ਉਹਾ ਘੜੀ ਸੁਲੱਖਣੀ ਜਾਂ ਮੈਂ ਵਲ ਆਵੇ।
ਤਾਂ ਮੈਂ ਗਾਵਾਂ ਸੋਹਿਲੇ ਜੇ ਮੈਨੂੰ ਰਾਵੇ ।੩੭।
ਅਠੱਤੀ ਗੰਢੀ ਖੋਹਲੀਆਂ ਕਿਹ ਕਰਨੇ ਲੇਖੇ ।
ਨਾ ਹੋਵੇ ਕਾਜ ਸੁਹਾਵਣਾ ਬਿਨ ਤੇਰੇ ਵੇਖੋ।
ਤੇਰਾ ਭੇਤ ਸੁਹਾਗ ਹੈ ਮੈਂ ਉਸ ਕਿਹ ਕਰਸਾਂ।
ਲੈਸਾਂ ਗਲੇ ਲਗਾਇਕੇ ਪਰ ਮੂਲ ਨਾ ਡਰਸਾਂ ॥੩੮।
ਉਨਤਾਲੀ ਗੰਢੀ ਖੋਹਲੀਆਂ ਸਭ ਸਈਆਂ ਰਲ ਕੇ।
'ਅਨਾਇਤ'' ਸੇਜ ਤੇ ਆਵਸੀ ਹੁਣ ਮੈਂ ਵਲ ਫੁੱਲ ਕੇ।
ਚੂੜਾ ਬਾਹੀਂ ਸਿਰ ਧੜੀ ਹੱਥ ਸੋਹੇ ਕੰਗਣਾ।
ਰੰਗਣ ਚੜ੍ਹੀ ਸ਼ਾਹ ਵਸਲਾ ਦੀ ਮੈਂ ਤਨ ਮਨ ਰੰਗਣਾ ੩੯।
ਕਰ ਬਿਸਮਿਲਾਹ ਖੋਹਲੀਆਂ ਮੈਂ ਗੰਢਾਂ ਚਾਲੀ।
ਜਿਸ ਆਪਣਾ ਆਪ ਵੰਜਾਇਆ' ਸੋ ਸੁਰਜਨ ਵਾਲੀ।
ਜੰਜ ਸੋਹਣੀ ਮੈਂ ਭਾਉਂਦੀ ਲਟਕੇਂਦਾ ਆਵੇ।
ਜਿਸ ਨੂੰ ਇਸ਼ਕ ਹੈ ਲਾਲ ਦਾ ਸੋ ਲਾਲ ਹੋ ਜਾਵੇ।
ਅਕਲ ਫਿਕਰ ਸਭ ਛੋੜ ਕੇ ਸ਼ਹੁ ਨਾਲ ਸੁਧਾਏ।
ਬਿਨ ਕਹਿਣੇਂ ਗੱਲ ਗ਼ੈਰ' ਦੀ ਅਸਾਂ ਯਾਦ ਨਾ ਕਾਏ।
ਹੁਣ ਇਨਅੱਲਾਹ ਆਖ ਕੇ ਤੁਮ ਕਰੋ ਦੁਆਈ।
ਪੀਆ ਹੀ ਸਭ ਹੋ ਗਿਆ ਅਬਦੁੱਲਾ' ਨਾਹੀਂ ।੪੦।
ਬੁੱਲ੍ਹੇ ਦਾ ਮੁਰਸ਼ਦ, 2 ਮਿਲਾਪ, ਰੱਬ ਦਾ ਨਾਂ, ' ਗੁਆਇਆ, ਬੇਗਾਨੇ, 1 6 ਕੋਈ, 7 ਇਨਸ਼ਾ ਅੱਲਾਹ, ਰੱਬ ਕਰੇ, ' ਅਰਦਾਸਾਂ, ਬੁੱਲ੍ਹੇ ਸ਼ਾਹ ਦਾ ਅਸਲ ਨਾਂ।