

ਮੈਨੂੰ ਯਾਦ ਹੈ ਕਿ ਮੇਰਾ ਬਹੁਤਾ ਸਮਾਂ ਆਲੇ ਦੁਆਲੇ ਦੀ ਦੁਨੀਆ ਦੀ ਪੜਚੋਲ ਕਰਨ ਅਤੇ ਨਵੀਆਂ ਚੀਜ਼ਾਂ ਬਾਰੇ ਜਾਣਨ ਦੀਆਂ ਕੋਸ਼ਿਸ਼ਾਂ ਵਿੱਚ ਬੀਤਦਾ ਸੀ। ਮੈਂ ਕਦੇ ਆਪਣੇ ਆਪ ਤੋਂ ਨਹੀਂ ਡਰਿਆ ਤੇ ਮੈਂ ਸਦਾ ਆਪਣੇ ਮੂਲ ਸੁਭਾਅ 'ਤੇ ਭਰੋਸਾ ਕੀਤਾ। ਇਹਨਾਂ ਤਜਰਬਿਆਂ ਰਾਹੀਂ ਮੈਂ ਆਪਣੇ ਬਾਰੇ ਬਹੁਤ ਕੁਝ ਸਿੱਖਿਆ ਹੈ ਅਤੇ ਉਹਨਾਂ ਨੇ, ਮੇਰੇ ਇੱਕ ਇਨਸਾਨ ਵਜੋਂ ਵਿਕਾਸ ਵਿੱਚ ਚੰਗੀ ਭੂਮਿਕਾ ਨਿਭਾਈ ਹੈ।
ਆਪਾਂ ਨੂੰ ਮੋਟਰਸਾਈਕਲ ਦਾ ਕਿੰਨਾ ਸ਼ੌਕ ਹੁੰਦਾ। ਨਵੇਂ ਬੁਲਟ ਨੂੰ ਕਿੰਨਾ ਸਾਂਭ-ਸਾਂਭ ਕੇ ਰੱਖਦੇ ਵਾਰ-ਵਾਰ ਸਾਫ਼ ਕਰਨਾ, ਕੱਪੜਾ ਮਾਰਦੇ ਰਹਿਣਾ, ਗੰਦਾ ਹੁੰਦੇ ਸਾਰ ਧੋਣਾ, ਪਾਲਿਸ਼ ਮਾਰਨੀ, ਇਹਨਾਂ ਸਾਰੇ ਕੰਮਾਂ ਦਾ ਕਦੇ ਕਾਰਨ ਸੋਚਿਆ? ਕਾਰਨ ਹੈ ਕਿ ਅਸੀਂ ਬੁਲਟ ਦੀ ਕਦਰ ਕਰਦੇ ਹਾਂ, ਉਹਨੂੰ ਅਹਿਮੀਅਤ ਦਿੰਦੇ ਹਾਂ। ਫੇਰ ਅਸੀਂ ਆਪਣੇ ਸਰੀਰ ਦੀ, ਆਪਣੇ ਆਪ ਦੀ ਕਦਰ ਕਰਨ ਵੇਲ਼ੇ ਅਣਗਹਿਲੀ ਕਿਉਂ ਵਰਤਦੇ ਹਾਂ? ਹਾਲਾਂਕਿ ਬੁਲਟ ਜਾਂ ਆਈਫੋਨ ਏ ਪੈਸੇ ਦੇ ਕੇ ਹੋਰ ਜਦੋਂ ਮਰਜ਼ੀ ਲੈ ਲਈਏ, ਸਰੀਰ ਨਹੀਂ ਮਿਲਦਾ। ਜੇ ਮਨੁੱਖੀ ਸਰੀਰ ਹਾਸਲ ਕਰਨ ਲਈ 84 ਲੱਖ ਜੂਨਾਂ ਭੋਗਣ ਦਾ ਸਫ਼ਰ ਲੱਗਿਆ ਹੈ ਤਾਂ ਇਸ ਦੀ ਕੀਮਤ ਬਾਰੇ ਮੈਨੂੰ ਸਮਝਾਉਣ ਦੀ ਜ਼ਰੂਰਤ ਨਹੀਂ।
ਸੋ, ਆਪਣੇ ਆਪ ਨਾਲ ਵੀ ਪਿਆਰ ਕਰੋ, ਆਪਣਾ ਧਿਆਨ ਰੱਖੋ। ਜਿੰਨਾ ਅਸੀਂ ਆਪਣੇ ਆਪ ਨਾਲ ਨੇੜਲਾ ਤੇ ਸਿਹਤਮੰਦ ਰਿਸ਼ਤਾ ਰੱਖਾਂਗੇ, ਓਨੇ ਹੀ ਸਾਡੇ ਸੰਬੰਧ, ਦੂਜਿਆਂ ਨਾਲ ਵੀ ਮਜ਼ਬੂਤ ਹੋਣਗੇ।
ਇਸ ਕਹਾਣੀ ਦੀ ਸਿੱਖਿਆ ਅਨੁਸਾਰ, ਅਗਲੇ 7 ਦਿਨਾਂ ਤੱਕ ਤੁਸੀਂ ਇਹਨਾਂ ਨਿਯਮਾਂ ਦਾ ਪਾਲਣ ਕਰੋ। ਇਹਨਾਂ ਕਾਰਵਾਈਆਂ ਨੂੰ ਪੂਰੀ ਇਮਾਨਦਾਰੀ ਤੇ ਬਿਨਾ ਕਿਸੇ ਸੰਗ-ਸਕੇਚ ਦੇ ਜ਼ੁੰਮੇਵਾਰੀ ਸਮਝ ਕੇ ਪੂਰਾ ਕਰੋ। ਦਿਲੋਂ ਸ਼ੁਭਕਾਮਨਾਵਾਂ।