ੍ਰਿੜਾਵਨ ਜੋਗ ਧਰਮ ਹੈ ਅਤੇ ਗੁਰੂ ਦਰਸਾਈ ਗੁਰਮੰਤ੍ਰ- ਗੁਰਦੀਖਿਆ ਰੂਪੀ ਅਕੱਥ ਕਥਾ ਖ਼ਾਸ ਵਿਲੱਖਣਤਾ ਰਖਦੀ ਹੈ। ਏਸੇ ਕਰਕੇ ਗੁਰੂ ਨਾਨਕ ਸਾਹਿਬ ਸਭ ਪੀਰਾਂ ਪੈਗੰਬਰਾਂ, ਪਰਸਿੱਧ ਗੁਰੂ ਪੀਰਾਂ ਤੋਂ ਨਿਰਾਲੇ ਅਤੇ ਸਰਬੋਤਮੀ ਵਿਲੱਖਣਤਾ ਰਖਦੇ ਹਨ । ਗੁਰੂ ਸਾਹਿਬ ਨੇ ਜੋ ਗੁਰਮਤਿ ਸਰਬੋਤਮੀ ਕਥਾ ਗੁਰ-ਸ਼ਬਦ ਦੀ ਦ੍ਰਿੜਾਈ ਹੈ, ਉਹ ਅਕੱਥ ਹੈ । ਹੋਰ ਕਿਸੇ ਤੋਂ ਕੱਥੀ ਨਹੀਂ ਜਾਂਦੀ। ਨਾ ਕਿਸੇ ਤੋਂ ਕੱਥੀ ਗਈ ਹੈ, ਨਾ ਕਿਸੇ ਤੋਂ ਕੱਥੀ ਜਾਵੇਗੀ।
*ਵਾਰ ੧ ਪਉੜੀ =੧
ਏਕੁ ਸਬਦੁ ਜਿਤੁ ਕਥਾ ਵੀਚਾਰੀ॥
ਗੁਰਮੁਖਿ ਹਉਮੈ ਅਗਨਿ ਨਿਵਾਰੀ ॥੪੪॥ [੯੪੩]
ਇਕ 'ਸਬਦ' ਗੁਰਮਤਿ 'ਨਾਮੁ' ਹੀ ਹੈ । ਜਿਸ ਦੇ ਕਥਨ ਕਰਨ ਵਿਚਿ ਅਭਿਆਸ ਕੀਰਤਿ ਭਰੀ ਪਈ ਹੈ (ਭਰਪੂਰ ਲੀਨੀ ਹੈ), ਓਹ ਸ਼ਬਦ ਹੈ ਵਾਹਿਗੁਰੂ ॥ ਬਸ ਵਾਹਿਗੁਰੂ ਨਾਮ ਦੀ ਅਭਿਆਸ-ਕਮਾਈ ਕੀਤਿਆਂ ਹੀ ਹਉਮੈ ਰੂਪੀ ਅਗਨਿ ਦੂਰ ਹੁੰਦੀ ਹੈ।
ਸੋ ਗੁਰੁ ਕਰਉ ਜਿ ਸਾਚੁ ਦ੍ਰਿੜਾਵੈ ॥
ਅਕਥੁ ਕਥਾਵੈ ਸਬਦਿ ਮਿਲਾਵੈ ॥੨॥੨॥
ਧਨਾਸਰੀ ਮ: ੧, ਪੰਨਾ ੬੮੬
ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਕਿ ਐਸਾ ਗੁਰੂ ਕਰਨਾ ਹੀ ਯੋਗ ਹੈ, ਜੋ ਸੱਚੇ ਵਾਹਿਗੁਰੂ ਅਤੇ ਸੱਚੇ ਨਾਮ ਨੂੰ ਦ੍ਰਿੜਾਵੇ, ਅਕੱਥ ਸ਼ਬਦ ਨੂੰ ਕਥਾਵੇ ਅਤੇ ਇਸ ਅਕੱਥ ਸ਼ਬਦ ਦੁਆਰਾ ਹੀ ਵਾਹਿਗੁਰੂ ਦਾ ਮਿਲਾਪ ਕਰਾ ਦੇਵੇ । ਅਕੱਥ ਸ਼ਬਦ ਨੂੰ ਕਥਨਾ ਕਥਾਵਨਾ, 'ਵਾਹਿਗੁਰੂ' ਨਾਮ ਦਾ ਜਪਣਾ ਜਪਾਵਣਾ ਹੀ ਸੱਚੀ ਕਥਾ ਕਰਨਾ ਕਰਾਵਣਾ ਹੈ। ਇਸ ਤੋਂ ਬਿਨਾਂ ਹੋਰ ਕੋਈ ਕਥਾ ਗੁਰਮਤਿ ਅੰਦਰਿ ਪਰਵਾਨ ਨਹੀਂ।
ਸਾਚ ਬਿਨਾ ਸੂਚਾ ਕੋ ਨਾਹੀ ਨਾਨਕ ਅਕਥ ਕਹਾਣੀ ॥੬੭॥
ਰਾਮਕਲੀ ਮ: ੧, ਪੰਨਾ ੯੪੬
ਵਾਹਿਗੁਰੂ ਸਚੇ ਦੇ ਅਕੱਥ ਨਾਮ 'ਵਾਹਿਗੁਰੂ' ਜਪੇ ਬਿਨਾਂ ਕੋਈ ਸੂਚਾ ਨਹੀਂ ਹੋ ਸਕਦਾ । ਵਾਹਿਗੁਰੂ ਨਾਮ ਅਕੱਥ ਹੋਣ ਕਰਕੇ ਇਸ ਦਾ ਕਥਨਾ ਭੀ ਅਕੱਥ ਹੈ। ਬਸ. ਵਾਹਿਗੁਰੂ ਨਾਮ ਦਾ ਜਪੀ ਜਾਣਾ, ਸੱਚੀ ਗੁਰਬਾਣੀ ਦਾ ਪੜੀ (ਰਟੀ) ਜਾਣਾ ਹੀ ਅਕੱਥ ਕਥਾ ਦਾ ਕਰੀ ਜਾਣਾ ਹੈ। ਅਕੱਥ ਕਥਾ ਉਹ ਹੈ ਜਿਸ ਦਾ ਕਥਾ ਜਾਣਾ ਅਮੁੱਕ ਹੋਵੇ, ਕਦੇ ਮੁੱਕੇ ਹੀ ਨਾ । ਲਗਾਤਾਰ ਕਥੀ ਜਾਣ ਵਾਲੀ ਕਥਾ ਕੇਵਲ ਨਿਰਬਾਣ ਨਾਮ ਦਾ ਖਿਨ ਖਿਨ ਅਭਿਆਸ ਹੈ। ਕਥਾ ਪਾਉਣ ਵਾਲੇ ਤਾਂ ਇਕ ਵਾਰ ਕਿਸੇ ਸ਼ਬਦ ਦੀ ਅਰਥਾ ਅਰਥੀ ਕਰਿ ਛੱਡ ਦੇਂਦੇ ਹਨ, ਫੇਰ ਬਿੰਝਲੀਆਂ ਠੱਪ ਦਿੰ ਦੇ ਹਨ । ਮੁੜ ਮੁੜਿ ਥੋੜੋ ਕਥਾ ਕਰਦੇ ਹਨ । ਮੁੜਿ ਮੁੜਿ ਕਹੀ ਜਾਣ ਵਾਲੀ ਕਹਾਣੀ ਤਾਂ ਕੇਵਲ ਵਾਹਿਗੁਰੂ ਨਾਮ ਦੀ ਸੁਆਸਿ ਸੁਆਸਿ ਅਭਿਆਸੀ ਕਮਾਈ ਹੀ ਹੈ, ਜੋ ਕਦੇ ਮੁਕਦੀ ਰੁਕਦੀ ਹੀ ਨਹੀਂ, ਸਦਾ ਹੁੰਦੀ ਹੀ ਰਹਿੰਦੀ ਹੈ ।
ਜਿਹ ਘਰਿ ਕਥਾ ਹੋਤ ਹਰਿ ਸੰਤਨ ਇਕ ਨਿਮਖ ਨ ਕੀਨੋ ਮੈ ਫੇਰਾ ॥੩॥੮॥
ਰਾਮਕਲੀ ਕਬੀਰ ਜੀ, ਪੰਨਾ ੯੭੫
ਇਸ ਗੁਰ-ਪੰਗਤੀ ਅੰਦਰਿ ਵਾਹਿਗੁਰੂ ਦੇ (ਹਰੀ ਦੇ) ਸੰਤ ਜਨਾਂ ਦੀ ਕਥਾ
ਮਨ ਮਿਲੁ ਸੰਤ ਸੰਗਤਿ ਸੁਭਵੰਤੀ॥ ਸੁਨਿ ਅਕਥ ਕਥਾ ਸੁਖਵੰਤੀ ॥
ਸਭ ਕਿਲਬਿਖ ਪਾਪ ਲਹੰਤੀ ॥ ਹਰਿ ਹੋ ਹੋ ਹੋ ਲਿਖਤ ਲਿਖੰਤੀ ॥੧॥ਰਹਾਉ॥
ਹਰਿ ਕੀਰਤਿ ਕਲਜੁਗ ਵਿਚਿ ਊਤਮ ਮਤਿ ਗੁਰਮਤਿ ਕਥਾ ਭਜੰਤੀ ॥
ਜਿਨਿ ਜਿਨਿ ਸੁਣੀ ਮਨੀ ਹੈ ਜਿਨਿ ਜਨਿ ਤਿਸੁ ਜਨ ਕੈ ਹਉ ਕੁਰਬਾਨੰਤੀ ॥੧॥
ਹਰਿ ਅਕਥ ਕਥਾ ਕਾ ਜਿਨਿ ਰਸੁ ਚਾਖਿਆ ਤਿਸੁ ਜਨ ਸਭ ਭੁਖ ਲਹੰਤੀ ॥
ਨਾਨਕ ਜਨ ਹਰਿ ਕਥਾ ਸੁਣਿ ਤ੍ਰਿਪਤ ਜਪਿ ਹਰਿ ਹਰਿ ਹਰਿ ਹੋਵੰਤੀ ॥੨॥੨॥੮॥
ਨਟ ਮਹਲਾ ੪, ਪੰਨਾ ੯੭੭
ਸੰਤ ਜਨਾਂ ਦੀ ਸੰਗਤਿ ਵਿਚਿ ਮਿਲ ਕੇ ਸੁਖਵੰਤੀ ਕਥਾ ਦਾ ਸੁਣਨਾ, ਗੁਰਬਾਣੀ ਦੇ ਕੇਵਲ ਅਖੰਡ ਕੀਰਤਨ ਅਤੇ ਅਖੰਡ ਪਾਠ ਸੁਣਨ ਤੋਂ ਬਿਨਾਂ ਹੋਰ ਕੋਈ ਭਾਵ ਨਹੀਂ ਹੋ ਸਕਦਾ । ਸ ਰੇ ਕਿਲਵਿਖ ਲਾਹੁਣ ਲਈ ਕਥਾ ਕੇਵਲ ਗੁਰਬਾਣੀ, ਨਿਰੋਲ ਬਾਣੀ ਦਾ ਪਾਠ ਕੀਰਤਨ ਹੀ ਹੈ । ਗੁਰਬਾਣੀ ਨਾਮ ਦੇ ਨਿਰਬਾਣ ਕੀਰਤਨ ਕਥਨ ਬਾਝੋਂ ਹੋਰ ਕੋਈ ਮਿਲਗੋਭਾ ਬਾਣੀ ਦੀ ਮਨ-ਘੜਤ ਮਿਸਰਤ ਕਥਾ ਹਰਗਿਜ਼ ਗੁਰਮਤਿ ਅਨੁਸਾਰਨੀ ਅਸਲ ਕਥਾ ਨਹੀਂ ਹੋ ਸਕਦੀ । ਇਹ ਅਖੰਡ ਕੀਰਤਨੀ ਹਰਿ ਕਥਾ ਤਿਸੇ ਨੂੰ ਹੀ ਪ੍ਰਾਪਤ ਹੁੰਦੀ ਹੈ ਜਿਸਦੇ ਮੱਥੇ ਉਤੇ ਧੁਰਿ ਪੂਰਬ ਕਰੰਮੀ ਅੰਕੁਰ ਸਫੁੱਟ ਹੋਇਆ ਹੋਵੇ । ਇਸ ਤੋਂ ਅਗਲੀ ਤੁਕ ਵਿਚ ਬਿਲਕੁਲ ਸਪੱਸ਼ਟ ਸਿੱਧਤਾ ਹੋ ਗਈ ਕਿ "ਹਰਿ ਕੀਰਤਿ ਕਲਜੁਗ ਵਿਚਿ ਊਤਮ ਮਤਿ ਗੁਰਮਤਿ ਕਥਾ ਭਜੰਤੀ।'' ਭਾਵ ਗੁਰਬਾਣੀ ਕੀਰਤਨ ਰੂਪੀ ਜੋ ਕਥਾ ਹੈ ਵਾਹਿਗੁਰੂ ਦੀ, ਏਹੋ ਕਲਜੁਗ ਅੰਦਰਿ ਸਚੀ ਕਥਾ ਹੈ । ਗੁਰਮਤਿ ਮਤਿ ਦੀ ਇਹੀ ਕਥਾ ਭਜਨੀ ਹੀ ਸਭ ਤੋਂ ਸਰੇਸ਼ਟ ਹੈ। "ਮਤਿ ਗੁਰਮਤਿ ਕਥਾ ਭਜੰਤੀ' ਰੂਪੀ ਪੰਗਤੀ ਸਾਫ਼ ਦਸਦੀ ਹੈ ਕਿ ਭਜਨ ਕੀਰਤਨ ਕਰਨ ਵਾਲੀ ਕਥਾ ਹੀ ਗੁਰਮਤਿ ਅੰਦਰਿ ਪਰਵਾਨ ਹੈ । ਕਥੋਗੜਾਂ ਦੀ ਕਥਾਵਾਂ ਪਾਉਣ ਵਾਲੀ ਅਨਮਤੀ ਕਥਾ ਦਾ ਗੁਰਮਤਿ ਅੰਦਰ ਉੱਕਾ ਹੀ ਵਿਧਾਨ ਨਹੀਂ। ਜਿਸ ਜਿਸ ਵਡਭਾਗੇ ਜਨ ਨੇ ਇਹ ਗੁਰਮਤਿ ਕਥਾ ਕੀਰਤਨ ਭਜਨ ਵਾਲੀ ਸੁਣੀ ਹੈ, ਉਸ ਉਪਰੋਂ ਗੁਰੂ ਸਾਹਿਬ ਕੁਰਬਾਨ ਹੋ ਹੋ ਜਾਂਦੇ ਹਨ । ਫੇਰ ਅਗਲੀ ਤੁਕ ਅੰਦਰਿ ਇਉਂ ਲਿਖਤ ਆਉਂਦੀ ਹੈ:-
ਹਰਿ ਅਕਥ ਕਥਾ ਕਾ ਜਿਨਿ ਰਸੁ ਚਾਖਿਆ
ਤਿਸੁ ਜਨ ਸਭ बुध ਲਹੰਤੀ ॥
[੯੭੭]
ਭਾਵ, ਜਿਸ ਨੂੰ ਇਸ ਹਰੀ ਭਜਨ ਕੀਰਤਨ ਰੂਪੀ ਕਥਾ ਦਾ ਰਸ ਆਇਆ ਹੈ, ਜਿਸ ਨੇ ਇਸ ਅਕਥ ਕਥਾ ਦਾ ਰਸ ਚਖਿਆ ਹੈ, ਤਿਸ ਦੀ ਸਾਰੀ ਭੁਖ ਜਨਮ ਜਨਮਾਂਤਰਾਂ ਦੀ ਲਹਿ ਗਈ ਤੇ ਲਹਿ ਜਾਂਦੀ ਹੈ । ਫੇਰ ਸਭ ਤੋਂ ਛੇਕੜਲੀ ਤੁਕ ਵਿਚ ਆਉਂਦਾ ਹੈ ਕਿ "ਨਾਨਕ ਜਨ ਹਰਿ ਕਥਾ ਸੁਣਿ ਤ੍ਰਿਪਤੇ ਜਪਿ ਹਰਿ ਹਰਿ ਹਰਿ ਹੋਵੰਤੀ ॥" ਇਸ ਤੁਕ ਨੇ ਤਾਂ ਸਾਫ਼ ਤੌਰ ਤੇ ਹੀ ਸਪੱਸ਼ਟ ਕਰ ਦਿਤਾ ਕਿ ਵਾਹਿਗੁਰੂ ਨਾਮ ਨੂੰ ਸੁਣਨਾ ਜਪਣਾ, ਨਾਮ ਭਜਣਾ ਹੀ ਹਰਿ-ਕਥਾ ਹੈ । ਇਸ ਬਿਧਿ ਹਰਿ ਹਰਿ ਜਪਿਆਂ ਹਰੀ ਰੂਪ ਹੀ ਹੋ ਜਾਈਦਾ ਹੈ । ਹੁਣ ਭੀ ਕੋਈ ਕਸਰ ਬਾਕੀ ਰਹਿ ਗਈ । ਬਜ, ਨਿਰੋਲ ਬਾਣੀ ਦਾ ਸੁਣਨਾ, ਨਿਰਬਾਣ ਭਜਨ ਕੀਰਤਨ ਕਰਨਾ ਹੀ ਹਰਿ ਕਥਾ ਹੈ ।
ਗੁਰਮਤਿ ਨਾਮੁ ਦਮੋਦਰੁ ਪਾਇਆ ਹਰਿ ਹਰਿ ਨਾਮੁ ਉਰਿ ਧਾਰੇ ॥
ਹਰਿ ਹਰਿ ਕਥਾ ਬਨੀ ਅਤਿ ਮੀਠੀ ਜਿਉ ਗੂੰਗਾ ਗਟਕ ਸੰਮ੍ਹਾਰੇ ॥੪॥
ਨਟ ਅਸ: ਮ: ੪, ਪੰਨਾ ੯੮੦
ਇਸ ਗੁਰਵਾਕ ਤੋਂ ਭੀ ਸਾਫ਼ ਹੈ ਕਿ "ਹਰਿ ਹਰਿ ਨਾਮ ਉਰਿ ਧ ਰਨਾ" ਹੀ ਅੱਤ ਮੀਠੀ ਕਥਾ ਦਾ ਕਰਨਾ ਹੈ। ਹਰ ਕਥਾ ਪਾ ਪਾ ਕੇ ਕਥਾਵਾਂ ਕਰਨੀਆਂ ਸਭ ਫਿਕੀਆਂ ਕਚ-ਨਿਕਚੀਆਂ ਗੱਲਾਂ ਕਰਨੀਆਂ ਹਨ । ਇਸ ਤੋਂ ਅਗਲੇਰਾ ਗੁਰਵਾਕ ਪ੍ਰਮਾਣ ਭੀ ਇਹੋ ਦ੍ਰਿੜਾਉਂਦਾ ਹੈ :-
ਤੇਰੀ ਨਿਰਗੁਣ ਕਥਾ ਕਥਾ ਹੈ ਮੀਠੀ ਗੁਰਿ ਨੀਕੇ ਬਚਨ ਸਮਾਰੇ ॥
ਗਾਵਤ ਗਾਵਤ ਹਰਿ ਗੁਨ ਗਾਏ ਗੁਨ ਗਾਵਤ ਗੁਰਿ ਨਿਸਤਾਰੇ ॥
ਨਟ ਮ: ੪, ਪੰਨਾ ੯੮੧
ਭਾਵ, ਹਰਿ ਗੁਣ ਗਾਵਣਾ, ਗੁਰਬਾਣੀ ਗਾਈ ਜਾਵਣਾ ਹੀ ਮੀਠੀ ਨਿਰਗੁਣ ਕਥਾ ਦਾ ਕਰਨਾ ਹੈ । ਸਚ ਮੁਚ ਨਿਰਗੁਣ ਸਰੂਪਾ ਗੁਰਬਾਣੀ ਦੀ ਕਥਾ ਭੀ ਨਿਰਗੁਣੀ ਹੀ ਹੈ । ਧੁਰੋਂ ਆਈ ਬਾਣੀ ਅਤਿ ਮੀਠੀ ਹੈ । ਨਿਰਗੁਣ ਕਥਾ ਜੁ ਹੋਈ ਇਸ ਨਿਰੋਲ ਨਿਰਬਾਣ ਨਿਰਗੁਣ ਬਾਣੀ ਵਿਚਿ । ਹੋਰ ਮਨੋ-ਉਕਤੀ ਤ੍ਰੈ ਗੁਣੀ ਬਾਣੀ ਦਾ ਇਸ ਨਿਰੋਲ ਗੁਰਬਾਣੀ ਵਿਚ ਰਲਾਵਣਾ ਮਹਾਂ ਮਨਮਤਿ ਹੈ। ਤ੍ਰੈਗੁਣੀ ਕਚਪਿਚੀ ਕੁਬਾਣੀ ਨਿਰੋਲ ਨਿਰਗੁਣ ਬਾਣੀ ਵਿਚਿ ਰਲਾਵਣੀ ਅਤੀਅੰਤ ਹੀ ਬਿਵਰਜਤ ਹੈ ਗੁਰਮਤਿ ਅਨੁਸਾਰ । ਗੁਰਬਾਣੀ ਦਾ ਗਾਈ ਹੀ ਜਾਵਣਾ, ਅਖੰਡ ਕੀਰਤਨ ਕਰੀ ਜਾਣਾ ਹੀ ਕਲਜੁਗੀ ਜੀਵਾਂ ਦਾ ਨਿਸਤਾਰਾ ਕਰਦਾ ਹੈ। ਗੁਰੂ ਦੁਆਰਾ ਨਿਸਤਾਰਾ ਗੁਰਬਾਣੀ ਦਾ ਕੀਰਤਨ ਕਰਦੇ ਹੋਏ ਅਤੀ ਸਹਿਲਾ ਹੈ । ਬਸ "ਗਾਵਤ ਗਾਵਤ ਹਰਿ ਗੁਨ ਗਾਏ ਗੁਨ ਗਾਵਤ ਗੁਰਿ ਨਿਸਤਾਰੇ' ਦੇ ਭਾਵ ਵਾਲੀ ਕਥਾ ਹੀ ਗੁਰਮਤਿ ਅੰਦਰਿ ਪਰਵਾਨ ਹੈ ਅਤੇ ਇਹੋ ਨਿਰਗੁਣ ਕਥਾ ਹੈ, ਜਿਸ ਦੇ ਤੁਲ ਹੋਰ ਕੋਈ ਕੜੀ ਕਥਾ, ਕੁਥਾ ਨਹੀਂ ਹੈ।
ਹਰਿ ਹਰਿ ਕਥਾ ਸੁਣਾਇ ਪ੍ਰਭ ਗੁਰਮਤਿ ਹਰਿ ਰਿਦੈ ਸਮਾਣੀ ॥
ਜਪਿ ਹਰਿ ਹਰਿ ਕਥਾ ਵਡਭਾਗੀਆ ਹਰਿ ਉਤਮ ਪਦੁ ਨਿਰਬਾਣੀ ॥
ਗੁਰਮੁਖਾ ਮਨਿ ਪਰਤੀਤਿ ਹੈ ਗੁਰਿ ਪੂਰੈ ਨਾਮਿ ਸਮਾਣੀ ॥੧॥
ਮਨ ਮੇਰੇ ਮੈ ਹਰਿ ਹਰਿ ਕਥਾ ਮਨਿ ਭਾਣੀ ॥
ਹਰਿ ਹਰਿ ਕਥਾ ਨਿਤ ਸਦਾ ਕਰਿ ਗੁਰਮੁਖਿ ਅਕਥ ਕਹਾਣੀ ॥੧॥ਰਹਾਉ॥
ਮੈ ਮਨੁ ਤਨੁ ਖੋਜਿ ਢੰਢੋਲਿਆ ਕਿਉ ਪਾਈਐ ਅਕਥ ਕਹਾਣੀ ॥
ਸੰਤ ਜਨਾ ਮਿਲਿ ਪਾਇਆ ਸੁਣਿ ਅਕਥ ਕਥਾ ਮਨਿ ਭਾਣੀ ॥
ਮੇਰੈ ਮਨਿ ਤਨਿ ਨਾਮੁ ਅਧਾਰੁ ਹਰਿ ਮੈ ਮੇਲੇ ਪੁਰਖ ਸੁਜਾਣੀ ॥੨॥੫॥
ਮਾਰੂ ਮਹਲਾ ੪, ਪੰਨਾ ੯੯੬
ਆਹਾ ! ਕੈਸਾ ਨਿਬੇੜਾ ਹੈ ਹਰਿ ਕਥਾ ਦਾ ਇਸ ਗੁਰਵਾਕ ਅੰਦਰਿ । ‘ਹਰਿ ਹਰਿ' ਪਦ ਦੋ ਵਾਰ ਆਉਣ ਦਾ ਭਾਵ ਹੈ ਕਿ ਬਾਰੰਬਾਰ ਨਾਮ ਜਪਣਾ ਹੀ ਏਥੇ 'ਹਰਿ ਕਥਾ' ਕਰਨਾ ਹੈ । ਹੇ ਵਾਹਿਗੁਰੂ ! ਐਸੀ ਹੀ ਗੁਰਮਤਿ ਕਥਾ ਗੁਰਸਿੱਖਾਂ ਨੂੰ ਸੁਣਾਇ । ਹੋਰ ਕਬੋਲੀਆਂ ਪਾਉਣ ਵਾਲੀ ਅਰਥਾਂ ਬੇਅਰਥਾਂ ਵਾਲੀ ਕਥਾ ਤੋਂ ਗੁਰਸਿੱਖਾਂ ਨੂੰ ਬਚਾਅ । ਗੁਰਸਿੱਖਾਂ ਦੇ ਹਿਰਦੇ ਅੰਦਰਿ ਇਹੀ ਗੁਰਮਤਿ ਕਥਾ ਗੁਰਮਤਿ ਨਾਮ ਦੇ ਅਭਿਆਸ ਦੀ ਸਦਾ ਸਮਾਈ ਰਹੇ। ਜੈਸੇ ਕਿ ਸਚਿਆਰ ਗੁਰਸਿੱਖਾਂ ਦੇ ਹਿਰਦੇ ਅੰਦਰ ਸਮਾਉਂਦੀ ਹੈ, ਸਦਾ ਸਮਾਈ ਹੋਈ ਹੈ । ਦਜੀ ਤੁਕ ਅੰਦਰਿ ਤਾਂ ਏਦੂੰ ਭੀ ਸਪੱਸ਼ਟ ਵਾਜ਼ਿਆ ਕੀਤਾ ਹੋਇਆ ਹੈ-"ਜਪਿ ਹਰਿ ਹਰਿ ਕਥਾ ਵਡਭਾਗੀਆ ॥ ਹੇ ਵੱਡੇ ਭਾਗਾਂ ਵਾਲੇ ਗੁਰਮੁਖ ਸਿੱਖਾ ! ਤੂੰ ਏਸੇ ਹਰ ਹਰ ਨਾਮ ਦੀ (ਗੁਰਮਤਿ ਨਾਮ ਅਭਿਆਸ ਰੂਪੀ) ਕਥਾ ਹੀ ਸਦਾ ਜਪਦਾ ਰਹੁ । 'ਜਪਿ' ਪਦ ਦਾ ਸਪੱਸਟ ਨਿਖਰਵਾਂ ਆਉਣਾ ਇਸ ਗੱਲ ਦਾ ਨਿਖਰਵਾਂ ਨਿਖੇੜਾ ਕਰਦਾ ਹੈ ਕਿ 'ਹਰਿ ਕਥਾ' ਜਪਣ ਲਈ ਹੈ, ਕਰਨ ਲਈ, ਕਬਲੀਆਂ ਪਾਉਣ ਲਈ ਨਹੀਂ, ਜੈਸੇ ਕਿ ਆਮ ਕਥੋਗੜ ਪਾਉਂਦੇ ਹਨ। ਫੇਰ ਫੁਰਮਾਉਂਦਾ ਹੈ ਇਹ ਗੁਰ-ਵਾਕ ਕਿ ਇਹ ਗੁਰਮਤਿ ਨਾਮ ਅਭਿਆਸ ਹੀ "ਉਤਮ ਪਦ ਨਿਰਬਾਣੀ" ਹੈ। ਗੁਰਮਤਿ ਦਾ ਇਹ ਗੂੜ ਗੁੱਝਾ ਭੇਦ ਰਮਜ਼ੀ ਅਸੂਲ ਹੈ ਕਿ ਗੁਰਮਤਿ ਨਾਮ ਅਭਿਆਸ ਕਰਦਿਆ ਜੋਤਿ ਪ੍ਰਕਾਸ਼ਕ ਨਾਮ (ਜੋਤੀਸ਼ ਨਾਮੀ ਵਾਹਿਗੁਰੂ ਅਭੇਦ) ਨਿਰਬਾਣ ਪੱਦ ਵਿਚਿ ਜਾ ਪਰਵੇਸ਼ ਹੋਈਦਾ ਹੈ। ਗੁਰਮੁਖਿ ਨਾਮ ਅਭਿਆਸੀ ਜਨ ਨੂੰ ਜੀਉਂਦੇ ਜੀਅ ਹੀ ਇਸ ਨਿਰਬਾਣ ਪਦ ਦੀ ਉਤਮ ਪਦਵੀ ਪ੍ਰਾਪਤ ਹੋ ਜਾਂਦੀ ਹੈ ਅਤੇ ਸਰੀਰ ਤਿਆਗ ਕੇ ਤਾਂ ਨਿਰੀ ਏਸ ਉਤਮ ਪਦ ਨਿਰਬਾਣ ਵਿਖੇ ਜਾ ਸਮਾਈ ਹੁੰਦੀ ਹੈ । ਗੁਰੂ ਪੂਰੇ ਦੁਆਰਾ ਇਸ ਨਾਮ, ਨਿਰਬਾਣ ਪਦੀ ਨਾਮ ਵਿਚਿ. ਸਮਾਏ ਹੋਏ ਗੁਰਮੁਖ ਜਨਾਂ ਨੂੰ ਮਨ ਬਚਨ ਕਰਮ ਕਰਕੇ ਇਸ ਗੁਰਮਤਿ ਭੇਦ ਰਮਜ਼ੀ ਅਸੂਲ ਦੀ ਪੱਕੀ ਪ੍ਰਤੀਤ ਹੈ । ਗੁਰਮੁਖਾ
ਅਦਿਸਟੁ ਅਗੋਚਰੁ ਪਾਰਬ੍ਰਹਮੁ ਮਿਲਿ ਸਾਧੂ ਅਕਥੁ ਕਥਾਇਆ ਥਾ ॥
ਅਨਹਦ ਸਬਦੁ ਦਸਮ ਦੁਆਰਿ ਵਜਿਓ ਤਹ ਅੰਮ੍ਰਿਤ ਨਾਮੁ ਚੁਆਇਆ ਥਾ ॥੧॥੧੨॥
ਮਾਰੂ ਮ: ੫, ਪੰਨਾ ੧੦੦੨
ਭਾਵ-ਸਤਿਗੁਰੂ ਸਾਧੂ ਨੂੰ ਮਿਲ ਕੇ ਅਦ੍ਰਿਸ਼ਟ ਅਗੋਚਰ ਪਾਰਬ੍ਰਹਮ ਨਿਰੰਕਾਰ ਵਾਹਿਗੁਰੂ, ਜੋ ਸਦਾ ਹੀ ਦ੍ਰਿਸ਼ਟੀ ਤੋਂ ਪਰੇ ਅਦਿੱਖ ਹੀ ਰਹਿੰਦਾ ਹੈ, ਜਿਸ ਦੀ ਗੰਮਤਾ ਦਾ ਕੋਈ ਪਾਰਾਵਾਰ ਕਿਸੇ ਨੇ ਨਹੀਂ ਪਾਇਆ, ਉਹ ਨਿਰਗੁਣੀ ਨਿਰੰਕਾਰ ਸਤਿਗੁਰੂ ਦੁਆਰਿਓਂ ਹੀ ਸ਼ਬਦ-ਦੀਖਿਆ (ਅਕਥ ਕਥਾ) ਪ੍ਰਾਪਤ ਕਰ ਕੇ ਅਭਿਆਸ ਕਮਾਈ ਅੰਦਰ ਕਮਾਇਆ ਗਿਆ । ਜਿਸ ਕਮਾਈ ਦੇ ਪ੍ਰਤਾਪ ਕਰਕੇ ਅਭਿਆਸੀ ਜਨਾਂ ਦੇ ਦਸਮ ਦੁਆਰੇ ਖੁਲ੍ਹ ਗਏ ਅਤੇ ਉਥੇ ਅਨਹਦ ਸ਼ਬਦ ਵਜਣ ਲਗ ਪਿਆ ਅਤੇ ਅੰਮ੍ਰਿਤ-ਨਾਮ ਇਕ ਰਸ ਚੋਣ ਲਗ ਪਿਆ। ਜੋ ਵਾਹਿਗੁਰੂ ਸਦਾ ਹੀ ਅਕੱਥ ਹੈ, ਕਿਸੇ ਤੋਂ ਕਥਨ ਨਹੀਂ ਹੋ ਸਕਿਆ, ਉਹ ਗੁਰ-ਦੀਖਿਆ ਦੁਆਰਾ ਕਥਿਆ ਗਿਆ । ਗੁਰ ਦੀਖਿਆ ਐਸੀ ਪਾਰਸ ਰਸਾਇਣੀ ਅਕੱਥ ਕਥਾ ਹੈ, ਜਿਸ ਦੇ ਅਭਿਆਸੇ ਜਾਣ ਕਰਕੇ ਉਪਰਿ ਦਸੀਆਂ ਬਰਕਤਾਂ ਸੁਤੇ ਹੀ ਪ੍ਰਾਪਤ ਹੋ ਜਾਂਦੀਆਂ ਹਨ । ਨਿਰੰਕਾਰ ਦੇ ਅਗਮ ਅਗੋਚਰ ਅਕੱਥ ਅਜ਼ਗ਼ੈਬੀ ਦੇਸ ਤੋਂ ਇਹ ਕਥਾ ‘ਵਾਹਿਗੁਰੂ' ਸ਼ਬਦ ਰੂਪੀ ਗੁਰਦੀਖਿਆ ਨਿਰੰਕਾਰੀ ਬਾਬੇ ਗੁਰੂ ਨਾਨਕ ਦੁਆਰਾ ਧੁਰੋਂ ਆਈ ਅਤੇ ਨਿਰੰਕਾਰ ਸਰੂਪ ਦਸੋਂ ਗੁਰੂ ਜਾਮਿਆਂ ਰਾਹੀਂ ਸੰਗਤਾਂ ਵਿਚਿ ਸੰਚਰੀ ਗਈ । ਅਧਿਕਾਰੀ ਜਨਾਂ ਦੇ ਵਿਰਸੇ ਵਿਚਿ ਆਈ ਅਤੇ ਆਉਂਦੀ ਰਹੇਗੀ, ਆਪਣੀ ਪਾਰਸ ਕਲਾ ਵਰਤਾਉਂਦੀ ਰਹੇਗੀ । ਜੋ ਜੋ ਇਸਨੂੰ ਪਰਸਨਗੇ ਨਿਸਤਰਨਗੇ ।
ਹਰਿ ਕੀ ਭਗਤਿ ਕਰਹੁ ਜਨ ਭਾਈ ॥ ਅਕਥੁ ਕਥਹੁ ਮਨੁ ਮਨਹਿ ਸਮਾਈ ॥
ਉਠਿ ਚਲਤਾ ਠਾਕਿ ਰਖਹੁ ਘਰਿ ਅਪੁਨੈ ਦੁਖੁ ਕਾਟੇ ਕਾਟਣਹਾਰਾ ॥੧੬॥
ਮਾਰੂ ਮ: ੧, ਪੰਨਾ ੧੦੩੧
ਏਸ ਗੁਰਵਾਕ ਦੀ ਪਹਿਲੀ ਪੰਗਤੀ ਹੀ ਦਸਦੀ ਹੈ ਕਿ ਵਾਹਿਗੁਰੂ ਦੀ ਭਗਤੀ ਕਰਨਾ ਹੀ ਅਕੱਥ ਨੂੰ ਕਥਨਾ ਹੈ । ਵਾਹਿਗੁਰੂ ਨਾਮ ਅਭਿਆਸ ਹੀ ਗੁਰੂ ਘਰ ਅੰਦਰਿ ਗੁਰਮਤਿ ਦਰਸਾਈ ਮੁਖ ਭਗਤੀ ਹੈ। ਇਸ ਵਾਹਿਗੁਰੂ ਨਾਮ ਅਭਿਆਸ ਭਗਤੀ ਦੁਆਰਾ ਮਨੁ ਸੁਤੇ ਹੀ ਵਸਗਤਿ ਹੋਇ ਆਂਵਦਾ ਹੈ। ਦਹਿ-ਦਿਸ ਧਾਵਦਾ ਮਨ ਘਰ ਵਿਚਿ ਹੀ ਆ ਜਾਂਦਾ ਹੈ । ਉਸ ਦੇ ਸਭ ਦੁਖ ਦਲਿਦਰ ਕਟ ਦਿੰਦਾ ਹੈ
ਸੁਣਿ ਸੁਣਿ ਆਖੈ ਕੇਤੀ ਬਾਣੀ ॥ ਸੁਣਿ ਕਹੀਐ ਕੋ ਅੰਤੁ ਨ ਜਾਣੀ ॥
ਜਾ ਕਉ ਅਲਖ ਲਖਾਏ ਆਪੇ ਅਕਥ ਕਥਾ ਬੁਧਿ ਤਾਹਾ ਹੇ ॥੧॥
ਮਾਰੂ ਮ: ੧, ਪੰਨਾ ੧੦੩੨
ਇਸ ਗੁਰਵਾਕ ਦਾ ਸਾਰ ਭਾਵ ਭੀ ਸਪੱਸ਼ਟ ਹੈ। ਗੁਰ-ਦੀਖਿਆ ਬਿਹੂਨ ਨਿਗੁਰੀ ਲੁਕਾਈ ਕੇਤੀ ਹੀ ਆਪ-ਹੁਦਰੀ ਜਾਂ ਨਿਗੁਰੇ ਲੋਕਾਂ ਤੋਂ ਸੁਣੀ ਸੁਣਾਈ ਬਾਣੀ ਆਖਦੀ ਫਿਰਦੀ ਹੈ । ਸੁਣੇ ਸੁਣਾਏ ਤੋਂ ਯਾ ਆਪੇ ਕਹੇ ਕਹਾਏ ਤੋਂ ਕਿਸੇ ਨੂੰ ਥਹੁ ਨਹੀਂ ਲਗਦਾ । ਜਿਸ ਵਡਭਾਗੇ ਗੁਰਮੁਖਿ ਜਨ ਨੂੰ ਨਦਰੀ ਨਦਰ ਨਿਹਾਲ ਹੋ ਕੇ ਆਪਿ ਕਰਤਾ ਪੁਰਖ ਨਿਰੰਕਾਰ ਵਾਹਿਗੁਰੂ ਦਇਆਲ ਹੁੰਦਾ ਹੈ ਅਤੇ ਅਤਿ ਦਇਆਲ ਹੋ ਕੇ ਅਲੱਖ ਵਖਰ ਨੂੰ ਲਖਾਉਂਦਾ ਹੈ, ਤਿਸ ਨੂੰ ਹੀ ਨਦਰ ਪਾਤਰ ਸਮਝ ਕੇ ਸਤਿਗੁਰੂ ਮਿਲਾਇ ਦਿੰਦਾ ਹੈ ਅਤੇ ਤਿਸੇ ਨੂੰ ਹੀ ਸਤਿਗੁਰੂ ਦੀਖਿਆ ਦੁਆਰਾ ਅਕੱਥ ਕਥਾ ਦੀ ਸਬੁੱਧੀ ਵਿਦਤਾਇ ਦਿੰਦਾ ਹੈ, ਅਥਵਾ ਗੁਰ-ਦੀਖਿਆ ਦਾਨ ਕਰਾਇ ਦਿੰਦਾ ਹੈ ।
ਸਚੁ ਹਰਿ ਨਾਮੁ ਸਚੁ ਹੈ ਸਰਣਾ ॥ ਸਚੁ ਗੁਰ ਸਬਦੁ ਜਿਤੰ ਲਗਿ ਤਰਣਾ ॥
ਅਕਥੁ ਕਥੈ ਦੇਖੈ ਅਪਰੰਪਰੁ ਫੁਨਿ ਗਰਭਿ ਨ ਜੋਨੀ
ਜਾਇਆ ॥੪॥ ਮਾਰੂ ਮ: ੧, ਪੰਨਾ ੧੦੪੦
ਤੱਤ ਵਿਆਖਿਆ-'ਸਚੁ ਵਖਰੁ ਧਨੁ ਨਾਮ ਹੈ * ਗੁਰ-ਵਾਕ ਦੇ ਭਾਵ ਅਨੁਸਾਰ ਵਾਹਿਗੁਰੂ ਦਾ ਨਾਮ (ਵਾਹਿਗੁਰੂ ਨਾਮ) ਹੀ ਸਚੁ ਵਖਰੁ ਹੈ । ਵਾਹਿਗੁਰੂ ਸਚੇ ਪਾਤਸ਼ਾਹ ਦੀ ਸਰਣਿ ਹੀ ਸਚੁ ਸਰੂਪ ਹੈ । ਗੁਰ-ਸ਼ਬਦ ਗੁਰ-ਦੀਖਿਆ ਹੀ ਸਚੁ ਸਰੂਪ ਹੈ, ਜਿਸ ਨੂੰ ਲਗ ਕੇ ਭਵ-ਸਾਗਰੋਂ ਤਰੀਦਾ, ਪਾਰਿ ਉਤਰੀਦਾ ਹੈ। ਇਸ ਗੁਰਦੀਖਿਆ ਗੁਰ-ਸ਼ਬਦ ਰੂਪੀ ਅਕੱਥ ਕਥਾ ਦੇ ਕਥਿਆਂ (ਅਤੁਟ ਅਭਿਆਸ ਕੀਤਿਆਂ) ਅਪਰੰਪਰ ਵਾਹਿਗੁਰੂ ਦਾ ਦਰਸ਼ਨ, ਅਦ੍ਰਿਸ਼ਟ ਦਰਸ਼ਨ ਪ੍ਰਾਪਤ ਹੋ ਜਾਂਦਾ ਹੈ। ਜਿਸ ਜਨ ਨੇ ਇਸ ਬਿਧਿ ਅਕੱਥ ਨੂੰ ਕੱਥ ਕੇ ਅਦ੍ਰਿਸ਼ਟ ਵਾਹਿਗੁਰੂ ਨਿਰੰਕਾਰ ਦਾ ਦਰਸ਼ਨ ਪਾਇਆ ਹੈ, ਉਹ ਫੋਰ ਗਰਭ ਜੋਨੀ ਨਹੀਂ ਪੈਂਦਾ। ਜੰਮਣ ਮਰਣ ਉਸ ਦਾ ਮੁੱਕ ਜਾਂਦਾ ਹੈ।
ਨਾਮ ਤੋਂ ਵਿਹੂਣਾ ਗੁਰ-ਦੀਖਿਆ ਹੀਣਾ, ਨਿਗੁਰਾ ਪੁਰਸ਼ ਐਵੇਂ ਕਥਾਵਾਂ ਪਾ ਪਾ ਕੇ ਕਥੋਗੜ ਬਣਿ ਬਣਿ ਬਹਿੰਦਾ ਹੈ । ਉਸ ਤੋਂ ਕੁਛ ਨਹੀਂ ਸਰਦਾ ਸਰਾਉਂਦਾ 1 ਐਵੇਂ ਆਪਣਾ ਦਿਲ ਪਰਚਾਉਂਦਾ ਹੈ । ਚਰਚਾ ਪਰਚਾ ਪਾ ਕੇ
* ਸਿਰੀਰਾਗੁ ਮ: ੧, ਪੰਨਾ ੪॥੨੧, ਪੰਨਾ ੨੨
ਲੋਕਾਂ ਨੂੰ ਮੁਗਧ ਬਣਾ ਕੇ ਆਪਣੇ ਪਿਛੋਂ ਲਾਹੁੰਦਾ ਹੈ । ਯਥਾ ਗੁਰਵਾਕ-
ਗੁਰ ਤੇ ਬੂਝੈ ਤਾ ਦਰੁ ਸੂਝੈ ॥ ਨਾਮ ਵਿਹੂਣਾ ਕਥਿ ਕਥਿ ਲੂਝੈ ॥
ਸਤਿਗੁਰ ਸੇਵੇ ਕੀ ਵਡਿਆਈ ਤ੍ਰਿਸਨਾ ਭੁਖ ਗਵਾਈ ਹੇ ॥੧੩॥
ਮਾਰੂ ਮ: ੩, ਪੰਨਾ ੧੦੪੪
ਭਾਵ, ਸਤਿਗੁਰੂ ਦੁਆਰਿਓਂ ਸਤਿਗੁਰੂ ਦਾ ਬਣ ਕੇ, ਸਤਿਗੁਰੂ ਤੋਂ ਗੁਰ- ਦੀਖਿਆ ਗੁਰਮੰਤ੍ਰ ਲੈ ਕੇ, ਫੇਰ ਗੁਰਮੰਤਰ ਦੀ ਅਥਾਹ ਅਭਿਆਸ ਕਮਾਈ ਕਰ ਕੇ, ਸੱਚੀ ਬੂਝ ਨੂੰ ਬੁਝਦਾ ਹੈ ਅਤੇ ਸੱਚੀ ਸੂਝ ਨੂੰ ਸੁਝਦਾ ਹੈ । ਤ੍ਰਿਕਾਲ-ਦਰਸੀ ਹੋ ਕੇ ਉਸ ਨੂੰ ਸਭ ਕੁਛ ਸੂਝ ਪੈਂਦੀ ਹੈ । ਅੰਤਰਲੀ, ਬਾਹਰਲੀ, ਗਾਇਬ ਦੀ ਉਸ ਨੂੰ ਸੁਤੇ ਹੀ ਸੂਝ ਪ੍ਰਾਪਤ ਹੋ ਜਾਂਦੀ ਹੈ । ਦੂਸਰੀ ਤੁਕ "ਨਾਮ ਵਿਹੂਣਾ ਕਥਿ ਕਥਿ ਲੂਝੈ ' ਦਸਦੀ ਹੈ ਕਿ ਨਾਮ ਤੋਂ ਸੰਵਾ ਜੋ ਨਿਗੁਰਾ ਪੁਰਸ਼ ਹੈ, ਗੁਰ-ਦੀਖਿਆ ਵਿਹੂਣਾ, ਉਸਨੂੰ ਤੱਤ ਸਾਰ ਪ੍ਰਮਾਰਥ ਦੀ ਤਾਂ ਸੂਝ ਬੂਝ ਕੁਛ ਹੁੰਦੀ ਹੀ ਨਹੀਂ, ਐਵੇਂ ਮਨ-ਉਕਤ ਕਥਾ ਨੂੰ ਕਥਿ ਕਥਿ ਕੇ, ਫੋਕੀ ਕਥਾ ਕਰ ਕਰ ਕੇ ਹੀ ਲੁਝਦਾ ਹੈ । ਐਵੇਂ ਖਪਿ ਖਪਿ ਮਰਦਾ ਹੈ । ਨਾ ਉਸਦੇ ਪਲੇ ਕੁਝ ਪੈਂਦਾ ਹੈ, ਨਾ ਕੁਝ ਸ੍ਰੋਤਿਆਂ ਪਲੇ ਉਹ ਪਾ ਸਕਦਾ ਹੈ । ਸਤਿਆਂ ਦੇ ਪਲੇ ਤਾਂ ਤਦ ਪਵੇ ਜੋ ਉਸ ਦੇ ਆਪਣੇ ਪੱਲੇ ਕੁਛ ਹੋਵੇ । ਆਪ ਖ਼ੁਦ ਤਾਂ ਸੱਚੀ ਰਾਸ ਤੋਂ ਖ਼ਾਲੀ ਹੁੰਦਾ ਹੈ, ਦੂਜਿਆਂ ਨੂੰ ਕੀ ਸੋਝੀ ਪਾ ਸਕਦਾ ਹੈ । ਬਸ, ਜਿਹੋ ਜਿਹੇ ਬਕਤੇ ਤੇਹੋ ਜਿਹੇ ਸ੍ਰੋਤੇ । ਜੈਸੇ ਕਥੋਗੜ ਤੈਸੇ ਹੀ ਇਸ ਕਥੋਗੜੀ ਕਥਾ ਦੇ ਸੂਝ ਬੁਝੱਕਣ । ਉਹ ਸਦਾ ਤਿਸਨਾਲ ਹੀ ਰਹਿੰਦੇ ਹਨ, ਸ੍ਰੋਤੇ ਭੀ ਬਕਤੇ ਭੀ । ਤਿਨ੍ਹਾਂ ਦੀ ਪ੍ਰਮਾਰਥੀ ਭੁਖ ਕਦੇ ਲਹਿੰਦੀ ਹੀ ਨਹੀਂ । ਸਤਿਗੁਰੂ ਦਾ ਸੇਵਕ ਸਿਖ ਬਣਨ ਦੀ ਐਸੀ ਵਡਿਆਈ ਹੈ ਕਿ ਦੋਹਾਂ ਪਾਸਿਆਂ ਦੀ (ਸ੍ਰੋਤਿਆਂ ਦੀ ਭੀ ਬਕਤਿਆਂ ਦੀ ਭੀ) ਭੁੱਖ ਤ੍ਰਿਸ਼ਨਾ ਸਭ ਲਹਿ ਜਾਂਦੀ ਹੈ- ਸਤਿਗੁਰ ਸੇਵੇ ਕੀ ਵਡਿਆਈ ਤ੍ਰਿਸਨਾ ਭੁਖ ਗਵਾਈ ਹੇ" । ਗੁਰੂ ਤੋਂ ਵਰੋਸਾਏ ਹੋਏ ਸਿੰਘ ਗੁਰਮੁਖ ਜਨ, ਗੁਰਬਾਣੀ, ਕੇਵਲ ਨਿਰਬਾਣ ਕੀਰਤਨ, ਅਖੰਡ ਤੇ ਨਿਰੋਲ ਕਥਾ ਪਾਠ ਦੇ ਬਕਤੇ ਸੰਤੇ ਹੋਣ ਕਰਿ, ਕੀਰਤਨ ਕਥਾ ਕਰਿ ਕਰਿ ਤੇ ਸੁਣਿ ਸੁਣਿ ਰਜੇ ਪੁਜੇ ਰਹਿੰਦੇ ਹਨ। ਦਿਨ ਦਿਨ ਤਿਨ੍ਹਾ ਦੀ ਪ੍ਰਮਾਰਥ-ਰੰਗਾਂ ਦੀ ਚੜ੍ਹਦੀ ਕਲਾ ਹੁੰਦੀ ਜਾਂਦੀ ਹੈ । ਓੜਕ ਕੀਰਤਨ ਕਥਾ ਰੰਗਾਂ ਵਿਚ ਹੀ ਤਿਨ੍ਹਾਂ ਦੀ ਸਮਾਈ ਹੋ ਜਾਂਦੀ ਹੈ । ਪ੍ਰਮਾਰਥ ਦਾ ਤੱਤ ਗਿਆਨ ਮਨਮੁਖਾਂ, ਗੁਰ-ਦੀਖਿਆ-ਹੀਣਿਆਂ, ਨਿਗੁਰਿਆਂ, ਮੀਣਿਆਂ ਨੂੰ ਕਦੇ ਹੋ ਹੀ ਨਹੀਂ ਸਕਦਾ । ਯਥਾ ਗੁਰਵਾਕ-
ਮਨਮੁਖੁ ਗਿਆਨੁ ਕਥੇ ਨ ਹੋਈ ॥ ਫਿਰਿ ਫਿਰਿ ਆਵੈ ਠਉਰ ਨ ਕੋਈ ॥
ਗੁਰਮੁਖਿ ਗਿਆਨੁ ਸਦਾ ਸਾਲਾਹੇ ਜੁਗਿ ਜੁਗਿ ਏਕੋ ਜਾਤਾ ਹੇ ॥੧੦॥
ਮਾਰੂ ਮ: ੩, ਪੰਨਾ ੧੦੫੧
ਭਾਵ, ਨਿਰੇ ਕਥਨ ਮਾਤਰ ਤੋਂ ਮਨਮੁਖਾਂ ਨੂੰ ਪ੍ਰਮਾਰਥ ਦਾ ਤੱਤ ਗਿਆਨ ਹੋ ਹੀ ਨਹੀਂ ਸਕਦਾ । ਬਸ ਮਨਮੁਖ ਪੁਰਸ਼ ਫੇਰ ਫੇਰ ਚੁਰਾਸੀ ਦੇ ਗੇੜ ਵਿਚਿ ਫਿਰਦਾ ਰਹਿੰਦਾ ਹੈ, ਠਉਰ ਠਿਕਾਣਾ ਤਿਸ ਨੂੰ ਕੋਈ ਮਿਲਦਾ ਹੀ ਨਹੀਂ, ਨ- ਕਿਤੇ ਟਿਕਾਉ ਹੁੰਦਾ ਹੈ । ਜਿਹੜਾ ਗੁਰਮੁਖਿ ਸਿੱਖ ਹੈ, ਉਹ ਸਗੁਰਾ, ਗੁਰ- ਦੀਖਿਆ ਸੁਭਰ ਭਰਾ ਹੋਣ ਕਰਕੇ ਗੁਰ-ਗਿਆਨ-ਪਦਾਰਥ-ਨਾਮ ਵਿਖੇ ਸਦਾ ਹਰਾ ਭਰਾ ਸਰਸ਼ਾਰ ਅਤੇ ਸਿਫਤਿ ਸਾਲਾਹ ਵਿਖੇ ਸਦਾ ਸਾਵਧਾਨ (ਚੁਕੰਨਾ) ਰਹਿੰਦਾ ਹੈ । ਸਿਫਤਿ ਸਾਲਾਹ ਕਰਦਾ ਹੀ ਰਹਿੰਦਾ ਹੈ। ਕਦੇ ਅਵੇਸਲਾ ਨਹੀਂ ਬਹਿੰਦਾ । ਵਾਹਿਗੁਰੂ ਦਾ ਨਾਮ ਲੈਂਦਾ ਹੀ ਰਹਿੰਦਾ ਹੈ । ਵਾਹਿਗੁਰੂ ਨਾਮ ਜਾਪੁ ਸੁਆਸਿ ਸੁਆਸਿ ਕਰਦਾ ਹੀ ਰਹਿੰਦਾ ਹੈ । ਉਸ ਦੀ ਅਕੱਥ ਕਥਾ ਨਾਮ ਜਾਪ ਦੀ ਖਿਨ ਖਿਨ ਹੁੰਦੀ ਹੀ ਰਹਿੰਦੀ ਹੈ । ਨਾਮ-ਰੰਗਾਂ ਵਿਚਿ ਲੀਨ ਹੋ ਕੇ ਜਦੋਂ ਉਹ ਬਾਣੀ ਦਾ ਪਾਠ ਕਰਦਾ ਹੈ, ਗੁਰਬਾਣੀ ਰਟਦਾ ਹੈ ਤਾਂ ਉਸ ਦੇ ਮੁਖੋਂ ਅੰਮ੍ਰਿਤ- ਪੁਹਾਰੀ ਫੁਲ ਕਿਰਦੇ ਹਨ। ਇਉਂ ਉਹ ਇਕ ਪ੍ਰਕਾਰੀ ਗੁਰਮਤਿ ਨਿਰਾਰੀ ਕਥਾ ਦਾ ਕਰਨਹਾਰਾ ਹੁੰਦਾ ਹੈ । ਨਾਮ ਰਸੀਏ ਸਾਰੇ ਸ੍ਰੋਤੇ ਬਕਤੇ ਪਰਸਪਰ ਮਿਲ ਕੇ ਜਦੋਂ ਗੁਰਬਾਣੀ ਦਾ ਅਖੰਡ ਕੀਰਤਨ ਗੁਣਾਵਾਦ ਕਰਦੇ ਹਨ ਤਾਂ ਸਭਨਾਂ ਦੇ ਮੁਖੋਂ ਅੰਮ੍ਰਿਤ ਦੇ ਝਰਨੇ ਹੀ ਝਰਦੇ ਹਨ । ਏਦੂੰ ਵਧ ਕੇ ਹੋਰ ਨਿਰਾਰੀ ਅਮਰ ਕਥਾ ਕਿਹੜੀ ਹੋ ਸਕਦੀ ਹੈ ? ਕੱਚੀ ਪਿੱਚੀ ਕਥਾ ਉਹਨਾਂ ਨੂੰ ਚੰਗੀ ਨਹੀਂ ਲਗਦੀ । ਮਨ-ਉਕੱਤ ਬੁੱਧੀ ਮੱਤਾਂ ਵਾਲੀ ਉਲ ਜਲੂਲੀ ਨੂੰ ਨਾ ਓਹ ਕਥਦੇ ਹਨ, ਨਾ ਸੁਣਦੇ ਹਨ। ਇਸ ਉਲ ਜਲੂਲੀ ਕਥਾ ਪਰਪਾਟੀ ਨੇ ਪੰਥ ਨੂੰ ਬੜਾ ਹੀ ਘਾਟਾ ਪਾਇਆ ਹੈ । ਕਥਾ ਕਰਨਹਾਰੇ ਮਨ-ਮਤਸਰੀ ਨਿਜ ਬੁਧੀ ਦੇ ਮਾਲਕ ਹੁੰਦੇ ਹਨ । ਫਿਕੀਆਂ ਕਥਾਵਾਂ ਪਾ ਪਾ ਕੇ ਦੂਜਿਆਂ ਨੂੰ ਬੁੱਧੂ ਬਣਾਉਂਦੇ ਹਨ । ਆਪਣਾ ਉੱਲੂ ਸਿੱਧਾ ਕਰਦੇ ਹਨ । ਸ੍ਰੋਤਿਆਂ ਨੂੰ ਉੱਲੂ ਬਣਾਉਂਦੇ ਹਨ । ਅਜਿਹੇ ਉੱਲੂ-ਬੁੱਧੀ ਦੇ ਬੁਧੱਕੜਾਂ ਉਲੱਕੜਾਂ ਤੋਂ ਸਰਦਾ ਕਖ ਭੀ ਨਹੀਂ । ਓਹਨਾਂ ਦੀ ਬਿਰਥਾ ਘਾਲ ਅਜਾਈਂ ਹੀ ਜਾਂਦੀ ਹੈ । ਸ਼ਬਦ-ਨਾਮ ਵਿਹੂਣਿਆਂ ਨੂੰ ਕਦੇ ਭੀ ਪ੍ਰਮਾਰਥ ਦੀ ਸੋਝੀ ਨਹੀਂ ਪੈ ਸਕਦੀ । ਓਹ ਕਥਾ ਕੀ ਕਰਨਗੇ ? ਖ਼ਾਕ ! ਗੁਰਵਾਕ ਹੈ—
ਬਿਨੁ ਸਬਦੈ ਤੁਧੁ ਨੋ ਕੋਈ ਨ ਜਾਣੀ ॥ ਤੁਧੁ ਆਪੇ ਕਥੀ ਅਕਥ ਕਹਾਣੀ ॥
ਆਪੇ ਸਬਦੁ ਸਦਾ ਗੁਰੁ ਦਾਤਾ ਹਰਿ ਨਾਮੁ ਜਪਿ ਸੰਬਾਹਾ ਹੈ ॥੧੪॥
ਮਾਰੂ ਮ: ੩, ਪੰਨਾ ੧੦੫੬
ਸਪੱਸ਼ਟ ਭਾਵ-ਹੇ ਵਾਹਿਗੁਰੂ ! ਸ਼ਬਦ ਬਿਨਾਂ ਤੇ ਖ਼ਾਸ ਸ਼ਬਦ (ਗੁਰਮਤਿ ਨਾਮ) ਬਿਨਾਂ ਤੈਨੂੰ ਕੋਈ ਨਹੀਂ ਜਾਣ ਸਕਦਾ, ਤੇ ਨਾ ਹੀ ਇਸ ਸ਼ਬਦ ਨੂੰ ਕੋਈ ਜਾਣ ਸਕਦਾ ਹੈ ਤੇਰੇ ਜਾਣਾਏ ਬਿਨਾਂ। 'ਸਬਦੈ' ਪੱਦ ਦੇ ਦੱਦੇ ਅੱਖਰ ਨੂੰ ਲਾਮ
ਸਬਦੇ ਅਕਥੁ ਕਥੇ ਸਾਲਾਹੇ ॥ ਮੇਰੇ ਪ੍ਰਭ ਸਾਚੇ ਵੇਪਰਵਾਹੇ ॥
ਆਪੇ ਗੁਣਦਾਤਾ ਸਬਦਿ ਮਿਲਾਏ ਸਬਦੈ ਕਾ ਰਸੁ ਤਾਹਾ ਹੇ ॥੧੩॥
ਮਾਰੂ ਮਹਲਾ ੩, ਪੰਨਾ ੧੦੫੭
ਸਾਧਾਰਨ ਹੈ ਵਿਆਖਿਆ ਇਸ ਗੁਰਵਾਕ ਦੀ-ਖ਼ਾਸ ਸ਼ਬਦ (ਗੁਰਮੰਤ੍ਰ) ਦੀ ਕਮਾਈ (ਅਭਿਆਸ ਕਮਾਈ) ਦੁਆਰਾ ਹੀ ਅਕੱਥ ਕਥਾ ਰੂਪੀ ਸਿਫਤਿ ਸਾਲਾਹ ਹੁੰਦੀ ਹੈ, ਮੇਰੇ ਸਚੇ ਵਾਹਿਗੁਰੂ ਵੇਪਰਵਾਹ ਦੀ । ਉਹ ਵੇਪਰਵਾਹ ਵਾਹਿਗੁਰੂ ਜਿਸ ਦੀ ਪਰਵਾਹ ਕਰਦਾ ਹੈ, ਜਿਸ ਜਨ ਉਤੇ ਆਪਣੀ ਕਿਰਪਾ ਦਾ ਪ੍ਰਸਾਦ ਵਰਤਾਉਂਦਾ ਵਰਸਾਉਂਦਾ ਹੈ, ਤਿਸੇ ਨੂੰ ਹੀ ਇਸ ਸ਼ਬਦ (ਗੁਰਮੰਤ੍ਰ) ਰੂਪੀ ਅਕੱਥ ਕਥਾ ਦੀ ਦਾਤਿ ਗੁਰੂ ਦੁਆਰਿਓਂ ਦਿਵਾਉਂਦਾ ਹੈ । ਬਸ, ਇਸ ਅਕਥ ਸ਼ਬਦ ਦੇ ਪ੍ਰਤਾਪ ਨਾਲ ਹੀ ਵਾਹਿਗੁਰੂ ਦਾ ਮਿਲਾਪ ਹੁੰਦਾ ਹੈ । ਉਸੇ ਗੁਰਮੁਖ ਜਨ ਨੂੰ ਹੀ ਇਸ ਸ਼ਬਦ ਦਾ ਸੱਚਾ ਰਸ ਆਉਂਦਾ ਹੈ ਜਿਸ ਨੂੰ ਗੁਰੂ ਕਰਤਾਰ ਇਹ ਦਾਤਿ ਦਿਵਾਇ ਦਿੰਦਾ ਹੈ। ਇਸ ਸੱਚੇ ਗੁਣ ਦਾ ਦਾਤਾ ਆਪਿ ਗੁਰੂ ਕਰਤਾਰ ਹੀ ਹੈ। ਇਸ ਸ਼ਬਦ ਰੂਪੀ ਅਕੱਥ ਕਥਾ ਦਾ ਬੂਝਣਾ ਗੁਰੂ ਕਰਤਾਰ ਆਪਿ ਹੀ ਬੁਝਾ ਦਿੰਦਾ ਹੈ, ਅਤੇ ਜਿਸ ਨੂੰ ਬੁਝਾਇ ਦਿੰਦਾ ਹੈ, ਮਨ ਅੰਦਰਿ ਹੀ ਬੁਝਾਇ ਦਿੰਦਾ ਹੈ । ਮਨ ਅੰਦਰੋਂ ਹਉਮੈ ਮਾਰ ਕੇ, ਗੁਰ ਸ਼ਬਦ ਦੀ ਕਮਾਈ ਕਰ ਕੇ, ਐਸੀ ਬੁਝਾਰਤ ਬੁਝਣੇ ਵਾਲੇ ਹੀ ਤੱਤ ਗੁਰਮਤਿ ਗਿਆਨੀ ਹਨ, ਦੂਜੇ ਨਹੀਂ । ਯਥਾ-
ਹਉਮੈ ਕਰੀ ਤਾ ਤੂ ਨਾਹੀ ਤੂ ਹੋਵਹਿ ਹਉ ਨਾਹਿ ॥
ਬੂਝਹੁ ਗਿਆਨੀ ਬੂਝਣਾ ਏਹ ਅਕਥ ਕਥਾ ਮਨ ਮਾਹਿ ॥
ਬਿਨੁ ਗੁਰ ਤਤੁ ਨ ਪਾਈਐ ਅਲਖੁ ਵਸੈ ਸਭ ਮਾਹਿ ॥
ਸਤਿਗੁਰੁ ਮਿਲੈ ਤ ਜਾਣੀਐ ਜਾਂ ਸਬਦੁ ਵਸੈ ਮਨ ਮਾਹਿ ॥
ਆਪੁ ਗਇਆ ਭ੍ਰਮੁ ਭਉ ਗਇਆ ਜਨਮ ਮਰਨ ਦੁਖੁ ਜਾਹਿ ॥
ਗੁਰਮਤਿ ਅਲਖੁ ਲਖਾਈਐ ਉਤਮ ਮਤਿ ਤਰਾਹਿ ॥
ਨਾਨਕ ਸੋਹੰ ਹੰਸਾ ਜਪੁ ਜਾਪਹੁ ਤ੍ਰਿਭਵਣ ਤਿਸੈ ਸਮਾਹਿ ॥੧॥੧੯॥
ਸਲੋਕ ਮ: ੩, ਵਾਰ ਮਾਰੂ, ਪੰਨਾ ੧੦੯੨ ਭਾਵ, ਜਿਥੇ ਹਉਮੈ ਹੈ ਉਥੇ ਵਾਹਿਗੁਰੂ ਨਹੀਂ ਵਸਦਾ। ਜਿਥੇ ਵਾਹਿਗੁਰੂ ਵਸਦਾ ਹੈ, ਤਿਥੇ ਹਉਮੈ ਨਹੀਂ ਰਹਿੰਦੀ। "ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ ॥* ਬਸ ਐਸਾ ਬੂਝਣਾ ਬੂਝਣਹਾਰਾ ਹੀ ਤੱਤ ਗੁਰਮਤਿ ਗਿਆਨੀ ਹੈ, ਜੋ ਵਾਹਿਗੁਰੂ ਨਾਮ ਦੀ ਅਕੱਥ ਕਥਾ ਨੂੰ ਹਰ ਦਮ ਮਨ ਵਿਖੇ ਵਸਾਈ ਹੀ ਰਖੇ। ਅਲੱਖ (ਨਾ ਲਖਿਆ ਜਾਣ ਵਾਲਾ) ਵਾਹਿਗੁਰੂ ਤਾਂ ਸਾਰਿਆਂ ਵਿਚ ਹੀ ਵਸਦਾ ਹੈ, ਪ੍ਰੰਤੂ ਵਾਹਿਗੁਰੂ ਅਲੱਖ ਨੂੰ ਪਰਤੱਖ ਪੇਖਣ ਵਾਲਾ ਗੁਰਮਤਿ ਗੁਣ ਉਸ ਗੁਰਮੁਖ ਜਨ ਦੇ ਹਿਰਦੇ ਵਿਚ ਹੀ ਵਸਦਾ ਹੈ, ਜਿਸ ਨੇ ਗੁਰੂ ਦੁਆਰਾ ਦੇਖਿਆ ਗ੍ਰਹਿਣ ਕਰ ਕੇ ਨਿਗੁਰੀ ਦਸ਼ਾ ਤੋਂ ਖਲਾਸੀ ਪਾਈ ਹੋਵੇ । ਸਤਿਗੁਰੂ ਮਿਲਿਆਂ ਹੀ ਇਹ ਗੁਰਮਤਿ ਗੁਣ ਜਾਣਿਆ ਜਾਂਦਾ ਹੈ, ਕਿਉਂਕਿ ਸਤਿਗੁਰੂ ਦੇ ਮਿਲਿਆਂ ਹੀ ਗੁਰ-ਦੀਖਿਆ ਗੁਰੂ ਦੁਆਰਿਓਂ ਮਿਲਦੀ ਹੈ ਅਤੇ ਗੁਰ ਸ਼ਬਦ (ਗੁਰਮੰਤ੍ਰ) ਹਿਰਦੇ ਅੰਦਰਿ ਵਸਿ ਜਾਂਦਾ ਹੈ ਅਤੇ ਆਪਾ ਭਾਵ (ਹਉਮੈ ਰੋਗ) ਮਿਟ ਜਾਂਦਾ ਹੈ । ਹਉਮੈ ਮਿਟਿਆਂ, ਆਪੁ ਗਵਾਇਆਂ ਭ੍ਰਮ ਭਉ ਦੂਰ ਹੋ ਜਾਂਦਾ ਹੈ ਅਤੇ ਜਨਮ ਮਰਨ ਦਾ ਦੁਖ ਕਟਿਆ ਜਾਂਦਾ ਹੈ । ਕੇਵਲ ਗੁਰਮਤਿ ਨੂੰ ਗ੍ਰਹਿਣ ਕੀਤਿਆਂ ਹੀ ਅਲੱਖ ਵਾਹਿਗੁਰੂ ਨੂੰ ਲੱਖਿਆ ਜਾਂਦਾ ਹੈ, ਉਤਮ ਮਤਿ ਮਿਲਦੀ ਹੈ, ਜਿਸ ਕਰਕੇ ਭਵਜਲ ਤਰਿਆ ਜਾਂਦਾ ਹੈ । ਜੇ ਕਰ ਵਹਿਗੁਰੂ ਦਾ ਜਾਪ ਜਪਿਆ ਜਾਵੇ, ਜਿਸ ਦੇ ਵਿਰਾਟ ਸਰੂਪ ਵਿਖੇ ਸਾਰਾ ਹੀ ਤ੍ਰੈ ਭਵਣ ਸਮਾਇ ਰਹਿਆ ਹੈ, ਤਾਂ ਆਪਣੇ ਆਪ ਨੂੰ ਰੱਬ ਸਮਝਣ ਵਾਲੀ ਮਤਿ ਦੂਰ ਹੋ ਜਾਂਦੀ ਹੈ ।
ਗੁਰ ਕੀ ਬਾਣੀ ਹੀ ਅਕੱਥ ਕਥਾ ਕਹਾਣੀ ਹੈ, ਕਿਉਂਕਿ ਇਹ ਬਾਣੀ ਗੁਰੂ ਕਰਤਾਰ ਨੇ ਆਪ ਹੀ ਉਚਾਰੀ ਹੈ ਅਤੇ ਆਪ ਹੀ ਉਤਾਰੀ ਹੈ। ਜਿਨ੍ਹਾਂ ਜਿਨ੍ਹਾਂ ਨੇ ਇਹ ਬਾਣੀ ਜਪੀ ਹੈ ਤਿਨਾਂ ਤਿਨ੍ਹਾਂ ਦਾ ਨਿਸਤਾਰਾ ਪਾਰ-ਉਤਾਰਾ ਹੋ ਗਿਆ ਹੈ ਅਤੇ ਹੁੰਦਾ ਰਹੇਗਾ। ਜੋ ਜੋ ਜਪਣਗੇ ਇਸ ਗੁਰ ਬਾਣੀ ਅਕੱਥ ਕਹਾਣੀ ਨੂੰ, ਤਿਨ੍ਹਾਂ ਨੂੰ ਸੱਚੀ ਦਰਗਾਹੇ ਨਿਹਚਲ ਥਾਨ ਮਿਲੇਗਾ । ਯਥਾ ਗੁਰਵਾਕ:-
ਗੁਰ ਕੀ ਬਾਣੀ ਸਭ ਮਾਹਿ ਸਮਾਣੀ ॥ ਆਪਿ ਸੁਣੀ ਤੈ ਆਪਿ ਵਖਾਣੀ ॥
ਜਿਨਿ ਜਿਨਿ ਜਪੀ ਤੇਈ ਸਭਿ ਨਿਸਤੇ ਤਿਨ ਪਾਇਆ ਨਿਹਚਲ ਥਾਨਾਂ ਹੇ ॥੮॥੪॥
ਮਾਰੂ ਸੋਲਹੇ ਮਹਲਾ ੫, ਪੰਨਾ ੧੦੭੫
ਜਿਥੇ ਕਿਥੇ ਭੀ ਇਸ ਗੁਰਬਾਣੀ (ਜੋ ਨਾਮ ਸਰੂਪ ਹੈ) ਦਾ ਕਥਨ ਰੂਪੀ ਅਖੰਡ ਪਾਠ ਯਾ ਕੀਰਤਨ ਹੁੰਦਾ ਹੈ, ਓਥੇ ਓਥੇ ਹੀ ਗੁਰਮੁਖ ਜਨ ਚਲਿ ਚਲਿ ਜਾਂਦੇ ਹਨ । ਤਿਥੈ ਸਦਾ ਸਤਿਸੰਗ ਹੈ। ਇਸ ਸਤਿਸੰਗ ਵਿਚਿ ਤਦਰੂਪ ਹੋਇਆ ਵਾਹਿਗੁਰੂ ਦੇ ਪਰਤੱਖ ਦਰਸ਼ਨ ਹੁੰਦੇ ਹਨ । ਵਾਹਿਗੁਰੂ ਦੇ ਦਰਸ਼ਨਾਂ ਵਿਚਿ ਸਮਾ ਕੇ ਗੁਰਮੁਖ ਸੰਤ ਜਨਾਂ ਦਾ ਦਰਸ਼ਨ ਵਾਹਿਗੁਰੂ ਦਾ ਦਰਸ਼ਨ ਹੀ ਹੈ, ਜਿਸ ਨੂੰ ਪੇਖ ਪੇਖ ਕੇ ਹਰੇ ਹੋਈਦਾ ਹੈ । ਯਥਾ ਗੁਰਵਾਕ:-
ਜਿਥੈ ਕੋਇ ਕਥਨਿ ਨਾਉ ਸੁਣੰਦੋ ਮਾ ਪਿਰੀ ॥
ਮੂੰ ਜੁਲਾਉ ਤਥਿ ਨਾਨਕ ਪਿਰੀ ਪਸੰਦ ਹਰਿਓ ਥੀਓਸਿ ॥੨॥੨੦॥
ਮ: ੫, ਮਾਰੂ ਡਖਣੇ ਕੀ ਵਾਰ, ਪੰਨਾ ੧੧੦੧
ਭੋਗਹੁ ਭੁੰਚਹੁ ਭਾਈਹੋ ਪਲੈ ਨਾਮੁ ਅਗਥਾ ॥
ਨਾਮੁ ਦਾਨੁ ਇਸਨਾਨੁ ਦਿੜੁ ਸਦਾ ਕਰਹੁ ਗੁਰ ਕਥਾ ॥੨੦॥
(ਪੰਨਾ ੧੧੦੧)
ਸਦਾ ਕਥਾ ਕਰਹੁ । ਕਿਹੜੀ ਕਥਾ ? ਗੁਰ ਦਰਸਾਈ ਹੋਈ ਗੁਰ-ਕਥਾ, ਗੁਰੂ ਗੁਰੂ ਜਪਣ ਵਾਲੀ, ਗੁਰਬਾਣੀ ਦਾ ਕੀਰਤਨ ਕਰਨ ਵਾਲੀ ਅਖੰਡ ਨਿਰਬਾਣ ਕਥਾ ਸਦਾ ਕਰੀ ਜਾਓ । ਘੜੀ ਦੀ ਘੜੀ ਕਥਾ ਪਾਉਣ ਵਾਲੇ ਕਥੋਕੜਾਂ ਨੂੰ ਪੁਛੋ ਕਿ ਤੁਸੀਂ ਸਦਾ ਹੀ ਗੁਰ-ਕਥਾ ਕਿਉਂ ਨਹੀਂ ਕਰਦੇ, ਤਾਂ ਓਹਨਾਂ ਪਾਸ ਕੋਈ ਜਵਾਬ ਨਹੀਂ, ਕਿਉਂਕਿ ਸਦਾ ਗੁਰੂ ਗੁਰੂ ਕਰਨ ਵਾਲੀ ਕਥਾ ਦਾ ਓਹਨਾਂ ਪਾਸ ਨਮੂਦ ਭੀ ਨਹੀਂ । 'ਨਾਮੁ ਅਗਥਾ' ਅਤੇ ਸਦਾ ਕਰੀ ਜਾਣ ਵਾਲੀ ਗੁਰ ਕਥਾ' ਓਹਨਾਂ ਦੇ ਪੱਲੇ ਹੀ ਨਹੀਂ । ਓਹਨਾਂ ਦੀ ਏਸ ਸੱਚੀ ਕਥਾ ਉਤੇ ਸਰਧਾ ਭਾਵਨੀ ਹੀ ਨਹੀਂ । ਬਸ, ਮਨ-ਘੜਤ ਕਥਾ ਪਾ ਕੇ ਬੂਝ ਬੁਝੱਕੜਾਂ ਨੂੰ ਪਰਚਾਅ ਛਡਦੇ ਹਨ, ਘੜੀ ਦੀ ਘੜੀ, ਬਸ ਫੇਰ ਓਹੋ ਜਿਹੇ ਕੋਰੇ ਦੇ ਕੋਰੇ । ਨਿਰੇ ਕੋਰਮ ਕਰੋ । ਇਹ ਗਲੋਕੜੀ ਕਥਾ ਕਰਨ ਦਾ ਕੁ-ਰਸ ਐਸਾ ਕੁਚੱਸਕੀਆ ਹੈ ਕਿ ਇਸ ਦਾ ਚਸਕਾ ਜਿਸ ਕਿਸੇ ਨੂੰ ਪੈ ਗਿਆ, ਫੇਰ ਉਹ ਏਸ ਚਸਕੇ ਤੋਂ ਹਟਦਾ ਹੀ ਨਹੀਂ । ਰੀਸੋ ਰੀਸੀ ਐਧਰੋਂ ਓਧਰੋਂ ਇਕੱਠੀ ਹੋਈ ਮੁਲੱਖ ਅੱਜ ਕਲ ਦੀਵਾਨਾਂ ਵਿਚ ਪਰਚਦੀ ਹੀ ਏਵੇਂ ਹੈ । ਐਵੇਂ ਕਾਬੂ ਹੀ ਨਹੀਂ ਆਉਂਦੀ । ਏਸ ਚਰਚੇ ਪਰਚੇ ਨੂੰ ਆਮ ਤੌਰ ਤੇ ਪਰਚਾਰ ਕਥਿਆ ਜਾਂਦਾ ਹੈ । ਅੱਜ ਕਲ੍ਹ ਏਸ ਪਰਚਾਰ ਨੂੰ ਹੀ ਪਰਚਾਰ ਗਿਣਿਆ ਜਾਂਦਾ ਹੈ । ਕਵੀਆਂ ਤੇ ਢੱਡ ਸਾਰੰਗੀ ਵਾਲਿਆਂ ਤੋਂ ਹੇਕਾਂ ਸੁਣਨੀਆਂ ਅਤੇ ਕਚੀਆਂ, ਕਚ-ਪਿਚੀਆਂ ਗੱਲਾਂ ਦੀਆਂ ਢੁੱਚਰਾਂ ਸੁਣਨੀਆਂ, ਕਿਸੇ ਗਿਣੇ ਮਿਣੇ ਗਿਆਨੀ ਦੀਆਂ ਕਥੋਗੜੀ ਢੁਚਰਾਂ ਸੁਣਨੀਆਂ, ਬਸ ਇਹੀ ਪਰਚਾਰ ਰਹਿ ਗਿਆ ਹੈ । ਅਖੰਡ ਕੀਰਤਨ, ਗੁਰਬਾਣੀ ਦਾ ਨਿਰਬਾਣ ਪਾਠ ਕਥਾ ਉੱਕੀ ਹੀ
ਹਰਿ ਅੰਮ੍ਰਿਤ ਕਥਾ ਸਰੇਸਟ ਊਤਮ ਗੁਰ ਬਚਨੀ ਸਹਜੇ ਚਾਖੀ ॥
ਤਹ ਭਇਆ ਪ੍ਰਗਾਸੁ ਮਿਟਿਆ ਅੰਧਿਆਰਾ ਜਿਉ ਸੂਰਜ ਰੈਣਿ ਕਿਰਾਖੀ॥
ਅਦਿਸਟੁ ਅਗੋਚਰੁ ਅਲਖੁ ਨਿਰੰਜਨੁ ਸੋ ਦੇਖਿਆ ਗੁਰਮੁਖਿ ਆਖੀ ॥੧੨॥
ਸਿਰੀ ਰਾਗ ਕੀ ਵਾਰ ਮ: ੪, ਪੰਨਾ ੮੭
ਕੈਸਾ ਨਿਖਰਵਾਂ ਨਿਰਣਾ ਹੈ ਹਰਿ ਕਥਾ ਦਾ । ਭਾਵ, ਗੁਰਮਤਿ ਦ੍ਰਿੜਾਈ ਸ੍ਰੇਸ਼ਟ ਊਤਮ ਕਥਾ ਗੁਰਬਾਣੀ (ਗੁਰ-ਬਚਨਾਂਤ) ਅੰਮ੍ਰਿਤ ਕਥਾ ਹੀ ਹੈ, ਜੋ ਕੇਵਲ ਗੁਰ ਬਚਨ ਵਖਾਣਿਆਂ, ਗੁਰਬਾਣੀ ਗਾਂਵਿਆਂ ਹੀ ਸਹਜੇ ਚੱਖੀ ਜਾਂਦੀ ਹੈ । ਹਾਂ ਜੀ, ਇਹ ਕਥਾ ਅਸੀਂ ਚਖਣੀ ਹੈ। ਜਿਸ ਜਿਸ ਜਨ ਨੇ ਚੱਖੀ ਹੈ, ਉਹ ਬਿਸਮਾਦ ਹੋਇ ਗਿਆ ਹੈ, ਗੂੰਗੇ ਦੇ ਗੁੜ ਖਾਣ ਵਾਂਗੂ । ਬੋਲਣ ਜੋਗਾ ਨਹੀਂ ਰਹਿਆ, ਬਰੜ ਬਾਣੀ ਕੁਬਾਣੀ ਬੋਲਣ ਜੋਗਾ ਨਹੀਂ ਰਹਿਆ। ਇਸ ਗੁਰਬਾਣੀ ਰੂਪੀ ਅੰਮ੍ਰਿਤ ਕਥਾ ਦੇ ਕਥਿਆਂ ਅੰਮ੍ਰਿਤ ਹੀ ਚੋਈਦਾ ਹੈ, ਅੰਮ੍ਰਿਤ ਹੀ ਚਖੀਦਾ ਹੈ, ਅੰਮ੍ਰਿਤ ਹੀ ਭੱਖੀਦਾ ਹੈ। ਜਿਸਦੇ ਚਖਿਆ ਭਖਿਆਂ ਸਹਜ ਰਵਤ ਰਵੀਦੀ ਹੈ । ਰਵ ਰਵ ਕੇ ਰਵਣਹਾਰੇ ਦੇ ਹਿਰਦੇ ਅੰਦਰਿ ਜੋਤੀਸ਼ ਵਾਹਿਗੁਰੂ ਦੀ ਜੋਤਿ ਦਾ ਪ੍ਰਗਾਸ ਹੋ ਜਾਂਦਾ ਹੈ । ਇਹ ਇਸ ਕਥਾ ਦਾ ਅੰਮ੍ਰਿਤ ਰਸਾਇਣੀ ਪਾਰਸ ਕਲਾ ਵਾਲਾ ਅਕਹਿ ਜਜ਼ਬਾ ਹੈ । ਤਿਮਰ ਅਗਿਆਨ-ਮਈ ਅੰਧਿਆਰਾ ਇਸ ਅੰਮ੍ਰਿਤ ਦੇ ਕਥਿਆਂ ਦੂਰ ਕਾਫ਼ੂਰ ਹੋ ਜਾਂਦਾ ਹੈ । ਜਿਵੇਂ ਸੂਰਜ ਦੇ ਉਗਵਣ ਸਾਰ ਹੀ ਅੰਧਿਆਰੀ ਰਾਤ੍ਰੀ ਦਾ ਅੰਧਿਆਰਾ ਮਿਟ ਖਿਟ ਜਾਂਦਾ ਹੈ, ਤਿਵੇਂ ਜੋਤਿ ਪ੍ਰਕਾਸ਼ ਹੋਇਆ ਸਾਰੇ ਤਿਮਰ ਅਗਿਆਨੀ ਅੰਧੇਰੇ ਨਿਖੁਟ ਜਾਂਦੇ ਹਨ, ਜਿਸਦਾ ਅੰਤੀ ਸਾਰ- ਸਿੱਟਾ ਇਹ ਹੁੰਦਾ ਹੈ ਕਿ ਪੰਜ-ਭੂਤਕ ਇੰਦਿਆਂ ਕਰਿ ਦਿਸਣਹਾਰ ਨਜ਼ਾਰੇ ਤੋਂ ਅਪਰੰਪਰ ਅਤੇ ਅਗੋਚਰ ਅਦ੍ਰਿਸ਼ਟ ਅਤੇ ਅਲੱਖ ਵਾਹਿਗੁਰੂ (ਜੋ ਹੋਰ ਕਿਵੇਂ ਭੀ ਲਖਿਆ ਨਹੀਂ ਜਾਂਦਾ) ਪਰਤੱਖ ਹੋ ਜਾਂਦਾ ਹੈ । ਗੁਰਮੁਖਿ ਜਨ ਅਕੱਥ ਵਾਹਿਗੁਰੂ ਨੂੰ ਪਰਤੱਖ ਪੇਖ ਲਖੇਕ ਲੈਂਦੇ ਹਨ। ਇਹ ਹੈ ਨਿਰਬਾਣੀ ਪ੍ਰਤਾਪ ਨਿਰਬਾਣ ਕਥਾ, ਹਰਿ ਕਥਾ ਦੇ ਕਥੀ ਜਾਣ ਦਾ, ਅਕੱਥੀ ਕਰਾਣ ਦਾ ।
ਅਗਲੇਰੇ ਗੁਰਵਾਕ ਵਿਖੇ ਇਸ ਹਰਿ ਕਥਾ ਨੂੰ ਹੋਰ ਭੀ ਵਧੇਰੇ ਗੁਰਮਤਿ ਪ੍ਰਕਾਸ਼ੀ ਰਵਸ਼ ਅੰਦਰ ਨਿਰਣਤ ਕਰਵਾਇਆ ਜਾਂਦਾ ਹੈ-
ਹਰਿ ਗੁਣ ਪੜੀਐ ਹਰਿ ਗੁਣ ਗੁਣੀਐ ॥ ਹਰਿ ਹਰਿ ਨਾਮ ਕਥਾ ਨਿਤ ਸੁਣੀਐ ॥
ਮਿਲਿ ਸਤਸੰਗਤਿ ਹਰਿ ਗੁਣ ਗਾਏ ਜਗੁ ਭਉਜਲੁ ਦੁਤਰੁ ਤਰੀਐ ਜੀਉ ॥੧॥੩॥
ਮਾਝ ਮਹਲਾ ੪, ਪੰਨਾ ੯੫
ਇਸ ਗੁਰਵਾਕ ਅੰਦਰਿ ਹਰਿ ਗੁਣ ਪੜ੍ਹਨ, ਗੁਰਬਾਣੀ ਦੇ ਨਿਰਬਾਣ ਪਾਠ ਕਰਨ (ਕਰੀ (ਗਾਈ ਹੀ ਜਾਵਣ) ਨੂੰ ਹੀ ਹਰਿ ਨਾਮ ਦੀ ਜਾਣ ਨੂੰ) ਹਰਿ ਗੁਣ ਗੁਣਨ, ਭਾਵ, ਅਤੇ ਗੁਰਬਾਣੀ ਗਾਵਣ ਨਾਮ ਦੀ) ਕਥਾ ਕਰਕੇ (ਵਾਹਿਗੁਰੂ ਸਪੱਸ਼ਟਾਇਆ ਗਇਆ ਹੈ । ਹਰਿ ਗੁਣ ਗੁਣੀ ਗਾਵੀ ਜਾਣਾ ਹਰਿ ਨਾਮ ਦੀ ਗੁਰਮਤਿ ਰੰਗਾਂ ਵਾਲੀ ਕਥਾ ਹੈ । ਇਸ ਪ੍ਰੇਮ ਕਥਾ ਨੂੰ ਸਤਸੰਗਤਿ ਵਿਚਿ ਬੈਠ ਕੇ, ਹਰਿ ਨਾਮੇ ਦੇ ਜੋੜੀ ਹੋ ਕੇ ਗੁਣਾਵਾਦ ਵਿਚਿ ਗਾਈ ਹੀ ਜਾਣਾ ਹੈ।
ਕਈ ਇਕ ਹੁੱਜਤੀ ਕਥਾ ਮਰਯਾਦਗੀ ਕਥੋਗੜ ਪੁਰਸ਼ ਇਉਂ ਹੁੱਜਤ ਭੇੜ ਦੇ ਸੁਣੇ ਹਨ ਕਿ "ਹਰਿ ਗੁਣ ਪੜੀਐ ਹਰਿ ਗੁਣ ਗੁਣੀਐ" ਦੋਹਾਂ ਪੰਗਤੀਆਂ ਦੇ ਭਾਵਾਂ ਅੰਦਰਿ ਤਾਂ ਗੁਰਬਾਣੀ ਦਾ ਪਾਠ ਆ ਗਿਆ (ਭਾਵੇਂ ਸਾਧਾਰਨ ਕਰ ਲਵੋ ਭਾਵੇਂ ਅਖੰਡ) ਅਤੇ ਹਰਿ ਕੀਰਤਨ ਹਰਿ ਗੁਣ ਗਾਵਣਾ ਮਤਲਬਾਇਆ ਗਿਆ, ਪਰ "ਹਰਿ ਹਰਿ ਨਾਮ ਕਥਾ ਨਿਤ ਸੁਣੀਐ' ਤੀਜੀ ਪੰਗਤੀ ਦਾ ਭਾਵ ਤਾਂ ਕਥਾ ਹੈ, ਨਿਤ ਸੁਣਨ ਦਾ ਸਾਫ਼ ਹੈ, ਜੈਸੇ ਕਿ ਪਰੰਪਰਾ ਤੋਂ ਨਿਤਾਪ੍ਰਤਿ ਕੀਰਤਨ ਪਿਛੋਂ ਕਥਾ ਹੁੰਦੀ ਚਲੀ ਆਈ ਹੈ, ਗੁਰਮਤਿ ਸਮਾਗਮਾਂ ਵਿਚ ਅਤੇ ਗੁਰਦਵਾਰਿਆਂ ਵਿਖੇ ਭੀ । ਅਸੀਂ ਪਹਿਲਾਂ ਭੀ ਜ਼ਿਕਰ ਕਰ ਆਏ ਹਾਂ ਕਿ ਇਹ ਐਵੇਂ ਢੁੱਚਰੀ ਹੈ, ਰੀਸੋ ਰੀਸੀ ਹੀ ਇਹ ਮਰਯਾਦਾ ਤੁਰ ਪਈ ਹੈ । ਨਾਮ ਦੀ ਕਥਾ ਕੋਈ ਕਥੱਗੜ ਕੀ ਕਰੇਗਾ ? 'ਹਰਿ ਹਰਿ' ਪਦ ਦੋ ਵਾਰ 'ਨਾਮ' ਤੋਂ ਪਹਿਲਾਂ ਆਉਂਦੇ ਹਨ। ਸੋ ਪਰਗਟ ਕਰਦੇ ਹਨ ਕਿ ਨਾਮ ਦਾ ਬਾਰੰਬਾਰ ਉਚਾਰਨਾ ਹੀ ਤੱਤ ਕਥਾ ਹੈ, ਜੋ ਨਿਤਾਪ੍ਰਤਿ ਹੀ ਨਹੀਂ, ਬਲਕਿ ਸੁਆਸਿ ਸੁਆਸਿ ਕਰਦੇ ਹੀ ਰਹਿਣ ਦਾ ਹੁਕਮ ਹੈ। ਮਰਯਾਦਗੀ ਕਥਾ ਕਰਨਹਾਰੇ ਨਾਮ ਦੀ ਕਥਾ ਥੋੜੇ ਕਰਦੇ ਹਨ । ਓਹ ਤਾਂ ਕਿਸੇ ਸ਼ਬਦ ਦੀ ਕਥਾ ਕਰਦੇ ਹਨ,ਮਨ-ਭਾਉਂਦੀ ਮੀਜਾ ਅਨੁਸਾਰ ।
ਕੁਝ ਸਾਲਾਂ ਤੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਅੰਮ੍ਰਿਤ ਵੇਲੇ ਜੋ ਹੁਕਮ ਆਉਂਦਾ ਹੈ, ਉਸ ਦੀ ਕਥਾ, ਉਸੇ ਸ਼ਬਦ ਦੀ ਕਥਾ 'ਮੰਜੀ ਸਾਹਿਬ' ਦੇ ਇਕੱਠ ਵਿਚਿ ਹੋਣ ਦੀ ਮਰਯਾਦਾ ਭੀ ਪ੍ਰਚਲਤ ਹੋ ਗਈ ਹੈ, ਜੋ ਪਹਿਲਾਂ ਨਹੀਂ ਸੀ । ਪਹਿਲਾਂ ਤਾ ਸਿਰਫ਼ ਸੂਰਜ ਪ੍ਰਕਾਸ਼ ਦੀ ਕਥਾ ਹੀ ਹੋਇਆ ਕਰਦੀ ਸੀ ਜਾਂ ਕਿਸੇ ਹੋਰ ਇਤਿਹਾਸ ਦੀ। ਇਹ ਸ਼ਬਦ-ਕਥਾ ਕੀ ਹੁੰਦੀ ਹੈ ? ਐਵੇਂ ਮਨ-ਉਕਤੀ ਯਕੜ ਏਥੇ ਮਾਰੇ ਜਾਂਦੇ ਹਨ । ਕਈ ਵਾਰ ਤਾਂ ਇਹ ਕਥਾ ਲੈਕਚਰ ਦੇ ਰੂਪ ਵਿਚ ਹੁੰਦੀ ਹੈ । ਪਰਸਿਧ ਚੀਫ਼ ਖਾਲਸਾ ਦੀਵਾਨ ਦੇ ਪਰਸਿਧ ਸੰਤ ਗਿਆਨੀ ਖਲੋ ਕੇ ਹੀ ਸ਼ਬਦ ਦੀ ਕਥਾ ਐਨ ਲੈਕਚਰ ਦੇ ਰੂਪ ਵਿਚਿ ਕਰਿਆ ਕਰਦੇ ਅਸੀਂ ਆਪ ਸੁਣੇ ਹਨ।
ਅਗਲਾ ਗੁਰਵਾਕ ਸਾਫ਼ ਸਪੱਸ਼ਟ ਕਰਾਉਂਦਾ ਹੈ ਕਿ ਸਤਸੰਰਤਿ ਵਿਖੇ ਮਿਲ ਕੇ ਗੁਰਬਾਣੀ ਦਾ ਬੋਲਣਾ ਹੀ ਹਰਿ ਹਰਿ ਕਥਾ ਵਖਾਨਣਾ ਹੈ। ਏਹੋ ਕਥਾ ਵਾਹਿਗੁਰੂ ਨੂੰ ਭਾਉਂਦੀ ਹੈ। ਇਸ ਹਰਿ ਕਥਾ ਨੂੰ ਇਸ ਗੁਰਵਾਕ ਵਿਖੇ ਨਿਰਾ ਅੰਮ੍ਰਿਤ ਰੂਪ ਹੀ ਵਿਦਤਾਇਆ ਗਇਆ ਹੈ। ਅੰਮ੍ਰਿਤ ਕਥਾ ਹੋਣ ਕਰਿ ਹੀ ਇਹ ਕਥਾ ਗੁਰੂ ਕਰਤਾਰ ਦੇ ਦਰਿ ਪਰਵਾਣ ਪੈਂਦੀ ਹੈ । "ਬਾਣੀ ਗੁਰੂ, ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥ * ਗੁਰਵਾਕ ਦੇ ਭਾਵ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਤਿਗੁਰੂ ਸਰੂਪ ਹਨ । ਅਗਲੇਰਾ ਗੁਰਵਾਕ ਦਸਦਾ ਹੈ ਕਿ "ਮਿਲਿ ਸਤਿਗੁਰ ਅੰਮ੍ਰਿਤੁ ਪੀਜੈ ਜੀਉ', ਭਾਵ, ਹਰਿ ਕਥਾ ਰੂਪੀ ਅੰਮ੍ਰਿਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚਿ ਬੈਜ ਕੇ ਪੀਵੋ । ਏਸੇ ਦਰਬਾਰ ਵਿਚਿ ਹੀ ਜੁੜੀ ਸੰਗਤਿ ਵਿਚਿ ਮਿਲ ਕੇ ਹੀ ਪੀ ਹੁੰਦਾ ਹੈ । ਯਥਾ ਗੁਰਵਾਕ :-
ਮਿਲਿ ਸਤਸੰਗਿ ਬੋਲੀ ਹਰਿ ਬਾਣੀ ॥ ਹਰਿ ਹਰਿ ਕਥਾ ਮੇਰੈ ਮਨਿ ਭਾਣੀ ॥
ਹਰਿ ਹਰਿ ਅੰਮ੍ਰਿਤੁ ਹਰਿ ਮਨਿ ਭਾਵੈ ਮਿਲਿ ਸਤਿਗੁਰ ਅੰਮ੍ਰਿਤੁ ਪੀਜੈ ਜੀਉ ॥ ੨॥੪॥
ਮਾਝ ਮਹਲਾ ੪, ਪੰਨਾ ੯੫
ਵਾਹਿਗੁਰੂ ਨੂੰ ਭੀ, ਸਤਿਗੁਰੂ ਨੂੰ ਭੀ, ਗੁਰਮੁਖ ਪਿਆਰਿਆਂ ਗੁਰਸਿੱਖਾਂ ਨੂੰ ਭੀ, ਏਹੋ ਅੰਮ੍ਰਿਤ ਕਥਾ ਭਾਉਂਦੀ ਹੈ। ਜਿਸ ਕਥਾ ਵਿਚਿ ਮਨਮਤੀ ਅਨਸਰ ਮਿਸਰਤ ਹੋ ਗਿਆ ਹੈ, ਉਹ ਕਥਾ ਨਿਰੋਲ ਹਰਿ ਕਥਾ ਯਾ ਅੰਮ੍ਰਿਤ ਕਥਾ ਰਹਿ ਹੀ ਨਹੀਂ ਸਕਦੀ । ਉਹ ਤਾਂ ਯੱਕੜ ਕਥਾ ਹੋ ਗਈ, ਜੋ ਨਿਹਾਇਤ ਹੀ ਮਨਮਤਿ ਭਰੀ ਮਰਯਾਦਾ ਹੈ। ਕਿਸੇ ਹੋਛੀ ਮਨਮਤਿ ਦੇ ਕਾਰਨ ਹੀ ਪ੍ਰਚੁਰ ਹੋ ਗਈ ਹੈ । ਐਸਾ ਯੱਕੜ-ਕਥਾਵੀ- ਸਤਿਸੰਗੁ ਗੁਰਮਤਿ ਦੇ ਤੱਤ ਆਸ਼ੇ ਅਨੁਸਾਰ ਸਤਿਸੰਗ ਕਹਾਉਣ ਦੇ ਲਾਇਕ ਹੀ ਨਹੀਂ । ਹੋਰ ਭਾਵੇਂ ਕੁਝ ਕਹਿ ਲਵੋ, ਪਰ ਇਹ ਗੁਰੂ ਘਰ ਦਾ ਸਤਿਸੰਗੁ ਹਰਗਿਜ਼ ਨਹੀਂ । ਸਤਿਸੰਗ ਦੀ ਤੱਤ ਤਾਰੀਫ਼ (Definition) ਤਾਂ ਇਹ ਹੈ :-
ਸਤਸੰਗਤਿ ਕੈਸੀ ਜਾਣੀਐ ॥ ਜਿਥੈ ਏਕੈ ਨਾਮੁ ਵਖਾਣੀਐ ॥
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥
ਸਿਰੀ ਰਾਗੁ ਮ: ੧, ਪੰਨਾ ੭੨
ਭਾਵ :-ਜਿਸ ਸਤਸੰਗਤਿ ਵਿਖੇ ਨਿਰੋਲ ਨਾਮ ਅਭਿਆਸ ਅਖੰਡਾਕਾਰ ਹੋਵੇ ਯਾ ਜਿਥੇ ਨਾਮ-ਅੰਮ੍ਰਿਤ-ਭਿੰਨੀ ਨਿਰੋਲ ਬਾਣੀ ਗੁਰਬਾਣੀ ਦਾ ਉਚਾਰਨਾ ਕਥਨ ਕੀਰਤਨ ਹੋਵੇ, ਉਹ ਸਚੀ ਸਤਸੰਗੀਤ ਹੈ ।
ਆਵਹੁ ਸੰਤ ਮੈ ਗਲਿ ਮੇਲਾਈਐ ॥ ਮੇਰੇ ਪ੍ਰੀਤਮ ਕੀ ਮੈ ਕਥਾ ਸੁਣਾਈਐ॥
ਹਰਿ ਕੇ ਸੰਤ ਮਿਲਹੁ ਮਨੁ ਦੇਵਾ ਜੋ ਗੁਰਬਾਣੀ ਮੁਖਿ ਚਉਦਾ ਜੀਉ ॥੨॥੫॥
ਮਾਙ ਮਹਲਾ ੪, ਪੰਨਾ ੯੫
ਇਸ ਗੁਰਵਾਕ ਦੀ ਦੁਪੰਗਤੀ ਵਿਖੇ 'ਕਥਾ' ਪ੍ਰੀਤਮ ਕੀ ਕਥਾ ਤੋਂ, ਭਾਵ ਗੁਰਬਾਣੀ, ਮੁਖੀ ਗੁਰਮੁਖਿ ਬਾਣੀ, ‘ਵਾਹਿਗੁਰੂ' ਨਾਮ ਰੂਪੀ ਬਾਣੀ ਤੋਂ ਹੈ । ਪ੍ਰੀਤਮ ਵਾਹਿਗੁਰੂ ਦੀ ਕਥਾ 'ਵਾਹਿਗੁਰੂ' ਨਾਮ ਗੁਰਬਾਣੀ ਤੋਂ ਛੁਟ ਹੋਰ ਕੋਈ ਹੋ ਹੀ ਨਹੀਂ ਸਕਦੀ । ਮੁਖ ਤੋਂ ਹਰ ਦਮ, ਹਰ ਨਫ਼ਸ, ਸੁਆਸਿ ਸੁਆਸਿ ਗੁਰਬਾਣੀ ਚੁਆਉਣ ਰਸਾਉਣਹਾਰੇ ਵਾਹਿਗੁਰੂ ਦੇ ਸੰਤ ਸਿਖ, ਗੁਰੂ ਘਰ ਦੇ ਗੁਰਮੁਖਿ ਸੰਤ ਹੀ ਹੋ ਸਕਦੇ ਹਨ, ਜੋ ਖਿਨ ਖਿਨ ਨਾਮ ਵਾਹਿਗੁਰੂ ਦਾ ਸੁਆਸ ਗਿਰਾਸ ਅਭਿਆਸੀ ਖੰਡਾ ਖੜਕਾਉਂਦੇ ਰਹਿੰਦੇ ਹਨ । ਨਾਮ ਅਭਿਆਸੀ ਖੜਗ ਖੰਡਾ ਖੜਕਾਸੀ ਗੁਰਮੁਖਿ ਜਨ ਜਦ ਪਰਸਪਰ ਗਲਿ ਮਿਲਦੇ ਹਨ ਤਾਂ ਖੂਬ ਹੀ ਦੁਤਰਫ਼ੀ ਖੰਡਾ ਖੜਕਦਾ ਹੈ। ਉਸ ਖੰਡੇ ਖੜਕਾਏ ਦਾ ਅਗਾਧ ਹੀ ਸੁਆਦ ਹੁੰਦਾ ਹੈ । ਜਿਨ੍ਹਾਂ ਅਭਿਆਸੀਆਂ ਦੇ ਅੰਦਰੋਂ (ਅੰਤਰਿ ਆਤਮਿਓ) ਹਰਿ ਰਸੁ ਟੁਲਿ ਟੁਲਿ (ਡੁਲਿ ਡੁਲ੍ਹਿ) ਪੈਂਦਾ ਹੈ, ਉਹ ਮਾਨੋ ਅੰਮ੍ਰਿਤ ਰਸੁ ਚੋਂਦਾ ਹੈ। ਪ੍ਰਚਲਤ ਕਥੋਗੜੀ ਕਥਾ ਤੋਂ ਹਰਗਿਜ਼ ਭਾਵ ਨਹੀਂ ਹੋ ਸਕਦਾ ਉਪਰਲੇ ਗੁਰਵਾਕ ਮਈ ਕਥਾ, ਪ੍ਰੀਤਮ ਕਥਾ ਦਾ ।
ਹਰਿ ਸਤਸੰਗਤਿ ਸਤਪੁਰਖੁ ਮਿਲਾਈਐ॥
ਮਿਲਿ ਸਤਸੰਗਤਿ ਹਰਿ ਨਾਮੁ ਧਿਆਈਐ॥
ਨਾਨਕ ਹਰਿ ਕਥਾ ਸੁਣੀ ਮੁਖਿ ਬੋਲੀ
ਗੁਰਮਤਿ ਹਰਿ ਨਾਮਿ ਪਰੀਚੈ ਜੀਉ ॥੪॥੬॥
ਮਾਝ ਮਹਲਾ ੪, ਪੰਨਾ ੯੬
ਇਸ ਗੁਰਵਾਕ ਦੇ ਭਾਵ ਤੋਂ ਸਪੱਸ਼ਟ ਹੁੰਦਾ ਹੈ ਕਿ ਗੁਰਮਤਿ ਨਾਮ (ਵਾਹਿਗੁਰੂ ਨਾਮ) ਦੇ ਅਭਿਆਸ ਵਿਚਿ ਪਰਚਣਾ ਅਤੇ ਪਰਚੇ ਹੀ ਰਹਿਣਾ ਹਰਿ ਕਥਾ ਦਾ ਸੁਣਨਾ ਅਤੇ ਮੁਖੋਂ ਬੋਲਣਾ ਹੈ । ਸੋ ਸਤਸੰਗਤਿ ਵਿਖੇ ਮਿਲ ਕੇ (ਜੁੜ ਕੇ) ਹੀ ਪਰਮ ਪ੍ਰਮਾਣੀਕ ਹੈ । ਗੁਰੂ ਘਰ ਦੀ ਸਤਸੰਗਤਿ ਵਿਖੇ ਮਿਲ ਕੇ ਮੁਖੋਂ ਬੋਲੀ ਸੁਣੀ ਹਰਿ ਨਾਮ ਅਭਿਆਸ ਰੂਪੀ ਕਥਾ ਹੀ ਹਰ ਦਮ ਸੁਣਦੇ ਬੋਲਦੇ ਰਹਿਣ ਕਰਿ
ਗੁਣ ਗਾਵਤ ਮਨੁ ਹਰਿਆ ਹੋਵੈ ॥ ਕਥਾ ਸੁਣਤ ਮਲੁ ਸਗਲੀ ਖੋਵੈ ॥
ਭੇਟਤ ਸੰਗਿ ਸਾਧ ਸੰਤਨ ਕੈ ਸਦਾ ਜਪਉ ਦਇਆਲਾ ਜੀਉ ॥੨॥੨੩॥
ਮਾਝ ਮਹਲਾ ੫, ਪੰਨਾ ੧੦੪ ਇਹ ਗੁਰਵਾਕ ਇਹ ਪੱਕਾ ਪਤਾ ਦਿੰਦਾ ਹੈ ਕਿ ਗੁਰਬਾਣੀ ਰੂਪੀ ਗੁਣ ਗਾਵਣਾ, ਸੁਣਨਾ (ਕੀਰਤਨ ਕਰਨਾ ਸੁਣਨਾ) ਸਦਾ ਦਇਆਲ ਵਾਹਿਗੁਰੂ ਨੂੰ ਜਪਣਾ ਹੀ ਕਥਾ ਵਿਚਿ ਮਹਿਵ ਹੋਣਾ ਹੈ। ਅਜਿਹੀ ਗੁਰਮਤਿ ਭਾਵਨੀ ਕਥਾ ਵਿਚਿ ਮਹਿਵ ਹੋਇਆ ਮਨ ਹਰਿਆ ਹੋ ਜਾਂਦਾ ਹੈ, ਮਨ ਦੀ ਮੈਲ ਸਾਰੀ ਖੋਈ ਜਾਂਦੀ ਹੈ । ਕੈਸੀ ਅਦਭੁਤ ਵਿਆਖਿਆ ਹੈ ਕਥਾ ਦੀ। ਗੁਰਮਤਿ ਤੱਤ ਕਥਾ ਇਹੀ ਹੈ। ਹੋਰ ਸਭ ਬਾਤ ਬਤੰਗੜੀ ਕਥਾ ਹੈ, ਜਿਸ ਦੇ ਸੁਣਿਆ ਕਰਿਆਂ ਕੱਖ ਭੀ ਸੁਬੇਹਤ ਨਹੀਂ ਹੁੰਦਾ ।
ਤੂੰ ਅਕਥ ਕਿਉਂ ਕਥਿਆ ਜਾਹਿ ॥
ਗੁਰ ਸਬਦੁ ਮਾਰਣੁ ਮਨ ਮਾਹਿ ਸਮਾਹਿ ॥
ਤੇਰੇ ਗੁਣ ਅਨੇਕ ਕੀਮਤਿ ਨਹ ਪਾਹਿ ॥੧॥
ਜਿਸ ਕੀ ਬਾਣੀ ਤਿਸੁ ਮਾਹਿ ਸਮਾਣੀ ॥
ਤੇਰੀ ਅਕਥ ਕਥਾ ਗੁਰ ਸਬਦਿ ਵਖਾਣੀ ॥੧॥ਰਹਾਉ॥੨੮॥
ਗਉੜੀ ਗੁਆਰੇਰੀ ਮ: ੩, ਪੰਨਾ ੧੬੦
ਇਸ ਗੁਰ-ਵਾਕ ਦੀ ਅਸਥਾਈ ਰਹਾਉ ਵਾਲੀ ਤੁਕ ਨਿਰਣਾਉਂਦੀ ਹੈ ਕਿ ਗੁਰ-ਸ਼ਬਦ ਨੇ ਹੀ ਵਾਹਿਗੁਰੂ ਦੀ ਅਕੱਥ ਕਥਾ ਵਖਾਣੀ ਹੈ। ਅਕੱਥ ਕਥਾ ਵਾਹਿਗੁਰੂ ਦੀ ਜੇ ਵਖਾਣੀ ਜਾ ਸਕਦੀ ਹੈ ਤਾਂ ਕੇਵਲ ਗੁਰ-ਸ਼ਬਦ ਦੁਆਰਾ ਹੀ ਵਖਾਣੀ ਜਾ ਸਕਦੀ ਹੈ । ਇਸ ਅਵਸਥਾ-ਮਈ ਭਾਵ ਵਿਚਿ ਵਰਨਿਆ ਅੰਕੁਰ ਸਿੱਟਾ ਪਹਿਲੀ ਦੁਪੰਗਤੀ ਅੰਦਰਿ ਖੂਬ ਸਸ਼ੋਭਤ ਹੈ। ਹੇ ਅਕੱਥ ਵਾਹਿਗੁਰੂ ! ਤੂੰ ਕਿਸੇ ਬਿਧਿ ਭੀ ਕਥਿਆ ਨਹੀਂ ਜਾ ਸਕਦਾ । ਕੇਵਲ ਗੁਰ-ਸ਼ਬਦ ਦੀ ਅਕੱਥ ਅਗਾਧ ਕਮਾਈ ਹੀ ਅਕੱਥ ਕਥਾ ਦੇ ਕਥਨ ਕਥਾਵਨ ਦਾ ਨੁਸਖ਼ਾ ਹੈ। ਇਸ ਗੁਰ-ਸ਼ਬਦ ਰੂਪੀ ਕੁਸ਼ਤੇ ਨੂੰ ਐਸਾ ਕਮਾਇਆ ਜਾਵੇ ਕਿ ਮਾਰ ਮਾਰ ਕੇ ਮਨ ਪੀਪੂ ਬਣਾਇਆ ਜਾਵੇ ਤਾਂ ਇਸ ਅਕੱਥ ਕਥਾ ਦੀ ਸੋਝੀ ਪੈਂਦੀ ਹੈ । ਨਹੀਂ ਤਾਂ ਵਾਹਿਗੁਰੂ ਦੇ ਅਨੇਕ ਗੁਣਾਂ ਦੀ ਕੀਮਤਿ ਹੀ ਨਹੀਂ ਪਾਈ ਜਾਂਦੀ । ਅਕੱਥ ਕਥਾ ਕਿਵੇਂ ਕਥੀ ਜਾਵੇ ? ਐਵੇਂ ਕੱਥ ਕੱਥ ਕੇ, ਕਥੋਲੀਆਂ ਪਾ ਪਾ ਕੇ ਘਾਲ ਅਞਾਈਂ ਹੀ ਗੰਵਾਈ ਜਾਂਦੀ ਹੈ । ਅਗਮ ਅਗੋਚਰ ਵਾਹਿਗੁਰੂ ਦੀ ਬਾਣੀ ਭੀ ਅਗਮ ਅਗੋਚਰੀ ਹੈ। ਉਸ ਦੇ ਅਗਮ ਅਗੋਚਰ
ਵਾਹਿਗੁਰੂ ਦਾ ਅੰਸ ਅਸਲਾ ਨਿਰਗੁਣ ਰੂਪ ਹੈ। ਇਸ ਨਿਰਗੁਣ ਵਾਹਿਗੁਰੂ ਦੀ ਕਥਾ ਭੀ ਨਿਰਗੁਣ ਸਰੂਪੀ ਹੈ । ਇਸ ਨਿਰਗੁਣ ਕਥਾ ਦੀ ਸਾਰ ਤ੍ਰੈਗੁਣੀ ਜੀਵ ਕੀ ਜਾਨਣ ? ਅੱਜ ਕਲ ਦੇ ਚੁੰਚ ਗਿਆਨੀ ਭੀ ਤ੍ਰੈਗੁਣੀ ਜੰਤ ਹੀ ਹਨ। ਤਿੰਨਾਂ ਗੁਣਾਂ ਵਿਚ ਹੀ ਖੇਡਦੇ ਹਨ । ਉਪਰਿ ਤੁਰੀਆ ਗੁਣ ਦੇ ਮੰਡਲ ਵਿਚਿ ਕੋਈ ਭੀ ਨਹੀਂ ਖੇਡਦਾ। ਹੇਠਲੇ ਤਿਹਾਂ ਗੁਣਾਂ ਵਿਚ ਹੀ ਟਕਰਾਂ ਮਾਰਦੇ ਹਨ। ਤਿਨ੍ਹਾਂ ਦੇ ਮਨ ਨਹੀਂ ਮਰੇ । ਜਿਨ੍ਹਾਂ ਨੇ ਆਪਣਾ ਮਨ ਨਹੀਂ ਮਾਰਿਆ, ਓਹਨਾਂ ਨੂੰ ਅਗਾਧ ਬੋਧ ਅਰਸ਼ੀ ਬਾਣੀ, ਤੁਰੀਆ ਗੁਣੀ ਬਾਣੀ, ਨਿਰਗੁਣ ਬਾਣੀ ਦੇ ਅਰਥਾਂ ਦੀ ਕੀ ਸਾਰ ? ਬੋਧ ਹੀ ਨਹੀਂ, ਬਾਣੀ ਅਗਾਧ ਬੋਧ ਜੁ ਹੋਈ। ਆਪਣਾ ਮਨ ਮਾਰ ਕੇ ਗੁਰ-ਸ਼ਬਦ ਦੁਆਰਾ ਕੁਸ਼ਤਾਰ ਕੇ ਜਿਨ੍ਹਾਂ ਦੀ ਸਮਾਈ ਨਿਰਗੁਣ ਅਵਸਥਾ ਵਿਚਿ ਹੋਈ ਹੈ, ਜਿਨ੍ਹਾਂ ਦੀ ਆਤਮ ਦਸ਼ਾ ਤੁਰੀਆ ਗੁਣੀ ਪੱਦ ਵਿਚਿ ਜਾ ਖੇਡੀ ਹੈ, ਤਿਨ੍ਹਾਂ ਨੂੰ ਹੀ ਇਸ ਨਿਰਗੁਣ ਬਾਣੀ ਤੇ ਗੁਰਬਾਣੀ ਦੀ ਨਿਰਗੁਣ ਕਥਾ ਦੀ ਸਾਰ ਹੋ ਸਕਦੀ ਹੈ, ਜੈਸਾ ਕਿ ਅਗੋਂ ਦੇ ਗੁਰਵਾਕ ਦਾ ਭਾਵ ਹੈ । ਯਥਾ ਗੁਰਵਾਕ :-
ਨਿਰਗੁਣ ਕਥਾ ਕਥਾ ਹੈ ਹਰਿ ਕੀ॥
ਭਜੁ ਮਿਲਿ ਸਾਧੂ ਸੰਗਤਿ ਜਨ ਕੀ॥
ਤਰੁ ਭਉਜਲੁ ਅਕਥ ਕਥਾ ਸੁਨਿ ਹਰਿ ਕੀ ॥੧॥
ਗੋਬਿੰਦ ਸਤ ਸੰਗਤਿ ਮੇਲਾਇ ॥
ਹਰਿ ਰਸੁ ਰਸਨਾ ਰਾਮ ਗੁਨ ਗਾਇ ॥੧॥ਰਹਾਉ॥
ਜੋ ਜਨ ਧਿਆਵਹਿ ਹਰਿ ਹਰਿ ਨਾਮਾ ॥
ਤਿਨ ਦਾਸਨ ਦਾਸ ਕਰਹੁ ਹਮ ਰਾਮਾ ॥
ਜਨ ਕੀ ਸੇਵਾ ਊਤਮ ਕਾਮਾ ॥੨॥
ਜੋ ਹਰਿ ਕੀ ਹਰਿ ਕਥਾ ਸੁਣਾਵੈ ॥
ਸੋ ਜਨੁ ਹਮਰੈ ਮਨਿ ਚਿਤਿ ਭਾਵੈ ॥
ਜਨ ਪਗ ਰੇਣੁ ਵਡਭਾਗੀ ਪਾਵੈ ॥੩॥
ਸੰਤ ਜਨਾ ਸਿਉ ਪ੍ਰੀਤਿ ਬਨਿ ਆਈ॥
ਜਿਨ ਕਉ ਲਿਖਤੁ ਲਿਖਿਆ ਧੁਰਿ ਪਾਈ॥
ਤੇ ਜਨ ਨਾਨਕ ਨਾਮਿ ਸਮਾਈ ॥੪॥੨॥
ਗਉੜੀ ਗੁਆਰੇਰੀ ਮਹਲਾ ੪, ਪੰਨਾ ੧੬੪
ਇਸ ਗੁਰਵਾਕ ਦੁਆਰਾ ਇਹ ਭੇਦ, ਗੁਰਮਤਿ ਰਮਜ਼ੀ ਭੇਦ ਸਪੱਸ਼ਟ ਖੁਲ੍ਹਦਾ ਹੈ ਕਿ ਇਹ ਹਰਿ ਕਥਾ ਗੁਰਮਤਿ ਨਾਮ ਅਭਿਆਸ ਹੈ, ਤਾਂ ਹੀ ਤੇ ਦੂਜੀ ਤੁਕ ਅੰਦਰਿ ਇਸ ਕਥਾ ਦੇ ਭਜਣ ਦਾ ਹੁਕਮ ਆਉਂਦਾ ਹੈ । ਸਾਧੂ ਜਨਾਂ ਦੀ ਸੰਗਤਿ ਵਿਚ ਜਾ ਕੇ ਇਸ ਹਰਿ ਕਥਾ ਨੂੰ ਭਜਣਾ ਹੈ। ਗੁਰਮੁਖਿ ਸੰਤ ਜਨਾਂ ਸੰਗਿ ਮਿਲ ਕੇ ਹਰਿ ਕਥਾ ਦਾ ਭਜਣਾ ਗੁਰਮਤਿ ਨਾਮ ਅਭਿਆਸ ਕਮਾਈ ਕਰਨਾ ਹੈ । ਗੁਰਮੁਖਿ ਪ੍ਰੇਮੀ ਜਨਾਂ ਦੀ ਸੰਗਤਿ ਵਿਚਿ ਮਿਲ ਕੇ ਕੀਰਤਨ ਭਜਨ ਕਰਨਾ ਹੀ ਨਿਰਗੁਣ ਕਥਾ ਦਾ ਸੁਣਨਾ ਅਰਥਾਵਣਾ ਹੈ। ਇਸੇ ਕੀਰਤਨ ਭਜਨ ਰੂਪੀ ਅਕਥ ਕਥਾ ਨਿਰਗੁਣ ਕਥਾ ਨੂੰ ਸੁਣ ਕੇ, ਭਵਜਲੋਂ ਤਰ ਕੇ ਪਾਰ ਪਵੀਦਾ ਹੈ । ਹੋਰ ਕੋਈ ਵਸੀਲਾ ਨਹੀਂ ਭਵਜਲ ਤਰਨ ਦਾ। ਤਾਂ ਹੀ ਤੇ ਗੁਰੂ ਘਰ ਦੀ ਸਤਸੰਗਤਿ ਵਿਚ ਮਿਲੇ ਰਹਿਣ ਅਤੇ ਮਿਲ ਕੇ ਰਾਮ ਗੁਣ ਗਾਵਣ ਦੀ ਯਾਚਨਾ ਮਈ ਗੁਰੂ-ਸਮਝਤੀ ਹੈ । ਰਸਨਾ ਤੋਂ ਰਾਮ ਗੁਣ ਗਾਵਣਾ ਅਤੇ ਗਾ ਗਾ ਕੇ ਹਰਿ ਰਸੁ ਅਘਾਵਣਾ ਤ੍ਰਿਪਤਾਵਣਾ ਹਰਿ ਕਥਾ ਵਿਖੇ ਸਮਾਵਣਾ ਹੈ । ਵਾਹਿਗੁਰੂ ਨਾਮ ਨੂੰ ਬਾਰੰਬਾਰ ਧਿਆਵਣਹਾਰੇ ਖਿਨ ਖਿਨ ਅਕੱਥ ਕਥਾ ਨੂੰ ਕਥਨਹਾਰੇ ਹਨ । ਤਿਨ੍ਹਾਂ ਦੇ ਦਾਸਾਂ ਦੇ ਦਾਸ ਹੋਣ ਦੀ ਯਾਚਨਾ ਐਨ ਗੁਰਾਂ ਦੀ ਮੇਹਰ ਨਦਰ ਹੈ। ਸਭ ਕੰਮਾਂ ਤੋਂ ਉਤਮ ਸ੍ਰੇਸ਼ਟ ਕੰਮ ਅਜਿਹੇ ਰਸੀਏ ਜਨਾਂ ਦੀ ਸੇਵਾ ਵਿਚਿ ਤੱਤਪਰ ਹੋਣਾ ਹੈ । ਗੁਰੂ ਸਾਹਿਬਾਨ ਦਾ ਸਾਫ਼ ਫ਼ੁਰਮਾਨ ਹੈ ਕਿ ਸਾਡੇ ਮਨ ਚਿਤ ਕਰਕੇ ਸੋਈ ਜਨ ਭਾਉਂਦਾ ਹੈ ਜੋ ਜਨ ਹਰਿ ਕੀ ਹਰਿ ਕਥਾ ਸੁਣਾਉਂਦਾ ਹੈ, ਜੈਸਾ ਕਿ ਉਪਰਿ ਵਰਨਣ ਹੋਈ ਹੈ ਹਰਿ ਕਥਾ। ਇਸ ਗੁਰ-ਵਾਕ ਦੀ ਸਭ ਤੋਂ ਪਿਛਲੇ ਤੁਕ ਇਸ ਭਾਵ ਨੂੰ ਹੋਰ ਭੀ ਦ੍ਰਿੜ੍ਹ ਕਰਾਉਂਦੀ ਹੈ ਕਿ ਨਾਮ ਜਪ ਜਪ ਕੇ ਨਾਮ ਵਿਚਿ ਸਮਾਅ ਜਾਣਾ ਹੀ ਹਰਿ ਕਥਾ ਵਿਚਿ ਰੰਗੀਜਣਾ ਅਤੇ ਲੀਨ ਹੋਣਾ ਹੈ । ਐਸੇ ਹਰਿ-ਰੰਗ-ਰੰਗੀਜੇ, ਹਰਿ-ਕਥਾ-ਮਉਲੀਜੇ ਗੁਰਮੁਖ ਜਨਾਂ ਸੰਗਿ ਸਦਾ ਪ੍ਰੇਮ ਪ੍ਰੀਤਿ ਬਣੀ ਹੀ ਰਹੇ, ਤਾਂ ਹੀ ਜਗਿਆ ਸੁ ਜਨ ਦਾ ਉਧਾਰ ਹੈ ।
ਭਗਤਾ ਨਾਮੁ ਆਧਾਰੁ ਹੈ ਮੇਰੇ ਗੋਬਿੰਦਾ
ਹਰਿ ਕਥਾ ਮੰਗਹਿ ਹਰਿ ਚੰਗੀ ਜੀਉ ॥੨॥੬੮॥
ਗਉੜੀ ਮਾਝ ਮਹਲਾ ੪, ਪੰਨਾ ੧੭੪
ਜਿਸ ਵਸਤੂ ਦਾ ਅਧਾਰੁ ਕਿਸੇ ਨੂੰ ਹੁੰਦਾ ਹੈ, ਮੁੜਿ ਮੁੜਿ ਉਹੀ ਵਸਤੂ ਉਸ ਨੂੰ ਚੰਗੀ ਲਗਦੀ ਹੈ ਅਤੇ ਮੁੜਿ ਮੁੜਿ ਉਸੇ ਵਸਤੂ ਦੀ ਉਹ ਮੰਗ ਕਰਦਾ ਹੈ। ਵਾਹਿਗੁਰੂ ਦੇ ਭਗਤਾਂ ਨੂੰ ਵਾਹਿਗੁਰੂ ਨਾਮ ਦਾ ਹੀ ਅਧਾਰ ਹੈ । ਓਹ ਮੁੜਿ ਮੁੜਿ ਏਸ ਹਰਿ ਨਾਮ ਅਭਿਆਸ ਰੂਪੀ ਕਥਾ ਦੀ ਯਾਚਨਾ ਹੀ ਚਿਤਵਦੇ ਹਨ ਅਤੇ ਓਹਨਾਂ ਨੂੰ, ਭਾਵ, ਵਾਹਿਗੁਰੂ ਭਗਤਾਂ ਨੂੰ ਇਹੋ ਕਥਾ ਵਾਹਿਗੁਰੂ ਨਾਮ ਦੀ, ਭਾਵ, ਵਾਹਿਗੁਰੂ ਨਾਮ ਦੇ ਅਭਿਆਸ ਰੂਪੀ ਕਥਾ ਹੀ ਚੰਗੀ ਪਿਆਰੀ ਲਗਦੀ ਹੈ। ਹੋਰ ਐਰੀ ਗੈਰੀ ਨਾਮ ਅਭਿਆਸ ਤੋਂ ਇਕੈਰੀ ਨਾਮ ਸੁੰਞੇਰੀ ਕਥਾ ਓਹਨਾਂ ਨੂੰ ਭਾਵੰਦੀ ਹੀ ਨਹੀਂ । ਨਾਮ-ਅਧਾਰੀ ਗੋਬਿੰਦ
ਗੁਰਬਾਣੀ ਹੀ ਨਾਮ ਅਤੇ ਨਾਮੀ ਦੀ ਸਿਫਤਿ ਸਾਲਾਹ ਹੈ। ਹਰ ਸਿਫਤਿ ਸਾਲਾਹ ਨਾਮ ਦੀ, ਛੁਟ ਗੁਰਬਾਣੀ ਤੋਂ ਜਾਂ ਨਾਮ ਅਭਿਆਸ ਕਰੀ ਜਾਣ ਤੋਂ, ਹੋਰ ਕਿਹੜੀ ਹੋ ਸਕਦੀ ਹੈ ? ਹੋ ਹੀ ਨਹੀਂ ਸਕਦੀ, ਏਸੇ ਕਰਕੇ "ਹਰਿ ਕਥਾ ਮੰਗਹਿ ਹਰਿ ਚੰਗੀ ਜੀਉ' ਗੁਰਵਾਕ ਪੰਗਤੀ ਵਿਚਿ 'ਹਰਿ' ਪਦ ਦੋ ਵਾਰ ਆਇਆ ਹੈ ਪਹਿਲਾਂ ਤਾਂ 'ਹਰਿ ਕਥਾ' ਦੁਪਦੇ ਵਿਚਿ 'ਹਰਿ' ਪਦ ਹੈ 'ਕਥਾ' ਦੇ ਨਾਲ । ਦੂਜੀ ਵਾਰ ਇਸੇ ਇਕ ਪੰਗਤੀ ਵਿਚਿ 'ਚੰਗੀ ਪਦ ਤੋਂ ਪਹਿਲਾਂ 'ਹਰ' ਪਦ ਫੇਰ ਆਇਆ ਹੈ 'ਹਰਿ ਚੰਗੀ ਕਰਕੇ ਇਕੱਠਾ ਹੀ। ਭਾਵ ਇਹ ਹੈ ਕਿ ਵਾਹਿਗੁਰੂ ਹੀ, ਵਾਹਿਗੁਰੂ ਰੂਪੀ ਕਥਾ, ਵਾਹਿਗੁਰੂ ਵਾਹਿਗੁਰੂ ਨਾਮ ਅਭਿਆਸੀ ਕਥਾ, ਹਰਿ ਹਰਿ ਰੂਪੀ ਚੰਗੀ ਕਥਾ ਹੈ। ਵਾਹਿਗੁਰੂ ਵਾਹਿਗੁਰੂ ਨਾਮ ਹੀ ਬਾਰੰਬਾਰ ਉਚਾਰੀ ਜਾਣ ਵਾਲੀ ਕਥਾ ਹੀ ਚੰਗੀ ਹੈਂ ਗੁਰਮਤਿ ਅਨੁਸਾਰ ।
ਸੁਣਿ ਹਰਿ ਕਥਾ ਉਤਾਰੀ ਮੈਲੁ ॥
ਮਹਾ ਪੁਨੀਤ ਭਏ ਸੁਖ ਸੈਲੁ ॥੧॥...
ਹਰਿ ਹਰਿ ਨਾਮੁ ਜਪਤ ਜਨੁ ਤਾਰਿਓ ॥
ਅਗਨਿ ਸਾਗਰੁ ਗੁਰਿ ਪਾਰਿ ਉਤਾਰਿਓ ॥੧॥ ਰਹਾਉ ॥
ਗਉੜੀ ਗੁਆਰੇਰੀ ਮ: ੫, ਪੰਨਾ ੧੭੮
ਏਸ ਗੁਰ-ਵਾਕ ਦੇ ਭਾਵ ਅੰਦਰਿ "ਹਰਿ ਹਰਿ ਨਾਮੁ ਜਪਤ ਜਨੁ ਤਾਰਿਓ' ਦਾ ਅੰਤ੍ਰੀਵੀ ਬੋਧ ਹੀ "ਸੁਣਿ ਹਰਿ ਕਥਾ ਉਤਾਰੀ ਮੈਲ' ਦੇ ਭਾਵ ਵਿਚਿ ਹੈ । ਹਰਿ ਨਾਮ ਜਪਣਾ ਹੀ ਹਰਿ ਕਥਾ ਕਰਨਾ ਹੈ। ਹੋਰ ਕਿਸੇ ਮਸਨੂਈ ਮਨ-ਮੰਨੀ ਕਥਾ ਹਰਿ ਦਾ ਤਾਤਪਰਜ ਏਥੇ ਕੋਈ ਨਹੀਂ ।
ਏਸੇ ਉਪਰਲੇ ਭਾਵ ਦੀ ਪ੍ਰੋੜਤਾ ਅਗਲੇਰੇ ਗੁਰ-ਵਾਕ ਦੇ ਭਾਵ ਦੁਆਰਾ ਪਰਮ ਸਪੱਸ਼ਟ ਹੁੰਦੀ ਹੈ :-
ਬਾਹ ਪਕਰਿ ਲੀਨੋ ਕਰਿ ਅਪਨਾ ॥
ਹਰਿ ਹਰਿ ਕਥਾ ਸਦਾ ਜਪੁ ਜਪਨਾ ॥੨॥੯੬॥
ਗਉੜੀ ਗੁਆਰੇਰੀ ਮ. ੫, ਪੰਨਾ ੧੮੪
ਸਦਾ ਜਪੁ ਜਪੀ ਜਾਣਾ ਹੀ ਸੱਚੀ ਹਰਿ ਕਥਾ ਹੈ । ਏਦੂੰ ਸਪਸ਼ਟ ਹਰ ਕੀ ਹੋ ਸਕਦਾ ਹੈ ?
ਅਪਿਤੇ ਪੀਅਉ ਅਕਥੁ ਕਥਿ ਰਹੀਐ ॥
ਨਿਜ ਘਰਿ ਬੈਸਿ ਸਹਜ ਘਰੁ ਲਹੀਐ॥
ਹਰਿ ਰਸਿ ਮਾਤੇ ਇਹੁ ਸੁਖੁ ਕਹੀਐ ॥੨॥੧੫॥
ਗਉੜੀ ਮਹਲਾ ੧, ਪੰਨਾ ੨੨੭
ਇਹ ਗੁਰ ਵਾਕ ਇਹ ਗੱਲ ਨਿਰੂਪਨ ਕਰਾਉਂਦਾ ਹੈ ਭਲੀ ਭਾਂਤ ਕਿ ਅਕਥ ਵਾਹਿਗੁਰੂ ਨੂੰ ਕਥੀ ਜਾਣਾ ਨਾਮ ਜਪੀ ਜਾਣਾ ਅੰਮ੍ਰਿਤ ਦੇ ਗਟਾਕ ਛਾਂਦੇ ਭੁੰਚੀ ਜਾਣਾ ਹੈ।
ਅੰਮ੍ਰਿਤ ਕਥਾ, ਸਹਜ ਘਰ ਤੇ ਸਹਜ ਜੋਗ-
ਇਸ ਬਿਧਿ ਗੁਰਮਤਿ ਨਾਮ ਦਾ ਅਭਿਆਸ ਅੰਮ੍ਰਿਤ ਕਥਾ ਬਣ ਜਾਂਦਾ ਹੈ । ਇਸ ਨਾਮ ਅਭਿਆਸ ਰੂਪੀ ਅੰਮ੍ਰਿਤ ਕਥਾ ਨੂੰ ਕਥਦੇ ਕਥਦੇ, ਨਾਮ ਦਾ ਅਖੰਡ ਅਭਿਅ ਸ ਕਰਨ ਕਰਕੇ ਐਜੀ ਪਾਰਸ ਕਲਾ ਬਣਿ ਆਵੰਦੀ ਹੈ ਕਿ ਅਭਿਆਸੀ ਜਨ ਦੇ ਸੁਆਸ ਸੁਤੇ ਹੀ ਨਾਭਾ ਅੰਦਰਿ ਟਿਕ ਜਾਂਦੇ ਹਨ। ਇਹ ਟਿਕਾਉ ਨਿਜ ਘਰਿ ਬੰਜਣਾ ਹੈ । ਇਉਂ ਨਿਜ ਘਰਿ ਬੈਠ ਕੇ, ਪਵਨ ਰੂਪ ਸੁਰਤੀ ਨੂੰ ਪ੍ਰੇਮ ਰਸਿ ਲੀਨ ਹੋ ਕੇ, ਸੁਖਾਲੀ ਬਿਧੇ ਹੀ ਉਤਾਹਾਂ ਚਾੜ੍ਹ ਕੇ ਸਹਜ ਘਰ ਵਿਖੇ ਜਾ ਸਮਾਈਦਾ ਹੈ । ਇਉਂ ਗੁਰਮੁਖਾਂ ਦਾ ਸੁਤੇ ਹੀ ਸਹਜ ਜੋਗ ਬਣਿ ਆਉਂਦਾ ਹੈ। ਗੁਰਮਤਿ ਸਹਜ ਕਥਾ ਦਾ ਇਹ ਪਾਰਸ-ਪ੍ਰਭਾਵੀ-ਪ੍ਰਤਾਪ ਹੈ, ਜੋ ਕੇਵਲ ਪਾਰਸ ਕਲਾਵੀ ਅੰਮ੍ਰਿਤ ਨਾਮ ਅਭਿਆਸ ਦੀ ਬਰਕਤਿ ਕਰਿ ਪ੍ਰਾਪਤ ਹੁੰਦਾ ਹੈ। ਥੋਥੀ ਕਥਾ ਨਿਰੀ ਦਿਮਾਗ (intellectual) ਵਿਥਿਆ ਹੀ ਹੁੰਦੀ ਹੈ, ਜੋ ਬਸ ਦਿਮਾਗੀ ਗੱਲਾਂ ਬਾਤਾਂ ਵਿਚ ਹੀ ਰਹਿ ਖੜੋਂਦੀ ਹੈ। ਇਸ ਫੋਕਟ ਕਥਾ ਤੋਂ ਨਾ ਹੀ ਸ੍ਰੋਤਿਆਂ ਦੀ ਸੁਰਤੀ ਚੜ੍ਹਦੀ ਹੈ ਨਾ ਹੀ ਬਕਤ ਕਥੋਗੜ ਗਿਆਨੀ ਦੀ ਬਿਰਤੀ ਤੇ ਕੋਈ ਅਸਰ ਹੁੰਦਾ ਹੈ। ਮਅਜਜ਼ਾਣੀ ਕਲਾ ਤਾਂ ਗੁਰਮਤਿ ਭਿੰਨੀ ਅੰਮ੍ਰਿਤ ਕਥਾ ਵਿਚਿ ਹੀ ਹੈ, ਜੈਸਾ ਕਿ ਉਪਰਿ ਵਰਨਣ ਹੋਇਆ ਹੈ :-
ਹਰਿ ਕਥਾ ਸੁਣਹਿ ਸੇ ਧਨਵੰਤ ਦਿਸਹਿ ਜੁਗ ਮਾਹੀ ॥
ਤਿਨ ਕਉ ਸਭਿ ਨਿਵਹਿ ਅਨਦਿਨੁ ਪੂਜ ਕਰਾਹੀ ॥
ਸਹਜੇ ਗੁਣ ਰਵਹਿ ਸਾਚੇ ਮਨ ਮਾਹੀ ॥੭॥੪॥
ਗਉੜੀ ਮਹਲ ੩, ਪੰਨਾ ੨੩੧
ਉਪਰਲੇ ਗੁਰ-ਵਾਕ ਤੱਤ ਭਾਵ ਵਾਲੀ ਕਥਾ ਸੁਣਨ ਵਾਲੇ ਹੀ ਸੱਚੇ ਧਨੀ (ਦੋਲਤਵੰਦ) ਹਨ ਇਸ ਜੁਗ ਵਿਖੇ । ਗੁਰ ਸਤਿਗੁਰੂ ਦੀ ਨਦਰ ਦ੍ਰਿਸ਼ਟੀ ਵਿਚਿ ਅਜਿਹੇ ਧਨਵੰਤ ਗੁਰਮੁਖਾਂ ਬਿਨਾਂ ਹੋਰ ਧਨ ਦੌਲਤ ਵਾਲੇ ਮਾਲਾ ਮਾਲ ਹੋਏ ਬਿਖਈ ਜਨ ਸਭ ਕੰਗਾਲ ਹਨ, ਕਿਉਂਕਿ ਓਹਨਾਂ ਨੇ ਬਿਖਿਆ ਧਨ ਹੀ ਸੰਚਿਆ
ਜਿਨ ਕੇ ਪਲੈ ਧਨੁ ਵਸੈ ਤਿਨ ਕਾ ਨਾਉ ਫਕੀਰ ॥
ਜਿਨ ਕੈ ਹਿਰਦੈ ਤੂ ਵਸਹਿ ਤੇ ਨਰ ਗੁਣੀ ਗਹੀਰ ॥੧॥੨੧॥
ਸਲੋਕ ਮ: ੧, ਮਲਾਰ ਕੀ ਵਾਹ, ਪੰਨਾ ੧੨੮੭
ਅਜਿਹੇ ਸਹਜ ਭਾਇ ਕਥਾਵੀ ਗੁਰਮੁਖ ਜਨਾ ਨੂੰ ਹੋਰ ਸਭ ਲੋਕ ਨਿਵੰਦ ਹਨ ਅਤੇ ਨਿਤ ਪੂਜਾ ਕਰਦੇ ਹਨ ਓਹਨਾਂ ਦੀ । ਸਹਜ ਗੁਣ ਗੁਰਮਤਿ ਗੁਣ ਅੰਤਰਗਤਿ ਗਾਂਵਦੇ ਹਨ ਸਚ ਵਾਹਿਗੁਰੂ ਨੂੰ :ਨ ਵਿਚਿ ਲੈ ਕੇ । ਸਹਜੇ ਗੁਣ ਰਵਣਾ ਅਤੇ ਸਹਜ ਕਥਾ ਦਾ ਸੁਣਨਾ ਇਕੋ ਹੀ ਭਾਵ ਰਖਦਾ ਹੈ । ਇਹ ਗੁਰਮਤਿ ਗੂੜ ਗੌਰਵੀ ਭਾਵ-ਅਰਥ ਹਨ । ਸਧਾਰਨ ਭਾਵ ਵਿਚਿ ਵਾਹਿਗੁਰੂ ਦੇ ਗੁਣਾਵਾਦ ਜਸ ਗੁਣ ਗਾਵਣੇ, ਗੁਣ ਕੀਰਤਨ ਕਰਨਾ ਹੀ ਗੁਣ ਰਵਣਾ ਹੈ । ਇਹੀ ਗੁਰਮਤਿ ਹਰਿ ਕਥਾ ਕਥੀਵਨ ਸੁਨੀਵਨ ਦਾ ਭਾਵ ਹੈ । ਗੁਰਬਾਣੀ ਰੂਪੀ ਗੁਣ ਹੀ ਰਵਣਾ ਗਾਵਣਾ ਸੁਣਨਾ ਹਰਿ ਕਥਾ ਦਾ ਸੁਣਨਾ ਸੁਣਾਵਣਾ ਹੈ । ਏਦੂੰ ਛੁਟ ਹੋਰ ਚੁੰਚ-ਮੁਖੀ-ਕਥਾ ਕਰਨੀ ਸਭ ਕਥੋ ਲੀਆਂ ਕਰਨਾ ਹੈ ।
ਸੁਖਮਨੀ ਸਾਹਿਬ ਦੀ ਸਤਵੀਂ ਅਸਟਪਦੀ ਸਮੁਚੀ ਹੀ ਸਾਧ ਜਨਾਂ ਦੀ ਕਥਾ ਹੈ। ਅਚਰਜ ਕਥਾ ਹੈ, ਜੋ ਕੇਵਲ ਗੁਰੂ ਸਾਹਿਬ ਨੇ ਹੀ ਵਰਨਣ ਕੀਤੀ ਹੈ । ਹੋਰ ਕਿਸੇ ਪਾਸੋਂ ਇਹ ਅਕੱਥ ਕਥਾ ਵਰਨਣ ਨਹੀਂ ਕੀਤੀ ਜਾ ਸਕਦੀ । ਇਹ ਅਗਮ ਅਗਾਧ ਬੋਧ ਕਥਾ ਹੈ, ਜੋ ਸਿਵਾਏ ਗੁਰੂ ਮਹਾਰਾਜ ਤੋਂ ਹੋਰ ਕਿਸੇ ਪਾਸੋਂ ਨਹੀਂ ਕਥੀ ਜਾ ਸਕਦੀ ।
ਹਰਿ ਕੀ ਕਥਾ ਹਿਰਦੈ ਬਸਾਵੈ ॥ ਸੋ ਪੰਡਿਤੁ ਫਿਰਿ ਜੋਨਿ ਨ ਆਵੈ ॥੪॥੯॥
ਸੁਖਮਨੀ, ਪੰਨਾ ੨੭੪
ਹਿਰਦੇ ਵਸਾਉਣ ਵਾਲੀ ਕਥਾ ਸਿਵ ਏ ਨਾਮ ਤੋਂ ਹੋਰ ਕਿਹੜੀ ਹੋ ਸਕਦੀ . ਹੈ ? ਹਰਿ ਕੀ ਕਥਾ ਅਸੀਂ ਹਿਰਦੇ ਵਿਚਿ ਵਸਾਉਣੀ ਹੈ। ਜੋ ਗਪੌੜ-ਸੰਖੀ-ਕਥਾ ਆਮ ਕਥੋਗੜ ਪੁਰਸ਼ ਕਰਦੇ ਹਨ, ਕੀ ਉਹ ਸਾਰੀ ਗਲ-ਫਲੋਚੜੀ ਵਿਥਿਆ ਹਿਰਦੇ ਅੰਦਰ ਵਸਾਉਣ ਦੇ ਲਾਇਕ ਹੈ ? ਜਾਂ ਕਦੇ ਹਿਰਦੇ ਅੰਦਰ ਵਸਾਈ ਜਾ ਸਕਦੀ ਹੈ ? ਕਥੋਗੜ ਗਿਆਨੀ ਏਧਰ ਓਧਰਲੀਆਂ ਕਥਾਂ ਪਾ ਕੇ ਭੁਲ ਜਾਂਦੇ ਹਨ । ਏਥੇ ਤਾਂ 'ਹਰਿ-ਕਥਾ' ਉਹ ਹੈ, ਜੋ ਹਰਿ ਕਥਾ ਕਰਨ ਵਾਲੇ ਅਭਿਆਸੀ ਜਨ ਸੱਚੇ ਗੁਰਮੁਖ ਪੰਡਿਤ ਨੂੰ ਫੇਰ ਜੋਨੀਆਂ ਵਿਚ ਨਹੀਂ ਲਿਆਉਂਦੀ । ਬਸ ਇਹ ਹਿਰਦੇ ਵਿਚਿ ਵਸਣ ਰਸਣ ਵਾਲੀ ਕਥਾ ਸਿਵਾਏ ਨਾਮ ਬਾਣੀ ਤੋਂ ਹੋਰ ਨਹੀਂ ਹੋ ਸਕਦੀ।
ਅਨਿਕ ਰਾਜ ਭੋਗ ਬਡਿਆਈ ॥ ਹਰਿ ਕੇ ਨਾਮ ਕੀ ਕਥਾ ਮਨਿ ਭਾਈ ॥੮॥੨੦॥
ਸੁਖਮਨੀ, ਪੰਨਾ ੨੯੦
ਹਰਿ ਕੇ ਨਾਮ ਕੀ ਕਥਾ ਵਾਹਿਗੁਰੂ ਨਾਮ ਅਭਿਆਸ ਹੀ ਹੈ, ਜਿਸਦੇ ਮਨ ਵਿਚ ਵਸਣ ਰਸਣ ਕਰਕੇ ਉਹ ਮਹੱਤਤਾ ਪ੍ਰਾਪਤ ਹੁੰਦੀ ਹੈ ਜੋ ਬੇਅੰਤ ਸੰਸਾਰਕ ਰਾਜਾਂ ਭੋਗਾਂ ਤੇ ਵਡਿਆਈਆਂ ਮਿਲਣ ਪਰ ਭੀ ਪ੍ਰਾਪਤ ਨਹੀਂ ਹੋ ਸਕਦੀ । ਭਾਵ ਰਾਜ, ਭੋਗ, ਸੰਸਾਰਕ ਵਡਿਆਈਆਂ ਸਭ ਹੇਚ (ਤੁੱਛ) ਹਨ । ਚੁੰਚ ਕਥਾ ਇਸ ਮਹੱਤਤਾ ਨੂੰ ਪ੍ਰਾਪਤ ਨਹੀਂ ਕਰਾ ਸਕਦੀ । ਵਾਹਿਗੁਰੂ ਨਾਮ ਦੀ ਅਭਿਆਸ ਮਈ ਸਿਫ਼ਤਿ ਸਾਲਾਹ ਰੂਪੀ ਕਥਾ ਹੀ ਇਸ ਪਦ ਪੁਚਾਉਣ ਨੂੰ ਸਮਰੱਥ ਹੈ । ਜਿਸਦੇ ਹਿਰਦੇ ਅੰਦਰ ਨਿਰੰਕਾਰ ਵਾਹਿਗੁਰੂ ਵਸ ਗਿਆ ਹੈ, ਇਸ ਦੇ ਤੁੱਲ ਨ ਕੋਈ ਕਥਾ ਹੈ ਨ ਵਿਚਾਰ ਹੈ । ਸੱਚਾ ਵੀਚਾਰ ਹੀ ਨਾਮ ਅਭਿਆਸ ਹੈ ਤੇ ਸੱਚੀ ਕਥਾ ਸਿਫਤਿ ਸਾਲਾਹ ਹੈ।
ਇਸ ਤੇ ਉਪਰਿ ਨਹੀ ਬੀਚਾਰੁ ॥ ਜਾ ਕੈ ਮਨਿ ਬਸਿਆ ਨਿਰੰਕਾਰੁ ॥੪॥੨੨॥
ਸੁਖਮਨੀ, ਪੰਨਾ ੨੯੨
ਵਾਹਿਗੁਰੂ ਦਾ ਸਿਮਰਨ ਹੀ ਅਕੱਥ ਕਥਾ ਹੈ। ਸਿਮਰਨ ਦੀ ਅਗਾਧ ਕਲਾ ਹੀ ਇਸ ਅਕੱਥ ਕਥਾ ਦੇ ਭੇਦ ਨੂੰ ਬੁਝਾਵਣਹਾਰੀ ਹੈ । ਯਥਾ ਗੁਰਵਾਕ:-
ਅਕਥ ਕਥਾ ਨਹ ਬੂਝੀਐ ਸਿਮਰਹੁ ਹਰਿ ਕੋ ਚਰਨ ॥
ਪਤਿਤ ਉਧਾਰਨ ਅਨਾਥ ਨਾਥ ਨਾਨਕ ਪ੍ਰਭ ਕੀ ਸਰਨ ॥੧੬॥
ਥਿਤੀ ਗਉੜੀ ਮਹਲਾ ੫, ਪੰਨਾ ੩੦੦
ਇਹ ਵਾਹਿਗੁਰੂ ਸਿਮਰਨ ਰੂਪੀ ਪੁਚਾਵਣਹਾਰੀ ਹੈ । "ਸਿਮਰਹੁ ਹਰਿ ਕੇ ਅਕੱਥ ਕਥਾ, ਵਾਹਿਗੁਰੂ ਦੀ ਸਰਨਾਗਤ ਚਰਨ" ਦਾ ਭਾਵ ਵਾਹਿਗੁਰੂ ਸਿਮਰਨਾ ਹੀ ਹੈ । ਅਧਿਕ ਨਿਰਣੈ ਲਈ ਦੇਖੋ ''ਚਰਨ ਕਮਲ ਕੀ ਮਉਜ" ਨਾਮੇ ਪੁਸਤਕ ।
ਤੇਰੀ ਨਿਰਗੁਨ ਕਥਾ ਕਾਇ ਸਿਉ ਕਹੀਐ ਐਸਾ ਕੋਇ ਬਿਬੇਕੀ॥
ਕਹੁ ਕਬੀਰ ਜਿਨਿ ਦੀਆ ਪਲੀਤਾ ਤਿਨਿ ਤੈਸੀ ਝਲ ਦੇਖੀ ॥੩॥੩॥੪੭॥
ਗਉੜੀ ਕਬੀਰ ਜੀ, ਪੰਨਾ ੩੩੩
ਇਸ ਗੁਰ-ਵਾਕ ਵਿਚ ਭਾਵ ਸਪੱਸ਼ਟ ਹੈ ਕਿ ਗੁਰਬਾਣੀ ਵਿਚ ਆਈ ਕਥਾ ਨਿਤਗੁਣ ਕਥਾ ਹੈ। ਨਾਮ ਅਭਿਆਸ ਕਮਾਈ ਪ੍ਰੇਮ ਪਲੀਤਾ ਲਾਂਦਿਆਂ ਹੀ ਇਸ ਅਕੱਥ ਕਥਾ ਦੇ ਤੱਤ ਸਰੂਪ ਦਾ ਪਤਾ ਲਗਦਾ ਹੈ । ਸੋ ਇਸ ਤੱਤ ਗੁਰਮਤਿ ਮਈ ਅਕੱਥ ਕਥਾ ਨੂੰ ਬੁਝਣਹਾਰਾ ਕੋਈ ਵਿਰਲਾ ਹੀ ਬਿਬੇਕੀ ਜਨ ਹੈ। ਏਥੇ ਜਣੇਕਣੇ ਚੁੰਚ ਗਿਆਨੀ ਉਠ ਕੇ ਕਥਾ ਕਰਨ ਲਗ ਪੈਂਦੇ ਹਨ। ਇਸ ਗੁਰਬਾਣੀ ਰੂਪੀ ਨਿਰਗੁਣ ਕਥਾ ਦੀ ਸਾਰੀ ਮਹੱਤਤਾ ਹੀ ਏਹਨਾਂ ਕਥੋਗੜ ਚੁੰਚ ਗਿਆਨੀਆਂ ਨੇ ਗਵਾ ਛਡੀ ਹੈ । ਏਹ ਤਾਂ ਗੂੜ ਨਾਮ ਅਭਿਆਸ ਕਮਾਈ ਕਰਨਹਾਰਿਆਂ ਦੀ ਗੁਹਜ ਕਥਾ ਹੈ, ਜਿਸਦਾ ਆਮ ਸ਼ੁਸ਼ਕ ਗਿਆਨੀਆਂ ਨੂੰ ਉੱਕਾ ਹੀ ਪਤਾ ਨਹੀਂ । ਸ਼ੁਸ਼ਕ ਗਿਆ ਨੀਆਂ ਦੇ ਖੁਸ਼ਕ ਵਿਚਾਰਾਂ ਵਿਚ ਆਉਣ ਵਾਲੀ ਇਹ ਕਥਾ ਨਹੀਂ। ਨਿਰਗੁਣੀ
ਸਹਜ ਕੀ ਅਕਥ ਕਥਾ ਹੈ ਨਿਰਾਰੀ ॥੧॥ ਰਹਾਉ ॥੪੮॥
ਗਉੜੀ ਕਬੀਰ ਜੀਉ, ਪੰਨਾ ੩੩੩
ਕਿਥੇ ਇਹ ਸਹਜ ਪੱਦ ਨੂੰ ਪੁਚਾਉਣ ਵਾਲੀ ਨਿਰਾਰੀ ਅਕੱਥ ਕਥਾ ਤੇ ਕਿਥੇ ਫੋਕਟ ਅਰਥਾ-ਬੰਦੀ ਕਰਨਹਾਰਿਆਂ ਦੀ ਨਿਕਾਰੀ ਗੱਲ-ਗਲੋਚੜੀ-ਕਥਾ।
ਹਰਿ ਰਸੁ ਛੋਡਿ ਹੋਛੈ ਰਸਿ ਮਾਤਾ॥
ਘਰ ਮਹਿ ਵਸਤੁ ਬਾਹਰਿ ਉਠਿ ਜਾਤਾ ॥੧॥
ਸੁਨੀ ਨ ਜਾਈ ਸਚੁ ਅੰਮ੍ਰਿਤ ਕਾਥਾ ॥
ਰਾਰਿ ਕਰਤ ਝੂਠੀ ਲਗਿ ਗਾਥਾ ॥੧॥ਰਹਾਉ॥੨੨॥
ਆਸਾ ਮਹਲਾ ੫, ਪੰਨਾ ੩੭੬
ਜਿਹੜੇ ਪੁਰਸ਼ ਵਾਹਿਗੁਰੂ ਨਾਮ ਦੇ ਸੱਚੇ ਵਿਚਿ ਖਲਤ ਮਲਤ ਹੋਏ ਹੋਏ ਹਨ, ਓਹਨਾਂ ਨੂੰ ਰਸ ਨੂੰ ਛਡ ਕੇ ਹੋਛੇ ਰਸਾਂ ਨਿੱਜ ਘਟ ਅੰਦਰਿ ਵਸ ਲਗਦਾ, ਰਸ ਤਾਂ ਕੀ ਖਪਤ ਹੋਏ ਹੋਏ ਹਨ। ਰਹੀ ਸੱਚੀ ਵਸਤੂ ਅੰਮ੍ਰਿਤ ਕਥਾ ਦਾ ਪਤਾ ਹੀ ਨਹੀਂ ਆਉਣਾ ਸੀ। ਓਹ ਬਾਹਰ-ਮੁਖੀ ਫੋਕੇ ਅਰਥਾਂ ਵਿਚਿ ਹੀ ਗੱਲ-ਗਲੋਚੜੀ-ਕਥਾ ਤਾਂ ਓਹ ਸੁਣ ਲੈਣਗੇ, ਪਰ "ਸੁਨੀ ਨ ਜਾਈ ਸਚੁ ਅੰਮ੍ਰਿਤ ਕਾਥਾ" ਦੇ ਗੁਰਵਾਕ ਵਾਲੀ ਗੁਰਬਾਣੀ ਰੂਪੀ ਸੱਚੀ ਅੰਮ੍ਰਿਤ ਕਥਾ ਨਹੀਂ ਸੁਣੀ ਜਾਂਦੀ । ਐਵੇਂ ਝੂਠੀ ਗੰਧਲ ਕਥਾ ਵਿਚ ਲਗ ਕੇ ਰਾੜਾ ਬੀੜੀ ਕਰ ਛਡਦੇ ਹਨ । ਇਉਂ ਵਕਤ ਟਪਾ ਛਡਦੇ ਹਨ, ਦਰ ਅਸਲ ਬਿਰਥਾ ਹੀ ਗੁਆ ਛਡਦੇ ਹਨ।
ਊਠਤ ਬੈਠਤ ਸੋਵਤ ਧਿਆਈਐ ॥
ਮਾਰਗਿ ਚਲਤ ਹਰੇ ਹਰਿ ਗਾਈਐ ॥੧॥
ਮ੍ਰਵਨ ਸੁਨੀਜੈ ਅੰਮ੍ਰਿਤ ਕਥਾ ।।
ਜਾਸੁ ਸੁਨੀ ਮਨਿ ਹੋਇ ਅਨੰਦਾ ਦੁਖ ਰੋਗ ਮਨ ਸਗਲੇ ਲਥਾ ॥੧॥
ਰਹਾਉ॥੬੧॥
ਆਸਾ ਮਹਲਾ ੫, ਪੰਨਾ ੩੮੬
ਇਸ ਗੁਰ-ਵਾਕ ਦੀਆਂ ਪਹਿਲੀਆਂ ਦੋ ਪੰਗਤੀਆਂ ਤੋਂ ਇਹ ਗੱਲ ਬਿਲਕੁਲ ਹੀ ਸਪੱਸ਼ਟ ਹੋ ਗਈ ਕਿ ਅੰਮ੍ਰਿਤ ਨਾਮ ਦਾ ਅਭਿਆਸ ਸਹੀ ਅੰਮ੍ਰਿਤ ਕਥਾ ਹੈ। ਊਠਤ ਬੈਠਤ ਸੋਵਤ, ਅਰਥਾਤ, ਉਠਦਿਆਂ, ਬਹਿੰਦਿਆਂ, ਲੰਮੇ ਪਿਆਂ, ਰਸਤੇ ਚਲਦਿਆਂ ਭੀ ਸਿਮਰਨਾ ਅਰਾਧਣਾ ਹੈ, ਤੇ ਸ੍ਵਣੀ (ਕੰਨਾਂ ਕਰਕੇ) ਭੀ ਏਸੇ ਅੰਮ੍ਰਿਤ ਰੂਪੀ ਹਰਿ ਜਸ ਗੁਰਬਾਣੀ ਨੂੰ ਸੁਣਨਾ ਹੈ, ਜਿਸ ਦੇ ਸੁਣਨ ਨਾਲ ਮਨ ਪ੍ਰਸੰਨ ਹੁੰਦਾ ਹੈ ਤੇ ਮਨ ਦੇ ਸਭ ਰੋਗ ਲਹਿ ਜਾਂਦੇ ਹਨ ।
ਤਿਨਾ ਪਿਆਰਾ ਰਾਮੁ ਜੋ ਪ੍ਰਭ ਭਾਣਿਆ ॥
ਗੁਰ ਪਰਸਾਦਿ ਅਕਥੁ ਨਾਨਕਿ ਵਖਾਣਿਆ ॥੪॥੫॥੧੦੭॥
ਆਸਾ ਮਹਲਾ ੫, ਪੰਨਾ ੩੯੭
ਗੁਰੂ ਨਾਨਕ ਸਾਹਿਬ ਨੇ ਤੇ ਗੁਰੂ ਨਾਨਕ ਸਾਹਿਬ ਦੇ ਦਰ ਘਰ ਪ੍ਰਵਾਨ ਪਏ ਗੁਰਮੁਖਾਂ ਨੇ ਹੀ ਇਸ ਗੁਰਮਤਿ ਨਾਮ ਦੀ ਤਤ ਅਵਸਥਾ ਨੂੰ ਵਾਸਤਵ ਵਿਚ ਪਛਾਣਿਆ ਹੈ । ਗੁਰੂ-ਘਰ ਦੀ ਗੁਰ-ਦੀਖਿਆ ਤੋਂ ਘੁੱਥੇ ਖ਼ੁਸ਼ਕ ਗਿਆਨੀਆਂ ਨੂੰ ਇਸ ਅਕੱਥ ਕਥਾ ਦੀ ਕੀ ਸਾਰ ਹੋ ਸਕਦੀ ਹੈ ? ਉਹ ਤਾਂ ਮਨ-ਉਕਤ ਕਥਾਵਾਂ ਪਾਉਣ ਹੀ ਜਾਣਦੇ ਹਨ, ਜੋ ਗੁਰਮਤਿ ਅੰਦਰ ਪ੍ਰਵਾਣ ਨਹੀਂ ਪੈਂਦੀਆਂ । ਅਕੱਥ ਕਥਾ ਦਾ ਵਖਾਨਣਾ ਏਥੇ ਨਾਮ ਅਭਿਆਸ ਨੂੰ ਬਾਰੰਬਾਰ ਲਗਾਤਾਰ ਕਰੀ ਜਾਣਾ ਹੀ ਹੈ । ਇਹੋ ਗੁਰਮਤਿ ਜਣਾਈ ਅਕੱਥ ਕਥਾ ਹੈ।
ਆਵਹੁ ਸੰਤ ਮਿਲਾਹ ਹਰਿ ਕਥਾ ਕਹਾਣੀਆ ॥
ਅਨਦਿਨੁ ਸਿਮਰਹ ਨਾਮੁ ਤਜਿ ਲਾਜ ਲੋਕਾਣੀਆ॥੧॥ਰਹਾਉ॥੧੧੩॥
ਆਸਾ ਮਹਲਾ ੫, ਪੰਨਾ ੩੯੯
ਪਰਸਪਰ ਸਤਸੰਗਤਿ ਵਿਚਿ ਮਿਲ ਕੇ ਕਥਾ ਕਹਾਣੀਆਂ ਕਰਨ ਤੋਂ ਭਾਵ ਏਥੇ ਗੁਰਬਾਣੀ ਦਾ ਗਾਵਣਾ ਸੁਣਨਾ ਹੈ । ਦਿਨੇ ਰਾਤ ਨਾਮ ਸਿਮਰੀ ਜਾਣ ਤੋਂ ਭਾਵ ਹੈ । ਲੋਕਾਂ ਦੀ ਲਾਜ ਛਡ ਕੇ ਹੀ ਨਾਮ ਜਪਿਆ ਜਾਂਦਾ ਹੈ ।
ਨੀਕੀ ਜੀਅ ਕੀ ਹਰਿ ਕਥਾ ਊਤਮ॥
ਆਨ ਸਗਲ ਰਸ ਫੀਕੀ ਰੇ ॥੧॥ ਰਹਾਉ ॥੧੩੩॥
ਆਸਾ ਸ: ੫, ਪੰਨਾ ੪੦੪
ਇਸ ਗੁਰ-ਵਾਕ ਪੰਗਤੀ ਦੇ ਭਾਵ ਅਨੁਸਾਰ ਹਰਿ ਕਥਾ ਜੀਅ ਕੀ ਆਤਮ ਕਥਾ ਹੈ, ਸਭ ਤੋਂ ਉਤਮ ਹੈ । ਇਸ ਆਤਮ ਕਥਾ ਦੀ ਰਸਕ ਕਥਾ ਬਿਨਾਂ, ਹੋਰ ਸਭ ਮਨ-ਘੜਤ ਕਥਾਵਾਂ ਫਿਕੇ ਰਸ ਵਾਲੀਆਂ ਹਨ। ਅੰਮ੍ਰਿਤ ਬਾਣੀ ਰੂਪੀ ਕਥਾ ਹੀ ਅੰਮ੍ਰਿਤ ਕਥਾ ਹੋ ਸਕਦੀ ਹੈ, ਤੇ ਅੰਮ੍ਰਿਤ ਕਥਾ ਹੀ ਸੱਚੇ ਆਤਮ ਰਸ ਵਾਲੀ ਕਥਾ
ਰੂੜੋ ਕਹਉ ਨ ਕਹਿਆ ਜਾਈ ॥ ਅਕਥ ਕਥਉ ਨਹ ਕੀਮਤਿ ਪਾਈ ॥੬॥੨॥
ਆਸਾ ਮਹਲਾ ੧, ਪੰਨਾ ੪੧੨
ਅਤਿ ਰੰਗ ਰੂੜੇ (ਸੁੰਦਰ) ਵਾਹਿਗੁਰੂ ਦੀ ਕਥਾ ਕਰਨੀ ਅਸੰਭਵ ਹੈ । ਉਸ ਦੀ ਸੁੰਦਰਤਾ ਦਾ ਕਥਨਾ ਭੀ ਅਕੱਥ ਹੀ ਹੈ । ਜਿਨ੍ਹਾਂ ਨੇ ਇਸ ਅਕੱਥ ਸੁੰਦਰਤਾ ਨੂੰ ਪਰਤੱਖ ਦੇਖਿਆ ਭੀ ਹੈ, ਓਹ ਭੀ ਇਸ ਸੁੰਦਰਤਾ ਨੂੰ ਕਥ ਨਹੀਂ ਸਕਦੇ । ਬਸ ਵਾਹ ਵਾਹ ਕਰਦੇ ਹੀ ਬਿਸਮਾਦ ਹੋ ਜਾਂਦੇ ਹਨ । ਇਹ ਬਿਸਮਾਦ ਹੁ ਵਾਹੁ ਕਥਾ ਰੂਪੀ ਵਾਹਿਗੁਰੂ ਨਾਮ ਦਾ ਅਕੱਥ ਅਭਿਆਸ, ਵਾਹਿਗੁਰੂ ਵਿਚ ਲੀਨ ਕਰਨ ਨੂੰ ਸਮਰੱਥ ਹੈ । ਤਾਂ ਤੇ ਉਹ ਹੋਰ ਕਿਸੇ ਬਿੱਧ ਭੀ ਕਥਿਆ ਨਹੀਂ ਜਾ ਸਕਦਾ । ਜਿਤਨੀ ਭੀ ਗੁਰਬਾਣੀ ਹੈ ਇਹ ਵਾਹਿਗੁਰੂ ਦੀ ਸਿਫਤਿ ਸਾਲਾਹ ਰੂਪੀ ਅਕੱਥ ਕਥਾ ਹੀ ਗੁਰੂ ਸਾਹਿਬਾਨ ਨੇ ਵਖਾਣੀ ਹੈ । ਸਭ ਤੋਂ ਸ੍ਰੇਸ਼ਟ ਅਤੇ ਮੁਖੀ ਬਾਣੀ ਗੁਰਬਾਣੀ ਦਾ ਤੱਤ 'ਵਾਹਿਗੁਰੂ' ਨਾਮ ਰੂਪੀ ਬਾਣੀ ਹੈ, ਜਿਸਦਾ ਅਭਿਆਸ ਕਰੀ ਜਾਣਾ ਹੀ ਅਕੱਥ ਕਥਾ ਕਰਨਾ ਹੈ। ਜੇਕਰ ਇਸ ਅਕੱਥ ਕਥਾ ਨੂੰ ਕਥਨ ਦਾ, ਕੱਚੀ ਬਾਣੀ ਉਚਾਰ ਕੇ ਕੋਈ ਤਰਲਾ ਭੀ ਮਾਰਦਾ ਹੈ ਤਾਂ ਨਿਰਾ ਬਿਰਥਾ ਹੈ। ਕੀਮਤ ਉਸ ਦੀ ਫਿਰ ਭੀ ਨਹੀਂ ਪਾਈ ਜਾ ਸਕਦੀ।
ਤੇਰਾ ਅੰਤੁ ਨ ਜਾਈ ਲਖਿਆ ਅਕਥੁ ਨ ਜਾਈ ਹਰਿ ਕਥਿਆ ॥
ਨਾਨਕ ਜਿਨ ਕਉ ਸਤਿਗੁਰੁ ਮਿਲਿਆ ਤਿਨ ਕਾ ਲੇਖਾ ਨਿਬੜਿਆ ॥੧੮॥੨॥
ਆਸਾ ਮਹਲਾ ੩ ਪਟੀ, ਪੰਨਾ ੪੩੫
ਅਕੱਥ ਵਾਹਿਗੁਰੂ ਕਿਸੇ ਪ੍ਰਕਾਰ ਭੀ ਅਲਪਗ ਪੁਰਸ਼ਾਂ ਤੋਂ ਕਥਿਆ ਨਹੀਂ ਜਾ ਸਕਦਾ, ਉਸ ਦਾ ਅੰਤ ਤਾਂ ਕੀ ਲਖਿਆ ਜਾਣਾ ਸੀ । ਜਿਨ੍ਹਾਂ ਨੂੰ ਸਤਿਗੁਰ ਨਾਨਕ ਮਿਲਿਆ ਹੈ, ਤਿਨ੍ਹਾਂ ਨੂੰ ਗੁਰੂ ਦੁਆਰਿਓਂ ਗੁਰ-ਦੀਖਿਆ (ਗੁਰਮੰਤ) ਦੀ ਪ੍ਰਾਪਤੀ ਹੋਈ । ਤਿਨ੍ਹਾਂ ਨੇ ਇਸ ਗੁਰਦੀਖਿਆ ਗੁਰਮੰਤ੍ਰ ਦੀ ਅਗਾਧ ਕਮਾਈ ਕਰਕੇ ਵਾਹਿਗੁਰੂ ਦੇ ਸਰੂਪ ਵਿਚ ਹੀ ਸਮਾਈ ਜਾ ਪਾਈ । ਤਿਨ੍ਹਾਂ ਦੇ ਲੇਖੇ ਸਭ ਨਿਬੜ ਗਏ । ਉਨ੍ਹਾਂ ਨੇ ਵਾਹਿਗੁਰੂ ਦਾ ਅੰਤ ਪਾ ਕੇ ਕੀ ਲੈਣਾ ਹੈ ! ਉਨ੍ਹਾਂ ਨੂੰ ਅਕੱਥ ਕਥਾ (ਵਾਹਿਗੁਰੂ ਨਾਮ ਦਾ) ਐਸਾ ਰਸ ਆਇਆ ਹੈ ਕਿ ਉਹ ਇਸ ਵਿਚ ਗੀਧੇ ਹੋਏ ਗੁਰ ਮੰਤ੍ਰ ਅਭਿਆਸ ਨੂੰ ਛਡ ਹੀ ਨਹੀਂ ਸਕਦੇ, ਕਥੀ ਹੀ ਜਾਂਦੇ ਹਨ । ਇਸੇ ਕਰਕੇ ਹੀ ਵਾਹਿਗੁਰੂ ਨਾਮ ਦਾ ਅਭਿਆਸ ਅਕੱਥ ਕਥਾ ਹੈ। ਅਕੱਥ ਕਥਾ ਦਾ ਰਸ ਰਸਦੇ ਹੋਏ ਅਕਹਿ ਰਸ ਵਿਚ ਲੀਨ ਹੋ ਜਾਂਦੇ ਹਨ। ਓਹ ਜੀਉਂਦੇ ਜਾਗਦੇ ਹੋਏ, ਸਾਵਧਾਨ ਹੋ ਕੇ ਇਸ ਰਸ-ਲੀਨਤਾ ਦਾ ਰੰਗ ਮਾਣਦੇ ਹਨ । ਅੱਗੇ ਸੱਚੇ ਖੰਡ ਗੁਰਪੁਰੀ ਵਿਚ ਜਾ ਕੇ,
ਕਰਹਿ ਅਨੰਦੁ ਸਚਾ ਮਨਿ ਸੋਇ ॥੩੭॥ ਜਪੁਜੀ, ਪੰਨਾ ੮
ਹਰਿ ਕਥਾ ਤੂੰ ਸੁਣਿ ਰੇ ਮਨ ਸਬਦੁ ਮੰਨਿ ਵਸਾਇ ॥
ਇਹ ਮਤਿ ਤੇਰੀ ਥਿਰੁ ਰਹੈ ਤਾਂ ਭਰਮੁ ਵਿਚਹੁ ਜਾਇ ॥੧॥ਰਹਾਉ॥੮॥
ਗੁਜਰੀ ਮਹਲਾ ੩ ਪੰਚਪਦੇ, ਪੰਨਾ ੪੯੧
ਇਸ ਗੁਰ-ਵਾਕ ਅੰਦਰਿ ਗੁਰ-ਸ਼ਬਦ (ਗੁਰਮੰਤ੍ਰ) ਨੂੰ ਹਿਰਦੇ ਵਿਚ ਵਸਾਉਣਾ ਹੀ ਹਰਿ ਕਥਾ ਦਾ ਸੁਣਾਉਣਾ ਹੈ। ਇਸ ਗੁਰ-ਸ਼ਬਦ ਰੂਪੀ ਹਰਿ ਕਥਾ ਕੀਤਿਆਂ ਸੁਣਿਆਂ ਮਤ ਥਿਰ ਰਹਿੰਦੀ ਹੈ ਤੇ ਮਨ ਭੀ ਦਹਿਦਿਸ ਧਾਵਣ ਠਾਕਿਆ ਰਹਿੰਦਾ ਹੈ ।
ਮਨੁ ਪਰਬੋਧਹੁ ਹਰਿ ਕੈ ਨਾਇ॥ ਦਹਦਿਸਿ ਧਾਵਤ ਆਵੈ ਠਾਇ ॥੩॥੧੯॥
ਸੁਖਮਨੀ, ਪੰਨਾ ੨੮੮
ਤੇ ਇਸ ਤਰ੍ਹਾਂ, ਕੇਵਲ ਇਸ ਬਿਧਿ ਹੀ ਭਰਮ ਦੀ ਨਵਿਰਤੀ ਹੁੰਦੀ ਹੈ।
ਜਿਨ ਸਤਿਗੁਰੁ ਪੁਰਖੁ ਜਿਨਿ ਹਰਿ ਪ੍ਰਭੁ ਪਾਇਆ
ਮੋਕਉ ਕਰਿ ਉਪਦੇਸੁ ਹਰਿ ਮੀਠ ਲਗਾਵੈ ॥
ਮਨੁ ਤਨੁ ਸੀਤਲੁ ਸਭ ਹਰਿਆ ਹੋਆ
ਵਡਭਾਗੀ ਹਰਿ ਨਾਮੁ ਧਿਆਵੈ ॥੧॥
ਭਾਈ ਰੇ ਮੋਕਉ ਕੋਈ ਆਇ ਮਿਲੈ ਹਰਿ ਨ ਮੁ ਦ੍ਰਿੜਾਵੈ ॥
ਮੇਰੇ ਪ੍ਰੀਤਮ ਪ੍ਰਾਨ ਮਨੁ ਤਨੁ ਸਭੁ ਦੇਵ
ਮੇਰੇ ਹਰਿ ਪ੍ਰਭ ਕੀ ਹਰਿ ਕਥਾ ਸੁਨਾਵੇ ॥੧॥ਰਹਾਉ॥
ਧੀਰਜੁ ਧਰਮੁ ਗੁਰਮਤਿ ਹਰਿ ਪਾਇਆ
ਨਿਤ ਹਰਿ ਨਾਮੈ ਹਰਿ ਸਿਉ ਚਿਤੁ ਲਾਵੈ ॥
ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ
ਜੋ ਬੋਲੈ ਸੁ ਮੁਖਿ ਅੰਮ੍ਰਿਤੁ ਪਾਵੈ ॥੨॥
ਨਿਰਮਲੁ ਨਾਮੁ ਜਿਤੁ ਮੈਲੁ ਨ ਲਾਗੈ
ਗੁਰਮਤਿ ਨਾਮੁ ਜਪੈ ਲਿਵ ਲਾਵੈ ॥
ਨਾਮੁ ਪਦਾਰਥੁ ਜਿਨ ਨਰ ਨਹੀ ਪਾਇਆ
ਸੇ ਭਾਗਹੀਣ ਮੁਏ ਮਰਿ ਜਾਵੈ ॥੩॥
ਆਨਦ ਮੂਲੁ ਜਗਜੀਵਨ ਦਾਤਾ
ਸਭ ਜਨ ਕਉ ਅਨਦੁ ਕਰਹੁ ਹਰਿ ਧਿਆਵੈ ॥
ਤੂੰ ਦਾਤਾ ਜੀਅ ਸਭਿ ਤੇਰੇ
ਜਨ ਨਾਨਕ ਗੁਰਮੁਖਿ ਬਖਸਿ ਮਿਲਾਵੈ ॥੪॥੬॥
ਗੂਜਰੀ ਮ: ੪, ਪੰਨਾ ੪੯੪
ਤੱਤ ਵਿਆਖਿਆ:-ਗੁਰ ਦੀਖਿਆ ਦੇਣਹਾਰੇ ਗੁਰੂ ਸਰੂਪ ਪੰਜਾਂ ਪਿਆਰਿਆਂ ਵਿਚਿ ਲਏ ਜਾਣ ਦਾ ਓਹੀ ਸਿੱਖ ਅਧਿਕਾਰੀ ਹੁੰਦਾ ਹੈ, ਜੋ ਪਹਿਲਾਂ ਖ਼ੁਦ ਸਤਿਗੁਰੂ ਸ਼ਰਨ ਜਾ ਕੇ ਨਿਗੁਰੇ ਤੋਂ ਸਗਰਾ ਹੋ ਗਿਆ ਹੋਵੇ; ਜਿਸ ਨੇ ਇਸ ਬਿਧਿ ਸਤਿਗੁਰੂ ਨੂੰ ਪ੍ਰਾਪਤ ਕਰਕੇ, ਸਤਿਗੁਰੂ ਤੋਂ (ਪੰਜਾਂ ਪਿਆਰਿਆਂ ਤੋਂ) ਲਏ ਗੁਰ-ਮੰਤ੍ਰ-ਉਪਦੇਸ਼ ਦੀ ਐਸੀ ਅਗਾਧ ਅਤੇ ਅਥੱਕ ਅਭਿਆਸ ਕਮਾਈ ਕੀਤੀ ਹੋਵੇ ਕਿ ਉਹ ਵਾਹਿਗੁਰੂ ਵਾਹਿਗੁਰੂ ਕਰਦਾ ਵਾਹਿਗੁਰੂ ਜੋਤੀਸ਼ ਦੀ ਜੋਤਿ ਵਿਚਿ ਲੀਨ ਹੋ ਗਿਆ ਹੋਵੇ । ਇਸ ਬਿਧਿ ਜਿਸ ਨੇ ਵਾਹਿਗੁਰੂ (ਹਰਿ ਪ੍ਰਭ) ਨੂੰ ਲੱਖ ਲਿਆ (ਪ੍ਰਾਪਤ ਕਰ ਲਿਆ) ਹੋਵੇ, ਅਜਿਹੇ ਗੁਰਮੁਖ ਪਿਆਰੇ ਅਤੇ ਅਜਿਹੇ ਹੀ ਪੰਜਾਂ ਪਿਆਰਿਆਂ ਦੇ ਪੁੰਜ ਗੁਰਮੁਖਿ ਪਿਆਰਿਆਂ ਗੁਰੂ ਸਰੂਪ ਪੰਜਾਂ ਪਿਆਰਿਆਂ ਤੋਂ ਗੁਰ ਦੀਖਿਆ (ਗੁਰਮੰਤ੍ਰ) ਰੂਪੀ ਉਪਦੇਸ਼ ਲਿਆਂ ਹੀ ਫਲੀਭੂਤ ਹੁੰਦਾ ਹੈ ਅਤੇ ਮਿੱਠਾ ਲਗਦਾ ਹੈ । ਅਜਿਹੇ ਪੰਜਾਂ ਪਿਆਰਿਆਂ ਵਿਚੋਂ ਹਰ ਇਕ ਗੁਰਮੁਖਿ ਪਿਆਰਾ ਮਿੱਠਾ ਲਗਦਾ ਹੈ । ਓਹਨਾਂ ਦਾ ਅਤੇ ਉਸ ਪੁੰਜ ਵਿਚੋਂ ਹਰੇਕ ਗੁਰਮੁਖ ਪਿਆਰੇ ਦਾ ਗੁਰ ਮੰਤ੍ਰ ਉਪਦੇਸ਼ ਦਿੱਤਾ ਹੀ ਮਿਠਾ ਲਗਦਾ ਹੈ, ਅੱ ਮ੍ਰਿਤ ਪਾਤਰੀ ਅਧਿਕਾਰੀ ਜਨ ਨੂੰ । ਉਹ ਤੱਤਕਾਲ ਹੀ ਨਾਮ ਅਭਿਆਸ ਕਮਾਈ ਵਿਚਿ ਜੁਟ ਜਾਂਦਾ ਹੈ । ਉਸ ਵਡਭਾਗੇ ਅਭਿਆਸੀ ਜਨ ਦਾ ਅਭਿਆਸ ਕਰਿ ਕਤਿ ਮਨ ਭੀ ਤੇ ਤਨ ਭੀ ਸਭੁ ਠੰਢਾ ਠਾਰ (ਸੀਤਲ) ਅਤੇ ਹਰਿਆ (ਸ਼ਗੁਫ਼ਤਾ) ਹੋ ਜਾਂਦਾ ਹੈ । ਜਿਸ ਸ਼ਗੁਫ਼ਤਗੀ ਅਤੇ ਸੀਤਲਤਾਈ ਦੀ ਗਤਿ ਮਿਤਿ ਮਹਿਮਾ ਵਰਨੀ ਨਹੀਂ ਜਾ ਸਕਦੀ ।
ਪ੍ਰਮਾਰਥ ਦੇ ਸਚੜੇ ਰਸਕ ਵੈਰਾਗੀ ਅਨੁਰਾਗੀ ਅਧਿਕਾਰੀ ਜਨ ਨੂੰ ਉਪਰ ਦਸੇ ਗੁਰਮੁਖ ਜਨਾਂ ਦੇ ਪੁੰਜ ਵਿਚੋਂ ਕੋਈ ਭੀ ਗੁਰਮੁਖ ਪਿਆਰਾ ਆਇ ਮਿਲੇ, ਉਸ ਨਾਲ ਮਿਲ ਕੇ ਨਾਮ ਜਪਣ (ਨਾਮ ਦਾ ਖੰਡਾ ਖੜਕਾਵਣ) ਕਰਿ ਨਾਮ ਅਭਿਆਸ ਹੋਰ ਵਧੇਤਾ ਦ੍ਰਿੜ੍ਹ ਹੁੰਦਾ ਹੈ । ਇਸ ਬਿਧਿ ਨਾਮ ਦ੍ਰਿੜੰਮੀ ਪਿਆਰੇ ਨੂੰ, ਪ੍ਰੀਤਮ ਪਿਆਰੇ ਨੂੰ ਮਨੁ ਤਨੁ ਪ੍ਰਾਨ ਅਰਪ ਦੇਣੋਂ ਭੀ ਅਧਿਕਾਰੀ ਪਾਤਰ ਜਨ ਦਰੇਗ਼ ਨਹੀਂ ਕਰਦਾ । ਉਸ ਦੇ ਮੁਖਾਰਬਿੰਦ ਤੋਂ ਨਾਮ, ਗੁਰਮਤਿ ਨਾਮ ਦੀ ਮਹਿਮਾ ਮਈ ਕਥਾ (ਸਿਫਤਿ ਸਾਲਾਹ) ਸੁਣਦਿਆਂ ਰੱਜ ਨਹੀਂ ਆਉਂਦਾ। ਇਸ ਬਿਧਿ ਗੁਰਮਤਿ ਦੁਆਰਾ ਜਿਸ ਕਿਸੇ ਵਡਭਾਗੇ ਜਨ ਨੇ ਸੱਚੀ ਪ੍ਰਾਪਤੀ ਕਰਕੇ ਸੱਚਾ ਧਰਮੁ ਅਤੇ ਧੁਰੰਦਰੀ ਧਰਮੁ ਪਾ ਤਿਆ ਹੈ, ਉਸ ਦੀ ਨਾਮ ਅਭਿਆਸ ਦੀ ਦ੍ਰਿੜਤਾ, ਵਿਸ਼ਵਾਸ ਭਰੋਸੇ ਮਈ ਦ੍ਰਿੜਤਾ ਨਿਤਾਪ੍ਰਤਿ ਵਧਦੀ ਹੀ ਜਾਂਦੀ ਹੈ । ਉਹਦ ਚਿਤ ਹਿਰਦਾ ਨਾਮ ਨਾਲ ਹਰ ਦਮ ਲਪਟਿਆ ਹੀ ਰਹਿੰਦਾ ਹੈ । ਉਸ ਦੇ ਅੰਦਰਿ ਰੋਮ ਰੋਮ ਕਰਕੇ ਹਰਿ ਕਥਾ ਖਿਨ ਖਿਨ ਹੁੰਦੀ ਹੀ ਰਹਿੰਦੀ ਹੈ।
ਸਤਿਗੁਰ ਬਾਣੀ ਰੂਪੀ ਬਚਨ, ਅੰਮ੍ਰਿਤ ਬਚਨ ਹਨ, ਅੰਮ੍ਰਿਤ ਕਥਾ ਭਿੰਨੇ ਬਚਨ ਹਨ । ਜੋ ਜਨ ਭੀ ਇਸ ਅੰਮ੍ਰਿਤ ਕਥਾ ਰੂਪੀ ਅੰਮ੍ਰਿਤ ਬਚਨਾਂ ਸਪੰਨ ਗੁਰ-
ਸਾਰੇ ਜਗ ਦਾ ਜੀਵਨ-ਦਾਤਾ ਵਾਹਿਗੁਰੂ ਅਤੇ ਵਾਹਿਗੁਰੂ ਨਾਮੁ ਸਾਰੇ ਆਨੰਦ ਦਾ ਮੂਲ ਹੈ । ਜੋ ਜਨ ਵਾਹਿਗੁਰੂ ਨੂੰ ਧਿਆਉਂਦਾ ਹੈ (ਗੁਰੂ ਨਾਨਕ ਸਾਹਿਬ ਬਿਨੇ ਕਰਦੇ ਹਨ) ਉਸ ਨੂੰ ਅਨੰਦ ਹੀ ਅਨੰਦ ਬਖ਼ਸ਼ੀਸ਼ ਕਰਹੁ (ਹੇ ਅਨੰਦ-ਦਾਤੇ ਵਾਹਿਗੁਰੂ !) । ਤੂੰ ਆਪ ਦੇ ਜਨਾਂ ਗੁਰਮੁਖਾਂ ਦਾ ਖ਼ਾਸ ਆਨੰਦ ਮੂਲ ਜੀਵਨ-ਦਾਤਾ ਹੈਂ । ਆਪ ਦੇ ਗੁਰਮੁਖ ਜਨ ਉ ਤੇ ਖ਼ਾਸ ਬਖ਼ਸ਼ਿਸ਼ ਤੇਰੀ ਹੁੰਦੀ ਹੈ । ਉਸ ਨੂੰ ਤੂੰ ਨਿਰੀ ਅਨੰਦ ਦੀ ਬਖ਼ਸ਼ਿਸ਼ ਨਹੀਂ ਕਰਦਾ, ਬਲਕਿ ਬਖ਼ਸ਼ਿਸ਼ ਕਰ ਕੇ ਉਸ ਨੂੰ ਆਪਣੇ ਨਾਲਿ ਹੀ ਮਿਲਾਇ ਲੈਂਦਾ ਹੈ । ਅੰਮ੍ਰਿਤ ਨਾਮ ਦੇ ਖਿਨ ਖਿਨ ਅਭਿਆਸ ਕਰਨਹਾਰਿਆਂ ਉਤੇ ਵਾਹਿਗੁਰੂ ਵਿਸ਼ੇਸ਼ ਕਰਕੇ ਵਰ੍ਹਦਾ ਹੈ। ਅੰਮ੍ਰਿਤ ਨਾਮ ਦੀ ਸਦਾ ਅਭਿਆਸ-ਮਈ ਕਥਾ ਕਰੀ ਜਾਣ ਦਾ ਹੀ ਇਹ ਸਾਰਾ ਪ੍ਰਤਾਪ ਹੈ।
ਹੈ ਨਾਹੀ ਕੋਊ ਬੂਝਨਹਾਰੋ ਜਾਨੈ ਕਵਨੁ ਭਤਾ॥
ਸਿਵ ਬਿਰੰਚਿ ਅਰੁ ਸਗਲ ਮੋਨਿ ਜਨ ਗਹਿ ਨ ਸਕਾਹਿ ਗਤਾ ॥੧॥
ਪ੍ਰਭ ਕੀ ਅਗਮ ਅਗਾਧਿ ਕਥਾ ॥
ਸੁਨੀਐ ਅਵਰ ਅਵਰ ਬਿਧਿ ਬੁਝੀਐ ਬਕਨ ਕਥਨ ਰਹਤਾ ॥੧॥ਰਹਾਉ॥੧੧॥
ਗੂਜਰੀ ਮਹਲਾ ੫, ਪੰਨਾ ੪੯੮
ਇਸ ਗੁਰਵਾਕ ਦੀਆਂ ਏਹਨਾਂ ਉਪਰਲੀਆਂ ਪੰਗਤੀਆਂ ਅੰਦਰਿ ਸਾਫ਼ ਨਿਰੂਪਨ ਹੋਇਆ ਹੈ ਕਿ ਵਾਹਿਗੁਰੂ ਦੀ ਕਥਾ ਕਥਨੀ ਅਸੰਭਵ ਹੈ । ਵਾਹਿਗੁਰੂ ਭੀ ਅਗਾਧ ਬੋਧ ਹੈ, ਉਸ ਦੀ ਕਥਾ ਭੀ ਅਗਾਧ ਬੋਧ । ਇਸਦਾ ਬੁਝਣਹਾਰਾ ਕੋਈ ਭੀ ਨਹੀਂ । ਕਉਣ ਇਸ ਦੀ ਕਥਾ ਦਾ ਭੇਤ ਜਾਣ ਸਕਦਾ ਹੈ ? ਕੋਈ ਭੀ ਨਹੀਂ ਜਾਣ ਸਕਦਾ ਬਾਝ ਸਤਿਗੁਰਾਂ ਦੇ । ਜਿਨ੍ਹਾਂ ਦੁਆਰਾ ਇਹ ਅਗਾਧ ਬੰਧ ਬਾਣੀ ਉਚਾਰੀ ਗਈ ਹੈ, ਓਹੀ ਇਸ ਦਾ ਨਿਖਰਵਾਂ ਭੇਦ ਜਾਣਦੇ ਹਨ । ਏਹਨਾਂ ਬਿਨਾ ਨਾ ਹੀ ਅੱਜ ਤਾਈਂ ਕਿਸੇ ਨੇ ਵਾਹਿਗੁਰੂ ਨੂੰ ਪਰਤੱਖ ਪੇਖਿਆ ਜਾਣਿਆ, ਨਾ ਹੀ ਕਿਸੇ ਨੂੰ ਵਾਹਿਗੁਰੂ
ਭਗਤ ਜਨਾ ਕੀ ਊਤਮ ਬਾਣੀ ਗਾਵਹਿ ਅਕਥ ਕਥਾ ਨਿਤ ਨਿਆਰੀ ॥
ਸਫਲ ਜਨਮੁ ਭਇਆ ਤਿਨ ਕੇਰਾ ਆਪਿ ਤਰੇ ਕੁਲ ਤਾਰੀ ॥੪॥੧॥
ਗੁਜਰੀ ਮਹਲਾ ੪, ਪੰਨਾ ੫੦੭
ਇਹ ਗੁਰਬਾਣੀ ਅਤਿ ਊਤਮ ਬਾਣੀ ਹੈ ਅਤੇ ਵਿਲੱਖਣ ਬਾਣੀ ਹੈ । ਇਹ ਕਥਨ ਕਹਿਣ ਵਿਚਿ ਨਹੀਂ ਆਉਂਦੀ। ਇਸ ਉਤਮ ਬਾਣੀ ਨੂੰ ਗੁਰੂ ਘਰ ਦੇ ਸੰਤ ਭਗਤ ਜਨ ਗਾਉਂਦੇ, ਨਿਤ ਨਵੀਂ ਅਲਾਉਣੀ ਵਿਚਿ ਅਲਾਉਂਦੇ ਹਨ, ਨਿਤ ਨਵੀਂ ਗਾਵਣੀ ਗੁਣਾਉਣੀ ਵਿਚਿ ਗਾਉਂਦੇ ਹਨ, ਨਿਰਬਾਣ ਅਤੇ ਅਖੰਡ ਪਾਠ ਕੀਰਤਨ ਹੀ ਕਰਦੇ ਹਨ, ਆਪੋਂ ਇਸ ਨਿਰਬਾਣੀ ਕੀਰਤਨ ਪਾਠ ਕਥਾ ਵਿਚਿ ਆਪ-ਹੁਦਰੀ ਕੱਚੀ ਬਾਣੀ ਨਹੀਂ ਰਲਾਉਂਦੇ । ਇਸ ਬਿਧਿ ਗੁਰ-ਬਾਣੀ ਦਾ ਨਿਰੋਲ ਕੀਰਤਨ ਪਾਠ (ਕਬਾ-ਮਈ ਪਾਠ) ਕਰਨਹਾਰਿਆਂ ਦਾ ਜਨਮ ਸਫਲਾ ਹ ਜਾਂਦਾ ਹੈ। ਆਪ ਭੀ ਇਸ ਸੰਸਾਰ ਸਾਗਰ ਤੋਂ ਤਰ ਜਾਂਦੇ ਹਨ, ਆਪਣੀ ਸਾਰੀ ਕੁਲ ਨੂੰ ਭੀ ਤਾਰ ਦਿੰਦੇ ਹਨ। ਇਸ ਗੁਰਬਾਣੀ ਦਾ ਕਥਾ-ਮਈ ਪਾਠ ਅਤੇ ਨਿਰੋਲ ਕੀਰਤਨ ਹੀ ਪਾਰਸ ਕਲਾ ਵਾਲਾ ਹੈ । ਇਸ ਨੂੰ ਸਮਝਾਉਣਾ ਅਲਪਗ ਬੁੱਧੀ ਵਾਲਿਆਂ ਦਾ ਬਿਰਥਾ ਹੀ ਢਕੌਂਸਲਾ ਹੈ। ਆਪਣੀ ਅਲਪਗ ਅਕਲ ਅਨੁਸਾਰ ਅਗਾਧ ਬੋਧ ਬਾਣੀ ਦੇ ਅਰਥ ਲਾਉਣੇ ਨਿਰੀ ਹਮਾਕਤ ਹੈ ਅਤੇ ਬੇਅਰਥੀ ਭਰਿਆ ਕਮਲ ਮਿਧਣਾ ਹੀ ਹੈ । ਏਹਨਾਂ ਮਨਮਤੀਏ ਗਿਆਨੀਆਂ (ਅਗਿਆਨੀਆਂ) ਦੀ ਬੁੱਧੀ ਦੁਬਿਧਾ-ਗ੍ਰਸੀ ਹੋਈ ਹੁੰਦੀ ਹੈ। ਇਹ ਨਿਰੇ ਦੁਰਮਤਿ ਮਤਿ ਨਾਲ ਭਰੇ ਹੋਏ ਹੁੰਦੇ ਹਨ। ਤਿਨ੍ਹਾਂ ਦੀ ਮਤਿ ਬੁਧਿ ਵਿਖੇ ਨਿਰਾ ਸੰਸਾਰਕ ਮੋਹ ਮਮਤਾ ਦਾ ਗੁਬਾਰ ਚੜ੍ਹਿਆ ਹੁੰਦਾ ਹੈ । ਓਹਨਾਂ ਨੂੰ ਸਤਿਗੁਰਾਂ ਸਚੇ ਸੰਤਾਂ ਦੀ ਉਚਰੀ ਹੋਈ ਬਾਣੀ ਭਾਉਂਦੀ ਹੀ ਨਹੀਂ, ਸੁਖਾਉਂਦੀ ਹੀ ਨਹੀਂ ! ਓਹ ਸਗੋਂ ਗੁਰਬਾਣੀ ਦੇ ਉਚਾਰੀ ਜਾਣ ਵਾਲਿਆਂ ਦੀ, ਕੀਰਤਨ ਕਰੀ ਜਾਣ ਵਾਲਿਆਂ ਦੀ ਉਲਟੀ ਨਿੰਦਾ ਕਰਨ ਲਗ ਪੈਂਦੇ ਹਨ। ਇਉਂ ਅਣਿਆਈ ਮੌਤੇ ਮਰਦੇ ਹਨ । ਸਣ ਪਰਵਾਰੇ ਸੰਸਾਰ ਸਾਗਰ ਵਿਚ ਡੁਬਕੀਆਂ ਖਾਂਦੇ ਖਾਂਦੇ ਡੁਬ ਹੀ ਜਾਂਦੇ ਹਨ । ਜੈਸਾ ਕਿ ਇਸ ਅਗਲੇ ਗੁਰ ਵਾਕ ਦਾ ਭਾਵ ਹੈ:-
ਮਨਮੁਖ ਦੁਬਿਧਾ ਦੁਰਮਤਿ ਬਿਆਪੇ ਜਿਨ ਅੰਤਰਿ ਮੋਹ ਗੁਬਾਰੀ ॥
ਸੰਤ ਜਨਾ ਕੀ ਕਥਾ ਨ ਭਾਵੈ ਓਇ ਡੂਬੇ ਸਣੁ ਪਰਵਾਰੀ ॥੫॥੧॥
ਗੂਜਰੀ ਮਹਲਾ ੪, ਪੰਨਾ ੫੦੭
ਸੱਚਾ ਨਾਮੁ ਧਿਆਵਣਹਾਰਿਆਂ ਨੂੰ ਗੁਰਬਾਣੀ ਅੰਦਰਿ ਨਿਰਾ ਸਚੋ ਹੀ ਸੱਚ ਵਰਨਿਆ ਦਿਸਦਾ ਹੈ। ਤਿਨ੍ਹਾਂ ਨੂੰ ਹੀ ਇਸ ਸੱਚੀ ਬਾਣੀ ਦੀ ਕਦਰ ਹੈ। ਨਹੀਂ ਤਾਂ ਨਾਮ ਤੋਂ ਘੁੱਥਿਆਂ ਮਨਮੁਖਾਂ, ਦੁਰਮਤਿ ਬੁੱਧੀ ਵਾਲਿਆਂ ਦੇ ਭਾ ਦਾ ਗੁਰਬਾਣੀ ਅੰਦਰਿ ਕੋਈ ਗੂੜਾ ਰੂੜਾ ਭਾਵ ਹੀ ਨਹੀਂ ਦਿਸਦਾ। ਓਹ ਇਹ ਨਹੀਂ ਜਾਣਦੇ ਕਿ ਇਹ ਹੁਕਮ ਰਜਾਈ ਧੁਰ ਦੀ ਈਸ਼ਰੀ ਅਕਾਲੀ ਬਾਣੀ ਹੈ। ਇਸ ਵਿਚਿ ਜੋ ਕੁਛ ਲਿਖਿਆ ਹੈ, ਸੋ ਅਕਾਲ ਪੁਰਖ ਦਾ ਏਜ਼ਦੀ ਹੁਕਮੁ ਹੈ । ਹੁਕਮ ਨੂੰ ਹੁਕਮ ਕਰਕੇ ਬੁਝਣ, ਤਾਂ ਓਹਨਾਂ ਨੂੰ ਸੱਚਾ ਫਲ ਮਿਲੇ, ਪ੍ਰਾਪਤਿ ਹੋਵੇ । ਤਾਂ ਹੀ ਓਹ ਧੁਰ ਦਰਗਾਹੇ ਪਰਵਾਣ ਪੈਣ । ਜੇਹੜੇ ਇਸ ਸੱਚੇ ਹੁਕਮ ਨੂੰ ਹੁਕਮ ਕਰਕੇ ਨਹੀਂ ਪਛਾਣਦੇ, ਓਹ ਦਰਿ ਦਰਿ ਧੱਕੇ ਖਾਂਦੇ ਹਨ। ਓਹ ਅੰਧਲੇ ਆਪਣੀ ਦੁਰਮਤਿ ਬੁਧੀ ਦੇ ਅਧੀਨ ਹੁੰਦੇ ਹੋਏ ਕੱਚੀ ਬਾਣੀ ਦੀ ਬਣਤਰ ਵਿਚਿ ਹੀ ਉਲਝੇ ਫਿਰਦੇ ਹਨ। ਇਹ ਉਪਰਲਾ ਭਾਵ ਅਗਲਾ ਗੁਰ ਵਾਕ ਭਲੀ ਭਾਂਤ ਜਣਾਉਂਦਾ ਹੈ:-
ਸਚੁ ਨਾਮੁ ਧਿਆਈਐ ਸਭੋ ਵਰਤੈ ਸਚੁ ॥
ਨਾਨਕ ਹੁਕਮੁ ਬੁਝਿ ਪਰਵਾਣੁ ਹੋਇ ਤਾ ਫਲੁ ਪਾਵੈ ਸਚੁ ॥
ਕਥਨੀ ਬਦਨੀ ਕਰਤਾ ਫਿਰੈ ਹੁਕਮੈ ਮੂਲਿ ਨ ਬੁਝਈ
ਅੰਧਾ ਕਚੁ ਨਿਕਚੁ ॥੫॥੨॥
ਮ: ੩, ਗੂਜਰੀ ਕੀ ਵਾਰ, ਪੰਨਾ ੫੦੯
ਇਹ ਗੁਰਬਾਣੀ ਹੀ ਹੈ ਜੋ ਹਰਿ ਪ੍ਰਭ ਕੀ ਹਰਿ ਕਥਾ ਦਾ ਮੁਜੱਸਮ ਹੈ। ਗੁਰਬਾਣੀ ਦਾ ਸੁਣਨਾ, ਪਾਠ ਕਰਨਾ, ਪਾਠ ਸੁਣਾਉਣਾ, ਕੀਰਤਨ ਕਰਨਾ, ਗੁਰਬਾਣੀ ਦਾ ਕੀਰਤਨ ਸੁਣਾਉਣਾ ਅਸਲ ਅਰਥਾਂ ਵਿਚਿ ਕਥਾ ਕਰਨਾ ਕਰਾਵਨਾ ਕਥਾ ਸੁਣਨਾ ਸੁਣਾਵਣਾ ਹੈ । ਯਥਾ ਗੁਰਵਾਕ:-
ਹਉ ਮਨੁ ਦੇਵਉ ਤਿਸੁ ਆਪਣਾ ਮੇਰੀ ਜਿੰਦੁੜੀਏ
ਹਰਿ ਪ੍ਰਭ ਕੀ ਹਰਿ ਕਥਾ ਸੁਣਾਵੈ ਰਾਮ ॥੩॥੧॥
ਬਿਹਾਗੜਾ ਛੰਤ ਮ: ੪, ਪੰਨਾ ੫੩੮
ਐਸੀ ਗੁਰ-ਵਾਕਾਂ ਦੀ ਹਰਿ ਕਥਾ ਸੁਣਾਵਣਹਾਰੇ ਗੁਰਬਾਣੀ ਦੇ ਨਿਰੋਲ ਕੀਰਤਨੀਆਂ ਨੂੰ, ਗੁਰਬਾਣੀ ਦਾ ਅਖੰਡ ਨਿਰਬਾਣ ਪਾਠ ਸੁਣਾਵਣਹਾਰਿਆਂ ਨੂੰ ਗੁਰੂ ਸਾਹਿਬ ਆਪਣਾ ਮਨ ਕੁਰਬਾਨ ਕਰਨ ਲਈ ਤਿਆਰ ਹਨ। 'ਹਰਿ ਪ੍ਰਭਿ ਕੀ ਹਰਿ ਕਥਾ' ਕੇਵਲ ਗੁਰਬਾਣੀ, ਨਿਰੋਲ ਬਾਣੀ ਦੇ ਹੀ ਸੁਣਨ ਵਲ ਇਸ਼ਾਰਾ ਹੈ ਕਿ ਨਹੀਂ ?
ਪ੍ਰੋੜਤਾ ਲਈ ਅਗਲੇਰਾ ਗੁਰਵਾਕ ਖੂਬ ਢੁਕਵਾਂ ਹੈ—
ਸੁਣਿ ਵਡਭਾਗੀਆ ਹਰਿ ਅੰਮ੍ਰਿਤ ਬਾਣੀ ਰਾਮ ॥
ਜਿਨ ਕਉ ਕਰਮਿ ਲਿਖੀ ਤਿਸੁ ਰਿਦ ਸਮਾਣੀ ਰਾਮ ॥
ਅਕਥ ਕਹਾਣੀ ਤਿਨੀ ਜਾਣੀ ਜਿਸੁ ਆਪਿ ਪ੍ਰਭ ਕਿਰਪਾ ਕਰੇ ॥
ਅਮਰੁ ਥੀਆ ਫਿਰਿ ਨ ਮੂਆ ਕਲਿ ਕਲੇਸਾ ਦੁਖ ਹਰੇ ॥੩॥੫॥
ਬਿਹਾਗੜਾ ਮ: ੫, ਪੰਨਾ ੫੪੫
ਪਿਛੇ ਭੀ ਵਿਆਖਿਆ ਹੋ ਚੁਕੀ ਹੈ, ਜੋ ਸਿਧ ਕਰਦੀ ਹੈ ਕਿ ਗੁਰਬਾਣੀ ਹੀ ਅਕੱਥ ਕਹਾਣੀ ਹੈ । ਇਸਨੂੰ ਨਿਰਬਾਣ ਰੰਗ ਵਿਚਿ ਸੁਣਨਾ ਸੁਣਾਵਣਾ ਹੀ ਐਨ ਗੁਰਮਤਿ ਅਨੁਸਾਰੀ ਕਥਾ ਹੈ।
ਵਾਹਿਗੁਰੂ ਦਾ ਵਰਨ ਚਿਹਨੁ ਲਖਿਆ ਨਹੀਂ ਜਾਂਦਾ। ਉਹ ਕਥੇ ਜਾਣ ਤੋਂ ਅਕੱਥ ਹੈ । ਕੇਵਲ ਗੁਰਬਾਣੀ ਹੀ ਇਸ ਵਰਨ ਚਿਹਨ ਤੋਂ ਅਲੱਖ ਵਾਹਿਗੁਰੂ ਨੂੰ ਲਖਾ ਸਕਦੀ ਹੈ । ਏਸੇ ਕਰਕੇ ਗੁਰਬਾਣੀ ਅਲੱਖ ਵਾਹਿਗੁਰੂ ਦੀ ਅਕੱਥ ਕਹਾਣੀ (ਅਕੱਥ ਕਥਾ) ਹੈ।
ਵਰਨ ਚਿਹਨੁ ਨ ਜਾਇ ਲਖਿਆ ਕਥਨ ਤੇ ਅਕਥਾ ॥
ਬਿਨਵੰਤਿ ਨਾਨਕ ਸੁਣਹੁ ਭਾਈ ਪ੍ਰਭ ਕਰਣ ਕਾਰਣ ਸਮਰਥਾ ॥੩॥
ਵਡਹੰਸੁ ਮ: ੫, ਪੰਨਾ ੫੭੮
ਗੁਰਬਾਣੀ ਗੁਰ ਸ਼ਬਦ ਦਾ ਆਸਰਾ ਲੈ ਕੇ ਨਿਰੋਲ ਕੀਰਤਨ ਕਰੀ ਜਾਣਾ, ਸਦਾ ਸ਼ਬਦ ਗੁਰ ਕਾ ਉਚਾਰੀ ਜਾਣਾ ਹੀ ਹਰਿ ਕਥਾ ਹੈ। ਇਸ ਤੋਂ ਛੁਟ ਹੋਰ ਕੋਈ ਕਥਾ ਨਹੀਂ । ਯਥਾ ਗੁਰਵਾਕ:-
ਅਨਦਿਨੁ ਕੀਰਤਨੁ ਸਦਾ ਕਰਹਿ ਗੁਰ ਕੈ ਸਬਦਿ ਅਪਾਰਾ ॥
ਸਬਦੁ ਗੁਰੂ ਕਾ ਸਦ ਉਚਰਹਿ ਜੁਗੁ ਜੁਗੁ ਵਰਤਾਵਣਹਾਰਾ ॥੨॥੧੮॥
ਮ: ੩, ਵਡਹੰਸ ਕੀ ਵਾਰ, ਪੰਨਾ ੫੯੩
ਦੇਖਿਆ, ਜੁਗੁ ਜੁਗੁ ਨਿਬੇੜਾ ਸ਼ਬਦ ਗੁਰੂ ਦੁਆਰਾ ਹੀ ਹੈ। ਉਪਰਲੇ ਭਾਵ ਬਿਹੂਣ ਹੋਰ ਕੋਈ ਕਥਾ ਹੋ ਹੀ ਨਹੀਂ ਸਕਦੀ ।
ਵਾਹਿਗੁਰੂ ਦੀ ਕਥਾ ਅਕੱਥ ਹੈ । ਜਣੇ ਖਣੇ ਤੋਂ ਕਥੀ ਨਹੀਂ ਜਾ ਸਕਦੀ ।
ਯਥਾ ਗੁਰਵਾਕ:-
ਤੇਰੀ ਅਕਥ ਕਥਾ बघठ ਨ ਜਾਈ ॥
ਗੁਣ ਨਿਧਾਨ ਸੁਖਦਾਤੇ ਸੁਆਮੀ ਸਭ ਤੇ ਊਚ ਬਡਾਈ ॥ਰਹਾਉ॥੮॥
ਸੋਰਠਿ ਮ: ੫, ਪੰਨਾ ੬੧੦
ਹੇ ਅਗਣਤ ਗੁਣਾਂ ਦੇ ਨਿਧਾਨ ਬੇਅੰਤ ਸੁਆਮੀ ਵਾਹਿਗੁਰੂ ! ਤੇਰੀ ਕਥਾ
ਏਵਡੁ ਊਚਾ ਹੋਵੈ ਕੋਇ ॥ ਤਿਸੁ ਊਚੇ ਕਉ ਜਾਣੈ ਸੋਇ ॥੨੪॥੧॥
ਜਪੁਜੀ, ਪੰਨਾ ੫
ਏਵਡ ਉਚਾ ਤੇ ਏਵਡ ਵਡਾ ਕੇਵਲ ਸਤਿਗੁਰੂ ਨਾਨਕ ਹੀ ਹੈ ਜੋ ਤੁਧੁ ਤਾਈਂ ਅਪੜਿਆ ਹੈ, ਜਿਸ ਦੀ ਪਹੁੰਚ ਤੇਰੇ ਤਾਈਂ ਹੋਈ ਹੈ । ਤਾਂ ਤੇ ਤਿਸ ਸਤਿ- ਪੁਰਖ ਸਭ ਤੋਂ ਵਡੇ ਤੇ ਸਭ ਤੋਂ ਉਚੇ ਨਿਰੰਕਾਰ ਕਰਤਾਰ ਵਾਹਿਗੁਰੂ ਨੂੰ ਸਭ ਤੋਂ ਵਡੇ ਸਤਿਗੁਰੂ ਨਾਨਕ ਸਾਹਿਬ ਨੇ ਹੀ ਜਾਣਿਆ ਹੈ, ਪਛਾਣਿਆ ਹੈ, ਤੱਤ ਜਾਣਨੀ ਜਾਣਿਆ ਹੈ, ਤੱਤ ਪਛਾਣਨੀ ਪਛਾਣਿਆ ਹੈ, ਜੋ ਤੇਰੇ ਤੱਤ ਸਰੂਪ ਵਿਚਿ ਲੀਨ ਹੋਇਆ ਹੈ । ਤਿਸ ਤੱਤ-ਲੀਨਤਾ ਵਾਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਹੀ ਤੇਰੇ ਤੱਤ ਗੁਣਾਂ ਦੀ ਤੱਤ ਸੋਝੀ ਹੈ। ਤੱਤ ਅਕਾਲ ਦੇ ਗੁਣ ਕਵਲ ਸਭ ਤੋਂ ਵੱਡਾ ਸਤਿਗੁਰੂ ਹੀ ਵਖਾਣ ਸਕਦਾ ਹੈ । ਗੁਰੂ ਨਾਨਕ ਅਤੇ ਗੁਰੂ ਨਾਨਕ ਸਰੂਪ ਗੁਰੂ ਜੋਤਿ ਜਾਮਿਆਂ ਨੂੰ ਹੀ ਸਮਰੱਥਾ ਹੈ, ਏਵਡ ਵਡੇ ਦੇ ਗੁਣ ਕਥਨ ਬਖਾਨਣ ਦੀ । ਤਿਨ੍ਹਾਂ ਗੁਰੂ ਵਖਾਣੇ (ਕਥਨ ਕੀਤੇ) ਧੁਰੋ ਆਏ ਗੁਰਬਾਣੀ ਰੂਪੀ ਗੁਣਾਂ ਨੂੰ, ਇਹਨਾਂ ਗੁਣਾ ਦੇ ਅਸਲੇ ਵਿਚਿ ਹੀ, ਗੁਰੂ ਘਰ ਦੇ ਸਿਖਾਂ ਗੁਰਮੁਖਾਂ ਨੂੰ ਗਾਵਣ ਕਥਨ ਕਰਨ ਅਤੇ ਵਖਾਨਣ ਦਾ ਹੁਕਮ ਹੈ । ਵਧਾਉ ਘਟਾਉ ਕੋਈ ਨਹੀਂ ਕਰ ਸਕਦਾ, ਨਾ ਕੋਈ ਰਲਾਉ ਹੀ ਰਲਾ ਸਕਦਾ ਹੈ। ਜੋ ਰਲਾਉਂਦਾ ਵਧਾਉਂਦਾ ਘਟਾਉਂਦਾ ਹੈ, ਉਹ ਬੇਮੁਖ ਮੂੜ ਅਗਿਆਨੀ ਹੈ । ਗੁਟਬਾਣੀ ਨੂੰ ਜਿਉਂ ਕਾ ਤਿਉਂ ਗਾਉਣਾ ਵਖ ਨਣਾ, ਜਿਉਂ ਕੇ ਤਿਉਂ ਲੇਖੇ ਅਤੇ ਤਰਤੀਬ ਦਿਤੇ (ਧੁਰਿ ਧੁਰੰਦਰੀ ਤਰਤੀਬ ਦਿਤੇ) ਅੱਖਰਾਂ ਵਿਚਿ ਗਾਵਣਾ ਵਖਾਨਣਾ ਹੀ ਥਾਇੰ ਪੈਂਦਾ ਹੈ (ਲੇਖੇ ਲਗਦਾ ਹੈ) । ਇਸ ਬਿਧੇ ਗਾਵਣ ਵਖਾਨਣ ਵਿਚਿ ਹੀ ਅਗਾਧ ਕਲਾ ਵਰਤਦੀ ਤੇ ਵਰਸਦੀ ਹੈ, ਗਾਵਣ ਸੁਣਨਹਾਰਿਆਂ ਤੇ, ਅਤੇ ਵਖਾਨਣ ਕਥਨਹਾਰਿਆਂ ਤੇ । ਇਸ ਅਗਾਧ ਕਲਾ ਦੀ ਪਾਰਸ ਰਸਾਇਣਤਾ ਪ੍ਰਥਾਇ ਇਹੀ ਗੁਰਵਾਕ ਹੈ:-
ਗੁਰਬਾਣੀ ਗਾਵਹੁ ਭਾਈ ॥ ਓਹ ਸਫਲ ਸਦਾ ਸੁਖਦਾਈ ॥੨॥੧੭॥੮੧॥
ਸੋਰਠਿ ਮ: ੫, ਪੰਨਾ ੬੨੯
ਇਹ ਧੁਰੋਂ ਆਈ ਗੁਰਬਾਣੀ ਅੰਮ੍ਰਿਤ ਬਾਣੀ ਹੈ । ਇਸ ਨੂੰ ਪਰਸਿਆਂ,
ਪਾਰਬ੍ਰਹਮੁ ਹੋਆ ਸਹਾਈ॥ ਕਥਾ ਕੀਰਤਨੁ ਸੁਖਦਾਈ ॥
ਗੁਰ ਪੂਰੇ ਕੀ ਬਾਣੀ ॥ ਜਪਿ ਅਨਦੁ ਕਰਹੁ ਨਿਤ ਪਰਾਣੀ ॥੧॥੨੭॥
ਸੋਰਠਿ ਮਹਲਾ ੫, ਪੰਨਾ ੬੧੬
ਭਾਵ-(੧) ਨਿਰੋਲ ਅਤੇ ਨਿਰਬਾਣ ਸੁਖਦਾਈ ਕਥਾ ਕੀਰਤਨ ਦੀ ਦਾਤਿ ਤਿਸੇ ਨੂੰ ਪ੍ਰਾਪਤ ਹੁੰਦੀ ਹੈ ਜਿਸ ਨੂੰ ਪਾਰਬ੍ਰਹਮ ਆਪਿ ਸਹਾਈ ਹੁੰਦਾ ਹੈ । (੨) ਗੁਰ ਪੂਰੇ ਦੀ ਬਾਣੀ (ਗੁਰਬਾਣੀ) ਦਾ ਵਖਾਨਣਾ ਅਤੇ ਕੀਰਤਨ ਕਰਨਾ ਹੀ ਗੁਰਮਤਿ ਅੰਦਰਿ ਪਰਵਾਣ ਹੈ । (੩) ਇਸ ਗੁਰਬਾਣੀ ਰੂਪੀ ਕਥਾ ਨੂੰ ਹੀ ਸਦਾ ਜਪਣਾ ਹੈ । ਗੁਰਬਾਣੀ ਦੇ ਨਿਰੋਲ ਕੀਰਤਨ ਨੂੰ ਹੀ ਨਿਤਾਪ੍ਰਤੀ ਕਰਨਾ ਹੈ । (੪) ਗੁਰਬਾਣੀ ਦਾ ਫ਼ਿਲਖਿਦੀਹ ਕਥਨ ਕੀਰਤਨ ਜਪੁ ਸਰੂਪ ਹੈ, ਸਿਫਤਿ ਸਾਲਾਹ ਹੈ ਨਿਰੀ । ਗੁਰਬਾਣੀ ਦਾ ਸਿਫਤਿ ਸਾਲਾਹ ਰੂਪੀ ਜਾਪ ਰਟਣ ਹੀ ਆਪਣੇ ਸਰੂਪ ਵਿਚਿ ਸਫਲਾ ਅਤੇ ਸੁਖਦਾਈ ਹੈ। ਮਨ-ਉਕਤ ਗਪੌੜੇ ਇਸ ਗੁਰਬਾਣੀ ਦੇ ਨਾਲ ਮਿਲਾ ਕੇ, ਇਸ ਨਿਰੋਲ ਪਵਿਤ੍ ਰਤਨ ਨੂੰ ਕੌਡੀ ਘੱਟ ਰਲਾਉਣਾ ਹੈ । ਇਸ ਨਿਰੋਲ ਬਾਣੀ, ਗੁਰਬਾਣੀ (ਗੁਰ ਪੂਰੇ ਕੀ ਬਾਣੀ) ਦੇ ਨਿਤ ਜਪਿਆਂ (ਸੇਵਨ ਕੀਤਿਆਂ) ਹੀ ਅਕਹਿ ਆਤਮ-ਆਨੰਦ ਆਇ ਵੁਠਦਾ ਹੈ (ਅਮਰੋਂ ਆਣਿ ਪ੍ਰਾਪਤ ਹੁੰਦਾ ਹੈ) । ਇਹੀ ਤਾਂ ਗੁਰਬਾਣੀ ਦੀ ਪਾਰਸ-ਕਲਾ ਹੈ ਅਤੇ ਅੰਮ੍ਰਿਤ ਆਵੇਸ਼ਨੀ ਰਸਾਇਣ ਹੈ, ਜੋ ਕਿਸੇ ਕਚੀ ਕੱਚ-ਪਿਚੀ ਬਾਣੀ ਤੋਂ ਨਸੀਬ ਨਹੀਂ ਹੋ ਸਕਦਾ । ਗੁਰ-ਦੀਖਿਆ ਗੁਰਮੰਤ੍ਰ (ਗੁਰਮਤਿ ਨਾਮ) ਦਾ ਜਾਪ ਭੀ ਗੁਰਬਾਣੀ ਦਾ ਜਾਪ ਹੀ ਹੈ । ਬਲਕਿ ਗੁਰੂ ਦਾ ਮੁਖੀ (ਸਭ ਤੋਂ ਮੁਖੀ, ਮੰਬਾ ਬਾਣੀ) 'ਵਾਹਿਗੁਰੂ' ਰੂਪੀ ਬਾਣੀ ਹੀ ਹੈ । ਇਸੇ ਗੁਰਮੁਖਿ (ਮੁਢ) ਗੁਰਬਾਣੀ ਨੂੰ ਸੁਆਸਿ ਸੁਆਸਿ ਜਪਣਹਾਰੇ ਗੁਰ-ਦੀਖਿਅਤ ਗੁਰਸਿਖ ਗੁਰਮੁਖਿ ਸਿਖ ਕਹਾਉਂਦੇ ਹਨ । ਮੁਖੋਂ ਜਪਣਹਾਰੀ, ਸਭ ਤੋਂ ਮੁਖੀ ਗੁਰਬਾਣੀ ਹੋਣ ਕਰਕੇ 'ਗੁਰਮੁਖਿ' ਪੱਦ ਦੇ ਛੇਕੜਲੇ ਖੱਖੇ ਅੱਖਰ ਨੂੰ ਸਿਹਾਰੀ ਹੈ । ਅਕਸਰ ਹਮੇਸ਼ਾ ਹੀ ਸਿਹਾਰੀ ਆਉਂਦੀ ਹੈ।
ਮਨ ਇਛੇ ਸੇਈ ਫਲ ਪਾਏ ਹਰਿ ਕੀ ਕਥਾ ਸੁਹੇਲੀ ॥
ਆਦਿ ਅੰਤਿ ਮਧਿ ਨਾਨਕ ਕਉ ਸੋ ਪ੍ਰਭੁ ਹੋਆ ਬੇਲੀ ॥੪॥੧੬॥੨੭॥
ਸੋਰਠਿ ਮਹਲਾ ੫, ਪੰਨਾ ੬੧੬
ਇਸ ਗੁਰ-ਵਾਕ ਵਿਖੇ ਭੀ 'ਹਰਿ ਕੀ ਕਥਾ' ਤੋਂ ਭਾਵ ਗੁਰਬਾਣੀ ਦਾ ਹੀ ਹੈ । ਗੁਰਬਾਣੀ ਨੂੰ ਹੀ ਏਥੇ 'ਹਰਿ ਕੀ ਕਥਾ' ਬਰਨਿਆ ਗਿਆ ਹੈ । ਇਹ ਗੁਰਬਾਣੀ ਰੂਪੀ 'ਹਰਿ ਕੀ ਕਥਾ' ਸਦਾ ਸੁਹੇਲੀ ਹੈ । ਇਸ ਦੇ ਜਪ ਰੂਪ ਸਿਫਤਿ ਸਾਲਾਹੀ ਵਖਾਨਣ ਕਰਕੇ ਮਨ-ਇੱਛੇ ਮਨ-ਬਾਂਛਤ ਫਲ ਮਿਲਦੇ ਹਨ। ਜੇ ਚਾਹੀਦਾ ਹੈ ਸੋਈ ਪਾਈਦਾ ਹੈ । ਇਸ ਗੁਰਬਾਣੀ ਰੂਪੀ 'ਹਰਿ ਕੀ ਕਥਾ' ਦੇ ਸੇਵਨ (ਸਿਮਰਨ) ਕਰਕੇ ਗੁਰਬਾਣੀ ਸੇਵਨਹਾਰੇ ਗੁਰਸਿਖ ਦਾ ਹਰ-ਬਾਬ ਵਾਹਿਗੁਰੂ ਸਹਾਈ ਹੁੰਦਾ ਹੈ, ਹਰ ਸਮੇ ਹੀ ਸਹਾਇਤਾ ਕਰਦਾ ਹੈ । ਸੁਹੇਲੀ ਕਥਾ ਹਰਿ ਕੀ ਇਹੀ ਹੈ ਕਿ ਗੁਰਬਾਣੀ ਰੂਪੀ ਗੁਣਾਬਾਦ, ਗੁਰਬਾਣੀ ਰੂਪੀ ਨਿਰੋਲ ਪਾਠ ਦੀ ਸ਼ਕਲ ਵਿਚਿ ਹਰ ਸਮੇਂ ਕਰੀ ਜਾਵੇ । ਜਿਹੜੀ ਕਥਾ ਅਲ੍ਹੜ ਅਗਿਆਨੀ ਲੋਗ ਕਰਦੇ ਸੁਣਦੇ ਹਨ, ਉਹ ਕਥਾ ਹਰਗਿਜ਼ ਸੁਹੇਲੀ ਕਥਾ ਨਹੀਂ, ਕਿਉਂ ਜੁ ਉਹ ਤਾਂ ਕਥਾ ਹੀ ਨਹੀਂ । ਆਪਣੀ ਅਲਪੱਗ ਮੂੜ ਮਤਿ ਕੁਬੁਧਿ ਕਥਾ, ਹਰਿ ਕੀ ਸੁਹੇਲੀ ਕਥਾ ਕਦੇ ਨਹੀਂ ਹੋ ਸਕਦੀ । ਅਗਲੇ ਗੁਰ-ਵਾਕ ਵਿਚ ਉੱਕਾ ਹੀ ਸਪੱਸ਼ਟ ਨਿਰਣਾ ਹੋ ਜਾਂਦਾ ਹੈ । ਯਥਾ ਗੁਰਵਾਕ:-
ਪ੍ਰਭ ਕੀ ਅਕਥ ਕਹਾਣੀ ॥ ਜਨ ਬੋਲਹਿ ਅੰਮ੍ਰਿਤ ਬਾਣੀ ॥
ਨਾਨਕ ਦਾਸ ਵਖਾਣੀ ॥ ਗੁਰ ਪੂਰੇ ਤੇ ਜਾਣੀ ॥੨॥੨॥੬੬॥
ਸੋਰਠਿ ਮ: ੫, ਪੰਨਾ ੬੨੬
ਅਨਿੰਨ ਗੁਰਮੁਖ ਜਨ ਅੰਮ੍ਰਿਤ ਬਾਣੀ (ਗੁਰਬਾਣੀ) ਹੀ ਮੁਖੋਂ ਬੋਲ ਕੇ ਉਚਾਰਦੇ ਹਨ । ਇਹ ਓਹਨਾਂ ਦਾ ਅੰਮ੍ਰਿਤ ਬਾਣੀ ਬੋਲਣਾ, ਗੁਰਬਾਣੀ ਦਾ ਮੁਖ ਉਚਾਰਨਾ ਵਾਹਿਗੁਰੂ ਦੀ ਅਕੱਥ ਕਥਾ ਰੂਪੀ ਕਹਾਣੀ ਦਾ ਕਰਨਾ ਹੈ। ਇਹ ਗੁਰਬਾਣੀ (ਅੰਮ੍ਰਿਤ ਬਾਣੀ) ਗੁਰੂ ਨਾਨਕ ਨਿਰੰਕਾਰੀ ਦੁਆਰਾ ਨਿਰੰਕਾਰ ਦੀ ਦਰਗਾਹੋਂ ਉਤਰੀ ਹੈ, ਧੁਰੋਂ ਆਈ ਹੈ । ਏਸੇ ਪੂਰੇ ਗੁਰੂ, ਗੁਰੂ ਨਾਨਕ ਤੋਂ ਹੀ ਜਾਣੀ ਜਾਂਦੀ ਹੈ, ਐਵੇਂ ਨਹੀਂ। ਗੁਰੂ ਨਾਨਕ ਅਤੇ ਗੁਰੂ ਰੂਪ ਜੋਤਿ ਜਾਮਿਆਂ ਦੁਆਰਾ ਹੀ ਗੁਰੂ ਦੇ ਸਦ ਪ੍ਰਤਾਪੀ ਪ੍ਰਸਾਦ ਦੁਆਰਾ ਹੀ ਜਾਣੀ ਜਾਂਦੀ ਹੈ। ਨਿਗੁਰੇ ਪੁਰਸ਼ ਇਸ ਗੁਰਬਾਣੀ ਦੀ ਗਤਿ ਮਿਤਿ ਕਿਛੁ ਨਹੀਂ ਜਾਣਦੇ । ਜਿਨ੍ਹਾਂ ਨੇ ਗੁਰੂ ਧਾਰਨ ਹੀ ਨਹੀਂ ਕੀਤਾ ਗੁਰਮਤਿ ਦਰਸਾਈ ਜੁਗਤੀ ਅਨੁਸਾਰ, ਓਹਨਾਂ ਨੂੰ ਕੀ ਸਾਰ ਇਸ ਅੰਮ੍ਰਿਤ-ਕਲਾ ਗੁਰਬਾਣੀ ਦੀ ? ਗੁਰਬ ਣੀ ਦੀ ਅੰਮ੍ਰਿਤ-ਕਲਾ ਨਿਗੁਰੇ ਪੁਰਸ਼ਾਂ ਤੇ ਵਰਤ ਹੀ ਨਹੀਂ ਸਕਦੀ, ਭਾਵੇਂ ਆਪ-ਹੁਦਰੇ ਕਿਤਨਾ ਹੀ ਪੱਪ ਪੱਪ ਕਰਨਿ ਪਏ। ਏਥੇ ਉਪਰਲੇ ਭਾਵ ਦੀ ਪ੍ਰੋੜਤਾ ਲਈ ਅਗਲੇਰਾ ਗੁਰ-ਵਾਕ ਉਚਰਣਤ ਹੈ:-
ਗੁਰ ਪੂਰੈ ਕੀ ਬਾਣੀ ॥ ਪਾਰਬ੍ਰਹਮ ਮਨਿ ਭਾਣੀ ॥
ਨਾਨਕ ਦਾਸਿ ਵਖਾਣੀ ॥ ਨਿਰਮਲ ਅਕਥ ਕਹਾਣੀ ॥੨॥੧੮॥੮੨॥
ਸੋਰਠਿ ਮ: ੫, ਪੰਨਾ ੬੨੯
ਭਾਵ-ਇਹ ਗੁਰ ਪੂਰੇ ਦੀ ਬਾਣੀ (ਗੁਰਬਾਣੀ) ਨਿਰਮਲ (ਮਲ-ਰਹਿਤ) ਅਕੱਥ ਕਹਾਣੀ ਹੈ। ਮਲ-ਰਹਿਤ ਹੋਣ ਕਰ ਹੀ, ਨਿਰਮਲ ਨਿਰੋਲ ਸਰੂਪ ਵਿਚਿ ਕਥੀ ਜਾਣ ਕਹਿ ਹੀ ਪਾਰਬ੍ਰਹਮ ਨੂੰ ਭਾਉਂਦੀ ਹੈ। ਅਲਪੱਗ ਮਨਾਂ ਦੀ ਮਤਿ ਦੀ ਮਲੀਨਤਾ ਮਿਲਣ ਕਰਕੇ (ਨਾਲਿ ਹਲਣ ਕਰਕੇ) ਇਹ ਗੁਰੂ ਕਰਤਾਰ ਨੂੰ ਭਾਉਂਦੀ ਹੀ ਨਹੀਂ । ਨਾ ਹੀ ਨਿਰਮਲ ਅੰਮ੍ਰਿਤ ਬਾਣੀ ਕਹਾਉਂਦੀ ਹੈ । ਇਸ ਵਿਚਿ ਮਨਮਤਿ ਦੀ ਮਲੀਨਤਾ ਜੁ ਮਿਲ ਰੱਲ ਗਈ। ਜਿਸ ਸ਼ਕਲ ਵਿਚ, ਜਿਸ ਸਰੂਪ ਵਿਚਿ, ਜਿਨ੍ਹਾਂ ਅੱਖਰਾਂ ਵਿਚਿ ਗੁਰੂ ਨਾਨਕ ਦੁਆਰਾ ਇਹ ਗੁਰਬਾਣੀ ਵਖਾਣੀ ਗਈ ਹੈ, ਓਹਨਾਂ ਅੱਖਤਾਂ ਵਿਚ ਹੀ ਆਖੀ ਭਾਖੀ ਗਈ ਇਹ ਗੁਰਬਾਣੀ ਪਰਵਾਣ ਹੈ। ਮਿਸਰਤ ਬਾਣੀ ਨਿਰੋਲ ਬਾਣੀ ਰਹਿੰਦੀ ਹੀ ਨਹੀਂ । ਅੰਮ੍ਰਿਤ ਕਲਾ ਇਸ ਵਿਚੋਂ ਢਹਿ ਜਾਂਦੀ ਹੈ । ਅਕੱਥ ਕਹਾਣੀ ਰੂਖੀ ਤਦੇ ਹੀ ਇਹ ਬਾਣੀ ਰਹਿੰਦੀ ਹੈ, ਜੇਕਰ ਬਣੀ ਤਣੀ ਨਿਰੋਲ ਬਾਣੀ ਗੁਰੂ ਮੁਖੋਂ ਉਚਾਰੀ ਹੋਈ, ਐਨ ਓਸੇ ਸ਼ਕਲ ਵਿਚਿ ਰਹੇ, ਜਿਸ ਪ੍ਰਕਾਰ ਗੁਰੂ ਦੁਆਰਿਓਂ ਅਵਤਰੀ ਹੈ । ਤਦ ਹੀ ਇਸ ਦੀ ਪਾਰਸਾਣੀ-ਅੰਮ੍ਰਿਤ-ਕਲਾ ਕਾਇਮ ਦਾਇਮ ਰਹਿ ਸਕਦੀ ਹੈ। ਇਸ ਭਾਵ ਦੀ ਅਗਲੇਰਾ ਗੁਰਵਾਕ ਹੋਰ ਭੀ
ਪ੍ਰੋੜਤਾ ਕਰਾਉਂਦਾ ਹੈ—
ਜਿਨ ਚਾਖਿਆ ਸੇਈ ਸਾਦੁ ਜਾਣਨਿ ਜਿਉ ਗੁੰਗੇ ਮਿਠਿਆਈ ॥
ਅਕਥੈ ਕਾ ਕਿਆ ਕਥੀਐ ਭਾਈ ਚਾਲਉ ਸਦਾ ਰਜਾਈ ॥੬॥੧॥
ਸੋਰਠਿ ਮਹਲਾ ੧ ਅਸਟ: ਪੰਨਾ ੬੩੫
ਇਸ ਗੁਰਬਾਣੀ ਦਾ ਅੰਮ੍ਰਿਤ ਰਸ ਰਸਕ ਸੁਆਦ ਸੇਈ ਗੁਰਮੁਖਿ ਜਾਣਦੇ ਹਨ, ਜਿਨ੍ਹਾਂ ਨੇ ਇਸ ਗੁਰਬਾਣੀ ਦੀ ਅਭਿਆਸ ਕਮਾਈ ਕੀਤੀ ਹੈ । ਜਿਨਾ ਗੁਰਮੁਖਾਂ ਨੂੰ ਇਸ ਬਾਣੀ, ਗੁਰਬਾਣੀ ਦਾ ਅੰਮ੍ਰਿਤ ਰਸ (ਸੁਆਦ) ਆਇਆ ਹੈ ਓਹੀ ਇਸ ਰਸ (ਸੁਆਦ) ਨੂੰ ਜਾਣਦੇ ਹਨ ਅਤੇ ਅੰਦਰੋ ਅੰਦਰਿ ਮਾਣਦੇ ਹਨ ਅਤੇ ਰਸ ਸੁਆਦ ਮਾਣਿ ਮਾਣਿ ਗੂੰਗੇ ਹੋਇ ਰਹਿੰਦੇ ਹਨ । ਗੁੰਗੱਸਟ ਮੁਖੀਆਂ ਨੂੰ ਕੋਈ ਪੁਛੇ, ਸੁਆਦ ਕਿਹੋ ਜਿਹਾ ਹੈ, ਓਹ ਦਸ ਨਹੀਂ ਸਕਦੇ । ਓਹ ਤਾਂ ਰਸ ਸੁਆਦ ਲੈ ਕੇ ਭੁੰਚੀ ਹੀ ਜਾਂਦੇ ਹਨ, ਕਿਸੇ ਨੂੰ ਦਸਣ ਜੋਗੇ ਰਹਿੰਦੇ ਹੀ ਨਹੀਂ ।
ਕਿਨਿ ਕਹੀਐ ਕਿਉ ਦੇਖੀਐ ਭਾਈ ਕਰਤਾ ਏਕੁ ਅਕਥੁ ॥
ਗੁਰੁ ਗੋਵਿੰਦੁ ਸਲਾਹੀਐ ਭਾਈ ਜਿਸ ਤੇ ਜਾਪੈ ਤਥੁ ॥੧॥੧॥
ਸੋਰਠਿ ਮ: ੫, ਪੰਨਾ ੬੩੯
ਭਾਵ-ਕਰਤਾ ਪੁਰਖ ਹੀ ਇਕ ਐਸਾ ਵਜੂਦ ਹੈ ਜੋ ਸਦਾ ਅਕੱਥ ਹੀ ਰਹਿੰਦਾ ਹੈ, ਕਿਸੇ ਤੋਂ ਭੀ ਕਥਿਆ ਨਹੀਂ ਜਾਂਦਾ । ਕਿਸੇ ਨੇ ਭੀ ਨਹੀਂ ਕਹਿਆ ਕਿ ਉਹ ਕਿਹੋ ਜਿਹਾ ਹੈ ਅਤੇ ਕਿਵੇਂ ਦੇਖਿਆ ਜਾ ਸਕਦਾ ਹੈ । ਕੇਵਲ ਗੁਰੂ ਗੋਵਿੰਦ ਵਾਹਿਗੁਰੂ ਦੇ ਸਲਾਹਿਆਂ ਹੀ ਉਸ ਦਾ ਤੱਤ ਵਜੂਦ ਜਾਣਿਆ ਜਾ ਸਕਦਾ ਹੈ। ਭਾਵ, ਵਾਹਿਗੁਰੂ ਦੀ ਵਾਹਿਗੁਰੂ ਗੁਰਬਾਣੀ ਰੂਪੀ ਸਿਫਤਿ ਸਾਲਾਹ ਹੀ ਉਸ ਦੇ ਜਾਣੇ ਜਾਣ (ਦੇਖੇ ਜਾਣ) ਦਾ ਜ਼ਰੀਆ ਹੈ । ਅਤੇ ਗੁਰਬਾਣੀ, ਵਾਹਿਗੁਰੂ ਰੂਪੀ ਸਿਫਤਿ ਸਾਲਾਹ ਹੀ ਉਸ ਦੀ ਅਕੱਥ ਕਥਾ ਹੈ। ਹੋਰ ਗੱਲ-ਗਲੋਚੜੀਆਂ ਕਥਾਂ ਪਾਈਆਂ ਤੇ ਕੀ ਬਣਦਾ ਹੈ ?
