੯
ਇਕ ਕਦਮ ਵੀ ਨਾ ਪੁੱਟਿਆ ?
ਖੜੀ ਹਾਂ ਮੈਂ ਉਹੋ ।
ਫੁੱਲ ਝੋਲ ਮੇਰੀ ਉਹੋ ।
ਹਾਏ ਗ਼ਜ਼ਬ ਵੇ ਲੋਕੋ !
ਉਥੇ ਹੀ ਮੈਂ ਖੜੀ ਹਾਂ ।
੧੦
ਨਿੱਤ ਦਾ ਮੂੰਹ ਝਾਖਰਾ ਇਹ
ਹੋ ਰਿਹਾ ਸਵੇਰਾ,
ਇਹੋ ਸਦਾ ਅਗੇਰੇ,
ਆਸਾ ਜਿਹੀ ਨਿਰਾਸਾ
ਨਿੱਤ ਦਾ ਇਹ ਧੁੰਧਾਲਾ ।
੧੧
ਅੱਗੇ ਹੀ ਅੱਗੇ ਵੱਧਦੀ,
ਚਲਦੀ ਤੇ ਜਚਦੀ ਧੱਸਦੀ,
ਠੁੱਡੇ ਅਨੇਕ ਖਾਂਦੀ,
ਦਿੱਸੇ ਨਾ ਕੁਝ ਦਸੀਵੇ,
ਹੋਵੇ ਨਾ ਪਹੁ-ਫੁਟਾਲਾ ।