ਮੈਂ ਦੁਖਿਆਰੀ ਦੁੱਖ ਸਵਾਰ, ਰੋਣਾ ਅੱਖੀਆਂ ਦਾ ਰੁਜ਼ਗਾਰ,
ਮੇਰੀ ਖ਼ਬਰ ਨਾ ਲੈਂਦਾ ਯਾਰ, ਹੁਣ ਮੈਂ ਜਾਤਾ ਮੁਰਦੇ ਮਾਰ,
ਮੋਇਆਂ ਨੂੰ ਮਾਰਦਾ।
ਮੇਰੀ ਓਸੇ ਨਾਲ ਲੜਾਈ, ਜਿਸ ਨੇ ਮੈਨੂੰ ਬਰਛੀ ਲਾਈ,
ਸੀਨੇ ਅੰਦਰ ਭਾਹ ਭੜਕਾਈ, ਕੱਟ ਕੱਟ ਖਾਇ ਬਿਰਹੋਂ ਕਸਾਈ,
ਪਛਾਇਆ' ਯਾਰ ਦਾ।
ਮੰਗਲਵਾਰ
ਦੋਹਰਾ : ਮੰਗਲ ਮੈਂ ਗਲ ਪਾਣੀ ਆ ਗਿਆ ਲਬਾਂ ਤੇ ਆਵਣਹਾਰ।
ਮੈਂ ਘੁੰਮਣ ਘੇਰਾਂ ਘੇਰੀਆਂ ਉਹ ਵੇਖੇ ਖਲਾ ਕਿਨਾਰ।
-0-
ਮੰਗਲ ਬੰਦੀਵਾਨ ਦਿਲਾਂ ਦੇ, ਛੱਟੇ ਸ਼ਹੁ ਦਰਿਆਵਾਂ ਪਾਂਦੇ,
ਕੱਪੜਾ ਕੜਕ ਦੁਪਹਿਰੀਂ ਖਾਂਦੇ, ਵਲ ਵਲ ਗੋਤਿਆਂ ਦੇ ਮੂੰਹ ਆਂਦੇ,
ਮਾਰੇ ਯਾਰ ਦੇ।
ਕੰਢੇ ਵੇਖੇ ਖਲਾ ਤਮਾਸ਼ਾ, ਸਾਡੀ ਮਰਗਾ ਉਹਨਾਂ ਦਾ ਹਾਸਾ,
ਦਿਲ ਮੇਰੇ ਵਿਚ ਆਇਆ ਸੂ ਆਸਾ, ਵੇਖਾਂ ਦੇਸੀ ਕਦੋਂ ਦਿਲਾਸਾ,
ਨਾਲ ਪਿਆਰ ਦੇ।
ਬੁੱਧਵਾਰ
ਦੋਹਰਾ : ਬੁੱਧ ਸ਼ੁੱਧ ਰਹੀ ਮਹਿਬੂਬ ਦੀ ਸ਼ੁੱਧ ਆਪਣੀ ਰਹੀ ਨਾ ਹੋਰ।
ਮੈਂ ਬਲਿਹਾਰੀ ਓਸ ਦੇ ਜੋ ਖਿੱਚਦਾ ਮੇਰੀ ਡੋਰ।
-0-
ਬੁੱਧ ਸ਼ੁੱਧ ਆ ਗਿਆ ਬੁੱਧਵਾਰ, ਮੇਰੀ ਖ਼ਬਰ ਨਾ ਲੈ ਦਿਲਦਾਰ,
ਸੁੱਖ ਦੁੱਖਾਂ ਤੋਂ ਘੱਤਾਂ ਵਾਰ, ਦੁੱਖਾਂ ਆਣ ਮਿਲਾਇਆ ਯਾਰ,
ਪਿਆਰੇ ਤਾਰੀਆਂ।
ਪਿਆਰੇ ਚੱਲਣ ਨ ਦੇਸਾਂ ਚੱਲਿਆ, ਲੈ ਕੇ ਨਾਲ ਜ਼ੁਲਫ਼ ਦੇ ਵੱਲਿਆ,
ਜਾਂ ਉਹ ਚਲਿਆ ਤਾਂ ਮੈਂ ਛਲਿਆ", ਤਾਂ ਮੈਂ ਰਖਸਾਂ ਦਿਲ ਵਿਚ ਰਲਿਆ,
ਲੈਸਾਂ ਵਾਰੀਆਂ।
ਜੁਮੇਰਾਤ
ਦੋਹਰਾ : ਜੁਮੇਰਾਤ ਸੁਹਾਵਣੀ ਦੁੱਖ ਦਰਦ ਨਾ ਆਹਾਂ ਪਾਪ।
ਉਹ ਜਾਮਾ" ਸਾਡਾ ਪਹਿਨ ਕੇ ਆਇਆ ਤਮਾਸ਼ੇ ਆਪ।
1 ਪਤਾ ਲਗਾ, 2 ਅੱਗ, 3 ਜ਼ਖ਼ਮੀ ਕੀਤਾ, 4ਬੁੱਲ੍ਹਾਂ, 5ਕਿਨਾਰੇ, 6ਛੱਲਾਂ, 7 ਮੌਤ, 8ਧੋਖਾ ਖਾਧਾ, 9ਵਸਤਰ।