ਨਹੀਂ ਹੁੰਦੇ, ਲਿਵ, ਲਗਨ, ਲਗਾਉ ਵਿਚ ਰਹਿ ਕੇ ਕਰਦੇ ਹਨ । ਤੇਰੇ ਭਰਾ ਬੜੇ ਸੂਰਮੇਂ ਹਨ, ਪਰ ਖ਼ਾਲਸੇ ਵਰਗੇ ਨਹੀਂ । ਉਹ ਕਿਸੇ ਲੋਭ ਲਈ ਲੜਨਗੇ, ਕਿਸੇ ਭੈ ਪਿਆਂ ਲੜਨਗੇ, ਕਿਸੇ ਰਾਖੀ ਲਈ ਜੂਝਣਗੇ । ਜਦੋਂ ਆਪਣੇ ਤੋਂ ਬਲ ਵਧੇਰਾ ਪੈ ਜਾਏਗਾ, ਹਾਰ ਮੰਨ ਜਾਣਗੇ । ਜਦੋਂ ਜਿੱਤ ਜਾਣਗੇ, ਹੰਕਾਰ ਦੇ ਗੱਡੇ ਚੜ੍ਹ ਜਾਣਗੇ, ਫਿਚ ਉਹੋ ਜ਼ੁਲਮ, ਧੱਕੇ, ਵਧੀਕੀਆਂ ਆਪ ਕਰਣਗੇ ਜਿਨ੍ਹਾਂ ਲਈ ਉਨ੍ਹਾਂ ਨੇ ਵੈਰੀ ਨੂੰ ਮਾਰਿਆ ਸੀ । ਫੇਰ ਉਹ ਜਗਤ-ਨਿਆਉਂ ਵਿਚ ਆਪ ਮਾਰੇ ਜਾਣ ਦੇ ਜੋਗ ਬਣ ਜਾਣਗੇ । ਜੇ ਡੱਲਿਆ ! ਉਹ ਹਾਰ ਜਾਣਗੇ ਤਾਂ ਜਿੱਤੇ ਹੋਏ ਵੈਰੀ ਦੇ ਅੱਗੇ ਆਪਣਾ ਮਨ ਵੀ ਹਾਰ ਦੇਣਗੇ, ਸੁਰਤਿ ਤੇ ਰੂਹ ਵੀ ਤਬਾਹ ਕਰ ਬੈਠਣਗੇ । ਮਨ ਗੁਲਾਮੀ ਵਿਚ, ਸਰੀਰ ਗੁਲਾਮੀ ਵਿਚ ਟੁਰ ਜਾਏਗਾ, ਐਉਂ ਉਹ ਆਪ ਤੇ ਉਨ੍ਹਾਂ ਤੋਂ ਬਣੀ ਕੌਮ ਮੁਰਦਾਰ ਹੋ ਜਾਏਗੀ ।
ਹਾਂ, ਡੱਲਿਆ ! ਹੰਕਾਰ ਦੇ ਆਸਰੇ ਆਦਮੀ ਸੂਰਮਗਤੀ ਕਰ ਗੁਜ਼ਰਦਾ ਹੈ, ਕੁਰਬਾਨ ਵੀ ਹੋ ਜਾਂਦਾ ਹੈ, ਪਰ ਨਿਰੇ ਹੰਕਾਰ ਦੇ ਆਸਰੇ ਵਾਲੇ ਨੂੰ ਤ੍ਰੈ ਡਰ ਹਨ (੧) ਜਦੋਂ ਆਪਣੇ ਤੋਂ ਵੱਡੇ ਹੰਕਾਰੀ, ਵੱਡੇ ਬਲ ਵਾਲੇ ਤੇ ਵੱਡੇ ਜੱਥੇਬੰਦ ਨਾਲ ਟੱਕਰਨਗੇ, ਤਦ ਹਾਰ ਜਾਣਗੇ ! (੨) ਹਾਰ ਕੇ, ਦੇਸ, ਧਨ, ਧਾਮ ਦੇਂਦੇ ਹੋਏ ਮਨਾਂ ਕਰਕੇ ਗ਼ੁਲਾਮ ਹੋ ਜਾਣਗੇ ਤੇ ਅੰਤ ਮੁਰਦਿਹਾਨ ਵਰਤੇਗੀ। (੩) ਜੇ ਜਿੱਤ ਗਏ ਤੇ ਆਪ ਜ਼ਾਲਮ ਧੱਕੇ-ਖ਼ੋਰ ਬਣਨਗੇ, ਧੱਕੇ ਨਾਲ ਧਨ 'ਕੱਠਾ ਕਰ ਕੇ ਧਨੀ ਬਣਨਗੇ ਧਨੀ ਹੋ ਕੇ ਐਸ਼ ਵਿਚ ਪੈਣਗੇ, ਐਸ਼ ਤੋਂ ਨਿਰਬਲ ਹੋ ਜਾਣਗੇ, ਨਿਰਬਲ ਹੋ ਕੇ ਫੇਰ ਮਨ ਆਸਤਕ ਤੇ ਮੁਰਦਾ ਹੋ ਕੇ ਸਰੀਰ, ਮਨ ਤੇ ਆਤਮਾ ਦਾ ਬਲ ਖੀਨ ਹੋ ਜਾਏਗਾ । ਚੌਥਾ ਉਨ੍ਹਾਂ ਦਾ ਇਕ ਨਿਸਚੇ ਨੁਕਸਾਨ ਹੋਵੇਗਾ ਕਿ ਉਹ ਪਰਲੋਕ ਗੁਆ ਲੈਣਗੇ ! ਗੁਰੂ ਬਾਬ ਨੇ ਦਸਿਆ ਹੈ :
ਸੂਰੇ ਏਹਿ ਨ ਆਖੀਅਹਿ ਅਹੰਕਾਰਿ ਮਰਹਿ ਦੁਖੁ ਪਾਵਹਿ ॥
ਅੰਧੇ ਆਪੁ ਨ ਪਛਾਣਨੀ ਦੂਜੇ ਪਚਿ ਜਾਵਹਿ ॥
ਅਤਿ ਕ੍ਰੋਧ ਸਿਉ ਲੂਝਦੇ ਅਗੈ ਪਿਛੈ ਦੁਖੁ ਪਾਵਹਿ ॥
ਹਰਿ ਜੀਉ ਅਹੰਕਾਰੁ ਨਾ ਭਾਵਈ ਵੇਦ ਕੂਕਿ ਸੁਣਾਵਹਿ ॥
ਅਹੰਕਾਰ ਮੂਏ ਸੇ ਵਿਗਤੀ ਗਏ ਮਰ ਜਨਮਹਿ ਫਿਰਿ ਆਵਹਿ ॥੯॥
ਸੋ ਨਿਰਾ ਹੰਕਾਰੀ ਜਿੱਤੇ ਚਾਹੇ ਹਾਰੇ, ਮਰ ਕੇ ਸੁਖੀ ਨਹੀਂ ਹੋ ਸਕਦਾ । ਇਸ ਲਈ ਨਿਰਾ ਹੰਕਾਰੀ ਸੂਰਮਾ ਆਦਰਸ਼ਕ ਸੂਰਮਾ ਨਹੀਂ ਹੈ ।
ਡੱਲਾ ਤੇ ਜੀ ! ਰੋਰ ਉਹ ਕਾਹਦੇ ਲਈ ਲੜੇਗਾ ? ਬਾਵਰਾ ਤਾਂ ਨਹੀਂ, ਐਵੇਂ ਲੜੇਗਾ !
ਗੁਰੂ ਜੀ—(ਮੁਸਕਾ ਕੇ) ਉਹ ਜਾਣਦਾ ਹੈ, ਵਾਹਿਗੁਰੂ ਸਭ ਤੋਂ ਬਲੀ ਹੈ, ਜਿੱਤ ਤੇ ਉਸ ਦੀ ਹੈ ਜੋ ਸਭ ਤੋਂ ਬਲੀ ਹੈ । ਸੋ ਜਿੱਤ ਸਦਾ ਰੱਬ ਦੀ ਹੈ, ਤੇ ਅਸੀਂ ਤੈਨੂੰ ਦੱਸ ਆਏ ਹਾਂ ਕਿ ਖ਼ਾਲਸਾ ਉਹ ਹੈ ਜੋ ਵਾਹਿਗੁਰੂ ਦਾ ਹੋ ਚੁਕਾ ਹੈ । ਮੋ ਖ਼ਾਲਸਾ ਵਾਹਿਗੁਰੂ ਦਾ ਹੈ, ਵਾਹਿਗੁਰੂ ਦਾ ਖ਼ਾਲਸਾਂ ਜਾਣਦਾ ਹੈ ਕਿ ਜਿੱਤ ਸਦਾ ਵਾਹਿਗੁਰੂ ਦੀ ਹੈ, ਉਹ ਸਭ ਤੋਂ ਬਲੀ ਜੋ ਹੋਇਆ । ਹੁਣ ਤੂੰ ਸਮਝ ਲੈ ਕਿ ਖ਼ਾਲਸਾ ਵੀ ਵਾਹਿਗੁਰੂ ਦਾ ਤੇ ਜਿੱਤ ਵੀ ਵਾਹਿਗੁਰੂ ਦੀ । ਤਦ ਜਿੱਤ ਤੇ ਖ਼ਾਲਸਾ ਆਪੋ ਵਿਚ ਇਕ ਮਾਲਕ ਇਕ ਪਿਤਾ ਦੇ ਹੋਏ। ਸੋ ਜਿੱਤ ਖ਼ਾਲਸੇ ਦੀ ਹੋਈ, ਇਸ ਕਰ ਕੇ ਖ਼ਾਲਸਾ ਜਿੱਤ ਲਈ ਨਹੀਂ ਲੜਦਾ। ਖ਼ਾਲਸਾ ਜਾਣਦਾ ਹੈ ਜਿੱਤ ਮੇਰੇ ਵਾਹਿਗੁਰੂ ਦੀ ਹੈ ਤੇ ਮੈਂ ਵਾਹਿਗੁਰੂ ਦਾ ਹਾਂ, ਜਿੱਤ ਤਾਂ ਮੇਰਾ ਵਿਰਸਾ ਹੈ। ਮੈਂ ਜਿੱਤਣਾ ਹੈ ਤਾਂ ਉਸ ਅਮਿਤ ਬਲ ਨਾਲ ਜੋ ਮੇਰਾ ਨਹੀਂ, ਪਰ ਅੰਦਰੋਂ ਨਾਲ ਲਗੇ ਰਹਿਣ ਕਰਕੇ ਸਾਈ ਵਿਚੋਂ ਮੇਰੇ ਵਿਚ ਆਉਂਦਾ ਹੈ; ਜਿੱਤ ਉਹਦੀ, ਜਿਸ ਦਾ ਬਲ ਮੇਰੇ ਵਿਚ ਆ ਰਿਹਾ ਹੈ । ਸੋ ਖ਼ਾਲਸਾ ਲੜਦਾ ਹੈ ਅਸੂਲ ਲਈ, ਸੱਚ ਲਈ । ਸੱਚ ਤੇ ਅਸੂਲ ਜਦ ਜਗਤ ਦੇ ਜ਼ੁਲਮ ਨਾਲ ਤਬਾਹ ਹੋਣ ਲਗੇ, ਤਦ ਖ਼ਾਲਸਾ ਦਾ ਨੇਮ ਹੈ ਕਿ ਬੀਰਤਾ ਨਾਲ ਉਸ ਨੂੰ ਬਚਾਵੇ । ਜਗਤ ਦੇ ਜ਼ੁਲਮ ਅਗੇ ਆਪਣਾ ਖ਼ੂਬਸੂਰਤ ਆਪਾ ਲੰਮਾ ਨਾ ਪਾ ਦੇਵੇ, ਪਰ ਬੀਰਤਾ ਨਾਲ ਜ਼ੁਲਮ ਨੂੰ ਕੱਟ ਸੁੱਟੇ ।