ਜਿਸ ਨੂੰ ਆਪਣੇ ਹੀ ਮਨ ਦੀ ਪ੍ਰਤੀਤ ਨਹੀਂ, ਜਿਨ੍ਹਾਂ ਨੇ ਨਾਮ ਜਪ ਕੇ ਆਪਾ ਨਹੀਂ ਚੀਨਿਆ ਤੇ ਆਤਮ ਤੱਤ ਨਹੀਂ ਬੀਨਿਆ, ਓਹ ਸੱਚੀ ਗਿਆਨ ਅਵਸਥਾ ਮਈ ਤੁਰੀਆ ਗੁਣੀ ਕਥਾ ਦੀ ਕੀ ਸਾਰ ਜਾਣ ਸਕਦੇ ਹਨ ? ਓਹ ਅਲਪੱਗ ਅਗਿਆਨੀ ਪੁਰਸ਼ ਤਾਂ ਆਪਣੇ ਮਨ ਦੇ ਝੇੜਿਆਂ ਵਿਚ ਹੀ ਉਲਝੇ ਰਹਿੰਦੇ ਹਨ। ਆਪਣੇ ਮਨ ਉਤੇ ਤਾਂ ਓਹ ਹਾਵੀ ਨਹੀਂ, ਅਕੱਥ ਕਥਾ ਦੀ ਕੀ ਗੈਂਗ ਮਾਰ ਸਕਦੇ ਹਨ ? ਯਥਾ ਗੁਰਵਾਕ-
ਜਿਨ ਕਉ ਮਨ ਕੀ ਪਰਤੀਤਿ ਨਾਹੀ ਨਾਨਕ ਸੇ ਕਿਆ ਕਥਹਿ ਗਿਆਨੰ॥੧॥੧੨॥
ਸਲੋਕੁ ਮ: ੩, ਸੋਰਠਿ ਕੀ ਵਾਰ, ਪੰਨਾ ੬੪੭
ਜਿਹੜਾ ਮਨ ਨਿੱਜ ਦੇ ਬਿਉਹਾਰਾਂ ਧੰਦਿਆਂ ਦੇ ਨਿਰਖਣ ਸੋਚਣ ਵਿਚਿ ਹੀ ਨਿਸ ਦਿਨ ਲੱਥ ਪੱਥ (ਫਸਿਆ) ਰਹਿੰਦਾ ਹੈ, ਉਸ ਨੇ ਭਲਾ ਇਸ ਅਗਿਆਨ ਅਵਸਥਾ ਵਿਚਿ ਉਚੇ ਆਤਮ-ਗਿਆਨ ਦੀ ਗੂੜ੍ਹ ਮਤਿ ਬਿਵਸਥਾ ਨੂੰ ਕੀ ਕੱਥ ਵੀਚਾਰ ਸਕਣਾ ਸੀ ? ਕੁਝ ਭੀ ਨਹੀਂ । ਯਥਾ ਗੁਰਵਾਕ:-
ਅਬ ਕਿਆ ਕਥੀਐ ਗਿਆਨੁ ਬਿਚਾਰਾ॥
ਨਿਜ ਨਿਰਖਤ ਗਤ ਬਿਉਹਾਰਾ ॥੧॥ ਰਹਾਉ॥੬॥
ਸੋਰਠਿ ਕਬੀਰ ਜੀ, ਪੰਨਾ ੬੫੫
ਗੁਰਮਤਿ ਅੰਦਰਿ ਵਾਹਿਗੁਰੂ ਦੇ ਨਾਮ ਗੁਰਬਾਣੀ ਬਿਨਾਂ ਹੋਰ ਕੋਈ ਗਿਆਨ ਨਹੀਂ । ਕਥਨ ਯੋਗ ਗਿਆਨ ਕੇਵਲ ਗੁਰਬਾਣੀ ਦੀ ਪਾਠ ਰੂਪ ਕਥਾ ਯਾ ਕੀਰਤਨ ਹੀ ਹੈ।
ਹਰਿ ਕੇ ਸੰਤ ਜਨਾ ਹਰਿ ਜਪਿਓ ਤਿਨ ਕਾ ਦੂਖੁ ਭਰਮੁ ਭਉ ਭਾਗੀ ॥
ਅਪਨੀ ਸੇਵਾ ਆਪਿ ਕਰਾਈ ਗੁਰਮਤਿ ਅੰਤਰ ਜਾਗੀ ॥੧॥
ਹਰਿ ਕੈ ਨਾਮਿ ਰਤਾ ਬੈਰਾਗੀ ॥
ਹਰਿ ਹਰਿ ਕਥਾ ਸੁਣੀ ਮਨਿ ਭਾਈ ਗੁਰਮਤਿ ਹਰਿ ਲਿਵ ਲਾਗੀ ॥੧॥ ਰਹਾਉ॥੨॥
ਧਨਾਸਰੀ ਮਹਲਾ ੪, ਪੰਨਾ ੬੬੭
ਜਿਨ੍ਹਾਂ ਗੁਰੂ ਦੇ ਪਿਆਰਿਆਂ ਸੰਤ ਜਨਾ ਗੁਰਮੁਖਾਂ ਨੇ ਵਾਹਿਗੁਰੂ ਨਾਮ ਜਪਿਆ ਹੈ, ਤਿਨਾਂ ਦਾ ਦੁਖੁ ਭਰਮੁ ਭਉ ਸਭੁ ਦੂਰ ਹੋ ਗਿਆ ਹੈ । ਹਰਿ ਹਰਿ ਨਾਮ (ਵਾਹਿਗੁਰੂ ਨਾਮ) ਜਪਣ ਮਾਤ੍ਰ ਦੀ ਹੀ ਇਹ ਕਲਾ-ਕ੍ਰਿਸ਼ਮੀ-ਕਰਾਮਾਤ ਹੈ ਕਿ ਜਪਣਹਾਰਿਆਂ ਦਾ ਜਨਮ ਮਰਣ ਦਾ ਦੁਖੁ, ਹੋਰ ਸੰਸਾ ਭਰਮੁ ਅਤੇ ਜਮਦੂਤਾਂ ਜਕੋਲੂਤਾਂ ਦਾ ਭਉ ਸਭ ਚੁਕਿਆ ਜਾਂਦਾ ਹੈ । ਓਥੇ ਹੋਰ ਕਥਾਵਾਂ ਪਾਉਣ ਸੁਣਨ ਦੀ ਲੋੜ ਹੀ ਨਹੀਂ ਰਹਿੰਦੀ। ਵਾਹਿਗੁਰੂ ਸਿਮਰਨ ਅਭਿਆਸ ਮਈ ਸੇਵਾ ਵਾਹਿਗੁਰੂ ਆਪਿ ਕਰਵਾਉਂਦਾ ਹੈ ਓਹਨਾਂ ਤੋਂ, ਜਿਨ੍ਹਾਂ ਦੇ ਅੰਤਰ ਆਤਮੇ ਗੁਰਮਤਿ ਦੀ ਸੱਚੀ ਜਾਗ ਜਾਗ ਪੈਂਦੀ ਹੈ, ਜਿਨਾਂ ਨੂੰ ਗੁਰਮਤਿ ਨਾਮ ਦੀ ਸਚੀ ਲਾਗ ਲੱਗ ਜਾਂਦੀ ਹੈ । ਐਜਾ ਨਾਮ ਰੱਤਾ ਗੁਰਮੁਖ ਜਨ ਹੀ ਸੁੱਚਾ ਵੈਰਾਗੀ ਹੈ। ਐਸੇ ਸੱਚੇ ਵੈਰਾਗੀ ਜਨ ਦੇ ਮਨ ਅੰਦਰ ਵਾਹਿਗੁਰੂ ਨਾਮ ਅਭਿਆਸ ਰੂਪੀ ਸੱਚੀ ਕਥਾ ਦਾ ਸੁਣਨਾ ਹੀ ਭਾਉਂਦਾ ਹੈ। ਉਸ ਦੇ ਰੋਮ ਰੋਮ ਵਿਚੋਂ ਵਾਹਿਗੁਰੂ ਨਾਮ ਅਭਿਆਸ ਦੀ ਝਰਨਾਟ ਹੀ ਛਿੜੀ ਰਹਿੰਦੀ ਹੈ। ਅਤੇ ਵਾਹਿਗੁਰੂ ਨਾਮ ਅਭਿਆਸ ਦੀ ਝੜੀ ਉਸ ਦੇ ਰੋਮ ਰੋਮ ਅੰਦਰ ਲਗੀ ਰਹਿੰਦੀ ਹੈ, ਜੋ ਅਭਿਆਸੀ ਜਨ ਦੇ ਤਨ ਮਨ ਨੂੰ ਪ੍ਰਸੰਨ ਕਰਦੀ ਰਹਿੰਦੀ ਹੈ। ਹੋਰ ਕਥਾ ਕਹਾਣੀਆਂ ਕਚੀਆਂ ਬਾਣੀਆਂ ਸੁਣਨ ਦੀ ਉਸ ਦੇ ਮਨ ਅੰਦਰਿ ਰੁਚੀ ਹੀ ਨਹੀਂ ਰਹਿੰਦੀ। ਗੁਰਮਤਿ ਨਾਮ ਦੇ ਸਾਸ ਗਿਰਾਸੀ ਅਭਿਆਸ ਵਿਖੇ ਹੀ ਉਸ ਦੀ ਲਿਵ ਲਗੀ ਰਹਿੰਦੀ ਹੈ। ਹੋਰ ਸਭ ਖੁਧਤਾਸ ਮਿਟ ਜਾਂਦੀ ਹੈ । ਕੂੜਾਵੀਆਂ ਕਚ-ਕਚਾ ਵੀਆਂ ਕਥੋਲੀਆਂ ਸੁਣਨ ਲਈ ਉਸ ਨੂੰ ਅਕਾਂਖਿਆ ਹੀ ਨਹੀਂ ਫੁਰਦੀ। ਇਤ ਵੱਲ ਉਸ ਦੀ ਅੱਖ ਹੀ ਨਹੀਂ ਉਘੜਦੀ। ਐਸੀ ਲਿਵ ਲਗਦੀ ਹੈ ਗੁਰਮਤਿ ਨਾਮ ਦੀ ਧੁਨਕਾਰ ਸੁਨਵਾਈ ਵਿਚਿ। ਇਸੇ ਉਪਰਲੇ ਗੁਰਵਾਕ ਦੀਆਂ ਅੰਤਲੀਆਂ ਦੋ ਤੁਕਾਂ ਵਿਚ ਇਹ ਫੁਰਮਾਨ ਆਉਂਦਾ ਹੈ:-
ਹਰਿ ਪ੍ਰਭ ਸੁਆਮੀ ਕਿਰਪਾ ਧਾਰਹੁ ਹਮ ਹਰਿ ਹਰਿ ਸੇਵਾ ਲਾਗੀ ॥
ਨਾਨਕ ਦਾਸਨਿ ਦਾਸੁ ਕਰਹੁ ਪ੍ਰਭ ਹਮ ਹਰਿ ਕਥਾ ਕਬਾਗੀ ॥੪॥੨॥
ਧਨਾਸਰੀ ਮ: ੪, ਪੰਨਾ ੬੬੭
ਹੇ ਵਾਹਿਗੁਰੂ ਸਮਰੱਥ ਸੁਆਮੀ ਅੰਤਰਜਾਮੀ ਜੀਉ ! ਐਸੀ ਕਿਰਪਾ ਧਾਰਹੁ ਕਿ ਅਸੀਂ ਵਾਹਿਗੁਰੂ ਵਾਹਿਗੁਰੂ ਨਾਮ ਦੀ ਬਾਰੰਬਾਰ ਜਪੀ ਜਾਣ ਦੀ ਸੇਵਾ ਵਿਚਿ ਲਗੇ ਹੀ ਰਹੀਏ । ਇਉਂ ਸੇਵਾ ਕਰਦੇ ਹੋਏ ਸੱਚੀ ਨੀਵਾਨ ਵਿਚਿ ਹੀ ਰਹੀਏ ਅਤੇ ਗੁਰੂ ਘਰ ਦੇ ਦਾਸਾਂ ਦੇ ਦਾਸ ਬਣਨਾ ਆਪਣਾ ਸੱਚਾ ਸੁਆਰ ਸਮਝੀਏ । ਐਸਾ ਤਦੇ ਹੋ ਸਕਦਾ ਹੈ ਜੇਕਰ ਦਮ-ਬ-ਦਮ ਵਾਹਿਗੁਰੂ ਨਾਮ ਦੇ ਬਾਰੰਬਾਰ ਜਪਣ ਰੂਪੀ
ਹਰਿ ਕਾ ਸੰਤੁ ਸਤਗੁਰੁ ਸਤਿਪੁਰਖਾ ਜੋ ਬੋਲੈ ਹਰਿ ਹਰਿ ਬਾਨੀ ॥
ਜੋ ਜੋ ਕਹੈ ਸੁਣੇ ਮੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ ॥੧॥
ਹਰਿ ਕੇ ਸੰਤ ਸੁਨਹੁ ਜਸੁ ਕਾਨੀ ॥
ਹਰਿ ਹਰਿ ਕਥਾ ਸੁਨਹੁ ਇਕ ਨਿਮਖ ਪਲ
ਸਭਿ ਕਿਲਵਿਖ ਪਾਪ ਲਹਿ ਜਾਨੀ ॥੧॥ਰਹਾਉ॥੩॥
ਧਨਾਸਰੀ ਮ: ੪, ਪੰਨਾ ੬੬੭
ਇਸ ਗੁਰ-ਵਾਕ ਦੁਆਰਾ ਸਪੱਸ਼ਟ ਤੌਰ ਤੇ ਇਹ ਗੁਰਮਤਿ ਰਮਜ਼ ਭੇਦ ਸਿੱਧ ਹੁੰਦੇ ਹਨ:-
(੧) ਸਤਿਗੁਰੂ ਸਤਿਪੁਰਖੁ ਹੀ ਸੱਚਾ ਸੰਤ ਹੈ। (੨) ਇਸ ਸਤਿਪੁਰਖ ਸਤਿਗੁਰੂ ਰੂਪੀ ਸੱਚੇ ਸੰਤ ਦੁਆਰਾ ਹੀ ਧੁਰੋਂ ਆਈ ਬਾਣੀ ਉਤਰਦੀ ਹੈ (ਆਵੇਸ ਹੁੰਦੀ ਹੈ) । ਸੋ ਇਸ ਧੁਰ ਅਵਤਰੀ ਹਰੀ ਬਣੀ ਗੁਰਬਾਣੀ ਦਾ ਮੁੱਢਲਾ ਮੁਖੋਂ ਉਚਾਰਨਹਾਰਾ (ਬੋਲਣਹਾਰਾ) ਸਤਿਗੁਰੂ ਮਹਾਂ ਪੁਰਖ ਹੀ ਹੈ । (੩) ਹਰਿ ਹਰਿ ਬਾਣੀ ਅਤੇ ਗੁਰਬਾਣੀ ਦਾ ਭਾਵ ਇਕ ਹੀ ਹੈ । (੪) ਸਤਿਗੁਰੂ ਦੇ ਮੁਖ ਹਰਿ ਹਰਿ ਰੂਪਾਂ ਗੁਰਬਾਣੀ ਦਾ ਅੰਤ੍ਰੀਵੀ ਭਾਵ ਵਾਹਿਗੁਰੂ ਗੁਰਮੰਤ੍ਰ ਰੂਪੀ ਗੁਰ-ਦੱਖਿਆ ਮਈ ਬਾਣੀ ਹੈ। (੫) ਗੁਰਬਾਣੀ ਸਾਰੀ ਸਤਿਗੁਰੂ ਦੇ ਮੁਖ (ਮੁਖਾਰਬਿੰਦ ਤੋਂ) ਉਚਾਰੀ ਹੋਈ ਬਾਣੀ ਹੈ। (੬) ਗੁਰ ਮੁਖੋਂ ਉਚਾਰੀ ਗੁਰਬਾਣੀ ਯਾ ਗੁਰਦੀਖਿਆ ਰੂਪੀ ਬਾਣੀ ਨੂੰ ਕਥਨ ਸੁਣਨਹਾਰਾ ਗੁਰੂ ਘਰ ਦਾ ਪਰਸਿਧ ਤੱਤ ਬਕਤਾ ਜਨ ਹੈ ।
ਇਸ ਗੁਰਬਾਣੀ ਨੂੰ ਕਥੀ ਜਾਣਾ ਹੀ ਗੁਰਮਤਿ ਵਿਆਖਤ ਤੱਤ ਕਥਾ ਹੈ। ਇਸ ਗੁਰਬਾਣੀ ਨੂੰ ਸੁਣੀ ਜਾਣਾ ਹੀ ਗੁਰਮਤਿ ਕਥਾ ਦਾ ਸੁਣਨਾ ਹੈ । ਭਾਵ, ਗੁਰਬਾਣੀ ਦਾ ਨਿਰੋਲ ਪਾਠ ਹੀ ਸੱਚੀ ਕਥਾ ਵਖਾਨਣਾ ਹੈ ਅਤੇ ਨਿਰੋਲ ਪਾਠ ਗੁਰਬਾਣੀ ਦਾ ਸੁਣਨਾ ਹੀ ਸੱਚੀ ਕਥਾ ਦਾ ਸੁਣਨਾ ਹੈ । ਗੁਰ-ਦੀਖਿਅਤ ਨਾਮ ਦਾ ਵਿਰਦ (ਅਭਿਆਸ) ਕਰੀ ਜਾਣਾ ਤੱਤ ਮੁਖੀ ਕਥਾ ਦਾ ਕਰਨਾ ਹੈ । ਅਤੇ ਵਾਹਿਗੁਰੂ ਨਾਮ ਰੂਪੀ ਵਿਰਦ (ਅਭਿਆਸ) ਦਾ ਸੁਣੀ ਜਾਣਾ ਹੀ ਤੱਤ ਅੰਮ੍ਰਿਤ ਕਥਾ ਦਾ ਸੁਣਨਾ ਹੈ। ਹੋਰ ਕਥਾਵਾਂ ਕਰਨੀਆਂ ਸੁਣਨੀਆਂ ਗੁਰਮਤਿ ਅੰਦਰਿ ਸਭ ਅਪ੍ਰਵਾਨ ਹਨ। ਐਸੀ ਨਿਰੋਲ ਕਥਾ (ਜੈਸੇ ਕਿ ਉਪਰਿ ਵਿਆਖਤ ਹੋ ਚੁੱਕੀ ਹੈ) ਕਰਨ ਸੁਣਨਹਾਰਿਆਂ ਵਿਟਹੁ ਗੁਰੂ
ਗੁਰਸਿਖ ਮੀਤ ਚਲਹੁ ਗੁਰ ਚਾਲੀ ॥
ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥੧॥ਰਹਾਉ॥੪॥
ਧਨਾਸਰੀ ਮ: ੪, ਪੰਨਾ ੬੬੭
ਇਸ ਗੁਰ-ਵਾਕ ਵਿਖੇ "ਹਰਿ ਹਰਿ ਕਥਾ ਨਿਰਾਲੀ ਸਾਫ਼ ਅੱਖਰਾ ਵਿਚਿ ਲਿਖਿਆ ਹੋਇਆ ਹੈ। ਗੁਰੂ ਘਰ ਦੀ ਕਥਾ ਗੁਰਮਤਿ ਅਨੁਸਾਰੀ ਕਥਾ ਆਨ ਕਥਾਵਾਂ ਤੋਂ ਬਿਲਕੁਲ ਵਿਲੱਖਣ ਤੇ ਨਿਰਾਲੀ ਹੈ । ਹਰ ਹਰ ਨਾਮ, ਵਾਹਿਗੁਰੂ ਨਾਮ ਬਾਰੰਬਾਰ ਜਪਣਾ ਹੀ ਹੈ । ਇਸ ਭਾਵ ਨੂੰ ਅਕਲੋਰ ਗੁਰ ਵਾਕ ਖੂਬ ਦ੍ਰਿੜਾਉਂਦੇ ਹਨ:-
ਹਰਿ ਕੇ ਸੰਤ ਜਪਹੁ ਹਰਿ ਜਪਣਾ ਹਰਿ ਸੰਤੁ ਚਲ ਹਰਿ ਨਾਲੀ॥
ਜਿਨ ਹਰਿ ਜਪਿਆ ਸੇ ਹਰਿ ਹੋਏ ਹਰਿ ਮਿਲਿਆ ਕੋਲ ਕੇਲਾਲੀ ॥
ਹਰਿ ਹਰਿ ਜਪਨੁ ਜਪਿ ਲੋਚ ਲੁਚਾਨੀ ਹਰਿ ਕਿਰਪਾ ਕਰਿ ਬਨਵਾਲੀ ॥੪॥੪॥
ਧਨਾਸਰੀ ਮ. ੪, ਪੰਨਾ ੬੬੭-੬੮
ਏਹਨਾਂ ਗੁਰਵਾਕਾਂ ਦਾ ਭਾਵ ਸਾਫ਼ ਦਸਦਾ ਹੈ ਕਿ ਵਾਹਿਗੁਰੂ ਨਾਮ ਦਾ ਜਪੀ ਜਾਣਾ ਹੀ ਹਰਿ ਕਥਾ ਦਾ ਕਰਨਾ ਹੈ । ਗੁਰਬਾਣੀ ਦੀ ਮਨ-ਘੜਤ ਕਥਾ ਕਰਨੀ ਕਈ ਕਥਾ ਨਹੀਂ ਹੈ।
ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ ॥
ਗਾਵਿਆ ਸੁਣਿਆ ਤਿਨ अ ਹਰਿ ਥਾਇ ਪਾਵੈ,
ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ॥੧॥
ਬੋਲਹੁ ਭਾਈ ਹਰਿ ਕੀਰਤਿ ਹਰਿ ਭਵਜਲ ਤੀਰਥਿ ॥
ਹਰਿ ਦਰਿ ਤਿਨ ਕੀ ਉਤਮ ਬਾਤ ਹੈ ਸੰਤਹੁ ਹਰਿ ਕਥਾ ਜਿਨ ਜਨਹੁ ਜਾਨੀ ॥
॥ਰਹਾਉ॥੧੧॥
ਧਨਾਸਰੀ ਮ: ੪, ਪੰਨਾ ੬੬੯
ਇਸ ਗੁਰਵਾਕ ਤੋਂ ਸਾਫ਼ ਸਿਧ ਹੁੰਦਾ ਹੈ ਕਿ ਸੇਵਕ ਸਿਖ ਗੁਰੂ ਕਰਤਾਰ ਦੇ ਸੱਚੇ ਪੁਜਾਰੀ ਜਨ ਉਹੀ ਹਨ ਜੋ ਪਰਸਪਰ ਮਿਲ ਕੇ, ਇਕਤ੍ਰ ਹੋ ਕੇ ਗੁਰਬਾਣੀ ਰੂਪੀ ਹਰਿ ਹਰਿ ਊਤਮ ਬਾਣੀ ਗਾਵੰਦੇ ਹਨ। ਊਤਮ ਬਾਣੀ ਗੁਰਬਾਣੀ ਦਾ ਗਾਵਣਾ, ਕੀਰਤਨ ਕਰਨਾ ਹੀ ਹਰਿ ਕਥਾ ਕਰਨਾ ਹੈ। ਗੁਰਬਾਣੀ ਦਾ ਗਾਵਿਆ ਸੁਣਿਆ ਤਿਨ੍ਹਾਂ ਦਾ ਹੀ ਪਰਵਾਣ ਪੈਂਦਾ ਹੈ ਜਿਨ੍ਹਾਂ ਨੇ ਹਰਿ ਹਰਿ ਕਥਾ ਕਰਨ ਦੇ ਉਤਮ ਭਾਵ ਨੂੰ ਜਾਣਿਆ ਹੈ, ਅਤੇ ਇਸ ਬਿਧਿ ਸਤਿਗੁਰੂ ਦੀ ਆਗਿਆ ਸਤਿ ਸਤਿ ਕਰਕੇ ਮੰਨੀ ਹੈ । ਸਤਿਗੁਰੂ ਦੀ ਆਗਿਆ ਸਤਿ ਸਤਿ ਕਰਕੇ ਸੇਈ ਮੰਨਦੇ ਹਨ ਜੋ ਨਿਰੋਲ ਗੁਰਬਾਣੀ ਦੇ ਨਿਰਬਾਣ ਪਾਠ ਦੀ ਕਥਾ ਜਾਂ ਅਖੰਡ ਕੀਰਤਨ ਕਰਦੇ ਹਨ । ਇਸੇ ਕਰਕੇ ਗੁਰੂ ਸਾਹਿਬ ਅਗਲੀ ਅਸਥਾਈ ਦੀ ਤੁਕ ਵਿਖੇ ਬੜੇ ਪਿਆਰ ਪੂਰਬਕ ਗੁਰਸਿੱਖਾਂ ਤਾਈਂ ਉਪਦੇਸ਼ ਦਿੰਦੇ ਹਨ ਕਿ ਹੋ ਗੁਰ-ਸਿੱਖ ਭਾਈਓ ! ਵਾਹਿਗੁਰੂ ਨਾਮ ਹੀ ਜਪੋ ਅਤੇ ਗੁਰਬਾਣੀ ਦਾ ਕੀਰਤਨ ਹੀ ਕਰੋ । ਇਸ ਬਿਧਿ ਦੀ ਪਾਠ ਸੇਵਾ ਰੂਪੀ ਕਥਾ ਅਤੇ ਕੀਰਤਨ ਵਿਚ ਪਰਵਿਰਤ ਹੋਣਾ ਹੀ ਸੱਚੇ ਅੰਮ੍ਰਿਤ ਸਰੋਵਰ ਵਿਚਿ ਇਸ਼ਨਾਨ ਕਰਨਾ ਹੈ । ਭਵਜਲ ਤੋਂ ਪਾਰ ਉਤਾਰਨ ਲਈ ਹਰਿ ਕੀਰਤਨ ਰੂਪੀ ਕਥਾ ਹੀ ਸਭ ਤੋਂ ਸ੍ਰੇਸ਼ਟ ਤੀਰਥ ਹੈ । ਇਸ ਨਿਰੋਲ ਹਰਿ ਕੀਰਤਿ ਰੂਪੀ ਸਰੋਵਰ ਵਿਚਿ ਇਸ਼ਨਾਨ ਕੀਤਿਆਂ ਹੀ ਕਲਜੁਗੀ ਜੀਵਾਂ ਦਾ ਪਾਰ-ਉਤਾਰਾ ਹੈ। ਹੇ ਸੰਤਹੁ ! ਵਾਹਿਗੁਰੂ ਦੀ ਦਰਗਾਹ ਵਿਚਿ ਤਿਨ੍ਹਾਂ ਦੀ ਗੱਲ ਹੀ ਉਤਮ ਕਰਕੇ ਮੰਨੀ ਜਾਂਦੀ ਹੈ ਜਿਨ੍ਹਾਂ ਨੇ ਹਰਿ ਕਥਾ ਦਾ ਤੱਤ ਭਾਵ ਵਾਸਤਵ ਵਿਚ ਸਮਝਿਆ ਹੈ, ਜੈਸੇ ਕਿ ਉਪਰ ਦਸਿਆ ਗਿਆ ਹੈ।
ਸਰਵਰ ਮਹਿ ਹੰਸੁ ਹੰਸ ਮਹਿ ਸਾਗਰੁ ॥ ਅਕਥ ਕਥਾ ਗੁਰ ਬਚਨੀ ਆਦਰੁ ॥੩॥੧॥
ਧਨਾਸਰੀ ਮ: ੧ ਅਸਟ:, ਪੰਨਾ ੬੮੫
ਗੁਰਬਾਣੀ ਰੂਪੀ ਅਥਾਹ ਸਰੋਵਰ ਵਿਚ ਗੁਰਮੁਖ ਹੰਸਲੇ ਨਾਮ ਦੇ ਰਸੀਏ ਜਨ ਐਸੀਆਂ ਡੁਬਕੀਆਂ ਮਾਰਦੇ ਹਨ ਕਿ ਤਿਨਾ ਹੰਸ ਜਨਾਂ ਦੇ ਹਿਰਦੇ ਵਿਚਿ ਸਾਰਾ ਸਰੋਵਰ ਹੀ ਉਤਰ ਆਉਂਦਾ ਹੈ। ਇਸ ਅਥਾਹ ਸਰੋਵਰ ਸਾਗਰ ਦੀ ਗੁਰਬਾਣੀ ਹੀ ਅਕੱਥ ਕਥਾ ਹੈ। ਇਸ ਗੁਰਬਾਣੀ ਰੂਪੀ ਅਕੱਥ ਕਥਾ ਦਾ ਆਦਰ ਸਤਿਕਾਰ ਅਤੇ ਸੇਸਟਾ ਭਰਿਆ ਅਦਬ ਗੁਰ-ਬਦਨਾ ਦੁਆਰਾ ਹੀ ਵਿਦਮਾਨ ਹੈ। ਇਸ ਅਕੱਥ ਕਥਾ ਦੀ ਸੱਚੀ ਕਦਰ ਕੀਮਤ ਪੈਂਦੀ ਹੈ ਤਾਂ ਗੁਰ-ਬਾਣੀ ਰੂਪੀ ਗੁਰ- ਬਚਨਾਂ ਦੁਆਰਾ ਹੀ ਪੈਂਦੀ ਹੈ । ਗੁਰਬਾਣੀ ਰੂਪੀ ਨਿਰਬਾਣ ਪਾਠ ਕੀਰਤਨ ਅਭਿਆਸ ਕਰੀ ਜਾਣਾ ਹੀ ਅਕੱਥ ਕਥਾ ਦਾ ਵਖਾਨਣਾ ਹੈ।
ਸੋ ਗੁਰੁ ਕਰਉ ਜਿ ਸਾਚੁ ਦ੍ਰਿੜਾਵੈ ॥ ਅਕਥੁ ਕਥਾਵੈ ਸਬਦਿ ਮਿਲਾਵੈ ॥੨॥੨॥
ਧਨਾਸਰੀ ਮ: ੧, ਪੰਨਾ ੬੮੬
ਨਾਮ ਰੂਪੀ ਸੱਚ ਦੇ ਦ੍ਰਿੜਾਵਣ ਵਾਲਾ ਇਕੋ ਗੁਰੂ, ਕੇਵਲ ਗੁਰੂ ਨਾਨਕ ਹੀ ਹੈ । ਸਚ ਪਦਾਰਥ ਦੀ ਦ੍ਰਿੜਤਾ ਵਾਲੀ ਲੱਭਤ ਕੇਵਲ ਗੁਰੂ ਘਰ ਤੋਂ ਗੁਰਬਾਣੀ ਦੀ ਖੋਜ ਤੋਂ ਹੀ ਹੁੰਦੀ ਹੈ। ਅਕੱਥ ਵਾਹਿਗੁਰੂ ਨੂੰ ਜੇਕਰ ਕਥਿਆ ਜਾਂਦਾ ਹੈ ਤਾਂ ਗੁਰੂ ਰੂਪ ਗੁਰਬਾਣੀ ਦੁਆਰਾ ਹੀ ਕਥਿਆ ਜਾਂਦਾ ਹੈ । ਇਹ ਗੁਰਬਾਣੀ ਹੀ ਸੱਦੀ ਕਥਾ ਹੈ ਅਕੱਥ ਵਾਹਿਗੁਰੂ ਦੀ । ਝੂਠੀਆਂ ਪੋਪਲੀਆਂ ਕਥਾਵਾਂ ਗੁਰਬਾਣੀ ਦੇ ਅਰਥਾਵਾ ਦੀਆਂ ਪਾਉਣੀਆਂ ਮਹਾਂ ਮਨਮਤਿ ਹੈ । ਗੁਰਬਾਣੀ ਅੰਦਰਿ ਇਸ ਪੋਪਲੀ ਕਥਾ ਦਾ ਕਿਤੇ ਭੀ ਵਿਧਾਨ ਨਹੀਂ ।
ਕੋਈ ਐਸੋ ਰੇ ਸੁਖਹਦਾਈ ਪ੍ਰਭ ਕੀ ਕਥਾ ਸੁਨਾਈ ਤਿਸੁ ਭੇਟੇ ਗਤਿ ਹੋਇ ਹਮਾਰੀ॥੭॥੩॥
ਧਨਾਸਰੀ ਮ: ੫, ਪੰਨਾ ੬੮੭
ਇਸ ਗੁਰਵਾਕ ਵਿਖੇ ਹਰਿ ਕੀ ਕਥਾ ਸੁਨਾਵਣ ਵਾਲੇ ਤੋਂ ਭਾਵ ਗੁਰੂ ਹੀ ਹੈ, ਜੋ ਗੁਰਬਾਣੀ ਰੂਪੀ ਕਥਾ ਪਾਠ ਗੁਰਸਿੱਖਾਂ ਤਾਈਂ ਸੁਣਾਂਵਦਾ ਹੈ, ਜਿਸ ਗੁਰੂ ਦੇ ਭੇਟਿਆਂ ਹੀ ਗਤਿ ਹੋ ਜਾਂਦੀ ਹੈ । ਇਸ ਲਈ ਗੁਰੂ ਸਤਿਗੁਰੂ, ਗੁਰ ਨਾਨਕ ਹੀ ਹੈ।
ਗੁਰੁ ਭਰਮੁ ਚੁਕਾਏ ਅਕਥੁ ਕਹਾਏ ਸਚ ਮਹਿ ਸਾਚੁ ਸਮਾਣਾ ॥੨॥੨॥
ਧਨਾਸਰੀ ਮ: ੧, ਪੰਨਾ ੬੮੮
ਸਤਿਗੁਰ ਸੱਚਾ ਪਾਤਸ਼ਾਹ ਗੁਰਬਾਣੀ ਰੂਪੀ ਅਕੱਥ ਕਥਾ ਕੱਥ ਕੇ ਗੁਰਸਿੱਖਾ ਦਾ ਅਗਿਆਨ ਰੂਪੀ ਭਰਮੁ ਚੁਕਾ ਦੇਂਦਾ ਹੈ । ਤਾਂ ਤੇ ਗੁਰਬਾਣੀ ਹੀ ਸੱਚੀ ਅਕੱਥ ਕਹਾਣੀ ਹੈ, ਗੁਰਬਾਣੀ ਦਾ ਪਾਠ ਕੀਰਤਨ ਕਰਨਾ ਹੀ ਸੱਚੀ ਕਥਾ ਹੈ।
ਆਉ ਸਖੀ ਹਰਿ ਮੇਲਿ ਮਿਲਾਹਾ ॥ ਸੁਣਿ ਹਰਿ ਕਥਾ ਨਾਮੁ ਲੈ ਲਾਹਾ ॥
ਹਰਿ ਹਰਿ ਕ੍ਰਿਪਾ ਧਾਰਿ ਗੁਰ ਮੇਲਹੁ ਗੁਰਿ ਮਿਲਿਐ ਹਰਿ ਉਮਾਹਾ ਰਾਮ ॥੩॥੮॥
ਜੈਤਸਰੀ ਮ: ੪, ਪੰਨਾ ੬੯੮
ਇਸ ਗੁਰ-ਵਾਕ ਤੋਂ ਸਿਧ ਹੁੰਦਾ ਹੈ ਕਿ ਪਰਸਪਰ ਸਿਖ ਸ਼ਰੇਣੀਆਂ ਦਾ ਮਿਲ ਕੇ ਗੁਰਬਾਣੀ ਦਾ ਕੀਰਤਨ ਕਰਨਾ ਸੁਣਨਾ ਹੀ ਅਕੱਥ ਕਥਾ ਦਾ ਕਰਨਾ ਸੁਣਨਾ ਹੈ । ਇਸ ਗੁਰਬਾਣੀ ਰੂਪ ਕਥਾ ਨੂੰ ਕਥ ਸੁਣ ਕੇ ਹੀ ਨਾਮ ਦਾ ਸੱਚਾ ਲਾਹਾ ਪ੍ਰਾਪਤ ਹੁੰਦਾ ਹੈ। ਗੁਰਬਾਣੀ ਦਾ ਕੀਰਤਨ ਪਾਠ ਕਰਨਾ ਹੀ ਸੱਚੀ ਕਥਾ ਦਾ ਕਰਨਾ ਹੈ। ਗੁਰਬਾਣੀ ਅੰਦਰਿ ਅੰਮ੍ਰਿਤ ਨਾਮ ਦਾ ਪ੍ਰਵੇਸ਼ ਹੈ। ਗੁਰਬਾਣੀ ਨਾਮ
ਹਰਿ ਜਨ ਸੰਤ ਮਿਲਹੁ ਮੇਰੇ ਭਾਈ ॥ ਮੇਰਾ ਹਰਿ ਪ੍ਰਭੁ ਦਸਹੁ ਮੈ ਭੁਖ ਲਗਾਈ ॥
ਮੇਰੀ ਸਰਧਾ ਪੂਰਿ ਜਗਜੀਵਨ ਦਾਤੇ ਮਿਲਿ ਹਰਿ ਦਰਸਨਿ ਮਨੁ ਭੀਜੈ ਜੀਉ ॥੧॥
ਮਿਲਿ ਸਤਸੰਗਿ ਬੋਲੀ ਹਰਿ ਬਾਣੀ॥ ਹਰਿ ਹਰਿ ਕਥਾ ਮੇਰੈ ਮਨਿ ਭਾਣੀ ॥
ਹਰਿ ਹਰਿ ਅੰਮ੍ਰਿਤੁ ਹਰਿ ਮਨਿ ਭਾਵੈ ਮਿਲਿ ਸਤਿਗੁਰ ਅੰਮ੍ਰਿਤ ਪੀਜੈ ਜੀਉ ॥੨॥
ਵਡਭਾਗੀ ਹਰਿ ਸੰਗਤਿ ਪਾਵਹਿ ॥ ਭਾਗਹੀਨ ਭੂਮਿ ਚੋਟਾ ਖਾਵਹਿ ॥
ਬਿਨੁ ਭਾਗਾ ਸਤਸੰਗੁ ਨ ਲਡੈ ਬਿਨੁ ਸੰਗਤਿ ਮੈਲੁ ਭਰੀਜੈ ਜੀਉ ॥੩॥
ਮੈ ਆਇ ਮਿਲਹੁ ਜਗਜੀਵਨ ਪਿਆਰੇ ॥ ਹਰਿ ਹਰਿ ਨਾਮ ਦਇਆ ਮਨਿ ਧਾਰੇ ॥
ਗੁਰਮਤਿ ਨਾਮੁ ਮੀਠਾ ਮਨਿ ਭਾਇਆ ਜਨ ਨਾਨਕ ਨਾਮਿ ਮਨੁ ਭੀਜੈ ਜੀਉ ॥੪॥
ਮਾਝ ਮ: ੪, ਪੰਨਾ ੯੫
ਇਸ ਗੁਰ-ਵਾਕ ਦੀ ਨੰਬਰ ਦੋ ਵਾਲੀ ਪੰਗਤੀ ਵਿਚ ਸਪੱਸ਼ਟ ਹੁਕਮ ਹੈ ਕਿ ਸਤਸੰਗਤਿ ਵਿਚਿ ਮਿਲ ਕੇ ਗੁਰਬਾਣੀ ਦਾ ਉਚਾਰਨ ਕਰਨਾ ਹਰ ਇਕ ਗੁਰਸਿਖ ਲਈ ਲਾਜ਼ਮੀ ਹੈ "ਮਿਲਿ ਸਤਸੰਗਿ ਬੋਲੀ ਹਰਿ ਬਾਣੀ" । ਇਹੋ ਹਰਿ ਬਾਣੀ ਰੂਪੀ ਹਰਿ ਹਰਿ ਕਥਾ ਸਤਿਗੁਰਾਂ ਨੂੰ ਭਾਉਂਦੀ ਹੈ-ਹਰਿ ਹਰਿ ਕਥਾ ਮੇਰੈ ਮਨਿ ਭਾਣੀ" ਇਹ ਹਰਿ ਹਰਿ ਕਥਾ ਹਰਿ ਹਰਿ ਗੁਰਬਾਣੀ ਰੂਪ ਅੰਮ੍ਰਿਤ ਕਥਾ ਹੈ ਅਤੇ ਅੰਮ੍ਰਿਤ ਸਰੂਪ ਹੈ । ਵਾਹਿਗੁਰੂ ਨੂੰ ਇਹੀ ਕਥਾ ਕਰਨੀ ਸੁਨਣੀ ਭਾਉਂਦੀ ਹੈ ! ਇਹ ਹਰਿ ਕਥਾ ਰੂਪ ਗੁਰਬਾਣੀ ਸਰੂਪ ਅੰਮ੍ਰਿਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਵਿਚਿ ਪਰਸਪਰ ਮਿਲ ਕੇ ਪੀਵੀਦਾ ਹੈ । ਗੁਰਸਿਖ ਸੰਤ ਜਨ ਪਰਸਪਰ ਮਿਲ ਕੇ ਅੰਮ੍ਰਿਤ ਪੀਂਵਦੇ ਹਨ। ਤਾਂ ਹੀ ਤੇ ਇਸ ਗੁਰ-ਵਾਕ ਦੀ ਪਹਿਲੀ ਤੁਕ ਵਿਚਿ "ਹਰਿ ਜਨ ਸੰਤ ਮਿਲਹੁ ਮੇਰੇ ਭਾਈ'' ਵਾਲਾ ਹੁਕਮ ਆਉਂਦਾ ਹੈ । ਗੁਰਮੁਖ ਸਿੱਖਾਂ ਸੰਤ ਜਨਾਂ ਦਾ ਸਤਸੰਗਿ ਵਿਖੇ ਪਰਸਪਰ ਮਿਲ ਕੇ ਗੁਰਬਾਣੀ ਦਾ ਗਾਵਣਾ ਉਚਾਰਨਾ ਅਤੇ ਸਰਵਣ ਕਰਨਾ ਹੀ ਹਰਿ ਕਥਾ ਦਾ ਕਰਨਾ ਸੁਣਨਾ ਹੈ । ਗੁਰਮਤਿ ਤੱਤ ਕਥਾ ਦਾ ਇਹੀ ਭਾਵ ਹੈ । ਪ੍ਰੰਤੂ ਵਡੇ ਭਾਗਾਂ ਕਰਕੇ ਹੀ, ਵਾਹਿਗੁਰੂ ਦੀ ਕਿਰਪਾ ਨਾਲਿ ਇਹ ਸਤਸੰਗਿ ਪ੍ਰਾਪਤ ਹੁੰਦਾ ਹੈ ਤੇ ਸੱਚੀ ਕਥਾ ਭੀ ਵਾਹਿਗੁਰੂ ਦੀ ਕਿਰਪਾ ਨਾਲ ਗੁਰੂ ਘਰ ਦੀ ਸਤਸੰਗਤਿ ਵਿਖੇ ਹੀ ਮਿਲਦੀ ਹੈ । "ਹਰਿ ਹਰਿ ਬਾਣੀ" ਦਾ ਵਾਸਤਵੀ ਭਾਵ ਗੁਰਮਤਿ ਨਾਮ (ਵਾਹਿਗੁਰੂ ਨਾਮ) ਹੀ ਹੈ। ਇਹ ਗੁਰਮਤਿ ਨਾਮ ਰੂਪੀ ਗੁਰਬਾਣੀ (ਗੁਰ ਕਥਾ) ਮਈ ਅੰਮ੍ਰਿਤ ਹੀ ਸਭ ਤੋਂ ਮਿੱਠਾ ਪਦਾਰਥ ਹੈ, ਜਿਸ ਨਾਮ ਰੂਪੀ ਪਦਾਰਥ ਵਿਖੇ ਜੁੜ ਕੇ ਮਨ ਭਿਜਦਾ ਹੈ ਅਤੇ ਵਾਹਿਗੁਰੂ ਦੇ ਚਰਨਾਂ ਵਿਖੇ ਜਾ ਪ੍ਰਾਪਤ ਹੁੰਦਾ ਹੈ । ਅਗਲੇ ਗੁਰਵਾਕ ਅੰਦਰਿ ਸਾਫ਼ ਤੌਰ ਪਰ ਹਰਿ ਜਸ ਨੂੰ ਹੀ
ਹਰਿ ਕਥਾ ਹਰਿ ਜਸ ਸਾਧ ਸੰਗਤਿ ਸਿਉ,
ਇਕੁ ਮੁਹਤੁ ਨ ਇਹੁ ਮਨੁ ਲਾਇਓ ॥੧॥੩॥
ਟੋਡੀ ਮ: ੫, ਪੰਨਾ ੭੧੨
ਇਹ ਹਰਿ ਜਸ ਰੂਪੀ ਹਰਿ ਕਥਾ ਗੁਰੂ ਘਰ ਦੀ ਸਾਧ ਸੰਗਤਿ ਵਿਚ ਹੀ ਮਿਲ ਕੇ ਪ੍ਰਾਪਤ ਹੁੰਦੀ ਹੈ।
ਸਨਿ ਮਨ ਅਕਥ ਕਥਾ ਹਰਿ ਨਾਮ ॥
ਰਿਧਿ ਬੁਧਿ ਸਿਧਿ ਸੁਖ ਪਾਵਹਿ ਭਜੁ ਗੁਰਮਤਿ ਹਰਿ ਰਾਮ ਰਾਮ ॥੧॥ਰਹਾਉ॥
ਬੈਰਾੜੀ ਮ: ੪, ਪੰਨਾ ੭੧੯
ਗੁਰਮਤਿ ਨਾਮ (ਵਾਹਿਗੁਰੂ ਨਾਮ) ਰਮਤ ਰਾਮ ਦਾ ਬਾਰੰਬਾਰ ਜਪਣਾ (ਭਜਣਾ) ਹੀ ਅਕੱਥ ਕਥਾ ਇਸ ਗੁਰਵਾਕ ਅੰਦਰਿ ਸਪਸ਼ਟ ਹੋਈ ਹੈ। ਇਸ ਗੁਰਮਤਿ ਨਾਮ ਰੂਪੀ ਹਰਿ ਕਥਾ ਦੇ ਭਜਿਆਂ ਰਿੱਧੀਆਂ ਸਿੱਧੀਆਂ ਸ੍ਰੇਸ਼ਟ ਬੁਧੀਆਂ ਪ੍ਰਾਪਤ ਹੁੰਦੀਆਂ ਹਨ । ਗੁਰਮਤਿ ਦੁਆਰਾ ਮਿਲਿਆ ਗੁਰ-ਦੀਖਿਆ ਮਈ ਗੁਰਮਤਿ ਨਾਮ ਹੀ ਹਰਿ ਕਥਾ ਹੈ। ਇਸ ਅੰਮ੍ਰਿਤ ਨਾਮ ਨੂੰ ਅਜਪਾ ਜਾਪ ਵਿਚਿ ਜਪਣਾ ਅਕੱਥ ਕਥਾ ਦਾ ਕਰਨਾ ਹੈ। ਇਹ ਕਥਾ, ਜਿਸ ਦੇ ਕਰਨ ਸੁਣਨ ਦਾ ਆਮ ਤੌਰ ਤੇ ਰਿਵਾਜ ਪਇਆ ਹੋਇਆ ਹੈ, ਹਰਗਿਜ਼ ਅਕੱਥ ਕਥਾ ਨਹੀਂ । ਗੁਰੂ ਘਰ ਅੰਦਰ ਇਸ ਰਿਵਾਜ ਦਾ ਪੈਣਾ ਗੁਰਮਤਿ ਕਥਾ ਨੂੰ ਕਲੰਕਤ ਕਰਨਾ ਹੈ।
ਹਰਿ ਕੀ ਅਕਥ ਕਥਾ ਸੁਨਹੁ ਜਨ ਭਾਈ,
ਜਿਤੁ ਸਹਸਾ ਦੂਖ ਭੂਖ ਸਭ ਲਹਿ ਜਾਇ ॥੧॥ਰਹਾਉ॥੮॥
ਸੂਹੀ ਮ: ੪, ਪੰਨਾ ੭੩੩
ਏਥੇ ਉਹ ਕਥਾ, ਜਿਸ ਨੂੰ ਅਕੱਥ ਕਥਾ ਕਰਕੇ ਸੁਭਾਖਿਆ ਗਇਆ ਹੈ। ਅਤੇ ਜਿਸ ਕਥਾ ਦੇ ਸੁਣਨ ਕਰਕੇ ਦੂਖ ਭੂਖ ਦਾ ਸੰਸਾ ਸਭ ਦੂਰ ਹੋ ਜਾਂਦਾ ਹੈ, ਉਹ ਗੁਰਬਾਣੀ ਰੂਪੀ ਹੀ ਅਕੱਥ ਕਥਾ ਹੈ । ਧੁਰੋਂ ਆਈ, ਧੁਰ ਪਠਾਈ ਅਤੇ ਗੁਰਾਂ ਦੁਆਰਾ ਵਿਦਤਾਈ ਗੁਰਬਾਣੀ ਤੋਂ ਬਿਨਾਂ ਅਕੱਥ ਕਥਾ ਹੋਰ ਕੋਈ ਹੋ ਹੀ ਨਹੀਂ ਸਕਦੀ । ਤਾਂ ਤੇ ਗੁਰਬਾਣੀ ਦਾ ਉਚਾਰਨਾ, ਗਾਵਣਾ, ਇੰਨ ਬਿੰਨ ਲਿਖੇ ਅੱਖਰਾਂ ਵਿਚ ਪਾਠ ਕਰਨਾ ਸੁਣਨਾ ਹੀ ਅਕੱਥ ਕਥਾ ਦਾ ਕਰਨਾ ਸੁਣਨਾ ਹੈ । ਏਸੇ ਕਰਕੇ ਇਸ ਗੁਰਵਾਕ ਅੰਦਰਿ ‘ਹਰਿ ਕੀ ਅਕਥ ਕਥਾ ਸੁਨਹੁ ਜਨ ਭਾਈ' ਵਾਲਾ ਗੁਰ-ਵਾਕ ਰੂਪੀ ਗੁਰ-ਪ੍ਰਮਾਣ ਆਇਆ ਹੈ, ਜਿਸ ਵਿਚ ਫ਼ੁਰਮਾਇਆ ਗਿਆ ਹੈ ਕਿ ਹੇ ਗੁਰੂ ਘਰ ਦੇ ਸਿਖੋ ਸੰਤੋ ! ਹਰਿ ਕੀ ਅਕੱਥ ਕਥਾ ਸੁਨਹੁ ।
ਮਨ ਮਿਲਿ ਸੰਤ ਜਨਾ ਜਸੁ ਗਾਇਓ ॥
ਹਰਿ ਹਰਿ ਰਤਨੁ ਰਤਨੁ ਹਰਿ ਨੀਕੋ ਗੁਰਿ ਸਤਿਗੁਰਿ ਦਾਨ ਦਿਵਾਇਓ।੧।ਰਹਾਉ॥
ਤਿਸੁ ਜਨ ਕਉ ਮਨੁ ਤਨੁ ਸਭੁ ਦੇਵਉ ਜਿਨਿ ਹਰਿ ਹਰਿ ਨਾਮੁ ਸੁਨਾਇਓ ॥
ਧਨੁ ਮਾਇਆ ਸੰਪੈ ਤਿਸੁ ਦੇਵਉ ਜਿਨਿ ਹਰਿ ਮੀਤੁ ਮਿਲਾਇਓ ॥੧॥
ਖਿਨੁ ਕਿੰਚਿਤ ਕ੍ਰਿਪਾ ਕਰੀ ਜਗਦੀਸਰਿ ਤਬ ਹਰਿ ਹਰਿ ਹਰਿ ਜਸੁ ਧਿਆਇਓ ॥
ਜਨ ਨਾਨਕ ਕਉ ਹਰਿ ਭੇਟੇ ਸੁਆਮੀ ਦੁਖੁ ਹਉਮੈ ਰੋਗੁ ਗਵਾਇਓ ॥੨॥੨॥
ਬੈਰਾੜੀ ਮਹਲਾ ੪, ਪੰਨਾ ੭੧੯
ਇਸ ਗੁਰ-ਵਾਕ ਦੇ ਭਾਵ ਅਨੁਸਾਰ ਗੁਰੂ ਘਰ ਦੇ ਗੁਰੂ ਵਰੋਸਾਏ, ਅੰਮ੍ਰਿਤ ਨਾਮ ਰੂਪੀ ਗੁਰ ਦੀਖਿਆ ਨੂੰ ਪ੍ਰਾਪਤ ਹੋਏ ਗੁਰਸਿਖ ਸੰਤ ਜਨਾਂ ਨੂੰ ਗੁਰਬਾਣੀ ਰੂਪੀ ਹਰਿ ਜਸ ਵਾਲੀ ਤੱਤ ਗੁਰਮਤਿ ਕਥਾ ਕਰਨ ਦਾ ਹੀ ਹੁਕਮ ਹੈ । ਪਰਸਪਰ ਮਿਲ ਕੇ ਇਹ ਹਰਿ-ਜਸ-ਮਈ ਹਰਿ ਕਥਾ ਕਰਨੀ ਹੈ । ਤਾਂ ਤੇ ਹਰਿ ਕਥਾ ਗੁਰਬਾਣੀ ਦੇ ਗਾਵਣ ਤੇ ਪਾਠ ਉਚਾਰਨ, ਗੁਰਬਾਣੀ ਪੜ੍ਹਨ ਸੁਣਨ ਤੋਂ ਬਿਨਾ ਹੋਰ ਕੋਈ ਕਥਾ ਨਹੀਂ ਹੋ ਸਕਦੀ ।
ਸੂਖ ਮਹਲ ਜਾ ਕੇ ਉਚ ਦੁਆਰੇ ॥ ਤਾ ਮਹਿ ਵਾਸਹਿ ਭਗਤ ਪਿਆਰੇ ॥੧॥
ਸਹਜ ਕਥਾ ਪ੍ਰਭ ਕੀ ਅਤਿ ਮੀਠੀ ॥ ਵਿਰਲੈ ਕਾਹੂ ਨੇਤ੍ਰਹੁ ਡੀਠੀ ॥੧॥ਰਹਾਉ॥
ਤਹ ਗੀਤ ਨਾਦ ਅਖਾਰੇ ਸਂਗਾ॥ ਊਹਾ ਸੰਤ ਕਰਹਿ ਹਰਿ ਰੰਗਾ ॥੨॥
ਤਹ ਮਰਣੁ ਨ ਜੀਵਣੁ ਸੋਗੁ ਨ ਹਰਖਾ ॥ ਸਾਚ ਨਾਮ ਕੀ ਅੰਮ੍ਰਿਤ ਵਰਖਾ ॥੩॥
ਗੁਹਜ ਕਥਾ ਇਹ ਗੁਰ ਤੇ ਜਾਣੀ ॥ ਨਾਨਕੁ ਬੋਲੈ ਹਰਿ ਹਰਿ ਬਾਣੀ ॥੪॥੬॥੧੨॥
ਸੂਹੀ ਮਹਲਾ ੫, ਪੰਨਾ ੭੩੯
ਭਾਵ:-ਜਿਸ ਵਾਹਿਗੁਰੂ ਦੇ ਅਨੰਦ ਭਵਨ (ਸੂਖ ਮਹਲ) ਰੂਪੀ ਉਚੇ ਦਰਬਾਰ ਦੁਆਰ ਵਿਖੇ ਵਾਹਿਗੁਰੂ ਦੇ ਪ੍ਰਿਅ ਭਗਤ ਜਨ ਵਸਦੇ ਹਨ, ਉਥੇ ਵਾਹਿਗੁਰੂ ਦੀ ਅਤਿ ਮੀਠੀ ਸਹਜ ਕਥਾ ਸਦ ਸਦਾ ਹੁੰਦੀ ਰਹਿੰਦੀ ਹੈ। ਇਸ ਉੱਚ ਦੁਆਰ ਦਰਬਾਰੀ ਅਨੰਦ ਭਵਨ ਵਿਚ ਹੋ ਰਹੀ ਸਹਜ ਕਥਾ ਦਾ ਨਜ਼ਾਰਾ ਵਿਰਲੇ ਵਡਭਾਗੀ ਗੁਰਮੁਖ ਜਨਾਂ ਨੇ ਆਪਣੇ ਨੇਤ੍ਰੀ ਦੇਖਿਆ ਹੈ । ਇਸ ਨਜ਼ਾਰੇ ਦਾ ਖ਼ੁਦ ਸਤਿਗੁਰੂ ਹੀ ਸਾਖੀ ਹੈ । ਇਸ ਸੱਚਖੰਡੀ ਦਰਬਾਰ ਵਿਖੇ ਪੁਜੇ ਹੋਏ ਪੁੱਗ ਖਲੋਤੇ ਭਗਤ ਜਨ ਵਾਹਿਗੁਰੂ ਦੀ ਸਿਫ਼ਤਿ ਸਾਲਾਹੀ ਹਰਿ-ਕੀਰਤਨ-ਕਥਾ ਸਦਾ ਕਰ ਰਹੇ ਹਨ। ਇਹੀ ਸਹਜ ਕਥਾ ਹੈ, ਜੋ ਸੂਖ ਮਹਲ ਅਨੰਦ ਭਵਨ ਵਿਖੇ ਸਦਾ ਹੋ ਰਹੀ ਹੈ। ਇਸੇ ਧੁਰਿ ਦਰਬਾਰੀ, ਵਾਹਿਗੁਰੂ ਭਵਨਹਾਰੀ ਸਹਜ ਕਥਾ ਨੂੰ ਗੁਰੂ ਨਾਨਕ ਨਿਰੰਕਾਰੀ ਗੁਰ ਜੋਤਿ ਜਾਮਿਆਂ ਵਿਖੇ ਦੇਹ ਅਵਤਾਰੀ ਗੁਰੂ ਸਾਹਿਬਾਨ ਨੇ ਇੰਨ ਬਿੰਨ ਧੁਰੋਂ ਲਿਆ ਕੇ ਏਥੇ ਮਾਤ ਲੋਕੀ ਗੁਰੂ ਘਰ ਵਿਖੇ ਗੁਰਬਾਣੀ ਦੇ ਸਰੂਪ ਵਿਚ
ਸਾਧ ਸੰਗਿ ਜਨਮ ਮਰਣ ਨਿਵਾਰੀ ॥ ਅੰਮ੍ਰਿਤ ਕਥਾ ਸੁਣਿ ਕਰਨ ਅਧਾਰੀ ॥
੨॥੧੮॥ ਸੂਹੀ ਮ: ੫, ਪੰਨਾ ੭੪੦
ਅੰਮ੍ਰਿਤ ਕਥਾ, ਜੋ ਇਸ ਦੋ-ਤੁਕੀ-ਗੁਰਵਾਕ ਅੰਦਰ ਆਉਂਦੀ ਹੈ, ਸਿਵਾਇ ਗੁਰਬਾਣੀ ਤੋਂ ਕੋਈ ਹੋ ਹੀ ਨਹੀਂ ਸਕਦੀ। ਗੁਰਬਾਣੀ ਹੀ ਅੰਮ੍ਰਿਤ ਰੂਪ ਹੈ । ਤਾਂ ਤੇ ਗੁਰਬਾਣੀ ਬਿਨਾਂ ਹੋਰ ਕੋਈ ਕਥਾ ਨਹੀਂ ਹੋ ਸਕਦੀ । ਨਿਰੋਲ ਗੁਰਬਾਣੀ ਦਾ ਉਚਾਰਨ ਕਰਨਾ ਹੀ ਅੰਮ੍ਰਿਤ ਕਥਾ ਹੈ। ਇਹ ਅੰਮ੍ਰਿਤ ਕਥਾ ਗੁਰੂ ਘਰ ਦੀਆਂ ਸੰਗਤਾਂ ਵਿਖੇ ਹੀ ਹੁੰਦੀ ਹੈ । ਜਿਸ ਕਥਾ ਨੂੰ ਸਾਧ ਸੰਗਤ ਵਿਚ ਸੁਣ ਕੇ ਜਨਮ ਮਰਣ ਨਿਵਾਰੀਦਾ ਹੈ, ਉਹ ਕਥਾ ਗੁਰਬਾਣੀ ਗੁਰੂ ਕੀ ਹੀ ਕਥਾ ਹੈ। ਕੀ ਕਥੋਲੀਆਂ ਪਾਉਣਾ ਅੰਮ੍ਰਿਤ ਕਥਾ ਹੋ ਸਕਦੀ ਹੈ ? ਤੇ ਮਨ-ਘੜਤ ਕਥਾ ਕੀਤੀ ਤੇ ਕੀ ਜਨਮ ਮਰਣ ਨਿਵਾਰਿਆ ਜਾ ਸਕਦਾ ਹੈ ? ਕੰਨਾਂ ਦਾ ਅਧਾਰ ਰੂਪ ਵਿਸ਼ਾ ਕੇਵਲ ਗੁਰਬਾਣੀ ਰੂਪ ਅੰਮ੍ਰਿਤ ਰੂਪ ਕਥਾ ਹੀ ਹੈ । ਸਤਿਗੁਰੂ ਦੀ ਬਾਣੀ ਹੀ ਅੰਮ੍ਰਿਤ ਰੂਪ ਸੱਚੀ ਬਾਣੀ ਹੈ । ਸਤਿਗੁਰੂ ਬਾਝੋਂ ਹੋਰ ਬਾਣੀ ਸਭ ਕੁਬਾਣੀ ਤੇ ਕੱਚੀ ਬਾਣੀ ਹੈ । ਕੱਚੀ ਬਾਣੀ ਕੰਨੀਂ ਸੁਣ ਕੇ ਕੋਈ ਅਧਾਰ ਨਹੀਂ ਦੇ ਸਕਦੀ, ਨਾ ਹੀ ਅਧਾਰ ਰੂਪ ਹੋ ਸਕਦੀ ਹੈ । ਇਹ ਮਨਘੜਤ ਕੱਚੀਆਂ ਪਿੱਲੀਆਂ ਬਾਤਾਂ ਕਰ ਕੇ ਸੁਣਨਹਾਰਿਆਂ ਦੇ ਕੰਨਾਂ ਨੂੰ ਪਰਚਾਉਂਦੇ ਹਨ । ਇਹ ਸਭ ਕੱਚੀਆਂ ਕਥਾਵਾਂ ਹਨ, ਜੋ ਗੁਰਮਤਿ ਅੰਦਰ ਉੱਕੀਆਂ ਹੀ ਅਪ੍ਰਵਾਣ ਹਨ।
ਵਿਚਹੁ ਮੋਹੁ ਚੁਕਾਇਆ ਜਾ ਹਰਿ ਭਾਇਆ ਹਰਿ ਕਾਮਣਿ ਮਨਿ ਭਾਣੀ ॥
ਅਨਦਿਨੁ ਗੁਣ ਗਾਵੈ ਨਿਤ ਸਾਚੇ ਕਥੇ ਅਕਥ ਕਹਾਣੀ ॥੩॥੬॥
ਸੂਹੀ ਮਹਲਾ ੩, ਪੰਨਾ ੭੭੧
ਇਸ ਗੁਰ ਵਾਕ ਦੀ ਦੂਜੀ ਪੰਗਤੀ ਸਾਫ਼ ਦਸਦੀ ਹੈ ਕਿ ਗੁਰਬਾਣੀ ਰੂਪੀ ਸੱਚੇ ਗੁਣਾਂ ਦਾ ਨਿਤ ਨਿਤ ਅਤੇ ਅਨਦਿਨ ਗਾਵਣਾ ਤੇ ਗਾਈ ਜਾਵਣਾ ਹੀ ਅਕੱਥ ਕਥਾ ਰੂਪੀ ਕਹਾਣੀ ਕਰਨਾ ਹੈ। ਜਿਸ ਦਾ ਪਾਰਸ ਰਸਾਇਣੀ ਪ੍ਰਤਾਪ ਇਹ ਹੁੰਦਾ ਹੈ ਕਿ ਗੁਰਬਾਣੀ ਰੂਪੀ ਅਕੱਥ ਕਥਾ ਕਥਨ ਅਤੇ ਸੁਣਨਹਾਰੇ ਮਨ ਵਿਚੋਂ ਮੋਹ ਮਮਤਾ- ਮਈ ਗੁਬਾਰ ਚੁਕਿਆ ਜਾਂਦਾ ਹੈ । ਜੋ ਜਨ, ਜਗਿਆਸੂ ਰੂਪ ਇਸਤ੍ਰੀ ਵਾਹਿਗੁਰੂ ਨੂੰ ਭਾਉਂਦੀ ਹੈ, ਉਸੇ ਨੂੰ ਹੀ ਇਸ ਅਕੱਥ ਕਥਾ ਦੇ ਸੁਣਨ ਕਰਨ ਦਾ ਅਵਸਰ ਪ੍ਰਾਪਤ ਹੁੰਦਾ ਹੈ ।
ਨਿਰਮਲ ਹਰਿ ਪਾਇਆ ਹਰਿ ਗੁਣ ਗਾਇਆ ਮੁਖਿ ਬੋਲੀ ਹਰਿ ਬਾਣੀ ॥
ਸੰਤ ਜਨਾ ਵਡ ਭਾਗੀ ਪਾਇਆ ਹਰਿ ਕਥੀਐ ਅਕਥ ਕਹਾਣੀ ॥੩॥੨॥
ਸੂਹੀ ਮ: ੪, ਪੰਨਾ ੭੭੪
ਭਾਵ-ਮੁਖ ਤੋਂ ਵਾਹਿਗੁਰੂ ਬਾਣੀ, ਗੁਰਬਾਣੀ ਬਾਰੰਬਾਰ ਉਚਾਰੀ ਜਾਣ ਕਰਕੇ ਅਤੇ ਵਾਹਿਗੁਰੂ ਦੇ ਗੁਰਬਾਣੀ ਰੂਪੀ ਗੁਣ ਗਾਈ ਜਾਣ ਕਰਿ, ਵਾਹਿਗੁਰੂ ਨਿਰੰਕਾਰ ਨਿਰੰਜਨ ਪ੍ਰੀਤਮ ਦੀ ਪ੍ਰਾਪਤੀ ਸੁਤੇ ਸਹਿਜ ਹੀ ਹੋ ਜਾਂਦੀ ਹੈ । ਵਡਭਾਗੀ ਸੰਤ ਜਨਾਂ ਨੇ ਇਹ ਉਪਰ ਦਸੀ ਗੁਰ-ਬੋਲਨ ਅਤੇ ਗੁਣ ਗਾਵਣ ਵਾਲੀ ਅਕੱਥ ਕਹਾਣੀ ਕਥਾ ਜਾਣ ਕਰਿ ਹੀ ਪ੍ਰੀਤਮ ਪੱਦ (ਮਰਤਬਾ) ਪਾਇਆ ਹੈ। ਇਸ ਗੁਰਵਾਕ ਦੇ ਭਾਵ ਤੋਂ ਭਲੀ ਭਾਂਤ ਸਿੱਧ ਹੋਇਆ ਕਿ ਹਰੀ ਗੁਣ ਗਾਈ ਜਾਣਾ ਅਤੇ ਗੁਰਬਾਣੀ ਰੂਪ ਹਰਿ ਹਰਿ (ਵਾਹਿਗੁਰੂ ਵਾਹਿਗੁਰੂ) ਉਚਾਰੀ ਜਾਣਾ ਹੀ ਸਚੀ ਅਕੱਥ ਕਥਾ ਕਥਣਾ ਹੈ।
ਹਰਿ ਗੁਣ ਗਾਇ ਪਰਮ ਪਦੁ ਪਾਇਆ ਪ੍ਰਭ ਕੀ ਉਤਮ ਬਾਣੀ ॥
ਸਹਜ ਕਥਾ ਪ੍ਰਭ ਕੀ ਅਤਿ ਮੀਠੀ ਕਥੀ ਅਕਥ ਕਹਾਣੀ ॥੧॥੭॥
ਸੂਹੀ ਮ: ੫, ਪੰਨਾ ੭੮੧
ਇਸ ਗੁਰ ਵਾਕ ਦੀ ਇਸ ਦੁਤੁਕੀ ਤੋਂ ਇਹ ਤੱਤ ਭਾਵ ਨਿਕਲਦਾ ਹੈ ਕਿ ਗੁਰਬਾਣੀ ਰੂਪ ਪ੍ਰਭ ਕੀ ਜੋ ਊਤਮ ਬਾਣੀ ਹੈ, ਇਸ ਨੂੰ ਗਾਵਣਾ ਹੀ ਹਰਿ ਗੁਣ ਗਾਵਣਾ ਹੈ । ਹਰਿ ਗੁਣ ਗਾਵਣ ਦੀ ਪਾਰਸ ਕਲਾ ਕਰਿ ਹੀ ਪਰਮ ਪਦ ਪਾਇਆ ਜਾਂਦਾ ਹੈ । ਪ੍ਰਭ ਕੀ ਊਤਮ ਬਾਣੀ (ਗੁਰਬਾਣੀ) ਰੂਪੀ ਗੁਣ ਗਾਵਣਾ ਹੀ ਵਾਹਿਗੁਰੂ ਦੀ ਅਤਿ ਮੀਠੀ ਸਹਜ ਕਥਾ ਹੈ ਅਤੇ ਇਹੀ ਅਕੱਥ ਕਥਾ ਕਹਾਣੀ ਹੈ, ਜੋ ਵਾਹਿਗੁਰੂ ਗੁਰੂ ਕਰਤਾਰ ਨੇ ਆਪਿ ਕਥੀ ਹੈ। ਇਸੇ ਸਹਿਜ ਅਕੱਥ ਕਹਾਣੀ ਰੂਪੀ ਕਥਾ ਨੂੰ ਹੀ ਕਥੀ ਜਾਣਾ ਗੁਰਸਿੱਖਾਂ ਦਾ ਪਰਮ ਧਰਮ ਹੈ। ਇਸ ਸਹਜ ਕਥਾ ਦੇ ਕਥਿਆਂ ਅਤੇ ਕਥੀ ਜਾਣ ਕਰਿ ਸੁਤੇ ਸੁਭਾਵ ਹੀ ਪਰਮ ਪਦ ਦੀ ਪ੍ਰਾਪਤੀ ਹੁੰਦੀ ਹੈ ।
ਗਿਆਨ ਧਿਆਨ ਪੂਰਨ ਪਰਮੇਸੁਰ ਹਰਿ ਹਰਿ ਕਥਾ ਨਿਤ ਸੁਣੀਐ ਰਾਮ ॥
ਅਨਹਦ ਚੋਜ ਭਗਤ ਭਵ ਭੰਜਨ ਅਨਹਦ ਵਾਜੇ ਧੁਨੀਐ ਰਾਮ ॥੪॥੬॥੯॥
ਸੂਹੀ ਮ: ੫, ਪੰਨਾ ੭੮੩
ਭਾਵ :-ਗੁਰਬਾਣੀ ਉਚਾਰਨ ਰੂਪੀ ਹਰਿ ਹਰਿ ਕਥਾ ਦਾ ਨਿਤਾਪ੍ਰਤੀ ਸੁਣੀ ਜਾਣਾ ਹੀ ਗੁਰਮਤਿ ਦਾ ਪਰਮ ਤੱਤ ਕਰਮ ਹੈ । ਇਸ ਗੁਰਬਾਣੀ ਦਾ ਗਾਈ ਜਾਣਾ, ਗੁਰਬਾਣੀ ਰੂਪੀ ਅਕੱਥ ਕਥਾ ਦਾ ਕਥਾ ਜਾਵਣਾ (ਉਚਾਰੀ ਜਾਣਾ) ਪੂਰਨ ਗਿਆਨ ਧਿਆਨ ਨੂੰ ਪ੍ਰਾਪਤ ਕਰਾਂਵਦਾ ਹੈ ਅਤੇ ਗਿਆਨ ਧਿਆਨ ਸਪੰਨ ਪੂਰਨ ਪਰਮੇਸ਼ਰ ਨੂੰ ਲਖਾਉਂਦਾ ਹੈ। ਤਾਂ ਹੀ ਤੇ ਇਸ ਹਰਿ ਹਰਿ ਕਥਾ ਦਾ ਨਿਤਾਪ੍ਰਤੀ ਸੁਣੀ ਜਾਣਾ ਅਤਯੰਤ ਫਲਦਾਇਕ ਹੈ। ਇਸ ਗੁਰਬਾਣੀ ਦੇ ਨਿਤਾਪ੍ਰਤੀ ਉਚਾਰੀ ਜਾਣ ਰੂਪੀ ਕਥਾ ਨੂੰ ਸੁਣਨਾ ਅਨਹਦ (ਹਦ ਉਪਰ ਦੇ) ਚੋਜਾਂ ਨੂੰ ਚੋਜ ਉਂਦਾ ਹੈ । ਇਸ ਤੋਂ ਭਵ-ਸਾਗਰ ਦੇ ਭੰ (ਡਰ) ਨੂੰ ਭੇਜਨਹਾਰੇ ਭਗਤ ਜਨ ਉਦੀਪਤ ਹੁੰਦੇ ਹਨ, ਜੋ ਭਗਤ ਜਨ ਅਨਹਦ ਵਾਜਿਆ ਦੀਆਂ ਧੁਨੀਆਂ ਨੂੰ ਵਜਾਵਣਹਾਰੇ ਸਿੱਧ ਹਨ । ਗੁਰਬਾਣੀ ਗਾਵਣ ਉਚਾਰਨ ਰੂਪੀ ਹਰਿ ਹਰਿ ਕਥਾ ਕਰੀ ਜਾਣ ਦਾ ਇਹ ਚੋਜ ਵਿਡਾਣੀ ਮੋਅਜਜ਼ਾ ਹੈ, ਜੋ ਮਹਿਜ਼ ਫੋਕਟ ਅਰਥਾਬੰਦੀ ਕਥਾਵਾਂ ਕਥਨ ਤੋਂ ਕਦਾਚਿਤ ਪ੍ਰਾਪਤ ਨਹੀਂ ਹੋ ਸਕਦਾ । ਤਾਂ ਤੇ ਗੁਰੂ ਘਰ ਵਿਖੇ ਗੁਰਬਾਣੀ ਉਚਾਰੀ ਜਾਣਾ (ਗੁਰਬਾਣੀ ਗਾਈ ਜਾਣਾ) ਹੀ ਮੋਅਜਜ਼ਾਨੀ (ਰਹੱਸਮਈ) ਕਥਾ ਹੈ।
ਕਿਆ ਹਉ ਕਥੀ ਕਥੇ ਕਥਿ ਦੇਖਾ ਮੈ ਅਕਥੁ ਨ ਕਥਨਾ ਜਾਈ ॥੬॥੧॥
ਬਿਲਾਵਲੁ ਮਹਲਾ ੧, ਪੰਨਾ ੭੯੫
ਇਸ ਗੁਰਵਾਕ ਦੀ ਇਹ ਪੰਗਤੀ ਸਾਫ਼ ਸਿੱਧ ਕਰਦੀ ਹੈ ਕਿ ਅਲਪਗ ਬੁੱਧੀ ਵਾਲਿਆ ਮੂੜ ਅਗਿਆਨੀ ਮਨੁਖਾਂ ਪਾਸੋਂ ਵਾਹਿਗੁਰੂ ਦੇ ਅਕੱਥ ਗੁਣਾਂ ਵਾਲੀ ਬਾਣੀ (ਗੁਰਬਾਣੀ) ਕਦੇ ਕਥੀ ਨਹੀਂ ਜਾਂਦੀ, ਚਾਹੇ ਕਿਤਨਾ ਹੀ ਕਥ ਕਥ ਕੇ ਦੇਖ ਲੈਣ, ਮਨਘੜਤ ਕਥਾਂ ਪਾ ਪਾ ਕੇ ਆਪਣਾ ਚਾਉ ਲਾਹ ਲੈਣ। ਸਾਫ਼ ਫ਼ੈਸਲਾ ਹੈ ਕਿ ਪ੍ਰਚਲਤ ਕਥਾ-ਪਰਪਾਟੀ ਜੋ ਪਈ ਹੋਈ ਹੈ, ਇਹ ਉੱਕੀ ਹੀ ਗੁਰਮਤਿ ਤੋਂ ਉਲਟ ਹੈ। ਅਗਲਾ ਗੁਰਵਾਕ ਦਸਦਾ ਹੈ ਕਿ ਗੁਰਮਤਿ ਭਾਵ ਅਨੁਸਾਰ ਹੀ ਕਥਾ ਕਰਨੀ ਪਰਮ ਪਰਮਾਣ ਹੈ।
ਅਕਥ ਕਥਾ ਕਹੀਐ ਗੁਰ ਭਾਇ ॥ ਪ੍ਰਭੁ ਅਗਮ ਅਗੋਚਰੁ ਦੇਇ ਦਿਖਾਇ ॥੩॥੪॥
ਬਿਲਾਵਲੁ ਮ: ੧, ਪੰਨਾ ੭੯੬
ਇਸ ਗੁਰਵਾਕ ਅੰਦਰਿ "ਅਕਥ ਕਥਾ ਕਹੀਐ" ਤੋਂ ਭਾਵ ਵਾਹਿਗੁਰੂ ਦਾ ਨਾਮ ਕਹੀ (ਕਥੀ) ਜਾਣਾ ਹੀ ਹੈ । ਅਰਥਾਤ ਸੁਆਸਿ ਸੁਆਸਿ ਨਾਮ ਅਭਿਆਸ
ਆਵਹੁ ਸੰਤ ਮਿਲਹੁ ਮੇਰੇ ਭਾਈ ਮਿਲਿ ਹਰਿ ਹਰਿ ਕਥਾ ਕਰਹੁ ॥
ਹਰਿ ਹਰਿ ਨਾਮੁ ਬੋਹਿਥੁ ਹੈ ਕਲਜੁਗਿ ਖੇਵਟੁ ਗੁਰ ਸਬਦਿ ਤਰਹੁ ॥੧॥
ਮੇਰੇ ਮਨ ਹਰਿ ਗੁਣ ਹਰਿ ਉਚਰਹ ॥
ਮਸਤਕਿ ਲਿਖਤ ਲਿਖੇ ਗੁਨ ਗਾਏ ਮਿਲਿ ਸੰਗਤਿ ਪਾਰਿ ਪਰਹੁ॥੧॥ਰਹਾਉ॥
ਕਾਇਆ ਨਗਰ ਮਹਿ ਰਾਮ ਰਸੁ ਊਤਮੁ ਕਿਉ ਪਾਈਐ ਉਪਦੇਸੁ ਜਨ ਕਰਹੁ ॥
ਸਤਿਗੁਰੁ ਸੇਵਿ ਸਫਲ ਹਰਿ ਦਰਸਨੁ ਮਿਲਿ ਅੰਮ੍ਰਿਤੁ ਹਰਿ ਰਸੁ ਪੀਅਹੁ॥੨॥
ਹਰਿ ਹਰਿ ਨਾਮੁ ਅੰਮ੍ਰਿਤੁ ਹਰਿ ਮੀਠਾ ਹਰਿ ਸੰਤਹੁ ਚਾਖਿ ਦਿਖਹੁ ॥
ਗੁਰਮਤਿ ਹਰਿ ਰਸੁ ਮੀਠਾ ਲਾਗਾ ਤਿਨ ਬਿਸਰੈ ਸਭਿ ਬਿਖ ਰਸਹੁ ॥੩॥
ਰਾਮ ਨਾਮੁ ਰਸੁ ਰਾਮ ਰਸਾਇਣੁ ਹਰਿ ਸੇਵਹੁ ਸੰਤ ਜਨਹੁ ॥
ਚਾਰਿ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰਿ ਭਜਹੁ ॥੪॥੪॥
ਬਿਲਾਵਲੁ ਮਹਲਾ ੪, ਪੰਨਾ ੭੯੯
ਇਸ ਗੁਰਵਾਕ ਦੀ ਪਹਿਲੀ ਪੰਗਤੀ ਸਪੱਸ਼ਟ ਸੂਝ ਸੁਝਾਉਂਦੀ ਹੈ ਕਿ ਗੁਰਮੁਖਿ ਸਿਖ ਸੰਤ ਜਨਾਂ ਦਾ ਪਰਸਪਰ ਮਿਲ ਕੇ ਹੀ ਗੁਣ ਗਾਵਣਾ, ਗੁਰਬਾਣੀ ਉਚਾਰਨਾ, ਕੀਰਤਨ ਕਰਨਾ ਹੀ ਕਥਾ ਕਰਨਾ ਹੈ। ਇਸੇ ਕਰਕੇ ਗੁਰੂ ਸਾਹਿਬ ਪਰਮ ਪਿਆਰ ਸਤਿਕਾਰ ਸੇਤੀ ਗੁਰਸਿੱਖਾਂ ਪ੍ਰਤੀ ਇਉਂ ਨਿਵੇਦਨ ਕਰਦੇ ਹਨ :
ਆਵਹੁ ਸੰਤ ਮਿਲਹੁ ਮੇਰੇ ਭਾਈ ਮਿਲਿ ਹਰਿ ਹਰਿ ਕਥਾ ਕਰਹੁ ॥
ਸੰਤ ਜਨਹੁ ਮੇਰੇ ਭਾਈਓ ! ਹੇ ਸਿਖੋ ਸੰਤੋ! ਆਵੋ, ਪਰਸਪਰ ਮਿਲੋ, ਇਕਤ੍ਰ ਹੋਵੇ ਅਤੇ ਮਿਲ ਕੇ ਹਰਿ ਹਰਿ ਕਥਾ ਕਰਹੁ, ਅਰਥਾਤ ਗੁਰਬਾਣੀ ਦਾ ਅਖੰਡ ਕੀਰਤਨ (ਸ਼ਬਦ ਗੁਰ-ਦੀਖਿਆ ਦਾ ਅਖੰਡ ਅਭਿਆਸ) ਕਰੀ ਜਾਓ । ਨਿਤਾਪ੍ਰਤੀ ਕਰੀ ਹੀ ਜਾਓ । ਰੈਣਿ ਦਿਨਸ ਕਰੀ ਜਾਓ। ਨਾਲੋ ਨਾਲ ਨਾਮ ਦਾ ਖੰਡਾ ਖੜਕਾਈ ਜਾਓ । ਇਸ ਪੰਗਤੀ ਅੰਦਰਿ 'ਕਥਾ ਕਰਹੁ' ਨਾਮੇ ਜੋ ਹੁਕਮ ਆਉਂਦਾ ਹੈ, ਇਸ ਤੋਂ ਹਰਗਿਜ਼ ਲੋਕਾਂ ਦੀ ਮਨਮਤਿ ਕਥਾ ਕਰਨਾ ਨਹੀਂ ਜਾਂ ਕਥਾਵਾਂ ਪਾਉਣ ਤੋਂ ਭਾਵ ਨਹੀਂ । ਗੁਰਮੁਖ ਜਨ ਜੋ ਪਰਸਪਰ ਮਿਲ ਕੇ ਵਾਹਿਗੁਰੂ ਦੇ ਗੁਣ ਗਾਉਂਦੇ ਗੁਰ- ਬਾਣੀ ਦਾ ਕੀਰਤਨ ਅਲਾਉਂਦੇ ਹਨ, ਸੋ ਇਕ ਪ੍ਰਕਾਰ ਗੁਰਮਤਿ ਨਾਮ ਦਾ ਖੰਡਾ ਹੀ ਖੜਕਾਉਂਦੇ ਹਨ । ਇਸ ਬਿਧਿ ਕੀਤੀ ਨਾਮ ਅਭਿਆਸ ਦੀ ਕਮਾਈ ਕਲਜੁਗੀ
ਹਰਿ ਹਰਿ ਨਾਮੁ ਬੋਹਿਥੁ ਹੈ ਕਲਜੁਗਿ
ਇਸ ਕਲਜੁਗ ਤੋਂ ਤਾਰਨ ਲਈ ਜਹਾਜ਼ ਦਾ ਮਲਾਹ (ਖੇਵਟ) ਗੁਰ-ਸ਼ਬਦ (ਗੁਰਮਤਿ ਨਾਮ ਵਾਹਿਗੁਰੂ) ਹੀ ਹੈ। ਇਸ ਗੁਰ-ਸ਼ਬਦ ਰੂਪੀ ਖੇਵਟ (ਮਲਾਹ) ਦੁਆਰਾ ਭਵ-ਸਾਗਰ ਤੋਂ ਤਰਨਾ ਸੁਖੈਨ ਅਤੇ ਸੁਹੇਲਾ ਹੈ । ਏਸੇ ਕਰਕੇ ਗੁਰੂ ਸਾਹਿਬ ਨੇ ਫੁਰਮਾਇਆ ਹੈ :
ਖੇਵਟੁ ਗੁਰ ਸਬਦਿ ਤਰਹੁ ॥
ਅਸਲੀ ਅਸਥਾਈ (ਰਹਾਉ) ਦੀ ਪੰਗਤੀ ਵਿਚਿ ਗੁਰੂ ਸਾਹਿਬ ਆਪਣੇ ਹੀ ਮਨ ਤੇ ਘਟਾ ਕੇ ਇਜ ਬਿਧਿ ਉਪਦੇਸ਼ ਕਰਦੇ ਹਨ:-ਹੇ ਮੇਰੇ ਮਨ ! ਹਰੀ ਵਾਹਿਗੁਰੂ ਦੇ ਹਰਿ ਹਰਿ ਰੂਪੀ ਗੁਣ ਬਸ ਉਚਾਰੀ ਹੀ ਜਾਓ । ਗੁਰਸਿੱਖਾਂ ਪ੍ਰਤੀ ਹਰੀ ਗੁਣ ਉਚਾਰੀ ਜਾਣ ਦਾ ਇਹ ਸਪੱਸ਼ਟ ਹੁਕਮ ਹੈ। ਇਹੀ ਹਰਿ ਕਥਾ ਹੈ, ਜੋ ਗੁਰਸਿੱਖਾਂ ਪ੍ਰਤੀ ਗੁਰੂ ਸਾਹਿਬ ਨੇ ਦ੍ਰਿੜਾਈ ਹੈ ।
ਮੇਰੇ ਮਨ ਹਰਿ ਗੁਣ ਹਰਿ ਉਚਰਹੁ
ਇਸ ਅੱਧੀ ਪੰਗਤੀ ਵਿਖੇ ਹਰਿ ਪਦ ਦੋ ਵਾਰੀ ਆਉਣ ਦਾ ਭਾਵ ਇਹੀ ਹੈ ਕਿ ਬਸ ਨਿਰੋਲ ਵਾਹਿਗੁਰੂ (ਹਰੀ ਦੇ) ਗੁਣ ਹੀ ਉਚਾਰੀ ਜਾਓ । ਪ੍ਰੰਤੂ ਇਸ ਬਿਧਿ ਸੰਗਤਿ ਵਿਖੇ ਮਿਲ ਕੇ ਗੁਣ ਗਾਵਣਾ ਤਿਨ੍ਹਾਂ ਗੁਰਸਿੱਖਾਂ ਨੂੰ ਹੀ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਦੇ ਮੱਥੇ ਉਤੇ ਇਸ ਬਿਧਿ ਹੀ ਗੁਣ ਗਾਵਣ ਦਾ ਸ਼ੁਭ ਲੇਖ (ਭਾਗ) ਲਿਖਿਆ ਹੁੰਦਾ ਹੈ । ਬਸ, ਇਸ ਖਿਧਿ ਹੀ ਗੁਰਸਿੱਖਾਂ ਦੀ ਸੰਗਤ ਵਿਚ ਪਰਸਪਰ ਮਿਲ ਕੇ ਅਤੇ ਗੁਣ ਗਾਇਨ ਕਰ ਕੇ ਭਵ-ਸਾਗਰੋਂ ਪਾਰ ਪਈਦਾ ਹੈ।
ਮਸਤਕਿ ਲਿਖਤ ਲਿਖੇ ਗੁਨ ਗਾਏ ਮਿਲਿ ਸੰਗਤਿ ਪਾਰਿ ਪਰਹੁ ॥
ਬਸ, ਏਸੇ ਇਕ ਰਹਾਉ (ਅਸਥਾਈ) ਦੇ ਭਾਵ ਉੱਤੇ ਸਾਰਾ ਜ਼ੋਰ ਉਪਦੇਸ਼ ਫ਼ੁਰਮਾ- ਇਸ਼ ਦਾ ਗੁਰੂ ਸਾਹਿਬ ਦੇਂਦੇ ਹਨ। ਫੇਰ ਅਗਲੀ ਤੁਕ ਵਿਖੇ ਆਪੇ ਹੀ ਬੁਝ ਬੁਝਾਰਨੀ ਬੁਝਾਰਤ ਇਉਂ ਪਾਉਂਦੇ ਹਨ ਅਤੇ ਫ਼ੁਰਮਾਉਂਦੇ ਹਨ ਕਿ ਗੁਰੂ ਸਰੂਪ ਪੰਜਾਂ ਪਿਆਰਿਆਂ (ਪੰਜ ਸ੍ਰੇਸ਼ਟ ਜਨਾਂ) ਤੋਂ ਗੁਰ-ਦੀਖਿਆ (ਗੁਰਮੰਤ੍ਰ) ਰੂਪੀ ਉਪਦੇਸ਼ ਲੈ ਕੇ ਗੁਰਮਤਿ ਨਾਮ (ਵਾਹਿਗੁਰੂ ਨਾਮ) ਦੀ ਖੂਬ ਖੰਡਾ-ਖੜਕਾਉਣੀ ਕਮਾਈ ਕਰੋ । ਇਹ ਖੰਡਾ-ਖੜਕਾਉਣੀ ਕਮਾਈ ਵਾਲਾ ਅਭਿਆਸ ਸਾਸਿ ਗਿਰਾਸਿ ਕੀਤਾ ਹੋਇਆ ਪ੍ਰਾਣਾਂ ਵਿਚਿ ਉਤਰ ਜਾਏਗਾ। ਸਹਜ ਪ੍ਰਾਣਾਯਾਮ ਇਸ ਬਿੱਧ ਸੁਤੇ ਸਿੱਧ ਹੀ ਹਿਰਦੇ ਅੰਦਰ ਹੁੰਦਾ ਰਹੇਗਾ। ਜਿਸ ਪ੍ਰਾਣਾਯਾਮੀ ਅਭਿਆਸ ਦੇ ਪ੍ਰਤਾਪ ਕਰਿ ਹਿਰਦੇ ਅੰਦਰ ਡੁਬਕਣੀਆਂ ਮਾਰ ਕੇ ਕਾਇਆਂ ਰੂਪੀ ਨਗਰ ਵਿਚੋਂ (ਘਟ
ਕਾਇਆ ਨਗਰ ਮਹਿ ਰਾਮ ਰਸੁ ਊਤਮੁ ਕਿਉ ਪਾਈਐ ਉਪਦੇਸੁ ਜਨ ਕਰਹੁ ॥
ਅਗਲੀ ਪੰਗਤੀ ਅੰਦਰਿ ਹੋਰ ਭੀ ਇਸ ਭਾਵ ਨੂੰ ਨਿਖਾਰਿਆ ਜਾਂਦਾ ਹੈ । ਵਾਹਿਗੁਰੂ ਦੇ ਸਿਮਰਨ ਰੂਪੀ ਸਤਿਗੁਰੂ ਦੀ ਸੇਵਾ ਦੁਆਰਾ, ਅਰਥਾਤ, ਅਖੰਡਾਕਾਰ ਵਾਹਿਗੁਰੂ ਦੇ ਨਾਮ ਅਭਿਆਸ ਦੁਆਰਾ ਐਸੀ ਪਾਰਸ-ਕਲਾ ਵਰਤਦੀ ਹੈ ਕਿ ਇਸ ਪਦ ਦੀ ਮਿਲਾਵਣੀ ਹੋਣ ਕਰਿ ਅੰਮ੍ਰਿਤ ਰੂਪੀ ਹਰਿ ਰਸ ਦਾ ਭੁੰਚਣਾ ਪ੍ਰਾਪਤ ਹੋ ਜਾਂਦਾ ਹੈ, ਜਿਸ ਅੰਮ੍ਰਿਤ ਰਸ ਦੇ ਭੁੰਚਣ ਸਾਰ ਹੀ ਵਾਹਿਗੁਰੂ ਜੋਤੀ ਸਰੂਪ ਦਾ ਸਫਲ ਦਰਸ਼ਨ ਦੀਦਾਰ ਹੋ ਜਾਂਦਾ ਹੈ।
ਸਤਿਗੁਰੁ ਸੇਵਿ ਸਫਲ ਹਰਿ ਦਰਸਨੁ ਮਿਲਿ ਅੰਮ੍ਰਿਤੁ ਹਰਿ ਰਸੁ ਪੀਅਹੁ ॥
ਇਸ ਪੰਗਤੀ ਅੰਦਰ ਹੀ ਉਪਰ ਦਸਿਆ ਸਾਰਾ ਜ਼ਹੂਰ ਪਜ਼ੀਰੀ ਭਾਵ ਪਰਗਟ ਹੋ ਜਾਂਦਾ ਹੈ । ਫੇਰ ਇਹ ਹਰਿ ਹਰਿ ਨਾਮ, ਵਾਹਿਗੁਰੂ ਨਾਮ ਰੂਪੀ ਅੰਮ੍ਰਿਤ ਹੋਰ ਭੀ ਅਤਿ ਮੀਠਾ ਲਗਣ ਲਗ ਪੈਂਦਾ ਹੈ, ਜਿਸ ਦਾ ਸੁਆਦ ਵਾਹਿਗੁਰੂ ਦੇ ਲਿਵ- ਅਭਿਆਸੀ ਸੰਤ ਜਨ ਹੀ ਚਖਦੇ ਹਨ ਅਤੇ ਚੱਖ ਕੇ ਪਰਤੱਖ ਦੇਖਦੇ ਹਨ (ਤਜਰਬਾ ਕਰਦੇ ਹਨ) ।
ਹਰਿ ਹਰਿ ਨਾਮੁ ਅੰਮ੍ਰਿਤੁ ਹਰਿ ਮੀਠਾ ਹਰਿ ਸੰਤਹੁ ਚਾਖਿ ਦਿਖਹੁ ॥
ਸਤਿਗੁਰੂ ਸਾਹਿਬ ਇਸ ਤੁਕ ਦੁਆਰਾ ਇਉਂ ਵੀ ਦ੍ਰਿੜਾਉਂਦੇ ਹਨ ਕਿ ਇਸ ਵਾਹਿਗੁਰੂ ਨਾਮ ਰੂਪੀ ਅੰਮ੍ਰਿਤ ਰਸ ਦਾ ਸੁਆਦ ਜਿਸ ਨੇ ਚਖਣਾ ਹੋਵੇ, ਉਹ ਅੰਮ੍ਰਿਤ ਨਾਮ ਅਭਿਆਸ ਕਮਾਈ ਕਰਕੇ, ਅੰਮ੍ਰਿਤ ਰਸੀ ਵਾਹਿਗੁਰੂ ਦਾ ਸੰਤ ਬਣ ਕੇ ਤਜਰਬਾ ਕਰ ਵੇਖੇ । ਇਸ ਤੋਂ ਵੱਧ ਸ਼ੋਭਨੀਕ ਸੁਹਾਵਣੀ ਪਰਮ ਪਦ ਨੂੰ ਪੁਚਾਉਣੀ ਕਥਾ ਹੋਰ ਕਿਹੜੀ ਹੋ ਸਕਦੀ ਹੈ ? ਜਿਨ੍ਹਾਂ ਨੂੰ ਇਹ ਗੁਰਮਤਿ ਹਰਿ ਰਸੁ ਸੱਚਮੁਚ ਹੀ ਮਨ, ਬਚਨ, ਕਰਮ ਕਰਕੇ ਮਿੱਠਾ ਲਗਿਆ ਹੈ, ਉਹਨਾਂ ਨੂੰ ਹੋਰ ਸਭ ਬਿਖੇ ਰਸ ਬਿਸਰ ਗਏ ਹਨ। ਚੰਗੇ ਹੀ ਨਹੀਂ ਲਗਦੇ । ਓਹ ਇਸ ਹਰਿ ਰਸ ਦੀ ਮਿਠਾਸ ਨੂੰ ਛਡ ਕੇ ਹੋਰ ਰਸਾਂ ਦੇ ਬਿੱਖ ਰੂਪੀ ਸੁਆਦਾਂ ਵਿਚ ਖੱਚਤ ਤੇ ਪਰਵਿਰਤ ਹੀ ਨਹੀਂ ਹੁੰਦੇ-
ਗੁਰਮਤਿ ਹਰਿ ਰਸੁ ਮੀਠਾ ਲਾਗਾ ਤਿਨ ਬਿਸਰੇ ਸਭਿ ਬਿਖ ਰਸਹੁ ॥
ਇਹ ਅੰਮ੍ਰਿਤ ਰੂਪੀ ਵਾਹਿਗੁਰੂ ਨਾਮ ਰਸੁ ਅਮਿਉ ਰਸਾਇਣੀ ਰਸ ਹੈ। ਗੁਰੂ ਸਾਹਿਬ ਇਸ ਰਸਾਇਣੀ ਰਸ ਦੇ ਰਸੀ ਜਾਣ, ਗਟਾਕ ਰਸੁ ਪੀਵੀ ਜਾਣ, ਇਸ
ਰਾਮ ਨਾਮੁ ਰਸੁ ਰਾਮ ਰਸਾਇਣੁ ਹਰਿ ਸੇਵਹੁ ਸੰਤ ਜਨਹੁ ॥
ਇਸ ਬਿਧਿ ਗੁਰਮਤਿ ਨਾਮ ਨੂੰ ਭਜਿਆ ਹਰਿ ਕਥਾ ਨੂੰ ਕਬਦਿਆਂ ਗੁਰੂ ਨਾਨਕ ਸਾਹਿਬ ਫ਼ੁਰਮਾਉਂਦੇ ਹਨ ਕਿ ਚਾਰੇ ਹੀ ਪਦਾਰਥ ਸਾਰੇ ਮਨ-ਬਾਂਛਤ ਪਦਾਰਥ ਪ੍ਰਾਪਤ ਕਰ ਲਈਦੇ ਹਨ :-
ਚਾਰਿ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰਿ ਭਜਹੁ ॥
ਗੁਰਮਤਿ ਨਾਮ ਅਭਿਆਸ ਕਥਾ ਦੀ ਇਹ ਸੁਗਮ ਵਿਲੱਖਣਤਾ ਹੈ, ਜੋ ਕਿਸੇ ਬਿਧਿ ਭੀ ਮਨਮਤਿ ਵਾਲੀ ਕਥਾ ਦੇ ਚਰਚੇ ਪਰਚੇ ਤੋਂ ਪ੍ਰਾਪਤ ਨਹੀਂ ਹੋ ਸਕਦੀ । ਪ੍ਰਾਪਤ ਤਾਂ ਕੀ ਹੋਣੀ ਸੀ, ਇਸ ਗੂੜ ਉਚ ਮੰਜ਼ਲੀ ਦਾਇਰੇ ਦੇ ਅੰਦਰ ਹੋਰ ਕਿਸ ਬਿਧਿ ਕਿਸੇ ਪ੍ਰਕਾਰ ਦੀ ਕਥਨੀ ਕਰਦਿਆਂ ਦਾਖ਼ਲ ਭੀ ਨਹੀਂ ਹੋ ਸਕੀਦਾ।
ਚਰਨ ਕਮਲ ਪ੍ਰਭ ਹਿਰਦੈ ਧਿਆਏ ॥ ਰੋਗ ਗਏ ਸਗਲੇ ਸੁਖ ਪਾਏ ॥੧॥
ਗੁਰਿ ਦੁਖੁ ਕਾਟਿਆ ਦੀਨੋ ਦਾਨੁ ॥ ਸਫਲ ਜਨਮੁ ਜੀਵਨ ਪਰਵਾਨ ॥੧॥ਰਹਾਉ॥
ਅਕਥ ਕਥਾ ਅੰਮ੍ਰਿਤ ਪ੍ਰਭ ਬਾਨੀ ॥ ਕਹੁ ਨਾਨਕ ਜਪਿ ਜੀਵੈ ਗਿਆਨੀ ॥੨॥੨॥੨੦॥
ਬਿਲਾਵਲੁ ਮਹਲਾ ੫, ਪੰਨਾ ੮੦੬
ਇਸ ਗੁਰ-ਵਾਕ ਦੀ ਪਿਛਲੇਰੀ ਦੁਪੰਗਤੀ ਸਾਫ਼ ਸਰਲਤਾ ਸਹਿਤ ਦਸਦੀ ਹੈ ਕਿ ਵਾਹਿਗੁਰੂ ਦੀ ਅੰਮ੍ਰਿਤ ਰੂਪੀ ਗੁਰਬਾਣੀ ਹੀ ਵਾਹਿਗੁਰੂ ਦੀ ਅਕੱਥ ਕਥਾ ਹੈ । ਗੁਰੂ ਨਾਨਕ ਸਾਹਿਬ ਸਪੱਸ਼ਟ ਕਰਦੇ ਹਨ ਕਿ ਏਸ ਗੁਰੂ-ਬਾਣੀ (ਵਾਹਿਗੁਰੂ ਨਾਮ) ਰੂਪੀ ਅੰਮ੍ਰਿਤ ਕਥਾ ਨੂੰ ਗੁਰਮੁਖ ਜਗਿਆਸੂ ਜਨ ਨੇ ਜਪਣਾ ਹੈ । ਮਨ-ਘੜਤ ਕਥਾ ਪਾ ਕੇ ਕਥਣਾ ਨਹੀਂ । ਸਚੇ ਗੁਰਮੁਖ ਗਿਆਨੀ, ਸੰਤ, ਭਗਤ ਜਨ ਅਭਿਆਸੀ ਜਨ ਹੀ ਹਨ । ਓਹ ਇਸ ਕਥਾ ਨੂੰ ਜਪਿ ਜਪਿ ਜੀਂਵਦੇ ਹਨ ਤੇ ਅੰਮ੍ਰਿਤ ਰਸੁ ਪੀਵਦੇ ਹਨ। ਜਿਉਂ ਜਿਉਂ ਵਾਹਿਗੁਰੂ ਅੰਮ੍ਰਿਤ ਨਾਮ ਅਭਿਆਸ ਨੂੰ ਹਿਰਦੇ ਅੰਦਰਿ ਧਿਆਇ ਕੇ ਰਸ ਜੋਤਿ ਨੂੰ ਲਖੀਂਵਦੇ ਹਨ, ਤਿਉਂ ਤਿਉਂ ਵਾਹਿਗੁਰੂ ਦੇ ਚਰਨ ਕਮਲ ਹਿਰਦੇ ਅੰਦਰਿ ਆਇ ਵਸਦੇ ਹਨ। ਇਸ ਬਿਧਿ ਵਹਿਗੁਰੂ ਨਾਮ ਅਰਾਧਣਾ ਪ੍ਰਭੂ ਚਰਨ ਕਮਲਾਂ ਦਾ ਹਿਰਦੇ ਅੰਦਰਿ ਸਮਾਵਣਾ ਹੀ ਬਣ ਆਵੰਦਾ ਹੈ । ਏਥੇ ਤਾਈਂ ਆਤਮ ਅਵਸਥਾ ਆਣ ਅਪੜਦੀ ਹੈ ਤਾਂ ਤਨ ਮਨ ਦੇ ਸਾਰੇ ਰੋਗਾ ਦਾ ਘਾਣ ਹੋ ਜਾਂਦਾ ਹੈ ਅਤੇ ਸਮੂਹ ਆਤਮ ਸੁਖਾਂ ਦੀ ਸਹਜ-ਪ੍ਰਾਪਤੀ ਹੋ ਜਾਂਦੀ ਹੈ । ਇਹ ਵਡਿਆਈ ਗੁਰੂ ਘਰ ਵਿਖੇ ਹੀ ਹੈ। ਗੁਰਮਤਿ ਗ੍ਰਹਿਣ ਕੀਤਿਆਂ ਹੀ ਇਸ ਆਤਮ ਅਵਸਥਾ ਨੂੰ ਪ੍ਰਾਪਤ ਹੋਈਦਾ ਹੈ । ਸਤਿਗੁਰੂ ਸੱਚਾ ਪਾਤਸ਼ਾਹ, ਗੁਰੂ ਸਰੂਪ ਪੰਜ
ਉਦਮੁ ਕਰਤ ਆਨਦੁ ਭਇਆ ਸਿਮਰਤ ਸੁਖ ਸਾਰੁ ॥
ਜਪਿ ਜਪਿ ਨਾਮੁ ਗੋਬਿੰਦ ਕਾ ਪੂਰਨ ਬੀਚਾਰੁ ॥੧॥
ਚਰਨ ਕਮਲ ਗੁਰ ਕੇ ਜਪਤ ਹਰਿ ਜਪਿ ਹਉ ਜੀਵਾ ॥
ਪਾਰਬ੍ਰਹਮੁ ਆਰਾਧਤੇ ਮੁਖਿ ਅੰਮ੍ਰਿਤੁ ਪੀਵਾ ॥੧॥ਰਹਾਉ॥
ਜੀਅ ਜੰਤ ਸਭਿ ਸੁਖਿ ਬਸੇ ਸਭ ਕੈ ਮਨਿ ਲੋਚ ॥
ਪਰਉਪਕਾਰ ਨਿਤ ਚਿਤਵਤੇ ਨਾਹੀ ਕਛੁ ਪੋਚ ॥੨॥
ਧੰਨੁ ਸੁ ਥਾਨੁ ਬਸੰਤ ਧੰਨੁ ਜਹ ਜਪੀਐ ਨਾਮੁ ॥
ਕਥਾ ਕੀਰਤਨੁ ਹਰਿ ਅਤਿ ਘਨਾ ਸੁਖ ਸਹਜ ਬਿਸ੍ਰਾਮੁ ॥੩॥
ਮਨ ਤੇ ਕਦੇ ਨ ਵੀਸਰੈ ਅਨਾਥ ਕੇ ਨਾਥ ॥
ਨਾਨਕ ਪ੍ਰਭ ਸਰਣਾਗਤੀ ਜਾ ਕੈ ਸਭੁ ਕਿਛੁ ਹਾਥ ॥੪॥੨੯॥੫੯॥
ਬਿਲਾਵਲੁ ਮ: ੫, ਪੰਨਾ ੮੧੫-੧੬
ਵਾਹਿਗੁਰੂ ਨਾਮ ਜਪਣ ਦਾ ਉਦਮ ਕਰਨਾ ਹੀ ਮਹਾਂ ਅਨੰਦ-ਦਾਇਕ ਹੈ ਅਤੇ ਵਾਹਿਗੁਰੂ ਨਾਮ ਦੇ ਸਿਮਰਨ ਵਿਚ ਲਗਣਾ ਤੱਤ ਸਾਰ ਆਤਮ ਸੁਖ ਦੇ ਪ੍ਰਾਪਤ ਕਰਾਵਣਹਾਰਾ ਹੈ । ਇਸ ਬਿਧਿ ਸਿਮਰ ਸਿਮਰ ਕੇ, ਗੋਬਿੰਦ ਵਾਹਿਗੁਰੂ ਨਾਮ ਦਾ ਜਪੀ ਜਾਣਾ, ਗੁਰਮਤਿ ਨਾਮ ਅਭਿਆਸ ਕਮਾਈ ਕਰੀ ਜਾਣਾ ਹੀ ਪੂਰਨ ਗੁਰਮਤਿ ਵੀਚਾਰ ਹੈ । ਹੋਰ ਵੀਚਾਰਾਂ ਸਭ ਹੋਛੀਆਂ ਹਨ । ਹੋਰ ਕਥਾਵਾਂ ਸਭ ਕਬੋਲੀਆਂ ਹਨ । ਵਾਹਿਗੁਰੂ ਨਾਮ ਜਪਣਾ ਗੁਰੂ ਕਰਤਾਰ ਦੇ ਚਰਨ ਕਮਲਾਂ ਰੂਪੀ ਜੋਤੀਸ਼ ਅੰਮ੍ਰਿਤ- ਕਿਰਨ-ਰਸ ਵਿਚ ਹੀ ਸਮਾਵਣਾ ਹੈ । ਤਾਂ ਤੇ ਅੰਮ੍ਰਿਤ ਰੂਪੀ ਵਾਹਿਗੁਰੂ ਨਾਮ ਨੂੰ ਜਪੀ ਜਾਣਾ ਹੀ ਸਚੀ ਅੰਮ੍ਰਿਤ-ਜੀਵਨੀ ਜੀਵਣਾ ਹੈ। ਇਹੀ ਜੀਵਨੀ ਸੱਚੀ ਜੀਵਨੀ ਹੈ। ਇਸ ਬਿਧਿ ਪਾਰਬ੍ਰਹਮ ਵਾਹਿਗੁਰੂ ਨੂੰ ਅਰਾਧਦੇ ਹੋਏ ਜੀਵਨਾ ਮੁਖਿ ਅੰਮ੍ਰਿਤ ਪੀਵਨਾ ਹੈ। ਮੁਖ ਵਿਚਿ ਭੀ, ਮਨ ਹਿਰਦੇ ਵਿਚ ਭੀ, ਰੋਮ ਰੋਮ ਅੰਦਰ, ਸਰੀਰ ਦੇ ਅੰਗ ਅੰਗ ਵਿਖੇ ਭੀ ਅੰਮ੍ਰਿਤ ਰਸ ਰਸੀਵਨਾ ਹੈ, ਅੰਮ੍ਰਿਤ ਰਸ ਦਾ। ਸਾਰੇ ਸੱਚੇ ਅਭਿਆਸੀ ਜਨਾਂ ਦੇ ਮਨਾਂ ਅੰਦਰ ਇਹੀ ਤੱਤ ਸਫੁਰਨੀ ਲੋਚਾ ਲਗੀ ਰਹਿੰਦੀ ਹੈ ਕਿ ਜਿਤਨੇ ਭੀ ਸੰਸਾਰ ਦੇ ਜੀਅ ਜੰਤ ਹਨ, ਸਭ ਏਸੇ ਅੰਮ੍ਰਿਤ ਰਸ ਦੀ ਰਸਕ ਕਿਰਪਾ ਨਾਲ ਸਰਸ਼ਾਰ ਥੀਵਨ ਅਤੇ ਸੱਚੇ ਅਮਰ ਜੀਵਨੀ ਆਤਮ ਜੀਵਨ ਵਾਲਾ ਜੀਵਨ
ਸਿਮਰਿ ਸਿਮਰਿ ਪ੍ਰਭੁ ਆਪਨਾ ਨਾਠਾ ਦੁਖ ਨਾਉ ॥
ਬਿਸ੍ਰਾਮ ਪਾਏ ਮਿਲਿ ਸਾਧ ਸੰਗਿ ਤਾ ਤੇ ਬਹੁੜਿ ਨ ਧਾਉ ॥੧॥
ਬਲਿਹਾਰੀ ਗੁਰ ਆਪਨੇ ਚਰਨਨ ਬਲਿ ਜਾਉ ॥
ਅਨਦ ਸੂਖ ਮੰਗਲ ਬਨੇ ਪੇਖਤ ਗੁਨ ਗਾਉ ॥੧॥ਰਹਾਉ॥
ਕਥਾ ਕੀਰਤਨ ਰਾਗ ਨਾਦ ਧੁਨਿ ਇਹੁ ਬਨਿਓ ਸੁਆਉ ॥
ਨਾਨਕ ਪ੍ਰਭ ਸੁਪ੍ਰਸੰਨ ਭਏ ਬਾਂਛਤ ਫਲ ਪਾਉ ॥੨॥੬॥੭੦॥
ਬਿਲਾਵਲੁ ਮਹਲਾ ੫, ਪੰਨਾ ੮੧੮
ਅਪਨੇ ਵਾਹਿਗੁਰੂ ਨੂੰ ਸਿਮਰਦਿਆਂ ਸਿਮਰਦਿਆਂ ਦੁਖਾਂ ਦਾ ਥਾਉਂ ਬੇਹੁ ਹੀ ਨਾ ਰਿਹਾ, ਦੁਖਾਂ ਦਾ ਸਮੂਹ ਡੇਰਾ ਹੀ ਦੂਰ ਹੋ ਗਿਆ । ਸਭ ਦੁਖ ਨੱਸ ਭੱਜ ਗਏ ਵਾਹਿਗੁਰੂ ਨੂੰ ਸਿਮਰਦਿਆਂ ਸਿਮਰਦਿਆਂ। ਸਾਧਾਂ ਸੰਤਾਂ, ਗੁਰੂ ਕੇ ਸਿੱਖਾਂ ਗੁਰਮੁਖਾਂ ਦੀ ਸੰਗਤਿ ਵਿਚਿ ਮਿਲ ਕੇ ਸੱਚੇ ਬਿਸ੍ਰਾਮ ਨਸੀਬ ਹੋਏ। ਨੱਸਣ ਭੱਜਣ ਸਭ ਮੁੱਕ ਗਏ । ਧੰਧੇ ਧਾਵਤ ਸਭ ਚੁਕ ਗਏ । ਮਾਇਆ ਦੇ ਧੰਧ ਬੰਧ ਸਭ ਨਿਖੁਟ ਗਏ। ਮਨ ਦੀਆਂ ਧੰਧੇ ਧਾਵਨੀਆਂ, ਸੰਕਲਪ ਵਿਕਲਪੀ ਧਾਵਨੀਆਂ, ਫੁਰਨਿਆਂ ਕਫੁਰਨਿਆਂ
ਸੰਤਨ ਕੇ ਸੁਨੀਅਤ ਪ੍ਰਭ ਕੀ ਬਾਤ ॥
ਕਥਾ ਕੀਰਤਨੁ ਆਨੰਦ ਮੰਗਲ ਧੁਨਿ ਪੂਰਿ ਰਹੀ ਦਿਨਸੁ ਅਰੁ ਰਾਤਿ ॥੧॥ਰਹਾਉ
॥੮੪॥ਬਿਲਾਵਲੁ ਮ: ੫, ਪੰਨਾ ੮੨੦
ਇਸ ਗੁਰਵਾਕ ਦੀ ਇਸ ਦੁਤੁਕੀ-ਭਾਵ ਦਾ ਸਾਰਾ ਤਾਤਪਰਜ ਭੀ ਉਪਰਲੇ ਗੁਰਵਾਕ ਦੇ ਸਮੁਚੇ ਭਾਵ ਦੀ ਪ੍ਰੋੜਤਾ ਹੀ ਕਰਾਉਂਦਾ ਹੈ । ਭਾਵ, ਵਾਹਿਗੁਰੂ ਦੇ ਸੰਤਾਂ, ਭਗਤਾਂ, ਕੀਰਤਨੀ ਜਨਾਂ ਦੇ ਵਸੇਬੇ ਵਿਚ (ਸੰਗਤਿ ਰਹੇਬੇ ਵਿਚਿ) ਕੇਵਲ ਵਾਹਿਗੁਰੂ ਨਾਮ ਦੀ ਅੰਮ੍ਰਿਤ ਰਸ ਨਾਮ ਨਿਵਾਤੀ, ਕੇਵਲ ਨਾਮ ਵਖਿਆਤੀ, ਕੇਵਲ ਨਾਮ ਬਿਰਤਾਂਤੀ ਅਖੰਡ ਕੀਰਤਨ ਕਥਾਤੀ ਬਾਤ ਹੀ ਹੁੰਦੀ ਰਹਿੰਦੀ ਹੈ । ਕਥਾ ਕੀਰਤਨ-ਮਈ ਅਨੰਦ ਮੰਗਲ ਧੁਨੀ ਹੀ ਦਿਨਸ ਰਾਤ ਪੂਰ ਰਹੀ ਭਰਪੂਰ ਲੀਣੀ ਹੀ ਰਹਿੰਦੀ ਹੈ ਹਰ ਦਮ । ਕਦੇ ਨਿਰੋਲ ਗੁਰਬਾਣੀ ਦਾ ਪਾਠ ਉਚਾਰਨ ਹੁੰਦਾ ਰਹਿੰਦਾ
ਵਡਿਆਈ ਸਚੇ ਨਾਮ ਕੀ ਹਉ ਜੀਵਾ ਸੁਣਿ ਸੁਣੇ ॥੧੨॥
ਰਾਮਕਲੀ ਕੀ ਵਾਰ ਮ: ੫, ਪੰਨਾ ੯੬੩
ਸੱਚੇ ਨਾਮ ਦੀ, ਵਾਹਿਗੁਰੂ ਨਾਮ ਦੀ ਵਡਿਆਈ ਸੁਣਨਾ ਸੁਣਾਵਣਾ ਹੀ ਸੱਚੀ ਜੀਵਨ-ਜੀਵਨੀ ਹੈ । ਸਰਪਰ ਜੀਵਨੀ ਦਾਤਿ ਹੀ ਸੱਚੇ ਨਾਮ ਦੀ ਵਡਿਆਈ ਰੂਪੀ ਕਥਾ ਨਿਬਾਤ ਹੈ । ਗੁਰਬਾਣੀ ਤੋਂ ਬਿਨਾਂ ਸੱਚੇ ਨਾਮ ਦੀ ਵਡਿਆਈ ਹੋਰ ਕੋਈ ਨਹੀਂ । ਗੁਰਬਾਣੀ ਰੂਪੀ ਸਿਫ਼ਤਿ ਸਾਲਾਹ ਹੀ ਸੱਚੇ ਨਾਮ ਦੀ ਵਡਿਆਈ ਹੈ ਅਤੇ ਸੱਚੀ ਅਕੱਥ ਕਥਾ ਹੈ।
ਨਿਕਟਿ ਵਸੈ ਦੇਖੈ ਸਭੁ ਸੋਈ॥ ਗੁਰਮੁਖਿ ਵਿਰਲਾ ਬੂਝੈ ਕੋਈ ॥
ਵਿਣੁ ਭੈ ਪਇਐ ਭਗਤਿ ਨ ਹੋਈ ॥ ਸਬਦਿ ਰਤੇ ਸਦਾ ਸੁਖੁ ਹੋਈ ॥੧॥
ਐਸਾ ਗਿਆਨੁ ਪਦਾਰਥੁ ਨਾਮੁ ॥
ਗੁਰਮੁਖਿ ਪਾਵਸਿ ਰਸਿ ਰਸਿ ਮਾਨੁ ॥੧॥ ਰਹਾਉ॥
ਗਿਆਨੁ ਗਿਆਨੁ ਕਥੈ ਸਭੁ ਕੋਈ ॥ ਕਥਿ ਕਥਿ ਬਾਦੁ ਕਰੇ ਦੁਖੁ ਹੋਈ ॥੨॥
ਵਾਹਿਗੁਰੂ ਸਭ ਦੇ ਨੇੜੇ (ਨਿਕਟ) ਵਸਦ ਹੈ ਅਤੇ ਸਭ ਦਾ ਸਾਖੀ ਹੈ ਅਤੇ ਸਭ ਨੂੰ ਦੇਖਦਾ ਹੈ । ਸਭਸ ਦੇ ਕਰਤੁਤੀ ਕੰਮਾਂ, ਅੰਦਰਲੇ ਬਾਹਰਲੇ ਫੁਰਨਿਆਂ ਕਫੁਰਨਿਆਂ ਦਾ ਸਾਖੀ ਹੈ । ਪਰ ਇਸ ਭੇਦ ਨੂੰ ਕੋਈ ਵਿਰਲਾ ਗੁਰਮੁਖ ਜਨ ਹੀ ਨਿਸਚੇ ਕਰਕੇ ਬੁਝਦਾ ਹੈ । ਜਿਸ ਨੂੰ ਇਹ ਬੂਝਿ-ਆਈ ਹੈ, ਉਸੇ ਦੀ ਭੋ-ਭਾਵਨੀ ਵਾਲੀ ਸ਼ਰਧਾ ਵਧੀ ਹੈ। ਹਿਰਦੇ ਅੰਦਰਿ ਭੈ-ਭਾਵਨੀ (ਸ਼ਰਧਾ) ਆਏ ਬਿਨਾਂ ਵਾਹਿਗੁਰੂ ਦੀ ਸੱਚੀ ਭਗਤੀ ਨਹੀਂ ਹੋ ਸਕਦੀ । ਇਹ ਭੈ-ਭਾਵਨੀ ਵਾਲੀ ਸ਼ਰਧਾ ਦਾ ਸੱਚਾ ਸੁਖੁ ਸਚੀ ਭਗਤੀ ਕਰਨ ਕਰਕੇ ਹੁੰਦਾ ਹੈ । ਪ੍ਰੰਤੂ ਗੁਰ- ਸ਼ਬਦ ਗੁਰਮੰਤ੍ਰ ਗੁਰਮਤਿ ਨਾਮ ਅਭਿਆਸ ਕਮਾਈ ਦੇ ਰਸ ਵਿਚਿ ਰਤੇ ਬਿਨਾਂ ਭਗਤੀ ਨਹੀਂ ਹੋ ਸਕਦੀ । ਗੁਰ-ਸ਼ਬਦ ਵਿਖੇ ਰਤਿਆਂ ਹੀ ਸੱਚਾ ਆਤਮ-ਸੁਖ
ਦਾਸਨਿ ਦਾਸ ਦਾਸ ਹੋਇ ਰਹੀਐ ਜੋ ਜਨ ਰਾਮ ਭਗਤ ਨਿਜ ਭਈਆ ॥
ਮਨੁ ਬੁਧਿ ਅਰਪਿ ਧਰਉ ਗੁਰ ਆਗੈ ਗੁਰਪਰਸਾਦੀ ਮੈ ਅਕਥੁ ਕਬਈਆ ॥੩॥੬॥
ਬਿਲਾਵਲੁ ਮ: ੪, ਪੰਨਾ ੮੩੪
ਇਸ ਗੁਰਵਾਕ ਦੀ ਦੂਸਰੀ ਪੰਗਤੀ ਵਿਖੇ 'ਅਕਥੁ ਕਥਈਆ' ਰੂਪੀ ਪੱਦ ਗੁਰਬਾਣੀ ਮਈ ਅਕੱਥ ਕਥਾ ਪ੍ਰਥਾਇ ਹੀ ਪ੍ਰਚਲਤ ਹੋਏ ਹਨ। ਗੁਰਬਾਣੀ ਰੂਪੀ ਅਕੱਥ ਕਥਾ ਜਿਸ ਗੁਰੂ ਨੇ ਅਮਰ ਅਟਾਰਿਆਂ ਤੋਂ ਉਤਾਰ ਲਿਆਂਦੀ ਅਤੇ ਇਸ ਮਾਤ ਲੋਕ ਵਿਖੇ ਲਿਆਣ ਕੇ ਇੰਨ ਬਿੰਨ ਹੀ ਅਉਤਾਰੀ, ਤਿਸ ਗੁਰੂ ਵਿਟਹੁੰ ਮਨ ਅਤੇ ਬੁੱਧੀ ਸਰਬੱਸ ਅਰਪਣ ਕਰ ਦੇਣੀ ਉਚਿਤ ਹੈ ਕਿਉਂਕਿ ਗੁਰੂ ਦੀ ਹੀ ਕਿਰਪਾ ਪ੍ਰਸਾਦ ਕਰਕੇ ਉਸ ਅਕੱਥ ਕਥਾ ਨੂੰ ਉਚਾਰਨ ਕਰਨ ਦਾ ਅਵਸਰ ਨਸੀਬ ਹੋਇਆ ਹੈ । ਜਿਹੜੇ ਗੁਰੂ ਕਰਤਾਰ ਦੇ ਅਪਣਾਏ ਹੋਏ ਤੇ ਗੁਰੂ ਨੂੰ ਭਾਏ ਹੋਏ ਗੁਰੂ ਦਰਗਹ ਪ੍ਰਵਾਨ ਹੋਏ ਹੋਏ, ਪੁੱਗ ਖਲੋਤੇ ਹੋਏ ਗੁਰਮੁਖਿ ਭਗਤ ਜਨਾਂ ਦੇ ਦਾਸਾਂ ਦੇ ਦਾਸ ਭੀ ਹੋਏ ਰਹੀਏ ਤਾਂ ਬੜੇ ਉਚੇ ਭਾਗ ਹਨ।
ਮੈ ਮਨਿ ਤਨਿ ਪ੍ਰੇਮੁ ਅਗਮ ਠਾਕੁਰ ਕਾ ਖਿਨੁ ਖਿਨੁ ਸਰਧਾ ਮਨਿ ਬਹੁਤੁ ਉਠਈਆ॥
ਗੁਰ ਦੇਖੇ ਸਰਧਾ ਮਨ ਪੂਰੀ ਜਿਉ ਚਾਤ੍ਰਿਕ ਪ੍ਰਿਉ ਪ੍ਰਿਉ ਬੂੰਦ ਮੁਖਿ ਪਈਆ ॥੧॥
ਮਿਲੁ ਮਿਲੁ ਸਖੀ ਹਰਿ ਕਥਾ ਸੁਨਈਆ ॥
ਸਤਿਗੁਰੂ ਦਇਆ ਕਰੇ ਪ੍ਰਭੁ ਮੇਲੇ ਮੈ ਤਿਸੁ ਆਗੈ ਸਿਰੁ ਕਟਿ ਕਟਿ ਪਈਆ॥ ੧॥ ਰਹਾਉ ॥੯॥
ਬਿਲਾਵਲੁ ਮ: ੪, ਪੰਨਾ ੮੩੬
ਇਸ ਗੁਰ-ਸ਼ਬਦ ਦੀ ਅਸਥਾਈ (ਰਹਾਉ) ਵਾਲੀ ਪੰਗਤੀ ਇਸ ਗੱਲ ਦੀ ਤਲਕੀਨ ਕਰਦੀ ਹੈ ਕਿ ਗੁਰਸਿੱਖ ਸੱਖੀ ਸਹੇਲੀਆਂ ਨੂੰ ਪਰਸਪਰ ਮਿਲ ਕੇ, ਗੁਰਬਾਣੀ ਉਚਾਰ ਕੇ ਸੁਣਾਵਣ, ਕੀਰਤਨ ਕਰਨ ਕਰਾਵਨ ਅਤੇ ਕੀਰਤਨ ਕਰਕੇ ਸੁਣਾਵਨ ਰੂਪੀ ਅਕੱਥ ਕਥਾ ਕਰਦੇ ਹੀ ਰਹਿਣਾ ਚਾਹੀਦਾ ਹੈ । ਇਸ ਅਗੰਮੀ ਅਕੱਥ ਕਥਾ ਸੁਣਨ ਸੁਣਾਵਨਹਾਰਿਆਂ ਉਤੇ ਤੁੱਠ ਕੇ ਸਤਿਗੁਰੂ ਸੱਚਾ ਪਾਤਸ਼ਾਹ ਇਹ ਕਹੇਗਾ ਕਿ ਓਹਨਾਂ ਦਾ ਆਤਮਕ ਮਿਲਾਪ ਪਰਮਾਤਮਾ ਵਾਹਿਗੁਰੂ ਨਾਲ ਅਵੱਸ਼ ਹੋ ਜਾਏਗਾ । ਉਸ ਅਣਡਿਠ ਅਗਮ ਅਗੋਚਰ ਵਾਹਿਗੁਰੂ ਦੇ ਨਾਲ ਗੁਰਬਾਣੀ ਰੂਪੀ ਕਥਾ ਸੁਣਨ ਸੁਣਾਵਨ ਕਰਕੇ ਹੀ ਪ੍ਰੇਮ ਵਧਦਾ ਹੈ ਅਤੇ ਅਗਮ ਦਾ ਪ੍ਰੇਮ ਵਧਦਾ ਹੈ । ਤਿਨ੍ਹਾਂ ਦੇ ਮਨ ਅੰਦਰਿ ਇਸ ਬਿਧਿ ਕਥਾ ਸੁਣੀ ਤੇ ਖਿਨ ਖਿਨ ਪਿਛੋਂ ਵਾਹਿਗੁਰੂ ਮਿਲਾਪ ਦੀ ਖਿੱਚ ਉਠਦੀ ਰਹਿੰਦੀ ਹੈ ਤੇ ਸਦਾ ਉਠਦੀ ਰਹੇਗੀ। ਕਿਉਂਕਿ ਦਰਸ਼ਨ-ਮਿਲਾਪ ਦਾ ਦਾਇਰਾ ਭੀ ਬੜਾ ਅਥਾਹ ਹੈ । ਇਸ ਅਥਾਹਤਾ ਦੇ ਮਹੀਤ ਉਤੇ ਹਾਵੀ ਹੋਣ ਲਈ ਵਧ ਤੋਂ ਵਧ ਪ੍ਰੇਮ ਦੀ ਅਥਾਹਤਾ ਦਾ ਹੋਣਾ ਜ਼ਰੂਰੀ ਹੈ । ਕੇਵਲ ਗੁਰੂ ਕਰਤਾਰ ਦਾ ਦਰਸ਼ਨ ਕੀਤਿਆਂ ਹੀ ਇਹ ਸ਼ਰਧਾ ਪੂਰੀ ਹੋ ਸਕਦੀ ਹੈ। ਜਿਉਂ ਜਿਉਂ ਜਗਿਆਸੂ ਰੂਪ ਚਾਤ੍ਰਿਕ ਵਾਹਿਗੁਰੂ ਵਾਹਿਗੁਰੂ (ਪ੍ਰਿਉ ਪ੍ਰਿਉ) ਟੇਰੇਗਾ ਅਤੇ ਜਿਉਂ ਜਿਉਂ ਸਾਂਤ ਬੂੰਦ ਉਸ ਦੇ ਮੁਖ ਵਿਚ ਪਵੇਗੀ, ਤਿਉਂ ਤਿਉਂ ਉਸ ਨੂੰ ਹੋਰ ਵਧੇਰੇ ਤੋਂ ਵਧੇਰਾ ਆਨੰਦ ਆਵੇਗਾ ਅਤੇ ਇਹ ਆਨੰਦ ਵਧਦਾ ਹੀ ਜਾਵੇਗਾ । ਜੈਸੇ ਪ੍ਰਿਉ ਪ੍ਰਿਉ ਟੇਰੀ ਚਾਤ੍ਰਿਕ ਦੀ ਪਿਆਸ ਘਨੇਰੀ ਘਨੇਰੀ ਹੋਇ ਜਾਂਦੀ ਹੈ, ਤਿਉਂ ਤਿਉਂ ਦਰਸਨ-ਮਿਲਾਪੀ-ਜਗਿਆਸੂ ਦਾ ਅਨੰਦ-ਮੰਗਲੀ-ਸਰਧਾ ਵਾਲਾ ਸੁਖ ਭੀ ਵਧਦਾ ਜਾਵੇਗਾ । ਇਹ ਸਭ ਗੁਰਬਾਣੀ ਰੂਪੀ ਅਕੱਥ ਕਥਾ ਦੇ ਸੁਣਨ ਦਾ ਚੋਜ ਬਿਨੋਦੀ ਰਸਾਇਣ ਰਸੋਦੀ ਪ੍ਰਤਾਪ ਹੈ। ਚੁੰਚ ਕਹਾਣੀਆਂ ਵਾਲੀ ਕਥਾ ਬਸ ਲੋਕ ਲੁਕਾਣੀ ਚਰਚਾ ਹੋ ਕੇ ਹੀ ਉਰੇ ਉਰੇ ਰਹਿ ਜਾਂਦੀ ਹੈ । ਪ੍ਰਮਾਰਥ ਦੇ ਆਤਮ-ਮੰਡਲ ਵਿਚਿ ਇਸ ਦੇ ਪ੍ਰਭਾਵ ਦਾ ਆਵੇਸ਼ ਹੀ ਨਹੀਂ ਹੁੰਦਾ ।
ਅਗਾਧਿ ਬੋਧਿ ਅਕਥ ਕਹੀਐ ਸਹਜਿ ਪ੍ਰਭ ਗੁਣ ਗਾਵਏ ॥
ਰਾਮ ਨਾਮ ਰਸਾਲ ਰਸੀਆ ਰਵੈ ਸਾਚਿ ਪਿਆਰੀਆ॥
ਗੁਰਿ ਸਬਦੁ ਦੀਆ ਦਾਨੁ ਕੀਆ ਨਾਨਕਾ ਵੀਚਾਰੀਆ ॥੨॥੧॥
ਬਿਲਾਵਲੁ ਮ: ੧, ਪੰਨਾ ੮੪੩
ਇਸ ਗੁਰਵਾਕ ਦੇ ਭਾਵ ਅਨੁਸਾਰ ਸਹਜ ਸੇਤੀ ਗੁਰਬਾਣੀ ਅੰਦਰਲੇ ਗੁਣ ਗਾਵਣੇ ਹੀ ਅਗਾਧਿ ਬੋਧਿ ਅਕੱਥ ਕਥਾ ਕਥਨਾ ਕਥਾਵਨਾ ਹੈ। ਇਸ ਬਿਧਿ ਸਰਬ ਥਾਈਂ ਰਵਿਆ ਹੋਇਆ ਰਾਮ ਵਾਹਿਗੁਰੂ, ਰਾਮ ਨਾਮ ਰਮਣੀ ਅਗਾਧਿ ਬੋਧਿ ਅਕੱਥ ਕਥਾ ਦੇ ਪ੍ਰਭਾਵ ਕਰਕੇ ਰਾਵ ਲਈਦਾ ਹੈ। ਫੇਰ ਤਾਂ ਰਾਵਿਆ ਹੋਇਆ ਰਸੀਆ
ਮਿਲੇ ਸੰਤ ਪਿਆਰੇ ਦਇਆ ਧਾਰੇ ਕਥਹਿ ਅਕਥ ਬੀਚਾਰੋ ॥
ਇਕ ਚਿਤਿ ਇਕ ਮਨਿ ਧਿਆਇ ਸੁਆਮੀ ਲਾਇ ਪ੍ਰੀਤਿ ਪਿਆਰੇ ॥੨॥੧॥
ਬਿਲਾਵਲੁ ਮ: ੫ ਛੰਤ, ਪੰਨਾ ੮੪੫
ਗੁਰੂ ਘਰ ਦੇ ਗੁਰਮੁਖ ਸੰਤ ਪਿਆਰਿਆਂ, ਪੰਜਾਂ ਪਿਆਰਿਆ ਦੇ ਨਦਰਿ ਕਰਮ ਕਰਿ ਮਿਲਾਪ ਹੋਣ ਦਾ ਸਦਕਾ ਗੁਰ-ਦੀਖਿਆ-ਮਈ ਅਕੱਥ ਕਥਾ ਦਾ ਅਕੱਥ ਅਭਿਆਸ ਪ੍ਰਾਪਤ ਹੁੰਦਾ ਹੈ । ਫੇਰ ਤਾਂ ਐਸੇ ਅਕੱਥ ਕਥਾਵੀ ਨਾਮ ਅਭਿਆਸ ਦਾ ਖੰਡਾ ਖੜਕਾਉਣਹਾਰੇ ਅਭਿਆਸੀ ਜਨ ਪਰਮ ਪ੍ਰੇਮ ਪ੍ਰੀਤਿ ਪ੍ਰਾਇਣ ਹੋ ਕੇ ਅਤੇ ਮਨ ਚਿਤ ਇਕਾਗਰ ਕਰ ਕੇ ਪ੍ਰੀਤਮ ਸੁਆਮੀ ਵਾਹਿਗੁਰੂ ਨੂੰ ਧਿਆਉਂਦੇ ਹਨ ਅਤੇ ਨਿਸਬਾਸਰ ਧਿਆਈ ਹੀ ਜਾਂਦੇ ਹਨ । ਉਨ੍ਹਾਂ ਦੇ ਅੰਤਰ ਆਤਮੇ ਅਕੱਥ ਕਥਾ ਹਰ ਦਮ ਹੁੰਦੀ ਹੀ ਰਹਿੰਦੀ ਹੈ।
ਅਚਰਜ ਕਥਾ ਮਹਾ ਅਨੂਪ ॥ ਪ੍ਰਾਤਮਾ ਪਾਰਬ੍ਰਹਮ ਕਾ ਰੂਪੁ ॥੧॥ਰਹਾਉ॥੨੧॥
ਗੋਂਡ ਮਹਲਾ ੫, ਪੰਨਾ ੮੬੮
ਇਹ ਮਹਾ ਅਨੂਪਮ, ਉਪਮਾ ਤੋਂ ਰਹਿਤ, ਅਸਚਰਜ ਕਥਾ ਗੁਰਬਾਣੀ ਹੀ ਨਿਰੂਪਨ ਕਰਦੀ ਹੈ । ਗੁਰਬਾਣੀ ਰੂਪੀ ਅਕੱਥ ਕਥਾ ਦੇ ਅਨੋਖੇ ਪ੍ਰਤਾਪ ਨਾਲਿ ਅਭਿਆਸ ਕਮਾਈ ਕਰਨਹਾਰੇ ਦਾ ਆਪਣਾ ਤੇ ਪਰਾਇਆ ਆਤਮਾ ਇਕ ਰੂਪ ਹੋ ਕੇ ਪਰਮਾਤਮਾ ਦਾ ਸਰੂਪ ਬਣ ਜਾਂਦੇ ਹਨ ।
ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ ॥
ਧੁਨਿ ਮਹਿ ਧਿਆਨੁ ਧਿਆਨ ਮਹਿ ਜਾਨਿਆ ਗੁਰਮੁਖਿ ਅਕਥ ਕਹਾਨੀ ॥੩॥੯॥
ਰਾਮਕਲੀ ਮਹਲਾ ੧, ਪੰਨਾ ੮੭੯
ਗੁਰਮਤਿ ਨਾਮ ਅਭਿਆਸ ਰੂਪੀ ਗੁਰਬਾਣੀ ਰੂਪੀ ਅਕੱਥ ਕਹਾਣੀ, ਅਰਥਾਤ, ਅਕੱਥ ਕਥਾ ਕੀਤਿਆਂ ਗੁਰਮੁਖਾਂ ਨੂੰ ਸਾਖਸ਼ਾਤ ਇਉਂ ਆਸ਼ਕਾਰ ਹੁੰਦਾ ਹੈ ਕਿ ਸਭਨਾਂ ਦੇ ਪਤੀ ਪਰਮੇਸਰ ਅਕਾਲ ਪੁਰਖ ਪਰਮਾਤਮਾ ਨੇ ਨਾਮ ਅਭਿਆਸਣ ਜਗਿਆਸਣ ਇਸਤ੍ਰੀ ਦੇ ਆਤਮਾ ਵਿਖੇ ਆਇ ਪ੍ਰਵੇਸ਼ ਕੀਤਾ ਹੈ ਅਤੇ ਅਭਿਆਸਾਕਾਰ ਇਸ ਜਗਿਆਸਾ ਨਾਰੀ ਦੇ ਹਿਰਦੇ ਅੰਦਰ ਵਾਹਿਗੁਰੂ ਨਿਰੰਕਾਰ ਆਇ ਬਸਿਆ ਹੈ। ਇਹ ਅਚਰਜ ਆਤਮ ਅਵਸਥਾ ਵਾਲਾ ਉਘਾੜ ਉਸ ਗੁਰਮੁਖਿ ਪੁਗ ਖੜੋਤੇ ਅਭਿਆਸੀ ਜਨ ਗਿਆਨੀ ਦੇ ਹਿਰਦੇ-ਪੁਲਾੜ ਵਿਚ ਹੀ ਉਘੜਦਾ ਹੈ, ਜਿਸ ਦੀ
ਰਾਮ ਜਨਾ ਮਿਲਿ ਭਇਆ ਅਨੰਦਾ ਹਰਿ ਨੀਕੀ ਕਥਾ ਸੁਨਾਇ ॥
ਦੁਰਮਤਿ ਮੈਲੁ ਗਈ ਸਭ ਨੀਕਲਿ ਸਤਸੰਗਤਿ ਮਿਲਿ ਬੁਧਿ ਪਾਇ ॥੧॥
ਰਾਮ ਜਨ ਗੁਰਮਤਿ ਰਾਮੁ ਬੋਲਾਇ ॥
ਜੋ ਜੋ ਸੁਣੈ ਕਹੈ ਸੋ ਮੁਕਤਾ ਰਾਮ ਜਪਤ ਸੋਹਾਇ ॥੧॥ ਰਹਾਉ ॥
ਜੇ ਵਡਭਾਗ ਹੋਵਹਿ ਮੁਖਿ ਮਸਤਕਿ ਹਰਿ ਰਾਮ ਜਨਾ ਭੇਟਾਇ ॥
ਦਰਸਨੁ ਸੰਤ ਦੇਹੁ ਕਰਿ ਕਿਰਪਾ ਸਭੁ ਦਾਲਦੁ ਦੁਖੁ ਲਹਿ ਜਾਇ ॥੨॥
ਹਰਿ ਕੇ ਲੋਗ ਰਾਮ ਜਨ ਨੀਕੇ ਭਾਗਹੀਣ ਨ ਸੁਖਾਇ॥
ਜਿਉ ਜਿਉ ਰਾਮੁ ਕਹਹਿ ਜਨ ਊਚੇ ਨਰ ਨਿੰਦਕ ਡੰਸੁ ਲਗਾਇ ॥੩॥
ਧ੍ਰਿਗੁ ਧ੍ਰਿਗੁ ਨਰ ਨਿੰਦਕ ਜਿਨ ਜਨ ਨਹੀ ਭਾਏ ਹਰਿ ਕੇ ਸਖਾ ਸਖਾਇ॥
ਸੇ ਹਰਿ ਕੇ ਚੋਰ ਵੇਮੁਖ ਮੁਖ ਕਾਲੇ ਜਿਨ ਗੁਰ ਕੀ ਪੈਜ ਨ ਭਾਇ ॥੪॥
ਦਇਆ ਦਇਆ ਕਰਿ ਰਾਖਹੁ ਹਰਿ ਜੀਉ ਹਮ ਦੀਨ ਤੇਰੀ ਸਰਣਾਇ ॥
ਹਮ ਬਾਰਿਕ ਤੁਮ ਪਿਤਾ ਪ੍ਰਭ ਮੇਰੇ ਜਨ ਨਾਨਕ ਬਖਸਿ ਮਿਲਾਇ ॥੫॥੨॥
ਰਾਮਕਲੀ ਮਹਲਾ ੪, ਪੰਨਾ ੮੮੦-੮੧
ਵਾਹਿਗੁਰੂ ਨਾਮ ਦੇ ਰਸੀਆਂ, ਰਲਿਆਲੀਏ ਜਨਾਂ ਦਾ ਪਰਸਪਰ ਮਿਲ ਕੇ ਆਨੰਦ ਸਮਾਗਮੀ ਇਕੱਠ ਜਦ ਹੁੰਦਾ ਹੈ ਤਾਂ ਉਸ ਇਕੱਠ ਵਿਖੇ ਵਾਹਿਗੁਰੂ ਨਾਮ ਗੁਰਬਾਣੀ ਦੀ ਅਖੰਡ ਕੀਰਤਨ ਉਚਾਰਨੀ ਨਿਰਬਾਣ ਕਥਾ ਸ੍ਰਵਣਾਂ ਵਿਚ ਪੈਂਦੀ ਹੈ ਤਾਂ ਮਹਾਂ ਆਨੰਦ ਆਉਂਦਾ ਹੈ। ਇਸ ਪੰਗਤੀ ਦਾ ਭਾਵ ਦਸਦਾ ਹੈ ਕਿ ਗੁਰੂ ਘਰ ਅੰਦਰ ਕਿਸੀ ਇਕ ਇਕੱਲੇ ਕਥੋਗੜ ਗਿਆਨੀ ਦੀ ਫੋਕਟ ਕਥਾ ਨਹੀਂ ਸੁਣੀ ਜਾਂਦੀ, ਬਲਕਿ ਸਾਰਾ ਸਮਾਗਮ ਹੀ ਅਖੰਡ ਨਾਮ ਅਭਿਆਸੀਆਂ ਦੇ ਖੰਡ- ਖੜਕਸੀਆਂ ਦਾ ਸੰਗਮ ਹੀ ਰਲ ਮਿਲ ਕੇ ਪਰਸਪਰ ਇਹ ਆਨੰਦ ਮਈ ਕੀਰਤਨ ਕਥਾ ਕਰਦਾ ਸੁਣਦਾ ਹੈ, ਜਿਸ ਅਖੰਡ ਕੀਰਤਨੀ ਕਥਾ ਦੇ ਸੁਣਨ ਕਰਿ ਸੁਣਨ- ਹਾਰਿਆਂ ਸਰੋਤੇ ਜਨਾਂ ਦੀ ਦੁਰਮਤਿ ਮੈਲ ਸਭ ਨਿਕਲ ਜਾਂਦੀ ਹੈ । ਇਹ ਅਖੰਡ ਕੀਰਤਨ ਕਥਾ ਸਰੋਤਨੀ ਗੁਰਮਤਿ ਬੁਧਿ ਗੁਰੂ ਘਰ ਦੀ ਸਤਸੰਗਤਿ ਵਿਖੇ ਹੀ ਮਿਲ ਕੇ ਉਦੀਪਤ ਹੁੰਦੀ ਹੈ।
ਵਾਹਿਗੁਰੂ ਨਾਮ ਦੇ ਰਸੀਏ ਜਦੋਂ ਵਾਹਿਗੁਰੂ ਨਾਮ ਦੀ ਧੁਨੀ ਉਠਾਉ ਦੇ ਹਨ, ਉਸ ਉਤਮ ਧੁਨੀ ਨੂੰ ਜੋ ਜੋ ਸੁਣਦਾ ਹੈ ਅਤੇ ਧੁਨਦਾ (ਉਚਾਰਦਾ) ਹੈ ਸੋ
ਜਿਨ੍ਹਾਂ ਦੇ ਭਾਗ ਮਸਤਕ ਉਤੇ ਪੂਰਬਲੇ ਸੰਜੋਗ ਕਰਕੇ ਵਡੇ ਭਾਗ ਲਿਖੇ ਹੋਏ ਹੁੰਦੇ ਹਨ, ਓਹੀ ਇਸ ਨਾਮ ਅਭਿਆਸੀਆਂ ਅਕੱਥ ਅਕੱਥਾਸੀਆਂ ਦੇ ਸੰਗਮ ਵਿਚ ਸ਼ਾਮਲ ਹੁੰਦਾ ਹੈ ਅਤੇ ਰਾਮ ਜਨਾਂ ਦਾ ਪਾਰਸ ਰੂਪੀ ਦਰਸ਼ਨ ਪਰਸ ਕੇ ਪ੍ਰਫੁਲਤ ਹੁੰਦਾ ਹੈ । ਗੁਰੂ ਸਾਹਿਬ ਅਤੇ ਗੁਰਮੁਖਿ ਜਨਾਂ ਦੀ ਹਰਦਮ ਇਹੀ ਅਕਾਂਖਿਆ ਰਹਿੰਦੀ ਹੈ ਕਿ ਹੋ ਪ੍ਰੇਮ ਅਖਾੜੇ ਦੇ ਸੰਤ ਜਨੋ ! ਕਿਰਪਾ ਕਰਕੇ ਇਹ ਅਨੰਦ ਸਮਾਗਮੀ ਦਰਸ਼ਨ ਦਿੰਦੇ ਹੀ ਰਹੋ, ਜਿਸ ਕਰਕੇ ਸਭ ਦੁਖ ਦਲਿਦਰ ਦੂਰ ਹੁੰਦੇ ਹੀ ਰਹਿਣ ।
ਇਸ ਸਤਿਸੰਗ ਮੰਡਲੀ ਸਮਾਗਮ ਵਿਚਿ ਸਜੇ ਹੋਏ ਵਾਹਿਗੁਰੂ ਪਰਮਾਤਮਾ ਦੇ ਵਰੋਸਾਏ ਹੋਏ ਇਕ ਤੋਂ ਇਕ ਚੜ੍ਹਦੇ ਗੁਰਮੁਖਿ ਜਨ ਚੰਗੇ ਤੋਂ ਚੰਗੇ ਨਾਮ ਰਸੀਏ ਪਰਸਪਰ ਮਿਲ ਕੇ ਨਾਮ ਅਭਿਆਸ ਖੰਡੇ ਦੀਆਂ ਘੁੰਮਰਾਂ ਪਾਉਂਦੇ ਹਨ । ਪਰ ਭਾਗਹੀਣਾਂ ਨੂੰ ਓਹ ਸੁਖਾਵੰਦੇ ਨਹੀਂ। ਜਿਉਂ ਜਿਉਂ ਨਾਮ ਖੜਗੇਸੀ ਗੁਰਮੁਖਿ ਜਨ ਉਚੀ ਉਚੀ ਨਾਮ ਦਾ ਖੰਡਾ ਖੜਕਾਉਂਦੇ ਹਨ, ਤਿਉਂ ਤਿਉਂ ਨਿੰਦਕ ਨਰਾਂ ਦੇ ਮਨਾਂ ਤਨਾਂ ਵਿਚਿ ਬਿੱਛੂ ਦੇ ਡੰਗ ਸਾਰਖੇ ਡੰਗ ਚੁਭਦੇ ਹਨ। ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਐਸੇ ਨਰ ਨਿੰਦਕਾਂ ਦਾ ਧ੍ਰਿਗ ਧ੍ਰਿਗ ਜਨਮ ਹੈ, ਜਿਨ੍ਹਾਂ ਨੂੰ ਹਰਿ ਕੇ ਸਖਾ ਸਖਾਇ, ਐਸੇ ਨਾਮ ਦੇ ਅਭਿਆਸੀ ਜਨ, ਗੁਰਮੁਖਿ ਪਿਆਰੇ ਨਹੀਂ ਭਾਉਂਦੇ। ਓਹ ਹਰਿ ਕੇ ਚੋਰ ਹਨ, ਗੁਰੂ ਤੋਂ ਬੇਮੁਖ ਹਨ। ਕਾਲੇ ਮੂੰਹਾਂ ਵਾਲੇ ਨਿੰਦਕ ਹਨ, ਜਿਨ੍ਹਾਂ ਨੂੰ ਵਾਹਿਗੁਰੂ ਨਾਮ ਦੀ ਪੈਜ ਨਹੀਂ ਭਾਉਂਦੀ ਅਤੇ ਤੱਤ ਗੁਰਮਤਿ ਕਥਾ ਨਹੀਂ ਸੁਖਾਉਂਦੀ ।
ਗੁਰੂ ਨਾਨਕ ਸਾਹਿਬ ਫੇਰ ਏਹਨਾਂ ਹੀ ਬੇਮੁਖ ਕਾਲੇ ਨਿੰਦਕਾਂ ਤੇ ਤਰਸ ਖਾ ਕੇ ਪਰਮਾਤਮਾ ਅਗੇ ਇਉਂ ਪ੍ਰਾਰਥਨਾ ਕਰਦੇ ਹਨ-ਹੇ ਵਾਹਿਗੁਰੂ ! ਆਪਣੀ ਅਪਾਰ ਦਇਆ ਮਇਆ ਕਰਕੇ ਏਹਨਾਂ ਅਕ੍ਰਿਤਘਣਾਂ ਨੂੰ ਭੀ ਉਭਾਰੋ, ਜੋ ਦੀਨ ਹੋ ਕੇ ਸਾਰੇ ਪਿਛਲੇ ਗੁਣਾਂ ਨੂੰ ਬਖ਼ਸ਼ਾਇ ਕੈ ਤੇਰੀ ਸਰਨ ਆਇ ਪਏ ਹਨ। ਹੇ ਪਿਤਾ ਪ੍ਰਭੂ ! ਮੇਰੇ ਵਾਹਿਗੁਰੂ ! ਅਸੀਂ ਸਭ ਤੇਰੇ ਬਾਰਕ ਇਆਣੇ ਹਾਂ । ਸਭਨਾਂ ਨੂੰ ਬਖ਼ਸ਼ ਕੇ ਆਪਣੇ ਨਾਲਿ ਮਿਲਾਇ ਲਓ । ਸਦਾ ਸਦਾ ਹੀ ਅਖੰਡ ਕੀਰਤਨ ਤੇ ਨਿਰਬਾਣ ਕਥਾ ਸੁਣਨ ਦਾ ਅਵਸਰ ਸਾਰਿਆਂ ਨੂੰ ਬਖ਼ਸ਼ੋ ।
ਸਤਗੁਰੁ ਦਾਤਾ ਵਡਾ ਵਡ ਪੁਰਖੁ ਹੈ ਜਿਤੁ ਮਿਲਿਐ ਹਰਿ ਉਰਧਾਰੇ ॥
ਜੀਅ ਦਾਨੁ ਗੁਰਿ ਪੂਰੈ ਦੀਆ ਹਰਿ ਅੰਮ੍ਰਿਤ ਨਾਮੁ ਸਮਾਰੇ ॥੧॥
ਰਾਮ ਗੁਰਿ ਹਰਿ ਹਰਿ ਨਾਮੁ ਕੰਠਿ ਧਾਰੇ ॥
ਗੁਰਮੁਖਿ ਕਥਾ ਸੁਣੀ ਮਨਿ ਭਾਈ ਧਨੁ ਧਨੁ ਵਡ ਭਾਗ ਹਮਾਰੇ ॥੧॥ਰਹਾਉ॥
ਕੋਟਿ ਕੋਟਿ ਤੇਤੀਸ ਧਿਆਵਹਿ ਤਾ ਕਾ ਅੰਤ ਨ ਪਾਵਹਿ ਪਾਰੇ ॥
ਹਿਰਦੈ ਕਾਮ ਕਾਮਨੀ ਮਾਗਹਿ ਰਿਧਿ ਮਾਗਹਿ ਹਾਥੁ ਪਸਾਰੇ ॥੨॥
ਹਰਿ ਜਸੁ ਜਪਿ ਜਪੁ ਵਡਾ ਵਡੇਰਾ ਗੁਰਮੁਖਿ ਰਖਉ ਉਰਿਧਾਰੇ ॥
ਜੇ ਵਡ ਭਾਗ ਹੋਵਹਿ ਤਾ ਜਪੀਐ ਹਰਿ ਭਉਜਲੁ ਪਾਰਿ ਉਤਾਰੇ ॥੩॥
ਹਰਿ ਜਨ ਨਿਕਟਿ ਨਿਕਟਿ ਹਰਿ ਜਨ ਹੈ ਹਰਿ ਰਾਖੈ ਕੰਠਿ ਜਨ ਧਾਰੇ ॥
ਨਾਨਕ ਪਿਤਾ ਮਾਤਾ ਹੈ ਹਰਿ ਪ੍ਰਭੁ ਹਮ ਬਾਰਿਕ ਹਰਿ ਪ੍ਰਤਿਪਾਰੇ ॥੪॥੬॥੧੮॥
ਰਾਮਕਲੀ ਮਹਲਾ ੪, ਪੰਨਾ ੮੮੨
ਵਾਹਿਗੁਰੂ ਨਾਮ ਦਾ ਦਾਤਾ ਕੇਵਲ ਸਤਿਗੁਰੂ ਹੈ। ਇਹ ਨਾਮ ਦਾ ਦਾਤਾ ਸਤਿਗੁਰੂ ਸਭ ਤੋਂ ਵਡਾ ਪੁਰਖੁ ਪੁਰਖੋਤਮ ਹੈ, ਜਿਸ ਦੇ ਮਿਲਣ ਕਰਕੇ ਵਾਹਿਗੁਰੂ ਨਾਮ ਹਿਰਦੇ ਅੰਦਰਿ ਪ੍ਰ ਕੇ ਧਾਰਨ ਕਰ ਲਈਦਾ ਹੈ। ਗੁਰਸਿੱਖਾਂ ਪਿਆਰਿਆਂ ਨੂੰ ਏਸੇ ਜੀਅ ਦਾਨੀ, ਸਭ ਤੋਂ ਵਡੇ ਮਹਾਂ ਪੁਰਖੁ ਸਤਿਗੁਰੂ ਨੇ (ਪੂਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ) ਪੰਜਾਂ ਪਿਆਰਿਆਂ ਦੇ ਸਰੂਪ ਵਿਚਿ ਇਹ ਅੰਮ੍ਰਿਤ ਨਮ ਰੂਪੀ ਜੀਅ ਦਾਨ ਦਿਤਾ । ਇਸ ਅੰਮ੍ਰਿਤ ਨਾਮ ਦਾ ਸਿਮਰਨ ਭੀ ਏਸੇ ਗੁਰੂ ਸਰੂਪ ਪੰਜਾਂ ਪਿਆਰਿਆਂ ਦੁਆਰਾ ਪ੍ਰਾਪਤਿ ਹੋਇਆ। ਇਸ ਅੰਮ੍ਰਿਤ ਦਾਤ ਦੀ ਅਤੁਟ ਅਭਿਆਸ ਕਮਾਈ ਭੀ ਗੁਰੂ ਦੀ ਨਦਰ ਕਿਰਪਾ ਦੁਆਰਾ ਹੀ ਦ੍ਰਿੜ ਹੋਈ। ਇਸ ਬਿਧਿ ਵਾਹਿਗੁਰੂ ਸਰੂਪ, ਵਾਹਿਗੁਰੂ ਮੂਰਤਿ ਸਤਿਗੁਰੂ ਨੇ, ਪੰਜਾਂ ਪਿਆਰਿਆਂ ਦੀ ਬਸੀਠੀ ਵਿਚਿ, ਵਾਹਿਗੁਰੂ ਨਾਮੁ ਗੁਰਸਿੱਖਾਂ ਦੇ ਕੰਠ ਵਿਚਿ ਧਾਰਿ (ਉਤਾਰਿ) ਦਿਤਾ । ਇਉਂ ਇਹ ਗੁਰਦੀਖਿਆ-ਮਈ ਵਾਹਿਗੁਰੂ ਨਾਮ ਦੀ ਕਥਾ ਮਨ-ਭਾਉਂਦੀ ਸੁਣੀ ਅਤੇ ਸੁਣਨਸਾਰ ਹੀ ਨਿਹਾਲ ਨਿਹਾਲ ਨਿਹਾਲ ਹੋ ਗਏ, ਓਹ ਸਿਖ ਭੀ ਧੰਨ ਧੰਨ ਵਡਭਾਗੇ ਗੁਰਸਿਖ ਹੋ ਗਏ । ਗੁਰਸਿੱਖਾਂ ਦੇ ਵਡੇ ਭਾਗ ਸਭ ਤੋਂ ਉਚੇ ਭਾਗ ਇਸ ਕਰਕੇ ਹਨ ਕਿ ਓਹਨਾਂ ਨੂੰ ਗੁਰ-ਦੀਖਿਆ-ਮਈ ਗੁਰਮਤਿ ਨਾਮ ਦੀ ਸਹਜ ਕਥਾ ਸੁਣਨੀ ਗੁਰ-ਸੰਗਤਾਂ ਵਿਚੋਂ ਸੁਹੇਲੀ ਹੀ ਪ੍ਰਾਪਤ ਹੋ ਗਈ, ਨਹੀਂ ਤਾਂ ਤੇਤੀਸ ਕਰੋੜ ਦੇਵਤੇ ਇਸ ਗੁਰਮਤਿ ਕਥਾ ਨੂੰ ਝੂਰਦੇ, ਵਿਸੂਰਦੇ ਤੇ ਤਰਸਦੇ ਹੀ ਰਹਿ ਗਏ । ਤਿਨ੍ਹਾਂ ਨੂੰ ਇਸ ਅਨੂਪਮ ਕਥਾ ਦੀ ਸਾਰ ਨਹੀਂ ਲੱਝੀ। ਤਿਨ੍ਹਾਂ ਨੂੰ ਇਸ ਕਥਾ ਦਾ ਅੰਤ ਪਾਰਾਵਾਰ ਨਹੀਂ ਆਇਆ । ਓਹਨਾਂ ਨੂੰ ਇਸ ਕਥਾ ਦੀ ਅਕਾਖਿਆ ਹੀ ਨਹੀਂ ਫਰੀ । ਓਹਨਾਂ ਦੇ ਹਿਰਦੇ ਅੰਦਰ ਤਾਂ ਕਾਮ ਕਾਮਨੀ ਮੰਗਣ ਦੀ ਚੇਸ਼ਟਾ ਹੀ ਵਸੀ ਰਹੀ । ਵੱਧ ਤੋਂ ਵੱਧ ਓਹ ਹੱਥ ਪਸਾਰ ਕੇ ਰਿਧਿ ਸਿਧਿ ਦੇ ਹੀ ਮੰਗਤੇ ਬਣੇ ਰਹੇ ।
ਇਸ ਹਰਿ ਜਸੁ ਰੂਪੀ ਹਰੀ ਕਥਾ ਦਾ ਜਪ ਜਪਣਾ ਹੀ ਸਭ ਤੋਂ ਵਡਾ ਵਡੇਰਾ ਸਤਿਗੁਰ ਦਾਤਾਰੀ ਉਤਮ ਸ੍ਰੇਸ਼ਟ ਨਦਰੀ ਨਦਰਿ ਨਿਹਾਲੜਾ ਕਰਮ ਹੈ। ਇਸ ਹਰਿ ਕਥਾ ਨੂੰ ਗੁਰਮੁਖਿ ਜਨ ਗੁਰੂ ਦੀ ਕਿਰਪਾ ਦੁਆਰਾ ਹਿਰਦੇ ਵਿਚਿ ਟਿਕਾ ਕੇ ਰਖਦੇ ਹਨ ਤੇ ਸਦਾ ਟਿਕਾਈ ਉਰਿ-ਧਾਰੀ ਹੀ ਰਖਦੇ ਹਨ । ਸਭ ਗੁਰਸਿੱਖਾਂ ਦਾ ਕਰਮ ਹੈ ਕਿ ਇਸੇ ਪ੍ਰਕਾਰ ਇਸ ਹਰਿ ਕਥਾ ਨੂੰ ਹਿਰਦੇ ਵਿਚਿ ਉਰਿ-ਧਾਰੀ ਰਖਣ ਦੀ
ਸੰਤਹੁ ਐਸੀ ਕਥਹੁ ਕਹਾਣੀ ॥
ਸੁਰ ਪਵਿਤ੍ਰ ਨਰ ਦੇਵ ਪਵਿਤਾ ਖਿਨੁ ਬੋਲਹੁ ਗੁਰਮੁਖਿ ਬਾਣੀ ॥੧॥ਰਹਾਉ॥
ਰਾਮਕਲੀ ਮ: ੫, ਪੰਨਾ ੮੮੩
ਇਸ ਗੁਰਵਾਕ ਦੇ ਭਾਵ ਅਨੁਸਾਰ ਅੰਮ੍ਰਿਤ ਬਾਣੀ ਹੀ ਐਸੀ ਕਥਾ ਕਹਾਣੀ ਹੈ, ਜੋ ਕਥਨ ਦੇ ਯੋਗ ਹੈ । ਜਿਸਨੂੰ ਖਿਨ ਪਲ ਮਾਤ੍ਰ ਹੀ ਬੋਲਿਆਂ (ਕਥਿਆਂ) ਅਤੇ ਸੁਣਿਆਂ ਦੇਵਤੇ ਆਦਿ ਨਰ, ਮਨੁਖ, ਮੁਨਿ ਜਨ ਸਭ ਪਵਿਤ੍ ਹੋ ਜਾਂਦੇ ਹਨ । ਬਸ ਅਜਿਹੀ ਹੀ ਕਥਾ ਕਰਨ ਸੁਣਨ ਦਾ ਗੁਰਮਤਿ ਅੰਦਰਿ ਵਿਧਾਨ ਹੈ ।
ਤ੍ਰੈ ਗੁਣ ਰਹਤ ਰਹੈ ਨਿਰਾਰੀ ਸਾਧਿਕ ਸਿਧ ਨ ਜਾਨੈ ॥
ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੈ ਖਜਾਨੈ ॥੧॥
ਅਚਰਜੁ ਕਿਛੁ ਕਹਣੁ ਨ ਜਾਈ ॥ ਬਸਤੁ ਅਗੋਚਰੁ ਭਾਈ ॥੧॥ਰਹਾਉ॥
ਮੋਲੁ ਨਾਹੀ ਕਛੁ ਕਰਣੈ ਜੋਗਾ ਕਿਆ ਕੋ ਕਹੈ ਸੁਣਾਵੈ ॥
ਕਥਨ ਕਹਣ ਕਉ ਸੋਝੀ ਨਾਹੀ ਜੋ ਪੇਖੈ ਤਿਸੁ ਬਣਿ ਆਵੈ ॥੨॥
ਸੋਈ ਜਾਣੈ ਕਰਣੈਹਾਰਾ ਕੀਤਾ ਕਿਆ ਬੇਚਾਰਾ ॥
ਆਪਣੀ ਗਤਿ ਮਿਤਿ ਆਪੇ ਜਾਣੈ ਹਰਿ ਆਪੇ ਪੂਰ ਭੰਡਾਰਾ ॥੩॥
ਐਸਾ ਰਸੁ ਅੰਮ੍ਰਿਤੁ ਮਨਿ ਚਾਖਿਆ ਤ੍ਰਿਪਤਿ ਰਹੇ ਆਘਾਈ ॥
ਕਹੁ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸਰਣਾਈ ॥੪॥੪॥
ਰਾਮਕਲੀ ਮਹਲਾ ੫, ਪੰਨਾ ੮੮੩
ਗੁਰਮਤਿ ਨਾਮ ਦਾ ਅਭਿਆਸੀ ਜਨ ਜੋ ਰਹਿਤ ਰਹਿਣੀ ਰਹਿੰਦਾ ਹੈ,
ਜਿਨ੍ਹਾਂ ਨੇ ਇਸ ਅੰਮ੍ਰਿਤ ਕਥਾ ਦਾ ਅੰਮ੍ਰਿਤ ਰਸ ਚਖਿਆ ਹੈ ਓਹ ਰਸ ਚਖ ਚਖ ਕੇ ਤ੍ਰਿਪਤਿ ਹੋਇ ਗਏ ਹਨ, ਗਟਾਕ ਰਸ ਪੀ ਪੀ ਕੇ ਅਘਾ ਗਏ ਹਨ, ਓਹ ਬੋਲਣ ਕੁਅਣ ਜੋਗੇ ਰਹੇ ਹੀ ਨਹੀਂ । ਬੋਲਣ ਤਾਂ ਕੀ ਬੋਲਣ ? ਕੁਅਣ ਤਾ ਕੀ ਕੁਅਣ ? ਗੁਰੂ ਨਾਨਕ ਸਾਹਿਬ ਜੀ ਫੁਰਮਾਉਂਦੇ ਹਨ ਕਿ ਤਿਨ੍ਹਾਂ ਦੀ ਡੰਝ ਸਭ ਮਿਟ ਗਈ ਹੈ, ਸਤਿਗੁਰੂ ਦੀ ਸ਼ਰਨਾਈ ਆਇਆ । ਗੁਰੂ ਦੀ ਸਰਨਾਈ ਆ ਕੇ, ਗੁਰੂ ਦੇ ਅੰਮ੍ਰਿਤ-
ਹਰਿ ਕਾ ਜਸੁ ਨਿਧਿ ਲੀਆ ਲਾਭ ॥ ਪੂਰਨ ਭਏ ਮਨੋਰਥ ਸਾਭ ॥
ਦੁਖ ਨਾਠਾ ਸੁਖੁ ਘਰ ਮਹਿ ਆਇਆ ॥ ਸੰਤ ਪ੍ਰਸਾਦਿ ਕਮਲੁ ਬਿਗਸਾਇਆ ॥੨॥
ਨਾਮ ਰਤਨੁ ਜਿਨਿ ਪਾਇਆ ਦਾਨੁ ॥ ਤਿਸੁ ਜਨ ਹੋਏ ਸਗਲ ਨਿਧਾਨ ॥
ਸੰਤੋਖੁ ਆਇਆ ਮਨਿ ਪੂਰਾ ਪਾਇ ॥ ਫਿਰਿ ਫਿਰਿ ਮਾਗਨ ਕਾਹੇ ਜਾਇ ॥੩॥
ਹਰਿ ਕੀ ਕਥਾ ਸੁਨਤ ਪਵਿਤ ॥ ਜਿਹਵਾ ਬਕਤ ਪਾਈ ਗਤਿ ਮਿਤਿ ॥
ਸੋ ਪਰਵਾਣੁ ਜਿਸੁ ਰਿਦੈ ਵਸਾਈ ॥ ਨਾਨਕ ਤੇ ਜਨ ਊਤਮ ਭਾਈ॥੪॥੧੭॥੨੮॥
ਰਾਮਕਲੀ ਮ: ੫, ਪੰਨਾ ੮੯੧
ਜਿਸ ਨੂੰ ਹਰੀ ਜਸ ਰੂਪੀ ਨਿਧੀ ਪ੍ਰਾਪਤ ਹੋ ਗਈ, ਉਸੇ ਨੂੰ ਸਭੇ ਪਦਾਰਥ ਪ੍ਰਾਪਤ ਹੋ ਗਏ । ਸਭੇ ਲਾਭ ਸਭੇ ਲਾਹੇ ਉਸ ਨੂੰ ਮਿਲ ਗਏ । ਉਸ ਦਾ ਜਨਮ ਮਰਣ ਦਾ ਦੁਖ ਨੱਠ ਗਿਆ । ਸਚਾ ਪ੍ਰਮਾਤਮ ਰੂਪੀ ਆਤਮ ਸੁਖ ਉਸਦੇ ਘਟ ਵਿਖੇ ਹੀ ਆਇ ਪ੍ਰਵੇਸ਼ ਹੋਇਆ। ਗੁਰੂ ਰੂਪੀ ਸੰਤ ਦੀ ਕਿਰਪਾ ਨਾਲ ਉਸ ਦਾ ਹਿਰਦੇ ਰੂਪੀ ਕਮਲ ਖਿੜ ਗਿਆ। ਨਾਮ ਰਤਨ ਦਾ ਦਾਨ ਜਿਸ ਜਨ ਨੇ ਪਾ ਲਿਆ, ਸਾਰੇ ਖ਼ਜ਼ਾਨੇ ਸੁਖਾਂ ਦੇ ਉਸ ਦੇ ਪਲੇ ਆ ਪਏ। ਆਪਣੇ ਮਨ ਅੰਦਰਿ (ਘਟ ਅੰਦਰਿ) ਹੀ ਪੂਰੇ ਵਾਹਿਗੁਰੂ ਦਾ ਪੂਰਾ ਦਰਸ਼ਨ ਪ੍ਰਾਪਤ ਕਰਕੇ ਹੀ ਸੱਚਾ ਸਬਰ ਸੰਤੋਖ ਆਇਆ। ਬਸ, ਸੰਤੁਸ਼ਟ ਹੋ ਗਏ । ਹੋਰ ਕਿਸੇ ਮੰਗ ਮੰਗਣ ਦੀ ਲੋੜ ਨਹੀਂ ਰਹੀ। ਰਤਨ ਨਾਮ ਅਥਵਾ ਹਰੀ ਜਸ ਰੂਪੀ ਹਰਿ ਕੀ ਕਥਾ ਸੁਣਨ ਸਾਰ ਹੀ ਪਵਿੱਤ੍ਰ ਹੋ ਗਏ । ਜੀਭ ਰਾਹੀਂ ਹਰੀ ਜਸ ਅੰਮ੍ਰਿਤ ਨਾਮ ਕਥਾ ਬੋਲਣ ਸਾਰ ਹੀ ਕਲਿਆਣ ਹੋ ਗਈ । ਬਸ ਉਹੀ ਗੁਰਮੁਖਿ ਜਨ ਵਾਹਿਗੁਰੂ ਦੀ ਦਰਗਾਹੇ ਪਰਵਾਨ ਹੋਇਆ, ਜਿਸ ਨੇ ਆਪਣੇ ਹਿਰਦੇ ਅੰਦਰਿ ਹਰਿ ਜਸ ਗੁਰਮਤਿ ਨਾਮ ਰੂਪ ਹਰਿ ਕਥਾ ਵਸਾ ਰਸਾ ਲਈ । ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਕਿ ਐਸੀ ਹਰਿ ਕਥਾ ਹਿਰਦੇ ਅੰਦਰ ਵਸਾਉਣ ਵਾਲੇ ਹੀ ਸਭ ਤੋਂ ਉਤਮ ਅਤੇ ਸ੍ਰੇਸ਼ਟ ਹਨ।
ਕੋਟਿ ਜਨਮ ਕੇ ਬਿਨਸੇ ਪਾਪ ॥ ਹਰਿ ਹਰਿ ਜਪਤ ਨਾਹੀ ਸੰਤਾਪ ॥
ਗੁਰ ਕੇ ਚਰਨ ਕਮਲ ਮਨਿ ਵਸੇ ॥ ਮਹਾ ਬਿਕਾਰ ਤਨ ਤੇ ਸਭਿ ਨਸੇ ॥੧॥
ਗੋਪਾਲ ਕੋ ਜਸੁ ਗਾਉ ਪ੍ਰਾਣੀ ॥
ਅਕਥ ਕਥਾ ਸਾਚੀ ਪ੍ਰਭ ਪੂਰਨ ਜੋਤੀ ਜੋਤਿ ਸਮਾਣੀ ॥੧॥ਰਹਾਉ॥
ਤ੍ਰਿਸਨਾ ਭੂਖ ਸਭ ਨਾਸੀ ॥ ਸੰਤ ਪ੍ਰਸਾਦਿ ਜਪਿਆ ਅਬਿਨਾਸੀ ॥
ਰੈਨਿ ਦਿਨਸੁ ਪ੍ਰਭ ਸੇਵ ਕਮਾਨੀ॥ ਹਰਿ ਮਿਲਣੈ ਕੀ ਏ ਨੀਸਾਨੀ ॥੨॥
ਮਿਟੇ ਜੰਜਾਲ ਹੋਏ ਪ੍ਰਭ ਦਇਆਲ ॥ ਗੁਰ ਕਾ ਦਰਸਨੁ ਦੇਖਿ ਨਿਹਾਲ ॥
ਪਰਾ ਪੂਰਬਲਾ ਕਰਮੁ ਬਣਿ ਆਇਆ ਹਰਿ ਕੇ ਗੁਣ ਨਿਤ ਰਸਨਾ ਗਾਇਆ॥੩॥
ਹਰਿ ਕੇ ਸੰਤ ਸਦਾ ਪਰਵਾਣੁ॥ ਸੰਤ ਜਨਾ ਮਸਤਕਿ ਨੀਸਾਣੁ ॥
ਦਾਸ ਕੀ ਰੇਣੁ ਪਾਏ ਜੇ ਕੋਇ॥ ਨਾਨਕ ਤਿਸ ਕੀ ਪਰਮਗਤਿ ਹੋਇ॥੪॥੩੫॥੪੬॥
ਰਾਮਕਲੀ ਮਹਲਾ ੫, ਪੰਨਾ ੮੯੭
ਇਸ ਗੁਰਵਾਕ ਦੀ ਰਹਾਉ ਦੀ ਅਸਥਾਈ ਵਿਚਿ ਜੋ ਅਕੱਥ ਕਥਾ ਆਈ ਹੈ, ਉਹੀ ਹਰੇਕ ਪੰਗਤੀ ਵਿਚ ਤਤ ਭਾਵ ਕਰਕੇ ਸਮਾਈ ਹੋਈ ਹੈ । ਹਰਿ ਹਰਿ ਨਾਮ ਜਪਣਾ, ਗੁਰ ਕੇ ਚਰਨ ਕਮਲ ਦਾ ਮਨ ਵਿਚਿ ਵਸਣਾ ਵਸਾਉਣਾ, ਗੋਪਾਲ ਦਾ ਜਸ ਗਾਵਣਾ, ਇਹ ਸਭ ਵਾਹਿਗੁਰੂ ਦੀ ਸਾਚੀ ਅਕੱਥ ਕਥਾ ਹੀ ਹੈ । ਇਸ ਹਰਿ ਜਾਪ ਰੂਪੀ ਅਕੱਥ ਕਥਾ ਨੂੰ ਜਪਦਿਆਂ ਕੋਈ ਅੰਦਰਲਾ ਦੁਖ ਨਹੀਂ ਲਗਦਾ । ਇਸ ਹਰਿ ਜਾਪ ਰੂਪੀ ਕਥ: ਦੇ ਕਰਦਿਆਂ ਕਰੋੜਾਂ ਜਨਮਾਂ ਦੇ ਪਾਪ ਮਿਟ ਜਾਂਦੇ ਹਨ । ਇਸ ਹਰਿ ਜਪ ਜਾਪ ਦੀ ਅਕੱਥ ਕਥਾ ਰੂਪ ਅਭਿਆਸ ਕਮਾਈ ਕਰਦਿਆਂ ਗੁਰੂ ਕਰਤਾਰ ਦੇ ਜੋਤੀ ਸਪੰਨ ਚਰਨ ਕੰਵਲ ਹਿਰਦੇ ਵਿਖੇ ਨਿਰਣੱਤ ਹੋ ਜਾਂਦੇ ਹਨ ਅਤੇ ਮਹਾਂ ਬਿਕਾਰ ਤਨ ਤੇ ਸਭ ਨਸ ਜਾਂਦੇ ਹਨ । ਜਿਨ੍ਹਾਂ ਨੇ ਹਰਿ ਜਪ ਜਾਪ ਰੂਪੀ ਕਥਾ ਨੂੰ ਕੀਤਾ ਹੈ, ਅਰਥਾਤ, ਨਾਮ ਅਭਿਆਸ ਨੂੰ ਕਮਾਇਆ ਹੈ, ਓਹਨਾਂ ਦੇ ਸਭ ਦੁਖ ਨੱਸ ਜਾਂਦੇ ਹਨ । ਕਿਰਪਾਲੂ ਵਾਹਿਗੁਰੂ ਦਾ ਜਸ ਹਰ ਗੁਰਸਿੱਖ ਪ੍ਰਾਣੀ ਨੂੰ ਗਾਉਂਦੇ ਰਹਿਣਾ ਚਾਹੀਦਾ ਹੈ । ਇਹ ਹਰਿ-ਜਸ ਹਰ ਦਮ ਗਾਉਣਾ ਹੀ ਸੱਚੀ ਅਕੱਥ ਕਥਾ ਦਾ ਕਰਨਾ ਹੈ ਤੇ ਵਾਹਿਗੁਰੂ ਦੀ ਪੂਰਨ ਅਕੱਥ ਕਥਾ ਹੈ। ਯਾਨੀ ਵਾਹਿਗੁਰੂ ਦਾ ਹਰਿ-ਜਸ ਗਾਉਣਾ ਹੀ ਪੂਰਨ ਅਕੱਥ ਕਥਾ ਹੈ । ਇਹੀ ਹਰਿ ਜਸ ਕਥਾ ਕਰਨਹਾਰੇ ਨੂੰ, ਅਰਥਾਤ, ਹਰਿ ਜਸ ਕਰਨਹਾਰੇ ਅਭਿਆਸੀ ਜਨ ਨੂੰ ਜੋਤੀ ਜੋਤਿ ਸਮਾਉਣ ਨੂੰ ਸਮਰੱਥ ਹੈ। ਜਿਸ ਕਿਸੀ ਗੁਰਮੁਖਿ ਜਨ ਨੇ ਗੁਰੂ ਰੂਪੀ ਸੰਤ ਦੀ ਕਿਰਪਾ ਨਾਲ ਵਾਹਿਗੁਰੂ ਅਬਿਨਾਸ਼ੀ ਪੁਰਖ ਨੂੰ ਜਪਿਆ ਹੈ, ਅਰਥਾਤ, ਅਬਿਨਾਸ਼ੀ ਵਾਹਿਗੁਰੂ ਦੇ ਅਬਿਨਾਸ਼ੀ ਨਾਮ ਦੀ ਅਭਿਆਸ ਰੂਪੀ ਅਬਿਨਾਸ਼ੀ ਕਥਾ ਕੀਤੀ ਹੈ, ਉਸ ਦੀ ਹੋਰ ਤ੍ਰਿਸ਼ਨਾ ਭੁਖ ਸਭ ਨੱਸ ਗਈ ਹੈ । ਸਿਵਾਏ ਗੁਰਮਤਿ ਨਾਮ ਦੇ ਓਹਨਾਂ ਦੀ ਹੋਰ ਅਕਾਂਖਿਆ ਹੀ ਕੋਈ ਨਹੀਂ ਰਹੀ । ਖਿਨ ਖਿਨ ਨਾਮ ਅਭਿਆਸ ਕਮਾਈ ਰੂਪੀ ਕਥਾ ਉਪਰ ਹੀ ਤੁਲੇ ਰਹਿੰਦੇ ਹਨ। ਫੋਕੀ ਗੱਲ ਗਲੋਚਰੀ ਕਥਾ ਨੂੰ ਉਹ ਮਹਾਂ ਮਨਮਤਿ ਸਮਝਦੇ ਹਨ। ਦਿਨੇ ਰਾਤ ਵਾਹਿਗੁਰੂ ਭਗਤੀ ਰੂਪੀ ਸੇਵਾ ਸਿਮਰਨ ਦੀ ਜਿਸ ਨੇ ਕਮਾਈ ਕੀਤੀ ਹੈ, ਉਸ ਨੇ ਸਮਝੋ ਕਿ ਤੱਤ ਭਾਵ ਵਿਚਿ ਗੁਰਮਤਿ ਕਥਾ ਕਰ ਲੀਤੀ ਹੈ। ਇਸ ਸਾਸ ਅਭਿਆਸੀ ਅਬਿਨਾਸ਼ੀ ਕਥਾ ਦੇ ਅਭਿਆਸ ਵਿਚਿ ਲੀਣ ਹੋਣਾ ਵਾਹਿਗੁਰੂ ਦੇ ਮਿਲਣ ਦੀ ਪੱਕੀ ਨਿਸ਼ਾਨੀ ਹੈ । ਵਾਹਿਗੁਰੂ ਉਸ ਪਰ ਦਇਆਲ ਹੋਇਆ ਹੈ, ਉਸ ਦੇ ਸਾਰੇ ਜੰਜਾਲ ਮਿਟ ਗਏ ਹਨ, ਜਿਸ ਕਾਰਨ ਉਸ ਨੂੰ ਵਾਹਿਗੁਰੂ ਦੇ ਨਿਕਟੀ ਦਰਸ਼ਨਾਂ ਦੇ ਹੋਣ ਅਤੇ ਹੋਏ ਰਹਿਣ ਦਾ ਅਮਰ ਪਦਾਰਥ ਪ੍ਰਾਪਤ ਹੋ ਗਿਆ ਹੈ । ਇਸ ਜੋਤਿ ਚੁੰਭਕੀ ਦਰਸ਼ਨਾਂ ਦੇ ਦੇਖਦਿਆਂ
ਸਭਸੈ ਊਪਰਿ ਗੁਰ ਸਬਦੁ ਬੀਚਾਰੁ ॥ ਹੋਰ ਕਥਨੀ ਬਦਉਨ ਸਗਲੀ ਛਾਰੁ॥੨॥੪॥
ਰਾਮਕਲੀ ਮ: ੧, ਪੰਨਾ ੯੦੪
ਸ਼ਬਦ ਰੂਪੀ ਵੀਚਾਰ ਤੋਂ ਭਾਵ ਗੁਰਮਤਿ ਨਾਮ ਅਭਿਆਸ ਕਮਾਈ ਹੈ, (ਦੇਖੋ ‘ਗੁਰਮਤਿ ਬਿਬੇਕ ਨਾਮੇ ਪੁਸਤਕ) । ਗੁਰਮਤਿ ਅਨੁਸਾਰ ਗੁਰ ਸ਼ਬਦ, ਗੁਰ ਮੰਤ੍ਰ ਨਾਮ ਦੀ ਅਭਿਆਸ ਕਮਾਈ ਕਰਨਾ ਹੀ ਸੱਚਾ ਵੀਚਾਰ ਹੈ। ਜਿਥੇ ਕਿਥੇ ਭੀ 'ਵੀਚਾਰ' ਪਦ ਗੁਰਬਾਣੀ ਅੰਦਰਿ ਆਉਂਦਾ ਹੈ ਉਥੇ ਉਥੇ ਵੀਚਾਰ ਦਾ ਭਾਵ ਗੁਰ ਸ਼ਬਦ ਨੂੰ ਅਲਪੱਗ ਅਕਲਾਂ ਦੁਆਰਾ ਸੋਚਣਾ ਵੀਚਾਰਨਾ ਨਹੀਂ, ਬਲਕਿ ਗੁਰੂ ਦ੍ਰਿੜਾਈ ਗੁਰ ਸ਼ਬਦ ਦੀ ਅਭਿਆਸ ਕਮਾਈ ਕਰਨਾ ਹੀ ਹੈ। ਇਹ ਗੁਰ-ਸ਼ਬਦ ਵੀਚਾਰ ਹੋਰ ਸਭ ਕਿਸਮ ਦੇ ਅਕਲ ਮੁੱਲੀ ਵਿਚਾਰਾਂ ਦੇ ਉਪਰ ਸੱਚਾ ਵਿਚਾਰ ਹੈ। ਸਰਬੱਗ ਗੁਰੂ ਦੇ ਸਰਬੱਗ ਸ਼ਬਦ ਨੂੰ ਅਲਪੱਗ ਅਕਲ ਕੀ ਵੀਚਾਰ ਸਕਦੀ ਹੈ ? ਵਾਹਿਗੁਰੂ ਸ਼ਬਦ ਦਾ ਪਾਰਸ-ਮਈ-ਉਚਾਰਨ ਹੀ ਸੱਚਾ ਵੀਚਾਰ ਹੈ । ਅਲਪੱਗ ਅਕਲੱਈਏ ਇਸ ਸੱਚੇ ਵੀਚਾਰ ਤੋਂ ਘੁੱਥ ਕੇ ਜੋ ਕਥਨੀ ਬਦਨੀ ਕਰਦੇ ਫਿਰਦੇ ਹਨ, ਉਹ ਸਾਰੀ ਹੀ ਚੁੰਚ ਕਥਾ ਐਵੇਂ ਫ਼ਜ਼ੂਲ ਹੀ ਹੈ । ਬਦਉਨ ਪਦ ਬਦਨੀ ਦੇ ਥਾਉਂ ਆਇਆ ਹੈ। ਸੋ ਕਥਨੀ ਬਦਉਨ ਤੋਂ ਮਤਲਬ ਕਥਨੀ ਬਦਨੀ ਹੀ ਹੈ । ਤੱਤ ਸਾਰ ਸਿੱਟਾ ਇਸ ਦੁਤੁਕੀ ਦਾ ਇਹੀ ਹੈ ਕਿ ਸੱਚੀ ਸਾਰ-ਕਥਾ ਗੁਰ-ਸ਼ਬਦ ਦੀ ਅਭਿਆਸ ਕਮਾਈ ਹੀ ਹੈ । ਗੁਰ-ਸ਼ਬਦ ਦਾ ਉਚਾਰੀ ਜਾਣਾ ਹੀ ਸੱਚੀ ਸਿਫਤਿ ਸਲਾਹ ਹੈ। ਸਚੀ ਸਿਫਤਿ ਸਲਾਹ ਵਾਹਿਗੁਰੂ ਨਾਮ ਦੀ ਅਭਿਆਸ ਕਮਾਈ ਹੀ ਹੈ। ਹੋਰ ਫੋਕੀਆਂ ਗੱਲਾ ਕਰਨ ਨਾਲ ਤੇ ਅਕਲ ਦੀ ਚਤੁਰਾਈ ਨਾਲ ਗੁਰ-ਸ਼ਬਦ ਦੀ ਵੀਚਾਰ ਨਹੀਂ ਹੋ ਸਕਦੀ। ਯਥਾ ਗੁਰ-ਪ੍ਰਮਾਣ:-
ਸਚਾ ਨਾਮੁ ਧਿਆਇ ਤੂ ਸਭੋ ਵਰਤੈ ਸਚੁ ॥
ਨਾਨਕ ਹੁਕਮੈ ਜੋ ਬੁਝੈ ਸੋ ਫਲੁ ਪਾਏ ਸਚੁ ॥
ਕਥਨੀ ਬਦਨੀ ਕਰਤਾ ਫਿਰੈ ਹੁਕਮੁ ਨ ਬੁਝੈ ਸਚੁ ॥
ਨਾਨਕ ਹਰਿ ਕਾ ਭਾਣਾ ਮੰਨੇ ਸੋ ਭਗਤ ਹੋਇ
ਵਿਣੁ ਮੰਨੇ ਕਚੁ ਨਿਕਚੁ ॥੧॥੯॥
ਸਲੋਕ ਮ: ੩, ਰਾਮਕਲੀ ਕੀ ਵਾਰ, ਪੰਨਾ ੯੫੦
ਤਥਾ ਹੋਰ ਗੁਰ ਪ੍ਰਮਾਣ :-
ਸਚਾ ਨਾਮੁ ਧਿਆਈਐ ਸਭੋ ਵਰਤੈ ਸਚੁ ॥
ਨਾਨਕ ਹੁਕਮੁ ਬੁਝਿ ਪਰਵਾਣੁ ਹੋਇ ਤਾ ਫਲੁ ਪਾਵੈ ਸਚੁ ॥
ਕਥਨੀ ਬਦਨੀ ਕਰਤਾ ਫਿਰੈ ਹੁਕਮੈ ਮੂਲਿ ਨ ਬੁਝਈ
ਅੰਧਾ ਕਚੁ ਨਿਕਚੁ ॥੨॥੨॥
ਮ: ੩, ਗੂਜਰੀ ਕੀ ਵਾਰ, ਪੰਨਾ ੫੦੯
ਤਥਾ:-ਕਥਨੀ ਬਦਨੀ ਕਹਨੁ ਕਹਾਵਨੁ ॥੩॥੧੧॥
ਆਸਾ ਕਬੀਰ ਜੀ, ਪੰਨਾ ੪੭੮
ਤਥਾ ਹੋਰ:-ਕਥਨੀ ਬਦਨੀ ਜੇ ਕਰੇ ਮਨਮੁਖਿ ਬੂਝ ਨ ਹੋਇ ॥
ਗੁਰਮਤੀ ਘਟਿ ਚਾਨਣਾ ਹਰਿ ਨਾਮੁ ਪਾਵੈ ਸੋਇ ॥੩॥੯॥
ਗੂਜਰੀ ਮ: ੩, ਪੰਨਾ ੪੯੨
ਬਸ, ਸਿੱਧ ਹੋਇਆ ਕਿ ਪ੍ਰਚਲਤ ਕਥਾ ਪਰਪਾਟੀ ਜੋ ਪਈ ਹੋਈ ਹੈ, ਸੋ ਉਪਰ ਲਿਖੇ ਪ੍ਰਮਾਣਾਂ ਵਿਚਿ ਆਈ ਕਥਨੀ ਬਦਨੀ ਹੀ ਹੈ, ਏਦੂੰ ਵਧ ਹੋਰ ਕੁਛ ਨਹੀਂ । ਇਹ ਸਾਰੀ ਕਥਨੀ ਬਦਨੀ ਐਵੇਂ ਬਕਬਾਦ ਹੀ ਹੈ, ਛਾਰ ਰੂਪ ਖ਼ਾਕ ਹੈ, ਜਿਸ ਦੀ ਹੈਸੀਅਤ ਹਕੀਕਤ ਕੋਈ ਨਹੀਂ ।
ਆਵਹੁ ਸੰਤ ਪਿਆਰਿਹੋ ਅਕਥ ਕੀ ਕਰਹ ਕਹਾਣੀ ॥
ਕਰਹਾ ਕਹਾਣੀ ਅਕਥ ਕੇਰੀ ਕਿਤੁ ਦੁਆਰੈ ਪਾਈਐ ॥
ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ॥
ਹੁਕਮੁ ਮੰਨਿਹੁ ਗੁਰੂ ਕੇਰਾ ਗਾਵਹੁ ਸਚੀ ਬਾਣੀ ॥
ਕਹੈ ਨਾਨਕੁ ਸੁਣਹੁ ਸੰਤਹੁ ਕਥਿਹੁ ਅਕਥ ਕਹਾਣੀ ॥੯॥
ਰਾਮਕਲੀ ਮਹਲਾ ੩, ਪੰਨਾ ੯੧੮
ਇਸ ਗੁਰਵਾਕ ਦੀ ਸਭ ਤੋਂ ਪਿਛਲੀ ਤੁਕ ਅੰਦਰ ਸਪੱਸ਼ਟ ਤੌਰ ਤੇ ਲਿਖਿਆ ਹੋਇਆ ਹੈ ਕਿ ਗੁਰਬਾਣੀ ਦਾ ਗਾਵਣਾ ਹੀ ਅਕੱਥ ਕਹਾਣੀ ਕਰਨਾ ਹੈ । ਪਹਿਲੀ ਤੁਕ ਅੰਦਰਿ ਗੁਰੂ ਸਾਹਿਬ ਦਾ ਸਮੁਚੇ ਸਿਖ ਸੰਤ ਪਿਆਰਿਆਂ ਨੂੰ ਹੀ ਫ਼ੁਰਮਾਨ ਹੈ ਕਿ ਆਵਹੁ ਮਿਲ ਕੇ ਅਕੱਥ ਕਹਾਣੀ ਕਰੀਏ, ਭਾਵ, ਗੁਰਬਾਣੀ ਗਾਵੀਏ ਉਚਾਰੀਏ । ਕਿਸੇ ਇਕ ਅਧੇ ਸਿਖ ਨੂੰ ਨਹੀਂ ਕਿਹਾ (ਜੈਸਾ ਕਿ ਅੱਜ
ਜਿਉ ਤੂ ਚਲਾਇਹਿ ਤਿਵ ਚਲਹ ਸੁਆਮੀ ਹੋਰੁ ਕਿਆ ਜਾਣਾ ਗੁਣ ਤੇਰੇ ॥
ਜਿਵ ਤੂ ਚਲਾਇਹਿ ਤਿਵੈ ਚਲਹ ਜਿਨਾ ਮਾਰਗਿ ਪਾਵਹੇ ॥
ਕਰਿ ਕਿਰਪਾ ਜਿਨ ਨਾਮਿ ਲਾਇਹਿ ਸਿ ਹਰਿ ਹਰਿ ਸਦਾ ਧਿਆਵਹੇ ॥
ਜਿਸ ਨੋ ਕਥਾ ਸੁਣਾਇਹਿ ਆਪਣੀ ਸਿ ਗੁਰ ਦੁਆਰੈ ਸੁਖੁ ਪਾਵਹੇ॥
ਕਹੈ ਨਾਨਕੁ ਸਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ ॥੧੫॥
ਰਾਮਕਲੀ ਮ: ੩, ਪੰਨਾ ੯੧੯
ਹੇ ਮੇਰੇ ਵਾਹਿਗੁਰੂ, ਸੁਆਮੀ, ਮਾਲਕ! ਆਪੋ ਆਪਣੀ ਅਲਪਗ ਅਕਲ ਦੁਆਰਾ ਤੇਰੇ ਗੁਣ ਉੱਕੇ ਹੀ ਕਹੇ ਕਥੇ ਨਹੀਂ ਜਾ ਸਕਦੇ । ਜਿਨ੍ਹਾਂ ਨੂੰ ਤੂੰ ਆਪਣੀ ਕਿਰਪਾ ਕਰ ਕੇ ਸੱਚਾ ਸਤਿਗੁਰੂ ਮੇਲਦਾ ਹੈ, ਓਹੀ ਤੇਰੇ ਇਸ ਮਾਰਗ ਤੇ ਪੈਂਦੇ ਹਨ । ਸੱਚੇ ਗੁਰੂ ਦੁਆਰਾ ਵਖਾਣੇ, ਵਿਥਾਰੇ ਤੇਰੇ ਗੁਰਬਾਣੀ ਰੂਪੀ ਹੁਕਮਾਂ ਉਪਰਿ ਚਲਣਾ ਹੀ ਸੱਚੀ ਗੁਰਮੁਖਤਾਈ ਹੈ । ਜਿਨ੍ਹਾਂ ਉਪਰਿ ਤੇਰੀ ਕਿਰਪਾ ਹੁੰਦੀ ਹੈ ਤਿਨ੍ਹਾਂ ਨੂੰ ਤੂੰ ਗੁਰੂ ਮੇਲ ਕੇ ਤੇ ਗੁਰੂ ਦੁਆਰਿਓਂ ਗੁਰ-ਦੀਖਿਆ ਨਾਮ ਬਖ਼ਸ਼ ਕੇ ਨਾਮ ਦੀ ਅਭਿਆਸ ਕਮਾਈ ਵਿਚਿ ਲਾ ਲੈਂਦਾ ਹੈਂ । ਓਹ ਤੇਰੀ ਕਿਰਪਾ ਪਾਤ੍ਰ ਗੁਰਮੁਖ ਜਨ ਖਿਨ ਖਿਨ ਨਾਮ ਅਭਿਆਸ ਕਮਾਈਆਂ ਕਰਨ ਲਗ ਪੈਂਦੇ ਹਨ ਤੇ ਵਾਹਿਗੁਰੂ ਵਾਹਿਗੁਰੂ ਹੀ ਸਾਸਿ ਸਾਸਿ ਧਿਆਉਂਦੇ ਹਨ । ਇਹ ਸਾਸਿ ਸ੍ਵਾਸਿ ਨਾਮ ਅਭਿਆਸ ਵਾਲੀ ਗੁਰਦੀਖਿਆ ਰੂਪੀ ਕਥਾ ਗੁਰੂ ਦੁਆਰਿਓਂ ਹੀ ਪ੍ਰਾਪਤ ਹੁੰਦੀ ਹੈ ਅਤੇ ਤੇਰੀ ਕਿਰਪਾ ਨਾਲ ਹੀ ਪ੍ਰਾਪਤ ਹੁੰਦੀ ਹੈ । ਏਥੇ ਕਥਾ ਸੁਣਾਵਣਹਾਰਾ ਗੁਰੂ ਕਰਤਾਰ ਆਪਿ ਹੈ ਅਤੇ ਇਹ ਕਥਾ ਗੁਰਬਾਣੀ ਅਤੇ ਵਾਹਿਗੁਰੂ ਦਾ ਨਾਮ- ਜਾਪ ਹੀ ਹੈ। ਕਿਸੇ ਅਲਪਗ ਬੁਧੀ ਵਾਲੇ ਕਥੋਗੜ ਅਤੇ ਕੁਫੱਕੜ, ਆਪੋਂ ਬਣ ਬੈਠੇ ਕਹਾਵਤੀ ਸੰਤ ਦੇ ਮੂੰਹੋਂ ਕਥਾ ਸੁਣਨ ਤੋਂ ਭਾਵ ਹਰਗਿਜ਼ ਹਰਗਿਜ਼ ਨਹੀਂ ।
ਅੰਤੈ ਸਤਿਗੁਰੁ ਬੋਲਿਆ ਮੈ ਪਿਛੇ ਕੀਰਤਨੁ ਕਰਿਅਹੁ ਨਿਰਬਾਣੁ ਜੀਉ ॥
ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ ॥
ਹਰਿ ਕਥਾ ਪੜੀਐ ਹਰਿ ਨਾਮੁ ਸੁਣੀਐ ਬੇਬਾਣੁ ਹਰਿ ਰੰਗੁ ਗੁਰ ਭਾਵਏ ॥
ਪਿੰਡ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ ॥੫॥
ਰਾਮਕਲੀ ਸਦੁ, ਪੰਨਾ ੯੨੩
ਜੋਤੀ ਜੋਤਿ ਸਮਾਉਣ ਸਮੇਂ (ਅੰਤ ਕਾਲ ਸਮੇਂ) ਸਤਿਗੁਰੂ ਅਮਰਦਾਸ
ਉਦਮੁ ਅਗਮੁ ਅਗੋਚਰੋ ਚਰਨ ਕਮਲ ਨਮਸਕਾਰ ॥
ਕਥਨੀ ਸਾ ਤੁਧੁ ਭਾਵਸੀ ਨਾਨਕ ਨਾਮ ਅਧਾਰ ॥੧॥
ਸਲੋਕ, ਰਾਮਕਲੀ ਮ: ੫, ਪੰਨਾ ੯੨੭
ਦੂਸਰੀ ਪੰਗਤੀ ਸਾਫ਼ ਦ੍ਰਿੜਾਉਂਦੀ ਹੈ ਕਿ ਗੁਰਮਤਿ ਅਨੁਸਾਰ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਨੂੰ ਨਾਮ ਅਧਾਰ ਰੂਪ ਕਥਨੀ ਹੀ ਭਾਉਂਦੀ ਹੈ । ਅਗਮ ਅਗੋਚਰ ਵਾਹਿਗੁਰੂ ਦੇ ਚਰਨ ਕਮਲਾਂ ਨੂੰ ਨਮਸਕਾਰ, ਪਰਤੱਖ ਜੋਹਾਰ, ਏਸੇ ਵਾਹਿਗੁਰੂ ਨਾਮ ਦੀ ਕਥਾ ਰੂਪ ਕਮਾਈ ਹੀ ਕਰਾਉਂਦਾ ਹੈ । ਉਦਮ ਕਰ ਕੇ, ਸਾਵਧਾਨ ਹੋ ਕੇ ਅੰਮ੍ਰਿਤ ਵੇਲੇ ਨਾਮ ਅਭਿਆਸ ਦੀ ਕਥਾ ਕਮਾਈ ਕੀਤਿਆਂ ਹੀ ਜੋਤੀਸ਼ ਵਾਹਿਗੁਰੂ ਗੁਰੂ ਹਿਰਦੇ ਅੰਦਰ ਹੀ ਆਇ ਵੁਠਦਾ ਹੈ । ਆਪ ਹੀ ਆਇ ਵੁਠਣ ਤੋਂ ਪਹਿਲਾਂ ਉਸ ਦੀ ਜੋਤਿ-ਕਿਰਨੀ-ਆਭਾ ਹਿਰਦੇ ਅੰਦਰਿ ਆਇ ਜ਼ਹੂਰ ਪਜ਼ੀਰ ਹੁੰਦੀ ਹੈ । ਇਹ ਜੋਤਿ ਕਿਰਨੀ ਆਭਾ ਹੀ ਵਾਹਿਗੁਰੂ ਦੇ ਚਰਨਾਂ ਕੰਵਲਾਂ ਦਾ ਜ਼ਹੂਰ ਹੈ।
ਗੁਰਮੁਖਿ ਅਕਥੁ ਕਥੈ ਬੀਚਾਰਿ ॥ ਗੁਰਮੁਖਿ ਨਿਬਹੈ ਸਪਰਵਾਰਿ ॥
ਗੁਰਮੁਖਿ ਜਪੀਐ ਅੰਤਰਿ ਪਿਆਰਿ ॥ ਗੁਰਮੁਖਿ ਪਾਈਐ ਸਬਦਿ ਅਚਾਰਿ ॥
ਸਬਦਿ ਭੇਦਿ ਜਾਣੈ ਜਾਣਾਈ ॥ ਨਾਨਕ ਹਉਮੈ ਜਾਲਿ ਸਮਾਈ ॥੨੯॥
ਰਾਮਕਲੀ ਮ: ੧, ਪੰਨਾ ੯੪੧
ਗੁਰਮੁਖਾਂ ਦੀ ਵੀਚਾਰ ਅਕੱਥ ਕਥਾ ਹੈ ਅਤੇ ਵੀਚਾਰ ਹੀ ਗੁਰਮੁਖਾਂ ਦੀ ਨਾਮ ਅਭਿਆਸ ਕਮਾਈ ਹੈ । ਤਾਂ ਤੇ ਗੁਰਮਤਿ ਨਾਮ ਅਭਿਆਸ ਕਮਾਈ ਗੁਰਮੁਖਾਂ ਦੀ ਅਕੱਥ ਕਥਾ ਹੈ । ਗੁਰਮੁਖ ਜਨ ਨਾਮ ਅਭਿਆਸ ਰੂਪੀ ਕਥਾ ਹੀ ਹਰ ਦਮ ਕਰਦਾ ਰਹਿੰਦਾ ਹੈ ਅਤੇ ਅੰਦਰਲੇ ਪ੍ਰੇਮ ਪਿਆਰ ਸਹਿਤ ਵਾਹਿਗੁਰੂ ਨਾਮ ਜਪ ਜਪ ਕੇ ਕਰਦਾ ਹੈ । ਸ਼ਬਦ ਰੂਪੀ ਕਰਣੀ ਦੇ ਹੀ ਗੁਰਮੁਖਿ ਜਨ ਪੂਰਨੇ ਪਾਉਂਦਾ ਹੈ । ਇਸ ਅਕੱਥ ਕਥਾ ਰੂਪੀ ਨਾਮ ਅਭਿਆਸ ਕਥਾ ਕਮਾਈ ਦਾ ਭੇਦ ਗੁਰਮੁਖਿ ਬਣ ਕੇ ਹੀ ਜਾਣਿਆ ਜਾਂਦਾ ਹੈ ਅਤੇ ਅਭਿਆਸੀ ਗੁਰਮੁਖਿ ਜਨ ਹੀ ਜਾਣਾਇ ਸਕਦਾ ਹੈ । ਕਿਉਂਕਿ ਇਸ ਅਭਿਆਸ ਕਥਾ ਕਮਾਈ ਦੁਆਰਾ ਗੁਰਮੁਖਿ ਜਨ ਦੀ ਹਉਮੈ ਅੰਦਰੋਂ ਉੱਕਾ ਹੀ ਜਲ ਬਲ ਸੜ ਜਾਂਦੀ ਹੈ, ਵਾਹਿਗੁਰੂ ਅਤੇ ਵਾਹਿਗੁਰੂ ਦੇ ਨਾਮ ਵਿਖੇ ਹੀ ਸਮਾਈ ਹੋ ਜਾਂਦੀ ਹੈ ।
ਭਣਤਿ ਨਾਨਕੁ ਅਕਥ ਕੀ ਕਥਾ ਸੁਣਾਏ ॥
ਸਤਿਗੁਰੁ ਮਿਲੈ ਤ ਇਹੁ ਧਨੁ ਪਾਏ ॥੫॥੮॥
ਮਾਰੂ ਮ: ੧, ਪੰਨਾ ੯੯੧
ਸਤਿਗੁਰੂ ਜੀ ਫੁਰਮਾਉਂਦੇ ਹਨ ਕਿ ਸਤਿਗੁਰ ਮਿਲੇ ਤੋਂ ਹੀ ਅਕੱਥ ਕਥਾ ਰੂਪੀ ਵਾਹਿਗੁਰੂ ਨਾਮ ਧਨ ਪਾਈਦਾ ਹੈ ਤੇ ਗੁਰਮੁਖਿ ਨਾਮ ਅਭਿਆਸੀ ਜਨਾਂ ਨੂੰ ਇਸ ਅਕੱਥ ਕਥਾ ਦੇ ਸੁਣਨ ਸੁਣਾਵਣ ਦਾ ਅਵਸਰ ਪ੍ਰਾਪਤ ਹੁੰਦਾ ਹੈ । ਬਸ, ਇਹ ਅਕੱਥ ਕਥਾ ਵਾਹਿਗੁਰੂ ਨਾਮ ਹੀ ਹੈ ।
ਕਥੜੀਆ ਸੰਤਾਹ ਤੇ ਸੁਖਾਊ ਪੰਧੀਆ ॥
ਨਾਨਕ ਲਧੜੀਆ ਤਿੰਨਾਹ ਜਿਨਾ ਭਾਗੁ ਮਥਾਹੜੈ ॥੨॥੨੧॥
ਮ: ੫, ਮਾਰੂ ਕੀ ਵਾਰ, ਪੰਨਾ ੧੧੦੧
ਜੋ ਗੁਰਮੁਖਿ ਅਭਿਆਸੀ ਸੰਤ ਹਨ ਤੇ ਜਿਨ੍ਹਾਂ ਨੇ ਗੁਰਮਤਿ ਨਾਮ ਦੀਆਂ ਅਥੱਕ ਕਮਾਈਆਂ ਕੀਤੀਆਂ ਹਨ, ਐਸੇ ਪ੍ਰਮਾਰਥੀ ਆਤਮ ਪਰਮਾਤਮੀ ਸੁਖ ਦੇ ਸੱਚੇ ਪੰਧ (ਗੁਰਮਤਿ ਮਾਰਗ) ਤੇ ਚਲਣ ਵਾਲਿਆਂ ਲਈ ਇਹੋ ਕਥ ਕਥਾਵਾਂ ਹਨ, ਜੋ ਸੰਤ ਜਨ ਉਚਾਰਦੇ ਕਬਦੇ ਹਨ। ਤੇ ਤਿਨ੍ਹਾਂ ਨੇ ਹੀ ਗੁਰੂ ਦਵਾਰਿਓਂ ਲਝੀਆਂ ਹਨ, ਜਿਨ੍ਹਾਂ ਦੇ ਮੱਥੇ ਤੇ ਸੁਖ ਭਾਗ ਲਿਖੇ ਹੋਏ ਹੁੰਦੇ ਹਨ। ਗੁਰੂ ਦੁਆਰਿਓਂ
ਸਰਨੀ ਆਇਓ ਨਾਥ ਨਿਧਾਨ ॥
ਨਾਮ ਪ੍ਰੀਤਿ ਲਾਗੀ ਮਨ ਭੀਤਰਿ ਮਾਗਨ ਕਉ ਹਰਿ ਦਾਨ ॥੧॥ਰਹਾਉ॥
ਸੁਖਦਾਈ ਪੂਰਨ ਪਰਮਸੁਰ ਕਰਿ ਕਿਰਪਾ ਰਾਖਹੁ ਮਾਨ ॥
ਦੇਹੁ ਪ੍ਰੀਤਿ ਸਾਧੂ ਸੰਗਿ ਸੁਆਮੀ ਹਰਿ ਗੁਨ ਰਸਨ ਬਖਾਨ ॥੧॥
ਗੋਪਾਲ ਦਇਆਲ ਗੋਬਿੰਦ ਦਮੋਦਰ ਨਿਰਮਲ ਕਬ ਗਿਆਨ ॥
ਨਾਨਕ ਕਉ ਹਰਿ ਕੈ ਰੰਗਿ ਰਾਗਹੁ ਚਰਨ ਕਮਲ ਸੰਗਿ ਧਿਆਨ॥੨॥੧॥੩॥
ਕੇਦਾਰਾ ਮ: ੫ ਘਰੁ ੪, ਪੰਨਾ ੧੧੧੯
ਵਾਹਿਗੁਰੂ ਨਾਮ ਦੀ ਸਿੱਧੀ ਰੂਪ ਖ਼ਜ਼ਾਨੇ ਦੇ ਮਾਲਕ ਸਤਿਗੁਰੂ ਦੀ ਸ਼ਰਨੀ ਆਇਆ ਹੀ ਵਾਹਿਗੁਰੂ ਦੇ ਨਾਮ ਦੇ ਦਾਨ ਮੰਗਣ ਦੀ ਹਿਰਦੇ ਅੰਦਰਿ ਪ੍ਰੀਤੀ ਲਗਦੀ ਹੈ। ਹੇ ਪੂਰਨ ਵਾਹਿਗੁਰੂ ਸਰੂਪ ਸੁਖਦਾਈ ਸਤਿਗੁਰੂ ! ਕਿਰਪਾ ਕਰਕੇ ਸ਼ਰਨ ਆਇਆਂ ਦੀ ਲਾਜ ਰਖ ਲਵੋ । ਸਤਸੰਗਤਿ ਕਰਨ ਦੀ ਤੇ ਸਤਸੰਗ ਵਿਚਿ ਰਹਿਣ ਦੀ ਐਸੀ ਜਿਗਰੀ ਸਦਾ ਦੀ ਭਾਵਨੀ ਬਖ਼ਸ਼ੋਂ ਕਿ ਰਸਨਾ ਕਰਕੇ ਸਦਾ ਸਦਾ ਵਾਹਿਗੁਰੂ ਦੇ ਗੁਣ ਹੀ ਵਖਾਣਦਾ ਰਹਾਂ। ਇਸ ਬਿਧਿ ਵਾਹਿਗੁਰੂ ਦੇ ਗੁਣ ਵਖਾਨਣਾ ਹੀ ਗੁਪਾਲ ਦਇਆਲ ਗੋਬਿੰਦ ਦਮੋਦਰ ਵਾਹਿਗੁਰੂ ਦੀ ਨਿਰਮਲ ਕਥਾ ਦਾ ਕਰਨਾ ਹੈ ਤੇ ਇਹੀ ਨਿਰਮਲ ਕਥਾ ਵਾਹਿਗੁਰੂ ਦਾ ਪੂਰਨ ਗਿਆਨ ਹੈ। ਇਸੇ ਬਿਧਿ ਵਾਹਿਗੁਰੂ ਦੇ ਰੰਗਾਂ ਵਿਚ ਰਹਿਣਾ ਵਾਹਿਗੁਰੂ ਦੇ ਚਰਨ ਕਮਲਾਂ ਦੇ ਧਿਆਨ ਸੰਗਿ ਜੁੜਨਾ ਹੈ।
ਸੰਤ ਮੰਡਲ ਮਹਿ ਹਰਿ ਮਨਿ ਵਸੈ॥ ਸੰਤ ਮੰਡਲ ਮਹਿ ਦੁਰਤੁ ਸਭੁ ਨਸੈ ॥
ਸੰਤ ਮੰਡਲ ਮਹਿ ਨਿਰਮਲ ਰੀਤਿ ॥ ਸੰਤ ਸੰਗਿ ਹੋਇ ਏਕ ਪਰੀਤਿ ॥੧॥
ਸੰਤ ਮੰਡਲ ਤਹਾ ਕਾ ਨਾਉ॥ ਪਾਰਬ੍ਰਹਮ ਕੇਵਲ ਗੁਣ ਗਾਉ ॥੧॥ਰਹਾਉ॥
ਸੰਤ ਮੰਡਲ ਮਹਿ ਜਨਮ ਮਰਣੁ ਰਹੈ ॥ ਸੰਤ ਮੰਡਲ ਮਹਿ ਜਮੁ ਕਿਛੂ ਨ ਕਹੈ ॥
ਸੰਤ ਸੰਗਿ ਹੋਇ ਨਿਰਮਲ ਬਾਣੀ॥ ਸੰਤ ਮੰਡਲ ਮਹਿ ਨਾਮੁ ਵਖਾਣੀ ॥੨॥
ਸੰਤ ਮੰਡਲ ਕਾ ਨਿਹਚਲ ਆਸਨੁ ॥ ਸੰਤ ਮੰਡਲ ਮਹਿ ਪਾਪ ਬਿਨਾਸਨੁ॥
ਸੰਤ ਮੰਡਲ ਮਹਿ ਨਿਰਮਲ ਕਥਾ॥ ਸੰਤ ਸੰਗਿ ਹਉਮੈ ਦੁਖ ਨਸਾ ॥੩॥
ਸੰਤ ਮੰਡਲ ਕਾ ਨਹੀ ਬਿਨਾਸੁ ॥ ਸੰਤ ਮੰਡਲ ਮਹਿ ਹਰਿ ਗੁਣਤਾਸੁ॥
ਸੰਤ ਮੰਡਲ ਠਾਕੁਰ ਬਿਸ੍ਰਾਮੁ ॥ ਨਾਨਕ ਓਤਿ ਪੋਤਿ ਭਗਵਾਨੁ ॥੪॥੨੪॥੩੭॥
ਭੈਰਉ ਮ: ੫, ਪੰਨਾ ੧੧੪੬
ਇਸ ਗੁਰਵਾਕ ਦੀ ਰਹਾਉ ਰੂਪ ਅਸਥਾਈ ਦਸਦੀ ਹੈ ਕਿ ਗੁਰਮਤਿ ਸਾਧ ਸੰਗਤਿ ਦਾ ਮੰਡਲ ਉਹ ਹੈ ਜਿਥੇ ਕੇਵਲ ਵਾਹਿਗੁਰੂ ਦੇ ਗੁਣ ਹੀ ਗਾਈਦੇ ਹਨ । ਤੇ ਏਸੇ ਵਾਕ ਦੀ ਤੀਜੀ ਪੰਗਤੀ ਦਾ ਦੂਜਾ ਪਦ ਦਸਦਾ ਹੈ ਕਿ ਗੁਰੂ ਘਰ ਦੇ ਸਤਸੰਗ ਰੂਪੀ ਸੰਤ-ਮੰਡਲ ਵਿਖੇ ਹਰ ਦਮ ਹੀ ਵਾਹਿਗੁਰੂ ਦੇ ਨਾਮ ਦੀ ਨਿਰਮਲ ਕਥਾ ਹੁੰਦੀ ਰਹਿੰਦੀ ਹੈ । ਵਾਹਿਗੁਰੂ ਗੁਣ ਗਾਵਣੇ, ਗੁਰਬਾਣੀ ਰੂਪੀ ਹਰਿ ਜਸ ਦਾ ਉਚਾਰਨਾ ਹੀ ਇਹ ਨਿਰਮਲ ਕਥਾ ਹੈ, ਜਿਸਦਾ ਜ਼ਿਕਰ ਇਥੇ ਕੀਤਾ ਗਿਆ ਹੈ । ਸਤਸੰਗ ਮੰਡਲ ਵਿਚ ਹੀ ਨਿਵਾਸ ਕੀਤਿਆਂ ਤੇ ਹਰ ਦਮ ਵਾਹਿਗੁਰੂ ਦੇ ਗੁਣ ਕਥਦਿਆਂ ਵਾਹਿਗੁਰੂ ਹਿਰਦੇ ਵਿਚਿ ਵਸਦਾ ਹੈ । ਗੁਰੂ ਘਰ ਦੇ ਸਤਸੰਗ ਮੰਡਲ ਵਿਖੇ ਸੰਗਤਾਂ ਨਾਲਿ ਮਿਲ ਕੇ ਹਰਿ ਜਸ ਗਾਵਣ ਰੂਪੀ ਹਰਿ ਕਥਾ ਕਰ ਕੇ ਪਿਛਲੇ ਜਨਮਾਂ ਦਾ ਕਮਾਇਆ ਹੋਇਆ ਸਭ ਬੱਜਰ ਪਾਪ ਦੂਰ ਹੋ ਜਾਂਦਾ ਹੈ । ਸਾਧ ਸੰਗਤ ਵਿਖੇ ਵਸਣ ਰਸਣ ਕਰਕੇ ਹੀ ਅਤੇ ਸੱਚੀ ਹਰੀ ਕਥਾ ਦੇ ਰਸੀਏ ਹੋਣ ਕਰਕੇ ਇਕੋ ਵਾਹਿਗੁਰੂ ਸੰਗ ਹੀ ਪ੍ਰੀਤ ਕਰਨ ਦੀ ਨਿਰਮਲ ਰੀਤਿ ਪ੍ਰਾਪਤ ਹੁੰਦੀ ਹੈ।
ਗੁਰੂ ਕੀਆਂ ਸੰਗਤਾਂ ਗੁਰਮੁਖਾਂ ਸਿੱਖਾਂ ਦੇ ਮੰਡਲ ਵਿਚ ਵਾਹਿਗੁਰੂ ਦੇ ਜਸ ਦੀ ਕੀਰਤਨ ਰੂਪੀ ਕਥਾ ਕਰਨ ਕਰਿ ਜਨਮ ਮਰਣ ਦਾ ਚੁਰਾਸੀ ਦਾ ਗੇੜ ਸਭ ਮੁਕ ਜਾਂਦਾ ਹੈ । ਸਤਸੰਗਤਿ ਵਿਚ ਬੈਠ ਕੇ ਕੀਰਤਨ ਕਥਾ ਕਰਦਿਆਂ ਸੁਣਦਿਆਂ ਨੂੰ ਜਮਕਾਲ ਕੁਛ ਨਹੀਂ ਕਹਿੰਦਾ, ਨੇੜੇ ਹੀ ਨਹੀਂ ਆਉਂਦਾ, ਦੂਰੋਂ ਹੀ ਦੇਖ ਕੇ ਭੱਜ ਜਾਂਦਾ ਹੈ । ਸਤਸੰਗ ਮੰਡਲ ਵਿਖੇ ਕੇਵਲ ਨਿਰਮਲ ਗੁਰਬਾਣੀ ਦਾ ਹੀ ਨਿਰਬਾਣ ਕੀਰਤਨ ਹੁੰਦਾ ਰਹਿੰਦਾ ਹੈ । ਨਿਰੋਲ ਗੁਰਬਾਣੀ ਦਾ ਨਿਰਬਾਣ ਕੀਰਤਨ ਨਾਮ ਨਿਧਾਨ ਨੂੰ ਰੋਮ ਰੋਮ ਵਿਖੇ ਵਸਾਉਣ ਲਈ ਸਹਾਈ ਹੈ । ਸੱਚੇ ਟਿਕਾਉ ਵਾਲਾ ਥਾਨ ਨਿਹਚਲ ਆਸਣ ਹੀ ਸਤਸੰਗ ਮੰਡਲ ਹੈ, ਜਿਥੇ ਹਰ ਦਮ ਕਥਾ ਕੀਰਤਨ ਹੁੰਦਾ ਰਹਿੰਦਾ ਹੈ। ਇਸ ਨਿਹਚਲ ਥਾਨ ਦਾ ਕਦੇ ਬਿਨਾਸ ਨਹੀਂ ਹੁੰਦਾ । ਗੁਣਾਂ ਦਾ ਖ਼ਜ਼ਾਨਾ, ਵਾਹਿਗੁਰੂ ਦਾ ਨਾਮ ਨਿਧਾਨ ਸੰਤ ਮੰਡਲ ਵਿਖੇ ਹੀ ਸਦਾ ਕਾਇਮ ਦਾਇਮ ਹੈ। ਸੰਤ ਮੰਡਲ ਵਿਖੇ ਠਾਕਰ ਦਾ ਬਿਸਰਾਮ ਹੈ । ਉਥੇ ਪੂਰੇ ਤੌਰ ਤੇ ਓਤਿ ਪੋਤਿ ਵਾਹਿਗੁਰੂ ਭਗਵਾਨ ਦਾ ਹੀ ਵਾਸਾ ਹਰ ਦਮ ਰਹਿੰਦਾ ਹੈ।
