ਦੂਜਾ ਦਿਨ
ਨਵੇਂ ਮੀਲ-ਪੱਥਰ ਸੈੱਟ ਕਰੋ
ਜਿਵੇਂ ਇੱਕ ਡਰਾਈਵਰ ਆਪਣਾ ਧਿਆਨ ਸਾਹਮਣੇ ਵਾਲੀ ਸੜਕ 'ਤੇ ਰੱਖਦਾ ਹੈ, ਤੁਸੀਂ ਵੀ ਆਪਣੇ ਲਈ ਨਵੇਂ ਮੀਲ-ਪੱਥਰ ਸਥਾਪਿਤ ਕਰੋ। ਜ਼ਿੰਦਗੀ ਦੇ ਸਫ਼ਰ ਦੇ ਉਹ ਟੀਚੇ ਰੱਖੋ ਜਿਹੜੇ - ਸਪਸ਼ਟ ਹੋਣ, ਪ੍ਰਾਪਤੀ ਯੋਗ ਹੋਣ ਤੇ ਤੁਹਾਡੀਆਂ ਇੱਛਾਵਾਂ ਨਾਲ ਮੇਲ ਖਾਂਦੇ ਹੋਣ। ਜਿਵੇਂ ਡਰਾਈਵਰ ਗੱਡੀ ਦੀ ਸੁਰੱਖਿਆ ਲਈ ਲਗਾਤਾਰ ਚੌਕਸ ਰਹਿੰਦਾ ਹੈ, ਤੁਸੀਂ ਵੀ ਇਹਨਾਂ ਚੀਜਾਂ ਬਾਰੇ ਚੌਕਸ ਰਹੋ ਕਿ ਤੁਸੀਂ ਅੱਜ ਕੀ ਕਰ ਰਹੇ ਹੋ, ਕਿੱਥੇ ਪਹੁੰਚਣਾ ਹੈ, ਕੀ ਪ੍ਰਾਪਤ ਕਰਨਾ ਹੈ ਤੇ ਕਿਹੜੀ ਚੀਜ਼ ਨੂੰ ਬਦਲਣ ਜਾਂ ਸੁਧਾਰਨ ਦੀ ਲੋੜ ਹੈ
ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:
1__________________________________________
2____________________________________________
3_____________________________________________
ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੋ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ____________________________