Back ArrowLogo
Info
Profile
 ਕਿਉਂਕਿ ਓਹ ਸਾਰੇ ਮੁਲਕ ਵਿੱਚ ਹਰ ਦਿਲ ਨੂੰ ਮੋਹਿਤ ਕਰਨ ਵਾਲੀ ਨਾਚ ਬਾਲਿਕਾ ਸੀ "ਮੈਂ ਜਦ ਆਪਣੇ ਪੂਰੇ ਜੋਬਨ ਵਿੱਚ ਸੀ ਤੇ ਮੇਰਾ ਉਨਰ ਵਿਖਯਾਤ ਸੀ, ਮੇਰੇ ਰੂਹ ਨੂੰ ਇਕ ਨੌਜਵਾਨ ਨੇ ਮੋਹਿਆ, ਮੈਂ ਉਸ ਨਾਲ ਸਭ ਸ਼ੁਹਰਤ ਰਾਜ, ਭਾਗ, ਸੁਖ, ਮਹਿਲ ਛੋੜ ਕੇ ਨੱਸ ਆਈ, ਭਾਵੇਂ ਮੇਰੇ ਪਿਆਰੇ ਪਾਸ ਕੋਈ ਧਨ ਨਹੀਂ ਸੀ ਪਰ ਸਾਡੇ ਪਾਸ ਕਾਫੀ ਸੀ, ਆਪਣੇ ਗਰੀਬੀ ਵਿੱਚ-ਪਰ ਪਿਆਰ ਵਿੱਚ-ਜੀਣ ਨੂੰ। ਓਹ ਪਿਆਰਾ ਮੇਰਾ ਬੜਾ ਖੁਸ਼ ਹੁੰਦਾ ਸੀ, ਜਦ ਮੈਂ ਉਹਦੇ ਸਾਹਮਣੇ ਨੱਚਦੀ ਸਾਂ, ਇਸ ਘਰ ਵਿੱਚ ਤੇ ਇਸ ਏਕਾਂਤ ਵਿੱਚ, ਕੁਛ ਇਕ ਚਿਰ ਅਸੀ ਦੋਵੇਂ ਇਕ ਦੂਜੇ ਲਈ ਜੀਂਦੇ ਸਾਂ। ਸਾਡਾ ਸਾਰਾ ਜਗਤ ਇਕ ਦੂਜੇ ਲਈ ਅਸੀ ਆਪ ਸਾਂ। ਓਹ ਮੈਨੂੰ ਪਿਆਰਦਾ ਨਹੀਂ ਸੀ, ਮੈਨੂੰ ਪੂਜਦਾ ਸੀ, ਅਰ ਬੇਹੱਦ ਓਹਦਾ ਪਿਆਰ ਸੀ। ਮੈਂ ਨਿਮਾਣੀ ਕਿਸ ਜੋਗ ਸਾਂ, ਮੈਨੂੰ ਇੰਨਾ ਪਤਾ ਸੀ, ਕਿ ਮੇਰਾ ਨਾਚ ਓਹਨੂੰ ਰੀਝਾਂਦਾ ਸੀ। ਸੋ ਮੈਂ ਓਹਨੂੰ ਰੀਝਾਣ ਦੀ ਕਰਦੀ ਸਾਂ। ਹਰ ਸ਼ਾਮ ਓਹ ਕੋਈ ਨਾ ਕੋਈ ਸੁਰ ਰਾਗ ਦੀ ਛੇੜਦਾ ਸੀ ਤੇ ਮੈਂ ਉਸ ਸੁਰ ਉੱਪਰ ਨੱਚਦੀ ਸਾਂ। ਇਕ ਦੂਜੇ ਨੂੰ ਅਸੀ ਤਕ ਤਕ ਜੀਂਦੇ ਸਾਂ, ਪਰ ਇਕ ਸਿਆਲੇ ਕੁਛ ਚਿਰ ਹੀ ਹੋਇਆ ਹੈ, ਕਿ ਆਪ ਨੂੰ ਸੱਦਾ ਆ ਗਿਆ, ਮੈਂ ਜਿੰਨੀ ਵਾਹ ਲੱਗੀ ਸੇਵਾ ਕੀਤੀ ਪਰ ਮੇਰੀ ਭੁੜੀ ਵਿਅਰਥ ਗਈ, ਆਪ ਸਦਾ ਲਈ ਮੈਥੋਂ ਜੁਦਾ ਹੋ ਗਏ।।" ਨੌਜਵਾਨ ਸਮਝ ਗਿਆ, ਕਿ ਹੁਣ ਇਹ ਅਜ ਰਾਤ ਦਾ ਨਾਚ ਗੁਜਰ ਗਏ ਪਿਆਰੇ ਨੂੰ ਰੀਝਾਣ ਦਾ ਤਰਲਾ ਸੀ, ਤੇ ਓਹ ਬੁੱਧ ਦਾ ਨਿੱਕਾ ਜਿਹਾ ਮੰਦਰ ਓਹਦੀ ਯਾਦ ਵਿੱਚ ਰਚਿਆ ਹੋਇਆ ਹੈ, ਉਸ ਵਿੱਚ ਓਸ ਪਿਆਰੇ ਦਾ ਨਾਮ ਤੇ ਕੁਛ ਉਹਦੀਆਂ ਚੀਜ਼ਾਂ ਰੱਖੀਆਂ ਹੋਈਆਂ ਹਨ ਤੇ ਉਸਦੀ ਯਾਦ ਵਿੱਚ ਇਹ ਇਕ ਤਰਾਂ ਦਾ ਪਿਆਰ ਸ਼ਰਾਧ ਸੀ, ਜਿਹੜਾ ਓਸਨੇ ਇਸ ਤਰਾਂ ਵੇਖਿਆ॥

