Back ArrowLogo
Info
Profile
ਗਰੀਬ ਨਿਵਾਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿਤ੍ਰ ਦੇਹ ਤੋਂ ਰੁਮਾਲ ਨੂੰ ਉਤਾਰ ਕੇ ਤੇ ਪਵਿਤ੍ਰ ਪੰਨੇ ਫੋਲ ਫੋਲ ਕੇ ਜੋ ਅਲਪਗ ਗਿਆਨੀ ਮਨ-ਮਈ ਅਰਥ ਕਰਦੇ ਹਨ, ਓਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿਤ ਦੇਹ ਉਤੇ ਥੁੱਕਾਂ ਸੁਟਣ ਦਾ ਹੀ ਅਪਰਾਧ ਕਰਦੇ ਹਨ । ਓਹਨਾਂ ਦੀ ਇਸ ਕੀਤੀ ਮਹਾਂ ਮਨਮਤਿ ਦਾ ਗੁਫਾਰਾ ਅਵੱਸ਼ ਹੀ ਓਹਨਾਂ ਨੂੰ ਭਰਨਾ ਪਵੇਗਾ । ਪਤਾ ਨਹੀਂ ਕਿ ਮੱਲੋ ਮੱਲੀ ਦੀ ਪਈ ਪਰਪਾਟੀ ਕਦੋਂ ਕੁ ਦੀ ਚਲੀ ਆਵੰਦੀ ਹੈ । ਗੁਰੂ ਘਰ ਦੇ ਇਤਿਹਾਸਾਂ ਦੀ ਕਥਾ ਕਰਨਾ ਤਾਂ ਗੁਰਮਤਿ ਅਨੁਸਾਰ  ਸਹੀ ਸਿਧ ਹੋਇਆ ਹੈ, ਪਰ ਗੁਰਬਾਣੀ ਦੀ ਕਥਾ ਕਰਨ ਦਾ ਰਿਵਾਜ ਤਾਂ ਨਿਰਾ ਹੀ ਕਿਸੇ ਅਪਰਾਧ ਭਰੀ ਮਤਿ ਦੀ ਕਾਢ ਹੈ । ਇਹ ਫ਼ੌਰਨ ਬੰਦ ਹੋਣੀ ਚਾਹੀਦੀ ਹੈ । ਨਾ ਹੀ ਥੁਕਾਂ-ਸਿਟਣੇ, ਕਥੋਲੀਆਂ ਕਰੱਗ ਗਿਆਨੀਆਂ (ਅਗਿਆਨੀਆਂ) ਨੂੰ ਹੀ ਕੋਈ ਲਾਜ ਆਉਂਦੀ ਹੈ, ਨਾ ਹੀ ਸ੍ਰੋਤੇ ਜਨਾਂ ਨੂੰ ਕੋਈ ਭੈ-ਭਾਵਨੀ ਪੂਰਤ ਲਾਜ ਕੁਲਾਜ ਦਾ ਖ਼ਿਆਲ ਉਪਜਦਾ ਹੈ । ਬਸ ਇੱਕ ਵਾਰ ਪਈ ਰੀਸ ਦਾ ਹੀ ਰਿਵਾਜ ਤੁਰਿਆ ਆਉਂਦਾ ਹੈ । ਕਥਾ ਕਬੋਲ ਆਪ ਹੀ ਬਣ ਬੈਠੇ ਗੁਰਬਾਣੀ ਦੇ ਗਿਆਨੀਆਂ ਦੇ ਪੱਲੇ ਮਨ-ਮਤਸਰ ਹੀ ਪੈਂਦੀ ਹੈ । ਓਹ ਐਵੇਂ ਹੀ ਗੁਰਬਾਣੀ ਦੇ ਅਰਥਾਂ ਦੇ ਜਾਣੂ ਬਣਨ ਦਾ ਫੋਕਾ ਅਭਿਮਾਨ ਖ੍ਰੀਦਦੇ ਹਨ । ਓਹਨਾਂ ਦਾ ਪ੍ਰਮਾਰਥ ਤਾਂ ਕੀ ਸਿੱਧ ਹੋਣਾ ਸੀ, ਸੁਆਰਥ ਭੀ ਸਿੱਧ ਨਹੀਂ ਹੁੰਦਾ ।

 

॥ ਇਤਿ ॥

 

170 / 170
Previous
Next