ਕਿਉਂ ਸੂਰਬੀਰਤਾ ਕਰੇਗਾ, ਵੈਰਾਗ ਧਾਰ ਕੇ ਪਹਾੜਾਂ ਵਿਚ ਨਾ ਜਾਂ ਸਮਾਧੀ ਲਾਏਗਾ ? ਉਸ ਨੂੰ ਫ਼ਤਹਿ ਕਰਨ ਦਾ ਉਤਸ਼ਾਹ ਕਿ ਪਿਆਰ ਕਰਨ ਦਾ ਉਮਾਹ ਕਿ ਕੰਮ ਕਰਨ ਦਾ ਚਾਉ, ਕਿਸ ਆਸਰੇ ਰਹੇਗਾ ? ਮਨ 'ਤੇ ਪੜਦਾ ਪਿਆ ਰਹੇ, ਜ਼ਿੰਦਗੀ ਅੰਦਰੋਂ ਲੈਣ ਨੂੰ, ਪਿਆਰ ਕਰਨ ਨੂੰ, ਹੱਸਣ ਖੇਡਣ ਨੂੰ ਉੱਮਲ ਰਹੇ ਤਾਂ ਹੀ ਸਾਰੇ ਕੰਮ ਹੋ ਸਕਦੇ ਹਨ, ਲੈਣ ਲੈਣਾ ਦਾ ਚਾਉ ਹੀ ਤਾਂ ਕੰਮਾਂ ਵਿਚ ਲਈ ਫ਼ਿਰਦਾ ਹੈ । ਨਹੀਂ ਤਾਂ ਫੇਰ ਦਿਲਗੀਰ ਹੋ ਕੇ ਨਿੰਮੋਝੂਣ ਪਿਆ ਰਹੂ । ਜੀਣ ਦਾ ਕੀ ਸਵਾਦ ਤੇ ਕੰਮ ਕਰਨ ਦਾ ਕੀ ਲਾਭ ? ਖਿਮਾ ਕਰਨੀ, ਮੈਂ ਜਾਂਗਲੀ ਆਦਮੀ ਹਾਂ ।
ਗੁਰੂ ਜੀ--ਡੱਲਿਆ ! ਡਿੱਠਾ ਨਹੀਓ' ਨਾ, ਤਾਹੀਓਂ ਪਿਆ ਆਖਦਾ ਹੈ ਨਾ । ਜਦ ਅੰਦਰ ਜੋਤ ਜਗੀ ਤਾਂ ਉਹ ਕੋਈ ਭਾਂਬੜ ਤਾਂ ਨਹੀਂ ਬਲ ਪੈਣਾ, ਉਹ ਸਾਡਾ ਅੰਦਰਲਾ ਜਗਤ ਦੇ ਆਧਾਰ ਅਨੰਤ ਸੱਤਾ ਦੇ ਨਾਲ ਲੱਗ ਕੇ ਉਸ ਦੇ ਅਸਰ ਨਾਲ ਇਕ ਉੱਚੇ ਉਤਸਾਹ, ਉੱਚੇ ਪ੍ਰਭਾਉ, ਇਕ ਉਚਿਆਣ ਦੇ ਰੰਗ ਵਿਚ ਰਹੇਗਾ । ਉਹੋ ਅਸਲੀ ਸੱਤਿਆ, ਉਹ ਅਸਲੀ ਤਾਕਤ ਇਸ ਵਿਚ ਇਹ ਸੁਆਦ ਦਾ ਰੰਗ ਭਰੇਗੀ । ਇਹ ਉਸ ਵਿਚ ਜੀਏਗਾ, ਬਿਗਸੇਗਾ। ਸਾਈਂ ਅਨੰਦ ਰੂਪ ਹੈ, ਇਹ ਅਨੰਦ ਰਹੇਗਾ । ਸੋ ਅਨੰਦ ਤਾਂ ਆ ਗਿਆ । ਹੁਣ ਰਿਹਾ ਕੰਮ ਕਰਨ ਵਿਚ ਉਤਸਾਹ, ਸਾਈਂ ਸਰਬ ਸਮਰਥ ਹੈ, ਉਸ ਦੀ ਸਮਰੱਥਾ ਇਸ ਵਿਚ ਆਵੇਗੀ । ਸਾਈਂ ਨੇ ਜਗਤ ਰਚਿਆ ਹੈ, ਇਹ ਉਸ ਰਚਨਾ ਵਿਚ ਉਸ ਸਾਈਂ ਦੇ ਕੰਮ ਦਾ ਸਾਂਝੀਵਾਲ ਕਾਮਾ ਬਣੇਗਾ । ਸੋ ਇਹ ਗੱਲ ਅਸਾਂ ਖ਼ਾਲਸਾ ਆਦਰਸ਼ ਵਿਚ ਰੱਖੀ ਹੈ ਕਿ ਅੰਦਰਲਾ ਪਿਆ ਜਾਗ, ਮੌਤ ਤੇ ਪੀੜ ਗਈ ਜਿੱਤੀ, ਹੁਣ ਸਰੀਰ ਜੋ ਸਾਈਂ ਨੇ ਦਿਤਾ, ਉਸ ਨੂੰ ਸਫਲਾ ਕਰੋ । ਸਰੀਰ ਉਸ ਨੇ ਐਵੇਂ ਨਹੀਂ ਦਿਤਾ, ਇਹ ਕਿਸੇ ਕੰਮ ਵਾਸਤੇ ਹੈ । ਇਸ ਦਾ ਕੰਮ ਹੈ, 'ਆਤਮ ਉੱਧਾਰ' ਤੁਸੀਂ ਉਧਰੇ ਹੋ, ਹੋਰਨਾਂ ਨੂੰ ਉਧਾਰੋ ! ਜਦ ਉਧਰੇ ਹੋਏ ਲੋਕ ਦੂਸਰਿਆਂ ਨੂੰ ਉਧਾਰਦੇ ਹਨ, ਤਦ ਲੋਕੀਂ ਈਰਖਾ ਕਰਦੇ ਹਨ । ਉਹ ਬੇਪ੍ਰਵਾਹ ਆਪਣੇ ਰੰਗ ਟੁਰਦੇ ਹਨ, ਨਿਰਵੈਰ ਹੁੰਦੇ ਹਨ, ਪਰ ਲੋਕੀਂ ਉਨ੍ਹਾਂ ਨੂੰ ਤੰਗ ਕਰਦੇ ਹਨ, ਉਹ ਸਹਾਰਦੇ ਹਨ ! ਇਹਨਾਂ ਲੋਕਾਂ ਦੇ ਸੱਚੇ
I Assertion,
ਸੁੱਚੇ ਤੇ ਪਵਿੱਤ੍ਰ ਜੀਵਨ, "ਸੱਚੀ ਜ਼ਿੰਦਗੀ" ਦਿਖਾ ਦੇਂਦੇ ਹਨ ! ਫੇਰ ਪੁਰਾਣੇ ਮਰ ਚੁੱਕੇ ਧਰਮ ਦੇ ਆਗੂ, ਮੁਰਦਾ ਪੁਜਾਰੀ ਤੇ ਪੂਜਾ ਦੇ ਧਨ ਤੇ ਪਲ ਰਹੇ ਲੋਕੀਂ, ਜਿਨ੍ਹਾਂ ਵਿਚ ਧਰਮ ਦੀ ਆਂਚ ਮੁਕ ਚੁੱਕ ਹੁੰਦੀ ਹੈ, ਘਬਰਾਂਦੇ ਹਨ, ਕਿਉਂਕਿ ਲੋਕਾਂ ਦੀ ਸ਼ਰਧਾ ਇਨ੍ਹਾਂ ਦੀ ਮੁਰਦਾ ਪ੍ਰਸਤੀ ਤੋਂ ਹਟ ਕੇ ਜੀਊਂਦੀ ਜ਼ਿੰਦਗੀ ਵਲ ਪਲਟਾ ਖਾਂਦੀ ਹੈ, ਇਹ ਫੇਰ ਉਨ੍ਹਾਂ ਨਾਲ ਈਰਖਾ ਕਰਦੇ ਹਨ ! ਤਿਨਾਂ ਦੀ ਈਰਖਾ ਦੀ ਪੇਸ਼ ਨਹੀਂ ਜਾਂਦੀ,ਫੇਰ ਇਹ ਵਕਤ ਦੇ ਹਾਕਮਾਂ ਨੂੰ ਕੋਈ ਬੁੱਤਾ,ਧੋਖਾ, ਲਾਲਚ ਦੇ ਕੇ ਨਾਲ ਰਲਾਂਦੇ ਹਨ। ਰਾਜਾ ਨਾਲ ਨਾ ਰਲੇ ਤਾਂ ਰਾਜਾ ਨੂੰ ਰਾਜ-ਭੈ ਦਸਦੇ ਹਨ ਕਿ ਇਹ ਲੋਕ ਬਹੁਤ ਹੋ ਗਏ ਹਨ, ਆਪੋ ਵਿਚ ਏਕੇ ਵਾਲੇ ਹਨ, ਐਸਾ ਨਾ ਹੋਵੇ ਕੋਈ ਰਾਜ ਉਪੱਦ੍ਰਵ ਕਰ ਦੇਣ । ਇਸ ਤਰ੍ਹਾਂ ਫੇਰ ਰਾਜਾ ਉਨ੍ਹਾਂ ਜੀਉਂਦਿਆਂ ਲੋਕਾਂ ਪਰ ਸਖਤੀ ਕਰਦਾ ਹੈ, ਉਹ ਉੱਤਰ ਨਹੀਂ ਦੇਂਦੇ, ਝਲਦੇ ਝਲਦੇ ਮਰ ਮਿਟਦੇ ਹਨ, ਐਉਂ ਜੋਤ ਜਗ ਜਗ ਕੇ ਬੁਝਦੀ ਹੈ, ਫੇਰ ਜਗਦੀ ਹੈ, ਫੇਰ ਬੁਝਦੀ ਹੈ । ਖਾਲਸੇ ਦੇ ਖਿਆਲ ਵਿਚ, ਖਾਲਸੇ ਦੇ ਆਦਰਸ਼ ਵਿਚ ਇਹ ਗੱਲ ਹੁਣ ਹੋਰਵੇਂ ਹੈ । ਉਹ ਇਉਂ ਹੈ ਕਿ ਜਦ ਅੰਦਰ ਜੋਤ ਜਗ ਪਈ, ਤਦ ਹੋਰਨਾਂ ਅੰਦਰ ਜੋਤ ਜਗਾ ਕੇ ਉਨ੍ਹਾਂ ਨੂੰ ਖਾਲਸੇ ਬਣਾਨਾ ਹੈ, ਤੇ ਇਸ ਕੰਮ ਵਿਚ ਉਤਸਾਹ ਤੇ ਉਮਾਹ ਅੰਦਰਲਾ ਰੱਬੀ ਪਿਆਰ ਵਾਲਾ ਹੋਣਾ ਹੈ । ਜਦੋਂ ਰੋਕਾਂ ਪੈਣ, ਜ਼ੁਲਮ ਹੋਵੇ, ਤਦ ਨਿਰਵੈਰ ਰਹਿਣਾ ਹੈ, ਪਰ ਨਿਰਵੈਰ ਰਹਿਣ ਲਈ ਜੰਗਲਾਂ ਵਿਚ ਲੁਕਣਾ ਨਹੀਂ, ਭੱਜ ਨਹੀਂ ਜਾਣਾ ਮਰ ਨਹੀਂ, ਜਾਣਾ ਸਗੋਂ, ਤਦੋਂ ਨਾਲ 'ਨਿਰਭਉ' ਰਹਿਣਾ ਹੈ। ਭੈ ਨਹੀਂ ਮੰਨਣਾ, ਭੈ ਦਾ ਸਮਾਂ ਆਵੇ ਤਾਂ ਸੁਰਤਿ ਉੱਚੀ ਹੋ ਕੇ ਦੁਖ ਝੱਲੇ, ਜੇ ਭਰਾਵਾਂ (ਜਾਗ ਪਿਆ) ਤੇ ਕਸ਼ਟ ਪਏ ਤਾਂ ਇਹ ਸਰੀਰ ਮਿੱਥਿਆ ਹੈ, ਉਨ੍ਹਾਂ ਦੀ ਰਾਖੀ ਤੇ ਇਹ ਲਾ ਦੇਵੇ, ਇਉਂ ਲੋੜ ਪਏ ਤੇ ਸਰੀਕ ਲਾ ਕੇ ਵੀ ਰਖਿਆ ਕਰਨ, ਭਲੇ ਕਰਨ ਦਾ ਉਮਾਹ ਪਿਆਰ ਤੇ ਜ਼ਿੰਦਗੀ ਦੇ ਹੁਲਾਰੇ ਵਿਚ ਝੁਲੇਗਾ । ਇਹ ਹੁਲਾਰਾ ਹੁਣ ਖ਼ਾਲਸੇ ਨੇ ਵਰਤਣਾ ਹੈ ਤੇ ਜ਼ੁਲਮ, ਮੂਰਖਤਾ ਤੇ ਅਗਿਆਨ ਦੇ ਅੱਗੇ ਧਰਮ ਤੇ ਧਰਮੀਆਂ ਨੂੰ ਤਬਾਹ ਨਹੀਂ ਹੋਣ ਦੇਣਾ । ਸੋ ਇਹ ਆਦਰਸ਼ ਖ਼ਾਲਸੇ ਨੂੰ ਅਨਿਆਏ ਦੇ ਧੱਕੇ ਦੇ ਕੱਟਣ ਵਾਸਤੇ ਸ਼ਮਸ਼ੇਰ ਧਾਰੀ ਬਣਾਂਦਾ ਹੈ ।
ਖ਼ਾਲਸੇ ਵਿਚ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਤੋਂ ਖ਼ਾਲੀ ਮੁਰਦਾਪਨ ਦਾ ਜੋਗ ਨਹੀਂ ਰਹੇਗਾ, ਪਰ ਸਾਰੇ ਅੰਦਰਲੇ ਮਹਾਂ ਬਲੀ ਇਸ ਦੇ ਨੌਕਰ ਹੋ ਵਰਤਣਗੇ । ਸਾਹਿਬ ਇਨ੍ਹਾਂ ਦੀ ਹੋਵੇਗੀ, ਨੌਕਰੀ ਤਾਕਤਾਂ ਦੀ ਹੋਵੇਗੀ । ਲੋਭ ਰਹੇਗਾ, ਪਰਮੇਸ਼ਰ ਨਾਲ ਲੋਕਾਂ ਨੂੰ ਜੋੜਨ ਦਾ । ਕਾਮ ਕਾਮਨਾ ਰਹੇਗੀ, ਹਰ ਵੇਲੇ ਸਾਈਂ ਨਾਲ ਅੰਤਰ- ਆਤਮੋ
ਡੱਲਾ--ਮਹਾਰਾਜ ! ਬੁੱਧ ਮੋਟੀ ਤੇ ਠੁੱਲੀ ਹੈ ।
