ਮੇਰੇ ਹੱਥ ਉੱਤੇ ਸੂਰਜ,
ਮੇਰੇ ਭਰਵੱਟੇ ਵਿੱਚ ਵਸਿਆ ਚੰਨ ਚਮਕਦਾ,
ਹੁਣ ਮੈਂ ਹੱਸਦਾ,
ਨਿੱਕਾ ਜਿਹਾ ਆਦਮੀ ਭੈੜਾ ਚੁੱਪ ਹੋਣ ਨੂੰ ਤਰਸਦਾ !
ਗੀਤ ਨਾਮ ਦਾ ਅਕਾਸ਼ਾਂ ਵਿੱਚ ਗੂੰਜਦਾ,
"ਨਾਨਕ" "ਨਾਨਕ" ਆਖ ਦੇਵਤਿਆਂ ਦੇ ਮੂੰਹ ਸੁੱਕਦੇ,
ਇਸ ਸੁੱਕੇ ਸਮਾਧੀ, ਸੜੇ ਬੰਦੇ ਨੂੰ ਹਾਲੇ ਚਾਅ ਨਹੀਂ ਚੜ੍ਹਦਾ ਤੇ ਸਿਰ ਨਹੀਂ ਚੁੱਕਦਾ,
ਗੁਰੂ ਦੀ ਦਿੱਤੀ ਉੱਚੀ ਦਸਤਾਰ ਸਜਾ ਕੇ, ਇਕ ਵੇਰ ਉੱਠਦਾ ਰੱਬ ਦਾ
ਗੀਤ ਗਾਉਂਦਾ,
ਦਿਲ ਮੇਰਾ ਕਰਦਾ
ਕੱਪੜੇ ਫਾੜ ਚੀਰ ਲੀਰ-ਲੀਰ ਕੱਟ ਸੁੱਟਾਂ
ਹੱਡ ਮਾਸ ਸਾਰਾ ਵਾਰਾਂ ਉਹ ਸੋਹਣੇ ਇਕ ਨਾਮ ਥੀਂ,
ਧੂੜ ਵਿੱਚ ਰੁਲਾਂ ਜਿੱਥੇ ਕੋਈ ਰਹਿੰਦਾ ਧੰਨ ਗੁਰੂ ਨਾਨਕ ਆਖਦਾ,
ਤੇ ਮੂੰਹ ਆਪਣਾ ਭਰਾਂ ਅਰਦਾਸ ਨਾਲ
"ਸਾਈਂ ਵਾਲਿਓ !
ਮੇਰੀ ਖ਼ਬਰ ਲਵੋ,
ਹਾਲੇ ਬਸ ਨਹੀਂ
ਮੇਰਾ ਚਾਅ ਤੀਬਰ ਕਰੋ,
ਦਿਲ ਦੀ ਚਾਹ ਇਕ ਤਲਵਾਰ ਹੋਵੇ,
ਪਾਰ ਸਦਾ ਅਗੀ ਤੇਜ਼ ਜਵਾਲ ਹੋਵੇ,