Back ArrowLogo
Info
Profile

੧. ਸਵਾਣੀ ਜਿਸ ਨੂੰ ਰੱਬ ਪਿਆਰਦਾ

 

ਰਾਤ ਹਨੇਰੀ, ਪੰਜਾਬੀ ਬਾਰਾਂ,

ਥੱਕਿਆ ਸਾਂ ਜੁ ਮੈਂ ਪਿਆ

ਬਿਨ ਸਾਥੀ ਨੀਂਦਰ ਦਾ ਮੈਂ ਅਕਿਆ,

ਅੱਧੀ ਰਾਤੀਂ ਉਠਿਆ ਤੰਬੂ ਦੇ ਬਾਹਰ ਖੜਾ

ਕਾਲੇ ਅਸਮਾਨਾਂ ਵਿੱਚ ਬੈਠੀ ਇਕ ਸੋਹਣੀ ਸਵਾਣੀ

ਇਕ ਕਮਾਲ ਦੀ ਰਾਣੀ ਦਾ ਸੀ ਦੀਦਾਰ ਖਿੜਿਆ

ਬਸ ਹੁਣ ਹੀ ਰੱਬ ਇਥੇ ਸੀ,

ਹੁਣ ਹੀ ਇਸ ਕਮਾਲ ਸੁਹਣੱਪ ਨੂੰ ਆਪਣੀ ਹੱਥੀਂ ਸੀ ਰੱਬ ਨੇ ਸ਼ਿੰਗਾਰਿਆ,

ਹੁਣੇ ਗਿਆ ਹੈ,

ਉਹ ਇਸ ਸਵਾਣੀ ਨੂੰ ਆਪਣੀ ਹੱਥੀਂ ਪਿਆਰੇ ਗਹਿਣੇ ਪਾ ਕੇ

ਉਹਦੇ ਕੇਸਾਂ ਵਿੱਚ ਲਟਕਾਈ ਮੋਤੀਆਂ ਦੀ ਮਾਲਾ ਜਿਹੜੀ ਹਾਲੇ ਸੀ ਜ਼ਰਾ-

ਜ਼ਰਾ ਹਿਲ ਰਹੀ,

ਰੱਬ ਦੇ ਪਿਆਰਾਂ ਦਾ ਇਲਾਹੀ ਕੰਬ ਹਾਲੇ ਸੀ ਲਹਿਰ ਰਿਹਾ ਸੋਹਣੇ ਪਿਆਰ-

ਹਿਲ ਵਿੱਚ

ਮੈਂ ਤੱਕਿਆ,

ਸਵਾਣੀ ਦੇ ਨੈਣ ਸਨ ਅਨੰਦ ਨਾਲ ਬੰਦ ਹੋਏ

ਉਹਦਾ ਮੁਖੜਾ ਸੀ ਚਮਕਦਾ,

ਉਹਦੇ ਕੇਸਾਂ ਵਿੱਚੋਂ ਸੀ ਵਗਦੀ ਹੀਰਿਆਂ ਦੀ ਇਕ ਨਦੀ ਉਹ ਲਿਸ਼ਕਾਂ

4 / 98
Previous
Next