ਡੱਲਾ—ਮਹਾਰਾਜ ਜੀ ! ਮੈਂ ਮੂਰਖ ਨੇ ਤਾਂ ਇਹ ਡਿੱਠਾ ਹੈ ਕਿ ਜੋ ਜੋਗੀਬਣੇ, ਵਿਰਾਗੀ ਬਣੇ ਉਹ ਫੇਰ ਲੁਕ ਹੀ ਗਏ, ਤੇ ਜੋ 'ਲੈ ਲੈਣ' ਵਲ ਲਗੇ ਉਹ ਜਰਵਾਣੇ ਡਾਕੂ, ਪਠਾਣਾਂ ਮੁਗਲਾਂ ਵਰਗੇ ਜ਼ਾਲਮ ਹਾਕਮ ਬਣੇ। ਜੋਗੀਆ ਨੇ ਕਦੇ ਜ਼ਾਲਮਾਂ ਦਾ ਮੂੰਹ ਨਾ ਮੋੜਿਆ ਤੇ ਜ਼ਾਲਮਾਂ ਕਦੇ ਸੁਖ ਨਾ ਵਰਤਾਈ, ਨਿਆਂ ਨਾ ਕੀਤਾ ।
ਗੁਰੂ ਜੀ-ਖਾਲਸਾ ਸੋ ਜੋ ਅੰਦਰੋਂ ਜੋਗੀ ਹੋਵੇ, 'ਨਾਮ' ਤੇ 'ਬਾਣੀ' ਦਾ । ਖ਼ਾਲਸਾ ਸੋ ਜੋ ਜ਼ਾਲਮ ਦੀ ਇੱਟ ਆਵੇ ਤਾਂ ਪੱਥਰ ਨਾਲ ਉਸ ਦੀ ਇੱਟ ਭੰਨ ਦੇਵੇ । ਆਪੇ 'ਤੇ ਫ਼ਤਹਿਯਾਬ ਹੋਵੇ, ਮੌਤ ਨੂੰ ਤੁੱਛ ਸਮਝ ਕੇ ਡਰੇ ਨਾ, ਪਰ ਅੰਦਰਲੇ ਉਮਾਹ ਨਾਲ ਦੇਹੀ ਨੂੰ ਸਫਲਾ ਕਰੇ । ਹਰ ਇਕ ਸਿਖ ਜੋਤ ਜਗੀ ਵਾਲਾ, ਇਕ ਦੀ ਅੰਦਰੋਂ ਟੇਕ ਵਾਲਾ, ਨਿਰਭੈ ਰਹਿਣ ਵਾਲਾ, ਪਰ ਭੈ ਨਾ ਦੇਣ ਵਾਲਾ, ਨਿਰਵੈਰ ਖ਼ਾਲਸਾ ਹੈ । ਐਸੇ ਸਾਰੇ ਸਿੱਖਾਂ ਦਾ ਇੱਕਠ ਖ਼ਾਲਸਾ ਹੈ । ਗੁਰੂ ਵੀ ਖ਼ਾਲਸਾ ਹੈ । ਖ਼ਾਲਸਾ ਵੀ ਗੁਰੂ ਹੈ, ਖ਼ਾਲਸਾ ਰੱਬ ਦੀ ਗੋਦ ਵਿਚ ਖੇਲ ਰਿਹਾ ਇਕ ਰੂਹਾਨੀ ਖ਼ਿਆਲ—ਧਿਆਨ ਹੈ, ਆਦਰਸ਼ ਹੈ, ਜਿਸ ਉੱਤੇ ਹਰ ਸਿੱਖ ਦਾ ਖ਼ਿਆਲ ਟਿਕ ਰਿਹਾ ਹੈ, ਜਿਵੇਂ ਜਹਾਜ਼ ਚਲਾਉਣ ਵਾਲੇ ਦਾ ਖ਼ਿਆਲ ਚਾਨਣ ਮੁਨਾਰੇ' ਦੇ ਦੀਵੇ 'ਤੇ ਟਿਕਦਾ ਹੈ । ਖ਼ਾਲਸਾ ਉਹ ਨਮੂਨਾ ਹੈ, ਜਿਸ ਉਤੇ ਆਇਆਂ ਜਗਤ ਦੀ ਕਲਿਆਨ ਹੁੰਦੀ ਹੈ ।
ਡੱਲਾ-ਮੈਂ ਮੂਰਖ ਨੂੰ ਮੋਟੀ ਜਿਹੀ ਗੱਲ ਦਸੋ, ਜੇ ਖ਼ਾਲਸਾ ਹਾਰ ਜਾਏ ਤਾਂ ਰੱਬ ਦੀ ਹਾਰ ?
