ਛੇਵਾਂ ਦਿਨ
ਸਫ਼ਰ ਦੀ ਸ਼ਲਾਘਾ ਕਰੋ, ਉਸ ਨੂੰ ਮਾਣੋ
ਜਿਹੜਾ ਵੀ ਪ੍ਰੋਜੈਕਟ ਜਾਂ ਕੰਮ ਹੋਵੇ, ਅੰਤ 'ਚ ਉਸ ਦੇ ਪੂਰੇ ਹੋਣ 'ਚ ਹੋਈਆਂ ਗ਼ਲਤੀਆਂ, ਮਿਠੇ ਸਬਕਾਂ ਤੇ ਉਸ ਦੇ ਪੂਰੇ ਸਫ਼ਰ ਨੂੰ ਸਕਾਰਾਤਮਕਤਾ ਨਾਲ ਲਓ, ਸ਼ੁਰੂ ਤੋਂ ਅੰਤ ਤੱਕ ਦੀ ਪੂਰੀ ਯਾਤਰਾ ਦੀ ਸ਼ਲਾਘਾ ਕਰੋ। ਜਿਵੇਂ ਔਰਤਾਂ ਆਪਣੀ ਕੋਟੀ-ਸਵੈਟਰ ਜਾਂ ਜੋ ਵੀ ਉਹ ਬੁਣਦੀਆਂ ਸੀ, ਉਹਦੇ ਪੂਰੇ ਹੋਣ 'ਤੇ ਉਹ ਅਨੰਦ ਮਾਣਦੀਆਂ ਸੀ, ਉਸੇ ਤਰ੍ਹਾਂ ਤੁਸੀਂ ਵੀ ਆਪਣੇ ਕੰਮ ਦੀ ਪੂਰੀ ਪ੍ਰਕਿਰਿਆ ਤੇ ਮਿਲਣ ਵਾਲੇ ਸਬਕਾਂ ਤੇ ਤਜਰਬਿਆਂ ਨੂੰ ਪਰਵਾਨ ਕਰੋ। ਜਦੋਂ ਤੁਹਾਡ ਕੰਮ ਪੂਰੇ ਹੋਵੇਗਾ, ਉਹ ਤੁਹਾਡੀ ਮਿਹਨਤ, ਤੁਹਾਡੇ ਹੁਨਰ, ਤੁਹਾਡੀ ਕਾਬਲੀਅਤ ਦੀ ਗਵਾਹੀ ਖ਼ੁਦ ਦੇਵੇਗਾ।
ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:
1______________________________________________
2 ____________________________________________
3____________________________________________
ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੋ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ_________________________