ਸਵਾਸ ਬੰਦ ਕਰਦੇ ਇਉਂ ਅਮਰ ਕਰਦੇ ਮਾਸ ਨੂੰ,
ਬੱਕਰਿਆਂ ਨੂੰ ਕੌਣ ਪੁੱਛਦਾ
ਹਿਮਾਲੇ ਜਿਹੇ ਪਹਾੜਾਂ ਉਪਰ ਬੱਜਰ ਪੈਂਦੇ ਤੇ ਸਿਰ ਪਾਟਦੇ, ਪੈਂਦੇ ਡਿੱਗਦੇ
ਬਲਕਾਰ ਉਹ,
ਸਮੁੰਦਰ ਸੁਕਦੇ ਪਲਾਂ ਵਿੱਚ,
ਧਰਤ ਪਾਟਦੀ, ਸਿਤਾਰੇ ਡਿੱਗਦੇ,
ਕੌਣ ਰੱਖਦਾ ਹਿਸਾਬ ਮਾੜੇ ਬੱਕਰੇ ਦੇ ਮਾਸ ਦਾ ।
ਇਹ ਜੀਣਾ ਨਹੀਂ ਜੀਣਾ ਹੋਰ ਹੈ,
ਪਰ ਕਠਨ ਗਿਆਨ ਮਹਾਰਾਜ ਦਾ
ਬੱਕਰਿਆਂ ਨੂੰ ਭੀ ਸੋਝੀ
ਕੋਈ ਜੰਮੇ, ਕੋਈ ਹੋਵੇ,
ਕੋਈ ਜੀਂਦਾ, ਪਰ ਕੇਵਲ
ਜੀਂਦਿਆਂ ਦੀ ਅੱਖ ਵਿੱਚ ਚਾਨਣਾ,
ਇਸ ਮਰਨ ਥੀਂ ਪਾਰ ਪਹਿਲਾਂ
ਪਹੁੰਚਦੇ ਦਰਗਾਹ ਪ੍ਰਕਾਸ਼ ਵਿੱਚ,
ਪਰ ਕੌਣ ਪਰਖੇ ਬਚਨ ਹਜ਼ੂਰ ਦੇ ?
ਡਰ-ਡਰ ਵੜਦੇ ਮਨ ਦੀਆਂ ਗੁਠਾਂ ਵਿੱਚ,
ਉੱਥੇ ਅੱਗੇ ਹਨ੍ਹੇਰਾ,
ਕੂਕਾਂ ਮਾਰਦੇ ਖ਼ੁਦਾ ਨੂੰ, ਪਰ
'ਕਾਲ-ਕਿਰਪਾਨ' ਚਲਦੀ,