Back ArrowLogo
Info
Profile
ਕਵੀ ਬਚਨ ਨੂੰ ਧਾਰਣ ਕਰਕੇ ਪ੍ਰਹਿਲਾਦ ਵਾਂਗ ਉਨ੍ਹਾਂ ਵਚਨਾਂ ਦੀ ਗੂੰਜ ਵਿੱਚ ਜੀ ਉੱਠਣਾ ਤੇ ਮਸਤ ਹੋ ਉੱਚੇ "ਗਗਨਾਂ ਵਿੱਚ ਨਿਵਾਸ ਘਰ ਬਣਾ ਲੈਣਾ, ਇਹ ਕਾਵਯ ਦੇ ਰਸਿਕ ਪੁਰਸ਼ਾਂ ਨੂੰ ਹੀ ਸਿੱਧੀ ਹੋ ਸੱਕਦੀ ਹੈ। ਪੱਥਰ ਜਿਹੜਾ ਕਿਸੇ ਚੁੱਕ ਕੇ ਛੱਤ ਪਰ ਆਣ ਰੱਖਿਆ ਹੋਵੇ ਉਹਦੀ ਤਾਕਤ ਓਨੀ ਹੀ ਵਧ ਜਾਂਦੀ ਹੈ ਜਿਸ ਤਾਕਤ ਨਾਲ ਹੇਠਾਂ ਥੀਂ ਚਕ ਕੇ ਉਹ ਉੱਪਰ ਰੱਖਿਆ ਗਿਆ ਹੈ। ਪੱਥਰ ਉਹੋ ਹੀ ਹੈ ਤੇ ਉਹ ਤਾਕਤ ਕੋਈ ਦਿੱਸਦੀ ਵੀ ਨਹੀਂ, ਪਰ ਤੱਲੇ ਪਿਆ ਪੱਥਰ ਜਖਮ ਨਹੀਂ ਕਰ ਸੱਕਦਾ ਤੇ ਉੱਤੋਂ ਰੁੜ੍ਹਿਆ ਪੱਥਰ ਸੱਟ ਮਾਰਨ ਨੂੰ ਸਮਰਥ ਹੈ। ਇਸੀ ਤਰਾਂ ਬਚਨਾਂ ਬਚਨਾਂ ਵਿੱਚ ਫਰਕ ਤਾਂ ਨਹੀਂ ਦਿੱਸਦਾ, ਪਰ ਜਦ ਅਮਲ ਕਰੀਏ ਤੇ ਰੂਹ ਤੇ ਆਈ ਹਾਲਤ ਦੀ ਪਰਖ ਕਰਕੇ ਵੇਖੀਏ ਤਦ ਪਤਾ ਲੱਗਦਾ ਹੈ, ਕਿ ਕਵਿਤਾ ਕੇਹੜੀ ਹੈ ਤੇ ਵਾਕ ਰਚਨਾ ਕੇਹੜੀ ?

ਮੀਰਾਂ ਬਾਈ ਦਾ ਕਥਨ:-

ਰਾਣਾ ਰੂਠੇ ਨਗਰੀ ਰਾਖੇ,

ਹਰਿ ਰੂਠੇ ਕਹਾਂ ਜਾਣਾ ॥

ਜਰਾ ਪਾਠ ਕਰੋ, ਇਕ ਦੇਵੀ ਆਜ਼ਾਦੀ ਰਗਾਂ ਵਿੱਚ ਭਰਦੀ ਹੈ, ਰੂਹ ਵਿੱਚ ਤਾਕਤ ਆਉਂਦੀ ਹੈ । ਬਾਦਸ਼ਾਹ ਦੇਸ ਨਿਕਾਲਾ ਦਿੰਦੇ ਹਨ। ਜੇ ਮੇਰਾ ਰੱਬ ਨਾ ਰੁਠੇ ਤੇ ਦੁਨੀਆਂ ਦੇ ਬਾਦਸ਼ਾਹਾਂ ਦੀ ਕੀ ਪ੍ਰਵਾਹ ਹੈ ? ਇਕ ਅੰਦਰ ਦਾ ਉੱਚਾ ਇਖਲਾਕ ਤੇ ਆਜ਼ਾਦੀ ਰੂਹ ਦੀ ਸ਼ਿਸਤ ਸਿੱਧੀ ਕਰਦੀ ਹੈ । ਕਦੀ ਆਦਮੀ ਇਸ ਦੇ ਪਾਠ ਥੀਂ ਰੱਜਦਾ ਨਹੀਂ ॥

ਸ੍ਰੀ ਗੁਰੂ ਨਾਨਕ ਚਮਤਕਾਰ ਦੇ ਕਰਤਾ ਜੀ ਦਾ ਕਥਨ:

ਬਾਰਾਂ ਹਿ ਬਰਸ ਬੀਤੇ,

ਬਾਲਮ ਬਿਦੇਸ ਧਾਏ ॥

ਆਯਾ ਨ ਸੁਖ ਸੁਨੇਹਾ,

ਧੌਲੇ ਹੋ ਕੇਸ ਆਏ ॥

ਜਰਾ ਅਮਲ ਕਰਕੇ ਤੱਕ, ਇਨ੍ਹਾਂ ਸਤਰਾਂ ਵਿੱਚ ਕਿੰਨਾਂ ਬਿਰਹਾ ਭਰਿਆ ਹੋਇਆ ਹੈ ॥

ਫਿਰ ਉਨ੍ਹਾਂ ਦੀਆਂ ਇਹ ਸਤਰਾਂ:

ਠਹਿਰ ਜਾਈਂ ਠਹਿਰ ਜਾਈਂ,

ਗੁਰੂ ਦੇ ਪਿਆਰਿਆ ॥

ਪਵਣ ਵੇਗ ਕੌਣ ਰੋਕੇ,

ਬੱਦਲਾਂ ਨੂੰ ਕੌਣ ਠਾਕੇ ॥

ਧੁਰਾਂ ਥੀਂ ਜੋ ਚਾਲ ਪਾਏ,

ਟਰਨ ਨਹੀਂ ਟਾਰਿਆ॥

ਇਨ੍ਹਾਂ ਵਿੱਚ ਰੂਹ ਦੇ ਦੇਸ਼ ਦਾ ਅਕਾਸ਼ ਦਿੱਸਦਾ ਹੈ, ਸਹਿਜ ਸੁਭਾ ਸਪੇਸ ਕੋਈ ਹੋਰ ਆਣ ਪਈ ਹੈ॥

10 / 100
Previous
Next