ਗੁਰੂ ਜੀ—ਨਹੀਂ ਸੁਹਣਿਆ ! ਵਾਹਿਗੁਰੂ ਦੀ ਹਾਰ ਕਦੇ ਨਹੀਂ । ਜਿਸ ਨੂੰ ਤੂੰ ਹਾਰ ਕਹਿੰਦਾ ਹੈਂ, ਉਹ ਵੀ ਜਿੱਤ ਹੁੰਦੀ ਹੈ । ਇਹੋ ਤਾਂ ਖ਼ਾਲਸੇ ਦਾ ਮਨ ਨੀਵਾਂ ਹੈ ਤੇ ਮਨ ਉੱਚੀ ਮੱਤ ਦੇ ਵਸ ਵਿਚ ਹੈ ਤੇ ਉਹ ਮੱਤ ਵਾਹਿਗੁਰੂ ਦੀ ਰਖਵਾਲੀ ਵਿਚ ਟੁਰਦੀ ਹੈ ਤੇ ਦਸਦੀ ਹੈ ਕਿ ਜੋ ਹਾਰ ਹੈ, ਇਸ ਦਾ ਫਲ ਜਿੱਤ ਨਿਕਲੇਗਾ। ਵਾਹਿਗੁਰੂ ਨੇ ਭਾਣਾ ਵਰਤਾਇਆ ਹੈ, ਸਾਡੀ ਸਮਝ ਸਮਝਦੀ ਨਹੀਂ, ਇਸ ਦਾ ਫਲ ਅਜ ਉਹ ਜਿੱਤ ਨਹੀਂ ਸੀ, ਜੋ ਅਸੀਂ ਜਿੱਤ ਸਮਝਦੇ ਹਾਂ, ਇਸ ਦਾ ਫਲ ਅਗੇ ਚਲ ਕੇ ਜਿੱਤ ਹੈ। ਜਿਨ੍ਹਾਂ ਸਾਡੇ ਨਾਲ ਜੁਝਣ ਵਾਲਿਆਂ ਅਜ ਜਿੱਤ ਮਨਾਈ ਹੈ, ਇਹ ਜਿੱਤ ਉਨ੍ਹਾਂ ਦੇ ਹਾਰ ਦੀ ਨੀਂਹ ਪੱਟ ਗਈ ਹੈ। ਖ਼ਾਲਸਾ ਕਦੇ ਨਹੀਂ ਹਾਰੇਗਾ । ਹਾਂ ! ਜਿਸ ਦਿਨ ਨਾਮ ਨਾਲ ਪ੍ਰੀਤ ਛਡੇਗਾ; ਗੁਰਬਾਣੀ ਦਾ ਇਲਹਾਮ* ਇਸ ਦੇ
1. Light house
2. Inspiration
ਅੰਦਰ ਨਾ ਰਹੇਗਾ, ਜੋਤ ਨਾਲੋਂ ਵਿੱਥ ਕਰ ਜਾਏਗਾ, ਤਦੋਂ ਫੇਰ ਜੋ ਚੁਰਾਸੀ ਦੇ ਭਾਗ ਹੁੰਦੇ ਹਨ, ਭੋਗੇਗਾ । ਜਦ ਤਕ ਪੂਰਨ ਜੋਤ ਨੂੰ ਜਪਦਾ ਹੈ, ਬਾਣੀ ਦੀ ਗਿਜ਼ਾ 'ਤੇ ਮਨ ਨੂੰ ਪਾਲਦਾ ਹੈ, ਨਿਰਵੈਰ ਹੈ, ਭੰ ਦੇਂਦਾ ਨਹੀਂ, ਪਰ ਭੈ ਮੰਨਦਾ ਨਹੀਂ, ਤਦ ਤਕ ਕੌਣ ਹਰਾਣ ਵਾਲਾ ਜੰਮਿਆ ਹੈ ? ਇਹ ਜੀਵਨ ਹੈ, ਜਿੱਤ ਹੈ ਤੇ ਇਸ ਜੀਵਨ ਵਾਲਾ ਜਿਸ ਸੰਗਰਾਮ ਵਿਚ ਡਟੇਗਾ ਉਹ ਜਿੱਤੇਗਾ, ਕਦੇ ਕਿਵੇਂ, ਕਦੇ ਕਿਵੇਂ। ਤੂੰ ਸਮਝਦਾ ਹੈ ਪਹਾੜੀਏ ਰਾਜੇ ਜਿੱਤੇ ਹਨ, ਖ਼ਾਲਸਾ ਸਮਝਦਾ ਹੈ ਕਿ ਗੁਲਾਮੀ ਦਾ ਤੌਕ ਉਨ੍ਹਾਂ ਨੇ ਆਪਣੇ ਗਲੇ ਪੀਡਾ ਕਰ ਲਿਆ ਹੈ ।
