ਇਹ ਰੌ ਜਿਹਾ ਕਿ ਅਸਾਂ ਉੱਤੇ ਦੱਸਿਆ ਹੈ ਅਗਿਆਨ ਮੰਡਲ ਦੀ ਕੋਈ ਨਿਰਜੀਵ ਸ਼ਕਤੀ ਨਹੀਂ ਸੀ ਪਰ ਗਿਆਨ ਮੰਡਲ ਵਿਚ ਆਪਣਾ ਆਦਰਸ਼ ਰਖਣ ਵਾਲੀ ਸਪੱਸ਼ਟ ਇਕ ਸਤਿਆਵਾਨ ਮੂਰਤੀ ਸੀ, ਜਿਸ ਨੂੰ ਦਿਮਾਗ਼ ਨੇ ਘੱਟ ਘੋਟ ਕੇ ਪੈਦਾ
ਨਹੀਂ ਸੀ ਕੀਤਾ, ਪਰ ਕਿਸੇ ਜੀਵਨ ਰੌ ਨੇ, ਕਿਸੇ ਅਨੰਤ ਛੁਹ (Intuition and inspiration) ਨੇ ਅਕਸ ਪਾ ਕੇ ਮੂਰਤੀਮਾਨ ਕੀਤਾ ਸੀ । ਇਸ ਆਦਰਸ਼ ਦਾ, ਹਿਰਦੇ ਵਿਚ ਧਰਕ ਰਹੇ ਜੀਵਨ ਦਾ ਹੱਥਾਂ ਪੈਰਾਂ ਅੱਖਾਂ ਆਦਿ ਤੋਂ ਹੋ ਰਹੇ ਪ੍ਰਭਾਵਸ਼ਾਲੀ ਅਸਰ ਵਾਲਾ ਅਮਲ ਦਾ ਕਾਰਨ ਉਸ ਨਿੱਗਰ ਕਾਰਨ ਵਿਚ ਸੀ ਜੋ ਦਿਮਾਗ ਤੋਂ ਉਪਜਦਾ ਤਾਂ ਨਹੀਂ ਸੀ, ਪਰ ਇਸ ਵਿਚ ਆ ਕੇ ਵੱਸਦਾ ਤੇ ਇਸ ਨੂੰ ਉੱਜਲ ਤੇ ਰੌਸ਼ਨ ਕਰਦਾ ਸੀ, ਇਸ ਵਿਚ ਆਪਣੇ ਆਪ ਨੂੰ ਪ੍ਰਤੀਤ (Feel) ਕਰਾਣ ਲਈ 'ਪ੍ਰਤੀਤੀ ਸਤਿਆ' ਜਗਾਉ ਦਾ ਸੀ ਤੇ ਅੱਗੋਂ ਅਮਲ ਕਰਨ ਲਈ ਅਮਲੀ ਸਤਿਆ ਭਰਦਾ ਸੀ ।
ਇਸ ਰੋ ਨੇ ਦਿਮਾਗਾਂ ਤੇ ਕਬਜ਼ੇ ਕਰ ਕੇ ਉਨ੍ਹਾਂ ਨੂੰ ਉੱਜਲ ਰੌਸ਼ਨ ਤੇ ਪ੍ਰਤੀਤੀ ਸਤਿਆ ਵਾਲੇ ਕਰ ਲਿਆ। ਉਨ੍ਹਾਂ ਰੌਸ਼ਨ ਦਿਮਾਗਾਂ ਤੇ 'ਪ੍ਰਤੀਤੀ ਸਤਿਆ ਵਾਲੇ' ਦਿਲਾਂ ਨੇ ਆਪਣੇ ਆਪੇ ਵਿਚ ਉਸ ਉੱਚੇ ਆਦਰਸ਼ ਤੇ ਸੁਆਦ ਤੇ ਅਕਹਿ ਛੁਹ ਦੇ ਰਸ ਨੂੰ ਮਾਣਿਆ ਤੇ ਸਰੀਰ ਨਾਲ ਉਸ ਅਨੁਸਾਰੀ ਅਮਲ ਕੀਤੇ ਤੇ ਇਸ ਅਮਲ ਤੇ ਇਸ ਅੰਦਰਲੇ ਨਾਲ ਹੋਰਨਾਂ ਵਿਚ ਇਹੋ ਜੀਵਨ ਪੈਦਾ ਕੀਤਾ । ਇਹ ਸਾਰੇ ਦਾ ਸਾਰਾ ਫਲਸਫਾ ਜਾਂ ਦਾਰਸ਼ਨਿਕ ਅੰਗ ਉਨ੍ਹਾਂ ਦੇ ਜੀਵਨ ਵਿਚ ਜੀਉਂਦਾ ਵਿਚਰਦਾ ਰਿਹਾ, (Action) ਵਿਚ ਪ੍ਰਗਟਦਾ ਰਿਹਾ ਤੇ ਸ਼ਬਦਾਂ ਦੇ ਵਜੂਦ ਵਿਚ (In book form)ਸੰਗੀਤ (Music) ਤੇ ਕਵਿਤਾ(Poetry) ਦੀ ਜਿੰਦੀ ਧਰਕ (Pulsation) ਨਾਲ ਅੱਖਰਾਂ, ਪਦਾਂ ਤੇ ਬੀੜ ਦੇ ਰੂਪ ਵਿਚ ਵੀ ਜੀਉਂਦਾ ਜਾਗਦਾ ਤੇ ਮੁਤਾਲਿਆ ਕਰਨ ਵਾਲਿਆਂ ਤੇ ਪ੍ਰਭਾਵ ਪਾਂਦਾ ਰਿਹਾ, ਪਰ ਦਿਮਾਗੀ ਫਲਸਫ਼ੇ ਵਾਂਗ ਛਣ ਛਣ ਕੇ ਕਾਂਟਛਾਂਟ ਖਾ ਕੇ ਨਿਰੇ ਦਲੀਲੀ ਰੂਪ ਵਿਚ ਲਿਖੇ ਜਾਣ ਦੇ ਰੂਪ ਵਿਚ ਨਹੀਂ
1. Pulsating.
2. Feeling ਤੇ Realization ਵਾਲੇ ।
3. ਭਾਵ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ।
4. As a work of philosophy.