ਦਰਸਨ ਕੀ ਪਿਆਸ ਜਿਸੁ ਨਰ ਹੋਇ ॥ ਏਕਤੁ ਰਾਚੈ ਪਰਹਰਿ ਦੋਇ ॥
ਦੂਰਿ ਦਰਦੁ ਮਥਿ ਅੰਮ੍ਰਿਤੁ ਖਾਇ ॥ ਗੁਰਮੁਖਿ ਬੂਝੈ ਏਕ ਸਮਾਇ ॥੧॥
ਤੇਰੇ ਦਰਸਨ ਕਉ ਕੇਤੀ ਬਿਲਲਾਇ ॥
ਵਿਰਲਾ ਕੋ ਚੀਨਸਿ ਗੁਰ ਸਬਦਿ ਮਿਲਇ ॥੧॥ਰਹਾਉ॥
ਬੇਦ ਵਖਾਣਿ ਕਹਹਿ ਇਕੁ ਕਹੀਐ ॥ ਓਹੁ ਬੇਅੰਤੁ ਅੰਤੁ ਕਿਨਿ ਲਹੀਐ ॥
ਏਕੋ ਕਰਤਾ ਜਿਨਿ ਜਗੁ ਕੀਆ ॥ ਬਾਝੁ ਕਲਾ ਧਰਿ ਗਗਨੁ ਧਰੀਆ ॥੨॥
ਏਕੋ ਗਿਆਨੁ ਧਿਆਨੁ ਧੁਨਿ ਬਾਣੀ ॥ ਏਕੁ ਨਿਰਾਲਮੁ ਅਕਥ ਕਹਾਣੀ ॥
ਏਕੋ ਸਬਦੁ ਸਚਾ ਨੀਸਾਣੁ ॥ ਪੂਰੇ ਗੁਰ ਤੇ ਜਾਣੈ ਜਾਣੁ ॥੩॥
ਏਕੋ ਧਰਮੁ ਦ੍ਰਿੜੈ ਸਚੁ ਕੋਈ ॥ ਗੁਰਮਤਿ ਪੂਰਾ ਜੁਗਿ ਜੁਗਿ ਸੋਈ॥
ਅਨਹਦਿ ਰਾਤਾ ਏਕ ਲਿਵਤਾਰ॥ ਓਹੁ ਗੁਰਮੁਖਿ ਪਾਵੈ ਅਲਖ ਅਪਾਰ॥੪॥
ਏਕੋ ਤਖਤੁ ਏਕਂ ਪਾਤਿਸਾਹੁ ॥ ਸਰਬੀ ਥਾਈ ਵੇਪਰਵਾਹੁ ॥
ਤਿਸ ਕਾ ਕੀਆ ਤ੍ਰਿਭਵਣ ਸਾਰੁ ॥ ਓਹੁ ਅਗਮੁ ਅਗੋਚਰੁ ਏਕੰਕਾਰੁ ॥੫॥
ਏਕਾ ਮੂਰਤਿ ਸਾਚਾ ਨਾਉ॥ ਤਿਥੈ ਨਿਬੜੈ ਸਾਚੁ ਨਿਆਉ॥
ਸਾਚੀ ਕਰਣੀ ਪਤਿ ਪਰਵਾਣੁ ॥ ਸਾਚੀ ਦਰਗਹ ਪਾਵੇ ਮਾਣੁ ॥੬॥
ਏਕਾ ਭਗਤਿ ਏਕੋ ਹੈ ਭਾਉ ॥ ਬਿਨੁ ਭੈ ਭਗਤੀ ਆਵਉ ਜਾਉ ॥
ਗੁਰ ਤੇ ਸਮਝਿ ਰਹੈ ਮਿਹਮਾਣ ॥ ਹਰਿ ਰਸਿ ਰਾਤਾ ਜਨੁ ਪਰਵਾਣੁ ॥੭॥
ਇਤ ਉਤ ਦੇਖਉ ਸਹਜੇ ਰਾਵਉ ॥ ਤੁਝ ਬਿਨੁ ਠਾਕੁਰ ਕਿਸੈ ਨ ਭਾਵਉ ॥
ਨਾਨਕ ਹਉਮੈ ਸਬਦਿ ਜਲਾਇਆ ॥ ਸਤਿਗੁਰਿ ਸਾਚਾ ਦਰਸੁ ਦਿਖਾਇਆ ॥
੮॥੩॥ ਬਸੰਤੁ ਮ: ੧, ਪੰਨਾ ੧੧੮੮-੮੯
ਜਿਸ ਜਗਿਆਸੂ ਜਨ ਨੂੰ ਪ੍ਰਮਾਰਥ ਦੀ ਸੱਚੀ ਸਿੱਕ ਲਗੀ ਹੋਈ ਹੁੰਦੀ ਹੈ, ਉਹ ਪੂਰਬਲੇ ਜਨਮਾਂ ਦੇ ਅੰਕੁਰ ਅਨੁਸਾਰ ਵਾਹਿਗੁਰੂ ਦੇ ਦਰਸ਼ਨਾਂ ਦਾ ਮੁਢ ਤੋਂ ਹੀ ਮੁਤਲਾਸ਼ੀ ਬਣ ਜਾਂਦਾ ਹੈ । ਵਾਹਿਗੁਰੂ ਦੇ ਦਰਸ਼ਨਾਂ ਦੀ ਸੱਚੀ ਪਿਆਸ ਉਸ ਦੇ ਰਗ ਰੇਸ਼ੇ ਅੰਦਰਿ ਐਸੀ ਪ੍ਰਬਲ ਹੋ ਕੇ ਲਗਦੀ ਹੈ ਕਿ ਉਹ ਇਕੇ ਦਰਸ਼ਨ-ਪਿਆਸ ਦੇ ਵਹਿਣਾਂ ਵਿਚ ਹੀ ਅਨਦਿਨ ਲਗਾ ਰਹਿੰਦਾ ਹੈ । ਵਾਹਿਗੁਰੂ ਬਿਨਾਂ ਦੂਜੇ ਭਾਵ ਦੀ ਰੁਚੀ ਹੀ ਨਹੀਂ ਰਹਿੰਦੀ, ਮਾਇਆ ਦੇ ਧੰਧ ਬੰਧ ਵਿਚਿ ਖੱਚਤ ਹੀ ਨਹੀਂ ਹੁੰਦਾ । ਦੂਜਾ ਭਾਵ ਸਭ ਤਿਆਗ ਦੇਂਦਾ ਹੈ, ਉਸ ਨੂੰ ਉਸ ਦੇ ਪੂਰਬਲੇ ਭਾਗਾਂ ਅਨੁਸਾਰ ਗੁਰੂ ਨਾਨਕ ਦੇ ਦੁਆਰਿਓਂ ਅੰਮ੍ਰਿਤ ਦੀ ਦਾਤਿ ਭੀ ਮਿਲ ਜਾਂਦੀ ਹੈ, ਅਤੇ ਅੰਮ੍ਰਿਤ ਮਈ ਨਾਮ ਅਭਿਆਸ ਦੀ ਗੁਰ-ਦੀਖਿਆ ਭੀ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ । ਉਹ ਸੁਆਸਿ ਸੁਆਸਿ ਅੰਮ੍ਰਿਤ ਮਈ ਨਾਮ ਅਭਿਆਸ ਦਾ ਖੰਡਾ ਹੀ ਖੜਕਾਉਂਦਾ ਰਹਿੰਦਾ ਹੈ । ਵਾਹਿਗੁਰੂ ਨਾਮ ਦਾ ਬਿਲੋਵਨਾ ਬਿਲੋਇ ਕੈ ਘਟ ਅੰਦਰੋਂ ਅੰਮਿਤ ਦੇ ਛਾਂਦੇ ਉਸ ਨੂੰ ਐਸੇ ਮਿਲਦੇ ਹਨ ਕਿ ਉਹ ਅੰਮ੍ਰਿਤ ਛਾਂਦਿਆਂ ਨੂੰ ਛਕਣੋਂ ਹਟਦਾ ਹੀ ਨਹੀਂ । ਇਨ੍ਹਾਂ ਅੰਮ੍ਰਿਤ ਛਾਂਦਿਆਂ ਦਾ ਐਸਾ ਰਸ ਬਿਸਮਾਦ ਉਸ ਨੂੰ ਆਉਂਦਾ ਹੈ ਕਿ ਉਹ ਇਕ ਛਿਨ ਭੀ ਅੰਮ੍ਰਿਤ ਰਸ ਗਟਾਕ ਭੁੰਚਣੋਂ ਨਹੀਂ ਰਹਿ ਸਕਦਾ। ਹੋਰ ਭੀ ਜ਼ੋਰੋ ਜ਼ੋਰ ਨਾਮ ਦਾ ਬਿਲੋਵਨਾ ਬਿਲੋਂਵਦਾ ਹੈ, ਹੋਰ ਭੀ ਅਧਿਕ ਨਾਮ ਦਾ ਖੰਡਾ ਖੜਕਾਉਂਦਾ ਹੈ । ਇਸ ਅੰਮ੍ਰਿਤ ਭੋਜਨ ਛਕਣ ਦੇ ਪ੍ਰਤਾਪ ਨਾਲ ਉਸ ਦਾ ਸਾਰਾ ਦੁਖ ਦਰਦ ਦੂਰ ਹੋ ਜਾਂਦਾ ਹੈ। ਇਕੋ ਇਕ ਅਕਾਲ ਪੁਰਖ ਹੀ ਉਸ ਨੂੰ
ਵਾਹਿਗੁਰੂ ਦੇ ਦਰਸ਼ਨਾਂ ਨੂੰ ਬਥੇਰੀਂ ਖ਼ਲਕਤ ਆਨਮਤ ਲੁਕਾਈ ਬਿਲਲਾਉਂਦੀ ਤਰਲੇ ਲੈਂਦੀ ਹੈ, ਪਰ ਏਸ ਵਾਹਿਗੁਰੂ ਦੇ ਦਰਸ਼ਨ ਰੂਪੀ ਰਤਨ ਪਦਾਰਥ ਨੂੰ ਕੋਈ ਵਿਰਲਾ ਗੁਰਮੁਖਿ ਜਨ ਚੀਨਦਾ ਪ੍ਰਬੀਨਦਾ ਹੈ । ਪਰ ਚੀਨਦਾ ਤਦ ਹੈ ਜਦੋਂ ਗੁਰ-ਸ਼ਬਦ ਗੁਰਮੰਤ੍ਰ ਗੁਰੂ ਦੁਆਰਿਓਂ ਉਸ ਨੂੰ ਮਿਲ ਜਾਂਦਾ ਹੈ । ਫਿਰ ਉਸ ਗੁਰ-ਸ਼ਬਦ ਦੀਆਂ ਅਥਾਹ ਅਭਿਆਸ ਕਮਾਈਆਂ ਕਰ ਕਰ ਕੇ ਉਸ ਨੂੰ ਦਰਸ਼ਨ-ਲੱਖਤਾ ਦੀ ਸਾਰ ਆਉਂਦੀ ਹੈ।
ਬੇਦ ਆਦਿਕ ਆਨਮਤ ਪੁਸਤਕਾਂ ਪੜ੍ਹਨ ਵਖਾਨਣਹਾਰੇ ਬੜੇ ਬੜੇ ਰਿਸ਼ੀ ਮੁਨੀ ਤਪੀਸ਼ਰ ਕਥਨੀ ਕਰ ਕੇ ਕਹਿੰਦੇ ਤਾਂ ਹਨ ਕਿ ਇਕ ਦੀ ਉਪਾਸ਼ਨਾ ਕਰਨੀ ਚਾਹੀਦੀ ਹੈ, ਪ੍ਰੰਤੂ ਵਾਹਿਗੁਰੂ ਬੇਅੰਤ ਹੈ। ਉਸ ਦਾ ਅੰਤ ਕਿਨ੍ਹੇ ਨਹੀਂ ਲੱਭਾ । ਵੇਦ-ਵਪਾਰੀ ਦਾਨੇ ਬੀਨੇ ਪੁਰਸ਼ ਅੰਤ ਲੱਭਣ ਦੇ ਸ਼ੁਦਾ ਵਿਚ ਹੀ ਲਗੇ ਰਹਿੰਦੇ ਹਨ, ਦਰਸ਼ਨਾਂ ਦੀ ਸਿੱਕ ਓਹਨਾਂ ਨੂੰ ਲਗਦੀ ਹੀ ਨਹੀਂ । ਨਾ ਹੀ ਦਰਸ਼ਨ ਵਾਲੇ ਪਾਸੇ ਓਹ ਆਉਂਦੇ ਹਨ । ਸਾਰੀ ਕਾਇਨਾਤ ਦਾ ਕਰਤਾ ਇਕੋ ਸਿਰਜਨਹਾਰ ਕਰਤਾਰ ਹੈ। ਧਰਤੀ ਤੇ ਅਸਮਾਨ ਨੂੰ ਬਿਨਾਂ ਕਿਸੇ ਆਸਰੇ ਦੇ ਆਪਣੀ ਆਕਰਖਣ ਕਲਾ ਦੁਆਰਾ ਹੀ ਸੰਭਾਲਿਆ ਹੋਇਆ ਹੈ । ਸਰਬ ਸ਼ਕਤੀਮਾਨ ਅਕਾਲ ਪੁਰਖ ਦੀ ਇਕੋ ਕਲਾ ਸ਼ਕਤੀ ਦਾ ਹੀ ਸਾਰਾ ਪ੍ਰਭਾਵ ਹੈ।
ਇਕੋ ਗੁਰਬਾਣੀ ਹੀ ਸੱਚਾ ਗਿਆਨ ਹੈ, ਗੁਰਬਾਣੀ ਹੀ ਸੱਚਾ ਧਿਆਨ ਹੈ । ਗੁਰਬਾਣੀ ਬਿਨਾਂ ਗਿਆਨ ਧਿਆਨ ਦਾ ਹੋ ਸਕਣਾ ਅਸੰਭਵ ਹੈ । ਏਸੇ ਇਕੇ ਗੁਰਬਾਣੀ ਦਾ ਗੁਰੂ ਬਖ਼ਸ਼ਿਆ ਅਭਿਆਸ ਸੱਚਾ ਗੁਰਮਤਿ ਗਿਆਨ ਧਿਆਨ ਪ੍ਰਕਾਸ਼ ਕਰਨ ਲਈ ਸਮਰੱਥ ਹੈ। ਇਹ ਪ੍ਰਕਾਸ਼ ਹੀ ਵਾਹਿਗੁਰੂ ਦੇ ਦਰਸ਼ਨਾਂ ਦਾ ਮੂਲ ਹੈ। ਵਾਹਿਗੁਰੂ ਅਕਾਲ ਪੁਰਖ ਆਪੇ ਆਪ ਵਿਚਿ ਇਕੋ ਇਕ ਹੈ । ਉਸ ਦੀ ਰਚਨਾ ਕਿਸੇ ਦੇ ਆਸਰੇ ਨਹੀਂ । ਖ਼ੁਦ ਭੀ ਉਹ ਸੁਤੇ ਪ੍ਰਕਾਸ਼ ਹੈ । ਉਸ ਦਾ ਹੋਰ ਕੋਈ ਸ਼ਰੀਕ ਨਹੀਂ। ਐਸੇ ਸਰਬੱਗ ਅਕਾਲ ਪੁਰਖ ਨੂੰ, ਰਚਨਹਾਰ ਸਿਰਜਨਹਾਰ ਨੂੰ ਉਸ ਦੇ ਰਚੇ ਹੋਏ ਅਲਪੱਗ ਜੰਤੂ ਕੀ ਜਾਣ ਸਕਦੇ ਹਨ ? ਕੀ ਲੱਖ ਸਕਦੇ ਹਨ ? ਵਾਹਿਗੁਰੂ ਦੇ ਨਿਜ ਪਠਾਏ ਹੋਏ, ਜੋਤੀਸ਼ ਵਾਹਿਗੁਰੂ ਦੀ ਜੋਤਿ ਵਿਚ ਸਮਾਏ ਹੋਏ, ਇਕ ਮਿਕ ਹੋਏ ਹੋਏ, ਗੁਰੂ ਨਾਨਕ ਸਾਹਿਬ ਹੀ ਵਾਹਿਗੁਰੂ ਦੇ ਗੁਣਾਂ ਦੀ ਲੱਖਤਾ ਲੱਖ ਸਕਦੇ ਹਨ । ਵਾਹਿਗੁਰੂ ਦੇ ਸੁਯੰਭਵ ਸਰੂਪੀ ਸਤਿਗੁਰੂ ਨਾਨਕ ਦੇਵ ਜੀ ਹੀ ਆਪਣੇ ਗੁਰੂ ਜੋਤੀਸ਼ ਜਾਮਿਆਂ ਵਿਚ ਉਸ ਨਿਰਾਲਮ ਵਾਹਿਗੁਰੂ ਦੀ ਅਕੱਥ ਕਥਾ ਨੂੰ ਕਥ ਸਕਦੇ ਹਨ । ਵਾਹਿਗੁਰੂ ਦੇ ਅਕੱਥ
ਏਕੋ ਸੱਚਾ ਕਲਿਆਣਕਾਰੀ ਧਰਮ ਇਜ ਏਕੇ ਅਕੱਥ ਰੂਪੀ ਗੁਰ-ਸ਼ਬਦ ਦੇ ਮੂਲ ਮੁਢੀ ਆਸਰੇ ਕਰਕੇ ਪ੍ਰਫੁਲਤ ਹੁੰਦਾ ਹੈ (ਸਾਖਾਂ ਵਿਚਿ ਸਫਟ ਹੁੰਦਾ ਹੈ) । ਜਿਸ ਨੇ ਦ੍ਰਿੜਨਾ ਹੈ, ਦ੍ਰਿੜ ਲਵੇ ਇਸ ਸਚੇ ਧਰਮ ਨੂੰ । ਦ੍ਰਿੜਾਉਣ- ਹਾਰਾ ਏਕੋ ਕੇਵਲ ਗੁਰੂ ਸਤਿਗੁਰੂ ਨਾਨਕ ਦੇਵ ਹੀ ਹੈ । ਇਹ ਦ੍ਰਿੜਨਯੋਗ ਸੱਚਾ ਧਰਮ, ਇਕੋ ਕੇਵਲ ਗੁਰਮਤਿ ਧਰਮ ਗੁਰੂ ਨਾਨਕ ਸਾਹਿਬ ਦਾ ਪ੍ਰਮਾਰਥੀ ਪੰਥ ਹੀ ਹੈ। ਏਸੇ ਹੀ ਸੱਚੇ ਗੁਰਮਤਿ ਧਰਮ ਨੇ ਜੁਗਾ ਜੁਗਾਤਰਾਂ ਵਿਖੇ ਪੂਰਾ ਉਤਰਨਾ ਹੈ। ਪਿਛਲੇ ਜੁਗਾਂ ਵਿਚਿ ਭੀ ਇਹੋ ਇਕ ਧਰਮ ਪੂਰਾ ਉਤਰਿਆ ਹੈ । ਅਕੱਥ ਕਥਾ ਲਖਣ ਦਾ ਪੂਰਾ ਸੂਰਾ ਗੁਰਮੁਖਿ ਗਿਆਨੀ ਧਿਆਨੀ ਜਨ ਜੇ ਕੋਈ ਉਪਜਿਆ ਹੈ ਤਾਂ ਏਸੇ ਏਕੇ ਗੁਰਮਤਿ ਧਰਮ ਵਿਖੇ ਹੀ ਉਪਜਿਆ ਹੈ ਅਤੇ ਅਗਾਹਾਂ ਉਪਜੇਗਾ । ਜੋ ਗੁਰਮੁਖਿ ਜਨ ਬੇਅੰਤ (ਅਨਹਦ) ਵਾਹਿਗੁਰੂ ਦੇ ਸਰੂਪ ਵਿਚ ਏਕਾਗਰਤਾ ਸਹਿਤ ਲਿਵਤਾਰ ਲਾਈ ਰਖਦਾ ਹੈ, ਉਹੀ ਗੁਰਮੁਖਿ ਜਨ ਅਲੱਖ ਅਪਾਰ ਵਾਹਿਗੁਰੂ ਦੀ ਅਕੱਥ ਕਥਾ ਦਾ ਪਾਰਾਵਾਰ ਪਾ ਸਕਦਾ ਹੈ, ਕਿਉਂਕਿ ਉਹ ਖੁਦ ਵਾਹਿਗੁਰੂ ਅਲੱਖ ਅਪਾਰ ਨੂੰ ਮਿਲ ਜਾਂਦਾ ਹੈ ।
ਉਹ ਵੇਪਰਵਾਹ ਅਕਾਲ ਪੁਰਖ ਚਾਹੇ ਸਰਬੀ ਥਾਈਂ ਰਵਿਆ ਹੋਇਆ ਹੈ, ਫਿਰ ਭੀ ਉਹ ਇਕੋ ਸਿੰਘਾਸਨ ਰੂਪੀ ਤਖ਼ਤ ਤੇ ਬਿਰਾਜਮਾਨ ਹੈ । ਏਕ ਸਿਰਜਨਹਾਰ ਨਿਰੰਕਾਰ ਸੱਚਾ ਪਾਤਸ਼ਾਹ ਸਰਬੀ ਥਾਈਂ ਰਵਿਆ ਹੋਇਆ ਹੋਣ ਕਰਕੇ, ਏਕ ਤਖ਼ਤ ਸਿੰਘਾਸਨ ਤੇ ਬਿਰਾਜਮਾਨ ਹੁੰਦਾ ਹੋਇਆ ਭੀ, ਆਪਣੀ ਸਮੱਗਰੀ, ਰਚੀ ਰਚਨਾ ਨੂੰ ਵੇਖਦਾ ਹੈ ਅਤੇ ਵੇਖ ਵੇਖ ਕੇ ਵਿਗਸਦਾ ਹੈ।
ਜਿਉ ਸੂਰਜ ਕਿਰਣਿ ਰਵਿਆ ਸਰਬ ਠਾਈ
ਸਭ ਘਟਿ ਘਟਿ ਰਾਮੁ ਰਵੀਜੰ ॥੪॥੫॥
ਕਲਿਆਨ ਮ: ੪, ਪੰਨਾ ੧੩੨੬
ਜਿਸ ਪ੍ਰਕਾਰ ਸੂਰਜ ਇਕ ਮੰਡਲ ਵਿਖੇ ਬਿਰਾਜਮਾਨ ਹੁੰਦਾ ਹੋਇਆ ਵੀ
ਅਜਿਹੇ ਗੁਰਮੁਖਿ ਭਗਤ ਜਨ ਦਾ ਇਕ ਹੀ ਗੁਰਮਤਿ ਦਰਜਾਇਆ ਭਗਤੀ ਭਾਵ ਹੈ । ਇਸ ਭੈ-ਭਗਤੀ ਤੋਂ ਬਿਨਾਂ ਗੁਰਮਤਿ ਤੋਂ ਘੁਥੇ ਸਾਰੇ ਬੰਦੇ-ਬਸ਼ਰਾਂ ਦੇ ਸਿਰਾਂ ਉਤੇ ਆਉਣ ਜਾਣ (ਲਖ ਚੌਰਾਸੀ) ਦਾ ਗੇੜ ਖੜਾ ਹੈ। ਸੱਚੀ ਦਹਗਾਹੇ ਪੁਗਿਆ ਹੋਇਆ ਗੁਰਮੁਖਿ ਜਨ ਇਸ ਪੱਗੀ ਹੋਈ ਦਸ਼ਾ ਵਿਚ ਜਿਤਨਾ ਚਿਰ ਭੀ ਇਸ ਜਗਤ ਵਿਖੇ ਰਹਿੰਦਾ ਹੈ, ਗੁਰੂ ਦੀ ਦਿਤੀ ਮਤਿ ਅਨੁਸਾਰ ਪ੍ਰਾਹੁਣਾ ਬਣ ਕੇ ਹੀ ਰਹਿੰਦਾ ਹੈ, ਇਸ ਸੰਸਾਰ ਨੂੰ ਅਤੇ ਕਿਸੇ ਸੰਸਾਰੀ ਨੂੰ ਅਪਣਾਉਂਦਾ ਨਹੀਂ, ਸੰਸਾਰ ਦੇ ਧੰਧਾਂ ਬੰਧਾਂ ਵਿਚਿ ਖਚਤ ਨਹੀਂ ਹੁੰਦਾ। ਇਕੇ ਰਸ ਵਿਚਿ ਰਚਿਆ ਹੋਇਆ ਗੁਰਮੁਖਿ ਜਨ ਹੀ ਇਥੇ ਉਥੇ ਪ੍ਰਵਾਨ ਹੈ । ਇਥੇ ਉਥੇ, ਇਸ ਲੋਕ ਵਿਖੇ ਭੀ ਪਰਲੋਕ ਵਿਖੇ ਭੀ ਉਹ ਇਕੇ ਅਕਾਲ ਪੁਰਖ ਵਾਹਿਗੁਰੂ ਨੂੰ ਸਾਖਸ਼ਾਤ ਦੇਖਦਾ ਹੈ ਅਤੇ ਸਹਿਜ ਸੁਭਾ ਹੀ ਸਿਮਰਿ ਸਿਮਰਿ ਉਸ ਵਾਹਿਗੁਰੂ ਨੂੰ ਰਾਂਵਦਾ ਹੈ । ਵਾਹਿਗੁਰੂ ਬਿਨਾਂ ਉਸ ਨੂੰ ਹੋਰ ਕੋਈ ਨਹੀਂ ਭਾਉਂਦਾ। ਵਾਹਿਗੁਰੂ ਅਕਾਲ ਪੁਰਖ ਨੂੰ ਭੀ ਇਹੋ ਗੁਰਮੁਖਿ ਜਨ ਹੀ ਭਾਉਂਦੇ ਹਨ। ਗੁਰੂ ਨਾਨਕ ਸਾਹਿਬ ਅਲਾਂਵਦੇ ਫ਼ੁਰਮਾਂਵਦੇ ਹਨ ਕਿ ਸਤਿਗੁਰੂ ਦੀ ਕਿਰਪਾ ਨਾਲ ਹੀ ਵਾਹਿਗੁਰੂ ਦੇ ਸੱਚੇ ਦਰਸ਼ਨਾਂ ਨੂੰ ਦੇਖਣਾ ਨਸੀਬ ਹੁੰਦਾ ਹੈ। ਪਰ ਓਹਨਾਂ ਨੂੰ ਨਸੀਬ ਹੁੰਦਾ ਹੈ ਜਿਨ੍ਹਾਂ ਦੇ ਅੰਦਰੋਂ ਹਉਮੈ ਦੀ ਰਾਈ ਨਿਕਲ ਗਈ ਹੁੰਦੀ ਹੈ। ਇਹ ਹਉਮੈ ਦੀ ਰਾਈ ਗੁਰ ਸ਼ਬਦ ਦੀ ਕਮਾਈ ਨਾਲ ਹੀ ਦੂਰ ਹੁੰਦੀ ਹੈ । ਐਸੀ ਸ਼ਬਦ-ਕਮਾਈ ਵਾਲੇ ਗੁਰਮੁਖਿ ਜਨ ਹੀ ਅਕੱਥ ਕਥਾਈ ਅਵਸਥਾ ਦੇ ਮਬਜ਼ੂਲ ਹਨ। ਉਹਨਾਂ ਦੀ ਅਕੱਥ ਕਥਾ ਕਮਾਈ ਕਦੇ ਜ਼ਾਹਰ ਨਹੀਂ ਹੁੰਦੀ । ਅਕੱਥ ਕਮਾਈ ਨੂੰ ਓਹਨਾਂ ਨੇ ਦ੍ਰਿੜ ਕਰਕੇ ਗਹਿਆ ਹੋਇਆ ਹੁੰਦਾ ਹੈ ।
ਮੇਰਾ ਮਨੁ ਰਾਮ ਨਾਮਿ ਮਨੁ ਮਾਨੀ ॥
ਮੇਰੈ ਹੀਅਰੈ ਸਤਿਗੁਰਿ ਪ੍ਰੀਤਿ ਲਗਾਈ ਮਨਿ ਹਰਿਹਰਿਕਥਾ ਸੁਖਾਨੀ॥੧॥ਰਹਾਉ॥
ਦੀਨ ਦਇਆਲ ਹੋਵਹੁ ਜਨ ਊਪਰਿ ਜਨ ਦੇਵਹੁ ਅਕਥ ਕਹਾਨੀ ॥
ਸੰਤ ਜਨਾ ਮਿਲਿ ਹਰਿ ਰਸੁ ਪਾਇਆ ਹਰਿ ਮਨਿ ਤਨਿ ਮੀਠ ਲਗਾਨੀ ॥੧॥
ਹਰਿ ਕੈ ਰੰਗਿ ਰਤੇ ਬੈਰਾਗੀ ਜਿਨ ਗੁਰਮਤਿ ਨਾਮੁ ਪਛਾਨੀ ॥
ਪੁਰਖੈ ਪੁਰਖੁ ਮਿਲਿਆ ਸੁਖੁ ਪਾਇਆ ਸਭ ਚੂਕੀ ਆਵਣ ਜਾਨੀ ॥੨॥
ਨੈਣੀ ਬਿਰਹੁ ਦੇਖਾ ਪ੍ਰਭ ਸੁਆਮੀ ਰਸਨਾ ਨਾਮੁ ਵਖਾਨੀ ॥
ਸਵਣੀ ਕੀਰਤਨੁ ਸੁਨਉ ਦਿਨੁ ਰਾਤੀ ਹਿਰਦੈ ਹਰਿ ਹਰਿ ਭਾਨੀ ॥੩॥
ਪੰਚ ਜਨਾ ਗੁਰਿ ਵਸਗਤਿ ਆਣੇ ਤਉ ਉਨਮਨਿ ਨਾਮਿ ਲਗਾਨੀ ॥
ਜਨ ਨਾਨਕ ਹਰਿ ਕਿਰਪਾ ਧਾਰੀ ਹਰਿ ਰਾਮੈ ਨਾਮਿ ਸਮਾਨੀ ॥੪॥੫॥
ਸਾਰਗ ਮਹਲਾ ੪, ਪੰਨਾ ੧੧੯੯-੧੨੦੦
ਏਕੋ ਰਮਤ ਰਾਮ, ਗੁਰਮਤਿ ਦ੍ਰਿੜੰਮਤ ਰਾਮ, ਵਾਹਿਗੁਰੂ ਨਾਮ ਉਤੇ ਹੀ ਮੇਰਾ ਮਨ ਮੰਨਿਆ ਹੋਇਆ ਹੈ (ਪਤੀਜਿਆ ਹੋਇਆ ਹੈ) । ਮੇਰੇ ਹਿਰਦੇ ਅੰਦਰਿ ਸਤਿਗੁਰੂ ਨੇ ਵਾਹਿਗੁਰੂ ਦੇ ਸੱਚੇ ਨਾਮ ਦੀ, ਵਾਹਿਗੁਰੂ ਦੀ ਸੱਚੇ ਦਰਸ਼ਨ ਦੀ ਸੱਚੀ ਪ੍ਰੀਤਿ ਲਗਾਈ ਹੋਈ ਹੈ। ਇਸੇ ਕਰਕੇ ਵਾਹਿਗੁਰੂ ਨਾਮ ਰੂਪੀ ਗੁਰਮਤਿ ਦੀ ਨਾਮ ਅਭਿਆਸ ਰੂਪੀ ਸੱਚੀ ਕਥਾ ਹੀ ਮੇਰੇ ਮਨ ਨੂੰ ਭਾਈ ਹੋਈ ਹੈ (ਸੁਖਾਈ ਹੋਈ ਹੈ) ।
ਵਾਹਿਗੁਰੂ ਸੱਚਾ ਦਇਆਲੂ ਪਾਤਸ਼ਾਹ ਜਿਸ ਜਨ ਉਪਰ ਮਿਹਰਵਾਨ ਹੁੰਦਾ ਹੈ, ਉਸੇ ਨੂੰ ਏਸੇ ਵਾਹਿਗੁਰੂ ਨਾਮ ਗੁਰਬਾਣੀ ਰੂਪੀ ਅਕੱਥ ਕਹਾਣੀ ਦੀ ਬਖ਼ਸ਼ਿਸ਼ ਸਦਾ ਕਰੀ ਰਖਦਾ ਹੈ, ਸਿਮਰਨ ਰੂਪੀ ਏਸੇ ਅਕੱਥ ਕਥਾ ਨੂੰ ਉਸ ਦੇ ਹਿਰਦੇ ਵਿਚਿ ਦੇਈ ਵਿਸਮੇਈ ਰਖਦਾ ਹੈ। ਵਾਹਿਗੁਰੂ ਨਾਮ ਰੂਪੀ ਇਸ ਅਕੱਥ ਕਥਾ ਦੇ ਰਸੀਏ ਸੰਤ ਜਨਾਂ ਨੇ ਪਰਸਪਰ ਮਿਲ ਕੇ ਇਹ ਅਕੱਥ ਕਥਾ ਰੂਪੀ ਹਰਿ ਜਸ ਗਾਇਆ ਹੈ । ਤਿਨ੍ਹਾਂ ਨੇ ਹੀ ਸੱਚਾ ਹਰਿ ਰਸੁ ਅੰਮ੍ਰਿਤ ਰਸ ਪਾਇਆ ਹੈ। ਤਿਨ੍ਹਾਂ ਦੇ ਮਨ ਤਨ ਅੰਦਰਿ ਹੀ, ਇਹ ਅਕੱਥ ਕਥਾ ਰੂਪੀ ਹਰਿ ਰਸੁ ਅਤਿ ਮੀਠਾ ਲਗ ਕੇ ਸਮਾਇਆ ਹੋਇਆ ਹੈ।
ਵਾਹਿਗੁਰੂ ਦੇ ਰੰਗਾਂ ਵਿਚ ਹੀ ਰੰਗੇ ਹੋਏ, ਸੱਚੇ ਵੈਰਾਗੀ ਜਨਾਂ ਨੇ ਇਸ ਨਾਮ ਨੂੰ ਪਛਾਣਿਆ ਹੈ । ਤਿਨ੍ਹਾਂ ਨੇ ਹੀ ਇਸ ਗੁਰਮਤਿ ਅਕੱਥ ਕਥਾ ਨੂੰ ਮਨ- ਬਚਨ-ਕਰਮ ਕਰਕੇ ਜਾਣਿਆ ਹੈ। ਐਸੀ ਅੰਮ੍ਰਿਤ-ਰਸ-ਰੂਪ-ਵਾਹਿਗੁਰੂ-ਨਾਮ ਦੀ ਅਕੱਥ ਕਥਾ ਜਿਸ ਗੁਰਮੁਖਿ ਪੁਰਸ਼ ਨੇ ਜਾਣੀ ਪਛਾਣੀ ਹੈ, ਤਿਸ ਪੁਰਖ ਨੂੰ ਸੱਚਾ ਅਕਾਲ ਪੁਰਖ ਵਾਹਿਗੁਰੂ ਪਰਤੱਖ ਆਇ ਮਿਲਿਆ ਹੈ, ਅਤੇ ਸੱਚੇ ਸੁਖ ਦੀ ਪ੍ਰਾਪਤੀ ਤਿਸ ਨੂੰ ਹੀ ਹੋਈ ਹੈ । ਉਸ ਦੀ ਜਨਮ ਮਰਣ ਰੂਪੀ ਆਵਣ ਜਾਣੀ ਸਭ ਚੁਕ ਗਈ, ਮੁੱਕ ਠੁੱਕ ਗਈ ।
ਕਿਆ ਹਮ ਕਥਹ ਕਿਛੁ ਕਥਿ ਨਹੀ ਜਾਣਹ ਪ੍ਰਭ ਭਾਵੈ ਤਿਵੈ ਬੁਲਾਨ ॥
ਸਾਧ ਸੰਗਤਿ ਕੀ ਧੂਰਿ ਇਕ ਮਾਂਗਉ ਜਨ ਨਾਨਕ ਪਇਓ ਸਰਾਨ ॥੫॥੨॥
ਸਾਰਗ ਮ: ੫, ਪੰਨਾ ੧੨੦੩
ਪਿਛਲੇ ਸ਼ਬਦ ਵਿਚ ਦਸੀ ਅਕੱਥ ਕਥਾ ਨੂੰ ਜਾਨਣ ਮਾਨਣ ਵਾਲੇ ਗੁਰਮੁਖਿ ਜਨ, ਅਕੱਥ ਕਥਾ ਨੂੰ ਜਾਣਦੇ ਮਾਣਦੇ ਹੋਏ ਭੀ ਇਉਂ ਕਹਿੰਦੇ ਹਨ ਕਿ ਅਸੀਂ ਇਸ ਅਕੱਥ ਕਥਾ ਨੂੰ ਕੀ ਕਥੀਏ, ਇਸ ਕਥਾ ਦੇ ਕਥਨ ਦੀ ਸਾਨੂੰ ਸੂਝ ਬੂਝ ਹੀ ਨਹੀਂ । ਓਹ ਤਾਂ ਗੁਰਬਾਣੀ, ਵਾਹਿਗੁਰੂ ਜਸ ਰੂਪੀ ਅਕੱਥ ਕਹਾਣੀ ਨੂੰ ਵਖਾਣੀ ਜਾਣਾ (ਬੋਲੀ ਜਾਣਾ) ਹੀ ਸੱਚੀ ਕਥਾ ਸਮਝਦੇ ਹਨ। ਆਨਮਤ ਅਗਿਆਨੀ ਬੂਝ ਬੁਝੱਕੜ, ਆਪੋ ਬਣ ਬੈਠੇ ਕਥੋਗੜ ਗਿਆਨੀਆਂ ਦੀ ਰੀਸ ਨਹੀਂ ਕਰਦੇ । ਜਿਨ੍ਹਾਂ ਦੇ ਅੰਦਰਿ ਗੁਰਮੁਖਾਂ ਵਾਲੀ ਭੈ-ਭਾਵਨੀ ਹੁੰਦੀ ਹੈ, ਓਹ ਤਾਂ ਗੁਰੂ ਦੀਆਂ ਸੰਗਤਾਂ ਦੀ, ਹਰਿ ਜਸ ਰੂਪੀ ਕਥਾ ਕੀਰਤਨ ਕਰਨਹਾਰਿਆਂ ਦੀ ਸਰਣੀ ਪਏ ਰਹਿਣਾ ਪਰਮ ਉਚੀ ਸੁਚੀ ਗੁਰਸਿੱਖੀ ਅਤੇ ਗੁਰਮੁਖਤਾਈ ਸਮਝਦੇ ਹਨ । ਓਹਨਾਂ ਨੂੰ ਕਥੋਗੜ ਗਿਆਨੀ ਬਣਨ ਦੀ ਅਤੇ ਹਉਮੈ ਦੇ ਫੋਕੇ ਪੱਠੇ ਪਵਾਉਣ ਦੀ ਵਾਦੀ ਹੀ ਨਹੀਂ ਹੁੰਦੀ ।
ਮੇਰੈ ਮਨਿ ਬਾਸਿਬੋ ਗੁਰ ਗੋਬਿੰਦ ॥
ਜਹਾਂ ਸਿਮਰਨੁ ਭਇਓ ਹੈ ਠਾਕੁਰ ਤਹਾਂ ਨਗਰ ਸੁਖ ਆਨੰਦ ॥੧॥ਰਹਾਉ॥
ਜਹਾਂ ਬੀਜਰੇ ਠਾਕੁਰੁ ਪਿਆਰੋ ਤਹਾਂ ਦੁਖ ਸਭ ਆਪਦ ॥
ਜਹ ਗੁਨ ਗਾਇ ਆਨੰਦ ਮੰਗਲ ਰੂਪ ਤਹਾਂ ਸਦਾ ਸੁਖ ਸੰਪਦ ॥੧॥
ਜਹਾ ਸਵਨ ਹਰਿ ਕਥਾ ਨ ਸੁਨੀਐ ਤਹ ਮਹਾਂ ਭਇਆਨ ਉਦਿਆਨਦ ॥
ਜਹਾਂ ਕੀਰਤਨੁ ਸਾਧ ਸੰਗਤਿ ਰਸੁ ਤਹ ਸਘਨ ਬਾਸ ਫਲਾਂਨਦ ॥੨॥
ਬਿਨੁ ਸਿਮਰਨ ਕੋਟਿ ਬਰਖ ਜੀਵੈ ਸਗਲੀ ਅਉਧ ਬ੍ਰਿਥਾਨਦ ॥
ਏਕ ਨਿਮਖ ਗੋਬਿੰਦ ਭਜਨੁ ਕਰਿ ਤਉ ਸਦਾ ਸਦਾ ਜੀਵਾਨਦ ॥੩॥
ਸਰਨਿ ਸਰਨਿ ਸਰਨਿ ਪ੍ਰਭ ਪਾਵਉ ਦੀਜੈ ਸਾਧ ਸੰਗਤਿ ਕਿਰਪਾਨਦ ॥
ਨਾਨਕ ਪੂਰਿ ਰਹਿਓ ਹੈ ਸਰਬ ਮੈ ਸਗਲ ਗੁਣਾ ਬਿਧਿ ਜਾਨਦ ॥੪॥੭॥
ਸਾਰਗ ਮਹਲਾ ੫, ਪੰਨਾ ੧੨੦੪
ਜਿਸ ਘਟ ਵਿਖੇ ਗੁਰ ਗੋਬਿੰਦ ਵਸਦਾ ਹੈ, ਜਿਸ ਅਸਥਾਨ ਵਿਖੇ ਠਾਕਰ ਦਾ ਸਿਮਰਨ ਹੁੰਦਾ ਹੈ, ਉਸ ਘਟ ਅਤੇ ਨਗਰ ਰੂਪੀ ਅਸਥਾਨ ਵਿਖੇ ਸਦਾ ਸੁਖ ਅਨੰਦ ਹੀ ਅਨੰਦ ਵਰਤਦੇ ਅਤੇ ਵਸਦੇ ਹਨ । ਜਿਥੇ ਵਾਹਿਗੁਰੂ ਸਿਮਰਨ ਨਹੀਂ ਤੇ ਵਾਹਿਗੁਰੂ ਨਾਉਂ ਵਿਕਰਿਆ ਹੀ ਰਹਿੰਦਾ ਹੈ, ਉਥੇ ਸਭ ਪ੍ਰਕਾਰ ਦੇ ਦੁਖ ਕਲੇਸ਼ ਖੜੇ ਹੀ ਰਹਿੰਦੇ ਹਨ। ਜਿਥੇ ਅਨੰਦ ਮੰਗਲ ਰੂਪ ਗੁਰਬਾਣੀ ਦੇ ਗੁਣ ਗਾਈਦੇ ਹਨ ਅਤੇ ਗੁਰਬਾਣੀ ਰੂਪ ਹਰਿ-ਜਸ ਹੁੰਦੇ ਰਹਿੰਦੇ ਹਨ, ਤਿਥੇ ਸਦਾ ਸੁਖ- ਸੰਪਦਾ ਰੂਪੀ ਐਸ਼ਰਜ ਦੀ ਪ੍ਰਭਤਾ ਬਣੀ ਹੀ ਰਹਿੰਦੀ ਹੈ ।
ਜਿਥੇ ਕੰਨਾਂ ਕਰਕੇ ਹਰਿ-ਜਸ ਗੁਰਬਾਣੀ ਰੂਪੀ ਹਰਿ ਕਥਾ ਨਹੀਂ ਸੁਣੀਦੀ, ਉਹ ਅਸਥਾਨ ਮਹਾਂ ਭਇਆਨ ਬੀਆਬਾਨ ਜੰਗਲ ਦੀ ਨਿਆਈਂ ਹੀ ਸਮਝੋ। ਜਿਥੇ ਸਾਧ ਸੰਗਤਿ ਦੇ ਸਮਾਗਮ ਜੁੜਦੇ ਰਹਿੰਦੇ ਹਨ ਤੇ ਸਦਾ ਗੁਰਬਾਣੀ ਦਾ ਕੀਰਤਨ ਹੁੰਦਾ ਰਹਿੰਦਾ ਹੈ, ਤਿਥੇ ਸੁਗੰਧੀ ਵਾਲੇ ਫੁੱਲਾਂ ਦੀ ਸੰਘਣੀ ਫੁਲਵਾੜੀ ਖਿੜੀ ਰਹਿੰਦੀ ਹੈ। ਸਿਮਰਨ ਬਿਨਾਂ ਭਾਵੇਂ ਕੋਈ ਕਰੋੜ ਬਰਸਾਂ ਤਾਈਂ ਜੀਵੇ, ਉਸ ਦੀ ਸਾਰੀ ਉਮਰਾ ਬਿਰਥੀ ਤੇ ਅਜਾਈਂ ਹੀ ਜਾਂਦੀ ਹੈ ।
ਇਸ ਗੁਰਵਾਕ ਦੀਆਂ ਸਾਰੀਆਂ ਪੰਗਤੀਆਂ ਵਿਖੇ ਭਿੰਨ ਭਿੰਨ ਹਰਿ ਕਥਾ ਦਾ ਭਾਵ ਹੀ ਪਰਵੇਸ਼ ਹੈ। ਗੋਬਿੰਦ ਦਾ ਮਨ ਵਿਚਿ ਵਜਣਾ, ਵਾਹਿਗੁਰੂ ਦਾ ਸਿਮਰਨ ਹੋਈ ਜਾਣਾ, ਪਿਆਰੇ ਪ੍ਰੀਤਮ ਠਾਕੁਰ ਜੀ ਦਾ ਕਦੇ ਨਾ ਵਿਸਰਨਾ, ਅਨੰਦ ਮੰਗਲ ਰੂਪ ਗੁਰਬਾਣੀ ਦਾ ਗਾਉਣਾ, ਸਾਧ ਸੰਗਤਿ ਵਿਖੇ ਬੈਠ ਕੇ ਕੀਰਤਨ ਕਰਨਾ ਸੁਣਨਾ ਆਦਿ ਦਾ ਭਾਵ ਹਰਿ ਕਥਾ ਦਾ ਸਵਣੀ ਸੁਣਨਾ ਹੀ ਹੈ । ਗੁਰਬਾਣੀ ਦੇ ਉਚਾਰਨ, ਹਰਿ-ਜਸ, ਰੱਖੀ ਗੁਣ ਗਾਉਣ ਤੇ ਹਰਿ ਕੀਰਤਨ ਤੋਂ ਭਿੰਨ ਹੋਰ ਕੋਈ ਕਥਾ ਨਹੀਂ, ਇਹ ਕਥਾ ਸਾਰੇ ਗੁਰਸਿੱਖਾਂ ਨੇ ਰਲ ਮਿਲ ਕੇ ਕਰਨੀ ਸੁਣਨੀ ਹੈ।
ਅਬ ਮੋਹਿ ਰਾਮ ਭਰੋਸਉ ਪਾਏ ॥
ਜੋ ਜੋ ਸਰਣਿ ਪਰਿਓ ਕਰੁਣਾਨਿਧਿ ਤੇ ਤੇ ਭਵਹਿ ਤਰਾਏ ॥੧॥ਰਹਾਉ॥
ਸੁਖਿ ਸੋਇਓ ਅਰੁ ਸਹਜਿ ਸਮਾਇਓ ਸਹਸਾ ਗੁਰਹਿ ਗਵਾਏ ॥
ਜੋ ਚਾਹਤ ਸੋਈ ਹਰਿ ਕੀਓ ਮਨ ਬਾਛਤ ਫਲ ਪਾਏ ॥੧॥
ਹਿਰਦੈ ਜਪਉ ਨੇਤ੍ਰ ਧਿਆਨੁ ਲਾਵਉ ਸਵਨੀ ਕਥਾ ਸੁਨਾਏ ॥
ਚਰਣੀ ਚਲਉ ਮਾਰਗਿ ਠਾਕੁਰ ਕੈ ਰਸਨਾ ਹਰਿ ਗੁਣ ਗਾਏ ॥੨॥
ਦੇਖਿਓ ਦ੍ਰਿਸਟਿ ਸਰਬ ਮੰਗਲ ਰੂਪ ਉਲਟੀ ਸੰਤ ਕਰਾਏ ॥
ਪਾਇਓ ਲਾਲੁ ਅਮੋਲੁ ਨਾਮੁ ਹਰਿ ਛੋਡਿ ਨ ਕਤਹੂ ਜਾਏ ॥੩॥
ਕਵਨ ਉਪਮਾ ਕਉਨ ਵਡਾਈ ਕਿਆ ਗੁਨ ਕਹਉ ਰੀਝਾਏ ॥
ਹੋਤ ਕ੍ਰਿਪਾਲ ਦੀਨ ਦਇਆ ਪ੍ਰਭ ਜਨ ਨਾਨਕ ਦਾਸ ਦਸਾਏ ॥੪॥੮॥
ਸਾਰੰਗ ਮਹਲਾ ੫, ਪੰਨਾ ੧੨੦੪-੦੫
ਗੁਰਮੁਖਿ ਭਗਤ ਜਨਾਂ ਨੂੰ ਗੁਰਬਾਣੀ ਪੜ੍ਹ ਪੜ੍ਹ ਕੇ, ਗੁਰੂ ਜਸ ਰੂਪੀ ਹਰਿ ਕਥਾ ਨੂੰ ਸੁਣ ਸੁਣ ਕੇ, ਗੁਰਬਾਣੀ ਦਾ ਕੀਰਤਨ ਗਾਇ ਗਾਇ ਕੇ ਐਸਾ ਭਾਉ- ਭਾਵਨੀ ਵਾਲਾ ਭਰੋਸਾ ਉਪਜ ਆਉਂਦਾ ਹੈ ਕਿ ਓਹਨਾਂ ਨੂੰ ਸਰਬ ਸੁਖਦਾਇਕ, ਸਰਬ ਕਲਿਆਣ-ਉਪਜਾਇਕ, ਸਰਬ-ਮਨੋਰਥ-ਪੂਰਾਇਕ ਗੁਰਬਾਣੀ ਹੀ, ਗੁਰਬਾਣੀ ਰੂਪੀ ਕਥਨ ਕੀਰਤਨ ਸਰਧਾਉਂਦਾ ਹੈ । ਜੋ ਜੋ ਗੁਰਮੁਖਿ ਜਨ ਗੁਰਬਾਣੀ ਦੁਆਰਾ ਰਮਤ ਰਾਮ ਵਾਹਿਗੁਰੂ ਉਤੇ ਭਰੋਸਾ ਲਿਆਉਂਦਾ ਹੈ, ਉਸ ਨੂੰ ਇਹੋ ਪ੍ਰਤੀਤ ਹੁੰਦਾ ਹੈ ਕਿ ਉਹ ਦਇਆ ਦੇ ਸਮੁੰਦਰ (ਕਰੁਣਾਨਿਧਿ) ਵਾਹਿਗੁਰੂ ਸੁਆਮੀ ਦੀ ਸਰਨੀ ਆਇ ਪਇਆ ਹੈ । ਭਵਸਾਗਰ ਤੋਂ ਪਾਰ ਉਤਰਨ ਦਾ ਉਸ ਦਾ ਪੱਕਾ ਬਾਨ੍ਹਣੂੰ
ਹਿਰਦੇ ਅੰਦਰਿ ਸੁਆਸ-ਅਭਿਆਸੀ ਵਾਹਿਗੁਰੂ ਜਾਪ ਦਾ ਕਰਨਾ ਤੇ ਸ੍ਵਣਾਂ ਕਰਕੇ ਗੁਰਬਾਣੀ ਰੂਪੀ ਕਥਾ ਸੁਣਨਾ, ਨੇਤ੍ਰਾਂ ਅਗੇ ਵਾਹਿਗੁਰੂ ਦੇ ਦਰਸ਼ਨਾਂ ਦਾ ਪਰਤੱਖ ਧਿਆਨ ਲਿਆ ਜਮਾਉਂਦਾ ਹੈ । ਉਸ ਜਨ ਦੀ ਹਰੇਕ ਹਰਕਤ, ਹਰੇਕ ਅੰਗ ਕਰਕੇ, ਵਾਹਿਗੁਰੂ ਦੇ ਰੰਗਾਂ ਵਿਚ ਕੇਲ ਕਰਨ ਦੀ ਹੀ ਹੁੰਦੀ ਹੈ, ਚਰਨਾਂ ਕਰਕੇ ਜਦੋਂ ਚਲਦਾ ਹੈ ਤਦ ਵੀ ਉਹ ਚਰਨਾਂ ਦੀ ਥਾਪ ਦੁਆਰਾ ਨਾਮ ਦਾ ਹੀ ਜਾਪ-ਅਲਾਪ ਕਰਦਾ ਹੈ। ਇਹ ਉਸ ਦਾ ਹਰਿ ਮਾਰਗ ਤੇ ਚਲਣਾ ਕਹਾਉਂਦਾ ਹੈ । ਰਸਨਾ ਕਰਕੇ ਉਹ ਹਰਿ ਗੁਣ ਗਾਉਂਦਾ ਹੀ ਰਹਿੰਦਾ ਹੈ, ਹਰੀ ਕਥਾ ਹੀ ਕਥਦਾ ਕਥਾਉਂਦਾ ਹੈ ।
ਨੇਤਰਾਂ ਕਰਕੇ ਜਿਧਰ ਉਹ ਦੇਖਦਾ ਹੈ, ਵਾਹਿਗੁਰੂ ਦੇ ਹੀ ਦਰਸ਼ਨ ਕਰਦਾ ਹੈ । ਹਰ ਨਾਮ ਦੀ ਕਥਾ ਉਸ ਦੇ ਹਿਰਦੇ ਵਿਚ ਵਸੀ ਹੋਈ ਹੁੰਦੀ ਹੈ । ਸੰਤਾਂ ਦੀ ਸੰਗਤਿ ਵਿਚਿ ਮਿਲ ਕੇ ਉਸ ਦੀ ਸੁਰਤੀ ਸਦਾ ਹੀ ਪ੍ਰਮਾਰਥ-ਆਕਾਰ ਬਣੀ ਰਹਿੰਦੀ ਹੈ। ਸਤਸੰਗ ਦੇ ਪ੍ਰਤਾਪ ਨਾਲ ਐਸੀ ਉਲਟੀ ਖੇਡ ਵਰਤਦੀ ਹੈ ਕਿ ਅਮੋਲ ਨਾਮ ਰੂਪੀ ਲਾਲ ਅਤੇ ਵਾਹਿਗੁਰੂ ਲਾਲਨ ਉਸ ਨੂੰ ਕਦੀ ਵਿਸਰਦਾ ਹੀ ਨਹੀਂ । ਵਾਹਿਗੁਰੂ ਦਾ ਸੱਚਾ ਦਾਸ ਮਹਿਬੂਬ ਬਣਨ ਦੀ ਸੱਚੀ ਨੀਸਾਣੀ ਹੈ। ਗੁਰੂ ਨਾਨਕ ਦੇਵ ਜੀ ਦੇ ਘਰ ਦੀ ਇਹ ਸੱਚੀ ਵਡਿਆਈ ਹੈ । ਐਸੀ ਅਨੂਪਮ ਮਹਿਮਾ ਹਰਿ ਕਥਾ ਦੀ ਇਸ ਗੁਰਵਾਕ ਨੇ ਗਾਈ ਹੈ।
ਜਿਹਵੇ ਅੰਮ੍ਰਿਤ ਗੁਣ ਹਰਿ ਗਾਉ ॥
ਹਰਿ ਹਰਿ ਬੋਲਿ ਕਥਾ ਸੁਨਿ ਹਰਿ ਕੀ ਉਚਰਹੁ ਪ੍ਰਭ ਕੋ ਨਾਉ॥੧॥ਰਹਾਉ॥੭੬॥
ਸਾਰਗ ਮਹਲਾ ੫, ਪੰਨਾ ੧੨੧੯
ਹੇ ਮੇਰੀ ਰਸਨਾ, ਵਾਹਿਗੁਰੂ ਦੇ ਅੰਮ੍ਰਿਤ ਗੁਣ ਗਾਈ ਜਾ । ਗੁਰਬਾਣੀ ਦਾ ਗਾਈ ਜਾਵਣਾ, ਵਾਹਿਗੁਰੂ ਨਾਮ ਦਾ ਮੁਖੋਂ ਬੋਲੀ ਜਾਵਣਾ, ਅਖੰਡ ਅਭਿਆਸ, ਅਖੰਡ ਕੀਰਤਨ ਅਤੇ ਗੁਰਬਾਣੀ ਦਾ ਅਖੰਡ ਪਾਠ ਕਰੀ ਜਾਣਾ ਇਹੀ ਹਰਿ ਕਥਾ ਦਾ ਕਰਨਾ ਸੁਣਨਾ ਹੈ । ਗੁਰਬਾਣੀ ਰੂਪੀ ਗੁਣ ਹੀ ਅੰਮ੍ਰਿਤ ਗੁਣ ਹਨ। ਵਾਹਿਗੁਰੂ ਦਾ ਸਿਫ਼ਤਿ ਸਾਲਾਹ ਰੂਪੀ ਨਾਮ ਹੀ ਅੰਮ੍ਰਿਤ ਨਾਮੁ ਹੈ । ਗੁਰਬਾਣੀ ਰੂਪੀ ਹਰਿ-ਜਸ ਸਦਾ ਵਖਾਨਣਾ ਹੀ ਅੰਮ੍ਰਿਤ ਕਥਾ ਸੁਣਨਾ ਹੈ । ਆਪੋਂ ਕਥੀ, ਆਪਣੇ ਮਗਜੋਂ
ਆਇਓ ਸੁਨਨ ਪੜਨ ਕਉ ਬਾਣੀ ॥
ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ ॥੧॥ਰਹਾਉ॥
ਸਮਝੁ ਅਚੇਤ ਚੇਤਿ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ॥
ਲਾਭੁ ਲੈਹੁ ਹਰਿ ਰਿਦੈ ਅਰਾਧਹੁ ਛੁਟਕੈ ਆਵਣ ਜਾਣੀ ॥੧॥
ਉਦਮੁ ਸਕਤਿ ਸਿਆਣਪ ਤੁਮਰੀ ਦੇਹਿ ਤ ਨਾਮੁ ਵਖਾਣੀ ॥
ਸੇਈ ਭਗਤ ਭਗਤਿ ਸੋ ਲਾਗੇ ਨਾਨਕ ਜੋ ਪ੍ਰਭ ਭਾਣੀ ॥੨॥੫੬॥੭੯॥
ਸਾਰੰਗ ਮ: ੫, ਪੰਨਾ ੧੨੧੯
ਮਨੁਖਾ ਜਨਮ ਗੁਰਬਾਣੀ ਦੇ ਪੜ੍ਹਨ ਸੁਣਨ ਲਈ ਹੀ ਮਿਲਿਆ ਹੈ। ਤਦੇ ਸਕਾਰਥਾ ਹੈ ਜੇ ਗੁਰਬਾਣੀ ਨੂੰ ਸੁਣਦਾ ਪੜ੍ਹਦਾ ਹੀ ਰਹੇ ਤੇ ਗੁਰਬਾਣੀ ਦੇ ਪੜ੍ਹਨ ਸੁਣਨ-ਮਈ ਹਰਿ ਕਥਾ ਸਦਾ ਕਰਦਾ ਸੁਣਦਾ ਹੀ ਰਹੇ । ਬਾਣੀ ਏਥੇ ਸਪੱਸ਼ਟ ਨਾਮ ਰੂਪੀ ਹੀ ਕਰਕੇ ਵਰਨਣ ਕੀਤੀ ਗਈ ਹੈ। 'ਆਇਓ ਸੁਨਨ ਪੜਨ ਕਉ ਬਾਣੀ। ਤੇ ਨਾਲ ਹੀ 'ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ।' ਭਾਵ, ਬਾਣੀ ਰੂਪੀ ਨਾਮ ਨੂੰ ਵਿਸਾਰ ਕੇ ਹੋਰ ਲਾਲਚਾਂ ਵਿਚਿ ਲਗਣਾ ਬਿਰਥਾ ਜਨਮ ਕਹਾਉਂਦਾ ਹੈ । ਹੇ ਪ੍ਰਾਣੀ ! ਮਨੁਖਾ ਜਨਮ ਇਉਂ ਬਿਰਥਾ ਹੀ ਜਾਂਦਾ ਹੈ ।
ਹੇ ਮੇਰੇ ਅਚੇਤ ਮਨ ! ਵਾਹਿਗੁਰੂ ਦਾ ਨਾਮ ਕਦੇ ਨ ਚੇਤਣ ਵਾਲੇ ਮੂਰਖ ਮਨ ! ਸਦਾ ਹੀ ਚੇਤਦਾ ਰਹੁ, ਵਾਹਿਗੁਰੂ ਨਾਮ ਦੇ ਕਥਨ ਸੁਣਨ ਵਿਚ ਸਾਵਧਾਨ ਤੇ ਚੇਤੰਨ ਰਹੋ । ਸਿਫ਼ਤਿ ਸਾਲਾਹ ਭਰੀ ਬਾਣੀ ਗੁਰਬਾਣੀ ਹੀ ਸਦਾ ਕਥਾ ਸੁਣੀ ਜਾ । ਗੁਰੂ ਸਾਹਿਬਾਨ ਨੇ ਇਹ ਗੁਰਬਾਣੀ ਰੂਪ ਅਕੱਥ ਕਹਾਣੀ ਹੀ ਕਥੀ ਹੈ। ਵਾਹਿਗੁਰੂ ਨੂੰ ਹਿਰਦੇ ਵਿਚਿ ਅਰਾਧਣਾ ਅਤੇ ਸੁਆਸਿ ਸੁਆਸਿ ਅਰਾਧੀ ਜਾਣਾ ਹੀ ਮਨੁੱਖਾ ਜਨਮ ਦਾ ਸੱਚਾ ਲਾਭ ਲਾਹਾ ਲੈਣਾ ਹੈ । ਇਸ ਪ੍ਰਕਾਰ ਨਾਮ ਅਰਾਧਣ ਕਰਕੇ ਗੁਰਮਤਿ ਨਾਮ ਨੂੰ ਅਕੱਥਤਾ ਵਿਚਿ ਕਥੀ ਜਾਣ ਕਰਕੇ ਆਵਣ ਜਾਣੀ ਖੇਡ ਸਭ ਛੁਟਕ ਜਾਂਦੀ ਹੈ।
ਹੇ ਸੱਚੇ ਪਾਤਸ਼ਾਹ ! ਇਹ ਸੱਚਾ ਉੱਦਮ ਤੂੰ ਹੀ ਬਖ਼ਸ਼, ਇਹ ਸੱਚ ਸੱਚੀ ਮੁਕਤੀ ਤੂੰ ਹੀ ਪਰਦਾਨ ਕਰ । ਇਹ ਸੱਚੀ ਹਰਦਮੀ ਸਿਆਣਪ ਤੇ ਹੀ ਮਨ ਵਿਚ ਲਿਆ, ਜਿਸ ਕਰਕੇ ਹਰ ਦਮ ਤੇਰੀ ਨਾਮ ਰੂਪੀ ਹਰਿ ਕਥਾ ਹੀ ਵਖਾਣਦਾ ਰਹਾ ।
ਬੈਕੁੰਠ ਗੋਬਿੰਦ ਚਰਨ ਨਿਤ ਧਿਆਉ ॥
ਮੁਕਤਿ ਪਦਾਰਥੁ ਸਾਧੂ ਸੰਗਤਿ ਅੰਮ੍ਰਿਤੁ ਹਰਿ ਕਾ ਨਾਉ ॥੧॥ਰਹਾਉ॥
ਊਤਮ ਕਥਾ ਸੁਣੀਜੈ ਸ੍ਰਵਣੀ ਮਇਆ ਕਰਹੁ ਭਗਵਾਨ ॥
ਆਵਤ ਜਾਤ ਦੋਊ ਪਖ ਪੂਰਨ ਪਾਈਐ ਸੁਖ ਬਿਸ੍ਰਾਮ ॥੧॥
ਸੋਧਤ ਸੋਧਤ ਤਤੁ ਬੀਚਾਰਿਓ ਭਗਤਿ ਸਰੇਸਟ ਪੂਰੀ ॥
ਕਹੁ ਨਾਨਕ ਇਕ ਰਾਮ ਨਾਮ ਬਿਨੁ ਅਵਰ ਸਗਲ ਬਿਧਿ ਊਰੀ ॥੨॥੬੨॥੮੫॥
ਸਾਰੰਗ ਮਹਲਾ ੫, ਪੰਨਾ ੧੨੨੦
ਵਾਹਿਗੁਰੂ ਨਾਮ ਦਾ ਧਿਆਵਣਾ ਗੋਬਿੰਦ ਚਰਨਾਂ ਦਾ ਧਿਆਵਣਾ ਹੈ । ਇਸ ਬਿਧਿ ਵਾਹਿਗੁਰੂ ਗੋਬਿੰਦ ਦੇ ਚਰਨਾਂ ਦਾ ਨਿਤਾਪ੍ਰਤਿ ਸੁਆਸਿ ਸੁਆਸਿ ਧਿਆਈ ਜਾਵਣਾ ਬੈਕੁੰਠ ਵਿਚਿ ਵਾਸਾ ਪਾਉਣਾ ਹੈ । ਸਤਸੰਗਤਿ ਵਿਖੇ ਚਲ ਕੇ, ਸਾਧੂ ਸੰਗਤਿ ਨਾਲ ਮਿਲ ਕੇ ਅੰਮ੍ਰਿਤ ਰੂਪੀ ਹਰਿ ਕਾ ਨਾਮ (ਵਾਹਿਗੁਰੂ ਨਾਮ) ਅਰਾਧਣਾ ਮੁਕਤੀ ਦੀ ਪ੍ਰਾਪਤੀ ਦਾ ਅੰਮ੍ਰਿਤ ਪਦਾਰਥ ਪ੍ਰਾਪਤ ਕਰਨਾ ਹੈ।
ਹੇ ਮੇਰੇ ਭਗਵਾਨ ਵਾਹਿਗੁਰੂ ! ਐਸੀ ਮਇਆ (ਦਇਆ) ਕਰੋ, ਉਪਰ ਦਸੇ ਪ੍ਰਕਾਰ ਦੀ ਅੰਮ੍ਰਿਤ ਕਥਾ ਵਣਾਂ (ਕੰਨਾਂ) ਵਿਚ ਸਦਾ ਹੀ ਸੁਣਦੇ ਰਹੀਏ। ਕੀ ਇਹ ਅੰਮ੍ਰਿਤ ਕਥਾ ਹੋ ਸਕਦੀ ਹੈ, ਜੋ ਅਲਪਗ ਚੁੰਚ-ਗਿਆਨੀ, ਚੁੰਚਾਂ ਮਾਰ ਮਾਰ, ਮਗਜ਼ ਘੋਖ ਘੋਖ ਕੇ, ਮੂੰਹ-ਆਈਆਂ ਗੱਲਾਂ ਮਾਰ ਮਾਰ ਕੇ ਲੋਕਾਂ ਨੂੰ ਸੁਣਾਉਂਦੇ ਕਰਦੇ ਹਨ ? ਇਹ ਭੀ ਖਿਨ ਮਾਤ੍ਰ ਹੀ ਸਮਾਂ ਲੈ ਕੇ ਘੜੀ ਦੋ ਘੜੀ ਕਰਦੇ ਹਨ । ਇਥੇ ਤਾਂ ਹੁਕਮ ਹੈ ਅੰਮ੍ਰਿਤ ਕਥਾਂ ਸਦਾ ਹੀ ਕਰਦੇ ਸੁਣਦੇ ਰਹੀਏ । ਸਤਸੰਗਤਿ ਵਿਚ ਬੈਠ ਕੇ ਹਰਿ ਗੁਣ ਹਰਿ ਜਸ ਗਾਵਣ ਰੂਪੀ ਗੁਰਬਾਣੀ ਦੀ ਕਥਾ ਸੁਣਨਾ, ਘੜੀ ਅਧੀ ਘੜੀ ਵੀ ਪਰਵਾਣ ਹੈ, ਕਿਉਂਕਿ ਇਹ ਅੰਮ੍ਰਿਤ ਕਥਾ ਹੈ। ਜਿਤਨਾ ਚਿਰ ਸੁਣੀ ਕਥੀ ਜਾਵੇ, ਉਤਨੀ ਘੜੀ ਹੀ ਸੁਲੱਖਣੀ ਤੇ ਲਾਭਦਾਇਕ ਹੈ, ਜੈਸੇ ਕਿ ਗੁਰਵਾਕ ਆਉਂਦਾ ਹੈ :-
ਕਬੀਰ ਏਕ ਘੜੀ ਆਧੀ ਘਰੀ ਆਧੀ ਹੂੰ ਤੇ ਆਧ॥
ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ ॥੨੩੨॥
ਸਲੋਕ ਕਬੀਰ ਜੀ, ਪੰਨਾ ੧੩੭੭
ਇਸ ਗੁਰਮਤਿ ਜੁਗਤੀ ਅਤੇ ਬਿਧੀ ਵਾਲੀ ਕਥਾ ਸੁਣੀ ਤੇ ਜਨਮ ਮਰਣ ਦੋਊ
ਦੇਖੋ 'ਚਰਨ ਕਮਲ ਕੀ ਮਉਜ' ਨਾਮੇ ਪੁਸਤਕ ।
ਮੁੱਕ ਜਾਂਦੇ ਹਨ ਅਤੇ ਸੱਚੇ ਸੁਖ ਵਾਲਾ ਬਿਸਰਾਮ ਮਿਲ ਜਾਂਦਾ ਹੈ, ਜਿਥੋਂ ਬਹੁਤ ਜੂਨੀ ਨਹੀਂ ਧਾਈਦਾ । ਉਪਰਲੇ ਪਰਵਾਣ ਗੁਰਵਾਕ ਅੰਦਰਿ ਆਏ 'ਗਸਟਿ' ਪਦ ਤੋਂ ਮਹਿਜ਼ ਗੱਲਾਂ ਬਾਤਾਂ ਕਰਨਾ ਹੀ ਭਾਵ ਨਹੀਂ; ਬਲਕਿ ਉੱਚ ਪਦ ਦੀ ਗੁਰਮਤਿ ਗੋਸ਼ਟ, ਗੁਰਮਤਿ ਗਿਆਨ, ਨਾਮ ਸੁਣਨ ਕਰਨ ਦਾ ਭਾਵ ਹੈ, ਯਥਾ ਗੁਰਵਾਕ :-
ਗੋਸਟਿ ਭਈ ਸਾਧ ਕੈ ਸੰਗਮਿ ਕਾਮ ਕ੍ਰੋਧੁ ਲੋਭੁ ਮਾਰਿਆ ॥
ਸਿਮਰਿ ਸਿਮਰਿ ਪੂਰਨ ਨਾਰਾਇਨ ਸੰਗੀ ਸਗਲੇ ਤਾਰਿਆ ॥੧॥੧੬॥
ਤਥਾ:- ਧਨਾਸਰੀ ਮਹਲਾ ੫, ਪੰਨਾ ੬੭੪
ਗੋਸਟਿ ਗਿਆਨੁ ਨਾਮੁ ਸੁਣਿ ਉਧਰੇ ਜਿਨਿ ਜਿਨਿ ਦਰਸਨੁ ਪਾਇਆ ॥੪॥੧੩॥੨੪॥
ਸੋਰਠਿ ਮਹਲਾ ੫, ਪੰਨਾ ੬੧੫
ਏਥੇ ਗੋਸਟਿ ਤੋਂ ਭਾਵ ਗੁਰਬਾਣੀ ਤੇ ਹਰਿ-ਜਸ ਰੂਪੀ ਕਥਾ ਹੈ। ਗੁਰਮਤਿ ਤਤ ਨੂੰ ਸੋਧ ਸੋਧ ਕੇ ਇਹੀ ਸਿੱਟਾ ਨਿਕਲਿਆ ਹੈ ਕਿ ਵਾਹਿਗੁਰੂ ਨਾਮ ਰੂਪੀ ਕਥਾ ਹੀ ਪੂਰੀ ਅਤੇ ਸੇਸ਼ਟ ਭਗਤੀ ਹੈ ।
ਹਰਿ ਹਰਿ ਕਥਾ ਸੁਣਾਇ ਪ੍ਰਭ ਗੁਰਮਤਿ ਹਰਿ ਰਿਦੈ ਸਮਾਣੀ ॥
ਜਪਿ ਹਰਿ ਹਰਿ ਕਥਾ ਵਡਭਾਗੀਆ ਹਰਿ ਉਤਮ ਪਦੁ ਨਿਰਬਾਣੀ ॥
ਗੁਰਮੁਖਾ ਮੰਨਿ ਪਰਤੀਤ ਹੈ ਗੁਰਿ ਪੂਰੈ ਨਾਮਿ ਸਮਾਣੀ ॥੧॥
ਮਨ ਮੇਰੇ ਮੈ ਹਰਿ ਹਰਿ ਕਥਾ ਮਨਿ ਭਾਣੀ ॥
ਹਰਿ ਹਰਿ ਕਥਾ ਨਿਤ ਸਦਾ ਕਰਿ ਗੁਰਮੁਖਿ ਅਕਥ ਕਹਾਣੀ ॥੧॥ਰਹਾਉ॥
ਮੈ ਮਨੁ ਤਨੁ ਖੋਜਿ ਢੰਢੋਲਿਆ ਕਿਉ ਪਾਈਐ ਅਕਥ ਕਹਾਣੀ ॥
ਸੰਤ ਜਨਾ ਮਿਲਿ ਪਾਇਆ ਸੁਣਿ ਅਕਥ ਕਥਾ ਮਨਿ ਭਾਣੀ ॥
ਮੇਰੈ ਮਨਿ ਤਨਿ ਨਾਮੁ ਅਧਾਰੁ ਹਰਿ ਮੈ ਮੇਲੇ ਪੁਰਖੁ ਸੁਜਾਣੀ ॥੨॥
ਗੁਰ ਪੁਰਖੈ ਪੁਰਖੁ ਮਿਲਾਇ ਪ੍ਰਭ ਮਿਲਿ ਸੁਰਤੀ ਸੁਰਤਿ ਸਮਾਣੀ ॥
ਵਡਭਾਗੀ ਗੁਰੁ ਸੇਵਿਆ ਹਰਿ ਪਾਇਆ ਸੁਘੜ ਸੁਜਾਣੀ ॥
ਮਨਮੁਖ ਭਾਗ ਵਿਹੂਣਿਆ ਤਿਨ ਦੁਖੀ ਰੈਣਿ ਵਿਹਾਣੀ ॥੩॥
ਹਮ ਜਾਚਿਕ ਦੀਨ ਪ੍ਰਭ ਤੇਰਿਆ ਮੁਖਿ ਦੀਜ ਅੰਮ੍ਰਿਤ ਬਾਣੀ ॥
ਸਤਿਗੁਰੁ ਮੇਰਾ ਮਿਤ੍ਰ ਪ੍ਰਭ ਹਰਿ ਮੇਲਹੁ ਸੁਘੜ ਸੁਜਾਣੀ॥
ਜਨ ਨਾਨਕ ਸਰਣਾਗਤੀ ਕਰਿ ਕਿਰਪਾ ਨਾਮਿ ਸਮਾਣੀ ॥੪॥੩॥੫॥
ਮਾਰੂ ਮਹਲਾ ੪, ਪੰਨਾ ੯੯੬-੯੭
ਇਸ ਗੁਰਵਾਕ ਅੰਦਰ ਤਾਂ ਹਰਿ ਕਥਾ ਦੇ ਭਾਵ ਦਾ ਨਿਰਸੰਦੇਹ ਹੀ ਨਿਬੇੜਾ ਹੋ ਗਿਆ ਹੈ। ਪਹਿਲੀ ਪੰਗਤੀ ਦੁਆਰਾ ਇਹ ਗੱਲ ਸੰਬੋਧਨ ਹੁੰਦੀ ਹੈ ਕਿ ਹਰਿ ਹਰਿ ਜੋ ਹੈ, ਗੁਰੂ ਕਰਤਾਰ ਦੇ ਹੀ ਸੁਣਾਵਣ ਵਾਲੀ ਵਸਤੂ ਹੈ, ਅਲਪਗ ਜੀਵ ਇਸ ਨੂੰ
ਦੂਸਰੀ ਪੰਗਤੀ ਅੰਦਰਿ ਇਹ ਗੁਰਮਤਿ ਅਸੂਲ ਦ੍ਰਿੜ ਹੁੰਦਾ ਹੈ ਕਿ ਇਹ 'ਹਰਿ ਹਰਿ ਕਥਾ' ਹਰ ਇਕ ਗੁਰਸਿਖ ਨੇ ਜਪਣੀ ਹੈ। 'ਜਪਿ ਹਰਿ ਹਰਿ ਕਥਾ ਵਡਭਾਗੀਆ' ਵਾਲੀ ਅਧ-ਪੰਗਤੀ ਸਾਫ਼ ਸਿਧ ਕਰਦੀ ਹੈ ਕਿ 'ਹਰਿ ਹਰਿ ਕਥਾ ਜਪਣ ਜੋਗ ਪਦਾਰਥ ਹੀ ਹੈ, ਜੋ ਪਦਾਰਥ ਕੇਵਲ ਗੁਰਮਤਿ ਨਾਮ ਹੀ ਹੈ । ਤਾਂ ਤੇ ਗੁਰਮਤਿ ਨਾਮ ਹੀ ਵਾਸਤਵ ਵਿਚਿ ਹਰਿ ਹਰਿ ਕਥਾ ਹੈ । ਗੁਰਮਤਿ ਨਾਮ ਦਾ ਜਪਣਾ ਹੀ ਹਰਿ ਕਥਾ ਦਾ ਜਪਣਾ ਹੈ । ਇਹ ਗੁਰਮਤਿ ਨਾਮ ਰੂਪੀ ਹਰਿ ਕਥਾ ਜਾਪ ਅਭਿਆਸ ਕਿਸੇ ਵਡਭਾਗੀ ਗੁਰਮੁਖਿ ਜਨ ਨੂੰ ਹੀ ਧੁਰੋਂ ਆਈ ਗੁਰ-ਦੀਖਿਆ ਦੁਆਰਾ ਪ੍ਰਾਪਤ ਹੁੰਦਾ ਹੈ । ਇਸ ਤੁਕ ਦੀ ਦੂਜੀ ਅਧ ਪੰਗਤੀ 'ਹਰਿ ਉਤਮ ਪਦੁ ਨਿਰਬਾਣੀ' ਇਹ ਭਾਵ ਦ੍ਰਿੜਾਉਂਦੀ ਹੈ ਕਿ ਉਪਰ ਵਿਆਖਤ ਕੀਤਾ 'ਹਰਿ ਕਥਾ' ਪਦ 'ਨਿਰਬਾਣੀ' ਸਰਬੋਤਮ ਪਦਾਰਥ ਹੈ। ਇਹ ਸਰਬੋਤਮਤਾ ਅਤੇ ਸ੍ਰੇਸ਼ਟਤਾ ਗੁਰਮਤਿ ਨਾਮ ਅਭਿਆਸ ਕਮਾਈ ਵਿਚਿ ਭਰਪੂਰ ਹੈ। ਗੱਲ ਗਲੋਤਲੀ, ਕਥਾ-ਕਥੋਤਲੀ ਕਥਾ ਇਸ ਪਦ ਤੋਂ ਕੋਟਾਨ ਕੋਟ ਕੇਸਾ ਨੀਵੀਂ ਹੈ । ਕੇਵਲ ਗੁਰਮੁਖਾਂ ਦੇ ਹਿਰਦੇ ਵਿਚਿ ਇਸ ਸਰਬੋਤਮ ਹਰਿ ਕਥਾ ਦੀ ਪ੍ਰਤੀਤ ਹੈ। ਕੇਵਲ ਉਨ੍ਹਾਂ ਗੁਰਸਿੱਖਾਂ ਦੇ ਹਿਰਦੇ ਵਿਚਿ ਇਹ ਪ੍ਰਤੀਤ ਵਸੀ ਹੋਈ ਹੈ, ਜਿਨ੍ਹਾਂ ਦੇ ਅੰਤਰ-ਆਤਮੇ ਗੁਰੂ ਕਿਰਪਾ ਦੁਆਰਾ ਗੁਰਮਤਿ ਨਾਮ ਰੋਮ ਰੋਮ ਕਰਕੇ ਸਮਾਇਆ ਹੋਇਆ ਹੈ।
ਅਸਥਾਈ ਵਾਲੀ ਰਹਾਉ ਦੀ ਪੰਗਤੀ (ਜੋ ਇਸ ਸਾਰੇ ਗੁਰਵਾਕ ਦੇ ਭਾਵ ਦਾ ਲਬੇ-ਲੁਬਾਬ ਹੈ) ਗੁਰੂ ਸਾਹਿਬ ਆਪਣੇ ਹੀ ਮਨ ਨੂੰ ਸੰਬੋਧਨ ਕਰਕੇ ਅਸਾਡੇ ਪ੍ਰਤੀ ਵਿਆਖਤ ਕਰਦੇ ਹਨ ਕਿ "ਮਨ ਮੇਰੇ ਮੈ ਹਰਿ ਹਰਿ ਕਥਾ ਮਨਿ ਭਾਣੀ" । ਹੇ ਮੇਰੇ ਮਨ ! ਮੈਨੂੰ ਮੇਰੇ ਅੰਤਰ-ਆਤਮੇ, ਮੇਰੇ ਅੰਦਰ-ਖ਼ਾਨੇ ਗੁਰਮਤਿ ਨਾਮ ਅਭਿਆਸ ਸਿਫਤਿ ਸਾਲਾਹ ਰੂਪੀ ਕਥਾ ਹੀ ਕਰਨੀ ਸੁਣਨੀ ਭਾਉਂਦੀ ਸੁਖਾਵੰਦੀ ਹੈ। ਇਸ ਤੋਂ ਇਹ ਗੁਰਮਤਿ ਅਸੂਲ ਦ੍ਰਿੜ ਹੁੰਦਾ ਹੈ ਕਿ ਗੁਰਮਤਿ ਅੰਦਰਿ ਕੇਵਲ ਹਰਿ-ਜਸ ਸਿਫਤਿ ਸਾਲਾਹ ਰੂਪੀ ਕਥਾ ਦਾ ਅਭਿਆਸਤ ਹੋਣਾ ਹੀ ਪਰਵਾਨ ਹੈ, ਹੋਰ ਕੋਈ ਮਨ-ਘੜਤ ਕਥਾ ਪਰਵਾਨ ਨਹੀਂ। ਅਸਥਾਈ ਦੀ ਅਗਲੇਰੀ ਅਧ ਪੰਗਤੀ ਹੋਰ ਵੀ ਇਸ ਭਾਵ ਨੂੰ, ਇਸ ਗੁਰਮਤਿ ਅਸੂਲ ਨੂੰ ਭਲੀ ਬਿਧਿ ਦ੍ਰਿੜਾਉਂਦੀ ਹੈ ਜੋ ਕੁਛ ਕਿ ਪਿਛੇ ਵਰਨਣ ਹੋਇਆ ਹੈ । 'ਹਰਿ ਹਰਿ ਕਥਾ ਨਿਤ ਸਦਾ ਕਰਿ ਇਹ ਸਭ ਕੁਛ ਮਨ ਨੂੰ ਸੰਬੋਧਨ ਕਰਕੇ ਫੁਰਮਾਉਂਦੇ ਹਨ । ਹੇ ਮਨ ਮੇਰੇ ! ਉਪਰ ਦਸੀ ਗੁਰਮਤਿ ਨਾਮ ਦੀ ਕਥਾ ਨਿਤਾ-ਪ੍ਰਤਿ ਸਦਾ ਸਦਾ ਸਵਾਸ ਸਵਾਸ ਕਰਿਆ ਕਰ । ਹੁਣ ਦਸੋ ਕਿ
ਰਹਾਉ ਤੋਂ ਅਗਲੇਰੀ ਤ੍ਰੈਪਦਿਆਂ ਵਾਲੀ ਤੇਪੰਗਤੀ ਦੀ ਪਹਿਲੀ ਪੰਗਤੀ ਵਿਚਿ ਐਉਂ ਫੁਰਮਾਨ ਆਉਂਦਾ ਹੈ :
'ਮੈ ਮਨੁ ਤਨੁ ਖੋਜਿ ਢੰਢੋਲਿਆ ਕਿਉ ਪਾਈਐ ਅਕਥ ਕਹਾਣੀ ॥'
ਇਹ ਪ੍ਰਸ਼ਨੋਤਰੀ ਭਾਵ ਵਾਲਾ ਗੁਰ-ਪੰਗਤਾ (ਪ੍ਰਸ਼ਨ ਵਿਖੇ ਹੀ ਉਤਰ ਦਸਣ ਵਾਲਾ) ਨਿਰੂਪਨ ਕਰਾਉਂਦਾ ਹੈ ਕਿ ਉਪਰ ਦਸੀ ਸੁਆਸ-ਅਭਿਆਸੀ-ਹਰਿ-ਕਥਾ ਮਨ ਤਨ ਅੰਦਰਿ ਹੀ ਬਿਲੋਵਨਾ ਬਿਲੋਇ ਕੈ ਢੰਢੋਲਨੀ (ਭਾਲਣੀ) ਹੈ । ਤਾਂ ਤੇ ਮਨ ਤਨ ਅੰਤਰਿ ਹੀ ਬਿਲੋਵਨਾ ਬਿਲੋਇ ਕੈ ਲਧੀ ਹਰਿ ਕਥਾ ਨਾਮ ਅਭਿਆਸ ਤੋਂ ਬਿਨਾਂ ਹੋਰ ਕੋਈ ਨਹੀਂ ਹੋ ਸਕਦੀ । ਸੁਆਸ ਸੁਆਸ ਮਨ ਤਨ ਕਰਕੇ ਜਪੀ ਜਾਣ ਕਾਰਨ ਇਹ ਅਕੱਥ ਕਹਾਣੀ ਹੈ । ਇਸੇ ਬੰਦ ਦੀ ਦੂਜੀ ਪੰਗਤੀ :
"ਸੰਤ ਜਨਾ ਮਿਲਿ ਪਾਇਆ ਸੁਣਿ ਅਕਥ ਕਥਾ ਮਨਿ ਭਾਣੀ"
ਕਿਆ ਸੁੰਦਰਤਾ ਸਹਿਤ ਇਸ ਗੁਰਮਤਿ ਭਾਵ ਨੂੰ ਸਪੱਸ਼ਟਾਉਂਦੀ ਹੈ ਕਿ ਸੰਤ ਜਨਾਂ ਨਾਲ ਮਿਲ ਕੇ ਹੀ, ਭਾਵ, ਗੁਰੂ ਘਰ ਦੀ ਸਤ-ਸੰਗਤਿ ਵਿਖੇ ਜੁਟ ਕੇ ਹੀ, ਗੁਰਬਾਣੀ ਦੇ ਸਿਫਤਿ ਸਾਲਾਹੀ ਕੀਰਤਨ ਰੂਪ ਦੇ ਵਿਚ ਹੀ, ਇਹ ਕਥਾ ਸੁਣ ਕੇ ਗੁਰਮਤਿ ਭਾਣੀ ਕਥਾ ਹੋ ਜਾਂਦੀ ਹੈ । ਸੰਤ ਜਨਾਂ ਦੇ ਕੀਰਤਨ ਮੰਡਲ ਵਿਚਿ ਸੁਣੀ, ਕਥੀ ਅਤੇ ਦ੍ਰਿੜ ਹੋਈ ਇਹ ਹਰਿ ਕਥਾ ਵਾਹਿਗੁਰੂ ਦੇ ਮਿਲਾਪ ਲਈ ਰਸਾਇਣ ਰੂਪ ਹੈ । ਸੰਗਤਿ
'ਮੇਰੈ ਮਨਿ ਤਨਿ ਨਾਮੁ ਅਧਾਰੁ ਹਰਿ ਮੈ ਮੇਲੇ ਪੁਰਖੁ ਸੁਜਾਣੀ ॥
ਅਗਲੇਰੀ ਤ੍ਰੈ ਪੰਗਤੀ ਦੀ ਪਹਿਲੀ ਪੰਗਤੀ :
'ਗੁਰ ਪੁਰਖੈ ਪੁਰਖੁ ਮਿਲਾਇ ਪ੍ਰਭ ਮਿਲਿ ਸੁਰਤੀ ਸੁਰਤਿ ਸਮਾਣੀ ॥
ਦ੍ਰਿੜਾਉਂਦੀ ਹੈ ਕਿ ਗੁਰੂ ਰੂਪ ਸੱਚੇ ਪੁਰਖ ਨੇ, ਵਾਹਿਗੁਰੂ ਅਕਾਲ ਪੁਰਖ ਰੂਪ ਸਚਾ ਪੁਰਖ ਮਿਲਾ ਦਿਤਾ, ਅਰਥਾਤ, ਗੁਰੂ ਹੀ ਜਗਿਆਸੂ ਜਨ ਨੂੰ ਅਕਾਲ ਪੁਰਖ ਨਾਲ ਮਿਲਾਉਣ ਲਈ ਸਮਰੱਥ ਹੈ। ਇਸ ਬਿਧਿ ਸਿਫਤਿ ਸਾਲਾਹੀ ਅਕੱਥ ਕਥਾਈ ਸੁਰਤੀ ਨੂੰ ਵਾਹਿਗੁਰੂ ਸੁਰਤੀਸ਼ਰ ਵਿਖੇ ਜੋੜ ਕੇ ਉਸੇ ਵਿਚ ਹੀ ਸਮਾ ਜਾਈਦਾ ਹੈ । ਪ੍ਰੰਤੂ ਕੋਈ ਵਡਭਾਗੀ ਜਨ ਹੀ ਐਸੇ ਗੁਰੂ ਦੇ ਸਿਖ ਸੇਵਕ ਸਤਿਗੁਰੂ ਦੇ ਹੀ ਸਿਖ ਸੇਵਕ ਹਰਿ ਕਥਾ (ਵਾਹਿਗੁਰੂ ਨਾਮ) ਸਿਮਰ ਸਿਮਰ ਕੇ ਸੁਘੜ ਸੁਜਾਨ ਵਾਹਿਗੁਰੂ ਨੂੰ ਪਾਉਂਦੇ ਹਨ :
'ਵਡਭਾਗੀ ਗੁਰੂ ਸੇਵਿਆ ਹਰਿ ਪਾਇਆ ਸੁਘੜ ਸੁਜਾਣੀ ॥'
ਆਪ-ਹੁਦਰੇ ਮਨਮੁਖ ਪੁਰਸ਼ ਇਸ ਭਾਵ ਤੋਂ ਖ਼ਾਲੀ ਰਹਿ ਗਏ ਹਨ। ਤਿਨ੍ਹਾਂ ਦੀ ਸਾਰੀ ਉਮਰ ਰੂਪੀ ਰੈਣ ਦੁੱਖਾਂ ਵਿਚ ਹੀ ਵਿਹਾਉਂਦੀ ਹੈ:
'ਮਨਮੁਖ ਭਾਗ ਵਿਹੂਣਿਆ ਤਿਨਿ ਦੁਖੀ ਰੈਣਿ ਵਿਹਾਣੀ ॥'
ਅਗਲੇਰੀ ਤੇ ਤੁਕਾਂਤ੍ਰੀ ਪੰਗਤੀ ਵਿਚਿ ਗੁਰੂ ਸਾਹਿਬ ਸਾਨੂੰ ਗੁਰਸਿੱਖਾਂ ਨੂੰ ਵਾਹਿਗੁਰੂ ਪਾਸੋਂ ਅਕੱਥ ਕਥਾ ਰੂਪ ਅੰਮ੍ਰਿਤ ਬਾਣੀ ਜਪਣ ਦੀ ਇਸ ਪ੍ਰਕਾਰ ਯਾਚਨਾ ਕਰਨੀ ਸਿਖਾਉਂਦੇ ਹਨ :
'ਹਮ ਜਾਚਿਕ ਦੀਨ ਪ੍ਰਭ ਤੇਰਿਆ ਮੁਖਿ ਦੀਜੈ ਅੰਮ੍ਰਿਤ ਬਾਣੀ ॥'
ਹੇ ਵਾਹਿਗੁਰੂ ! ਤੇਰੇ ਗਰੀਬ ਮੰਗਤੇ ਹਾਂ, ਐਸੀ ਕਿਰਪਾ ਕਰੋ ਕਿ ਅਸੀਂ ਮੁਖ ਕਰਕੇ ਤੇਰੀ ਬਖਸ਼ੀ ਹੋਈ ਸਿਫਤਿ ਸਾਲਾਹੀ ਅਕੱਥ ਕਥਾ ਰੂਪ ਅੰਮ੍ਰਿਤ ਬਾਣੀ ਹੀ ਜਪਦੇ ਰਹੀਏ । ਇਹ ਅਕੱਥ ਕਹਾਣੀ ਰੂਪ ਬਾਣੀ ਸਾਡੇ ਮੁਖਾਂ ਵਿਚਿ ਦੇਈ ਹੀ ਰਖੋ, ਭਾਵ, ਮੁਖਾਂ ਵਿਚਿ ਪਾਈ ਹੀ ਜਾਵੋ । 'ਅੰਮ੍ਰਿਤ ਕਥਾ' ਅਤੇ 'ਅਕਥ ਕਹਾਣੀ ਦਾ ਇਕੋ ਹੀ ਭਾਵ ਹੈ । ਹੇ ਵਾਹਿਗੁਰੂ ! ਅਸਾਨੂੰ ਐਸਾ ਸੁਘੜ ਸੁਜਾਣੀ ਮਿਤ੍ਰ ਸਤਿਗੁਰੂ ਮੇਲਹੁ, ਜਿਸ ਦੇ ਮਿਲਣ ਕਰਿ ਅਕਥ ਕਹਾਣੀ ਰੂਪ ਅੰਮ੍ਰਿਤ ਬਾਣੀ ਸਾਡੇ ਮਨਾਂ ਵਿਚਿ ਵਸਿ ਰਸਿ ਜਾਵੇ । ਸਭ ਤੋਂ ਪਿਛਲੇਰੀ ਪੰਗਤੀ ਵਿਚਿ ਗੁਰੂ ਨਾਨਕ ਸਾਹਿਬ ਫ਼ਰਮਾਉਂਦੇ ਹਨ ਕਿ ਕਿਰਪਾ ਕਰਕੇ, ਹੇ ਵਾਹਿਗੁਰੂ ! ਸਾਨੂੰ ਸਦਾ ਗੁਰੂ ਕੀਆਂ ਸੰਗਤਾਂ, ਗੁਰਸਿੱਖਾਂ ਵਿਚਿ ਰਖੋ, ਜਿਸ ਕਰਕੇ ਨਾਮ ਸਿਮਰਨ ਵਿਚਿ ਸਦਾ ਸਦਾ ਲਈ ਸਮਾਈ ਹੋਵੇ ।
ਮਨ ਮਿਲੁ ਸੰਤ ਸੰਗਤਿ ਸੁਭਵੰਤੀ ॥ ਸੁਨਿ ਅਕਥ ਕਥਾ ਸੁਖਵੰਤੀ॥
ਸਭ ਕਿਲਬਿਖ ਪਾਪ ਲਹੰਤੀ ॥ ਹਰਿ ਹੋ ਹੋ ਹੋ ਲਿਖਤੁ ਲਿਖਤੀ ॥੧॥ਰਹਾਉ॥
ਹਰਿ ਕੀਰਤਿ ਕਲਜੁਗ ਵਿਚਿ ਊਤਮ ਮਤਿ ਗੁਰਮਤਿ ਕਥਾ ਭਜੰਤੀ ॥
ਜਿਨਿ ਜਨਿ ਸੁਣੀ ਮੰਨੀ ਹੈ ਜਿਨਿ ਜਨਿ ਤਿਸੁ ਜਨਕੈ ਹਉ ਕੁਰਬਾਨੰਤੀ ॥੧॥
ਹਰਿ ਅਕਥ ਕਥਾ ਕਾ ਜਿਨਿ ਰਸੁ ਚਾਖਿਆ ਤਿਸੁ ਜਨ ਸਭ ਭੂਖ ਲਹੰਤੀ ॥
ਨਾਨਕ ਜਨ ਹਰਿ ਕਥਾ ਸੁਣਿ ਤ੍ਰਿਪਤੇ ਜਪਿ ਹਰਿ ਹਰਿ ਹਰਿ ਹੋਵੰਤੀ॥੨॥੨॥੮॥
ਨਟ ਮਹਲਾ ੪, ਪੰਨਾ ੯੭੭
ਇਸ ਗੁਰਵਾਕ ਵਿਖੇ ਪਿਛਲੇਰੇ ਗੁਰਵਾਕ ਦਾ ਭਾਵ ਹੋਰ ਭੀ ਅਸਚਰਜ ਗੁਰਮਤਿ ਰੰਗਾਂ ਵਿਚਿ ਰੰਗੀਜ ਕੇ ਵਰਨਿਆ ਹੋਇਆ ਹੈ। ਗੁਰਸਿੱਖਾਂ ਪ੍ਰਤੀ ਇਸ ਬਿਧਿ ਆਪੋ ਆਪਣੇ ਮਨ ਨੂੰ ਸੰਬੋਧਨਾ ਪ੍ਰਬੋਧਨਾ ਸਿਖਾਉਂਦੇ ਹਨ। ਹੇ ਮਨ ! ਤੂੰ ਸੁਭਵੰਤੀ ਸੰਤ-ਸੰਗਤ ਵਿਖੇ ਮਿਲ, ਅਤੇ ਮਿਲ ਕੇ ਮਿਲਿਆ ਹੀ ਰਹੁ। ਇਸ ਗੁਰੂ ਵਰੋਸਾਈ ਸੁਭਵੰਤੀ ਸੰਤ-ਸੰਗਤਿ ਵਿਖੇ ਮਿਲ ਕੇ ਸੁਖਵੰਤੀ ਅਕੱਥ ਕਥਾ ਨੂੰ ਸੁਣ ਅਤੇ ਸਦਾ ਸੁਣਿਆ ਕਰ । ਸਪੱਸ਼ਟ ਭਾਵ ਹੈ ਕਿ ਸੁਖਸੰਤੀ ਅਕਥ ਕਥਾ ਸੁਣਨੀ ਸੁਖਵੰਤੀ ਗੁਰੂ ਕੀ ਸਤਸੰਗਤਿ ਵਿਖੇ ਹੀ ਨਸੀਬ ਹੁੰਦੀ ਹੈ । ਇਹ ਸੁਭਵੰਤੀ ਅਕੱਥ ਕਥਾ ਸੁਣਨਹਾਰਿਆਂ ਦੇ ਸਾਰੇ ਕਿਲਬਿਖ ਪਾਪ ਕਟਣਹਾਰੀ ਹੈ । ਫਿਰ ਤਿੰਨ ਵਾਰ ਦ੍ਰਿੜਾ ਦ੍ਰਿੜਾ ਕੇ ਫ਼ੁਰਮਾਉਂਦੇ ਹਨ, ਇਹ ਅਕੱਥ ਕਥਾ ਤਿਨ੍ਹਾਂ ਗੁਰਮੁਖਾਂ ਨੂੰ ਹੀ ਮਿਲਦੀ ਹੈ ਜਿਨ੍ਹਾਂ ਦੇ ਮਸਤਕ ਉਤੇ ਪੂਰਬਲੇ ਸ਼ੁਭ ਲੇਖ ਲਿਖੇ ਹੋਏ ਹੁੰਦੇ ਹਨ। ਇਹ ਹਰਿ ਕਥਾ ਰੂਪੀ ਅਕੱਥ ਕਥਾ ਪੂਰਬ-ਕਰਮੀ-ਲੇਖਾਂ ਵਿਚ ਹੀ ਲਿਖੀ ਹੋਈ ਹੁੰਦੀ ਹੈ। ਇਸ ਗੱਲ ਨੂੰ ਨਿਸਚੇ ਕਰਕੇ ਹੀ ਮੰਨੋ ਕਿ ਇਹ ਹਤਿ-ਅਕੱਥ-ਕਥਾ ਵਾਹਿਗੁਰੂ ਨਾਮ ਸਿਫਤਿ ਸਾਲਾਹ ਰੂਪੀ ਹੀ ਕਥਾ ਹੈ।
ਅਸਥਾਈ ਰਹਾਉ ਵਾਲੀ ਪੰਗਤੀ ਤੋਂ ਅਗਲੇਰੀ ਇਕ ਨੰਬਰ ਵਾਲੀ ਦੁਪੰਗਤੀ ਵਿਚਿ ਖ਼ੂਬ ਸਪਸ਼ਟ ਤੌਰ ਤੇ ਖੋਲ੍ਹ ਕੇ ਲਿਖਿਆ ਹੋਇਆ ਹੈ : 'ਹਰਿ ਕੀਰਤਿ ਕਲਜੁਗ ਵਿਚਿ ਊਤਮ ਮਤਿ ਗੁਰਮਤਿ ਕਥਾ ਭਜੰਤੀ ॥ ਕਲਜੁਗ ਅੰਦਰਿ ਹਰਿ ਕੀਰਤਨ ਰੂਪੀ ਕਥਾ ਹੀ ਸਰਬੋਤਮੀ ਅਕੱਥ ਕਥਾ ਹੈ । ਇਸ ਹਰਿ ਕਥਾ ਰੂਪੀ ਅਕੱਥ ਕਥਾ ਨੂੰ ਗੁਰਮਤਿ ਅਨੁਸਾਰ ਗੁਰਸਿੱਖਾਂ ਨੇ ਭਜਣਾ ਹੈ। ਕੋਰੜ ਮੋਠੂਆਂ ਪ੍ਰਚਲਤ ਕੁਚਾਲੀਆਂ ਵਾਲੀ ਕਥਾ ਕਰਨੀ ਸੁਣਨੀ ਨਹੀਂ। ਗੁਰੂ ਘਰ ਵਿਖੇ ਤਾਂ ਹਰਿ ਕਥਾ ਦਾ ਗੁਰਮਤਿ ਤੱਤ-ਸਾਰੀ-ਭਾਵ ਸਿਫਤਿ ਸਾਲਾਹ ਗੁਰਮਤਿ ਨਾਮ ਦਾ ਭਜਣਾ ਹੀ ਹੈ, ਹਰਿ ਕੀਰਤਨ ਸਿਫਤਿ ਸਾਲਾਹ ਰੂਪੀ ਹਰਿ ਭਜਨ ਹੀ ਹੈ। ਜਿਸ ਜਿਸ ਜਨ ਨੇ ਇਹ ਗੁਰਮਤਿ ਤੱਤ- ਸਾਰਨੀ ਹਰਿ ਕਥਾ ਸੁਣੀ ਹੈ ਤੇ ਸੁਣਿ ਕੇ ਮੰਨੀ ਹੈ, ਨਿਧ-ਆਸਨੀ ਅਭਿਆਸ ਵਿਚਿ ਪਰੁੰਨੀ ਹੈ, ਤਿਸ ਤਿਸ ਗੁਰਮੁਖਿ ਜਨ ਵਿਟਹੁੰ ਗੁਰੂ ਸਾਹਿਬ ਕੁਰਬਾਨ ਕੁਰਬਾਨ ਹੋ ਹੋ ਜਾਂਦੇ ਹਨ ਤੇ ਕੁਰਬਾਨ ਹੋ ਜਾਣ ਵਾਲੀ ਜਿਗਰੀ ਅਸੀਸੜੀ ਦਿੰਦੇ ਹਨ।
ਜਿਨਿ ਜਨਿ ਸੁਣੀ ਮੰਨੀ ਹੈ ਜਿਨਿ ਜਨਿ ਤਿਸੁ ਜਨ ਕੈ ਹਉ ਕੁਰਬਾਨੰਤੀ ॥
ਫੇਰ ਅਗਲੇਰੀ ਦੋ ਨੰਬਰ ਵਾਲੀ ਦੁਪੰਗਤੀ ਵਿਚਿ ਇਸ ਅਕੱਥ ਕਥਾ ਦਾ ਰਸ-ਭਿੰਨੜਾ ਵਰਣਨ ਇਸ ਪ੍ਰਕਾਰ ਕੀਤਾ ਹੈ :
ਹਰਿ ਅਕਥ ਕਥਾ ਕਾ ਜਿਨਿ ਰਸੁ ਚਾਖਿਆ ਤਿਸੁ ਜਨ ਸਭ ਭੂਖ ਲਹੰਤੀ ॥
ਨਾਨਕ ਜਨ ਹਰਿ ਕਥਾ ਸੁਣਿ ਤ੍ਰਿਪਤੇ ਜਪਿ ਹਰਿ ਹਰਿ ਹਰਿ ਹੋਵੰਤੀ ॥
ਭਾਵ, ਇਸ ਅਕੱਥ ਕਥਾ ਦਾ ਜਿਨ੍ਹਾਂ ਨੇ ਸੱਚਾ ਰਸੁ ਚਾਖਿਆ ਹੈ, ਤਿਨ੍ਹਾਂ ਜਨਾਂ ਦੀਆਂ ਸਾਰੀਆਂ ਕੁੱਖਾਂ ਲਹਿ ਗਈਆਂ ਹਨ। ਓਹਨਾਂ ਦੇ ਅੰਦਰਿ ਹਉਮੈ ਦੇ ਪੱਠੇ ਪਵਾਉਣ ਵਾਲੀ ਭੁਖ ਵੀ ਨਹੀਂ ਰਹਿੰਦੀ। ਭਰੀਆਂ ਸੰਗਤਾਂ ਵਿਚ ਕਥਾਵਾਂ ਪਾਉਣ- ਹਾਰੇ (ਕਥਾ ਕਰਨਹਾਰੇ) ਬਣ ਬਣ ਕੇ ਬੈਠਣ ਵਾਲੀ ਮਨ ਮਤਸਰੀ ਕੁਫੁਰਨੀ ਭੈੜੀ ਭੁਖ ਨਹੀਂ ਫੁਰਦੀ । ਸੱਚ ਮੁੱਚ ਜਿਨ੍ਹਾਂ ਨੇ ਗੁਰਮਤਿ ਭਾਵ ਰੰਗੀਜੀ ਰਸੀਜੀ ਤੱਤ ਕਥਾ ਦਾ ਅਨੰਦ, ਅਨਹਦੀ ਰਜੁ ਮਾਣਿਆ ਹੈ ਤਿਨ੍ਹਾਂ ਨੂੰ ਫੋਕੀਆਂ ਕਥਾਂ ਪਾਉਣ ਤੇ ਸੁਣਨ ਦੇ ਹੋਛੇ ਰਸ ਵਿਚ ਪੈਣ ਦੀ ਚੱਜ ਕੁਚੱਜਣੀ ਜੁਰਅਤ ਹੀ ਨਹੀਂ ਹੁੰਦੀ। ਗਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਕਿ ਤੱਤ ਗੁਰਮਤਿ ਕਥਾ ਦੇ ਰਸੀਏ ਜਨ ਤਾਂ ਗੁਰਮਤਿ ਅਕੱਥ ਕਥਾ ਨੂੰ ਕਰ ਕਰ ਕੇ, ਸੁਣ ਸੁਣ ਕੇ ਹੀ ਤ੍ਰਿਪਤਿ ਹੋਏ ਰਹਿੰਦੇ ਹਨ, ਅਰਥਾਤ, ਸਚੀ ਸਿਫਤਿ ਸਾਲਾਹ ਨੂੰ ਜਪ ਜਪ ਕੇ ਮਗਨ ਅਨੰਦ ਹੋ ਜਾਂਦੇ ਹਨ ਤੇ ਅਨੰਦੀ ਵਾਹਿਗੁਰੂ ਦਾ ਰੂਪ ਹੀ ਹੋ ਰਹਿੰਦੇ ਹਨ।
ਹਰਿ ਬਿਨੁ ਕਿਉ ਧੀਰੈ ਮਨੁ ਮੇਰਾ ॥
ਕੋਟਿ ਕਲਪ ਕੇ ਦੁਖ ਬਿਨਾਸਨ ਸਾਚੁ ਦ੍ਰਿੜਾਇ ਨਿਬੇਰਾ ॥੧॥ਰਹਾਉ॥
ਕ੍ਰੋਧੁ ਨਿਵਾਰਿ ਜਲੇ ਹਉ ਮਮਤਾ ਪ੍ਰੇਮੁ ਸਦਾ ਨਉਰੰਗੀ ॥
ਮਾਨ ਭਉ ਬਿਸਰਿ ਗਏ ਪ੍ਰਭੁ ਜਾਚਿਆ ਹਰਿ ਨਿਰਮਾਇਲੁ ਸੰਗੀ ॥੧॥
ਚੰਚਲ ਮਤਿ ਤਿਆਗਿ ਭਉ ਭੋਜਨੁ ਪਾਇਆ ਏਕ ਸਬਦਿ ਲਿਵ ਲਾਗੀ ॥
ਹਰਿ ਰਸੁ ਚਾਖਿ ਤ੍ਰਿਖਾ ਨਿਵਾਰੀ ਹਰਿ ਮੇਲਿ ਲਏ ਬਡਭਾਗੀ ॥੨॥
ਅਭਰਤ ਸਿੰਚਿ ਭਏ ਸੁਭਰ ਸਰ ਗੁਰਮਤਿ ਸਾਚੁ ਨਿਹਾਲਾ ॥
ਮਨ ਰਤਿ ਨਾਮਿ ਰਤੇ ਨਿਹਕੇਵਲ ਆਦਿ ਜੁਗਾਦਿ ਦਇਆਲਾ ॥੩॥
ਮੋਹਨਿ ਮੋਹਿ ਲੀਆ ਮਨੁ ਮੋਰਾ ਬਡੈ ਭਾਗ ਲਿਵ ਲਾਗੀ॥
ਸਾਚੁ ਬੀਚਾਰਿ ਕਿਲਵਿਖ ਦੁਖ ਕਾਟੇ ਮਨੁ ਨਿਰਮਲੁ ਅਨਰਾਗੀ ॥੪॥
ਗਹਿਰ ਗੰਭੀਰ ਸਾਗਰ ਰਤਨਾਗਰ ਅਵਰ ਨਹੀ ਅਨ ਪੂਜਾ ॥
ਸਬਦੁ ਬੀਚਾਰਿ ਭਰਮ ਭਉ ਭੰਜਨੁ ਅਵਰੁ ਨ ਜਾਨਿਆ ਦੂਜਾ ॥੫॥
ਮਨੂਆ ਮਾਰਿ ਨਿਰਮਲ ਪਦੁ ਚੀਨਿਆ ਹਰਿ ਰਸ ਰਤੇ ਅਧਿਕਾਈ ॥
ਏਕਸ ਬਿਨੁ ਮੈ ਅਵਰੁ ਨ ਜਾਨਾ ਸਤਿਗੁਰਿ ਬੂਝ ਬੁਝਾਈ ॥੬॥
ਅਗਮ ਅਗੋਚਰੁ ਅਨਾਥੁ ਅਜਨੀ ਗੁਰਮਤਿ ਏਕੋ ਜਾਨਿਆ ॥
