੨੩. ਕੁਦਰਤ ਨੂੰ ਪਿਆਰ ਹਰਦ ਦੇ ਚੇਲੇ ਦਾ ਦੀਦਾਰ
(ਖ਼ਾਲਸਾ ਸਮਾਚਾਰ ਕੱਤਕ ਦੀ ੨੦ ਸੰਮਤ ਨਾ: ਸ਼ਾ: ੪੫੬, ਨਵੰਬਰ ੫ ਸੰਨ ੧੯੨੫ ਈ:)
੧
ਦਿਨ ਰਾਤ ਦਾ ਇਹ ਪੈਂਡਾ,
ਚਲਣਾ ਸਦਾ ਦਾ ਇਹ,
ਧੁਰ ਦੀ ਮੈਂ ਯਾਤਰੂ ਹਾਂ,
ਮੂੰਹ ਤੀਰਥਾਂ ਨੂੰ ਕੀਤਾ,
ਧੁਰ ਥੀਂ ਉਠ ਚਲੀ ਹਾਂ ।
੨
ਸਦੀਆਂ ਦੇ ਦੌਰ ਹੋਏ,
ਪੈਂਡਾ ਅਮੁਕ ਮੇਰਾ,
ਮੰਜ਼ਲ ਨਾ ਕੋਈ ਦਿਸੇ,
ਤੀਰਥ ਉਹ ਹੈ ਕਿਹੜਾ ?
ਜਿਸ ਲਈ ਉਠ ਚਲੀ ਹਾਂ ।
ਦਰਸ਼ਨ ਪਿਆਰ ਕਿਹੜਾ ?