ਤੀਜੀ ਸੀ ਪੱਗ ਬੰਨ੍ਹਣ ਲੱਗੇ ਕੋਟੀ ਦੀ ਬੁਣਤੀ 'ਚੋਂ ਸਲਾਈ ਕੱਢ ਲੈਣੀ, ਪੱਗ 'ਚ ਜ਼ੋਰ ਨਾਲ਼ ਫੇਰਨ ਨਾਲ ਸਲਾਈ ਵਿੰਗੀ ਹੋ ਜਾਣੀ ਤੇ ਫੇਰ ਉਹਦੇ ਪਿੱਛੇ ਵੀ ਕੁੱਟ ਪੈਣੀ। ਬੀਬੀਆਂ ਦਾ ਉੱਨ ਦੇ ਕੱਪੜੇ ਬੁਣਨਾ "ਜਿਸ ਕਾ ਕਾਮ ਉਸੀ ਕੇ ਸਾਜੇ ਵਾਲ਼ੀ ਗੱਲ ਦੀ ਇੱਕ ਬਹੁਤ ਵੱਡੀ ਉਦਾਹਰਨ ਹੈ। ਉਹਨਾਂ ਦੀ ਕਲਾ, ਮੁਹਾਰਤ ਤੇ ਮਿਹਨਤ, ਉਹਨਾਂ ਦੇ ਬਣਾਏ ਹਰ ਕੱਪੜੇ 'ਚ ਆਪ-ਮੁਹਾਰੇ ਬੋਲਦੀ ਸੀ। ਉਹਨਾਂ ਵਿੱਚੋਂ ਹਰੇਕ ਕੋਲ ਕਾਰੀਗਰੀ ਦੇ ਨਾਲ-ਨਾਲ ਸਹਿਜ 'ਚ ਰਹਿਣ ਦਾ ਹੁਨਰ ਵੀ ਬਹੁਤ ਹੁੰਦਾ ਸੀ। ਉਹਨਾਂ ਬੀਬੀਆਂ ਦੀ ਕਲਾ ਦੇਖਣ ਦਾ ਵੀ ਆਪਣਾ ਹੀ ਇੱਕ ਅਨੰਦ ਸੀ। ਕਈ ਵਾਰ ਡਿਜ਼ਾਈਨ ਗ਼ਲਤ ਹੋ ਜਾਣਾ, ਤਾਂ ਉਹਨਾਂ ਨੇ ਉਧੇੜ ਲੈਣਾ ਤੇ ਫੇਰ ਹੌਲ਼ੀ-ਹੌਲ਼ੀ ਬੜੇ ਧਿਆਨ ਨਾਲ ਉੱਨ ਦਾ ਗੋਲਾ ਦੁਬਾਰਾ ਬਣਾਉਣਾ, ਪਰ ਬਣਾਉਣਾ ਬੜੇ ਸਹਿਜ ਨਾਲ। ਤੁਸੀਂ ਵੀ ਅਕਸਰ ਉਹਨਾਂ ਨੂੰ ਇਹ ਗੱਲਾਂ ਕਰਦੇ ਸੁਣਿਆ ਹੋਣਾ "ਭੈਣੇ, ਆਹ ਕੁੰਡੇ ਗਲਤ ਚੁੱਕੇ ਗਏ ਬੁਣਤੀ ਗਲਤ ਹੋ ਗਈ!" ਪਰ ਆਪਣੇ ਮਿਹਨਤ ਨਾਲ ਕੀਤੇ ਕੰਮ ਨੂੰ ਢਾਹੁਣ ਲੱਗਿਆਂ ਉਹ ਨਾ ਤਾਂ ਖਿਝਦੀਆਂ ਸੀ, ਨਾ ਇਹਦਾ ਕੋਈ ਦੁੱਖ ਮੰਨਦੀਆਂ ਸੀ। ਹਾਲਾਂਕਿ ਉਧੇੜਨ ਨੂੰ ਓਨਾ ਸਮਾਂ ਨਹੀਂ ਲੱਗਦਾ ਸੀ ਜਿੰਨਾ ਕਿ ਪਹਿਲਾਂ ਉਸ ਕੋਟੀ ਜਾਂ ਸਵੈਟਰ ਨੂੰ ਬੁਣਨ 'ਚ ਲੱਗਦਾ ਸੀ, ਪਰ ਗੋਲ਼ਾ ਬਣਾਉਣ ਦਾ ਕੰਮ ਇਸ ਕਰਕੇ ਧੀਰਜ ਨਾਲ ਪੂਰਾ ਕੀਤਾ ਜਾਂਦਾ ਸੀ, ਤਾਂ ਜੋ ਉਹ ਉੱਨ ਦੁਬਾਰਾ ਕਿਸੇ ਹੋਰ ਕਲਾਕ੍ਰਿਤ ਲਈ ਵਰਤੀ ਜਾ ਸਕੇ। ਆਪਣੀ ਗਲਤੀ ਨੂੰ ਉਹ ਬੜੇ ਅਰਾਮ ਨਾਲ ਕਬੂਲ ਕਰਦੀਆਂ ਸੀ।
ਇਹਨਾਂ ਗੱਲਾਂ ਤੋਂ ਜੋ ਸਿੱਖਿਆ ਉਹ ਅੱਜ ਇਸ ਉਮਰ 'ਚ ਮੇਰੀ ਜ਼ਿੰਦਗੀ ਨੂੰ ਬਹੁਤ ਸੁਖਾਲਾ ਕਰ ਰਿਹਾ ਹੈ। ਜ਼ਿੰਦਗੀ ਦੀ ਬੁਣਤੀ ਵੀ ਬਹੁਤ ਵਾਰੀ ਗ਼ਲਤ ਪੈ ਜਾਂਦੀ ਹੈ। ਚੰਗਾ ਡਿਜ਼ਾਈਨ ਪਾਉਣ ਦੀ ਕੋਸ਼ਿਸ਼ 'ਚ ਗਲਤੀ ਵੀ ਹੋ ਜਾਂਦੀ। ਅਜਿਹੇ ਮੌਕਿਆਂ 'ਤੇ ਉਹਨਾਂ ਬੀਬੀਆਂ ਦੇ ਤਰੀਕੇ ਨਾਲ ਸੋਚ ਕੇ ਚੱਲਣਾ, ਗ਼ੁੱਸੇ 'ਚ ਆਉਣ, ਖਿਝ ਜਾਣ ਜਾਂ ਹਾਰ ਮੰਨ ਲੈਣ ਨਾਲ਼ੋਂ ਕਿਤੇ ਚੰਗਾ ਹੈ। ਇਹ ਸੋਚ ਕੇ ਕੰਮ 'ਤੇ ਦੁਬਾਰਾ ਲੱਗੀਏ ਕਿ ਜ਼ਿੰਦਗੀ ਦੀ ਉੱਨ ਮੇਰੀ ਹੈ, ਇਹਦੇ ਡਿਜ਼ਾਈਨ ਮੈਂ ਪਾਉਣੇ ਨੇ, ਤੇ ਜੇ ਮੈਂ ਨਿਰਾਸ਼ ਹੋ ਕੇ ਇਹ ਉੱਨ ਉਲਝਾ ਲਈ ਤਾਂ ਨੁਕਸਾਨ ਵੀ ਮੇਰਾ ਹੈ। ਇਹ ਫੈਸਲਾ ਸਾਡੇ ਹੱਥ ਹੈ ਕਿ ਮੈਂ ਦੁਬਾਰਾ ਡਿਜ਼ਾਈਨ ਦੀ ਬੁਣਤੀ ਪਾ ਕੇ, ਇਹਨੂੰ ਵਧੀਆ ਤੋਂ ਹੋਰ ਵਧੀਆ ਬਣਾਉਣਾ ਜਾਂ ਫੇਰ ਹੌਸਲਾ ਢਹਿ-ਢੇਰੀ ਕਰ ਕੇ, ਉਲਝੀ ਉੱਨ ਨੂੰ ਦੇਖ-ਦੇਖ ਕੇ ਸਾਰੀ ਉਮਰ ਪਛਤਾਉਂਦੇ ਰਹਿਣੈ।
ਆਓ, ਜ਼ਿੰਦਗੀ 'ਚ ਜਦੋਂ ਵੀ ਔਖਾ ਸਮਾਂ ਆਵੇ, ਤਾਂ ਉਹਨਾਂ ਬੀਬੀਆਂ ਦੀ ਕਲਾ ਤੇ ਉਹਨਾਂ
ਦੇ ਸਬਰ ਨੂੰ ਯਾਦ ਕਰੀਏ ਅਤੇ ਮਿਹਨਤ ਤੇ ਲਗਨ ਦੀਆਂ ਸਲਾਈਆਂ ਨਾਲ ਜ਼ਿੰਦਗੀ ਦੀ ਬੁਣਤੀ ਦਾ, ਇੱਕ ਹੋਰ ਵਧੀਆ ਨਮੂਨਾ ਬਣਾਉਣ ਲਈ ਜੁਟ ਜਾਈਏ। ਜੇ ਅਸੀਂ ਮਨ 'ਚ ਧਾਰ ਕੇ, ਪਰਮਾਤਮਾ ਦਾ ਓਟ-ਆਸਰਾ ਲੈ ਕੇ ਇਹ ਬੁਣਤੀ ਦੁਬਾਰਾ ਸ਼ੁਰੂ ਕਰਾਂਗੇ, ਤਾਂ ਅਸੀਂ ਆਪਣੀ ਜ਼ਿੰਦਗੀ ਨੂੰ ਵੀ, ਬੀਬੀਆਂ ਦੇ ਕੋਟੀ-ਸਵੈਟਰਾਂ ਵਰਗਾ ਬਹੁਤ ਬਿਹਤਰੀਨ ਤੇ ਸ਼ਾਹਕਾਰ ਬਣਾ ਸਕਦੇ ਹਾਂ, ਜਿਹਨੂੰ ਦੇਖ ਕੇ ਦੁਨੀਆ ਕਹੇ ਕਿ "ਵਾਹ! ਕਿਆ ਕੰਮ ਕੀਤਾ ਏ। ਸਵਾਦ ਆ ਗਿਆ!!!"
ਇਸ ਕਹਾਣੀ ਦੀ ਸਿੱਖਿਆ ਅਨੁਸਾਰ, ਅਗਲੇ 7 ਦਿਨਾਂ ਤੱਕ ਤੁਸੀਂ ਇਹਨਾਂ ਨਿਯਮਾਂ ਦਾ ਪਾਲਣ ਕਰੋ। ਇਹਨਾਂ ਕਾਰਵਾਈਆਂ ਨੂੰ ਪੂਰੀ ਇਮਾਨਦਾਰੀ ਤੇ ਬਿਨਾਂ ਕਿਸੇ ਸੰਗ-ਸੰਕੋਚ ਦੇ ਜ਼ੁੰਮੇਵਾਰੀ ਸਮਝ ਕੇ ਪੂਰਾ ਕਰੋ। ਦਿਲੋਂ ਸੁਭਕਾਮਨਾਵਾਂ!
ਪਹਿਲਾ ਦਿਨ
ਕਮੀਆਂ ਦੀ ਪਛਾਣ ਕਰੋ
ਕੋਟੀ-ਸਵੈਟਰ ਦੀ ਬੁਣਤੀ ਵਾਂਗਰ, ਇਹ ਪਛਾਣ ਕਰੋ ਕਿ ਕਦੋਂ ਤੁਹਾਡਾ ਕੰਮ, ਉਮੀਦ ਮੁਤਾਬਿਕ ਨਹੀਂ ਹੋ ਰਿਹਾ। ਇਸ ਗੱਲ ਨੂੰ ਪਰਵਾਨ ਕਰੋ ਕਿ ਗ਼ਲਤੀਆਂ ਕਰਨਾ, ਪ੍ਰਕਿਰਿਆ ਦਾ ਇੱਕ ਹਿੱਸਾ ਹੈ ਅਤੇ ਜੇ ਕੋਈ ਤਰੀਕਾ ਕਾਮਯਾਬ ਨਹੀਂ ਹੋਇਆ, ਤਾਂ ਇਸਨੂੰ ਆਮ ਵਰਤਾਰਾ ਸਮਝ ਕੇ ਕਬੂਲ ਕਰੋ।
ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:
1 _____________________________________________________
2 ____________________________________________________
3 ____________________________________________________
ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੋ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ
ਅੱਜ ਦਿਨ ਕਿਵੇਂ ਦਾ ਰਿਹਾ?_______________________
ਅੱਜ ਦੇ ਦਿਨ 'ਚ ਕਿੰਨੇ ਵਾਰੀ ਇਸ ਵਿਚਾਰ ਨਾਲ ਚੱਲਣਾ ਮੁਸ਼ਕਿਲ ਲੱਗਿਆ?_________________________
ਇਸ ਵਿਚਾਰ ਤੋਂ ਸਿੱਖ ਕੇ, ਕਿਹੜਾ ਅਸੂਲ ਆਪਣੀ ਜ਼ਿੰਦਗੀ 'ਤੇ ਲਾਗੂ ਕਰੇਂਗੇ?______________________________
ਅੱਜ ਹੋਈਆਂ 3 ਚੀਜ਼ਾਂ ਲਿਖੋ, ਜਿਹਨਾਂ ਲਈ ਤੁਸੀਂ ਪਰਮਾਤਮਾ ਦੇ ਸ਼ੁਕਰਗੁਜ਼ਾਰ ਹੋ :
1______________________________
2_______________________________
3______________________________________
ਦੂਜਾ ਦਿਨ
ਤਬਦੀਲੀ ਨੂੰ ਕਬੂਲ ਕਰੋ
ਇਸ ਗੱਲ ਨੂੰ ਸਮਝੋ ਕਿ ਕਈ ਵਾਰੀ ਆਪਾਂ ਨੂੰ ਆਪਣਾ ਕੀਤਾ ਉਧੇੜ ਕੇ, ਨਵੇਂ ਸਿਰੇ ਤੋਂ ਦੁਬਾਰਾ ਸ਼ੁਰੂ ਕਰਨਾ ਪੈਂਦਾ ਹੈ। ਇਸ ਅਸਲੀਅਤ ਨੂੰ ਅਪਣਾਓ ਕਿ ਤਬਦੀਲੀਆਂ ਤੇ ਦੁਬਾਰਾ ਸ਼ੁਰੂਆਤ ਕਰਨ ਨਾਲ ਸਾਡੇ ਕੰਮ ਦੇ ਨਤੀਜੇ ਹੋਰ ਵਧੀਆ ਤੇ ਤਸੱਲੀਬਖ਼ਸ਼ ਵੀ ਹੁੰਦੇ ਨੇ।
ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:
1______________________________________________
2 ____________________________________________
3____________________________________________
ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੋ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ_________________________
ਅੱਜ ਦਿਨ ਕਿਵੇਂ ਦਾ ਰਿਹਾ?_______________________
ਅੱਜ ਦੇ ਦਿਨ 'ਚ ਕਿੰਨੇ ਵਾਰੀ ਇਸ ਵਿਚਾਰ ਨਾਲ ਚੱਲਣਾ ਮੁਸ਼ਕਿਲ ਲੱਗਿਆ?__________________________
ਇਸ ਵਿਚਾਰ ਤੋਂ ਸਿੱਖ ਕੇ, ਕਿਹੜਾ ਅਸੂਲ ਆਪਣੀ ਜ਼ਿੰਦਗੀ 'ਤੇ ਲਾਗੂ ਕਰੇਂਗੇ?___________________________
ਅੱਜ ਹੋਈਆਂ 3 ਚੀਜ਼ਾਂ ਲਿਖੋ, ਜਿਹਨਾਂ ਲਈ ਤੁਸੀਂ ਪਰਮਾਤਮਾ ਦੇ ਸ਼ੁਕਰਗੁਜ਼ਾਰ ਹੋ :
1_________________________________________________
2__________________________________________________
3____________________________________________________