ਸੁਭਰ ਭਰੇ ਨਾਹੀ ਚਿਤ ਡੋਲੈ ਮਨ ਹੀ ਤੇ ਮਨੁ ਮਾਨਿਆ ॥੭॥
ਗੁਰ ਪਰਸਾਦੀ ਅਕਬਉ ਕਥੀਐ ਕਹਉ ਕਹਾਵੈ ਸੋਈ॥
ਨਾਨਕ ਦੀਨ ਦਇਆਲ ਹਮਾਰੇ ਅਵਰੁ ਨ ਜਾਨਿਆ ਕੋਈ ॥੮॥੨॥
ਸਾਰੰਗ ਮਹਲਾ ੧, ਪੰਨਾ ੧੨੩੨-੩੩
ਜਿਨ੍ਹਾਂ ਨੇ ਅਕੱਥ ਵਾਹਿਗੁਰੂ ਦੇ ਮਿਲਾਪ ਦਾ ਅਤੇ ਅਕੱਥ ਕਥਾ (ਨਾਮ ਅਭਿਆਸ) ਦਾ ਰਸੁ ਚਖਿਆ ਹੈ, ਤਿਨ੍ਹਾਂ ਗੁਰਮੁਖਿ ਜਨਾਂ ਦਾ ਮਨ ਵਾਹਿਗੁਰੂ- ਮਿਲਾਪ ਅਤੇ ਵਾਹਿਗੁਰੂ ਨਾਮ ਰੂਪੀ ਅਕੱਥ ਕਥਾ ਦੇ ਜਾਪ ਬਿਨਾਂ ਕਦੇ ਨਹੀਂ ਧੀਰਦਾ । ਅਕੱਥ ਕਥਾਵੀ ਜਾਪ ਤੋਂ ਬਿਨਾਂ ਓਹਨਾਂ ਨੂੰ ਧੀਰਜ ਆਉਂਦੀ ਹੀ ਨਹੀਂ, ਧੀਰਜ ਤਦੇ ਆਉਂਦੀ ਹੈ ਜੇ ਅਕੱਥ ਕਥਾਵੀ ਜਾਪ ਜਪਦੇ ਹੀ ਰਹਿਣ । ਇਸ ਅਕੱਥ ਕਥਾ ਰੂਪੀ ਜਾਪ ਦੇ ਜਪਿਆਂ ਕੋਟ ਕੂੜ ਜੁਗਾਂ ਤੇ ਕਲਪਾਂ (ਚਾਰ ਜੁਗਾਂ) ਦੋ ਕਮਾਤੇ ਦੂਖ ਪਾਪ ਬਿਨਸ ਜਾਂਦੇ ਹਨ ਤੇ ਸੱਚੀ ਅਕੱਥ ਕਥਾ ਰੂਪ ਸੱਚੇ ਨਾਮ ਅਭਿਆਸ ਨੂੰ ਦ੍ਰਿੜ੍ਹਿਆਂ ਹੀ ਨਿਬੇੜਾ ਨਿਬੜਦਾ ਹੈ (ਮਨ ਸੱਚੀ ਧੀਰਜ ਧਰਦਾ ਹੈ) ।
ਹੋਰ ਕਰਾਮਾਤੀ ਪ੍ਰਸਤਾਵ ਏਸ ਅਕੱਥ ਕਥਾ ਦੇ ਸਿਫਤਿ ਸਾਲ ਹੀ ਅਭਿਆਸ ਦਾ ਇਹ ਪਰਤੱਖ ਹੁੰਦਾ ਹੈ ਕਿ ਕ੍ਰੋਧ ਚੰਡਾਲ ਦੀ ਨਵਿਰਤੀ ਹੋ ਜਾਂਦੀ ਹੈ । ਆਨ ਮਤਿ ਸਭ ਸੜ ਬਲ ਜਾਂਦੀ ਹੈ । ਸਦਾ ਨਵੇਂ ਤੋਂ ਨਵੇਂ ਰੰਗਾਂ ਵਿੱਚ ਪ੍ਰੇਮ ਦਾ ਰੰਗ ਉਮਲ ਉਮ੍ਹਲ ਕੇ ਜਗਿਆਸੂ ਜਨ ਦੀ ਸੁਰਤੀ ਬਿਰਤੀ ਤੇ ਆ ਚੜ੍ਹਦਾ ਹੈ । ਐਸੀ ਆਤਮ- ਤੰਗੀ ਖੇਡ ਵਰਤਦੀ ਹੈ ਕਿ ਪੁਰਾਤਨ ਸੁਭਾਵੀ ਵਾਲਾ ਜੀਵਨ ਪਲਟ ਕੇ ਨਵਰੰਗੀ ਗੁਰਮਤਿ ਵਾਲਾ ਜੀਵਨ ਹੋ ਜਾਂਦਾ ਹੈ । ਵਾਹਿਗੁਰੂ ਦੇ ਸਚੀ ਭਾਵਨੀ ਵਾਲੋ ਭਉ ਤੋਂ ਛੁਟ ਹੋਰ ਸਭ ਭਉ ਵਿਸਰ ਜਾਂਦੇ ਹਨ । ਵਾਹਿਗੁਰੂ ਨੂੰ ਜਾਚਿਆਂ, ਵਾਹਿਗੁਰੂ ਦੇ ਅਗੇ ਅਰਦਾਸ ਕਰਿਆਂ ਸਿਫਤਿ ਸਾਲਾਹ ਦੇ ਰੰਗਾਂ ਨਾਲ ਸੁਭਰਿਆਂ ਰੰਗੀਸਰ ਵਾਹਿਗੁਰੂ ਸਦਾ ਅੰਗ ਸੰਗ ਹੀ ਆਇ ਵਸਦਾ ਹੈ।
ਪਿਛਲੇਰੀ ਚੰਚਲ ਮਤਿ ਦਾ ਸੁਤੇ ਸੁਭਾਵ ਹੀ ਤਿਆਗ ਹੋ ਜਾਂਦਾ ਹੈ । ਸਾਰੇ ਭੈ ਡਰਾਂ ਦੇ ਦੂਰ ਕਰਨ ਵਾਲਾ (ਭਉ-ਭੰਜਨ) ਵਾਹਿਗੁਰੂ ਏਕ ਸ਼ਬਦ ਵਿਖੇ ਲਿਵ ਲਗਿਆਂ ਸਹਜੇ ਹੀ ਆਇ ਮਿਲਦਾ ਹੈ । ਅਕੱਥ ਕਥਾ ਦਾ ਰੂਪ ਹੋਇਆਂ ਹੀ ਏਕ ਸ਼ਬਦ ਵਿਖੇ ਲਿਵ ਲਗਦੀ ਹੈ। ਅਕੱਥ ਕਥਾ ਰੂਪੀ ਹਰਿ ਰਸੁ ਨੂੰ ਚੱਖ ਕੇ ਜਨਮ ਜਨਮ ਦੀ ਪਿਆਸ ਦੂਰ ਹੋ ਜਾਂਦੀ ਹੈ । (ਤ੍ਰਿਖਾ ਨਿਵਾਰੀ ਜਾਂਦੀ ਹੈ) । ਐਸ ਵਡਭਾਗੀ ਜਨਾਂ ਨੂੰ ਵਾਹਿਗੁਰੂ ਆਪ ਹੀ ਆਪਣੇ ਨਾਲ ਮੇਲ ਲੈਂਦਾ ਹੈ।
ਵਾਹਿਗੁਰੂ ਨਾਮ ਦੀ ਸੱਚੀ ਅੰਮ੍ਰਿਤ ਧਾਰਾ ਐਸੀ ਚੋਣ ਲਗ ਪੈਂਦੀ ਹੈ ਕਿ ਜਿਸ ਦੁਆਰਾ ਕਦੇ ਨ ਭਰੇ ਜਾਣ ਵਾਲੇ, ਸੁੱਕੇ ਹੋਏ ਰਿਦ-ਅੰਤਰੀ ਕਿਆਰੇ ਸਿੰਜੇ ਜਾਂਦੇ ਹਨ । ਇਸ ਪ੍ਰਕਾਰ ਗੁਰਮਤਿ ਨਾਮ ਦੀ ਸਰਸ਼ਾਰ ਸਿੰਚਨੀ ਕਰਿ, ਸੁਭਰ ਭਰੇ
ਇਸ ਮਿਲਾਪ ਨੂੰ ਮਿਲ ਕੇ ਆਪਣੇ ਆਪ ਦੀ ਸੁੱਧ ਬੁੱਧ ਨਹੀਂ ਰਹਿੰਦੀ । ਮੋਹਨ ਵਾਹਿਗੁਰੂ ਜਗਿਆਸੂ ਜਨ ਨੂੰ ਮੋਹ ਕੇ ਬਸ ਆਪਣੇ ਗੋਚਰਾ ਹੀ ਕਰ ਲੈਂਦਾ ਹੈ। ਫੇਰ ਵਡੇ ਭਾਗਾਂ ਕਰਕੇ ਇਹ ਏਕਾ ਲਿਵ ਲੱਗੀ ਹੀ ਰਹਿੰਦੀ ਹੈ । ਸਤਿਨਾਮ ਵਾਹਿਗੁਰੂ (ਵਾਹਿਗੁਰੂ ਦੇ ਸੱਚੇ ਨਾਮ) ਦੀ ਅਭਿਆਸ ਕਮਾਈ ਕਰਕੇ ਨਿਰੇ ਵਾਹਿਗੁਰੂ ਦੇ ਪ੍ਰੇਮ ਪਰਾਇਣ ਹੀ ਹੋਇ ਜਾਈਦਾ ਹੈ ਤੇ ਨਿਰਮਲ ਰੰਗਾਂ ਦੇ ਰੰਗਾਸ ਵਿਚ ਹੀ ਖਿੜੀਦਾ ਹੈ। ਕਿਲਬਿਖ ਪਾਪ ਰੋਗ ਦੁੱਖ ਤਾਂ ਉਸ ਦੇ ਸੁਤੇ ਸੁਭਾਵ ਹੀ ਕੱਟੇ ਜਾਂਦੇ ਹਨ।
ਇਸ ਗਹਿਰ ਗੰਭੀਰ ਸਾਗਰ ਰਤਨਾਗਰੀ ਵਾਹਿਗੁਰੂ ਦੇ ਰੂਪ ਨੂੰ ਪੇਖ ਕੇ ਉਸੇ ਦੀ ਹੀ ਭਗਤੀ ਰੂਪ ਪੂਜਾ ਵਿਚ ਰਚ ਮਿਚ ਜਾਈਦਾ ਹੈ, ਹੋਰ ਪੂਜਾ ਕਿਸੇ ਦੀ ਨਹੀਂ ਔੜਦੀ । ਬੱਸ ਇਸ ਅਕੱਥ ਕਥਾ ਰੂਪੀ ਗੁਰ-ਸ਼ਬਦ ਦੇ ਅਭਿਆਸ ਕਰਨ ਕਰਕੇ ਕੇਵਲ ਭਉ-ਭੰਜਨੀ ਵਾਹਿਗੁਰੂ ਦੀ ਭਗਤਿ-ਭਾਵਨੀ ਪੂਜਾ ਹੀ ਹੋ ਸਕਦੀ ਹੈ। ਇਸੇ ਪੂਜਾ ਨੂੰ ਹੀ ਪਛਾਣੀਦਾ ਹੈ, ਹੋਰ ਦੂਜੀ ਭਰਮ ਪੂਜਾ ਸਭ ਦੂਰ ਹੋ ਜਾਂਦੀ ਹੈ ।
ਵਾਹਿਗੁਰੂ ਨਾਮ ਦੇ ਅਭਿਆਸ ਦੁਆਰਾ ਮਨ ਮਾਰ ਕੇ ਹੀ ਨਿਰਮਲ ਪਦ ਨੂੰ ਚੀਨੀਦਾ ਹੈ । ਨਿਰਮਲ ਪਦੁ ਚੀਨ ਕੇ ਭੀ ਵਾਹਿਗੁਰੂ ਦੇ ਮਿਲਾਪ ਵਾਲੇ ਅਧਿਕ ਤੋਂ ਅਧਿਕ (ਵੱਧ ਤੋਂ ਵੱਧ) ਰਲੀਆਲੇ ਰਸ ਰੰਗ ਮਾਣੀਦੇ ਹਨ । ਇਸ ਬਿਧਿ ਇਕਸ ਵਾਹਿਗੁਰੂ ਬਿਨਾਂ ਹੋਰ ਨੂੰ ਨ ਜਾਣਨ ਪਛਾਣਨ ਵਾਲੀ ਸੂਝ ਬੂਝ ਕੇਵਲ ਸਤਿਗੁਰੂ ਨੇ ਹੀ ਬੁਝਾਈ ਹੈ ।
ਜੋ ਵਾਹਿਗੁਰੂ ਗੰਮਤਾ ਤੋਂ ਰਹਿਤ ਹੈ, ਜਿਸ ਵਾਹਿਗੁਰੂ ਨੂੰ ਕੋਈ ਅਪੜ ਨਹੀਂ ਸਕਦਾ, ਜਿਸ ਵਾਹਿਗੁਰੂ ਦਾ ਨਾਥ (ਮਾਲਕ) ਕੋਈ ਨਹੀਂ, ਜੋ ਵਾਹਿਗੁਰੂ ਅਨਾਥਾਂ ਸਿਰ ਸੱਚਾ ਨਾਥ ਹੈ, ਜੋ ਵਾਹਿਗੁਰੂ ਸਦਾ ਅਜੋਨੀ ਹੈ, ਗੁਰਮੁਖਿ ਜਗਿਆਸੂ ਜਨ ਨੇ ਤਾਂ ਸਦਾ ਉਸੇ ਏਕੋ ਵਾਹਿਗੁਰੂ ਨੂੰ ਹੀ ਲਖਿਆ ਹੈ (ਜਾਣਿਆ ਪਛਾਣਿਆ ਹੈ) । ਗੁਰੂ ਘਰ ਦੇ ਗੁਰਮੁਖਿ ਜਨ ਏਕ ਅਕਾਲ ਪੁਰਖ ਦੇ ਹੀ ਉਪਾਸ਼ਕ ਹਨ, ਇਕੋ ਪ੍ਰੀਤਮ ਪਰਮੇਸ਼ਰ ਦੇ ਹੀ ਸੁੱਚੇ ਆਸ਼ਕ ਹਨ। ਓਹਨਾਂ ਦਾ ਹਿਰਦਾ-ਸਰੋਵਰ ਏਸੇ ਇਕੇ ਵਾਹਿਗੁਰੂ ਦੀ ਇਸ਼ਕ-ਉਪਾਸ਼ਨਾ ਸੇਤੀ ਸਦਾ ਹਰਿਆ ਭਰਿਆ ਰਹਿੰਦਾ ਹੈ । ਚਿੱਤ- ਸਰੋਵਰ ਸਦਾ ਪ੍ਰੀਤਮ ਵਾਹਿਗੁਰੂ ਦੇ ਪ੍ਰੇਮ ਨਾਲ ਹੀ ਡਲ੍ਹ ਡਲ੍ਹ ਕਰਦਾ ਰਹਿੰਦਾ ਹੈ । ਡੋਲ੍ਹਣਾ ਡੁਲ੍ਹਣਾ ਉਥੇ ਨੇੜੇ ਨਹੀਂ ਆਉਂਦਾ।
ਮਨ ਮੇਰੇ ਹਰਿ ਕੈ ਨਾਮਿ ਵਡਾਈ ॥
ਹਰਿ ਬਿਨੁ ਅਵਰੁ ਨ ਜਾਣਾ ਕੋਈ ਹਰਿ ਕੈ ਨਾਮਿ ਮੁਕਤਿ ਗਤਿ ਪਾਈ ॥੧॥ਰਹਾਉ॥
ਸਬਦਿ ਭਉ ਭੰਜਨੁ ਜਮਕਾਲ ਨਿਖੰਜਨੁ ਹਰਿ ਸੇਤੀ ਲਿਵ ਲਾਈ ॥
ਹਰਿ ਸੁਖਦਾਤਾ ਗੁਰਮੁਖਿ ਜਾਤਾ ਸਹਜੇ ਰਹਿਆ ਸਮਾਈ ॥੧॥
ਭਗਤਾ ਕਾ ਭੋਜਨੁ ਹਰਿ ਨਾਮ ਨਿਰੰਜਨੁ ਪੈਨਣੁ ਭਗਤਿ ਬਡਾਈ ॥
ਨਿਜ ਘਰਿ ਵਾਸਾ ਸਦਾ ਹਰਿ ਸੇਵਨਿ ਹਰਿ ਦਰਿ ਸੋਭਾ ਪਾਈ ॥੨॥
ਮਨਮੁਖ ਬੁਧਿ ਕਾਚੀ ਮਨੂਆ ਡੋਲੈ ਅਕਥੁ ਨ ਕਥੈ ਕਹਾਨੀ ॥
ਗੁਰਮਤਿ ਨਿਹਚਲੁ ਹਰਿ ਮਨਿ ਵਸਿਆ ਅੰਮ੍ਰਿਤੁ ਸਾਚੀ ਬਾਨੀ ॥੩॥
ਮਨ ਕੇ ਤਰੰਗ ਸਬਦਿ ਨਿਵਾਰੇ ਰਸਨਾ ਸਹਜਿ ਸੁਭਾਈ ॥
ਸਤਿਗੁਰ ਮਿਲਿ ਰਹੀਐ ਸਦ ਅਪੁਨੇ ਜਿਨਿ ਹਰਿ ਸੇਤੀ ਲਿਵਲਾਈ॥੪॥
ਮਨੁ ਸਬਦਿ ਮਰੈ ਤਾ ਮੁਕਤੋ ਹੋਵੈ ਹਰਿ ਚਰਣੀ ਚਿਤੁ ਲਾਈ ॥
ਹਰਿ ਸਰੁ ਸਾਗਰੁ ਸਦਾ ਜਲੁ ਨਿਰਮਲੁ ਨਾਵੈ ਸਹਜਿ ਸੁਭਾਈ ॥੫॥
ਸਬਦੁ ਵੀਚਾਰਿ ਸਦਾ ਰੰਗਿ ਰਾਤੇ ਹਉਮੈ ਤ੍ਰਿਸਨਾ ਮਾਰੀ ॥
ਅੰਤਰਿ ਨਿਹਕੇਵਲੁ ਹਰਿ ਰਵਿਆ ਸਭੁ ਆਤਮਰਾਮੁ ਮੁਰਾਰੀ ॥੬॥
ਸੇਵਕ ਸੇਵਿ ਰਹੇ ਸਚਿ ਰਾਤੇ ਜੋ ਤੇਰੈ ਮਨਿ ਭਾਣੇ ॥
ਦੁਬਿਧਾ ਮਹਲੁ ਨ ਪਾਵੈ ਜਗਿ ਝੂਠੀ ਗੁਣ ਅਵਗਣ ਨ ਪਛਾਣੇ ॥੭॥
ਆਪੇ ਮੇਲਿ ਲਏ ਅਕਥ ਕਥੀਐ ਸਚੁ ਸਬਦੁ ਸਚੁ ਬਾਣੀ ॥
ਨਾਨਕ ਸਾਚੇ ਸਚਿ ਸਮਾਣੇ ਹਰਿ ਕਾ ਨਾਮੁ ਵਖਾਣੀ ॥੮॥੧॥
ਸਾਰਗ ਮਹਲਾ ੩ ਅਸ: ਪੰਨਾ ੧੨੩੩
ਵਾਹਿਗੁਰੂ ਨਾਮ ਦੀ ਅਭਿਆਸ ਕਮਾਈ ਵਿਚ ਹੀ ਸਚੀ ਵਡਿਆਈ ਹੈ, ਵਾਹਿਗੁਰੂ ਨਾਮ ਦਾ ਅਭਿਆਸ ਹੀ ਸਭ ਤੋਂ ਵਡੇਰਾ ਹੈ । ਜਿਨ੍ਹਾਂ ਗੁਰਮੁਖਿ ਜਨਾਂ ਨੇ ਇਸ ਨਾਮ ਵਡਾਈ ਨੂੰ ਸਭ ਤੋਂ ਉੱਚੀ ਸੁੱਚੀ ਵਡਾਈ ਸਮਝਿਆ ਹੈ, ਓਹ ਵਾਹਿਗੁਰੂ ਦੇ ਨਾਮ-ਅਭਿਆਸ ਤੋਂ ਛੁਟ ਹੋਰ ਕਿਸੇ ਪਾਸੇ ਲਗਦੇ ਹੀ ਨਹੀਂ । ਹੋਰ ਪਾਸੇ ਜਾਂ ਹੋਰ ਕੰਮ ਵਿਚਿ ਲਗਣਾ ਹੀ ਛੁਟੇਰਾਪਣ ਜਾਣਦੇ ਹਨ। ਮੁਕਤੀ ਤੇ ਗਤੀ ਲਿਆਣ ਦਾ
ਵਾਹਿਗੁਰੂ ਨਾਮ ਰੂਪੀ ਅਕੱਥ ਕਥਾ ਸਰੂਪੀ ਗੁਰ-ਸ਼ਬਦ ਦੁਆਰਾ ਹੀ ਭਵ- ਭੰਜਨੀ ਤੇ ਕਾਲ-ਨਿਰੰਜਨੀ ਵਾਹਿਗੁਰੂ ਨਿਰੰਕਾਰ ਸੇਤੀ ਲਿਵ ਲਗਦੀ ਹੈ । ਸੱਚੇ ਸੁਖਦਾਤੇ ਵਾਹਿਗੁਰੂ ਨੂੰ ਅਸਲ ਜਾਨਣੀ, ਤੱਤ ਪਛਾਨਣੀ ਗੁਰਮੁਖਿ ਜਨਾਂ ਨੇ ਹੀ ਜਾਣਿਆ ਹੈ । ਗੁਰਮੁਖਿ ਨਾਮ ਰਸੀਏ ਜਨ ਅਕੱਥ ਕਥਾਵੀ ਨਾਮ ਕਲਾ ਦੁਆਰਾ ਸਹਜੇ ਹੀ ਵਾਹਿਗੁਰੂ ਵਿਚਿ ਸਮਾ ਜਾਂਦੇ ਹਨ ਤੇ ਸਮਾਏ ਹੀ ਰਹਿੰਦੇ ਹਨ। ਵਾਹਿਗੁਰੂ ਦੇ ਸੁਖਦਾਤਾ ਹੋਣ ਦੀ ਸਚਾਈ ਵਾਲੀ ਸੱਚੀ ਗਤਿ ਮਿਤਿ ਭੀ ਗੁਰਮੁਖਿ ਜਨਾਂ ਨੇ ਹੀ ਪਾਈ ਹੈ । ਸੱਚਾ ਸੁਖੁ ਆਤਮ ਸੁਖੁ ਗੁਰਮੁਖਿ ਜਨ ਹੀ ਮਾਣਦੇ ਹਨ।
ਸਿਫਤਿ ਸਾਲਾਹੀ ਗੁਰਮਤਿ ਭਗਤ ਜਨਾਂ ਦਾ ਭੋਜਨ ਹੀ ਵਾਹਿਗੁਰੂ ਨਾਮ ਨਿਰੰਜਨ ਹੈ । ਜਿਵੇਂ ਵਾਹਿਗੁਰੂ ਨਿਰੰਕਾਰ, ਅਕਾਲ ਪੁਰਖੁ ਨਿਰੰਜਨ (ਅੰਜਨ ਰਹਿਤ) ਹੈ ਤਿਵੇਂ ਵਾਹਿਗੁਰੂ ਦਾ ਨਾਮ ਭੀ ਨਿਰੰਜਨਾ ਹੈ। ਨਾਮ ਨਿਰੰਜਨ ਦੀ ਸਿਫਤਿ ਸਾਲਾਹੀ ਵਡਿਆਈ ਕੀਤਿਆਂ ਅੰਜਨ ਰਹਿਤ ਹੋ ਜਾਈਦਾ ਹੈ । ਮਾਇਆ ਦੀ ਕਦੂਰਤ ਸਭ ਮਿਟ ਜਾਂਦੀ ਹੈ । ਇਸ ਕਰਕੇ ਵਾਹਿਗੁਰੂ ਦੇ ਨਾਮ ਦੀ ਵਡਿਆਈ ਸਭ ਤੋਂ ਵਡੀ ਹੈ । ਵਾਹਿਗੁਰੂ ਦੇ ਸਚੇ ਭਗਤ ਜਨ, ਗੁਰਮੁਖਿ ਪਿਆਰੇ ਸਦਾ ਨਾਮ ਲਿਵ ਵਿਚ ਹੀ ਰੱਤੇ ਮੱਤੇ ਰਹਿੰਦੇ ਹਨ । ਓਹਨਾਂ ਦੇ ਚਉਗਿਰਦ ਰਾਮ-ਕਾਰ ਦੀ ਸੰਜੋਅ ਹੀ ਲਿਪਟੀ ਰਹਿੰਦੀ ਹੈ । ਇਹੋ ਭਗਤ ਜਨਾਂ ਦਾ ਸੱਚਾ ਪਹਿਰਣ ਹੈ । ਹੋਰ ਪੁਸ਼ਾਕੇ ਪਹਿਨਣ ਦੀ ਓਹਨਾਂ ਨੂੰ ਸ਼ਰਧਾ ਹੀ ਨਹੀਂ ਦਿਲੋਂ ਉਪਜਦੀ। ਭਗਤੀ ਰੂਪ ਵਡਮੁਲਾ ਪੁਸ਼ਾਕਾ ਹੀ ਓਹ ਪਹਿਨਦੇ ਹਨ ਅਤੇ ਪਹਿਨੀ ਹੀ ਰਖਦੇ ਹਨ। ਵਾਹਿਗੁਰੂ ਨਾਮ ਦੇ ਸੇਵਨ ਸਿਮਰਨ ਵਿਚਿ ਹੀ ਸਦਾ ਲੀਨ ਰਹਿੰਦੇ ਹਨ । ਤਾਂ ਤੇ ਓਹ ਆਪਣੇ ਅਸਲੀ ਘਰ ਵਿਚਿ, ਵਾਹਿਗੁਰੂ ਦੀ ਹਜ਼ੂਰੀ ਵਿਚਿ ਹਾਜ਼ਰ ਬਾਸ਼ ਰਹਿੰਦੇ ਹਨ । ਵਾਹਿਗੁਰੂ ਰੂਪੀ ਅਸਲੀ ਘਰ ਵਿਚਿ ਹੀ ਓਹਨਾਂ ਦਾ ਵਾਸਾ ਰਹਿੰਦਾ ਹੈ । ਵਾਹਿਗੁਰੂ ਦੀ ਦਰਗਾਹ ਵਿਚਿ ਓਹਨਾਂ ਨੂੰ ਸ਼ੋਭਾ ਮਿਲਦੀ ਹੈ, ਕਿਉਂਕਿ ਇਥੇ ਸੱਚੀਆਂ ਕਮਾਈਆਂ ਕਰ ਕੇ ਓਹ ਇਥੋਂ ਸੱਚੇ ਸਿਰੋਪਾਉ ਨਾਲ ਪੈਧੇ ਹੋਏ ਵਾਹਿਗੁਰੂ ਦੀ ਦਰਗਾਹ ਵਿਚ ਜਾਂਦੇ ਹਨ।
ਜੋ ਮਨਮੁਖ ਪੁਰਸ਼ ਹਨ, ਤਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦੀ ਅਕੱਥ ਕਥਾ ਦੀ ਸੂਝ ਬੂਝ ਹੀ ਨਹੀਂ ਹੁੰਦੀ, ਉਹ ਹਰਗਿਜ਼ ਗੁਰਬਾਣੀ ਸਿਫਤਿ ਸਾਲਾਹ ਰੂਪੀ
"ਮਨਮੁਖਿ ਬੁਧਿ ਕਾਚੀ ਮਨੂਆ ਡੋਲੈ ਅਕਥੁ ਨ ਕਥੈ ਕਹਾਨੀ ॥"
ਗੁਰਮੁਖਾਂ ਦੇ ਹਿਰਦੇ ਅੰਦਰ ਹਰਦਮ ਨਿਹਚਲ ਗੁਰਮਤਿ ਹੀ ਵਸੀ ਰਹਿੰਦੀ ਹੈ, ਅਤੇ ਨਿਹਚਲ ਵਾਹਿਗੁਰੂ ਭੀ ਗੁਰਮਤਿ ਨਿਹਚਲ ਮਤਿ ਕਰਿ ਓਹਨਾਂ ਦੇ ਹਿਰਦੇ ਅੰਦਰਿ ਆਇ ਵਸਦਾ ਹੈ, ਕਿਉਂਕਿ ਅੰਮ੍ਰਿਤ ਰੂਪ ਸੱਚੀ ਅਕੱਥ ਕਥਾ ਮਈ ਬਾਣੀ ਹੀ ਓਹ ਸਦਾ ਰਟਦੇ ਰਹਿੰਦੇ ਹਨ ।
ਇਸ ਅਕੱਥ ਕਥਾ ਮਈ ਬਾਣੀ ਰੂਪ ਸਿਫ਼ਤਿ ਸਾਲਾਹ ਕਰਦੇ ਰਹਿਣ ਕਰਿ ਓਹਨਾਂ ਦੇ ਮਨ ਅੰਦਰਲੇ ਤੰਗ, ਅਨਿਕ ਪ੍ਰਕਾਰੀ ਸੰਕਲਪ ਵਿਕਲਪ, ਫੁਰਨੇ ਕੁਫੁਰਨੇ, ਸਾਰੇ ਨਵਿਰਤ ਹੋ ਜਾਂਦੇ ਹਨ । ਗੁਰਮੁਖਿ ਜਨ ਦੀ ਰਸਨਾ ਸਹਿਜ ਸੁਭਾ ਹੀ ਨਾਮ ਰਸ ਵਿਚਿ ਰੱਤੀ ਹੋਈ ਖਿਨ ਖਿਨ ਅਕੱਥ ਕਥਾ ਦਾ ਸੱਚਾ ਅਨੰਦ ਮਾਣਦੀ ਹੈ । ਜਿਸ ਸਤਿਗੁਰੂ ਨੇ ਵਾਹਿਗੁਰੂ ਦਾ ਮਿਲਾਪ ਕਰਾਇਆ ਹੈ, ਉਹ ਭੀ ਗੁਰਮੁਖਿ ਭਗਤ ਜਨਾਂ ਨੂੰ ਏਸ ਮਿਲਾਪ ਵਿਚਿ ਮਿਲਿਆ ਹੀ ਰਹਿੰਦਾ ਹੈ ਅਤੇ ਪਰਤੱਖ ਨਜ਼ਰ ਪਜ਼ੀਰ ਹੋਇਆ ਵਿਆ ਹੁੰਦਾ ਹੈ । ਇਹੀ ਲਿਵਤਾਰ ਮਿਲਾਪ ਗੁਰਮਤਿ ਦਰਸਾਈ ਸੱਚੀ ਮੁਕਤੀ ਹੈ।
ਗੁਰ-ਸ਼ਬਦ ਵਾਹਿਗੁਰੂ ਨਾਮ ਦੇ ਪ੍ਰਤਾਪ ਦੁਆਰਾ ਜਦ ਮਨੂਆ ਉੱਕਾ ਹੀ ਮਰ ਜਾਂਦਾ ਹੈ ਤਾਂ ਓਹ ਮੁਕਤਿ ਰੂਪ ਹੀ ਹੋ ਜਾਂਦਾ ਹੈ, ਕਿਉਂਕਿ ਉਸ ਦੀ ਲਿਵ ਵਾਹਿਗੁਰੂ ਦੇ ਚਰਨਾਂ ਵਿਚਿ ਲਗ ਜਾਂਦੀ ਹੈ। ਇਸ ਬਿਧਿ ਲਿਵ ਲਗੀ ਵਾਲੇ ਗੁਰਮੁਖਿ ਜਨ ਵਾਹਿਗੁਰੂ ਰੂਪੀ ਸੱਚੇ ਸਾਗਰ-ਸਰੋਵਰ ਵਿਖੇ ਸੱਚੀਆਂ ਤਾਰੀਆਂ ਲਾਉਂਦੇ ਰਹਿੰਦੇ ਹਨ ਅਤੇ ਸਹਿਜ ਸੁਭਾ ਹੀ ਅੰਮ੍ਰਿਤ ਨਿਰਮਲ ਜਲ ਵਿਚਿ ਨਹਾਉਂਦੇ ਹਨ। ਸ਼ਬਦ-ਅਭਿਆਸ-ਰੰਗਾਂ ਵਿਚਿ ਰੱਤੇ ਹੋਏ ਹਨ । ਵਾਹਿਗੁਰੂ- ਮਿਲਾਪ ਦਾ ਆਨੰਦ ਹੀ ਮਾਣਦੇ ਰਹਿੰਦੇ ਹਨ । ਇਸ ਪਦ ਨੂੰ ਪੁਗ ਕੇ ਹਉਮੈ ਤ੍ਰਿਸ਼ਨਾ ਦੀ ਰਾਈ ਵੀ ਨਹੀਂ ਰਹਿੰਦੀ, ਉੱਕੀ ਹੀ ਮਰ ਜਾਂਦੀ ਹੈ । ਵਾਹਿਗੁਰੂ ਨਿਹਕੇਵਲ ਓਹਨਾਂ ਦੇ ਅੰਤਰ-ਆਤਮੇ ਰਵਿਆ ਹੀ ਰਹਿੰਦਾ ਹੈ । ਸਾਰੇ, ਚਾਰ ਚੁਫੇਰੇ ਓਹਨਾਂ ਨੂੰ ਆਤਮ-ਰਾਮ-ਮੁਰਾਰੀ ਹੀ ਨਜ਼ਰ ਆਉਂਦਾ ਰਹਿੰਦਾ ਹੈ।
ਜਿਨ੍ਹਾਂ ਨੂੰ ਵਾਹਿਗੁਰੂ ਰੂਪ ਨੇ ਮੇਲ ਲੈਣਾ ਹੁੰਦਾ ਹੈ ਆਪਣੇ ਨਾਲਿ, ਉਹ ਅਕੱਥ ਕਥਾ ਰੂਪੀ ਸੱਚੇ ਸ਼ਬਦ ਤੇ ਸੱਚੀ ਬਾਣੀ ਨੂੰ ਕਥਣ ਦੀ ਸੱਚੀ ਸਬੁੱਧੀ ਦੇ ਪਾਤ੍ਰ ਹੋ ਜਾਂਦੇ ਹਨ-'ਆਪੇ ਮੇਲਿ ਲਏ ਅਕਥ ਕਥੀਐ ਸਚੁ ਸਬਦੁ ਸਚੁ ਬਾਣੀ ॥ ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਕਿ ਓਹੀ ਲੋਕ ਸੱਚੇ ਪੁਰਸ਼ ਹਨ ਜੋ ਵਾਹਿਗੁਰੂ ਦੇ ਸੱਚੇ ਨਾਮ ਵਿਚਿ ਸਮਾ ਜਾਂਦੇ ਹਨ । ਵਾਹਿਗੁਰੂ ਦਾ ਨਾਮ ਵਖਾਨਣਾ ਹੀ ਸਾਚੇ ਸਬਦੁ ਵਾਲੀ ਅਕੱਥ ਕਥਾ ਦਾ ਪਛਾਨਣਾ ਹੈ।
ਮਨ ਮੇਰੇ ਹਰਿ ਕੀ ਅਕਥ ਕਹਾਣੀ ॥
ਹਰਿ ਨਦਰਿ ਕਰੇ ਸੋਈ ਜਨੁ ਪਾਏ ਗੁਰਮੁਖਿ ਵਿਰਲੈ ਜਾਣੀ ॥੧॥ਰਹਾਉ॥
ਹਰਿ ਗਹਿਰ ਗੰਭੀਰੁ ਗੁਣੀ ਗਹੀਰੁ ਗੁਰ ਕੈ ਸਬਦਿ ਪਛਾਨਿਆ ॥
ਬਹੁ ਬਿਧਿ ਕਰਮ ਕਰਹਿ ਭਾਇ ਦੂਜੈ ਬਿਨੁ ਸਬਦੇ ਬਉਰਾਨਿਆ ॥੧॥
ਹਰਿ ਨਾਮਿ ਨਾਵੈ ਸੋਈ ਜਨੁ ਨਿਰਮਲੁ ਫਿਰਿ ਮੈਲਾ ਮੂਲਿ ਨ ਹੋਈ॥
ਨਾਮ ਬਿਨਾ ਸਭੁ ਜਗੁ ਹੈ ਮੈਲਾ ਦੂਜੈ ਭਰਮਿ ਪਤਿ ਖੋਈ ॥੨॥
ਕਿਆ ਦਿੜਾਂ ਕਿਆ ਸੰਗ੍ਰਹਿ ਤਿਆਗੀ ਮੈ ਤਾ ਬੂਝ ਨ ਪਾਈ॥
ਹੋਹਿ ਦਇਆਲੁ ਕ੍ਰਿਪਾ ਕਰਿ ਹਰਿ ਜੀਉ ਨਾਮੋ ਹੋਇ ਸਖਾਈ ॥੩॥
ਸਚਾ ਸਚੁ ਦਾਤਾ ਕਰਮ ਬਿਧਾਤਾ ਜਿਸੁ ਭਾਵੈ ਤਿਸੁ ਨਾਇ ਲਾਏ ॥
ਗੁਰੂ ਦੁਆਰੈ ਸੋਈ ਬੂਝੈ ਜਿਸ ਨੋ ਆਪਿ ਬੁਝਾਏ ॥੪॥
ਦੇਖਿ ਬਿਸਮਾਦੁ ਇਹੁ ਮਨੁ ਨਹੀ ਚੇਤੇ ਆਵਾਗਉਣੁ ਸੰਸਾਰਾ ॥
ਸਤਿਗੁਰੁ ਸੇਵੇ ਸੋਈ ਬੁਝੈ ਪਾਏ ਮੋਖ ਦੁਆਰਾ ॥੫॥
ਜਿਨ ਦਰੁ ਸੂਝੈ ਸੇ ਕਦੇ ਨ ਵਿਗਾੜਹਿ ਸਤਿਗੁਰਿ ਬੂਝ ਬੁਝਾਈ ॥
ਸਚੁ ਸੰਜਮੁ ਕਰਣੀ ਕਿਰਤਿ ਕਮਾਵਹਿ ਆਵਣੁ ਜਾਣੁ ਰਹਾਈ ॥੬॥
ਸੇ ਦਰਿ ਸਾਚੈ ਸਾਚੁ ਕਮਾਵਹਿ ਜਿਨ ਗੁਰਮੁਖਿ ਸਾਚੁ ਅਧਾਰਾ ॥
ਮਨਮੁਖ ਦੂਜੈ ਭਰਮਿ ਭੁਲਾਏ ਨ ਬੂਝਹਿ ਵਿਚਾਰਾ ॥੭॥
ਆਪੇ ਗੁਰਮੁਖਿ ਆਪੇ ਦੇਵੈ ਆਪੇ ਕਰਿ ਕਰਿ ਵੇਖੈ ॥
ਨਾਨਕ ਸੇ ਜਨ ਥਾਇ ਪਏ ਹੈ ਜਿਨ ਕੀ ਪਤਿ ਪਾਵੈ ਲੇਖੈ ॥੮॥੩॥
ਸਾਰਗ ਮਹਲਾ ੩, ਪੰਨਾ ੧੨੩੪-੩੫
ਗੁਰਬਾਣੀ ਜੋ ਹੈ ਸੋ ਵਾਹਿਗੁਰੂ ਦੀ ਅਕੱਥ ਕਹਾਣੀ ਹੈ। ਇਹ ਅਕੱਥ ਕਹਾਣੀ ਕਿਸੇ ਗੁਰਮੁਖਿ ਜਨ ਨੇ ਹੀ ਜਾਣੀ ਹੈ । ਜਿਸ ਉਤੇ ਵਾਹਿਗੁਰੂ ਦੀ ਨਦਰ ਹੋਵੇ, ਸੋਈ ਜਨ ਇਸ ਅਕੱਥ ਕਹਾਣੀ ਨੂੰ ਗੁਰੂ ਦੁਆਰਿਓਂ ਪ੍ਰਾਪਤ ਕਰਦਾ ਹੈ। ਵਾਸਤਵ ਵਿਚਿ ਵਾਹਿਗੁਰੂ ਨਾਮ ਹੀ ਇਹ ਅਕੱਥ ਕਹਾਣੀ ਹੈ, ਜੋ ਧੁਰੋਂ ਗੁਰੂ ਸਾਹਿਬਾਨ ਨੇ ਲਿਆਂਦੀ ਹੈ । ਗੁਰੂ-ਬਾਣੀ ਦੀ ਧੁਰੋਂ ਆਈ ਅਕੱਥ ਕਹਾਣੀ ਤੇ ਵਾਹਿਗੁਰੂ ਨਾਮ ਦੀ ਮਹਿਮਾ ਮਹਾਣੀ ਹੈ ।
ਗਹਿਰ ਗੰਭੀਰ ਅਤੇ ਗੁਣੀ ਗਹੀਰ ਵਾਹਿਗੁਰੂ, ਗੁਰੂ ਦੇ ਦੀਖਤ ਸ਼ਬਦ ਦੁਆਰਾ ਹੀ ਜਾਣਿਆ ਜਾ ਸਕਦਾ ਹੈ । ਇਹ ਗੁਰ-ਦੀਖਿਅਤ ਗੁਰ ਸ਼ਬਦ ਮਂਤ੍ਰ ਵਾਹਿਗੁਰੂ ਨਾਮ, ਨਾਮੀ ਵਾਹਿਗੁਰੂ ਤੁੱਲ ਹੀ ਗਹਿਰ ਗੰਭੀਰ ਅਤੇ ਗੁਣੀ ਗਹੀਰ ਹੈ । ਗਹਿਰ ਗੰਭੀਰ ਅਤੇ ਗੁਣੀ ਗਹੀਰ ਸਤਿਗੁਰ ਨਾਨਕ ਦੇਵ ਨੇ ਹੀ ਗਹਿਰ ਗੰਭੀਰੀ ਵਾਹਿਗੁਰੂ ਦੀ ਦਰਗਾਹ ਤੋਂ ਇਹ ਗੁਣੀ ਗਹੀਰ ਵਾਹਿਗੁਰੂ ਸ਼ਬਦ ਲਿਆਂਦਾ। ਇਸ ਵਾਹਿਗੁਰੂ ਸ਼ਬਦ ਦੀ ਅਭਿਆਸ ਕਮਾਈ ਵਿਚਿ ਅਲੌਕਿਕ ਗਹਿਰ ਗੰਭੀਰੀ ਕਲਾ ਛੁਪੀ ਛੁਪਾਈ ਹੋਈ ਹੈ । ਇਸ ਗੁਣੀ ਗਹੀਰ ਵਾਹਿਗੁਰੂ ਨਾਮ ਦੇ ਐਸੇ ਅਪਰੰਪਰ ਪਾਰਸ ਰਸਾਇਣੀ ਗੁਣ ਹਨ ਕਿ ਇਸ ਨੂੰ ਜਪਣਹਾਰਾ, ਅਭਿਆਸ ਕਰਨਹਾਰਾ ਅਭਿਆਸੀ ਜਨ ਜਪ ਜਪ ਕੇ. ਅਭਿਆਸ-ਕਮਾਈ ਕਰ ਕਰ ਕੇ ਵਾਹਿਗੁਰੂ ਦੀ ਗੋਦ ਵਿਚਿ ਹੀ ਸਮਾ ਜਾਂਦਾ ਹੈ । ਇਸ ਅਕਹਿ ਅੰਮ੍ਰਿਤ ਰਸਾਇਣ ਵਸਤੂ ਨੂੰ ਸੋਈ ਗੁਰਮੁਖਿ ਅਭਿਆਸੀ ਜਨ ਜਾਣਦੇ ਹਨ ਜਿਨ੍ਹਾਂ ਉਪਰ ਇਸ ਦੀ ਪਾਰਸ-ਕਲਾ ਵਰਤੀ ਵਾਪਰੀ ਹੈ । ਆਮ ਅਲਪਗ ਬੁੱਧੀ ਵਾਲਿਆਂ ਸੁਸ਼ਕ ਗਿਆਨੀਆਂ ਨੂੰ ਵਾਹਿਗੁਰੂ ਨਾਮ ਦੇ ਏਹਨਾਂ ਅਕੱਥ ਗੁਣਾਂ ਦਾ ਉੱਕਾ ਹੀ ਬੋਧ ਨਹੀਂ । ਜਦ ਤਾਈਂ ਓਹ ਗੁਰੂ ਦੁਆਰਿਓਂ ਗੁਰ-ਦੀਖਿਆ ਲੈ ਕੇ ਇਸ ਅੰਮ੍ਰਿਤ ਕਲਾ ਵਾਲੇ ਵਾਹਿਗੁਰੂ ਨਾਮ ਦੀ ਅਭਿਆਸ ਕਮਾਈ ਕਰਨ ਵਿਚਿ ਜੁਟਦੇ ਨਹੀਂ, ਉਤਨਾ ਚਿਰ ਤਿਨ੍ਹਾਂ ਨੂੰ ਇਸ ਅਕੱਥ ਕਥਾ ਦਾ ਪਤਾ ਕਦਾਚਿਤ ਨਹੀਂ ਲਗ ਸਕਦਾ । ਗੁਰੂ ਸਾਹਿਬ ਨੇ ਇਹ ਇਕ ਬੜੀ ਅਸਚਰਜ ਖੇਡ ਆਪਣੇ ਵਸੀਕਾਰ ਰਖੀ ਹੈ । ਇਸ ਅਸਚਰਜ ਗੁਣੀ ਅਕੱਥ-ਵਾਹਿਗੁਰੂ ਨਾਮ ਦੀ ਅਕਲ ਕਲਾ ਵਾਲੀ, ਪਾਰਸ ਰਸਾਇਣਤਾ ਵਾਲੀ ਖੇਡ ਉਥੇ ਹੀ ਵਰਤਾਉਂਦੇ ਹਨ, ਜਿਸ ਘਟ ਵਿਖੇ ਕਿ ਅਕੱਥ ਗੁਣਾਂ ਵਾਲਾ ਵਾਹਿਗੁਰੂ ਨਾਮ ਪਾਰਸ-ਅਭਿਆਸੀ-ਕਲਾ ਵਾਲਾ ਹੋ ਕੇ ਵਰਤਦਾ ਹੈ। ਤਾਂ ਹੀ ਤੇ ਇਹ ਪਾਰਸ- ਕਲਾ ਵਾਲੀ ਦਾਤਿ ਵਿਰਲੇ ਗੁਰਮੁਖਿ ਜਨਾਂ ਨੂੰ ਮਿਲਦੀ ਹੈ, ਜੋ ਗੁਰੂ ਦੀਆਂ ਨਜ਼ਰਾਂ ਵਿਚ ਉਸ ਦੇ ਪਾਤ੍ਰ ਹੋਣ । ਇਸ ਗੁਰੂ ਵਰੋਸਾਈ ਬਖ਼ਸ਼ਿਸ਼ ਦਾਤਿ ਤੋਂ ਘੁੱਥੇ ਹੋਏ ਪ੍ਰਾਣੀ ਭਾਵੇਂ ਅਨੇਕ ਪ੍ਰਕਾਰ ਦੇ ਬਹੁ-ਬਿਧੀ ਆਨਮਤ ਕਰਮ ਕਰਨ, ਉਹ ਸਭ ਦੂਜੇ ਭਾਇ ਦੇ ਦੁਰਕਰਮੀ ਹੋਣ ਕਰਿ ਇਸ ਦਾਤਿ ਤੋਂ ਵਾਂਝੇ ਹੀ ਰਹਿੰਦੇ ਹਨ ਅਤੇ ਸ਼ਬਦ (ਗੁਰ ਮੰਤ੍ਰ) ਬਿਹੂਣ (ਕਮਲੇ) ਹੀ ਫਿਰਦੇ ਹਨ । ਤਿਨ੍ਹਾਂ ਨੂੰ ਨਾ ਹੀ ਇਸ ਗੁਰਮਤਿ ਨਾਮ
ਹਰਿ ਨਾਮਿ ਨਾਵੈ ਸੋਈ ਜਨੁ ਨਿਰਮਲੁ ਫਿਰਿ ਮੈਲਾ ਮੂਲਿ ਨ ਹੋਈ ॥
ਗੁਰਮਤਿ ਨਾਮ, ਵਾਹਿਗੁਰੂ ਦੇ ਅਭਿਆਸ ਇਸ਼ਨਾਨ ਵਿਚ ਜਿਹੜਾ ਗੁਰਮੁਖਿ ਸੱਜਣ ਨਹਾਉਂਦਾ ਹੈ, ਉਹ ਜਨ ਐਸਾ ਨਿਰਮਲ ਹੋ ਜਾਂਦਾ ਹੈ ਕਿ ਫੇਰ ਮੂਲੋਂ ਹੀ ਮੈਲਾ ਨਹੀਂ ਹੁੰਦਾ । ਦੂਜੇ ਭਾਵ ਦੀ ਦੁਚਿਤਾਈ, ਫੋਕਟ ਦੁਬਿਧਾ ਕਰਮ ਦੀ ਮੈਲ ਉਸ ਨੂੰ ਫਿਰ ਕਦੇ ਲਗਦੀ ਹੀ ਨਹੀਂ । ਇਸ ਨਾਮ ਤੋਂ ਘੁੱਬਾ ਹੋਇਆ ਸਾਰਾ ਜਗ ਹੀ ਮੈਲਾ ਹੈ । ਦੂਜੇ ਭਾਇ ਦੇ ਭਰਮ ਰੂਪੀ ਕਰਮਾਂ ਵਿਚਿ ਪੈ ਪੈ ਕੇ ਆਪਣੀ ਪਤਿ ਪ੍ਰਤੀਤ ਖੋ ਰਿਹਾ ਹੈ। ਉਸ ਨੂੰ ਇਹ ਸੂਝ ਬੂਝ ਹੀ ਨਹੀਂ ਕਿ ਕਿਹੜੀ ਵਸਤੂ ਦ੍ਰਿੜ੍ਹ ਕਰਨ ਯੋਗ ਹੈ, ਅਤੇ ਕਿਹੜਾ ਪਦਾਰਥ ਤਿਆਗਣ ਯੋਗ ਹੈ ਤੇ ਕਿਹੜਾ ਧਨ ਇਕੱਠਾ ਕਰਨ ਦੇ ਯੋਗ ਹੈ। ਜਿਸ ਉਪਰਿ ਦਇਆਲੂ ਵਾਹਿਗੁਰੂ ਖ਼ੁਦ ਦਿਆਲ ਹੋਣ, ਉਸੇ ਨੂੰ ਹੀ ਇਸ ਨਾਮ ਦੀ ਸੂਝ ਬੂਝ ਆਉਂਦੀ ਹੈ ਤੇ ਵਾਹਿਗੁਰੂ ਨਾਮ ਤਿਨ੍ਹਾਂ ਦਾ ਹੀ ਸਚਾ ਸਹਾਈ ਤੇ ਸਖਾਈ ਹੁੰਦਾ ਹੈ ।
ਸੱਚਾ ਵਾਹਿਗੁਰੂ ਹੀ, ਵਾਹਿਗੁਰੂ-ਨਾਮ-ਰੂਪੀ-ਸਚ ਦਾ ਦਾਤਾ ਹੈ ਅਤੇ ਉਹੀ ਅਭਿਆਸ ਰੂਪੀ ਕਰਮਾਂ ਦਾ ਬਿਧਾਤਾ ਹੈ । ਜੋ ਉਸ ਨੂੰ ਭਾਉਂਦਾ ਹੈ, ਤਿਸੇ ਨੂੰ ਹੀ ਵਾਹਿਗੁਰੂ ਨਾਮ ਦੀ ਬਖ਼ਸ਼ਿਸ਼ ਕਰਦਾ ਹੈ । ਇਸ ਅਕੱਥ ਕਥਾ ਰੂਪ ਵਾਹਿਗੁਰੂ ਨਾਮ ਦੀ ਪਾਰਸ ਕਮਾਈ ਕਰਨ ਵਿਚਿ ਅਤੇ ਕਰੀ ਜਾਣ ਵਿਚਿ ਤਿਸੇ ਨੂੰ ਲਾਉਂਦਾ ਹੈ, ਜੋ ਜਨ ਵਾਹਿਗੁਰੂ ਨੂੰ ਭਾਉਂਦਾ ਹੈ । ਜਿਸ ਵਡਭਾਗੇ ਗੁਰਮੁਖਿ ਜਨ ਨੂੰ ਵਾਹਿਗੁਰੂ ਕਰਮ-ਬਿਧਾਤੇ ਨੇ ਇਸ ਕਾਰੇ ਲਾਉਣਾ ਮਿਥਿਆ ਹੁੰਦਾ ਹੈ, ਉਸ ਨੂੰ ਗੁਰੂ ਨਾਨਕ ਦੇ ਦੁਆਰੇ ਲਾਉਣ ਦੀ ਪ੍ਰਾਲਭਦੀ ਪ੍ਰੇਰਨਾ ਹੁੰਦੀ ਹੈ । ਇਸ ਸੱਚੇ ਗੁਰੂ ਦੁਆਰੇ ਆਇਆਂ ਹੀ ਨਾਮ ਦੀ ਅਕੱਥ ਕਥਨੀ ਦਾਤਿ ਮਿਲਦੀ ਹੈ ।
ਗੁਰੂ ਦੁਆਰੈ ਸੋਈ ਬੂਝੈ ਜਿਸ ਨੋ ਆਪਿ ਬੁਝਾਏ ॥
ਵਾਹਿਗੁਰੂ ਰੂਪ ਬਿਸਮਾਦੀ ਦੀ ਸਭ ਕੁਦਰਤ ਭੀ ਬਿਸਮਾਦ ਰੂਪ ਹੈ । ਸਾਰੇ ਬਿਸਮਾਦ ਹੀ ਬਿਸਮਾਦ ਵਰਤ ਰਿਹਾ ਹੈ। ਪਰ ਇਹ ਬਿਸਮਾਦ ਕਿਸੇ ਨਦ੍ਰਿਸ਼ਟੇ ਦਿੱਬ-ਦ੍ਰਿਸ਼ਟੇ ਪੁਰਸ਼ ਨੂੰ ਹੀ ਨਦਰੀ ਆਉਂਦਾ ਹੈ। ਜਿਸ ਨੂੰ ਕੁਦਰਤ ਦਾ ਬਿਸਮਾਦ ਹਰ ਪਾਸੇ ਦਿਸ ਆਉਂਦਾ ਹੈ, ਉਹ ਜਨ ਛੇਤੀ ਪ੍ਰਮਾਰਥ ਵਾਲੇ ਪਾਸੇ ਆਉਂਦਾ ਹੈ । ਮਾਇਆ ਦੇ ਕੁਰੰਗਾਂ ਵਿਚਿ ਮਨੂਰ ਹੋਇਆ ਹੋਇਆ ਮਨੂਆ ਇਸ ਬਿਸਮਾਦ ਕਲਾ
ਜਿਨ੍ਹਾਂ ਨੂੰ ਇਸ ਬਿਧਿ ਇਹ ਬਿਸਮਾਦ ਕਲਾ ਵਾਲਾ, ਅਕੱਥ ਮਹੱਤਤਾ ਵਾਲਾ ਵਾਹਿਗੁਰੂ ਦਾ ਦਰ ਘਰ ਸੁਝ ਪੈਂਦਾ ਹੈ, ਓਹ ਫੇਰ ਕਦੇ ਭੀ ਇਸ ਵਿਸਮਾਦ ਕਲਾ ਤੋਂ, ਇਸ ਪ੍ਰਮਾਰਥੀ ਦਾਤਿ ਤੋਂ ਉਰੇ ਵਾਂਝੇ ਨਹੀਂ ਰਹਿੰਦੇ । ਇਹਨਾਂ ਦੀ ਸਦਾ ਹੀ ਵਾਹਿਗੁਰੂ ਦੇ ਚਰਨਾਂ ਨਾਲਿ ਬਣੀ ਰਹਿੰਦੀ ਹੈ, ਕਦੇ ਬਿਗੜਦੀ ਹੀ ਨਹੀਂ । ਇਸ ਨੁਕਤੇ ਵਾਲੀ ਬੁਝਾਰਤ ਨੂੰ ਸੋਈ ਗੁਰੂ ਨੇ ਹੀ ਬੁਝਾਇਆ ਹੈ। ਵਾਹਿਗੁਰੂ ਨਾਮ ਅਭਿਆਸ ਦੇ, ਸੱਚੇ ਸੰਜਮ ਵਾਲੀ ਸੁਕ੍ਰਿਤ ਕਰਣੀ ਕਿਰਤ ਜੋ ਜਨ ਕਮਾਉਂਦੇ ਹਨ, ਤਿਨਾਂ ਦਾ ਆਉਣਾ ਜਾਣਾ ਰਹਿ ਖੜੋਂਦਾ ਹੈ ।
ਓਹ ਗੁਰਮੁਖਿ ਜਨ ਵਾਹਿਗੁਰੂ ਦੀ ਸੱਚੀ ਦਰਗਾਹ ਵਿਖੇ ਸਦਾ ਹੀ ਸਚਿਆਰ ਪੇਖੇ ਜਾਂਦੇ ਹਨ । ਓਹ ਵਾਹਿਗੁਰੂ ਨਾਮ ਰੂਪੀ ਸੱਚ ਦੀ ਸੱਚੀ ਅਭਿਆਸ ਕਮਾਈ ਕਰਦੇ ਹਨ, ਜਿਨ੍ਹਾਂ ਗੁਰਮੁਖਾਂ ਨੂੰ ਵਾਹਿਗੁਰੂ ਨਾਮ ਰੂਪੀ ਸੱਚ ਅਧਾਰ ਰੂਪ ਹੋ ਕੇ ਰਹਾਇਆ ਹੋਇਆ ਹੈ। ਮਨਮੁਖ ਪੁਰਸ਼ ਦੂਜੇ ਭਾਵ ਵਿਚ ਭਰਮ-ਭੁਲੇ ਫਿਰਦੇ ਰਹਿੰਦੇ ਹਨ, ਓਹਨਾਂ ਨੂੰ ਇਸ ਅਕੱਥ ਕਥਾ ਵਾਲੇ ਗੁਰਮਤਿ ਨਾਮ ਦੀ ਗੁਰਮਤਿ ਨਾਮ ਅਭਿਆਸ ਕਮਾਈ ਫੁਰਦੀ ਹੀ ਨਹੀਂ ।
ਵਾਹਿਗੁਰੂ ਆਪੇ ਹੀ ਮੁਖੀ ਗੁਰੂ ਹੈ । ਮੁਖੀ ਗੁਰੁ ਗੁਰਮੁਖਿ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ । ਇਹ ਵਾਹਿਗੁਰੂ, ਕਲਾਧਾਰੀ ਵਾਹਿਗੁਰੂ ਆਪੇ ਹੀ ਗੁਰ- ਦੀਖਿਆ ਗੁਰਮਤਿ ਨਾਮ ਰੂਪੀ ਅਕੱਥ ਕਥਾ ਦਾ ਦਾਤਾ ਹੈ। ਆਪੇ ਹੀ ਦਾਤਿ ਦਿੰਦਾ ਹੈ। ਆਪੇ ਹੀ ਗੁਰਮੁਖਿ ਵਾਹਿਗੁਰੂ ਦਾਤਿ ਦਾਤਾਰੀ ਇਹ ਅਕੱਥ ਕਥਾ ਹੀ ਦਾਤਿ ਦੇ ਦੇ ਕੇ ਗੁਰਸਿੱਖਾਂ ਨੂੰ ਗੁਰਮੁਖਿ ਜਨ ਬਣਾਉਂਦਾ ਹੈ। ਉਨ੍ਹਾਂ ਨੂੰ ਗੁਰਮੁਖਿ ਬਣਾ ਬਣਾ ਕੇ (ਕਰਿ ਕਰਿ) ਵੇਖਦਾ ਤੇ ਵਿਗਸਦਾ ਹੈ। ਵਾਹਿਗੁਰੂ ਦਰਗਾਹ ਵਿਚਿ ਉਹੀ ਗੁਰਮੁਖਿ ਜਨ ਥਾਇੰ ਪੈਂਦੇ ਹਨ ਜਿਨ੍ਹਾਂ ਦੀ ਇਸ ਲੋਕ ਵਿਖੇ ਵਾਹਿਗੁਰੂ ਪਤਿ ਲੇਖੇ ਪਾਉਂਦਾ ਹੈ ।
ਅਗਮ ਅਗਾਧਿ ਸੁਨਹੁ ਜਨ ਕਥਾ ॥ ਪਾਰਬ੍ਰਹਮ ਕੀ ਅਚਰਜ ਸਭਾ ॥੧॥ਰਹਾਉ॥
ਸਦਾ ਸਦਾ ਸਤਿਗੁਰ ਨਮਸਕਾਰ ॥ ਗੁਰ ਕਿਰਪਾ ਤੇ ਗੁਨ ਗਾਇ ਅਪਾਰ ॥
ਮਨ ਭੀਤਰਿ ਹੋਵੈ ਪਰਗਾਸੁ ॥ ਗਿਆਨ ਅੰਜਨੁ ਅਗਿਆਨ ਬਿਨਾਸੁ ॥੧॥
ਮਿਤਿ ਨਾਹੀ ਜਾ ਕਾ ਬਿਸਥਾਰੁ ॥ ਸੋਭਾ ਤਾ ਕੀ ਅਪਰ ਅਪਾਰ...॥੨॥
ਸਾਰਗ ਮਹਲਾ ੧ ਅਸ: ਘਰੁ ੬, ਪੰਨਾ ੧੨੩੫
ਗੁਰੂ ਸਾਹਿਬ ਆਪਣੇ ਅਖੀਂ ਦੇਖੀ ਪਾਰਬ੍ਰਹਮ ਦੀ ਅਚਰਜ ਸੋਭਾ ਵਾਲੀ ਅਗਮ ਅਗਾਧ ਬੋਧ ਕਥਾ ਸੁਣਾਉਂਦੇ ਹਨ-
ਅਗਮ ਅਗਾਧਿ ਸੁਨਹੁ ਜਨ ਕਥਾ ॥ ਪਾਰਬ੍ਰਹਮ ਕੀ ਅਚਰਜ ਸਭਾ ॥
ਏਹਨਾਂ ਗੁਰਵਾਕ-ਪੰਗਤੀਆਂ ਦੇ ਭਾਵ ਤੋਂ ਨਿਸਚਤ ਹੁੰਦਾ ਹੈ ਕਿ ਪਾਰਬ੍ਰਹਮ ਨਿਰੰਕਾਰ ਵਾਹਿਗੁਰੂ ਦਾ ਦਰਬਾਰ ਭੀ ਹੈ । ਉਸ ਦਰਬਾਰ ਵਿਖੇ ਹਰ ਦਮ ਸਭਾ ਲਗੀ ਹੀ ਰਹਿੰਦੀ ਹੈ । ਉਸ ਦਾ ਦਰਬਾਰ ਭੀ ਅਚਰਜ ਹੈ ਤੇ ਸਭਾ ਭੀ ਅਚਰਜ ਹੈ । ਉਸ ਅਸਚਰਜ ਦਰਬਾਰੀ ਸਭਾ ਦੀ ਸੋਭਾ ਭੀ ਅਤੀ ਅਗਮ ਅਤੇ ਅਗਾਧਿ ਬੋਧਿ ਹੈ। ਨਾਮੀ ਵਾਹਿਗੁਰੂ ਦੇ ਨਾਮ ਦੀ ਕਥਾ ਤਾਂ ਸਚਮੁਚ ਹੀ ਅਕੱਥ ਹੈ ਤੇ ਗੁਰਬਾਣੀ ਰੂਪੀ ਅਕੱਥ ਕਥਾ, ਜੋ ਗੁਰੂ ਸਾਹਿਬਾਂ ਨੇ ਵਖਾਣੀ ਹੈ, ਇਹ ਭੀ ਅਤੀ ਅਸਚਰਜ ਤੇ ਅਨੂਪ ਹੈ । ਜਿਨ੍ਹਾਂ ਅੱਖਰਾਂ ਵਿਚ ਇਹ ਅਕੱਥ ਕਥਾ ਵਖਾਣੀ ਗਈ ਹੈ, ਉਨ੍ਹਾਂ ਅੱਖਰਾਂ ਵਿਚ ਹੀ ਇਸ ਅਕੱਥ ਕਥਾ ਦਾ ਕਥਣਾ ਹੀ ਸੰਭਵ ਹੈ ਅਤੇ ਗੁਣਕਾਰੀ ਹੈ । ਇਸ ਅਕੱਥ ਕਥਾ ਨੂੰ ਕਥਿਆਂ ਹੀ ਅਸਚਰਜਤਾ ਵਰਤ ਜਾਂਦੀ ਹੈ। ਇਸ ਮੰਡਲ ਤੋਂ ਹੇਠਾਂ ਖੇਡਣ ਵਾਲੀਆਂ ਅਲਪੱਗ ਬਿਰਤੀਆਂ ਉਸ ਅਸਚਰਜ ਤੇ ਅਕੱਥ ਕਥਾ ਦਾ ਕੀ ਵਰਨਣ ਕਰ ਸਕਦੀਆਂ ਹਨ ?
ਉਸ ਸਤਿਗੁਰੂ ਸਚੇ ਪਾਤਸ਼ਾਹ ਨੂੰ ਸਦਾ ਸਦਾ ਨਮਸਕਾਰ, ਬੰਦਨਾ, ਜੋਹਾਰ ਅਤੇ ਡੰਡਉਤ ਹੈ, ਜਿਸ ਦੀ ਕਿਰਪਾ ਤੋਂ ਵਾਹਿਗੁਰੂ ਦੇ ਅਸਚਰਜ ਅਪਾਰ ਗੁਣਾਂ ਦਾ ਗਾਵਣਾ ਨਸੀਬ ਹੋਇਆ। ਕੇਵਲ ਵਾਹਿਗੁਰੂ ਦੀ ਕਿਰਪਾ ਕਰਕੇ ਵਾਹਿਗੁਰੂ ਗੁਣ ਗਾਇ ਗਾਇ ਅਤੇ ਵਾਹਿਗੁਰੂ ਨਾਮ ਧਿਆਇ ਧਿਆਇ ਵਾਹਿਗੁਰੂ ਦੇ ਅਦੁਤੀ ਅਚਰਜ ਰੂਪ ਦਾ ਘਟ ਭੀਤਰ ਪ੍ਰਗਾਸ ਹੁੰਦਾ ਹੈ । ਜੋਤੀਸ਼ ਵਾਹਿਗੁਰੂ ਦਾ ਇਹ ਜੋਤਿ-ਚਾਨਣੇ- ਮਈ ਪ੍ਰਕਾਸ਼ ਭੀ ਅਗਮ ਅਗਾਧ ਬੋਧ ਹੈ, ਜੋ ਅਲਪਗ ਰਸਨਾ ਤੋਂ ਕਥਿਆ ਨਹੀਂ ਜਾ ਸਕਦਾ । ਇਸ ਪ੍ਰਕਾਸ਼ ਦੇ ਦੇਖਣਹਾਰੇ ਨੂੰ ਹੀ ਜੋਤਿ-ਮਈ ਸੱਚੇ ਗਿਆਨ ਦਾ ਚਾਨਣਾ ਹੁੰਦਾ ਹੈ ਅਤੇ ਅਗਿਆਨ-ਅੰਧੇਰੇ ਦੀ ਤਿਮਰਤਾ ਦਾ ਬਿਨਾਸ ਹੁੰਦਾ ਹੈ । ਵਾਹਿਗੁਰੂ ਦੇ ਵਿਸਥਾਰ ਸਰੂਪ ਦਾ ਕੋਈ ਹੱਦ ਬੰਨਾ ਨਹੀਂ । ਵਾਹਿਗੁਰੂ ਦੇ ਸਰੂਪ ਦੀ ਸੋਭਾ ਅਪਰ ਅਪਾਰ ਹੈ । ਬਸ ਦੇਖਾ ਹੀ ਪਰਵਾਨ ਹੈ ।
ਕਹਿਬੇ ਕਉ ਸੋਭਾ ਨਹੀ ਦੇਖਾ ਹੀ ਪਰਵਾਨੁ ॥੧੨੧॥
ਸਲੋਕ ਕਬੀਰ ਜੀ, ਪੰਨਾ ੧੩੭੦
ਵਾਹਿਗੁਰੂ ਦੇ ਸਰੂਪ ਦਾ ਅਨੁਮਾਨ ਲਾਵਣਾ ਭੀ ਅਸੰਭਵ ਹੈ । ਵਾਹਿਗਰੂ ਦੇ ਅਦ੍ਰਿਸ਼ਟ ਤੇ ਅਕਥਨੀਯ ਸਰੂਪ ਦੀ ਕਿਸੇ ਦ੍ਰਿਸ਼ਟਮਾਨ ਸਰੂਪ ਨਾਲ ਤਸ਼ਬੀਹ ਦੇਣੀ ਭੀ ਮਹਾਂ ਅਗਿਆਨਤਾ ਹੈ । ਤਾਂ ਤੇ ਵਾਹਿਗੁਰੂ ਦੇ ਅਗਮ ਅਗਾਧ ਬੋਧ ਦਾ ਵਰਨਣ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ । ਵਾਹਿਗੁਰੂ ਗੁਰਮੰਤ੍ਰ, ਆਕਰਖਣ ਕਲਾ ਵਾਲੀ ਕ੍ਰਿਸ਼ਮ ਕਮਾਈ, ਵਾਹਿਗੁਰੂ ਦਾ ਸਰੂਪ ਕੇਵਲ ਲਖਿਆ ਹੀ ਜਾ ਸਕਦਾ ਹੈ, ਕਥਨ ਨਹੀਂ ਕੀਤਾ ਜਾ ਸਕਦਾ। ਕਥਨ ਕਰ ਕੇ ਬਣਾਇਆ ਹਰਗਿਜ਼ ਨਹੀਂ ਜਾ ਸਕਦਾ । ਸ਼ੋਭਾ ਜੁ ਅਪਾਰ ਹੋਈ । ਸਾਰੀ ਦੀ ਸਾਰੀ ਗੁਰਬਾਣੀ ਇਸ ਅਪਰ ਅਪਾਰ ਸ਼ੋਭਾ ਦਾ ਹੀ ਵਰਨਣ ਹੈ । ਏਦੂੰ ਉਪਰੰਤ (ਵਖਰੀ) ਹੋਰ ਕੋਈ ਕਥਾ ਨਹੀਂ ਹੋ ਸਕਦੀ । ਇਸ ਬਿਸਮਾਦ ਅਕੱਥਤਾ ਤੋਂ ਹੇਠਾਂ ਉਤਰ ਕੇ ਤੰ ਗੁਣੀ ਹਲਕੇ (ਦਾਇਰੇ) ਵਿਚਿ ਬਿਚਰ ਰਹੀ ਅਲਪੱਗ ਬੁਧੀ ਇਸ ਤੁਰੀਆ ਗੁਣੀ ਅਸਚਰਜ ਅਵਸਥਾ ਦਾ ਕੀ ਵਰਨਣ ਕਥਨ ਕਰ ਸਕਦੀ ਹੈ । ਜੇ ਕਰਦੀ ਹੈ ਤਾਂ ਨਿਰੀ ਅਗਿਆਨਤਾ ਹੈ। ਕਿਸੇ ਲੇਖੇ ਨਹੀਂ ਪੈਣੀ । ਇਸ ਦਾ ਕੋਈ ਗੁਣ ਲਾਭ ਨਹੀਂ ।
ਗੁਰੁ ਸਾਲਾਹੀ ਸਦਾ ਸੁਖਦਾਤਾ ਪ੍ਰਭੁ ਨਾਰਾਇਣੁ ਸੋਈ ॥
ਗੁਰ ਪਰਸਾਦਿ ਪਰਮ ਪਦੁ ਪਾਇਆ ਵਡੀ ਵਡਿਆਈ ਹੋਈ॥
ਅਨਦਿਨੁ ਗੁਣ ਗਾਵੈ ਨਿਤ ਸਾਚੇ ਸਚਿ ਸਮਾਵੈ ਸੋਈ ॥੧॥
ਮਨ ਰੇ ਗੁਰਮੁਖਿ ਰਿਦੈ ਵੀਚਾਰਿ ॥
ਤਜਿ ਕੂੜੁ ਕੁਟੰਬੁ ਹਉਮੈ ਬਿਖੁ ਤ੍ਰਿਸਨਾ ਚਲਣੁ ਰਿਦੈ ਸਮਾਲਿ ॥੧॥ਰਹਾਉ॥
ਸਤਿਗੁਰੁ ਦਾਤਾ ਰਾਮ ਨਾਮ ਕਾ ਹੋਰੁ ਦਾਤਾ ਕੋਈ ਨਾਹੀ ॥
ਜੀਅ ਦਾਨੁ ਦੇਇ ਤ੍ਰਿਪਤਾਸੇ ਸਚੈ ਨਾਮਿ ਸਮਾਹੀ ॥
ਅਨਦਿਨੁ ਹਰਿ ਰਵਿਆ ਰਿਦ ਅੰਤਰਿ ਸਹਜਿ ਸਮਾਧਿ ਲਗਾਹੀ॥੨॥
ਸਤਿਗੁਰ ਸਬਦੀ ਇਹੁ ਮਨੁ ਭੇਦਿਆ ਹਿਰਦੈ ਸਾਚੀ ਬਾਣੀ ॥
ਮੇਰਾ ਪ੍ਰਭੁ ਅਲਖੁ ਨ ਜਾਈ ਲਖਿਆ ਗੁਰਮੁਖਿ ਅਕਥ ਕਹਾਣੀ ॥
ਆਪੇ ਦਇਆ ਕਰੇ ਸੁਖਦਾਤਾ ਜਪੀਐ ਸਾਰਿੰਗਪਾਣੀ ॥੩॥
ਆਵਣ ਜਾਣਾ ਬਹੁੜਿ ਨ ਹੋਵੈ ਗੁਰਮੁਖਿ ਸਹਜਿ ਧਿਆਇਆ ॥
ਮਨ ਹੀ ਤੇ ਮਨੁ ਮਿਲਿਆ ਸੁਆਮੀ ਮਨ ਹੀ ਮੰਨੁ ਸਮਾਇਆ ॥
ਸਾਚੇ ਹੀ ਸਚੁ ਸਾਚਿ ਪਤੀਜੈ ਵਿਚਹੁ ਆਪੁ ਗਵਾਇਆ ॥੪॥
ਏਕੋ . ਏਕੁ ਵਸੈ ਮਨਿ ਸੁਆਮੀ ਦੂਜਾ ਅਵਰੁ ਨ ਕੋਈ ॥
ਏਕੋ ਨਾਮੁ ਅੰਮ੍ਰਿਤੁ ਹੈ ਮੀਠਾ ਜਗਿ ਨਿਰਮਲ ਸਚੁ ਸੋਈ ॥
ਨਾਨਕ ਨਾਮੁ ਪ੍ਰਭੂ ਤੇ ਪਾਈਐ ਜਿਨ ਕਉ ਧੁਰਿ ਲਿਖਿਆ ਹੋਈ ॥੫॥੪॥
ਮਲਾਰ ਮਹਲਾ ੩, ਪੰਨਾ ੧੨੫੮-੫੯
ਸਤਿਗੁਰੂ ਨਾਮ ਦਾ ਦਾਤਾ ਹੈ । ਗੁਰੂ ਦੁਆਰਾ ਉਚਾਰੀ ਉਸ ਦੀ ਬਾਣੀ, ਅਰਥਾਤ, ਗੁਰਬਾਣੀ ਐਸੀ ਗੁਣਕਾਰੀ ਹੈ ਕਿ ਵਾਹਿਗੁਰੂ ਜਿਹੀ ਅਲੱਖ ਹਸਤੀ ਨੂੰ ਭੀ ਲਖਾ ਦੇਂਦੀ ਹੈ, ਪਰਤੱਖ ਕਰਾ ਦੇਂਦੀ ਹੈ । ਵਾਹਿਗੁਰੂ ਤੇ ਗੁਰੂ ਦੀ ਜੋਤ ਇਕੋ ਹੀ ਹੈ । ਓਤਿ ਪੋਤਿ ਕਰਕੇ ਇੱਕ-ਮਿੱਕ ਤੇ ਅਭੇਦ ਹੈ । ਵਾਹਿਗੁਰੂ ਨੂੰ ਸਲਾਹੁਣਾ, ਗੁਰੂ ਨੂੰ ਹੀ ਸਲਾਹੁਣਾ ਹੈ। ਗੁਰਬਾਣੀ ਅੰਦਰਿ "ਗੁਰੁ ਸਾਲ ਹੀ' ਲਿਖਤ ਜਦੋਂ ਆਉਂਦੀ ਹੈ ਉਸ ਤੋਂ ਭਾਵ ਵਾਹਿਗੁਰੂ ਸਲਾਹੁਣ ਦਾ ਹੀ ਹੁੰਦਾ ਹੈ। ਵਾਹਿਗੁਰੂ ਨਾਮ ਰੂਪੀ ਸਿਫਤਿ ਸਾਲਾਹ ਵਿਚਿ ਗੁਰੂ ਦਾ ਸਲਾਹੁਣਾ ਅਰਥ ਖ਼ੁਦ ਹੀ ਆ ਜਾਂਦਾ ਹੈ । ਇਸ ਗੁਰਵਾਕ ਦੀ ਪਹਿਲੀ ਪੰਗਤੀ ਵਿਚ ਸਪੱਸ਼ਟ ਲਿਖਤ ਆਉਂਦੀ ਹੈ :
ਗੁਰੁ ਸਾਲਾਹੀ ਸਦਾ ਸੁਖਦਾਤਾ ਪ੍ਰਭੁ ਨਾਰਾਇਣੁ ਸੋਈ ॥
ਇਸ ਦਾ ਭਾਵ ਸਾਫ਼ ਇਹੀ ਹੈ ਕਿ ਗੁਰੂ ਵਾਹਿਗੁਰੂ ਹੈ । ਪ੍ਰਭ ਨਾਰਾਇਣ ਸੋਈ ਹੀ ਹੈ। ਵਾਹਿਗੁਰੂ ਨਾਮ ਦਾ ਸਲਾਹੁਣਾ ਵਾਹਿਗੁਰੂ ਨਾਮ ਰੂਪੀ ਸਿਫਤਿ ਸਾਲਾਹ ਬੜੀ ਹੀ ਸੁਖਦਾਈ ਹੈ । ਇਹ ਸਿਫਤਿ ਸਾਲਾਹੀ ਨਾਮ ਵਾਹਿਗੁਰੂ ਗੁਰ ਪ੍ਰਸਾਦ ਕਰਕੇ ਹੀ ਸਲਾਹਿਆ ਜਾ ਸਕਦਾ ਹੈ । ਇਸ ਵਾਹਿਗੁਰੂ ਨਾਮ ਰੂਪੀ ਸਿਫਤਿ ਸਾਲਾਹ ਦੀ ਅਭਿਆਸ ਕਮਾਈ ਕੀਤਿਆ ਜੋ ਪਰਮ ਪਦ ਪ੍ਰਾਪਤ ਹੁੰਦਾ ਹੈ, ਇਹ ਭੀ ਗੁਰੂ ਦੇ ਪ੍ਰਸਾਦ ਕਰਕੇ ਹੀ ਹੁੰਦਾ ਹੈ । ਵਾਹਿਗੁਰੂ ਦੀ ਵਡੀ ਵਡਿਆਈ ਰੂਪੀ ਸਿਫਤਿ ਸਾਲਾਹ ਗੁਰੂ ਦੇ ਪ੍ਰਸਾਦ ਕਰ ਕੇ ਹੀ ਹੁੰਦੀ ਹੈ । ਇਸ ਸਿਫਤਿ ਸਾਲਾਹ ਦਾ ਕਰਨਾ ਭੀ ਗੁਰ ਪ੍ਰਸਾਦ ਕਰਕੇ ਨਸੀਬ ਹੁੰਦਾ ਹੈ। ਗੁਰੂ ਦੀ ਬਾਣੀ, ਗੁਰਬਾਣੀ ਵਿਖੇ ਸਾਰੇ ਆਏ ਹੋਏ, ਗਾਏ ਗਏ ਗੁਣ ਸੱਚੇ ਵਾਹਿਗੁਰੂ ਦੇ ਹੀ ਗੁਣ ਹਨ। ਏਹਨਾਂ ਗੁਣਾਂ ਨੂੰ, ਪਾਰਸ-ਮਈ ਵਾਹਿਗੁਰੂ ਦੇ ਸੱਚੇ ਗੁਣਾਂ ਨੂੰ ਨਿਤ ਨਿਤ ਦਿਨੇ ਰਾਤ ਗਾਈ ਜਾਣਾ, ਸੱਚੇ ਵਾਹਿਗੁਰੂ ਦੇ ਸਰੂਪ ਵਿਚਿ ਸਮਾਈ ਕਰਾਉਣ ਨੂੰ ਸਮਰੱਥ ਹੈ।
ਤਾਂ ਤੇ ਗੁਰਮੁਖ ਹੋਰ ਵਿਚਾਰਾਂ ਨੂੰ ਛਡ ਕੇ ਵਾਹਿਗੁਰੂ ਦੇ ਗੁਣਾਂ ਨੂੰ ਹੀ ਆਪਣੇ ਹਿਰਦੇ ਵਿਚਿ ਇੰਨ-ਬਿੰਨ ਬਿੰਨ੍ਹ ਕੇ ਗੁੰਫਤ ਕਰਦੇ ਹਨ । ਸੰਸਾਰ ਤੋਂ ਸੱਚੀ ਉਪਰਾਮਤਾ ਏਹਨਾਂ ਗੁਣਾਂ ਨੂੰ ਗਾ ਕੇ ਸੁਤੇ ਸੁਭਾਵ ਹੀ ਪ੍ਰਾਪਤ ਹੋ ਜਾਂਦੀ ਹੈ । ਵਾਹਿਗੁਰੂ ਨਾਮ ਬਿਨਾਂ ਸਭ ਕੁਛ ਕੂੜ ਹੀ ਕੂੜ ਓਹਨਾਂ ਨੂੰ ਪ੍ਰਤੀਤ ਹੋਣ ਲਗ ਪੈਂਦਾ ਹੈ । ਕੁਟੰਬ ਭੀ ਕੂੜ, ਪਰਵਾਰ, ਕਬੀਲੇ, ਕੁਟੰਬ ਦੀ ਮੋਹ-ਮਮਤਾ ਭੀ ਕੂੜ, ਸਾਰਾ ਅਡੰਬਰ ਹੀ ਕੂੜ ਭਾਸਣ ਲਗ ਪੈਂਦਾ ਹੈ । ਸੂਖਮ ਤੋਂ ਸੂਖਮ ਹਉਮੈ ਹੰਕਾਰ ਸਭ ਬਿਕਾਰ ਰੂਪ ਕੂੜਾਵਾ ਹੀ ਦਿਸਦਾ ਹੈ । ਨਾਮ ਰੂਪੀ ਅੰਮ੍ਰਿਤ ਬਿਨਾਂ ਸਭ ਪਦਾਰਥ ਬਿਖ ਰੂਪ ਅਤੇ ਬਿਖਿਆ ਵਤ ਹੀ ਕੂੜਾਵੇ ਤੇ ਕਉੜੇ ਲਗਦੇ ਹਨ । ਨਾਮ ਜਪਣ ਦੀ ਸਿੱਕ ਬਿਨਾਂ ਹੋਰ ਦੂਜੀ ਤ੍ਰਿਸ਼ਨਾ ਕਿਸੇ ਪਦਾਰਥ ਦੀ ਜਾਂ ਕਿਸੇ ਪ੍ਰਕਾਰ ਦੀ ਤ੍ਰਿਸ਼ਨਾ ਭੀ ਓਹਨਾਂ ਦੇ ਮਨ ਅੰਦਰ ਨਹੀਂ ਰਹਿੰਦੀ ਟਿਕਦੀ । ਸਭੇ ਤ੍ਰਿਸ਼ਨਾਵਾਂ ਮੁੱਕ ਚੁੱਕ ਜਾਂਦੀਆਂ ਹਨ। ਇਸ ਜਗਤ ਸੰਸਾਰ ਵਿਖੇ ਵਸਦੇ ਰਹਿਣਾ ਭੀ ਕੂੜਾਵਾ ਹੀ ਭਾਸਦਾ
ਇਸ ਅਕੱਥ ਕਥਾਵੀ ਅਸਚਰਜ ਅਤੇ ਅਕੱਥ ਮੰਡਲਾਂ ਵਿਚਿ ਰਮੀ ਹੋਈ ਵਾਹਿਗੁਰੂ ਨਾਮ ਦੀ ਦਾਤਿ ਦਾ ਦਾਤਾ ਸਤਿਗੁਰੂ ਹੈ। ਸਤਿਗੁਰੂ ਬਾਝੋਂ ਹੋਰ ਦਾਤਾ ਕੋਈ ਨਹੀਂ । ਪੰਜਾਂ ਪਿਆਰਿਆਂ ਦੁਆਰਾ ਗੁਰ-ਦੀਖਿਆ-ਮਈ ਵਾਹਿਗੁਰੂ ਨਾਮ ਦੀ ਅਕੱਥ ਦਾਤਿ ਮਿਲਦੀ ਹੈ । ਇਸ ਦਾ ਦਾਤਾ ਭੀ ਆਪ ਸਤਿਗੁਰੂ ਹੀ ਹੈ। ਸਤਿਗੁਰੂ ਹੀ ਪੰਜਾਂ ਪਿਆਰਿਆ ਦੁਆਰਾ ਜੀਅ ਦਾਨ ਦੇ ਕੇ ਜਗਿਆਸੂ ਜਨਾਂ ਤੇ ਤ੍ਰਿਪਤਾਵਣਹਾਰਾ ਹੈ ਤੇ ਸੱਚੇ ਨਾਮ ਤੇ ਵਾਹਿਗੁਰੂ ਨਾਮੀ ਦੀ ਜੋਤਿ ਵਿਚਿ ਸਮਾਉਣਹਾਰਾ ਹੈ ਤੇ ਸੱਚੇ ਨਾਮ ਤੇ ਵਾਹਿਗੁਰੂ ਨਾਮੀ ਦੀ ਜੋਤਿ ਵਿਚਿ ਸਮਾਉਣਹਾਰਾ ਹੈ । ਵਡਭਾਗੇ ਗੁਰਮੁਖਿ ਜਗਿਆਸੂ ਜਨ ਨੂੰ ਹੀ ਜਦੋਂ ਇਸ ਅਕੱਥਨੀਯ ਚੁੰਭਕੀ ਵਾਹਿਗੁਰੂ ਨਾਮ ਦੀ ਦਾਤਿ ਦਾ ਇੱਕ ਕਿਣਕਾ ਭੀ ਮਿਲ ਜਾਂਦਾ ਹੈ, ਉਸ ਦੇ ਹਿਰਦੇ ਅੰਦਰਿ ਵਾਹਿਗੁਰੂ ਰਵਿਆ ਰਹਿੰਦਾ ਹੈ। ਗੁਰਮੁਖਿ ਜਨ ਵਾਹਿਗੁਰੂ ਨੂੰ ਰਾਵੰਦਾ ਹੈ ਤੇ ਵਾਹਿਗੁਰੂ ਗੁਰਮੁਖਿ ਜਨ ਨੂੰ ਰਾਉਂਦਾ ਹੈ । ਵਾਹਿਗੁਰੂ ਰਵਣ ਦਾ ਓਤਿ ਪੋਤਿ ਬਿਸਮਾਦੀ ਸੁਆਦ ਅਹਿਲਾਦ ਏਸੇ ਅਵਸਥਾ ਵਿਖੇ ਹੀ ਆਉਂਦਾ ਹੈ । ਏਸੇ ਅਕੱਥਨੀਯ ਅਵਸਥਾ ਵਿਚਿ ਹੀ ਰਵਦਿਆਂ ਰਵਦਿਆਂ ਸਹਜ ਸਮਾਧੀ ਲਗ ਜਾਂਦੀ ਹੈ।
ਸਤਿਗੁਰੂ ਦੇ ਬਖ਼ਸ਼ੇ ਇਸ ਅਨੂਪਮ ਅਸਚਰਜ ਅਕਥਨੀਯ ਸ਼ਬਦ ਗੁਰਮੰਤ੍ਰ ਦੀ ਅਕੱਥ ਕਮਾਈ ਕਰਕੇ ਗੁਰਮੁਖਿ ਜਗਿਆਸੂ ਜਨ ਦਾ ਮਨ ਵਿੰਨ੍ਹਿਆ ਜਾਂਦਾ ਹੈ । ਫਿਰ ਉਸ ਦੇ ਹਿਰਦੇ ਅੰਦਰਿ ਅਕੱਥ ਕਥਾ ਰੂਪ ਸੱਚੀ ਬਾਣੀ ਦੀ ਅਕੱਥ ਕਹਾਣੀ ਹੁੰਦੀ ਰਹਿੰਦੀ ਹੈ। ਵਾਹਿਗੁਰੂ, ਹਰਿ ਪ੍ਰਭ ਸੱਚਾ ਪਾਤਸ਼ਾਹ ਨਿਰੰਜਨ ਨਿਰੰਕਾਰ ਅਲੱਖ ਹੈ, ਲਖਿਆ ਨਹੀਂ ਜਾਂਦਾ । ਪ੍ਰੰਤੂ ਗੁਰਮੁਖਿ ਨਾਮ-ਬੇਧੇ ਹੀਅਰੇ ਨੇ ਇਸ ਅਕੱਥ ਗੁਰ ਸ਼ਬਦ ਨੂੰ ਕਥਿਆ ਹੈ, ਪਰ ਅਕੱਥ ਸਰੂਪ ਵਿਚ ਹੀ ਇੰਨ ਬਿੰਨ ਕਥਿਆ ਹੈ । ਸੁਖਦਾਤਾ ਵਾਹਿਗੁਰੂ ਜਦੋਂ ਆਪ ਦਇਆ ਦੇ ਘਰ ਵਿਚਿ ਆਵੇ ਤਾਂ ਵਾਹਿਗੁਰੂ ਆਪਣਾ ਜ ਪ ਆਪ ਹੀ ਜਪਾਉਂਦਾ ਹੈ ਤੇ ਸਾਰੀ ਅਲੱਖਤਾ ਨੂੰ ਲਖਾਉਂ ਦਾ ਤੇ ਅਕੱਥਤਾ ਨੂੰ ਕਥਾਉਂਦਾ ਹੈ ।
ਸਹਿਜ ਦੀ ਇਸ ਅਕੱਥ ਕਥਾ ਦੀ ਅਵਸਥਾ ਵਿਖੇ ਜਿਸ ਗੁਰਮੁਖਿ ਜਨ ਨੇ ਵਾਹਿਗੁਰੂ ਨੂੰ ਧਿਆਇਆ ਹੈ, ਉਸ ਦਾ ਫਿਰਿ ਮੁੜ ਕੇ ਆਵਣ ਜਾਣਾ ਨਹੀਂ ਹੋਇਆ ਹੈ । ਲੱਖ ਚਉਰਾਸੀ ਵਿਚਿ ਭਉਣ ਦਾ ਗੇੜ ਸਭ ਮੁੱਕ ਗਿਆ ਹੈ। ਉਸ ਦਾ ਪੰਜ-ਭੂਤਕੀ ਸਰੀਰ ਮਨ ਵਿਚਿ ਹੀ ਸਮਾਇ ਕੇ ਚੂਰ ਚੂਰ ਹੋ ਗਿਆ ਹੈ । ਪਲਟ ਕੇ ਮਨ ਦਾ ਆਤਮ ਬਣ ਗਿਆ ਹੈ ਤੇ ਸਭ ਆਤਮ-ਰੰਗੀ ਖੇੜੇ ਖਿੜ ਰਹੇ ਹਨ । ਵਿਚਹੁੰ ਆਪਾ ਭਾਵ ਉੱਕਾ ਹੀ ਬਿਨਸ ਗਿਆ ਹੈ । ਇਸ ਬਿਧਿ ਸੱਚੇ ਸਤਿਗੁਰੂ ਦੇ ਪ੍ਰਤਾਪ
ਬੱਸ ਫੇਰ ਤਾਂ ਮਨ ਅੰਦਰਿ, ਜਿਗਰ ਜਿਸਮ ਪ੍ਰਾਣਾਂ ਅੰਦਰਿ ਇਕੋ ਇਕ ਵਾਹਿਗੁਰੂ ਸੁਆਮੀ ਵਸਦਾ ਦਿਸਦਾ ਹੈ, ਹੋਰ ਦੂਜਾ ਕੋਈ ਨਹੀਂ ਦਿਸਦਾ । ਸਾਰੇ ਜਗ ਸੰਸਾਰ ਦੇ ਸਮੱਗਰ ਪਦਾਰਥਾਂ ਵਿਚੋਂ ਇਕ ਨਾਮ ਰੂਪੀ ਪਦਾਰਥ ਹੀ ਮਿੱਠਾ ਅੰਤਿਠਾ ਸੁਆਦਤ ਪਰਸੁਆਦਤ ਹੁੰਦਾ ਹੈ । ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਐਸਾ ਅਰਾਧ ਬੋਧ ਅਕੱਥ ਪਦਾਰਥ ਨਾਮ ਗੁਰੂ ਕਰਤਾਰ ਦੀ ਕਿਰਪਾ ਨਾਲ ਹੀ ਨਸੀਬ ਹੁੰਦਾ ਹੈ । ਜਿਸ ਦੇ ਨਸੀਬਾਂ ਵਿਚਿ ਧੁਰੋਂ ਹੀ ਇਹ ਅਮਰੀਸੀ ਲਿਖਤ ਲਿਖੀ ਹੋਈ ਹੁੰਦੀ ਹੈ ।
ਵਰਨਾ ਚਿਹਨਾ ਬਾਹਰਾ ਲੇਖੇ ਬਾਝੁ ਅਲਖੁ ॥
ਕਿਉ ਕਥੀਐ ਕਿਉ ਆਖੀਐ ਜਾਪੈ ਸਚੋ ਸਚੁ ॥
ਕਰਣਾ ਕਥਨਾ ਕਾਰ ਸਭ ਨਾਨਕ ਆਪਿ ਅਕਥੁ ॥
ਅਕਥ ਕੀ ਕਥਾ ਸੁਣੇਇ ॥
ਰਿਧਿ ਬੁਧਿ ਸਿਧਿ ਗਿਆਨੁ ਸਦਾ ਸੁਖੁ ਹੋਇ ॥੧॥੨੪॥
ਸਲੋਕ ਮਹਲਾ ੧, ਪੰਨਾ ੧੨੮੯
ਤ੍ਰੈ-ਗੁਣੀ ਗੁਣਾਂ ਤੋਂ ਬਾਹਰੇ, ਤੁਰੀਆ ਗੁਣੀ ਗੁਣ ਸਰੂਪ ਵਾਲੇ ਵਾਹਿਗੁਰੂ ਦਾ ਕੋਈ ਵਰਨਣ ਨਹੀਂ, ਕੋਈ ਚਿਹਨ ਨਹੀਂ, ਜਿਸ ਕਰਕੇ ਉਹ ਵਰਨ ਰੂਪ ਸਪੰਨੜੀ ਰਸਨ ਬਾਣੀ ਦੁਆਰਾ ਵਖਾਣਿਆ, ਵਰਨਿਆ ਚਿਹਨਿਆ ਜਾਵੇ । ਉਤ ਦੀ ਲਖਤਾ ਰੂਪ-ਰੇਖਾ ਲਖਣ ਕਥਣ ਦੀ ਕਿਸੇ ਦੀ ਸਮਰੱਥਾ ਨਹੀਂ । ਉਹ ਇਸ ਲਖਤਾ ਦੇ ਲੇਖੇ ਤੋਂ ਬਾਹਰੀ ਹੈ । ਸਦਾ ਅਲੱਖ ਹੀ ਰਹਿੰਦਾ ਹੈ । ਤੁਰੀਆ ਅਵਸਥਨੀ ਪੁੱਗੇ ਹੋਏ ਗੁਰਮੁਖਿ ਜਨਾਂ ਨੂੰ ਉਹ ਸਦਾ ਜ਼ਾਹਰ ਜ਼ਹੂਰ ਸਾਂਗੋ ਪਾਂਗ ਹੀ ਪ੍ਰਗਟ ਪਾਹਾਰੇ ਜਾਪਦਾ ਹੈ । ਜੋ ਜਨ ਇਸ ਤੁਰੀਆ ਗੁਣੀ ਅਵਸਥਾ ਨੂੰ ਨਹੀਂ ਅਪੜੇ, ਉਰੇ ਉਰੇ ਹੀ ਤ੍ਰੈਗੁਣੀ ਗੁਣਾਂ ਵਿਚਿ ਜਿਨ੍ਹਾਂ ਦੀ ਅਲਪੱਗ ਬਿਰਤੀ ਗਹਿਗੱਚ ਹੋ ਕੇ ਲੱਥ ਪੱਥ ਹੋਈ ਹੋਈ ਹੈ, ਜ਼ਰਾ ਮਾਤ੍ਰ ਭੀ ਇਸ ਅਵਸਥਾ ਵਿਚਿ ਨਹੀਂ ਖੇਡੇ, ਸਦਾ ਹੀ ਅਨ- ਆਤਮਕ ਗੁਰਮਤਿ ਪ੍ਰਮਾਰਥ ਰਹਿਤ ਕੁਬਿਰਤੀਆਂ ਵਿਚਿ ਪ੍ਰਵਿਰਤ ਰਹੇ ਹਨ, ਓਹ ਕਿਸ ਤਰ੍ਹਾਂ ਅਕੱਥ ਵਾਹਿਗੁਰੂ ਦੇ ਅਕੱਥ ਗੁਣਾਂ ਨੂੰ ਕਥ ਸਕਦੇ ਹਨ ਅਤੇ ਕਿਵੇਂ ਆਖ ਵੇਖ ਸਕਦੇ ਹਨ ? ਅਕਹਿ ਤੇ ਅਣਡਿਠ ਵਾਹਿਗੁਰੂ ਦੇ ਗੁਣਾਂ ਨੂੰ "ਕਿਉ ਕਥੀਐ ਕਿਉ ਆਖੀਐ" । ਉਸ ਦੇ ਅਕੱਥ ਗੁਣਾਂ ਨੂੰ ਕਥਣਾ ਅਤੇ ਅਕੱਥ ਗੁਣਾਂ ਵਾਲੀ ਅਵਸਥਾ ਦੀ ਰੀਸ ਕਰਨਾ, ਕਰਣੀ ਵਾਲਿਆਂ ਦੀ ਕਰਣੀ ਨੂੰ ਧਾਵਣਾ, ਭਾਵ, ਅਕੱਥ ਕਥਾ ਨੂੰ ਅਲਪੱਗ ਬੁਧੀ ਦੁਆਰਾ ਕਥਣਾ ਅੱਜ ਕਲ੍ਹ ਦੇ ਕਥੋਗੜਾਂ ਦੀ ਇਕ
ਘਰ ਮਹਿ ਘਰੁ ਦੇਖਾਇ ਦੇਇ ਸੋ ਸਤਿਗੁਰੁ ਪੁਰਖੁ ਸੁਜਾਣੁ ॥
ਪੰਚ ਸਬਦ ਧੁਨਿਕਾਰ ਧੁਨਿ ਤਹ ਬਾਜੈ ਸਬਦੁ ਨੀਸਾਣੁ ॥
ਦੀਪ ਲੋਅ ਪਾਤਾਲ ਤਹ ਖੰਡ ਮੰਡਲ ਹੈਰਾਨੁ ॥
ਤਾਰ ਘੋਰ ਬਾਜਿੰਤ ਤਹ ਸਾਚਿ ਤਖਤਿ ਸੁਲਤਾਨੁ ॥
ਸੁਖਮਨ ਕੈ ਘਰਿ ਰਾਗੁ ਸੁਨਿ ਸੁੰਨਿ ਮੰਡਲਿ ਲਿਵ ਲਾਇ ॥
ਅਕਥ ਕਥਾ ਬੀਚਾਰੀਐ ਮਨਸਾ ਮਨਹਿ ਸਮਾਇ ॥
ਉਲਟਿ ਕਮਲੁ ਅੰਮ੍ਰਿਤਿ ਭਰਿਆ ਇਹੁ ਮਨੁ ਕਤਹੁ ਨ ਜਾਇ॥
ਅਜਪਾ ਜਾਪੁ ਨ ਵੀਸਰੈ ਆਦਿ ਜੁਗਾਦਿ ਸਮਾਇ ॥
ਸਭਿ ਸਖੀਆ ਪੰਚੇ ਮਿਲੇ ਗੁਰਮੁਖਿ ਨਿਜ ਘਰਿ ਵਾਸੁ ॥
ਸਬਦ ਖੋਜਿ ਇਹੁ ਘਰੁ ਲਹੈ ਨਾਨਕ ਤਾ ਕਾ ਦਾਸੁ ॥੧॥੨੭॥
ਸਲੋਕ ਮ: ੧, ਵਾਰ ਮਲਾਰ, ਪੰਨਾ ੧੨੯੧
ਆਤਮ ਵਿਲੱਖਣੀ ਅਵਸਥਾ ਵਾਲੀ ਖੇਡ ਬੜੀ ਹੀ ਅਨੂਪਮ ਹੈ। ਇਹ ਕੇਵਲ ਗੁਰੂ ਘਰ (ਗੁਰੂ ਨਾਨਕ ਦੇਵ ਦੇ ਘਰ) ਵਿਚਿ ਹੀ ਮਖ਼ਸੂਸ ਹੈ। ਐਸਾ 'ਸਤਿਗੁਰੁ ਪੁਰਖੁ ਸੁਜਾਣੁ ਕੇਵਲ ਗੁਰੂ ਨਾਨਕ ਸਾਹਿਬ ਹੀ ਆਪਣੇ ਵਿਸ਼ੇਸ਼ ਗੁਰ ਜੋਤਿ ਜਾਮਿਆਂ ਵਿਚਿ ਹੋਇਆ ਹੈ, ਜੋ ਆਤਮ ਅਗੰਮੀ ਅਦ੍ਰਿਸ਼ਟ ਨਜ਼ਾਰੇ ਨੂੰ ਪ੍ਰਮਾਰਥਕ ਜਗਿਆਸੂਆਂ ਪ੍ਰਤੀ ਪਰਤੱਖ ਦਰਸਾਇ ਦੇਵੇ । ਗੁਰੂ ਦਸੋਂ ਜੋਤਿ ਜਾਮਿਆਂ ਦੀ ਅਮਰ ਗੁਰੂ ਪਾਤਸ਼ਾਹੀ ਪਿਛੋਂ ਸ੍ਰੀ ਗੁਰੂ ਦਸਮੇਸ਼ ਸੱਚੇ ਪਾਤਸ਼ਾਹ ਨੇ ਆਪਣੀ ਤ੍ਰਿਕਾਲ ਦ੍ਰਿਸ਼ਤਾ ਦਾ ਅਹੰਮ ਸਬੂਤ ਦਿੰਦੇ ਹੋਏ ਇਹ ਅਮਰ ਏਜ਼ਦੀ ਸੱਚੀ ਸ਼ਹਿਨਸ਼ਾਹੀ-ਮਈ ਗੁਰੂ ਪਾਤਸ਼ਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖ਼ਸ਼ ਦਿਤੀ ਅਤੇ ਇਸ ਅਮਰ ਅਟੱਲ ਆਦਿ ਅੰਤ ਇਕੋ ਗੁਰੂ ਅਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਫ਼ੁਰਮਾਨਗੀ
ਉਪਰ ਦਿਤੇ ਗੁਰ ਵਾਕ ਅੰਦਰਿ ਦਰਸਾਈ ਅਮਰ ਕਲਾ ਦਾ ਦਾਅਵਾ ਭੇਖੀ ਅਤੇ ਡਿੰਭੀ ਗੁਰੂ ਕਰਦੇ ਚਲੇ ਆ ਰਹੇ ਹਨ ਅਤ ਹੁਣ ਭੀ ਕਈ ਆਪੋ ਬਣ ਬੈਠੇ ਤੇ ਡਿੰਭੀ ਦੇਹਧਾਰੀ ਗੁਰੂ ਕਰਦੇ ਹਨ ਅਤੇ ਵੰਗਾਰ ਵੰਗਾਰ ਕੇ ਕਰਦੇ ਹਨ। ਬਹੁਤ ਸਾਰਾ ਆਸਰਾ ਉਪਰ ਦਿਤੇ ਗੁਰਵਾਕ ਦਾ ਹੀ ਲੈਂਦੇ ਹਨ, ਜੋ ਸਰਾਸਰ ਗਲਤ ਅਤੇ ਬੇਹੂਦਾ ਹੈ, ਆਮ ਜਨਤਾ ਨੂੰ ਗੁਮਰਾਹ ਕਰਨ ਵਾਲੀ ਬੇਹੂਦਗੀ ਵਿਚਿ ਭ੍ਰਮਾਉਣ ਭੜਕਾਉਣਹਾਰਾ ਹੈ । ਇਸ ਕਰਕੇ ਇਸ ਗੁਰਵਾਕ ਦੀ ਤਰਦੀ ਤਰਦੀ ਗੂੜ੍ਹ ਭਾਵੀ ਵਿਆਖਿਆ ਕਰਨ ਦੀ ਅਵੱਸ਼ ਲੋੜ ਪਈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ- ਦਾਰੀ ਅਤੇ ਤਾਬਿਆਗੀਰੀ ਵਾਲੀ ਸੱਚੀ ਪਾਤਸ਼ਾਹੀ ਦੇ ਹਜ਼ੂਰ ਇੱਕ ਨਹੀਂ ਅਨੇਕਾਂ ਹੀ ਪਰਤੱਖ ਹੋਏ, ਪਰਤੱਖ ਬੀਤੇ ਵਰਤੇ ਜ਼ਾਹਰਾ ਜ਼ਹੂਰ ਚਮਤਕਾਰ ਸਾਂਗ ਪਾਂਗ ਗੁਰਮਤਿ ਆਤਮ ਅਵਸਥਾ ਦੀ ਟੀਸੀ ਵਾਲੀ ਕਲਾ ਦੇ ਨਿਜ ਦ੍ਰਿਸ਼ਟੀ ਗੋਚਰ ਹੋਏ । ਖ਼ਾਸ ਖ਼ਸੂਸੀਅਤ ਵਿਖੇ ਦੇਖੋ ਜਾਣ ਕਰਕੇ ਗੁਰੂ ਦਰਸਾਈ ਗੁਰੂ ਵਰੋਸਾਈ ਇਹ ਹਿੰਮਤ ਭਰੀ ਹਿਆਉਂ ਸਰਧਨੀ ਉਪਜੀ ਹੈ ਕਿ ਖ਼ਾਸ ਇਸ ਉਪਰਲੇ ਗੁਰਵਾਕ ਦੀ ਵਿਆਖਿਆ ਵਿਥਾਰੀ ਜਾਵੇ, ਜੋ ਇਸ ਪਰਕਾਰ ਹੈ :-
ਅੰਮ੍ਰਿਤ ਸੰਚਾਰ ਸਮੇਂ ਪੂਰਨ ਅਧਿਕਾਰੀ ਰੂਹੜੀਆਂ ਉਤੇ ਇਹ ਕਲਾ ਪਰਤੱਖ ਵਰਤ ਜਾਂਦੀ ਹੈ ਕਿ ਅਧਿਕਾਰੀ ਜਨ ਦੇ ਅੰਦਰ ਤੱਤਕ ਲ ਹੀ ਐਨ ਅੰਮ੍ਰਿਤ ਸੰਚਾਰ ਸਮੇਂ (ਪੂਰਬਲੇ ਜਨਮਾਂ ਦੀ ਕਮਾਈ ਦਾ ਅੰਕੁਰ ਉਗਵਨ ਕਰਕੇ ਯਾ ਹੋਰ ਕਿਵੇਂ ਗੁਰੂ ਕਰਤਾਰ ਦੀਆਂ ਨਦਰਾਂ ਮੇਹਰਾਂ ਦਾ ਸਦਕਾ) ਆਤਮ ਤੇਜਸੀ ਅੰਮ੍ਰਿਤ ਰਸ ਜੋਤਿ ਦਾ ਪ੍ਰਕਾਸ਼ ਹੋ ਜਾਂਦਾ ਹੈ । ਇਹ ਅੰਮ੍ਰਿਤ ਰਹੱਸ ਭਰਪੂਰ ਲੀਣੀ ਜੋਤਿ ਪ੍ਰਕਾਸ਼ ਦਾ ਚਾਨਣਾ ਧੁਰਿ ਸਚਖੰਡੀ ਅਮਰ ਅਟਾਰੜੇ ਮੰਡਲਾਂ ਵਾਲੀ ਅਗੰਮ ਮੰਜ਼ਲ ਤਾਈਂ ਪੁਚਾ ਦਿੰਦਾ ਹੈ, ਤੇ ਇਕ-ਦਮ ਪੁਚਾ ਦਿੰਦਾ ਹੈ। 'ਘਰ ਮਹਿ ਘਰੁ
ਗੁਰਮਤਿ ਦੀ ਅਨਹਦ ਧੁਨੀ ਉਹ ਹੈ ਜੋ ਬਿਨਾ ਹਾਤੇ ਦੇ ਹੀ, ਮਸਨੂਈ ਖੜਕਾ ਕੀਤੇ ਤੋਂ ਬਿਨਾ ਹੀ ਆਪੋਂ ਹੀ ਅਗੰਮੀ ਧੁਨੀ ਉਪਜੇ। ਉਹੀ ਅਨਹਦ ਧੁਨੀ ਹੈ । ਇਹ ਅਨਹਦ ਧੁਨੀ ਕੇਵਲ ਗੁਰਮਤਿ ਨਾਮ ਦੀ ਅਥਾਹ ਕਮਾਈ ਕੀਤਿਆਂ ਹੀ ਅਮਰੋਂ ਪ੍ਰਾਪਤ ਹੁੰਦੀ ਹੈ ਅਤੇ ਦਸਵੇਂ ਦੁਆਰ ਅੰਦਰਿ ਸੁਣਾਈ ਦੇਂਦੀ ਹੈ । ਬਿਨ ਵਜਾਇਆ ਸ਼ਬਦ ਰੂਪੀ ਨਗਾਰਾ ਬੜੀ ਮਿਠੀ ਧੁਨੀ ਵਿਚ ਵਜਦਾ ਹੀ ਰਹਿੰਦਾ ਹੈ। ਦਸਮ ਦੁਆਰ ਤਕ ਪੁਲਾੜ ਖੁੱਲ੍ਹੇ ਤੋਂ ਹੀ ਦੀਪਾਂ ਲੋਆਂ ਪਤਾਲਾਂ, ਖੰਡਾਂ ਬ੍ਰਹਿਮੰਡਾਂ ਦੇ ਮੰਡਲਾਂ ਦੇ ਮੰਡਲ ਉਘਾੜਤ ਹੋ ਜਾਂਦੇ ਹਨ । ਬੜੀ ਹੀ ਬਿਸਮਾਦ ਵਾਲੀ ਹੈਰਾਨ-ਕੁੰਨ ਅਸਚਰਜਤਾ ਵਾਪਰਦੀ ਹੈ । ਅੰਮ੍ਰਿਤ ਬਾਣੀ ਦੀਆਂ ਘੁਰਾਟੀ, ਸ਼ਬਦ ਘੁਰਾਟੀ- ਕੀਰਤਨ-ਧੁਨੀਆਂ ਜਿਥੇ ਹੁੰਦੀਆਂ ਹੀ ਰਹਿੰਦੀਆਂ ਹਨ । ਇਸ ਸਚਖੰਡ ਵਿਖੇ
