

ਬੁਲ੍ਹਾ ਸੌਹ ਤੇਰੇ ਗਲ ਲਾਵਣੇ ਨੂੰ,
ਲਖ ਲਖ ਮੈਂ ਸ਼ਗਨ ਮਨਾਵਨੀ ਹਾਂ।
ਜਾਲ- ਚੌਕਾ ਦਿੱਤੇ ਜਾਤ ਆਪਣੀ ਦਾ,
ਰਹੀ ਕੰਮ ਨਿਕੰਮੜੇ ਸਾੜਨੀ ਹਾਂ!
ਲਖ ਚੈਨ ਘੋਲੇ ਤੇਰੇ ਦੁੱਖੜੇ ਤੋਂ,
ਸੇਜੇ ਸੁੱਤਿਆਂ ਸੂਲ ਲਤਾੜਨੀ ਹਾਂ।
ਲੱਜ ਚੁਕਿਆਂ ਮਤ ਸੁਰਤ ਗਈ ਆ,
ਲਗਾ ਭਿਬੂਤ ਚੋਲਾ ਗਲ ਪਾੜਨੀ ਹਾਂ।
ਬੁਲ੍ਹਾ ਸ਼ੌਹ ਤੇਰੇ ਗਲ ਲਗਣੇ ਨੂੰ,
ਲਖ ਲਖ ਸ਼ਰੀਣੀਆਂ ਧਾਰਨੀ ਹਾਂ।
ਰੇ- ਰਾਵਲਾ ਹੁਣ ਰੁਲਾ ਨਾਹੀਂ,
ਬੁਰੇ ਨੈਣ ਬੈਰਾਗੜੇ ਹੋ ਰਹੇ।
ਮੁੱਲਾਂ ਲਖ ਤਾਵੀਜ਼' ਪਿਲਾ ਥੱਕੇ,
ਚੰਗੀ ਕੌਣ ਆਖੇ ਮਾਪੇ ਰੋ ਰਹੇ।
ਟੂਣੇਹਾਰੀਆਂ ਕਾਮਨਾਂ ਵਾਲੀਆਂ ਨੇ,
ਹੱਥ ਵੱਸ ਜਹਾਨ ਨਥੋ ਰਹੇ।
ਬੁਲ੍ਹਾ ਸ਼ਾਹ ਦੇ ਨਾਲ ਹਯਾਤ ਹੋਣਾ,
ਜਿਹੜਾ ਜਾਂਵਦਿਆਂ ਦੇ ਹੱਥ ਖੋ ਰਹੇ।
ਜੇ- ਜ਼ੋਰ ਨਾ ਜ਼ਾਬਤਾ ਹੋਰ ਕੋਈ,
ਜ਼ਾਰੋ ਜ਼ਾਰ ਮੈਂ ਆਂਸੂ ਪਰੈਨੀ ਹਾਂ।
ਮੈਂ ਥੋਂ ਚੁਕਿਆ ਗ਼ੈਰ ਹਾਜ਼ਰੀ ਏ,
ਮੂਲੀ ਕੌਣ ਸੇ ਬਾਗ਼ ਦੀ ਹੋਵਨੀ ਹਾਂ।
ਭੋਰਾ ਹੱਸ ਕੇ ਆਣ ਬੁਲਾਂਵਦਾ ਏ,
ਮੈਂ ਤਾਂ ਰਾਤ ਸਾਰੀ ਸੁੱਖ ਸੇਵਨੀ ਹਾਂ।
ਬੁਲ੍ਹਾ ਸ਼ੋਹ ਉੱਤੇ ਮਰ ਜਾਉਣਾ ਏਂ,
ਤੇਰੇ ਦੁੱਖਾਂ ਦੇ ਧੋਵਣੇ ਧੋਵਨੀ ਹਾਂ।
ਸੀਨ- ਸੱਭੋ ਹੀ ਨਾਮ ਹੈ ਯਾਰ ਤੇਰੀ ਸਾਹਿਬੇ ਦੀ,
ਬੈਠੀ ਗੀਤ ਵਾਂਝਾਂ ਗੁਣ ਗਾਵਣੀ ਹਾਂ।
ਸ਼ੌਕ, ਇਸ਼ਕ, ' ਵੈਰਾਗ ਵਾਲੇ, ' ਤਬੀਤ।