Back ArrowLogo
Info
Profile

ਸੋਹਣੇ ਬਾਝ ਵਿਚਾਰ ਦੇ ਦਿਸਦੇ ਨੀ।

ਜਿਵੇਂ ਹੋਤ ਹਬਾਬਾ ਬਹੁ ਰੰਗ ਦੇ ਜੀ,

ਅੰਦਰ ਆਬ ਦੇ ਜ਼ਰਾ ਵਿਚ ਵਿਸਦੇ ਨੀ।

ਆਬਾ ਖ਼ਾਕ ਆਤਸ਼ਾਂ ਬਾਦ ਬਹੇ ਕੱਠੇ,

ਵੇਖ ਅੱਜ ਕੇ ਕਲ ਵਿਚ ਖਿਸਕਦੇ ਨੀ।

ਬੁਲ੍ਹਾ ਸ਼ਾਹ ਸੰਭਾਲ ਕੇ ਵੇਖ ਖਾਂ ਤੂੰ,

ਸੁੱਖ ਦੁੱਖ ਸੱਭ ਕਿਸ ਕਿਸ ਦੇ ਨੀ।

ਜੇ-      ਜਾਵਣਾ ਆਵਣਾ ਨਹੀਂ ਓਥੇ,

ਕੋਹਾ ਵਾਂਗ ਹਮੇਸ਼ ਅਡੋਲ ਹੈ ਜੀ।

ਜਿਵੇਂ ਬਦਲਾਂ ਦੇ ਤਲੇ ਚੰਦ ਚਲਦਾ,

ਲੱਗਾ ਬਾਲਕਾਂ ਨੂੰ ਬਡਾ ਭੋਲ ਹੋ ਜੀ।

ਚਲੇ ਮਨ ਇੰਦਰੀ ਪ੍ਰਾਨ ਦੇਹ ਆਦਿਕ,

ਵੋਹ ਵੇਖਣੇਹਾਰਾ ਡੋਲ ਹੈ ਜੀ।

ਬੁਲ੍ਹੇ ਸ਼ਾਹ ਸੰਭਾਲ ਖ਼ੁਸ਼ਹਾਲ ਹੈ ਜੀ.

ਐਨ ਆਰਫ਼ਾਂ ਦਾ ਇਹੋ ਬੋਲ ਹੈ ਜੀ।

ਸੀਨ-   ਸਿਤਮਾ ਕਰਨਾ ਹੈ ਜਾਨ ਆਪਣੀ ਤੇ,

ਭੁੱਲ ਆਪ ਥੀਂ ਹੋਰ ਕੁਝ ਹੋਵਣਾ ਜੀ।

ਸੋਈਓ ਲਿਖਿਆ ਸ਼ੇਰ ਚਿਤਰੀਆਂ ਨੇ,

ਸੱਚ ਜਾਣ ਕੇ ਬਾਲਕਾਂ ਰੋਵਣਾ ਜੀ।

ਜ਼ਰਾ ਮੇਲ ਨਾਹੀਂ ਵੇਖ ਭੁੱਲ ਨਾਹੀਂ,

ਲੱਗਾਂ ਚਿਕੜ ਜਾਣ ਕਿਉਂ ਧੋਵਣਾ ਜੀ।

ਬੁਲ੍ਹਾ ਸ਼ਾਹ ਜੰਜਾਲ ਨਹੀਂ ਮੂਲ ਕੋਈ,

ਜਾਣ ਬੁਝ ਕੇ ਭੁੱਲ ਖਲੋਵਣਾ ਜੀ।

ਸ਼ੀਨ-   ਸ਼ੁਭਾ ਨਹੀਂ ਕੋਈ ਜ਼ਰਾ ਇਸ ਮੇਂ,

ਸਦਾ ਆਪਣਾ ਆਪ ਸਰੂਪ ਹੈ ਜੀ!

ਨਹੀਂ ਗਿਆਨ ਅਗਿਆਨ ਦੀ ਠੋਰ ਓਹਾ,

ਕਹਾਂ ਸੂਰਮੇ ਛਾਉਂ ਔਰ ਧੂਪ ਹੈ ਜੀ।

ਪੜਾ ਸੇਜ ਹੈ ਮਾਹੀ ਮੈਂ ਸਹੀ ਸੋਇਆ,  

ਪਿਆਰੇ, " ਪਾਣੀ, ' ਮਿੱਟੀ, ' ਅੱਗ, ਹਵਾ, " ਪਹਾੜ, ਭੁੱਲ ਭੁਲੇਖਾ, * ਜ਼ੁਲਮ, " ਸ਼ੱਕ!

37 / 219
Previous
Next