ਘਟਿ ਘਟਿ ਕਥਾ ਰਾਜਨ ਕੀ ਚਾਲੈ ਘਰਿ ਘਰਿ ਤੁਝਹਿ ਉਮਾਹਾ ॥
ਜੀਅ ਜੰਤ ਸਭਿ ਪਾਛੈ ਕਰਿਆ ਪ੍ਰਥਮ ਰਿਜਕੁ ਸਮਾਹਾਂ ॥੪॥
ਸਾਰੰਗ ਮਹਲਾ ੫, ਪੰਨਾ ੧੨੩੫
ਹੇ ਵਾਹਿਗੁਰੂ ਰਾਜਨ ! ਤੇਰੀ ਅਕੱਥ ਕਥਾ, ਜੋ ਘਟ ਘਟ ਅੰਦਰਿ ਚਲ ਰਹੀ ਗੁਰਮੁਖਿ ਜਨਾਂ ਨੂੰ ਪ੍ਰਤੀਤ ਹੁੰਦੀ ਹੈ, ਉਸੇ ਕਥਾ ਦੇ ਪ੍ਰਤਾਪ ਨਾਲਿ ਘਰ ਘਰ ਵਿਖੇ ਤੇਰੀਆਂ ਬਰਕਤਾਂ, ਤੇਰਿਆਂ ਸਭ ਜੀਵਾਂ ਨੂੰ ਦਿਤੀਆਂ ਦਾਤਾਂ ਦੀ ਉਤਸ਼ਾਹ ਮਈ ਚਰਚਾ ਭੀ ਹੁੰਦੀ ਸੁਣੀ ਜਾਂਦੀ ਹੈ । ਗੁਰਬਾਣੀ ਅੰਦਰਿ ਕਥੀ ਹੋਈ ਹਰਿ ਜਸ ਰੂਪੀ ਕਥਾ ਹੋਰ ਕਿਸੇ ਬਿਧਿ ਭੀ ਕਹੀ ਕਥੀ ਨਹੀਂ ਜਾ ਸਕਦੀ, ਕੇਵਲ ਇੰਨ ਬਿੰਨ ਗੁਰਬਾਣੀ ਹਰਿ ਜਸ ਨੂੰ ਉਚਾਰਿਆਂ ਹੀ ਕਥੀ ਜਾ ਸਕਦੀ ਹੈ।
ਤੈ ਨਰ ਕਿਆ ਪੁਰਾਨੁ ਸੁਨਿ ਕੀਨਾ ॥
ਅਨਪਾਵਨੀ ਭਗਤਿ ਨਹੀ ਉਪਜੀ ਭੂਖੈ ਦਾਨੁ ਨ ਦੀਨਾ ॥੧॥ਰਹਾਉ॥
ਕਾਮੁ ਨ ਬਿਸਰਿਓ ਕ੍ਰੋਧੁ ਨ ਬਿਸਰਿਓ ਲੋਭੁ ਨ ਛੁਟਿਓ ਦੇਵਾ॥
ਪਰ ਨਿੰਦਾ ਮੁਖ ਤੇ ਨਹੀ ਛੁਟੀ ਨਿਫਲ ਭਈ ਸਭ ਸੇਵਾ ॥੧॥
ਬਾਟ ਪਾਰਿ ਘਰੁ ਮੁਸਿ ਬਿਰਾਨੋ ਪੇਟੁ ਭਰੈ ਅਪ੍ਰਾਧੀ॥
ਜਿਹਿ ਪਰਲੋਕ ਜਾਇ ਅਪਕੀਰਤਿ ਸੋਈ ਅਬਿਦਿਆ ਸਾਧੀ ॥੨॥
ਹਿੰਸਾ ਤਉ ਮਨ ਤੇ ਨਹੀ ਛੁਟੀ ਜੀਅ ਦਇਆ ਨਹੀ ਪਾਲੀ ॥
ਪਰਮਾਨੰਦ ਸਾਧ ਸੰਗਤਿ ਮਿਲਿ ਕਥਾ ਪੁਨੀਤ ਨ ਚਾਲੀ ॥੩॥੧॥੬॥
ਸਾਰੰਗ ਪਰਮਾਨੰਦ ਜੀ, ਪੰਨਾ ੧੨੫੩
ਵਿਆਖਿਆ-ਹੇ ਨਰ ! ਹਿੰਦੂ ਮਤ ਦੀਆਂ ਪੁਰਾਨ ਆਦਿਕ ਪੋਥੀਆਂ ਸੁਣ ਕੇ ਤੈਂ ਕੀ ਰੰਗ ਲਾਇਆ ? ਅਰਥਾਤ, ਕੁਝ ਭੀ ਲਾਹਾ ਨਹੀਂ ਹੋਇਆ । ਪੁਰਾਨ ਆਦਿਕ ਦੀ ਕਥਾ ਸੁਣ ਕੇ ਐਸਾ ਪ੍ਰਤੀਤ ਹੁੰਦਾ ਹੈ ਕਿ ਹਿੰਦੂ ਮਤ ਦੀਆਂ ਪੁਰਾਨ ਆਦਿਕ ਦੀਆਂ ਪੁਸਤਕਾਂ ਦੀ ਕਥਾ ਕਰਨ ਸੁਣਨ ਦੀ ਰੀਸੇ ਅਸਾਡੇ ਪੰਥ ਅੰਦਰ ਭੀ ਕਥਾਵਾਂ ਕਰਨ ਸੁਣਨ ਦੀ ਪਰਪਾਟੀ ਪੈ ਗਈ ਹੈ । ਬੇਦ ਪੁਰਾਨ ਸ਼ਾਸਤ੍ਰ ਆਦਿਕ ਆਨ ਮਤ ਪੁਸਤਕਾਂ ਤਾਂ ਅਲਪਗ ਇਨਸਾਨਾਂ ਰਿਸ਼ੀਆਂ ਮੁਨੀਆਂ ਦੀਆਂ ਲਿਖੀਆਂ ਹੋਈਆਂ
ਫੇਰ ਜੇ ਇਸ ਕਥਾ ਸੁਣਨਹਾਰਿਆਂ ਦੇ ਮਨਾਂ ਵਿਚੋਂ ਕਾਮ ਨਹੀਂ ਬਿਸਰਿਆ, ਕ੍ਰੋਧ ਨਹੀਂ ਬਿਸਰਿਆ, ਲੋਭ ਨਹੀਂ ਛੁਟਿਆ ਤੇ ਪਰਾਈ ਨਿੰਦਾ ਸੁਣਨ ਦੀ ਆਦਤ ਨਹੀਂ ਛੁਟੀ ਤਾਂ ਪੁਰਾਨ ਆਦਿਕ ਦੀ ਕਥਾ (ਸੁਣੀ, ਕੀਤੀ) ਸਭ ਨਿਸਫਲ ਹੀ ਗਈ । ਧਾੜੇ ਮਾਰ ਕੇ, ਪਰਾਇਆ ਘਰ ਲੁਟ ਕੇ, ਹੇ ਸੁਧੇ ਨਰ ਅਪਰਾਧੀ ! ਤੂੰ ਪੇਟ ਭਰਦਾ ਹੈਂ, ਜਿਸ ਕਰਕੇ ਪਰਲੋਕ ਵਿਚਿ ਅਪਜਸ ਹੀ ਹੁੰਦਾ ਹੈ। ਓਹੀ ਮੂਰਖਤਾਈ ਵਾਲੀ ਕੁਬਿਦਿਆ ਹੀ ਤੈਂ ਸਾਧੀ ਹੈ । ਬੇਦ ਪੁਰਾਨ ਸ਼ਾਸਤ੍ਰ ਆਦਿ ਦੀ ਵਿਦਿਆ ਦੇ ਸਾਧਣ ਵਾਲੇ ਸਭ ਸਾਧਨ ਅਵਿਦਿਆ ਭਰੇ ਸਾਧਨ ਹਨ। ਦਰ-ਹਕੀਕਤ ਗੁਰਮਤਿ ਵਿਦਿਆ ਤੋਂ ਭਿੰਨ ਹੋਰ ਕੋਈ ਵਿਦਿਆ ਨਹੀਂ, ਸਭ ਅਵਿਦਿਆਵਾਂ ਹਨ ।
ਜੀਵਾਂ ਨੂੰ ਮਾਰਨ ਵਾਲੀ ਹਿੰਸਾ ਤਾਂ ਤੇਰੇ ਮਨ ਤੋਂ ਨਹੀਂ ਛੁਟੀ । ਹੋ ਹਿੰਸਵੀ ਜੀਵ ! ਜੀਵਾਂ ਉਤੇ ਦਇਆ ਪਾਲਣ-ਮਈ ਸੱਚੀ ਸੁਮਤਿ ਤੈਨੂੰ ਨਹੀਂ ਮਿਲੀ ਤਾਂ ਏਹਨਾਂ ਕਚੀਆਂ ਕਥਾਵਾਂ ਦੇ ਸੁਣਿਆਂ ਤੇਰਾ ਕੀ ਬਣਿਆ। ਪਰਮਾਨੰਦ ਭਗਤ ਜੀ ਗੁਰੂ ਕਲਾ ਦੇ ਪ੍ਰੇਰੇ ਹੋਏ ਇਉਂ ਫ਼ਰਮਾਉਂਦੇ ਹਨ ਕਿ ਗੁਰੂ ਘਰ ਦੀ ਸਾਧਸੰਗਤਿ
ਗੁਰਬਾਣੀ ਗਾਵਹ ਭਾਈ ॥ ਓਹ ਸਫਲ ਸਦਾ ਸੁਖਦਾਈ ॥੨॥੧੭॥੮੧॥
ਸੋਰਠਿ ਮਹਲਾ ੫, ਪੰਨਾ ੬੨੯
ਬੇਦ ਕਤੇਬ ਸਿਮਿਤ੍ਰਿ ਸਭਿ ਸਾਸਤ ਇਨ੍ ਪੜਿਆ ਮੁਕਤਿ ਨ ਹੋਈ ॥
ਏਕੁ ਅਖਰੁ ਜੋ ਗੁਰਮੁਖਿ ਜਾਪੈ ਤਿਸ ਕੀ ਨਿਰਮਲ ਸੋਈ ॥੩॥੫੦॥
ਸੂਹੀ ਮਹਲਾ ੫, ਪੰਨਾ ੭੪੭
ਇਸ ਪਿਛਲੇਰੇ ਗੁਰਵਾਕ ਦੇ ਭਾਵ ਤੋਂ ਸਿਧ ਹੁੰਦਾ ਹੈ ਕਿ ਸਭ ਅਨਮਤੀ ਪੁਸਤਕਾਂ ਬੇਦਾਂ ਕੁਰਾਨਾਂ ਪੁਰਾਨਾਂ ਸਿਮ੍ਰਤੀਆਂ ਸ਼ਾਸਤ੍ਰਾਂ ਦੇ ਪੜਿਆ ਮੁਕਤੀ ਪ੍ਰਾਪਤ ਨਹੀਂ ਹੁੰਦੀ, ਪ੍ਰੰਤੂ ਗੁਰਬਾਣੀ ਦਾ ਵਾਹਿਗੁਰੂ ਮੰਤ੍ਰ ਰੂਪੀ ਇਕ ਅੱਖਰ ਮਾਤ੍ਰ ਜੋ ਗੁਰਮੁਖਿ ਜਨ ਜਪਦਾ ਹੈ, ਉਸ ਦੀ ਲੋਕ ਪਰਲੋਕ ਵਿਖੇ ਨਿਰਮਲ ਜੈ-ਜੈਕਾਰ-ਮਈ ਹੁੰਦੀ ਹੈ । ਅਸੀਂ ਇਕ ਪੁਸਤਕ ਲਿਖਣ ਦਾ ਤਿਆਰਾ ਕਰ ਰਹੇ ਹਾਂ ( ਜੇ ਗੁਰੂ ਨੇ ਅਉਸਰ ਬਖ਼ਸ਼ਿਆ ਤਾਂ ਜ਼ਰੂਰ ਤਿਆਰ ਕਰਾਂਗੇ), ਜਿਸ ਵਿਚਿ ਇਹ ਸਿਧ ਕੀਤਾ ਜਾਵੇਗਾ ਕਿ ਗੁਰਬਾਣੀ ਅੰਦਰਿ ਇਨ੍ਹਾਂ ਆਨ-ਮਤੀ ਪੁਸਤਕਾਂ ਵੇਦਾਂ ਆਦਿਕ ਦਾ ਕਿਤੇ ਭੀ ਮੰਡਨ-ਮਈ ਵਿਧਾਨ ਨਹੀਂ, ਸਭ ਥਾਂ ਖੰਡਨ ਹੀ ਖੰਡਨ ਹੈ। ਗੁਰਬਾਣੀ ਨੂੰ ਤੁਲਤਾ ਇਨ੍ਹਾਂ ਆਨਮਤੀ ਪੁਸਤਕਾਂ ਨਾਲ ਦੇਣੀ ਮਹਾਂ ਮਨਮਤਿ ਹੈ । ਤਾਂ ਤੇ ਗੁਰਬਾਣੀ ਹਰ-ਜਸ-ਮਈ ਪੁਨੀਤ ਕਥਾ ਕਦਾਂਤ ਭੀ ਏਹਨਾਂ ਆਨਮਤੀ ਪੁਸਤਕਾਂ ਦੇ ਪੜ੍ਹਿਆਂ ਸੁਣਿਆਂ ਕਥਿਆਂ ਨਹੀਂ ਹੋ ਸਕਦੀ । ਇਸ ਗੁਰਵਾਕ ਤੋਂ ਇਹ ਭੀ ਸਿਧ ਹੋਇਆ ਕਿ ਗੁਰਮਤਿ ਅਨੁਸਾਰ ਜੀਆ ਘਾਤ ਰੂਪੀ ਹਿੰਸਾ ਦਾ ਤਿਆਗਣਾ ਇਤਨਾ ਹੀ ਪਰਮ ਜ਼ਰੂਰੀ ਹੈ ਜਿਤਨਾ ਕਿ ਕਾਮ ਕ੍ਰੋਧ ਲੋਭ ਆਦਿਕ ਵਿਸ਼ਿਆਂ ਦਾ ਤਿਆਗਣਾ ਜ਼ਰੂਰੀ ਹੈ ।
ਮੇਰੇ ਮਨ ਜਪਿ ਹਰਿ ਗੁਨ ਅਕਥ ਸੁਨਥਈ ॥
ਧਰਮੁ ਅਰਥੁ ਸਭੁ ਕਾਮੁ ਮੋਖੁ ਹੈ ਜਨ ਪੀਛੈ ਲਗਿ ਫਿਰਥਈ ॥੧॥ਰਹਾਉ॥੪॥
ਕਲਿਆਨ ਮਹਲਾ ੪, ਪੰਨਾ ੧੩੨੦
ਹੇ ਮੇਰੇ ਮਨ ! ਵਾਹਿਗੁਰੂ ਦੇ ਗੁਰਬਾਣੀ ਰੂਪੀ ਅਕੱਥ ਗੁਣ ਜੋ ਹਨ, ਤਿਨ੍ਹਾਂ ਨੂੰ ਤੂੰ ਜਪਿਆ ਸੁਣਿਆ ਕਰਿ ਸਦ ਹੀ, ਜਿਨ੍ਹਾਂ ਦੇ ਜਪੇ ਸੁਣੇ ਤੇ ਚਾਰੇ ਪਦਾਰਥ- ਧਰਮ, ਅਰਥ, ਕਾਮ, ਮੋਖ-ਹਰਿ ਗੁਣ ਜਪਣ ਸੁਣਨਹਾਰੇ ਦੇ ਪਿਛੇ ਲਗੇ ਫਿਰਦੇ ਹਨ । ਗੁਰਬਾਣੀ ਰੂਪੀ ਵਾਹਿਗੁਰੂ ਦੇ ਅਕੱਥ ਗੁਣਾਂ ਨੂੰ ਰਟਣਾ ਸੁਣਨਾ ਹੀ ਸਰਬ- ਫਲ-ਪਰਦਾਇਕ ਹੈ । ਕੂੜਾਵੀ ਮਨ-ਘੜਤ ਕਥਾ ਵਾਲੀਆਂ ਕਥਾਵਾਂ ਪਾਈਆਂ ਨਿਸਫਲ ਹਨ । ਸਰਬੱਗ ਅਕੱਥ ਗੁਣਾਂ ਨੂੰ ਕੋਈ ਅਲਪੱਗ ਬੁਧੀ ਵਾਲਾ ਕਥੋਕੜ ਜਨ ਭਲਾ ਕੀ ਕਥੇਗਾ ? ਕਥ ਕਥ ਕੇ ਐਵੇਂ ਵਿਗੁਚੇਗਾ। ਸਾਵੇਂ (ਇੰਨ ਬਿੰਨ) ਲਿਖੋ ਗੁਰਬਾਣੀ ਰੂਪੀ ਗੁਣਾਂ, ਅਕੱਥ ਗੁਣਾਂ ਦਾ ਸੁਣਨਾ ਮੰਨਣਾ, ਨਿਧਿਆਸਣ ਰੂਪੀ ਜਾਪ ਸੁਣਥਾਪਨ ਕਰਨਾ ਹੀ ਸਰਬ ਫਲ ਪਰਦਾਤਾ ਹੈ । ਮਨਘੜਤ ਕਥਾਂ ਪਾਉਣੀਆਂ ਇਸ ਅਕੱਥ ਗੁਣਾਂ ਰੂਪ ਬਾਣੀ ਦੀਆਂ ਸਭ ਬਿਰਥੀਆਂ ਹਨ। ਵਾਹਿਗੁਰੂ ਨਾਮੁ ਬਾਣੀ ਨੂੰ ਜਪਣ ਸੁਣਨ ਕਰਕੇ ਸੁਤੇ ਸਿਧ ਹੀ ਚਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਹਨ- (੧) ਧਰਮ = ਮਰਯਾਦਾ ਰੂਪੀ ਧਾਰਨ ਯੋਗ ਨਿਯਮ ਇਸ ਜੀਵਨ ਦੇ, (੨) ਅਰਥ = ਸੰਸਾਰਕ ਸੁਆਰਥਾਂ ਦੀ ਪੂਰਨਤਾ, (੩) ਕਾਮੁ = ਹਰੇਕ ਕੰਮ ਵਿਚ ਕਾਮਯਾਬੀ, (੪ ਮੋਖੁ = ਪ੍ਰਮਾਰਥੀ ਮੁਕਤਿ ਪਦ ।
ਬੈਸਿ ਸੁ ਥਾਨਿ ਕਹਾਂ ਗੁਣ ਤੇਰੇ ਕਿਆ ਕਿਆ ਕਥਉ ਅਪਾਰਾ ॥
ਅਲਖੁ ਨ ਲਖੀਐ ਅਗਮੁ ਅਜੋਨੀ ਤੂੰ ਨਾਥਾਂ ਨਾਥਣਹਾਰਾ ॥੪॥੩॥
ਮਲਾਰ ਮਹਲਾ ੧, ਪੰਨਾ ੧੨੫੫
ਸੱਚੇ ਸੋਹਣੇ ਸੋਭਨੀਕ ਅਸਥਾਨ ਸਤਿਸੰਗ ਸਮਾਗਮ ਵਿਖੇ ਸੁਸ਼ੋਭਤ ਹੋ ਕੇ ਗੁਰਮੁਖਿ ਗੁਣ ਰਾਵਣਹਾਰਿਆਂ ਨਾਮ ਦੇ ਰਸੀਆਂ ਦੀ ਸੰਗਤਿ ਵਿਚਿ ਬੈਠ ਕੇ ਬਸ ਤੇਰੇ ਗੁਣ ਗਾਈ ਹੀ ਜਾਵਾਂ, ਹੇ ਵਾਹਿਗੁਰੂ ! ਗੁਰਬਾਣੀ ਰੂਪੀ ਗੁਣ ਤੇਰੇ ਉਚਾਰਨ ਕਰੀ ਹੀ ਜਾਵਾਂ। ਹੋਰ ਏਸ ਅਪਾਰ ਗੁਣਾਂ ਵਾਲੇ ਅਪਰੰਪਰ ਵਾਹਿਗੁਰੂ ਦੀ ਮਨੋਰੰਚਕ ਕਥਾ ਕੀ ਕਥੀ ਜਾ ਸਕਦੀ ਹੈ ? ਹਉਮੈ ਵਿਚਿ ਗ੍ਰਸਿਆ ਅਲਪਗ ਮਨਮੁਖ ਮਨਮਤੀਆ ਕਥੋਗੜ ਜਨ ਅਗੋਦਰ ਵਾਹਿਗੁਰੂ ਦੇ ਅਕੱਥ ਗੁਣਾਂ ਦੀ ਕੀ ਕਥਾ ਕਰ ਸਕਦਾ ਹੈ ? ਤੂੰ ਅਕੱਥ ਹੈਂ । ਅਲਪੱਗ ਬੁੱਧੀ ਵਾਲਿਆਂ ਅਗਿਆਨੀਆਂ ਕੋਲੋਂ ਤੂੰ ਲਖਿਆ ਹੀ ਨਹੀਂ ਜਾ ਸਕਦਾ । ਤੇਰੇ ਅਕੱਥ ਗੁਣਾ ਨੂੰ ਓਹ ਕੀ ਕੱਥ ਸਕਦੇ ਹਨ ? ਤੂੰ ਅਗੰਮ ਹੈਂ, ਤੇਰੀ ਗੰਮਤਾ ਨੂੰ ਕੁੱਝ ਸੋਚਾਂ ਵੀਚਾਰਾਂ ਫ਼ਿਲਾਸਫ਼ੀਆਂ ਦੁਆਰਾ ਭੀ ਨਹੀਂ ਗਾਂਖਿਆ ਜਾ ਸਕਦਾ । ਜੋ ਤੈਨੂੰ ਰੱਖਣ ਦੀਆਂ ਡੀਂਗਾਂ ਮਾਰਦੇ ਹਨ, ਓਹ ਸਭ ਫੋਕੀਆਂ ਹੀ ਡੀਂਗਾਂ ਹਨ । ਤੂੰ ਅਜੋਨੀ ਹੈਂ, ਜੋਨੀਆਂ ਵਿਚਿ ਨਹੀਂ ਆਉਂਦਾ । ਅਪਰੰਪਰ ਹੈਂ, ਇਹ ਲਖ ਚੁਰਾਸੀ ਜੂਨੀਆਂ ਵਿਚ ਭਉਣ (ਘੁੰਮਣ) ਵਾਲੇ ਅਲਪਗ ਜੰਤ ਤੈਨੂੰ ਅਨਮਾਨ ਵਿਚਿ ਭੀ ਨਹੀਂ ਲਿਆ ਸਕਦੇ । ਤੇਰੀ ਕਥਾ ਓਹ ਕੀ ਕਰਨਗੇ ? ਤੂੰ ਬੜੇ
ਗੁਣ ਗੋਬਿੰਦ ਨ ਜਾਣੀਅਹਿ ਮਾਇ ॥ ਅਣਡੀਠਾ ਕਿਛੁ ਕਹਣੁ ਨ ਜਾਇ ॥
ਕਿਆ ਕਰਿ ਆਖਿ ਵਖਾਣੀਅਹਿ ਮਾਇ ॥੧॥ਰਹਾਉ॥
ਉਪਰਿ ਦਰਿ ਮਾਨਿ ਪਇਆਲ ॥ ਕਿਉਕਰਿ ਕਹੀਐ ਦੇਹੁ ਵੀਚਾਰ ॥
ਕਿਨੁ ਜਿਹਵਾ ਜੋ ਜਪੈ ਹਿਆਇ ॥ ਕੋਈ ਜਾਣੈ ਕੈਸਾ ਨਾਉ ॥੨॥
ਕਥਨੀ ਬਦਨੀ ਰਹੈ ਨਿਭਰਾਂਤਿ ॥ ਸੋ ਬੂਝੈ ਹੋਵੈ ਜਿਸੁ ਦਾਤਿ॥
ਅਹਿਨਿਸਿ ਅੰਤਰਿ ਰਹੈ ਲਿਵ ਲਾਇ॥ ਸੋਈ ਪੁਰਖੁ ਜਿ ਸਚਿ ਸਮਾਇ ॥੩॥੬॥
ਮਲਾਰ ਮਹਲਾ ੧, ਪੰਨਾ ੧੨੫੬
ਗੁਰਬਾਣੀ ਰੂਪੀ ਗੁਣ ਵਾਹਿਗੁਰੂ ਦੇ ਜੋ ਗੁਰੂ ਸਾਹਿਬਾਂ ਨੇ ਗਾਏ ਹਨ, ਸੋ ਵਾਹਿਗੁਰੂ ਨੂੰ ਪਰਤੱਖ ਦੇਖ ਕੇ, ਵਾਹਿਗੁਰੂ ਦਾ ਦਰਸ਼ਨ ਦੀਦਾਰ ਕਰਦੇ ਹੋਏ ਹੀ ਗਾਏ ਹਨ । ਜਿਨ੍ਹਾਂ ਨੇ ਵਾਗੁਰੂ ਨੂੰ ਡਿਠਾ ਹੀ ਨਹੀਂ, ਤਿਨ੍ਹਾਂ ਦਾ ਵਾਹਿਗੁਰੂ ਦੇ ਗੁਣ ਗਾਵਣਾ ਕੀ ਅਰਥ ਰਖਦਾ ਹੈ ? ਜਿਨ੍ਹਾਂ ਨੇ ਵਾਹਿਗਰੂ ਦੀ ਤੱਤ-ਸਾਰ ਹਸਤੀ ਨੂੰ ਪਰਤੱਖ ਪੇਖਿਆ ਹੀ ਨਹੀਂ, ਓਹ ਕੀ ਜਾਣ ਸਕਦੇ ਹਨ ਵਾਹਿਗੁਰੂ ਦੇ ਗੁਣਾਂ ਦੀ ਸਾਰ ਨੂੰ ? ਜੋ ਨਿਰੇ ਸੁਣੇ ਸੁਣਾਏ ਹੀ ਵਾਹਿਗੁਰੂ ਗੁਣਾਂ ਦੀ ਸੁਣੀ ਸੁਣਾਈ ਜਾਣ ਪਛਾਣ ਅਪੇਖਿਆ ਕਰਦੇ ਹਨ, ਓਹ ਨਿਰਾ ਕੂੜਾ ਭਰਵਾਸਾ ਹੀ ਹੁੰਦਾ ਹੈ। ਬਿਨਾਂ ਦੇਖਣ ਦੇ ਵਾਹਿਗੁਰੂ ਗੁਣਾਂ ਦੀ ਤੱਤ-ਸਾਰ ਜਾਣ ਪਛਾਣ ਕੀਤਿਆਂ, ਵਾਹਿਗੁਰੂ ਦੇ ਗੁਣਾਂ ਦੀ ਫੋਕੀ ਕਥਾ ਵਾਰਤਾ ਕਰਨੀ ਤੇ ਫੋਕੀ ਕਥਾ ਅਲਾਉਣੀ ਥਾਇੰ ਨਹੀਂ ਪੈਂਦੀ । ਵਾਹਿਗੁਰੂ ਨੂੰ ਲਖ ਕੇ ਹੀ ਵਾਹਿਗੁਰੂ ਦੇ ਗੁਣਾਂ ਦੀ ਲੱਖਤਾ ਹੋ ਸਕਦੀ ਹੈ। ਸੋ ਗੁਰਬਾਣੀ ਵਾਹਿਗੁਰੂ ਦੇ ਲਖੇ ਗੁਣਾਂ ਦਾ ਭਰਪੂਰ ਖ਼ਜ਼ਾਨਾ ਹੈ । ਇਨ੍ਹਾਂ ਗੁਰਬਾਣੀ ਰੂਪ ਗੁਣਾਂ ਦਾ ਪਾਰਸ ਰੂਪੀ ਉਚਾਰਨ ਗਾਵਣ ਹੀ ਨਿਰਮਾਇਲ (ਪੋਚ ਰਹਿਤ) ਕਥਾ ਹੈ । ਇਨ੍ਹਾਂ ਰਾਹੀਂ ਗੁਰਬਾਣੀ ਗੁਣਾਂ ਨੂੰ ਆਪੋਂ ਹੀ ਆਖਣਾ, ਵਖਾਨਣਾ ਅਤੇ ਆਪਣੀ ਅਲਪੱਗ ਬੁਧੀ ਰਾਹੀਂ ਸਰਬੱਗ ਗੁਣਾਂ ਨੂੰ ਅਰਥਾਵਣਾ ਕਥਾਉਣਾ ਐਵੇਂ ਅਹੰਮੇ ਰਸਮੀ ਕਾਰ ਹੈ।
ਵਾਹਿਗੁਰੂ ਨਿਰੰਕਾਰ ਤਾਂ ਅਕਾਸ਼ ਪਤਾਲ ਵਿਖੇ ਹੇਠਾਂ ਉਤੇ ਸਾਰੇ ਹੀ ਬਿਰਾਜਮਾਨ ਹੈ, ਪਰ ਇਸ ਹਕੀਕਤ ਨੂੰ ਲਖਦਾ ਕੋਈ ਵਿਰਲਾ ਗੁਰਮੁਖਿ ਜਨ ਹੀ ਹੈ । ਬਿਨਾਂ ਇਸ ਲਖਤਾ ਨੂੰ ਲਖੇ ਤੋਂ, ਨਿਰੀ ਫੋਕਟ ਗਿਆਨ ਵਿਚਿ ਆਈ ਵੀਚਾਰ ਕਿਸੇ ਲੇਖੇ ਨਹੀਂ । ਜਿਸ ਨਾਉਂ ਨੂੰ ਰਸਨਾ ਤੋਂ ਬਿਨਾਂ ਹਿਰਦੇ ਕਰਕੇ ਹੀ
ਸਤਿਗੁਰ ਸਬਦੀ ਇਹੁ ਮਨੁ ਭੇਦਿਆ ਹਿਰਦੈ ਸਾਚੀ ਬਾਣੀ ॥
ਮੇਰਾ ਪ੍ਰਭੁ ਅਲਖੁ ਨ ਜਾਈ ਲਖਿਆ ਗੁਰਮੁਖਿ ਅਕਥ ਕਹਾਣੀ ॥
ਆਪੇ ਦਇਆ ਕਰੇ ਸੁਖਦਾਤਾ ਜਪੀਐ ਸਾਰਿੰਗਪਾਣੀ ॥੩॥੪॥
ਮਲਾਰ ਮਹਲਾ ੩, ਪੰਨਾ ੧੨੫੯
ਹਿਰਦੇ ਅੰਦਰ ਸੱਚੀ ਬਾਣੀ, ਗੁਰਬਾਣੀ ਦੇ ਵਸਿਆਂ ਸਤਿਗੁਰ ਦੇ ਸ਼ਬਦ ਦੁਆਰਾ ਹੀ ਇਹ ਮਨ ਵਿੰਨ੍ਹਿਆ ਜਾਂਦਾ ਹੈ । ਮੇਰਾ ਵਾਹਿਗੁਰੂ ਅਲੱਖ ਹੈ, ਉਹ ਕਿਸੇ ਬਿਧੀ ਭੀ ਲਖਿਆ ਨਹੀਂ ਜਾ ਸਕਦਾ । ਗੁਰਬਾਣੀ ਦੁਆਰਾ ਹੀ ਲਖਿਆ ਜਾਂਦਾ ਹੈ । ਗੁਰਬਾਣੀ ਰੂਪੀ ਕਥਾ ਭੀ ਇਕ ਅਕੱਥ ਕਹਾਣੀ ਹੈ, ਜੋ ਕਿਸੇ ਪ੍ਰਕਾਰ ਭੀ ਕਥੀ ਨਹੀਂ ਜਾ ਸਕਦੀ, ਅਲਪਗ ਪੁਰਸ਼ਾਂ ਦੀ ਵੀਚਾਰ ਕਥਾ ਵਿਚ ਨਹੀਂ ਆ ਸਕਦੀ । ਜਿਸ ਨੂੰ ਸੁਖਦਾਤਾ ਵਾਹਿਗੁਰੂ ਆਪ ਦਇਆ ਕਰੇ, ਉਹ ਹੀ ਇਸ ਅਕੱਥ ਕਥਾ (ਵਾਹਿਗੁਰੂ ਨਾਮ) ਨੂੰ ਜਪਣ ਲਗਦਾ ਹੈ ।
ਤ੍ਰੈਗੁਣ ਮਾਇਆ ਮੋਹੁ ਪਸਾਰਾ ਸਭ ਵਰਤੈ ਆਕਾਰੀ॥
ਤੁਰੀਆ ਗੁਣੁ ਸਤਸੰਗਤਿ ਪਾਈਐ ਨਦਰੀ ਪਾਰਿ ਉਤਾਰੀ ॥੨॥
ਚੰਦਨ ਗੰਧ ਸੁਗੰਧ ਹੈ ਬਹੁ ਬਾਸਨਾ ਬਹੁਕਾਰਿ ॥
ਹਰਿ ਜਨ ਕਰਣੀ ਉਤਮ ਹੈ ਹਰਿ ਕੀਰਤਿ ਜਗਿ ਬਿਸਥਾਰਿ ॥੩॥
ਕ੍ਰਿਪਾ ਕ੍ਰਿਪਾ ਕਰਿ ਠਾਕੁਰ ਮੇਰੇ ਹਰਿ ਹਰਿ ਹਰਿ ਉਰਧਾਰਿ ॥
ਨਾਨਕ ਸਤਿਗੁਰੁ ਪੂਰਾ ਪਾਇਆ ਮਨਿ ਜਪਿਆ ਨਾਮੁ ਮੁਰਾਰਿ ॥੪॥੯॥
ਮਲਾਰ ਮਹਲਾ ੩, ਪੰਨਾ ੧੨੬੦-੬੧
ਜਿਤਨੀ ਸਾਕਾਰ ਸਰੂਪ ਸ੍ਰਿਸ਼ਟੀ ਹੈ, ਸਭ ਵਿਚਿ ਤ੍ਰੈਗੁਣ ਮਾਇਆ ਦਾ ਮੋਹ-ਪਸਾਰਾ ਹੀ ਵਰਤ ਰਿਹਾ ਹੈ । ਤੁਰੀਆ ਗੁਣੀ ਅਵਸਥਾ ਗੁਰੂ ਘਰ ਦੀ ਸਤਸੰਗਤਿ ਵਿਚਿ ਮਿਲ ਕੇ ਹੀ ਪਾਈਦੀ ਹੈ । ਗੁਰਬਾਣੀ, ਹਰਿ-ਜਸ, ਇਹ ਸਭ ਤੁਰੀਆ ਗੁਣਾਂ ਦੀ ਹੀ ਅਕੱਥ ਕਥਾ ਹੈ । ਇਹ ਅਕੱਥ ਕਥਾ ਵਾਹਿਗੁਰੂ ਦੀ ਮੇਹਰ ਨਦਰ ਨਾਲ ਹੀ ਪਾਈ ਜਾਂਦੀ ਹੈ ਅਤੇ ਇਸ ਨੂੰ ਪਾ ਕੇ ਪਾਰ-ਉਤਾਰਾ ਹੁੰਦਾ ਹੈ । ਉਹ ਵੀ ਵਾਹਿਗੁਰੂ ਦੀ ਮੇਹਰ ਨਦਰ ਕਰਕੇ ਹੀ ਹੁੰਦਾ ਹੈ ।
ਚੰਦਨ ਦੀ ਸੁਗੰਧੀ ਉਸ ਦੀ ਵਾਸ਼ਨਾ ਕਰਕੇ ਹੀ ਮਹਿਕਦੀ ਹੈ, ਵਾਸ਼ਨਾ ਕਰਕੇ ਹੀ ਖਿੰਡੀ ਹੋਈ ਹੈ । ਇਸੇ ਤਰ੍ਹਾਂ ਨਾਮ ਜਪਣ ਵਾਲੇ ਗੁਰਮੁਖਿ ਜਨ ਦੀ ਚੰਦਨ
ਜਿਸ ਦੇ ਉਪਰ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਸੱਚੀ ਕਿਰਪਾ ਹੁੰਦੀ ਹੈ, ਉਹ ਵਾਹਿਗੁਰੂ ਨਾਮ ਨੂੰ ਹੀ ਹਿਰਦੇ ਅੰਦਰਿ ਉਰਧਾਰੀ ਰਖਦਾ ਹੈ । ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਕਿ ਪੂਰੇ ਸਤਿਗੁਰੂ ਦੀ ਪ੍ਰਾਪਤੀ ਹੋਣ ਪਰ ਹੀ ਸੱਚਾ ਨਾਮ ਜਪਿਆ ਜਾ ਸਕਦਾ ਹੈ । ਗੁਰ-ਦੀਖਿਆ ਬਿਹੂਣੇ ਨਿਗੁਰੇ ਬੇਮੁਖ ਪੁਰਸ਼ ਨਾ ਹੀ ਨਾਮੁ ਜਪ ਸਕਦੇ ਹਨ, ਨਾ ਹੀ ਨਾਮ ਦੀ ਆਕਰਖਣ-ਕਲਾ ਬਿਹੂਨ ਅਕੱਥ ਵਾਹਿਗੁਰੂ ਦੇ ਅਕੱਥ ਗੁਣਾਂ ਨੂੰ ਕਥ ਸਕਦੇ ਹਨ। ਜੋ ਫੋਕੀਆਂ ਡੀਗਾਂ ਮਾਰਦੇ ਹਨ, ਓਹ ਆਪਣਾ ਕੀਤਾ ਆਪ ਪਾਉਂਦੇ ਹਨ।
ਰਾਮ ਰਾਮ ਬੋਲਿ ਬੋਲਿ ਖੋਜਤੇ ਬਡਭਾਗੀ ॥
ਹਰਿ ਕਾ ਪੰਥੁ ਕੋਊ ਬਤਾਵੈ ਹਉ ਤਾ ਕੈ ਪਾਇ ਲਾਗੀ ॥੧॥ਰਹਾਉ॥
ਹਰਿ ਹਮਾਰੋ ਮੀਤੁ ਸਖਾਈ ਹਮ ਹਰਿ ਸਿਉ ਪ੍ਰੀਤਿ ਲਾਗੀ॥
ਹਰਿ ਹਮ ਗਾਵਹਿ ਹਰਿ ਹਮ ਬੋਲਹਿ ਅਉਰੁ ਦੁਤੀਆ ਪ੍ਰੀਤਿ ਹਮ ਤਿਆਗੀ॥੧॥
ਮਨਮੋਹਨ ਮੋਰੋ ਪ੍ਰੀਤਮ ਰਾਮੁ ਹਰਿ ਪਰਮਾਨੰਦੁ ਬੈਰਾਗੀ ॥
ਹਰਿ ਦੇਖੇ ਜੀਵਤ ਹੈ ਨਾਨਕੁ ਇਕ ਨਿਮਖ ਪਲੋ ਮੁਖਿ ਲਾਗੀ ॥੨॥੩੧॥
ਮਲਾਰ ਮਹਲਾ ੪, ਪੰਨਾ ੧੨੬੫-੬੬
ਜਿਹੜੇ ਵਡਭਾਗੀ ਜਨ ਗੁਰਮੁਖਿ ਪਿਆਰੇ ਹਨ, ਉਹ ਰਮਤ ਰਾਮ ਵਾਹਿਗੁਰੂ, ਸਰਬ ਵਿਆਪਕ ਵਾਹਿਗੁਰੂ ਦੇ 'ਵਾਹਿਗੁਰੂ' ਨਾਮ ਨੂੰ ਜਪ ਜਪ ਕੇ (ਬੋਲ ਬੋਲ ਕੇ) ਅੰਤਰ-ਆਤਮੇ ਹੀ ਖੋਜ ਲੈਂਦੇ ਹਨ (ਲੱਭ ਲੈਂਦੇ ਹਨ) । ਇਹ ਗੁਰੂ ਘਰ ਦਾ ਪਹਿਲਾ ਮਾਰਗ ਹੀ ਹੈ ਵਾਹਿਗੁਰੂ ਅਕਾਲ ਪੁਰਖ ਨੂੰ ਅੰਤਰ-ਆਤਮੇ ਹੀ ਖੋਜ ਲੈਣ ਦਾ । ਵਾਹਿਗੁਰੂ ਨਾਮ ਦੇ ਜਪਣ ਵਿਚਿ ਇਕ ਚੁੰਭਕ ਕਲਾ ਹੈ, ਜਿਸ ਨੂੰ ਜਪਦਿਆਂ ਜਪਦਿਆਂ, ਨਾਮ ਅਭਿਆਸ ਕਮਾਈ ਕਰਦਿਆਂ ਕਰਦਿਆਂ, ਵਾਹਿਗੁਰੂ ਦੀ ਨਦਰ- ਮੇਹਰ ਨਾਲ ਘਟ ਅੰਤਰਿ ਹੀ ਜੋਤਿ ਵਿਗਾਸ ਦਾ ਪ੍ਰਗਾਸ ਉਜਿਆਰਾ ਹੋ ਜਾਂਦਾ ਹੈ । ਜੋਤਿ ਵਿਗਾਸ ਦਾ ਉਜਿਆਰਾ ਘਟ ਅੰਤਰੋਂ ਆਵਣ ਸਾਰ ਹੀ ਸੱਚੀ ਰਸ-ਜੋਤਿ-ਮਈ ਲਿਵਤਾਰ ਵਾਹਿਗੁਰੂ ਦੇ ਚਰਨਾਰਬਿੰਦ ਨਾਲ ਜੁੜ ਜਾਂਦੀ ਹੈ । ਜੋਤਿ-ਵਿਗਾਸੀ ਇਹ ਸੱਚਾ ਜੋੜ ਵਾਹਿਗੁਰੂ ਜੋਤੀਸ਼ ਦੇ ਮਿਲਾਪ ਲਈ ਪਰਤੱਖ ਚਾਨਣ-ਮੁਨਾਰਾ ਹੈ। ਇਸ ਬਿਧਿ ਵਡਭਾਗੇ ਗੁਰਮੁਖਿ ਜਨ ਸਤਿਗੁਰੂ ਦੇ ਪ੍ਰਤਾਪ ਨਾਲਿ, ਗੁਰੂ ਸੰਤ ਸਰੂਪ ਪੰਜਾਂ
ਵਾਹਿਗੁਰੂ ਨਾਮ-ਰਸੀਆਂ ਦੀ ਕੇਵਲ ਵਾਹਿਗੁਰੂ ਨਾਲ ਹੀ ਸੱਚੀ ਪ੍ਰੀਤਿ ਲਗੀ ਰਹਿੰਦੀ ਹੈ । ਖਿਨ ਖਿਨ ਇਸ ਪ੍ਰੀਤਿ ਪ੍ਰਾਇਣ ਹੋ ਕੇ ਵਾਹਿਗੁਰੂ ਦਾ ਨਾਮ ਹੀ ਜਪਦੇ ਰਹਿੰਦੇ ਹਨ । ਹਰ-ਬਾਬ ਹਰ ਕੰਮ ਵਿਚਿ ਵਾਹਿਗੁਰੂ ਨੂੰ ਹੀ ਆਪਣਾ ਸਖਾ ਮਿੱਤਰ ਸਮਝਦੇ ਹਨ । ਵਾਹਿਗੁਰੂ ਨਾਮ ਗਾਵਣ ਤੇ ਵਾਹਿਗੁਰੂ ਨਾਮ ਅਰਾਧਣ (ਬੋਲਣ) ਤੋਂ ਬਿਨਾਂ ਹੋਰ ਦੂਜੀ ਪ੍ਰੀਤਿ ਓਹਨਾਂ ਨੇ ਸਭ ਤਿਆਗ ਦਿਤੀ ਹੁੰਦੀ ਹੈ। ਇਸ ਪ੍ਰਕਾਰ ਵਾਹਿਗੁਰੂ ਦੀ ਸਿਫਤਿ ਸਾਲਾਹ, ਵਾਹਿਗੁਰੂ ਵਾਹਿਗੁਰੂ ਹੀ ਬੋਲੀ ਜਾਣ ਦੇ ਪ੍ਰੀਤਿ-ਉਮਾਹ ਤੋਂ ਬਿਨਾਂ, ਵਾਹਿਗੁਰੂ ਵਾਹਿਗੁਰੂ ਨਾਮ ਅਭਿਆਸ ਰੂਪੀ ਅਕੱਥ ਕਥਾ ਕਰੀ ਜਾਣ ਤੋਂ ਬਿਨਾਂ ਹੋਰ ਯੱਕੜ ਕਥਾ ਸੁਣਨ ਕਰਨ ਦੀ ਓਹਨਾਂ ਨੂੰ ਰੰਚਕ ਰੁਚੀ ਨਹੀਂ ਹੁੰਦੀ। ਵਾਹਿਗੁਰੂ ਨਾਮ ਸੇਤੀ ਲਗੀ ਪ੍ਰੀਤਿ ਪ੍ਰੀਤਮ ਰਾਮ ਵਾਹਿਗੁਰੂ ਨੂੰ ਮਿਲਾਈ ਹੀ ਰਖਦੀ ਹੈ। ਇਸ ਪ੍ਰੀਤਿ ਵੇਧਿਆ ਹਿਰਦਾ ਓਹਨਾਂ ਦਾ ਵਾਹਿਗੁਰੂ ਨਾਮ ਅਤੇ ਵਾਹਿਗੁਰੂ ਮਿਲਾਪ ਸੇਤੀ ਵਧਿਆ (ਮੋਹਿਆ) ਹੀ ਰਹਿੰਦਾ ਹੈ। ਇਉਂ ਮਨਮੋਹਨ ਵਾਹਿਗੁਰੂ,ਪ੍ਰੀਤਮ ਰਾਮ ਹੋ ਕੇ ਪੱਖ ਕਰਦਾ ਹੈ । ਦਰਸ-ਮਿਲਾਪ ਦਾ ਸੱਚਾ ਬਿਰਹਾ ਬੈਰਾਗ ਪਰਮ ਅਨੰਦਤਾ- ਜਨਕ ਹੋ ਜਾਂਦਾ ਹੈ । ਇਉਂ ਪਰਮ ਨੰਦ ਦਾ ਬੈਰਾਗੀ ਹੋਇਆ ਹੋਇਆ ਪਰਮਾਨੰਦ ਹੀ ਹੋ ਨਿਬੜਦਾ ਹੈ । ਇਸ ਪ੍ਰਕਾਰ ਦਾ ਵਾਹਿਗੁਰ ਦਰਸ਼ਨ ਪੇਖਣਾ ਓਹਨਾਂ ਦਾ ਜੀਵਨ- ਅਧਾਰ ਹੋ ਜਾਂਦਾ ਹੈ । ਇਸ ਦਰਸ਼ਨ ਦੇ ਇਕ ਨਿਮਖ ਪਲ ਮਾਤ੍ਰ ਹੀ ਸਨਮੁਖ ਹੋ ਕੇ ਦੀਦਾਰਥ ਹੋਣ ਦੀ ਮਹਿਮਾ ਅਪਰ ਅਪਾਰ ਹੈ। ਜੇਹੜੇ ਇਸ ਦਿਬਿ-ਦੀਦਾਰੀ- ਦਰਸ਼ਨ ਨੂੰ ਇਕ ਨਿਮਖ ਪਲ ਭੀ ਆਪਣੀ ਸਨਮੁਖਤਾ ਤੋਂ ਦੂਰ ਨਹੀਂ ਹੋਣ ਦਿੰਦੇ, ਓਹਨਾਂ ਦੀ ਇਹ ਗਤੀ ਤਾਂ ਅਤੀ ਅਕਥਨੀਯ ਹੈ ।
ਗੁਰ ਮਨਾਰਿ ਪ੍ਰਿਅ ਦਇਆਰ ਸਿਉ ਰੰਗੁ ਕੀਆ ॥
ਕੀਨੋ ਰੀ ਸਗਲ ਸੀਗਾਰ ॥ ਤਜਿਓ ਰੀ ਸਗਲ ਖਿਕਾਰ ॥
ਧਾਵਤੋ ਅਸਥਿਰੁ ਥੀਆ ॥੧॥ ਰਹਾਉ ॥
ਐਸੇ ਰੇ ਮਨ ਪਾਇ ਕੈ ਆਪੁ ਗਵਾਇ ਕੈ ਕਰਿ ਸਾਧਨ ਸਿਉ ਸੰਗੁ ॥
ਬਾਜੇ ਬਜਹਿ ਮ੍ਰਿਦੰਗ ਅਨਾਹਦ
ਕੋਕਿਲ ਰੀ ਰਾਮਨਾਮੁ ਬੋਲੈ ਮਧੁਰ ਬੈਨ ਅਤਿ ਸੁਹੀਆ ॥੧॥
ਐਸੀ ਤੇਰੇ ਦਰਸਨ ਕੀ ਸੋਭ ਅਤਿ ਅਪਾਰ
ਪ੍ਰਿਅ ਅਮੋਘ ਤੈਸੇ ਹੀ ਸੰਗਿ ਸੰਤ ਬਨੇ ॥
ਭਵ ਉਤਾਰ ਨਾਮ ਭਨੇ ॥ ਰਾਮ ਰਾਮ ਰਾਮ ਮਾਲ ॥
ਮਨਿ ਫੇਰਤੇ ਹਰਿ ਸੰਗਿ ਸੰਗੀਆ ॥ ਜਨ ਨਾਨਕ ਪ੍ਰਿਉ ਪ੍ਰੀਤਮੁ ਥੀਆ ॥੨॥
੧॥੨੩॥ ਮਲਾਰ ਮਹਲਾ ੫ ਪੜਤਾਲ, ਪੰਨਾ ੧੨੭੧-੭੨
ਗੁਰੂ ਵਾਹਿਗੁਰੂ ਨਾਮ ਨੂੰ ਮਨ ਰਿਦ ਅੰਤਰੇ ਉਤਾਰ ਕੇ ਪ੍ਰੀਤਮ ਵਾਹਿਗੁਰੂ ਦਿਆਲੂ ਵਾਹਿਗੁਰੂ ਦੇ ਨਾਲ ਪ੍ਰੇਮ-ਮਿਲਾਪੀ ਰੰਗ ਮਾਣਿਆ । ਸਾਰੇ ਬਿਕਾਰ ਰੂਪ ਕੀਤੇ ਹੋਏ ਸੀਗਾਰ ਤਿਆਗ ਦਿਤੇ । ਕੇਵਲ ਵਾਹਿਗੁਰੂ ਨਾਮ ਨਾਲ ਹੀ ਸੱਚਾ ਪ੍ਰੇਮ ਪਿਆਰ ਸੀਂਗਾਰ ਰੂਪੀ ਪਰਚਾ ਪਾਇਆ। ਇਉਂ ਕੇਵਲ ਵਾਹਿਗੁਰੂ ਨਾਮ ਨਾਲ ਹੀ ਮਨ ਜੋੜ ਕੇ ਦਹਿ ਦਿਸਿ ਧਾਂਵਦੇ ਮਨ ਨੂੰ ਅਸਥਿਰ ਕਰ ਕੇ ਟਿਕਾਣੇ ਲਾਇਆ ।
ਇਸ ਪ੍ਰਕਾਰ ਮਨ ਨੂੰ ਕਾਬੂ ਕਰ ਕੇ ਤੋ ਆਪਾ ਭਾਵ ਵਿਚੋਂ ਗਵਾ ਕੇ ਗੁਰਮੁਖਿ ਸਾਧ ਸੰਤ ਜਨਾਂ ਦੀ ਸੰਗਤਿ ਕੀਤੀ । ਇਹ ਸਤਿਸੰਗ ਕਰਨ ਨਾਲ ਐਸੇ ਰੰਗ ਬਣੇ ਕਿ ਨਾਮ ਦੀ ਲਿਵਤਾਰ ਜੁੜ ਕੇ ਦਸਮ ਦੁਆਰੜੇ ਜਾਇ ਨਿਵਾਸ ਕੀਤਾ, ਜਿਥੇ ਅਨਹਦ ਕੱਕਲੀ ਧੁਨੀ ਵਾਲੇ ਸੱਚੜੇ ਮਿਰਦੰਗ ਬਾਜੇ ਬਜੇ । ਉਥੇ ਅਤਿ ਹੀ ਅਕੱਥਨੀਯ ਸ਼ੋਭਾ ਵਾਲੇ ਵਾਹਿਗੁਰੂ ਰਮਤ ਰਾਮ ਦੇ ਮਧੁਰ ਬੈਨੀ (ਅਤਿ ਮਿਠੜੀ ਧੁਨੀ ਵਾਲੇ) ਅਜਪਾ ਜਾਪੀ ਅਭਿਆਸ ਹੋਏ । ਅਪਾਰ ਵਾਹਿਗੁਰੂ ਕਰਤਾਰ ਦੇ ਨਿਰੰਕਾਰੀ ਦਰਸ਼ਨਾਂ ਦੀ ਸ਼ੋਭਾ ਵਿਖੇ ਜਿਉਂ ਜਿਉਂ ਲੀਨਤਾ ਹੋਈ, ਤਿਉਂ ਤਿਉਂ ਨਾਮ ਅਭਿਆਸ ਦਾ ਰਸਿਕ ਬੇਰਾਗੀ ਸੁਆਦ ਵਧੇਰੇ ਤੋਂ ਵਧੇਰੇ ਵਿਸਮਾਦ ਵਾਲਾ ਆਉਣ ਲਗਾ।
ਐਸੀ ਹੈ ਵਾਹਿਗੁਰੂ ਦੇ ਦਰਸ਼ਨਾਂ ਦੀ ਅਤਿ ਪਿਆਰੀ, ਪਾਰਾਵਾਰ ਅਪਾਰੀ, ਕਦੇ ਨਾ ਮਿਟਣ ਵਾਲੀ, ਸਦਾ ਹੀ ਪ੍ਰੇਮ-ਮਗਨਤਾ ਵਿਚ ਮਘੀ ਰਹਿਣ ਵਾਲੀ ਅਪਾਰ ਦੀਦਾਰੀ ਸ਼ੋਭਾ, ਜੋ ਸਚਖੰਡ ਦੇ ਸੱਚ ਨਿਗਾਹੀ ਪਰਤੱਖ ਨਜ਼ਾਰੇ ਕਰਦਿਆਂ ਹੁੰਦੀ ਹੈ । ਸੋਈ ਸ਼ੋਭਾ ਇੰਨ ਬਿੰਨ ਏਹਨਾਂ ਹੀ ਦਰਸ਼ਨਾਂ ਦੀ ਗੁਰਮੁਖਿ ਸੰਤਾਂ ਦੀ ਸਤਸੰਗਤਿ ਕਰਦਿਆਂ ਹੋਇਆਂ, ਨਾਮ ਅਭਿਆਸ ਰੂਪੀ ਲਗਾਤਾਰੀ ਅਕੱਥ ਕਥਾਰੀ ਲਿਵਤਾਰ ਵਿਚਿ ਰਹੱਸਤ ਹੁੰਦੀ ਹੀ ਰਹਿੰਦੀ ਹੈ । ਭਵਜਲ ਤੋਂ ਪਾਰ- ਉਤਾਰਨਹਾਰੇ ਨਾਮ-ਅਭਿਆਸ ਰੂਪੀ ਭਨੀ ਹੀ ਕਥਾ ਪਰਵਾਨ ਹੈ, ਜਪੀ ਹੀ ਬਣ ਆਉਂਦੀ ਹੈ। ਇਸ ਜਿਹਬਾ ਦੁਆਰਾ ਮਨ-ਘੜਤ ਗੋਂਦ ਗੁੰਦੜੀ ਕਥਾ ਨਹੀਂ ਬਣ ਆਉਂਦੀ । ਬਸ ਰਾਮ ਰਾਮ ਰਮਤ, ਵਾਹਿਗੁਰੂ ਸਿਮਰਨ ਰੂਪੀ ਮਾਲਾ ਇਕ-ਮਨ ਇਕ-ਚਿਤ ਹੋ ਕੇ, ਗੁਰਮੁਖਿ ਅਭਿਆਸੀ ਜਨ ਵਾਹਿਗੁਰੂ ਸੰਗ ਦੇ ਸਤਸੰਗੀਆਂ ਨਾਲ ਮਿਲ ਕੇ ਫੇਰਦੇ ਹਨ ਅਤੇ ਇਕ-ਰਸ ਫੇਰੀ ਹੀ ਜਾਂਦੇ ਹਨ । ਇਸ ਬਿਧਿ ਅਕਥਨੀਯ ਕਥਾ ਨੂੰ ਕਥਾ ਜਾਣਾ ਹੀ ਗੁਰੂ ਘਰ ਦੀ ਸੱਚੀ ਕਥਾ ਹੈ। ਇਸ ਤੋਂ ਬਿਨਾਂ ਹੋਰ ਕੋਈ ਕਥਾ ਨਹੀਂ। ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ, ਇਸ ਬਿਧਿ ਅਕੱਥ ਕਥਾ ਕੀਤਿਆਂ ਹੀ, ਲਗਾਤਾਰ ਵਾਹਿਗੁਰੂ ਨਾਮ ਅਭਿਆਸਿਆਂ ਹੀ, ਵਾਹਿਗੁਰੂ ਪਿਆਰਾ ਪ੍ਰੀਤਮ ਰਾਉ ਬਣ ਕੇ ਪਕਦਾ ਹੈ, ਅਤੇ ਪਕਦਾ ਹੀ ਰਹਿੰਦਾ ਹੈ।
ਮੇਰਾ ਮਨੁ ਸੰਤ ਜਨਾ ਪਗ ਰੇਨ ॥
ਹਰਿ ਹਰਿ ਕਥਾ ਸੁਨੀ ਮਿਲਿ ਸੰਗਤਿ ਮਨੁ ਕੋਰਾ ਹਰਿ ਰੰਗਿ ਭੇਨ ॥੧॥ਰਹਾਉ॥
ਹਮ ਅਚਿਤ ਅਚੇਤ ਨ ਜਾਨਹਿ ਗਤਿ ਮਿਤਿ ਗੁਰਿ ਕੀਏ ਸੁਚਿਤ ਚਿਤੇਨ ॥
ਪ੍ਰਭਿ ਦੀਨ ਦਇਆਲਿ ਕੀਓ ਅੰਗੀਕ੍ਰਿਤੁ ਮਨਿ ਹਰਿ ਹਰਿ ਨਾਮੁ ਜਪੇਨ ॥੧॥
ਹਰਿ ਕੇ ਸੰਤ ਮਿਲਹ ਮਨ ਪ੍ਰੀਤਮ ਕਟਿ ਦੇਵਉ ਹੀਅਰਾ ਤੇਨ ॥
ਹਰਿ ਕੇ ਸੰਤ ਮਿਲੇ ਹਰਿ ਮਿਲਿਆ ਹਮ ਕੀਏ ਪਤਿਤ ਪਵੇਨ ॥੨॥
ਹਰਿ ਕੇ ਜਨ ਊਤਮ ਜਗਿ ਕਹੀਅਹਿ ਜਿਨ ਮਿਲਿਆ ਪਾਥਰ ਸੇਨ ॥
ਜਨ ਕੀ ਮਹਿਮਾ ਬਰਨਿ ਨ ਸਾਕਉ ਓਇ ਊਤਮ ਹਰਿ ਹਰਿ ਕੇਨ ॥੩॥
ਤੁਮ ਹਰਿ ਸਾਹ ਵਡੇ ਪ੍ਰਭ ਸੁਆਮੀ ਹਮ ਵਣਜਰੇ ਰਾਸਿ ਦੇਨ॥
ਜਨ ਨਾਨਕ ਕਉ ਦਇਆ ਪ੍ਰਭ ਧਾਰਹੁ ਲਦਿ ਵਾਖਰੁ ਹਰਿ ਹਰਿ ਲੇਨ ॥੪॥੨॥
ਕਾਨੜਾ ਮਹਲਾ ੪, ਪੰਨਾ ੧੨੯੪-੯੫
ਗੁਰੂ ਘਰ ਦੇ ਸੰਤ-ਸਮਾਗਮ ਵਿਖੇ ਜੁੜ ਕੇ ਅਤੇ ਗੁਰਮੁਖਿ ਨਾਮ ਦੇ ਰਸੀਆਂ ਸੰਤ ਜਨਾਂ ਦੀ ਸੰਗਤਿ ਵਿਚਿ ਮਿਲ ਕੇ ਅਤੇ ਅਧੀਨਤਾ ਸਹਿਤ ਉਨ੍ਹਾਂ ਦਾ ਸਾਥੀਅੜਾਂ ਹੋ ਕੇ, ਵਾਹਿਗੁਰੂ ਨਾਮ ਦੀ ਸਿਫਤਿ ਸਾਲਾਹੀ ਕਥਾ ਸੁਣਨ ਕਰਨ ਕਰਕੇ, ਸਤਸੰਗਤਿ ਤੋਂ ਕਰਾ ਹਿਰਦਾ ਵਾਹਿਗੁਰੂ ਦੇ ਰੰਗਾਂ ਵਿਚਿ ਭਿਜ ਜਾਂਦਾ ਹੈ । ਇਥੇ ਸਾਫ਼ ਲਿਖਿਆ ਹੈ 'ਹਰਿ ਹਰਿ ਕਥਾ ਸੁਨੀ ਮਿਲਿ ਸੰਗਤਿ', ਸੰਗਤਿ ਵਿਚ ਮਿਲ ਕੇ, ਸੰਗਤਿ ਨਾਲ ਜੁੜ ਕੇ, ਗੁਰਬਾਣੀ ਰੂਪੀ ਵਾਹਿਗੁਰੂ ਦੀ ਸਿਫਤਿ ਸਾਲਾਹ ਯਾ ਹਰਿ-ਜਸ ਰੂਪੀ ਕੀਰਤਨ ਦਾ ਸਦਾ ਗਾਵਣਾ ਸੁਣਨਾ ਹੀ ਹਰਿ ਕਥਾ ਦਾ ਸੁਣਨਾ ਹੈ । ਕਿਸੇ ਇਕ ਇਕੱਲੇ ਕਥੋਕੜ ਗਿਆਨੀ ਦੀ ਚੁੰਚ ਕਥਾ ਸੁਣਨ ਦਾ ਭਾਵ ਇਥੇ ਹਰਗਿਜ਼ ਨਹੀਂ ।
ਵਾਹਿਗੁਰੂ ਨਾਮ ਦੀ ਗਤਿ ਮਿਤਿ ਗੁਰਮਤਿ ਨਾਮ ਤੋਂ ਵਾਂਝੇ ਹੋਏ, ਨਾਮ ਨੂੰ ਨ ਚੇਤਣਹਾਰੇ ਅਚੇਤ ਜਨਾਂ ਤੋਂ ਨਹੀਂ ਜਾਣੀ ਜਾਂਦੀ । ਗੁਰੂ ਨੂੰ ਮਿਲ ਕੇ, ਗੁਰੂ ਦੁਆਰਿਓਂ ਗੁਰ-ਦੀਖਿਆ ਲੈ ਕੇ ਸੱਚੇ ਨਾਮ ਦੇ ਚੇਤਨਹਾਰੇ ਬਣੀਦਾ ਹੈ ਤੇ ਸੁਚਿਤ ਚਿੱਤ ਹੋਈਦਾ ਹੈ। ਐਸੇ ਗੁਰਪ੍ਰਸਾਦੀ ਗੁਰਮੁਖਿ ਜਨਾਂ ਨੂੰ ਹੀ ਗੁਰਮਤਿ ਕਥਾ ਦੀ ਸੱਚੀ ਸੂਝ ਹੋ ਸਕਦੀ ਹੈ । ਓਹਨਾਂ ਨੂੰ ਹੀ ਸੰਗਤਿ ਵਿਚਿ ਮਿਲ ਕੇ ਸਚੜੀ ਕਥਾ ਦੇ ਸੁਣਨ ਕਰਨ ਦੀ ਸਾਵਧਾਨਤਾ ਰੂਪੀ ਚੇਤੰਨਤਾ ਹੋ ਸਕਦੀ ਹੈ । ਵਾਹਿਗੁਰੂ ਦਿਆਲੂ ਦੀ ਨਦਰ ਮੇਹਰ ਦੇ ਪਾਤ੍ਰ ਬਣਿਆਂ, ਵਾਹਿਗੁਰੂ ਆਪ ਹੀ ਨਦਰ ਪਾਤ੍ਰਾਂ ਨੂੰ ਅੰਗੀਕਾਰ ਕਰਿ ਲੈਂਦਾ ਹੈ । ਫੇਰ ਇਹਨਾਂ ਅੰਗੀਕਾਰ ਹੋਏ ਗੁਰਮੁਖਿ ਜਨਾਂ ਦੇ ਮਨ ਵਾਹਿਗੁਰੂ ਨਾਮ ਦੇ ਜਪਣ ਰੂਪੀ ਸਚੜੀ ਕਥਾ ਦੇ ਰਸੀਏ ਬਣਦੇ ਹਨ । ਐਸੇ ਨਾਮ ਦੇ ਰਸੀਏ, ਵਾਹਿਗੁਰੂ ਪ੍ਰੀਤਮ ਦੇ ਪ੍ਰੇਮੀ ਜਨਾਂ ਦੇ ਉਪਰੋਂ, ਜੀਅਰਾ ਹੀਅਰਾ ਸਾਰਾ ਸਰਬੰਸ ਕਟ ਕਟ ਕੇ ਵਾਰ ਦਿਤਾ ਜਾਵੇ, ਤਦ ਭੀ ਥੋੜਾ ਹੈ । ਅਜਿਹੇ ਨਾਮ-ਰਸਿਕ-ਪਰਬੀਨ ਗੁਰਮੁਖਿ ਸੰਤ ਜਨਾਂ ਨੂੰ ਮਿਲਿਆਂ ਵਾਹਿਗੁਰੂ ਦਾ ਹੀ ਮਿਲਾਪ ਹੋ ਜਾਂਦਾ ਹੈ । ਗੁਰਮੁਖਿ
ਨਾਮ ਰਸਿਕ ਬੈਰਾਗੀ, ਵਾਹਿਗੁਰੂ ਦੇ ਪਿਆਰੇ ਅਤੀ ਉਤਮ ਜਨਾਂ ਦੀ ਸੰਗਤਿ ਵਿਚਿ ਮਿਲਿਆਂ ਪੱਥਰ ਹਿਰਦਿਆਂ ਵਾਲੇ ਸਾਕਤ ਜਨ ਭੀ ਮੋਮ ਵਾਂਗੂੰ ਨਰਮ ਹੋ ਜਾਂਦੇ ਹਨ । ਵਾਹਿਗੁਰੂ ਦੇ ਗੁਰਮੁਖਿ ਜਨਾਂ ਦੀ ਮਹਿਮਾ ਵਰਨੀ ਨਹੀਂ ਜਾ ਸਕਦੀ। ਓਹ ਵਾਹਿਗੁਰੂ ਦਾ ਨਾਮ ਜਪ ਜਪ ਕੇ ਹੀ ਉਤਮ ਹੋਏ ਹਨ। ਸਿਫਤਿ ਸਾਲਾਹੀ ਵਾਹਿਗੁਰੂ ਨਾਮ ਹਰਿ ਜਸ ਗੁਰਬਾਣੀ ਗਾਵਣ ਰੂਪੀ ਹਰਿ ਹਰਿ ਕਥਾ ਸੁਣ ਕੇ ਹੀ, ਵਾਹਿਗੁਰੂ ਦੀ ਕਿਰਪਾ ਨਾਲ ਪਤਿਤ ਤੋਂ ਪਵਿਤਰ ਕੀਤੇ ਗਏ ਹਨ ।
ਗੁਰੂ ਕਰਤਾਰ ਹੀ ਵਾਹਿਗੁਰੂ ਰੂਪ ਰਾਸੀ ਦਾ ਸੱਚਾ ਸ਼ਾਹ ਹੈ। ਨਾਮ ਦੇ ਵਣਜਾਰਿਆਂ ਨੂੰ ਉਹ ਹੀ ਨਾਮ ਦੀ ਰਾਸ ਦਿੰਦਾ ਹੈ । ਜਿਨ੍ਹਾਂ ਪਿਆਰਿਆਂ ਤੇ ਵਾਹਿਗੁਰੂ ਆਪ ਹੀ ਦਇਆ ਧਾਰਦਾ ਹੈ, ਓਹ ਹੀ ਵਾਹਿਗੁਰੂ ਨਾਮ ਦੇ ਵਖਰ ਨੂੰ ਲਦ ਕੇ ਲੈ ਜਾਂਦੇ ਹਨ । ਹੇ ਵਾਹਿਗੁਰੂ ! ਦਇਆ ਧਾਰੀ ਰਖੋ ਕਿ ਗੁਰੂ ਘਰ ਦੇ ਨਾਮ ਦੇ ਵਣਜਾਰੇ ਤੇਰੇ ਦੁਆਰਿਓਂ ਵਰੋਸਾਏ ਗਏ ਨਾਮ ਰੂਪੀ ਵਖਰ ਦੀ ਖੇਪ ਲੱਦ ਲੱਦ ਕੇ ਲਿਜਾਂਦੇ ਹੀ ਰਹਿਣ । ਅਜਿਹੀ ਨਾਮ ਰੂਪੀ ਵਖਰ ਦੀ ਖੇਪ ਵਾਲੇ ਨਾਮ-ਰਸੀਏ ਗੁਰਮੁਖਿ ਜਨਾਂ ਨੂੰ ਗੁਰਮਤਿ ਕਥਾ ਹੀ ਭਾਉਂਦੀ ਹੈ । ਓਹ ਨਾਮ ਜਪਣ, ਹਰਿ ਜਸ ਕਰਨ, ਗੁਰਬਾਣੀ ਗਾਵਣ ਨੂੰ ਹੀ ਅਸਲੀ ਕਥਾ ਸਮਝਦੇ ਹਨ । ਗਪੌੜ-ਸੰਖੀ ਕਥਾ ਅਸਲੀ ਕਥਾ ਦੇ ਤੁਲ ਨਹੀਂ ਹੋ ਸਕਦੀ।
ਮਨ ਜਾਪਹੁ ਰਾਮ ਗੁਪਾਲ ॥ ਹਰਿ ਰਤਨ ਜਵੇਹਰ ਲਾਲ ॥
ਹਰਿ ਗੁਰਮੁਖਿ ਘੜਿ ਟਕਸਾਲ ॥ ਹਰਿ ਹੋ ਹੋ ਕਿਰਪਾਲ ॥੧॥ਰਹਾਉ॥
ਤੁਮਰੇ ਗੁਨ ਅਗਮ ਅਗੋਚਰ ਏਕ ਜੀਹ ਕਿਆ ਕਥੈ ਬਿਚਾਰੀ
ਰਾਮ ਰਾਮ ਰਾਮ ਰਾਮ ਲਾਲ ॥
ਤੁਮਰੀ ਜੀ ਅਕਥ ਕਥਾ ਤੂ ਤੂ ਤੂ ਹੀ ਜਾਨਹਿ
ਹਉ ਹਰਿ ਜਪਿ ਭਈ ਨਿਹਾਲ ਨਿਹਾਲ ਨਿਹਾਲ ॥੧॥
ਹਮਰੇ ਹਰਿ ਪ੍ਰਾਨ ਸਖਾ ਸੁਆਮੀ ਹਰਿ ਮੀਤਾ
ਮੇਰੇ ਮਨਿ ਤਨਿ ਜੀਹ ਹਰਿ ਹਰੇ ਹਰੇ ਰਾਮਨਾਮ ਧਨੁ ਮਾਲ ॥
ਜਾ ਕੋ ਭਾਗੁ ਤਿਨਿ ਲੀਓ ਰੀ ਸੁਹਾਗੁ
ਹਰਿ ਹਰਿ ਹਰੇ ਹਰੇ ਗੁਨ ਗਾਵੈ ਗੁਰਮਤਿ
ਹਉ ਬਲਿ ਬਲੇ ਹਉ ਬਲਿ ਬਲੇ
ਜਨ ਨਾਨਕ ਹਰਿ ਜਪਿ ਭਈ ਨਿਹਾਲ ਨਿਹਾਲ ਨਿਹਾਲ ॥੨॥੧॥੭॥
ਕਾਨੜਾ ਮਹਲਾ ੪ ਪੜਤਾਲ, ਪੰਨਾ ੧੨੯੬
ਰਾਮ ਗੋਪਾਲ ਵਾਹਿਗੁਰੂ ਦੇ ਨਾਮ ਨੂੰ ਜਪਣ ਕਰ ਸੱਚੇ ਸੁੱਚੇ ਰਤਨ ਜਵਾਹਰ ਪਲੇ ਪੈਂਦੇ ਹਨ। ਵਾਹਿਗੁਰੂ ਨਾਮ, ਗੁਰਮੁਖਿ-ਜਨਾਂ ਦੀ ਸੱਚੀ ਸੰਗਤਿ ਰੂਪੀ
ਹੇ ਵਾਹਿਗੁਰੂ! ਜਿਵੇਂ ਤੂੰ ਅਗਮ ਅਗੋਚਰ ਹੈਂ, ਤਿਵੇਂ ਹੀ ਤੇਰੇ ਗੁਣ ਭੀ ਅਗਮ ਅਗੋਚਰ ਹਨ। ਇਕ ਇਕੱਲੀ ਜੀਭ ਤੇਰੇ ਅਗਮ ਅਗੋਚਰ ਗੁਣਾਂ ਨੂੰ ਕੀ ਅਤੇ ਕਿਵੇਂ ਕਥ ਸਕਦੀ ਹੈ ? ਬਸ ਇਕੋ ਵਾਹਿਗੁਰੂ ਨਾਮ ਜਪੀ ਜਾਣਾ ਹੀ ਗੁਣਾਂ ਸਿਰ ਗੁਣ ਹੈ । ਇਹੀ ਅਕੱਥ ਕਥਾ ਸਭ ਤੋਂ ਉਚੇਰੀ ਅਤੇ ਵਡੇਰੀ ਹੈ। ਇਸ ਉਚੇਰੀ ਅਤੇ ਵਡੇਰੀ ਅਕੱਥ ਕਥਾ ਦੇ ਅਰਥ ਕੋਈ ਨਹੀਂ ਜਾਣ ਸਕਦਾ। ਅਲਪੱਗ ਬੁਧੀ ਦੁਆਰਾ ਅਕੱਥ ਕਥਾ ਦੇ ਅਰਥ ਵਿਚਾਰਾਂ ਨੂੰ ਘੋਖਣਾ ਅਤੇ ਘੋਖ ਘੋਖ ਕੇ ਕਥੋਕਣਾ ਬਿਰਥਾ ਹੀ ਹੈ । ਜਿਹੜੀ ਤੇਰੀ ਅਕਥ ਕਥਾ ਹੈ, ਉਸ ਨੂੰ ਬਸ ਤੂੰ ਤੂੰ ਤੂੰ ਹੀ ਜਾਣਦਾ ਹੈ । ਅਸੀਂ ਤਾਂ ਤੇਰਾ ਗੁਰਮਤਿ ਨਾਮ ਜਪ ਜਪ ਕੇ ਹੀ ਨਿਹਾਲ ਨਿਹਾਲ ਨਿਹਾਲ ਹੁੰਦੇ ਹਾਂ । ਸਾਡੇ ਲਈ ਤਾਂ ਇਸ ਬਿਧਿ ਨਿਹਾਲ ਨਿਹਾਲ ਕਰਨਹਾਰਾ ਨਾਮ ਜਪਣਾ ਹੀ ਤਤ ਕਥਾ ਹੈ ।
ਹੇ ਮੇਰੇ ਪ੍ਰਾਨ ਸਖਾ ਵਾਹਿਗੁਰੂ ਸੁਆਮੀ ! ਵਾਹਿਗੁਰੂ ਮੀਤਾ ! ਮੇਰੇ ਮਨ ਤਨ ਵਿਖੇ ਅਤੇ ਜੀਭਾ ਉਤੇ ਵਾਹਿਗੁਰੂ ਵਾਹਿਗੁਰੂ ਨਾਮ ਦਾ ਹੀ ਅਭਿਆਸ ਧਨ ਮਾਲ ਲਦਿਆ ਰਹੇ । ਇਸ ਵਾਹਿਗੁਰੂ ਨਾਮ ਰੂਪੀ ਧਨ ਨਾਲ ਮਾਲਾ ਮਾਲ ਹੋਣਾ ਹੀ ਸੱਚਾ ਧਨਵੰਤ ਅਤੇ ਸੁਹਾਗਵੰਤ ਹੋਣਾ ਹੈ । ਜਿਸ ਦੇ ਮਸਤਕ ਉਤੇ ਧੁਰੋਂ ਭਾਗ ਲਿਖਿਆ ਹੁੰਦਾ ਹੈ, ਉਹੋ ਇਸ ਸੁਹਾਗ ਦਾ ਪਾਤ੍ ਧਨਵੰਤਾ ਬਣਦਾ ਹੈ । ਗੁਰਮਤਿ ਤਾਂ ਸਾਨੂੰ ਇਹੋ ਹੀ ਸਿਖਾਂਦੀ ਹੈ ਕਿ ਵਾਹਿਗੁਰੂ ਦੇ ਗੁਣਾਂ ਨੂੰ ਗਾਈ ਜਾਣਾ ਹੀ ਸੱਚੀ ਕਥਾ ਹੈ। ਅਜਿਹੇ ਗੁਣ ਗਾਵਣਹਾਰਿਆਂ ਵਿਟਹੂੰ ਮੈਂ ਲਖ ਲਖ ਵਾਰ ਵਾਰਨੇ ਬਲਿਹਾਰਨੇ ਜਾਵਾਂ । ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ, ਅਜਿਹੇ ਨਾਮ ਰਸੀਅੜੇ ਅਕੱਥ ਕਥੀਸ਼ਰ ਜਨ, ਵਾਹਿਗੁਰੂ-ਜਾਪ ਰੂਪੀ ਕਥਾ ਕਥੀ ਜਾਣ ਕਰਕੇ ਨਿਹਾਲ ਨਿਹਾਲ ਨਿਹਾਲ ਰਹਿੰਦੇ ਹਨ।
ਜਪਿ ਮਨ ਰਾਮ ਨਾਮ ਜਗੰਨਾਥ ॥
ਘੂਮਨ ਘੇਰ ਪਰੇ ਬਿਖੁ ਬਿਖਿਆ ਸਤਿਗੁਰ ਕਾਢਿ ਲੀਏ ਦੇ ਹਾਥ ॥੧॥ਰਹਾਉ॥
ਸੁਆਮੀ ਅਭੈ ਨਿਰੰਜਨ ਨਰਹਰਿ ਤੁਮ੍ ਰਾਖਿ ਲੇਹੁ ਹਮ ਪਾਪੀ ਪਾਥ ॥
ਕਾਮ ਕ੍ਰੋਧ ਬਿਖਿਆ ਲੋਭਿ ਲੁਭਤੇ ਕਾਸਟ ਲੋਹ ਤਰੇ ਸੰਗਿ ਸਾਥ ॥੧॥
ਤੁਮ੍ ਵਡ ਪੁਰਖ ਬਡ ਅਗਮ ਅਗੋਚਰ ਹਮ ਢੂਢਿ ਰਹੇ ਪਾਈ ਨਹੀ ਹਾਥ ॥
ਤੂ ਪਰੈ ਪਰੈ ਅਪਰੰਪਰੁ ਸੁਆਸੀ ਤੂ ਆਪਨ ਜਾਨਹਿ ਆਪਿ ਜਗੰਨਾਥ ॥੨॥
ਅਦ੍ਰਿਸਟੁ ਅਗੋਚਰ ਨਾਮ ਧਿਆਏ ਸਤਸੰਗਤਿ ਮਿਲਿ ਸਾਧੂ ਪਾਥ ॥
ਹਰਿ ਹਰਿ ਕਥਾ ਸੁਨੀ ਮਿਲਿ ਸੰਗਤਿ ਹਰਿ ਹਰਿ ਜਪਿਓ ਅਕਥ ਕਥ ਕਾਥ॥੩॥
ਹਮਰੇ ਪ੍ਰਭ ਜਗਦੀਸ ਗੁਸਾਈ ਹਮ ਰਾਖਿ ਲੇਹੁ ਜਗੰਨਾਥ ॥
ਜਨ ਨਾਨਕੁ ਦਾਸੁ ਦਾਸਨ ਕੋ ਪ੍ਰਭ ਕਰਹੁ ਕ੍ਰਿਪਾ ਰਾਖਹੁ ਜਨ ਸਾਥ ॥੪॥੬॥
ਕਾਨੜਾ ਮਹਲਾ ੪, ਪੰਨਾ ੧੨੯੬
ਇਸ ਗੁਰਵਾਕ ਅੰਦਰਿ ਤੀਜੇ ਨੰਬਰ ਵਾਲੀ ਦੁਪੰਗਤੀ ਸਪਸ਼ਟਾਉਂਦੀ ਹੈ ਕਿ ਸਰਬੱਤਰ ਰਮਿਆ ਹੋਇਆ ਰਾਮ ਨਾਮ, ਅਰਥਾਤ, ਗੁਰਮਤਿ ਨਾਮ ਬਿਲਕੁਲ ਅਦ੍ਰਿਸ਼ਟ ਅਗੋਚਰਾ ਨਾਮ ਹੈ । ਇਸ ਨਾਮ ਤਾਈਂ ਨਾ ਕਿਸੇ ਦੀ ਗੰਮਤਾ ਹੋ ਸਕੀ ਹੈ, ਨਾ ਹੀ ਅਜ ਤਾਈਂ ਇਹ ਗੁਰਮਤਿ ਨਾਮ ਕਿਸੇ ਦੀ ਦ੍ਰਿਸ਼ਟੀ ਗੋਚਰ ਹੋ ਕੇ ਲਖਿਆ ਜਾ ਸਕਿਆ ਹੈ । ਇਸ ਨਾਮ ਨੂੰ ਕੇਵਲ ਗੁਰਮਤਿ ਦੁਆਰਾ ਹੀ ਲਖਾਇਆ ਦ੍ਰਿਸ਼- ਟਾਇਆ ਅਗੋਚਰਾਇਆ ਜਾ ਸਕਦਾ ਹੈ । ਇਸ ਅਦ੍ਰਿਸ਼ਟ ਅਗੋਚਰੇ ਨਾਮ ਨੂੰ ਧਿਆਇਨ ਦੀ ਜੁਗਤੀ ਕੇਵਲ ਗੁਰਮਤਿ ਦੁਆਰਾ ਹੀ ਸੰਭਵ ਹੈ । ਗੁਰੂ ਘਰ ਦੀ ਸਚੀ ਸਤਸੰਗਤਿ, ਸਾਧ ਸੰਗਤਿ ਵਿਖੇ ਮਿਲ ਕੇ ਹੀ ਇਸ ਅਦ੍ਰਿਸ਼ਟ ਅਗੋਚਰੇ ਨਾਮ ਧਿਆਵਨ ਦਾ ਸੱਚਾ ਸੁਆਦ ਆਉਂਦਾ ਹੈ । 'ਸਤਸੰਗਤਿ ਮਿਲਿ ਸਾਧੂ ਪਾਥ' ਰੂਪੀ ਅਧ-ਪੰਗਤੀ ਸਾਫ਼ ਦਸਦੀ ਹੈ ਕਿ ਗੁਰਮਤਿ ਮਾਰਗੀ ਸਾਧੂ ਪਾਥ ਵਾਲੀ ਸਤ-ਸੰਗਤਿ ਵਿਖੇ ਮਿਲ ਕੇ ਇਸ ਗੁਰਮਤਿ ਪ੍ਰਗਟਾਏ ਗੁਰਮਤਿ ਨਾਮ ਨੂੰ ਧਿਆਇਆ ਜਾ ਸਕਦਾ ਹੈ। ਸਾਰੀ ਸੰਗਤ ਹੀ ਮਿਲ ਕੇ ਇਸ ਨਾਮ ਨੂੰ ਧਿਆਉਂਦੀ ਹੈ, ਹਰਿ ਜਸ ਰੂਪੀ ਅਕੱਥ ਕਥਾ ਦੁਆਰਾ ਗਾਇ ਕੇ ਅਕਥਾਉਂਦੀ ਹੈ। ਇਕੱਲੇ ਸਿੱਖ ਕਥਾ ਢਕੋਚਰੀਏ ਗਿਆਨੀ (ਅਗਿਆਨੀ) ਪੁਰਸ਼ ਦੀ ਕਥਾ ਕਰਨ ਗੋਚਰਾ ਇਹ ਨਾਮ ਨਹੀਂ। ਕਥਾ ਢਕੋਚਰੀਏ ਕਥੋਕੜ ਗਿਆਨੀਆਂ ਦੀ ਮਨ-ਮੰਨੀ ਕਥਾ ਇਸ ਅਗੰਮੀ ਕਥਾ ਤੋਂ ਬਹੁਤ ਹੇਠਾਂ ਰਹਿ ਜਾਂਦੀ ਹੈ । ਸਰਬੱਗਤਾ ਦੇ ਇਲਾਹੀ ਦਿਮਾਗ ਦੀ ਦਰਸਾਈ, ਗੁਰ ਦ੍ਰਿਸ਼ਟਾਈ ਅਗਮ ਅਗੋਚਰ ਕਥਾ ਨੂੰ ਬਪੁਰੇ ਅਲਪਗ ਕਥਕੜੀਏ ਗਿਆਨੀ ਕੀ ਜਾਨਣ ? ਇਸ ਤਿੰਨ ਨੰਬਰ ਅੰਕ ਵਾਲੀ ਦੁਪੰਗਤੀ ਦੀ ਦੂਸਰੀ ਪੰਗਤੀ ਦਾ ਪਹਿਲਾ ਅਧਪੰਗਤਾ ਹਿੱਸਾ 'ਹਰਿ ਹਰਿ ਕਥਾ ਸੁਨੀ ਮਿਲਿ ਸੰਗਤਿ' ਸਾਫ਼ ਸਪਸ਼ਟਾਉਂਦਾ ਹੈ ਕਿ ਹਰਿ ਹਰਿ ਕਥਾ ਰੂਪੀ ਅਕੱਥ ਕਥਾ ਗੁਰੂ ਘਰ ਦੀ ਸੰਗਤਿ ਵਿਖੇ ਮਿਲਣ ਕਰਿ ਹੀ ਸੁਣੀ ਗਈ ਅਤੇ ਸੁਣੀ ਜਾ ਸਕਦੀ ਹੈ । 'ਮਿਲਿ ਸੰਗਤਿ' ਰੂਪੀ ਦੁਪਦਾ ਦਸਦਾ ਹੈ ਕਿ ਸਾਰੀ ਸੰਗਤਿ ਹੀ ਮਿਲ ਕੇ ਹਰਿ ਜਸ ਦੀ ਅਕੱਥਤਾ ਵਿਚਿ ਇਸ ਕਥਾ ਨੂੰ ਕਬਦੀ ਜਪਦੀ ਹੈ। ਇਸ ਉਪਰਲੇ ਅਧ-ਪੰਗਤੇ ਦਾ ਇਹ ਭਾਵ ਨਹੀਂ ਕਿ ਕੋਈ ਇਕ ਅੱਧਾ ਅਕੱਥ ਕਥਾ ਦੀ ਗੁਰਮਤਿ ਗਿਆਤ ਤੋਂ ਹੀਣਾ ਕਥਕੜੀ ਅਲਪਗ ਪੁਰਸ਼ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਕਥੋਕੜੀ ਗੱਪਾਂ ਮਾਰੇ ਤੇ ਹੋਰ ਸਾਰੀ ਸੰਗਤ ਮਿਲ ਕੇ ਇਨ੍ਹਾਂ ਕਥੋਕੜੀ ਗੱਪਾਂ ਨੂੰ ਸੁਣੇ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿਤਰ ਸਰੂਪ ਉਪਰੋਂ ਰੁਮਾਲ ਤਦੇ ਹੀ ਲਹਿ ਸਕੇਗਾ ਜਦੋਂ ਕਿਸੇ ਸ਼ਰਧਾਲੂ ਪਾਠੀ ਨੇ ਵਾਕ ਲੈਣਾ ਹੋਵੇ ਜਾਂ ਹਰਿ- ਜਸੀ ਪਾਠ ਇੰਨ ਬਿੰਨ ਗੁਰਬਾਣੀ ਰੂਪੀ ਅੱਖਰਾਂ ਵਿਚਿ ਲਿਖਿਆ ਹੋਇਆ ਕਰਨਾ
ਸਤਸੰਗਤਿ ਕੈਸੀ ਜਾਣੀਐ ॥ ਜਿਥੈ ਏਕੋ ਨਾਮੁ ਵਖਾਣੀਐ ॥
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥
ਸਿਰੀ ਰਾਗੁ ਮ: ੧, ਪੰਨਾ ੭੨
ਵਾਲਾ ਗੁਰਵਾਕ ਇਸ ਗੱਲ ਨੂੰ ਸਾਫ਼ ਨਿਤਾਰਦਾ ਹੈ ਕਿ ਸੱਚੀ ਸੰਗਤਿ ਕਿਹੜੀ ਹੈ ? ਕਿਵੇਂ ਹੈ ? ਅਤੇ ਕਿਥੋਂ ਪ੍ਰਾਪਤ ਹੁੰਦੀ ਹੈ। ਗੁਰੂ ਸਤਿਗੁਰੂ ਦੁਆਰਾ ਬੁਝਾਈ ਦ੍ਰਿਸ਼ਟਾਈ ਸੰਗਤਿ ਹੀ ਸੱਚੀ ਸੰਗਤਿ ਹੈ । ਗੁਰਬਾਣੀ ਦੇ ਅਨੇਕਾਂ ਵਾਕ ਦਸਦੇ ਹਨ ਕਿ ਗੁਰੂ ਨਾਨਕ ਬਾਝੋ ਸੱਚਾ ਸਤਿਗੁਰ ਹੋਰ ਕੋਈ ਨਹੀਂ, ਨਾ ਹੈ, ਨਾ ਹੋਇਆ ਹੈ, ਨਾ ਹੋਵੇਗਾ। ਗੁਰੂ ਨਾਨਕ ਦੇ ਸਰੂਪ ਵਿਚਿ ਏਜ਼ਦੀ ਹੁਕਮ ਅਨੁਸਾਰ ਦਸੋਂ ਗੁਰੂ ਜਾਮੇ ਹੀ ਸੱਚੇ ਗੁਰੂ ਹੋਏ ਅਤੇ ਅਜ਼ਲ ਅਬਦੀ ਸਮੁਚੇ ਭਵਿਖਤ ਕਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਦਾ ਲਈ ਦਸੋਂ ਗੁਰੂ ਸਾਹਿਬਾਂ ਦਾ ਸੱਚਾ ਸਰੂਪ ਸਥਾਪਤ ਹੋਏ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਵਿਚ ਗੁਰੂ ਸਾਹਿਬ ਦੇ ਅਗਰਭਾਗ ਅਤੇ ਤਾਬਿਆ ਬੈਠੀ ਗੁਰਸਿੱਖਾਂ ਦੀ ਸਾਰੀ ਸੰਗਤਿ ਮਿਲ ਕੇ ਹਰਿ-ਜਸ ਸੁਣਦੀ, ਗਾਉਂਦੀ ਅਤੇ ਕਥਾਉਂਦੀ ਹੈ। ਤਾਂ ਹੀ ਤੇ ਇਸ ਪੰਗਤੀ ਦਾ ਅਗਲੇਰਾ ਅਧ-ਪੰਗਤਾ ਇਸ ਬਿਧਿ ਕਥਨ ਕਰਦਾ ਹੈ 'ਹਰਿ ਹਰਿ ਜਪਿਓ ਅਕਥ ਕਥ ਕਾਥ'। ਭਾਵ ਹਰਿ ਹਰਿ ਜਪਣਾ, ਹਰਿ ਜਸ ਕਰਨਾ ਹੀ ਅਕੱਥ ਕਥਾ ਦਾ ਕਥਣਾ ਹੈ। ਇਸ ਬਿਧਿ ਹਰਿ ਜਸੁ ਗਾ ਕੇ, ਹਰਿ-ਜਸ ਰੂਪੀ ਅਜਪਾ ਜਾਪ ਅਕੱਥਾ ਕੇ ਇਕ ਪ੍ਰਕਾਰ ਵਾਹਿਗੁਰੂ ਨਿਰੰਕਾਰ ਜਗਤ ਦੇ ਨਾਥ ਸਾਰੀ ਸ੍ਰਿਸ਼ਟੀ ਦੇ ਮਾਲਕ ਅਕਾਲ ਪੁਰਖ ਨੂੰ ਇਕ-ਮਨ, ਇਕ-ਚਿਤ ਹੋ ਕੇ ਸਚੇ ਜਾਪ ਵਿਚਿ ਜਪਣਾ ਹੈ। ਜੈਸੇ ਕਿ ਇਸ ਗੁਰਵਾਕ ਦੀ ਮੁਢਲੀ ਪੰਗਤੀ 'ਜਪਿ ਮਨ ਰਾਮ ਨਾਮ ਜਗੰਨਾਥ' ਦਰਸਾਉਂਦੀ ਹੈ। ਇਸ ਪ੍ਰਕਾਰ ਜਗੰਨਾਥ ਵਾਹਿਗੁਰੂ ਦਾ ਸੰਗਤਿ ਵਿਖੇ ਮਿਲ ਕੇ ਜਪਣਾ, ਅਰਾਧਣਾ, ਅਕੱਥ ਕਥਾਕਣਾ ਬਿਖ ਰੂਪੀ ਮਾਇਆ (ਬਿਖਿਆ) ਦੀ ਘੁੰਮਣਘੇਰੀ ਵਿਚ ਪਏ ਹੋਏ ਜਗਿਆਸੂਆਂ ਨੂੰ ਬਾਹਰ ਨਿਕਸਾਉਣਾ ਹੈ। ਇਹ ਸਤਿਗੁਰੂ ਦੇ ਸਤਿਗੁਰੂ ਰੂਪ ਸਾਧ-ਸੰਗਤਿ ਦੀ ਸਮਰੱਥਾ ਹੈ ਕਿ ਬਿਖ ਮਾਇਆ ਦੀpage_breakਘੁੰਮਣਘੇਰੀ ਵਿਚਿ ਪਏ ਹੋਏ ਜੀਵਾਂ ਜਗਿਆਸੂਆਂ ਨੂੰ ਹੱਥ ਦੇ ਕੇ, ਬਾਹੋਂ ਫੜ ਕੇ ਬਾਹਰ ਕੱਢ ਲਵੇ । ਇਹ ਹੈ ਅਨੁਵਾਦ ਮੁਢਲੇਰੀ ਤੋਂ ਅਗਲੇਰੀ ਪੰਗਤੀ ‘ਘੂਮਨ ਘੋਰ ਪਰੇ ਬਿਖੁ ਬਿਖਿਆ ਸਤਿਗੁਰ ਕਾਢਿ ਲੀਏ ਦੇ ਹਾਥ'। ਏਥੇ ਰਹਾਉ ਰੂਪੀ ਅਸਥ ਈ ਸਮਾਪਤ ਹੋਈ।
ਅਸਥਾਈ ਸਮਾਪਤ ਹੋਣ ਸਾਰ ਹੀ ਸਤਿਗੁਰੂ ਨਿਰੰਕਾਰ ਸੁਆਮੀ ਅਗੇ ਜਗਿਆਸੂ ਨੂੰ ਇਸ ਬਿਧਿ ਜੋਦੜੀ ਕਰਨ ਲਈ ਸਿਖਸ਼ਾ ਦਿੰਦੇ ਹਨ ਕਿ ਹੇ ਅਭੈ ਨਿਰੰਜਨ ਨਰਹਰਿ ਸੁਆਮੀ ਵਾਹਿਗੁਰੂ ! ਅਸਾਂ ਪੱਥਰ-ਬੁਧੀ ਵਾਲੇ ਪਾਪੀ ਜੀਵਾਂ ਨੂੰ ਤੁਸੀਂ ਆਪੇ ਹੀ ਇਸ ਘੁੰਮਣਘੇਰੀ ਤੋਂ ਰਖ ਲਵੋ । 'ਸੁਆਮੀ ਅਭੈ ਨਿਰੰਜਨ ਨਰਹਰਿ ਤੁਮ੍ ਰਾਖਿ ਲੇਹੁ ਹਮ ਪਾਪੀ ਪਾਥ'। ਅਗਲੀ ਪੰਗਤੀ ਫੇਰ ਇਸ ਬਿਧਿ ਜੋਦੜੀ ਜੁਦੜਾਉਂਦੀ ਹੈ ਕਿ ਅਸੀਂ ਕਾਮ ਕ੍ਰੋਧ ਰੂਪੀ ਬਿਖਿਆਂ ਦੇ ਲੋਭ ਵਿਚਿ ਲੁਭੜਾਏ ਹੋਏ (ਲਿਬੜੇ ਹੋਏ) ਅਲਪਗ ਜੀਵ, ਮਨੂਰ ਹੋਏ ਲੋਹੇ ਦੇ ਸਮਾਨ ਹਾਂ, ਜੋ ਕੇਵਲ ਸਤਿਸੰਗ ਰੂਪੀ ਕਾਸ਼ਟ (ਬਹਿਥ) ਦੇ ਸਾਥ ਮਿਲ ਕੇ ਹੀ ਤਰ ਸਕਦੇ ਹਾਂ-'ਕਾਮ ਕ੍ਰੋਧ ਬਿਖਿਆ ਲੋਭਿ ਲੁਭਤੇ ਕਾਸਟ ਲੋਹ ਤਰੇ ਸੰਗਿ ਸਾਥ'।
ਦੂਜੇ ਅੰਕ ਵਾਲੀ ਦੁਪੰਗਤੀ ਦੀ ਪਹਿਲੀ ਪੰਗਤੀ ਗੁਰੂ ਦੀਖਿਆ ਦੁਆਰਾ ਇਉਂ ਬਿਨੇ ਕਰਨਾ ਦੀਖਤਾਉਂਦੀ ਹੈ ਕਿ ਹੇ ਅਗਮ ਅਗੋਚਰ ਵਾਹਿਗੁਰੂ ! ਤੁਸੀਂ ਸਭ ਤੋਂ ਵਡੇ ਵਡ ਪੁਰਖ ਅਗਮ ਅਗੋਚਰ ਹੋ। ਤੁਸਾਡੀ ਇਸ ਅਗੰਮਤਾ ਅਗੋਚਰਤਾ ਦੀ ਥਾਹ ਰੂਪੀ ਹ ਥ ਅਸਾਡੇ ਆਪਣੇ ਢੂੰਢਿਆਂ ਨਹੀਂ ਪਾਈ ਜਾ ਸਕਦੀ, ਅਸੀਂ ਚਾਹੇ ਕਿਤਨੀ ਹੀ ਢੂੰਢ ਢੰਢਾਈ ਵਿਚਿ ਪਏ ਰਹੀਏ । 'ਤੁਮ੍ ਵਡ ਪੁਰਖ ਬਡ ਅਗਮ ਅਗੋਚਰ ਹਮ ਢੂਢਿ ਰਹੇ ਪਾਈ ਨਹੀ ਹਾਥ'। ਦੂਜੇ ਅੰਕ ਵਾਲੇ ਦੁਪੰਗਤੇ ਦੀ ਦੂਜੀ ਪੰਗਤੀ ਦਾ ਭੀ ਇਹੋ ਖਿਨੇ ਜਿੰਦੜੀ ਰੂਪ ਭਾਵ ਹੈ ਕਿ ਹੇ ਜਗਤ ਦੇ ਨਾਥ ਵਾਹਿਗੁਰੂ ਸਿਰਜਨਹਾਰ ! ਤੂੰ ਅਸਾਡੀ ਅਲਪਗ ਅਕਲ ਤੋਂ ਅਤੀਯੰਤ ਪਰੇ ਪਰੇਡੇ ਹੈਂ। ਪਰੇ ਤੋਂ ਪਰੋ ਅਪਰੰਪਰ ਸੁਆਮੀ ! ਤੂੰ ਕਰਤਾ ਹਰਤਾ ਸਰਬਸ ਦਾ ਮਾਲਕ ਹੈਂ । ਤੂੰ ਸਾਰੀ ਸ੍ਰਿਸ਼ਟੀ ਦਾ ਨਾਥ ਹੈ। ਤੂੰ ਆਪਣਾ-ਆਪ ਹੀ ਜਾਣ ਸਕਦਾ ਹੈ । ਜਿਸ ਨੂੰ ਚਾਹੇਂ, ਤੂੰ ਆਪਣਾ ਆਪ ਜਣਾ ਸਕਦਾ ਹੈ । ਆਪਣੀ ਅਕੱਥ ਕਥਾ ਨੂੰ ਆਪ ਹੀ ਪ੍ਰਗਟਾ ਸਕਦਾ ਹੈ । 'ਤੂ ਪਰੈ ਪਰੈ ਅਪਰੰਪਰ ਸੁਆਮੀ ਤੂ ਆਪਨ ਜਾਨਹਿ ਆਪਿ ਜਗੰਨਾਥ'।
ਸਭ ਤੋਂ ਪਿਛਲੇਰੀ ਚਾਰ ਨੰਬਰ ਵਾਲੀ ਦੁਪੰਗਤੀ ਵਿਚ ਇਉਂ ਨਿਰਣੇ ਕਰਕੇ ਨਿਰਣਾਇਆ ਗਿਆ ਹੈ ਕਿ ਹੇ ਅਸਾਡੇ ਪ੍ਰਭੂ ਜਗਦੀਸ ਗੁਸਾਈਂ ! ਤੁਸੀਂ ਸਾਰੇ ਜਗ ਦੇ ਨਾਥ, ਜਗਤ ਦੇ ਮਾਲਕ ਹੋ, ਅਸਾਨੂੰ ਹੱਥ ਦੇ ਕੇ ਰਖ ਲਵੋ । ਆਪਣੀ ਸਤਸੰਗਤਿ ਵਿਖੇ ਸਦਾ ਰਖ ਕੇ ਹੀ ਵਡਭਾਗੇ ਬਣਾਉ। ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਕਿ ਹੇ ਵਾਹਿਗੁਰੂ! ਆਪਣੇ ਘਰ ਦੇ ਦਾਸਾਂ ਦਾ ਦਾਸ ਬਣਾ ਕੇ ਅਸਾਨੂੰ ਗੁਰਮੁਖ ਜਨਾਂ ਦੀ ਸੰਗਤਿ ਵਿਚ ਹੀ ਮਿਲਾਈ ਰਖੋ । ਜਿਥੇ ਮਿਲ ਕੇ ਤੇਰੀ ਅਕੱਥ ਕਥਾ ਹੀ ਕਰਦੇ
ਹਰਿ ਗੁਨ ਗਾਵਹੁ ਜਗਦੀਸ ॥ ਏਕਾ ਜੀਹ ਕੀਚੈ ਲਖ ਬੀਸ ॥
ਜਪਿ ਹਰਿ ਹਰਿ ਸਬਦਿ ਜਪੀਸ ॥ ਹਰਿ ਹੋ ਹੋ ਕਿਰਪੀਸ ॥੧॥ਰਹਾਉ॥
ਹਰਿ ਕਿਰਪਾ ਕਰਿ ਸੁਆਮੀ ਹਮ ਲਾਇ ਹਰਿ ਸੇਵਾ
ਹਰਿ ਜਪਿ ਜਪੇ ਹਰਿ ਜਪਿ ਜਪੇ ਜਪੁ ਜਾਪਉ ਜਗਦੀਸ ॥
ਤੁਮਰੇ ਜਨ ਰਾਮੁ ਜਪਹਿ ਤੇ ਊਤਮ
ਤਿਨ ਕਉ ਹਉ ਘੁਮਿ ਘੁਮੇ ਘੁਮਿ ਘੁਮਿ ਜੀਸ ॥੧॥
ਹਰਿ ਤੁਮ ਵਡ ਵਡੇ ਵਡੇ ਵਡ ਉਚੇ ਸੋ ਕਰਹਿ ਜਿ ਤੁਧੁ ਭਾਵੀਸ ॥
ਜਨ ਨਾਨਕ ਅੰਮ੍ਰਿਤੁ ਪੀਆ ਗੁਰਮਤੀ
ਧਨੁ ਧੰਨੁ ਧਨੁ ਧੰਨੁ ਧੰਨੁ ਗੁਰੂ ਸਾਬੀਸ ॥੨॥੨॥੮॥
ਕਾਨੜਾ ਮਹਲਾ ੪, ਪੰਨਾ ੧੨੯੬-੯੭
ਜਗਤ ਦੇ ਈਸ਼ਰ ਜਗਦੀਸ਼ ਵਾਹਿਗੁਰੂ ਦੇ ਗੁਣ ਸਦਾ ਗਾਉਂਦੇ ਰਹਿਣ ਦਾ ਹੀ ਗੁਰ-ਏਜ਼ਦਾਨੀ-ਅਕਾਲੀ-ਹੁਕਮ ਹੈ । ਗੁਰਬਾਣੀ ਰੂਪੀ ਗੁਣਾਂ ਦਾ ਇਸ ਬਿਧਿ ਗਾਈ ਜਾਣਾ ਪਰਮ ਅਟੱਲਤਾ ਅਥਾਹਤਾ ਵਿਚ ਹਰਿ ਜਸ ਕਰੀ ਕਰਾਈ ਜਾਣਾ ਹੀ ਅਕੱਥ ਕਥਾ ਦਾ ਕਥਣਾ, ਕਥੀ ਜਾਣਾ ਤੇ ਕਥਾਈ ਜਾਣਾ ਹੈ, ਅਕੱਥ ਰੂਪ ਵਿਚ । ਇਕ ਜੀਭ ਨੂੰ ਵੀਹ ਲਖ ਜੀਭਾਂ ਬਣਾ ਕੇ ਜੇ ਹਰਿ ਗੁਣ ਗਾਉਣ ਹਰਿ ਜਸੁ ਅਲਾਉਣ ਵਿਚਿ ਸਦਾ ਸਦਾ ਲਈ ਲਾਈ ਰਖੀਏ, ਤਦ ਭੀ ਅਕੱਥ ਕਥਾ ਕਥਣ ਕਥਾਉਣ ਦਾ ਸੱਚਾ ਗੁਰਮਤਿ ਭਾਵ ਰਮਜ਼ ਮਾਤ੍ਰ ਹੀ ਹੱਥ ਆਉਂਦਾ ਹੈ। ਇਸ ਬਿਧਿ ਦੀ ਅਥਾਹਤਾ ਵਿਚਿ ਵਾਹਿਗੁਰੂ ਸ਼ਬਦ ਨੂੰ ਜਪੀ ਜਾਣਾ ਹੀ ਤੱਤ ਅਕੱਥ ਕਥਾ ਹੈ । ਪਰ ਜਿਸ ਵਡਭਾਗੇ ਗੁਰਮੁਖਿ ਜਨ ਉਤੇ ਅਤਿ ਦਰਜੇ ਦੀ ਵਾਹਿਗੁਰੂ ਕਿਰਪਾਲ ਦੀ ਕਿਰਪਾ ਹੋਵੇ, ਉਹ ਹੀ ਇਸ ਅਕੱਥ ਕਥਾ ਵਿਚ ਜੁਟ ਸਕਦਾ ਹੈ । ਇਹ ਰਹਾਉ ਰੂਪ ਅਸਥਾਈ ਦੀਆਂ ਮੁਢਲੀਆਂ ਤੁਕਾਂ ਦਾ ਸਿਧਾਂਤ ਤੱਤ ਅਭਿਪਰਾ ਹੈ ।
ਹਰਿ ਗੁਨ ਗਾਵਹੁ ਜਗਦੀਸ ॥ ਏਕਾ ਜੀਹ ਕੀਚੈ ਲਖ ਬੀਸ ॥
ਜਪਿ ਹਰਿ ਹਰਿ ਸਬਦਿ ਜਪੀਸ ॥ ਹਰਿ ਹੋ ਹੋ ਕਿਰਪੀਸ ॥੧॥ਰਹਾਉ॥
ਅਗਲੇਰੇ ਇਕ ਅੰਕ ਦੀਆਂ ਤੁਕਾਂ ਵਿਚਿ ਭੀ ਗੁਰੂ ਸਾਹਿਬ, ਗੁਰਮੁਖਿ ਜਗਿਆਸੂ ਜਨਾਂ ਨੂੰ ਇਸੇ ਅਕੱਥ ਕਥਾ ਦੇ ਕਥਨ ਹਿਤ ਸਮਰੱਥ ਹੋਣ ਲਈ ਗੁਰੂ ਅਕਾਲ ਪੁਰਖ ਅਗੇ ਬੇਨਤੀਆਂ ਕਰਨੀਆਂ ਜਿਖਾਉਂਦੇ ਹਨ ਕਿ ਹੇ ਵਾਹਿਗੁਰੂ
ਹਰਿ ਕਿਰਪਾ ਕਰਿ ਸੁਆਮੀ ਹਮ ਲਾਇ ਹਰਿ ਸੇਵਾ
