ਗੰਢਾਂ
ਕਰੋ ਸੁਰਤੀ ਗੱਲ ਕਾਜ ਦੀ ਮੈਂ ਗੰਢਾਂ ਕੇਤੀਆਂ ਪਾਉਂ।
ਸਾਹੇ ਤੇ ਜੱਜ ਆਵਸੀ ਹੁਣ ਚਾਹਲੀ ਗੰਢ ਘਤਾਉਂ।
ਬਾਬਲ ਆਖਿਆ ਆਣ ਕੇ ਤੋਂ ਸਾਹਵਰਿਆਂ ਘਰ ਜਾਣਾ।
ਰੀਤ ਓਥੋਂ ਦੀ ਔਰ ਹੈ ਮੁੜ ਪੈਰ ਨਾ ਏਥੇ ਪਾਣਾ।
ਗੰਢ ਪਹਿਲੀ ਨੂੰ ਖੋਲ੍ਹ ਕੇ ਮੈਂ ਬੈਠੀ ਬਰਲਾਵਾਂ'।
ਓੜਕ ਜਾਵਣ ਜਾਵਣਾ ਹੁਣ ਮੈਂ ਦਾਜ ਰੰਗਾਵਾਂ।
ਦੇਖੋ ਤਰਫ਼ ਬਾਜ਼ਾਰ ਦੀ ਸਭ ਰਸਤੇ ਲਾਗੇ।
ਪੱਲੇ ਨਾਹੀਂ ਰੋਕੜੀ ਸਭ ਮੁਝ ਸੇ ਭਾਗੇ ।੧।
ਦੂਜੀ ਖੋਲ੍ਹੀ ਕਿਆ ਕਹੂੰ ਦਿਨ ਥੋੜੇ ਰਹਿੰਦੇ।
ਸੂਲਾਂ ਸੱਭੇ ਰਲ ਆਂਵਦੇ ਸੀਨੇ ਵਿਚ ਬਹਿੰਦੇ।
ਝਲ ਵਲੱਲੀ ਮੈਂ ਹੋਈ ਤੰਦ ਕੱਤ ਨਾ ਜਾਣਾਂ।
ਜੰਜ ਏਵੇਂ ਰਲ ਆਵਸੀ ਜਿਉਂ ਚੜ੍ਹਦਾ ਠਾਣਾ ।੨।
ਤੀਜੀ ਖੋਹਲੂ ਦੁੱਖ ਸੇ ਰੋਂਦੇ ਨੈਣ ਨਾ ਹੱਟਦੇ।
ਕਿਸ ਨੂੰ ਪੁੱਛਾਂ ਜਾਇ ਕੇ ਦਿਨ ਜਾਂਦੇ ਘੱਟਦੇ।
ਗੁਣ ਵਾਲੀਆਂ ਸਭ ਪਿਆਰੀਆਂ ਮੈਂ ਕੋ ਗੁਣ ਨਾਹੀਂ,
ਹੱਥ ਮਲੇ ਮਲ ਸਿਰ ਧਰਾਂ ਮੈਂ ਰੋਵਾਂ ਢਾਈਂ।੩।
ਚੌਥੀ ਖੋਹਲੀ ਕਿਆ ਹੂਆ ਰਲ ਆਵਣ ਸਈਆਂ।
ਦਰਦ ਕਿਸੇ ਨਾ ਕੀਤਿਆ ਸਭ ਭਜ ਘਰ ਗਈਆਂ।
ਵਤਨਾ ਬੇਗਾਨਾ ਵੇਖਣਾ ਕੀ ਕਹੀਏ ਮਾਣਾਂ।
ਬਾਬਲ ਪਕੜ ਚਲਾਵਸੀ ਦਾਈ ਬਿਨ ਜਾਣਾ॥੪।
ਪੰਜਵੀਂ ਖੋਹਲਾਂ ਕੂਕ ਕੇ ਕਰ ਸੋਜ਼ਾ ਪੁਕਾਰਾਂ।
ਪਹਿਲੀ ਰਾਤ ਡਰਾਵਣੀ ਕਿਉਂ ਦਿਲੋਂ ਵਿਸਾਰਾਂ?
ਮਸਲੇ, ਵਿਆਹ, ਸਹੁਰੇ, ਵਿਰਲਾਪ ਕਰਾਂ, ਕੰਡੇ, 'ਦੇਸ, ' ਦਰਦ।