ਦੂਜੇ ਪਾਸੇ ਜਦੋਂ ਤੁਸੀਂ ਇਸ ਮਾਇਆਜਾਲ ਤੋਂ ਮੁਕਤ ਹੋ ਗਏ ਫੈਡ ਤੁਸੀਂ ਵੀ ਸਵੇਰੇ ਜਲਈ ਉੱਠਣ ਲੱਗ ਜਾਉਂਗੇ ਤੇ ਤੁਹਾਡੀਆ ਮੰਜ਼ਿਲਾਂ ਵੱਲ ਵੀ, ਤੁਹਾਡੀ ਪਹੁੰਚ, ਜਲਦੀ ਹੋਣ ਦੀਆਂ ਸੰਭਾਵਨਾਵਾਂ ਵਧ ਜਾਣਗੀਆਂ। ਇਹ ਸਬਕ ਆਪਣੇ-ਆਪ ਵਿੱਚ ਹੀ ਸਿੱਖਿਆ ਹੈ।ਕਹਾਈ ਵਾਲੀ ਬੱਚੀ ਦੇ ਦਾਦੇ ਵਾਂਗ ਜਲਦੀ ਉੱਠਣ ਵਾਲੇ ਸਾਡੇ ਮਾਪੇ, ਸਾਡੇ ਵੱਡੇ ਸਾਨੂੰ ਸਿਰਫ ਜਲਵੇ ਉੱਠਣ ਦੀ ਸਿੱਖਿਆ ਨਹੀਂ ਦਿੰਦੇ, ਬਲਕਿ ਉਹ ਸਾਨੂੰ ਸਮੇਂ ਦਾ ਮਹੱਤਵ ਤੇ ਅਰਾਮ ਦਾ ਚੱਕਰਵਿਊ ਤੋੜ ਕੇ, ਆਪਣੀ ਮੰਜ਼ਿਲ ਵੱਲ ਵਧਦੇ ਰਹਿਣ ਦੀ ਸੇਧ ਵੀ ਦਿੰਦੇ ਹਨ।
ਜਿਹੜੀ ਸਿੱਖਿਆ ਅਸੀਂ ਆਪਣੇ ਮਾਪੇ ਤੇ ਬਜ਼ੁਰਗਾਂ ਤੋਂ ਲੈ ਸਕਦੇ ਹਾਂ, ਉਹ ਸਕੂਲ ਕਾਰਨ ਨਹੀਂ ਦੇ ਸਕਦੇ। ਬਜ਼ੁਰਗਾਂ ਦੀ ਜੀਵਨ ਸ਼ੈਲੀ ਤੇ ਤਜਰਬੇ ਸਾਡੇ ਲਈ ਰਾਹ-ਦਸੇਰੇ ਹਨ। ਸਾਡੇ ਵਿੱਚੋਂ ਕਿੰਨਿਆਂ ਦੇ ਮਾਪੇ ਤੇ ਬਜ਼ੁਰਗ ਹਰ ਰੋਜ਼ ਸਵੇਰੇ 4 ਵਜੇ ਉੱਠਦੇ ਹਨ, ਤਾਂ ਜੋ ਰੋਜ਼ ਦੇ ਹੋਰਨਾਂ ਕੰਮਾਂ ਤੋਂ ਪਹਿਲਾਂ, ਉਹਨਾਂ ਨੂੰ ਖ਼ੁਦ ਲਈ ਵੀ ਕੁਝ ਸਮਾਂ ਮਿਲ ਸਕੇ। ਉਹਨਾਂ ਨੂੰ ਜਾਗਣ ਲਈ ਅਲਾਰਮ ਜਾਂ ਚਾਹ-ਕਾਫ਼ੀ ਦੀ ਵੀ ਲੋੜ ਨਹੀਂ ਹੁੰਦੀ ਕਿਉਂਕਿ ਉਹ ਇਹ ਸਿਖਾਉਂਦੇ ਹਨ ਕਿ ਜੇ ਵੱਡੇ ਨਿਸ਼ਾਨੇ ਸੱਚ-ਮੁੱਚ ਸਰ ਕਰਨੇ ਹੋਣ ਤਾਂ ਸੁੱਖ-ਅਰਾਮ ਤਿਆਗਣੇ ਹੀ ਪੈਂਦੇ ਹਨ।