ਹਰਿ ਜਪਿ ਜਪੇ ਹਰਿ ਜਪਿ ਜਪੇ ਜਪੁ ਜਾਪਉ ਜਗਦੀਸ ॥
ਤੁਮਰੇ ਜਨ ਰਾਮੁ ਜਪਹਿ ਤੇ ਊਤਮ
ਤਿਨ ਕਉ ਹਉ ਘੁਮਿ ਘੁਮੇ ਘੁਮਿ ਘੁਮਿ ਜੀਸ ॥੧॥
ਅਗਲੀ ਤੇ ਪਿਛਲੇਰੀ ਦੋ ਨੰਬਰ ਵਾਲੀ ਦੁਪੰਗਤੀ ਵਿਚ ਭੀ ਇਹੋ ਭਾਵ ਸਿੱਧ ਹੈ । ਹੇ ਵਾਹਿਗੁਰੂ ! ਤੁਸੀਂ ਸਭ ਤੋਂ ਵਡੇ ਤੋਂ ਵਡੇ ਅਤੇ ਉੱਚੇ ਹੋ । ਤੁਸੀਂ ਉਹੋ ਕੁਛ ਕਰਦੇ ਹੋ, ਜੋ ਕੁਛ ਤੁਹਾਨੂੰ ਭਾਉਂਦਾ ਹੈ। ਤੁਸਾਡੀ ਹੀ ਕ੍ਰਿਪਾਲਤਾ ਦੁਆਰਾ ਵਾਹਿਗੁਰੂ ਨਾਮ ਨੂੰ ਸਦਾ ਜਪੀ ਜਾਣ ਵਾਲਾ ਤੇ ਇਸ ਅਕੱਥ ਕਥਾ ਨੂੰ ਕਥਾ ਜਾਣ ਵਾਲਾ ਸੱਚਾ ਮਰਤਬਾ ਪ੍ਰਾਪਤ ਹੁੰਦਾ ਹੈ । ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਕਿ ਕੇਵਲ ਗੁਰਮਤਿ ਦੁਆਰਾ ਹੀ ਇਹ ਅਕੱਥ ਕਥਾ ਰੂਪੀ ਅੰਮ੍ਰਿਤ ਪੀਤਾ ਜਾ ਸਕਦਾ ਹੈ । ਐਸੇ ਜਨ ਧੰਨ ਹਨ ਅਤੇ ਧੰਨਤਾ ਮਿਲਣ ਦੇ ਯੋਗ ਹਨ ਅਤੇ ਗੁਰੂ ਦੁਆਰਿਓਂ ਸ਼ਾਬਾਸ਼ ਮਿਲਣ ਦੀ ਥਾਪਣਾ ਦੇ ਸੱਚੇ ਅਧਿਕਾਰੀ ਹਨ ।
ਹਰਿ ਤੁਮ ਵਡ ਵਡੇ ਵਡੇ ਵਡ ਊਚੇ ਸੋ ਕਰਹਿ ਜਿ ਤੁਧੁ ਭਾਵੀਸ ॥
ਜਨ ਨਾਨਕ ਅੰਮ੍ਰਿਤੁ ਪੀਆ ਗੁਰਮਤੀ ਧਨੁ ਧੰਨੁ ਧਨੁ ਧੰਨੁ ਧੰਨੁ ਗੁਰੂ ਸਾਬੀਸ ॥੨॥
ਚੁੰਚ ਕਥਾ, ਕਥੋਕੜੀ ਕਥਾ ਕਰਨ ਦੀ ਗੁੰਜਾਇਸ਼ ਹੀ ਕਿਸੇ ਗੁਰਵਾਕ ਵਿਖੇ ਨਹੀਂ ਰਖੀ । ਅਗਲਾ ਗੁਰ-ਫੁਰਮਾਨ ਭੀ ਇਹੋ ਫੁਰਮਾਉਂਦਾ ਹੈ, ਇਹੋ ਭਾਵ ਪ੍ਰਗਟਾਉਂਦਾ ਹੈ :-
ਭਜੁ ਰਾਮੋ ਮਨਿ ਰਾਮ ॥ ਜਿਸੁ ਰੂਪ ਨ ਰੇਖ ਵਡਾਮ ॥
ਸਤਸੰਗਤਿ ਮਿਲੁ ਭਜੁ ਰਾਮੁ ॥ ਬਡ ਹੋ ਹੋ ਭਾਗ ਮਥਾਮ ॥੧॥ਰਹਾਉ॥
ਜਿਤੁ ਗ੍ਰਿਹਿ ਮੰਦਰਿ ਹਰਿ ਹੋਤੁ ਜਾਸੁ
ਤਿਤੁ ਘਰਿ ਆਨਦੋ ਆਨੰਦੁ ਭਜੁ ਰਾਮ ਰਾਮ ਰਾਮ ॥
ਰਾਮ ਨਾਮ ਗੁਨ ਗਾਵਹੁ ਹਰਿ ਪ੍ਰੀਤਮ ਉਪਦੇਸਿ ਗੁਰੂ ਗੁਰ ਸਤਿਗੁਰਾ
ਸੁਖੁ ਹੋਤੁ ਹਰਿ ਹਰੇ ਹਰਿ ਹਰੇ ਹਰੇ ਭਜੁ ਰਾਮ ਰਾਮ ਰਾਮ ॥੧॥
ਸਭ ਸਿਸਟਿ ਧਾਰ ਹਰਿ ਤੁਮ ਕਿਰਪਾਲ ਕਰਤਾ
ਸਭੁ ਤੂ ਤੂ ਤੂ ਰਾਮ ਰਾਮ ਰਾਮ ॥
ਜਨ ਨਾਨਕ ਸਰਣਾਗਤੀ ਦੇਹੁ ਗੁਰਮਤੀ
ਭਜੁ ਰਾਮ ਰਾਮ ਰਾਮ ॥੨॥੩॥੯॥
ਕਾਨੜਾ ਮਹਲਾ ੪, ਪੰਨਾ ੧੨੯੭
ਇਸ ਗੁਰਵਾਕ ਵਿਖੇ ਭੀ ਮਨ ਚਿਤ ਕਰਕੇ ਰਾਮ ਰਾਮ, ਵਾਹਿਗੁਰੂ ਹੀ ਵਾਹਿਗੁਰੂ, ਸਾਸਿ ਗਿਰਾਸਿ ਵਾਹਿਗੁਰੂ ਜਪੀ ਜਾਣ ਰੂਪੀ ਅਕੱਥ ਕਥਾ ਕਥੀ ਜਾਣ ਦੀ ਤਾਕੀਦੀ ਤਕਲੀਦ ਕੀਤੀ ਹੈ । ਵਾਹਿਗੁਰੂ ਨਾਮ ਰੂਪੀ ਭਜਨ ਭਜੀ ਜਾਣ ਦੀ ਸੱਚੀ ਸਮਝੌਤੀ ਦਿਤੀ ਹੈ । ਇਸ ਬਿਧਿ ਵਾਹਿਗੁਰੂ ਨਾਮ ਦੇ ਭਜੀ ਜਾਣ, ਅਰਥਾਤ, ਵਾਹਿਗੁਰੂ ਨਾਮ ਦੀ ਅਕੱਥ ਕਥਾ ਕਥਾ ਜਾਣ ਵਿਚਿ ਇਹ ਖ਼ਾਸ ਪਾਰਸ ਕਲਾ ਹੈ ਕਿ ਜਿਸ ਅਦ੍ਰਿਸ਼ਟ ਵਾਹਿਗੁਰੂ ਦਾ ਦ੍ਰਿਸ਼ਮਾਨ ਪੰਚ-ਭੂਤਕੀ ਰੂਪ ਰੇਖ ਕੁਛ ਨਹੀਂ, ਉਹ ਅਦ੍ਰਿਸ਼ਟ ਵਾਹਿਗਰੂ ਆਪਣੇ ਜੋਤਿ ਸਰੂਪੀ ਅਰੂਪ ਰੂਪ ਵਿਚਿ ਹਿਰਦੇ ਅੰਦਰ ਹੀ ਪ੍ਰਕਾਸ਼ਤ ਹੋ ਜਾਂਦਾ ਹੈ । ਵਾਹਿਗੁਰੂ ਨਾਮ ਜਪੀ ਜਾਣ ਦੀ ਅਕੱਥ ਕਥਾ ਦੀ ਸਾਰ-ਕਲਾ ਆਪੋਂ ਹੀ ਵਰਤ ਜਾਂਦੀ ਹੈ । ਸਭ ਤੋਂ ਵਡੇ ਅਪਰੰਪਰ ਵਾਹਿਗੁਰੂ ਘਟ ਅੰਦਰਿ ਹੀ ਆ ਟਿਕਦੇ ਹਨ । ਪਰ ਜਿਸ ਦੇ ਮੱਥੇ ਉਤੇ ਅਲੌਕਿਕ ਅਤੇ ਅਮਲਕ ਭਾਗ ਲਿਖਿਆ ਹੋਇਆ ਹੁੰਦਾ ਹੈ, ਉਸੇ ਨੂੰ ਹੀ ਇਹ ਵਥ ਪ੍ਰਾਪਤ ਹੁੰਦੀ ਹੈ, ਅਤੇ ਹੁੰਦੀ ਗੁਰੂ ਘਰ ਦੀ ਸਤਸੰਗਤਿ ਵਿਚਿ ਮਿਲ ਕੇ ਹੀ ਹੈ। ਇਸ ਸਤਸੰਗਤਿ ਵਿਖੇ ਮਿਲ ਕੇ ਹੀ ਵਾਹਿਗੁਰੂ ਨਾਮ ਭਜਿਆ ਫਲੀਭੂਤ ਹੁੰਦਾ ਹੈ ਅਤੇ ਵਾਹਿਗੁਰੂ ਭਜਨ ਰੂਪੀ ਅਕੱਥ ਕਥਾ ਥਾਇ ਪੈਂਦੀ ਹੈ । ਇਹ ਇਸ ਵਾਕ ਦੇ ਅਸਥਾਈ ਰੂਪ ਪੰਗਤੀਆਂ ਦਾ ਭਾਵ ਹੈ:-
ਭਜੁ ਰਾਮੋ ਮਨਿ ਰਾਮ॥ ਜਿਸ ਰੂਪ ਨ ਰੇਖ ਵਡਾਮ ॥
ਸਤਸੰਗਤਿ ਮਿਲੁ ਭਜੁ ਰਾਮ ॥ ਬਡ ਹੋ ਹੋ ਭਾਗ ਮਥਾਮ ॥੧॥ਰਹਾਉ॥
ਜਿਸ ਗ੍ਰਿਹ-ਮੰਦਰਿ, ਭਾਵ, ਘਟ ਰੂਪੀ ਮੰਦਰ ਵਿਚ ਵਾਹਿਗੁਰੂ ਦਾ ਅਕੱਥ ਕਥਾ ਰੂਪੀ ਹਰਿ ਜਸੁ ਹੁੰਦਾ ਹੈ ਅਤੇ ਹੁੰਦਾ ਰਹਿੰਦਾ ਹੈ, ਤਿਸ ਘਟ ਜਾਂ ਘਰ ਵਿਖੇ ਵਾਹਿਗੁਰੂ ਨਾਮ ਜਪੀ ਜਾਣ ਦੇ, ਵਾਹਿਗੁਰੂ ਜਾਪ-ਰੂਪੀ ਅਕੱਥ ਕਥਾ ਕਥੀ ਜਾਣ ਦੇ ਪ੍ਰਤਾਪ ਨਾਲਿ ਸਦਾ ਆਨੰਦ ਵਿਗਾਸ ਦੇ ਖੇੜੇ ਖਿੜੇ ਰਹਿੰਦੇ ਹਨ । ਇਸ ਬਿਧਿ ਗੁਰੂ, ਗੁਰ ਸਤਿਗੁਰਾਂ ਦੇ ਉਪਦੇਸ਼-ਦੀਖਿਆ ਨੂੰ ਗ੍ਰਹਿਣ ਕਰ ਕੇ, ਵਾਹਿਗੁਰੂ ਪ੍ਰੀਤਮ ਦੇ ਗੁਣ ਗਾਈ ਜਾਣ ਰੂਪੀ ਅਕੱਥ ਕਥਾ ਕਰਨ ਵਿਚਿ ਦਮ ਬਦਮ ਹੀ ਲਿਵਲੀਨ ਰਹਿਣ ਦਾ ਹੁਕਮ ਹੈ, ਜਿਸ ਦਮ-ਬਦਮੀ ਸਾਸ ਗਿਰਾਸੀ ਵਾਹਿਗੁਰੂ ਨਾਮ ਅਭਿਆਸੀ
ਜਿਤੁ ਗ੍ਰਿਹਿ ਮੰਦਰਿ ਹਰਿ ਹੋਤੁ ਜਾਸੁੰ
ਤਿਤੁ ਘਰਿ ਆਨਦੋ ਆਨੰਦੁ ਭਜੁ ਰਾਮ ਰਾਮ ਰਾਮ ॥
ਰਾਮ ਨਾਮ ਗੁਨ ਗਾਵਹੁ ਹਰਿ ਪ੍ਰੀਤਮ ਉਪਦੇਸਿ ਗੁਰੂ ਗੁਰ ਸਤਿਗੁਰਾ
ਸੁਖੁ ਹੋਤੁ ਹਰਿ ਹਰੇ ਹਰਿ ਹਰੇ ਹਰੇ ਭਜੁ ਰਾਮ ਰਾਮ ਰਾਮ ॥੧॥
ਜਿਸ ਕਿਰਪਾਲ ਵਾਹਿਗੁਰੂ ਨੇ ਸਭ ਸ੍ਰਿਸ਼ਟੀ ਨੂੰ ਧਾਰ ਸਾਜ ਕੇ ਸ੍ਰਿਸ਼ਟਾਇਆ ਹੈ, ਸੋਈ ਵਾਹਿਗੁਰੂ ਕਿਰਪਾਲ ਸਚੇ ਵਾਹਿਗੁਰੂ ਨਾਮ ਦਾ ਅਧਾਰ ਦੇ ਕੇ ਆਪਣੀ ਰਚੀ ਸ੍ਰਿਸ਼ਟੀ ਨੂੰ ਉਧਾਰਨ ਯੋਗ ਹੈ । ਉਧਾਰਦਾ ਓਹਨਾਂ ਨੂੰ ਹੈ, ਜੋ ਜਨ ਗੁਰ ਸਰਣਾਗਤੀ, ਗੁਰੂ ਕੀ ਸਰਣੀ ਆਉਂਦੇ ਹਨ ਅਤੇ ਗੁਰੂ ਦੁਆਰਿਓਂ ਗੁਰ-ਦੀਖਿਆ ਦੀ ਦੋਲਤ ਨਾਲ ਮਾਲਾ ਮਾਲ ਹੋ ਕੇ ਵਰਸਾਉਂਦੇ ਹਨ। ਬਸ ਗੁਰਮਤਿ ਦੁਆਰਾ ਹੀ ਇਹ ਅਕੱਥ ਕਥਾ ਰੂਪੀ ਵਾਹਿਗੁਰੂ ਭਜਨ ਦੀ ਦਾਤਿ ਪ੍ਰਾਪਤ ਹੁੰਦੀ ਹੈ-
ਸਭ ਸਿਸਟਿ ਧਾਰ ਹਰਿ ਤੁਮ ਕਿਰਪਾਲ ਕਰਤਾ ਸਭੁ ਤੂ ਤੂ ਤੂ ਰਾਮ ਰਾਮ ਰਾਮ ॥
ਜਨ ਨਾਨਕੋ ਸਰਣਾਗਤੀ ਦੇਹੁ ਗੁਰਮਤੀ ਭਜੁ ਰਾਮ ਰਾਮ ਰਾਮ ॥੨॥੩॥੯॥
ਜਪਿ ਮਨ ਗੋਬਿੰਦ ਮਾਧੋ॥ ਹਰਿ ਹਰਿ ਅਗਮ ਅਗਾਧੋ ॥
ਮਤਿ ਗੁਰਮਤਿ ਹਰਿ ਪ੍ਰਭ ਲਾਧੋ ॥ ਧੁਰਿ ਹੋ ਹੋ ਲਿਖੇ ਲਿਲਾਧੋ ॥੧॥ਰਹਾਉ॥
ਕਾਨੜਾ ਮਹਲਾ ੪, ਪੰਨਾ ੧੨੯੭
ਇਸ ਅਸਥਾਈ ਵਾਲੀ ਪੰਗਤੀ ਵਿਖੇ ਇਹ ਗੱਲ ਨਿਸਚੇ ਕਰਕੇ ਦ੍ਰਿੜਾਈ ਗਈ ਹੈ, 'ਹੋ ਹੋ' ਦਾ ਦੋ ਵਾਰ ਆਉਣਾ ਨਿਸਚੇ ਕਰਕੇ ਇਸ ਗੱਲ ਨੂੰ ਦ੍ਰਿੜਾਵਣਾ ਹੈ ਕਿ ਹੇ ਮੇਰੇ ਮਨ, ਸਭ ਸ੍ਰਿਸ਼ਟੀ ਦੇ ਪਾਲਕ ਤੇ ਮਾਲਕ ਵਾਹਿਗੁਰੂ ਨੂੰ ਹਰਦਮ ਜਪੀ ਜਾਹ । ਇਸ ਵਾਹਿਗੁਰੂ ਰੂਪੀ ਜਾਪ ਦਾ ਹਰ ਦਮ ਜਪੀ ਜਾਣਾ ਹੀ ਹਰਿ ਹਰਿ ਰੂਪੀ ਅਗਮ ਅਗਾਧ ਕਥਾ ਹੈ। ਇਸ ਅਕੱਥ ਕਥਾ ਦੇ ਕਰਨ ਕਰਕੇ, ਭਾਵ, ਗੁਰਮਤਿ ਨਾਮ ਦੇ ਜਪੀ ਜਾਣ ਕਰਕੇ ਹੀ ਵਾਹਿਗੁਰੂ ਦੀ ਲੱਭਤਾ ਦਾ ਘਟ ਅੰਦਰੋਂ ਹੀ ਪ੍ਰਕਾਸ਼ ਲਿਸ਼ਕਾਰਾ ਚਮਤਕਾਰਾ ਹੋ ਜਾਂਦਾ ਹੈ । ਪਰ ਇਹ ਦਾਤਿ ਤਿਸੇ ਨੂੰ ਹੀ ਪ੍ਰਾਪਤ ਹੁੰਦੀ ਹੈ ਜਿਸ ਦੇ ਲਿਲਾਟ ਮਸਤਕ ਉਤੇ ਹੀ ਇਹ ਦਾਤਿ ਧੁਰੋਂ ਲਿਖੀ ਹੁੰਦੀ ਹੈ ।
ਹਰਿ ਜਸੁ ਗਾਵਹੁ ਭਗਵਾਨ ॥ ਜਸੁ ਗਾਵਤ ਪਾਪ ਲਹਾਨ ॥
ਮਤਿ ਗੁਰਮਤਿ ਸੁਨਿ ਜਸੁ ਕਾਨ ॥ ਹਰਿ ਹੋ ਹੋ ਕਿਰਪਾਨ ॥੧॥ਰਹਾਉ॥
ਤੇਰੇ ਜਨ ਧਿਆਵਹਿ ਇਕ ਮਨਿ ਇਕ ਚਿਤਿ
ਤੇ ਸਾਧੂ ਸੁਖ ਪਾਵਹਿ ਜਪਿ ਹਰਿ ਹਰਿ ਨਾਮੁ ਨਿਧਾਨ ॥
ਉਸਤਤਿ ਕਰਹਿ ਪ੍ਰਭ ਤੇਰੀਆ ਮਿਲਿ ਸਾਧੂ ਸਾਧ ਜਨਾ
ਗੁਰ ਸਤਿਗੁਰੂ ਭਗਵਾਨ ॥੧॥
ਜਿਨ ਕੈ ਹਿਰਦੈ ਤੂ ਸੁਆਮੀ ਤੇ ਸੁਖ ਫਲ ਪਾਵਹਿ
ਤੇ ਤਰੇ ਭਵ ਸਿੰਧੁ ਤੇ ਭਗਤ ਹਰਿ ਜਾਨ ॥
ਤਿਨ ਸੇਵਾ ਹਮ ਲਾਇ ਹਰੇ ਹਮ ਲਾਇ ਹਰੇ
ਜਨ ਨਾਨਕ ਕੇ ਹਤਿ ਤੂ ਤੂ ਤੂ ਤੂ ਤੂ ਭਗਵਾਨ ॥੨॥੬॥੧੨॥
ਕਾਨੜਾ ਮਹਲਾ ੪, ਪੰਨਾ ੧੨੯੮
ਇਸ ਗੁਰਵਾਕ ਦੀ ਪਹਿਲੀ ਰਹਾਉ ਰੂਪ ਦੁਪੰਗਤੀ ਅੰਦਰਿ ਭਗਵਾਨ ਦੇ ਜਸ ਦਾ ਗਾਈ ਜਾਣਾ ਅਤੇ ਗੁਰਮਤਿ ਮਤ ਦੀ ਰੋਸ਼ਨੀ (ਲਾਈਟ) ਅੰਦਰ ਗੁਰਬਾਣੀ ਰੂਪੀ ਹਰਿ-ਜਸ ਦਾ ਗਾਵਣਾ ਸੁਣਨਾ ਸਾਰੇ ਹੀ ਕਮਾਤੇ ਪਾਪਾਂ ਦੇ ਲਾਹੁਣ ਲਹਾਉਣ ਦਾ ਸੱਚਾ ਵਸੀਲਾ ਹੈ (ਗੁਰਬਾਣੀ ਗੁਰਮਤਿ ਜਸ ਦਾ ਗਾਈ ਜਾਣਾ ਹੀ ਅਕੱਥ ਕਥਾ ਦਾ ਕਰਨਾ ਹੈ । ਗੁਰਬਾਣੀ ਗੁਰ-ਜਸ ਦਾ ਸੁਣਨਾ ਹੀ ਅਕੱਥ ਕਥਾ ਦਾ ਸੁਣਨਾ ਹੈ) ਪਰ ਤਿਸੇ ਨੂੰ ਹੀ ਪ੍ਰਾਪਤ ਹੁੰਦੀ ਹੈ, ਜਿਸ ਨੂੰ ਗੁਰੂ ਅਕਾਲ ਪੁਰਖ ਦੀ ਪੁੱਜ ਕੇ ਨਦਰ ਮੇਹਰ ਹੋਵੇ ।
ਅਗਲੀਆਂ ਪੰਗਤੀਆਂ ਇਕ ਅੰਕ ਦੇ ਹੇਠ ਇਹ ਦ੍ਰਿੜਾਉਂਦੀਆਂ ਹਨ ਕਿ ਜੋ ਜਨ ਇਕ-ਮਨ ਇਕ-ਚਿਤ ਹੋ ਕੇ ਵਾਹਿਗੁਰੂ ਨੂੰ ਧਿਆਉਂਦੇ ਹਨ (ਵਾਹਿਗੁਰੂ ਰੂਪੀ ਅਕੱਥ ਕਥਾ ਅਲਾਉਂਦੇ ਹਨ) ਓਹ ਹੀ ਜਨ, ਹੇ ਵਾਹਿਗੁਰੂ ! ਵਾਸਤਵ ਵਿਚ ਤੇਰੇ ਜਨ ਕਹਾਉਂਦੇ ਹਨ । ਸੇਈ ਜਨ ਗੁਰਮਤਿ ਅਨੁਸਾਰ ਤੱਤ ਭਗਤ ਸਾਧੂ ਹਨ। ਐਸੇ ਤੱਤ ਭਗਤ ਸਾਧੂ ਜਨ ਹੀ ਵਾਹਿਗੁਰੂ ਨਾਮ ਨਿਧਾਨ ਰੂਪੀ ਅਜਪਾ ਜਾਪ ਮਈ ਅਕੱਥ ਕਥਾ ਦੇ ਹਾਵਨ ਅਲਾਵਨਹਾਰੇ ਹਨ । ਗੁਰੂ ਘਰ ਦੇ ਅਜਿਹੇ ਸਾਧ (ਸਤਿਗੁਰੂ ਭਗਵਾਨ ਦੇ ਅਨਿੰਨ ਸਿਖ) ਭਗਤ ਜਨ ਪਰਸਪਰ ਮਿਲ ਕੇ ਹਰਦਮ, ਹੇ ਵਾਹਿਗੁਰੂ ! ਤੇਰੀ ਹੀ ਉਸਤਤਿ ਕਰਦੇ ਹਨ । (ਤਿਨ੍ਹਾਂ ਦਾ ਇਸ ਬਿਧਿ ਉਸਤਤਿ ਕਰੀ ਜਾਣਾ ਹੀ ਹਰਿ ਕਥਾ ਉਚਾਰੀ ਜਾਣਾ ਹੈ) ।
ਅਖ਼ੀਰਲੇ ਅੰਕ ਵਾਲੀਆਂ ਪੰਗਤੀਆਂ ਇਉਂ ਨਿਰੂਪਨ ਕਰਵਾਉਂਦੀਆਂ ਹਨ ਕਿ ਉਪਰ ਦਸੇ ਹੋਏ ਵਾਹਿਗੁਰੂ ਨਾਮ ਜਾਪ ਰੂਪੀ ਕਥਾ ਕਰੀ ਜਾਣ ਕਰਿ ਜਿਨ੍ਹਾਂ ਦੇ ਹਿਰਦੇ ਅੰਦਰਿ, ਹੋ ਵਹਿਗੁਰੂ ਸੁਆਮੀ ! ਤੂੰ ਵਸ ਗਿਆ ਹੈਂ, ਸੇਈ ਜਨ ਸਚਾ ਸੁਖ ਆਤਮ-ਪਰਮਾਤਮੀ ਸੁਖ ਪਾਉਂਦੇ ਹਨ ਅਤੇ ਸੇਈ ਜਨ ਇਸ ਭਵ-ਸਾਗਰ ਤੋਂ ਤਰ ਗਏ ਹਨ ਅਤੇ ਤਰ ਜਾਂਦੇ ਹਨ । ਗੁਰੂ ਘਰ ਦੇ ਸੱਚੇ ਗੁਰਮੁਖਿ ਭਗਤ ਜਨ ਸੇਈ ਜਨ ਹੀ ਵਾਸਤਵ ਵਿਚ ਜਾਣੇ ਜਾਂਦੇ ਹਨ । ਐਸੇ ਵਾਹਿਗੁਰੂ ਜਾਪ ਰੂਪੀ ਹਰੀ ਕਥਾ ਦੇ ਦਮ-ਬਦਮ ਕਰੀ ਜਾਣ ਵਾਲਿਆਂ ਭਗਤ ਜਨਾਂ ਦੀ ਸੇਵਾ ਵਿਚ ਲਗੇ ਰਹਿਣ ਦਾ ਤਾਕੀਦੀ ਹੁਕਮ ਗੁਰ ਫ਼ੁਰਮਾਨ ਹੈ । ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਕਿ ਇਸ
ਕਥੀਐ ਸੰਤ ਸੰਗਿ ਪ੍ਰਭ ਗਿਆਨੁ ॥
ਪੂਰਨ ਪਰਮ ਜੋਤਿ ਪਰਮੇਸੁਰ ਸਿਮਰਤ ਪਾਈਐ ਮਾਨੁ ॥੧॥ਰਹਾਉ॥
ਆਵਤ ਜਾਤ ਰਹੇ ਸ੍ਮ ਨਾਸੇ ਸਿਮਰਤ ਸਾਧੂ ਸੰਗਿ ॥
ਪਤਿਤ ਪੁਨੀਤ ਹੋਹਿ ਖਿਨ ਭੀਤਰਿ ਪਾਰਬ੍ਰਹਮ ਕੰ ਰੰਗਿ ॥੧॥
ਜੋ ਜੋ ਕਥੈ ਸੁਨੈ ਹਰਿ ਕੀਰਤਨੁ ਤਾ ਕੀ ਦੁਰਮਤਿ ਨਾਸ ॥
ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੈ ਆਸ ॥੨॥੧॥੧੨॥
ਕਾਨੜਾ ਮਹਲਾ ੫ ਘਰੁ ੩, ਪੰਨਾ ੧੩੦੦
ਵਾਹਿਗੁਰੂ ਨਾਮ ਰੂਪੀ ਗੁਰਮਤਿ ਗਿਆਨ ਨੂੰ ਕੇਵਲ ਗੁਰੂ ਘਰ ਦੀ ਸਤਸੰਗਤਿ ਵਿਖੇ ਮਿਲ ਕੇ ਹੀ ਕਥਿਆ ਜਾ ਸਕਦਾ ਹੈ (ਗੁਰਮਤਿ ਗਿਆਨ ਰੂਪੀ ਵਾਹਿਗੁਰੂ ਨਾਮ ਦਾ ਇਸ ਬਿਧਿ ਕਥੀ ਜਾਣਾ ਹੀ ਸੱਚੀ ਕਥਾ ਅਕੱਥ ਕਥਾ ਹੈ) । ਇਸ ਅਕੱਥ ਕਂਥਾ ਰੂਪੀ ਸੱਚੇ ਵਾਹਿਗੁਰੂ ਨਾਮ ਦੇ ਸੱਚੇ ਸਿਮਰਨ ਦੇ ਪਰਤਾਪ ਕਰਕੇ, ਵਾਹਿਗੁਰੂ ਪਰਮੇਸਰ ਦੀ ਪੂਰਨ ਅਤੇ ਪਰਮ ਜੋਤਿ, ਸਿਮਰਨ ਕਰਨ ਵਾਲੇ ਦੇ ਹਿਰਦੇ ਅੰਦਰਿ ਪ੍ਰਕਾਸ਼ਤ ਹੁੰਦੀ ਹੈ। ਇਸ ਸਿਮਰਨ ਰੂਪੀ ਅਕੱਥ ਕਥਾ ਦੇ ਕਰੀ ਜਾਣ ਕਰਕੇ ਹੀ ਵਾਹਿਗੁਰੂ ਦੀ ਸੱਚੀ ਦਰਗਾਹ ਵਿਚ ਮਾਨ ਪਾਈਦਾ ਹੈ।
ਗੁਰਮਤਿ ਭਗਤ ਜਨਾਂ, ਸਾਧੂ ਜਨਾਂ ਦੀ ਸੰਗਤ ਵਿਚਿ ਮਿਲ ਕੇ ਇਸ ਅਕੱਥ ਕਥਾ ਵਾਹਿਗੁਰੂ ਨਾਮ ਨੂੰ ਸਿਮਰਿਆਂ, ਸਿਮਰਨਹਾਰੇ ਜਗਿਆਸੂ ਜਨ ਦੇ ਜਨਮ ਮਰਣ ਦੇ ਗੇੜ ਸਭ ਕੱਟੇ ਜਾਂਦੇ ਹਨ ਤੇ ਸਾਰੀਆਂ ਮੁਸ਼ੱਕਤਾਂ ਘਾਲੀਆਂ ਜਾਂਦੀਆਂ ਹਨ । ਇਸ ਅਕੱਥ ਕਥਾ ਮਈ ਵਾਹਿਗੁਰੂ ਨਾਮ ਦਾ ਸੁਆਸਿ ਗਿਰਾਸਿ ਸਿਮਰਨਹਾਰਾ ਭਗਤ ਅਭਿਆਸੀ ਜਨ ਵਾਹਿਗੁਰੂ ਪਾਰਬ੍ਰਹਮ ਦੇ ਰੰਗਾਂ ਵਿਚਿ ਰੰਗਿਆ ਜਾਂਦਾ ਹੈ । ਇਸ ਬਿਧਿ ਆਤਮ-ਪਰਮਾਤਮੀ ਰੰਗਾਂ ਦੇ ਰੰਗੀਜੇ ਜਾਣ ਕਰਿ, ਰੰਗੀਜੇ ਹੋਏ ਜਨ, ਖਿਨ ਭੀਤਰ ਹੀ ਪਤਿਤ ਤੋਂ ਪਵਿਤਰ ਪੁਨੀਤ ਹੋ ਜਾਂਦੇ ਹਨ।
ਜੋ ਜੋ ਵਡਭਾਗੇ ਜਨ ਪਰਸਪਰ ਮਿਲ ਕੇ ਗੁਰ ਸੰਗਤ ਵਿਚ ਜੁੜ ਕੇ ਹਰਿ ਕੀਰਤਨ ਕਰਦੇ ਸੁਣਦੇ ਹਨ, ਤਿਨ੍ਹਾਂ ਦੀ ਦੁਰਮਤਿ ਮਤ (ਖੱਟੀ ਮਤਿ) ਸਭ ਦੂਰ ਹੋ ਜਾਂਦੀ ਹੈ । ਗੁਰਮਤਿ ਅੰਦਰਿ ਇਸ ਬਿਧਿ ਹਰਿ ਕੀਰਤਨ ਦਾ ਸੁਣੀ ਜਾਣਾ ਹੀ, ਪਰਸਪਰ ਸੰਗਤਿ ਵਿਚਿ ਜੁੜ ਕੇ ਕੀਰਤਨ ਕਰਨਾ ਸੁਣਨਾ ਹੀ ਸੱਚੀ ਹਰਿ ਕਥਾ
ਜਤਨ ਭਾਂਤਨ ਤਪਨ ਭ੍ਰਮਨ
ਅਨਿਕ ਕਥਨ ਕਥਤੇ ਨਹੀ ਥਾਹ ਪਾਈ ਠਾਉ ॥
ਸੋਧਿ ਸਗਰ ਸੋਧਨਾ ਸੁਖੁ ਨਾਨਕਾ ਭਜੁ ਨਾਉ ॥੨॥੨॥੩੯॥
ਕਾਨੜਾ ਮਹਲਾ ੫, ਪੰਨਾ ੧੩੦੬
ਭਾਂਤ ਭਾਂਤ ਦੇ ਆਨਮਤ ਤਪਾਂ ਦੇ ਜਤਨ ਕਰਕੇ ਐਵੇਂ ਭਰਮਾਂ ਵਿਚਿ ਹੀ ਭਰਮਨਾ ਹੈ । ਜੋ ਪੁਰਸ਼ ਆਨਮਤ ਅਨਿਕ ਪ੍ਰਕਾਰੀ ਕਥਾਵਾਂ ਦੇ ਕਥਨਹਾਰੇ ਹਨ, ਓਹਨਾਂ ਦੀ ਘਾਲ ਕਦੇ ਥਾਇੰ ਨਹੀਂ ਪੈਂਦੀ । ਹੋਰ ਸਭ ਸਾਧਨ ਸੋਧਦੇ ਹਨ, ਪਰ ਸੱਚਾ ਸੁਖ ਗੁਰ ਨਾਨਕ ਦ੍ਰਿੜਾਏ ਨਾਮ ਦੇ ਭਜਨ ਅਭਿਆਸ ਕਰੀ ਜਾਣ ਵਿਚਿ ਹੀ ਹੈ। ਇਹੋ ਭਜਨ ਅਭਿਆਸ ਹੀ ਸੁਆਸਿ ਗਿਰਾਸਿ ਕਰੀ ਜਾਣਾ ਗੁਰਮਤਿ ਦ੍ਰਿੜਾਈ ਸੱਚੀ ਕਥਾ ਹੈ।
ਮਨੁ ਗੁਰਮਤਿ ਰਸਿ ਗੁਨ ਗਾਵੈਗੋ ॥
ਜਿਹਵਾ ਏਕ ਹੋਇ ਲਖ ਕੋਟੀ ਲਖ ਕੋਟੀ ਕੋਟਿ ਧਿਆਵੈਗੋ ॥੧॥ਰਹਾਉ॥
ਕਾਨੜਾ ਮਹਲਾ ੪, ਪੰਨਾ ੧੩੦੯
ਗੁਰਮਤਿ ਅਨੁਸਾਰ ਸੱਚੇ ਸੁਆਦ ਅਹਿਲਾਦ ਰਸ ਪ੍ਰਾਇਣ ਹੋ ਕੇ ਗੁਣ ਗਾਵਣਾ ਅਤੇ ਗਾਈ ਜਾਵਣਾ ਹੀ ਹਿਤੋਂ ਚਿਤੋਂ ਮਨ ਬਚਨ ਕਰਮ ਕਰਕੇ ਪਰਵਾਣ ਹੈ । ਇਕ ਜੀਭ ਤੋਂ ਲੱਖ ਕ੍ਰੋੜ ਜਿਹਬਾਂ ਵੀ ਜੇ ਹੋ ਜਾਵਣ ਤੇ ਏਹਨਾਂ ਲੱਖਾਂ ਕ੍ਰੋੜਾਂ ਰਸਨਾਵਾਂ ਤੋਂ ਲੱਖ ਲੱਖ ਵਾਰ ਨਾਮ ਜਪੀ ਜਾਣਾ ਹੀ ਸੱਚੀ ਅਕੱਥ ਕਥਾ ਕਰਨ ਵਿਚਿ ਪ੍ਰਵੇਸ਼ ਹੋਣਾ ਹੈ। ਲੱਖਾਂ ਕ੍ਰੋੜਾਂ ਵਾਰੀ ਉਪਰੋਂ ਥਲੀ ਨਾਮ ਜਪੀ ਜਾਣ ਤੋਂ ਵਧ ਕੇ ਹੋਰ ਕਿਹੜੀ ਅਕੱਥ ਕਥਾ ਹੋ ਸਕਦੀ ਹੈ ? ਤਾਂ ਤੇ ਬਾਰੰਬਾਰ ਲੱਖਾਂ ਕਰੋੜਾਂ ਅਸੰਖਾਂ ਵਾਰ ਲਗਾਤਾਰ ਗੁਰਮਤਿ ਨਾਮ ਦਾ ਰਸਨਾ ਕਰਕੇ ਜਪੀ ਜਾਣਾ ਹੀ ਸਚੀ ਕਥਾ ਦਾ ਕਰਨਾ ਉਚਾਰਨਾ ਹੈ ।
ਧਨੁ ਧਨੁ ਸੁਹਾਵੀ ਸਫਲ ਘੜੀ ਜਿਤੁ ਹਰਿ ਸੇਵਾ ਮਨਿ ਭਾਣੀ ॥
ਹਰਿ ਕਥਾ ਸੁਣਾਵਹੁ ਮੇਰੇ ਗੁਰਸਿਖਹੁ ਮੇਰੇ ਹਰਿ ਪ੍ਰਭ ਅਕਥ ਕਹਾਣੀ ॥
ਕਿਉ ਪਾਈਐ ਕਿਉ ਦੇਖੀਐ ਮੇਰਾ ਹਰਿ ਪ੍ਰਭੁ ਸੁਘੜੁ ਸੁਜਾਣੀ ॥
ਹਰਿ ਮੇਲਿ ਦਿਖਾਏ ਆਪਿ ਹਰਿ ਗੁਰ ਬਚਨੀ ਨਾਮਿ ਸਮਾਣੀ ॥
ਤਿਨ ਵਿਟਹੁ ਨਾਨਕੁ ਵਾਰਿਆ ਜੋ ਜਪਦੇ ਹਰਿ ਨਿਰਬਾਣੀ ॥੧੦॥
ਕਾਨੜੇ ਕੀ ਵਾਰ ਮ: ੪, ਪੰਨਾ ੧੩੧੭
ਉਹੀ ਸਫਲ ਘੜੀ ਹੈ, ਉਹੀ ਸੁਹਾਵੀ ਘੜੀ ਹੈ, ਉਹੀ ਘੜੀ ਧੰਨ ਧੰਨ ਹੈ ਜਿਸ ਘੜੀ ਅੰਦਰਿ ਵ ਹਿਗੁਰੂ ਸਿਮਰਨ ਰੂਪੀ ਸੇਵਾ ਕਰੀ ਜਾਣੀ ਹੀ ਮਨ ਨੂੰ ਭਾਉਂਦੀ ਹੈ । ਅਭਿਆਸੀ ਜਨਾਂ ਦੇ ਮਨਾਂ ਅੰਦਰਿ ਸਿਮਰਨ ਕਰੀ ਜਾਣਾ ਹੀ ਵਸਿਆ ਰਸਿਆ ਹੋਇਆ ਹੁੰਦਾ ਹੈ । ਗੁਰੂ ਸਾਹਿਬ ਫੁਰਮਾਉਂਦੇ ਹਨ, ਹੇ ਮੇਰੇ ਕੀਰਤਨੀ ਗੁਰਸਿਖੋ ! ਤੁਸੀਂ ਹਰਿ ਕੀਰਤਨ ਹਰਿ ਜਸ ਗਾਵਣ ਰੂਪੀ ਕਥਾ ਸਦਾ ਸੁਣਾਈ ਚਲੋ । ਹਰੀ ਕੀਰਤਨ ਦਾ ਪਰਸਪਰ ਮਿਲ ਜੁਲ ਕੇ ਕਰੀ ਸੁਣਾਈ ਜਾਣਾ ਹੀ ਮੇਰੇ ਸੱਚੇ ਵਾਹਿਗੁਰੂ ਦੀ ਅਕੱਥ ਕਹਾਣੀ ਰੂਪੀ ਕਥਾ ਕਰਨਾ ਹੈ। ਇਸ ਗੁਰ-ਪੰਗਤੀ ਰੂਪੀ ਵਾਕ ਤੋਂ ਸਪੱਸ਼ਟ ਸਿੱਧ ਹੁੰਦਾ ਹੈ ਕਿ ਗੁਰਮੁਖਿ ਰਸੀਏ ਜਨ ਅਭਿਆਸ ਵਿਚਿ ਲੀਨ ਹੋ ਕੇ ਨਿਰਬਾਣ ਅਖੰਡ ਕੀਰਤਨ ਜੋ ਪਰਸਪਰ ਮਿਲ ਕੇ ਕਰਦੇ ਹਨ, ਉਹ ਸੱਚੀ ਹਰਿ ਕਥਾ, ਅਕੱਥ ਕਥਾ ਉਚਾਰਦੇ ਹਨ। ਇਹ ਕੀਰਤਨ, ਹਰੀ ਜਸੁ ਗਾਵਨਿ ਗਾਈ ਜਾਵਨ, ਸਿਫਤਿ ਸਲਾਹਨ, ਸਲਾਹੀ ਜਾਵਨ ਰੂਪੀ ਅਕੱਥ ਕਥਾ ਦਾ ਸੁਣਨਾ ਤੇ ਸੁਣਾਈ ਜਾਣਾ ਹੀ ਗੁਰੂ ਘਰ ਅੰਦਰਿ ਪਰਮ ਪ੍ਰਮਾਣੀਕ ਕਥਾ ਹੈ । ਇਕ ਇਕੱਲੇ ਕਥੋਕੜ ਪੁਰਸ਼ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬੇ ਬੈਠ ਕੇ ਮਨ-ਉਕਤ ਕਥਾਵਾਂ ਕਥੀ ਜਾਣਾ, ਸਰਬੱਗ ਗੁਰੂ ਦੀ ਬਾਣੀ ਨੂੰ ਆਪਣੀ ਅਲਪੱਗ ਬੁੱਧੀ ਦਾ ਵਿਸ਼ਾ ਬਣਾਉਣਾ ਨਿਰੀ ਹੀ ਮਨਮਤਿ
ਭਰੀ ਕੁਚਾਲ ਹੈ ।
ਇਸ ਗੁਰ-ਪੰਗਤੀ ਅੰਦਰਿ 'ਗੁਰਸਿਖਹੁ ਕਰਕੇ ਸੰਬੋਧਨ ਕਰਨਾ ਅਤੇ ਹਰਿ ਕਥਾ ਸੁਣਾਵਣ ਦਾ ਹੁਕਮ ਉਚਾਰਨਾ ਸਾਫ਼ ਸਿੱਧ ਕਰਦਾ ਹੈ ਕਿ ਇਹ ਗੁਰਸਿਖਾਂ ਦੇ ਪਰਸਪਰ ਮਿਲ ਕੇ ਕੀਰਤਨ ਕਰਨ ਤੇ ਨਿਰਬਾਣ ਕੀਰਤਨ ਕਰੀ ਜਾਣ ਦਾ ਹੀ ਇਸ਼ਾਰਾ ਹੈ। ਹਰਿ ਪ੍ਰਭ ਸੁਘੜ ਸੁਜਾਣ ਨੂੰ ਪਾਵਣ ਤੇ ਦੇਖਣ ਦਾ ਕੇਵਲ ਇਹੀ ਵਸੀਲਾ ਹੈ। ਹੋਰ ਕਿਸੇ ਬਿਧਿ ਭੀ ਵਾਹਿਗੁਰੂ ਰਾਇਆ ਵੇਖਿਆ ਨਹੀਂ ਜਾ ਸਕਦਾ । ਹਰਿ ਜਸ, ਸਿਫਤਿ ਸਾਲਾਹ, ਹਰਿ ਕੀਰਤਨ ਕਰੀ ਜਾਣ ਵਾਲਿਆਂ ਗੁਰਮੁਖਿ ਜਨਾਂ ਉਪਰ ਹੀ ਵਾਹਿਗੁਰੂ ਦੀ ਨਦਰ ਮੇਹਰ ਹੁੰਦੀ ਹੈ। ਐਸੀ ਨਿਕਟੀ ਮੇਹਰ ਭਰੀ ਨਦਰ ਹੁੰਦੀ ਹੈ ਕਿ ਵਾਹਿਗੁਰੂ ਆਪ ਹੀ ਆਪਣਾ ਦਰਸ਼ਨ ਦਿਖਾਇ ਕੇ ਆਪਣੀ ਜੋਤਿ ਸਰੂਪੀ ਸਰੂਪਣੀ ਸੱਚੀ ਮੇਲਣੀ ਵਿਚਿ ਮਿਲਾਇ ਲੈਂਦਾ ਹੈ । ਗੁਰ-ਬਚਨਾਂ, ਪਾਰਸ ਰੂਪੀ ਗੁਰਬਾਣੀ ਦੇ ਕਥੀ ਜਾਣ ਦਾ ਇਹ ਪਰਸ-ਭੂਤੀ ਪ੍ਰਭਾਵ ਹੁੰਦਾ ਹੈ ਕਿ ਕੀਰਤਨ ਰੂਪੀ ਅਕੱਥ ਕਥਾ ਕਰਦੇ ਵਾਹਿਗੁਰੂ ਨਾਮ ਵਿਚਿ ਹੀ ਸਮਾਈ ਹੋ ਜਾਂਦੀ ਹੈ । ਕੀਰਤਨ ਰੂਪੀ ਅਕੱਥ ਕਥਾ ਕਰੀ ਜਾਣ ਵਾਲਿਆਂ, ਸਿਫਤਿ ਸਾਲਾਹ ਕਰੀ ਜਾਣ ਵਾਲਿਆਂ, ਇਸ ਨਾਮ ਅਭਿਆਸ ਰੂਪੀ ਅਕੱਥ ਕਥਾ ਕਰੀ ਜਾਣ ਵਾਲਿਆਂ ਵਿਟਹੁ, ਨਾਮ
ਮੇਰੇ ਮਨ ਜਪਿ ਹਰਿ ਗੁਨ ਅਕਥ ਸੁਨਥਈ ॥
ਧਰਮੁ ਅਰਥੁ ਸਭੁ ਕਾਮੁ ਮੋਖੁ ਹੈ
ਜਨ ਪੀਛੈ ਲਗਿ ਫਿਰਥਈ ॥੧॥ਰਹਾਉ॥੪॥
ਕਲਿਆਨ ਮਹਲਾ ੪, ਪੰਨਾ ੧੩੨੦
ਹੇ ਮੇਰੇ ਮਨ, ਵਾਹਿਗੁਰੂ ਦੇ ਗੁਣਾਂ ਦੀ ਅਕੱਥ ਮਹਿਮਾ ਨੂੰ ਗਾਈ ਅਤੇ ਸੁਣੀ ਜਾਹ । ਵਾਹਿਗੁਰੂ ਦੇ ਅਕੱਥ ਗੁਣਾਂ ਨੂੰ ਗਾਵਣ ਸੁਣਨ ਦਾ ਇਹ ਫਲ ਹੁੰਦਾ ਹੈ ਕਿ ਚਾਰ ਪਦਾਰਥ-ਧਰਮ, ਅਰਥ, ਕਾਮ, ਮੋਖ-ਸਾਰੇ ਅਕੱਥ ਗੁਣਾਂ ਦੇ ਕਥਣਹਾਰੇ ਤੇ ਅਕੱਥ ਗੁਣਾਂ ਦੀ ਕਥਾ ਸੁਣਨਹਾਰੇ ਗੁਰਮੁਖਿ ਜਨਾਂ ਦੇ ਮਗਰ ਲਗੇ ਫਿਰਦੇ ਹਨ । ਇਸ ਅਸਥਾਈ ਦੀ ਦੋਪੰਗਤੀ ਦੇ ਭਾਵ ਤੋਂ ਸਿੱਧ ਹੋਇਆ ਕਿ ਵਾਹਿਗੁਰੂ ਦੇ ਗੁਣਾਂ ਨੂੰ, ਅਰਥਾਤ, ਗੁਰਬਾਣੀ ਨੂੰ ਗਾਵਣਾ ਸੁਣਨਾ ਹੀ ਵਾਹਿਗੁਰੂ ਗੁਣਾਂ ਦੀ ਅਕੱਥ ਕਥਾ ਕਰਨਾ ਤੇ ਸੁਣਨਾ ਹੈ।
ਗੁਨ ਨਾਦ ਧੁਨਿ ਅਨੰਦ ਬੇਦ ॥
ਕਥਤ ਸੁਨਤ ਮੁਨਿ ਜਨਾ ਮਿਲਿ ਸੰਤ ਮੰਡਲੀ ॥੧॥ਰਹਾਉ॥
ਗਿਆਨ ਧਿਆਨ ਮਾਨ ਦਾਨ
ਮਨ ਰਸਿਕ ਰਸਨ ਨਾਮੁ ਜਪਤ ਤਹਿ ਪਾਪ ਖੰਡਲੀ ॥੧॥
ਜੋਗ ਜੁਗਤਿ ਗਿਆਨ ਭੁਗਤਿ ਸੁਰਤਿ ਸਬਦ ਤਤ ਬੇਤੇ ਜਪੁ ਤਪੁ ਅਖੰਡਲੀ ॥
ਓਤਿ ਪੋਤਿ ਮਿਲਿ ਜੋਤਿ ਨਾਨਕ ਕਛੁ ਦੁਖੁ ਨ ਡੰਡਲੀ ॥੨॥੨॥੫॥
ਕਲਿਆਨ ਮਹਲਾ ੫, ਪੰਨਾ ੧੩੨੨
ਗੁਰਸਿਖ ਰੂਪੀ ਮੁਨੀ ਜਨ, ਗੁਰਸਿੱਖਾਂ ਦੀ ਸੰਤ-ਮੰਡਲੀ ਵਿਚਿ ਮਿਲ ਕੇ ਵਾਹਿਗੁਰੂ ਦੇ ਗੁਣਾਂ ਦਾ ਅਨੰਦ-ਮਈ ਸ਼ਬਦ ਧੁਨੀਆਂ ਰੂਪੀ ਬੇਦਾਂ ਨੂੰ ਕਥਦੇ ਸੁਣਦੇ ਹਨ। ਗੁਰਸਿਖਾਂ ਲਈ ਗੁਰਬਾਣੀ ਰੂਪੀ ਸ਼ਬਦਾਂ ਦੀਆਂ ਅਨੰਦ-ਦਾਇਕ ਧੁਨੀਆਂ ਪਰਸਪਰ ਮਿਲ ਕੇ, ਗੁਰੂ ਦੀ ਸੰਗਤਿ ਨਾਲ ਮਿਲਿ ਜੁੜ ਕੇ ਗਾਵਣਾ ਸੁਣਨਾ ਹੀ ਬੇਦਾਂ ਦੀ ਕਥਾ ਕਰਨਾ ਅਤੇ ਸੁਣਨਾ ਹੈ। ਮਨ ਅਤੇ ਰਸਨਾ ਨਾਲ ਇਕ-ਮਨ ਇਕ-ਚਿਤ ਹੋ ਕੇ ਜਦੋਂ ਭੀ ਗੁਰਮੁਖਿ ਜਨ ਰਸ ਪ੍ਰੇਮ ਸਹਿਤ ਨਾਮ ਜਪਦੇ ਹਨ, ਓਦੋਂ ਹੀ ਓਹਨਾਂ ਦੇ ਸਭ ਪਾਪ ਖੰਡੇ ਜਾਂਦੇ ਹਨ। ਮਨ, ਬਚਨ, ਕਰਮ ਕਰਕੇ ਸੱਚੇ ਗਿਆਨ ਧਿਆਨ ਦੀ ਪ੍ਰਾਪਤੀ ਦਾ ਦਾਨ ਓਹਨਾਂ ਨੂੰ ਤੱਤਕਾਲ ਹੀ ਪ੍ਰਾਪਤ ਹੋ ਜਾਂਦਾ ਹੈ । ਗੁਰਮਤਿ ਸ਼ਬਦ ਸੁਰਤਿ ਦੀ ਤੱਤ-ਜੁਗਤੀ ਦਾ ਜਾਣੂ ਹੋਣਾ ਹੀ ਗੁਰਮੁਖਿ ਜਨਾਂ ਦਾ ਜੋਗ ਜੁਗਤਿ, ਗਿਆਨ ਭੁਗਤਿ ਰੀਤੀ ਵਿਚਿ ਨਿਪੁੰਨ ਹੋਣਾ ਹੈ ਅਤੇ ਗੁਰਮਤਿ ਨਾਮ ਦੀ ਸ਼ਬਦ
ਸਾਧੂ ਸਾਧ ਸਰਨਿ ਮਿਲਿ ਸੰਗਤਿ
ਜਿਤੁ ਹਰਿ ਰਸੁ ਕਾਢਿ ਕਢੀਜੈ॥
ਪਰਉਪਕਾਰ ਬੋਲਹਿ ਬਹੁ ਗੁਣੀਆ
ਮੁਖਿ ਸੰਤ ਭਗਤ ਹਰਿ ਦੀਜੈ ॥੭॥੫॥
ਕਲਿਆਨੁ ਮਹਲਾ ੪, ਪੰਨਾ ੧੩੨੬
ਗੁਰੂ ਘਰ ਦੇ ਗੁਰਮੁਖਿ ਸਾਧੂ ਜਨਾਂ ਦੀ ਸਰਨਿ ਆਇਆ ਅਤੇ ਤਿਨ੍ਹਾਂ ਦੀ ਸੰਗਤਿ ਵਿਚਿ ਮਿਲਿਆਂ ਵਾਹਿਗੁਰੂ ਨਾਮ ਦਾ ਰਸ ਇਉ' ਪ੍ਰਾਪਤ ਹੋਇਆ ਹੁੰਦਾ ਹੈ ਜਿਵੇਂ ਤੱਤ ਰਸ ਵਿਲੋਇ ਕੇ ਕੱਢ ਲਈਦਾ ਹੈ। ਗੁਰਮੁਖ ਜਨਾਂ ਦਾ ਪਰਸਪਰ ਮਿਲ ਕੇ ਬਹੁ ਗੁਣੀ ਗੁਰਮਤਿ ਨਾਮ ਦਾ ਬੋਲੀ ਬੋਲਾਈ ਜਾਣਾ ਸੱਚਾ ਪਰਉਪਕਾਰ ਤੇ ਸੱਚੀ ਅਕੱਥ ਕਥਾ ਹੈ । ਗੁਰਮੁਖਿ ਸੰਤ ਭਗਤ ਜਨਾਂ ਦੇ ਕੇਵਲ 'ਵਾਹਿਗੁਰੂ' ਜਾਪ ਦੀ ਅਕੱਥ ਕਥਾ ਰੰਗ ਰਸ ਵਿਚਿ ਨਿਕਸਈ ਸੋਭਦੀ ਹੈ ।
ਪ੍ਰਗਟੀ ਜੋਤਿ ਅਭਿਮਾਨੁ ॥
ਸਤਿਗੁਰਿ ਦੀਆ ਅੰਮ੍ਰਿਤ ਨਾਮੁ ॥੨॥
ਕਲਿ ਮਹਿ ਆਇਆ ਸੋ ਜਨੁ ਜਾਣੁ ॥
ਸਾਚੀ ਦਰਗਹ ਪਾਵੈ ਮਾਣੁ ॥੩॥
ਕਹਣਾ ਸੁਨਣਾ ਅਕਥ ਘਰਿ ਜਾਇ ॥
ਕਥਨੀ ਬਦਨੀ ਨਾਨਕ ਜਲਿ ਜਾਇ ॥੪॥੫॥
ਪ੍ਰਭਾਤੀ ਮਹਲਾ ੧, ਪੰਨਾ ੧੩੨੮
ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਸਿੱਖਾਂ ਪ੍ਰਤੀ ਅੰਮ੍ਰਿਤ ਨਾਮ ਦੀ ਬਖ਼ਸ਼ਿਸ਼ ਐਸੀ ਬਖ਼ਸ਼ੀ ਹੈ ਕਿ ਜਿਸ ਦੀ ਅਭਿਆਸ ਕਮਾਈ ਕਰਨ ਨਾਲਿ ਵਾਹਿਗੁਰੂ ਜੋਤੀਸ਼ ਦੀ ਗੁਪਤ ਲੁਪਤ ਜੋਤਿ, ਅਭਿਆਸੀ ਜਨਾਂ ਦੇ ਹਿਰਦੇ ਅੰਦਰਿ ਪਰਤੱਖ ਪਰਗਟ ਹੋਇ ਆਉਂਦੀ ਹੈ । ਤਿਨ੍ਹਾਂ ਦਾ ਅਹੰ-ਤਾਪ ਤੱਤਕਾਲ ਹੀ ਦੂਰ ਹੋ ਜਾਂਦਾ ਹੈ । ਐਸੇ ਗੁਰਮੁਖਿ ਜਨ ਦਾ ਕਲੀਕਾਲ ਵਿਖੇ ਆਵਣਾ ਹੀ ਸਫਲਾ ਹੈ । ਵਾਹਿਗੁਰੂ ਦੀ ਸੱਚੀ ਦਰਗਾਹ ਵਿਖੇ ਸੋਈ ਗੁਰਮੁਖਿ ਜਨ ਹੀ ਆਦਰ ਮਾਣ ਪ੍ਰਾਪਤ ਕਰਦਾ ਹੈ । ਗੁਰਮਤਿ
ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ ॥
ਆਪਾ ਮਧੇ ਆਪੁ ਪਰਗਾਸਿਆ ਪਾਇਆ ਅੰਮ੍ਰਿਤੁ ਨਾਮੁ ॥੧॥
ਕਰਤਾ ਤੂੰ ਮੇਰਾ ਜਜਮਾਨੁ ॥
ਇਕ ਦਖਿਣਾ ਹਉ ਤੈ ਪਹਿ ਮਾਗਉ
ਦੇਹਿ ਆਪਣਾ ਨਾਮੁ ॥੧॥ਰਹਾਉ॥੪॥੭॥
ਪ੍ਰਭਾਤੀ ਮਹਲਾ ੧, ਪੰਨਾ ੧੩੨੯
ਗੁਰੂ ਨਾਨਕ ਸਾਹਿਬ ਵਾਹਿਗੁਰੂ ਕਰਤਾਰ ਰੂਪੀ ਜਜਮਾਨ ਪਾਸੋਂ ਸੱਚੇ ਜਾਚਕੀ ਪ੍ਰੋਹਤ ਬਣ ਕੇ ਕੇਵਲ ਨਾਮ ਰੂਪੀ ਦਖਿਣਾ ਦਾ ਦਾਨ ਹੀ ਮੰਗਦੇ ਹਨ । ਏਸੇ ਅੰਮ੍ਰਿਤ ਨਾਮ ਨੂੰ ਇਕੇ-ਤਾਰ ਜਪੀ ਜਾਣਾ ਹੀ ਸੱਚੀ ਅਕੱਥ ਕਥਾ ਵਾਲੀ ਬ੍ਰਹਮ ਵਿਦਿਆ ਦੀ ਦਾਤਿ ਜਾਣਦੇ ਹਨ। ਏਹੀ ਦਾਤਿ-ਪ੍ਰਾਪਤੀ, ਅਰਥਾਤ, ਅਕੱਥ ਕਥਾ ਰੂਪੀ ਨਾਮ ਦੀ ਲਗਾਤਾਰ ਅਭਿਆਸ ਰਟਨਾਵਤੀ ਨੂੰ ਹੀ ਗੁਰੂ ਨਾਨਕ ਸਾਹਿਬ ਸੱਚੀ ਵਿਦਿਆ ਦਾ ਵੀਚਾਰਨਾ ਦਸਦੇ ਹਨ । ਐਸੀ ਅਕਲ ਕਲਾ ਸਪੰਨ ਸੱਚੀ ਵਿਦਿਆ ਗੁਰ ਪ੍ਰਸਾਦ ਕਰਿ ਹੀ ਪ੍ਰਾਪਤ ਹੁੰਦੀ ਹੈ । ਸਤਿਗੁਰੂ ਦੀ ਨਦਰਿ ਮੇਹਰ ਨਾਲ ਹੀ ਸੱਚੀ ਗੁਰਮਤਿ ਵਿਦਿਆ ਦਾ ਪ੍ਰਸਾਦ ਰੂਪੀ ਦਾਨ ਮਿਲਦਾ ਹੈ । ਐਸੀ ਗੁਰਮਤਿ ਨਾਮ ਅਭਿਆਸ ਰੂਪੀ ਸੱਚੀ ਵਿਦਿਆ ਨੂੰ ਗੁਰ ਪ੍ਰਸਾਦਿ ਪ੍ਰਾਪਤ ਕਰਕੇ ਅਤੇ ਗੁਰ ਪ੍ਰਸਾਦੀ ਹੀ ਰਟ ਰਟ ਕੇ ਅਖੰਡਾਕਾਰ ਧੁਨੀ ਵਿਚ ਰਟੀ ਜਾਣ, ਅਭਿਆਸ ਕਰੀ ਜਾਣ ਰੂਪੀ ਸਚੜੇ ਵੀਚਾਰ ਦੇ ਪ੍ਰਾਪਤਿ ਕਰਕੇ ਵਾਹਿਗੁਰੂ ਦੀ ਦਰਗਾਹ ਵਿਚਿ ਸਚੜਾ ਮਾਣ ਪ੍ਰਾਪਤ ਹੁੰਦਾ ਹੈ। ਓਹ ਵਿਦਿਆ ਅਵਿਦਿਆ ਹੈ ਜਿਸ ਨੂੰ ਪੜ੍ਹ ਪੜ੍ਹ ਕੇ ਕੇਵਲ ਦੁਨੀਆਦਾਰੀ ਮਾਣ ਹੀ ਪਾਈਦਾ ਹੈ । ਸੋ ਗੁਰੂ ਸੱਚੇ ਪਾਤਸ਼ਾਹ ਨੇ ਇਸ ਗੁਰਵਾਕ ਅੰਦਰਿ ਕੇਵਲ ਗੁਰਮਤਿ ਵਿਦਿਆ ਦੇ ਪੜ੍ਹਨ ਪ੍ਰਾਪਤਿ ਕਰਨ ਦਾ ਹੀ ਹੁਕਮ ਕਰ ਫੁਰਮਾਇਆ ਹੈ। ਹੋਰ ਵਿਦਿਆ ਰੂਪੀ ਸੰਸਾਰ ਕਾਰ, ਵਿਦਿਆ ਰੂਪੀ ਦੇ ਨਾਮਦ ਮਾਤ੍ਰ ਪੜ੍ਹਨ ਦਾ ਭੀ ਗੁਰੂ ਸੱਚੇ ਪਾਤਸ਼ਾਹ ਵਲੋਂ ਹੁਕਮ ਨਹੀਂ। ਅਗਲੀ ਪੰਗਤੀ ਸਾਫ਼ ਸਿਧ ਕਰ ਦੇਂਦੀ ਹੈ ਕਿ ਇਹ ਵਿਦਿਆ ਸੱਚੀ ਗੁਰਮਤਿ ਵਿਦਿਆ ਹੀ ਬ੍ਰਹਮ ਵਿਦਿਆ ਹੈ, ਅਰਥਾਤ, ਗੁਰਮਤਿ ਨਾਮ ਜਪਣ ਤੇ ਜਪੀ ਜਾਣ ਵਾਲੀ ਹੀ ਵਿਦਿਆ ਹੈ, ਜਿਸ ਦੇ ਜਪਣ ਕਰਕੇ ਆਪਣੇ ਆਪੇ ਅੰਦਰਿ ਹੀ, ਘਟ ਅੰਦਰਿ ਹੀ ਖ਼ੁਦ ਵਾਹਿਗੁਰੂ ਜੋਤੀ ਸਰੂਪ ਦਾ
ਗੁਨ ਗਾਵਤ ਮਨਿ ਹੋਇ ਅਨੰਦ ॥
ਆਠ ਪਹਰ ਸਿਮਰਉ ਭਗਵੰਤ ॥
ਜਾ ਕੈ ਸਿਮਰਨਿ ਕਲਮਲ ਜਾਹਿ ॥
ਤਿਸੁ ਗੁਰ ਕੀ ਹਮ ਚਰਨੀ ਪਾਹਿ ॥੧॥
ਸੁਮਤਿ ਦੇਵਹੁ ਸੰਤ ਪਿਆਰੇ ॥
ਸਿਮਰਉ ਨਾਮੁ ਮੋਹਿ ਨਿਸਤਾਰੇ ॥੧॥ਰਹਾਉ॥
ਜਿਨਿ ਗੁਰਿ ਕਹਿਆ ਮਾਰਗੁ ਸੀਧਾ॥
ਸਗਲ ਤਿਆਗਿ ਨਾਮਿ ਹਰਿ ਗੀਧਾ ॥
ਤਿਸੁ ਗੁਰ ਕੈ ਸਦਾ ਬਲਿ ਜਾਈਐ ॥
ਹਰਿ ਸਿਮਰਨੁ ਜਿਸੁ ਗੁਰ ਤੇ ਪਾਈਐ ॥੨॥
ਬੂਡਤ ਪ੍ਰਾਨੀ ਜਿਨਿ ਗੁਰਹਿ ਤਰਾਇਆ ॥
ਜਿਸੁ ਪ੍ਰਸਾਦਿ ਮੋਹੈ ਨਹੀ ਮਾਇਆ ॥
ਹਲਤੁ ਪਲਤੁ ਜਿਨਿ ਗੁਰਹਿ ਸਵਾਰਿਆ॥
ਤਿਸੁ ਗੁਰ ਊਪਰਿ ਸਦਾ ਹਉ ਵਾਰਿਆ ॥੩॥
ਮਹਾ ਮੁਗਧੁ ਤੇ ਕੀਆ ਗਿਆਨੀ ॥
ਗੁਰ ਪੂਰੇ ਕੀ ਅਕਥ ਕਹਾਨੀ ॥
ਪਾਰਬ੍ਰਹਮ ਨਾਨਕ ਗੁਰ ਦੇਵ ॥
ਵਡੈ ਭਾਗਿ ਪਾਈਐ ਹਰਿ ਸੇਵ ॥੪॥੩॥
ਪ੍ਰਭਾਤੀ ਮਹਲਾ ੫, ਪੰਨਾ ੧੩੩੮
ਸਤਿਗੁਰੂ ਸੱਚੇ ਪਾਤਸ਼ਾਹ ਦਾ ਇਹ ਤਾਕੀਦੀ ਹੁਕਮ ਹੈ ਕਿ ਵਾਹਿਗੁਰੂ ਦੇ ਗੁਣ ਗਾਈ ਜਾਓ ਅਤੇ ਅੱਠੇ ਪਹਿਰ ਨਾਮੁ ਧਿਆਈ ਜਾਵੋ ਗੁਣ ਗਾਵੰਦੇ ਰਹਿਣ ਕਰਕੇ, ਤੇ ਅੱਠੇ ਪਹਿਰ ਵਾਹਿਗੁਰੂ ਦਾ ਨਾਮੁ ਸਿਮਰਨ ਕਰੀ ਜਾਣ ਕਰਕੇ, ਵਾਹਿਗੁਰੂ ਭਗਵੰਤ ਨੂੰ ਸਿਮਰੀ ਜਾਣ ਕਰਕੇ ਮਨ ਅੰਦਰਿ ਅਗੰਮੀ ਆਤਮ ਅਨੰਦ ਦੀ ਪ੍ਰਾਪਤੀ ਹੁੰਦੀ ਹੈ । ਤਾਂ ਤੇ ਗੁਰਬਾਣੀ ਰੂਪੀ ਵਾਹਿਗੁਰੂ ਦੇ ਗੁਣ ਗਾਵਣ ਅਤੇ ਸੁਆਸਿ ਸੁਆਸਿ 'ਨਾਮ ਅਭਿਆਸ ਰੂਪੀ ਸਿਮਰਨ ਕਰੀ ਜਾਣਾ ਹੀ ਸੱਚੀ ਆਤਮ ਤੱਤ ਕਥਾ ਹੈ । ਇਸ ਸਿਮਰਨ ਰੂਪੀ ਆਤਮ-ਕਥਾ ਦੇ ਕਰੀ ਜਾਣ ਕਰਕੇ ਸਭ ਕਮਾਤੇ ਪਾਪ ਕਲਮਲ ਨੱਸ
ਗੁਰੂ ਘਰ ਦੇ ਸਤਸੰਗੀ ਭਗਤਾਂ, ਸੰਤ ਜਨਾਂ ਪਾਸੋਂ ਇਹੋ ਸਚੀ ਸੁਮੱਤੜੀ ਲੈਣੀ ਚਾਹੀਦੀ ਹੈ ਕਿ ਨਾਮ ਸਿਮਰਨ ਵਾਲੀ ਸਚੀ ਦਾਤਿ ਬਖ਼ਸ਼ਿਸ਼ ਹੋਵੇ । ਇਸ ਕਲੀਕਾਲ ਵਿਖੇ ਨਾਮ ਰਾਹੀਂ ਹੀ ਸੱਚਾ ਨਿਯਤ ਰਾ ਹੈ । ਮਨ-ਘੜਤ ਘੜੀਆਂ ਕਥੋਲੀਆਂ ਚਾਹੇ ਕੋਈ ਕਿਤਨੀਆਂ ਹੀ ਪਾ ਲਵੇ, ਉਹ ਏਹਨਾਂ ਕਥੋਲੀਆਂ ਦੇ ਪਾਣ ਕਰ ਕਥੋਕੜ ਗਿਆਨੀ ਹੀ ਬਣਦਾ ਹੈ । ਸਚੜਾ ਗਿਆਨ ਧਿਆਨ ਲਾਂਭੇ ਹੀ ਰਹਿ ਜਾਂਦਾ ਹੈ । ਸਚੜਾ ਗਿਆਨ ਧਿਆਨ ਨਾਮ ਸਿਮਰਨ ਹੀ ਹੈ।
ਜਿਸ ਗੁਰੂ ਨੇ ਸਿੱਧਾ ਮਾਰਗ ਦਸਿਆ ਹੈ, ਹੋਰ ਸਭ ਕੁਛ ਛਡਵਾ ਕੇ ਨਾਮ ਵਿਚਿ ਹੀ ਗਿਝਵਾਇਆ ਰਿਝਵਾਇਆ ਹੈ, ਤਿਸ ਗੁਰੂ ਵਿਟਹੁ ਸਦਾ ਵਾਰਨੇ ਬਲਿ- ਹਾਰਨੇ ਜਾਣਾ ਚਾਹੀਦਾ ਹੈ । ਅਹਿਨਿਸ ਗੁਰੂ ਗੁਰੂ ਜਪਣਾ ਅਤੇ ਰਸਨਾ ਦੁਆਰਾ ਸਦਾ ਵਾਹਿਗੁਰੂ ਨਾਮ ਦਾ ਕਥਣਾ ਤੇ ਕਥਾ ਜਾਣਾ ਹੀ ਸੱਚੀ ਅਮਰ ਕਥਾ ਹੈ । ਤਾਂ ਤੇ ਇਸੇ ਅਮਰ ਕਥਾ ਦਾ ਕਰਨਾ ਹੀ ਗੁਰਮਤਿ ਅੰਦਰਿ ਵਿਧਾਨ ਰੂਪ ਹੈ । ਗੁਰਮਤਿ ਅਨੁਸਾਰ ਸਤਿਗੁਰੂ ਨੇ, ਗੁਰੂ-ਰੂਪ-ਗੁਰਬਾਣੀ ਨੇ ਨਾਮ ਸਿਮਰਨ ਹੀ ਮੁਖ ਕਰਮ ਕਰਕੇ ਦ੍ਰਿੜਾਇਆ ਹੈ । ਜੋ ਜਨ ਇਸ ਗੁਰੂ ਦ੍ਰਿੜਾਏ ਹੁਕਮ ਨੂੰ ਨਹੀਂ ਮੰਨਦੇ, ਓਹ ਗੁਰੂ ਤੋਂ ਬਮੁਖ ਤੇ ਮਨਮੁਖ ਹਨ। ਇਹ ਸਿਮਰਨ ਕੇਵਲ ਗੁਰੂ ਦੁਆਰਿਓਂ ਹੀ ਮਿਲਦਾ ਹੈ।
ਜਿਸ ਗੁਰੂ ਨੇ ਭਵ-ਸਾਗਰ ਵਿਚਿ ਡੁਬਦੇ ਪ੍ਰਾਣੀ ਨੂੰ ਨਾਮ ਸਿਮਰਨ ਦੀ ਬੋਹਥ ਦੇ ਕੇ ਤਰਾਇਆ ਹੈ, ਜਿਸ ਗੁਰੂ ਦੀ ਨਾਮ-ਸਿਮਰਨ ਰੂਪੀ ਪ੍ਰਸਾਦ ਰੂਪ ਦਾਤਿ ਦੇ ਪ੍ਰਤਾਪ ਨਾਲਿ ਮਾਇਆ ਰੂਪ ਅਗਨੀ ਨਹੀਂ ਪੋਹ ਸਕਦੀ ਤੇ ਨਾ ਹੀ ਸੰਸਾਰਕ ਮਮਤਾ ਪੋਹ ਸਕਦੀ ਹੈ, ਤਿਸੁ ਗੁਰੂ ਦੇ ਨਾਮ-ਸਿਮਰਨੀ-ਦਾਤਿ ਦੇ ਪ੍ਰਤਾਪ ਕਰਕੇ ਸਿਮਰਨਹਾਰੇ ਦੇ ਲੋਕ ਪਰਲੋਕ ਦੋਵੇਂ ਸੰਵਾਰੇ ਜਾਂਦੇ ਹਨ। ਐਸੇ ਗੁਰੂ ਦੇ ਬਖ਼ਸ਼ੇ ਹੋਏ ਨਾਮ ਵਿਟਹੁੰ ਬਿੰਦ ਬਿੰਦ ਚੁਖ ਚੁਖ ਹੋ ਕੇ ਘੋਲੇ ਵਾਰਨੇ ਜਾਣਾ ਚਾਹੀਦਾ ਹੈ ।
ਗੁਰੂ ਸੱਚੇ ਪਾਤਸ਼ਾਹ ਦੇ ਬਖ਼ਸ਼ੇ ਨਾਮ-ਸਿਮਰਨ ਰੂਪੀ ਪ੍ਰਤਾਪ ਨਾਲ ਹੀ ਜਗਿਆਸੂ ਜਨ ਮਹਾਂ ਮੁਗਧ ਤੋਂ ਸਚੜਾ ਨਾਮ-ਨੀਸ਼ਾਨੀ, ਤੱਤ ਗਿਆਨੀ ਬਣਿ ਜਾਂਦਾ ਹੈ । ਉਸੇ ਗੁਰੂ ਦੇ ਬਖ਼ਸ਼ੇ ਹੋਏ ਵਾਹਿਗੁਰੂ ਨਾਮ ਦੀ ਸਦਾ ਸਿਮਰਨ ਰੂਪੀ ਅਕੱਥ ਕਹਾਣੀ ਕਰੀ ਜਾਣੀ ਚਾਹੀਦੀ ਹੈ । ਅੰਸਾ ਪਾਰਬ੍ਰਹਮ ਸਰੂਪ ਗੁਰੂ ਗੁਰਦੇਵ ਗੁਰੂ ਨਾਨਕ ਹੀ ਹੈ । ਵਡੇ ਭਾਗਾਂ ਕਰਕੇ ਹੀ ਅਜਿਹੇ ਸਚੜੇ ਗੁਰੂ ਦੀ ਸਰਨਿ ਪ੍ਰਾਪਤ ਹੁੰਦੀ ਹੈ ਅਤੇ ਅਜਿਹੇ ਗੁਰੂ ਦੀ ਸਰਨਿ ਪ੍ਰਾਪਤ ਕੀਤਿਆਂ ਹੀ, ਵਡੇ ਭਾਗਾਂ ਕਰਕੇ ਵਾਹਿਗੁਰੂ ਨਾਮ ਦੀ ਸਿਮਰਨ ਰੂਪੀ ਹਰੀ-ਸੇਵਾ ਨਸੀਬ ਹੁੰਦੀ ਹੈ। ਬਸ ਏਹੀ ਨਾਮ ਸਿਮਰਨ
ਗਾਥਾ ਗੁੰਫ ਗੋਪਾਲ ਕਥਾ ਮਥ ਮਾਨ ਮਰਦਨਹ ॥
ਹਤੰ ਪੰਚ ਸਤਰੇਣ ॥ ਨਾਨਕ ਹਰਿ ਬਾਣੇ ਪ੍ਰਹਾਰਣਹ ॥੬॥
ਗਾਥਾ ਮਹਲਾ ੫, ਪੰਨਾ ੧੩੬੦
ਵਾਹਿਗੁਰੂ ਰੂਪੀ ਗੁਣਾਂ ਦੀ ਗੁੰਫਤ ਕੀਤੀ ਹੋਈ ਨਾਮ ਰੂਪੀ ਮਾਲਾ, ਨਾਮ ਅਭਿਆਸ ਰੂਪੀ ਕਥਾ ਐਸੀ ਹੈ ਜਿਸ ਦੇ ਕੀਤਿਆਂ (ਵਾਹਿਗੁਰੂ ਨਾਮ ਅਭਿਆਸਿਆਂ) ਹੰਕਾਰ ਦੂਰ ਹੁੰਦਾ ਹੈ, ਕਾਮ ਕ੍ਰੋਧ ਆਦਿਕਾਂ ਦਾ ਨਾਸ ਹੋ ਜਾਂਦਾ ਹੈ । ਇਸ ਗੁਰਵਾਕ ਅੰਦਰਿ ਵਾਹਿਗੁਰੂ ਦੇ ਗੁਣਾਂ ਨੂੰ ਕਥਨਾ, ਵਾਹਿਗੁਰੂ ਨਾਮ ਅਭਿਆਸ ਕਰਨਾ ਹੀ ਸਪੱਜਟ ਤੌਰ ਤੇ ਕਥਾ ਦਾ ਕਰਨਾ ਮੰਨਿਆ ਗਿਆ ਹੈ । ਇਹ ਨਾਮ ਅਭਿਆਸ ਹੀ ਹੈ ਜਿਸ ਦੇ ਸਾਸਿ ਗਿਰਾਸਿ ਜਪਿਆਂ ਮਾਣ ਆਦਿਕ ਦਾ ਮਰਦਨ ਹੁੰਦਾ ਹੈ । ਨਿਰੀ ਅਰਥਾਬੰਦੀ, ਜੋ ਕਿ ਕਥਾ ਦਾ ਕਰਨਾ ਹੈ, ਅਲਪੱਗ ਬੁੱਧੀ ਅਨੁਸਾਰ ਅਰਥ ਕਰਿ ਕਰਿ ਪਰਫੁੱਲੀਆਂ ਪਾਵਣਾ ਕਿਸੇ ਲੇਖੇ ਨਹੀਂ । ਗੁਰਮਤਿ ਅਨੁਸਾਰ ਅਭਿਆਸ ਹੀ ਐਸੀ ਸਾਰ ਕਥਾ ਹੈ, ਜਿਸ ਦੀ ਪਰਸ ਕਲਾ ਦੁਆਰਾ ਪੰਚਾਂ ਦੂਤਾਂ ਦਾ ਨਾਸ ਹੋ ਜਾਂਦਾ ਹੈ । ਪਾਰਸ ਰੂਪੀ ਨਾਮ ਸਿਮਰ ਸਿਮਰ ਕੇ ਹੀ, ਨਾਮ ਨੂੰ ਬਾਰੰਬਾਰ ਜਪਨ (ਕਥਨ) ਕਰਨਾ ਹੀ ਤੱਤ ਗੁਰਮਤਿ ਕਥਾ ਹੈ। ਇਸ ਤੋਂ ਉਪਰੰਤ ਹੋਰ ਕੋਈ ਕਥਾ ਨਹੀਂ । ਇਹੀ ਨਾਮ ਸਿਮਰਨ ਰੂਪੀ ਪਾਰਸ ਕਥਾ ਹੀ ਗੂੜ੍ਹ ਅਪਾਰ ਗੁਰਮਤਿ ਗਾਥਾ ਹੈ।
ਸੁੰਦਰ ਮੰਦਰ ਸੈਣਹ ॥ ਜੇਣ ਮਧ ਹਰਿ ਕੀਰਤਨਹ ॥
ਮੁਕਤੇ ਰਮਣ ਗੋਬਿੰਦਹ ॥ ਨਾਨਕ ਲਬਧੀ ਬਡ ਭਾਗਣਹ ॥੧੨॥
ਗਾਥਾ ਮਹਲਾ ੫, ਪੰਨਾ ੧੩੬੦
ਤਿਨ੍ਹਾਂ ਮੰਦਰਾਂ ਦਾ ਸੋਣਾ (ਨਿਵਾਸ ਕਰਨਾ) ਹੀ ਸੁੰਦਰ ਸੋਹਣਾ ਹੈ, ਜਿਨ੍ਹਾਂ ਅੰਦਰਿ ਹਰਿ ਕੀਰਤਨ ਰੂਪੀ ਵਾਹਿਗੁਰੂ ਨਾਮ ਦੀ ਕਥਾ ਸਾਸ ਸਾਸ ਹੁੰਦੀ ਰਹਿੰਦੀ ਹੈ । ਵਾਹਿਗੁਰੂ ਨਾਮ ਨੂੰ ਰਟਣਹਾਰੇ ਹੀ ਸੱਚੇ ਜੀਵਨ-ਮੁਕਤਿ ਗੁਰਮੁਖਿ ਜਨ ਹਨ । ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਕਿ ਵਾਹਿਗੁਰੂ ਨਾਮ ਰੂਪੀ ਕੀਰਤਨ ਕਥਾ ਵਡੇ ਭਾਗਾਂ ਕਰਕੇ ਲਭਦੀ ਹੈ । ਜਿਨ੍ਹਾਂ ਘਟਾਂ ਅੰਦਰਿ ਵਾਹਿਗੁਰੂ ਨਾਮ ਰੂਪੀ ਕੀਰਤਨ ਅਭਿਆਸ ਦਮ-ਬਦਮ ਚਲਦਾ ਹੀ ਰਹਿੰਦਾ ਹੈ, ਸੋਈ ਘਟ ਹੀ ਸੁੰਦਰ ਸੋਹਣੇ ਹਨ। ਨਾਮ ਵਿਹੂਣੇ ਘਰ, ਮੰਦਰ, ਘਟ ਸਭ ਮਸਾਣ ਸਮਾਨ ਹਨ।
ਜਥ ਕਥ ਰਮਣੰ ਸਰਣੰ ਸਰਬਤ੍ਰ ਜੀਅਣਹ ॥
ਤਬ ਲਗਣੰ ਪ੍ਰੇਮ ਨਾਨਕ ॥ ਪਰਸਾਦੰ ਗੁਰ ਦਰਸਨਹ ॥੧੭॥
ਗਾਥਾ ਮਹਲਾ ੫, ਪੰਨਾ ੧੩੬੧
ਜਿਥੇ ਸਭ ਜੀਆਂ ਦੀ ਜੀਵਾਲਣਹਾਰ, ਸਰਨਪਾਲ ਵਾਹਿਗੁਰੂ ਦੇ ਨਾਮ ਦੀ ਕਥਾ ਰਮੀ (ਰਟੀ) ਜਾਂਦੀ ਹੈ, ਅਰਥਾਤ, ਜਿਥੇ ਨਾਮ ਅਭਿਆਸ ਰੂਪੀ ਕਥਾ ਹੀ ਕਥੀ ਜਾਂਦੀ ਹੈ, ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ, ਤਿਥੇ ਹੀ ਨਾਮ ਅਭਿਆਸੀ ਪ੍ਰੇਮੀਆਂ ਦਾ ਪ੍ਰੇਮ ਲਗਦਾ ਹੈ । ਭਾਵ, ਨਾਮ ਅਭਿਆਸੀ ਪ੍ਰੇਮੀ ਤਿਥੇ ਹੀ ਪ੍ਰੇਮ ਨਾਲ ਬਹਿੰਦੇ ਹਨ, ਜਿਥੇ ਕੇਵਲ ਨਾਮ ਅਭਿਆਸ ਰੂਪੀ ਕਥਾ-ਕੀਰਤਨ ਹੀ ਨਿਰੋਲ ਨਿਰਬਾਣ ਸਰੂਪ ਵਿਚਿ ਹੁੰਦਾ ਹੈ । ਜਿਥੇ ਨਿਰਬਾਣ ਕਥਾ ਕੀਰਤਨ ਨਾਮ ਤੋਂ ਬਿਹੂਨ, ਹੋਰ ਮਨ-ਘੜਤ ਕਥਾ-ਕਥਲੀਆਂ ਕੱਚੀਆਂ ਬਾਣੀਆ ਦੁਆਰਾ ਘੜ ਘੜ ਪਾਈਆਂ ਜਾਂਦੀਆਂ ਹਨ ਉਥੇ ਸੱਚੇ ਨਾਮ ਅਭਿਆਸੀ, ਸੱਚੀ ਕਥਾ ਕੀਰਤਨ ਦੇ ਰਸੀਏ ਪ੍ਰੇਮੀ ਜਨ ਠਹਿਰ ਹੀ ਨਹੀਂ ਸਕਦੇ ।
ਚਰਣਾਰਬਿੰਦ ਮਨ ਬਿਧੰ ਸਿਧੰ ਸਰਬ ਕੁਸਲਣਹ ॥
ਗਾਥਾ ਗਾਵੰਤਿ ਨਾਨਕ ਭਬੰ ਪਰਾ ਪੂਰਬਣਹ ॥੧੮॥
ਗਾਥਾ ਮਹਲਾ ੫, ਪੰਨਾ ੧੩੬੧
ਜਿਨ੍ਹਾਂ ਅਭਿਆਸੀ ਜਨਾਂ ਦਾ ਗੁਰਮਤਿ ਨਾਮ ਜਪ ਜਪ ਕੇ ਵਾਹਿਗੁਰੂ ਅਕਾਲ ਪੁਰਖ ਦੇ ਚਰਨ-ਕੰਵਲਾਂ ਨਾਲ ਮਨ ਬੇਧਿਆ ਗਿਆ ਹੈ, ਤਿਨ੍ਹਾਂ ਨੂੰ ਸਭ ਸੁਖਾਂ ਸਿਰ ਸਾਰ ਸੁਖ ਦੀ ਪ੍ਰਾਪਤੀ ਹੋਈ ਹੈ । ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਕਿ ਜੋ ਜਨ ਵਾਹਿਗੁਰੂ ਅਕਾਲ ਪੁਰਖ ਨੂੰ ਪਰਾ-ਪੂਰਬਲੇ ਸਫੁਟ ਅੰਕੁਰ ਅਨੁਸਾਰ ਭਾ ਗਏ ਹਨ, ਅਰਥਾਤ, ਜਿਨ੍ਹਾਂ ਉਪਰ ਪਰਬਲੇ ਕਰਮਾਂ ਦੇ ਅੰਕੁਰ ਸਫਟ ਹੋਣ ਅਨੁਸਾਰ ਵਾਹਿਗੁਰੂ ਅਕਾਲ ਪੁਰਖ ਦੀ ਸੱਚੀ ਪ੍ਰਸੰਨਤਾ ਹੋਈ ਹੈ, ਸੇਈ ਵਡਭਾਗੇ ਜਨ ਵਾਹਿਗੁਰੂ ਨਾਮ ਦੀ ਕਥਾ ਨੂੰ ਕਰਦੇ ਹਨ । ਵਾਹਿਗੁਰੂ ਦੇ ਧੁਰੋਂ ਆਏ ਧੁਰੋਂ ਗੁੰਫਤਾਏ ਗੁਣਾਂ ਦੀ ਗਾਥਾ ਰੂਪ ਕਥਾ ਨੂੰ ਗਾਉਂਦੇ ਹਨ, ਨਹੀਂ ਤਾਂ ਐਵੇਂ ਮਨ-ਘੜਤ ਕਥੋਲੀਆਂ ਘੜਨ ਵਾਲੇ ਕਥੋਕੜ ਅਲਪੱਗ ਅਗਿਆਨੀ ਪੁਰਸ਼ ਐਵੇਂ ਆਪਣਾ ਮਨ ਹੀ ਪਰਚਾਉਂਦੇ ਹਨ ਅਤੇ ਸ਼ੁਸ਼ਕ ਕਹਾਣੀਆਂ ਸੁਣਨ ਵਾਲੇ ਅਲਪੱਗ ਪੁਰਸ਼ਾਂ ਨੂੰ ਮਨ-ਘੜਤ ਕਥੋਲੀਆਂ ਪਾ ਪਾ ਕੇ ਰੀਝਾਉਂਦੇ ਹਨ।
ਬੇਦ ਪੁਰਾਣ ਸਾਸਤ੍ਰ ਬੀਚਾਰੰ ॥ ਏਕੰਕਾਰ ਨਾਮ ਉਰਧਾਰੰ ॥
ਕੁਲਹ ਸਮੂਹ ਸਗਲ ਉਧਾਰੰ ॥ ਬਡਭਾਗੀ ਨਾਨਕ ਕੇ ਤਾਰੰ ॥੨੦॥
ਗਾਥਾ ਮਹਲਾ ੫, ਪੰਨਾ ੧੩੬੧
ਗੁਰਮਤਿ ਅਨੁਸਾਰ ਗੁਰਮਤਿ ਦੇ ਤੱਤ ਉਰ-ਧਾਰਨਾ ਹੀ ਬੇਦ ਪੁਰਾਣ ਸ਼ਾਸਤਾਂ ਦਾ ਆਸ਼ੇ ਅਨਕੂਲ ਏਕੰਕਾਰ ਨਾਮ ਦੀ ਬੀਚਾਰਨਾ ਹੈ। ਨਾਮ ਅਭਿਆਸ ਨੂੰ ਹਿਰਦੇ ਅੰਦਰਿ ਧਾਰ ਧਾਰ ਕੇ ਨਾਮ ਅਭਿਆਸੀ ਜਨ ਆਪ ਭੀ ਉਧਰਦੇ ਹਨ ਅਤੇ ਸਾਰੀਆਂ ਕੁਲਾਂ ਨੂੰ ਸਮੁੱਚੇ ਤੌਰ ਤੇ ਉਦਾਰ ਦੇਂਦੇ ਹਨ । ਅਜਿਹੇ ਕੁਲਾਂ ਨੂੰ ਤਾਰਨਹਾਰੇ
ਅਗਲਾ ਗੁਰਵਾਕ ਭੀ ਇਹੋ ਭਾਵ ਨਿਰੂਪਨ ਕਰਦਾ ਹੈ ਕਿ ਵਾਹਿਗੁਰੂ ਗੋਬਿੰਦ ਨਾਮ ਨੂੰ ਸਿਮਰਨਾ ਸਮੂਹ ਕੁਲਾਂ ਨੂੰ ਉਧਾਰਨ ਦੀ ਪਾਰਸ ਰਸਾਇਣੀ ਕਲਾ ਵਰਤਾਉਂਦਾ ਹੈ । ਪਰ ਇਹ ਵਾਹਿਗੁਰੂ ਨਾਮ ਦਾ ਸਿਮਰਨ ਗੁਰੂ ਘਰ ਦੀ (ਗੁਰੂ ਨਾਨਕ ਸਾਹਿਬ ਦੀ) ਸਾਧ ਸੰਗਤਿ ਵਿਚ ਹੀ ਲਭਦਾ ਹੈ । ਵਡਭਾਗੀ ਹੀ ਅਜਿਹੀ ਗੁਰੂ ਰੂਪ ਸਾਧ ਸੰਗਤਿ ਨੂੰ ਭੇਟਦੇ ਹਨ । ਯਥਾ:-
ਸਿਮਰਣੰ ਗੋਬਿੰਦ ਨਾਮੰ ਉਧਰਣੰ ਕੁਲ ਸਮੂਹਣਹ ॥
ਲਬਧਿਅੰ ਸਾਧ ਸੰਗੇਣਿ ਨਾਨਕ ਵਡਭਾਗੀ ਭੇਟੰਤਿ ਦਰਸਨਹ ॥੨੧॥
ਗਾਥਾ ਮਹਲਾ ੫, ਪੰਨਾ ੧੩੬੧
ਅਕਥ ਕਥਾ ਅਮਰਾਪੁਰੀ ਜਿਸੁ ਦੇਇ ਸੁ ਪਾਵੈ ॥੧੩॥
ਸਵਈਏ ਮਹਲੇ ਚਉਥੇ ਕੇ, ਪੰਨਾ ੧੩੯੮
ਵਾਹਿਗੁਰੂ ਨਾਮ ਗੁਰਮੰਤ੍ਰ ਰੂਪੀ ਅਕੱਥ ਕਥਾ ਧੁਰੋ ਅਮਰ ਅਟਾਰਿਓਂ ਅਮਰਾਪੁਰੀ ਤੋਂ ਉਤਰੀ ਹੈ ਅਤੇ ਗੁਰੂ ਨਾਨਕ ਦੁਆਰਾ ਹੀ ਉਤਰੀ ਹੈ । ਜਿਸ ਨੂੰ ਗੁਰੂ ਕਰਤਾਰ ਇਹ ਅਮਰੋਂ, ਧੁਰ ਦਰਗਾਹੋਂ ਆਈ ਦਾਤਿ ਦੇਵੇ, ਤਿਸੇ ਨੂੰ ਹੀ ਮਿਲਦੀ ਹੈ । ਤਾਂ ਤੇ ਇਸ ਅਮਰਾਪੁਰੀ ਵਾਲੀ ਧੁਰ-ਧੁਰੰਦਰੀ ਅਕੱਥ ਕਥਾ, ਵਾਹਿਗੁਰੂ ਨਾਮ ਗਰਮੰਤ੍ਰ ਦੀ ਅਕਹਿ ਦਾਤਿ ਨੂੰ ਹੋਰ ਕੌਣ ਕਹਿ ਕਥ ਸਕਦਾ ਹੈ ? ਇਹ ਅਕੱਥ ਕਥਾ ਹੈ । ਇਹ ਅਕੱਥ ਵਾਹਿਗੁਰੂ ਗੁਰੂ ਕਰਤਾਰ ਦੀ ਅਕੱਥਨੀਯ ਨਦਰ ਮੇਹਰ ਦੁਆਰਾ ਹੀ ਨਦਰ-ਪਾ-ਗੁਰਮੁਖਾਂ ਨੂੰ ਮਿਲਦੀ ਹੈ । ਸਾਰੀ ਗੁਰਬਾਣੀ ਇਸੇ ਅਕੱਥ ਕਥਾ ਦੀ ਵਿਆਖਿਆ ਹੈ। ਤਾਂ ਤੇ ਗੁਰਬਾਣੀ ਗਾਵਣਾ ਤੇ ਗੁਰਮੰਤ੍ਰ ਵਾਹਿਗੁਰੂ ਨਾਮ ਅਲਾਵਣਾ ਹੀ ਸੱਚੀ ਅਕੱਥ ਕਥਾ ਕਰਨਾ ਹੈ । ਇਸ ਤੋਂ ਬਿਨਾਂ ਅਲਪੱਗ ਮੁਖਾਗਰੀ ਅਰਥ ਅਰਥਾਵਲੀ, ਕਥੋਲ ਕਥਾਵਰੀ ਹਰਗਿਜ਼ ਹਰਗਿਜ਼ ਕਥਾ ਨਹੀਂ ਕਹਿਲਾ ਸਕਦੀ । ਗੁਰਮਤਿ ਅੰਸਾਵਰੀ (ਅੰਸ ਵਾਲੀ) ਰੌਸ਼ਨੀ (ਲਾਈਟ) ਅੰਦਰਿ ਹੋਰਸ ਰਟਨ ਰਟਾਵਰੀ ਅਲਪੱਗ ਅਰਥਾਵਲੀ ਕਰਨਾ ਮਹਾਂ ਮਨਮਤਿ ਹੈ ।
ਧਰਮ ਕਰਮ ਪੂਰੈ ਸਤਿਗੁਰੁ ਪਾਈ ਹੈ ॥
ਜਾ ਕੀ ਸੇਵਾ ਸਿਧ ਸਾਧ ਮੁਨਿਜਨ ਸੁਰਿਨਰ ਜਾਚਹਿ
ਸਬਦ ਸਾਰੁ ਏਕ ਲਿਵ ਲਾਈ ਹੈ॥
ਫੁਨਿ ਜਾਨੈ ਕੋ ਤੇਰਾ ਅਪਾਰੁ ਨਿਰਭਉ ਨਿਰੰਕਾਰੁ
ਅਕਥ ਕਥਨਹਾਰੁ ਤੁਝਹਿ ਬੁਝਾਈ ਹੈ॥
ਭਰਮ ਭੂਲੇ ਸੰਸਾਰ ਛੂਟਹੁ ਜੂਨੀ ਸੰਘਾਰ
ਜਮ ਕੋ ਨ ਡੰਡਕਾਲ ਗੁਰਮਤਿ ਧਾਈ ਹੈ॥
ਮਨ ਪ੍ਰਾਣੀ ਮੁਗਧ ਬੀਚਾਰੁ ਅਹਿਨਿਸਿ ਜਪੁ
ਧਰਮ ਕਰਮ ਪੂਰੈ ਸਤਿਗੁਰੁ ਪਾਈ ਹੈ॥੨॥
ਸਵਈਏ ਮਹਲੇ ਚਉਥੇ ਕੇ, ੧੩੯੮
ਪੂਰੇ ਸਤਿਗੁਰੂ ਦਾ ਪਾਵਣਾ ਹੀ ਸਾਰ ਕਰਮ ਧਰਮ ਦਾ ਪਾਵਣਾ ਹੈ, ਕਿਉਂਕਿ ਸਾਰੇ ਧਰਮਾਂ ਵਿਚੋਂ ਸ੍ਰੇਸ਼ਟ ਧਰਮ ਤੇ ਨਿਰਮਲ ਕਰਮ ਨਾਮ ਜਪਣਾ ਹੀ ਹੈ । ਯਥਾ:-
ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲੁ ਕਰਮੁ ॥੮॥੩॥
ਗਉੜੀ ਸੁਖਮਨੀ ਮ: ੫, ਪੰਨਾ ੨੬੬
ਇਹ ਕੇਵਲ ਸਤਿਗੁਰੂ ਦੁਆਰਾ ਗੁਰਮਤਿ ਦੁਆਰਾ ਹੀ ਪ੍ਰਾਪਤ ਹੁੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਦਾ ਸਿਖ ਸੇਵਕ ਬਣਿਆਂ ਹੀ ਸਿਧ ਸਾਧਿਕ, ਸੁਰ ਨਰ ਮੁਨ ਜਨਾਂ ਨੂੰ ਸਾਰ ਸ਼ਬਦ ਗੁਰਮੰਤ੍ਰ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਅਤੇ ਤਾਹੀਓਂ ਓਹਨਾਂ ਦੀ ਯਾਚਨਾ-ਮਈ ਘਾਲ ਥਾਇੰ ਪੈਂਦੀ ਹੈ; ਜਦੋਂ ਓਹ ਇਕ-ਲਿਵ ਲਾਇ ਕੈ ਨਾਮ ਅਭਿਆਸ ਦੀ ਕਮਾਈ ਕਰਦੇ ਹਨ। ਨਹੀਂ ਤਾਂ ਅਪਾਰ ਨਿਰਭਉ ਨਿਰੰਕਾਰ ਵਾਹਿਗੁਰੂ ਦਾ ਗਲੀਂ ਬਾਤੀਂ ਕੋਈ ਅੰਤ ਪਾਰਾਵਾਰ ਨਹੀਂ ਪਾ ਸਕਦਾ । ਉਹ ਅਕੱਥ ਹੈ; ਕਿਸੇ ਤੋਂ ਕਥਿਆ ਨਹੀਂ ਜਾ ਸਕਦਾ । ਨਾਮ ਗੁਰਮੰਤ੍ਰ ਅਕੱਥ ਕਥਾ ਦਾ ਕਥਨਹਾਰ ਕੇਵਲ ਗਰੂ ਸਮਰੱਥ ਹੀ ਹੈ । ਗੁਰੂ ਸਮਰੱਥ ਦੁਆਰਾ ਹੀ ਵਾਹਿਗੁਰੂ ਨਾਮ ਰੂਪੀ ਅਕੱਥ ਕਥਾ ਬੁਝੀ ਜਾ ਸਕਦੀ ਹੈ ।
ਤਾਂ ਤੇ, ਹੇ ਭ੍ਰਮ ਭੂਲੇ ਸੰਸਾਰੀ ਜੀਵ ! ਜੇ ਲੱਖ ਚਉਰਾਸੀਹ ਜੂਨੀਆਂ ਦੇ ਚੱਕਰ ਤੋਂ ਅਤੇ ਜਨ ਸੰਘਾਰੀ ਮਾਰਾਂ ਤੋਂ ਤੇ ਜਮ-ਕਾਲ-ਡੰਡ ਤੋਂ ਛੁਟਣਾ ਚਾਹੁੰਦੇ ਹੋ ਤਾਂ ਕੇਵਲ ਗੁਰਮਤਿ ਦੁਆਰਾ ਹੀ ਵਾਹਿਗੁਰੂ ਨਾਮ ਦੀ ਅਕੱਥ ਕਥਾ ਨੂੰ ਧਿਆਵੋ । ਹੇ ਮਨ ਮੁਗਧ ਮੂਰਖ ਪ੍ਰਾਣੀ ! ਏਸੇ ਨਾਮ ਦੀ ਜਪ-ਕਮਾਈ ਦਾ ਅਭਿਆਸ ਅਭਿਆਸੋ (ਵੀਚਾਰ ਵੀਚਾਰ), ਇਉਂ ਇਸ ਬਿਧਿ ਹੀ ਸਤਿਗੁਰੂ ਨਾਨਕ ਦੇ ਦ੍ਰਿੜਾਏ ਸੱਚੇ ਧਰਮ ਕਰਮ ਦੇ ਪਾਤ੍ਰ ਬਣ ਸਕਦੇ ਹੋ ।
ਗੁਰ ਅੰਗਦ ਦੀਅਉ ਨਿਧਾਨੁ ਅਕਥ ਕਥਾ ਗਿਆਨੁ
ਪੰਚ ਭੂਤ ਬਸਿ ਕੀਨੇ ਜਮਤ ਨ ਤ੍ਰਾਸ ॥
ਗੁਰ ਅਮਰ ਗੁਰੂ ਸ੍ਰੀ ਸਤਿ ਕਲਿਜੁਗ ਰਾਖੀ ਪਤਿ
ਅਘਨ ਦੇਖਤ ਗਤੁ ਚਰਨ ਕਵਲ ਜਾਸ ॥੪॥
ਸਵਈਏ ਮਹਲੇ ਚਉਥੇ ਕੇ, ਪੰਨਾ ੧੩੯੯
ਗੁਰੂ ਅੰਗਦ ਸਾਹਿਬ ਦੂਸਰੀ ਪਾਤਸ਼ਾਹੀ ਨੇ ਗੁਰੂ ਅਮਰਦਾਸ ਨੂੰ ਅਕੱਥ ਕਥਾ ਰੂਪੀ ਗੁਰਮੰਤ੍ਰ ਗਿਆਨ ਮਈ ਐਸਾ ਨਿਧਾਨ (ਖ਼ਜ਼ਾਨਾ) ਬਖ਼ਸ਼ਿਆ ਕਿ ਕਾਮ ਆਦਿ
ਅਗਲੇਰੇ ਚਾਰੇ ਛੰਤ ਝੋਲਣੇ ਦੇ ਕੇਵਲ ਇਹੀ ਦ੍ਰਿੜਾਉਂਦੇ ਹਨ ਕਿ ਸੁਆਸਿ ਸੁਆਸਿ ਗੁਰਮਤਿ ਨਾਮ ਅਭਿਆਸ ਰੂਪੀ ਕਥਾ ਕਰਨੀ ਹੀ ਗੁਰਮਤਿ ਅਨੁਸਾਰ ਉਚਿਤ ਹੈ । ਗੁਰਮਤਿ ਅਨੁਸਾਰ ਗੁਰਮਤਿ ਨਾਮ ਅਭਿਆਸ ਤੇ ਗੁਰਬਾਣੀ ਦਾ ਪਾਠ ਅਥਵਾ ਅਖੰਡ ਕੀਰਤਨ ਤੋਂ ਬਿਨਾਂ ਕਿਸੇ ਭੀ ਅਰਥ ਕਰਨੀ ਕਥਾ ਦਾ ਵਿਧਾਨ ਨਹੀਂ, ਸਗੋਂ ਸਰਬੱਗਤਾ ਦੇ ਭਾਵ ਵਾਲੀ ਗੁਰਬਾਣੀ ਰੂਪੀ ਅਕੱਥ ਕਥਾ ਨੂੰ ਅਲਪੱਗਤਾ ਵਾਲੀ ਬੁੱਧੀ ਦੁਆਰਾ ਵੀਚਾਰਨਾ ਅਰਥਾਂ ਦੇ ਅਨਰਥ ਕਰਨਾ ਹੈ। ਮਨਘੜਤ ਕਥੋਲੀਆਂ ਪਾ ਪਾ ਕੇ ਅਕੱਥ ਕਥਾ ਰੂਪ ਗੁਰਬਾਣੀ ਦੇ ਪ੍ਰਵਾਹ ਤੋਂ ਗੁੰਮ ਹੋਣਾ ਹੈ ।
ਅਕਥ ਕਥਾ ਕਥੀ ਨ ਜਾਇ ਤੀਨਿ ਲੋਕ ਰਹਿਆ ਸਮਾਇ
ਸੁਤਹਸਿਧ ਰੂਪੁ ਧਰਿਓ ਸਾਹਨ ਕੈ ਸਾਹਿ ਜੀਓ ॥
ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੩॥
ਸਵਈਏ ਮਹਲੇ ਚਉਥੇ ਕੇ, ਪੰਨਾ ੧੪੦੩
ਉਸ ਵਾਹਿਗੁਰੂ ਦੀ ਅਕੱਥ ਕਥਾ ਵਰਨਨ ਕਰਨੋਂ ਕਥਨ ਕਰਨ ਅਗੋਚਰੀ ਹੈ । ਧੁਰੋਂ ਆਈ ਬਾਣੀ ਹੀ ਸਰਬੱਗ ਸਰਬਗਮੀ ਕਥਾ ਹੈ । ਅਲਪਗ ਬੁੱਧੀ ਵਾਲਿਆਂ ਦੀ ਮਨਮਤੜੀ ਅਰਥਾਬੰਦੀ ਦੇ ਦਾਇਰੇ ਅੰਦਰ ਨਹੀਂ ਆ ਸਕਦੀ । ਇਹ ਅਗਮ ਅਗੋਚਰੀ ਕਥਾ ਕਿਸੇ ਬਿਧਿ ਭੀ ਕਥੀ ਨਹੀਂ ਜਾ ਸਕਦੀ। ਬਸ ਗੁਰਬਾਣੀ ਦਾ ਉਚਾਰਨਾ, ਸ਼ੁੱਧ ਸਰੂਪ ਵਿਚਿ ਅਤੇ ਅਖੰਡਤਾ ਦੇ ਪਰਵਾਹ ਵਿਚਿ ਉਚਾਰੀ ਜਾਣਾ ਹੀ ਗੁਰਮਤਿ ਅਨੁਸਾਰ ਅਕੱਥ ਕਥਾ ਦਾ ਕਥਣਾ ਹੈ । ਸਰਬੱਗ ਪੁਰਸ਼ਾਂ ਦੀ ਰਸਨਾ ਦੁਆਰਾ ਅਮਰ ਅਟਾਰਿਓਂ ਉੱਤਰੀ, ਸਰਬੱਗ ਪੁਰਸ਼ਾਂ ਦੀ ਉਚਰੀ ਸੱਚੀ ਗੁਰਬਾਣੀ ਨੂੰ ਕਚ-ਪਿਚੋ ਅਰਥਾਂ ਨਾਲ ਮਿਲਾਉਣਾ ਕੰਚਨ ਅਤੇ ਕੱਚ ਨੂੰ ਮਿਲਾਉਣਾ ਹੈ । ਧੁਰ ਪਰਮਾਤਮੀ ਪਦ ਨੂੰ ਪੁੱਗੇ ਹੋਏ ਧੁਰੋਂ ਹੁਕਮ ਲੈ ਕੇ ਆਏ ਹੋਏ ਗੁਰੂ ਸਾਹਿਬਾਨ ਤੋਂ ਬਿਨਾਂ ਅਗਮ ਅਗੋਚਰੀ ਗੁਰਬਾਣੀ ਦੀ ਗਤਿ ਮਿਤਿ ਨੂੰ ਕੌਣ ਜਾਣ ਸਕਦਾ ਹੈ ?
ਗੁਰਬਾਣੀ ਦੇ ਬੋਹਿਥ, ਅਗਮ ਅਗੋਚਰੀ ਗੁਰਬਾਣੀ ਦੇ ਜਹਾਜ਼, ਗੁਰੂ
॥ ਇਤਿ ॥