Back ArrowLogo
Info
Profile

ਲਾਗੀ ਰੇ ਲਾਗੀ ਬਲ ਬਲ ਜਾਵੇ।

ਇਸ ਲਾਗੀ ਕੋ ਕੌਣ ਬੁਝਾਵੇ।

ਦੂਜੀ ਸੀਹਰਫ਼ੀ

ਅਲਫ਼-  ਆਪਣੇ ਆਪ ਨੂੰ ਸਮਝ ਪਹਿਲੇ,

ਕੀ ਵਸਤ ਹੈ ਤੇਰੜਾ ਰੂਪ ਪਿਆਰੇ ।

ਬਾਹਰ ਆਪਣੇ ਆਪ ਦੇ ਸਹੀ ਕੀਤੇ,

ਰਿਹੇ ਵਿਚ ਦਸਉਰੀ ਦੇ ਦੁੱਖ ਤਾਰੇ।

ਹੋਰ ਲਖ ਉਪਾਇ ਨਾ ਸੁੱਖ ਹੋਵੇ,

ਪੁੱਛੋ ਵੇਖ ਸਿਆਣੇ ਨੇ ਜਗ ਸਾਰੇ।

ਸੁੱਖ ਰੂਪ ਅਖੰਡ ਚੇਤਨ ਹੈਂ ਤੂੰ,

ਬੁਲ੍ਹਾ ਸ਼ਾਹ ਪੁਕਾਰਦਾ ਵੇਦ ਚਾਰੇ।

ਬੇ-      ਬੰਨ੍ਹ ਅੱਖੀਂ ਅਤੇ ਕੰਨ ਦੋਵੇਂ,

ਗੋਸੇ ਬੈਠ ਕੇ ਬਾਤ ਵਿਚਾਰੀਏ ਜੀ।

ਛੱਡ ਖਾਹਸ਼ਾਂ ਜਗ ਜਹਾਨ ਕੂੜਾ,

ਕਿਹਾ ਆਰਫ਼ਾਂ ਦਾ ਹਿਰਦੇ ਧਾਰੀਏ ਜੀ।

ਪੈਰੀਂ ਪਹਿਨ ਜ਼ੰਜੀਰ ਬੇਖ਼ਾਹਸ਼ੀ ਦੇ,

ਏਸ ਨਫ਼ਸ ਨੂੰ ਕੈਦ ਕਰ ਡਾਰੀਏ ਜੀ।

ਜਾਨ ਜਾਣ ਦੇਵੇਂ ਜਾਨ ਰੂਪ ਤੇਰਾ,

ਬੁਲ੍ਹਾ ਸ਼ਾਹ ਇਹ ਖ਼ੁਸ਼ੀ ਗੁਜ਼ਾਰੀਏ ਜੀ।

ਤੇ-      ਤੰਗ ਛਿਦਰ ਨਹੀਂ ਵਿਚ ਤੇਰੇ,

ਜਿੱਥੇ ਕਖ ਨਾ ਇਕ ਸਮਾਂਵਦਾ ਏ।

ਢੂੰਡ ਵੇਖ ਜਹਾਨ ਦੀ ਠੋਰ ਕਿੱਥੇ,

ਅਨਹੁੰਦੜਾ ਨਜ਼ਰੀ ਆਂਵਦਾ ਏ।

ਜਿਵੇਂ ਖ਼ਾਬ ਦਾ ਖਿਆਲ ਹੋਵੇ ਸੁੱਤਿਆਂ ਨੂੰ,

ਤਰ੍ਹਾਂ ਤਰ੍ਹਾਂ ਦੇ ਰੂਪ ਵਖਾਂਵਦਾ ਏ।

ਬਾਹਰ ਮੁਖੀ, ਰੂਹਾਨੀ ਭੇਦਾਂ ਦਾ ਜਾਣੂ।

34 / 219
Previous
Next