

ਪਹਿਲਾ ਦਿਨ
ਸਵੀਕਾਰ ਕਰੋ ਅਤੇ ਅੱਗੇ ਚੱਲੋ
ਜਿਵੇਂ ਆਪਾਂ ਡਰਾਈਵਿੰਗ ਕਰਦੇ ਹੋਏ ਕਾਰ ਦਾ ਪਿੱਛੇ ਦੇਖਣ ਵਾਲਾ ਸੀਸਾ ਬਹੁਤ - ਵਰਤਦੇ ਹਾਂ, ਉਸੇ ਤਰ੍ਹਾਂ ਇਸ ਵਿਸ਼ੇ ਦਾ ਪਹਿਲਾ ਕਦਮ ਇਹੀ ਹੈ ਕਿ ਜਿੰਦਗੀ 'ਚ ਤਾਂ ਜਿਹੜੀਆਂ ਚੀਜ਼ਾਂ ਸਾਨੂੰ ਆਉਣ ਵਾਲੇ ਦੌਰ 'ਚ ਸਿਰਫ਼ ਦੁੱਖ ਤੇ ਪਰੇਸਾਨੀ ਦੇਣਗੀਆ ਉਹਨਾਂ ਨੂੰ ਜ਼ਿੰਦਗੀ ਦਾ ਆਮ ਹਿੱਸਾ ਸਮਝ ਕੇ ਪ੍ਰਵਾਨ ਕਰੀਏ। ਇਹ ਮੰਨੋ ਕਿ ਇਹ ਘਾਣ ਵਾਧੇ, ਨੁਕਸਾਨ, ਖ਼ੁਸ਼ੀਆਂ-ਗਮੀਆਂ ਆਮ ਗੱਲ ਹਨ ਤੇ ਸਭ ਦੀ ਜ਼ਿੰਦਗੀ 'ਚ ਵਾਪਰਟੀਆਂ ਹਨ। ਇਹ ਹਨ ਤਾਂ ਜ਼ਿੰਦਗੀ ਦਾ ਤਜਰਬਾ ਹੀ, ਪਰ ਆਪਣਾ ਸਾਰਾ ਧਿਆਨ ਇਹਨਾਂ 'ਤੇ ਨਹੀਂ ਲਗਾਈ ਰੱਖਣਾ। ਬੀਤੀ ਜ਼ਿੰਦਗੀ ਦੀਆਂ ਕੋਈ ਗ਼ਲਤ ਆਦਤਾਂ ਚੁੱਕੇ ਗਲਤ ਕਦਮ ਜਾ ਨਾਕਾਮੀਆਂ ਨੂੰ ਸਧਾਰਨ ਵਰਤਾਰਾ ਸਮਝ ਕੇ ਅੱਗੇ ਚੱਲਣਾ ਆਪਣੇ ਟੀਚਿਆਂ ਅਤੇ ਕਾਮਯਾਬੀ ਦੇ ਨੇੜੇ ਪਹੁੰਚਣ ਵੱਲ ਵਧਾਇਆ ਗਿਆ ਪਹਿਲਾ ਕਦਮ ਹੈ। ਅੱਜ ਦੇ ਦਿਨ 'ਚ ਆਪਣੇ-ਆਪ ਨੂੰ ਨੇੜਿਓਂ ਦੇਖੋ ਅਤੇ ਆਪਣੇ ਦਿਲ ਦਿਮਾਗ਼ ਨੂੰ ਬੇਲੋੜੀਆਂ ਭਾਵਨਾਵਾਂ ਦੇ ਹੋਣ ਤੋਂ ਅਜ਼ਾਦ ਕਰੋ, ਕਿਉਂ ਕਿ ਇਹਨਾਂ ਬੇਲੋੜੀਆਂ ਭਾਵਨਾਵਾਂ ਦਾ ਵਾਧੂ ਭਾਰ ਖ਼ੁਸ਼ਹਾਲ ਜ਼ਿੰਦਗੀ ਦੇ ਸਫ਼ਰ 'ਚ ਅੜਿੱਕਾ ਪੈਦਾ ਕਰੇਗਾ।
ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:
1__________________________________________
2____________________________________________
3_____________________________________________
ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੋ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ____________________________