ਤੂੰ ਸਮਝਦਾ ਹੈਂ ਤੁਰਕਾਂ ਫ਼ਤਹਿ ਪਾਈ ਹੈ, ਖ਼ਾਲਸਾ ਸਮਝਦਾ ਹੈ ਕਿ ਉਨ੍ਹਾਂ ਆਪਣੀਆਂ ਜੜ੍ਹਾਂ 'ਤੇ ਕੁਹਾੜਾ ਆਪ ਮਾਰਿਆ ਹੈ । ਤੂੰ ਸਮਝਦਾ ਹੈਂ ਚਾਰ ਸਾਹਿਬਜ਼ਾਦੇ ਮਾਰੇ ਗਏ ਹਨ, ਖ਼ਾਲਸਾ ਸਮਝਦਾ ਹੈ ਕਿ ਉਨ੍ਹਾਂ ਦੇ ਲਹੂ ਦੀ ਬੂੰਦ ਬੂੰਦ ਤੋਂ ਸਦਾ 'ਖ਼ਾਲਸਾ ਫਲ' ਦੇਣ ਵਾਲੇ ਬ੍ਰਿਛ ਉੱਗ ਪਏ ਹਨ । ਤੂੰ ਸਮਝਦਾ ਹੈ ਮੁਗ਼ਲ ਰਾਜ ਨੇ ਖ਼ਾਲਸੇ 'ਤੇ ਫ਼ਤਹਿ ਪਾਈ ਹੈ, ਖ਼ਾਲਸਾ ਸਮਝਦਾ ਹੈ ਕਿ ਮੁਗ਼ਲ ਰਾਜ ਦੀ ਜੜ੍ਹ ਕੱਟੀ ਗਈ ਹੈ । ਜੜ੍ਹ ਕੱਟ ਜਾਣੀ ਫ਼ਤਹਿ ਹੈ, ਹੁਣ ਕਿਸੇ ਬੁੱਲੇ ਨੇ ਕਿਸ ਨੂੰ ਡੰਗ ਘੱਤਣਾ ਹੈ। 'ਸਾਈਂ ਨਾਲ, ਜੁੜਿਆਂ ਨਾਲ ਲੜਕੇ ਮੁਗ਼ਲਾਂ ਦੀ ਜੜ ਮੇਖ ਤਰੁੱਟ ਗਈ ਹੈ। ਖ਼ਾਲਸੇ ਦਾ ਯੁੱਧ ਧਰਮ ਰਖਿਆ ਲਈ ਸੀ, ਧਰਮ ਪੱਕਾ ਹੋ ਗਿਆ, ਝਾੜ ਝਾੜ ਤੋਂ ਖ਼ਾਲਸਾ ਉੱਗਮੰਗਾ । ਤੇਰੇ ਵਰਗੇ ਖ਼ਾਲਸੇ ਸਜਣਗੇ ! ਜਿਸ ਖ਼ਾਲਸੇ ਨੂੰ ਵਜੀਦਾ ਮੁਕਾ ਗਿਆ ਹੈ, ਉਹ ਖ਼ਾਲਸਾ ਅਨੰਦਪੁਰ ਨਾਲੋਂ ਵਧੇਰੇ ਵਧ ਰਿਹਾ ਹੈ। ਜ਼ਾਲਮ ਸਰਹਿੰਦ ਦੀ ਇੱਟ ਨਾਲ ਇੱਟ ਖੜਕੇਗੀ, ਦਿੱਲੀ ਵਿਚ ਜ਼ਾਲਮ ਮੁਗ਼ਲ ਅੰਨ ਮੰਗਦੇ ਦਿੱਸਣਗੇ, ਤਖ਼ਤ ਤਾਜ ਹੁਕਮ ਹਾਸਲ, ਸੁਪਨਾ ਹੋ ਜਾਣਗੇ ।
ਭੂਮਿਕਾ