ਤੁਸੀਂ ਵੀ ਇੱਕ ਤਜਰਥਾ ਕਰੋ। ਸਵੇਰੇ 4 ਵਜੇ ਉੱਠੇ ਤੇ ਲੋਕਾਂ ਨੂੰ ਦੇਖੋ। ਕੋਈ 4 ਵਜੇ ਉੱਠ ਕੇ ਕਸਰਤ ਕਰਨ ਲਈ ਭੱਜ ਰਿਹਾ ਹੈ ਤਾਂ ਕਿ ਸਰੀਰ ਵੱਧ ਤੋਂ ਵੱਧ ਕੰਮ ਕਰ ਸਕੇ, ਕਿਸੇ ਨੇ ਪੁਲਿਸ ਜਾਂ ਫ਼ੌਜ ਵਿੱਚ ਭਰਤੀ ਹੋਣਾ ਹੈ ਤਾਂ ਉਹ ਮਿਹਨਤ ਕਰ ਰਿਹਾ ਹੈ, ਕੋਈ ਐਨੀ ਜਲਦੀ ਉੱਠ ਕੇ ਫ਼ੈਕਟਰੀ ਵਿੱਚ ਕੰਮ 'ਤੇ ਜਾ ਰਿਹਾ ਹੈ ਤਾਂ ਕਿ ਉਹ ਇੱਕ ਦਿਨ ਵਿੱਚ ਦੁੱਗਣਾ ਕੰਮ ਕਰ ਸਕੇ. ਕੋਈ ਸਾਗ ਤੋੜ ਰਿਹਾ ਹੈ ਤਾਂ ਜੋ ਦਿਨ ਵਿੱਚ ਹੋਰ ਕਮਾਈ ਕਰਨ ਤੋਂ ਪਹਿਲਾਂ ਉਹ ਸਾਗ ਵੇਚ ਕੇ ਦੋ ਪੈਸੇ ਵੱਧ ਕਮਾ ਸਕੇ, ਕੋਈ ਦੁੱਧ ਪਾਉਣ ਸ਼ਹਿਰ ਜਾ ਰਿਹਾ ਹੈ, ਕੋਈ ਟਿਊਸ਼ਨ ਪੜ੍ਹਨ ਜਾ ਰਿਹਾ ਹੈ ਤਾਂ ਕਿ ਮਨਪਸੰਦ ਕਾਲਜ ਵਿੱਚ ਦਾਖ਼ਲਾ ਮਿਲ ਸਕੇ ਤੇ ਅਜਿਹੇ ਹੋਰ ਵੀ ਬਹੁਤ ਸਾਰੇ ਲੋਕ।
ਇਹਨਾਂ ਸਭ ਕੋਲ ਇੱਕ ਮਕਸਦ ਹੈ ਤੇ ਆਪਣੇ ਮਕਸਦ ਲਈ ਉਹਨਾਂ ਨੇ ਸੁੱਖ-ਅਰਾਮ ਦਾ ਘੇਰਾ ਤੋੜਿਆ। ਦਲਿੱਦਰ ਦੇ ਕੰਬਲ ਨੂੰ ਇਹ ਲੋਕ ਰੋਜ਼ ਪਾੜ ਕੇ ਉੱਠਦੇ ਨੇ ਤੇ ਆਪਣਾ ਮਕਸਦ ਪੂਰਾ ਕਰਦੇ ਨੇ। ਤਾਂ ਸੋਚੋ ਕਿ ਤੁਹਾਡੇ ਕੋਲ ਐਸਾ ਕੋਈ ਮਕਸਦ ਨਹੀਂ? ਇੱਕ ਨਹੀਂ, ਤੁਹਾਡੇ ਕੋਲ ਮਕਸਦ ਤਾਂ ਹਜ਼ਾਰਾਂ ਹੋਣਗੇ।