Back ArrowLogo
Info
Profile

੪

ਹੰਕਾਰ ਤੇ ਸਰਤਿ ਦੀ ਜਨਮ-ਕਥਾ

ਪਰ ਸੁਰਤਿ ਚੀਜ਼ ਰੱਬੀ

ਹੰਕਾਰ ਮਾਦੇ ਦੀ ਇਕ ਉੱਭਰਵੀਂ, ਹਾਲਤ ਜਿਹੀ,

" ਸਿਵਨਬਰਨ" ਜਿਸ ਨੂੰ, "ਡਾਰਵਨ" ਜਿਸ ਨੂੰ ਜੀਵਨ ਮੈਂ ਗਾਉਂਦੇ

ਉਹ ਨਿਰਾ, ਨਿਰੋਲ ਠੀਕ ਹੰਕਾਰ ਹੈ, ਇਹ ਸਥੂਲ ਜਗ ਠੀਕ ਇਕ ਵਿਸ਼ਾਲ

ਮਾਦਾ ਜਦ ਦਾ ਵੱਡਾ ਡਰਾਉਣਾ ਹੰਕਾਰ ਏ,

ਇਹਦੇ ਦੰਦ ਤੇ ਪੰਜੇ ਸ਼ੇਰ ਦੇ, ਮੁੜ ਮੁੜ ਖਾਣਾ ਮ੍ਰਿਗਾਂ ਪੰਛੀਆਂ,

ਜ਼ੋਰ ਵਾਲਾ ਦਿੱਸਦਾ,

ਇਹ ਸਬਲ ਬ੍ਰਹਮ ਇਨ੍ਹਾਂ ਨੂੰ ਮਾਰਦਾ,

ਸਬਲ ਬ੍ਰਹਮ ਬੱਸ ਮਾਦੀ, ਵੱਡੀ, ਮੋਟੀ, ਡਾਢੀ, ਭਾਰੀ ਇਕ ਮੈਂ ਹੈ,

ਲੱਕੀਂ ਇਸ ਨੂੰ ਕੂਕ, ਕੂਕ, ਸਮਝਣ ਇਹ ਭਜਨ ਹੈ,

ਬ੍ਰਹਮ ਸੱਤਾ ਇਹ ਨਹੀਂ,

ਸ਼ੰਕਰ ਜੀ ਠੀਕ ਆਖਦੇ !

ਸਬਲ ਬ੍ਰਹਮ ਇਕ ਮਾਇਆ ਹੈ, ਭੁਲੇਖਾ ਹੈ ਮ੍ਰਿਗ ਤ੍ਰਿਸ਼ਨਾਂ ਵਾਂਗ ਅੱਖ ਦੀ

ਗ਼ਲਤ-ਦੀਦ ਜਿਹੀ, ਤੈ-ਕਾਲ ਨਾ ਹੀ ਹੋਈ ਹੈ, ਨਾ ਕਦੀ ਹੋਵਸੀ,

ਡਾਰਵਨ ਤੇ ਸਿਵਨਬਰਨ ਤੇ ਹਿੰਦੂ ਵੀ ਢੱਠੇ, ਭੱਜੇ ਗੁੰਝਲਾਂ ਮਨ ਦੀਆਂ

ਵਿਚ ਫਸੇ ਸਦੀਆਂ ਦੇ ਫੇਰਾਂ ਵਿਚ ਗੁੰਮੇ ਗੁੰਮੇ ਸਾਰੇ ਇਸ ਨੂੰ ਬ੍ਰਹਮ

ਮੈਂ ਮੈਂ ਕੁਕਦੇ,

ਭੁੱਲਦੇ ਸਾਰੇ ਗੱਲਾਂ ਮਿਲਵੀਆਂ, ਮਿਲਵੀਆਂ,

ਡਾਢਿਆਂ ਦੇ ਪਰਛਾਵੇਂ ਸੱਚ ਜਾਦੂ ਸੱਚ ਦਿੱਸਦੇ !

ਸਬਲ- ਬ੍ਰਹਮ ਨੂੰ ਛੋ ਛੋ, ਆਖਦੇ ਮਾਇਆ ਸ਼ੰਕਰ ਜੀ ਜਿਸ ਨੂੰ ਆਖਦੇ,

ਹਾਇ ਉਸ ਨੂੰ ਰੱਬ, ਰੱਬ, ਕੂਕਦੇ !

ਇਹੋ ਬ੍ਰਹਮ ਹੈ, ਇਹੋ ਨਾਸਤਕਤਾ,

104 / 114
Previous
Next