

ਇਹ ਤਸਵੀਰਾਂ ਗਵਾਹੀ ਭਰਦੀਆਂ ਹਨ ਕਿ ਸਾਡੀ ਸਭ ਦੀ ਜ਼ਿੰਦਗੀ ਦਾ ਇੱਕ ਹਿੱਸਾ ਇੱਕ ਦੂਜੇ ਦੀ ਜ਼ਿੰਦਗੀ ਨਾਲ ਮੇਲ ਖਾਂਦਾ ਹੈ ਅਤੇ ਲੋੜ ਹੈ ਕਿ ਅਸੀਂ ਕੋਸ਼ਿਸ਼ ਕਰਦੇ ਰਹੀਏ ਕਿ ਸਾਡੀ ਇੱਕ ਦੂਜੇ ਨਾਲ ਸਾਂਝ ਸਦਾ ਬਣੀ ਰਹੇ।
ਹਰ ਕਹਾਣੀ ਅਤੇ ਹਰ ਤਸਵੀਰ ਨਾਲ ਅਗਲਾ ਹਿੱਸਾ ਹੈ ਇੱਕ ਹਫ਼ਤੇ ਦੀਆਂ ਗਤੀਵਿਧੀਆਂ ਦਾ। ਇਹ ਗਤੀਵਿਧੀਆਂ ਤੁਹਾਨੂੰ ਪ੍ਰੇਰਨਾ ਦੇਣਗੀਆਂ ਕਿ ਤੁਸੀਂ ਆਪਣੀ ਮਾਨਸਿਕਤਾ ਨੂੰ ਸਕਾਰਾਤਮਕ ਤੇ ਮਜ਼ਬੂਤ ਬਣਾ ਕੇ ਬਿਹਤਰ ਜ਼ਿੰਦਗੀ ਵੱਲ ਕਦਮ ਵਧਾਓ। ਅਸਲ 'ਚ ਇਹ ਸਿਰਫ਼ ਗਤੀਵਿਧੀਆਂ ਨਹੀਂ ਬਲਕਿ ਉਹ ਸਾਧਨ ਹਨ, ਜਿਹੜੇ ਤੁਹਾਨੂੰ ਤੁਹਾਡੇ ਸੁਪਨਿਆਂ ਦੇ ਨੇੜੇ ਪਹੁੰਚਾਉਣਗੇ।
ਕਿਤਾਬ ਦੇ ਇਹਨਾਂ 12 ਹਫ਼ਤਿਆਂ ਦੇ ਅੰਤ 'ਤੇ ਇੱਕ ਬਹੁਤ ਵਧੀਆ, ਸਿਹਤਮੰਦ, ਅਤੇ ਖ਼ੁਸ਼ੀਆਂ ਨਾਲ ਭਰਪੂਰ ਜ਼ਿੰਦਗੀ ਤੁਹਾਡੀ ਉਡੀਕ ਕਰ ਰਹੀ ਹੈ। ਸਾਡੀਆਂ ਸ਼ੁਭਕਾਮਨਾਵਾਂ ਦੇ ਨਾਲ ਆਪਣੇ ਸੁਪਨਿਆਂ ਦੀ ਜ਼ਿੰਦਗੀ ਵੱਲ ਕਦਮ ਵਧਾਓ!