ਸੁਰਤਿ ਨੂੰ ਚਰਨ-ਪ੍ਰੀਤ ਪ੍ਰੋਣਾ,
ਖ਼ੁਸ਼ ਖ਼ੁਸ਼ ਵੱਸਣਾ ਸੇਵਾ ਦਾ ਰਹੱਸਯ ਨਹੀਂ,
ਖ਼ੁਸ਼ੀ ਰਹਿਣਾ ਕੀ ਸੇਵਾ ਘੱਟ ਹੈ ?
ਬੱਦਲ ਜਿਹਾ ਵੱਸਣਾ,
ਜਿੱਥੇ ਸਾਈਂ ਆਖ, ਵੱਸ ।
१०
ਪੁਰਾਣੇ ਉਨਰਾਂ ਦੀ ਅੱਖ ਮੀਟੀ, ਖਲ੍ਹੀ ਵੇਦਾਂ ਵਾਲੇ ਧਿਆਨ ਦੀ ਅੱਖ,
ਇਹ ਅੱਖ ਨਾਂਹ ।
ਸੁਨਯ ਦੇ ਧਿਆਨ ਵਿਚ ਜੁੜੀ, ਮੀਟੀ, ਖੁਲ੍ਹੀ ਅੱਖ ਵਹਿਸ਼ੀ, ਹੈਵਾਨ ਅੱਖ ਹਾਲੇ,
ਯੋਗ ਕਿਸ ਗੱਲ ਦਾ ?
ਦੂਜਾ ਹੋਇਆ ਕੋਈ ਨਾਂਹ,
ਜੁੜੀ ਕਿਸ ਨਾਲ ਹੈ ?
ਪਿਆਰ ਕਿਸ ਚੀਜ਼ ਦਾ ?
ਬੁੱਧ ਵਾਲੀ, ਨਿਰਵਾਨ-ਸੁਖ ਰੱਤੀ ਅੱਖ ਇਸ ਅੱਖ ਵਿਚ ਮਿਲੀ ਹੈ,
ਧਿਆਨ ਸਥਿਤ ਬੋਧੀ ਸਤਵਦੀ ਅੱਖ, ਬੁੱਧ ਦੇਵ ਨਾਲ ਜੁੜੀ ਸਿੱਧ ਹੈ,
ਸਿੱਖ ਨੈਣ ਲਪਟੇ ਹਨ ਧਾ ਵਾਂਗ ਭੌਰਿਆਂ, ਕਰਨ ਕੰਵਲ ਗੁਰੂ ਨੂੰ,
ਕੰਵਲਾਂ ਦੀ ਪਤੀ ਚਿੱਟੀ ਵਿਚ, ਅੱਧੇ ਦਿੱਸਦੇ, ਅੱਧ ਛਿਪੇ, ਰਸ ਲੀਨ
ਭੌਰੇ ਦੋ ਇਹ ਸਹਿਜ-ਯੋਗ,ਪਿਆਰ ਯੋਗ ਧੀ ਧਿਆਨੀ ਅੱਖ ਹੈ ।
ਮਨੁੱਖ ਦਾ ਦੇਵਤਾ ਇਥੋਂ ਬਣਦਾ, ਮਸਤਕ ਹੱਥ ਮਾਰ ਪ੍ਰੀਤਮ,
ਹੈਵਾਨ ਸਾਰਾ ਝਾੜਿਆ,
ਦਿੱਵਯ, ਅਲੌਕਿਕ ਇਹ ਦ੍ਰਿਸ਼ਯ ਸਾਰਾ, ਪੱਥਰਾਂ ਵਿਚੋਂ ਕੱਢ, ਕੱਢ,
ਮਨੁੱਖ-ਮਾਸ ਨੂੰ ਲਚਿਕਾਂ ਦਿਤੀਆਂ ਸੁਹਣੀਆਂ, ਹੱਡੀਆਂ ਨੂੰ ਮੋੜਿਆ
ਮਿੱਟੀ-ਆਦਮੀ ਦੀ ਘਾੜਾਂ ਘੜੀਆਂ, ਰੱਬ ਦਾ ਬੁਤ ਸਥਾਪਿਆ।