ਸਵਾਣੀ ਨੇ ਚਾਹ ਬਣਾਈ, ਅਰ ਦੋਹਾਂ ਪੀਤੀ ਤੇ ਫਿਰ ਉਸਨੇ ਕਿਹਾ, ਕਿ ਹੁਣ ਆਪ ਸੌਂ ਜਾਓ॥

ਨੌਜਵਾਨ ਨੇ ਕਿਹਾ "ਆਪ ਮੈਨੂੰ ਮਾਫੀ ਦੇਣਾ, ਕਿ ਮੈਂ ਇਸ ਤਰਾਂ ਆਪਦੇ ਮਤਬੱਰਕ ਨਾਚ ਨੂੰ ਵੇਖਣ ਲਈ ਮਜਬੂਰ ਹੋਇਆ।" ਓਹ ਕਹਿਣ ਲੱਗੀ "ਨਹੀਂ, ਸਗੋਂ ਆਪ ਨੇ ਮਾਫੀ ਦੇਣੀ, ਕਿ ਮੈਂਨੇ ਆਪ ਦੀ ਨੀਂਦਰ ਉਕਤਾਈ। ਪਹਿਲਾਂ ਤਾਂ ਮੈਂ ਉਡੀਕ ਕਰਦੀ ਰਹੀ, ਜਦ ਆਪ ਘੂਕ ਸੈਂ ਗਏ ਸੇ, ਤਦ ਮੈਂ ਬਿਨਾ ਬਾਹਲੇ ਖੜਾਕ ਦੇ ਆਰੰਭ ਕੀਤੀ ਸੀ, ਪਰ ਆਪ ਨੂੰ ਵਿਖੇਪਤਾ ਹੋਈ ਹੈ॥"

ਇਉਂ ਮਾਫੀਆਂ ਮੰਗਦਾ ਓਹ ਮਜਬੂਰਨ ਮੁੜ ਕਾਗਜ ਦੀ ਮੱਛਰਦਾਨੀ ਹੇਠ ਜਾ ਲੇਟਿਆ ਤੇ ਖੂਬ ਸੈਂ ਗਿਆ, ਦਿਨ ਕਾਫੀ ਚੜ੍ਹ ਆਇਆ ਸੀ, ਜਦ ਓਹ ਸਵੇਰੇ ਜਾਗਿਆ, ਜਦ ਉਹ ਉੱਠਿਆ, ਤਾਂ ਜਿਸ ਤਰਾਂ ਰਾਤੀ ਇਕ ਸਾਦਾ ਜਿਹਾ ਭੋਜਨ ਓਸ ਲਈ ਬਣਾਇਆ ਸੀ, ਉਸੀ ਤਰਾਂ ਦਾ ਸਾਦਾ ਭੋਜਨ ਸਵਾਣੀ ਨੇ ਬਣਾਕੇ ਤਿਆਰ ਕੀਤਾ ਸੀ, ਤੇ ਆਪ ਦੇ ਅੱਗੇ ਬੜੀ ਖਾਤਰ ਤੇ ਆਜਜ਼ੀ ਨਾਲ ਰੱਖਿਆ, ਰਾਤੀ ਤਾਂ ਓਹ ਭੁੱਖਾ ਸੀ, ਬਿਨਾ ਸੋਚੇ ਖਾ ਗਿਆ ਸੀ, ਪਰ ਸਵੇਰੇ ਉਸਨੂੰ ਸੋਚ ਆਈ ਕਿ ਸ਼ਾਇਦ ਆਪ ਓਹ ਰਾਤੀ ਭੁੱਖੀ ਹੀ ਰਹੀ ਹੈ ਤੇ ਹੋਵੇ ਨਾ ਹੋਵੇ, ਕਿ ਹੁਣ ਵੀ ਓਹ ਉਸਦੇ ਹਿੱਸੇ ਨੂੰ ਖਾ ਨਾ ਜਾਵੇ, ਉਸ ਬੜਾ ਥੋੜਾ ਖਾ ਕੇ ਵਿਦਿਆ ਹੋਣ ਦੀ ਕੀਤੀ॥

ਪਰ ਜਦ ਓਸ ਖੀਸੇ ਵਿੱਚ ਹੱਥ ਪਾਏ, ਕਿ ਕੁਛ ਉਸ ਦੀ ਸੇਵਾ ਤੇ ਰੋਟੀ ਆਦਿ ਲਈ ਭੇਟਾ ਕਰ ਜਾਵੇ, ਤਦ ਸਵਾਣੀ ਬੋਲੀ "ਜੋ ਕੁਛ ਮੈਂ ਆਪ ਨੂੰ ਦੇ ਸੱਕਦੀ ਹਾਂ, ਓਹ ਕਿਸੀ ਲਾਇਕ ਨਹੀਂ ਤੇ ਜੋ ਵੀ ਸੀ, ਤਦ ਓਹ ਮੈਂ ਆਪ ਪਰ ਤਰਸ ਖਾ ਕੇ ਕੀਤਾ ਹੈ, ਉਸਦਾ ਮੁੱਲ ਦੇਣਾ ਆਪ ਨੂੰ ਉਚਿਤ ਨਹੀਂ।

49 / 100
Previous
Next