ਗੁਰੂ ਜੀ - ਮੌਖੀ ਕਰ ਦਸਾਂਗੇ । ਸੋ ਡੱਲਿਆ ! ਖਾਲਸਾ ਅੰਦਰੋਂ ਜੋਤ ਨਾਲ ਲੱਗਾ ਰਹੇ, ਇਹ ਤੂੰ ਸਮਝੀ, ਫੇਰ ਹੋਰਨਾਂ ਦੇ ਘਟ ਜੋਤ ਜਗਾਵੇ ਇਹ ਤੂੰ ਸਮਝੀ, ਤੇ ਤੀਸਰੀ ਗੱਲ ਇਹ ਹੈ ਕਿ ਜਗਤ ਨਾਲ ਨਿਰਵੈਰ ਰਹੇ ਪਰ ਨਿਰਭਉ ਜ਼ਰੂਰ ਰਹੇ । ਨਿਰਭਉ ਰਹਿਣ ਵਾਲੇ ਨੂੰ ਜੰਗ ਤਕ ਨੌਬਤ ਜ਼ਰੂਰ ਪੁੱਜ ਜਾਂਦੀ ਹੈ, ਸੋ ਜੇ ਯੁੱਧ ਆ ਪਵੇ ਤਾਂ ਆ ਪਵੇ, ਮੌਤ ਤੇ ਪੀੜ ਨੂੰ ਜਿੱਤ ਚੁੱਕੇ ਜੋਗੀ ਸੂਰਮੇ ਬਣਦੇ ਹਨ, ਉਨ੍ਹਾਂ ਦੀ ਸੂਰਮਤਾਈ ਜਗਤ ਤੋਂ ਨਿਰਾਲੀ ਹੁੰਦੀ ਹੈ । ਉਹ ਕੰਮ ਕਰਦੇ ਹਨ ਆਪਣੇ ਵਾਹਿਗੁਰੂ ਦੀ ਪ੍ਰਸੰਨਤਾ ਦੇ ਉਤਸਾਹ ਵਿਚ । ਜੋ ਕਰਦੇ ਹਨ, ਉਸ ਨੂੰ ਅਰਪਦੇ ਹਨ । ਉਹ ਆਪਣੇ ਨਿਜ ਦੇ, ਗ੍ਰਹਿਸਤ ਦੇ, ਪਰਵਾਰ ਦੇ, ਕੌਮ ਦੇ, ਦੇਸ਼ ਦੇ ਤੇ ਸ੍ਰਿਸ਼ਟੀ ਦੇ ਸਾਰੇ ਕੰਮ ਕਰਦੇ ਹਨ, ਪਰ ਅੰਦਰੋਂ ਹਰ ਵੇਲੇ ਅਨੰਤ ਨਾਲ ਵਾਹਿਗੁਰੂ ਨਾਲ ਲੱਗੇ ਰਹਿੰਦੇ ਹਨ। ਅੰਤਰ ਆਤਮੇ ਵਾਹਿਗੁਰੂ ਤੋਂ ਸਾਕਤ ਹੋ ਕੇ, ਵਿਛੜਕੇ ਉਹ ਕੋਈ ਕੰਮ ਨਹੀਂ ਕਰਦੇ, ਜਿਵੇਂ ਬੱਚਾ ਮਾਂ ਦੀ ਗੋਦ ਵਿਚ ਬੈਠਾ ਹੱਸਦਾ, ਖੇਲਦਾ, ਖਾਂਦਾ, ਪੀਂਦਾ ਉਛਲਦਾ ਹੈ, ਪਰ ਗੋਦੋਂ ਵਿਛੜ ਕੇ ਰੋਂਦਾ ਤੇ ਘਬਰਾਂਦਾ ਹੈ, ਗੋਦੀ ਦੇ ਬਾਲ ਵਾਂਗੂੰ ਉਹ ਜਗਤ ਦੇ ਸਾਰੇ ਕੰਮ ਡਾਢੀ ਸੂਰਮਤਾਈ ਨਾਲ, ਬਲ ਨਾਲ, ਉਤਸ਼ਾਹ ਨਾਲ ਕਰਦੇ ਹਨ ! ਕੰਮ ਕਰਦੇ ਹਨ, ਪਰ ਸਾਕਤ
