

ਬੁਲ੍ਹਾ ਸ਼ਾਹ ਵੇਖਾਂ ਘਰ ਦੇ ਵਿਚ ਖਲੀ,
ਸਜਦਾ ਕਰਦੀ ਤੇ ਹੱਥ ਜੋੜਨੀ ਹਾਂ।
-0-
ਫੇ- ਢਹਿਮਾਂ ਨਾ ਹੋਰ ਖ਼ਿਆਲ ਮੈਨੂੰ,
ਡਿੱਠੇ ਯਾਰ ਦੇ ਤਿਹੜੇ ਜੀਵਨੀ ਹਾਂ।
ਕਦੇ ਸੀਖ਼ ਤੇ ਕਹਿਰ ਖਲੋ ਕੇ ਤੇ,
ਜਾਮ ਵਸਲ ਦਾ ਬੈਠੀ ਪੀਵਨੀ ਹਾਂ।
ਮੈਂ ਕੀ ਜਾਣਦੀ ਇਸ਼ਕ ਅਖਾੜਿਆਂ ਨੂੰ,
ਸੱਸੀ ਵਾਂਙ ਸ਼ੁਤਰੀ ਕੁਰਲਾਵਨੀ ਹਾਂ।
ਬੁਲ੍ਹਾ ਸ਼ਾਹ ਥੀਂ ਦੂਰ ਦਰਾਜ਼ ਹੋਈਆਂ,
ਜੇ ਕਰ ਮਿਲੇ ਮਹਿਬੂਬ ਤਾਂ ਭੀ ਜੀਵਨੀ ਹਾਂ।
-0-
ਕਾਫ਼- ਕਬੂਲ ਜ਼ਰੂਰ ਜਾਂ ਇਸ਼ਕ ਕੀਤਾ,
ਆਹੇ ਹੋਰ ਤੇ ਹੁਣ ਕਾਈ ਹੋਰ ਹੋਏ।
ਹੁਣ ਸਮਝ ਲੈ ਪਹਿਲਾਂ ਕੀ ਆਖਣੀ ਹਾਂ,
ਮੈਂ ਸੁੰਦਰ ਥੀਂ ਤਖ਼ਤ ਲਾਹੌਰ ਹੋਏ।
ਸੱਡੇ ਲੋਕ ਪਏ ਹੱਥ ਜੋੜਦੇ ਨੇ,
ਸਾਡੇ ਕਾਮਨਾਂ ਦੇ ਗੁਲਜ਼ਾਰ ਹੋਏ।
ਬੁਲ੍ਹਾ ਸ਼ਾਹ ਦਾ ਭੇਤ ਨਾ ਦਸਨੀ ਹਾਂ,
ਹਮ ਤੇ ਅੰਨ੍ਹੇ ਵਾਂਗਰ ਮਨਸੂਰ" ਹੋਏ।
ਕਿਆਫ਼-ਕੇਹੀਆਂ ਕਾਨੀਆਂ ਲੱਗੀਆਂ ਨੀ,
ਗਈਆਂ ਸੱਲ ਕਲੇਜੇ ਨੂੰ ਡੱਸ ਗਈਆਂ।
ਪੱਟ ਪੱਟ ਕੱਢਾਂ ਹੋਰ ਲੱਗੇ,
ਬੰਦ ਬੰਦ ਬੇ ਪਟ ਕੇ ਸੱਟ ਗਈਆਂ।
ਜਿਵੇਂ ਸਾਹਿਬਾਂ ਸਾਥ ਲੁਟਾ ਦਿੱਤਾ,
ਤਿਵੇਂ ਕੂੰਜ ਵਾਂਗਰ ਕੁਰਲਾਵਣੀ ਹਾਂ।
ਬੁਲ੍ਹਾ ਸ਼ਾਹ ਦੇ ਇਸ਼ਕ ਹੈਰਾਨ ਕੀਤੀ,
ਅਉਂਸੀਆਂ ਪਾਂਵਦੀ ਤੇ ਪਛੋਤਾਵਣੀ ਹਾਂ।
' ਪ੍ਰਣਾਮ, ਖ਼ਿਆਲ, ਸਮਝ, ਊਠਾਂ ਵਾਲੇ, ਮਨਸੂਰ ਇਕ ਪ੍ਰਸਿੱਧ ਮੁਸਲਮਾਨ ਸ਼ਹੀਦ, ' ਤੀਰ।