Back ArrowLogo
Info
Profile
ਨਾਮ ਨੂੰ ਅਕੱਥ ਕਥਨੀ ਦੀ ਲਿਵਤਾਰ ਵਿਚ ਕਹਿ ਕਹਿ ਕੇ ਤੇ ਸੁਣ ਸੁਣ ਕੇ ਨਿਜ ਘਰ ਵਾਸਾ ਜਾਇ ਪਾਉਂਦਾ ਹੈ । ਵਾਹਿਗੁਰੂ ਨਾਮ ਦੀ ਲਗਾਤਾਰ ਤਾਰ ਵਿਚਿ ਰੱਟੀ ਜਾਣ ਵਾਲੀ ਇਸ ਅਕੱਥ ਕਥਾ ਤੋਂ ਬਿਨਾਂ ਹੋਰ ਕਥਨੀ ਬਦਨੀ ਦਾ ਕਰਨਾ ਸਭ ਫੋਕਟ ਗੱਲਾਂ ਦਾ ਕਰਨਾ ਹੀ ਹੈ । ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਕਿ ਨਾਮ ਬਿਨਾਂ ਹੋਰ ਕਥਨੀ ਬਦਨੀ ਸਭ ਬਾਦ ਹੈ ਤੇ ਜਲ ਜਾਣ ਦੇ ਲਾਇਕ ਹੈ।

ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ ॥

ਆਪਾ ਮਧੇ ਆਪੁ ਪਰਗਾਸਿਆ ਪਾਇਆ ਅੰਮ੍ਰਿਤੁ ਨਾਮੁ ॥੧॥

ਕਰਤਾ ਤੂੰ ਮੇਰਾ ਜਜਮਾਨੁ ॥

ਇਕ ਦਖਿਣਾ ਹਉ ਤੈ ਪਹਿ ਮਾਗਉ

ਦੇਹਿ ਆਪਣਾ ਨਾਮੁ ॥੧॥ਰਹਾਉ॥੪॥੭॥

ਪ੍ਰਭਾਤੀ ਮਹਲਾ ੧, ਪੰਨਾ ੧੩੨੯

ਗੁਰੂ ਨਾਨਕ ਸਾਹਿਬ ਵਾਹਿਗੁਰੂ ਕਰਤਾਰ ਰੂਪੀ ਜਜਮਾਨ ਪਾਸੋਂ ਸੱਚੇ ਜਾਚਕੀ ਪ੍ਰੋਹਤ ਬਣ ਕੇ ਕੇਵਲ ਨਾਮ ਰੂਪੀ ਦਖਿਣਾ ਦਾ ਦਾਨ ਹੀ ਮੰਗਦੇ ਹਨ । ਏਸੇ ਅੰਮ੍ਰਿਤ ਨਾਮ ਨੂੰ ਇਕੇ-ਤਾਰ ਜਪੀ ਜਾਣਾ ਹੀ ਸੱਚੀ ਅਕੱਥ ਕਥਾ ਵਾਲੀ ਬ੍ਰਹਮ ਵਿਦਿਆ ਦੀ ਦਾਤਿ ਜਾਣਦੇ ਹਨ। ਏਹੀ ਦਾਤਿ-ਪ੍ਰਾਪਤੀ, ਅਰਥਾਤ, ਅਕੱਥ ਕਥਾ ਰੂਪੀ ਨਾਮ ਦੀ ਲਗਾਤਾਰ ਅਭਿਆਸ ਰਟਨਾਵਤੀ ਨੂੰ ਹੀ ਗੁਰੂ ਨਾਨਕ ਸਾਹਿਬ ਸੱਚੀ ਵਿਦਿਆ ਦਾ ਵੀਚਾਰਨਾ ਦਸਦੇ ਹਨ । ਐਸੀ ਅਕਲ ਕਲਾ ਸਪੰਨ ਸੱਚੀ ਵਿਦਿਆ ਗੁਰ ਪ੍ਰਸਾਦ ਕਰਿ ਹੀ ਪ੍ਰਾਪਤ ਹੁੰਦੀ ਹੈ । ਸਤਿਗੁਰੂ ਦੀ ਨਦਰਿ ਮੇਹਰ ਨਾਲ ਹੀ ਸੱਚੀ ਗੁਰਮਤਿ ਵਿਦਿਆ ਦਾ ਪ੍ਰਸਾਦ ਰੂਪੀ ਦਾਨ ਮਿਲਦਾ ਹੈ । ਐਸੀ ਗੁਰਮਤਿ ਨਾਮ ਅਭਿਆਸ ਰੂਪੀ ਸੱਚੀ ਵਿਦਿਆ ਨੂੰ ਗੁਰ ਪ੍ਰਸਾਦਿ ਪ੍ਰਾਪਤ ਕਰਕੇ ਅਤੇ ਗੁਰ ਪ੍ਰਸਾਦੀ ਹੀ ਰਟ ਰਟ ਕੇ ਅਖੰਡਾਕਾਰ ਧੁਨੀ ਵਿਚ ਰਟੀ ਜਾਣ, ਅਭਿਆਸ ਕਰੀ ਜਾਣ ਰੂਪੀ ਸਚੜੇ ਵੀਚਾਰ ਦੇ ਪ੍ਰਾਪਤਿ ਕਰਕੇ ਵਾਹਿਗੁਰੂ ਦੀ ਦਰਗਾਹ ਵਿਚਿ ਸਚੜਾ ਮਾਣ ਪ੍ਰਾਪਤ ਹੁੰਦਾ ਹੈ। ਓਹ ਵਿਦਿਆ ਅਵਿਦਿਆ ਹੈ ਜਿਸ ਨੂੰ ਪੜ੍ਹ ਪੜ੍ਹ ਕੇ ਕੇਵਲ ਦੁਨੀਆਦਾਰੀ ਮਾਣ ਹੀ ਪਾਈਦਾ ਹੈ । ਸੋ ਗੁਰੂ ਸੱਚੇ ਪਾਤਸ਼ਾਹ ਨੇ ਇਸ ਗੁਰਵਾਕ ਅੰਦਰਿ ਕੇਵਲ ਗੁਰਮਤਿ ਵਿਦਿਆ ਦੇ ਪੜ੍ਹਨ ਪ੍ਰਾਪਤਿ ਕਰਨ ਦਾ ਹੀ ਹੁਕਮ ਕਰ ਫੁਰਮਾਇਆ ਹੈ। ਹੋਰ ਵਿਦਿਆ ਰੂਪੀ ਸੰਸਾਰ ਕਾਰ, ਵਿਦਿਆ ਰੂਪੀ ਦੇ ਨਾਮਦ ਮਾਤ੍ਰ ਪੜ੍ਹਨ ਦਾ ਭੀ ਗੁਰੂ ਸੱਚੇ ਪਾਤਸ਼ਾਹ ਵਲੋਂ ਹੁਕਮ ਨਹੀਂ। ਅਗਲੀ ਪੰਗਤੀ ਸਾਫ਼ ਸਿਧ ਕਰ ਦੇਂਦੀ ਹੈ ਕਿ ਇਹ ਵਿਦਿਆ ਸੱਚੀ ਗੁਰਮਤਿ ਵਿਦਿਆ ਹੀ ਬ੍ਰਹਮ ਵਿਦਿਆ ਹੈ, ਅਰਥਾਤ, ਗੁਰਮਤਿ ਨਾਮ ਜਪਣ ਤੇ ਜਪੀ ਜਾਣ ਵਾਲੀ ਹੀ ਵਿਦਿਆ ਹੈ, ਜਿਸ ਦੇ ਜਪਣ ਕਰਕੇ ਆਪਣੇ ਆਪੇ ਅੰਦਰਿ ਹੀ, ਘਟ ਅੰਦਰਿ ਹੀ ਖ਼ੁਦ ਵਾਹਿਗੁਰੂ ਜੋਤੀ ਸਰੂਪ ਦਾ

162 / 170
Previous
Next