1. Subjective attitude.
ਨਹੀਂ ਹੁੰਦੇ, ਲਿਵ, ਲਗਨ, ਲਗਾਉ ਵਿਚ ਰਹਿ ਕੇ ਕਰਦੇ ਹਨ । ਤੇਰੇ ਭਰਾ ਬੜੇ ਸੂਰਮੇਂ ਹਨ, ਪਰ ਖ਼ਾਲਸੇ ਵਰਗੇ ਨਹੀਂ । ਉਹ ਕਿਸੇ ਲੋਭ ਲਈ ਲੜਨਗੇ, ਕਿਸੇ ਭੈ ਪਿਆਂ ਲੜਨਗੇ, ਕਿਸੇ ਰਾਖੀ ਲਈ ਜੂਝਣਗੇ । ਜਦੋਂ ਆਪਣੇ ਤੋਂ ਬਲ ਵਧੇਰਾ ਪੈ ਜਾਏਗਾ, ਹਾਰ ਮੰਨ ਜਾਣਗੇ । ਜਦੋਂ ਜਿੱਤ ਜਾਣਗੇ, ਹੰਕਾਰ ਦੇ ਗੱਡੇ ਚੜ੍ਹ ਜਾਣਗੇ, ਫਿਚ ਉਹੋ ਜ਼ੁਲਮ, ਧੱਕੇ, ਵਧੀਕੀਆਂ ਆਪ ਕਰਣਗੇ ਜਿਨ੍ਹਾਂ ਲਈ ਉਨ੍ਹਾਂ ਨੇ ਵੈਰੀ ਨੂੰ ਮਾਰਿਆ ਸੀ । ਫੇਰ ਉਹ ਜਗਤ-ਨਿਆਉਂ ਵਿਚ ਆਪ ਮਾਰੇ ਜਾਣ ਦੇ ਜੋਗ ਬਣ ਜਾਣਗੇ । ਜੇ ਡੱਲਿਆ ! ਉਹ ਹਾਰ ਜਾਣਗੇ ਤਾਂ ਜਿੱਤੇ ਹੋਏ ਵੈਰੀ ਦੇ ਅੱਗੇ ਆਪਣਾ ਮਨ ਵੀ ਹਾਰ ਦੇਣਗੇ, ਸੁਰਤਿ ਤੇ ਰੂਹ ਵੀ ਤਬਾਹ ਕਰ ਬੈਠਣਗੇ । ਮਨ ਗੁਲਾਮੀ ਵਿਚ, ਸਰੀਰ ਗੁਲਾਮੀ ਵਿਚ ਟੁਰ ਜਾਏਗਾ, ਐਉਂ ਉਹ ਆਪ ਤੇ ਉਨ੍ਹਾਂ ਤੋਂ ਬਣੀ ਕੌਮ ਮੁਰਦਾਰ ਹੋ ਜਾਏਗੀ ।
ਹਾਂ, ਡੱਲਿਆ ! ਹੰਕਾਰ ਦੇ ਆਸਰੇ ਆਦਮੀ ਸੂਰਮਗਤੀ ਕਰ ਗੁਜ਼ਰਦਾ ਹੈ, ਕੁਰਬਾਨ ਵੀ ਹੋ ਜਾਂਦਾ ਹੈ, ਪਰ ਨਿਰੇ ਹੰਕਾਰ ਦੇ ਆਸਰੇ ਵਾਲੇ ਨੂੰ ਤ੍ਰੈ ਡਰ ਹਨ (੧) ਜਦੋਂ ਆਪਣੇ ਤੋਂ ਵੱਡੇ ਹੰਕਾਰੀ, ਵੱਡੇ ਬਲ ਵਾਲੇ ਤੇ ਵੱਡੇ ਜੱਥੇਬੰਦ ਨਾਲ ਟੱਕਰਨਗੇ, ਤਦ ਹਾਰ ਜਾਣਗੇ ! (੨) ਹਾਰ ਕੇ, ਦੇਸ, ਧਨ, ਧਾਮ ਦੇਂਦੇ ਹੋਏ ਮਨਾਂ ਕਰਕੇ ਗ਼ੁਲਾਮ ਹੋ ਜਾਣਗੇ ਤੇ ਅੰਤ ਮੁਰਦਿਹਾਨ ਵਰਤੇਗੀ। (੩) ਜੇ ਜਿੱਤ ਗਏ ਤੇ ਆਪ ਜ਼ਾਲਮ ਧੱਕੇ-ਖ਼ੋਰ ਬਣਨਗੇ, ਧੱਕੇ ਨਾਲ ਧਨ 'ਕੱਠਾ ਕਰ ਕੇ ਧਨੀ ਬਣਨਗੇ ਧਨੀ ਹੋ ਕੇ ਐਸ਼ ਵਿਚ ਪੈਣਗੇ, ਐਸ਼ ਤੋਂ ਨਿਰਬਲ ਹੋ ਜਾਣਗੇ, ਨਿਰਬਲ ਹੋ ਕੇ ਫੇਰ ਮਨ ਆਸਤਕ ਤੇ ਮੁਰਦਾ ਹੋ ਕੇ ਸਰੀਰ, ਮਨ ਤੇ ਆਤਮਾ ਦਾ ਬਲ ਖੀਨ ਹੋ ਜਾਏਗਾ । ਚੌਥਾ ਉਨ੍ਹਾਂ ਦਾ ਇਕ ਨਿਸਚੇ ਨੁਕਸਾਨ ਹੋਵੇਗਾ ਕਿ ਉਹ ਪਰਲੋਕ ਗੁਆ ਲੈਣਗੇ ! ਗੁਰੂ ਬਾਬ ਨੇ ਦਸਿਆ ਹੈ :
ਸੂਰੇ ਏਹਿ ਨ ਆਖੀਅਹਿ ਅਹੰਕਾਰਿ ਮਰਹਿ ਦੁਖੁ ਪਾਵਹਿ ॥
ਅੰਧੇ ਆਪੁ ਨ ਪਛਾਣਨੀ ਦੂਜੇ ਪਚਿ ਜਾਵਹਿ ॥
ਅਤਿ ਕ੍ਰੋਧ ਸਿਉ ਲੂਝਦੇ ਅਗੈ ਪਿਛੈ ਦੁਖੁ ਪਾਵਹਿ ॥
ਹਰਿ ਜੀਉ ਅਹੰਕਾਰੁ ਨਾ ਭਾਵਈ ਵੇਦ ਕੂਕਿ ਸੁਣਾਵਹਿ ॥
ਅਹੰਕਾਰ ਮੂਏ ਸੇ ਵਿਗਤੀ ਗਏ ਮਰ ਜਨਮਹਿ ਫਿਰਿ ਆਵਹਿ ॥੯॥
ਸੋ ਨਿਰਾ ਹੰਕਾਰੀ ਜਿੱਤੇ ਚਾਹੇ ਹਾਰੇ, ਮਰ ਕੇ ਸੁਖੀ ਨਹੀਂ ਹੋ ਸਕਦਾ । ਇਸ ਲਈ ਨਿਰਾ ਹੰਕਾਰੀ ਸੂਰਮਾ ਆਦਰਸ਼ਕ ਸੂਰਮਾ ਨਹੀਂ ਹੈ ।
ਡੱਲਾ ਤੇ ਜੀ ! ਰੋਰ ਉਹ ਕਾਹਦੇ ਲਈ ਲੜੇਗਾ ? ਬਾਵਰਾ ਤਾਂ ਨਹੀਂ, ਐਵੇਂ ਲੜੇਗਾ !
ਗੁਰੂ ਜੀ—(ਮੁਸਕਾ ਕੇ) ਉਹ ਜਾਣਦਾ ਹੈ, ਵਾਹਿਗੁਰੂ ਸਭ ਤੋਂ ਬਲੀ ਹੈ, ਜਿੱਤ ਤੇ ਉਸ ਦੀ ਹੈ ਜੋ ਸਭ ਤੋਂ ਬਲੀ ਹੈ । ਸੋ ਜਿੱਤ ਸਦਾ ਰੱਬ ਦੀ ਹੈ, ਤੇ ਅਸੀਂ ਤੈਨੂੰ ਦੱਸ ਆਏ ਹਾਂ ਕਿ ਖ਼ਾਲਸਾ ਉਹ ਹੈ ਜੋ ਵਾਹਿਗੁਰੂ ਦਾ ਹੋ ਚੁਕਾ ਹੈ । ਮੋ ਖ਼ਾਲਸਾ ਵਾਹਿਗੁਰੂ ਦਾ ਹੈ, ਵਾਹਿਗੁਰੂ ਦਾ ਖ਼ਾਲਸਾਂ ਜਾਣਦਾ ਹੈ ਕਿ ਜਿੱਤ ਸਦਾ ਵਾਹਿਗੁਰੂ ਦੀ ਹੈ, ਉਹ ਸਭ ਤੋਂ ਬਲੀ ਜੋ ਹੋਇਆ । ਹੁਣ ਤੂੰ ਸਮਝ ਲੈ ਕਿ ਖ਼ਾਲਸਾ ਵੀ ਵਾਹਿਗੁਰੂ ਦਾ ਤੇ ਜਿੱਤ ਵੀ ਵਾਹਿਗੁਰੂ ਦੀ । ਤਦ ਜਿੱਤ ਤੇ ਖ਼ਾਲਸਾ ਆਪੋ ਵਿਚ ਇਕ ਮਾਲਕ ਇਕ ਪਿਤਾ ਦੇ ਹੋਏ। ਸੋ ਜਿੱਤ ਖ਼ਾਲਸੇ ਦੀ ਹੋਈ, ਇਸ ਕਰ ਕੇ ਖ਼ਾਲਸਾ ਜਿੱਤ ਲਈ ਨਹੀਂ ਲੜਦਾ। ਖ਼ਾਲਸਾ ਜਾਣਦਾ ਹੈ ਜਿੱਤ ਮੇਰੇ ਵਾਹਿਗੁਰੂ ਦੀ ਹੈ ਤੇ ਮੈਂ ਵਾਹਿਗੁਰੂ ਦਾ ਹਾਂ, ਜਿੱਤ ਤਾਂ ਮੇਰਾ ਵਿਰਸਾ ਹੈ। ਮੈਂ ਜਿੱਤਣਾ ਹੈ ਤਾਂ ਉਸ ਅਮਿਤ ਬਲ ਨਾਲ ਜੋ ਮੇਰਾ ਨਹੀਂ, ਪਰ ਅੰਦਰੋਂ ਨਾਲ ਲਗੇ ਰਹਿਣ ਕਰਕੇ ਸਾਈ ਵਿਚੋਂ ਮੇਰੇ ਵਿਚ ਆਉਂਦਾ ਹੈ; ਜਿੱਤ ਉਹਦੀ, ਜਿਸ ਦਾ ਬਲ ਮੇਰੇ ਵਿਚ ਆ ਰਿਹਾ ਹੈ । ਸੋ ਖ਼ਾਲਸਾ ਲੜਦਾ ਹੈ ਅਸੂਲ ਲਈ, ਸੱਚ ਲਈ । ਸੱਚ ਤੇ ਅਸੂਲ ਜਦ ਜਗਤ ਦੇ ਜ਼ੁਲਮ ਨਾਲ ਤਬਾਹ ਹੋਣ ਲਗੇ, ਤਦ ਖ਼ਾਲਸਾ ਦਾ ਨੇਮ ਹੈ ਕਿ ਬੀਰਤਾ ਨਾਲ ਉਸ ਨੂੰ ਬਚਾਵੇ । ਜਗਤ ਦੇ ਜ਼ੁਲਮ ਅਗੇ ਆਪਣਾ ਖ਼ੂਬਸੂਰਤ ਆਪਾ ਲੰਮਾ ਨਾ ਪਾ ਦੇਵੇ, ਪਰ ਬੀਰਤਾ ਨਾਲ ਜ਼ੁਲਮ ਨੂੰ ਕੱਟ ਸੁੱਟੇ ।
ਡੱਲਾ—ਮਹਾਰਾਜ ਜੀ ! ਮੈਂ ਮੂਰਖ ਨੇ ਤਾਂ ਇਹ ਡਿੱਠਾ ਹੈ ਕਿ ਜੋ ਜੋਗੀਬਣੇ, ਵਿਰਾਗੀ ਬਣੇ ਉਹ ਫੇਰ ਲੁਕ ਹੀ ਗਏ, ਤੇ ਜੋ 'ਲੈ ਲੈਣ' ਵਲ ਲਗੇ ਉਹ ਜਰਵਾਣੇ ਡਾਕੂ, ਪਠਾਣਾਂ ਮੁਗਲਾਂ ਵਰਗੇ ਜ਼ਾਲਮ ਹਾਕਮ ਬਣੇ। ਜੋਗੀਆ ਨੇ ਕਦੇ ਜ਼ਾਲਮਾਂ ਦਾ ਮੂੰਹ ਨਾ ਮੋੜਿਆ ਤੇ ਜ਼ਾਲਮਾਂ ਕਦੇ ਸੁਖ ਨਾ ਵਰਤਾਈ, ਨਿਆਂ ਨਾ ਕੀਤਾ ।