ਮੈਂ ਢਾਡੀ ਉੱਚੇ, ਆਲੀਸ਼ਾਨ ਗੁਰੂ ਨਾਨਕ ਕਰਤਾਰ ਦਾ,
ਅਜ ਮੇਰਾ ਗੀਤ ਸਿਖ 'ਅਮੈਂ' ਨੂੰ ਗਾਉਂਦਾ,
ਮੈਨੂੰ ਕੋਮਲ ਉਨਰੀ ਕਿਰਤ, ਧਿਆਨ ਦੋਵੇਂ ਅੰਮ੍ਰਿਤ-ਦਰਬਾਰ ਪੁਚਾਉਂਦੇ,
ਫ਼ਲਸਫ਼ੇ ਦੀਆ ਗੱਲਾਂ ਕਰ ਹਾਰੇ ਸਭ,
ਬਾਬਾ ਜੀ ਗੱਲਾਂ ਥੀਂ ਹੋੜਦੇ, 'ਥੀ', 'ਬੀ' ਅਸੀਸ ਇਹ,
ਕਰ ਕਿਰਤ ਉਨਰੀ, ਹੋ, ਹੋ ਜਪ, ਜਪ, ਸਿਮਰਨ ਸਿਖਾਉਂਦੇ,
ਕਿਰਤ ਲਗੀ ਸੁਰਤਿ ਧਿਆਨ ਬੱਝੀ ਸੁਰਤਿ ਉਨਰ ਕਰਤਾਰੀ,
ਇਹ ਸਿੱਖੀ ਦਾ ਉੱਚਾ ਕਮਾਲ ਮੈਂ ਅੱਜ ਗਾਉਂਦਾ,
ਇਹ ਮੈਂ ਨਹੀਂ ਮਾਇਆ ਦੀ, 'ਅਮੈ' ਹੈ ਪਿਆਰ ਦੀ, ਸੇਵਾ ਦੀ ਕਿਰਤ ਦੀ,
ਸੁਹਣੱਪ ਆਸ਼ਕੀ,
ਜੁਗੋ ਜੁਗ ਹੋਈ ਇਹ ਵਿਰਲੀ ਵਿਰਲੀ, ਪਰ ਰੂਹ ਕਦੀ ਕੋਈ,
ਬੁੱਧ ਦੇਵ ਜੀ ਦੇ ਭਿਖੂ ਸੁਹਣੇ, ਬੋਧੀ ਸਤ੍ਰ ਲੋਕੀ ਸੁਹਣੀ ਕਿਰਤ ਇਹ ਪਛਾਣਦੇ,
ਧਰੂ ਪ੍ਰਹਿਲਾਦ ਨੇ ਇਹੋ ਗੀਤ ਗਾਵਿਆਂ,
ਫਲਸਫੇ ਦੀ ਲੋੜ ਨਾਹੀਂ,
ਆਪ ਮੁਹਾਰੀ ਸਮਝ ਪੈਂਦੀ, ਕਿਰਤ-ਜੀਵਨ ਲੋੜ ਹੈ !
ਜੀਵਨ-ਉਨਰ ਦੀ ਸੋਝੀ ਕਦਮ ਕਦਮ ਸਿਖਦੀ, ਦਮ ਬਦਮ ਦਸਦੀ ਪੱਕਦੀ,
ਫਲਸਫਾ ਮਾਰੇ ਸੁਰਤਿ, ਨਿਰਾ ਬਾਹਰ ਦਾ ਉਨਰ ਵੀ ਮਾਰਦਾ,
ਸਿਮਰਨ ਦਾ ਦੀਵਾ ਘਟ ਬਲੇ ਜਦ,
ਤਦ (ਉਨਰ) ਆਰਟ ਸੁਰਤਿ ਨੂੰ ਸਵਾਰਦਾ,
ਬਿਖਰੀਆਂ ਜ਼ੁਲਫਾਂ ਨੂੰ ਮਟਕਾਂਦਾ, ਨਈ ਗੋਂਦਾਂ ਗੁੰਦਦਾ, ਮਹਿਕਾਂਦਾ, ਵਨ, ਵਨ
ਦੀਆਂ ਕਲੀਆਂ ਲਟਕਾਂਦਾ, ਤੇ ਵੇਖਦਾ ਉਹ ਸਭ ਲਟਕਦੀਆਂ
ਜ਼ੁਲਫਾਂ ਤੇ ਕਲੀਆਂ ਲਟਕਦੀਆਂ ਨਾਲ ਨਾਲ ।