ਬੁਲਿਆ ਕਣਕਾ ਕੋਡੀ ਕਾਮਨੀ ਤੀਨੋਂ ਹੀ ਤਲਵਾਰ।
ਆਏ ਥੇ ਨਾਮ ਜਪਨ ਕੇ ਔਰ ਵਿਚੇ ਲੀਤੇ ਮਾਰ। ੨੬।
ਭੱਠ ਨਮਾਜ਼ਾਂ ਤੇ ਚਿੱਕੜ ਰੋਜ਼ੇ ਕਲਮੇ ਤੇ ਫਿਰ ਗਈ ਸਿਆਹੀ।
ਬੁੱਲ੍ਹੇ ਸ਼ਾਹ ਸ਼ਹੁ ਅੰਦਰੋਂ ਮਿਲਿਆ ਭੁੱਲੀ ਫਿਰੇ ਲੋਕਾਈ। ੨੭।
ਬੁਲ੍ਹਿਆ ਆਉਂਦਾ ਸਾਜਨ ਵੇਖ ਕੇ ਜਾਂਦਾ ਮੂਲ ਨਾ ਵੇਖ।
ਮਾਰੇ ਦਰਦ ਫਰਾਕ ਦੇ ਬਣ ਬੈਠੇ ਬਾਹਮਣ ਸ਼ੇਖ਼। ੨੮।
ਬੁੱਲ੍ਹੇ ਸ਼ਾਹ ਉਹ ਕੌਣ ਹੈ ਉੱਤਮ ਤੇਰਾ ਯਾਰ।
ਓਸੇ ਕੇ ਹਾਥ ਕੁਰਾਨ ਹੈ ਓਸੇ ਗਲ ਚੁਨਾਰ। ੨੯।
ਬੁਲ੍ਹੇ ਚਲ ਬਵਰਚੀ ਖ਼ਾਨੇ ਯਾਰ ਦੇ ਜਿੱਥੇ ਕੋਹਾਕੋਹੀ ਹੈ।
ਓਥੇ ਮੋਟੇ ਕੁੱਸਣ ਬੱਕਰੇ ਤੂੰ ਲਿੱਸਾ ਮਿਲੇ ਨਾ ਢੋ। ੩੦।
ਬੁੱਲ੍ਹੇ ਨੂੰ ਲੋਕ ਮੱਤੀ ਦੇਂਦੇ ਬੁੱਲ੍ਹਿਆ ਤੂੰ ਜਾ ਬਹੁ ਮਸੀਤੀ।
ਵਿਚ ਮਸੀਤਾਂ ਕੀ ਕੁਝ ਹੁੰਦਾ ਜੇ ਦਿਲੋਂ ਨਿਮਾਜ਼ ਨਾ ਕੀਤੀ।
ਬਾਹਰੋਂ ਪਾਕ ਕੀਤੇ ਕੀ ਹੁੰਦਾ ਜੇ ਅੰਦਰੋਂ ਨਾ ਗਈ ਪਲੀਤੀ।
ਬਿਨ ਮੁਰਬਦ ਕਾਮਲ ਬੁੱਲਿਆ ਤੇਰੀ ਐਵੇਂ ਗਈ ਇਬਾਦਤ ਕੀਤੀ। ੩੧।
ਆਪਣੇ ਤਨ ਦੀ ਖ਼ਬਰ ਨ ਕਾਈ ਸਾਜਨ ਦੀ ਖ਼ਬਰ ਲਿਆਵੇ ਕੌਣ।
ਨਾ ਹੂੰ ਖ਼ਾਕੀ ਨਾ ਹੂੰ ਆਤਸ਼ ਨਾ ਹੂੰ ਪਾਣੀ ਪਉਣ।
ਕੁੱਪੇ ਵਿਚ ਰੋੜ ਖੜਕਦੇ ਮੂਰਖ ਆਖਣ ਬੋਲੇ ਕੌਣ।
ਬੁਲ੍ਹਾ ਸਾਈਂ ਘਟ ਘਟ ਰਵਿਆ ਜਿਊਂ ਆਟੇ ਵਿਚ ਲੈਣਾ । ੩੨।
ਅਰਬਾ ਅਨਾਸਰਾ ਮਹਿਲਾ ਬਣਾਯੋ ਵਿਚ ਵੜ ਬੈਠਾ ਆਪੇ।
ਆਪੇ ਕੁੜੀਆਂ ਆਪੇ ਨੀਂਗਰ ਆਪੇ ਬਣਨਾ ਏਂ ਮਾਪੇ।
ਪਾਠਾਂਤਰ
ਆਪਣੇ ਤਨ ਦੀ ਖ਼ਬਰ ਨਾ ਕੋਈ
ਸਾਜਨ ਦੀ ਖ਼ਬਰ ਲਿਆਵੇ ਕੌਣ।
ਇਕ ਜੰਮਦੇ ਇਕ ਮਰ ਮਰ ਜਾਂਦੇ
ਏਹੋ ਆਵਾਗੋਣ।
ਨਾ ਹਮ ਖ਼ਾਕੀ ਨਾ ਹਮ ਆਤਸ਼
ਨਾ ਪਾਣੀ ਨਾ ਪੈਣ।
ਕੁੱਪੇ ਦੇ ਵਿਚ ਰੋੜ ਖੜਕਦਾ
ਮੂਰਖ ਆਖਣ ਬੋਲੇ ਕੌਣ?
ਬੁਲ੍ਹਾ ਸਾਈਂ ਘਟ ਘਟ ਰਵਿਆ
ਜਿਉਂ ਆਟੇ ਵਿਚ ਲੈਣ।
ਸੋਨਾ, ਜਨਤਾ, ' ਜੰਝੂ, ਜਨੇਊ, ' ਮਾਰੋ ਮਾਰ, ਕਤਲ ਹੋਣ, ਲੂਣ, ਤੱਤ, *ਸਰੀਰ।